੧੯ ਮੱਘਰ ੨੦੧੧ ਬਿਕ੍ਰਮੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ ਜ਼ਿਲਾ ਅੰਮ੍ਰਿਤਸਰ
ਹਰਿ ਸ਼ਬਦ ਜਗਤ ਜਗਦੀਸ਼। ਨੌਂ ਅਠਾਰਾਂ ਬਾਰਾਂ ਤੀਸ। ਚੁੱਕੇ ਭੇਵ ਰਾਗ ਛਤੀਸ। ਕਲਜੁਗ ਵੇਸ ਬੀਸ ਇਕੀਸ। ਛਤਰ ਝੁੱਲੇ ਹਰਿ ਸਾਚੇ ਸੀਸ। ਸਰਨ ਲਗਾਏ ਹਰਿ ਰਘੁਰਾਏ ਮੂਸ ਈਸ। ਕੁਰਾਨ ਅੰਜ਼ੀਲ ਰਹਿਣ ਨਾ ਪਾਏ, ਸੋਹੰ ਸ਼ਬਦ ਸਚ ਹਦੀਸ। ਥਾਣਾ ਤਹਿਸੀਲ ਸਰਬ ਮਿਟ ਜਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਏ, ਨਾ ਕੋਈ ਕਰੇ ਰੀਸ। ਕਲ ਕਲੰਦਰ, ਕਲ ਜਾਮਾ ਪਾਇਆ। ਜਗੀ ਜੋਤ ਅੰਦਰੇ ਅੰਦਰ, ਗੁਰਦਵਾਰੇ ਮੰਦਰ, ਕਿਸੇ ਹੱਥ ਨਾ ਆਇਆ। ਲੱਖ ਚੁਰਾਸੀ ਭੌਂਦੇ ਬੰਦਰ, ਗੋਰਖ ਮਛੰਦਰ, ਉਚੇ ਟਿੱਲੇ ਆਸਣ ਲਾਇਆ। ਆਤਮ ਵੱਜਾ ਹੰਕਾਰੀ ਜੰਦਰ, ਅੰਤਮ ਕਲ ਨਾ ਕੋਇ ਤੁੜਾਇਆ। ਰੈਣ ਅੰਧੇਰੀ ਡੂੰਘੀ ਕੰਦਰ, ਸਾਕ ਸੈਣ ਨਾ ਕੋਈ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਪਕ ਜੋਤੀ ਇਕ ਜਗਾਇਆ। ਦੀਪਕ ਜੋਤੀ ਹਰਿ ਪ੍ਰਕਾਸ਼। ਗੁਰਮੁਖ ਹਿਰਦੇ ਰੱਖੇ ਵਾਸ। ਅਲਖ ਨਾ ਲਖੇ, ਹਰਿ ਸ਼ਬਦ ਸਵਾਸ। ਪਤਿ ਮਾਤ ਰੱਖੇ ਹੋਇਆ ਦਾਸ। ਚਾਰ ਕੁੰਟ ਭੌਂਦੇ ਵੇਖੇ, ਲੇਖਾ ਦੇਣਾ ਦਸ ਮਾਸ। ਚਾਰੇ ਕੁੰਟਾਂ ਹੋਣ ਸਖੇ, ਉਲਟੇ ਰੁੱਖ ਗਰਭਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਪੀਰ ਔਲੀਏ ਰਾਹ ਸਾਚਾ ਦੱਸੇ, ਮਿਲੇ ਮੇਲ ਹਰਿ ਅਬਿਨਾਸ਼। ਹਰਿ ਅਬਿਨਾਸ਼ੀ ਮੇਲ ਮਿਲਾਇੰਦਾ। ਪੁਰਖ ਅਬਿਨਾਸ਼ੀ ਜੋਤੀ ਨੂਰ ਇਕ ਕਰਾਇੰਦਾ। ਘਨਕ ਪੁਰ ਵਾਸੀ, ਸ਼ਬਦ ਧਾਰ ਵਿਚ ਸੰਸਾਰ, ਏਕਾ ਏਕ ਰਖਾਇੰਦਾ। ਮੇਟ ਮਿਟਾਏ ਮਦਿਰਾ ਮਾਸੀ, ਸ਼ਬਦ ਸਵਾਸੀ ਚਰਨ ਰਖਾਇੰਦਾ। ਭੁੱਲੇ ਰੁਲੇ ਜੀਵ ਕਰਨ ਹਾਸੀ, ਛੱਬੀ ਪੋਹ ਬਣਤ ਬਣਾਇੰਦਾ। ਚਾਰ ਵਰਨਾਂ ਕਰੇ ਦਾਸੀ, ਰਾਜੇ ਰਾਣਿਆਂ ਨੱਥ ਪਵਾਇੰਦਾ। ਪੰਡਤ ਪਕੜ ਉਠਾਏ ਕਾਸ਼ੀ, ਸ਼ਬਦ ਤੀਰ ਇਕ ਚਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰਾਣਾ ਆਪਣਾ ਭਾਣਾ ਬੇਮੁਹਾਣਾ, ਅੰਤਮ ਕਲ ਆਪਣੇ ਹੱਥ ਰਖਾਇੰਦਾ। ਭਾਣਾ ਰੱਖੇ ਹੱਥ, ਜਗਤ ਭੁਲਾਇਆ। ਸ੍ਰਿਸ਼ਟ ਸਬਾਈ ਰਿਹਾ ਮਥ, ਰੰਕ ਰਾਜਾਨਾ ਸ਼ਾਹ ਸੁਲਤਾਨਾ ਹਰਿ ਮਿਹਰਵਾਨਾ ਖ਼ਾਕ ਰੁਲਾਇਆ। ਜਗਤ ਚਲਾਏ ਸ਼ਬਦ ਅਕੱਥ, ਸੋਹੰ ਨਾਉਂ ਰਖਾਇਆ। ਇਕ ਰਖਾਏ ਸਾਚਾ ਰਥ, ਗੁਰਸਿਖਾਂ ਲਏ ਚੜ੍ਹਾਇਆ। ਬੇਮੁਖਾਂ ਸੀਆਂ ਸਾਢੇ ਤਿੰਨ ਹੱਥ, ਮੰਦਰ ਮਾੜੀ ਕੋਈ ਦਿਸ ਨਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ, ਸੋਲਾਂ ਕਲੀਆਂ ਕਰ ਸ਼ਿੰਗਾਰ, ਨੌਂ ਖੰਡ ਪ੍ਰਿਥਮੀ ਪਾਵੇ ਸਾਰ, ਵੇਖ ਵਖਾਣੇ ਸਰਬ ਕਿਛ ਜਾਣੇ, ਏਕਾ ਸ਼ਬਦ ਮਰਦੰਗ ਵਜਾਇਆ। ਸ਼ਬਦ ਮਰਦੰਗ ਹਰਿ ਵਜਾਉਣਾ। ਗੁਰਮੁਖ ਸਾਚੇ ਸਾਚਾ ਸੰਗ, ਤੇਰਾ ਅੰਤਮ ਹਰਿ ਪੂਰੇ ਆਪ ਨਿਭਾਉਣਾ। ਸ਼ਬਦ ਘੋੜੇ ਕਸ ਤੰਗ, ਚਾਰ ਕੁੰਟ ਦਹਿ ਦਿਸ਼ ਪਵਣ ਸਰੂਪੀ ਆਪ ਤਜਾਉਣਾ। ਕਲਜੁਗ ਜੀਵ ਭੰਨੇ ਕਾਚੀ ਵੰਗ, ਹੋਏ ਸੰਗ ਨਾ ਕਿਸੇ ਛੁਡਾਉਣਾ। ਲੱਖ ਚੁਰਾਸੀ ਹੋਣੀ ਭੰਗ, ਸ਼ਬਦ ਪੜਦਾ ਕਿਸੇ ਨਾ ਪਾਉਣਾ। ਪਾਰ ਬਿਆਸੋਂ ਜਾਣਾ ਲੰਘ, ਬੇਮੁਹਾਣਾ ਬੇੜਾ ਅੰਤਮ ਕਲ ਡੁਬਾਉਣਾ। ਇਕ ਚੜ੍ਹਾਏ ਸਾਚਾ ਰੰਗ, ਗੁਰਮੁਖਾਂ ਮੰਗੀ ਸਾਚੀ ਮੰਗ, ਰਾਜ ਰਾਜਾਨ ਕਿਸੇ ਹੱਥ ਨਾ ਆਉਣਾ। ਵਡ ਦਾਤਾ ਸੂਰਾ ਸਰਬੰਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸੰਤ ਸੁਹੇਲਾ ਸਾਚਾ ਮੇਲਾ, ਇਕ ਇਕੇਲਾ, ਦਰ ਘਰ ਸਾਚੇ ਆਪਣਾ ਆਪ ਕਰਾਉਣਾ। ਹਰਿ ਸਾਚਾ ਮੇਲ ਮਿਲਾਏ, ਤਨ ਸ਼ਿੰਗਾਰਿਆ। ਏਕਾ ਸ਼ਬਦ ਤੇਲ ਚੜ੍ਹਾਏ, ਕਲਜੁਗ ਤੇਰੀ ਅੰਤਮ ਵਾਰਿਆ। ਏਕਾ ਆਪਣਾ ਖੇਲ ਵਖਾਏ, ਜੋਤ ਜਗਾਏ ਵਿਚ ਸੰਸਾਰਿਆ। ਗੁਰੂਆਂ ਪੀਰਾਂ ਦਏ ਹਿਲਾਏ, ਸ਼ਬਦ ਖੰਡਾ ਇਕ ਉਠਾ ਰਿਹਾ। ਸਾਧਾਂ ਸੰਤਾਂ ਹਰਿ ਜਗਾਏ, ਨਾਮ ਹਲੂਣਾ ਏਕਾ ਮਾਰਿਆ। ਫੜ ਫੜ ਬਾਹੋਂ ਰਾਹੇ ਪਾਏ, ਸ਼ਬਦ ਡੰਡਾ ਹੱਥ ਫੜਾ ਰਿਹਾ। ਇਕ ਵਖਾਏ ਸਾਚਾ ਥਾਏਂ, ਧੁਰ ਦਰਗਾਹੀ ਸਾਚਾ ਮਾਹੀ ਬੇਪ੍ਰਵਾਹੀ, ਲੋਕਮਾਤ ਜੋਤ ਜਗਾ ਰਿਹਾ। ਸ੍ਰਿਸ਼ਟ ਸਬਾਈ ਆਤਮ ਰਥਵਾਹੀ, ਅੱਠੇ ਪਹਿਰ ਦਿਵਸ ਰੈਣ ਕਾਇਆ ਆਪ ਚਲਾ ਰਿਹਾ। ਅੰਤਮ ਲੇਖਾ ਚੁੱਕੇ ਲਹਿਣ ਦੇਣ ਝੂਠੇ ਛੱਡੇ ਭਾਈ ਭੈਣ ਸਾਕ ਸੈਣ ਇਕ ਅਖਵਾ ਰਿਹਾ। ਜਨ ਭਗਤਾਂ ਖੋਲ੍ਹੇ ਸਾਚੇ ਨੈਣ, ਤੀਜਾ ਨੇਤਰ ਕਾਇਆ ਖੇਤਰ, ਆਪਣਾ ਆਪ ਖੁਲ੍ਹਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਣਤ ਬਣਾਏ ਪਹਿਲੀ ਚੇਤਰ, ਫੁੱਲ ਫੁੱਲਵਾੜੀ ਮਾਤ ਲਗਾ ਰਿਹਾ।