੧੭ ਚੇਤ ੨੦੧੪ ਬਿਕ੍ਰਮੀ ਅਜੀਤ ਸਿੰਘ ਇੱਕੀ ਪਰਿਵਾਰਾਂ ਦੇ ਇਕੱਠ ਸਮੇਂ ਸ਼ਬਦ ਦੀ ਕਿਰਪਾ ਕੀਤੀ ਬਟਾਲਾ ਸ਼ਹਿਰ
ਹਰਿ ਕਾ ਸ਼ਬਦ ਅਪਾਰ, ਹਰਿ ਉਪਾਇਆ। ਗੁਰ ਕਾ ਸ਼ਬਦ ਅਧਾਰ, ਜਨ ਭਗਤਾਂ ਰਿਹਾ ਤਰਾਇਆ। ਜਨ ਭਗਤਨ ਪਾਇਣ ਸਾਰ, ਰਸਨਾ ਜਿਹਵਾ ਗਾਇਆ। ਮਨਮੁਖਾਂ ਵਸੇ ਬਾਹਰ, ਆਤਮ ਲੋਅ ਕੋਈ ਨਾ ਲਾਇਆ। ਮਨਮੁਖ ਜੀਵ ਮੁਗਧ ਗਵਾਰ, ਸ਼ਬਦ ਦੇਵ ਨਾ ਮਨਾਇਆ। ਭਗਤ ਜਨਾਂ ਹਰਿ ਸ਼ਬਦ ਭੰਡਾਰ, ਗੁਰ ਪੂਰੇ ਵਰਤਾਇਆ। ਗੁਰ ਪੂਰਾ ਵਰਤਾਵੇ ਵਿਚ ਸੰਸਾਰ, ਹਰਿ ਸਾਚੀ ਸੇਵਾ ਲਾਇਆ। ਪਾਰਬ੍ਰਹਮ ਬ੍ਰਹਮ ਖੇਲ ਨਿਆਰ, ਆਪਣਾ ਆਪ ਕਰਾਇਆ। ਹਰਿ ਸ਼ਬਦ ਅਪਾਰ, ਹਰਿ ਸ਼ਬਦ ਰੂਪ ਵਟਾਇਆ। ਸਤਿਗੁਰ ਪੂਰਾ ਮਾਤ ਵਰਤਾਰ, ਸਾਚੇ ਧੰਦੇ ਲਾਇਆ। ਜਨ ਭਗਤਾਂ ਦੇਵੇ ਇਕ ਅਧਾਰ, ਆਪਣੀ ਦਇਆ ਕਮਾਇਆ। ਮਨਮੁਖ ਸੁੱਤੇ ਪੈਰ ਪਸਾਰ, ਗੁਰ ਕਾ ਸ਼ਬਦ ਹੱਥ ਨਾ ਆਇਆ। ਹਰਿ ਕਾ ਸ਼ਬਦ ਅਮੋਲ, ਆਦਿ ਅਮੋਲਿਆ। ਗੁਰ ਪੂਰਾ ਰਿਹਾ ਤੋਲ, ਅੰਦਰ ਮੰਦਰ ਆਪੇ ਬੋਲਿਆ। ਜਨ ਭਗਤਾਂ ਵਸੇ ਕੋਲ, ਆਦਿ ਅੰਤ ਕਦੇ ਨਾ ਡੋਲਿਆ। ਮਨਮੁਖ ਜੀਵ ਰਹੇ ਅਨਭੋਲ, ਆਪਣਾ ਘਰ ਕੋਈ ਨਾ ਫੋਲਿਆ। ਹਰਿ ਕਾ ਸ਼ਬਦ ਅਗੰਮ ਅਥਾਹ ਹੈ। ਸਤਿਗੁਰ ਪੂਰਾ ਬੇਪਰਵਾਹ ਹੈ। ਇਕ ਜਪਾਏ ਸਾਚਾ ਨਾਉਂ, ਜਨ ਭਗਤਾਂ ਫੜ ਫੜ ਬਾਂਹੋਂ, ਆਪੇ ਪਿਤਾ ਆਪੇ ਮਾਂ ਹੈ। ਮਨਮੁਖ ਦਰ ਦਰ ਘਰ ਘਰ ਉਡਣੇ ਕਾਉਂ, ਦਰਗਾਹ ਵਿਚ ਨਾ ਕੋਈ ਥਾਉਂ ਹੈ। ਹਰਿ ਕਾ ਸ਼ਬਦ ਅਨਰਾਗ, ਰਾਗ ਕਿਸੇ ਨਾ ਗਾਇਆ। ਗੁਰ ਪੂਰੇ ਹੋਇਣ ਵਡ ਵਡ ਭਾਗ, ਪ੍ਰਭ ਸਾਚੇ ਝੋਲੀ ਪਾਇਆ। ਸੰਤ ਸੁਹੇਲੇ ਜਾਇਣ ਜਾਗ, ਜਿਸ ਜਨ ਦਇਆ ਕਮਾਇਆ। ਮਨਮੁਖ ਮਨਮਤ ਗਏ ਲਾਗ, ਮਾਨਸ ਜਨਮ ਗਵਾਇਆ। ਹਰਿ ਕਾ ਸ਼ਬਦ ਅਤੁਲ, ਨਾ ਕੋਈ ਤੋਲ ਤੁਲਾਇੰਦਾ। ਗੁਰ ਭੰਡਾਰ ਇਕ ਅਤੁਲ, ਲੋਕਮਾਤ ਰਖਾਇੰਦਾ। ਸੰਤ ਜਨਾਂ ਦੀ ਸਾਚੀ ਕੁੱਲ, ਵਰਨ ਗੋਤ ਨਾ ਕੋਈ ਰਖਾਇੰਦਾ। ਮਨਮੁਖਾਂ ਅੰਮ੍ਰਿਤ ਆਤਮ ਰਿਹਾ ਡੁੱਲ੍ਹ, ਨਿਝਰ ਧਾਰ ਨਾ ਕੋਈ ਮੁਖ ਚੁਆਇੰਦਾ। ਹਰਿ ਕਾ ਸ਼ਬਦ ਸਚ ਭੰਡਾਰ, ਆਪੇ ਆਪ ਵਰਤਾਇਆ। ਸਤਿਗੁਰ ਪੂਰਾ ਕਰ ਤਿਆਰ, ਲੋਕਮਾਤ ਫੇਰਾ ਪਾਇਆ। ਜਨ ਸੰਤਾਂ ਪਾਵੇ ਸਾਰ, ਜੁਗ ਜੁਗ ਵੇਖਣ ਆਇਆ। ਮਨਮੁਖਾਂ ਹੋਇਆ ਅੰਧ ਅੰਧਿਆਰ, ਆਤਮ ਪਰਦਾ ਪਾਇਆ। ਹਰਿ ਕਾ ਸ਼ਬਦ ਬਲਵਾਨ, ਏਕਾ ਏਕ ਅਖਵਾਇਆ। ਸਤਿਗੁਰ ਪੂਰਾ ਨੌਜਵਾਨ, ਨਾ ਮਰੇ ਨਾ ਜਾਇਆ। ਜਨ ਭਗਤਾਂ ਦੇਵੇ ਇਕ ਨਿਸ਼ਾਨ, ਧੁਰਦਰਗਾਹੀ ਲੈ ਕੇ ਆਇਆ। ਮਨਮੁਖ ਭੁੱਲੇ ਜੀਵ ਨਾਦਾਨ, ਮਨ ਕਾ ਪੜਦਾ ਕਿਸੇ ਨਾ ਲਾਹਿਆ। ਹਰਿ ਕਾ ਸ਼ਬਦ ਬਿਬਾਨ, ਏਕਾ ਏਕ ਰਖਾਇਆ। ਸਤਿਗੁਰ ਪੂਰਾ ਦੇਵੇ ਆਨ, ਏਕਾ ਹੁਕਮ ਜਣਾਇਆ। ਜਨ ਸੰਤਾਂ ਦਰ ਘਰ ਕਰ ਪਰਵਾਨ, ਆਪਣਾ ਭੇਵ ਖੁਲ੍ਹਾਇਆ। ਮਨਮੁਖ ਜੀਵ ਨਾ ਕਰਨ ਪਛਾਨ, ਹਉਮੇ ਰੋਗ ਵਧਾਇਆ। ਹਰਿ ਕਾ ਸ਼ਬਦ ਅਤੁਟ, ਆਪ ਰਖਾਇਆ। ਤੀਰ ਨਿਰਾਲਾ ਜਾਏ ਛੁੱਟ, ਲੋਕਮਾਤੀ ਵੇਖ ਵਖਾਇਆ। ਜਨ ਭਗਤਾਂ ਬਜਰ ਕਪਾਟੀ ਜਾਏ ਤੁੱਟ, ਆਤਮ ਦਰਸੀ ਦਰਸ ਦਿਖਾਇਆ। ਮਨਮੁਖ ਜੀਵਾਂ ਪੰਜੇ ਚੋਰ ਰਹੇ ਲੁੱਟ, ਦਿਵਸ ਰੈਣ ਡੇਰਾ ਲਾਇਆ। ਹਰਿ ਕਾ ਸ਼ਬਦ ਸਾਚਾ ਤੀਰ, ਏਕਾ ਏਕ ਰਖਾਇਆ। ਗੁਰ ਪੂਰਾ ਕੱਢੇ ਹਉਮੇ ਪੀੜ, ਆਪਣੀ ਦਇਆ ਕਮਾਇਆ। ਭਗਤ ਜਨ ਸੰਤ ਸੁਹੇਲੇ ਚੋਟੀ ਚੜ੍ਹਨ ਅਖੀਰ, ਦਿਸ ਕਿਸੇ ਨਾ ਆਇਆ। ਮਨਮੁਖ ਜੀਵਾਂ ਹੱਡੀ ਟੁੱਟੀ ਰੀੜ, ਨਾ ਕੋਈ ਸਕੇ ਭਾਰ ਉਠਾਇਆ। ਹਰਿ ਕਾ ਸ਼ਬਦ ਦਿਆਲ, ਇਕ ਅਕਾਲਿਆ। ਸਤਿਗੁਰ ਪੂਰਾ ਲਏ ਭਾਲ, ਵਿਚ ਜਹਾਨਿਆ। ਜਨ ਭਗਤਾਂ ਕਰੇ ਰਖਵਾਲ, ਹੋਏ ਸਹਾਈ ਦੋ ਜਹਾਨਿਆ। ਮਨਮੁਖ ਜੀਵ ਜੰਤ ਕੰਗਾਲ, ਮਿਲਿਆ ਨਾਮ ਨਾ ਘਰ ਨਿਧਾਨਿਆ। ਹਰਿ ਕਾ ਸ਼ਬਦ ਅਨਰੰਗ, ਨਾ ਕੋਈ ਰੰਗ ਰੰਗਾਇਆ। ਸਤਿਗੁਰ ਪੂਰੇ ਸਾਚਾ ਸੰਗ, ਆਪ ਆਪਣਾ ਸੰਗ ਨਿਭਾਇਆ। ਸੰਤ ਸੁਹੇਲੇ ਦਰ ਦਵਾਰੇ ਰਹੇ ਮੰਗ, ਪ੍ਰਭ ਸਾਚਾ ਝੋਲੀ ਪਾਇਆ। ਮਨਮੁਖ ਜੀਵ ਹੋਏ ਨੰਗ, ਕਾਇਆ ਪੜਦਾ ਨਾ ਕੋਈ ਪਾਇਆ। ਹਰਿ ਕਾ ਸ਼ਬਦ ਬੇਪਰਵਾਹ, ਭੇਵ ਕਿਸੇ ਨਾ ਪਾਇਆ। ਸਤਿਗੁਰ ਪੂਰਾ ਜਗਤ ਮਲਾਹ, ਜੁਗ ਜੁਗ ਬਣ ਕੇ ਆਇਆ। ਸਾਧਾਂ ਸੰਤਾਂ ਆਪਣਾ ਆਪ ਦਏ ਜਣਾ, ਅੰਦਰ ਮੰਦਰ ਵੇਖ ਵਖਾਇਆ। ਮਨਮੁਖ ਜੀਵ ਦਏ ਭੁਲਾ, ਮਾਇਆ ਪੜਦਾ ਪਾਇਆ। ਹਰਿ ਕਾ ਸ਼ਬਦ ਸਚ ਸੁਲਤਾਨ, ਏਕਾ ਏਕ ਵਖਾਇਆ। ਸਤਿਗੁਰ ਪੂਰਾ ਮਿਹਰਵਾਨ, ਦਇਆਵਾਨ ਅਖਵਾਇਆ। ਭਗਤਨ ਦੇਵੇ ਧੁਰ ਫ਼ਰਮਾਨ, ਏਕਾ ਨਾਮ ਬਤਾਇਆ। ਮਨਮੁਖ ਜੀਵ ਜਗਤ ਨਾਦਾਨ, ਬੈਠੇ ਮੁਖ ਭਵਾਇਆ। ਹਰਿ ਕਾ ਸ਼ਬਦ ਨਿਰਵੈਰ, ਨਿਝ ਘਰ ਵਸਿਆ। ਸਤਿਗੁਰ ਪੂਰਾ ਆਪੇ ਕਰੇ ਮਿਹਰ, ਜਨ ਭਗਤਾਂ ਰਾਹ ਸਾਚਾ ਦੱਸਿਆ। ਹਰਿਜਨ ਨਾ ਲਾਏ ਦੇਰ, ਦਰ ਦਵਾਰੇ ਆਏ ਨੱਸਿਆ। ਮਨਮੁਖ ਭੁਲਾਏ ਕਰ ਕਰ ਹੇਰ ਫੇਰ, ਤੀਰ ਨਿਰਾਲਾ ਏਕਾ ਕੱਸਿਆ। ਹਰਿ ਕਾ ਸ਼ਬਦ ਏਕਾ ਸ਼ਾਹ, ਏਕਾ ਏਕ ਅਖਵਾਇਆ। ਸਤਿਗੁਰ ਪੂਰਾ ਫੜੇ ਬਾਂਹ, ਆਪ ਆਪਣਾ ਸੰਗ ਨਿਭਾਇਆ। ਜਨ ਭਗਤਾਂ ਜਪਾਏ ਏਕਾ ਨਾਂ, ਏਕੰਕਾਰਾ ਵੇਖ ਵਖਾਇਆ। ਬੇਮੁਖਾਂ ਨਾ ਦਿਸੇ ਕੋਈ ਥਾਂ, ਸਚ ਦਵਾਰਾ ਦਿਸ ਨਾ ਆਇਆ। ਹਰਿ ਕਾ ਸ਼ਬਦ ਹਰਿ ਧਾਰ, ਆਪਣਾ ਆਪ ਕਰਾਇਆ। ਸਤਿਗੁਰ ਪੂਰਾ ਕਰ ਤਿਆਰ, ਲੋਕਮਾਤੀ ਜਨਮ ਦਵਾਇਆ। ਸੰਤ ਸੁਹੇਲੇ ਲਏ ਉਭਾਰ, ਜੁਗ ਜੁਗ ਮੇਲ ਮਿਲਾਇਆ। ਮਨਮੁਖ ਜੀਵਾਂ ਕਰੇ ਖੁਆਰ, ਅੰਤਮ ਮੇਟ ਮਿਟਾਇਆ। ਸਤਿਜੁਗ ਤ੍ਰੇਤਾ ਦੁਆਪਰ ਵਾਰੋ ਵਾਰ, ਆਪ ਆਪਣੀ ਬਣਤ ਬਣਾਇਆ। ਸੰਤ ਸੁਹੇਲਾ ਇਕ ਇਕੇਲਾ ਮੀਤ ਮੁਰਾਰ, ਨਿਰਗੁਣ ਰੂਪ ਸਮਾਇਆ। ਨਿਰਗੁਣ ਰੂਪ ਹਰਿ ਨਿਰੰਕਾਰ, ਸਤਿ ਪੁਰਖ ਨਿਰੰਜਣ ਆਪ ਅਖਵਾਇਆ। ਜਨ ਭਗਤਾਂ ਦੇਵੇ ਨੇਤਰ ਅੰਜਨ, ਸ਼ਬਦ ਗਿਆਨ ਪਾਇਆ। ਚਰਨ ਧੂੜੀ ਸੱਚਾ ਮਜਨ, ਦੁਰਮਤ ਮੈਲ ਗਵਾਇਆ। ਧੁਰਦਰਗਾਹੀ ਸਾਚਾ ਸੱਜਣ, ਘਰ ਬੈਠਾ ਆਸਣ ਲਾਇਆ। ਤਾਲ ਨਗਾਰੇ ਸਾਚੇ ਵੱਜਣ, ਪੰਚਮ ਸੇਵਾ ਲਾਇਆ। ਭਾਂਡੇ ਭਰਮ ਹਰਿਜਨ ਭੱਜਣ, ਪ੍ਰਭ ਨੇਤਰ ਦਰਸ਼ਨ ਪਾਇਆ। ਆਪੇ ਰੱਖਣਹਾਰਾ ਲਜਣ, ਆਤਮ ਸੇਜਾ ਆਸਣ ਲਾਇਆ। ਹਰਿਜਨ ਅੰਮ੍ਰਿਤ ਆਤਮ ਪੀ ਪੀ ਰੱਜਣ, ਸਰ ਸਰੋਵਰ ਇਕ ਵਖਾਇਆ। ਲੋਕਮਾਤ ਆਇਆ ਪੜਦੇ ਕੱਜਣ, ਸ਼ਬਦ ਦੁਸ਼ਾਲਾ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦ ਹਰਿ ਰੰਗ ਆਪਣੇ ਆਪ ਰੰਗਾਇਆ। ਹਰਿ ਰੰਗ ਰਾਤਾ ਹਰਿ ਸ਼ਬਦ, ਏਕਾ ਏਕ ਰੰਗ ਰਤਿਆ। ਆਪ ਨਿਭਾਏ ਆਪਣਾ ਸੰਗ, ਦੇ ਸਮਝਾਵੇ ਮਤਿਆ। ਏਕਾ ਅਸਵ ਕਸੇ ਤੰਗ, ਸ੍ਰਿਸ਼ਟ ਸਬਾਈ ਰਿਹਾ ਮਿਥਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਦਰ ਦਰ, ਮਨਮੁਖ ਸੁੱਤੇ ਸੱਥਰ ਘੱਤਿਆ। ਹਰਿ ਕਾ ਸ਼ਬਦ ਹਰ ਘਟ ਵਾਸ, ਏਕਾ ਏਕ ਰਖਾਇਆ। ਸਤਿਗੁਰ ਪੂਰਾ ਦਾਸੀ ਦਾਸ, ਜਨ ਭਗਤਾਂ ਆਪ ਅਖਵਾਇਆ। ਹਰਿ ਸੰਤਨ ਵੇਖਣ ਮੰਡਲ ਰਾਸ, ਕਾਇਆ ਮੰਦਰ ਆਪ ਵਖਾਇਆ। ਮਨਮੁਖ ਸੁੱਤੇ ਵਿਚ ਪਰਭਾਸ, ਚਾਰੋਂ ਕੁੰਟ ਅੰਧੇਰ ਛਾਇਆ। ਆਦਿ ਪੁਰਖ ਸਦਾ ਅਬਿਨਾਸ਼, ਨਾ ਮਰੇ ਨਾ ਜਾਇਆ। ਵੇਖ ਵਖਾਏ ਪ੍ਰਿਥਮੀ ਆਕਾਸ਼, ਲੋਆਂ ਪੁਰੀਆਂ ਆਪ ਉਠਾਇਆ। ਬ੍ਰਹਮਾ ਸ਼ਿਵ ਹੋਏ ਉਦਾਸ, ਕਲਜੁਗ ਅੰਤਮ ਆਇਆ। ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਇਕ ਰਖਾਈ ਆਸ, ਅੰਤਮ ਵੇਲਾ ਆਇਆ। ਨੌ ਖੰਡ ਸੱਤ ਦੀਪ ਹਰਿ ਸ਼ਾਹੋ ਸ਼ਾਬਾਸ਼, ਏਕਾ ਜੋਤੀ ਨੂਰ ਜਗਾਇਆ। ਲੱਖ ਚੁਰਾਸੀ ਰੱਖੇ ਵਾਸ, ਆਤਮ ਸੇਜਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਨੇਹੜਾ ਮਾਤ ਭੇਜ, ਨਿਹਕਲੰਕ ਨਾਉਂ ਰਖਾਇਆ। ਨਿਹਕਲੰਕ ਨਰ ਨਰਾਇਣ ਅਵਤਾਰ, ਨਿਰਗੁਣ ਰੂਪ ਸਮਾਇਆ। ਸਰਗੁਣ ਕਰੇ ਖ਼ਬਰਦਾਰ, ਸ਼ਬਦ ਡੰਕਾ ਇਕ ਵਜਾਇਆ। ਨੌ ਦਵਾਰੇ ਵਸਿਆ ਬਾਹਰ, ਪੰਚਮ ਧਾੜ ਨੇੜ ਨਾ ਆਇਆ। ਸੁਖਮਨ ਨਾੜੀ ਪਾਰ ਕਿਨਾਰ, ਆਪਣੀ ਆਪੇ ਰਿਹਾ ਕਰਾਇਆ। ਸਹੰਸ ਦਲ ਚਰਨ ਧੋਵੇ ਰੋਵੇ ਜ਼ਾਰੋ ਜ਼ਾਰ, ਬੈਠਾ ਮੁਖ ਖੁਲ੍ਹਾਇਆ। ਪ੍ਰਭ ਅਬਿਨਾਸ਼ੀ ਤੇਰਾ ਦਰਸ ਅਪਾਰ, ਜੋਤ ਨਿਰੰਜਣ ਰਿਹਾ ਦਰਸ ਦਿਖਾਇਆ। ਆਪੇ ਵੇਖੇ ਦਸਮ ਦਵਾਰ, ਸ਼ਬਦ ਖੰਡਾ ਕੁੰਡਾ ਲਾਹਿਆ। ਜੋਤ ਸਰੂਪੀ ਕਰ ਆਕਾਰ, ਸ਼ਬਦ ਸਿੰਘਾਸਣ ਆਸਣ ਲਾਇਆ। ਉਪਰ ਬੈਠ ਸੱਚੀ ਸਰਕਾਰ, ਸਚ ਸੁਲਤਾਨ ਆਪ ਅਖਵਾਇਆ। ਨਿਰਗੁਣ ਨਿਰਾਧਾਰ ਏਕਾ ਧਾਰ, ਸਤਿ ਸਫੇਦੀ ਰਿਹਾ ਵਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੁਰਤ ਸਵਾਣੀ ਲਏ ਪਰਨਾਇਆ। ਸੁਰਤ ਸ਼ਬਦ ਸਾਚਾ ਮੇਲਾ, ਆਪਣਾ ਆਪ ਕਰਾਇਆ। ਮਿਟਿਆ ਭੇਵ ਗੁਰੂ ਗੁਰ ਚੇਲਾ, ਏਕਾ ਅੰਗ ਸਮਾਇਆ। ਆਪੇ ਹੋਇਆ ਸੱਜਣ ਸੁਹੇਲਾ, ਆਪਣਾ ਲੜ ਫੜਾਇਆ। ਦਸਮ ਦਵਾਰੀ ਕਰ ਤਿਆਰੀ, ਆਪਣਾ ਚਰਨ ਰਖਾਇਆ। ਚੌਥੇ ਘਰ ਹਰਿ ਨਿਰੰਕਾਰੀ, ਏਕਾ ਧਾਮ ਸੁਹਾਇਆ। ਨਾ ਕੋਈ ਵਜਾਏ ਨਾਦ ਨਦ, ਨਾ ਕੋਈ ਸੁਣ ਸੁਣਾਇਆ। ਏਕਾ ਏਕ ਹਰਿ ਬ੍ਰਹਿਮਦ, ਪਾਰਬ੍ਰਹਮ ਅਖਵਾਇਆ। ਸੰਤ ਸੁਹੇਲੇ ਲਏ ਸੱਦ, ਆਪ ਆਪਣਾ ਘਰ ਵਸਾਇਆ। ਆਪੇ ਜਾਣੇ ਬੋਧ ਅਗਾਧ, ਅਗਾਧ ਬੋਧਾ ਆਪ ਅਖਵਾਇਆ। ਹਰਿਜਨ ਮੇਲਾ ਮਾਧਵ ਮਾਧ, ਮੋਹਣੀ ਮੋਹਣ ਰੂਪ ਵਟਾਇਆ। ਆਪੇ ਸੰਤ ਆਪੇ ਸਾਧ, ਆਪੇ ਸਤਿਗੁਰ ਵਿਚ ਸਮਾਇਆ। ਸੰਤ ਸੁਹੇਲੇ ਜੁਗ ਜੁਗ ਲਾਧ, ਆਪ ਆਪਣਾ ਮੇਲ ਮਿਲਾਇਆ। ਜਨ ਭਗਤਾਂ ਦੇਵੇ ਨਾਮ ਦਾਦ, ਏਕਾ ਭਿਛਿਆ ਪਾਇਆ। ਦਿਵਸ ਰੈਣ ਰਹੇ ਅਰਾਧ, ਅੰਤਮ ਇਛਿਆ ਪੂਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੀਵ ਜੰਤ ਬਾਲ ਅੰਞਾਣ ਕਿਸੇ ਦਿਸ ਨਾ ਆਇਆ। ਜਨ ਭਗਤਾਂ ਦਰ ਦਵਾਰੇ ਰਿਹਾ ਸੇਵ ਕਮਾਇਆ। ਸ਼ਬਦ ਗੁਰ ਵਡ ਬਲਵਾਨ, ਏਕਾ ਏਕ ਅਖਵਾਇੰਦਾ। ਨਾ ਕੋਈ ਰੱਖੇ ਤੀਰ ਕਮਾਨ, ਸ਼ਸਤਰ ਬਸਤਰ ਨਾ ਕੋਈ ਸਜਾਇੰਦਾ। ਨਾ ਕੋਈ ਭੂਮਿਕਾ ਨਾ ਅਸਥਾਨ, ਨਾ ਕੋਈ ਵੰਡ ਵੰਡਾਇੰਦਾ। ਨਾ ਕੋਈ ਕਰਮ ਨਾ ਕੋਈ ਧਰਮ, ਨਾ ਕੋਈ ਬ੍ਰਹਮ ਨਾ ਕੋਈ ਗਿਆਨ, ਨਾ ਕੋਈ ਧਿਆਨ ਲਗਾਇੰਦਾ। ਏਕਾ ਏਕ ਆਪ ਮਿਹਰਵਾਨ, ਮਿਹਰਵਾਨਾ ਨਾਉਂ ਰਖਾਇੰਦਾ। ਜੁਗ ਜੁਗ ਦੇਵਣਹਾਰਾ ਦਾਨ, ਦਾਤਾ ਦਾਨੀ ਆਪ ਅਖਵਾਇੰਦਾ। ਪਰਗਟ ਹੋ ਵਿਚ ਜਹਾਨ, ਸਤਿਗੁਰ ਸਾਚਾ ਰੂਪ ਵਟਾਇੰਦਾ। ਜਨ ਭਗਤਾਂ ਦੇਵੇ ਨਾਮ ਨਿਸ਼ਾਨ, ਬ੍ਰਹਿਮੰਡਾਂ ਖੋਜ ਖੁਜਾਇੰਦਾ। ਜੇਰਜ ਅੰਡਾਂ ਪਾਵੇ ਆਣ, ਉਤਭੁਜ ਸੇਤਜ ਮਾਰਗ ਲਾਇੰਦਾ। ਵਰਨ ਅਵਰਨਾ ਇਕ ਭਗਵਾਨ, ਸਾਚੀ ਸਰਨਾ ਇਕ ਰਖਾਇੰਦਾ। ਹਰਨਾ ਫਰਨਾ ਖੋਲ੍ਹ ਦੇਵੇ ਦਰਸ ਮਹਾਨ, ਜਿਸ ਜਨ ਦਇਆ ਕਮਾਇੰਦਾ। ਭਰਮੇ ਭੁੱਲੇ ਜੀਵ ਸ਼ੈਤਾਨ, ਪੰਚਾਂ ਸੰਗ ਨਿਭਾਇੰਦਾ। ਜਨ ਭਗਤਾਂ ਦੇਵੇ ਨਾਮ ਬਿਬਾਨ, ਅੰਤਮ ਆਪ ਚੜ੍ਹਾਇੰਦਾ। ਆਪੇ ਹੋਇਆ ਨਿਗਾਹਬਾਨ, ਪਿੱਛੇ ਅੱਗੇ ਸੇਵ ਕਮਾਇੰਦਾ। ਹਰਿਜਨ ਸਾਚੇ ਚਤਰ ਸੁਘੜ ਸਿਆਨ, ਏਕਾ ਜੋਤੀ ਮੇਲ ਮਿਲਾਇੰਦਾ। ਚਰਨ ਕਵਲ ਪ੍ਰਭ ਬਖ਼ਸ਼ੇ ਇਕ ਧਿਆਨ, ਲੱਖ ਚੁਰਾਸੀ ਫੰਦ ਕਟਾਇੰਦਾ। ਔਖੀ ਘਾਟੀ ਵਿਚ ਜਹਾਨ, ਬੱਤੀ ਦੰਦ ਰਸਨਾ ਜਿਹਵਾ ਜਨ ਹਰਿ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਵਰ ਦਾਤਾ ਆਪ ਅਖਵਾਇੰਦਾ। ਹਰਿਜਨ ਸਾਚਾ ਸਾਜਣ ਮੀਤ, ਮਿਲਿਆ ਕੰਤ ਭਤਾਰਾ। ਏਕਾ ਸੁਣਿਆ ਸੁਹਾਗੀ ਗੀਤ, ਨਾਤਾ ਤੁੱਟਾ ਨੌ ਦਵਾਰਾ। ਪਾਰਬ੍ਰਹਮ ਪ੍ਰਭ ਵਸਿਆ ਚੀਤ, ਮਿਲਿਆ ਇਕ ਸਹਾਰਾ। ਆਪੇ ਜਾਣੇ ਆਪਣੀ ਰੀਤ, ਜੁਗ ਜੁਗ ਲਏ ਮਾਤ ਅਵਤਾਰਾ। ਨਾ ਕੋਈ ਦਿਹੁਰਾ ਮੰਦਰ ਮਸੀਤ, ਕਾਇਆ ਸੱਚਾ ਸਚ ਗੁਰਦਵਾਰਾ। ਮਨਮੁਖਾਂ ਸੁੱਤਾ ਦੇ ਕਰ ਪੀਠ, ਆਤਮ ਹੋਈ ਅੰਧ ਅੰਧਿਆਰਾ। ਜਿਸ ਜਨ ਦੇਵੇ ਨਾਮ ਸ਼ਬਦ ਅਨਡੀਠ, ਆਪੇ ਖੋਲ੍ਹੇ ਬੰਦ ਕਿਵਾੜਾ। ਜੂਠਾ ਝੂਠਾ ਕਾਇਆ ਕੌੜਾ ਰੀਠ, ਅੰਮ੍ਰਿਤ ਸਰ ਨੁਹਾਏ ਦੁਰਮਤ ਮੈਲ ਗਵਾਏ ਕਰੇ ਪਾਰ ਉਤਾਰਾ। ਨਾਮ ਸ਼ਬਦ ਸਾਚਾ ਮੀਠ, ਏਕਾ ਰਸ ਵਿਚਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਵਖਾਏ ਸਚ ਭੰਡਾਰਾ। ਹਰਿ ਸ਼ਬਦ ਏਕਾ ਏਕ ਰਖਾਇਆ। ਜੁਗ ਜੁਗ ਕਰੇ ਵਰਤਾਰ, ਵਰਤਾਵਣਹਾਰ ਆਪ ਅਖਵਾਇਆ। ਕਲਜੁਗ ਤੇਰੀ ਅੰਤਮ ਵਾਰ, ਕੇਸਾਧਾਰੀ ਭੇਖ ਵਟਾਇਆ। ਸ਼ਬਦ ਡੰਕਾ ਅਪਰ ਅਪਾਰ, ਰਾਓ ਰੰਕਾਂ ਰਿਹਾ ਜਣਾਇਆ। ਵੇਖ ਵਖਾਏ ਸ੍ਰਿਸ਼ਟ ਸਬਾਈ ਪਾਵੇ ਸਾਰ, ਵੇਖਣਹਾਰਾ ਦਿਸ ਨਾ ਆਇਆ। ਇਕ ਇਕੱਲਾ ਏਕੰਕਾਰ, ਏਕਾ ਧਾਰ ਰਿਹਾ ਚਲਾਇਆ। ਨਾਮ ਖੰਡਾ ਤੇਜ ਕਟਾਰ, ਚਾਰ ਵਰਨਾਂ ਰਿਹਾ ਵਖਾਇਆ। ਊਚਾਂ ਨੀਚਾਂ ਭੇਵ ਨਿਵਾਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਥਾਂ ਬਹਾਇਆ। ਏਕਾ ਅੱਖਰ ਵਣਜ ਵਪਾਰ, ਜੰਤ ਜਹਾਨਾਂ ਰਿਹਾ ਕਰਾਇਆ। ਬਜਰ ਕਪਾਟੀ ਪੱਥਰ ਪਾੜ, ਔਖੀ ਘਾਟੀ ਦਏ ਚੜ੍ਹਾਇਆ। ਵਾ ਨਾ ਲੱਗੇ ਤਤੀ ਹਾੜ, ਅੰਮ੍ਰਿਤ ਠੰਢਾ ਨੀਰ ਵਰਤਾਇਆ। ਪੰਚ ਵਿਕਾਰਾ ਦੇਵੇ ਸਾੜ, ਹਉਮੇ ਪੀੜ ਕਢਾਇਆ। ਆਪੇ ਹੋਇਆ ਪਿੱਛੇ ਅਗਾੜ, ਏਕਾ ਪੱਲੂ ਨਾਮ ਫੜਾਇਆ। ਦਰ ਘਰ ਸਾਚੇ ਦੇਵੇ ਵਾੜ, ਗੁਰ ਸ਼ਬਦੀ ਮੇਲ ਮਿਲਾਇਆ। ਗੁਰ ਸ਼ਬਦ ਅਪਰ ਅਪਾਰ, ਹਰ ਘਟ ਵੇਖ ਵਖਾਈਆ। ਤੀਰਥ ਤਟ ਨਾ ਕੋਈ ਦਏ ਉਧਾਰ, ਨੁਹਾ ਨੁਹਾ ਥੱਕੇ ਜੀਵ ਸਬਾਇਆ। ਹਰਿ ਗੁਣ ਰਸਨਾ ਜਿਹਵਾ ਹਰਿਜਨ ਰਹੇ ਉਚਾਰ, ਪ੍ਰਭ ਚਰਨ ਕਵਲ ਧਿਆਨ ਲਗਾਇਆ। ਅੰਦਰ ਮੰਦਰ ਪਾਵੇ ਸਾਰ, ਡੂੰਘੀ ਕੰਦਰ ਡੇਰਾ ਲਾਇਆ। ਆਪੇ ਤੋੜੇ ਹੰਕਾਰੀ ਜੰਦਰ, ਸ਼ਬਦ ਖੰਡਾ ਹੱਥ ਉਠਾਇਆ। ਮੇਲ ਮਿਲਾਵੇ ਸਾਚੇ ਮੰਦਰ, ਨੌ ਦਰਵਾਜ਼ੇ ਬੰਦ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਵਸਿਆ ਆਤਮ ਘਰ, ਨਿਝ ਆਤਮ ਆਸਣ ਲਾਇਆ। ਨਿਝ ਆਸਣ ਹਰਿ ਬਿਸਰਾਮ, ਆਪਣਾ ਆਪ ਕਰਾਇਆ। ਆਪੇ ਆਪ ਰਮਈਆ ਰਾਮ, ਕਾਹਨਾ ਕ੍ਰਿਸ਼ਨਾ ਰੂਪ ਵਟਾਇਆ। ਆਪੇ ਮਦਿ ਆਤਮ ਜਾਮ, ਆਪੇ ਸਾਕੀ ਬਣ ਪਿਆਇਆ। ਆਪੇ ਦੇਵੇ ਸਾਚਾ ਦਾਮ, ਆਪੇ ਬੰਦ ਤਾਕੀ ਰਿਹਾ ਖੁਲ੍ਹਾਇਆ। ਆਪੇ ਜਾਣੇ ਆਪਣਾ ਕਾਮ, ਬੰਦਾ ਖ਼ਾਕੀ ਭੇਵ ਨਾ ਪਾਇਆ। ਕਲਜੁਗ ਤੇਰੀ ਅੰਧੇਰੀ ਸ਼ਾਮ, ਸਤਿਗੁਰ ਸਾਚਾ ਸ਼ਬਦ ਰਾਕੀ ਏਕਾ ਘੋੜੇ ਚੜ੍ਹ ਕੇ ਆਇਆ। ਵੇਖ ਵਖਾਣੇ ਨੌ ਖੰਡ ਪ੍ਰਿਥਮੀ ਲੱਖ ਚੁਰਾਸੀ ਕਾਇਆ ਚਾਮ, ਲਹਿਣਾ ਦੇਣਾ ਮੂਲ ਚੁਕਾਇਆ। ਏਕਾ ਏਕ ਸੁਹਾਏ ਸਾਚਾ ਧਾਮ, ਗੁਰਸਿਖ ਕਾਇਆ ਸੇਜ ਵਛਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਗ ਜਗਤ ਜੁਗ ਆਪਣੇ ਹੱਥ ਰਖਾਇਆ। ਜੋਗ ਜੁਗਤ ਜਗਤ ਕਰਤਾਰ, ਆਪਣੇ ਹੱਥ ਰਖਾਈਆ। ਭਗਤ ਸੁਹੇਲਾ ਮੀਤ ਮੁਰਾਰ, ਦਿਵਸ ਰੈਣ ਸੇਵ ਕਮਾਈਆ। ਇਕ ਇਕੇਲਾ ਵਿਚ ਸੰਸਾਰ, ਵਰਭੰਡੀ ਬਣਤ ਬਣਾਈਆ। ਮੇਟ ਮਿਟਾਏ ਭੇਖ ਪਖੰਡੀ, ਭੇਖ ਪਖੰਡਾ ਰਹਿਣ ਨਾ ਪਾਈਆ। ਸ਼ਬਦ ਫੜੇ ਹੱਥ ਸਾਚੀ ਚੰਡੀ, ਦੋਵੇਂ ਧਾਰ ਰਿਹਾ ਚਮਕਾਈਆ। ਜੂਠੀ ਝੂਠੀ ਲੱਗੀ ਮੰਡੀ, ਮਨਮਤ ਫਿਰੇ ਹਲਕਾਈਆ। ਸਾਧ ਸੰਤ ਲੋਕਮਾਤ ਪਾਇਣ ਵੰਡੀ, ਆਪਣਾ ਆਪਣਾ ਬੈਠੇ ਰਾਹ ਚਲਾਈਆ। ਮਨਮੁਖ ਜੀਵਾਂ ਵੱਢੇ ਕੰਡੀ, ਦਿਵਸ ਰੈਣ ਵਾਹੋ ਦਾਹੀਆ। ਪਾਰਬ੍ਰਹਮ ਤੇਰੇ ਮਿਲਣ ਦੀ ਏਕਾ ਡੰਡੀ, ਨਾਨਕ ਕਬੀਰਾ ਗਿਆ ਗਾਈਆ। ਮਨਮੁਖ ਜੀਵਾਂ ਆਤਮ ਰੰਡੀ, ਕੰਤ ਸੁਹਾਗ ਨਾ ਕੋਈ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਈਆ। ਕਲਜੁਗ ਤੇਰਾ ਭੇਖ ਪਖੰਡਾ, ਪ੍ਰਭ ਸਾਚੇ ਅੰਤ ਮਿਟਾਵਣਾ। ਆਪੇ ਵੇਖੇ ਨੌ ਨੌਂ ਖੰਡਾ, ਕੁਲਾਖੰਡ ਹਿਲਾਵਣਾ। ਇਲਾਬੁਤ ਤੇਰੀ ਪਾਏ ਵੰਡਾ, ਕੇਤਮਾਲ ਨਾਲ ਰਲਾਵਣਾ। ਕਿੰਪੁਰਸ਼ ਵਖਾਏ ਏਕਾ ਡੰਡਾ, ਹਰਿਵਰਖ ਹਰਿ ਪੁਰਖ ਮਨਾਵਣਾ। ਹਰਣਯਮਹ ਤੇਰੀ ਆਤਮ ਰੰਡਾ, ਰੰਡ ਰੰਡੇਪਾ ਇਕ ਹੰਢਾਵਣਾ। ਰਮਕ ਵੇਖੇ ਆਤਮ ਅੰਧਾ, ਅੰਧ ਅੰਧੇਰ ਇਕ ਰਖਾਵਣਾ। ਭਦਰ ਰੋਏ ਭਾਗਾਂ ਮੰਦਾਂ, ਭਰਮ ਗੜ੍ਹ ਨਾ ਕਿਸੇ ਤੁੜਾਵਣਾ। ਭਾਰਤ ਖੰਡ ਤੇਰੀ ਪਈ ਵੰਡਾ, ਪ੍ਰਭ ਸਾਚਾ ਧਾਮ ਸੁਹਾਵਣਾ। ਵੇਖ ਵਖਾਣੇ ਜੇਰਜ ਅੰਡਾ, ਉਤਭੁਜ ਸੇਤਜ ਫੋਲ ਫੁਲਾਵਣਾ। ਖੇਲੇ ਖੇਲ ਵਿਚ ਬ੍ਰਹਿਮੰਡਾਂ, ਲੋਆਂ ਪੁਰੀਆਂ ਆਪ ਉਠਾਵਣਾ। ਸੂਰਜ ਚੰਨ ਰਵ ਸਸ ਤਾਰਾ ਮੰਡਲ ਨਾ ਕੋਈ ਦਿਸੇ ਚੰਨ ਚੰਦਾ, ਹਰਿ ਸਾਚੇ ਮੇਟ ਮਿਟਾਵਣਾ। ਨਾ ਕੋਈ ਦਿਸੇ ਖ਼ਾਕੀ ਬੰਦਾ, ਪੰਜ ਤਤ ਚੋਲਾ ਨਾ ਕਿਸੇ ਹੰਢਾਵਣਾ। ਨਾ ਕੋਈ ਸੁਣਾਏ ਸੁਹਾਗੀ ਛੰਦਾ, ਰਾਗ ਰਾਗਣੀ ਕਿਸੇ ਨਾ ਗਾਵਣਾ। ਨਾ ਕੋਈ ਖ਼ੁਸ਼ੀ ਕਰਾਏ ਬੰਦ ਬੰਦਾ, ਅੰਮ੍ਰਿਤ ਜਾਮ ਨਾ ਕਿਸੇ ਪਿਆਵਣਾ। ਮਨਮੁਖ ਜੀਵ ਆਤਮ ਅੰਧਾ, ਰੁੱਠਾ ਮਾਤ ਨਾ ਕਿਸੇ ਮਨਾਵਣਾ। ਧਰਮ ਰਾਏ ਗਲ ਪਾਏ ਫੰਦਾ, ਅੰਤ ਹਿਸਾਬ ਚੁਕਾਵਣਾ। ਕੁੰਭੀ ਨਰਕ ਮਾਰੇ ਜਿੰਦਾ, ਜਨਮੀ ਜਨਮ ਭਵਾਵਣਾ। ਸਤਿਗੁਰ ਪੂਰਾ ਜਾਣੇ ਆਪਣਾ ਆਪੇ ਧੰਦਾ, ਜੁਗ ਜੁਗ ਖੇਲ ਖਿਲਾਵਣਾ। ਭਗਤ ਜਨਾਂ ਹਰਿ ਸਦ ਬਖ਼ਸ਼ਿੰਦਾ, ਆਪ ਆਪਣਾ ਮੇਲ ਮਿਲਾਵਣਾ। ਸਾਚਾ ਧਾਮ ਇਕ ਸੁਹੰਦਾ, ਗੁਰਮੁਖ ਤੇਰੀ ਆਤਮ ਸੇਜਾ ਡੇਰਾ ਲਾਵਣਾ। ਆਪੇ ਜਾਣੇ ਪਾਰ ਕੰਢਾ, ਆਰ ਪਾਰ ਵੇਖ ਵਖਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਿਮੰਡ ਜੇਰਜ ਅੰਡ ਨੌ ਖੰਡ ਆਪਣਾ ਆਪ ਕਰਾਵਣਾ। ਹਰਿ ਜੋਤ ਅਗੰਮ ਅਥਾਹ ਬੇਪਰਵਾਹੀਆ। ਸ਼ਬਦ ਉਪਾਏ ਸਚ ਮਲਾਹ, ਆਪ ਆਪਣੀ ਦਇਆ ਕਮਾਈਆ। ਲੋਆਂ ਪੁਰੀਆਂ ਦਏ ਵਸਾ, ਬ੍ਰਹਿਮੰਡਾਂ ਵੰਡ ਵੰਡਾਈਆ। ਆਪ ਧਰਾਏ ਆਪਣਾ ਨਾਂ, ਨਰ ਨਿਰੰਕਾਰਾ ਆਪ ਅਖਵਾਈਆ। ਵੇਖ ਵਖਾਣੇ ਥਾਉਂ ਥਾਂ, ਹਰ ਘਟ ਬੈਠਾ ਆਸਣ ਲਾਈਆ। ਆਪੇ ਪਿਤਾ ਆਪੇ ਮਾਂ, ਗੁਰ ਪੀਰ ਅਵਤਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਘਰ ਸੁਹਾਈਆ। ਜੋਤ ਅਗੰਮ ਬੇਪਰਵਾਹ, ਬੇਅੰਤ ਬੇਅੰਤ ਬੇਅੰਤਿਆ। ਨਾ ਕੋਈ ਦਮ ਨਾ ਕੋਈ ਸਾਹ, ਨਾ ਕੋਈ ਸਾਜਣ ਸੰਤਿਆ। ਨਾ ਕੋਈ ਮੀਤ ਨਾ ਕੋਈ ਮੁਰਾਰ, ਨਾ ਕੋਈ ਨਾਰੀ ਕੰਤਿਆ। ਨਾ ਕੋਈ ਦੇਵੇ ਠੰਢੀ ਛਾਂ, ਨਾ ਕੋਈ ਰੁੱਤ ਬਸੰਤਿਆ। ਨਾ ਕੋਈ ਫੜੇ ਕਿਸੇ ਬਾਂਹ, ਨਾ ਕੋਈ ਜੋਗ ਜੁਗੰਤਿਆ। ਆਪੇ ਜਾਣੇ ਆਪਣਾ ਨਾਂ, ਆਪ ਆਪਣੇ ਧਾਮ ਰਹੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਖੇਲ ਸਚ ਖਿਲੰਤਿਆ। ਜੋਤ ਅਗੰਮ ਅਥਾਹ, ਨੂਰੋ ਨੂਰ ਸਮਾਇਆ। ਸ਼ਬਦ ਉਪਜਾਏ ਸਾਚੀ ਤੂਰ, ਸਾਚਾ ਸੁਤ ਉਪਾਇਆ। ਆਪੇ ਵੇਖੇ ਨੇੜੇ ਦੂਰ, ਦੂਰ ਦੁਰਾਡੇ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਸਾ ਮਨਸਾ ਪੂਰ ਆਪ ਅਖਵਾਇਆ। ਸ਼ਬਦ ਸੁਤ ਹਰਿ ਬਲਵਾਨ, ਏਕਾ ਏਕ ਅਖਵਾਇਆ। ਆਪ ਬਿਠਾਏ ਸਚ ਬਿਬਾਨ, ਚਾਰੋਂ ਕੁੰਟ ਰਿਹਾ ਫਿਰਾਇਆ। ਅੱਠੇ ਪਹਿਰ ਨਿਗਾਹਬਾਨ, ਦਿਵਸ ਰੈਣ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਦਾਨ ਆਪਣੀ ਹੱਥੀਂ ਗੁਰ ਸ਼ਬਦੀ ਝੋਲੀ ਪਾਇਆ। ਸ਼ਬਦ ਮੰਗੇ ਮੰਗ, ਦੋਏ ਜੋੜ ਕਰੇ ਨਿਮਸਕਾਰਿਆ। ਪ੍ਰਭ ਅਬਿਨਾਸ਼ੀ ਚਾੜ੍ਹੇ ਰੰਗ, ਉਤਰ ਨਾ ਜਾਏ ਵਿਚ ਸੰਸਾਰਿਆ। ਲੋਆਂ ਪੁਰੀਆਂ ਜਾਵਾਂ ਲੰਘ, ਰਾਹ ਵਿਚ ਨਾ ਕੋਈ ਅਟਕਾ ਰਿਹਾ। ਏਕਾ ਡੋਰ ਲਾਲ ਪਤੰਗ, ਲਾਲ ਡੋਰੀ ਇਕ ਵਖਾ ਰਿਹਾ। ਕੰਚਨ ਗੜ੍ਹ ਵੇਖ ਪਲੰਘ, ਉਪਰ ਆਸਣ ਲਾ ਰਿਹਾ। ਆਪ ਆਪਣਾ ਰੱਖਣਾ ਸੰਗ, ਤੇਰੀ ਓਟ ਤਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਆਪ ਸਮਝਾ ਰਿਹਾ। ਸ਼ਬਦ ਸੁਤ ਬਾਲ ਨਿਧਾਨ, ਪ੍ਰਭ ਸਾਚਾ ਆਪ ਸੁਣਾਇੰਦਾ। ਏਕਾ ਬਖ਼ਸ਼ੇ ਚਰਨ ਧਿਆਨ, ਏਕਾ ਰਾਹ ਵਿਖਾਇੰਦਾ। ਏਕਾ ਓਟ ਹਰਿ ਭਗਵਾਨ, ਸਾਚੀ ਸਿਖਿਆ ਦੇ ਸਮਝਾਇੰਦਾ। ਜੋਤੀ ਨੂਰ ਸਚ ਮਹਾਨ, ਏਕਾ ਏਕ ਵਖਾਇੰਦਾ। ਆਪ ਬਿਠਾਏ ਆਪਣੇ ਹਰਿ ਬਿਬਾਨ, ਨੌ ਖੰਡ ਆਪ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮਾ ਸ਼ਿਵ ਦੇਵਤ ਸੁਰ ਲਏ ਵਰ, ਸ਼ਬਦੀ ਬਣਤ ਬਣਾਇੰਦਾ। ਸ਼ਬਦ ਸੁਤ ਹੋ ਤਿਆਰ, ਚਾਰੋਂ ਕੁੰਟ ਵੇਖ ਵਿਖਾਇੰਦਾ। ਪੁਰਖ ਅਬਿਨਾਸ਼ੀ ਤੇਰੀ ਧਾਰ, ਏਕਾ ਰੂਪ ਸਮਾਇੰਦਾ। ਇਕ ਇਕੱਲਾ ਏਕੰਕਾਰ, ਏਕਾ ਰੰਗ ਰੰਗਾਇੰਦਾ। ਇਕ ਵਖਾਇਆ ਸਚ ਮਹੱਲਾ, ਦੂਆ ਹੋਰ ਨਾ ਕੋਈ ਨਜ਼ਰੀ ਆਇੰਦਾ। ਦੀਪਕ ਜੋਤੀ ਏਕਾ ਬੱਲਾ, ਏਕਾ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦੇਵੇ ਵਰ, ਆਪ ਆਪਣਾ ਮੇਲ ਮਿਲਾਇੰਦਾ। ਸ਼ਬਦ ਸੁਤ ਚੜ੍ਹਿਆ ਚਾਅ, ਪ੍ਰਭ ਦਰ ਖ਼ੁਸ਼ੀ ਮਨਾਈਆ। ਆਦਿ ਪੁਰਖ ਜੋਤ ਨਿਰੰਜਣ ਕਰ ਸਲਾਹ, ਜਗਤ ਮਲਾਹ ਬਣਾਈਆ। ਆਪ ਵਖਾਇਆ ਆਪਣਾ ਰਾਹ, ਆਪੇ ਬੂਝ ਬੁਝਾਈਆ। ਆਪੇ ਹੋਇਆ ਪਿਤਾ ਮਾਂ, ਆਪ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦੇਵੇ ਵਰ, ਸਾਚੀ ਸਿਖਿਆ ਇਕ ਸਮਝਾਈਆ। ਸ਼ਬਦ ਸੁਤ ਕਰ ਪਿਆਰ, ਹਰਿ ਸੁਣਾਏ ਏਕਾ ਰਾਗਿਆ। ਇਕ ਇਕੱਲਾ ਏਕਾ ਧਾਰ, ਏਕਾ ਦੇਵੇ ਨਾਮ ਵੈਰਾਗਿਆ। ਜਲਾਂ ਥਲਾਂ ਪਾਵੇ ਸਾਰ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਫਿਰੇ ਭਾਗਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਤੇਰਾ ਦਰ, ਦਰ ਦਵਾਰਾ ਏਕਾ ਜਾਗਿਆ। ਸ਼ਬਦ ਸੁਤ ਉਠ ਜਾਗ, ਹਰਿ ਸਾਚਾ ਆਪ ਜਗਾਇੰਦਾ। ਬ੍ਰਹਿਮੰਡ ਖੰਡ ਹੱਥ ਤੇਰੇ ਵਾਗ, ਆਪਣੀ ਹੱਥੀਂ ਆਪ ਫੜਾਇੰਦਾ। ਲੱਖ ਚੁਰਾਸੀ ਬੰਨ੍ਹਣਾ ਤਾਗ, ਏਕਾ ਡੋਰੀ ਨਾਲ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੁਤ ਦੁਲਾਰੇ ਦੇਵੇ ਵਰ, ਪੂਰਨ ਇਛਿਆ ਆਪ ਕਰਾਇੰਦਾ। ਸੁਤ ਦੁਲਾਰ ਵਰ ਘਰ ਪਾਇਆ, ਪਾਇਆ ਪੁਰਖ ਅਗੰਮਾ। ਆਪ ਆਪਣਾ ਮੇਲ ਮਿਲਾਇਆ, ਨਾ ਕੋਈ ਮਰੇ ਨਾ ਜਾਇਆ ਨਾ ਮੁਖ ਮੁੰਮਾ। ਭਾਈ ਭੈਣ ਸਾਕ ਸੈਣ ਨਾ ਕੋਈ ਅਖਵਾਇਆ, ਪੰਜ ਤਤ ਹੱਡ ਮਾਸ ਨਾੜੀ ਨਾ ਕੋਈ ਦੀਸੇ ਚੰਮਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਤੇਰਾ ਦਰ, ਆਪ ਲਗਾਇਆ ਆਪਣਾ ਕੰਮਾ। ਸ਼ਬਦ ਸੁਤ ਤੇਰਾ ਸਾਚਾ ਕਾਜ, ਪ੍ਰਭ ਆਪਣਾ ਆਪ ਰਚਾਇੰਦਾ। ਏਕਾ ਦੇਵੇ ਸਾਚਾ ਦਾਜ, ਧੁਰਦਰਗਾਹੀ ਹੱਥ ਫੜਾਇੰਦਾ। ਅਗੰਮ ਅਗੰਮੀ ਧੁਨ ਆਤਮਕ ਮਾਰੀ ਏਕਾ ਆਵਾਜ, ਰਸਨਾ ਜਿਹਵਾ ਨਾ ਕੋਈ ਹਿਲਾਇੰਦਾ। ਦੋ ਜਹਾਨੀ ਆਉਣਾ ਜਾਣਾ ਭਾਗ, ਏਕਾ ਪੰਧ ਰਖਾਇੰਦਾ। ਲੋਆਂ ਪੁਰੀਆਂ ਵੇਖਣਾ ਜੋਤੀ ਜਗੇ ਚਿਰਾਗ, ਤੇਰਾ ਸੰਗ ਨਿਭਾਇੰਦਾ। ਲੱਖ ਚੁਰਾਸੀ ਲਾਉਣੀ ਜਾਗ, ਨਿਰਗੁਣ ਰੂਪ ਸਮਾਇੰਦਾ। ਬ੍ਰਹਮਾ ਸ਼ਿਵ ਦੇਵਤ ਸੁਰ ਹੱਥ ਪਕੜੀ ਤੇਰੇ ਵਾਗ, ਤ੍ਰੈਗੁਣ ਮਾਇਆ ਤੇਰਾ ਤਤ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦੇਵੇ ਵਰ, ਏਕਾ ਮਤ ਸਮਝਾਇੰਦਾ। ਏਕਾ ਮਤ ਏਕਾ ਨੱਤ, ਏਕਾ ਬ੍ਰਹਮ ਗਿਆਨਿਆ। ਏਕਾ ਧੀਰਜ ਏਕਾ ਯਤ, ਏਕਾ ਸਤਿ ਸ੍ਰੀ ਭਗਵਾਨਿਆ। ਏਕਾ ਰਤ ਏਕਾ ਹੱਠ ਏਕਾ ਇਕੱਠ, ਵੇਖ ਵਖਾਣੇ ਇਕ ਦੁਕਾਨਿਆ। ਲੋਆਂ ਪੁਰੀਆਂ ਵੇਖਣਾ ਨੱਠ ਨੱਠ, ਚਾਰੋਂ ਕੁੰਟਾਂ ਫੋਲ ਫੁਲਾਨਿਆ। ਲੱਖ ਚੁਰਾਸੀ ਕਾਇਆ ਤਪਿਆ ਮਠ, ਜਗੇ ਜੋਤ ਗੁਣ ਨਿਧਾਨਿਆ। ਸ਼ਬਦ ਖੇੜਾ ਜਾਏ ਵਸ, ਸਾਚੀ ਧੁਨ ਉਪਜਾਨਿਆ। ਆਪ ਆਪਣਾ ਰਾਹ ਰਿਹਾ ਦੱਸ, ਖੇਲੇ ਖੇਲ ਦੋ ਜਹਾਨਿਆ। ਨਾ ਕੋਈ ਭੇਵ ਜਾਣੇ ਰਵ ਸਸ, ਸੂਰਜ ਚੰਨ ਨਾ ਵੇਖ ਵਖਾਨਿਆ। ਤਾਰਾ ਮੰਡਲ ਕੁਛ ਨਾ ਸਕੇ ਦੱਸ, ਨਾ ਕੋਈ ਜ਼ਿਮੀ ਅਸਮਾਨਿਆ। ਪੁਰਖ ਅਬਿਨਾਸ਼ੀ ਜੋਤ ਸਰੂਪ ਸ਼ਬਦ ਸੁਤ ਹੋਏ ਵਸ, ਆਪ ਆਪਣਾ ਮੇਲ ਮਿਲਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਵਰ ਗੁਣ ਨਿਧਾਨਿਆ। ਸ਼ਬਦ ਸੁਤ ਵੇਖ ਦਰ, ਪ੍ਰਭ ਅੱਗੇ ਕਰੇ ਅਰਦਾਸਿਆ। ਏਕਾ ਏਕ ਮਿਲਿਆ ਵਰ, ਚਰਨ ਕਵਲ ਭਰਵਾਸਿਆ। ਨਾ ਕੋਈ ਨਾਰੀ ਨਾ ਕੋਈ ਨਰ, ਮੰਡਲ ਮੰਦਰ ਰੱਖਿਆ ਵਾਸਿਆ। ਨਾ ਕੋਈ ਸਰੋਵਰ ਨਾ ਸਰ, ਤੀਰਥ ਤਟ ਨਾ ਕੋਈ ਨਹਾਸਿਆ। ਆਪਣਾ ਭੰਡਾਰਾ ਦਿਤਾ ਭਰ, ਪਾਰਬ੍ਰਹਮ ਪੁਰਖ ਅਬਿਨਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦੇਵੇ ਇਕ ਦਲਾਸਿਆ। ਸ਼ਬਦ ਸੁਤ ਦਏ ਦਿਲਾਸਾ, ਸੀਸ ਆਪਣਾ ਹੱਥ ਰਖਾਇਆ। ਚਰਨ ਕਵਲ ਸਚ ਭਰਵਾਸਾ, ਆਦਿ ਪੁਰਖ ਨਿਰੰਜਣ ਆਪ ਰਖਾਇਆ। ਵੇਖ ਵਖਾਏ ਪ੍ਰਿਥਮੀ ਆਕਾਸ਼ਾ, ਤੇਰਾ ਸੰਗ ਨਿਭਾਇਆ। ਆਦਿ ਅੰਤ ਨਾ ਹੋਏ ਵਿਨਾਸਾ, ਥਿਰ ਘਰ ਧਾਮ ਸੁਹਾਇਆ। ਨਾ ਕੋਈ ਜਾਣੇ ਦਿਵਸ ਰੈਣ ਬਰਸ ਮਾਸਾ, ਘੜੀ ਪਲ ਨਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦੇਵੇ ਵਰ, ਨਿਹਚਲ ਧਾਮ ਸੁਹਾਇਆ। ਸ਼ਬਦ ਸੁਤ ਉਠ ਬਲਕਾਰ, ਸਾਚੀ ਖ਼ੁਸ਼ੀ ਮਨਾਈਆ। ਲੋਕਮਾਤੀ ਕਰ ਵਿਚਾਰ, ਆਪੇ ਕਰੇ ਧਾਈਆ। ਬ੍ਰਹਮਾ ਤ੍ਰੈਗੁਣ ਤਤ ਪਸਾਰ, ਪੰਚਮ ਤਤ ਬਣਤ ਬਣਾਈਆ। ਨਿਰਗੁਣ ਸਰਗੁਣ ਖੇਲ ਅਪਾਰ, ਆਪਣੀ ਬੂਝ ਨਾ ਕਿਸੇ ਬੁਝਾਈਆ। ਮਨ ਮਤ ਬੁੱਧ ਕਰ ਪਿਆਰ, ਜੀਵਾਂ ਜੰਤਾਂ ਸੰਗ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੀ ਵਡਿਆਈਆ। ਸ਼ਬਦ ਸੁਤ ਹਰਿ ਦਏ ਹੁਲਾਰਾ, ਆਪੇ ਆਪ ਹਿਲਾਇੰਦਾ। ਆਪੇ ਜਾਣੇ ਪਾਰ ਕਿਨਾਰਾ, ਆਪੇ ਮੇਲ ਮਿਲਾਇੰਦਾ। ਏਕਾ ਦੂਜਾ ਤੀਜਾ ਭੇਵ ਨਿਆਰਾ, ਚੌਥੇ ਘਰ ਸੁਹਾਇੰਦਾ। ਪੰਚਮ ਮੇਲਾ ਮੀਤ ਮੁਰਾਰਾ, ਸਾਚੇ ਧਾਮ ਰਖਾਇੰਦਾ। ਛੇਵੇਂ ਛੱਪਰ ਛੰਨ ਨਿਆਰਾ, ਦਿਸ ਕਿਸੇ ਨਾ ਆਇੰਦਾ। ਸਤਵੇਂ ਸਤਿ ਪੁਰਖ ਨਿਰੰਜਣ ਅਗੰਮ ਅਪਾਰਾ, ਥਿਰ ਘਰ ਆਸਣ ਲਾਇੰਦਾ। ਅੱਠਾਂ ਤਤਾਂ ਨਰ ਨਿਰੰਕਾਰਾ, ਸਾਚੀ ਬਣਤ ਬਣਾਇੰਦਾ। ਨੌ ਦਵਾਰੇ ਵਸੇ ਬਾਹਰਾ, ਜੀਆਂ ਜੰਤਾਂ ਦਿਸ ਨਾ ਆਇੰਦਾ। ਦਸਮ ਦਵਾਰੀ ਇਕ ਘਰ ਬਾਹਰਾ, ਗੁਰਮੁਖ ਵਿਰਲੇ ਮੇਲ ਮਿਲਾਇੰਦਾ। ਆਤਮ ਸੇਜਾ ਕਰ ਤਿਆਰਾ, ਸ਼ਬਦ ਸਿੰਘਾਸਣ ਆਸਣ ਲਾਇੰਦਾ। ਪੰਚਮ ਧੁਨ ਗਾਇਣ ਵਾਰੋ ਵਾਰਾ, ਸਾਚੀ ਸੇਵ ਕਮਾਇੰਦਾ। ਆਪੇ ਪੁਰਖ ਆਪੇ ਨਾਰਾ, ਨਾਰੀ ਕੰਤਾ ਮੇਲ ਮਿਲਾਇੰਦਾ। ਗੁਰਮੁਖ ਮਿਲਿਆ ਸਚ ਭਤਾਰਾ, ਸਾਚੀ ਸੇਜ ਹੰਢਾਇੰਦਾ। ਕੀਆ ਵਣਜ ਨਾਮ ਵਣਜਾਰਾ, ਸਾਚਾ ਵਣਜ ਕਰਾਇੰਦਾ। ਸੁਰਤ ਸਵਾਣੀ ਭਰ ਭੰਡਾਰਾ, ਸ਼ਬਦੀ ਮੇਲ ਮਿਲਾਇੰਦਾ। ਦਸਮ ਦਵਾਰੀ ਪਾਰ ਕਿਨਾਰਾ, ਸੁੰਨ ਅਗੰਮੋ ਪਾਰ ਕਰਾਇੰਦਾ। ਚੌਥੇ ਘਰ ਖੋਲ੍ਹ ਕਿਵਾੜਾ, ਸੰਤ ਸੁਹੇਲੇ ਆਪ ਮਿਲਾਇੰਦਾ। ਨਾ ਕੋਈ ਦਿਸੇ ਪੰਚਮ ਧਾੜਾ, ਪੰਚਮ ਤਤ ਨਜ਼ਰ ਨਾ ਆਇੰਦਾ। ਨਾ ਕੋਈ ਰਾਗ ਰਾਗਣੀ ਲਾਏ ਅਖਾੜਾ, ਛੱਤੀ ਰਾਗ ਨਾ ਕੋਈ ਗਾਇੰਦਾ। ਨਾ ਕੋਈ ਵੱਜੇ ਬਹੱਤਰ ਨਾੜ ਤਾੜਾ, ਬੱਤੀ ਦੰਦ ਨਾ ਕੋਈ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦਿਤਾ ਵਰ, ਸਾਚਾ ਧਾਮ ਆਪ ਸੁਹਾਇੰਦਾ। ਸਾਚਾ ਧਾਮ ਹਰਿ ਅਵੱਲਾ, ਚੌਥਾ ਦਰ ਰਖਾਇਆ। ਆਪੇ ਬੈਠ ਸਚ ਮਹੱਲਾ, ਗੁਰਮੁਖ ਸਾਚੇ ਲਏ ਫੜ, ਆਪਣਾ ਮੇਲ ਮਿਲਾਇਆ। ਆਤਮ ਵਜਾਏ ਏਕਾ ਨਦ, ਅਨਾਦੀ ਆਪ ਅਖਵਾਇਆ। ਅੰਮ੍ਰਿਤ ਆਤਮ ਜਾਮ ਪਿਆਏ ਸਾਚੀ ਮਦਿ, ਉਤਰ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਬੈਠਾ ਆਸਣ ਲਾਇਆ। ਸ਼ਬਦ ਸੁਤ ਕਰੇ ਸਲਾਹ, ਸਾਚੀ ਖ਼ੁਸ਼ੀ ਮਨਾਈਆ। ਆਪੇ ਬਣਿਆ ਜਗਤ ਮਲਾਹ, ਸੰਤ ਸੁਹੇਲੇ ਰਿਹਾ ਉਠਾਈਆ। ਫੜ ਫੜ ਬਾਹੋਂ ਲਾਏ ਪਾਰ, ਆਪਣੀ ਬੂਝ ਬੁਝਾਈਆ। ਲੱਖ ਚੁਰਾਸੀ ਫੰਦ ਕਟਾ, ਆਵਣ ਜਾਵਣ ਫੰਦ ਕਟਾਈਆ। ਆਪ ਬਹਾਏ ਸਾਚੇ ਥਾਂ, ਊਚ ਅਗੰਮ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸ਼ਬਦੀ ਮੇਲ ਮਿਲਾਈਆ। ਸ਼ਬਦ ਸੁਤ ਹਰਿ ਦੁਲਾਰ, ਏਕਾ ਏਕ ਰਖਾਇਆ। ਜਨ ਭਗਤਾਂ ਕਰੇ ਮਾਤ ਪਿਆਰ, ਦੇ ਮਤ ਆਪ ਸਮਝਾਇਆ। ਦਿਵਸ ਰੈਣ ਸੇਵਾਦਾਰ, ਸੇਵਕ ਸੇਵਾ ਰਿਹਾ ਕਰਾਇਆ। ਆਪੇ ਗੁਪਤ ਜ਼ਾਹਿਰ ਅੰਦਰ ਬਾਹਰ, ਆਪੇ ਡੇਰਾ ਲਾਇਆ। ਆਪੇ ਜਾਣੇ ਪਾਰ ਕਿਨਾਰ, ਡੂੰਘੀ ਕੰਦਰ ਵੇਖ ਵਖਾਇਆ। ਆਪੇ ਜਾਣੇ ਅੰਮ੍ਰਿਤ ਆਤਮ ਸਾਚੀ ਧਾਰ, ਨਿਝਰ ਝਿਰਨਾ ਰਿਹਾ ਝਿਰਾਇਆ। ਆਪੇ ਜਾਣੇ ਜੋਤ ਨਿਰੰਜਣ ਘਰ ਉਜਿਆਰ, ਦੀਪਕ ਜੋਤੀ ਇਕ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦੇਵੇ ਵਰ, ਸਾਚੀ ਸੇਵ ਕਮਾਇਆ। ਸ਼ਬਦ ਸੁਤ ਸੇਵਾਦਾਰ, ਪ੍ਰਭ ਆਪਣਾ ਆਪ ਕਰਾਇਆ। ਜਨ ਭਗਤਾਂ ਕਰੇ ਖ਼ਬਰਦਾਰ, ਜੁਗ ਜੁਗ ਮੇਲ ਮਿਲਾਇਆ। ਆਪੇ ਹੋਇਆ ਪਹਿਰੇਦਾਰ, ਆਲਸ ਨਿੰਦਰਾ ਵਿਚ ਨਾ ਆਇਆ। ਵੇਖ ਵਖਾਣੇ ਸਾਜਣ ਮੀਤ ਮੁਰਾਰ, ਦਰ ਘਰ ਮੰਦਰ ਅੰਦਰ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦੇਵੇ ਵਰ, ਬਜਰ ਕਪਾਟੀ ਜਿੰਦਾ ਤੋੜ ਵਖਾਇਆ। ਬਜਰ ਕਪਾਟੀ ਜਿੰਦਾ ਤੋੜ, ਪ੍ਰਭ ਆਪਣੀ ਦਇਆ ਕਮਾਇੰਦਾ। ਸੁਰਤ ਸਵਾਣੀ ਜਾਏ ਬਹੁੜ, ਸਾਚੇ ਮਾਰਗ ਲਾਇੰਦਾ। ਆਪੇ ਚੜ੍ਹਿਆ ਸਾਚੇ ਘੋੜ, ਚਿੱਟਾ ਅਸਵ ਆਪ ਦੁੜਾਇੰਦਾ। ਪੰਜਾਂ ਚੋਰਾਂ ਮਾਰੇ ਪਹਿਲਾ ਪੌੜ, ਧੁਰਦਰਗਾਹੀ ਆਪ ਉਠਾਇੰਦਾ। ਹੰਕਾਰ ਵਿਕਾਰਾ ਭੰਨੇ ਰੀਠਾ ਕੌੜ, ਜੂਠ ਝੂਠ ਰਹਿਣ ਨਾ ਪਾਇੰਦਾ। ਧੁਰਦਰਗਾਹੀ ਆਇਆ ਦੌੜ, ਜਨ ਭਗਤਾਂ ਮੇਲ ਮਿਲਾਇੰਦਾ। ਨਾ ਕੋਈ ਜਾਣੇ ਲੰਬਾ ਚੌੜ, ਸ੍ਰਿਸ਼ਟ ਸਬਾਈ ਦਿਸ ਕਿਸੇ ਨਾ ਆਇੰਦਾ। ਉਚੇ ਟਿੱਲੇ ਪੂਤ ਸਪੂਤਾ ਲੱਭਦੇ ਬ੍ਰਹਿਮਣ ਗੌੜ, ਗੌੜ ਬ੍ਰਹਿਮਣ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦੇਵੇ ਵਰ, ਵਰ ਦਾਤਾ ਆਪ ਅਖਵਾਇੰਦਾ। ਪੂਤ ਸਪੂਤਾ ਬ੍ਰਹਿਮਣ ਗੌੜਾ, ਸ਼ਬਦ ਸੁਤ ਉਪਾਇਆ। ਧੁਰਦਰਗਾਹੀ ਆਇਆ ਦੌੜਾ, ਲੱਖ ਚੁਰਾਸੀ ਵੇਖ ਵਖਾਇਆ। ਗੁਰ ਗੋਬਿੰਦੇ ਹਰਿ ਸਾਚਾ ਬਹੁੜਾ, ਆਪਣਾ ਮੇਲ ਮਿਲਾਇਆ। ਦੋ ਜਹਾਨਾਂ ਲੱਗੀ ਔੜਾ, ਏਕਾ ਅੰਮ੍ਰਿਤ ਦੋ ਜਹਾਨਾਂ ਰਿਹਾ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦੇ ਵਰ, ਲੋਕਮਾਤੀ ਰਿਹਾ ਵਡਿਆਇਆ। ਸ਼ਬਦ ਸੁਤ ਸਚ ਸਿਕਦਾਰ, ਏਕਾ ਏਕ ਰਖਾਇਆ। ਅੱਠੇ ਪਹਿਰ ਦਿਵਸ ਰੈਣ ਕਰੇ ਵਿਚਾਰ, ਗਊ ਗਰੀਬ ਨਿਮਾਣਿਆਂ ਲਏ ਉਠਾਇਆ। ਹਉਮੇ ਹੰਗਤਾ ਦੇਵੇ ਮਾਰ, ਸ਼ਬਦ ਖੰਡਾ ਰਿਹਾ ਚਮਕਾਇਆ। ਦਰ ਦਰ ਮੰਗਦੇ ਫਿਰਨ ਭਿਖਾਰ, ਹਰਿਜਨ ਸੋਏ ਰਿਹਾ ਜਗਾਇਆ। ਭੁੱਖਾ ਨੰਗਾ ਅਪਰ ਅਪਾਰ, ਦਿਸ ਕਿਸੇ ਨਾ ਆਇਆ। ਜਿਸ ਜਨ ਕਾਇਆ ਚੋਲੀ ਰੰਗਦਾ, ਏਕਾ ਰੰਗ ਰਿਹਾ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਵਰ ਘਰ ਏਕਾ ਨਾਮ ਵਖਾਇਆ। ਹਰਿ ਸ਼ਬਦ ਅਧਾਰ, ਏਕਾ ਏਕ ਰਖਾਇਆ। ਜੁਗ ਜੁਗ ਵੇਖੇ ਪਸਰ ਪਸਾਰ, ਆਪ ਆਪਣਾ ਰੂਪ ਵਟਾਇਆ। ਸਾਧ ਸੰਤ ਜੀਵ ਉਭਾਰ, ਸਾਚਾ ਕਰਮ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰਾ ਰਿਹਾ ਚਲਾਇਆ। ਸਾਚੀ ਧਾਰ ਹਰਿ ਨਿਰੰਕਾਰ, ਆਪਣੀ ਆਪ ਚਲਾਈਆ। ਜੁਗ ਜੁਗ ਲਏ ਮਾਤ ਅਵਤਾਰ, ਲੋਕਮਾਤ ਵੇਖ ਵਖਾਈਆ। ਰਾਮ ਰਾਮਾ ਖੇਲ ਅਪਾਰ, ਦੁਸ਼ਟ ਹੰਕਾਰੀ ਰਾਵਣ ਮਾਰ ਮੁਕਾਈਆ। ਸੀਤਾ ਸੁਰਤੀ ਕਰ ਪਿਆਰ, ਭਗਤ ਸੁਹੇਲੇ ਲਏ ਮਿਲਾਈਆ। ਅਕਾਲ ਮੂਰਤੀ ਇਕ ਆਕਾਰ, ਆਪਣਾ ਆਪ ਕਰਾਈਆ। ਆਪ ਉਪਾਏ ਆਪੇ ਮੇਟਣਹਾਰ, ਆਦਿ ਅੰਤ ਆਪ ਕਰਾਈਆ। ਜੁਗ ਜੁਗ ਲੇਖਾ ਲਿਖਣਹਾਰ, ਲੇਖਾ ਆਪਣੇ ਹੱਥ ਰਖਾਈਆ। ਮਨਮੁਖ ਰਖਾਏ ਭਰਮ ਭੁਲੇਖੇ, ਭਰਮ ਗੜ੍ਹ ਨਾ ਕੋਈ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਮ ਰਾਮਾ ਰਿਹਾ ਵਡਿਆਈਆ। ਰਾਮ ਰਾਮਾ ਰਾਮ ਰਮਈਆ, ਏਕਾ ਕਰਮ ਕਮਾਇਆ। ਜੁਗ ਤ੍ਰੇਤਾ ਪਾਰ ਕਰਈਆ, ਆਪਣਾ ਮੁਖ ਛੁਪਾਇਆ। ਦੁਆਪਰ ਚਲਾਈ ਮਾਤ ਨਈਆ, ਵੰਞ ਮੁਹਾਣਾ ਇਕ ਰਖਾਇਆ। ਪਰਗਟ ਹੋਏ ਸ਼ਾਮ ਘਨਈਆ, ਲਹਿਣਾ ਦੇਣਾ ਦਏ ਚੁਕਾਇਆ। ਅਰਜਨ ਜੋੜੀ ਜੋੜ ਜੁੜਈਆ, ਇਕ ਗਿਆਨ ਸੁਣਾਇਆ। ਧਰਮ ਰਾਏ ਦਰ ਕੱਢੇ ਵਹੀਆ, ਆਪਣਾ ਲੇਖਾ ਰਿਹਾ ਵਖਾਇਆ। ਕੋਇ ਨਾ ਦਿਸੇ ਸਾਚਾ ਸਈਆ, ਬੈਠੇ ਮੁਖ ਛੁਪਾਇਆ। ਪੁਰਖ ਅਬਿਨਾਸ਼ੀ ਡੋਬੇ ਨਈਆ, ਏਕਾ ਪੂਰ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਹਨਾ ਕ੍ਰਿਸ਼ਨਾ ਰੂਪ ਵਟਾਇਆ। ਸ਼ਾਮ ਸੁੰਦਰ, ਸੋਲਾਂ ਕਲ ਕਲ ਧਾਰਿਆ। ਲੋਕਮਾਤ ਵੇਖੇ ਡੂੰਘੀ ਕੰਦਰ, ਲੱਖ ਚੁਰਾਸੀ ਪਾਵੇ ਸਾਰਿਆ। ਚਾਰ ਕੁੰਟ ਅੰਧੇਰਾ ਦਿਸੇ ਧੁੰਦੜ, ਰਾਜ ਰਾਜਾਨਾਂ ਮਨ ਹੰਕਾਰਿਆ। ਅੰਤਮ ਸੁੱਤੇ ਮੰਦਰ ਅੰਦਰ, ਦੁਸ਼ਟ ਦੁਰਯੋਧਨ ਦਏ ਸੰਘਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਥ ਰਥਵਾਹੀ ਆਪ ਅਖਵਾ ਰਿਹਾ। ਰਥ ਰਥਵਾਹੀ ਗਰੀਬ ਨਿਵਾਜਾ, ਆਪ ਆਪਣੀ ਸੇਵ ਕਮਾਇੰਦਾ। ਆਪ ਆਪਣਾ ਰਚਿਆ ਕਾਜਾ, ਸਤਿਜੁਗ ਤ੍ਰੇਤਾ ਦੁਆਪਰ ਵੇਖਣ ਆਇੰਦਾ। ਸੀਸ ਯੁਧਿਸ਼ਟਰ ਦੇਵੇ ਤਾਜਾ, ਸਾਚੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮੁਖ ਛੁਪਾਇੰਦਾ। ਦੁਆਪਰ ਅੰਤਮ ਪਾਰ ਕਿਨਾਰਾ, ਲੋਕਮਾਤ ਵੱਜੀ ਵਧਾਈਆ। ਕਲਜੁਗ ਲੈ ਲਿਆ ਅਵਤਾਰਾ, ਘਰ ਸਾਚੇ ਖ਼ੁਸ਼ੀ ਮਨਾਈਆ। ਮੰਗੀ ਮੰਗ ਦਰ ਭਿਖਾਰਾ, ਪ੍ਰਭ ਅੱਗੇ ਝੋਲੀ ਡਾਹੀਆ। ਜੂਠ ਝੂਠ ਕਰ ਪਿਆਰਾ, ਪੰਜ ਤਤ ਨਾਲ ਰਲਾਈਆ। ਹੰਕਾਰ ਵਿਕਾਰ ਇਕ ਆਧਾਰਾ, ਮਾਇਆ ਮਮਤਾ ਲਈ ਕੁੜਮਾਈਆ। ਧਰਤ ਮਾਤ ਕਰ ਪਿਆਰਾ, ਬੈਠਾ ਗੋਦ ਆਸਣ ਲਾਈਆ। ਆਪ ਆਪਣਾ ਕਰੇ ਪਸਾਰਾ, ਚਾਰੋਂ ਕੁੰਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਭਿਛਿਆ ਝੋਲੀ ਪਾਈਆ। ਕਲਜੁਗ ਕਾਲੀ ਰੱਖ ਧਾਰ, ਆਪਣਾ ਕਰਮ ਕਮਾਇਆ। ਜੀਵਾਂ ਜੰਤਾਂ ਆਪ ਵਿਚਾਰ, ਆਪਣਾ ਤਤ ਸਮਾਇਆ। ਜੂਠ ਝੂਠ ਕਰ ਵਿਹਾਰ, ਰਸਨਾ ਗੁਣ ਜਣਾਇਆ। ਇਕ ਭੁਲਾਏ ਨਰ ਨਿਰੰਕਾਰ, ਨਿਰਗੁਣ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਏਕਾ ਧੰਦੇ ਲਾਇਆ। ਪੁਰਖ ਅਬਿਨਾਸ਼ੀ ਸ਼ਬਦ ਜਣਾਏ, ਕਲਜੁਗ ਕਰ ਪਰਵਾਨਿਆ। ਲੱਖ ਚੁਰਾਸੀ ਮਸਤਕ ਲਾਉਣੀ ਝੂਠੀ ਛਾਹੀ, ਮਿਲਿਆ ਧੁਰ ਫ਼ਰਮਾਨਿਆ। ਬਚਿਆ ਕੋਈ ਰਹਿਣ ਨਾ ਪਾਈ, ਦਰ ਦਰ ਘਰ ਘਰ ਵੇਖ ਵਖਾਨਿਆ। ਤ੍ਰੈਗੁਣ ਮਾਇਆ ਜਾਲ ਵਿਛਾਈ, ਅੰਤਮ ਫਾਸ ਫਸਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਆਪ ਸਮਝਾਨਿਆ। ਕਲਜੁਗ ਮਾਤ ਲੈ ਅਵਤਾਰਾ, ਆਪਣਾ ਕਰਮ ਕਮਾਇਆ। ਦਿਵਸ ਰੈਣ ਕਰ ਵਿਹਾਰਾ, ਆਪਣਾ ਸਮਾਂ ਸੁਹਾਇਆ। ਏਕਾ ਮੰਗੇ ਮੰਗ ਭਿਖਾਰਾ, ਇਕ ਇਕੱਲਾ ਕੀ ਕਰੇ ਵਿਚਾਰਾ, ਲੱਖ ਚੁਰਾਸੀ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਐੜਾ ਅਥਰਬਣ ਵੇਖ ਘਰ, ਅੱਲਾ ਨਾਲ ਰਲਾਇਆ। ਐੜਾ ਅੱਲਾ ਕਰ ਤਿਆਰ, ਇਲਾਬੁਤ ਟਿਕਾਇੰਦਾ। ਸਚ ਮਹੱਲਾ ਇਕ ਪਸਾਰ, ਸੰਗ ਮੁਹੰਮਦ ਆਪ ਅਲਾਇੰਦਾ। ਚਾਰ ਯਾਰੀ ਇਕ ਪਿਆਰ, ਏਕਾ ਮਤਾ ਪਕਾਇੰਦਾ। ਹੂ ਹੂ ਰਹੀ ਪੁਕਾਰ, ਏਕਾ ਨਾਅਰਾ ਲਾਇੰਦਾ। ਤੂੰ ਤੂੰ ਵਿਸਰੇ ਅੰਤ ਕਰਤਾਰ, ਤੇਰਾ ਰੂਪ ਸੁਹਾਇੰਦਾ। ਆਪ ਆਪਣੀ ਕਿਰਪਾ ਧਾਰ, ਦੋਹਾਂ ਸੰਗ ਨਿਭਾਇੰਦਾ। ਸੰਗ ਮੁਹੰਮਦ ਚਾਰ ਯਾਰ, ਕਲਜੁਗ ਮਤਾ ਪਕਾਇਆ। ਖੇਲੇ ਖੇਲ ਵਿਚ ਸੰਸਾਰ, ਸਖਾ ਸਹਾਈ ਆਪ ਅਖਵਾਇਆ। ਜੂਠਾ ਝੂਠਾ ਕਰ ਪਸਾਰ, ਕਾਇਆ ਠੂਠਾ ਰਿਹਾ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪੇ ਵੇਖਣ ਆਇਆ। ਕਲਜੁਗ ਕੂੜਾ ਕੂੜ ਕੁੜਿਆਰਾ, ਚਾਰੋਂ ਕੁੰਟ ਪਸਾਰਿਆ। ਜੀਵ ਜੰਤ ਹਾਹਾਕਾਰਾ, ਦਿਵਸ ਰੈਣ ਰੋਵਣ ਜ਼ਾਰੋ ਜ਼ਾਰਿਆ। ਸਤਿਗੁਰ ਸਾਚਾ ਪਾਵੇ ਸਾਰਾ, ਪਾਰਬ੍ਰਹਮ ਪੁਰਖ ਅਪਾਰਿਆ। ਨਾਨਕ ਗੁਰ ਲਿਆ ਅਵਤਾਰਾ, ਹਰਿ ਸਾਚਾ ਸੇਵਾ ਲਾ ਰਿਹਾ। ਏੇਕਾ ਦਿਤਾ ਨਾਮ ਭੰਡਾਰਾ, ਲੋਕਮਾਤ ਵਰਤਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਨੇਹੜਾ ਇਕ ਸੁਣਾ ਰਿਹਾ। ਨਾਨਕ ਗੁਰ ਸ਼ਬਦ ਮਲਾਹ, ਏਕਾ ਏਕ ਰਖਾਇਆ। ਦਿਵਸ ਰੈਣ ਦਏ ਸਲਾਹ, ਦੋ ਜਹਾਨਾਂ ਮੇਲ ਮਿਲਾਇਆ। ਪਾਰਬ੍ਰਹਮ ਪ੍ਰਭ ਪਿਤਾ ਮਾਂ, ਆਪਣੀ ਗੋਦ ਉਠਾਇਆ। ਸਤਿਨਾਮ ਸਾਚਾ ਨਾਂ, ਲੋਕਮਾਤੀ ਰਿਹਾ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੀਵਾ ਏਕਾ ਬਾਤੀ, ਹਰਿ ਏਕਾ ਰਿਹਾ ਜਗਾਇਆ। ਏਕਾ ਬਾਤੀ ਨਾਮ ਜਗਾਈ, ਹੋਏ ਮਾਤ ਰੁਸ਼ਨਾਈਆ। ਨਾਨਕ ਦਰ ਵੱਜੀ ਵਧਾਈ, ਹਰਿ ਗਾਏ ਚਾਈਂ ਚਾਈਂਆ। ਹਰਿ ਸ਼ਬਦ ਹੋਈ ਕੁੜਮਾਈ, ਮਿਲਿਆ ਮੇਲ ਸਾਚੇ ਮਾਹੀਆ। ਆਪੇ ਵੇਖੇ ਸਾਚੇ ਥਾਈਂ, ਹਰ ਘਟ ਵੇਖ ਵਖਾਈਆ। ਅੰਗਦ ਲਹਿਣਾ ਲੈਣਾ ਝੋਲੀ ਪਾਈ, ਅੰਤਮ ਬੈਠਾ ਮੁਖ ਛੁਪਾਈਆ। ਅਮਰ ਅਮਰਾਪਦ ਇਕ ਵਿਖਾਈ, ਰਾਮਦਾਸੇ ਹੋਏ ਸਹਾਈਆ। ਅਰਜਨ ਲੇਖਾ ਆਪ ਲਿਖਾਈ, ਆਪੇ ਕਰੇ ਜਣਾਈਆ। ਹਰਿਗੋਬਿੰਦ ਹਰਿ ਦਏ ਵਡਿਆਈ, ਦੋ ਧਾਰਾ ਵੇਖ ਵਖਾਈਆ। ਹਰਿਰਾਏ ਹਰਿ ਦਏ ਸਲਾਹੀ, ਸਾਚੇ ਮਾਰਗ ਲਾਈਆ। ਹਰਿਕ੍ਰਿਸ਼ਨ ਬਾਲ ਨਿਧਾਨਾ, ਆਪਣੀ ਗੋਦ ਉਠਾਈਆ। ਗੁਰ ਤੇਗ ਬਹਾਦਰ ਤੇਰਾ ਨਿਸ਼ਾਨਾ, ਲੋਕਮਾਤ ਰਿਹਾ ਵਖਾਈਆ। ਦਿੱਲੀ ਦਰ ਹੋ ਕੁਰਬਾਨਾ, ਆਪ ਆਪਣਾ ਭੇਟ ਚੜ੍ਹਾਈਆ। ਗੋਬਿੰਦ ਗੁਰ ਜੋਧਾ ਸੂਰ ਬਲੀ ਬਲਵਾਨਾ, ਬੈਠਾ ਖ਼ੁਸ਼ੀ ਮਨਾਈਆ। ਏਕਾ ਰੱਖਿਆ ਪਾਰਬ੍ਰਹਮ ਚਰਨ ਕਵਲ ਧਿਆਨਾ, ਪੁਰਖ ਅਕਾਲ ਰਿਹਾ ਮਨਾਈਆ। ਪਾਰਬ੍ਰਹਮ ਵੇਖੇ ਮਾਰ ਧਿਆਨਾ, ਆਪ ਆਪਣੀ ਦਇਆ ਕਮਾਈਆ। ਏਕਾ ਦੇਵੇ ਧੁਰ ਫ਼ਰਮਾਣਾ, ਸਾਚੇ ਸ਼ਬਦ ਕਰੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੈਨਨ ਨੈਣੀ ਦਰਸ ਵਖਾਈਆ। ਨੈਨਨ ਨੈਣੀ ਨੈਣਾ ਦੇਵ, ਆਪਣਾ ਰੂਪ ਵਖਾਇਆ। ਗੁਰ ਗੋਬਿੰਦ ਕਰੀ ਸੇਵ, ਅਲਖ ਅਭੇਵਾ ਪਾਇਆ। ਰਸਨਾ ਲਾਇਆ ਸਾਚਾ ਮੇਵ, ਅੰਮ੍ਰਿਤ ਮੁਖ ਚੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਖੰਡਾ ਤੇਜ ਪਰਚੰਡ, ਗੋਬਿੰਦ ਤਨ ਛੁਹਾਇਆ। ਨਾਮ ਖੰਡਾ ਤੇਜ ਕਟਾਰ, ਗੋਬਿੰਦ ਹੱਥ ਉਠਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਸਾਚਾ ਘਰ ਸੁਹਾਈਆ। ਆਪੇ ਵੇਖੇ ਵਿਚ ਸੰਸਾਰ, ਵੇਖਣਹਾਰ ਆਪ ਅਖਵਾਈਆ। ਸ਼ਬਦ ਸੁਨੇਹੜਾ ਅਪਰ ਅਪਾਰ, ਗੁਰ ਗੋਬਿੰਦੇ ਕਰੇ ਕੁੜਮਾਈਆ। ਪੰਥ ਖਾਲਸਾ ਕਰ ਤਿਆਰ, ਤੇਰੀ ਸੇਵਕ ਸੇਵਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਰਿਹਾ ਸਮਝਾਈਆ। ਗੁਰ ਗੋਬਿੰਦ ਉਠਿਆ ਜਾਗ, ਪ੍ਰਭ ਸਾਚੇ ਆਪ ਜਗਾਇਆ। ਲੋਕਮਾਤ ਲਗਾਇਆ ਭਾਗ, ਹਰਿਜਨ ਸਾਚੇ ਲਏ ਤਰਾਇਆ। ਆਪ ਆਪਣੇ ਹੱਥ ਰੱਖੀ ਵਾਗ, ਚਾਰੋਂ ਕੁੰਟ ਰਿਹਾ ਦੁੜਾਇਆ। ਫੜ ਫੜ ਹੰਸ ਬਣਾਏ ਕਾਗ, ਸਾਚੀ ਚੋਗ ਚੁਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਦਿਤਾ ਵਰ, ਗੋਬਿੰਦ ਗੋਬਿੰਦ ਰੂਪ ਸਮਾਇਆ। ਗੋਬਿੰਦ ਗੁਰ ਦੋਏ ਜੋੜ, ਪ੍ਰਭ ਚਰਨ ਕਰੇ ਨਿਮਸਕਾਰਿਆ। ਪੁਰਖ ਅਬਿਨਾਸ਼ੀ ਮਾਤ ਬਹੁੜ, ਮੰਗੇ ਮੰਗ ਭਿਖਾਰਿਆ। ਦੋ ਜਹਾਨੀ ਨਾ ਕੋਈ ਪੈਂਡਾ ਲੰਮਾ ਚੌੜ, ਨਾ ਕੋਈ ਦਿਸੇ ਪਾਰ ਕਿਨਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦ ਵਿਚੋਲਾ ਵਿਚ ਰਖਾ ਰਿਹਾ। ਸ਼ਬਦ ਵਿਚੋਲਾ ਮਾਰ ਫੇਰਾ, ਗੋਬਿੰਦੇ ਸੰਗ ਅਲਾਇੰਦਾ। ਉਠ ਸਿੰਘ ਸ਼ੇਰ ਦਲੇਰਾ, ਏਕਾ ਬੁਰਕਾ ਤਨ ਪਹਿਨਾਇੰਦਾ। ਭਰਮਾਂ ਢਾਹ ਜਗਤ ਡੇਰਾ, ਝੂਠੀ ਕੰਧ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਪੰਧ ਮੁਕਾਇੰਦਾ। ਗੁਰ ਗੋਬਿੰਦ ਏਕਾ ਧਾਰ, ਆਪਣੀ ਮਾਤ ਚਲਾਈਆ। ਪੰਚਮ ਮੀਤਾ ਕਰ ਤਿਆਰ, ਪੰਚਮ ਭੇਟ ਚੜ੍ਹਾਈਆ। ਸ਼ਬਦ ਖੰਡਾ ਤੇਜ ਕਟਾਰ, ਆਪਣੇ ਹੱਥ ਰਖਾਈਆ। ਮੰਗੇ ਮੰਗ ਵਾਰੋ ਵਾਰ, ਗੁਰਮੁਖ ਸਾਚੇ ਰਿਹਾ ਉਠਾਈਆ। ਜੋਧਾ ਸੂਰ ਬਲੀ ਬਲਕਾਰ, ਸੂਰਬੀਰ ਆਪ ਅਖਵਾਈਆ। ਮਨਮੁਖ ਜੀਵ ਆਪਣਾ ਆਪ ਗਏ ਹਾਰ, ਗੋਬਿੰਦੇ ਸਾਚੇ ਮਾਣ ਦਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਸਹਿਜ ਸੁਭਾਈਆ। ਪੰਚ ਪਿਆਰਾ ਕਰ ਤਿਆਰ, ਏਕਾ ਰੂਪ ਸਮਾਇਆ। ਖੇਲੇ ਖੇਲ ਵਿਚ ਸੰਸਾਰ, ਕਲਜੁਗ ਅੰਤਮ ਵੇਖ ਵਖਾਇਆ। ਚਾਰੋਂ ਕੁੰਟ ਧੁੰਦੂਕਾਰ, ਧਰਮ ਜੈਕਾਰ ਨਾ ਕੋਈ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਿਲ੍ਹਾ ਕੋਟ ਗੜ੍ਹ ਤੁੜਾਇਆ। ਕਿਲ੍ਹਾ ਕੋਟ ਹਰਿ ਅੰਤਮ ਅੰਤ, ਅੰਤ ਤਜਾਇਆ। ਨਾ ਕੋਈ ਦਿਸੇ ਚਾਰ ਦਿਵਾਰ ਕੰਧ, ਦਰ ਦਰਵਾਜ਼ਾ ਨਾ ਕੋਈ ਲਗਾਇਆ। ਆਪ ਮੁਕਾਇਆ ਆਪਣਾ ਪੰਧ, ਸਰਸਾ ਚਰਨ ਛੁਹਾਇਆ। ਗੁਰਮੁਖ ਸਾਜਣ ਸਾਚੇ ਚੰਦ, ਸਾਚੀ ਭੇਟ ਕਰਾਇਆ। ਸਾਢੇ ਤਿੰਨ ਕਰੋੜ ਲਿਖਿਆ ਛੰਦ, ਸਰਸਾ ਤੇਰੇ ਵਿਚ ਸਮਾਇਆ। ਕੋਈ ਗਾ ਨਾ ਸਕੇ ਬੱਤੀ ਦੰਦ, ਵੇਦ ਪੁਰਾਨਾਂ ਭੇਵ ਨਾ ਪਾਇਆ। ਖਾਣੀ ਬਾਣੀ ਨਾ ਵਖਾਣੇ ਅਗੰਮੀ ਛੰਦ, ਆਪਣਾ ਲੇਖਾ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧਾਰੀ ਕੇਸਾ ਨਾਮ ਰਖਾਇਆ। ਆਪ ਮਿਟਾਈ ਆਪਣੀ ਚਿੰਦ, ਲੇਖਾ ਲੇਖੇ ਲਾਇਆ। ਜੋਧਾ ਸੂਰ ਵਡ ਮਰਗਿੰਦ, ਨੇਤਰ ਲੋਚਨ ਪੇਖੇ ਆਪਣੀ ਹੱਥੀਂ ਆਪ ਸੁਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਦਏ ਵਰ, ਸਰਸਾ ਤੇਰਾ ਸਾਚਾ ਸਰ, ਅੰਤਮ ਦਏ ਬਣਾਇਆ। ਗੁਰ ਗੋਬਿੰਦੇ ਖ਼ੁਸ਼ੀ ਮਨਾਈ, ਮੰਨਿਆ ਹਰਿ ਹਰਿ ਭਾਣਿਆ। ਸਰਸੇ ਤੇਰੀ ਭੇਟ ਚੜ੍ਹਾਈ, ਸਿੰਘ ਸੂਰਬੀਰ ਵਡ ਵਡ ਜਵਾਨਿਆ। ਆਪਣੇ ਹੱਥ ਕਲਮ ਚਲਾਈ, ਲਿਖਿਆ ਲੇਖ ਧੁਰ ਫ਼ਰਮਾਨਿਆ। ਵਾਕ ਭਵਿਖਤ ਗਿਆ ਛੁਪਾਈ, ਕਿਸੇ ਹੱਥ ਨਾ ਆਏ ਵੰਞ ਮੁਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਦਿਤਾ ਵਰ, ਕਲਜੁਗ ਅੰਤਮ ਵਰਤੇ ਤੇਰਾ ਭਾਣਿਆ। ਗੁਰ ਗੋਬਿੰਦਾ ਪਾਰ ਕਿਨਾਰਾ, ਆਪਣਾ ਆਪ ਕਰਾਇੰਦਾ। ਦੱਖਣ ਦਿਸ਼ਾ ਵੇਖ ਵਿਚਾਰਾ, ਆਸਣ ਸਿੰਘਾਸਣ ਇਕ ਵਿਛਾਇੰਦਾ। ਹਰਿਜਨ ਤੇਰੇ ਦਰ ਦਵਾਰਾ, ਹਰਿ ਗੋਬਿੰਦ ਰੂਪ ਵਟਾਇੰਦਾ। ਘੋੜਾ ਜੋੜਾ ਕਲਗੀ ਤੋੜਾ ਅਪਰ ਅਪਾਰਾ, ਹਵਨ ਹਵਨੀ ਹਵਨ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦਾਮਨ ਆਪਣਾ ਆਪ ਫੜਾਇੰਦਾ। ਗੁਰ ਗੋਬਿੰਦ ਲੋਕਮਾਤ ਤਜ, ਸਾਚੇ ਧਾਮ ਸੁਹਾਇਆ। ਸ਼ਬਦ ਸੁਨੇਹੜਾ ਗੁਰ ਸ਼ਬਦ ਮਿਹਰਵਾਨ, ਏਕਾ ਏਕ ਭਗਵਾਨ, ਜੁਗ ਜੁਗ ਵੇਖੇ ਮਾਰ ਧਿਆਨ, ਵੇਖਣਹਾਰ ਆਪ ਅਖਵਾਇਆ। ਏਕਾ ਏਕ ਬ੍ਰਹਮ ਗਿਆਨ, ਅਗੰਮ ਬ੍ਰਹਮ ਜਣਾਇਆ। ਹਰਿਜਨ ਸਾਚੇ ਚਤਰ ਸੁਜਾਨ, ਆਪੇ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੰਗਣ ਰਿਹਾ ਰੰਗਾਇਆ। ਹਰਿ ਸ਼ਬਦ ਸਰਜੀਤ, ਏਕਾ ਏਕ ਰਖਾਇਆ। ਜੁਗ ਜੁਗ ਰਹੇ ਅਤੀਤ, ਨਾ ਮਰੇ ਨਾ ਜਾਇਆ। ਸਦਾ ਸੁਹੇਲਾ ਠਾਂਢਾ ਸੀਤ, ਏਕਾ ਰੰਗ ਰੰਗਾਇਆ। ਆਪੇ ਵਸਿਆ ਹਸਤ ਕੀਟ, ਊਚਾਂ ਨੀਚਾਂ ਵਿਚ ਸਮਾਇਆ। ਸਾਜਣ ਸਾਚਾ ਮੀਠ, ਏਕਾ ਰਸ ਦਿਖਾਇਆ। ਆਪੇ ਹੋਇਆ ਜਗਤ ਅਨਡੀਠ, ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇਆ। ਹਰਿ ਸ਼ਬਦ ਜਗ ਗਿਆਨ, ਏਕਾ ਏਕ ਵਖਾਇਆ। ਸਤਿਗੁਰ ਪੂਰਾ ਹੋ ਮਿਹਰਵਾਨ, ਜੀਵਾਂ ਜੰਤਾਂ ਝੋਲੀ ਪਾਇਆ। ਧੁਰਦਰਗਾਹੀ ਦੇਵੇ ਦਾਨ, ਦੇਵਣਹਾਰ ਆਪ ਅਖਵਾਇਆ। ਸੰਤ ਸੁਹੇਲੇ ਕਰ ਪਛਾਣ, ਆਪ ਆਪਣਾ ਮੇਲ ਮਿਲਾਇਆ। ਆਤਮ ਜੋਤੀ ਕੋਟਨ ਭਾਨ, ਦੀਪਕ ਰਿਹਾ ਜਗਾਇਆ। ਸ਼ਬਦ ਧੁਨ ਸੱਚੀ ਧੁਨਕਾਨ, ਅਨਹਦ ਰਾਗ ਅਲਾਇਆ। ਕਾਇਆ ਮੰਦਰ ਸਚ ਮਕਾਨ, ਭਰਮਾਂ ਡੇਰਾ ਲਾਇਆ। ਭਰਮੇ ਭੁੱਲੇ ਜੀਵ ਨਾਦਾਨ, ਚਾਰੋਂ ਕੁੰਟ ਫਿਰਨ ਹਲਕਾਇਆ। ਪੰਚ ਰਲਾਏ ਨਾਲ ਸ਼ੈਤਾਨ, ਡੰਕ ਡੋਰੂ ਆਪਣਾ ਵਾਹਿਆ। ਗੁਰਮੁਖਾਂ ਬਖ਼ਸ਼ੇ ਚਰਨ ਧਿਆਨ, ਚਰਨ ਧੂੜ ਮਸਤਕ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਭੇਖਾਧਾਰੀ ਭੇਖ ਵਟਾਇਆ। ਭੇਖਾਧਾਰ ਹਰਿ ਨਿਰੰਕਾਰ, ਏਕਾ ਭੇਖ ਵਟਾਇੰਦਾ। ਸ੍ਰਿਸ਼ਟ ਸਬਾਈ ਪਾਵੇ ਸਾਰ, ਲੋਆਂ ਪੁਰੀਆਂ ਪਾਰ ਕਰਾਇੰਦਾ। ਗੁਰਮੁਖ ਸਾਚੇ ਲਏ ਉਭਾਰ, ਆਪ ਆਪਣਾ ਵੇਸ ਵਖਾਇੰਦਾ। ਮਨਮੁਖ ਡੋਬੇ ਅੱਧ ਵਿਚਕਾਰ, ਕਲਜੁਗ ਬੇੜਾ ਸ਼ੌਹ ਦਰਿਆ ਡੁਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਖੇੜਾ ਇਕ ਵਸਾਇੰਦਾ। ਸਾਚਾ ਖੇੜਾ ਇਕ ਵਸਾਏ, ਹਰਿ ਆਪਣੀ ਜੋਤ ਜਗਾਈਆ। ਜਨ ਭਗਤਾਂ ਬੇੜਾ ਬੰਨ੍ਹ ਵਖਾਏ, ਨਾਮ ਮੁਹਾਣਾ ਇਕ ਵਖਾਈਆ। ਸੰਞ ਸਵੇਰਾ ਇਕ ਕਰਾਏ, ਏਕਾ ਜੋਤ ਕਰੇ ਰੁਸ਼ਨਾਈਆ। ਹੇਰਾ ਫੇਰ ਚੁਕਾਏ, ਵਰਨ ਗੋਤ ਭੇਵ ਨਾ ਪਾਈਆ। ਸੰਮਤ ਤੇਰਾਂ ਪਾਰ ਕਰਾਏ, ਵੀਹ ਸਦ ਤੇਰੀ ਰੁੱਤ ਸੁਹਾਈਆ। ਨਾਨਕ ਨਿਰਗੁਣ ਗਿਆ ਗਾਏ, ਰਸਨਾ ਇਕ ਅਲਾਈਆ। ਪੁਰਖ ਅਬਿਨਾਸ਼ੀ ਸਚ ਸਰਨਾਈ ਸਰਨ ਆਏ, ਅੰਤਮ ਵੇਖ ਵਖਾਈਆ। ਜੋਤੀ ਜਾਮਾ ਭੇਖ ਵਟਾਏ, ਅਗੰਮ ਅਗੰਮੜੀ ਕਾਰ ਕਮਾਈਆ। ਲੱਖ ਚੁਰਾਸੀ ਵੇਖ ਵਖਾਏ, ਦੋ ਜਹਾਨੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਰਿਹਾ ਉਠਾਈਆ। ਲੱਖ ਚੁਰਾਸੀ ਵੇਖਣਹਾਰ, ਆਦਿ ਪੁਰਖ ਅਬਿਨਾਸ਼ੀ। ਕਰੇ ਖੇਲ ਅਪਰ ਅਪਾਰ, ਪਰਗਟ ਹੋਏ ਘਨਕਪੁਰ ਵਾਸੀ। ਗੋਬਿੰਦ ਗੁਰ ਸੀਸ ਦਸਤਾਰ, ਕਲਗੀ ਤੋੜਾ ਇਕ ਵਿਖਾਸੀ। ਨਾਮ ਖੰਡਾ ਤੇਜ ਕਟਾਰ, ਏਕਾ ਹੱਥ ਉਠਾਸੀ। ਦੋਵੇਂ ਰੱਖੇ ਤਿੱਖੀ ਧਾਰ, ਗੁਰਮੁਖਾਂ ਕਰੇ ਬੰਦ ਖੁਲਾਸੀ। ਮਨਮੁਖ ਜੀਵਾਂ ਕਰੇ ਖੁਆਰ, ਧਰਮ ਰਾਏ ਦਰ ਦੇਵੇ ਫਾਸੀ। ਸੰਮਤ ਚੌਦਾਂ ਕਰੇ ਵਿਚਾਰ, ਸਾਚੇ ਮੰਡਲ ਪਾਵੇ ਰਾਸੀ। ਬ੍ਰਹਮਾ ਨੇਤਰ ਰਿਹਾ ਉਘਾੜ, ਦੋਏ ਜੋੜ ਹੋਇਆ ਦਾਸਨ ਦਾਸੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਮੇਲ ਮਿਲਾਏ ਪ੍ਰਿਥਮੀ ਆਕਾਸ਼ੀ। ਬ੍ਰਹਮਾ ਅੰਤਰ ਅੱਖ ਉਘਾੜ, ਚਾਰੋਂ ਕੁੰਟ ਵੇਖ ਵਖਾਈਆ। ਪੁਰਖ ਅਬਿਨਾਸ਼ੀ ਕਰ ਆਕਾਰ, ਲੋਕਮਾਤ ਰਿਹਾ ਜੋਤ ਜਗਾਈਆ। ਨਿਹਕਲੰਕਾ ਲਏ ਅਵਤਾਰ, ਸਾਚਾ ਡੰਕਾ ਰਿਹਾ ਵਜਾਈਆ। ਸ਼ਿਵ ਸ਼ੰਕਰ ਹੋਇਆ ਖ਼ਬਰਦਾਰ, ਹੱਥ ਤ੍ਰਿਸੂਲ ਉਠਾਈਆ। ਸੰਮਤ ਚੌਦਾਂ ਤੇਰੀ ਧਾਰ, ਪ੍ਰਭ ਸਾਚਾ ਰਿਹਾ ਬੰਧਾਈਆ। ਕਰੋੜ ਤੇਤੀਸਾ ਦਏ ਹੁਲਾਰ, ਸੁਰਪਤ ਰਾਜਾ ਇੰਦ ਜਗਾਈਆ। ਪੁਰੀ ਅਨੰਦ ਖ਼ਬਰਦਾਰ, ਆਪੇ ਰਿਹਾ ਕਰਾਈਆ। ਨੌ ਖੰਡ ਪ੍ਰਿਥਮੀ ਮਾਰੇ ਮਾਰ, ਸੱਤਾਂ ਦੀਪਾਂ ਸ਼ਬਦ ਜਣਾਈਆ। ਲੱਖ ਚੁਰਾਸੀ ਪੈਣੀ ਮਾਰ, ਨਾ ਸਕੇ ਕੋਈ ਛੁਡਾਈਆ। ਕਲਜੁਗ ਤੇਰਾ ਅੰਧ ਅੰਧਿਆਰ, ਦੇਵੇ ਤਤ ਮਿਟਾਈਆ। ਸੰਗ ਮੁਹੰਮਦ ਚਾਰ ਯਾਰ, ਰੋ ਰੋ ਦੇਣ ਦੁਹਾਈਆ। ਅੱਲਾ ਰਾਣੀ ਹੋ ਖੁਆਰ, ਮੁਖ ਕਾਲੀ ਚੁੰਨੀ ਪਾਈਆ। ਵੇਦ ਪੁਰਾਨਾਂ ਆਈ ਹਾਰ, ਬੈਠਣ ਮੁਖ ਛੁਪਾਈਆ। ਖਾਣੀ ਬਾਣੀ ਕਰੇ ਵਿਚਾਰ, ਭੇਵ ਨਾ ਪਾਇਆ ਹਰਿ ਰਘੁਰਾਈਆ। ਪਰਗਟ ਹੋਏ ਨਰ ਨਿਰੰਕਾਰ, ਸਰਬ ਜੀਆਂ ਦਾ ਸਾਚਾ ਸਾਈਆ। ਵੇਖ ਵਖਾਣੇ ਵਾਰੋ ਵਾਰ, ਕਾਇਆ ਮਾਟੀ ਭਾਂਡਾ ਕਾਚਾ ਥਿਰ ਰਹਿਣ ਨਾ ਪਾਈਆ। ਗੁਰਮੁਖ ਸਾਚੇ ਕਿਰਪਾ ਧਾਰ, ਏਕਾ ਸਾਚਾ ਨਾਉਂ ਦਰ ਗਾਈਆ। ਵੇਖ ਵਖਾਣੇ ਮਦੀਨਾ ਮੱਕਾ, ਕਲਜੁਗ ਅੰਤਮ ਫਲ ਪੱਕਾ, ਉਮਤ ਨਬੀ ਰਸੂਲ ਦਏ ਖਵਾਈਆ। ਪੰਚਮ ਜੇਠ ਨਾਲ ਰਲਾਏ ਬੂਰਾ ਕੱਕਾ, ਆਪ ਆਪਣੀ ਬਣਤ ਬਣਾਈਆ। ਸਲਮਲ ਦੀਪ ਲੱਗੇ ਧੱਕਾ, ਹਰਿ ਸਾਚਾ ਵੇਖ ਵਖਾਈਆ। ਗੁਰ ਸ਼ਬਦ ਬਣਿਆ ਭਾਈ ਸਕਾ, ਬਾਹੂ ਬਲ ਰਿਹਾ ਵਖਾਈਆ। ਨਕ ਨਕੇਲ ਪਾਏ ਨੱਥਾ, ਸ਼ਾਹ ਸੁਲਤਾਨਾਂ ਰਿਹਾ ਖਿਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਮਤ ਚੌਦਾਂ ਪਹਿਲੀ ਚੇਤਰ ਕਰ ਤਿਆਰੀ, ਪ੍ਰਭ ਸਾਚੇ ਜੋਤ ਜਗਾਈਆ। ਦੂਜੀ ਚੇਤਰ ਵੇਖ ਵਿਚਾਰੀ, ਦੋ ਜਹਾਨੀ ਫੇਰਾ ਪਾਈਆ। ਤੀਜੇ ਚੇਤਰ ਅੱਖ ਉਘਾੜੀ, ਤ੍ਰੈਲੋਕਾਂ ਵੇਖ ਵਖਾਈਆ। ਚੌਥੇ ਚੇਤਰ ਕਰ ਤਿਆਰੀ, ਚੌਥਾ ਪਦ ਰਿਹਾ ਉਪਾਈਆ। ਪੰਚਮ ਚੇਤਰ ਪੰਚ ਉਧਾਰੀ, ਪੰਚਾਂ ਰਿਹਾ ਮਿਟਾਈਆ। ਛੇਵੇਂ ਚੇਤਰ ਹਰਿ ਛਤਰ ਝੁਲਾਰੀ, ਘਰ ਛੇਵਾਂ ਇਕ ਸੁਹਾਈਆ। ਸਤਵੇਂ ਚੇਤਰ ਸਤਿ ਪੁਰਖ ਨਿਰੰਜਣ ਜੋਤ ਨਿਰੰਕਾਰੀ, ਸੱਤਾਂ ਦੀਪਾਂ ਆਪ ਉਠਾਈਆ। ਅੱਠ ਚੇਤਰ ਹਰਿ ਗਿਰਧਾਰੀ, ਅੱਠਾਂ ਤਤਾਂ ਭੇਵ ਖੁਲ੍ਹਾਈਆ। ਨੌ ਚੇਤਰ ਨਰ ਨਿਰਾਹਾਰੀ, ਸ੍ਰਿਸ਼ਟ ਸਬਾਈ ਬੈਠਾ ਅਗਨੀ ਲਾਈਆ। ਦਸ ਚੇਤ ਜਨ ਭਗਤਾਂ ਵੇਖੇ ਕਾਇਆ ਖੇਤ, ਦਸਮ ਦਵਾਰੀ ਬੈਠਾ ਕੁੰਡਾ ਲਾਹੀਆ। ਦਸ ਇਕ ਗਿਆਰਾਂ ਜਨ ਭਗਤਾਂ ਦੇਵੇ ਨਾਮ ਸਹਾਰਾ, ਮਨਮੁਖਾਂ ਰਿਹਾ ਜਲਾਈਆ। ਦਸ ਦੋ ਬਾਰਾਂ ਖੇਲੇ ਖੇਲ ਵਿਚ ਸੰਸਾਰਾ, ਹਾੜ ਸਤਾਰਾਂ ਰੁੱਤ ਸੁਹਾਈਆ। ਦਸ ਤਿੰਨ ਤੇੇਰਾਂ ਤੇਰੀ ਧਾਰ, ਨਾਨਕ ਰਸਨਾ ਗਿਆ ਉਚਾਰ, ਮੋਦੀਖਾਨੇ ਤੋਲੇ ਤੋਲ ਅਪਾਰ, ਤੇਰਾਂ ਤੇਰਾਂ ਰਸਨਾ ਗਾਈਆ। ਪਰਗਟ ਹੋਏ ਹਰਿ ਵਿਚ ਸੰਸਾਰ, ਗੁਰਮੁਖ ਸਾਚੇ ਆਪ ਅਧਾਰ, ਏਕਾ ਬਖ਼ਸ਼ੇ ਚਰਨ ਪਿਆਰ, ਨਿਰਮਲ ਜੋਤੀ ਕਰ ਪਿਆਰ, ਸ਼ਬਦ ਧੁਨ ਸੱਚੀ ਧੁਨਕਾਰ, ਆਤਮ ਧੁਨ ਉਪਜਾਈਆ। ਪਰਗਟ ਹੋਇਆ ਵਿਚ ਸੰਸਾਰ, ਸ੍ਰਿਸ਼ਟ ਸਬਾਈ ਦਏ ਹੁਲਾਰ, ਸੋਹੰ ਖੰਡਾ ਅਪਰ ਅਪਾਰ, ਲੱਖ ਚੁਰਾਸੀ ਏਕਾ ਛਾਬੇ ਪਾਇਆ। ਗੁਰ ਗੋਬਿੰਦਾ ਨਾਲ ਤਿਆਰ, ਧਰਤ ਮਾਤ ਰਹੀ ਕੁਰਲਾਈਆ। ਜੀਵ ਜੰਤ ਗਊ ਗਰੀਬ ਨਿਮਾਣੇ ਕਰਨ ਹਾਹਾਕਾਰ, ਸਾਧਾਂ ਸੰਤਾਂ ਆਤਮ ਹੋਈ ਵਿਭਚਾਰ, ਨਾਰ ਦੁਹਾਗਣ ਸਾਚਾ ਕੰਤ ਨਾ ਕੋਈ ਹੰਢਾਈਆ। ਗੁਰਮੁਖ ਵਿਰਲਾ ਸੰਤ ਸੁਹਾਗਣ, ਆਤਮ ਉਪਜਿਆ ਇਕ ਵੈਰਾਗਣ, ਨੇੜ ਨਾ ਆਈ ਮਾਇਆ ਨਾਗਣ, ਹਰਿ ਚਰਨ ਓਟ ਰਖਾਈਆ। ਸੰਮਤ ਚੌਦਾਂ ਗੁਰਮੁਖ ਵਿਰਲੇ ਜਾਗਣ, ਪ੍ਰਭ ਚੌਦਾਂ ਚੇਤ ਚੌਦਾਂ ਤਬਕਾਂ ਚੌਦਾਂ ਲੋਕਾਂ ਰਿਹਾ ਹਿਲਾਈਆ। ਪੰਦਰਾਂ ਚੇਤ ਹਰਿ ਵੇਖੇ ਨੇਤਨ ਨੇਤ, ਜੀਵ ਜੰਤ ਜੂਠੇ ਝੂਠੇ ਪਸੂ ਪ੍ਰੇਤ, ਲੱਖ ਚੁਰਾਸੀ ਰਿਹਾ ਭਵਾਈਆ। ਸੰਮਤ ਸੋਲਾਂ ਸੋਲਾਂ ਕਲ ਧਾਰ, ਪਰਗਟ ਹੋਏ ਵਿਚ ਸੰਸਾਰ, ਕਲਜੁਗ ਤੇਰੀ ਅੰਤਮ ਵਾਰ, ਨਿਹਕਲੰਕਾ ਡੰਕ ਵਜਾਈਆ। ਨਿਹਕਲੰਕਾ ਡੰਕ ਅਪਾਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰ, ਸੁੱਤਾ ਕੋਈ ਰਹਿਣ ਨਾ ਪਾਈਆ। ਨਿਰਮਲ ਜੋਤੀ ਕਰ ਆਕਾਰ, ਆਪ ਆਪਣਾ ਵੇਖ ਵਿਚਾਰ, ਪੁਰਖ ਅਬਿਨਾਸ਼ੀ ਬੰਨ੍ਹੇ ਧਾਰ, ਕਲਜੁਗ ਤੇਰੀ ਰੁੱਤ ਸੁਹਾਈਆ। ਚੇਤ ਸਤਾਰਾਂ ਸਤਿ ਸਤਿਵਾਦ, ਵੇਖ ਵਖਾਣੇ ਹਰਿ ਬ੍ਰਹਿਮਾਦ, ਇਕ ਵਜਾਏ ਸੋਹੰ ਨਾਦ, ਸਾਚੀ ਧੁਨ ਵਜਾਈਆ। ਸ਼ਬਦ ਜਣਾਏ ਬੋਧ ਅਗਾਧ, ਭਗਤ ਜਨਾਂ ਹਰਿ ਦੇਵੇ ਦਾਦ, ਮਿਲੇ ਮੇਲ ਮੋਹਣ ਮਾਧਵ ਮਾਧ, ਵਿਛੜ ਕਦੇ ਨਾ ਜਾਈਆ। ਕੋਟਨ ਕੋਟ ਰਹੇ ਅਰਾਧ, ਕੋਟਨ ਕੋਟ ਜੀਵ ਵਿਸਮਾਦ, ਕੋਟਨ ਕੋਟ ਪਾਂਧੀ ਚਲ ਚਲ ਰਹੇ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੇਤ ਸਤਾਰਾਂ ਕਰ ਵਿਹਾਰ, ਕਲਜੁਗ ਤੇਰੀ ਵੇਖੇ ਕਾਲੀ ਧਾਰ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਸਤਿ ਸਤਾਰਾਂ ਸਤਿ ਸਤਿਵਾਦ, ਆਪਣਾ ਰੰਗ ਰੰਗਾਇੰਦਾ। ਜੀਵ ਜਹਾਨਾਂ ਰੱਖਣਾ ਯਾਦ, ਵੇਲਾ ਗਿਆ ਹੱਥ ਨਾ ਆਇੰਦਾ। ਗੁਰਮੁਖ ਮਨਮੁਖ ਅੰਤ ਵਰੋਲੇ ਆਪ ਆਪਣੇ ਲਏ ਕਾਢ, ਨਾਮ ਮਧਾਣਾ ਇਕ ਰਖਾਇੰਦਾ। ਜਨ ਭਗਤਾਂ ਲਡਾਏ ਸਾਚਾ ਲਾਡ, ਹਰਿ ਆਪਣੀ ਗੋਦ ਉਠਾਇੰਦਾ। ਇਕ ਇਕੱਲਾ ਅੱਲਾ ਵਾਹਿਦ ਗਾਡ, ਖ਼ੁਦੀ ਖ਼ੁਦਾਈ ਸਰਬ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰਾਇਣ ਰੂਪ ਵਟਾਇੰਦਾ। ਖ਼ੁਦੀ ਖ਼ੁਦਾਈ ਹੋਈ ਜੁਦਾਈ, ਅਲਖ ਨੂਰ ਛੁਪਾਇਆ। ਪਰਗਟ ਹੋਇਆ ਬੇਪਰਵਾਹੀ, ਪਰਵਰਦਿਗਾਰ ਆਪ ਅਖਵਾਇਆ। ਕਲਜੁਗ ਤੇਰਾ ਬਣ ਮਲਾਹੀ, ਬੇੜਾ ਰਿਹਾ ਚਲਾਇਆ। ਅੱਠ ਅਠਾਰਾਂ ਵਹਾਏ ਏਕਾ ਧਾਰੀ, ਏਕਾ ਧਾਰ ਵਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਰੂਪ ਵਟਾਇਆ। ਆਤਮ ਭਿਛਿਆ ਏਕਾ ਪਾ, ਆਪਣੀ ਦਇਆ ਕਮਾਇੰਦਾ। ਦੀਪਕ ਜੋਤੀ ਏਕ ਜਗਾ, ਅਗਿਆਨ ਅੰਧੇਰ ਮਿਟਾਇੰਦਾ। ਬਜਰ ਕਪਾਟੀ ਦਏ ਤੁੜਾ, ਆਤਮ ਕੁੰਡਾ ਲਾਹਿੰਦਾ। ਦਸਮ ਦਵਾਰੀ ਲਏ ਮਿਲਾ, ਆਪਣਾ ਲੜ ਫੜਾਇੰਦਾ। ਆਤਮ ਸੇਜਾ ਦਏ ਵਿਛਾ, ਫੂਲਨ ਬਰਖਾ ਲਾਇੰਦਾ। ਚਾਰ ਕੁੰਟ ਅੰਮ੍ਰਿਤ ਜਲ ਧਾਰਾ ਰਿਹਾ ਵਹਾ, ਠੰਢੀ ਧਾਰਾ ਧਾਰ ਵਹਾਇੰਦਾ। ਦਰ ਦਰਵਾਜ਼ਾ ਕਿਸੇ ਦਿਸੇ ਨਾ, ਗਰੀਬ ਨਿਵਾਜਾ ਆਸਣ ਲਾਇੰਦਾ। ਪਰਗਟ ਹੋਏ ਦੇਸ ਮਾਝਾ, ਜਨ ਭਗਤਾਂ ਰੱਖੇ ਅੰਤਮ ਲਾਜਾ, ਬੇਮੁਖਾਂ ਪਾਰ ਕਿਨਾਰਾ ਇਕ ਵਖਾਇੰਦਾ। ਸੰਮਤ ਸੋਲਾਂ ਪਾਏ ਭਾਜਾ, ਚਿੱਟੇ ਅਸਵ ਚੜ੍ਹਿਆ ਤਾਜਾ, ਦਰ ਦਰਬਾਨ ਨਾ ਕੋਈ ਰਖਾਇੰਦਾ। ਭਗਤ ਜਨਾਂ ਹਰਿ ਮਾਰੇ ਆਵਾਜਾ, ਦੂਰ ਦੁਰਾਡਾ ਆਇਆ ਭਾਜਾ, ਸੰਮਤ ਚੌਦਾਂ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਰੂਪ ਸਮਾਇੰਦਾ। ਨਿਰਗੁਣ ਰੂਪ ਨਿਰੰਕਾਰ, ਸਰਗੁਣ ਰਿਹਾ ਜਗਾਇਆ। ਸ਼ਬਦ ਸਰੂਪੀ ਕਰੇ ਖ਼ਬਰਦਾਰ, ਸ਼ਬਦ ਡੰਕ ਵਜਾਇਆ। ਪਵਣ ਪਵਣੀ ਕਰ ਪਿਆਰ, ਤ੍ਰੈ ਲੋਆਂ ਰਿਹਾ ਕਰਾਇਆ। ਤ੍ਰੈਲੋਕੀ ਨਾਥ ਹਰਿ ਕਰਤਾਰ, ਕਰਤਾ ਪੁਰਖ ਆਪ ਅਖਵਾਇਆ। ਭਗਤ ਸੁਹੇਲਾ ਆਪ ਨਿਭਾਏ ਸਗਲਾ ਸਾਥ, ਸੰਗੀ ਸਾਥੀ ਆਪ ਅਖਵਾਇਆ। ਆਪੇ ਰਾਮ ਰਘੁਪਤ ਰਘੁਨਾਥ, ਰਾਵਣ ਦੁਸ਼ਟ ਹੰਕਾਰੀ ਮਾਰ ਮਿਟਾਇਆ। ਆਪੇ ਕਾਹਨ ਘਨਈਆ ਕ੍ਰਿਸ਼ਨ ਸਾਂਤਕ ਰੂਪ ਵੇਖ ਵਖਾਇਆ। ਕਲਜੁਗ ਤੇਰਾ ਵਧਿਆ ਪਾਪ, ਨਾ ਕੋਈ ਮਾਈ ਨਾ ਕੋਈ ਬਾਪ, ਪਿਤਾ ਪੂਤ ਨਾ ਕੋਈ ਅਖਵਾਇਆ। ਤ੍ਰੈਗੁਣ ਮਾਇਆ ਚੜ੍ਹਿਆ ਤਾਪ, ਪੰਚਾਂ ਤਤਾਂ ਰਹੀ ਜਲਾਇਆ। ਕੋਈ ਨਾ ਜਾਣੇ ਆਪਣਾ ਆਪ, ਬ੍ਰਹਮ ਪਾਰਬ੍ਰਹਮ ਦਿਸ ਕਿਸੇ ਨਾ ਆਇਆ। ਏਕਾ ਭੁੱਲਿਆ ਹਰਿ ਹਰਿ ਜਾਪ, ਅਜਪਾ ਜਾਪ ਨਾ ਕਿਸੇ ਸੁਣਾਇਆ। ਦੁਰਮਤ ਮੈਲ ਨਾ ਕੋਈ ਧੋਵੇ ਦਾਗ਼, ਸਾਧ ਸੰਤ ਹੋਏ ਹਲਕਾਇਆ। ਕੋਈ ਨਾ ਚੜ੍ਹਾਏ ਔਖੇ ਘਾਟ, ਦਸਮ ਦਵਾਰ ਨਾ ਡੇਰਾ ਲਾਇਆ। ਜਗੀ ਜੋਤ ਨਾ ਕਾਇਆ ਮਾਟ, ਗੁਰ ਕਾ ਗਿਆਨ ਹੱਥ ਨਾ ਆਇਆ। ਅੰਮ੍ਰਿਤ ਆਤਮ ਨਾ ਮਾਰੀ ਠਾਠ, ਸਰ ਸਰੋਵਰ ਨਾ ਨਹਾਵਣ ਨੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਵੇਖ ਦਰ, ਸੰਤ ਸੁਹੇਲੇ ਆਪ ਉਠਾਵਣ ਆਇਆ। ਸੰਮਤ ਚੌਦਾਂ ਤੇਰਾ ਹੱਟ ਪਸਾਰ, ਲੋਕਮਾਤ ਰਖਾਇੰਦਾ। ਚੌਦਾਂ ਤਬਕਾਂ ਮਾਰੇ ਮਾਰ, ਏਕਾ ਖੰਡਾ ਹੱਥ ਉਠਾਇੰਦਾ। ਚੌਦਾਂ ਲੋਕਾਂ ਵੇਖ ਵਖਾਣ, ਏਕਾ ਸੌਖਾ ਨਾਉਂ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਹੋਏ ਪਹਿਰੇਦਾਰ, ਸੇਵਕ ਸੇਵ ਕਮਾਇੰਦਾ। ਚੌਦਾਂ ਲੋਕ ਚੌਦਾਂ ਹੱਟ, ਹਰਿ ਸਾਚਾ ਵੇਖ ਵਖਾਇੰਦਾ। ਜਨ ਭਗਤਾਂ ਤਨ ਪਹਿਨਾਏ ਸਾਚਾ ਪਟ, ਸੋਹੰ ਨਾਉਂ ਰਖਾਇੰਦਾ। ਭੇਖ ਮਿਟਾਏ ਤੀਰਥ ਅੱਠ ਸੱਠ, ਗੰਗਾ ਗੋਦਾਵਰੀ ਨਾ ਕੋਇ ਵਖਾਇੰਦਾ। ਜੋਤ ਜਗਾਏ ਕਾਇਆ ਮੰਦਰ ਲਟ ਲਟ, ਜੋਤ ਨਿਰੰਜਣ ਸੇਵਾ ਲਾਇੰਦਾ। ਸਾਚਾ ਲਾਹਾ ਲੈਣਾ ਖੱਟ, ਪ੍ਰਭ ਚਰਨੀ ਸੀਸ ਝੁਕਾਇੰਦਾ। ਦੁਰਮਤ ਮੈਲ ਦੇਵੇ ਕੱਟ, ਆਪ ਆਪਣੀ ਦਇਆ ਕਮਾਇੰਦਾ। ਮੰਦਰ ਕਾਇਆ ਜੂਠਾ ਝੂਠਾ ਜਾਣਾ ਢੱਠ, ਥਿਰ ਰਹਿਣ ਨਾ ਪਾਇੰਦਾ। ਤ੍ਰੈਗੁਣ ਮਾਇਆ ਤੇਰਾ ਮਠ, ਇੱਕੀ ਜੇਠ ਆਪ ਤਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਦੇਵੇ ਵਰ, ਗੋਬਿੰਦ ਕਾਇਆ ਵਿਚ ਸਮਾਇੰਦਾ। ਗੋਬਿੰਦ ਕਾਇਆ ਕਰ ਪਿਆਰ, ਹਰਿ ਜੋਤੀ ਇਕ ਟਿਕਾਈਆ। ਸੰਬਲ ਨਗਰੀ ਪਾਵੇ ਸਾਰ, ਵਰਨ ਗੋਤ ਨਾ ਕੋਈ ਰਖਾਈਆ। ਮਹੱਲ ਅਟੱਲ ਅਚੱਲ ਇਕ ਉਸਾਰ, ਬੈਠਾ ਆਸਣ ਲਾਈਆ। ਸੋਹੰ ਖੰਡਾ ਤੇਜ ਕਟਾਰ, ਆਪਣੇ ਸੰਗ ਲਿਆਈਆ। ਨੌ ਖੰਡ ਪ੍ਰਿਥਮੀ ਵੇਖੇ ਮਾਰ ਉਡਾਰ, ਚਿੱਟੇ ਅਸਵ ਰਿਹਾ ਦੁੜਾਈਆ। ਚਿੱਟਾ ਅਸਵ ਕਰ ਤਿਆਰ, ਸੋਲਾਂ ਕਲੀਆਂ ਆਸਣ ਲਾਈਆ। ਸੋਲਾਂ ਕਲ ਨਰ ਨਿਰੰਕਾਰ, ਲੋਕਮਾਤੀ ਜੋਤ ਜਗਾਈਆ। ਲੋਕਮਾਤੀ ਵੇਖ ਵਿਚਾਰ, ਲੱਖ ਚੁਰਾਸੀ ਫੋਲ ਫੁਲਾਈਆ। ਲੱਖ ਚੁਰਾਸੀ ਹਾਹਾਕਾਰ, ਕਲਜੁਗ ਅੰਤਮ ਦਏ ਦੁਹਾਈਆ। ਕਲਜੁਗ ਤੇਰੀ ਅੰਤਮ ਵਾਰ, ਧਰਤ ਮਾਤ ਰਹੀ ਕੁਰਲਾਈਆ। ਧਰਮ ਰਾਏ ਕਰੇ ਪੁਕਾਰ, ਪ੍ਰਭ ਸਾਚੇ ਦਇਆ ਕਮਾਈਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਰਾਏ ਧਰਮ ਰਿਹਾ ਸੁਣਾਈਆ। ਰਾਏ ਧਰਮ ਖੋਲ੍ਹ ਕਿਵਾੜ, ਅਠਾਈ ਕੁੰਡਾਂ ਬੂਹਾ ਲਾਹੀਆ। ਅਠਾਈ ਕੁੰਡਾਂ ਖੋਲ੍ਹ ਕਿਵਾੜ, ਧਰਮ ਰਾਏ ਵੇਖੇ ਨੇਤਰ ਨੈਣ ਉਠਾਈਆ। ਲਾੜੀ ਮੌਤ ਕਰ ਪਿਆਰ, ਧਰਮ ਸਪੁੱਤਰੀ ਰਿਹਾ ਜਗਾਈਆ। ਏਕਾ ਦੇਵੇ ਸਚ ਪਿਆਰ, ਹੱਥੀਂ ਮਹਿੰਦੀ ਲਾਈਆ। ਸੂਹਾ ਵੇਸ ਅਪਰ ਅਪਾਰ, ਤਨ ਬਸਤਰ ਇਕ ਛੁਹਾਈਆ। ਲੋਕਮਾਤ ਮਾਰ ਝਾਤ, ਲੱਖ ਚੁਰਾਸੀ ਰਹੀ ਸਗਨ ਮਨਾਈਆ। ਕਲਜੁਗ ਤੇਰੀ ਅੰਧੇਰੀ ਰਾਤ, ਸੰਗ ਮੁਹੰਮਦ ਚਾਰ ਯਾਰ ਅੱਲਾ ਰਾਣੀ ਤੇਰੇ ਨਾਲ ਕਰੇ ਕੁੜਮਾਈਆ। ਜੂਠ ਝੂਠ ਮਾਇਆ ਮਮਤਾ ਮੋਹ ਹੰਕਾਰ ਬਣੇ ਬਰਾਤ, ਕਾਲ ਨਗਾਰਾ ਏਕਾ ਡੰਕਾ ਰਿਹਾ ਵਜਾਈਆ। ਨਾ ਕੋਈ ਵੇਖਣ ਜ਼ਾਤ ਪਾਤ, ਵਰਨ ਬਰਨ ਨਾ ਕੋਈ ਤਕਾਈਆ। ਭਗਤ ਸੁਹੇਲੇ ਗੁਰੂ ਗੁਰ ਚੇਲੇ ਦਰ ਦਵਾਰੇ ਵੇਖੇ ਘਾਟ, ਦਰ ਘਰ ਜਾ ਜਾ ਫੇਰਾ ਪਾਈਆ। ਚੌਦਾਂ ਲੋਕ ਚੌਦਾਂ ਹਾਟ, ਹਰਿ ਸਾਚਾ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਦਿਵਸ ਸਤਾਰਾਂ ਚੇਤਰ ਮਹੀਨਾ ਸਾਚੀ ਖ਼ੁਸ਼ੀ ਮਨਾਈਆ। ਧਰਮ ਰਾਏ ਖੋਲ੍ਹ ਕਿਵਾੜ, ਅੰਤਮ ਖ਼ੁਸ਼ੀ ਮਨਾਈਆ। ਪ੍ਰਭ ਅਬਿਨਾਸ਼ੀ ਚਰਨ ਦਵਾਰ, ਬੈਠਾ ਸੀਸ ਝੁਕਾਈਆ। ਚਿਤਰ ਗੁਪਤ ਨਾਲ ਪਿਆਰ, ਦੇ ਮਤ ਰਿਹਾ ਸਮਝਾਈਆ। ਲਿਖਿਆ ਲੇਖ ਅੰਤਮ ਵਾਰ, ਲਹਿਣਾ ਦੇਣਾ ਮੂਲ ਚੁਕਾਈਆ। ਮਨਮੁਖ ਜੀਵ ਹੋਏ ਗਵਾਰ, ਹਰਿ ਹਰਿ ਨਾਉਂ ਗਏ ਭੁਲਾਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਧਰਤ ਮਾਤ ਕਰੇ ਸਫ਼ਾਈਆ। ਸਤਿਜੁਗ ਸਾਚੇ ਕਰ ਪਿਆਰ, ਆਪ ਆਪਣੀ ਦਇਆ ਕਮਾਈਆ। ਕਲਜੁਗ ਰੋਵੇ ਧਾਹਾਂ ਮਾਰ, ਦਰ ਦਰ ਦਏ ਦੁਹਾਈਆ। ਦਰ ਦਵਾਰੇ ਮੁਹੰਮਦੀ ਯਾਰ, ਨਾ ਕੋਈ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਤੇਰਾ ਘਰ, ਏਕਾ ਏਕ ਵਖਾਈਆ। ਸੰਮਤ ਚੌਦਾਂ ਦਰ ਦਰਵਾਜਾ, ਏਕਾ ਏਕ ਖੁਲ੍ਹਾਇਆ। ਪਰਗਟ ਹੋਏ ਨਰ ਨਿਰੰਕਾਰਾ, ਗਊ ਗਰੀਬਾਂ ਗਲੇ ਲਗਾਇਆ। ਕਲਜੁਗ ਤੇਰਾ ਰਚਿਆ ਕਾਜਾ, ਅੰਤਮ ਦਏ ਪਰਨਾਇਆ। ਪਰਗਟ ਹੋਏ ਦੇਸ ਮਾਝਾ, ਗੋਬਿੰਦ ਗੁਰ ਅਖਵਾਇਆ। ਜਨ ਭਗਤ ਜਗਾਏ ਦਇਆ ਕਮਾਏ ਅਨਹਦ ਵਜਾਏ ਵਾਜਾ, ਏਕਾ ਤਾਲ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਮਤ ਚੌਦਾਂ ਤੇਰੀ ਧਾਰ ਬੰਧਾਇਆ। ਸੰਮਤ ਚੌਦਾਂ ਕਰ ਪਿਆਰ, ਹਰਿ ਸਾਚੀ ਰਚਨ ਰਚਾਈਆ। ਬ੍ਰਹਮਾ ਦੇਵਤ ਸੁਰ ਦਏ ਹੁਲਾਰ, ਸ਼ਿਵ ਸ਼ੰਕਰ ਰਿਹਾ ਹਿਲਾਈਆ। ਬਾਸ਼ਕ ਤਸ਼ਕਾ ਗਲ ਸ਼ਿੰਗਾਰ, ਕੰਠ ਮਾਲਾ ਏਕਾ ਪਾਈਆ। ਚਾਰੇ ਮੁਖ ਰਿਹਾ ਉਘਾੜ, ਅੱਠੇ ਨੇਤਰ ਵੇਖ ਵਖਾਈਆ। ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਮੀਤ ਮੁਰਾਰ, ਨੇਤਰ ਰੋ ਰੋ ਨੀਰ ਵਹਾਈਆ। ਅੰਤਮ ਛੱਡਣਾ ਸਭ ਘਰ ਬਾਹਰ, ਹਰੀ ਮੰਦਰ ਰਹਿਣ ਨਾ ਪਾਈਆ। ਪਰਗਟ ਹੋਇਆ ਨਰ ਅਵਤਾਰ, ਜਨ ਭਗਤਾਂ ਰਿਹਾ ਵਡਿਆਈਆ। ਮਨ ਮਨਵੰਤਰ ਗਏ ਹਾਰ, ਰਿਖੀ ਕੇਸ਼ ਦਿਸ ਨਾ ਆਈਆ। ਦਰ ਦਰਵੇਸ਼ ਕਰ ਆਕਾਰ, ਜੋਤੀ ਜਾਮਾ ਭੇਖ ਵਟਾਈਆ। ਨਰ ਨਰੇਸ਼ ਸੱਚੀ ਸਰਕਾਰ, ਇਕ ਸਿੰਘਾਸਣ ਆਸਣ ਲਾਈਆ। ਬ੍ਰਹਮਾ ਵਿਸ਼ਨ ਮਹੇਸ਼ ਬੈਠੇ ਦਰ ਦਵਾਰ, ਕੋਟਨ ਕੋਟ ਬੈਠੇ ਸੀਸ ਝੁਕਾਈਆ। ਗਣਪਤ ਗਣੇਸ਼ ਨਾ ਪਾਇਣ ਸਾਰ, ਨਾ ਕੋਈ ਭੇਵ ਖੁਲ੍ਹਾਈਆ। ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਨਾ ਰਿਹਾ ਵਿਚਾਰ, ਨਾਨਕ ਨਿਰਗੁਣ ਰੂਪ ਸਮਾਈਆ। ਈਸਾ ਮੂਸਾ ਅੱਧਵਿਚਕਾਰ, ਸੰਗ ਮੁਹੰਮਦ ਬੈਠੇ ਆਸਣ ਲਾਈਆ। ਇਕ ਕਬੀਰਾ ਕਰ ਦੀਦਾਰ, ਨਾਨਕ ਮੇਲ ਮਿਲਾਈਆ। ਪ੍ਰਭ ਅਬਿਨਾਸ਼ੀ ਤੇਰਾ ਸਚ ਦਰਬਾਰ, ਦੂਸਰ ਕੋਈ ਨਾ ਵੇਖ ਵਖਾਈਆ। ਜੋਤ ਸਰੂਪੀ ਇਕ ਅਕਾਰ, ਇਕ ਇਕੱਲਾ ਰਿਹਾ ਸੁਹਾਈਆ। ਸਚ ਮਹੱਲਾ ਕਰ ਤਿਆਰ, ਥਿਰ ਘਰ ਨਾਉਂ ਰਖਾਈਆ। ਆਪੇ ਹੋਇਆ ਪਹਿਰੇਦਾਰ, ਚੋਬਦਾਰ ਨਾ ਕੋਈ ਵਖਾਈਆ। ਗੁਰ ਪੀਰ ਸਾਧ ਸੰਤ ਨਾ ਕੋਈ ਅਵਤਾਰ, ਸਤਿ ਪੁਰਖ ਨਿਰੰਜਣ ਏਕਾ ਬੈਠਾ ਜੋਤ ਜਗਾਈਆ। ਆਦਿ ਪੁਰਖ ਆਦਿ ਅਬਿਨਾਸ਼ਾ ਆਪਣਾ ਆਪ ਕਰ ਆਕਾਰ, ਆਪ ਉਪਜਾਏ ਪ੍ਰਿਥਮੀ ਆਕਾਸਾ, ਲੋਆਂ ਪੁਰੀਆਂ ਬਣਤ ਬਣਾਈਆ। ਬ੍ਰਹਮਾ ਸ਼ਿਵ ਦਏ ਭਰਵਾਸਾ, ਤ੍ਰੈਗੁਣ ਮਾਇਆ ਦਾਸੀ ਦਾਸਾ, ਪੰਜ ਤਤ ਕਰੇ ਵਾਸਾ, ਲੱਖ ਚੁਰਾਸੀ ਜੋਤ ਉਪਾਈਆ। ਆਵੇ ਜਾਵੇ ਲੋਕਮਾਤ ਵੇਖੇ ਤਮਾਸ਼ਾ, ਜੁਗ ਜੁਗ ਆਪਣੀ ਰਚਨ ਰਚਾਈਆ। ਕਲਜੁਗ ਤੇਰਾ ਅੰਤ ਵਿਨਾਸਾ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਨਾ ਕੋਈ ਖਾਏ ਮਦਿਰਾ ਮਾਸਾ, ਸਾਚਾ ਮਾਰਗ ਏਕਾ ਲਾਈਆ। ਜਨ ਭਗਤਾਂ ਨਿਝ ਘਰ ਆਤਮ ਰੱਖੇ ਵਾਸਾ, ਆਤਮ ਬ੍ਰਹਮ ਜਣਾਈਆ। ਮੇਲ ਮਿਲਾਏ ਸਰਬ ਗੁਣਤਾਸਾ, ਸਗਲੀ ਚਿੰਦ ਮਿਟਾਈਆ। ਮਨਮੁਖ ਜੀਵ ਨਾ ਧਰਨ ਧਰਵਾਸਾ, ਧੀਰਜ ਧੀਰ ਗਵਾਈਆ। ਜੋ ਜਨ ਚਰਨ ਧਿਆਨ ਪ੍ਰਭ ਪੂਰਨ ਕਰੇ ਆਸਾ, ਸਗਲੀ ਚਿੰਦ ਮਿਟਾਈਆ। ਕੋਈ ਨਾ ਜਾਏ ਦਰ ਤੋਂ ਨਿਰਾਸਾ, ਸਰਬ ਪੂਰਬਕ ਇਛਿਆ ਆਪ ਕਰਾਈਆ। ਨਾ ਕੋਈ ਰਤੀ ਨਾ ਕੋਈ ਤੋਲਾ ਨਾ ਕੋਈ ਮਾਸਾ, ਗੁਰ ਕਾ ਸ਼ਬਦ ਨਾ ਕੋਈ ਤੋਲ ਤੁਲਾਈਆ। ਨਾ ਕੋਈ ਮੰਡਲ ਨਾ ਕੋਈ ਰਾਸਾ, ਨਾ ਕੋਈ ਵੇਖੇ ਹਰਿ ਕਾ ਵਾਸਾ, ਕਵਣ ਘਰ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਦੇਵੇ ਵਰ, ਸਚ ਸਿੰਘਾਸਣ ਸੇਜ ਵਿਛਾਈਆ। ਸਚ ਮਹੱਲਾ ਕਰ ਤਿਆਰ, ਹਰਿ ਆਪਣਾ ਆਪ ਟਿਕਾਇਆ। ਆਵੇ ਪੁਰਖ ਏਕੰਕਾਰ, ਏਕਾ ਰੂਪ ਸਮਾਇਆ। ਲੋਕਮਾਤ ਲਏ ਅਵਤਾਰ, ਜੁਗ ਜੁਗ ਬੇੜਾ ਬੰਨੇ ਲਾਇਆ। ਦੁਆਪਰ ਤ੍ਰੇਤਾ ਸਤਿਜੁਗ ਪਾਰ ਕਿਨਾਰ, ਅੰਤਮ ਕਲਜੁਗ ਆਇਆ। ਈਸਾ ਮੂਸਾ ਮੁਹੰਮਦੀ ਯਾਰ, ਆਪ ਆਪਣਾ ਡੰਕ ਵਜਾਇਆ। ਨਾਨਕ ਗੋਬਿੰਦ ਬੰਨ੍ਹੀ ਧਾਰ, ਪੰਥ ਖਾਲਸਾ ਮਾਤ ਰਚਾਇਆ। ਵੇਦ ਪੁਰਾਨ ਰਹੇ ਪੁਕਾਰ, ਗੀਤਾ ਗਿਆਨ ਦਵਾਇਆ। ਵਰਨ ਬਰਨ ਰੋਵਣ ਹਾਹਾਕਾਰ, ਸਾਚੀ ਸਰਨ ਨਾ ਕੋਈ ਰਖਾਇਆ। ਜ਼ਾਤ ਪਾਤੀ ਝੂਠਾ ਨਾਤੀ, ਜਗਤ ਵਿਵਾਦ ਵਧਾਇਆ। ਮਾਨਸ ਮਾਨਸਾ ਕਰਨ ਘਾਤੀ, ਬ੍ਰਹਮ ਗਿਆਨ ਨਾ ਬ੍ਰਹਮ ਰਖਾਇਆ। ਕਿਸੇ ਨਾ ਮਿਲਿਆ ਕਮਲਾਪਾਤੀ, ਨਾਰੀ ਕੰਤ ਨਾ ਕੋਈ ਹੰਢਾਇਆ। ਕਲਜੁਗ ਰੈਣ ਅੰਧੇਰੀ ਰਾਤੀ, ਚਾਰੋਂ ਕੁੰਟ ਅੰਧੇਰਾ ਛਾਇਆ। ਪਾਰਬ੍ਰਹਮ ਆਪੇ ਵੇਖੇ ਮਾਰ ਝਾਤੀ, ਵੇਲਾ ਅੰਤਮ ਆਇਆ। ਆਪੇ ਖੋਲ੍ਹੇ ਆਪਣੀ ਤਾਕੀ, ਅੰਦਰ ਮੰਦਰ ਆਪੇ ਬਾਹਰ ਹੋਇਆ। ਵੇਖ ਵਖਾਏ ਪ੍ਰਿਥਮੀ ਆਕਾਸ਼ੀ, ਲੱਖ ਚੁਰਾਸੀ ਬੰਦਾ ਖ਼ਾਕੀ, ਪਾਕੀ ਪਾਕ ਆਪ ਅਖਵਾਇਆ। ਏਕਾ ਅਸਵ ਚੜ੍ਹਿਆ ਰਾਕੀ, ਦਹਿ ਦਿਸ਼ਾ ਰਿਹਾ ਦੁੜਾਇਆ। ਜਨ ਭਗਤਾਂ ਅੰਮ੍ਰਿਤ ਜਾਮ ਪਿਆਏ ਬਣ ਬਣ ਸਾਕੀ, ਸੋਹੰ ਪਿਆਲਾ ਇਕ ਲਿਆਇਆ। ਜੁਗਾਂ ਜੁਗਾਂ ਦੇ ਵਿਛੜੇ ਮੇਲ ਮਿਲਾਏ ਪ੍ਰਭ ਦੇਵਣ ਆਇਆ ਬਾਕੀ, ਦੀਨ ਦਿਆਲਾ ਦਇਆ ਕਮਾਇਆ। ਆਪੇ ਜਾਣੇ ਆਪਣਾ ਭਵਿਖਤ ਵਾਕੀ, ਲੇਖਾ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਰੂਪ ਸਮਾਇਆ। ਨਿਰਗੁਣ ਤੇਰੀ ਧਾਰ, ਸਰਗੁਣ ਸ਼ਬਦ ਚਲਾਈਆ। ਸਰਗੁਣ ਸ਼ਬਦ ਅਧਾਰ, ਲੋਕਮਾਤ ਵੱਜੇ ਵਧਾਈਆ। ਲੋਕਮਾਤ ਖ਼ਬਰਦਾਰ, ਗੁਰਮੁਖ ਸਾਚੇ ਆਪ ਕਰਾਈਆ। ਗੁਰਮੁਖ ਸਾਚੇ ਕਰ ਤਿਆਰ, ਕਾਇਆ ਖੇੜਾ ਵੇਖ ਵਖਾਈਆ। ਕਾਇਆ ਖੇੜਾ ਅਪਰ ਅਪਾਰ, ਨਾਮ ਬੀਜ ਸਾਚਾ ਪਾਈਆ। ਨਾਮ ਬੀਜ ਹਰਿ ਨਿਰੰਕਾਰ, ਅੰਮ੍ਰਿਤ ਆਤਮ ਤਨ ਮਨ ਸੀਜ ਕਰਾਈਆ। ਜਨ ਭਗਤਾਂ ਕਰੇ ਆਪੇ ਰੀਝ, ਆਪਣੀ ਹੱਥੀਂ ਸ਼ਿੰਗਾਰ ਲਗਾਈਆ। ਦਰਸ ਦਿਖਾਏ ਨੈਣ ਤੀਜ, ਲੋਚਨ ਏਕਾ ਏਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਈਆ। ਹਰਿਜਨ ਸਾਚੇ ਮੇਲ ਮਿਲਾਵਾ, ਏਕਾ ਏਕ ਕਰਾਇਆ। ਗਰੀਬ ਨਿਮਾਣਾ ਜਗਤ ਨਿਥਾਵਾਂ, ਪ੍ਰਭ ਆਪਣੀ ਗੋਦ ਉਠਾਇਆ। ਆਪ ਉਠਾਏ ਆਪਣੀਆਂ ਬਾਹਵਾਂ, ਦੀਨਾਂ ਬੰਧਪ ਆਪ ਅਖਵਾਇਆ। ਹੰਸ ਬਣਾਏ ਫੜ ਫੜ ਕਾਵਾਂ, ਸੋਹੰ ਸਾਚੀ ਚੋਗ ਚੁਗਾਇਆ। ਕਰੇ ਪਿਆਰ ਜਿਉਂ ਪੁੱਤਰਾਂ ਮਾਵਾਂ, ਅੰਮ੍ਰਿਤ ਆਤਮ ਮੁਖ ਸੀਰ ਚੁਆਇਆ। ਸਦਾ ਸੁਹੇਲਾ ਰੱਖੇ ਠੰਢੀ ਛਾਵਾਂ, ਤਤੀ ਹਾੜ ਨਾ ਅਗਨ ਸਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਨੁਹਾਏ ਸਾਚੇ ਸਰ, ਚਰਨ ਧੂੜ ਇਕ ਇਸ਼ਨਾਨ ਕਰਾਇਆ। ਚਰਨ ਧੂੜ ਸਚ ਇਸ਼ਨਾਨਾ, ਹਰਿ ਆਪਣਾ ਆਪ ਕਰਾਇੰਦਾ। ਗੁਰਮੁਖ ਸਾਚੇ ਚਤਰ ਸੁਘੜ ਸਿਆਣਾ, ਸਾਚੇ ਥਾਉਂ ਇਕ ਬਹਾਇੰਦਾ। ਏਕਾ ਰੱਖੇ ਪ੍ਰਭ ਚਰਨ ਧਿਆਨਾ, ਚਰਨ ਚਰਨੋਦਕ ਮੁਖ ਚੁਆਇੰਦਾ। ਆਪ ਆਪਣੀ ਕਰ ਪਛਾਨਾ, ਆਪ ਆਪਣੀ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਕਾਇਆ ਚੋਲੀ ਰੰਗ ਇਕ ਰੰਗਾਨਾ, ਏਕਾ ਦੂਜਾ ਭਉ ਚੁਕਾਇੰਦਾ। ਏਕਾ ਦੂਜਾ ਭਉ ਚੁਕਾਏ, ਆਪ ਆਪਣੀ ਕਲ ਧਾਰਿਆ। ਤੀਜਾ ਨੈਣ ਖੋਲ੍ਹ ਵਖਾਏ, ਦਰਸ ਦਿਖਾਏ ਅਗੰਮ ਅਪਾਰਿਆ। ਚੌਥੇ ਘਰ ਮੇਲ ਮਿਲਾਏ, ਸੰਤ ਸੁਹੇਲੇ ਕਰ ਪਿਆਰਿਆ। ਪੰਚਮ ਮੀਤਾ ਆਪ ਅਖਵਾਏ, ਸਤਿ ਸ਼ਬਦ ਦਵਾਰਾ ਹਰਿ ਦਰਬਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦੇਵੇ ਵਰ, ਜਨਮ ਮਰਨ ਮਰਨ ਜਨਮ ਦੁੱਖ ਮਿਟਾ ਰਿਹਾ। ਜਨਮ ਮਰਨ ਜਗ ਤੁੱਟਾ ਨਾਤਾ, ਪੂਰਾ ਸਤਿਗੁਰ ਪਾਇਆ। ਨੇੜ ਨਾ ਆਏ ਲਾੜੀ ਮੌਤ ਕਮਜ਼ਾਤਾ, ਦਰ ਦਵਾਰੇ ਰਹਿਣ ਨਾ ਪਾਇਆ। ਆਪ ਵਿਕਾਇਆ ਸਾਚੇ ਹਾਟਾ, ਤਨ ਮਨ ਭੇਟ ਚੜ੍ਹਾਇਆ। ਆਏ ਨਾ ਜਾਏ ਆਨ ਬਾਟਾ, ਗਰਭਵਾਸ ਨਾ ਵੇਸ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦਇਆ ਕਮਾਇਆ। ਭਗਤ ਵਛਲ ਗਿਰਧਾਰ, ਹਰਿ ਰਘੁਰਾਇਆ। ਫੜ ਫੜ ਬਾਹੋਂ ਲਾਏ ਪਾਰ, ਸਾਚਾ ਮੇਲ ਮਿਲਾਇਆ। ਮਨਮੁਖ ਸੁੱਤੇ ਪੈਰ ਪਸਾਰ, ਪ੍ਰਭ ਗੂੜ੍ਹੀ ਨੀਂਦ ਸਵਾਇਆ। ਗੁਰਮੁਖ ਨੇਤਰ ਰਹੇ ਉਘਾੜ, ਆਲਸ ਨਿੰਦਰਾ ਵਿਚ ਨਾ ਆਇਆ। ਦਰ ਦਵਾਰੇ ਹਰਿ ਘਰ ਸਾਚੇ ਦੇਵੇ ਵਾੜ, ਲੱਖ ਚੁਰਾਸੀ ਫੰਦ ਕਟਾਇਆ। ਆਪੇ ਹੋਏ ਪਿੱਛੇ ਅਗਾੜ, ਜਿਸ ਜਨ ਬੱਤੀ ਦੰਦ ਗਾਇਆ। ਮੂਰਖ ਮੂੜ੍ਹ ਭਾਗਾਂ ਮਾੜ, ਆਤਮ ਅੰਧ ਅਗਿਆਨ ਰਖਾਇਆ। ਗੁਰਮੁਖ ਵਿਰਲੇ ਜੋਤ ਜਗਾਏ ਬਹੱਤਰ ਨਾੜ, ਆਕਾਸ਼ ਪਰਕਾਸ਼ ਰਖਾਇਆ। ਮਨਮੁਖ ਜੀਵ ਚਬਾਏ ਆਪਣੀ ਦਾੜ੍ਹ, ਸੰਮਤ ਸੋਲਾਂ ਰਿਹਾ ਜਗਾਇਆ। ਆਪ ਉਠਾਏ ਅਗੰਮੀ ਧਾੜ, ਗੁਰ ਗੋਬਿੰਦ ਸੰਗ ਰਲਾਇਆ। ਮਾਝਾ ਦੇਸ ਹੋਏ ਉਜਾੜ, ਚਾਰੋਂ ਕੁੰਟ ਪਏ ਦੁਹਾਇਆ। ਧਰਤ ਮਾਤ ਤੇਰਾ ਇਕ ਅਖਾੜ, ਪ੍ਰਭ ਸਾਚਾ ਵੇਖਣ ਆਇਆ। ਮੰਗੀ ਮੰਗ ਮੌਤ ਲਾੜ, ਪ੍ਰਭ ਸਾਚੇ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਗੁਰਸਿਖ ਗੁਰ ਚੇਲਾ ਆਪ ਅਖਵਾਇਆ। ਸਤਿਗੁਰ ਪੂਰਾ ਸ਼ਬਦ ਭਰਪੂਰ, ਆਦਿ ਅੰਤ ਅਖਵਾਇਆ। ਨਾ ਨੇੜੇ ਨਾ ਦਿਸੇ ਦੂਰ, ਹਰਿਜਨ ਤੇਰੇ ਮੰਦਰ ਅੰਦਰ ਡੇਰਾ ਲਾਇਆ। ਜਗਤ ਨਾਤਾ ਕੂੜੋ ਕੂੜ, ਥਿਰ ਰਹਿਣ ਨਾ ਪਾਇਆ। ਜੋ ਜਨ ਮਸਤਕ ਲਾਏ ਚਰਨ ਧੂੜ, ਲਿਲਾਟ ਲਿਲਾਟੀ ਦਏ ਜਗਾਇਆ। ਮਨਮੁਖ ਮੂਰਖ ਨਾ ਸਮਝੇ ਮੂੜ, ਬੈਠੇ ਮੁਖ ਛੁਪਾਇਆ। ਸ਼ਬਦ ਵੇਲਣੇ ਪੀੜੇ ਬੂੜ, ਕਲਜੁਗ ਗੇੜਾ ਰਿਹਾ ਦਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਦੇਵੇ ਨਾਮ ਵਰ, ਹਰਿ ਕਾ ਰੂਪ ਉਪਾਇਆ। ਹਰਿ ਸੰਗਤ ਹਰਿ ਬਲਿਹਾਰ, ਹਰਿ ਗੁਣ ਗਾਇਆ। ਦਰਸ ਅਪਰ ਅਪਾਰ, ਨੈਨਨ ਦਰਸਾਇਆ। ਨਾ ਮਰੇ ਨਾ ਪਏ ਜੰਮ, ਆਵਣ ਜਾਵਣ ਖੇਲ ਰਚਾਇਆ। ਲੇਖੇ ਲਾਏ ਕਾਇਆ ਚੰਮ, ਜਿਸ ਜਨ ਸਾਧ ਸੰਗਤ ਬਹਿ ਬਹਿ ਮੰਗਲ ਗਾਇਆ। ਪਾਰ ਕਰਾਏ ਦਇਆ ਕਮਾਏ ਜੋ ਜਨ ਰਸਨਾ ਗਾਏ ਸੋਹੰ (ਦਮਾ) ਦਮ, ਸੋ ਪੁਰਖ ਨਿਰੰਜਣ ਵਿਛੜ ਨਾ ਜਾਇਆ। ਮਨ ਵੈਰਾਗ ਜਗਤ ਤਿਆਗ ਨੇਤਰ ਨੀਰ ਛਮ ਛਮ, ਦੁਰਮਤ ਮੈਲ ਦਏ ਧਵਾਇਆ। ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮ, ਜੋ ਜਨ ਗੁਰ ਚਰਨ ਰਿਹਾ ਲਿਪਟਾਇਆ। ਜੁਗ ਜੁਗ ਬੇੜਾ ਰਿਹਾ ਬੰਨ੍ਹ, ਬੰਨ੍ਹਣਹਾਰ ਆਪ ਅਖਵਾਇਆ। ਆਪੇ ਘੜੇ ਆਪੇ ਲਏ ਭੰਨ, ਲੱਖ ਚੁਰਾਸੀ ਆਪ ਫਿਰਾਇਆ। ਗੁਰਸਿਖ ਚੜ੍ਹਾਏ ਸਾਚੇ ਚੰਨ, ਸਤਿਜੁਗ ਸਚ ਪਰਕਾਸ਼ ਕਰਾਇਆ। ਨੌ ਖੰਡ ਪ੍ਰਿਥਮੀ ਖੰਨ ਖੰਨ, ਜੇਰਜ ਅੰਡ ਵੰਡ ਵੰਡਾਇਆ। ਬ੍ਰਹਿਮੰਡ ਪ੍ਰਭ ਦੇਵੇ ਡੰਨ, ਸੋਹੰ ਖੰਡਾ ਹੱਥ ਉਠਾਇਆ। ਜਨ ਭਗਤਾਂ ਰਾਗ ਸੁਣਾਏ ਕੰਨ, ਏਕਾ ਅਨਾਦੀ ਨਾਦ ਵਜਾਇਆ। ਜਨਣੀ ਜਣਿਆ ਹਰਿ ਜਨ, ਸੁਫਲ ਕੁੱਖ ਕਰਾਇਆ। ਗੁਰਮੁਖ ਵਿਰਲੇ ਆਤਮ ਗਈ ਮੰਨ, ਜਿਸ ਜਨ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਗਤ ਦੇਵੇ ਨਾਮ ਵਰ, ਆਤਮ ਝੋਲੀ ਪਾਇਆ। ਜੋ ਜਨ ਆਏ ਦਰਸ ਪਿਆਸ, ਪ੍ਰਭ ਆਤਮ ਤ੍ਰਿਪਤ ਬੁਝਾਈਆ। ਜੋਤ ਸਰੂਪੀ ਕਰ ਪਰਕਾਸ਼, ਵੇਖ ਵਖਾਣੇ ਥਾਉਂ ਥਾਈਂਆ। ਚਰਨ ਕਵਲ ਸਚ ਨਿਵਾਸ, ਏਕਾ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿ ਸੰਗਤ ਸੇਵਕ ਸੇਵਾਦਾਰ ਅਖਵਾਈਆ। ਸਤਿਗੁਰ ਪੂਰਾ ਸੇਵਾਦਾਰ, ਗੁਰ ਸੰਗਤ ਸੇਵ ਕਮਾਇੰਦਾ। ਦਿਵਸ ਰੈਣ ਸੇਵਾਦਾਰ, ਜਿਉਂ ਅੰਗਦ ਅੰਗ ਲਗਾਇੰਦਾ। ਨੇੜ ਨਾ ਆਏ ਕੋਈ ਚੋਰ ਯਾਰ, ਸ਼ਬਦ ਖੰਡਾ ਹੱਥ ਉਠਾਇੰਦਾ। ਅੱਠੇ ਪਹਿਰ ਮਾਰੇ ਮਾਰ, ਪੰਚਮ ਤਤ ਦੁਰਕਾਇੰਦਾ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਸਾਚਾ ਦਵਾਰਾ ਇਕ ਵਖਾਇੰਦਾ। ਆਪ ਆਪਣੀ ਕਿਰਪਾ ਧਾਰ, ਜੁਗ ਜੁਗ ਵਿਛੜੇ ਮੇਲ ਮਿਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਗੁਰਮੁਖਾਂ ਪਿਛਲਾ ਮੂਲ ਚੁਕਾਇੰਦਾ। ਧੂੰਆਂ ਧੁਖੇ ਵਿਚ ਸੰਸਾਰ, ਉਲਟਾ ਰੁੱਖ ਆਪ ਵਖਾਇੰਦਾ। ਮਨਮੁਖ ਹੋਇਆ ਜੀਵ ਗਵਾਰ, ਆਤਮ ਸੁੱਖ ਨਾ ਕਿਸੇ ਦਿਸਾਇੰਦਾ। ਮਾਇਆ ਮਮਤਾ ਮੋਹ ਤ੍ਰਿਸ਼ਨਾ ਭੁੱਖ ਵਿਚ (ਸੰਸਾਰ), ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਰ ਦਰ ਹਾਹਾਕਾਰ ਮਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਭਗਵੰਤ ਸੰਤ ਜੰਤ ਕੰਤ ਅੰਤ ਮੇਲ ਮਿਲਾਇੰਦਾ। ਅੰਤ ਕੰਤ ਸਾਧ ਸੰਤ ਮੇਲ ਮਿਲਾਵਾ, ਪ੍ਰਭ ਆਪਣੀ ਦਇਆ ਕਮਾਈਆ। ਬਣਾਏ ਬਣਤ ਧੁਰਦਰਗਾਹੀ ਨਾਵਾਂ, ਨਾ ਕੋਈ ਮੇਟ ਮਿਟਾਈਆ। ਪਾਰ ਕਰਾਏ ਫੜ ਫੜ ਬਾਹਵਾਂ, ਸਾਚੇ ਬੇੜੇ ਰਿਹਾ ਚੜ੍ਹਾਈਆ। ਗੁਰ ਪੂਰੇ ਸਦ ਬਲ ਬਲ ਜਾਵਾਂ, ਗੁਰਸਿਖ ਸਾਚੇ ਸੰਗ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸ਼ਬਦ ਹਰਿ ਰੂਪ, ਹਰ ਘਟ ਬੈਠਾ ਆਸਣ ਲਾਈਆ। ਸ਼ਬਦ ਗੁਰ ਜਗਤ ਸਿਕਦਾਰ, ਏਕਾ ਏਕ ਅਖਵਾਇਆ। ਖੇਲੇ ਖੇਲ ਵਿਚ ਸੰਸਾਰ, ਖੇਲਣਹਾਰ ਦਿਸ ਨਾ ਆਇਆ। ਮੇਲੇ ਮੇਲ ਭਗਤ ਦੁਲਾਰ, ਆਪ ਆਪਣਾ ਮੇਲ ਮਿਲਾਇਆ। ਪੂਰਬ ਕਰਮਾਂ ਕਰਮ ਵਿਚਾਰ, ਜਨਮ ਜਨਮਾ ਸੁਫਲ ਕਰਾਇਆ। ਸਾਚਾ ਧਰਮ ਪ੍ਰਭ ਚਰਨ ਦਵਾਰ, ਲੋਕ ਲਾਜ ਜਗਤ ਤਜਾਇਆ। ਗੁਰ ਪੀਰ ਤਰਨੀ ਤਰਨਾ, ਪਾਰ ਕਿਨਾਰਾ ਰਿਹਾ ਵਖਾਇਆ। ਗੁਰਸਿਖ ਗੁਰ ਏਕਾ ਮਾਂਗੇ ਸਰਨਾ, ਗੁਰ ਮੰਤਰ ਏਕਾ ਨਾਮ ਦ੍ਰਿੜਾਇਆ। ਆਪੇ ਖੋਲ੍ਹਣਹਾਰਾ ਹਰਨਾ ਫਰਨਾ, ਆਪ ਆਪਣਾ ਦਰਸ ਦਿਖਾਇਆ। ਪ੍ਰਭ ਕਾ ਭਾਣਾ ਗੁਰਮੁਖ ਵਿਰਲੇ ਜਰਨਾ, ਜੀਵ ਜੰਤ ਹੋਏ ਹਲਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਜੁਗ ਆਪਣੇ ਭਾਣੇ ਵਿਚ ਸਮਾਇਆ। ਪਾਰਬ੍ਰਹਮ ਅਲੱਖ ਅਲੱਖਣਾ, ਲਖ ਨਾ ਸਕਿਆ ਜਾਈਆ। ਨਾ ਭਰਿਆ ਨਾ ਸੱਖਣਾ, ਨਾ ਡੋਲੇ ਡੋਲ ਡੁਲਾਈਆ। ਨਾ ਨੇਤਰ ਨਾ ਕੋਈ ਅੱਖਣਾ, ਨਾ ਕੋਈ ਬਣਤ ਬਣਾਈਆ। ਜੋਤੀ ਸ਼ਬਦੀ ਹਰਿ ਪਰਤੱਖਣਾ, ਪਰਤੱਖ ਰੂਪ ਵਟਾਈਆ। ਗੁਰਮੁਖ ਵਿਰੋਲੇ ਮੱਖਣਾ, ਲੱਖ ਚੁਰਾਸੀ ਛਾਛ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਚਰਜ ਕਲ ਆਪ ਵਰਤਾਈਆ। ਅਚਰਜ ਕਲ ਹਰਿ ਨਿਰੰਕਾਰ, ਏਕਾ ਏਕ ਵਰਤਾਇੰਦਾ। ਭੇਵ ਨਾ ਪਾਇਣ ਜੀਵ ਗਵਾਰ, ਭੇਵ ਅਭੇਦਾ ਆਪ ਅਖਵਾਇੰਦਾ। ਦੇਵੀ ਦੇਵਾ ਰਹੇ ਪੁਕਾਰ, ਦੇਵਤ ਸੁਰ ਸਰਬ ਸੁਣਾਇੰਦਾ। ਸੰਤ ਸੁਹੇਲੇ ਰੋਵਣ ਧਾਹਾਂ ਮਾਰ, ਧੀਰਜ ਧੀਰ ਨਾ ਕੋਈ ਧਰਾਇੰਦਾ। ਹਰਿਜਨ ਵੇਖਣ ਨੈਣ ਉਘਾੜ, ਕਵਣ ਕੂਟੇ ਪ੍ਰਭ ਸਾਚਾ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਜੋਗ ਇਕ ਵਿਖਾਇੰਦਾ। ਸਾਚਾ ਜੋਗ ਚਰਨ ਦਵਾਰ, ਏਕਾ ਏਕ ਰਖਾਇਆ। ਏਕਾ ਮੇਲਾ ਧੁਰ ਸੰਜੋਗ, ਆਪਣਾ ਆਪ ਕਰਾਇਆ। ਦੇਵੇ ਦਰਸ ਹਰਿ ਅਮੋਘ, ਆਤਮ ਤ੍ਰਿਸ਼ਨ ਮਿਟਾਇਆ। ਦੂਈ ਦਵੈਤੀ ਹਉਮੇ ਕਟੇ ਰੋਗ, ਅੰਧ ਅਗਿਆਨ ਮਿਟਾਇਆ। ਰਸ ਰਸਨਾ ਆਤਮ ਭੋਗ, ਰਸ ਮੀਠਾ ਇਕ ਵਖਾਇਆ। ਸੋਹੰ ਸ਼ਬਦ ਚੁਗਾਏ ਸਾਚੀ ਚੋਗ, ਹੰਸ ਮੁਖ ਰਖਾਇਆ। ਆਦਿ ਅੰਤ ਨਾ ਹੋਏ ਵਿਜੋਗ, ਵਿਛੜ ਕਦੇ ਨਾ ਜਾਇਆ। ਜੂਠਾ ਝੂਠਾ ਮਾਇਆ ਭੋਗ, ਨਾਤਾ ਰਿਹਾ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਕਲਜੁਗ ਰਿਹਾ ਤਰਾਇਆ। ਹਰਿਜਨ ਤੇਰੀ ਅੰਤਮ ਕਲ, ਆਪਣੀ ਬਣਤ ਬਣਾਇੰਦਾ। ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਵਲ ਛਲ, ਅਛਲ ਛਲ ਆਪ ਕਰਾਇੰਦਾ। ਭੇਖਾਧਾਰੀ ਬਾਵਨ ਬਲ, ਜਨ ਭਗਤ ਦਵਾਰੇ ਮੰਗਣ ਆਇੰਦਾ। ਆਪ ਆਪਣੇ ਅੰਦਰ ਰਿਹਾ ਰਲ, ਦਿਸ ਕਿਸੇ ਨਾ ਆਇੰਦਾ। ਸ੍ਰਿਸ਼ਟ ਸਬਾਈ ਵੇਖੇ ਝੂਠੀ ਝਲ, ਸਾਚਾ ਸੰਗ ਕੋਈ ਦਿਸ ਨਾ ਆਇੰਦਾ। ਨਾਮ ਖੰਡਾ ਏਕਾ ਭਲ, ਲੱਖ ਚੁਰਾਸੀ ਚਮਕ ਆਪ ਡਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਰੂਪੀ ਵਾਹੇ ਹੱਲ ਜੜ੍ਹ ਕੋਈ ਰਹਿਣ ਨਾ ਪਾਇੰਦਾ। ਨਾ ਕੋਈ ਜੜ੍ਹ ਨਾ ਕੋਈ ਚੇਤਨ, ਹਰਿ ਚੇਤਨ ਚਿਤ ਨਾ ਆਇਆ। ਹਰਿ ਆਪੇ ਵੇਖੇ ਕਾਇਆ ਨੇਤਨ, ਨੈਨਨ ਨੈਣ ਆਪ ਅਖਵਾਇਆ। ਜਨ ਭਗਤਾਂ ਹੋਇਆ ਮੀਤਨ, ਨਿਜ ਘਰ ਦਰਸ ਦਿਖਾਇਆ। ਲੱਖ ਚੁਰਾਸੀ ਜਗਤ ਪ੍ਰੀਤਨ, ਅਜੂਨ ਅਜੂਨੀ ਰਿਹਾ ਫਿਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਨੇਤਰ ਆਪੇ ਵੇਖ, ਆਪਣਾ ਮੇਲ ਮਿਲਾਇਆ। ਨੇਤਰ ਲੋਚਨ ਹਰਿ ਵਸਾਲ, ਏਕਾ ਏਕ ਰਖਾਇਆ। ਗੁਰਮੁਖ ਸਾਚੇ ਸਾਜਣ ਲਾਲ, ਫੜ ਫੜ ਬਾਹਰ ਕਢਾਇਆ। ਸੋਹੰ ਸ਼ਬਦ ਬਣ ਦਲਾਲ, ਜਗਤ ਵਿਚੋਲਾ ਇਕ ਰਖਾਇਆ। ਦਰ ਬੰਧਾਏ ਕਾਲ ਮਹਾਂਕਾਲ, ਪ੍ਰਭ ਏਕਾ ਡੋਰੀ ਪਾਇਆ। ਜਨ ਭਗਤਾਂ ਕਰੇ ਮਾਤ ਸੰਭਾਲ, ਪਰਗਟ ਹੋਏ ਦਰਸ ਦਿਖਾਇਆ। ਏਕਾ ਦੇਵੇ ਨਾਮ ਸੱਚਾ ਧਨ ਮਾਲ, ਚੋਰ ਯਾਰ ਲੁੱਟ ਨਾ ਕੋਈ ਲਜਾਇਆ। ਕਾਇਆ ਮੰਦਰ ਸਚ ਸੱਚੀ ਧਰਮਸਾਲ, ਹਰਿ ਮੰਦਰ ਬੈਠਾ ਆਸਣ ਲਾਇਆ। ਇਕ ਸੁਹਾਏ ਸਾਚਾ ਤਾਲ, ਸਰ ਸਰੋਵਰ ਇਕ ਭਰਾਇਆ। ਦਿਵਸ ਰੈਣ ਸਦਾ ਸੁਹੇਲਾ ਕਰੇ ਪ੍ਰਿਤਪਾਲ, ਪ੍ਰਿਤਪਾਲਕ ਆਪ ਅਖਵਾਇਆ। ਲੱਖ ਚੁਰਾਸੀ ਤੋੜੇ ਜਗਤ ਜੰਜਾਲ, ਆਵਣ ਜਾਵਣ ਫੰਦ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਜਣ ਮੀਤ ਸਾਚਾ ਚੰਦ ਚੜ੍ਹਾਇਆ। ਗੁਰਮੁਖ ਸਾਜਣ ਤੇਰੀ ਸਾਚੀ ਲੋਅ, ਲੋਕਮਾਤ ਕਰੇ ਰੁਸ਼ਨਾਈਆ। ਹਰਿ ਬਿਨ ਅਵਰ ਨਾ ਜਾਣੇ ਕੋ, ਨਾ ਕੋਈ ਵੇਖੇ ਵੇਖ ਵਖਾਈਆ। ਲੱਖ ਚੁਰਾਸੀ ਰਹੀ ਰੋ, ਨੇਤਰ ਨੀਰ ਵਹਾਈਆ। ਜੂਠਾ ਝੂਠਾ ਲੱਗਾ ਮੋਹ, ਪੰਚ ਵਿਕਾਰ ਵੱਜੀ ਵਧਾਈਆ। ਗੁਰਮੁਖ ਵਿਰਲਾ ਭੇਵ ਨਾ ਜਾਣੇ ਸੋ, ਸੋ ਪੁਰਖ ਨਿਰੰਜਣ ਰਿਹਾ ਜਪਾਈਆ। ਆਪਣਾ ਆਪ ਤਜਾਇਆ ਛੱਬੀ ਪੋਹ, ਗੁਰਸਿਖਾਂ ਅੱਗੇ ਭੇਟ ਕਰਾਈਆ। ਜੋਤੀ ਜਾਮਾ ਪਰਗਟ ਹੋ, ਹੰ ਹੰਗਤਾ ਦਏ ਮਿਟਾਈਆ। ਪੁਰਖ ਨਿਰੰਜਣ ਸਰਗੁਣ ਨਿਰਗੁਣ ਏਕਾ ਦੋ, ਦੋਆ ਏਕਾ ਰੂਪ ਵਟਾਇਆ। ਗੁਰ ਗੋਬਿੰਦਾ ਫੜ ਅੱਗੇ ਲਿਆ ਜੋਹ, ਸਾਚਾ ਰਥ ਸਾਚਾ ਸ਼ਬਦ ਚਲਾਈਆ। ਜਨ ਭਗਤਾਂ ਆਤਮ ਅੰਦਰ ਬੀ ਰਿਹਾ ਬੋ, ਤ੍ਰਿਸ਼ਨਾ ਭੁੱਖ ਮਿਟਾਈਆ। ਦੁਰਮਤ ਮੈਲ ਕੱਢੇ ਧੋ, ਨਾਮ ਰੰਗਣ ਇਕ ਚੜ੍ਹਾਈਆ। ਆਪੇ ਕਰੇ ਕਰਾਏ ਸੋਈ ਕਲ ਹੋ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤ ਨਿਰੰਜਣ ਕਰੇ ਲੋਅ, ਅੰਧ ਅੰਧੇਰ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਹਿਜ ਸੁਭਾਈਆ। ਹਰਿਜਨ ਮੇਲਾ ਸ਼ਬਦ ਧੁਨ, ਆਪਣਾ ਆਪ ਕਰਾਇਆ। ਜੁਗ ਜੁਗ ਪੁਕਾਰ ਸੁਣ, ਭੇਖਾਧਾਰੀ ਭੇਖ ਵਟਾਇਆ। ਲੱਖ ਚੁਰਾਸੀ ਜਾਣੇ ਗੁਣ ਅਵਗੁਣ, ਗੁਣ ਦਾਤਾ ਆਪ ਅਖਵਾਇਆ। ਸ੍ਰਿਸ਼ਟ ਸਬਾਈ ਛਾਣ ਪੁਣ, ਗੁਰਮੁਖ ਸਾਚੇ ਬਾਹਰ ਕਢਾਇਆ। ਸ਼ਬਦ ਸੁਹੇਲੇ ਸਾਚੇ ਚੁਣ, ਏਕਾ ਚੋਗ ਨਾਮ ਚੁਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਦਾਤਾ ਦਾਨੀ ਦਰਸ ਪਾਇਆ। ਸਤਿਗੁਰ ਸ਼ਬਦ ਗਿਆਨ ਹੈ, ਗੁਰਮੁਖ ਵਿਰਲੇ ਪਾਇਆ। ਗੁਰਮੁਖ ਇਕ ਧਿਆਨ ਹੈ, ਏਕਾ ਦੂਜਾ ਭਉ ਚੁਕਾਇਆ। ਤੀਜਾ ਨੇਤਰ ਇਕ ਨਿਧਾਨ ਹੈ, ਦਿਸ ਕਿਸੇ ਨਾ ਆਇਆ। ਕਾਇਆ ਮੰਦਰ ਸਚ ਮਕਾਨ ਹੈ, ਪੁਰਖ ਅਬਿਨਾਸ਼ੀ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਜਨ ਆਪੇ ਵੇਖ ਵਖਾਇਆ। ਹਰਿਜਨ ਸਾਜਨ ਸਾਚਾ ਮੀਤਾ, ਏਕਾ ਏਕ ਅਖਵਾਇੰਦਾ। ਆਪੇ ਬੈਠਾ ਵਿਚ ਅਤੀਤਾ, ਦਿਸ ਕਿਸੇ ਨਾ ਆਇੰਦਾ। ਅੰਮ੍ਰਿਤ ਆਤਮ ਦੇਵੇ ਠੰਢਾ ਸੀਤਾ, ਜੋ ਜਨ ਮੰਗਤਾ ਆਇੰਦਾ। ਏਕਾ ਰਾਗ ਸੁਣਾਏ ਛੰਦ ਮਾਣ ਰਖਾਏ ਅਠਾਰਾਂ ਧਿਆਏ ਗੀਤਾ, ਏਕਾ ਰੰਗ ਰੰਗਾਇੰਦਾ। ਵੇਖਣਹਾਰਾ ਹਸਤ ਕੀਟਾ, ਊਚਾਂ ਨੀਚਾਂ ਏਕਾ ਧਾਮ ਬਹਾਇੰਦਾ। ਸਾਚਾ ਸ਼ਬਦ ਹਰਿ ਅਨਡੀਠਾ, ਦਿਸ ਕਿਸੇ ਨਾ ਆਇੰਦਾ। ਕਲਜੁਗ ਜੀਵ ਜੂਠਾ ਝੂਠਾ ਪੀਸਣ ਪੀਠਾ, ਮਾਇਆ ਚੱਕੀ ਆਪ ਚਲਾਇੰਦਾ। ਪੰਜ ਤਤ ਕੌੜਾ ਰੀਠਾ, ਨਾ ਕੋਈ ਮਾਤ ਭੰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦੇਵੇ ਵਰ, ਸਾਚੀ ਵਸਤ ਹਰਿ ਝੋਲੀ ਪਾਇੰਦਾ। ਸਾਚੀ ਵਸਤ ਨਾਮ ਅਨਮੋਲ, ਜਨ ਭਗਤਾਂ ਆਪ ਦਵਾਇੰਦਾ। ਅੰਦਰ ਮੰਦਰ ਕੰਤ ਕੰਤੂਹਲ, ਸਾਚਾ ਰਾਹ ਵਖਾਇੰਦਾ। ਨਾਦ ਅਨਾਦੀ ਸ਼ਬਦ ਬੋਲ, ਢੋਲ ਮਰਦੰਗ ਵਜਾਇੰਦਾ। ਆਤਮ ਸੇਜਾ ਰਿਹਾ ਫੋਲ, ਆਪਣੀ ਹੱਥੀਂ ਆਪ ਕਰਾਇੰਦਾ। ਸੁਰਤੀ ਸ਼ਬਦੀ ਰਿਹਾ ਮੌਲ, ਆਪਣੇ ਰੂਪ ਸਮਾਇੰਦਾ। ਆਪੇ ਕਰੇ ਉਲਟਾ ਕੌਲ, ਨਿਝਰ ਧਾਰਾ ਆਪ ਵਹਾਇੰਦਾ। ਮਿਲੇ ਵਡਿਆਈ ਉਪਰ ਧਵਲ ਧੌਲ, ਜਿਸ ਜਨ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਦੁਲਾਰ, ਸਾਚੇ ਧਾਮ ਸੁਹਾਇੰਦਾ। ਸਾਚਾ ਧਾਮ ਹਰਿ ਨਿਰੰਕਾਰ, ਏਕਾ ਏਕ ਸੁਹਾਇਆ। ਜਨ ਭਗਤਾਂ ਕਰੇ ਪਿਆਰ, ਜੁਗ ਜੁਗ ਲਏ ਜਗਾਇਆ। ਵੇਖੇ ਵਿਗਸੇ ਵਿਚ ਸੰਸਾਰ, ਵੇਖਣਹਾਰਾ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਖੇਲ ਰਖਾਇਆ। ਨਿਰਗੁਣ ਨਿਰਾਕਾਰ ਨਿਰਵੈਰ ਅਖਵਾਇਆ। ਸਰਗੁਣ ਦੇਵੇ ਸ਼ਬਦ ਅਧਾਰ, ਪੰਜ ਤਤ ਵਿਚ ਸਮਾਇਆ। ਪੰਜ ਤਤ ਕਰ ਪਿਆਰ, ਦੀਪਕ ਜੋਤੀ ਇਕ ਜਗਾਇਆ। ਦੀਪਕ ਜੋਤੀ ਕਰ ਉਜਿਆਰ, ਦਿਵਸ ਰੈਣ ਕਰਾਇਆ। ਮਨਮੁਖ ਭੁੱਲੇ ਜੀਵ ਗਵਾਰ, ਜੋਤ ਨਿਰੰਜਣ ਨਾ ਦਰਸ਼ਨ ਪਾਇਆ। ਆਦਿ ਪੁਰਖ ਆਪ ਨਿਰੰਕਾਰ, ਅਗੰਮ ਅਗੰਮੜੇ ਧਾਮ ਸੁਹਾਇਆ। ਨਾ ਮਰੇ ਨਾ ਪਏ ਜੰਮ, ਨਾ ਕੋਈ ਸਰੂਪ ਵਟਾਇਆ। ਆਪੇ ਜਾਣੇ ਆਪਣਾ ਕੰਮ, ਦੂਸਰ ਕਿਸੇ ਭੇਵ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦਰ ਦਵਾਰ ਵੇਖਣ ਆਇਆ। ਕਲਜੁਗ ਤੇਰਾ ਬੰਕ ਦਵਾਰ, ਹਰਿ ਸਾਚੇ ਨੈਣ ਵਖਾਨਿਆ। ਚਾਰੋਂ ਕੁੰਟ ਅੰਧ ਅੰਧਿਆਰ, ਸਾਚਾ ਚੰਦ ਨਾ ਕੋਈ ਚੜ੍ਹਾਨਿਆ। ਭਰਮੇ ਭੁੱਲੇ ਜੀਵ ਗਵਾਰ, ਪਾਰਬ੍ਰਹਮ ਨਾ ਕੋਇ ਪਛਾਨਿਆ। ਗੁਰ ਕਾ ਸ਼ਬਦ ਨਾ ਕਰੇ ਪਿਆਰ, ਆਤਮ ਉਪਜੇ ਨਾ ਬ੍ਰਹਮ ਗਿਆਨਿਆ। ਮਾਇਆ ਮਮਤਾ ਮੋਹ ਹੰਕਾਰ ਵਿਕਾਰ, ਜੀਵਾਂ ਜੰਤਾਂ ਮਿਲਿਆ ਦਾਨਿਆ। ਭਰਮੇ ਭੁੱਲੇ ਸਰਬ ਸੰਸਾਰ, ਹਰਿ ਰੰਗ ਗੁਰਮੁਖ ਵਿਰਲੇ ਮਾਣਿਆ। ਰੈਣ ਅੰਧੇਰੀ ਅੰਧ ਅੰਧਿਆਰ, ਤ੍ਰੈਗੁਣ ਮਾਇਆ ਤਾਣੀ ਬੈਠੀ ਤਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਵਰ, ਆਪ ਚਲਾਏ ਆਪਣੇ ਭਾਣਿਆ। ਸਾਚਾ ਭਾਣਾ ਹਰਿ ਕਰਤਾਰ, ਏਕਾ ਏਕ ਰਖਾਇੰਦਾ। ਜੁਗ ਜੁਗ ਲਏ ਮਾਤ ਅਵਤਾਰ, ਹਰਿਜਨ ਸੋਏ ਮਾਤ ਜਗਾਇੰਦਾ। ਲੱਖ ਚੁਰਾਸੀ ਪਾਵੇ ਸਾਰ, ਲੋਆਂ ਪੁਰੀਆਂ ਵੇਖ ਵਖਾਇੰਦਾ। ਬ੍ਰਹਮਾ ਸ਼ਿਵ ਦੇਵਤ ਸੁਰ ਦਏ ਹੁਲਾਰ, ਸੁਰਪਤ ਰਾਜਾ ਇੰਦ ਉਠਾਇੰਦਾ। ਨੌ ਖੰਡ ਪ੍ਰਿਥਮੀ ਪਾਵੇ ਸਾਰ, ਏਕਾ ਧਾਰ ਆਪਣੀ ਆਪ ਵਹਾਇੰਦਾ। ਕਰਮ ਕੁਕਰਮਾਂ ਰਿਹਾ ਵਿਚਾਰ, ਪੂਰਬ ਲਹਿਣਾ ਝੋਲੀ ਪਾਇੰਦਾ। ਧਰਮ ਯਤ ਸਤਿ ਵਿਚ ਸੰਸਾਰ, ਤੀਰਥ ਤਟ ਦਿਸ ਨਾ ਆਇੰਦਾ। ਗੁਰ ਮੰਦਰ ਅੰਦਰ ਮਸਜਿਦ ਹਾਹਾਹਾਰ, ਸਾਚਾ ਗ੍ਰਹਿ ਨਾ ਕੋਈ ਵਸਾਇੰਦਾ। ਪੜ੍ਹ ਪੜ੍ਹ ਥੱਕੇ ਵੇਦ ਵਿਚਾਰ, ਆਤਮ ਵਿਦਿਆ ਨਾ ਕੋਈ ਜਣਾਇੰਦਾ। ਜਗਤ ਵਿਦਿਆ ਕਰ ਪਿਆਰ, ਲਹਿਣਾ ਮੂਲ ਚੁਕਾਇੰਦਾ। ਕੋਟੀ ਕੋਟ ਭੁੱਲੇ ਵਿਚ ਨੌ ਨਿਧਿਆ, ਮਾਣ ਤਾਣ ਇਕ ਰਖਾਇੰਦਾ। ਪ੍ਰਭ ਮਿਲਣ ਦੀ ਸਾਚੀ ਬਿਧਿਆ, ਏਕਾ ਓਟ ਹਰਿ ਚਰਨ ਕਵਲ ਧਿਆਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦੇਵੇ ਵਰ, ਸਾਚੀ ਸਿਖਿਆ ਝੋਲੀ ਪਾਇੰਦਾ। ਸਾਚੀ ਸਿਖਿਆ ਗੁਰ ਮਤ ਹੈ, ਏਕਾ ਏਕ ਰਖਾਈ। ਝੂਠਾ ਨਾਤਾ ਪੰਜ ਤਤ ਹੈ, ਅੰਤ ਰਹਿਣ ਨਾ ਪਾਈ। ਬਹੱਤਰ ਨਾੜ ਨਾ ਉਬਲੇ ਰੱਤ ਹੈ, ਜੋ ਜਨ ਰਸਨਾ ਰਹੇ ਗਾਈ। ਸਤਿ ਸੰਤੋਖ ਧੀਰਜ ਯਤ ਹੈ, ਹਰਿ ਚਰਨ ਸੀਸ ਝੁਕਾਈ। ਆਤਮ ਬੀਜ ਬੀਜੇ ਸਾਚੇ ਵੱਤ ਹੈ, ਵੇਲਾ ਅੰਤਮ ਇਕ ਵਿਖਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਰੱਖਣਹਾਰਾ ਪਤ ਹੈ, ਪਤ ਪਤਵੰਤਾ ਆਪ ਅਖਵਾਈ। ਪਤ ਪਤਵੰਤ ਹਰਿ ਭਗਵੰਤ, ਜੁਗਾ ਜੁਗੰਤਰ ਆਪ ਨਿਭਾਇਆ। ਰੱਖੇ ਲਾਜ ਸਾਧ ਸੰਤ, ਆਪ ਆਪਣੇ ਅੰਗ ਲਗਾਇਆ। ਜੂਠੇ ਝੂਠੇ ਮੇਟ ਮਿਟਾਏ ਜੀਵ ਜੰਤ, ਦੁਸ਼ਟ ਦੂਤ ਕੋਈ ਰਹਿਣ ਨਾ ਪਾਇਆ। ਹਰਿਜਨ ਮੇਲ ਮਿਲਾਏ ਸਾਚਾ ਕੰਤ, ਕੰਤ ਕੰਤੂਹਲਾ ਇਕ ਸੁਹਾਇਆ। ਆਤਮ ਸੇਜਾ ਬਣਾਏ ਸਾਚੀ ਬਣਤ, ਫੂਲਨ ਬਰਖਾ ਲਾਇਆ। ਪਾਰਬ੍ਰਹਮ ਮਹਿੰਮਾ ਅਗਣਤ, ਨਾ ਕੋਈ ਲੇਖਾ ਲੇਖ ਲਿਖਾਇਆ। ਲੋਕਮਾਤ ਪਰਗਟੇ ਜੋਤ ਬਾਰ ਅਨਕ, ਅੰਕ ਬਾਰੀ ਆਪ ਅਖਵਾਇਆ। ਪਰਗਟ ਹੋਏ ਵਾਸੀ ਪੁਰੀ ਘਨਕ, ਘਨਕਪੁਰੀ ਆਪ ਅਖਵਾਇਆ। ਗੁਰਸਿਖ ਉਠਾਏ ਜਿਉਂ ਜਨ ਜਨਕ, ਮਨ ਮਣਕਾ ਆਪ ਭਵਾਇਆ। ਇਕ ਸੁਣਾਏ ਸ਼ਬਦ ਅੰਕ, ਦਿਵਸ ਰੈਦ ਰਿਹਾ ਜਗਾਇਆ। ਆਪ ਸੁਹਾਏ ਦਵਾਰ ਬੰਕ, ਬੰਕ ਦਵਾਰੀ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਦਰ, ਦਰ ਦਵਾਰਾ ਇਕ ਸੁਹਾਇਆ। ਦਰ ਦਵਾਰਾ ਇਕ ਦਰਵੇਸ਼, ਏਕਾ ਅਲਖ ਜਗਾਈਆ। ਆਪੇ ਨਰ ਆਪੇ ਨਰੇਸ਼, ਆਪਣੇ ਰੂਪ ਸਮਾਈਆ। ਕਰਨਹਾਰਾ ਜੁਗ ਜੁਗ ਵੇਸ, ਏਕ ਅਨੇਕਾ ਲੱਖ ਨਾ ਸਕੇ ਕੋਈ ਰਾਈਆ। ਸਹੰਸਰ ਮੁਖ ਗਾਏ ਸ਼ੇਸ਼, ਦਿਵਸ ਰੈਣ ਸੇਵ ਕਮਾਈਆ। ਕੋਟਨ ਕੋਟ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਜਿਹਵਾ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਪੁਰਖ ਅਬਿਨਾਸਣ ਇਕ ਇਕੱਲਾ ਉਚ ਮਹੱਲਾ, ਪ੍ਰਭ ਏਕਾ ਏਕ ਸੁਹਾਈਆ। ਜੋਤ ਸਰੂਪੀ ਕਰ ਆਕਾਰ, ਦੀਪਕ ਇਕ ਜਗਾਇਆ। ਨਾ ਕੋਈ ਦਿਸੇ ਸੱਜਣ ਮੀਤ ਮੁਰਾਰ, ਸਗਲਾ ਸੰਗ ਨਾ ਕੋਈ ਨਿਭਾਇਆ। ਨਾ ਕੋਈ ਚੰਦ ਸੂਰਜ ਨਾ ਦਿਸੇ ਤਾਰਾ ਮੰਡਲ, ਮੰਡਪ ਕੋਈ ਦਿਸ ਨਾ ਆਇਆ। ਪ੍ਰਿਥਮੀ ਆਕਾਸ਼ ਨਾ ਕੋਈ ਵਿਹਾਰ, ਲੋਆਂ ਪੁਰੀਆਂ ਨਾ ਖ਼ੁਸ਼ੀ ਮਨਾਇਆ। ਲੱਖ ਚੁਰਾਸੀ ਨਾ ਕੋਈ ਪਸਾਰ, ਨਾ ਕੋਈ ਖੇਲ ਖਿਲਾਇਆ। ਆਪ ਆਪਣਾ ਕਰ ਉਜਿਆਰ, ਆਪਣੇ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਥਿਰ ਆਸਣ ਡੇਰਾ ਲਾਇਆ।