੨੭ ਮੱਘਰ ੨੦੧੬ ਬਿਕ੍ਰਮੀ ਭਾਈ ਨਰਾਇਣ ਸਿੰਘ ਦੇ ਘਰ ਪਿੰਡ ਕੰਗ ਜ਼ਿਲਾ ਅੰਮ੍ਰਿਤਸਰ
ਗੁਰਮੁਖ ਉਠੇ ਨੌਜਵਾਨ, ਸਤਿਗੁਰ ਪੂਰਾ ਆਪ ਉਠਾਇੰਦਾ। ਹੱਥ ਫੜਾਏ ਨਾਮ ਨਿਸ਼ਾਨ, ਦੋ ਜਹਾਨਾ ਆਪ ਝੁਲਾਇੰਦਾ। ਦਾਤਾ ਦਾਨੀ ਗੁਣੀ ਨਿਧਾਨ, ਸਾਚੀ ਭਿਛਿਆ ਝੋਲੀ ਪਾਇੰਦਾ। ਆਤਮ ਅੰਤਰ ਬ੍ਰਹਮ ਗਿਆਨ, ਪਾਰਬ੍ਰਹਮ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਆਪ ਜਗਾਇੰਦਾ। ਗੁਰਮੁਖ ਸੱਚਾ ਸੂਰਬੀਰ, ਹਰਿ ਸਾਚਾ ਆਪ ਉਪਾਇੰਦਾ। ਏਕਾ ਦੇਵੇ ਸਾਚਾ ਤੀਰ, ਰਸਨਾ ਚਿਲਾ ਆਪ ਚੜ੍ਹਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪੈਡਾਂ ਜਾਏ ਚੀਰ, ਸਚਖੰਡ ਦਵਾਰਾ ਇਕ ਵਖਾਇੰਦਾ। ਆਪੇ ਚੋਟੀ ਚਾੜ੍ਹੇ ਫੜ ਅਖੀਰ, ਨਿਰਗੁਣ ਆਪਣੀ ਦਯਾ ਕਮਾਇੰਦਾ। ਲੇਖਾ ਜਾਣੇ ਸ਼ਾਹ ਹਕੀਰ, ਪੀਰਨ ਪੀਰ ਭੇਵ ਨਾ ਆਇੰਦਾ। ਤ੍ਰੈਗੁਣ ਮਾਇਆ ਕੱਟ ਜੰਜੀਰ, ਸ਼ਬਦ ਡੋਰੀ ਨਾਲ ਬੰਧਾਇੰਦਾ। ਦੂਈ ਦਵੈਤੀ ਹਉਮੇ ਹੰਗਤਾ ਕੱਟ ਕੱਟ ਪੀੜ, ਅੰਮ੍ਰਿਤ ਆਤਮ ਸਾਚਾ ਜਾਮ ਪਿਆਇੰਦਾ। ਸੀਸ ਬੰਧਾਏ ਸਾਚਾ ਚੀਰ, ਗੁਰ ਗੋਬਿੰਦ ਲੇਖ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸੋਇਆ ਇਕ ਉਠਾਇੰਦਾ। ਗੁਰਮੁਖ ਸਾਚਾ ਸਾਖਿਆਤ, ਹਰਿ ਪੁਰਖ ਨਿਰੰਜਨ ਆਪ ਬਣਾਇੰਦਾ। ਏਕਾ ਬਖਸ਼ੇ ਸਾਚੀ ਦਾਤ, ਚਰਨ ਪ੍ਰੀਤੀ ਸਚ ਵਖਾਇੰਦਾ। ਏਥੇ ਉਥੇ ਪੁੱਛੇ ਵਾਤ, ਲੋਕਮਾਤ ਆਪ ਵਡਿਆਇੰਦਾ। ਭੇਵ ਨਾ ਪਾਏ ਕਾਇਨਾਤ, ਲੱਖ ਚੁਰਾਸੀ ਮੁਖ ਭਵਾਇੰਦਾ। ਸੂਰਾ ਸਰਬੰਗ ਸਗਲਾ ਸਾਥ, ਆਪਣਾ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਮੇਲਾ ਆਪ ਮਿਲਾਇੰਦਾ। ਗੁਰਮੁਖ ਸਾਚਾ ਉਠਿਆ, ਹਰਿ ਸੱਜਣ ਆਪ ਉਠਾਏ। ਪੁਰਖ ਅਬਿਨਾਸ਼ੀ ਏਕਾ ਤੁਠਿਆ, ਫੜ ਬਾਹੋਂ ਗਲੇ ਲਗਾਏ। ਅੰਮ੍ਰਿਤ ਦੇਵੇ ਸਾਚਾ ਘੁੱਟਿਆ, ਸਰ ਸਰੋਵਰ ਇਕ ਵਿਖਾਏ। ਹਰਿ ਕਾ ਨਾਤਾ ਕਦੇ ਨਾ ਤੁਟਿਆ, ਨਾ ਕੋਈ ਤੋੜੇ ਤੋੜ ਤੁੜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਤ ਸਪੂਤਾ ਦਏ ਸਮਝਾਏ। ਨਾਤਾ ਤੋੜੇ ਜਗਤ ਸੰਸਾਰ, ਸੋ ਪੁਰਖ ਨਿਰੰਜਨ ਦਇਆ ਕਮਾਇੰਦਾ। ਹਰਿ ਪੁਰਖ ਨਿਰੰਜਨ ਸਾਚੀ ਕਾਰ, ਜੁਗ ਜੁਗ ਆਪ ਕਰਾਇੰਦਾ। ਏਕ ਏਕੰਕਾਰਾ ਖੇਲ ਅਪਾਰ, ਨਿਰਗੁਣ ਧਾਰਾ ਆਪ ਚਲਾਇੰਦਾ। ਪੁਰਖ ਅਬਿਨਾਸ਼ੀ ਮੀਤ ਮੁਰਾਰ, ਘਰ ਸਾਚਾ ਬੰਕ ਸੁਹਾਇੰਦਾ। ਸ੍ਰੀ ਭਗਵਾਨ ਸਾਂਝਾ ਯਾਰ, ਸਗਲਾ ਸੰਗ ਨਿਭਾਇੰਦਾ। ਪਾਰਬ੍ਰਹਮ ਪ੍ਰਭ ਭੇਵ ਨਿਆਰ, ਭੇਵ ਕੋਇ ਨਾ ਪਾਇੰਦਾ। ਵਸਣਹਾਰਾ ਸਚਖੰਡ ਦਵਾਰ, ਦਰ ਘਰ ਸਾਚੇ ਸੋਭਾ ਪਾਇੰਦਾ। ਇਕ ਅਕੱਲਾ ਨਿਰਾਕਾਰ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਆਪਣੀ ਇਛਿਆ ਭਰ ਭੰਡਾਰ, ਥਿਰ ਘਰ ਵਾਸੀ ਵੇਸ ਵਟਾਇੰਦਾ। ਆਪੇ ਪੁਰਖ ਆਪੇ ਨਾਰ, ਨਾਰੀ ਕੰਤ ਰੂਪ ਵਟਾਇੰਦਾ। ਸੁਤ ਅਨਾਦੀ ਸ਼ਬਦ ਅਧਾਰ, ਸ਼ਬਦੀ ਸ਼ਬਦ ਉਪਜਾਇੰਦਾ। ਆਪੇ ਕਰੇ ਅਗੰਮੀ ਕਾਰ, ਆਪਣਾ ਅੰਗਨ ਆਪ ਸੁਹਾਇੰਦਾ। ਦੀਪਕ ਜੋਤੀ ਕਰ ਉਜਿਆਰ, ਕਮਲਾਪਾਤੀ ਵੇਖ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਵਾਰਾ ਇਕ ਸੁਹਾਇੰਦਾ। ਸਚ ਦਵਾਰਾ ਹਰਿ ਸੁਹੰਜਣਾ, ਪਰਮ ਪੁਰਖ ਵਡਿਆਈਆ। ਜੋਤ ਜਗਾਏ ਆਦਿ ਨਿਰੰਜਣਾ, ਨਿਰਗੁਣ ਦਾਤਾ ਬੇਪਰਵਾਹੀਆ। ਸਚ ਸਿੰਘਾਸਨ ਬਹਿ ਬਹਿ ਸਜਣਾ, ਸ਼ਾਹੋ ਭੂਪ ਨਾਉਂ ਧਰਾਈਆ। ਨਾ ਘੜਿਆ ਨਾ ਭੱਜਣਾ, ਅਬਿਨਾਸ਼ੀ ਪੁਰਖ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਈਆ। ਆਪਣੀ ਕਲ ਆਪੇ ਧਾਰ, ਆਪਣੀ ਦਯਾ ਕਮਾਇੰਦਾ। ਨਿਰਗੁਣ ਨਿਰਗੁਣ ਕਰ ਪਿਆਰ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਨਿਰਗੁਣ ਕੰਤ ਨਿਰਗੁਣ ਨਾਰ, ਨਿਰਗੁਣ ਸੰਗ ਨਿਭਾਇੰਦਾ। ਨਿਰਗੁਣ ਮਹੱਲ ਨਿਰਗੁਣ ਅਟਾਰ, ਨਿਰਗੁਣ ਦੀਵਾ ਬਾਤੀ ਆਪ ਜਗਾਇੰਦਾ। ਨਿਰਗੁਣ ਸ਼ਾਹ ਨਿਰਗੁਣ ਸੁਲਤਾਨ, ਨਿਰਗੁਣ ਚੋਬਦਾਰ ਅਖਵਾਇੰਦਾ। ਨਿਰਗੁਣ ਸ਼ਬਦ ਅਗੰਮੀ ਧਾਰ, ਨਿਰਗੁਣ ਆਪਣਾ ਆਪ ਉਪਜਾਇੰਦਾ। ਨਿਰਗੁਣ ਕਰੇ ਸਾਚੀ ਕਾਰ, ਕਰਨੀ ਕਰਤਾ ਨਾਉਂ ਰਖਾਇੰਦਾ। ਆਪ ਆਪਣਾ ਕਰ ਪਿਆਰ, ਆਪ ਆਪਣੀ ਵੰਡ ਵੰਡਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਤ੍ਰੈ ਤ੍ਰੈ ਖੇਲ ਖਿਲਾਇੰਦਾ। ਤ੍ਰੈਗੁਣ ਮਾਇਆ ਭਰ ਭੰਡਾਰ, ਪੰਜ ਤਤ ਮੇਲ ਮਿਲਾਇੰਦਾ। ਲੱਖ ਚੁਰਾਸੀ ਤਨ ਸ਼ੰਗਾਰ, ਸਾਚਾ ਗੜ੍ਹ ਸੁਹਾਇੰਦਾ। ਮਨ ਮਤ ਬੁਧ ਦਏ ਅਧਾਰ, ਅੰਤਰ ਆਤਮ ਬੂਝ ਬੁਝਾਇੰਦਾ। ਨੌ ਦਵਾਰੇ ਖੋਲ੍ਹ ਕਿਵਾੜ, ਆਪਣਾ ਰਸ ਵਿਖਾਇੰਦਾ। ਘਰ ਵਿਚ ਕਰ ਖੇਲ ਅਪਾਰ, ਸਾਚਾ ਮੰਦਰ ਆਪ ਉਪਜਾਇੰਦਾ। ਸ਼ਬਦ ਨਾਦ ਸੱਚੀ ਧੁਨਕਾਰ, ਅਨਹਦ ਸਾਚਾ ਤਾਲ ਵਜਾਇੰਦਾ। ਆਪਣਾ ਰੂਪ ਕਰ ਪਿਆਰ, ਬ੍ਰਹਮ ਬ੍ਰਹਮ ਨਾਉਂ ਧਰਾਇੰਦਾ। ਪਵਣ ਸਵਾਸੀ ਭਰ ਭੰਡਾਰ, ਦਿਵਸ ਰੈਣ ਚਲਾਇੰਦਾ। ਸ਼ਾਹੋ ਸ਼ਾਬਾਸ਼ ਖੇਲ ਨਿਆਰ, ਜੋਤ ਨਿਰੰਜਨ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਪੁਰਖ ਬਿਧਾਤਾ, ਆਪ ਆਪਣਾ ਖੇਲ ਖਿਲਾਇੰਦਾ। ਨਿਰਗੁਣ ਸਰਗੁਣ ਸਾਚੀ ਧਾਰ, ਲੋਕਮਾਤ ਉਪਜਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਆਪ ਆਪਣੀ ਰਚਨ ਰਚਾਈਆ। ਲੱਖ ਚੁਰਾਸੀ ਕਰ ਤਿਆਰ, ਬ੍ਰਹਮਾ ਵਿਸ਼ਨ ਸ਼ਿਵ ਕਰੀ ਕੁੜਮਾਈਆ। ਸਾਚਾ ਮੀਤ ਮੀਤ ਮੁਰਾਰ, ਆਪ ਆਪਣੀ ਖੇਲ ਖਿਲਾਈਆ। ਆਪੇ ਬਣੇ ਗੁਰ ਅਵਤਾਰ, ਹਰਿ ਸਤਿਗੁਰ ਨਾਉਂ ਧਰਾਈਆ। ਭਗਤ ਵਛਲ ਖੇਲ ਨਿਰੰਕਾਰ, ਹਰਿ ਸੰਤਨ ਮੇਲ ਮਿਲਾਈਆ। ਸਤਿਜੁਗ ਸਾਚੇ ਪਾਵੇ ਸਾਰ, ਬਲ ਬਾਵਨ ਭੇਖ ਵਟਾਈਆ। ਤ੍ਰੇਤਾ ਤੇਰਾ ਕਰੇ ਅਧਾਰ, ਰਾਮਾ ਰਾਵਣ ਦਹਿਸਰ ਘਾਈਆ। ਦੁਆਪਰ ਤੇਰਾ ਵੇਖ ਸ਼ੰਗਾਰ, ਕਾਹਨਾ ਬੰਸਰੀ ਇਕ ਵਜਾਈਆ। ਤੋੜਨਹਾਰਾ ਗੜ੍ਹ ਹੰਕਾਰ, ਗਰੀਬ ਨਿਮਾਣੇ ਗਲੇ ਲਗਾਈਆ। ਕਲਜੁਗ ਤੇਰਾ ਕੂੜ ਪਸਾਰ, ਚਾਰੋਂ ਕੁੰਟ ਏਕਾ ਡੰਕ ਰਿਹਾ ਵਜਾਈਆ। ਤੋੜਨਹਾਰਾ ਗੜ੍ਹ ਹੰਕਾਰ, ਗਰੀਬ ਨਿਮਾਣੇ ਗਲੇ ਲਗਾਈਆ। ਕਲਜੁਗ ਤੇਰਾ ਕੂੜ ਪਸਾਰ, ਚਾਰੋਂ ਕੁੰਟ ਏਕਾ ਡੰਕਾ ਰਿਹਾ ਵਜਾਈਆ । ਈਸਾ ਮੂਸਾ ਕਰ ਪਿਆਰ, ਕਾਲਾ ਸੂਸਾ ਇਕ ਵਖਾਈਆ। ਸੰਗ ਮੁਹੰਮਦ ਚਾਰ ਯਾਰ, ਚਾਰ ਯਾਰੀ ਮਤਾ ਪਕਾਈਆ। ਅੱਲਾ ਰਾਣੀ ਹੋ ਤਿਆਰ, ਨੇਤਰ ਨੈਣ ਰਹੀ ਮਟਕਾਈਆ। ਚਾਰੋਂ ਕੁੰਟ ਕਰੇ ਖ਼ਵਾਰ, ਧੀਰਜ ਧੀਰ ਨਾ ਕੋਈ ਧਰਾਈਆ। ਵਰਨਾਂ ਬਰਨਾਂ ਹਾਹਾਕਾਰ, ਸਾਚੀ ਸਰਨ ਨਾ ਕੋਈ ਸਰਨਾਈਆ। ਧਰਨੀ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਸੰਤ ਸੱਜਣ ਹੋਏ ਖ਼ਵਾਰ, ਘਰ ਮਿਲੇ ਨਾ ਸਾਚਾ ਮਾਹੀਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪਣੀ ਕਲ ਆਪ ਵਰਤਾਈਆ। ਪੰਜ ਤਤ ਕਰ ਪਿਆਰ, ਨਿਰਗੁਣ ਜੋਤ ਕਰੀ ਰੁਸ਼ਨਾਈਆ। ਨਾਨਕ ਮੇਲਾ ਵਿਚ ਸੰਸਾਰ, ਨਿਰਗੁਣ ਸਰਗੁਣ ਖੇਲ ਖਿਲਾਈਆ। ਸ਼ਬਦ ਅਗੰਮੀ ਏਕ ਏਕੰਕਾਰ, ਨਾਮ ਸਤਿ ਕਰੇ ਪੜ੍ਹਾਈਆ। ਚਾਰ ਵਰਨ ਸੋਹਿਣ ਇਕ ਦਵਾਰ, ਏਕਾ ਸਿਖਿਆ ਸਿੱਖ ਸਮਝਾਈਆ। ਸ਼ੱਤਰੀ ਬ੍ਰਹਮਣ ਸ਼ੂਦਰ ਵੈਸ਼ ਨਾ ਕੋਈ ਵਿਚਾਰ, ਏਕਾ ਰੰਗ ਰੰਗਾਈਆ। ਅੰਗਦ ਕਰਿਆ ਅੰਗੀਕਾਰ, ਆਪ ਆਪਣੇ ਅੰਗ ਸਮਾਈਆ। ਅਮਰਦਾਸ ਦਾਸ ਕਰਤਾਰ, ਸੇਵਕ ਸੇਵਾ ਸਚ ਕਰਾਈਆ। ਰਾਮ ਦਾਸ ਭਰ ਭੰਡਾਰ, ਸਰ ਸਰੋਵਰ ਇਕ ਨੁਹਾਈਆ। ਅਰਜਨ ਮੀਤਾ ਖੇਲ ਪਿਆਰ, ਬੋਧ ਅਗਾਧ ਸ਼ਬਦ ਜਣਾਈਆ। ਸਾਚਾ ਗੁਰੂ ਗੁਰ ਕਰ ਤਿਆਰ, ਗੁਰੂ ਗ੍ਰੰਥ ਇਕ ਸਮਝਾਈਆ। ਜੋਤੀ ਨੂਰ ਹਰਿ ਕਰਤਾਰ, ਹਰਿਗੋਬਿੰਦ ਦਏ ਵਡਿਆਈਆ। ਹਰਿਰਾਏ ਮੇਲਾ ਵਿਚ ਸੰਸਾਰ, ਹਰਿਕ੍ਰਿਸ਼ਨਾ ਵੱਜੇ ਵਧਾਈਆ। ਤੇਗ ਬਹਾਦਰ ਵਡ ਬਲਕਾਰ, ਨਾਮ ਤੇਗ ਹੱਥ ਉਠਾਈਆ। ਗਰੀਬ ਨਿਮਾਣਿਆਂ ਦੇਵੇ ਆਦਰ ਆਪ ਆਪਣਾ ਆਪੇ ਵਾਰ, ਆਪ ਆਪਣਾ ਸੰਗ ਨਿਭਾਈਆ। ਸੁਤ ਦੁਲਾਰਾ ਪੁਰਖ ਅਕਾਲ, ਏਕਾ ਏਕ ਏਕ ਉਠਾਈਆ। ਗੋਬਿੰਦ ਸੂਰਾ ਸਾਚਾ ਲਾਲ, ਸਿੰਘ ਰੂਪ ਆਪ ਵਟਾਈਆ। ਨਾਮ ਖੰਡਾ ਤੇਜ ਕਟਾਰ, ਤਨ ਗਾਤਰੇ ਇਕ ਲਟਕਾਈਆ। ਬ੍ਰਹਿਮੰਡਾਂ ਮਾਰਨਹਾਰਾ ਮਾਰ, ਲੋਕਮਾਤ ਵੇਸ ਧਰਾਈਆ। ਜੇਰਜ ਅੰਡਾਂ ਪਾਵੇ ਸਾਰ, ਉਤਭੁਜ ਸੇਹਤਜ ਖੇਲ ਨਾ ਰਾਈਆ। ਰਾਜ ਰਾਜਾਨਾਂ ਕਰੇ ਖਵਾਰ, ਸ਼ਾਹ ਸੁਲਤਾਨਾ ਖ਼ਾਕ ਮਿਲਾਈਆ। ਗਰੀਬ ਨਿਮਾਣੇ ਲਾਏ ਪਾਰ, ਆਪ ਆਪਣੀ ਗੋਦ ਉਠਾਈਆ। ਅੰਮ੍ਰਿਤ ਬਖਸ਼ੇ ਠੰਡੀ ਠਾਰ, ਸਾਚਾ ਖੰਡਾ ਵਿਚ ਫਿਰਾਈਆ। ਪੰਚਮ ਮੀਤਾ ਪੰਚ ਪਿਆਰ, ਪੰਚਮ ਪੰਚ ਕਰੇ ਕੁੜਮਾਈਆ। ਦੇਵੇ ਵਰ ਸੱਚੀ ਸਰਕਾਰ, ਗੁਰਮੁਖ ਸਾਚੇ ਆਪ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੰਗਣ ਨਾਮ ਰੰਗਾਈਆ। ਅੰਮ੍ਰਿਤ ਨਾਮ ਸਤਿ ਭੰਡਾਰਾ, ਗੁਰਮਤ ਗੁਰ ਆਪ ਵਰਤਾਇਆ। ਚਾਰ ਵਰਨਾਂ ਵਖਾਏ ਇਕ ਦਵਾਰਾ, ਆਪੇ ਮੰਗਣ ਮੰਗ ਮੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਖਿਲਾਇਆ। ਗੁਰ ਗੋਬਿੰਦ ਸਿੰਘ ਸੂਰਬੀਰ, ਸ਼ਸਤਰਧਾਰੀ ਵਡ ਵਡਿਆਈਆ। ਚਾਰ ਵਰਨਾਂ ਪਾਈ ਇਕ ਜੰਜੀਰ, ਕੱਟੀ ਹਉਮੇ ਪੀੜ, ਦੂਈ ਦਵੈਤੀ ਰਹਿਣ ਨਾ ਪਾਈਆ। ਲੇਖਾ ਜਾਣੇ ਸ਼ਾਹ ਫਕੀਰ, ਸ਼ਬਦ ਨਿਰਾਲਾ ਫੜਿਆ ਤੀਰ, ਤਿਖੀ ਮੁਖੀ ਹੱਥ ਉਠਾਈਆ। ਆਪੇ ਕੱਟਣਹਾਰਾ ਭੀੜ, ਆਪੇ ਬੰਨੇ ਸਾਚੀ ਬੀੜ, ਆਪ ਆਪਣਾ ਵੇਸ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਭਾਣੇ ਆਪ ਰਖਾਈਆ। ਹਰਿ ਭਾਣਾ ਬਲਵਾਨ, ਗੁਰ ਸਤਿਗੁਰ ਆਪ ਸਮਝਾਇੰਦਾ। ਆਪੇ ਛੱਡੇ ਜਗਤ ਮਕਾਨ, ਪੁਰੀ ਅਨੰਦ ਤਜਾਇੰਦਾ। ਆਪੇ ਵੇਖੇ ਮਾਰ ਧਿਆਨ, ਗੜੀ ਚਮਕੌਰ ਆਪ ਸੁਹਾਇੰਦਾ। ਆਪੇ ਸੂਰਾ ਨੌਜਵਾਨ, ਆਪ ਆਪਣਾ ਖੇਲ ਖਿਲਾਇੰਦਾ। ਆਪੇ ਪੂਤ ਸਪੂਤਾ ਦੇਵੇ ਦਾਨ, ਸਾਚੀ ਭੇਟਾ ਆਪ ਵਖਾਇੰਦਾ। ਆਪੇ ਖੇਵਟ ਖੇਟਾ ਗੁਣ ਨਿਧਾਨ, ਗੁਣਵੰਤਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੀਸ ਜਗਦੀਸ ਆਪ ਵਟਾਇੰਦਾ। ਸੀਸ ਜਗਦੀਸ ਗੁਰ ਗੋਬਿੰਦ, ਏਕਾ ਰੰਗ ਰੰਗਾਇਆ। ਗੁਰਮੁਖਾਂ ਮੇਟੇ ਸਗਲੀ ਚਿੰਦ, ਆਪ ਆਪਣਾ ਦਰਸ ਦਿਖਾਇਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਭੇਵ ਨਾ ਰਾਇਆ। ਗੁਰਮੁਖ ਬਣਾਇਆ ਆਪਣੀ ਬਿੰਦ, ਆਪ ਆਪਣੇ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, । ਪੰਚਮ ਮੇਲਾ ਆਪ ਕਰਾਵਨਾ, ਪੰਚਮ ਵੇਖੇ ਥਾਉਂ ਥਾਈਂਆ। ਸਾਚਾ ਮਾਰਗ ਸਾਚੇ ਲਾਵਨਾ, ਲੋਕਮਾਤ ਕਰੇ ਰੁਸ਼ਨਾਈਆ। ਨੌ ਖੰਡ ਪ੍ਰਿਥਮੀ ਏਕਾ ਡੰਕ ਵਜਾਵਨਾ, ਵਾਹ ਵਾਹ ਗੁਰ ਵੱਡੀ ਵਡਿਆਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਆਪ ਉਠਾਵਨਾ, ਸੋਇਆ ਕੋਈ ਰਹਿਣ ਨਾ ਪਾਈਆ। ਸੀਸ ਤਾਜ ਆਪਣਾ ਫੇਰ ਆਪ ਟਿਕਾਵਨਾ, ਜੋ ਗੁਰਮੁਖ ਤੇਰੇ ਸੀਸ ਗਿਆ ਟਿਕਾਈਆ। ਸਾਚੀ ਸਿਖੀ ਸੇਵਾ ਲਾਵਨਾ, ਲੋਕਮਾਤ ਰਿਹਾ ਸਮਝਾਈਆ। ਇਕੀ ਸਿਖਾਂ ਨਾਲ ਰਲਾਵਨਾ, ਚਵੀ ਮੱਘਰ ਵੱਜੀ ਵਧਾਈਆ । ਪਹਿਲੀ ਚੇਤਰ ਪ੍ਰਭ ਆਪਣੇ ਅੰਗ ਲਗਾਵਨਾ, ਵਾਲੀ ਹਿੰਦ ਦਏ ਉਠਾਈਆ। ਸਿੰਘ ਸੰਗਤ ਤੇਰਾ ਪਿਛਲਾ ਲੇਖਾ ਪ੍ਰਭ ਸਾਚੇ ਆਪ ਮੁਕਾਵਨਾ, ਆਪਣਾ ਮੁਕਟ ਆਪੇ ਲਏ ਉਠਾਈਆ। ਅਗੇ ਮਾਰਗ ਸਾਚਾ ਇਕ ਵਿਖਾਵਨਾ, ਪਿਛਲੀ ਮੇਟੇ ਲੱਗੀ ਛਾਹੀਆ। ਸਾਚਾ ਦਾਮਨ ਇਕ ਫੜਾਵਨਾ, ਪੱਲੂ ਛੁੱਟ ਕਦੇ ਨਾ ਜਾਈਆ। ਕਲਜੁਗ ਮੇਟੇ ਪਾਪੀ ਰਾਵਨਾ, ਗੁਰਮੁਖ ਤੇਰੇ ਨਾਮ ਤਲਵਾਰ ਇਕ ਚਲਾਈਆ। ਆਪੇ ਬਣੇ ਧੁਰਦਰਗਾਹੀ ਸਾਚਾ ਜ਼ਾਮਨਾ, ਭੁੱਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕੀਤੀ ਭੁੱਲ ਨਾ ਜਾਈਆ। ਗੜੀ ਚਮਕੌਰ ਦਿਤਾ ਤਾਜ, ਹਰਿ ਸਾਚੇ ਸੀਸ ਟਿਕਾਇਆ। ਕਲਜੁਗ ਅੰਤਮ ਖੇਲੇ ਖੇਲ ਦੇਸ ਮਾਝ, ਪੁਰਖ ਅਬਿਨਾਸ਼ੀ ਵੇਸ ਵਟਾਇਆ। ਨਿਰਗੁਣ ਸਰਗੁਣ ਸਾਜਨ ਸਾਜ, ਵੇਦ ਕਤੇਬ ਭੇਵ ਨਾ ਆਇਆ। ਏਕੰਕਾਰੇ ਰਚਿਆ ਆਪਣਾ ਕਾਜ, ਆਪਣਾ ਦਿਵਸ ਆਪ ਸੁਹਾਇਆ। ਗੁਰਮੁਖਾਂ ਘਰ ਘਰ ਦਰ ਦਰ ਸੁਤਿਆਂ ਮਾਰੇ ਇਕ ਅਵਾਜ, ਗੁਰਮੁਖ ਸੋਏ ਰਿਹਾ ਉਠਾਇਆ। ਪੰਚਮ ਮੁਖੀ ਬਣਿਆ ਤਾਜ, ਜਗਤ ਦੁਖੀ ਲਏ ਤਜਾਇਆ। ਉਤਮ ਕਰੇ ਕੁੱਖੀ ਵਿਚ ਸੰਸਾਰ, ਮਾਤਾ ਜਨਨੀ ਜਿਸ ਜਨ ਸਾਚਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਿਛਲਾ ਦਿਤਾ ਅੱਗੇ ਲੇਵਣ ਆਇਆ। ਉਠ ਸਿਖ ਹਰਿ ਆਪ ਉਠਾਏ, ਦੂਸਰ ਸੰਗ ਨਾ ਕੋਈ ਰਖਾਈਆ। ਗੋਬਿੰਦ ਹਰਿ ਹਰਿ ਨਾਉਂ ਧਰਾਏ, ਹਰਿ ਗੋਬਿੰਦ ਰੂਪ ਸਮਾਈਆ। ਸਿੰਘ ਸਿੰਘ ਹਰਿ ਫੇਰਾ ਪਾਏ, ਸਿੰਘ ਸਿੰਘ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਿਲਾਈਆ। ਗੁਰਮੁਖ ਉਠਣਾ ਕਲਜੁਗ ਜਾਗ, ਹਰਿ ਸਤਿਗੁਰ ਆਪ ਜਗਾਇੰਦਾ। ਪੁਰਖ ਅਬਿਨਾਸ਼ੀ ਹੱਥ ਪਕੜੇ ਵਾਗ, ਚਾਰੋਂ ਕੁੰਟ ਆਪ ਫਿਰਾਇੰਦਾ। ਜਨਮ ਜਨਮ ਦੇ ਧੋਵੇ ਦਾਗ, ਪਿਛਲਾ ਕਰਮ ਚੁਕਾਇੰਦਾ। ਜਗਤ ਤ੍ਰਿਸ਼ਨਾ ਬੁਝੇ ਆਗ, ਦੂਈ ਦਵੈਤੀ ਫੰਦ ਕਟਾਇੰਦਾ। ਤ੍ਰੈਗੁਣ ਮਾਇਆ ਨਾ ਡੱਸੇ ਡੱਸਨੀ ਨਾਗ, ਆਸਾ ਤ੍ਰਿਸ਼ਨਾ ਵਿਚ ਸਮਾਇੰਦਾ। ਇਕ ਉਪਜਾਏ ਸਾਚਾ ਰਾਗ, ਅੰਦਰ ਮੰਦਰ ਖੋਜ ਖੁਜਾਇੰਦਾ। ਵੇਖਣਹਾਰਾ ਹਰਿ ਬ੍ਰਹਿਮਾਦ ਗੁਰਮੁਖ ਕਾਇਆ ਗੜ ਸੁਹਾਇੰਦਾ। ਖੇਲੇ ਖੇਲ ਜੁਗਾਦਿ ਆਦਿ, ਆਦਿ ਜੁਗਾਦੀ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਸੰਗ ਆਪ ਰਖਾਇੰਦਾ। ਗੁਰਸਿਖ ਤੇਰਾ ਸਚ ਵਿਹਾਰਾ, ਹਰਿ ਪੁਰਖ ਨਿਰੰਜਨ ਦਏ ਕਰਾਈਆ। ਗੁਰ ਗੋਬਿੰਦ ਬਣਾਇਆ ਸਚ ਦੁਲਾਰਾ, ਅੰਤਮ ਲੇਖਾ ਲੇਖੇ ਲਾਈਆ। ਕਲਜੁਗ ਢਈਆ ਪਾਰ ਕਿਨਾਰਾ, ਸਾਚੀ ਨਈਆ ਹਰਿ ਚਲਾਈਆ। ਗੁਰਮੁਖਾਂ ਵਖਾਏ ਇਕ ਕਿਨਾਰਾ, ਮੰਝਧਾਰਾ ਨਾ ਕੋਈ ਰੁੜਾਈਆ। ਸਰਸੇ ਤੇਰਾ ਕਰ ਪਿਆਰਾ, ਤੇਰਾ ਤੇਰੇ ਲਏ ਉਠਾਈਆ। ਖਿਚ ਲਿਆਏ ਚਰਨ ਦਵਾਰਾ, ਜੋ ਜਨ ਬੈਠੇ ਰਾਹ ਤਕਾਈਆ। ਪ੍ਰਗਟ ਹੋਇਆ ਸ਼ਾਹ ਅਸਵਾਰਾ, ਨੀਲਾ ਨੀਲੀ ਧਾਰੋਂ ਪਾਰ ਕਰਾਈਆ। ਸੋਲਾਂ ਕਲੀਆਂ ਤਨ ਸ਼ੰਗਾਰਾ, ਨਿਰਗੁਣ ਸਰਗੁਣ ਵੇਸ ਵਟਾਈਆ। ਪਾਰਬ੍ਰਹਮ ਪ੍ਰਭ ਗੁਰ ਕਰਤਾਰਾ, ਕਰਨੇਹਾਰਾ ਆਪ ਅਖਵਾਈਆ। ਖੜਗ ਖੰਡਾ ਤੇਜ ਕਟਾਰਾ, ਤਿਖੀ ਦੇਵੇ ਧਾਰ ਰਖਾਈਆ। ਕਲਗੀ ਤੋੜਾ ਸੀਸ ਦਸਤਾਰਾ, ਜੋਤੀ ਜੋੜਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਆਪ ਆਪਣੇ ਰੰਗ ਰੰਗਾਈਆ। ਗੁਰਮੁਖ ਉਠੇ ਹਰਿਜਨ ਮੀਤ, ਸਤਿ ਪੁਰਖ ਨਿਰੰਜਨ ਆਪ ਉਠਾਇੰਦਾ। ਪੁਰਖ ਅਕਾਲ ਦੀਨ ਦਿਆਲ ਇਕ ਸੁਣਾਏ ਸੁਹਾਗੀ ਗੀਤ, ਨਿਸ਼ਅੱਖਰ ਵੱਖਰ ਆਪ ਪੜ੍ਹਾਇੰਦਾ। ਜੁਗਾ ਜੁਗੰਤਰ ਸਾਚੀ ਰੀਤ, ਲੋਕਮਾਤ ਆਪ ਚਲਾਇੰਦਾ। ਕਰੇ ਕਰਾਏ ਪਤਤ ਪੁਨੀਤ, ਪਤਤ ਆਪ ਤਰਾਇੰਦਾ। ਗੁਰਮੁਖ ਮੇਲੇ ਨਾ ਦੇਹੁਰਾ ਨਾ ਮੰਦਰ ਮਸੀਤ, ਦਰ ਘਰ ਸਾਚੇ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪਣਾ ਨਾਉਂ ਧਰਾਇੰਦਾ। ਨਿਹਕਲੰਕ ਆਦਿ ਨਿਰੰਜਨ, ਅਬਿਨਾਸ਼ੀ ਕਰਤਾ ਵਡ ਵਡਿਆਈਆ। ਗੁਰਮੁਖਾਂ ਮਿਲੇ ਸਾਚਾ ਸੱਜਨ, ਗੁਰਮੁਖ ਸਾਚੇ ਲਏ ਜਗਾਈਆ। ਚਰਨ ਧੂੜ ਕਰਾਏ ਏਕਾ ਮਜਨ, ਬੰਕ ਦਵਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਿੰਘ ਸਿੰਘ ਹਰਿ ਸੰਗਤ ਸੰਗ ਰਖਾਈਆ। ਸਿੰਘ ਸੰਗਤ ਸਿੰਘ ਸਾਚਾ ਵਰਿਆ, ਸਗਲਾ ਸੰਗ ਰਖਾਇਆ। ਕਾਇਆ ਰੰਗਤ ਰੰਗ ਏਕਾ ਚੜਿਆ, ਉਤਰ ਕਦੇ ਨਾ ਜਾਇਆ। ਏਕਾ ਅੱਖਰ ਨਿਰਗੁਣ ਰੂਪ ਪੁਰਖ ਅਕਾਲ ਗੁਰ ਗੋਬਿੰਦ ਪੜ੍ਹਿਆ, ਗੁਰਮੁਖਾਂ ਰਿਹਾ ਪੜ੍ਹਾਇਆ। ਤੀਰ ਕਮਾਨ ਸਚ ਨਿਸ਼ਾਨ ਹੱਥ ਵਿਚ ਫੜਿਆ, ਨੇਤਰ ਨੈਣਾਂ ਦਿਸ ਨਾ ਆਇਆ। ਤੋੜਨਹਾਰਾ ਹੰਕਾਰੀ ਗੜਿਆ, ਅਗਨੀ ਹਵਨ ਕਦੇ ਨਾ ਸੜਿਆ, ਜੁਗ ਜੁਗ ਆਪਣਾ ਬਲ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਉਠਾਏ ਸਾਚੇ ਘਰ, ਦੇਵਣਹਾਰਾ ਸਾਚਾ ਵਰਿਆ। ਗੁਰਮੁਖ ਉਠ ਸਚ ਦਰਬਾਰ, ਹਰਿ ਸਾਚਾ ਤਖਤ ਸੁਹਾਇੰਦਾ। ਜਗੇ ਜੋਤ ਇਕ ਨਿਰੰਕਾਰ, ਦੂਸਰ ਰੂਪ ਨਾ ਕੋਈ ਵਖਾਇੰਦਾ। ਏਕਾ ਗੁਰ ਅਵਤਾਰ, ਏਕਾ ਪੂਜਸ ਪੂਜ ਪੁਜਾਇੰਦਾ। ਅਠਸਠ ਤੀਰਥ ਨਾ ਕੋਈ ਵਿਚਾਰ, ਜਲ ਧਾਰਾ ਨਾ ਕੋਈ ਨੁਹਾਇੰਦਾ। ਜੰਗਲ ਜੂਹ ਨਾ ਵਖਾਏ ਕੋਈ ਪਹਾੜ, ਡੂੰਘੀ ਕੰਦਰ ਨਾ ਆਸਣ ਲਾਇੰਦਾ। ਕਰ ਕਿਰਪਾ ਜਾਏ ਤਾਰ, ਸਤਿਗੁਰ ਪੂਰਾ ਸੋ ਅਖਵਾਇੰਦਾ। ਪਿਛਲਾ ਕਰਜਾ ਦਏ ਉਤਾਰ, ਅੱਗੇ ਸਾਚੇ ਰਾਹ ਚਲਾਇੰਦਾ। ਤੇਰੀ ਰੱਖ ਸੀਸ ਦਸਤਾਰ, ਆਪਣਾ ਵੇਸ ਵਟਾਇੰਦਾ। ਝੂਠੀ ਛਾਹੀ ਕਰਿਆ ਖਬਰਦਾਰ, ਔਦਾਂ ਜਾਂਦਾ ਦਿਸ ਨਾ ਆਇੰਦਾ। ਜਾਂਦੀ ਵਾਰੀ ਕਰ ਗਿਆ ਉਧਾਰ, ਆਪਣਾ ਲੇਖਾ ਨਾ ਕਿਸੇ ਸਮਝਾਇੰਦਾ। ਜੋ ਲਿਖਿਆ ਸੋ ਸਰਸੇ ਦਿਤਾ ਡਾਰ, ਹੱਥ ਕਿਸੇ ਨਾ ਆਇੰਦਾ। ਅੰਤਮ ਕਲ ਪ੍ਰਗਟ ਹੋਵੇ ਕਲ ਕਲਗੀ ਅਵਤਾਰ, ਆਪਣੀ ਕਲਾ ਆਪ ਵਰਤਾਇੰਦਾ। ਵਸੇ ਏਕਾ ਧਾਮ ਨਿਆਰ, ਸੰਬਲ ਨਗਰੀ ਨਾਉਂ ਧਰਾਇੰਦਾ। ਜਗਮਗ ਜੋਤ ਜਗੇ ਅਪਾਰ, ਹਰਿ ਮੰਦਰ ਡੇਰਾ ਲਾਇੰਦਾ। ਆਪੇ ਅੰਦਰ ਆਪੇ ਬਾਹਰ, ਆਪੇ ਗੁਪਤ ਆਪੇ ਜ਼ਾਹਿਰ, ਆਪ ਆਪਣਾ ਖੇਲ ਖਿਲਾਇੰਦਾ। ਸ੍ਰਿਸ਼ਟ ਸਬਾਈ ਸਾਚਾ ਧਰਮ ਜਾਏ ਹਾਰ, ਕੁਕਰਮੀ ਕੁਕਰਮ ਵਖਾਇੰਦਾ। ਗੁਰਦਰ ਮੰਦਰ ਮਸਜਦ ਮੱਠ ਧੀਆਂ ਭੈਣਾਂ ਕਰਨ ਵਾਪਾਰ, ਸਾਚਾ ਸਰ ਨਾ ਕੋਈ ਨੁਹਾਇੰਦਾ । ਰਾਮਦਾਸ ਗੁਰ ਮਾਰੇ ਮਾਰ, ਗੁਰ ਅਰਜਨ ਮੁਖ ਭਵਾਇੰਦਾ। ਨਾਨਕ ਨਿਰਗੁਣ ਧੱਕਾ ਦੇਵੇ ਮਾਰ, ਆਪਣੇ ਅੰਗ ਨਾ ਕੋਈ ਲਗਾਇੰਦਾ। ਗੋਬਿੰਦ ਸੂਰਾ ਖਿਚ ਕਟਾਰ, ਵੇਲੇ ਅੰਤਮ ਵੇਸ ਵਟਾਇੰਦਾ। ਸੋਹੰ ਭੱਥਾ ਅਪਰ ਅਪਾਰ, ਆਪਣਾ ਚਿਲਾ ਤੀਰ ਕਮਾਨ ਆਪ ਬਣਾਇੰਦਾ। ਸਰਬ ਕਲਾ ਸਮਰਥ ਪ੍ਰਗਟ ਹੋਏ ਵਾਲੀ ਦੋ ਜਹਾਨ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਖੇਲ ਖਿਲਾਇੰਦਾ। ਗੁਰਮੁਖ ਉਠ ਸਾਚੇ ਲਾਲ, ਗੁਰ ਸਤਿਗੁਰ ਆਪ ਉਠਾਈਆ। ਸਾਲ ਅਠਵੰਜਾ ਰਿਹਾ ਕੰਗਾਲ, ਪ੍ਰਭ ਬਖਸ਼ੇ ਸਾਚੀ ਸ਼ਾਹੀਆ। ਪਹਿਲੋਂ ਤੋੜ ਜਗਤ ਜੰਜਾਲ, ਜਗਤ ਤ੍ਰਿਸ਼ਨਾ ਦਏ ਮਿਟਾਈਆ। ਸਾਚਾ ਮਾਰਗ ਆਪ ਵਖਾਲ, ਆਪਣੀ ਉਂਗਲੀ ਲਏ ਲਗਾਈਆ। ਗੁਰ ਸ਼ਬਦ ਵਿਚੋਲਾ ਬਣ ਦਲਾਲ, ਗੁਰ ਗੋਬਿੰਦ ਨਾਉਂ ਧਰਾਈਆ। ਆਪ ਆਪਣੇ ਲਏ ਭਾਲ, ਲੱਖ ਚੁਰਾਸੀ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪਣਾ ਡੰਕ ਰਿਹਾ ਵਜਾਈਆ। ਨਿਹਕਲੰਕ ਹਰਿ ਵੱਜਿਆ ਡੰਕ, ਸ੍ਰਿਸ਼ਟ ਸਬਾਈ ਆਪ ਸੁਣਾਇੰਦਾ। ਆਪ ਉਠਾਏ ਰਾਓ ਰੰਕ, ਸਚ ਨਗਾਰਾ ਇਕ ਵਜਾਇੰਦਾ। ਸਾਧਾਂ ਸੰਤਾਂ ਜੀਆਂ ਜੰਤਾਂ ਆਤਮ ਅੰਤਰ ਕੱਢੇ ਸ਼ੰਕ, ਭਰਮ ਭੁਲੇਖਾ ਸਰਬ ਗਵਾਇੰਦਾ। ਗੁਰਮੁਖ ਸੁਹਾਏ ਤੇਰਾ ਬੰਕ, ਦਰ ਦਰਵੇਸ਼ਾ ਫੇਰੀ ਪਾਇੰਦਾ। ਜੋਤੀ ਜਾਮਾ ਬਾਰ ਅਨਕ, ਨਿਰਗੁਣ ਸਰਗੁਣ ਨਾਉਂ ਧਰਾਇੰਦਾ। ਗੁਰਸਿਖ ਪਾਰ ਕਰਾਏ ਜਿਉਂ ਜਨਕ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਰਥ ਚਲਾਇੰਦਾ। ਪਹਿਲੀ ਚੇਤਰ ਸੰਮਤ ਸਤਾਰਾਂ, ਹਰਿ ਸਾਚਾ ਖੇਲ ਖਿਲਾਈਆ। ਰਾਜ ਜੋਗ ਬਣੇ ਸਿਕਦਾਰਾ, ਜੋਗ ਜੁਗੀਸ਼ਰ, ਭੇਵ ਨਾ ਪਾਈਆ। ਸੀਸ ਤਾਜ ਸੋਹੇ ਦਸਤਾਰਾ, ਪੰਚਮ ਮੁਖੀ ਮੁਖ ਸਲਾਹੀਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੋਲ ਜੈਕਾਰਾ, ਹਿੰਦੂ ਮੁਸਲਮ ਸਿੱਖ ਇਸਾਈ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦਏ ਜਗਾਈਆ। ਪਰਗਟ ਹੋਏ ਵਿਚ ਸੰਸਾਰਾ, ਆਪਣਾ ਪੜਦਾ ਦੂਰ ਕਰਾਈਆ। ਗੁਰਮੁਖ ਸਾਚੇ ਦਏ ਸਹਾਰਾ, ਆਪ ਆਪਣਾ ਬਲ ਵਖਾਈਆ। ਪਾਰ ਵਖਾਏ ਇਕ ਕਿਨਾਰਾ, ਅਧਵਿਚਕਾਰ ਨਾ ਕੋਈ ਡੁਬਾਈਆ। ਏਕਾ ਇੱਕੀ ਸਚੀ ਸਿੱਖੀ ਸਿਰਜਣਹਾਰਾ, ਵਾਲੋਂ ਨਿਕੀ ਧਾਰੋਂ ਤਿੱਖੀ ਆਪ ਬਣਾਈਆ। ਨੌਂ ਖੰਡ ਪ੍ਰਿਥਮੀ ਆਪੇ ਪੇਖੀ, ਮੇਟ ਮਿਟਾਏ ਮੁਲਾਂ ਸ਼ੇਖੀ, ਮੁਸਾਇਕ ਪੀਰ ਦਸਤਗੀਰ ਕੁਤਬ ਗੌਂਸ ਨਾ ਕੋਈ ਵਖਾਈਆ। ਆਪੇ ਜਾਣੇ ਲੇਖਾ ਧਾਰੀ ਕੇਸੀ, ਮੂੰਡ ਮੁੰਡਾਏ ਵੇਖ ਵਖਾਈਆ। ਪੁਰਖ ਅਕਾਲ ਦੀਨ ਦਿਆਲ ਸਾਚਾ ਮੇਲਾ ਦਸ ਦਸਮੇਸੀ, ਕਲਜੁਗ ਦਹਿਸਰ ਦੇਵੇ ਘਾਈਆ। ਲੇਖਾ ਚੁਕੇ ਗਣਪਤ ਗਣੇਸੀ, ਬ੍ਰਹਮਾ ਵਿਸ਼ਨ ਸ਼ਿਵ ਨਾ ਕੋਈ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਆਪ ਉਠਾਈਆ। ਗੁਰਮੁਖ ਉਠ ਹਰਿ ਉਠੰਦੜਾ, ਜੋਧਾ ਸੂਰ ਹਰਿ ਬਲਵਾਨ। ਘਰ ਸਾਚਾ ਇਕ ਵਖੰਦੜਾ, ਦੀਪਕ ਜੋਤ ਜਗੇ ਮਹਾਨ। ਸ਼ਬਦ ਰਾਗ ਇਕ ਸੁਨੰਦੜਾ, ਵੇਦ ਕਤੇਬ ਭੇਵ ਨਾ ਪਾਣ। ਦਰਗਾਹ ਸਾਚੀ ਧਾਮ ਵਖੰਦੜਾ, ਧਰਮ ਝੁਲਾਏ ਸਚ ਨਿਸ਼ਾਨ। ਹਰਿ ਨਿਸ਼ਾਨਾ ਨਾ ਕੋਈ ਮੇਟ ਮਿਟੰਦੜਾ, ਲੇਖਾ ਜਾਣੇ ਜ਼ਿਮੀ ਅਸਮਾਨ। ਗਗਨ ਪਤਾਲਾ ਖੋਜ ਖੁਜੰਦੜਾ, ਆਪੇ ਹੋਏ ਨਿਗਹਬਾਨ। ਬ੍ਰਹਿਮੰਡਾ ਖੰਡਾਂ ਵੇਸ ਵਟੰਦੜਾ, ਨਿਰਗੁਣ ਰੂਪ ਸ੍ਰੀ ਭਗਵਾਨ। ਸਚਖੰਡ ਦਵਾਰਾ ਇਕ ਸੁਹੰਦੜਾ, ਸਚਖੰਡ ਵਾਸੀ ਰਾਜ ਰਾਜਾਨ। ਸਾਚਾ ਅਦਲ ਆਪ ਕਮੰਦੜਾ, ਦੇਵਣਹਾਰਾ ਧੁਰ ਫੁਰਮਾਣ। ਸ਼ਬਦ ਸੁਨੇਹੜਾ ਆਪ ਘਲੰਦੜਾ, ਸੋ ਪੁਰਖ ਨਿਰੰਜਨ ਹੋ ਮਿਹਰਵਾਨ। ਰਾਮ ਨਾਮ ਆਪ ਅਖਵੰਦੜਾ, ਆਪੇ ਬਣਿਆ ਕ੍ਰਿਸ਼ਨ ਕਾਹਨ। ਈਸਾ ਮੂਸਾ ਆਪੇ ਰੰਗ ਰੰਗਦੜਾ, ਆਪੇ ਸੰਗ ਮੁਹੰਮਦ ਚਾਰ ਯਾਰ ਕਰੇ ਪਛਾਣ। ਆਪੇ ਨਾਨਕ ਨਿਰਗੁਣ ਨਾਮ ਸਤਿ ਜਪੰਦੜਾ, ਲੋਕਮਾਤ ਹੋ ਪ੍ਰਧਾਨ। ਆਪੇ ਗੁਰੂ ਗ੍ਰੰਥ ਗੁਰ ਇਕ ਅਖਵੰਦੜਾ, ਧੁਰਦਰਗਾਹੀ ਸਚ ਨਿਸ਼ਾਨ। ਆਪੇ ਗੋਬਿੰਦ ਗੁਰ ਖੰਡਾ ਹੱਥ ਚਮਕੰਦੜਾ ਆਪੇ ਖਿਚੇ ਬਾਹਿਰ ਮਿਆਨ। ਸਿੰਘ ਰੂਪ ਆਪ ਵਟੰਦੜਾ, ਜੋਧਾ ਸੂਰ ਬਲੀ ਬਲਵਾਨਾ। ਸਾਚੇ ਲੇਖ ਆਪ ਲਿਖੰਦੜਾ, ਨਾ ਕੋਈ ਮੇਟੇ ਮੇਟ ਮਿਟਾਨ। ਕਲਜੁਗ ਤੇਰਾ ਅੰਤ ਭਗਵੰਤ ਵੇਖ ਵਖੰਦੜਾ, ਨਿਹਕਲੰਕ ਗੁਣ ਨਿਧਾਨ। ਮਾਤ ਪਿਤ ਨਾ ਕੋਈ ਅਖਵੰਦੜਾ, ਜੋਤੀ ਨੂਰ ਸ੍ਰੀ ਭਗਵਾਨ। ਸੰਬਲ ਨਗਰੀ ਧਾਮ ਸੁਹੰਦੜਾ, ਸਾਢੇ ਤਿੰਨ ਹੱਥ ਇਕ ਮਕਾਨ। ਪੂਤ ਸਪੂਤਾ ਬ੍ਰਹਮਣ ਗੌੜਾ ਆਪ ਅਖਵੰਦੜਾ, ਵੇਦ ਵਿਆਸਾ ਕਰੇ ਧਿਆਨ। ਚਾਰੇ ਵੇਦਾਂ ਪੰਧ ਮੁਕੰਦੜਾ, ਪੁਰਾਨ ਅਠਾਰਾਂ ਕਰੇ ਪਛਾਨ। ਸ਼ਾਸਤਰ ਸਿਮਰਤ ਭੇਵ ਚੁਕੰਦੜਾ, ਗੀਤਾ ਵੇਖੇ ਗੁਣ ਨਿਧਾਨ। ਅੰਜੀਲ ਕੁਰਾਨਾਂ ਪਾਰ ਕਰੰਦੜਾ, ਦਾਤਾ ਦਾਨੀ ਵੱਡ ਮਿਹਰਬਾਨ। ਖਾਣੀ ਬਾਣੀ ਮੇਲ ਮਿਲੰਦੜਾ, ਨਿਰਗੁਣ ਸਰਗੁਣ ਵਿਚ ਜਹਾਨ। ਗੁਰ ਗੋਬਿੰਦ ਸਾਚਾ ਘਰ ਇਕ ਸੁਹੰਦੜਾ, ਉਚ ਮਹੱਲਾ ਏਕਾ ਏਕ ਪਛਾਨ। ਪੁਰਖ ਅਕਾਲ ਗਲੇ ਲਗੰਦੜਾ, ਦਰ ਘਰ ਸਾਚੇ ਮੇਲ ਹਰਿ ਭਗਵਾਨ। ਕਲਜੁਗ ਅੰਤਮ ਆਪਣਾ ਨਾਉਂ ਧਰੰਦੜਾ, ਨਿਹਕਲੰਕ ਨਾ ਸਕੇ ਕੋਈ ਪਛਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਦੋ ਜਹਾਨ। ਗੁਰਸਿੱਖ ਸਾਚੇ ਸੱਜਣਾ, ਹਰਿ ਸਾਚਾ ਆਪ ਉਠਾਈਆ। ਹਰਿ ਪੜਦਾ ਤੇਰਾ ਕੱਜਣਾ, ਤੇਰੀ ਦੁਰਮਤ ਮੈਲ ਧੁਆਈਆ। ਜੋ ਘੜਿਆ ਸੋ ਭੱਜਨਾ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਲੀ ਮੇਟੇ ਜਗਤ ਲਕੀਰ, ਬਦਲਣਹਾਰਾ ਆਪ ਤਕਸੀਰ, ਤਕਦੀਰ ਆਪਣੇ ਹੱਥ ਰਖਾਈਆ। ਏਕਾ ਨੈਣ ਨਰ ਨਿਰੰਕਾਰ, ਆਪਣਾ ਆਪ ਉਪਾਇਆ। ਰਸਨਾ ਘਰ ਘਰ ਸਾਰੇ ਕਹਿਣ, ਹਰਿ ਕਾ ਦਰਸ ਕਿਸੇ ਨਾ ਪਾਇਆ। ਸੰਤ ਸਾਧ ਮਾਇਆ ਮਮਤਾ ਵਹਿੰਦੇ ਵਹਿਣ, ਚੱਪੂ ਚੱਪੂ ਨਾਮ ਨਾ ਕਿਸੇ ਲਗਾਇਆ। ਜੂਠਾ ਝੂਠਾ ਤਨ ਪਾਇਆ ਗਹਿਣ, ਸਚ ਸ਼ਿੰਗਾਰ ਨਾ ਕੋਈ ਕਰਾਇਆ। ਆਪ ਚੁਕਾਏ ਲਹਿਣ ਦੇਣ, ਲੈਹਿਣਾ ਦੇਣਾ ਆਪਣੇ ਹੱਥ ਰਖਾਇਆ। ਜਨ ਭਗਤਾਂ ਬਣੇ ਸਾਕ ਸੱਜਣ ਸੈਣ, ਆਪ ਆਪਣਾ ਸੰਗ ਨਿਭਾਇਆ। ਗੁਰਮੁਖ ਗੁਰ ਗੁਰ ਘਰ ਅਕੱਠੇ ਬਹਿਣ, ਗੁਰ ਗੋਬਿੰਦ ਇਹ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਜਗਾਇਆ। ਗੁਰਸਿੱਖ ਗੁਰ ਗੁਰ ਰੂਪ, ਗੁਰ ਗੋਬਿੰਦ ਦਏ ਗਵਾਹੀਆ। ਗੁਰਸਿੱਖ ਮੇਲਾ ਸਤਿ ਸਰੂਪ, ਸਤਿ ਸਤਿ ਕਰੇ ਕੁੜਮਾਈਆ। ਗੁਰਮੁਖ ਉਪਰ ਜਾਏ ਤੁੱਠ, ਗੁਰ ਦਾਤਾ ਬੇਪਰਵਾਹੀਆ। ਪੂਰਬ ਜਨਮ ਜੋ ਗਏ ਰੁੱਠ, ਕਲਜੁਗ ਅੰਤਮ ਲਏ ਮਿਲਾਈਆ। ਜਿਸ ਜਨ ਜਾਮ ਪਿਆਇਆ ਅੰਮ੍ਰਿਤ ਘੁਟ, ਰਸ ਆਪਣਾ ਵਿਚ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਆਪ ਜਗਾਈਆ। ਜਗਾਵਣਹਾਰਾ ਆ ਗਿਆ, ਨਿਹਕਲੰਕੀ ਜਾਮਾ ਧਾਰ। ਗੁਰਮੁਖ ਸਾਚੇ ਇਹ ਸਮਝਾ ਗਿਆ, ਉਠ ਹੋਣਾ ਖਬਰਦਾਰ। ਤੇਰਾ ਤੇਰਾ ਰਾਹ ਤਕਾ ਗਿਆ, ਆਪ ਆਪਣਾ ਪੰਧ ਨਿਵਾਰ। ਹਰਿ ਸੰਗਤ ਕੋਲੋਂਂ ਮੰਗਣ ਆਇਆ ਆਗਿਆ, ਸੰਮਤ ਸੋਲਾਂ ਹੁੰਦਾ ਜਾਏ ਪਾਰ। ਗੁਰਮੁਖ ਘਰ ਘਰ ਤੇਰਾ ਜਗੇ ਚਰਾਗਿਆ, ਸ੍ਰਿਸ਼ਟ ਸਬਾਈ ਅੰਧ ਅੰਧਿਆਰ। ਅੱਠੇ ਪਹਿਰ ਫਿਰੇ ਭਾਗਿਆ, ਗੁਰ ਗੋਬਿੰਦ ਸੇਵਾਦਾਰ। ਪੰਚਮ ਮੀਤਾ ਆਪ ਆਪੇ ਜਾਗਿਆ, ਫੇਰ ਸਿੱਖਾਂ ਦਏ ਹੁਲਾਰ। ਫੜ ਹੰਸ ਬਣਾਏ ਕਾਗਿਆ, ਮਾਣਕ ਮੋਤੀ ਚੋਗ ਡਾਰ। ਮਿਲਿਆ ਮੇਲ ਧੁਰ ਸੰਜੋਗਿਆ, ਕਲਜੁਗ ਤੇਰੀ ਅੰਤਮ ਵਾਰ। ਦੇਵੇ ਦਰਸ ਹਰਿ ਅਮੋਘਿਆ, ਨਿਰਗੁਣ ਰੂਪ ਸੱਚੀ ਸਰਕਾਰ। ਹੁਣ ਹੋਇਆ ਹਰਿ ਸੰਗਤ ਜੋਗਿਆ, ਦਿਵਸ ਰੈਣ ਕਰੇ ਪਿਆਰ। ਨੌਂ ਸੌ ਚੁਰਾਨਵੇ ਚੌਕੜੀ ਜੁਗ ਜੋ ਹਰਿ ਹਰਿ ਭੋਗ ਭੋਗਿਆ, ਭਸਮੜ ਹੋਏ ਨਾ ਉਤਰੇ ਪਾਰ। ਨਾ ਕੋਈ ਹਰਖ਼ ਨਾ ਕੋਈ ਸੋਗਿਆ, ਚਿੰਤਾ ਦੁੱਖ ਨਾ ਕੋਈ ਵਿਚਾਰ। ਹਰਿ ਕਾ ਭਾਣਾ ਚੌਦਾਂ ਲੋਕ ਨਾ ਕਿਸੇ ਰੋਕਿਆ, ਚੌਂਦਾਂ ਤਬਕਾਂ ਕਰੇ ਖਵਾਰ। ਹਰਿ ਸ਼ਬਦ ਸਚ ਸਲੋਕਿਆ, ਬ੍ਰਹਮਾ ਵਿਸ਼ਨ ਸ਼ਿਵ ਕ੍ਰੋੜ ਤੇਤੀਸ ਸੁਰਪਤ ਰਾਜਾ ਇੰਦ ਗਾਵਣ ਵਾਰੋ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਉਠਾਲ। ਗੁਰਮੁਖ ਉਠਿਆ ਵਡ ਬਲਵਾਨਾ, ਨਿਉਂ ਨਿਉਂ ਸੀਸ ਝੁਕਾਇਆ। ਪੁਰਖ ਅਬਿਨਾਸ਼ੀ ਤੇਰਾ ਖੇਲ ਮਹਾਨਾ, ਤੇਰਾ ਭੇਵ ਕਿਸੇ ਨਾ ਪਾਇਆ। ਤੇਰਾ ਮੰਦਰ ਸਚ ਮਕਾਨਾ ਹਰਿ ਭਗਵਾਨਾ, ਹਉਂ ਯਾਚਕ ਮੰਗਣ ਆਇਆ। ਕਿਰਪਾ ਕਰ ਗੁਣ ਨਿਧਾਨਾ ਦੇ ਦੇ ਦਾਨਾ, ਭਿਛਕ ਭਿਛਿਆ ਝੋਲੀ ਪਾਇਆ। ਏਥੇ ਉਥੇ ਤੇਰਾ ਮਾਣਾ ਤੁਟਾ ਅਭਿਮਾਨਾ, ਸਰ ਅੰਮ੍ਰਿਤ ਦਏ ਗਵਾਹਿਆ। ਚਰਨ ਧੂੜ ਸਚਾ ਅਸ਼ਨਾਨਾ, ਜੋਤੀ ਚਮਕੇ ਕੋਟਨ ਭਾਨਾ, ਅੰਧ ਅੰਧੇਰ ਦਏ ਗਵਾਇਆ। ਸਾਚਾ ਮੇਲਾ ਸਾਚੇ ਕਾਹਨਾ, ਘਰ ਸਾਚੇ ਵੇਖ ਵਖਾਇਆ। ਤੇਰਾ ਮੰਦਰ ਪਦ ਨਿਰਬਾਨਾ, ਬਿਨ ਤੇਰੇ ਹੱਥ ਕਿਸੇ ਨਾ ਆਇਆ। ਨਿਰਗੁਣ ਮੇਲਾ ਸਚ ਮਕਾਨਾ, ਸਤਿਗੁਰ ਨਾਨਕ ਰਾਹ ਬਣਾਇਆ। ਕਬੀਰਾ ਕਰੇ ਆਪ ਪਛਾਨਾ, ਆਪ ਆਪਣੇ ਅੰਗ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਸਿੱਖਾਂ ਸੁਣ ਪੁਕਾਰ, ਹਰਿ ਨਿਰੰਕਾਰ ਜੋਤੀ ਜਾਮਾ ਭੇਖ ਭੇਖ ਵਟਾਇਆ। ਗੁਰਮੁਖ ਮੰਗੇ ਮੰਗ, ਪ੍ਰਭ ਅਗੇ ਝੋਲੀ ਡਾਹੀਆ। ਜਗ ਤ੍ਰਿਸ਼ਨਾ ਮੇਟ ਭੁੱਖ ਨੰਗ, ਆਤਮ ਤ੍ਰਿਪਤ ਇਕ ਕਰਾਈਆ। ਤੇਰਾ ਰਹੇ ਸਦਾ ਸੰਗ, ਵਿਛੜ ਕਦੇ ਨਾ ਜਾਈਆ। ਤੇਰਾ ਗੁਰਮੁਖ ਲੜ ਫੜੰਦੜਾ, ਕਦੇ ਨਾ ਕਰੇ ਜੰਗ, ਤੇਰੇ ਸ਼ਬਦ ਵੱਡੀ ਵਡਿਆਈਆ। ਤੇਰਾ ਨਾਮ ਵੱਜੇ ਮਰਦੰਗ, ਤ੍ਰੈਲੋਕ ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਰਿਹਾ ਸਮਝਾਈਆ। ਗੁਰਮੁਖ ਸੁਣਨਾ ਆਪਣਾ ਕੰਨ ਲਾ, ਹਰਿ ਸਾਚਾ ਸਿੱਖ ਸਮਝਾਇੰਦਾ। ਹਰਿ ਪ੍ਰਗਟ ਹੋਵੇ ਬੇਪਰਵਾਹ, ਬੇਐਬ ਆਪਣਾ ਨਾਉਂ ਧਰਾਇੰਦਾ। ਸ੍ਰਿਸ਼ਟ ਸਬਾਈ ਆਪ ਬਣੇ ਮਲਾਹ, ਗੁਰਮੁਖਾਂ ਬੇੜਾ ਪਾਰ ਕਰਾ, ਮਨਮੁੱਖ ਅਧਵਿਚਕਾਰ ਡੁਬਾਇੰਦਾ। ਕਲਜੁਗ ਅੰਤਮ ਦੇਵਣ ਆਇਆ ਸਚ ਸਲਾਹ, ਸਾਚੇ ਮਾਰਗ ਆਪੇ ਪਾਇੰਦਾ। ਪਕੜ ਉਠਾਏ ਆਪਣੀ ਹੱਥੀਂ ਆਪੇ ਬਾਂਹ, ਕਲਜੁਗ ਦਿਸ ਕਿਸੇ ਨਾ ਆਇੰਦਾ। ਨਿਥਾਵਿਆਂ ਦੇਵਣ ਆਇਆ ਸੱਚਾ ਥਾਂ, ਚਰਨ ਦਵਾਰਾ ਇਕ ਵਖਾਇੰਦਾ। ਹਰਿ ਭਗਤਾਂ ਬਣੇ ਪਿਤਾ ਮਾਂ, ਗੁਰਮੁਖ ਬਾਲ ਅਞਾਣੇ ਗੋਦ ਉਠਾਇੰਦਾ। ਹਰਿਜਨ ਸੁੱਤਾ ਕੋਈ ਰਹੇ ਨਾ, ਸਤਿਗੁਰ ਪੂਰਾ ਆਪ ਜਗਾਇੰਦਾ। ਜੁਗ ਜੁਗ ਭੁੱਲੇ ਨਾ ਪਾਂਧੀ ਆਪਣਾ ਰਾਹ, ਆਪਣੇ ਮਾਰਗ ਆਪੇ ਆਇੰਦਾ। ਸ੍ਰਿਸ਼ਟ ਸਬਾਈ ਥੱਕੀ ਮਾਂਦੀ ਦਏ ਸਵਾ, ਮਾਇਆ ਪੜਦਾ ਉਪਰ ਪਾਇੰਦਾ। ਸੰਮਤ ਸਤਾਰਾਂ ਪੰਥ ਪੰਥੀ ਦਏ ਜਗਾ, ਗੋਬਿੰਦ ਕਵਣ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵੇ ਸਾਚਾ ਵਰ, ਏਕਾ ਰੰਗਤ ਰੰਗ ਚਲੂਲ, ਨਾਮ ਮਜੀਠੀ ਭਗਤ ਲਲਾਰੀ ਆਪ ਰੰਗਾਇੰਦਾ।
