Granth 08 Likhat 194: 23 Maghar 2016 Bikarmi Langar vartaun samen Shabad Jot Parveshta nal Nirgun Sargun dhar chali Puran Singh de Nangi Pairi Langar Vartayea ate Har Sangat di Seva kiti Pind Nathewal

੨੩ ਮੱਘਰ ੨੦੧੬ ਬਿਕ੍ਰਮੀ ਲੰਗਰ ਵਰਤੌਣ ਸਮੇਂ ਸ਼ਬਦ ਜੋਤ ਪਰਵੇਸ਼ਤਾ ਨਾਲ ਨਿਰਗੁਣ ਸਰਗੁਣ ਧਾਰ ਚਲੀ ਪੂਰਨ ਸਿੰਘ ਨੇ ਨੰਗੀ ਪੈਰੀਂ ਲੰਗਰ ਵਰਤਾਇਆ ਅਤੇ ਹਰਿ ਸੰਗਤ ਦੀ ਸੇਵਾ ਕੀਤੀ ਪਿੰਡ ਨਾਥੇਵਾਲ

ਸੋ ਪੁਰਖ ਨਿਰੰਜਣ ਖੇਲ ਅਪਾਰ, ਹਰਿ ਕਰਤਾ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਮੀਤ ਮੁਰਾਰ, ਸੇਵਕ ਸੇਵਾ ਸਚ ਕਮਾਇੰਦਾ। ਏਕੰਕਾਰਾ ਜੋਤ ਨਿਰੰਕਾਰ, ਆਪ ਆਪਣਾ ਵੇਸ ਵਟਾਇੰਦਾ। ਆਦਿ ਨਿਰੰਜਣ ਵੇਖੇ ਵਿਗਸੇ ਪਾਵੇ ਸਾਰ, ਆਪਣੀ ਧਾਰਾ ਆਪ ਬੰਧਾਇੰਦਾ। ਅਬਿਨਾਸ਼ੀ ਕਰਤਾ ਰੂਪ ਅਪਾਰ, ਦਿਸ ਕਿਸੇ ਨਾ ਆਇੰਦਾ। ਸ੍ਰੀ ਭਗਵਾਨ ਹੋ ਤਿਆਰ, ਆਪ ਆਪਣਾ ਰੂਪ ਵਟਾਇੰਦਾ। ਪਾਰਬ੍ਰਹਮ ਬੋਲ ਜੈਕਾਰ, ਸਾਚਾ ਨਾਅਰਾ ਏਕਾ ਲਾਇੰਦਾ। ਸ਼ਬਦ ਅਗੰਮੀ ਕਰ ਤਿਆਰ, ਸਚਖੰਡ ਦਵਾਰੇ ਸੋਭਾ ਪਾਇੰਦਾ। ਥਿਰ ਘਰ ਵਾਸੀ ਸਾਂਝਾ ਯਾਰ, ਆਪਣਾ ਸੰਗ ਆਪ ਨਿਭਾਇੰਦਾ। ਆਪਣੀ ਇਛਿਆ ਭਰ ਭੰਡਾਰ, ਸਾਚੀ ਭਿਛਿਆ ਇਕ ਵਖਾਇੰਦਾ। ਏਕਾ ਰੂਪ ਆਪਣੇ ਅੰਗ ਕਰੇ ਅੰਗੀਕਾਰ, ਆਪਣਾ ਜੋਬਨ ਆਪ ਹੰਢਾਇੰਦਾ। ਅਪਣੀ ਮੰਗੇ ਮੰਗ ਆਪੇ ਢਹਿ ਢਹਿ ਪਏ ਦਵਾਰ, ਆਪਣਾ ਸੀਸ ਆਪ ਝੁਕਾਇੰਦਾ। ਆਪੇ ਵਰਤੇ ਵਰਤਾਵੇ ਵਰਤਣਹਾਰ, ਆਪਣੀ ਕਲ ਆਪ ਵਰਤਾਇੰਦਾ। ਆਪੇ ਵਿਸ਼ਨੂੰ ਕਰ ਤਿਆਰ, ਨਿਰਾਕਾਰ ਸਾਕਾਰ ਆਪ ਹੋ ਆਇੰਦਾ। ਆਪੇ ਪਾਰਬ੍ਰਹਮ ਕਰੇ ਖੇਲ ਵਿਚ ਸੰਸਾਰ, ਬ੍ਰਹਮ ਆਪਣੀ ਅੰਸ ਉਪਾਇੰਦਾ। ਆਪੇ ਸ਼ੰਕਰ ਕਰ ਪਿਆਰ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਆਪੇ ਤ੍ਰੈਗੁਣ ਮਾਇਆ ਕਰ ਵਿਚਾਰ, ਏਕਾ ਘਰ ਰਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਆਦਿ ਅਨਾਦੀ ਪੁਰਖ ਆਪ ਅਖਵਾਇੰਦਾ। ਆਦਿ ਆਦੀ ਪੁਰਖ ਭਗਵਾਨਾ, ਏਕਾ ਰੰਗ ਸਮਾਇਆ। ਸ਼ਬਦ ਸਰੂਪੀ ਸਤਿ ਤਰਾਨਾ, ਘਰ ਘਰ ਸੱਚੇ ਮੰਦਰ ਬਹਿ ਬਹਿ ਗਾਇਆ। ਸਚਖੰਡ ਸੁਹਾਏ ਇਕ ਮਕਾਨਾ, ਬੰਕ ਦਵਾਰੀ ਨਾਉਂ ਰਖਾਇਆ। ਲੋਆਂ ਪੁਰੀਆਂ ਇਕ ਨਿਸ਼ਾਨਾ, ਬ੍ਰਹਿਮੰਡ ਖੰਡ ਬਣਤ ਬਣਾਇਆ। ਰਵ ਸਸ ਕਰ ਪਰਧਾਨਾ, ਮੰਡਲ ਮੰਡਪ ਡੇਰਾ ਲਾਇਆ। ਜਲ ਥਲ ਮਹੀਅਲ ਖੇਲ ਮਹਾਨਾ, ਅਕਾਸ਼ ਪਰਕਾਸ਼ ਆਪ ਸਮਾਇਆ। ਪੰਜ ਤੱਤ ਤ੍ਰੈਗੁਣ ਮਾਇਆ ਬੱਧਾ ਗਾਨਾ, ਲੱਖ ਚੁਰਾਸੀ ਵੇਸ ਵਟਾਇਆ। ਮਾਨਸ ਮਾਨੁਖ ਕਰ ਪਰਧਾਨਾ, ਆਪ ਆਪਣੀ ਬੂਝ ਬੁਝਾਇਆ । ਖੇਲੇ ਖੇਲ ਦੋ ਜਹਾਨਾ, ਲੋਕਮਾਤ ਰਚਨ ਰਚਾਇਆ। ਵਰਭੰਡੀ ਵੇਖੇ ਇਕ ਮੈਦਾਨਾ, ਏਕਾ ਗੜ੍ਹ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਧਰਾਇਆ। ਵੇਸ ਅਵੱਲਾ ਇਕ ਅਕੱਲਾ, ਹਰਿ ਹਰਿ ਆਪ ਕਰਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਉਚ ਮਹੱਲਾ ਇਕ ਸੁਹਾਇੰਦਾ। ਆਪਣੀ ਜੋਤੀ ਆਪੇ ਰੱਲਾ, ਆਪੇ ਸ਼ਬਦੀ ਸ਼ਬਦ ਅਲਾਇੰਦਾ। ਆਪਣਾ ਫੜਿਆ ਆਪੇ ਪੱਲਾ, ਆਪੇ ਸੰਗ ਨਿਭਾਇੰਦਾ। ਆਪੇ ਲੱਖ ਚੁਰਾਸੀ ਅੰਦਰ ਘਟ ਘਟ ਆਪਣਾ ਆਸਣ ਮੱਲਾ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭਾਣਾ ਸਾਚਾ ਰਾਣਾ, ਆਪੇ ਆਪ ਵਰਤਾਇੰਦਾ। ਹਰਿ ਭਾਣਾ ਬਲਵਾਨ, ਹਰਿ ਸੱਚੇ ਆਪ ਰਖਾਇਆ। ਸਚਖੰਡ ਝੁਲਾਏ ਇਕ ਨਿਸ਼ਾਨ, ਥਿਰ ਘਰ ਵਾਸੀ ਡੇਰਾ ਲਾਇਆ। ਪਰਮ ਪੁਰਖ ਸ਼ਾਹ ਸੁਲਤਾਨ, ਰਾਜ ਰਾਜਾਨ ਆਪ ਹੋ ਜਾਇਆ। ਨਾ ਕੋਈ ਦਿਸੇ ਦਰ ਦਰਬਾਨ, ਚੋਬਦਾਰ ਨਾ ਕੋਈ ਜਣਾਇਆ। ਪੂਤ ਸਪੂਤਾ ਨੌਜਵਾਨ, ਸੁੱਤ ਦੁਲਾਰਾ ਏਕਾ ਜਾਇਆ। ਦੇਵਣਹਾਰਾ ਧੁਰ ਫ਼ਰਮਾਨ, ਲੋਆਂ ਪੁਰੀਆਂ ਰਚਨ ਰਚਾਇਆ। ਆਪੇ ਜਾਣੇ ਆਪਣੀ ਆਣ, ਸਿਰ ਆਪਣਾ ਹੱਥ ਰਖਾਇਆ। ਤ੍ਰੈ ਤ੍ਰੈ ਦੇਵੇ ਸਾਚਾ ਮਾਣ, ਸਾਚੀ ਸੇਵ ਵਖਾਇਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਧਿਆਨ, ਲਿਵ ਅੰਤਰ ਬੂਝ ਬੁਝਾਇਆ। ਏਕਾ ਅੱਖਰ ਇਕ ਗਿਆਨ, ਏਕਾ ਮੰਤਰ ਨਾਮ ਦ੍ਰਿੜਾਇਆ। ਏਕਾ ਸਰੂਪ ਸ੍ਰੀ ਭਗਵਾਨ, ਜੋਤ ਸਰੂਪੀ ਨਜ਼ਰੀ ਆਇਆ। ਸਾਚੀ ਸਖੀਆਂ ਏਕਾ ਕਾਹਨ, ਏਕਾ ਮੰਡਲ ਰਾਸ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਤਖ਼ਤ ਸੁਹਾਇਆ। ਸਚ ਤਖ਼ਤ ਸੁਲਤਾਨ, ਹਰਿ ਭਗਵਾਨਿਆ। ਵਿਸ਼ਨੂੰ ਵੇਖੇ ਮਾਰ ਧਿਆਨ, ਨਿਉਂ ਨਿਉਂ ਆਪਣਾ ਸੀਸ ਝੁਕਾਨਿਆ। ਬ੍ਰਹਮਾ ਲਾ ਲਾ ਸੁਣੇ  ਕਾਨ, ਹਰਿ ਦੇਵੇ ਧੁਰ ਫ਼ਰਮਾਨਿਆ। ਸ਼ੰਕਰ ਪਾਈ ਏਕਾ ਆਣ, ਏਕਾ ਬੰਧਨ ਬੰਧ ਬੰਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਦੋ ਜਹਾਨਿਆ। ਸਚ ਸੁਨੇਹੜਾ ਹਰਿ ਭਗਵਾਨ, ਵਿਸ਼ਨੂੰ ਵੰਸੀ ਆਪ ਜਣਾਈਆ। ਦੇਵਣਹਾਰਾ ਏਕਾ ਦਾਨ, ਲੱਖ ਚੁਰਾਸੀ ਰਿਜ਼ਕ ਸਬਾਈਆ। ਬ੍ਰਹਮਾ ਉਤਪਤ ਕਰੇ ਸਰਬ ਜਹਾਨ, ਤ੍ਰੈਗੁਣ ਪੰਜ ਤੱਤ ਮੇਲ ਮਿਲਾਈਆ। ਮਨ ਮਤ ਬੁਧ ਕਰ ਪਰਧਾਨ, ਨੌ ਦਰ ਖੋਜ ਖੁਜਾਈਆ। ਸਚ ਮਹੱਲੇ ਖੇਲ ਮਹਾਨ, ਆਪਣੀ ਆਪ ਕਰਾਈਆ। ਸ਼ੰਕਰ ਦੇਵੇ ਏਕਾ ਦਾਨ, ਇਕ ਤ੍ਰਿਸੂਲ ਹੱਥ ਫੜਾਈਆ। ਅੰਤਮ ਮੇਟੇ ਸਰਬ ਨਿਸ਼ਾਨ, ਜੋ ਉਪਜੇ ਰਹਿਣ ਨਾ ਪਾਈਆ। ਤਿੰਨਾਂ ਵਿਚੋਲਾ ਬਣ ਮਿਹਰਵਾਨ, ਆਪਣੀ ਕਲ ਰਿਹਾ ਵਰਤਾਈਆ। ਨੌ ਨੌ ਚਾਰ ਜੁਗ ਨਾ ਦਿਸਿਆ ਕੋਈ ਨਿਸ਼ਾਨ, ਨੇਤਰ ਨੈਣ ਨਾ ਕੋਈ ਵਖਾਈਆ। ਛੱਤੀ ਜੁਗ ਨਾ ਹੋਇਆ ਪਰਧਾਨ, ਆਪ ਆਪਣਾ ਬਲ ਧਰਾਈਆ। ਸਤਿਜੁਗ ਤ੍ਰੇਤਾ ਦੁਆਪਰ ਵੇਖ ਮਕਾਨ, ਗੁਰਸਿਖ ਸੰਤ ਭਗਵੰਤ ਆਪਣੇ ਹੁਕਮ ਰਿਹਾ ਚਲਾਈਆ। ਕਲਜੁਗ ਅੰਤਮ ਵੇਖੇ ਮਾਰ ਧਿਆਨ, ਨਾਨਕ ਗੋਬਿੰਦ ਦਏ ਗਵਾਹੀਆ। ਪਰਗਟ ਹੋਏ ਜੋਧਾ ਸੂਰਬੀਰ ਬਲੀ ਬਲਵਾਨ, ਨਿਹਕਲੰਕਾ ਨਾਉਂ ਰਖਾਈਆ। ਖੰਡ ਮੰਡਲ ਬ੍ਰਹਿਮੰਡ ਹੋਏ ਸਰਬ ਹੈਰਾਨ, ਲੋਆਂ ਪੁਰੀਆਂ ਦੇਣ ਦੁਹਾਈਆ। ਰਵ ਸਸ ਮੁਖ ਸ਼ਰਮਾਨ, ਤੇਜ਼ ਤਪ ਨਾ ਕੋਈ ਵਖਾਈਆ। ਤੀਰਥ ਤੱਟਾਂ ਵੇਖੇ ਨਿਸ਼ਾਨ, ਸਚ ਦਵਾਰ ਨਾ ਕੋਈ ਵਖਾਈਆ। ਪਰਗਟ ਹੋ ਹਰਿ ਮਿਹਰਵਾਨ, ਨਿਹਕਲੰਕਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਪਿਰਥੂ ਤੇਰਾ ਰੱਖੇ ਮਾਣ, ਹਰਿ ਪੁਰਖ ਵੱਡੀ ਵਡਿਆਈਆ। ਅੰਨ ਦਾਤਾ ਸ੍ਰੀ ਭਗਵਾਨ, ਵਿਸ਼ਨੂੰ ਸੇਵਾ ਆਪ ਕਮਾਈਆ। ਜੁਗਾ ਜੁਗੰਤਰ ਵੇਖੇ ਮਾਰ ਧਿਆਨ, ਵਡ ਸਾਲਸ ਬੇਪਰਵਾਹੀਆ। ਇਕ ਅਕੱਲਾ ਖੇਲ ਮਹਾਨ, ਖ਼ਾਲਕ ਖ਼ਲਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਨਾਉਂ ਧਰਾਈਆ। ਆਦਿ ਜੁਗਾਦੀ ਹਰਿ ਭਗਵੰਤ, ਪਰਮ ਪੁਰਖ ਅਖਵਾਇਆ। ਜੁਗਾ ਜੁਗੰਤਰ ਮਹਿਮਾ ਅਗਣਤ, ਵੇਦ ਕਤੇਬ ਭੇਵ ਨਾ ਰਾਇਆ। ਗਾ ਗਾ ਥੱਕੇ ਸਾਧ ਸੰਤ, ਕੋਟਨ ਕੋਟ ਹਰਿ ਸੇਵ ਕਮਾਇਆ। ਭਾਣਾ ਜਾਣੇ ਗੁਰਮੁਖ ਵਿਰਲਾ ਸੰਤ, ਜਿਸ ਜਨ ਆਪਣਾ ਮੇਲ ਮਿਲਾਇਆ। ਲੇਖ ਜਾਣੇ ਨਾਰੀ ਕੰਤ, ਨਿਰਗੁਣ ਏਕਾ ਰੰਗ ਸਮਾਇਆ। ਨੌ ਖੰਡ ਪ੍ਰਿਥਮੀ ਵੇਖ ਰੁੱਤ ਬਸੰਤ, ਆਪ ਆਪਣਾ ਵੇਸ ਵਟਾਇਆ। ਕਲਜੁਗ ਅੰਤਮ ਬਣਿਆ ਗੜ੍ਹ ਹਉਮੇ ਹੰਗਤ, ਸਾਚੀ ਸੰਗਤ ਨਾ ਕੋਈ ਜਣਾਇਆ। ਦਰ ਦਰ ਘਰ ਘਰ ਮੰਗਦੇ ਫਿਰਦੇ ਮੰਗਤ, ਹਰਿ ਕਾ ਨਾਮ ਕਿਸੇ ਹੱਥ ਨਾ ਆਇਆ। ਚਾਰ ਕੁੰਟ ਦਹਿ ਦਿਸ਼ਾ ਜੀਵ ਜੰਤ ਹੋਇਆ ਨੰਗਤ, ਨਾਮ ਦੋਸ਼ਾਲਾ ਸਾਚਾ ਪੜਦਾ ਉਪਰ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਧਰਾਇਆ। ਧਰਿਆ ਵੇਸ ਹਰਿ ਨਿਰੰਕਾਰ, ਆਪਣੀ ਕਲ ਵਰਤਾਈਆ। ਸਤਿਜੁਗ ਤ੍ਰੇਤਾ ਦੁਆਪਰ ਹਰਿਜਨ ਭਗਤਾਂ ਆਪਣੇ ਸਿਰ ਚੁੱਕਿਆ ਭਾਰ, ਜਗਤ ਲਹਿਣਾ ਦੇਣਾ ਦਏ ਮੁਕਾਈਆ। ਗੋਬਿੰਦ ਮੀਤਾ ਬਣ ਲਿਖਾਰ, ਏਕਾ ਲੇਖਾ ਗਿਆ ਸਮਝਾਈਆ। ਨਾਨਕ ਮੇਲਾ ਨਿਰਗੁਣ ਯਾਰ, ਦਰਗਹਿ ਸਾਚੀ ਵੱਜੇ ਵਧਾਈਆ। ਸਚਖੰਡ ਨਿਵਾਸੀ ਬੇਐਬ ਪਰਵਰਦਿਗਾਰ, ਨੂਰੋ ਨੂਰ ਨੂਰ ਅਲਾਹੀਆ। ਪਰਗਟ ਹੋ ਵਿਚ ਸੰਸਾਰ, ਏਕਾ ਜੋਤ ਕਰੇ ਰੁਸ਼ਨਾਈਆ। ਏਕਾ ਨਾਦ ਸ਼ਬਦ ਧੁਨਕਾਰ, ਸਤਿ ਸਤਿਵਾਦੀ ਦਏ ਵਜਾਈਆ। ਦੋ ਜਹਾਨਾਂ ਸੁਨਣੇਹਾਰ, ਘਟ ਘਟ ਬੈਠਾ ਡੇਰਾ ਲਾਈਆ। ਵਰਨਾਂ ਬਰਨਾਂ ਪਾਵੇ ਸਾਰ, ਹਿੰਦੂ ਬ੍ਰਹਿਮਣ ਸ਼ੱਤਰੀ ਸ਼ੂਦਰ ਵੈਸ਼ ਈਸਾਈ ਆਪੇ ਵੇਖ ਵਖਾਈਆ। ਏਕਾ ਵਸਤ ਨਾਮ ਭੰਡਾਰ, ਹਰਿ ਆਪਣੇ ਹੱਥ ਰਖਾਈਆ। ਜੁਗ ਜੁਗ ਬਣ ਵਰਤਾਰ, ਜਨ ਭਗਤਾਂ ਦਏ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿ ਲੇਖ ਲਿਖਿਆ ਦਏ ਮਿਟਾਈਆ। ਕਲਜੁਗ ਆਇਆ ਚੌਥਾ ਜੁਗ, ਨਰ ਹਰਿ ਵੰਡ ਵੰਡਾਇੰਦਾ। ਕਾਇਆ ਔਧ ਗਈ ਪੁਗ, ਨਾ ਕੋਈ ਧੀਰ ਧਰਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਵੇਖਣਹਾਰਾ ਲੁਕ ਲੁਕ, ਸਾਖਿਆਤ ਰੂਪ ਵਟਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਹਰਿਜਨ ਆਪਣੀ ਗੋਦੀ ਲਏ ਚੁੱਕ, ਆਪ ਆਪਣਾ ਭਾਰ ਉਠਾਇੰਦਾ। ਹਰਿਜਨ ਬੂਟਾ ਜਾਏ ਨਾ ਸੁੱਕ, ਅੰਮ੍ਰਿਤ ਸਿੰਚ ਹਰਾ ਕਰਾਇੰਦਾ। ਜੋਤੀ ਜੋਤ ਸਰੂਪ ਹਰਿ,  ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਚ ਵਿਹਾਰ ਹਰਿ ਨਿਰੰਕਾਰ, ਏਕੰਕਾਰਾ ਨਿਰੰਕਾਰਾ ਨਿਰਾਧਾਰ ਆਪ ਕਰਾਇੰਦਾ। ਸਚ ਵਿਹਾਰਾ ਸਾਚੀ ਕਾਰ, ਹਰਿ ਸਾਚੇ ਸਚ ਕਮਾਈਆ। ਤੇਈ ਮੱਘਰ ਦਿਵਸ ਵਿਚਾਰ, ਵੀਹ ਸੌ ਸੋਲਾਂ ਬਿਕ੍ਰਮੀ ਨਾਲ ਰਲਾਈਆ। ਹਰਿ ਸੰਗਤ ਸਾਚੀ ਕਰ ਤਿਆਰ, ਹਰਿਜਨ ਵਿਛੜੇ ਮੇਲ ਮਿਲਾਈਆ। ਅੰਮ੍ਰਿਤ ਭਰੇ ਸਚ ਭੰਡਾਰ, ਦਰ ਘਰ ਸਾਚੇ ਆਪ ਭਰਾਈਆ। ਦਿਵਸ ਰੈਣ ਕਰੇ ਪਿਆਰ, ਆਲਸ ਨਿੰਦਰਾ ਨਾ ਕੋਈ ਰਖਾਈਆ। ਦੇਵੇ ਨਾਮ ਸ਼ਬਦ ਧੁਨਕਾਰ, ਧੁੰਨ ਆਤਮਕ ਆਪ ਜਣਾਈਆ। ਸਾਰ ਸ਼ਬਦ ਖ਼ਬਰਦਾਰ, ਏਕਾ ਏਕ ਵੱਜੇ ਵਧਾਈਆ। ਤੋੜਨਹਾਰਾ ਗੜ੍ਹ ਹੰਕਾਰ, ਭਾਂਡਾ ਭਰਮ ਭਓ ਭੰਨਾਈਆ। ਲੇਖਾ ਜਾਣੇ ਪੁਰਖ ਨਾਰ, ਨਰ ਨਰਾਇਣ ਹੋ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਬਣਤ ਆਪ ਬਣਾਈਆ। ਸਾਚੀ ਬਣਤ ਆਪ ਬਣਾਏ, ਭੇਵ ਅਭੇਦ ਛਪਾਇਆ। ਖਾਣੀ ਬਾਣੀ ਭੇਵ ਨਾ ਰਾਏ, ਨੇਤਰ ਲੋਚਣ ਨੈਣਾਂ ਦਿਸ ਨਾ ਆਇਆ। ਅੰਜੀਲ ਕੁਰਾਨ ਰਹੇ ਗਾਏ, ਵੇਦ ਪੁਰਾਨ ਆਪਣਾ ਸੋਹਲਾ ਏਕਾ ਢੋਲਾ ਗਾਇਆ। ਸਾਧ ਸੰਤ ਰਹੇ ਕੁਰਲਾਏ, ਦਿਵਸ ਰੈਣ ਰਾਹ ਤਕਾਇਆ। ਲੱਖ ਚੁਰਾਸੀ ਜੀਵ ਜੰਤ ਸਰਬ ਬਿਲਲਾਏ, ਅੰਮ੍ਰਿਤ ਮੇਘ ਨਾ ਕੋਈ ਬਰਸਾਇਆ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਨੇਤਰ ਨੈਣਾਂ ਨੀਰ ਵਹਾਏ, ਸਾਂਤਕ ਸਤਿ ਨਾ ਕੋਈ ਵਰਤਾਇਆ। ਸ਼ੰਕਰ ਬਾਸ਼ਕ ਤਸ਼ਕਾ ਗਲੋਂ ਲਾਹੇ, ਜਟਾ ਜੂਟ ਆਪਣਾ ਵੇਸ ਵਟਾਇਆ। ਬ੍ਰਹਮਾ ਨਿਉਂ ਨਿਉਂ ਸੀਸ ਝੁਕਾਏ, ਦੋਏ ਜੋੜ ਪਿਆ ਸਰਨਾਇਆ। ਵਿਸ਼ਨੂੰ ਏਕਾ ਮੰਗ ਮੰਗਾਏ, ਦਰ ਤੇਰਾ ਇਕ ਸੁਹਾਇਆ। ਅਬਿਨਾਸ਼ੀ ਕਰਤਾ ਦਇਆ ਕਮਾਏ, ਆਪ ਆਪਣੇ ਅੰਗ ਲਗਾਇਆ। ਦੋਹਾਂ ਵਿਚੋਲਾ ਆਪ ਬਣ ਜਾਏ, ਆਪ ਆਪਣਾ ਵੇਸ ਵਟਾਇਆ। ਲੋਕਮਾਤ ਹਰਿ ਫੇਰਾ ਪਾਏ, ਨਿਹਕਲੰਕਾ ਨਾਉਂ ਰਖਾਇਆ। ਕਲਜੁਗ ਤੇਰੀ ਜੜ ਉਖੜਾਏ, ਪੰਜ ਪਿਆਰੇ ਹੁਕਮ ਜਣਾਇਆ। ਸਾਚੀ ਸੰਗਤ ਨਾਲ ਰਲਾਏ, ਘਰ ਮੰਦਰ ਡੇਰਾ ਲਾਇਆ। ਤੇਰੀ ਭੱਠੀ ਇਕ ਤਪਾਏ, ਤ੍ਰੈਗੁਣ ਬਾਲਣ ਆਪੇ ਡਾਹਿਆ। ਪੰਜ ਵਿਕਾਰਾ ਲੰਬੂ ਲਾਏ, ਧੂੰਆਂਧਾਰ ਸਰਬ ਵਖਾਇਆ। ਜੁਗ ਜੁਗ ਆਪਣਾ ਪੀਸਣ ਪੀਸ ਕਮਾਏ, ਸਾਚੀ ਚੱਕੀ ਨਾਮ ਚਲਾਇਆ। ਸਚ ਸਵਾਣੀ ਸੇਵ ਕਮਾਏ, ਸੋਹੰ ਹੱਥਾ ਹੱਥ ਰਖਾਇਆ। ਆਪਣਾ ਗੇੜਾ ਆਪ ਦਵਾਏ, ਆਪਣੀ ਭੁਜਾਂ ਫਲਾਇਆ। ਲੱਖ ਚੁਰਾਸੀ ਪੀਸ ਵਖਾਏ, ਕਲਜੁਗ ਸਤਿਜੁਗ ਧੱਕਾ ਲਾਇਆ। ਗੁਰਮੁਖ ਸਾਚੇ ਲਏ ਤਰਾਏ, ਜਿਸ ਜਨ ਬਖ਼ਸ਼ੇ ਸਚ ਸਰਨਾਇਆ। ਆਪਣੀ ਬੂਝ ਆਪ ਬੁਝਾਏ, ਦੂਈ ਦਵੈਤੀ ਪੜਦਾ ਲਾਹਿਆ। ਨੂਰੀ ਦਰਸ ਦਰਸ ਦਿਖਾਏ, ਜਗਤ ਤ੍ਰਿਸਨਾ ਭੁੱਖ ਮਿਟਾਇਆ। ਅੰਮ੍ਰਿਤ ਮੇਘ ਬਰਸ ਵਖਾਏ, ਨਿਝਰ ਝਿਰਨਾ ਆਪ ਝਿਰਾਇਆ। ਫੜ ਫੜ ਕਾਗੋਂ ਹੰਸ ਬਣਾਏ, ਹਰਿਜਨ ਸਾਚੇ ਲਏ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਵੇਲਾ ਆਪ ਸੁਹਾਇਆ। ਕਲਜੁਗ ਵੇਲਾ ਸਾਚਾ ਵਕ਼ਤ, ਹਰਿ ਸੱਜਣ ਆਪ ਸੁਹਾਈਆ। ਸੇਵਾ ਲਾਈ ਆਦਿ ਸ਼ਕਤ, ਸਾਚੀ ਸੇਵ ਰਹੀ ਕਮਾਈਆ। ਲੇਖਾ ਦੇਵੇ ਗਿਣ ਗਿਣ ਭਗਤ, ਭਗਤਨ ਭਗਤੀ ਮੂਲ ਚੁਕਾਈਆ। ਦੇਣਾ ਦੇਵੇ ਬੂੰਦ ਰਕਤ, ਆਪਣੇ ਹੱਥ ਰੱਖੇ ਵਡਿਆਈਆ। ਭਰਮ ਭੁਲੇਖਾ ਸਰਬ ਜਗਤ, ਸੰਸਾਰ ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚੀ ਰੀਤ ਚਲਾਈਆ। ਕਲਜੁਗ ਅੰਤਮ ਅੰਤ ਕਿਨਾਰਾ, ਹਰਿ ਸਤਿਗੁਰ ਪੁਰਖ ਸੁਣਾਇੰਦਾ। ਭਗਤਾਂ ਭਰੇ ਨਾਮ ਭੰਡਾਰਾ, ਸਾਚੀ ਵਸਤ ਇਕ ਵਖਾਇੰਦਾ। ਮਨਮੁਖਾਂ ਕਰੇ ਅੰਤ ਖ਼ਵਾਰਾ, ਚਾਰੋਂ ਕੁੰਟ ਫਿਰਾਇੰਦਾ। ਸ਼ਾਹ ਸੁਲਤਾਨਾਂ ਕਿਸੇ ਨਾ ਦਿਸੇ ਦਰ ਦਰਬਾਰਾ, ਦਰ ਦਰਬਾਨ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਵੰਡਨ ਆਪ ਵੰਡਾਇੰਦਾ। ਕਲਜੁਗ ਅੰਤਮ ਵੰਡਾਈ ਵੰਡ, ਹਰਿਜਨ ਸਾਚੇ ਲਏ ਤਰਾਈਆ। ਵੇਖਣਹਾਰਾ ਭੇਖ ਪਾਖੰਡ, ਕੂੜੀ ਕਿਰਿਆ ਦਏ ਖਪਾਈਆ। ਜਨ ਭਗਤਾਂ ਟੁੱਟੀ ਦੇਵੇ ਗੰਢ, ਗੰਢਣਹਾਰ ਆਪ ਅਖਵਾਈਆ। ਗੁਰਸਿਖ ਨਾਰ ਦੁਹਾਗਣ ਨਾ ਹੋਏ ਰੰਡ, ਸਾਚਾ ਕੰਤ ਆਪ ਹੰਢਾਈਆ। ਪੰਜ ਵਿਕਾਰਾ ਕਰੇ ਖੰਡ ਖੰਡ, ਸਾਚਾ ਖੰਡਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਦਏ ਸਮਝਾਈਆ। ਬਲ ਬਾਵਨ ਮੀਤਾ ਹਰਿ ਨਿਰੰਕਾਰਾ, ਹਰਿ ਸੱਜਣ ਬੇਪਰਵਾਹੀਆ। ਸਤਿਜੁਗ ਆਇਆ ਚਲ ਦਵਾਰਾ, ਸਾਚੀ ਭੂਮਿਕਾ ਬਲ ਰਾਜਾ ਆਪ ਸੁਹਾਈਆ। ਕਰੇ ਅਰਦਾਸ ਅਰਜੋਈ ਨਿਉਂ ਨਿਉਂ ਨਿਮਸਕਾਰਾ, ਇਕ ਧਿਆਨ ਲਗਾਈਆ। ਨੌ ਖੰਡ ਪ੍ਰਿਥਮੀ ਕਰਨਾ ਵਿਹਾਰ ਸਤਿਜੁਗ ਬਣਨਾ ਆਪ ਵਰਤਾਰਾ, ਤੇਰੀ ਓਟ ਇਕ ਰਖਾਈਆ। ਇਕ ਅਕੱਲਾ ਆਇਆ ਸ਼ਾਹ ਅਸਵਾਰਾ, ਦੂਸਰ ਕੋਈ ਨਾ ਸੰਗ ਰਲਾਈਆ। ਪੁਰਖ ਅਬਿਨਾਸ਼ੀ ਬਖ਼ਸ਼ੇ ਬਖ਼ਸ਼ਣਹਾਰਾ, ਦੇਵੇ ਮਾਣ ਵੱਡੀ ਵਡਿਆਈਆ। ਆਪੇ ਆਏ ਤੇਰੇ ਚਲ ਦਵਾਰਾ, ਆਪ ਆਪਣਾ ਰੂਪ ਵਟਾਈਆ। ਦਿਸ ਨਾ ਆਏ ਵਿਚ ਸੰਸਾਰਾ, ਸ੍ਰਿਸ਼ਟ ਸਗਲੀ ਲਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਬੂਝ ਬੁਝਾਈਆ। ਬਲ ਰਾਜਨ ਦੋਏ ਜੋੜ ਜੋੜ ਕਰੇ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਇੰਦਾ। ਤੇਰਾ ਰੂਪ ਅਗੰਮ ਅਪਾਰ, ਤੇਰਾ ਭੇਵ ਕੋਈ ਨਾ ਪਾਇੰਦਾ। ਨਾ ਮਰੇ ਨਾ ਪਏ ਜੰਮ ਵਿਚ ਸੰਸਾਰ, ਮਾਤ ਗਰਭ ਨਾ ਕੋਈ ਵਖਾਇੰਦਾ। ਜੁਗ ਜੁਗ ਆਪਣਾ ਕੰਮ ਕਰੇ ਸੱਚੀ ਸਰਕਾਰ, ਸਾਚਾ ਹੁਕਮੀ ਹੁਕਮ ਸੁਣਾਇੰਦਾ। ਜੋ ਘੜੇ ਲਏ ਭੰਨ ਅੰਤਮ ਵਾਰ, ਥਿਰ ਕੋਈ ਰਹਿਣ ਨਾ ਪਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰੋੜ ਤੇਤੀਸਾ ਗਣ ਗੰਧਰਬ ਜੀਵ ਜੰਤ ਸਾਧ ਸੰਤ ਲੱਖ ਚੁਰਾਸੀ ਆਦਿ ਜੁਗਾਦੀ ਦੇਂਦਾ ਰਹੇ ਦਾਨ, ਆਪ ਆਪਣਾ ਖੇਲ ਖਿਲਾਇੰਦਾ। ਗੁਰਮੁਖ ਵਿਰਲਾ ਸੁਣੇ ਤੇਰਾ ਲਾ ਲਾ ਸ਼ਬਦ ਕਾਨ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਕਵਣ ਵਕਤ ਕਵਣ ਵੇਲਾ ਕਵਣ ਰੁੱਤੀ ਜਾਇਣ ਮੰਨ, ਸਚ ਦਵਾਰੇ ਚਰਨ ਛੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇੰਦਾ। ਕਰੀ ਪੁਕਾਰ ਬਲ ਬਾਵਨ ਮੀਤ, ਨਿਰਗੁਣ ਦਰ ਦਵਾਰਿਆ। ਪੁਰਖ ਅਬਿਨਾਸ਼ੀ ਠਾਂਡਾ ਸੀਤ, ਦੇਵੇ ਸ਼ਬਦ ਨਾਮ ਜੈਕਾਰਿਆ। ਸਤਿਜੁਗ ਤ੍ਰੇਤਾ ਦੁਆਪਰ ਜਾਏ ਬੀਤ, ਅੰਤਮ ਆਏ ਕਲਜੁਗ ਵਾਰਿਆ। ਤੇਰੀ ਭੂਮਿਕਾ ਕਰਾ ਠੰਡੀ ਸੀਤ, ਨਿਹਕਲੰਕ ਲਏ ਅਵਤਾਰਿਆ। ਹਰਿ ਸੰਗਤ ਗਾਏ ਸੁਹਾਗੀ ਗੀਤ, ਸੋਹੰ ਅੱਖਰ ਇਕ ਪੜ੍ਹਾ ਲਿਆ। ਨਾ ਕੋਈ ਗੁਰਦਵਾਰਾ ਮਸਜਿਦ ਸ਼ਿਵਦਵਾਲਾ ਮੱਠ ਦਿਸੇ ਮਸੀਤ, ਆਪ ਆਪਣਾ ਰੂਪ ਪਰਗਟਾ ਲਿਆ। ਏਕਾ ਰੰਗ ਰੰਗਾਏ ਹਸਤ ਕੀਟ, ਕਲਜੁਗ ਸਤਿਜੁਗ ਵਿਚ ਟਿਕਾ ਲਿਆ। ਬਲ ਬਲ ਰੱਖਣਾ ਹਰਿ ਹਰਿ ਚੀਤ, ਅਛਲ ਅਛੱਲ ਖੇਲ ਖਿਲਾ ਲਿਆ। ਫੇਰ ਚਲਾਏ ਸਤਿਜੁਗ ਰੀਤ, ਪਤਿਤ ਪੁਨੀਤ ਭੇਵ ਖੁਲ੍ਹਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਾਨ ਭੂਮਿਕਾ ਵੇਖ ਵਖਾ ਲਿਆ। ਸਚ ਭੂਮਕਾ ਸਚ ਅਸਥਾਨ, ਹਰਿ ਸਾਚਾ ਵੇਖ ਵਖਾਇੰਦਾ। ਚੌਥੇ ਜੁਗ ਸ੍ਰੀ ਭਗਵਾਨ, ਆਪਣਾ ਰੂਪ ਵਟਾਇੰਦਾ। ਪੰਜ ਪਿਆਰੇ ਪੰਜ ਲਗਾਇਣ ਨਿਸ਼ਾਨ, ਗੁਰ ਗੋਬਿੰਦ ਮੇਲ ਮਿਲਾਇੰਦਾ। ਧਰਨੀ ਧਰਤ ਧਵਲ ਹੋਈ ਪਰਧਾਨ, ਜਿਸ ਦਰ ਆਪਣਾ ਚਰਨ ਟਿਕਾਇੰਦਾ। ਦੂਜਾ ਦਰ ਵੇਖ ਮਕਾਨ, ਆਪਣੇ ਮੁਖ ਸਲਾਹਿੰਦਾ। ਚਾਰੋਂ ਕੁੰਟ ਇਕ ਗਿਆਨ, ਏਕਾ ਰਾਗ ਅਲਾਇੰਦਾ। ਭਗਤ ਲਿਖਾਰੀ ਭਗਤ ਭਗਵਾਨ, ਭਗਤਾਂ ਭਗਤੀ ਵਿਚ ਟਿਕਾਇੰਦਾ। ਚਿੱਟੇ ਉਪਰ ਕਾਲਾ ਲਿਖੇ ਨਿਸ਼ਾਨ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪ ਪਰਗਟਾਇੰਦਾ। ਬਲ ਤੇਰਾ ਬਲ ਭੰਡਾਰਾ, ਬਾਵਨ ਵੇਖ ਵਖਾਵਣਾ। ਖੇਲੇ ਖੇਲ ਪੁਰਖ ਕਰਤਾਰਾ, ਆਪਣਾ ਭੇਵ ਆਪ ਛੁਪਾਵਣਾ। ਚੌਥੇ ਜੁਗ ਪਾਵੇ ਸਾਰਾ, ਨਿਰਗੁਣ ਆਪਣਾ ਨਾਉਂ ਧਰਾਵਣਾ। ਸਰਗੁਣ ਜੋਤ ਕਰੇ ਉਜਿਆਰਾ, ਸਚ ਮਹੱਲੇ ਦੀਪ ਟਿਕਾਵਣਾ। ਆਪੇ ਆਏ ਚਲ ਦਵਾਰਾ, ਬੰਕ ਬੰਕਾ ਹਰਿ ਸੁਹਾਵਣਾ। ਹੁਣ ਮੰਗਣ ਆਏ ਬਣ ਭਿਖਾਰਾ, ਫੇਰ ਆਪਣੀ ਹੱਥੀਂ ਆਪ ਵਰਤਾਵਣਾ। ਕਲਜੁਗ ਕਰੇ ਪਾਰ ਕਿਨਾਰਾ, ਸਤਿਜੁਗ ਮਾਰਗ ਫੇਰ ਚਲਾਵਣਾ। ਸਵਾ ਸੇਰ ਆਟਾ ਕਰ ਤਿਆਰਾ, ਪਿਛਲਾ ਘਾਟਾ ਪੂਰ ਕਰਾਵਣਾ। ਗੁਰਸਿਖ ਕੱਢੇ ਵਿਚੋਂ ਆਣ ਬਾਟਾ, ਮਾਤ ਗਰਭ ਫੇਰ ਨਾ ਆਵਣਾ। ਹਰਿਜਨ ਵਿਕੇ ਨਾ ਹਾਟੋ ਹਾਟਾ, ਚੌਦਾਂ ਹੱਟਾਂ ਮੁਖ ਭਵਾਵਣਾ। ਲਹਿਣਾ ਦੇਣ ਚੁਕਾਏ ਤੀਰਥ ਤਾਟਾ, ਅਠਸਠ ਪੰਧ ਮੁਕਾਵਣਾ। ਨਾ ਕੋਈ ਪੂਜੇ ਜੋਤ ਲਲਾਟਾ, ਨਿਉਂ ਨਿਉਂ ਸੀਸ ਨਾ ਕਿਸੇ ਝੁਕਾਵਣਾ। ਜਨ ਭਗਤ ਤੋੜੇ ਬਜਰ ਕਪਾਟਾ, ਦਸਮ ਦਵਾਰੀ ਕੁੰਡਾ ਲਾਹਵਣਾ। ਦਰਸ ਦਿਖਾਏ ਆਤਮ ਸੇਜਾ ਸਾਚਾ ਖਾਟਾ, ਸਵੱਛ ਸਰੂਪੀ ਰੂਪ ਵਟਾਵਣਾ। ਕਾਇਆ ਤੇਰਾ ਮੇਰਾ ਖੇਲ ਬਾਜ਼ੀਗਰ ਨਾਟਾ, ਦੂਸਰ ਭੇਵ ਕਿਸੇ ਨਾ ਪਾਵਣਾ। ਇਕ ਸਰੋਵਰ ਮਾਰੇ ਠਾਠਾ, ਆਤਮ ਬ੍ਰਹਮ ਜਾਮ ਪਿਆਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਵਣਾ। ਕਲਜੁਗ ਅੰਤਮ ਲੋਕਮਾਤ ਆਵਣਾ, ਬਲ ਬਾਵਨ ਹਰਿ ਸਮਝਾਈਆ। ਪੁਰਖ ਅਬਿਨਾਸ਼ੀ ਵੇਸ ਵਟਾਵਣਾ, ਨੇਤਰ ਨੈਣ ਦਿਸ ਕਿਸੇ ਨਾ ਆਈਆ। ਤੇਰਾ ਧਾਮ ਫੇਰ ਪਰਗਟਾਵਣਾ, ਦਰ ਸਾਚਾ ਦਏ ਖੁਲ੍ਹਾਈਆ। ਚਾਰ ਵਰਨਾਂ ਏਕਾ ਰੰਗ ਰੰਗਾਵਣਾ, ਊਚ ਨੀਚ ਕੋਇ ਰਹਿਣ ਨਾ ਪਾਈਆ। ਤ੍ਰੈਗੁਣ ਪੰਜ ਤੱਤ ਵਿਕਾਰਾ ਹਉਮੇ ਹੰਗਤਾ ਕਲਜੁਗ ਤੇਰੀ ਭੱਠੀ ਡਾਵਣਾ, ਆਪਣੀ ਹੱਥੀਂ ਦਏ ਜਲਾਈਆ। ਸਤਿ ਸੰਤੋਖੀ ਸਤਿ ਸਤਿਵਾਦੀ ਹਰਿ ਬ੍ਰਹਿਮਾਦੀ ਆਪਣਾ ਪਕਵਾਨ ਆਪ ਪਕਾਵਣਾ, ਪੰਜ ਚਾਰ ਨੌ ਨੌ ਆਪਣੀ ਵੰਡ ਵੰਡਾਈਆ। ਬ੍ਰਹਮਾ ਵਿਸ਼ਨ ਸ਼ਿਵ ਨਾਲ ਰਲਾਵਣਾ, ਕਬੀਰ ਨਿਉਂ ਨਿਉਂ ਸੀਸ ਝੁਕਾਈਆ। ਨਿਰਗੁਣ ਸਰਗੁਣ ਬਣ ਕੇ ਆਵਣਾ, ਸਰਗੁਣ ਨਿਰਗੁਣ ਵਿਚ ਟਿਕਾਈਆ। ਗੋਬਿੰਦ ਲੇਖਾ ਪੂਰ ਕਰਾਵਣਾ, ਪੁਰਖ ਅਕਾਲ ਵੱਡੀ ਵਡਿਆਈਆ। ਸਚ ਦਵਾਰਾ ਆਪ ਸੁਹਾਵਣਾ, ਝੱਲਾ ਡੱਲਾ ਲਏ ਤਰਾਈਆ। ਕਾਗ ਹੰਸ ਡਾਰ ਮਿਲਾਵਣਾ, ਸੋਹੰ ਮੋਤੀ ਚੋਗ ਚੁਗਾਈਆ। ਸਾਚੀ ਚੋਟੀ ਇਕ ਚੜ੍ਹਾਵਣਾ, ਅਮਰ ਅਮਰਾਪਦ ਇਕ ਵਖਾਈਆ। ਕੋਟਨ ਕੋਟ ਕੋਟਾਂ ਵਿਚੋਂ ਇਕ ਤਰਾਵਣਾ, ਗੁਰਸਿਖ ਤੇਰੀ ਵਡ ਵਡਿਆਈਆ। ਕਲਜੁਗ ਮਾਇਆ ਖੋਟ ਕਢਾਵਣਾ, ਏਕਾ ਅੰਮ੍ਰਿਤ ਜਾਮ ਪਿਆਈਆ। ਸਚ ਭੰਡਾਰਾ ਆਪ ਵਰਤਾਵਣਾ, ਤੋਟ ਰਹੇ ਨਾ ਰਾਈਆ। ਰਾਜ ਰਾਜਾਨਾ ਸ਼ਾਹ ਸੁਲਤਾਨਾ ਹਰਿ ਸੰਗਤ ਤੇਰੇ ਦਵਾਰੇ ਚਲ ਕੇ ਆਵਣਾ, ਪ੍ਰਭ ਦੇਵੇ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਰਨੀ ਕਰਤਾ ਆਪ ਅਖਵਾਈਆ। ਕਰਨੀ ਕਰਤਾ ਕਰਨੇਹਾਰਾ, ਏਕਾ ਰੰਗ ਸਮਾਈਆ। ਆਦਿ ਜੁਗਾਦੀ ਲਏ ਅਵਤਾਰਾ, ਗੁਰ ਅਵਤਾਰ ਆਪ ਅਖਵਾਈਆ। ਸ਼ਬਦੀ ਨਾਮ ਬੋਲ ਜੈਕਾਰਾ, ਅਨਹਦ ਸਾਚਾ ਰਾਗ ਅਲਾਈਆ। ਦਰ ਦਰ ਘਰ ਘਰ ਅੰਦਰ ਮੰਦਰ ਡੂੰਘੀ ਕੰਦਰ ਪਾਵੇ ਸਾਰਾ, ਉਚੇ ਟਿੱਲੇ ਪਰਬਤ ਜਲ ਥਲ ਮਹੀਅਲ ਫੋਲ ਫੁਲਾਈਆ। ਹਰਿ ਸੰਗਤ ਬਣਿਆ ਮੀਤ ਮੁਰਾਰਾ, ਭਵ ਸਾਗਰ ਵੇਖ ਵਖਾਈਆ। ਚਾਰ ਕੁੰਟ ਧੁੰਧੂਕਾਰਾ, ਦਹਿ ਦਿਸ਼ਾ ਅੰਧੇਰਾ ਛਾਈਆ। ਨਾਰੀ ਨਰ ਹੋਇਆ ਵਿਭਚਾਰਾ, ਕਾਮ ਕਰੋਧ ਲੋਭ ਮੋਹ ਹੰਕਾਰ ਹੋਏ ਹਲਕਾਈਆ। ਜਤ ਸਤਿ ਟੁੱਟਾ ਸਰਬ ਸੰਸਾਰਾ, ਧੀਰਜ ਧੀਰ ਨਾ ਕੋਈ ਧਰਾਈਆ। ਬ੍ਰਹਮ ਮਤ ਨਾ ਕੋਈ ਪਸਾਰਾ, ਮਨ ਮਤ ਕਰੇ ਕੁੜਮਾਈਆ। ਰੱਤੀ ਰੱਤ ਨਾ ਵੇਖੇ ਜਗਤ ਭੰਡਾਰਾ, ਅਗਨੀ ਤੱਤ ਸਰਬ ਰਖਾਈਆ। ਪੁਰਖ ਸਮਰਥ ਖੇਲ ਅਪਾਰਾ, ਆਪ ਆਪਣਾ ਖੇਲ ਖਿਲਾਈਆ। ਲੱਖ ਚੁਰਾਸੀ ਚਲਾਏ ਰਥ ਅਪਰ ਅਪਾਰਾ, ਚਾਰੇ ਕੂਟਾਂ ਆਪ ਭਵਾਈਆ। ਹਉਮੇ ਹੰਗਤਾ ਮੰਦਰ ਜਾਏ ਢੱਠ ਕੂੜ ਪਸਾਰਾ, ਅੰਤਮ ਏਕਾ ਢਾਹ ਲਗਾਈਆ। ਹਰਿ ਸੰਗਤ ਤੇਰਾ ਇਕੱਠ ਕਰ ਇਕ ਦਵਾਰਾ, ਨਾਂ ਥੇਹ ਵਾਲਾ ਆਪਣੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਸੇਵਾ ਆਪ ਕਮਾਈਆ। ਸੇਵਾ ਕਰੇ ਕਰਨਹਾਰਾ, ਜੁਗ ਜੁਗ ਕਰਦਾ ਆਇਆ। ਸਚ ਪਕਵਾਨ ਭਰੇ ਭੰਡਾਰਾ, ਵਰਭੰਡੀ ਨਾਉਂ ਧਰਾਇਆ। ਨਿਰਗੁਣ ਸਰਗੁਣ ਬਣ ਵਰਤਾਰਾ, ਸਰਗੁਣ ਨਿਰਗੁਣ ਦਏ ਮਿਲਾਈਆ। ਅੰਮ੍ਰਿਤ ਦੇਵੇ ਠੰਡੀ ਠਾਰਾ, ਨਿਝਰ ਧਾਰਾ ਮੁਖ ਚੁਆਇਆ। ਸਚ ਮਹੱਲਾ ਆਪ ਉਸਾਰਾ, ਚਾਰ ਦੀਵਾਰ ਨਾ ਕੋਈ ਬਣਾਇਆ। ਨਾ ਕੋਈ ਲਾਇਆ ਇੱਟਾਂ ਗਾਰਾ, ਘਰ ਘਰ ਵਿਚ ਦਏ ਟਿਕਾਇਆ। ਏਕਾ ਰੰਗ ਰੰਗਾਏ ਪੁਰਖ ਨਾਰਾ, ਨਾਰੀ ਪੁਰਖ ਭੇਵ ਨਾ ਰਾਇਆ। ਹਰਖ਼ ਸੋਗ ਤੇ ਵਸੇ ਬਾਹਰਾ, ਚਿੰਤਾ ਦੁੱਖ ਨਾ ਕੋਇ ਸਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੰਗਤ ਦਏ ਤਰਾਇਆ। ਸਾਚੀ ਸੰਗਤ ਹਰਿ ਨਾਮ ਵਡਿਆਈ, ਹਰਿ ਸਤਿ ਪੁਰਖ ਨਿਰੰਜਣ ਆਪ ਉਪਾਇੰਦਾ। ਹਰਿ ਹਰਿ ਮੰਤਰ ਨਾਮ ਕਰੀ ਕੁੜਮਾਈ, ਸਾਚਾ ਸਗਨ ਮਨਾਇੰਦਾ। ਏਕਾ ਘਰ ਵਸੇ ਧੀ ਜਵਾਈ, ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਪੁਰਖ ਅਬਿਨਾਸ਼ੀ ਵੇਖੇ ਚਾਈਂ ਚਾਈਂ, ਦਰ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਬੂੜ ਸਿੰਘ ਆਪ ਸਮਝਾਇੰਦਾ। ਗੁਰਸਿਖ ਸੁਣਨਾ ਲਾ ਕਰ ਕਾਨ, ਕਾਦਰ ਕੁਦਰਤ ਵਿਚ ਸਜਾਇਆ। ਸਚ ਮਹੱਲਾ ਇਕ ਮਕਾਨ, ਬਿਸਮਲ ਆਪਣਾ ਰੂਪ ਵਟਾਇਆ। ਸ਼ਰਅ ਸ਼ਰੀਅਤ ਸਚ ਕੁਰਾਨ, ਕਲਮਾ ਕਾਅਬ ਕਰੇ ਪੜ੍ਹਾਈਆ। ਨੂਰ ਅਲਾਹੀ ਦੀਨ ਅਮਾਨ, ਸਚ ਅਮਾਮ ਵੇਖ ਵਖਾਈਆ। ਚੌਦਾਂ ਲੋਕ ਭੱਠ ਵਖਾਨ, ਚੌਦਾਂ ਤਬਕ ਸੰਗ ਰਲਾਈਆ। ਚਾਰ ਯਾਰ ਅੰਤ ਮਿਟ ਜਾਣ, ਪੰਚਮ ਦੇਵੇ ਮਾਤ ਵਡਿਆਈਆ। ਨੌ ਦਰ ਮੇਟੇ ਜੂਠ ਨਿਸ਼ਾਨ, ਘਰ ਸਾਚੇ ਵੱਜੀ ਵਧਾਈਆ। ਗੁਰ ਸੰਗਤ ਮੇਲਾ ਵਿਚ ਜਹਾਨ, ਹਰਿ ਸੰਗਤ ਨਾਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਆਪਣੇ ਹੱਥ ਰਖਾਈਆ। ਪਹਿਲਾ ਘਰ ਹਰਿ ਸੰਗਤ ਦਰਵਾਜ਼ਾ, ਹਰਿ ਸਾਚੇ ਆਪ ਖੁਲ੍ਹਾਇਆ। ਚਾਕਰ ਹੋਇਆ ਗ਼ਰੀਬ ਨਿਵਾਜਾ, ਗਲ ਅਲਫੀ ਏਕਾ ਪਾਇਆ। ਸਾਜ ਵਜਾਏ ਅਨਹਦ ਵਾਜਾ, ਤੁਰੀਆ ਪਦ ਆਪ ਰਖਾਇਆ। ਜਨ ਭਗਤਾਂ ਰੱਖਣ ਆਇਆ ਲੱਜ, ਲੋਕਮਾਤ ਫੇਰਾ ਪਾਇਆ। ਪਤਿਤ ਪਾਪੀਆਂ ਗ਼ਰੀਬ ਨਿਮਾਣਿਆਂ ਪੜਦਾ ਦੇਵੇ ਕੱਜ, ਜੋ ਜਨ ਸਰਨਾਈ ਆਇਆ। ਅੰਮ੍ਰਿਤ ਜਾਮ ਪਿਆਏ ਰੱਜ ਰੱਜ, ਸਚ ਪਿਆਲਾ ਹੱਥ ਉਠਾਇਆ। ਕਲਜੁਗ ਕੂੜ ਨਗਾਰਾ ਰਿਹਾ ਵੱਜ, ਸ੍ਰਿਸ਼ਟ ਸਬਾਈ ਦਏ ਦੁਹਾਇਆ। ਹਰਿਜਨ ਗੁਰਮੁਖ ਗੁਰਸਿਖ ਹਰਿ ਸੰਗਤ ਬੈਠੇ ਸਜ, ਹਰਿ ਸੰਗਤ ਨਾਮ ਧਰਾਇਆ। ਹਰਿ ਸੰਗਤ ਬਣੀ ਸਚਖੰਡ, ਲੋਕਮਾਤ ਵੱਜੀ ਵਧਾਇਆ। ਪ੍ਰਭ ਪਹਿਲੋਂ ਤੁੱਟੀ ਆਪਣੇ ਨਾਲ ਗੰਢ, ਤੰਦਨ ਤੰਦ ਬੰਧਾਇਆ। ਘਰ ਘਰ ਅੰਦਰ ਚੜ੍ਹਿਆ ਚੰਦ, ਪੂਰਬ ਲਹਿਣਾ ਝੋਲੀ ਪਾਇਆ। ਕਰਨ ਖ਼ੁਸ਼ੀ ਬੰਦ ਬੰਦ, ਤਾਰ ਸਤਾਰ ਇਕ ਹਿਲਾਇਆ। ਹਰਿ ਸੰਗਤ ਰਸਨਾ ਤਜਾਓਣ ਮਦਿਰਾ ਮਾਸ ਗੰਦ, ਸਾਚੀ ਸਿਖਿਆ ਸਿਖ ਸਮਝਾਇਆ। ਅੱਠੇ ਪਹਿਰ ਪਰਮਾਨੰਦ, ਆਪ ਆਪਣਾ ਵਿਚ ਟਿਕਾਇਆ। ਤੋੜਨਹਾਰਾ ਹੰਕਾਰੀ ਜੰਦ, ਦੂਈ ਦਵੈਤੀ ਪੜਦਾ ਦੇਵੇ ਲਾਹਿਆ। ਸੰਗ ਗਾਵਣਾ ਸੁਹਾਗੀ ਛੰਦ, ਪਾਰਬ੍ਰਹਮ ਬ੍ਰਹਮ ਲਏ ਮਿਲਾਇਆ। ਜਗਤ ਔਧ ਗਈ ਹੰਢ, ਵੇਲਾ ਅੰਤਮ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਵੇਖ ਵਖਾਇਆ। ਹਰਿ ਸੰਗਤ ਵਿਚ ਗੁਰਮੁਖ ਸਾਚੇ ਬਹਿਣਾ, ਦੂਸਰ ਕੋਈ ਬਹਿਣ ਨਾ ਪਾਈਆ। ਦਰਸ ਕਰਨਾ ਨੇਤਰ ਨੈਣਾਂ, ਨਿਝ ਆਤਮ ਤ੍ਰਿਖਾ ਬੁਝਾਈਆ। ਹਰਿ ਕਾ ਸ਼ਬਦ ਗੁਰ ਕਹਿਣਾ, ਜਗ ਮੰਤਰ ਨਾਮ ਦ੍ਰਿੜਾਈਆ। ਨਾਤਾ ਤੁਟਾ ਮਾਤ ਪਿਤ ਭਾਈ ਭੈਣਾਂ, ਧੀ ਪੁੱਤਰ ਨਾ ਬੰਧਨ ਪਾਈਆ। ਹਰਿ ਕਾ ਭਾਣਾ ਸਿਰ ਪਰ ਸਹਿਣਾ, ਨੇਤਰ ਨੀਰ ਨਾ ਕੋਈ ਵਹਾਈਆ। ਗੁਰਮੁਖਾਂ ਅੰਤਮ ਅੰਤ ਪ੍ਰਭ ਸਤਿ ਸਰੂਪੀ ਪਾਏ ਗਹਿਣਾ, ਆਪਣਾ ਬਸਤਰ ਹੱਥ ਉਠਾਈਆ। ਕੂੜੀ ਧਾਰ ਵਿਚ ਨਾ ਬਹਿਣਾ, ਸਤਿਜੁਗ ਸਾਚਾ ਰਾਹ ਵਖਾਇਆ। ਸਚਖੰਡ ਦਵਾਰੇ ਦਰ ਘਰ ਬਹਿਣਾ, ਹਰਿ ਸਤਿਗੁਰ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦਏ ਸਲਾਹੀਆ। ਸੰਗਤ ਪੰਗਤ ਏਕਾ ਰੰਗ, ਹਰਿ ਸਾਚਾ ਨਾਮ ਦ੍ਰਿੜਾਇੰਦਾ। ਸਤਿਗੁਰ ਪੂਰਾ ਵਸੇ ਸੰਗ, ਵਿਛੜ ਕਦੇ ਨਾ ਜਾਇੰਦਾ। ਅੱਠੇ ਪਹਿਰ ਅੰਮ੍ਰਿਤ ਧਾਰ ਰੰਗ, ਆਪਣੀ ਧਾਰ ਆਪ ਚਲਾਇੰਦਾ। ਮੇਲ ਮਿਲਾਏ ਆਤਮ ਸੇਜਾ ਸਚ ਪਲੰਘ, ਦਰ ਘਰ ਸਾਚਾ ਆਪ ਸੁਹਾਇੰਦਾ। ਨਾਮ ਕੰਗਣਾ ਪਾਏ ਵੰਗ, ਲਾਲ ਚੂੜ੍ਹਾ ਆਪ ਰੰਗਾਇੰਦਾ। ਮਾਨਸ ਜਨਮ ਨਾ ਹੋਏ ਭੰਗ, ਜੋ ਜਨ ਸੰਗਤ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਸੰਗਤ ਮੇਲਾ ਹਰਿ ਨਿਰੰਕਾਰ, ਹਰਿ ਸੰਗਤ ਵੇਖ ਵਖਾਇੰਦਾ। ਪੰਗਤ ਦਰ ਹੋਈ ਪਰਵਾਨ, ਹਰਿ ਸੰਗਤ ਮੁਖ ਸਲਾਹਿੰਦਾ। ਹਰਿ ਸੰਗਤ ਤੇਰਾ ਧਰਮ ਨਿਸ਼ਾਨ, ਹਰਿ ਪੰਗਤ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਗਤ ਪੰਗਤ ਏਕਾ ਰੂਪ ਵਖਾਇੰਦਾ। ਹਰਿ ਸੰਗਤ ਵਖਾਏ ਨਾਮ ਰਸ, ਹਰਿ ਸਾਚਾ ਆਪ ਖੁਵਾਇੰਦਾ। ਹਰਿ ਹਿਰਦੇ ਅੰਦਰ ਜਾਏ ਵਸ, ਆਪ ਆਪਣੀ ਦਇਆ ਕਮਾਇੰਦਾ। ਤੀਰ ਅਣਿਆਲਾ ਮਾਰੇ ਕਸ, ਤਿਖੀ ਮੁਖੀ ਹੱਥ ਉਠਾਇੰਦਾ। ਦਰਸ ਦਿਖਾਏ ਨੱਸ ਨੱਸ, ਆਪ ਆਪਣਾ ਰੂਪ ਧਰਾਇੰਦਾ। ਕਰੇ ਪਰਕਾਸ਼ ਕੋਟਨ ਰਵ ਸਸ, ਨੂਰੋ ਨੂਰ ਡਗਮਗਾਇੰਦਾ। ਜੁਗਾ ਜੁਗੰਤਰ ਆਪਣਾ ਮਾਰਗ ਦੱਸ, ਲੋਕਮਾਤੀ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਰੰਗਾਇੰਦਾ। ਪੰਗਤ ਖਾਏ ਅੰਨ ਭੰਡਾਰ, ਦੇਵਣਹਾਰ ਆਪ ਅਖਵਾਇੰਦਾ। ਖਾਏ ਭੁੰਚੇ ਸਰਬ ਸੰਸਾਰ, ਸਾਂਤਕ ਸਤਿ ਨਾ ਕੋਈ ਕਰਾਇੰਦਾ। ਸੁੰਞੇ ਮੰਦਰ ਉਚ ਮਹੱਲ ਮਿਨਾਰ, ਹਰਿ ਕਾ ਨਾਮ ਨਾ ਕੋਈ ਵਖਾਇੰਦਾ। ਸੰਗਤ ਪੰਗਤ ਮੇਲਾ ਇਕ ਦਰਬਾਰ, ਧੁਰ ਦਰਬਾਰ ਧੁਰ ਦਰਗਾਹੀ ਵੇਖ ਵਖਾਇੰਦਾ। ਪੁਰਖ ਅਕਾਲਾ ਮੀਤ ਮੁਰਾਰ, ਦੀਨ ਦਿਆਲਾ ਸੰਗ ਨਿਭਾਇੰਦਾ। ਕਾਲ ਮਹਾਂਕਾਲਾ ਬਣੇ ਭਿਖਾਰ, ਦਰ ਮੰਗਣ ਭਿਖ ਨਾ ਪਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰਨ ਨਿਮਸਕਾਰ, ਦੋਏ ਜੋੜ ਸਰਬ ਕੁਰਲਾਇੰਦਾ। ਕਲਜੁਗ ਅੰਤਮ ਆਈ ਹਾਰ, ਪਾਸਾ ਸਚ ਨਾ ਕੋਈ ਵਖਾਇੰਦਾ। ਪਾਰਬ੍ਰਹਮ ਪਾਏ ਸਾਰ, ਸਾਰੰਗ ਧਰ ਭਗਵਾਨ ਬੀਠਲਾ ਆਪਣਾ ਰੂਪ ਵਟਾਇੰਦਾ। ਸੰਤ ਸੁਹੇਲੇ ਕਰ ਤਿਆਰ, ਆਪ ਆਪਣੇ ਰੰਗ ਰੰਗਾਇੰਦਾ। ਪਹਿਲਾਂ ਆਪਣਾ ਆਪ ਦੇਵੇ ਵਾਰ, ਸਿਖੀ ਸਿਖਿਆ ਸਿਖ ਫੇਰ ਸਮਝਾਇੰਦਾ।  ਵਾਲੋਂ ਨਿੱਕੀ ਧਾਰੋਂ ਤਿਖੀ ਕਰ ਤਿਆਰ, ਨਾਮ ਮਸਾਣ ਉਪਰ ਆਪ ਚੜ੍ਹਾਇੰਦਾ। ਦਸ ਦਸਮੇਸਾ ਮੀਤ ਮੁਰਾਰ, ਦਰ ਦਰਵੇਸ ਅਲਖ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਵਿਕਿਆ ਤੇਰੇ ਹੱਟ, ਦੂਸਰ ਦਰ ਨਾ ਕੋਈ ਵਖਾਇੰਦਾ। ਸਾਚੀ ਧਾਰ ਸਾਚੀ ਸਿਖੀ, ਸਤਿ ਪੁਰਖ ਨਿਰੰਜਣ ਆਪ ਚਲਾਈਆ। ਆਪਣੇ ਨੇਤਰ ਆਪੇ ਪੇਖੀ, ਆਪੇ ਵੇਖ ਵਖਾਈਆ। ਭੇਵ ਖੁਲਾਏ ਦਸ ਦਸਮੇਸੀ, ਦਹਿ ਦਿਸ਼ਾ ਫੇਰਾ ਪਾਈਆ। ਨਰ ਨਰਾਇਣ ਨਰ ਨਰੇਸ਼ੀ, ਨਿਰਗੁਣ ਆਪਣਾ ਰੂਪ ਵਟਾਈਆ। ਲੇਖਾ ਜਾਣੇ ਧਾਰੀ ਕੇਸੀ, ਮੂੰਡ ਮੁੰਡਾਏ ਲਏ ਤਰਾਈਆ। ਚਰਨ ਬਹਾਏ ਬ੍ਰਹਮ ਬ੍ਰਹਮਾ ਵਿਸ਼ਨ ਮਹੇਸ਼ੀ, ਸ਼ਬਦ ਡੋਰੀ ਬੰਧਨ ਪਾਈਆ। ਕਲਜੁਗ ਅੰਤਮ ਤੇਰੀ ਭੁਗਤੇ ਇਕੋ ਪੇਸ਼ੀ, ਹਰਿ ਸੰਗਤ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਗਤ ਪੰਗਤ ਏਕਾ ਰੰਗ ਰੰਗਾਈਆ। ਪੰਗਤ ਸਚ ਭੰਡਾਰ, ਅੰਨ ਦਾਤਾ ਆਪ ਵਰਤਾਈਆ। ਸ੍ਰਿਸ਼ਟ ਸਬਾਈ ਆਏ ਹਾਰ, ਚਾਰੇ ਕੁੰਟ ਕੂਕੇ ਦਏ ਦੁਹਾਈਆ। ਸਿੰਘ ਆਤਮਾ ਬਿਰਧ ਅਵਸਥਾ ਬਾਲ ਜਵਾਨੀ ਦੇਵੇ ਤਾਰ, ਤਾਰਨਹਾਰ ਆਪ ਅਖਵਾਈਆ। ਹਰਿ ਸੰਗਤ ਸੇਵਾ ਕਰੇ ਸਚ ਦਰਬਾਰ, ਨੰਗੀਂ ਪੈਰੀਂ ਫੇਰਾ ਪਾਈਆ। ਮੰਗੇ ਭਿਛਿਆ ਬਣ ਭਿਖਾਰ, ਆਪਣੀ ਝੋਲੀ ਅੱਗੇ ਡਾਹੀਆ। ਤੇਈ ਮੱਘਰ ਹਰਿ ਸੰਗਤ ਤੇਰਾ ਨਾਤਾ ਛੁਟਾ ਸਰਬ ਸੰਸਾਰ, ਹਰਿ ਚਰਨਾਂ ਨਾਲ ਬੰਧਾਈਆ। ਮਾਂ ਪੁੱਤਰ ਨਾ ਕੋਈ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣ ਨਾ ਕੋਇ ਵਹਾਈਆ। ਆਪਣੀ ਹੱਥੀਂ ਕਰੌਣਾ ਸਾਚੇ ਘੋੜੇ ਅਸਵਾਰ, ਸ਼ਬਦ ਘੋੜਾ ਪ੍ਰਭ ਸਾਚਾ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਸਾਚਾ ਵਰ, ਸਾਚਾ ਸਿਦਕ ਆਪ ਰਖਾਈਆ। ਸਚ ਭੰਡਾਰਾ ਹਰਿ ਵਰਤਾਵਣਾ, ਗੁਰਮੁਖ ਸਾਂਤਕ ਸਤਿ ਕਰਾਇੰਦਾ। ਹਰਖ਼ ਸੋਗ ਤੇ ਬਾਹਰ ਕਰਾਵਣਾ, ਏਕਾ ਚੋਗ ਨਾਮ ਚੁਗਾਇੰਦਾ । ਮਾਇਆ ਮਮਤਾ ਮੋਹ ਚੁਕਾਵਣਾ, ਸੋਹੰ ਜਾਪ ਸੁਣਾਇੰਦਾ। ਫੜ ਫੜ ਕਾਗੋਂ ਹੰਸ ਬਣਾਵਣਾ, ਆਪ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਭੰਡਾਰਾ ਹਰਿ ਨਿਰੰਕਾਰਾ, ਕਲਜੁਗ ਤੇਰੀ ਅੰਤਮ ਵਾਰਾ, ਲੋਕਮਾਤ ਪਹਿਲੀ ਵਾਰ, ਹਰਿ ਸੰਗਤ ਰੂਪ ਵਟਾਇੰਦਾ। ਸਚ ਭੰਡਾਰ ਤ੍ਰੈਗੁਣ ਭਿੰਨ, ਛਿੰਨ ਛਨ ਖੇਲ ਖਿਲਾਇਆ। ਆਪੇ ਲੇਖਾ ਰਿਹਾ ਗਿਣ, ਗਿਣ ਗਿਣ ਲੇਖਾ ਆਪ ਚੁਕਾਇਆ। ਆਪੇ ਸ੍ਰਿਸ਼ਟ ਸਬਾਈ ਨੌ ਖੰਡ ਪ੍ਰਿਥਮੀ ਰਿਹਾ ਮਿਣ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਚਰਨਾ ਹੇਠ ਦਬਾਇਆ। ਆਪੇ ਸਤਿਜੁਗ ਵਖਾਏ ਸਾਚਾ ਚਿੰਨ, ਹਰਿਜਨ ਸਾਚੇ ਚੰਦ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਭਿਛਿਆ ਹਰਿ ਸੰਗਤ ਝੋਲੀ ਪਾਇਆ। ਸਚ ਭੰਡਾਰ ਹਰਿ ਵਰਤਾਏ, ਹਰਿਜਨ ਸੰਗ ਰਲਾਈਆ। ਬਿਰਧ ਬਾਲ ਨੌਜਵਾਨ ਬਹਿ ਬਹਿ ਖਾਏ, ਮਾਤ ਗਰਭ ਹੋਏ ਸਹਾਈਆ। ਪਿਛਲਾ ਕੀਤਾ ਲਏ ਬਖ਼ਸ਼ਾਏ, ਅੱਗੇ ਮਾਰਗ ਆਪਣੇ ਲਾਈਆ। ਧੁਰ ਸੰਜੋਗੀ ਮੇਲ ਮਿਲਾਏ, ਜਗਤ ਵਿਜੋਗੀ ਫੰਦ ਕਟਾਈਆ। ਜਨਮ ਜਨਮ ਦੇ ਰੋਗੀ ਲਏ ਤਰਾਏ, ਸਾਚਾ ਦਾਰੂ ਨਾਮ ਪਿਆਈਆ। ਵੇਦੀ ਸੋਢੀ ਬੰਸ ਆਪ ਅਖਵਾਏ, ਕੋਟੀ ਕੋਟ ਸਹੰਸਰ ਮੁਖ ਆਪਣੀ ਜੇਹਵਾ ਆਪ ਹਿਲਾਈਆ। ਆਪੇ ਕਾਹਨਾ ਕੰਸ ਮੇਟ ਮਿਟਾਏ, ਆਪੇ ਰਾਮ ਰਾਵਨ ਲੰਕਾ ਗੜ੍ਹ ਤੁੜਾਈਆ। ਆਪੇ ਬਲ ਬਾਵਨ ਭੇਖ ਧਰਾਏ, ਆਪਣੇ ਹੱਥ ਰੱਖੀ ਵਡਿਆਈਆ। ਆਪੇ ਅੰਤ ਕੰਤ ਭਗਵੰਤ ਸੰਤ ਲਏ ਜਗਾਏ, ਨਿਰਗੁਣ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਪੂਰ ਕਰਾਈਆ। ਆਰ ਪਾਰ ਨਾ ਕੋਈ ਕਿਨਾਰਾ, ਭੇਵ ਕੋਈ ਨਾ ਪਾਇੰਦਾ। ਵਰਤੇ ਵਰਤਾਵੇ ਵਿਚ ਸੰਸਾਰਾ, ਅਧਵਿਚਕਾਰੇ ਡੇਰਾ ਲਾਇੰਦਾ। ਸ੍ਰਿਸ਼ਟ ਸਬਾਈ ਨੌ ਖੰਡ ਭੇਵ ਨਿਆਰਾ, ਬ੍ਰਹਿਮੰਡ  ਭੇਖ ਵਟਾਇੰਦਾ। ਜੇਰਜ ਅੰਡ ਉਤਰੇ ਪਾਰਾ, ਉਤਭੁਜ ਸੇਤਜ ਨਾਲ ਤਰਾਇੰਦਾ। ਰਾਗ ਰਾਗਨੀ ਗਾਏ ਵਜਾਏ ਇਕ ਸਤਾਰਾ, ਛੱਤੀ ਰਾਗ ਮੁਖ ਸ਼ਰਮਾਇੰਦਾ। ਕਾਗ ਰਲਾਏ ਹੰਸਾ ਡਾਰਾ, ਆਪਣੀ ਚੋਗ ਆਪ ਚੁਗਾਇੰਦਾ। ਸਤਿ ਸੰਤੋਖੀ ਸਤਿ ਭੰਡਾਰਾ, ਸਤਿ ਪੁਰਖ ਨਿਰੰਜਣ ਆਪ ਵਰਤਾਇੰਦਾ। ਵੇਖਣ ਨਾ ਜਾਏ ਵਿਚ ਸੰਸਾਰਾ, ਚਾਰ ਜੁਗ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਪੁਰਖ ਬਿਧਾਤਾ ਉਤਮ ਜਾਤਾ ਇਕ ਬਣਾਇੰਦਾ। ਉਤਮ ਜ਼ਾਤ ਹਰਿਜਨ ਤੇਰੀ, ਦੂਸਰ ਹੋਰ ਨਾ ਕੋਈ ਜਣਾਈਆ। ਕਲਜੁਗ ਅੰਤਮ ਰੈਣ ਅੰਧੇਰੀ, ਚਾਰੋਂ ਕੁੰਟ ਅੰਧੇਰਾ ਛਾਈਆ। ਲੱਖ ਚੁਰਾਸੀ ਅੰਨ ਦਾਤਾ ਕਿਸੇ ਨਾ ਮਿਲੇ ਧੜੀ ਸੇਰ ਪਸੇਰੀ, ਵੱਟਾ ਨਾ ਕੋਈ ਪਾਈਆ। ਨਾ ਕੋਈ ਦਿਸੇ ਨਗਰ ਖੇੜੀ, ਸ਼ਹਿਰ ਗਰਾਂ ਨਾ ਦਏ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਤੇਰਾ ਵੇਖੇ ਦਰ, ਪੰਗਤ ਮੇਲ ਮਿਲਾਈਆ। ਨੌ ਖੰਡ ਤੇਰਾ ਪਾਰ ਕਿਨਾਰਾ, ਹਰਿ ਸੰਗਤ ਵੇਖ ਵਖਾਇੰਦਾ। ਪਾਰਬ੍ਰਹਮ ਪ੍ਰਭ ਬਣ ਵਰਤਾਰਾ, ਨਿਰਗੁਣ ਝੋਲੀ ਪਾਇੰਦਾ। ਜੁਗਾਂ ਜੁਗਾਂ ਦਾ ਭਾਰ ਸਿਰੋਂ ਉਤਾਰਾ, ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਪੰਗਤ ਆਪ ਲਗਾਏ ਆਪਣੇ ਅੰਗਤ, ਅੰਗੀਕਾਰ ਨਾਨਕ ਅੰਗ ਸਮਾਇੰਦਾ। ਏਥੇ ਓਥੇ ਦੋ ਜਹਾਨ, ਗੁਰ ਸਤਿਗੁਰ ਆਪ ਸਹਾਈਆ। ਦਰ ਆਇਆਂ ਬਖ਼ਸ਼ੇ ਸਾਚਾ ਮਾਣ, ਦਰਗਹਿ ਦੇਵੇ ਵਡ ਵਡਿਆਈਆ। ਲੱਖ ਚੁਰਾਸੀ ਛੁੱਟੇ ਕਾਣ, ਆਵਣ ਜਾਵਣ ਫੰਦ ਕਟਾਈਆ। ਸਚਖੰਡ ਵਖਾਏ ਇਕ ਮਕਾਨ, ਹਰਿ ਬੈਠਾ ਆਸਣ ਲਾਈਆ। ਹਰਿ ਸੰਗਤ ਤੇਰਾ ਸਚ ਪਕਵਾਨ, ਆਪਣੇ ਹੱਥੀਂ ਰਿਹਾ ਵਰਤਾਈਆ। ਫੜ ਫੜ ਵਰਤਾਏ ਨਿਗਹਬਾਨ, ਜਗਤ ਤ੍ਰਿਸਨਾ ਭੁੱਖ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਤੇਰਾ ਦਿਤਾ ਆਦਿ ਜੁਗਾਦਿ ਆਪੇ ਰਿਹਾ ਖਾਈਆ। ਗੁਰਸਿਖ ਤੇਰਾ ਨਾਮ ਭੰਡਾਰਾ, ਹਰਿ ਸੱਚਾ ਵਡ ਵਡਿਆਇੰਦਾ। ਹਰਿ ਸੰਗਤ ਵਸਦਾ ਰਹੇ ਦਵਾਰਾ, ਚਾਰ ਵਰਨਾਂ ਮੇਲ ਮਿਲਾਇੰਦਾ। ਆਪੇ ਸ਼ਾਹ ਆਪੇ ਸਿਕਦਾਰਾ, ਸਚ ਸੁਲਤਾਨ ਨਾਉਂ ਧਰਾਇੰਦਾ। ਆਪੇ ਦਰਵੇਸ ਬਣੇ ਭਿਖਾਰਾ, ਦਰ ਦਰ ਆਪਣੀ ਅਲਖ ਜਗਾਇੰਦਾ। ਸੰਗਤ ਪੰਗਤ ਇਕ ਪਿਆਰਾ, ਘਰ ਏਕਾ ਵੇਖ ਵਖਾਇੰਦਾ। ਵੀਹ ਸੌ ਵੀਹ ਬਿਕ੍ਰਮੀ ਵੱਜਣਾ ਸਚ ਨਗਾਰਾ, ਪ੍ਰਭ ਸਾਚਾ ਆਪ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਖੇਲ ਕਰ, ਸਰਗੁਣ ਨਿਰਗੁਣ ਸਰਗੁਣ ਵੇਖ ਵਖਾਇੰਦਾ। ਹਰਿ ਸੰਗਤ ਪਹਿਲੀ ਤੋੜ ਗਿਰਾਹੀ, ਸੱਜਾ ਹੱਥ ਤੇਰੇ ਨਾਲ ਰਲਾਈਆ। ਤ੍ਰੈਗੁਣ ਤੇਰੀ ਮਿਟੇ ਢਾਈ, ਚੌਥੇ ਜੁਗ ਆਪ ਮਿਟਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵਣ ਆਏ ਚਲ ਗਵਾਹੀ, ਪ੍ਰਭ ਚਰਨਾਂ ਹੇਠ ਰਖਾਈਆ। ਗੁਰ ਗੋਬਿੰਦ ਬੂਟਾ ਪੁਟਿਆ ਏਕਾ ਕਾਈ, ਕੂੜੀ ਕਿਰਿਆ ਜੜ ਉਖੜਾਈਆ। ਅੰਤ ਵੇਲਾ ਗਿਆ ਆਈ, ਨਿਹਕਲੰਕ ਕਰੇ ਸਫਾਈਆ। ਨਾਤਾ ਤੋੜੇ ਭੈਣਾਂ ਭਾਈ, ਮਿਲਣੇ ਆਏ ਨਾ ਧੀ ਜਵਾਈ, ਚਾਰ ਜੁਗ ਦੇ ਭੁੱਲੇ ਰਾਹੀ, ਗੁਰਸਿਖ ਆਪਣੇ ਨਾਲ ਰਲਾਈਆ। ਇਕੱਠੇ ਕੀਤੇ ਫੜ ਫੜ ਬਾਂਹੀ, ਅੰਦਰ ਵੜ ਵੜ ਸੇਵ ਕਮਾਈਆ। ਸਦਾ ਸੁਹੇਲਾ ਇਕ ਅਕੇਲਾ ਨਿਰਗੁਣ ਦਾਤਾ ਪੁਰਖ ਬਿਧਾਤਾ ਸਿਰ ਰੱਖੇ ਠੰਡੀਆਂ ਛਾਂਈ, ਸਮਰਥ ਪੁਰਖ ਆਪ ਅਖਵਾਈਆ। ਹਰਿ ਸੰਗਤ ਬਣਿਆ ਪਿਤਾ ਮਾਈ, ਮਾਤ ਪਿਤ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਨਾਲ ਰਲਾਈਆ। ਅੰਨ ਅੰਨ ਅੰਨ ਪਕਾਵਣਾ, ਹਰਿ ਸਾਚੇ ਆਪ ਪਕਵਾਇਆ। ਖੇਲੇ ਖੇਲ ਸ੍ਰੀ ਭਗਵਾਨਾ, ਭਗਤਨ ਭਗਤੀ ਵੇਖ ਵਖਾਇਆ। ਜੋਤ ਸਰੂਪੀ ਧਰਿਆ ਬਾਣਾ, ਨਿਰਭੈ ਆਪਣਾ ਨਾਮ ਧਰਾਇਆ। ਰਾਗ ਅਨਾਦੀ ਸਚ ਤਰਾਨਾ, ਧੁਨੀ ਨਾਦ ਆਪ ਵਜਾਇਆ। ਬ੍ਰਹਮ ਬ੍ਰਹਿਮਾਦੀ ਇਕ ਪਛਾਨਾ, ਪਾਰਬ੍ਰਹਮ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਧਰਾਇਆ। ਰੋਟੀ ਨਾਲ ਰੱਖੇ ਦਾਲ, ਦਇਆਵਾਨ ਦਇਆ ਕਮਾਇੰਦਾ। ਚਾਰ ਜੁਗ ਦੇ ਸ਼ਾਹ ਕਰੇ ਕੰਗਾਲ, ਕੰਗਾਲੋਂ ਸ਼ਾਹ ਆਪ ਬਣਾਇੰਦਾ। ਹਰਿ ਸੰਗਤ ਤੇਰਾ ਬਣ ਦਲਾਲ, ਲੋਕਮਾਤ ਫੇਰਾ ਪਾਇੰਦਾ। ਚਰਨਾਂ ਹੇਠ ਦਬਾਏ ਕਾਲ ਮਹਾਂਕਾਲ, ਦੂਸਰ ਦਿਸ ਕਿਸੇ ਨਾ ਆਇੰਦਾ। ਹਰਿ ਸੰਗਤ ਤੇਰਾ ਵਿੰਗਾ ਹੋਏ ਨਾ ਵਾਲ, ਰਾਏ ਧਰਮ ਦੋਏ ਜੋੜ ਜੋੜ ਸੀਸ ਝੁਕਾਇੰਦਾ। ਲੱਖ ਚੁਰਾਸੀ ਵਿਚੋਂ ਭਾਲ, ਆਪ ਆਪਣਾ ਮੇਲ ਮਿਲਾਇੰਦਾ। ਦਿਵਸ ਰੈਣ ਕਰੇ ਪ੍ਰਿਤਪਾਲ, ਅੱਠੇ ਪਹਿਰ ਵੇਖ ਵਖਾਇੰਦਾ। ਤੋੜਨ ਆਇਆ ਜਗਤ ਜੰਜਾਲ, ਨਾਮ ਜੰਜੀਰੀ ਇਕ ਉਠਾਇੰਦਾ। ਸਚਖੰਡ ਦਵਾਰੇ ਮਾਰੇ ਇਕੋ ਛਾਲ, ਲੋਆਂ ਪੁਰੀਆਂ ਗੁਰਸਿਖਾਂ ਚਰਨਾਂ ਹੇਠ ਰਖਾਇੰਦਾ। ਗੁਰ ਗੋਬਿੰਦ ਉਠਾਏ ਸਾਚੇ ਲਾਲ, ਹੀਰੇ ਮਾਣਕ ਮੋਤੀ ਆਪਣੇ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੰਡਾਰਾ ਆਪ ਸੁਹਾਇੰਦਾ। ਦਾਲ ਰੋਟੀ ਨਾਲ ਭਾਜੀ, ਹਰਿ ਸਾਚੇ ਰਚਨ ਰਚਾਈਆ। ਲਹਿਣਾ ਦੇਣ ਚੁਕਾਏ ਮੁੱਲਾਂ ਸ਼ੇਖ਼ ਕਾਜ਼ੀ, ਪੀਰ ਦਸਤਗੀਰ ਰਹਿਣ ਨਾ ਪਾਈਆ। ਨਾ ਕੋਈ ਹਾਜ ਹਾਜੀ, ਨਿਉਂ ਨਿਉਂ ਸਜਦਾ ਕੋਈ ਨਾ ਕਰਾਈਆ। ਫੜ ਫੜ ਮਾਰੇ ਵਡ ਗਾਜੀ, ਸ਼ਬਦ ਤ੍ਰਿਸੂਲ ਹੱਥ ਉਠਾਈਆ। ਨੌ ਖੰਡ ਪ੍ਰਿਥਮੀ ਬਣਾਏ ਸਾਂਝੀ, ਜ਼ਾਤ ਪਾਤ ਰਹਿਣ ਨਾ ਪਾਈਆ। ਪਹਿਲੋਂ ਸ਼ਬਦ ਸਰੂਪ ਚਲਾਏ ਏਕਾ ਆਂਧੀ, ਉਚੇ ਟਾਹਣੇ ਭੰਨ ਵਖਾਈਆ। ਧਰਤ ਮਾਤ ਦਿਵਸ ਰੈਣ ਸੁਖਾਂ ਏ ਸੁਖਾਦੀ, ਦੇ ਦਰਸ ਹਰਿ ਰਘੁਰਾਈਆ। ਕਲਜੁਗ ਰੈਣ ਥੱਕੀ ਮਾਂਦੀ, ਨੇਤਰ ਨੀਰ ਰਹੇ ਵਹਾਈਆ। ਅੱਲਾ ਰਾਣੀ ਦਰ ਖਲੋਤੀ  ਥੱਕੀ ਮਾਂਦੀ, ਮੰਗੇ ਵਰ ਸੀਸ ਝੁਕਾਈਆ। ਆਪਣਾ ਦਰਸ ਦੇਹੁ ਵਾਰ ਜਾਂਦੀ, ਸਚ ਅਮਾਮ ਤੇਰੀ ਸਰਨਾਈਆ। ਹਰਿ ਸੰਗਤ ਰਹੇ ਪੀਂਦੀ ਖਾਂਦੀ, ਸ੍ਰਿਸ਼ਟ ਸਬਾਈ ਮਰੇ ਭੁੱਖੀ ਧਿਆਈਆ। ਕਿਸੇ ਕੰਮ ਨਾ ਔਣਾ ਸੋਨਾ ਰੁਪਾ ਚਾਂਦੀ, ਹੀਰੇ ਜੜਤ ਨਾ ਕੋਇ ਜੜਾਈਆ। ਪ੍ਰਭ ਪਿਛਲਾ ਮੂਲ ਚੁਕਾਇਆ ਕਰਮ ਕਾਂਡੀ, ਕਰਮ ਕੁਕਰਮ ਮੇਟ ਮਿਟਾਈਆ। ਡੱਲੇ ਤੇਰੇ ਤਾਰ ਜਾਏ ਆਂਢੀ ਗੁਆਂਢੀ, ਜੋ ਨੈਣ ਦਰਸ਼ਨ ਹਰਿ ਹਰਿ ਪਾਈਆ। ਹਰਿ ਸੰਗਤ ਤੇਰੀ ਕਾਇਆ ਮਾਟੀ ਸੋਲਾਂ ਸਾਲ ਆਪ ਮਾਂਜੀ, ਨਿਰਗੁਣ ਆਪਣਾ ਮੁਖ ਛੁਪਾਈਆ। ਕਲਜੁਗ ਜਾਗ ਨਾ ਲਾਏ ਕਾਂਜੀ, ਦੁੱਧ ਸਾਚਾ ਸੀਰ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਚ ਭੰਡਾਰਾ ਇਕ ਵਖਾਈਆ। ਸਚ ਭੰਡਾਰਾ ਹਰਿ ਬਣਾਇਆ ਆਪਣੀ ਦ੍ਰਿਸ਼ਟੀ ਵਿਚ ਟਿਕਾਇੰਦਾ। ਸਿੰਘ ਪਾਲ ਵੇਖਣ ਆਇਆ, ਬ੍ਰਹਮਾ ਵੇਤਾ ਨਾਲ ਰਲਾਇੰਦਾ। ਦੂਜਾ ਲੇਖਾ ਲਏ ਲਿਖਾਇਆ, ਸਿੰਘ ਆਤਮਾ ਇਹ ਸਮਝਾਇੰਦਾ। ਪਰਮ ਆਤਮ ਸੰਗ ਨਿਭਾਇਆ, ਸਾਚਾ ਘਰ ਸੁਹਾਇੰਦਾ। ਪੰਚਮ ਮੰਗੀ ਮੰਗ ਮੰਗਣ ਆਇਆ, ਆਪਣੀ ਝੋਲੀ ਅੱਗੇ ਡਾਹਿੰਦਾ। ਹਰਿ ਸੰਗਤ ਸਾਚੀ ਦਏ ਵਰਤਾਇਆ, ਜਨਮ ਜਨਮ ਦੀ ਲੱਗੀ ਭੁੱਖ ਪਿਆਸ ਆਪ ਬੁਝਾਇੰਦਾ। ਠੰਡਾ ਜਲ ਨਾਲ ਭਰਾਇਆ, ਭਰ ਭਰ ਪਿਆਲੇ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਤ੍ਰਿਪਤ ਕਰਾਇੰਦਾ। ਹਰਿ ਸੰਗਤ ਹੋਏ ਤ੍ਰਿਸਨਾ ਦੂਰ, ਆਸਾ ਆਸਾ ਵਿਚ ਸਮਾਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰ, ਜਲਵਾ ਨੂਰੋ ਨੂਰ ਉਪਜਾਈਆ। ਲੇਖਾ ਜਾਣੇ ਨੇੜਾ ਦੂਰ, ਦੂਰ ਨੇੜੇ ਪੰਧ ਮੁਕਾਈਆ। ਨਾਤਾ ਤੋੜੇ ਕੂੜੋ ਕੂੜ, ਸਚ ਸੁੱਚ ਕਰੇ ਕੁੜਮਾਈਆ। ਹਰਿ ਸੰਗਤ ਤੇਰੀ ਸਾਚੀ ਧੂੜ, ਆਪਣੇ ਮਸਤਕ ਟਿੱਕਾ ਲਾਈਆ। ਆਪ ਬਣਿਆ ਮੂਰਖ ਮੂੜ, ਗੁਰਸਿਖਾਂ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਅੰਮ੍ਰਿਤ ਸੀਰ ਭੰਡਾਰ ਜਲ ਰਿਹਾ ਭਰਾਈਆ। ਗੁਰ ਸੰਗਤ ਤੇਰਾ ਸਚ ਭੰਡਾਰਾ, ਹਰਿ ਪੰਗਤ ਆਪ ਵਰਤਾਇੰਦਾ। ਮੇਰਾ ਮੰਗੇ ਫਿਰ ਦਵਾਰਾ, ਆਪਣੀ ਇਛਿਆ ਆਪ ਸਮਝਾਇੰਦਾ। ਦਰ ਦਵਾਰਾ ਬਣੇ ਭਿਖਾਰਾ, ਭੇਖ ਭੇਖੀ ਭੇਖ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਤ੍ਰਿਸਨਾ ਆਪਣੀ ਭੁੱਖ ਹਰਿ ਸੰਗਤ ਤੇਰੇ ਦਰ ਬੁਝਾਇੰਦਾ। ਹਰਿ ਸੰਗਤ ਤੇਰਾ ਡਿਗਾ ਢੱਠਾ ਭੋਰਾ, ਹਰਿ ਆਪਣੇ ਮੁਖ ਲਗਾਈਆ। ਨੇਤਰ ਖੋਲ੍ਹੇ ਤੋਰ ਮੋਰਾ, ਮੋਰਾ ਮੋਰਾ ਤੇਰਾ ਦਏ ਚੁਕਾਈਆ। ਦਰਸ ਦਿਖਾਏ ਵਿਚ ਅੰਧ  ਘੋਰਾ, ਅੰਧੇਰ ਦਏ ਮਿਟਾਈਆ। ਅਨਹਦ ਸ਼ਬਦ ਮਚਾਵੇ ਸ਼ੋਰਾ, ਦਿਵਸ ਰੈਣ ਆਪ ਸੁਣਾਈਆ। ਸੱਸੇ ਉਪਰ ਲਾਇਆ ਹੋੜਾ, ਨਿਰਗੁਣ ਸਰਗੁਣ ਦਏ ਵਡਿਆਈਆ। ਹੰ ਬ੍ਰਹਮ ਆਪੇ ਬੌਹੜਾ, ਪੰਚਮ ਅੱਖਰ ਵੇਖ ਵਖਾਈਆ। ਪੂਤ ਸਪੂਤਾ ਬ੍ਰਹਿਮਣ ਗੌੜਾ, ਸ਼ਬਦ ਸ਼ਬਦੀ ਰੰਗ ਚੜ੍ਹਾਈਆ। ਸੰਬਲ ਨਗਰੀ ਸਾਚਾ ਧਾਮ ਨਾ ਕੋਈ ਜਾਣੇ ਲੰਮਾ ਚੌੜਾ, ਗੁਰ ਗੋਬਿੰਦ ਗਿਆ ਲਿਖਾਈਆ। ਹਰਿ ਸੰਗਤ ਜੁਗ ਜੁਗ ਦੀ ਲੱਗੀ ਔੜਾ, ਕਲਜੁਗ ਅੰਤਮ ਤੇਈ ਮੱਘਰ ਵੀਹ ਸੌ ਸੋਲਾਂ ਬਿਕ੍ਰਮੀ ਆਪ ਦਏ ਬੁਝਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਭੋਜਨ ਲਹਿਜ ਫੇਹਜ ਭਖ ਭੋਜ ਚਾਰ ਸਾਰ ਹਰਿ ਨਿਰੰਕਾਰ ਦਰ ਦਵਾਰਾ ਏਕਾ ਰੂਪ ਵਖਾਈਆ। ਊਚ ਅਗੰਮ ਬੇਅੰਤ ਅਥਾਹ, ਨਿਰਗੁਣ ਰੂਪ ਹਰਿ ਨਿਰੰਕਾਰਿਆ। ਏਕੰਕਾਰਾ ਨਿਰੰਕਾਰਾ ਬੇਪਰਵਾਹ, ਆਦਿ ਜੁਗਾਦਿ ਸਮਾ ਰਿਹਾ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਵਸਣਹਾਰਾ ਸਾਚੇ ਥਾਂ, ਥਿਰ ਘਰ ਸਾਚੇ ਡੇਰਾ ਲਾ ਰਿਹਾ। ਪਾਰਬ੍ਰਹਮ ਪ੍ਰਭ ਵੇਸ ਵਟਾ, ਰੂਪ ਅਨੂਪ ਆਪ ਵਖਾ ਰਿਹਾ। ਸ਼ਬਦ ਅਨਾਦੀ ਆਪ ਉਪਜਾ, ਆਪ ਆਪਣਾ ਰਾਗ ਅਲ੍ਹਾ ਲਿਆ। ਸ੍ਰਿਸ਼ਟ ਸਬਾਈ ਰਚਨ ਰਚਾ, ਲੱਖ ਚੁਰਾਸੀ ਬੰਕ ਸੁਹਾ ਲਿਆ। ਘਟ ਘਟ ਅੰਦਰ ਡੇਰਾ ਲਾ, ਆਪਣਾ ਪੜਦਾ ਆਪੇ ਪਾ ਲਿਆ। ਨਿਰਗੁਣ ਸਰਗੁਣ  ਵੇਸ ਧਰਾ, ਆਪ ਆਪਣਾ ਜਗਤ ਉਪਾ ਲਿਆ। ਸੰਤ ਗੁਰ ਅਵਤਾਰ ਅਖਵਾ, ਭਗਤ ਨਾਮ ਦ੍ਰਿੜਾ ਲਿਆ। ਜਗਤ ਜੋਗ ਇਕ ਉਪਾ, ਸਚ ਸਲੋਕ ਹਰਿ ਸੁਣਾ ਲਿਆ। ਮੋਖ ਮੁਕਤ ਵੇਖ ਵਖਾ, ਲੇਖਾ ਲੇਖ ਸਰਬ ਚੁਕਾ ਲਿਆ। ਚਿੰਤਾ ਹਰਖ਼ ਸੋਗ ਮਿਟਾ, ਹਰਿਜਨ ਸਾਚੇ ਆਪ ਉਠਾ ਲਿਆ। ਦੋ ਜਹਾਨਾਂ ਬਣ ਮਲਾਹ, ਸਾਚਾ ਬੇੜਾ ਆਪ ਚਲਾ ਲਿਆ। ਏਕਾ ਚੱਪੂ ਦੇਵੇ ਲਾ, ਨਾਮ ਵੰਞ ਮੁਹਾਣਾ ਹੱਥ ਉਠਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੂਰੋ ਨੂਰ ਡਗਮਗਾ ਲਿਆ। ਨੂਰ ਉਜਾਲਾ ਹਰਿ ਗੋਪਾਲਾ, ਪਰਮ ਪੁਰਖ ਵਡਿਆਈਆ। ਪਾਰਬ੍ਰਹਮ ਖੇਲ ਨਿਰਾਲਾ, ਅਨੁਭਵ ਪਰਕਾਸ਼ ਕਰਾਈਆ। ਆਪੇ ਚਲੇ ਚਲਾਏ ਅਵਲੱੜੀ ਚਾਲਾ, ਆਦਿ ਜੁਗਾਦਿ ਵੇਸ ਵਟਾਈਆ। ਪੁਰੀਆਂ ਲੋਆਂ ਵਜਾਏ ਆਪਣਾ ਤਾਲਾ, ਆਪ ਆਪਣਾ ਰਾਗ ਅਲਾਈਆ। ਸਚਖੰਡ ਸੁਹਾਏ ਸੱਚੀ ਧਰਮਸਾਲਾ, ਏਕਾ ਬੈਠਾ ਆਸਣ ਲਾਈਆ। ਆਪੇ ਸ਼ਾਹ ਆਪੇ ਕੰਗਾਲਾ, ਧੰਨ ਖਜ਼ਾਨਾ ਮਾਲ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੂਨੀ ਰਹਿਤ ਵਡ ਵਡਿਆਈਆ। ਜੂਨੀ ਰਹਿਤ ਨਿਰਗੁਣ ਰੂਪਾ, ਹਰਿ ਆਪ ਅਖਵਾਇੰਦਾ। ਵਸਣਹਾਰ ਚਾਰੇ ਕੂਟਾਂ, ਦਹਿ ਦਿਸ਼ਾ ਵੇਖ ਵਖਾਇੰਦਾ। ਆਪੇ ਲਾਏ ਆਪਣਾ ਬੂਟਾ, ਫੁਲ ਫੁਲਵਾੜੀ ਆਪ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਭੇਦ ਖੁਲ੍ਹਾਇੰਦਾ। ਜੁਗ ਜੁਗ ਭੇਦ ਹਰਿ ਨਿਰੰਕਾਰਾ, ਵੇਦ ਕਤੇਬ ਨਾ ਕੋਈ ਸੁਣਾਈਆ। ਵਸਣਹਾਰਾ ਧਾਮ ਨਿਆਰਾ, ਅਗੰਮ ਅਗੰਮੜੀ ਖੇਲ ਕਰਾਈਆ। ਹੱਡ ਮਾਸ ਨਾੜੀ ਚਮੜੀ ਨਾ ਕਰੇ ਪਿਆਰਾ, ਜਗਤ ਹੱਟ ਨਾ ਕੋਈ ਵਿਕਾਈਆ। ਥਿਰ ਘਰ ਸਾਚੇ ਵਸਣਹਾਰਾ, ਹਰਿਜਨ ਮੰਦਰ ਆਪ ਸੁਹਾਈਆ। ਘਰ ਵਿਚ ਦੀਪਕ ਘਰ ਉਜਿਆਰਾ, ਅੰਧ ਅੰਧੇਰ ਮਿਟਾਈਆ। ਏਕਾ ਰੂਪ ਸਾਚੀ ਸਰਕਾਰਾ, ਸਵੱਛ ਸਰੂਪੀ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਰਾਗ ਅਲਾਈਆ। ਜੁਗ ਜੁਗ ਰਾਗ ਹਰਿ ਕਰਤਾਰ, ਆਪਣਾ ਆਪ ਅਲਾਇੰਦਾ। ਬ੍ਰਹਮਾ ਸੁਰਸਤੀ ਨਾ ਪਾਵੇ ਸਾਰ, ਨਾਨਕ ਮਨ ਨਾ ਮੁਖ ਸਲਾਇੰਦਾ। ਤਾਰ ਸਤਾਰ ਨਾ ਗਾਏ ਕੋਈ ਵਾਰ, ਆਪਣਾ ਭੇਦ ਨਾ ਕੋਈ ਜਣਾਇੰਦਾ। ਏਕਾ ਮੰਦਰ ਖੇਲ ਅਪਾਰ, ਹਰਿ ਮੰਦਰ ਸੋਭਾ ਪਾਇੰਦਾ। ਦੀਪਕ ਜੋਤੀ ਜਗੇ ਅਪਾਰ, ਤੇਲ ਬਾਤੀ ਨਾ ਕੋਈ ਟਿਕਾਇੰਦਾ। ਸਚ ਸਿੰਘਾਸਣ ਹਰਿ ਨਿਰੰਕਾਰ, ਪੁਰਖ ਅਬਿਨਾਸ਼ਨ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇੰਦਾ। ਆਪ ਉਪਾਏ ਆਪਣਾ ਆਪ, ਹਰਿ ਵੱਡਾ ਸਤਿ ਪੁਰਖ ਸੁਲਤਾਨਾ। ਆਪ ਉਪਾਏ ਆਪਣਾ ਜਾਪ, ਪਾਰਬ੍ਰਹਮ ਸ੍ਰੀ ਭਗਵਾਨਾ। ਆਪ ਉਪਾਏ ਆਪਣਾ ਵਡ ਪਰਤਾਪ, ਆਪੇ ਵੇਖੇ ਖੇਲ ਮਹਾਨਾ। ਆਪ ਆਪਣਾ ਬਣੇ ਮਾਈ ਬਾਪ, ਪੂਤ ਸਪੂਤਾ ਨਾਉਂ ਧਰਾਨਾ। ਆਪ ਆਪਣੀ ਜਾਣੇ ਜਾਤ, ਆਪ ਆਪਣੀ ਕੁਲ ਵਖਾਨਾ। ਆਪ ਆਪਣੀ ਸੋਏ ਖਾਟ, ਆਪਣਾ ਪਲੰਘ ਆਪ ਵਖਾਣਾ। ਆਪ ਨੁਹਾਏ ਆਪਣੇ ਘਾਟ, ਆਪਣਾ ਤੀਰਥ ਕਰੀ ਪਰਧਾਨਾ। ਆਪ ਆਪਣਾ ਅੰਮ੍ਰਿਤ ਰਸ ਲਏ ਚਾਟ, ਜੋਤੀ ਨੂਰ ਸ੍ਰੀ ਭਗਵਾਨਾ। ਆਪ ਆਪਣਾ ਖੋਲ੍ਹ ਹਾਟ, ਸਾਚੀ ਵਸਤ ਵਿਚ ਟਿਕਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਜਾਣੀ ਜਾਣਾ। ਜਾਨਣਹਾਰ ਪੁਰਖ ਸਮਰਥ, ਏਕਾ ਏਕ ਅਖਵਾਇੰਦਾ। ਜੁਗਾ ਜੁਗੰਤ ਚਲਾਏ ਰਥ, ਰਥ ਰਥਵਾਹੀ ਭੇਦ ਨਾ ਆਇੰਦਾ। ਆਪ ਉਪਜਾਏ ਆਪਣੀ ਵਥ, ਤ੍ਰੈਗੁਣ ਮੇਲ ਮਿਲਾਇੰਦਾ। ਲੱਖ ਚੁਰਾਸੀ ਕਰੇ ਅਕੱਠ, ਏਕਾ ਭੱਠ ਤਪਾਇੰਦਾ। ਭਾਂਡੇ ਘੜੇ ਵੱਖ ਵੱਖ, ਆਪ ਆਪਣਾ ਬਿਰਧ ਰਖਾਇੰਦਾ। ਲੇਖਾ ਜਾਣੇ ਨੱਠ ਨੱਠ, ਦੋ ਜਹਾਨਾਂ ਪੰਧ ਮੁਕਾਇੰਦਾ। ਆਸਣ ਲਾਏ ਘਟ ਘਟ, ਮੁਖੜਾ ਆਪਣਾ ਆਪ ਛੁਪਾਇੰਦਾ। ਆਪ ਆਪਣਾ ਕਰ ਪਰਗਟ, ਹਰਿਜਨ ਸਾਚੇ ਮੇਲ ਮਿਲਾਇੰਦਾ। ਤਨ ਨਗਾਰੇ ਲਾਏ ਸੱਟ, ਅਨਹਦ ਤਾਲ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿ ਪੁਰਖ ਨਿਰੰਜਣ ਸਾਚਾ ਸਗਨ ਮਨਾਇੰਦਾ। ਹਰਿ ਪੁਰਖ ਨਿਰੰਜਣ ਸਾਚਾ ਸੱਜਣ, ਸਾਚੇ ਵੱਜੀ ਵਧਾਈਆ। ਸੋ ਪੁਰਖ ਨਿਰੰਜਣ ਕਰਾਇਆ ਸਾਚਾ ਮਜਣ, ਸਰ ਸਰੋਵਰ ਇਕ ਕਹਾਈਆ। ਏਕਾ ਆਇਆ ਪੜਦੇ ਕੱਜਣ, ਅਕਲ ਕਲ ਧਾਰੀ ਵੇਸ ਵਟਾਈਆ। ਅਬਿਨਾਸ਼ੀ ਕਰਤਾ ਸਾਚਾ ਸੱਜਣ, ਏਕਾ ਰੰਗਨ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਅੰਤਮ ਸਾਚਾ ਵੇਲਾ, ਹਰਿ ਸਤਿਗੁਰ ਵੇਖ ਵਖਾਇੰਦਾ। ਗੋਬਿੰਦ ਮਿਲਿਆ ਸਾਚਾ ਚੇਲਾ, ਚੇਲਾ ਗੋਬਿੰਦ ਨਾਉਂ ਧਰਾਇੰਦਾ। ਪਾਇਆ ਭੇਵ ਇਕ ਅਕੇਲਾ, ਏਕਾ ਇਸ਼ਟ ਜਣਾਇੰਦਾ। ਅਚਰਜ ਖੇਲ ਪ੍ਰਭ ਆਪਣਾ ਖੇਲਾ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਨੂਰ ਉਪਜਾਇੰਦਾ। ਨੂਰ ਉਜਿਆਰਾ ਹਰਿ ਕਰਤਾਰਾ, ਸਹਿਜ ਸਹਿਜ ਸੁਖਦਾਇਆ। ਜੁਗ ਜੁਗੰਤਰ ਹੋਏ ਸਿਕਦਾਰਾ, ਸ਼ਾਹ ਸੁਲਤਾਨ ਆਪ ਅਖਵਾਇਆ। ਦੇਵਣਹਾਰਾ ਸਰਬ ਭੰਡਾਰਾ, ਵਡ ਭੰਡਾਰੀ ਵੇਸ ਵਟਾਇਆ। ਲੱਖ ਚੁਰਾਸੀ ਪਾਵੇ ਸਾਰਾ, ਲੁਕਿਆ ਕੋਈ ਰਹਿਣ ਨਾ ਪਾਇਆ। ਭਗਤਾਂ ਮੇਲਾ ਅਪਰ ਅਪਾਰਾ, ਆਪਣਾ ਮੇਲ ਮਿਲਾਇਆ। ਏਕਾ ਖੋਲ੍ਹੇ ਸਚ ਦਵਾਰਾ, ਦਰ ਦਰਵਾਜਾ ਆਪ ਖੁਲ੍ਹਾਇਆ। ਏਕਾ ਪੁਰਖ ਏਕਾ ਨਾਰਾ, ਨਾਰੀ ਨਰ ਆਪ ਹੋ ਜਾਇਆ। ਏਕਾ ਅੰਦਰ ਏਕਾ ਗੁਪਤ ਏਕਾ ਬਾਹਰ ਏਕਾ ਜਾਹਰਾ, ਏਕ ਏਕਾ ਵੇਖ ਵਖਾਇਆ। ਏਕਾ ਸ਼ਬਦ ਏਕਾ ਨਾਦ ਏਕਾ ਧੁਨ ਇਕ ਜੈਕਾਰਾ, ਏਕਾ ਤਾਲ ਤਲਵਾੜਾ ਆਪ ਵਜਾਇਆ। ਏਕਾ ਗੋਪੀ ਏਕਾ ਸਖੀ ਏਕਾ ਕਾਹਨ ਲਾਇਆ ਅਖਾੜਾ, ਏਕਾ ਸਾਚਾ ਨਾਚ ਨਚਾਇਆ। ਏਕਾ ਮੇਟਣਹਾਰਾ ਪੰਚਮ ਧਾੜਾ, ਏਕਾ ਜੋਤ ਜਗਾਏ ਬਹੱਤਰ ਨਾੜਾ, ਏਕਾ ਨੂਰੋ ਨੂਰ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ ਵੇਸ ਕਰ, ਹਰਿ ਸਾਚਾ ਵੇਖਣ ਆਇਆ। ਹਰਿ ਸਾਚਾ ਵੇਖੇ ਨੇਤਰ ਖੋਲ੍ਹ, ਆਤਮ ਅੰਤਰ ਆਪ ਖੁਲ੍ਹਾਈਆ। ਸ਼ਬਦ ਅਗੰਮੀ ਰਿਹਾ ਬੋਲ, ਆਪਣਾ ਹੁਕਮ ਸੁਣਾਈਆ। ਨਾਮ ਜੈਕਾਰਾ ਵੱਜੇ ਢੋਲ, ਅਨਹਦ ਰਿਹਾ ਵਜਾਈਆ। ਜਨ ਭਗਤਾਂ ਪੜਦੇ ਦੇਵੇ ਖੋਲ੍ਹ, ਬਜਰ ਕਪਾਟੀ ਤੋੜ ਤੁੜਾਈਆ। ਹੌਲੀ ਹੌਲੀ ਅੰਦਰ ਬੋਲ, ਅਨਭਵ ਰੂਪ ਆਪ ਦਰਸਾਈਆ। ਚਰਨ ਪ੍ਰੀਤੀ ਮਾਰਗ ਦੱਸੇ ਘੋਲੀ ਘੋਲ, ਘੋਲੀ ਘੋਲ ਆਪ ਅਖਵਾਈਆ। ਨਾਮ ਕੰਡੇ ਤੋਲੇ ਤੋਲ, ਸਚ ਤਰਾਜੂ ਹੱਥ ਉਠਾਈਆ। ਨੌ ਨੌ ਲਏ ਆਪੇ ਫੋਲ, ਸਤਿ ਸਤਿ ਵੇਖ ਵਖਾਈਆ। ਲੱਖ ਚੁਰਾਸੀ ਰਹੀ ਅਨਭੋਲ, ਹਰਿ ਕਾ ਭੇਵ ਕੋਈ ਨਾ ਪਾਈਆ। ਗੁਰਸਿਖਾਂ ਵਸੇ ਸਦ ਕੋਲ, ਦਿਵਸ ਰੈਣ ਸੇਵ ਕਮਾਈਆ। ਆਦਿ ਜੁਗਾਦਿ ਰਹੇ ਅਡੋਲ, ਨਾ ਡੋਲੇ ਨਾ ਕੋਈ ਡੁਲਾਈਆ। ਘਟ ਘਟ ਅੰਦਰ ਗਿਆ ਮੌਲ, ਮੌਲਾ ਆਪਣਾ ਨਾਉਂ ਰਖਾਈਆ। ਜਨ ਭਗਤਾਂ ਉਲਟਾ ਕਰ ਨਾਭ ਕਵਲ, ਅੰਮ੍ਰਿਤ ਝਿਰਨਾ ਸਾਚਾ ਆਪ ਝਿਰਾਈਆ। ਲੇਖਾ ਜਾਣੇ ਧਰਤ ਧਵਲ ਧੌਲ, ਧਰ ਧਰਨੀ ਵੇਖ ਵਖਾਈਆ। ਭੇਸ ਵਟੰਦੜਾ ਪੁਰਖ ਸੁਲਤਾਨ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤ ਜਗੰਦੜਾ ਹਰਿ ਮਿਹਰਵਾਨ, ਨਿਰਗੁਣ ਸਰਗੁਣ ਖੇਲ ਖਿਲਾਈਆ। ਭਗਤਨ ਮੇਲ ਮਿਲੰਦੜਾ ਦੋ ਜਹਾਨ, ਲੋਕਮਾਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿ ਸੱਜਣ ਲਏ ਮਿਲਾਈਆ। ਹਰਿਜਨ ਉਠ ਉਠ ਸੁਤਿਆ, ਹਰਿ ਸਾਚਾ ਆਪ ਜਗਾਇੰਦਾ। ਆਪ ਸੁਹਾਈ ਸਾਚੀ ਰੁਤਿਆ, ਰੁੱਤ ਰੁੱਤੜੀ ਵੇਖ ਵਖਾਇੰਦਾ। ਵੇਸ ਵਟਾਇਆ ਅਬਿਨਾਸ਼ੀ ਅਚੁਤਿਆ, ਚੇਤਨ ਰੂਪ ਆਪ ਅਖਵਾਇੰਦਾ। ਕਿਸੇ ਵਸੇ ਨਾ ਪੰਚ ਤੱਤ ਬੁੱਤਿਆ, ਮੰਦਰ  ਅੰਦਰ ਨਾ ਕੋਇ ਬੰਦ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਉਠ ਉਠ ਬਲ ਧਾਰ, ਹਰਿ ਸਾਚਾ ਆਪ ਜਗਾਇੰਦਾ। ਜਗੀ ਜੋਤ ਵਿਚ ਸੰਸਾਰ, ਨਿਰਗੁਣ ਰੂਪ ਅਨੂਪ ਵਟਾਇੰਦਾ। ਪਰਗਟ ਹੋਇਆ ਕਲ ਕਲਕੀ ਅਵਤਾਰ, ਨਿਹਕਲੰਕਾ ਨਾਉਂ ਧਰਾਇੰਦਾ। ਸ਼ਾਹ ਸੁਲਤਾਨਾਂ ਕਰੇ ਖ਼ਵਾਰ, ਰਾਜ ਰਾਜਾਨਾਂ ਮੇਟ ਮਿਟਾਇੰਦਾ। ਸੰਤ ਸੁਹੇਲੇ ਲਾਏ ਪਾਰ, ਫੜ ਫੜ ਬਾਂਹੋਂ ਆਪ ਤਰਾਇੰਦਾ। ਮੇਲਾ ਮੇਲੇ ਵਿਚ ਸੰਸਾਰ, ਗੁਰ ਚੇਲਾ ਏਕਾ ਰੰਗ ਰੰਗਾਇੰਦਾ। ਚਾਰ ਵਰਨਾਂ ਖੋਲ੍ਹ ਕਿਵਾੜ, ਸਾਚੀ ਸਰਨਾ ਇਕ ਤਕਾਇੰਦਾ। ਹਰਨ ਫਰਨਾ ਨੇਤਰ ਕਰ ਤਿਆਰ, ਆਪ ਆਪਣਾ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਸਾਚਾ ਵਰ, ਸਾਚੀ ਬੂਝ ਆਪ ਬੁਝਾਇੰਦਾ। ਉਠ ਸਿਖ ਸਚ ਦੁਲਾਰੇ, ਹਰਿ ਸਾਚਾ ਆਪ ਜਗਾਈਆ। ਦਰ ਦਰ ਘਰ ਘਰ ਸ਼ਬਦ ਸਰੂਪ ਵਾਜਾ ਮਾਰੇ, ਉਚੀ ਕੂਕੇ ਦਏ ਦੁਹਾਈਆ। ਗੁਰਸਿਖ ਗੂੜ੍ਹੀ ਨੀਂਦ ਸੁੱਤੇ ਪੈਰ ਪਸਾਰੇ, ਜਨਮ ਕਰਮ ਨਾ ਵੇਖ ਵਖਾਈਆ। ਜੁਗ ਜੁਗ ਵਿਛੜੇ ਆਪੇ ਮੇਲੇ ਕੰਤ ਭਤਾਰੇ, ਕੰਤ ਕੰਤੂਹਲ ਵੱਡੀ ਵਡਿਆਈਆ। ਹਰਿਜਨ ਸੁਲੱਖਣੀ ਬਣੇ ਨਾਰੇ, ਘਰ ਸਾਚੇ ਸੋਭਾ ਪਾਈਆ। ਅਸਥਲ ਵਖਾਏ ਇਕ ਚੁਬਾਰੇ, ਸਚਖੰਡ ਮਹੱਲਾ ਉਚ ਅਟੱਲਾ ਆਪ ਜਣਾਈਆ। ਚੌਥਾ ਪਦ ਸੱਚੀ ਸਰਕਾਰੇ, ਬ੍ਰਹਮ ਨਦ ਇਕ ਵਜਾਈਆ। ਗੁਰਮੁਖ ਤੇਰੀ ਸਾਚੀ ਹੱਦ, ਹਰਿ ਸਾਚਾ ਆਪ ਵੰਡਾਈਆ। ਰਾਏ ਧਰਮ ਨਾ ਲਏ ਸੱਦ, ਵੇਲੇ ਅੰਤ ਨਾ ਦਏ ਸਜਾਈਆ। ਵਿਸ਼ਨੂੰ ਉਪਜਾਈ ਆਪਣੀ ਯੱਦ, ਵਿਸ਼ਵ ਰੂਪ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਅੰਦਰ ਮੰਦਰ ਸਾਚਾ ਵੇਖ ਵਖਾਈਆ। ਸਾਚਾ ਮੰਦਰ ਕਾਇਆ ਗੜ੍ਹ, ਹਰਿਜਨ ਹਰਿ ਹਰਿ ਆਪ ਸੁਹਾਇੰਦਾ। ਸਤਿਗੁਰ ਪੂਰਾ ਅੰਦਰ ਵੜ, ਆਪ ਆਪਣਾ ਆਸਣ ਲਾਇੰਦਾ। ਪੰਚ ਵਿਕਾਰਾ ਲਏ ਫੜ, ਜਗਤ ਤ੍ਰਿਸਨਾ ਮੇਟ ਮਿਟਾਇੰਦਾ। ਤੋੜਨਹਾਰਾ ਹੰਕਾਰੀ ਗੜ੍ਹ, ਨਾਮ ਖੰਡਾ ਇਕ ਚਮਕਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਨੇਤਰ ਨੈਣ ਨਜ਼ਰ ਨਾ ਆਇੰਦਾ। ਹਰਿਜਨ ਲਗਾਏ ਆਪਣੇ ਲੜ, ਏਕਾ ਪੱਲੂ ਹੱਥ ਰਖਾਇੰਦਾ। ਅਗਨੀ ਹਵਨ ਨਾ ਜਾਏ ਸੜ, ਮੜੀ ਗੋਰ ਨਾ ਕੋਈ ਦਬਾਇੰਦਾ। ਆਪਣੀ ਵਿਦਿਆ ਆਪੇ ਪੜ੍ਹ, ਗੁਰਮੁਖਾਂ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਸਾਲਸ ਨਾਉਂ ਧਰਾਇੰਦਾ। ਕਲਜੁਗ ਸਾਲਸ ਆਪ ਪ੍ਰਭ, ਆਪਣੀ ਦਇਆ ਕਮਾਇੰਦਾ। ਸੰਤ ਸੁਹੇਲੇ ਸਾਚੇ ਲੱਭ, ਦਰ ਘਰ ਸਾਚੇ ਮੇਲ ਮਿਲਾਇੰਦਾ। ਅੰਮ੍ਰਿਤ ਧਾਰਾ ਕਵਲ ਨੱੱਭ, ਬੂੰਦ ਸਵਾਂਤੀ ਆਪ ਚੁਆਇੰਦਾ। ਜਗਤ ਵਿਕਾਰਾ ਦੇਵੇ ਦੱਬ, ਤ੍ਰੈਗੁਣ ਮਾਇਆ ਭਾਰ ਉਠਾਇੰਦਾ। ਦਰਸ ਦਿਖਾਏ ਪਰਗਟ ਹੋ ਹੋ ਝੱਬ, ਜਿਸ ਜਨ ਆਪਣੀ ਦਇਆ ਕਮਾਇੰਦਾ। ਨਾਮ ਪਿਆਲਾ ਪਿਆਏ ਮਦਿ, ਦਿਵਸ ਰੈਣ ਖੁਮਾਰ ਰਖਾਇੰਦਾ। ਇਕ ਵਖਾਏ ਸਾਚਾ ਪਦ, ਅਮਰਾਪਦ ਮੇਲ ਮਿਲਾਇੰਦਾ। ਗੁਰਸਿਖਾਂ ਭਾਰ ਆਪਣੇ ਉਪਰ ਲੱਦ, ਸੀਸ ਜਗਦੀਸ ਆਪ ਉਠਾਇੰਦਾ। ਸੰਤ ਸੁਹੇਲੇ ਦਰ ਘਰ ਸਾਚੇ ਸਾਜਣ ਸੱਦ, ਸਾਚੀ ਸਿਖਿਆ ਸਿਖ ਸਮਝਾਇੰਦਾ। ਕਾਇਆ ਮਾਟੀ ਲਹਿਣਾ ਦੇਣਾ ਚੁੱਕੇ ਕਲ ਕੇ ਅੱਜ, ਥਿਰ ਕੋਈ ਰਹਿਣ ਨਾ ਪਾਇੰਦਾ। ਜੋ ਘੜਿਆ ਸੋ ਰਿਹਾ ਭੱਜ, ਘੜਨ ਭੰਨਣਹਾਰ ਆਪੇ ਵੇਸ ਵਟਾਇੰਦਾ। ਸਗਲਾ ਸੰਗ ਸ੍ਰਿਸ਼ਟ ਸਬਾਈ ਜਾਣਾ ਤਜ, ਜਗਤ ਕੁਟੰਬ ਨਾ ਕੋਈ ਰਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਦੇਵੇ ਸਾਚਾ ਵਰ, ਵਰ ਦਾਤਾ ਆਪ ਹੋ ਜਾਇੰਦਾ। ਵਰ ਦਾਤਾ ਭਗਵੰਤ, ਹਰਿ ਸੱਜਣ ਮੀਤ ਮੁਰਾਰਾ। ਹਰਿ ਸੱਜਣ ਵੇਖੇ ਸਾਚੇ ਸੰਤ, ਦੇਵੇ ਨਾਮ ਅਧਾਰਾ। ਲੋਕਮਾਤ ਬਣਾਏ ਸਾਚੀ ਬਣਤ, ਆਪੇ ਵਰਤੇ ਵਰਤਾਵੇ ਸਚ ਵਰਤਾਰਾ। ਲੇਖਾ ਜਾਣੇ ਜੀਵ ਜੰਤ, ਜੁਗ ਜੁਗ ਖੇਲ ਅਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪੇ ਜਾਣੇ ਆਪਣੀ ਧਾਰਾ। ਆਪਣੀ ਧਾਰ ਸਾਚੀ ਰੀਤੀ, ਹਰਿ ਸਾਚਾ ਆਪ ਚਲਾਇੰਦਾ । ਹਰਿ ਸੰਗਤ ਸਾਚੀ ਅਕੱਠੀ ਕੀਤੀ, ਇਕ ਅਕੱਠ ਵਖਾਇੰਦਾ। ਜੁਗ ਜੁਗ ਰਹੇ ਠੰਡੀ ਸੀਤੀ, ਸਾਂਤਕ ਸਤਿ ਵਰਤਾਇੰਦਾ। ਪਤਿਤ ਪਾਵਨ ਕਰੇ ਪਤਿਤ ਪੁਨੀਤੀ, ਸਿਰ ਆਪਣਾ ਹੱਥ ਰਖਾਇੰਦਾ। ਏਕਾ ਰੰਗ ਰੰਗਾਏ ਹਸਤ ਕੀਟੀ, ਏਕਾ ਰੂਪ ਜਣਾਇੰਦਾ। ਦੇਵੇ ਵਸਤ ਨਾਮ ਅਨਡੀਠੀ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਤ੍ਰੈਗੁਣ ਮਾਇਆ ਪੀਸਣ ਪੀਸੀ, ਪੀਸਣ ਪੀਸ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਹਰਿ ਸੰਗਤ ਏਕਾ ਰੰਗ ਰੰਗਾਇੰਦਾ। ਹਰਿ ਸੰਗਤ ਰੰਗ ਚਾੜ੍ਹੇ ਅਨਮੋਲ, ਲਾਲ ਰੰਗੀਲਾ ਰੰਗ ਰੰਗਾਈਆ। ਅੰਮ੍ਰਿਤ ਜਾਮ ਪਿਆਲਾ ਪਿਆਏ ਘੋਲ, ਗੁਰਮੁਖ ਮੁਖ ਆਪ ਪਿਆਈਆ। ਸੋ ਪੁਰਖ ਨਿਰੰਜਣ ਏਕਾ ਅੱਖਰ ਬੋਲ, ਹੰ ਬ੍ਰਹਮ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਵਖਾਈਆ। ਹਰਿ ਸੰਗਤ ਹਰਿ ਹਰਿ ਲੇਖ ਵਖਾਇਆ, ਕਲਜੁਗ ਮਾਇਆ ਪੜਦਾ ਲਾਹਿੰਦਾ। ਦਰ ਘਰ ਸਾਚੇ ਸਾਚਾ ਰੰਗ ਚੜ੍ਹਾਇਆ, ਉਤਰ ਕਦੇ ਨਾ ਜਾਇੰਦਾ। ਇਕ ਤ੍ਰਿਸਨਾ ਮੇਟ ਮਿਟਾਇਆ, ਸਚ ਭੰਡਾਰਾ ਆਪ ਵਰਤਾਇੰਦਾ। ਭਗਤ ਵਛਲ ਹਰਿ ਨਾਉਂ ਧਰਾਇਆ, ਨਿਹਕਰਮੀ ਕਰਮ ਕਮਾਇੰਦਾ। ਭੋਜਨ ਇਛਿਆ ਸਾਚੀ ਪਾਇਆ, ਲੋਕ ਪਰਲੋਕ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਚਵੀ ਮੱਘਰ ਰਾਹ ਤਕਾਇੰਦਾ। ਚਵੀ ਮੱਘਰ ਸਚ ਸੁਹਾਵਣਾ, ਹਰਿ ਸਾਚਾ ਖੇਲ ਖਿਲਾਈਆ। ਇਕੀ ਸਿਖਾਂ ਸਿਖ ਸਮਝਾਵਣਾ, ਗੁਰਮਤ ਇਕ ਦ੍ਰਿੜਾਈਆ। ਆਪਣੀ ਹੱਥੀਂ ਹਾਰ ਗੁੰਦਾਵਣਾ, ਕਲੀ ਕਲੀ ਆਪ ਮਹਿਕਾਈਆ। ਗਲ ਸਾਚੇ ਆਪ ਲਟਕਾਵਣਾ, ਗੁਰਮੁਖਾਂ ਮੇਲ ਮਿਲਾਈਆ। ਏਕਾ ਇਕੀ ਇਕ ਪਾਵਣਾ, ਸਾਚੀ ਸਿਖੀ ਵੇਸ ਵਟਾਈਆ। ਧੁਰ ਦੀ ਲਿਖੀ ਰੇਖ ਮਿਟਾਵਣਾ, ਆਪਣੀ ਰੇਖਾ ਆਪ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਵਦਾਸ ਚੁਮਾਰ ਮਿਟੇ ਲੇਖਾ, ਗੰਗ ਚਰਨ ਧੂੜ ਸਰਨਾਈਆ। ਸ਼ਿਵ ਜੀ ਵੇਖੇ ਜਟਾ ਜੂਟ, ਦਰ ਦਰਵੇਸਾ ਫੇਰਾ ਪਾਈਆ। ਪਾਰਬ੍ਰਹਮ ਪ੍ਰਭ ਕਰਿਆ ਵੇਸ, ਵੇਸ ਅਨੇਕਾ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਅਠ ਦਸ ਦਸ ਅੱਠ ਅੱਠ ਦਸ ਕਰੇ ਖੇਲ ਬੇਪਰਵਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਇਕੀ ਏਕਾ ਸਿਖੀ ਏਕਾ ਸੇਵ ਕਮਾਈਆ।