Granth 06 Likhat 141: 11 Maghar 2014 Bikarmi Gurmukh Singh de Greh Gurbakhsh Singh di Shadi de Vihar waaste Shabad Likhae Pind Bhalai Pur Dogra

੧੧ ਮੱਘਰ ੨੦੧੪ ਬਿਕ੍ਰਮੀ ਗੁਰਮੁਖ ਸਿੰਘ ਦੇ ਗ੍ਰਹਿ ਗੁਰਬਖ਼ਸ਼ ਸਿੰਘ ਦੀ ਸ਼ਾਦੀ ਦੇ ਵਿਹਾਰ ਵਾਸਤੇ ਸ਼ਬਦ ਲਿਖਾਏ ਪਿੰਡ ਭਲਾਈਪੁਰ ਡੋਗਰਾ

ਜੁਗ ਕਰਤਾ ਜਗ ਆਪ ਹਰਿ, ਹਰਿ ਹਰਿ ਰਚਨ ਰਚਾਈਆ। ਸ੍ਰਿਸ਼ਟ ਸਬਾਈ ਖੋਲ੍ਹ ਦਰ, ਲੱਖ ਚੁਰਾਸੀ ਡੇਰਾ ਲਾਈਆ। ਵੇਖ ਵਖਾਏ ਨਾਰੀ ਨਰ, ਨਰ ਨਰਾਇਣ ਰੂਪ ਸਮਾਈਆ। ਆਪ ਆਪਣੀ ਕਰਨੀ ਰਿਹਾ ਕਰ, ਭੇਵ ਕੋਈ ਨਾ ਪਾਈਆ। ਬ੍ਰਹਮਾ ਵਿਸ਼ਨ ਸ਼ਿਵ ਮੰਗਣ ਦਰ, ਦੋਏ ਜੋੜ ਸੀਸ ਝੁਕਾਈਆ। ਅਬਿਨਾਸ਼ੀ ਕਰਤਾ ਨਾ ਜਨਮੇ ਨਾ ਜਾਏ ਮਰ, ਖੇਲੇ ਖੇਲ ਹਰ ਘਟ ਥਾਈਂਆ। ਜਗਤ ਜੋਗ ਜੁਗ ਆਪਣਾ ਕਰ, ਜਗ ਵਿਦਿਆ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਖ ਵਟਾਈਆ। ਜੁਗ ਦਾਤਾ ਹਰਿ ਨਿਰੰਕਾਰ, ਜੁਗ ਜੁਗ ਵੇਸ ਵਟਾਇਆ। ਲੋਕਮਾਤ ਲੈ ਅਵਤਾਰ, ਆਪ ਆਪਣਾ ਕਰਮ ਕਮਾਇਆ। ਖੇਲੇ ਖੇਲ ਵਿਚ ਸੰਸਾਰ, ਖੇਲਣਹਾਰ ਦਿਸ ਨਾ ਆਇਆ। ਜੋਤ ਨਿਰੰਜਣ ਕਰ ਉਜਿਆਰ, ਅੰਦਰ ਮੰਦਰ ਡੇਰਾ ਲਾਇਆ। ਆਪੇ ਕਰੇ ਬੰਦ ਕਿਵਾੜ, ਖੋਲ੍ਹਣਹਾਰ ਆਪ ਹੋ ਆਇਆ। ਵੇਖ ਵਖਾਏ ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਫੋਲ ਫੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲਣਹਾਰ, ਜਗ ਆਪਣਾ ਖੇਲ ਖਲਾਇਆ। ਜਗ ਖੇਲਣਹਾਰ ਹਰਿ ਸਮਰਥਾ, ਸਰਬ ਕਲਾ ਸਮਾਈਆ। ਆਪ ਚਲਾਏ ਆਪਣਾ ਰਥਾ, ਰਥ ਰਥਵਾਹੀ ਹਰਿ ਰਘੁਰਾਈਆ। ਆਪੇ ਜਾਣੇ ਆਪਣੀ ਕਥਾ, ਵੇਦ ਕਿਤੇਬ ਖਾਣੀ ਬਾਣੀ ਸੇਵਾ ਲਾਈਆ। ਜੁਗ ਜੁਗ ਜਗਤ ਚਲਾਏ ਸਾਚੀ ਗਾਥਾ, ਨਾਮ ਵਿਦਿਆ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਮੇਲਾ ਜਗ ਮੇਲ ਮਿਲਾਈਆ। ਮੇਲਣਹਾਰ ਹਰਿ ਨਿਹਕਰਮਾ, ਕਰਮੀ ਕਰਮ ਕਮਾਇਆ। ਜਾਣੇ ਜਣਾਏ ਧਰਮੀ ਧਰਮਾ, ਧਰਮ ਕਰਮ ਆਪਣੇ ਹੱਥ ਰਖਾਇਆ। ਆਪ ਵਟਾਏ ਵਰਨੀ ਵਰਨਾ, ਜ਼ਾਤ ਪਾਤ ਭੇਵ ਨਾ ਰਾਇਆ। ਲੱਖ ਚੁਰਾਸੀ ਏਕਾ ਸਰਨਾ, ਹਰਿ ਹਰਿ ਰੂਪ ਸਮਾਇਆ। ਇਕ ਖੁਲ੍ਹਾਏ ਸਾਚਾ ਦਰਨਾ, ਦੀਪ ਲੋਅ ਪਾਤਾਲ ਆਕਾਸ਼ ਏਕਾ ਰੰਗ ਰੰਗਾਇਆ। ਕਰੋੜ ਤੇਤੀਸਾ ਦਰ ਦਵਾਰੇ ਢਹਿ ਪਏ ਪ੍ਰਭ ਸਾਚੀ ਸਰਨਾ, ਨੇਤਰ ਨੈਣੀ ਨੀਰ ਵਹਾਇਆ। ਪੰਖੀ ਪੰਛੀ ਤਰਵਰ ਸਰਵਰ ਹਰਿ ਹਰਿ ਭਾਣਾ ਸਿਰ ਤੇ ਜਰਨਾ, ਹਰਿਜਨ ਭਾਣੇ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਜਗ ਆਪ ਪ੍ਰਭ, ਆਪ ਆਪਣਾ ਖੇਲ ਖਿਲਾਇਆ। ਜਗ ਜੀਵਣ ਜਗ ਜਾਗਿਆ, ਜਾਗਰਤ ਜੋਤ ਜਗਾਈਆ। ਨਾਮ ਸ਼ਬਦ ਇਕ ਅਨਰਾਗਿਆ, ਰਾਗ ਰਾਗਨੀ ਭੇਵ ਨਾ ਪਾਈਆ। ਏਕਾ ਮੰਦਰ ਏਕਾ ਅੰਦਰ ਏਕਾ ਧੁਨ ਏਕਾ ਸ਼ਬਦ ਵਜਾਏ ਸਾਚਾ ਵਾਜਿਆ, ਤਾਲ ਆਪਣੇ ਹੱਥ ਰਖਾਈਆ। ਏਕਾ ਨਾਦ ਇਕ ਬ੍ਰਹਿਮਾਦ ਏਕਾ ਹਰਿ ਹਰਿ ਗਾਜਿਆ, ਤ੍ਰੈਲੋਕ ਕਰੇ ਜਣਾਈਆ। ਦੋ ਜਹਾਨੀ ਦਰ ਦਰਵੇਸ਼ਾ ਦਿਵਸ ਰੈਣ ਫਿਰੇ ਭਾਜਿਆ, ਪਾਰਬ੍ਰਹਮ ਵਡ ਵਡਿਆਈਆ। ਚਾਰ ਜੁਗ ਤੇਰਾ ਰਚਿਆ ਕਾਜਿਆ, ਕਲਜੁਗ ਅੰਤ ਕਰੇ ਕੁੜਮਾਈਆ। ਲੱਖ ਚੁਰਾਸੀ ਦੇਵੇ ਦਾਜਿਆ, ਨੌਂ ਖੰਡ ਪ੍ਰਿਥਮੀ ਸਗਨ ਮਨਾਈਆ। ਬ੍ਰਹਮਾ ਵਿਸ਼ਨ ਸ਼ਿਵ ਮਾਰੇ ਆਵਾਜ਼ਿਆ, ਧਰਤ ਮਾਤ ਵੇਖ ਵਖਾਈਆ। ਕਰੋੜ ਤੇਤੀਸਾ ਬੈਠਾ ਇਕ ਜਹਾਜਿਆ, ਆਪ ਚਲਾਏ ਬੇਪਰਵਾਹੀਆ। ਭਗਤ ਜਨਾਂ ਹਰਿ ਰੱਖੇ ਲਾਜਿਆ, ਏਕਾ ਵਿਦਿਆ ਨਾਮ ਪੜ੍ਹਾਈਆ। ਆਪੇ ਸੋਇਆ ਆਪੇ ਜਾਗਿਆ, ਆਲਸ ਨਿੰਦਰਾ ਵਿਚ ਨਾ ਆਈਆ। ਹਰਿਜਨ ਹੰਸ ਬਣਾਏ ਕਾਗਿਆ, ਏਕਾ ਸਾਚੀ ਚੋਗ ਚੁਗਾਈਆ। ਮੇਟ ਮਿਟਾਏ ਰਾਜਨ ਰਾਜਿਆ, ਸ਼ਾਹ ਸੁਲਤਾਨ ਆਪ ਅਖਵਾਈਆ। ਭੇਖ ਵਟਾਏ ਦੇਸਨ ਮਾਝਿਆ, ਸੂਰਬੀਰ ਆਪ ਹੋ ਜਾਈਆ। ਕਲਜੁਗ ਤੇਰੀ ਅੰਤਮ ਰੱਖੇ ਲਾਜਿਆ, ਨਿਹਕਲੰਕਾ ਨਾਉਂ ਰਖਾਈਆ। ਗੁਰ ਗੋਬਿੰਦੇ ਪੜਦਾ ਕਾਜਿਆ, ਗੋਬਿੰਦ ਗੜ੍ਹ ਸੁਹਾਈਆ। ਸੰਗ ਮੁਹੰਮਦ ਚਾਰ ਯਾਰ ਕਰੇ ਏਕਾ ਹਾਜਿਆ, ਮੱਕਾ ਕਾਅਬਾ ਦਏ ਦੁਹਾਈਆ। ਅੰਦਰ ਮੰਦਰ ਫਿਰੇ ਭਾਜਿਆ, ਮਠ ਸ਼ਿਵਦਵਾਲਾ ਦਏ ਦੁਹਾਈਆ। ਵਰਨ ਬਰਨ ਹਰਿ ਸਾਚੇ ਸਾਜਨ ਸਾਜਿਆ, ਕਲਜੁਗ ਅੰਤਮ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਰਚਨਾ ਜਗ ਆਪ ਕਰ, ਵੇਖਣਹਾਰ ਆਪ ਅਖਵਾਈਆ। ਵੇਖਣਹਾਰ ਹਰਿ ਕਰਤਾਰ, ਹਰਿ ਹਰਿ ਰੰਗ ਸਮਾਇਆ। ਕਲਜੁਗ ਅੰਤਮ ਲਏ ਅਵਤਾਰ, ਵਰਨਾਂ ਬਰਨਾਂ ਮੇਟ ਮਿਟਾਇਆ। ਰਾਓ ਰੰਕਾਂ ਇਕ ਪਿਆਰ, ਏਕਾ ਨਾਮ ਜਪਾਇਆ। ਏਕਾ ਖੰਡਾ ਤੇਜ ਕਟਾਰ, ਏਕਾ ਤਨ ਪਹਿਨਾਇਆ। ਏਕਾ ਅੰਮ੍ਰਿਤ ਆਤਮ ਧਾਰ, ਨਿਝਰ ਰਸ ਮੁਖ ਚੁਆਇਆ। ਏਕਾ ਰੂਪ ਅਗੰਮ ਅਪਾਰ, ਏਕਾ ਰਾਮ ਅਖਵਾਇਆ। ਏਕਾ ਸ਼ਬਦ ਕਰ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਜਗ ਵੇਸ ਹਰਿ, ਹਰਿ ਹਰਿ ਆਪ ਕਰਾਇਆ। ਹਰਿ ਨਾਮਾ ਜਗ ਰੱਤੜਾ, ਜੁਗ ਜੁਗ ਖੇਲ ਖਿਲਾਏ। ਆਪੇ ਦੇ ਸਮਝਾਏ ਮਤੜਾ, ਗੁਰ ਸ਼ਬਦੀ ਸ਼ਬਦ ਜਣਾਏ। ਸਤਿਗੁਰ ਸਾਜਣ ਮੀਤ ਸਰਨ ਸਰਨਾਈ ਹਰਿ ਪ੍ਰਭ ਢੱਠੜਾ, ਮਾਰਗ ਏਕਾ ਏਕ ਵਖਾਏ। ਲੇਖਾ ਲੇਖ ਵਖਾਏ ਅੱਠ ਸਠੜਾ, ਲਹਿਣਾ ਦੇਣਾ ਮੂਲ ਚੁਕਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗ ਨੈਣਾ ਜਗ ਮੁਖੜਾ ਰਸਨਾ ਹਰਿ ਹਰਿ ਨਾਮ ਧਿਆਏ। ਨਾਮ ਰਸ ਹਰਿ ਹਰਿ ਮੀਠਾ, ਏਕਾ ਏਕ ਰਖਾਇਆ। ਜਨ ਭਗਤਾਂ ਦੇਵੇ ਜਗਤ ਜੁਗ ਅਨਡੀਠਾ, ਦਿਸ ਕਿਸੇ ਨਾ ਆਇਆ। ਤ੍ਰੈਗੁਣ ਮਾਇਆ ਤਪੇ ਅੰਗੀਠਾ, ਪ੍ਰਭ ਸਾਚੇ ਆਪ ਤਪਾਇਆ। ਮਨਮੁਖ ਜੀਵ ਕੌੜਾ ਰੀਠਾ, ਅੰਤਮ ਭੰਨ ਵਖਾਇਆ। ਹਰਿਜਨ ਮੇਲਾ ਸਾਚੇ ਮੀਤਾ, ਮੇਲਣਹਾਰ ਆਪ ਅਖਵਾਇਆ। ਵੇਖ ਵਖਾਏ ਵੇਦੀ ਬੇਦੀ ਅਠਾਰਾਂ ਧਿਆਏ ਗੀਤਾ, ਨੇਤਨ ਨੇਤਾ ਭੇਵ ਵਟਾਇਆ। ਗਾਵਤ ਗਾਏ ਰਾਮ ਸੀਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੋਤੀ ਜਗ ਕਰ ਪਰਕਾਸ਼, ਅਗਿਆਨ ਅੰਧੇਰ ਮਿਟਾਇਆ। ਹਰਿ ਜੋਤੀ ਨੂਰ ਹਰਿ ਪਰਕਾਸ਼, ਹਰਿ ਹਰਿ ਜੋਤ ਜਗਾਈਆ। ਆਦਿ ਪੁਰਖ ਸਦਾ ਅਬਿਨਾਸ਼, ਪ੍ਰਭ ਆਪ ਅਖਵਾਈਆ। ਜੁਗ ਜੁਗ ਹੋਇਆ ਜਨ ਦਾਸ, ਦਾਸਨ ਦਾਸੀ ਸੇਵ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਰੱਖਿਆ ਵਾਸ, ਵਾਸ ਨਿਵਾਸਾ ਸਹਿਜ ਸੁਖਦਾਈਆ। ਰਾਮਾ ਰਾਮ ਵਿਚ ਪਰਭਾਸ, ਬੈਠਾ ਆਸਣ ਲਾਈਆ। ਕਾਹਨਾ ਕ੍ਰਿਸ਼ਨਾ ਪ੍ਰਿਥਮੀ ਆਕਾਸ਼, ਏਕਾ ਰੰਗ ਰੰਗਾਈਆ। ਕਲਜੁਗ ਅੰਤਮ ਕਰ ਪਰਕਾਸ਼, ਪਾਰਬ੍ਰਹਮ ਅਖਵਾਈਆ। ਲੱਖ ਚੁਰਾਸੀ ਵੇਖੇ ਸਾਸ ਗਰਾਸ, ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੋਗ ਆਪ ਧਰ, ਆਪੇ ਮੇਟ ਮਿਟਾਈਆ। ਜਗ ਜਨਣੀ ਜਗ ਜਾਣ, ਹਰਿ ਹਰਿ ਹਰਿ ਆਪ ਉਪਾਇਆ। ਆਪੇ ਘੜੇ ਆਪੇ ਦਏ ਭੰਨ, ਘੜਨ ਭੰਨਣਹਾਰ ਆਪ ਅਖਵਾਇਆ। ਜੁਗ ਜੁਗ ਦੇਵਣਹਾਰਾ ਡੰਨ, ਲੇਖਾ ਲੇਖ ਵੇਖ ਵਖਾਇਆ। ਵੇਖ ਵਖਾਏ ਬੁਧ ਮਤ ਮਨ, ਬ੍ਰਹਮ ਪਾਰਬ੍ਰਹਮ ਭੇਵ ਨਾ ਰਾਇਆ। ਸੁਣੇ ਸੁਣਾਏ ਰਾਗ ਕੰਨ, ਰਾਗ ਅਨਾਦੀ ਭੇਵ ਛੁਪਾਇਆ। ਤਾਰਾ ਮੰਡਲ ਵੇਖੇ ਰਵ ਸਸ ਸੂਰਜ ਚੰਨ, ਧਰਤ ਧਵਲ ਸੁਹਾਇਆ। ਪੰਚ ਵਿਕਾਰਾ ਜਗਤ ਮਾਲ ਧੰਨ, ਜੂਠ ਝੂਠ ਭੰਡਾਰ ਭਰਾਇਆ। ਕਾਇਆ ਝੂਠੀ ਛਪਰੀ ਛੰਨ, ਥਿਰ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇਆ। ਕਲਜੁਗ ਅੰਤਮ ਹਰਿ ਨਿਰੰਕਾਰ, ਹਰਿ ਹਰਿ ਜੋਤ ਜਗਾਈਆ। ਹਰਿ ਹਰਿ ਜੋਤੀ ਰੂਪ ਅਪਾਰ, ਹਰਿ ਹਰਿ ਵੇਖ ਵਖਾਈਆ। ਸ਼ਬਦੀ ਸ਼ਬਦ ਜੈ ਜੈ ਜੈਕਾਰ, ਨਾਦੀ ਧੁਨ ਵਜਾਈਆ। ਆਦਿ ਜੁਗਾਦੀ ਏਕਾ ਕਾਰ, ਕਰਤਾ ਪੁਰਖ ਕਰਾਈਆ। ਬ੍ਰਹਮ ਬ੍ਰਹਿਮਾਦੀ ਵੇਖ ਵਿਚਾਰ, ਮੋਹਣ ਮਾਧਵ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਆਪਣਾ ਵੇਖ ਵਖਾਈਆ। ਜੁਗ ਵੇਖਣਹਾਰਾ ਹਰਿ ਦਾਤਾਰਾ, ਹਰਿ ਹਰਿ ਰੰਗ ਸਮਾਇਆ। ਪਰਗਟ ਹੋਏ ਵਿਚ ਸੰਸਾਰਾ, ਆਪ ਆਪਣਾ ਨਾਉਂ ਉਪਾਇਆ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਿਨਾਰਾ, ਕਲਜੁਗ ਵੇਲਾ ਅੰਤਮ ਆਇਆ। ਨਿਹਕਲੰਕ ਲਏ ਅਵਤਾਰਾ, ਗੁਰ ਗੋਬਿੰਦ ਸੰਗ ਨਿਭਾਇਆ। ਨਾਮ ਖੰਡਾ ਤੇਜ ਕਟਾਰਾ, ਤਨ ਗਾਤਰੇ ਆਪ ਲਟਕਾਇਆ। ਅਸਵ ਘੋੜੇ ਹੋ ਅਸਵਾਰਾ, ਪਹਿਲਾ ਪੌੜਾ ਰਿਹਾ ਉਠਾਇਆ। ਵਰਨਾਂ ਬਰਨਾਂ ਮਾਰੇ ਮਾਰਾ, ਊਚ ਨੀਚ ਰਹਿਣ ਨਾ ਪਾਇਆ। ਸਾਚੀ ਸਰਨਾ ਇਕ ਨਿਰੰਕਾਰਾ, ਲੱਖ ਚੁਰਾਸੀ ਰਿਹਾ ਸਮਝਾਇਆ। ਚੌਦਾਂ ਲੋਕਾਂ ਇਕ ਹੁਲਾਰਾ, ਏਕਾ ਨਾਮ ਦ੍ਰਿੜਾਇਆ। ਲੋਕ ਪਰਲੋਕ ਦਏ ਸਹਾਰਾ, ਏਕਾ ਤਾਲ ਵਜਾਇਆ। ਇਕ ਇਕੱਲਾ ਏਕੰਕਾਰਾ, ਏਕਾ ਰੰਗਣ ਰੰਗ ਰੰਗਾਇਆ। ਜੂਠਾ ਝੂਠਾ ਮੇਟ ਪਸਾਰਾ, ਸਚ ਸੁੱਚ ਵਰਤਾਇਆ। ਚਾਰੇ ਵੇਦ ਕਰਨ ਪੁਕਾਰਾ, ਬ੍ਰਹਮਾ ਨੇਤਰ ਨੀਰ ਵਹਾਇਆ। ਵੇਦ ਵਿਆਸਾ ਬਣ ਲਿਖਾਰਾ, ਪੁਰਾਨ ਅਠਾਰਾਂ ਗਿਆ ਜਣਾਇਆ। ਅੰਜੀਲ ਕੁਰਾਨ ਹਾਹਾਕਾਰਾ, ਨਾ ਕੋਈ ਹੋਏ ਸਹਾਇਆ। ਖਾਣੀ ਬਾਣੀ ਕਰੇ ਵਿਚਾਰਾ, ਵਿਚ ਵਿਚੋਲਾ ਹਰਿ ਹਰਿ ਰਾਇਆ। ਕਲਜੁਗ ਅੰਤਮ ਲਏ ਅਵਤਾਰਾ, ਨਿਹਕਲੰਕਾ ਡੰਕ ਵਜਾਇਆ। ਰਾਓ ਰੰਕਾਂ ਕਰੇ ਖ਼ਬਰਦਾਰਾ, ਏਕਾ ਏਕ ਸ਼ਬਦ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਦਾਤਾ ਆਪ ਅਖਵਾਇਆ। ਜੁਗ ਦਾਤਾ ਹਰਿ ਦਾਤਾਰ, ਜੁਗ ਜੁਗ ਬਣਤ ਬਣਾਈਆ। ਸਤਿਜੁਗ ਤ੍ਰੇਤਾ ਸਚ ਵਰਤਾਰ, ਸਮਰਥ ਹੱਥ ਵਡਿਆਈਆ। ਏਕਾ ਮਾਰਗ ਏਕਾ ਧਾਰ, ਏਕਾ ਰਾਹ ਚਲਾਈਆ। ਏਕਾ ਸ਼ਬਦ ਇਕ ਜੈਕਾਰ, ਏਕਾ ਨਾਅਰਾ ਲਾਈਆ। ਏਕਾ ਦਰਸ ਇਕ ਪਿਆਰ, ਏਕਾ ਅੰਗ ਸਮਾਈਆ। ਏਕਾ ਮੇਘ ਬਰਸ ਵਿਚ ਸੰਸਾਰ, ਸੀਤਲ ਸਾਂਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗ ਜੀਵਣ ਦਾਤਾ ਜੁਗ ਆਪ ਅਖਵਾਈਆ। ਅੰਮ੍ਰਿਤ ਮੇਘ ਬੂੰਦ ਸਵਾਂਤ, ਹਰਿ ਆਪਣੀ ਆਪ ਵਰਤਾਇੰਦਾ। ਖੇਲੇ ਖੇਲ ਇਕ ਇਕਾਂਤ, ਅਕਲ ਕਲਾ ਵਰਤਾਇੰਦਾ। ਕਲਜੁਗ ਅੰਤਮ ਮੇਟੇ ਰੈਣ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਗੁਰਮੁਖਾਂ ਬਣਾਏ ਸਚ ਬਰਾਤ, ਸਾਚਾ ਸਿਹਰਾ ਸੀਸ ਗੁੰਦਾਇੰਦਾ। ਲਹਿਣਾ ਦੇਣਾ ਚੁੱਕੇ ਜ਼ਾਤ ਪਾਤ, ਊਚਾਂ ਨੀਚਾਂ ਮੇਟ ਮਿਟਾਇੰਦਾ। ਆਤਮ ਅੰਤਰ ਵੇਖੇ ਮਾਰ ਝਾਤ, ਸਾਚਾ ਮੰਦਰ ਇਕ ਸੁਹਾਇੰਦਾ। ਆਪੇ ਪੁੱਛਣਹਾਰਾ ਵਾਤ, ਹਰਿਜਨ ਮੇਲ ਮਿਲਾਇੰਦਾ। ਆਪੇ ਦੇਵਣਹਾਰਾ ਦਾਤ, ਹਰਿਜਨ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਇੰਦਾ। ਰੰਗ ਰੱਤੜਾ ਹਰਿ ਚਲੂਲ, ਕਾਇਆ ਚੋਲੀ ਰਤੀਆ। ਗੁਰਮੁਖ ਆਤਮ ਸੇਜਾ ਬਰਖੇ ਫੂਲ, ਹਰਿ ਮੇਲਾ ਕਮਲਾਪਤੀਆ। ਸ਼ਬਦ ਸਿੰਘਾਸਣ ਨਾ ਕੋਈ ਪਾਵਾ ਦਿਸੇ ਚੂਲ, ਹਰਿ ਬੈਠਾ ਸ਼ਾਹੋ ਰੰਗ ਰਤੀਆ। ਨਾਰੀ ਮੇਲਾ ਕੰਤ ਕੰਤੂਹਲ, ਦਰ ਦਵਾਰੇ ਸਾਜਣ ਸਤੀਆ। ਜੁਗ ਜੁਗ ਜਾਣੇ ਲਹਿਣਾ ਦੇਣਾ ਪਿਛਲਾ ਮੂਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖੇ ਤੇਰੀ ਹੱਟੀਆ। ਕਲਜੁਗ ਤੇਰਾ ਹੱਟ ਪਸਾਰ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਜੂਠ ਝੂਠ ਵਣਜ ਵਪਾਰ, ਲੱਖ ਚੁਰਾਸੀ ਰਿਹਾ ਕਰਾਈਆ। ਮਾਇਆ ਮਮਤਾ ਮੋਹ ਵਿਕਾਰ, ਹਉਮੇ ਹੰਗਤਾ ਸੰਗ ਰਖਾਈਆ। ਕੂੜ ਕੁੜਿਆਰਾ ਤਨ ਸ਼ਿੰਗਾਰ, ਕਾਇਆ ਕੱਪੜ ਤਨ ਹੰਢਾਈਆ। ਮਿਲੇ ਮੇਲ ਨਾ ਕੰਤ ਭਤਾਰ, ਜਗਤ ਦੁਹਾਗਣ ਰਹੀ ਕੁਰਲਾਈਆ। ਗੁਰਮੁਖ ਨਾਰੀ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਦੇ ਮਤ ਰਿਹਾ ਸਮਝਾਈਆ। ਨੇਤਰ ਨੈਣਾਂ ਕੱਜਲ ਅਪਾਰ, ਨਾਮ ਨਾਮਾ ਰਿਹਾ ਪਾਈਆ। ਸ਼ਬਦ ਚੂੜਾ ਤਨ ਸ਼ਿੰਗਾਰ, ਗੂੜ੍ਹਾ ਰੰਗ ਲਾਲ ਰੰਗਾਈਆ। ਬਸਤਰ ਭੂਸ਼ਨ ਅਪਰ ਅਪਾਰ, ਕਾਇਆ ਚੋਲੀ ਆਪ ਸਜਾਈਆ। ਚਰਨ ਕਵਲ ਹਰਿ ਦੋਏ ਜੋੜ ਕਰੇ ਨਿਮਸਕਾਰ, ਨੇਤਰ ਨੈਣਾ ਦਰਸ਼ਨ ਪਾਈਆ। ਮਿਲੇ ਮੇਲ ਹਰਿ ਮੀਤ ਮੁਰਾਰ, ਜਗ ਜੋਬਨ ਲੇਖੇ ਲਾਈਆ। ਏਕਾ ਮੇਲਾ ਇਕ ਪਿਆਰ, ਏਕਾ ਅੰਕ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਰੀ ਨਰ ਵੇਖ ਵਖਾਈਆ। ਨਾਰੀ ਨਰ ਹਰਿ ਨਰਾਇਣ, ਨਿਜ ਘਰ ਆਤਮ ਵਸਿਆ। ਜਨ ਭਗਤਾਂ ਦਰਸ਼ਨ ਲੋਚਨ ਨੈਣ, ਮੇਟੇ ਰੈਣ ਅੰਧੇਰੀ ਮੱਸਿਆ। ਰਸਨਾ ਕਿਸੇ ਨਾ ਸਕੇ ਕਹਿਣ, ਜਿਸ ਜਨ ਹਿਰਦੇ ਹਰਿ ਰੰਗ ਵਸਿਆ। ਨਾਤਾ ਤੁੱਟੇ ਮਾਤ ਪਿਤ ਭਾਈ ਭੈਣ, ਪ੍ਰਭ ਚਰਨ ਦਵਾਰੇ ਆਏ ਨੱਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦੇਵੇ ਵਰ, ਦਰ ਦਵਾਰਾ ਏਕਾ ਵਸਿਆ। ਦਰ ਦਵਾਰਾ ਖੋਲ੍ਹ ਦਰ ਦਰਵਾਜ਼ਾ, ਸਾਚੀ ਜੋਤ ਜਗਾਈਆ। ਦੇਵੇ ਦਰਸ ਗ਼ਰੀਬ ਨਿਵਾਜਾ, ਅਨਹਦ ਤਾਲ ਵਜਾਈਆ। ਆਪ ਰਚਾਇਆ ਹਰਿਜਨ ਕਾਜਾ, ਸਚ ਸਖੀਆਂ ਮੰਗਲ ਗਾਈਆ। ਸ਼ਬਦ ਘੋੜੇ ਚਾੜ੍ਹੇ ਸਾਚੇ ਤਾਜਾ, ਹਰਿ ਸਾਚੀ ਵਾਗ ਗੁੰਦਾਈਆ। ਸ਼ਬਦ ਵਿਚੋਲਾ ਫਿਰੇ ਭਾਜਾ, ਆਵੇ ਜਾਵੇ ਫੇਰਾ ਪਾਈਆ। ਹਰਿਜਨ ਸਾਜਨ ਸਾਚਾ ਰਾਜਨ ਰਾਜਾ, ਤਖ਼ਤ ਸੁਲਤਾਨ ਬੈਠਾ ਬੇਪਰਵਾਹੀਆ। ਜੁਗ ਜੁਗ ਰਚਣਹਾਰ ਕਾਜਾ, ਆਪ ਆਪਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤੇਰੀ ਸਾਚੀ ਰੀਤੀ, ਨਾ ਕੋਈ ਜਾਣੇ ਮੰਦਰ ਮਸੀਤੀ, ਗੁਰ ਮੰਦਰ ਗੁਰ ਦਰ ਬੈਠੇ ਨਾ ਆਸਣ ਲਾਈਆ। ਸਤਿਜੁਗ ਤੇਰੀ ਸਾਚੀ ਰੀਤ, ਪ੍ਰਭ ਸਾਚਾ ਆਪ ਚਲਾਇੰਦਾ। ਨਾ ਕੋਈ ਦਿਹੁਰਾ ਮੰਦਰ ਮਸੀਤ, ਗੁਰੂਦਵਾਰਾ ਨਾ ਕੋਈ ਰਖਾਇੰਦਾ। ਛੱਤੀ ਰਾਗ ਨਾ ਗਾਏ ਗੀਤ, ਅੱਲਾ ਹੂ ਨਾ ਨਾਅਰਾ ਲਾਇੰਦਾ। ਰਾਧਾ ਕ੍ਰਿਸ਼ਨ ਨਾ ਰਾਮਾ ਸੀਤ, ਦੇਵ ਜਵਾਲਾ ਨਾ ਕੋਈ ਮਨਾਇੰਦਾ। ਆਪੇ ਜਾਣੇ ਆਪਣਾ ਮਾਰਗ ਹਰਿ ਮਿਹਰਵਾਨ ਅਨਡੀਠ, ਆਪ ਆਪਣੀ ਰਚਨ ਰਚਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਬੀਠਲਾ ਬੀਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤੇਰਾ ਸਾਚਾ ਰਾਹ, ਗੁਰ ਗੋਬਿੰਦ ਬਣ ਮਲਾਹ ਸ਼ਬਦੀ ਸ਼ਬਦ ਦਏ ਸਲਾਹ, ਜੋਤੀ ਜੋਤ ਜਗਾਇੰਦਾ। ਸ਼ਬਦੀ ਸ਼ਬਦ ਹਰਿ ਬਲਵਾਨਾ, ਏਕਾ ਕਲ ਵਰਤਾਇੰਦਾ। ਸੁਰਤ ਸਵਾਣੀ ਬੰਨ੍ਹੇ ਗਾਨਾ, ਏਕਾ ਸਗਨ ਮਨਾਇੰਦਾ। ਪਾਏ ਵਰ ਗੁਣ ਨਿਧਾਨਾ, ਵਿਛੜ ਕਦੇ ਨਾ ਜਾਇੰਦਾ। ਆਦਿ ਜੁਗਾਦੀ ਨੌਜਵਾਨਾ, ਬਿਰਧ ਬਾਲ ਨਾ ਕੋਈ ਉਪਾਇੰਦਾ। ਏਕਾ ਚਿੱਲਾ ਤੀਰ ਕਮਾਨਾ, ਜੋਧਾ ਸੂਰਬੀਰ ਆਪ ਅਖਵਾਇੰਦਾ। ਏਕਾ ਸ਼ਸਤਰ ਤਨ ਸਜਾਨਾ, ਏਕਾ ਬਸਤਰ ਆਪ ਹੰਢਾਇੰਦਾ। ਲੱਖ ਚੁਰਾਸੀ ਤੋੜੇ ਮਾਣ ਅਭਿਮਾਨਾ, ਗੜ੍ਹ ਹੰਕਾਰੀ ਰਹਿਣ ਨਾ ਪਾਇੰਦਾ। ਏਕਾ ਮਾਰੇ ਸਚ ਨਿਸ਼ਾਨਾ, ਤੀਰ ਨਿਰਾਲਾ ਆਪ ਚਲਾਇੰਦਾ। ਖੇਲੇ ਖੇਲ ਗੋਪੀ ਕਾਹਨਾ, ਰਾਮ ਰਮਈਆ ਆਪ ਹੋ ਜਾਇੰਦਾ। ਪੁਰਖ ਅਕਾਲਾ ਹਰਿ ਸੁਲਤਾਨਾ, ਸਾਚੇ ਤਖ਼ਤ ਸੁਹਾਇੰਦਾ। ਗੁਰਮੁਖਾਂ ਦੇਵੇ ਧੁਰ ਫ਼ਰਮਾਨਾ, ਬੋਧ ਅਗਾਧੀ ਸ਼ਬਦ ਜਣਾਇੰਦਾ। ਏਕਾ ਰਾਗ ਇਕ ਤਰਾਨਾ, ਏਕਾ ਨਾਦ ਵਜਾਇੰਦਾ। ਸਾਚਾ ਮੰਗਲ ਵਰ ਘਰ ਸਾਚੇ ਗਾਣਾ, ਹਰਿ ਸਾਚਾ ਆਪ ਸੁਣਾਇੰਦਾ। ਉਠੇ ਮਰਦ ਜਨ ਮਰਦਾਨਾ, ਗੋਬਿੰਦ ਮੇਲਾ ਮੇਲ ਮਿਲਾਇੰਦਾ। ਕਲਜੁਗ ਤੇਰਾ ਵਰਤੇ ਭਾਣਾ, ਲੋਕਮਾਤ ਨਾ ਕੋਈ ਸੁਣਾਇੰਦਾ। ਸਤਿਜੁਗ ਪਰਖੇ ਵਿਚ ਜਹਾਨਾਂ, ਹਰਿ ਸਾਚਾ ਮਾਤ ਧਰਾਇੰਦਾ। ਏਕਾ ਦੇਵੇ ਗੁਣ ਨਿਧਾਨਾ, ਗੁਣਵੰਤਾ ਝੋਲੀ ਪਾਇੰਦਾ। ਚਾਰ ਵਰਨ ਇਕ ਦਰ ਬਹਾਨਾ, ਏਕਾ ਰਾਹ ਵਖਾਇੰਦਾ। ਮੁੱਲਾ ਸ਼ੇਖ਼ ਮੁਸਾਇਕ ਪੀਰ ਦਸਤਗੀਰ ਕੋਈ ਦਿਸ ਨਾ ਆਣਾ, ਹੱਕ ਹਕੀਕਤ ਇਕ ਜਣਾਇੰਦਾ। ਰੋਜ਼ਾ ਬਾਂਗ ਨਾ ਕੋਈ ਅਲ੍ਹਾਣਾ, ਹੱਥ ਮੁਸੱਲਾ ਨਾ ਕੋਈ ਉਠਾਇੰਦਾ। ਜਗਤ ਨਕਾਹ ਨਾ ਕਿਸੇ ਕਰਾਣਾ, ਸ਼ਰਅ ਸ਼ਰਾਇਤ ਨਾ ਕੋਈ ਜਣਾਇੰਦਾ। ਪੰਡਤ ਪਾਧਾਂ ਵੇਖੇ ਮਾਰ ਧਿਆਨਾ, ਮੱਥੇ ਤਿਲਕ  ਨਾ ਲਗਾਨਾ, ਵੇਦੀ ਨਾ ਗੱਡੇ ਕੋਈ ਕਾਨਾ, ਨਾ ਕੋਈ ਚਾਰ ਕੁੰਟ ਜਣਾਇੰਦਾ। ਖੇਲੇ ਖੇਲ ਸ੍ਰੀ ਭਗਵਾਨਾ, ਜੁਗ ਜੁਗ ਆਪਣੀ ਬਣਤ ਬਣਾਇੰਦਾ। ਆਪੇ ਜਾਣੇ ਆਪਣਾ ਭਾਣਾ, ਹਰਿ ਭਾਣੇ ਵਿਚ ਸਮਾਇੰਦਾ। ਗ੍ਰੰਥੀ ਪੰਥੀ ਹੋਏ ਹੈਰਾਨਾ, ਹਰਿ ਏਕਾ ਬਾਣ ਚਲਾਇੰਦਾ। ਚਾਰ ਕੁੰਟ ਚਾਰ ਚੌਫੇਰ ਨਾ ਕਿਸੇ ਫਿਰਾਨਾ, ਨਾ ਕੋਈ ਸੀਸ ਝੁਕਾਇੰਦਾ। ਚੌਥੇ ਘਰ ਪਾਇਆ ਪਦ ਨਿਰਬਾਨਾ, ਪੁਰਖ ਅਬਿਨਾਸ਼ੀ ਮੇਲ ਮਿਲਾਇੰਦਾ। ਸਾਚੀ ਲਾਂਵ ਕਰ ਪਰਵਾਨਾ, ਸਾਚੇ ਲੜ ਬੰਧਾਇੰਦਾ। ਮਨਮੁਖ ਭੁੱਲੇ ਜੀਵ ਨਾਦਾਨਾ, ਭੇਵ ਕੋਈ ਨਾ ਪਾਇੰਦਾ। ਮਿਲਿਆ ਪੁਰਖ ਨਾ ਹਰਿ ਸੁਲਤਾਨਾ, ਥਿਰ ਘਰ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਖੋਲ੍ਹੇ ਸਾਚਾ ਦਰ, ਸੋਲਾਂ ਸੋਲਾਂ ਸੋਲਾਂ ਧਾਰ ਵਹਾਇੰਦਾ। ਹਾੜ ਸਤਾਰਾਂ ਬੰਨ੍ਹੇ ਧਾਰ, ਸੰਮਤ ਸੋਲਾਂ ਹਰਿ ਰਘੁਨਾਥਿਆ। ਗੋਬਿੰਦ ਗੁਰਸਿਖ ਕਰਮ ਵਿਚਾਰ, ਆਪ ਨਿਭਾਏ ਸਗਲਾ ਸਾਥਿਆ। ਕਿਰਿਆ ਕਰਮ ਕਿਰਤ ਜਗ ਦਏ ਨਿਵਾਰ, ਸਾਚਾ ਤਿਲਕ ਲਗਾਏ ਮਸਤਕ ਮਾਥਿਆ। ਜੋੜੀ ਜੋੜ ਵਿਚ ਸੰਸਾਰ, ਨਾਮ ਚੜ੍ਹਾਏ ਸਾਚੇ ਰਾਥਿਆ। ਮਰੇ ਨਾ ਡੁੱਬੇ ਕਲਜੁਗ ਧਾਰ, ਪਾਰ ਕਰਾਏ ਹਰਿ ਰਘੁਨਾਥਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਜਣਾਈ ਅਕਥਨਾ ਅਕਾਥਿਆ। ਅਕੱਥ ਕਥਾ ਕਰਤਾਰ, ਜੁਗ ਜੁਗ ਆਪ ਕਰਾਈਆ। ਸਤਿਜੁਗ ਸਾਚੀ ਬੰਨ੍ਹੇ ਧਾਰ, ਕਲਜੁਗ ਮੇਟ ਮਿਟਾਈਆ। ਏਕਾ ਸ਼ਬਦ ਧੁਨ ਜੈ ਜੈ ਜੈਕਾਰ, ਨਾਦੀ ਕੰਤ ਸੁਣਾਈਆ। ਨਾਰੀ ਕੰਤਾ ਇਕ ਪਿਆਰ, ਕਾਇਆ ਚੋਲੀ ਰੰਗ ਬਸੰਤਾ ਇਕ ਚੜ੍ਹਾਈਆ। ਜੀਵ ਜੰਤਾਂ ਹੋਏ ਉਧਾਰ, ਜਗਤ ਵਿਛੋੜਾ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਵਿਛੜੇ ਜਗ ਜੋੜੇ ਨਾਤਾ, ਬਿਧਾਤਾ ਕਰਮ ਧਰਮ ਜਰਮ ਆਪਣੇ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਦੇਵੇ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਕਰੇ ਸਚ ਕੁੜਮਾਈਆ।

Leave a Reply

This site uses Akismet to reduce spam. Learn how your comment data is processed.