Granth 06 Likhat 049: 24 Faggan 2013 Bikarmi Gurmukh Singh de Greh Bhalai Pur Jila Amritsar

੨੪ ਫੱਗਣ ੨੦੧੩ ਬਿਕ੍ਰਮੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ ਜ਼ਿਲਾ ਅੰਮ੍ਰਿਤਸਰ

ਆਦਿ ਪੁਰਖ ਅਕਾਲ ਦੀਨ ਦਿਆਲਿਆ। ਗੁਰਮੁਖ ਵੇਖੇ ਸਾਚੇ ਲਾਲ, ਜੁਗ ਜੁਗ ਕਰੇ ਪ੍ਰਿਤਪਾਲਿਆ। ਫਲ ਲਗਾਏ ਕਾਇਆ ਡਾਲ੍ਹ, ਕਰੇ ਕਰਾਏ ਆਪ ਰਖਵਾਲਿਆ। ਦੀਪਕ ਜੋਤੀ ਮਸਤਕ ਥਾਲ, ਅੰਮ੍ਰਿਤ ਆਤਮ ਸਰ ਸਰੋਵਰ ਦਰ ਦਰਬਾਰੇ ਇਕ ਰਖਾ ਲਿਆ। ਨੇੜ ਨਾ ਆਏ ਕਾਲ ਮਹਾਂਕਾਲ, ਜੋਤੀ ਅਗਨੀ ਸੇਵਾਦਾਰ ਜਗਤ ਜਵਾਲਿਆ। ਭਾਗ ਲਗਾਏ ਕਾਇਆ ਖਾਲ, ਕਾਇਆ ਮੰਦਰ ਅੰਦਰ ਚਲੇ ਨਾਲ ਨਾਲਿਆ। ਤੋੜਨਹਾਰਾ ਜਗਤ ਜੰਜਾਲ, ਇਕ ਵਖਾਏ ਸੱਚੀ ਧਰਮਸਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਮਾਤ ਦਲਾਲਿਆ। ਜਗਤ ਦਲਾਲੀ ਆਪ ਕਰ, ਕਲਜੁਗ ਰਚਨ ਰਚਾਇੰਦਾ। ਭਗਤ ਰਖਵਾਲੀ ਆਪ ਕਰ, ਗੁਰਮੁਖ ਬਚਨ ਨਿਭਾਇੰਦਾ। ਸਾਚਾ ਮਾਲੀ ਆਪ ਬਣ, ਫੁਲ ਫੁਲਵਾੜੀ ਮਾਤ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਬਣਤ ਬਣਾਇੰਦਾ। ਜੁਗ ਜੁਗ ਬਣਤ ਬਣਾਵਣਹਾਰਾ, ਏਕਾ ਏਕ ਏਕੰਕਾਰਾ। ਆਪ ਆਪਣਾ ਰੂਪ ਵਟਾਵਣਹਾਰਾ। ਲੋਆਂ ਪੁਰੀਆਂ ਪਾਵੇ ਸਾਰਾ। ਹਰਿਜਨ ਸੋਏ ਮਾਤ ਜਗਾਵਣਹਾਰਾ। ਨਿਰਮਲ ਨੂਰ ਕਰੇ ਉਜਿਆਰਾ। ਨਾਦ ਅਨਾਦੀ ਅਨਹਦ ਤਾਲ ਵਜਾਵਣਹਾਰਾ। ਪੰਚਮ ਲਾਇਆ ਸੇਵਾਦਾਰਾ। ਦਸਮ ਦਵਾਰੀ ਮੇਲ ਮਿਲਾਵਣਹਾਰਾ, ਖੋਲ੍ਹੇ ਬੰਦ ਕਿਵਾੜਾ। ਆਤਮ ਸੇਜਾ ਇਕ ਵਿਛਾਵਣਹਾਰਾ, ਮੇਟ ਮਿਟਾਏ ਪੰਚਮ ਧਾੜਾ। ਨਾਰੀ ਕੰਤਾ ਸੰਤਾ ਰੁੱਤ ਬਸੰਤਾ ਪੁਰਖ ਅਬਿਨਾਸ਼ੀ ਆਪਣੇ ਅੰਕ ਲਗਾਵਣਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਬਹੱਤਰ ਨਾੜਾ। ਆਪ ਆਪਣਾ ਮੇਲ ਮਿਲਾਏ, ਗੁਰਮੁਖ ਸਾਚੀ ਨਾਰੀ। ਸਾਚੀ ਨਾਰੀ ਬੰਕ ਦਵਾਰ ਸੁਹਾਏ, ਪ੍ਰਭ ਪਾਇਆ ਪੁਰਖ ਅਪਾਰੀ। ਸਈਆਂ ਮੰਗਲ ਸਾਚਾ ਗਾਏ, ਫੂਲਣ ਬਰਖਾ ਅਪਰ ਅਪਾਰੀ। ਪੰਚਮ ਮੀਤਾ ਵਜਾਏ, ਮਰਦੰਗਾ ਸਹਿਜ ਧੁਨਕਾਰੀ। ਆਪ ਅਪਰੰਪਰ ਬੋਲ ਸੁਣਾਏ, ਛੰਦ ਸੁਹਾਗੀ ਰਾਮ ਮੁਰਾਰੀ। ਰਾਗ ਰਾਗਣੀ ਭੇਵ ਨਾ ਪਾਏ, ਛੱਤੀ ਰਾਗਾਂ ਵਸੇ ਬਾਹਰੀ। ਨਾਨਕ ਨਿਰਗੁਣ ਰਿਹਾ ਧਿਆਏ, ਮੰਗੇ ਮੰਗ ਦਰ ਭਿਖਾਰੀ। ਸਰਗੁਣ ਜੀਵ ਭੇਵ ਨਾ ਰਾਏ, ਭੁੱਲੇ ਭਰਮ ਗਵਾਰੀ। ਪੁਰਖ ਅਬਿਨਾਸ਼ੀ ਖੇਲ ਰਚਾਏ, ਵਡ ਦਾਤਾ ਹਰਿ ਸੰਸਾਰੀ। ਜੁਗ ਜੁਗ ਆਪਣਾ ਮੇਲ ਮਿਲਾਏ, ਭਗਤ ਭਗਵੰਤਾ ਜੋਤ ਅਧਾਰੀ। ਗੁਰੂ ਚੇਲੇ ਆਪ ਬਣਾਏ, ਆਪੇ ਵਸਿਆ ਸਭ ਤੋਂ ਬਾਹਰੀ। ਸੱਜਣ ਸੁਹੇਲ ਸਰਬ ਅਖਵਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਧਾਰੀ। ਆਪਣੀ ਧਾਰ ਚਲਾਵਣਹਾਰਾ, ਹਰਿ ਸਾਜਣ ਮੀਤ ਮੁਰਾਰਾ। ਕਲਜੁਗ ਰੇਖ ਮਿਟਾਵਣਹਾਰਾ, ਜੋਤੀ ਨੂਰ ਕਰੇ ਉਜਿਆਰਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਰੂਪ ਸਮਾਵਣਹਾਰਾ, ਖੇਲੇ ਖੇਲ ਅਪਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਤੇਰੀ ਅੰਤਮ ਵਾਰੀ। ਅੰਤਮ ਵਾਰੀ ਕਲਜੁਗ ਦਾਤ, ਹਰਿ ਸਾਚਾ ਵੇਖ ਵਖਾਇੰਦਾ। ਲੋਆਂ ਪੁਰੀਆਂ ਵੇਖੇ ਮਾਰ ਝਾਤ, ਲੱਖ ਚੁਰਾਸੀ ਦਿਸ ਨਾ ਆਇੰਦਾ। ਜਨ ਭਗਤਾਂ ਦੇਵੇ ਸਾਚੀ ਦਾਤ, ਆਤਮ ਬ੍ਰਹਮ ਜਣਾਇੰਦਾ। ਆਪੇ ਬੈਠਾ ਇਕ ਇਕਾਂਤ, ਸਚ ਕਿਰਿਆ ਕਰਮ ਕਮਾਇੰਦਾ। ਜੁਗ ਜੁਗ ਬੰਨ੍ਹੇ ਆਪਣਾ ਨਾਤ, ਕਰਮ ਧਰਮ ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਦੇਵੇ ਜਰਮ, ਆਪੇ ਮੇਟ ਮਿਟਾਇੰਦਾ। ਆਪ ਮਿਟਾਏ ਵਰਨ ਬਰਨ, ਏਕਾ ਸਰਨ ਜਣਾਇੰਦਾ। ਅਗੰਮ ਅਗੰਮਾ ਧਰਨੀ ਧਰਨ, ਧਰਤ ਧਵਲ ਆਕਾਸ਼ ਸਮਾਇੰਦਾ। ਆਪੇ ਹੋਇਆ ਕਰਨੀ ਕਰਨ, ਕਰਨ ਕਰਾਵਣਹਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਅੰਤਮ ਮੂਲ, ਲਹਿਣਾ ਦੇਣਾ ਮਾਤ ਚੁਕਾਇੰਦਾ। ਲਹਿਣਾ ਦੇਣਾ ਅੰਤਮ ਵਾਰ, ਹਰਿ ਸਾਚਾ ਆਪ ਚੁਕਾਇੰਦਾ। ਨਾਨਕ ਨਿਰਗੁਣ ਕਰੇ ਪੁਕਾਰ, ਸਰਗੁਣ ਝੋਲੀ ਪਾਇੰਦਾ। ਗੁਰ ਚੇਲਾ ਇਕ ਦਵਾਰ, ਸਾਚਾ ਚੇਲਾ ਆਪ ਬਣਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਤਨ ਗਾਤਰੇ ਆਪ ਲਟਕਾਇੰਦਾ। ਨੀਲਾ ਨੀਲੀ ਛੱਤੋਂ ਕਰੇ ਬਾਹਰ, ਕਲਗੀ ਤੋੜਾ ਸੀਸ ਟਿਕਾਇੰਦਾ। ਜੋਤੀ ਜੋੜਾ ਹਰਿ ਨਿਰੰਕਾਰ, ਸ਼ਬਦੀ ਡੰਕ ਵਜਾਇੰਦਾ। ਲੋਆਂ ਪੁਰੀਆਂ ਕਰੇ ਖ਼ਬਰਦਾਰ, ਬ੍ਰਹਮਾ ਸ਼ਿਵ ਆਪ ਉਠਾਇੰਦਾ। ਕਰੋੜ ਤੇਤੀਸਾ ਹਾਹਾਕਾਰ, ਸੁਰਪਤ ਰਾਜਾ ਇੰਦ ਕੁਰਲਾਇੰਦਾ। ਲੋਕਮਾਤ ਪ੍ਰਭ ਰਿਹਾ ਵਿਚਾਰ, ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਏਕਾ ਪੌੜਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਦਰ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਕਲਜੁਗ ਤੇਰਾ ਅੰਤਮ ਰੰਗ, ਲੱਖ ਚੁਰਾਸੀ ਆਪ ਚੜ੍ਹੰਨਿਆ। ਜੂਠਾ ਝੂਠਾ ਬਣਿਆ ਸੰਗ, ਮਾਇਆ ਮਮਤਾ ਮੋਹ ਹੰਕਾਰ ਆਪਣਾ ਭਾਰ ਬੰਨ੍ਹਿਆ। ਸਾਧ ਸੰਤ ਜੀਵ ਜੰਤ ਹੋਇਣ ਨੰਗ, ਮਿਲੇ ਨਾਮ ਨਾ ਕੋਈ ਧੰਨ ਧੰਨਿਆ। ਗੁਰ ਦਰ ਮੰਦਰ ਅੰਦਰ ਹੋਵੇ ਜੰਗ, ਨਾ ਕਿਸੇ ਵਸੇਰਾ ਛੱਪਰ ਛੰਨਿਆ। ਲਾੜੀ ਮੌਤ ਵਜਾਏ ਮਰਦੰਗ, ਧਰਮ ਰਾਏ ਦੇਵੇ ਡੰਨਿਆ। ਚਾਰੋਂ ਕੁੰਟ ਦਿਸੇ ਨੰਗ, ਸੰਗ ਮੁਹੰਮਦ ਚਾਰ ਯਾਰ, ਅੰਤਮ ਵੇਖੇ ਹੋਏ ਖੁਆਰ, ਨਾ ਕੋਈ ਬੇੜਾ ਬੰਨ੍ਹਿਆ। ਈਸਾ ਮੂਸਾ ਆਈ ਹਾਰ, ਜਗਤ ਜਗਦੀਸਾ ਮਾਰੇ ਮਾਰ, ਸ਼ਬਦ ਸਰੂਪੀ ਤੇਜ ਕਟਾਰ, ਗੁਰ ਗੋਬਿੰਦਾ ਰਿਹਾ ਚਲਾਏ ਵਾਲੀ ਹਿੰਦਾ ਖ਼ਬਰਦਾਰ, ਜੋ ਘੜਿਆ ਸੋ ਭੰਨਿਆ। ਲੱਖ ਚੁਰਾਸੀ ਕਰੇ ਨਿੰਦਾ, ਗੁਰਮੁਖ ਦਰ ਘਰ ਸਾਚੀ ਬਿੰਦਾ, ਪਾਰਬ੍ਰਹਮ ਆਤਮ ਤੋੜੇ ਵੱਜਾ ਜਿੰਦਾ, ਆਤਮ ਧਾਰ ਵਹਾਏ ਸਾਗਰ ਸਿੰਧਾ, ਸਾਚਾ ਰਾਗ ਸੁਣਾਏ ਕੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਵੇਖ ਘਰ, ਸ਼ਬਦ ਸਰੂਪੀ ਲਾਏ ਸਨ੍ਹਿਆ। ਕਲਜੁਗ ਤੇਰਾ ਬੰਕ ਦਵਾਰਾ, ਚਾਰੋਂ ਕੁੰਟ ਦਵਾਰਿਆ। ਨਾ ਕੋਈ ਜਾਣੇ ਜੀਵ ਗਵਾਰਾ, ਪਾਰਬ੍ਰਹਮ ਪ੍ਰਭ ਪਾਵੇ ਸਾਰਾ, ਦਿਵਸ ਰੈਣ ਕਰੇ ਵਿਚਾਰਿਆ। ਲੋਆਂ ਪੁਰੀਆਂ ਮਾਰੇ ਮਾਰਾ, ਨਿਹਕਲੰਕ ਨਰਾਇਣ ਨਰ ਅਵਤਾਰਾ, ਸਚ ਧਰਮ ਨਾ ਕੋਈ ਵਿਚਾਰਾ, ਮਿਲੇ ਮੇਲ ਨਾ ਹਰਿ ਨਿਰੰਕਾਰਿਆ। ਗੁਰਮੁਖ ਵਿਰਲੇ ਮੇਲਾ ਮੇਲਣਹਾਰ ਆਪ ਕਰਤਾਰਾ, ਜੁਗ ਜੁਗ ਮੇਲ ਮਿਲਾ ਰਿਹਾ। ਵੇਖਣ ਆਇਆ ਜਗਤ ਦਵਾਰਾ, ਆਪ ਆਪਣੀ ਬਣਤ ਬਣਾ ਰਿਹਾ। ਨੀਲਾ ਕਰੇ ਚਰਨ ਨਿਮਸਕਾਰਾ, ਦਿਸ ਕਿਸੇ ਨਾ ਆ ਰਿਹਾ। ਗੋਬਿੰਦ ਕਾਇਆ ਖੇਲ ਅਪਾਰਾ, ਸੰਬਲ ਨਗਰੀ ਧਾਮ ਸੁਹਾ ਰਿਹਾ। ਲੇਖਾ ਲਿਖੇ ਦਸਮ ਦਵਾਰਾ, ਗੁਰ ਦਸਵੇਂ ਜੋਤ ਜਗਾ ਰਿਹਾ। ਆਪੇ ਘਾੜਨ ਘੜਨੇਹਾਰਾ, ਆਪੇ ਮੇਟ ਮਿਟਾ ਰਿਹਾ। ਸਾਚੇ ਪੌੜੇ ਚੜ੍ਹਨੇਹਾਰਾ, ਸੋਹੰ ਪੌੜਾ ਇਕ ਲਗਾ ਰਿਹਾ। ਅੰਦਰ ਮੰਦਰ ਆਪੇ ਵੜਨੇਹਾਰਾ, ਸਾਚਾ ਮੰਦਰ ਇਕ ਸੁਹਾ ਰਿਹਾ। ਗੁਰਮੁਖ ਸਾਚੇ ਫੜਨੇਹਾਰਾ, ਦਿਵਸ ਰੈਣ ਜਗਾ ਰਿਹਾ। ਲੱਖ ਚੁਰਾਸੀ ਨਾਲ ਲੜਨੇਹਾਰਾ, ਦਿਸ ਕਿਸੇ ਨਾ ਆ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਦਰ, ਬੇਮੁਖਾਂ ਗੂੜ੍ਹੀ ਨੀਂਦ ਸਵਾ ਰਿਹਾ। ਬੇਮੁਖ ਸੋਏ ਗੂੜ੍ਹੀ ਨੀਂਦ, ਕਲਜੁਗ ਆਪ ਸਵਾਇੰਦਾ। ਕਲਜੁਗ ਤੇਰੀ ਅੰਧੇਰੀ ਰਾਤ, ਮਾਤ ਪਿਤ ਨਾ ਕੋਈ ਉਠਾਇੰਦਾ। ਰਸਨ ਵਿਕਾਰਾ ਸਾਚਾ ਨਾਤ, ਗੁਰ ਮੰਤਰ ਨਾ ਕੋਈ ਜਣਾਇੰਦਾ। ਵੇਲੇ ਅੰਤ ਨਾ ਕੋਈ ਪੁੱਛੇ ਵਾਤ, ਰਾਏ ਧਰਮ ਵੇਖ ਵਖਾਇੰਦਾ। ਅੰਤਮ ਲਹਿਣਾ ਦੇਣਾ ਚੁੱਕਣਾ ਦਿਵਸ ਰਾਤ, ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਉਚੇ ਮੰਦਰ ਗੁਰ ਦਰ ਮਸਜਿਦ ਫੋਲ ਫੁਲਾਇੰਦਾ। ਲੁਕਿਆ ਰਹਿਣ ਨਾ ਦੇਵੇ ਕੋਈ ਫੋਲ ਫੁਲਾਵੇ ਚਾਰੇ ਕੂਟਾਂ, ਰਸਨਾ ਤੀਰ ਏਕਾ ਛੂਟਾ, ਨਾ ਕੋਈ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਾਇਆ ਰਹਿਣ ਨਾ ਦੇਵੇ ਕੋਈ ਬੂਟਾ, ਆਪਣੀ ਹੱਥੀਂ ਜੜ੍ਹ ਪੁਟਾਇੰਦਾ। ਪੰਜ ਤਤ ਤਨ ਸਾਜਿਆ, ਜਗਤ ਜੁਗਤ ਅਪਾਰ। ਬਣਤ ਬਣਾਏ ਗਰੀਬ ਨਿਵਾਜਿਆ, ਖੋਲ੍ਹੇ ਨੌ ਦਵਾਰ। ਮਨ ਮਤ ਬੁੱਧ ਰੱਖੇ ਲਾਜਿਆ, ਪੰਚਮ ਤਤ ਕਰਾਏ ਪਿਆਰ। ਆਪੇ ਮਾਰਨਹਾਰਾ ਆਵਾਜਿਆ, ਕਰੇ ਕਰਾਏ ਖ਼ਬਰਦਾਰ। ਆਪ ਚੜ੍ਹਾਏ ਸ਼ਬਦ ਘੋੜੇ ਸਾਚੇ ਤਾਜਿਆ, ਆਪੇ ਹੋਣਾ ਪਹਿਰੇਦਾਰ। ਆਪੇ ਨੰਗੀ ਪੈਰੀਂ ਫਿਰੇ ਭਾਜਿਆ, ਗੁਰਮੁਖਾਂ ਦਰ ਦਵਾਰ। ਆਪੇ ਰੱਖਣਹਾਰਾ ਲਾਜਿਆ, ਜੁਗ ਜੁਗ ਰਿਹਾ ਪੈਜ ਸਵਾਰ। ਚਰਨ ਕਵਲਾਂ ਏਕਾ ਲਾਗਿਆ, ਸੁਰਤ ਸਵਾਣੀ ਹੋਈ ਉਜਿਆਰ। ਗੁਰ ਸ਼ਬਦ ਦਰ ਪੰਚਮ ਦੇਵੇ ਆਵਾਜ਼ਿਆ, ਨੇਤਰ ਨੈਣ ਦਏ ਉਘਾੜ। ਮੇਲ ਮਿਲਾਏ ਰਾਜਨ ਰਾਜਿਆ ਸਾਚੇ ਸਚ ਦਵਾਰ। ਆਪੇ ਪਰਦਾ ਰਿਹਾ ਕਾਜਿਆ, ਆਪੇ ਖੋਲ੍ਹੇ ਬੰਦ ਕਿਵਾੜ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਸਾਚਾ ਮੇਲੇ ਸਾਜਨ ਸਾਜਿਆ। ਗੁਰ ਗੋਬਿੰਦ ਹਰਿ ਸ਼ਬਦ ਹੈ, ਸ਼ਬਦ ਰੂਪ ਸਮਾਏ। ਕਿਆ ਕੋਈ ਕਰੇ ਨਿੰਦ ਹੈ, ਨਿੰਦਕ ਨਿੰਦਿਆ ਮੁੱਖ਼ ਫਿਰਾਏ। ਹਰਿਜਨ ਆਪ ਬਣਾਏ ਸਾਚੀ ਬਿੰਦ ਹੈ, ਜੁਗ ਜੁਗ ਆਪੇ ਰਿਹਾ ਮਿਲਾਏ। ਮੇਟ ਮਿਟਾਵਣਹਾਰਾ ਸਗਲੀ ਚਿੰਦ ਹੈ, ਆਤਮ ਦਰਸੀ ਦਰਸ ਦਿਖਾਏ। ਜੋਧਾ ਸੂਰਾ ਹਰਿ ਮਰਗਿੰਦ ਹੈ, ਜਨ ਭਗਤਾਂ ਰਿਹਾ ਤਰਸ ਕਮਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਸੰਤ ਦੁਲਾਰ ਦੇ ਮਤ ਰਿਹਾ ਸਮਝਾਏ। ਗੁਰ ਗੋਬਿੰਦੇ ਬਣਤ ਬਣਾਈ, ਮਿਲਿਆ ਮੇਲ ਹਰਿ ਨਿਰੰਕਾਰਿਆ। ਸਾਧ ਸੰਤ ਕਰੇ ਜਣਾਈ, ਸ਼ਬਦ ਸਰੂਪੀ ਵਾਰੋ ਵਾਰਿਆ। ਰੂਪ ਅਨੂਪਾ ਆਪ ਵਟਾਈ, ਸ਼ਾਹੋ ਭੂਪਾ ਆਪ ਅਖਵਾ ਰਿਹਾ। ਸਤਿ ਸਰੂਪਾ ਸੋ ਧੁਨ ਉਪਜਾਈ, ਆਤਮ ਸੁਨ ਤੁੜਾ ਰਿਹਾ। ਗੁਣ ਅਵਗੁਣ ਵੇਖ ਵਖਾਈ, ਪੂਰਬ ਲਹਿਣਾ ਆਪ ਚੁਕਾ ਰਿਹਾ। ਸਰਗੁਣ ਨਿਰਗੁਣ ਖੇਲ ਰਚਾਈ, ਰਚਣਹਾਰਾ ਆਪ ਅਖਵਾ ਰਿਹਾ। ਕਾਇਆ ਕੋਟ ਗੜ੍ਹ ਬਣਾਈ, ਨਿਰਮਲ ਜੋਤੀ ਆਪ ਟਿਕਾ ਰਿਹਾ। ਸੀਸ ਧੜ ਨਾ ਵੇਖ ਵਖਾਈ, ਕਲਗੀ ਤੋੜਾ ਆਪ ਲਗਾ ਰਿਹਾ। ਜੋਤੀ ਜੋੜਾ ਹਰਿ ਰਘੁਰਾਈ, ਗੁਰ ਸ਼ਬਦੀ ਵੇਖ ਵਖਾ ਰਿਹਾ। ਇੱਕੀ ਜੇਠ ਦਏ ਵਡਿਆਈ, ਵਿਛੜੇ ਫੇਰ ਮਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਭਗਤ ਵਰ, ਜਗਤ ਵਿਦਿਆ ਮੂਲ ਚੁਕਾ ਰਿਹਾ। ਦਾਨੀ ਦਾਤਾ ਆਪ ਪ੍ਰਭ, ਦੇਵਣਹਾਰ ਦਾਤਾਰ। ਸਰਬ ਗਿਆਤਾ ਆਪ ਪ੍ਰਭ, ਭਰੇ ਸ਼ਬਦ ਭੰਡਾਰ। ਨਾਤਾ ਬਿਧਾਤਾ ਆਪ ਪ੍ਰਭ, ਚਰਨ ਕਵਲ ਪਿਆਰ। ਪਿਤਾ ਮਾਤਾ ਆਪ ਪ੍ਰਭ, ਪੂਤ ਸਪੂਤਾ ਕਰੇ ਪਿਆਰ। ਅੰਧ ਅੰਧੇਰ ਆਪ ਪ੍ਰਭ, ਨੂਰੋ ਨੂਰ ਹੋਏ ਉਜਿਆਰ। ਹਰ ਘਟ ਪਸਾਰਾ ਆਪ ਪ੍ਰਭ, ਆਪੇ ਵਸਿਆ ਸਭ ਤੋਂ ਬਾਹਰ। ਤੀਰਥ ਤਟ ਕਿਨਾਰਾ ਆਪ ਪ੍ਰਭ, ਆਪੇ ਢਾਹੇ ਲਏ ਉਸਾਰ। ਸਾਚਾ ਹੱਟ ਵਣਜਾਰਾ ਆਪ ਪ੍ਰਭ, ਆਪੇ ਵਣਜ ਕਰੇ ਵਪਾਰ। ਖੇਲੇ ਖੇਲ ਬਾਜੀਗਰ ਨਟ ਆਪ ਪ੍ਰਭ, ਸਵਾਂਗੀ ਸਵਾਂਗ ਕਰੇ ਵਰਤਾਰ। ਆਪੇ ਗੇੜਨਹਾਰਾ ਉਲਟੀ ਲੱਠ ਆਪ ਪ੍ਰਭ, ਜੁਗ ਜੁਗ ਮਾਤ ਲਏ ਅਵਤਾਰ। ਲੱਖ ਚੁਰਾਸੀ ਕਰੇ ਭੱਠ ਆਪ ਪ੍ਰਭ, ਗੁਰਮੁਖ ਸਾਚੇ ਲਏ ਉਭਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵੇਖੇ ਆਤਮ ਘਰ, ਪਹਿਲੀ ਚੇਤਰ ਦਿਵਸ ਵਿਚਾਰ। ਆਤਮ ਘਰ ਸਚ ਅਸਥਾਨ, ਹਰਿ ਸਾਚੇ ਆਪ ਸੁਹਾਇਆ। ਆਪੇ ਜਾਣੇ ਜਾਣੀ ਜਾਣ, ਦੂਸਰ ਕੋਇ ਭੇਵ ਨਾ ਰਾਇਆ। ਪੰਚਮ ਬਹਿ ਬਹਿ ਸਾਰੇ ਗਾਣ, ਤਾਲ ਤਲਵਾੜਾ ਰਿਹਾ ਵਜਾਇਆ। ਪਵਣ ਪਵਣੀ ਸੇਵ ਕਮਾਣ, ਤਾਲ ਸੁਹਾਵਾ ਰਿਹਾ ਸੁਹਾਇਆ। ਚਾਰੇ ਕੁੰਟਾਂ ਵੇਖ ਵਖਾਨ, ਦਹਿ ਦਿਸ਼ਾ ਫੇਰਾ ਪਾਇਆ। ਕਾਇਆ ਮੰਦਰ ਅੰਦਰ ਸਚ ਮਕਾਨ, ਹਰਿ ਮੰਦਰ ਆਪ ਸੁਹਾਇਆ। ਦਰ ਦਰਵਾਜ਼ੇ ਦਰ ਦਰਬਾਨ, ਹਰਿ ਸਾਚਾ ਆਪ ਅਖਵਾਇਆ। ਅੱਠੇ ਪਹਿਰ ਨਿਗਾਹਬਾਨ, ਸੇਵਕ ਸੇਵਾ ਰਿਹਾ ਕਮਾਇਆ। ਗੁਰਮੁਖਾਂ ਵੇਖੇ ਮਾਰ ਧਿਆਨ, ਸਾਚੀ ਕੂਟ ਫੋਲ ਫੁਲਾਇਆ। ਨਿਸ਼ਅੱਖਰ ਵੱਖਰ ਸਾਰੇ ਗਾਣ, ਰਸਨਾ ਰਸਕ ਰਸ ਨਾ ਆਇਆ। ਆਪੇ ਹੋਏ ਮਿਹਰਵਾਨ, ਜਨ ਭਗਤਾਂ ਲਏ ਜਗਾਇਆ। ਧੁਰਦਰਗਾਹੀ ਦੇਵੇ ਇਕ ਨਿਸ਼ਾਨ, ਆਪ ਆਪਣਾ ਨਾਉਂ ਜਪਾਇਆ। ਕਲਜੁਗ ਅੰਤਮ ਮੇਟ ਮਿਟਾਨ, ਸਤਿਜੁਗ ਸਾਚਾ ਦਏ ਝੁਲਾਇਆ। ਸੋਹੰ ਸੋ ਬ੍ਰਹਮ ਗਿਆਨ, ਧੁਰ ਫਰਮਾਣ ਰਹੇ ਜਣਾਇਆ। ਤੀਰ ਨਿਰਾਲਾ ਵੱਜੇ ਬਾਣ, ਬਜਰ ਕਪਾਟੀ ਪਾਰ ਕਰਾਇਆ। ਪੰਚਾਂ ਕਰੇ ਪੁਣ ਛਾਣ, ਪੰਚਮ ਮੇਲ ਮਿਲਾਇਆ। ਏਕਾ ਦੇਵੇ ਨਾਮ ਬਿਬਾਣ, ਹਰਿਜਨ ਸਾਚੇ ਲਏ ਚੜ੍ਹਾਇਆ। ਪਹਿਲੀ ਚੇਤਰ ਕਰ ਪਛਾਣ, ਭਾਂਡੇ ਕਾਚੇ ਦਏ ਭੰਨਾਇਆ। ਸਾਚਾ ਮੰਦਰ ਉਚ ਮਹਾਨ, ਦਸਮ ਦਵਾਰੀ ਦਏ ਵਖਾਇਆ। ਆਤਮ ਸੇਜਾ ਇਕ ਮਹਾਨ, ਸ਼ਬਦ ਰੰਗੀਲਾ ਪਲੰਘ ਵਿਛਾਇਆ। ਜੋਤ ਸਰੂਪੀ ਹਰਿ ਭਗਵਾਨ, ਆਪੇ ਬੈਠ ਡਗਮਗਾਇਆ। ਗੁਰਮੁਖ ਨਾਰੀ ਬਾਲ ਨਾਦਾਨ, ਸਾਚਾ ਪੱਲੂ ਨਾਮ ਫੜਾਇਆ। ਆਪ ਰਖਾਏ ਚਰਨ ਧਿਆਨ, ਸਾਚਾ ਮਾਰਗ ਇਕ ਰਖਾਇਆ। ਸਾਚਾ ਮੇਲਾ ਮੇਲ ਮਿਲਾਨ, ਘਰ ਸਾਚੇ ਮੇਲ ਮਿਲਾਇਆ। ਦਰ ਘਰ ਪਾਇਆ ਸ਼ਬਦ ਜਵਾਨ, ਨਾ ਮਰੇ ਨਾ ਜਾਇਆ। ਨਾਰੀ ਕੰਤਾ ਏਕਾ ਥਾਨ, ਏਕਾ ਰੰਗ ਰੰਗਾਇਆ। ਸਈਆਂ ਮੰਗਲ ਸਾਚਾ ਗਾਣ, ਪੰਚਮ ਰਾਗ ਅਲਾਇਆ। ਵਿਛੜ ਕਦੇ ਨਾ ਜਾਣ, ਸਾਚਾ ਮੇਲਾ ਮੇਲ ਮਿਲਾਇਆ। ਦਸਮ ਦਵਾਰੀ ਭੂਮਿਕਾ ਅਸਥਾਨ, ਹਰਿ ਸਾਚੇ ਸ਼ਾਹੋ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਨੁਹਾਏ ਸਾਚੇ ਸਰ, ਚਰਨ ਧੂੜ ਇਕ ਇਸ਼ਨਾਨ ਕਰਾਇਆ। ਚਰਨ ਧੂੜ ਸਚ ਇਸ਼ਨਾਨਾ, ਜੁਗ ਜੁਗ ਆਪ ਕਰਾਇੰਦਾ। ਆਤਮ ਦੇਵੇ ਬ੍ਰਹਮ ਗਿਆਨਾ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਸੋਹੰ ਮਾਰੇ ਤੀਰ ਨਿਸ਼ਾਨਾ, ਦੂਈ ਦਵੈਤੀ ਮੇਟ ਮਿਟਾਇੰਦਾ। ਹੱਥੀਂ ਬੰਨ੍ਹੇ ਗਾਨਾ, ਸ਼ਰਅ ਸ਼ਰਾਇਤੀ ਵੇਖ ਵਖਾਇੰਦਾ। ਰਾਗ ਸੁਣਾਏ ਏਕਾ ਗਾਣਾ, ਸੁਨ ਮੁਨ ਤੁੜਾਇੰਦਾ। ਆਪਣੀ ਕਰਾਏ ਆਪ ਪਛਾਣਾ, ਗੁਰਮੁਖ ਚੁਣ ਚੁਣ ਆਪ ਜਗਾਇੰਦਾ। ਦਰ ਦਵਾਰੇ ਦੇਵੇ ਮਾਣਾ, ਹਉਮੇ ਹੰਗਤਾ ਰੋਗ ਮਿਟਾਇੰਦਾ। ਚਰਨ ਪ੍ਰੀਤੀ ਸਚ ਧਿਆਨਾ, ਅੱਠ ਸੱਠ ਡੇਰਾ ਢਾਹਿੰਦਾ। ਅੰਤਮ ਵੇਲਾ ਵੇਦ ਪੁਰਾਨਾਂ, ਅੰਜੀਲ ਕੁਰਾਨਾਂ ਵਕਤ ਚੁਕਾਇੰਦਾ। ਰਾਗ ਛਤੀਸਾ ਗਾਇਣ ਗਾਣਾ, ਗੋਬਿੰਦ ਰੂਪ ਵਟਾਇੰਦਾ। ਖਾਣੀ ਬਾਣੀ ਹੋਏ ਹੈਰਾਨਾ, ਸਾਗਰ ਸਿੰਧ ਵਹਾਇੰਦਾ। ਧਰਮ ਝੁਲਾਏ ਇਕ ਨਿਸ਼ਾਨਾ, ਰੰਗ ਸਤ ਰੰਗਾਇੰਦਾ। ਲਿਖੇ ਲੇਖ ਆਪ ਮਹਾਨਾ, ਅੱਖਰ ਵੱਖਰ ਵੇਖ ਵਖਾਇੰਦਾ। ਪਰਗਟ ਹੋਏ ਵਾਲੀ ਦੋ ਜਹਾਨਾਂ, ਰੋੜੀ ਸੱਖਰ ਚਰਨ ਛੁਹਾਇੰਦਾ। ਮੁਹੰਮਦ ਮੁਹੰਮਦੀ ਮੇਲ ਮਿਲਾਨਾ, ਚਾਰ ਯਾਰਾਂ ਭੇਵ ਖੁਲ੍ਹਾਇੰਦਾ। ਹੱਥੀਂ ਮਹਿੰਦੀ ਮੌਲੀ ਗਾਨਾ, ਨੀਲਾ ਚੋਲਾ ਤਨ ਛੁਹਾਇੰਦਾ। ਅਮਾਮ ਮਹਿੰਦੀ ਸਚ ਸੁਲਤਾਨਾਂ, ਖ਼ੈਬਰ ਪਾਰ ਕਰਾਇੰਦਾ। ਐਲੀ ਸ਼ਾਹ ਹੋਏ ਹੈਰਾਨਾ, ਮੱਕਾ ਕਾਅਬਾ ਵੇਖ ਵਖਾਇੰਦਾ। ਚਰਨ ਲਗਾਏ ਸ਼ਾਹ ਅਰਬਾਨਾ, ਇਰਾਕ ਇਰਾਨਾ ਡੇਰਾ ਢਾਹਿੰਦਾ। ਮੁਖ ਨਕਾਬ ਇਕ ਰਖਾਨਾ, ਨੇਤਰ ਨੈਣ ਛੁਪਾਇੰਦਾ। ਸੋਹੰ ਮਾਰੇ ਤੀਰ ਨਿਸ਼ਾਨਾ, ਪੀਰਨ ਪੀਰ ਮਿਟਾਇੰਦਾ। ਦਸਤਗੀਰ ਹੋਏ ਹੈਰਾਨਾ, ਹਕੀਰ ਸ਼ਾਹ ਫਕੀਰ ਫੜਾਇੰਦਾ। ਆਪੇ ਹੋਏ ਬੇਪਛਾਨਾ, ਬੇਐਬ ਪਰਵਰਦਿਗਾਰ ਅਖਵਾਇੰਦਾ। ਮਹਿਬਾਨ ਬੀਦੋ ਰਹਿਮਾਨ ਰਹਿਮਾਨਾ, ਰਹਿਮਤ ਰਸੂਲ ਨਾ ਕੋਈ ਜਣਾਇੰਦਾ। ਅਲ੍ਹਾ ਰਾਣੀ ਵੇਖੇ ਮਾਰ ਧਿਆਨਾ, ਹੱਜ ਕਬੂਲ ਨਾ ਕੋਈ ਕਰਾਇੰਦਾ। ਪੰਚਮ ਰੋਵਣ ਜਗਤ ਸ਼ੈਤਾਨਾ, ਧੀਰਜ ਧੀਰਜ ਨਾ ਕੋਈ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੁਹਾਏ ਇਕ ਦਰ, ਦਰ ਦਰਬਾਨਾ ਆਪ ਅਖਵਾਇੰਦਾ। ਅੱਲਾ ਰਾਣੀ ਤਨ ਸ਼ਿੰਗਾਰ, ਕਲਜੁਗ ਅੰਤ ਸ਼ਿੰਗਾਰਿਆ। ਮਨਮਤ ਨਾਲ ਹੰਕਾਰ, ਕਰੇ ਇਕ ਪਿਆਰਿਆ। ਸੰਗ ਮੁਹੰਮਦ ਚਾਰ ਯਾਰ, ਈਸਾ ਮੂਸਾ ਵੇਖ ਵਿਚਾਰਿਆ। ਕਲਜੁਗ ਹੋਇਆ ਪਹਿਰੇਦਾਰ, ਆਪ ਉਠਾਏ ਕਰੇ ਖ਼ਬਰਦਾਰਿਆ। ਧਰਤਮਾਤ ਰਹੀ ਵਿਚਾਰ, ਘਰ ਸਾਚੇ ਕਰੇ ਪੁਕਾਰਿਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਕਲਜੁਗ ਰੈਣ ਹੋਈ ਅੰਧਿਆਰਿਆ। ਜੂਠਾ ਝੂਠਾ ਪਸਰ ਪਸਾਰ, ਨਾ ਕੋਈ ਦੀਸੇ ਸਚ ਦਵਾਰਿਆ। ਪੀਰ ਫ਼ਕੀਰਾਂ ਆਈ ਹਾਰ, ਅਹਿਨਲ ਹੱਕ ਨਾ ਕੋਈ ਵਿਚਾਰਿਆ। ਮੁੱਲਾ ਸ਼ੇਖ਼ ਕਾਜ਼ੀ ਰੋਵਣ ਧਾਹਾਂ ਮਾਰ, ਅੱਲਾ ਹੂ ਹੂ ਏਕਾ ਨਾਰਿਆ। ਪੀਰ ਦਸਤਗੀਰ ਸੁੱਤੇ ਪੈਰ ਪਸਾਰ, ਤੂੰ ਤੂੰ ਮਨੋਂ ਵਿਸਾਰਿਆ। ਚੁੱਕਿਆ ਨਾ ਜਾਏ ਮੈਥੋਂ ਭਾਰ, ਲੱਖ ਚੁਰਾਸੀ ਜੀਵ ਗਵਾਰਿਆ। ਪਰਗਟ ਹੋ ਵਿਚ ਸੰਸਾਰ, ਨਾਨਕ ਗੋਬਿੰਦ ਲੇਖ ਲਿਖਾ ਰਿਹਾ। ਸ਼ਬਦ ਖੰਡਾ ਤੇਜ਼ ਕਟਾਰ, ਆਪ ਆਪਣਾ ਲਏ ਸਵਾਰਿਆ। ਬ੍ਰਹਿਮੰਡ ਖੰਡ ਜੇਰਜ ਅੰਡ ਪਾਇਣ ਸਾਰ, ਉਤਭੁਜ ਸੇਤਜ ਪਾਰ ਕਿਨਾਰ, ਨਾਰ ਦੁਹਾਗਣ ਦੀਸੇ ਰੰਡ, ਲੱਖ ਚੁਰਾਸੀ ਸੰਤ ਕੰਤ ਨਾ ਕੋਈ ਹੰਢਾ ਰਿਹਾ। ਕੂੜ ਕੁੜਿਆਰਾ ਭੇਖ ਪਖੰਡ, ਘਰ ਘਰ ਬੈਠਾ ਕਰ ਪਸਾਰਿਆ। ਨਿਹਕਲੰਕਾ ਤੇਰੀ ਵੰਡ, ਸਾਚਾ ਲੇਖਾ ਆਪ ਲਿਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਪਹਿਲੀ ਚੇਤਰ ਨੌ ਖੰਡ ਪ੍ਰਿਥਮੀ ਵੇਖੇ ਖੇਤਰ, ਲੇਖਾ ਆਪਣੇ ਹੱਥ ਰਖਾ ਰਿਹਾ। ਨਾ ਕੋਈ ਜਾਣੇ ਧਾਰੀ ਕੇਸਾ, ਮੂੰਡ ਮੁੰਡਾਏ ਦਿਸ ਨਾ ਆਇੰਦਾ। ਕਲਜੁਗ ਤੇਰਾ ਅੰਤਮ ਵੇਸਾ, ਨਰ ਨਰੇਸ਼ਾ ਆਪ ਕਰਾਇੰਦਾ। ਮੇਲ ਮਿਲਾਇਆ ਦਸ ਦਸਮੇਸ਼ਾ, ਦਹਿ ਦਿਸ਼ਾ ਵੇਖ ਵਖਾਇੰਦਾ। ਭੇਵ ਨਾ ਪਾਇਣ ਬ੍ਰਹਮਾ ਸ਼ਿਵ ਗਣੇਸ਼ਾ, ਦਰ ਦਰਵੇਸ਼ਾ ਸੀਸ ਝੁਕਾਇੰਦਾ। ਜੋਤ ਸਰੂਪੀ ਹਰਿ ਪਰਵੇਸ਼ਾ, ਆਪ ਆਪਣੀ ਕਲ ਵਰਤਾਇੰਦਾ। ਦੋ ਜਹਾਨਾਂ ਨਰ ਨਰੇਸ਼ਾ, ਸ੍ਰਿਸ਼ਟ ਸਬਾਈ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਭਗਤੀ ਵਰ, ਦੇ ਮਤ ਪੰਜ ਤਤ ਆਪ ਸਮਝਾਇੰਦਾ।

Leave a Reply

This site uses Akismet to reduce spam. Learn how your comment data is processed.