Granth 09 Likhat 001: 24 Maghar 2016 Bikarmi Pind Bhalai Pur Jila Amritsar Giani Gurmukh Singh de Ghar Ikki Ikki Sikh Pangat Sangat da vihar Satjug di dhaar

੨੪ ਮੱਘਰ ੨੦੧੬ ਬਿਕ੍ਰਮੀ ਪਿੰਡ ਭਲਾਈ ਪੁਰ ਜਿਲਾ ਅੰਮ੍ਰਿਤਸਰ ਗਿਆਨੀ ਗੁਰਮੁਖ ਸਿੰਘ ਦੇ ਘਰ ਇਕੀ ਇਕੀ ਸਿਖ ਪੰਗਤ ਸੰਗਤ ਦਾ ਵਿਹਾਰ ਸਤਿਜੁਗ ਦੀ ਧਾਰ

    ਨਿਰੰਕਾਰ ਨਿਰੰਕਾਰ ਨਿਰੰਕਾਰ, ਅਲੱਖ ਅਗੰਮ ਭੇਵ ਅਪਾਰਿਆ। ਸੋ ਪੁਰਖ ਨਿਰੰਜਨ ਖੇਲ ਅਪਾਰ, ਆਪ ਆਪਣਾ ਆਪ ਕਰਾ ਰਿਹਾ। ਹਰਿ ਪੁਰਖ ਨਿਰੰਜਨ ਨਿਰਗੁਣ ਧਾਰ, ਨਰ ਨਰਾਇਣ ਨਾਉਂ ਧਰਾ ਲਿਆ। ਆਦਿ ਨਿਰੰਜਨ ਜੋਤ ਉਜਿਆਰ, ਦੀਪਕ ਸਾਚਾ ਇਕ ਜਗਾ ਲਿਆ। ਅਬਿਨਾਸ਼ੀ ਕਰਤਾ ਮੀਤ ਮੁਰਾਰ, ਦਰ ਘਰ ਸਾਚੇ ਸੋਭਾ ਪਾ ਰਿਹਾ। ਸ੍ਰੀ ਭਗਵਾਨ ਸਾਂਝਾ ਯਾਰ, ਸਚਖੰਡ ਨਿਵਾਸ ਰਖਾ ਲਿਆ। ਪਾਰਬ੍ਰਹਮ ਪ੍ਰਭ ਭੇਵ ਨਿਆਰ, ਭੇਵ ਅਭੇਦ ਭੇਵ ਛੁਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਜੂਨੀ ਰਹਿਤ ਪੁਰਖ ਅਕਾਲ, ਦੀਨ ਦਿਆਲ ਆਪਣਾ ਵੇਸ ਵਟਾ ਲਿਆ। ਦੀਨ ਦਿਆਲਾ ਪੁਰਖ ਅਕਾਲਾ, ਹਰਿ ਹਰਿ ਵੱਡੀ ਵਡਿਆਇਆ। ਜੁਗਾ ਜੁਗੰਤਰ ਖੇਲ ਨਿਰਾਲਾ, ਆਪ ਆਪਣਾ ਲਏ ਕਰਾਈਆ। ਆਪੇ ਚਲੇ ਆਪਣੀ ਚਾਲਾ, ਚਾਲ ਨਿਰਾਲੀ ਇਕ ਰਖਾਈਆ। ਸੰਗ ਰਖਾਏ ਕਾਲ ਮਹਾਂਕਾਲਾ, ਪ੍ਰਿਤਪਾਲਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਨਭਵ ਪ੍ਰਕਾਸ਼ ਕਰਾਈਆ। ਆਦਿ ਪੁਰਖ ਅਬਿਨਾਸ਼ੀ ਹਰਿ, ਹਰਿ ਏਕਾ ਰੰਗ ਸਮਾਇਆ। ਵਸਣਹਾਰਾ ਸਾਚੇ ਘਰ, ਘਰ ਘਰ ਮੰਦਰ ਇਕ ਉਪਾਇਆ। ਆਪਣਾ ਅੱਖਰ ਆਪੇ ਪੜ੍ਹ, ਆਪ ਆਪਣਾ ਨਾਅਰਾ ਆਪੇ ਲਾਇਆ। ਆਪਣਾ ਘਾੜਨ ਆਪੇ ਘੜ, ਰੂਪ ਅਨੂਪ ਆਪ ਵਟਾਇਆ। ਆਪਣੀ ਚੋਟੀ ਆਪੇ ਚੜ ਚੜ, ਆਪ ਆਪਣਾ ਵੇਖ ਵਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਧਰ, ਵੇਸ ਅਵੱਲਾ ਇਕ ਅਕੱਲਾ ਏਕਾ ਖੇਲ ਖਿਲਾਇਆ। ਸੋ ਪੁਰਖ ਨਿਰੰਜਨ ਵਸੇ ਸਚ ਮਹੱਲਾ, ਹਰਿ ਪੁਰਖ ਨਿਰੰਜਣ ਏਕਾ ਘਰ ਸੁਹਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਪਾਰਬ੍ਰਹਮ ਅਬਿਨਾਸ਼ੀ ਕਰਤਾ ਜੋਤੀ ਜੋਤ ਆਪੇ ਰਲਾ, ਨੂਰੋ ਨੂਰ ਡਗਮਗਾਇੰਦਾ। ਅਗੰਮ ਅਗੰਮੜਾ ਸ਼ਬਦ ਅਨਾਦਿ ਹਰਿ ਬ੍ਰਹਿਮਾਦ ਏਕੰਕਾਰ ਆਪੇ ਘੱਲਾ, ਆਪੇ ਰਾਗ ਅਲਾਇੰਦਾ। ਆਪੇ ਭੇਵ ਖੁਲ੍ਹਾਏ ਆਪੇ ਮੁਖ ਛੁਪਾਏ ਕਰ ਕਰ ਵਲ ਛਲਾ, ਅਛਲ ਛਲ ਧਾਰੀ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨੌ ਨੌ ਚਾਰ ਲੇਖ ਲਿਖਾਇੰਦਾ। ਇਕ ਨੌ ਨੌ ਚਾਰ ਪਾਰ ਕਿਨਾਰਾ, ਹਰਿ ਪੁਰਖ ਨਿਰੰਜਨ ਆਪ ਕਰਾਈਆ। ਛੱਤੀ ਜੁਗ ਦਏ ਹੁਲਾਰਾ, ਦੇਵਣਹਾਰਾ ਬੇਪਰਵਾਹੀਆ। ਚੌਥੇ ਜੁਗ ਵੇਖ ਅਖਾੜਾ, ਲੋਕਮਾਤ ਕਰੇ ਰੁਸ਼ਨਾਈਆ। ਲੱਖ ਚੁਰਾਸੀ ਪੰਚਮ ਧਾੜਾ, ਨੋ ਖੰਡ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਨਾਉਂ ਧਰਾਈਆ। ਆਦਿ ਜੁਗਾਦਿ ਹਰਿ ਨਿਰੰਕਾਰ, ਨਿਰਗੁਣ ਰੂਪ ਸਮਾਇਆ। ਜੁਗਾ ਜੁੰਗਤਰ ਲਏ ਅਵਤਾਰ, ਲੋਕਮਾਤ ਵੇਖ ਵਿਖਾਇਆ। ਸ਼ਬਦ ਜਣਾਏ ਸੱਚੀ ਧਾਰ, ਆਪ ਆਪਣਾ ਰਾਗ ਅਲਾਇਆ। ਸੰਤਾਂ ਭਗਤਾਂ ਖੋਲ੍ਹੇ ਬੰਦ ਕਿਵਾੜ, ਅੰਦਰ ਮੰਦਰ ਫੋਲ ਫੁਲਾਇਆ। ਸਚ ਵਿਖਾਏ ਇਕ ਦਵਾਰ, ਥਿਰ ਘਰ ਵਾਸੀ ਵੇਸ ਵਟਾਇਆ। ਮੇਲ ਮਿਲਾਏ ਕੰਤ ਭਤਾਰ, ਸਾਚੀ ਸੇਜਾ ਆਪ ਹੰਢਾਇਆ। ਕਲਜੁਗ ਤ੍ਰੇਤਾ ਦੁਆਪਰ ਖੇਲ ਨਿਆਰ, ਹਰਿ ਖਾਲਕ ਖਲਕ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪ ਲਿਖਾਇਆ। ਆਪਣਾ ਲੇਖਾ ਲਿਖਣਹਾਰ, ਪਾਰਬ੍ਰਹਮ ਵੱਡੀ ਵਡਿਆਈਆ। ਲੱਖ ਚੁਰਾਸੀ ਕਰ ਪਸਾਰ, ਬ੍ਰਹਮਾ ਵਿਸ਼ਨ ਸ਼ਿਵ ਸੇਵ ਲਗਾਈਆ। ਤ੍ਰੈਗੁਣ ਮਾਇਆ ਭਰ ਭੰਡਾਰ, ਪੰਜ ਤਤ ਵਰਤਾਈਆ। ਨੌ ਦਵਾਰੇ ਖੇਲ ਅਪਾਰ, ਆਪੇ ਖੇਲੇ ਖੇਲ ਖਿਲਾਈਆ। ਅੰਦਰ ਮੰਦਰ ਗੁਪਤ ਜਾਹਿਰ, ਘਰ ਘਰ ਵਿਚ ਆਪ ਟਿਕਾਈਆ। ਨਿਰਗੁਣ ਜੋਤੀ ਕਰ ਉਜਿਆਰ, ਜੋਤ ਨਿਰੰਜਨ ਡਗਮਗਾਈਆ। ਸ਼ਬਦ ਅਨਾਦਿ ਸੱਚੀ ਧੁਨਕਾਰ, ਅਨਹਦ ਸਾਚਾ ਤਾਲ ਵਜਾਈਆ। ਪੰਚਮ ਮੀਤਾ ਮੀਤ ਮੁਰਾਰ, ਸਾਚੀ ਸਖੀਆਂ ਮੰਗਲ ਗਾਈਆ। ਰੂਪ ਅਨੂਪ ਸ਼ਾਹੋ ਭੂਪ ਸੱਚੀ ਸਰਕਾਰ, ਸਚ ਸੁਲਤਾਨ ਆਪ ਅਖਵਾਈਆ। ਨਿਰਗੁਣ ਸਰਗੁਣ ਖੇਲ ਅਪਾਰ, ਆਪ ਆਪਣਾ ਨਾਉਂ ਧਰਾਈਆ। ਜਾਗਰਤ ਜੋਤ ਕਰੇ ਉਜਿਆਰ, ਨੂਰੋ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਸ਼ਬਦ ਬ੍ਰਾਹਿਮਾਦ ਨਾਮ ਸਚ ਸ਼ਬਦ ਕਰੇ ਕੁੜਮਾਈਆ। ਸਾਰ ਸ਼ਬਦ ਹਰਿ ਬਲਵਾਨ, ਏਕਾ ਏਕ ਉਪਾਇੰਦਾ। ਨਿਰਗੁਣ ਖੇਲੇ ਖੇਲ ਮਹਾਨ, ਖੇਲਣਹਾਰ ਦਿਸ ਨਾ ਆਇੰਦਾ। ਦਾਤਾ ਦਾਨੀ ਸਰਬ ਭਗਵਾਨ, ਭਗਤਨ ਮੀਤਾ ਵੇਸ ਵਟਾਇੰਦਾ। ਵੇਖਣਹਾਰ ਜਗਤ ਦੁਕਾਨ, ਚੌਦਾਂ ਲੋਕ ਫੋਲ ਫੁਲਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਉਤਭਜ ਸੇਤਜ ਬ੍ਰਹਮਾ ਵਿਸ਼ਨ ਸ਼ਿਵ ਕ੍ਰੋੜ ਤੇਤੀਸਾ ਸੁਰਪਤ ਇੰਦ ਆਪੇ ਪਾਏ ਆਪਣੀ ਆਣ, ਆਪ ਆਪਣਾ ਹੁਕਮ ਜਣਾਇੰਦਾ। ਹਰਿ ਦਾਤਾ ਦਾਨੀ ਦੇਵੇ ਜੀਆ ਦਾਨ, ਘਰ ਘਰ ਹਰਿ ਰਿਜਕ ਸਬਾਹਿੰਦਾ। ਲੱਖ ਚੁਰਾਸੀ ਪੀਣ ਖਾਣ, ਏਕਾ ਰਸਨਾ ਮੁਖ ਸਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਬਣਤ ਬਣਾਇੰਦਾ। ਸਤਿਜੁਗ ਸਾਚਾ ਸਚ ਧਰ, ਹਰਿ ਸਾਚੇ ਵੇਸ ਕਰਾਇਆ। ਤ੍ਰੇਤਾ ਤੇਰਾ ਮੇਲ ਦਰ, ਦੁਆਰਾ ਆਪ ਸੁਹਾਇਆ। ਕਾਹਨਾ ਖੇਲ ਕਰ, ਸਖੀਆਂ ਮੰਗਲ ਏਕਾ ਗਾਇਆ। ਕਲਜੁਗ ਗੁਰੂ ਚੇਲੇ ਦੇਵੇ ਵਰ, ਗੁਰ ਚੇਲਾ ਨਾਉਂ ਧਰਾਇਆ। ਵੇਲੇ ਅੰਤਮ ਖੇਲ ਅਗੰਮ ਅਪਾਰ, ਬੋਧ ਅਗਾਧੀ ਭੇਵ ਅਭੇਦਾ ਦਏ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਕਲ ਕਲ ਧਾਰੀ ਹਰਿ ਨਿਰੰਕਾਰੀ, ਆਪ ਆਪਣੀ ਕਲ ਵਰਤਾਇਆ। ਅਕਲ ਕਲ ਧਾਰਾ ਹਰਿ ਨਿਰੰਕਾਰਾ, ਨਿਰਗੁਣ ਰੂਪ ਸਮਾਇੰਦਾ। ਪੁਰਖ ਅਗੰਮੜਾ ਅਗੰਮੜੀ ਕਾਰਾ, ਅਲੱਖ ਨਿਰੰਜਨ ਆਪ ਕਰਾਇੰਦਾ। ਸਤਿ ਸਤਿਵਾਦੀ ਦੀਪ ਉਜਿਆਰਾ, ਬ੍ਰਹਮ ਬ੍ਰਹਿਮਾਦੀ ਆਪ ਜਗਾਇੰਦਾ। ਸਾਚਾ ਨਾਦੀ ਨਾਦ ਧੁਨਕਾਰਾ, ਨਾਦ ਅਨਾਦੀ ਆਪ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਖੇਲਣਹਾਰ ਪੁਰਖ ਸਮਰਥ, ਹਰਿ ਸਾਚੇ ਵਡ ਵਡਿਆਈਆ। ਜੁਗ ਜੁਗ ਮਹਿਮਾ ਅਕਥਨੀ ਅਕਥ, ਵੇਦ ਕਤੇਬ ਭੇਵ ਨਾ ਰਾਈਆ। ਲੱਖ ਚੁਰਾਸੀ ਪਾਏ ਨੱਥ, ਚਾਰ ਕੁੰਟ ਦਹਿ ਦਿਸ਼ਾ ਰਿਹਾ ਭਵਾਈਆ। ਵੇਖਣਹਾਰਾ ਤੀਰਥ ਤਟ, ਅਠਸਠ ਫੋਲ ਫੁਲਾਈਆ। ਵਸਣਹਾਰਾ ਘਟ ਘਟ, ਹਰਿ ਜੂ ਹਰਿ ਮੰਦਰ ਰਿਹਾ ਸੁਹਾਈਆ। ਖੇਲੇ ਖੇਲ ਬਾਜੀਗਰ ਨਟ, ਸਵਾਂਗੀ ਆਪਣਾ ਸਾਂਗ ਵਰਤਾਈਆ। ਭਾਗ ਲਗਾਏ ਕਾਇਆ ਮਟ, ਪੰਜ ਤਤ ਕਰੇ ਵਡਿਆਈਆ। ਸ਼ਬਦ ਅਨਾਦੀ ਲਾਏ ਸੱਟ, ਅਨਹਦ ਤਾਲ ਵਜਾਈਆ। ਆਤਮ ਵੇਖੇ ਸਾਚੀ ਖਾਟ, ਪਲੰਘ ਰੰਗੀਲਾ ਸੇਜ ਵਿਛਾਈਆ। ਕਦੇ ਨਾ ਆਏ ਆਣ ਬਾਟ, ਮਾਤ ਗਰਭ ਨਾ ਫੇਰਾ ਪਾਈਆ। ਜਨ ਭਗਤਾਂ ਨੇੜੇ ਰੱਖੇ ਵਾਟ, ਹਰਿ ਸੰਤਨ ਲਏ ਤਰਾਈਆ। ਪਹਿਲੋਂ ਉਤਰੇ ਆਪਣੇ ਘਾਟ, ਗੁਰਮੁਖ ਸਾਚੇ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਰਚਨ ਰਚਾਈਆ । ਸਤਿਜੁਗ ਤੇਰੀ ਧਾਰ ਨਿਰੰਕਾਰ, ਵਾਰ ਅਠਾਰਾਂ ਜੋਤ ਜਗਾਇੰਦਾ। ਹੰਸਾ ਬਾਵਨ ਕਰ ਪਿਆਰ, ਆਪ ਆਪਣਾ ਮੇਲ ਮਿਲਾਇੰਦਾ। ਧਰਨੀ ਧਰਤ ਧਵਲ ਕਰ ਉਜਿਆਰ, ਜਲ ਬਿੰਬ ਵੇਖ ਵਿਖਾਇੰਦਾ। ਰਵ ਸਸ ਪਾਏ ਸਾਰ, ਮੰਡਲ ਮੰਡਪ ਡਗਮਗਾਇੰਦਾ। ਬ੍ਰਹਿਮੰਡ ਖੰਡ ਹੋ ਉਜਿਆਰ, ਗਗਨ ਪਾਤਾਲਾਂ ਫੋਲ ਫੁਲਾਇੰਦਾ। ਲੋਆਂ ਪੁਰੀਆਂ ਏਕਾ ਧਾਰ, ਏਕਾ ਹੁਕਮ ਮੰਨਾਇੰਦਾ। ਸਚ ਤਖਤ ਬੈਠ ਸੱਚੀ ਸਰਕਾਰ, ਸਚਖੰਡ ਦਵਾਰਾ ਸੋਭਾ ਪਾਇੰਦਾ। ਨਿਰਗੁਣ ਦੀਵਾ ਬਾਤੀ ਇਕ ਉਜਿਆਰ, ਕਮਲਾਪਾਤੀ ਆਪ ਜਗਾਇੰਦਾ। ਨਾ ਕੋਈ ਦਿਵਸ ਨਾ ਕੋਈ ਰਾਤੀ, ਘੜੀ ਪਲ ਨਾ ਕੋਈ ਵਿਖਾਇੰਦਾ। ਨਾ ਕੋਈ ਵਰਨ ਨਾ ਕੋਈ ਗੋਤ ਨਾ ਕੋਈ ਜਾਤੀ, ਨਾ ਕੋਈ ਵੰਡ ਵੰਡਾਇੰਦਾ। ਨਾ ਕੋਈ ਪਿਤਾ ਨਾ ਕੋਈ ਮਾਤੀ, ਪੂਤ ਸਪੂਤਾ ਨਾ ਕੋਈ ਗੋਦ ਉਠਾਇੰਦਾ। ਭੈਣ ਭਈਆ ਸਾਕ ਸੱਜਣ ਨਾ ਕੋਈ ਨਾਤੀ, ਦੂਸਰ ਕਟੁੰਬ ਨਾ ਕੋਈ ਬਣਾਇੰਦਾ। ਆਪੇ ਪੁਛੇ ਆਪਣੀ ਵਾਤੀ, ਦਰ ਆਪਣਾ ਭੇਵ ਆਪ ਖੁਲ੍ਹਾਇੰਦਾ। ਜੁਗ ਜੁਗ ਮਹਿਮਾ ਅਕਥਨੀ ਕਾਥੀ, ਕਥਨੀ ਕਥ ਨਾ ਕੋਏ ਕਥਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਖੁਲ੍ਹਾਇੰਦਾ। ਹਰਿ ਸਾਚਾ ਭੇਦ ਖੁਲਾਵਣਾ, ਕਲਜੁਗ ਅੰਤਮ ਵੇਖ ਵਖਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕਾਵਣਾ, ਛੱਤੀ ਛੱਤੀ ਵੇਸ ਵਟਾਈਆ। ਚਾਰ ਜੁਗ ਲੇਖੇ ਲਾਵਣਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੇਖਾ ਰਹੇ ਨਾ ਰਾਈਆ। ਵਿਸ਼ਨੂੰ ਵੰਸੀ ਆਪ ਉਠਾਵਣਾ, ਵੇਖਣਹਾਰਾ ਥਾਉਂ ਥਾਈਂਆ। ਬ੍ਰਹਮੇ ਦੇ ਮਤ ਆਪ ਸਮਝਾਵਣਾ, ਚਾਰੇ ਵੇਦਾਂ ਫੋਲ ਫੁਲਾਈਆ। ਸ਼ੰਕਰ ਏਕਾ ਰੰਗ ਰੰਗਾਵਣਾ, ਏਕਾ ਸਿਖਿਆ ਭਿਛਿਆ ਝੋਲੀ ਪਾਈਆ। ਸੁਰਪਤ ਰਾਜਾ ਇੰਦ ਆਪ ਬੁਲਾਵਣਾ, ਫੜ ਬਾਹੋਂ ਲਏ ਉਠਾਈਆ। ਕ੍ਰੋੜ ਤੇਤੀਸਾ ਵਕਤ ਚੁਕਾਵਣਾ, ਜਗਤ ਜਗਦੀਸ਼ਾ ਵਡ ਵਡਿਆਈਆ। ਗਣ ਗੰਧਰਬ ਆਪਣੀ ਸੇਵਾ ਲਾਵਣਾ, ਵੇਲੇ ਅੰਤ ਦਏ ਸਮਝਾਈਆ। ਲੋਕਮਾਤ ਫੇਰਾ ਪਾਵਣਾ, ਨਿਰਗੁਣ ਸਰਗੁਣ ਜੋਤ ਕਰੇ ਰੁਸ਼ਨਾਈਆ। ਰਵ ਸਸ ਮੁਖ ਸ਼ਰਮਾਵਣਾ, ਚਾਰੋਂ ਕੁੰਟ ਅੰਧੇਰਾ ਛਾਈਆ। ਮੰਡਲ ਮੰਡਪ ਨਾ ਕੋਈ ਸੁਹਾਵਨਾ, ਬੰਕ ਦਵਾਰ ਵੇਖ ਵਖਾਈਆ। ਕਲਜੁਗ ਤੇਰਾ ਰੰਗ ਰੰਗਾਵਣਾ, ਰੰਗਣਹਾਰਾ ਇਕ ਅਖਵਾਈਆ। ਈਸਾ ਮੂਸਾ ਆਪ ਉਠਾਵਣਾ, ਕਾਲਾ ਸੂਸਾ ਤਨ ਸੁਹਾਈਆ। ਚਾਰ ਯਾਰ ਸੰਗ ਮੁਹੰਮਦ ਨਾਲ ਰਲਾਵਣਾ, ਏਕਾ ਕਲਮਾ ਦਏ ਸਖਾਈਆ। ਨਬੀ ਰਸੂਲਾਂ ਪੀਰ ਦਸਤਗੀਰਾਂ ਸ਼ਾਹ ਹਕੀਰਾਂ ਫੜ ਫੜ ਆਪ ਬਹਾਵਣਾ, ਹੁਕਮੀ ਹੁਕਮ ਵਿਚ ਸਮਾਈਆ। ਹਕ ਹਕੀਕਤ ਵੇਖ ਵਖਾਵਣਾ, ਲਾਸ਼ਰੀਕ ਇਕ ਖੁਦਾਈਆ। ਇਕ ਸਦਾ ਏਕਾ ਨਾਅਰਾ ਬੇਐਬ ਪਰਵਰਦਿਗਾਰ ਆਪਣਾ ਆਪ ਸੁਨਾਵਣਾ, ਏਕਾ ਅਲਫ ਕਰੇ ਪੜ੍ਹਾਈਆ। ਐਨਲਹਕ ਮੁਕਾਮੇ ਹੱਕ ਆਪ ਵਖਾਵਣਾ, ਜਲਵਾ ਨੂਰ ਬੇਪਰਵਾਹੀਆ। ਮੱਕਾ ਕਾਅਬਾ ਭੇਵ ਚੁਕਾਵਣਾ, ਦੋ ਦੋ ਆਬਾ ਵੇਸ ਧਰਾਈਆ। ਹੱਕ ਜਨਾਬਾ ਆਪਣਾ ਨਾਉਂ ਧਰਾਵਨਾ, ਮੁਖ ਨਕ਼ਾਬਾ ਆਪ ਉਠਾਈਆ। ਸਚ ਅਹਿਬਾਬਾ ਰਬਾਬ ਇਕ ਵਜਾਵਣਾ, ਏਕੰਕਾਰਾ ਹਰਿ ਨਿਰੰਕਾਰਾ ਇਕ ਸਤਾਰ ਹੱਥ ਉਠਾਈਆ। ਭੇਖ ਅਵੱਲਾ ਇਕ ਅਕੱਲਾ ਨਿਰਗੁਣ ਸਰਗੁਣ ਆਪਣਾ ਨਾਉਂ ਧਰਾਵਨਾ, ਧਰਨੀ ਧਰਤ ਦਏ ਵਡਿਆਈਆ। ਨਾਨਕ ਲੇਖਾ ਪੂਰ ਕਰਾਵਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਸੰਤ ਕਬੀਰਾ ਨਾਲ ਰਲਾਵਣਾ, ਸਚਖੰਡ ਦਏ ਵਡਿਆਈਆ। ਹਰਿ ਹਰਿ ਸੰਤਾਂ ਭਗਤਾਂ ਸੰਗ ਨਿਭਾਵਣਾ, ਹਰਿ ਸੰਤਨ ਲਏ ਤਰਾਈਆ । ਗੀਤ ਸੁਹਾਗੀ ਏਕਾ ਗਾਵਨਾ, ਹਰਿ ਸ਼ਬਦ ਵੱਡੀ ਵਡਿਆਈਆ। ਗੀਤ ਸੁਹਾਗੀ ਸਚ ਜੈਕਾਰਾ ਇਕ ਬੁਲਾਵਣਾ, ਨਿਰਗੁਣ ਸਰਗੁਣ ਦਏ ਸਮਝਾਈਆ। ਸੋ ਪੁਰਖ ਨਿਰੰਜਨ ਇਕ ਮਨਾਵਣਾ, ਦੂਸਰ ਇਸ਼ਟ ਨਾ ਕੋਈ ਜਣਾਈਆ। ਅਕਾਲ ਪੁਰਖ ਹਰ ਘਟ ਨਜ਼ਰੀ ਆਵਣਾ, ਪਾਰਬ੍ਰਹਮ ਸੱਚੀ ਸਰਨਾਈਆ। ਸਤਿ ਪੁਰਖ ਨਿਰੰਜਨ ਪਕੜੇ ਦਾਮਨਾ, ਸ਼ਬਦੀ ਗੰਢ ਪੁਆਈਆ। ਦੋ ਜਹਾਨੀ ਬਣੇ ਜਾਮਨਾ, ਏਥੇ ਓਥੇ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖਾ ਜਾਏ ਚੁਕਾਈਆ। ਲੇਖਾ ਹਰਿ ਹਰਿ ਆਪ ਚੁਕਾਵਣਾ, ਵਿਸਨੂੰ ਹਰਿ ਉਠਾਇੰਦਾ। ਸਚ ਭੰਡਾਰਾ ਸਚ ਵਸਤ ਘਰ ਸਾਚੇ ਵੇਖ ਵਖਾਵਣਾ, ਥਿਰ ਘਰ ਸਾਚਾ ਇਕ ਸੁਹਾਇੰਦਾ। ਦੇਵਣਹਾਰਾ ਕਿਸੇ ਦਿਸ ਨਾ ਆਵਣਾ, ਨੇਤਰ ਲੋਚਨ ਨੈਣ ਦਰਸ਼ਨ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਦਿ ਆਦਿ ਆਪਣਾ ਰੰਗ ਰੰਗਾਇੰਦਾ। ਆਦਿ ਉਪਾਇਆ ਵਿਸ਼ਨ ਧਾਰ, ਵਿਸ਼ਨੂੰ ਰੂਪ ਵਟਾਇੰਦਾ। ਚਤਰਭੁਜ ਖੇਲ ਅਪਾਰ, ਆਦਿ ਸ਼ਕਤ ਜੋਤ ਜਗਾਇੰਦਾ। ਬੂੰਦ ਰਕਤ ਨਾ ਕਰੀ ਕੋਈ ਤਿਆਰ, ਮਾਤ ਪਿਤ ਨਾ ਕੋਈ ਬਣਾਇੰਦਾ। ਏਕਾ ਏਕ ਇਕ ਅਕੱਲਾ ਖੇਲ ਅਪਾਰ, ਇਕ ਇਕੱਲਾ ਆਪ ਕਰਾਇੰਦਾ। ਸਾਚੀ ਸਿਖਿਆ ਸਿਖ ਬੇਐਬ ਪਰਵਰਦਿਗਾਰ ਆਪ ਆਪਣੀ ਰਚਨ ਰਚਾਇੰਦਾ। ਆਪੇ ਹੋਏ ਸਚ ਸਿਕਦਾਰ, ਅੰਮ੍ਰਿਤ ਤਾਲ ਆਪ ਸੁਹਾਇੰਦਾ। ਆਪੇ ਨਾਭ ਕਵਲ ਕਰ ਉਜਿਆਰ, ਸਰਗੁਣ ਨਿਰਗੁਣ ਵੇਖ ਵਿਖਾਇੰਦਾ। ਆਪੇ ਬ੍ਰਹਮਾ ਕਰ ਕਰ ਬਾਹਰ, ਪਾਰਬ੍ਰਹਮ ਆਪਣਾ ਅੰਗ ਕਟਾਇੰਦਾ। ਆਪੇ ਸ਼ੰਕਰ ਜਣਾਏ ਧੂਆਂਧਾਰ, ਰੂਪ ਅਨੂਪ ਆਪ ਦਰਸਾਇੰਦਾ। ਆਪੇ ਤਿੰਨਾਂ ਵਸਿਆ ਬਾਹਿਰ, ਆਪ ਆਪਣੇ ਅੰਗ ਲਗਾਇੰਦਾ। ਆਪੇ ਦੇਵੇ ਵਸਤ ਸਚਾ ਧਨ ਮਾਲ, ਸਚ ਖਜਾਨਾ ਆਪ ਭਰਾਇੰਦਾ। ਆਪੇ ਕਰੇ ਕਰਾਏ ਸਚ ਪ੍ਰਿਤਪਾਲ, ਪ੍ਰਿਤਪਾਲਕ ਨਾਉਂ ਧਰਾਇੰਦਾ। ਆਪਣੀ ਘਾਲਨ ਆਪੇ ਘਾਲ, ਸਾਚੀ ਸੇਵਾ ਆਪ ਕਮਾਇੰਦਾ। ਆਪੇ ਤ੍ਰੈਗੁਣ ਮਾਇਆ ਰਚਿਆ ਜਾਲ, ਰਜੋ ਤਮੋ ਸਤੋ ਵੇਖ ਵਿਖਾਇੰਦਾ। ਆਪੇ ਕਾਲ ਆਪੇ ਮਹਾਂਕਾਲ, ਦੀਨ ਦਿਆਲ ਆਪ ਅਖਵਾਇੰਦਾ। ਆਪੇ ਕਾਇਆ ਮਾਟੀ ਵਸੇ ਖਾਲ, ਆਪੇ ਸਚਖੰਡ ਦੁਆਰੇ ਸੋਭਾ ਪਾਇੰਦਾ। ਆਪੇ ਲੱਖ ਚੁਰਾਸੀ ਵੇਖੇ ਖੇਤ ਡਾਲ੍ਹ, ਫੁਲ ਫੁਲਵਾੜੀ ਆਪ ਮਹਿਕਾਇੰਦਾ। ਆਪੇ ਘਟ ਘਟ ਅੰਦਰ ਦੀਪਕ ਬਾਲ, ਜੋਤ ਨਿਰੰਜਨ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਚ ਵਸਤ ਇਕ ਵਰਤਾਇੰਦਾ। ਵਿਸਨੂੰ ਵਸਤ ਸਚ ਵਰਤਾਈ, ਹਰਿ ਸਾਚੇ ਦਯਾ ਕਮਾਈਆ। ਦੇਵਣਹਾਰਾ ਰਿਜਕ ਸਬਾਈ, ਦਾਨਾ ਬੀਨਾ ਵਡ ਵਡਿਆਈਆ। ਬ੍ਰਹਮੇ ਬ੍ਰਹਮ ਮਤ ਇਕ ਸਮਝਾਈ, ਪਾਰਬ੍ਰਹਮ ਸੱਚੀ ਸਰਨਾਈਆ। ਲੱਖ ਚੁਰਾਸੀ ਤੇਰੀ ਰਚਨ ਰਚਾਈ, ਤੇਰਾ ਰੂਪ ਸਰਬ ਲੋਕਾਈਆ। ਸ਼ੰਕਰ ਕਰੇ ਇਕ ਪੜ੍ਹਾਈ, ਜੋ ਘੜੇ ਸੋ ਭੰਨ ਵਖਾਈਆ। ਪੁਰਖ ਅਬਿਨਾਸੀ ਭੇਵ ਨਾ ਰਾਈ, ਤਿੰਨੇ ਬਹਿ ਬਹਿ ਕਰਨ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਝੋਲੀ ਪਾਈਆ।

ਵਿਸ਼ਨੂੰ ਵਸਤ ਅਨਮੋਲ, ਸਤੋ ਗੁਣ ਝੋਲੀ ਪਾਇੰਦਾ। ਬ੍ਰਹਮਾ ਬ੍ਰਹਮ ਕੰਡੇ ਏਕਾ ਤੋਲ, ਰਾਜਸ ਰਾਜਸ ਸੰਗ ਨਿਭਾਇੰਦਾ। ਸ਼ੰਕਰ ਦਵਾਰਾ ਏਕਾ ਖੋਲ੍ਹ, ਤਮੋ ਤਤ ਇਕ ਸਮਝਾਇੰਦਾ। ਆਪੇ ਬੈਠਾ ਰਹੇ ਅਡੋਲ, ਭੇਵ ਅਭੇਦਾ ਭੇਵ ਛੁਪਾਇੰਦਾ। ਦਰ ਦਰਵਾਜਾ ਏਕਾ ਖੋਲ੍ਹ, ਸਚ ਦਵਾਰੇ ਸੋਭਾ ਪਾਇੰਦਾ। ਸਬਦ ਅਗੰਮੀ ਆਪੇ ਬੋਲ, ਧਰਤ ਮਾਤਾ ਆਪ ਸੁਣਾਇੰਦਾ। ਲੱਖ ਚੁਰਾਸੀ ਜਾਣਾ ਮੌਲ, ਆਪ ਆਪਣਾ ਰੂਪ ਵਟਾਇੰਦਾ। ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਪੰਜਾਂ ਤੱਤਾਂ ਬਣਨਾ ਖੋਲ, ਆਪਣੀ ਰਚਨ ਰਚਾਇੰਦਾ। ਅੰਦਰ ਧਰਨਾ ਨਾਭ ਕੌਲ, ਉਲਟਾ ਮੂੰਧ ਰਖਾਇੰਦਾ। ਜੋਤੀ ਜੋਤ ਸਰੁਪ ਹਰਿ ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇੰਦਾ। ਕਾਇਆ ਖੇਲ ਅਪਾਰ, ਬ੍ਰਹਮਾ ਵਿਸ਼ਨ ਸਿਵ ਸੇਵ ਕਮਾਈਆ। ਘਰ ਵਿਚ ਘਰ ਕਰ ਤਿਆਰ, ਘਰ ਬੈਠਾ ਬੇਪਰਵਾਹੀਆ। ਆਤਮ ਸੇਜਾ ਹੋ ਤਿਆਰ, ਸੋਇਆ ਬੇਪਰਵਾਹੀਆ। ਸ਼ਬਦ ਧੁਨ ਸੱਚੀ ਧੁਨਕਾਰ, ਆਪ ਆਪਣੀ ਆਪੇ ਗਾਈਆ। ਅੰਮ੍ਰਿਤ ਆਤਮ ਠੰਡੀ ਠਾਰ, ਸਚ ਸਰੋਵਰ ਤਾਲ ਭਰਾਈਆ। ਦੀਪਕ ਜੋਤ ਕਰ ਉਜਿਆਰ, ਬੈਠਾ ਮੁਖ ਛੁਪਾਈਆ। ਤ੍ਰੈਗੁਣ ਮਾਇਆ ਵਸਿਆ ਬਾਹਰ, ਤਤਵ ਤਤ ਨਾ ਕੋਈ ਰਖਾਈਆ। ਆਪੇ ਜਾਣੇ ਆਪਣੀ ਕਾਰ, ਕਰਨੀ ਕਰਤਾ ਆਪ ਕਮਾਈਆ। ਆਪੇ ਸੁੰਨ ਅਗੰਮੀ ਧੂਆਂਧਾਰ, ਅੰਧ ਅੰਧੇਰਾ ਡੇਰਾ ਲਾਈਆ। ਆਪੇ ਖੋਲ੍ਹੇ ਨੌ ਦਵਾਰ, ਜਗਤ ਵਾਸਨਾ ਵਿਚ ਭਰਾਈਆ। ਆਪੇ ਕਰੇ ਪੰਚ ਪਿਆਰ, ਕਾਮ ਕਰੋਧ ਲੋਭ ਮੋਹ ਹੰਕਾਰ ਮੇਲ ਮਿਲਾਈਆ। ਆਪੇ ਆਸਾ ਤ੍ਰਿਸਨਾ ਦਏ ਸਹਾਰ, ਆਪੇ ਜੂਠ ਝੂਠ ਕਰੇ ਪੜ੍ਹਾਈਆ। ਆਪੇ ਪੰਚਮ ਸਖੀਆਂ ਮੰਗਲਾਚਾਰ, ਆਪੇ ਪੰਜ ਦਸ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਕਰ ਤਿਆਰ, ਅੰਦਰ ਵੜ ਹਰਿ ਨਿਰੰਕਾਰ, ਆਪ ਸੁਹਾਏ ਬੰਕ ਦਵਾਰ, ਘਰ ਸਾਚਾ ਇਕ ਉਪਾਈਆ। ਸਾਚਾ ਮੰਦਰ ਕਾਇਆ ਗੜ੍ਹ, ਹਰਿ ਸਾਚਾ ਆਪ ਉਪਾਇੰਦਾ। ਸੇਵਾ ਲਾਏ ਬ੍ਰਹਮਾ ਵਿਸ਼ਨ ਸ਼ਿਵ ਫੜ, ਸਾਚਾ ਹੁਕਮ ਸੁਣਾਇੰਦਾ। ਤ੍ਰੈਗੁਣ ਮਾਇਆ ਬੱਧੀ ਲੜ, ਸਾਚੀ ਵਸਤ ਝੋਲੀ ਪਾਇੰਦਾ। ਪੰਜ ਤਤ ਵਿਕਾਰਾ ਬਣਿਆ ਗੜ, ਹਉਮੇ ਹੰਗਤਾ ਵਿਚ ਟਿਕਾਇੰਦਾ। ਏਕਾ ਤਤ ਰਿਹਾ ਸੜ, ਹਵਨੀ ਹਵਨ ਵਖਾਇੰਦਾ। ਜੋਤੀ ਜੋਤ ਸਰੁਪ ਹਰਿ, ਆਪ ਆਪਣੀ ਜੋਤ ਧਰ, ਸਚ ਮਹੱਲੇ ਆਪੇ ਚੜ, ਉਚ ਅਟੱਲੇ ਆਸਣ ਲਾਇੰਦਾ। ਮਹੱਲ ਅਟੱਲ ਉਚ ਮਨਾਰਾ, ਹਰਿ ਸਾਚਾ ਆਪ ਸੁਹਾਇੰਦਾ। ਲੱਖ ਚੁਰਾਸੀ ਕਰ ਤਿਆਰਾ, ਆਪਣੀ ਖਾਣੀ ਵੰਡ ਵੰਡਾਇੰਦਾ। ਉਤਭੁਜ ਸੇਹਤਜ ਬਣ ਵਰਤਾਰਾ, ਜੇਰਜ ਅੰਡ ਭੇਵ ਚੁਕਾਇੰਦਾ। ਬ੍ਰਹਿਮੰਡ ਦੇਵਣਹਾਰਾ ਸਹਾਰਾ, ਆਪ ਆਪਣੀ ਕਲ ਵਰਤਾਇੰਦਾ। ਪਰਮਾਨੰਦ ਇਕ ਦਵਾਰਾ, ਨਿਜਾਨੰਦ ਖੋਲ੍ਹ ਵਖਾਇੰਦਾ। ਭਰਮਾਂ ਕੰਧ ਅੱਧ ਵਿਚਕਾਰਾ, ਆਪਣਾ ਪੜਦਾ ਪਾਇੰਦਾ। ਖੇਲੇ ਖੇਲ ਪੁਰਖ ਅਪਾਰਾ, ਆਪਣੀ ਵਸਤ ਆਪ ਟਿਕਾਇੰਦਾ। ਮਨ ਮਤ ਬੁਧ ਕਰ ਤਿਆਰਾ, ਨਿਰਗੁਣ ਸਰਗੁਣ ਵਿਚ ਧਰਾਇੰਦਾ। ਮਨੂਆ ਮਨ ਬਣ ਸਿਕਦਾਰਾ, ਸਾਚਾ ਹੁਕਮ ਸੁਣਾਇੰਦਾ। ਜਗਤ ਤ੍ਰਿਸਨਾ ਭਰ ਭੰਡਾਰਾ, ਤਾਮਸ ਜੋਤ ਅੰਸ ਹਰਿ ਗਿਰਧਾਰਾ, ਆਪੇ ਵੇਖ ਵਖਾਇੰਦਾ। ਮਤ ਮਤਵਾਲੀ ਢਹਿ ਢਹਿ ਪਏ ਚਰਨ ਦਵਾਰਾ, ਫੜ ਫੜ ਬਾਹੋਂ ਆਪ ਉਠਾਇੰਦਾ। ਤੇਰਾ ਰੂਪ ਦਿਸ ਨਾ ਆਏ ਵਿਚ ਸੰਸਾਰਾ, ਗੁਰਮੁਖ ਵਿਰਲੇ ਆਪ ਵਖਾਇੰਦਾ। ਚਾਰੋਂ ਕੁੰਟ ਦਰ ਦਰ ਘਰ ਘਰ ਲੱਖ ਚੁਰਾਸੀ ਲੱਭਦੇ ਫਿਰਦੇ ਜੀਵ ਗਵਾਰਾ, ਹੱਥ ਕਿਸੇ ਨਾ ਆਇੰਦਾ। ਬੁਧ ਮਤਵਾਲੀ ਚਲੀ ਚਾਲੀ, ਹਰਿ ਸਾਚਾ ਮਾਰਗ ਪਾਇੰਦਾ। ਤੇਰਾ ਦਵਾਰਾ ਨਾ ਹੋਏ ਖਾਲੀ, ਆਪਣੀ ਧੂੜ ਤੇਰੇ ਮਸਤਕ ਟਿੱਕਾ ਲਾਇੰਦਾ। ਜਨ ਭਗਤਾਂ ਕਰਨੀ ਸਚ ਦਲਾਲੀ, ਹਰਿ ਵਣਜਾਰਾ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹ, ਸ਼ਬਦ ਸਰੂਪੀ ਸਚ ਮਲਾਹ, ਲੋਕਮਾਤ ਦਏ ਸੁਣਾ, ਬ੍ਰਹਮਾ ਵਿਸ਼ਨ ਸਿਵ ਆਪ ਉਠਾ, ਲਖ ਚੁਰਾਸੀ ਡੇਰਾ ਲਾ, ਘਟ ਘਟ ਅੰਦਰ ਜੋਤ ਜਗਾ, ਜਗ ਆਪਣੀ ਬੂਝ ਬੁਝਾਇੰਦਾ। ਬ੍ਰਹਮਾ ਤੇਰੀ ਸਦ ਵਡਿਆਈ, ਹਰਿ ਸਾਚਾ ਆਪ ਜਣਾਇੰਦਾ। ਵਿਸ਼ਨੂੰ ਤੇਰੀ ਸੇਵ ਕਮਾਈ, ਹਰਿ ਸਾਚਾ ਲੇਖੇ ਲਾਇੰਦਾ। ਸ਼ੰਕਰ ਤੇਰੀ ਅੰਤ ਦੁਹਾਈ, ਸਾਚਾ ਡੌਰੂ ਡੰਕ ਆਪ ਵਜਾਇੰਦਾ । ਲੱਖ ਚੁਰਾਸੀ ਵੇਖ ਵਖਾਈ, ਲੇਖਾ ਰਹਿਣ ਨਾ ਪਾਇੰਦਾ। ਕਲਜੁਗ ਕੂਕੇ ਦਏ ਦੁਹਾਈ, ਚਾਰੋਂ ਕੁੰਟ ਸਰਬ ਕੁਰਲਾਇੰਦਾ। ਵਰਨਾਂ ਬਰਨਾਂ ਪਈ ਲੜਾਈ, ਸਾਚੀ ਸਰਨ ਨਾ ਕੋਈ ਲਗਾਇੰਦਾ। ਸ਼ੱਤਰੀ ਬ੍ਰਹਮਣ ਸ਼ੂਦਰ ਵੈਸ ਮਿਲੇ ਮੇਲ ਨਾ ਸਾਚੇ ਮਾਹੀ, ਹਰਿ ਸੰਗਤ ਨਾ ਕੋਈ ਮਿਲਾਇੰਦਾ। ਨਿਥਾਵਿਆਂ ਦੇਵੇ ਨਾ ਕੋਈ ਥਾਂਈ, ਫੜ ਬਾਹੋਂ ਨਾ ਗਲੇ ਕੋਈ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਿਸ਼ਨੂੰ ਸੱਦਿਆ ਆਪਣੇ ਘਰ, ਬ੍ਰਹਮਾ ਹੱਥੀਂ ਲਿਆ ਫੜ, ਸ਼ੰਕਰ ਆਇਆ ਦਵਾਰੇ ਚੱਲ, ਤਿੰਨਾਂ ਮਤ ਰਿਹਾ ਸਮਝਾਈਆ। ਵਿਸ਼ਨੂੰ ਸੁਣ ਕਰ ਧਿਆਨ, ਹਰਿ ਸਾਚਾ ਆਪ ਸਮਝਾਇੰਦਾ। ਤੇਰਾ ਬਖਸ਼ੇ ਦਿਤਾ ਪੀਣ ਖਾਣ, ਚਾਰ ਜੁਗ ਜੋ ਵਰਤਾਇੰਦਾ। ਬ੍ਰਹਮਾ ਉਠ ਨੌਜਵਾਨ, ਪ੍ਰਭ ਸਾਚਾ ਭੇਵ ਖੁਲਾਇੰਦਾ। ਵੇਖਣ ਆਇਆ ਤੇਰੀ ਸੰਤਾਨ, ਲਖ ਚੁਰਾਸੀ ਡੇਰਾ ਲਾਇੰਦਾ। ਜੀਵ ਜੰਤ ਨਾਤਾ ਜੁੜਿਆ ਪੰਜ ਸ਼ੈਤਾਨ, ਸਾਚਾ ਸੰਗ ਨਾ ਕੋਈ ਰਖਾਇੰਦਾ। ਸ਼ੰਕਰ ਤੇਰੀ ਤ੍ਰਸ਼ੂਲ ਕਮਾਨ, ਪ੍ਰਭ ਸਾਚਾ ਹੱਥ ਉਠਾਇੰਦਾ। ਉਠ ਉਠ ਬਾਲ ਨਾਦਾਨ, ਵੇਲਾ ਅੰਤਮ ਆਇੰਦਾ। ਖੇਲੇ ਖੇਲੇ ਸ੍ਰੀ ਭਗਵਾਨ, ਚਾਰ ਜੁਗ ਭੇਵ ਕੋਈ ਨਾ ਪਾਇੰਦਾ। ਚੌਦਾਂ ਲੋਕਾਂ ਵੇਖ ਆਪ ਦੁਕਾਨ, ਚੌਦਾਂ ਤਬਕਾਂ ਫੋਲ ਫੁਲਾਇੰਦਾ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣੀ ਕਲ ਵਰਤੇ ਆਣ, ਕਲਜੁਗ ਵੇਲਾ ਅੰਤਮ ਆਇੰਦਾ। ਏਕਾ ਫੜਿਆ ਤੀਰ ਕਮਾਨ, ਸਾਚਾ ਖੰਡਾ ਆਪ ਚਮਕਾਇੰਦਾ। ਸੋ ਪੁਰਖ ਨਿਰੰਜਨ ਹਰਿ ਮਿਹਰਬਾਨ, ਹੰ ਬ੍ਰਹਮ ਫੋਲ ਫੁਲਾਇੰਦਾ। ਨਾਤਾ ਤੁੱਟੇ ਪੀਣ ਖਾਣ, ਖਾਣਾ ਪੀਣਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੁਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਭੇਵ ਖੁਲਾਇੰਦਾ। ਵਿਸ਼ਨੂੰ ਬ੍ਰਹਮਾ ਸ਼ਿਵ ਚਰਨ ਦਵਾਰ, ਦੋਏ ਜੋੜ ਪਏ ਸਰਨਾਈਆ। ਪੁਰਖ ਅਬਿਨਾਸ਼ੀ ਕਿਰਪਾ ਧਰ, ਤੇਰੀ ਓਟ ਇਕ ਰਘੁਰਾਈਆ। ਤੇਰੀ ਇਛਿਆ ਭਿਛਿਆ ਸਰਬ ਸੰਸਾਰ, ਹਉਂ ਸੇਵਕ ਸੇਵਾ ਰਹੇ ਕਮਾਈਆ। ਤੇਰੀ ਭਿਛਿਆ ਵਰਤੇ ਹਰਿ ਨਿਰੰਕਾਰ, ਤੇਰੇ ਭਾਣੇ ਸਦ ਅਖਵਾਈਆ। ਤੂੰ ਪਤ ਪਤਵੰਤਾ ਹਉਂ ਤੇਰੀ ਨਾਰ, ਚਰਨ ਧੂੜ ਮਸਤਕ ਲਾਏ ਨਿਉਂ ਨਿਉਂ ਸੀਸ ਝੁਕਾਈਆ। ਬਿਨ ਹਰਿ ਤੇਰੇ ਨਾ ਦਿਸੇ ਕੋਈ ਸਹਾਰ, ਦੂਸਰ ਦਰ ਨਾ ਕੋਈ ਜਣਾਈਆ। ਤੂੰ ਦਾਤਾ ਘੜਨ ਭੰਨਣਹਾਰ, ਸਮਰਥ ਪੁਰਖ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਰਿਹਾ ਸਮਝਾਈਆ। ਵਿਸ਼ਨੂੰ ਉਪਜਿਆ ਆਪਣੀ ਰਤ, ਬ੍ਰਹਮ ਕਵਲ ਫੁਲ ਮਹਾਨਾ। ਸ਼ੰਕਰ ਤੇਰੀ ਜਾਣੇ ਮਿਤ ਗਤ, ਗਤ ਮਿਤ ਸ੍ਰੀ ਭਗਵਾਨਾ। ਤਿੰਨਾਂ ਕਰੇ ਏਕਾ ਮਤ, ਸ਼ਬਦ ਸਰੂਪੀ ਬੰਨੇ ਗਾਨਾ। ਆਦਿ ਜੁਗਾਦੀ ਪਰਗਟ ਹੋਏ ਨਿਹਕਲੰਕ, ਨਿਤ ਨਵਿਤ ਲੋਕਮਾਤ ਖੇਲ ਮਹਾਨਾ। ਲੱਖ ਚੁਰਾਸੀ ਵੇਖੇ ਖੇਤ, ਹਰਿ ਵਡ ਕਿਰਸਾਨਾ। ਵੱਢਣਹਾਰਾ ਅਗੇਤ ਪਛੇਤ, ਆਪ ਆਪਣਾ ਬਲ ਧਰਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਧੁਰ ਫ਼ਰਮਾਣਾ। ਧੁਰ ਫ਼ਰਮਾਣ ਹਰਿ ਸੁਣਾਇਆ, ਬ੍ਰਹਮੇ ਵਿਸ਼ਨੂੰ ਕਰੇ ਜਣਾਈਆ । ਕਲਜੁਗ ਵੇਲਾ ਅੰਤਮ ਆਇਆ, ਨਾ ਸਕੇ ਕੋਈ ਬਚਾਈਆ। ਜੂਠਾ ਝੂਠਾ ਬੁਰਜ ਦਏ ਢਾਇਆ, ਥਿਰ ਕੋਈ ਰਹਿਣ ਨਾ ਪਾਈਆ। ਨਿਰਗੁਣ ਆਪਣਾ ਵੇਸ ਧਰਾਇਆ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਚਾਰੋ ਕੁੰਟ ਫੇਰਾ ਪਾਇਆ, ਉਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਆਪ ਉਠਾਇਆ, ਵੇਲੇ ਅੰਤਮ ਲਏ ਅੰਗੜਾਈਆ। ਰਵ ਸਸ ਨੱਸ ਨੱਸ ਪੰਧ ਮੁਕਾਇਆ, ਬਖਸ਼ੀ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਬ੍ਰਹਮਾ ਵਿਸ਼ਨ ਸ਼ਿਵ ਲੇਖਾ ਰਿਹਾ ਸਮਝਾਈਆ। ਬ੍ਰਹਮਾ ਵਿਸ਼ਨ ਸ਼ਿਵ ਦੋਏ ਜੋੜ ਕਰੇ ਨਿਮਸਕਾਰ, ਪ੍ਰਭ ਵੱਡਾ ਵਡ ਵਡਿਆਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸੁਣ ਪੁਕਾਰ, ਦਰ ਤੇਰੇ ਮੰਗੀ ਮੰਗ ਏਕਾ ਭਿਛਿਆ ਮੰਗ ਮੰਗਾਈਆ। ਤੇਰੀ ਖਿੜੀ ਸੱਚੀ ਗੁਲਜ਼ਾਰ, ਲੋਕਮਾਤ ਬਸੰਤ ਬਹਾਰ, ਲੱਖ ਚੁਰਾਸੀ ਤ੍ਰੈਗੁਣ ਮਾਟੀ ਤਤ ਟਿਕਾਈਆ। ਤੂੰ ਸੱਚਾ ਘੁਮਿਆਰ, ਹਉਂ ਕੋਹਲੂ ਚੱਕ ਗੇੜਾ ਆਪੇ ਮਾਰ, ਤੂੰ ਪੱਥਣਹਾਰ ਵਾਰੋ ਵਾਰ, ਆਪੇ ਭਾਂਡੇ ਲਏ ਉਪਾਈਆ। ਤੇਰੀ ਵਸਤ ਸਮਰਥ ਪੁਰਖ ਕਰਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਈਆ। ਬ੍ਰਹਮਾ ਵਿਸ਼ਨ ਸ਼ਿਵ ਉਠ ਉਠ ਨੇਤਰ ਆਪੇ ਖੋਲ੍ਹ, ਪ੍ਰਭੂ ਅੱਗੇ ਦੇਣ ਦੁਹਾਈਆ। ਏਕਾ ਵਸਤ ਸਾਡੇ ਕੋਲ, ਦੂਸਰ ਨਜ਼ਰ ਨਾ ਕੋਈ ਆਈਆ। ਘਟ ਘਟ ਅੰਦਰ ਰਿਹਾ ਮੌਲ, ਮੌਲਾ ਰੂਪ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਏ ਸਮਝਾਈਆ। ਬ੍ਰਹਮਾ ਲੇਖਾ ਹਰਿ ਸਮਝਾਏ, ਸ਼ਾਹੋ ਭੂਪ ਸਿਕਦਾਰਾ। ਤਿੰਨਾਂ ਫੜ ਫੜ ਅੱਗੇ ਲਾਏ, ਲੋਕਮਾਤ ਵਖਾਏ ਵਾਰੋ ਵਾਰਾ। ਸਚ ਸੁਚ ਕੋਈ ਨਜ਼ਰ ਨਾ ਆਏ, ਕਲਜੁਗ ਕੂੜਾ ਦਿਸੇ ਸਰਬ ਪਸਾਰਾ। ਗੁਰ ਪੀਰ ਨਾ ਕੋਈ ਮਨਾਏ, ਸਚ ਮੰਦਰ ਨਾ ਗੁਰੂਦਵਾਰਾ। ਸਾਚਾ ਰੰਗ ਨਾ ਕੋਈ ਚੜ੍ਹਾਏ, ਨਾ ਕੋਈ ਦਿਸੇ ਸਚ ਲਲਾਰਾ। ਭਗਤ ਭਗਵੰਤ ਨਾ ਮੇਲ ਮਿਲਾਏ, ਸਾਧ ਸੰਤ ਹੋਏ ਅਵਾਰਾ। ਨਾਰੀ ਕੰਤ ਨਾ ਕੋਈ ਹੰਢਾਏ, ਨਾਰ ਦੁਹਾਗਣ ਹੋਏ ਵਿਭਚਾਰਾ। ਚਾਰੋਂ ਕੁੰਟ ਅੰਧੇਰਾ ਛਾਏ, ਨਾ ਦਿਸੇ ਰਵ ਸਸ ਸਤਾਰਾ। ਰਾਮ ਕ੍ਰਿਸ਼ਨ ਨਾ ਕੋਈ ਧਿਆਏ, ਪਾਏ ਮੇਲ ਨਾ ਘਰ ਨਿਰੰਕਾਰਾ। ਸੰਗ ਮੁਹੰਮਦ ਨਾ ਕੋਈ ਮਿਲਾਏ, ਨਾਤਾ ਤੁਟਾ ਚਾਰ ਯਾਰਾ। ਅੱਲਾ ਰਾਣੀ ਦਏ ਦੁਹਾਏ, ਉਚੀ ਕੂਕੇ ਕਰੇ ਪੁਕਾਰਾ। ਸਤਿਨਾਮ ਨਾ ਕੋਈ ਅਲਾਏ, ਸਤਿ ਸਤਿ ਨਾ ਕੋਈ ਜੈਕਾਰਾ। ਗੁਰੂ ਕੀ ਫਤਿਹ ਨਾ ਕੋਈ ਵਖਾਏ, ਸ੍ਰਿਸ਼ਟ ਸਬਾਈ ਧੂਆਂਧਾਰਾ। ਸਾਚਾ ਚੰਦ ਨਾ ਕੋਈ ਚੜ੍ਹਾਏ, ਗੁਰ ਗੋਬਿੰਦ ਬਣਿਆ ਸਚ ਲਿਖਾਰਾ। ਸਾਚਾ ਲੇਖਾ ਦਏ ਜਣਾਏ, ਕਲਜੁਗ ਅੰਤਮ ਪ੍ਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ। ਸੰਬਲ ਨਗਰ ਡੇਰਾ ਲਾਏ, ਉਚ ਮਹੱਲਾ ਇਕ ਇਕੱਲਾ ਸਚ ਤਖਤ ਬੈਠ ਸੱਚੀ ਸਰਕਾਰਾ। ਸਾਚਾ ਅਦਲ ਕਮਾਏ, ਬ੍ਰਹਮਾ ਵਿਸ਼ਨ ਸ਼ਿਵ ਫੜ ਖਿਚ ਬਹਾਏ ਚਰਨ ਦਵਾਰਾ। ਏਕਾ ਹੁਕਮ ਸੁਣਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਲਹਿਣਾ ਦਏ ਮੁਕਾਏ। ਬ੍ਰਹਮਾ ਵਿਸ਼ਨ ਸ਼ਿਵ ਕਰ ਤਿਆਰ, ਪ੍ਰਭ ਆਪਣੇ ਸੰਗ ਰਖਾਈਆ। ਨਿਰਗੁਣ ਸਰਗੁਣ ਖੇਲ ਅਪਾਰ, ਨਰ ਨਿਰੰਕਾਰ ਆਪ ਕਰਾਈਆ। ਨਿਹਕਲੰਕ ਲਏ ਅਵਤਾਰ, ਲੋਕਮਾਤ ਕਰੇ ਰੁਸ਼ਨਾਈਆ। ਕਲਜੁਗ ਬੇੜਾ ਡੁੱਬੇ ਵਿਚ ਮੰਝਧਾਰ, ਏਕਾ ਧੱਕਾ ਦੇਵੇ ਲਾਈਆ। ਸਤਿਜੁਗ ਸਾਚਾ ਕਰੇ ਤਿਆਰ, ਘਰ ਸਾਚੇ ਵੇਖ ਵਖਾਈਆ। ਧਰਤ ਮਾਤ ਦੀ ਸੁਣੇ ਪੁਕਾਰ, ਨੇਤਰ ਰੋ ਰੋ ਰਹੀ ਕੁਰਲਾਈਆ। ਖੁਲੜੇ ਕੇਸ ਧਾਹਾਂ ਰਹੀ ਮਾਰ, ਚਾਰੋਂ ਕੁੰਟ ਨੈਣ ਉਠਾਈਆ। ਸੰਤ ਭਗਤ ਨਾ ਮੀਤ ਮੁਰਾਰ, ਗੁਰਮੁਖ ਨਜਰ ਕੋਇ ਨਾ ਆਈਆ। ਸੰਸਾਰ ਸੁਖ ਪਸਰਿਆ ਸਰਬ ਸੰਸਾਰ, ਰੰਗ ਰਲੀਆਂ ਰਿਹਾ ਮਨਾਈਆ। ਤੀਰਥ ਤਟ ਹੋਏ ਖਵਾਰ, ਧੀਆਂ ਭੈਣਾਂ ਰਹੇ ਤਕਾਈਆ। ਗੁਰ ਦਰ ਮੰਦਰ ਮਸਜਦ ਮਠ ਸ਼ਿਵਦਵਾਲਾ ਹਾਹਾਕਾਰ, ਸਚ ਧਰਮ ਨਾ ਕੋਈ ਕੁੜਮਾਈਆ। ਗੁਰ ਮੰਦਰ ਅੰਦਰ ਜੂਠ ਝੂਠ ਕਰਨ ਅਹਾਰ, ਸਾਚਾ ਰਸਨਾ ਨਾਮ ਨਾ ਲਾਈਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰ, ਹਰਿ ਕਾ ਭੇਵ ਕੋਈ ਨਾ ਪਾਈਆ। ਪੰਡਤ ਪਾਂਧੇ ਨਾ ਕਰਨ ਵਿਚਾਰ, ਜੋਤ ਲਿਲਾਟੀ ਨਾ ਤਿਲਕ ਲਗਾਈਆ। ਆਪੇ ਡਿਗੇ ਡੂੰਘੀ ਗਾਰ, ਸ਼ਾਸਤਰ ਸਿਮਰਤ ਦਏ ਗਵਾਹੀਆ। ਮੁਲਾ ਸ਼ੇਖ਼ ਮੁਸਾਇਕ ਪੀਰ ਰਹੇ ਝੱਖ ਮਾਰ, ਸਾਚਾ ਸਾਲਸ ਕੋਈ ਨਜ਼ਰ ਨਾ ਆਈਆ । ਉਮਤੀ ਉਮਤ ਰਹੀ ਲਲਕਾਰ, ਸੰਮਤ ਸੰਮਤੀ ਦਏ ਦੁਹਾਈਆ। ਖਾਲਸ ਖਾਲਸਾ ਦਿਸੇ ਨਾ ਵਿਚ ਸੰਸਾਰ, ਜਿਸ ਮਿਲਿਆ ਗੋਬਿੰਦ ਸਾਚਾ ਮਾਹੀਆ। ਅੱਠੇ ਪਹਿਰ ਨਾ ਦਰਸ ਨਿਰੰਕਾਰ, ਭੁੱਲੀ ਸਰਬ ਲੁਕਾਈਆ। ਰਾਮ ਨਾ ਮਿਲਿਆ ਮੀਤ ਮੁਰਾਰ, ਸੁਰਤ ਸਵਾਣੀ ਸੀਤਾ ਰਹੀ ਕੁਰਲਾਈਆ। ਰਾਧਾ ਕ੍ਰਿਸ਼ਨ ਨਾ ਕਰਿਆ ਸਚ ਪਿਆਰ, ਨਾਮ ਬੰਸਰੀ ਨਾ ਕੋਈ ਵਜਾਈਆ। ਉਚੀ ਕੂਕਨ ਕਰਨ ਗਿਆਨ, ਹਰਿ ਕਾ ਧਿਆਨ ਨਾ ਕੋਈ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਬ੍ਰਹਮਾ ਵਿਸ਼ਨ ਸ਼ਿਵ ਤੇਰੀ ਦੁਕਾਨ, ਪ੍ਰਗਟ ਹੋ ਭਗਵਾਨ, ਸਰਬ ਜੀਆਂ ਦਾ ਜਾਣੀ ਜਾਣ, ਜਾਨਣਹਾਰ ਵਡ ਵਡਿਆਈਆ। ਬ੍ਰਹਮਾ ਵਿਸ਼ਨ ਸ਼ਿਵ ਕਰ ਸਲਾਹ, ਤਿੰਨਾਂ ਮਤਾ ਪਕਾਇਆ। ਪੁਰਖ ਅਬਿਨਾਸ਼ੀ ਬੇਪ੍ਰਵਾਹ, ਤੇਰਾ ਭੇਦ ਕਿਸੇ ਨਾ ਪਾਇਆ। ਜੁਗ ਜੁਗ ਬਣੇ ਜਗਤ ਮਲਾਹ, ਜਾਗਰਤ ਜੋਤ ਕਰੇ ਰੁਸ਼ਨਾਇਆ। ਆਪਣਾ ਨਾਉਂ ਨਰਾਇਣ ਧਰਾ, ਨਰ ਨਿਰੰਕਾਰਾ ਆਪ ਅਖਵਾਇਆ। ਕਾਗੋਂ ਹੰਸ ਦਏ ਬਣਾ, ਜਿਸ ਜਨ ਅਪਣੀ ਦਯਾ ਕਮਾਇਆ। ਤੂੰ ਦਾਤਾ ਹਉਂ ਡਿਗੇ ਸਰਨਾ, ਬਖਸ਼ਣਹਾਰ ਬੇਪਰਵਾਹਿਆ। ਅਸੀਂ ਬਣਨ ਆਏ ਗਵਾਹ, ਕਲਜੁਗ ਵੇਲਾ ਵੇਖ ਵਖਾਇਆ। ਅਠਸਠ ਤੀਰਥ ਤੇਰੇ ਪਿਛੇ ਪਿਛੇ ਫੇਰਾ ਆਏ ਪਾ, ਤੇਰੀ ਧੂੜੀ ਮਸਤਕ ਟਿੱਕਾ ਲਾਈਆ। ਤ੍ਰਬੈਣੀ ਨੈਣੀ ਵੇਖਿਆ ਏਕਾ ਥਾਂ, ਜਮਨਾ ਸੁਰਸਤੀ ਗੰਗਾ ਰਹੀ ਰਾਹ ਤਕਾਇਆ। ਆਪ ਪਕੜੀ ਜਾ ਜਾ ਬਾਂਹ, ਆਪ ਅਪਣਾ ਖੇਲ ਖਿਲਾਇਆ। ਜਗਤ ਸਿਖਿਆ ਦਏ ਸੁਣਾ, ਨੌ ਸੌ ਚੁਰਾਨਵੇ ਚੌਕੜੀ ਜੁਗ ਤੇਰਾ ਅੰਤਮ ਪੰਧ ਮੁਕਾਇਆ। ਇਕੀ ਸਿਖੀ ਨਾਲ ਲਏ ਰਲਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵਿਛੜੇ ਮੇਲ ਮਿਲਾਇਆ। ਸਮਰਥ ਪੁਰਖ ਸਿਰ ਰੱਖੇ ਹੱਥ ਦੇ ਕਰ ਠੰਡੀ ਛਾਂ, ਆਪ ਆਪਣੇ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਾਉਂ ਰਖਾਇਆ। ਨਿਹਕਲੰਕ ਸੂਰਬੀਰ ਬਲੀਵਾਨ, ਬ੍ਰਹਮਾ ਵਿਸ਼ਨ ਸ਼ਿਵ ਰਹੇ ਧਿਆਈਆ। ਆਪੇ ਰਾਮ ਕ੍ਰਿਸ਼ਨ ਬਣ ਬਣ ਆਏ ਕਾਹਨ, ਆਪੇ ਈਸਾ ਮੂਸਾ, ਸੇਵਾ ਲਾਈਆ। ਆਪੇ ਸੰਗ ਮੁਹੰਮਦ ਹੋ ਪ੍ਰਧਾਨ, ਅੱਲਾ ਰਾਣੀ ਲਏ ਪ੍ਰਨਾਈਆ। ਆਪੇ ਨਾਨਕ ਦੇਵੇ ਇਕ ਨਿਸ਼ਾਨ, ਦੋ ਜਹਾਨ ਦਏ ਝੁਲਾਈਆ। ਏਕਾ ਗੋਬਿੰਦ ਬਖਸ਼ੇ ਤੀਰ ਕਮਾਨ, ਖੜਗ ਖੰਡਾ ਨਾਉਂ ਧਰਾਈਆ। ਆਪੇ ਦੇਵੇ ਸਾਚਾ ਦਾਨ, ਦਾਤਾ ਦਾਨੀ ਵਡ ਵਡਿਆਈਆ। ਆਪੇ ਪੂਤ ਸਪੂਤਾ ਕਰ ਕੁਰਬਾਨ, ਆਪਣੀ ਭੇਟਾ ਆਪ ਚੜ੍ਹਾਈਆ। ਆਪੇ ਦੇਵੇ ਦਰਗਾਹ ਮਾਣ, ਦਰ ਘਰ ਸਾਚੇ ਵੱਜੀ ਵਧਾਈਆ। ਆਪੇ ਲੱਖ ਚੁਰਾਸੀ ਚੁਕਾਏ ਕਾਨ, ਆਪੇ ਉਤਪਤ ਦਏ ਕਰਾਈਆ। ਆਪੇ ਜੁਗ ਜੁਗ ਵੇਖੇ ਮਾਰ ਧਿਆਨ, ਆਪ ਆਪਣੀ ਸੇਵ ਕਮਾਈਆ। ਕਲਜੁਗ ਵੇਲਾ ਅੰਤਮ ਆਇਆ, ਪੁਰਖ ਅਬਿਨਾਸ਼ੀ ਹੋਇਆ ਨਿਗਹਬਾਨ, ਨੇਤਰ ਨੈਣ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਬ੍ਰਹਮਾ ਵਿਸ਼ਨ ਸ਼ਿਵ ਸੱਦੇ ਦਰ ਦਵਾਰ, ਦਰ ਦਰਵਾਜ਼ਾ ਆਪ ਖੁਲਾਈਆ। ਦਰ ਦਰਵਾਜ਼ਾ ਗਰੀਬ ਨਿਵਾਜ਼ਾ ਹਰਿ ਸੱਜਣ ਆਪ ਖੁਲਾਇੰਦਾ। ਲੱਖ ਚੁਰਾਸੀ ਤੇਰਾ ਰਚਿਆ ਕਾਜਾ, ਆਪ ਅਪਣਾ ਮੰਗਲ ਗਾਇੰਦਾ। ਨਾਲ ਵਜਾਏ ਅਨਹਦ ਵਾਜਾ, ਧੁਨੀ ਨਾਦ ਆਪ ਵਜਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਫਿਰੇ ਭਾਜਾ, ਦਿਸ ਕਿਸੇ ਨਾ ਆਇੰਦਾ। ਗੁਰਮੁਖ ਉਠਾਏ ਮਾਰ ਵਾਜਾਂ, ਲੱਖ ਚੁਰਾਸੀ ਵਿਚੋਂ ਫੋਲ ਫੁਲਾਇੰਦਾ। ਪੰਜ ਤਤ ਰਖਾਈ ਨਕਾਬਾ, ਆਪਣਾ ਮੁਖ ਆਪ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਬ੍ਰਹਮਾ ਵਿਸ਼ਨ ਸ਼ਿਵ ਤੇਰੀ ਕੀਮਤ ਕਰਤਾ ਆਪੇ ਤੇਰੀ ਝੋਲੀ ਪਾਇੰਦਾ। ਵਿਸ਼ਨੂੰ ਤੇਰਾ ਮੂਲ ਚੁਕਾਵਨਾ, ਲੱਖ ਚੁਰਾਸੀ ਸੇਵ ਕਮਾਈਆ, ਬ੍ਰਹਮੇ ਲੇਖਾ ਆਪਣਾ ਪਾਵਣਾ, ਲਿਖ ਲਿਖ ਲੇਖਾ ਦਏ ਮੁਕਾਈਆ। ਸ਼ੰਕਰ ਤੇਰਾ ਪੰਧ ਮੁਕਾਵਨਾ, ਦੂਰ ਦੁਰਾਡੇ ਵਾਟ ਨੇੜੇ ਆਈਆ। ਸੁਰਪਤ ਰਾਜਾ ਇੰਦ ਤਖਤੋਂਂ ਲਾਹਵਣਾ, ਜਗਤ ਮਨਵੰਤਰ ਦਏ ਗਵਾਹੀਆ। ਕ੍ਰੋੜ ਤੇਤੀਸਾ ਜਨਮ ਦਵਾਵਣਾ, ਲੋਕਮਾਤ ਵੱਡੀ ਵਡਿਆਈਆ। ਨੌਂ ਖੰਡ ਪ੍ਰਿਥਮੀ ਵੇਸ ਵਟਾਵਨਾ, ਸੱਤਾਂ ਦੀਪਾਂ ਜੋਤ ਰੁਸ਼ਨਾਈਆ। ਲੱਖ ਚੁਰਾਸੀ ਤੇਲ ਚੜ੍ਹਾਵਨਾ, ਸਾਚੀ ਸਖੀਆਂ ਮੰਗਲ ਗਾਈਆ। ਜਗਤ ਵੇਲਾ ਅੰਤ ਵਖਾਵਨਾ, ਘੜਨ ਭੰਨਣਹਾਰ ਬੇਪਰਵਾਹੀਆ। ਸ਼ਾਹ ਸੁਲਤਾਨ ਕੋਈ ਨਜ਼ਰ ਨਾ ਆਵਨਾ, ਸੀਸ ਤਾਜ ਨਾ ਕੋਈ ਟਿਕਾਈਆ। ਹਿੰਦੂ ਮੁਸਲਮ ਸਿੱਖ ਈਸਾਈ ਨਾ ਕਿਸੇ ਅਖਵਾਵਨਾ, ਏਕਾ ਬ੍ਰਹਮ ਜਣਾਈਆ। ਏਕਾ ਅੱਖਰ ਸਰਬ ਪੜ੍ਹਾਵਨਾ, ਸੋ ਪੁਰਖ ਨਿਰੰਜਨ ਸਚ ਪੜ੍ਹਾਈਆ। ਸਚ ਦਵਾਰਾ ਇਕ ਖੁਲਾਵਨਾ, ਚਾਰ ਵਰਨਾਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖਾ ਦਏ ਮੁਕਾਈਆ। ਤੇਰਾ ਲੇਖਾ ਕਲਜੁਗ ਜਾਣਾ ਮੁੱਕ, ਵੇਲਾ ਅੰਤਮ ਆਇੰਦਾ। ਲਖ ਚੁਰਾਸੀ ਬੂਟਾ ਜਾਣਾ ਸੁੱਕ, ਹਰਿਆ ਅੰਮ੍ਰਿਤ ਸਿੰਚ ਨਾ ਕੋਈ ਕਰਾਇੰਦਾ। ਚਾਰ ਕੁੰਟਾਂ ਮਨਮੁਖ ਮੁਖ ਪੈਣਾ ਥੁੱਕ, ਗੁਰ ਪੀਰ ਨਾ ਕੋਏ ਬਚਾਇੰਦਾ। ਠੱਗ ਚੋਰ ਯਾਰ ਸੋ ਬੈਠੇ ਲੁਕ ਲੁਕ, ਫੜ ਬਾਹੋਂ ਬਾਹਰ ਕਢਾਇੰਦਾ। ਹਰਿ ਕਾ ਭਾਣਾ ਨਾ ਜਾਏ ਰੁਕ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਬੈਠੇ ਝੁਕ, ਚਰਨ ਧਿਆਨ ਰਖਾਇੰਦਾ। ਧਰਤ ਮਾਤ ਸੁੱਖਣਾ ਰਹੀ ਸੁੱਖ, ਸਾਚਾ ਸਗਨ ਇਕ ਮਨਾਇੰਦਾ। ਪੁਰਖ ਅਬਿਨਾਸ਼ੀ ਕਵਣ ਵੇਲੇ ਮੇਰੀ ਸੁਫਲੀ ਕਰੇ ਕੁੱਖ, ਹਰਿਜਨ ਸਾਚੇ ਮੇਰੀ ਗੋਦ ਬਹਾਇੰਦਾ। ਮੇਰੀ ਜੁਗਾਂ ਜੁਗਾਂ ਦੀ ਮੇਟੇ ਤ੍ਰਿਸ਼ਨਾ ਭੁਖ, ਸਾਚੇ ਨੇਤਰ ਦਰਸ ਵਖਾਇੰਦਾ। ਉਜਲ ਹੋਵੇ ਮੇਰਾ ਮੁਖ, ਕਲਜੁਗ ਛਾਹੀ ਆਪ ਧੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਰੰਗ ਰੰਗਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰ ਧਿਆਨ, ਚਾਰ ਕੁੰਟ ਵੇਖ ਵਖਾਇਆ। ਕਲਜੁਗ ਅੰਤਮ ਪ੍ਰਗਟ ਹੋਇਆ ਹਰਿ ਭਗਵਾਨ, ਨਿਹਕਲੰਕਾ ਨਾਉਂ ਧਰਾਇਆ। ਸੰਬਲ ਨਗਰੀ ਸਚ ਮਕਾਨ, ਨਿਰਗੁਣ ਆਪਣਾ ਆਸਣ ਲਾਇਆ। ਸਰਗੁਣ ਸਾਢੇ ਤਿੰਨ ਹੱਥ ਮਕਾਨ, ਆਪ ਅਪਣੀ ਬਣਤ ਬਣਾਇਆ। ਨਾ ਕੋਈ ਬਾਢੀ ਘੜੇ ਤਰਖਾਣ, ਘੜਣਹਾਰਾ ਆਪ ਬਣ ਜਾਇਆ। ਰਕਤ ਬੂੰਦ ਨਾ ਕੋਈ ਪਵਣ ਮਸਾਣ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਖੇਲ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇਆ। ਦਰ ਸੁਹੰਜਣਾ ਹਰਿ ਭਗਵਾਨ, ਹਰਿ ਸਾਚਾ ਆਪ ਸੁਹਾਇੰਦਾ। ਆਦਿ ਨਿਰੰਜਨ ਖੇਲ ਮਹਾਨ, ਜੋਤ ਨਿਰੰਜਨ ਡਗਮਗਾਇੰਦਾ। ਸਚਖੰਡ ਦਵਾਰ ਇਕ ਮਕਾਨ, ਥਿਰ ਘਰ ਵਾਸੀ ਆਪ ਸੁਹਾਇੰਦਾ। ਦੇਵਣਹਾਰਾ ਸਾਚਾ ਦਾਨ, ਸਾਚੀ ਵਸਤ ਝੋਲੀ ਪਾਇੰਦਾ। ਸ਼ਬਦ ਅਗੰਮੀ ਸੁਣਾਏ ਕਾਨ, ਲਿਖਤ ਪੜ੍ਹਨ ਵਿਚ ਨਾ ਆਇੰਦਾ। ਲੇਖਾ ਜਾਣੇ ਦੋ ਜਹਾਨ, ਲੋਕਮਾਤ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਜੋਤ ਧਰ, ਬ੍ਰਹਮੇ ਫੁਲਵਾੜੀ ਵੇਖਣਹਾਰਾ ਸਤਾਰਾ ਹਾੜੀ, ਆਪ ਅਪਣੀ ਰਚਨ ਰਚਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਲਾ ਫੁਲਵਾੜੀ, ਸੇਵਾ ਰਹੇ ਕਮਾਈਆ। ਅੰਮ੍ਰਿਤ ਪਾਣੀ ਦੇਣ ਵਾਰੋ ਵਾਰੀ, ਪ੍ਰਭਾਤ ਸੰਧਿਆ ਨਾ ਕੋਈ ਜਣਾਈਆ। ਤ੍ਰੈਗੁਣ ਮਾਇਆ ਬਣੀ ਸਚ ਕਿਆਰੀ, ਪੰਜ ਤਤ ਬੂਟਾ ਦੇਵੇ ਲਾਈਆ। ਲੱਖ ਚੁਰਾਸੀ ਕਰ ਤਿਆਰੀ, ਸਾਚੀ ਪੰਖੜੀਆਂ ਮਹਿਕ ਮਹਿਕਾਈਆ। ਡੂੰਘੀ ਕੁੰਦਰ ਗੁਫਾ ਖੇਲ ਨਿਆਰੀ, ਭਵਰ ਭਵਰ ਗੁਫਾ ਬੈਠਾ ਆਸਣ ਲਾਈਆ। ਆਪੇ ਜਾਣੇ ਖੇਲ ਨਿਆਰੀ, ਖੇਲਣਹਾਰ ਦਿਸ ਨਾ ਆਈਆ। ਜੋਧਾ ਸੂਰਬੀਰ ਬਲੀ ਬਲਕਾਰੀ, ਸ਼ਸਤਰਧਾਰੀ ਇਕ ਅਖਵਾਈਆ। ਨਾਮ ਖੰਡਾ ਤੇਜ ਕਟਾਰੀ, ਬ੍ਰਹਿਮੰਡਾਂ ਆਪ ਚਮਕਾਈਆ। ਆਦਿ ਜੁਗਾਦਿ ਨਾ ਗਿਆ ਹਾਰੀ, ਪਾਸਾ ਹਾਰ ਨਾ ਕੋਈ ਰਖਾਈਆ। ਵੇਖਣਹਾਰ ਸਰਬ ਸੰਸਾਰੀ, ਸਤਿਗੁਰ ਪੂਰਾ ਨਾਉਂ ਧਰਾਈਆ। ਆਪੇ ਹੋਏ ਜਗਤ ਜੁਆਰੀ, ਠੱਗ ਚੋਰ ਯਾਰੀ ਆਪ ਕਰਾਈਆ। ਆਪੇ ਕਰਨਹਾਰ ਖ਼ਵਾਰੀ, ਆਪ ਅਪਣਾ ਮੇਲ ਮਿਲਾਈਆ। ਆਪੇ ਚੀਰੇ ਧਰ ਧਰ ਆਰੀ, ਦੋ ਜਹਾਨਾ ਵਖ ਵਖ ਕਰਾਈਆ। ਆਪੇ ਤਿੰਨਾਂ ਲੋਕਾਂ ਕਰੇ ਸਿਕਦਾਰੀ, ਤ੍ਰਲੋਕੀ ਨੰਦ ਦਏ ਵਡਿਆਈਆ। ਆਪੇ ਸਚ ਘਰ ਬੈਠਾ ਜੋਤ ਨਿਰੰਕਾਰੀ, ਨਿਰਗੁਣ ਨੂਰ ਕਰ ਰੁਸ਼ਨਾਈਆ। ਆਪੇ ਸਚ ਤਖਤ ਸੁਲਤਾਨ ਵਡ ਸਿਕਦਾਰੀ, ਸ਼ਾਹ ਭੂਪ ਆਪ ਅਖਵਾਈਆ। ਆਪੇ ਕਰੇ ਪਸਰ ਪਸਾਰੀ, ਮੇਟਣਹਾਰ ਆਪ ਹੋ ਜਾਈਆ। ਕਲਜੁਗ ਤੇਰੀ ਵੇਖਣ ਆਇਆ ਆਪ ਫੁਲਵਾੜੀ, ਬ੍ਰਹਮਾ ਵਿਸ਼ਨ ਸ਼ਿਵ ਜੋ ਮਾਤ ਲਗਾਈਆ । ਪਾਵੇ ਸਾਰ ਮੂੰਡ ਮੁੰਡਾਏ ਵੇਖਣਹਾਰ ਮੁੱਛ ਦਾੜ੍ਹੀ, ਸੀਸ ਜਗਦੀਸ਼ ਭੇਵ ਚੁਕਾਈਆ। ਜਾਣੇ ਸਾਰ ਬਹੱਤਰ ਨਾੜੀ, ਤਿੰਨ ਸੋ ਸੱਠ ਹਾਡੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਜੋਤ ਧਰ, ਕਲਜੁਗ ਤੇਰੀ ਅਚਰਜ ਵਰਤੇ ਖੇਲ ਆਪ ਰਘੁਰਾਈਆ। ਲੱਖ ਚੁਰਾਸੀ ਬੂਟਾ ਕਰ ਤਿਆਰ, ਬ੍ਰਹਮਾ ਵਿਸ਼ਨ ਸ਼ਿਵ ਖੁਸ਼ੀ ਰਹੇ ਮਨਾਈਆ। ਤ੍ਰੈਗੁਣ ਮਾਇਆ ਬੰਨ ਦਸਤਾਰ, ਪੰਚਮ ਗਾਇਣ ਚਾਈਂ ਚਾਈਂਆ। ਕਲਜੁਗ ਮਿਲਿਆ ਨਾਮ ਸਿਕਦਾਰ, ਸਾਚਾ ਹੁਕਮ ਰਿਹਾ ਸੁਣਾਈਆ। ਜੂਠ ਝੂਠ ਕਰੀ ਖਬਰਦਾਰ, ਏਕਾ ਖੰਡਾ ਹੱਥ ਫੜਾਈਆ। ਮਾਇਆ ਮਮਤਾ ਨਾਰ ਮੁਟਿਆਰ, ਜੀਵ ਜੰਤ ਲਏ ਪ੍ਰਨਾਈਆ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਬਸਤਰ ਗਹਿਣੇ ਤਨ ਸਜਾਈਆ। ਆਸਾ ਤ੍ਰਿਸ਼ਨਾ ਕੱਜਲ ਧਾਰ, ਨੇਤਰ ਨੈਣ ਰਹੀ ਮਟਕਾਈਆ। ਘਰ ਘਰ ਫਿਰੇ ਵਾਰੋ ਵਾਰ, ਕਾਮਨੀ ਕਾਮ ਰੂਪ ਵਟਾਈਆ। ਸ਼ਾਹ ਸੁਲਤਾਨਾਂ ਕਰੇ ਖ਼ਵਾਰ, ਸਾਧਾਂ ਸੰਤਾਂ ਮਤ ਗਵਾਈਆ। ਧੀਰਜ ਜਤ ਸਤਿ ਖਿਚੇ ਸੰਸਾਰ, ਬ੍ਰਹਮ ਮਤ ਨਾ ਕੋਈ ਰਖਾਈਆ। ਰਤੀ ਰਤ ਨਾ ਰਹੇ ਨਾੜ ਨਾੜ, ਚਾਰੋਂ ਕੁੰਟ ਪਈ ਦੁਹਾਈਆ। ਕਲਜੁਗ ਅੰਤਮ ਕਰ ਵਿਚਾਰ, ਪਾਰਬ੍ਰਹਮ ਦਯਾ ਕਮਾਈਆ। ਗੁਰ ਗੋਬਿੰਦ ਮੇਲਾ ਮੀਤ ਮੁਰਾਰ, ਪੁਰਖ ਅਕਾਲ ਵਡਿਆਈਆ। ਦੀਨ ਦਿਆਲ ਹੋ ਤਿਆਰ, ਸਾਚੀ ਧਰਮਸਾਲ ਦਏ ਸੁਹਾਈਆ। ਹਰਿ ਮੰਦਰ ਸਾਚਾ ਵੇਖ ਵਿਚਾਰ, ਬੈਠਾ ਆਸਣ ਲਾਈਆ। ਸ਼ਬਦ ਡੰਕਾ ਅਪਰ ਅਪਾਰ, ਆਪਣਾ ਰਿਹਾ ਵਜਾਈਆ। ਰਾਓ ਰੰਕਾਂ ਕਰੇ ਖਬਰਦਾਰ, ਸੋਇਆ ਕੋਈ ਰਹਿਣ ਨਾ ਪਾਈਆ। ਚਾਰੋਂ ਕੁੰਟ ਖਿਜਾ ਬਹਾਰ, ਰੁਤ ਬਸੰਤ ਨਾ ਕੋਈ ਵਖਾਈਆ। ਨਾਰੀ ਕੰਤ ਨਾ ਕੋਈ ਭਤਾਰ, ਸਾਚੀ ਸੇਜ ਨਾ ਕੋਈ ਹੰਢਾਈਆ । ਹਰਿ ਭਗਤ ਨਾ ਕਰੇ ਕੋਈ ਸ਼ੰਗਾਰ, ਨਾਮ ਦੋਸ਼ਾਲਾ ਉਪਰ ਪਾਈਆ। ਸੰਤ ਸਹੇਲੇ ਨਾ ਕੋਈ ਅਧਾਰ, ਗੁਰੂ ਚੇਲੇ ਨਾ ਵੇਖ ਵਖਾਈਆ। ਗੁਰਮੁਖ ਨਾ ਭਰੇ ਕੋਈ ਭੰਡਾਰ, ਨਾਮ ਭੰਡਾਰ ਨਾ ਕੋਈ ਵਰਤਾਈਆ। ਸਿਖੀ ਸਿਦਕ ਗਏ ਹਾਰ, ਸਿਖੀ ਸਿਖਿਆ ਹੱਥ ਨਾ ਆਈਆ। ਲੇਖਾ ਲਿਖ ਨਾ ਸਕੇ ਕੋਈ ਕਰਤਾਰ, ਖਾਣੀ ਬਾਣੀ ਦਏ ਦੁਹਾਈਆ। ਪਰਾ ਪਸੰਤੀ ਮਧਮ ਬੈਖਰੀ ਏਕਾ ਧਾਰ, ਚਾਰੇ ਖਾਣੀ ਵੇਖ ਵਖਾਈਆ। ਸਾਚਾ ਹਾਣੀ ਹਰਿ ਨਰ ਨਿਰੰਕਾਰ, ਨਾ ਦੇਵੇ ਕੋਈ ਸਲਾਹੀਆ। ਅੰਮ੍ਰਿਤ ਪਾਣੀ ਠੰਡਾ ਠਾਰ, ਭਰ ਪਿਆਲਾ ਨਾ ਕੋਈ ਪਿਆਈਆ। ਬ੍ਰਹਮਾ ਵਿਸ਼ਨ ਸ਼ਿਵ ਤੇਰੀ ਸੁਣ ਪੁਕਾਰ, ਹਰਿ ਸਾਚਾ ਲਏ ਅੰਗੜਾਈਆ। ਨੌ ਖੰਡ ਪ੍ਰਿਥਮੀ ਵੇਖ ਗੁਲਜ਼ਾਰ, ਸਾਚੇ ਬੂਟੇ ਵੇਖਣ ਆਈਆ। ਮਾਲਣ ਬਣੀ ਜੋਤ ਨਿਰੰਕਾਰ, ਨਿਰਗੁਣ ਖਾਰੀ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਈਆ। ਨਿਰਗੁਣ ਜੋਤ ਨੂਰ ਅਕਾਲਣ, ਏਕ ਏਕਾ ਰੰਗ ਸਮਾਈਆ। ਅਜੂਨੀ ਰਹਿਤ ਦੀਨ ਦਿਆਲਣ, ਦੀਨਾਂ ਬੰਧਪ ਵਡ ਵਡਿਆਈਆ। ਜੁਗ ਜੁਗ ਸੰਤ ਸੁਹੇਲੇ ਲੋਕਮਾਤ ਚਲੇ ਭਾਲਣ, ਆਪ ਅਪਣਾ ਰੂਪ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਲਣ, ਹਰਿਜਨ ਸਾਚੇ ਲਏ ਤਰਾਈਆ। ਕਲਜੁਗ ਖੇਲ ਅੰਤ ਮਹਾਨਣ, ਮਹਿਮਾ ਗਣਤ ਗਣੀ ਨਾ ਜਾਈਆ। ਧਾਰੇ ਭੇਖ ਬਲ ਬਲ ਬਾਵਨ, ਵਲ ਛਲ ਧਾਰੀ ਭੇਵ ਨਾ ਰਾਈਆ। ਚਾਰ ਵਰਨ ਨਾ ਕੋਈ ਪਛਾਨਣ, ਨੇਤਰ ਨੈਣ ਨਾ ਕੋਈ ਖੁਲਾਈਆ। ਆਤਮ ਅੰਤਰ ਨਾ ਦਿਸੇ ਬ੍ਰਹਮ ਗਿਆਨਣ, ਪਾਰਬ੍ਰਹਮ ਨਾ ਮੇਲ ਮਿਲਾਈਆ। ਨਜ਼ਰ ਨਾ ਆਏ ਹਰਿ ਹਰਿ ਕਾਨ੍ਹਣ, ਮਕੰਦ ਮਨੋਹਰ ਲਖ਼ਮੀ ਨਰਾਇਣ, ਏਕਾ ਨੈਣ ਨਾ ਕੋਈ ਦਸਾਈਆ। ਸੀਤਾ ਰਾਮ ਨਾ ਕੋਈ ਪਛਾਨਣ, ਮਨ ਰਾਵਣ ਦਏ ਦੁਹਾਈਆ। ਨਾਨਕ ਨਿਰਗੁਣ ਨਾ ਬਣਾਏ ਕੋਈ ਜ਼ਾਮਨ, ਵੇਲੇ ਅੰਤ ਦਏ ਛੁਡਾਈਆ। ਗੁਰ ਗੋਬਿੰਦ ਨਾ ਫੜਾਏ ਕੋਈ ਦਾਮਨ, ਆਪਣਾ ਪੱਲੂ ਬੈਠੇ ਛੁਡਾਈਆ। ਕਲਜੁਗ ਰੈਣ ਅੰਧੇਰੀ ਸ਼ਾਮਨ, ਚਾਰੋਂ ਕੁੰਟ ਅੰਧੇਰਾ ਛਾਈਆ। ਉਠੀ ਸਵਾਣੀ ਹਰਿ ਹਰਿ ਮਾਲਣ, ਆਪਣੀ ਅੰਗੀ ਤਨ ਛੁਹਾਈਆ। ਜੋਤ ਨਿਰੰਜਨ ਕਰ ਕਰ ਚਾਨਨ, ਲੋਕਮਾਤ ਵੇਖਣ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਧਰਾਈਆ। ਸਾਚੀ ਮਾਲਣ ਸਚ ਦਵਾਰ, ਸਚ ਸੇਵਾ ਰਹੀ ਕਮਾਈਆ। ਵਰਭੰਡੀ ਆਈ ਹੋ ਤਿਆਰ, ਜਗਤ ਡੰਡੀ ਵੇਖ ਵਿਖਾਈਆ। ਵਾਸਨਾ ਗੰਦੀ ਵੇਖੇ ਨਰ ਨਾਰ, ਘਰ ਘਰ ਆਪਣਾ ਫੇਰਾ ਪਾਈਆ। ਸ੍ਰਿਸ਼ਟ ਸਬਾਈ ਨੇਤਰ ਅੰਨੀ ਹੋਈ ਵਿਭਚਾਰ, ਭਰਮਾਂ ਕੰਧੀ ਨਾ ਕੋਈ ਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾਈਆ। ਹਰਿ ਮਾਲਣ ਕਰਤਾਰ, ਜਗ ਬੂਟਾ ਵੇਖ ਵਖੰਨਿਆ। ਫਲ ਲੱਗਾ ਵੇਖ ਸੰਸਾਰ, ਲੋਕਮਾਤ ਫਿਰੇ ਭੰਨਿਆ। ਬ੍ਰਹਮਾ ਵਿਸ਼ਨ ਸ਼ਿਵ ਖਿੜੀ ਗੁਲਜ਼ਾਰ, ਸਾਚਾ ਰੰਗ ਆਪ ਰਗੰਨਿਆ। ਸਾਚੇ ਫੁੱਲ ਤੋੜੇ ਤੋੜਨਹਾਰ, ਜਿਸ ਡਾਲ੍ਹੀ ਪਤ ਉਪਰ ਹਰਿ ਜੂ ਮੰਨਿਆ। ਆਪ ਅਪਣੀ ਕਿਰਪਾ ਧਾਰ, ਆਪ ਅਪਣਾ ਬੇੜਾ ਬੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਰੂਪ ਸਤਿ ਸਰੂਪ ਆਪ ਕਰਿਆ ਆਪਣਾ ਕੰਮਿਆ। ਸਾਚੀ ਖਾਰੀ ਜੋਤ ਕੁਆਰੀ, ਨਿਰਗੁਣ ਆਪਣੇ ਹੱਥ ਉਠਾਈਆ। ਚਾਰੇ ਕੂੰਟਾਂ ਫਿਰੇ ਵਾਰੋ ਵਾਰੀ, ਸਾਚਾ ਦਰ ਨਜ਼ਰ ਨਾ ਆਈਆ। ਆਪਣੇ ਮੰਦਰ ਬੈਠ ਦਵਾਰੀ, ਏਕਾ ਮਤਾ ਰਹੀ ਪਕਾਈਆ। ਗੋਬਿੰਦ ਸੱਦਿਆ ਘਰ ਦਰਬਾਰੀ, ਦਰ ਦਰਵਾਜਾ ਆਪ ਖੁਲ੍ਹਾਈਆ। ਲੋਕਮਾਤ ਤੇਰੀ ਯਾਰੀ, ਤੇਰਾ ਸੰਗ ਸਗਲ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਸਗਨ ਮਨਾਈਆ। ਗੋਬਿੰਦ ਸੁਤ ਦੁਲਾਰਾ, ਹਰਿ ਸਾਚਾ ਸਚ ਸਮਝਾਇੰਦਾ। ਪੁਰਖ ਅਕਾਲ ਤੇਰਾ ਰੂਪ ਅਪਾਰਾ, ਤੇਰਾ ਤੇਰੇ ਵਿਚ ਸਮਾਇੰਦਾ। ਤੇਰੀ ਬਸੰਤ ਤੇਰੀ ਗੁਲਜ਼ਾਰਾ, ਤੇਰੀ ਬਹਾਰ ਵੇਖ ਵਿਖਾਇੰਦਾ। ਤੇਰਾ ਘਰ ਤੇਰਾ ਭੰਡਾਰਾ, ਤੇਰਾ ਆਪ ਵਰਤਾਇੰਦਾ। ਤੇਰਾ ਸ਼ਬਦ ਤੇਰਾ ਜੈਕਾਰਾ, ਨਿਰਗੁਣ ਸਰਗੁਣ ਆਪ ਜਣਾਇੰਦਾ। ਤੇਰਾ ਰੂਪ ਸਰਬ ਸੰਸਾਰਾ, ਦੂਸਰ ਰੰਗ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪ ਸਮਝਾਇੰਦਾ। ਹਰਿ ਲੇਖਾ ਆਪ ਸਮਝਾਵਣਾ, ਪਾਰਬ੍ਰਹਮ ਵੱਡੀ ਵਡਿਆਈਆ। ਬਾਵਨ ਅੱਖਰੀ ਭੇਵ ਖੁਲ੍ਹਾਵਨਾ, ਪੈਂਤੀ ਅੱਖਰੀ ਜਗਤ ਲਿਖਾਈਆ। ਬਾਵਨ ਮੀਤਾ ਰੂਪ ਛੁਪਾਵਨਾ, ਬਾਵਨ ਨਾਲ ਵੱਜੀ ਵਧਾਈਆ। ਵੀਹ ਸੌ ਵੀਹ ਬਿਕ੍ਰਮੀ ਰੰਗ ਰੰਗਾਵਨਾ, ਮਹਿਬਾਨ ਬੀਦੋ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬੂਝ ਬੁਝਾਈਆ। ਸੋਲਾਂ ਸਾਲ ਸਾਚਾ ਸੇਵਕ, ਨਿਰਗੁਣ ਸੱਚੀ ਸੇਵ ਕਮਾਇੰਦਾ। ਇਕ ਅਕਾਲ ਦੇਵੀ ਦੇਵਤ, ਦੂਜੀ ਕੁਦਰਤ ਵੇਖ ਵਿਖਾਇੰਦਾ। ਤੀਜੇ ਨੇਤਰ ਭੇਵ ਅਭੇਵਕ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਚੌਥੇ ਘਰ ਵਸਤ ਅਮੋਲਕ, ਏਕਾ ਨਾਮ ਵਖਾਇੰਦਾ। ਪੰਚਮ ਵੱਜੇ ਸਾਚੀ ਢੋਲਕ, ਸ਼ਬਦ ਅਗੰਮੀ ਤਾਲ ਵਜਾਇੰਦਾ। ਛੇਵੇ ਛੱਪਰ ਨਾ ਕੋਈ ਗੋਲਕ, ਜਿਸ ਘਰ ਆਪਣਾ ਆਪ ਟਿਕਾਇੰਦਾ। ਸਤਵੇਂ ਸਤਿ ਪੁਰਖ ਨਿਰੰਜਨ ਏਕਾ ਏਕ ਜਾਣੇ ਆਪਣੀ ਰੌਣਕ, ਆਪਣਾ ਦਰ ਵੇਖ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਅੱਠਵੇ ਅੱਠ ਤਤ ਕਰ ਪਸਾਰਾ, ਨੌਵੇਂ ਨੌ ਦਰ ਖੋਜ ਖੁਜਾਇੰਦਾ। ਦਸਵੇਂ ਦਸ ਘਰ ਮੇਲਾ ਕੰਤ ਭਤਾਰਾ, ਹਰਿਜਨ ਲਏ ਪ੍ਰਨਾਇਆ। ਛੋਟਾ ਬਾਲਾ ਕਰ ਤਿਆਰਾ, ਵੀਹ ਸੌ ਦਸ ਬਿਕ੍ਰਮੀ ਵੇਖ ਵਖਾਇਆ। ਇੰਦ ਇੰਦਰਾਸਨ ਖੇਲ ਨਿਆਰਾ, ਸ਼ਾਹ ਸ਼ਾਬਾਸ਼ਨ ਪਾਰ ਕਰਾਇਆ। ਸਿੰਘ ਮਨਜੀਤਾ ਤੇਜ ਕਟਾਰਾ, ਸ਼ਬਦ ਅਤੀਤਾ ਹੱਥ ਉਠਾਇਆ। ਦਸ ਇਕ ਗਿਆਰਾ ਸਾਚੀ ਰੀਤਾ, ਸਾਚਾ ਮੰਦਰ ਇਕ ਸੁਹਾਇਆ। ਖੇਲੇ ਖੇਲ ਜਗਤ ਜਗਦੀਸਾ, ਸ਼ੰਕਰ ਵੇਲਾ ਦਏ ਮੁਕਾਇਆ। ਦੂਆ ਦਸ ਬਾਰਾਂ ਚਲਾਈ ਆਪਣੀ ਰੀਤਾ, ਹਾੜ ਸਤਾਰਾਂ ਦਏ ਸੁਹਾਇਆ। ਤਿੰਨ ਦਸ ਤੇਰਾਂ ਸਾਧਾਂ ਸੰਤਾ ਵੇਖਿਆ ਤਪਿਆ ਇਕ ਅੰਗੀਠਾ, ਹਰਿ ਕਾ ਸ਼ਬਦ ਨਜ਼ਰ ਨਾ ਆਇਆ। ਦਸ ਚਾਰ ਚੌਦਾਂ ਚੌਦਾਂ ਲੋਕਾਂ ਪੀਸਣ ਪੀਠਾ, ਚੌਦਾਂ ਤਬਕਾਂ ਫੋਲ ਫੁਲਾਇਆ। ਦਸ ਪੰਜ ਪੰਦਰਾਂ ਵੇਖੇ ਤੀਰਥ ਤੱਟਾਂ, ਤੀਰਥ ਤੱਟ ਸਰ ਸਰੋਵਰ ਫੋਲ ਫੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਚ ਫੁਲਵਾੜੀ ਆਪ ਵਖਾਇਆ। ਸੰਮਤ ਸੋਲਾਂ ਪਹਿਲੀ ਚੇਤਰ, ਹਰਿ ਸਾਚੇ ਦਯਾ ਕਮਾਈਆ। ਬ੍ਰਹਮੇ ਵਿਸ਼ਨ ਸ਼ਿਵ ਵੇਖਿਆ ਤੇਰਾ ਖੇਤਰ, ਚਾਰੋਂ ਕੁੰਟ ਫੇਰਾ ਪਾਈਆ। ਹਰਿ ਜੂ ਖੋਲ੍ਹਿਆ ਆਪਣਾ ਨੇਤਰ, ਆਪਣਾ ਨੈਣ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਫੁਲਵਾੜੀ ਆਪ ਮਹਿਕਾਈਆ। ਸਚ ਫੁਲਵਾੜੀ ਵੇਖਣਹਾਰਾ, ਏਕਾ ਏਕ ਅਖਵਾਇਆ। ਲਖ ਚੁਰਾਸੀ ਵਿਚੋਂ ਬੀਜ ਨਿਆਰਾ, ਜਨ ਭਗਤਾਂ ਆਪ ਬਿਜਾਇਆ। ਨਾਦੀ ਸੁਤ ਕਰ ਤਿਆਰਾ, ਸ਼ਬਦੀ ਨਾਉਂ ਧਰਾਇਆ। ਭਗਤ ਅੰਦਰ ਭਰ ਭੰਡਾਰਾ, ਆਪਣਾ ਘਰ ਬਣਾਇਆ। ਪਾਰਬ੍ਰਹਮ ਪ੍ਰਭ ਵਣਜਾਰਾ, ਸਾਚਾ ਵਣਜ ਰਿਹਾ ਕਰਾਇਆ। ਦੇਵਣਹਾਰਾ ਸਚ ਭੰਡਾਰਾ, ਏਕਾ ਨਾਮ ਝੋਲੀ ਪਾਇਆ। ਲੇਖਾ ਜਾਣੇ ਆਰ ਪਾਰਾ, ਅਧ ਵਿਚਕਾਰ ਨਾ ਕੋਈ ਰੁੜਾਇਆ। ਨਿਹਕਲੰਕ ਲਏ ਅਵਤਾਰਾ, ਨਿਰਗੁਣ ਆਪਣਾ ਨਾਉਂ ਵਟਾਇਆ। ਸੰਬਲ ਨਗਰੀ ਧਾਮ ਨਿਆਰਾ, ਗੁਰ ਗੋਬਿੰਦ ਗੜ ਵਸਾਇਆ। ਸਾਚਾ ਖੰਡਾ ਤੇਜ ਕਟਾਰਾ, ਹਰਿ ਜੂ ਆਪ ਉਠਾਇਆ। ਜੂਠੇ ਝੂਠੇ ਬੂਟੇ ਵੱਢੀ ਜਾਏ ਵਾਰੋ ਵਾਰਾ, ਲੋਕਮਾਤ ਰਹਿਣ ਨਾ ਪਾਇਆ। ਗੁਰਮੁਖਾਂ ਕਰੇ ਸਦ ਪਿਆਰਾ, ਆਪਣੀ ਹੱਥੀ ਸੇਵ ਕਮਾਇਆ। ਸ਼ਬਦ ਸਰੂਪੀ ਏਕਾ ਵਾੜਾ, ਚਾਰੋਂ ਕੁੰਟ ਰਿਹਾ ਕਰਾਇਆ। ਪੁਰਖ ਅਬਿਨਾਸ਼ੀ ਸਾਚਾ ਲਾੜਾ, ਲੋਕਮਾਤ ਵੇਸ ਵਟਾਇਆ। ਵੀਹ ਸੌ ਸੋਲਾਂ ਬਿਕ੍ਰਮੀ ਸਤਾਰਾਂ ਹਾੜਾ, ਸਚ ਅਖਾੜਾ ਆਪ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਮਾਲਣ ਬਣ ਦਲਾਲਣ, ਆਪਣਾ ਖਾਰਾ ਸੀਸ ਉਠਾਇਆ। ਸਾਚੀ ਖਾਰੀ ਚੁਕਿਆ ਭਾਰ, ਹਰਿ ਪੁਰਖ ਵੱਡੀ ਵਡਿਆਈਆ। ਸਾਚੀ ਨਾਰੀ ਹੋ ਤਿਆਰ, ਲੋਕਮਾਤ ਵੇਖ ਵਖਾਇਆ। ਸਤਾਰਾਂ ਹਾੜੀ ਫੁਲ ਕਿਆਰ, ਸਚ ਬਗੀਚਾ ਫੋਲ ਫੁਲਾਈਆ। ਗੁਰਮੁਖ ਵਿਰਲੇ ਦਿਸੇ ਵਿਚ ਸੰਸਾਰ, ਜਿਸ ਮਿਲੀ ਹਰਿ ਸਰਨਾਈਆ। ਘਰ ਖੁਸ਼ੀਆਂ ਗਾਏ ਮੰਗਲਾਚਾਰ, ਨਾਰ ਮੁਟਿਆਰ ਵੱਜੀ ਵਧਾਈਆ। ਨਿਰਗੁਣ ਵੇਸ ਕਰੇ ਅਪਰ ਅਪਾਰ, ਸੋਲਾਂ ਸੰਗਾਰ ਆਪ ਕਰਾਈਆ। ਸੰਮਤ ਸੋਲਾਂ ਹੋ ਤਿਆਰ, ਨੌਂ ਦਵਾਰੇ ਕਰੇ ਖ਼ਵਾਰ, ਪੰਜ ਚੋਰ ਦੇਵੇ ਮਾਰ, ਆਸ਼ਾ ਤ੍ਰਿਸ਼ਨਾ ਰਹਿਣ ਨਾ ਪਾਈਆ। ਏਕਾ ਸ਼ਬਦ ਬੋਲ ਜੈਕਾਰ, ਏਕਾ ਅੱਖਰ ਦਏ ਸੁਣਾਈਆ। ਏਕਾ ਅਲਫ਼ ਮੀਤ ਮੁਰਾਰ, ਏਕਾ ਨੁਕਤਾ ਦਏ ਬੁਝਾਈਆ। ਏਕਾ ਅੱਖ ਦਏ ਉਘਾੜ, ਏਕਾ ਐਨ ਸਮਝਾਈਆ। ਏਕਾ ਇਸ਼ਟ ਆਪ ਕਰਤਾਰ, ਸ੍ਰਿਸ਼ਟ ਸਬਾਈ ਰਚਨ ਰਚਾਈਆ। ਏਕਾ ਦ੍ਰਿਸ਼ਟ ਖੋਲ੍ਹ ਕਿਵਾੜ, ਹਰਿ ਸੰਗਤ ਦਏ ਤਰਾਈਆ। ਏਕਾ ਵਾਰ ਦਰਸ ਦਏ ਆਪ ਨਿਰੰਕਾਰ, ਸਵਛ ਸਰੂਪੀ ਰੂਪ ਵਟਾਈਆ। ਸਾਚੀ ਸੇਵਾ ਕਰੇ ਵਿਚ ਸੰਸਾਰ, ਨਿਰਗੁਣ ਸਰਗੁਣ ਰਿਹਾ ਨਾਂਉਂ ਧਰਾਈਆ। ਘਨਕਪੁਰ ਵਾਸੀ ਹੋ ਤਿਆਰ, ਸ਼ਾਹੋ ਸ਼ਾਬਾਸੀ ਵਡ ਵਡਿਆਈਆ। ਮੰਡਲ ਰਾਸੀ ਪਾਵੇ ਸਾਰ, ਅਬਿਨਾਸ਼ੀ ਅਚੁਤ ਆਪ ਅਖਵਾਈਆ। ਗੁਰਮੁਖਾਂ ਦਵਾਰੇ ਬਣੀ ਦਾਸੀ, ਸਾਚੀ ਮਾਲਨ ਆਪ ਹੋ ਜਾਈਆ । ਮਨਮੁਖ ਜੀਵ ਕਰਨ ਹਾਸੀ, ਅੰਤਮ ਪੈਣੀ ਗਲ ਵਿਚ ਫਾਸੀ, ਗੁਰਮੁਖ ਉਧਾਰੇ ਰਸਨ ਸਵਾਸੀ, ਜੋ ਜਨ ਹਰਿ ਹਰਿ ਰਹੇ ਗਾਈਆ। ਹੱਥ ਨਾ ਆਏ ਪੰਡਤ ਕਾਂਸੀ, ਗ੍ਰੰਥੀ ਪੰਥੀ ਦੇਣ ਦੁਹਾਈਆ। ਮੁਲਾਂ ਸ਼ੇਖ ਨਾ ਮਿਲਿਆ ਵਾਸ ਨਿਵਾਸੀ, ਨਿਝ ਆਤਮ ਨਾ ਪੰਧ ਮੁਕਾਈਆ। ਨਾਨਕ ਗਾਇਆ ਅਲੱਖਨਾ ਲਾਖੀ, ਅਕਾਸ਼ ਅਕਾਸ਼ੀ ਵਡ ਦਾਤਾ ਬੇਪਰਵਾਹੀਆ। ਜਨ ਭਗਤਾਂ ਕਰੇ ਪੂਰੀ ਆਸੀ, ਕਲਜੁਗ ਅੰਤਮ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਆਪਣੀ ਧਾਰ ਦਏ ਚਲਾਈਆ। ਵੀਹ ਸੌ ਸੋਲਾਂ ਬਿਕ੍ਰਮੀ ਸਾਚੀ ਧਾਰ, ਹਰਿ ਸਾਚੇ ਆਪ ਚਲਾਈਆ। ਪੰਦਰਾ ਕੱਤਕ ਦਿਵਸ ਵਿਚਾਰ, ਸਾਚੀ ਸਿਖਿਆ ਸਿਖ ਸਮਝਾਈਆ। ਇਕ ਗਿਆਰਾਂ ਕਰ ਪਿਆਰ, ਏਕਾ ਘਰ ਦਏ ਬਹਾਈਆ। ਚਾਰ ਦਰ ਖੋਲ੍ਹ ਕਿਵਾੜ, ਨੌਂ ਸਤ ਵੇਖ ਵਖਾਈਆ। ਇਕ ਇਕ ਕਰ ਪਿਆਰ, ਇਕ ਇਕ ਨਾਲ ਮਿਲਾਈਆ। ਛੱਤੀ ਜੁਗਾਂ ਪਾਵੇ ਸਾਰ, ਆਪ ਆਪਣਾ ਰੰਗ ਰੰਗਾਈਆ। ਇਕੀ ਹੋ ਤਿਆਰ, ਖੇਲੇ ਖੇਲ ਬੇਪਰਵਾਹੀਆ। ਡੁੱਬਦੇ ਪੱਥਰ ਆਪੇ ਤਾਰ, ਆਪੇ ਹੋਏ ਸਹਾਈਆ। ਗਰੀਬ ਨਿਮਾਣਿਆਂ ਲਏ ਅਧਾਰ, ਨਾਨਕ ਰੀਤੀ ਇਕ ਚਲਾਈਆ। ਗਰੀਬ ਨਿਮਾਣਾ ਪਾਵੇ ਸਾਰ, ਲਾਲੋ ਲਾਲਨ ਰੰਗ ਰੰਗਾਈਆ। ਸ਼ਾਹ ਸੁਲਤਾਨਾਂ ਦੇਵੇ ਦਰ ਦੁਰਕਾਰ, ਰਾਜ ਰਾਜਾਨ ਦਿਸ ਨਾ ਆਈਆ। ਵਰਤੇ ਵਰਤਾਵੇ ਇਕ ਭੰਡਾਰ, ਸਚ ਭੰਡਾਰੀ ਵਡ ਵਡਿਆਈਆ। ਨਿਖੁਟ ਨਾ ਜਾਏ ਵਿਚ ਸੰਸਾਰ, ਆਦਿ ਜੁਗਾਦਿ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਾਵਨ ਤੇਰੀ ਪੂਰੀ ਆਸ ਕਰਾਈਆ। ਬਲ ਬਾਵਨ ਕਰੇ ਪੂਰੀ ਆਸਾ, ਸਤਿਜੁਗ ਕਲਜੁਗ ਮੂਲ ਚੁਕਾਇਆ। ਚਾਰ ਜੁਗ ਏਕਾ ਇਕ ਭਰਵਾਸਾ, ਦੂਸਰ ਦਰ ਨਾ ਕੋਈ ਜਣਾਇਆ। ਹਰਿ ਭਗਤ ਨਾ ਹੋਏ ਨਿਰਾਸਾ, ਆਸ ਨਿਰਾਸ ਵਿਚ ਟਿਕਾਇਆ। ਪਾਵੇ ਸਾਰ ਪ੍ਰਿਥਮੀ ਆਕਾਸਾ, ਗਗਨ ਮੰਡਲ ਵੇਖ ਵਿਖਾਇਆ। ਆਪੇ ਜਾਣੇ ਆਪਣੀ ਰਾਸਾ, ਆਪ ਆਪਣੀ ਰਚਨ ਰਚਾਇਆ। ਕਲਜੁਗ ਅੰਤਮ ਖੇਲ ਤਮਾਸ਼ਾ, ਬਾਈ ਮੱਘਰ ਆਪ ਕਰਾਇਆ। ਤੇਈ ਮੱਘਰ ਦਾਸੀ ਦਾਸਾ, ਘਰ ਸਾਚਾ ਵੇਖ ਵਖਾਇਆ। ਗੁਰ ਗੁਰ ਮੇਲਾ ਸ਼ਾਹੋ ਸਬਾਸਾ, ਘਰ ਵਿਛੜੇ ਦਏ ਮਿਲਾਇਆ। ਅੰਮ੍ਰਿਤ ਪਾਏ ਕਾਇਆ ਕਾਸਾ, ਨਾਮ ਬਾਟਾ ਹੱਥ ਉਠਾਇਆ। ਦੇਵਣ ਆਇਆ ਸਚ ਦਲਾਸਾ, ਭੁੱਲ ਰਹੇ ਨਾ ਰਾਇਆ। ਸਾਚੇ ਕੰਡੇ ਹਰਿ ਜੀ ਤੋਲੇ ਵੱਟਾ ਪਾਇਆ ਨਾ ਤੋਲਾ ਮਾਸਾ, ਰਤੀ ਮੂਲ ਨਾ ਕੋਈ ਰਖਾਇਆ। ਗੁਰਮੁਖਾਂ ਅੰਦਰ ਕਰੇ ਵਾਸਾ, ਕਲਜੁਗ ਜੀਵਾਂ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਖੇਲ ਖਿਲਾਇਆ। ਨਿਹਕਲੰਕ ਪੁਰਖ ਸੁਲਤਾਨਾ, ਏਕਾ ਏਕੰਕਾਰਿਆ। ਜੋਧਾ ਸੂਰਬੀਰ ਬਲੀ ਬਲਵਾਨਾ, ਨਾਮ ਖੰਡਾ ਤੇਜ ਕਟਾਰਿਆ। ਸੋ ਪੁਰਖ ਨਿਰੰਜਨ ਹਰਿ ਮਿਹਰਵਾਨਾ, ਸੋ ਪੁਰਖ ਨਿਰੰਜਨ ਆਪ ਅਖਵਾ ਰਿਹਾ। ਜੋਤ ਨਿਰੰਜਨ ਦੀਪ ਮਹਾਨਾ, ਆਦਿ ਨਿਰੰਜਨ ਆਪ ਜਗਾ ਰਿਹਾ। ਸਚਖੰਡ ਨਿਵਾਸੀ ਸ੍ਰੀ ਭਗਵਾਨਾ, ਸਚ ਦਵਾਰੇ ਸੋਭਾ ਪਾ ਰਿਹਾ। ਥਿਰ ਘਰ ਵਾਸੀ ਗੁਣ ਨਿਧਾਨਾ, ਪਾਰਬ੍ਰਹਮ ਆਪਣਾ ਨਾਂਉਂ ਧਰਾ ਲਿਆ। ਬ੍ਰਹਮ ਬ੍ਰਹਮ ਬ੍ਰਹਮ ਕਰੇ ਪਛਾਨਾ, ਲੋਕਮਾਤ ਵੇਸ ਵਟਾ ਲਿਆ। ਬ੍ਰਹਮਾ ਵਿਸ਼ਨ ਸ਼ਿਵ ਹੋਏ ਖਬਰਦਾਰ, ਕਲਜੁਗ ਵੇਲਾ ਅੰਤਮ ਆ ਗਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਰੀਤੀ ਪਤਿਤ ਪੁਨੀਤੀ ਠਾਂਡੀ ਸੀਤੀ ਆਪ ਚਲਾ ਗਿਆ। ਠਾਂਡੀ ਸੀਤੀ ਗਿਰਵਰ ਗਿਰਧਾਰ, ਹਰਿ ਕਰਤਾ ਆਪ ਚਲਾਈਆ। ਏਕਾ ਨਾਮ ਸ਼ਬਦ ਜੈਕਾਰ, ਏਕਾ ਨਾਅਰਾ ਦਏ ਸੁਣਾਈਆ। ਏਕਾ ਮੰਦਰ ਗੁਰੂਦੁਆਰ, ਮਸਜਦ ਮਠ ਇਕ ਵਿਖਾਈਆ। ਏਕਾ ਇਸ਼ਟ ਹਰਿ ਨਿਰੰਕਾਰ, ਨਮੋ ਦੇਵ ਇਕ ਸਰਨਾਈਆ। ਵਾਸਤਕ ਰੂਪ ਨਿਰਗੁਣ ਧਾਰ, ਆਸਤਕ ਲੇਖਾ ਦਏ ਚੁਕਾਈਆ। ਸਿਮਰਤ ਸ਼ਾਸਤਰ ਗਏ ਹਾਰ, ਵੇਦ ਪੁਰਾਨ ਰਹੇ ਕੁਰਲਾਈਆ। ਅੰਜੀਲ ਕੁਰਾਨ ਹਾਹਾਕਾਰ, ਤੀਸ ਬਤੀਸ ਦਏ ਦੁਹਾਈਆ। ਖਾਣੀ ਬਾਣੀ ਹਰਿ ਹਰਿ ਧਾਰ, ਹਰਿ ਸਾਚੇ ਆਪ ਚਲਾਈਆ। ਨਿਰਗੁਣ ਸਰਗੁਣ ਖੇਲ ਅਪਾਰ, ਜੁਗ ਜੁਗ ਆਪਣਾ ਵੇਸ ਵਟਾਈਆ। ਕਲਜੁਗ ਕਰੇ ਪਾਰ ਕਿਨਾਰ, ਸਤਿਜੁਗ ਸਾਚਾ ਮਾਰਗ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਜੋਤ ਧਰ, ਏਕੰਕਾਰਾ ਹਰਿ ਨਿਰੰਕਾਰਾ, ਨਿਰਗੁਣ ਆਪਣੇ ਹੱਥ ਰੱਖੇ ਵਡਿਆਈਆ। ਸਤਿਜੁਗ ਮਾਰਗ ਸਾਚੀ ਧਾਰ, ਹਰਿ ਸਾਚਾ ਆਪ ਚਲਾਇੰਦਾ। ਸ੍ਰਿਸ਼ਟ ਸਬਾਈ ਪਾਵੇ ਸਾਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਗੋਬਿੰਦ ਸਿਖੀ ਏਕਾ ਧਾਰ, ਤਿਖੀ ਧਾਰ ਆਪ ਜਣਾਇੰਦਾ। ਵਾਲੋਂ ਨਿੱਕੀ ਅਪਰ ਅਪਾਰ, ਭੇਵ ਕੋਈ ਨਾ ਪਾਇੰਦਾ। ਮੁਨੀ ਰਿਖੀ ਗਏ ਹਾਰ, ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਦਰ ਆਪ ਸੁਹਾਇੰਦਾ। ਸਾਚਾ ਦਰ ਸਚ ਦਰਵਾਰਾ, ਹਰਿ ਸਾਚੇ ਆਪ ਸੁਹਾਇਆ। ਸਾਚਾ ਭਗਤ ਸਚ ਵਣਜਾਰਾ, ਹਰਿ ਸਾਚੇ ਨਾਮ ਕਰਾਇਆ। ਸਾਚੀ ਵਸਤ ਸਚ ਭੰਡਾਰਾ, ਹਰਿ ਸਾਚੇ ਆਪ ਭਰਾਇਆ। ਸਾਚਾ ਰੂਪ ਸਿਰਜਨਹਾਰਾ, ਸਚ ਸਚ ਰਿਹਾ ਵਰਤਾਇਆ। ਸਾਚਾ ਰੰਗ ਚੜੇ ਸੰਸਾਰਾ, ਉਤਰ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਇਕੀ ਸਾਚੀ ਸਿਖੀ, ਖੰਡਿਉਂ ਤਿਖੀ ਤੇ ਵਾਲੋਂ ਨਿਕੀ, ਨੌਂ ਖੰਡ ਦਏ ਬਣਾਇਆ। ਨੌਂ ਖੰਡ ਪ੍ਰਿਥਮੀ ਸਾਚੀ ਸਿਖੀ ਏਕਾ ਸਿਖ, ਹਰਿ ਸਾਚਾ ਆਪ ਉਪਜਾਇੰਦਾ। ਸੰਮਤ ਵੀਹ ਸੌ ਸੋਲਾਂ ਬਿਕ੍ਰਮੀ ਚਵੀ ਮੱਘਰ ਲੇਖਾ ਦਏ ਲਿਖ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਨਿਰਗੁਣ ਜੋਤੀ ਜਾਮਾ ਧਾਰਿਆ ਭੇਖ, ਆਪ ਆਪਣਾ ਵੇਸ ਵਟਾਇੰਦਾ। ਨਾ ਕੋਈ ਮੁਛ ਦਾੜੀ ਨਾ ਦਿਸੇ ਕੇਸ, ਮੂੰਡ ਮੁੰਡਾਏ ਨਾ ਕੋਈ ਅਖਵਾਇੰਦਾ। ਭੇਵ ਨਾ ਪਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਬੇਅੰਤ ਹਰਿ ਭਗਵੰਤ ਆਪ ਅਖਵਾਇੰਦਾ। ਕਲਜੁਗ ਅੰਤਮ ਹਰਿ ਸੰਗਤ ਕਰੇ ਇਕ ਆਦੇਸ, ਨਿਉਂ ਨਿTਂ ਸੀਸ ਝੁਕਾਇੰਦਾ। ਪ੍ਰਗਟ ਹੋਇਆ ਮਾਝੇ ਦੇਸ, ਸ੍ਰਿਸ਼ਟ ਸਬਾਈ ਤੇਰਾ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਖ ਚੁਰਾਸੀ ਪਾਏ ਮੁੱਲ, ਗੁਰਮੁਖ ਉਪਜਾਏ ਸਾਚੀ ਕੁੱਲ, ਆਪ ਬਣਾਏ ਸਾਚੇ ਫੁੱਲ, ਫੁੱਲ ਫੁਲਵਾੜੀ ਆਪ ਮਹਿਕਾਇੰਦਾ। ਸਾਚਾ ਫੁੱਲ ਗਿਆ ਫੁੱਲ, ਲੋਕਮਾਤ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਪਾਵਨ ਆਇਆ ਮੁੱਲ, ਏਕਾ ਇਕੀ ਨਾਲ ਰਲਾਈਆ। ਸੋਹੰ ਕੰਡੇ ਤੋਲਿਆ ਤੋਲ, ਨਾਨਕ ਤੇਰਾਂ ਧਾਰ ਚਲਾਈਆ। ਗੋਬਿੰਦ ਕਰੇ ਪੂਰਾ ਕੌਲ, ਇਕੀ ਕੁਲਾਂ ਪਾਰ ਕਰਾਈਆ। ਆਦਿ ਜੁਗਾਦਿ ਰਹੇ ਅਡੋਲ, ਨਿਰਭੈ ਆਪਣਾ ਨਾਉਂ ਧਰਾਈਆ। ਲੱਖ ਚੁਰਾਸੀ ਰਹੀ ਅਨਭੋਲ, ਹਰਿਜਨ ਸਾਚੇ ਲਏ ਉਠਾਈਆ। ਨਿਰਗੁਣ ਸੇਵਾ ਕਰੀ ਸਾਲ ਸੋਲ, ਆਪ ਆਪਣਾ ਮੁਖ ਛੁਪਾਈਆ। ਕਲਜੁਗ ਅੰਤਮ ਆਪਣੇ ਅੰਦਰ ਆਪੇ ਰਿਹਾ ਬੋਲ, ਉਚੀ ਕੂਕੇ ਦਏ ਦੁਹਾਈਆ। ਚਾਰੋਂ ਕੁੰਟ ਵੱਜੇ ਢੋਲ, ਪ੍ਰਗਟ ਹੋਇਆ ਬੇਪ੍ਰਵਾਹੀਆ। ਨੌਂ ਖੰਡ ਪ੍ਰਿਥਮੀ ਕਰੇ ਖੋਲ, ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਜੋਤ ਧਰ, ਨਿਹਕਲੰਕ ਨਾਉਂ ਰਖਾਈਆ। ਸਾਚਾ ਫਲ ਹਰਿ ਜੀ ਤੋੜ, ਆਪਣੇ ਹੱਥ ਰਖਾਇੰਦਾ। ਗੁਰਮੁਖਾਂ ਚਰਨ ਪ੍ਰੀਤੀ ਜੋੜ, ਸਾਚਾ ਮੇਲ ਮਿਲਾਇੰਦਾ। ਆਪ ਨਿਭਾਏ ਲੱਗੀ ਤੋੜ, ਅਧ ਵਿਚ ਨਾ ਕੋਈ ਤੁੜਾਇੰਦਾ। ਸ਼ਬਦ ਚੜ੍ਹਾਏ ਸਾਚੇ ਘੋੜ, ਨੀਲਾ ਨੀਲੀ ਧਾਰੋਂ ਪਾਰ ਕਰਾਇੰਦਾ। ਕਲਜੁਗ ਅੰਤਮ ਗਿਆ ਬੌਹੜ, ਬ੍ਰਾਹਮਣ ਗੌੜ ਵੇਖ ਵਖਾਇੰਦਾ। ਦੋ ਜਹਾਨਾਂ ਪੰਧ ਮੁਕਾਏ ਲੰਮਾ ਚੌੜ, ਆਪਣੇ ਪਗ ਆਪ ਮਨਾਇੰਦਾ। ਸੱਸੇ ਉਪਰ ਲਾਇਆ ਹੋੜ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਹੰ ਬ੍ਰਹਮ ਵੇਖੇ ਮਿਠਾ ਕੌੜ, ਕੌੜਾ ਰੀਠਾ ਭੰਨ ਵਖਾਇੰਦਾ। ਗੁਰਸਿਖਾਂ ਬੁਝਾਵਨ ਆਇਆ ਲੱਗੀ ਔੜ, ਏਕਾ ਅੰਮ੍ਰਿਤ ਮੇਘ ਬਰਸਾਇੰਦਾ। ਜੋਤੀ ਜੋਤ ਸੂਰਪ ਹਰਿ, ਆਪ ਆਪਣੀ ਜੋਤ ਧਰ, ਚੌਥੇ ਘਰ ਲਾਇਆ ਪੌੜ, ਏਕਾ ਡੰਡਾ ਹੱਥ ਉਠਾਇੰਦਾ। ਏਕਾ ਡੰਡਾ ਹਰਿ ਬ੍ਰਹਿਮੰਡਾ, ਆਪਣਾ ਆਪ ਲਗਾਇਆ। ਕਲਜੁਗ ਅੰਤਮ ਵੰਡਾਏ ਵੰਡਾਂ, ਸਤਿਜੁਗ ਸਾਚਾ ਰਾਹ ਚਲਾਇਆ। ਮੇਟ ਮਿਟਾਏ ਭੇਖ ਪਾਖੰਡਾ, ਦੂਈ ਦਵੈਤੀ ਰਹੇ ਨਾ ਰਾਇਆ। ਨਾਮ ਫੜਾਏ ਸਾਚਾ ਖੰਡਾ, ਲੋਹਾਰ ਤਰਖਾਨ ਨਾ ਦਿਸੇ ਘੜਾਇਆ। ਪੰਜ ਵਿਕਾਰ ਵੱਢੇ ਗੰਢਾਂ, ਅੰਦਰੇ ਅੰਦਰ ਆਪ ਚਲਾਇਆ। ਗੁਰਸਿਖ ਹੋਵੇ ਨਾ ਕਦੇ ਰੰਡਾ, ਹਰਿ ਹਰਿ ਜੂ ਕੰਤ ਹੰਢਾਇਆ। ਅੰਤਮ ਕਲਜੁਗ ਦਿਸੇ ਕੰਢਾ, ਵੇਲਾ ਅੰਤਮ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰਾ ਸਾਚਾ ਰਾਹ ਵਖਾਇਆ। ਸਤਿਜੁਗ ਚਾਲ ਅਵਲੜੀ ਚਲੇ, ਹਰਿ ਸਾਚਾ ਆਪ ਚਲਾਇੰਦਾ। ਪੰਚਮ ਗੰਢ ਆਪਣੇ ਪੱਲੇ ਬੰਨੇ, ਆਪ ਆਪਣੇ ਲੜ ਰਖਾਇੰਦਾ। ਗਰੀਬ ਨਿਮਾਣੇ ਪਾਰ ਕਰਾਏ ਜਿਉਂ ਦਯਾ ਕਮਾਏ ਜੱਟ ਧੰਨੇ, ਆਪ ਅਪਣਾ ਸੰਗ ਰਖਾਇੰਦਾ। ਨਿਰਗੁਣ ਰੂਪ ਜੁਗੋ ਜੁਗ ਜਨ ਭਗਤਾਂ ਅਗੇ ਮੰਨੇ, ਦੂਸਰ ਅੱਗੇ ਨਾ ਸੀਸ ਝੁਕਾਇੰਦਾ। ਕਿਸੇ ਨਾ ਵਸਦਾ ਮੰਦਰ ਮਹੱਲ ਅਟੱਲ ਛੱਪਰ ਛੰਨੇ, ਗੁਰਸਿਖਾਂ ਅੰਦਰ ਡੇਰਾ ਲਾਇੰਦਾ। ਆਦਿ ਜੁਗਾਦਿ ਜੁਗ ਜੁਗ ਬੇੜਾ ਆਪੇ ਬੰਨੇ, ਨਾਮ ਚੱਪੂ ਹੱਥ ਉਠਾਇੰਦਾ। ਆਪੇ ਘੜੇ ਆਪੇ ਭੰਨੇ, ਸਮਰਥ ਪੁਰਖ ਨਾਉਂ ਧਰਾਇੰਦਾ। ਆਪੇ ਦੇਵਣਹਾਰਾ ਡੰਨੇ, ਕਲਜੁਗ ਅੰਤਮ ਡੰਨ ਵਿਖਾਇੰਦਾ। ਆਪੇ ਸਤਿਜੁਗ ਸਾਚਾ ਚਾੜੇ ਚੰਨੇ, ਗੁਰਮੁਖ ਸਾਚੇ ਲਾਲ ਆਪ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲਖ ਚੁਰਾਸੀ ਵੇਖ ਕਿਆਰੀ, ਫੁੱਲ ਤੋੜੇ ਜੋਤ ਨਿਰੰਕਾਰੀ, ਆਪਣੀ ਹੱਥੀ ਸੇਵ ਕਮਾਇੰਦਾ। ਸਾਚਾ ਫੁੱਲ ਹਰਿ ਨਿਰੰਕਾਰ, ਕਲਜੁਗ ਡੰਡੀ ਨਾਲੋਂ ਤੋੜ ਤੁੜਾਇੰਦਾ। ਸਾਚੀ ਸੋਟੀ ਕਰ ਤਿਆਰ, ਨਾਮ ਮੁਖੀ ਅੱਗੇ ਲਾਇੰਦਾ। ਪਿਛੇ ਕੰਡਾ ਹੰ ਟਿਪੀ ਸਾਰ, ਸਤ ਧਾਰਾ ਵਿਚ ਰਖਾਇੰਦਾ। ਫੁਲ ਗੁੰਦੇ ਵਾਰੋ ਵਾਰ, ਆਪ ਆਪਣੇ ਨਾਲ ਬੰਧਾਇੰਦਾ। ਏਕਾ ਇਕੀ ਕਰ ਤਿਆਰ, ਸਾਚੀ ਸਿਖੀ ਖੇਲ ਖਿਲਾਇੰਦਾ। ਸੋਲਾਂ ਇਛਿਆ ਭਰ ਭੰਡਾਰ, ਇਕੀ ਕੁਲਾਂ ਪਾਰ ਕਰਾਇੰਦਾ। ਮਨ ਮਤ ਬੁਧ ਦਏ ਅਧਾਰ, ਬ੍ਰਹਮ ਮਤ ਇਕ ਵਖਾਇੰਦਾ। ਬਸਤਰ ਭੂਸ਼ਨ ਤਨ ਸ਼ੰਗਾਰ, ਸਤਿਗੁਰ ਪੂਰਾ ਆਪ ਕਰਾਇੰਦਾ। ਅਠ ਸਠ ਤੀਰਥ ਫੇਰਾ ਮਾਰ, ਆਪਣੀ ਵਸਤ ਆਪ ਖਿਚਾਇੰਦਾ। ਕੋਈ ਨਾ ਕਿਸੇ ਬਣੇ ਸਹਾਰ, ਸਾਚਾ ਸੰਗ ਨਾ ਕੋਈ ਨਿਭਾਇੰਦਾ। ਇਕੀ ਸਿਖਾਂ ਕਰ ਤਿਆਰ, ਸਚ ਬਰਾਤ ਆਪ ਸੁਹਾਇੰਦਾ। ਲਾੜਾ ਸੋਹੇ ਨਰ ਨਿਰੰਕਾਰ, ਕਲਗੀ ਤੋੜਾ ਜੋਤੀ ਜੋੜਾ ਸ਼ਬਦੀ ਸੀਸ ਟਿਕਾਇੰਦਾ । ਇਕ ਅਗੰਮੀ ਫੜਿਆ ਘੋੜਾ, ਸੋਲਾਂ ਕਲਾਂ ਆਸਣ ਪਾਇੰਦਾ। ਨੌਂ ਖੰਡ ਪ੍ਰਿਥਮੀ ਆਪੇ ਦੌੜਾ, ਚੌਥਾ  ਪੌੜਾ ਆਪ ਉਠਾਇੰਦਾ। ਕਲਜੁਗ ਜੀਵ ਵੇਖੇ ਮਿੱਠਾ ਕੌੜਾ, ਗੁਣ ਅਵਗੁਣ ਵੇਖ ਵਿਖਾਇੰਦਾ। ਅੰਤਮ ਸੰਬਲ ਨਗਰੀ ਆਇਆ ਦੌੜਾ, ਸਾਚਾ ਧਾਮ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸ਼ਬਦ ਹਾਰ ਕਰ ਤਿਆਰ, ਸੇਹਰਾ ਗੁੰਦੇ ਆਪਣੀ ਵਾਰ, ਆਪ ਆਪਣੀ ਦਯਾ ਕਮਾਇੰਦਾ। ਸਾਚੇ ਹਾਰ ਕਰ ਤਿਆਰ, ਹਰਿ ਸਾਚਾ ਹੱਥ ਉਠਾਇੰਦਾ। ਪੰਚਮ ਮੀਤਾ ਮੀਤ ਮੁਰਾਰ, ਪੰਚਮ ਮੇਲ ਮਿਲਾਇੰਦਾ। ਠੰਡਾ ਸੀਤਾ ਏਕੰਕਾਰ, ਸਾਤਕ ਸਤਿ ਸਤਿ ਵਰਤਾਇੰਦਾ। ਪਤਿਤ ਪੁਨੀਤ ਪਤਿਤ ਪਾਪੀ ਜਾਏ ਤਾਰ, ਪਤਿਤ ਪਾਵਨ ਨਾਉਂ ਰਖਾਇੰਦਾ। ਰਾਵਣ ਗੜ ਤੋੜ ਹੰਕਾਰ, ਕਲਜੁਗ ਲੰਕਾ ਆਪ ਤੁੜਾਇੰਦਾ। ਗੁਰਮੁਖਾਂ ਸੀਤਾ ਸੁਰਤੀ ਕਰ ਪਿਆਰ, ਆਪ ਆਪਣੇ ਦਰ ਪ੍ਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਦਾ ਚੁਕਿਆ ਭਾਰ, ਕਲਜੁਗ ਅੰਤਮ ਦਏ ਉਤਾਰ, ਵੇਲਾ ਵਕਤ ਆਪ ਸੁਹਾਇੰਦਾ। ਵੇਲਾ ਵਕਤ ਸੁਹੰਜਣਾ, ਹਰਿ ਸਾਚੇ ਖੇਲ ਰਚਾਇਆ। ਜਗਾਈ ਜੋਤ ਆਦਿ ਨਿਰੰਜਣਾ, ਨਿਰਗੁਣ ਨੂਰ ਨੂਰ ਰੁਸ਼ਨਾਇਆ। ਜਨ ਭਗਤਾਂ ਮਿਲਿਆ ਸਾਚਾ ਸੱਜਣਾ, ਵਿਛੜ ਕਦੇ ਨਾ ਜਾਇਆ। ਚਰਨ ਧੂੜ ਕਰਾਏ ਮਜਨਾ, ਸਰ ਸਰੋਵਰ ਇਕ ਵਿਖਾਇਆ। ਵੇਲੇ ਅੰਤਮ ਪੜਦਾ ਕੱਜਣਾ, ਸਿਰ ਆਪਣਾ ਹੱਥ ਟਿਕਾਇਆ। ਜੋ ਘੜਿਆ ਸੋ ਭੱਜਣਾ, ਥਿਰ ਕੋਏ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤੇਰੀ ਸਾਚੀ ਡੋਰ, ਪੰਜਾਂ ਹੱਥ ਫੜਾਇਆ। ਪੰਚਮ ਜੇਠ ਫੜੇ ਡੋਰ, ਸਤਿਜੁਗ ਤੇਰੀ ਬਣਤ ਬਣਾਇੰਦਾ। ਪਹਿਲੋਂ ਪੰਜੇ ਮਾਰੇ ਚੋਰ, ਪੰਚਮ ਸ਼ਬਦ ਫੇਰ ਅਲਾਇੰਦਾ। ਆਪਣੇ ਚਰਨੀ ਆਪੇ ਜੋੜ, ਆਪ ਆਪਣਾ ਮੇਲ ਮਿਲਾਇੰਦਾ। ਪੰਚ ਚੜ੍ਹਾਏ ਸਾਚੇ ਘੋੜ, ਨਾਮ ਘੋੜਾ ਇਕ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਰਾਹ ਵਖਾਇੰਦਾ। ਸਤਿਜੁਗ ਸਚਾ ਸਚਾ ਰਾਹ, ਹਰਿ ਸਾਚਾ ਆਪ ਲਗਾਈਆ। ਪੰਜ ਪਿਆਰੇ ਸੇਵਾ ਲਾ, ਪੰਚ ਕਰੇ ਕੁੜਮਾਈਆ। ਪੁਰਖ ਅਬਨਾਸੀ ਬਣ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਫੜ ਫੜ ਬਾਂਹੋਂ ਲਏ ਚੜ੍ਹਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੁੱਲੇ ਰਾਹੀਆ। ਆਪਣੇ ਕੰਠ ਲਏ ਲਗਾ, ਵਡ ਦਾਤਾ ਬੇਪਰਵਾਹੀਆ। ਗੁਰਮੁਖ ਸਾਜਨ ਆਪ ਜਗਾ, ਗਿਆਨ ਨੇਤਰ ਆਪ ਖੁਲ੍ਹਾਈਆ। ਅਨਹਦ ਅਵਾਜ ਆਪ ਲਗਾ, ਏਕਾ ਸ਼ਬਦ ਸੁਣਾਈਆ। ਨਿਹਕਲੰਕ ਜਾਮਾ ਪਾ, ਗੁਰ ਗੋਬਿੰਦ ਦਏ ਵਡਿਆਈਆ। ਕਲਜੁਗ ਕਾਲਖ ਟਿੱਕਾ ਦੇਵੇ ਲਾਹ, ਜੋ ਚਲ ਆਏ ਸ਼ਰਨਾਈਆ। ਸਾਚੀ ਰੰਗਨ ਦਏ ਚੜਾ, ਰੰਗ ਚਲੂਲ ਇਕ ਵਿਖਾਈਆ। ਨਿਰਗੁਣ ਦੀਪਕ ਜੋਤੀ ਆਪ ਜਗਾ, ਅੱਠੇ ਪਹਿਰ ਰਹੇ ਰੁਸ਼ਨਾਈਆ। ਸਾਚਾ ਅੰਮ੍ਰਿਤ ਜਾਮ ਦਏ ਪਿਆ, ਨਾਮ ਖੰਡਾ ਵਿਚ ਫਿਰਾਈਆ। ਸਾਚਾ ਮਿਠਾ ਦੇਵੇ ਪਾ, ਹਰਿ ਸੰਗਤ ਤੇਰੀ ਬ੍ਰਹਮ ਵੰਡ ਵੰਡਾਈਆ। ਸ਼ਬਦ ਅਗੰਮੀ ਵਿਚ ਸਮਾ, ਸਾਗਰ ਰੂਪ ਆਪ ਹੋ ਜਾਈਆ। ਕਾਂਇਆ ਗਾਗਰ ਦਏ ਟਿਕਾ, ਕਵਲ ਨਾਭ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਮਾਰਗ ਲਾਈਆ। ਸਤਿਜੁਗ ਸਾਚਾ ਮਾਰਗ ਲਾਵਨਾ, ਪਾਰਬ੍ਰਹਮ ਵੱਡੀ ਵਡਿਆਈਆ। ਪੰਚਮ ਪੰਚਮ ਰਾਜ ਪੰਚਮ ਸਾਜ ਪੰਚਮ ਕਾਜ ਆਪ ਰਚਾਵਨਾ, ਪੰਚਮ ਸੰਗ ਨਿਭਾਈਆ। ਪੰਚਮ ਸਾਜ ਗਰੀਬ ਨਿਵਾਜ ਬੰਕ ਦਵਾਰ ਸੁਹਾਵਨਾ, ਪੰਚਮ ਪੰਚਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਪੰਚ ਪਿਆਰੇ ਦੇਵੇ ਵਰ, ਨਿਰਗੁਣ ਸਰਗੁਣ ਜੋਤ ਧਰ, ਦਰਸ ਦਿਖਾਏ ਅਗੇ ਖੜ, ਆਪ ਆਪਣਾ ਰੂਪ ਵਟਾਈਆ। ਪੰਚਮ ਪਿਆਰੇ ਆਏ ਦਵਾਰ, ਹਰਿ ਸਾਚੇ ਸਚ ਮਿਲਾਇਆ। ਕਰ ਕਿਰਪਾ ਬਖਸ਼ੇ ਫੂਲਣਹਾਰ, ਇਕ ਇਕ ਗਲ ਵਿਚ ਦੇਵੇ ਪਾਇਆ। ਦੋ ਜਹਾਨਾਂ ਪੈਜ ਰਿਹਾ ਸਵਾਰ, ਭੁੱਲ ਰਹੇ ਨਾ ਰਾਇਆ। ਘਰ ਵਿਖਾਏ ਠਾਂਡਾ ਦਰਬਾਰ, ਸਚਖੰਡ ਦਰਬਾਰਾ ਇਕ ਉਪਾਇਆ। ਮੇਲ ਮਿਲਾਵਾ ਪੁਰਖ ਨਾਰ, ਸਾਚਾ ਕੰਤ ਆਪ ਹੋ ਜਾਇਆ। ਜੁਗ ਜੁਗ ਤਨ ਕਰਾਏ ਸੰਗਾਰ, ਇਛਿਆ ਭਿਛਿਆ ਝੋਲੀ ਪਾਇਆ। ਸਤਿ ਸੁਚ ਭਰੇ ਭੰਡਾਰ, ਅਤੋਟ ਅਤੁਟ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੰਚਮ ਮੀਤਾ ਇਕ ਅਤੀਤਾ ਆਪ ਅਖਵਾਇਆ। ਪੰਚਮ ਵੰਡ ਕਰ ਕਰਤਾਰ, ਲੋਕਮਾਤ ਵੰਡਾਈਆ। ਚਾਰ ਯਾਰ ਕਰ ਖਵਾਰ, ਚਾਰ ਦਏ ਵਡਿਆਈਆ। ਏਕਾ ਘਰ ਏਕਾ ਘਰ ਬਾਰ, ਏਕਾ ਬੰਕ ਸੁਹਾਈਆ। ਏਕਾ ਦੇਵਣਹਾਰ ਸੱਚੀ ਸਰਕਾਰ, ਸਾਚੇ ਤਖਤ ਬੇਪਰਵਾਹੀਆ। ਇਕ ਇਕੱਲਾ ਹੋ ਉਜਿਆਰ, ਜੁਗ ਜੁਗ ਲੋਕਮਾਤ ਵੇਸ ਵਟਾਈਆ। ਸੰਤ ਸੁਹੇਲੇ ਫੜ ਫੜ ਬਾਂਹੋਂ ਜਾਏ ਤਾਰ, ਮੰਝਧਾਰ ਨਾ ਕੋਈ ਰੁੜਾਈਆ। ਅਠਸਠ ਤੀਰਥ ਕਰ ਖਵਾਰ, ਕਲਜੁਗ ਤੇਰਾ ਤੇਰੀ ਝੋਲੀ ਪਾਈਆ। ਚਾਰੋਂ ਕੁੰਟ ਹਾਹਾਕਾਰ, ਧੀਰਜ ਧੀਰ ਨਾ ਕੋਈ ਵਖਾਈਆ। ਦਿਵਸ ਰੈਣ ਰੋਵੇ ਨਾਰੀ ਨਾਰ, ਨਰ ਨਰਾਇਣ ਨਜ਼ਰ ਨਾ ਆਈਆ। ਸ੍ਰਿਸਟ ਸਬਾਈ ਧੂਆਂਧਾਰ, ਸਾਚਾ ਚੰਦ ਨਾ ਕੋਈ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨਾ ਆਪ ਰਚਾਈਆ। ਦਿਵਸ ਬਵੰਜਾ ਤੀਰਥ ਤਟ, ਹਰਿ ਸਾਚੇ ਖੇਲ ਖਿਲਾਇਆ। ਗੁਰਸਿਖਾਂ ਦੁਰਮਤ ਮੈਲ ਕੱਟ, ਆਪ ਆਪਣੇ ਰੰਗ ਰੰਗਾਇਆ। ਸਾਚਾ ਅੰਮ੍ਰਿਤ ਏਕਾ ਝਟ, ਸਰ ਸਰੋਵਰ ਆਪ ਭਰਾਇਆ। ਖਾਲੀ ਕੀਤੇ ਤੀਰਥ ਤਟ, ਵੇਲਾ ਅੰਤ ਦਏ ਦੁਹਾਇਆ। ਖੇਲੇ ਖੇਲ ਬਾਜੀਗਰ ਨਟ, ਹਰਿ ਕਾ ਭੇਵ ਕਿਸੇ ਨਾ ਪਾਇਆ। ਉਚੇ ਮੰਦਰ ਜਾਣੇ ਢੱਠ, ਦਰ ਬੰਕ ਨਾ ਕੋਇ ਸੁਹਾਇਆ। ਪ੍ਰਭ ਗੇੜਨ ਆਇਆ ਉਲਟੀ ਲੱਠ, ਗੇੜਾ ਆਪਣੇ ਹੱਥ ਰਖਾਇਆ। ਵਸਣਹਾਰਾ ਘਟ ਘਟ, ਹਰਿਜਨ ਸਾਚੇ ਲਏ ਤਰਾਇਆ। ਵੀਹ ਸੌ ਸੋਲਾਂ ਬਿਕ੍ਰਮੀ ਹੋ ਪਰਗਟ, ਉਚੀ ਕੂਕੇ ਦਏ ਦੁਹਾਇਆ। ਹਰਿ ਸੰਗਤ ਸਾਚੀ ਕਰ ਅਕੱਠ, ਚਵੀ ਮੱਘਰ ਦਿਵਸ ਸੁਹਾਇਆ। ਕਲਜੁਗ ਖੇੜਾ ਹੋਇਆ ਭੱਠ, ਗੁਰ ਗੋਬਿੰਦ ਖੇੜਾ ਦਏ ਵਸਾਇਆ। ਅਬਿਨਾਸ਼ੀ ਕਰਤੇ ਕਰੀ ਚੱਠ, ਰਵਿਦਾਸ ਚੁਮਾਰੇ ਤੇਰਾ ਡੇਰਾ ਆਣ ਵਸਾਇਆ। ਗੰਗਾ ਗੋਦਾਵਰੀ ਸੁਰਸਤੀ ਤੇਰੇ ਚਰਨ ਦੁਆਰੇ ਆਈ ਨੱਠ, ਨਿਉਂ ਨਿਉਂ ਰਹੀ ਸੀਸ ਝੁਕਾਇਆ। ਤੇਰੀ ਧੂੜ ਰਸਨਾ ਨਾਲ ਲਈ ਚੱਟ, ਲਖ ਲਖ ਸ਼ੁਕਰ ਮਨਾਇਆ। ਪ੍ਰਭ ਪਕੜ ਬਹਾਇਆ ਨਾਲ ਠੱਗ, ਜੋ ਕੰਗਨ ਗਿਆ ਛੁਪਾਇਆ। ਨਾਲ ਰਲਾਇਆ ਸਿੰਘ ਜਰਨੈਲਾ ਜੱਟ, ਜੋ ਰਾਜਾ ਰੂਪ ਵਟਾਇਆ। ਫੜ ਫੜ ਖੇਲੇ ਖੇਲ ਪੁਰਖ ਸਮਰਥ, ਪੂਰਬ ਲਹਿਣਾ ਝੋਲੀ ਪਾਇਆ। ਆਪਣੀ ਵਾਗ ਫੜਾਈ ਸਿਖਾਂ ਹੱਥ, ਆਪਣੇ ਖਾਲੀ ਹੱਥ ਰਖਾਇਆ। ਸ੍ਰਿਸਟ ਸਬਾਈ ਮਿਥਿਆ ਮਥ, ਅੰਤ ਕੋਈ ਰਹਿਣ ਨਾ ਪਾਇਆ। ਹਰਿ ਕੀ ਮਹਿਮਾ ਅਕਥਨਾ ਅਕਥ, ਹਰਿ ਕਰਤਾ ਆਪ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕ੍ਰਿਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿ ਸੰਗਤ ਸਾਚਾ ਮੇਲ ਮਿਲਾਇਆ। ਹਰਿ ਸੰਗਤ ਮੇਲਾ ਹਰਿ ਦਵਾਰ, ਹਰਿ ਕੀ ਪੌੜੀ ਆਪ ਚੜ੍ਹਾਈਆ। ਹਰਿ ਮੰਦਰ ਮੇਲਾ ਹਰਿ ਨਿਰੰਕਾਰ, ਅੰਦਰੇ ਅੰਦਰੇ ਦਏ ਕਰਾਈਆ। ਗੁਰ ਚੇਲਾ ਹੋਇਆ ਖਬਰਦਾਰ, ਸੱਜਣ ਸੁਹੇਲਾ ਵਡ ਵਡਿਆਈਆ। ਜੋਤ ਨਿਰੰਜਨ ਚਾੜ੍ਹੇ ਤੇਲਾ ਵਿਚ ਸੰਸਾਰ, ਸਾਚਾ ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕੀ ਸਿਖ ਸੇਵਾ ਲਾਏ, ਹਰਿ ਸੰਗਤ ਲੰਗਰ ਵਰਤੇ ਭੰਡਾਰ, ਸਿੰਘ ਗੁਰਮੁਖ ਤੇਰਾ ਨਾਮ ਉਜਿਆਰ, ਚਾਰ ਜੁਗ ਦਏ ਕਰਾਈਆ। ਚਾਰ ਜੁਗ ਤੇਰੀ ਵਡਿਆਈ, ਗੁਰਮੁਖ ਹਰਿ ਵਡਿਆਇੰਦਾ। ਹਰਿ ਸੰਗਤ ਕਰਨ ਆਈ ਕੁੜਮਾਈ, ਏਕਾ ਸ਼ਬਦ ਵਿਚੋਲਾ ਵਿਚ ਬਣਾਇੰਦਾ। ਰਲ ਮਿਲ ਸਖੀਓ ਮੰਗਲ ਗਾਉਂਣਾ ਚਾਈਂ ਚਾਈਂ, ਪ੍ਰਭ ਵੇਲਾ ਵਕਤ ਸੁਹਾਇੰਦਾ। ਆਪੇ ਬਣ ਕੇ ਆਇਆ ਨੈਣ  ਨਾਈ, ਆਪਣਾ ਵਾੜਾ ਆਪ ਮੰਗਾਇੰਦਾ। ਆਪੇ ਖਾਰੇ ਲਏ ਚੜ੍ਹਾਈ, ਆਪੇ ਵਟਨਾ ਤਨ ਮਲਾਇੰਦਾ। ਆਪੇ ਸੀਸ ਸੇਹਰਾ ਰਿਹਾ ਬੰਧਾਈ, ਜਗਦੀਸ ਆਪਣੇ ਹੱਥ ਉਠਾਇੰਦਾ। ਜੋਤ ਨਿਰੰਜਨ ਸਾਚਾ ਕਜਲ ਨੈਣਾਂ ਰਹੀ ਪਾਈ, ਏਕਾ ਹੱਥ ਤ੍ਰਸੂਲ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਜੋਤ ਧਰ, ਰਚਿਆ ਕਾਜ ਦੇਸ ਮਾਝ, ਚਾਰ ਵਰਨ ਤੇਰੀ ਬਣੇ ਸਾਂਝ, ਊਚ ਨੀਚ ਨਾ ਕੋਈ ਰਖਾਈਆ। ਚਾਰ ਵਰਨ ਤੇਰਾ ਸਚ ਭੰਡਾਰ, ਹਰਿ ਸਾਚੇ ਆਪ ਵਰਤਾਇਆ। ਪੰਜ ਪਿਆਰੇ ਰਹਿਣ ਤੇਰੇ ਪਹਿਰੇਦਾਰ, ਚਾਰੋਂ ਕੁੰਟ ਆਪ ਬਹਾਇਆ। ਚਾਰ ਸੇਵਕ ਬਣ ਵਰਤਾਰ, ਅੰਦਰ ਵੜ ਦੇਣ ਵਰਤਾਇਆ। ਤਿੰਨ ਸਿੱਖ ਦੇਣ ਚਲ ਵਾਰੋ ਵਾਰ, ਤਿੰਨ ਭੰਡਾਰਾ ਜਲ ਭਰਾਇਆ। ਤਿੰਨ ਦਾਲ ਉਠਾਇਣ ਨਾਲ ਨਾਲ, ਨਾਮ ਕੜਛਾ ਹੱਥ ਰਖਾਇਆ। ਤਿੰਨਾਂ ਫੜਾਏ ਹੱਥ ਰੋਟੀ ਭਾਜੀ, ਜੀਵ ਉਧਾਰੇ ਕੋਟਨ ਕੋਟੀ, ਜਿਸ ਜਨ ਆਏ ਮੁੱਖ ਪਾਇਆ। ਧਰਮ ਰਾਏ ਨਾ ਅੰਤਮ ਕੱਟੇ ਬੋਟੀ ਬੋਟੀ, ਚਿਤਰ ਗੁਪਤ ਨਾ ਲੇਖ ਵਖਾਇਆ। ਵਿਚੋਂ ਕੱਢੇ ਵਾਸਨਾ ਖੋਟੀ, ਧੁਰਮਤ ਮੈਲ ਦਏ ਧਵਾਇਆ। ਫੜ ਚੜਾਏ ਸਾਚੀ ਚੋਟੀ, ਸਾਚਾ ਭੋਜਨ ਆਪ ਖਵਾਇਆ। ਗੁਰਸਿਖ ਨਾ ਕੋਈ ਬੰਨੇ ਤਨ ਲੰਗੋਟੀ, ਜੰਗਲ ਜੂਹ ਨਾ ਕੋਈ ਉਠ ਧਾਇਆ। ਕੋਈ ਨਾ ਚੜ੍ਹੇ ਪਰਬਤ ਚੋਟੀ, ਜਲ ਧਾਰ ਨਾ ਕੋਈ ਵਹਾਇਆ। ਗੁਰਸਿਖ ਤੇਰੀ ਆਤਮ ਰਹੀ ਨਾ ਸੋਤੀ, ਸਤਿਗੁਰ ਪੂਰਾ ਆਪ ਉਠਾਇਆ। ਨਾ ਕੋਈ ਜੰਞੂ, ਨਾ ਕੋਈ ਧੋਤੀ, ਨਾ ਕੋਈ ਤਿਲਕ ਲਿਲਾਟ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਜੋਤ ਧਰ, ਸਚ ਭੰਡਾਰ ਕਰ ਤਿਆਰ, ਵੇਖੇ ਵਿਗਸੇ ਕਰੇ ਵਿਚਾਰ, ਵੇਖਣਹਾਰ ਆਪ ਹੋ ਆਈਆ। ਸਚ ਭੰਡਾਰਾ ਸਚ ਦਵਾਰ, ਹਰਿ ਸਾਚੇ ਆਪ ਭਰਾਇਆ। ਇਕੀ ਸਿੱਖ ਸੇਵਾਦਾਰ, ਸਾਚੀ ਸੰਗਤ ਨਾਂਉ ਧਰਾਇਆ। ਪੰਗਤ ਬਣੇ ਵਿਚ ਸੰਸਾਰ, ਇਕੀ ਇਕੀ ਜੋੜ ਜੁੜਾਇਆ। ਇਕੀ ਕੁਲਾਂ ਦਏ ਤਾਰ, ਤਾਰਨਹਾਰ ਬੇਪ੍ਰਵਾਹਿਆ। ਪਿਛਲੀ ਲਿਖੀ ਦਏ ਨਿਵਾਰ, ਅਗਲਾ ਲੇਖਾ ਆਪਣੇ ਹੱਥ ਰਖਾਇਆ। ਗੁਰ ਗੋਬਿੰਦ ਮੇਲਾ ਵਿਚ ਸੰਸਾਰ, ਸਿੰਘ ਰੂਪ ਆਪ ਹੋ ਆਇਆ। ਗੁਰ ਚੇਲਾ ਸੋਹੇ ਇਕ ਦਰਬਾਰ, ਦਰ ਦਰ ਮੰਦਰ ਆਪ ਖੁਲਾਇਆ। ਗੁਰ ਗੋਬਿੰਦ ਦੇਵੇ ਨਾਮ ਕਟਾਰ, ਸਾਚਾ ਖੰਡਾ ਹੱਥ ਫੜਾਇਆ। ਗੁਰ ਗੋਬਿੰਦ ਦੇਵੇ ਅੰਮ੍ਰਿਤ ਧਾਰ, ਅੰਮ੍ਰਿਤ ਆਤਮ ਜਲ ਪਿਆਇਆ। ਗੁਰ ਗੋਬਿੰਦ ਵੇਖੇ ਸੀਸ ਦਸਤਾਰ, ਕੇਸ ਸੀਸ ਚਵਰ ਝੁਲਾਇਆ। ਗੁਰ ਗੋਬਿੰਦ ਵੇਖੇ ਜਤ ਅਪਾਰ, ਸਤਿ ਕਛ ਇਕ ਗੁਰ ਗੋਬਿੰਦ ਹੱਥ ਕੰਗਨ ਨਾਮ ਸ਼ੰਗਾਰ, ਸਾਚੀ ਸਿਖਿਆ ਸਿਖ ਸਮਝਾਇਆ। ਗੁਰ ਕਾ ਸ਼ਬਦ ਇਕ ਜੈਕਾਰ, ਵਾਹਿ ਵਾਹਿਗੁਰੂ ਫਤਿਹ ਬੁਲਾਇਆ। ਫਤਿਹ ਡੰਕਾ ਸੁਣੇ ਸਰਬ ਸੰਸਾਰ, ਨਿਹਕਲੰਕਾ ਦਏ ਵਜਾਇਆ। ਰਾਓ ਰੰਕਾਂ ਲਾਏ ਪਾਰ, ਜੋ ਜਨ ਸਰਨਾਈ ਆਇਆ। ਹਰਿਜਨ ਜਨ ਕਾ ਲਏ ਅਧਾਰ, ਜਨ ਜਨਨੀ ਲੇਖੇ ਲਾਇਆ। ਖੇਲੇ ਖੇਲ ਬਾਰ ਅਨਕ ਨਿਰਾਕਾਰ, ਨਿਰਗੁਣ ਆਪਣਾ ਰੰਗ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿ ਆਪਣਾ ਨਾਉਂ ਧਰਾਇਆ। ਦਰ ਹਰਿ ਹਰਿ ਦਰ ਭਗਵਾਨਾ, ਪਾਰਬ੍ਰਹਮ ਵੱਡੀ ਵਡਿਆਈਆ। ਸ਼ਬਦ ਅਗੰਮੀ ਇਕ ਬਿਬਾਨਾ, ਪੁਰਖ ਅਬਿਨਾਸ਼ੀ ਆਪ ਉਡਾਈਆ। ਲੋਆਂ ਪੁਰੀਆਂ ਵੇਖੇ ਮਾਰ ਧਿਆਨਾ, ਲੋਕਮਾਤ ਫੇਰਾ ਪਾਈਆ। ਗੁਰਮੁਖ ਸਾਚਾ ਚਤਰ ਸੁਜਾਨਾ, ਲਏ ਉਠਾਈਆ। ਆਤਮ ਅੰਤਰ ਬ੍ਰਹਮ ਗਿਆਨਾ, ਏਕਾ ਬੂਝ ਬੁਝਾਈਆ। ਸੋ ਪੁਰਖ ਨਿਰੰਜਨ ਹੋ ਪਰਧਾਨਾ, ਹੰ ਬ੍ਰਹਮ ਦਏ ਵਿਖਾਈਆ। ਸੋਹੰ ਸ਼ਬਦ ਸਚ ਨਿਸ਼ਾਨਾ, ਸਚਖੰਡ ਆਪ ਸੁਣਾਈਆ। ਨਾਨਕ ਗਾਇਆ ਪਦ ਨਿਰਬਾਣਾ, ਏਕਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਪੁਰਖ ਨਿਰੰਜਨ ਸਾਚਾ ਹਰਿ, ਹੰ ਮੇਲਾ ਸ੍ਰਿਸ਼ਟ ਸਬਾਈਆ। ਹੰ ਰੂਪ ਚਾਰ ਖਾਣੀ, ਹਰਿ ਸਾਚਾ ਸਚ ਜਣਾਇੰਦਾ। ਅਬਨਾਸ਼ੀ ਕਰਤਾ ਸਾਚਾ ਹਾਣੀ, ਜੁਗ ਜੁਗ ਸੰਗ ਰਖਾਇੰਦਾ। ਨਿਰਗੁਣ ਦਾਤਾ ਦੇਵੇ ਪਾਣੀ, ਅੰਮ੍ਰਿਤ ਜਲ ਭਰਾਇੰਦਾ। ਆਪਣੀ ਕਥਾ ਅਕਥ ਸੁਣਾਏ ਬਾਣੀ, ਆਪਣਾ ਰਾਗ ਅਲਾਇੰਦਾ। ਆਪੇ ਹੋਏ ਜਾਣ ਜਾਣੀ, ਜਾਨਣਹਾਰ ਆਪ ਅਖਵਾਇੰਦਾ। ਆਪੇ ਰਾਜਾ ਆਪੇ ਰਾਣੀ, ਸ਼ਾਹ ਸੁਲਤਾਨ ਆਪ ਹੋ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਏਕੰਕਾਰ, ਆਦਿ ਜੁਗਾਦਿ ਕਰ ਪਸਾਰ, ਆਪੇ ਗੁਰ ਪੀਰ ਅਵਤਾਰ, ਆਪੇ ਸਾਧ ਸੰਤ ਅਧਾਰ, ਆਪੇ ਗੁਰਮੁਖ ਲਾਵੇ ਪਾਰ, ਆਪ ਮਨਮੁਖ ਦਏ ਸੰਘਾਰ, ਆਪਣਾ ਦਰ ਆਪ ਖੁਲਾਇੰਦਾ। ਖੇਲਣਹਾਰ ਪੁਰਖ ਅਕਾਲਾ, ਏਕਾ ਪੁਰਖ ਅਖਵਾਇਆ। ਕਲਜੁਗ ਅੰਤਮ ਖੇਲ ਨਿਰਾਲਾ, ਲੋਕਮਾਤ ਆਪ ਕਰਾਇਆ। ਆਪੇ ਕਾਲ ਆਪ ਮਹਾਂਕਾਲਾ, ਆਪ ਆਪਣਾ ਵੇਸ ਵਟਾਇਆ। ਆਪੇ ਬਣਿਆ ਭਗਤ ਦਲਾਲਾ, ਸ਼ਬਦ ਸ਼ਬਦੀ ਨਾਉਂ ਧਰਾਇਆ। ਆਪੇ ਗੁਰੂ ਗੁਰੂ ਗੁਰ ਗੁਰ ਬਾਲਾ, ਆਪੇ ਗੋਬਿੰਦ ਦਏ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਨੂਰ ਕਰੇ ਰੁਸ਼ਨਾਇਆ। ਨਿਹਕਲੰਕ ਨਿਰਗੁਣ ਧਾਰ, ਨਰ ਹਰਿ ਆਪ ਚਲਾਈਆ। ਕਲਜੁਗ ਅੰਤਮ ਲਏ ਅਵਤਾਰ, ਗੁਰਮੁਖ ਸਾਚੇ ਮੇਲ ਮਿਲਾਈਆ। ਸੋਹੰ ਸ਼ਬਦ ਬੋਲ ਜੈਕਾਰ, ਸੋ ਪੁਰਖ ਨਿਰੰਜਨ ਕਰੇ ਪੜ੍ਹਾਈਆ। ਦਾਈ ਦਾਇਆ ਬਣ ਸੰਸਾਰ, ਸਗਲੀ ਸ੍ਰਿਸ਼ਟ ਵੇਖ ਵਿਖਾਈਆ। ਅਲੱਖ ਅਗੰਮ ਭੇਵ ਨਿਆਰ, ਭੇਵ ਅਭੇਵ ਆਪ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਜੋਤ ਧਰ, ਰਵਦਾਸ ਚਮਿਆਰੇ ਵਸਿਆ ਘਰ, ਗੁਰਮੁਖਾਂ ਬੱਧਾ ਏਕਾ ਲੜ, ਸਾਚਾ ਪੱਲੂ ਨਾਮ ਰਸਾਲੂ, ਹਰਿ ਸਾਚੇ ਹੱਥ ਉਠਾਇਆ। ਘਰ ਜੰਮਿਆ ਪੁਤ ਕਾਲੂ, ਨਿਰਗੁਣ ਨਿਰਗੁਣ ਬਾਲ ਸਮਝਾਇਆ। ਨਾਨਕ ਬਣਿਆ ਜਗਤ ਦਿਆਲੂ, ਦੇ ਮਤ ਗਿਆ ਸਮਝਾਇਆ। ਕਲਜੁਗ ਅੰਤਮ ਤਪਨੀ ਰੇਤ ਬਾਲੂ, ਸਾਂਤ ਸਾਂਤ ਸਤਿਨਾਮ ਨਾ ਕੋਈ ਕਰਾਇਆ। ਸੰਤ ਸੁਹੇਲੇ ਗੁਰਮੁਖ ਸੱਜਣ ਪਾਰਬ੍ਰਹਮ ਅਬਨਾਸ਼ੀ ਕਰਤਾ, ਏਕੰਕਾਰ ਆਪ ਆਪਣੇ ਆਪੇ ਭਾਲੂ, ਨਿਹਕਲੰਕ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਪੁਰਖ ਬਿਧਾਤਾ ਆਪ ਅਖਵਾਇਆ। ਨਿਰਗੁਣ ਦਾਤਾ ਦੇਵੇ ਦਾਨ, ਜੀਵ ਜੰਤ ਅਧਾਰਿਆ। ਸਚ ਸਮਗਰੀ ਸਚ ਪਕਵਾਨ, ਸਚ ਭੰਡਾਰ ਆਪ ਵਿਖਾ ਲਿਆ। ਗੁਰਮੁਖ ਗੁਰਸਿਖ ਹਰਿ ਸੰਗਤ, ਮਿਲ ਮਿਲ ਬਹਿ ਬਹਿ ਖਾਣ, ਹਰਿ ਸੰਗਤ ਨਾਉਂ ਧਰਾ ਲਿਆ। ਰੰਗਤ ਚਾੜੇ ਇਕ ਮਹਾਨ, ਰੰਗ ਮਜੀਠੀ ਇਕ ਚੜ੍ਹਾ ਲਿਆ। ਤੀਰ ਨਿਰਾਲਾ ਮਾਰੇ ਬਾਣ, ਦੂਈ ਦਵੈਤੀ ਪਾਰ ਕਰਾ ਲਿਆ। ਸਾਚਾ ਬਖਸ਼ੇ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਮਿਟਾ ਰਿਹਾ। ਸਤਿਜੁਗ ਸਾਚੇ ਹੋਏ ਪਰਧਾਨ, ਸਾਚਾ ਧਾਮ ਆਪ ਸੁਹਾ ਲਿਆ। ਚਵੀ ਹੱਥ ਚੜ੍ਹੇ ਨਿਸ਼ਾਨ, ਜਿਸ ਦਵਾਰੇ ਚਰਨ ਛੁਹਾ ਲਿਆ। ਚਾਰ ਵਰਣ ਮੰਨਣ ਆਣ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸੀਸ ਸਰਬ ਝੁਕਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਪਾਲ ਦੀਨ ਦਿਆਲ, ਆਪਣਾ ਲਾਲ ਆਪ ਉਠਾ ਲਿਆ। ਗੁਰਮੁਖ ਨਾਤਾ ਤੁਟਾ ਮਾਤ ਪਿਤ, ਜਗਤ ਕੁਟੰਬ ਆਪ ਛੁਡਾਈਆ। ਪੁਰਖ ਅਬਿਨਾਸ਼ੀ ਸਾਚਾ ਪਿਤ, ਸਤਿਗੁਰ ਪੂਰਾ ਆਪ ਅਖਵਾਈਆ। ਸੰਗ ਨਿਭਾਏ ਨਿਤ ਨਵਿਤ, ਜੁਗ ਜੁਗ ਵੇਸ ਵਟਾਈਆ। ਅੱਠੇ ਪਹਿਰ ਵਸੇ ਚਿਤ, ਚਿਤਵਤ ਠਗੋਰੀ ਕੋਈ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਸਰੂਪੀ ਸੁਤ ਦੁਲਾਰਾ, ਗੁਰਮੁਖ ਸਾਜਨ ਕਰ ਪਿਆਰਾ, ਸਤਿ ਸਰੂਪੀ ਦਏ ਹੁਲਾਰਾ, ਦੇਵੇ ਦਰਸ ਅੰਦਰ ਬਾਹਿਰਾ, ਗੁਪਤ ਜਾਹਿਰਾ ਆਪ ਹੋ ਜਾਈਆ। ਗੁਪਤ ਜ਼ਾਹਿਰਾ ਬਣ ਕੇ ਆਇਆ, ਆਪਣਾ ਨਾਤਾ ਦਏ ਤੁੜਾਈਆ। ਤ੍ਰੈਗੁਣ ਮਾਇਆ ਸੜ ਕੇ ਆਇਆ, ਆਪਣਾ ਲੰਬੂ ਆਪਣੀ ਹੱਥੀਂ ਲਾਈਆ। ਸ਼ਬਦ ਅਗੰਮੀ ਘੋੜੇ ਚੜ੍ਹ ਕੇ ਆਇਆ, ਦਿਸ ਕਿਸੇ ਨਾ ਆਈਆ। ਸਚ ਵਸਤ ਨਾਮ ਹੱਥ ਫੜਕੇ ਆਇਆ, ਹਰਿ ਸੰਗਤ ਕਰੇ ਪੜ੍ਹਾਈਆ। ਆਦਿ ਜੁਗਾਦਿ ਨਾ ਕਿਸੇ ਕੋਲੋਂ ਡਰਕੇ ਆਇਆ, ਨਿਰਭੈ ਆਪਣਾ ਨਾਉਂ ਧਰਾਈਆ। ਨਿਹਕਲੰਕ ਨਾਉਂ ਹਰਿ ਰੱਖ, ਸ਼ਬਦੀ ਡੰਕ ਵਜਾਇਆ। ਪਾਰਬ੍ਰਹਮ ਪ੍ਰਭ ਹੋ ਪਰਤੱਖ, ਲੋਕਮਾਤ ਵੇਸ ਵਟਾਇਆ। ਸਾਧਾਂ ਸੰਤਾਂ ਭਾਂਡੇ ਕਰੇ ਸਖ, ਆਪਣੀ ਵਸਤ ਆਪਣੇ ਹੱਥ ਰਖਾਇਆ। ਗੁਰਸਿਖ ਗਰੀਬ ਨਿਮਾਣੇ ਕੱਖੋਂ ਕਰੇ ਲੱਖ, ਲੱਖ ਕਰੋੜੀ ਨਾ ਕੀਮਤ ਚੁਕਾਇਆ, ਲਖ ਚੁਰਾਸੀ ਵਿਚੋਂ ਕਰੇ ਵੱਖ, ਸੋਹੰ ਟਿੱਕਾ ਮਸਤਕ ਲਾਇਆ। ਹਰਿ ਸੰਗਤ ਤੇਰਾ ਨਿਰਗੁਣ ਨਾਨਕ ਕਰੇ ਪੱਖ, ਜਿਸ ਸੋਹੰ ਰਸਨਾ ਗਾਇਆ। ਗੁਰ ਗੋਬਿੰਦ ਸੋਹੰ ਤੀਰ ਕਮਾਨ ਅੰਤਮ ਵੇਲੇ ਵਸਤ ਲਈ ਰੱਖ, ਦੂਜਾ ਚਿਲਾ ਨਾ ਹੱਥ ਉਠਾਇਆ। ਸ੍ਰਿਸ਼ਟ ਸਬਾਈ ਕਰੇ ਭੱਠ, ਆਪ ਆਪਣਾ ਬਲ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪ ਅਪਣਾ ਡੰਕ ਵਜਾਇਆ। ਵੱਜੇ ਡੰਕ ਵਿਚ ਬ੍ਰਹਿਮੰਡ, ਹਰਿ ਸਾਚਾ ਆਪ ਵਜਾਇੰਦਾ। ਕਲਜੁਗ ਜੀਵ ਭਾਗਾਂ ਮੰਦ, ਗੂੜ੍ਹੀ ਨੀਂਦ ਸਵਾਇੰਦਾ। ਮਦਿਰਾ ਮਾਸ ਰਸਨਾ ਬੱਤੀ ਦੰਦ, ਹਰਿ ਕਾ ਨਾਮ ਸਰਬ ਭੁਲਾਇੰਦਾ। ਘਰ ਘਰ ਵਿਚ ਦਿਸੇ ਨਾ ਪਰਮਾਨੰਦ, ਘਰ ਮੇਲ ਨਾ ਕੋਈ ਮਿਲਾਇੰਦਾ। ਘਰ ਘਰ ਨਾ ਚੜ੍ਹੇ ਨਿਰਗੁਣ ਚੰਦ, ਦੀਪਕ ਜੋਤ ਨਾ ਕੋਈ ਡਗਮਗਾਇੰਦਾ। ਘਰ ਘਰ ਨਾ ਗਾਏ ਕੋਈ ਸੁਹਾਗੀ ਛੰਦ, ਅਨਹਦ ਰਾਗ ਨਾ ਕੋਈ ਅਲਾਇੰਦਾ। ਘਰ ਘਰ ਨਾ ਮੁੱਕਿਆ ਕਿਸੇ ਪੰਧ, ਨੌਂ ਦਵਾਰੇ ਸਰਬ ਭਵਾਇੰਦਾ। ਜਨ ਭਗਤਾਂ ਖੁਸ਼ੀ ਕਰੇ ਬੰਦ ਬੰਦ, ਆਪ ਆਪਣਾ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਚ ਭੰਡਾਰਾ ਹਰਿ ਵਰਤਾਰਾ, ਹਰਿ ਸੰਗਤ ਆਪ ਵਰਤਾਇੰਦਾ। ਹਰਿ ਸੰਗਤ ਪੰਗਤ ਜਾਣਾ ਬਣ, ਏਕਾ ਇਕੀ ਮੁਖ ਰਖਾਈਆ। ਜਨਨੀ ਜਨਿਆ ਸਾਚਾ ਜਨ, ਪ੍ਰਭ ਲੇਖੇ ਲਏ ਲਗਾਈਆ। ਸੋਹੰ ਸੁਣਿਆ ਸਾਚੇ ਕੰਨ, ਦੋ ਜਹਾਨਾਂ ਵੱਜੇ ਵਧਾਈਆ। ਝੂਠਾ ਭਾਂਡਾ ਲੈਣਾ ਭੰਨ, ਗੜ ਹੰਕਾਰ ਰਹਿਣ ਨਾ ਪਾਈਆ। ਮਨੂਆ ਮਨ ਜਾਏ ਮੰਨ, ਸ਼ਬਦ ਡੋਰੀ ਤੰਦ ਬੰਧਾਈਆ। ਦੇਵਣਹਾਰਾ ਦਾਣਾ ਪਾਣੀ ਅੰਨ, ਸਚ ਭੰਡਾਰਾ ਰਿਹਾ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸੰਗ ਨਿਭਾਈਆ। ਸਗਲਾ ਸੰਗ ਹਰਿ ਚਤਰ ਸੁਜਾਨਾ, ਭਗਤਨ ਮੇਲ ਮਿਲਾਇੰਦਾ। ਸਤਿਗੁਰ ਪੂਰਾ ਬਣਿਆ ਦਾਤਾ ਦਾਨਾ, ਬੀਨਾ ਆਪ ਅਖਵਾਇੰਦਾ। ਦੇਵੇ ਰਿਜਕ ਪੀਣਾ ਖਾਣਾ, ਵਿਸ਼ਨੂੰ ਵੰਸੀ ਨਾਉਂ ਉਪਾਇੰਦਾ। ਬ੍ਰਹਮ ਮਤ ਇਕ ਪਛਾਨਾ, ਗੁਰਮਤ ਨਾਉਂ ਉਪਜਾਇੰਦਾ। ਸ਼ੰਕਰ ਬੰਨੇ ਸਾਚਾ ਗਾਨਾਂ, ਜੋ ਜਨ ਹਰਿ ਹਰਿ ਦਰਸ਼ਨ ਪਾਇੰਦਾ । ਕਰੋੜ ਤੇਤੀਸ ਸੁਰਪਤ ਰਾਜਾ ਇੰਦ ਇਕ ਗੁਰਸਿੱਖ ਤੇਰੇ ਰੱਖ ਚਰਨ ਧਿਆਨਾ, ਤੇਰਾ ਰਾਹ ਤਕਾਇੰਦਾ। ਦੀਪਕ ਜੋਤ ਜਗੇ ਮਹਾਨਾ, ਆਦਿ ਜੁਗਾਦੀ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਰਵਦਾਸ ਚਮਿਆਰ ਕਿਰਪਾ ਦੇਣੀ ਕਰ, ਚੋਰ ਠੱਗ ਆਇਆ ਤੇਰੇ ਦਰ, ਪੁਰਖ ਅਬਿਨਾਸ਼ੀ ਲਿਆਇਆ ਫੜ, ਆਪ ਆਪਣੀ ਦਯਾ ਕਮਾਈਆ। ਸੰਤ ਠੱਗ ਕਰ ਇਕੱਠੇ, ਸਾਚਾ ਮੇਲ ਮਿਲਾਇੰਦਾ। ਏਕਾ ਬਹਾਏ ਸਾਚੇ ਹੱਟੇ, ਹਰਿ ਸੰਗਤ ਹੱਟ ਖੁਲਾਇੰਦਾ। ਚੋਰ ਹਰਿ ਜੀ ਚਰਨੀ ਢੱਠੇ, ਪਿਛਲੀ ਭੁੱਲ ਬਖਸ਼ਾਇੰਦਾ। ਰਵਦਾਸ ਗੰਗਾ ਤੇਰੇ ਚਰਨ ਚੱਟੇ, ਅੰਮ੍ਰਿਤ ਜਲ ਚੁਆਇੰਦਾ। ਕਬੁਧ ਡੂੰਮਣੀ ਮਿਟੇ ਫੱਟੇ, ਦੂਈ ਦਵੈਤੀ ਮੇਟ ਮਿਟਾਇੰਦਾ। ਹਰਿ ਕਾ ਮਾਲ ਕਦੀ ਨਾ ਕੋਈ ਲੁੱਟੇ, ਗੁਰਸਿਖ ਇਹ ਸਮਝਾਇੰਦਾ। ਦੋ ਜਹਾਨਾਂ ਫੜ ਫੜ ਜੜ੍ਹ ਪੁੱਟੇ, ਜੋ ਗੁਰ ਕਾ ਬਚਨ ਭੁਲਾਇੰਦਾ। ਗੁਰ ਗੋਬਿੰਦ ਤੇਰਾ  ਤੀਰ ਨਿਰਾਲਾ ਛੁੱਟੇ, ਅਗੇ ਹੋ ਨਾ ਕੋਈ ਬਚਾਇੰਦਾ। ਹਰਿ ਸੰਗਤ ਤੇਰਾ ਭਾਗ ਨਾ ਕਦੇ ਨਿਖੁਟੇ, ਵਡ ਭਾਗੀ ਮੇਲ ਮਿਲਾਇੰਦਾ। ਲੇਖੇ ਲਾਏ ਕਾਇਆ ਬੁਤੇ, ਅਬਿਨਾਸ਼ੀ ਅਚੁਤੇ ਦਯਾ ਕਮਾਇੰਦਾ। ਕਲਜੁਗ ਗੂੜੀ ਨੀਂਦ ਨਾ ਸੁੱਤੇ, ਸਤਿਗੁਰ ਪੂਰਾ ਆਪ ਜਗਾਇੰਦਾ। ਸਤਿਜੁਗ ਫੁਲਵਾੜੀ ਲਾਏ ਬੂਟੇ, ਫੁੱਲਾਂ ਹਾਰ ਤਨ ਪਹਿਨਾਇੰਦਾ। ਇਕੀ ਏਕਾ ਦੇਵੇ ਝੂਟੇ, ਨਾਮ ਹੁਲਾਰਾ ਇਕ ਵਖਾਇੰਦਾ। ਠਗ ਚੋਰ ਯਾਰ ਸੱਤਰੀ ਬ੍ਰਾਹਮਣ ਸ਼ੂਦਰ ਵੈਸ਼ ਆਪ ਬਣਾਏ ਏਕਾ ਮੁੱਠੇ, ਬੱਧੀ ਗੰਢ ਨਾ ਕੋਈ ਖੁਲਾਇੰਦਾ। ਫੜ ਕੇ ਅਠਾਈ ਨਰਕ ਕੋਈ ਨਾ ਸੁੱਟੇ, ਜੋ ਜਨ ਦਰਸ਼ਨ ਦਰ ਆਏ ਪਾਇੰਦਾ। ਸਚਖੰਡ ਬਹਿ ਬਹਿ ਮੌਜਾਂ ਲੁੱਟੇ, ਚਾਰ ਜੁਗ ਨਾ ਕੋਈ ਜਗਾਇੰਦਾ। ਆਵਣ ਜਾਵਣ ਲੱਖ ਚੁਰਾਸੀ ਛੁੱਟੇ, ਮਾਤ ਗਰਭ ਫੰਦ ਕਟਾਇੰਦਾ। ਚਵੀ ਮੱਘਰ ਸਾਚਾ ਜਲ ਠੰਡਾ ਸੀਰ ਪੀਣਾ ਏਕਾ ਘੁੱਟੇ, ਸਚ ਭੰਡਾਰਾ ਆਪ ਵਰਤਾਇੰਦਾ। ਕਲਜੁਗ ਜੀਵਾਂ ਨਾਤਾ ਛੁੱਟੇ, ਹਰਿ ਸੰਗਤ ਮੇਲ ਮਿਲਾਇੰਦਾ। ਗੁਰਮੁਖ ਤੇਰੀ ਬਸੰਤ ਰੁੱਤੇ, ਬਾਰਾਂ ਮਾਸ ਜਣਾਇੰਦਾ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਾਚਾ ਮਾਰਗ ਆਪੇ ਲਾਇੰਦਾ। ਸਾਚਾ ਮਾਰਗ ਜਾਣਾ ਲੱਗ, ਹਰਿ ਸਾਚੇ ਆਪ ਲਗਾਵਣਾ। ਬੀਸ ਇਕੀਸ ਬਿਕ੍ਰਮੀ ਵਿਚ ਜੱਗ, ਜਾਗਰਤ ਜੋਤ ਇਕ ਵਖਾਵਣਾ। ਦਾਤਾ ਦਾਨੀ ਸੂਰਾ ਸਰਬਗ, ਸਤਿ ਪੁਰਖ ਆਪ ਅਖਵਾਵਣਾ। ਸੁਹਾਏ ਬੰਕ ਦਵਾਰ ਛੁਹਾਏ ਪਗ, ਪਤਿਪਰਮੇਸ਼ਵਰ ਰੂਪ ਵਟਾਵਣਾ। ਜੋ ਜਨ ਸਰਨਾਈ ਗਏ ਲਗ, ਭਵ ਸਾਗਰ ਪਾਰ ਕਰਾਵਣਾ। ਹੰਸ ਬਣਾਏ ਫੜ ਫੜ ਕਗ, ਸੋਹੰ ਮਾਣਕ ਮੋਤੀ ਚੋਗ ਚੁਗਾਵਣਾ। ਪੂਰਬ ਜਨਮ ਦਾ ਲਾਹ ਦੇਵੇ ਦਾਗ, ਦੁਰਮਤ ਮੈਲ ਆਪ ਧੁਆਵਣਾ। ਅੰਧ ਅੰਧੇਰ ਜਲਾਏ ਚਰਾਗ, ਜੋਤੀ ਨੂਰ ਇਕ ਵਖਾਵਣਾ। ਗੁਰਸਿੱਖ ਬਣਾਏ ਪਾਕੀ ਪਾਕ, ਪਤਿਤ ਪੁਨਿਤ ਆਪ ਕਰਾਵਣਾ। ਵੇਲੇ ਅੰਤ ਪਤ ਲਏ ਰੱਖ, ਪਰਗਟ ਹੋ ਹੋ ਦਰਸ ਦਿਖਾਵਣਾ। ਗੁਰਸਿੱਖ ਤੇਰਾ ਦਵਾਰਾ ਧਰਮ ਰਾਏ ਦਾ ਜਮ ਨਾ ਸਕੇ ਝਾਕ, ਨੇਤਰ ਨੈਣ ਨਾ ਕਿਸੇ ਉਠਾਵਨਾ। ਪੁਰਖ ਅਬਿਨਾਸ਼ੀ ਤੇਰੀ ਆਪਣੀ ਹੱਥੀਂ ਪਕੜੀ ਵਾਗ, ਦੂਸਰੇ ਹੱਥ ਨਾ ਕਿਸੇ ਫੜਾਵਣਾ। ਪੂਰਾ ਕਰੇ ਭਵਿਖਤ ਵਾਕ, ਗੁਰ ਗੋਬਿੰਦ ਜੋ ਲਿਖਾਵਣਾ। ਮਨਮੁਖ ਨਕੇਲ ਪਾਏ ਨੱਕ, ਦਰ ਦਰ ਘਰ ਘਰ ਬੰਦਰ ਆਪ ਨਚਾਵਣਾ। ਜਨ ਭਗਤਾਂ ਆਪੇ ਬਣੇ ਚਾਕਰ ਚਾਕ, ਚਾਕਰ ਚਾਕਰੀ ਆਪ ਕਰਾਵਣਾ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੰਗਾ ਤੇਰਾ ਸਾਚਾ ਛੱਲਾ ਹਰਿ ਫੜਾਇਆ ਹੱਥ ਉਠਾਇਆ ਕਰ ਕਰ ਵਲ ਛਲਾ, ਰਵਦਾਸ ਚਮਿਆਰਾ ਗਵਾਹ ਇਕ ਰਖਾਵਣਾ। ਸਾਚਾ ਛੱਲਾ ਸਾਚਾ ਕੰਗਣ, ਹਰਿ ਸਾਚਾ ਆਪ ਰਖਾਇੰਦਾ। ਕਿਸੇ ਦਰ ਨਾ ਜਾਏ ਮੰਗਣ, ਝੋਲੀ ਅਗੇ ਨਾ ਕਿਸੇ ਡਾਹਿੰਦਾ। ਹਰਿ ਭਗਤ ਲਗਾਏ ਆਪਣੇ ਅੰਗਨ, ਆਪ ਆਪਣੀ ਗੋਦ ਸੁਹਾਇੰਦਾ। ਨਾਮ ਭਿਬੂਤੀ ਚਾੜ੍ਹੇ ਰੰਗਨ, ਰੰਗ ਰੰਗੀਲਾ ਆਪ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਚ ਭੰਡਾਰਾ ਸਚ ਵਰਤਾਰਾ ਸਾਚੀ ਸੰਗਤ ਆਪ ਵਰਤਾਇੰਦਾ। ਸਾਚੀ ਸੰਗਤ ਖਾਣਾ ਪੀਣਾ, ਹਰਿ ਸਾਚੇ ਥਾਲ ਪਰੋਸਿਆ। ਲੋਕਮਾਤ ਬਖਸ਼ੇ ਸਦਾ ਜੀਣਾ, ਪਿਛਲਾ ਬਖਸ਼ੇ ਕੀਤਾ ਰੋਸਿਆ। ਦੋ ਜਹਾਨਾ ਪਾਟਾ ਤਨ ਸੀਣਾ, ਮਾਰ ਮਾਰੇ ਨਾ ਫੜ ਬਿਦੋਸਿਆ। ਬਿਨ ਪੁਰਖ ਅਕਾਲ ਦੂਸਰ ਅੱਗੇ ਨਾ ਨਿਉਂਣਾ, ਗੁਰ ਗੋਬਿੰਦ ਲੇਖ ਲਿਖਾਸਿਆ। ਸਤਿ ਪੁਰਖ ਨਿਰੰਜਨ ਠਾਂਡਾ ਕਰੇ ਸੀਨਾ, ਜਗ ਤ੍ਰਿਸ਼ਨਾ ਪਿਆਸ ਮਿਟਾਸਿਆ। ਅੰਮ੍ਰਿਤ ਰੰਗ ਚੜ੍ਹਾਏ ਭੀਨਾ, ਭਿੰਨੜੀ ਰੈਣ ਇਕ ਸੁਹਾਸਿਆ। ਪਾਰ ਕਰਾਏ ਤ੍ਰੈਗੁਣ ਤੀਨਾਂ, ਤਿੰਨ ਗੁਣ ਕਰੇ ਬੰਦ ਖੁਲਾਸਿਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਮੇਲ ਮਿਲਾਏ ਸ਼ਾਹੋ ਸ਼ਾਬਾਸਿਆ। ਪੀਣਾ ਜਲ ਅੰਮ੍ਰਿਤ ਧਾਰ ਰੱਜ, ਹਰਿ ਸਾਚਾ ਆਪ ਪਿਆਇੰਦਾ। ਨਾਦ ਅਨਾਦੀ ਜਾਏ ਵੱਜ, ਨਿਰਗੁਣ ਤਾਰ ਹਿਲਾਇੰਦਾ। ਰੱਖੇ ਲਾਜ ਜਿਉਂ ਜਲ ਧਾਰ ਗਜ, ਕਲਜੁਗ ਤੰਦੂਆ ਤੰਦ ਕਟਾਇੰਦਾ। ਹਰਿ ਸੰਗਤ ਹਰਿ ਪੰਗਤ ਹਰਿ ਕਾ ਰੂਪ ਬਹਿਣਾ ਸਜ, ਹਰਿ ਸਾਚਾ ਆਪ ਸਜਾਇੰਦਾ। ਵੇਲੇ ਅੰਤ ਲੌਣ ਨਾ ਦੇਵੇ ਅੱਜ ਪੱਜ, ਲੇਖਾ ਆਪਣਾ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਇਕੀ ਸਿੱਖ ਕਰ ਵਰਤਾਰ, ਸੇਵਾ ਕਰੇ ਵਿਚ ਸੰਸਾਰ, ਹਰਿਜਨ ਸਾਚੇ ਜਾਏ ਤਾਰ, ਤਾਰਨਹਾਰਾ ਆਪ ਅਖਵਾਇੰਦਾ। ਤਾਰਨਹਾਰਾ ਆ ਗਿਆ, ਹਰਿ ਗੋਬਿੰਦ ਮੀਤ ਮੁਰਾਰ। ਨਿਰਗੁਣ ਦੀਵਾ ਇਕ ਜਗਾ ਲਿਆ, ਲੋਕਮਾਤ ਹੋਇਆ ਉਜਿਆਰ। ਸ਼ਬਦ ਸੁਹਾਗੀ ਇਕ ਸੁਣਾ ਲਿਆ, ਸਾਚਾ ਢੋਲਾ ਏਕੰਕਾਰ। ਆਦਿ ਜੁਗਾਦੀ ਵੇਸ ਵਟਾ ਲਿਆ, ਪਾਰਬ੍ਰਹਮ ਰੂਪ ਕਰਤਾਰ। ਹਰਿਜਨ ਸਾਚੇ ਮੇਲ ਮਿਲਾ ਲਿਆ, ਨਾਤਾ ਤੋੜ ਸਰਬ ਸੰਸਾਰ। ਆਪਣੇ ਪੌੜੇ ਆਪ ਚੜ੍ਹਾ ਲਿਆ, ਸੇਵਾ ਕਰੇ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਆਪ ਆਪਣੀ ਕਿਰਪਾ ਧਾਰ। ਹਰਿ ਸੰਗਤ ਹਰਿ ਪੇਖਣਾ, ਪਾਰਬ੍ਰਹਮ ਕਰਤਾਰ। ਪ੍ਰਭ ਕੱਢੇ ਭਰਮ ਭੁਲੇਖਨਾ, ਦਰਸ ਵਖਾਏ ਦਰ ਦਵਾਰ। ਲੇਖ ਚੁਕਾਏ ਬ੍ਰਹਮਾ ਵਿਸ਼ਨ ਮਹੇਸ਼ਨਾ, ਆਪ ਆਪਣੀ ਵਾਰ। ਮੇਲ ਮਿਲਾਏ ਦਸ ਦਸਮੇਸ਼ਨਾ, ਘਰ ਸਾਚੇ ਕੰਤ ਭਤਾਰ। ਸ਼ਾਹੋ ਭੂਪ ਨਰ ਨਰੇਸ਼ਨਾ, ਬੇਐਬ ਪਰਵਰਦਿਗਾਰ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿ ਸੰਗਤ ਦੇਵੇ ਏਕਾ ਵਰ, ਏਕਾ ਵਸਤ ਝੋਲੀ ਪਾਈਆ।