੧੨ ਕੱਤਕ ੨੦੧੨ ਬਿਕ੍ਰਮੀ ਅਜੀਤ ਸਿੰਘ ਦੇ ਗ੍ਰਹਿ ਬਟਾਲਾ
ਸ਼ਬਦ ਰੰਗੀਲੀ ਸੇਜ ਜਗਤ ਵਿਛਾਈਆ। ਸ਼ਬਦ ਸੁਨੇਹੜਾ ਰਿਹਾ ਭੇਜ, ਦਿਵਸ ਰੈਣ ਰਿਹਾ ਜਗਾਈਆ। ਜੋਤੀ ਦਾਮਨ ਚਮਕੇ ਤੇਜ, ਨੂਰ ਨੁਰਾਨੀ ਰਹੇ ਸਵਾਈਆ। ਆਪੇ ਵੇਖੇ ਨੌਂ ਨੌਂ ਤੇਜ, ਨੌਂ ਦਵਾਰੇ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੁਰਤੀ ਮਾਤ ਦਵਾਈਆ। ਸ਼ਬਦ ਰੰਗੀਲਾ ਰੰਗ ਹਰਿ ਚੜ੍ਹੰਨਿਆ। ਆਪ ਨਿਭਾਏ ਸਾਚਾ ਸੰਗ, ਆਦਿ ਅੰਤ ਬੇੜਾ ਬੰਨ੍ਹਿਆ। ਸ਼ਬਦ ਡੋਰੀ ਗੁਰਮੁਖ ਪਤੰਗ, ਉਪਰ ਦਿਸੇ ਛਪਰ ਛੰਨਿਆ। ਅੰਮ੍ਰਿਤ ਧਾਰਾ ਵਗੇ ਗੰਗ, ਕਿਸੇ ਹੱਥ ਨਾ ਆਏ ਆਤਮ ਅੰਨ੍ਹਿਆ। ਨਾਮ ਰੰਗੀਲਾ ਪਲੰਘ, ਜਗਤ ਆਪਣਾ ਬੇੜਾ ਆਪੇ ਬੰਨ੍ਹਿਆ। ਜੋਤ ਬਿਰਾਜੇ ਵਡ ਦਾਤਾ ਸੂਰਾ ਸਰਬੰਗ, ਸਾਚਾ ਰਾਗ ਸੁਣਾਏ ਕੰਨਿਆ। ਏਕਾ ਏਕ ਵੱਜੇ ਮਰਦੰਗ, ਭਾਂਡਾ ਭਰਮ ਆਪੇ ਭੰਨਿਆ। ਸ਼ਬਦ ਪਹਿਨਾਏ ਸਾਚੀ ਵੰਗ, ਸੋਹੰ ਪਾਏ ਸਾਚੀ ਅੰਗਿਆ। ਸ਼ਬਦ ਘੋੜੇ ਕਸੇ ਤੰਗ, ਆਵੇ ਜਾਵੇ ਮੇਲ ਮਿਲਾਵੇ ਸਾਚਾ ਸੰਗਿਆ। ਦਰ ਘਰ ਸਾਚਾ ਰਿਹਾ ਲੰਘ, ਆਦਿ ਅੰਤ ਕਦੇ ਨਾ ਸੰਗਿਆ। ਗੁਰਮੁਖ ਕਾਇਆ ਚਾੜ੍ਹੇ ਰੰਗ, ਜੋਤੀ ਜੋਤ ਸਰੂਪ ਹਰਿ, ਪੱਤ ਡਾਲ੍ਹੀ ਆਪੇ ਨਵ ਨਵ ਰੰਗਿਆ। ਫ਼ਲ ਫੁਲਵਾੜੀ ਮਾਤ ਕਿਆਰੀ, ਤਨ ਸੁਹਣੀ ਮਾਤ ਬਣਾਈਆ। ਅੰਮ੍ਰਿਤ ਬਰਖੇ ਨਿਝਰ ਧਾਰੀ, ਸਦਾ ਰਹੇ ਠੰਡੀ ਠਾਰੀ, ਰੁੱਤ ਬਸੰਤੀ ਹਰਿ ਸੁਹਾਈਆ। ਮਧੁਰ ਨੈਣ ਕਰੇ ਪਿਆਰੀ, ਸ਼ਬਦ ਸੈਣ ਵਣਜ ਵਪਾਰੀ, ਸਾਚੀ ਧਾਰਾ ਇਕ ਵਖਾਈਆ। ਗੁਰਮੁਖ ਸਾਚਾ ਸਾਚੀ ਨਾਰੀ, ਮਿਲੇ ਮੇਲ ਪੁਰਖ ਭਤਾਰੀ, ਆਤਮ ਸੇਜਾ ਕਰ ਤਿਆਰੀ, ਪ੍ਰਭ ਫੂਲਨ ਬਰਖਾ ਲਾਈਆ। ਪਰਗਟ ਹੋਏ ਨਰ ਨਿਰੰਕਾਰੀ, ਜੋਤ ਅਗੰਮੀ ਅਪਰ ਅਪਾਰੀ, ਸ਼ਬਦ ਝੂਲਾ ਦਏ ਹੁਲਾਰੀ, ਆਰ ਪਾਰ ਇਕ ਕਿਨਾਰ ਦੋ ਜਹਾਨਾਂ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਦੁਲਾਰੇ, ਨਾਮ ਕਰਾਏ ਵਣਜ ਵਪਾਰੇ, ਸਾਚੀ ਸਿਖਿਆ ਅੰਮ੍ਰਿਤ ਭਿਖਿਆ ਆਤਮ ਝੋਲੀ ਪਾਈਆ। ਆਤਮ ਝੋਲੀ ਦਰ ਭਰਾਈ, ਉਪਜੇ ਬ੍ਰਹਮ ਗਿਆਨ। ਸਾਚੇ ਘਰ ਵੱਜੇ ਵਧਾਈ, ਏਕਾ ਦੀਸੇ ਨਾਮ ਨਿਸ਼ਾਨ। ਨੌਂ ਅਠਾਰਾਂ ਵਸ ਕਰਾਈ, ਦਸਮ ਦਵਾਰਾ ਮੇਲ ਭਗਵਾਨ। ਏਕਾ ਸੱਚਾ ਰਾਹ ਵਖਾਈ, ਝੁੱਲਦਾ ਦਿਸੇ ਸ਼ਬਦ ਨਿਸ਼ਾਨ। ਫੂਲਨ ਸੇਜਾ ਮਾਤ ਵਿਛਾਈ, ਜੋਤੀ ਖੇਲ ਭਗਤਨ ਮੇਲ ਗੁਣ ਨਿਧਾਨ। ਜੋਤੀ ਜੋਤ ਸਰੂਪ ਹਰਿ, ਚਾਰੋ ਕੁੰਟ ਚਾਰ ਦਿਵਾਰ ਪਹਿਰੇਦਾਰ, ਦਿਵਸ ਰੈਣ ਕਰ ਪਿਆਰ, ਸਦਾ ਸੁਹੇਲਾ ਹੋਏ ਸਹਾਈ। ਫੂਲਨ ਸੇਜਾ ਜਗਤ ਵਿਛਾਉਣਾ। ਗੁਰਮੁਖ ਮੇਲਾ ਭਗਤ ਜਗਾਉਣਾ। ਆਪੇ ਗੁਰ ਆਪੇ ਚੇਲਾ, ਆਪ ਆਪਣਾ ਰਾਹ ਵਿਖਾਉਣਾ। ਨਾ ਕੋਈ ਮੰਗੇ ਪੈਸਾ ਧੇਲਾ, ਕਲਜੁਗ ਕੰਢਾ ਪਾਰ ਕਰਾਉਣਾ। ਹਰਿਜਨ ਹੋਏ ਵਕਤ ਸੁਹੇਲਾ, ਸ਼ਬਦ ਡੰਡਾ ਹੱਥ ਫੜਾਉਣਾ। ਪ੍ਰਭ ਮਿਲਣ ਦਾ ਸਾਚਾ ਵੇਲਾ, ਸਾਚੀ ਵੰਡਾ ਵੰਡ ਵੰਡਾਉਣਾ। ਧਰਮ ਰਾਏ ਦੀ ਟੁੱਟੇ ਜੇਲ੍ਹਾ, ਨਾਮ ਭੰਡਾਰਾ ਵਿਚ ਬ੍ਰਹਿਮੰਡਾ ਹੱਥ ਫੜਾਉਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਰੂਪੀ ਮੇਲ ਕਰ, ਦਸਮ ਦਵਾਰੀ ਤੇਲ ਚੜ੍ਹਾਉਣਾ। ਸ਼ਬਦ ਚੜ੍ਹਾਏ ਤੇਲ, ਗਾਏ ਗੀਤ ਸੁਹਾਗੀਆ। ਪੁਰਖ ਭਤਾਰਾ ਸਾਚਾ ਮੇਲ, ਉਪਜੇ ਮਨ ਵੈਰਾਗਿਆ। ਸਾਚਾ ਮੇਲਾ ਸੱਜਣ ਸੁਹੇਲ, ਧੋਏ ਮਲ ਮਲ ਦਾਗਿਆ। ਅਚਰਜ ਵੇਖੇ ਆਪਣੀ ਖੇਲ, ਕਦੇ ਨਾ ਸੋਇਆ ਸਦਾ ਜਾਗਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸਾਚੀ ਡੋਰੀ, ਆਪ ਆਪਣੇ ਸੰਗ ਜਾਏ ਤੋਰੀ, ਦੋ ਹੱਥੀਂ ਪਕੜੇ ਵਾਗਿਆ। ਫੂਲਨ ਗਹਿਣਾ ਸ਼ਬਦ ਪਟਾਰੀ। ਪੁਰਖ ਅਬਿਨਾਸ਼ੀ ਕਿਰਪਾ ਕਰ, ਜਨ ਭਗਤਾਂ ਦਿਤੀ ਪਹਿਲੀ ਵਾਰੀ। ਆਪ ਆਪਣੀ ਜੋਤ ਧਰ, ਕਾਇਆ ਮੰਦਰ ਮਹੱਲ ਅਪਾਰੀ। ਨਿਰਮਲ ਗੋਤ ਏਕਾ ਕਰ, ਊਚ ਨੀਚ ਨਾ ਰਿਹਾ ਵਿਚਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਭਾਗ ਲਗਾਏ ਤੇਰੀ ਆਤਮ ਕਾਇਆ ਤਨ ਕਿਆਰੀ। ਆਤਮ ਤਨ ਕਿਆਰੀ ਸ਼ਬਦ ਲਵਾਇਆ। ਖਿਲੀ ਮਾਤ ਸੱਚੀ ਫੁਲਵਾੜੀ, ਉਪਰ ਧਰਤੇ ਫੁੱਲ ਕਵਲਿਆ। ਆਪੇ ਵੇਖੇ ਪਿਛੇ ਅਗਾੜੀ, ਅੰਮ੍ਰਿਤ ਨਾਭੀ ਦੋ ਦੋ ਆਬੀ ਵਾਹ ਵਾਹ ਧਾਰਾ ਨੀਲੀ ਸੂਹੀ ਪੀਲੀ ਲਾਲ ਗੁਲਾਬੀ ਜਗ ਦਲਾਲੀ ਚਿੱਟਾ ਖਿਟਾ ਨੀਲਮ ਨੀਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੁਹਾਏ ਆਤਮ ਘਰ, ਅੰਮ੍ਰਿਤ ਜਾਮ ਏਕਾ ਏਕ ਪਿਆ ਲਿਆ। ਗੁਰ ਸੰਗਤ ਤੇਰੀ ਭੇਟ ਸੀਸ ਉਠਾਈਆ। ਧੁਰ ਦਰਗਾਹੀ ਖੇਵਟ ਖੇਟ, ਸਾਚਾ ਬੇੜਾ ਰਿਹਾ ਚਲਾਈਆ। ਆਪੇ ਮਾਂ ਪਿਉ ਬੇਟ, ਦੂਸਰ ਕੋਈ ਦਿਸ ਨਾ ਆਈਆ। ਮਾਇਆ ਤ੍ਰਿਸਨਾ ਦਏ ਮੇਟ, ਆਪ ਆਪਣੀ ਦਇਆ ਕਮਾਈਆ। ਨਾਮ ਨਿਰੰਜਣ ਚੇਟਕ ਚੇਟ, ਰਸਨਾ ਜਿਹਵਾ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭਾਣਾ ਰਿਹਾ ਵਖਾਈਆ। ਭਰਮ ਭੁਲੇਖਾ ਦਏ ਨਿਵਾਰ, ਜਨਮ ਕਰਮ ਆਪ ਵਿਚਾਰ, ਲਹਿਣਾ ਦੇਣਾ ਮੂਲ ਚੁਕਾਈਆ। ਸਤਿ ਪੁਰਖ ਨਿਰੰਜਣ ਏਕਾ ਧਾਰ, ਪਾਰਬ੍ਰਹਮ ਬ੍ਰਹਮ ਪਾਏ ਸਾਰ, ਆਪ ਆਪਣੇ ਰੰਗ ਸਮਾਈਆ। ਸ਼ਬਦ ਵਿਚੋਲਾ ਜਗਤ ਮੇਟੇ ਕੁਕਰਮ, ਚਾਰੋਂ ਕੁੰਟਾਂ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਸਤਿਜੁਗ ਏਕਾ ਕਰ, ਦੋਹਾਂ ਦੇਵੇ ਏਕਾ ਵਰ, ਲਹਿਣਾ ਦੇਣਾ ਅੰਤ ਆਦਿ ਆਪੇ ਰਿਹਾ ਚੁਕਾਈਆ। ਕਲਜੁਗ ਅੰਤ ਅੰਤ ਅੰਤ ਵਿਚਾਰਿਆ। ਆਪੇ ਜਾਣੇ ਸਾਚੀ ਬਣਤ, ਬਣੇ ਬਣਾਏ ਸਾਚੀ ਵਿਚ ਸੰਸਾਰਿਆ। ਦਰ ਦਰ ਘਰ ਘਰ ਨੇਤਰ ਖੋਲ੍ਹ ਵੇਖਣ ਸੰਤ, ਕਵਣ ਦਵਾਰਾ ਭਰੇ ਭੰਡਾਰਿਆ। ਕਵਣ ਸ਼ਬਦ ਜਿਹਵਾ ਮੰਤ, ਮੇਟ ਮਿਟਾਏ ਧੁੰਦੂਕਾਰਿਆ। ਹੋਏ ਮਿਲਾਵਾ ਸਾਚੇ ਕੰਤ, ਵੱਜੇ ਨਾਦ ਅਪਰ ਅਪਾਰਿਆ। ਕਾਇਆ ਚੜ੍ਹੇ ਰੰਗ ਬਸੰਤ, ਖਿੜੀ ਰਹੇ ਸਦਾ ਗੁਲਜ਼ਾਰਿਆ। ਮੇਟ ਮਿਟਾਏ ਪੰਜੇ ਦੰਤ, ਸੁਰਤੀ ਖਿਚੇ ਦਸਮ ਦਵਾਰਿਆ। ਨੌਂ ਦਵਾਰੇ ਜੀਵ ਜੰਤ, ਗੁਰਮੁਖ ਵਿਰਲਾ ਨਿਰਮਲ ਨਿਰਮਲ ਦਰ ਘਰ ਸਾਚੇ ਬੂਝ ਬੁਝਾਰਿਆ। ਮਿਲੇ ਮੇਲ ਪੂਰਨ ਭਗਵੰਤ, ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰਾ ਅੰਤਮ ਅੰਤ ਕਾਲਾ ਸੂਸਾ ਤਨ ਛੁਹਾ ਰਿਹਾ। ਸਤਿਜੁਗ ਸਾਚਾ ਆਦਿ ਆਦਿ ਉਪਦੇਸਿਆ। ਵੇਖੇ ਖੇਲ ਵਿਚ ਬ੍ਰਹਿਮਾਦ, ਬ੍ਰਹਮ ਵਿਸ਼ਨ ਮਹੇਸ਼ਿਆ। ਸ਼ਬਦ ਵਜਾਏ ਸਾਚਾ ਨਾਦ, ਲੋਆਂ ਪੁਰੀਆਂ ਦੇਸ ਪਰਦੇਸਿਆ। ਲੇਖਾ ਲਿਖੇ ਬੋਧ ਅਗਾਧ, ਜੋਤੀ ਜਾਮਾ ਧਾਰੇ ਭੇਸਿਆ। ਧਰਤ ਮਾਤ ਰਹੀ ਅਰਾਧ, ਬਣ ਭਿਖਾਰ ਦਰ ਦਰਵੇਸਿਆ। ਸੰਤ ਸੁਹੇਲੇ ਕਰਦੇ ਯਾਦ, ਪਾਇਣ ਵੈਣ ਖੁਲ੍ਹੜੇ ਕੇਸਿਆ। ਮਿਲੇ ਮੇਲ ਮਾਧਵ ਮਾਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਵਣ ਦਵਾਰੇ ਮੇਲ ਨਿਰੰਕਾਰੇ ਜੋਤੀ ਸ਼ਬਦ ਪਵਣ ਸਵਾਸੀ ਸਦਾ ਰਹੇ ਪਰਵੇਸ਼ਿਆ। ਸਤਿਜੁਗ ਆਦਿ ਆਦਿ ਗੁਰ ਅੰਤਰ, ਹਰਿ ਸਾਚੀ ਰਚਨ ਰਚਾਈਆ। ਅਜਪਾ ਜਾਪ ਜਾਪ ਗੁਰ ਮੰਤਰ, ਲੋਕਮਾਤ ਰਿਹਾ ਉਪਜਾਈਆ। ਜਗਤ ਤ੍ਰਿਸਨਾ ਮਿਟੇ ਬਸੰਤਰ, ਅੰਮ੍ਰਿਤ ਮੇਘ ਰਿਹਾ ਬਰਸਾਈਆ। ਗਗਨ ਗਗਨੰਤਰ ਮਾਤ ਪਤਾਲ ਅਕਾਸ਼ ਖੇਲ ਰਚਾਈਆ। ਆਪੇ ਜਾਣੇ ਜੁਗਾ ਜੁਗੰਤਰ, ਪ੍ਰਭ ਸਾਚਾ ਮਾਰਗ ਇਕ ਲਗਾਈਆ। ਕਲਜੁਗ ਤੇਰੀ ਅੰਤਮ ਅੰਤ, ਸਤਿਜੁਗ ਆਦਿ ਹੋਇਆ ਜੁਗ ਜੁਗ ਜੁਗੰਤਰ, ਪ੍ਰਭ ਸਾਚਾ ਮਾਰਗ ਲਾਈਆ। ਰਾਗ ਨਾਦ ਬ੍ਰਹਿਮਾਦ ਸੁਨ ਸਮਾਧ, ਜਨ ਭਗਤਾਂ ਦੇਵੇ ਸ਼ਬਦ ਦਾਦ, ਜੀਵ ਜੰਤ ਨਾ ਜਾਣੇ ਗਵਣ। ਏਕਾ ਉਪਜੇ ਆਤਮ ਨਾਦ, ਭੇਵ ਖੁਲ੍ਹਾਏ ਤ੍ਰੈ ਤ੍ਰੈ ਭਵਣ। ਨਾਮ ਜਣਾਈ ਬੋਧ ਅਗਾਧ ਦਿਵਸ ਰੈਣ ਨਾ ਦੇਵੇ ਸੌਣ, ਤਨ ਮਾਟੀ ਸਾਚੀ ਹਾਟੀ ਰਿਹਾ ਸੋਧ, ਆਪ ਕਟਾਏ ਅਵਣ ਗਵਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਵਸਤ ਇਕ ਸੱਚੀ ਧਰਮਸਾਲ, ਰਲਾਏ ਸਵਾਸ ਪਵਣ। ਪਵਣ ਸਵਾਸ ਕਰ ਪਿਆਰ। ਸ਼ਬਦ ਦੇਵੇ ਇਕ ਅਧਾਰ। ਗੁਰਮੁਖ ਸਾਚੇ ਕਰਮ ਵਿਚਾਰ। ਪੰਜ ਚੋਰ ਨਾ ਦਰ ਘਰ ਨਾਚੇ ਅੱਠੇ ਪਹਿਰ ਖ਼ਬਰਦਾਰ। ਆਪੇ ਭੰਨੇ ਕਲਜੁਗ ਡੰਨੇ ਬੇਮੁੱਖ ਜੀਵ ਭਾਂਡੇ ਕਾਚੇ, ਗੁਰਮੁਖ ਸਾਚੇ ਮਾਤ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਭੰਡਾਰਾ ਰਿਹਾ ਭਰ, ਹਰਿ ਜਨ ਮੰਗੇ ਦਰ ਦਵਾਰ। ਤਖ਼ਤ ਤਾਜ ਸੁਲਤਾਨ ਹਰਿ ਭਗਵਾਨਿਆ। ਲੋਆਂ ਪੁਰੀਆਂ ਏਕਾ ਰਾਜ, ਸ਼ਬਦ ਨਿਸ਼ਾਨਿਆ। ਸ਼ਬਦ ਉਡਾਏ ਏਕਾ ਬਾਜ, ਵੇਖ ਵਖਾਣੇ ਸਰਬ ਥਾਨਿਆ। ਆਪ ਰਚਾਇਆ ਆਪਣਾ ਕਾਜ, ਹਰਿ ਹਰਿ ਵਾਲੀ ਦੋ ਜਹਾਨਿਆ। ਚਾਰੋਂ ਕੁੰਟ ਰਿਹਾ ਭਾਜ, ਲੇਖ ਲਿਖਾਏ ਰਾਜ ਰਾਜਾਨਿਆ। ਪਰਗਟ ਹੋਏ ਦੇਸ ਮਾਝ, ਸੰਬਲ ਦੇਸ ਨਗਰ ਸੁਹਾਨਿਆ। ਸਾਧਾਂ ਸੰਤਾਂ ਜੀਆਂ ਜੰਤਾਂ ਖੋਲ੍ਹੇ ਪਾਜ, ਮਾਰੇ ਤੀਰ ਸ਼ਬਦ ਨਿਸ਼ਾਨਿਆ। ਗੁਰਮੁਖਾਂ ਪੜਦੇ ਰਿਹਾ ਕਾਜ, ਸਾਚਾ ਬੰਨ੍ਹੇ ਹੱਥੀਂ ਗਾਨਿਆ। ਵੇਲੇ ਅੰਤਮ ਰੱਖੇ ਲਾਜ, ਦਰ ਦਵਾਰੇ ਕਰੇ ਪਰਵਾਨਿਆ। ਲੱਖ ਚੁਰਾਸੀ ਨਾਰ ਬਾਂਝ, ਸਾਚੀ ਦਿਸੇ ਨਾ ਘਰ ਸੰਤਾਨਿਆ। ਗੁਰਮੁਖ ਸਾਚੇ ਦੋ ਜਹਾਨੀ ਏਕਾ ਸਾਂਝ, ਮਿਲੇ ਮੇਲ ਪੁਰਖ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਝੁਲਾਏ ਸ਼ਬਦ ਨਿਸ਼ਾਨਿਆ। ਸ਼ਬਦ ਨਿਸ਼ਾਨਾ ਏਕਾ ਏਕ ਝੁਲਾ ਰਿਹਾ। ਨੌਂ ਖੰਡ ਪ੍ਰਿਥਮੀ ਏਕਾ ਟੇਕ, ਹਰਿ ਰਖਾਏ ਸ਼ਾਹ ਅਸਵਾਰਿਆ। ਸੱਤਾਂ ਦੀਪਾਂ ਕਰੇ ਬੁਧ ਬਿਬੇਕ, ਦੇਵੇ ਨਾਮ ਅਪਰ ਅਪਾਰਿਆ। ਸਾਚੇ ਨੇਤਰ ਲੈਣਾ ਵੇਖ, ਆਪ ਆਪਣਾ ਭੇਵ ਛੁਪਾ ਰਿਹਾ। ਲੇਖਾ ਜਾਣੇ ਔਲੀਆ ਪੀਰ ਸ਼ੇਖ਼, ਗੁਰ ਪੀਰ ਔਲੀਆ ਨਾ ਕੋਈ ਛੁਪਾ ਰਿਹਾ। ਪੰਡਤ ਪਾਂਧੇ ਰਹੇ ਵੇਖ, ਵੇਦ ਵਿਆਸੇ ਲਿਖੀ ਰੇਖ, ਕਵਣ ਕੂਟੇ ਪ੍ਰਭ ਸਾਚੀ ਜੋਤ ਜਗਾ ਰਿਹਾ। ਦਰ ਦਵਾਰੇ ਗੁਰਮੁਖ ਵਿਰਲੇ ਸਾਚੇ ਨੇਤਰ ਲੈਣਾ ਪੇਖ, ਸ਼ਬਦ ਸਿੰਘਾਸਣ ਹਰਿ ਡਗਮਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਸਤਿਜੁਗ ਲਿਖੇ ਲੇਖ, ਦੋਹਾਂ ਲਹਿਣਾ ਦੇਣਾ ਅੰਤਮ ਮਾਤ ਚੁਕਾ ਰਿਹਾ। ਲਹਿਣਾ ਦੇਣਾ ਦਏ ਦੇਵਣਹਾਰਿਆ। ਕਲਜੁਗ ਝੂਠਾ ਲਗੇ ਨੇਂਹ, ਮਾਇਆ ਭੁੱਲਾ ਸਰਬ ਸੰਸਾਰਿਆ। ਦਰ ਦਰ ਘਰ ਘਰ ਮੰਦਰ ਅੰਦਰ ਹੋਣੇ ਥੇਹ, ਨਾ ਕੋਈ ਦੀਸੇ ਗੁਰੂਦਵਾਰਿਆ। ਚਾਰੇ ਕੁੰਟ ਉਡਣੀ ਖੇਹ, ਪਰਗਟ ਹੋਏ ਹਰਿ ਨਿਰੰਕਾਰਿਆ। ਨਾ ਕੋਈ ਭਈਆ ਬੇਬੇ ਬੇ, ਪਿਤਾ ਪੂਤ ਨਾ ਕੋਈ ਸਹਾਰਿਆ। ਨਾ ਕੋਈ ਰਸਨਾ ਗਾਵੇ ਜਿਹਵਾ ਜੇ, ਜਗਤ ਵਿਛੋੜਾ ਆਪ ਕਰਾ ਰਿਹਾ। ਨਾ ਕੋਈ ਦੀਸੇ ਦੇਵੀ ਦੇ, ਕਰੋੜ ਤੇਤੀਸਾ ਵਕਤ ਚੁਕਾ ਰਿਹਾ। ਸ਼ਿਵ ਸ਼ੰਕਰ ਲਾਏ ਕੰਠ ਸੇ, ਬਾਸ਼ਕ ਤਸ਼ਕ ਗਲ ਲਟਕਾ ਰਿਹਾ। ਬ੍ਰਹਮਾ ਦੇਣਾ ਰਿਹਾ ਦੇ, ਚਾਰੇ ਮੁਖ ਹਿਸਾਬ ਮੁਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਰਾਹ ਵਖਾ ਰਿਹਾ। ਸਤਿਜੁਗ ਸਚ ਦਵਾਰ, ਦਰ ਦਰ ਮੰਗਿਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਆਪ ਨਿਭਾਏ ਆਪਣਾ ਸੰਗਿਆ। ਪਰਗਟ ਕਰ ਵਿਚ ਸੰਸਾਰ, ਸੋਹੰ ਸ਼ਬਦ ਭਰ ਭੰਡਾਰ, ਇਕ ਚੜ੍ਹਾਏ ਸਾਚਾ ਰੰਗਿਆ। ਗੁਰਮੁਖ ਸਾਚੇ ਮਾਤ ਵਿਚਾਰ, ਦੇਵੇ ਦਾਤ ਅਪਰ ਅਪਾਰ, ਮਾਨਸ ਦੇਹੀ ਨਾ ਹੋਏ ਭੰਗਿਆ। ਤਨ ਮਾਲਾ ਗਲ ਸਾਚਾ ਹਾਰ, ਅੰਮ੍ਰਿਤ ਪਿਆਲਾ ਭਰ ਭੰਡਾਰ, ਨਾ ਹੋਏ ਕੰਗਾਲਾ ਦੂਜੀ ਵਾਰ, ਵਗੇ ਧਾਰ ਸਾਚੀ ਗੰਗਿਆ। ਨਾਮ ਦੁਸ਼ਾਲਾ ਅਪਰ ਅਪਾਰਾ, ਫ਼ਲ ਲਗਾਏ ਕਾਇਆ ਡਾਲ੍ਹਾ ਸਾਚਾ ਮੇਵਾ ਪਹਿਲੀ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਖੋਲ੍ਹੇ ਬੰਦ ਦਰ, ਮੇਟ ਮਿਟਾਏ ਪੰਚਮ ਧਾੜ। ਇਕ ਇਕ ਇਕ ਇਕ ਚਾਰ। ਦਰ ਘਰ ਸਾਚੇ ਜਾਣਾ ਵਿਕ, ਪੰਚਮ ਮੇਲਾ ਹਰਿ ਦਾਤਾਰ। ਨਾ ਕੋਈ ਵਡਾ ਛੋਟਾ ਨਿੱਕ, ਬਿਰਧ ਬਾਲ ਨਾ ਕੋਈ ਜਵਾਨ। ਨਾ ਕੋਈ ਜਾਣੇ ਰਸ ਮਿੱਠਾ ਫਿਕ, ਨਾਮ ਰਸ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਸਚ ਵਰ, ਭਰਿਆ ਰਹੇ ਸਦ ਭੰਡਾਰ। ਚਾਰ ਚਾਰ ਚਾਰ ਯਾਰ। ਏਕਾ ਕਰੇ ਹਰਿ ਖੁਆਰ। ਚਾਰੋਂ ਕੁੰਟ ਹਾਹਾਕਾਰ। ਗੁਰਮੁਖਾਂ ਹੱਥੀਂ ਦੇਵੇ ਪਾੜ। ਸ਼ਬਦ ਅਗੰਮੀ ਰੱਖੇ ਧਾੜ। ਨਾ ਕਦੇ ਮਰੇ ਨਾ ਕਦੇ ਜੰਮੇ, ਖਾਏ ਨਾ ਕਦੇ ਮੌਤ ਲਾੜ। ਨਾਮ ਅਧਾਰੀ ਏਕਾ ਥੰਮੀ, ਗਗਨ ਪਤਾਲਾਂ ਦਿਸੇ ਪਾੜ। ਆਪੇ ਜਾਣੇ ਖੇਲ ਅਗੰਮੀ, ਮਾਨਸ ਦੇਹੀ ਬਹੱਤਰ ਨਾੜ। ਲੱਗੇ ਭਾਗ ਮਾਟੀ ਚੰਮੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਭੰਡਾਰਾ ਮਿਲੇ ਵਰ, ਹਰਿਜਨ ਚਬਾਏ ਆਪਣੀ ਦਾੜ੍ਹ। ਜਨ ਭਗਤ ਅਧਾਰਾ ਏਕਾ ਨਾਮ ਭੰਡਾਰਿਆ। ਪੁਰਖ ਨਿਰੰਜਣ ਏਕਾ ਏਕ ਵਿਚ ਸੰਸਾਰਿਆ। ਦੂਈ ਦਵੈਤੀ ਨਾ ਲਾਏ ਸੇਕ, ਏਕਾ ਦੀਸੇ ਪਾਰ ਕਿਨਾਰਿਆ। ਬੁਧੀ ਰਹੇ ਸਦਾ ਬਿਬੇਕ, ਜੂਠਾ ਝੂਠਾ ਮੋਹ ਚੁਕਾ ਰਿਹਾ। ਸਾਚੇ ਨੇਤਰ ਰਿਹਾ ਵੇਖ, ਜਗਤ ਲੋਚਨ ਬੰਦ ਕਰਾ ਰਿਹਾ। ਆਪੇ ਲਿਖੇ ਮਸਤਕ ਰੇਖ, ਲਿਖਿਆ ਲੇਖ ਨਾ ਕੋਈ ਮਿਟਾ ਰਿਹਾ। ਨਾ ਕੋਈ ਜਾਣੇ ਔਲੀਆ ਪੀਰ ਸ਼ੇਖ਼, ਤਿਲਕ ਲਲਾਟੀ ਕਵਣ ਲਗਾ ਰਿਹਾ। ਜੋਤ ਸਰੂਪੀ ਹਰਿ ਹਰਿ ਭੇਖ, ਔਖੀ ਘਾਟੀ ਆਪ ਚੜ੍ਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨਾ ਏਕਾ ਸਰਨਾ ਸਾਚਾ ਪੱਲੂ ਸ਼ਬਦ ਲੜ ਫੜਾ ਰਿਹਾ। ਸੁਰਤ ਸ਼ਬਦ ਗੁਰ ਗਿਆਨ, ਆਪ ਦਵਾਈਆ। ਅਠੇ ਪਹਿਰ ਮਾਰ ਧਿਆਨ, ਦਿਵਸ ਰੈਣ ਰਹੇ ਸੁਹਾਈਆ। ਜਗਤ ਬਿਠਾਏ ਨਾਮ ਬਿਬਾਣ, ਨੌਂ ਦਵਾਰੇ ਬਾਹਰ ਕਢਾਈਆ। ਕਾਇਆ ਮੰਦਰ ਸਚ ਮਕਾਨ, ਦਸਮ ਦਵਾਰੀ ਮਹੱਲ ਬਣਾਈਆ। ਨੇੜ ਨਾ ਆਇਣ ਪੰਚਮ ਸੈਤਾਨ, ਸ਼ਬਦ ਡੰਡੇ ਰਿਹਾ ਦੁਰਕਾਈਆ। ਸਾਚਾ ਦੇਵੇ ਨਾਮ ਨਿਧਾਨ, ਸੋਹੰ ਡੋਰੀ ਹੱਥ ਫੜਾਈਆ। ਸੋ ਪੁਰਖ ਨਿਰੰਜਣ ਆਪ ਭਗਵਾਨ, ਹਉਮੇ ਹੰਗਤਾ ਜੀਵ ਗਵਾਈਆ। ਕਿਰਪਾ ਕਰੇ ਵਾਲੀ ਦੋ ਜਹਾਨ, ਸਾਚੇ ਮੰਡਲ ਸਾਚੀ ਰਾਸ ਪਵਣ ਸਵਾਸੀ ਰਿਹਾ ਵਖਾਈਆ। ਆਪ ਉਡਾਏ ਇਕ ਅਕਾਸ਼, ਸਾਚੀ ਦਿਸ਼ਾ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਦਰੇ ਅੰਦਰ ਤੋੜੇ ਜੰਦਰ, ਲੱਖ ਚੁਰਾਸੀ ਬਾਹਰ ਭੌਂਦੇ ਬੰਦਰ, ਸਾਚਾ ਰਾਹ ਦਿਸ ਕਿਸੇ ਨਾ ਆਈਆ। ਸ਼ਬਦ ਗੁਰ ਮਿਹਰਵਾਨ ਆਤਮ ਜਾਗਿਆ। ਦਰ ਘਰ ਸਾਚੇ ਮਿਲੇ ਜੀਆ ਦਾਨ, ਸਰ ਸਰੋਵਰ ਧੋਏ ਮਾਇਆ ਦਾਗਿਆ। ਜੋਤੀ ਜਗੇ ਇਕ ਮਹਾਨ, ਹੰਸ ਬਣੇ ਗੁਰਮੁਖ ਸਾਚਾ ਕਾਗਿਆ। ਏਕਾ ਦੀਸੇ ਸ਼ਬਦ ਨਿਸ਼ਾਨ, ਵੱਜੇ ਨਾਦ ਸੁਣਾਏ ਰਾਗ ਸਾਚਾ ਰਾਗਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸ਼ਬਦ ਵਰ, ਗੁਰਮੁਖ ਸਾਚੇ ਜਾਣਾ ਤਰ, ਆਤਮ ਰਹੇ ਸਦਾ ਵੈਰਾਗਿਆ। ਮਨ ਵੈਰਾਗ ਗੁਰਮੁਖ ਸਾਚਾ ਜਾਏ ਜਾਗ, ਸਗਲ ਵਸੂਰਾ ਲਾਥਿਆ। ਲੋਕਮਾਤ ਵਡ ਵਡਭਾਗ ਆਤਮ ਬੁਝੀ ਤ੍ਰਿਸਨਾ ਆਗ, ਦੀਪਕ ਜੋਤੀ ਜਗੇ ਚਿਰਾਗ, ਮਿਲੇ ਮੇਲ ਹਰਿ ਸਮਰਥਿਆ। ਆਪ ਆਪਣੇ ਹੱਥ ਰੱਖੇ ਵਾਗ, ਮਾਇਆ ਡੱਸੇ ਨਾ ਡੱਸਣੀ ਨਾਗ, ਏਕਾ ਸ਼ਬਦ ਸੁਣਾਏ ਸਾਚੀ ਕਥਿਆ। ਸੋਹੰ ਬੰਨ੍ਹੇ ਤਨ ਸਾਚਾ ਤਾਗ, ਚਰਨ ਕਵਲ ਜਨ ਜਾਏ ਲਾਗ, ਧੁਰ ਦਰਗਾਹੀ ਜਗਤ ਮਲਾਹੀ, ਆਪ ਚੜ੍ਹਾਏ ਸ਼ਬਦ ਸਾਚੇ ਰਥਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਖੋਲ੍ਹੇ ਬੰਦ ਕਵਾੜ, ਜੋਤ ਜਗਾਏ ਬਹੱਤਰ ਨਾੜ, ਆਪ ਆਪਣਾ ਦਰਸ ਦਿਖਾਏ, ਨਾ ਕੋਈ ਸੀਸ ਨਾ ਕੋਈ ਧੜ। ਹਰਿਜਨ ਸਾਚੇ ਤਰਸ ਕਮਾਏ, ਦਸਮ ਦਵਾਰੀ ਅੱਗੇ ਖੜ੍ਹ। ਅੰਮਿਤ ਮੇਘ ਮੁਖ ਚੁਆਏ, ਸ਼ਬਦ ਸਰੂਪੀ ਬਾਹੋਂ ਫੜ। ਸਾਚੀ ਸੇਜਾ ਆਪ ਬਹਾਏ, ਆਪ ਆਪਣੇ ਕੰਠ ਲਗਾਏ, ਦੂਸਰ ਕੋਈ ਨਾ ਸਕੇ ਘੇਰ ਸਾਚੇ ਦਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਨਾਮ ਵਰ, ਏਕਾ ਅੱਖਰ ਗੁਰ ਸ਼ਬਦ ਵੱਖਰ, ਭਗਤ ਵਿਦਿਆ ਲੈਣੀ ਪੜ੍ਹ। ਸਤਾਰਾਂ ਮਾਸ ਸਤਾਰਾਂ ਦਿਨ। ਜਗਤ ਲੰਘਾਉਣੇ ਗਿਣ ਗਿਣ। ਆਪ ਆਪਣੀ ਬਿਧ ਬਣਾਏ, ਨਾ ਕੋਈ ਦੂਸਰ ਸੰਗ ਰਲਾਏ, ਖੇਲ ਕਰਾਏ ਜਿਨ ਜਿਨ। ਅੰਤਮ ਸਾਚਾ ਮੇਲ ਮਿਲਾਏ, ਸ਼ਬਦ ਸਰੂਪ ਹੁਕਮ ਜਣਾਏ, ਆਪਣਾ ਸੰਗ ਆਪ ਨਿਭਾਏ, ਪਕੜ ਉਠਾਏ ਪਹਿਲੋਂ ਦਿਨ ਤਿੰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਾਣੇ ਖੇਲ ਭਿੰਨ ਭਿੰਨ।