Granth 05 Likhat 094: 13 Chet 2013 Bikarmi Gurdyal Singh de Greh Pind Nathewal Jila Ferozepur

੧੩ ਚੇਤ ੨੦੧੩ ਬਿਕ੍ਰਮੀ ਗੁਰਦਿਆਲ ਸਿੰਘ ਦੇ ਗ੍ਰਹਿ ਪਿੰਡ ਨਾਥੇਵਾਲ ਜ਼ਿਲਾ ਫਿਰੋਜ਼ਪੁਰ

ਸ਼ਬਦ ਤੋੜਾ ਨਾਮ ਕਲਗੀ, ਪ੍ਰਭ ਸਾਚੇ ਆਪ ਸਜਾਈਆ। ਜੋਤੀ ਸ਼ਬਦ ਜੁੜਿਆ ਜੋੜਾ, ਅਚਰਜ ਬਣਤ ਬਣਾਈਆ। ਸੋਹੰ ਫੜਿਆ ਸਾਚਾ ਘੋੜਾ, ਆਪਣੀ ਹੱਥੀਂ ਤੰਗ ਕਸਾਈਆ। ਧੁਰ ਦਰਗਾਹੀ ਆਇਆ ਦੌੜਾ, ਲੋਕਮਾਤ ਵੇਖ ਵਖਾਈਆ। ਨੌਂ ਖੰਡ ਪ੍ਰਿਥਮੀ ਵੇਖੇ ਇਕ ਦਵਾਰਾ ਲੰਮਾ ਚੌੜਾ, ਸੱਤਾਂ ਦੀਪਾਂ ਰਾਹ ਤਕਾਈਆ। ਲੱਖ ਚੁਰਾਸੀ ਵੇਖੇ ਜੀਵ ਮਿੱਠਾ ਕੌੜਾ, ਘੜਨ ਭੰਨਣਹਾਰ ਆਪ ਅਖਵਾਈਆ। ਪੂਤ ਸਪੂਤਾ ਬ੍ਰਹਿਮਣ ਗੌੜਾ, ਆਪਣਾ ਆਪ ਉਪਾਈਆ। ਸੰਬਲ ਨਗਰੀ ਆਇਆ ਦੌੜਾ, ਗੋਬਿੰਦ ਧਾਰ ਵਹਾਈਆ। ਭਗਤ ਜਨਾਂ ਮਨ ਲੱਗੀ ਔੜਾ, ਅੰਮ੍ਰਿਤ ਆਤਮ ਰਿਹਾ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌਂ ਖੰਡ ਪ੍ਰਿਥਮੀ ਫਿਰੇ ਦੌੜਾ, ਲੋਆਂ ਪੁਰੀਆਂ ਖੋਜ ਖੁਜਾਈਆ। ਸਾਚਾ ਨਾਮ ਜਗਤ ਜਗਦੀਸ ਦਸਤਾਰ, ਪ੍ਰਭ ਆਪਣੇ ਸੀਸ ਟਿਕਾਈਆ। ਖੰਡ ਬ੍ਰਹਿਮੰਡ ਵਰਭੰਡ ਪ੍ਰਭ ਕਰੇ ਵਿਹਾਰ, ਰਾਗ ਛਤੀਸਾ ਭੇਵ ਨਾ ਰਾਈਆ। ਪੁਰੀਆਂ ਲੋਆਂ ਗਗਨ ਪਤਾਲਾਂ ਕਰੇ ਖ਼ਬਰਦਾਰ, ਬੀਸ ਇਕੀਸਾ ਦਏ ਦੁਹਾਈਆ। ਨਾ ਕੋਈ ਦੀਸੇ ਮੁਹਮੰਦੀ ਯਾਰ, ਈਸਾ ਮੂਸਾ ਕਾਲਾ ਸੂਸਾ ਤਨ ਛੁਹਾਈਆ। ਵੇਦ ਪੁਰਾਨਾਂ ਆਈ ਹਾਰ, ਵਿਚ ਜਹਾਨਾਂ ਰਹਿਣ ਨਾ ਪਾਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਸ਼ਬਦ ਦਮਾਮਾ ਇਕ ਵਜਾਈਆ। ਕਰੇ ਕਰਾਏ ਆਪਣੀ ਕਾਰ, ਆਪਣੇ ਭਾਣੇ ਵਿਚ ਸਮਾਈਆ। ਨਾ ਕੋਈ ਜਾਣੇ ਜੀਵ ਜੰਤ ਸਾਧ ਸੰਤ, ਭਰਮੇ ਭੁੱਲੀ ਲੋਕਾਈਆ। ਪ੍ਰਭ ਮਾਇਆ ਪਾਈ ਬੇਅੰਤ, ਦੀਰਘ ਰੋਗ ਵਧਾਈਆ। ਆਪੇ ਬੈਠਾ ਰਹੇ ਇਕੰਤ, ਦਿਸ ਕਿਸੇ ਨਾ ਆਈਆ। ਗੁਰਮੁਖ ਵਿਰਲੇ ਮੇਲ ਮਿਲਾਵਾ ਸਾਚੇ ਕੰਤ, ਆਤਮ ਸਾਚੀ ਜੋਤ ਜਗਾਈਆ। ਤ੍ਰੈਗੁਣ ਮਾਇਆ ਕਰੇ ਭਸਮੰਤ, ਬ੍ਰਹਮਾ ਵਿਸ਼ਨ ਸ਼ਿਵ ਰਿਹਾ ਉਪਾਈਆ। ਆਪੇ ਆਪ ਬਣਾਏ ਆਪਣੀ ਬਣਤ, ਜੁਗਾ ਜੁਗੰਤਰ ਖੇਲ ਰਚਾਈਆ। ਕਲਜੁਗ ਤੇਰਾ ਅੰਤਮ ਅੰਤ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਏਕਾ ਸ਼ਬਦ ਡੰਕ ਵਜਾਈਆ। ਸ਼ਬਦ ਡੰਕ ਹਰਿ ਅਪਾਰ, ਪ੍ਰਭ ਆਪਣਾ ਆਪ ਵਜਾਇਆ ਏ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰ, ਵੀਹ ਸੌਂ ਤੇਰਾਂ ਬਿਕ੍ਰਮੀ ਭੇਵ ਖੁਲ੍ਹਾਇਆ ਏ। ਭਗਤ ਜਨਾਂ ਹਰਿ ਪਹਿਰੇਦਾਰ, ਚੋਬਦਾਰੀ ਸੇਵ ਕਮਾਇਆ ਏ। ਸ਼ਬਦ ਫੜ ਖੰਡਾ ਦੋ ਧਾਰ, ਮਾਰੀ ਜਾਏ ਵਾਰੋ ਵਾਰ, ਦਹਿ ਦਿਸ਼ਾ ਵੇਖ ਵਖਾਇਆ ਏ। ਨਾ ਕੋਈ ਦਿਸੇ ਜੀਵ ਗਵਾਰ, ਮਾਇਆ ਰਾਣੀ ਕਰੇ ਖੁਆਰ, ਕਾਲ ਦਿਆਲ ਮਹਾਂਕਾਲ ਪ੍ਰਭ ਸਾਚੇ ਭੇਵ ਮਿਟਾਇਆ ਏ। ਜਨ ਭਗਤਾਂ ਦੇਵੇ ਸ਼ਬਦ ਦਲਾਲ, ਅੱਠੇ ਪਹਿਰ ਕਰੇ ਰਖਵਾਲ, ਸਾਚਾ ਮਾਰਗ ਰਿਹਾ ਵਖਾਇਆ ਏ। ਆਪੇ ਸ਼ਾਹ ਆਪੇ ਕੰਗਾਲ, ਗੁਰਮੁਖ ਸਾਚੇ ਸੰਤ ਸੁਹੇਲੇ, ਆਪ ਉਠਾਏ ਆਪਣੇ ਲਾਲ, ਸਾਚੀ ਗੋਦ ਰਿਹਾ ਉਠਾਲ, ਫ਼ਲ ਲਗਾਏ ਕਾਇਆ ਡਾਲ, ਅੰਮ੍ਰਿਤ ਨੁਹਾਏ ਸਾਚੇ ਤਾਲ, ਸਾਚੇ ਤੀਰਥ ਇਕ ਇਸ਼ਨਾਨ ਕਰਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦਾ ਵਾਲੀ ਹਿੰਦਾ ਹਰਿ ਜਗਦੀਸਾ, ਛਤਰ ਝੁਲਾਏ ਸਾਚੇ ਸੀਸਾ, ਦੂਸਰ ਕੋਈ ਰਹਿਣ ਨਾ ਪਾਇਆ ਏ। ਹਰਿ ਜਗਦੀਸਾ ਹਰਿ ਬਨਵਾਰੀ, ਅਲਖ ਨਿਰੰਜਣ ਆਇਆ। ਕਰੇ ਖੇਲ ਬੀਸ ਇਕੀਸਾ, ਗੁਰਮੁਖ ਸਾਚੇ ਸੰਤ ਜਨਾਂ ਚਰਨ ਧੂੜੀ ਸਾਚਾ ਮਜਨ ਏਕਾ ਏਕ ਰਿਹਾ ਕਰਾਇਆ। ਕਲਜੁਗ ਮਨਮੁਖ ਜੀਵ ਭਾਂਡੇ ਕਾਚੇ ਅੰਤਮ ਕਲਜੁਗ ਭੱਜਣ, ਵੇਲੇ ਅੰਤਮ ਕੋਈ ਸਾਰ ਨਾ ਪਾਇਆ। ਭਗਤ ਜਨਾਂ ਆਤਮ ਘਰ ਤਾਲ ਸਾਚੇ ਵੱਜਣ, ਅਨਹਦ ਰਾਗ ਰਿਹਾ ਸੁਣਾਇਆ। ਮਦਿਰਾ ਮਾਸ ਜੋ ਜਨ ਤਜਣ, ਮਿਲੇ ਮੇਲ ਪ੍ਰਭ ਸਾਚੇ ਸੱਜਣ, ਕਾਲਾ ਕਲ ਵੇਲਾ ਅੰਤਮ ਆਇਆ। ਦਰ ਦਵਾਰੇ ਬਹਿ ਬਹਿ ਸਜਣ, ਅੰਮ੍ਰਿਤ ਆਤਮ ਪੀ ਪੀ ਰੱਜਣ, ਪੁਰਖ ਅਬਿਨਾਸ਼ੀ ਪੜਦੇ ਕੱਜਣ, ਸਭ ਦੇ ਉਪਰ ਪੜਦਾ ਪਾਇਆ। ਆਪੇ ਮੱਕਾ ਕਾਅਬਾ ਹਾਜ਼ੀ ਹਜਨ, ਗੁਰ ਦਰ ਦਵਾਰ ਮੰਦਰ ਮਸੀਤ ਨੌਂ ਦਵਾਰੇ ਪਰਖੇ ਨੀਤ ਦਸਵੇਂ ਘਰ ਆਸਣ ਲਾਇਆ। ਨੇਹਕਲੰਕ ਚਲਾਈ ਅਚਰਜ ਰੀਤ, ਇਕ ਸੁਣਾਏ ਸੁਹਾਗੀ ਗੀਤ, ਮੰਗਲਾਚਾਰ ਕਰ ਪਿਆਰ ਸਾਚੇ ਘਰ ਰਿਹਾ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਤੋੜਾ ਨਾਮ ਏਕਾ ਏਕ ਸੀਸ ਰਖਾਇਆ। ਨਾਮ ਤੋੜਾ ਅਲਖ ਨਿਰੰਜਣ ਅਲਖ ਰਿਹਾ ਜਗਾਈਆ। ਅਲਖ ਜਗਾਏ ਵੱਖ ਕਰਾਏ ਪਰਤਖ ਹੋ ਜਾਏ, ਸਾਕ ਸੱਜਣ ਸੈਣ ਆਪ ਅਖਵਾਈਆ। ਸ੍ਰਿਸ਼ਟ ਸਬਾਈ ਕੱਖ ਹੋ ਜਾਏ, ਦਰ ਦਵਾਰਾ ਸਖ ਹੋ ਜਾਏ, ਅੰਤਮ ਅੰਤ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਲੋਕਮਾਤ ਜੋਤ ਧਰ, ਆਪਣੀ ਕਲ ਆਪ ਵਰਤਾਈਆ। ਵਰਤੇ ਕਲ ਕਲਾ ਕਲ ਧਾਰੀ, ਭੇਵ ਕੋਇ ਨਾ ਰਾਇਆ। ਸ਼ਬਦ ਖੰਡਾ ਫੜ ਦੋ ਧਾਰੀ, ਸ੍ਰਿਸ਼ਟ ਸਬਾਈ ਦਏ ਦੁਹਾਈਆ। ਨਾ ਕੋਈ ਦਿਸੇ ਨਰ ਨਾਰੀ, ਦਹਿ ਦਿਸ਼ਾ ਹਾਹਾਕਾਰੀ, ਧਰਮ ਰਾਏ ਏਕਾ ਕੁੰਡਾ ਦਰ ਦਵਾਰੇ ਏਕਾ ਲਾਹਿਆ। ਜੋਤੀ ਜੋਤ ਸਰੂਪ ਹਰਿ, ਲਾੜੀ ਮੌਤ ਮਾਤ ਸ਼ਿੰਗਰੀ, ਲੱਖ ਚੁਰਾਸੀ ਦੇਵੇ ਵਰ ਏਕਾ ਵਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਅਗੰਮ ਅਗੰਮ ਅਗੰਮ ਅਪਾਰੀ। ਬੀਸ ਸਦ ਤੇਰਾਂ ਤੇਰੀ ਧਾਰ, ਪ੍ਰਭ ਬੰਨ੍ਹੇ ਵਿਚ ਸੰਸਾਰਾ। ਧੁਰ ਦਰਗਾਹੀ ਸਾਚੀ ਕਾਰ, ਕਰੇ ਕਰਾਏ ਮਾਤ ਵਿਹਾਰਾ। ਵੇਖ ਵਖਾਣੇ ਸੰਤ ਸੁਹੇਲੇ ਮੀਤ ਮੁਰਾਰ, ਜਾਏ ਦਰ ਦਵਾਰਾ। ਨੌਂ ਦਵਾਰ ਕਵਣ ਭਿਖਾਰ, ਦਸਵੇਂ ਵੇਖੇ ਰੰਗ ਅਪਾਰਾ। ਪੰਚ ਪੰਚਾਇਣੀ ਮਾਰੇ ਮਾਰ, ਪੰਚਾਂ ਕਵਣ ਕਰੇ ਪਿਆਰਾ। ਨਾਮ ਰਸਾਇਣੀ ਗੁਰ ਸ਼ਬਦ ਸੁਨਿਆਰ, ਆਪੇ ਪਰਖੇ ਪਰਖਣਹਾਰਾ। ਅੰਮ੍ਰਿਤ ਆਤਮ ਵੇਖੇ ਧਾਰ, ਕਵਣ ਦਵਾਰੇ ਵਹੇ ਅਪਾਰਾ। ਕਿਸ ਜਨ ਮੇਲਾ ਨਰ ਨਿਰੰਕਾਰ, ਕਾਇਆ ਖੋਲ੍ਹੇ ਬੰਦ ਕਿਵਾੜਾ। ਕਵਣ ਦਵਾਰੇ ਉਪਜੇ ਸ਼ਬਦ ਸੱਚੀ ਧੁਨਕਾਰ, ਮਿਲੇ ਮੇਲ ਪ੍ਰਭ ਧੁਰ ਦਰਗਾਹੀ ਸਾਚੇ ਲਾੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਸ ਕਰ, ਦਰ ਦਰਵੇਸ਼ ਵੇਖੇ ਸ਼ਬਦ ਮਾਤ ਅਖਾੜਾ। ਸ਼ਬਦ ਅਖਾੜਾ ਮਾਤ ਲਗਾਇਆ। ਹਰਿ ਹਰਿ ਮਿਹਰਵਾਨਾ, ਪਿੱਛਾ ਅਗਾੜਾ ਦਿਸ ਕਿਸੇ ਨਾ ਆਇਆ। ਭੁੱਲੇ ਰਾਜ ਰਾਜਾਨਾ, ਸਾਚਾ ਹਿਸਾ ਨਾ ਕਿਸੇ ਵੰਡਾਇਆ। ਸਾਧ ਸੰਤ ਹੋਏ ਨਿਧਾਨਾ, ਮਾਇਆ ਵਿੱਸਾ ਨਾ ਤਨ ਮਨ ਲਾਹਿਆ। ਮਿਲਿਆ ਮੇਲ ਨਾ ਗੁਣ ਨਿਧਾਨਾ, ਅਮਰਾਪਦ ਘਰ ਨਾ ਸਾਚਾ ਪਾਇਆ। ਸ਼ਬਦ ਨਾ ਉਪਜੇ ਸਚ ਤਰਾਨਾ, ਆਪ ਆਪਣਾ ਨਾ ਜਨ ਗਵਾਇਆ। ਸੁਣਿਆ ਰਾਗ ਨਾ ਸਾਚਾ ਕਾਨਾ, ਭਾਂਡਾ ਭਰਮ ਨਾ ਭੰਨ ਵਖਾਇਆ। ਮਿਲਿਆ ਨਾਮ ਨਾ ਸੱਚਾ ਦਾਨਾ, ਆਪਣਾ ਬੇੜਾ ਨਾ ਬੰਨ੍ਹ ਵਖਾਇਆ। ਅੰਮ੍ਰਿਤ ਆਤਮ ਸਰ ਨਾ ਕੀਆ ਇਸ਼ਨਾਨਾ, ਦਸਮ ਦਵਾਰੀ ਉਪਰ ਚੜ੍ਹ ਸਚ ਮਹੱਲ ਅਟੱਲ ਕਿਸੇ ਨਾ ਪਾਇਆ। ਕਾਇਆ ਮੰਦਰ ਹੋਇਆ ਸੁੰਞ ਵੈਰਾਨਾ, ਗੁਰਮੁਖ ਵਿਰਲੇ ਸੰਤ ਸੁਹੇਲੇ ਅਛਲ ਅਛੱਲ ਮੇਲ ਮਿਲਾਇਆ। ਹੱਥੀਂ ਬੰਨ੍ਹੇ ਗਾਨਾ, ਕਲਜੁਗ ਕਾਲਖ ਟਿੱਕਾ ਮਸਤਕ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਰਮ ਭੁਲੇਖਾ ਜਗਤ ਜਹਾਨਾ ਦੇਵੇ ਪਾਇਆ। ਮਸਤਕ ਟਿੱਕਾ ਕਾਲੀ ਸ਼ਾਹੀ, ਕਲਜੁਗ ਕਾਲੀ ਰੇਖਾ। ਪਰਗਟ ਹੋਇਆ ਨਰ ਨਰਾਇਣਾ, ਜੋਤ ਸਰੂਪੀ ਧਾਰੇ ਭੇਖਾ। ਗੁਰਮੁਖਾਂ ਤਨ ਪਹਿਨਾਏ ਸ਼ਬਦ ਗਹਿਣਾ, ਆਤਮ ਅੰਤਰ ਬੁਝਾਏ ਲੱਗੀ ਬਸੰਤਰ, ਲਾਏ ਨਾਮ ਸੱਚੀ ਮੇਖਾ। ਜਗੇ ਜੋਤ ਗਗਨ ਗਗਨੰਤਰ, ਏਕਾ ਜਾਪ ਜਪਾਏ ਸਾਚਾ ਸਤਿਗੁਰ ਹਰਿ ਜਨ ਬੁਧ ਕਰੇ ਬਿਬੇਕਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਰਗਟ ਹੋਏ ਏਕਮ ਏਕਾ। ਏਕਾ ਏਕੰਕਾਰ ਇਕ ਕਰਾਇਆ। ਜੋਤ ਸਰੂਪੀ ਜਾਮਾ ਧਾਰ, ਸ਼ਬਦ ਸੁਨੇਹੜਾ ਰਿਹਾ ਘਲਾਇਆ। ਆਪੇ ਪਾਏ ਦਰ ਘਰ ਸਾਰ, ਨਗਰ ਖੇੜਾ ਵੇਖ ਵਖਾਇਆ। ਸ੍ਰਿਸ਼ਟ ਸਬਾਈ ਸਾਂਝਾ ਯਾਰ, ਅੱਠੇ ਪਹਿਰ ਕਰੇ ਪਿਆਰ, ਨੇਤਰ ਨੈਣ ਲੋਚਨ ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰੋਂ ਕੁੰਟ ਵੇਖ ਵਿਚਾਰ, ਸਾਚਾ ਮਾਰਗ ਏਕਾ ਏਕ ਰਿਹਾ ਵਖਾਇਆ। ਕਵਣ ਦਵਾਰੇ ਦਰਸ਼ਨ ਪਾਈਏ, ਹੋਏ ਸਾਂਤ ਸਰੀਰਾ। ਆਪ ਆਪਣਾ ਭਰਮ ਚੁਕਾਈਏ, ਮਿਲੇ ਮੇਲ ਗਹਿਰ ਗੰਭੀਰਾ। ਪੂਰਬ ਲਹਿਣਾ ਕਰਮ ਕਮਾਈਏ, ਅੰਮ੍ਰਿਤ ਆਤਮ ਮਿਲੇ ਠੰਢਾ ਸੀਰਾ। ਮਾਨਸ ਜਨਮ ਲੇਖੇ ਲਾਈਏ, ਹਉਮੇ ਰੋਗ ਗਵਾਈਏ ਪੀੜਾ। ਭਰਮ ਭੁਲੇਖੇ ਦੂਰ ਕਰਾਈਏ। ਏਕਾ ਅੰਕ ਸਮਾਏ ਹਸਤ ਕੀੜਾ। ਨਿੱਝ ਘਰ ਆਸਣ ਲਾਈਏ, ਲੇਖੇ ਲਾਈਏ ਕਾਇਆ ਜੀਅੜਾ। ਕਾਇਆ ਮੰਡਲ ਸਾਚੀ ਰਾਸ, ਪੁਰਖ ਅਬਿਨਾਸ਼ ਰਸਨਾ ਗਾਈਏ। ਅੰਤਮ ਅੰਤ ਬੰਨ੍ਹੇ ਬੇੜਾ। ਸਵਾਸ ਸ਼ਬਦ ਸਵਾਸ ਸ਼ਬਦ ਹਰਿ ਗੁਣ ਗਾਈਏ। ਸਰਬ ਗੁਣਤਾਸ ਦਰਸ਼ਨ ਪਾਈਏ। ਜੋਤੀ ਜੋਤ ਸਰੂਪ ਹਰਿ, ਨੇਤਰ ਨੈਣ ਦਰਸ ਕਰ, ਜਗਤ ਰੋਗ ਭਗਤ ਵਿਜੋਗ ਧੁਰ ਸੰਜੋਗ ਏਕਾ ਦਰ ਏਕਾ ਘਰ ਏਕਾ ਸਰ ਏਕਾ ਫੜਾਏ ਨਾਮ ਲੜ, ਕਾਇਆ ਮੰਦਰ ਜਾਣਾ ਚੜ੍ਹ, ਅੰਤਮ ਅੰਤ ਵੇਖ ਦਰ। ਕਾਇਆ ਮੰਦਰ ਔਖੀ ਘਾਟੀ, ਗੁਰਮੁਖ ਵਿਰਲਾ ਚੜ੍ਹਿਆ। ਲੱਖ ਚੁਰਾਸੀ ਫਿਰੇ ਅੱਠ ਸੱਠ ਤੀਰਥ ਤਾਟੀ, ਦਰ ਘਰ ਸਾਚੇ ਨਾ ਕੋਇ ਵੜਿਆ। ਚਾਰ ਵਰਨਾਂ ਖੇਲ ਬਾਜ਼ੀਗਰ ਨਾਟੀ, ਪੰਚ ਵਿਕਾਰਾ ਅੰਦਰ ਸੜਿਆ। ਜਗੇ ਜੋਤ ਨਾ ਕਾਇਆ ਮਾਟੀ, ਜੂਠਾ ਝੂਠਾ ਘਾੜਨ ਘੜਿਆ। ਮਿਲੇ ਨਾਮ ਨਾ ਸਾਚੀ ਹਾਟੀ, ਚੌਦਾਂ ਹੱਟ ਚੌਦਾਂ ਲੋਕ ਅਗੇ ਖੜਿਆ। ਗੁਰਮੁਖ ਵਿਰਲੇ ਬਜਰ ਕਪਾਟੀ ਪਾਟੀ, ਏਕਾ ਅੱਖਰ ਜਗਤ ਵਖਰ ਗੁਰ ਮੰਤਰ ਸਾਚਾ ਪੜ੍ਹਿਆ। ਜਗੇ ਜੋਤ ਮਸਤਕ ਲਿਲਾਟੀ, ਮਿਲੇ ਮੇਲ ਪੁਰਖ ਅਬਿਨਾਸ਼ੀ, ਨਾ ਕੋਈ ਸੀਸ ਨਾ ਕੋਈ ਧੜਿਆ। ਕਿਸੇ ਹੱਥ ਨਾ ਆਏ ਪੰਡਤ ਕਾਂਸ਼ੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਮਹੱਲੇ ਉਚ ਅਟੱਲੇ ਸ਼ਬਦ ਸਿੰਘਾਸਣ ਇਕ ਵਿਛਾਏ, ਆਤਮ ਸੇਜਾ ਚਰਨ ਟਿਕਾਏ, ਸ਼ਬਦ ਕਿਵਾੜੀ ਵਿਕਾਰ ਹੰਕਾਰੀ ਏਕਾ ਜੰਦਰ ਜੜਿਆ। ਏਕਾ ਜੰਦਰ ਲਾਇਆ ਅੰਦਰ, ਨਾ ਸਕੇ ਕੋਈ ਤੁੜਾਇਆ। ਰੈਣ ਅੰਧੇਰੀ ਕਾਇਆ ਡੂੰਘੀ ਕੰਦਰ, ਦਿਸ ਕਿਸੇ ਨਾ ਆਇਆ। ਦਰ ਦਵਾਰੇ ਨੌਂ ਮਨਮੁਖ ਜੀਵ ਰਹੇ ਭੌਂ। ਭੇਖਾਧਾਰੀ ਘਰ ਘਰ ਫਿਰਦੇ ਬੰਦਰ, ਪਾਰਬ੍ਰਹਮ ਬ੍ਰਹਮ ਹੱਥ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਦੇਵੇ ਨਾਮ ਵਰ, ਏਕਾ ਧਰਮ ਏਕਾ ਜਰਮ ਮਾਨਸ ਦੇਹੀ ਭਗਤ ਸਨੇਹੀ ਲੇਖੇ ਲਏ ਲਗਾਇਆ। ਲੇਖੇ ਲੱਗੇ ਕਾਇਆ ਤਨ, ਜਿਸ ਜਨ ਦਇਆ ਕਮਾਈਆ। ਸ਼ਬਦ ਡੋਰੀ ਦਏ ਬੰਨ੍ਹ, ਸਚ ਨੱਥ ਪਵਾਈਆ। ਏਕਾ ਰਾਗ ਸੁਣਾਏ ਕੰਨ, ਸਮਰਥ ਹੱਥ ਵਡਿਆਈਆ। ਇਕ ਚੜ੍ਹਾਏ ਸਾਚਾ ਚੰਨ, ਮਹਿੰਮਾ ਅਕੱਥ ਕਥੀ ਨਾ ਜਾਈਆ। ਨੌਂ ਦਵਾਰੇ ਕਰੇ ਖੰਨ ਖੰਨ, ਪੰਚ ਪੰਚਾਇਣੀ ਮਥ ਵਖਾਈਆ। ਸੁੱਕਾ ਕਰੇ ਹਰਿਆ ਤਨ ਮਨ, ਸਾਚੀ ਵਥ ਇਕੋ ਝੋਲੀ ਪਾਈਆ। ਧਰਮ ਰਾਏ ਨਾ ਦੇਵੇ ਡੰਨ, ਲੱਖ ਚੁਰਾਸੀ ਜਮ ਕੀ ਫਾਸੀ ਪੁਰਖ ਅਬਿਨਾਸ਼ੀ ਆਪੇ ਰਿਹਾ ਕਟਾਈਆ। ਮਿਲੇ ਮੇਲ ਹਰਿ ਸ਼ਾਹੋ ਸ਼ਾਬਾਸੀ, ਚਰਨ ਕਵਲ ਹੋਵੇ ਦਾਸਨ ਦਾਸੀ, ਕਾਇਆ ਮੰਡਲ ਸਾਚੀ ਰਾਸੀ, ਗਗਨ ਪਤਾਲਾਂ ਏਕਾ ਰਾਹ ਵਖਾਈਆ। ਮਿਲੇ ਮੇਲ ਘਨਕਪੁਰ ਵਾਸੀ, ਗੁਰਮੁਖ ਸਾਚੇ ਬਲ ਬਲ ਜਾਸੀ, ਆਤਮ ਸਵਾਸੀ ਸ਼ਬਦ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਵਣ ਉਨੰਜਾ ਧਾਰ ਬਵੰਜਾ ਏਕਾ ਬਾਰ ਕਰ ਵਿਚਾਰ ਰਿਹਾ ਚਲਾਈਆ। ਧਾਰ ਬਵੰਜਾ ਬਵੰਜਾ ਅੱਖਰ ਭੇਵ ਕੋਇ ਨਾ ਪਾਇਆ। ਲੇਖਾ ਲਿਖੇ ਨਾ ਕੋਇ ਬਜਰ ਕਪਾਟੀ ਪੱਥਰ, ਨੇਤਰ ਅੱਥਰ ਰਿਹਾ ਵਹਾਇਆ। ਗੁਰ ਪੀਰ ਔਲੀਏ ਸਾਧ ਸੰਤ ਲੱਥੇ ਸੱਥਰ, ਆਦਿ ਅੰਤ ਕੋਈ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਕਰੇ ਖੇਲ ਰਘੁਰਾਇਆ। ਜੁਗਾ ਜੁਗੰਤਰ ਪ੍ਰਭ ਕਾਰ ਕਮਾਏ, ਆਪ ਬਣਾਏ ਆਪਣੀ ਬਣਤਾ, ਜੋਤ ਸਰੂਪੀ ਜਾਮਾ ਪਾਏ, ਦਇਆ ਕਮਾਏ ਸਾਧਨ ਸੰਤਾ। ਆਪ ਆਪਣਾ ਸ਼ਬਦ ਜਣਾਏ, ਮੇਲ ਮਿਲਾਏ ਸਾਚੇ ਕੰਤਾ। ਦਵਾਰ ਬੰਕਾ ਇਕ ਵਖਾਏ, ਕਾਇਆ ਚੋਲੀ ਸਾਚੀ ਰੰਗਤਾ, ਹਰਿਜਨ ਘੋਲ ਘੋਲੀ ਚਰਨ ਪ੍ਰੀਤੀ ਸੇਵ ਕਮਾਏ, ਦਰ ਦਵਾਰੇ ਹੋਏ ਮੰਗਤਾ, ਸੁਰਤ ਸਵਾਣੀ ਹੋਈ ਭੋਲੀ ਭਾਲੀ, ਆਪ ਜਗਾਏ ਆਪ ਉਠਾਏ ਆਪ ਰਖਾਏ ਅੰਗਤਾ। ਸ਼ਬਦ ਡੋਲੀ ਵਿਚ ਬਹਾਏ, ਨਾਮ ਗੋਲੀ ਸੰਗ ਰਲਾਏ, ਲੋਆਂ ਪੁਰੀਆਂ ਆਪੇ ਲੰਘਤਾ। ਕਲਜੁਗ ਬੋਲੀ ਆਪ ਵਿਆਹੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਹਿ ਦਿਸ਼ਾ ਨੌਂ ਖੰਡ ਪ੍ਰਿਥਮੀ ਵੇਖੇ ਜਨਤਾ। ਕਲਜੁਗ ਤੇਰੀ ਅੰਤਮ ਬੋਲੀ, ਪ੍ਰਭ ਸਾਚਾ ਲਏ ਵਿਆਹੀਆ। ਲੱਖ ਚੁਰਾਸੀ ਪਾਏ ਏਕਾ ਡੋਲੀ, ਆਪ ਆਪਣੇ ਕੰਧ ਉਠਾਈਆ। ਜੂਠ ਝੂਠ ਨਾਲ ਰਲਾਏ ਗੋਲੀ, ਮਾਇਆ ਮਮਤਾ ਬਸਤਰ ਤਨ ਪਹਿਨਾਈਆ। ਆਤਮ ਪੜਦੇ ਸਭ ਦੇ ਰਿਹਾ ਫੋਲੀ, ਲੋਭ ਵਿਕਾਰਾ ਲੱਗੀ ਬਸੰਤਰ ਜੀਆਂ ਜੰਤਾਂ ਰਹੀ ਜਲਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਪੂਰੇ ਤੋਲ ਰਿਹਾ ਤੋਲੀ, ਗੁਰਮੁਖ ਸਾਚੇ ਸੰਤ ਸੁਹੇਲੇ ਆਪ ਕਰਾਏ ਆਪਣੇ ਮੇਲੇ, ਲੇਖਾ ਚੁੱਕੇ ਗੁਰੂ ਗੁਰ ਚੇਲੇ, ਏਕਾ ਸ਼ਬਦ ਜਣਾਈਆ। ਅਚਰਜ ਖੇਲ ਹਰਿ ਹਰਿ ਖੇਲੇ, ਆਪੇ ਵਸੇ ਰੰਗ ਨਵੇਲੇ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਲਹਿਣਾ ਦੇਣਾ ਵੇਲੇ ਅੰਤ ਰਿਹਾ ਚੁਕਾਈਆ। ਕਲਜੁਗ ਲਹਿਣਾ ਜਾਏ ਚੁੱਕ, ਪ੍ਰਭ ਦੇਵਣਹਾਰਾ ਸੰਸਾਰਾ। ਅੰਤਮ ਵੇਲਾ ਆਏ ਢੁੱਕ, ਨਾ ਕਰੇ ਕੋਈ ਆਧਾਰਾ। ਮਨਮੁਖ ਜੀਵਾਂ ਚਾਰੋਂ ਕੁੰਟ ਪਏ ਮੁਖ ਥੁੱਕ, ਨਾ ਕੋਈ ਅੱਗੇ ਦਿਸੇ ਸਹਾਰਾ। ਪ੍ਰਭ ਕਾ ਭਾਣਾ ਨਾ ਜਾਏ ਰੁਕ, ਰਾਜ ਰਾਜਾਨਾਂ ਕਰੇ ਖੁਆਰਾ। ਗੁਰਮੁਖ ਸਾਚੇ ਸੰਤ ਸੁਹੇਲੇ ਆਪਣੀ ਗੋਦੀ ਲਏ ਚੁੱਕ, ਆਪੇ ਦੇਵੇ ਸ਼ਬਦ ਹੁਲਾਰਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਇਕ ਕਰਾਏ ਵਣਜ ਵਪਾਰਾ। ਵਣਜ ਵਪਾਰ ਹਰਿ ਜਗਦੀਸ, ਲੋਕਮਾਤ ਰਿਹਾ ਕਰਾਈਆ। ਲੱਖ ਚੁਰਾਸੀ ਜਾਣੀ ਪੀਸ, ਮਨਮੁਖ ਜੀਵ ਦੇਣ ਦੁਹਾਈਆ। ਕੋਈ ਨਾ ਗਾਏ ਰਾਗ ਛਤੀਸ, ਵੇਦ ਪੁਰਾਨਾਂ ਵਕਤ ਚੁਕਾਈਆ। ਅੰਜ਼ੀਲ ਕੁਰਾਨਾਂ ਨਾ ਕੋਈ ਕਰੇ ਪਛਾਨਾ, ਤੀਸ ਬਤੀਸ ਹਦੀਸ ਨਾ ਕੋਈ ਸੁਣਾਈਆ। ਏਕਾ ਝੁੱਲੇ ਸ਼ਬਦ ਨਿਸ਼ਾਨਾ, ਆਪ ਝੁਲਾਏ ਹਰਿ ਭਗਵਾਨਾ, ਵੇਖੇ ਖੇਲ ਵਾਲੀ ਦੋ ਜਹਾਨਾਂ, ਬ੍ਰਹਮ ਲੋਕ ਫਿਰੇ ਦੁਹਾਈਆ। ਸ਼ਿਵ ਸ਼ੰਕਰ ਵੇਖੇ ਮਾਰ ਧਿਆਨਾ, ਪਰਗਟ ਹੋਏ ਨਿਹਕਲੰਕ ਬਲੀ ਬਲਵਾਨਾ, ਬਾਸ਼ਕ ਸੇਜਾ ਸਾਂਗੋ ਪਾਂਗ ਆਸਣ ਬੈਠਾ ਲਾਈਆ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਹੋਏ ਹੈਰਾਨਾ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਮਾਰੇ ਸ਼ਬਦ ਤੀਰ ਨਿਸ਼ਾਨਾ, ਵੇਲੇ ਅੰਤ ਹੋਏ ਜੁਦਾਈਆ। ਵਰਭੰਡੀ ਹਰਿ ਖੰਡ ਕਰਾਏ, ਸ਼ਬਦ ਚੰਡੀ ਪ੍ਰਭ ਹੱਥ ਉਠਾਏ, ਮਨਮੁਖ ਜੀਵਾਂ ਵੱਢੇ ਕੰਡੀ, ਚਾਰੋਂ ਕੁੰਟ ਹੋਏ ਵੈਰਾਨਾ। ਕਿਸੇ ਨਾ ਦਿਸੇ ਰਾਹ ਡੰਡੀ, ਭੈਣਾਂ ਭਈਆ ਸਾਕ ਛੁਡਾਨਾ। ਆਪੇ ਜਾਣੇ ਜੇਰਜ ਅੰਡੀ, ਉਤਭੁਜ ਸੇਤਜ ਵਿਚ ਸਮਾਨਾ। ਮੇਟ ਮਿਟਾਏ ਭੇਖ ਪਾਖੰਡੀ, ਗੁਣਵੰਤਾ ਹਰਿ ਗੁਣ ਨਿਧਾਨਾ। ਨਾਰ ਦੁਹਾਗਣ ਵੇਖੇ ਰੰਡੀ, ਮਨਮੁਖ ਜੀਵ ਵਿਚ ਜਹਾਨਾ। ਭਗਤ ਜਨਾਂ ਏਕਾ ਦੇਵੇ ਨਾਮ ਧਨਾ ਸ਼ਬਦ ਭੰਡਾਰਾ ਰਿਹਾ ਵੰਡੀ, ਆਤਮ ਦੇਵੇ ਬ੍ਰਹਮ ਗਿਆਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਹਰਿ, ਇਕ ਚਲਾਏ ਸ਼ਬਦ ਤਰਾਨਾ। ਸ਼ਬਦ ਨਾਮ ਅਵੱਲਾ, ਪ੍ਰਭ ਸਾਚੇ ਆਪ ਚਲਾਈਆ। ਇਕ ਰਹਾਏ ਹਰਿ ਇਕੱਲਾ, ਗੁਰਮੁਖ ਵਖਾਏ ਸਚ ਮਹੱਲਾ, ਦੂਸਰ ਕਿਸੇ ਦਿਸ ਨ ਆਈਆ। ਏਕਾ ਧਾਰ ਜਲ ਥਲਾ, ਜੰਗਲ ਜੂਹ ਉਜਾੜ ਪਹਾੜ ਊਚਾ ਟਿੱਲਾ ਏਕਾ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਇਕ ਸਦ ਗਿਆਰਾਂ ਆਪ ਕਰਾਇਆ ਸਾਚਾ ਸ਼ਿਲਾ, ਪੂਰਬ ਲਹਿਣਾ ਸ਼ਬਦ ਗਹਿਣਾ ਪ੍ਰਭ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਬਜਰ ਕਪਾਟੀ ਪਾੜੇ ਸਿਲਾ, ਸੋਹੰ ਤੀਰ ਹੱਥ ਉਠਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਸ਼ਾਹ ਆਪੇ ਹਕੀਰ, ਊਚ ਨੀਚ ਜੀਵ ਜੰਤ ਸਾਧ ਸੰਤ ਭਗਤ ਭਗਵੰਤ ਕੰਤ ਆਪ ਅਖਵਾਈਆ। ਆਪੇ ਕੰਤ ਸੰਤ ਬਨਵਾਰੀ। ਆਪੇ ਜੀਵ ਜੰਤ ਅਧਾਰੀ। ਆਪ ਬਣਾਏ ਆਪਣੀ ਬਣਤ, ਲੱਖ ਚੁਰਾਸੀ ਰਿਹਾ ਪਸਾਰੀ। ਕਲਜੁਗ ਮਾਇਆ ਪਾਏ ਬੇਅੰਤ, ਭਰਮੇ ਭੁੱਲੇ ਸਾਧ ਸੰਤ, ਪਾਰਬ੍ਰਹਮ ਨਾ ਪਾਇਣ ਸਾਰੀ। ਹੋਏ ਵਿਛੋੜਾ ਅੰਤਮ ਅੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵੇਖ ਦਰ, ਨੌਂ ਖੰਡ ਪ੍ਰਿਥਮੀ ਆਪ ਵਸਾਏ ਇਕ ਘਰ, ਧਰਮ ਰਾਏ ਖੋਲ੍ਹੇ ਇਕ ਕਿਵਾੜੀ। ਧਰਮ ਰਾਏ ਖੋਲ੍ਹ ਕਿਵਾੜ, ਪ੍ਰਭ ਸਾਚੇ ਸ਼ਬਦ ਜਣਾਈਆ। ਮਨਮੁਖ ਜੀਵਾਂ ਦਰ ਘਰ ਤੇਰੇ ਦੇਵੇ ਵਾੜ, ਦੇਵੇ ਅੰਤ ਸਜਾਈਆ। ਮਗਰ ਲਗਾਏ ਪੰਚਮ ਧਾੜ, ਵੇਖੇ ਖੇਲ ਸਤਾਰਾਂ ਹਾੜ, ਆਪਣੇ ਹੱਥ ਰੱਖੇ ਵਡਿਆਈਆ। ਜੂਠੇ ਝੂਠੇ ਮਾਇਆ ਲੂਠੇ ਦੇਵੇ ਝਾੜ, ਰਾਜ ਰਾਜਾਨਾਂ ਹੱਥ ਫੜਾਏ ਖਾਲੀ ਠੂਠੇ, ਦਰ ਦਰ ਭਿਛਿਆ ਰਿਹਾ ਮੰਗਾਈਆ। ਗੁਰਮੁਖ ਸਾਚੇ ਜੁਗਾਂ ਜੁਗਾਂ ਦੇ ਵਿਛੜੇ ਰੂਠੇ, ਆਪ ਆਪਣਾ ਮੇਲ ਮਿਲਾਈਆ। ਪੁਰਖ ਅਬਿਨਾਸ਼ੀ ਸਾਚਾ ਤੁਠੇ, ਸੰਮਤ ਸੋਲਾਂ ਕਰੇ ਕਰਾਏ ਏਕਾ ਮੁੱਠੇ, ਆਪਣੀ ਬੂਝ ਬੁਝਾਈਆ। ਮਨਮੁਖ ਜੀਵਾਂ ਟੰਗੇ ਪੁਠੇ, ਲੁਕਿਆ ਰਹਿਣ ਨਾ ਦੇਣਾ ਕੋਈ ਗੁਠੇ, ਦਰ ਦਰ ਘਰ ਘਰ ਅੰਦਰ ਮੰਦਰ ਖੋਜੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਕਟਾਰੀ ਨਰ ਨਿਰੰਕਾਰੀ, ਕਲਜੁਗ ਤੇਰੀ ਅੰਤਮ ਵਾਰੀ, ਚੌਥੇ ਜੁਗ ਪਹਿਲੀ ਵਾਰੀ ਆਪਣੇ ਹੱਥ ਰਿਹਾ ਉਠਾਈਆ। ਦੇਸ ਵੇਸ ਪ੍ਰਭ ਆਪ ਕਰਾਏ। ਸ਼ਬਦ ਜੋਤ ਕਰ ਪਰਵੇਸ਼, ਦਰ ਦਰਵੇਸ਼ ਆਪ ਅਖਵਾਏ। ਵੇਖ ਵਖਾਣੇ ਨਰ ਨਰੇਸ਼, ਖੁਲ੍ਹੜੇ ਕੇਸ ਗਲ ਲਟਕਾਏ। ਕੋਈ ਨਾ ਚਲੇ ਕਿਸੇ ਪੇਸ਼, ਵੇਲੇ ਅੰਤ ਨਾ ਹੋਏ ਸਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਭਾਣੇ ਰਿਹਾ ਸਮਾਏ। ਆਪਣੇ ਭਾਣੇ ਹਰਿ ਸਮਾਇਆ। ਰੂਪ ਰੰਗ ਰੰਗ ਰਾਤਾ, ਦੇ ਮਤ ਰਿਹਾ ਸਮਝਾਇਆ। ਆਤਮ ਦੇਵੇ ਧੀਰਜ ਯਤਾ, ਏਕਾ ਤੱਤਾ ਰਿਹਾ ਵਖਾਇਆ। ਆਪੇ ਜਾਣੇ ਮਿਤ ਗਤਾ, ਜਗਤ ਨਾਤਾ ਰਿਹਾ ਤੁੜਾਇਆ। ਨਾ ਕੋਈ ਦਿਸੇ ਪਿਤਾ ਮਾਤਾ, ਸਾਚੀ ਰੀਤਾ ਰਿਹਾ ਚਲਾਇਆ। ਏਕਾ ਏਕ ਪੁਰਖ ਬਿਧਾਤਾ, ਦਰ ਦਰ ਘਰ ਘਰ ਕਿਸੇ ਹੱਥ ਨਾ ਆਇਆ। ਪੰਡਤ ਪਾਂਧੇ ਪੜ੍ਹ ਪੜ੍ਹ ਥੱਕੇ ਅਠਾਰਾਂ ਧਿਆਏ ਗੀਤਾ, ਖਾਣੀ ਬਾਣੀ ਰੰਗ ਲਾਲ ਤਨ ਨਾਂ ਕਿਸੇ ਚੜ੍ਹਾਇਆ। ਮਿਲਿਆ ਮੇਲ ਨਾ ਸਾਚੇ ਮੀਤਾ, ਅੰਜ਼ੀਲ ਕੁਰਾਨ ਵਿਚ ਜਹਾਨ ਹੋ ਦਲਾਲ ਨਾ ਲਏ ਛੁਡਾਇਆ। ਮੱਕਾ ਕਾਅਬਾ ਵੇਖੇ ਮੰਦਰ ਮਸੀਤਾ, ਗਿਆਨ ਧਿਆਨ ਵੇਦ ਪੁਰਾਨ ਨਾ ਕੋਈ ਜਾਣੇ ਭੇਵ ਜੀਅ ਕਾ, ਨੀਕਨ ਨੀਕਾ ਫੀਕਨ ਫੀਕਾ ਅਨਰਸ ਮੀਠਾ ਰਸਨ ਰਸਾਇਣੀ ਰਸ ਕਿਸੇ ਨਾ ਪਾਇਆ। ਗੁਰਮੁਖ ਵਿਰਲੇ ਪੁਰਖ ਅਬਿਨਾਸ਼ੀ ਸਾਚੇ ਨੇਤਰ ਏਕਾ ਡੀਠਾ, ਮਾਨਸ ਜਨਮ ਲੇਖੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਚੌਦਾਂ ਇਕ ਬਣਾਏ ਧਰਮ ਅੰਗੀਠਾ, ਤ੍ਰੈਗੁਣ ਮਾਇਆ ਦੇਵੇ ਵਿਚ ਜਲਾਇਆ। ਤ੍ਰੈਗੁਣ ਮਾਇਆ ਤੇਰਾ ਮਠ, ਪ੍ਰਭ ਸਾਚਾ ਦਏ ਬਣਾਏ। ਤਟ ਕਿਨਾਰਾ ਖਿਚ ਲਿਆਏ ਅੱਠ ਸੱਠ, ਪਾਰ ਬਿਆਸੋਂ ਖੇਲ ਰਚਾਏ। ਸ੍ਰਿਸ਼ਟ ਸਬਾਈ ਉਲਟੀ ਗੇੜੇ ਲੱਠ, ਨੱਠ ਨੱਠ, ਪ੍ਰਭ ਕਰਮ ਕਮਾਏ। ਮੰਡਪ ਮਾੜੀ ਜਾਣੇ ਢੱਠ, ਬੰਕ ਦਵਾਰ ਸ਼ਾਹ ਕੋਈ ਰਹਿਣ ਨਾ ਪਾਏ। ਦਰ ਘਰ ਸਾਚੇ ਹੋਏ ਇਕੱਠ, ਸ਼ਬਦ ਨਿਸ਼ਾਨਾ ਦਏ ਵਖਾਏ। ਚਰਨ ਦਵਾਰੇ ਜੋ ਜਨ ਆਏ ਨੱਠ, ਨਾਮ ਅਧਾਰਾ ਨਰ ਨਿਰੰਕਾਰਾ ਆਪੇ ਆਪ ਹੋ ਜਾਏ। ਜੋਤੀ ਅਗਨੀ ਲਾਏ ਮੱਠ, ਹਾਡੀ ਜਲੇ ਤਿੰਨ ਸੌ ਸੱਠ, ਨਾੜ ਬਹੱਤਰ ਦਏ ਦੁਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਧਾਮ ਇਕ ਸੁਹਾਏ। ਸਾਚਾ ਧਾਮ ਮਾਤ ਬਣਾਉਣ। ਤ੍ਰੈਗੁਣ ਤੱਤ ਵਿਚਾਰ, ਆਪਣਾ ਆਪ ਵਿਚ ਟਿਕਾਉਣਾ। ਸ਼ਬਦ ਸਰੂਪੀ ਪਹਿਰੇਦਾਰ, ਪਵਣ ਉਨੰਜਾ ਹੁਕਮ ਸੁਣਾਉਣਾ। ਪੁਰੀਆਂ ਲੋਆਂ ਖ਼ਬਰਦਾਰ, ਬ੍ਰਹਮਾ ਦਰ ਦਵਾਰ ਬੁਲਾਉਣਾ। ਤਖ਼ਤ ਤਾਜ ਦਏ ਸੀਸ ਨਿਵਾਰ, ਗੁਰਮੁਖ ਮਾਣ ਦਵਾਉਣਾ। ਸਤਿਜੁਗ ਸਾਚੀ ਬੰਨ੍ਹੇ ਧਾਰ, ਚਾਰੇ ਮੁਖ ਚਾਰੇ ਵੇਦ, ਅਛਲ ਅਛੱਲਾ ਹਰਿ ਅਭੇਦ, ਆਪ ਆਪਣੇ ਵਿਚ ਸਮਾਉਣਾ। ਨਾ ਕੋਈ ਜਾਣੇ ਜੀਵ ਗਵਾਰ, ਸ਼ਿਵ ਸ਼ੰਕਰ ਸੋਇਆ ਆਪ ਉਠਾਉਣਾ। ਬਾਸ਼ਕ ਤਸ਼ਕਾ ਗਲੋਂ ਲਾਹੁਣਾ, ਏਕਾ ਬਖ਼ਸ਼ੇ ਚਰਨ ਪਿਆਰ। ਜਗਤ ਜਗਦੀਸੇ ਖੇਲ ਰਚਾਉਣਾ, ਬੀਸ ਬੀਸੇ ਮਾਣ ਗਵਾਉਣਾ, ਹਰਿਜਨ ਬਣਾਏ ਸੱਚਾ ਸਿਕਦਾਰ। ਕਰੋੜ ਤੇਤੀਸਾ ਖ਼ਾਕ ਮਿਲਾਉਣਾ। ਗੁਰਮੁਖ ਸਾਚਾ ਪਾਕੀ ਪਾਕ, ਸ਼ਬਦ ਕਿਵਾੜੀ ਖੋਲ੍ਹੇ ਤਾਕ, ਦੀਪਕ ਜੋਤੀ ਇਕ ਜਗਾਉਣਾ। ਰਤੀ ਦਸ ਪ੍ਰਭ ਅਬਿਨਾਸ਼ੀ ਰੱਖੀ ਖ਼ਾਕ, ਸਾਧਾਂ ਸੰਤਾਂ ਰਾਜ ਰਾਜਾਨਾਂ ਮਸਤਕ ਟਿਕਾ ਅੰਤਮ ਲਾਉਣਾ। ਕੋਇ ਨਾ ਦਿਸੇ ਅੱਗੇ ਆਕ, ਸ਼ਬਦ ਘੋੜਾ ਚਲੇ ਰਾਕ, ਪੁਰਖ ਅਬਿਨਾਸ਼ੀ ਆਪ ਦੋੜਾਉਣਾ। ਸ਼ਬਦ ਸੁਨੇਹੜਾ ਦਰ ਦਰ ਘਰ ਘਰ ਸੰਤ ਸੁਹੇਲੇ ਦੇਵੇ ਵਾਕ, ਇਕ ਜਣਾਈ ਵਣਜ ਕਰਾਉਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਤੇਰਾ ਤਾਲ ਜਗਤ ਵਿਛੋੜਾ ਤੁੱਟੇ ਜਾਲ, ਜੰਜ਼ਾਲਾ ਆਪ ਮਿਟਾਉਣਾ। ਤ੍ਰੈਗੁਣ ਮਾਇਆ ਤੇਰੀ ਧਾਰ, ਪ੍ਰਭ ਸਾਚਾ ਵੇਖ ਵਖਾਈਆ। ਕਲਜੁਗ ਅੰਤਮ ਪਾਵੇ ਸਾਰ, ਆਪਣੀ ਹੱਥੀਂ ਦਏ ਜਲਾਈਆ। ਲਹਿਣਾ ਦੇਣਾ ਦੇਣਾ ਲਹਿਣਾ ਚੌਥੇ ਜੁਗ ਦਏ ਉਤਾਰ, ਪੰਚਮ ਮੀਤਾ ਅਚਰਜ ਰੀਤਾ ਸੰਗ ਮੁਹੰਮਦ ਚਾਰ ਯਾਰਾਂ ਕਰੇ ਖੁਆਰ ਦੇਣ ਦੁਹਾਈਆ। ਆਪੇ ਵਸੇ ਹੋ ਹੋ ਬਾਹਰਾ, ਜੋਤ ਸਰੂਪੀ ਰੰਗ ਅਪਾਰਾ, ਸ਼ਬਦ ਖੰਡਾ ਹੱਥ ਦੋ ਧਾਰਾ, ਗੋਬਿੰਦ ਗੋਬਿੰਦ ਗੋਬਿੰਦ ਕਰੇ ਖ਼ਬਰਦਾਰ, ਤਨ ਬਸਤਰ ਅਸਤਰ ਸ਼ਸਤਰ ਏਕਾ ਆਪ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਸ਼ਕਤ ਆਦਿ ਭਵਾਨੀ, ਦੇਵੇ ਚੰਡੀ ਨਾਮ ਨਿਸ਼ਾਨੀ, ਮੇਟ ਮਿਟਾਏ ਭੇਖ ਪਖੰਡੀ ਸ਼ਬਦ ਚਲਾਏ ਏਕਾ ਬਾਣੀ, ਦੂਸਰ ਕੋਈ ਰਹਿਣ ਨਾ ਪਾਈਆ। ਗੁਰ ਗੋਬਿੰਦ ਪ੍ਰਭ ਦਇਆ ਕਮਾਏ, ਦੇਵੇ ਸ਼ਬਦ ਨਿਸ਼ਾਨੀ। ਆਪ ਆਪਣੀ ਬਿੰਦ ਉਪਜਾਏ, ਗੁਣਵੰਤਾ ਹਰਿ ਗੁਣ ਨਿਧਾਨੀ। ਸਾਗਰ ਸਿੰਧ ਅੰਮ੍ਰਿਤ ਆਤਮ ਸੀਰ ਪਿਆਏ, ਦਿਵਸ ਰੈਣ ਠੰਢਾ ਪਾਣੀ। ਏਕਾ ਅੰਕ ਬਸਤਰ ਚੀਰ ਪਹਿਨਾਏ, ਬਖ਼ਸ਼ੇ ਪਦ ਸੱਚਾ ਨਿਰਬਾਨੀ। ਨੌਂ ਖੰਡ ਪ੍ਰਿਥਮੀ ਵਹੀਰ ਕਰਾਏ, ਸੋਹੰ ਮਾਰੇ ਤਿੱਖੀ ਕਾਨੀ। ਪੀਰ ਦਸਤਗੀਰ ਸ਼ਾਹ ਹਕੀਰ ਦੂਰ ਦੁਰਾਨੀ ਕੋਈ ਰਹਿਣ ਨਾ ਪਾਏ, ਨਾ ਕੋਈ ਦੀਸੇ ਝੂਠ ਨਿਸ਼ਾਨੀ। ਗੁਰਮੁਖ ਸਾਚੇ ਸੰਤ ਜਨਾਂ ਆਤਮ ਅੰਤਰ ਸ਼ਬਦ ਜੰਜ਼ੀਰ ਲਗਾਏ, ਇਕ ਰਖਾਏ ਆਪਣੀ ਆਨੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਤੇਰਾ ਅੰਤ, ਆਪੇ ਜਾਣੇ ਆਪਣੀ ਮਤ, ਸ੍ਰਿਸ਼ਟ ਸਬਾਈ ਉਬਲੇ ਰਤ ਨਾ ਕੋਈ ਜਾਣੇ ਖਾਣੀ ਬਾਣੀ। ਨਾ ਜਾਣੇ ਖਾਣ ਚਾਰੇ ਖਾਣੀ ਰਚਨ ਰਚਾਈਆ। ਚਾਰੇ ਬਾਣੀ ਬ੍ਰਹਮ ਵਿਚਾਰਾ, ਪਰ੍ਹਾ ਪਸੰਤੀ ਸਾਰ ਨਾ ਪਾਈਆ। ਮਧਮ ਬੈਖਰੀ ਜਗਤ ਧਾਰਾ, ਰਸਨਾ ਰਹੇ ਗਾਈਆ। ਸਾਧ ਸੰਤ ਕਰਨ ਹਾਹਾਕਾਰਾ, ਜੀਵਾਂ ਜੰਤਾਂ ਰਹੇ ਸੁਣਾਈਆ। ਆਤਮ ਤ੍ਰਿਸ਼ਨਾ ਜਗਤ ਦਰ ਘਰ ਵਿਕਾਰਾ, ਸਾਚੀ ਭਗਤੀ ਨਾ ਭਗਤ ਕਮਾਈਆ। ਜੂਠਾ ਝੂਠਾ ਭਰਿਆ ਤਨ ਹੰਕਾਰਾ, ਆਤਮ ਸ਼ਕਤੀ ਹੱਥ ਨਾ ਆਈਆ। ਮਨ ਮਤੇ ਕਾਇਆ ਤੱਤੇ ਹੋਏ ਜੀਵ ਦੁਸ਼ਟ ਦੁਰਾਚਾਰਾ, ਦਿਬ ਦ੍ਰਿਸ਼ਟ ਸਾਚਾ ਇਸ਼ਟ ਦੇਵੀ ਦੇਵ ਸਾਰ ਨਾ ਆਈਆ। ਮਾਟੀ ਕਾਇਆ ਹੋਈ ਭਰਿਸ਼ਟ, ਗਿਆਨ ਗੋਝ ਭੇਵ ਅਭੇਦਾ ਅਛਲ ਅਛੇਦਾ ਡੂੰਘੀ ਕੰਦਰ ਦਿਸ ਨਾ ਆਈਆ। ਪੜ੍ਹ ਪੜ੍ਹ ਥੱਕੇ ਚਾਰੇ ਵੇਦਾ, ਵੇਦ ਪੁਰਾਨ ਅਠਾਰਾਂ ਕਤੇਬਾ, ਰਸਨਾ ਜਿਹਵਾ ਕੌਸਤਕ ਮਨੀ ਨਾ ਲੱਗਾ ਥੇਵਾ, ਜੋਤ ਨਿਰੰਜਣ ਸਾਚੇ ਗਗਨ ਮਸਤਕ ਥਾਲੀ ਨਾ ਮਾਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵੇਖੇ ਘਰ, ਤ੍ਰੈਗੁਣ ਮਾਇਆ ਤੇਰਾ ਨਾਤਾ ਆਪੇ ਰਿਹਾ ਤੁੜਾਈਆ। ਨਾਤਾ ਤੋੜੇ ਪੁਰਖ ਬਿਧਾਤਾ, ਵੇਲਾ ਅੰਤਮ ਆਇਆ। ਸਰਬ ਜੀਆਂ ਪ੍ਰਭ ਗਿਆਤਾ, ਜਾਨਣਹਾਰ ਸਰਬ ਅਖਵਾਇਆ। ਮੇਟ ਮਿਟਾਏ ਕਲਜੁਗ ਤੇਰੀ ਰੈਣ ਅੰਧੇਰੀ ਰਾਤਾ, ਸਤਿਜੁਗ ਸਾਚਾ ਚੰਨ ਚੜ੍ਹਾਇਆ। ਅੱਠੇ ਪਹਿਰ ਰਹੇ ਪਰਭਾਤਾ, ਦਿਵਸ ਰੈਣ ਏਕਾ ਰੰਗ ਰੰਗਾਇਆ। ਬੈਠਾ ਰਹੇ ਇਕ ਇਕਾਂਤਾ, ਜਨ ਭਗਤਾਂ ਦੇਵੇ ਅੰਮ੍ਰਿਤ ਬੂੰਦ ਸਵਾਂਤਾ, ਸੀਤਲ ਧਾਰਾ ਰਿਹਾ ਚਲਾਇਆ। ਦੇਵੇ ਦਰਸ ਬਹੁ ਬਹੁ ਭਾਂਤਾ, ਆਪੇ ਪਿਤਾ ਆਪੇ ਮਾਤਾ, ਬਿਰਧ ਬਾਲ ਬਾਲ ਜਵਾਨ ਏਕਾ ਰੰਗ ਰਿਹਾ ਰੰਗਾਇਆ। ਨਾ ਕੋਈ ਪੁੱਛੇ ਜ਼ਾਤਾ ਪਾਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਊਚਾਂ ਨੀਚਾਂ ਵਿਚ ਸਮਾਇਆ। ਤ੍ਰੈਗੁਣ ਮਾਇਆ ਤੇਰਾ ਜਾਲ, ਪ੍ਰਭ ਸਾਚਾ ਤੋੜ ਤੁੜਾਇੰਦਾ। ਆਪੇ ਵੇਖੇ ਸ਼ਾਹ ਕੰਗਾਲ, ਗੁਰਮੁਖ ਸਾਚੇ ਜੋੜ ਜੁੜਾਇੰਦਾ। ਫ਼ਲ ਲਗਾਏ ਕਾਇਆ ਡਾਲ੍ਹ, ਸਾਚਾ ਫ਼ਲ ਮੁਖ ਖੁਵਾਇੰਦਾ। ਆਪੇ ਚਲੇ ਅਵੱਲੜੀ ਚਾਲ, ਵੇਖ ਵਖਾਣੇ ਕਾਇਆ ਸੱਚੀ ਧਰਮਸਾਲ, ਧੁੰਨ ਅਨਾਦ ਏਕਾ ਰਾਗ ਸੁਣਾਇੰਦਾ। ਸ੍ਰਿਸ਼ਟ ਸਬਾਈ ਪੁਣ ਛਾਣ, ਸ਼ਬਦ ਪਾਏ ਨਾਮ ਨਿਧਾਨ, ਆਪ ਆਪਣੀ ਬਣਤ ਬਣਾਇੰਦਾ। ਕਲਜੁਗ ਤੇਰੀ ਅੰਤਮ ਅੰਤ ਆਪੇ ਲਾਹੁਣ ਆਇਆ ਮਕਾਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਗਤ ਜਗਾਏ ਬਣਾਏ ਬਣਤ, ਮਤ ਤੱਤ ਰਤ ਆਪਣੇ ਰੰਗ ਰੰਗਾਇੰਦਾ। ਮਤ ਤੱਤ ਰਤ ਪ੍ਰਭ ਰੰਗਾਈਆ। ਬੁਧ ਮਤ ਮਨ ਸੰਗ ਰਖਾਈਆ। ਧੀਰਜ ਯਤ ਸਤਿ ਰਖੇ ਪਤ, ਮਿਤ ਗਤ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰੇ ਦੇਵੇ ਵਰ, ਗੁਰਮੁਖ ਸਾਚੇ ਸੰਤ ਜਨਾਂ ਜੋਤੀ ਲਾੜੀ ਕਰ ਪਿਆਰੀ ਲੋਕਮਾਤ ਜਿਸ ਪਰਨਾਈਆ। ਹਰਿ ਦਾਤਾ ਵਡ ਭੰਡਾਰ ਹੈ, ਦੇਵਣਹਾਰ ਸੰਸਾਰ। ਜਨ ਭਗਤ ਮੰਗਣ ਮੰਗ ਭਿਖਾਰ ਹੈ, ਦੇਵੇ ਵਸਤ ਨਾਮ ਅਪਾਰ। ਸਰਬ ਜੀਆਂ ਪ੍ਰਭ ਮੀਤ ਮੁਰਾਰ ਹੈ, ਅੰਦਰ ਬਾਹਰ ਗੁਪਤ ਜ਼ਾਹਿਰ। ਮਨਮੁਖ ਜੀਵਾਂ ਕਰੇ ਖੁਆਰ ਹੈ, ਚਾਰੋਂ ਕੁੰਟ ਹਾਹਾਕਾਰ। ਜਨ ਭਗਤਾਂ ਧਰਮ ਜੈਕਾਰ ਹੈ, ਦੇਵੇ ਨਾਮ ਸਚ ਆਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸੰਗਤ ਦੇਵੇ ਨਾਮ ਵਰ, ਜੋ ਜਨ ਆਏ ਦਰ ਦਵਾਰ। ਦਰ ਦਵਾਰੇ ਆਏ ਭਿਖਾਰੀ। ਹਰਿ ਦੇਵੇ ਨਾਮ ਭੰਡਾਰਾ, ਰਸਨਾ ਗਾਏ ਗੁਣ ਗੁਣਕਾਰੀ। ਮਾਨਸ ਜਨਮ ਹੋਏ ਅਧਾਰਾ, ਦੁੱਖ ਰੋਗ ਸੋਗ ਜਗਤ ਚਿੰਤ ਮਿਟਾਏ, ਆਤਮ ਕਰੇ ਕਾਰੀ। ਧੁਰ ਸੰਜੋਗੀ ਸ਼ਬਦ ਸੰਜੋਗ ਮਿਲਾਏ, ਜੋਤ ਸਰੂਪੀ ਕਰ ਆਕਾਰੀ। ਆਤਮ ਅੰਮ੍ਰਿਤ ਰਸ ਸਾਚਾ ਭੋਗ ਲਗਾਏ, ਕਾਇਆ ਬੀੜਾ ਹੱਡੀ ਰੀੜਾ ਕੱਢੇ ਜਨ ਬਿਮਾਰੀ। ਦਰਸ ਅਮੋਘ ਗੁਰਮੁਖ ਵਖਾਏ, ਆਪ ਆਪਣੀ ਦਇਆ ਕਮਾਏ, ਅੱਠੇ ਪਹਿਰ ਰਹੇ ਖੁਮਾਰੀ। ਜਗਤ ਵਿਛੋੜਾ ਇਕ ਵਿਜੋਗ ਮਿਟਾਏ, ਦਰਗਾਹ ਸਾਚੀ ਦੇਵੇ ਸੱਚੀ ਸਿਕਦਾਰੀ। ਏਕਾ ਨਾਮ ਸੋਹੰ ਸਾਚੀ ਚੋਗ ਚੁਗਾਏ, ਪਾਰਬ੍ਰਹਮ ਬ੍ਰਹਮ ਪਾਵੇ ਸਾਰੀ। ਚਰਨ ਪ੍ਰੀਤੀ ਜੋ ਜਨ ਸਾਚਾ ਜੋਗ ਕਮਾਏ, ਲੱਖ ਚੁਰਾਸੀ ਉਤਰੇ ਪਾਰੀ। ਹਉਮੇ ਹੰਗਤਾ ਰੋਗ ਗਵਾਏ, ਆਪ ਉਡਾਏ ਸ਼ਬਦ ਉਡਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਤਾਰੇ ਬੰਕ ਦਵਾਰੀ। ਬੰਕ ਦਵਾਰੀ ਆਏ ਨਿਮਾਣਾ, ਦੋਏ ਜੋੜ ਕਰੇ ਬੇਨੰਤੀਆ। ਪੁਰਖ ਅਬਿਨਾਸ਼ੀ ਸੁਘੜ ਸਿਆਣਾ, ਆਪੇ ਹੋਏ ਜਾਣੀ ਜਾਣਾ, ਜਾਣ ਪਛਾਣੇ ਜੀਵ ਜੰਤਿਆ। ਗੁਰਮੁਖ ਚਲਾਏ ਆਪਣੇ ਭਾਣਾ, ਦਰ ਘਰ ਸਾਚੇ ਦੇਵੇ ਮਾਣਾ, ਕਾਇਆ ਰੰਗਣ ਰੰਗ ਚੜ੍ਹਾਏ ਏਕਾ ਏਕ ਬਸੰਤਿਆ। ਆਪ ਮਿਟਾਏ ਜਮ ਕੀ ਕਾਣਾ, ਇਕ ਸੁਣਾਏ ਅਨਹਦ ਧੁੰਨ ਅਨਾਹਦ ਧੁੰਨੀ ਆਤਮਕ ਗਾਨਾ, ਸ਼ਬਦ ਜਣਾਏ ਬੋਧ ਅਗਾਧਿਆ। ਅੱਖਰ ਵੱਖਰ ਧੁਰ ਫ਼ਰਮਾਣਾ, ਦੋ ਜਹਾਨੀ ਮਾਤ ਬਿਬਾਣਾ, ਕਿਸੇ ਹੱਥ ਨਾ ਆਏ ਰਾਜਾ ਰਾਣਾ, ਗੁਰਮੁਖ ਵਿਰਲੇ ਸਾਚੀ ਵਸਤ ਲੋਕਮਾਤ ਲਾਧਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਦੇਵੇ ਸਾਚਾ ਵਰ, ਧੁਰ ਦਰਗਾਹੀ ਸਾਚੀ ਦਾਦਿਆ। ਧੁਰ ਦਰਗਾਹੀ ਏਕਾ ਦਾਦ, ਜੋਗ ਜਗਤ ਤਨ ਪਾਏ। ਮਿਲੇ ਮੇਲ ਮਾਧਵ ਮਾਧ, ਮੁੱਕਤੀ ਮੁੱਕਤ ਹੋ ਜਾਏ। ਦਿਵਸ ਰੈਣ ਜਨ ਲਏ ਅਰਾਧ, ਆਤਮ ਸ਼ਕਤੀ ਜੋਤ ਜਗਾਏ। ਗੁਰਮੁਖ ਸਾਚਾ ਸਾਚਾ ਸਾਜਨ ਮੀਤ, ਸਾਚਾ ਸੰਤ ਸਾਧ ਅਖਵਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਹਰਿ ਦੇਵੇ ਸਾਚਾ ਵਰ, ਸਾਚਾ ਮਾਰਗ ਇਕ ਵਖਾਏ। ਏਕਾ ਮਾਰਗ ਏਕਾ ਰਾਹ, ਪ੍ਰਭ ਸਾਚਾ ਰਿਹਾ ਜਣਾਈਆ। ਆਪੇ ਬਣੇ ਹਰਿ ਮਲਾਹ, ਵੇਲੇ ਅੰਤ ਹੋਏ ਸਹਾਈਆ। ਪਾਰ ਕਰਾਏ ਫੜ ਫੜ ਬਾਂਹ, ਨਾ ਹੋਵੇ ਮਾਤ ਜੁਦਾਈਆ। ਸਦਾ ਸੁਹੇਲਾ ਦੇਵੇ ਠੰਢੀ ਛਾਂ, ਨਾਤਾ ਤੁੱਟੇ ਭੈਣਾਂ ਭਾਈਆ। ਦਰ ਦਰ ਘਰ ਘਰ ਅੰਤਮ ਉਡਣੇ ਕਾਂ, ਨਾ ਕੋਈ ਪਿਤਾ ਨਾ ਕੋਈ ਮਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਦੇ ਮਤ ਰਿਹਾ ਸਮਝਾਈਆ। ਗੁਰਮਤ ਜਗਤ ਅਪਾਰ, ਸ਼ਬਦ ਜਣਾਈਆ। ਮਨਮਤ ਕਰੇ ਖੁਆਰ, ਦਰ ਘਰ ਸਾਚਾ ਮੂਲ ਨਾ ਪਾਈਆ। ਦੁਰਮਤ ਜੀਵ ਹੋਏ ਵਿਭਚਾਰ, ਕਾਇਆ ਰੰਗਣ ਨਾ ਰੰਗ ਚੜ੍ਹਾਈਆ। ਜਨ ਭਗਤਾਂ ਬਖ਼ਸ਼ੇ ਕਿਰਪਾ ਧਾਰ, ਪ੍ਰਭ ਸਾਚੀ ਦਇਆ ਕਮਾਈਆ। ਤਨ ਮਨ ਖ਼ਜਾਨਾ ਭਰੇ ਸ਼ਬਦ ਭੰਡਾਰ, ਦਾਨਾ ਬੀਨਾ ਆਪ ਅਖਵਾਈਆ। ਠਾਂਢਾ ਸੀਨਾ ਹਰਿ ਪਰਬੀਨਾ, ਅੰਮ੍ਰਿਤ ਆਤਮ ਜਾਮ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਲ ਆਪੇ ਮੀਨਾ, ਗੁਰਮੁਖ ਆਤਮ ਹਰਿ ਪਰਮਾਤਮ ਸਦਾ ਸਦਾ ਭੀਨੀ ਭੀਨਾ, ਕਵਲ ਨਾਭੀ ਦੋ ਦੋਆਬੀ ਬੂੰਦ ਸੁਵਾਂਤੀ ਇਕ ਇਕਾਂਤੀ ਰਿਹਾ ਮੁਖ ਚੁਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਚਾੜ੍ਹੇ ਨਾਮ ਰੰਗਤ, ਦਰ ਦਵਾਰੇ ਆਏ ਮੰਗਲਾਚਾਰ ਰਸਨਾ ਗੁਣ ਗਹਿਰ ਗੰਭੀਰ ਗਾਈਆ। ਗਾਇਆ ਗੁਣ ਗਹਿਰ ਗੰਭੀਰਾ, ਪ੍ਰਭ ਅਬਿਨਾਸ਼ੀ ਵਰ ਘਰ ਪਾਇਆ। ਤਨ ਮਨ ਸਾਂਤਕ ਸ਼ਾਂਤ ਸਰੀਰਾ, ਬੰਦ ਦਵਾਰਾ ਇਕ ਖੁਲ੍ਹਾਇਆ। ਮਿਲਿਆ ਮੇਲ ਵਡ ਪੀਰਨ ਪੀਰਾ, ਅੰਮ੍ਰਿਤ ਆਤਮ ਸਾਚਾ ਸੀਰਾ, ਬੂੰਦਾ ਬਾਂਦੀ ਮੁਖ ਚੁਆਇਆ। ਹਰਿਜਨ ਸਾਚਾ ਸਾਚਾ ਹੀਰਾ, ਮਸਤਕ ਬੰਨ੍ਹੇ ਤਾਜ ਸਾਚਾ ਚੀਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਨਾਮ ਵਰ, ਸ਼ਬਦ ਚੀਰਾ ਸੀਸ ਧਰਾਇਆ। ਸ਼ਬਦ ਚੀਰਾ ਰੱਖ ਸੀਸ, ਗੁਰਮੁਖ ਖ਼ੁਸ਼ੀ ਮਨਾਇੰਦਾ। ਮਿਲੇ ਮੇਲ ਹਰਿ ਜਗਦੀਸ, ਉਜਲ ਮੁਖ ਮਾਤ ਕਰਾਇੰਦਾ। ਮਾਇਆ ਮਮਤਾ ਤਨ ਦੇਵੇ ਪੀਸ, ਅਗਨੀ ਅੱਗ ਦਾਤਾ ਸੂਰਾ ਸਰਬਗ ਤਨ ਜਲਾਇੰਦਾ। ਦਰਸ ਦਿਖਾਏ ਉਪਰ ਸ਼ਾਹਰਗ, ਜੋਤ ਨਿਰੰਜਣ ਜਾਏ ਜਗ, ਦਿਵਸ ਰੈਣ ਡਗਮਗਾਇੰਦਾ। ਜੋ ਜਨ ਦਰ ਦਵਾਰੇ ਆਏ ਪੜੇ ਗੁਰ ਪਗ, ਹੰਸ ਬਣਾਏ ਕੱਗ, ਦੁਰਮਤ ਮੈਲ ਤਨ ਗਵਾਇੰਦਾ। ਸ਼ਬਦ ਬੰਨ੍ਹੇ ਤਨ ਸਾਚਾ ਤਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਮੇਲ ਮਿਲਾਇੰਦਾ। ਜਗਤ ਤ੍ਰਿਸ਼ਨਾ ਅੱਗ, ਜੀਵ ਜਲਾਇਆ। ਮਾਇਆ ਰਾਣੀ ਬੱਧੇ ਤਗ, ਭਰਮੇ ਭਰਮ ਭੁਲਾਇਆ। ਜੂਠ ਝੂਠ ਅੰਧੇਰੀ ਰਹੀ ਵਗ, ਪਾਰਬ੍ਰਹਮ ਭੇਵ ਨਾ ਰਾਇਆ। ਦੀਪਕ ਜੋਤੀ ਜਗੀ ਨਾ ਸੂਰੇ ਸਰਬਗ, ਹੰਸ ਕਾਗ ਰਿਹਾ ਬਿਲਲਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਹਰਿ ਜਨ ਸਾਚੇ ਸੰਤ ਸੁਹੇਲੇ ਸੋਏ ਰਿਹਾ ਮਾਤ ਜਗਾਇਆ। ਜਗਤ ਭੁੱਖ ਰਸਨ ਵਿਕਾਰਾ, ਦਿਵਸ ਰੈਣ ਰਹੇ ਹਲਕਾਈਆ। ਅੱਠੇ ਪਹਿਰ ਹਾਹਾਕਾਰਾ, ਮਾਇਆ ਮਮਤਾ ਰੋਗ ਹੰਗਤਾ ਏਕਾ ਤਨ ਵਸਾਈਆ। ਗੁਰਮੁਖ ਸਾਚਾ ਨਾਮ ਅਧਾਰਾ, ਨੌਂ ਦਵਾਰੇ ਵਸੇ ਬਾਹਰਾ, ਗੁਰ ਪੂਰਾ ਸਾਚਾ ਰਾਹ ਵਖਾਈਆ। ਏਕਾ ਦੇਵੇ ਸ਼ਬਦ ਹੁਲਾਰਾ, ਅੰਦਰ ਬਾਹਰ ਕਰ ਪਿਆਰਾ, ਕਾਇਆ ਮੰਦਰ ਸਾਚਾ ਗੁਰਦਵਾਰਾ, ਗੁਰ ਪੂਰਾ ਮੇਲ ਮਿਲਾਈਆ। ਭਰਿਆ ਰਹੇ ਤਨ ਭੰਡਾਰਾ, ਪੁਰਖ ਅਬਿਨਾਸ਼ੀ ਦੇਵੇ ਵਾਰੋ ਵਾਰਾ, ਵੱਜਾ ਘਰ ਜੰਦਰ ਬੰਦ ਕਿਵਾੜੀ ਆਪੇ ਕੁੰਡਾ ਲਾਹੀਆ। ਸ਼ਬਦ ਸਿੰਘਾਸਣ ਕਰ ਤਿਆਰਾ, ਦਸਮ ਦਵਾਰੀ ਪਾਵੇ ਸਾਰਾ, ਜੋਤ ਜਗਾਏ ਅਗੰਮ ਅਪਾਰਾ, ਆਪੇ ਡਗਮਗਾਈਆ। ਸ਼ਬਦ ਸੁਣਾਏ ਅਨਹਦ ਧਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਤਮ ਬੂਝ ਬੁਝਾਈਆ। ਆਤਮ ਬੂਝ ਬ੍ਰਹਮ ਗਿਆਨ, ਗੁਰ ਸਾਚੇ ਸ਼ਬਦ ਜਣਾਈਆ। ਆਪੇ ਬਖ਼ਸ਼ੇ ਚਰਨ ਧਿਆਨ, ਏਕਾ ਦੂਜਾ ਭੇਵ ਮਿਟਾਈਆ। ਅੰਮ੍ਰਿਤ ਆਤਮ ਤੀਰਥ ਸਚ ਇਸ਼ਨਾਨ, ਅੱਠਸੱਠ ਲੇਖਾ ਰਿਹਾ ਮਿਟਾਈਆ। ਨਾ ਕੋਈ ਵੇਦ ਪੁਰਾਨ ਕੁਰਾਨ, ਅੰਜ਼ੀਲ ਸਾਰ ਨਾ ਪਾਈਆ। ਪੜ੍ਹ ਪੜ੍ਹ ਥੱਕੇ ਜੀਵ ਜੰਤ ਜਹਾਨ, ਪੁਰਖ ਅਗੰਮਾ ਨਜ਼ਰ ਨਾ ਆਈਆ। ਗੁਰਮੁਖ ਸਾਚਾ ਚਤੁਰ ਸੁਜਾਨ, ਜੋਤੀ ਜੋਤ ਸਰੂਪ ਹਰਿ, ਜਿਸ ਜਨ ਦੇਵੇ ਸੱਚਾ ਮਾਲ ਧਨ, ਜੋਤ ਨਿਰੰਜਣ ਏਕਾ ਰੰਗ ਰੰਗਾਈਆ। ਰੰਗ ਰੰਗੀਲਾ ਮਾਧਵ ਮਾਧ, ਗੁਰਮੁਖ ਕਾਇਆ ਚੋਲੀ ਆਪ ਰੰਗਾਈਆ। ਸ਼ਬਦ ਦੇਵੇ ਕਲ ਸਾਚੀ ਦਾਦ, ਨਾਮ ਗੋਲੀ ਆਪ ਬਣਾਈਆ। ਹੋਏ ਜਣਾਈ ਬ੍ਰਹਮ ਬ੍ਰਹਿਮਾਦ, ਆਤਮ ਪੜਦੇ ਖੋਲ੍ਹ ਖੁਲ੍ਹਾਈਆ। ਮੇਟ ਮਿਟਾਏ ਵਾਦ ਵਿਵਾਦ, ਅਨਹਦ ਸਾਚਾ ਰਾਗ ਸੁਣਾਈਆ। ਧੁਰ ਦੀ ਬਾਣ ਆਦਿ ਜੁਗਾਦਿ, ਜੋਤੀ ਜੋਤ ਸਰੂਪ ਹਰਿ, ਏਕਾ ਰਾਗ ਸੁਣਾਏ ਕੰਨ, ਅੱਖਰ ਵੱਖਰ ਬੋਲ ਵਖਾਈਆ । ਅੱਖਰ ਵੱਖਰ ਹਰਿ ਹਰਿ ਰਾਗਾ, ਹਰਿ ਸਾਚੇ ਸੰਤ ਜਣਾਇਆ। ਲੋਕਮਾਤ ਹੋਏ ਵਡ ਵਡਭਾਗਾ, ਗੁਰ ਪੂਰੇ ਦਰਸ਼ਨ ਪਾਇਆ। ਦੁਰਮਤ ਮੈਲ ਧੋਵੇ ਦਾਗਾ, ਕਾਗੀ ਕਾਗ ਹੰਸ ਬਣਾਇਆ। ਮੇਲ ਮਿਲਾਇਆ ਕੰਤ ਸੁਹਾਗਾ, ਚਰਨ ਧੂੜ ਸਾਚਾ ਮਜਨ ਏਕਾ ਮਾਘ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਭੇਵ ਅਭੇਦਾ ਅਛਲ ਅਛੇਦਾ ਦਰਸ ਅਮੋਘਾ ਹਰਿ ਸੰਜੋਗਾ ਕਾਇਆ ਮੰਦਰ ਸਾਚੇ ਅੰਦਰ ਆਪਣਾ ਆਪ ਵਖਾਇਆ। ਕਾਇਆ ਮੰਦਰ ਰੈਣ ਅੰਧੇਰੀ, ਮਨਮੁਖ ਭਰਮ ਭੁਲਾਇਆ। ਕੋਈ ਨਾ ਦੀਸੇ ਸੰਞ ਸਵੇਰੀ, ਰਾਹ ਸਾਚਾ ਦਿਸ ਨਾ ਆਇਆ। ਨੌਂ ਦਵਾਰੇ ਭਰਮ ਭੁਲਾਏ ਕਰ ਕਰ ਹੇਰੀ ਫੇਰੀ, ਦਰ ਘਰ ਆਪਣਾ ਮੂਲ ਨਾ ਪਾਇਆ। ਗੁਰ ਪੂਰਾ ਤਾਰੇ ਕਰ ਕਰ ਆਪਣੀ ਮਿਹਰੀ, ਸਿਰ ਆਪਣਾ ਹੱਥ ਟਿਕਾਇਆ। ਦੇਵੇ ਦਰਸ ਮਿਟਾਏ ਹਰਸ ਨਾ ਲਾਏ ਦੇਰੀ, ਜਿਸ ਜਨ ਨਾਮ ਸਾਚਾ ਲੜ ਫੜਾਇਆ। ਆਪੇ ਗੁਰ ਆਪੇ ਚੇਰੀ, ਤਨ ਮਨ ਚੁਕਾਏ ਮੇਰੀ ਤੇਰੀ, ਆਪ ਆਪਣੇ ਅੰਕ ਸਮਾਇਆ। ਕਲਜੁਗ ਅੰਤਮ ਪਾਵੇ ਫੇਰੀ, ਸ੍ਰਿਸ਼ਟ ਸਬਾਈ ਰਿਹਾ ਘੇਰੀ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਇਆ। ਸਿੰਘ ਸ਼ੇਰ ਹਰਿ ਸ਼ੇਰ ਦਲੇਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਡੰਕ ਸ਼ਬਦ ਵਜਾਇਆ। ਸ਼ਬਦ ਡੰਕ ਇਕ ਵਜਾਏ, ਦਿਸ ਕਿਸੇ ਨਾ ਆਇਆ। ਸ਼ਾਹ ਸੁਲਤਾਨਾਂ ਰਿਹਾ ਜਗਾਏ, ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਸਾਚਾ ਹਿੱਸਾ ਆਪ ਵੰਡਾਇਆ। ਗੁਰਮੁਖ ਸਾਚੇ ਸੰਤ ਮਿਲਾਏ, ਆਤਮ ਘਰ ਦਹਿ ਦਿਸ਼ਾ ਆਪੇ ਵੇਖ ਵਖਾਏ, ਆਪ ਆਪਣਾ ਕਰਮ ਕਮਾਇਆ। ਜੋਤ ਸਰੂਪੀ ਜਾਮਾ ਪਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ੍ਰਿਸ਼ਟ ਸਬਾਈ ਰਿਹਾ ਏਕਾ ਕਰ, ਚਾਰ ਵਰਨਾਂ ਸਾਚੀ ਸਰਨਾ, ਆਪ ਚੁਕਾਏ ਮਰਨਾ ਡਰਨਾ, ਏਕਾ ਰੰਗਣ ਰਿਹਾ ਰੰਗਾਇਆ। ਚਾਰ ਵਰਨ ਏਕ ਸਰਨਾਈ, ਪ੍ਰਭ ਸਾਚੇ ਸ਼ਬਦ ਜਣਾਈਆ। ਨਾਤਾ ਤੁਟਾ ਭੈਣਾਂ ਭਾਈ, ਸਾਕ ਸੱਜਣ ਸੈਣ ਕੋਈ ਦਿਸ ਨਾ ਆਈਆ। ਗੁਰਮੁਖ ਸਾਚੇ ਸੰਤ ਜਨਾਂ ਦਰਸ ਦਿਖਾਏ ਤੀਜੇ ਨੈਣਾ, ਆਤਮ ਪਰਦਾ ਖੋਲ੍ਹ ਵਖਾਈਆ। ਦਰ ਘਰ ਸਾਚਾ ਇਕ ਵਖਾਇਆ, ਗੁਰਮੁਖ ਸਾਚੇ ਚਰਨ ਕਵਲ ਪ੍ਰਭ ਏਕਾ ਬਹਿਣਾ, ਸਾਚਾ ਸ਼ਬਦ ਰਿਹਾ ਜਣਾਈਆ। ਤਨ ਪਹਿਨਾਏ ਨਾਮ ਗਹਿਣਾ, ਗੁਰਮੁਖ ਸਾਚੇ ਆਤਮ ਭਾਣਾ ਏਕਾ ਸਹਿਣਾ, ਕਾਇਆ ਚੋਲੀ ਸਾਚੀ ਡੋਲੀ ਆਪਣੇ ਕੰਧ ਉਠਾਈਆ। ਕਲਜੁਗ ਤੇਰੀ ਅੰਤਮ ਵਿਆਹੇ ਪੁਰਖ ਅਬਿਨਾਸ਼ੀ ਸਾਚੀ ਬੋਲੀ, ਧਰਮ ਰਾਏ ਦੀ ਕਰੇ ਗੋਲੀ, ਲਾੜੀ ਮੌਤ ਖ਼ੁਸ਼ੀ ਮਨਾਈਆ। ਕਰੇ ਖੇਲ ਹੌਲੀ ਹੌਲੀ, ਪੂਰੇ ਤੋਲ ਰਿਹਾ ਤੋਲੀ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਲੋਆਂ ਪੁਰੀਆਂ ਰਿਹਾ ਡੁਲਾਈਆ। ਲੋਆਂ ਪੁਰੀਆਂ ਗਗਨ ਪਤਾਲਾ, ਆਪੇ ਆਪ ਹਿਲਾਇੰਦਾ। ਸ਼ਬਦ ਸਰੂਪੀ ਮਾਰੇ ਛਾਲਾ, ਦਿਸ ਕਿਸੇ ਨਾ ਆਇੰਦਾ। ਲੱਖ ਚੁਰਾਸੀ ਵੇਖੇ ਪਰਖੇ ਕਵਣ ਫ਼ਲ ਲੱਗਾ ਡਾਲਾ, ਕਵਣ ਰੰਗ ਸਮਾਇੰਦਾ। ਨਾਲ ਰਖਾਏ ਕਾਲ ਮਹਾਂਕਾਲਾ, ਗੁਰ ਗੋਪਾਲਾ ਦੀਨ ਦਿਆਲਾ ਆਪ ਆਪਣਾ ਭੇਖ ਵਟਾਇੰਦਾ। ਭਗਤ ਜਨਾਂ ਤੋੜੇ ਜਗਤ ਜੰਜ਼ਾਲਾ, ਏਕਾ ਦੇਵੇ ਨਾਮ ਸੱਚਾ ਧਨ ਮਾਲਾ, ਆਪੇ ਸ਼ਾਹ ਆਪੇ ਕੰਗਾਲਾ, ਦੋਵੇਂ ਖਾਲੀ ਹੱਥ ਰਖਾਇੰਦਾ। ਕਾਇਆ ਮੰਦਰ ਇਕ ਵਖਾਏ ਸੱਚੀ ਧਰਮਸਾਲਾ, ਜਗੇ ਜੋਤ ਇਕ ਅਕਾਲਾ, ਅਕਾਲ ਮੂਰਤ ਸ਼ਬਦ ਤੂਰਤ ਨੂਰੋ ਨੂਰਤ, ਸਾਚੀ ਸੂਰਤ ਆਪ ਜਣਾਇੰਦਾ। ਭਗਤ ਜਨਾਂ ਪ੍ਰਭ ਆਸਾ ਮਨਸਾ ਪੂਰਤ, ਮਨਮੁਖਾਂ ਦਿਸੇ ਦੂਰੋ ਦੂਰਤ, ਕੂੜੋ ਕੂੜਤ ਸਰਬ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਸ਼ਬਦ ਵਰ, ਏਕਾ ਰਾਹ ਜਗਤ ਮਲਾਹ ਧੁਰ ਦਰਗਾਹ ਵਖਾਇੰਦਾ। ਧੁਰ ਦਰਗਾਹੀ ਬੇਪਰਵਾਹੀ ਸਾਚਾ ਰਾਹ ਵਖਾਇਆ। ਆਪੇ ਤਾਰੇ ਫੜ ਫੜ ਬਾਂਹੀ, ਚਰਨ ਕਵਲ ਕਵਲ ਚਰਨ ਜਿਸ ਜਨ ਸਾਚੇ ਸੀਸ ਝੁਕਾਇਆ। ਆਦਿ ਅੰਤ ਦੇਵੇ ਠੰਢੀਆਂ ਛਾਂਈ, ਸ੍ਰਿਸ਼ਟ ਸਬਾਈ ਉਪਰ ਧਵਲ ਜਾਏ ਮਵਲ, ਉਲਟੀ ਕਰੇ ਨਾਭੀ ਕਵਲ, ਅੰਮ੍ਰਿਤ ਆਤਮ ਮੁਖ ਚੁਆਇਆ। ਮੇਲ ਮਿਲਾਵਾ ਸਾਵਲ ਸਵਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਦਰ ਮੰਦਰ ਸ਼ਬਦ ਸਿੰਘਾਸਣ ਜੋਤ ਬਿਰਾਜੇ, ਕਰੇ ਖੇਲ ਦੇਸ ਮਾਝੇ, ਕਲਜੁਗ ਸਵਾਰੇ ਤੇਰੇ ਕਾਜੇ, ਸਤਿਜੁਗ ਸਾਚਾ ਰਾਹ ਵਖਾਇਆ। ਸ਼ਬਦ ਸਿੰਘਾਸਣ ਡੇਰਾ ਲਾਏ, ਜੋਤੀ ਜਾਮਾ ਪਾਇਆ। ਮਨਮੁਖ ਜੀਵਾਂ ਦਿਸ ਨਾ ਆਏ, ਕਲਜੁਗ ਅੰਧੇਰਾ ਛਾਇਆ। ਹਰਿ ਜਨ ਸਾਚੇ ਰਿਹਾ ਜਗਾਏ, ਭਾਂਡਾ ਭਰਮ ਭਉ ਭੰਨਾਇਆ। ਆਪ ਆਪਣਾ ਦਰਸ ਦਿਖਾਇਆ। ਅੰਮ੍ਰਿਤ ਆਤਮ ਮੇਘ ਬਰਸ ਵਖਾਏ, ਮਾਨਸ ਜਨਮ ਲੇਖੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਆਵਣ ਜਾਵਣ ਜਮ ਕੀ ਫਾਸੀ ਦੇਵੇ ਫੰਦ ਕਟਾਇਆ।।

Leave a Reply

This site uses Akismet to reduce spam. Learn how your comment data is processed.