Granth 06 Likhat 065: 5 Chet 2014 Bikarmi Gurdyal Singh de Ghar 21 Parivaran da Ikath hoyea Pind Ramuwal Jila Ferozepur

੫ ਚੇਤ ੨੦੧੪ ਬਿਕ੍ਰਮੀ ਗੁਰਦਿਆਲ ਸਿੰਘ ਦੇ ਘਰ ਇੱਕੀ ਪਰਿਵਾਰਾਂ ਦਾ ਇਕੱਠ ਹੋਇਆ ਪਿੰਡ ਰਾਮੂ ਵਾਲਾ ਜ਼ਿਲਾ ਫਿਰੋਜ਼ਪੁਰ

ਜੋਤੀ ਨੂਰ ਕਰ ਅਕਾਰ, ਸ਼ਬਦ ਜਣਾਈਆ। ਲੋਕਮਾਤ ਲਏ ਅਵਤਾਰ, ਹਰਿ ਸਾਚੀ ਰਚਨ ਰਚਾਈਆ। ਲੱਖ ਚੁਰਾਸੀ ਪਾਵੇ ਸਾਰ, ਲੋਆਂ ਪੁਰੀਆਂ ਵੇਖ ਵਖਾਈਆ। ਬ੍ਰਹਮਾ ਸ਼ਿਵ ਦੇਵਤ ਸੁਰ ਨੇਤਰ ਰਹੇ ਉਘਾੜ, ਕਵਣ ਕੂਟੇ ਨਿਹਕਲੰਕ ਕਰੇ ਰੁਸ਼ਨਾਈਆ। ਮਨਮੁਖ ਜੀਵਾਂ ਲਾਹੇ ਚੰਮ, ਗੁਰਮੁਖਾਂ ਪਾਰ ਕਰਾਈਆ। ਗੁਰਮੁਖਾਂ ਕਾਇਆ ਜੋਤ ਧਰ, ਸ਼ਬਦੀ ਰਚਨ ਰਚਾਈਆ। ਮਹਿੰਮਾ ਅਗਣਤ ਅਪਰ ਅਪਾਰ, ਪ੍ਰਭ ਆਪਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਦਏ ਮਾਤ ਵਡਿਆਈਆ। ਭਗਤ ਜਨਾਂ ਹਰਿ ਸਾਚਾ ਮੀਤਾ, ਜੁਗ ਜੁਗ ਜੋਤ ਜਗਾਇੰਦਾ। ਕਲਜੁਗ ਤੇਰੀ ਪਰਖੇ ਕਾਲੀ ਰੀਤਾ, ਕਾਇਆ ਵੇਖ ਵਖਾਇੰਦਾ। ਗੁਰਮੁਖ ਵਿਰਲੇ ਦੇਵੇ ਨਿਧਾਨ, ਆਪ ਆਪਣੀ ਦਇਆ ਕਮਾਇੰਦਾ। ਸਤਿਜੁਗ ਝੁਲਾਏ ਧਰਮ ਨਿਸ਼ਾਨ, ਸਾਚਾ ਰਾਹ ਵਿਖਾਇੰਦਾ। ਏਕਾ ਏਕ ਕਰਾਏ ਰਾਓ ਰੰਕ ਰਾਜ ਰਾਜਾਨ, ਸ਼ਾਹ ਸੁਲਤਾਨ ਵੇਖ ਵਖਾਇੰਦਾ। ਸ਼ਬਦ ਉਡਾਏ ਇਕ ਬਿਬਾਣ, ਲੋਆਂ ਪੁਰੀਆਂ ਆਪ ਉਡਾਇੰਦਾ। ਪਰਗਟ ਹੋਏ ਸ੍ਰੀ ਭਗਵਾਨ, ਜੋਤੀ ਜੋੜਾ ਮੇਲ ਮਿਲਾਇੰਦਾ। ਨਾਮ ਤੋੜਾ ਜਗਤ ਨਿਸ਼ਾਨ, ਜੋਤੀ ਜੋੜੇ ਮੇਲ ਮਿਲਾਇੰਦਾ। ਵੇਖੇ ਪਰਖੇ ਮਿੱਠੇ ਕੌੜੇ ਵਿਚ ਜਹਾਨ, ਲੱਖ ਚੁਰਾਸੀ ਫੋਲ ਫੁਲਾਇੰਦਾ। ਸ਼ਬਦ ਘੋੜਾ ਹਰਿ ਬਲਵਾਨ, ਏਕਾ ਏਕ ਦੁੜਾਇੰਦਾ। ਜੁੜਿਆ ਰਹਿਣ ਨਾ ਦੇਵੇ ਕੋਈ ਜੋੜਾ, ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਆਪ ਜਗਾਇੰਦਾ। ਸੰਮਤ ਚੌਦਾਂ ਪਹਿਲੀ ਚੇਤਰ ਮਾਰਨ ਆਇਆ ਮਾਤ ਪੌੜਾ, ਨੀਲਾ ਆਪਣਾ ਪੌੜ ਉਠਾਇੰਦਾ। ਧਰਤ ਮਾਤ ਤੇਰਾ ਖੁਲ੍ਹਾ ਵਿਹੜਾ, ਕਲਜੁਗ ਅੰਤਮ ਵਾਰ ਕਰਾਇੰਦਾ। ਭਗਤ ਜਨਾਂ ਹਰਿ ਆਪੇ ਬਹੁੜਾ, ਜੁਗ ਜੁਗ ਵਿਛੜੇ ਮੇਲ ਮਿਲਾਇੰਦਾ। ਧੁਰਦਰਗਾਹੀ ਆਇਆ ਦੌੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਸਾਚਾ ਘਰ, ਘਰ ਸਾਚਾ ਇਕ ਸੁਹਾਇੰਦਾ। ਸਾਚਾ ਘਰ ਹਰਿ ਬਨਵਾਰੀ, ਏਕਾ ਏਕ ਰਖਾਇਆ। ਨਿਰਮਲ ਜੋਤ ਕਰ ਉਜਿਆਰੀ, ਏਕਾ ਚੰਦ ਚੜ੍ਹਾਇਆ। ਸ਼ਬਦ ਖੰਡਾ ਤੇਜ ਕਟਾਰੀ, ਆਪਣੇ ਹੱਥ ਉਠਾਇਆ। ਖੰਡਾਂ ਬ੍ਰਹਿਮੰਡਾਂ ਪਾਵੇ ਸਾਰੀ, ਜੇਰਜ ਅੰਡਾਂ ਵੇਖ ਵਖਾਇਆ। ਲੇਖਾ ਲਿਖਣਹਾਰ ਲਿਖਾਰੀ, ਕਲਜੁਗ ਤੇਰੀ ਅੰਤਮ ਵਾਰੀ, ਅਚਰਜ ਖੇਲ ਰਚਾਇਆ। ਜੋਧਾ ਸੂਰਬੀਰ ਬਲਕਾਰੀ, ਦਹਿ ਦਿਸ਼ਾ ਫੇਰਾ ਪਾਇਆ। ਲੱਖ ਚੁਰਾਸੀ ਕਰੇ ਖ਼ਬਰਦਾਰੀ, ਮਨਮੁਖਾਂ ਰਿਹਾ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰਾ ਵੇਖ ਵਖਾਇਆ। ਦਰ ਦਵਾਰਾ ਸ਼ਬਦ ਟਿਕਾਣਾ, ਹਰਿ ਸਾਚਾ ਵੇਖ ਵਖਾਇੰਦਾ। ਗੁਰਮੁਖ ਵਿਰਲੇ ਮਾਤ ਪਛਾਣਾ, ਮਨਮੁਖ ਗੂੜ੍ਹੀ ਨੀਂਦ ਸਵਾਇੰਦਾ। ਆਪੇ ਵਰਤੇ ਆਪਣਾ ਭਾਣਾ, ਹਰਿ ਭਾਣੇ ਵਿਚ ਸਮਾਇੰਦਾ। ਭਰਮੇ ਭੁੱਲੇ ਜੀਵ ਅੰਞਾਣਾ, ਸਾਧ ਸੰਤ ਜੀਵ ਜੰਤ ਕੋਇ ਨਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਚਾਰ ਵਰਨਾਂ ਏਕਾ ਸਰਨਾ, ਏਕਾ ਧਾਮ ਸੁਹਾਇੰਦਾ। ਚਾਰ ਵਰਨ ਇਕ ਦਵਾਰ, ਏਕਾ ਏਕ ਵਖਾਇੰਦਾ। ਪਰਗਟ ਹੋ ਵਿਚ ਸੰਸਾਰ, ਸਾਚਾ ਮਾਰਗ ਲਾਇੰਦਾ। ਊਚਾਂ ਨੀਚਾਂ ਕਰ ਪਿਆਰ, ਏਕਾ ਧਾਮ ਸੁਹਾਇੰਦਾ। ਮੇਲ ਮਿਲਾਏ ਵਾਰੋ ਵਾਰ, ਗੁਰਮੁਖ ਸਾਚੇ ਆਪ ਮਿਲਾਇੰਦਾ। ਗੋਬਿੰਦ ਮੇਲਾ ਗੁਰ ਅਪਾਰ, ਗੁਰ ਚੇਲਾ ਆਪ ਅਖਵਾਇੰਦਾ। ਸੱਜਣ ਸੁਹੇਲਾ ਮੀਤ ਮੁਰਾਰ, ਸਤਿਗੁਰ ਆਪ ਅਖਵਾਇੰਦਾ। ਖੇਲੇ ਖੇਲ ਅਪਰ ਅਪਾਰ, ਜੋਤੀ ਸ਼ਬਦੀ ਬਣਤ ਬਣਾਇੰਦਾ। ਵੇਖ ਵਖਾਣੇ ਲੋਕਮਾਤ ਪਾਵੇ ਸਾਰ, ਕਲਜੁਗ ਤੇਰੀ ਵੰਡ ਵੰਡਾਇੰਦਾ। ਸਾਢੇ ਤਿੰਨ ਤਿੰਨ ਹੱਥ ਸੀਆਂ ਬੰਨ੍ਹੇ ਧਾਰ, ਚਾਰ ਕੁੰਟਾਂ ਆਪ ਜਣਾਇੰਦਾ। ਗੁਰਮੁਖ ਵਿਰਲੇ ਪੈਜ ਸਵਾਰ, ਆਪ ਆਪਣਾ ਭੇਵ ਖੁਲ੍ਹਾਇੰਦਾ। ਗੁਰ ਸ਼ਬਦ ਸੰਮਤ ਚੌਦਾਂ ਬੰਨ੍ਹੇ ਧਾਰ, ਤੇਰਾ ਵਕਤ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਹਿਲੀ ਚੇਤਰ ਭਗਤ ਸੁਹੇਲਾ ਵੇਖੇ ਕਾਇਆ ਖੇਲਾ, ਆਤਮ ਜੋਤੀ ਨੂਰ ਟਿਕਾਇੰਦਾ। ਪਹਿਲੀ ਚੇਤਰ ਕਰ ਤਿਆਰੀ, ਭਰਮੇ ਭਰਮ ਮਿਟਾਈਆ। ਚਿੱਟੇ ਅਸਵ ਕਰ ਅਸਵਾਰੀ, ਘਰ ਪਹਿਲਾ ਵੇਖ ਵਖਾਈਆ। ਇਕ ਇਕੱਲਾ ਰੱਖਣਹਾਰਾ ਏਕਾ ਰੂਪ ਸਮਾਈਆ। ਆਪੇ ਬੰਨ੍ਹੇ ਆਪਣੀ ਧਾਰੀ, ਸਾਚੀ ਰਚਨ ਰਚਾਈਆ। ਸ਼ਬਦ ਉਪਾਏ ਸੰਗ ਰਲਾਏ ਵਡ ਸੰਸਾਰੀ, ਦਿਸ ਕਿਸੇ ਨਾ ਆਈਆ। ਜਨ ਭਗਤਾਂ ਤੀਜਾ ਨੇਤਰ ਰਿਹਾ ਉਘਾੜੀ, ਆਪ ਆਪਣਾ ਰੂਪ ਵਿਖਾਈਆ। ਸ਼ਬਦ ਬਿਬਾਣੇ ਰਿਹਾ ਚਾੜ੍ਹੀ, ਨੌ ਦਰ ਪਾਰ ਕਰਾਈਆ। ਆਪੇ ਹੋਇਆ ਪਿੱਛੇ ਅਗਾੜੀ, ਸੇਵਕ ਸੇਵਾ ਰਿਹਾ ਕਮਾਈਆ। ਜੋਤ ਜਗਾਏ ਬਹੱਤਰ ਨਾੜੀ, ਦਿਵਸ ਰੈਣ ਡਗਮਗਾਈਆ। ਮੇਟ ਮਿਟਾਏ ਪੰਚਮ ਧਾੜੀ, ਸ਼ਬਦ ਖੰਡਾ ਰਿਹਾ ਵਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੇਤਰ ਚਾਰ ਦਿਵਸ ਵਿਚਾਰ, ਘਰ ਚੌਥਾ ਖੋਲ੍ਹ ਵਖਾਈਆ। ਚੌਥਾ ਘਰ ਪਦ ਨਿਰਬਾਣਾ, ਹਰਿ ਹਰਿ ਏਕ ਰਖਾਇਆ। ਗੁਰਮੁਖ ਮੇਲਾ ਸ੍ਰੀ ਭਗਵਾਨਾ, ਘਰ ਸਾਚਾ ਇਕ ਸੁਹਾਇਆ। ਆਪੇ ਜਾਣੇ ਗੁਣ ਨਿਧਾਨਾ, ਗੁਣਵੰਤਾ ਦਇਆ ਕਮਾਇਆ। ਸ਼ਬਦ ਵਖਾਏ ਸਚ ਨਿਸ਼ਾਨਾ, ਏਕਾ ਪੱਲਾ ਨਾਮ ਫੜਾਇਆ। ਆਪੇ ਦੇਵੇ ਪੀਣਾ ਖਾਣਾ, ਪੰਚਮ ਰਾਗ ਸੁਣਾਏ ਅਨਾਦੀ ਗਾਣਾ, ਆਤਮ ਸੇਜਾ ਇਕ ਵਿਛਾਣਾ, ਗੋਬਿੰਦ ਮੇਲ ਮਿਲਾਇਆ। ਪ੍ਰਭ ਸ਼ਬਦੀ ਛੈਲ ਛਬੀਲਾ, ਘਰ ਸਾਚੇ ਬੈਠ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਸਾਚਾ ਵਰ, ਘਰ ਸਾਚੇ ਮੇਲ ਮਿਲਾਇਆ। ਘਰ ਸਾਚਾ ਹਰਿ ਸੁਹਾਇੰਦਾ, ਅਕਲ ਕਲਾ ਭਰਪੂਰਿਆ। ਹਰਿਜਨ ਸਾਚੇ ਮੇਲ ਮਿਲਾਇੰਦਾ, ਪੰਚਮ ਪੰਚਾਂ ਕਰੇ ਚੂਰਿਆ। ਜੋਤ ਨਿਰੰਜਣ ਤੇਲ ਚੜ੍ਹਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਦੁਲਾਰ, ਜੁਗ ਜੁਗ ਫੜ ਫੜ ਬਾਹੋਂ ਲਾਏ ਪਾਰ, ਆਤਮ ਘਰ ਇਕ ਸੁਹਾਇੰਦਾ। ਚੌਥਾ ਘਰ ਸ਼ਬਦ ਅਧਾਰ, ਪ੍ਰਭ ਸਾਚੇ ਰਚਨ ਰਚਾਈਆ। ਗੁਰਮੁਖ ਵਿਰਲਾ ਪਾਵੇ ਸਾਰ, ਭਰਮੇ ਭੁੱਲੀ ਲੋਕਾਈਆ। ਆਦਿ ਅੰਤਾ ਏਕੰਕਾਰ, ਆਪੇ ਆਵੇ ਜਾਵੇ ਖੇਲ ਖਿਲਾਈਆ। ਜੁਗ ਜੁਗ ਲਏ ਮਾਤ ਅਵਤਾਰ, ਕਰਤਾ ਪੁਰਖ ਹਰਿ ਰਘੁਰਾਈਆ। ਸਤਿਜੁਗ ਤ੍ਰੇਤਾ ਦੁਆਪਰ ਉਤਾਰਿਆ ਪਾਰ, ਕਲਜੁਗ ਅੰਤਮ ਵਾਰੀ ਆਈਆ। ਈਸਾ ਮੂਸਾ ਗਏ ਹਾਰ, ਸੰਗ ਮੁਹੰਮਦ ਚਾਰ ਯਾਰ, ਦਿਵਸ ਰੈਣ ਰਹੇ ਕੁਰਲਾਈਆ। ਰਸਨਾ ਗਾਇਆ ਨਿਰਗੁਣ ਅਪਰ ਅਪਾਰ, ਤੇਰਾਂ ਤੇਰੀ ਧਾਰ ਬੰਧਾਈਆ। ਗੋਬਿੰਦ ਵੇਖੇ ਨੈਣ ਉਘਾੜ, ਨੇਤਰ ਨੈਣਾ ਦਰਸ਼ਨ ਪਾਈਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਦੇਵੇ ਸ਼ਬਦ ਸੱਚੀ ਜਣਾਈਆ। ਦੋਏ ਜੋੜ ਕਰੇ ਨਿਮਸਕਾਰ, ਮੰਗੇ ਮੰਗ ਤੇਰੀ ਸਰਨਾਈਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਆਪਣੇ ਰੰਗ ਰੰਗਾਈਆ। ਕਲਜੁਗ ਅੰਤਮ ਮੇਲਾ ਵਿਚ ਸੰਸਾਰ, ਗੁਰ ਗੋਬਿੰਦੇ ਰਿਹਾ ਸੁਣਾਈਆ। ਸੰਬਲ ਨਗਰੀ ਸਾਚੀ ਧਾਰ, ਆਪਣੀ ਬਣਤ ਬਣਾਈਆ। ਸਾਢੇ ਤਿੰਨ ਹੱਥ ਮਹੱਲ ਉਸਾਰ, ਹਰਿ ਜੂ ਨਾਉਂ ਰਖਾਈਆ। ਹਰਿ ਮੰਦਰ ਵੇਖੇ ਖੇਲ ਅਪਾਰ, ਨਿਰਮਲ ਜੋਤੀ ਇਕ ਜਗਾਈਆ। ਸ਼ਬਦ ਜਣਾਏ ਅਪਰ ਅਪਾਰ, ਅੱਠੇ ਪਹਿਰ ਰਿਹਾ ਕੁਰਲਾਈਆ। ਗੋਬਿੰਦ ਮੇਲਾ ਨਰ ਨਿਰੰਕਾਰ, ਵਿਛੜ ਕਦੇ ਨਾ ਜਾਈਆ। ਕਲਜੁਗ ਤੇਰੀ ਪਾਵੇ ਸਾਰ, ਅੰਤਮ ਲੇਖਾ ਲੇਖ ਲਿਖਾਈਆ। ਦੇਵਤ ਸੁਰ ਬ੍ਰਹਮਾ ਸ਼ਿਵ ਦਰ ਰੋ ਰੋ ਬਾਂਹ ਰਹੇ ਹੁਲਾਰ, ਭੁੱਲ ਰਹੇ ਨਾ ਰਾਈਆ। ਪੁਰਖ ਅਗੰਮਾ ਨਾ ਮਰੇ ਨਾ ਕਦੇ ਜੰਮਾ ਨਿਹਕਲੰਕਾ ਲਏ ਅਵਤਾਰ, ਸ਼ਬਦੀ ਡੰਕ ਵਜਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰ, ਸਾਧ ਸੰਤ ਰਿਹਾ ਜਗਾਈਆ। ਗੁਰਮੁਖ ਸਾਚੇ ਚਤਰ ਸੁਜਾਨ, ਗਊ ਗ਼ਰੀਬਾਂ ਗਲੇ ਲਗਾਈਆ। ਹੱਥੀਂ ਬੰਨ੍ਹੇ ਨਾਮ ਗਾਨਾ, ਦੇਵੇ ਮਾਣ ਧੁਰ ਫ਼ਰਮਾਣਾ, ਆਪ ਆਪਣੀ ਗੋਦ ਉਠਾਈਆ। ਸੋਹੰ ਸ਼ਬਦ ਧੁਰ ਫ਼ਰਮਾਣਾ ਸਚ ਸਮਗਰੀ ਦੇਵੇ ਦਾਨਾ, ਚਾਰ ਵਰਨਾਂ ਇਕ ਜਣਾਈਆ। ਨੌ ਖੰਡ ਪ੍ਰਿਥਮੀ ਏਕਾ ਗਾਨਾ, ਸੱਤਾਂ ਦੀਪਾਂ ਧਰਮ ਨਿਸ਼ਾਨ ਬੀਸ ਬੀਸਾ ਰਿਹਾ ਝੁਲਾਈਆ। ਮਨਮੁਖ ਜੀਵਾਂ ਅੰਤ ਪਛਤਾਨਾ, ਸੰਮਤ ਸੋਲਾਂ ਨੇੜੇ ਆਈਆ। ਨਾ ਕੋਈ ਸੁਣੇ ਸੁਣਾਏ ਵੇਦ ਪੁਰਾਨਾਂ, ਅੰਜੀਲ ਕੁਰਾਨਾਂ ਬਹਿਣਾ ਮੁਖ ਛੁਪਾਈਆ। ਸੋ ਸ਼ਬਦ ਇਕ ਨਿਸ਼ਾਨਾ, ਸੱਤਾਂ ਰੰਗਾਂ ਰਿਹਾ ਚੜ੍ਹਾਈਆ। ਪਾਰਬ੍ਰਹਮ ਅਗੰਮ ਸਮਾਨਾ, ਜੁਗ ਜੁਗ ਆਪਣੀ ਬਣਤ ਬਣਾਈਆ। ਕਾਲ ਮਹਾਂਕਾਲ ਹਰਿ ਦਰ ਰਖਾਏ, ਆਪਣੀ ਸੇਵਕ ਸੇਵਾ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਖੇਲੇ ਖੇਲ ਵਡ ਰਘੁਰਾਈਆ। ਕਲਜੁਗ ਖੇਲ ਖਿਲਾਵਣ ਆਇਆ, ਪਾਰਬ੍ਰਹਮ ਅਬਿਨਾਸ਼ੀ। ਜੋਤੀ ਜਾਮਾ ਭੇਖ ਵਟਾਇਆ, ਭੇਵ ਕੋਈ ਨਾ ਪਾਇਆ। ਗੋਬਿੰਦ ਗੁਰ ਸੰਗ ਰਲਾਇਆ, ਆਪ ਕਰਾਏ ਦਾਸਨ ਦਾਸੀ। ਸ਼ਬਦ ਖੰਡਾ ਤਨ ਪਹਿਨਾਇਆ, ਪਹਿਲੀ ਚੇਤਰ ਘਨਕਪੁਰ ਵਾਸੀ। ਚੰਡ ਪਰਚੰਡ ਰਿਹਾ ਉਠਾਇਆ, ਮਨਮੁਖ ਜੀਵਾਂ ਕਰੇ ਨਾਸੀ। ਜੇਰਜ ਅੰਡ ਵੇਖ ਵਖਾਇਆ, ਆਪੇ ਵੇਖੇ ਹਰ ਘਟ ਵਾਸੀ। ਬ੍ਰਹਿਮੰਡ ਖੰਡ ਖੋਜ ਖੁਜਾਇਆ, ਚਾਰੇ ਕੁੰਟਾਂ ਦਏ ਹੁਲਾਰੀ। ਗੁਰਮੁਖ ਸਾਚੇ ਸੰਤ ਦੁਲਾਰੇ, ਆਪ ਆਪਣੇ ਕਰੇ ਪਿਆਰੇ, ਕਲਜੁਗ ਤੇਰੀ ਅੰਤਮ ਵਾਰੇ, ਆਪੇ ਕਰੇ ਬੰਦ ਖੁਲਾਸੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰ ਘਟ ਮੰਦਰ ਅੰਦਰ ਜੋਤ ਸਰੂਪੀ ਪਾਏ ਰਾਸੀ। ਜੋਤ ਸਰੂਪੀ ਹਰਿ ਅਕਾਰ, ਅਚਰਜ ਰਚਨ ਰਚਾਈਆ। ਸਤਿ ਪੁਰਖ ਨਿਰੰਜਣ ਖੇਲ ਅਪਾਰ, ਘਰ ਸਾਚੇ ਬੈਠਾ ਆਸਣ ਲਾਈਆ। ਸ਼ਬਦ ਸਰੂਪੀ ਦੂਜੀ ਧਾਰ, ਦਿਸ ਕਿਸੇ ਨਾ ਆਈਆ। ਦੀਪਾਂ ਲੋਆਂ ਵਸਿਆ ਬਾਹਰ, ਆਪ ਆਪਣਾ ਧਾਮ ਸੁਹਾਈਆ। ਚੌਥੇ ਘਰ ਅਗੰਮ ਅਪਾਰ, ਸਾਧਾਂ ਸੰਤਾਂ ਮੇਲ ਮਿਲਾਈਆ। ਪੰਚ ਪੰਚਾਇਣ ਦੇ ਮਤ ਸਮਝਾਏ, ਅਨਹਦ ਤਾਲ ਵਜਾਈਆ। ਛੇਵੇਂ ਛੱਪਰ ਨਾ ਕੋਇ ਅਪਾਰ, ਨਾ ਕੋਈ ਧਾਮ ਵਿਖਾਈਆ। ਸਤਵੇਂ ਸਤਿ ਸਤਿਵਾਦ ਏਕੰਕਾਰ, ਏਕਾ ਧਾਮ ਸੁਹਾਈਆ। ਇਕ ਇਕੱਲਾ ਸਚ ਮਹੱਲਾ, ਬੈਠਾ ਆਸਣ ਲਾਈਆ। ਜੀਵ ਜੰਤ ਨਾ ਪਾਵੇ ਸਾਰ, ਮਨ ਮਤ ਬੁਧ ਫਿਰੇ ਹਲਕਾਈਆ। ਨੌ ਦਰ ਲੱਖ ਚੁਰਾਸੀ ਪੰਚਮ ਧਾੜ, ਦਿਨ ਰਾਤ ਰਹੀ ਕੁਰਲਾਈਆ। ਦਸਵੇਂ ਮੇਲਾ ਗੋਬਿੰਦ ਸਾਚੇ ਸਚ ਦਰਬਾਰ, ਹਰਿ ਸਾਚਾ ਮੇਲ ਮਿਲਾਈਆ। ਬਜਰ ਕਪਾਟੀ ਦੇਵੇ ਪਾੜ, ਜਿਸ ਜਨ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਸਾਚਾ ਦਰ, ਪੰਚਮ ਜੇਠੀ ਰੁੱਤ ਸੁਹਾਈਆ। ਪੰਚਮ ਚੇਤ ਦਿਵਸ ਭਾਗਾ, ਹਰਿ ਸਾਚੇ ਜੋਤ ਜਗਾਈਆ। ਗ਼ਰੀਬ ਨਿਮਾਣਾ ਚਰਨੀ ਲਾਗਾ, ਮਾਨਸ ਦੇਹੀ ਲੇਖੇ ਲਾਈਆ। ਦੁਰਮਤ ਮੈਲ ਧੋਵੇ ਦਾਗ਼ਾ, ਸੋਹੰ ਸਾਬਣ ਲਾਈਆ। ਜਿਸ ਜਨ ਹੰਸ ਬਣਾਏ ਕਾਗਾ, ਕਾਗੋਂ ਹੰਸ ਬਣਾਈਆ। ਹਰਿਜਨ ਜੋਤ ਜਗਾਏ ਇਕ ਚਿਰਾਗਾ, ਅੰਧ ਅੰਧੇਰ ਮਿਟਾਈਆ। ਜਗਤ ਤ੍ਰਿਸ਼ਨ ਬੁਝਾਏ ਆਗਾ, ਅੰਮ੍ਰਿਤ ਜਾਮ ਪਿਆਈਆ। ਮਾਇਆ ਡੱਸੇ ਨਾ ਡੱਸਣੀ ਨਾਗਾ, ਧੀਰਜ ਯਤ ਸਤਿ ਸੰਤੋਖ ਇਕ ਰਖਾਈਆ। ਆਪ ਆਪਣੇ ਹੱਥ ਪਕੜੇ ਵਾਗਾ, ਰਥ ਰਥਵਾਹੀ ਆਪ ਅਖਵਾਈਆ। ਪਰਗਟ ਹੋਏ ਤ੍ਰੈਲੋਕੀ ਨਾਥਾ, ਗਊ ਗ਼ਰੀਬਾਂ ਗਲੇ ਲਗਾਈਆ। ਭਗਤ ਜਨਾਂ ਹਰਿ ਸਗਲਾ ਸਾਥਾ, ਜੁਗ ਜੁਗ ਪੈਜ ਰਖਾਈਆ। ਲੇਖ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹਾਥਾ, ਲਹਿਣਾ ਦੇਣਾ ਮੂਲ ਚੁਕਾਈਆ। ਸੋਹੰ ਸ਼ਬਦ ਸੁਣਾਏ ਸਾਚੀ ਗਾਥਾ, ਸੋ ਪੁਰਖ ਨਿਰੰਜਣ ਆਪ ਆਪਣੀ ਕਰੇ ਜਣਾਈਆ। ਸਗਲ ਵਸੂਰਾ ਗੁਰਮੁਖ ਸਾਚੇ ਲਾਥਾ, ਨੇਤਰ ਨੈਣਾ ਦਰਸਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੁਹਾਏ ਸਾਚਾ ਦਰ, ਪੰਚਮ ਪੰਚਾਂ ਮੇਲ ਮਿਲਾਈਆ। ਪੰਚਮ ਚੇਤਰ ਪੰਚ ਪਰਵਾਨ, ਹਰਿ ਦੇਵੇ ਸ਼ਬਦ ਨਿਸ਼ਾਨਿਆ। ਸਚ ਝੁਲਾਏ ਧਰਮ ਨਿਸ਼ਾਨ, ਦਿਸ ਨਾ ਆਏ ਹਾਣੀ ਹਾਣਿਆ। ਪੰਚਮ ਮਾਰੇ ਏਕਾ ਬਾਣ, ਰਸਨਾ ਚਿੱਲੇ ਤੀਰ ਆਪ ਚੜ੍ਹਾਨਿਆ। ਪੰਚਮ ਰਖਾਏ ਏਕਾ ਆਣ, ਏਕਾ ਰੰਗ ਰੰਗਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਵੇਖੇ ਘਰ, ਦਰ ਦਵਾਰ ਕਰੇ ਪਰਵਾਨਿਆ। ਪੰਚਮ ਮੇਲਾ ਸਹਿਜ ਸੁਭਾਗ, ਪੂਰਾ ਸਤਿਗੁਰ ਪਾਇਆ। ਜਗਤ ਤ੍ਰਿਸ਼ਨਾ ਬੁਝਾਏ ਆਗ, ਮਾਇਆ ਮਮਤਾ ਮੋਹ ਕੂੜਾ ਤਨੋਂ ਤਜਾਇਆ। ਦੀਪਕ ਜੋਤੀ ਜਗੇ ਚਿਰਾਗ, ਅੰਧ ਅੰਧੇਰ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਦੁਲਾਰ ਸਾਚਾ ਚੰਦ ਚੜ੍ਹਾਇਆ। ਸਾਚਾ ਚੰਦ ਸੀਤਲ ਧਾਰ, ਲੋਕਮਾਤ ਚੜ੍ਹਾਇੰਦਾ। ਖ਼ੁਸ਼ੀ ਕਰਾਏ ਬੰਦ ਬੰਦ ਅੰਮ੍ਰਿਤ ਆਤਮ ਦੇਵੇ ਧਾਰ, ਪਰਮਾਨੰਦ ਵਿਚ ਸਮਾਇੰਦਾ। ਦੂਈ ਦਵੈਤੀ ਤੋੜੇ ਭਰਮਾਂ ਕੰਧ ਸਾਚੇ ਮੰਦਰ ਦੇਵੇ ਵਾੜ, ਦਸਮ ਦਵਾਰੀ ਕੁੰਡਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਦੇਵੇ ਵਰ, ਦਰ ਦਵਾਰਾ ਬੰਕ ਸੁਹਾਇੰਦਾ। ਪੰਚਮ ਪਾਇਆ ਗੁਣ ਨਿਧਾਨਾ, ਪੰਚਮ ਬੈਠਾ ਰੁੱਤ ਸੁਹਾਈਆ। ਸ਼ਬਦ ਰਖਾਏ ਧੁਰ ਫ਼ਰਮਾਣਾ, ਆਪਣੇ ਸੰਗ ਰਖਾਈਆ। ਆਪੇ ਗੋਪੀ ਆਪੇ ਕਾਹਨਾ, ਆਪੇ ਮੰਡਲ ਰਾਸ ਪਾਈਆ। ਆਪੇ ਜੋਤੀ ਪਵਣ ਮਸਾਣਾ, ਆਪੇ ਬੈਠਾ ਮੁਖ ਛੁਪਾਈਆ। ਆਪ ਸੁਣਾਏ ਅਨਹਦ ਪੰਚਮ ਤਰਾਨਾ, ਆਪ ਆਪਣਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਦਰ ਘਰ ਸਾਚੇ ਦਏ ਵਧਾਈਆ। ਘਰ ਸਾਚੇ ਘਰ ਵਡਿਆਈ, ਗੁਰਮੁਖ ਵਿਰਲਾ ਪਾਇੰਦਾ। ਜੁਗ ਜੁਗ ਪ੍ਰਭ ਪੈਜ ਰਖਾਈ, ਆਪਣਾ ਬਿਰਦ ਰਖਾਇੰਦਾ। ਕਲਜੁਗ ਤੇਰੀ ਅੰਤ ਕੁੜਮਾਈ, ਜੂਠ ਝੂਠ ਪ੍ਰਭ ਝੋਲੀ ਪਾਇੰਦਾ। ਸਾਚੇ ਦਰ ਵੱਜੇ ਵਧਾਈ, ਮਨ ਮਤ ਨਾਚ ਕਰਾਇੰਦਾ। ਗੁਰਮੁਖ ਬੈਠੇ ਮੁਖ ਸ਼ਰਮਾਈ, ਪ੍ਰਭ ਆਤਮ ਅੰਦਰ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਵੇਖੇ ਸਾਚਾ ਘਰ, ਘਰ ਬਾਹਰੀ ਆਪ ਹੋ ਆਇੰਦਾ। ਪੰਚਮ ਘਰ ਤਖ਼ਤ ਸੁਲਤਾਨਾ, ਹਰਿ ਆਪਣਾ ਆਪ ਵਖਾਇਆ। ਆਪੇ ਨਰ ਆਪੇ ਹਰਿ ਜੋਤ ਸਰੂਪੀ ਹਰਿ ਭਗਵਾਨਾ, ਆਪ ਆਪਣੀ ਬਣਤ ਬਣਾਇਆ। ਆਪੇ ਮਰਦ ਆਪ ਮਰਦਾਨਾ, ਨਾਰੀ ਕੰਤਾ ਆਪ ਹੋ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੁਹਾਏ ਇਕ ਦਰ, ਦਰ ਦਵਾਰਾ ਰਿਹਾ ਸੁਹਾਇਆ। ਦਰ ਦਵਾਰੇ ਪੰਚਮ ਪਾਇਆ, ਪੰਚਮ ਰਾਗ ਅਲਾਇੰਦਾ। ਆਪ ਆਪਣਾ ਜਗਤ ਤਜਾਇਆ, ਪ੍ਰਭ ਪੂਰਾ ਦਇਆ ਕਮਾਇੰਦਾ। ਹਉਮੇ ਹੰਗਤਾ ਰੋਗ ਮਿਟਾਇਆ, ਗੁਰਮੁਖਾਂ ਮੇਲ ਮਿਲਾਇੰਦਾ। ਦਰ ਭਿਖਾਰੀ ਬਣ ਕੇ ਆਇਆ, ਨਾਮ ਨਿਧਾਨਾ ਸੰਗ ਰਖਾਇੰਦਾ। ਜਨ ਭਗਤਾਂ ਚੋਲੀ ਰੰਗਣ ਆਇਆ, ਸ਼ਬਦ ਘੋੜੇ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਵੇਖੇ ਸਾਚਾ ਘਰ, ਘਰ ਸਾਚਾ ਇਕ ਸੁਹਾਇੰਦਾ। ਸਚ ਸ਼ਬਦ ਬਿਬਾਣਾ, ਏਕਾ ਏਕ ਉਡਾਇਆ। ਕਿਸੇ ਹੱਥ ਨਾ ਆਏ ਰਾਜਾ ਰਾਣਾ, ਸ਼ਾਹ ਸੁਲਤਾਨ ਵੇਖ ਨਾ ਪਾਇਆ। ਗੁਰਮੁਖ ਵਿਰਲਾ ਚਤੁਰ ਸੁਜਾਨਾ, ਪ੍ਰਭ ਸਾਚੇ ਆਪ ਉਠਾਇਆ। ਹੱਥੀਂ ਬੰਨ੍ਹੇ ਨਾਮ ਗਾਨਾ, ਸਾਚਾ ਸਗਨ ਮਨਾਇਆ। ਏਕਾ ਦੇਵੇ ਧੁਰ ਫ਼ਰਮਾਣਾ, ਆਦਿ ਜੁਗਾਦੀ ਸ਼ਬਦ ਬ੍ਰਹਿਮਾਦੀ ਜੁਗ ਜੁਗ ਖੇਲ ਖਿਲਾਇਆ। ਦਰ ਘਰ ਸਾਚੇ ਕਰ ਪਰਵਾਨਾ, ਆਪ ਆਪਣੇ ਅੰਗ ਸਮਾਇਆ। ਪੰਚਮ ਚੇਤਰ ਮਾਰ ਧਿਆਨਾ, ਸੰਮਤ ਚੌਦਾਂ ਵੇਖ ਵਖਾਇਆ। ਗੁਰਮੁਖ ਸਾਚਾ ਬਾਲ ਅੰਞਾਣਾ, ਗੁਰ ਪੂਰੇ ਆਪਣੀ ਗੋਦ ਉਠਾਇਆ। ਦੋ ਜਹਾਨੀ ਦੇਵੇ ਮਾਣਾ, ਜਮ ਜੰਧਾਰ ਨੇੜ ਨਾ ਆਇਆ। ਧਰਮ ਰਾਏ ਪੈਣਾ ਮੁਖ ਸ਼ਰਮਾਣਾ, ਨੇਤਰ ਨੈਣ ਮੁਖ ਛੁਪਾਇਆ। ਚਿਤਰ ਗੁਪਤ ਹਿਸਾਬ ਮੁਕਾਨਾ, ਲੇਖਾ ਆਪਣੇ ਹੱਥ ਰਖਾਇਆ। ਪਰਗਟ ਹੋਏ ਹਰਿ ਭਗਵਾਨਾ, ਗੁਰਮੁਖ ਆਪਣੇ ਅੰਗ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਇਕ ਦਰ, ਘਰ ਸਾਚਾ ਰਿਹਾ ਸੁਹਾਇਆ। ਪੰਚਮ ਘਰ ਹਰਿ ਪ੍ਰਭ ਪਾਇਆ, ਪੰਚਮ ਤਤ ਵੱਜੇ ਵਧਾਈਆ। ਸਾਚੀ ਸਈਆ ਮੰਗਲ ਗਾਇਆ, ਘਰ ਮਿਲਿਆ ਸਾਚਾ ਮਾਹੀਆ। ਆਤਮ ਸੇਜਾ ਇਕ ਹੰਢਾਇਆ, ਪਰਮਾਨੰਦ ਵਿਚ ਸਮਾਈਆ। ਜੇਰਜ ਅੰਡ ਫੰਦ ਕਟਾਇਆ, ਉਤਭੁਜ ਸੇਤਜ ਦੂਰ ਕਰਾਈਆ। ਕੰਤ ਸੁਹਾਗੀ ਏਕਾ ਪਾਇਆ, ਨਾਰੀ ਰੂਪ ਅਖਵਾਈਆ। ਗੁਰਮੁਖ ਸਾਚੇ ਸਾਚੀ ਸੇਵਾ ਲਾਇਆ, ਸੇਵਕ ਸੇਵਾ ਲੇਖੇ ਲਾਈਆ। ਦੇਵੀ ਦੇਵਾ ਕਿਸੇ ਹੱਥ ਨਾ ਆਇਆ, ਕਰੋੜ ਤੇਤੀਸਾ ਰਿਹਾ ਕੁਰਲਾਈਆ। ਬ੍ਰਹਮਾ ਸ਼ਿਵ ਭੇਵ ਨਾ ਪਾਇਆ, ਗੁਰ ਪੀਰ ਗਏ ਗਾਈਆ। ਆਪ ਆਪਣਾ ਧਾਮ ਸੁਹਾਇਆ, ਆਪਣੀ ਕਲ ਰਿਹਾ ਵਰਤਾਈਆ। ਜੁਗ ਜੁਗ ਆਪਣਾ ਭੇਖ ਵਟਾਇਆ, ਰਾਮਾ ਕ੍ਰਿਸ਼ਨਾ ਰੂਪ ਵਟਾਈਆ। ਈਸਾ ਮੂਸਾ ਮੇਟ ਮਿਟਾਇਆ, ਸੰਗ ਮੁਹੰਮਦ ਯਾਰ ਇਕ ਜਮਾਇਤ ਬਣਾਈਆ। ਅੱਲਾ ਰਾਣੀ ਤਨ ਸ਼ਿੰਗਾਰ ਕਰਾਇਆ, ਕਾਲਾ ਸੂਸਾ ਤਨ ਛੁਹਾਈਆ। ਨਾਨਕ ਨਿਰੰਕਾਰੀ ਜੋਤ ਅਕਾਰਾ ਇਕ ਕਰਾਇਆ, ਚਾਰੋਂ ਕੁੰਟ ਰੁਸ਼ਨਾਈਆ। ਪੁਰਖ ਅਬਿਨਾਸ਼ੀ ਕਿਰਪਾ ਕਰ ਸਤਿਨਾਮ ਝੋਲੀ ਪਾਇਆ, ਕਲਜੁਗ ਤੇਰੀ ਸਚ ਧਾਰ ਚਲਾਈਆ। ਦਹਿ ਦਿਸ਼ਾ ਵੇਖ ਵਖਾਇਆ, ਚਾਰੋਂ ਕੁੰਟ ਫੇਰਾ ਪਾਈਆ। ਮਨ ਮਤ ਬੁਧ ਹੰਕਾਰ ਵਿਕਾਰ ਨਾ ਕਿਸੇ ਤੁੜਾਇਆ, ਮਨਮੁਖ ਸੁੱਤੇ ਬੇਪਰਵਾਹੀਆ। ਗੁਰ ਗੋਬਿੰਦਾ ਘਰ ਉਠਾਇਆ, ਸਾਚਾ ਚੋਲਾ ਤਨ ਪਹਿਨਾਈਆ। ਪੰਚਮ ਪੰਚਾਂ ਸ਼ਿੰਗਾਰ ਕਰਾਇਆ, ਪੰਚਮ ਮੇਲ ਮਿਲਾਈਆ। ਅੰਮ੍ਰਿਤ ਆਤਮ ਧਾਰ ਪਿਆਇਆ, ਆਪਣਾ ਰੂਪ ਵਟਾਈਆ। ਏਕਾ ਏਕ ਅਕਾਰ ਕਰ ਏਕਾ ਦੂਜਾ ਭਉ ਚੁਕਾਇਆ, ਚਾਰ ਵਰਨਾਂ ਇਕ ਰਿਹਾ ਕਰਾਇਆ, ਵਰਨ ਬਰਨ ਰਹਿਣ ਨਾ ਪਾਈਆ। ਗੁਰ ਚੇਲਾ ਇਕ ਦਵਾਰ ਸੁਹਾਇਆ, ਸੱਜਣ ਸੁਹੇਲਾ ਆਪ ਅਖਵਾਇਆ, ਪੂਤ ਸਪੂਤਾ ਵਾਰ ਵਿਖਾਈਆ। ਅੰਤਮ ਵੇਲਾ ਇਕ ਪੁਕਾਰ, ਪ੍ਰਭ ਅੱਗੇ ਬੈਠਾ ਸੀਸ ਝੁਕਾਈਆ। ਕਲਜੁਗ ਤੇਰੀ ਕਾਲੀ ਧਾਰ ਤਕਾਇਆ, ਰੈਣ ਅੰਧੇਰੀ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਗੋਬਿੰਦ ਰਿਹਾ ਜਣਾਈਆ। ਪਾਰਬ੍ਰਹਮ ਪੁਰਖ ਅਬਿਨਾਸ਼ੀ, ਆਪਣਾ ਕਰਮ ਕਮਾਇਆ। ਆਪੇ ਹੋਏ ਘਟ ਘਟ ਵਾਸੀ, ਦਿਸ ਕਿਸੇ ਨਾ ਆਇਆ। ਸੇਵਕ ਸੇਵਾ ਦਾਸਨ ਦਾਸੀ, ਸਾਚਾ ਮਾਰਗ ਇਕ ਵਖਾਇਆ। ਕਲਜੁਗ ਅੰਤਮ ਜੋਤ ਕਰੇ ਪਰਕਾਸ਼ੀ, ਸੰਬਲ ਨਗਰੀ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਨਾਉਂ ਰਖਾਇਆ। ਏਕਾ ਨਾਉਂ ਨਿਰੰਕਾਰ, ਅੰਤਮ ਕਲ ਰਖਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਸਾਚੇ ਤਨ ਸਜਾਇੰਦਾ। ਨੌ ਖੰਡ ਪ੍ਰਿਥਮੀ ਮਾਰੇ ਮਾਰ, ਸੱਤਾਂ ਦੀਪਾਂ ਆਪ ਹਿਲਾਇੰਦਾ। ਰਾਜ ਰਜਾਨਾਂ ਸ਼ਾਹ ਸੁਲਤਾਨਾਂ ਤਖ਼ਤ ਤਾਜ ਕੋਈ ਰਹਿਣ ਨਾ ਪਾਇੰਦਾ। ਗਊ ਗ਼ਰੀਬਾਂ ਪਾਵੇ ਸਾਰ, ਪ੍ਰਿਤਪਾਲਕ ਆਪ ਅਖਵਾਇੰਦਾ। ਰੈਣ ਅੰਧੇਰੀ ਮੇਟੇ ਅੰਧ ਅੰਧਿਆਰ, ਜੂਠ ਝੂਠ ਪਾਰ ਕਰਾਇੰਦਾ। ਆਪ ਆਪਣੀ ਕਿਰਪਾ ਧਾਰ, ਕਲਜੁਗ ਕਾਇਆ ਕਿਰਿਆ ਕਰਮ ਕਮਾਇੰਦਾ। ਸੰਤ ਸੁਹੇਲੇ ਲਏ ਉਭਾਰ, ਗੁਰਮੁਖ ਮੇਲ ਮਿਲਾਇੰਦਾ। ਗੁਰ ਗੋਬਿੰਦ ਖ਼ਬਰਦਾਰ, ਘਰ ਸਾਚਾ ਇਕ ਵਿਖਾਇੰਦਾ। ਭਾਰਤ ਖੰਡੀ ਤੇਰੀ ਪਾਵੇ ਸਾਰ, ਨੌ ਖੰਡ ਪ੍ਰਿਥਮੀ ਜਾਏ ਵੰਡੀ, ਸੰਮਤ ਚੌਦਾਂ ਵੇਖ ਵਖਾਇੰਦਾ। ਅੱਲਾ ਰਾਣੀ ਹੋਏ ਰੰਡੀ, ਸੰਗ ਮੁਹੰਮਦ ਚਾਰ ਯਾਰ ਰੋਵਣ ਧਾਹਾਂ ਮਾਰ, ਪੱਲੂ ਗਲ ਵਿਚ ਪਾਇੰਦਾ। ਈਸਾ ਮੂਸਾ ਪਾਇਣ ਬੰਦੀ,  ਬੰਦੀ ਬੰਦ ਕਰਾਇੰਦਾ। ਅੰਤਮ ਵੇਲਾ ਕਲਜੁਗ ਤੁੱਠਾ, ਸੋਹੰ ਬਾਜ ਇਕ ਉਡਾਇੰਦਾ। ਕਲਜੁਗ ਜੂਠਾ ਝੂਠਾ ਪੀਸਣ ਪੀਠਾ, ਹਰਿ ਖਾਲੀ ਠੂਠਾ ਹੱਥ ਵਿਖਾਇੰਦਾ। ਪੁਰਖ ਅਬਿਨਾਸ਼ੀ ਏਕਾ ਤੁੱਠਾ, ਚਾਰ ਵਰਨ ਕਰਾਏ ਏਕਾ ਮੁੱਠਾ, ਗੁਰਮੁਖ ਰਹਿਣ ਨਾ ਦੇਵੇ ਕੋਈ ਰੁੱਠਾ, ਆਪ ਆਪਣਾ ਮੇਲ ਮਿਲਾਇੰਦਾ। ਮਨਮੁਖ ਜੀਵਾਂ ਮਾਰੇ ਕਰ ਕਰ ਪੁੱਠਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤ ਕਰਾਇੰਦਾ। ਕਲਜੁਗ ਤੇਰੀ ਅੰਤਮ ਘਾਲ, ਪ੍ਰਭ ਸਾਚਾ ਪੂਰ ਕਰਾਇੰਦਾ। ਮਨਮੁਖ ਜੀਵ ਤੇਰੇ ਲਾਲ, ਤੇਰੀ ਝੋਲੀ ਪਾਇੰਦਾ। ਲਾੜੀ ਮੌਤ ਬਣੇ ਦਲਾਲ, ਲੋਕਮਾਤ ਰਖਾਇੰਦਾ। ਰਾਏ ਧਰਮ ਨਿਬੇੜਾ ਹੱਕ ਹਲਾਲ, ਆਪਣਾ ਆਪ ਕਰਾਇੰਦਾ। ਚਿਤਰ ਗੁਪਤ ਲੇਖਾ ਰਿਹਾ ਸੰਭਾਲ, ਸੰਮਤ ਸੋਲਾਂ ਖੋਲ੍ਹ ਵਿਖਾਇੰਦਾ। ਫਲ ਨਾ ਦਿਸੇ ਕਿਸੇ ਡਾਲ੍ਹ, ਕਲਜੁਗ ਕਾਇਆ ਖਾਲੀ ਆਪ ਕਰਾਇੰਦਾ। ਚਾਰੇ ਕੁੰਟ ਫਿਰੇ ਕਾਲ ਬੇਹਾਲ, ਆਪ ਆਪਣੀ ਤ੍ਰਿਸ਼ਨਾ ਭੁੱਖ ਮਿਟਾਇੰਦਾ। ਗੁਰਮੁਖ ਸਾਚੇ ਸ਼ਬਦ ਕੰਗਾਲ, ਪ੍ਰਭ ਸਾਚਾ ਆਪ ਉਠਾਇੰਦਾ। ਦੇਵੇ ਨਾਮ ਸੱਚਾ ਧਨ ਮਾਲ, ਆਤਮ ਝੋਲੀ ਆਪ ਭਰਾਇੰਦਾ। ਕਾਇਆ ਚੋਲੀ ਰੰਗ ਚਾੜ੍ਹ ਲਾਲ ਗੁਲਾਲ, ਤ੍ਰਿਸ਼ਨਾ ਭੁੱਖ ਮਿਟਾਇੰਦਾ। ਅੰਦਰ ਮੰਦਰ ਇਕ ਵਖਾਏ ਸੱਚੀ ਧਰਮਸਾਲ, ਚਾਰ ਦਿਵਾਰ ਨਾ ਕੋਈ ਰਖਾਇੰਦਾ। ਅਨਹਦ ਵਜਾਏ ਸਾਚਾ ਤਾਲ, ਬਹੱਤਰ ਨਾੜਾਂ ਇਕ ਤਲਵਾੜਾ ਆਪ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੁਹਾਏ ਤੇਰਾ ਦਰ, ਬੰਕ ਦਵਾਰੀ ਆਪ ਹੋ ਆਇੰਦਾ। ਬੰਕ ਦਵਾਰ ਗੁਰਮੁਖ ਤੇਰਾ, ਏਕਾ ਏਕ ਸੁਹਾਇਆ। ਨਾ ਕੋਈ ਸੰਝ ਨਾ ਸਵੇਰਾ, ਏਕਾ ਰੰਗ ਰੰਗਾਇਆ। ਆਪ ਚੁਕਾਏ ਮੇਰਾ ਤੇਰਾ, ਹਉਮੇ ਰੋਗ ਮਿਟਾਇਆ। ਕਾਇਆ ਵਸੇ ਨਗਰ ਖੇੜਾ, ਪ੍ਰਭ ਸਾਚੇ ਆਸਣ ਲਾਇਆ। ਪੰਚ ਚੁਕਾਵਣ ਆਇਆ ਝੇੜਾ, ਪੰਚਾਂ ਮੇਲ ਮਿਲਾਇਆ। ਜੁਗ ਜੁਗ ਬੰਨ੍ਹਣਹਾਰਾ ਬੇੜਾ, ਪੱਲੂ ਰਾਮ ਨਾਮ ਫੜਾਇਆ। ਅੰਤਮ ਕਰੇ ਹੱਕ ਨਿਬੇੜਾ, ਕਲਜੁਗ ਵੇਲਾ ਵਕਤ ਸੁਹਾਇਆ। ਨੌ ਖੰਡ ਪ੍ਰਿਥਮੀ ਲਾਏ ਇਕ ਉਖੇੜਾ, ਜੜ੍ਹ ਕੋਈ ਰਹਿਣ ਨਾ ਪਾਇਆ। ਰਾਜ ਰਾਜਾਨਾਂ ਭੇੜ ਭੇੜਾ, ਤ੍ਰੈ ਦੇਸ਼ਾਂ ਆਪ ਉਠਾਇਆ। ਧਰਤ ਮਾਤ ਤੇਰਾ ਖੁਲ੍ਹਾ ਵਿਹੜਾ, ਆਪੇ ਰਿਹਾ ਕਰਾਇਆ। ਕਲਜੁਗ ਦੇਵੇ ਉਲਟਾ ਗੇੜਾ, ਬੈਠਾ ਮੁਖ ਭਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਅੰਤਮ ਬੰਨ੍ਹੇ ਬੇੜਾ, ਖੇਵਟ ਖੇਟ ਆਪ ਅਖਵਾਇਆ। ਖੇਵਟ ਖੇਟ ਹਰਿ ਨਿਰੰਕਾਰ, ਜੁਗ ਜੁਗ ਆਪ ਅਖਵਾਇੰਦਾ। ਗੋਬਿੰਦ ਪੂਤਾ ਸਚ ਦਵਾਰ, ਆਪਣੀ ਗੋਦ ਉਠਾਇੰਦਾ। ਦੋ ਜਹਾਨਾਂ ਦਏ ਹੁਲਾਰ, ਪਵਣ ਪਵਣੀ ਸੇਵਾ ਲਾਇੰਦਾ। ਨੌ ਦਵਾਰੇ ਵਸਿਆ ਬਾਹਰ, ਦਸਮ ਦਵਾਰੀ ਮੇਲ ਮਿਲਾਇੰਦਾ। ਤੀਰ ਨਿਰਾਲਾ ਕਸਿਆ ਵਿਚ ਸੰਸਾਰ, ਸੋਹੰ ਨਾਉਂ ਰਖਾਇੰਦਾ। ਮਨਮੁਖ ਜੀਵਾਂ ਅੰਦਰ ਲਾਏ ਅੱਗਾ, ਰੋਵਣ ਜ਼ਾਰੋ ਜ਼ਾਰ। ਗੁਰਮੁਖ ਸੱਜਣ ਸੁਹੇਲਾ ਗੁਰਚਰਨ ਦਵਾਰੇ ਬਹਿ ਬਹਿ ਸਜਾ, ਵੇਖੇ ਤੀਜਾ ਨੇਤਰ ਉਘਾੜ। ਮਨਮੁਖ ਵੇਖ ਅੰਧੇਰੀ ਮੱਸਿਆ, ਮਗਰ ਲੱਗੀ ਪੰਚਮ ਧਾੜ। ਗੁਰਮੁਖ ਕੋਟਨ ਕੋਟ ਪਰਕਾਸ਼ ਰਵ ਸੱਸਿਆ, ਜੋਤ ਜਗਾਏ ਬਹੱਤਰ ਨਾੜ। ਭਾਗ ਲਗਾਏ ਜੰਗਲ ਜੂਹ ਉਜਾੜ ਪਹਾੜ। ਮਨਮੁਖ ਦਰ ਤੋਂ ਜਾਏ ਨੱਸਿਆ, ਦੂਰ ਦੁਰਾਡਾ ਜਾਏ ਭਾਗ। ਭਗਤ ਜਨਾਂ ਹਰਿ ਹਿਰਦੇ ਵਸਿਆ, ਦੁਰਮਤ ਮੈਲ ਦੇਵੇ ਸਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰ ਵਰਨਾਂ ਰਾਹ ਏਕਾ ਦੱਸਿਆ, ਆਪੇ ਜਾਣੇ ਪਿੱਛੇ ਅਗਾੜ। ਚਾਰ ਵਰਨਾਂ ਇਕ ਦਵਾਰ, ਏਕਾ ਏਕੰਕਾਰਿਆ। ਸਤਿਗੁਰ ਸਾਚਾ ਸਚ ਵਰਤਾਰ, ਪਾਰਬ੍ਰਹਮ ਨਿਰੰਕਾਰਿਆ। ਸੋਹੰ ਅੱਖਰ ਭਰੇ ਭੰਡਾਰ, ਸੋ ਪੁਰਖ ਨਿਰੰਜਣ ਆਪ ਵਰਤਾ ਰਿਹਾ। ਹੰ ਹੰਗਤਾ ਦਏ ਨਿਵਾਰ, ਹਾਹਾ ਹੁਕਮ ਜਣਾ ਰਿਹਾ। ਸੱਸਾ ਸਤਿਗੁਰ ਪੁਰਖ ਭਤਾਰ, ਸ੍ਰਿਸ਼ਟ ਸਬਾਈ ਆਪ ਅਖਵਾ ਰਿਹਾ। ਹਾਹਾ ਹਰਿਜਨ ਮਾਂਗੇ ਦਰਸ ਅਪਾਰ, ਆਪ ਆਪਣਾ ਰਾਹ ਵਿਖਾ ਰਿਹਾ। ਮੇਲ ਮਿਲਾਏ ਏਕੰਕਾਰ, ਸਾਚਾ ਧਾਮ ਸੁਹਾ ਰਿਹਾ। ਪਰਗਟ ਹੋਏ ਨਰ ਨਿਰੰਕਾਰ, ਨਿਰਗੁਣ ਜੋਤ ਜਗਾ ਰਿਹਾ। ਸਰਗੁਣ ਦੇਵੇ ਸ਼ਬਦ ਅਧਾਰ, ਏਕਾ ਡੰਕ ਵਜਾ ਰਿਹਾ। ਭਰਮੇ ਭੁੱਲੇ ਜੀਵ ਗਵਾਰ, ਮਾਇਆ ਪੜਦਾ ਪਾ ਰਿਹਾ। ਗੁਰਮੁਖ ਕਰੇ ਖ਼ਬਰਦਾਰ, ਫੜ ਬਾਹੋਂ ਰਾਹੇ ਪਾ ਰਿਹਾ। ਕਲਜੁਗ ਤੇਰਾ ਅੰਤ ਹੁਲਾਰ, ਸੰਮਤ ਚੌਦਾਂ ਚੌਦਾਂ ਲੋਕਾਂ ਆਪ ਦਵਾ ਰਿਹਾ। ਪਵਣ ਉਨੰਜਾ ਪਾਵੇ ਸਾਰ, ਅਵਣ ਗਵਣ ਵੇਖ ਵਖਾ ਰਿਹਾ। ਸਾਵਣ ਬਰਖੇ ਸਾਚੀ ਧਾਰ, ਅੰਮ੍ਰਿਤ ਆਤਮ ਆਪ ਪਿਆ ਰਿਹਾ। ਗੁਰਮੁਖਾਂ ਜਾਏ ਸਦ ਬਲਿਹਾਰ, ਏਕਾ ਬਣਤ ਬਣਾ ਰਿਹਾ। ਏਕਾ ਰੰਗ ਰੰਗੇ ਰੰਗਣਹਾਰ, ਸੰਤ ਸੁਹਾਗਣ ਏਕਾ ਕੰਤ ਹੰਢਾ ਰਿਹਾ। ਚਰਨ ਧੂੜ ਕਰਾਏ ਸਾਚਾ ਮਜਨ, ਅੱਠ ਸੱਠ ਮੇਟ ਮਿਟਾ ਰਿਹਾ। ਆਤਮ ਉਪਜੇ ਇਕ ਵੈਰਾਗਣ, ਸਾਚੀ ਭਗਤੀ ਭਗਤ ਜਣਾ ਰਿਹਾ। ਦੁਰਮਤ ਮੈਲ ਧੋਵੇ ਦਾਗਣ, ਨਾਮ ਸਾਬਣ ਏਕਾ ਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੇਲਾ ਇਕ ਘਰ, ਹਰਿ ਸਾਚਾ ਮੇਲ ਮਿਲਾ ਰਿਹਾ। ਪੰਚਮ ਪਾਇਆ ਸਹਿਜ ਅਨੰਦ, ਆਤਮ ਘਰ ਵਧਾਈਆ। ਰਸਨ ਤਜਾਇਆ ਮਦਿਰਾ ਮਾਸ ਗੰਦ, ਪਰਮਾਨੰਦ ਸਮਾਈਆ। ਸ਼ਬਦ ਸਰੂਪੀ ਚੜ੍ਹਿਆ ਸਾਚਾ ਚੰਦ, ਜੋਤੀ ਨੂਰ ਸਵਾਈਆ। ਗਿਆਨੀ ਧਿਆਨੀ ਪੰਡਤ ਵਿਦਵਾਨੀ ਅੰਜੀਲ ਕੁਰਾਨੀ ਮੁੱਲਾ ਸ਼ੇਖ਼ ਮੁਸਾਇਕ ਗਾ ਗਾ ਥੱਕੇ ਬੱਤੀ ਦੰਦ, ਨਾ ਕੋਈ ਪਾਇਆ ਪਦ ਨਿਰਬਾਣੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਇਕ ਨਿਸ਼ਾਨੀ। ਸੇਵਕ ਸੇਵਾਦਾਰ, ਹਰਿ ਭਗਵੰਤਿਆ। ਕਰੇ ਕਰਾਏ ਵਾਰੋ ਵਾਰ, ਖੇਲ ਖਿਲਾਏ ਜੁਗਾ ਜੁਗੰਤਿਆ। ਗੁਰਮੁਖ ਵਿਰਲਾ ਪਾਵੇ ਸਾਰ, ਪ੍ਰਭ ਦੇਵੇ ਤਾਰ ਹਰਿ ਸਾਜਨ ਸਾਚਾ ਸੰਤਿਆ। ਚਰਨ ਕਵਲ ਉਪਰ ਧਵਲ ਢਹਿ ਪਏ ਦਵਾਰ, ਹਰਿ ਸੁਣੇ ਸਚ ਬੇਨੰਤਿਆ। ਦੇਵੇ ਲਵੇ ਮੰਗ ਭਿਖ ਪਿਆਰ, ਚਰਨ ਪ੍ਰੀਤੀ ਇਕ ਰਖੰਤਿਆ। ਅੰਦਰ ਬਾਹਰ ਵੇਖ ਵਿਚਾਰ, ਨਰ ਨਿਰੰਕਾਰ ਦਰ ਦਵਾਰ ਇਕ ਸੁਹੰਤਿਆ। ਆਪੇ ਪੁਰਖ ਆਪੇ ਨਾਰ, ਆਪੇ ਮੀਤਾ ਕੰਤ ਭਤਾਰ, ਸੇਵਕ ਸੇਵਕ ਆਪ ਅਖਵੰਤਿਆ। ਗੁਰਸਿਖ ਸਾਜਨ ਚਰਨ ਬਲਿਹਾਰ, ਪਾਰਬ੍ਰਹਮ ਪੂਰਨ ਭਗਵੰਤਿਆ। ਕਲਜੁਗ ਲਹਿਣਾ ਦੇਣਾ ਰਿਹਾ ਕਰਜ਼ ਉਤਾਰ, ਪੂਰਬ ਮੂਲ ਚੁਕੰਤਿਆ। ਪੰਚਮ ਜੇਠਾ ਦਰ ਦਵਾਰੇ ਪਾਏ ਸਾਰ, ਜੋਤ ਸਰੂਪੀ ਬਣ ਭਿਖਾਰ, ਪੰਚਮ ਭੇਵ ਖੁਲੰਤਿਆ। ਪੰਚਮ ਪੰਚਾਂ ਸਾਂਝਾ ਯਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਭੇਖ ਵਟੰਤਿਆ। ਸੇਵਕ ਸਾਚਾ ਧੰਨ ਹੈ, ਸਤਿਗੁਰ ਪੂਰਾ ਆਪ। ਪੰਚਾਂ ਚੋਰਾਂ ਦੇਵੇ ਫੜ ਫੜ ਡੰਨ ਹੈ, ਬਾਲ ਅੰਞਾਣੇ ਗੁਰਸਿਖ ਉਠਾਏ ਆਪੇ ਹੋਏ ਮਾਈ ਬਾਪ। ਏਕਾ ਰਾਗ ਸੁਣਾਏ ਕੰਨ ਹੈ, ਸੋਹੰ ਸੋ ਅਜਪਾ ਜਾਪ। ਦੇਵੇ ਮਾਲ ਸੱਚਾ ਨਾਮ ਧੰਨ ਹੈ, ਕੋਟਨ ਕੋਟ ਉਤਾਰੇ ਪਾਪ। ਜੁਗ ਜੁਗ ਬੇੜਾ ਰਿਹਾ ਬੰਨ੍ਹ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਵੇਖ ਦਰ, ਦਰ ਭਿਖਾਰੀ ਆਪੇ ਆਪ। ਸਤਿ ਪੁਰਖ ਦਿਆਲ, ਅਕਾਲ ਆਪ ਅਖਵਾਇਆ। ਸ਼ਬਦ ਬਣਾਏ ਇਕ ਦਲਾਲ, ਘਰ ਸਾਚਾ ਰਿਹਾ ਵਖਾਇਆ। ਜੁਗ ਜੁਗ ਚਲੇ ਅਵੱਲੜੀ ਚਾਲ, ਆਪ ਆਪਣੀ ਚਲਦਾ ਆਇਆ। ਸੰਤ ਸੁਹੇਲੇ ਲਏ ਭਾਲ, ਘਰ ਚੌਥੇ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਵਿਖਾਇਆ। ਚੌਥਾ ਘਰ ਕਰ ਤਿਆਰ, ਆਪਣਾ ਕਰਮ ਕਮਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਸਾਚਾ ਰਾਹ ਚਲਾਇਆ। ਪਾਰਬ੍ਰਹਮ ਪ੍ਰਭ ਪਾਏ ਸਾਰ, ਬ੍ਰਹਮ ਮੇਲ ਮਿਲਾਇਆ। ਗੁਰਮੁਖ ਸਾਚੇ ਸੰਤ ਦੁਲਾਰ, ਸਚ ਸੁਨੇਹੜਾ ਰਿਹਾ ਦਵਾਇਆ। ਕਲਜੁਗ ਤੇਰੀ ਅੰਤਮ ਧਾਰ, ਕਾਲੀ ਰਿਹਾ ਵਹਾਇਆ। ਲੱਖ ਚੁਰਾਸੀ ਕੋਈ ਨਾ ਪਾਵੇ ਸਾਰ, ਸਾਧ ਸੰਤ ਹੋਏ ਹਲਕਾਇਆ। ਭਰਮੇ ਭੁੱਲੇ ਭਰਮ ਗਵਾਰ, ਮਾਇਆ ਪੜਦਾ ਕੋਇ ਨਾ ਲਾਹਿਆ। ਪੰਜ ਸ਼ੈਤਾਨੀ ਮਾਰਨ ਮਾਰ, ਪੰਚ ਵਿਕਾਰ ਚਲਾਇਆ। ਗੁਣ ਨਿਧਾਨੀ ਹਰਿ ਦਾਤਾਰ, ਆਪ ਆਪਣਾ ਖੇਲ ਰਚਾਇਆ। ਸਤਿਜੁਗ ਤੇਰੀ ਸਾਚੀ ਬਾਣੀ, ਆਪਣਾ ਨਾਉਂ ਰਖਾਇਆ। ਸੋਹੰ ਸਾਚਾ ਕਰ ਆਕਾਰ, ਸੋ ਪੁਰਖ ਨਿਰੰਜਣ ਆਪ ਰਘੁਰਾਇਆ। ਚੌਥੇ ਘਰ ਮਹੱਲ ਅਟਾਰ, ਅਸਥਿਲ ਰਿਹਾ ਟਿਕਾਇਆ। ਆਪੇ ਹੋਇਆ ਪਹਿਰੇਦਾਰ, ਦੂਸਰ ਕੋਇ ਦਿਸ ਨਾ ਆਇਆ। ਸਗਲ ਸੁਹੇਲਾ ਮੀਤ ਮੁਰਾਰ, ਸਰਗੁਣ ਰੂਪ ਸਮਾਇਆ। ਇਕ ਇਕੇਲਾ ਆਪ ਨਿਰੰਕਾਰ, ਘਰ ਸਾਚਾ ਰਿਹਾ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਸਚ ਸੁਨੇਹੜਾ ਰਿਹਾ ਘਲਾਇਆ। ਸਚ ਸੁਨੇਹੜਾ ਧੁਰ ਦਰਗਾਹ, ਦੇਵਣਹਾਰ ਅਕਾਲਿਆ। ਸ਼ਬਦ ਬਣਾਏ ਮਾਤ ਮਲਾਹ, ਹੋਏ ਆਪ ਰਖਵਾਲਿਆ। ਇਕ ਜਪਾਏ ਸਾਚਾ ਨਾਂ, ਜੁਗ ਜੁਗ ਆਪ ਉਪਾ ਲਿਆ। ਕਲਜੁਗ ਤੇਰੀ ਝੂਠੀ ਛਾਂ, ਅੰਤਮ ਢਲਦਾ ਜਾਏ ਪਰਛਾਇਆ। ਧਰਤ ਮਾਤ ਰੋਵੇ ਲੱਖ ਚੁਰਾਸੀ ਤੇਰੀ ਮਾਂ, ਮਨਮੁਖ ਜੀਵਾਂ ਮਦਿਰਾ ਮਾਸ ਰਸਨ ਲਗਾਨਿਆ। ਹੰਸ ਬੁਧੀ ਹੋਈ ਕਾਂ, ਚਾਰੋਂ ਕੁੰਟ ਕਾਗ ਵਾਂਗ ਕੁਰਲਾਨਿਆ। ਗੁਰਦਰ ਮੰਦਰ ਮਸਜਿਦ ਕੋਈ ਨਾ ਦਿਸੇ ਸੁੱਚਾ ਥਾਂ, ਮਿਲੇ ਮੇਲ ਸ੍ਰੀ ਭਗਵਾਨਿਆ। ਜੂਠ ਝੂਠ ਰਹੀ ਖ਼ੁਸ਼ੀਆਂ ਮਨਾ, ਨਾਲ ਰਲਾਏ ਪੰਜ ਸ਼ੈਤਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਚੌਥਾ ਇਕ ਸੁਹਾਨਿਆ। ਚੌਥਾ ਘਰ ਹਰਿ ਬੁਲੰਦ, ਏਕਾ ਏਕ ਅਟੱਲਿਆ। ਨਾ ਕੋਈ ਦੂਸਰ ਦਿਸੇ ਕੰਧ, ਨਾ ਕੋਈ ਪਾਵੇ ਸਾਰ ਜਲ ਥਲਿਆ। ਸਾਧ ਸੰਤ ਨਾ ਕੋਈ ਮੁਕਾਏ ਪੰਧ, ਨੌ ਦਵਾਰੇ ਫਿਰਦੇ ਡੂੰਘੀ ਡੱਲਿਆ। ਗੁਰਮੁਖ ਵਿਰਲੇ ਮਸਤਕ ਚੜ੍ਹਿਆ ਸਾਚਾ ਚੰਦ, ਚਰਨ ਦਵਾਰ ਜਿਸ ਜਨ ਮਲਿਆ। ਖ਼ੁਸ਼ੀ ਕਰਾਏ ਬੰਦ ਬੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਅੰਦਰ ਰਲਿਆ। ਚੌਥਾ ਘਰ ਸ਼ਬਦ ਟਿਕਾਣਾ, ਹਰਿ ਆਪਣਾ ਆਪ ਉਪਾਇਆ। ਨਾ ਕੋਈ ਜਾਣੇ ਜੀਵ ਨਾਦਾਨਾ, ਦਿਸ ਕਿਸੇ ਨਾ ਆਇਆ। ਸੋਹੰ ਝੁੱਲੇ ਸਚ ਨਿਸ਼ਾਨਾ, ਪ੍ਰਭ ਆਪਣੇ ਹੱਥ ਉਠਾਇਆ। ਗੁਰਮੁਖਾਂ ਵੇਖੇ ਮਾਰ ਧਿਆਨਾ, ਲੋਆਂ ਪੁਰੀਆਂ ਵੇਖ ਵਿਖਾਇਆ। ਸਰਗੁਣ ਸਾਚਾ ਮੇਲ ਮਿਲਾਨਾ, ਨਿਰਗੁਣ ਰਿਹਾ ਜਗਾਇਆ। ਨਿਰਗੁਣ ਵੇਖੇ ਕਰ ਧਿਆਨਾ, ਸਰਗੁਣ ਭੇਵ ਨਾ ਰਾਇਆ। ਅੰਤ ਆਪਣਾ ਮੇਲ ਮਿਲਾਨਾ, ਗੁਰਮੁਖ ਸਾਚੇ ਆਪੇ ਵੇਖ ਵਖਾਇਆ। ਇਕ ਸੁਣਾਏ ਸ਼ਬਦ ਤਰਾਨਾ, ਰਾਗ ਅਨਾਦੀ ਰਿਹਾ ਸੁਣਾਇਆ। ਤੇਜ ਪਰਕਾਸ਼ ਕੋਟਨ ਭਾਨਾ, ਆਪ ਆਪਣਾ ਰਿਹਾ ਵਿਖਾਇਆ। ਪਾਰ ਕਰਾਏ ਆਕਾਸ਼ ਆਕਾਸ਼ਾ, ਦੂਰ ਦੁਰਾਡਾ ਧਾਮ ਸੁਹਾਇਆ। ਲੇਖੇ ਲਾਏ ਸਵਾਸ ਸਵਾਸਾ, ਜਿਸ ਜਨ ਰਸਨਾ ਗਾਇਆ। ਗੁਰਮੁਖਾਂ ਪੂਰ ਕਰਾਏ ਆਸਾ, ਜੁਗ ਜੁਗ ਬੇੜਾ ਬੰਧਨ ਆਇਆ। ਦੁਸ਼ਟ ਹੰਕਾਰੀ ਕਰੇ ਨਾਸਨ, ਖੰਡਾ ਨਾਮ ਰਖਾਇਆ। ਗੋਬਿੰਦ ਕਾਇਆ ਪਾਵੇ ਰਾਸਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਚੌਥਾ ਇਕ ਸੁਹਾਇਆ। ਚੌਥਾ ਘਰ ਸ਼ਬਦ ਬ੍ਰਹਿਮਾਦ, ਸੁਹਾਏ ਆਦਿ ਜੁਗਾਦਿਆ। ਆਪ ਵਜਾਏ ਆਪਣਾ ਨਾਦ, ਨਾ ਕੋਈ ਰਸਨਾ ਲਾਏ ਸਾਦਿਆ। ਸੰਤ ਸੁਹੇਲੇ ਰੱਖਣੇ ਯਾਦ, ਧੁਰ ਦੀ ਬਾਣ ਹਰਿ ਹਰਿ ਵਾਦਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਸੁਹੇਲੇ, ਆਪ ਕਰਾਏ ਆਪਣੇ ਮੇਲੇ, ਇਕ ਇਕੇਲੇ ਸਦਾ ਸਦਾ ਵਿਸਮਾਦਿਆ। ਚੌਥਾ ਘਰ ਹਰਿ ਅਖਾੜਾ, ਸ਼ਬਦੀ ਧੁਨ ਉਪਜਾਈਆ। ਪਾਰਬ੍ਰਹਮ ਪ੍ਰਭ ਅਗੰਮਾ ਸਾਚਾ ਲਾੜਾ, ਹਰਿਜਨ ਨਾਰੀ ਕੰਤਾ ਆਪ ਪਰਨਾਈਆ। ਆਪੇ ਹੋਇਆ ਪਿੱਛੇ ਅਗਾੜਾ, ਸਾਚੇ ਸੰਤਾਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਸਿਆ ਚੌਥੇ ਘਰ, ਹੱਡ ਮਾਸ ਨਾੜੀ ਰੱਤ ਨਾ ਕੋਈ ਰਖਾਈਆ। ਚੌਥੇ ਘਰ ਸ਼ਬਦ ਦਰਬਾਰ, ਪੰਚ ਰਹੇ ਦਰਬਾਰਿਆ। ਪੁਰਖ ਅਬਿਨਾਸ਼ੀ ਸਚ ਸੁਲਤਾਨ, ਬੈਠਾ ਆਪ ਭਗਵਾਨਿਆ। ਜਨ ਭਗਤਾਂ ਕਰੇ ਮਾਤ ਪਛਾਨ, ਅੱਠੇ ਪਹਿਰ ਵੇਖੇ ਮਾਰ ਧਿਆਨਿਆ। ਵਿਸ਼ਨੂੰ ਬੰਸੀ ਬ੍ਰਹਮਾ ਸ਼ਿਵ ਸਾਰੇ ਗਾਣ, ਨੇਤਰ ਨੈਣੀ ਦਰਸ ਨਾ ਪਾਣ ਗੁਣ ਨਿਧਾਨਿਆ। ਗੁਰਮੁਖ ਸਾਚੇ ਚਤੁਰ ਸੁਜਾਨ, ਕਲਜੁਗ ਤੇਰੀ ਜੂਠੀ ਝੂਠੀ ਮਾਤ ਦੁਕਾਨ, ਮਿਟਦੇ ਜਾਣ ਪੰਜ ਸ਼ੈਤਾਨਿਆ। ਕੋਇ ਨਾ ਦੇਵੇ ਕਿਸੇ ਨਾਮ ਦਾਨ, ਕਾਇਆ ਮੰਦਰ ਅੰਦਰ ਗੁਰੂਦਵਾਰਾ ਸਚ ਮਕਾਨ, ਹਰਿ ਜੋਤੀ ਨੂਰ ਸੁਹਾਨਿਆ। ਪੰਚਮ ਬਹਿ ਬਹਿ ਮੰਗਲ ਗਾਨ, ਦਸਮ ਦਵਾਰੀ ਰਾਹ ਤਕਾਨਿਆ। ਉਠੇ ਜੋਧਾ ਸੂਰ ਬਲੀ ਬਲਵਾਨ, ਮਾਰੇ ਸ਼ਬਦ ਤੀਰ ਨਿਸ਼ਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਗੜ੍ਹ ਹੰਕਾਰੀ ਆਪੇ ਤੋੜ ਤੁੜਾਨਿਆ। ਕਾਇਆ ਗੜ੍ਹ ਹੰਕਾਰ, ਜਗਤ ਬਣਾਇਆ। ਨਾਲ ਰਲਾਇਆ ਪੰਜ ਤਤ ਵਿਕਾਰ, ਸਾਚਾ ਸੰਤ ਨਾ ਕੋਇ ਦਿਸਾਇਆ। ਮਨਮਤ ਹੋਈ ਗਵਾਰ, ਮਨਮੁਖ ਜੀਵਾਂ ਰਹੀ ਸਮਝਾਇਆ। ਬਹੱਤਰ ਨਾੜੀ ਏਕਾ ਰੱਤ, ਏਕਾ ਧੰਦੇ ਲਾਇਆ। ਮੋਹ ਵਿਕਾਰਾ ਬੱਧਾ ਨੱਤ, ਨਾ ਕੋਈ ਤੋੜ ਤੁੜਾਇਆ। ਲੱਖ ਚੁਰਾਸੀ ਕਲਜੁਗ ਭੁੱਲੀ ਸਤਿਗੁਰ ਮਤ, ਸਤਿ ਧੀਰਜ ਸਤਿ ਗਵਾਇਆ। ਕੋਈ ਨਾ ਰੱਖੇ ਕਿਸੇ ਪਤ, ਨਾਰ ਦੁਹਾਗਣ ਲੱਖ ਚੁਰਾਸੀ ਰਹੀ ਕੁਰਲਾਇਆ। ਪਰਗਟ ਹੋ ਹਰਿ ਸਮਰਥ, ਕਲਜੁਗ ਅੰਤਮ ਜਾਮਾ ਪਾਇਆ। ਸ਼ਬਦ ਚਲਾਏ ਸਾਚਾ ਰਥ, ਸੋਹੰ ਨਾਉਂ ਰਖਾਇਆ। ਪ੍ਰਭ ਕਾ ਭੇਵ ਅਕਥਨਾ ਅਕਥ, ਕੋਈ ਕਥ ਨਾ ਸਕੇ ਰਾਇਆ। ਗੁਰਮੁਖ ਸਾਜਣ ਸੰਤ ਜਨਾਂ ਪੰਜ ਵਿਕਾਰਾ ਰਿਹਾ ਮਥ, ਨਾਮ ਖੰਡਾ ਤਨ ਕਟਾਰ ਪਹਿਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਸਾਚਾ ਘਰ, ਘਰ ਸਾਚਾ ਇਕ ਸੁਹਾਇਆ। ਸਾਚਾ ਘਰ ਸੁਹੰਜਣਾ, ਚੌਥੇ ਵੱਜੀ ਵਧਾਈਆ। ਜੋਤ ਜਗਾਏ ਪੁਰਖ ਨਿਰੰਜਣਾ, ਸ਼ਬਦ ਕਰੇ ਕੁੜਮਾਈਆ। ਗਿਆਨ ਪਾਵੇ ਨੇਤਰ ਅੰਜਨਾ, ਏਕਾ ਰੰਗ ਵਿਖਾਈਆ। ਮਿਲਿਆ ਮੇਲ ਸਾਚਾ ਸੱਜਣਾ, ਵਿਛੜ ਕਦੇ ਨਾ ਜਾਈਆ। ਜੋ ਘੜਿਆ ਸੋ ਅੰਤਮ ਭੱਜਣਾ, ਕਲਜੁਗ ਅੰਤਮ ਦਏ ਦੁਹਾਈਆ। ਬੀਸ ਬੀਸੇ ਮਦਿਰਾ ਮਾਸ ਸ੍ਰਿਸ਼ਟ ਸਬਾਈ ਤੱਜਨਾ, ਲੇਖਾ ਰਿਹਾ ਲਿਖਾਈਆ। ਮਨਮੁਖ ਜੀਵਾਂ ਪੜਦਾ ਕਿਸੇ ਨਾ ਕੱਜਨਾ, ਰਾਏ ਧਰਮ ਦਏ ਸਜ਼ਾਈਆ। ਕਾਲ ਨਗਾਰਾ ਸਿਰ ਤੇ ਵੱਜਣਾ, ਲਾੜੀ ਮੌਤ ਖ਼ੁਸ਼ੀ ਮਨਾਈਆ। ਗੁਰਮੁਖ ਵਿਰਲਾ ਚੜ੍ਹੇ ਨਾਮ ਜਹਾਜ਼ਨਾ, ਜਿਸ ਜਨ ਆਪੇ ਰਿਹਾ ਚੜ੍ਹਾਈਆ। ਸ਼ਬਦ ਸਰੂਪੀ ਮਾਰੇ ਆਵਾਜਨਾ, ਅੰਦਰ ਬੈਠਾ ਆਸਣ ਲਾਈਆ। ਚਿੱਟੇ ਅਸਵ ਚੜ੍ਹਿਆ ਸਾਚੇ ਤਾਜਨਾ, ਚਾਰੋਂ ਕੁੰਟ ਰਿਹਾ ਦੁੜਾਈਆ। ਲਹਿਣਾ ਦੇਣਾ ਚੁਕਣਾ ਕੱਲ ਕਿ ਆਜਨਾ, ਕਲਜੁਗ ਕੂਕੇ ਦਏ ਦੁਹਾਈਆ। ਨਾ ਕੋਈ ਦਿਸੇ ਰਾਜ ਰਾਜਨਾ, ਸ਼ਾਹ ਸੁਲਤਾਨ ਖ਼ਾਕ ਮਿਲਾਈਆ। ਪਰਗਟ ਹੋਏ ਹਰਿ ਸਾਚਾ ਸ਼ਾਹੋ ਸ਼ਾਬਾਸ਼ਨਾ, ਗੁਰਮੁਖਾਂ ਪੂਰਨ ਆਸ ਕਰਾਈਆ। ਜੋਤ ਜਗਾਏ ਪ੍ਰਿਥਮੀ ਆਕਾਸ਼ਨਾ, ਤ੍ਰੈ ਲੋਆਂ ਆਕਾਰ ਕਰਾਈਆ। ਆਦਿ ਪੁਰਖ ਸਦਾ ਅਬਿਨਾਸ਼ਨਾ, ਬਿਨਸ ਕਦੇ ਨਾ ਜਾਈਆ। ਨਾਮ ਜਪਾਏ ਸਵਾਸ ਸਵਾਸਨਾ, ਕਾਇਆ ਚੋਲੀ ਆਪ ਰੰਗਾਈਆ। ਆਪੇ ਹੋਇਆ ਦਾਸੀ ਦਾਸਨਾ, ਜਨ ਭਗਤ ਦਵਾਰੇ ਸੇਵਾ ਰਿਹਾ ਕਮਾਈਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਤੇਰਾ ਸਾਚਾ ਦਰ, ਦਰ ਦਰਵਾਜ਼ਾ ਵੇਖ ਵਖਾਈਆ। ਚੌਥਾ ਦਰ ਸਚ ਦਰਵਾਜ਼ਾ, ਆਪਣਾ ਆਪੇ ਸਾਜਿਆ। ਆਪੇ ਵੇਖੇ ਗ਼ਰੀਬ ਨਿਵਾਜਾ, ਆਪੇ ਮਾਰੇ ਆਵਾਜ਼ਿਆ। ਆਪ ਰਚਾਇਆ ਆਪਣਾ ਕਾਜਾ, ਵੱਡ ਦਾਤਾ ਰਾਜਨ ਰਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਇਕ ਦਰ, ਭਾਗ ਲਗਾਏ ਦੇਸਨ ਮਾਝਿਆ। ਮਾਝੇ ਦੇਸ ਜੋਤ ਜਗਾਈ, ਗੋਬਿੰਦ ਰੂਪ ਵਟਾਇਆ। ਗੋਬਿੰਦ ਗੁਰ ਸ਼ਬਦ ਕੁੜਮਾਈ, ਸਾਚਾ ਕੰਤ ਪਰਨਾਇਆ। ਆਤਮ ਘਰ ਵੱਜੀ ਵਧਾਈ, ਸਈਆਂ ਮੰਗਲ ਗਾਇਆ। ਦਿਵਸ ਰੈਣ ਖ਼ੁਸ਼ੀ ਸੰਗ ਸੁਹੇਲਾ ਆਇਆ। ਸੰਮਤ ਚੌਦਾਂ ਪਹਿਲੀ ਚੇਤਰ ਵੇਖ ਵਖਾਈ, ਗੁਰਮੁਖਾਂ ਰਾਹ ਤਕਾਇਆ। ਏਕਾ ਇੱਕੀ ਸ਼ਬਦ ਜਣਾਈ, ਸਾਚੀ ਸਿੱਖੀ ਰਿਹਾ ਬਣਾਇਆ। ਖੰਡਿਉਂ ਤਿੱਖੀ ਵਾਲੋਂ ਨਿੱਕੀ, ਏਕਾ ਇੱਕੀ ਪਾਇਆ। ਨੌ ਖੰਡ ਪ੍ਰਿਥਮੀ ਧਾਰੇ ਭੇਖੀ, ਸੱਤਾਂ ਦੀਪਾਂ ਰਿਹਾ ਜਣਾਇਆ। ਨਾ ਕੋਈ ਜਾਣੇ ਮੁਨੀ ਰਿਖੀ, ਪੰਡਤ ਪਾਂਧੇ ਭੇਵ ਨਾ ਪਾਇਆ। ਲੱਖ ਚੁਰਾਸੀ ਤੇਰੀ ਲਿਖਤ ਲੇਖ ਲਿਖੀ, ਬਿਧਨਾ ਸੇਵਾ ਲਾਇਆ। ਕਲਜੁਗ ਨੇਤਰ ਪੁਰਖ ਅਬਿਨਾਸ਼ੀ ਪੇਖੀ, ਮਾਇਆ ਮਮਤਾ ਦੂਰ ਕਰਾਇਆ। ਆਪੇ ਜਾਣੇ ਧਾਰੀ ਕੇਸੀ, ਦਸ ਦਸਮੇਸ਼ ਅਖਵਾਇਆ। ਮੂੰਡ ਮੁੰਡਾਏ ਵੇਸ ਵੇਸੀ, ਗੌੜ ਬ੍ਰਹਿਮਣ ਧਾਇਆ। ਪੂਤ ਸਪੂਤਾ ਵੇਖ ਵਖਾਏ ਚਾਰੇ ਕੂੰਟਾਂ, ਵੇਦ ਵਿਆਸਾ ਨਾਲ ਰਲਾਇਆ। ਸਤਿਜੁਗ ਤੇਰਾ ਸਾਚਾ ਬੂਟਾ, ਗੋਬਿੰਦ ਆਪੇ ਰਿਹਾ ਲਗਾਇਆ। ਸੋਹੰ ਦੇਵੇ ਸਾਚਾ ਹੂਟਾ, ਸੋ ਪੁਰਖ ਨਿਰੰਜਣ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਸਾਚਾ ਘਰ, ਘਰ ਚੌਥਾ ਰਿਹਾ ਵਖਾਇਆ। ਚੌਥੇ ਘਰ ਹਰਿ ਭਗਵੰਤਾ, ਆਪਣਾ ਰੰਗ ਰੰਗਾਇੰਦਾ। ਮੇਲ ਮਿਲਾਏ ਸਾਚੇ ਸੰਤਾ, ਸਾਚਾ ਸੰਗ ਨਿਭਾਇੰਦਾ। ਰੋਗ ਗਵਾਏ ਹਉਮੇ ਹੰਗਤਾ, ਮਾਇਆ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਸੁਹਾਏ ਸਾਚਾ ਘਰ, ਸਾਚਾ ਧਾਮ ਅਖਵਾਇੰਦਾ। ਚੌਥਾ ਘਰ ਸਚ ਮਹੱਲਾ ਹਰਿ ਸੁਲਤਾਨ, ਸੱਸਾ ਆਪ ਬਣਾਇਆ। ਚਾਰੋਂ ਕੁੰਟ ਇਕ ਮਕਾਨ, ਨਾ ਕੋਈ ਦਰ ਦਰਵਾਜ਼ਾ ਲਗਾਇਆ। ਆਵਣ ਜਾਵਣ ਖੇਲ ਮਹਾਨ, ਆਉਂਦਾ ਜਾਂਦਾ ਕੋਈ ਦਿਸ ਨਾ ਆਇਆ। ਧਰਮ ਝੁਲਾਏ ਇਕ ਨਿਸ਼ਾਨ, ਸੱਤ ਰੰਗ ਰਿਹਾ ਰੰਗਾਇਆ। ਚੌਥਾ ਘਰ ਵੇਖ ਵਖਾਨ, ਆਪਣੀ ਦਇਆ ਕਮਾਇਆ। ਚੰਦ ਸੂਰਜ ਰਵ ਸਸ ਨਾ ਕੋਈ ਭਾਨ, ਤਾਰਾ ਮੰਡਲ ਕੋਇ ਦਿਸ ਨਾ ਆਇਆ। ਜੋਤ ਸਰੂਪੀ ਹਰਿ ਭਗਵਾਨ, ਆਪਣੀ ਸੇਵਾ ਰਿਹਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਇਕ ਘਰ, ਸੱਸਾ ਕਿਲਾ ਇਕ ਬਣਾਇਆ। ਸੱਸਾ ਕਿਲਾ ਸਚ ਸਰਕਾਰਾ, ਆਪਣਾ ਆਪ ਬਣਾਈਆ। ਆਪੇ ਹੋਇਆ ਪਹਿਰੇਦਾਰਾ, ਚੋਬਦਾਰ ਨਾ ਕੋਈ ਰਖਾਈਆ। ਪੰਚਮ ਪੰਚ ਰਿਹਾ ਲਲਕਾਰਾ, ਪੰਚਮ ਦਿਸ ਨਾ ਆਈਆ। ਅੱਖਰ ਵੱਖਰ ਹੋਇਆ ਬਾਹਰਾ, ਹਾਹਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੌਥੇ ਘਰ ਹੋਇਆ ਬਾਹਰਾ, ਜਨ ਵਿਚ ਸਮਾਈਆ। ਜਨ ਹਰਿ ਏਕਾ ਰੰਗ ਰੰਗਾਇਆ, ਏਕਾ ਵਸਤ ਟਿਕਾਈਆ। ਦੂਸਰ ਨਾ ਕੋਈ ਸੰਗ ਮਿਲਾਇਆ, ਨਿਰਗੁਣ ਹਰਿ ਅਖਵਾਈਆ। ਸ਼ਬਦ ਤਾਲ ਹਰਿ ਇਕ ਵਜਾਇਆ, ਆਪਣੀ ਸੇਵਾ ਲਾਈਆ। ਦਸਮ ਦਵਾਰੀ ਬੰਦ ਰਖਾਇਆ, ਅੰਮ੍ਰਿਤ ਤਾਲ ਸੁਹਾਈਆ। ਤ੍ਰੈਗੁਣ ਮਾਇਆ ਜੰਦ ਲਗਾਇਆ, ਨਾ ਕੋਈ ਤੋੜ ਤੁੜਾਈਆ। ਗੁਰਮੁਖ ਸਾਚਾ ਆਪਣੇ ਅੰਗ ਲਗਾਇਆ, ਗੁਰ ਸ਼ਬਦ ਕਰੀ ਕੁੜਮਾਈਆ। ਸਾਚੇ ਘੋੜੇ ਤੰਗ ਕਸਾਇਆ, ਸਤਿਜੁਗ ਸਾਚੇ ਰਿਹਾ ਚੜ੍ਹਾਈਆ। ਧੁਰਦਰਗਾਹੀ ਸਾਚੀ ਵਸਤ ਲੋਕਮਾਤ ਲਿਆਇਆ, ਕਲਜੁਗ ਕਾਲੇ ਰਿਹਾ ਵਿਖਾਈਆ। ਸਤਿਜੁਗ ਸਚ ਦਰਵਾਜ਼ਾ ਅਲਖ ਜਗਾਇਆ, ਪ੍ਰਭ ਦਰ ਅੱਗੇ ਬੈਠਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੱਸਾ ਕਿਲ੍ਹਾ ਕੀਨਾ ਪਾਰਾ, ਹਾਹਾ ਰੂਪ ਵਟਾਈਆ। ਹਾਹਾ ਹਰੀ ਹਰਿ ਬਲਵਾਨਾ, ਹਰਿ ਵਿਚ ਸਮਾਇਆ। ਮੇਟ ਮਿਟਾਏ ਪੰਜ ਸ਼ੈਤਾਨਾ, ਏਕਾ ਤੀਰ ਰਖਾਇਆ। ਮਨ ਮਤ ਬੁਧ ਭੇਵ ਨਾ ਪਾਨਾ, ਜੀਵ ਜੰਤ ਹਲਕਾਇਆ। ਬ੍ਰਹਮ ਪਾਰਬ੍ਰਹਮ ਨਾ ਕਿਸੇ ਪਛਾਨਾ, ਭੇਦ ਅਭੇਦਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇਆ। ਆਪ ਆਪਣਾ ਅੰਕ ਕਟਾਏ, ਏਕਾ ਅੰਕ ਜੁਦਾਈਆ। ਦਾਤਾ ਸੂਰਾ ਸਰਬੰਗ ਅਖਵਾਏ, ਰਾਓ ਰੰਕ ਉਪਾਈਆ। ਆਪੇ ਭੁੱਖ ਨੰਗ ਰਖਾਏ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਆਪ ਹੋ ਆਈਆ। ਆਪ ਆਪਣਾ ਬੰਕ ਦਵਾਰ ਖੁਲ੍ਹਾਏ, ਆਪੇ ਬੈਠਾ ਬੰਦ ਕਰਾਈਆ। ਪੰਜ ਸ਼ੈਤਾਨਾ ਆਪ ਉਪਾਏ, ਆਪੇ ਦਏ ਮਿਟਾਈਆ। ਪੰਜ ਤਤ ਹਰਿ ਸੇਵਾ ਲਾਏ, ਕਾਇਆ ਮੰਦਰ ਰਿਹਾ ਬਿਠਾਈਆ। ਅੰਮ੍ਰਿਤ ਆਤਮ ਮੇਵਾ ਫਲ ਖਵਾਏ, ਜੋ ਜਨ ਨੇਤਰ ਨੈਣ ਲੋਚਨ ਗੁਰ ਪੂਰੇ ਦਰਸ਼ਨ ਪਾਈਆ। ਕੌਸਤਕ ਮਣੀਆਂ ਮਸਤਕ ਥੇਵਾ ਆਪ ਲਗਾਏ, ਸਾਕ ਸੱਜਣ ਸੈਣ ਮਾਤ ਪਿਤ ਭਾਈ ਭੈਣ ਆਪ ਹੋ ਜਾਈਆ। ਰਸਨਾ ਹਰਿ ਗੁਣ ਜੋ ਜਨ ਗਾਏ, ਲਹਿਣਾ ਦੇਣਾ ਮੂਲ ਚੁਕਾਈਆ। ਵੇਖ ਵਖਾਏ ਥਾਉਂ ਥਾਈਂ, ਆਵੇ ਜਾਵੇ ਕਰ ਕਰ ਧਾਈਆ। ਪਕੜ ਉਠਾਏ ਫੜ ਫੜ ਬਾਹੀਂ, ਲੁਕਿਆ ਰਹਿਣ ਨਾ ਕੋਈ ਪਾਈਆ। ਆਪੇ ਪਿਤਾ ਆਪੇ ਮਾਈ, ਪੂਤ ਸਪੂਤਾ ਆਪ ਹੋ ਜਾਈਆ। ਗੁਰਮੁਖਾਂ ਉਠਾਏ ਫੜ ਫੜ ਬਾਹੀਂ, ਕਲਜੁਗ ਅੰਤਮ ਮੇਲ ਮਿਲਾਈਆ। ਕਲਜੁਗ ਜੀਵ ਕਾਗ ਵਾਂਗ ਰਹੇ ਕੁਰਲਾਏ, ਸਾਚੀ ਚੋਗ ਨਾ ਕੋਈ ਚੁਗਾਈਆ। ਸੱਸਾ ਰੂਪ ਹਾਹਾ ਹੰਗਤਾ ਆਪ ਬਣਾਏ, ਸਾਚੀ ਸੰਗਤਾ ਰਿਹਾ ਮਿਲਾਈਆ। ਆਤਮ ਧਾਰਾ ਇਕ ਵਹਾਏ ਗੰਗਤਾ, ਗੰਗਾ ਗੋਦਾਵਰੀ ਬੈਠੀ ਮੁਖ ਛੁਪਾਈਆ। ਜੋ ਜਨ ਦਰ ਭਿਖਾਰੀ ਆਏ ਮੰਗਤਾ, ਸ਼ਬਦ ਦਾਤਾ ਹਰਿ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੌਥੇ ਘਰ ਦੇਵੇ ਵਰ, ਨਿਰਗੁਣ ਸਰਗੁਣ ਵਿਚ ਸਮਾਈਆ। ਨਿਰਗੁਣ ਸਰਗੁਣ ਰੂਪ ਸਮਾਇਆ, ਆਪਣਾ ਰੂਪ ਵਟਾਇੰਦਾ। ਪੰਜ ਤਤ ਨਾ ਕੋਈ ਰਖਾਇਆ, ਹੱਡ ਨਾੜੀ ਮਾਸ ਨਾ ਕੋਈ ਦਿਸਾਇੰਦਾ। ਬੂੰਦ ਰਕਤ ਨਾ ਕੋਈ ਉਪਾਇਆ, ਨੌ ਦਰ ਨਾ ਵੇਖ ਵਖਾਇੰਦਾ। ਮਤ ਬੁਧ ਨਾ ਨਾਲ ਰਲਾਇਆ, ਜੀਵਾਂ ਜੰਤਾਂ ਸੰਗ ਨਿਭਾਇੰਦਾ। ਸ਼ਬਦ ਸਰੂਪੀ ਏਕਾ ਸਾਚਾ ਰਥ ਚਲਾਇਆ, ਗੁਰਮੁਖ ਸੁਰਤ ਸਵਾਣੀ ਸਾਚੀ ਆਪ ਬਹਾਇੰਦਾ। ਅਕੱਥ ਅਕਥਨਾ ਅਜੱਪਾ ਜਾਪ ਜਪਾਇਆ, ਰਸਨਾ ਜਿਹਵਾ ਨਾ ਕੋਈ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੌਥਾ ਘਰ ਹੋਇਆ ਬਾਹਰ, ਪੰਚਮ ਰਾਹ ਤਕਾਇੰਦਾ। ਪੰਚਮ ਘਰ ਪੁਰਖ ਅਬਿਨਾਸ਼ਾ, ਏਕਾ ਏਕ ਉਪਾਇਆ। ਏਕਾ ਮੰਡਲ ਏਕਾ ਰਾਸਾ, ਏਕਾ ਰੰਗ ਰੰਗਾਇਆ। ਆਦਿ ਪੁਰਖ ਖੇਲੇ ਖੇਲ ਤਮਾਸ਼ਾ, ਚਾਰੋਂ ਕੁੰਟ ਵੇਖ ਵਖਾਇਆ। ਨਾ ਕੋਈ ਪ੍ਰਿਥਮੀ ਨਾ ਆਕਾਸ਼ਾ, ਲੋਆਂ ਪੁਰੀਆਂ ਦਿਸ ਨਾ ਆਇਆ। ਲੱਖ ਚੁਰਾਸੀ ਆਪੇ ਰੱਖੇ ਵਾਸਾ, ਦੇਵਤ ਸੁਰ ਨਾ ਕੋਈ ਜਣਾਇਆ। ਬ੍ਰਹਮਾ ਵਿਸ਼ਨੂੰ ਨਾ ਹੋਏ ਨਿਰਾਸਾ, ਪ੍ਰਭ ਸਾਚੀ ਸੇਵਾ ਲਾਇਆ। ਪੰਚਮ ਘਰ ਸਰਬ ਗੁਣਤਾਸਾ, ਆਪਣੀ ਜੋਤ ਜਗਾਇਆ। ਆਪਣਾ ਆਪ ਦਏ ਭਰਵਾਸਾ, ਸੰਗੀ ਸਾਥੀ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਚ ਧਾਮ ਸੁਹਾਇਆ। ਪੰਚਮ ਧਾਮ ਹਰਿ ਬਨਵਾਰੀ, ਆਪਣਾ ਆਪ ਸੁਹਾਇਆ। ਖੇਲੇ ਖੇਲ ਖੇਲਣਹਾਰੀ, ਆਪਣੀ ਖੇਲ ਰਚਾਇਆ। ਤ੍ਰੈਗੁਣ ਮਾਇਆ ਨਾ ਕੋਈ ਪਸਾਰੀ, ਪੰਜ ਤਤ ਨਾ ਕੋਈ ਦਿਸਾਇਆ। ਆਪ ਆਪਣੀ ਕਲ ਆਪੇ ਧਾਰੀ, ਕਲਧਾਰੀ ਆਪ ਅਖਵਾਇਆ। ਆਪ ਆਪਣੀ ਪੈਜ ਸੁਆਰੀ, ਆਪ ਆਪਣਾ ਪਰਦਾ ਲਾਹਿਆ। ਨਿਰਮਲ ਜੋਤ ਕਰ ਉਜਿਆਰੀ, ਨਿਰੰਕਾਰੀ ਰੂਪ ਵਟਾਇਆ। ਸ਼ਬਦ ਨਾ ਦਿਸੇ ਕੋਈ ਜੈਕਾਰੀ, ਹਰਿ ਸਾਚੀ ਸੇਵਾ ਲਾਇਆ। ਸਤਿਨਾਮ ਹਰਿ ਵਡ ਭੰਡਾਰੀ, ਘਰ ਸਾਚੇ ਇਕ ਟਿਕਾਇਆ। ਨਾਨਕ ਬਣਿਆ ਦਰ ਭਿਖਾਰੀ, ਪ੍ਰਭ ਸਾਚੇ ਝੋਲੀ ਪਾਇਆ। ਕਬੀਰਾ ਰੋਵੇ ਜ਼ਾਰੋ ਜ਼ਾਰੀ ਨੇਤਰ ਨੈਣ ਮੁੰਧਾਰੀ, ਸਾਜਨ ਲੱਖ ਚੁਰਾਸੀ ਗਈ ਹਾਰੀ, ਚਾਰ ਜੁਗ ਪਾਰਬ੍ਰਹਮ ਕਿਸੇ ਹੱਥ ਨਾ ਆਇਆ। ਚੌਥੇ ਘਰ ਮਾਰ ਉਡਾਰੀ, ਸਾਧ ਸੰਤ ਬੈਠੇ ਡੇਰਾ ਲਾਇਆ। ਗੁਰਮੁਖ ਸਾਚੇ ਕਰੋ ਤਿਆਰੀ, ਪ੍ਰਭ ਸਾਚਾ ਰਾਹ ਵਿਖਾਇਆ। ਨਿਹਕਲੰਕ ਜੋਧਾ ਸੂਰ ਬਲੀ ਬਲਕਾਰੀ, ਲੋਆਂ ਪੁਰੀਆਂ ਪਾਰ ਕਿਨਾਰਾ ਇਕ ਵਖਾਇਆ। ਆਵੇ ਜਾਵੇ ਵਾਰੋ ਵਾਰੀ, ਆਪਣੀ ਰਚਨ ਰਚਾਇਆ। ਗੋਬਿੰਦ ਕਾਇਆ ਕਰੇ ਪਿਆਰੀ, ਸਾਚਾ ਮੇਲ ਮਿਲਾਇਆ। ਸੋਹੰ ਚੋਲੇ ਨਾਲ ਸ਼ਿੰਗਾਰੀ, ਪਹਿਲਾ ਰੰਗ ਰੰਗਾਇਆ। ਕਲਗੀ ਤੋੜਾ ਸੀਸ ਦਸਤਾਰੀ, ਸਾਚਾ ਨਾਮ ਲਗਾਇਆ। ਸ਼ਸਤਰ ਖੰਡਾ ਫੜ ਦੋ ਧਾਰੀ, ਬ੍ਰਹਿਮੰਡਾਂ ਰਿਹਾ ਜਗਾਇਆ। ਕਲਜੁਗ ਤੇਰੀ ਅੰਤਮ ਵਾਰੀ, ਮਨਮੁਖਾਂ ਕੰਡਾਂ ਰਿਹਾ ਵਢਾਇਆ। ਜੇਰਜ ਅੰਡਾਂ ਪਾਵੇ ਸਾਰੀ, ਹਰਿ ਆਪਣੀ ਬਣਤ ਰਿਹਾ ਬਣਾਇਆ। ਸੰਮਤ ਚੌਦਾਂ ਤੇਰੀ ਥਿਤ ਵਿਚਾਰੀ, ਏਕਾ ਇੱਕੀ ਏਕਮ ਜਣਾਇਆ। ਸਤਿਜੁਗ ਤੇਰੀ ਬੰਨ੍ਹੇ ਸਾਚੀ ਧਾਰੀ, ਮਨਮੁਖ ਜੀਵਾਂ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੰਚਮ ਘਰ ਸੁਹਾਇਆ। ਪੰਚਮ ਘਰ ਹਰਿ ਭਗਵਾਨਾ, ਭਗਵਨ ਰੂਪ ਸਮਾਇਆ। ਜਨ ਭਗਤਾਂ ਦੇਵੇ ਸਾਚਾ ਦਾਨਾ, ਦਾਤਾ ਦਾਨੀ ਆਪ ਅਖਵਾਇਆ। ਤਨ ਬੰਨ੍ਹੇ ਏਕਾ ਨਾਮ ਗਾਨਾ, ਮੁਖ ਸਾਚਾ ਸਗਣ ਮਨਾਇਆ। ਪਰਕਾਸ਼ ਕੋਟ ਤੇਜਨ ਭਾਨਾ, ਇਕ ਆਕਾਰ ਰਿਹਾ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੇਲਾ ਸਚ ਘਰ, ਹਰਿ ਸਹਿਜੇ ਰਿਹਾ ਸਮਾਇਆ। ਪੰਚਮ ਘਰ ਸ਼ਬਦ ਅਨਾਦ, ਅੱਠੇ ਪਹਿਰ ਧੁਨਕਾਰਿਆ। ਆਪ ਵਜਾਏ ਹਰਿ ਬ੍ਰਹਿਮਾਦ, ਸੁਣੇ ਸੁਣਾਏ ਵੱਡ ਬਲਕਾਰਿਆ। ਖੇਲੇ ਖੇਲ ਆਦਿ ਜੁਗਾਦਿ, ਖੇਲਣਹਾਰਾ ਵਡ ਸੰਸਾਰਿਆ। ਸੰਤ ਸੁਹੇਲੇ ਸਾਚੇ ਲਾਧ, ਦੇਵੇ ਦਰਸ ਅਗੰਮ ਅਪਾਰਿਆ। ਮੇਲ ਮਿਲਾਏ ਮਾਧਵ ਮਾਧ, ਨੇਤਰ ਨੈਣ ਰਿਹਾ ਉਘਾੜਿਆ। ਵੇਖ ਵਖਾਏ ਸੰਤ ਸਾਧ, ਮਨਮੁਖ ਚਬਾਏ ਆਪਣੀ ਦਾੜ੍ਹਿਆ। ਜੋ ਜਨ ਦਿਵਸ ਰੈਣ ਰਸਨਾ ਜਿਹਵਾ ਰਹੇ ਅਰਾਧ, ਨੇੜ ਨਾ ਆਏ ਪੰਚਮ ਧਾੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੇਲਾ ਸਚ ਘਰ, ਘਰ ਪੰਚਮ ਦੇਵੇ ਵਾੜਿਆ। ਪੰਚਮ ਘਰ ਸ਼ਬਦ ਜਣਾਈ, ਨਾਮ ਸਤਿ ਉਪਾਇਆ। ਨਾਮ ਸਤਿ ਹਰਿ ਸੇਵਾ ਸਤਿਗੁਰ ਸਾਚਾ ਰਿਹਾ ਸੁਣਾਇਆ। ਤਤ ਮਤ ਹਰਿ ਇਕ ਬੁਝਾਈ, ਚਰਨ ਨੱਤ ਬੰਧਾਇਆ। ਧੀਰਜ ਸੰਤੋਖ ਹਰਿ ਝੋਲੀ ਪਾਈ, ਅੰਤਮ ਮੋਖ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਸਚ ਘਰ, ਸਚ ਦਵਾਰ ਰਿਹਾ ਸੁਹਾਇਆ। ਪੰਚਮ ਘਰ ਧੁਰ ਫ਼ਰਮਾਣਾ, ਏਕਾ ਸ਼ਬਦ ਜਣਾਈਆ। ਆਪੇ ਜਾਣੇ ਹਰਿ ਤਰਾਨਾ, ਛੱਤੀ ਰਾਗ ਭੇਵ ਨਾ ਪਾਈਆ। ਨਾ ਕੋਈ ਜਾਣੇ ਵੇਦ ਪੁਰਾਨਾ, ਖਾਣੀ ਬਾਣੀ ਰਹੀ ਗਾਈਆ। ਹੱਥ ਨਾ ਆਏ ਅੰਜੀਲ ਕੁਰਾਨਾਂ, ਈਸਾ ਮੂਸਾ ਦਏ ਦੁਹਾਈਆ। ਸੰਗ ਮੁਹੰਮਦ ਵੇਖੇ ਮਾਰ ਧਿਆਨਾ, ਅਲ੍ਹਾ ਹੂ ਹੂ ਨਾਅਰਾ ਲਾਈਆ। ਅਹਿਨਲ ਹੱਕ ਦਰ ਪਰਵਾਨਾ, ਘਰ ਸਾਚੇ ਰਿਹਾ ਕਰਾਈਆ। ਚੌਥਾ ਘਰ ਪਦ ਨਿਰਬਾਨਾ, ਅੱਲਾ ਰਾਣੀ ਪਰਦਾ ਪਾਈਆ। ਪੰਚਮ ਘਰ ਹਰਿ ਮਕਾਨਾ, ਬੈਠਾ ਆਸਣ ਲਾਈਆ। ਨਾ ਕੋਈ ਤੀਰ ਨਾ ਕੋਈ ਨਿਸ਼ਾਨਾ, ਤੇਜ ਕਟਾਰ ਨਾ ਕੋਈ ਰਖਾਈਆ। ਨਾ ਕੋਈ ਬਸਤਰ ਸ਼ਸਤਰ ਪੀਣਾ ਖਾਣਾ, ਮੀਤ ਮੁਰਾਰ ਨਾ ਕੋਈ ਅਖਵਾਈਆ। ਨਾ ਕੋਈ ਸੁਣੇ ਸੁਣਾਏ ਦੂਸਰ ਗਾਨਾ, ਸਾਧ ਸੰਤ ਬੈਠੇ ਆਸਣ ਲਾਈਆ। ਜੋਤ ਸਰੂਪੀ ਹਰਿ ਭਗਵਾਨਾ, ਆਪੇ ਵਸਿਆ ਸਚ ਮਕਾਨਾ, ਪੰਚਮ ਘਰ ਸੁਹਾਈਆ। ਪੰਚਮ ਘਰ ਉਚ ਅਟੱਲਾ, ਹਰਿ ਸਾਚੇ ਆਪ ਉਸਾਰਿਆ। ਆਪੇ ਬੈਠ ਇਕ ਇਕੱਲਾ, ਖੇਲੇ ਖੇਲ ਅਪਾਰਿਆ। ਆਪਣੀ ਜੋਤੀ ਆਪੇ ਰੱਲਾ, ਹਰਿ ਸ਼ਬਦ ਬਣਤ ਬਣਾ ਰਿਹਾ। ਨਾਮ ਰਖਾਏ ਨਿਹਚਲ ਅਚੱਲਾ, ਭੇਵ ਕੋਈ ਨਾ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਪੰਚਮ ਭਾਗ ਲਗਾ ਰਿਹਾ। ਪੰਚਮ ਘਰ ਵਡ ਵਡ ਭਾਗੀ, ਏਕਾ ਏਕ ਸੁਹਾਇੰਦਾ। ਆਦਿ ਸ਼ਕਤ ਆਪੇ ਜਾਗੀ, ਆਪਣਾ ਰੂਪ ਵਿਖਾਇੰਦਾ। ਸ਼ਬਦ ਮਿਲਿਆ ਸਾਚਾ ਰਾਗੀ, ਨਾਮ ਸਤਿ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਦਰ ਕਰ ਪਰਵਾਨ, ਹਰਿ ਸਾਚਾ ਆਪ ਕਰਾਇੰਦਾ। ਆਪੇ ਦੇਵਣਹਾਰਾ ਮਾਣਾ, ਆਪੇ ਮੇਟ ਮਿਟਾਇੰਦਾ। ਆਪ ਝੁਲਾਏ ਜੁਗ ਜੁਗ ਨਿਸ਼ਾਨਾ, ਆਪੇ ਖ਼ਾਕ ਰੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੀਤਾ ਆਪ ਹੋ ਆਇੰਦਾ। ਪੰਚਮ ਮੀਤਾ ਹਰਿ ਗਿਰਧਾਰੀ, ਕਲਜੁਗ ਵੇਖ ਵਖਾਈਆ। ਨੌ ਖੰਡ ਪ੍ਰਿਥਮੀ ਕਲ ਸਿਕਦਾਰੀ, ਝੂਠੀ ਰੈਣ ਛਾਈਆ। ਭਰਮੇ ਭੁੱਲੇ ਜੀਵ ਗਵਾਰੀ, ਮਾਇਆ ਮਮਤਾ ਤਨ ਪਿਸਾਈਆ। ਗੁਰ ਦਰ ਮੰਦਰ ਮਸਜਿਦ ਹਾਹਾਕਾਰੀ, ਜੂਠਾ ਝੂਠਾ ਵਣਜ ਕਰਾਈਆ। ਸੰਤ ਸੁਹੇਲੇ ਮੇਲੇ ਇਕ ਇਕੇਲੇ ਨਾ ਕੋਈ ਪਾਵੇ ਸਾਰੀ, ਗੁਰ ਪੀਰ ਆਪੇ ਅਖਵਾਈਆ। ਮਿਲਿਆ ਮੇਲ ਨਾ ਹਰਿ ਗਿਰਧਾਰੀ, ਕਾਇਆ ਸੁੰਞੀ ਸੇਜ ਰਖਾਈਆ। ਪੰਚਾਂ ਕਾਇਆ ਰਹੇ ਸਰਦਾਰੀ, ਦੁਰਮਤ ਮੈਲ ਨਾ ਮਨ ਧਵਾਈਆ। ਸਾਚੇ ਕੰਤ ਨਾ ਹੋਏ ਪਿਆਰੀ, ਨਾਰ ਦੁਹਾਗਣ ਰਹੀ ਕੁਰਲਾਈਆ। ਗੁਰਮੁਖ ਵਿਰਲਾ ਸੰਤ ਕੰਤ ਸੁਹਾਗਣ ਨਾਰੀ, ਸਾਚੀ ਸੇਜਾ ਰਿਹਾ ਹੰਢਾਈਆ। ਫੂਲਨ ਬਰਖਾ ਲੱਗੇ ਅਪਰ ਅਪਾਰੀ, ਆਪ ਆਪਣੀ ਦਇਆ ਕਮਾਈਆ। ਆਪੇ ਬਣਿਆ ਭੁਜਾ ਪਸਾਰੀ, ਸਾਚੀ ਗੋਦੀ ਰਿਹਾ ਉਠਾਈਆ। ਦਿਵਸ ਰੈਣ ਕਰੇ ਪਿਆਰੀ, ਵਿਛੜ ਕਦੇ ਨਾ ਜਾਈਆ। ਸ਼ਬਦ ਚੋਲਾ ਤਨ ਸ਼ਿੰਗਾਰੀ, ਏਕਾ ਰੰਗ ਰੰਗਾਈਆ। ਆਪ ਵਸਾਏ ਉਚ ਮਹੱਲ ਅਟੱਲ ਅਟਾਰੀ, ਦਰ ਦਰਵਾਜ਼ਾ ਆਪਣੀ ਹੱਥੀਂ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪੰਚਮ ਮੇਲਾ ਸਹਿਜ ਸੁਭਾਈਆ। ਪੰਚਮ ਮੇਲਾ ਦਰ ਦਰਬਾਰ, ਆਪਣਾ ਆਪ ਕਰਾਇਆ। ਆਪ ਕਰਾਏ ਖ਼ਬਰਦਾਰ, ਸਾਚਾ ਰਾਹ ਵਿਖਾਇਆ। ਕਲਜੁਗ ਤੇਰੀ ਕਾਲੀ ਧਾਰ, ਮੁਖ ਕਾਲਾ ਪੱਲੂ ਪਾਇਆ। ਈਸਾ ਮੂਸਾ ਹੋ ਤਿਆਰ, ਸੰਗ ਮੁਹੰਮਦ ਚਾਰ ਯਾਰ ਡੌਰੂ ਵਾਹਿਆ। ਅਲ੍ਹਾ ਰਾਣੀ ਪ੍ਰਭ ਪਾਏ ਸਾਰ, ਏਕਾ ਪੱਲੂ ਸਿਰ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਅੰਤਮ ਲੇਖਾ, ਨਾ ਕੋਈ ਜਾਣੇ ਔਲੀਆ ਪੀਰ ਸ਼ੇਖ਼ਾ, ਆਪ ਆਪਣੇ ਹੱਥ ਰਖਾਇਆ। ਹਰਿ ਹਰਿ ਇਕ ਇਕੱਲਾ ਏਕੰਕਾਰ, ਏਕ ਅਖਵਾਇਆ। ਸ਼ਬਦ ਬਣਾਏ ਮੀਤ ਮੁਰਾਰ, ਆਪਣਾ ਸੰਗ ਨਿਭਾਇਆ। ਤੀਜਾ ਨੇਤਰ ਵੇਖ ਉਘਾੜ, ਗੁਰਮੁਖ ਸਾਚੇ ਰਿਹਾ ਜਣਾਇਆ। ਚੌਥੇ ਘਰ ਦੇਵੇ ਵਾੜ, ਹਰਿ ਸੰਤਾਂ ਮੇਲ ਮਿਲਾਇਆ। ਪੰਚਮ ਮੇਲਾ ਇਕ ਦਵਾਰ, ਪੰਚਾਂ ਵਿਚ ਸਮਾਇਆ। ਨਿਹਕਲੰਕਾ ਨਰ ਅਵਤਾਰ, ਨਰ ਨਰਾਇਣ ਆਪ ਅਖਵਾਇਆ। ਨਰ ਨਰਾਇਣ ਖੇਲ ਅਪਾਰ, ਨਰ ਹਰਿ ਆਪ ਸਮਾਇਆ। ਆਦਿ ਪੁਰਖ ਅਗੰਮ ਅਪਾਰ, ਅਗੰਮ ਅਗੰਮਾ ਬਣ ਕੇ ਆਇਆ। ਅਲੱਖ ਅਲੱਖਣਾ ਵਡ ਵਡ ਬਲਕਾਰ, ਕੋਈ ਲੱਖ ਨਾ ਸਕੇ ਰਾਇਆ। ਹੋਏ ਪਰਤੱਖਨਾ ਵਿਚ ਸੰਸਾਰ, ਆਪਣੀ ਕਲ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਪੰਚਾਂ ਨਾਮ ਸੁਹਾਇਆ। ਪੰਚਮ ਅੱਖਰ ਜਗਤ ਨਿਸ਼ਾਨਾ, ਹਰਿ ਸਾਚਾ ਰਿਹਾ ਲਗਾਈਆ। ਨਿਹਕਲੰਕ ਬਲੀ ਬਲਵਾਨਾ, ਨਿਰਗੁਣ ਖੇਲ ਖਿਲਾਈਆ। ਸਰਗੁਣ ਵੇਖੇ ਮਾਰ ਧਿਆਨਾ, ਲੱਖ ਚੁਰਾਸੀ ਬੈਠਾ ਆਸਣ ਲਾਈਆ। ਰਾਗ ਸੁਣਾਏ ਇਕ ਤਰਾਨਾ, ਸਾਚਾ ਨਾਉਂ ਵਜਾਈਆ। ਹਰਿਜਨ ਮੇਲਾ ਮੇਲ ਸ੍ਰੀ ਭਗਵਾਨਾ, ਆਪ ਆਪਣੀ ਬੂਝ ਬੁਝਾਈਆ। ਜੁਗ ਜੁਗ ਝੁਲਾਏ ਧਰਮ ਨਿਸ਼ਾਨਾ, ਧਰਮੀ ਧਰਮ ਰਿਹਾ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਪੰਚਮ ਮੇਲ ਮਿਲਾਈਆ। ਪੰਚਮ ਅੱਖਰ ਜਗਤ ਵਿਧਾਤਾ, ਆਪਣਾ ਆਪ ਉਪਾਇੰਦਾ। ਆਪੇ ਹੋਏ ਪਿਤਾ ਮਾਤਾ, ਆਪੇ ਬਣਤ ਬਣਾਇੰਦਾ। ਆਪੇ ਦੇਵਣਹਾਰਾ ਦਾਤਾ, ਆਪੇ ਝੋਲੀ ਅੱਗੇ ਡਾਹਿੰਦਾ। ਆਪ ਬਣਾਏ ਚਰਨ ਨਾਤਾ, ਆਪੇ ਸੇਵ ਕਮਾਇੰਦਾ। ਆਪੇ ਬੈਠ ਇਕ ਇਕਾਂਤਾ, ਨਿਰਗੁਣ ਖੇਲ ਖਿਲਾਇੰਦਾ।  ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਵੈਰ ਆਪ ਅਖਵਾਇੰਦਾ। ਨਿਰਗੁਣ ਨਿਰਵੈਰ ਨਰ ਨਿਰੰਕਾਰਿਆ। ਦੋ ਜਹਾਨਾਂ ਆਪੇ ਕਰੇ ਸੈਰ, ਆਵੇ ਜਾਵੇ ਵਾਰੋ ਵਾਰਿਆ। ਜਨ ਭਗਤਾਂ ਤਾਰੇ ਕਰ ਕਰ ਮਿਹਰ, ਹਰਿ ਸ਼ਬਦੀ ਮੇਲ ਮਿਲਾ ਰਿਹਾ। ਆਪ ਚੁਕਾਏ ਮੇਰ ਤੇਰ, ਅੰਧ ਅੰਧੇਰ ਮਿਟਾ ਰਿਹਾ। ਚਰਨ ਲਿਆਏ ਬਹਾਏ ਘੇਰ ਘੇਰ, ਸੋਹੰ ਖੰਡਾ ਹੱਥ ਉਠਾ ਲਿਆ ਪੰਚਮ ਜੇਠੀ ਪਰਗਟ ਹੋਏ ਸ਼ੇਰ ਦਲੇਰ, ਸੰਮਤ ਚੌਦਾਂ ਭੇਵ ਖੁਲ੍ਹਾ ਰਿਹਾ। ਲੱਖ ਚੁਰਾਸੀ ਦੇਵੇ ਭੇੜ, ਰਾਜ ਰਾਜਾਨਾਂ ਆਪ ਉਠਾ ਰਿਹਾ। ਬ੍ਰਹਮਾ ਸ਼ਿਵ ਲੋਆਂ ਪੁਰੀਆਂ ਸਭ ਦੀ ਜੜ੍ਹ ਦਏ ਉਖੇੜ, ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਮੁਖ ਭੁਆ ਰਿਹਾ। ਕਲਜੁਗ ਦੇਵਣਹਾਰਾ ਏਕਾ ਗੇੜ, ਗੇੜਨਹਾਰਾ ਆਪ ਅਖਵਾ ਰਿਹਾ। ਪੰਜ ਤਤ ਕਾਇਆ ਅੰਦਰ ਰਿਹਾ ਛੇੜਾਂ ਛੇੜ, ਲੋਭ ਮੋਹ ਕਰ ਹੰਕਾਰਿਆ। ਅੰਤਮ ਕਰੇ ਹੱਕ ਨਿਬੇੜ, ਸੰਮਤ ਸੋਲਾਂ ਰਾਹ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਖੇਲ ਖਿਲਾ ਰਿਹਾ। ਨਿਰਗੁਣ ਖੇਲ ਹਰਿ ਗੋਬਿੰਦ, ਗੋਬਿੰਦ ਰੂਪ ਵਟਾਇੰਦਾ। ਪਰਗਟ ਹੋਇਆ ਭਾਰਤ ਖੰਡੀ ਹਿੰਦ, ਜੰਬੁ ਦੀਪ ਸੁਹਾਇੰਦਾ। ਹਰਿਜਨ ਉਪਾਏ ਬਿੰਦ, ਮਨਮੁਖ ਲਾਏ ਚਾਰੋਂ ਕੁੰਟ ਨਿੰਦ, ਦਹਿ ਦਿਸ਼ਾ ਭਰਮ ਭੁਲਾਇੰਦਾ। ਕਲਜੁਗ ਜੂਠੀ ਝੂਠੀ ਧਾਰਾ ਵਹਿਣ ਸਾਗਰ ਸਿੰਧ, ਲੋਭ ਮੋਹ ਹੰਕਾਰ ਬੇੜਾ ਕਰ ਤਿਆਰ, ਵੰਞ ਮੁਹਾਣਾ ਨਾ ਕੋਈ ਵਖਾਇੰਦਾ। ਕਲਜੁਗ ਅੰਤਮ ਮੇਟ ਪਸਾਰ, ਗੋਬਿੰਦ ਕਾਇਆ ਖੇਲ ਬਣਾਇੰਦਾ। ਨਿਹਕਲੰਕ ਲਏ ਅਵਤਾਰ, ਆਪ ਆਪਣੀ ਬਣਤ ਬਣਾਇੰਦਾ। ਸ਼ਬਦੀ ਜੋਤੀ ਨਿਰਗੁਣ ਧਾਰ, ਹਰਿ ਹਰਿ ਹਰਿ ਵਿਚ ਸਮਾਇੰਦਾ। ਆਪਣੀ ਕਰਨੀ ਰਿਹਾ ਕਰ, ਦਿਸ ਕਿਸੇ ਨਾ ਆਇੰਦਾ। ਜਗਤ ਮਰਨੀ ਰਿਹਾ ਮਰ, ਨਾ ਲਹਿਣਾ ਮੂਲ ਚੁਕਾਇੰਦਾ। ਏਕਾ ਅੱਖਰ ਜਾਏ ਪੜ੍ਹ, ਆਵਣ ਜਾਵਣ ਫੰਦ ਕਟਾਇੰਦਾ। ਦਰਸ ਦਿਖਾਏ ਸਾਚਾ ਹਰਿ ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਤਤ ਰਖਾਇੰਦਾ। ਆਪੇ ਤੋੜੇ ਕਿਲ੍ਹਾ ਹੰਕਾਰੀ ਗੜ੍ਹ, ਸ਼ਬਦ ਖੰਡਾ ਹੱਥ ਉਠਾਇੰਦਾ। ਤ੍ਰੈਗੁਣ ਮਾਇਆ ਜਾਏ ਸੜ, ਪ੍ਰਭ ਲੇਖਾ ਰਿਹਾ ਚੁਕਾਇੰਦਾ। ਗੁਰਮੁਖਾਂ ਜੋਤ ਜਗਾਏ ਬਹੱਤਰ ਨੜ, ਦੀਪਕ ਇਕ ਗਿਆਨ ਟਿਕਾਇੰਦਾ। ਦਰਸ ਦਿਖਾਏ ਅੱਗੇ ਖੜ੍ਹ, ਦਸਮ ਦਵਾਰੀ ਕੁੰਡਾ ਲਾਹਿੰਦਾ। ਆਤਮ ਸੇਜਾ ਸਚ ਸਿੰਘਾਸਣ ਉਪਰ ਚੜ੍ਹ, ਬੈਠਾ ਭੁਜਾ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਾਹਾਰ ਨਿਰਵੈਰ ਹੋ ਆਇੰਦਾ। ਨਿਰਵੈਰ ਨਿਰੰਕਾਰ ਹਰਿ ਨਿਰੰਜਣਾ, ਅਕਲ ਕਲ ਵਰਤਾਈਆ। ਜਨ ਭਗਤਾਂ ਮਿਲੇ ਮੇਲ ਸਾਚੇ ਸੱਜਣਾ, ਵਿਛੜ ਕਦੇ ਨਾ ਜਾਈਆ। ਚਰਨ ਧੂੜ ਕਰਾਏ ਮਜਨਾ, ਕਲਜੁਗ ਅੰਤਮ ਰਿਹਾ ਕਰਾਈਆ। ਮਦਿਰਾ ਮਾਸ ਜਿਸ ਜਨ ਤਜਣਾ, ਘਰ ਸਾਚੇ ਮੇਲ ਮਿਲਾਈਆ। ਅੰਮ੍ਰਿਤ ਪੀ ਪੀ ਗੁਰਮੁਖ ਵਿਰਲੇ ਰੱਜਣਾ, ਮਨਮੁਖ ਰਸਨਾ ਕਾਗ ਵਾਂਗ ਕੁਰਲਾਈਆ। ਗੜ੍ਹ ਹੰਕਾਰੀ ਭਾਂਡਾ ਪ੍ਰਭ ਸਾਚੇ ਭੰਨਣਾ, ਸ਼ਬਦ ਖੰਡਾ ਰਿਹਾ ਉਠਾਈਆ। ਕਲਜੁਗ ਲਾਉਣ ਨਾ ਦੇਵੇ ਅੱਜਨਾ ਪੱਜਨਾ, ਦੇਵੇ ਅੰਤਮ ਵੇਖ ਵਖਾਈਆ। ਨਾ ਕੋਈ ਕਰੇ ਕਰਾਏ ਮੱਕਾ ਕਾਅਬਾ ਹੱਜਨਾ, ਮੁੱਲਾਂ ਸ਼ੇਖ਼ਾਂ ਰਿਹਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਾਹਾਰ ਸੱਜਣ ਘਰ ਬੈਠਾ ਆਸਣ ਲਾਈਆ। ਨਿਜ ਘਰ ਆਸਣ ਹਰਿ ਨਿਰੰਕਾਰ, ਏਕਾ ਏਕ ਰਖਾਇਆ। ਸ਼ਬਦ ਸਰੂਪੀ ਜੈ ਜੈ ਜੈਕਾਰ, ਦਿਵਸ ਰੈਣ ਕਰਾਇਆ। ਅੰਮ੍ਰਿਤ ਆਤਮ ਠੰਢੀ ਧਾਰ, ਰਿਹਾ ਮੁਖ ਚੁਆਇਆ। ਨੇਤਰ ਤੀਜਾ ਲੋਚਨ ਉਘਾੜ, ਆਪਣਾ ਦਰਸ ਦਿਖਾਈਆ। ਨੇੜ ਨਾ ਆਏ ਪੰਚਮ ਧਾੜ, ਆਪੇ ਮੇਟ ਮਿਟਾਈਆ। ਸਭ ਦੀ ਦਏ ਜੜ੍ਹ ਉਖਾੜ, ਮਿਲ ਮਿਲ ਗਾਈਆ। ਧੁਰ ਦਰਗਾਹੀ ਸਾਚਾ ਲਾੜ, ਗੁਰਮੁਖ ਨਾਰੀ ਆਪ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨੱਨਾ ਅੱਖਰ ਰਿਹਾ ਬਣਾਈਆ। ਨੱਨਾ ਅੱਖਰ ਏਕਾ ਅੰਕ, ਹਰਿ ਸਾਚਾ ਆਪ ਰਖਾਇੰਦਾ। ਦੂਸਰ ਵਸਤ ਨਾ ਕੋਈ ਲਏ ਮੰਗ, ਨਾ ਕੋਈ ਸੰਗ ਰਖਾਇੰਦਾ। ਖੋਲ੍ਹਿਆ ਮੁਖ ਅੰਮ੍ਰਿਤ ਧਾਰਾ ਗੰਗ, ਚਾਰ ਦੀਵਾਰੀ ਆਪ ਵਹਾਇੰਦਾ। ਸ਼ਬਦ ਰੰਗੀਲੇ ਬੈਠ ਪਲੰਘ, ਸਾਚੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਨਾਮ ਸਾਚਾ ਧਾਮ ਗੁਰਮੁਖਾਂ ਆਪ ਖੁਲ੍ਹਾਇੰਦਾ। ਨੱਨਾ ਨਾਮ ਏਕਾ ਧਾਮ, ਹਰਿ ਸਾਚੇ ਹੱਥ ਰਖਾਇਆ। ਅੰਮ੍ਰਿਤ ਆਤਮ ਆਪ ਪਿਆਇਆ ਸਾਚਾ ਜਾਮ, ਤ੍ਰਿਸ਼ਨਾ ਭੁੱਖ ਮਿਟਾਇਆ। ਕਰੇ ਕਰਾਏ ਕਵਣ ਕਾਮ, ਜੁਗ ਜੁਗ ਕਰਦਾ ਆਇਆ। ਕਲਜੁਗ ਮਿਟੇ ਅੰਧੇਰੀ ਸ਼ਾਮ, ਨਿਰਧਨ ਰਿਹਾ ਜਗਾਇਆ। ਦਰ ਘਰ ਸਾਚੇ ਕਰ ਬਿਸਰਾਮ, ਆਪਣੀ ਖ਼ੁਸ਼ੀ ਮਨਾਇਆ। ਜਨ ਭਗਤਾਂ ਲੇਖੇ ਲਾਏ ਚਾਮ, ਮਾਨਸ ਜਨਮ ਪਾਰ ਕਰਾਇਆ। ਕੋਇ ਨਾ ਮੰਗੇ ਹਰਿ ਹਰਿ ਦਾਮ, ਚਰਨ ਪ੍ਰੀਤੀ ਰਿਹਾ ਸਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੱਨਾ ਨਿਰਗੁਣ ਵੇਖ ਘਰ, ਏਕਾ ਮੁਖ ਖੁਲ੍ਹਾਇਆ। ਨੱਨਾ ਉਪਰ ਬੰਦ ਦਰ ਦਰਵਾਜ਼ਾ, ਗ਼ਰੀਬ ਨਿਵਾਜ ਕਰਾਇੰਦਾ। ਚਾਰੋਂ ਕੁੰਟ ਰਚਿਆ ਕਾਜਾ, ਹੇਠਾਂ ਮੁਖ ਰਖਾਇੰਦਾ। ਗੁਰਮੁਖਾਂ ਬਹਿ ਬਹਿ ਮਾਰੇ ਆਵਾਜਾ, ਲੋਕਮਾਤ ਰਾਹ ਤਕਾਇੰਦਾ। ਨਾਲ ਰਖਾਏ ਘੋੜਾ ਤਾਜਾ, ਸ਼ਬਦੀ ਜੋੜ ਜੁੜਾਇੰਦਾ। ਆਪ ਚਲਾਏ ਆਪਣਾ ਜਹਾਜ਼ਾ, ਰਥ ਰਥਵਾਹੀ ਆਪ ਹੋ ਆਇੰਦਾ। ਕਲਜੁਗ ਵੇਖੇ ਤੇਰਾ ਕਾਜਾ, ਲੱਖ ਚੁਰਾਸੀ ਫੋਲ ਫੁਲਾਇੰਦਾ। ਲਾੜੀ ਮੌਤ ਮੰਗੇ ਦਾਜਾ, ਮਨਮੁਖ ਜੀਵਾਂ ਝੋਲੀ ਪਾਇੰਦਾ। ਗੁਰਮੁਖਾਂ ਸਾਚਾ ਸਾਜਨ ਸਾਜਾ, ਹਰਿ ਸਾਚਾ ਮੇਲ ਮਿਲਾਇੰਦਾ। ਕਿਸੇ ਹੱਥ ਨਾ ਆਏ ਵਡ ਸ਼ਾਹੋ ਰਾਜਨ ਰਾਜਾ, ਸ਼ਾਹ ਸੁਲਤਾਨਾਂ ਭਿਖ ਮੰਗਾਇੰਦਾ। ਇਕ ਵਜਾਏ ਅਨਹਦ ਵਾਜਾ, ਗੁਰਮੁਖ ਤੇਰੀ ਕਾਇਆ ਮੰਦਰ ਅੰਦਰ ਆਪੇ ਬੈਠਾ ਕਾਇਆ ਅੰਦਰ ਗੁਰੂਦਵਾਰਾ ਸੋ ਸੁਹਾਇੰਦਾ। ਬਜਰ ਕਪਾਟੀ ਤੋੜੇ ਜੰਦਰ, ਕਿਸੇ ਹੱਥ ਨਾ ਆਏ ਗੋਰਖ ਮਛੰਦਰ, ਉਚੇ ਟਿੱਲੇ ਬਹਿ ਬਹਿ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੱਨਾ ਨਾਉਂ ਰਖਾਇੰਦਾ। ਨੱਨੇ ਉਠੇ ਏਕਾ ਤਾਲ, ਹਰਿ ਸਾਚਾ ਆਪ ਲਗਾਈਆ। ਟੇਢੀ ਬੰਕ ਰਿਹਾ ਲਗਾ, ਹਰਿ ਪ੍ਰਮੁਖ ਕਰਾਈਆ। ਏਕਾ ਧਾਰਾ ਰਿਹਾ ਚੁਆ, ਆਪਣੀ ਆਪ ਪਰਗਟਾਈਆ। ਉਪਰ ਦਏ ਟਿਕਾ, ਵਿਸਮਾਦੀ ਰੂਪ ਸਮਾਈਆ। ਆਪ ਆਪਣਾ ਹਰਿ ਛੁਪਾ, ਬੈਠਾ ਆਸਣ ਲਾਈਆ। ਨੱਨਾ ਹੇਠਾਂ ਮੂੰਹ ਖੁਲ੍ਹਾ, ਸ਼ਬਦ ਧਾਰਾ ਰਿਹਾ ਚਲਾਈਆ। ਮਾਤਲੋਕ ਤੇਰਾ ਏਕਾ ਰਾਹ, ਪ੍ਰਭ ਏਕਾ ਰਿਹਾ ਤਕਾਈਆ। ਬਣ ਬਣ ਆਏ ਜੁਗ ਜੁਗ ਮਲਾਹ, ਸੱਜਣ ਸੁਹੇਲਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰਾਹ ਚਲਾਈਆ। ਏਕਾ ਡੰਡਾ ਉਪਰ ਰੱਖ, ਪ੍ਰਭ ਸਾਚਾ ਰਾਹ ਰਖਾਇੰਦਾ। ਆਦਿ ਨਿਰੰਜਣ ਹੋ ਪਰਤੱਖ, ਏਕਾ ਧਾਮ ਸੁਹਾਇੰਦਾ। ਪੁਰਖ ਅਬਿਨਾਸ਼ੀ ਗਿਆ ਤੁੱਠ, ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਵੈਰ ਘਰ ਸਾਚੇ ਆਸਣ ਲਾਇੰਦਾ। ਨੱਨਾ ਰੱਖੇ ਹਰਿ ਨਿਰੰਕਾਰ, ਏਕਾ ਏਕ ਉਪਾਇਆ। ਹਾਹਾ ਹਰਿ ਹਰਿ ਵੇਖ ਵਿਚਾਰ, ਹਰਿ ਸਾਚਾ ਰਿਹਾ ਉਪਾਇਆ। ਪਾਰਬ੍ਰਹਮ ਪੁਰਖ ਅਪਾਰ, ਆਪਣੀ ਦਇਆ ਕਮਾਇਆ। ਲੱਖ ਚੁਰਾਸੀ ਕਰਮ ਵਿਚਾਰ, ਏਕਾ ਧਾਰ ਰਖਾਇਆ। ਆਪੇ ਵਸਿਆ ਅੰਦਰ ਬਾਹਰ ਗੁਪਤ ਜ਼ਾਹਿਰ ਖੇਲ ਰਚਾਇਆ। ਆਪੇ ਨਾਰੀ ਆਪੇ ਨਾਰ, ਕੰਤ ਸੁਹਾਗੀ ਰਿਹਾ ਅਖਵਾਇਆ। ਜੁਗ ਜੁਗ ਕਰਨ ਕਰਾਵਣ ਕਰਦਾ ਆਇਆ ਕਾਰ, ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਇਆ। ਕਲਜੁਗ ਤੇਰੀ ਕਾਲੀ ਧਾਰ, ਸਾਚਾ ਵਹਿਣ ਰਿਹਾ ਵਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਾਹਾ ਹਰਿ ਗੁਣ ਸਰਗੁਣ ਵੇਖ ਵਖਾਇਆ। ਹਾਹਾ ਹੁਕਮ ਸੱਚੀ ਸਰਕਾਰ, ਆਪੇ ਵੇਖੇ ਵਿਚ ਸੰਸਾਰ ਜੀਵ ਗਵਾਰਿਆ। ਪੰਜ ਤਤ ਪਾਏ ਸਾਰ, ਕਾਮ ਕਰੋਧ ਲੋਭ ਮੋਹ ਹੰਕਾਰਿਆ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰ, ਦੇਵੇ ਨਾਮ ਅਧਾਰਿਆ। ਪੂਰਬ ਕਰਮ ਰਿਹਾ ਵਿਚਾਰ, ਲਹਿਣਾ ਦੇਣਾ ਮੂਲ ਚੁਕਾ ਰਿਹਾ। ਭਾਣਾ ਸਹਿਣਾ ਨਰ ਨਿਰੰਕਾਰ, ਕਲਜੁਗ ਅੰਤਮ ਅੰਤ ਜਗਾ ਰਿਹਾ। ਸਾਧ ਸੰਤ ਨਾ ਪਾਇਣ ਸਾਰ, ਪੁਰਖ ਅਗੰਮਾ ਅਗੰਮੜੀ ਕਾਰ ਕਮਾ ਰਿਹਾ। ਸੰਮਤ ਚੌਦਾਂ ਵੇਖ ਵਿਚਾਰ, ਹਰਿ ਆਪਣਾ ਖੇਲ ਖਿਲਾ ਰਿਹਾ। ਨੇਤਨ ਨੇਤਾ ਚੇਤਨ ਚੇਤਾ, ਰੁੱਤ ਬਸੰਤੀ ਇਕ ਬਣਾ ਰਿਹਾ। ਗੁਰਮੁਖ ਵੇਖੇ ਕਾਇਆ ਖੇਤਾ, ਫਲ ਫੁਲਵਾੜੀ ਆਪ ਉਪਾ ਰਿਹਾ। ਆਪੇ ਹੋਏ ਮਾਂ ਪਿਉ ਬੇਟਾ, ਪੂਤ ਸਪੂਤਾ ਆਪ ਅਖਵਾ ਰਿਹਾ। ਪਰਗਟ ਹੋਏ ਪੰਚਮ ਜੇਠਾ, ਨਿਹਕਲੰਕ ਨਾਉਂ ਰਖਾ ਰਿਹਾ। ਨੱਨਾ ਹਾਹਾ ਸਾਚਾ ਸੰਗ, ਏਕਾ ਧਾਮ ਟਿਕਾ ਲਿਆ। ਗੁਰਮੁਖਾਂ ਪਰਖੇ ਅੰਤਮ ਨੀਤਾ, ਅੰਮ੍ਰਿਤ ਮੇਘ ਬਰਸਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋ ਅੱਖਰ ਜੋੜ ਜੁੜਾ ਲਿਆ। ਏਕਾ ਅੱਖਰ ਨੱਨਾ ਨਰ ਨਰਾਇਣ ਹੈ, ਆਦਿ ਅੰਤ ਏਕੰਕਾਰਿਆ। ਹਰਿਜਨ ਦੇਵੇ ਲਹਿਣ ਦੇਣ ਹੈ, ਜੁਗ ਜੁਗ ਆਪ ਚੁਕਾ ਰਿਹਾ। ਨਾ ਕੋਈ ਤੀਜਾ ਸਾਕ ਸੱਜਣ ਸੈਣ ਹੈ, ਭੈਣ ਭਾਈ ਨਾ ਕੋਈ ਅਖਵਾ ਲਿਆ। ਲਾੜੀ ਮੌਤ ਨਾ ਖਾਏ ਡੈਣ ਹੈ, ਜਿਸ ਜਨ ਆਪਣੀ ਦਇਆ ਕਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨੱਨਾ ਹਾਹਾ ਮੇਲ ਮਿਲਾ ਰਿਹਾ। ਨੱਨਾ ਕਰਮ ਵਿਚਾਰ, ਹਰਿ ਸਾਚੇ ਜੋਤ ਜਗਾਈਆ। ਕਲਜੁਗ ਤੇਰੀ ਕਾਲੀ ਧਾਰ, ਰੈਣ ਅੰਧੇਰੀ ਛਾਈਆ। ਸਾਧ ਸੰਤ ਰਹੇ ਪੁਕਾਰ, ਦਿਵਸ ਰੈਣ ਰਸਨਾ ਗਾਈਆ। ਧਰਤ ਮਾਤ ਰੋਵੇ ਜ਼ਾਰੋ ਜ਼ਾਰ, ਪ੍ਰਭ ਚਰਨ ਦਏ ਦੁਹਾਈਆ। ਧਰਮ ਰਾਏ ਖੋਲ੍ਹੇ ਕਿਵਾੜ ਖਾਲੀ ਕੁੰਡਾ ਰਿਹਾ ਵਿਖਾਈਆ। ਲਾੜੀ ਮੌਤ ਕਰ ਸ਼ਿੰਗਾਰ, ਦੋਵੇਂ ਨੈਣ ਬੈਠੀ ਸ਼ਰਮਾਈਆ। ਚਿਤਰ ਗੁਪਤ ਲੇਖ ਲਿਖਾਰ, ਦਰ ਬੈਠਾ ਹਿਸਾਬ ਮੁਕਾਈਆ। ਬ੍ਰਹਮਾ ਵੇਖੇ ਅੱਠੇ ਨੇਤਰ ਉਘਾੜ, ਚਾਰੇ ਮੁਖ ਰਸਨਾ ਗਾਈਆ। ਸ਼ਿਵ ਸ਼ੰਕਰ ਰਿਹਾ ਪੁਕਾਰ, ਦੋਵੇਂ ਜੋੜ ਸੀਸ ਝੁਕਾਈਆ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਰਿਹਾ ਕੁਰਲਾਈਆ। ਨੌ ਖੰਡ ਪ੍ਰਿਥਮੀ ਜੂਠਾ ਝੂਠਾ ਅਖਾੜ, ਸਚ ਵਣਜ ਨਾ ਕੋਈ ਕਰਾਈਆ। ਸੱਤਾਂ ਦੀਪਾਂ ਪੰਚਮ ਧਾੜ, ਦਿਵਸ ਰੈਣ ਰਹੀ ਸਤਾਈਆ। ਗੁਰਮੁਖ ਵਿਰਲਾ ਸਾਚਾ ਲਾੜ, ਪ੍ਰਭ ਚਰਨ ਧਿਆਨ ਬੈਠਾ ਇਕ ਰਖਾਈਆ। ਨੇਤਰ ਨੈਣਾਂ ਰਿਹਾ ਉਘਾੜ, ਸਚ ਦਰਸੀ ਦਰਸ ਵਿਖਾਈਆ। ਬਜਰ ਕਪਾਟੀ ਆਪੇ ਪਾੜ, ਆਪਣਾ ਭੇਵ ਖੁਲ੍ਹਾਈਆ। ਜੋਤ ਜਗਾਏ ਬਹੱਤਰ ਨਾੜ, ਜੋਤ ਨਿਰੰਜਣ ਸੇਵਾ ਲਾਈਆ। ਖੇਲੇ ਖੇਲ ਇਕ ਦਵਾਰ, ਏਕੰਕਾਰਾ ਰੂਪ ਸਮਾਈਆ। ਚਾਰ ਵਰਨਾਂ ਕਰ ਪਿਆਰ, ਸਾਚਾ ਰਾਹ ਚਲਾਈਆ। ਸਤਿਜੁਗ ਤੇਰੀ ਸਾਚੀ ਧਾਰ, ਪ੍ਰਭ ਆਪਣੇ ਹੱਥ ਰਖਾਈਆ। ਹਰਿ ਸੰਤਨ ਮੇਲਾ ਮੀਤ ਮੁਰਾਰ, ਜੁਗ ਜੁਗ ਰਿਹਾ ਕਰਾਈਆ। ਗੁਰ ਚੇਲਾ ਸੋਹੇ ਇਕ ਦਵਾਰ, ਗੁਰ ਗੋਬਿੰਦਾ ਸੰਗ ਰਲਾਈਆ। ਸੱਜਣ ਸੁਹੇਲਾ ਮੀਤ ਮੁਰਾਰ, ਕਲਜੁਗ ਤੇਰੀ ਅੰਤਮ ਵਾਰ, ਸੰਮਤ ਚੌਦਾਂ ਵੇਖ ਵਖਾਈਆ। ਚੌਦਾਂ ਤਬਕਾਂ ਮਾਰੇ ਮਾਰ, ਚੌਦਾਂ ਲੋਕਾਂ ਰਿਹਾ ਹਿਲਾਈਆ। ਪੁਰੀਆਂ ਲੋਆਂ ਕਰੇ ਖ਼ਬਰਦਾਰ, ਚਾਰੇ ਖਾਣੀ ਰਿਹਾ ਉਠਾਈਆ। ਖਾਣੀ ਬਾਣੀ ਵਸਿਆ ਬਾਹਰ, ਪ੍ਰਭ ਸਾਚਾ ਭੇਵ ਖੁਲ੍ਹਾਈਆ। ਈਸਾ ਮੂਸਾ ਆਈ ਹਾਰ, ਗਲ ਬੈਠੇ ਪੱਲੂ ਪਾਈਆ। ਵੇਦ ਪੁਰਾਨਾਂ ਆਈ ਹਾਰ, ਬ੍ਰਹਮਾ ਰੋ ਰੋ ਦਏ ਦੁਹਾਈਆ। ਸੋਹੰ ਤੇਰੀ ਤਿੱਖੀ ਧਾਰ, ਪ੍ਰਭ ਸਾਚਾ ਰਿਹਾ ਚਲਾਈਆ। ਸੋ ਪੁਰਖ ਨਿਰੰਜਣ ਅਪਰ ਅਪਾਰ, ਆਪਣੀ ਖੇਲ ਵਰਤਾਈਆ। ਆਦਿ ਪੁਰਖ ਜੋਤ ਅਕਾਲ, ਅਕਾਲ ਮੂਰਤ ਹੋ ਜਾਈਆ। ਸਾਚੀ ਸੂਰਤ ਸ਼ਬਦ ਕਮਾਲ, ਦਿਸ ਕਿਸੇ ਨਾ ਆਈਆ। ਨਾਦ ਤੂਰਤ ਨੂਰ ਨੁਰਾਨੀ ਜਲਵਾ ਜਲਾਲ, ਨੂਰ ਨੂਰ ਕਰਾਈਆ। ਜਨ ਭਗਤਾਂ ਫਲ ਲਗਾਏ ਕਾਇਆ ਡਾਲ੍ਹ, ਆਪ ਆਪਣਾ ਖਵਾਈਆ। ਅੰਮ੍ਰਿਤ ਆਤਮ ਸੀਰ ਸਰ ਸਰੋਵਰ ਇਕ ਰਖਾਈਆ। ਆਪੇ ਚਲੇ ਨਾਲ ਨਾਲ, ਅੰਦਰ ਬਾਹਰ ਹੋਏ ਸਹਾਈਆ। ਜੁਗ ਜੁਗ ਚਲੇ ਅਵੱਲੜੀ ਚਾਲ, ਹਰਿ ਦਾਤਾ ਬੇਪਰਵਾਹੀਆ। ਕਲਜੁਗ ਜੀਵ ਉਠ ਸੁਰਤ ਸੰਭਾਲ, ਮਸਤਕ ਲੱਗੀ ਕਾਲੀ ਛਾਹੀਆ। ਪਾਰਬ੍ਰਹਮ ਇਕ ਅਕਾਲ, ਏਕਾ ਰੰਗ ਰੰਗਾਈਆ। ਸ਼ਬਦ ਬਣਾਏ ਸਚ ਦਲਾਲ, ਲੋਕਮਾਤ ਪਾਰ ਕਰਾਈਆ। ਨੌ ਖੰਡ ਪ੍ਰਿਥਮੀ ਹਾਲ ਬੇਹਾਲ, ਸੱਤਾਂ ਦੀਪਾਂ ਆਪ ਭਵਾਈਆ। ਪਰਗਟ ਹੋਏ ਵਾਲੀ ਦੋ ਜਹਾਨ, ਦੋ ਜਹਾਨਾਂ ਰਚਨ ਬਣਾਈਆ। ਏਕਾ ਝੁੱਲੇ ਸ਼ਬਦ ਨਿਸ਼ਾਨ, ਸੱਤ ਰੰਗਾ ਰੰਗ ਰੰਗਾਈਆ। ਆਪੇ ਗੋਪੀ ਆਪੇ ਕਾਹਨ, ਆਪੇ ਰਾਮ ਰਮਈਆ ਹੋਇਆ ਰਾਮ, ਗੁਰਮੁਖ ਸੁਰਤੀ ਸਾਚੀ ਸੀਤਾ ਆਪ ਵਿਆਹੀਆ। ਏਕਾ ਸ਼ਬਦ ਜਣਾਏ ਅਠਾਰਾਂ ਧਿਆਏ ਮਾਣ, ਗੀਤਾ ਕਾਹਨਾ ਬੰਸਰੀ ਰਿਹਾ ਨਾਮ ਵਜਾਈਆ। ਵੇਦ ਵਿਆਸਾ ਲਿਖੇ ਪੁਰਾਨ, ਅਠਾਰਾਂ ਲਿਖ ਲਿਖ ਗਿਆ ਸਮਝਾਈਆ। ਈਸਾ ਮੂਸਾ ਵੇਖੇ ਨੀਤਾ, ਅੰਜੀਲ ਕੁਰਾਨਾ ਫੋਲ ਫੁਲਾਈਆ। ਸੰਮਤ ਚੌਦਾਂ ਹੋਇਆ ਚੇਤਨ ਚੀਤਾ, ਚਿਤ ਵਿਤ ਠਗੋਰੀ ਪਾਈਆ। ਪਕੜ ਉਠਾਏ ਹਸਤ ਕੀਟਾ, ਰਾਜ ਰਾਜਾਨਾਂ ਰਿਹਾ ਜਗਾਈਆ। ਜੂਠਾ ਝੂਠਾ ਪੀਸਨ ਪੀਸਾ, ਮੋਹ ਵਿਕਾਰਾ ਚੱਕੀ ਆਪ ਚਲਾਈਆ। ਹਰਿ ਸ਼ਬਦ ਚਲਾਏ ਇਕ ਅਨਡੀਠਾ, ਦਿਸ ਕਿਸੇ ਨਾ ਆਈਆ। ਭੰਨਣਹਾਰਾ ਕੌੜਾ ਰੀਠਾ, ਜੁਗ ਜੁਗ ਭੇਖ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਵੇਖ ਕਲ, ਕਲ ਕਰਮ ਕਮਾਈਆ। ਕਰਨਹਾਰ ਸਮਰਥ, ਏਕਾ ਏਕ ਅਖਵਾਇਆ। ਜੁਗ ਜੁਗ ਚਲਾਏ ਨਾਮ ਰਥ, ਰਥ ਰਥਵਾਹੀ ਬਣ ਕੇ ਆਇਆ। ਸ੍ਰਿਸ਼ਟ ਸਬਾਈ ਪਾਈ ਸੱਥ, ਕਲਜੁਗ ਵੇਖ ਵਖਾਇਆ। ਲੱਖ ਚੁਰਾਸੀ ਪਾਵੇ ਨੱਥ, ਡੋਰੀ ਆਪਣੇ ਹੱਥ ਰਖਾਇਆ। ਗੁਰਮੁਖਾਂ ਸ਼ਬਦ ਜਣਾਏ ਅਕਥਨਾ ਅਕੱਥ, ਅਕੱਥ ਕਥਾ ਰਿਹਾ ਸੁਣਾਇਆ। ਸਗਲ ਵਸੂਰੇ ਜਾਇਣ ਲੱਥ, ਅੰਤਮ ਲਹਿਣਾ ਦੇਣਾ ਦਏ ਚੁਕਾਇਆ। ਆਪ ਜਣਾਏ ਆਪਣੀ ਗਥ, ਗੁਰ ਗੋਬਿੰਦੇ ਸੇਵਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕੱਕਾ ਕਰਮ ਕਮਾਇਆ। ਕੱਕਾ ਕਰਮ ਨਿਰਗੁਣ ਨਿਰਗੁਣ ਭੇਦ ਅਭੇਦਿਆ। ਵੇਖ ਵਖਾਏ ਸਰਗੁਣ, ਕਰ ਕਰ ਅਛਲ ਅਛੇਦਿਆ। ਨੇੜ ਨਾ ਆਏ ਤ੍ਰੈਗੁਣ, ਮਾਇਆ ਵੇਦਨ ਵੇਦਿਆ। ਜਨ ਭਗਤਾਂ ਪੁਕਾਰ ਆਪ ਸੁਣ, ਪਾਵਣ ਸਾਰ ਨਾ ਵੇਦਨ ਵੇਦਿਆ। ਆਤਮਕ ਨਾਦ ਵਜਾਏ ਧੁਨ, ਸੁਣੇ ਸੁਣਾਏ ਵਿਚ ਬ੍ਰਹਿਮਾਦਿਆ। ਪਰਗਟ ਹੋਇਆ ਬੀਸ ਗੁਨ, ਹਰਿ ਸਾਚੇ ਸਾਜਨ ਸਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕੱਕਾ ਕਾਲ ਅਰਾਧਿਆ। ਕੱਕਾ ਕੂੜ ਕੁੜਿਆਰ, ਹਰਿ ਕੂੜ ਦਏ ਮਿਟਾਇਆ। ਸ਼ਬਦ ਖੰਡਾ ਤੇਜ ਕਟਾਰ, ਆਪਣੇ ਹੱਥ ਉਠਾਇਆ। ਗੁਰਮੁਖ ਮੇਲਾ ਇਕ ਦਵਾਰ, ਆਪਣਾ ਆਪ ਮਿਲਾਇਆ। ਸੱਜਣ ਸੁਹੇਲਾ ਖ਼ਬਰਦਾਰ, ਕਲਜੁਗ ਅੰਤਮ ਰਿਹਾ ਕਰਾਇਆ। ਕਲਗੀ ਤੋੜਾ ਸੀਸ ਦਸਤਾਰ, ਨੀਲਾ ਘੋੜਾ ਰਿਹਾ ਵਿਖਾਇਆ। ਜੋਤੀ ਜੋੜਾ ਸ਼ਬਦ ਭੰਡਾਰ, ਆਪਣਾ ਆਪ ਵਰਤਾਇਆ। ਵੇਖੇ ਪਰਖੇ ਮਿੱਠਾ ਕੌੜ, ਵੇਖਣਹਾਰ ਆਪ ਅਖਵਾਇਆ। ਧੁਰਦਰਗਾਹੀ ਆਇਆ ਦੌੜ, ਲੋਕਮਾਤੀ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕੱਕਾ ਕਰਮੀ ਕਰਮ ਕਮਾਇਆ। ਕੱਕਾ ਕਲਜੁਗ ਕਾਲ ਹੈ, ਕਾਲੀ ਧਾਰ ਵਹਾਏ। ਨਾ ਕੋਈ ਜਾਣੇ ਧਰਮ ਨਿਸ਼ਾਨ ਹੈ, ਮਨਮੁਖ ਬੈਠੇ ਮੁਖ ਛੁਪਾਏ। ਧੁਰਦਰਗਾਹੀ ਆਪ ਭਗਵਾਨ ਹੈ, ਜੁਗ ਜੁਗ ਵੇਸ ਕਰੇਂਦਾ ਆਏ। ਸੰਮਤ ਚੌਦਾਂ ਮਾਰ ਧਿਆਨ ਹੈ, ਆਪ ਆਪਣੀ ਬਣਤ ਬਣਾਏ। ਪੰਚਮ ਜੇਠੀ ਇਕ ਨਿਸ਼ਾਨ ਹੈ, ਸ੍ਰਿਸ਼ਟ ਸਬਾਈ ਦਏ ਹਿਲਾਏ। ਆਪ ਕਰਾਏ ਜਨ ਭਗਤਾਂ ਜਾਣ ਪਛਾਣ ਹੈ, ਆਤਮ ਬ੍ਰਹਮ ਜਣਾਏ। ਪਾਰਬ੍ਰਹਮ ਦੇਵੇ ਜੀਆ ਦਾਨ ਹੈ, ਆਤਮ ਝੋਲੀ ਰਿਹਾ ਭਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧੁਰ ਦਾ ਲੇਖ ਰਿਹਾ ਮਿਟਾਏ। ਲੱਲਾ ਲੇਖ ਅਪਾਰ, ਹਰਿ ਆਪਣੇ ਹੱਥ ਰਖਾਇਆ। ਆਪ ਉਪਾਏ ਆਪ ਮਿਟਾਏ ਕਰੇ ਕਰਾਏ ਕਰਾਵਣਹਾਰ, ਦੂਸਰ ਨਾ ਕੋਈ ਸੰਗ ਰਖਾਇਆ। ਦੁਆਪਰ ਤ੍ਰੇਤਾ ਸਤਿਜੁਗ ਕਰੇ ਪਾਰ, ਆਪ ਆਪਣਾ ਰਾਹ ਬਤਾਇਆ। ਨਿਰਗੁਣ ਸਰਗੁਣ ਦੋਵੇਂ ਦੋ ਧਾਰਾ ਰਿਹਾ ਵਿਖਾਇਆ। ਸੋਹੰ ਖੰਡਾ ਤੇਜ ਕਟਾਰ, ਕਲਜੁਗ ਬ੍ਰਹਿਮੰਡਾਂ ਰਿਹਾ ਵਖਾਇਆ। ਜੇਰਜ ਅੰਡਾਂ ਪਾਵੇ ਸਾਰ, ਉਤਭੁਜ ਸੇਤਜ ਰਿਹਾ ਡਰਾਇਆ। ਗੁਰਮੁਖਾਂ ਪਾਏ ਸਾਚੀ ਵੰਡਾ, ਆਪ ਆਪਣਾ ਰਿਹਾ ਜਣਾਇਆ। ਧਰਮ ਰਾਏ ਨਾ ਦੇਵੇ ਦੰਡਾ, ਦਰ ਦਵਾਰੇ ਦਿਸ ਨਾ ਆਇਆ। ਭੁੱਖ ਤ੍ਰਿਸ਼ਨਾ ਤੇਰਾ ਅੰਤਮ ਕੰਢਾ, ਲੱਖ ਚੁਰਾਸੀ ਪੂਰ ਬਣਾਇਆ। ਮਨਮੁਖ ਜੀਵ ਆਤਮ ਹੋਈ ਰੰਡਾ, ਸਾਚਾ ਕੰਤ ਭਗਵੰਤ ਨਾ ਕੋਇ ਹੰਢਾਇਆ। ਕਾਮ ਕਰੋਧ ਲੋਭ ਮੋਹ ਹੰਕਾਰ ਮਾਇਆ ਵੰਡਾ, ਪੰਜ ਤਤ ਭਰਿਆ ਘਮੰਡਾ, ਸਾਚਾ ਰਾਹ ਨਾ ਕੋਇ ਵਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਲਾ ਲੇਖ ਰਿਹਾ ਚੁਕਾਇਆ। ਲੱਲਾ ਲੇਖ ਅਪਾਰ, ਹਰਿ ਲਿਖਾਇਆ। ਕਲਜੁਗ ਤੇਰੀ ਅੰਤਮ ਵਾਰ, ਈਸਾ ਮੂਸਾ ਸੰਗ ਰਲਾਇਆ। ਨਾਲ ਰਲਾਏ ਮੁਹੰਮਦੀ ਯਾਰ, ਅੱਲਾ ਰਾਣੀ ਲਏ ਪਰਨਾਇਆ। ਲਾਲ ਚੁੰਨੀ ਅਪਰ ਅਪਾਰ, ਆਪੇ ਉਤੇ ਰਖਾਇਆ। ਮੁਸਲਿਮ ਸੁੰਨੀ ਆਈ ਹਾਰ, ਕਲਜੁਗ ਅੰਤਮ ਦਏ ਦੁਹਾਇਆ। ਵੇਖ ਵਖਾਣੇ ਵਡ ਵਡ ਗੁਣ ਗੁਣੀ, ਵੇਦ ਪੁਰਾਨਾਂ ਰਿਹਾ ਜਣਾਇਆ। ਗ੍ਰੰਥੀ ਪੰਥੀ ਵੇਖੇ ਵੱਜਦੀ ਧੁਨੀ, ਧੁਨ ਆਤਮਕ ਆਪਣੇ ਹੱਥ ਰਖਾਇਆ। ਸ੍ਰਿਸ਼ਟ ਸਬਾਈ ਛਾਣ ਪੁਣੀ, ਨੌ ਖੰਡ ਪ੍ਰਿਥਮੀ ਫੇਰਾ ਪਾਇਆ। ਜਨ ਭਗਤਾਂ ਪੁਕਾਰ ਰਿਹਾ ਸੁਣੀ, ਦਰ ਦਵਾਰੇ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਲਾ ਲਿਖਣਹਾਰਾ ਆਪ ਅਖਵਾਇਆ। ਲੱਲਾ ਲਿਖਿਆ ਧੁਰ ਕਰਤਾਰ, ਨਾ ਕੋਈ ਮੇਟ ਮਿਟਾਈਆ। ਕਲਜੁਗ ਤੇਰੀ ਅੰਤਮ ਵਾਰ, ਔਲੀਏ ਪੀਰ ਸ਼ੇਖ਼ ਦਏ ਮਿਟਾਈਆ। ਕਾਸ਼ੀ ਪੰਡਤ ਰਹੇ ਵਿਚਾਰ, ਪ੍ਰਭ ਸਾਚਾ ਹੱਥ ਨਾ ਆਈਆ। ਹਰਿ ਮੰਦਰ ਅੰਦਰ ਸੁਣੇ ਪੁਕਾਰ, ਨਾ ਕੋਈ ਵੇਖੇ ਵੇਖ ਵਿਖਾਈਆ। ਮੱਕਾ ਕਾਅਬਾ ਹੋਇਆ ਹੈਰਾਨ, ਗੌਂਸ ਧੌਂਸ ਰਹੇ ਜਣਾਈਆ। ਅਮਾਮ ਮਹਿੰਦੀ ਲਏ ਅਵਤਾਰ, ਨੀਲਾ ਚੋਲਾ ਤਨ ਛੁਹਾਈਆ। ਉਮਤ ਰਸੂਲ ਰਹੇ ਖਹਿੰਦੀ, ਸੰਮਤ ਚੌਦਾਂ ਬਣਤ ਬਣਾਈਆ। ਭਾਣਾ ਵਰਤੇ ਦਿਸ਼ਾ ਲਹਿੰਦੀ, ਹਰਿ ਆਪਣੀ ਰਚਨ ਰਚਾਈਆ। ਲਾੜੀ ਮੌਤ ਪ੍ਰਭ ਦਰ ਅੱਗੇ ਹੋ ਹੋ ਕਹਿੰਦੀ, ਦੋਵੇਂ ਬੈਠੀ ਸੀਸ ਝੁਕਾਈਆ। ਦਰ ਦਵਾਰੇ ਭਾਣਾ ਸਹਿੰਦੀ, ਦਿਵਸ ਰੈਣ ਰਹੀ ਸੇਵ ਕਮਾਈਆ। ਲਾਲ ਲਾਏ ਹੱਥੀਂ ਮਹਿੰਦੀ, ਪੰਚਮ ਜੇਠ ਨੇੜੇ ਆਈਆ। ਕਲਜੁਗ ਤੇਰੀ ਧਾਰ ਵਹਿੰਦੀ, ਨਾ ਕੋਈ ਲਏ ਬਚਾਈਆ। ਹਰਿ ਸੰਗਤ ਪ੍ਰਭ ਚਰਨ ਦਵਾਰੇ ਇਕੱਠੀ ਹੋ ਹੋ ਬਹਿੰਦੀ, ਹਰਿ ਗੁਣ ਰਸਨਾ ਜਿਹਵਾ ਗਾਈਆ। ਚਰਨ ਦਵਾਰੇ ਢਹਿ ਢਹਿ ਪੈਂਦੀ, ਜੁਗ ਜੁਗ ਵਿਛੜੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਿਖਣਹਾਰਾ ਲੇਖ ਜੁਗ ਜੁਗ ਆਪ ਅਖਵਾਈਆ। ਲੇਖਾ ਲਿਖਣਹਾਰ ਦਾਤਾਰ, ਅਕਲ ਕਲਾ ਭਰਪੂਰਾ। ਕਲਜੁਗ ਤੇਰੀ ਪਾਵੇ ਸਾਰਾ, ਮੇਟ ਮਿਟਾਏ ਕੂੜਨ ਕੂੜਾ। ਗੁਰਮੁਖ ਸਾਚੇ ਕਰ ਤਿਆਰ, ਚਰਨ ਪ੍ਰੀਤੀ ਬਖ਼ਸ਼ੇ ਸਾਚੀ ਧੂੜਾ। ਨਿਰਮਲ ਜੋਤੀ ਕਰ ਅਕਾਰ, ਕਾਇਆ ਰੰਗਣ ਰੰਗ ਚੜ੍ਹਾਏ ਗੂੜ੍ਹਾ। ਸ਼ਬਦ ਡੰਕ ਅਪਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਲਿਖਣਹਾਰ ਚਤੁਰ ਸੁਘੜ ਬਣਾਏ ਮੂਰਖ ਮੂੜ੍ਹਾ। ਲੱਲਾ ਲੇਪ ਨਾ ਦੇਤ ਹੈ, ਆਦਿ ਪੁਰਖ ਅਡੋਲ। ਆਪੇ ਖੇਲੇ ਖੇਲ ਕਾਇਆ ਹੋਲ ਹੈ, ਕਰੇ ਕਰਾਏ ਸਾਚੇ ਚੋਲ੍ਹ। ਫਲ ਲਗਾਏ ਮਹੀਨਾ ਚੇਤ ਹੈ, ਗੁਰਮੁਖਾਂ ਪੜਦੇ ਰਿਹਾ ਫੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਲਾ ਲਿਖਿਆ ਲੇਖ, ਸ੍ਰਿਸ਼ਟ ਸਬਾਈ ਹੋਈ ਅਨਭੋਲ। ਕੱਕਾ ਕਾਜ ਰਚਾਇਆ, ਹਰਿ ਵਾਲੀ ਦੋ ਜਹਾਨਿਆ। ਹਰਿ ਸਾਜਣ ਸਾਚਾ ਸਾਜ ਵਜਾਇਆ, ਵਜਾਵਣਹਾਰ ਸ੍ਰੀ ਭਗਵਾਨਿਆ। ਸੀਸ ਤਾਜ ਕਿਸੇ ਦਿਸ ਨਾ ਆਇਆ, ਵਡ ਰਾਜਨ ਰਾਜ ਸ਼ਾਹ ਸੁਲਤਾਨਿਆ। ਦੇਸ ਮਾਝਨ ਜੋਤ ਜਗਾਇਆ, ਗੋਬਿੰਦ ਚੇਲਾ ਦਰ ਪਰਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਬੇੜਾ ਆਪੇ ਬੰਨ੍ਹਿਆ। ਕੱਕਾ ਕਲਾਵੰਤ ਹੈ, ਕਰਮ ਜੋਗ ਦੋ ਜਹਾਨੀ। ਦਾਤਾ ਸੂਰਾ ਹਰਿ ਭਗਵੰਤ ਹੈ, ਦੇਵੇ ਸ਼ਬਦ ਨਿਸ਼ਾਨੀ। ਰਸਨਾ ਜਿਹਵਾ ਮਣਿਆ ਮੰਤ ਹੈ, ਸੋਹੰ ਮਾਰੇ ਕਾਨੀ। ਮਹਿੰਮਾ ਗਣਤ ਅਗਨਤ ਹੈ, ਭੇਵ ਨਾ ਜਾਣੇ ਕੋਈ ਵਿਦਵਾਨੀ। ਆਪੇ ਜਾਣੇ ਸਾਧ ਸੰਤ ਹੈ, ਵੇਖ ਵਖਾਏ ਵੇਦ ਪੁਰਾਨੀ। ਪਾਰਬ੍ਰਹਮ ਬ੍ਰਹਮ ਨਾਰੀ ਕੰਤ ਹੈ, ਸੁਰਤ ਸ਼ਬਦ ਵੇਖ ਵਿਖਾਨੀ। ਭਰਮੇ ਭੁੱਲੇ ਜੀਵ ਜੰਤ ਹੈ, ਕੋਈ ਨਾ ਜਾਣੇ ਨਿਹਕਲੰਕ ਤੇਰੀ ਸ਼ਬਦ ਨਿਸ਼ਾਨੀ। ਆਦਿ ਪੁਰਖ ਏਕਾ ਏਕ ਆਦਿ ਅੰਤ ਹੈ, ਲੋਕਮਾਤ ਖੇਲ ਮਹਾਨੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕੱਕਾ ਕਰੇ ਇਕ ਕੁਰਬਾਨੀ। ਕੱਕਾ ਕਰ ਕੁਰਬਾਨ, ਕਰਮ ਵਿਚਾਰਿਆ। ਜੋਤ ਸਰੂਪੀ ਕਰ ਧਿਆਨ, ਵੇਖੇ ਵਡ ਸੰਸਾਰਿਆ। ਗੁਰਮੁਖ ਸਾਚੇ ਚਤੁਰ ਸੁਜਾਨ, ਨਰ ਹਰਿ ਸ਼ਬਦੀ ਮੇਲ ਮਿਲਾ ਰਿਹਾ। ਮਿਲ ਮਿਲ ਸਖੀਆਂ ਮੰਗਲ ਗਾਨ, ਪੰਚਮ ਸੇਵਾ ਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਮੇਲਾ ਮੇਲ ਮਿਲਾ ਰਿਹਾ। ਪੰਚਮ ਅੱਖਰ ਕਰ ਪ੍ਰਧਾਨ, ਪੰਚਮ ਮੇਲ ਮਿਲਾਇਆ। ਨੱਨਾ ਹਾਹਾ ਇਕ ਨਿਸ਼ਾਨ, ਸਾਚਾ ਨੇਹ ਕਰਾਇਆ। ਕੱਕਾ ਕਰਮ ਕਰ ਵਖਿਆਨ, ਲੱਲਾ ਲੇਖ ਲਿਖਾਇਆ। ਕੂੜ ਕੁੜਿਆਰਾ ਜਗਤ ਜਹਾਨ, ਅੰਤਮ ਮੇਟ ਮਿਟਾਇਆ। ਪੰਚਮ ਬਣ ਬਲੀ ਬਲਵਾਨ, ਪੰਚਮ ਅੱਖਰ ਮੀਤ ਬਣਾਇਆ। ਸ਼ਬਦ ਬਣਾਏ ਸਚ ਨਿਸ਼ਾਨ, ਸਾਚਾ ਮਾਰਗ ਰਿਹਾ ਵਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਗੰਮ ਅਗੰਮੜੇ ਧਾਮ ਸੁਹਾਇਆ। ਨਿਹਕਲੰਕ ਅਗੰਮ ਅਥਾਹ, ਭੇਵ ਕਿਸੇ ਨਾ ਪਾਇਆ। ਆਪੇ ਦਾਤਾ ਬੇਪਰਵਾਹ, ਪਰਵਰਦਿਗਾਰ ਅਖਵਾਇਆ। ਜੁਗ ਜੁਗ ਬਣਾਏ ਆਪਣਾ ਨਾਂ, ਭੇਖਾਧਾਰੀ ਭੇਖ ਵਟਾਇਆ। ਸ਼ਬਦ ਬਣਾਏ ਜਗਤ ਮਲਾਹ, ਏਕਾ ਪੱਲੂ ਨਾਮ ਫੜਾਇਆ। ਆਪਣੀ ਕਰੇ ਆਪ ਸਲਾਹ, ਦੂਸਰ ਨਾ ਕੋਈ ਸੰਗ ਰਖਾਇਆ। ਕਲਜੁਗ ਤੇਰਾ ਲਹਿਣਾ ਨਾ, ਦੇਣਾ ਰਿਹਾ ਚੁਕਾਇਆ। ਸਤਿਜੁਗ ਗਹਿਣਾ ਦੇਵੇ ਪਾ, ਸੋਹੰ ਕੰਗਣ ਰਿਹਾ ਘੜਾਇਆ। ਗੁਰਮੁਖ ਦੇਵੇ ਸੰਗ ਰਲਾ, ਸਾਚੀ ਰੰਗਣ ਰੰਗ ਰੰਗਾਇਆ। ਧਰਮ ਦਵਾਰੇ ਦਏ ਬਹਾ, ਏਕਾ ਧਾਮ ਸੁਹਾਇਆ। ਚਾਰ ਵਰਨ ਏਕਾ ਥਾਂ ਦਏ ਬਹਾ, ਊਚਾਂ ਨੀਚਾਂ ਭੇਵ ਮਿਟਾਇਆ। ਰਾਜ ਰਾਜਾਨਾਂ ਲਏ ਸਰਨ ਲਗਾ, ਤਖ਼ਤ ਤਾਜ ਕੋਈ ਰਹਿਣ ਨਾ ਪਾਇਆ। ਏਕਾ ਛਤਰ ਸੀਸ ਝੁਲਾ, ਜਗਤ ਜਗਦੀਸਾ ਆਪ ਅਖਵਾਇਆ। ਸਤਿਜੁਗ ਸਾਚਾ ਸਮਾਂ ਸੁਹਾ, ਸਾਚੀ ਇੱਕੀ ਰਿਹਾ ਪਾਇਆ। ਨਿੱਕੀ ਸਿੱਖੀ ਆਪ ਬਣਾ, ਆਪ ਆਪਣੀ ਝੋਲੀ ਪਾਇਆ। ਧਰਮ ਰਾਏ ਦਾ ਕੱਟਿਆ ਫਾਹ, ਲੱਖ ਚੁਰਾਸੀ ਮੇਟ ਮਿਟਾਇਆ। ਆਪੇ ਹੋਇਆ ਪਿਤਾ ਮਾਂ, ਆਪ ਆਪਣੀ ਗੋਦ ਉਠਾਇਆ। ਅੰਤਮ ਪਾਰ ਕਰਾਏ ਫੜ ਫੜ ਬਾਂਹ, ਸਾਗਰ ਸਿੰਧ ਨਾ ਕੋਈ ਰੁੜ੍ਹਾਇਆ। ਗੁਰਮੁਖ ਸਾਚੇ ਬਲ ਬਲ ਜਾਂ, ਜਿਸ ਕਲਜੁਗ ਮਾਇਆ ਪੜਦਾ ਲਾਹਿਆ। ਕਲਜੁਗ ਜੀਵ ਕੁਰਲਾਇਣ ਕਾਂ, ਮਦਿਰਾ ਮਾਸ ਵਿਸ਼ਟਾ ਮੁਖ ਰਖਾਇਆ। ਸਾਚੀ ਦਰਗਾਹ ਮਿਲੇ ਨਾ ਥਾਂ, ਨਾਨਕ ਗੁਰ ਸ਼ਬਦ ਗਿਆ ਲਿਖਾਇਆ। ਨਾਨਕ ਨਿਰਗੁਣ ਪਾਰਬ੍ਰਹਮ ਏਕਾ ਕਰੀ ਹਾਂ, ਨਾਮ ਸਤਿ ਝੋਲੀ ਪਾਇਆ। ਦੋ ਜਹਾਨੀ ਦੇਵੇ ਠੰਢੀ ਛਾਂ, ਸੱਜਣ ਸੁਹੇਲਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਅੱਖਰ ਮੇਲ ਕਰ, ਪੰਚਮ ਪੰਚਾਂ ਰਿਹਾ ਮਿਲਾਇਆ। ਪੰਚਮ ਅੱਖਰ ਏਕਾ ਰੰਗ, ਹਰਿ ਸਾਚਾ ਆਪ ਰੰਗਾਇੰਦਾ। ਆਪ ਆਪਣਾ ਲਿਆ ਮੰਗ, ਆਪ ਆਪਣੀ ਝੋਲੀ ਡਾਹਿੰਦਾ। ਆਪਣੇ ਘੋੜੇ ਕੱਸਿਆ ਤੰਗ, ਸ਼ਾਹ ਅਸਵਾਰਾ ਆਪ ਅਖਵਾਇੰਦਾ। ਆਪ ਵਹਾਏ ਧਾਰਾ ਗੰਗ, ਅੰਮ੍ਰਿਤ ਆਤਮ ਆਪ ਪਿਲਾਇੰਦਾ। ਪੁਰੀਆਂ ਲੋਆਂ ਆਪੇ ਲੰਘ, ਖੰਡ ਬ੍ਰਹਿਮੰਡ ਵੇਖ ਵਖਾਇੰਦਾ। ਆਪੇ ਕੱਟਣਹਾਰਾ ਭੁੱਖ ਨੰਗ, ਆਪੇ ਰਾਜ ਰਾਜਾਨ ਹੋ ਜਾਇੰਦਾ। ਜੁਗ ਜੁਗ ਸੁਣਾਏ ਸੁਹਾਗੀ ਛੰਦ, ਜੁਗ ਜੁਗ ਬਣਤ ਬਣਾਇੰਦਾ। ਸ਼ਬਦ ਮੌਲੀ ਬੰਨ੍ਹੇ ਤੰਦ, ਗੁਰਮੁਖ ਆਤਮ ਸਾਚਾ ਸਗਨ ਮਨਾਇੰਦਾ। ਖੁਸ਼ੀ ਕਰਾਏ ਬੰਦ ਬੰਦ, ਅਨਹਦ ਸ਼ਬਦ ਜਣਾਇੰਦਾ। ਆਪ ਉਪਜਾਏ ਪਰਮਾਨੰਦ, ਨਿਜਾਨੰਦ ਵਖਾਇੰਦਾ। ਵੇਖ ਵਖਾਣੇ ਮਾਰ ਧਿਆਨ ਪੁਰੀ ਅਨੰਦ, ਅਨੰਦ ਪੁਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਰੂਪ ਵਟਾਇੰਦਾ। ਨਿਹਕਲੰਕਾ ਸ਼ਬਦ ਅਭੇਦ, ਦਿਸ ਕਿਸੇ ਨਾ ਆਇਆ। ਜੋਤੀ ਸ਼ਬਦੀ ਗਾਇਣ ਵੇਦ, ਵੇਦ ਪੁਰਾਨਾਂ ਸੇਵਾ ਲਾਇਆ। ਆਪੇ ਹੋਇਆ ਅਛਲ ਅਛੇਦ, ਜੁਗ ਜੁਗ ਵੇਸ ਕਰੇਂਦਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪੰਚਮ ਮੇਲ ਮਿਲਾਇਆ। ਪੰਚਮ ਅੱਖਰ ਪਾਰਜ਼ਾਤ, ਹਰਿ ਪੰਚਮ ਮੇਲ ਮਿਲਾਇੰਦਾ। ਲੱਖ ਚੁਰਾਸੀ ਆਪ ਨਿਭਾਏ ਨਾਤ, ਆਪੇ ਤੋੜ ਤੁੜਾਇੰਦਾ। ਪਾਰਬ੍ਰਹਮ ਨਾ ਕੋਈ ਜ਼ਾਤ ਨਾ ਕੋਈ ਪਾਤ, ਬ੍ਰਹਮ ਅੰਸ ਉਪਾਇੰਦਾ। ਬੰਸ ਸਰਬੰਸ ਇਕ ਵਖਾਏ ਸਾਚਾ ਨਾਤ, ਸਾਚਾ ਸਾਚਾ ਧਾਮ ਸੁਹਾਇੰਦਾ। ਕਲਜੁਗ ਮੇਟ ਰੈਣ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਚਾਰ ਵਰਨ ਅਠਾਰਾਂ ਬਰਨ ਆਪ ਬਣਾਏ ਭੈਣ ਭਰਾਤ, ਏਕਾ ਥਾਂ ਸੁਹਾਇੰਦਾ। ਸ੍ਰਿਸ਼ਟ ਸਬਾਈ ਅੰਤਮ ਲਹਿਣਾ ਦੇਣਾ ਚੁੱਕਣਾ ਦਿਵਸ ਸਾਤ, ਹਰਿ ਲੇਖਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਹੋ ਆਇੰਦਾ। ਨਿਹਕਲੰਕ ਹਰਿ ਸ਼ਬਦ ਹੈ, ਸ਼ਬਦੀ ਸ਼ਬਦ ਸਮਾਏ। ਨਾ ਕੋਈ ਬਣਾਏ ਬਣਤ ਹੈ, ਮਾਤ ਪਿਤ ਨਾ ਕੋਈ ਅਖਵਾਏ। ਭੇਵ ਨਾ ਪਾਇਣ ਸਾਧ ਸੰਤ ਹੈ, ਪਾਰਬ੍ਰਹਮ ਭੇਵ ਨਾ ਰਾਏ। ਨਾ ਕੋਈ ਜਾਣੇ ਜੀਵ ਜੰਤ ਹੈ, ਵੇਦ ਪੁਰਾਨਾਂ ਹੱਥ ਨਾ ਆਏ। ਆਪੇ ਆਪ ਪਾਰਬ੍ਰਹਮ ਪ੍ਰਭ ਸਾਚਾ ਕੰਤ ਹੈ, ਗੁਰਮੁਖ ਸਾਚੇ ਲਏ ਮਿਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਏ। ਕਲਜੁਗ ਵੇਲਾ ਅੰਤ ਦਰ, ਹਰਿ ਸਾਚਾ ਵੇਖ ਵਖਾਇੰਦਾ। ਆਪੇ ਜਾਣੇ ਨਾਰੀ ਨਰ, ਦੇਵਤ ਸੁਰ ਫੋਲ ਫੁਲਾਇੰਦਾ। ਨਾ ਜਨਮੇ ਨਾ ਜਾਏ ਮਰ, ਜੁਗ ਜੁਗ ਫੇਰਾ ਪਾਇੰਦਾ। ਆਪੇ ਵਸਿਆ ਥਿਰ ਘਰ, ਮਹਲ ਅਟਲ ਉਪਾਇੰਦਾ। ਗੋਰ ਮੜ੍ਹੀ ਨਾ ਜਾਏ ਸੜ, ਗੰਗਾ ਜਲ ਨਾ ਕੋਈ ਰੁੜ੍ਹਾਇੰਦਾ। ਸਭ ਦੇ ਅੰਦਰ ਬੈਠਾ ਵੜ, ਦਿਸ ਕਿਸੇ ਨਾ ਆਇੰਦਾ। ਆਪਣਾ ਘਾੜਨ ਆਪੇ ਘੜ, ਆਪਣੀ ਬਣਤ ਬਣਾਇੰਦਾ। ਦਸਮ ਦਵਾਰੀ ਉਪਰ ਚੜ੍ਹ, ਕਿਲ੍ਹਾ ਕੋਟ ਬੰਦ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੰਚਮ ਮੇਲ ਮਿਲਾਇੰਦਾ। ਨਿਹਕਲੰਕ ਡੰਕ ਅਪਾਰ, ਏਕਾ ਏਕ ਵਜਾਇਆ। ਰਾਓ ਰੰਕਾਂ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਇਆ। ਆਪ ਮਿਟਾਏ ਮੁਹੰਮਦੀ ਯਾਰ, ਈਸਾ ਮੂਸਾ ਰਿਹਾ ਹਿਲਾਇਆ। ਵੇਦ ਪੁਰਾਨਾਂ ਸੁਣੇ ਸੁਣਾਏ ਪੁਕਾਰ, ਖਾਣੀ ਬਾਣੀ ਭੇਵ ਖੁਲ੍ਹਾਇਆ। ਕਰੇ ਕਰਾਏ ਆਪ ਵਿਹਾਰ, ਦੂਸਰ ਨਾ ਕੋਈ ਸੰਗ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਅੰਤਮ ਮੂਲ ਆਪੇ ਰਿਹਾ ਚੁਕਾਇਆ। ਕਲਜੁਗ ਤੇਰਾ ਅੰਤਮ ਮੂਲ, ਹਰਿ ਸਾਚਾ ਆਪ ਚੁਕਾਇੰਦਾ। ਬ੍ਰਹਮਾ ਮੇਲਾ ਹਰਿ ਕੰਤੂਹਲ, ਆਪਣੇ ਵਿਚ ਸਮਾਇੰਦਾ। ਸ਼ਿਵ ਸ਼ੰਕਰ ਫੜੇ ਹੱਥ ਤ੍ਰਿਸੂਲ, ਆਪਣੀ ਭੁੱਲ ਬਖ਼ਸ਼ਾਇੰਦਾ। ਕਰੋੜ ਤੇਤੀਸਾ ਰਿਹਾ ਫੂਲ, ਫਲ ਫੁਲਵਾੜੀ ਵੇਖ ਵਖਾਇੰਦਾ। ਗੁਰਮੁਖ ਸਾਚਾ ਸ਼ਬਦ ਪੰਘੂੜਾ ਰਿਹਾ ਝੂਲ, ਹਰਿ ਸਾਚਾ ਆਪ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੰਚਮ ਅੱਖਰ ਰੱਖੇ ਵੱਖਰ, ਆਪਣੇ ਅੰਗ ਸਮਾਇੰਦਾ। ਪੰਚਮ ਅੱਖਰ ਵਸਤ ਅਨਮੋਲ, ਪ੍ਰਭ ਆਪਣੇ ਹੱਥ ਰਖਾਈਆ। ਆਪੇ ਅੰਦਰ ਰਿਹਾ ਬੋਲ, ਆਪੇ ਮੁਖ ਛੁਪਾਈਆ। ਆਪ ਵਜਾਏ ਨਾਦ ਅਨਾਦੀ ਢੋਲ, ਆਪਣਾ ਤਾਲ ਮਿਲਾਈਆ। ਆਪੇ ਪੜਦੇ ਦੇਵੇ ਖੋਲ੍ਹ, ਸਾਚਾ ਰਾਹ ਤਕਾਈਆ। ਭਗਤ ਸੁਹੇਲਾ ਜੁਗ ਜੁਗ ਕਰੇ ਚੋਲ੍ਹ, ਜਨ ਭਗਤਾਂ ਬੈਠਾ ਖੇਲ ਵਰਤਾਈਆ। ਕਾਇਆ ਧਾਰੀ ਕਲਾ ਸੋਲ, ਸਰਗੁਣ ਰੂਪ ਅਖਵਾਈਆ। ਨਿਰਗੁਣ ਸ੍ਰਿਸ਼ਟ ਸਬਾਈ ਰਿਹਾ ਮੌਲ, ਅਕਲ ਕਲਾ ਰਘੁਰਾਈਆ। ਜਨ ਭਗਤਾਂ ਉਲਟਾ ਕਰੇ ਕਵਲ ਨਾਭੀ ਕੌਲ, ਅੰਮ੍ਰਿਤ ਰਿਹਾ ਚੁਆਈਆ। ਅੰਮ੍ਰਿਤ ਆਤਮ ਪਿਆਏ ਸਾਚੀ ਪਾਹੁਲ, ਨਾ ਕੋਈ ਵੇਖ ਵਖਾਈਆ। ਦੇੇਵੇ ਵਡਿਆਈ ਉਪਰ ਧੌਲ, ਨਾਮ ਖੰਡਾ ਤਨ ਗਾਤਰੇ ਆਪ ਪਹਿਨਾਈਆ। ਗੁਰ ਗੋਬਿੰਦਾ ਪੂਰ ਕਰਾਏ ਕੌਲ, ਆਪ ਆਪਣਾ ਗਿਆ ਸਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕੰਕਾਰ ਭੇਵ ਖੁਲ੍ਹਾਈਆ। ਨਿਹਕਲੰਕ ਭੇਵ ਅਪਾਰ, ਭੇਵ ਕਿਸੇ ਨਾ ਆਇੰਦਾ। ਜੀਵ ਜੰਤ ਫਸਾਏ ਨੌ ਦਵਾਰ, ਸਾਧ ਸੰਤ ਅੱਧ ਵਿਚ ਲਟਕਾਇੰਦਾ। ਆਪ ਵਸਿਆ ਸਭ ਤੋਂ ਬਾਹਰ, ਮਹਿੰਮਾ ਅਗਣਤ ਨਾ ਕੋਈ ਗਿਣਾਇੰਦਾ। ਪਾਰਬ੍ਰਹਮ ਪ੍ਰਭ ਪੁਰਖ ਅਪਾਰ, ਅਗੰਮੜੇ ਧਾਮ ਸੁਹਾਇੰਦਾ। ਛੱਪਰ ਛੰਨ ਨਾ ਕੋਇ ਵਿਚਾਰ, ਚਾਰ ਦਿਵਾਰ ਨਾ ਕੋਈ ਵਿਖਾਇੰਦਾ। ਨਾ ਕੋਈ ਮੰਦਰ ਨਾ ਕੋਈ ਗੁਰਦਵਾਰ, ਮੰਦਰ ਸ਼ਿਵਦਵਾਲਾ ਨਾ ਕੋਈ ਰਖਾਇੰਦਾ। ਸ਼ਬਦ ਜਣਾਏ ਸੱਚੀ ਧੁਨਕਾਰ, ਢੋਲਕ ਛੈਣਾ ਨਾ ਕੋਈ ਖੜਕਾਇੰਦਾ। ਆਪੇ ਸੁਣੇ ਸੁਣਨੇਹਾਰ, ਸੁਨ ਸਮਾਧ ਸੁਣਾਇੰਦਾ। ਆਪੇ ਜਾਣੇ ਪਾਰ ਕਿਨਾਰ, ਆਪ ਆਪਣਾ ਭੇਵ ਛੁਪਾਇੰਦਾ। ਸਤਵੇਂ ਘਰ ਹਰਿ ਨਿਰੰਕਾਰ, ਸਤਿ ਪੁਰਖ ਨਿਰੰਜਣ ਆਪ ਅਖਵਾਇੰਦਾ। ਨਾ ਕੋਈ ਦਿਸੇ ਧੂੰਆਂਧਾਰ, ਅੰਧ ਅੰਧੇਰ ਨਾ ਕੋਈ ਚੁਕਾਇੰਦਾ। ਨਾ ਕੋਈ ਦੇਵੇ ਸੇਵਣਹਾਰ, ਅਵਣ ਗਵਣ ਨਾ ਕੋਈ ਜਣਾਇੰਦਾ। ਅੰਮ੍ਰਿਤ ਬਰਖੇ ਨਾ ਕੋਈ ਸਵਣ ਧਾਰ, ਨਾ ਕੋਈ ਨੀਰ ਚਲਾਇੰਦਾ। ਪਾਰਬ੍ਰਹਮ ਤੇਰਾ ਧਾਮ ਨਿਆਰ, ਥਿਰ ਘਰ ਨਾਉਂ ਰਖਾਇੰਦਾ। ਥਿਰ ਘਰ ਬੈਠ ਸੱਚੀ ਸਰਕਾਰ, ਸਚ ਸਿੰਘਾਸਣ ਆਸਣ ਲਾਇੰਦਾ। ਆਪ ਆਪਣੀ ਪਾਵੇ ਸਾਰ, ਆਪ ਆਪਣੀ ਸੇਜ ਹੰਢਾਇੰਦਾ। ਪੂਤ ਸਪੂਤਾ ਕਰ ਤਿਆਰ, ਜੋਤੀ ਮਾਤਾ ਆਪ ਬਣਾਇੰਦਾ। ਸਾਚਾ ਸੁਤ ਇਕ ਦੁਲਾਰ, ਹਰਿ ਸ਼ਬਦੀ ਨਾਉਂ ਰਖਾਇੰਦਾ। ਬ੍ਰਹਿਮੰਡਾਂ ਪਾਵੇ ਪਾਵਣਹਾਰਾ ਸਾਰ, ਸਾਲ ਸਾਲੀ ਵੰਡ ਵੰਡਾਇੰਦਾ। ਆਪੇ ਕਰੇ ਖ਼ਬਰਦਾਰ, ਸਾਚੀ ਸੇਵਾ ਆਪ ਕਰਾਇੰਦਾ। ਆਦਿ ਪੁਰਖ ਹਰਿ ਏਕੰਕਾਰ, ਏਕਾ ਧਾਰ ਚਲਾਇੰਦਾ। ਇਕ ਸੁਹਾਏ ਬੰਕ ਦਵਾਰ, ਆਪਣਾ ਆਪ ਬਣਾਇੰਦਾ। ਸ੍ਰਿਸ਼ਟ ਸਬਾਈ ਬਣ ਵਰਤਾਰ, ਬ੍ਰਹਮਾ ਮੇਲ ਮਿਲਾਇੰਦਾ। ਉਤਪਤ ਬ੍ਰਹਮਾ ਕਰ ਤਿਆਰ, ਕਵਲ ਕਵਲਾ ਆਪ ਅਖਵਾਇੰਦਾ। ਰਕਤ ਬੂੰਦ ਨਾ ਲਾਇਆ ਗਾਰ, ਸਾਚੀ ਬਣਤ ਆਪ ਬਣਾਇੰਦਾ। ਵੇਲਾ ਵਕਤ ਕਰ ਵਿਚਾਰ, ਆਪ ਉਪਾਏ ਆਪ ਮਿਲਾਇੰਦਾ। ਤ੍ਰੈਗੁਣ ਮਾਇਆ ਕਰ ਪਸਾਰ, ਬ੍ਰਹਮੇ ਝੋਲੀ ਪਾਇੰਦਾ। ਪੰਜ ਤਤ ਕਰ ਸ਼ਿੰਗਾਰ, ਲੱਖ ਚੁਰਾਸੀ ਬਣਤ ਬਣਾਇੰਦਾ। ਪ੍ਰਭ ਕਾ ਭੇਵ ਸਦਾ ਨਿਆਰ, ਬ੍ਰਹਮਾ ਭੇਵ ਕੋਇ ਨਾ ਪਾਇੰਦਾ। ਦੋਏ ਜੋੜ ਕਰੇ ਨਿਮਸਕਾਰ, ਚਰਨ ਦਵਾਰੇ ਢਹਿ ਢਹਿ ਖ਼ੁਸ਼ੀ ਮਨਾਇੰਦਾ। ਪ੍ਰਭ ਅਬਿਨਾਸ਼ੀ ਖੋਲ੍ਹ ਭੰਡਾਰ, ਨਿਰਗੁਣ ਵਿਸ਼ਨੂੰ ਝੋਲੀ ਪਾਇੰਦਾ। ਸ਼ਬਦ ਸਰੂਪੀ ਕਰ ਉਜਿਆਰ, ਹਰ ਘਟ ਰੂਪ ਸਮਾਇੰਦਾ। ਜੁਗ ਜੁਗ ਖੇਲ ਖੇਲਣਹਾਰ, ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਇੰਦਾ। ਕਲਜੁਗ ਅੰਤਮ ਲਏ ਅਵਤਾਰ, ਆਪਣਾ ਭੇਖ ਵਟਾਇੰਦਾ। ਰਾਮ ਕ੍ਰਿਸ਼ਨ ਹਰਿ ਨਿਰੰਕਾਰ, ਨਾਨਕ ਸੇਵਾ ਲਾਇੰਦਾ। ਗੋਬਿੰਦ ਗੋਬਿੰਦ ਗੁਰ ਅਪਰ ਅਪਾਰ, ਚੇਲਾ ਗੁਰ ਆਪ ਅਖਵਾਇੰਦਾ। ਕਲਜੁਗ ਤੇਰੀ ਕਾਲੀ ਧਾਰ, ਹਰਿ ਸਾਚਾ ਵੇਖ ਵਖਾਇੰਦਾ। ਧਰਤ ਮਾਤ ਤੇਰੀ ਸੁਣ ਪੁਕਾਰ, ਆਪਣਾ ਕਰਮ ਕਮਾਇੰਦਾ। ਨਿਹਕਲੰਕ ਲਏ ਅਵਤਾਰ, ਜੋਤੀ ਜਾਮਾ ਪਾਇੰਦਾ। ਸ਼ਬਦ ਡੰਕ ਅਪਰ ਅਪਾਰ, ਚਾਰੇ ਕੁੰਟਾਂ ਆਪ ਵਜਾਇੰਦਾ। ਜੀਵਾਂ ਜੰਤਾਂ ਕਰੇ ਖ਼ਬਰਦਾਰ, ਸੁੱਤਾ ਕੋਈ ਰਹਿਣ ਨਾ ਪਾਇੰਦਾ। ਬ੍ਰਹਮਾ ਸ਼ਿਵ ਦਏ ਹੁਲਾਰ, ਸੁਰਪਤ ਆਪ ਉਠਾਇੰਦਾ। ਨੌ ਦਵਾਰੇ ਖੋਲ੍ਹ ਕਿਵਾੜ, ਨੌ ਖੰਡ ਪ੍ਰਿਥਮੀ ਆਪ ਵਿਖਾਇੰਦਾ। ਸੱਤਾਂ ਦੀਪਾਂ ਵੇਖ ਉਜਾੜ, ਸ਼ਬਦ ਡੰਕ ਇਕ ਵਜਾਇੰਦਾ। ਪੰਚਮ ਮੇਟੇ ਝੂਠੀ ਧਾੜ, ਸਤਿਜੁਗ ਸਾਚਾ ਲਾਇੰਦਾ। ਸੰਮਤ ਸੋਲਾਂ ਸਤਾਰਾਂ ਹਾੜ, ਬਿਆਸ ਕਿਨਾਰਾ ਵੇਖ ਵਖਾਇੰਦਾ। ਚਰਨ ਛੁਹਾਏ ਦੇਸ ਮਾਲਵੇ ਧਰਤ ਮਾਤ ਵੇਖ ਅਖਾੜ, ਆਪਣੀ ਕਲ ਵਰਤਾਇੰਦਾ। ਭਾਗ ਲਗਾਏ ਜਮਨ ਕਿਨਾਰ, ਹਰਿ ਸਾਚਾ ਚਰਨ ਛੁਹਾਇੰਦਾ। ਵਾਲੀ ਹਿੰਦ ਕਰਾਏ ਖ਼ਬਰਦਾਰ, ਆਪ ਆਪਣੀ ਬਣਤ ਬਣਾਇੰਦਾ। ਗੁਰ ਤੇਗ ਬਹਾਦਰ ਤੇਰਾ ਸਚ ਦਵਾਰ, ਸੀਸ ਗੰਜ ਚਰਨ ਟਿਕਾਇੰਦਾ। ਕਿਸੇ ਹੱਥ ਨਾ ਆਏ ਕਾਰੂ ਗੰਜ, ਮਾਇਆਧਾਰੀ ਡੂੰਘੇ ਵਹਿਣ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪਣੇ ਵਿਚ ਛੁਪਾਇੰਦਾ।

Leave a Reply

This site uses Akismet to reduce spam. Learn how your comment data is processed.