Granth 08 Likhat 126: 5 Savan 2016 Bikarmi Gurdyal Singh de Ghar Pind Nathewal Jila Ferozepur

੫ ਸਾਵਣ ੨੦੧੬ ਬਿਕ੍ਰਮੀ ਗੁਰਦਿਆਲ ਸਿੰਘ ਦੇ ਘਰ ਪਿੰਡ ਨਾਥੇ ਵਾਲ ਜ਼ਿਲਾ ਫ਼ਿਰੋਜ਼ਪੁਰ

ਨਿਰਗੁਣ ਸਰਗੁਣ ਸਾਚੀ ਧਾਰ, ਪੁਰਖ ਅਕਾਲ ਚਲਾਈਆ। ਇਕ ਇਕੱਲਾ ਕਰ ਪਸਾਰ, ਤ੍ਰੈ ਤ੍ਰੈ ਵੇਸ ਵਟਾਈਆ। ਤ੍ਰੈਗੁਣ ਮਾਇਆ ਕਰ ਉਜਿਆਰ, ਆਪਣੇ ਰੰਗ ਰੰਗਾਈਆ। ਸਾਚੀ ਵਸਤ ਅਗੰਮ ਅਪਾਰ, ਆਪਣੀ ਆਪ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰ ਵਡਿਆਈਆ। ਤ੍ਰੈਗੁਣ ਮੀਤਾ ਤ੍ਰੈਗੁਣ ਅਤੀਤਾ, ਤ੍ਰੈਗੁਣ ਵੇਸ ਵਟਾਇੰਦਾ। ਤ੍ਰੈਗੁਣ ਠਾਂਡਾ ਤ੍ਰੈਗੁਣ ਸੀਤਾ, ਤ੍ਰੈਗੁਣ ਅਗਨੀ ਤੱਤ ਤਪਾਇੰਦਾ। ਤ੍ਰੈਗੁਣ ਪਤਿਤ ਤ੍ਰੈਗੁਣ ਪੁਨੀਤਾ, ਤ੍ਰੈਗੁਣ ਆਪਣਾ ਵੇਖ ਵਖਾਇੰਦਾ। ਤ੍ਰੈਗੁਣ ਹਸਤ ਤ੍ਰੈਗੁਣ ਕੀਟਾ, ਤ੍ਰੈਗੁਣ ਲੇਖ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਇੰਦਾ। ਤ੍ਰੈਗੁਣ ਧਾਰ ਹਰਿ ਨਿਰੰਕਾਰ, ਆਪਣੀ ਆਪ ਚਲਾਈਆ। ਨਿਰਗੁਣ ਸਰਗੁਣ ਰੂਪ ਅਪਾਰ, ਵਿਸ਼ਨੂੰ ਵੇਸ ਵਟਾਈਆ। ਬ੍ਰਹਮਾ ਵੇਤਾ ਕਰ ਉਜਿਆਰ, ਕਵਲ ਫੁੱਲ ਖਿਲਾਈਆ। ਸ਼ੰਕਰ ਬੰਨ੍ਹੇ ਸਾਚੀ ਧਾਰ, ਸਿਵ ਸ਼ਕਤੀ ਵਿਚ ਟਿਕਾਈਆ। ਆਦਿ ਸ਼ਕਤੀ ਕਰ ਪਿਆਰ, ਏਕਾ ਇਸ਼ਟ ਵਖਾਈਆ। ਇਕ ਮਹੱਲ ਲਏ ਉਸਾਰ, ਏਕਾ ਵੇਖ ਵਖਾਈਆ। ਏਕਾ ਬਖ਼ਸ਼ੇ ਸਚ ਪਿਆਰ, ਏਕਾ ਦਰ ਖੁਲ੍ਹਾਈਆ। ਇਕ ਕਰਾਏ ਵਣਜ ਵਪਾਰ, ਏਕਾ ਵਸਤੂ ਝੋਲੀ ਪਾਈਆ। ਏਕਾ ਦੇਵੇ ਸਚ ਭੰਡਾਰ, ਏਕਾ ਰਿਹਾ ਵਰਤਾਈਆ। ਏਕਾ ਬ੍ਰਹਿਮੰਡ ਖੋਲ੍ਹ ਕਿਵਾੜ, ਲੋਆਂ ਪੁਰੀਆਂ ਰਚਨ ਰਚਾਈਆ। ਇਕ ਉਪਾਏ ਰਵ ਸਸ ਸਤਾਰ, ਮੰਡਲ ਮੰਡਪ ਇਕ ਸੁਹਾਈਆ। ਏਕਾ ਪੁਰਖ ਏਕਾ ਨਾਰ, ਕੰਤ ਸੁਹਾਗੀ ਏਕਾ ਨਾਉਂ ਧਰਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰ ਤਿਆਰ, ਆਪ ਆਪਣਾ ਬੰਸ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈ ਤ੍ਰੈ ਆਪਣਾ ਲੇਖ ਲਿਖਾਈਆ। ਆਪਣਾ ਲੇਖਾ ਆਪੇ ਧਰ, ਆਪੇ ਵੇਖ ਵਖਾਇੰਦਾ। ਆਪਣੀ ਵਿਦਿਆ ਆਪੇ ਪੜ੍ਹ, ਆਪੇ ਰਾਗ ਅਲਾਇੰਦਾ। ਆਪਣੇ ਮੰਦਰ ਆਪੇ ਵੜ, ਆਪੇ ਇਸ਼ਟ ਮਨਾਇੰਦਾ। ਆਪਣੇ ਅੱਗੇ ਆਪੇ ਖੜ, ਆਪੇ ਦਰਸ ਦਿਖਾਇੰਦਾ। ਆਪਣਾ ਫੜੇ ਆਪੇ ਲੜ, ਆਪੇ ਮੇਲ ਮਿਲਾਇੰਦਾ। ਆਪਣਾ ਵੇਸ ਆਪੇ ਕਰ, ਨਿਰਗੁਣ ਸਰਗੁਣ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਿਸ਼ਨੂੰ ਵਿਸ਼ਵ ਰੂਪ ਅਖਵਾਇੰਦਾ। ਬ੍ਰਹਮਾ ਵੇਤਾ ਪਾਰਬ੍ਰਹਮ, ਆਪਣੀ ਅੰਸ ਉਪਾਈਆ। ਆਪਣੇ ਘਰ ਆਪੇ ਪਿਆ ਜੰਮ, ਮਾਤ ਪਿਤ ਨਾ ਕੋਈ ਬਣਾਈਆ। ਏਕਾ ਤ੍ਰਿਸ਼ਨਾ ਏਕਾ ਤਮ, ਏਕਾ ਲੇਖ ਮੁਕਾਈਆ। ਏਕਾ ਬੇੜਾ ਰਿਹਾ ਬੰਨ੍ਹ, ਏਕਾ ਹੁਕਮ ਚਲਾਈਆ। ਏਕਾ ਦੇਵੇ ਸਾਚਾ ਧਨ, ਏਕਾ ਸਾਚਾ ਹੱਟ ਖੁਲ੍ਹਾਈਆ। ਏਕਾ ਰਾਗ ਸੁਣਾਏ ਕੰਨ, ਏਕਾ ਬੂਝ ਬੁਝਾਈਆ। ਏਕਾ ਜਨਨੀ ਜਣਿਆ ਜਨ, ਆਦਿ ਸ਼ਕਤੀ ਸਾਚੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮ ਪਾਰਬ੍ਰਹਮ ਅਖਵਾਈਆ। ਏਕਾ ਸ਼ੰਕਰ ਕਰ ਤਿਆਰ, ਏਕਾ ਰੂਪ ਵਟਾਇਆ । ਏਕਾ ਸ਼ਿਵ ਹੋ ਉਜਿਆਰ, ਏਕਾ ਨੈਣ ਖੁਲ੍ਹਾਇਆ। ਏਕਾ ਗਲ ਵਿਚ ਪਾਏ ਹਾਰ, ਏਕਾ ਕੰਠ ਸੁਹਾਇਆ। ਏਕਾ ਕਰੇ ਸਚ ਪਿਆਰ, ਏਕਾ ਮੇਲ ਮਿਲਾਇਆ। ਏਕਾ ਦੇਵੇ ਇਕ ਅਧਾਰ, ਏਕਾ ਦਰਸ ਦਿਖਾਇਆ। ਏਕਾ ਸਿਖਿਆ ਸਚ ਵੀਚਾਰ, ਏਕਾ ਬੂਝ ਬੁਝਾਇਆ। ਏਕਾ ਲਿਖਿਆ ਧੁਰ ਦਰਬਾਰ, ਏਕਾ ਦਏ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈ ਤ੍ਰੈ ਆਪਣਾ ਨਾਉਂ ਧਰਾਇਆ। ਆਪੇ ਵਿਸ਼ਨੂੰ ਕਰ ਅਕਾਰ, ਆਪਣਾ ਰੂਪ ਵਟਾਇੰਦਾ। ਆਪੇ ਬ੍ਰਹਮਾ ਹੋ ਤਿਆਰ, ਪਾਰਬ੍ਰਹਮ ਪ੍ਰਭ ਆਪਣਾ ਅੰਗ ਕਟਾਇੰਦਾ। ਆਪੇ ਸ਼ੰਕਰ ਕਰੇ ਖ਼ਬਰਦਾਰ, ਆਲਸ ਨਿੰਦਰਾ ਆਪ ਗਵਾਇੰਦਾ। ਆਪੇ ਤਿੰਨਾਂ ਮੀਤ ਮੁਰਾਰ, ਆਪਣਾ ਸੰਗ ਨਿਭਾਇੰਦਾ । ਖੇਲੇ ਖੇਲ ਪੁਰਖ ਕਰਤਾਰ, ਅਗੰਮ ਅਗੋਚਰ ਭੇਵ ਨਾ ਆਇੰਦਾ। ਆਦਿ ਨਿਰੰਜਣ ਭੇਵ ਨਿਆਰ, ਭੇਵ ਅਭੇਦਾ ਭੇਵ ਛੁਪਾਇੰਦਾ। ਇਕ ਇਕੱਲਾ ਕਰ ਪਸਾਰ, ਏਕਾ ਵੇਖ ਵਖਾਇੰਦਾ। ਨਾ ਕੋਈ ਦੂਜੀ ਦਿਸੇ ਧਾਰ, ਨਾ ਕੋਈ ਕੁਦਰਤ ਰਚਨ ਰਚਾਇੰਦਾ। ਨਾ ਕੋਈ ਤੀਜਾ ਦਰ ਦਰਬਾਰ, ਨਾ ਕੋਈ ਚੌਥਾ ਵਸਾਇੰਦਾ। ਨਾ ਕੋਈ ਪੰਚਮ ਮੀਤ ਮੁਰਾਰ, ਨਾ ਕੋਈ ਛੱਪਰ ਛੰਨ ਸੁਹਾਇੰਦਾ। ਨਾ ਕੋਈ ਸਤਿ ਸਤਿਵਾਦੀ ਹੋ ਉਜਿਆਰ, ਸਾਚਾ ਮਾਰਗ ਲਾਇੰਦਾ। ਅੱਠ ਤੱਤ ਨਾ ਕੋਈ ਅਧਾਰ, ਨੌ ਦਰ ਨਾ ਕੋਈ ਖੁਲ੍ਹਾਇੰਦਾ। ਨਾ ਕੋਈ ਮੇਲਾ ਦਸਵਾਂ ਦਰ ਦਰਬਾਰ, ਸੁਰਤ ਸ਼ਬਦ ਨਾ ਕੋਈ ਜਣਾਇੰਦਾ। ਜੋਤ ਨਿਰੰਜਣ ਨਾ ਕੋਈ ਉਜਿਆਰ, ਲੱਖ ਚੁਰਾਸੀ ਨਾ ਵੇਖ ਵਖਾਇੰਦਾ। ਸੰਤ ਸਾਧ ਨਾ ਕੋਈ ਦੁਲਾਰ, ਭਗਤ ਵਛਲ ਨਾ ਕੋਈ ਅਖਵਾਇੰਦਾ। ਨਾ ਕੋਈ ਗੋਪੀ ਕਾਹਨ ਮੀਤ ਮੁਰਾਰ, ਨਾ ਕੋਈ ਬੰਸਰੀ ਜਗਤ ਵਜਾਇੰਦਾ। ਨਾ ਕੋਈ ਸੀਤਾ ਰਾਮ ਕਰੇ ਪਿਆਰ, ਜਨਕ ਸਪੁੱਤ੍ਰੀ ਨਾ ਕੋਈ ਪ੍ਰਨਾਇੰਦਾ। ਨਾ ਕੋਈ ਬਲ ਛਲ ਧਾਰੇ ਭੇਖਾ ਧਾਰ, ਬਲ ਬਾਵਨ ਨਾ ਵੇਸ ਵਟਾਇੰਦਾ। ਧਰੂ ਭਗਤ ਨਾ ਕੋਈ ਸਹਾਰ, ਨਾ ਕੋਈ ਨਾਮਾ ਨਾਮ ਧਿਆਇੰਦਾ। ਇਕ ਇਕੱਲਾ ਏਕੰਕਾਰ, ਅਕਲ ਕਲ ਧਾਰੀ ਆਪ ਅਖਵਾਇੰਦਾ। ਆਦਿ ਆਦਿ ਹਰਿ ਕਰ ਪਸਾਰ, ਆਪਣੀ ਰਚਨ ਰਚਾਇੰਦਾ। ਨਿਰਗੁਣ ਰੂਪ ਸੱਚੀ ਸਰਕਾਰ, ਸਰਗੁਣ ਵੇਸ ਵਟਾਇੰਦਾ। ਸਰਗੁਣ ਕਰੇ ਇਕ ਅਧਾਰ, ਏਕਾ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਆਦਿ ਪੁਰਖ ਆਪ ਅਖਵਾਇੰਦਾ। ਆਦਿ ਅਨਾਦੀ ਏਕ ਏਕੰਕਾਰ, ਏਕਾ ਏਕ ਅਖਵਾਈਆ। ਆਪੇ ਦੇਵੇ ਆਪਣੀ ਦਾਦੀ, ਆਪਣੀ ਵਸਤ ਆਪੇ ਝੋਲੀ ਪਾਈਆ। ਆਪ ਲਡਾਏ ਆਪਣੀ ਲਾਡੀ, ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਨਾਉਂ ਧਰਾਈਆ। ਨਿਰਗੁਣ ਸਰਗੁਣ ਭੇਸ ਵਟਾਇਆ, ਆਪਣੀ ਕਲ ਵਰਤਾਇੰਦਾ। ਆਪਣੀ ਗੋਦੀ ਆਪ ਸੁਹਾਇਆ, ਆਪੇ ਖੇਲ ਖਿਲਾਇੰਦਾ। ਸੁੱਤ ਦੁਲਾਰਾ ਏਕਾ ਜਾਇਆ, ਏਕਾ ਘਰ ਵਸਾਇੰਦਾ। ਅੰਮ੍ਰਿਤ ਸਾਚਾ ਜਾਮ ਪਿਆਇਆ, ਭਰ ਪਿਆਲਾ ਆਪ ਪਿਆਇੰਦਾ। ਰੂਪ ਰੰਗ ਨਾ ਕੋਈ ਵਖਾਇਆ, ਆਪ ਆਪਣੇ ਰੰਗ ਰੰਗਾਇੰਦਾ। ਆਪਣਾ ਲੇਖਾ ਆਪ ਜਣਾਇਆ, ਆਪੇ ਭੇਵ ਖੁਲ੍ਹਾਇੰਦਾ। ਆਪਣੀ ਸੇਵਾ ਆਪ ਕਮਾਇਆ, ਆਪ ਆਪਣਾ ਨਾਉਂ ਧਰਾਇੰਦਾ। ਵਿਸ਼ਨੂੰ ਰੂਪ ਬਣ ਕੇ ਆਇਆ, ਦਿਸ ਕਿਸੇ ਨਾ ਆਇੰਦਾ। ਆਪੇ ਦਾਤਾ ਰਿਜ਼ਕ ਸੁਬਾਇਆ, ਦੇਵਣਹਾਰ ਆਪ ਅਖਵਾਇੰਦਾ। ਆਦਿ ਨਿਰੰਜਣ ਜੋਤ ਜਗਾਇਆ, ਜੋਤੀ ਨੂਰ ਡਗਮਗਾਇੰਦਾ। ਆਪਣਾ ਨਾਉਂ ਆਪ ਧਰਾਇਆ, ਆਪੇ ਖੇਲ ਖਲਾਇੰਦਾ। ਆਪਣਾ ਬੀਜ ਆਪੇ ਪਾਇਆ, ਆਪੇ ਫੱਲ ਲਗਾਇੰਦਾ। ਆਪਣਾ ਤਾਲ ਆਪ ਭਰਾਇਆ, ਆਪੇ ਹਰਿ ਸੁਹਾਇੰਦਾ। ਆਪਣਾ ਕਵਲਾ ਆਪ ਉਪਜਾਇਆ, ਆਪੇ ਮੁਖ ਖੁਲ੍ਹਾਇੰਦਾ। ਆਪਣਾ ਰੂਪ ਆਪ ਵਟਾਇਆ, ਆਪੇ ਵੇਖ ਵਖਾਇੰਦਾ। ਪਾਰਬ੍ਰਹਮ ਪ੍ਰਭ ਭੇਵ ਨਾ ਰਾਇਆ, ਬ੍ਰਹਮ ਬ੍ਰਹਮ ਸਮਾਇੰਦਾ। ਨਾਭੀ ਫੁੱਟੀ ਬਾਹਿਰ  ਆਇਆ, ਏਕਾ ਮੁਖ ਦਰਸਾਇੰਦਾ। ਚਾਰੇ ਮੁਖ ਰਿਹਾ ਖੁਲ੍ਹਾਇਆ, ਅੱਠੇ ਨੇਤਰ ਵੇਖ ਵਖਾਇੰਦਾ। ਪੁਰਖ ਅਬਿਨਾਸ਼ੀ ਨਜ਼ਰੀ ਆਇਆ, ਨਿਉਂ ਨਿਉਂ ਸੀਸ ਸੀਸ ਝੁਕਾਇੰਦਾ । ਗਲ ਵਿਚ ਪੱਲੂ ਏਕਾ ਪਾਇਆ, ਸਾਚੀ ਮੰਗ ਮੰਗਾਇੰਦਾ। ਹਰਿ ਹਰਿ ਸਾਚੀ ਦਇਆ ਕਮਾਇਆ, ਦੇ ਮਤ ਸਮਝਾਇੰਦਾ। ਆਪਣੀ ਰਚਨ ਆਪ ਰਚਾਇਆ। ਆਪਣਾ ਲੇਖਾ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮਾ ਵੇਤਾ ਆਪੇ ਧਰ, ਆਪ ਆਪਣਾ ਸੰਗ ਨਿਭਾਇੰਦਾ। ਬ੍ਰਹਮਾ ਉਪਜਿਆ ਪਾਰਬ੍ਰਹਮ, ਹਰਿ ਹਰਿ ਵੱਡੀ ਵਡਿਆਈਆ। ਦੂਸਰ ਘਰ ਨਾ ਗਿਆ ਜੰਮ, ਮਾਤ ਪਿਤ ਨਾ ਕੋਈ ਅਖਵਾਈਆ। ਨਾ ਕੋਈ ਰਸਨਾ ਜਿਹਵਾ ਲਏ ਦਮ, ਪਵਣ ਸਵਾਸ ਨਾ ਕੋਈ ਜਣਾਈਆ। ਆਲਸ ਤ੍ਰਿਸ਼ਨਾ ਨਾ ਕੋਈ ਤਮ, ਨੈਣ ਨੀਂਦਰ ਨਾ ਕੋਈ ਰਖਾਈਆ। ਨਾ ਕੋਈ ਖ਼ੁਸ਼ੀ ਨਾ ਕੋਈ ਗਮ, ਚਿੰਤਾ ਸੋਗ ਨਾ ਕੋਈ ਰਖਾਈਆ। ਨਾ ਕੋਈ ਹੱਡ ਮਾਸ ਨਾੜੀ ਚੰਮ, ਪੁਰਖ ਅਬਿਨਾਸ਼ੀ ਆਪਣੀ ਰਚਨ ਰਚਾਈਆ। ਆਪਣਾ ਬੇੜਾ ਆਪੇ ਬੰਨ੍ਹ, ਆਪੇ ਰਿਹਾ ਚਲਾਈਆ। ਆਪਣਾ ਰਾਗ ਆਪ ਸੁਣਾਏ ਆਪਣੇ ਕੰਨ, ਸੁਨਣੇਹਾਰ ਆਪ ਹੋ ਜਾਈਆ। ਆਪੇ ਜਨਨੀ ਬਣ ਬਣ ਜਣਿਆ ਜਨ, ਆਪ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵਿਸ਼ਨੂੰ ਵਿਸ਼ਨ ਅਕਾਰ, ਦੂਜਾ ਬ੍ਰਹਮਾ ਕਰ ਤਿਆਰ, ਤੀਜਾ ਆਪਣਾ ਰੰਗ ਰੰਗਾਈਆ। ਤੀਜਾ ਰੰਗ ਰੰਗ ਕਰਤਾਰਾ, ਆਪਣੀ ਰਚਨ ਰਚਾਇੰਦਾ। ਆਪੇ ਵਸੇ ਧੁੰਧੂਕਾਰਾ, ਆਪੇ ਸੁੰਨ ਸਮਾਧ ਸਮਾਇੰਦਾ। ਆਪੇ ਜੋਤ ਨੂਰ ਕਰ ਉਜਿਆਰਾ, ਆਪੇ ਡਗਮਗਾਇੰਦਾ। ਆਪੇ ਵੇਖਣਹਾਰ ਗਿਰਧਾਰਾ, ਆਪਣਾ ਲੋਚਣ ਆਪ ਖੁਲ੍ਹਾਇੰਦਾ। ਆਪਣਾ ਵਰਤੇ ਆਪ ਵਰਤਾਰਾ, ਆਪਣੀ ਕਰਨੀ ਆਪ ਕਰਾਇੰਦਾ। ਆਪਣੀ ਜੋਤੀ ਦਏ ਸਹਾਰਾ, ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਆਪਣਾ ਸਰੂਪ ਆਪੇ ਰੱਖ, ਆਪੇ ਜੋਤ ਜਗਾਈਆ। ਆਪੇ ਨਿਰਗੁਣ ਹੋ ਪ੍ਰਤੱਖ, ਆਪੇ ਕਰੇ ਕੁੜਮਾਈਆ। ਖੇਲੇ ਖੇਲ ਅਲੱਖਣਾ ਅਲੱਖ, ਪਾਰਬ੍ਰਹਮ ਵੱਡੀ ਵਡਿਆਈਆ। ਆਪੇ ਭਾਂਡੇ ਕਰੇ ਸਖ, ਆਪੇ ਰਿਹਾ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਈਆ। ਆਪੇ ਸ਼ੰਕਰ ਭੋਲਾ ਨਾਥ, ਆਪਣੀ ਦਇਆ ਕਮਾਇੰਦਾ। ਆਪੇ ਨਿਰਗੁਣ ਸਰਗੁਣ ਰਲਿਆ ਸਾਥ, ਆਪਣੀ ਦਇਆ ਕਮਾਇੰਦਾ। ਆਪ ਜਣਾਏ ਆਪਣੀ ਗਾਥ, ਆਪਣਾ ਮੰਤਰ ਆਪ ਦ੍ਰਿੜਾਇੰਦਾ। ਆਪ ਨਿਭਾਏ ਸਗਲਾ ਸਾਥ, ਸਗਲਾ ਸੰਗੀ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਜੋਤੀ ਦੇਵੇ ਵਰ, ਆਪਣਾ ਖੇਲ ਖਲਾਇੰਦਾ। ਆਪਣੀ ਜੋਤੀ ਨੂਰ ਉਜਾਲਾ  ਕਰ, ਵਿਸ਼ਨੂੰ ਨਾਉਂ ਧਰਾਇਆ। ਬ੍ਰਹਮਾ ਵੇਤਾ ਆਪੇ ਕਰ, ਪਾਰਬ੍ਰਹਮ ਵਡਿਆਇਆ। ਸ਼ਿਵ ਜੀ ਦੇਵੇ ਆਪਣਾ ਵਰ, ਆਪਣਾ ਸੰਗ ਨਿਭਾਇਆ। ਤਿੰਨਾਂ ਡੋਰੀ ਲਏ ਬੰਨ੍ਹ, ਏਕਾ ਸ਼ਬਦ ਉਠਾਇਆ। ਥਿਰ ਘਰ ਸਾਚੇ ਚੜ੍ਹਿਆ ਚੰਨ, ਪੁਰਖ ਅਬਿਨਾਸ਼ੀ ਆਪ ਚੜ੍ਹਾਇਆ। ਰਵ ਸਸ ਬੇੜਾ ਬੰਨ੍ਹ, ਆਪਣਾ ਨੂਰ ਕਰੇ ਰੁਸ਼ਨਾਈਆ। ਮੰਡਲ ਮੰਡਪ ਤਣਿਆ ਤਾਣ, ਆਪ ਆਪਣਾ ਬੰਧਨ ਪਾਇਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਭੇਵ ਕੋਈ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮਾ ਵਿਸ਼ਨ ਸ਼ਿਵ ਕਰ ਤਿਆਰ, ਸਚ ਸੁਨੇਹੜਾ ਸ਼ਬਦ ਸੁਣਾਇਆ। ਸਾਚਾ ਹੁਕਮ ਧੁਰ ਫ਼ਰਮਾਣ, ਹਰਿ ਹਰਿ ਆਪ ਜਣਾਇੰਦਾ। ਵਿਸ਼ਨੂੰ ਸੁਣ ਲਾ ਕਰ ਕਾਨ, ਹਰਿ ਸਾਚਾ ਆਪ ਸੁਣਾਇੰਦਾ। ਬ੍ਰਹਮਾ ਵੇਤਾ ਕਰ ਧਿਆਨ, ਭਰਮ ਭੁਲੇਖਾ ਦੂਰ ਕਰਾਇੰਦਾ। ਸ਼ੰਕਰ ਤੇਰਾ ਰੱਖੇ ਮਾਣ, ਤੇਰਾ ਦਰ ਸੁਹਾਇੰਦਾ। ਤਿੰਨਾਂ ਵਿਚੋਲਾ ਆਪ ਭਗਵਾਨ, ਦੂਸਰ ਸੰਗ ਨਾ ਕੋਈ ਨਿਭਾਇੰਦਾ। ਨਾ ਕੋਈ ਜ਼ਿਮੀ ਨਾ ਅਸਮਾਨ, ਧਰਤ ਧਵਲ ਨਾ ਕੋਈ ਵਖਾਇੰਦਾ। ਪਾਰਬ੍ਰਹਮ ਪੁਰਖ ਖੇਲ ਮਹਾਨ, ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ ਨਰ ਨਰੇਸ਼ ਇਕੋ ਹੁਕਮ ਸੁਣਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰ, ਧੁਰ ਫ਼ਰਮਾਣ ਇਕ ਸੁਣਾਈਆ। ਵਿਸ਼ਨੂੰ ਵੇਤਾ ਖ਼ਬਰਦਾਰ, ਪ੍ਰਭ ਸਾਚਾ ਆਪ ਕਰਾਈਆ। ਬ੍ਰਹਮਾ ਵੇਤਾ ਹੋ ਤਿਆਰ, ਤੇਰੀ ਸੇਵਾ ਰਿਹਾ ਲਗਾਈਆ। ਸ਼ੰਕਰ ਉਠ ਉਠ ਬਲ ਧਾਰ, ਹਰਿ ਸਾਚਾ ਰਿਹਾ ਉਠਾਈਆ। ਤਿੰਨਾਂ ਹੋਇਆ ਮੀਤ ਮੁਰਾਰ, ਸੱਜਣ ਸੁਹੇਲਾ ਆਪ ਅਖਵਾਈਆ। ਗਾਏ ਗੀਤ ਸੁਹਾਗੀ ਸਾਚੀ ਧਾਰ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਆਪਣੀ ਅੰਸ ਕਰ ਤਿਆਰ, ਸੋਹੰ ਰੂਪ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਘਰ, ਦਰ ਦੁਵਾਰਾ ਆਪ ਸੁਹਾਈਆ । ਵਿਸ਼ਨੂੰ ਉਠ ਉਠ ਬਲ ਧਾਰ, ਹਰਿ ਸਾਚੀ ਦਇਆ ਕਮਾਈਆ। ਬ੍ਰਹਮਾ ਵੇਤਾ ਬਣ ਭਿਖਾਰ, ਸਾਚੀ ਸਿਖਿਆ ਇਕ ਸਮਝਾਈਆ। ਸ਼ਿਵ ਸ਼ੰਕਰ ਰਹਿਣਾ ਮੀਤ ਮੁਰਾਰ, ਚਰਨ ਪ੍ਰੀਤੀ ਇਕ ਦਰਸਾਈਆ। ਆਪੇ ਤਿੰਨਾਂ ਵਸਿਆ ਬਾਹਿਰ, ਆਪੇ ਤਿੰਨਾਂ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨ ਆਪ ਰਚਾਈਆ। ਬ੍ਰਹਮਾ ਉਠਿਆ ਨੌਜਵਾਨ, ਘਰ ਸਾਚੇ ਲਏ ਅੰਗੜਾਈਆ । ਪਾਰਬ੍ਰਹਮ ਪ੍ਰਭ ਪੁਰਖ ਸੁਲਤਾਨ, ਦਰ ਸਾਚਾ ਵੇਖ ਵਖਾਈਆ। ਏਕਾ ਮੰਗੇ ਸਾਚਾ ਦਾਨ, ਦੇਵਣਹਾਰ ਬੇਪਰਵਾਹੀਆ। ਤੇਰਾ ਮੇਰਾ ਰੂਪ ਮਹਾਨ, ਭੇਵ ਕੋਈ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਚੀ ਵੰਡਣ ਵੰਡ ਵੰਡਾਈਆ। ਸਾਚੀ ਵੰਡ ਹਰਿ ਨਿਰੰਕਾਰ, ਘਰ ਸਾਚੇ ਆਪ ਵੰਡਾਇੰਦਾ। ਵਿਸ਼ਨੂੰ ਕਰੇ ਇਕ ਪਿਆਰ, ਸਾਂਤਕ ਸਤਿ ਵਰਤਾਇੰਦਾ। ਬ੍ਰਹਮਾ ਵੇਤਾ ਦਏ ਅਧਾਰ, ਰਾਜਸ ਰਾਜ ਕਮਾਇੰਦਾ। ਸ਼ੰਕਰ ਮੇਲਾ ਅਪਰ ਅਪਾਰ, ਤਾਮਸ ਤ੍ਰਿਖਾ ਵਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਤਿੰਨਾਂ ਦੇਵੇ ਵਰ, ਏਕਾ ਏਕ ਝੋਲੀ ਪਾਇੰਦਾ। ਵਿਸ਼ਨੂੰ ਮੇਲਾ ਸਾਂਤਕ ਸਤਿ ਦਰ, ਸਤਿ ਸਤਿ ਸਮਾਈਆ। ਬ੍ਰਹਮਾ ਰਾਜਸ ਏਕਾ ਘਰ, ਆਪਣਾ ਰਾਜ ਕਮਾਈਆ। ਸ਼ੰਕਰ ਤਾਮਸ ਲਾਇਆ ਲੜ, ਆਪਣੀ ਤ੍ਰਿਸ਼ਨਾ ਵਧਾਈਆ। ਪੁਰਖ ਅਬਿਨਾਸ਼ੀ ਖੇਲ ਕਰ, ਅਚਰਜ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਵ ਅਭੇਦਾ ਆਪਣਾ ਭੇਵ ਖੁਲ੍ਹਾਈਆ। ਸਾਚੀ ਵਸਤ ਹਰਿ ਨਿਰੰਕਾਰ, ਤ੍ਰੈ ਤ੍ਰੈ ਵੰਡ ਵੰਡਾਇਆ । ਰਾਜਸ ਤਾਮਸ ਸਾਂਤਕ ਕਰ ਪਿਆਰ, ਏਕਾ ਦਰ ਵਖਾਇਆ। ਆਪੇ ਖਿਚੇ ਚਰਨ ਦੁਵਾਰ, ਆਪ ਆਪਣਾ ਮੇਲ ਮਿਲਾਇਆ। ਆਪੇ ਬਣੇ ਹਰਿ ਵਰਤਾਰ, ਆਪਣਾ ਭੰਡਾਰਾ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮੇਲਾ ਏਕਾ ਦਰ, ਏਕਾ ਦਰ ਸੁਹਾਇਆ। ਵਿਸ਼ਨੂੰ ਸੇਵ ਸਚ ਕਮੌਣੀ, ਹਰਿ ਸਾਚਾ ਸਚ ਸੁਣਾਈਆ। ਬ੍ਰਹਮਾ ਵੇਤਾ ਏਹ ਸਮਝੌਣੀ, ਲੱਖ ਚੁਰਾਸੀ ਬਣਤ ਬਣਾਈਆ। ਸ਼ਿਵ ਸ਼ੰਕਰ ਤੇਰੀ ਚੋਟ ਲਗੌਣੀ, ਜੋ ਘੜਿਆ ਸੋ ਭੰਨ ਵਖਾਈਆ। ਤ੍ਰੈਗੁਣ ਮਾਇਆ ਤੇਰੀ ਵਸਤ ਪੁਰਖ ਅਬਿਨਾਸ਼ੀ ਬ੍ਰਹਮਾ ਝੋਲੀ ਪੌਣੀ, ਆਪਣੀ ਭਿਛਿਆ ਕਰ ਕਰ ਇਛਿਆ, ਆਪੇ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਦਿਤਾ ਸਾਚਾ ਵਰ, ਘਰ ਸਾਚਾ ਆਪ ਸੁਹਾਈਆ। ਤ੍ਰੈਗੁਣ ਬ੍ਰਹਮਾ ਵੇਤਾ ਵਰਿਆ, ਤ੍ਰੈ ਤ੍ਰੈ ਵੇਸ ਵਟਾਇਆ। ਪੁਰਖ ਅਬਿਨਾਸ਼ੀ ਅੱਗੇ ਖੜਿਆ, ਆਪਣਾ ਹੁਕਮ ਸੁਣਾਇਆ। ਪੰਜ ਤੱਤ ਅਕਾਰਾ ਸਚ ਧੜਿਆ, ਨਿਰਗੁਣ ਸਰਗੁਣ ਵੇਖ ਵਖਾਇਆ। ਘਟ ਘਟ ਅੰਦਰ ਆਪੇ ਵੜਿਆ, ਆਪ ਆਪਣਾ ਥਾਨ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਲੇਖ ਲਿਖਾਇਆ। ਬ੍ਰਹਮਾ ਵੇਤਾ ਬਾਲ ਨਿਧਾਨ, ਦੋਏ ਜੋੜ ਕਰੇ ਨਿਮਸਕਾਰਿਆ। ਹਰਿ ਜੂ ਤੇਰਾ ਧੁਰ ਫ਼ਰਮਾਣ, ਮੰਨੇ ਵਿਚ ਸੰਸਾਰਿਆ। ਲੱਖ ਚੁਰਾਸੀ ਜੀਵ ਜੰਤ ਜਹਾਨ, ਆਪ ਕਰੇ ਉਜਿਆਰਿਆ। ਤੇਰਾ ਰੂਪ ਹੋਏ ਪ੍ਰਧਾਨ, ਦੇਵੇ ਸਰਬ ਸਹਾਰਿਆ। ਨਿਰਗੁਣ ਜੋਤ ਜਗੇ ਮਹਾਨ, ਏਕਾ ਹੋਏ ਉਜਿਆਰਿਆ। ਤੇਰਾ ਸ਼ਬਦ ਸੱਚੀ ਧੁਨਕਾਨ, ਤੇਰਾ ਰਾਗ ਸੁਣਾ ਰਿਹਾ। ਬ੍ਰਹਮਾ ਵਿਸ਼ਨ ਸ਼ਿਵ ਸੇਵ ਕਮਾਨ, ਤੇਰਾ ਹੁਕਮ ਵਜਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਆਪ ਅਖਵਾ ਰਿਹਾ। ਬ੍ਰਹਮਾ ਵੇਤਾ ਵਡ ਬਲਵਾਨ, ਦਰ ਅੱਗੇ ਸੀਸ ਝੁਕਾਇੰਦਾ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣੀ ਦਇਆ ਕਮਾਇੰਦਾ। ਏਕਾ ਬਖ਼ਸ਼ੇ ਨਾਮ ਨਿਧਾਨ, ਨਾਮ ਨਾਮਾ ਝੋਲੀ ਪਾਇੰਦਾ। ਆਦਿ ਜੁਗਾਦੀ ਧੁਰ ਫ਼ਰਮਾਣ, ਏਕਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਲੇਖ ਲਿਖਾਇੰਦਾ। ਬ੍ਰਹਮਾ ਵੇਤਾ ਪੂਤ ਸਪੂਤਾ, ਸਾਚੇ ਘਰ ਸੁਹਾਇਆ। ਵੇਖਣਹਾਰਾ ਚਾਰੇ ਕੂਟਾ, ਦਹਿ ਦਿਸ਼ਾ ਫੇਰਾ ਪਾਇਆ। ਲੱਖ ਚੁਰਾਸੀ ਲਾਇਆ ਬੂਟਾ, ਆਪਣਾ ਬਾਗ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਹੁਕਮ ਚਲਾਇਆ। ਲੱਖ ਚੁਰਾਸੀ ਬਣਤ ਬਣਾ, ਸਾਚੀ ਰਚਨ ਰਚਾਈਆ। ਘਟ ਘਟ ਬੈਠਾ ਗਣਤ ਗਣਾ, ਲੇਖਾ ਰਿਹਾ ਸਮਝਾਈਆ। ਜੀਵ ਜੰਤ ਆਪ ਸਮਝਾ, ਮਨ ਮਤ ਬੁੱਧ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਦਿਤਾ ਵਰ, ਬ੍ਰਹਮਾ ਵੇਸ ਸਾਚੇ ਘਰ, ਵਰਭੰਡੀ ਖੇਲ ਖਿਲਾਈਆ। ਤ੍ਰੈਗੁਣ ਮਾਇਆ ਹੋ ਪ੍ਰਧਾਨ, ਲੋਕਮਾਤ ਕਰੇ ਰੁਸ਼ਨਾਈਆ। ਪੁਰਖ ਅਬਿਨਾਸ਼ੀ ਵੇਖ ਮਾਰ ਧਿਆਨ, ਥਿਰ ਘਰ ਬੈਠਾ ਬੇਪਰਵਾਹੀਆ। ਕਵਣ ਸੋ ਵੇਲਾ ਤੇਰਾ ਹੋਏ ਧਿਆਨ, ਤੇਰੀ ਰਚਨਾ ਤੇਰੇ ਵਿਚ ਸਮਾਈਆ । ਮੇਰੀ ਅੰਤ ਕਰੇ ਕੌਣ ਕਲਿਆਣ, ਕਵਣ ਲੇਖਾ ਦਏ ਚੁਕਾਈਆ। ਤ੍ਰੈਗੁਣ ਮੇਟੇ ਕਵਣ ਨਿਸ਼ਾਨ, ਕਵਣ ਆਪਣੇ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਧੁਰ ਫ਼ਰਮਾਣ, ਆਪਣਾ ਲੇਖਾ ਰਿਹਾ ਸਮਝਾਈਆ। ਬ੍ਰਹਮਾ ਵੇਤਾ ਆਸ ਰੱਖ, ਹਰਿ ਸਾਚਾ ਸਚ ਸਮਝਾਇੰਦਾ। ਨੌ ਨੌ ਚਾਰ ਹੋਏ ਪ੍ਰਤੱਖ, ਪਾਰਬ੍ਰਹਮ ਰੂਪ ਵਟਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰੇ ਸਖ, ਲੋਕਮਾਤ ਫੇਰਾ ਪਾਇੰਦਾ। ਤ੍ਰੈਗੁਣ ਮਾਇਆ ਪਾਏ ਭੱਠ, ਆਪਣੇ ਤੱਤ ਜਲਾਇੰਦਾ। ਜੋਤ ਸਰੂਪ ਹੋਏ ਪ੍ਰਗਟ, ਆਪ ਆਪਣਾ ਨਾਉਂ ਧਰਾਇੰਦਾ। ਜੋਤੀ ਨੂਰ ਲਟ ਲਟ, ਪੁਰਖ ਅਕਾਲ ਡਗਮਗਾਇੰਦਾ। ਚੌਦਾਂ ਲੋਕਾਂ ਮੇਟੇ ਹੱਟ, ਆਪਣੀ ਖੇਲ ਖਲਾਇੰਦਾ। ਆਪੇ ਜਾਣੇ ਵਾਰ ਥਿਤ, ਭੇਵ ਕੋਈ ਨਾ ਪਾਇੰਦਾ। ਲੱਖ ਚੁਰਾਸੀ ਆਪੇ ਲਏ ਜਿਤ, ਆਪਣਾ ਹਿੱਤ ਚੁਕਾਇੰਦਾ। ਖੇਲੇ ਖੇਲ ਨਿਤ ਨਵਿਤ, ਖੇਲਣਹਾਰ ਆਪ ਅਖਵਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਤੇਰਾ ਪਿਤ, ਪਾਰਬ੍ਰਹਮ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪ ਚੁਕਾਇੰਦਾ। ਤ੍ਰੈਗੁਣ ਮਾਇਆ ਲੇਖ ਚੁਕੌਣਾ, ਨੌ ਨੌ ਚਾਰ ਵੱਜੀ ਵਧਾਈਆ। ਸ਼ਿਵ ਸ਼ੰਕਰ ਲੇਖਾ ਅੰਤ ਮੁਕੌਣਾ, ਪ੍ਰਭ ਸਾਚਾ ਲੇਖ ਚੁਕਾਈਆ। ਬ੍ਰਹਮਾ ਜੋਤੀ ਜੋਤ ਮਿਲੌਣਾ, ਥਿਰ ਕੋਇ ਰਹਿਣ ਨਾ ਪਾਈਆ। ਵਿਸ਼ਨੂੰ ਰੂਪ ਆਪ ਵਟੌਣਾ, ਭਗਵਾਨ ਜੋਤੀ ਨੂਰ ਰੁਸ਼ਨਾਈਆ। ਤ੍ਰੈਗੁਣ ਮਾਇਆ ਤੇਰਾ ਤੱਤ ਨਿਭੌਣਾ, ਤੱਤਵ ਤੱਤ ਨਾ ਕੋਈ ਦਿਸਾਈਆ। ਸਾਚੀ ਰੁੱਤ ਇਕ ਸੁਹੌਣਾ, ਕਲਜੁਗ ਅੰਤਮ ਵੇਖ ਵਖਾਈਆ। ਇਕੀ ਜੇਠ ਵਡ ਵਡਿਔਣਾ, ਵੀਹ ਸਦ ਬੀਸ ਕਰੇ ਕੁੜਮਾਈਆ। ਨਾਥੇ ਵਾਲੀ ਧਾਮ ਸੁਹੌਣਾ, ਧਰਤ ਧਵਲ ਰੁਸ਼ਨਾਈਆ। ਗੋਬਿੰਦ ਤੇਰਾ ਲੇਖ ਚੁਕੌਣਾ, ਪ੍ਰਭ ਸਾਚਾ ਪੂਰ ਕਰਾਈਆ। ਬ੍ਰਹਮਾ ਵਿਸ਼ਨ ਸ਼ਿਵ ਕੋਈ ਭੇਵ ਨਾ ਪੌਣਾ, ਵੇਦ ਕਤੇਬ ਨਾ ਕੋਈ ਸੁਣਾਈਆ। ਸ਼ਾਸਤਰ ਸਿਮਰਤ ਨਾ ਕਿਸੇ ਗੌਣਾ, ਅੰਜੀਲ ਕੁਰਾਨ ਨਾ ਕੋਈ ਪੜ੍ਹਾਈਆ। ਨਿਰਗੁਣ ਰੂਪ ਤੇਰਾ ਨਾਉਂ ਨਿਰਗੁਣ ਸਰਗੁਣ ਹਰਿ ਹਰਿ ਗੌਣਾ, ਹੰ ਬ੍ਰਹਮ ਵੱਡੀ ਵਡਿਆਈਆ। ਸੋ ਪੁਰਖ ਨਿਰੰਜਣ ਹਰ ਘਟ ਨਜ਼ਰੀ ਔਣਾ, ਜੋਤੀ ਨੂਰ ਨੂਰ ਰੁਸ਼ਨਾਈਆ। ਗੁਰਮੁਖ ਵਿਰਲੇ ਦਰਸ਼ਨ ਪੌਣਾ, ਜਿਸ ਜਨ ਆਪਣਾ ਮੇਲ ਮਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌ ਖੰਡ ਪ੍ਰਿਥਮੀ ਰਸਨਾ ਗੌਣਾ, ਘਰ ਘਰ ਵੱਜੇ ਵਧਾਈਆ।