੩ ਪੋਹ ੨੦੧੬ ਬਿਕ੍ਰਮੀ ਅਜੀਤ ਸਿੰਘ ਦੇ ਘਰ ਬਟਾਲਾ ਜਿਲਾ ਗੁਰਦਾਸਪੁਰ
ਸਮਰਥ ਹੱਥ ਵਡਿਆਈ, ਆਦਿ ਜੁਗਾਦਿ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਨ ਭੇਵ ਨਾ ਰਾਈ, ਹਰਿ ਪੁਰਖ ਨਿਰੰਜਨ ਵੇਖ ਵਖਾਇੰਦਾ। ਏਕੰਕਾਰਾ ਅਗੰਮ ਅਥਾਹੀ, ਬੇਅੰਤ ਬੇਪਰਵਾਹ ਆਪਣਾ ਵੇਸ ਵਟਾਇੰਦਾ। ਪੁਰਖ ਅਬਿਨਾਸ਼ੀ ਪਕੜੇ ਬਾਂਹ, ਸ੍ਰੀ ਭਗਵਾਨ ਸੰਗ ਨਿਭਾਇੰਦਾ। ਪਾਰਬ੍ਰਹਮ ਪ੍ਰਭ ਕਰੇ ਸਚ ਨਿਆਂ, ਦਰ ਘਰ ਸਾਚਾ ਆਪ ਸੁਹਾਇੰਦਾ। ਸਚਖੰਡ ਦਵਾਰਾ ਰਚਨ ਰਚਾ, ਸਚ ਨਵਾਸੀ ਆਸਣ ਲਾਇੰਦਾ। ਥਿਰ ਘਰ ਮਹੱਲਾ ਇਕ ਵਸਾ, ਆਦਿ ਨਿਰੰਜਨ ਡਗਮਗਾਇੰਦਾ। ਇਕ ਅਕੱਲਾ ਸੋਭਾ ਪਾ, ਘਰ ਸੁਹੰਜਣਾ ਆਪ ਵਖਾਇੰਦਾ। ਹਰਿ ਮੰਦਰ ਹਰਿ ਜੀਓ ਨਾਉਂ ਧਰਾ, ਨਿਰਗੁਣ ਆਪਣਾ ਰੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਪੁਰਖ ਸਮਰਥ ਆਪੇ ਜਾਣੇ ਮਹਿਮਾ ਅਕਥ, ਆਪਣੀ ਕਥਾ ਆਪ ਅਲਾਇੰਦਾ। ਹਰਿ ਮਹਿਮਾ ਅਕਥ, ਭੇਵ ਕੋਇ ਨਾ ਪਾਇੰਦਾ। ਸ਼ਬਦ ਅਗੰਮੀ ਚਲਾਏ ਰਥ, ਰਥ ਰਥਵਾਹੀ ਸੇਵ ਕਮਾਇੰਦਾ। ਆਪਣੇ ਮੰਦਰ ਹੋ ਪਰਗਟ, ਆਪ ਆਪਣੀ ਕਲ ਵਰਤਾਇੰਦਾ। ਆਪੇ ਧੁਨ ਅਨਾਦੀ ਮਾਰੇ ਸੱਟ, ਵੈਰਾਗ ਆਪ ਹੋ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਵਡਿਆਇੰਦਾ। ਨਾਉਂ ਵਡਿਆਈ ਹਰਿ ਨਿਰੰਕਾਰ, ਆਦਿ ਜੁਗਾਦਿ ਉਪਾਈਆ। ਕਰੇ ਖੇਲ ਅਪਰ ਅਪਾਰ, ਆਪ ਅਪਰੰਪਰ ਭੇਵ ਨਾ ਰਾਈਆ। ਪਾਰਬ੍ਰਹਮ ਪ੍ਰਭ ਹੋ ਉਜਿਆਰ, ਬ੍ਰਹਮ ਮੇਲਾ ਸਹਿਜ ਸੁਭਾਈਆ। ਲੱਖ ਚੁਰਾਸੀ ਕਰ ਤਿਆਰ, ਲੋਕਮਾਤ ਵੇਖ ਵਖਾਈਆ। ਆਪੇ ਦੇਵੇ ਜੋਤ ਅਧਾਰ, ਨਿਰਗੁਣ ਸਰਗੁਣ ਦੀਆ ਆਪ ਟਿਕਾਈਆ। ਆਪੇ ਬਖਸ਼ੇ ਸਚ ਪਿਆਰ, ਸਚ ਦਵਾਰਾ ਇਕ ਵਖਾਈਆ। ਆਪੇ ਦੇਵੇ ਨਾਮ ਅਧਾਰ, ਸਾਚੀ ਵਸਤ ਝੋਲੀ ਪਾਈਆ। ਆਪੇ ਖੋਲ੍ਹ ਬੰਦ ਕਿਵਾੜ, ਆਪਣਾ ਮੰਦਰ ਦਏ ਵਖਾਈਆ। ਸਾਚੇ ਮੰਦਰ ਜੋਤ ਉਜਿਆਰ, ਦਿਵਸ ਰੈਣ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਈਆ। ਹਰਿ ਮੰਦਰ ਘਰ ਸੁਹੰਜਣਾ, ਹਰਿ ਸਾਚਾ ਆਪ ਉਪਾਇੰਦਾ। ਸਤਿਗੁਰ ਪੂਰਾ ਆਦਿ ਨਿਰੰਜਣਾ, ਨਿਰਗੁਣ ਦਾਤਾ ਆਸਣ ਲਾਇੰਦਾ। ਲੱਖ ਚੁਰਾਸੀ ਸਾਚਾ ਸੱਜਣਾ, ਦਰ ਦਰ ਘਰ ਘਰ ਵੇਖ ਵਖਾਇੰਦਾ। ਨਾ ਘੜਿਆ ਨਾ ਭੱਜਣਾ, ਘੜਨ ਭੰਨਣਹਾਰ, ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚਾ ਇਕ ਵਖਾਇੰਦਾ। ਦਰ ਘਰ ਸਾਚਾ ਉਚ ਮਨਾਰਾ, ਆਦਿ ਜੁਗਾਦੀ ਰਚਨ ਰਚਾਈਆ। ਸਰਗੁਣ ਮੇਲਾ ਵਿਚ ਸੰਸਾਰਾ, ਨਿਰਗੁਣ ਆਪਣਾ ਆਪ ਕਰਾਈਆ। ਆਪੇ ਦੇਵੇ ਨਾਦ ਧੁਨ ਸਚੀ ਧੁਨਕਾਰਾ, ਧੁਨ ਆਤਮਕ ਵਡ ਵਡਿਆਈਆ। ਘਰ ਮੰਦਰ ਵੇਖ ਸਚ ਚੁਬਾਰਾ, ਮੀਤ ਮੁਰਾਰਾ ਆਸਣ ਲਾਈਆ। ਡੂੰਘੀ ਕੰਦਰ ਪਾਰ ਕਿਨਾਰਾ, ਅੰਧ ਅੰਧੇਰ ਨਾ ਕੋਇ ਵਖਾਈਆ। ਕਮਲਾਪਾਤੀ ਹੋ ਉਜਿਆਰਾ, ਨੂਰੋ ਨੂਰ ਕਰੇ ਰੁਸ਼ਨਾਈਆ। ਰਵ ਸਸ ਨਾ ਕੋਇ ਸਤਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਮੰਦਰ ਬੈਠਾ ਵੜ, ਗੁਰਮੁਖ ਸਾਚਾ ਘਰ ਵਖਾਈਆ। ਸਾਚਾ ਮੰਦਰ ਗੁਰਸਿਖ ਗੜ੍ਹ, ਕਾਇਆ ਬੰਕ ਆਪ ਸੁਹਾਈਆ। ਸਤਿ ਸਤਿਵਾਦੀ ਅੰਦਰ ਵੜ, ਸਾਰ ਸ਼ਬਦ ਕਰੇ ਪੜ੍ਹਾਈਆ। ਸੁਰਤ ਸਵਾਣੀ ਲਏ ਫੜ, ਏਕਾ ਡੋਰੀ ਨਾਮ ਬੰਧਾਈਆ। ਪਾਰਬ੍ਰਹਮ ਬ੍ਰਹਮ ਘਾੜਨ ਘੜ, ਸੁਹੰਜਣੀ ਘੜੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਜੁਗ ਗੁਰਮੁਖ ਵਿਰਲੇ ਬੂਝ ਬੁਝਾਈਆ। ਗੁਰਮੁਖ ਬੂਝੇ ਹਰਿ ਦਰ ਸੂਝੇ, ਤ੍ਰੈਗੁਣ ਰੰਗ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪ ਖੁਲ੍ਹਾਏ ਭੇਵ ਗੂਝੇ, ਸਤਿਗੁਰ ਪੂਰਾ ਨਾਉਂ ਧਰਾਈਆ। ਆਪ ਚੁਕਾਏ ਲਹਿਣਾ ਦੇਣਾ, ਭੇਵ ਮਿਟਾਏ ਏਕਾ ਦੂਜੇ ਤੀਜੇ ਨੇੈਣ ਕਰੇ ਰੁਸ਼ਨਾਈਆ। ਚੌਥੇ ਘਰ ਚੌਥੇ ਪਦ ਪੰਜ ਤਤ ਆਪੇ ਝੂਝੇ, ਰਤੀ ਰਤ ਨਾ ਕੋਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਾਚੇ ਮਾਰਗ ਪਾਈਆ। ਸਾਚਾ ਮਾਰਗ ਬੇਪਰਵਾਹ, ਜੁਗ ਜੁਗ ਆਪ ਲਗਾਇੰਦਾ। ਆਪ ਉਪਾਏ ਆਪਣਾ ਨਾ, ਲੋਕਮਾਤ ਆਪ ਜਪਾਇੰਦਾ। ਸੰਤ ਸੁਹੇਲੇ ਪਕੜ ਬਾਂਹ, ਆਪ ਆਪਣੇ ਗਲੇ ਲਗਾਇੰਦਾ। ਮਨਮੁਖ ਜੀਵ ਉਡਦੇ ਕਾਂ, ਕਾਗੀ ਡਾਰ ਰਲਾਇੰਦਾ। ਸਾਚੇ ਹੰਸਾਂ ਸਰ ਸਰੋਵਰ ਦਏ ਵਖਾ, ਮਾਨ ਸਰੋਵਰ ਇਕ ਨੁਹਾਇੰਦਾ। ਮਾਣਕ ਮੋਤੀ ਚੋਗ ਚੁਗਾ, ਸੋਹੰ ਹੰਸਾ ਜਾਪ ਜਪਾਇੰਦਾ। ਦੂਈ ਦਵੈਤੀ ਰੋਗ ਕਟਾ, ਹਉਮੇ ਗੜ ਤੁੜਾਇੰਦਾ। ਸਾਚਾ ਹਰਿ ਮੰਦਰ ਇਕ ਵਖਾ, ਆਸਾ ਤ੍ਰਿਸ਼ਨਾ ਜਗਤ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਜਗਤ ਅਭਿਆਸ ਛੁੱਟਾ ਨਾਤਾ, ਹਰਿ ਪੁਰਖ ਨਿਰੰਜਨ ਪਾਇਆ। ਸੋ ਪੁਰਖ ਨਿਰੰਜਨ ਸੁਣਾਏ ਸਾਚੀ ਗਾਥਾ, ਨੇਤਰ ਨੈਣ ਨਾ ਬੰਦ ਕਰਾਇਆ। ਏਕੰਕਾਰਾ ਲਹਿਣਾ ਦੇਣ ਚੁਕਾਏ ਮਸਤਕ ਮਾਥਾ, ਸਿਰ ਆਪਣਾ ਹੱਥ ਰਖਾਇਆ। ਆਦਿ ਨਿਰੰਜਨ ਜੋਤੀ ਨੂਰ ਕਰ ਪ੍ਰਕਾਸਾ, ਘਰ ਘਰ ਵਿਚ ਦੀਪਕ ਦਏ ਜਗਾਇਆ। ਅਬਿਨਾਸ਼ੀ ਕਰਤਾ ਖੇਲ ਤਮਾਸ਼ਾ, ਆਪ ਆਪਣਾ ਵੇਖਣ ਆਇਆ । ਸ੍ਰੀ ਭਗਵਾਨ ਪਾਏ ਰਾਸਾ, ਮੰਡਲ ਮੰਡਪ ਆਪ ਸੁਹਾਇਆ। ਪਾਰਬ੍ਰਹਮ ਆਦਿ ਜੁਗਾਦਿ ਨਾ ਕਦੇ ਵਿਨਾਸਾ, ਨਾ ਮਰੇ ਨਾ ਜਾਇਆ। ਬ੍ਰਹਮ ਬ੍ਰਹਮ ਲੇਖਾ ਜਾਣੇ ਪਵਣ ਸਵਾਸਾ, ਲੇਖਾ ਲਿਖਣਹਾਰਾ ਆਪ ਹੋ ਆਇਆ। ਖੇਲੇ ਖੇਲ ਪ੍ਰਿਥਮੀ ਆਕਾਸਾ, ਕੋਟਨ ਕੋਟ ਬ੍ਰਹਿਮੰਡ ਖੰਡ ਗਗਨ ਮੰਡਲ ਚਰਨਾਂ ਹੇਠ ਦਬਾਇਆ। ਜੋਤੀ ਜੋਤ ਸਰੁਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਕਰ, ਮੇਲ ਮਿਲਾਵਾ ਇਕ ਵਖਾਇਆ। ਨਾਤਾ ਤੋੜ ਹਠ ਤਪ, ਸਤਿ ਜੋਗ ਇਕ ਵਖਾਈਆ। ਕੋਟਨ ਕੋਟ ਜਨਮ ਉਤਾਰੇ ਪਾਪ, ਦੁਰਮਤ ਮੈਲ ਦਏ ਧਵਾਈਆ। ਆਪ ਪਛਾਣੇ ਆਪਣਾ ਆਪ, ਬ੍ਰਹਮ ਪਾਰਬ੍ਰਹਮ ਵਖਾਈਆ। ਮੇਟ ਮਿਟਾਏ ਅੰਧੇਰੀ ਰਾਤ, ਸਾਚਾ ਏਕਾ ਚੰਦ ਚੜ੍ਹਾਈਆ। ਸ਼ਬਦ ਅਗੰਮੀ ਆਪਣੀ ਗਾਥ, ਪੁਰਖ ਸਮਰਥ ਆਪ ਸੁਣਾਈਆ। ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹਾਥ, ਹਰਿਜਨ ਲੇਖਾ ਲੇਖੇ ਪਾਈਆ। ਇਕ ਜਣਾਏ ਪੂਜਾ ਪਾਠ, ਸੋਹੰ ਸ਼ਬਦ ਸੱਚੀ ਪੜ੍ਹਾਈਆ। ਭੱਠ ਕਰਾਏ ਤੀਰਥ ਅਠਸਠ, ਸਚ ਸਰੋਵਰ ਹਰਿ ਚਰਨ ਇਕ ਨੁਹਾਈਆ। ਲੱਖ ਚੁਰਾਸੀ ਔਖਾ ਘਾਟ, ਗੁਰਮੁਖ ਸਾਚੇ ਆਪ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਮੰਦਰ ਵਖਾਏ ਸਾਚਾ ਘਰ, ਘਰ ਸ਼ਬਦੀ ਸ਼ਬਦ ਕੁੜਮਾਈਆ। ਨਾਤਾ ਤੋੜ ਜਗਤ ਅਸ਼ਨਾਨ, ਆਤਮ ਅੰਤਰ ਇਕ ਨੁਹਾਇੰਦਾ। ਨਾਤਾ ਤੋੜ ਜਗਤ ਵਖਿਆਨ, ਸਾਚਾ ਗਿਆਨ ਇਕ ਦ੍ਰਿੜਾਇੰਦਾ। ਨਾਤਾ ਤੋੜ ਜਗਤ ਗਿਆਨ, ਸਾਚੀ ਸਿਖਿਆ ਸਿੱਖ ਸਮਝਾਇੰਦਾ। ਨਾਤਾ ਤੋੜ ਝੂਠ ਦੁਕਾਨ, ਸਾਚੇ ਮਾਰਗ ਆਪੇ ਪਾਇੰਦਾ। ਨਾਤਾ ਤੋੜ ਪੰਜ ਸ਼ੈਤਾਨ, ਪੰਚਮ ਸ਼ਬਦ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮੇਲਾ ਸਾਚੇ ਘਰ, ਘਰ ਮੰਦਰ ਆਪ ਵਖਾਇੰਦਾ। ਨਾਤਾ ਤੋੜ ਜਗਤ ਸਾਧ, ਹਰਿਜਨ ਹਰਿ ਹਰਿ ਰਿਹਾ ਮਿਲਾਈਆ। ਨਾਤਾ ਤੋੜ ਜਗਤ ਨਾਦ, ਕਾਇਆ ਨਾਦ ਇਕ ਸੁਣਾਈਆ। ਨਾਤਾ ਤੋੜ ਜਗਤ ਦਾਦ, ਨਾਮ ਦਾਦ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਮੰਦਰ ਮੇਲ ਹਰਿ, ਹਰਿ ਮੰਦਰ ਵੇਖ ਵਖਾਈਆ। ਨਾਤਾ ਤੋੜ ਜਗਤ ਪੜ੍ਹਾਈ, ਆਤਮ ਅੰਦਰ ਇਕ ਲਿਵ ਲਾਇੰਦਾ। ਨਾਤਾ ਤੋੜ ਜਗਤ ਜੁਦਾਈ, ਹਰਿ ਚਰਨ ਪ੍ਰੀਤੀ ਜੋੜ ਜੁੜਾਇੰਦਾ। ਨਾਤਾ ਤੋੜ ਜਗਤ ਕੁੜਮਾਈ, ਗੁਰ ਸਤਿਗੁਰ ਪੱਲਾ ਨਾਮ ਫੜਾਇੰਦਾ। ਨਾਤਾ ਤੋੜ ਧੀ ਜਵਾਈ, ਸੁਰਤ ਸਵਾਣੀ ਸ਼ਬਦ ਨੁਹਾਇੰਦਾ। ਨਾਤਾ ਤੋੜ ਅਠ ਸਠ ਪਾਣੀ, ਅੰਮ੍ਰਿਤ ਆਤਮ ਧਾਰ ਇਕ ਪਿਆਇੰਦਾ। ਨਾਤਾ ਤੋੜ ਚਾਰ ਖਾਣੀ, ਚੌਥਾ ਪਦ ਇਕ ਸੁਹਾਇੰਦਾ। ਨਾਤਾ ਤੋੜ ਰਸਨਾ ਬਾਣੀ, ਅਜਪਾ ਜਾਪ ਇਕ ਕਰਾਇੰਦਾ। ਨਾਤਾ ਤੋੜ ਜਗਤ ਕਹਾਣੀ, ਅਕਥ ਕਹਾਣੀ ਸ਼ਬਦ ਸੁਣਾਇੰਦਾ। ਨਾਤਾ ਤੋੜ ਮਾਇਆ ਰਾਣੀ, ਪਦ ਨਿਰਬਾਣੀ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਨਾਤਾ ਤੋੜ ਜਗਤ ਪਿਆਰ, ਹਰਿ ਚਰਨ ਕਵਲ ਸਮਝਾਈਆ। ਨਾਤਾ ਤੋੜ ਪੁਰਖ ਨਾਰ, ਹਰਿ ਕੰਤ ਦਏ ਮਿਲਾਈਆ। ਨਾਤਾ ਤੋੜ ਸਗਲਾ ਯਾਰ, ਸਾਚਾ ਸਾਥੀ ਇਕ ਵਖਾਈਆ। ਨਾਤਾ ਤੋੜ ਮਾਂ ਪੁਤ ਭੈਣ ਭਾਈ ਹਿਤ ਸੰਸਾਰ, ਨਿਤ ਨਵਿਤ ਆਪਣਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਆਪਣੇ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਨਾਤਾ ਤੋੜ ਜਗਤ ਸਰੂਪ, ਨਿਜ ਆਤਮ ਸਰੂਪ ਆਪ ਦਰਸਾਈਆ। ਨਾਤਾ ਤੋੜ ਜਗਤ ਭੂਪ, ਹਰਿ ਪੁਰਖ ਮੇਲ ਮਿਲਾਈਆ। ਨਾਤਾ ਤੋੜ ਚਾਰੇ ਕੂਟ, ਉਤਰ ਪੂਰਬ ਪੱਛਮ ਦੱਖਣ ਏਕਾ ਰੰਗ ਰੰਗਾਈਆ। ਨਾਤਾ ਤੋੜ ਕਾਇਆ ਸੂਤ, ਏਕਾ ਤੰਦਨ ਤੰਦ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚੇ ਆਪ ਸੁਹਾਈਆ। ਨਾਤਾ ਤੋੜ ਜਗਤ ਸੁਲਤਾਨ, ਹਰਿ ਸਾਚੇ ਮੇਲ ਮਿਲਾਇੰਦਾ। ਨਾਤਾ ਤੋੜ ਆਸਾ ਤ੍ਰਿਸਨਾ ਪੀਣ ਖਾਣ, ਧੀਰਜ ਧੀਰ ਸਤਿ ਸੰਤੋਖ ਇਕ ਗਿਆਨ ਸਮਝਾਇੰਦਾ। ਨਾਤਾ ਤੋੜ ਜੀਵ ਜਹਾਨ, ਦਰਗਾਹ ਸਾਚੀ ਮੇਲ ਮਿਲਾਇੰਦਾ। ਨਾਤਾ ਤੋੜ ਚਾਰ ਦੀਵਾਰੀ ਜਗਤ ਮਕਾਨ, ਕਾਇਆ ਮੰਦਰ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਮੰਦਰ ਵੇਖੇ ਆਪੇ ਖੜ, ਆਪ ਆਪਣਾ ਬੰਕ ਵਖਾਇੰਦਾ। ਹਰਿ ਮੰਦਰ ਸਚ ਦਵਾਰਾ, ਹਰਿ ਸਾਚੇ ਆਪ ਉਪਾਇਆ। ਇਕ ਅਕੱਲਾ ਬੈਠਾ ਏਕੰਕਾਰਾ, ਨਿਰਗੁਣ ਰੂਪ ਡੇਰਾ ਲਾਇਆ। ਬੋਧ ਅਗਾਧੀ ਸ਼ਬਦ ਜੈਕਾਰਾ, ਆਪ ਆਪਣਾ ਦਏ ਸੁਣਾਇਆ। ਸ੍ਰਿਸ਼ਟ ਸਬਾਈ ਖੇਲ ਨਿਆਰਾ, ਵੇਦ ਕੁਰਾਨ ਭੇਵ ਨਾ ਰਾਇਆ। ਸ਼ਾਸਤਰ ਸਿਮਰਤ ਰਹੇ ਪੁਕਾਰਾ, ਲੇਖਾ ਲੇਖ ਨਾ ਕਿਸੇ ਜਣਾਇਆ। ਆਦਿ ਜੁਗਾਦੀ ਇਕ ਅਵਤਾਰਾ, ਜੁਗ ਜੁਗ ਆਪਣਾ ਰੂਪ ਵਟਾਇਆ। ਚੌਥੇ ਜੁਗ ਖੇਲ ਨਿਆਰਾ, ਪੁਰਖ ਅਗੰਮੜਾ ਰਿਹਾ ਕਰਾਇਆ। ਨਿਹਕਲੰਕੀ ਨੂਰ ਉਜਿਆਰਾ, ਨੂਰੋ ਨੂਰ ਡਗਮਗਾਇਆ। ਗੁਰਮੁਖਾਂ ਦੇਵੇ ਚਰਨ ਸਹਾਰਾ, ਦੂਜਾ ਦਰ ਨਾ ਕੋਇ ਵਖਾਇਆ। ਦਿਵਸ ਰੈਣ ਅੱਠੇ ਪਹਿਰ ਘੜੀ ਪਲ ਅੰਮ੍ਰਿਤ ਬਖਸ਼ੇ ਠੰਡੀ ਠਾਰਾ, ਨਿਝਰ ਝਿਰਨਾ ਆਪ ਝਿਰਾਇਆ। ਗੁਰਮੁਖਾਂ ਖੋਲ੍ਹਿਆ ਬੰਦ ਕਿਵਾੜਾ, ਆਪਣਾ ਦਰਸ ਕਰ ਕਰ ਤਰਸ ਤਾਰਨਹਾਰ ਆਪ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮਾਰਗ ਲਾਇਆ। ਕੋਟਨ ਕੋਟ ਜਨਮ ਤਪ ਅਭਿਆਸ, ਲੇਖਾ ਲੇਖ ਨਾ ਕੋਇ ਲਗਾਈਆ। ਕੋਟਨ ਕੋਟ ਡੂੰਘੀ ਕੰਦਰ ਵੜ ਵੜ ਬੈਠੇ ਡੂੰਘੇ ਖਾਤ, ਨੈਣ ਮੂੰਦ ਆਸਨ ਲਾਈਆ। ਕੋਟਨ ਕੋਟ ਆਪ ਆਪਣਾ ਕਰ ਕਰ ਘਾਤ, ਬੈਠੇ ਰਾਹ ਤਕਾਈਆ। ਕੋਟਨ ਕੋਟ ਉਚੇ ਟਿੱਲੇ ਚੜ੍ਹ ਚੜ੍ਹ ਪਰਬਤ ਰਹੇ ਝਾਕ, ਆਉਂਦਾ ਜਾਂਦਾ ਦਿਸ ਨਾ ਆਈਆ। ਕੋਟਨ ਕੋਟ ਦਿਵਸ ਰੈਣ ਲੱਗੇ ਰਹੇ ਖੋਲ੍ਹਣ ਤਾਕ, ਬੰਦ ਕਿਵਾੜੀ ਨਾ ਕੋਈ ਖੁਲ੍ਹਾਈਆ। ਕੋਟਨ ਕੋਟ ਬਣ ਬਣ ਬੈਠੇ ਪਾਕੀ ਪਾਕ, ਮਨ ਦੀ ਮੈਲ ਨਾ ਕੋਇ ਧਵਾਈਆ। ਕੋਟਨ ਕੋਟ ਬੈਠੇ ਸਾਕੀ ਸਾਕ, ਨਾਮ ਪਿਆਲਾ ਜਾਮ ਨਾ ਕੋਇ ਪਿਆਈਆ। ਕੋਟਨ ਕੋਟ ਸ਼ਾਹ ਸਵਾਰ ਬੈਠੇ ਮਾਰ ਪਲਾਕ, ਆਪਣਾ ਅਸਵ ਰਹੇ ਦੌੜਾਈਆ। ਕੋਟਨ ਕੋਟ ਮਨਮੁਖ ਕਰਨ ਚਾਲਾਕੀ ਚਲਾਕ, ਸਚ ਚਾਲਾਕੀ ਨਾ ਕੋਈ ਕਮਾਈਆ। ਕੋਟਨ ਕੋਟ ਤਨ ਰਮਾਈ ਬੈਠੇ ਖ਼ਾਕੀ ਖ਼ਾਕ, ਧੂੜ ਮਸਤਕ ਮਿਲੀ ਨਾ ਸਾਚੀ ਸ਼ਾਹੀਆ। ਕੋਟੀ ਕੋਟ ਗੁਰਦਰ ਮੰਦਰ ਮਸਜਦ ਬਹਿ ਬਹਿ ਰਗੜਦੇ ਨਾਕ, ਬਿਨ ਸਤਿਗੁਰ ਪੂਰੇ ਨੱਕ ਨਕੇਲ ਕਿਸੇ ਨਾ ਪਾਈਆ। ਕੋਟਨ ਕੋਟ ਹਵਨ ਪੂਜਾ ਕਰਦੇ ਪਾਠ, ਜਗਤ ਸਮਗਰੀ ਵੰਡ ਵੰਡਾਈਆ। ਕੋਟਨ ਕੋਟ ਨਹੌਦੇ ਤੀਰਥ ਅਠਸਾਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਫੇਰਾ ਪਾਈਆ। ਕੋਟਨ ਕੋਟ ਸਾਧਾਂ ਸੰਤਾਂ ਵਿਕੇ ਹਾਟ, ਸਾਚੀ ਵਸਤ ਕਿਸੇ ਹੱਥ ਨਾ ਆਈਆ। ਕੋਟਨ ਕੋਟ ਲਾ ਲਾ ਗੱਦੀਆਂ ਮਹੰਤ ਬੈਠੇ ਉਪਰ ਖਾਟ, ਆਤਮ ਖਾਟ ਨਾ ਕਿਸੇ ਸੁਹਾਈਆ। ਕੋਟਨ ਕੋਟ ਅਲੂਣੇ ਰਸ ਰਹੇ ਚਾਟ, ਚਾਤ੍ਰਿਕ ਤ੍ਰਿਖਾ ਨਾ ਕਿਸੇ ਬੁਝਾਈਆ। ਕੋਟਨ ਕੋਟ ਰਾਸ ਮੰਡਲ ਰਚੌਣ ਕਰ ਕਰ ਨਟੂਆ ਨਾਟ, ਹਰਿ ਕਾ ਨਾਟਕ ਦਿਸ ਨਾ ਆਈਆ। ਕੋਟਨ ਕੋਟ ਆਪਣੇ ਅੰਗ ਰਹੇ ਕਾਟ, ਅੰਗੀਕਾਰ ਨਾ ਹੋਇਆ ਸਾਚਾ ਮਾਹੀਆ। ਕੋਟਨ ਕੋਟ ਮੁਕਾਈ ਬੈਠੇ ਵਾਟ, ਜਗਤ ਗਿਆਨ ਰਹੇ ਦ੍ਰਿੜਾਈਆ। ਕੋਟਨ ਕੋਟ ਮਸਤਕ ਤਿਲਕ ਲਗਾਇਣ ਲਲਾਟ, ਤ੍ਰੈ ਤ੍ਰੈ ਰੂਪ ਵਟਾਈਆ। ਪੁਰਖ ਅਬਿਨਾਸ਼ ਕਲਜੁਗ ਅੰਤਮ ਕਿਸੇ ਨਾ ਦਿਸੇ ਸਾਥ, ਘਰ ਘਰ ਖ਼ਾਲੀ ਟੱਲ ਰਹੇ ਖੜਕਾਈਆ। ਕੋਟਨ ਕੋਟ ਲੱਭਦੇ ਫਿਰਨ ਤ੍ਰੈਲੋਕੀ ਨਾਥ, ਨਾਥ ਅਨਾਥਾਂ ਨਾ ਹੋਏ ਸਹਾਈਆ। ਕੋਟਨ ਕੋਟ ਸ਼ਰਅ ਸ਼ਰੀਅਤ ਬੱਧੇ ਹੱਕ ਜਨਾਬ, ਹਾਜ਼ਰ ਹਜ਼ੂਰ ਹਜ਼ਰਤ ਨੂਰ ਨਾ ਕੋਏ ਦਸਾਈਆ। ਕੋਟਨ ਕੋਟ ਮੁਖ ਰੱਖ ਨਕਾਬ, ਨਿਉਂ ਨਿਉਂ ਸਯਦੇ ਰਹੇ ਕਰਾਈਆ। ਕੋਟਨ ਕੋਟ ਛੱਡ ਛੱਡ ਭੱਜੇ ਆਪ, ਵਿਚ ਥਲਾਂ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਕਲਜੁਗ ਤੇਰੀ ਅੰਤਮ ਵਾਰ, ਬਿਨ ਆਪਣੀ ਕਿਰਪਾ ਮੇਲ ਨਾ ਕਿਸੇ ਮਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦਿਤਾ ਸਾਚਾ ਦਾਨ, ਹਰਿ ਮੰਦਰ ਬੈਠ ਕਾਇਆ ਮਕਾਨ, ਰਾਤੀ ਸੁਤਿਆਂ ਦਰਸ ਦਿਖਾਈਆ।
