Granth 05 Likhat 090: 10 Chet 2013 Bikarmi Ajit Singh de Greh Batala Jila Gurdaspur

੧੦ ਚੇਤ ੨੦੧੩ ਬਿਕ੍ਰਮੀ ਅਜੀਤ ਸਿੰਘ ਦੇ ਗ੍ਰਹਿ ਬਟਾਲਾ ਜ਼ਿਲਾ ਗੁਰਦਾਸਪੁਰ

ਹਰਿ ਪਖੰਡੀ ਧਾਰੇ ਭੇਖ, ਆਪਣਾ ਵੇਸ ਵਟਾਈਆ। ਨੌਂ ਖੰਡੀ ਵੇਖੇ ਨਾਮ ਰੇਖ, ਕਿਸ ਮਸਤਕ ਲੇਖ ਲਿਖਾਈਆ ਹਰਿ ਚੰਡੀ ਵੇਖੇ ਸ਼ਬਦ ਬਿਬੇਕ, ਕਵਣ ਹੱਥੀਂ ਰਿਹਾ ਉਠਾਈਆ। ਬ੍ਰਹਿਮੰਡੀ ਵੇਖੇ ਏਕਾ ਏਕ, ਸਚ ਮਹੱਲਾ ਕਵਣ ਵਸਾਈਆ। ਜੇਰਜ ਅੰਡੀ ਵੇਖੇ ਮਾਇਆ ਸੇਕ, ਕਾਇਆ ਮਾਟੀ ਰਹੀ ਜਲਾਈਆ। ਲੋਇਣ ਨੇਤਰ ਲੋਚਨ ਆਪੇ ਰਿਹਾ ਵੇਖ, ਕਵਣ ਬੈਠਾ ਮਾਤ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੇਰਾਂ ਸਦ ਬਿਕ੍ਰਮੀ ਬੀਸ, ਕਰੇ ਖੇਲ ਆਪ ਰਘੁਰਾਈਆ। ਕਰੇ ਖੇਲ ਅਪਾਰ, ਖੇਲਨ ਹਾਰਿਆ। ਜੋਤੀ ਨੂਰ ਕਰ ਅਕਾਰ, ਵੇਖ ਵਖਾਏ ਦਸਮ ਦਵਾਰਿਆ। ਸਾਧਾਂ ਸੰਤਾਂ ਪਾਵੇ ਸਾਰ, ਕਵਣ ਖੋਲ੍ਹੇ ਬੰਦ ਕਵਾੜਿਆ। ਕਵਣ ਸੁੱਤਾ ਪੈਰ ਪਸਾਰ, ਨੌਂ ਦਵਾਰ ਪੰਚਮ ਲੱਗੀ ਝੂਠੀ ਧਾੜਿਆ। ਸ਼ਬਦ ਫੜ ਤੇਜ ਕਟਾਰ, ਸਾਚੇ ਘੋੜੇ ਚੜ੍ਹਿਆ ਸਾਚਾ ਲਾੜਿਆ। ਨਾਰੀ ਵੇਖੇ ਕਵਣ ਮੁਟਿਆਰ, ਸੁਰਤ ਸਵਾਣੀ ਸੰਤ ਜਰਵਾਨੀ ਕਵਣ ਦਵਾਰੇ ਬਹਿ ਬਹਿ ਪਾਲਿਆ। ਨਾਮ ਪਾਏ ਸਾਚਾ ਹਵਨ, ਨਾ ਕੋਈ ਜਾਣੇ ਅਵਣ ਗਵਣ, ਰਾਗ ਰਾਗਨੀ ਗਾਏ ਪਵਨ, ਸਾਚਾ ਰਾਗ ਇਕ ਸੁਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੰਕ ਦਵਾਰਾ ਗੜ੍ਹ ਹੰਕਾਰਾ ਚੜ੍ਹ ਨਿਰੰਕਾਰਾ ਆਪੇ ਆਪ ਵੇਖ ਵਖਾ ਰਿਹਾ। ਸ਼ਬਦ ਖੰਡਾ ਹਰਿ ਜੀ ਫੜਿਆ। ਚਿੱਟੇ ਅਸਵ ਹਰਿ ਅਸਵਾਰਾ, ਆਪੇ ਵੇਖੇ ਕਲਜੁਗ ਤੇਰਾ ਘਾੜਨ ਘੜਿਆ। ਜੀਵ ਜੰਤ ਨਾ ਪਾਇਣ ਸਾਰਾ, ਵੇਦ ਪੁਰਾਨਾਂ ਅੰਜ਼ੀਲ ਕੁਰਾਨਾਂ ਖਾਣੀ ਬਾਣੀ ਜੋ ਜਨ ਪੜ੍ਹਿਆ। ਪੰਜਾਂ ਤੱਤਾਂ ਨਾਲ ਲੜਿਆ। ਸ਼ਬਦ ਸੁਹਾਗੀ ਏਕਾ ਫੜਿਆ। ਕਵਣ ਦਵਾਰੇ ਘਾੜਨ ਘੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲੇ ਘਰ ਘਰ, ਕਾਇਆ ਮਾਟੀ ਬਹੱਤਰ ਨੜਿਆ। ਸ਼ਬਦ ਘੋੜੇ ਹਰਿ ਅਸਵਾਰਾ, ਪਹਿਲਾ ਪੌੜ ਉਠਾਈਆ। ਰਾਜ ਰਾਜਾਨਾਂ ਕਰੇ ਖ਼ਬਰਦਾਰਾ, ਸਾਧਾਂ ਸੰਤਾਂ ਸੁਰਤ ਭੁਵਾਈਆ। ਅਗੰਮ ਅਗੰਮਾ ਇਕ ਰਖਾਏ ਹੱਡ ਮਾਸ ਨਾੜੀ ਨਾ ਕੋਈ ਦਿਸੇ ਚੰਮਾ, ਆਪਣੀ ਬਣਤ ਆਪੇ ਆਪ ਬਣਾਈਆ। ਜੋਤੀ ਨਾਰ ਸ਼ਬਦ ਸਪੂਤ ਏਕਾ ਜੰਮਾ, ਸਾਚੀ ਗੋਦੀ ਆਪ ਉਠਾਈਆ। ਜੁਗਾ ਜੁਗੰਤ ਆਪ ਸਵਾਰੇ ਆਪਣਾ ਕੰਮਾ, ਲੱਖ ਚੁਰਾਸੀ ਲਹਿਣ ਦੇਣ ਚੁਕਾਈਆ। ਮਾਤ ਪਤਾਲ ਅਕਾਸ਼ ਬਿਨ ਰਖਾਏ ਥੰਮ੍ਹਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਸਰਬ ਲੋਕਾਈਆ। ਸ਼ਬਦ ਘੋੜੇ ਤੰਗ ਕਸਾਇਆ। ਪਾਇਆ ਨਾਮ ਪਲਾਣਾ, ਸੋਲਾਂ ਕਲੀਆਂ ਲੜ ਗੰੁਦਾਇਆ। ਪਕੜ ਉਠਾਏ ਰਾਜਾ ਰਾਣਾ, ਸਾਧਾਂ ਸੰਤਾਂ ਮੁਖ ਭੁਵਾਇਆ। ਮਾਰੇ ਸ਼ਬਦ ਤੀਰ ਨਿਸ਼ਾਨਾ, ਬੱਤੀ ਦੰਦੀ ਆਤਮ ਗੰਦੀ ਦਿਵਸ ਰੈਣ ਲਗਾਇਆ। ਨਾਰ ਦੁਹਾਗਣ ਮੰਦ ਮੰਦਭਾਗਣ ਮਾਇਆ ਰਾਣੀ ਆਤਮ ਹੋਈ ਅੰਧੀ, ਰਸਨ ਵਿਵਾਦ ਜਗਤ ਵਧਾਇਆ। ਅੰਤਮ ਕਲਜੁਗ ਪੁਰਖ ਅਬਿਨਾਸ਼ੀ ਫੜ ਫੜ ਢਾਹੇ ਦੂਈ ਦਵੈਤੀ ਕੰਧੀ, ਸ਼ਬਦ ਡੰਡਾ ਹੱਥ ਉਠਾਇਆ। ਜਨ ਭਗਤਾਂ ਤੋੜੇ ਆਤਮ ਜੰਦੀ, ਇਕ ਸੁਣਾਏ ਸੁਹਾਗੀ ਛੰਦੀ, ਲੱਖ ਚੁਰਾਸੀ ਤੋੜੇ ਫੰਦੀ, ਜਗਤ ਜੰਜ਼ਾਲ ਦਏ ਕਟਾਇਆ। ਕਲਜੁਗ ਧਾਰ ਏਕਾ ਵਹਿੰਦੀ, ਸਾਧ ਸੰਤ ਨਾ ਪਾਇਣ ਸਾਰ। ਜਗਤ ਗੱਦੀ ਮਾਇਆ ਵੱਧੀ ਇਕ ਦੂਜੇ ਨਾਲ ਖਹਿੰਦੀ, ਬੀਤਦੀ ਜਾਏ ਬੀਸਵੀਂ ਸਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਇਕ ਵਹਾਏ ਡੂੰਘੀ ਘਰ ਵਿਚ ਸੰਸਾਰ। ਜੂਠੀ ਝੂਠੀ ਕਲਜੁਗ ਤੇਰੀ ਨਦੀ, ਕਲਜੁਗ ਵਹਿਣ ਆਪ ਵਹਾਏ। ਮਾਇਆ ਰਾਣੀ ਝੂਠੀ ਡੈਣ, ਜੀਵ ਜੰਤ ਸਾਧ ਸੰਤ ਅੰਤ ਖਾਏ। ਨਾਤਾ ਤੁਟੇ ਭਾਈ ਭੈਣ, ਸਾਕ ਸੱਜਣ ਨਾ ਕੋਈ ਚੁਕਾਏ ਲਹਿਣ ਦੇਣ, ਵੇਲੇ ਅੰਤਮ ਨਾ ਹੋਏ ਸਹਾਏ। ਗੁਰਮੁਖ ਵਿਰਲੇ ਪ੍ਰਭ ਤਨ ਪਹਿਨਾਏ ਸ਼ਬਦ ਗਹਿਣ, ਦਰਸ ਦਿਖਾਏ ਤੀਜੇ ਨੈਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਕਿਰਪਾ ਦੇਵੇ ਕਰ, ਏਕਾ ਰੰਗਣ ਰੰਗ ਰੰਗਾਏ। ਹਰਿ ਸੁਣੇ ਅਰਦਾਸ, ਪ੍ਰਭ ਠਾਕਰ ਸਾਚਾ ਮੀਤਾ। ਦਿਵਸ ਰੈਣ ਵਸੇ ਪਾਸ, ਆਪਣਾ ਆਪ ਲਗਾਇਆ ਗੁਰਮੁਖ ਅੰਦਰ ਚੀਤਾ। ਸਾਚੇ ਮੰਡਲ ਕਾਇਆ ਪਾਏ ਰਾਸ, ਆਪ ਕਰਾਏ ਪਤਤ ਪੁਨੀਤਾ। ਲੇਖਾ ਚੁਕੇ ਦਸ ਦਸ ਮਾਸ, ਅੰਮ੍ਰਿਤ ਆਤਮ ਜਾਮ ਹਰਿ ਜਨ ਸਾਚੇ ਪੀਤਾ। ਸ਼ਬਦ ਉਡਾਏ ਬਿਬਾਣ ਵਿਚ ਆਕਾਸ਼, ਦੋ ਜਹਾਨੀ ਪਰਖਣਹਾਰਾ ਨੀਤਾ। ਲੇਖੇ ਲਾਏ ਸਵਾਸ ਸਵਾਸ, ਰਸਨਾ ਹਰਿ ਹਰਿ ਹਰਿ ਗੁਣ ਗਾਇਆ, ਏਕਾ ਅੱਖਰ ਮਾਣ ਦਵਾਇਆ ਅਠਾਰਾਂ ਧਿਆਏ ਗੀਤਾ, ਸੰਤ ਜਨਾਂ ਹਰਿ ਦਾਸੀ ਦਾਸ, ਕਾਇਆ ਕਰੇ ਸੀਤਲ ਸੀਤਾ। ਸ਼ਬਦ ਮੇਲਾ ਸ਼ਬਦ ਗੁਰ ਸਰਬ ਗੁਣਤਾਸ, ਕਲਜੁਗ ਅੰਤਮ ਅੰਤ ਅੰਤ ਮਿਲਣ ਦਾ ਵੇਲਾ। ਲਗੇ ਭਾਗ ਵਿਚ ਪਰਭਾਸ, ਨਿਜ ਘਰ ਆਤਮ ਵੇਖੇ ਵਾਸ, ਏਕਾ ਧਾਮ ਸੁਹਾਏ ਗੁਰ ਗੁਰ ਚੇਲਾ। ਸਤਿਗੁਰ ਪੂਰੇ ਸਦ ਬਲ ਬਲ ਜਾਸ, ਦਰ ਘਰ ਸਾਚੇ ਦੇਵੇ ਇਕ ਨਿਵਾਸ, ਧਰਮ ਰਾਏ ਦੀ ਕਟੇ ਜੇਲ੍ਹਾ। ਜੁਗਾ ਜੁਗੰਤਰ ਸੰਤ ਭਗਵੰਤ ਨਾ ਹੋਏ ਉਦਾਸ, ਮੇਲ ਮਿਲਾਏ ਪ੍ਰਭ ਇਕ ਇਕੇਲਾ। ਸ੍ਰਿਸ਼ਟ ਸਬਾਈ ਜਾਏ ਵਿਨਾਸ, ਗੁਰਮੁਖ ਸਾਚੇ ਸੰਤ ਮਾਤ ਪਰਕਾਸ਼, ਸ਼ਬਦ ਚੜ੍ਹਿਆ ਸਾਚਾ ਤੇਲਾ। ਏਕਾ ਏਕ ਮਿਲਿਆ ਪੁਰਖ ਅਬਿਨਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋ ਜਨ ਹੋਏ ਦਾਸਨ ਦਾਸ। ਠਾਕਰ ਹਰਿ ਰਤਨਾਗਰੋ, ਦੇਵੇ ਨਾਮ ਸੁਗੰਧੀ ਨਿਰਮਲ ਕਰਮ ਕਰੇ ਉਜਾਗਰੋ, ਕਟੇ ਆਤਮ ਫੰਦੀ। ਵਣਜ ਕਰਾਏ ਸ਼ਬਦ ਸਤਿ ਸੁਦਾਗਰੋ, ਦੂਈ ਦਵੈਤੀ ਕੱਢੇ ਵਾਸਨਾ ਗੰਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਸਾਚਾ ਘਰ, ਜੋ ਜਨ ਗਾਏ ਹਰਿ ਰਸਨਾ ਬਤੀ ਦੰਦੀ, ਬਤੀ ਦੰਦ ਗੁਣ ਗਾਇਆ ਗਹਿਰ ਗੰਭੀਰ, ਗੁਰਮੁਖ ਮਿਲੀ ਵਡਿਆਈਆ। ਸਾਂਤਕ ਸਾਂਤਕ ਸਾਂਤਕ ਸਤਿ ਸਰੀਰ, ਅੰਮ੍ਰਿਤ ਆਤਮ ਮਿਲੇ ਸਾਚਾ ਸੀਰ, ਆਪਣੀ ਹੱਥੀਂ ਹਰਿ ਸਮਰਥੀ ਮੁਖ ਚੁਆਈਆ। ਨਾ ਕੋਈ ਵੇਖੇ ਹਸਤ ਕੀੜ, ਜਨ ਭਗਤਾਂ ਬੰਨ੍ਹੇ ਮਾਤ ਬੀੜ, ਪੰਚ ਵਿਕਾਰਾਂ ਦੇਵੇ ਪੀੜ, ਵੇਲੇ ਅੰਤਮ ਕਟੇ ਭੀੜ, ਆਪ ਆਪਣਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਸ਼ਬਦ ਵਰ, ਆਪ ਆਪਣੇ ਰੰਗ ਸਮਾਈਆ। ਅੰਕ ਸਮਾਇਆ ਸਾਧ ਸੰਗ, ਸੰਗੀ ਸਾਥੀ। ਆਪ ਨਾਮ ਚੜ੍ਹਾਇਆ ਏਕਾ ਰੰਗ, ਸ੍ਰਿਸ਼ਟ ਸਬਾਈ ਮਾਈ ਬਾਪ। ਹਰਿ ਜਨ ਮੰਗੇ ਸਾਚੀ ਮੰਗ, ਮੇਟ ਮਿਟਾਏ ਕੋਟਨ ਕੋਟ ਪਾਪ ਸੰਤਾਪ। ਅੰਮ੍ਰਿਤ ਆਤਮ ਨੁਹਾਏ ਸਾਚੇ ਗੰਗ, ਇਕ ਜਪਾਏ ਅਜਪਾ ਜਾਪ। ਦਿਵਸ ਰੈਣ ਵਜੇ ਮਰਦੰਗ, ਨੌਂ ਦਵਾਰੇ ਵੇਖੇ ਲੰਘ, ਗੁਰ ਪੂਰਾ ਆਪੇ ਹੋਏ ਸੰਗ, ਆਪ ਵਖਾਏ ਆਪਣਾ ਵਡ ਪਰਤਾਪ। ਚਲੇ ਚਾਲ ਇਕ ਬੇਹੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਸ਼ਬਦ ਵਰ, ਦਰ ਦਵਾਰਾ ਇਕ ਵਖਾਈਆ। ਸੰਤ ਪੁਕਾਰ ਸੁਣ ਦਾਤਾਰ, ਲੋਕਮਾਤ ਕਰੇ ਧਾਈਆ। ਲੋਆਂ ਪੁਰੀਆਂ ਆਏ ਪਾਰ, ਨੌਂ ਦਵਾਰ ਛਡ ਦਵਾਰ, ਹੱਥੀਂ ਖੋਲ੍ਹੇ ਬੰਦ ਕਿਵਾੜ, ਮੇਟ ਮਿਟਾਏ ਪੰਚਮ ਧਾੜ, ਸਾਚੇ ਘੋੜੇ ਚੜ੍ਹ ਕੇ ਲਾੜ, ਆਤਮ ਕੁੰਡਾ ਲਾਹੀਆ। ਇਕ ਵਖਾਏ ਸ਼ਬਦ ਅਖਾੜ, ਬਹੱਤਰ ਨਾੜੀ ਵਜੇ ਤਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਸ਼ਬਦ ਵਰ, ਦਸਮ ਦਵਾਰਾ ਇਕ ਵਖਾਈਆ। ਸਚ ਦਵਾਰ ਖੋਲ੍ਹੇ ਤਾਕੀ, ਪ੍ਰਭ ਸਾਚਾ ਦਇਆ ਕਮਾਇੰਦਾ। ਸਿੰਘ ਭਗਵਾਨ ਪ੍ਰਭ ਲਹਿਣਾ ਦੇਣਾ ਦੇਵੇ ਬਾਕੀ, ਪੰਚ ਚੋਰ ਨਾ ਰਹਿਣ ਆਕੀ, ਪਰਮਾਨੰਦ ਇਕ ਵਖਾਇੰਦਾ। ਆਪੇ ਬਣੇ ਸਾਚਾ ਸਾਕੀ, ਸ਼ਬਦ ਜਣਾਈ ਭਵਿਖਤ ਵਾਕੀ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਨਾ ਕੋਈ ਜਾਣੇ ਬੰਦਾ ਖ਼ਾਕੀ, ਗੁਰਮੁਖ ਵਿਰਲਾ ਚੜ੍ਹੇ ਸ਼ਬਦ ਘੋੜੇ ਸਾਚੇ ਰਾਕੀ, ਦੋ ਜਹਾਨਾਂ ਆਪ ਦੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਜੋਤੀ ਸ਼ਬਦ ਦੇਵੇ ਸਾਚਾ ਵਰ, ਏਕਾ ਅੱਖਰ ਜਗਤ ਵੱਖਰ, ਬਜਰ ਕਪਾਟੀ ਪਾੜੇ ਪੱਥਰ, ਅੰਮ੍ਰਿਤ ਆਤਮ ਵਰੋਲੇ ਅੱਥਰ ਪੰਚ ਪੰਚਾਇਣ ਲੱਥੇ ਸੱਥਰ, ਏਕਾ ਰੰਗ ਪ੍ਰਭ ਚਰਨ ਟੇਕ, ਕਲਜੁਗ ਮਾਇਆ ਨਾ ਲਾਏ ਸੇਕ, ਆਪ ਆਪਣੀ ਸਰਨ ਰਖਾਇੰਦਾ। ਦੇਵੇ ਸਰਨ ਹਰਿ ਸਰਨਾਈਆ। ਖੁੱਲ੍ਹੇ ਹਰਨ ਫਰਨ, ਅੰਧ ਅੰਧੇਰ ਮਿਟਾਈਆ। ਮੇਲ ਮਿਲਾਵਾ ਪ੍ਰਭ ਸਾਚੇ ਤਰਨੀ ਤਰਨ, ਪਾਰ ਕਿਨਾਰਾ ਇਕ ਵਖਾਈਆ। ਨੌਂ ਅਠਾਰਾਂ ਪਾਣੀ ਭਰਨ, ਗੁਰਮੁਖ ਨੇੜ ਰਹਿਣ ਨਾ ਪਾਈਆ। ਮਿਲੇ ਮੇਲ ਅਵਰਨੀ ਅਵਰਨ, ਸੁਰਤ ਸ਼ਬਦ ਰਿਹਾ ਜਗਾਈਆ। ਆਪੇ ਜਾਣੇ ਕਰਨੀ ਕਰਨ, ਕਿਰਨਾ ਜੋਤੀ ਇਕ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਜਗਤ ਡਰ ਰਿਹਾ ਚੁਕਾਈਆ। ਠਾਕਰ ਪਾਇਆ ਪੁਰਖ ਅਬਿਨਾਸ਼ੀ, ਮਿਟਿਆ ਭਰਮ ਭੁਲੇਖਾ। ਹਉਮੇ ਚਿੰਤਾ ਰੋਗ ਸੋਗ ਜਗਤ ਵਿਨਾਸੀ, ਲਿਖਿਆ ਸਾਚੇ ਲੇਖਾ। ਏਕਾ ਮੰਡਲ ਵੇਖੀ ਸਾਚੀ ਰਾਸੀ, ਸਾਚੇ ਲੋਚਨ ਆਪੇ ਪੇਖਾ। ਵੇਖੇ ਖੇਲ ਹਰਿ ਭਗਤ ਮੇਲ ਮਾਤ ਪਾਤਾਲ ਪ੍ਰਿਥਮੀ ਆਕਾਸੀ, ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਸ਼ਬਦ ਸੁਨੇਹੜਾ ਮਿਲੇ ਵਰ, ਗੁਰਮੁਖ ਸਾਚੇ ਬਲ ਬਲ ਜਾਸੀ। ਸਤਿ ਪੁਰਖ ਕਲ ਸਾਚੀ ਰੀਤ, ਆਪਣੀ ਆਪ ਚਲਾਇੰਦਾ। ਵੇਖ ਵਖਾਣੇ ਦਿਹੁਰਾ ਮੰਦਰ ਗੁਰਦਵਾਰਾ ਮਸੀਤ, ਗੀਤ ਸੁਹਾਗੀ ਕਵਣ ਸੁਣਾਇੰਦਾ। ਕਵਣ ਰੱਖੇ ਪ੍ਰਭ ਸਾਚਾ ਚੀਤ, ਚਰਨ ਧਿਆਨ ਪ੍ਰੀਤ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਇਕ ਇਕੱਲਾ ਸਚ ਮਹੱਲਾ ਆਪਣਾ ਆਪ ਵਸਾਇੰਦਾ। ਆਪ ਆਪਣਾ ਘਰ ਉਪਾਇਆ, ਕਰੇ ਖੇਲ ਅਪਾਰੀ। ਉਚ ਅਟੱਲਾ ਨਾਉਂ ਰਖਾਇਆ, ਸ਼ਬਦ ਸਰੂਪੀ ਚਾਰ ਦਿਵਾਰੀ। ਪਹਿਰੇਦਾਰ ਕੋਈ ਦਿਸ ਨਾ ਆਇਆ, ਅੱਠੇ ਪਹਿਰ ਖ਼ਬਰਦਾਰੀ। ਪਵਣ ਝੂਲਾ ਨਾ ਕੋਈ ਝੁਲਾਇਆ, ਆਪੇ ਹੋਏ ਸੀਤਲ ਧਾਰੀ। ਦੀਪਕ ਚਿਰਾਗ ਨਾ ਕੋਈ ਜਗਾਇਆ, ਦਿਵਸ ਰੈਣ ਹੋਏ ਉਜਿਆਰੀ। ਸਤਿ ਸੰਤੋਖੀ ਯਤ ਰਖਾਇਆ, ਨਾ ਕੋਈ ਉਤੇ ਦਿਸੇ ਭਾਰੀ। ਨਾਮ ਦਰਵਾਜਾ ਸੱਚਾ ਲਾਇਆ। ਗਰੀਬ ਨਿਵਾਜਾ ਕੱਚਾ ਪੱਕਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਮੰਦਰ ਆਪ ਸੁਹਾਇਆ। ਹਰਿ ਮੰਦਰ ਹਰਿ ਭਗਵਾਨ, ਬਣਤ ਬਣਾਈਆ। ਜੋਤੀ ਨੂਰੋ ਨੂਰ ਨੁਰਾਨ, ਆਪਣਾ ਰੰਗ ਵਖਾਈਆ। ਆਪੇ ਹੋਇਆ ਬੇਪਛਾਣ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਜਾਣੀ ਜਾਣ, ਆਪਣੇ ਮੰਦਰ ਡੇਰਾ ਲਾਈਆ। ਮੰਦਰ ਹਰਿ ਅਡੋਲ, ਦਿਸ ਕਿਸੇ ਨਾ ਆਇਆ। ਆਪੇ ਵਸੇ ਇਕ ਇਕੱਲਾ, ਆਪਣਾ ਹਿਸਾ ਆਪ ਵੰਡਾਇਆ। ਵੇਖ ਵਖਾਣੇ ਜਲ ਥਲਾ, ਪੁਰੀਆਂ ਲੋਆਂ ਵਿਚ ਸਮਾਇਆ। ਸ਼ਬਦ ਸੁਨੇਹੜਾ ਦਰ ਦਵਾਰਿਓ ਏਕਾ ਘੱਲਾ, ਦਰ ਦਰਵਾਜ਼ਾ ਬਾਹਰ ਕਢਾਇਆ। ਛੇਵਾਂ ਘਰ ਏਕਾ ਮੱਲਾ, ਸਚ ਸਪੂਤੇ ਮਾਣ ਦੁਵਾਇਆ। ਨਾ ਕੋਈ ਦਿਸੇ ਉਪਰ ਥਲਾ, ਏਕਾ ਏਕ ਵਖਾਇਆ। ਆਪੇ ਵਸਿਆ ਨਿਹਚਲ ਧਾਮ ਅਟੱਲਾ, ਅਲੱਖ ਅਭੇਵ ਰੇਖ ਭੇਵ ਹਰਿ ਆਪਣੀ ਆਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਸਾਚੇ ਸ਼ਬਦ ਦੇਵੇ ਵਰ, ਆਪ ਆਪਣਾ ਹੁਕਮ ਸੁਣਾਇਆ। ਹਰਿ ਸਾਚੇ ਸ਼ਬਦ ਜਣਾਈਆ। ਲੋਕਮਾਤ ਲਏ ਅਵਤਾਰਾ, ਪੰਚਾਂ ਤੱਤਾਂ ਵਿਚ ਸਮਾਈਆ। ਕਰੇ ਖੇਲ ਨਿਆਰਾ, ਸਾਚੇ ਤਨ ਵੱਜੇ ਵਧਾਈਆ। ਇਕ ਸੁਹਾਏ ਦਰ ਦਵਾਰਾ, ਗੁਰ ਪੂਰਾ ਸਦ ਅਖਵਾਈਆ। ਜਿਸ ਮੇਲਾ ਕੰਤ ਭਤਾਰਾ, ਸਾਚੀ ਵਸਤ ਹਰਿ ਝੋਲੀ ਪਾਈਆ। ਭਰਿਆ ਸ਼ਬਦ ਭੰਡਾਰਾ, ਦੇਵਣਹਾਰ ਸਭ ਸਭ ਥਾਈਂਆ। ਆਦਿ ਪੁਰਖ ਅਪਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਸ ਕਰ, ਆਪੇ ਵੇਖੇ ਅਗੰਮ ਅਪਾਰਾ। ਹਰਿ ਸ਼ਬਦ ਬਲਵਾਨ, ਜਗਤ ਉਪਾਇਆ। ਗੁਰ ਪੂਰੇ ਦੇਵੇ ਸਾਚਾ ਦਾਨ, ਅੰਦਰ ਮੰਦਰ ਦਏ ਟਿਕਾਇਆ। ਗੁਰ ਪੂਰਾ ਵੇਖੇ ਮਾਰ ਧਿਆਨ, ਹਰਿ ਸਾਚਾ ਵਿਚ ਸਮਾਇਆ। ਇਕ ਵਖਾਏ ਸ਼ਬਦ ਨਿਸ਼ਾਨ, ਨਿਸ਼ਅੱਖਰ ਵੱਖਰ ਰਿਹਾ ਪੜ੍ਹਾਇਆ। ਸ਼ਬਦ ਨਿਰਾਲਾ ਮਾਰੇ ਬਾਣ, ਏਕਾ ਰੰਗਣ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਗੁਰ ਲੇਖਾ ਧੁਰ ਧੁਰ ਸੰਜੋਗ ਮਿਲਾਇਆ। ਲਿਖਿਆ ਧੁਰ ਸੰਜੋਗ, ਸ਼ਬਦ ਗੁਰ ਚੇਲਿਆ। ਰਸ ਕਾਇਆ ਕੀਤਾ ਭੋਗ, ਪੰਚਾਂ ਤੱਤਾਂ ਮੇਲ ਮੇਲਿਆ। ਦਰਸ ਦਿਖਾਏ ਸਦ ਅਮੋਘ, ਘਰ ਰਹੇ ਇਕ ਇਕੇਲਿਆ। ਇਕ ਚੁਗਾਏ ਸਾਚੀ ਚੋਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਪੂਰਾ ਦੇਵੇ ਸ਼ਬਦ ਵਰ, ਆਪ ਸੁਣਾਏ ਆਪਣਾ ਢੋਲਿਆ। ਗੁਰ ਸਾਚਾ ਬਲਵਾਨ, ਪ੍ਰਭ ਸਾਚਾ ਦਇਆ ਕਮਾਈਆ। ਹਰਿ ਦੇਵੇ ਦਾਤਾ ਦਾਨ, ਆਤਮ ਜੋਤੀ ਇਕ ਭਰਾਈਆ। ਚਰਨ ਪ੍ਰੀਤੀ ਸਚ ਧਿਆਨ, ਅਕਾਲ ਪੁਰਖਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸਤਿਗੁਰ ਦੋਵੇਂ ਰਿਹਾ ਉਪਾਈਆ। ਸਤਿਗੁਰ ਪੂਰਾ ਜਾਣੀਏ, ਸਤਿ ਪੁਰਖ ਮਿਲਾਏ। ਏਕਾ ਦੇਵੇ ਨਾਮ ਨਿਸ਼ਾਨੀ ਏ, ਸਹਿੰਸਾ ਰੋਗ ਚੁਕਾਏ। ਏਕਾ ਅੱਖਰ ਸੁਣਾਏ ਧੁਰ ਦਰਗਾਹੀ ਸਾਚੀ ਬਾਣੀ ਏ। ਹਉਮੇ ਰੋਗ ਮਿਟਾਏ। ਅੰਮ੍ਰਿਤ ਆਤਮ ਜਲ ਪਿਆਏ ਠੰਢਾ ਪਾਣੀ ਏ, ਸਾਚੀ ਚੋਗ ਚੁਗਾਏ। ਅੰਤ ਕਟਾਏ ਜਮ ਕੀ ਕਾਣੀ ਏ, ਦਰਸ ਅਮੋਘ ਦਿਖਾਏ। ਦਰ ਘਰ ਸਾਚਾ ਇਕ ਵਖਾਣੀ ਏ। ਧੁਰ ਸੰਜੋਗੀ ਮੇਲ ਮਿਲਾਏ। ਦਰ ਦਵਾਰਾ ਏਕਾ ਮਾਣੀ ਏ, ਆਤਮ ਰਸ ਭੋਗੀ ਭੋਗ ਕਰਾਏ। ਲੇਖਾ ਤੁੱਟੇ ਜੇਰਜ ਖਾਣੀ ਏ, ਸਾਚੀ ਜੋਤੀ ਆਪ ਸਮਾਏ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਸਤਿਗੁਰ ਸੋ ਮਾਤ ਪਛਾਣੀਏ। ਸਤਿਗੁਰ ਸੁਰਤ ਸੰਭਾਲਦਾ, ਦਿਵਸ ਰੈਣ ਕਲ ਕਾਰੀ। ਸੰਤ ਸੁਹੇਲੇ ਗੁਰਮੁਖ ਸਾਚੇ ਆਪੇ ਪਾਲਦਾ, ਸ਼ਬਦ ਜੋਧਾ ਬਲਕਾਰੀ। ਦਰ ਦਰਵਾਜ਼ਾ ਇਕ ਵਖਾਲਦਾ, ਨੌਂ ਦਵਾਰੇ ਖੜਾ ਰਹੇ ਬਾਹਰੀ। ਡੂੰਘੀ ਭਵਰੇ ਸੁਰਤ ਸੰਭਾਲਦਾ, ਹੋਵੇ ਅਗੇ ਪਿਛੇ ਅਗਾੜੀ। ਨਾਮ ਕੁਠਾਲੀ ਏਕਾ ਗਾਲਦਾ, ਜੋਤੀ ਅਗਨੀ ਲਾਏ ਭਾਰੀ। ਦੇਵੇ ਖਜ਼ਾਨਾ ਨਾਮ ਸੱਚੇ ਧੰਨ ਮਾਲ ਦਾ। ਨਾ ਕੋਈ ਲੁਟੇ ਚੋਰ ਯਾਰੀ। ਫ਼ਲ ਖਵਾਏ ਆਤਮ ਪਰਮਾਤਮ ਕਾਇਆ ਸਾਚੇ ਡਾਲ੍ਹ ਦਾ, ਚੜ੍ਹੇ ਸਚ ਖੁਮਾਰੀ। ਨਾਤਾ ਤੋੜੇ ਜਗਤ ਜੰਜ਼ਾਲ ਦਾ, ਬਖ਼ਸ਼ੇ ਚਰਨ ਪਿਆਰੀ। ਏਕਾ ਵਸਤ ਸਾਚੇ ਯਾਰ ਦਾ, ਕਰੇ ਖੇਲ ਨਿਆਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸਾਚੇ ਦੇਵੇ ਵਰ, ਆਪੇ ਵਾਲੀ ਸ਼ਾਹ ਕੰਗਾਲ ਦਾ। ਸ਼ਾਹ ਕੰਗਾਲ ਦਲਾਲ ਹਰਿ ਅਖਵਾਇੰਦਾ। ਸਰਬ ਜੀਆਂ ਕਰੇ ਪ੍ਰਿਤਪਾਲ, ਆਪੇ ਰਿਹਾ ਸੁਰਤ ਸੰਭਾਲ, ਦਿਸ ਕਿਸੇ ਨਾ ਆਇੰਦਾ। ਗੁਰਮੁਖ ਵਖਾਏ ਸਾਚੇ ਲਾਲ, ਸ਼ਬਦ ਪਾਏ ਨਾਮ ਦੁਸ਼ਾਲ, ਆਪ ਆਪਣੀ ਗੋਦ ਉਠਾਇੰਦਾ। ਲੱਖ ਚੁਰਾਸੀ ਖਾਏ ਕਾਲ, ਗੁਰਮੁਖਾਂ ਮੇਲਾ ਦੀਨ ਦਿਆਲ, ਜਗਤ ਅਵੱਲੜੀ ਚਾਲ ਵਖਾਇੰਦਾ। ਕਾਇਆ ਸਚ ਸਰੋਵਰ ਮਾਰੇ ਇਕ ਉਛਾਲ, ਹਰਿਜਨ ਸਾਚੇ ਮਾਣਕ ਮੋਤੀ ਗੁਰ ਪੂਰਾ ਲਏ ਭਾਲ, ਇਕ ਜਗਾਏ ਸਾਚੀ ਜੋਤੀ ਮਸਤਕ ਦੀਪਕ ਸਾਚੇ ਥਾਲ, ਅਗਿਆਨ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਦਰ, ਸੰਮਤ ਤੇਰਾਂ ਨੇਰਨ ਨੇਰਾ ਪਰਗਟ ਹੋਏ ਸਿੰਘ ਸ਼ੇਰ ਸ਼ੇਰ ਦਲੇਰਾ, ਪਹਿਲੀ ਚੇਤ ਵਾਰ ਥਿਤ ਥਿਤ ਵਾਰ ਵੇਖ ਵਖਾਇੰਦਾ। ਪਹਿਲੀ ਚੇਤ ਚੇਤਨ ਹੋਇਆ, ਦੋ ਜਹਾਨਾਂ ਵਾਲੀ। ਆਪੇ ਨੇਤ ਨੇਤਨ ਹੋਇਆ, ਦੋਵੇਂ ਹੱਥਾਂ ਰੱਖੇ ਖਾਲੀ। ਆਪੇ ਸ੍ਰਿਸ਼ਟ ਸਬਾਈ ਕਾਇਆ ਖੇਤ ਜਗਤ ਬੀਜ ਬੋਇਆ, ਸ੍ਰਿਸ਼ਟ ਸਬਾਈ ਆਪੇ ਮਾਲੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰੇ ਕੁੰਟ ਦਹਿ ਦਿਸ਼ਾ ਵੇਖੇ ਘਰ ਕਵਣ ਫ਼ਲ ਲੱਗਾ ਡਾਲ੍ਹੀ। ਪਹਿਲੀ ਚੇਤ ਪ੍ਰਭ ਦਇਆ ਕਮਾਈ, ਸ਼ਾਹ ਸੰਗਰੂਰ ਜਗਾਇਆ। ਦਰ ਘਰ ਸਾਚੇ ਵੱਜੇ ਵਧਾਈ, ਸੰਤ ਮਨੀ ਸਿੰਘ ਲੇਖ ਲਿਖਾਇਆ। ਸੰਮਤ ਸੋਲਾਂ ਹੋਏ ਕੁੜਮਾਈ, ਮਸਤੂਆਣਾ ਧਾਮ ਸੁਹਾਇਆ। ਕਾਇਆ ਮਾਟੀ ਛੱਡਿਆ ਚੋਲਾ, ਪਾਇਆ ਜਨਮ ਹਰਿ ਅਮੋਲਾ, ਜੋਤੀ ਜੋਤ ਜਗਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਘਟ ਘਟ ਥਾਈਂ। ਦੋ ਚੇਤ ਪ੍ਰਭ ਲੈਣਾ ਵਿਚਾਰ। ਪਟ ਪਟਿਆਲਾ ਖ਼ਬਰਦਾਰ। ਸ਼ਬਦ ਪੈਣੀ ਅੰਤਮ ਮਾਰ। ਪਰਗਟ ਹੋਏ ਨੈਣ ਮੁੰਧਾਰ। ਭਗਤ ਜਨਾਂ ਦਾ ਸਾਂਝਾ ਯਾਰ। ਗਊ ਗਰੀਬ ਨਿਮਾਣਿਆਂ ਆਪੇ ਬਖ਼ਸ਼ੇ ਚਰਨ ਪਿਆਰ। ਤਖ਼ਤੋਂ ਲਾਹੇ ਰਾਜੇ ਰਾਣਿਆਂ, ਕਰੇ ਮਾਤ ਖੁਆਰ। ਜਿਸ ਜਨ ਚਲਾਏ ਆਪਣੇ ਭਾਣਿਆ, ਇਕ ਵਖਾਏ ਬੰਕ ਦਵਾਰ। ਕਿਸੇ ਹੱਥ ਨਾ ਆਏ ਚਤੁਰ ਸੁਘੜ ਸਿਆਣਿਆਂ, ਮੂਰਖ ਮੂੜ੍ਹ ਮੁਗਧ ਗਵਾਰਾਂ ਆਪੇ ਲਏ ਉਭਾਰ। ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਸ਼ਬਦ ਵਰ, ਲੋਕਮਾਤ ਰਹਿਣਾ ਖ਼ਬਰਦਾਰ। ਸੋਏ ਮਾਤ ਜਗਾਵਣ ਆਇਆ, ਲੈ ਕੇ ਸ਼ਬਦ ਸੰਦੇਸਾ। ਫੜ ਫੜ ਬਾਹੋਂ ਆਪ ਉਠਾਵਣ ਆਇਆ, ਪੁਰਖ ਅਬਿਨਾਸ਼ੀ ਨਰ ਨਰੇਸ਼ਾ। ਦੇ ਮਤ ਸੰਤ ਸਮਝਾਵਣ ਆਇਆ, ਵੇਖ ਵਖਾਏ ਧਾਰੀ ਕੇਸਾ। ਆਪ ਆਪਣਾ ਰੂਪ ਵਟਾਵਣ ਆਇਆ, ਨਾਂ ਰਖਾਏ ਗੁਰ ਦਸਮੇਸ਼ਾ। ਸ਼ਬਦ ਡੰਕ ਵਜਾਵਣ ਆਇਆ, ਰਾਓ ਰੰਕ ਸਮਝਾਵਣ ਆਇਆ, ਕਿਸੇ ਕੋਇ ਨਾ ਚਲੇ ਪੇਸ਼ਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪੇ ਜਾਣੇ ਆਪਣਾ ਵੇਸਾ। ਚੇਤ ਤਿੰਨ ਲੋਕ ਤਿੰਨ ਵਧਾਈ। ਕਰੇ ਖੇਲ ਪ੍ਰਭ ਭਿੰਨ ਭਿੰਨ, ਬ੍ਰਹਮਾ ਸ਼ਿਵ ਇੰਦ ਰਿਹਾ ਜਗਾਈ। ਪੁਰੀਆਂ ਲੋਆਂ ਲਏ ਛਿਨ ਲੇਖ ਲਿਖਾਏ ਗਿਣ ਗਿਣ, ਭੁੱਲਿਆ ਕੋਈ ਰਹੇ ਨਾਹੀ। ਕਰੇ ਖੇਲ ਦਿਹਾੜੇ ਦਿਨ, ਸਾਧ ਸੰਤ ਹੋਏ ਭੂਤ ਪ੍ਰੇਤ ਜਿਨ, ਪ੍ਰਭ ਅਬਿਨਾਸ਼ੀ ਸਾਰ ਨਾ ਪਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਖ ਦਰ, ਸਾਚੇ ਘਰ ਵੱਜੀ ਵਧਾਈ। ਫਰੀਦਕੋਟ ਪ੍ਰਭ ਕੱਢੇ ਖੋਟ। ਸ਼ਬਦ ਸੁਨੇਹੜਾ ਦਰ ਘਰ ਆਏ ਦੂਜੀ ਵਾਰੀ ਲੱਗੇ ਚੋਟ। ਦਰ ਦਰਬਾਨ ਕੋਈ ਰਹਿਣ ਨਾ ਪਾਏ, ਬਾਹੋਂ ਪਕੜ ਨਾ ਕੋਈ ਉਠਾਏ ਆਲਣ੍ਹਿਓ ਡਿਗੇ ਬੋਟ। ਪ੍ਰਭ ਅਬਿਨਾਸ਼ੀ ਹੋਏ ਸਹਾਏ, ਅੰਤਮ ਚਰਨੀ ਲਏ ਲਗਾਏ, ਗਊ ਗਰੀਬ ਨਿਮਾਣਿਆਂ ਦੇਵੇ ਸ਼ਬਦ ਗੁਣ ਨਿਧਾਨਿਆ, ਕਾਇਆ ਕੱਢੇ ਜੂਠੇ ਝੂਠੇ ਖੋਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵੇਖੇ ਘਰ, ਕਵਣ ਰਖਾਏ ਪ੍ਰਭ ਸਾਚੇ ਤੇਰੀ ਏਕਾ ਓਟ। ਨਾਨਕਸਰ ਦਰ ਨਾਨਕ ਆਇਆ। ਅਚਨ ਅਚਾਨਕ ਖੇਲ ਰਚਾਇਆ। ਭੈ ਭਿਆਨਕ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਰਮੇ ਭਰਮ ਰਿਹਾ ਭੁਲਾਇਆ। ਸਿੰਘ ਈਸ਼ਰ ਨਾ ਆਈ ਜਾਗ। ਹੰਸ ਬਣਿਆ ਮਾਤ ਕਾਗ। ਦੁਰਮਤ ਮੈਲ ਮਾਇਆ ਲੱਗੀ, ਸੁਰਤ ਦੁਹਾਗਣ ਨਾ ਗਈ ਜਾਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵਿਰਲੇ ਆਤਮ ਤ੍ਰਿਸ਼ਨਾ ਬੁਝਾਏ ਆਗ। ਪੰਜ ਚੇਤ ਪ੍ਰਭ ਪੰਚ ਵਿਚਾਰਾ। ਵੇਖੇ ਖੇਲ ਦਰ ਦਰਬਾਰੇ, ਪੰਚ ਵਿਕਾਰਾ ਪੰਚ ਹੰਕਾਰਾ ਕਰਨ ਹਾਹਾਕਾਰਾ। ਸੰਤ ਰਣਧੀਰ ਕੀ ਕਰੇ ਵਿਚਾਰਾ। ਸ਼ਬਦ ਡੰਡਾ ਸੀਸ ਭਾਰਾ। ਨਾ ਕੋਈ ਦਿਸੇ ਆਰ ਪਾਰ ਕਿਨਾਰਾ। ਨਾਤਾ ਤੁੱਟਾ ਮੀਤ ਮੁਰਾਰਾ। ਹਉਮੇ ਫਸਿਆ ਜੀਵ ਗਵਾਰਾ। ਸਾਚ ਰਾਹ ਕਿਸੇ ਨਾ ਦੱਸਿਆ, ਰੈਣ ਅੰਧੇਰੀ ਘਰ ਸਾਚੇ ਹੋਈ ਮੱਸਿਆ, ਪੁਰਖ ਅਬਿਨਾਸ਼ੀ ਘਰ ਨਾ ਵਸਿਆ, ਲੇਖੇ ਲੱਗਾ ਨਾ ਮਾਤ ਸੀਰ ਬੱਤੀ ਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਗੁਰ ਮੰਦਰ ਅੰਦਰ ਗੁਰਦਵਾਰਾ। ਛੇ ਚੇਤ ਪ੍ਰਭ ਛਤਰ ਝੁਲਾਈ। ਆਪੇ ਵੇਖੇ ਕਾਇਆ ਖੇਤ, ਸੱਤਰ ਬਹੱਤਰ ਬਹੱਤਰ ਸੱਤਰ ਕੋਈ ਦਿਸ ਨਾ ਆਈ। ਸਿੰਘ ਬੱਗੇ ਨਾ ਤਨ ਬੱਧੇ ਤੱਗੇ, ਜਿਨ ਭੂਤ ਪ੍ਰੇਤ ਮਿਲੀ ਵਡਿਆਈ। ਦੋ ਜਹਾਨੀ ਫਿਰਨ ਨੰਗੇ, ਨਾਮ ਭਿਛਿਆ ਕਿਤੋਂ ਨਾ ਮਿਲੇ ਮੰਗੇ, ਗੁਰ ਪੂਰਾ ਨਾ ਸੰਗ ਅੰਗੇ, ਰਹੇ ਸਦਾ ਜੁਦਾਈ। ਪੁਸਤਕ ਗ੍ਰੰਥ ਸੰਖ ਸੰਖਿਆ ਬਸਤੇ ਰਹਿਣ ਬੱਧੇ, ਅੰਮ੍ਰਿਤ ਆਤਮ ਮਿਲੇ ਨਾ ਮਧ ਮਧੇ, ਰਸਨ ਫਿਰੇ ਹਲਕਾਈ। ਭਾਗ ਨਾ ਲਾਇਆ ਆਪਣੀ ਯਦੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੰਦ ਦਵਾਰਾ ਜਿਸ ਦੇਵੇ ਕਰ, ਨਾ ਸਕੇ ਕੋਇ ਖੁਲ੍ਹਾਈ। ਚੇਤ ਸੱਤ ਪ੍ਰਭ ਪਾਈ ਮਤ, ਆਪ ਜਣਾਈ ਆਪਣੀ ਮਿਤ ਗਤ, ਸਾਚਾ ਰਾਹ ਵਿਖਾਇਆ। ਚਰਨ ਦਵਾਰਾ ਜੋਤ ਨਿਰੰਕਾਰਾ ਸ਼ਬਦ ਭੰਡਾਰਾ, ਨਾ ਕੋਈ ਦਿਸੇ ਤੀਰਥ ਅੱਠ ਸੱਠ ਏਕਾ ਰਾਹ ਦਿਸਾਇਆ। ਥਲ ਕਪੂਰ ਪ੍ਰਭ ਹਾਜ਼ਰ ਹਜ਼ੂਰ, ਪਾਰ ਬਿਆਸੋਂ ਕਰੇ ਇਕੱਠ। ਗੁਰ ਸੰਗਤ ਦਰ ਆਏ ਨੱਠ, ਕਲਜੁਗ ਅਗਨੀ ਲੱਗੇ ਮੱਠ, ਕਲਜੁਗ ਲੱਠ ਰਿਹਾ ਆਪ ਗਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਸਰਬ ਕਲਾ ਸਮਰਥ, ਸ੍ਰਿਸ਼ਟ ਸਬਾਈ ਏਕਾ ਪਾਏ ਨੱਥ ਨਾ ਸਕੇ ਕੋਇ ਛੁਡਾਇਆ। ਚੇਤ ਅੱਠ ਅੱਠ ਤੱਤ ਵਿਚਾਰ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬੰਨ੍ਹੇ ਧਾਰ। ਮਨ ਮਤ ਬੁਧ ਕਰੇ ਖ਼ਬਰਦਾਰ। ਸ਼ਬਦ ਕਰਨਾ ਸਾਚਾ ਯੁੱਧ, ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ। ਚਿੱਟੇ ਅਸਵ ਬਹੇ ਕੁੱਦ, ਸ਼ਾਹ ਸ਼ਹਾਨਾ ਹਰਿ ਮਿਹਰਵਾਨਾ ਸਰਬ ਜੀਆਂ ਸਰਕਾਰ। ਲੱਖ ਚੁਰਾਸੀ ਫੜ ਫੜ ਕੁੱਠੇ, ਆਪੇ ਬੰਨ੍ਹੇ ਏਕਾ ਮੁੱਠੇ, ਹਿਰਦੇ ਕਰੇ ਸੁੱਧ, ਬੰਨ੍ਹ ਬੰਨਾਏ ਸਾਚੀ ਧਾਰ। ਸੰਤ ਦਵਾਰ ਸਤਿਗੁਰ ਸਾਚਾ ਤੁੱਠੇ, ਲੁਕਿਆ ਰਹਿਣ ਨਾ ਦੇਵੇ ਕੋਈ ਗੁੱਠੇ, ਆਪ ਮਿਲਾਏ ਜੁਗਾਂ ਜੁਗਾਂ ਦੇ ਵਿਛੜੇ ਰੁੱਠੇ, ਏਕਾ ਬਖ਼ਸ਼ੇ ਚਰਨ ਪਿਆਰ। ਮਨਮੁਖ ਜੀਵਾਂ ਟੰਗੇ ਪੁੱਠੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਦਰ ਦਵਾਰਾ ਸਚ ਦਰਬਾਰ। ਨੌਂ ਚੇਤ ਪ੍ਰਭ ਰਿਹਾ ਭੌਂ। ਦਿਵਸ ਰੈਣ ਰੈਣ ਦਿਵਸ ਸਦ ਜਾਗੇ ਨਾ ਰਹੇ ਸੌਂ। ਵੇਖੇ ਹੰਸ ਹੰਸ ਸਰਬੰਸ ਕਾਗੇ, ਨਗਰ ਖੇੜਾ ਸਚ ਗਿਰਾਂਓ। ਜੋ ਜਨ ਸਰਨਾਈ ਸਾਚੀ ਲਾਗੇ, ਪਕੜ ਉਠਾਏ ਫੜ ਫੜ ਬਾਂਹੋਂ। ਸਾਚਾ ਮਜਨ ਚਰਨ ਧੂੜ ਕਰਾਏ ਮਾਘੇ, ਹੰਸ ਬਣਾਏ ਕਾਉਂ। ਦੁਰਮਤ ਮੈਲ ਧੋਵੇ ਦਾਗ਼ੇ, ਇਕ ਉਪਜਾਏ ਸ਼ਬਦ ਰਾਗੇ, ਸਦਾ ਸੁਹੇਲਾ ਦੇਵੇ ਠੰਢੀ ਛਾਉਂ। ਆਪ ਆਪਣੇ ਹੱਥ ਰੱਖੇ ਵਾਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਪਿਤਾ ਆਪੇ ਮਾਉਂ। ਸਿੰਘ ਤੇਜ ਬਲ ਬੁਧ ਧਾਰ। ਸ਼ਬਦ ਸੁਨੇਹੜਾ ਨੌਂ ਦਰ ਵੇਖੇ ਨੌਂ ਨੌਂ ਨੇਜ, ਲੇਹਜ ਫੇਹਜ ਕਰ ਵਿਚਾਰ। ਨਾਮ ਫੂਲਨ ਆਤਮ ਬਸਤੀ ਵਿਛੀ ਸਾਚੀ ਸੇਜ, ਕਾਇਆ ਗੁਫਾ ਡੂੰਘੀ ਕੁੰਦਰ ਸਾਚੇ ਮੰਦਰ ਸਦ ਨਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਕਰੇ ਕਰਾਏ ਜਗਤ ਪਿਆਰ। ਸਿੰਘ ਲਾਭ ਪ੍ਰਭ ਲੈਣਾ ਲੱਭ। ਆਪ ਉਲਟਾਉਣੀ ਆਪਣੀ ਕਵਲ ਨਭ। ਗੁਰ ਮੂਰਤ ਸਾਚੀ ਸੂਰਤ ਨੂਰੋ ਨੂਰਤ ਇਕ ਧਿਆਨ ਰਖਾਉਣੀ, ਹਉਮੇ ਹੰਗਤਾ ਦੂਰ ਕਰਾਉਣੀ, ਵੇਖ ਵਖਾਣੇ ਹਰਿ ਹਰਿ ਸਭ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਵੇਖ ਵਖਾਏ ਸਚ ਘਰ, ਜਿਸ ਜਨ ਮਿਲਿਆ ਨਾਮ ਵਰ, ਦਰ ਦਰਵਾਰੇ ਰਿਹਾ ਫਬ। ਸਿੰਘ ਹਰਨਾਮ ਹਰੀ ਨਾ ਪਾਇਆ। ਪੱਲੇ ਦਿਸੇ ਨਾ ਕੋਈ ਦਾਮ, ਕਾਇਆ ਚਾਮ ਰਸ ਫੀਕਾ ਖਾਇਆ। ਜੂਠ ਝੂਠ ਪੀਆ ਜਾਮ, ਆਤਮ ਰਸ ਨੀਕਨ ਨੀਕਾ ਦਿਸ ਨਾ ਆਇਆ। ਕਲਜੁਗ ਰੈਣ ਅੰਧੇਰੀ ਸ਼ਾਮ, ਪੁਰਖ ਅਬਿਨਾਸ਼ੀ ਜਾਣੇ ਭੇਵ, ਜੀਵ ਜੀਵ ਕਾ ਅੰਦਰ ਵੜ ਕਿਆ ਕੋਈ ਸਕੇ ਛੁਪਾਇਆ। ਅੰਤਮ ਲੇਖਾ ਚੁੱਕੇ ਸਾਢੇ ਤਿੰਨ ਹੱਥ ਸੀਂ ਕਾ, ਮਹੱਲ ਅਟੱਲ ਅਚਲ ਕੋਈ ਰਹਿਣ ਨਾ ਪਾਇਆ ਵੇਖੇ ਖੇਲ ਬੀਸ ਬੀਸ ਕਾ, ਨਾ ਕੋਈ ਗਾਏ ਰਾਗ ਛਤੀਸ ਕਾ, ਦਸ ਦਸਮੇਸ਼ਾ ਨਾ ਕੋਈ ਜਾਣੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਾ ਦਰ ਦਰਵੇਸ਼ਾ ਧਾਰੇ ਭੇਖਾ ਦਰ ਦਰਵੇਸ਼ ਕਹਾਇਆ। ਜੋਤੀ ਜੋਤ ਸਰੂਪ ਹਰਿ, ਚੇਤ ਦਸ ਕਿਸੇ ਨਾ ਆਇਆ ਵਸ, ਨੌਂ ਖੰਡ ਪ੍ਰਿਥਮੀ ਰਿਹਾ ਨੱਸ, ਆਪ ਆਪਣੇ ਰੰਗ ਵਖਾਇਆ। ਦਸ ਚੇਤਰ ਚਤੁਰ ਸੁਜਾਨ। ਆਪੇ ਆਪ ਗੁਣ ਨਿਧਾਨ। ਕਰੇ ਕਰਾਏ ਪੁਣ ਛਾਣ, ਸ਼ਬਦ ਮਧਾਣਾ ਹਰਿ ਭਗਵਾਨਾ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਹਿ ਦਿਸ਼ਾ ਵੰਡ ਰਿਹਾ ਵੰਡਾਇਆ। ਹਰਿ ਸੰਗਤ ਹਰਿ ਰੰਗ ਹਰਿ ਦਰ ਮਾਣਿਆ। ਚੜ੍ਹੇ ਏਕਾ ਸਾਚੀ ਰੰਗਤ, ਦਰ ਦਵਾਰੇ ਸਾਚੀ ਮੰਗਤ, ਮਿਲੇ ਮੇਲ ਪੁਰਖ ਸੁਜਾਨਿਆ। ਜਗਤ ਤ੍ਰਿਸ਼ਨਾ ਕਟੇ ਭੁੱਖ ਨੰਗਤ, ਦਾਤਾ ਦਾਨੀ ਦੇਵੇ ਦਾਨ ਨਾਮ ਗੁਣ ਨਿਧਾਨਿਆ। ਸਤਿਗੁਰ ਪੂਰਾ ਸਦਾ ਸਹਾਈ ਜਿਉਂ ਨਾਨਕ ਅੰਗਦ, ਦਰ ਦਵਾਰ ਘਰ ਸਚ ਕਰੇ ਪਰਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਸਾਚੀ ਦਾਤ, ਏਕਾ ਸ਼ਬਦ ਧੁਰ ਫ਼ਰਮਾਣਿਆ। ਕਰਮ ਨਾ ਜਾਣੇ ਜੀਵ ਜੰਤ, ਗੁਰ ਪੂਰੇ ਜਣਾਈਆ। ਆਪ ਬਣਾਏ ਜਿਸ ਬਣਤ, ਆਪਣੀ ਦਇਆ ਕਮਾਈਆ। ਸ਼ਬਦ ਜਿਹਵਾ ਮਣੀਆ ਦੇਵੇ ਸਾਚਾ ਮੰਤ, ਨਾ ਦੂਸਰ ਕੋਇ ਵਖਾਈਆ। ਮੇਲ ਮਿਲਾਏ ਆਪਣਾ ਆਪੇ ਕੰਤ, ਨਾ ਛਿਲਾ ਕੋਈ ਕਰਾਈਆ। ਚਰਨ ਧਿਆਨ ਗੁਣ ਨਿਧਾਨ ਪੂਰਨ ਭਗਵੰਤ, ਕਰਮਾਂ ਰੇਖ ਮਿਟਾਈਆ। ਸ਼ਿਵ ਸ਼ੰਕਰ ਅੰਤ ਹੋਣ ਭਸਮੰਤ, ਪ੍ਰਭ ਸਾਚਾ ਏਕ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜੋਗ ਅੱਗੇ ਧਰ, ਸਾਚਾ ਰਾਹ ਵਖਾਈਆ। ਸ਼ਿਵ ਸ਼ੰਕਰ ਜਟਾ ਜੂਟ ਧਾਰ। ਖੜੇ ਰਹਿਣ ਪ੍ਰਭ ਚਰਨ ਦਵਾਰ। ਏਕਾ ਮੰਗਣ ਦਰਸ ਅਪਾਰ। ਸ਼ੰਭੂ ਨਾਥ ਹਰਿ ਰਘੁਨਾਥ ਆਪ ਰਖਾਏ ਆਪਣਾ ਸਾਥ, ਆਪ ਆਪਣੀ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਦੇਵੇ ਕਰ, ਗੁਰਮੁਖ ਸਾਚੇ ਉਤਰੇ ਪਾਰ। ਪੈਂਠ ਹਜ਼ਾਰ ਕੀ ਬਣਤ ਬਣਾਈ। ਬਹੱਤਰ ਨਾੜ ਨਾ ਗਣਤ ਗਿਣਾਈ। ਜਗਤ ਵਿਕਾਰਾ ਨਾ ਸਕੇ ਝਾੜ, ਗੁਰ ਪੂਰੇ ਨਾ ਦਿਤੀ ਸਾਚੀ ਮਤ ਮਤ ਸੱਚੀ ਸਮਝਾਈ। ਦਰ ਘਰ ਸਾਚੇ ਨਾ ਸਕਿਆ ਵਾੜ, ਏਕਾ ਤੱਤ ਨਾ ਬੂਝ ਬੁਝਾਈ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਆਪੇ ਹੋਏ ਪਿਛੇ ਅਗਾੜ, ਸਰਬ ਮਿਟਾਏ ਝੂਠੀ ਧਾੜ, ਆਪ ਆਪਣਾ ਸਿਰ ਹੱਥ ਟਿਕਾਈ। ਇਕ ਲੱਖ ਨਾ ਲੇਖਾ ਲਿਖਾਇਆ। ਜੋਗੀ ਨਾਥਾਂ ਭੇਖ ਵਟਾਇਆ। ਸਗਲਾ ਸਾਥਾ ਦਿਸ ਨਾ ਆਇਆ। ਮਸਤਕ ਮਾਥਾ ਜੋਤ ਲਿਲਾਟੀ ਤਿਲਕ ਗੁਰ ਪੂਰੇ ਨਾ ਹੱਥੀਂ ਲਾਇਆ। ਲੋਕਮਾਤ ਨਾ ਹੋਇਆ ਪੂਰਾ ਘਾਟਾ, ਸਾਚਾ ਰਾਹ ਨਾ ਕਿਸੇ ਵਖਾਇਆ। ਅੰਮ੍ਰਿਤ ਆਤਮ ਨਾ ਪੀਆ ਬਾਟਾ, ਸਾਚਾ ਵਣਜਾਰਾ ਨਾ ਬਣਿਆ ਨਾ ਬਣਾਇਆ ਸਾਚਾ ਹਾਟਾ, ਜਗਤ ਪਸਾਰੇ ਵਿਚ ਸਮਾਇਆ। ਜੀਵ ਜੰਤ ਖੇਲ ਬਾਜ਼ੀਗਰ ਨਾਟਾ, ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਆਪ ਆਪਣੇ ਰੰਗ ਦਏ ਰੰਗਾਇਆ। ਇਕ ਲੱਖ ਰਸਨਾ ਗਾਏ। ਪੁਰਖ ਅਬਿਨਾਸ਼ੀ ਸੱਦ ਵਸਿਆ ਵੱਖ, ਪਰਤਖ ਹੋਏ ਨਾ ਦਰਸ ਦਿਖਾਏ। ਗੁਰਮੁਖ ਪੂਰਾ ਏਕਾ ਓਟ ਚਰਨ ਗੁਰ ਲਏ ਰੱਖ, ਜਨਮ ਅਧੂਰਾ ਮਾਤ ਨਾ ਜਾਏ। ਆਪੇ ਕਰੇ ਕੱਖੋਂ ਲੱਖ, ਲਖ ਲਖ ਨਾ ਜਾਪ ਜਪਾਏ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਜੋਤ ਜਗਾਏ ਕਾਇਆ ਮਾਟਾ, ਕਿਸੇ ਹੱਥ ਨਾ ਆਏ ਤੀਰਥ ਤਾਟਾ, ਆਪਣੀ ਦਇਆ ਆਪ ਕਮਾਏ। ਪਿਛਲਾ ਘਾਟਾ ਪੂਰ ਕਰਾਏ ਆਏ ਨੇੜੇ ਵਾਟਾ, ਹਾਜ਼ਰ ਹਜ਼ੂਰ ਦਰਸ਼ਨ ਪਾਉਣਾ। ਆਪੇ ਪਾੜੇ ਬਜਰ ਕਪਾਟਾ, ਸ਼ਬਦ ਤੂਰ ਨਾਦ ਵਜਾਉਣਾ। ਜੋਤੀ ਜਗੇ ਸਚ ਲਿਲਾਟਾ, ਨੂਰੋ ਨੂਰ ਹਰਿ ਭਰਪੂਰ ਆਪਣਾ ਆਪ ਵਿਖਾਉਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਕਿਰਪਾ ਕਰ, ਸਾਚੇ ਰਾਹ ਆਪੇ ਪਾਉਣਾ।

Leave a Reply

This site uses Akismet to reduce spam. Learn how your comment data is processed.