Granth 08 Likhat 050: 17 Chet 2016 Bikarmi Narayan Singh de Ghar Dayea hoi Pind Kang Jila Amritsar

੧੭ ਚੇਤ ੨੦੧੬ ਬਿਕ੍ਰਮੀ ਨਰਾਇਣ ਸਿੰਘ ਦੇ ਘਰ ਦਇਆ ਹੋਈ ਪਿੰਡ ਕੰਗ ਜ਼ਿਲਾ ਅੰਮ੍ਰਿਤਸਰ

ਹਰਿ ਹਰਿ ਨਾਮ ਜਗਤ ਅਨਮੁੱਲਾ, ਆਦਿ ਜੁਗਾਦਿ ਨਾ ਕੋਇ ਤੁਲਾਈਆ। ਆਪੇ ਰੱਖੇ ਸਚ ਕੁਲਾ, ਗੁਰਮੁਖ ਕਾਇਆ ਬੰਕ ਸੁਹਾਈਆ। ਸਾਚੇ ਤੋਲ ਆਪੇ ਤੁਲਾ, ਤੋਲਣਹਾਰ ਆਪ ਅਖਵਾਈਆ। ਜੁਗਾ ਜੁਗੰਤਰ ਫਲਿਆ ਫੁਲਾ, ਫੁਲ ਫੁਲਵਾੜੀ ਭਗਤ ਮਹਿਕਾਈਆ। ਹਰਿਜਨ ਆਤਮ ਅੰਤਰ ਘੁਲਾ, ਜਨ ਘੋਲ ਘੋਲ ਘੁਮਾਈਆ। ਜਗਤ ਭੰਡਾਰਾ ਰਹੇ ਖੁਲ੍ਹਾ, ਆਪਣਾ ਆਪ ਵਰਤਾਈਆ। ਜੋ ਜਨ ਹਰਿਜੂ ਹਰਿ ਹਰਿ ਮੰਦਰ ਆਏ ਭੁੱਲਾ, ਹਰਿ ਸਾਚਾ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨਾਮ ਵੱਡੀ ਵਡਿਆਈਆ। ਨਾਮ ਭੰਡਾਰਾ ਸਚ ਅਮੋਲਕ, ਹਰਿ ਸਾਚਾ ਹੱਥ ਰਖਾਇੰਦਾ। ਗੁਰਸਿਖ ਵੇਖੇ ਕਾਇਆ ਗੋਲਕ, ਘਰ ਸਾਚੇ ਆਪ ਟਿਕਾਇੰਦਾ। ਸ਼ਬਦ ਅਗੰਮੀ ਧੁਨ ਅਨਾਦੀ ਆਪ ਵਜਾਏ ਆਪਣੀ ਢੋਲਕ, ਆਪਣਾ ਰਾਗ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਨਾਮ ਖਜ਼ੀਨਾ ਇਕ ਵਖਾਇੰਦਾ। ਨਾਮ ਵਸਤ ਸਾਚੀ ਦਾਤ, ਸਤਿਗੁਰ ਪੂਰੇ ਹੱਥ ਰਖਾਈਆ। ਗੁਰਮੁਖਾਂ ਆਤਮ ਅੰਦਰ ਵੇਖੇ ਮਾਰ ਝਾਤ, ਡੂੰਘੀ ਕੰਦਰ ਫੋਲ ਫੁਲਾਈਆ। ਆਪਣੀ ਹੱਥੀਂ ਖੋਲ੍ਹੇ ਆਪਣਾ ਤਾਕ, ਆਪੇ ਬੰਦ ਕਰਾਈਆ। ਆਪੇ ਜਾਣੇ ਆਪਣਾ ਵਾਕ, ਬੋਧ ਅਗਾਧੀ ਆਪ ਸੁਣਾਈਆ। ਆਪਣੀ ਪਤ ਆਪੇ ਲਏ ਰਾਖ, ਪਤਿ ਪਤਿਵੰਤਾ ਸਾਚਾ ਮਾਹੀਆ। ਜੁਗਾ ਜੁਗੰਤਰ ਆਪ ਚਲਾਏ ਆਪਣੀ ਸ਼ਾਖ਼, ਸਾਖਯਾਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਸ਼ਬਦ ਕਰੇ ਕੁੜਮਾਈਆ। ਸ਼ਬਦ ਬੀਜ ਹਰਿ ਹਰਿ ਬੋਇਆ, ਆਪ ਆਪਣੀ ਕਿਰਤ ਕਮਾਇੰਦਾ। ਆਪ ਆਪਣੇ ਜੇਹਾ ਆਪੇ ਹੋਇਆ, ਦੂਸਰ ਕੋਇ ਨਾ ਸੰਗ ਰਖਾਇੰਦਾ। ਨਾ ਜਨਮੇ ਨਾ ਕਦੇ ਮੋਇਆ, ਮਾਤ ਗਰਭ ਨਾ ਵਾਸ ਧਰਾਇੰਦਾ। ਦਿਵਸ ਰੈਣ ਨਾ ਕਦੇ ਸੋਇਆ, ਆਲਸ ਨਿੰਦਰਾ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸ਼ਬਦੀ ਨਾਮ ਉਪਾਇੰਦਾ। ਹਰਿ ਕਾ ਸ਼ਬਦ ਸਤਿਗੁਰ ਧਾਰ, ਗੁਰ ਗੁਰ ਬੂਝ ਬੁਝਾਈਆ। ਗੁਰ ਗੁਰ ਮੀਤਾ ਅਪਰ ਅਪਾਰ, ਨਿਰਗੁਣ ਸਰਗੁਣ ਵਿਚ ਟਿਕਾਈਆ। ਸਰਗੁਣ ਸਾਜਣ ਹੋ ਉਜਿਆਰ, ਖੇਲੇ ਖੇਲ ਬੇਪਰਵਾਹੀਆ। ਸ਼ਬਦ ਢੋਲਾ ਇਕ ਜੈਕਾਰ, ਗੀਤ ਸੁਹਾਗੀ ਏਕਾ ਗਾਈਆ। ਬਣ ਵਿਚੋਲਾ ਹਰਿ ਨਿਰੰਕਾਰ, ਲੋਕਮਾਤ ਵੇਖ ਵਖਾਈਆ। ਸਾਚਾ ਤੋਲਾ ਗਿਰਵਰ ਗਿਰਧਾਰ, ਗ੍ਰਹਿ ਗ੍ਰਹਿ ਫੇਰਾ ਪਾਈਆ। ਗੁਰਮੁਖ ਸਾਜਣ ਵੇਖ ਵਿਚਾਰ, ਗੁਰ ਮਤੀ ਆਪ ਸਮਝਾਈਆ। ਆਤਮ ਅੰਤਰ ਖੋਲ੍ਹ ਕਿਵਾੜ, ਨੇਤਰ ਨੈਣ ਇਕ ਦਰਸਾਈਆ। ਮੇਟ ਮਿਟਾਏ ਝੂਠੀ ਧਾੜ, ਸਚ ਸੁੱਚ ਕਰੇ ਕੁੜਮਾਈਆ। ਅਗਨੀ ਤੱਤ ਨਾ ਲੱਗੇ ਤੱਤੀ ਹਾੜ, ਤੱਤਵ ਤੱਤ ਇਕ ਵਖਾਈਆ। ਆਪੇ ਫਿਰੇ ਪਿੱਛੇ ਅਗਾੜ, ਚਾਰੋਂ ਕੁੰਟਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸ਼ਬਦੀ ਵੇਖ ਵਖਾਈਆ। ਸ਼ਬਦ ਸਾਜਣ ਸਾਚਾ ਮੀਤੜਾ, ਪਰਮ ਪੁਰਖ ਕਰਤਾਰਾ। ਆਦਿ ਜੁਗਾਦੀ ਜਾਣੇ ਰੀਤੜਾ, ਇਕ ਅਕੱਲਾ ਏਕਉਂਕਾਰਾ। ਆਪੇ ਗਾਏ ਆਪਣਾ ਗੀਤੜਾ, ਪੁਰੀਆਂ ਲੋਆਂ ਕਰੇ ਖ਼ਬਰਦਾਰਾ। ਆਪੇ ਹੋਇਆ ਜਗਤ ਅਨਡੀਠੜਾ, ਆਪੇ ਗੁਪਤ ਆਪੇ ਜ਼ਾਹਰਾ। ਆਪੇ ਆਪਣਾ ਭਾਣਾ ਜਾਣੇ ਮੀਠੜਾ, ਦੇਵੇ ਵਰ ਸੱਚੀ ਸਰਕਾਰਾ। ਆਪੇ ਮਿਠਾ ਕਰੇ ਕੌੜਾ ਰੀਠੜਾ, ਅੰਮ੍ਰਿਤ ਫਲ ਇਕ ਵਿਚਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਸ਼ਬਦ ਗੁਰ ਅਵਤਾਰਾ। ਹਰਿ ਅਵਤਾਰ ਸ਼ਬਦ ਗੁਰ ਭੂਪਾ, ਤਖ਼ਤ ਤਾਜ ਸੁਹਾਨਿਆ। ਆਦਿ ਅਨਾਦੀ ਸਤਿ ਸਰੂਪਾ, ਪਾਰਬ੍ਰਹਮ ਸ੍ਰੀ ਭਗਵਾਨਿਆ। ਵਸਣਹਾਰਾ ਚਾਰੇ ਕੂਟਾ, ਵੇਖ ਵਖਾਏ ਜ਼ਿਮੀ ਅਸਮਾਨਿਆ। ਤ੍ਰੈਗੁਣ ਮਾਇਆ ਵੇਖੇ ਠੂਠਾ, ਫੋਲ ਫੁਲਾਏ ਪੰਚ ਸ਼ੈਤਾਨਿਆ। ਜੁਗ ਜੁਗ ਦਾਤਾ ਆਪਣੀ ਕਰਨੀ ਆਪੇ ਤੁਠਾ, ਕਰਨੀ ਕਰਤਾ ਆਪ ਅਖਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦੀ ਨੌਜਵਾਨਿਆ। ਹਰਿ ਸ਼ਬਦ ਹਰਿ ਕਾ ਰੂਪ, ਹਰਿ ਹਰਿ ਆਪ ਉਪਾਇਆ। ਏਕਾ ਤਾਗਾ ਏਕਾ ਸੂਤ, ਏਕਾ ਤੰਦ ਬੰਧਾਇਆ। ਏਕਾ ਕਾਇਆ ਕਪੜ ਕਲਪ ਕਰੇ ਕਲਬੂਤ, ਏਕਾ ਪੰਜ ਤੱਤ ਰਿਹਾ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਸ਼ਬਦ ਧਰਾਇਆ। ਸ਼ਬਦ ਅਨਾਦ ਹਰਿ ਬ੍ਰਹਿਮਾਦਿ, ਏਕਾ ਏਕ ਰਖਾਇੰਦਾ। ਗੁਰ ਗੁਰ ਦੇਵੇ ਸਾਚੀ ਦਾਦ, ਸਤਿਗੁਰ ਪੁਰਖ ਮਨਾਇੰਦਾ। ਹਰਿਜਨ ਹਰਿ ਹਰਿ ਆਪੇ ਲਾਧ, ਘਰ ਘਰ ਮੇਲ ਮਿਲਾਇੰਦਾ। ਮੇਟ ਮਿਟਾਏ ਵਾਦ ਵਿਵਾਦ, ਵਾਹ ਵਾ ਗੁਰੂ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਸ਼ਬਦ ਸ਼ਬਦ ਉਪਜਾਇੰਦਾ। ਹਰਿ ਸ਼ਬਦ ਸਾਚਾ ਬੀਜ, ਗੁਰ ਗੁਰ ਆਪ ਟਿਕਾਇੰਦਾ। ਆਪਣੀ ਕਰਨੀ ਆਪੇ ਪਤੀਜ, ਆਪ ਆਪਣਾ ਦਰ ਸੁਹਾਇੰਦਾ। ਆਪੇ ਵੇਖੇ ਵਟ ਤੀਜ, ਤ੍ਰੈ ਤ੍ਰੈ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਗੁਰ ਸ਼ਬਦ ਵਰ, ਗੁਰ ਸ਼ਬਦੀ ਨਾਉਂ ਧਰਾਇੰਦਾ। ਗੁਰ ਸ਼ਬਦ ਗੁਰੂ ਗੁਰ ਦੇਵਾ, ਸਤਿਗੁਰ ਇਸ਼ਟ ਮਨਾਇਆ। ਸਤਿਗੁਰ ਪੁਰਖ ਸਤਿ ਸਾਚੀ ਸੇਵਾ, ਹਰਿ ਸੱਜਣ ਆਪ ਕਰਾਇਆ। ਹਰਿਜਨ ਖਵਾਏ ਅੰਮ੍ਰਿਤ ਆਤਮ ਮੇਵਾ, ਫਲ ਮਿਠਾ ਇਕ ਰਖਾਇਆ। ਮਸਤਕ ਕੌਸਤਕ ਲਾਏ ਥੇਵਾ, ਮਨ ਮਣੀਆ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਸ਼ਬਦ ਸ਼ਬਦ ਸੁਹਾਇਆ। ਹਰਿ ਸੁਹਾਏ ਸ਼ਬਦ ਫੁਲਵਾੜੀ, ਫਲ ਫੁਲ ਵੇਖ ਵਖਾਈਆ। ਪਾਏ ਸਾਰ ਉਜਾੜ ਪਹਾੜੀ, ਡੂੰਘੀ ਗਾਰੀ ਵੇਖ ਵਖਾਈਆ। ਗੁਰਸਿਖ ਜਾਣੇ ਨਾੜ ਨਾੜੀ, ਨਰ ਨਰਾਇਣ ਵੱਡੀ ਵਡਿਆਈਆ। ਗੋਬਿੰਦ ਤੇਰੀ ਪੱਕੀ ਹਾੜੀ, ਹਰਿ ਸਾਚਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਸ਼ਬਦ ਸ਼ਬਦ ਸਮਝਾਈਆ। ਸ਼ਬਦ ਗੁਰ ਸਮਝਾਵਣ ਆਇਆ, ਦੇਵੇ ਜਗਤ ਹੁਲਾਰਾ। ਪੁਰਖ ਅਕਾਲੀ ਵੇਸ ਵਟਾਇਆ, ਜੋਤ ਨਿਰਾਲੀ ਡਗਮਗਾਇਆ। ਚਾਲ ਅਵੱਲੜੀ ਚਲੇ ਚਾਲੀ, ਵੇਦ ਕਤੇਬ ਨਾ ਕੋਇ ਲਖਾਇਆ। ਆਪਣੇ ਹੱਥਾਂ ਰੱਖੇ ਖ਼ਾਲੀ, ਸ੍ਰਿਸ਼ਟ ਸਬਾਈ ਡੌਰੂ ਵਾਇਆ। ਚਾਰੋਂ ਕੁੰਟ ਘਟਾ ਕਾਲੀ, ਰੈਣ ਅੰਧੇਰਾ ਛਾਇਆ। ਵੇਖ ਵਖਾਏ ਜੋਤ ਜਵਾਲੀ, ਲਾਟ ਲਲਾਟੀ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਨਗਾਰਾ ਨਰ ਨਿਰੰਕਾਰਾ ਏਕ ਡੰਕ ਵਜਾਇਆ। ਸ਼ਬਦ ਨਗਾਰਾ ਸਾਚੀ ਵੰਡ, ਧੁਰ ਧੁਰ ਆਪ ਵੰਡਾਈਆ। ਖੇਲੇ ਖੇਲ ਵਿਚ ਬ੍ਰਹਿਮੰਡ, ਪਾਰਬ੍ਰਹਮ ਭੇਵ ਨਾ ਆਈਆ। ਨਵ ਨਵ ਕਰੇ ਖੰਡ ਖੰਡ, ਗ੍ਰਹਿ ਗ੍ਰਹਿ ਧੱਕਾ ਲਾਈਆ। ਹਰਿਜਨ ਨਾਮ ਏਕਾ ਰਿਹਾ ਵੰਡ, ਏਕਾ ਬੂਝ ਬੁਝਾਈਆ। ਕਲਜੁਗ ਅੰਤਮ ਚੁਕਿਆ ਪੰਧ, ਚੌਥਾ ਪੌੜਾ ਰਿਹਾ ਉਠਾਈਆ। ਕੱਚੀ ਕੱਲਰ ਢਹਿਣੀ ਕੰਧ, ਸ਼ੌਹ ਦਰਯਾਏ ਨਾਲ ਰੁੜ੍ਹਾਈਆ। ਸਤਿ ਸਤਿਵਾਦੀ ਚਾੜ੍ਹੇ ਚੰਦ, ਜੋਤੀ ਨੂਰ ਕਰੇ ਰੁਸ਼ਨਾਈਆ। ਗੋਬਿੰਦ ਮੀਤਾ ਹੋ ਬਖ਼ਸ਼ੰਦ, ਗੁਰ ਚੇਲਾ ਲਏ ਤਰਾਈਆ। ਗੁਰਸਿਖਾਂ ਖ਼ੁਸ਼ੀ ਕਰਾਏ ਬੰਦ ਬੰਦ, ਨਿਰਗੁਣ ਸਰਗੁਣ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਦਾਤਾ ਆਪ ਅਖਵਾਈਆ। ਸ਼ਬਦ ਦਾਤਾ ਵਡ ਭੰਡਾਰੀ, ਭਾਂਡਾ ਭਰਮ ਭੰਨਾਇੰਦਾ। ਗੁਰਸਿਖਾਂ ਪੈਜ ਰਿਹਾ ਸੁਆਰੀ, ਨੇਤਰ ਨੈਣ ਇਕ ਖੁਲ੍ਹਾਇੰਦਾ। ਸੀਸ ਜਗਦੀਸ ਆਪਣਾ ਆਪ ਉਤਾਰੀ, ਸਾਚੇ ਸੀਸ ਟਿਕਾਇੰਦਾ। ਖੇਲੇ ਖੇਲ ਅਗੰਮ ਅਪਾਰੀ, ਵੇਸ ਅਨੇਕਾ ਵੇਸ ਵਟਾਇੰਦਾ। ਵੇਖਣਹਾਰਾ ਕੇਸ ਮੁੱਛ ਦਾੜ੍ਹੀ, ਬਾਂਕਾ ਬਾਂਕੀ ਚਾਲ ਚਲਾਇੰਦਾ। ਗੁਰਸਿਖਾਂ ਸਿਰ ਉਠਾ ਖਾਰੀ, ਆਪ ਆਪਣਾ ਰਾਹ ਤਕਾਇੰਦਾ। ਆਪੇ ਸੁੱਤਾ ਵਿਚ ਉਜਾੜੀ, ਆਪਣਾ ਢੋਲਾ ਆਪੇ ਗਾਇੰਦਾ। ਆਪੇ ਤਾਲ ਆਪੇ ਤਲਵਾੜੀ, ਆਪ ਆਪਣਾ ਰਾਗ ਅਲਾਇੰਦਾ। ਆਪੇ ਮੀਤ ਮੁਰਾਰਾ ਆਪ ਨਿਭਾਏ ਆਪਣੀ ਯਾਰੀ, ਯਾਰੀ ਸੱਥਰ ਹੇਠ ਰਖਾਇੰਦਾ। ਲੇਖਾ ਚੁਕਾਏ ਵਾਰੋ ਵਾਰੀ, ਲਹਿਣਾ ਲਹਿਣੇਦਾਰ ਮੁਕਾਇੰਦਾ। ਕਲਜੁਗ ਤੇਰੀ ਅੰਤਮ ਪਾਵੇ ਸਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਗੁਰ ਏਕਾ ਘਰ, ਏਕਾ ਦਰ ਸੁਹਾਇੰਦਾ। ਸ਼ਬਦ ਗੁਰ ਹਰਿ ਅਵਤਰਾ, ਅਵਰ ਨਾ ਕੋਈ ਦੂਜਾ। ਆਪੇ ਜਾਣੇ ਆਪਣਾ ਘਰਾ, ਆਪੇ ਵੇਖੇ ਨੇਤਰ ਤੀਜਾ । ਆਪਣਾ ਭੰਡਾਰਾ ਆਪੇ ਭਰਾ, ਚੌਥੇ ਪਦ ਆਪ ਪਤੀਜਾ। ਪੰਚਮ ਮੇਲਾ ਹਰੀ ਹਰਾ, ਹਰਿ ਕਾਰਜ ਆਪੇ ਕੀਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਦੇਵੇ ਸਾਚਾ ਵਰ, ਜਨ ਭਗਤਾਂ ਕਰੇ ਰੀਝਾ। ਗੁਰ ਸ਼ਬਦ ਗੁਰ ਗਿਆਨ, ਗੁਰ ਮੰਤਰ ਨਾਮ ਦ੍ਰਿੜਾਇਆ। ਗੁਰ ਗੁਰ ਵੇਖੇ ਮਾਰ ਧਿਆਨ, ਗੁਰ ਨੇਤਰ ਇਕ ਖੁਲ੍ਹਾਇਆ। ਗੁਰ ਜੋਧਾ ਸੂਰ ਬਲੀ ਬਲਵਾਨ, ਨਾਮ ਖੰਡਾ ਇਕ ਚਮਕਾਇਆ। ਗੁਰ ਵਖਾਏ ਇਕ ਨਿਸ਼ਾਨ, ਧਰਮ ਨਿਸ਼ਾਨਾ ਇਕ ਝੁਲਾਇਆ। ਗੜ੍ਹੀ ਚਮਕੌਰ ਕਰ ਪਰਵਾਨ, ਕਲਜੁਗ ਅੰਤਮ ਮੇਲ ਮਿਲਾਇਆ। ਹੋਇਆ ਵਿਚੋਲਾ ਸ੍ਰੀ ਭਗਵਾਨ, ਨਿਹਕਲੰਕਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਮੇਲਾ ਸਾਚੇ ਦਰ, ਦਰ ਦਰਵੇਸਾ ਵੇਸ ਵਟਾਇਆ। ਦਰ ਦਰਵੇਸ਼ ਗੋਬਿੰਦ ਧਾਰ, ਆਪਣਾ ਮੂਲ ਚੁਕਾਈਆ। ਅਮੁਲ ਅਮੁਲ ਅਮੁਲ ਵਣਜ ਵਪਾਰ, ਅਤੁਲ ਅਤੁਲ ਅਤੁਲ ਆਪ ਰਖਾਈਆ। ਸਾਚੀ ਕੁਲ ਉਧਰੇ ਪਾਰ, ਕੁਲ ਕੁਲਵੰਤਾ ਵੇਖ ਵਖਾਈਆ। ਗੋਬਿੰਦ ਬੂਟਾ ਜਾਏ ਨਾ ਹੁਲ, ਡੂੰਘੀ ਨੀਂਹ ਧਰਾਈਆ। ਜੀਤ ਜੁਝਾਰ ਘੋਲੀ ਗਿਆ ਘੁਲ, ਘੋਲਣਹਾਰਾ ਦਿਸ ਨਾ ਆਈਆ। ਫਤਿਹ ਡੰਕਾ ਵੱਜੇ ਢੋਲ, ਸਿੰਘ ਫਤਹਿ ਇਕ ਗਜਾਈਆ। ਜ਼ੋਰਾਵਰ ਕਰੇ ਚੋਲ੍ਹ, ਸੋਹਣੀ ਜਿੰਦੜੀ ਸਹਿਜ ਸੁਖਦਾਈਆ। ਪੰਚਮ ਮੀਤਾ ਕਦੇ ਨਾ ਮਾਰੇ ਗਰਮੁਖਾਂ ਨਾਲ ਰੋਲ, ਆਦਿ ਜੁਗਾਦੀ ਵੇਸ ਵਟਾਈਆ। ਜਨ ਖੋਜੇ ਹਰਿ ਵਸੇ ਕੋਲ, ਥਿਰ ਘਰ ਵਾਸੀ ਡੇਰਾ ਲਾਈਆ। ਆਪਣੇ ਕੰਡੇ ਆਪੇ ਤੋਲ, ਨਾਨਕ ਤਰਾਜ਼ੂ ਹੱਥ ਉਠਾਈਆ। ਕਲਜੁਗ ਅੰਤਮ ਖੇਲੇ ਹੋਲ, ਗੁਰਸਿਖ ਤੇਰੀ ਰੱਤੀ ਰੱਤ ਰੰਗਨ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਗੁਰ ਆਪੇ ਬੋਲ, ਆਪਣਾ ਭੇਵ ਖੁਲ੍ਹਾਈਆ। ਸ਼ਬਦ ਗੁਰ ਜਗਤ ਵਿਚੋਲਾ, ਹਰਿ ਹਰਿ ਆਪ ਰਖਾਇੰਦਾ। ਆਦਿ ਜੁਗਾਦਿ ਕਦੇ ਨਾ ਡੋਲਾ, ਅਡੋਲ ਅਡੁਲ ਨਾਮ ਧਰਾਇੰਦਾ। ਹਰਿਜਨ ਅੰਤਰ ਆਪੇ ਮੌਲਾ, ਸਾਚੀ ਰੁੱਤ ਬਸੰਤ ਸੁਹਾਇੰਦਾ। ਅੰਮ੍ਰਿਤ ਦੇਵੇ ਨਾਭੀ ਕਵਲਾ, ਨਾਮ ਭੰਡਾਰਾ ਆਪ ਵਰਤਾਇੰਦਾ। ਰੱਖੇ ਵਡਿਆਈ ਉਪਰ ਧਵਲਾ, ਯੁਗ ਛੱਤੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸੀਸ ਤਾਜ ਆਪਣਾ ਆਪ ਟਿਕਾਇੰਦਾ। ਸੀਸ ਤਾਜ ਆਪਣਾ ਰੱਖ, ਗੁਰ ਗੁਰ ਰੂਪ ਵਟਾਇਆ। ਦਰਸ ਵਖਾਏ ਹੋ ਪਰਤੱਖ, ਕਲਜੁਗ ਕੂੜ ਮਿਟਾਇਆ। ਕਰਨੇਹਾਰਾ ਲੱਖੋਂ ਕੱਖ, ਕੱਖਾਂ ਕੀਮਤ ਕੋਇ ਨਾ ਪਾਇਆ। ਜਗਤ ਵਿਕਾਰ ਵਿਚੋਂ ਕੀਤਾ ਵੱਖ, ਆਪ ਆਪਣੀ ਬੂਝ ਬੁਝਾਇਆ। ਸਤਿ ਸਤਿਵਾਦੀ ਕਰੇ ਪੱਖ, ਸਤਿ ਸੰਤੋਖੀ ਵੇਖ ਵਖਾਇਆ। ਗੁਰਸਿਖ ਤੇਰੀ ਗੋਬਿੰਦ ਹੱਦ, ਦੂਜਾ ਦਰ ਨਾ ਕੋਇ ਜਣਾਇਆ। ਭਾਗ ਲਗਾਏ ਸਾਚੀ ਯੱਦ, ਵਿਸ਼ਨੂੰ ਵੰਸੀ ਰੂਪ ਵਟਾਇਆ। ਨਾਮ ਪਿਆਏ ਏਕਾ ਮਦਿ, ਨਾਮ ਖੁਮਾਰੀ ਰਿਹਾ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਲਏ ਸਦ ਦਰ ਦਰਵੇਸ਼ਾ ਫੇਰੀ ਪਾਇਆ। ਜਗਤ ਜੰਜਾਲ ਵਿਚੋਂ ਲਏ ਕੱਢ, ਦੂਈ ਦਵੈਤੀ ਮੇਟ ਮਿਟਾਇਆ। ਲੇਖੇ ਲਾਏ ਨਾੜੀ ਮਾਸ ਹੱਡ, ਆਪ ਫੜਾਏ ਆਪਣਾ ਲੜ, ਆਪ ਆਪਣੀ ਗੋਦ ਉਠਾਇਆ। ਹੰ ਹੰਗਤਾ ਦੇਵੇ ਵੱਢ, ਸਾਚੀ ਸੰਗਤਾ ਮੇਲ ਮਿਲਾਇਆ। ਝੂਠਾ ਘਰ ਦੁਨੀਆਂ ਛੱਡ, ਮਹੱਲ ਅਟੱਲ ਸੱਚਾ ਸੱਚੇ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲਹਿਣਾ ਦੇਵੇ ਦਰ, ਦਰ ਦਰ ਆਏ ਦਇਆ ਕਮਾਏ ਵੇਸ ਵਟਾਏ ਦਿਸ ਨਾ ਆਇਆ।