੨੪ ਜੇਠ ੨੦੧੬ ਬਿਕ੍ਰਮੀ ਤੇਜ ਭਾਨ ਦੇ ਘਰ ਸ਼ੇਖ਼ ਸਰ ਜੰਮੂ
ਨਾਮ ਘਨਘੋਰ ਸ਼ਬਦ ਧੁਨ ਮੰਦਰ, ਸੁਰਤ ਬੰਦ ਹਰਿ ਗਿਆਨਾ। ਖੋਲ੍ਹ ਕਪਾਟ ਤੋੜੇ ਹਰਿ ਜੰਦਰ, ਜੁਗਤ ਜੋਗ ਭਗਵਾਨਾ। ਸਵਾਸ ਪਰਕਾਸ਼ ਅਬਿਨਾਸ਼ ਘਟ ਅੰਦਰ, ਮੰਡਲ ਰਾਸ ਰਚਾਨਾ। ਜੋਤੀ ਜੋਤ ਸਰੂਪ ਹਰਿ, ਜੋਤ ਨਿਰੰਜਣ ਇਕ ਧਰ, ਕਮਲਾਪਾਤੀ ਵੇਖ ਵਖਾਨਾ। ਕਮਲਾਪਾਤੀ ਨਰ ਨਰਾਇਣ, ਨਿਜ ਮੰਦਰ ਨਿਜ ਘਰ ਵਸਿਆ। ਪੇਖੇ ਵੇਖੇ ਆਪਣੇ ਨੈਣ, ਦਰ ਭਿਖਾਰੀ ਫਿਰੇ ਨੱਸਿਆ। ਰਸਨਾ ਕਿਸੇ ਨਾ ਸਕੇ ਕਹਿਣ, ਹਰਿ ਸੱਜਣ ਜਿਸ ਜਨ ਵੇਖਿਆ। ਧਾਮ ਇਕੱਠੇ ਏਕਾ ਬਹਿਣ, ਦਿਸ ਨਾ ਆਏ ਕੋਇ ਰਵ ਸਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੀਰ ਨਿਰਾਲਾ ਏਕਾ ਕੱਸਿਆ। ਤੀਰ ਅਨੀਆਲਾ ਹਰਿ ਨਿਰੰਕਾਰ, ਨਿਰਗੁਣ ਸੇਵ ਲਗਾਈਆ। ਹੰ ਬ੍ਰਹਮ ਆਰ ਪਾਰ, ਪਾਰਬ੍ਰਹਮ ਵੇਖ ਵਖਾਈਆ। ਕਰਮ ਧਰਮ ਜਨਮ ਸੰਸਾਰ, ਤ੍ਰੈਗੁਣ ਬੰਧਨ ਤੋੜ ਤੁੜਾਈਆ। ਵਰਨ ਬਰਨ ਉਤਰੇ ਪਾਰ, ਸਰਨਗਤ ਸੱਚੀ ਸਰਨਾਈਆ। ਤਰਨੀ ਤਰਨ ਆਪ ਕਰਤਾਰ, ਤਾਰਨਹਾਰਾ ਹਰਿ ਰਘੁਰਾਈਆ। ਕਰਨੀ ਕਰਤਾ ਕਰੇ ਕਰਤਾਰ, ਆਪ ਆਪਣੀ ਕਿਰਤ ਕਮਾਈਆ। ਧਰਨੀ ਧਰਤ ਧਵਲ ਦਏ ਸਹਾਰ, ਧੁਰ ਦੀ ਬਾਣ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਦੀ ਸ਼ਬਦ ਏਕਾ ਏਕ ਗਾਈਆ। ਨਾਦੀ ਸ਼ਬਦ ਸਚ ਧੁੰਨਕਾਰ, ਸੁਨ ਸਮਾਧ ਸਮਾਇਆ। ਬੋਧ ਅਗਾਧੀ ਕਰ ਪਿਆਰ, ਘਟ ਛੇਤਰ ਵੇਖ ਵਖਾਇਆ। ਮਾਧੋ ਮਾਧੀ ਖ਼ਬਰਦਾਰ, ਮੋਹਣ ਮੋਹਨੀ ਰੂਪ ਵਟਾਇਆ। ਆਦਿ ਜੁਗਾਦੀ ਆਪਣੀ ਕਾਰ, ਏਕਉਂਕਾਰਾ ਰਿਹਾ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਸਚ ਸੁਹਾਇਆ। ਸਚ ਦਵਾਰਾ ਗੁਰਮੁਖ ਘਰ, ਗੁਰ ਗੁਰ ਵੇਸ ਵਟਾਇਆ। ਆਪਣੀ ਕਰਨੀ ਕਿਰਿਆ ਆਪੇ ਕਰ, ਕਾਰਜ ਕਰਤੇ ਕਾਜ ਰਚਾਇਆ। ਦੇਵੇ ਵਡਿਆਈ ਏਕਾ ਦਰ, ਦਰ ਦਰਬਾਰਾ ਇਕ ਸੁਹਾਇਆ। ਖਾਲੀ ਭੰਡਾਰੇ ਜਾਏ ਭਰ, ਅਤੋਟ ਅਤੁਟ ਆਪ ਹੋ ਜਾਇਆ। ਬਾਲਕ ਸੁੱਤ ਦੇਵੇ ਵਰ, ਅਬਿਨਾਸ਼ੀ ਅਚੁੱਤ ਖੇਲ ਖਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ, ਏਕਾ ਨਾਅਰਾ ਸਾਚਾ ਲਾਇਆ।
