Granth 09 Likhat 041: 5 Faggan 2016 Bikarmi Pind Marhi Najar Singh de Ghar Dayea Hoyi Jila Ferozepur

੫ ਫੱਗਣ ੨੦੧੬ ਬਿਕ੍ਰਮੀ ਪਿੰਡ ਮਾੜੀ ਨਾਜ਼ਰ ਸਿੰਘ ਦੇ ਘਰ ਦਇਆ ਹੋਈ ਜਿਲਾ ਫੀਰੋਜਪੁਰ

ਸੋ ਪੁਰਖ ਨਿਰੰਜਣ ਅਗੰਮ ਅਥਾਹ, ਆਦਿ ਅੰਤ ਭੇਵ ਨਾ ਰਾਇਆ। ਹਰਿ ਪੁਰਖ ਨਿਰੰਜਣ ਬੇਪਰਵਾਹ, ਭੇਵ ਅਭੇਦਾ ਭੇਵ ਛੁਪਾਇਆ। ਏਕੰਕਾਰਾ ਇਕ ਅਕੱਲਾ ਆਪਣਾ ਨਾਉਂ ਉਪਾ, ਆਪ ਆਪਣੀ ਰਚਨ ਰਚਾਇਆ। ਆਦਿ ਨਿਰੰਜਨ ਜੋਤ ਜਗਾ, ਜੋਤੀ ਨੂਰ ਨੂਰ ਰੁਸ਼ਨਾਇਆ। ਅਬਿਨਾਸ਼ੀ ਕਰਤਾ ਵੇਸ ਵਟਾ, ਆਪ ਆਪਣਾ ਬੰਕ ਸੁਹਾਇਆ। ਸ੍ਰੀ ਭਗਵਾਨ ਖੇਲ ਖਿਲਾ, ਖੇਲਣਹਾਰਾ ਦਿਸ ਨਾ ਆਇਆ। ਪਾਰਬ੍ਰਹਮ ਪ੍ਰਭ ਧਾਮ ਸੁਹਾ, ਆਪ ਆਪਣੀ ਅਲੱਖ ਜਗਾਇਆ। ਸਚਖੰਡ ਦਵਾਰਾ ਰਚਨ ਰਚਾ, ਥਿਰ ਘਰ ਆਪਣਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਦਿਸ ਨਾ ਆਇਆ। ਪੁਰਖ ਅਕਾਲਾ ਹਰਿ ਬੇਅੰਤ, ਭੇਵ ਕੋਇ ਨਾ ਪਾਇੰਦਾ। ਖੇਲੇ ਖੇਲ੍ਹ ਆਦਿ ਅੰਤ, ਜੁਗ ਜੁਗ ਆਪਣੀ ਧਾਰ ਬੰਧਾਇੰਦਾ। ਆਪ ਬਣਾਏ ਆਪਣੀ ਬਣਤ, ਮਹਿਮਾ ਗਣਤ ਨਾ ਕੋਇ ਗਣਾਇੰਦਾ। ਆਪੇ ਨਾਰੀ ਆਪੇ ਕੰਤ, ਹਰਿ ਸਾਚੀ ਸੇਜ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੂਨੀ ਰਹਿਤ ਵੇਸ ਵਟਾਇੰਦਾ। ਜੂਨੀ ਰਹਿਤ ਪੁਰਖ ਅਗੰਮ, ਭੇਵ ਕੋਇ ਨਾ ਪਾਈਆ। ਨਾ ਮਰੇ ਨਾ ਪਏ ਜੰਮ, ਆਵਣ ਜਾਵਣ ਖੇਲ ਖਿਲਾਈਆ। ਪਵਣ ਸਵਾਸੀ ਨਾ ਕੋਈ ਦਮ, ਤਤਵ ਤਤ ਨਾ ਕੋਇ ਉਪਾਈਆ। ਹੱਡ ਮਾਸ ਨਾੜੀ ਨਾ ਦੀਸੇ ਚੰਮ, ਜਨਨੀ ਜਨ ਨਾ ਕੋਇ ਕਰਾਈਆ। ਨਾ ਕੋਈ ਤ੍ਰਿਸ਼ਨਾ ਨਾ ਕੋਈ ਤਮ, ਆਲਸ ਨਿੰਦਰਾ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਵਾਸਾ ਪੁਰਖ ਅਬਿਨਾਸ਼ਾ, ਆਪ ਆਪਣਾ ਧਾਮ ਸੁਹਾਈਆ। ਧਾਮ ਅਵੱਲਾ ਏਕੰਕਾਰਾ, ਹਰਿ ਸਾਚਾ ਆਪ ਉਪਾਇੰਦਾ। ਥਿਰ ਘਰ ਵਸੇ ਇਕ ਦਵਾਰਾ, ਦਰ ਸਾਚੇ ਸੋਭਾ ਪਾਇੰਦਾ। ਨਿਰਮਲ ਦੀਪ ਕਰ ਉਜਿਆਰਾ, ਕਮਲਾਪਾਤੀ ਵੇਖ ਵਖਾਇੰਦਾ। ਸਚ ਸਿੰਘਾਸਣ ਖੇਲ ਨਿਆਰਾ, ਸ਼ਾਹੋ ਸ਼ਾਬਾਸਨ ਆਸਣ ਲਾਇੰਦਾ। ਸਚ ਸੁਲਤਾਨਾ ਹਰਿ ਵਡ ਸਿਕਦਾਰਾ, ਤਖਤ ਤਾਜ ਇਕ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਸਾਚਾ ਆਪ ਵਖਾਇੰਦਾ। ਦਰ ਘਰ ਸਾਚਾ ਹਰਿ ਸੁਹੰਜਣਾ, ਪ੍ਰਭ ਆਪਣਾ ਰੂਪ ਵਟਾਈਆ। ਪਾਰਬ੍ਰਹਮ ਦਰਦ ਦੁੱਖ ਭੈ ਭੰਜਣਾ, ਘਰ ਸਾਚੇ ਸੋਭਾ ਪਾਈਆ। ਆਪੇ ਬਣਿਆ ਆਪਣਾ ਸੱਜਣਾ, ਸਗਲਾ ਸੰਗ ਆਪ ਰਖਾਈਆ। ਨਾ ਘੜਿਆ ਨਾ ਭੱਜਣਾ, ਘੜਨ ਭੰਨਣਹਾਰ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਰਾਈਆ। ਅਲੱਖ ਅਗੋਚਰ ਦੀਨ ਦਿਆਲਾ, ਦਇਆ ਨਿਧ ਨਾਉਂ ਧਰਾਇੰਦਾ। ਵਸਣਹਾਰਾ ਸਚ ਸਚੀ ਧਰਮਸਾਲਾ, ਸਚਖੰਡ ਸਾਚੇ ਡੇਰਾ ਲਾਇੰਦਾ। ਆਪੇ ਕਾਲ ਆਪੇ ਮਹਾਂਕਾਲਾ, ਆਪ ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਵਾਸਾ ਖੇਲ ਤਮਾਸ਼ਾ, ਆਪਣੀ ਰਚਨਾ ਆਪ ਰਚਾਇੰਦਾ। ਸਚਖੰਡ ਦਵਾਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ । ਹਰਿ ਪੁਰਖ ਨਿਰੰਜਣ ਸਾਚਾ ਕੰਤ, ਘਰ ਸਾਚਾ ਵੇਖ ਵਖਾਈਆ। ਏਕੰਕਾਰਾ ਮਹਿਮਾ ਅਗਣਤ, ਲੇਖਾ ਲੇਖ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਇਕ ਰੁਸ਼ਨਾਈਆ। ਜਾਗਰਤ ਜੋਤ ਹਰਿ ਮਿਹਰਵਾਨ, ਆਪਣੀ ਆਪ ਜਗਾਈਆ। ਸਤਿ ਸਰੂਪੀ ਸਤਿ ਨਿਸ਼ਾਨ, ਘਰ ਸਾਚੇ ਆਪ ਵਖਾਈਆ। ਆਪੇ ਹੋਏ ਨਿਗਹਬਾਨ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ। ਰਚਨ ਰਚਾਵਨਹਾਰ ਨਿਰੰਕਾਰਾ, ਆਦਿ ਜੁਗਾਦਿ ਸਮਾਇਆ। ਅਗੰਮ ਅਗੰਮੜਾ ਅਗੰਮੜੀ ਕਾਰਾ, ਪੁਰਖ ਨਿਰੰਜਣ ਆਪ ਕਰਾਇਆ। ਅਲੱਖ ਅਗੋਚਰ ਭੇਵ ਨਿਆਰਾ, ਨਿਰਗੁਣ ਆਪਣੇ ਹੱਥ ਰਖਾਇਆ। ਆਪ ਸੁਹਾਏ ਸਚਖੰਡ ਦਵਾਰਾ, ਥਿਰ ਘਰ ਬੈਠਾ ਸੇਜ ਹੰਢਾਇਆ। ਆਪੇ ਪੁਰਖ ਆਪੇ ਨਾਰਾ, ਨਰ ਨਰਾਇਣ ਨਾਉਂ ਉਪਜਾਇਆ। ਆਪੇ ਪਾਰਬ੍ਰਹਮ ਪ੍ਰਭ ਕਰ ਪਸਾਰਾ, ਆਪ ਆਪਣਾ ਰੂਪ ਵਟਾਇਆ। ਆਪੇ ਵਿਸ਼ਨ ਆਪੇ ਬ੍ਰਹਮ ਆਪੇ ਸ਼ਿਵ ਦਏ ਹੁਲਾਰਾ, ਆਪ ਆਪਣਾ ਰੰਗ ਰੰਗਾਇਆ। ਆਪੇ ਤ੍ਰੈਗੁਣ ਮਾਇਆ ਭਰ ਭੰਡਾਰਾ, ਆਪ ਆਪਣੀ ਰਿਹਾ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬੰਕ ਸੁਹਾਇਆ। ਆਪੇ ਬੰਕ ਦਵਾਰਾ ਖੋਲ੍ਹ, ਸਚਖੰਡ ਸਾਚਾ ਸੋਭਾ ਪਾਈਆ। ਆਪੇ ਸ਼ਬਦ ਅਗੰਮੀ ਬੋਲ, ਨਾਦ ਅਨਾਦੀ ਨਾਦ ਵਜਾਈਆ। ਆਪੇ ਆਪਣੇ ਜਾਏ ਮੌਲ, ਆਪ ਆਪਣੇ ਵਿਚ ਸਮਾਈਆ। ਆਪੇ ਆਦਿ ਜੁਗਾਦੀ ਰਹੇ ਅਡੋਲ, ਜੁਗਾ ਜੁਗੰਤਰ ਖੇਲ ਖਿਲਾਈਆ। ਆਪੇ ਨਾਭੀ ਕਵਲੀ ਰਿਹਾ ਮਵਲ, ਆਪੇ ਅੰਮ੍ਰਿਤ ਜਾਮ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਵਰਤਾਈਆ। ਕਲ ਵਰਤੰਤਾ ਹਰਿ ਭਗਵਾਨਾ, ਭੇਵ ਅਭੇਦ ਖੁਲਾਇੰਦਾ। ਜੁਗਾਂ ਜੁਗੰਤਰ ਖੇਲ ਮਹਾਨਾ, ਆਪਣਾ ਵੇਸ ਵਟਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਬਖਸ਼ੇ ਇਕ ਧਿਆਨਾ, ਏਕਾ ਰੂਪ ਦਰਸਾਇੰਦਾ। ਲੋਆਂ ਪੁਰੀਆਂ ਖੇਲ ਮਹਾਨਾ, ਬ੍ਰਹਿਮੰਡ ਖੰਡ ਫੇਰਾ ਪਾਇੰਦਾ। ਲੇਖਾ ਜਾਣੇ ਰਵ ਸਸ ਸੂਰਜ ਚੰਨ ਭਾਨਾ, ਮੰਡਲ ਮੰਡਪ ਮੇਲ ਮਿਲਾਇੰਦਾ। ਨਿਰਗੁਣ ਸਰਗੁਣ ਹੋ ਪਰਧਾਨਾ, ਆਪ ਆਪਣਾ ਨਾਉਂ ਉਪਜਾਇੰਦਾ। ਪੰਜ ਤਤ ਮੇਲ ਵਿਚ ਜਹਾਨਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਖਿਲਾਇੰਦਾ। ਮਨ ਮਤ ਬੁਧ ਬੰਨ੍ਹੇ ਗਾਨਾ, ਨਿਰਗੁਣ ਆਪਣਾ ਸਗਨ ਮਨਾਇੰਦਾ। ਆਤਮ ਬ੍ਰਹਮ ਕਰ ਪਰਧਾਨਾ, ਕਾਇਆ ਬੰਕ ਸੁਹਾਇੰਦਾ। ਖੇਲੇ ਖੇਲ ਮਰਦ ਮਰਦਾਨਾ, ਆਪਣਾ ਮਾਰਗ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਲੇਖ ਲਿਖਾਇੰਦਾ। ਲੇਖਾ ਲਿਖਣਹਾਰਾ ਹਰਿ ਹਰਿ, ਹਰਿ ਵੱਡਾ ਵਡ ਵਡਿਆਈਆ। ਲੱਖ ਚੁਰਾਸੀ ਜੋਤ ਧਰ ਧਰ, ਧਰ ਧਰਨੀ ਰਿਹਾ ਸੁਹਾਈਆ। ਆਪਣੀ ਕਰਨੀ ਆਪੇ ਕਰ ਕਰ, ਕਰਤਾ ਪੁਰਖ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜੋਤ ਨੂਰ ਰੁਸ਼ਨਾਈਆ। ਜੋਤੀ ਨੂਰ ਨੂਰ ਉਜਾਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਦੀਨ ਦਿਆਲਾ, ਆਪ ਆਪਣਾ ਅੰਗ ਕਟਾਇੰਦਾ , ਏਕੰਕਾਰਾ ਸਦ ਪ੍ਰਿਤਪਾਲਾ, ਲੱਖ ਚੁਰਾਸੀ ਸੇਵ ਕਮਾਇੰਦਾ। ਆਦਿ ਨਿਰੰਜਣ ਦੀਪਕ ਜੋਤੀ ਬਾਲਾ, ਜੋਤ ਨਿਰੰਜਣ ਵੰਡ ਵੰਡਾਇੰਦਾ। ਪੁਰਖ ਅਬਿਨਾਸ਼ੀ ਵਸੇ ਸਚ ਸੱਚੀ ਧਰਮਸਾਲਾ, ਦਰ ਘਰ ਸਾਚੇ ਸੋਭਾ ਪਾਇੰਦਾ। ਅਬਿਨਾਸ਼ੀ ਕਰਤਾ ਏਕਾ ਪਾਏ ਸੱਚੀ ਗਲ ਮਾਲਾ, ਆਪ ਆਪਣਾ ਨਾਉਂ ਉਪਜਾਇੰਦਾ। ਪਾਰਬ੍ਰਹਮ ਖੇਲੇ ਖੇਲ ਨਿਰਾਲਾ, ਬ੍ਰਹਮ ਆਪਣਾ ਰੂਪ ਵਟਾਇੰਦਾ। ਨਿਰਗੁਣ ਸਰਗੁਣ ਵਜਾਏ ਤਾਲਾ, ਅਨਹਦ ਸਾਚੀ ਸੇਵ ਕਮਾਇੰਦਾ। ਤ੍ਰੈਗੁਣ ਮਾਇਆ ਪਾ ਜੰਜਾਲਾ, ਆਪਣਾ ਬੰਧਨ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕੰਕਾਰਾ, ਖੇਲੇ ਖੇਲ ਵਿਚ ਸੰਸਾਰਾ, ਧਰਤ ਧਵਲ ਹੋ ਉਜਿਆਰਾ, ਗਗਨ ਮੰਡਲ ਦਏ ਹੁਲਾਰਾ, ਬ੍ਰਹਮਾ ਵਿਸ਼ਨ ਸ਼ਿਵ ਸੇਵ ਲਗਾਇੰਦਾ। ਤ੍ਰੈਗੁਣ ਮੀਤਾ ਇਕ ਅਤੀਤਾ, ਆਦਿ ਜੁਗਾਦਿ ਵੱਡੀ ਵਡਿਆਈਆ । ਆਦਿ ਜੁਗਾਦੀ ਠੰਡਾ ਸੀਤਾ, ਥਿਰ ਘਰ ਬੈਠਾ ਆਸਣ ਲਾਈਆ। ਪਾਰਬ੍ਰਹਮ ਬ੍ਰਹਮ ਸਾਚਾ ਮੀਤਾ, ਪਤਤ ਪੁਨੀਤਾ ਹਰਿ ਰਘੁਰਾਈਆ। ਲੇਖਾ ਜਾਣੇ ਹਸਤ ਕੀਟਾ, ਰਾਓ ਰੰਕਾਂ ਵੇਖ ਵਖਾਈਆ। ਨਾਮ ਜਣਾਏ ਇਕ ਅਨਡੀਠਾ, ਲਿਖਣ ਪੜ੍ਹਣ ਵਿਚ ਨਾ ਆਈਆ। ਤ੍ਰੈਗੁਣ ਮਾਇਆ ਵੇਖ ਅੰਗੀਠਾ, ਪੰਜ ਤਤ ਕਰੇ ਕੁੜਮਾਈਆ। ਨਾਮ ਨਿਧਾਨਾ ਏਕਾ ਪੀਤਾ, ਘਰ ਸਾਚੇ ਜਾਮ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਨਿਰੰਜਣ ਵਡ ਵਡਿਆਈਆ। ਆਦਿ ਨਿਰੰਜਣ ਸ਼ਾਹ ਸੁਲਤਾਨਾ, ਏਕਾ ਰੰਗ ਸਮਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰ ਪਰਧਾਨਾ, ਹੁਕਮੀ ਹੁਕਮ ਅਲਾਇੰਦਾ। ਤ੍ਰੈਗੁਣ ਮੇਲਾ ਵਿਚ ਜਹਾਨਾ, ਸਾਚਾ ਸੰਗ ਵਖਾਇੰਦਾ। ਏਕਾ ਸ਼ਬਦ ਇਕ ਤਰਾਨਾ, ਏਕਾ ਰਾਗ ਅਲਾਇੰਦਾ। ਏਕਾ ਅੰਮ੍ਰਿਤ ਪੀਣਾ ਖਾਣਾ, ਤ੍ਰਿਸ਼ਨਾ ਭੁੱਖ ਗਵਾਇੰਦਾ। ਇਕ ਵਖਾਏ ਪਦ ਨਿਰਬਾਣਾ, ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੱਲਾ ਸਚ ਮਹੱਲਾ ਉਚ ਅਟੱਲਾ ਆਪ ਸੁਹਾਇੰਦਾ। ਸਚ ਮਹੱਲਾ ਸਚ ਦਵਾਰਾ, ਹਰਿ ਸਾਚਾ ਆਪ ਸੁਹਾਈਆ। ਸਾਚਾ ਭੂਪ ਸ਼ਾਹ ਸਿਕਦਾਰਾ, ਸਚ ਸੁਲਤਾਨ ਆਪ ਅਖਵਾਈਆ। ਸਾਚਾ ਨਾਮ ਸਚ ਜੈਕਾਰਾ, ਘਰ ਸਾਚੇ ਆਪ ਅਲਾਈਆ। ਸਾਚੀ ਵਸਤ ਸਚ ਭੰਡਾਰਾ, ਹਰਿ ਸਾਚਾ ਸਚ ਭਰਾਈਆ। ਸਾਚਾ ਸ਼ਬਦ ਸਚ ਵਰਤਾਰਾ, ਸਾਚੀ ਸੇਵ ਕਮਾਈਆ। ਸਾਚਾ ਵਣਜ ਸਚ ਵਣਜਾਰਾ, ਸਾਚੀ ਝੋਲੀ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਵੰਡ ਵੰਡਾਈਆ। ਨਿਰਗੁਣ ਵੰਡੇ ਆਪਣੀ ਵੰਡ, ਭੇਵ ਕੋਇ ਨਾ ਆਇੰਦਾ। ਆਪ ਉਪਜਾਏ ਖੰਡ ਬ੍ਰਹਿਮੰਡ, ਗਗਨ ਪਾਤਾਲਾਂ ਡੇਰਾ ਲਾਇੰਦਾ। ਆਪੇ ਲੇਖਾ ਜਾਣੇ ਸੂਰਾ ਸਰਬੰਗ, ਦੂਸਰ ਭੇਵ ਕੋਇ ਨਾ ਪਾਇੰਦਾ। ਆਪੇ ਲੱਖ ਚੁਰਾਸੀ ਕਾਇਆ ਚੋਲੀ ਰੰਗ, ਆਪ ਆਪਣਾ ਰੰਗ ਰੰਗਾਇੰਦਾ। ਆਪੇ ਘਰ ਘਰ ਅੰਦਰ ਬੈਠਾ ਭਿਛਿਆ ਰਿਹਾ ਮੰਗ, ਆਪਣੀ ਝੋਲੀ ਅੱਗੇ ਡਾਹਿੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵਿਚ ਸਮਾਇੰਦਾ। ਲੱਖ ਚੁਰਾਸੀ ਹਰਿ ਸਮਾਇਆ, ਦਿਸ ਕਿਸੇ ਨਾ ਆਇੰਦਾ। ਘਰ ਵਿਚ ਘਰ ਇਕ ਉਪਾਇਆ, ਆਪ ਆਪਣਾ ਬੰਕ ਖੁਲਾਇੰਦਾ। ਸਚ ਸਿੰਘਾਸਣ ਇਕ ਵਿਛਾਇਆ, ਪੁਰਖ ਅਬਿਨਾਸ਼ਨ ਡੇਰਾ ਲਾਇੰਦਾ। ਦੀਪਕ ਜੋਤੀ ਡਗਮਗਾਇਆ, ਨੂਰੋ ਨੂਰ ਉਪਜਾਇੰਦਾ। ਅਨਹਦ ਸਾਚਾ ਰਾਗ ਸੁਣਾਇਆ, ਪੰਚਮ ਪੰਚ ਸਲਾਹਿੰਦਾ। ਅੰਮ੍ਰਿਤ ਠੰਡੀ ਧਾਰ ਵਹਾਇਆ, ਨਿਝਰ ਝਿਰਨਾ ਆਪ ਝਿਰਾਇੰਦਾ। ਕਵਲ ਕਵਲਾ ਆਪ ਖਿਲਾਇਆ, ਕਮਲਾਪਾਤੀ ਭੇਵ ਨਾ ਆਇੰਦਾ। ਡੂੰਘੀ ਭਵਰੀ ਪਾਰ ਕਰਾਇਆ, ਕਾਇਆ ਕਵਰੀ ਵੇਖ ਵਖਾਇੰਦਾ। ਤ੍ਰੈ ਤ੍ਰੈ ਮੇਲਾ ਸਹਿਜ ਸੁਭਾਇਆ, ਆਪਣਾ ਲੇਖਾ ਆਪ ਜਣਾਇੰਦਾ। ਨੌਂ ਦਰ ਖੋਜੇ ਖੋਜ ਖੋਜਾਇਆ, ਆਪਣਾ ਮਾਰਗ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਨਾਮ ਅਨਮੋਲ, ਆਪ ਆਪਣੀ ਦਏ ਵਰਤਾਈਆ। ਨਾਮ ਵਸਤ ਇਕ ਅਨਮੋਲ, ਪ੍ਰਭ ਸਾਚੇ ਹੱਥ ਰਖਾਈਆ। ਧੁਰਦਰਗਾਹੀ ਏਕਾ ਕੰਡੇ ਦੇਵੇ ਤੋਲ, ਦੂਸਰ ਹੱਥ ਨਾ ਕਿਸੇ ਫੜਾਈਆ। ਆਪੇ ਜਾਣੇ ਆਪਣਾ ਬੋਲ, ਆਪਣੀ ਧਾਰਾ ਆਪ ਸੁਣਾਈਆ। ਜਨ ਭਗਤਾਂ ਪੜਦਾ ਆਪੇ ਖੋਲ੍ਹ, ਆਪ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਸਹਿਜ ਸੁਖਦਾਈਆ। ਭਗਤਾਂ ਦੇਵੇ ਨਾਮ ਅਪਾਰਾ, ਸੋ ਪੁਰਖ ਨਿਰੰਜਣ ਵਡ ਵਡਿਆਇਆ। ਕਾਇਆ ਮੰਦਰ ਭਰ ਭੰਡਾਰਾ, ਆਪੇ ਵੇਖੇ ਵੇਖਣਹਾਰਾ। ਏਕਾ ਨਾਦ ਸ਼ਬਦ ਧੁਨਕਾਰਾ, ਧੁਨ ਅਨਾਦੀ ਆਪ ਵਜਾਇਆ। ਆਪੇ ਸੁਣੇ ਸੁਣਾਏ ਸੁਣਨੇਹਾਰਾ, ਘਰ ਸਾਚੀ ਸੇਵ ਕਮਾਇਆ। ਦਰਸ ਦਿਖਾਏ ਅਗੰਮ ਅਪਾਰਾ, ਸਵਛ ਸਰੂਪੀ ਰੂਪ ਵਟਾਇਆ। ਨਿਰਗੁਣ ਸਰਗੁਣ ਮੇਲਾ ਕੰਤ ਭਤਾਰਾ, ਸੰਤ ਸੁਹੇਲੇ ਲਏ ਜਗਾਇਆ। ਜਾਗਰਤ ਜੋਤ ਦੀਪਕ ਕਰ ਉਜਿਆਰਾ, ਘਰ ਘਰ ਵਿਚ ਆਪ ਟਿਕਾਇਆ। ਆਪੇ ਅੰਦਰ ਆਪੇ ਬਾਹਰਾ, ਗੁਪਤ ਜ਼ਾਹਰਾ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਇਆ। ਜੁਗ ਜੁਗ ਖੇਲ ਖਿਲੰਦੜਾ, ਪਾਰਬ੍ਰਹਮ ਪੁਰਖ ਅਬਿਨਾਸ਼ਿਆ। ਨਿਰਗੁਣ ਸਰਗੁਣ ਵੇਸ ਵਟੰਦੜਾ, ਲੇਖਾ ਜਾਣੇ ਪ੍ਰਿਥਮੀ ਆਕਾਸਿਆ। ਸੰਤ ਸਾਜਣ ਮੇਲ ਮਿਲੰਦੜਾ, ਕਾਇਆ ਮੰਡਲ ਪਾਏ ਰਾਸਿਆ। ਸ਼ਬਦ ਗਿਆਨ ਇਕ ਦ੍ਰਿਰੰਦੜਾ, ਨਿਜ ਆਤਮ ਕਰੇ ਵਾਸਿਆ। ਬੰਦ ਕਿਵਾੜਾ ਆਪ ਖੁਲੰਦੜਾ, ਹਰਿ ਸਤਿਗੁਰ ਸ਼ਾਹੋ ਸ਼ਾਬਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਕਰੇ ਪੂਰੀ ਆਸਿਆ। ਪੂਰੀ ਆਸਾ ਸਾਜਣ ਸੰਤ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਰਸਨਾ ਜੇਹਵਾ ਮਣੀਆ ਮੰਤ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਮੇਲ ਮਿਲਾਵਾ ਸਾਚੇ ਕੰਤ, ਘਰ ਸਾਚੀ ਸੇਜ ਸੁਹਾਇੰਦਾ। ਲੇਖਾ ਜਾਣੇ ਆਦਿ ਅੰਤ, ਮਧ ਆਪਣਾ ਭੇਵ ਖੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਸਾਚਾ ਲੇਖਾ ਧੁਰ ਕਰਤਾਰ, ਆਪਣੇ ਹੱਥ ਰਖਾਈਆ। ਵੰਡੇ ਵੰਡ ਵਿਚ ਸੰਸਾਰ, ਜੁਗ ਕਰਤਾ ਬੇਪਰਵਾਹੀਆ। ਚਾਰੇ ਜੁਗ ਕਰ ਤਿਆਰ, ਚਾਰੇ ਖਾਣੀ ਵਿਚ ਸਮਾਈਆ। ਏਕਾ ਅੱਖਰ ਦਏ ਅਧਾਰ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹੰ ਬ੍ਰਹਮ ਕਰ ਤਿਆਰ, ਆਪ ਆਪਣੇ ਰੰਗ ਰੰਗਾਈਆ। ਤੀਜਾ ਨੇਤਰ ਖੋਲ੍ਹ ਕਿਵਾੜ, ਸਵਛ ਸਰੂਪੀ ਰੂਪ ਦਰਸਾਈਆ। ਚੌਥਾ ਪਦ ਇਕ ਦਵਾਰ, ਆਪ ਆਪਣਾ ਚਰਨ ਵਖਾਈਆ। ਪੰਚਮ ਮੇਲਾ ਪੁਰਖ ਭਤਾਰ, ਘਰ ਸਾਚੇ ਸੋਭਾ ਪਾਈਆ। ਛੇਵਾਂ ਛੱਪਰ ਛੰਨ ਨਾ ਕੋਇ ਮੁਨਾਰ, ਨਿਰਗੁਣ ਬੈਠਾ ਆਸਣ ਲਾਈਆ। ਸੱਤਵੇਂ ਸਤਿ ਪੁਰਖ ਨਿਰੰਜਣ ਸਾਚੀ ਕਾਰ, ਅਗੰਮ ਅਗੰਮੜਾ ਰਿਹਾ ਕਰਾਈਆ। ਅੱਠਵੇਂ ਅੱਠਾਂ ਤੱਤਾਂ ਵਸਿਆ ਬਾਹਰ, ਅਪ ਤੇਜ ਵਾਏ ਪ੍ਰਿਥਮੀ ਅਕਾਸ ਮਨ ਮਤ ਬੁਧ ਨਾ ਸੰਗ ਰਲਾਈਆ। ਨੌ ਦਰ ਨਾ ਦਿਸੇ ਕਿਵਾੜ, ਪੰਜ ਤਤ ਨਾ ਕੋਏ ਹੰਢਾਈਆ। ਜਨ ਭਗਤਾਂ ਕਰੇ ਸਚ ਪਿਆਰ, ਲੱਖ ਚੁਰਾਸੀ ਫੋਲ ਫੁਲਾਈਆ। ਦਸਮ ਦਵਾਰਾ ਇਕ ਘਰ ਬਾਰ, ਘਰ ਮੇਲਾ ਸਹਿਜ ਸੁਖਦਾਈਆ। ਕਾਗਦ ਕਲਮ ਨਾ ਪਾਵੇ ਸਾਰ, ਲੇਖਾ ਲਿਖ ਲਿਖ ਥੱਕੇ ਛਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਧਰਾਈਆ। ਸਤਿਜੁਗ ਵੇਸ ਸਤਿ ਸਤਿਕਾਰ, ਸਤਿ ਸਤਿਵਾਦੀ ਆਪ ਕਰਾਇੰਦਾ। ਨਿਰਗੁਣ ਸਰਗੁਣ ਹੋ ਉਜਿਆਰ, ਵਾਰ ਅਠਾਰਾਂ ਧਾਰ ਬੰਧਾਈਆ। ਚਾਰੇ ਵੇਦਾਂ ਇਕ ਜੈਕਾਰ, ਆਪ ਆਪਣੀ ਗਣਤ ਗਣਾਇੰਦਾ। ਆਪੇ ਵਸਿਆ ਸਭ ਤੋਂ ਬਾਹਰ, ਘਟ ਘਟ ਆਪਣਾ ਆਸਣ ਲਾਇੰਦਾ। ਆਪੇ ਭਗਤੀ ਭਰੇ ਭੰਡਾਰਾ, ਭਗਤਨ ਸਾਚਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਸਤਿਗੁਰ ਸਾਚਾ ਪਾਰ ਉਤਾਰਾ, ਭੇਵ ਕੋਇ ਨਾ ਆਇੰਦਾ। ਤਰੇਤਾ ਵੇਖੇ ਵਿਚ ਸੰਸਾਰਾ, ਸਾਚੀ ਕਲ ਵਰਤਾਇੰਦਾ। ਪੁਰਖ ਅਗੰਮਾ ਖੇਲ ਨਿਆਰਾ, ਰੂਪ ਅਨੂਪ ਵਟਾਇੰਦਾ। ਆਪੇ ਜਾਣੇ ਆਪਣੀ ਕਾਰਾ, ਕਰਨੀ ਕਰਤਾ ਕਰਨੀ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਮ ਨਾਮ ਆਪ ਪਰਗਟਾਇੰਦਾ। ਆਪੇ ਰਾਮ ਰੂਪ ਅਵਤਾਰਾ, ਆਪੇ ਰਾਵਣ ਬੰਕ ਸੁਹਾਈਆ। ਆਪੇ ਦੇਵਣਹਾਰ ਸਚ ਭੰਡਾਰਾ, ਆਦਿ ਜੁਗਾਦੀ ਆਪ ਵਰਤਾਈਆ। ਆਪੇ ਮੰਗੇ ਬਣ ਭਿਖਾਰਾ, ਘਰ ਸਾਚੇ ਆਪਣੀ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਆਪੇ ਚਿਲਾ ਤੀਰ ਕਮਾਨਾ, ਆਪੇ ਹੱਥ ਉਠਾਇੰਦਾ। ਆਪੇ ਜੋਧਾ ਸੂਰਬੀਰ ਬਲਵਾਨਾ, ਆਪ ਆਪਣਾ ਬਲ ਧਰਾਇੰਦਾ। ਆਪੇ ਮਾਰੇ ਸਚ ਨਿਸ਼ਾਨਾ, ਪਾਰ ਕਿਨਾਰਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਤੋੜ ਹੰਕਾਰੀ ਗੜ੍ਹ ਕਿਲਾ ਕੋਟ ਆਪ ਮਿਟਾਇੰਦਾ। ਆਪੇ ਰਾਮ ਰਮ ਕਰ ਪਿਆਰ, ਆਪ ਆਪਣਾ ਰੂਪ ਵਟਾਈਆ। ਆਪੇ ਹੋਏ ਨੈਣ ਮੁੰਧਾਰ, ਕਵਲ ਨੈਣ ਭੇਵ ਨਾ ਰਾਈਆ। ਆਪੇ ਰਥ ਰਥਵਾਹੀ ਬਣ ਸੰਸਾਰ, ਆਪਣੀ ਸੇਵਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਵੇਸ ਅਨੇਕ ਵਟਾਈਆ। ਵੇਸ ਅਨੇਕਾ ਹਰਿ ਹਰਿ, ਆਪਣਾ ਆਪ ਵਟਾਇੰਦਾ। ਸੰਤ ਸੁਹੇਲੇ ਸਾਚੇ ਫੜ ਫੜ, ਆਪ ਆਪਣੇ ਸੰਗ ਮਿਲਾਇੰਦਾ। ਲੇਖਾ ਜਾਣੇ ਸੀਸ ਧੜ ਧੜ, ਘਰ ਘਰ ਫੋਲ ਫੁਲਾਇੰਦਾ। ਆਪਣੀ ਵਿਦਿਆ ਆਪੇ ਪੜ੍ਹ ਪੜ੍ਹ, ਸਾਚਾ ਮੰਤਰ ਨਾਮ ਦ੍ਰਿੜਾਇੰਦਾ। ਗੀਤਾ ਗਿਆਨ ਆਪੇ ਕਰ ਕਰ, ਆਪ ਆਪਣਾ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਦ ਵਿਆਸਾ ਆਪੇ ਵਰ, ਪੁਰਾਨ ਅਠਾਰਾਂ ਮੁਖ ਸਲਾਹਿੰਦਾ। ਪੁਰਾਨ ਅਠਾਰਾਂ ਆਪੇ ਗਾ, ਆਪੇ ਵੇਖ ਵਖਾਈਆ। ਸਤਿਜੁਗ ਤਰੇਤਾ ਦੁਆਪਰ ਫੇਰਾ ਪਾ, ਆਪ ਆਪਣਾ ਰੂਪ ਵਟਾਈਆ। ਕਲਜੁਗ ਖੇਲ ਬੇਪਰਵਾਹ, ਪੁਰਖ ਅਬਿਨਾਸ਼ੀ ਆਪ ਕਰਾਈਆ। ਚੌਥਾ ਜੁਗ ਲਏ ਉਠਾ, ਘਰ ਚੌਥੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਤ ਰਿਹਾ ਸਮਝਾਈਆ। ਕਲਜੁਗ ਉਠਿਆ ਨੌਜਵਾਨ, ਹਰਿ ਸਤਿਗੁਰ ਆਪ ਉਠਾਇਆ। ਏਕਾ ਬਖਸ਼ੇ ਚਰਨ ਧਿਆਨ, ਦੇ ਮਤ ਰਿਹਾ ਸਮਝਾਇਆ। ਤੇਰਾ ਰਾਗ ਸ੍ਰਿਸ਼ਟ ਸਬਾਈ ਸੁਣੇ ਕਾਨ, ਜੂਠ ਝੂਠ ਤੇਰੀ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਬਲ ਧਰਾਇਆ। ਕਲਜੁਗ ਉਠਿਆ ਬਾਲ ਨਾਦਾਨਾ, ਨੇਤਰ ਰੋ ਰੋ ਨੀਰ ਵਹਾਇੰਦਾ। ਪੁਰਖ ਅਬਿਨਾਸ਼ੀ ਤੇਰਾ ਚਰਨ ਧਿਆਨਾ, ਦੂਸਰ ਓਟ ਨਾ ਕੋਇ ਤਕਾਇੰਦਾ। ਤੇਰਾ ਰਾਗ ਮੇਰਾ ਗਾਨਾ, ਗੀਤ ਇਕ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਰ ਸਾਚਾ ਝੋਲੀ ਪਾਇੰਦਾ। ਸਾਚਾ ਵਰ ਭਰ ਭੰਡਾਰਾ, ਹਰਿ ਸਾਚਾ ਹੁਕਮ ਸੁਣਾਇੰਦਾ। ਤੇਰੀ ਕਲ ਵਰਤੇ ਵਿਚ ਸੰਸਾਰਾ, ਕਲ ਕਲੰਦਰ ਆਪ ਨਚਾਇੰਦਾ। ਤੇਰਾ ਗੜ੍ਹ ਹੋਏ ਹੰਕਾਰਾ, ਕਾਮ ਕਰੋਧ ਲੋਭ ਮੋਹ ਹੰਕਾਰ ਮੇਲ ਮਿਲਾਇੰਦਾ। ਆਸਾ ਤ੍ਰਿਸ਼ਨਾ ਕਰੇ ਪਿਆਰਾ, ਤੇਰਾ ਦਰ ਸੁਹਾਇੰਦਾ। ਜੂਠ ਝੂਠ ਬਣੇ ਵਣਜਾਰਾ, ਚਾਰੋਂ ਕੁੰਟ ਵਣਜ ਕਰਾਇੰਦਾ। ਉਚੀ ਕੂਕੇ ਲਾਏ ਨਾਅਰਾ, ਆਪਣਾ ਬੋਲ ਸੁਣਾਇੰਦਾ। ਨਾ ਕੋਈ ਦੀਸੇ ਸੱਜਣ ਯਾਰਾ, ਮੀਤ ਮੁਰਾਰਾ ਨਾ ਕੋਈ ਵਖਾਇੰਦਾ। ਚਾਰੋਂ ਕੁੰਟ ਧੂਆਂ ਧਾਰਾ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਕਰੇ ਖੇਲ ਅਗੰਮ ਅਪਾਰਾ, ਤੇਰਾ ਸਗਲਾ ਸੰਗ ਵਖਾਇੰਦਾ। ਈਸਾ ਮੂਸਾ ਕਰ ਤਿਆਰਾ, ਤੇਰੇ ਰੰਗ ਰੰਗਾਇੰਦਾ। ਏਕਾ ਕਲਮਾ ਬੋਲ ਨਾਅਰਾ, ਕਾਇਨਾਤ ਆਪ ਸੁਣਾਇੰਦਾ। ਸੰਗ ਮੁਹੰਮਦ ਚਾਰ ਯਾਰਾ, ਏਕਾ ਰੂਪ ਵਟਾਇੰਦਾ। ਹੱਕ ਹਕੀਕਤ ਖੋਲ੍ਹ ਕਿਵਾੜਾ, ਲਾਸ਼ਰੀਕ ਵੇਖ ਵਖਾਇੰਦਾ। ਲਾਸ਼ਰੀਕ ਬੇਐਬ ਪਰਵਰਦਿਗਾਰਾ, ਨੂਰੋ ਨੂਰ ਡਗਮਗਾਇੰਦਾ। ਬੇਐਬ ਖ਼ੁਦਾਈ ਪਰਵਰਦਿਗਾਰਾ, ਮੁਕਾਮੇ ਹੱਕ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇੰਦਾ। ਨੂਰ ਇਲਾਹੀ ਬੇਪਰਵਾਹ, ਨੂਰੋ ਨੂਰ ਨੂਰ ਨੂਰਾਨਾ ਡਗਮਗਾਇੰਦਾ। ਸਤਿ ਸਰੂਪੀ ਬਣੇ ਹਰਿ ਮਲਾਹ, ਤਾਮਸ ਤ੍ਰਿਸਨਾ ਵਿਚ ਸਮਾਇੰਦਾ। ਤ੍ਰਿਲੋਕੀ ਨੰਦਨ ਨਾਮ ਧਰਾ, ਤਿੰਨਾਂ ਲੋਕਾਂ ਖੋਜ ਖੁਜਾਇੰਦਾ। ਸ਼ਿਵ ਬ੍ਰਹਮਾ ਵਿਸ਼ਨ ਸੇਵਾ ਲਾ, ਆਦਿ ਜੁਗਾਦੀ ਸਗਲਾ ਸੰਗ ਨਿਭਾਇੰਦਾ। ਤੇਰਾ ਸੰਗ ਬਣੇ ਪ੍ਰਭ ਬੇਪਰਵਾਹ, ਤੇਰਾ ਮਾਰਗ ਏਕਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੱਲਾ ਖੇਲ ਖਿਲਾਇੰਦਾ। ਕਲਜੁਗ ਤੇਰਾ ਰੰਗ ਚਲੂਲ, ਹਰਿ ਸਾਚਾ ਆਪ ਚੜ੍ਹਾਈਆ। ਸਚ ਸਿੰਘਾਸਣ ਹਰਿ ਜੀ ਬੈਠਾ ਨਾ ਕੋਈ ਪਾਵਾ ਨਾ ਕੋਈ ਚੂਲ, ਦਿਸ ਕਿਸੇ ਨਾ ਆਈਆ। ਜੋਤੀ ਜਾਮਾ ਭੇਖ ਵਟਾ, ਲੋਕਮਾਤ ਵੇਖ ਵਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਦੇਵੇ ਸਾਚਾ ਵਰ, ਘਰ ਸਾਚੇ ਇਕ ਸਮਝਾਈਆ। ਚਾਰੋਂ ਕੁੰਟ ਆਪ ਉਠੌਣਾ, ਏਕਾ ਡੰਕਾ ਨਾਮ ਵਜਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਆਪ ਜਗੌਣਾ, ਸੋਇਆ ਕੋਈ ਰਹਿਣ ਨਾ ਪਾਈਆ। ਦਰ ਮੰਗਣ ਭਿਖਿਆ ਕਿਸੇ ਨਾ ਪੌਣਾ, ਦਰ ਦਰ ਆਪ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਸਾਚਾ ਵੇਖ ਵਿਖਾਈਆ। ਕਲਜੁਗ ਵਰ ਘਰ ਸਾਚਾ ਪਾਇਆ, ਘਰ ਸਾਚੇ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਅੱਗੇ ਸੀਸ ਝੁਕਾਇਆ, ਤੂੰ ਦਾਤਾ ਬੇਪਰਵਾਹੀਆ। ਤੇਰਾ ਲੇਖਾ ਲੇਖ ਨਾ ਕਿਸੇ ਮਿਟਾਇਆ, ਲੇਖਾ ਲੇਖੇ ਵਿਚ ਨਾ ਆਈਆ। ਬ੍ਰਹਮਾ ਵਿਸ਼ਨ ਸ਼ਿਵ ਤੇਰੀ ਸੇਵ ਕਮਾਇਆ, ਕਰੋੜ ਤੇਤੀਸਾ ਰਹੇ ਧਿਆਈਆ। ਰਾਮ ਕ੍ਰਿਸ਼ਨ ਤੇਰਾ ਜਸ ਗਾਇਆ, ਏਕਾ ਨਾਮ ਵੱਡੀ ਵਡਿਆਈਆ। ਅੰਜੀਲ ਕੁਰਾਨਾਂ ਆਪੇ ਗਾਇਆ, ਤੀਸ ਬਤੀਸਾ ਦਏ ਵਡਿਆਈਆ। ਨੂਰ ਇਲਾਹੀ ਡਗਮਗਾਇਆ, ਜਲਵਾ ਨੂਰ ਬੇਪਰਵਾਹੀਆ। ਮਹਿਬਾਨ ਬੀਦੋ ਆਪ ਅਖਵਾਇਆ, ਬੀ ਖੈਰ ਯਾ ਅੱਲਾ ਦਿਸ ਨਾ ਆਈਆ। ਚੌਦਾਂ ਤਬਕਾਂ ਏਕਾ ਰੰਗ ਹਰਿ ਸਾਚਾ ਆਪ ਚੜ੍ਹਾਇੰਦਾ। ਜਨ ਭਗਤਾਂ ਦਰਸ ਦਿਖਾਏ ਕਾਇਆ ਮੰਦਰ ਅੰਦਰ ਲੰਘ, ਆਪਣੀ ਦਇਆ ਕਮਾਇੰਦਾ। ਖੇਵਟ ਖੇਟਾ ਬਣ ਵਣਜਾਰਾ, ਕਲਜੁਗ ਵੇਖ ਵਖਾਇੰਦਾ। ਪੁਰਖ ਅਬਿਨਾਸ਼ੀ ਖੇਲ ਨਿਆਰਾ, ਨੇਤਰ ਨੈਣਾ ਦਰਸ ਕੋਏ ਨਾ ਪਾਇੰਦਾ। ਆਪੇ ਜਾਣੇ ਆਪਣੀ ਧਾਰਾ, ਆਪਣਾ ਲੇਖਾ ਆਪ ਸੁਣਾਇੰਦਾ। ਆਵੇ ਜਾਵੇ ਵਾਰੋ ਵਾਰਾ, ਜੁਗ ਜੁਗ ਵੇਸ ਵਟਾਇੰਦਾ। ਬੇਐਬ ਖ਼ੁਦਾਈ ਪਰਵਰਦਿਗਾਰਾ, ਆਪਣਾ ਨਾਉਂ ਰਖਾਇੰਦਾ। ਲਾਸ਼ਰੀਕ ਬੋਲ ਏਕਾ ਨਾਅਰਾ, ਆਪਣਾ ਕਲਮਾ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਕਰਾਇੰਦਾ। ਚਾਰ ਕੁੰਟ ਕਰੇ ਪੁਕਾਰ, ਮੁਹੰਮਦ ਸਾਚੀ ਸੇਵ ਕਮਾਈਆ। ਚਾਰ ਯਾਰੀ ਕਰੇ ਖ਼ਵਾਰ, ਆਪਣਾ ਪੱਲੂ ਰਹੀ ਫਿਰਾਈਆ। ਚਾਰ ਵਰਨ ਰੋਵਨ ਜ਼ਾਰੋ ਜ਼ਾਰ, ਖੱਤਰੀ ਬ੍ਰਹਿਮਣ ਸ਼ੂਦਰ ਵੈਸ਼ ਰਹੇ ਕੁਰਲਾਈਆ। ਚਾਰੇ ਵੇਦ ਹਾਹਾਕਾਰ, ਆਪ ਆਪਣੀ ਰਹੇ ਸੁਣਾਈਆ। ਗੀਤਾ ਗਿਆਨ ਗਿਆ ਹਾਰ, ਅਠਾਰਾਂ ਧਿਆਏ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਦੇਵੇ ਸਾਚਾ ਵਰ, ਘਰ ਸੁਹੰਜਣਾ ਇਕ ਸੁਹਾਈਆ। ਪੁਰਖ ਅਬਿਨਾਸ਼ੀ ਖੇਲ ਕਰ, ਆਪ ਆਪਣੇ ਰੰਗ ਰੰਗਾਇੰਦਾ। ਦੋਹਾਂ ਦੇਵੇ ਏਕਾ ਵਰ, ਏਕਾ ਘਰ ਬਹਾਇੰਦਾ। ਨਾਤਾ ਜੁੜਿਆ ਇਕ ਘਰ, ਦੋਵੇਂ ਮੇਲ ਮਿਲਾਇੰਦਾ। ਇਕ ਦੂਜੇ ਨੂੰ ਵੇਖਣ ਖੜ, ਨੇਤਰ ਨੈਣਾਂ ਨਾਲ ਮਿਲਾਇੰਦਾ। ਆਪਣੀ ਚੋਟੀ ਆਪੇ ਚੜ੍ਹ, ਵਾਸਨਾ ਖੋਟੀ ਆਪ ਕਰਾਇੰਦਾ। ਆਪੇ ਕੋਟਨ ਕੋਟੀ ਲਏ ਫੜ, ਆਪ ਆਪਣੇ ਭਰਮ ਭੁਲਾਇੰਦਾ। ਆਪੇ ਬੋਟੀ ਬੋਟੀ ਦਏ ਕਰ, ਆਪੇ ਸਾਚਾ ਸੰਤ ਸਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਕਲਜੁਗ ਖੇਲ ਰਾਣੀ ਅੱਲਾ, ਇਲਾਹੀ ਨੂਰ ਸਮਾਇੰਦਾ। ਜਗਤ ਦਵਾਰਾ ਏਕਾ ਮੱਲਾ, ਘਰ ਸਾਚਾ ਇਕ ਵਖਾਇੰਦਾ। ਫਿਰੇ ਦਰੋਹੀ ਜਲਾਂ ਥਲਾਂ, ਪੀਰ ਦਸਤਗੀਰ ਸਰਬ ਕੁਰਲਾਇੰਦਾ। ਨਾ ਕੋਈ ਫੜਾਏ ਕਿਸੇ ਪੱਲਾ, ਧੀਰਜ ਧੀਰ ਨਾ ਕੋਇ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਦੋ ਆਬ ਆਪਣੀ ਵੰਡ ਵੰਡਾਇੰਦਾ। ਵੰਡੇ ਵੰਡ ਦੇਵੇ ਦਾਤ, ਏਕਾ ਵੰਡ ਵੰਡਾਈਆ। ਨਿਰਗੁਣ ਆਪੇ ਹੋਏ ਸੰਝ ਸਵੇਰਾ ਸੰਝ ਪ੍ਰਭਾਤ, ਦਿਵਸ ਰੈਣ ਆਪ ਅਖਵਾਈਆ। ਆਪ ਬੈਠਾ ਰਹੇ ਇਕ ਇਕਾਂਤ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਖੇਲ ਸਹਿਜ ਸੁਭਾਈਆ। ਕਲਜੁਗ ਕੂੜਾ ਹੋਇਆ ਢੋਰ, ਪੰਜ ਤਤ ਸ਼ੋਰ ਮਚਾਇਆ। ਚਾਰੋਂ ਕੁੰਟ ਠੱਗ ਚੋਰ, ਬੈਠੇ ਡੇਰਾ ਲਾਇਆ। ਘਰ ਘਰ ਦਿਸਣ ਹਰਾਮਖ਼ੋਰ, ਹਰਿ ਕਾ ਨਾਮ ਨਾ ਕੋਏ ਧਿਆਇਆ। ਕੂੜੀ ਕਿਰਿਆ ਬੰਧੀ ਡੋਰ, ਸਾਚਾ ਤੰਦ ਨਾ ਕੋਇ ਬੰਧਾਇਆ। ਮਾਇਆ ਮਮਤਾ ਨਾਤਾ ਜੋੜ, ਜੀਵਾਂ ਜੰਤਾਂ ਰਹੇ ਸਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਲਏ ਅੰਗੜਾਇਆ। ਲਏ ਅੰਗੜਾਈ ਹਰਿ ਭਗਵਾਨ, ਆਪਣੀ ਕਰਵਟ ਆਪ ਬਦਲਾਈਆ। ਲੋਕਮਾਤ ਵੇਖੇ ਮਾਰ ਧਿਆਨ, ਧਰਨੀ ਧਰਤ ਧਵਲ ਲੱਖ ਚੁਰਾਸੀ ਰਹੀ ਕੁਰਲਾਈਆ। ਸਚ ਨਾ ਦਿਸੇ ਕੋਇ ਗਿਆਨ, ਚਾਰ ਵਰਨ ਨਾ ਮੇਲ ਮਿਲਾਈਆ। ਚਾਰੋਂ ਕੁੰਟ ਹੋਇਆ ਹੈਰਾਨ, ਧੀਰਜ ਧੀਰ ਨਾ ਕੋਇ ਵਖਾਈਆ। ਨਾ ਕੋਈ ਮਜ੍ਹਬ ਨਾ ਈਮਾਨ, ਦੀਨ ਇਸਲਾਮ ਨਾ ਕੋਇ ਪੜ੍ਹਾਈਆ। ਨਾ ਕੋਇ ਕਲਮਾ ਨਾ ਕੋਇ ਕਲਾਮ, ਨਾ ਕੋਈ ਸਾਚਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਦਇਆ ਕਮਾਈਆ। ਨਿਰਗੁਣ ਹਰਿ ਹਰਿ ਕਿਰਪਾਨਿਧ, ਆਪਣੀ ਦਇਆ ਕਮਾਇੰਦਾ। ਆਪ ਬਣਾਏ ਆਪਣੀ ਬਿਧ, ਆਪਣਾ ਰੂਪ ਵਟਾਇੰਦਾ। ਕਰੇ ਕਰਾਏ ਕਾਰਜ ਸਿਧ, ਸਤਿਗੁਰ ਸਾਚਾ ਨਾਉਂ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਨਿਰਗੁਣ ਸਰਗੁਣ ਵੇਸ ਵਟਾਇਆ, ਗੁਰ ਨਾਨਕ ਨਾਉਂ ਧਰਾਈਆ। ਆਪ ਆਪਣਾ ਵਿਚ ਰਖਾਇਆ, ਘਰ ਸਾਚੇ ਹੋਈ ਰੁਸ਼ਨਾਈਆ। ਏਕਾ ਬੰਕ ਦਏ ਸੁਹਾਇਆ, ਘਰ ਸੁਹੰਜਣਾ ਸੋਭਾ ਪਾਈਆ। ਏਕਾ ਮੰਤਰ ਦਏ ਦ੍ਰਿੜਾਇਆ, ਨਾਮ ਸਤਿ ਵੱਜੀ ਵਧਾਈਆ। ਚਾਰ ਵਰਨਾਂ ਦਏ ਜਪਾਇਆ, ਊਚ ਨੀਚ ਨਾ ਵੇਖ ਵਖਾਈਆ। ਰਾਓ ਰੰਕਾਂ ਗਲੇ ਲਗਾਇਆ, ਹੰਕਾਰੀਆਂ ਗੜ੍ਹ ਤੁੜਾਈਆ। ਮਨ ਕਾ ਮਣਕਾ ਆਪ ਫਿਰਾਇਆ, ਮਤ ਮਤਵਾਲੀ ਦਏ ਸਲਾਹੀਆ। ਬੁਧ ਬਬੇਕੀ ਰੂਪ ਵਟਾਇਆ, ਅੰਮ੍ਰਿਤ ਜਾਮ ਇਕ ਪਿਆਈਆ। ਸਚ ਸੁਨੇਹੜਾ ਹਰਿ ਸੁਣਾਇਆ, ਹਰਿ ਸ਼ਬਦ ਵੱਜੀ ਵਧਾਈਆ। ਚਾਰੋਂ ਕੁੰਟ ਫੇਰਾ ਪਾਇਆ, ਜੀਵ ਜੰਤ ਸਰਬ ਉਠਾਈਆ। ਏਕਾ ਪੁਰਖ ਅਕਾਲ ਮਨਾਇਆ, ਦੂਜਾ ਇਸ਼ਟ ਨਾ ਕੋਇ ਵਖਾਈਆ। ਨਮੋ ਦੇਵ ਇਕ ਰਘੁਰਾਇਆ, ਵਾਸਤਕ ਰੂਪ ਆਪ ਸਮਾਈਆ। ਖ਼ਾਲਕ ਖ਼ਲਕ ਵਿਚ ਦਏ ਵਖਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਈਆ। ਨਾਨਕ ਨਿਰਗੁਣ ਨਾਉਂ ਰੱਖ, ਲੋਕਮਾਤ ਵੇਖ ਵਖਾਇੰਦਾ। ਸਤਿਗੁਰ ਪੂਰਾ ਹੋ ਪਰਤੱਖ, ਹਰਿਜਨ ਸਾਚੇ ਮੇਲ ਮਿਲਾਇੰਦਾ। ਆਪੇ ਕਰੇ ਕੱਖੋਂ ਲੱਖ, ਲੱਖੋਂ ਕੱਖ ਬਣਾਇੰਦਾ। ਘਰ ਘਰ ਦੇਵੇ ਸਾਚੀ ਵੱਥ, ਸਾਚਾ ਨਾਮ ਝੋਲੀ ਪਾਇੰਦਾ। ਪੁਰਖ ਅਬਿਨਾਸ਼ੀ ਇਕ ਸਮਰਥ, ਜੀਆਂ ਜੰਤਾਂ ਆਪ ਸਮਝਾਇੰਦਾ। ਜੁਗ ਜੁਗ ਚਲਾਏ ਮਾਤ ਰਥ, ਆਪ ਆਪਣਾ ਵੇਸ ਵਟਾਇੰਦਾ। ਸਚ ਦਵਾਰਾ ਖੋਲ੍ਹੇ ਹੱਟ, ਚਰਨ ਦਵਾਰਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜੋਤੀ ਦਸ ਅਵਤਾਰ, ਗੁਰ ਗੋਬਿੰਦ ਉਪਜੇ ਸੁਤ ਦੁਲਾਰ, ਸੂਰਬੀਰ ਆਪ ਉਪਜਾਇੰਦਾ। ਸੂਰਬੀਰ ਸੁਲਤਾਨ, ਗੁਰ ਸਤਿਗੁਰ ਵਡ ਵਡਿਆਈਆ। ਏਕਾ ਖੰਡਾ ਤੀਰ ਕਮਾਨ, ਆਪਣਾ ਆਪ ਚਮਕਾਈਆ। ਗੁਰਮੁਖ ਸਾਚੇ ਕਰ ਪਛਾਣ, ਅੰਮਿ਼੍ਰਤ ਜਾਮ ਪਿਆਈਆ। ਪੰਚਮ ਮੀਤਾ ਹੋ ਪਰਧਾਨ, ਪੰਚਮ ਮੇਲੇ ਸਹਿਜ ਸੁਖਦਾਈਆ। ਪੰਚਮ ਦੇਵੇ ਇਕ ਗਿਆਨ, ਏਕਾ ਸ਼ਬਦ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਗੋਬਿੰਦ ਏਕਾ ਘਰ ਸਾਚਾ ਦਏ ਵਸਾਈਆ। ਨਾਨਕ ਗੋfਥੰਦ ਸਚਖੰਡ, ਘਰ ਸਾਚਾ ਆਪ ਸੁਹਾਇੰਦਾ। ਕਲਜੁਗ ਅੰਤਮ ਵੰਡੇ ਵੰਡ, ਆਪ ਆਪਣਾ ਭੇਵ ਖੁਲ੍ਹਾਇੰਦਾ। ਸ੍ਰਿਸ਼ਟ ਸਬਾਈ ਹੋਈ ਰੰਡ, ਸਾਚਾ ਕੰਤ ਨਾ ਕੋਇ ਹੰਢਾਇੰਦਾ। ਚਾਰੋਂ ਕੁੰਟ ਭੇਖ ਪਖੰਡ, ਚਾਰ ਵਰਨ ਸਰਬ ਕੁਰਲਾਇੰਦਾ। ਪੰਡਤ ਪਾਂਧੇ ਹੋਵਣ ਆਤਮ ਅੰਧ, ਸਾਚਾ ਗਿਆਨ ਨਾ ਕੋਇ ਸਮਝਾਇੰਦਾ। ਮੁਲਾਂ ਸ਼ੇਖ਼ ਨਾ ਮੁਕਾਏ ਕੋਈ ਪੰਧ, ਸਾਚਾ ਸਜਦਾ ਨਾ ਕੋਇ ਕਰਾਇੰਦਾ। ਸਾਧ ਸੰਤ ਰਸਨਾ ਲਾਵਣ ਮਦਿਰਾ ਮਾਸ ਗੰਦ, ਆਤਮ ਜਾਮ ਨਾ ਕੋਇ ਵਖਾਇੰਦਾ। ਜੂਠ ਝੂਠ ਰੱਖਣ ਅਨੰਦ, ਪਰਮਾਨੰਦ ਨਾ ਕੋਇ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਸਮਝਾਇੰਦਾ। ਕਲਜੁਗ ਵੇਲਾ ਅੰਤਮ ਔਣਾ, ਨਾਨਕ ਨਿਰਗੁਣ ਦਏ ਸਮਝਾਈਆ। ਗੋਬਿੰਦ ਲੇਖਾ ਲੇਖ ਲਿਖੌਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਪੁਰਖ ਅਬਿਨਾਸ਼ੀ ਫੇਰਾ ਪੌਣਾ, ਜੂਨੀ ਰਹਿਤ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਦਏ ਸਮਝਾਈਆ। ਹਰਿ ਕਾ ਨਾਉਂ ਹਰਿ ਨਿਰੰਕਾਰ, ਹਰਿ ਸਾਚਾ ਸਚ ਉਪਜਾਇੰਦਾ। ਜੁਗਾ ਜੁਗੰਤਰ ਖੇਲ ਅਪਾਰ, ਜੁਗ ਕਰਤਾ ਆਪ ਕਰਾਇੰਦਾ। ਕਲਜੁਗ ਅੰਤਮ ਖੇਲ ਨਿਆਰ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਪਰਗਟ ਹੋਵੇ ਵਿਚ ਸੰਸਾਰ, ਨਿਹਕਲੰਕਾ ਨਾਉਂ ਉਪਜਾਇੰਦਾ। ਸ਼ਬਦ ਡੰਕਾ ਜਗਤ ਨਗਾਰ, ਆਪ ਆਪਣਾ ਤਾਲ ਸੁਣਾਇੰਦਾ। ਲੋਆਂ ਪੁਰੀਆਂ ਪਾਵੇ ਸਾਰ, ਬ੍ਰਹਮਾ ਵਿਸ਼ਨ ਸ਼ਿਵ ਵੇਖ ਵਖਾਇੰਦਾ। ਕਰੋੜ ਤੇਤੀਸਾ ਪਾਰ ਕਿਨਾਰ, ਸੁਰਪਤ ਰਾਜਾ ਇੰਦ ਨਾਲ ਰਲਾਇੰਦਾ। ਗਣ ਗੰਧਰਬ ਨਾ ਕਰੇ ਕੋਇ ਸ਼ੰਗਾਰ, ਬਸਤਰ ਭੂਸ਼ਨ ਨਾ ਕੋਏ ਹੰਢਾਇੰਦਾ। ਨੌ ਖੰਡ ਪ੍ਰਿਥਮੀ ਹੋ ਤਿਆਰ, ਆਪ ਆਪਣੀ ਜੋਤ ਜਗਾਇੰਦਾ। ਸੱਤਾਂ ਦੀਪਾਂ ਖੋਲ੍ਹ ਕਿਵਾੜ, ਆਪ ਆਪਣਾ ਭਰਮ ਮਿਟਾਇੰਦਾ। ਵੀਹ ਸੌ ਬਿਕ੍ਰਮੀ ਏਕਾ ਕਾਰ, ਆਪਣੀ ਕਲ ਵਰਤਾਇੰਦਾ। ਇਕ ਅਕੱਲਾ ਰੂਪ ਅਪਾਰ, ਜੋਤੀ ਨੂਰ ਡਗਮਗਾਇੰਦਾ। ਦੂਜੀ ਕੁਦਰਤ ਪਾਵੇ ਸਾਰ, ਤੀਜਾ ਲੇਖਾ ਲੇਖ ਮੁਕਾਇੰਦਾ। ਚੌਥੇ ਘਰ ਪ੍ਰਭ ਹੋ ਤਿਆਰ, ਪੰਚਮ ਅਤੀਤਾ ਰੂਪ ਧਰਾਇੰਦਾ। ਛੇਵੇਂ ਛੱਪਰ ਛੰਨ ਵਸਿਆ ਬਾਹਿਰ, ਘਰ ਸਾਚੇ ਜੋਤ ਜਗਾਇੰਦਾ। ਸਤਵੇਂ ਸਤਿਵਾਦ ਹਰਿ ਕਰਤਾਰ, ਸਤਿ ਪੁਰਖ ਨਿਰੰਜਣ ਨਾਉਂ ਧਰਾਇੰਦਾ। ਅੱਠਵੇਂ ਖੇਲ ਕਰੇ ਨਿਰੰਕਾਰ, ਆਪਣਾ ਲੇਖਾ ਆਪ ਜਣਾਇੰਦਾ। ਨੌਵੇਂ ਤੋੜੇ ਗੜ੍ਹ ਹੰਕਾਰ, ਨੌ ਦਰ ਭਾਂਡਾ ਭਰਮ ਭੰਨਾਇੰਦਾ । ਦਸਵੇਂ ਜੋਤੀ ਕਰ ਉਜਿਆਰ, ਦਸਮ ਦੁਆਰਾ ਪੰਧ ਮੁਕਾਇੰਦਾ। ਇਕ ਗਿਆਰਾਂ ਮੀਤ ਮੁਰਾਰ, ਸਾਢੇ ਤਿੰਨ ਹੱਥ ਰਚਨ ਰਚਾਇੰਦਾ। ਦਸ ਦੋ ਬਾਰਾਂ ਆਪਣੇ ਰੰਗ ਰਹਵੇ ਨਿਰੰਕਾਰ, ਨਿਰਗੁਣ ਸਰਗੁਣ ਵੇਖ ਵਿਖਾਇੰਦਾ। ਦਸ ਤਿੰਨ ਤੇਰਾਂ ਸਾਧਾਂ ਸੰਤਾਂ ਦਏ ਹੁਲਾਰ, ਸ਼ਾਹ ਸੁਲਤਾਨਾਂ ਆਪ ਉਠਾਇੰਦਾ। ਚੌਦਾਂ ਚੌਦਾਂ ਤਬਕਾਂ ਕਰੇ ਖੁਆਰ, ਚੌਦਾਂ ਵਿਦਿਆ ਨਾ ਕੋਇ ਪੜ੍ਹਾਇੰਦਾ। ਪੰਦਰਾਂ ਅਠਸਠ ਤੀਰਥ ਮਾਰੇ ਮਾਰ, ਗੰਗਾ ਗੋਦਾਵਰੀ ਜਮਨਾ ਸੁਰਸਤੀ ਫੋਲ ਫੁਲਾਇੰਦਾ। ਸੋਲਾਂ ਖੇਲ ਅਪਰ ਅਪਾਰ, ਵੀਹ ਸਦ ਬਿਕ੍ਰਮੀ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਨਿਰਗੁਣ ਨਾਉਂ ਹਰਿ ਭਗਵਾਨ, ਆਪਣਾ ਆਪ ਉਪਜਾਈਆ। ਨਿਹਕਲੰਕ ਬਲੀ ਬਲਵਾਨ, ਜੋਤੀ ਨੂਰ ਨੂਰ ਰੁਸ਼ਨਾਈਆ। ਸ਼ਬਦ ਸਰੂਪੀ ਸਚ ਨਿਸ਼ਾਨ, ਸੱਤਾਂ ਦੀਪਾਂ ਆਪ ਝੁਲਾਈਆ। ਮੇਟ ਮਿਟਾਏ ਰਾਜ ਰਾਜਾਨ, ਸ਼ਾਹ ਸੁਲਤਾਨ ਦਿਸ ਨਾ ਆਈਆ। ਚਾਰ ਵਰਨਾਂ ਇਕ ਗਿਆਨ, ਏਕਾ ਕਰੇ ਪੜ੍ਹਾਈਆ। ਚਾਰ ਵਰਨਾਂ ਇਕ ਮਕਾਨ, ਏਕਾ ਸ਼ਬਦ ਦਏ ਵਖਾਈਆ। ਚਾਰ ਵਰਨਾਂ ਇਕ ਬਬਾਣ, ਏਕਾ ਨਾਮ ਚੜ੍ਹਾਈਆ। ਚਾਰ ਵਰਨਾਂ ਏਕਾ ਪੀਣ ਖਾਣ, ਏਕਾ ਅੰਮ੍ਰਿਤ ਜਾਮ ਪਿਆਈਆ। ਚਾਰ ਵਰਨਾਂ ਏਕਾ ਦੇਵੇ ਦਾਨ, ਦਾਤਾ ਦਾਨੀ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਲੇਖਾ ਦਏ ਮੁਕਾਈਆ। ਕਲਜੁਗ ਲੇਖਾ ਜਾਣਾ ਮੁੱਕ, ਹਰਿ ਸਤਿਗੁਰ ਆਪ ਮੁਕਾਇੰਦਾ। ਹਰਿ ਕਾ ਭਾਣਾਂ ਨਾ ਜਾਏ ਰੁਕ, ਨਾ ਕੋਈ ਮੇਟ ਮਿਟਾਇੰਦਾ। ਲੱਖ ਚੁਰਾਸੀ ਬੂਟਾ ਜਾਣਾ ਸੁੱਕ, ਹਰਿਆ ਸਿੰਚ ਨਾ ਕੋਇ ਕਰਾਇੰਦਾ। ਮਾਤ ਗਰਭ ਵੇਖੇ ਉਲਟਾ ਰੁਖ, ਘਰ ਘਰ ਵਿਚ ਫੋਲ ਫੁਲਾਇੰਦਾ। ਗੁਰਮੁਖ ਵਿਰਲੇ ਉਜਲ ਮੁਖ, ਜੋ ਰਸਨਾ ਹਰਿ ਹਰਿ ਗਾਇੰਦਾ। ਆਤਮ ਅੰਤਰ ਸਾਚਾ ਸੁਖ, ਆਤਮ ਬ੍ਰਹਮ ਵਖਾਇੰਦਾ। ਸਫਲ ਕਰਾਏ ਮਾਤ ਕੁੱਖ, ਜਨ ਜਨਨੀ ਲੇਖੇ ਲਾਇੰਦਾ। ਦੋ ਜਹਾਨਾਂ ਵੇਖੇ ਝੁਕ, ਸਚ ਸੰਘਾਸਣ ਸੋਭਾ ਪਾਇੰਦਾ। ਜਨ ਭਗਤਾਂ ਮੇਟੇ ਚਿੰਤਾ ਦੁੱਖ, ਹਰਖ ਸੋਗ ਨਾ ਕੋਇ ਵਖਾਇੰਦਾ। ਲੱਖ ਚੁਰਾਸੀ ਅੰਦਰ ਬੈਠਾ ਲੁਕ, ਗੁਰਮੁਖ ਵਿਰਲਾ ਦਰਸਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪਣਾ ਨਾਉਂ ਉਪਜਾਇੰਦਾ। ਨਿਹਕਲੰਕ ਸਤਿਗੁਰ ਮੀਤ, ਸੋ ਪੁਰਖ ਨਿਰੰਜਣ ਆਪ ਅਖਵਾਇੰਦਾ। ਇਕ ਸੁਣਾਏ ਸੁਹਾਗੀ ਗੀਤ, ਆਪ ਆਪਣਾ ਨਾਮ ਦ੍ਰਿੜਾਇੰਦਾ। ਸਦਾ ਸੁਹੇਲਾ ਵਸੇ ਚੀਤ, ਆਤਮ ਸੇਜਾ ਆਪ ਸੁਹਾਇੰਦਾ। ਕਰੇ ਕਰਾਏ ਪਤਤ ਪੁਨੀਤ, ਪਤਤ ਪਾਪੀ ਮਾਤ ਤਰਾਇੰਦਾ। ਲੱਖ ਚੁਰਾਸੀ ਪਰਖੇ ਨੀਤ, ਲੇਖਾ ਆਪਣਾ ਆਪ ਕਰਾਇੰਦਾ। ਗੁਰਮੁਖਾਂ ਕਾਇਆ ਕਰੇ ਠੰਡੀ ਸੀਤ, ਸਚ ਪਿਆਲਾ ਨਾਮ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਰੰਗਾਇੰਦਾ। ਗੁਰਮੁਖ ਰੰਗ ਅਪਾਰ, ਹਰਿ ਸਤਿਗੁਰ ਆਪ ਰੰਗਾਈਆ। ਮਾਣਸ ਜਨਮ ਦਏ ਸੁਆਰ, ਲਖ ਚੁਰਾਸੀ ਫੰਦ ਕਟਾਈਆ। ਦਰਗਾਹ ਸਾਚੀ ਧਾਮ ਨਿਆਰ, ਸਤਿ ਸੁਹੰਜਣਾ ਧਾਮ ਵਖਾਈਆ। ਏਥੇ ਓਥੇ ਦਏ ਸਹਾਰ, ਦੋ ਜਹਾਨਾਂ ਵੇਖ ਵਖਾਈਆ। ਮਰੇ ਨਾ ਜੰਮੇ ਵਿਚ ਸੰਸਾਰ, ਆਵੇ ਜਾਵੇ ਬੇਪਰਵਾਹੀਆ। ਸ਼ਬਦ ਗੁਰ ਬਣ ਵਣਜਾਰ, ਦਰ ਘਰ ਸਾਚੇ ਵਣਜ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਵਿਛੜੇ ਮੇਲ ਮਿਲਾਈਆ। ਜੁਗ ਵਿਛੜੇ ਹਰਿ ਮੇਲਿਆ, ਕਰ ਕਿਰਪਾ ਗੁਰ ਕਰਤਾਰ। ਆਪਣਾ ਖੇਲ ਆਪੇ ਹਰਿ ਖੇਲਿਆ, ਕਲਜੁਗ ਅੰਤਮ ਲੈ ਅਵਤਾਰ। ਆਪੇ ਗੁਰੂ ਗੁਰੂ ਗੁਰ ਚੇਲਿਆ, ਹਰਿ ਸਾਜਣ ਮੀਤ ਮੁਰਾਰ। ਆਪੇ ਵਸੇ ਧਾਮ ਨਵੇਲਿਆ, ਆਪ ਸੁਹਾਏ ਬੰਕ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸੱਜਣ ਲਾਏ ਪਾਰ। ਗੁਰਸਿਖ ਉਤਰੇ ਪਾਰ ਘਾਟ, ਪਾਰ ਕਿਨਾਰਾ ਇਕ ਵਖਾਈਆ। ਦੂਸਰ ਵਿਕੇ ਨਾ ਕਿਸੇ ਹਾਟ, ਕਰਤਾ ਕੀਮਤ ਆਪੇ ਪਾਈਆ। ਦੁਰਮਤ ਮੈਲ ਦੇਵੇ ਕਾਟ, ਸਰ ਸਰੋਵਰ ਇਕ ਨੁਹਾਈਆ। ਅੰਮ੍ਰਿਤ ਰਸ ਲੈਣਾ ਚਾਟ, ਨਿਝਰ ਝਿਰਨਾ ਰਿਹਾ ਝਿਰਾਈਆ। ਕਲਜੁਗ ਅੰਤਮ ਮੁੱਕੀ ਵਾਟ, ਦੂਰ ਦੁਰਾਡਾ ਪੰਧ ਮੁਕਾਈਆ। ਲੱਖ ਚੁਰਾਸੀ ਪੈਣਾ ਖਾਤ, ਧਰਮ ਰਾਏ ਖਾਤਾ ਰਿਹਾ ਖੁਲ੍ਹਾਈਆ। ਹਰਿਜਨ ਵਿਰਲੇ ਮੇਲਾ ਪੁਰਖ ਸਮਰਾਥ, ਜਿਸ ਹਰਿ ਹਰਿ ਓਟ ਰਖਾਈਆ। ਚਾਰੋਂ ਕੁੰਟ ਅਗਨੀ ਕਾਠ, ਤ੍ਰੈਗੁਣ ਤਤ ਵਖਾਈਆ। ਨਗਰ ਖੇੜਾ ਹੋਏ ਭੱਠ, ਜਗਤ ਭਠਿਆਲਾ ਇਕ ਤਪਾਈਆ। ਲਹਿਣਾ ਦੇਣੇ ਚੁਕਾਏ ਅਠਸਠ, ਤੀਰਥ ਤਟ ਨਾ ਕੋਇ ਵਖਾਈਆ। ਖੇਲੇ ਖੇਲ ਬਾਜੀਗਰ ਨਟ, ਹਰਿ ਨਟੂਆ ਸਾਂਗ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਜੋਤ ਕਰੇ ਰੁਸ਼ਨਾਈਆ। ਕਲਜੁਗ ਜੋਤ ਨੂਰ ਨੁਰਾਨੀ, ਨਿਰਗੁਣ ਆਪਣੀ ਆਪ ਜਗਾਇੰਦਾ। ਪਾਰਬ੍ਰਹਮ ਪ੍ਰਭ ਦੇਵੇ ਸਚ ਨਿਸ਼ਾਨੀ, ਜਨ ਭਗਤਾਂ ਬੂਝ ਬੁਝਾਇੰਦਾ। ਗੁਰਮੁਖਾਂ ਮਾਰੇ ਤੀਰ ਕਾਨੀ, ਅਣਯਾਲਾ ਤੀਰ ਆਪ ਚਲਾਇੰਦਾ। ਕਾਇਆ ਅੰਦਰ ਅਨਹਦ ਬਾਣੀ, ਆਪਣਾ ਰਾਗ ਸੁਣਾਇੰਦਾ। ਆਤਮ ਅੰਤਰ ਠੰਡਾ ਜਲ ਪਾਣੀ, ਅੰਮ੍ਰਿਤ ਪਿਆਲਾ ਮੁਖ ਪਿਆਇੰਦਾ। ਘਰ ਵਿਖਾਏ ਇਕ ਪਦ ਨਿਰਬਾਣੀ, ਦਰ ਘਰ ਸਾਚਾ ਆਪ ਸੁਹਾਇੰਦਾ। ਆਪੇ ਹੋਇਆ ਜਾਣ ਜਾਣੀ, ਜਾਨਣਹਾਰ ਰੂਪ ਵਟਾਇੰਦਾ। ਆਪੇ ਹੋਏ ਬ੍ਰਹਮ ਗਿਆਨੀ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੱਜਣ ਆਪ ਉਠਾਇੰਦਾ। ਗੁਰਮੁਖ ਸੋਇਆ ਉਠਿਆ ਜਾਗ, ਹਰਿ ਸਤਿਗੁਰ ਆਪ ਜਗਾਇਆ। ਕਲਜੁਗ ਕਾਇਆ ਲੱਗਾ ਭਾਗ, ਘਰ ਮੰਦਰ ਹੋਏ ਰੁਸ਼ਨਾਇਆ। ਦੀਪਕ ਜੋਤੀ ਜਗੇ ਚਿਰਾਗ, ਅੰਧ ਅੰਧੇਰ ਮਿਟਾਇਆ। ਦੁਰਮਤ ਮੈਲ ਧੋਵੇ ਦਾਗ, ਜਨਮ ਜਨਮ ਦਾ ਲੇਖਾ ਦਏ ਚੁਕਾਇਆ। ਹੰਸ ਬਣਾਏ ਫੜ ਫੜ ਕਾਗ, ਸੋਹੰ ਹੰਸਾ ਚੋਗ ਚੁਗਾਇਆ। ਜਗਤ ਤ੍ਰਿਸ਼ਨਾ ਬੁਝਾਏ ਲੱਗੀ ਆਗ, ਅੰਮ੍ਰਿਤ ਮੇਘ ਇਕ ਬਰਸਾਇਆ। ਮਾਇਆ ਡੱਸੇ ਨਾ ਡੱਸਣੀ ਨਾਗ, ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੱਜਣ ਲਏ ਤਰਾਇਆ। ਗੁਰਸਿਖ ਸੱਜਣ ਤਾਰਿਆ, ਕਰ ਕਿਰਪਾ ਹਰਿ ਗੋਬਿੰਦ। ਜਗ ਦੁਖੜਾ ਰੋਗ ਨਿਵਾਰਿਆ, ਅੰਮ੍ਰਿਤ ਪਿਆਇਆ ਸਾਗਰ ਸਿੰਧ। ਘਰ ਮੇਲਾ ਕੰਤ ਭਤਾਰਿਆ, ਆਪ ਉਪਜਾਈ ਆਪਣੀ ਬਿੰਦ। ਕਲਜੁਗ ਅੰਤਮ ਵੇਖ ਵਖਾ ਲਿਆ, ਹਰਿ ਸਤਿਗੁਰ ਹੋ ਬਖ਼ਸ਼ੰਦ। ਡੁੱਬਦਾ ਪੱਥਰ ਆਪ ਤਰਾ ਲਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਟਣਹਾਰਾ ਸਗਲੀ ਚਿੰਦ। ਗੁਰਸਿਖ ਸੱਜਣ ਜਾਗਿਆ, ਜਾਗਰਤ ਜੋਤ ਜਗਾਏ। ਘਰ ਸਾਚੇ ਲੱਗਾ ਭਾਗਿਆ, ਪ੍ਰਭ ਮਿਲਿਆ ਹਰਿ ਹਰਿ ਰਾਏ। ਸਰਨ ਸਰਨਾਈ ਸਾਚੀ ਲਾਗਿਆ, ਜਮ ਡੰਡ ਨੇੜ ਨਾ ਆਏ। ਲਖ ਚੁਰਾਸੀ ਕੱਟੀ ਫਾਸੀਆ, ਰਾਏ ਧਰਮ ਨਾ ਦਏ ਸਜਾਏ। ਕਰੇ ਕਰਾਏ ਬੰਦ ਖੁਲਾਸੀਆ, ਦਰਗਾਹ ਸਾਚੀ ਮੇਲ ਮਿਲਾਏ। ਸਤਿਗੁਰ ਪੂਰਾ ਸ਼ਾਹੋ ਸ਼ਾਬਾਸੀਆ, ਵਿਛੜ ਕਦੇ ਨਾ ਜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਹਿਜ ਸੁਭਾਏ। ਗੁਰਮੁਖ ਸੱਜਣ ਰਤੜਾ, ਸਤਿਗੁਰ ਰੰਗ ਅਪਾਰ। ਨਾ ਠੰਡਾ ਨਾ ਤੱਤੜਾ, ਏਕਾ ਰੂਪ ਸੱਚੀ ਸਰਕਾਰ। ਸਗਲ ਵਿਸੂਰਾ ਜਗਤ ਜਹਾਨ ਲੱਥੜਾ, ਘਰ ਪਾਇਆ ਦਰਸ ਮੁਰਾਰ। ਲੇਖਾ ਚੁੱਕੇ ਸਾਢੇ ਤਿੰਨ ਤਿੰਨ ਹੱਥੜਾ, ਲੇਖਾ ਲਿਖਿਆ ਰਵਿਦਾਸ ਚੁਮਾਰ। ਕਬੀਰਾ ਨਿਉਂ ਨਿਉਂ ਚਰਨੀ ਢੱਠੜਾ, ਸਚਖੰਡ ਮੇਲਾ ਕੰਤ ਭਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਧਾਰ। ਨਿਰਗੁਣ ਧਾਰ ਹਰਿ ਅਵੱਲੀ, ਆਪਣੀ ਆਪ ਉਪਾਈਆ। ਗੁਰਮੁਖ ਵੇਖੇ ਸਾਚੀ ਕਲੀ, ਲੋਕਮਾਤ ਆਪ ਮਹਿਕਾਈਆ। ਗੁਰ ਗੋਬਿੰਦ ਸੂਰਾ ਹਾਜ਼ਰ ਹਜ਼ੂਰਾ ਹੋਕਾ ਦੇਵੇ ਗਲੀਓ ਗਲੀ, ਗੁਰਸਿਖ ਸੱਜਣ ਲਏ ਉਠਾਈਆ। ਆਪਣਾ ਸੀਸ ਰੱਖਣਾ ਤਲੀ, ਲੋਕਲਾਜ ਜਗਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਖਾਈਆ। ਗੁਰਮੁਖ ਸੱਜਣ ਸਚ ਦਰਵਾਜਾ, ਹਰਿ ਸਾਚਾ ਸਚ ਖੁਲ੍ਹਾਇੰਦਾ। ਅੰਦਰ ਵੜ ਗ਼ਰੀਬ ਨਿਵਾਜਾ, ਆਪ ਆਪਣੇ ਰੰਗ ਰੰਗਾਇੰਦਾ। ਸ਼ਬਦ ਵਜਾਏ ਅਨਹਦ ਵਾਜਾ, ਆਪ ਆਪਣਾ ਰਾਗ ਸੁਣਾਇੰਦਾ। ਸਚ ਸਿੰਘਾਸਣ ਸਾਚਾ ਰਾਜਾ, ਸ਼ਾਹ ਸੁਲਤਾਨ ਆਸਣ ਲਾਇੰਦਾ। ਜੁਗਾ ਜੁਗੰਤਰ ਰਚਿਆ ਕਾਜਾ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਕਲਜੁਗ ਅੰਤਮ ਪਰਗਟ ਹੋਵੇ ਦੇਸ ਮਾਝਾ, ਸੰਬਲ ਨਗਰੀ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸੰਗ ਰਲਾਇੰਦਾ। ਸਗਲਾ ਸਾਥੀ ਹਰਿ ਰਘਨਾਥ, ਅਵਰ ਨਾ ਕੋਇ ਜਣਾਈਆ। ਗੁਰਸਿਖਾਂ ਲਹਿਣ ਦੇਣ ਚੁਕਾਏ ਮਸਤਕ ਮਾਥ, ਪੂਰਬ ਲਹਿਣਾ ਝੋਲੀ ਪਾਈਆ। ਇਕ ਜਪਾਏ ਸਾਚਾ ਪਾਠ, ਬ੍ਰਹਮ ਪਾਰਬ੍ਰਹਮ ਮਿਲਾਈਆ। ਇਕ ਉਤਾਰੇ ਆਪਣੇ ਘਾਟ, ਮੰਝਧਾਰ ਨਾ ਕੋਇ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਲਏ ਤਰਾਈਆ। ਤਾਰਨਹਾਰ ਹਰਿ ਗੁਰਦੇਵ, ਗੁਰਮੁਖ ਸਾਚੇ ਆਪ ਤਰਾਇੰਦਾ। ਆਪ ਲਗਾਏ ਸਾਚੀ ਸੇਵ, ਸਾਚੀ ਸਿਖਿਆ ਸਿਖ ਰਖਾਇੰਦਾ। ਫਲ ਖਵਾਏ ਆਤਮ ਮੇਵ, ਰੀਠਾ ਕੌੜਾ ਆਪ ਭਨਾਇੰਦਾ। ਰਸਨਾ ਗੁਣ ਹਰਿ ਹਰਿ ਜਿਹਵ, ਗੀਤ ਗੋਬਿੰਦ ਇਕ ਅਲਾਇੰਦਾ। ਅਲਖ ਨਿਰੰਜਣ ਅਲਖ ਅਭੇਵ, ਭੇਵ ਅਭੇਦਾ ਭੇਵ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਏਕਾ ਰਾਹ, ਚਾਰ ਵਰਨ ਬਣਾਏ ਭੈਣ ਭਰਾ, ਊਚ ਨੀਚ ਨਾ ਕੋਇ ਜਣਾਇੰਦਾ। ਚਾਰ ਵਰਨ ਇਕ ਦਵਾਰ, ਸਤਿਗੁਰ ਨਾਨਕ ਨਾਮ ਬੁਝਾਈਆ। ਗੁਰ ਗੋਬਿੰਦ ਸਿੰਘ ਸਿੰਘ ਕਰੇ ਪਿਆਰ, ਚਾਰ ਵਰਨਾਂ ਏਕਾ ਅੰਮ੍ਰਿਤ ਜਾਮ ਪਿਆਈਆ। ਚਾਰ ਵਰਨਾਂ ਇਕ ਸਿਕਦਾਰ, ਸਾਹਿਬ ਸੁਲਤਾਨ ਇਕ ਅਖਵਾਈਆ। ਚਾਰ ਵਰਨਾਂ ਇਕ ਭੰਡਾਰ, ਇਕ ਦਾਤਾ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਮੇਟੇ ਕੂੜ ਪਸਾਰਾ, ਝੂਠਾ ਲੰਕਾ ਗੜ੍ਹ ਤੋੜੇ ਹੰਕਾਰਾ, ਸ਼ਾਹ ਸੁਲਤਾਨ ਰਹਿਣ ਨਾ ਪਾਈਆ। ਕਲਜੁਗ ਕੂੜਾ ਪਾਰ ਕਿਨਾਰ, ਪੁਰਖ ਅਕਾਲ ਆਪ ਕਰਾਈਆ। ਸਤਿਜੁਗ ਸਾਚਾ ਕਰ ਉਜਿਆਰ, ਲੋਕਮਾਤ ਕਰੇ ਰੁਸ਼ਨਾਈਆ। ਕਲਜੁਗ ਕਰੇ ਹਾਹਾਕਾਰ, ਵੇਲਾ ਅੰਤਮ ਆਈਆ। ਸਤਿਜੁਗ ਹੋਇਆ ਖ਼ਬਰਦਾਰ, ਵੀਹ ਸੌ ਸੋਲਾਂ ਬਿਕ੍ਰਮੀ ਦਏ ਸਲਾਹੀਆ। ਦੋਹਾਂ ਵਿਚੋਲਾ ਆਪ ਨਿਰੰਕਾਰ, ਲੋਕਮਾਤ ਖੇਲ ਖਿਲਾਈਆ। ਸੰਮਤ ਸਤਾਰਾਂ ਧੱਕਾ ਦੇਵੇ ਮਾਰ, ਆਪਣਾ ਬਲ ਆਪ ਵਖਾਈਆ। ਸਤਿਜੁਗ ਸਾਚੇ ਕਰ ਪਿਆਰ, ਆਪ ਆਪਣੀ ਗੋਦ ਸੁਹਾਈਆ। ਸੰਮਤ ਅਠਾਰਾਂ ਹਾਹਾਕਾਰ, ਚਾਰੋਂ ਕੁੰਟ ਸ੍ਰਿਸ਼ਟ ਕੁਰਲਾਈਆ। ਸਤਿਜੁਗ ਉਠੇ ਮੀਤ ਮੁਰਾਰ, ਹਰਿਜਨ ਵੇਖੇ ਵੇਖ ਵਖਾਈਆ। ਵੀਹ ਸਦ ਉਨੀ ਅੱਲਾ ਰਾਣੀ ਚੋਟੀ ਜਾਏ ਮੁੰਨੀ ਨਾ ਕੋਈ ਦੀਸੇ ਸੰਗ ਮੁਹੰਮਦ ਚਾਰ ਯਾਰ, ਐਨਲਹਕ ਨਾਅਰਾ ਕੋਇ ਨਾ ਲਾਈਆ। ਸਤਿਜੁਗ ਸਾਚਾ ਹੋਏ ਖ਼ਬਰਦਾਰ, ਆਪ ਆਪਣਾ ਰੂਪ ਵਟਾਈਆ। ਬੀਸ ਬੀਸਾ ਪੁਰਖ ਕਰਤਾਰ, ਖੜਗ ਖੰਡਾ ਇਕ ਚਮਕਾਈਆ। ਸ਼ਾਹ ਸੁਲਤਾਨ ਕਰ ਖਵਾਰ, ਤਖਤ ਤਾਜ ਦਏ ਮਿਟਾਈਆ। ਨੌਂ ਖੰਡ ਪ੍ਰਿਥਮੀ ਏਕਾ ਧਾਰ, ਸੱਤਾਂ ਦੀਪਾਂ ਆਪ ਬੰਧਾਈਆ। ਲੇਖਾ ਜਾਣੇ ਜਮਨ ਕਿਨਾਰ, ਗੁਰ ਤੇਗ ਬਹਾਦਰ ਤੇਰਾ ਸੀਸ ਜਗਦੀਸ ਵੇਖ ਵਖਾਈਆ। ਕਲਗੀ ਤੋੜਾ ਸੀਸ ਦਸਤਾਰ, ਜੋਤੀ ਜੋੜਾ ਸ਼ਬਦ ਕੁੜਮਾਈਆ। ਅਸਵ ਘੋੜਾ ਕਰ ਤਿਆਰ, ਨੀਲਾ ਨੀਲੀ ਧਾਰੋਂ ਪਾਰ ਕਰਾਈਆ। ਸੋਹੇ ਤਖਤ ਆਪ ਸੱਚੀ ਸਰਕਾਰ, ਦਿੱਲੀ ਦਵਾਰੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਸਤਿਜੁਗ ਲੇਖਾ ਆਪਣੇ ਹੱਥ ਰਖਾਈਆ। ਸਤਿਜੁਗ ਸਾਚਾ ਮਾਰਗ ਲਾ, ਸਤਿ ਸਤਿ ਵਰਤਾਵਣਾ। ਚਾਰ ਵਰਨਾਂ ਏਕਾ ਬ੍ਰਹਮ ਜਣਾ, ਏਕਾ ਰੂਪ ਸਰਬ ਦਰਸਾਵਣਾ। ਹਿੰਦੂ ਮੁਸਲਮ ਸਿਖ ਈਸਾਈ ਏਕਾ ਰੰਗ ਰੰਗਾ, ਏਕਾ ਮੰਤਰ ਨਾਮ ਦ੍ਰਿੜਾਵਣਾ। ਪੁਰਖ ਅਕਾਲ ਇਕ ਮਨਾ, ਸੀਸ ਜਗਦੀਸ ਇਕ ਝੁਕਾਵਣਾ। ਏਕਾ ਬਰਨ ਦਏ ਵਖਾ, ਚਾਰ ਵਰਨ ਅਠਾਰਾਂ ਬਰਨ ਪੰਧ ਮੁਕਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਮਾਤ ਧਰਾਵਨਾ। ਸਤਿਜੁਗ ਸਾਚਾ ਸਤਿ ਸਤਿ ਦਵਾਰ, ਹਰਿ ਲੋਕਮਾਤ ਉਪਜਾਈਆ। ਸ਼ਬਦ ਜਣਾਈ ਬੋਧ ਅਗਾਧ, ਸਤਿ ਅੱਖਰ ਕਰੇ ਪੜ੍ਹਾਈਆ। ਲੇਖਾ ਜਾਣੇ ਸੰਤ ਸਾਧ, ਭਗਤ ਭਗਵੰਤ ਵੇਖ ਵਖਾਈਆ। ਗੁਰਸਿਖ ਸਾਚੇ ਸੱਜਣ ਲਾਧ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲਿਖੇ ਥਾਂਉਂ ਥਾਈਂਆ। ਲੇਖਾ ਲਿਖਿਆ ਸਿਖ ਦੁਲਾਰ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਆਪਣੇ ਸੁਤ ਕੀਆ ਪਿਆਰ, ਅਬਿਨਾਸ਼ੀ ਅਚੁਤ ਦਇਆ ਕਮਾਇੰਦਾ। ਕਾਇਆ ਬੁਤ ਦਏ ਆਧਾਰ, ਰੁੱਤ ਬਸੰਤ ਆਪ ਵਖਾਇੰਦਾ। ਲੋਕਮਾਤ ਖਿੜੀ ਗੁਲਜ਼ਾਰ, ਪਤ ਡਾਲੀ ਆਪ ਮਹਿਕਾਇੰਦਾ। ਲੇਖਾ ਜਾਣੇ ਸਰਬ ਪਰਵਾਰ, ਬਿਰਧ ਬਾਲ ਜਵਾਨ ਆਪ ਤਰਾਇੰਦਾ। ਘਰ ਵੇਖੇ ਸੁਭਾਗਣ ਨਾਰ, ਨਾਰੀ ਕੰਤ ਕੰਤ ਵਡਿਆਇੰਦਾ। ਘਰ ਭਰੇ ਸਚ ਭੰਡਾਰ, ਅਤੋਟ ਅਤੁਟ ਆਪ ਵਰਤਾਇੰਦਾ। ਚੋਗ ਨਿਖੁਟ ਨਾ ਜਾਏ ਵਿਚ ਸੰਸਾਰ, ਸਾਚਾ ਸਾਕੀ ਜਾਮ ਪਿਆਇੰਦਾ। ਨਾ ਕੋਈ ਲੁੱਟੇ ਚੋਰ ਯਾਰ, ਠੱਗ ਠਗੋਰੀ ਕੋਇ ਨਾ ਪਾਇੰਦਾ। ਗੁਰਸਿਖਾਂ ਨਾਲ ਨਾ ਕਰੇ ਕੋਈ ਉਧਾਰ, ਆਪਣਾ ਪਿਛਲਾ ਕਰਜ਼ ਮੁਕਾਇੰਦਾ। ਆਪਣਾ ਆਪ ਉਤੋਂ ਵਾਰ, ਆਪ ਆਪਣੀ ਸੇਵ ਕਮਾਇੰਦਾ। ਆਪਣੀ ਰਤ ਉਤਮ ਧਾਰ, ਬ੍ਰਹਮ ਮਤ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸੱਜਣ ਮੁਖ ਸਲਾਹਿੰਦਾ। ਗੁਰਸਿਖ ਸਾਲਾਹ ਸਲਾਹਵਣ ਜੋਗ, ਹਰਿ ਭਗਤ ਵੱਡੀ ਵਡਿਆਈਆ। ਗੁਰਮੁਖ ਦਰਸ਼ਨ ਪਾਏ ਇਕ ਅਮੋਘ, ਲੋਕਮਾਤ ਨਾ ਕੋਇ ਚਤੁਰਾਈਆ। ਘਰ ਮੰਦਰ ਸੁਣੇ ਸਚ ਸਲੋਕ, ਸੋਹੰ ਸ਼ਬਦ ਇਕ ਪੜ੍ਹਾਈਆ। ਚੌਦਾਂ ਲੋਕ ਨਾ ਸਕਣ ਰੋਕ, ਗੁਰਮੁਖ ਸੁਰਤੀ ਸ਼ਬਦ ਮਿਲਾਈਆ। ਚਰਨ ਕਵਲ ਰਖਾਏ ਸਾਚੀ ਓਟ, ਆਪ ਆਪਣੀ ਦਇਆ ਕਮਾਈਆ। ਜਗਤ ਵਾਸਨਾ ਕੱਢੇ ਖੋਟ, ਕੂੜੀ ਕਿਰਿਆ ਦਏ ਖਪਾਈਆ। ਤਨ ਲਗਾਏ ਸਾਚੀ ਚੋਟ, ਸਚ ਨਗਾਰਾ ਨਾਮ ਵਜਾਈਆ। ਆਤਮ ਭਰੇ ਅੰਮ੍ਰਿਤ ਪੋਟ, ਤ੍ਰਿਸ਼ਨਾ ਤ੍ਰਿਖਾ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੱਜੇ ਵਧਾਈਆ। ਗੁਰਮੁਖ ਸੱਜਣ ਘਰ ਵਧਾਈ, ਹਰਿ ਸਾਚੇ ਮੰਗਲ ਗਾਇਆ। ਸੁਰਤ ਸ਼ਬਦ ਹੋਈ ਕੁੜਮਾਈ, ਆਪ ਆਪਣਾ ਮੇਲ ਮਿਲਾਇਆ। ਪੀਆ ਪ੍ਰੀਤਮ ਮਿਲਿਆ ਚਾਂਈ ਚਾਂਈ, ਆਪ ਆਪਣਾ ਰੂਪ ਦਰਸਾਇਆ। ਪਕੜ ਉਠਾਏ ਫੜ ਫੜ ਬਾਂਹੀਂ, ਸੇਵਕ ਸਾਚੀ ਸੇਵ ਕਮਾਇਆ। ਸਦਾ ਸੁਹੇਲਾ ਇਕ ਅਕੇਲਾ ਜੁਗ ਜੁਗ ਰੱਖੇ ਸਿਰ ਠੰਡੀਆਂ ਛਾਈਂ, ਆਪ ਆਪਣਾ ਰੂਪ ਵਟਾਇਆ। ਆਪੇ ਪਿਤਾ ਆਪੇ ਮਾਈ, ਮਾਤ ਪਿਤ ਭੇਵ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸੂਰਾ ਆਪ ਤਰਾਇਆ। ਗੁਰਸਿਖ ਸੂਰਾ ਤਾਰਿਆ, ਕਲਜੁਗ ਤੇਰੀ ਅੰਤਮ ਵਾਰ। ਦੇਵੇ ਦਰਸ ਹਰਿ ਨਿਰੰਕਾਰਿਆ, ਨਿਰਗੁਣ ਸਰਗੁਣ ਰੂਪ ਕਰਤਾਰ। ਘਰ ਭਰੇ ਸਚ ਭੰਡਾਰਿਆ, ਏਕਾ ਵਣਜ ਕਰੇ ਵਪਾਰ। ਘਰ ਜੋਤ ਨੂਰ ਉਜਿਆਰਿਆ, ਨੂਰ ਨੂਰਾਨਾ ਕਰ ਪਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਖੋਲ੍ਹੇ ਬੰਦ ਕਿਵਾੜ। ਬੰਦ ਕਿਵਾੜਾ ਖੋਲ੍ਹਿਆ, ਪ੍ਰਭ ਆਪਣੀ ਕਿਰਪਾ ਧਾਰ। ਗੁਰ ਸ਼ਬਦੀ ਅੰਦਰ ਵੜ ਵੜ ਬੋਲਿਆ, ਦਿਸ ਨਾ ਆਏ ਵਿਚ ਸੰਸਾਰ। ਗੁਰਸਿਖ ਆਪਣੇ ਕੰਡੇ ਤੋਲਿਆ, ਤੋਲਣਹਾਰਾ ਇਕ ਨਿਰੰਕਾਰ। ਨਾਨਕ ਤੇਰਾਂ ਧਾਰ ਬੋਲਿਆ, ਤੇਰਾ ਅੰਤ ਨਾ ਪਾਰਾਵਾਰ। ਜਿਸ ਜਨ ਵਸੇ ਕਾਇਆ ਚੋਲਿਆ, ਚਾੜ੍ਹੇ ਰੰਗ ਅਪਰ ਅਪਾਰ। ਗੁਰਸਿਖ ਪਾਵੇ ਆਪਣੇ ਡੋਲਿਆ, ਸਤਿਗੁਰ ਪੂਰਾ ਬਣੇ ਕੁਹਾਰ। ਚੁੱਕੀ ਜਾਏ ਭਾਰ ਹੌਲਿਆ, ਆਪ ਆਪਣੇ ਸਿਰ ਨਿਰੰਕਾਰ। ਕਰੇ ਹੌਲਾ ਭਾਰ ਧੌਲਿਆ, ਧਰਨ ਧਰਤੀ ਪੈਜ ਸੁਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਉਪਜਿਆ ਫੁੱਲ ਕਵਲਿਆ, ਘਰ ਸਾਚੇ ਖਿੜੀ ਗੁਲਜਾਰ। ਕਵਲ ਨਾਭੀ ਸਾਚਾ ਫੁਲ, ਗੁਰ ਗੁਰਮੁਖ ਆਪ ਉਪਜਾਇੰਦਾ। ਭਾਗ ਲਗਾਏ ਸਾਚੀ ਕੁੱਲ, ਕੁਲ ਕੁਲਵੰਤਾ ਵੇਖ ਵਖਾਇੰਦਾ। ਨਾਮ ਅਮੋਲਕ ਵਸਤ ਅਨਮੁਲ, ਹਰਿ ਜੂ ਹਰਿ ਮੰਦਰ ਆਪ ਟਿਕਾਇੰਦਾ। ਆਦਿ ਜੁਗਾਦਿ ਸਦਾ ਅਭੁਲ, ਲੱਖ ਚੁਰਾਸੀ ਆਪ ਭੁਲਾਇੰਦਾ। ਤ੍ਰੈਗੁਣ ਮਾਇਆ ਨਾ ਜਾਏ ਰੁਲ, ਆਪਣੀ ਕੀਮਤ ਆਪੇ ਪਾਇੰਦਾ। ਜਨ ਭਗਤਾਂ ਕਰੇ ਸਦਾ ਚੋਲ੍ਹ, ਨਿਜ ਆਤਮ ਡੇਰਾ ਲਾਇੰਦਾ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ ਪਾਂਧਾ ਰੌਲ, ਲੇਖਾ ਲੇਖ ਨਾ ਕੋਏ ਗਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਥਾਨ ਸੁਹਾਇੰਦਾ। ਗੁਰਸਿਖ ਥਾਨ ਸੁਹੰਦੜਾ, ਹਰਿ ਵੇਖੇ ਸਹਿਜ ਸੁਭਾਏ। ਸਚਖੰਡ ਨਵਾਸੀ ਵੇਖ ਵਖੰਦੜਾ, ਆਪ ਆਪਣਾ ਰੂਪ ਵਟਾਏ। ਕਰ ਕਿਰਪਾ ਮੇਲ ਮਲੰਦੜਾ, ਆਤਮ ਅੰਤਰ ਇਕ ਲਿਵ ਲਾਏ। ਜਾਗਰਤ ਜੋਤ ਜਗਤ ਜਗੰਦੜਾ, ਜੋਤੀ ਨੂਰ ਨੂਰ ਰੁਸ਼ਨਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਏ। ਹਰਿਜਨ ਸੱਚਾ ਉਠਿਆ, ਲੋਕਮਾਤ ਹੋਇਆ ਪਰਧਾਨ। ਪੁਰਖ ਅਬਿਨਾਸ਼ੀ ਸਾਚਾ ਤੁਠਿਆ, ਦੇਵਣਹਾਰਾ ਜੀਆ ਦਾਨ। ਅੰਮ੍ਰਿਤ ਪਿਆਏ ਆਤਮ ਘੁਟਿਆ, ਸ਼ਬਦ ਜਣਾਈ ਧੁਰ ਫੁਰਮਾਨ। ਲੁਕਿਆ ਰਹਿਣ ਨਾ ਦੇਵੇ ਕਿਸੇ ਗੁੱਠਿਆ, ਚਾਰ ਕੁੰਟ ਕਰੇ ਪਛਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਬਖਸ਼ੇ ਚਰਨ ਧਿਆਨ। ਚਰਨ ਕਵਲ ਜਨ ਸਾਚਾ ਨਾਤਾ, ਏਕਾ ਏਕ ਏਕ ਸਮਝਾਈਆ। ਗੁਰਸਿਖ ਤੇਰੀ ਉਤਮ ਜ਼ਾਤਾ, ਵਰਨ ਗੋਤ ਨਾ ਕੋਇ ਬਣਾਈਆ। ਹਰਿਜਨ ਤੇਰਾ ਪਿਤਾ ਮਾਤਾ, ਪੁਰਖ ਅਕਾਲ ਇਕ ਅਖਵਾਈਆ। ਹਰਿਜਨ ਤੇਰੀ ਸਾਚੀ ਗਾਥਾ, ਸੋਹੰ ਸ਼ਬਦ ਸਚ ਪੜ੍ਹਾਈਆ। ਹਰਿਜਨ ਤੇਰੀ ਮਸਤਕ ਮਾਥਾ, ਜੋਤ ਲਲਾਟੀ ਵੇਖ ਵਖਾਈਆ। ਹਰਿਜਨ ਤੇਰਾ ਪੂਜਾ ਪਾਠਾ, ਗੁਰ ਚਰਨ ਧਿਆਨ ਲਗਾਈਆ। ਹਰਿਜਨ ਤੇਰਾ ਤੀਰਥ ਤਾਟਾ, ਮਸਤਕ ਧੂੜੀ ਖ਼ਾਕ ਰਮਾਈਆ। ਲੇਖਾ ਚੁੱਕੇ ਆਨ ਬਾਟਾ, ਆਵਣ ਜਾਵਣ ਫੰਦ ਕਟਾਈਆ। ਗੁਰਸਿਖ ਤੇਰਾ ਕਰੇ ਪੂਰਾ ਘਾਟਾ, ਸਾਚਾ ਤੋਲਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਜਨ ਹਰਿ ਗੁਰਮੁਖ ਗੁਰਸਿਖ ਸੰਤ ਭਗਤ ਭਗਵੰਤ ਮੇਲ ਮਿਲਾਵਾ ਏਕਾ ਥਾਈਂਆ। ਕੋਟਨ ਕੋਟ ਪਾਪ ਉਤਾਰਿਆ, ਜੋ ਜਨ ਆਏ ਸਰਨਾਈਆ। ਏਕਾ ਬਖਸ਼ੇ ਨਾਮ ਆਧਾਰਿਆ, ਕਰ ਕਿਰਪਾ ਆਪ ਗੋਸਾਈਆ। ਗੁਰਮੁਖ ਸੱਜਣ ਦਏ ਸਹਾਰਿਆ, ਨਿਮਾਣਿਆਂ ਗਲੇ ਲਗਾਈਆ। ਇਕ ਵਖਾਏ ਸਚ ਦਵਾਰਿਆ, ਊਚ ਨੀਚ ਇਕ ਵਡਿਆਈਆ। ਏਕਾ ਅੰਮ੍ਰਿਤ ਜਾਮ ਪਿਆ ਰਿਹਾ, ਨਾਮ ਕਟੋਰਾ ਹੱਥ ਉਠਾਈਆ। ਆਪ ਸੁਹਾਏ ਬੰਕ ਦਵਾਰਿਆ, ਸਤਿਗੁਰ ਵੇਖੇ ਥਾਉਂ ਥਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿੰਘ ਨਾਜ਼ਰ ਪਕੜੇ ਬਾਹੀਂਆ। ਨੰਨਾ ਨਿਰਗੁਣ ਧਾਰ, ਨਾਨਕ ਨਾਮ ਚਲਾਈਆ। ਜੱਜਾ ਜ਼ਾਹਰ ਹੋ ਵਿਚ ਸੰਸਾਰ, ਜ਼ਾਹਰ ਜ਼ਹੂਰ ਵੱਡੀ ਵਡਿਆਈਆ। ਰਾਰਾ ਰਾਮ ਕਰੇ ਪਿਆਰ, ਏਕਾ ਨਾਮ ਵੱਜੀ ਵਧਾਈਆ। ਸੱਸਾ ਕਿਲਾ ਕਰ ਤਿਆਰ, ਸਾਚਾ ਘਰ ਇਕ ਬਣਾਈਆ। ਊੜਾ ਅੱਖਰ ਏਕੰਕਾਰ, ਓਅੰਕਾਰਾ ਰੂਪ ਸਮਾਈਆ। ਐੜਾ ਅੱਖ ਦਏ ਉਘਾੜ, ਨਿਜ ਨੇਤਰ ਨੈਣ ਖੁਲਾਈਆ। ਈੜੀ ਇਸ਼ਟ ਸੱਚੀ ਸਰਕਾਰ, ਸਤਿਗੁਰ ਪੂਰਾ ਆਪ ਹੋ ਜਾਈਆ। ਸਾਚਾ ਮੰਦਰ ਇਕ ਨਿਆਰ, ਸੋ ਪੁਰਖ ਨਿਰੰਜਣ ਆਪ ਉਪਾਈਆ। ਹੰ ਰੂਪ ਸਰਬ ਸੰਸਾਰ, ਜੀਵ ਆਤਮ ਨਾਉਂ ਧਰਾਈਆ। ਪਰਮਆਤਮ ਕਰੇ ਸਚ ਪਿਆਰ, ਆਪ ਆਪਣਾ ਖੇਲ ਖਿਲਾਈਆ। ਦੀਨਾਂ ਨਾਥਾਂ ਦਏ ਸਹਾਰ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਤਤ ਪਾਪੀ ਲਏ ਤਰਾਈਆ। ਪਤਤ ਪਾਪੀ ਕਰੇ ਪੁਨੀਤ, ਜੋ ਜਨ ਆਏ ਚਲ ਦਵਾਰ। ਗੁਰਮੁਖ ਕਾਇਆ ਠੰਡੀ ਸੀਤ, ਅਗਨੀ ਤਪੇ ਨਾ ਤਤੀ ਹਾੜ। ਸਾਚਾ ਮੰਦਰ ਗੁਰੂਦਵਾਰ ਮੰਦਰ ਮਸੀਤ, ਕਰੇ ਪ੍ਰਕਾਸ਼ ਬਹੱਤਰ ਨਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਟੇ ਪੰਚਮ ਧਾੜ। ਪੰਚਮ ਨਾਤਾ ਦੇਵੇ ਤੋੜ, ਸਤਿਗੁਰ ਪੂਰਾ ਹਰਿ ਅਖਵਾਇੰਦਾ। ਚਰਨ ਪ੍ਰੀਤੀ ਚਰਨ ਕਵਲ ਜੋੜ, ਧਰਤ ਧਵਲ ਮਾਣ ਰਖਾਇੰਦਾ। ਆਤਮ ਅੰਤਰ ਆਪੇ ਬੌਹੜ, ਆਪ ਆਪਣਾ ਮੇਲ ਮਿਲਾਇੰਦਾ। ਸ਼ਬਦ ਅਗੰਮੀ ਚੜਿਆ ਘੋੜ, ਨਿਰਗੁਣ ਆਪਣਾ ਘੋੜਾ ਆਪ ਦੌੜਾਇੰਦਾ। ਦੋ ਜਹਾਨਾ ਲਾਇਆ ਏਕਾ ਪੌੜ, ਸਰਗੁਣ ਨਿਰਗੁਣ ਮੇਲ ਮਿਲਾਇੰਦਾ। ਲੱਖ ਚੁਰਾਸੀ ਵੇਖੇ ਫਲ ਮਿਠਾ ਕੌੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੁਖ ਉਪਜਾਇੰਦਾ। ਆਤਮ ਸੁਖ ਸਰਬ ਗੁਣਵੰਤ, ਪਰਮ ਪੁਰਖ ਅਬਿਨਾਸਿਆ। ਲੇਖਾ ਜਾਣੇ ਜੀਵ ਜੰਤ, ਖੇਲੇ ਖੇਲ ਪ੍ਰਿਥਮੀ ਆਕਾਸਿਆ। ਏਕੰਕਾਰ ਸਰਬ ਗੁਣਵੰਤ, ਸ੍ਰੀ ਭਗਵਾਨ ਦਾਸਨ ਦਾਸਿਆ। ਪੁਰਖ ਅਬਿਨਾਸ਼ੀ ਮਹਿਮਾ ਅਗਣਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਕੰਚਨ ਪਾਸਿਆ। ਕਾਇਆ ਕੰਚਨ ਰੂਪ ਅਪਾਰਾ, ਗੁਰਮੁਖ ਆਪ ਉਪਾਈਆ। ਆਪੇ ਵੇਖੇ ਸਿਰਜਣਹਾਰਾ, ਆਪਣਾ ਨੈਣ ਖੁਲ੍ਹਾਈਆ। ਆਪੇ ਬਖਸ਼ੇ ਚਰਨ ਸਹਾਰਾ, ਚਰਨ ਚਰਨੋਦਕ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਤਤ ਪਾਵਨ ਆਪ ਅਖਵਾਈਆ। ਪਤਤ ਪਾਵਨ ਹਰਿ ਭਗਵਾਨਨ, ਭਗਤਨ ਲੇਖ ਜਣਾਇੰਦਾ। ਸ਼ਬਦ ਸਰੂਪੀ ਇਕ ਗਿਆਨਨ, ਅਗਿਆਨ ਅੰਧੇਰ ਮਿਟਾਇੰਦਾ। ਕਰੇ ਪ੍ਰਕਾਸ਼ ਕੋਟਨ ਭਾਨਨ, ਜਲਵਾ ਨੂਰ ਨੂਰ ਚਮਕਾਇੰਦਾ। ਮਾਰੇ ਸ਼ਬਦ ਤੀਰ ਨਿਸ਼ਾਨਨ, ਮਨ ਹੰਕਾਰੀ ਗੜ੍ਹ ਤੁੜਾਇੰਦਾ। ਸੁਰਤ ਸਵਾਣੀ ਕਰੇ ਪਛਾਨਨ, ਸਾਚੇ ਹਾਣੀ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਪਾਪ ਰੋਗ ਸੰਤਾਪ ਗੁਰਸਿਖ ਸੱਜਣ ਆਪ ਚੁਕਾਇੰਦਾ। ਜਗਤ ਸੰਤਾਪ ਚੁੱਕੇ ਰੋਗ, ਚਿੰਤਾ ਸੋਗ ਰਹਿਣ ਨਾ ਪਾਈਆ। ਸਤਿਗੁਰ ਪੂਰਾ ਦੇਵੇ ਏਕਾ ਜੋਗ, ਤਨ ਭਬੂਤੀ ਨਾਮ ਲਗਾਈਆ। ਸੋ ਪੁਰਖ ਨਿਰੰਜਣ ਗੌਣਾ ਸਚ ਸਲੋਕ, ਹੰ ਬ੍ਰਹਮ ਵੱਜੇ ਵਧਾਈਆ। ਲੱਭਦੇ ਫਿਰਦੇ ਕੋਟੀ ਕੋਟ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਉਚੇ ਪਰਬਤ ਸਮੁੰਦ ਸਾਗਰ ਫੇਰੀਆਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਡਿਗੇ ਆਲ੍ਹਣਿਉਂ ਬੋਟ, ਆਪਣੀ ਹੱਥੀਂ ਆਪ ਉਠਾਈਆ। ਗੁਰਸਿਖ ਸਾਚਾ ਆਪ ਉਠਾਇਆ, ਹਰਿ ਸੇਵਕ ਸੇਵ ਕਮਾਇੰਦਾ। ਸਚ ਸਿੰਘਾਸਣ ਆਪ ਸੁਹਾਇਆ ਆਪਣਾ ਮੰਦਰ ਆਪ ਵਖਾਇੰਦਾ। ਏਕਾ ਮਣਕਾ ਮਨ ਫਿਰਾਇਆ, ਜਨ ਜਨਕਾ ਲੇਖੇ ਲਾਇੰਦਾ। ਵਾਸੀ ਪੁਰੀ ਘਨਕਾ ਵੇਖਣ ਆਇਆ, ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਕਰੇ ਸਚ ਦਲਾਲੀ, ਸ਼ਬਦ ਸਰੂਪੀ ਬਣ ਸਵਾਲੀ, ਨਿਰਗੁਣ ਜੋਤ ਜਗੀ ਅਕਾਲੀ, ਮੂਰਤ ਅਕਾਲ ਨਾਉਂ ਧਰਾਇੰਦਾ। ਮੂਰਤ ਅਕਾਲ ਕਰਤਾ ਪੁਰਖ, ਅਨਭਵ ਪ੍ਰਕਾਸ਼ ਪ੍ਰਕਾਸਿਆ। ਨਾ ਕੋਈ ਸੋਗ ਨਾ ਕੋਈ ਹਰਖ, ਗੁਰਸਿਖਾਂ ਅੰਦਰ ਕਰੇ ਨਿਵਾਸਿਆ। ਨਾਮ ਕਸਵਟੀ ਲੱਖ ਚੁਰਾਸੀ ਲਏ ਪਰਖ, ਆਪੇ ਜਾਣੇ ਖੇਲ ਤਮਾਸਿਆ। ਗੁਰਮੁਖ ਵਿਰਲੇ ਦੇਵੇ ਆਪਣਾ ਦਰਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਏ ਸ਼ਾਹੋ ਸ਼ਾਬਾਸਿਆ। ਪਤਤ ਪਾਪੀ ਉਤਰਨ ਪਾਰ, ਨੇਤਰ ਲੋਚਣ ਨੈਣ ਹਰਿ ਹਰਿ ਦਰਸਨ ਪਾਇਆ। ਹਉਮੇ ਹੰਗਤਾ ਤੁਟੇ ਗੜ੍ਹ ਹੰਕਾਰ, ਨਿਵਣ ਸੋ ਅੱਖਰ ਆਪ ਸਮਝਾਇਆ। ਜੂਠ ਝੂਠ ਕਰੇ ਖ਼ਵਾਰ, ਸਚ ਸੁਚ ਭੰਡਾਰ ਭਰਾਇਆ। ਨੇੜ ਨਾ ਆਏ ਪੰਚ ਵਿਕਾਰ, ਆਸਾ ਤ੍ਰਿਸਨਾ ਦਏ ਦੁਰਕਾਇਆ। ਏਕਾ ਅੱਖਰ ਬੋਲ ਜੈਕਾਰ, ਸੋ ਰੂਪ ਆਪ ਦਰਸਾਇਆ। ਹੰ ਬ੍ਰਹਮ ਮੇਲਾ ਕੰਤ ਭਤਾਰ, ਆਤਮ ਸੇਜ ਸੁਹੰਜਣੀ ਡੇਰਾ ਲਾਇਆ। ਰੰਗ ਰਲੀਆਂ ਮਾਣੇ ਅਪਰ ਅਪਾਰ, ਰੰਗ ਰੰਗੀਲਾ ਮੋਹਣ ਮਾਧਵ ਸਾਵਲ ਸੁੰਦਰ ਘਰ ਘਰ ਪਾਇਆ। ਛੈਲ ਛਬੀਲਾ ਸਾਂਝਾ ਯਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਧਨ ਸਰਧਨ ਵੇਖ ਵਖਾਇਆ। ਨਿਰਧਨ ਸਰਧਨ ਏਕਾ ਦਾਤਾ, ਆਦਿ ਜੁਗਾਦਿ ਅਖਵਾਇੰਦਾ। ਗੁਰਮੁਖਾਂ ਰੱਖੇ ਸਗਲਾ ਸਾਥਾ, ਸਾਚਾ ਸੰਗ ਨਾ ਕੋਇ ਤੁੜਾਇੰਦਾ। ਚੁੱਕੇ ਲਹਿਣਾ ਮਸਤਕ ਮਾਥਾ, ਅੰਕ ਬੰਕ ਵੇਖ ਵਖਾਇੰਦਾ। ਸਰਬ ਕਲ ਪੁਰਖ ਸਮਰਾਥਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵਣ ਜੁਗਤ ਜਗਤ ਆਪਣੀ ਆਪ ਸਮਝਾਇੰਦਾ। ਜੀਵਣ ਜੁਗਤ ਜਗਤ ਗੁਰ ਚਰਨ ਸਰਨ, ਜਨਮ ਮਰਨ ਦਏ ਚੁਕਾਈਆ। ਨੇਤਰ ਖੋਲ੍ਹੇ ਹਰਨ ਫਰਨ, ਦੂਈ ਦਵੈਤੀ ਪੜਦਾ ਲਾਹੀਆ। ਆਵਣ ਜਾਵਣ ਚੁੱਕੇ ਮਰਨ ਡਰਨ, ਦਰਗਾਹ ਸਾਚੀ ਧਾਮ ਸੁਹਾਈਆ। ਲੇਖਾ ਮੁੱਕੇ ਵਰਨ ਬਰਨ, ਜ਼ਾਤ ਪਾਤ ਨਾ ਕੋਇ ਵਖਾਈਆ। ਏਕਾ ਰੂਪ ਸਤਿ ਸਰੂਪ ਪਾਰਬ੍ਰਹਮ ਉਪਾਏ ਆਪਣਾ ਬ੍ਰਹਮ, ਬ੍ਰਹਮ ਬ੍ਰਹਮ ਵੱਜੀ ਵਧਾਈਆ। ਨੇਹਕਰਮੀ ਕਰੇ ਆਪਣਾ ਕਰਮ, ਕਰਮ ਕਾਂਡ ਨਾ ਕੋਇ ਵਖਾਈਆ। ਜੋ ਜਨ ਹਰਿ ਲਾਗਾ ਸਾਚੀ ਸਰਨ, ਆਸਾ ਮਨਸਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਤਰਨੀ ਤਰਨ, ਤਾਰਨਹਾਰ ਵਡ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਦੇਵੇ ਦਰਸ ਬੇਪਰਵਾਹੀਆ। ਮਨਮਤ ਜੀਵ ਤਿਆਗ, ਗੁਰਮਤ ਇਕ ਪਰਨਾਈਆ। ਆਤਮ ਅੰਤਰ ਇਕ ਵੈਰਾਗ, ਹਰਿ ਚਰਨ ਕਵਲ ਲਿਵ ਲਾਈਆ। ਸੁਰਤੀ ਸੋਈ ਜਾਏ ਜਾਗ, ਆਲਸ ਨਿੰਦਰਾ ਪੜਦਾ ਲਾਹੀਆ। ਚਰਨ ਧੂੜੀ ਮਜਨ ਮਾਘ, ਗੁਰ ਚਰਨ ਦਵਾਰ ਨੁਹਾਈਆ। ਝੂਠਾ ਨਾਤਾ ਵੇਖ ਸੱਜਣ ਸਾਕ, ਬਿਨ ਹਰਿ ਅਵਰ ਨਾ ਸੰਗ ਨਿਭਾਈਆ। ਸ਼ਬਦ ਘੋੜ੍ਹੇ ਚੜ੍ਹਨਾ ਸਾਚੇ ਰਾਕ, ਨੌਂ ਦਵਾਰੇ ਪਾਰ ਕਰਾਈਆ। ਜਗਤ ਵਿਸੂਰੇ ਜਾਇਣ ਲਾਥ, ਗੁਰ ਪੂਰੇ ਦਰਸਨ ਪਾਈਆ। ਜੋਤ ਲਿਲਾਟੀ ਏਕਾ ਟਿੱਕਾ ਲਾਏ ਮਸਤਕ ਮਾਥ, ਨੂਰੋ ਨੂਰ ਨੂਰ ਰੁਸ਼ਨਾਈਆ। ਅਨਹਦ ਸ਼ਬਦ ਸੁਣਾਏ ਸਾਚੀ ਗਾਥ, ਘਰ ਮੰਦਰ ਤਾਲ ਵਜਾਈਆ। ਏਕਾ ਮੰਤਰ ਸਤਿਗੁਰ ਨਾਉਂ ਪੂਜਾ ਪਾਠ, ਰਸਨਾ ਜਿਹਵਾ ਹਰਿ ਗੁਣ ਗਾਈਆ। ਘਰ ਵਿਚ ਵਖਾਏ ਤੀਰਥ ਅਠ ਸਾਠ, ਆਪ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਜੁਗ ਗੁਰਮੁਖਾਂ ਦੇਵੇ ਸਚ ਸਲਾਹੀਆ। ਏਕਾ ਜਪਣਾ ਹਰਿ ਹਰਿ ਨਾਉਂ, ਕਾਇਆ ਰੰਗਣ ਰੰਗ ਚੜ੍ਹਾਇੰਦਾ। ਮੇਲ ਮਿਲਾਵਾ ਅਗੰਮ ਅਥਾਹੋ, ਬੇਪਰਵਾਹੋ ਵੇਖ ਵਖਾਇੰਦਾ। ਵਸਣਹਾਰਾ ਕਾਇਆ ਨਗਰ ਗਰਾਉਂ, ਸਾਚਾ ਖੇੜਾ ਆਪ ਵਸਾਇੰਦਾ। ਗੁਰਸਿਖ ਉਠਾਏ ਫੜ ਫੜ ਬਾਂਹੋਂ, ਸੋਇਆ ਲੋਕਮਾਤ ਕੋਇ ਰਹਿਣ ਨਾ ਪਾਇੰਦਾ। ਕਰੇ ਕਰਾਏ ਸਚ ਨਿਆਉਂ, ਸਚਖੰਡ ਵਾਸੀ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪ ਸਮਝਾਇੰਦਾ। ਮਨਮਤ ਝੂਠਾ ਨਾਤਾ, ਕਲਜੁਗ ਕੂੜ ਰਿਹਾ ਕੁਰਲਾਈਆ। ਚਾਰੋਂ ਕੁੰਟ ਅੰਧੇਰੀ ਰਾਤਾ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਏਕਾ ਗੁਰ ਮੰਤਰ ਨਾਮ ਸੱਚੀ ਦਾਤਾ, ਸਤਿਗੁਰ ਨਾਨਕ ਗਿਆ ਸਮਝਾਈਆ। ਗੁਰ ਗੋਬਿੰਦ ਚੜ੍ਹਾਏ ਸਾਚੇ ਰਾਥਾ, ਵਾਹਿਗੁਰੂ ਅੱਖਰ ਇਕ ਪੜ੍ਹਾਈਆ। ਲਹਿਣਾ ਦੇਣਾ ਚੁੱਕੇ ਤਤ ਆਠਾ, ਤਤਵ ਤਤ ਨਾ ਕੋਇ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਮਾਰਗ ਆਪੇ ਲਾਈਆ। ਸਾਚੀ ਕਰਨੀ ਕਾਰ, ਸਾਚੀ ਕਿਰਤ ਜਣਾਇੰਦਾ। ਚਾਰ ਵਰਨਾਂ ਇਕ ਪਿਆਰ, ਦੂਈ ਦਵੈਤੀ ਮੇਟ ਮਿਟਾਇੰਦਾ। ਤੀਜੇ ਨੇਤਰ ਇਕ ਦੀਦਾਰ, ਆਤਮ ਦਰਸੀ ਦਰਸ ਦਿਖਾਇੰਦਾ। ਚੌਥੇ ਪਦ ਸੱਚੀ ਸਰਕਾਰ, ਘਰ ਸਾਚੇ ਮੇਲ ਮਿਲਾਇੰਦਾ। ਪੰਚਮ ਸੋਹੇ ਬੰਕ ਦਵਾਰ, ਪੰਚਮ ਆਪਣਾ ਖੇਲ ਖਿਲਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰ, ਏਕੰਕਾਰਾ ਆਪ ਅਖਵਾਇੰਦਾ। ਵਰਤੇ ਵਰਤਾਵੇ ਵਿਚ ਸੰਸਾਰ, ਆਦਿ ਅਨਾਦੀ ਵੇਸ ਵਟਾਇੰਦਾ। ਸਤਿ ਸਤਿਵਾਦੀ ਆਪਣੀ ਧਾਰ, ਬ੍ਰਹਮ ਬ੍ਰਹਿਮਾਦੀ ਆਪ ਜਣਾਇੰਦਾ। ਧੁਨ ਅਨਾਦਿ ਸਚੀ ਧੁਨਕਾਰ, ਆਤਮ ਅੰਦਰ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮਤ ਇਕ ਰਖਾਇੰਦਾ। ਮਨਮਤ ਨਾਤਾ ਦੇਣਾ ਤੋੜ, ਗੁਰਮੁਖ ਸਿਖ ਸਮਝਾਈਆ। ਹਰਿ ਚਰਨ ਪ੍ਰੀਤੀ ਲੈਣੀ ਜੋੜ, ਪੁਰਖ ਅਕਾਲ ਇਕ ਮਨਾਈਆ। ਜਗਤ ਵਿਕਾਰਾ ਦੇਣਾ ਹੋੜ, ਦਰ ਬੰਕ ਰਹਿਣ ਨਾ ਪਾਈਆ। ਸਤਿਗੁਰ ਪੂਰਾ ਆਪੇ ਜਾਏ ਬੌਹੜ, ਜਿਸ ਜਨ ਤੇਰੀ ਬਣਤ ਬਣਾਈਆ। ਵੇਖੇ ਫਲ ਮਿਠਾ ਕੌੜ, ਲੱਖ ਚੁਰਾਸੀ ਫੋਲ ਫੁਲਾਈਆ। ਧੁਰਦਰਗਾਹੀ ਰਿਹਾ ਦੌੜ, ਸ਼ਬਦ ਸਰੂਪੀ ਵੇਸ ਵਟਾਈਆ। ਘਰ ਵਿਚ ਘਰ ਲਗਾਇਆ ਪੌੜ, ਮਹੱਲ ਅਟੱਲ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਵਿਚ ਸੰਸਾਰ, ਦੇਵਣਹਾਰ ਆਪ ਨਿਰੰਕਾਰ, ਨਿਰਗੁਣ ਸਰਗੁਣ ਦਏ ਸਮਝਾਈਆ। ਨਿਰਗੁਣ ਸਰਗੁਣ ਸਿਫ਼ਤ ਸਾਲਾਹ, ਆਪਣਾ ਸ਼ਬਦ ਜਣਾਇੰਦਾ। ਸਤਿਗੁਰ ਪੂਰਾ ਬਣ ਮਲਾਹ, ਜੁਗ ਜੁਗ ਵੇਸ ਧਰਾਇੰਦਾ। ਗੁਰਸਿਖ ਸੱਜਣ ਲਏ ਜਗਾ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਜੋਤ ਨਿਰੰਜਣ ਦੀਪ ਜਗਾ, ਅਗਿਆਨ ਅੰਧੇਰ ਮਿਟਾਇੰਦਾ। ਅੰਮ੍ਰਿਤ ਆਤਮ ਜਾਮ ਪਿਆ, ਜਗਤ ਤ੍ਰਿਸ਼ਨਾ ਭੁੱਖ ਗਵਾਇੰਦਾ। ਸਾਚਾ ਮਾਰਗ ਇਕ ਵਖਾ, ਏਕਾ ਪੰਧ ਚਲਾਇੰਦਾ। ਰਾਗ ਅਨਾਦੀ ਇਕ ਸੁਣਾ, ਅੱਖਰ ਵੱਖਰ ਆਪ ਪੜ੍ਹਾਇੰਦਾ। ਬੋਧ ਅਗਾਧੀ ਭੇਵ ਖੁਲਾ, ਗੁਰ ਅਰਜਣ ਮੇਲ ਮਿਲਾਇੰਦਾ। ਜਗਤ ਪਾਂਧੀ ਦੇਵੇ ਪੰਧ ਮੁਕਾ, ਆਪ ਆਪਣੇ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਸਚ ਵਿਹਾਰਾ, ਆਪ ਕਰਾਏ ਵਿਚ ਸੰਸਾਰਾ, ਹਰਿਜਨ ਸਾਚੇ ਆਪ ਉਠਾਇੰਦਾ। ਸਾਚੀ ਕਿਰਤ ਕਮਾਈ, ਹਰਿਜਨ ਸਾਚੇ ਆਪ ਦ੍ਰਿੜਾਇੰਦਾ। ਸ੍ਰਿਸ਼ਟ ਸਬਾਈ ਨੈਣ ਵੇਖੇ ਭੈਣਾ ਭਾਈ, ਨੇਤਰ ਅੱਖ ਨਾ ਕੋਇ ਉਠਾਇੰਦਾ। ਬਿਨ ਹਰਿ ਅਵਰ ਨਾ ਦਿਸੇ ਕੋਇ ਸਾਈਂ, ਸਮਰਥ ਪੁਰਖ ਨਾ ਕੋਇ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਰਖਾਇੰਦਾ। ਸਾਚੀ ਸਿਖਿਆ ਵਿਚ ਸੰਸਾਰ, ਹਰਿ ਸਤਿਗੁਰ ਆਪ ਚਲਾਈਆ। ਆਪੇ ਰਾਮ ਰੂਪ ਅਵਤਾਰ, ਰਾਮ ਰਾਮਾ ਵੱਜੀ ਵਧਾਈਆ। ਆਪੇ ਕਾਹਨਾ ਕ੍ਰਿਸ਼ਨਾ ਖੇਲ ਨਿਰੰਕਾਰ, ਜਗਤ ਬੰਸਰੀ ਨਾਮ ਵਜਾਈਆ। ਆਪੇ ਸਖੀਆਂ ਕਰੇ ਮੰਗਲਾਚਾਰ, ਮੰਡਲ ਰਾਸ ਆਪ ਰਚਾਈਆ। ਆਪੇ ਦੂਤੀ ਦੁਸ਼ਟ ਦਏ ਸੰਘਾਰ, ਗ਼ਰੀਬ ਨਿਮਾਣੇ ਗਲੇ ਲਗਾਈਆ। ਆਪੇ ਜਾਣੇ ਆਰ ਪਾਰ ਕਿਨਾਰ, ਮੰਝਧਾਰ ਆਪ ਸਮਾਈਆ। ਆਪੇ ਈਸਾ ਮੂਸਾ ਹੋ ਉਜਿਆਰ, ਜਲਵਾ ਨੂਰ ਕਰੇ ਰੁਸ਼ਨਾਈਆ। ਏਕਾ ਅਲਫ਼ੀ ਕਰ ਤਿਆਰ, ਤਨ ਸ਼ੰਗਾਰ ਇਕ ਵਖਾਈਆ। ਆਪੇ ਐਨਲਹਕ ਬੋਲ ਜੈਕਾਰ, ਕਲਮਾ ਨਬੀ ਆਪ ਪੜ੍ਹਾਈਆ। ਆਪੇ ਵੇਖ ਮੁਹੰਮਦ ਯਾਰ, ਚਾਰ ਯਾਰੀ ਦਏ ਸਲਾਹੀਆ। ਆਪੇ ਮੱਕਾ ਕਾਅਬਾ ਖੋਲ੍ਹ ਕਿਵਾੜ, ਦੋ ਦੋ ਆਬਾ ਦਏ ਮਿਲਾਈਆ। ਆਪੇ ਖੇਲੇ ਖੇਲ ਬੇਐਬ ਪਰਵਰਦਿਗਾਰ, ਮੁਕਾਮੇ ਹੱਕ ਵੱਜੇ ਵਧਾਈਆ। ਆਪੇ ਅੱਲਾ ਹੂ ਹੂ ਲਾਏ ਨਾਅਰ, ਆਪੇ ਬਿਸਮਲ ਰੂਪ ਸਮਾਈਆ। ਆਪੇ ਨਿਰਗੁਣ ਸਰਗੁਣ ਭਰ ਭੰਡਾਰ, ਨਾਨਕ ਜੋਤ ਕਰੇ ਰੁਸ਼ਨਾਈਆ। ਆਪੇ ਸਤਿਨਾਮ ਬੋਲ ਜੈਕਾਰ, ਚਾਰ ਵਰਨ ਕਰੇ ਕੁੜਮਾਈਆ। ਆਪੇ ਦੇਵਣਹਾਰਾ ਜਗਤ ਆਧਾਰ, ਆਪ ਆਪਣੀ ਦਇਆ ਕਮਾਈਆ। ਆਪੇ ਏਕਾ ਜੋਤੀ ਦਸ ਅਵਤਾਰ, ਆਪੇ ਵਾਹਿਗੁਰੂ ਫਤਿਹ ਗਜਾਈਆ। ਆਪੇ ਅੰਮ੍ਰਿਤ ਭਰੇ ਸਚ ਭੰਡਾਰ, ਭਰ ਪਿਆਲਾ ਜਾਮ ਪਿਆਈਆ। ਆਪੇ ਬੰਨੇ ਸੀਸ ਦਸਤਾਰ, ਆਪੇ ਬੈਠਾ ਮੂੰਡ ਮੁੰਡਾਈਆ। ਆਪੇ ਖੜਗ ਖੰਡਾ ਕਟਾਰ, ਚੰਡ ਪਰਚੰਡ ਆਪ ਚਮਕਾਈਆ। ਆਪੇ ਬ੍ਰਹਿਮੰਡ ਖੰਡ ਬੰਨੇ ਧਾਰ, ਲੋਆਂ ਪੁਰੀਆਂ ਫੇਰਾ ਪਾਈਆ। ਆਪੇ ਗਗਨ ਗਗਨੰਤਰ ਦਏ ਹੁਲਾਰ, ਆਪ ਆਪਣਾ ਖੇਲ ਰਚਾਈਆ। ਆਪੇ ਬ੍ਰਹਮਾ ਵਿਸ਼ਨ ਸ਼ਿਵ ਕਰੇ ਪਿਆਰ, ਆਪਣੀ ਸਿਖਿਆ ਆਪ ਸਮਝਾਈਆ। ਆਪੇ ਕਰੋੜ ਤੇਤੀਸਾ ਦਏ ਸੁਧਾਰ, ਸਾਚੀ ਸਿਖਿਆ ਇਕ ਸਮਝਾਈਆ। ਆਪੇ ਖਾਣੀ ਬਾਣੀ ਖੇਲ ਨਿਆਰ, ਪਰਾ ਪਸੰਤੀ ਮਧਮ ਬੈਖਰੀ ਆਪੇ ਰਿਹਾ ਗਾਈਆ। ਆਪੇ ਵੇਦਾਂ ਦਏ ਉਚਾਰ, ਪੁਰਾਨ ਅਠਾਰਾਂ ਕਰੇ ਪੜ੍ਹਾਈਆ। ਆਪੇ ਬਣਿਆ ਸਾਂਝਾ ਯਾਰ, ਸਿਦਕ ਸਬੂਰੀ ਆਪ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਜੀਵ ਜੰਤ ਆਪ ਸਮਝਾਈਆ। ਕਲਜੁਗ ਜੀਵ ਉਠਣਾ ਜਾਗ, ਹਰਿ ਸਾਚਾ ਆਪ ਜਗਾਇੰਦਾ। ਮਾਣਸ ਦੇਹੀ ਹੋਈ ਕਾਗ, ਹੰਸ ਰੂਪ ਨਾ ਕੋਇ ਵਟਾਇੰਦਾ। ਘਰ ਘਰ ਵਿਚ ਨਾ ਜਗੇ ਕੋਇ ਚਿਰਾਗ, ਦੀਪਕ ਜੋਤ ਨਾ ਕੋਇ ਜਗਾਇੰਦਾ। ਤ੍ਰੈਗੁਣ ਮਾਇਆ ਲੱਗੀ ਆਗ, ਪੰਜ ਤਤ ਨਾ ਕੋਇ ਬੁਝਾਇੰਦਾ । ਅੰਤਮ ਹੋਣਾ ਖਾਕੀ ਖ਼ਾਕ, ਖ਼ਾਕੀ ਖ਼ਾਕ ਸਰਬ ਸਮਾਇੰਦਾ। ਗੁਰ ਕਾ ਸ਼ਬਦ ਤਨ ਬੰਨਣਾ ਤਾਗ, ਸਤਿਗੁਰ ਪੂਰਾ ਸਗਨ ਮਨਾਇੰਦਾ। ਏਥੇ ਓਥੇ ਪਕੜੇ ਵਾਗ, ਦੋ ਜਹਾਨਾ ਸੰਗ ਰਖਾਇੰਦਾ। ਮਨਮਤ ਜਗ ਦੇਣੀ ਤਿਆਗ, ਗੁਰਮਤ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਇੰਦਾ। ਮਨਮਤ ਨਾਤਾ ਜਾਏ ਛੁੱਟ, ਗਰੁਮੁਖ ਸਾਚੀ ਬੂਝ ਬੁਝਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਵਿਚੋਂ ਕੱਢੇ ਕੁਟ, ਨਾਮ ਖੰਡਾ ਹੱਥ ਉਠਾਈਆ। ਆਸਾ ਤ੍ਰਿਸਨਾ ਜੜ ਦੇਵੇ ਪੁੱਟ, ਮਾਇਆ ਮਮਤਾ ਦਏ ਤਜਾਈਆ। ਅੰਮ੍ਰਿਤ ਪੀਵੇ ਸਾਚਾ ਘੁੱਟ, ਗੁਰ ਗੋਬਿੰਦ ਦਏ ਪਿਲਾਈਆ। ਆਵਣ ਜਾਵਣ ਜਾਏ ਛੁੱਟ, ਲੱਖ ਚੁਰਾਸੀ ਫੰਦ ਕਟਾਈਆ। ਤਨ ਨਗਾਰੇ ਲੱਗੇ ਚੋਟ, ਅਨਹਦ ਤਾਲ ਤਲਵਾੜਾ ਆਪ ਵਜਾਈਆ। ਕਲਜੁਗ ਜੀਵ ਆਹਲਣਿਉਂ ਡਿਗੇ ਬੋਟ, ਸਚ ਮਹੱਲ ਨਾ ਕੋਇ ਟਿਕਾਈਆ। ਜਗਤ ਵਾਸਨਾ ਭਰੀ ਖੋਟ, ਦਿਵਸ ਰੈਣ ਹੋਈ ਹਲਕਾਈਆ। ਬਿਨ ਹਰਿ ਨਾਮ ਭਰੇ ਨਾ ਕਿਸੇ ਦੀ ਪੋਟ, ਸਾਂਤਕ ਸਤਿ ਨਾ ਕੋਇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਸਮਝਾਈਆ। ਸਾਚੀ ਕਰਨੀ ਚਰਨ ਗੁਰ ਸੇਵ, ਗੁਰ ਗੁਰ ਗੁਰ ਵੇਖ ਵਖਾਇੰਦਾ। ਅੰਮ੍ਰਿਤ ਆਤਮ ਸਾਚਾ ਮੇਵ, ਫਲ ਸਾਚਾ ਆਪ ਲਗਾਇੰਦਾ। ਪੁਰਖ ਨਿਰੰਜਣ ਅਲੱਖ ਅਭੇਵ, ਆਦਿ ਜੁਗਾਦੀ ਖੇਲ ਖਿਲਾਇੰਦਾ। ਦਾਤਾ ਦਾਨੀ ਦੇਵੀ ਦੇਵ, ਸੂਰਬੀਰ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨਮਤ ਦਰ ਦੁਰਕਾਇੰਦਾ। ਮਨਮਤ ਦੂਰ ਕਿਨਾਰਾ, ਗੁਰਸਿਖ ਤੇਰੀ ਵਡ ਵਡਿਆਈਆ। ਤੇਰੇ ਘਰ ਵਸੇ ਨਿਰੰਕਾਰਾ, ਬਿਨ ਗੁਰ ਵੇਖ ਕੋਇ ਨਾ ਪਾਈਆ। ਮਨ ਪੰਖੀ ਉਡੇ ਦਹਿ ਦਿਸ਼ ਧਾਰਾ, ਸ਼ਬਦ ਡੋਰ ਨਾ ਕੋਇ ਬੰਧਾਈਆ। ਸੁਰਤ ਸਵਾਣੀ ਨਾਰ ਕਵਾਰਾ, ਸਾਚਾ ਕੰਤ ਨਾ ਵੇਖ ਵਖਾਈਆ। ਹਰਿ ਜੂ ਮਿਲੇ ਨਾ ਹਰਿ ਮੀਤ ਮੁਰਾਰਾ, ਮਰ ਮਰ ਜੰਮੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਮਤ ਇਕ ਸਮਝਾਈਆ। ਗੁਰਮਤ ਬ੍ਰਹਮ ਤਤ, ਪਾਰਬ੍ਰਹਮ ਸਰਨਾਈਆ। ਬੱਹਤਰ ਨਾੜ ਨਾ ਉਬਲੇ ਰਤ, ਰਤੀ ਰਤ ਨਾ ਦਏ ਸੁਕਾਇਆ। ਸਤਿ ਸੰਤੋਖੀ ਧੀਰਜ ਜਤ, ਸ਼ਬਦ ਗਿਆਨ ਦ੍ਰਿੜਾਇਆ। ਦੂਈ ਦਵੈਤੀ ਮੇਟਣਾ ਫਟ, ਏਕਾ ਰੰਗਣ ਰੰਗ ਰੰਗਾਇਆ। ਹਰਿ ਵਸਣਹਾਰਾ ਘਟ ਘਟ, ਘਰ ਘਰ ਵਿਚ ਬੈਠਾ ਆਸਣ ਲਾਇਆ। ਜਿਸ ਜਨ ਦੁਰਮਤ ਮੈਲ ਦੇਵੇ ਕੱਟ, ਆਪ ਆਪਣਾ ਰੂਪ ਵਖਾਇਆ। ਭਾਗ ਲਗਾਏ ਕਾਇਆ ਮਟ, ਜੋਤੀ ਨੂਰ ਡਗਮਗਾਇਆ। ਕਲਜੁਗ ਅੰਤਮ ਲਾਹਾ ਲੈਣਾ ਖੱਟ, ਗੁਰ ਚਰਨ ਦਵਾਰ ਧਿਆਨ ਧਰਾਇਆ। ਸਾਢੇ ਤਿੰਨ ਹੱਥ ਮੁਨਾਰਾ ਜਾਣਾ ਢੱਠ, ਥਿਰ ਕੋਇ ਰਹਿਣ ਨਾ ਪਾਇਆ। ਮਾਣਸ ਜਨਮ ਨਾ ਹੋਏ ਭੱਠ, ਸਤਿਗੁਰ ਪੂਰਾ ਲਏ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਉਪਜਾਇਆ । ਸਾਚੀ ਕਰਨੀ ਕਾਰ ਮੇਲ ਹਰਿ ਸੰਗਤ, ਰਸਨਾ ਜਿਹਵਾ ਹਰਿ ਗੁਣ ਗਾਈਆ। ਕਾਇਆ ਚੋਲੀ ਚੜ੍ਹੇ ਰੰਗਤ, ਰੰਗ ਚਲੂਲਾ ਆਪ ਚੜ੍ਹਾਈਆ। ਗੁਰਸਿਖ ਦੂਜੇ ਦਰ ਨਾ ਜਾਣਾ ਮੰਗਤ, ਪੁਰਖ ਅਕਾਲ ਇਕ ਮਨਾਈਆ। ਪ੍ਰਭ ਕੱਟਣਹਾਰਾ ਭੁੱਖ ਨੰਗਤ, ਨਾਮ ਦੋਸ਼ਾਲਾ ਉਪਰ ਪਾਈਆ। ਹਰਿਜਨ ਅੰਗ ਲਗਾਏ ਜਿਉਂ ਨਾਨਕ ਅੰਗਦ, ਅੰਗੀਕਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣਾ ਜਾਪ ਜਪਾਈਆ। ਏਕਾ ਜਾਪ ਮੰਤਰ ਸਤਿਨਾਮ, ਗੁਰ ਗੁਰ ਨਾਮ ਦ੍ਰਿੜਾਇਆ। ਆਪ ਪਿਆਏ ਅਮਿਉਂ ਰਸ ਜਾਮ, ਦਿਵਸ ਰੈਣ ਖ਼ੁਮਾਰ ਕਰਾਇਆ। ਨਾਤਾ ਤੁਟੇ ਮਾਟੀ ਚਾਮ, ਕੋਟਨ ਭਾਨ ਹੋਏ ਰੁਸ਼ਨਾਇਆ। ਤੀਰ ਨਿਰਾਲਾ ਮਾਰੇ ਬਾਣ, ਅਣਿਆਲਾ ਆਪ ਚਲਾਇਆ। ਨਾਮ ਫੜਾਏ ਤੇਜ ਕਿਰਪਾਣ, ਲੋਹਾਰ ਤਰਖਾਣ ਨਾ ਕੋਇ ਘੜਾਇਆ। ਪੰਜਾਂ ਲਾਹੇ ਆਪੇ ਘਾਣ, ਆਪ ਆਪਣਾ ਵਾਰ ਵਖਾਇਆ। ਕਾਇਆ ਖੇੜਾ ਸਚ ਮਕਾਨ, ਗੁਰੂਦਵਾਰ ਗੁਰ ਆਪ ਸੁਹਾਇਆ। ਟੇਢੀ ਬੰਕ ਪਾਰ ਨਿਸ਼ਾਨ, ਸੁਖਮਨ ਆਪੇ ਪੰਧ ਮੁਕਾਇਆ। ਤ੍ਰਬੈਣੀ ਨੈਣੀ ਇਕ ਗਿਆਨ, ਈੜਾ ਪਿੰਗਲ ਮੁਖ ਸਲਾਹਿਆ। ਸਰ ਸਰੋਵਰ ਵਿਚ ਮਹਾਨ, ਅੰਮ੍ਰਿਤ ਆਤਮ ਤਾਲ ਭਰਾਇਆ। ਬੰਦ ਕਿਵਾੜੀ ਖੋਲ੍ਹ ਦੁਕਾਨ, ਦਸਮ ਦਵਾਰੀ ਦਏ ਵਖਾਇਆ। ਅਨਹਦ ਨਾਦ ਸੱਚੀ ਧੁਨਕਾਨ, ਸ਼ਬਦ ਅਗੰਮੀ ਆਪ ਅਲਾਇਆ। ਪੰਚਮ ਬਹਿ ਬਹਿ ਆਪੇ ਗਾਣ, ਆਪ ਆਪਣਾ ਨਾਮ ਸਲਾਹਿਆ। ਆਤਮ ਸੇਜਾ ਹੋ ਪ੍ਰਧਾਨ, ਸਚ ਸਿੰਘਾਸਣ ਇਕ ਵਛਾਇਆ। ਜੋਤ ਜਗੇ ਸ੍ਰੀ ਭਗਵਾਨ, ਬ੍ਰਹਮ ਆਪਣਾ ਨਾਉਂ ਧਰਾਇਆ। ਆਪੇ ਪਾਏ ਆਪਣੀ ਆਣ, ਆਪਣਾ ਭਾਣਾ ਆਪ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਮੇਲ ਮਿਲਾਇਆ। ਗੁਰਸਿਖ ਗੌਣਾ ਹਰਿ ਗੋਬਿੰਦ, ਦਿਵਸ ਰੈਣ ਵਡਿਆਈਆ। ਕਲਜੁਗ ਮਿਟੇ ਸਗਲੀ ਚਿੰਦ, ਚਿੰਤਾ ਸੋਗ ਨਾ ਕੋਇ ਰਖਾਈਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਇਕ ਅਖਵਾਈਆ। ਗੁਰਮੁਖ ਉਪਜਾਏ ਆਪਣੀ ਬਿੰਦ, ਜੋ ਜਨ ਬੈਠੇ ਸੀਸ ਝੁਕਾਈਆ। ਮਨਮੁਖ ਲਗਾਏ ਜਗਤ ਨਿੰਦ, ਨਿੰਦਕ ਨਿੰਦਿਆ ਮੁਖ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮਤ ਇਕ ਵਖਾਈਆ। ਗੁਰਮਤ ਕੂਕੇ ਕੂਕ ਪੁਕਾਰੇ, ਚਾਰ ਵਰਨ ਜਣਾਈਆ। ਪੁਰਖ ਅਬਿਨਾਸ਼ੀ ਕੰਤ ਭਤਾਰੇ, ਸਚਖੰਡ ਬੈਠਾ ਸੋਭਾ ਪਾਈਆ। ਥਿਰ ਘਰ ਵਸੇ ਉਚ ਮਨਾਰੇ, ਅਸਥਲ ਆਪਣਾ ਧਾਮ ਬਣਾਈਆ। ਕਾਗਜ ਕਲਮ ਲਿਖ ਲਿਖ ਹਾਰੇ, ਬ੍ਰਹਮਾ ਵਿਸ਼ਨ ਸ਼ਿਵ ਭੇਵ ਨਾ ਰਾਈਆ। ਨਾਨਕ ਸਤਿਗੁਰ ਚੜਿਆ ਇਕ ਚੁਬਾਰੇ, ਦੂਸਰ ਹੱਥ ਕਿਸੇ ਨਾ ਆਈਆ । ਕਬੀਰ ਜੋਲਾਹਾ ਰਿਹਾ ਪੁਕਾਰੇ, ਨਿਜ ਨੇਤਰ ਦਰਸ਼ਨ ਪਾਈਆ। ਪਾਰਬ੍ਰਹਮ ਪ੍ਰਭ ਮੀਤ ਮੁਰਾਰੇ, ਜੁਗ ਜੁਗ ਜਨ ਭਗਤਾਂ ਰਾਹ ਤਕਾਈਆ। ਜੋ ਜਨ ਗੁਰ ਕਾ ਨਾਮ ਸ਼ਬਦ ਉਚਾਰੇ, ਅੰਤਮ ਮੇਲਾ ਸਹਿਜ ਸੁਭਾਈਆ। ਧਰਮ ਰਾਏ ਨਾ ਆਏ ਦਵਾਰੇ, ਚਿਤਰ ਗੁਪਤ ਨਾ ਲੇਖ ਵਖਾਈਆ। ਲਾੜੀ ਮੌਤ ਨਾ ਕਰੇ ਸ਼ੰਗਾਰੇ, ਵੇਲੇ ਅੰਤ ਨਾ ਕੋਇ ਪਰਨਾਈਆ। ਗੁਰ ਸ਼ਬਦ ਬਿਠਾਏ ਸਚ ਬਿਬਾਣੇ, ਧਰੂ ਪ੍ਰਹਿਲਾਦ ਜਿਉਂ ਮਾਤ ਤਰਾਈਆ। ਹਰਿਜਨ ਹੋਵਣ ਸੁਘੜ ਸਿਆਣੇ, ਮਨਮਤ ਨਾ ਸੰਗ ਰਖਾਈਆ। ਗੁਰਮਤ ਚਲਾਏ ਗੁਰ ਕੇ ਭਾਣੇ, ਹਰਿ ਭਾਣਾ ਵਡ ਵਡਿਆਈਆ। ਤਖਤੋਂ ਲਾਹੇ ਰਾਜੇ ਰਾਣੇ, ਸੀਸ ਤਾਜ ਨਾ ਕੋਇ ਟਿਕਾਈਆ। ਕਾਲ ਮਹਾਕਾਲ ਖੇਲ ਭਗਵਾਨੇ, ਦੀਨ ਦਿਆਲ ਭੇਵ ਨਾ ਰਾਈਆ। ਕਲਜੁਗ ਜੀਵ ਬਾਲ ਅੰਞਾਣੇ, ਏਕਾ ਭੁੱਲਿਆ ਸਾਚਾ ਮਾਹੀਆ। ਬਿਨ ਹਰਿ ਸਤਿਗੁਰ ਪੂਰੇ ਨਾ ਕੋਇ ਪਛਾਣੇ, ਸ਼ਾਸਤਰ ਸਿਮਰਤ ਵੇਦ ਪੁਰਾਨ, ਖਾਣੀ ਬਾਣੀ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਿਖਾਏ ਸਾਚਾ ਘਰ, ਕਰਨੀ ਕਿਰਤ ਲੈਣੀ ਕਰ, ਹਰਿ ਕਾ ਨਾਮ ਏਕਾ ਇਕ ਸਚੀ ਪੜ੍ਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰੱਖੀ ਵਡਿਆਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼, ਪੰਜ ਤਤ ਹਰਿ ਹਰਿ ਬਣਤ ਬਣਾਇੰਦਾ। ਮਨਮਤ ਬੁਧ ਕਰ ਪ੍ਰਕਾਸ਼, ਨਿਰਗੁਣ ਆਪਣਾ ਅੰਗ ਕਟਾਇੰਦਾ। ਪਵਣ ਸਵਾਸ ਦਏ ਧਰਵਾਸ, ਰਸਨ ਸਵਾਸ ਚਲਾਇੰਦਾ। ਨਿਜ ਘਰ ਆਤਮ ਰੱਖੇ ਵਾਸ, ਬ੍ਰਹਮ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਬਣਤ ਬਣਾਇੰਦਾ। ਨੌ ਦਸ ਗਿਆਰਾਂ ਬੀਸ ਤੀਸ ਚਾਰ, ਲੱਖ ਚੁਰਾਸੀ ਜੂਨ ਉਪਾਈਆ। ਇਕ ਲੱਖ ਅੱਸੀ ਹਜਾਰ, ਭੂਤ ਪਰੇਤ ਵੰਡ ਵੰਡਾਈਆ। ਨਾਨਕ ਬਣਿਆ ਮਾਤ ਲਿਖਾਰ, ਆਪਣਾ ਲੇਖਾ ਗਿਆ ਸਮਝਾਈਆ। ਸੁਰਤੀ ਸੁਰਤ ਦਏ ਆਧਾਰ, ਸੁਰਤੀ ਸੁਰਤ ਸੰਗ ਸਮਾਈਆ। ਆਕਾਲ ਮੂਰਤ ਖੇਲ ਨਿਆਰ, ਜੂਨੀ ਰਹਿਤ ਭੇਵ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਧਰਾਈਆ। ਆਪਣਾ ਬਲ ਆਪੇ ਧਰ, ਆਪੇ ਖੇਲ ਖਿਲਾਇੰਦਾ । ਲੱਖ ਚੁਰਾਸੀ ਭਾਂਡੇ ਘੜ, ਆਪੇ ਵੇਖ ਵਖਾਇੰਦਾ। ਆਪੇ ਕਾਇਆ ਮੰਦਰ ਵੜ, ਆਪਣਾ ਆਸਣ ਲਾਇੰਦਾ। ਆਪੇ ਚੋਟੀ ਬੈਠਾ ਚੜ, ਦਿਸ ਕਿਸੇ ਨਾ ਆਇੰਦਾ। ਆਪੇ ਬੀਰ ਬੇਤਾਲੇ ਲਾਏ ਲੜ, ਆਪਣਾ ਹੁਕਮ ਸੁਣਾਇੰਦਾ। ਆਪੇ ਹਾਕਣ ਡਾਕਣ ਲਏ ਫੜ, ਆਪੇ ਸਿਰ ਮੁੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾਇੰਦਾ। ਆਪੇ ਬਣੇ ਮੂੰਗਲੀ ਸਾਰ, ਨਾਨਕ ਹੱਥ ਫੜਾਈਆ। ਆਪੇ ਮਾਰਨਹਾਰਾ ਮਾਰ, ਪਸੂ ਪਰੇਤ ਜਿਨ ਖ਼ਬੀਸ ਨੇੜ ਨਾ ਆਈਆ। ਆਪੇ ਕਰਨੇਹਾਰ ਖ਼ਵਾਰ, ਆਪੇ ਜੂਨੀ ਜੂਨ ਭਵਾਈਆ। ਆਪੇ ਕਰੇ ਭਗਤਾਂ ਹੇਤ, ਆਪ ਆਪਣਾ ਨਾਮ ਜਣਾਈਆ। ਆਪੇ ਵਸੇ ਕਾਇਆ ਖੇਤ, ਆਪ ਆਪਣੀ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਬਬਾਣ ਇਕ ਵਖਾਈਆ। ਸ਼ਬਦ ਬਬਾਣਾ ਹਰਿ ਨਿਰੰਕਾਰਾ, ਆਪਣਾ ਆਪ ਸੁਹਾਇੰਦਾ। ਆਪੇ ਜਾਣੇ ਆਪਣੀ ਕਾਰਾ, ਆਪੇ ਖੇਲ ਖਿਲਾਇੰਦਾ। ਆਪੇ ਪਵਣ ਹੋਏ ਅਸਵਾਰਾ, ਪਵਣ ਪਵਣੀ ਆਪ ਦੌੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾਇੰਦਾ। ਆਪਣੀ ਰਚਨ ਆਪ ਰਚਾ, ਆਪੇ ਖੇਲ ਖਿਲਾਈਆ। ਸਤਿਨਾਮ ਮੰਤਰ ਦ੍ਰਿੜਾ, ਜਗਤ ਪਰਧਾਨ ਆਪ ਬਣਾਈਆ। ਮਸਾਣ ਪਵਣ ਕਾ ਰੂਪ ਦਏ ਹਟਾ, ਪਵਣ ਪਵਣੀ ਡੇਰਾ ਢਾਹੀਆ। ਜਮ ਕਾ ਬੇਟਾ ਦਏ ਖਪਾ, ਕਾਲੀ ਕਾਲਕਾ ਸਿਰ ਲਗਾਈਆ। ਅਵਣੀ ਮਾਤਾ ਮੇਟ ਮਿਟਾ, ਗੌਰਜਾਂ ਡੰਕ ਨਾ ਕੋਇ ਵਜਾਈਆ। ਜਗਤ ਕਿੰਗਰਾ ਦੇਵੇ ਢਾ, ਆਪ ਆਪਣਾ ਮਰਦੰਗ ਵਖਾਈਆ। ਹੰਸਾ ਬਟਕਾ ਬਿਨੋਦੀਆ ਬੀਰ ਦਏ ਸਵਾ, ਗੂੜ੍ਹੀ ਨੀਂਦ ਆਪ ਵਖਾਈਆ। ਕਾਲੀਆ ਦੁਨੀਆ ਨਾ ਫੇਰਾ ਸਕੇ ਪਾ, ਸ਼ਬਦ ਖੰਡਾ ਇਕ ਚਮਕਾਈਆ। ਅਹਿਮਦ ਮੁਹੰਮਦ ਦੇਵੇ ਦਰ ਦੁਰਕਾ, ਭੌਰ ਪਾਤਾਲ ਨਾ ਨੇੜੇ ਆਈਆ। ਭੈਰੋਂ ਮੁਖ ਜਾਏ ਭਵਾ, ਭਾਵਨੀ ਭਾਵ ਨਾ ਕੋਇ ਰਖਾਈਆ। ਹਨਵੰਤ ਨਿਉਂ ਨਿਉਂ ਬੈਠਾ ਰਿਹਾ ਸੀਸ ਝੁਕਾ, ਪ੍ਰਭ ਸਾਚਾ ਸ਼ਬਦ ਜਣਾਈਆ। ਖਲੰਤਾ ਸਲਸਲਾ ਰਹੇ ਰਾਹ ਤਕਾ, ਆਪ ਆਪਣਾ ਨੈਣ ਉਠਾਈਆ। ਅੰਚਨੀ ਕੰਚਨੀ ਨਿਰੰਚਨੀ ਕਲਾ ਸੋਦਰੀ ਸੰਗ ਰਲਾ, ਭੈਣ ਭਰਾ, ਸ਼ਕਤੀ ਭਗਤੀ ਨਾਲ ਰਲਾਈਆ। ਨਾਨਕ ਸਤਿਗੁਰ ਬਣੇ ਮਲਾਹ, ਡੁੱਬਦਾ ਬੇੜਾ ਦਏ ਤਰਾਈਆ। ਗਲ ਵਿਚ ਫਾਸੀ ਦਏ ਲਟਕਾ, ਭੂਤ ਪ੍ਰੇਤ ਵੇਖ ਵਖਾਈਆ। ਸੰਤ ਸਾਜਣ ਹੋ ਸਹਾ, ਸਿਰ ਆਪਣਾ ਹੱਥ ਰਖਾਈਆ। ਅੰਚਨੀ ਕੰਚਨੀ ਨਿਰੰਚਨੀ ਕਲਾ ਸੋਦਰੀ ਲੇਖਾ ਦਏ ਮੁਕਾ, ਲੇਖਾ ਲਿਖਿਆ ਰਹਿਣ ਨਾ ਪਾਈਆ। ਗੁਰ ਕਾ ਸ਼ਬਦ ਇਕ ਸੁਣਾ, ਏਕਾ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਸ਼ਬਦ ਸਾਚਾ ਅੱਖਰ ਬਜ਼ਰ ਕਪਾਟੀ ਤੋੜੇ ਪੱਥਰ, ਤੀਰ ਨਿਰਾਲਾ ਇਕ ਲਗਾਈਆ। ਸੋਹੰ ਅੱਖਰ ਹਰਿ ਹਰਿ ਗੌਣਾ, ਪੰਜ ਤਤ ਕਰੇ ਸ਼ੰਗਾਰਿਆ। ਦੇਵੀ ਦੇਵ ਨਾ ਕੋਇ ਮਨੌਣਾ, ਮਿਲੇ ਇਕ ਕੰਤ ਭਤਾਰਿਆ। ਸੁਤ ਦੁਲਾਰਾ ਸੁਤ ਬਣੌਣਾ, ਅਬਿਨਾਸ਼ੀ ਅਚੁਤ ਏਹ ਸਮਝਾ ਰਿਹਾ। ਕਾਇਆ ਬੁਤ ਸਫਲ ਕਰੌਣਾ, ਰਸਨਾ ਢੋਲਾ ਇਕ ਸੁਣਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ਼ਰੀਬ ਨਿਮਾਣੇ ਆਪ ਉਠਾ ਲਿਆ। ਗੁਰਮੁਖ ਮੇਲਾ ਨਾਰੀ ਕੰਤ, ਹਰਿਜਨ ਸਾਚੇ ਸਾਚਾ ਸੰਗ ਨਿਭਾਈਆ। ਗੁਰਸਿਖ ਰੁਤੜੀ ਬਸੰਤ, ਹਰਿ ਬਸੰਤ ਬਹਾਰ ਵਖਾਈਆ। ਗੁਰਸਿਖ ਮੇਲਾ ਸ੍ਰੀ ਭਗਵੰਤ, ਫੁਲ ਫੁਲਵਾੜੀ ਆਪ ਮਹਿਕਾਈਆ। ਗੁਰਮੁਖ ਮਿਲੇ ਨਾਮ ਸੁਗੰਤ, ਆਪ ਆਪਣਾ ਵਿਚ ਟਿਕਾਈਆ। ਗੁਰਮੁਖ ਵਡਿਆਈ ਵਿਚ ਜੀਵ ਜੰਤ, ਸਤਿਗੁਰ ਪੂਰਾ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਤ ਡਾਹਲੀ ਵੇਖ ਵਖਾਈਆ। ਗੁਰਸਿਖ ਸੋਭਾਵੰਤ, ਘਰ ਸੱਜਣ ਸਤਿਗੁਰ ਪਾਇਆ। ਗੁਰਸਿਖ ਵਡ ਗੁਣਵੰਤ, ਗੁਰ ਗੋਬਿੰਦ ਮੇਲ ਮਿਲਾਇਆ। ਗੁਰਸਿਖ ਮਹਿਮਾ ਅਗਣਤ, ਗੁਰ ਮੰਤਰ ਇਕ ਦ੍ਰਿੜਾਇਆ। ਗੁਰਸਿਖ ਬਣਾਏ ਬਣਤ, ਗੁਰ ਸੱਜਣ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਦਰ ਬਹਾਇਆ। ਗੁਰਸਿਖ ਰਾਜਨ ਭੂਪ, ਘਰ ਮੇਲਾ ਸਹਿਜ ਸੁਭਾਈਆ। ਗੁਰਸਿਖ ਪਰਗਟੇ ਚਾਰੇ ਕੂਟ, ਚੌਥੇ ਜੁਗ ਵੱਜੇ ਵਧਾਈਆ। ਗੁਰਸਿਖ ਨਾਤਾ ਤੋੜੇ ਜੂਠ ਝੂਠ, ਕੂੜ ਕੂੜਿਆਰਾ ਰਹਿਣ ਨਾ ਪਾਈਆ। ਗੁਰਸਿਖਾਂ ਉਪਰ ਆਪੇ ਤੁਠ, ਸਿਰ ਆਪਣਾ ਹੱਥ ਰਖਾਈਆ। ਅੰਮ੍ਰਿਤ ਜਾਮ ਪਿਆਏ ਘੁੱਟ, ਘਰ ਝਿਰਨਾ ਆਪ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਗੁਰਸਿਖ ਸੱਚਾ ਸੰਗ, ਹਰਿ ਸਤਿਗੁਰ ਆਪ ਰਖਾਇੰਦਾ। ਗੁਰਸਿਖ ਮੰਗੇ ਮੰਗ, ਗੁਰ ਸ਼ਬਦੀ ਨਾਮ ਵੰਡਾਇੰਦਾ। ਗੁਰਸਿਖ ਲੱਗੇ ਅੰਗ, ਹਰਿ ਅੰਗੀ ਅੰਗ ਵਖਾਇੰਦਾ। ਗੁਰਸਿਖ ਡੋਰੀ ਨਾਮ ਪਤੰਗ, ਆਕਾਸ਼ ਪ੍ਰਕਾਸ਼ਾਂ ਆਪ ਫਿਰਾਇੰਦਾ। ਗੁਰਸਿਖ ਜਗਤ ਦਵਾਰਾ ਵੇਖੇ ਲੰਘ, ਘਰ ਸਾਚੇ ਮੇਲ ਮਿਲਾਇੰਦਾ। ਗੁਰਸਿਖ ਮੇਲਾ ਆਤਮ ਪਲੰਘ, ਸਚ ਸਿੰਘਾਸਣ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਗੁਰ ਗੁਰ ਰੂਪ ਵਟਾਇੰਦਾ। ਗੁਰ ਗੁਰ ਰੂਪ ਗੁਰਮੁਖ ਧਾਰ, ਗੁਰੂ ਗੁਰ ਗੁਰ ਦੇ ਬੁਝਾਈਆ। ਸਤਿਗੁਰ ਪੂਰਾ ਹਰਿ ਨਿਰੰਕਾਰ, ਸਾਰੰਗ ਧਰ ਭੇਵ ਨਾ ਰਾਈਆ। ਕਾਇਆ ਤਤ ਕਰੇ ਪਿਆਰ, ਬ੍ਰਹਮ ਮਤ ਇਕ ਦਰਸਾਈਆ। ਬੀਜੇ ਬੀਜ ਸਚ ਕਿਆਰ, ਆਪ ਆਪਣੀ ਸੇਵ ਕਮਾਈਆ। ਬੂਟਾ ਲਾਏ ਵਿਚ ਸੰਸਾਰ, ਫਲ ਫੁਲ ਆਪ ਮਹਿਕਾਈਆ। ਆਪੇ ਪੰਖੜੀ ਖੋਲ ਹੋਏ ਗੁਲਜ਼ਾਰ, ਸਚ ਸੁਗੰਧੀ ਆਪ ਮਹਿਕਾਈਆ। ਆਪੇ ਮਾਲਣ ਬਣੇ ਜੋਤ ਅਕਾਲ, ਨਿਰਗੁਣ ਆਪਣਾ ਰੂਪ ਵਟਾਈਆ। ਆਪੇ ਲੱਖ ਚੁਰਾਸੀ ਵਿਚੋਂ ਲਏ ਭਾਲ, ਆਪ ਆਪਣੀ ਖੋਜ ਖੋਜਾਈਆ। ਆਪੇ ਸਤਿ ਸਰੂਪੀ ਬਣ ਦਲਾਲ, ਲੋਕਮਾਤ ਵੇਖ ਵਖਾਈਆ। ਆਪੇ ਨਾਲ ਰਲਾਏ ਕਾਲ ਮਹਾਕਾਲ, ਦੋ ਜਹਾਨਾਂ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚਾ ਮਾਤ ਉਪਜਾਈਆ। ਗੁਰਸਿਖ ਸਾਜਣ ਸਾਚਾ ਬੂਟਾ, ਹਰਿ ਜੁਗ ਜੁਗ ਆਪ ਲਗਾਇੰਦਾ। ਆਪੇ ਦੇਵੇ ਪਵਣੀ ਹੂਟਾ, ਹਰਿ ਕੀ ਪੌੜੀ ਆਪ ਚੜ੍ਹਾਇੰਦਾ। ਆਪ ਦਰਸਾਏ ਆਪਣਾ ਰੂਪਾ, ਅਨਭਵ ਪ੍ਰਕਾਸ਼ ਆਪ ਜਣਾਇੰਦਾ। ਆਪੇ ਪਾਵੇ ਸਾਰ ਚਾਰੇ ਕੂੰਟਾਂ, ਦਹਿ ਦਿਸ਼ਾ ਵੇਖ ਵਖਾਇੰਦਾ। ਆਪੇ ਤਾਣਾ ਪੇਟਾ ਹੋਏ ਸੂਤਾ, ਜਗਤ ਸੂਤਕ ਨਾ ਕੋਇ ਲਗਾਇੰਦਾ। ਆਪੇ ਖੇਵਟ ਬਣ ਬਣ ਖੇਟਾ, ਸਾਚਾ ਬੇੜਾ ਆਪ ਚਲਾਇੰਦਾ। ਆਪੇ ਮਾਤ ਪਿਤ ਹੋਏ ਬੇਟੀ ਬੇਟਾ, ਰੂਪ ਅਨੂਪ ਆਪ ਵਟਾਇੰਦਾ। ਆਪੇ ਹੋਏ ਨੇਤਨ ਨੇਤਾ, ਨਿਜ ਘਰ ਆਪਣਾ ਵਾਸ ਧਰਾਇੰਦਾ। ਆਪੇ ਵੇਖਣਹਾਰਾ ਸਾਚਾ ਖੇਤਾ, ਸਚ ਕਿਰਸਾਣ ਭੇਵ ਨਾ ਆਇੰਦਾ। ਆਪੇ ਫਿਰੇ ਬਾਲੂ ਰੇਤਾ, ਆਪੇ ਜੰਗਲ ਜੂਹ ਉਜਾੜ ਡੇਰਾ ਲਾਇੰਦਾ। ਆਪੇ ਲੋਕਮਾਤ ਜੁਗ ਜੁਗ ਜਨ ਭਗਤਾਂ ਦੇਵੇ ਨੇਤਾ, ਸ਼ਬਦ ਸਰੂਪੀ ਹੁਕਮ ਸੁਣਾਇੰਦਾ। ਆਪੇ ਸੇਵਾ ਲਾਏ ਬ੍ਰਹਮਾ ਵੇਤਾ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਆਪੇ ਵਿਸ਼ਨੂੰ ਜਾਣੇ ਲੇਖਾ, ਲਿਖਿਆ ਲੇਖ ਨਾ ਕੋਇ ਮਿਟਾਇੰਦਾ। ਆਪੇ ਸ਼ੰਕਰ ਰੱਖੇ ਚਰਨਾਂ ਹੇਠਾ, ਕਾਲ ਮਹਾਂਕਾਲ ਨੇੜ ਨਾ ਆਇੰਦਾ। ਆਪੇ ਜਾਣੇ ਆਪਣਾ ਵੇਸਾ, ਦਰ ਦਰਵੇਸਾ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਸੱਜਣ ਸਚਾ ਮੀਤ ਏਕੰਕਾਰ, ਏਕਾ ਰੰਗ ਸਮਾਇੰਦਾ। ਸਤਿ ਸਵਰਨੀ ਸਾਚੀ ਧਾਰ, ਵਰਨੀ ਬਰਨੀ ਪਾਰ ਵਖਾਇੰਦਾ। ਤਾਰਨ ਤਰਨੀ ਆਪ ਕਰਤਾਰ, ਕਰਤਾ ਪੁਰਖ ਖੇਲ ਖਿਲਾਇੰਦਾ। ਹਰਨੀ ਫਰਨੀ ਖੋਲ੍ਹ ਕਿਵਾੜ, ਆਤਮ ਦਰਸੀ ਦਰਸ ਦਿਖਾਇੰਦਾ। ਮਰਨੀ ਮਰੇ ਨਾ ਵਿਚ ਸੰਸਾਰ, ਜੋ ਜਨ ਸਚ ਸਰਨਾਈ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਕਰਾਇੰਦਾ। ਗੁਰਸਿਖ ਦੁਲਾਰਾ ਸਾਚਾ ਸੁੱਤ, ਸਤਿ ਪੁਰਖ ਨਿਰੰਜਣ ਆਪ ਉਪਜਾਇੰਦਾ। ਆਪ ਵਖਾਏ ਬਸੰਤੀ ਰੁੱਤ, ਰੁੱਤ ਰੁਤੜੀ ਆਪ ਸੁਹਾਇੰਦਾ। ਲੇਖਾ ਜਾਣੇ ਅਬਿਨਾਸ਼ੀ ਅਚੁੱਤ, ਦੂਸਰ ਹੱਥ ਨਾ ਕਿਸੇ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਗੁਰਸਿਖ ਤੇਰਾ ਰੂਪ ਅਪਾਰ, ਹਰਿ ਸਾਚਾ ਸਚ ਸਮਝਾਇੰਦਾ। ਗੁਰਸਿਖ ਤੇਰਾ ਕਾਇਆ ਪੰਜ ਤਤ ਮੁਨਾਰ, ਲੋਕਮਾਤ ਆਪ ਸੁਹਾਇੰਦਾ। ਗੁਰਸਿਖ ਤੇਰਾ ਸ਼ਬਦ ਵਿਚਾਰ, ਗੁਰ ਮੰਤਰ ਆਪ ਜਣਾਇੰਦਾ। ਗੁਰਸਿਖ ਤੇਰਾ ਅੰਮ੍ਰਿਤ ਭੰਡਾਰ, ਸਚ ਪਿਆਲਾ ਜਾਮ ਪਿਆਇੰਦਾ। ਗੁਰਸਿਖ ਤੇਰਾ ਸਚ ਦਵਾਰ, ਸਚਖੰਡ ਸਾਚੀ ਵੰਡ ਵੰਡਾਇੰਦਾ। ਗੁਰਸਿਖ ਤੇਰਾ ਸਚ ਸਿਕਦਾਰ, ਹਰਿ ਹੁਕਮੀ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲਗਾਏ ਆਪਣੇ ਲੜ, ਆਪਣਾ ਬੰਧਨ ਆਪੇ ਪਾਇੰਦਾ। ਆਪਣਾ ਬੰਧਨ ਹਰਿ ਹਰਿ ਪਾ, ਹਰਿ ਸੱਜਣ ਲਏ ਤਰਾਈਆ। ਲੱਖ ਚੁਰਾਸੀ ਕੱਟੇ ਫਾਹ, ਜਮ ਕਾ ਦੂਤ ਨੇੜ ਨਾ ਆਈਆ । ਦਰਗਾਹ ਸਾਚੀ ਦਏ ਸੁਹਾ, ਬੈਕੁੰਠ ਨਿਵਾਸੀ ਬੇਪਰਵਾਹੀਆ। ਕਾਲ ਫਾਸ ਦਾ ਫੰਦ ਕਟਾ, ਵੇਲੇ ਅੰਤ ਨਾ ਪਾਏ ਫਾਹੀਆ। ਸਚ ਧਰਵਾਸਾ ਇਕ ਵਖਾ, ਚਰਨ ਕਵਲ ਸਚੀ ਸਰਨਾਈਆ। ਦਰ ਘਰ ਸਾਚੇ ਫੇਰੀ ਪਾ, ਦਰਦ ਦੁੱਖ ਦਏ ਮਿਟਾਈਆ। ਹਰਿ ਸੰਗਤ ਮੇਲਾ ਸਹਿਜ ਸੁਭਾ, ਗੁਰਮੁਖ ਸਾਚੇ ਆਪ ਕਰਾਈਆ। ਗੁਰ ਚੇਲਾ ਏਕਾ ਰੰਗ ਰੰਗਾ, ਨਵ ਜੋਬਨ ਆਪ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੁਤੜੀ ਸੋਭਾ ਪਾਈਆ। ਸਾਚੀ ਰੁਤੜੀ ਜਗਤ ਗੁਲਜ਼ਾਰ, ਗੁਰਸਿਖ ਰੂਪ ਆਪ ਮਹਿਕਾਇਆ। ਸਚ ਵਾਸਨਾ ਭਰ ਭੰਡਾਰ, ਨਾਮ ਸੁਗੰਧੀ ਇਕ ਰਖਾਇਆ। ਅੰਮ੍ਰਿਤ ਝਿਰਨਾ ਝਿਰੇ ਅਪਾਰ, ਨਿਝਰ ਧਾਰਾ ਦਏ ਵਹਾਇਆ। ਸਾਚੇ ਮੰਦਰ ਕਰ ਉਜਿਆਰ, ਦੀਪਕ ਦੀਆ ਇਕ ਵਖਾਇਆ ਨਿਰਮਲ ਜੀਆ ਕਰ ਸੰਸਾਰ, ਹਰਿਜਨ ਸਾਚੇ ਵੇਖ ਵਖਾਇਆ। ਸਾਢੇ ਤਿੰਨ ਹੱਥ ਸੀਆਂ ਉਤਰੇ ਪਾਰ, ਆਪ ਆਪਣੀ ਵੰਡ ਵੰਡਾਇਆ। ਬੀਜਿਆ ਬੀਆ ਅਗੰਮ ਅਪਾਰ, ਆਪ ਆਪੇ ਵੇਖ ਵਖਾਇਆ। ਏਕਾ ਦੂਜਾ ਤੀਆ ਖੇਲ ਨਿਆਰ, ਘਰ ਚੌਥੇ ਆਪ ਸਮਾਇਆ। ਪੰਚਮ ਜਾਣੇ ਜਾਨਣਹਾਰ, ਪੰਚਮ ਸਖੀਆਂ ਬਹਿ ਬਹਿ ਮੰਗਲ ਗਾਇਆ। ਛੰਦ ਸੁਹਾਗੀ ਏਕੰਕਾਰ, ਸਾਚਾ ਸੋਹਲਾ ਆਪ ਉਪਜਾਇਆ। ਸੁਣੇ ਵੈਰਾਗੀ ਸੁਣਨੇਹਾਰ, ਜਗਤ ਗਿਆਨੀ ਭੇਵ ਨਾ ਰਾਇਆ। ਗੁਰਸਿਖ ਵਿਰਲੇ ਸੁਰਤੀ ਸੋਈ ਜਾਗੀ, ਜਿਸ ਜਨ ਹਰਿ ਹਰਿ ਆਪ ਜਗਾਇਆ। ਕਲਜੁਗ ਪਾਪਾਂ ਧੋਵੇ ਦਾਗੀ, ਦੁਰਮਤ ਮੈਲ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਵੇਖ ਵਖਾਇਆ। ਗੁਰਸਿਖ ਮਨੂਆ ਜਗਤ ਠਗੌਰ, ਚਾਰੋਂ ਕੁੰਟ ਠੱਗ ਵਖਾਈਆ। ਸ਼ਾਹ ਸੁਲਤਾਨਾ ਉਠਿਆ ਕੌਰ, ਕਵਰ ਆਪ ਆਪਣਾ ਹੁਕਮ ਸੁਣਾਈਆ। ਗੁਰਸਿਖ ਗੁਰਮੁਖ ਚੁਕਾਏ ਮੋਰ ਤੋਰ, ਤੋਰਾ ਮੋਰਾ ਰਹੇ ਨਾ ਰਾਈਆ। ਸੋ ਪੁਰਖ ਨਿਰੰਜਣ ਫੜੀ ਏਕਾ ਡੋਰ, ਹੰ ਬ੍ਰਹਮ ਲਏ ਬੰਧਾਈਆ। ਸੋਹੰ ਅੱਖਰ ਜੁੜਿਆ ਜੋੜ, ਆਦਿ ਜੁਗਾਦੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਮੇਲਾ ਸਹਿਜ ਸੁਖਦਾਈਆ।