੧੧ ਕੱਤਕ ੨੦੧੪ ਬਿਕ੍ਰਮੀ ਸੰਸਾਰ ਸਿੰਘ ਦੇ ਗ੍ਰਹਿ ਪਿੰਡ ਛੰਬ ਜ਼ਿਲਾ ਜੰਮੂ
ਸੰਤ ਸਤਿਗੁਰ ਹਰਿ ਵਸਿਆ, ਆਦਿ ਪੁਰਖ ਨਿਰੰਕਾਰ। ਰਾਹ ਸਾਚਾ ਏਕਾ ਦੱਸਿਆ, ਮਿਲੇ ਮੇਲ ਕੰਤ ਭਤਾਰ। ਮੇਟ ਮਿਟਾਏ ਰੈਣ ਅੰਧੇਰੀ ਮਸਿਆ, ਦੂਰ ਕਰਾਏ ਧੂੰਆਂਧਾਰ। ਕੋਟਨ ਕੋਟ ਕਰੇ ਪਰਕਾਸ਼ ਰਵ ਸੱਸਿਆ, ਆਪ ਆਪਣੀ ਕਿਰਪਾ ਧਾਰ। ਅੰਦਰ ਮੰਦਰ ਬਹਿ ਬਹਿ ਹੱਸਿਆ, ਹਰਿ ਸਾਜਨ ਮੀਤ ਮੁਰਾਰ। ਆਵੇ ਜਾਵੇ ਫਿਰੇ ਨੱਸਿਆ, ਖੇਲੇ ਖੇਲ ਵਾਰੋ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਜਨਾਂ ਮੇਲ ਦਰ, ਦਰ ਦਰਵਾਜ਼ਾ ਏਕਾ ਵਸਿਆ। ਸੰਤ ਜਨਾਂ ਹਰਿ ਮੇਲ ਮਿਲਾਇਆ, ਆਤਮ ਬ੍ਰਹਮ ਜਣਾਈਆ। ਚੇਲਾ ਗੁਰ ਰੂਪ ਸਮਾਇਆ, ਸੁਰਤੀ ਸ਼ਬਦ ਮਿਲਾਈਆ। ਅਨਹਦ ਸਾਚਾ ਤਾਲ ਵਜਾਇਆ, ਰਾਗੀ ਨਾਦ ਅਲਾਈਆ। ਮਨ ਬੈਰਾਗੀ ਨੇੜ ਨਾ ਆਇਆ, ਜਗਤ ਤਿਆਗੀ ਤ੍ਰਿਸ਼ਨ ਮਿਟਾਈਆ। ਸੋਈ ਜਾਗੀ ਵਰ ਘਰ ਪਾਇਆ, ਮਿਲਿਆ ਮੇਲ ਸਾਚੇ ਮਾਹੀਆ। ਬੁਝੀ ਆਗੀ ਵਿਕਾਰ ਮਿਟਾਇਆ, ਮੂਰਖ ਧੰਦੇ ਲਾਈਆ। ਹਰਿਜਨ ਸਾਚਾ ਸਚ ਸੁਭਾਗੀ, ਆਪ ਆਪਣਾ ਵੇਖ ਵਖਾਈਆ। ਮਿਲਿਆ ਮੇਲ ਸ਼ਾਹੋ ਸ਼ਾਬਾਸ਼ੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਤਨ ਵੇਖੇ ਸਾਚਾ ਦਰ, ਬੰਕ ਦਵਾਰਾ ਇਕ ਸੁਹਾਈਆ। ਬੰਕ ਦਵਾਰਾ ਸਚ ਮਹੱਲਾ ਏਕਾ ਏਕ ਵਸਾਇਆ। ਨਿਹਚਲ ਧਾਮ ਇਕ ਅਟੱਲਾ, ਜੁਗ ਜੁਗ ਆਪ ਰਖਾਇਆ। ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਵਲ ਛਲਾ, ਹਰਿਜਨ ਸਾਚੇ ਲਏ ਤਰਾਇਆ। ਦੀਪਕ ਜੋਤੀ ਏਕਾ ਬਲਾ, ਅਗਿਆਨ ਅੰਧੇਰ ਮਿਟਾਇਆ। ਗਗਨ ਪਾਤਾਲਾਂ ਪਏ ਤਰਥੱਲਾ, ਨੌਂ ਖੰਡ ਪ੍ਰਿਥਮੀ ਦਏ ਹਿਲਾਇਆ। ਸੱਤਾਂ ਦੀਪਾਂ ਏਕਾ ਹੱਲਾ, ਏਕਾ ਸ਼ਬਦ ਕਰਾਇਆ। ਜਨ ਭਗਤ ਫੜਾਏ ਆਪਣਾ ਪੱਲਾ, ਏਕਾ ਆਪਣਾ ਲੜ ਫੜਾਇਆ। ਤੀਜੇ ਨੇਤਰ ਆਪੇ ਖੱਲਾ, ਦੇਵੇ ਦਰਸ ਹਰਿ ਰਘੁਰਾਇਆ। ਚੌਥਾ ਘਰ ਸਚ ਮਹੱਲਾ, ਹਰਿਜਨ ਸਾਚਾ ਵੇਖ ਵਖਾਇਆ। ਪੰਚਮ ਮੇਲਾ ਸਚ ਸੁਖੱਲਾ, ਹਰਿ ਆਪਣਾ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਸਰ, ਸਰ ਸਰੋਵਰ ਇਕ ਨੁਹਾਇਆ। ਸਰ ਸਰੋਵਰ ਆਤਮ ਅੰਤਰ, ਹਰਿਜਨ ਆਪ ਨੁਹਾਇੰਦਾ। ਆਪ ਬੁਝਾਏ ਲੱਗੀ ਬਸੰਤਰ, ਕਾਇਆ ਤ੍ਰਿਪਤ ਵਖਾਇੰਦਾ। ਖੇਲੇ ਖੇਲ ਜੁਗਾ ਜੁਗੰਤਰ, ਜੁਗ ਜੁਗ ਵੇਖ ਵਖਾਇੰਦਾ। ਸੰਤ ਭਗਤ ਬਣਾਏ ਬਣਤਰ, ਮੀਤ ਮੁਰਾਰ ਆਪ ਹੋ ਆਇੰਦਾ। ਵੇਖ ਵਖਾਏ ਗਗਨ ਗਗਨੰਤਰ, ਜਲ ਥਲ ਮਈਅਲ ਰੂਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਤਨ ਅੰਦਰ ਸਾਚਾ ਮੰਦਰ ਏਕਾ ਏਕ ਵਖਾਇੰਦਾ। ਕਾਇਆ ਮੰਦਰ ਸਚ ਟਿਕਾਨਾ, ਹਰਿ ਸਾਚੇ ਜੋਤ ਜਗਾਈਆ। ਉਤਰ ਪੂਰਬ ਪੱਛਮ ਦੱਖਣ ਵੇਖੇ ਮਾਰ ਧਿਆਨਾ, ਚਾਰੋਂ ਕੁੰਟ ਵੇਖ ਵਖਾਈਆ। ਦਹਿ ਦਿਸ਼ਾ ਹੋਏ ਨਿਗਾਹਬਾਨਾ, ਦਿਵਸ ਰੈਣ ਸੇਵ ਕਮਾਈਆ। ਦੀਪਕ ਜੋਤ ਜਗਾਏ ਇਕ ਮਹਾਨਾ, ਅੱਠੇ ਪਹਿਰ ਕਰੇ ਰੁਸ਼ਨਾਈਆ। ਧੁਨ ਆਤਮਕ ਸੁਣਾਏ ਅਨਾਦੀ ਗਾਨਾ, ਅਨਹਦ ਤਾਲ ਵਜਾਈਆ। ਅੰਮ੍ਰਿਤ ਆਤਮ ਦੇਵੇ ਸਾਚਾ ਖਾਣਾ, ਤ੍ਰਿਸ਼ਨਾ ਭੁੱਖ ਰਹਿਣ ਨਾ ਪਾਈਆ। ਆਤਮ ਸੇਜਾ ਸਚ ਪਲੰਘ ਇਕ ਵਿਛਾਨਾ, ਗੁਰਮੁਖ ਸਾਜਨ ਲਏ ਬਹਾਈਆ। ਆਪ ਆਪਣੇ ਦਰ ਘਰ ਕਰੇ ਪਰਵਾਨਾ, ਮੇਲ ਮਿਲਾਏ ਚਾਈਂ ਚਾਈਂਆ। ਇਕ ਦੂਜੇ ਦੀ ਹੋਏ ਸਹਾਰਨਾ, ਸੁਰਤੀ ਸ਼ਬਦ ਸਮਾਈਆ। ਸ਼ਬਦੀ ਸ਼ਬਦ ਹਰਿ ਭਗਵਾਨਾ, ਜੋਤ ਨਿਰੰਤਰ ਇਕ ਵਖਾਈਆ। ਆਪਣੀ ਹੱਥੀਂ ਬੰਨ੍ਹੇ ਗਾਨਾ, ਦਿਸ ਕਿਸੇ ਨਾ ਆਈਆ। ਦਸਮ ਦਵਾਰੀ ਸਚ ਮਕਾਨਾ, ਪ੍ਰਭ ਬੈਠਾ ਆਸਣ ਲਾਈਆ। ਸਤਿ ਪੁਰਖ ਨਿਰੰਜਣ ਵੇਖੇ ਮਾਰ ਧਿਆਨਾ, ਜਨ ਭਗਤਾਂ ਰਾਹ ਤਕਾਈਆ। ਦਰ ਦਵਾਰ ਸੁਹਾਏ ਪਦ ਨਿਰਬਾਨਾ, ਘਰ ਚੌਥਾ ਇਕ ਦਰਸਾਈਆ। ਹਰਿਜਨ ਸਾਚਾ ਵੇਖੇ ਨੇਤਰ ਨੈਣ ਦਰਸ਼ਨ ਪਾਏ ਸ਼ਾਹ ਸੁਲਤਾਨਾ, ਬੈਠਾ ਅੱਗੇ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਤਨ ਮੇਲਾ ਸਾਚੇ ਦਰ, ਦਰ ਸਾਚਾ ਇਕ ਵਖਾਈਆ। ਸਾਚਾ ਘਰ ਹਰਿ ਸੁਹੰਤਾ, ਸਚ ਸਮਗਰੀ ਰਾਸ। ਜਨ ਭਗਤਾਂ ਦੇਵੇ ਨਾਮ ਸੁਗੰਤਾ, ਦਿਵਸ ਰੈਣ ਪਰਭਾਸ। ਨਿਜਾਨੰਦ ਹਰਿ ਮੇਲ ਮਿਲੰਤਾ, ਨਿਜ ਘਰ ਵੇਖੇ ਹਰਿ ਗੁਣਤਾਸ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਲੇਖੇ ਲਾਏ ਦਸ ਦਸ ਮਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਤਨ ਮੇਲਾ ਸਾਚੇ ਘਰ, ਘਰ ਸਾਚੇ ਦੇਵੇ ਅੰਮ੍ਰਿਤ ਆਤਮ ਬੂੰਦ ਸਵਾਂਤ। ਅੰਮ੍ਰਿਤ ਆਤਮ ਠਾਂਡਾ ਨੀਰ, ਗੁਰ ਪੂਰੇ ਹੱਥ ਵਡਿਆਈਆ। ਬਜਰ ਕਪਾਟੀ ਦੇਵੇ ਚੀਰ, ਏਕਾ ਤੀਰ ਲਗਾਈਆ। ਆਪ ਚੜ੍ਹਾਏ ਚੋਟੀ ਸਿਖਰ ਅਖ਼ੀਰ, ਨਾ ਕੋਈ ਦੂਸਰ ਸੰਗ ਰਲਾਈਆ। ਹਉਮੇ ਹੰਗਤਾ ਕੱਢੇ ਪੀੜ, ਏਕਾ ਅੱਖਰ ਜਾਪ ਜਪਾਈਆ। ਤਨ ਪਹਿਨਾਏ ਸਾਚਾ ਚੀਰ, ਬਸਤਰ ਉਤਰ ਕਦੇ ਨਾ ਜਾਈਆ। ਕਿਸੇ ਹੱਥ ਨਾ ਆਏ ਪੀਰ ਫ਼ਕੀਰ, ਜੀਵ ਜੰਤ ਸਾਧ ਸੰਤ ਚਾਰੋਂ ਕੁੰਟ ਬੈਠੇ ਧੂਣੀਆਂ ਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤਨ ਮੇਲਾ ਸਚ ਘਰ, ਹਰਿ ਸ਼ਬਦ ਕਰੇ ਕੁੜਮਾਈਆ। ਹਰਿ ਸ਼ਬਦ ਜਨ ਕਰ ਕੁੜਮਾਈ, ਪ੍ਰਭ ਸਾਚਾ ਸਗਨ ਮਨਾਇੰਦਾ। ਸਾਚੇ ਘਰ ਵੱਜੇ ਵਧਾਈ, ਸਾਚਾ ਮੰਗਲ ਗਾਇੰਦਾ। ਰਲ ਮਿਲ ਸਈਆਂ ਵੇਖਣ ਚਾਈਂ ਚਾਈਂ, ਪੰਚਮ ਮੇਲ ਮਿਲਾਇੰਦਾ। ਪੰਚਮ ਮੇਲਾ ਸਾਚੇ ਮਾਹੀ, ਵਿਛੜ ਕਦੇ ਨਾ ਜਾਇੰਦਾ। ਫੜ ਫੜ ਰਾਹੇ ਪਾਏ ਪਾਂਧੀ ਰਾਹੀ, ਹਰਿਜਨ ਸਾਚੇ ਵੇਖ ਵਖਾਇੰਦਾ। ਸਦਾ ਸੁਹੇਲਾ ਦੇਵੇ ਠੰਡੀਆਂ ਛਾਈਂ, ਜੁਗ ਜੁਗ ਦਇਆ ਕਮਾਇੰਦਾ। ਸੰਤ ਕੰਤ ਭਗਵੰਤ ਅੰਤ ਵਿਛੋੜਾ ਨਾਹੀਂ, ਜੁਗ ਵਿਛੜੇ ਜਗ ਮੇਲੇ ਅੰਤਮ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਦਵਾਰਾ ਸਚ ਘਰ, ਘਰ ਸਾਚਾ ਇਕ ਸੁਹਾਇੰਦਾ। ਸੰਤਨ ਮੇਲਾ ਹਰਿ ਸੁਲਤਾਨ, ਸਤਿਗੁਰ ਸਤਿ ਸਮਾਇਆ। ਮੇਲ ਮਿਲਾਏ ਹਰਿ ਮਿਹਰਵਾਨ, ਏਕਾ ਨਾਤ ਬੁਝਾਇਆ। ਆਤਮ ਜੋਤੀ ਸ਼ਬਦ ਗਿਆਨ, ਏਕਾ ਨਾਮ ਪੜ੍ਹਾਇਆ। ਸਚ ਸਰੋਵਰ ਇਕ ਇਸ਼ਨਾਨ, ਚਰਨੋਦਕ ਮੁਖ ਚੁਆਇਆ। ਅੰਤਰ ਅੰਮ੍ਰਿਤ ਪੀਣ ਖਾਣ, ਤ੍ਰਿਸ਼ਨਾ ਭੁੱਖ ਮਿਟਾਇਆ। ਪਾਰ ਕਰਾਏ ਦੋ ਜਹਾਨ, ਨਾਮ ਨਿਧਾਨ ਸੁਣਾਇਆ। ਮਿਲੇ ਮੇਲ ਸ੍ਰੀ ਭਗਵਾਨ, ਮੇਲਾ ਆਪਣੇ ਹੱਥ ਰਖਾਇਆ। ਜੁਗ ਜੁਗ ਵੇਖੇ ਮਾਰ ਧਿਆਨ, ਆਪ ਆਪਣਾ ਭੇਖ ਵਟਾਇਆ। ਸਤਿਜੁਗ ਤ੍ਰੇਤਾ ਦੁਆਪਰ ਖੋਲ੍ਹ ਦੁਕਾਨ, ਵਣਜ ਵਣਜਾਰਾ ਆਪ ਹੋ ਆਇਆ। ਕਲਜੁਗ ਅੰਤਮ ਖੇਲ ਮਹਾਨ, ਖੇਲੇ ਖੇਲ ਸ੍ਰਿਸ਼ਟ ਸਬਾਇਆ। ਜੂਠ ਝੂਠ ਹੋਈ ਪਰਧਾਨ, ਪੰਚ ਵਿਕਾਰਾ ਸਾਥ ਲਿਆਇਆ। ਬੁਧ ਮਤ ਹੋਈ ਪਰਧਾਨ, ਗੁਰਮਤ ਬੈਠੀ ਮੁਖ ਛੁਪਾਇਆ। ਸਾਧ ਸੰਤ ਜਗਤ ਗਿਆਨ, ਬ੍ਰਹਮ ਵਿਦਿਆ ਨਾ ਕੋਇ ਪੜ੍ਹਾਇਆ। ਸੰਗ ਰਖਾਏ ਪੰਜ ਸ਼ੈਤਾਨ, ਮਾਇਆ ਮਮਤਾ ਮੋਹ ਵਧਾਇਆ। ਮਿਲੇ ਮੇਲ ਨਾ ਪ੍ਰਭ ਸਾਚੇ ਹਾਣੀਆਂ ਹਾਣ, ਸਾਚਾ ਕੰਤ ਨਾ ਕੋਇ ਹੰਢਾਇਆ। ਆਤਮ ਰੰਡੀ ਸੁੰਞ ਮਸਾਣ, ਅੱਠੇ ਪਹਿਰ ਰਹੀ ਕੁਰਲਾਇਆ। ਵਰਭੰਡੀ ਵੇਖੇ ਹਰਿ ਖੋਜਾਨ, ਖੋਜੀ ਖੋਜਤ ਦਿਵਸ ਰੈਣ ਸਬਾਇਆ। ਅਨਹਦ ਸ਼ਬਦ ਅਨਾਦੀ ਬੋਲ, ਬੋਲਤ ਜੈਕਾਰਾ ਇਕ ਰਖਾਇਆ। ਸਚ ਦਵਾਰਾ ਮੰਦਰ ਖੋਲ੍ਹਤ, ਕਾਇਆ ਖੇੜਾ ਇਕ ਵਸਾਇਆ। ਹਰਿਜਨ ਸਾਚਾ ਸਦਾ ਅਡੋਲਤ, ਦਿਵਸ ਰੈਣ ਰੈਣ ਦਿਵਸ ਹਰਿ ਚਰਨ ਕਵਲ ਚਿਤ ਲਾਇਆ। ਪੁਰਖ ਅਬਿਨਾਸ਼ੀ ਬੋਲੇ ਹੌਲੀ ਹੌਲਤ, ਆਪ ਆਪਣਾ ਨਾਮ ਅਲ੍ਹਾਇਆ। ਉਲਟਾ ਕਰੇ ਨਾਭ ਕੌਲਤ, ਕਵਲ ਕਵਲਾ ਆਪ ਫਿਰਾਇਆ। ਆਤਮ ਸੇਜਾ ਆਪੇ ਮੌਲਤ, ਮੌਲਾ ਮੌਲਾ ਰੂਪ ਸਮਾਇਆ। ਬਿਰਥਾ ਨਾ ਜਾਏ ਹਰਿ ਸੰਤ ਰਸ ਰਸਨਾ ਬੋਲਤ, ਪ੍ਰਭ ਲੇਖੇ ਲਏ ਲਗਾਇਆ। ਆਦਿ ਅੰਤ ਜੁਗਾਦਿ ਆਦਿ ਸਦਾ ਅਡੋਲਤ, ਡੁਲ ਕਦੇ ਨਾ ਜਾਇਆ। ਸਚ ਭੰਡਾਰਾ ਕਲਜੁਗ ਅੰਤਮ ਖੋਲ੍ਹਤ, ਜੂਠਾ ਝੂਠਾ ਭੇਖ ਰਿਹਾ ਮਿਟਾਇਆ। ਸੋਹੰ ਸੋ ਜੈਕਾਰਾ ਏਕਾ ਬੋਲਤ, ਸਤਿਜੁਗ ਸਾਚਾ ਮਾਰਗ ਲਗਾਇਆ। ਚਾਰ ਵਰਨ ਰਖਾਏ ਏਕਾ ਸਰਨ, ਏਕਾ ਦੂਜਾ ਭੌ ਚੁਕਾਇਆ। ਤੀਜਾ ਨੇਤਰ ਖੋਲ੍ਹੇ ਹਰਨ ਫਰਨ, ਘਰ ਚੌਥੇ ਮੇਲ ਮਿਲਾਇਆ। ਚੌਥੇ ਮੇਲਾ ਤਰਨੀ ਤਰਨ, ਤਾਰਨਹਾਰ ਸ੍ਰਿਸ਼ਟ ਸਬਾਇਆ। ਹਰਿ ਸੰਤਨ ਮੇਲ ਮਿਲਾਏ ਦਾਤਾ ਕਰਨੀ ਕਰਨ, ਕਰਤਾ ਪੁਰਖ ਆਪ ਹੋ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਵੇਖੇ ਸਾਚਾ ਘਰ, ਘਰ ਸਾਚਾ ਥਾਨ ਸੁਹਾਇਆ। ਘਰ ਸਾਚਾ ਹਰਿ ਸੁਹਾਏ ਥਾਨ, ਵੱਜੇ ਧਰਤ ਵਧਾਈਆ । ਬਖ਼ਸ਼ੇ ਚਰਨ ਧੂੜ ਸੱਚਾ ਇਸ਼ਨਾਨ, ਆਤਮ ਪੜਦਾ ਲਾਹੀਆ। ਸਾਚਾ ਨਾਮ ਸਚ ਗਿਆਨ, ਹਰਿ ਸ਼ਬਦੀ ਮੇਲ ਮਿਲਾਈਆ। ਅੰਤਰ ਮੇਲਾ ਹਰਿ ਭਗਵਾਨ, ਸਤਿ ਸੰਤੋਖ ਸਮਾਈਆ। ਪੰਜ ਤਤ ਨੇੜ ਨਾ ਆਏ ਜਗਤ ਸ਼ੈਤਾਨ, ਪ੍ਰਭ ਖੰਡਾ ਸ਼ਬਦ ਉਠਾਈਆ। ਦੇਵੇ ਦਾਤ ਦਾਨੀ ਦਾਨ, ਦਾਤਾ ਦਾਨੀ ਆਪ ਅਖਵਾਈਆ। ਆਤਮ ਜੋਤੀ ਨੂਰ ਤੇਜ ਪਰਕਾਸ਼ ਕੋਟਨ ਭਾਨ, ਰਵ ਸਸ ਬੈਠੇ ਮੁਖ ਸ਼ਰਮਾਈਆ। ਗੁਰਮੁਖ ਸਾਚੇ ਚਤੁਰ ਸੁਜਾਨ, ਅੱਠੇ ਪਹਿਰ ਕਰ ਧਿਆਨ, ਪ੍ਰਭ ਚਰਨ ਓਟ ਰਖਾਈਆ। ਦੇਵਣਹਾਰ ਜੀਆ ਦਾਨ, ਇਕ ਬਿਠਾਏ ਸ਼ਬਦ ਬਿਬਾਣ, ਲੋਆਂ ਪੁਰੀਆਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਤਨ ਮੇਲਾ ਸਾਚੇ ਘਰ, ਥਿਰ ਘਰ ਸਾਚਾ ਇਕ ਸੁਹਾਈਆ। ਥਿਰ ਘਰ ਸਾਚੇ ਸਾਚਾ ਡੇਰਾ, ਹਰਿ ਸ਼ਬਦੀ ਮੇਲ ਮਿਲਾਇਆ। ਜਨ ਭਗਤਾਂ ਮਨ ਚਾਓ ਘਨੇਰਾ, ਦਿਵਸ ਰੈਣ ਖ਼ੁਸ਼ੀ ਮਨਾਇਆ। ਆਪ ਚੁਕਾਏ ਮੇਰਾ ਤੇਰਾ, ਹਉਮੇ ਹੰਗਤਾ ਰੋਗ ਗਵਾਇਆ। ਇਕ ਰਖਾਏ ਸੰਝ ਸਵੇਰਾ, ਰੈਣ ਅੰਧੇਰੀ ਰਹਿਣ ਨਾ ਪਾਇਆ। ਆਪੇ ਢਾਹੇ ਭਰਮਾ ਡੇਰਾ, ਗੜ੍ਹ ਹੰਕਾਰੀ ਤੋੜ ਤੁੜਾਇਆ। ਹਰਿਜਨ ਵਖਾਏ ਕਾਇਆ ਖੇੜਾ, ਸਾਚਾ ਮੰਦਰ ਅੰਦਰ ਦਏ ਸੁਹਾਇਆ। ਗੁਰਮੁਖ ਤੇਰਾ ਖੁਲ੍ਹਾ ਵਿਹੜਾ, ਭੇਵ ਕਿਸੇ ਨਾ ਪਾਇਆ। ਕਰੇ ਕਰਾਏ ਹੱਕ ਨਿਬੇੜਾ, ਜੁਗ ਜੁਗ ਬੇੜਾ ਬੰਨ੍ਹਦਾ ਆਇਆ। ਲੱਖ ਚੁਰਾਸੀ ਲੱਗੇ ਉਖੇੜਾ, ਕਲਜੁਗ ਅੰਤਮ ਦਏ ਦੁਹਾਇਆ। ਪੰਜ ਤਤ ਤਨ ਲੱਗਾ ਝੇੜਾ, ਮਨ ਮਤ ਬੁਧ ਰਿਹਾ ਲੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਾਚੇ ਦਰ, ਦਰ ਸਾਚਾ ਘਰ ਸਾਚਾ ਹਰਿ ਸਾਚਾ ਵਰ ਸਾਚਾ ਵਿਰਲੇ ਗੁਰਮੁਖ ਪਾਇਆ। ਹਰਿ ਕੰਤ ਕੰਤਹੂਲਾ, ਹਰਿਜਨ ਸੁਹਾਗਣ ਨਾਰੀ। ਤਨ ਬਰਸਾਏ ਸਾਚਾ ਫੂਲਾ, ਗਿਰਵਰ ਰੂਪ ਗਿਰਧਾਰੀ। ਆਪ ਚੁਕਾਏ ਅਗਲਾ ਪਿਛਲਾ ਲਹਿਣਾ ਦੇਣਾ ਮੂਲਾ, ਆਵੇ ਜਾਵੇ ਪੈਜ ਸਵਾਰੀ। ਸੋਹੰ ਸ਼ਬਦ ਝੁਲਾਏ ਸਾਚਾ ਝੂਲਾ, ਚਿੱਟੇ ਅਸਵ ਸਚ ਸਵਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿੰਘ ਸੰਸਾਰ ਜਗਤ ਅਧਾਰ, ਮਿਲਿਆ ਮੇਲ ਹਰਿ ਮੀਤ ਮੁਰਾਰ, ਆਦਿ ਜੁਗਾਦਿ ਜੁਗ ਜੁਗ ਜਨ ਭਗਤਾਂ ਕਦੇ ਨਾ ਭੂਲਾ ਆਪ ਨਿਰੰਕਾਰੀ।