੧੪ ਸਾਵਣ ੨੦੧੬ ਬਿਕ੍ਰਮੀ ਧਰਮ ਸਿੰਘ ਦੇ ਘਰ ਦਇਆ ਹੋਈ, ਪਿੰਡ ਪਿਪਲੀ ਜ਼ਿਲਾ ਫ਼ਿਰੋਜ਼ਪੁਰ
ਹਰਿ ਬਾਣੀ ਗੁਰ ਮੰਤਰ, ਗੁਰ ਸਤਿਗੁਰ ਆਪ ਜਣਾਈਆ। ਸਰਬ ਜੀਆਂ ਬਿਧ ਜਾਣੇ ਅੰਤਰ, ਅੰਤਰ ਆਤਮ ਖੋਜ ਖੁਜਾਈਆ। ਜਗਤ ਬੁਝਾਏ ਲੱਗੀ ਬਸੰਤਰ, ਜੋ ਜਨ ਰਸਨਾ ਗਾਈਆ। ਲੇਖ ਜਣਾਏ ਗਗਨ ਗਗਨੰਤਰ, ਕਾਇਆ ਗਗਨ ਮੰਡਲ ਸੁਹਾਈਆ। ਸਚ ਸਤਿ ਬਣਾਏ ਸਾਚੀ ਬਣਤਰ, ਸਤਿ ਅਸਤਿ ਦਏ ਮਿਟਾਈਆ । ਆਦਿ ਜੁਗਾਦਿ ਜੁਗਾ ਜੁਗੰਤਰ ਨਾਮ ਨਾਮ ਡੰਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਹਰਿ ਫ਼ਰਮਾਣ ਧੁਰ ਧੁਰ ਦੀ ਬਾਣੀ, ਗੁਰ ਸਤਿਗੁਰ ਮੁਖ ਸਲਾਹੀਆ। ਦੋ ਜਹਾਨਾਂ ਸਾਚੀ ਰਾਣੀ, ਸਾਚੇ ਕੰਤ ਵਡਿਆਈਆ। ਸ਼ਬਦ ਮਿਲਾਵਾ ਸਾਚੇ ਹਾਣੀ, ਸਗਲਾ ਸੰਗ ਰਖਾਈਆ। ਅੰਮ੍ਰਿਤ ਦੇਵੇ ਠੰਡਾ ਪਾਣੀ, ਭਰ ਪਿਆਲਾ ਸੰਗ ਲਿਆਈਆ। ਗੁਰਮੁਖਾਂ ਚੁਕਾਏ ਜਗਤ ਕਾਣੀ, ਆਵਣ ਜਾਵਣ ਲੇਖ ਮਿਟਾਈਆ। ਰਸਨਾ ਗਾਇਣ ਪਾਇਣ ਪਦ ਨਿਰਬਾਣੀ, ਨਿਰਭੈ ਰੂਪ ਦਰਸਾਈਆ। ਧੁਰਦਰਗਾਹੀ ਸਚ ਨਿਸ਼ਾਨੀ, ਲੋਕਮਾਤ ਕਰੇ ਰੁਸ਼ਨਾਈਆ। ਆਪੇ ਜਾਣੇ ਜਾਣ ਜਾਣੀ, ਦੂਸਰ ਹੱਥ ਨਾ ਕੋਇ ਵਖਾਈਆ। ਪਾਵੇ ਸਾਰ ਚਾਰੇ ਖਾਣੀ, ਉਤਭੁਜ ਸੇਹਤਜ ਜੇਰਜ ਅੰਡ ਤੋਲ ਤੁਲਾਈਆ। ਕਰੇ ਕਰਾਏ ਪੁਣ ਛਾਣੀ, ਲੱਖ ਚੁਰਾਸੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮੰਤਰ ਨਾਮ ਵਡਿਆਈਆ। ਹਰਿ ਬਾਣੀ ਨੇਤਰ ਮੰਤਰ ਫੋਰ, ਗੁਰ ਸਤਿਗੁਰ ਖੇਲ ਖਲਾਈਆ। ਨਾਤਾ ਤੋੜੇ ਪੰਚਮ ਚੋਰ, ਝੂਠੀ ਧਾੜ ਦਏ ਮਿਟਾਈਆ। ਆਸਾ ਤ੍ਰਿਸ਼ਨਾ ਹਰਾਮ ਖ਼ੋਰ, ਗੁਰਸਿਖ ਨੇੜ ਨਾ ਆਈਆ। ਲੇਖਾ ਜਾਣੇ ਅੰਧ ਘੋਰ, ਡੂੰਘੀ ਭਵਰੀ ਖੋਜ ਖੁਜਾਈਆ। ਸੁਰਤ ਸਵਾਣੀ ਰਿਹਾ ਹੋੜ, ਨਾਮ ਖੰਡਾ ਹੱਥ ਉਠਾਈਆ। ਹਰਿ ਬਾਣੀ ਬੰਨੇ੍ਹ ਸਾਚੀ ਡੋਰ, ਸ਼ਬਦੀ ਗੰਢ ਦਵਾਈਆ। ਚਰਨ ਕਵਲ ਪ੍ਰੀਤੀ ਜੋੜ, ਜੋੜੀ ਜੋੜ ਜੁੜਾਈਆ। ਆਪ ਚੜ੍ਹਾਏ ਸਾਚੇ ਘੋੜ, ਵਾਗ ਆਪਣੇ ਹੱਥ ਉਠਾਈਆ। ਗੁਰਸਿਖ ਲੱਗੀ ਨਿਭੇ ਤੋੜ, ਨਾ ਕੋਈ ਤੋੜੇ ਤੋੜ ਤੁੜਾਈਆ। ਸਤਿਗੁਰ ਪੂਰਾ ਜਾਏ ਬੌਹੜ, ਸੋ ਪੁਰਖ ਵੱਡੀ ਵਡਿਆਈਆ। ਹੰ ਬ੍ਰਹਮ ਲੱਗੀ ਔੜ, ਪਾਰਬ੍ਰਹਮ ਅੰਮ੍ਰਿਤ ਮੇਘ ਬਰਸਾਈਆ। ਮਿੱਠਾ ਕਰੇ ਰੀਠਾ ਕੌੜ, ਏਕਾ ਅੰਮ੍ਰਿਤ ਫਲ ਲਗਾਈਆ। ਦੋ ਜਹਾਨਾਂ ਰਿਹਾ ਦੌੜ, ਵੇਸ ਅਨੇਕਾ ਰੂਪ ਵਟਾਈਆ। ਆਪੇ ਪੰਧ ਜਾਣੇ ਲੰਮਾ ਚੌੜ, ਲੋਆਂ ਪੁਰੀਆਂ ਗਗਨ ਪਤਾਲਾਂ ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਈਆ। ਸਚਖੰਡ ਦੁਵਾਰੇ ਲਾਇਆ ਏਕਾ ਪੌੜ, ਏਕਾ ਡੰਡਾ ਰਿਹਾ ਵਖਾਈਆ। ਗੁਰਮੁਖਾਂ ਅੰਤਮ ਜਾਏ ਬੌਹੜ, ਹਰਿ ਸੱਜਣ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਜਨਨੀ ਲੇਖੇ ਲਾਈਆ। ਹਰਿ ਬਾਣੀ ਧੁਰ ਫ਼ਰਮਾਣ, ਸ਼ਬਦੀ ਸ਼ਬਦ ਜਣਾਇੰਦਾ। ਲੱਖ ਚੁਰਾਸੀ ਪਾਏ ਆਣ, ਏਕਾ ਹੁਕਮ ਸੁਣਾਇੰਦਾ। ਰਾਜੇ ਰਾਣੀਆਂ ਸਾਰੇ ਗਾਣ, ਰਾਓ ਰੰਕਾਂ ਮੁਖ ਸਲਾਹਿੰਦਾ। ਆਪੇ ਹੋਏ ਜਾਣੀ ਜਾਣ, ਜਾਨਣਹਾਰਾ ਨਾਉਂ ਧਰਾਇੰਦਾ। ਸੰਤ ਸੁਹੇਲੇ ਗੁਰਮੁਖ ਸਾਜਣ ਮਾਤ ਪਛਾਣ, ਮਾਤਾ ਪਿਤਾ ਤ੍ਰਿਪਤ ਕਰਾਇੰਦਾ। ਬਖ਼ਸ਼ਣਹਾਰਾ ਚਰਨ ਧਿਆਨ, ਚਾਤ੍ਰਕ ਚਿਤ ਸਰਬ ਬਿਲਲਾਇੰਦਾ। ਚੁਕੌਣਹਾਰਾ ਦੂਜੀ ਕਾਣ, ਦੋਏ ਦੋਏ ਧਾਰ ਗਵਾਇੰਦਾ। ਦੇਵਣਹਾਰਾ ਦਰਸ ਮਹਾਨ, ਨੇਤਰ ਲੋਚਣ ਦਰਸ ਵਖਾਇੰਦਾ। ਵਸਣਹਾਰਾ ਸਚ ਮਕਾਨ, ਚੌਥੇ ਪਦ ਡੇਰਾ ਲਾਇੰਦਾ। ਪੰਚਮ ਮੇਲਾ ਗੁਣ ਨਿਧਾਨ, ਗੁਣਵੰਤਾ ਵੇਖ ਵਖਾਇੰਦਾ। ਸੰਤ ਸਾਜਣ ਦੋ ਜਹਾਨ, ਸਤਿਗੁਰ ਪੂਰਾ ਪਾਰ ਕਰਾਇੰਦਾ। ਖਾਣੀ ਬਾਣੀ ਬਣ ਬਬਾਣ, ਗੁਰਮੁਖ ਸਾਚੇ ਵਿਚ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਦਰ, ਦਰ ਸਾਚਾ ਇਕ ਸੁਹਾਇੰਦਾ। ਹਰਿ ਬਾਣੀ ਹਰਿ ਰੂਪ ਹੈ, ਗੁਰ ਸਤਿਗੁਰ ਵਿਚ ਸਮਾਏ। ਹਰਿ ਬਾਣੀ ਸਤਿ ਸਰੂਪ ਹੈ, ਸਤਿਗੁਰ ਸਾਚਾ ਵੇਖ ਵਖਾਏ। ਹਰਿ ਬਾਣੀ ਚਾਰੇ ਕੂਟ ਹੈ, ਦਹਿ ਦਿਸ਼ਾ ਵਿਚ ਸਮਾਏ। ਹਰਿ ਬਾਣੀ ਸਾਚਾ ਸੂਤ ਹੈ, ਤਾਣਾ ਪੇਟਾ ਇਕ ਅਖਵਾਏ। ਹਰਿ ਬਾਣੀ ਸਾਚਾ ਭੂਪ ਹੈ, ਰਾਜ ਜੋਗ ਸਚ ਸੁਲਤਾਨ ਇਕ ਕਮਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਸਾਚਾ ਮੰਤਰ ਨਾਮ ਦ੍ਰਿੜਾਏ। ਹਰਿ ਬਾਣੀ ਹਰਿ ਅੰਤਰ ਧਿਆਨ, ਗੁਰ ਸਤਿਗੁਰ ਬੂਝ ਬੁਝਾਈਆ। ਹਰਿ ਬਾਣੀ ਮਾਰੇ ਬਾਣ ਮਹਾਨ, ਤੀਰ ਨਿਰਾਲਾ ਇਕ ਚਲਾਈਆ। ਹਰਿ ਬਾਣੀ ਮੇਟੇ ਪੰਜ ਸ਼ੈਤਾਨ, ਹਉਮੇ ਹਿੰਸਾ ਰਹੇ ਨਾ ਰਾਈਆ। ਹਰਿ ਬਾਣੀ ਮੇਟੇ ਨੌਜੁਵਾਨ, ਪੰਚਮ ਮੇਲ ਨਾ ਕੋਇ ਵਖਾਈਆ। ਹਰਿ ਬਾਣੀ ਲਹਿਣਾ ਚੁਕਾਏ ਜਗਤ ਜਹਾਨ, ਚਾਰੇ ਖਾਣੀ ਪੰਧ ਮੁਕਾਈਆ। ਹਰਿ ਬਾਣੀ ਦੇਵੇ ਧੁਰ ਫ਼ਰਮਾਣ, ਸ਼ਬਦ ਢੋਲਾ ਏਕਾ ਗਾਈਆ। ਹਰਿ ਬਾਣੀ ਹੋਏ ਦਰ ਪਰਵਾਨ, ਹਰਿ ਸਾਚਾ ਲੇਖਾ ਲੇਖੇ ਪਾਈਆ। ਹਰਿ ਬਾਣੀ ਲੋਕਮਾਤ ਕਰ ਪਰਧਾਨ, ਆਪਣੇ ਨਾਮ ਕਰੇ ਵਡਿਆਈਆ। ਹਰਿ ਬਾਣੀ ਗੁਰਮੁਖਾਂ ਦੇਵੇ ਜਗਤ ਮਾਣ, ਭਗਤ ਵਛਲ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਸਾਚਾ ਵਰ, ਏਕਾ ਸ਼ਬਦ ਕਰੇ ਕੁੜਮਾਈਆ। ਹਰਿ ਬਾਣੀ ਅੰਮ੍ਰਿਤ ਰਸ, ਗੁਰ ਸਤਿਗੁਰ ਆਪ ਚੁਆਇਆ। ਪਾਰਬ੍ਰਹਮ ਅਬਿਨਾਸ਼ੀ ਅੰਦਰ ਵਸ, ਆਪ ਆਪਣਾ ਭੇਵ ਖੁਲ੍ਹਾਇਆ। ਦਰਸ ਦਖਾਏ ਹੱਸ ਹੱਸ, ਨਿਰਗੁਣ ਸਰਗੁਣ ਮੇਲ ਮਿਲਾਇਆ। ਤੀਰ ਨਿਰਾਲਾ ਮਾਰੇ ਕਸ, ਅਨਯਾਲਾ ਆਪ ਚਲਾਇਆ। ਸਾਚਾ ਮਾਰਗ ਲੋਕਮਾਤ ਦੱਸ, ਦਰ ਦਸਵਾਂ ਆਪ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਏਕਾ ਵਰ, ਗੁਰ ਮੰਤਰ ਨਾਮ ਸਮਝਾਇਆ। ਹਰਿ ਬਾਣੀ ਹਰਿ ਕਾ ਨੇਤਰ, ਗੁਰ ਗੁਰ ਆਪ ਖੁਲ੍ਹਾਇੰਦਾ। ਆਪੇ ਵੇਖੇ ਕਾਇਆ ਖੇਤਰ, ਨਵ ਨਵ ਫੋਲ ਫੁਲਾਇੰਦਾ। ਰੁੱਤ ਬਸੰਤੀ ਮਹੀਨਾ ਚੇਤਰ, ਫਲ ਫੁਲਵਾੜੀ ਫਲ ਮਹਿਕਾਇੰਦਾ। ਗੁਰਮੁਖਾਂ ਕਰੇ ਸਾਚਾ ਹੇਤੜ, ਨਿਤ ਨਵਿਤ ਵੇਖ ਵਖਾਇੰਦਾ। ਲੇਖਾ ਜਾਣੇ ਪੰਚਮ ਜੇਠੜ, ਵਦੀ ਸੁਦੀ ਨਾ ਨਾਲ ਰਲਾਇੰਦਾ। ਹਰਿਜਨ ਰੱਖੇ ਸਾਇਆ ਹੇਠੜ, ਸਿਰ ਆਪਣਾ ਹੱਥ ਟਿਕਾਇੰਦਾ। ਲੱਭਦੇ ਫਿਰਦੇ ਕੋਟੀ ਕੋਟ ਕੇਤੜ, ਦਿਸ ਕਿਸੇ ਨਾ ਆਇੰਦਾ। ਰਾਜ ਰਾਜਾਨ ਵਡ ਵਡ ਸੇਠੜ, ਪੁੰਨ ਦਾਨ ਸਰਬ ਕਰਾਇੰਦਾ। ਮਿਲੇ ਮੇਲ ਨਾ ਹਰਿ ਹਰਿ ਮੀਤੜ, ਮਿੱਤਰ ਪਿਆਰਾ ਨਾ ਕੋਇ ਮਿਲਾਇੰਦਾ। ਕਾਇਆ ਕਰੇ ਨਾ ਠਾਂਡੀ ਸੀਤੜ, ਅਗਨੀ ਤੱਤ ਨਾ ਕੋਇ ਬੁਝਾਇੰਦਾ। ਸਤਿਗੁਰ ਪੂਰਾ ਹਰਿ ਮਿਹਰਵਾਨ ਗੁਰਮੁਖਾਂ ਮੇਲਾ ਆਪੇ ਕੀਤੜ, ਹਸਤ ਕੀਟ ਏਕਾ ਰੰਗ ਰੰਗਾਇੰਦਾ। ਰੰਗ ਰੰਗਾਏ ਇਕ ਮਜੀਠੜ, ਲਾਲ ਗੁਲਾਲਾ ਰੂਪ ਵਟਾਇੰਦਾ। ਸ਼ਾਹੋ ਭੂਪ ਵਡ ਬੀਠਲਾ ਬੀਠਲ, ਮੋਹਨ ਮਾਧਵ ਨਾਉਂ ਧਰਾਇੰਦਾ। ਆਦਿ ਜੁਗਾਦੀ ਜਾਣੇ ਰੀਤੜ, ਆਪਣਾ ਮਾਰਗ ਆਪੇ ਲਾਇੰਦਾ। ਸਤਿਜੁਗ ਸਾਚਾ ਪਤਿਤ ਪੁਨੀਤੜ, ਪਾਰਬ੍ਰਹਮ ਪ੍ਰਭ ਨਾਉਂ ਧਰਾਇੰਦਾ। ਨਾ ਕੋਈ ਗੁਰਦੁਵਾਰ ਨਾ ਮੰਦਰ ਮਸੀਤੜ, ਚਾਰ ਵਰਨਾਂ ਸਤਿਗੁਰ ਏਕਾ ਰੂਪ ਦਰਸਾਇੰਦਾ। ਹਰਿ ਬਾਣੀ ਹਰਿ ਸ਼ਬਦ ਜਗਤ ਅਨਡੀਠੜ, ਸਤਿਗੁਰ ਪੂਰਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੱਜਣ ਮੇਲ ਮਿਲਾਇੰਦਾ। ਹਰਿ ਬਾਣੀ ਹਰਿ ਜਾਣਿਆ, ਗੁਰ ਸਤਿਗੁਰ ਰੂਪ ਅਪਾਰ। ਦਰ ਘਰ ਸਾਚਾ ਇਕ ਪਛਾਣਿਆ, ਮਿਲਿਆ ਮੇਲ ਸ੍ਰੀ ਭਗਵਾਨ। ਲੇਖਾ ਚੁੱਕਾ ਜੀਵ ਜਹਾਨਿਆ, ਪਾਇਆ ਪਦ ਪਦ ਨਿਰਬਾਣ। ਅੰਮ੍ਰਿਤ ਮਿਲਿਆ ਠੰਡਾ ਪਾਣੀਆ, ਸਾਚਾ ਨੀਰ ਸੀਰ ਵਿਰੋਲੇ ਦੋ ਜਹਾਨ। ਸਤਿਗੁਰ ਪੂਰਾ ਗਾਏ ਅਕੱਥ ਕਹਾਣੀਆ, ਲੇਖਾ ਜਾਣੇ ਨਾ ਵੇਦ ਪੁਰਾਨ। ਗੁਰਮੁਖ ਸਾਚਾ ਸਾਚੀ ਸੁਘੜ ਸੁਵਾਣੀਆ, ਮੇਲ ਮਿਲਾਵਾ ਸੀਤਾ ਰਾਮ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਏਕਾ ਨਾਮ ਪਿਆਏ ਜਾਮ। ਹਰਿ ਬਾਣੀ ਹਰਿ ਨਾਮ ਪਿਆਲਾ, ਗੁਰ ਸਤਿਗੁਰ ਹੱਥ ਫੜਾਇੰਦਾ। ਸਤਿਗੁਰ ਪੂਰਾ ਦੀਨ ਦਿਆਲਾ, ਆਪਣੀ ਦਇਆ ਕਮਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲਾ, ਲੇਖਾ ਲੇਖ ਨਾ ਕੋਇ ਵਖਾਇੰਦਾ। ਗੁਰਮੁਖ ਕਾਇਆ ਸੱਚੀ ਧਰਮਸਾਲਾ, ਸਾਚਾ ਬੰਕ ਸੁਹਾਇੰਦਾ। ਜੋਤੀ ਨੂਰ ਹਾਜ਼ਰ ਹਜ਼ੂਰ ਇਕ ਉਜਾਲਾ, ਪਰਕਾਸ਼ ਅਕਾਸ਼ ਰਖਾਇੰਦਾ। ਦਿਵਸ ਰੈਣ ਕਰੇ ਪ੍ਰਿਤਪਾਲਾ, ਬਾਲ ਬਾਲਾ ਲੇਖੇ ਲਾਇੰਦਾ। ਗਲ ਵਿਚ ਪਾਏ ਏਕਾ ਮਾਲਾ, ਸੋਹੰ ਹਾਰ ਗਲ ਵਿਚ ਪਾਇੰਦਾ। ਅਜਪਾ ਜਾਪ ਆਪੇ ਘਾਲੇ ਆਪਣੀ ਘਾਲਾ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਫਲ ਲਗਾਏ ਸਾਚੇ ਡਾਲਾ, ਪਤ ਡਾਲ੍ਹੀ ਵੇਖ ਵਖਾਇੰਦਾ। ਦੋ ਜਹਾਨੀ ਬਣ ਦਲਾਲਾ, ਸਾਚਾ ਜੋੜਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਮੁਖ ਸਲਾਹਿੰਦਾ। ਹਰਿ ਬਾਣੀ ਸਾਚਾ ਰੰਗ ਸਾਚੀ ਅੰਮੜੀਏ, ਹਰਿ ਸਤਿਗੁਰ ਆਪ ਚੜ੍ਹਾਇੰਦਾ। ਰੰਗ ਰੰਗੇ ਕਾਇਆ ਮਾਟੀ ਝੂਠੀ ਚੰਮੜੀਏ, ਚੰਮ ਦ੍ਰਿਸ਼ਟੀ ਇਸ਼ਟ ਮਿਟਾਇੰਦਾ। ਕੀਮਤ ਕਰਤਾ ਕੋਇ ਨਾ ਲਾਏ ਪੈਸਾ ਧੇਲਾ ਦਮੜੀਏ, ਚਰਨ ਪ੍ਰੀਤੀ ਇਕ ਸਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਸਾਚੇ ਆਪੇ ਵੇਖ ਵਖਾਇੰਦਾ। ਹਰਿ ਬਾਣੀ ਹਰਿ ਸਾਚਾ ਜ਼ੋਰ, ਜਗਤ ਜੁਗਤ ਬਣਾਈਆ। ਗੁਰ ਸਤਿਗੁਰ ਆਪੇ ਤੋਰ, ਲੋਕਮਾਤ ਕਰੇ ਜਣਾਈਆ। ਨਿਰਗੁਣ ਆਪਣੇ ਹੱਥ ਰੱਖੇ ਡੋਰ, ਸਰਗੁਣ ਤੰਦ ਬੰਧਾਈਆ। ਨੇਤਰ ਖੋਲ੍ਹੇ ਹਰਨ ਫੋਰ, ਫੁਰਨਾ ਫੁਰੇ ਬੇਪਰਵਾਹੀਆ। ਆਪੇ ਹੁਕਮੇ ਰਿਹਾ ਤੋਰ, ਹੁਕਮੀ ਹੁਕਮ ਫਿਰਾਈਆ। ਪਾਵੇ ਸਾਰ ਅੰਧ ਘੋਰ, ਏਕਾ ਜੋਤ ਕਰ ਰੁਸ਼ਨਾਈਆ। ਹਰਿ ਬਿਨ ਅਵਰ ਨਾ ਦੀਸੇ ਕੋਈ ਹੋਰ, ਨਾ ਕੋਈ ਕੁਦਰਤ ਰਚਨ ਰਚਾਈਆ। ਲੱਖ ਚੁਰਾਸੀ ਨਾ ਜੋੜੇ ਜੋੜ, ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਸਹਾਈਆ। ਹਰਿ ਕਾ ਰੂਪ ਸਤਿ ਸਰੂਪ ਗੁਰਮੁਖਾਂ ਚੁਕਾਏ ਮੋਰ ਤੋਰ, ਤੇਰਾ ਮੇਰਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਬਾਣੀ ਆਪਣੀ ਆਪ ਸੁਣਾਈਆ। ਹਰਿ ਬਾਣੀ ਪਤਿਤ ਪੁਨੀਤ, ਪਤਿਤ ਪਾਵਣ ਆਪ ਚਲਾਈਆ। ਏਕਾ ਰੰਗ ਰੰਗਾਏ ਹਸਤ ਕੀਟ, ਰਸਨਾ ਗਾਵਤ ਗਾਵਤ ਗਾਵਤ ਪਾਰ ਕਰਾਈਆ। ਧੁਰ ਦਾ ਸ਼ਬਦ ਸਾਚਾ ਮੀਤ, ਸਾਕ ਸੱਜਣ ਸੈਣ ਇਕ ਅਖਵਾਈਆ। ਗੁਰਸਿਖ ਗੌਣਾ ਸੋਹੰ ਸੁਹਾਗੀ ਗੀਤ, ਸਤਿਗੁਰ ਪੂਰਾ ਕਰੇ ਕੁੜਮਾਈਆ। ਅੱਠੇ ਪਹਿਰ ਵਸੇ ਚੀਤ, ਚੇਤਨ ਸਤਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਾਚੇ ਘਰ, ਬੰਕ ਦੁਵਾਰਾ ਇਕ ਵਖਾਈਆ। ਹਰਿ ਬਾਣੀ ਬਾਣ ਨਿਰਾਲਾ, ਗੁਰ ਸਤਿਗੁਰ ਹੱਥ ਉਠਾਇਆ। ਰਸਨਾ ਚਿੱਲਾ ਤੀਰ ਕਮਾਨਾ, ਲੋਕਮਾਤ ਆਪ ਚਲਾਇਆ। ਖੇਲੇ ਖੇਲ ਦੋ ਜਹਾਨਾਂ, ਭੇਵ ਅਭੇਦਾ ਭੇਵ ਛੁਪਾਇਆ। ਗੁਰਮੁਖਾਂ ਮਾਰੇ ਇਕ ਨਿਸ਼ਾਨਾ, ਸੋਏ ਮਾਤ ਲਏ ਉਠਾਇਆ। ਪੁਰਖ ਅਬਿਨਾਸ਼ੀ ਬੀਨਾ ਦਾਨਾ, ਦਾਨਾ ਬੀਨਾ ਆਪ ਹੋ ਜਾਇਆ। ਹਰਿਜਨ ਕਰੇ ਠਾਂਡਾ ਸੀਨਾ, ਸਤਿ ਸਤਿ ਸਤਿ ਵਰਤਾਇਆ। ਤਿੰਨਾਂ ਲੋਕਾਂ ਪਾਰ ਕੀਨਾ, ਬ੍ਰਹਮਾ ਵਿਸ਼ਨ ਸ਼ਿਵ ਰਾਹ ਰਹੇ ਤਕਾਇਆ । ਆਪਣਾ ਰੰਗ ਚੜ੍ਹਾਇਆ ਭੀਨਾ, ਭਿੰਨੜੀ ਰੈਣ ਨਾਲ ਸੁਹਾਇਆ। ਰਸਨਾ ਜਿਹਵਾ ਜਿਸ ਜਨ ਸੋਹੰ ਚੀਨਾ, ਚਿੰਤਾ ਸੋਗ ਰਹੇ ਨਾ ਰਾਇਆ। ਅੰਤਮ ਅੰਤ ਆਪ ਆਪਣੇ ਜੇਹਾ ਕੀਨਾ, ਹੰ ਬ੍ਰਹਮ ਪਾਰਬ੍ਰਹਮ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਖੇਲ ਖਲਾਇਆ। ਹਰਿ ਸ਼ਬਦ ਸੱਚੀ ਧੁਨਕਾਰ, ਧੁਰ ਬਾਣੀ ਨਾਉਂ ਧਰਾਈਆ। ਪੁਰਖ ਅਗੰਮ ਖੇਲ ਕਰਤਾਰ, ਕੁਲਾਵੰਤ ਕਲ ਵਰਤਾਈਆ। ਬੇਅੰਤ ਬੇਅੰਤ ਬੇਅੰਤ ਸਿਰਜਣਹਾਰ, ਅੰਤ ਆਦਿ ਵੱਡੀ ਵਡਿਆਈਆ । ਕੰਤ ਕੰਤ ਕੰਤ ਹਰਿ ਨਾਰ ਭਤਾਰ, ਦਰ ਸੁਹਾਗਣ ਸੋਭਾ ਪਾਈਆ। ਇਛਿਆ ਭਿਛਿਆ ਕਰ ਸ਼ਿੰਗਾਰ, ਭੂਸ਼ਨ ਬਸਤਰ ਇਕ ਸਜ਼ਾਈਆ। ਕੌਸਤਕ ਮਣੀਆ ਸਾਚਾ ਹਾਰ, ਮਸਤਕ ਟਿੱਕਾ ਤਿਲਕ ਲਲਾਟ ਲਗਾਈਆ। ਨੈਣਾਂ ਕੱਜਲ ਨਾਮ ਧਾਰ, ਲੋਇਣ ਰਹੀ ਮਟਕਾਈਆ। ਹੱਸ ਮੁਖ ਬੱਤੀ ਦੰਦ ਉਚਾਰ, ਗੋਬਿੰਦ ਗੋਬਿੰਦ ਜਿਹਵਾ ਰਹੀ ਗਾਈਆ। ਸਰਵਨ ਸੁਨਣ ਕੰਤ ਪਿਆਰ, ਧੁਨੀ ਨਾਦ ਏਕਾ ਲਿਵ ਲਾਈਆ। ਨੱਕ ਵਾਸਨਾ ਸੁਗੰਧੀ ਵੇਖ ਵਿਹਾਰ, ਗੁਰ ਸੰਗਤ ਸੰਗ ਮਹਿਕਾਈਆ। ਬੰਦੀ ਤੋੜ ਆਇਆ ਵਿਚ ਸੰਸਾਰ, ਬੰਦੀਖ਼ਾਨਾ ਤੋੜ ਤੁੜਾਈਆ। ਸ਼ਾਹੋ ਭੂਪ ਸਾਚੇ ਘੋੜੇ ਚੜ੍ਹਿਆ ਸ਼ਾਹ ਸਵਾਰ, ਸੋਲਾਂ ਕਲੀਆਂ ਆਸਣ ਪਾਈਆ। ਸੋਲਾਂ ਸੋਲਾਂ ਬੰਨ੍ਹੇ ਧਾਰ, ਸੋਲਾਂ ਸੋਲਾਂ ਵਡ ਵਡਿਆਈਆ। ਸੋਲਾਂ ਸੋਲਾਂ ਮਾਰੇ ਮਾਰ, ਸੋਲਾਂ ਸੋਲਾਂ ਲੇਖ ਲਿਖਾਈਆ। ਬਦਲਿਆ ਚੋਲਾ ਕਲਜੁਗ ਤੇਰੀ ਅੰਤਮ ਵਾਰ, ਪੰਜ ਤੱਤ ਨਾ ਕੋਇ ਰਖਾਈਆ। ਬਣਿਆ ਗੋਲਾ ਗੁਰਸਿਖ ਦੁਵਾਰ, ਲੋਕਮਾਤ ਸਾਚੀ ਸੇਵਾ ਰਿਹਾ ਕਮਾਈਆ। ਗਾਇਆ ਢੋਲਾ ਬੇਐਬ ਪਰਵਰਦਿਗਾਰ, ਸੋਹੰ ਰਸਨਾ ਗਾਈਆ। ਬਣਿਆ ਤੋਲਾ ਵਿਚ ਸੰਸਾਰ, ਨਾਮ ਕੰਡਾ ਹੱਥ ਉਠਾਈਆ। ਪਾਏ ਰੌਲਾ ਨਰ ਨਾਰ, ਚਾਰੋਂ ਕੁੰਟ ਪਈ ਦੁਹਾਈਆ। ਮਨਮੁਖ ਮਾਇਆ ਕਰੇ ਖ਼ੁਵਾਰ, ਕਾਮੀ ਕਰੋਧੀ ਲੋਭੀ ਆਸਾ ਤ੍ਰਿਸ਼ਨਾ ਹੋਈ ਹਲਕਾਈਆ। ਮਾਣਸ ਮਾਨੁੱਖ ਜਨਮ ਗਏ ਹਾਰ, ਗਲ ਪਾਈ ਜਮ ਕੀ ਫਾਹੀਆ। ਦਰਸ਼ ਨਾ ਪਾਇਆ ਗੁਰ ਕਰਤਾਰ, ਜਗਤ ਵੇਖ ਵੇਖ ਨੈਣ ਨੈਣਾਂ ਨਾਲ ਮਿਲਾਈਆ। ਬੰਦ ਕਿਵਾੜ ਨਾ ਖੋਲ੍ਹਿਆ ਤਾਕ, ਆਪਣੀ ਅੱਖ ਨਾ ਆਪ ਉਠਾਈਆ। ਗੁਰਮੁਖਾਂ ਮੇਲਾ ਸਾਚੇ ਸੱਜਣ ਸੈਣ ਸਾਕ, ਸਤਿਗੁਰ ਪੂਰਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਬਾਣੀ ਹਰਿ ਮੰਤਰ, ਗੁਰ ਸਤਿਗੁਰ ਮੁਖ ਸੁਣਾਈਆ। ਸਤਿਗੁਰ ਗਾਏ ਧੁਰ ਧੁਰ ਰਾਗ, ਹਰਿ ਰਾਗੀ ਰਾਗ ਅਲਾਇੰਦਾ। ਸ਼ਬਦ ਅਗੰਮੀ ਏਕਾ ਅਵਾਜ਼, ਧੁਰ ਧਾਮੀ ਆਪ ਸੁਣਾਇੰਦਾ। ਆਪੇ ਰਚਿਆ ਸਚ ਕਾਜ, ਸਾਚੀ ਵਸਤੂ ਸੰਗ ਰਖਾਇੰਦਾ। ਜੁਗਾ ਜੁਗੰਤਰ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਕਲਜੁਗ ਅੰਤਮ ਦੇਸ ਮਾਝ, ਮਜਨ ਮਾਘ ਇਕ ਵਖਾਇੰਦਾ। ਹਾੜ ਸਤਾਰਾਂ ਸਾਜਣ ਸਾਜ, ਜਨ ਭਗਤਾਂ ਭਗਤੀ ਲੇਖੇ ਲਾਇੰਦਾ। ਸੀਸ ਰਖਾਏ ਸਾਚਾ ਤਾਜ, ਆਪੇ ਵੇਖ ਵਖਾਇੰਦਾ। ਧੁਰਦਰਗਾਹੀ ਏਕਾ ਰਾਜ, ਦਰਗਹਿ ਸਾਚੀ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਪਾਰ ਕਰਾਇੰਦਾ। ਪਾਰ ਉਤਾਰਾ ਆਪੇ ਕਰ, ਗੁਰ ਸ਼ਬਦੀ ਬੇੜਾ ਹਰਿ ਚਲਾਈਆ। ਆਪ ਉਤਾਰੇ ਆਪਣੇ ਘਰ, ਵੰਞ ਮੁਹਾਣਾ ਇਕ ਰਖਾਈਆ। ਆਵਣ ਜਾਵਣ ਦੋ ਜਹਾਨਾਂ ਚੁੱਕੇ ਡਰ, ਸਾਚਾ ਦਾਮਨ ਰਿਹਾ ਫੜਾਈਆ। ਗੁਰਮੁਖ ਜ਼ਾਮਨ ਬਣਿਆ ਹਰਿ, ਹਰਿ ਕੀ ਪੌੜੀ ਦਏ ਚੜ੍ਹਾਈਆ। ਕਲਜੁਗ ਮੇਟੇ ਹੰਕਾਰੀ ਰਾਵਣ ਗੜ, ਹਉਮੇ ਲੰਕਾ ਗੜ੍ਹ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਗੁਰਮੁਖ ਗੁਰ ਗੁਰ ਗੁਰ ਝੋਲੀ ਪਾਈਆ। ਗੁਰਸਿਖ ਆਪਣੀ ਝੋਲੀ ਪਾ, ਪੂਰਬ ਲਹਿਣਾ ਲਹਿਣ ਚੁਕਾਇੰਦਾ। ਸਤਿਗੁਰ ਸਾਜਣ ਬਣ ਮਲਾਹ, ਬੇੜਾ ਮਾਤ ਚਲਾਇੰਦਾ। ਅੰਤਮ ਵੇਲੇ ਪਕੜੇ ਬਾਂਹ, ਲੇਖਾ ਲੇਖ ਲਖਾਇੰਦਾ। ਨਿਹਕਲੰਕੀ ਜਾਮਾ ਪਾ, ਜੋਤ ਜਾਤ ਜਗਤ ਇਕ ਵਖਾਇੰਦਾ। ਗੁਰਸਿਖਾਂ ਬਣਿਆ ਪਿਤਾ ਮਾਂ, ਬਾਲ ਅੰਞਾਣੇ ਗਲੇ ਲਗਾਇੰਦਾ। ਹਰਿ ਸੰਗਤ ਤੇਰੀ ਠੰਡੀ ਛਾਂ, ਸਤਿਗੁਰ ਸਿਰ ਆਪਣਾ ਹੇਠ ਧਰਾਇੰਦਾ। ਇਕ ਦੂਜੇ ਦੀ ਫੜੀ ਬਾਂਹ, ਦੂਜਾ ਵਿਚੋਲਾ ਨਾ ਕੋਇ ਵਖਾਇੰਦਾ। ਪੁਤਰਾਂ ਪਿਆਰੀ ਲੱਗੇ ਮਾਂ, ਮਾਂ ਪੁੱਤਰਾਂ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਗੋਪੀ ਨਾ ਕੋਈ ਕਾਹਨ, ਨਾ ਕੋਈ ਸੀਤਾ ਨਾ ਕੋਈ ਰਾਮ, ਨਾ ਕੋਈ ਤੀਰ ਨਾ ਕਮਾਨ, ਨਾ ਕੋਈ ਰਥ ਰਥਵਾਹੀ ਦਿਸੇ ਨਿਸ਼ਾਨ, ਏਕਾ ਜੋਤੀ ਨੂਰ ਵਾਲੀ ਦੋ ਜਹਾਨ, ਗੁਰਮੁਖਾਂ ਕਰੇ ਕਲ ਪਛਾਣ, ਲੱਖ ਚੁਰਾਸੀ ਮਾਰ ਧਿਆਨ, ਏਕਾ ਦੇਵੇ ਸੋਹੰ ਦਾਨ, ਬ੍ਰਹਮ ਪਾਰਬ੍ਰਹਮ ਨਾ ਕੋਈ ਗੋਤ ਨਾ ਕੋਈ ਵਰਨ, ਅੰਸ ਬੰਸ ਬੰਸ ਅੰਸ, ਅੰਸਾ ਬੰਸਾ ਆਪ ਅਖਵਾਇੰਦਾ।
