੧੫ ਚੇਤਰ ੨੦੧੪ ਬਿਕ੍ਰਮੀ ਗੁਰਮੁਖ ਸਿੰਘ ਦੇ ਗ੍ਰਹਿ ਇੱਕੀ ਪਰਿਵਾਰਾਂ ਦਾ ਇਕੱਠ ਹੋਇਆ ਪਿੰਡ ਭਲਾਈ ਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ
ਪਾਰਬ੍ਰਹਮ ਪ੍ਰਭ ਏਕ ਹੈ, ਏਕ ਏਕ ਸਰਨਾਏ। ਸ੍ਰਿਸ਼ਟ ਸਬਾਈ ਏਕਾ ਟੇਕ ਹੈ, ਏਕਾ ਓਟ ਰਖਾਏ। ਗੁਰਮੁਖ ਵਿਰਲੇ ਬੁੱਧ ਬਿਬੇਕ ਹੈ, ਪ੍ਰਭ ਸਾਚਾ ਹਰਿ ਘਰ ਪਾਏ। ਜੀਵ ਜੰਤ ਰਹੇ ਵੇਖੀ ਵੇਖ ਹੈ, ਵੇਖਣਹਾਰ ਦਿਸ ਨਾ ਆਏ। ਆਪੇ ਲਿਖਣਹਾਰਾ ਲੇਖ ਹੈ, ਆਪੇ ਦੇਵੇ ਅੰਤ ਮਿਟਾਏ। ਆਪ ਉਪਾਏ ਮੁੱਲਾ ਸ਼ੇਖ਼ ਹੈ, ਗੁਰ ਪੀਰ ਮਾਤ ਉਪਾਏ। ਆਪੇ ਵੇਖੇ ਧਾਰੀ ਕੇਸ ਹੈ, ਵੇਖਣਹਾਰ ਮੂੰਡ ਮੂੰਡਾਏ। ਆਪੇ ਦਾਤਾ ਦਸ ਦਸਮੇਸ਼ ਹੈ, ਗੋਬਿੰਦ ਰੂਪ ਵਟਾਏ। ਆਪੇ ਨਾਨਕ ਨਰ ਨਰੇਸ਼ ਹੈ, ਨਿਰਗੁਣ ਮੇਲ ਮਿਲਾਏ। ਆਪੇ ਵੇਖੇ ਬ੍ਰਹਮਾ ਵਿਸ਼ਨ ਮਹੇਸ਼ ਹੈ, ਆਪ ਆਪਣੀ ਸੇਵਾ ਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਜਗਾਏ। ਹਰਿਜਨ ਸਾਚੇ ਮਾਤ ਵਡਿਆਈ, ਅੰਤਮ ਮਾਤ ਸਖਾਈਆ। ਗੁਰ ਸ਼ਬਦ ਹੋਈ ਕੁੜਮਾਈ, ਮਿਲਿਆ ਮੇਲ ਸਾਚੇ ਮਾਹੀਆ। ਆਤਮ ਦਰ ਵੱਜੀ ਵਧਾਈ, ਪੰਚਮ ਗਾਇਣ ਚਾਈਂ ਚਾਈਂਆ। ਜੋਤ ਨਿਰੰਜਣ ਏਕਾ ਪਾਈ, ਅੰਧ ਅੰਧੇਰ ਮਿਟਾਈਆ। ਸਾਕ ਸੱਜਣ ਸੈਣ ਬਣ ਰਘੁਰਾਈ, ਨਾਤਾ ਤੁੱਟੇ ਜੂਠੇ ਝੂਠੇ ਭੈਣ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੀ ਅੰਤਮ ਵਰ, ਵਰ ਦਾਤਾ ਆਪ ਅਖਵਾਈਆ। ਗੁਰਮੁਖ ਤੇਰੀ ਵਡ ਵਡਿਆਈ, ਪਾਇਆ ਏਕੰਕਾਰਿਆ। ਆਦਿ ਅੰਤ ਨਾ ਹੋਏ ਜੁਦਾਈ, ਦੋ ਜਹਾਨੀ ਪਾਵੇ ਸਾਰਿਆ। ਏਕਾ ਨਾਮ ਮਿਲੀ ਵਡਿਆਈ, ਘਰ ਸਾਚੇ ਸੇਵ ਕਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾ ਰਿਹਾ। ਜੋਤੀ ਜਾਮਾ ਹਰਿ ਨਿਰੰਕਾਰ, ਕਲਜੁਗ ਅੰਤਮ ਪਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਆਪਣੇ ਹੱਥ ਉਠਾਇੰਦਾ। ਗੁਰਮੁਖਾਂ ਕਰਾਏ ਚਰਨ ਪਿਆਰ, ਸਾਚੀ ਰੀਤੀ ਆਪ ਵਖਾਇੰਦਾ। ਭਰਮੇ ਭੁੱਲੇ ਭਰਮ ਸੰਸਾਰ, ਮੰਦਰ ਮਸੀਤੀ ਡੇਰੇ ਲਾਇੰਦਾ। ਮਾਨਸ ਦੇਹੀ ਕਿਸੇ ਨਾ ਜੀਤੀ, ਰੋ ਰੋ ਦਰ ਦਰ ਘਰ ਘਰ ਨੇਤਰ ਨੀਰ ਵਹਾਇੰਦਾ। ਆਤਮ ਮਦਿ ਹਰਿ ਕਾ ਨਾਉਂ ਕਿਸੇ ਨਾ ਪੀਤੀ, ਨਾਮ ਖੁਮਾਰੀ ਨਾ ਕੋਈ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੁਹਾਏ ਸਾਚਾ ਦਰ, ਦਰ ਦਵਾਰਾ ਆਪ ਸੁਹਾਇੰਦਾ। ਗੁਰਮੁਖ ਸਾਚੇੇ ਦਰ ਦਵਾਰ, ਏਕਾ ਏਕ ਵਿਖਾਇਆ। ਨਿਰਮਲ ਜੋਤੀ ਕਰ ਆਕਾਰ, ਆਕਾਸ਼ਾ ਪਰਕਾਸ਼ ਸਮਾਇਆ। ਸ਼ਬਦ ਸੁਰਤ ਸੱਚੀ ਧੁਨਕਾਰ, ਅਨਹਦ ਰਿਹਾ ਨਾਦ ਵਜਾਇਆ। ਸੁਣੇ ਸੁਣਾਏ ਸੁਣਨੇਹਾਰ, ਦਿਸ ਕਿਸੇ ਨਾ ਆਇਆ। ਲੱਖ ਚੁਰਾਸੀ ਰਹੀ ਪੁਕਾਰ, ਸਾਧ ਸੰਤ ਰਹੇ ਕੁਰਲਾਇਆ। ਪੜ੍ਹ ਪੜ੍ਹ ਥੱਕੇ ਵੇਦ ਪੁਰਾਨ, ਪਾਰਬ੍ਰਹਮ ਭੇਵ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਗੰਮ ਅਗੰਮੜਾ ਅਗੰਮੜੇ ਧਾਮ ਸੁਹਾਇਆ। ਗੁਰਮੁਖ ਤੇਰੀ ਆਤਮ ਸੇਜ, ਹਰਿ ਏਕਾ ਏਕ ਵਿਛਾਈਆ। ਸ਼ਬਦ ਸੰਦੇਸਾ ਰਿਹਾ ਭੇਜ, ਦਿਵਸ ਰੈਣ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਤੇਰਾ ਸਾਚਾ ਘਰ, ਪੰਦਰਾਂ ਚੇਤ ਕਾਇਆ ਖੇਤ, ਪੁਰ ਭਲਾਈ ਵੱਜੀ ਵਧਾਈਆ। ਵੱਜੇ ਵਧਾਈ ਡੰਕ ਅਪਾਰ, ਹਰਿ ਸਾਚਾ ਆਪ ਵਜਾਇੰਦਾ। ਬੇਮੁਖ ਜੀਵਾਂ ਕਰੇ ਖ਼ਬਰਦਾਰ, ਅੰਤਮ ਵੇਲਾ ਆਇੰਦਾ। ਸਾਧ ਸੰਤ ਕਰਨ ਹਾਹਾਕਾਰ, ਨਾ ਕੋਈ ਕਿਸੇ ਬਚਾਇੰਦਾ। ਨਿਹਕਲੰਕਾ ਲਏ ਅਵਤਾਰ, ਗੁਰ ਗੋਬਿੰਦੇ ਸੰਗ ਰਲਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਦੋ ਜਹਾਨਾਂ ਆਪ ਵਖਾਇੰਦਾ। ਬ੍ਰਹਮਾ ਸ਼ਿਵ ਦੇਵਤ ਸੁਰ ਰੋਵਣ ਧਾਹਾਂ ਮਾਰ, ਹਰਿ ਸਾਚਾ ਭੇਖ ਵਟਾਇੰਦਾ। ਨੌ ਖੰਡ ਪ੍ਰਿਥਮੀ ਮਾਰੇ ਮਾਰ, ਸੱਤਾਂ ਦੀਪਾਂ ਆਪ ਹਿਲਾਇੰਦਾ। ਲੱਖ ਚੁਰਾਸੀ ਵੇਖ ਵਿਚਾਰ, ਕਲਜੁਗ ਤੇਰੀ ਅੰਤਮ ਵਾਰ, ਏਕਾ ਧਾਰ ਵਹਾਇੰਦਾ। ਜਨ ਭਗਤਾਂ ਕਰੇ ਪਿਆਰ, ਜੋਤੀ ਨੂਰ ਕਰੇ ਉਜਿਆਰ, ਆਤਮ ਬ੍ਰਹਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਅੰਕ ਸਮਾਇੰਦਾ। ਆਤਮ ਜੋਤੀ ਨੂਰ ਆਕਾਰ, ਏਕਾ ਏਕ ਜਗਾਈਆ। ਗੁਰਮੁਖ ਸਾਚੇ ਮੇਟੇ ਧੁੰਦੂਕਾਰ, ਦੀਪਕ ਇਕ ਕਰੇ ਰੁਸ਼ਨਾਈਆ। ਸ਼ਬਦ ਆਪਣਾ ਹਰਿ ਸੁਣਾਏ ਸਾਚੀ ਧਾਰ, ਅੰਦਰ ਮੰਦਰ ਕਾਇਆ ਇਕ ਬਣਾਈਆ। ਮਿਲੇ ਮੇਲ ਮੋਹਣ ਮਾਧਵ ਮਾਧ, ਜੁਗ ਜੁਗ ਵਿਛੜੇ ਰਿਹਾ ਮਿਲਾਈਆ। ਪਰਗਟ ਹੋਵੇ ਆਦਿ ਜੁਗਾਦਿ, ਜੁਗ ਜੁਗ ਭੇਖਾਧਰੀ ਭੇਖ ਵਟਾਈਆ। ਸੰਤ ਸੁਹੇਲੇ ਲਏ ਲਾਧ, ਪੂਰਬ ਲਹਿਣਾ ਝੋਲੀ ਪਾਈਆ। ਰਸਨਾ ਰਸ ਜੋ ਜਨ ਰਹੇ ਅਰਾਧ, ਹਰਿ ਗੋਬਿੰਦ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪੇ ਆਈਆ। ਗੋਬਿੰਦ ਤੇਰਾ ਸਚ ਦਰਬਾਰ, ਹਰਿ ਸਾਚੇ ਆਪ ਪਛਾਨਿਆ। ਪਰਗਟ ਹੋ ਵਿਚ ਸੰਸਾਰ, ਜੋਤੀ ਜਾਮਾ ਭੇਖ ਵਟਾਨਿਆ। ਕਲਗੀ ਤੋੜਾ ਸੀਸ ਦਸਤਾਰ, ਜੋਤੀ ਜੋੜਾ ਮੇਲ ਮਿਲਾਨਿਆ। ਸ਼ਬਦ ਘੋੜਾ ਇਕ ਅਪਾਰ, ਨੀਲੀ ਛੱਤੋਂ ਪਾਰ ਕਰਾਨਿਆ। ਵੇਖੇ ਪਰਖੇ ਮਿੱਠਾ ਕੌੜਾ, ਹਰਿ ਵਾਲੀ ਦੋ ਜਹਾਨਿਆ। ਕਲਜੁਗ ਤੇਰਾ ਦੂਰ ਕਿਨਾਰ ਆਪੇ ਵੇਖੇ ਲੰਬਾ ਚੌੜਾ, ਖੇਲੇ ਖੇਲ ਸ੍ਰੀ ਭਗਵਾਨਿਆ। ਪੂਤ ਸਪੂਤਾ ਬ੍ਰਹਿਮਣ ਗੌੜਾ, ਵੇਦ ਵਿਆਸਾ ਕਰ ਪਰਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਬਲ ਨਗਰੀ ਆਪ ਸੁਹਾਨਿਆ। ਸੰਬਲ ਨਗਰੀ ਧਾਮ ਅਵੱਲਾ, ਹਰਿ ਸਾਚੇ ਜੋਤ ਜਗਾਈਆ। ਗੋਬਿੰਦ ਜੋਤੀ ਇਕ ਇਕੱਲਾ, ਨਿਰਗੁਣ ਖੇਲ ਖਿਲਾਈਆ। ਜਨ ਭਗਤਾਂ ਮੇਟੇ ਦੂਈ ਦਵੈਤੀ ਸੱਲਾ, ਮਨਮੁਖਾਂ ਅਗਨੀ ਰਿਹਾ ਲਗਾਈਆ। ਸੋਹੰ ਫੜਿਆ ਹੱਥ ਵਿਚ ਭੱਲਾ, ਚਾਰੇ ਕੁੰਟਾਂ ਰਿਹਾ ਵਿਖਾਈਆ। ਮੇਲ ਮਿਲਾਏ ਗੋਬਿੰਦ ਡੱਲਾ, ਇੱਕੀ ਜੇਠ ਰੁੱਤ ਸੁਹਾਈਆ। ਲੱਖ ਚੁਰਾਸੀ ਆਪ ਭੁਲਾਏ ਕਰ ਕਰ ਵਲ ਛਲਾ, ਅਛਲ ਅਛੱਲ ਆਪ ਕਰਾਈਆ। ਆਪੇ ਵਸੇ ਨਿਹਚਲ ਧਾਮ ਅਟੱਲਾ, ਉਚ ਮਹੱਲਾ ਡੇਰਾ ਲਾਈਆ। ਕਲਜੁਗ ਤੇਰੀ ਮਿਟੇ ਕਲ, ਸੋਲਾ ਕਲ ਮਾਤ ਵਰਤਾਈਆ। ਆਪੇ ਵੇਖੇ ਜਲ ਥਲਾ, ਉਚੇ ਪਰਬਤ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਫੋਲ ਫੁਲਾਈਆ। ਗੁਰਮੁਖ ਸਾਚਾ ਸੰਤ ਦੁਲਾਰ ਪ੍ਰਭ ਚਰਨ ਦਵਾਰਾ ਬੈਠਾ ਮੱਲਾ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਜ ਘਰ ਆਤਮ ਬੈਠਾ ਆਸਣ ਲਾਈਆ। ਨਿਜ ਘਰ ਆਸਣ ਸਚ ਟਿਕਾਣਾ, ਹਰਿ ਸਾਚੀ ਜੋਤ ਜਗਾਈਆ। ਸ਼ਬਦ ਸਰੂਪੀ ਇਕ ਬਿਬਾਣਾ, ਗੁਰਮੁਖਾਂ ਰਿਹਾ ਚੜ੍ਹਾਈਆ। ਭਰਮੇ ਭੁੱਲੇ ਰਾਜਾ ਰਾਣਾ, ਰਾਜ ਰਾਜਾਨਾਂ ਹੱਥ ਨਾ ਆਈਆ। ਲੱਖ ਚੁਰਾਸੀ ਅੰਤ ਕੁਰਲਾਣਾ, ਕਲਜੁਗ ਦੇਵੇ ਮਾਤ ਦੁਹਾਈਆ। ਸੰਮਤ ਚੌਦਾਂ ਧੁਰ ਫ਼ਰਮਾਣਾ, ਪ੍ਰਭ ਸਾਚਾ ਰਿਹਾ ਜਣਾਈਆ। ਨੌ ਖੰਡ ਪ੍ਰਿਥਮੀ ਇਕ ਮੈਦਾਨਾ, ਪੰਚਮ ਜੇਠੀ ਰਿਹਾ ਬਣਾਈਆ। ਏਕਾ ਰਸਨਾ ਤੀਰ ਕਮਾਨਾ, ਗੋਬਿੰਦ ਚਿੱਲੇ ਰਿਹਾ ਚੜ੍ਹਾਈਆ। ਆਪੇ ਵੇਖੇ ਦੋ ਜਹਾਨਾਂ, ਲੋਕਮਾਤ ਫੇਰਾ ਪਾਈਆ। ਲਾੜੀ ਮੌਤ ਬੰਨ੍ਹੇ ਗਾਨਾ, ਵੇਲੇ ਅੰਤਮ ਖ਼ੁਸ਼ੀ ਮਨਾਈਆ। ਗੁਰਮੁਖ ਵਿਰਲੇ ਚਤਰ ਸੁਜਾਨਾ, ਪ੍ਰਭ ਆਤਮ ਬੂਝ ਬੁਝਾਈਆ। ਏਕਾ ਦੇਵੇ ਜੀਆ ਦਾਨਾ, ਦਾਤਾ ਦਾਨੀ ਆਪ ਅਖਵਾਈਆ। ਮਿਲੇ ਮੇਲ ਸ੍ਰੀ ਭਗਵਾਨਾ, ਗੁਰ ਪੂਰੇ ਵੱਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਨ ਸਾਚੇ ਰਿਹਾ ਤਰਾਈਆ। ਹਰਿਜਨ ਸਾਚੇ ਤੇਰਾ ਸਚ ਦਵਾਰ, ਹਰਿ ਸਾਚਾ ਆਪ ਸੁਹਾਇੰਦਾ। ਆਪੇ ਖੋਲ੍ਹੇ ਬੰਦ ਕਿਵਾੜ, ਬਜਰ ਕਪਾਟੀ ਪਾਰ ਕਰਾਇੰਦਾ। ਸਾਚੀ ਹਾਟੀ ਇਕ ਵਣਜਾਰ, ਸਾਚਾ ਵਣਜ ਕਰਾਇੰਦਾ। ਸ੍ਰਿਸ਼ਟ ਸਬਾਈ ਹੋਏ ਖੁਆਰ, ਅੱਠ ਸੱਠ ਮੂਲ ਚੁਕਾਇੰਦਾ। ਤ੍ਰੈਗੁਣ ਮਾਇਆ ਤਪੀ ਭੱਠੀ, ਅੰਤਮ ਆਪ ਜਲਾਇੰਦਾ। ਨਾ ਕੋਈ ਜਾਣੇ ਪੂਜਾ ਪਾਠੀ, ਆਤਮ ਅਗਿਆਨ ਨਾ ਕੋਇ ਮਿਟਾਇੰਦਾ। ਗੁਰਮੁਖ ਵਿਰਲਾ ਸਾਚਾ ਹਾਠੀ, ਪ੍ਰਭ ਚਰਨ ਧਿਆਨ ਲਗਾਇੰਦਾ। ਦੁਰਮਤ ਮੈਲ ਦਰ ਤੋਂ ਜਾਏ ਨਾਠੀ, ਅੰਮ੍ਰਿਤ ਆਤਮ ਸਰ ਸਰੋਵਰ ਜਿਸ ਜਨ ਇਸ਼ਨਾਨ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਪਾਰ ਕਰਾਇੰਦਾ। ਹਰਿਜਨ ਸਾਚੇ ਬੇੜਾ ਬੰਨ੍ਹ, ਆਪੇ ਆਪ ਚਲਾਇਆ। ਏਕਾ ਰਾਗ ਸੁਣਾਏ ਕੰਨ, ਰਾਗ ਰਾਗਣੀ ਭੇਵ ਨਾ ਪਾਇਆ। ਆਤਮ ਚੜ੍ਹਿਆ ਸਾਚਾ ਚੰਨ, ਗੁਰ ਸ਼ਬਦੀ ਆਪ ਚੜ੍ਹਾਇਆ। ਪੰਜਾਂ ਚੋਰਾਂ ਦੇਵੇ ਡੰਨ, ਭਾਂਡਾ ਭਰਮ ਦਏ ਭੰਨਾਇਆ। ਆਪੇ ਬਖ਼ਸ਼ੇ ਚਰਨ ਧਿਆਨ, ਨਾਮ ਧਨ, ਚੋਰ ਯਾਰ ਲੁੱਟ ਕੋਇ ਨਾ ਲੈ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇਆ। ਹਰਿਜਨ ਸਾਚੇ ਆਤਮ ਵੇਖ, ਆਪਣੀ ਬੂਝ ਬੁਝਾਈਆ। ਆਪੇ ਲਿਖਣਹਾਰਾ ਲੇਖ, ਮਸਤਕ ਮੇਖ ਲਗਾਈਆ। ਨੇਤਰ ਲੋਚਨ ਸਾਚੇ ਪੇਖ, ਸੋਏ ਸੁਤ ਰਿਹਾ ਜਗਾਈਆ। ਗੋਬਿੰਦ ਕਾਇਆ ਧਾਰੀ ਕੇਸ, ਸਚ ਧਰਮ ਇਕ ਵਖਾਈਆ। ਸਾਚਾ ਮੇਲਾ ਦਸ ਦਸਮੇਸ਼, ਦਸਮ ਦਵਾਰੀ ਆਪ ਕਰਾਈਆ। ਆਪੇ ਧਾਰੇ ਆਪਣਾ ਭੇਸ, ਭੇਖਾਧਾਰੀ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਤਮ ਸੇਜਾ ਨਰ ਨਰੇਸ਼ ਬੈਠਾ ਆਸਣ ਲਾਈਆ। ਆਤਮ ਸੇਜਾ ਸਚ ਦਵਾਰ, ਬੈਠਾ ਆਸਣ ਲਾਈਆ। ਨਾ ਕੋਈ ਦਿਸੇ ਅੰਧ ਅੰਧਿਆਰ, ਜੂਠ ਝੂਠ ਦਿਸ ਨਾ ਆਈਆ। ਕੂੜ ਕੂੜਾ ਨਾ ਕੋਈ ਪਸਾਰ, ਨਾ ਕੋਈ ਦਿਸੇ ਭੈਣ ਭਾਈਆ। ਏਕਾ ਸ਼ਬਦ ਸੱਚੀ ਧੁਨਕਾਰ, ਅਨਹਦ ਰਿਹਾ ਸੁਣਾਈਆ। ਅੰਮ੍ਰਿਤ ਆਤਮ ਠੰਢੀ ਠਾਰ, ਨਿਝਰ ਧਾਰਾ ਰਿਹਾ ਵਹਾਈਆ। ਆਪੇ ਖੋਲ੍ਹੇ ਬੰਦ ਕਿਵਾੜ, ਦਰ ਦਵਾਰਾ ਆਪ ਖੁਲ੍ਹਾਈਆ। ਗੁਰਸਿਖ ਸਾਜਣ ਸਾਚਾ ਲਾੜ, ਸ਼ਬਦ ਘੋੜੇ ਆਪ ਚੜ੍ਹਾਈਆ। ਦਸਮ ਦਵਾਰੀ ਦੇਵੇ ਵਾੜ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਘਰ ਮੇਲਾ ਸਹਿਜ ਸੁਭਾਈਆ। ਦਸਮ ਦਵਾਰੀ ਸਾਚਾ ਮੇਲਾ, ਹਰਿ ਆਪਣਾ ਆਪ ਕਰਾਇਆ। ਚੁੱਕਿਆ ਭੇਵ ਗੁਰੂ ਗੁਰ ਚੇਲਾ, ਚੇਲਾ ਗੁਰ ਏਕਾ ਰੂਪ ਸਮਾਇਆ। ਗੋਬਿੰਦ ਗੁਰ ਸੱਜਣ ਸੁਹੇਲਾ, ਘਰ ਸਾਚੇ ਵੇਖ ਵਖਾਇਆ। ਜੋਤ ਨਿਰੰਜਣ ਚਾੜ੍ਹੇ ਤੇਲਾ, ਪੰਚਮ ਮੰਗਲ ਸਾਚਾ ਗਾਇਆ। ਮਿਲ ਮਿਲ ਸਖੀਆਂ ਪਾਵਣ ਵੇਲਾ, ਸੰਤ ਸੁਹੇਲੇ ਸੰਗ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰ ਸ਼ਬਦੀ ਸ਼ਬਦ ਜਣਾਇਆ। ਸ਼ਬਦ ਗੁਰ ਵਡ ਭੰਡਾਰ, ਏਕਾ ਏਕ ਵਰਤਾਇੰਦਾ। ਕੋਟਨ ਕੋਟ ਖੜ੍ਹੇ ਦਵਾਰ, ਦੇਵਣਹਾਰ ਆਪ ਅਖਵਾਇੰਦਾ। ਮਨਮੁਖ ਭੁੱਲੇ ਜੀਵ ਗਵਾਰ, ਗੂੜ੍ਹੀ ਨੀਂਦ ਸਵਾਇੰਦਾ। ਮਦਿਰਾ ਮਾਸ ਰਸਨ ਅਹਾਰ, ਆਪ ਆਪਣਾ ਮੂਲ ਗਵਾਇੰਦਾ। ਨਾਨਕ ਨਿਰਗੁਣ ਖੇਲ ਅਪਾਰ, ਸਤਿ ਪੁਰਖ ਨਿਰੰਜਣ ਸੰਗ ਸੁਹਾਇੰਦਾ। ਏਕਾ ਅੰਜਨ ਵਿਚ ਸੰਸਾਰ, ਸਤਿਨਾਮ ਨੇਤਰ ਪਾਇੰਦਾ। ਚਰਨ ਧੂੜ ਮਜਨ ਹਰਿ ਦਾਤਾਰ, ਤੀਰਥ ਤੱਟ ਆਪ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੁਰਮਤ ਮੈਲ ਦੇਵੇ ਕੱਟ, ਆਪ ਆਪਣੀ ਦਇਆ ਕਮਾਇੰਦਾ। ਦੁਰਮਤ ਮੈਲ ਹਰਿਜਨ ਕੱਟ, ਆਤਮ ਜੋਤ ਜਗਾਈਆ। ਮੇਲ ਮਿਲਾਏ ਕਾਇਆ ਮੱਟ, ਆਪ ਆਪਣੀ ਬੂਝ ਬੁਝਾਈਆ। ਲੇਖਾ ਚੁੱਕੇ ਤੀਰਥ ਤਟ, ਜਿਸ ਜਨ ਆਤਮ ਅੰਮ੍ਰਿਤ ਸਰ ਸਰੋਵਰ ਇਕ ਇਸ਼ਨਾਨ ਕਰਾਈਆ। ਏਕਾ ਸੌਦਾ ਏਕਾ ਹੱਟ, ਇਕ ਵਣਜਾਰਾ ਰਾਮ ਕਰਾਈਆ। ਆਪੇ ਵਸਿਆ ਘਟ ਘਟ, ਹਰ ਘਟ ਬੈਠਾ ਆਸਣ ਲਾਈਆ। ਜੁਗ ਜੁਗ ਖੇਲੇ ਖੇਲ ਬਾਜ਼ੀਗਰ ਨਟ, ਆਵੇ ਜਾਵੇ ਫੇਰੀ ਪਾਈਆ। ਜੋਤ ਅਕਾਲਾ ਲਟ ਲਟ, ਆਦਿ ਜੁਗਾਦਾ ਇਕ ਰਹਾਈਆ। ਨਾ ਜਨਮੇ ਨਾ ਮਰੇ ਨਾ ਉਸਰੇ ਨਾ ਜਾਏ ਢੱਠ, ਨਾ ਕੋਈ ਬਣਤ ਬਣਾਈਆ। ਨਾ ਕੋਈ ਗੁਰਦਰ ਮੰਦਰ ਮਸਜਿਦ ਮੱਠ, ਪ੍ਰਭ ਬੈਠਾ ਆਸਣ ਲਾਈਆ। ਸ਼ਬਦ ਸਰੂਪੀ ਇਕ ਇਕੱਠ, ਹਰਿ ਸ਼ਬਦੀ ਧੁਨ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਈਆ। ਸਾਚਾ ਘਰ ਹਰਿ ਨਿਰੰਕਾਰ, ਆਪਣਾ ਆਪ ਸੁਹਾਇਆ। ਆਪੇ ਬੈਠ ਸੱਚੀ ਸਰਕਾਰ, ਆਪਣਾ ਰੰਗ ਵਟਾਇਆ। ਨਾ ਕੋਈ ਸਾਜਣ ਮੀਤ ਮੁਰਾਰ, ਗੁਰ ਪੀਰ ਨਾ ਕੋਈ ਅਖਵਾਇਆ। ਸੰਤ ਸੁਹੇਲਾ ਨਾ ਕੋਈ ਅਧਾਰ, ਗੁਰ ਚੇਲਾ ਕੋਈ ਦਿਸ ਨਾ ਆਇਆ। ਇਕ ਇਕੱਲਾ ਜੋਤ ਅਕਾਰ, ਆਪ ਆਪਣੀ ਰਿਹਾ ਕਰਾਇਆ। ਸ਼ਬਦ ਸਰੂਪੀ ਪਹਿਰੇਦਾਰ, ਆਪ ਆਪਣੀ ਸੇਵ ਕਮਾਇਆ। ਆਪੇ ਹੋਇਆ ਖ਼ਬਰਦਾਰ, ਜਨ ਭਗਤਾਂ ਰਿਹਾ ਜਗਾਇਆ। ਭਗਤ ਸੁਹੇਲਾ ਮੀਤ ਮੁਰਾਰ, ਜੁਗ ਜੁਗ ਪੈਜ ਰੱਖਦਾ ਆਇਆ। ਪਰਗਟ ਹੋਏ ਵਿਚ ਸੰਸਾਰ, ਆਪ ਆਪਣੀ ਕਲ ਵਰਤਾਇਆ। ਸਤਿਜੁਗ ਤ੍ਰੇਤਾ ਉਤਰੇ ਪਾਰ, ਦੁਆਪਰ ਖੇਲ ਖਿਲਾਇਆ। ਕਲਜੁਗ ਤੇਰੀ ਅੰਤਮ ਵਾਰ, ਪ੍ਰਭ ਸਾਚਾ ਵੇਖਣ ਆਇਆ। ਨਿਹਕਲੰਕ ਲਏ ਅਵਤਾਰ, ਗੋਬਿੰਦ ਸੰਗ ਰਖਾਇਆ। ਗੋਬਿੰਦ ਖੇਲੇ ਖੇਲ ਅਪਾਰ, ਗੁਰ ਚੇਲਾ ਆਪ ਅਖਵਾਇਆ। ਸੱਜਣ ਸੁਹੇਲਾ ਮੀਤ ਮੁਰਾਰ, ਸ਼ਬਦ ਖੰਡਾ ਰਿਹਾ ਉਠਾਇਆ। ਪਾਏ ਵੰਡਾਂ ਵਿਚ ਸੰਸਾਰ, ਨੌ ਖੰਡਾਂ ਰਿਹਾ ਹਿਲਾਇਆ। ਜੇਰਜ ਅੰਡਾਂ ਮਾਰੇ ਮਾਰ, ਉਤਭੁਜ ਸੇਤਜ ਦਏ ਹਿਲਾਇਆ। ਵਿਚ ਬ੍ਰਹਿਮੰਡਾਂ ਹਾਹਾਕਾਰ, ਲੋਆਂ ਪੁਰੀਆਂ ਦਏ ਸਜ਼ਾਇਆ। ਗੁਰਮੁਖ ਸਾਚੇ ਸੰਤ ਸੁਹੇਲੇ ਲਏ ਉਭਾਰ, ਸੰਮਤ ਚੌਦਾਂ ਮੇਲ ਮਿਲਾਇਆ। ਸੰਮਤ ਪੰਦਰਾਂ ਹਾਹਾਕਾਰ, ਦਰ ਦਰ ਘਰ ਘਰ ਦਏ ਕਰਾਇਆ। ਸੰਮਤ ਸੋਲਾਂ ਲਾੜੀ ਮੌਤ ਕਰ ਸ਼ਿੰਗਾਰ, ਮਨਮੁਖ ਜੀਵ ਫਿਰੇ ਹਲਕਾਇਆ। ਸੰਮਤ ਸਤਾਰਾਂ ਛੱਡਣਾ ਘਰ ਬਾਹਰ, ਛੱਪਰ ਛੰਨ ਨਾ ਕੋਈ ਵਸਾਇਆ। ਅੱਠ ਅਠਾਰਾਂ ਏਕਾ ਧਾਰ, ਹਰਿ ਸਾਚਾ ਜਲ ਵਹਾਇਆ। ਉਨੀ ਉਨੀਸਾ ਮੇਟ ਮਿਟਾਏ ਹਰਿ ਈਸਾ ਮੂਸਾ, ਅੱਲਾ ਰਾਣੀ ਲਾਹੇ ਕਾਲੀ ਚੁੰਨੀ ਮੁਖ ਆਪਣਾ ਰਹੀ ਵਖਾਇਆ। ਬੀਸ ਬੀਸਾ ਹਰਿ ਜਗਦੀਸਾ, ਏਕਾ ਛਤਰ ਝੁਲਾਏ ਸੀਸਾ, ਆਪ ਆਪਣਾ ਭੇਖ ਵਟਾਇਆ। ਇਕ ਇਕੱਲਾ ਇਕ ਇਕੀਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਸਰਗੁਣ ਦੋਵੇਂ ਖੇਲ ਖਲਾਇਆ। ਨਿਰਗੁਣ ਰੂਪ ਅਪਾਰ, ਦਿਸ ਕਿਸੇ ਨਾ ਆਇਆ। ਸਰਗੁਣ ਸ਼ਬਦ ਅਧਾਰ, ਸਾਚਾ ਸ਼ਬਦ ਸੁਣਾਇਆ। ਦੋਹਾਂ ਮੇਲਾ ਵਿਚ ਸੰਸਾਰ, ਵਿਛੜ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਆਪ ਅਖਵਾਇਆ। ਨਿਰਗੁਣ ਖੇਲ ਅਪਾਰ, ਜਗਤ ਅਮੋਲਿਆ। ਸਰਗੁਣ ਸ਼ਬਦ ਅਧਾਰ, ਪੂਰੇ ਤੋਲ ਤੋਲਿਆ। ਆਪੇ ਬੈਠਾ ਅੱਧਵਿਚਕਾਰ, ਆਦਿ ਅੰਤ ਕਦੇ ਨਾ ਡੋਲਿਆ। ਨਿਰਗੁਣ ਰੂਪ ਹਰਿ ਨਿਰੰਕਾਰ, ਏਕਾ ਏਕ ਅਖਵਾਇਆ। ਸਰਗੁਣ ਮੇਲਾ ਵਿਚ ਸੰਸਾਰ, ਗੁਰ ਪੀਰ ਲਏ ਉਪਾਇਆ। ਆਪੇ ਦੇਵੇ ਸ਼ਬਦ ਅਧਾਰ, ਆਪੇ ਜੋਤੀ ਨੂਰ ਸਵਾਇਆ। ਈਸਾ ਮੂਸਾ ਲਾਏ ਪਾਰ, ਵੇਲੇ ਅੰਤ ਸੁਹਾਇਆ। ਸੰਗ ਮੁਹੰਮਦ ਚਾਰ ਯਾਰ, ਆਪ ਆਪਣੇ ਰੰਗ ਰੰਗਾਇਆ। ਅੱਲਾ ਰਾਣੀ ਤੇਰੀ ਸੁਣ ਪੁਕਾਰ, ਹਰਿ ਗੋਬਿੰਦ ਭੇਖ ਵਟਾਇਆ। ਚਾਰੋਂ ਕੁੰਟ ਹਾਹਾਕਾਰ, ਜੀਵ ਜੰਤ ਰਿਹਾ ਕੁਰਲਾਇਆ। ਨਾਨਕ ਗਾਇਆ ਅਪਰ ਅਪਾਰ, ਦਰ ਦਵਾਰਾ ਵੇਖ ਵਖਾਇਆ। ਏਕਾ ਮੇਲਾ ਸਚ ਦਰਬਾਰ, ਸਾਚੀ ਭਿਛਿਆ ਪੂਰਨ ਇਛਿਆ ਮੰਗਣ ਮੰਗ ਮੰਗਾਇਆ। ਮੰਗਣਹਾਰਾ ਕਿਸੇ ਨਾ ਦਿਸਿਆ, ਗੁਰੂਆਂ ਪੀਰਾਂ ਦੇਵੇ ਸਿਖਿਆ, ਸਾਚਾ ਸ਼ਬਦ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਲੋਕਮਾਤ ਆਪਣਾ ਖੇਲ ਵੇਖਣ ਆਇਆ। ਜੁਗ ਜੁਗ ਖੇਲੇ ਖੇਲ ਵਡ ਸੰਸਾਰਿਆ। ਕਲਜੁਗ ਅੰਤਮ ਵੇਲ, ਲੱਖ ਚੁਰਾਸੀ ਪਾਸਾ ਹਾਰਿਆ। ਨਾ ਕੋਈ ਦੀਸੇ ਸੱਜਣ ਸੁਹੇਲ, ਨਾ ਕੋਈ ਮੀਤ ਮੁਰਾਰਿਆ। ਨਾ ਕੋਈ ਗੁਰੂ ਨਾ ਕੋਈ ਚੇਲ, ਨਾ ਕੋਈ ਸੇਵਕ ਸੇਵ ਕਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਨਾਉਂ ਉਪਾ ਲਿਆ। ਗੁਰ ਚੇਲਾ ਨਾ ਕੋਈ ਸਦਾਏ, ਕਲਜੁਗ ਕਲਾ ਵਰਤਾਈਆ। ਭੁੱਲ ਭੁੱਲ ਮਾਇਆ ਭਰਮ ਭੁਲਾਏ, ਝੂਠੇ ਵਹਿਣ ਵਹਾਈਆ। ਕਾਇਆ ਡਾਲ੍ਹ ਨਾ ਫਲ ਕੋਈ ਲਗਾਏ, ਅੰਮ੍ਰਿਤ ਫਲ ਨਾ ਕੋਇ ਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਲੱਖ ਚੁਰਾਸੀ ਵੇਖ ਵਖਾਈਆ। ਲੱਖ ਚੁਰਾਸੀ ਤੇਰਾ ਮੁੱਲ, ਪ੍ਰਭ ਸਾਚੇ ਅੰਤਮ ਪਾਵਣਾ। ਕਲਜੁਗ ਬੂਟਾ ਰਿਹਾ ਹੁੱਲ, ਫਲ ਕਿਸੇ ਨਾ ਖਾਵਣਾ। ਮਾਇਆ ਮਮਤਾ ਸਾਧ ਸੰਤ ਰਹੇ ਰੁੱਲ, ਹਰਿ ਹਰਿ ਨਾਉਂ ਨਾ ਕਿਸੇ ਧਿਆਵਣਾ। ਕਲਜੁਗ ਅੰਧੇਰ ਰਿਹਾ ਝੁੱਲ, ਗੜ੍ਹ ਹੰਕਾਰੀ ਆਪ ਡੁਬਾਵਣਾ। ਮਦਿਰਾ ਮਾਸ ਨਾ ਕੋਈ ਲਾਏ ਬੁੱਲ੍ਹ, ਪ੍ਰਭ ਸਾਚਾ ਸਮਾਂ ਸੁਹਾਵਣਾ। ਧਰਤ ਮਾਤ ਤੇਰਾ ਵਿਹੜਾ ਜਾਏ ਖੁੱਲ੍ਹ, ਨੌ ਖੰਡ ਪ੍ਰਿਥਮੀ ਏਕਾ ਰੰਗ ਰੰਗਾਵਣਾ। ਗੁਰਮੁਖ ਵਿਰਲਾ ਉਪਜੇ ਸਾਚੀ ਕੁੱਲ, ਜਿਸ ਜਨ ਪ੍ਰਭ ਆਪਣਾ ਮੇਲ ਮਿਲਾਵਣਾ। ਗੁਰਮੁਖ ਨਾਉਂ ਕੋਇ ਨਾ ਤੇਰੇ ਤੁੱਲ, ਰਾਏ ਧਰਮ ਮੁਖ ਭਵਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਰਸਨਾ ਕਰਾਵਣਾ। ਕਲਜੁਗ ਤੇਰਾ ਅੰਤ ਕਰਾ, ਹਰਿ ਸਾਚੇ ਭੇਵ ਚੁਕਾਵਣਾ। ਜੂਠੇ ਝੂਠੇ ਮੇਟ ਮਿਟਾ, ਸਚ ਸੁੱਚ ਵਰਤਾਵਣਾ। ਗੋਬਿੰਦ ਖੰਡਾ ਹੱਥ ਫੜਾ, ਲੱਖ ਚੁਰਾਸੀ ਮੇਟ ਮਿਟਾਵਣਾ। ਧਰਮ ਝੰਡਾ ਇਕ ਚੜ੍ਹਾ, ਸਚ ਨਿਸ਼ਾਨ ਵਖਾਵਣਾ। ਬ੍ਰਹਿਮੰਡਾਂ ਸ਼ਬਦ ਦਏ ਜਣਾ, ਹਰਿ ਰਸਨਾ ਆਪ ਅਲ੍ਹਾਵਣਾ। ਜੇਰਜ ਅੰਡਾ ਰਾਹੇ ਪਾ, ਸਾਚਾ ਮਾਰਗ ਇਕ ਵਖਾਵਣਾ। ਭੇਖ ਪਖੰਡਾ ਦਏ ਮਿਟਾ, ਭੇਖਾਧਾਰੀ ਕੋਈ ਦਿਸ ਨਾ ਆਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰਾ ਅੰਤ ਕਰਾਵਣਾ। ਕਲਜੁਗ ਤੇਰੀ ਅੰਤਮ ਧਾਰ, ਹਰਿ ਸਾਚਾ ਰਿਹਾ ਮਿਟਾਈਆ। ਖੇਲੇ ਖੇਲ ਅਪਰ ਅਪਾਰ, ਜੋਤੀ ਜਾਮਾ ਭੇਖ ਵਟਾਈਆ। ਗੋਬਿੰਦ ਚੇਲਾ ਇਕ ਦਵਾਰ, ਸੱਜਣ ਸੁਹੇਲਾ ਵੇਖ ਵਖਾਈਆ। ਆਦਿ ਪੁਰਖ ਏਕੰਕਾਰ, ਓਅੰਕਾਰਾ ਰੂਪ ਸੁਹਾਈਆ। ਨਾਮ ਸਤਿ ਜਗਤ ਵਰਤਾਰ, ਸਤਿ ਸੰਤੋਖ ਧੀਰਜ ਮਤ ਰਿਹਾ ਦਵਾਈਆ। ਕਲਜੁਗ ਭੁੱਲੇ ਭਰਮ ਗਵਾਰ, ਮਾਇਆ ਪੜਦਾ ਰਹੀ ਪਾਈਆ। ਜੂਠੇ ਝੂਠੇ ਤੋਲ ਤੁਲੇ ਵਿਚ ਸੰਸਾਰ, ਸਾਚਾ ਤੋਲ ਨਾ ਕੋਈ ਤੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਾਨਕ ਦਰ ਦਵਾਰ ਪੁਕਾਰ, ਸ੍ਰਿਸ਼ਟ ਸਬਾਈ ਰਿਹਾ ਤੁਲਾਈਆ। ਕਲਜੁਗ ਤੇਰਾ ਅੰਤਮ ਰਾਹ, ਹਰਿ ਸਾਚੇ ਵੇਖ ਵਖਾਵਣਾ। ਲੱਖ ਚੁਰਾਸੀ ਦਏ ਫਾਹ, ਧਰਮ ਰਾਏ ਅੰਤ ਵਿਖਾਵਣਾ। ਗੁਰਸਿਖ ਵਿਰਲੇ ਮਿਲਿਆ ਸਾਚਾ ਨਾਂ, ਗੋਬਿੰਦ ਗੁਰ ਮਿਲਾਵਣਾ। ਆਪੇ ਪਕੜੇ ਹਰਿ ਜੀ ਬਾਂਹ, ਆਪ ਆਪਣਾ ਭੇਖ ਵਟਾਵਣਾ। ਆਪੇ ਪਿਤਾ ਆਪੇ ਮਾਂ, ਆਪ ਆਪਣੀ ਗੋਦ ਉਠਾਵਣਾ। ਦੇਵਣਹਾਰਾ ਜੁਗ ਜੁਗ ਠੰਢੀ ਛਾਂ, ਜਨ ਭਗਤਾਂ ਸਿਰ ਹੱਥ ਟਿਕਾਵਣਾ। ਮਨਮੁਖ ਜੀਵ ਕਾਗ ਰਹੇ ਕੁਰਲਾ, ਜੂਠਾ ਝੂਠਾ ਵਿਸ਼ਟਾ ਮੁਖ ਰਖਾਵਣਾ। ਗੁਰਮੁਖ ਸੰਤ ਸੁਹੇਲੇ ਸਚ ਸਰੋਵਰ ਸਾਚੇ ਹੰਸ ਦਏ ਨੁਹਾ, ਆਤਮ ਸਾਚੇ ਮੋਤੀ ਚੋਗ ਚੁਗਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲਹਿਣਾ ਦੇਣਾ ਮੂਲ ਚੁਕਾਵਣਾ। ਕਲਜੁਗ ਤੇਰਾ ਵੇਖ ਦਵਾਰ, ਪ੍ਰਭ ਸਾਚਾ ਖ਼ੁਸ਼ੀ ਮਨਾਇੰਦਾ। ਕੂੜ ਕੁੜਿਆਰੇ ਮੀਤ ਮੁਰਾਰ, ਕੂੜਾ ਡੰਕ ਵਜਾਇੰਦਾ। ਕੂੜ ਕੁੜਿਆਰਾ ਕਰ ਪਸਾਰ, ਰਾਓ ਰੰਕ ਪਿਸਾਇੰਦਾ। ਕੂੜ ਕੁੜਿਆਰਾ ਬੱਧੀ ਧਾਰ, ਕੂੜੇ ਮੋਹ ਚਲਾਇੰਦਾ। ਗੁਰਮੁਖ ਵਿਰਲਾ ਮੰਗੇ ਭਿੱਖ ਪ੍ਰਭ ਚਰਨ ਦਵਾਰ, ਦੋਏ ਜੋੜ ਸੀਸ ਝੁਕਾਇੰਦਾ। ਜੀਵ ਜੰਤ ਤਾਅਨਾ ਰਹੇ ਮਾਰ, ਨਿੰਦਕ ਨਿੰਦਿਆ ਮੁਖ ਰਖਾਇੰਦਾ। ਭਗਤਨ ਮੇਲਾ ਹਰਿ ਦਵਾਰ, ਹਰਿ ਸਾਚਾ ਆਪ ਮਿਲਾਇੰਦਾ। ਨਿਰਮਲ ਜੋਤੀ ਕਰ ਆਕਾਰ, ਦੀਪਕ ਜੋਤ ਜਗਾਇੰਦਾ। ਨਾਮ ਖੰਡਾ ਤੇਜ ਕਟਾਰ, ਤਨ ਗਾਤਰੇ ਆਪ ਲਟਕਾਇੰਦਾ। ਆਪੇ ਹੋਇਆ ਪਹਿਰੇਦਾਰ, ਦਿਵਸ ਰੈਣ ਸੇਵ ਕਮਾਇੰਦਾ। ਗੁਰ ਗੋਬਿੰਦਾ ਖ਼ਬਰਦਾਰ, ਸੰਬਲ ਨਗਰੀ ਵੇਖ ਵਖਾਇੰਦਾ। ਸਰ ਸਰੋਵਰ ਅਪਰ ਅਪਾਰ, ਚਾਰੋਂ ਕੁੰਟ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਦੁਲਾਰ, ਕਲਜੁਗ ਤੇਰੀ ਅੰਤਮ ਵਾਰ, ਫੜ ਬਾਹੋਂ ਪਕੜ ਉਠਾਇੰਦਾ। ਕਲਜੁਗ ਤੇਰੀ ਅੰਧੇਰੀ ਰਾਤ, ਚਾਰੋਂ ਕੁੰਟ ਛਾਈਆ। ਲੱਖ ਚੁਰਾਸੀ ਭਰਮੇ ਭੁੱਲੀ ਜ਼ਾਤ ਪਾਤ, ਵਰਨ ਬਰਨ ਰੱਖੇ ਮੁਖ ਵਖਾਈਆ। ਪਾਰਬ੍ਰਹਮ ਤੇਰਾ ਏਕਾ ਨਾਤ, ਨਾ ਕੋਈ ਭੇਵ ਜਣਾਈਆ। ਸ੍ਰਿਸ਼ਟ ਸਬਾਈ ਦੇਵੇ ਦਾਤ, ਦੇਵਣਹਾਰਾ ਹਰਿ ਰਘੁਰਾਈਆ। ਇਕ ਇਕੱਲਾ ਬੈਠ ਇਕਾਂਤ, ਜੀਵਾਂ ਜੰਤਾਂ ਜੋਤੀ ਦੇਵੇ ਨੂਰ ਸਬਾਈਆ। ਜਨ ਭਗਤਾਂ ਦੇਵੇ ਅੰਮ੍ਰਿਤ ਆਤਮ ਬੂੰਦ ਸਵਾਂਤ, ਤ੍ਰਿਸ਼ਨਾ ਭੁੱਖ ਮਿਟਾਈਆ। ਵੇਲੇ ਅੰਤਮ ਪੁੱਛੇ ਵਾਤ, ਲੋਕਮਾਤ ਨਾ ਹੋਏ ਜੁਦਾਈਆ। ਆਪ ਚੜ੍ਹਾਏ ਔਖੇ ਘਾਟ, ਵੰਞ ਮੁਹਾਣਾ ਇਕ ਚਲਾਈਆ। ਸ਼ਬਦ ਚੜ੍ਹਾਏ ਸਾਚੇ ਰਾਥ, ਰਥ ਰਥਵਾਹੀ ਆਪ ਅਖਵਾਈਆ। ਪਰਗਟ ਹੋਏ ਤ੍ਰੈਲੋਕੀ ਨਾਥ, ਤ੍ਰੈ ਲੋਆਂ ਰਚਨ ਰਚਾਈਆ। ਕਲਜੁਗ ਤੇਰਾ ਲਹਿਣਾ ਚੁਕਾਏ ਸਾਢੇ ਤਿੰਨ ਹਾਥ, ਮਨਮੁਖ ਜੀਵਾਂ ਸੀਆਂ ਵੰਡ ਵੰਡਾਈਆ। ਜਨ ਭਗਤਾਂ ਸਗਲ ਵਸੂਰੇ ਜਾਣ ਲੱਥ, ਪ੍ਰਭ ਨੇਤਰ ਦਰਸ਼ਨ ਪਾਈਆ। ਸ਼ਬਦ ਜਣਾਏ ਅਕਥਨਾ ਅਕੱਥ, ਕਥਨੀ ਕੱਥ ਨਾ ਸਕੇ ਰਾਈਆ। ਜਿਸ ਜਨ ਦੇਵੇ ਸਾਚੀ ਵੱਥ, ਆਤਮ ਦਰ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਗੁਰਮੁਖ ਸਾਚੇ ਪਾਰ ਕਰਾਈਆ। ਗੁਰਮੁਖ ਸਾਚੇ ਸ਼ਬਦ ਅਧਾਰ, ਏਕਾ ਸ਼ਬਦ ਜਣਾਈਆ। ਆਦਿ ਅੰਤ ਏਕੰਕਾਰ, ਏਕਾ ਰੰਗ ਰੰਗਾਈਆ। ਜੂਠੀ ਝੂਠੀ ਮਿਟੇ ਪੰਚਮ ਧਾੜ, ਨੇੜ ਰਹਿਣ ਨਾ ਪਾਈਆ। ਇਕ ਵਖਾਏ ਧਰਮ ਅਖਾੜ, ਪੰਚਮ ਸ਼ਬਦ ਤਾਲ ਵਜਾਈਆ। ਜੋਤ ਜਗਾਏ ਬਹੱਤਰ ਨਾੜ, ਅੰਧ ਅੰਧੇਰ ਮਿਟਾਈਆ। ਆਪੇ ਹੋਏ ਪਿੱਛੇ ਅਗਾੜ, ਜਨ ਭਗਤਾਂ ਸੇਵ ਕਮਾਈਆ। ਮਨਮੁਖ ਚਬਾਏ ਆਪਣੀ ਦਾੜ੍ਹ, ਬਚਿਆ ਕੋਈ ਰਹਿਣ ਨਾ ਪਾਈਆ। ਕਲਜੁਗ ਅਗਨੀ ਤਤੀ ਹਾੜ, ਜੀਵਾਂ ਜੰਤਾਂ ਰਹੀ ਜਲਾਈਆ। ਕਾਮ ਕਰੋਧ ਲੋਭ ਮੋਹ ਹੰਕਾਰ, ਤਨ ਬੈਠੇ ਘਰ ਬਣਾਈਆ। ਗੁਰ ਸ਼ਬਦ ਨਾ ਕਰੇ ਕੋਈ ਪਿਆਰ, ਨਾਨਕ ਗੋਬਿੰਦ ਗਿਆ ਸਮਝਾਈਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰ, ਰਸਨਾ ਹੋਈ ਹਲਕਾਈਆ। ਮਿਲਿਆ ਮੇਲ ਨਾ ਕੰਤ ਭਤਾਰ, ਆਤਮ ਸੇਜ ਨਾ ਕਿਸੇ ਹੰਢਾਈਆ। ਨਾ ਕੋਈ ਸ਼ਬਦ ਕਰੇ ਤਨ ਸ਼ਿੰਗਾਰ, ਸੋਹਣੀ ਸੂਰਤ ਅਕਾਲ ਮੂਰਤ ਕਿਸੇ ਦਿਸ ਨਾ ਆਈਆ। ਨਾ ਕੋਈ ਵਜਾਏ ਨਾਦ ਤੂਰਤ, ਝੂਠੇ ਸੰਖ ਰਹੇ ਵਜਾਈਆ। ਜਗਤ ਜੁਗਤ ਨਾਤਾ ਕੂੜੋ ਕੂੜਤ, ਅੰਤ ਰਹਿਣ ਨਾ ਪਾਈਆ। ਗੁਰਮੁਖ ਵਿਰਲਾ ਮੰਗੇ ਚਰਨ ਧੂੜਤ, ਹਰਿ ਬਖ਼ਸ਼ੇ ਸਚ ਸਰਨਾਈਆ। ਕਾਇਆ ਚੋਲੀ ਰੰਗ ਚਾੜ੍ਹੇ ਗੂੜ੍ਹਤ, ਉਤਰ ਕਦੇ ਨਾ ਜਾਈਆ। ਚਤਰ ਸੁਘੜ ਬਣਾਏ ਮੂਰਖ ਮੂੜ੍ਹਤ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰਾ ਅੰਤਮ ਦਰ, ਆਪੇ ਵੇਖ ਵਖਾਈਆ। ਕਲਜੁਗ ਤੇਰਾ ਕਾਲਾ ਰੰਗ, ਚਾਰੋਂ ਕੁੰਟ ਹੋਏ ਪ੍ਰਧਾਨਿਆ। ਜੂਠ ਝੂਠ ਵਜਾਏ ਮਰਦੰਗ, ਭੱਜੇ ਫਿਰਨ ਪੰਜ ਸ਼ੈਤਾਨਿਆ। ਜੀਵ ਜੰਤ ਹੋਏ ਨੰਗ, ਕੋਈ ਨਾ ਪਾਏ ਪਦ ਨਿਰਬਾਨਿਆ। ਸਾਧਾਂ ਸੰਤਾਂ ਕਾਇਆ ਭੰਗ, ਤਨ ਵਸਿਆ ਮਾਣ ਅਭਿਮਾਨਿਆ। ਗੁਰਮੁਖ ਵਿਰਲਾ ਨੌ ਦਵਾਰੇ ਜਾਏ ਲੰਘ, ਪ੍ਰਭ ਰੱਖੇ ਚਰਨ ਧਿਆਨਿਆ। ਦਸਮ ਦਵਾਰੀ ਵੇਖ ਪਲੰਘ, ਸਾਚੀ ਖ਼ੁਸ਼ੀ ਮਨਾਨਿਆ। ਸਤਿਗੁਰ ਪੂਰਾ ਹੋਏ ਸੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਬਖ਼ਸ਼ੇ ਚਰਨ ਧਿਆਨਿਆ। ਹਰਿ ਗੋਬਿੰਦ ਗੋਬਿੰਦ ਗੁਰ ਗੁਰ ਗੋਬਿੰਦ ਉਪਾਇਆ। ਆਪ ਮਿਟਾਈ ਸਗਲੀ ਚਿੰਦ, ਆਤਮ ਤ੍ਰਿਪਤ ਕਰਾਇਆ। ਮਿਲਿਆ ਮੇਲ ਹਰਿ ਮਰਗਿੰਦ, ਹਰਿ ਹਰਿ ਮੰਗਲ ਗਾਇਆ। ਅੰਮ੍ਰਿਤ ਆਤਮ ਧਾਰਾ ਸਾਗਰ ਸਿੰਧ, ਆਪੇ ਮੁਖ ਚੁਆਇਆ। ਮਨਮੁਖ ਜੀਵ ਕਰਨ ਨਿੰਦ, ਗੁਰ ਸਾਚਾ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਰੂਪ ਵਟਾਇਆ। ਗੋਬਿੰਦ ਰੂਪ ਹਰਿ ਨਿਰੰਕਾਰ, ਆਪਣਾ ਆਪ ਵਟਾਇਆ। ਜੋਤ ਸਰੂਪੀ ਕਰ ਅਕਾਰ, ਸ਼ਬਦੀ ਬਣਤ ਬਣਾਇਆ। ਪੰਜ ਤਤ ਤਨ ਕਰ ਪਿਆਰ, ਨੂਰੋ ਨੂਰ ਦਰਸਾਇਆ। ਆਪੇ ਗੁਪਤ ਆਪੇ ਜ਼ਾਹਿਰ, ਅੰਦਰ ਬਾਹਰ ਆਪ ਹੋ ਆਇਆ। ਕਾਇਆ ਮੰਦਰ ਕਰ ਤਿਆਰ, ਸਾਚਾ ਆਸਣ ਲਾਇਆ। ਗੁਰ ਗੋਬਿੰਦਾ ਸਚ ਦੁਲਾਰ, ਪੂਤ ਸਪੂਤਾ ਆਪ ਉਪਾਇਆ। ਦੋ ਜਹਾਨਾਂ ਪਾਵੇ ਸਾਰ, ਚਾਰੇ ਕੁੰਟਾਂ ਵੇਖ ਵਖਾਇਆ। ਨਾਮ ਖੰਡਾ ਤੇਜ ਕਟਾਰ, ਤਨ ਸ਼ਿੰਗਾਰ ਕਰਾਇਆ। ਬਸਤਰ ਸ਼ਸਤਰ ਅਪਰ ਅਪਾਰ, ਏਕਾ ਏਕ ਤਨ ਪਹਿਨਾਇਆ। ਪੰਚਮ ਮੀਤਾ ਪੰਚਮ ਪਿਆਰ, ਪੰਚਮ ਰੱਖਦਾ ਆਇਆ। ਪੰਚਮ ਮੇਲਾ ਕੰਤ ਭਤਾਰ, ਪੰਚਮ ਰੂਪ ਵਟਾਇਆ। ਪੰਚਮ ਚਿੰਤਾ ਵਿਚ ਸੰਸਾਰ, ਪੰਚਮ ਮੋਹ ਚੁਕਾਇਆ। ਪੰਚਮ ਰੀਤਾ ਅਪਰ ਅਪਾਰ, ਪੰਚਮ ਸੋ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਵਿਚ ਸਮਾਇਆ। ਗੋਬਿੰਦ ਕਾਇਆ ਸ਼ਬਦ ਧਾਰ, ਹਰਿ ਏਕਾ ਏਕ ਰਖਾਈਆ। ਚਰਨ ਕਵਲ ਬਖ਼ਸ਼ੇ ਪਿਆਰ, ਲੋਕਮਾਤ ਪਾਵੇ ਸਾਰ, ਹਰਿ ਨੈਣਾ ਦਰਸ ਦਿਖਾਈਆ। ਹਰਿ ਹਰਿ ਰੂਪ ਅਗੰਮ ਅਪਾਰ, ਲੇਖਾ ਲੇਖ ਨਾ ਲਿਖਿਆ ਜਾਈਆ। ਆਵੇ ਜਾਵੇ ਵਾਰੋ ਵਾਰ, ਜੁਗ ਜੁਗ ਆਪਣੀ ਖੇਲ ਰਚਾਈਆ। ਲੱਖ ਚੁਰਾਸੀ ਵਸੇ ਬਾਹਰ, ਲੇਖ ਲਿਖਤ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਤੇਰੀ ਪੂਰਨ ਆਸ ਅੰਤਮ ਕਲ ਕਰਾਈਆ। ਗੋਬਿੰਦ ਆਸਣ ਪ੍ਰਭ ਚਰਨ ਦਵਾਰ, ਕਰੇ ਸਦ ਬੇਨੰਤੀਆ। ਸੁਣੇ ਸੁਣਾਏ ਹਰਿ ਪੁਕਾਰ, ਕਾਇਆ ਚੋਲੀ ਚਾੜ੍ਹੇ ਰੰਗ ਬਸੰਤੀਆ। ਏਕਾ ਦੇਵੇ ਸ਼ਬਦ ਅਧਾਰ, ਮੇਲ ਮਿਲਾਏ ਸਾਚੇ ਕੰਤਿਆ। ਪਰਗਟ ਹੋਏ ਨਰ ਅਵਤਾਰ, ਨਿਹਕਲੰਕ ਜੁਗ ਜੁਗ ਬਣਾਏ ਬਣਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਵਸਿਆ ਕਾਇਆ ਘਰ, ਸਾਚਾ ਧਾਮ ਸੁਹੰਤਿਆ। ਗੋਬਿੰਦ ਮੰਗੀ ਸਾਚੀ ਭਿਖ, ਪ੍ਰਭ ਸਾਚੇ ਝੋਲੀ ਪਾਈਆ। ਸਾਚੀ ਸਿਖਿਆ ਏਕਾ ਸਿਖ, ਚਰਨ ਕਵਲ ਧਿਆਨ ਰਖਾਈਆ। ਆਪੇ ਲੇਖਾ ਰਿਹਾ ਲਿਖ, ਆਪੇ ਮੇਟ ਮਿਟਾਈਆ। ਨੇਤਰ ਲੋਚਨ ਆਪੇ ਪੇਖ, ਗੁਰਮੁਖ ਸਾਚੇ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਸਾਚਾ ਮੇਲ ਮਿਲਾਈਆ। ਗੋਬਿੰਦ ਗੁਰਦਵਾਰ ਇੱਕ, ਏਕਾ ਧਾਮ ਸੁਹਾਇਆ। ਭੇਵ ਨਾ ਪਾਇਣ ਮੁਨ ਰਿਖ, ਸਾਧ ਸੰਤ ਦਿਸ ਨਾ ਆਇਆ। ਦੂਈ ਦਵੈਤੀ ਜਗਤ ਲੱਗੀ ਤ੍ਰਿਖ, ਆਤਮ ਅੰਧ ਅੰਧੇਰ ਕਰਾਇਆ। ਮਾਇਆ ਮਮਤਾ ਮੰਗਣ ਭਿਖ, ਸਚ ਵਸਤ ਨਾਮ ਨਾ ਕੋਈ ਝੋਲੀ ਪਾਇਆ। ਹਰਿ ਕਾ ਨਾਉਂ ਸ਼ਬਦ ਅਨਡਿਠ, ਗੁਰਮੁਖ ਵਿਰਲੇ ਵੇਖ ਵਖਾਇਆ। ਮਨਮੁਖਾਂ ਸੁੱਤਾ ਦੇ ਕਰ ਪਿਠ, ਅੰਤਮ ਭੰਨੇ ਕੌੜੇ ਰੇਠ, ਕਲਜੁਗ ਦਏ ਦੁਹਾਇਆ। ਮਾਇਆਧਾਰੀ ਕੋਈ ਰਹਿਣ ਨਾ ਪਾਇਆ। ਵੇਖ ਵਖਾਏ ਪੰਚਮ ਜੇਠ, ਸੰਮਤ ਚੌਦਾਂ ਰੁੱਤ ਸੁਹਾਇਆ। ਜਨ ਭਗਤਾਂ ਰੱਖੇ ਸਾਇਆ ਹੇਠ, ਸਿਰ ਆਪਣਾ ਹੱਥ ਟਿਕਾਇਆ। ਨੇਤਰ ਲੋਚਨ ਲੈਣਾ ਵੇਖ, ਗੋਬਿੰਦ ਗੋਬਿੰਦ ਰੂਪ ਵਟਾਇਆ। ਧੁਰ ਮਸਤਕ ਲਾਵਣ ਆਇਆ ਮੇਖ, ਜੁਗ ਜੁਗ ਵਿਛੜੇ ਲਏ ਮਿਲਾਇਆ। ਜੋਤੀ ਜਾਮਾ ਧਰਿਆ ਮਾਝੇ ਦੇਸ, ਸਾਚਾ ਧਾਮ ਸੁਹਾਇਆ। ਪਕੜ ਉਠਾਏ ਨਰ ਨਰੇਸ਼, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਰਿਹਾ ਹਿਲਾਇਆ। ਪਰਗਟ ਹੋਏ ਦਸ ਦਸਮੇਸ਼, ਪੰਥ ਖਾਲਸਾ ਰਿਹਾ ਜਗਾਇਆ। ਇੱਕੀ ਚੇਤਰ ਜਾਏ ਲੇਖ, ਹਰਿਮੰਦਰ ਆਪ ਪੁਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਸਾਚਾ ਵੇਖ ਵਖਾਇਆ। ਗੋਬਿੰਦ ਜੋਧਾ ਸੂਰ ਬਲਵਾਨ, ਏਕਾ ਏਕ ਰਖਾਇਆ। ਸੰਗ ਰਖਾਇਆ ਸ੍ਰੀ ਭਗਵਾਨ, ਸ਼ਬਦ ਘੋੜੇ ਤੰਗ ਕਸਾਇਆ। ਲੋਆਂ ਪੁਰੀਆਂ ਵੇਖੇ ਮਾਰ ਧਿਆਨ, ਆਪ ਆਪਣਾ ਪੰਧ ਮੁਕਾਇਆ। ਲੋਕਮਾਤ ਆਵੇ ਵਿਚ ਬਿਬਾਣ, ਸ਼ਬਦ ਖੰਡਾ ਹੱਥ ਉਠਾਇਆ। ਜਨ ਭਗਤਾਂ ਕਰੇ ਆਪ ਪਛਾਣ, ਲਹਿਣਾ ਦੇਣਾ ਮੂਲ ਚੁਕਾਇਆ। ਸਰਸਾ ਤੇਰਾ ਰੱਖੇ ਮਾਣ, ਪੁਰੀ ਅਨੰਦ ਆਪ ਤਜਾਇਆ। ਲੱਖ ਚੁਰਾਸੀ ਜੂਠਾ ਝੂਠਾ ਪੀਣ ਖਾਣ, ਅੰਮ੍ਰਿਤ ਆਤਮ ਕਿਸੇ ਹੱਥ ਨਾ ਆਇਆ। ਖਾਣੀ ਬਾਣੀ ਹੋਈ ਹੈਰਾਨ, ਹਰਿ ਕਾ ਭੇਵ ਕਿਸੇ ਨਾ ਪਾਇਆ। ਨਾ ਕੋਈ ਕਰੇ ਜਾਣ ਪਛਾਣ, ਗ੍ਰੰਥੀ ਪੰਥੀ ਪੜ੍ਹ ਪੜ੍ਹ ਵਾਦ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਵੇਖੇ ਸਾਚਾ ਘਰ, ਕਾਇਆ ਸੇਜ ਇਕ ਬਣਾਇਆ। ਗੋਬਿੰਦ ਗੁਰ ਸ਼ਬਦ ਸੁਲਤਾਨ, ਲੋਕਮਾਤ ਲਏ ਅਵਤਾਰਾ। ਮੇਟ ਮਿਟਾਏ ਜੀਵ ਨਾਦਾਨ, ਜੂਠ ਝੂਠ ਪਸਰ ਪਸਾਰਾ। ਨਾ ਕੋਈ ਦਿਸੇ ਬੇਈਮਾਨ, ਨਾ ਕੋਈ ਮਦਿਰਾ ਮਾਸ ਰਸਨਾ ਕਰੇ ਅਹਾਰਾ। ਏਕਾ ਦੇਵੇ ਨਾਮ ਨਿਧਾਨ, ਸੋਹੰ ਸ਼ਬਦ ਜੈ ਜੈ ਕਾਰਾ। ਚਾਰ ਵਰਨ ਰਸਨਾ ਗਾਨ, ਊਚ ਨੀਚ ਪਾਰ ਕਿਨਾਰਾ। ਏਕਾ ਏਕ ਚਰਨ ਧਿਆਨ, ਪੁਰਖ ਅਬਿਨਾਸ਼ੀ ਏਕੰਕਾਰਾ। ਨਾ ਕੋਈ ਪੂਜੇ ਸ਼ਿਵ ਸ਼ੰਕਰ ਬ੍ਰਹਮਾ ਕਰੋੜ ਤੇਤੀਸਾ ਅੰਤ ਵਿਚਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਤੇਰਾ ਸਚ ਵਰਤਾਰਾ। ਗੋਬਿੰਦ ਤੇਰੀ ਸਾਚੀ ਧਾਰ, ਪਾਰਬ੍ਰਹਮ ਕਰਾਇੰਦਾ। ਅੰਮ੍ਰਿਤ ਆਤਮ ਅਪਰ ਅਪਾਰ, ਗੁਰਮੁਖਾਂ ਆਪ ਪਿਆਇੰਦਾ। ਨਾਮ ਖੰਡਾ ਤੇਜ ਕਟਾਰ, ਤਨ ਗਾਤਰੇ ਆਪ ਪਹਿਨਾਇੰਦਾ। ਸੀਸ ਜਗਦੀਸ ਸ਼ਬਦ ਦਸਤਾਰ, ਆਪਣੀ ਹੱਥੀਂ ਆਪ ਪਹਿਨਾਇੰਦਾ। ਚਾਰ ਵਰਨਾਂ ਇਕ ਵਿਹਾਰ, ਏਕਾ ਧਾਰ ਬੰਧਾਇੰਦਾ। ਰਾਓ ਰੰਕ ਕਰਾਏ ਖ਼ਬਰਦਾਰ, ਸਾਚਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਤੇਰਾ ਵਰ, ਅੰਤਮ ਪੂਰ ਕਰਾਇੰਦਾ। ਗੁਰ ਗੋਬਿੰਦ ਚੜ੍ਹਿਆ ਚਾਅ, ਘਰ ਸਾਚੇ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਮਿਲਿਆ ਇਕ ਮਲਾਹ, ਲੋਕਮਾਤ ਬੇੜਾ ਬੰਨੇ ਲਾਈਆ। ਹਰਿ ਸ਼ਬਦੀ ਦੇਵੇ ਸਚ ਸਲਾਹ, ਸੁੱਤਾ ਕੋਈ ਰਹਿਣ ਨਾ ਪਾਈਆ। ਏਕਾ ਅੱਖਰ ਏਕਾ ਨਾਂ, ਏਕਾ ਗੁਰ ਏਕਾ ਗੋਬਿੰਦ ਏਕਾ ਰਸਨਾ ਗਾਈਆ। ਏਕਾ ਪਿਤਾ ਏਕਾ ਮਾਂ, ਪੂਤ ਸਪੂਤਾ ਏਕਾ ਜਾਈਆ। ਇਕ ਵਖਾਏ ਸੱਚਾ ਥਾਂ, ਚਰਨ ਦਵਾਰ ਸੱਚੀ ਸਰਨਾਈਆ। ਚਾਰ ਵਰਨਾਂ ਫੜਾਏ ਬਾਂਹ, ਵਰਨ ਬਰਨ ਭੇਵ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਤੇਰੀ ਖੇਲ ਲੋਕਮਾਤ ਵਰਤਾਈਆ। ਗੋਬਿੰਦ ਤੇਰਾ ਸਾਚਾ ਖੇਲ, ਲੋਕਮਾਤ ਵਰਤਾਇਆ। ਗੁਰਮੁਖ ਸਾਚੇ ਸਾਜਣ ਮੇਲ, ਸਾਚਾ ਮੇਲ ਮਿਲਾਇਆ। ਆਪੇ ਵਸਿਆ ਰੰਗ ਨਵੇਲ, ਗੁਰ ਚੇਲ ਰੂਪ ਵਟਾਇਆ। ਆਪੇ ਹੋਇਆ ਸੱਜਣ ਸੁਹੇਲ, ਸਖਾ ਸਹਾਈ ਆਪ ਅਖਵਾਇਆ। ਕੱਟਣਹਾਰਾ ਧਰਮ ਰਾਏ ਦੀ ਜੇਲ, ਲੱਖ ਚੁਰਾਸੀ ਫੰਦ ਕਟਾਇਆ। ਕਲਜੁਗ ਤੇਰੀ ਅੰਤਮ ਵੇਲ, ਜਨ ਭਗਤਾਂ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਸਾਚਾ ਵੇਖ ਵਖਾਇਆ। ਗੋਬਿੰਦ ਗੁਰ ਹਰਿ ਸਰਨਾਈ, ਦੋਏ ਜੋੜ ਕਰੇ ਨਿਮਸਕਾਰਿਆ। ਪ੍ਰਭ ਅਬਿਨਾਸ਼ੀ ਦਇਆ ਕਮਾਈ, ਮਿਲਿਆ ਮੇਲ ਵਿਚ ਸੰਸਾਰਿਆ। ਸਾਚੇ ਘਰ ਵੱਜੇ ਵਧਾਈ, ਨੌ ਖੰਡ ਹਾਹਾਕਾਰਿਆ। ਗੋਬਿੰਦ ਕਰੇ ਗੁਰਸਿਖ ਕੁੜਮਾਈ, ਸਾਚਾ ਸਗਨ ਮੁਖ ਲਗਾ ਰਿਹਾ। ਪੰਚਮ ਮੇਲਾ ਸਹਿਜ ਸੁਭਾਈ, ਸਤਿਗੁਰ ਪੂਰਾ ਆਪ ਕਰਾ ਰਿਹਾ। ਮਨਮੁਖ ਭੁੱਲੇ ਕੋਈ ਪਾਏ ਨਾ ਥਾਈਂ, ਚਾਰੋਂ ਕੁੰਟ ਫਿਰਾ ਰਿਹਾ। ਜਨ ਭਗਤ ਉਠਾਏ ਫੜ ਫੜ ਬਾਂਹੀ, ਸੇਵਕ ਸੇਵਾ ਆਪ ਕਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੀ ਦੇਵਾ ਨਾ ਕੋਈ ਰਖਾ ਰਿਹਾ। ਦੇਵੀ ਦੇਵ ਨਾ ਕੋਹਤੂਰ, ਨਾ ਪਰਬਤ ਵੇਖ ਵਖਾਈਆ। ਗੁਰ ਗੋਬਿੰਦਾ ਆਸਾ ਮਨਸਾ ਪੂਰ, ਪੂਰਨ ਪੂਰ ਕਰਾਈਆ। ਸ਼ਬਦ ਅਨਾਦੀ ਵੱਜੇ ਤੂਰ, ਅਨਹਦ ਧਾਰ ਚਲਾਈਆ। ਆਪੇ ਵਸੇ ਨੇੜੇ ਦੂਰ, ਦੂਰ ਨੇੜੇ ਆਪ ਹੋ ਜਾਈਆ। ਸਦਾ ਸੁਹੇਲਾ ਹਾਜ਼ਰ ਹਜ਼ੂਰ, ਅੱਠੇ ਪਹਿਰ ਨੇਤਰ ਨੈਣ ਰਿਹਾ ਦਰਸ ਦਿਖਾਈਆ। ਮਨਮੁਖ ਜੀਵਾਂ ਨਾਤਾ ਕੂੜ, ਅੰਤਮ ਰਿਹਾ ਤੁੜਾਈਆ। ਗੁਰਮੁਖਾਂ ਬਖ਼ਸ਼ੇ ਚਰਨ ਧੂੜ, ਬੈਠੇ ਮਸਤਕ ਲਾਈਆ। ਕਾਇਆ ਚੋਲੀ ਰੰਗ ਚੜ੍ਹਿਆ ਗੂੜ੍ਹ, ਨਾ ਕੋਈ ਸਕੇ ਲਾਹੀਆ। ਭਰਮੇ ਭੁੱਲੇ ਮੂਰਖ ਮੂੜ੍ਹ, ਗੁਰ ਗੋਬਿੰਦਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਈਆ। ਗੁਰ ਗੋਬਿੰਦ ਚੜ੍ਹਿਆ ਘੋੜ, ਵਾਗ ਆਪਣੇ ਹੱਥ ਰਖਾਈਆ। ਧੁਰਦਰਗਾਹੀ ਆਇਆ ਦੌੜ, ਲੋਕਮਾਤ ਜੋਤ ਜਗਾਈਆ। ਉਚੇ ਪਰਬਤ ਲੱਭਦੇ ਪੂਤ ਸਪੂਤਾ ਬ੍ਰਹਿਮਣ ਗੌੜ, ਦਿਸ ਕਿਸੇ ਨਾ ਆਈਆ। ਸੰਬਲ ਨਗਰੀ ਨਾ ਕੋਈ ਜਾਣੇ ਲੰਮਾ ਚੌੜ, ਗੁਰ ਬੈਠਾ ਆਸਣ ਲਾਈਆ। ਵੇਖੇ ਪਰਖੇ ਮਿੱਠੇ ਕੌੜ, ਲੱਖ ਚੁਰਾਸੀ ਵੇਖ ਵਖਾਈਆ। ਸ਼ਬਦ ਖੰਡਾ ਰਿਹਾ ਦੌੜ, ਆਪਣੇ ਹੱਥ ਉਠਾਈਆ। ਨੀਲਾ ਮਾਰੇ ਪਹਿਲਾ ਪੌੜ, ਸੰਮਤ ਚੌਦਾਂ ਪੰਚਮ ਜੇਠੀ ਰੁੱਤ ਸੁਹਾਈਆ। ਜਨ ਭਗਤਾਂ ਅੰਮ੍ਰਿਤ ਆਤਮ ਲੱਗੀ ਔੜ, ਨਿਝਰ ਧਾਰਾ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਅਪਣੀ ਗੋਦ ਉਠਾਈਆ। ਗੋਬਿੰਦ ਸਚ ਸਪੂਤ, ਪ੍ਰਭ ਆਪਣੀ ਗੋਦ ਉਠਾਇਆ। ਵੇਖ ਵਖਾਣੇ ਚਾਰੇ ਕੂਟ, ਦਹਿ ਦਿਸ਼ਾ ਉਠ ਉਠ ਧਾਹਿਆ। ਸੰਤ ਸੁਹੇਲੇ ਜੁਗ ਜੁਗ ਵਿਛੜੇ ਗਏ ਰੂਠ, ਵੇਲੇ ਅੰਤਮ ਲਏ ਮਨਾਇਆ। ਮਨਮੁਖ ਜੀਵ ਹੱਥ ਖਾਲੀ ਠੂਠ, ਦਰ ਦਰ ਫਿਰਨ ਹਲਕਾਇਆ। ਤੀਰ ਨਿਰਾਲਾ ਰਿਹਾ ਛੂਟ, ਰਸਨਾ ਚਿਲ੍ਹਾ ਸੋਹੰ ਏਕਾ ਨਾਮ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੂਤ ਸਪੂਤਾ ਸਾਚੇ ਧਾਮ ਬਹਾਇਆ। ਪੂਤ ਸਪੂਤਾ ਜੋਧਾ ਬੀਰ, ਹਰਿ ਹਰਿ ਏਕਾ ਏਕ ਰਖਾਇਆ। ਸੋਹੰ ਬਖ਼ਸ਼ੇ ਸਾਚਾ ਤੀਰ, ਰਸਨਾ ਚਿਲ੍ਹੇ ਆਪ ਚੜ੍ਹਾਇਆ। ਮੇਟ ਮਿਟਾਏ ਪੀਰ ਫ਼ਕੀਰ, ਔਲੀਆ ਸ਼ੇਖ਼ ਕੋਈ ਰਹਿਣ ਨਾ ਪਾਇਆ। ਕਾਇਆ ਲੱਥੇ ਚੀਰ, ਚਾਰੋਂ ਕੁੰਟ ਦਏ ਦੁਹਾਇਆ। ਸਾਧਾਂ ਸੰਤਾਂ ਹੋਈ ਅਖ਼ੀਰ, ਮਾਇਆ ਮਮਤਾ ਮਨ ਹਲਕਾਇਆ। ਦੂਈ ਦਵੈਤੀ ਨਾ ਕੋਈ ਕੱਢੇ ਪੀੜ, ਸਾਂਤਕ ਸਤਿ ਨਾ ਕੋਈ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਪੰਚਮ ਤਤ, ਤ੍ਰੈਗੁਣ ਮਾਇਆ ਫੋਲ ਫੁਲਾਇਆ। ਗੁਰ ਗੋਬਿੰਦ ਸਾਚਾ ਚੀਰਾ, ਆਪਣੇ ਸੀਸ ਟਿਕਾਇਆ। ਨਾਮ ਰਖਾਇਆ ਸਾਚਾ ਹੀਰਾ, ਮਸਤਕ ਵੇਖ ਵਖਾਇਆ। ਮਿਲਿਆ ਮੇਲ ਗੁਣੀ ਗਹੀਰਾ, ਏਕਾ ਦੂਜਾ ਭਉ ਚੁਕਾਇਆ। ਇਕ ਰਖਾਇਆ ਸਾਚਾ ਤੀਰਾ, ਤਿੱਖੀ ਧਾਰ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਸਿਖਿਆ ਸਿੱਖੀ ਦੇ ਮਤ ਰਿਹਾ ਸਮਝਾਇਆ। ਗੁਰ ਗੋਬਿੰਦੇ ਦੇ ਮਤ, ਪ੍ਰਭ ਸਾਚਾ ਆਪ ਸਮਝਾਇੰਦਾ। ਸ੍ਰਿਸ਼ਟ ਸਬਾਈ ਏਕਾ ਤਤ, ਚਾਰ ਵਰਨਾਂ ਮਾਤ ਧਰਾਇੰਦਾ। ਸਤਿ ਸੰਤੋਖੀ ਧੀਰਜ ਯਤ, ਸਾਚੀ ਕੱਛ ਪਵਾਇੰਦਾ। ਸਚ ਧਰਮ ਹਰਿ ਸਮਰਥ, ਏਕਾ ਏਕ ਵਿਖਾਇੰਦਾ। ਪੰਜਾਂ ਚੋਰਾਂ ਪਾਈ ਨੱਥ, ਆਤਮ ਬ੍ਰਹਮ ਗਿਆਨ ਜਣਾਇੰਦਾ। ਜਨ ਭਗਤੀ ਦੇਵੇ ਸਾਚੀ ਵੱਥ, ਸੋਹੰ ਝੋਲੀ ਪਾਇੰਦਾ। ਕਲਜੁਗ ਅੰਤਮ ਗੁਰਦਰ ਮੰਦਰ ਮਸਜਿਦ ਜਾਣੇ ਢੱਠ, ਉਚਾ ਟਿੱਲਾ ਕੋਈ ਰਹਿਣ ਨਾ ਪਾਇੰਦਾ। ਗੇੜਨਹਾਰਾ ਉਲਟੀ ਲੱਠ, ਆਪੇ ਵੇਖ ਵਖਾਇੰਦਾ। ਨਾਤਾ ਤੁੱਟੇ ਤੀਰਥ ਅੱਠ ਸੱਠ, ਗੰਗਾ ਗੋਦਾਵਰੀ ਨੀਰ ਸੁਕਾਇੰਦਾ। ਨਾ ਕੋਈ ਸ਼ਿਵਦਵਾਲਾ ਦਿਸੇ ਮੱਠ, ਗਣਪਤ ਗਣੇਸ਼ ਨਾ ਕੋਈ ਮਨਾਇੰਦਾ। ਪ੍ਰਭ ਚਰਨ ਦਵਾਰੇ ਜੋ ਜਨ ਜਾਏ ਢੱਠ, ਆਪ ਆਪਣੀ ਸਰਨ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਗੁਰ ਗੁਰ ਗੋਬਿੰਦ ਸਗਲੀ ਚਿੰਦ ਮਿਟਾਇੰਦਾ। ਗੋਬਿੰਦ ਆਸਾ ਹਰਿ ਹਰਿ ਪੂਰ, ਆਤਮ ਤ੍ਰਿਪਤ ਕਰਾਈਆ। ਸਰਬ ਕਲਾ ਆਪੇ ਭਰਪੂਰ, ਆਪ ਆਪਣਾ ਰਿਹਾ ਵਖਾਈਆ। ਨਾਦ ਅਨਾਦੀ ਬਖ਼ਸ਼ੇ ਸਾਚੀ ਤੂਰ, ਧੁਰ ਫ਼ਰਮਾਣ ਜਣਾਈਆ। ਲੱਖ ਚੁਰਾਸੀ ਜੂਠ ਝੂਠ ਕਰਨੀ ਚੂਰ, ਕੂੜ ਕੁੜਿਆਰਾ ਦਏ ਮਿਟਾਈਆ। ਜਨ ਭਗਤਾਂ ਬਖ਼ਸ਼ੇ ਚਰਨ ਧੂੜ, ਨੇਤਰ ਨੈਣਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਖ ਵਟਾਈਆ। ਭੇਖ ਵਟਾਇਆ ਹਰਿ ਅਵੱਲਾ, ਅਵੱਲੜੀ ਕਾਰ ਕਮਾਈਆ। ਗੁਰ ਗੋਬਿੰਦੇ ਵਸਾਇਆ ਇਕ ਮਹੱਲਾ, ਸਾਚਾ ਧਾਮ ਸੁਹਾਈਆ। ਆਪੇ ਹੋਇਆ ਅਛਲ ਅਛੱਲਾ, ਦਿਸ ਕਿਸੇ ਨਾ ਆਈਆ। ਸ਼ਬਦ ਜੋਤੀ ਆਪੇ ਰਲਾ, ਪਵਣ ਪਵਣੀ ਰਿਹਾ ਸਮਾਈਆ। ਆਪੇ ਵਸਿਆ ਜਲ ਥਲਾ, ਡੂੰਘੀ ਕੰਦਰ ਡੇਰਾ ਲਾਈਆ। ਸ਼ਬਦ ਸੁਨੇਹੜਾ ਆਪ ਆਪਣਾ ਘੱਲਾ, ਗੁਰ ਗੋਬਿੰਦ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਡੰਕਾ ਰਿਹਾ ਵਜਾਈਆ। ਏਕਾ ਡੰਕਾ ਹਰਿ ਵਜਾਏ, ਚਾਰੋਂ ਕੁੰਟ ਜੈ ਜੈ ਜੈ ਕਾਰਿਆ। ਰਾਓ ਰੰਕ ਰਿਹਾ ਉਠਾਏ, ਚਾਰ ਵਰਨਾਂ ਆਪ ਉਠਾ ਰਿਹਾ। ਸ੍ਰਿਸ਼ਟ ਸਬਾਈ ਦੇ ਮਤ ਸਮਝਾਏ, ਸੋਹੰ ਖੰਡਾ ਤੇਜ ਕਟਾਰਿਆ। ਗਤ ਮਿਤ ਆਪਣੇ ਹੱਥ ਰਖਾਏ, ਵਡ ਦਾਤਾ ਜੋਧਾ ਸੂਰ ਬਲੀ ਬਲਕਾਰਿਆ। ਬੁਧ ਮਤ ਕੋਈ ਭੇਵ ਨਾ ਪਾਏ, ਪੜ੍ਹ ਪੜ੍ਹ ਥੱਕੇ ਜੀਵ ਗਵਾਰਿਆ। ਦੇਵੀ ਦੇਵ ਰਹੇ ਮਨਾਏ, ਕਰੋੜ ਤੇਤੀਸਾ ਸੇਵ ਕਮਾ ਰਿਹਾ। ਸ਼ਿਵ ਸ਼ੰਕਰ ਬੈਠੇ ਸੀਸ ਝੁਕਾਏ, ਨਾਮ ਤ੍ਰਿਸੂਲ ਨਾ ਕੋਈ ਚਲਾ ਰਿਹਾ। ਬ੍ਰਹਮਾ ਬ੍ਰਹਮ ਰੂਪ ਸਮਾਏ, ਅੱਠੇ ਨੇਤਰ ਵੇਖ ਵਖਾ ਰਿਹਾ। ਚਾਰੇ ਮੁਖ ਰਸਨਾ ਗਾਏ, ਪ੍ਰਭ ਚਰਨ ਧਿਆਨ ਲਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਰੂਪ ਸਮਾ ਰਿਹਾ। ਨਿਰਗੁਣ ਨਿਰੰਕਾਰ, ਨਿਰਾਹਾਰ ਅਖਵਾਇਆ। ਕਲਜੁਗ ਅੰਤਮ ਲਏ ਅਵਤਾਰ, ਨਿਹਕਲੰਕਾ ਨਾਉਂ ਰਖਾਇਆ। ਨਿਹਕਲੰਕਾ ਡੰਕ ਅਪਾਰ, ਏਕਾ ਏਕ ਵਜਾਇਆ। ਆਪ ਉਠਾਏ ਰਾਓ ਰੰਕਾਂ, ਰੰਕ ਰਾਜਾਨਾਂ ਰਿਹਾ ਜਗਾਇਆ। ਸ਼੍ਰਿਸਟ ਸਬਾਈ ਗਿਆਨੀਆਂ ਧਿਆਨੀਆਂ ਵਡ ਵਿਦਵਾਨੀਆਂ ਵੇਦ ਪੁਰਾਨੀਆਂ ਅੰਜੀਲ ਕੁਰਾਨੀਆਂ ਕੱਢੇ ਸ਼ੰਕਾ, ਜੋ ਜਨ ਚਲ ਦਵਾਰੇ ਆਏ। ਪਰਗਟ ਹੋਏ ਵਾਸੀ ਪੁਰੀ ਘਨਕਾ, ਸੰਬਲ ਨਗਰੀ ਧਾਮ ਸੁਹਾਏ। ਖੇਲੇ ਖੇਲ ਜੁਗ ਜੁਗ ਬਾਰ ਅਨਕਾ, ਅਨਕ ਕਲ ਵਰਤਾਏ। ਜਨ ਭਗਤਾਂ ਜੋਤੀ ਲਾਏ ਤਨਕਾ, ਆਤਮ ਬੂਝ ਬੁਝਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਰੂਪ ਵਟਾਏ। ਹਰਿ ਭਗਵਾਨਾ ਤੀਰ ਨਿਸ਼ਾਨਾ, ਏਕਾ ਏਕ ਉਠਾਇਆ। ਖੇਲੇ ਖੇਲ ਵਾਲੀ ਦੋ ਜਹਾਨਾਂ, ਮੇਟ ਮਿਟਾਏ ਪੰਜ ਸ਼ੈਤਾਨਾ, ਲੋਕਮਾਤ ਡੇਰਾ ਲਾਇਆ। ਗੁਰਮੁਖਾਂ ਬੰਨ੍ਹੇ ਹੱਥੀਂ ਗਾਨਾ, ਆਪੇ ਦੇਵੇ ਨਾਮ ਦਾਨਾ, ਧੁਰਦਰਗਾਹੀ ਲੈ ਕੇ ਆਇਆ। ਆਪੇ ਗੋਪੀ ਆਪੇ ਕਾਹਨਾ, ਰਾਸ ਮੰਡਲ ਆਪ ਸੁਹਾਇਆ। ਸਚ ਸਮਗਰੀ ਇਕ ਰਖਾਇਆ। ਆਪੇ ਰਾਗ ਆਪ ਤਰਾਨਾ, ਆਪੇ ਰਿਹਾ ਨਾਦ ਵਜਾਇਆ। ਆਪੇ ਗੁਰ ਜੋਧਾ ਸੂਰ ਬਲੀ ਬਲਵਾਨਾ, ਸ਼ਸਤਰ ਧਾਰੀ ਆਪ ਅਖਵਾਇਆ। ਆਪੇ ਖੰਡਾ ਰੱਖ ਮਿਆਨਾ, ਆਪੇ ਲੋਕਮਾਤ ਰਿਹਾ ਚਮਕਾਇਆ। ਆਪੇ ਜਾਣੇ ਵੇਦ ਪੁਰਾਨਾਂ, ਆਪੇ ਆਪ ਰਿਹਾ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਝ ਘਰ ਬੈਠਾ ਆਸਣ ਲਾਇਆ। ਨਿਝ ਘਰ ਆਸਣ ਹਰਿ ਹਰਿ ਲਾਏ, ਹਰਿ ਹਰਿ ਰੂਪ ਸਮਾਇਆ। ਥਿਰ ਘਰ ਕੋਈ ਨਾ ਵੇਖਣ ਜਾਏ, ਦਿਸ ਕਿਸੇ ਨਾ ਆਇਆ। ਲੋਕਮਾਤ ਪ੍ਰਭ ਫੇਰਾ ਪਾਏ, ਜੁਗ ਜੁਗ ਭੇਖ ਵਟਾਇਆ। ਨਾਨਕ ਗੋਬਿੰਦ ਗਿਆ ਗਾਏ, ਗੋਬਿੰਦ ਗੋਬਿੰਦ ਰੂਪ ਸਮਾਇਆ। ਦਰ ਦਰਵੇਸ਼ਾ ਆਪ ਹੋ ਜਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਸਿਖ ਸਾਚੇ ਲਏ ਮਿਲਾਏ। ਗੁਰਮੁਖ ਮੇਲਾ ਸਚ ਦਵਾਰ, ਆਪਣਾ ਆਪ ਕਰਾਇਆ। ਪਾਰਬ੍ਰਹਮ ਬ੍ਰਹਮ ਪਾਏ ਸਾਰ, ਏਕਾ ਦੂਜਾ ਭਉ ਚੁਕਾਇਆ। ਤੀਜੇ ਨੇਤਰ ਦਰਸ ਅਪਾਰ, ਚੌਥਾ ਘਰ ਚੌਥਾ ਪਦ ਹਰਿ ਦਰ ਸਚ ਸੁਹਾਇਆ। ਪੰਚਮ ਸੁਹਾਏ ਸੁਹਾਗੀ ਛੰਦ, ਏਕਾ ਰਾਗ ਅਲਾਇਆ। ਛੇਵੇਂ ਖ਼ੁਸ਼ੀ ਕਰਾਏ ਬੰਦ ਬੰਦ, ਹਉਮੇ ਦੁਖੜਾ ਮੇਟ ਮਿਟਾਇਆ। ਸਤਵੇਂ ਸਤਿ ਪੁਰਖ ਉਪਜਾਏ ਪਰਮਾਨੰਦ, ਨਿਜ਼ਾਨੰਦ ਵੇਖ ਵਖਾਇਆ। ਅੱਠਾਂ ਤਤਾਂ ਦੂਈ ਦਵੈਤੀ ਢਾਹੇ ਕੰਧ, ਆਪਣਾ ਪੜਦਾ ਲਾਹਿਆ। ਨੌ ਦਵਾਰੇ ਕਰੇ ਬੰਦ, ਦਸਵੇਂ ਮੇਲ ਮਿਲਾਇਆ। ਇਕ ਗਿਆਰਾਂ ਪੁਰੀ ਅਨੰਦ, ਹਰਿ ਸਾਚਾ ਵੇਖ ਵਖਾਇਆ। ਦੋ ਬਾਰਾਂ ਚੜ੍ਹੇ ਚੰਦ, ਸਤਿਗੁਰ ਸਾਚਾ ਵੇਖਣ ਆਇਆ। ਤ੍ਰੈ ਤੇਰਾਂ ਤ੍ਰੈਗੁਣ ਬੰਧਾ ਤੰਦ, ਤੇਰਾਂ ਤੇਰਾਂ ਗਿਆ ਨਾਨਕ ਗਾਇਆ। ਸੰਮਤ ਚੌਦਾਂ ਪ੍ਰਭ ਭਏ ਅਨੰਦ, ਗੁਰਮੁਖ ਸੋਏ ਮਾਤ ਜਗਾਇਆ। ਸੋਹੰ ਸ਼ਬਦ ਸੁਣਾਏ ਸੁਹਾਗੀ ਛੰਦ, ਚੌਦਾਂ ਲੋਕਾਂ ਆਪ ਜਣਾਇਆ। ਜੋ ਜਨ ਰਸਨਾ ਲਗਾਏ ਮਦਿਰਾ ਮਾਸ ਗੰਦ, ਰਾਏ ਧਰਮ ਦਏ ਸਜ਼ਾਇਆ। ਪੰਚਮ ਪੰਦਰਾਂ ਚੜ੍ਹਿਆ ਚੰਦ, ਗੁਰਮੁਖ ਗੁਰਸਿਖ ਸਾਚਾ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਤਿਗੁਰ ਸਾਚਾ ਇਕ ਅਖਵਾਇਆ। ਜਾਨਣਹਾਰ ਸਰਬ ਕੁਛ ਦਾਤਾ, ਅਗੰਮ ਅਥਾਹ ਬੇਪਰਵਾਹੀਆ। ਭਗਤ ਜਨਾਂ ਦੀ ਉਤਮ ਜ਼ਾਤਾ, ਏਕਾ ਏਕ ਰਖਾਈਆ। ਮੇਟਣ ਆਇਆ ਅੰਧੇਰੀ ਰਾਤਾ, ਸਾਚਾ ਚੰਦ ਚੜ੍ਹਾਈਆ। ਮਿਲਿਆ ਮੇਲ ਪੁਰਖ ਬਿਧਾਤਾ, ਵਿਛੜ ਕਦੇ ਨਾ ਜਾਈਆ। ਚਰਨ ਕਵਲ ਹਰਿ ਬੱਧਾ ਨਾਤਾ, ਜੋੜੀ ਜੋੜ ਜੁੜਾਈਆ। ਲੇਖ ਚੁਕਾਏ ਆਨ ਬਾਟਾ, ਗਰਭ ਵਾਸ ਫੇਰ ਨਾ ਆਈਆ। ਨਾਮ ਵਣਜਾਰਾ ਸਾਚਾ ਹਾਟਾ, ਏਕਾ ਏਕ ਕਰਾਈਆ। ਅੰਮ੍ਰਿਤ ਜਾਮ ਪਿਆਏ ਸੋਹੰ ਬਾਟਾ, ਦਿਵਸ ਰੈਣ ਖੁਮਾਰ ਰਖਾਈਆ। ਦੀਪਕ ਜੋਤੀ ਜਗੇ ਲਿਲਾਟਾ, ਜੋਤ ਨਿਰੰਜਣ ਡਗਮਗਾਈਆ। ਆਪੇ ਕਰੇ ਨੇੜ ਵਾਟਾ, ਸਿੰਘ ਪਾਲ ਗਲੇ ਲਗਾਈਆ। ਭਾਗ ਲਗਾਏ ਕਾਇਆ ਵਾਤਾ, ਨੇਤਰ ਨੀਰ ਰਿਹਾ ਵਹਾਈਆ। ਇਕ ਵਖਾਏ ਤੀਰਥ ਤਾਟਾ, ਚਰਨ ਧੂੜ ਇਸ਼ਨਾਨ ਕਰਾਈਆ। ਕਰਨਹਾਰਾ ਪੂਰਾ ਘਾਟਾ, ਜੁਗ ਜੁਗ ਵਿਛੜੇ ਰਿਹਾ ਮਿਲਾਈਆ। ਧੁਰਦਰਗਾਹੀ ਆਇਆ ਨਾਠਾ, ਲੋਕਮਾਤ ਫੇਰਾ ਪਾਈਆ। ਗੁਰਮੁਖ ਤੇਰਾ ਸਾਚਾ ਹਾਠਾ, ਅੰਤਮ ਤੋੜ ਨਿਭਾਈਆ। ਨਾ ਕੋਈ ਪੂਜਾ ਨਾ ਕੋਈ ਪਾਠਾ, ਸਿਰ ਆਪਣਾ ਹੱਥ ਟਿਕਾਈਆ। ਅੰਮ੍ਰਿਤ ਆਤਮ ਮਾਰੇ ਠਾਠਾਂ, ਗੁਰਸਿਖ ਸਾਚਾ ਰਿਹਾ ਤਾਰੀਆਂ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਹਿਣਾ ਦੇਣਾ ਝੋਲੀ ਪਾਈਆ। ਗੁਰਸਿਖ ਨਾਰੀ ਕੰਤ ਭਤਾਰ, ਰੋ ਰੋ ਕਰੇ ਪੁਕਾਰਿਆ। ਪੁਰਖ ਅਗੰਮਾ ਪਾਵੇ ਸਾਰ, ਆਏ ਚਲ ਦਵਾਰਿਆ। ਲੇਖੇ ਲਾਏ ਦਮ ਦਮਾ, ਰਸਨਾ ਜਿਹਵਾ ਨਾਮ ਉਚਾਰਿਆ। ਨੇਤਰ ਨੀਰ ਵਹਾਏ ਛੰਮ ਛੰਮਾ, ਰੋਵੇ ਜ਼ਾਰੋ ਜ਼ਾਰਿਆ। ਪਾਰਬ੍ਰਹਮ ਪ੍ਰਭ ਆਪਣਾ ਜਾਣੇ ਆਪੇ ਕੰਮਾ, ਗੁਰਮੁਖ ਸਾਚੇ ਗੋਦ ਉਠਾ ਰਿਹਾ। ਨਾ ਮਰੇ ਨਾ ਕਦੇ ਜੰਮਾ, ਆਵਣ ਜਾਵਣ ਖੇਲ ਬਣਾ ਲਿਆ। ਏਕਾ ਦੇਵੇ ਨਾਮ ਤਮਾ, ਆਤਮ ਤ੍ਰਿਪਤ ਕਰਾ ਰਿਹਾ। ਸਰ ਸਰੋਵਰ ਏਕਾ ਜਾਮਾ, ਆਪਣੀ ਹੱਥੀਂ ਆਪ ਪਿਲਾ ਰਿਹਾ। ਮੇਟੇ ਤਨ ਅੰਧੇਰੀ ਸ਼ਾਮਾ, ਅੰਧ ਅੰਧੇਰ ਗਵਾ ਰਿਹਾ। ਸ਼ਬਦ ਵਜਾਏ ਸਚ ਦਮਾਮਾ, ਆਪਣਾ ਤਾਲ ਵਜਾ ਰਿਹਾ। ਆਪੇ ਹੋਇਆ ਅੰਤਰ ਜਾਮਾ, ਅੰਦਰ ਮੰਦਰ ਵੇਖ ਵਖਾ ਰਿਹਾ। ਇਕ ਜਪਾਏ ਸਾਚਾ ਨਾਮਾ, ਸੋਹੰ ਨਾਉਂ ਰਖਾ ਲਿਆ। ਆਪੇ ਦਾਤਾ ਹੋਏ ਦਾਨੀ ਦਾਨਾ, ਦੇਵਣਹਾਰ ਆਪ ਅਖਵਾ ਲਿਆ। ਆਪ ਬਿਠਾਏ ਸ਼ਬਦ ਬਿਬਾਣਾ, ਨੌ ਦਵਾਰੇ ਪਾਰ ਕਰਾ ਰਿਹਾ। ਸਾਚਾ ਹਵਨ ਇਕ ਕਰਾਨਾ, ਇਕ ਸਮਗਰੀ ਪਾ ਰਿਹਾ। ਤ੍ਰੈਗੁਣ ਮਾਇਆ ਤੇਰਾ ਅੰਤ ਵਖਾਨਾ, ਕਲਜੁਗ ਮੋਹ ਚੁਕਾ ਰਿਹਾ। ਜਨ ਭਗਤਾਂ ਬੰਨ੍ਹੇ ਹੱਥੀਂ ਗਾਨਾ, ਏਕਾ ਤੰਦ ਰਖਾ ਰਿਹਾ। ਏਕਾ ਦੇਵੇ ਧੁਰ ਫ਼ਰਮਾਨਾ, ਬੋਧ ਅਗਾਧ ਸ਼ਬਦ ਜਣਾ ਰਿਹਾ। ਪਰਗਟ ਹੋ ਸ੍ਰੀ ਭਗਵਾਨਾ, ਗੁਰਮੁਖ ਸਾਚੇ ਮੇਲ ਮਿਲਾ ਰਿਹਾ। ਏਕਾ ਤੀਰ ਇਕ ਨਿਸ਼ਾਨਾ, ਏਕਾ ਚਿੱਲੇ ਆਪ ਚੜ੍ਹਾ ਰਿਹਾ। ਏਕਾ ਗੋਬਿੰਦ ਮਿਹਰਵਾਨਾ, ਗੁਰਸਿਖ ਰੂਪ ਸਮਾ ਰਿਹਾ। ਏਕਾ ਰਾਗ ਏਕਾ ਗਾਨਾ, ਏਕਾ ਨਾਦ ਵਜਾ ਰਿਹਾ। ਏਕਾ ਗੋਤ ਏਕਾ ਵਰਨ ਜ਼ਾਤ ਪਾਤ ਨਾ ਕੋਈ ਰਾਖਾਨਾ, ਏਕਾ ਧਾਮ ਸੁਹਾ ਰਿਹਾ। ਰਾਓ ਰੰਕ ਨਾ ਕੋਇ ਰਾਜਾਨਾ, ਸ਼ਾਹ ਸੁਲਤਾਨ ਨਾ ਕੋਇ ਵੇਖ ਵਖਾ ਲਿਆ। ਨਾ ਕੋਈ ਪਵਣ ਨਾ ਕੋਈ ਮਸਾਣਾ, ਰੂਪ ਰੰਗ ਕਿਸੇ ਦਿਸ ਨਾ ਆ ਰਿਹਾ। ਨਾ ਕੋਈ ਵੇਦ ਨਾ ਕੋਈ ਪੁਰਾਨਾ, ਨਾ ਕੋਈ ਬ੍ਰਹਮ ਬ੍ਰਹਮਾ ਰਸਨਾ ਗਾ ਰਿਹਾ। ਨਾ ਕੋਈ ਅੰਜੀਲ ਨਾ ਕੁਰਾਨਾ, ਈਸਾ ਮੂਸਾ ਦਿਸ ਨਾ ਆ ਰਿਹਾ। ਨਾ ਕੋਈ ਖਾਣੀ ਬਾਣੀ ਗਾਏ ਗੁਣ ਨਿਧਾਨਾ, ਭੇਖਾਧਾਰੀ ਭੇਖ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਬਹਾਏ ਸਾਚੇ ਘਰ, ਏਕਾ ਧਾਮ ਸੁਹਾ ਲਿਆ। ਗੁਰਸਿਖ ਆਤਮ ਰਹੀ ਰੋ, ਹਰਿ ਸਾਚੇ ਸੁਣ ਪੁਕਾਰਿਆ। ਦੁਰਮਤ ਮੈਲ ਕਾਇਆ ਧੋ, ਕਲਜੁਗ ਅੰਤਮ ਪਾਸਾ ਦਿਸੇ ਹਾਰਿਆ। ਮਨਮਤ ਤਨ ਨਾ ਜਾਏ ਛੋਹ, ਏਕਾ ਦੇਵੇ ਨਾਮ ਭੰਡਾਰਿਆ। ਮੇਲ ਮਿਲਾਵਾ ਘਰ ਸਾਚੇ ਹੋ, ਬਜਰ ਕਪਾਟੀ ਕੁੰਡਾ ਲਾਹ ਰਿਹਾ। ਆਪ ਚੁਕਾਏ ਜਗਤ ਨਾਤਾ ਝੂਠਾ ਮੋਹ, ਸਚ ਵਸਤ ਇਕ ਵਿਖਾ ਰਿਹਾ। ਤੀਜੇ ਨੇਤਰ ਕਰੇ ਲੋਅ, ਆਤਮ ਦਰਸੀ ਦਰਸ ਦਿਖਾ ਰਿਹਾ। ਸੋਹੰ ਬੀਜ ਸਾਚਾ ਬੋ, ਏਕਾ ਫਲ ਲਗਾ ਰਿਹਾ। ਸੱਸੇ ਹੋੜਾ ਏਕਾ ਹੋ, ਸੋਹੰ ਨਾਮ ਜਪਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਆਪ ਸਮਝਾ ਰਿਹਾ। ਗੁਰਸਿਖ ਬਾਲ ਨਾਦਾਨ, ਢਹਿ ਪਿਆ ਦਵਾਰਿਆ। ਪੁਰਖ ਅਬਿਨਾਸ਼ੀ ਕਰ ਪਛਾਨ, ਦੇਵੇ ਮਾਤ ਸਹਾਰਿਆ। ਅੰਤਮ ਮੇਲਾ ਵਿਚ ਜਹਾਨ, ਮਿਲਿਆ ਕੰਤ ਭਤਾਰਿਆ। ਨਾ ਕੋਈ ਜਾਣੇ ਜੀਵ ਨਾਦਾਨ, ਲਹਿਣਾ ਦੇਣਾ ਮੂਲ ਚੁਕਾ ਰਿਹਾ। ਤ੍ਰੇਤਾ ਤੇਰਾ ਚੁਕਿਆ ਕਾਣ, ਕਲਜੁਗ ਅੰਤਮ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾ ਰਿਹਾ। ਹਰਿਜਨ ਸਾਚਾ ਆਪੇ ਵੇਖ, ਆਪੇ ਰਿਹਾ ਜਗਾਈਆ। ਲਿਖਣਹਾਰਾ ਜੁਗ ਜੁਗ ਲੇਖ, ਲੇਖਾ ਆਪਣੇ ਹੱਥ ਰਖਾਈਆ। ਧੁਰ ਮਸਤਕ ਲਾਏ ਆਪੇ ਮੇਖ, ਆਪੇ ਮੇਟ ਮਿਟਾਈਆ। ਆਪੇ ਦਾਤਾ ਨਰ ਨਰੇਸ਼, ਨਿਜ ਘਰ ਬੈਠਾ ਆਸਣ ਲਾਈਆ। ਜੋਤੀ ਜਾਮਾ ਦਸ ਦਸਮੇਸ਼, ਗੋਬਿੰਦ ਗੋਬਿੰਦ ਨਾਉਂ ਰਖਾਈਆ। ਆਪੇ ਜਾਣੇ ਆਪਣਾ ਵੇਸ, ਜੁਗ ਜੁਗ ਰਿਹਾ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਨਾਮ ਵਡਿਆਈਆ। ਮਾਣ ਵਡਿਆਈ ਭਗਤੀ ਭਗਤ, ਏਕਾ ਏਕ ਰਖਾਈਆ। ਸੋਹੰ ਸ਼ਬਦ ਜੁਗਤੀ ਜੁਗਤ, ਸਾਚਾ ਜਾਪ ਜਪਾਈਆ। ਦਰ ਦਵਾਰੇ ਮੁਕਤੀ ਮੁਕਤ, ਦਿਵਸ ਰੈਣ ਫਿਰੇ ਹਲਕਾਈਆ। ਇਕ ਵਖਾਏ ਆਤਮ ਸ਼ਕਤ, ਨੂਰੋ ਨੂਰ ਜੋਤ ਸਵਾਈਆ। ਲੇਖੇ ਲਾਏ ਬੂੰਦ ਰਕਤ, ਮਾਨਸ ਦੇਹੀ ਆਪਣੀ ਝੋਲੀ ਪਾਈਆ। ਆਪੇ ਜਾਣੇ ਆਪਣਾ ਵਕਤ, ਕਵਣ ਦਵਾਰੇ ਆਵੇ ਜਾਵੇ ਫੇਰੀ ਪਾਈਆ। ਪੰਚਮ ਧਾੜ ਮਿਟਾਵੇ ਕਟਕ, ਸ਼ਬਦ ਖੰਡਾ ਰਿਹਾ ਉਠਾਈਆ। ਮਨਮਤ ਬੁਧ ਹੰਕਾਰ ਦੇਵੇ ਝਟਕ, ਪੰਚਮ ਮੀਤਾ ਪੰਚਮ ਰਿਹਾ ਉਠਾਈਆ। ਮਨਮੁਖ ਜੀਵ ਅੱਧ ਵਿਚਕਾਰੇ ਰਹੇ ਲਟਕ, ਪਾਰ ਕਿਨਾਰ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਆਪ ਆਪਣੀ ਗੋਦ ਉਠਾਈਆ। ਗੁਰਮੁਖ ਦਰ ਭਿਖਾਰ, ਏਕਾ ਮੰਗ ਮੰਗਾਈਆ। ਆਪੇ ਖੋਲ੍ਹੇ ਬੰਦ ਕਿਵਾੜ, ਅੰਦਰ ਮੰਦਰ ਕੁੰਡਾ ਲਾਹੀਆ। ਸਚ ਘਰ ਦੇਵੇ ਵਾੜ, ਬਜਰ ਕਪਾਟੀ ਜੰਦਰ ਰਿਹਾ ਤੁੜਾਈਆ। ਦੁਰਮਤ ਮੈਲ ਦੇਵੇ ਸਾੜ, ਅਗਨੀ ਜੋਤੀ ਲਾਈਆ। ਵਾ ਨਾ ਲੱਗੇ ਤਤੀ ਹਾੜ, ਸਾਂਤਕ ਸਤਿ ਵਰਤਾਈਆ। ਆਪੇ ਹੋਇਆ ਪਿੱਛੇ ਅਗਾੜ, ਗੁਰ ਸੇਵਕ ਸੇਵਾ ਰਿਹਾ ਕਮਾਈਆ। ਗੁਰਮੁਖ ਸਾਜਣ ਸਾਚੇ ਲਾੜ, ਸ਼ਬਦ ਘੋੜੇ ਆਪ ਚੜ੍ਹਾਈਆ। ਆਪੇ ਹੋਏ ਪਿੱਛੇ ਅਗਾੜ, ਚਾਰੇ ਕੁੰਟਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਰਿਹਾ ਤਰਾਈਆ। ਹਰਿਜਨ ਸਾਚੇ ਏਕਾ ਓਟ, ਪ੍ਰਭ ਚਰਨ ਦੁਆਰਿਆ। ਪੁਰਖ ਅਬਿਨਾਸ਼ੀ ਲਾਏ ਚੋਟ, ਸੋਹੰ ਸ਼ਬਦ ਜੈ ਜੈ ਜੈਕਾਰਿਆ। ਭਰਮੇ ਭੁੱਲੇ ਕੋਟੀ ਕੋਟ, ਹਰਿ ਦਿਸ ਕਿਸੇ ਨਾ ਆ ਰਿਹਾ। ਮਾਇਆ ਮਮਤਾ ਅਜੇ ਨਾ ਭਰੀ ਪੋਟ, ਗੁਰ ਦਰ ਮੰਦਰ ਡੇਰਾ ਲਾ ਲਿਆ। ਪ੍ਰਭ ਕੱਢਣ ਆਇਆ ਖੋਟ, ਸੰਮਤ ਚੌਦਾਂ ਲੇਖ ਲਿਖਾ ਲਿਆ। ਸੰਮਤ ਪੰਦਰਾਂ ਆਲ੍ਹਣਿਉਂ ਡਿੱਗੇ ਬੋਟ, ਨਾ ਕੋਈ ਕਿਸੇ ਬਚਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸਚ ਦੁਲਾਰ, ਆਪੇ ਵੇਖ ਵਖਾ ਲਿਆ। ਗੁਰਮੁਖ ਤੇਰੀ ਸੁਣ ਪੁਕਾਰ, ਹਰਿ ਸਾਚਾ ਵੇਖ ਵਖਾਇੰਦਾ। ਆਦਿ ਅੰਤਾ ਏਕੰਕਾਰ, ਏਕਾ ਰੂਪ ਸਮਾਇੰਦਾ। ਸ਼ਬਦ ਸਰੂਪੀ ਕਰ ਜੈਕਾਰ, ਲੋਆਂ ਪੁਰੀਆਂ ਆਪ ਜਗਾਇੰਦਾ। ਨਾਮ ਤਰਾਨਾ ਅਪਰ ਅਪਾਰ, ਚਾਰ ਵਰਨਾਂ ਆਪ ਸੁਣਾਇੰਦਾ। ਧੁਰ ਫ਼ਰਮਾਣਾ ਵਿਚ ਸੰਸਾਰ, ਆਪਣੀ ਰਸਨਾ ਆਪ ਅਲਾਇੰਦਾ। ਸ਼ਬਦ ਗਾਨਾ ਅਪਰ ਅਪਾਰ, ਜਨ ਭਗਤਾਂ ਹੱਥ ਆਪ ਬੰਨ੍ਹਾਇੰਦਾ। ਦੋ ਜਹਾਨੀ ਕਰ ਪਿਆਰ, ਸਮਰਥ ਸੰਗ ਮਿਲਾਇੰਦਾ। ਫੜ ਫੜ ਬਾਹੋਂ ਲਾਏ ਪਾਰ, ਅਕੱਥ ਕਥਾ ਇਕ ਸੁਣਾਇੰਦਾ। ਜੀਵ ਜੰਤ ਹੋਏ ਗਵਾਰ, ਗਵਣਹਾਰਾ ਦਿਸ ਨਾ ਆਇੰਦਾ। ਪਰਗਟ ਹੋ ਨਿਹਕਲੰਕ ਨਰਾਇਣ ਨਰ ਅਵਤਾਰ, ਏਕਾ ਡੰਕ ਵਜਾਇੰਦਾ। ਲੱਖ ਚੁਰਾਸੀ ਸੁੱਤੀ ਪੈਰ ਪਸਾਰ, ਮਾਇਆ ਪੜਦਾ ਪਾਇੰਦਾ। ਜੂਠਾ ਝੂਠਾ ਤਨ ਸ਼ਿੰਗਾਰ, ਮਾਇਆ ਮਮਤਾ ਵੇਸ ਕਰਾਇੰਦਾ। ਅੰਤਮ ਹੋਣਾ ਮਾਤ ਖੁਆਰ, ਨਾ ਕੋਈ ਕਿਸੇ ਬਚਾਇੰਦਾ। ਸੰਤ ਸੁਹੇਲੇ ਲਏ ਉਭਾਰ, ਆਪ ਆਪਣੀ ਦਇਆ ਕਮਾਇੰਦਾ। ਜੋ ਜਨ ਡੁੱਬੇ ਸਰਸਾ ਤੇਰੇ ਅੱਧਵਿਚਕਾਰ, ਲੋਕਮਾਤ ਜਨਮ ਦਵਾਇੰਦਾ। ਖਾਣੀ ਬਾਣੀ ਕਰ ਪਿਆਰ, ਗੁਰ ਗੋਬਿੰਦ ਸੰਗ ਰਲਾਇੰਦਾ। ਮਾਣਕ ਮੋਤੀ ਅਪਰ ਅਪਾਰ, ਸੋਹੰ ਤਨ ਪਹਿਨਾਇੰਦਾ। ਸ਼ਬਦ ਸੁਹਾਗੀ ਛੰਦੇ ਹਰਿ ਨਿਰੰਕਾਰ, ਆਪਣਾ ਆਪ ਅਲਾਇੰਦਾ। ਵਾਕ ਭਵਿਖਤ ਕੋਈ ਨਾ ਪਾਵੇ ਸਾਰ, ਗੁਰ ਸਰਸੇ ਭੇਟ ਚੜ੍ਹਾਇੰਦਾ। ਆਪੇ ਕੱਢਣਹਾਰ ਪਾਰ, ਸੰਮਤ ਚੌਦਾਂ ਵੇਖ ਵਖਾਇੰਦਾ। ਜੂਠੇ ਝੂਠੇ ਮੀਤ ਮੁਰਾਰ, ਚਾਰੋ ਕੁੰਟ ਆਪ ਦੁਰਕਾਇੰਦਾ। ਸੰਤ ਸੁਹੇਲੇ ਕਰ ਤਿਆਰ, ਗੁਰਮੁਖ ਨਾਉਂ ਰਖਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਏਕਾ ਇੱਕੀ ਮਾਤ ਉਪਾਇੰਦਾ। ਸਾਚੀ ਸਿੱਖੀ ਕਰ ਤਿਆਰ, ਗੋਬਿੰਦ ਰੰਗ ਚੜ੍ਹਾਇੰਦਾ। ਗੋਬਿੰਦ ਗੁਰ ਅਪਰ ਅਪਾਰ, ਧਾਰ ਤਿੱਖੀ ਇਕ ਵਿਖਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਦੋ ਧਾਰਾ ਨਾਉਂ ਰਖਾਇੰਦਾ। ਜਨ ਭਗਤਾਂ ਕਰ ਪਿਆਰ, ਤਨ ਸ਼ਿੰਗਾਰ ਆਪ ਕਰਾਇੰਦਾ। ਆਪੇ ਵੇਖਣ ਆਇਆ ਵਿਚ ਸੰਸਾਰ, ਸੰਬਲ ਨਗਰੀ ਜੋਤ ਜਗਾਇੰਦਾ। ਪੰਚਮ ਮੀਤਾ ਕਰ ਤਿਆਰ, ਸਿੰਘ ਪ੍ਰੀਤਮ ਪਹਿਰੇਦਾਰ, ਹਰਿ ਸਾਚਾ ਆਪ ਅਖਵਾਇੰਦਾ। ਸਿੰਘ ਬਿਸ਼ਨ ਹਰਿ ਸੇਵਾਦਾਰ, ਦਿਵਸ ਰੈਣ ਦਰਸ ਦਿਖਾਇੰਦਾ। ਇੰਦਰ ਇੰਦਰਾਸਣ ਕਰ ਪਿਆਰ, ਆਤਮ ਸੇਜਾ ਇਕ ਹੰਢਾਇੰਦਾ। ਗੁਰਮੁਖ ਪਾਲ ਸਾਚੇ ਲਾਲ, ਕੰਤਾ ਨਾਰੀ ਆਪ ਅਖਵਾਇੰਦਾ। ਵਿਛੜ ਨਾ ਜਾਇਣ ਵਿਚ ਸੰਸਾਰ, ਸਾਚਾ ਜੋੜਾ ਜੋੜ ਜੁੜਾਇੰਦਾ। ਏਕਾ ਰੱਖੇ ਸਾਂਝਾ ਪਿਆਰ, ਏਕਾ ਦੂਜਾ ਭੇਵ ਚੁਕਾਇੰਦਾ। ਹੀਰ ਰਾਂਝਾ ਸੁਰਤ ਸ਼ਬਦ ਪਿਆਰ, ਨਾਮ ਵੰਞਲੀ ਇਕ ਵਜਾਇੰਦਾ। ਨਾਰ ਬਾਂਝ ਸਰਬ ਸੰਸਾਰ, ਪੂਤ ਸਪੂਤਾ ਨਾ ਕੋਈ ਗੋਦ ਉਠਾਇੰਦਾ। ਪਰਗਟ ਦੇਸ ਵਿਚ ਮਾਝਾ, ਜਨ ਭਗਤਾਂ ਰਚਿਆ ਸਾਚਾ ਕਾਜਾ, ਕਲਜੁਗ ਅੰਤਮ ਵੰਡ ਵੰਡਾਇੰਦਾ। ਚਿੱਟੇ ਅਸਵ ਚੜ੍ਹਿਆ ਤਾਜਾ, ਧੁਰਦਰਗਾਹੀ ਆਇਆ ਭਾਜਾ, ਨਾਲ ਰਖਾਇਆ ਅਨਹਦ ਵਾਜਾ, ਸੋਹੰ ਸੇਵਾ ਲਾਇੰਦਾ। ਭਗਤ ਜਨਾਂ ਦੀ ਰੱਖੇ ਲਾਜਾ, ਦਰ ਦਰ ਘਰ ਘਰ ਮਾਰੇ ਆਵਾਜਾ, ਏਕਾ ਧਾਮ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਜਣ ਸਾਚੇ ਮੀਤ, ਆਪ ਆਪਣੇ ਅੰਗ ਲਗਾਇੰਦਾ। ਗੁਰਮੁਖ ਤੇਰੀ ਅੰਤਮ ਧਾਰ, ਪ੍ਰਭ ਸਾਚੇ ਆਪ ਚਲਾਈਆ। ਪਰਗਟ ਹੋਇਆ ਬੇਪਰਵਾਹ, ਲੋਕਮਾਤ ਜੋਤ ਜਗਾਈਆ। ਇਕ ਜਪਾਏ ਸਾਚਾ ਨਾਂ, ਚਾਰ ਵਰਨ ਇਕ ਸਰਨਾਈਆ। ਸੰਤ ਸੁਹੇਲੇ ਆਪੇ ਫੜੇ ਬਾਂਹ, ਆਪ ਆਪਣਾ ਮੇਲ ਮਿਲਾਈਆ। ਲੱਖ ਚੁਰਾਸੀ ਦਰ ਦਰ ਘਰ ਘਰ ਉਡਦੇ ਕਾਂ, ਖਾਲੀ ਮੰਦਰ ਰਿਹਾ ਵਖਾਈਆ। ਕੋਇ ਨਾ ਦੇਵੇ ਕਿਸੇ ਠੰਢੀ ਛਾਂ, ਕਲਜੁਗ ਅਗਨੀ ਇਕ ਲਗਾਈਆ। ਨਾਤਾ ਤੁੱਟੇ ਪੁੱਤਰਾਂ ਮਾਂ, ਨਾ ਕੋਈ ਵੇਖੇ ਧੀ ਜਵਾਈਆ। ਗੁਰਮੁਖ ਸਾਚੇ ਸਦ ਬਲ ਬਲ ਜਾਂ, ਆਏ ਹਰਿ ਸ਼ਰਨਾਈਆ। ਫੜ ਫੜ ਹੰਸ ਬਣਾਏ ਕਾਂ, ਸੋਹੰ ਚੋਗ ਚੁਗਾਈਆ। ਏਕਾ ਏਕ ਗੁਰ ਚਰਨ ਟੇਕ, ਪ੍ਰਭ ਸਾਚਾ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਰਿਹਾ ਉਠਾਈਆ। ਹਰਿਜਨ ਸਾਜਣ ਸਾਚਾ ਮੀਤ, ਏਕਾ ਏਕ ਅਖਵਾਇਆ। ਆਪ ਚਲਾਏ ਅਚਰਜ ਰੀਤ, ਸਾਚਾ ਰਾਹ ਵਿਖਾਇਆ। ਨਾ ਕੋਈ ਦਿਹੁਰਾ ਗੁਰਦਵਾਰਾ ਮੰਦਰ ਮਸੀਤ, ਚਰਨ ਦਵਾਰ ਇਕ ਰਖਾਇਆ। ਨਾ ਕੋਈ ਹਸਤ ਨਾ ਕੋਈ ਕੀਟ, ਊਚ ਨੀਚ ਨਾ ਕੋਈ ਰਖਾਇਆ। ਨਾ ਕੋਈ ਜੂਠ ਝੂਠ ਬੀਸਨ ਬੀਸ, ਮਾਇਆ ਮਮਤਾ ਲੋਭ ਨਾ ਕੋਈ ਹਲਕਾਇਆ। ਰਹਿਣ ਨਾ ਦੇਵੇ ਕੂੜਾ ਪਖੰਡ, ਸ਼ਬਦ ਖੰਡਾ ਹੱਥ ਉਠਾਇਆ। ਏਕਾ ਸ਼ਬਦ ਜਣਾਏ ਤਰਾਨਾ ਬ੍ਰਹਿਮੰਡ, ਖਾਣੀ ਬਾਣੀ ਹੱਥ ਨਾ ਆਇਆ। ਭਗਤ ਜਨਾਂ ਹਰਿ ਕਰ ਪ੍ਰੀਖ, ਵੇਲੇ ਅੰਤਮ ਵੇਖਣ ਆਇਆ। ਪਹਿਲੀ ਚੇਤਰ ਸਚ ਤਾਰੀਖ, ਸੰਮਤ ਚੌਦਾਂ ਆਪ ਪਵਾਇਆ। ਆਪੇ ਮੰਗਣ ਆਇਆ ਭੀਖ, ਆਪਣੀ ਝੋਲੀ ਅੱਗੇ ਡਾਹਿਆ। ਸਾਚੀ ਸਿਖਿਆ ਲੈਣੀ ਸੀਖ, ਦੇ ਮਤ ਰਿਹਾ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਤੇਰੀ ਅੰਤਮ ਵਰ, ਤੇਰੀ ਆਤਮ ਅੰਤਰ ਹਰਿ ਵਸੇਰਾ, ਆਤਮ ਜੋਤ ਜਗਾਇਆ। ਆਤਮ ਅੰਤਰ ਹਰਿ ਵਸੇਰਾ, ਰਿਹਾ ਜੋਤ ਜਗਾਈਆ। ਆਪੇ ਕਰੇ ਸਚ ਨਿਬੇੜਾ, ਦਿਵਸ ਰੈਣ ਵੇਖ ਵਖਾਈਆ। ਭਾਗ ਲੱਗੇ ਕਾਇਆ ਖੇੜਾ, ਸਿੰਘ ਪਾਲ ਨਾ ਹੋਏ ਜੁਦਾਈਆ। ਆਪ ਚੁਕਾਵਣਹਾਰਾ ਝੇੜਾ, ਹੋਏ ਅੰਤ ਸਹਾਈਆ। ਆਤਮ ਵਖਾਏ ਖੁੱਲ੍ਹਾ ਵਿਹੜਾ, ਆਤਮ ਸੇਜਾ ਇਕ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੀ ਕਾਇਆ ਬੈਠਾ ਆਸਣ ਲਾਈਆ। ਕਾਇਆ ਮੰਦਰ ਆਤਮ ਸੇਜ, ਹਰਿ ਬੈਠਾ ਆਪ ਨਿਰੰਕਾਰਿਆ। ਆਪੇ ਨੇਤਰ ਰਿਹਾ ਵੇਖ, ਦਿਸ ਨਾ ਆਏ ਜੀਵ ਸੰਸਾਰਿਆ। ਆਪੇ ਲਿਖਣਹਾਰਾ ਲੇਖ, ਲੇਖ ਲਿਖਾਰਾ ਆਪ ਅਖਵਾ ਰਿਹਾ। ਆਪੇ ਹੋਇਆ ਧਾਰੀ ਕੇਸ, ਦਸ ਦਸਮੇਸ਼ਾ ਰੂਪ ਵਟਾ ਰਿਹਾ। ਕਿਸੇ ਨਾ ਚਲਣੀ ਮਾਤ ਪੇਸ਼, ਨੌ ਖੰਡਾਂ ਆਪ ਉਠਾ ਰਿਹਾ। ਮਨਮੁਖ ਜੀਵ ਰਹੇ ਵੇਖੀ ਵੇਖ, ਵੇਲਾ ਗਿਆ ਹੱਥ ਨਾ ਆ ਰਿਹਾ। ਅੰਤਮ ਮਿਟਣੀ ਸਭ ਦੀ ਰੇਖ, ਲੋਕਮਾਤ ਦਿਸ ਕੋਈ ਨਾ ਆ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਮੀਤ ਆਪਣੇ ਆਪ ਬਣਾ ਰਿਹਾ। ਮੀਤ ਮੁਰਾਰਾ ਸਾਚਾ ਸੱਜਣ, ਗੋਬਿੰਦ ਰੂਪ ਸਮਾਇਆ। ਚਰਨ ਧੂੜ ਕਰਾਏ ਸਾਚਾ ਮਜਨ, ਸ਼ਾਹੋ ਭੂਪ ਅਖਵਾਇਆ। ਆਪੇ ਹੋਇਆ ਪੜਦੇ ਕੱਜਨ, ਸ਼ਬਦ ਦੁਸ਼ਾਲਾ ਹੱਥ ਉਠਾਇਆ। ਤਾਲ ਤਲਵਾੜੇ ਸਾਚੇ ਵੱਜਣ, ਅਨਹਦ ਸੇਵਾ ਲਾਇਆ। ਗੜ੍ਹ ਹੰਕਾਰੀ ਝੂਠੇ ਭੱਜਣ, ਪ੍ਰਭ ਸਾਚਾ ਦਏ ਭੰਨਾਇਆ। ਮਦਿਰਾ ਮਾਸ ਜੋ ਜਨ ਤਜਣ, ਆਪ ਆਪਣੀ ਗੋਦ ਉਠਾਇਆ। ਅੰਮ੍ਰਿਤ ਆਤਮ ਪੀ ਪੀ ਰੱਜਣ, ਸਰ ਸਰੋਵਰ ਇਕ ਵਖਾਇਆ। ਇਕ ਵਖਾਏ ਮੱਕਾ ਕਾਅਬਾ ਹਾਜੀ ਹਜਨ, ਸਾਚਾ ਦਰ ਖੁਲ੍ਹਾਇਆ। ਗ੍ਰੰਥੀ ਪੰਥੀ ਗੁਰ ਦਰ ਮੰਦਰ ਛਡ ਛਡ ਭੱਜਣ, ਸੰਮਤ ਚੌਦਾਂ ਨੇੜੇ ਆਇਆ। ਮਹੱਲ ਅਟਾਰੀ ਸਾਰੇ ਛੱਡਣ, ਉਚ ਨਿਸ਼ਾਨ ਨਾ ਕੋਈ ਚੜ੍ਹਾਇਆ। ਗੁਰਮੁਖ ਸਾਚੇ ਸਾਚੇ ਰਾਜਨ, ਸੋਹੰ ਜੈ ਜੈ ਜੈਕਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਸੇਵਕ ਸੇਵਾ ਕਰਨੇ ਆਇਆ। ਸੇਵਕ ਸੇਵਾ ਹਰਿ ਨਿਰੰਕਾਰ ਹੈ, ਦਿਵਸ ਰੈਣ ਕਮਾਏ। ਅੱਠੇ ਪਹਿਰ ਖ਼ਬਰਦਾਰ ਹੈ, ਹਰਿਜਨ ਸੋਏ ਰਿਹਾ ਜਗਾਏ। ਚਾਰੋਂ ਕੁੰਟ ਵੇਖ ਵਿਚਾਰ ਹੈ, ਦਹਿ ਦਿਸ਼ਾ ਫੇਰੀ ਪਾਏ। ਨਾਮ ਖੰਡਾ ਅਪਰ ਅਪਾਰ ਹੈ, ਹੱਥ ਆਪਣੇ ਰਿਹਾ ਰਖਾਏ। ਬ੍ਰਹਿਮੰਡਾਂ ਪਾਵੇ ਸਾਰ ਹੈ, ਜੇਰਜ ਅੰਡਾਂ ਵੇਖ ਵਖਾਏ। ਉਤਭੁਜ ਸੇਤਜ ਬੰਨ੍ਹੇ ਧਾਰ ਹੈ, ਆਪ ਆਪਣੀ ਕਲ ਵਰਤਾਏ। ਨੌ ਖੰਡ ਪ੍ਰਿਥਮੀ ਮਾਰੇ ਮਾਰ ਹੈ, ਸੱਤਾਂ ਦੀਪਾਂ ਦਏ ਸਜਾਏ। ਜਨ ਭਗਤਾਂ ਕਰੇ ਪਿਆਰ ਹੈ, ਆਪ ਆਪਣਾ ਮੇਲ ਮਿਲਾਏ। ਸਾਚੀ ਨਾਰੀ ਕੰਤ ਭਤਾਰ ਹੈ, ਆਤਮ ਸੇਜ ਹੰਢਾਏ। ਰੰਗ ਬਸੰਤੀ ਏਕਾ ਧਾਰ ਹੈ, ਏਕਾ ਰੰਗ ਰੰਗਾਏ। ਜੀਵ ਜੰਤ ਨਾ ਪਾਇਣ ਸਾਰ ਹੈ, ਮਦਿਰਾ ਮਾਸ ਹੋਏ ਹਲਕਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸੇਵਾ ਰਿਹਾ ਕਮਾਏ। ਸੇਵਕ ਆਇਆ ਚਰਨ ਭਿਖਾਰ, ਗੁਰ ਸੰਗਤ ਸੰਗ ਰਲਾਈਆ। ਮੰਗੇ ਮੰਗ ਅਪਰ ਅਪਾਰ, ਵਿਚ ਸੰਸਾਰ ਏਕਾ ਮੰਗ ਮੰਗਾਈਆ। ਜੂਠਾ ਝੂਠਾ ਛੱਡ ਵਿਹਾਰ, ਸਚ ਸੁੱਚ ਵਰਤਾਈਆ। ਮਾਇਆ ਲੂਠਾ ਹੋਏ ਖੁਆਰ, ਜਗਤ ਰਹਿਣ ਨਾ ਪਾਈਆ। ਖਾਲੀ ਠੂਠਾ ਫਿਰੇ ਦਰ ਦਵਾਰ, ਭਿਛਿਆ ਕੋਇ ਨਾ ਪਾਈਆ। ਗੁਰਮੁਖ ਸਾਜਣ ਹੋਏ ਤਿਆਰ, ਪ੍ਰਭ ਸ਼ਬਦ ਰਿਹਾ ਜਣਾਈਆ। ਵੇਖ ਵਖਾਏ ਚਾਰੇ ਕੂਟਾਂ, ਸੇਵਕ ਸਾਚੀ ਸੇਵ ਕਮਾਈਆ। ਜਨ ਭਗਤਾਂ ਦੇਵੇ ਨਾਮ ਹੂਟਾ, ਇਕ ਹੁਲਾਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਧਨ ਆਪ ਅਖਵਾਈਆ। ਨਿਰਧਨ ਹਰਿ ਨਿਰੰਕਾਰ, ਹੈ, ਨਿਰਗੁਣ ਰੂਪ ਸਮਾਇਆ। ਨਿਰਧਨ ਹਰ ਘਟ ਪਸਰ ਪਸਾਰ ਹੈ, ਨਿਰਗੁਣ ਸੇਵਾ ਰਿਹਾ ਕਮਾਇਆ। ਨਿਰਗੁਣ ਦਿਸ ਨਾ ਆਏ ਵਿਚ ਸੰਸਾਰ ਹੈ, ਆਪ ਆਪਣਾ ਕਾਜ ਰਚਾਇਆ। ਗੁਰਮੁਖ ਸਾਜਣ ਲਏ ਉਭਾਰ ਹੈ, ਹਰਿ ਸਰਗੁਣ ਵੇਖ ਵਖਾਇਆ। ਚਰਨ ਪ੍ਰੀਤੀ ਇਕ ਪਿਆਰ ਹੈ, ਗੁਰ ਗੋਬਿੰਦਾ ਮੇਲ ਮਿਲਾਇਆ। ਸਾਗਰ ਸਿੰਧ ਏਕਾ ਅੰਮ੍ਰਿਤ ਧਾਰ ਹੈ, ਪੰਚਮ ਮੀਤਾ ਰਿਹਾ ਪਿਆਇਆ। ਆਪੇ ਹੋਇਆ ਸੱਚਾ ਸਿਕਦਾਰ ਹੈ, ਸਾਚੀ ਸਿਖਿਆ ਰਿਹਾ ਸਮਝਾਇਆ। ਸ੍ਰਿਸ਼ਟ ਸਬਾਈ ਵਿਚ ਮੰਝਧਾਰ ਹੈ, ਕਲਜੁਗ ਬੇੜਾ ਰਿਹਾ ਡੁਬਾਇਆ। ਜਿਸ ਜਨ ਅੰਤਮ ਉਤਾਰਨਾ ਪਾਰ ਹੈ, ਸੋਹੰ ਚਪੂ ਲਏ ਲਗਾਇਆ। ਆਪ ਵਖਾਏ ਪਾਰ ਕਿਨਾਰ ਹੈ, ਵੰਞ ਮੁਹਾਣਾ ਰਿਹਾ ਚਲਾਇਆ। ਨਿਹਕਲੰਕਾ ਨਰ ਅਵਤਾਰ ਹੈ, ਜਨ ਭਗਤ ਦਵਾਰੇ ਆਪ ਆਪਣੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਜੋਗ ਏਕਾ ਏਕ ਵਖਾਇਆ। ਜੋਗ ਜਗਤ ਸ਼ਬਦ ਅਭਿਆਸ, ਏਕਾ ਏਕ ਵਖਾਈਆ। ਏਕਾ ਜਪੁ ਜੀ ਏਕਾ ਰਹਿਰਾਸ, ਏਕਾ ਨਾਮ ਧਿਆਈਆ। ਏਕਾ ਮੰਦਰ ਏਕਾ ਅੰਦਰ ਏਕਾ ਵਾਸ, ਏਕਾ ਰੰਗ ਰੰਗਾਈਆ। ਏਕਾ ਸੰਗ ਰੱਖ ਪੁਰਖ ਅਬਿਨਾਸ਼, ਵਿਛੜ ਕਦੇ ਨਾ ਜਾਈਆ। ਏਕਾ ਆਸ ਏਕਾ ਪਿਆਸ, ਤ੍ਰਿਸਨਾ ਰਿਹਾ ਮਿਟਾਈਆ। ਏਕਾ ਰਾਮ ਇਕ ਸਵਾਸ, ਏਕਾ ਕ੍ਰਿਸ਼ਨ ਰਸਨ ਅਲਾਈਆ। ਏਕਾ ਅੱਲਾ ਵਿਚ ਪਰਭਾਸ, ਹੂ ਹੂ ਨਾਅਰਾ ਲਾਈਆ। ਜਨ ਭਗਤਾਂ ਹਰਿ ਸਦਾ ਵਸੇ ਪਾਸ, ਜ਼ਾਤ ਪਾਤ ਨਾ ਵੇਖ ਵਖਾਈਆ। ਵੇਖ ਵਖਾਣੇ ਪ੍ਰਿਥਮੀ ਆਕਾਸ਼, ਗਊ ਗਰੀਬਾਂ ਗਲੇ ਲਗਾਈਆ। ਜਿਸ ਜਨ ਮਿਲੇ ਮੇਲ ਸਰਬ ਗੁਣਤਾਸ, ਲੱਖ ਚੁਰਾਸੀ ਫੰਦ ਕਟਾਈਆ। ਜੋ ਦੀਸੇ ਸੋ ਅੰਤ ਵਿਨਾਸ, ਥਿਰ ਰਹਿਣ ਨਾ ਪਾਈਆ। ਪਾਰਬ੍ਰਹਮ ਹਰਿ ਜੋਤ ਪਰਕਾਸ਼, ਆਦਿ ਅੰਤ ਇਕ ਅਖਵਾਈਆ। ਆਪੇ ਵੇਖੇ ਮੰਡਲ ਰਾਸ, ਸਾਚੀ ਰਸਨਾ ਰਾਸ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਕਰੇ ਪੂਰੀ ਆਸ, ਪੂਰਨ ਬ੍ਰਹਮ ਰਿਹਾ ਜਣਾਈਆ। ਪੂਰਨ ਬ੍ਰਹਮ ਪਾਰਬ੍ਰਹਮ ਜਣਾਈ, ਆਤਮ ਜੋਤ ਜਗਾਈਆ। ਜਨਮ ਕਰਮ ਹਰਿ ਵੇਖ ਵਿਖਾਈ, ਪੂਰਬ ਲਹਿਣਾ ਝੋਲੀ ਪਾਈਆ। ਸਾਚਾ ਧਰਮ ਇਕ ਜਣਾਈ, ਗੁਰ ਸੰਗਤ ਸੰਗ ਪਿਆਰਿਆ। ਗੁਰ ਸ਼ਬਦ ਹੋਏ ਨਾਮ ਕੁੜਮਾਈ, ਦਿਵਸ ਰੈਣ ਇਕ ਪਿਆਰਿਆ। ਆਤਮ ਘਰ ਵੱਜੇ ਵਧਾਈ, ਪੰਚਮ ਸਈਆਂ ਮੰਗਲ ਗਾ ਲਿਆ। ਪਾਰਬ੍ਰਹਮ ਤੇਰੀ ਇਕ ਸਰਨਾਈ, ਦੂਸਰ ਕੋਇ ਨਾ ਓਟ ਰਖਾ ਲਿਆ। ਗੁਰਮੁਖ ਸਾਚੇ ਰਿਹਾ ਤਰਾਈ, ਏਕਾ ਪਲੂ ਨਾਮ ਫੜਾ ਲਿਆ। ਪਾਰ ਕਿਨਾਰਾ ਇਕ ਵਖਾਈ, ਬੀਸ ਬੀਸਾ ਹੁਕਮ ਸੁਣਾ ਲਿਆ। ਇਕ ਇਕੀਸਾ ਛਤਰ ਝੁਲਾਈ, ਹਰਿ ਸੰਗਤ ਸੰਗ ਰਲਾ ਲਿਆ। ਚਾਰ ਵਰਨ ਹਦੀਸਾ ਆਪੇ ਪਾਈ, ਸਤਿਜੁਗ ਸਾਚਾ ਮਾਰਗ ਲਾ ਰਿਹਾ। ਵਰਨ ਅਵਰਨ ਆਪ ਅਖਵਾਈ, ਵਰਨ ਬਰਨ ਮੇਟ ਮਿਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਰੂਪ ਵਟਾ ਲਿਆ। ਨਰ ਨਰਾਇਣ ਰੂਪ ਵੈਰਾਟ, ਆਪਣਾ ਆਪ ਵਟਾਇਆ। ਲੋਆਂ ਪੁਰੀਆਂ ਵੇਖੇ ਏਕਾ ਘਾਟ, ਪਾਰ ਕਿਨਾਰਾ ਕੋਈ ਰਹਿਣ ਨਾ ਪਾਇਆ। ਚੌਦਾਂ ਲੋਕ ਵਖਾਏ ਏਕਾ ਹਾਟ, ਵਣਜ ਵਣਜਾਰਾ ਆਪ ਹੋ ਆਇਆ। ਆਪੇ ਵੇਖੇ ਤੀਰਥ ਤਾਟ, ਗੁਰਦਰ ਮੰਦਰ ਅੰਦਰ ਫੋਲ ਫੁਲਾਇਆ। ਆਪੇ ਜਾਣੇ ਪੂਜਾ ਪਾਠ, ਗਾਇਤਰੀ ਮੰਤਰ ਰਿਹਾ ਉਪਜਾਇਆ। ਆਪੇ ਗੇੜਨਹਾਰਾ ਉਲਟੀ ਲਾਠ, ਆਪ ਆਪਣੇ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਪਰਗਟ, ਜਨ ਭਗਤਾਂ ਦਰਸ ਦਿਖਾਇਆ। ਹਰਿ ਸੰਗਤ ਹਰਿ ਚਰਨ ਧਿਆਨ, ਏਕਾ ਲਿਵ ਲਾਈਆ। ਏਕਾ ਸ਼ਬਦ ਬ੍ਰਹਮ ਗਿਆਨ, ਪੂਜਾ ਪਾਠ ਨਾ ਕੋਈ ਕਰਾਈਆ। ਏਕਾ ਨਾਮ ਧਰਮ ਨਿਸ਼ਾਨ, ਸੋਹੰ ਰਿਹਾ ਚੜ੍ਹਾਈਆ। ਏਕਾ ਜਾਮ ਪੀਣ ਖਾਣ, ਅੰਮ੍ਰਿਤ ਆਤਮ ਰਿਹਾ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਹੱਥ ਰਿਹਾ ਟਿਕਾਈਆ। ਸਿਰ ਹੱਥ ਸਮਰਥ, ਸਗਲ ਭਉ ਵਿਨਾਸਿਆ। ਆਦਿ ਅੰਤ ਲਏ ਰੱਖ, ਪਾਰਬ੍ਰਹਮ ਪੁਰਖ ਅਬਿਨਾਸ਼ਿਆ। ਜੋ ਜਨ ਚੜ੍ਹਾਏ ਸੋਹੰ ਰਥ, ਘਰ ਸਚ ਕਰਾਏ ਵਾਸਿਆ। ਸਗਲ ਵਸੂਰੇ ਗਏ ਲੱਥ, ਜਿਸ ਜਨ ਮਿਲਿਆ ਹਰਿ ਸ਼ਾਹੋ ਸ਼ਾਬਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਦੇਵੇ ਚਰਨ ਕਵਲ ਧਰਵਾਸਿਆ। ਗੁਰਮੁਖ ਮੰਗ ਹੈ ਮੰਗਦਾ, ਪ੍ਰਭ ਅੱਗੇ ਰਸਨਾ ਬੋਲ। ਲੋਕ ਲਾਜੋਂ ਮੂਲ ਨਾ ਸੰਗਦਾ, ਰਸਨਾ ਕਹਿ ਕਹਿ ਗਜਾਏ ਢੋਲ। ਹਰਿ ਏਕਾ ਚੋਲੀ ਰੰਗਦਾ, ਏਕਾ ਨਾਮ ਵਸਤ ਅਨਮੋਲ। ਚਿੱਟੇ ਅਸਵ ਤੰਗ ਕਸਦਾ, ਜਨ ਭਗਤਾਂ ਵਸੇ ਸਦ ਕੋਲ। ਨੌ ਦਵਾਰੇ ਆਪੇ ਲੰਘਦਾ, ਦਸਵੇਂ ਕੁੰਡਾਂ ਲੈਣਾ ਖੋਲ੍ਹ। ਲੇਖਾ ਚੁੱਕੇ ਕਾਇਆ ਕਾਚੀ ਵੰਗ ਦਾ, ਏਕਾ ਸ਼ਬਦ ਸੁਣਾਏ ਸੋਹੰ ਸੱਚਾ ਬੋਲ। ਪੁਰੀਆਂ ਲੋਆਂ ਆਪੇ ਲੰਘਦਾ, ਜ਼ਿਮੀ ਅਸਮਾਨਾ ਰਿਹਾ ਫੋਲ। ਗੁਰ ਸਾਜਣ ਸਾਚੀ ਮੰਗ ਏਕਾ ਮੰਗਦਾ, ਜੋਤੀ ਜੋਤ ਮੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਦਾ ਸਦਾ ਸਦ ਰਖੇ ਆਪਣੇ ਕੋਲ।