Granth 04 Likhat 121: 13 Faggan 2011 Bikarmi Ajit Singh de Greh Pind Faijpur Jila Gurdaspur

੧੩ ਫਗਣ ੨੦੧੧ ਬਿਕ੍ਰਮੀ ਅਜੀਤ ਸਿੰਘ ਦੇ ਗ੍ਰਹਿ ਪਿੰਡ ਫ਼ੈਜਪੁਰ ਜ਼ਿਲਾ ਗੁਰਦਾਸਪੁਰ

ਸੁਰਤ ਸ਼ਬਦ ਜਨ ਮੇਲ, ਭਗਤ ਚੁਕਾਨਿਆ। ਸੁਰਤ ਸ਼ਬਦ ਜਨ ਮੇਲ, ਗੁਰਮੁਖ ਸਾਚੇ ਕਰਮ ਸਾਚਾ ਕਮਾਨਿਆ। ਸੁਰਤ ਸ਼ਬਦ ਜਨ ਮੇਲ, ਚਿੰਤਾ ਸੋਗ ਹਰਖ ਲੋਕਮਾਤ ਆਤਮ ਘਾਟ ਮਿਟਾਨਿਆ। ਸੁਰਤ ਸ਼ਬਦ ਜਨ ਮੇਲ, ਜੋਤੀ ਜੋਤ ਸਰੂਪ ਹਰਿ, ਜਾਤ ਪਾਤ ਪੁਰਖ ਬਿਧਾਤ ਹਉਮੇ ਰੋਗ ਗਵਾਨਿਆ। ਸੁਰਤ ਸ਼ਬਦ ਜਨ ਮੇਲ, ਮੇਟ ਮਿਟਾਏ ਜਾਤ ਪਾਤ ਸਾਚਾ ਮਾਰਗ ਇਕ ਵਖਾਇਆ। ਸੁਰਤ ਸ਼ਬਦ ਜਨ ਮੇਲ, ਨਾਤਾ ਤੁੱਟੇ ਮਾਤ ਪਿਤ, ਪੁਰਖ ਅਬਿਨਾਸ਼ੀ ਏਕਾ ਨਾਤ ਬੰਧਾਇਆ। ਸੁਰਤ ਸ਼ਬਦ ਜਨ ਮੇਲ, ਜੋਤੀ ਜੋਤ ਸਰੂਪ ਹਰਿ, ਇਕ ਇਕਾਂਤ ਆਪਣਾ ਆਪ ਕਰਾਇਆ। ਸੁਰਤ ਸ਼ਬਦ ਜਨ ਮੇਲ, ਰੰਗ ਅਪਾਰਿਆ। ਸੁਰਤ ਸ਼ਬਦ ਜਨ ਮੇਲ, ਅੰਮ੍ਰਿਤ ਆਤਮ ਸਾਚੇ ਸਰ ਡੂੰਘੀ ਗੰਗ ਲਾਏ ਸਾਚੀ ਤਾਰੀਆ। ਸੁਰਤ ਸ਼ਬਦ ਜਨ ਮੇਲ, ਤ੍ਰਿਕੁਟੀ ਜਾਏ ਲੰਘ, ਗੁਰ ਪੂਰਾ ਦੇਵੇ ਸੰਗ, ਮਾਇਆ ਮਮਤਾ ਕਟੇ ਭੁੱਖ ਨੰਗ, ਰਾਹ ਦੱਸੇ ਇਕ ਅਪਾਰਿਆ। ਮਾਨਸ ਜਨਮ ਨਾ ਹੋਏ ਭੰਗ, ਹੋਏ ਸਹਾਈ ਅੰਗ ਸੰਗ, ਭਰਮ ਭੁਲੇਖਾ ਦੂਰ ਕਰਾ ਰਿਹਾ। ਸੁਰਤ ਸ਼ਬਦ ਜਨ ਮੇਲ, ਜੋਤੀ ਜੋਤ ਸਰੂਪ ਹਰਿ, ਸ਼ਬਦ ਘੋੜੇ ਕਸੇ ਤੰਗ, ਆਪੇ ਆਪ ਉਪਰ ਬਿਠਾ ਰਿਹਾ। ਸੁਰਤ ਸ਼ਬਦ ਜਨ ਮੇਲ, ਭਰਮ ਭਉ ਕਟਿਆ। ਸੁਰਤ ਸ਼ਬਦ ਜਨ ਮੇਲ, ਦੂਈ ਦਵੈਤੀ ਮੇਟੇ ਫੱਟਿਆ। ਸੁਰਤ ਸ਼ਬਦ ਜਨ ਮੇਲ, ਤਨ ਪਹਿਨਾਏ ਸੋਹਣਾ ਪਟਿਆ। ਸੁਰਤ ਸ਼ਬਦ ਜਨ ਮੇਲ, ਜੋਤੀ ਜਗੇ ਕਾਇਆ ਹਟਿਆ। ਸੁਰਤ ਸ਼ਬਦ ਜਨ ਮੇਲ, ਸਾਚੇ ਤੀਰਥ ਇਕ ਇਸ਼ਨਾਨ ਕਰਾਏ, ਨਾ ਕੋਈ ਦੀਸੇ ਤੀਰਥ ਤੱਟਿਆ। ਸੁਰਤ ਸ਼ਬਦ ਜਨ ਮੇਲ, ਏਕਾ ਖੋਲ੍ਹੇ ਸਾਚਾ ਹੱਟਿਆ। ਸੁਰਤ ਸ਼ਬਦ ਜਨ ਮੇਲ, ਜੋਤੀ ਜੋਤ ਸਰੂਪ ਹਰਿ, ਆਪਣਾ ਆਪ ਕਰਾਏ, ਗੁਰਮੁਖ ਵਿਰਲੇ ਆਤਮ ਰਸ ਰਸਨ ਰਸਾਇਣੀ ਚੱਟਿਆ। ਸੁਰਤ ਸ਼ਬਦ ਜਨ ਮੇਲ, ਜਗਤ ਵਿਛੋੜਿਆ। ਸੁਰਤ ਸ਼ਬਦ ਜਨ ਮੇਲ, ਚਰਨ ਪ੍ਰੀਤੀ ਨਾਤਾ ਏਕਾ ਜੋੜਿਆ। ਸੁਰਤ ਸ਼ਬਦ ਜਨ ਮੇਲ, ਬੈਠਾ ਦਿਸੇ ਇਕ ਇਕਾਂਤ, ਦਰ ਦਵਾਰੇ ਸਾਚੇ ਘਰ ਆਪੇ ਆਏ ਬਹੁੜਿਆ। ਸੁਰਤ ਸ਼ਬਦ ਜਨ ਮੇਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਜਨਾਂ, ਬਾਹੋਂ ਫੜ ਆਪ ਲਗਾਣਾ ਆਪਣੇ ਲੜ, ਆਪ ਚੜ੍ਹਾਨਾ ਏਕਾ ਸਾਚੇ ਪੌੜਿਆ। ਸੁਰਤ ਸ਼ਬਦ ਜਨ ਮੇਲ, ਦੇਹ ਤਜਾਈਆ। ਸੁਰਤ ਸ਼ਬਦ ਜਨ ਮੇਲ, ਕਾਇਆ ਮਾਟੀ ਝੂਠੀ ਖੇਹ, ਦਿਸ ਨਾ ਆਈਆ। ਸੁਰਤ ਸ਼ਬਦ ਜਨ ਮੇਲ, ਇਕ ਲਗਾਏ ਘਰ ਸਾਚੇ ਨੇਂਹ, ਸਾਚੇ ਧਾਮ ਰਹਾਈਆ। ਸੁਰਤ ਸ਼ਬਦ ਜਨ ਮੇਲ, ਪੁਰਖ ਅਬਿਨਾਸ਼ੀ ਏਕਾ ਬਰਸੇ ਅੰਮ੍ਰਿਤ ਮੇਂਹ, ਠੰਡੀ ਧਾਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਜਨਾਂ ਸਾਚੇ ਦਰ ਦਵਾਰੇ ਸਦਾ ਬਹਾਈਆ। ਸੁਰਤ ਸ਼ਬਦ ਜਨ ਮੇਲ, ਆਤਮ ਰਤਿਆ। ਸੁਰਤ ਸ਼ਬਦ ਜਨ ਮੇਲ, ਮਾਇਆ ਅਗਨ ਨਾ ਲੱਗੇ ਤੱਤੀਆ। ਸੁਰਤ ਸ਼ਬਦ ਜਨ ਮੇਲ, ਏਕਾ ਰੰਗ ਸਾਚਾ ਮਾਣੇ, ਆਤਮ ਮਿਲੇ ਧੀਰਜ ਸਤੀਆ। ਸੁਰਤ ਸ਼ਬਦ ਜਨ ਮੇਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਜੋਤ ਦੇਵੇ ਵਰ, ਨਾ ਕੋਈ ਤੋਲੇ ਤੋਲ ਤੁਲਾਏ ਤੋਲ ਮਾਸਾ ਰਤੀਆ। ਸੁਰਤ ਸ਼ਬਦ ਜਨ ਮੇਲ, ਦਰਸ ਅਮੋਲ ਹੈ। ਸੁਰਤ ਸ਼ਬਦ ਜਨ ਮੇਲ, ਪੁਰਖ ਅਬਿਨਾਸ਼ੀ ਸਦਾ ਵਸੇ ਕੋਲ ਹੈ। ਸੁਰਤ ਸ਼ਬਦ ਜਨ ਮੇਲ, ਸਾਚਾ ਸ਼ਬਦ ਵਜਾਏ ਅੰਦਰੇ ਅੰਦਰ ਢੋਲ ਹੈ। ਸੁਰਤ ਸ਼ਬਦ ਜਨ ਮੇਲ, ਬਜ਼ਰ ਕਪਾਟੀ ਰਿਹਾ ਖੋਲ੍ਹ ਹੈ। ਸੁਰਤ ਸ਼ਬਦ ਜਨ ਮੇਲ, ਆਪ ਵਖਾਏ ਨੇੜੇ ਵਾਟੀ ਰੋਲ ਘਚੋਲ ਹੈ। ਸੁਰਤ ਸ਼ਬਦ ਜਨ ਮੇਲ, ਹਰਿਜਨ ਨਾ ਆਏ ਆਨ ਬਾਟੀ, ਜੋਤੀ ਜੋਤ ਸਰੂਪ ਹਰਿ, ਦਿਵਸ ਰੈਣ ਅੱਠੇ ਪਹਿਰ ਕਰਦਾ ਰਹੇ ਚੋਹਲ ਹੈ। ਸੁਰਤ ਸ਼ਬਦ ਜਨ ਮੇਲ, ਵਡ ਚਤੁਰਾਈਆ। ਸੁਰਤ ਸ਼ਬਦ ਜਨ ਮੇਲ, ਸਾਚੀ ਨਈਆ ਆਪ ਚੜ੍ਹਾਈਆ। ਸੁਰਤ ਸ਼ਬਦ ਜਨ ਮੇਲ, ਏਕਾ ਸਈਆ ਆਤਮ ਦਰਸ ਦਿਖਾਈਆ। ਸੁਰਤ ਸ਼ਬਦ ਜਨ ਮੇਲ, ਭੈਣਾਂ ਭਈਆ ਦੂਸਰ ਕੋਇ ਦਿਸ ਨਾ ਆਈਆ। ਸੁਰਤ ਸ਼ਬਦ ਜਨ ਮੇਲ, ਧਰਮ ਰਾਏ ਨਾ ਕੱਢੇ ਵਹੀਆ, ਨਾ ਲੇਖਾ ਕੋਈ ਰਖਾਈਆ। ਸੁਰਤ ਸ਼ਬਦ ਜਨ ਮੇਲ, ਸਵਛ ਸਰੂਪੀ ਅੰਤਰਜਾਮੀ ਨਿਹਕਾਮੀ ਆਪਣਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਸ਼ਬਦ ਸੱਚਾ ਸੋਹਲਾ ਇਕ ਸੁਣਾਈਆ। ਸੁਰਤ ਸ਼ਬਦ ਜਨ ਮੇਲ, ਸਚ ਮਹੱਲਿਆ। ਸੁਰਤ ਸ਼ਬਦ ਜਨ ਮੇਲ, ਪ੍ਰਭ ਏਕਾ ਦੀਸੇ ਇਕ ਇਕੱਲਿਆ। ਸੁਰਤ ਸ਼ਬਦ ਜਨ ਮੇਲ, ਪ੍ਰਭ ਪੂਰਾ ਆਪ ਕਰਾਏ ਜੰਗਲ ਜੂਹ ਉਜਾੜ ਪਹਾੜ ਵਡ ਵਡ ਥਲਿਆ। ਸੁਰਤ ਸ਼ਬਦ ਜਨ ਮੇਲ, ਨਾ ਦਿਸੇ ਕਾਇਆ ਅੰਧੇਰੀ ਡੂੰਘੀ ਡੱਲਿਆ। ਸੁਰਤ ਸ਼ਬਦ ਜਨ ਮੇਲ, ਗੁਰਮੁਖ ਸਾਚੇ ਆਪ ਕਰਾਏ, ਬੇਮੁਖ ਭੁਲਾਏ ਕਰ ਕਰ ਵਲ ਛੱਲਿਆ। ਸੁਰਤ ਸ਼ਬਦ ਜਨ ਮੇਲ, ਆਤਮ ਜੋਤੀ ਨੂਰ ਕਰਾਏ, ਜਗੇ ਜੋਤ ਘੜੀ ਘੜੀ ਪਲ ਪੱਲਿਆ। ਸੁਰਤ ਸ਼ਬਦ ਜਨ ਮੇਲ, ਆਤਮ ਸਾਚਾ ਸਰ ਸਰੋਵਰ ਵਖਾਏ, ਸਚ ਦਵਾਰਾ ਗੁਰਮੁਖ ਵਿਰਲੇ ਲੋਕਮਾਤ ਵਿਚ ਮੱਲਿਆ। ਸੁਰਤ ਸ਼ਬਦ ਜਨ ਮੇਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਖੋਲ੍ਹੇ ਆਤਮ ਦਰ, ਦਹਿਲੀਜ ਰਹੇ ਖਲ੍ਹਿਆ। ਸੁਰਤ ਸ਼ਬਦ ਜਨ ਮੇਲ, ਦਰ ਪ੍ਰਵਾਨਿਆ। ਸੁਰਤ ਸ਼ਬਦ ਜਨ ਮੇਲ, ਮੇਲ ਮਿਲਾਏ ਭਗਤ ਭਗਵਾਨਿਆ। ਸੁਰਤ ਸ਼ਬਦ ਜਨ ਮੇਲ, ਏਕਾ ਦਿਸੇ ਸਤਿ ਨਿਸ਼ਾਨਿਆ। ਸੁਰਤ ਸ਼ਬਦ ਜਨ ਮੇਲ, ਮਿਲੇ ਨਾਮ ਅੰਤ ਅਨੰਤਾ, ਗੁਣ ਗੁਣਵੰਤਾ ਗਰਮੁਖ ਸਾਚੇ ਪੁਰਖ ਸੁਜਾਨਿਆ। ਸੁਰਤ ਸ਼ਬਦ ਜਨ ਮੇਲ, ਗੁਰਮੁਖ ਵਿਰਲੇ ਚੜ੍ਹਿਆ ਤੇਲ ਸਾਚੇ ਸੰਤਾ, ਆਤਮ ਜੋਤੀ ਜਗੇ ਹੋਏ ਪ੍ਰਕਾਸ਼ ਕੋਟਨ ਭਾਨਿਆ। ਸੁਰਤ ਸ਼ਬਦ ਜਨ ਮੇਲ, ਅਗਿਆਨ ਅੰਧੇਰਾ ਜਾਏ ਵਿਨਾਸ, ਪੁਰਖ ਅਬਿਨਾਸ਼ੀ ਹੋਏ ਦਾਸ, ਸ਼ਬਦ ਚਲਾਏ ਸਵਾਸ ਸਵਾਸ, ਇਕ ਵਖਾਏ ਮਾਤ ਪਤਾਲ ਅਕਾਸ਼, ਤ੍ਰੈ ਲੋਆਂ ਧਾਰ ਬੰਨ੍ਹਾਨਿਆ। ਸੁਰਤ ਸ਼ਬਦ ਜਨ ਮੇਲ, ਸਚ ਮੰਡਲ ਦੀ ਸਾਚੀ ਰਾਸ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਆਤਮ ਤਨ ਸਾਚੇ ਰੰਗਾਨਿਆ। ਸੁਰਤ ਸ਼ਬਦ ਜਨ ਮੇਲ, ਹਰਿ ਹਜ਼fੂਰਆ। ਸੁਰਤ ਸ਼ਬਦ ਜਨ ਮੇਲ, ਹਰਿ ਸਾਚਾ ਆਸਾ ਮਨਸਾ ਪੂਰਿਆ। ਸੁਰਤ ਸ਼ਬਦ ਜਨ ਮੇਲ, ਸਾਚੀ ਧੁਨ ਅਨਾਹਦ ਨਾਦ ਆਪ ਉਪਜਾਵੇ ਸਾਚੀ ਤੂਰਿਆ। ਸੁਰਤ ਸ਼ਬਦ ਜਨ ਮੇਲ, ਏਕਾ ਦੇਵੇ ਸਾਚਾ ਵਰ, ਆਤਮ ਜੋਤੀ ਜਗੇ ਜਿਉਂ ਕੋਹਤੂਰਿਆ। ਸੁਰਤ ਸ਼ਬਦ ਜਨ ਮੇਲ, ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਨਾਮ ਵਰ, ਸਦ ਵਸੇ ਨੇਰਨ ਨੇਰ ਨਾ ਜਾਣੋ ਦੂਰਿਆ। ਸੁਰਤ ਸ਼ਬਦ ਜਨ ਮੇਲ, ਰੂਪ ਅਗੰਮ ਹੈ। ਸੁਰਤ ਸ਼ਬਦ ਜਨ ਮੇਲ, ਪ੍ਰਭ ਆਪ ਮਿਟਾਏ ਝੂਠਾ ਭਰਮ ਹੈ। ਸੁਰਤ ਸ਼ਬਦ ਜਨ ਮੇਲ, ਮਾਨਸ ਦੇਹੀ ਲੇਖੇ ਲਾਏ, ਲੋਕਮਾਤ ਮਿਲਿਆ ਜਰਮ ਹੈ। ਸੁਰਤ ਸ਼ਬਦ ਜਨ ਮੇਲ, ਗੁਰਮੁਖਾਂ ਗੁਰ ਪੂਰਾ ਦਇਆ ਕਮਾਏ, ਬਣਤ ਬਣਾਏ ਸਚ ਕਰਮ ਹੈ। ਸੁਰਤ ਸ਼ਬਦ ਜਨ ਮੇਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਜਗਾਏ ਕਾਇਆ ਮਾਟੀ ਝੂਠੇ ਚਰਮ ਹੈ। ਹਰਿ ਸੁਹਾਏ ਥਾਨ, ਜੋਤ ਜਗਾਇੰਦਾ। ਹਰਿ ਸੁਹਾਏ ਥਾਨ, ਗੁਰਮੁਖ ਸਾਚੇ ਚਤੁਰ ਸੁਜਾਨ, ਆਤਮ ਵੇਖੇ ਕਰ ਧਿਆਨ, ਗੁਣ ਨਿਧਾਨ ਸਾਚੀ ਬਣਤ ਬਣਾਇੰਦਾ। ਸੁਰਤ ਸ਼ਬਦ ਜਨ ਮੇਲ, ਵਡ ਪ੍ਰਧਾਨ। ਸੁਰਤ ਸ਼ਬਦ ਜਨ ਮੇਲ, ਸ਼ਬਦ ਝੁਲਾਏ ਇਕ ਨਿਸ਼ਾਨ, ਗੁਰਮੁਖ ਸਾਚੇ ਸੰਤ ਜਨਾਂ ਆਤਮ ਧੁਨ ਏਕਾ ਝੋਲੀ ਪਾਇੰਦਾ। ਸੁਰਤ ਸ਼ਬਦ ਜਨ ਮੇਲ, ਜਗੀ ਜੋਤ ਇਕ ਭਗਵਾਨ, ਲੱਖ ਚੁਰਾਸੀ ਜੂਠੀ ਝੂਠੀ ਝੂਠੇ ਤਾਣੇ ਰਹੀ ਤਾਣ। ਜੋਤੀ ਜੋਤ ਸਰੂਪ ਹਰਿ, ਏਕਾ ਰੰਗ ਚਲੂਲ, ਗੁਰਮੁਖ ਕਾਇਆ ਆਪਣਾ ਆਪ ਚੜ੍ਹਾਇੰਦਾ। ਹਰਿ ਸੁਹਾਏ ਥਾਨ, ਪੁਰਖ ਅਬਿਨਾਸ਼ੀਆ। ਪੜ੍ਹ ਪੜ੍ਹ ਥੱਕੇ ਵੇਦ ਪੁਰਾਨ, ਕਿਸੇ ਹੱਥ ਨਾ ਆਏ ਪੰਡ਼ਤ ਕਾਸ਼ੀਆ। ਖਾਣੀ ਬਾਣੀ ਕਰਨ ਵਿਖਿਆਨ, ਪ੍ਰਭ ਹੋਏ ਨਾ ਦਾਸਨ ਦਾਸੀਆ। ਆਤਮ ਧਿਆਨੀ ਕਰਨ ਧਿਆਨ, ਮਾਨਸ ਜਨਮ ਹੋਏ ਰਹਿਰਾਸੀਆ। ਹਰਿ ਸੁਹਾਏ ਥਾਨ, ਜਗਤ ਵਡਿਆਈਆ। ਗੁਰਮੁਖ ਸਾਚਾ ਚਤੁਰ ਸੁਜਾਨ, ਆਪਣੀ ਬਣਤ ਰਿਹਾ ਬਣਾਈਆ। ਦਰ ਘਰ ਸਾਚੇ ਮਿਲਿਆ ਮਾਣ, ਦਰਗਹਿ ਸਾਚੀ ਪੁਰਖ ਅਬਿਨਾਸ਼ੀ ਸਾਚਾ ਸੰਗ ਨਿਭਾਈਆ। ਏਕਾ ਨਾਉਂ ਸੱਚਾ ਪੀਣਾ ਖਾਣ, ਲੋਕਮਾਤ ਦੇਵੇ ਵਾਲੀ ਦੋ ਜਹਾਨ, ਤ੍ਰਿਸ਼ਨਾ ਭੁੱਖ ਰਿਹਾ ਗਵਾਈਆ। ਆਪ ਚੁਕਾਏ ਜਮ ਕੀ ਕਾਨ, ਗੁਰਮੁਖ ਸਾਚੇ ਸੰਤ ਜਨਾਂ, ਬੇਮੁਖਾਂ ਦਰ ਦੁਰਕਾਈਆ। ਲੱਖ ਚੁਰਾਸੀ ਹੋਈ ਹੈਰਾਨ, ਮਾਇਆ ਰਾਣੀ ਤਣਿਆ ਤਾਣ, ਬੇਮੁਖ ਜੀਵ ਅੰਤ ਫਸ ਜਾਣ, ਗੁਰਮੁਖ ਸਾਚੇ ਸੰਤ ਜਨਾਂ ਆਪਣਾ ਪੱਲੂ ਰਿਹਾ ਫੜਾਈਆ। ਫਲ ਨਾ ਦਿਸੇ ਕਿਸੇ ਡਾਹਣ, ਮਾਇਆ ਮਮਤਾ ਕਲਜੁਗ ਜੀਵਾਂ ਆਈ ਖਾਣ, ਭੁੱਲਿਆ ਨਾਮ ਇਕ ਭਗਵਾਨ, ਪ੍ਰਭ ਦੇਵੇ ਅੰਤ ਸਜ਼ਾਈਆ। ਸ਼ਬਦ ਮਾਰੇ ਇਕ ਬਾਣ, ਸੋਹੰ ਰੱਖੇ ਸਾਚੀ ਆਣ, ਚਾਰ ਵਰਨਾਂ ਇਕ ਗਿਆਨ, ਊਚ ਨੀਚ ਜਾਤ ਪਾਤ ਰਾਓ ਰੰਕ ਰਾਜਾਨ ਏਕਾ ਧਾਮ ਸੁਹਾਈਆ। ਸੰਤੋਸ਼ ਸੰਤੋਸ਼ ਸੰਤੋਸ਼ ਸੁਹਾਏ ਦਵਾਰ ਬੰਕ, ਪ੍ਰਭ ਇਕ ਰਖਾਏ ਲੋਕਮਾਤ ਅੰਕ, ਸ਼ਬਦ ਡੰਕ ਰਿਹਾ ਵਜਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਮਾਤ ਵਡ ਵਡੀ ਵਡਿਆਈਆ। ਹਰਿ ਸੱਚਾ ਇਕ ਦਰਬਾਰਿਆ। ਜੀਓ ਪਿੰਡ ਇਹ ਦਿਸੇ ਕਾਚਾ, ਪ੍ਰਭ ਅਬਿਨਾਸ਼ੀ ਕਲ ਉਸਾਰਿਆ। ਮਨ ਮਨੂਆ ਵਿਚ ਨਾਚੇ ਨਾਚਾ, ਮਤ ਬੁੱਧ ਬਲ ਖੇਲ ਅਪਾਰਿਆ। ਜੋਤ ਨਿਰੰਤਰ ਆਤਮ ਰਚਾ, ਸੱਚਾ ਖੇਲ ਕਰਤਾਰਿਆ। ਪੰਚ ਪੰਚਾਇਨੀ ਅਗਨੀ ਮੱਚਾ, ਵਿਚ ਵਸਾਏ ਕਾਮ ਕਰੋਧ ਲੋਭ ਮੋਹ ਹੰਕਾਰਿਆ। ਸ਼ਬਦ ਸਰੂਪੀ ਇਕ ਬਣਾਇਆ ਹਰਿ ਜੀ ਸੱਚਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼, ਅੰਦਰੇ ਅੰਦਰ ਕਾਇਆ ਮਹੱਲ ਉਸਾਰਿਆ। ਜੋਤੀ ਜੋਤ ਸਰੂਪ ਹਰਿ, ਗੁਰ ਸੰਗਤ ਸਾਚੀ ਆਈ ਦਰ, ਸ਼ਬਦ ਸਰੂਪੀ ਦੇਵੇ ਵਰ, ਚਿੰਤਾ ਰੋਗ ਜਗਤ ਸੋਗ, ਆਤਮ ਰਸ ਸਾਚਾ ਭੋਗ ਦਰਸ ਅਮੋਘ ਨਾਮ ਜੋਗ ਧੁਰ ਸੰਜੋਗ, ਕਟੇ ਹਉਮੇ ਰੋਗ, ਸਾਚੀ ਬਣਤ ਬਣਾ ਰਿਹਾ। ਆਏ ਦਰ ਆਤਮ ਧਿਆਨ। ਪੁਰਖ ਅਬਿਨਾਸ਼ੀ ਕਰੇ ਪਛਾਣ। ਜੀਆਂ ਜੰਤਾਂ ਦੁੱਖ ਮਹਾਨ। ਕਾਇਆ ਮੰਦਰ ਅੰਧ ਅਗਿਆਨ। ਗੁਰਮੁਖ ਵਿਰਲਾ ਚਤੁਰ ਸੁਜਾਨ। ਚਰਨ ਕਵਲ ਕਵਲ ਚਰਨ ਹਰਿ ਇਕ ਧਿਆਨ। ਉਪਰ ਧਵਲ ਰਿਹਾ ਮਵਲ, ਦਰਸ ਦਿਖਾਏ ਕ੍ਰਿਸ਼ਨਾ ਸਵਲ, ਕਿਰਪਾ ਕਰੇ ਆਪ ਭਗਵਾਨ। ਗੁਰਮੁਖ ਵਿਰਲੇ, ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਸਾਚਾ ਦੇਵੇ ਸ਼ਬਦ ਨਿਸ਼ਾਨ। ਆਤਮ ਦੁਖੀਆ ਦੁੱਖ ਦੁਖਿਆਰ। ਪ੍ਰਭ ਅਬਿਨਾਸ਼ੀ ਆਪ ਕਰਾਏ ਸੁਫਲ ਕੁੱਖੀਆ, ਨਰ ਨਾਰੀ ਆਤਮ ਅਗਨ, ਜਗਤ ਵਿਛੋੜਾ ਲੱਗੇ ਭਾਰ। ਉਜਲ ਕਰਾਏ ਲੋਕਮਾਤ ਮੁਖੀਆ, ਦਰ ਘਰ ਸਾਚੇ ਆਏ ਜਿਸ ਜਨ ਦਰਸ਼ਨ ਕੀਆ ਹਰਿ ਨਿਰੰਕਾਰ। ਅੱਠੇ ਪਹਿਰ ਦਿਵਸ ਰੈਣ ਕਾਇਆ ਜੀਆ ਹੋਏ ਸੁਖੀਆ, ਸੋਹੰ ਸ਼ਬਦ ਰਸਨਾ ਗਾਏ ਕਰੇ ਜੈ ਜੈ ਜੈਕਾਰ। ਆਪ ਮਿਟਾਏ ਤ੍ਰਿਸ਼ਨਾ ਭੁੱਖੀਆ, ਮਾਤ ਗਰਭ ਨਾ ਹੋਏ ਉਲਟਾ ਰੁੱਖੀਆ, ਲੱਖ ਚੁਰਾਸੀ ਗੇੜ ਨਿਵਾਰ। ਜੋਤੀ ਜੋਤ ਸਰੂਪ ਹਰਿ, ਗੁਰ ਸੰਗਤ ਆਏ ਸਾਚੇ ਦਰ, ਆਤਮ ਭੰਡਾਰੇ ਰਿਹਾ ਭਰ, ਕੋਈ ਨਾ ਦੀਸੇ ਨੰਗਾ ਭੁੱਖੀਆ। ਆਤਮ ਭਰੇ ਭੰਡਾਰ, ਮਨਸਾ ਪੂਰਿਆ। ਗੁਰ ਸੰਗਤ ਕਰੇ ਵਿਚਾਰ ਹਾਜ਼ਰ ਹਜ਼ੂਰਿਆ। ਫੜ ਬਾਹੋਂ ਜਾਏ ਤਾਰ, ਆਪ ਚੜ੍ਹਾਏ ਸਾਚੇ ਪੂਰਿਆ। ਨਾ ਜਾਣੇ ਬਿਰਧ ਬਾਲ ਜਵਾਨ ਨਾਰੀ ਨਾਰ, ਏਕਾ ਰੰਗ ਰੰਗਾਏ, ਊਚ ਨੀਚ ਜ਼ਾਤਾਂ ਪਾਤਾਂ ਭੇਵ ਚੁਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਗੁਰ ਸੰਗਤ ਦੇਵੇ ਨਾਮ ਵਰ, ਕਾਇਆ ਦੁਖੜੇ ਦੂਰ ਕਰ, ਸਾਚਾ ਰਾਗ ਜਗਤ ਤਿਆਗ ਲੱਗਾ ਭਾਗ, ਮਿਲੇ ਮੇਲ ਕੰਤ ਸੁਹਾਗ, ਸਾਚਾ ਲੇਖ ਲਿਖਾ ਰਿਹਾ। ਗੁਰ ਸੰਗਤ ਆਈ ਦਰ ਦਵਾਰ। ਮੰਗੇ ਮੰਗ ਬਣ ਭਿਖਾਰ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਆਤਮ ਦੁੱਖੜੇ ਦਏ ਨਿਵਾਰ। ਆਪ ਚੁਕਾਏ ਜੂਠਾ ਝੂਠਾ ਡਰ, ਅੰਦਰ ਬਾਹਰ ਗੁਪਤ ਜ਼ਾਹਿਰ, ਹੋਏ ਨਾ ਕਿਸੇ ਸਹਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਬੰਨ੍ਹਾਏ ਏਕਾ ਧਾਰ। ਗੁਰ ਸੰਗਤ ਖ਼ੁਸ਼ੀ ਮਨਾਉਂਦੀ ਜਾਣਾ। ਪੁਰਖ ਅਬਿਨਾਸ਼ੀ ਰਸਨਾ ਨਾਲ ਧਿਆਉਂਦੀ ਜਾਣਾ। ਆਵਣ ਜਾਵਣ ਜੰਮਣ ਮਰਨ ਚੁੱਕੇ ਡਰ, ਸਾਚੀ ਤਰਨੀ ਜਾਣਾ ਤਰ, ਗੁਰ ਪੂਰੇ ਚਰਨ ਨੇਂਹ ਲਾਉਂਦੀ ਜਾਣਾ। ਕਰਿਆ ਕਰਮ ਧਰਨੀ ਧਰ, ਜਨ ਭਗਤਾਂ ਦੇਵੇ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਜੈਕਾਰਾ ਰਸਨਾ ਨਾਲ ਲਗਾਉਂਦੀ ਜਾਣਾ। ਗੁਰਮੁਖ ਵਿਰਲਾ ਪਾਏ ਸਾਰ, ਜਿਸ ਜਨ ਹਰਿ ਹੱਥ ਸਮਰਥ ਰਖਾਇਆ। ਗੁਰ ਪੂਰਾ ਭਰਮ ਭੁਲੇਖਾ ਦਏ ਨਿਵਾਰ, ਬਜ਼ਰ ਕਪਾਟੀ ਦੇਵੇ ਪਾੜ, ਸਾਚੇ ਪੌੜੇ ਦੇਵੇ ਚਾੜ੍ਹ, ਪਰੇ ਹਟਾਏ ਪੰਜਾਂ ਧਾੜ, ਆਤਮ ਗਿਆਨ ਚਰਨ ਧਿਆਨ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਨਾਮ ਵਰ, ਸਾਚੀ ਦਇਆ ਕਮਾਇਆ। ਗੁਰਮਤ ਗੁਰ ਕੀ ਧਾਰ ਚਤੁਰ ਸੁਜਾਨ। ਬੇਮੁਖ ਜੀਵ ਘਰ ਆਤਮ ਅੰਧ ਅੰਧਿਆਰ। ਝੂਠਾ ਕਰਨ ਵਣਜ ਵਪਾਰ, ਹਰਿ ਸਾਚੀ ਸਾਰ ਨਾ ਪਾਣ। ਝੂਠਾ ਧੰਦਾ ਝੂਠੀ ਕਾਰ। ਸਾਚਾ ਸ਼ਬਦ ਇਕ ਅਧਾਰ, ਲੱਖ ਚੁਰਾਸੀ ਫੰਦ ਕਟਾਇੰਦਾ। ਨਾ ਕੋਈ ਘਰ ਨਾ ਕੋਈ ਦਵਾਰ, ਜੋਤੀ ਜੋਤ ਸਰੂਪ ਹਰਿ, ਸਾਚੇ ਧਾਮ ਇਕ ਸੁਹਾਇੰਦਾ। ਗੁਰਮਤ ਗੁਰ ਤੇ ਜਾਣ, ਪਰਮ ਪਦ ਪਾਇਆ। ਆਤਮ ਮਿਲਿਆ ਸ਼ਬਦ ਨਿਸ਼ਾਨ, ਨਿਹਕਲੰਕੀ ਸੱਚਾ ਨਾਦ ਵਜਾਇਆ। ਕਲਜੁਗ ਭੁੱਲੇ ਜੀਵ ਨਿਧਾਨ, ਗ੍ਰਹਿ ਮੰਦਰ ਡੇਰਾ ਕਿਸੇ ਨਾ ਲਾਇਆ। ਪ੍ਰਭ ਅਬਿਨਾਸ਼ੀ ਲੱਖ ਚੁਰਾਸੀ ਪੁਣ ਛਾਣ, ਗੁਰਮੁਖ ਸਾਚਾ ਸੰਤ ਸੁਹੇਲਾ, ਆਪ ਕਰਾਏ ਆਪਣਾ ਮੇਲਾ, ਆਤਮ ਜੋਤੀ ਦੀਪ ਜਗਾਏ ਇਕ ਮਹਾਨ। ਸਾਚਾ ਗੁਰ ਸਾਚਾ ਚੇਲਾ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਸ਼ਬਦ ਬੰਨ੍ਹੇ ਤਨ ਸਾਚਾ ਗਾਨਾ। ਆਤਮ ਤਨ ਬੰਨ੍ਹੇ ਗਾਨਾ। ਪੁਰਖ ਅਬਿਨਾਸ਼ੀ ਕਰ ਧਿਆਨਾ। ਗੁਰਮੁਖ ਵਿਰਲਾ ਚਤੁਰ ਸੁਜਾਨਾ। ਧੁਰਦਰਗਾਹੀ ਜਗਤ ਮਲਾਹੀ ਹਰਿ ਰਘੁਰਾਈ, ਬੇਪ੍ਰਵਾਹੀ ਏਕਾ ਰੰਗਣ ਨਾਮ ਰੰਗਾਨਾ। ਹਰਿ ਜੀ ਸਾਚੇ ਸੰਤ ਦੁਲਾਰੇ, ਪਤਾਲ ਅਕਾਸ਼ ਸ਼ਬਦ ਚਲਾਏ ਤੀਰ ਕਮਾਨਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਚੱਲੇ ਚਲਾਏ ਆਪਣਾ ਭਾਣਾ। ਕਲਜੁਗ ਜੀਵ ਮਾਇਆ ਰੁੱਲੇ, ਝੂਠੇ ਤੋਲ ਸਾਰੇ ਤੁਲੇ, ਲੱਗੀ ਅੱਗ ਕਾਇਆ ਕੁੱਲੇ, ਪੁਰਖ ਅਬਿਨਾਸ਼ੀ ਏਕਾ ਭੁੱਲੇ, ਅੰਮ੍ਰਿਤ ਆਤਮ ਅੰਤਮ ਡੁੱਲੇ, ਨਰ ਹਰਿ ਹਰਿ ਨਰ ਨਾ ਕੋਈ ਪਛਾਣੇ। ਗੁਰਮੁਖ ਸਾਚੇ ਸੰਤ ਜਨਾਂ ਭੰਡਾਰੇ ਸਚ ਸਦਾ ਖੁਲ੍ਹੇ, ਕੋਈ ਨਾ ਲਾਏ ਹਰਿ ਜੀ ਮੁੱਲੇ, ਸਾਚਾ ਦੇਵੇ ਨਾਮ ਦਾਨੇ। ਮਾਇਆਧਾਰੀ ਮਾਇਆ ਰੁਲੇ, ਜੋਤੀ ਜੋਤ ਸਰੂਪ ਹਰਿ, ਕਿਸੇ ਦਿਸ ਨਾ ਆਏ ਰਾਜੇ ਰਾਣੇ। ਰਾਜੇ ਰਾਣੇ ਬੰਕ ਦਵਾਰ ਹੈ। ਵੇਲੇ ਅੰਤਮ ਹੋਏ ਖੁਆਰ ਹੈ। ਸ਼ਬਦ ਸਰੂਪੀ ਪ੍ਰਭ ਮਾਰੇ ਮਾਰ, ਨਿਹਕਲੰਕੀ ਜਾਮਾ ਧਾਰੇ। ਰਾਓ ਰੰਕੀ ਆਪ ਬਹਾਏ ਸੱਚੇ ਘਰ ਇਕ ਚੁਬਾਰੇ। ਸ਼ਬਦ ਸਰੂਪੀ ਲਾਏ ਤਨਕ, ਖਿੱਚੀ ਆਏ ਚਰਨ ਦਵਾਰੇ। ਧਾਰ ਜੋਤ ਭੇਖ ਭੇਖ ਵਾਰ ਅਨਕ, ਬੇਮੁਖ ਨਾ ਜਾਣੇ ਜੀਵ ਗਵਾਰੇ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਨੌਂ ਖੰਡ ਪ੍ਰਿਥਮੀ ਪਾਵੇ ਸਾਰੇ। ਨੌਂ ਖੰਡ ਪ੍ਰਿਥਮੀ ਪਾਏ ਸਾਰ, ਸਾਚੀ ਬਣਤ ਬਣਾਇੰਦਾ। ਆਪੇ ਜਾਣੇ ਆਪਣੀ ਕਾਰ, ਦੂਸਰ ਸੰਗ ਨਾ ਕੋਈ ਰਹਾਇੰਦਾ। ਨੂਰੀ ਜੋਤ ਕਰ ਅਕਾਰ, ਪੁਰੀਆਂ ਲੋਆਂ ਆਪ ਸਮਾਇੰਦਾ। ਦੂਜੀ ਫੜ ਸ਼ਬਦ ਕਟਾਰ, ਚਿੱਟੇ ਅਸਵ ਹੋ ਅਸਵਾਰ, ਕਲਜੁਗ ਤੇਰੀ ਅੰਤਮ ਵਾਰ, ਲੋਕਮਾਤ ਹਰਿ ਜੋਤ ਧਾਰ ਆਪਣੇ ਹੱਥ ਰਖਾਇੰਦਾ। ਵੇਖ ਵਖਾਣੇ ਬੇਮੁਖ ਜੀਵ ਗਵਾਰ, ਰਾਓ ਉਮਰਾਓ ਆਈ ਹਾਰ, ਵਡ ਸ਼ਾਹੋ ਬੇਪ੍ਰਵਾਹੋ ਸੁੱਟੀ ਜਾਏ ਮੂੰਹ ਦੇ ਭਾਰ, ਕਰੇ ਖੇਲ ਮਹਾਨਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਭੁੰਨੇ ਜੀਵ ਜਿਉਂ ਭਠਿਆਲੇ ਦਾਣਿਆਂ। ਨੌਂ ਖੰਡ ਪ੍ਰਿਥਮੀ ਪਾਏ ਵੰਡ, ਅਚਰਜ ਖੇਲ ਰਚਾਈਆ। ਸੱਤਾਂ ਦੀਪਾਂ ਕਰੇ ਰੰਡ, ਹਰਿ ਕੀ ਜੋਤ ਦਿਸ ਨਾ ਆਈਆ। ਬੇਮੁਖ ਜੀਵ ਆਤਮ ਭਰਿਆ ਇਕ ਘਮੰਡ, ਹਉਂ ਹਉਂ ਕਰੇ ਜਨਮ ਗਵਾਈਆ। ਗੁਰਮੁਖਾਂ ਆਤਮ ਰੱਖੇ ਠੰਡ, ਅੰਮ੍ਰਿਤ ਸਾਚਾ ਜਾਮ ਪਿਆਈਆ। ਪੱਲੇ ਬੰਨ੍ਹੇ ਨਾਮ ਪੰਡ, ਸੋਹੰ ਵਸਤ ਇਕ ਅਨਮੋਲ, ਧੁਰਦਰਗਾਹੀ ਆਪੇ ਆਪ ਲੈ ਆਈਆ। ਹਰਿਜਨ ਆਤਮ ਨਾ ਹੋਏ ਰੰਡ, ਕੰਤ ਸੁਹਾਗੀ ਆਤਮ ਦਰ ਸਚ ਸਿੰਘਾਸਣ ਅੱਠੇ ਪਹਿਰ ਸਵਾਈਆ। ਬੇਮੁਖ ਜੀਵਾਂ ਦੇਵੇ ਦੰਡ, ਚਾਰੋਂ ਕੁੰਟ ਚੰਡ ਪ੍ਰਚੰਡ, ਬੇਮੁਖ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਆਪਣਾ ਭੇਵ ਆਪੇ ਰਿਹਾ ਖੁਲ੍ਹਾਈਆ। ਪ੍ਰਭ ਕਾ ਭੇਵ ਕਿਸੇ ਨਾ ਪਾਈਆ। ਨਾ ਕੋਈ ਜਾਣੇ ਦੇਵੀ ਦੇਵ ਕਰੋੜ ਤੇਤੀਸਾ ਕਿਸੇ ਦਿਸ ਨਾ ਆਈਆ। ਸ਼ਿਵ ਸ਼ੰਕਰ ਲੱਗੇ ਸੱਚੀ ਸੇਵ, ਜਟਾ ਜੂਟ ਧਾਰ, ਕਾਲਾ ਨਾਗ ਗਲ ਲਟਕਾਈਆ। ਬ੍ਰਹਮਾ ਸੁਣੇ ਸੱਚਾ ਰਾਗ ਸ਼ਬਦ ਬੋਧ ਅਗਾਧ, ਚਾਰੇ ਵੇਦਾਂ ਰਿਹਾ ਗਾਈਆ। ਪੁਰਖ ਅਬਿਨਾਸ਼ੀ ਸਾਚੀ ਦਾਦ, ਕਰੇ ਖੇਲ ਵਿਚ ਬ੍ਰਹਿਮਾਦ, ਸ਼ਬਦ ਵੱਜੇ ਏਕਾ ਨਾਦ, ਵਿਸ਼ਨੂੰ ਕਰ ਅਕਾਰ, ਜੁਗੋ ਜੁਗ ਬੰਨ੍ਹੇ ਧਾਰ, ਆਵੇ ਜਾਵੇ ਨਾ ਮਰੇ ਰਘੁਰਾਈਆ। ਸਾਚੇ ਧਾਮ ਬਹਿਣ ਨਿਆਰ, ਪੁਰਖ ਅਬਿਨਾਸ਼ੀ ਖੇਲ ਨਿਆਰ, ਜੋਤ ਸਰੂਪੀ ਇਕ ਅਕਾਰ, ਅੱਠੇ ਪਹਿਰ ਦਿਵਸ ਰੈਣ ਡਗਮਗਾਈਆ। ਨਾ ਕੋਈ ਜਾਣੇ ਹਰਿ ਦਵਾਰ। ਪੁਰਖ ਅਗੰਮੜਾ ਅਗੰਮ ਅਪਾਰ। ਪੱਲੇ ਨਾ ਰੱਖੇ ਕੋਈ ਦਮੜਾ, ਲੱਖ ਚੁਰਾਸੀ ਦਏ ਉਸਾਰ। ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਕਾਇਆ ਮਾਟੀ ਬਣਾਏ ਚੰਮੜਾ, ਪਵਣ ਸਵਾਸੀ ਸ਼ਬਦ ਉਡਾਰੀ ਜੋਤੀ ਦਏ ਅਧਾਰ। ਕਲਜੁਗ ਜੀਵ ਕੀ ਕਰੇ ਗਵਾਰੀ, ਚਾਰੋਂ ਕੁੰਟ ਪੈਂਦੀ ਮਾਰੀ, ਪੰਜਾਂ ਫੜੀ ਹੱਥ ਸਰਦਾਰੀ। ਮਤ ਬੁੱਧ ਗਈ ਮਾਰੀ। ਮਨ ਪੰਖੇਰੂ ਵਸੇ ਬਾਹਰੀ। ਦਹਿ ਦਿਸ਼ਾ ਦੀ ਇਕ ਉਡਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸੇ ਘਰ, ਆਦਿ ਅੰਤ ਜੁਗਾ ਜੁਗੰਤ ਸਾਧ ਸੰਤ ਗੁਰ ਪੀਰ ਔਲੀਏ ਕੋਈ ਨਾ ਪਾਵੇ ਸਾਰੀ। ਸਾਚਾ ਘਰ ਹਰਿ ਪ੍ਰਵਾਨਿਆ। ਨਾ ਕੋਈ ਦਰ ਦਵਾਰ, ਉਤੇ ਛੱਤ ਨਾ ਕੋਈ ਰਖਾਨਿਆ। ਏਕਾ ਦਿਸੇ ਹਰਿ ਨਿਰੰਕਾਰ, ਰੂਪ ਰੰਗ ਨਾ ਰੇਖ, ਭੇਖ ਨਾ ਜਾਣੇ ਹਰਿ ਕੀ ਧਾਰ, ਜੁਗਾ ਜੁਗੰਤ ਲੋਕਮਾਤ ਭੁੱਲੇ ਵਡ ਵਡ ਵਿਦਵਾਨਿਆ। ਏਕਾ ਇਕ ਇਕ ਅਕਾਰ, ਦੂਜੀ ਰੱਖੇ ਸ਼ਬਦ ਧਾਰ, ਤੀਜੇ ਪਵਣ ਸਵਾਸ ਨਾਲ ਪਿਆਰ, ਲੱਖ ਚੁਰਾਸੀ ਵਿਚ ਰਖਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸੇ ਦਰ, ਲੋਕਮਾਤ ਹਰਿ ਕਿਰਪਾ ਕਰ, ਆਵੇ ਜਾਵੇ ਜਾਵੇ ਆਵੇ ਏਕਾ ਰਚਨ ਰਚਾਨਿਆ। ਆਵੇ ਜਾਵੇ ਲੋਕਮਾਤ। ਜੁਗਾ ਜੁਗੰਤਰ ਮਾਰ ਝਾਤ। ਜਨ ਭਗਤਾਂ ਅੰਤਮ ਪੁੱਛੇ ਵਾਤ। ਮੇਟ ਮਿਟਾਏ ਕਲਜੁਗ ਜੀਵਾਂ ਅੰਧੇਰੀ ਰਾਤ। ਗੁਰਮੁਖ ਸਾਚੇ ਸੰਤ ਜਨਾਂ ਆਪ ਆਪਣਾ ਦਰਸ ਦਿਖਾਏ, ਆਤਮ ਤ੍ਰਿਸ਼ਨਾ ਹਰਸ ਮਿਟਾਏ, ਅੰਮ੍ਰਿਤ ਬੂੰਦ ਪਿਆਏ ਸਵਾਂਤ। ਅੰਮ੍ਰਿਤ ਮੇਘ ਬਰਸ ਵਖਾਏ, ਜੂਠੇ ਝੂਠੇ ਪਰਖ ਵਖਾਏ, ਹਰਿਜਨ ਸਾਚੇ ਸੰਤ ਸੁਹੇਲੇ, ਆਪ ਕਰਾਏ ਘਰ ਸਾਚੇ ਮੇਲੇ ਚਰਨ ਪ੍ਰੀਤ ਬੰਧਾਏ ਸਾਚਾ ਨਾਤ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਆਪੇ ਗੁਰ ਆਪੇ ਚੇਲੇ, ਕਿਸੇ ਹੱਥ ਨਾ ਆਏ ਮੰਦਰ ਗੁਰਦਵਾਰੇ ਮਸੀਤ ਆਪਣਾ ਆਪ ਨਾ ਕੋਈ ਫੋਲੇ। ਗੁਰਮਤ ਗੁਰ ਤੇ ਜਾਣ, ਕਰਮ ਕਮਾਇਆ। ਦੁਰਮਤ ਹੋਈ ਹੈਰਾਨ, ਗੁਰ ਪੂਰੇ ਸ਼ਬਦ ਡੰਡਾ ਹੱਥ ਫੜਾਇਆ। ਮਨਮਤ ਮੁਗਧ ਅੰਞਾਣ, ਬੇਮੁਖ ਜੀਵਾਂ ਅੰਦਰ ਡੇਰਾ ਲਾਇਆ। ਗੁਰਮਤ ਬੜੀ ਬਲਵਾਨ, ਪੰਜਾਂ ਚੋਰਾਂ ਦਏ ਦੁਰਕਾਇਆ। ਦੁਰਮਤ ਹੋਈ ਵਡ ਸ਼ੈਤਾਨ, ਇਕ ਹੰਕਾਰਾ ਨਾਲ ਰਲਾਇਆ। ਮਨ ਮਤ ਮਿਲਿਆ ਏਕਾ ਦਾਨ, ਕਲਜੁਗ ਪੱਲੂ ਹਰਿ ਫੜਾਇਆ। ਗੁਰਮਤ ਗੁਰ ਪੂਰੇ ਦਿੱਤੀ ਖਾਣ, ਅੰਤਮ ਅਤੁੱਟ ਭੰਡਾਰ ਰਖਾਇਆ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਖੋਲ੍ਹੇ ਬੰਦ ਦਰ, ਸ਼ਬਦ ਹਥੌੜਾ ਇਕ ਰਖਾਇਆ। ਖੰਡ ਮੰਡਲ ਬ੍ਰਹਿਮੰਡ ਸ਼ਬਦ ਖੁਜੰਤਿਆ। ਲੋਆਂ ਪੁਰੀਆਂ ਅਕਾਸ਼ ਪਤਾਲ ਮਾਤ ਸਦ ਰਹੰਤਿਆ। ਆਦਿ ਅੰਤ ਜੁਗਾ ਜੁਗੰਤ ਧਰਤ ਮਾਤ ਮੰਗਦੀ ਆਈ ਦਾਤ, ਦੇਵਣਹਾਰ ਪੂਰਨ ਭਗਵੰਤਿਆ। ਸਾਧ ਸੰਤ ਮੇਲ ਕੰਤ ਅੰਤਮ ਅੰਤ ਜੁਗਾ ਜੁਗੰਤਿਆ। ਅੰਤਮ ਧਾਰੇ ਭੇਸ, ਜੋਤ ਸਰੂਪੀ ਕਰੇ ਵੇਸ, ਵੇਖੇ ਖੇਲ ਗਗਨ, ਅੱਠੇ ਪਹਿਰ ਮਗਨ, ਨਾ ਹੋਏ ਨਗਨ, ਗੁਰਮੁਖਾਂ ਮੁਖ ਲਗਾਏ ਸੋਹੰ ਸ਼ਬਦ ਸਾਚਾ ਸਗਨ, ਜੀਵ ਜੰਤਿਆ। ਸਾਚਾ ਦਰ ਦਰਬਾਰ ਲਗਾਉਣਾ। ਊਚ ਨੀਚ ਰਾਓ ਰੰਕ ਰਾਜ ਰਜਾਨਾ ਏਕਾ ਧਾਮ ਬਹਾਉਣਾ। ਪ੍ਰਗਟ ਹੋਏ ਵਡ ਸ਼ਾਹ ਸ਼ਾਹਾਨਾ, ਵਾਲੀ ਦੋ ਜਹਾਨਾਂ, ਸ਼ਬਦ ਤੀਰ ਇਕ ਕਮਾਨ ਰਸਨਾ ਹਰਿ ਉਠਾਉਣਾ। ਕਲਜੁਗ ਜੀਵ ਵਡ ਬਲੀ ਬਲਵਾਨ, ਸ਼ਬਦ ਰਖਾਏ ਇਕ ਬਿਬਾਣ, ਚਾਰੋਂ ਕੁੰਟ ਉਡਾਏ, ਸ਼ਾਹ ਸੁਲਤਾਨ ਕੋਈ ਰਹਿਣ ਨਾ ਪਾਉਣਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਆਪ ਆਪਣਾ ਖੇਲ ਰਚਾਉਣਾ। ਸਾਚੀ ਬਣਤ ਹਰਿ ਬਣਾਏ। ਅੰਜੀਲ ਕੁਰਾਨ ਰਹਿਣ ਨਾ ਪਾਏ। ਰਾਗ ਛਤੀਸਾ ਰਸਨ ਨਾ ਗਾਏ। ਵੇਖੇ ਖੇਲ ਹਰਿ ਉਨੀਸਾ, ਸਭ ਦਾ ਖਾਲੀ ਹੋਏ ਖੀਸਾ, ਸੋਹੰ ਚਲੇ ਜਗਤ ਹਦੀਸਾ, ਕਵਣ ਕਰੇ ਪ੍ਰਭ ਤੇਰੀ ਰੀਸਾ, ਜੁਗਾ ਜੁਗੰਤਰ ਭੇਖ ਵਟਾਏ। ਜੋਤੀ ਜੋਤ ਸਰੂਪ ਹਰਿ, ਸੱਚਾ ਜਾਪ ਇਕ ਜਪਾਏ। ਤੀਰ ਤੁਫੰਗ ਨਾ ਕੋਈ ਨਗਾਰਾ। ਸ਼ਬਦ ਡੰਕ ਵਿਚ ਸੰਸਾਰਾ। ਧਰਤ ਮਾਤ ਰੰਗੇ ਰੰਗ ਗੁਲਾਲਾ ਇਕ ਅਪਾਰਾ। ਗੁਰਮੁਖ ਮੰਗੇ ਸਾਚੀ ਮੰਗ, ਆਤਮ ਦਿਸੇ ਨਰ ਨਿਰੰਕਾਰਾ। ਲੱਖ ਚੁਰਾਸੀ ਭੰਨੇ ਜਿਉਂ ਕਾਚੀ ਵੰਗ, ਘਰ ਘਰ ਦਿਸੇ ਇਕ ਅੰਗਿਆਰਾ। ਸ਼ਬਦ ਵਜੇ ਇਕ ਮਰਦੰਗ, ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਸੋਹੰ ਜੈ ਜੈ ਜੈਕਾਰਾ। ਗਊ ਗਰੀਬ ਨਿਮਾਣਿਆਂ ਕਟੇ ਭੁੱਖ ਨੰਗ, ਰਾਜੇ ਰਾਣਿਆਂ ਕਰੇ ਖਵਾਰਾ। ਆਪ ਨਿਭਾਏ ਆਪਣਾ ਸੰਗ, ਗੁਰਮੁਖ ਸਾਚੇ ਸੰਤ ਜਨਾਂ, ਕਲਜੁਗ ਤੇਰੀ ਅੰਤਮ ਵਾਰਾ। ਏਕਾ ਦੇਵੇ ਨਾਮ ਧੰਨਾ, ਸੱਚਾ ਰਾਗ ਸੁਣਾਏ ਕੰਨਾਂ, ਆਤਮ ਖੋਲ੍ਹੇ ਬੰਦ ਕਵਾੜਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਏਕ ਕਰੇ ਸਰਬ ਪਸਾਰਾ। ਏਕਾ ਏਕ ਪਸਾਰ ਜੋਤ ਅਕਾਲੀਆ। ਸ਼ਬਦ ਰੱਖੇ ਤਿੱਖੀ ਧਾਰ, ਗੁਰਮੁਖ ਵਿਰਲਾ ਮੰਗੇ ਦਰ ਸਵਾਲੀਆ। ਨਾ ਕੋਈ ਵੇਖੇ ਨਾਰੀ ਨਾਰ, ਏਕਾ ਰੰਗਣ ਚਾੜ੍ਹੇ ਨਾਮ ਗੁਲਾਲੀਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਜਨ ਭਗਤਾਂ ਕਰੇ ਅੰਤ ਰਖਵਾਲੀਆ।

Leave a Reply

This site uses Akismet to reduce spam. Learn how your comment data is processed.