੧੩ ਸਾਵਣ ੨੦੧੬ ਬਿਕ੍ਰਮੀ ਕਰਮ ਸਿੰਘ ਦੇ ਘਰ ਦਇਆ ਹੋਈ ਪਿੰਡ ਪਿਪਲੀ ਜ਼ਿਲਾ ਫ਼ਿਰੋਜ਼ਪੁਰ
ਅਬਿਨਾਸ਼ੀ ਕਰਤਾ ਹਰਿ ਮਿਹਰਵਾਨ, ਆਦਿ ਜੁਗਾਦੀ ਏਕ ਓਅੰਕਾਰਿਆ। ਨਿਰਗੁਣ ਰੂਪ ਸ੍ਰੀ ਭਗਵਾਨ, ਪਾਰਬ੍ਰਹਮ ਪ੍ਰਭ ਭੇਵ ਨਿਆਰਿਆ। ਆਦਿ ਨਿਰੰਜਣ ਖੇਲ ਮਹਾਨ, ਜੋਤੀ ਨੂਰ ਡਗਮਗਾ ਰਿਹਾ। ਸ਼ਾਹੋ ਭੂਪ ਸਚ ਸੁਲਤਾਨ, ਰਾਜ ਰਾਜਾਨ ਇਕ ਅਖਵਾ ਰਿਹਾ। ਵਸਣਹਾਰਾ ਸਚ ਮਕਾਨ, ਇਕ ਇਕੱਲਾ ਵੇਸ ਵਟਾ ਰਿਹਾ। ਨਾ ਕੋਈ ਦੂਸਰ ਦਿਸੇ ਥਾਨ, ਨਾ ਕੋਈ ਰਚਨ ਰਚਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾ ਲਿਆ। ਏਕ ਓਅੰਕਾਰਾ ਹਰਿ ਨਿਰੰਕਾਰਾ, ਆਦਿ ਜੁਗਾਦਿ ਸਮਾਇੰਦਾ। ਖੇਲੇ ਖੇਲ ਅਗੰਮ ਅਪਾਰਾ, ਭੇਵ ਕੋਇ ਨਾ ਪਾਇੰਦਾ। ਨਿਰਗੁਣ ਜੋਤ ਕਰ ਉਜਿਆਰਾ, ਨੂਰੋ ਨੂਰ ਡਗਮਗਾਇੰਦਾ। ਵਸੇ ਘਰ ਸਚ ਮੁਨਾਰਾ, ਖੰਡ ਦੁਵਾਰਾ ਇਕ ਸੁਹਾਇੰਦਾ। ਕਮਲਾਪਾਤੀ ਮੀਤ ਮੁਰਾਰਾ, ਦਰ ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਨਿਰਗੁਣ ਨੂਰ ਪੁਰਖ ਅਕਾਲ, ਏਕਾ ਰੰਗ ਸਮਾਇਆ। ਆਦਿ ਜੁਗਾਦੀ ਦੀਨ ਦਿਆਲ, ਦਇਆਨਿਧ ਨਾਮ ਰਖਾਇਆ। ਆਪੇ ਚਲੇ ਆਪਣੀ ਚਾਲ, ਭੇਵ ਅਭੇਦਾ ਭੇਵ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪੁਰਖ ਨਿਰੰਜਣ ਨਾਉਂ ਰਖਾਇਆ। ਸਤਿ ਪੁਰਖ ਨਿਰੰਜਣ ਹਰਿ ਕਰਤਾਰਾ, ਹਰਿ ਹਰਿ ਵੱਡੀ ਵਡਿਆਈਆ। ਆਦਿ ਜੁਗਾਦੀ ਖੇਲ ਅਪਾਰਾ, ਜੁਗਾ ਜੁਗੰਤਰ ਵੇਸ ਵਟਾਈਆ। ਨਿਰਗੁਣ ਜੋਤੀ ਨੂਰ ਉਜਿਆਰਾ, ਨੂਰੋ ਨੂਰ ਨੂਰ ਸਮਾਈਆ। ਆਪ ਸੁਹਾਏ ਸਚਖੰਡ ਦਵਾਰਾ, ਥਿਰ ਘਰ ਬੈਠਾ ਬੇਪਰਵਾਹੀਆ। ਅਗੰਮ ਅਗੰਮੜੀ ਕਰੇ ਕਾਰਾ, ਅਗੰਮ ਅਗੰਮ ਆਪ ਅਖਵਾਈਆ। ਅਲੱਖ ਨਿਰੰਜਣ ਬੋਲ ਜੈਕਾਰਾ, ਆਪਣੀ ਅਲੱਖ ਜਗਾਈਆ। ਆਪ ਸੁਹਾਏ ਸਚ ਦੁਵਾਰਾ, ਬੰਕ ਦੁਵਾਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਘਰ ਵਖਾਈਆ। ਏਕਾ ਘਰ ਸਚ ਮਹੱਲਾ, ਹਰਿ ਸਾਚਾ ਸਚ ਉਪਜਾਇੰਦਾ। ਪੁਰਖ ਅਬਿਨਾਸ਼ੀ ਬੈਠ ਇਕੱਲਾ, ਏਕਓਅੰਕਾਰਾ ਨਾਉਂ ਧਰਾਇੰਦਾ। ਆਪਣੀ ਜੋਤੀ ਆਪੇ ਬਲਾ, ਆਪਣਾ ਦੀਪਕ ਆਪ ਜਗਾਇੰਦਾ। ਆਪਣਾ ਫੜੇ ਆਪੇ ਪੱਲਾ, ਆਪਣਾ ਮੇਲ ਮਿਲਾਇੰਦਾ। ਆਪੇ ਵਸੇ ਨਿਹਚਲ ਧਾਮ ਅਟੱਲਾ, ਉਚ ਮੁਨਾਰ ਨਿੰਰਕਾਰ ਨਿਰਾਕਾਰ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਸ ਅਨੇਕਾ ਅਨਕ ਕਲ ਧਾਰੀ ਆਪ ਕਰਾਇੰਦਾ। ਅਕਲ ਕਲ ਧਾਰੀ ਹਰਿ ਭਗਵੰਤ, ਪਾਰਬ੍ਰਹਮ ਵੱਡੀ ਵਡਿਆਈਆ । ਖੇਲੇ ਖੇਲ ਬੇਅੰਤ ਬੇਅੰਤ ਬੇਅੰਤ, ਬੇਪਰਵਾਹ ਭੇਵ ਨਾ ਰਾਈਆ। ਆਦਿ ਜੁਗਾਦੀ ਨਾਰੀ ਕੰਤ, ਕੰਤ ਕੰਤੂਹਲ ਆਪ ਅਖਵਾਈਆ। ਆਪ ਬਣਾਏ ਆਪਣੀ ਬਣਤ, ਆਪਣਾ ਲੇਖਾ ਆਪ ਬਣਾਈਆ। ਆਪੇ ਆਦਿ ਆਪੇ ਅੰਤ, ਨਿਰਗੁਣ ਦਾਤਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਬੋਧ ਅਗਾਧ ਅਗਾਧ ਬੋਧ ਆਪ ਅਖਵਾਈਆ। ਪੁਰਖ ਨਿਰੰਜਣ ਬੇਪਰਵਾਹ, ਏਕਾ ਰੰਗ ਸਮਾਇੰਦਾ। ਆਪ ਉਪਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਰਖਾਇੰਦਾ। ਆਪੇ ਪਕੜੇ ਆਪਣੀ ਬਾਂਹ, ਆਪ ਆਪਣਾ ਸੰਗ ਨਿਭਾਇੰਦਾ। ਆਪੇ ਵਸੇ ਆਪਣੇ ਥਾਂ, ਥਾਨ ਥਨੰਤਰ ਇਕ ਵਖਾਇੰਦਾ। ਆਪੇ ਰੱਖੇ ਆਪਣੀ ਛਾਂ, ਸਮਰਥ ਪੁਰਖ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾਇੰਦਾ। ਜੋਤੀ ਨੂਰ ਅਕਾਲ ਮੂਰਤ, ਅਕਲ ਕਲਾ ਅਖਵਾਈਆ। ਨਿਰਗੁਣ ਸਾਚੀ ਸੂਰਤ, ਰੇਖ ਰੰਗ ਨਾ ਕੋਇ ਜਣਾਈਆ। ਆਦਿ ਜੁਗਾਦੀ ਹਾਜ਼ਰ ਹਜ਼ੂਰਤ, ਹਰ ਘਟ ਬੈਠਾ ਆਸਣ ਲਾਈਆ। ਆਪਣੀ ਆਸਾ ਮਨਸਾ ਆਪੇ ਪੂਰਤ, ਆਪਣੀ ਇਛਿਆ ਭਿਛਿਆ ਝੋਲੀ ਪਾਈਆ। ਆਪੇ ਨਾਦ ਅਨਾਦੀ ਸਾਚੀ ਤੂਰਤ, ਧੁਨੀ ਨਾਦ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਦੇਵੇ ਵਰ, ਵਰ ਘਰ ਸਾਚਾ ਏਕਾ ਸੋਭਾ ਪਾਈਆ। ਆਪੇ ਦੇਵਣਹਾਰਾ ਵਰ, ਆਪੇ ਮੰਗ ਮੰਗਾਈਆ। ਆਪੇ ਭਿਛਿਆ ਮੰਗੇ ਦਰ, ਆਪੇ ਝੋਲੀ ਪਾਈਆ। ਆਪੇ ਫੜਾਏ ਆਪਣਾ ਲੜ, ਆਪੇ ਪੱਲੂ ਗੰਢ ਵਖਾਈਆ। ਆਪੇ ਆਪਣੇ ਮੰਦਰ ਜਾਏ ਵੜ, ਥਿਰ ਘਰ ਸਾਚਾ ਆਪ ਸੁਹਾਈਆ। ਆਪੇ ਆਪਣਾ ਦਰਸ ਦਿਖਾਏ ਖੜ, ਨਿਰਗੁਣ ਨੂਰੋ ਨੂਰ ਡਗਮਗਾਈਆ। ਆਪੇ ਆਪਣੀ ਵਿਦਿਆ ਲਏ ਪੜ੍ਹ, ਨਾ ਕੋਈ ਦੂਸਰ ਕਰੇ ਪੜ੍ਹਾਈਆ। ਆਪੇ ਵੇਖੇ ਆਪਣਾ ਗੜ੍ਹ, ਆਪੇ ਹੋਏ ਸਹਾਈਆ। ਆਪਣਾ ਘਾੜਣ ਆਪੇ ਘੜ, ਆਪੇ ਰਚਨ ਰਚਾਈਆ। ਆਪੇ ਚੋਟੀ ਆਪੇ ਜੜ੍ਹ, ਫਲ ਫੁੱਲ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਸ਼ਾਹੋ ਭੂਪ ਸਤਿ ਸੁਲਤਾਨ ਹਰਿ ਮਿਹਰਵਾਨ, ਆਦਿ ਜੁਗਾਦੀ ਇਕ ਨਿਸ਼ਾਨ, ਏਕਓਅੰਕਾਰਾ ਕਰ ਤਿਆਰਾ, ਆਪਣਾ ਆਪ ਚਲਾਈਆ। ਸਚ ਨਿਸ਼ਾਨਾ ਸਚਖੰਡ, ਹਰਿ ਸਾਚਾ ਸਚ ਝੁਲਾਇੰਦਾ। ਪੁਰਖ ਅਬਿਨਾਸ਼ੀ ਵੰਡੀ ਵੰਡ, ਆਪ ਆਪਣੀ ਦਇਆ ਕਮਾਇੰਦਾ। ਸ਼ਬਦ ਸਰੂਪੀ ਖੇਲ ਬ੍ਰਹਿਮੰਡ, ਲੋਆਂ ਪੁਰੀਆਂ ਰਚਨ ਰਚਾਇੰਦਾ। ਆਪੇ ਵਸੇ ਜੇਰਜ ਅੰਡ, ਉਤਭੁਜ ਸੇਹਤਜ ਲੇਖੇ ਲਾਇੰਦਾ। ਆਪੇ ਪਰਕਾਸ਼ ਰਵ ਸਸ ਸੂਰਜ ਚੰਦ, ਮੰਡਲ ਮੰਡਪ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗ ਜੁਗ ਵੇਸ ਹਰਿ ਅਵੱਲਾ, ਆਪਣਾ ਆਪ ਕਰਾਇੰਦਾ। ਥਿਰ ਘਰ ਵਸੇ ਸਚ ਮਹੱਲਾ, ਸਚ ਸਿੰਘਾਸਣ ਆਸਣ ਲਾਇੰਦਾ। ਆਪਣੇ ਦੀਪਕ ਆਪੇ ਬਲਾ, ਆਪਣੀ ਜੋਤ ਆਪ ਜਗਾਇੰਦਾ। ਆਪਣਾ ਸ਼ਬਦ ਸਚ ਸੁਨੇਹੁੜਾ ਆਪੇ ਘੱਲਾ, ਆਪੇ ਨਾਮ ਦ੍ਰਿੜਾਇੰਦਾ। ਆਪੇ ਕਰੇ ਵਲ ਛਲਾ, ਅਛਲ ਛਲ ਧਾਰੀ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲੇ ਖੇਲ, ਖੇਲ ਆਪਣਾ ਆਪ ਖਲਾਇੰਦਾ। ਪੁਰਖ ਅਬਿਨਾਸ਼ੀ ਖੇਲ ਖਲੰਦੜਾ, ਪਾਰਬ੍ਰਹਮ ਗੁਰ ਕਰਤਾਰ। ਬ੍ਰਹਮਾ ਵਿਸ਼ਨ ਸ਼ਿਵ ਸੇਵ ਲਗੰਦੜਾ, ਦੇਵੇ ਨਾਮ ਅਧਾਰ। ਤ੍ਰੈਗੁਣ ਮਾਇਆ ਵੇਸ ਵਟੰਦੜਾ, ਪੰਜ ਤੱਤ ਕਰੇ ਪਿਆਰ। ਲੱਖ ਚੁਰਾਸੀ ਲੇਖ ਲਖੰਦੜਾ, ਲੇਖਾ ਜਾਣੇ ਅਗੰਮ ਅਪਾਰ। ਘਟ ਘਟ ਅੰਦਰ ਜੋਤ ਜਗੰਦੜਾ, ਨਿਰਗੁਣ ਦੀਆ ਕਰ ਉਜਿਆਰ। ਘਰ ਘਰ ਵਿਚ ਆਪ ਵਖੰਦੜਾ, ਆਪ ਆਪਣੀ ਕਿਰਪਾ ਧਾਰ, ਲੋਕਮਾਤ ਵੇਸ ਵਟੰਦੜਾ, ਨਿਰਗੁਣ ਸਰਗੁਣ ਲੈ ਅਵਤਾਰ। ਹਰਿਜਨ ਸਾਚੇ ਮੇਲ ਮਿਲੰਦੜਾ, ਦੇਵੇ ਸ਼ਬਦ ਨਾਮ ਅਧਾਰ। ਕੂੜਾ ਨਾਤਾ ਤੋੜ ਤੁੜੰਦੜਾ, ਸਚ ਸੁੱਚ ਕਰੇ ਵਰਤਾਰ। ਸਾਚੀ ਸਿਖਿਆ ਇਕ ਸਮਝੰਦੜਾ, ਗੁਰ ਮੰਤਰ ਨਾਮ ਪਿਆਰ। ਰਸਨਾ ਜਿਹਵਾ ਕਥਨੀ ਕਥਾ ਆਪ ਸੁਣੰਦੜਾ, ਆਪੇ ਗਾਏ ਗਾਵਣਹਾਰ। ਭੇਵ ਅਭੇਦਾ ਭੇਵ ਖੁਲੰਦੜਾ, ਦੂਈ ਦਵੈਤੀ ਪਰਦਾ ਦਏ ਉਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਉਜਿਆਰ। ਨਿਰਗੁਣ ਧਾਰ ਸਰਗੁਣ ਰੂਪ, ਲੋਕਮਾਤ ਵੱਜੇ ਵਧਾਈਆ। ਸਰਗੁਣ ਪਿਆਰ ਸਤਿ ਸਰੂਪ, ਸਾਚੇ ਸ਼ਬਦ ਕਰੇ ਕੁੜਮਾਈਆ। ਵੱਜੇ ਡੰਕਾ ਚਾਰੇ ਕੂਟ, ਦਹਿ ਦਿਸ਼ਾ ਦਏ ਉਠਾਈਆ। ਅੰਮ੍ਰਿਤ ਆਤਮ ਸੋਮਾ ਜਾਏ ਫੂਟ, ਨਿਝਰ ਧਾਰਾ ਮੁਖ ਚੁਆਈਆ। ਪੰਚ ਵਿਕਾਰ ਨਾ ਸਕੇ ਲੂਟ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਨਿਰਗੁਣ ਸਰਗੁਣ ਜਾਏ ਤੁਠ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਏਕਉਂਕਾਰ, ਲੋਕਮਾਤੀ ਕਰ ਪਸਾਰ, ਲੱਖ ਚੁਰਾਸੀ ਵੇਖ ਵਖਾਈਆ। ਲੱਖ ਚੁਰਾਸੀ ਵੇਖਣਹਾਰਾ, ਨਿਰਗੁਣ ਨਾਉਂ ਧਰਾਇੰਦਾ। ਘਟ ਘਟ ਅੰਦਰ ਮਹੱਲ ਮੁਨਾਰਾ, ਆਪਣਾ ਆਪ ਸੁਹਾਇੰਦਾ। ਜੋਤ ਨਿਰੰਜਣ ਕਰ ਉਜਿਆਰਾ, ਅੰਧ ਅੰਧਿਆਰਾ ਮੇਟ ਮਿਟਾਇੰਦਾ। ਧੁਨ ਅਨਾਦ ਸੱਚੀ ਧੁਨਕਾਰਾ, ਅਨਹਦ ਤਾਲ ਵਜਾਇੰਦਾ। ਅੰਮ੍ਰਿਤ ਆਤਮ ਠੰਡੀ ਠਾਰਾ, ਭਰ ਪਿਆਲਾ ਜਾਮ ਪਿਆਇੰਦਾ। ਸੰਤ ਸੁਹੇਲਾ ਹੋ ਉਜਿਆਰਾ, ਨਿਰਗੁਣ ਸਰਗੁਣ ਨਾਉਂ ਧਰਾਇੰਦਾ। ਚੇਲਾ ਗੁਰ ਕਰ ਪਿਆਰਾ, ਏਕਾ ਦਰ ਵਖਾਇੰਦਾ। ਸਾਚਾ ਭਰੇ ਨਾਮ ਭੰਡਾਰਾ, ਆਪਣੀ ਭਿਛਿਆ ਆਪੇ ਪਾਇੰਦਾ। ਆਪ ਬਣਾਏ ਜਗਤ ਵਣਜਾਰਾ, ਏਕਾ ਵਣਜ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗਾ ਜੁਗੰਤ ਖੇਲੇ ਖੇਲ ਸ੍ਰੀ ਭਗਵੰਤ, ਭਗਤ ਭਗਵਨ ਮੇਲ ਮਿਲਾਇੰਦਾ। ਭਗਵਨ ਮੀਤਾ ਹਰਿ ਭਗਤ, ਹਰਿਜਨ ਵੱਡੀ ਵਡਿਆਈਆ। ਲੇਖਾ ਜਾਣੇ ਆਦਿ ਸ਼ਕਤ, ਨਿਰਗੁਣ ਜੋਤ ਨੂਰ ਇਲਾਹੀਆ। ਜੁਗਾ ਜੁਗੰਤਰ ਖੇਲੇ ਖੇਲ ਆਪਣੇ ਵਕਤ, ਵੇਲਾ ਵਕਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗ ਰਚਨਾ ਆਪ ਰਚਾਈਆ। ਜਗ ਰਚਨਾ ਹਰਿ ਆਪੇ ਰਚ, ਆਪੇ ਬਣਤ ਬਣਾਇੰਦਾ। ਆਪੇ ਨਿਰਗੁਣ ਸਰਗੁਣ ਸਤਿਗੁਰ ਸਚ, ਸਚ ਸਚ ਆਪ ਦ੍ਰਿੜਾਇੰਦਾ। ਆਪੇ ਵਸੇ ਪੰਜ ਤੱਤ ਕਾਇਆ ਮਾਟੀ ਕੱਚ, ਆਪੇ ਕੰਚਨ ਗੜ੍ਹ ਸੁਹਾਇੰਦਾ। ਆਪੇ ਨੌ ਦੁਵਾਰੇ ਰਿਹਾ ਨੱਚ, ਦਸਮ ਦਵਾਰੀ ਆਪੇ ਮੁਖ ਛੁਪਾਇੰਦਾ। ਆਪੇ ਗੁਰਮੁਖਾਂ ਹਿਰਦੇ ਜਾਏ ਰਚ, ਆਪਣੀ ਰਚਨਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਉਜਾਲਾ ਹਰਿ ਗੋਪਾਲਾ, ਦੀਨ ਦਿਆਲਾ ਦਇਆਨਿਧ ਗਹਿਰ ਗੰਭੀਰ, ਸਾਗਰ ਸਿੰਧ ਆਪ ਅਖਵਾਇੰਦਾ। ਗਹਿਰ ਗੰਭੀਰ ਹਰਿ ਗੋਪਾਲ, ਭਗਵਨ ਭੇਵ ਨਾ ਰਾਈਆ। ਪਰਵਰਦਿਗਾਰ ਨੂਰੀ ਜੋਤ ਜਲਾਲ, ਨੂਰੋ ਨੂਰ ਡਗਮਗਾਈਆ। ਖੇਲੇ ਖੇਲ ਪੁਰਖ ਅਕਾਲ, ਅਜੂਨੀ ਰਹਿਤ ਵੱਡੀ ਵਡਿਆਈਆ। ਮੂਰਤ ਅਕਾਲ ਵਸੇ ਸਚ ਸੱਚੀ ਧਰਮਸਾਲ, ਦਰ ਘਰ ਸਾਚਾ ਇਕ ਸੁਹਾਈਆ। ਜੁਗ ਜੁਗ ਚਲਾਏ ਆਪਣੀ ਚਾਲ, ਵੇਦ ਕਤੇਬ ਭੇਵ ਨਾ ਪਾਈਆ। ਬ੍ਰਹਮਾ ਵਿਸ਼ਨ ਸ਼ਿਵ ਫਲ ਲਗਾਇਆ ਆਪਣੇ ਡਾਲ, ਫਲ ਫੁਲਵਾੜੀ ਆਪ ਮਹਿਕਾਈਆ। ਆਪਣੀ ਘਾਲਣ ਆਪੇ ਰਿਹਾ ਘਾਲ, ਨਾ ਕੋਈ ਦੂਸਰ ਸੰਗ ਰਲਾਈਆ। ਚਾਰ ਕੁੰਟ ਦਹਿ ਦਿਸ਼ਾ ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਗਗਨ ਪਤਾਲਾਂ ਚੌਦਾਂ ਤਬਕਾਂ ਵਜਾਏ ਆਪਣਾ ਤਾਲ, ਚੌਦਾਂ ਲੋਕਾਂ ਰਿਹਾ ਸੁਣਾਈਆ। ਸਤ ਸਰੋਵਰ ਮਾਰੇ ਇਕ ਉਛਾਲ, ਜੰਗਲ ਜੂਹ ਉਜਾੜ ਪਹਾੜ ਵੇਖਣਹਾਰਾ ਡੂੰਘਾ ਤਾਲ, ਅੰਧ ਘੋਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅਨਾਦੀ ਸ਼ਬਦ ਬ੍ਰਹਿਮਾਦੀ ਜੁਗ ਜੁਗ ਆਪਣਾ ਨਾਉਂ ਧਰਾਈਆ। ਜੁਗ ਜੁਗ ਨਾਉਂ ਰੱਖ ਕਰਤਾਰਾ, ਆਪਣਾ ਵੇਸ ਵਟਾਇੰਦਾ। ਆਪਣੇ ਸ਼ਬਦ ਕਰੇ ਜੈਕਾਰਾ, ਲੋਕਮਾਤ ਸੁਣਾਇੰਦਾ। ਭਗਤਾਂ ਕਰਾਏ ਸਚ ਵਣਜ ਵਣਜਾਰਾ, ਸਾਚੀ ਵਸਤ ਝੋਲੀ ਪਾਇੰਦਾ। ਰੰਗਨ ਰੰਗੇ ਰੰਗ ਅਪਾਰਾ, ਰੰਗ ਮਜੀਠੀ ਇਕ ਚੜ੍ਹਾਇੰਦਾ। ਆਤਮ ਅੰਤਰ ਸਚ ਹੁਲਾਰਾ, ਆਤਮ ਬ੍ਰਹਮ ਜਣਾਇੰਦਾ। ਪਾਰਬ੍ਰਹਮ ਪ੍ਰਭ ਕੰਤ ਭਤਾਰਾ, ਸਾਚੀ ਸਖੀਆਂ ਕੰਤ ਮਿਲਾਇੰਦਾ। ਸੁਹਾਏ ਦਰ ਸੱਚਾ ਦਰਬਾਰਾ, ਮਹੱਲ ਅਟੱਲ ਇਕ ਵਖਾਇੰਦਾ। ਇਕ ਇਕੱਲਾ ਏਕਉਂਕਾਰਾ, ਨਿਰਗੁਣ ਰੂਪ ਆਸਣ ਲਾਇੰਦਾ। ਸਤਿ ਸਰੂਪੀ ਸਾਚੀ ਧਾਰਾ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਵੇਸ ਵਟਾਏ ਪਾਰਬ੍ਰਹਮ, ਪਰਮ ਪੁਰਖ ਵੱਡੀ ਵਡਿਆਈਆ। ਜੁਗਾ ਜੁਗੰਤਰ ਜਾਣੇ ਆਪਣਾ ਕੰਮ, ਕਰਨੀ ਕਰਤਾ ਨਾਉਂ ਰਖਾਈਆ। ਨਾ ਮਰੇ ਨਾ ਪਏ ਜੰਮ, ਆਵਣ ਜਾਵਣ ਰਚਨ ਰਚਾਈਆ। ਪੰਜ ਤੱਤ ਨਾ ਦਿਸੇ ਤਨ, ਤ੍ਰੈਗੁਣ ਮਾਇਆ ਨਾ ਸੰਗ ਰਖਾਈਆ। ਬ੍ਰਹਮਾ ਵਿਸ਼ਨ ਸ਼ਿਵ ਨਾ ਬੇੜਾ ਰਿਹਾ ਬੰਨ੍ਹ, ਨਾ ਕੋਈ ਦੇਵੇ ਸੰਗ ਸਾਲਾਹੀਆ। ਨਾ ਕੋਈ ਰਾਗ ਸੁਣਾਏ ਕੰਨ, ਰਾਗ ਰਾਗਨੀ ਕੋਇ ਨਾ ਗਾਈਆ। ਨਾ ਕੋਈ ਛੱਪਰੀ ਨਾ ਕੋਈ ਛੰਨ, ਮੰਦਰ ਗੁਰਦਵਾਰ ਨਾ ਡੇਰਾ ਲਾਈਆ। ਨਾ ਕੋਈ ਜਨਨੀ ਜਣਿਆ ਜਨ, ਮਾਤ ਪਿਤ ਨਾ ਕੋਇ ਅਖਵਾਈਆ। ਨਾ ਕੋਈ ਘੜੇ ਨਾ ਦੇਵੇ ਭੰਨ, ਘੜਣ ਭੰਨਣਹਾਰ ਆਪ ਅਖਵਾਈਆ। ਨਾ ਕੋਈ ਸੂਰਜ ਨਾ ਕੋਈ ਚੰਨ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਪਣੇ ਅੰਦਰ ਆਪੇ ਗਿਆ ਮੰਨ, ਆਪ ਆਪਣਾ ਮਤਾ ਪਕਾਈਆ। ਆਪੇ ਦੇਵਣਹਾਰਾ ਡੰਨ, ਆਪੇ ਲੇਖਾ ਰਿਹਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਲੈ ਅਵਤਾਰ, ਗੁਰ ਪੀਰ ਆਪ ਅਖਵਾਈਆ। ਆਪੇ ਗੁਰ ਆਪ ਅਵਤਾਰਾ, ਆਪੇ ਸੰਤ ਸਾਧ ਉਪਜਾਇੰਦਾ। ਆਪੇ ਨਾਮ ਆਪੇ ਸ਼ਬਦ ਭੰਡਾਰਾ, ਆਪੇ ਹਰਿ ਹਰਿ ਮਾਤ ਵਰਤਾਇੰਦਾ। ਆਪੇ ਭਗਤ ਭਗਵੰਤ ਕਰੇ ਪਿਆਰਾ, ਆਪੇ ਜੀਵ ਜੰਤ ਵੇਖ ਵਖਾਇੰਦਾ। ਆਪੇ ਆਦਿ ਕਰ ਪਸਾਰਾ, ਆਪੇ ਅੰਤ ਢਾਇੰਦਾ। ਆਪੇ ਬ੍ਰਹਮਾ ਵਿਸ਼ਨ ਸ਼ਿਵ ਦਏ ਹੁਲਾਰਾ, ਆਪੇ ਕਰੋੜ ਤੇਤੀਸਾ ਲੇਖੇ ਲਾਇੰਦਾ। ਆਪੇ ਲੱਖ ਚੁਰਾਸੀ ਕਰੇ ਵਿਚਾਰਾ, ਆਪੇ ਬੂਝ ਬੁਝਾਇੰਦਾ। ਗੁਰਮੁਖ ਵਿਰਲੇ ਦੇਵੇ ਨਾਮ ਅਧਾਰਾ, ਜਿਸ ਜਨ ਆਪਣੀ ਦਇਆ ਕਮਾਇੰਦਾ। ਏਕਾ ਬਖ਼ਸ਼ੇ ਚਰਨ ਪਿਆਰਾ, ਚਰਨ ਚਰਨੋਦਕ ਮੁਖ ਚੁਆਇੰਦਾ। ਆਦਿ ਜੁਗਾਦੀ ਇਕ ਅਵਤਾਰਾ, ਏਕਾ ਗੁਰ ਅਖਵਾਇੰਦਾ । ਖੜਗ ਖੰਡਾ ਤੇਜ ਕਟਾਰਾ, ਸਾਚਾ ਨਾਉਂ ਹੱਥ ਉਠਾਇੰਦਾ। ਦੋ ਜਹਾਨਾਂ ਮਾਰੇ ਮਾਰਾ, ਲੋਆਂ ਪੁਰੀਆਂ ਫੇਰਾ ਪਾਇੰਦਾ। ਨੌ ਖੰਡ ਪ੍ਰਿਥਮੀ ਦਏ ਹੁਲਾਰਾ, ਸੱਤਾਂ ਦੀਪਾਂ ਆਪ ਜਗਾਇੰਦਾ। ਸ਼ਾਹ ਸੁਲਤਾਨਾਂ ਕਰੇ ਖਵਾਰਾ, ਰਾਜ ਰਾਜਾਨ ਨਾ ਕੋਇ ਅਖਵਾਇੰਦਾ। ਗ਼ਰੀਬ ਨਿਮਾਣਿਆਂ ਪਾਵੇ ਸਾਰਾ, ਹਰਿਜਨ ਸਾਚੇ ਮੇਲ ਮਿਲਾਇੰਦਾ। ਨਿਰਧਨ ਸਰਧਨ ਰੂਪ ਕਰਤਾਰਾ, ਸਾਚੀ ਸਿਖਿਆ ਇਕ ਸਮਝਾਇੰਦਾ। ਖੇਲੇ ਖੇਲ ਅਗੰਮ ਅਪਾਰਾ, ਆਪ ਆਪਣਾ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਵੇਸ ਮਾਤ ਧਰ, ਦਰ ਦਰਵੇਸ਼ ਨਾਉਂ ਰਖਾਇੰਦਾ। ਦਰ ਦਰਵੇਸ਼ ਹਰਿ ਭਗਵਾਨ, ਜੁਗ ਜੁਗ ਵੇਸ ਵਟਾਈਆ। ਜਨ ਭਗਤ ਦੁਵਾਰੇ ਮੰਗੇ ਦਾਨ, ਆਪਣੀ ਝੋਲੀ ਅੱਗੇ ਡਾਹੀਆ। ਖੇਲੇ ਖੇਲ ਪੁਰਖ ਸੁਲਤਾਨ, ਸਤਿਗੁਰ ਸਾਚਾ ਰੂਪ ਵਟਾਈਆ। ਆਪੇ ਰਾਮ ਰਮੱਯਾ ਹੋ ਮਿਹਰਵਾਨ, ਆਪੇ ਕਾਹਨਾ ਬੰਸਰੀ ਨਾਮ ਵਜਾਈਆ। ਆਪੇ ਸਤਿਜੁਗ ਹੋ ਪਰਧਾਨ, ਵਲ ਛਲ ਧਾਰੀ ਖੇਲ ਖਲਾਈਆ। ਆਪੇ ਕਲਜੁਗ ਹੋ ਮਿਹਰਵਾਨ, ਆਪਣੀ ਨੱਯਾ ਨਾਉਂ ਚਲਾਈਆ। ਆਪੇ ਜੂਠ ਝੂਠ ਕਰ ਪਰਧਾਨ, ਕੂੜੀ ਕਿਰਿਆ ਸੰਗ ਰਲਾਈਆ। ਨਾਲ ਰਲਾਏ ਪੰਜ ਸ਼ੈਤਾਨ, ਘਰ ਘਰ ਕਰੀ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੇ ਹੱਥ ਰੱਖੇ ਵਡਿਆਈਆ। ਕਲਜੁਗ ਅੰਤਮ ਧੁਰ ਫ਼ਰਮਾਣਾ, ਹਰਿ ਹਰਿ ਆਪ ਸੁਣਾਇੰਦਾ। ਲੱਖ ਚੁਰਾਸੀ ਵੇਖੇ ਰਾਜਾ ਰਾਣਾ, ਜੀਆਂ ਜੰਤਾਂ ਫੋਲ ਫੁਲਾਇੰਦਾ। ਆਪੇ ਵਰਤੇ ਆਪਣਾ ਭਾਣਾ, ਹਰਿ ਭਾਣੇ ਵਿਚ ਸਮਾਇੰਦਾ। ਜੀਵ ਜੰਤ ਸਾਧ ਸੰਤ ਬਾਲ ਅੰਞਾਣਾ, ਦੇ ਮਤ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਹਰਿ ਹਰਿ ਖੇਲ ਖਲੰਦੜਾ। ਪਰਗਟ ਹੋ ਵਿਚ ਸੰਸਾਰ, ਜੋਤੀ ਜਾਮਾ ਭੇਖ ਵਟੰਦੜਾ । ਏਕਾ ਸ਼ਬਦ ਨਾਮ ਜੈਕਾਰ, ਏਕਾ ਢੋਲਾ ਆਪ ਸੁਣੰਦੜਾ। ਰਾਗਾਂ ਨਾਦਾਂ ਵਸਿਆ ਬਾਹਰ, ਆਪ ਆਪਣੀ ਖੋਜ ਖੁਜੰਦੜਾ। ਬੇਐਬ ਖ਼ੁਦਾਈ ਪਰਵਰਦਿਗਾਰ, ਨੂਰ ਇਲਾਹੀ ਨਾਉਂ ਰਖੰਦੜਾ। ਸਰਬ ਜੀਆਂ ਦਾ ਸਾਂਝਾ ਯਾਰ, ਦਰ ਦਰਵੇਸ਼ ਨਰ ਨਰੇਸ਼ ਵੇਸ ਵਟੰਦੜਾ। ਪੁਰਖ ਅਬਿਨਾਸ਼ੀ ਏਕਓਅੰਕਾਰ, ਆਪਣੀ ਕਲ ਆਪ ਵਰਤੰਦੜਾ। ਰਾਮ ਰੂਪ ਸਿਰਜਣਹਾਰ, ਸਾਚੀ ਜੋਤ ਇਕ ਜਗੰਦੜਾ। ਆਪੇ ਕਰੇ ਮੰਗਲਾਚਾਰ, ਸਾਚੀ ਸਖੀਆਂ ਵੇਸ ਵਟੰਦੜਾ, ਆਪੇ ਈਸਾ ਮੂਸਾ ਪਾਏ ਸਾਰ, ਸੰਗ ਮੁਹੰਮਦ ਚਾਰ ਯਾਰ, ਏਕਾ ਰੰਗ ਰਗੰਦੜਾ। ਆਪੇ ਨਾਨਕ ਗੋਬਿੰਦ ਬੰਨ੍ਹੇ ਧਾਰ, ਪੁਰਖ ਅਕਾਲ ਮੇਲ ਮਿਲੰਦੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਵੇਸ ਵਟੰਦੜਾ। ਜੋਤੀ ਜਾਮਾ ਹਰਿ ਹਰਿ ਪਾਇਆ, ਨਿਹਕਲੰਕ ਵੱਜੀ ਵਧਾਈਆ। ਕਲਜੁਗ ਵੇਲਾ ਅੰਤਮ ਆਇਆ, ਲੱਖ ਚੁਰਾਸੀ ਰਿਹਾ ਜਗਾਈਆ। ਬ੍ਰਹਮਾ ਵਿਸ਼ਨ ਆਪ ਉਠਾਇਆ, ਸ਼ਿਵ ਸ਼ੰਕਰ ਅੱਖ ਖੁਲ੍ਹਾਈਆ। ਕਰੋੜ ਤੇਤੀਸਾ ਦਏ ਹਿਲਾਇਆ, ਸੁਰਪਤ ਰਾਜਾ ਸੋਇਆ ਰਹਿਣ ਨਾ ਪਾਈਆ। ਨੌ ਖੰਡ ਪ੍ਰਿਥਮੀ ਕਰ ਰੁਸ਼ਨਾਇਆ, ਏਕਾ ਜੋਤ ਕਰੇ ਰੁਸ਼ਨਾਈਆ। ਸ਼ਬਦ ਜੈਕਾਰਾ ਸੱਚਾ ਨਾਅਰਾ ਏਕਾ ਲਾਇਆ, ਚਾਰ ਵਰਨਾਂ ਕਰੇ ਪੜ੍ਹਾਈਆ। ਸ਼ੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਕੋਈ ਰਹਿਣ ਨਾ ਪਾਇਆ, ਏਕਾ ਬ੍ਰਹਮ ਵਖਾਈਆ। ਕੂੜੀ ਕਿਰਿਆ ਪਰਦਾ ਦਏ ਮਿਟਾਇਆ, ਦੂਈ ਦਵੈਤੀ ਗੜ੍ਹ ਤੁੜਾਈਆ। ਸਾਚੀ ਸਿਖਿਆ ਇਕ ਸਮਝਾਇਆ, ਸਾਖਯਾਤ ਰੂਪ ਵਟਾਈਆ। ਸਤਿਜੁਗ ਸਾਚਾ ਆਪ ਹੰਢਾਇਆ, ਤ੍ਰੇਤੇ ਵੱਜੀ ਵਧਾਈਆ। ਦੁਵਾਪਰ ਤੇਰਾ ਪੰਧ ਮੁਕਾਇਆ, ਕਲਜੁਗ ਜੋਤ ਕਰੇ ਰੁਸ਼ਨਾਈਆ। ਗੋਬਿੰਦ ਮੇਲਾ ਮੇਲ ਮਿਲਾਇਆ, ਘਰ ਸਾਚੇ ਸੋਭਾ ਪਾਈਆ। ਪੁਰਖ ਅਕਾਲਾ ਵੇਸ ਵਟਾਇਆ, ਦੀਨ ਦਿਆਲਾ ਭੇਵ ਨਾ ਰਾਈਆ। ਜੋਤ ਜਵਾਲਾ ਵਿਚ ਸਮਾਇਆ, ਆਦਿ ਸ਼ਕਤ ਚਰਨਾਂ ਵਿਚ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਅਕਲ ਕਲ ਧਾਰ ਹਰਿ ਨਿਰੰਕਾਰ, ਆਪਣੀ ਕਲ ਵਰਤਾਈਆ। ਕਲਜੁਗ ਅੰਤਮ ਕਲ ਵਰਤਾਏ, ਹਰਿ ਸਾਚੀ ਵਡ ਵਡਿਆਈਆ। ਜੂਠਾ ਝੂਠਾ ਹਉਮੇ ਹੰਗਤਾ ਪੰਜ ਤੱਤ ਵਿਕਾਰਾ ਮੋਹ ਚੁਕਾਏ, ਸਾਚੀ ਰੰਗਨ ਨਾਮ ਰੰਗਾਈਆ। ਏਕਾ ਸਿਖਿਆ ਏਕਾ ਭਿਛਿਆ ਨਾਮ ਅੱਖਰ ਵੱਖਰ ਆਪ ਪੜ੍ਹਾਏ, ਸੋ ਪੁਰਖ ਨਿਰੰਜਣ ਆਪਣਾ ਢੋਲਾ ਆਪੇ ਗਾਈਆ। ਹੰ ਬ੍ਰਹਮ ਪ੍ਰਭ ਮੇਲ ਮਿਲਾਏ, ਸੋਹੰ ਸ਼ਬਦ ਕਰੇ ਕੁੜਮਾਈਆ। ਜਪ ਤਪ ਨਾ ਕੋਇ ਕਰਾਏ, ਬ੍ਰਹਮ ਮਤ ਇਕ ਸਮਝਾਈਆ। ਗੰਗਾ ਗੋਦਾਵਰੀ ਨਾ ਕੋਈ ਨੁਹਾਵਣ ਜਾਏ, ਚਰਨ ਧੂੜ ਇਸ਼ਨਾਨ ਸਾਚਾ ਇਕ ਕਰਾਈਆ। ਅਠਸਠ ਨਾ ਫੇਰਾ ਪਾਏ, ਕਾਇਆ ਮੰਦਰ ਸਾਚੇ ਬੁੱਤ ਸਰ ਸਰੋਵਰ ਇਕ ਵਖਾਈਆ। ਪੂਜਾ ਪਾਠ ਨਾ ਕੋਇ ਰਖਾਏ, ਏਕਾ ਮੰਤਰ ਨਾਮ ਦ੍ਰਿੜਾਈਆ। ਸੋਹੰ ਸ਼ਬਦ ਜੋ ਜਨ ਰਸਨਾ ਗਾਏ, ਬ੍ਰਹਮ ਪਾਰਬ੍ਰਹਮ ਸਮਾਈਆ। ਕਲਜੁਗ ਬੇੜਾ ਪਾਰ ਕਰਾਏ, ਵੰਞ ਮੁਹਾਣਾ ਆਪਣੇ ਹੱਥ ਰਖਾਈਆ। ਧਰਮ ਰਾਏ ਨਾ ਦਏ ਸਜ਼ਾਏ, ਚਿਤਰ ਗੁਪਤ ਨਾ ਹਿਸਾਬ ਖੁਲ੍ਹਾਈਆ। ਲਾੜੀ ਮੌਤ ਨਾ ਅੰਤ ਪ੍ਰਨਾਏ, ਸਤਿਗੁਰ ਪੂਰਾ ਹਾਜ਼ਰ ਹਜ਼ੂਰਾ, ਗੁਰਮੁਖ ਸਾਚੇ ਆਪਣੀ ਗੋਦ ਉਠਾਈਆ। ਆਸਾ ਮਨਸਾ ਕਰੇ ਪੂਰਾ, ਸੰਸਾ ਰੋਗ ਗਵਾਈਆ। ਅਨਹਦ ਸ਼ਬਦ ਅਨਾਦੀ ਤੂਰਾ, ਤਨ ਮੰਦਰ ਦਏ ਸੁਣਾਈਆ। ਨਾਤਾ ਤੁਟੇ ਕੂੜੋ ਕੂੜਾ, ਘਰ ਸਚ ਹੋਏ ਕੁੜਮਾਈਆ। ਜਿਸ ਜਨ ਬਖ਼ਸ਼ੇ ਚਰਨ ਧੂੜਾ, ਕੌਸਤਕ ਮਣੀਆ ਮਸਤਕ ਟਿੱਕਾ ਏਕਾ ਲਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹਾ, ਜੋ ਜਨ ਆਏ ਸਰਨਾਈਆ। ਕਾਇਆ ਰੰਗ ਚੜ੍ਹਾਏ ਗੂੜ੍ਹਾ, ਲੋਕਮਾਤ ਉਤਰ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤਾਰਨਹਾਰ ਪੁਰਖ ਸਮਰਥ, ਹਰਿਜਨ ਰੱਖੇ ਦੇ ਕਰ ਹੱਥ, ਸਿਰ ਆਪਣਾ ਹੱਥ ਟਿਕਾਈਆ। ਤਾਰਨਹਾਰ ਹਰਿ ਭਗਵਾਨ, ਏਕਾ ਏਕਓਅੰਕਾਰਿਆ। ਗੁਰਮੁਖ ਸਾਜਣ ਕਰੇ ਪਰਵਾਨ, ਬਖ਼ਸ਼ੇ ਚਰਨ ਦੁਵਾਰਿਆ। ਆਤਮ ਅੰਤਰ ਇਕ ਗਿਆਨ, ਏਕਾ ਬ੍ਰਹਮ ਜਣਾ ਰਿਹਾ। ਇਕ ਵਖਾਏ ਸਚ ਨਿਸ਼ਾਨ, ਧਰਮ ਨਿਸ਼ਾਨਾ ਹੱਥ ਉਠਾ ਰਿਹਾ। ਹਿੰਦੂ ਮੁਸਲਮ ਸਿਖ ਈਸਾਈ ਪਾਏ ਏਕਾ ਆਣ, ਏਕਾ ਹੁਕਮ ਚਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਾਉਂ ਰਖਾ ਲਿਆ। ਨਿਹਕਲੰਕ ਨਾਉਂ ਨਿਰੰਕਾਰ, ਜੋਤੀ ਜੋਤ ਜਗਾਈਆ। ਸ਼ਬਦ ਡੰਕਾ ਅਪਰ ਅਪਾਰ, ਨੌ ਖੰਡ ਰਿਹਾ ਸੁਣਾਈਆ। ਲੱਖ ਚੁਰਾਸੀ ਕਰੇ ਖ਼ਬਰਦਾਰ, ਸੰਮਤ ਸੋਲਾਂ ਬੀਸ ਸਦ ਦਏ ਦੁਹਾਈਆ। ਪਰਦਾ ਉਹਲਾ ਦਏ ਉਤਾਰ, ਭੇਵ ਅਭੇਦਾ ਭੇਵ ਖੁਲ੍ਹਾਈਆ । ਬਦਲਿਆ ਚੋਲਾ ਨਰ ਨਿਰੰਕਾਰ, ਨਿਰਗੁਣ ਸਰਗੁਣ ਵਿਚ ਸਮਾਈਆ। ਬਣਿਆ ਤੋਲਾ ਵਿਚ ਸੰਸਾਰ, ਲੱਖ ਚੁਰਾਸੀ ਆਪਣੇ ਕੰਡੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਆਪ ਆਪਣਾ ਰੂਪ ਵਟਾਈਆ। ਰੂਪ ਵਟੰਦੜਾ ਪੁਰਖ ਅਕਾਲਾ, ਏਕਾ ਜੋਤ ਜਗਾਇੰਦਾ। ਖੇਲ ਖਲੰਦੜਾ ਦੀਨ ਦਿਆਲਾ, ਭੇਵ ਕੋਇ ਨਾ ਪਾਇੰਦਾ। ਜੁਗਾ ਜੁਗੰਤਰ ਅਵੱਲੜੀ ਚਾਲਾ, ਚਾਲ ਨਿਰਾਲੀ ਆਪ ਰਖਾਇੰਦਾ। ਸੰਗ ਰਖਾਏ ਕਾਲ ਮਹਾਂਕਾਲਾ, ਅਕਲ ਕਲ ਆਪ ਵਰਤਾਇੰਦਾ। ਲੱਖ ਚੁਰਾਸੀ ਵੇਖੇ ਡਾਲ੍ਹਾ, ਫਲ ਫੁਲਵਾੜੀ ਫੋਲ ਫੁਲਾਇੰਦਾ। ਚਾਰੋਂ ਕੁੰਟ ਵਜਾਏ ਏਕਾ ਤਾਲਾ, ਕਾਲ ਨਗਾਰਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਫ਼ਰਮਾਣ, ਸ਼ਬਦ ਸਰੂਪੀ ਪਾਏ ਆਣ, ਆਪਣਾ ਹੁਕਮ ਸੁਣਾਇੰਦਾ। ਸਾਚਾ ਹੁਕਮ ਸੱਚੀ ਸਰਕਾਰ, ਵਿਸ਼ਨੂੰ ਵਿਸ਼ਨ ਜਣਾਈਆ। ਕਲਜੁਗ ਅੰਤਮ ਉਠ ਉਠ ਬਲ ਧਾਰ, ਤੇਰੀ ਸੇਵਾ ਸਾਚੀ ਲਾਈਆ। ਨਿਰਗੁਣ ਸਰਗੁਣ ਕਰ ਅਕਾਰ, ਕਰਤਾ ਕਰਨੀ ਰਿਹਾ ਕਮਾਈਆ। ਤੇਰਾ ਭਰਿਆ ਹਰਿ ਭੰਡਾਰ, ਤੇਰਾ ਦਰ ਸੁਹਾਈਆ। ਤੇਰੀ ਲੱਛਮੀ ਕਰੇ ਪਿਆਰ, ਲਾਲ ਬਸਤਰ ਭੂਸ਼ਨ ਰਹੀ ਸੁਹਾਈਆ। ਕਲਜੁਗ ਕੂੜਾ ਮਾਰੇ ਮਾਰ, ਸੱਤਾਂ ਦੀਪਾਂ ਵੇਖ ਵਖਾਈਆ। ਰੰਗਣ ਰੰਗ ਰੰਗ ਕਰਤਾਰ, ਹਰਿ ਆਪਣੀ ਆਪ ਰੰਗਾਈਆ। ਲੱਖਣ ਦੀਪ ਕਰ ਪਸਾਰ, ਆਪਣੀ ਕਲ ਰਿਹਾ ਵਰਤਾਈਆ। ਬ੍ਰਹਮਾ ਤੇਰੀ ਬ੍ਰਹਮ ਧਾਰ, ਕੰਚਨ ਗੜ੍ਹ ਵਖਾਈਆ। ਕੰਚਨ ਰੂਪ ਹਰਿ ਨਿਰੰਕਾਰ, ਆਪਣੀ ਜੋਤ ਕਰੇ ਰੁਸ਼ਨਾਈਆ। ਅਲੱਖ ਨਿਰੰਜਣ ਖੇਲ ਅਪਾਰ, ਏਕਾ ਨਾਅਰਾ ਰਿਹਾ ਸੁਣਾਈਆ। ਪੁਸ਼ਕਰ ਪਾਏ ਸਾਚੀ ਸਾਰ, ਪਾਰਬ੍ਰਹਮ ਵੱਡੀ ਵਡਿਆਈਆ। ਸੂਹਾ ਵੇਸ ਦਰ ਦਰਵੇਸ਼ ਕਰਤਾਰ, ਏਕਾ ਅਲਫ਼ੀ ਰਿਹਾ ਹੰਢਾਈਆ। ਕਰੌਚ ਕਰੇ ਖ਼ਬਰਦਾਰ, ਖੜਗ ਖੰਡਾ ਹੱਥ ਚਮਕਾਈਆ। ਦਿਸ ਨਾ ਆਏ ਵਿਚ ਸੰਸਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਪਾਏ ਵੰਡਾਂ ਅਪਰ ਅਪਾਰ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਪੁਸ਼ਕਰ ਕਰੇ ਇਕ ਪਿਆਰ, ਵੇਲਾ ਅੰਤਮ ਦਏ ਸਮਝਾਈਆ। ਥਿਰ ਨਾ ਦਿਸੇ ਕੋਇ ਸੰਸਾਰ, ਆਵਣ ਜਾਵਣ ਖੇਲ ਖਲਾਈਆ। ਸਚ ਸੁਹਾਏ ਬੰਕ ਦੁਵਾਰ, ਆਪਣੀ ਕਿਰਪਾ ਆਪ ਕਰਾਈਆ। ਸੁੰਨ ਸਮਾਧੀ ਆਇਆ ਬਾਹਰ, ਆਪ ਆਪਣਾ ਵੇਸ ਵਟਾਈਆ। ਪੰਜ ਤੱਤ ਕਰ ਪਸਾਰ, ਦਸਮ ਦੁਆਰੀ ਆਸਣ ਲਾਈਆ । ਚਿੱਟੀ ਧਾਰ ਹਰਿ ਨਿਰੰਕਾਰ, ਜੰਬੂ ਦੀਪ ਸੁਹਾਈਆ। ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਵੇਸ ਵਟਾਈਆ। ਸਲਮਲ ਪੁਰਖ ਸਲਮਲ ਨਾਰ, ਸਲਮਲ ਨਾਰੀ ਕੰਤ ਭਤਾਰ, ਸਾਚੀ ਸੇਜਾ ਰਿਹਾ ਹੰਢਾਈਆ। ਪੀਲਾ ਵੇਸ ਸੱਚੀ ਸਰਕਾਰ, ਨਿਰਗੁਣ ਸਰਗੁਣ ਰੂਪ ਵਟਾਈਆ। ਲੋਕਮਾਤ ਬੰਨ੍ਹੇ ਧਾਰ, ਖੇਲੇ ਖੇਲ ਬੇਪਰਵਾਹੀਆ। ਨੀਲਾ ਨੀਲੀ ਧਾਰੋਂ ਕਰੇ ਪਾਰ, ਸਾਨ ਵੱਜੇ ਵਧਾਈਆ। ਸਖੀਆਂ ਗਾਇਣ ਮੰਗਲਾ ਚਾਰ, ਗੋਬਿੰਦ ਮਿਲਿਆ ਸਾਚਾ ਮਾਹੀਆ। ਮਨਮੁਖਾਂ ਦਰ ਦਰ ਹਾਹਾਕਾਰ, ਲੱਖ ਚੁਰਾਸੀ ਰਹੀ ਕੁਰਲਾਈਆ। ਸ੍ਰਿਸ਼ਟ ਸਬਾਈ ਨਾਰ ਵਿਭਚਾਰ, ਸਾਚਾ ਕੰਤ ਨਾ ਕੋਇ ਹੰਢਾਈਆ। ਹਉਂਮੇ ਹੰਗਤਾ ਗੜ੍ਹ ਹੰਕਾਰ, ਮਨਮਤ ਕਰੀ ਕੁੜਮਾਈਆ। ਆਸਾ ਤ੍ਰਿਸ਼ਨਾ ਕਰੇ ਖ਼ੁਵਾਰ, ਜਗਤ ਤ੍ਰਿਸ਼ਨਾ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਨ ਦੁਵਾਰੇ ਅੱਗੇ ਖੜ੍ਹ, ਸਵੱਛ ਸਰੂਪੀ ਰੂਪ ਵਟਾਈਆ। ਸਵਛ ਸਰੂਪੀ ਹਰਿ ਹਰਿ ਰੂਪ, ਆਪਣਾ ਵੇਖ ਵਖਾਇੰਦਾ। ਸਚ ਸੁਲਤਾਨਾਂ ਸ਼ਾਹੋ ਭੂਪ, ਰਾਜ ਰਾਜਾਨਾਂ ਲੇਖ ਲਖਾਇੰਦਾ। ਵਸਣਹਾਰਾ ਚਾਰੇ ਕੂਟ, ਨੌ ਖੰਡ ਫੇਰਾ ਪਾਇੰਦਾ। ਲਹਿਣਾ ਦੇਣਾ ਚੁਕਾਏ ਜੂਠ ਝੂਠ, ਭੇਖ ਪਖੰਡ ਮੇਟ ਮਿਟਾਇੰਦਾ। ਗੁਰਮੁਖਾਂ ਉਪਰ ਆਪੇ ਜਾਏ ਤੁਠ, ਆਪ ਆਪਣੀ ਸੇਵਾ ਲਾਇੰਦਾ। ਅੰਮ੍ਰਿਤ ਦੇਵੇ ਆਤਮ ਘੁੱਟ, ਨਿਝਰ ਝਿਰਨਾ ਆਪ ਝਿਰਾਇੰਦਾ। ਸਚ ਸਰੋਵਰ ਸੋਮਾ ਰਿਹਾ ਫੁੱਟ, ਸਾਚੀ ਧਾਰਾ ਆਪ ਵਹਾਇੰਦਾ। ਪੰਚ ਵਿਕਾਰਾ ਕੱਢੇ ਕੁੱਟ, ਪੰਚਮ ਮੇਲ ਮਿਲਾਇੰਦਾ। ਸ਼ਬਦ ਅਣਯਾਲਾ ਤੀਰ ਰਿਹਾ ਛੁੱਟ, ਬਜ਼ਰ ਕਪਾਟੀ ਤੋੜ ਤੁੜਾਇੰਦਾ। ਸਾਚੇ ਮੰਦਰ ਪੋਹ ਰਹੀ ਫੁੱਟ, ਜੋਤ ਨਿਰੰਜਣ ਚੰਦ ਚੜ੍ਹਾਇੰਦਾ। ਗੁਰਮੁਖ ਉਧਾਰੇ ਵਿਚੋਂ ਕੋਟੀ ਕੋਟ, ਕੋਟ ਕੋਟਾਂ ਵਿਚੋਂ ਫੋਲ ਫੁਲਾਇੰਦਾ। ਜੀਵ ਜੰਤ ਸਾਧ ਸੰਤ ਆਹਲਣਿਉਂ ਡਿੱਗੇ ਬੋਟ, ਫੜ ਵਿਚ ਨਾ ਕੋਇ ਟਿਕਾਇੰਦਾ। ਜੂਠ ਝੂਠ ਬੰਨ੍ਹੀ ਤਨ ਲੰਗੋਟ, ਧੀਰਜ ਜਤ ਨਾ ਕੋਇ ਰਖਾਇੰਦਾ। ਭੰਗ ਪਿਆਲਾ ਪੀਤਾ ਘੋਟ, ਨਾਮ ਖ਼ੁਮਾਰੀ ਨਾ ਕੋਇ ਚੜ੍ਹਾਇੰਦਾ। ਮਾਇਆ ਤ੍ਰਿਸ਼ਨਾ ਨਾ ਭਰੀ ਪੋਟ, ਦਰ ਦਰ ਮੰਗਣ fਭੱਖ ਕੋਇ ਨਾ ਪਾਇੰਦਾ। ਜਿਸ ਜਨ ਰੱਖੀ ਪੁਰਖ ਅਕਾਲ ਏਕਾ ਓਟ, ਗੁਰ ਗੋਬਿੰਦ ਮੇਲ ਮਿਲਾਇੰਦਾ। ਪਹਿਲਾਂ ਕੱਢੇ ਵਾਸਨਾ ਖੋਟ, ਦੂਜੀ ਸਿਖਿਆ ਸਿਖ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿ ਸੱਜਣ ਸਾਚਾ ਮੀਤ ਮੁਰਾਰ, ਮੇਲ ਮਿਲਾਵਾ ਧੁਰ ਦਰਬਾਰ, ਘਰ ਸਾਚੇ ਸੋਭਾ ਪਾਇੰਦਾ । ਘਰ ਸੁਹੰਜਣਾ ਪੁਰਖ ਅਬਿਨਾਸ਼ਾ, ਨਿਰਗੁਣ ਜੋਤ ਕਰੀ ਰੁਸ਼ਨਾਈਆ। ਚਰਨ ਧੂੜ ਕਰਾਏ ਮਜਨਾ ਨਿਜ ਘਰ ਆਤਮ ਰੱਖੇ ਵਾਸਾ, ਪਾਰਬ੍ਰਹਮ ਵੱਡੀ ਵਡਿਆਈਆ। ਦੋ ਜਹਾਨੀ ਸਾਚਾ ਸੱਜਣਾ ਚਰਨ ਕਵਲ ਦਏ ਭਰਵਾਸਾ, ਦੂਜਾ ਦਰ ਨਾ ਕੋਇ ਵਖਾਈਆ। ਅੰਤਮ ਹਰਿਜਨ ਪਰਦਾ ਕੱਜਣਾ ਮੰਡਲ ਮੰਡਪ ਪਾਵੇ ਰਾਸਾ, ਗੋਪੀ ਕਾਹਨ ਆਪ ਨਚਾਈਆ। ਗੁਰਮੁਖ ਵਿਰਲਾ ਗਾਏ ਰਸਨ ਸਵਾਸਾ, ਜਿਸ ਜਨ ਆਪਣੀ ਸੇਵਾ ਲਾਈਆ। ਹੰ ਬ੍ਰਹਮ ਪ੍ਰਭ ਕਰ ਕਰ ਵਾਸਾ, ਸੋਇਮ ਰੂਪ ਦਰਸਾਈਆ। ਸੋਹੰ ਸ਼ਬਦ ਪ੍ਰਿਥਮੀ ਅਕਾਸ਼ਾ, ਆਦਿ ਜੁਗਾਦਿ ਸਮਾਈਆ। ਬ੍ਰਹਮ ਪਾਰਬ੍ਰਹਮ ਨਾ ਕਦੇ ਵਿਨਾਸਾ, ਪਾਰਬ੍ਰਹਮ ਬ੍ਰਹਮ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਸ਼ਬਦ ਕਰੇ ਪੜ੍ਹਾਈਆ। ਗੁਰਸਿਖ ਤੇਰੀ ਸਾਚੀ ਸਿਕ, ਹਰਿ ਸਤਿਗੁਰ ਆਪ ਰਖਾਈਆ। ਪਹਿਲਾ ਲੇਖ ਆਪੇ ਲਿਖ, ਦੂਜੇ ਲਏ ਮਿਲਾਈਆ। ਤੀਜੇ ਨੇਤਰ ਲੈਣਾ ਪੇਖ, ਚੌਥੇ ਪਦ ਸਮਾਈਆ। ਪੰਚਮ ਮੇਲਾ ਨਰ ਨਰੇਸ਼, ਛੇਵਾਂ ਦਰ ਵੱਜੇ ਵਧਾਈਆ। ਸਤਵਾਂ ਸਤਿ ਪੁਰਖ ਨਿਰੰਜਣ ਨਾ ਕੋਈ ਮੁੱਛ ਦਾੜ੍ਹੀ ਨਾ ਦਿਸੇ ਕੇਸ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਅੱਠਾਂ ਤੱਤਾਂ ਦਏ ਇਕ ਆਦੇਸ, ਏਕਾ ਮਤ ਸਮਝਾਈਆ। ਨੌ ਦਰ ਨਾ ਬਣਨਾ ਦਰ ਦਰਵੇਸ, ਜੂਠੀ ਝੂਠੀ ਨਾ ਮੰਗ ਮੰਗਾਈਆ। ਏਕਾ ਮੇਲਾ ਸ੍ਰੀ ਦਸਮੇਸ਼, ਘਰ ਦਸਵਾਂ ਵੇਖ ਵਖਾਈਆ। ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਗੁਰਮੁਖ ਸਾਚੇ ਤੈਨੂੰ ਨਿਉਂ ਨਿਉਂ ਸੀਸ ਝੁਕਾਈਆ। ਪਾਬਬ੍ਰਹਮ ਅਬਿਨਾਸ਼ੀ ਕਰਤਾ ਨਿਰਗੁਣ ਧਾਰੇ ਆਪਣਾ ਵੇਸ, ਵਡ ਦਾਤਾ ਬੇਪਰਵਾਹੀਆ। ਸਚਖੰਡ ਸੁਹਾਏ ਸਾਚਾ ਦੇਸ, ਲੋਕਮਾਤ ਚਰਨ ਕਵਲ ਇਕ ਵਖਾਈਆ। ਆਪੇ ਮੇਟੇ ਜੁਗਾ ਜੁਗੰਤਰ ਪਿਛਲੀ ਰੇਖ, ਅਗਲਾ ਲੇਖਾ ਆਪਣੇ ਹੱਥ ਰਖਾਈਆ। ਕਿਸੇ ਨਾ ਚਲੇ ਕੋਈ ਪੇਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਤੇਰੇ ਮਿਲਣ ਦੀ ਸਾਚੀ ਬਿਧ, ਆਪੇ ਆਪ ਕਰਾਈਆ। ਗੁਰਮੁਖ ਤੇਰੇ ਮਿਲਣ ਦੀ ਪਿਆਸ, ਹਰਿ ਜੀ ਆਦਿ ਜੁਗਾਦਿ ਰਖਾਇੰਦਾ। ਲੋਕਮਾਤ ਹੋਵੇ ਦਾਸੀ ਦਾਸ, ਸੇਵਕ ਸੇਵਾ ਸੇਵ ਕਮਾਇੰਦਾ। ਖੇਲੇ ਖੇਲ ਪ੍ਰਿਥਮੀ ਅਕਾਸ਼, ਗਗਨ ਮੰਡਲ ਮੰਡਪ ਫੇਰਾ ਪਾਇੰਦਾ। ਗੁਰਸਿਖ ਤੇਰੀ ਕਾਇਆ ਮੰਦਰ ਪਾਵਣਹਾਰਾ ਸਾਚੀ ਰਾਸ, ਗੋਪੀ ਕਾਹਨ ਘਰ ਨਚਾਇੰਦਾ। ਕਲਜੁਗ ਅੰਤਮ ਪੂਰੀ ਕਰੇ ਆਸ, ਤਰੇਤਾ ਸਤਿਜੁਗ ਦੁਵਾਪਰ ਵਿਛੜੇ ਘਰ ਸਾਚੇ ਮੇਲ ਮਿਲਾਇੰਦਾ। ਸਾਚਾ ਮੇਲਾ ਕਲਜੁਗ ਵਿਚ ਪਰਭਾਸ, ਜਗਤ ਜੂਹ ਜੰਗਲ ਉਜਾੜ ਪਹਾੜ ਅੰਧ ਅੰਧੇਰਾ ਸਰਬ ਵਖਾਇੰਦਾ। ਸਾਚਾ ਦੀਪਕ ਕਰ ਪਰਕਾਸ਼, ਗੁਰਮੁਖ ਸਾਚੇ ਆਪ ਜਗਾਇੰਦਾ। ਏਕਾ ਦੇਵੇ ਧੁਰ ਧਰਵਾਸ, ਧੁਰ ਸੰਜੋਗੀ ਮੇਲ ਮਿਲਾਇੰਦਾ। ਦਰ ਆਇਆ ਨਾ ਜਾਏ ਨਿਰਾਸ, ਜੋ ਨਿਉਂ ਨਿਉਂ ਸੀਸ ਝੁਕਾਇੰਦਾ। ਸਤਿਗੁਰ ਪੂਰਾ ਅੰਦਰ ਰੱਖੇ ਵਾਸ, ਆਪਣੀ ਸਿਖਿਆ ਆਪ ਸਮਝਾਇੰਦਾ। ਸਦਾ ਸੁਹੇਲਾ ਵਸੇ ਪਾਸ, ਚਿੰਤਾ ਰੋਗ ਜਗਤ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਰਾਹ ਤਕਾਇੰਦਾ। ਗੁਰਸਿਖ ਤੇਰਾ ਤੱਕੇ ਰਾਹ, ਗੁਰ ਸਤਿਗੁਰ ਨੈਣ ਉਠਾਈਆ। ਗੁਰਮੁਖ ਬਣਿਆ ਜਗਤ ਮਲਾਹ, ਜੀਵਾਂ ਜੰਤਾਂ ਰਾਹ ਦਸਾਈਆ। ਗੁਰਮੁਖ ਦੇਵੇ ਸਚ ਸਲਾਹ, ਸਿਫ਼ਤੀ ਸਿਫ਼ਤ ਸਿਫ਼ਤ ਵਡਿਆਈਆ। ਗੁਰਮੁਖ ਤੇਰੀ ਪਕੜੇ ਹਰਿ ਹਰਿ ਬਾਂਹ, ਜਗਤ ਵਿਛੋੜਾ ਪੰਧ ਕਟਾਈਆ। ਆਦਿ ਜੁਗਾਦੀ ਕਰੇ ਸਚ ਨਿਆਂ, ਦਰਗਹਿ ਸਾਚੀ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਤੇਰੇ ਮਿਲਣ ਦੀ ਸਾਚੀ ਆਸ, ਲੋਕਮਾਤ ਆਪ ਰਖਾਈਆ। ਸਚਖੰਡ ਤਜ ਦਵਾਰਾ, ਲੋਕਮਾਤ ਉਠ ਧਾਇੰਦਾ। ਗੁਰਮੁਖ ਕਰੇ ਸਚ ਪਿਆਰਾ, ਗੋਬਿੰਦ ਮੇਲ ਮਿਲਾਇੰਦਾ। ਸਾਚਾ ਸੀਸ ਸੀਸ ਦਸਤਾਰਾ, ਖੁਲ੍ਹੜੇ ਕੇਸ ਆਪ ਵਖਾਇੰਦਾ। ਗੁਰਮੁਖ ਤੇਰੇ ਚਰਨ ਛੁਹਾਏ ਆਪਣਾ ਦਾੜ੍ਹਾ, ਤੇਰੀ ਧੂੜੀ ਮਸਤਕ ਟਿੱਕਾ ਲਾਇੰਦਾ। ਦੇਵੇ ਵਡਿਆਈ ਸਤਾਰਾਂ ਹਾੜਾ, ਸਤਿਜੁਗ ਸਾਚਾ ਮਾਰਗ ਲਾਇੰਦਾ। ਨੌ ਖੰਡ ਪ੍ਰਿਥਮੀ ਇਕ ਅਖਾੜਾ, ਸੱਤਾਂ ਦੀਪਾਂ ਵਿਚ ਨਚਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਧੁਰਦਰਗਾਹੀ ਬਣਿਆ ਲਾੜਾ, ਸੀਸ ਸੇਹਰਾ ਇਕ ਲਟਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲੇ ਸਾਚੇ ਦਰ, ਘਰ ਸਾਚੇ ਰਾਹ ਤਕਾਇੰਦਾ। ਰਾਹ ਤੱਕਣਹਾਰਾ ਪਰਵਰਦਿਗਾਰ, ਗੁਰਮੁਖ ਵੇਖ ਵਖਾਈਆ। ਖ਼ਲਕ ਖ਼ੁਦਾਈ ਨਾ ਪਾਏ ਸਾਰ, ਖ਼ਾਲਕ ਆਪਣੀ ਖੇਲ ਖਲਾਈਆ। ਮੇਲ ਮਿਲਾਵਾ ਸਾਚੇ ਯਾਰ, ਮੁਕਾਮੇ ਹੱਕ ਵੱਜੇ ਵਧਾਈਆ। ਕਲਮਾ ਅਮਾਮ ਕਰ ਤਿਆਰ, ਇਕ ਦਮਾਮਾ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚਾ ਮੇਲਾ ਦਰ, ਬੰਕ ਸੁਹਾਏ ਗੁਰੂ ਗੁਰ ਚੇਲਾ, ਚੇਲਾ ਗੁਰ ਰੂਪ ਵਟਾਈਆ। ਗੁਰਸਿਖ ਤੇਰੀ ਸਾਚੀ ਓਟ, ਲੋਕਮਾਤ ਹਰਿ ਰਖਾਇੰਦਾ। ਨਾਤਾ ਤੋੜੇ ਕੋਟੀ ਕੋਟ, ਤੇਰਾ ਸੰਗ ਨਿਭਾਇੰਦਾ। ਤੇਰੇ ਤਨ ਲਗਾਏ ਚੋਟ, ਸ਼ਬਦ ਡੰਕਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਗੁਰਸਿਖ ਮਿਲਿਆ ਗੁਰ ਗੋਬਿੰਦ, ਹਰਿ ਘਰ ਵੱਜੀ ਵਧਾਈਆ। ਸਤਿਗੁਰ ਮੇਟੇ ਸਗਲੀ ਚਿੰਦ, ਸੰਸਾ ਰੋਗ ਮਿਟਾਈਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਸਮਾਈਆ। ਅੰਮ੍ਰਿਤ ਧਾਰਾ ਦੇਵੇ ਸਾਗਰ ਸਿੰਧ, ਜਲ ਅੰਮ੍ਰਿਤ ਆਪ ਭਰਾਈਆ। ਮਨਮੁੱਖ ਲਗਾਏ ਆਪਣੀ ਨਿੰਦ, ਨਿੰਦਕ ਨਿੰਦਿਆ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਹੋਏ ਸਦਾ ਬਖ਼ਸ਼ਿੰਦ, ਬਖ਼ਸ਼ਿਸ਼ ਆਪਣੇ ਹੱਥ ਰਖਾਈਆ। ਗੁਰਸਿਖ ਤੇਰੀ ਸਾਚੀ ਧਾਰ, ਪ੍ਰੇਮੀ ਪ੍ਰੇਮ ਰੰਗਾਇੰਦਾ। ਗੰਗਾ ਗੋਦਾਵਰੀ ਗਈ ਹਾਰ, ਤੱਟ ਕਿਨਾਰਾ ਨਾ ਕੋਇ ਸੁਹਾਇੰਦਾ। ਜਮਨਾ ਸੁਰਸਤੀ ਰੋਵੇ ਵਾਰੋ ਵਾਰ, ਅਠਸਠ ਪੱਲੂ ਗਲ ਵਿਚ ਪਾਇੰਦਾ। ਮੱਕਾ ਕਾਅਬਾ ਕਰੇ ਪੁਕਾਰ, ਦੋ ਦੋ ਆਬਾ ਨਾ ਕੋਇ ਸੁਹਾਇੰਦਾ। ਮੰਦਰ ਗੁਰੂਦੁਵਾਰ ਸ਼ਿਵਦੁਵਲਾ ਮੱਠ ਮਾਰੇ ਨਾਅਰ, ਮਸਜਿਦ ਮੁਲਾਂ ਸਰਬ ਕੁਰਲਾਇੰਦਾ। ਤੁਟਾ ਜਤ ਸਤਿ ਸਰਬ ਸੰਸਾਰ, ਸਾਚਾ ਹੱਠ ਨਾ ਕੋਇ ਰਖਾਇੰਦਾ। ਕਲਜੁਗ ਖੇਲੇ ਖੇਲ ਬਾਜ਼ੀਗਰ ਨਟ, ਸਵਾਂਗੀ ਆਪਣਾ ਸਵਾਂਗ ਵਰਤਾਇੰਦਾ। ਚੌਦਾਂ ਲੋਕਾਂ ਵੇਖਣਹਾਰਾ ਹੱਟ, ਚੌਦਾਂ ਤਬਕਾਂ ਖੋਲ੍ਹ ਖੁਲਾਇੰਦਾ। ਗੁਰਸਿਖਾਂ ਅੰਤਮ ਰੱਖੇ ਪਤ, ਪਤ ਪਤਵੰਤਾ ਜੋਤ ਜਗਾਇੰਦਾ। ਚਰਨ ਪ੍ਰੀਤੀ ਬੰਨ੍ਹੇ ਨਤ, ਨਾਤਾ ਬਿਧਾਤਾ ਨਾ ਕੋਇ ਤੁੜਾਇੰਦਾ। ਦਰਸ ਦਖਾਏ ਇਕ ਇਕਾਂਤ, ਇਕ ਇਕੱਲਾ ਫੇਰੀ ਪਾਇੰਦਾ। ਕਲਜੁਗ ਅੰਤਮ ਪੁੱਛੇ ਵਾਤ, ਆਪ ਆਪਣੀ ਗੋਦ ਉਠਾਇੰਦਾ। ਮੇਟੇ ਰੈਣ ਅੰਧੇਰੀ ਰਾਤ, ਸਤਿਗੁਰ ਸਾਚਾ ਚੰਦ ਚੜ੍ਹਾਇੰਦਾ। ਨਾ ਕੋਈ ਪੁੱਛੇ ਜ਼ਾਤ ਪਾਤ, ਊਚਾਂ ਨੀਚਾਂ ਰਾਓ ਰੰਕਾਂ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਹਿੰਦੂ ਮੁਸਲਮ ਸਿਖ ਈਸਾਈ ਏਕਾ ਰੰਗ ਰੰਗਾਇੰਦਾ। ਚਾਰ ਵਰਨਾਂ ਨਾਤਾ ਭੈਣਾਂ ਭਾਈ ਸਾਧ ਸੰਗਤ ਦਰ ਸੁਹਾਈ ਏਕਾ ਸ਼ਬਦ ਕਰੇ ਕੁੜਮਾਈ, ਸਾਚਾ ਸਗਨ ਮਨਾਇੰਦਾ। ਗੁਰਮੁਖਾਂ ਗਲ ਤਨ ਸ਼ਿੰਗਾਰ ਵਖਾਈ, ਫੂਲਣ ਬਰਖ਼ਾ ਹਰਿ ਹਰਿ ਲਾਈ, ਸਾਚੀ ਸੇਵਾ ਸੇਵ ਕਮਾਇੰਦਾ। ਸੋਹੰ ਢੋਲਾ ਗੌਣਾ ਚਾਈਂ ਚਾਈਂ, ਸਤਿਗੁਰ ਪੂਰਾ ਪਾਰ ਉਤਾਰੇ ਫੜ ਫੜ ਬਾਹੀਂ, ਬੇੜਾ ਸ਼ੌਹ ਦਰਯਾਏ ਨਾ ਕਿਸੇ ਰੁੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਵੇਖੇ ਥਾਉਂ ਥਾਈਂ, ਜਨਮ ਕਰਮ ਵੇਖ ਵਖਾਇੰਦਾ। ਗੁਰਸਿਖ ਤੇਰਾ ਸਾਚਾ ਕਰਮ, ਕਰਮ ਸਿੰਘ ਸਿੰਘ ਕਰਮ ਵਿਚਾਰਿਆ। ਨਾ ਕੋਈ ਗੋਤ ਨਾ ਕੋਈ ਵਰਨ, ਨਾ ਕੋਈ ਬਰਨੀ ਬਰਨ ਸਮਝਾ ਰਿਹਾ। ਪੁਰਖ ਅਬਿਨਾਸ਼ੀ ਬਖ਼ਸ਼ੀ ਆਪਣੀ ਸਰਨ, ਦੂਜਾ ਡੇਰਾ ਜਗਤ ਢਾਹ ਰਿਹਾ। ਲਹਿਣਾ ਦੇਣਾ ਆਵਣ ਜਾਵਣ ਛੁੱਟਾ ਜਨਮ ਮਰਨ, ਲੱਖ ਚੁਰਾਸੀ ਫੰਦ ਕਟਾ ਰਿਹਾ। ਸਤਿਗੁਰ ਪੂਰਾ ਤਰਨੀ ਤਰਨ, ਬੰਸ ਸਰਬੰਸ ਸਰਬ ਤਰਾ ਲਿਆ। ਕਾਰਜ ਕਰਨ ਆਇਆ ਕਰਤਾ ਕਰਨੀ ਕਰਨ, ਗੁਰਮੁਖ ਸਾਚੇ ਕਾਜ ਰਚਾ ਲਿਆ। ਨਿਉਂ ਨਿਉਂ ਨਿਮਸਕਾਰ ਕਰੇ ਧਰਨੀ ਧਰਤ ਧਵਲ, ਜਿਸ ਘਰ ਸਤਿਗੁਰ ਪੂਰੇ ਚਰਨ ਛੁਹਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਮ ਜਰਮ ਆਪਣੇ ਹੱਥ ਵਖਾ ਲਿਆ। ਕਰਮ ਸਿੰਘ ਨਿਹਕਰਮ ਉਪਾਇਆ, ਸਤਿਗੁਰ ਪੂਰੇ ਹੱਥ ਵਡਿਆਈਆ। ਸਾਚੀ ਕੁਲ ਜਨਮ ਦੁਵਾਇਆ, ਕੁਲਵੰਤਾ ਵੇਖ ਵਖਾਈਆ। ਇਕੀ ਕੁਲਾਂ ਪਾਰ ਕਰਾਇਆ, ਪਸ਼ੂ ਪ੍ਰੇਤੋਂ ਦੇਵ ਬਣਾਈਆ। ਪਿਤਾ ਪੂਤ ਮਾਤ ਹਿੱਤ ਭੈਣ ਭਾਈ ਨਿਤ ਨਵਿਤ ਦਰਸ ਦਿਖਾਇਆ, ਚੇਤਨ ਚਿਤ ਚਿਤ ਆਪ ਹੋ ਜਾਈਆ। ਰਕਤ ਬੂੰਦ ਲੇਖੇ ਲਾਇਆ, ਹੱਡ ਮਾਸ ਨਾੜੀ ਰੱਤ ਆਪਣੀ ਝੋਲੀ ਪਾਈਆ। ਅੰਮ੍ਰਿਤ ਆਤਮ ਸਿੰਚ ਹਰਾ ਕਰਾਇਆ, ਫੁਲ ਫੁਲਵਾੜੀ ਆਪ ਮਹਿਕਾਈਆ। ਨਿਤ ਨਵਿਤ ਦਰਸ ਦਖਾਇਆ, ਨੇਤਰ ਲੋਚਣ ਨੈਣ ਆਪ ਖੁਲ੍ਹਾਈਆ। ਪੁਰਖ ਅਬਿਨਾਸ਼ੀ ਸਾਚਾ ਮਿੱਤ ਬਣ ਕੇ ਆਇਆ, ਗੁਰਸਿਖਾਂ ਹੱਥ ਨਾਲ ਹੱਥ ਰਿਹਾ ਮਿਲਾਈਆ। ਵਾਰ ਥਿਤ ਕਿਸੇ ਨਾ ਦਸ ਕੇ ਆਇਆ, ਬ੍ਰਹਮਾ ਚਾਰੇ ਵੇਦ ਰਹੇ ਸ਼ਰਮਾਈਆ। ਤ੍ਰੈਗੁਣ ਮਾਇਆ ਜਿਤ ਕੇ ਆਇਆ, ਗੁਰਸਿਖ ਸੁਰਤੀ ਸ਼ਬਦ ਮਿਲਾਈਆ। ਦੋ ਜਹਾਨਾਂ ਡੋਰੀ ਆਪਣੀ ਹੱਥੀਂ ਖਿਚ ਕੇ ਆਇਆ, ਨਾਮ ਸਤਾਰ ਇਕ ਵਜਾਈਆ। ਜਗਤ ਵਿਕਾਰ ਨੌ ਦੁਵਾਰ ਗੁਰਮੁਖ ਤੇਰਾ ਪਰੇ ਸੱਟ ਕੇ ਆਇਆ, ਸਾਚਾ ਦਰ ਇਕ ਸੁਹਾਈਆ। ਲੱਖ ਚੁਰਾਸੀ ਦਿਨ ਦਿਹਾੜੇ ਲੁੱਟ ਕੇ ਆਇਆ, ਦਿਸ ਕਿਸੇ ਨਾ ਆਈਆ। ਕਲਜੁਗ ਅੰਤਮ ਜੜ੍ਹ ਪੁੱਟ ਕੇ ਆਇਆ, ਗੁਰਮੁਖਾਂ ਆਪਣੀ ਹੱਥੀਂ ਬੂਟਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਮੇਟੇ ਕਰਮ ਜਰਮ, ਨਿਹਕਰਮੀ ਨਿਹਕਰਮ ਵੱਡੀ ਵਡਿਆਈਆ। ਮਿਟਿਆ ਕਰਮ ਜਗ ਤੁਟਾ ਨਾਤਾ, ਪਾਇਆ ਪਾਰਬ੍ਰਹਮ ਕਰਤਾਰ। ਦਰ ਘਰ ਸਾਚੇ ਮਿਲੀ ਸਾਚੀ ਦਾਤਾ, ਸੋਹੰ ਸ਼ਬਦ ਨਾਮ ਜੈਕਾਰ। ਏਕਾ ਸਤਿਗੁਰ ਚੜ੍ਹਿਆ ਰਾਥਾ, ਦੂਜੀ ਵਾਰ ਨਾ ਹੋਏ ਫੇਰ ਅਸਵਾਰ। ਲਹਿਣਾ ਦੇਣਾ ਚੁੱਕਿਆ ਪੂਜਾ ਪਾਠਾ, ਜਿਸ ਜਨ ਦਰਸ਼ਨ ਪਾਇਆ ਨੇਤਰ ਨੈਣ ਕਰਿਆ ਦੀਦਾਰ। ਪਿਛਲਾ ਪੂਰਾ ਕਰਿਆ ਘਾਟਾ, ਅੱਗੇ ਭਰਿਆ ਨਾਮ ਭੰਡਾਰ। ਸਤਿਜੁਗ ਸਾਚੀ ਆਈ ਵਾਟਾ, ਗੁਰਸਿਖ ਸੋਹਣ ਬੰਕ ਦੁਵਾਰ। ਨਾ ਕੋਈ ਦੱਸੇ ਤੀਰਥ ਤਾਟਾ, ਨਾ ਕੋਈ ਮੰਦਰ ਮਸਜਿਦ ਗੁਰੂਦੁਵਾਰ। ਚਰਨ ਕਵਲ ਗੁਰ ਖੋਲ੍ਹੇ ਸਾਚਾ ਹਾਟਾ, ਸਤਿਗੁਰ ਪੂਰਾ ਦੇਵਣਹਾਰ ਸਰਬ ਸੰਸਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਇਕ ਏਕਉਂਕਾਰਾ ਇਕ ਅਵਤਾਰ।
ਗੁਰਮੁਖ ਤਨ ਸ਼ਿੰਗਾਰ, ਤਨ ਮਨ ਹਰਿਆ ਥੀਆ। ਸਤਿਗੁਰ ਪੂਰੇ ਕੀਆ ਪਿਆਰ, ਲੋਕਮਾਤ ਬੀਜਿਆ ਬੀਆ। ਏਕਾ ਦੇਵੇ ਨਾਮ ਅਧਾਰ, ਨਿਰਮਲ ਹੋਏ ਜੀਆ। ਸੋਹੰ ਸਚਾ ਬੰਕ ਦੁਵਾਰ, ਗੁਰਮੁਖ ਆਪਣੇ ਜੇਹਾ ਕੀਆ। ਲੱਖ ਚੁਰਾਸੀ ਨਾ ਮਿਲੇ ਗਿਰਧਾਰ, ਸਾਧ ਸੰਤ ਕਰ ਕਰ ਥੱਕੇ ਕਲਜੁਗ ਆਪਣਾ ਹੀਆ। ਸਾਧ ਸੰਗਤ ਦੇਵੇ ਵਰ ਆਪ ਕਰਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਚਾ ਵਰ, ਅੰਮ੍ਰਿਤ ਆਤਮ ਬਰਸੇ ਮੇਘ ਸਾਚਾ ਮੇਂਹਾ। ਅੰਮ੍ਰਿਤ ਮੇਘ ਬਰਸੇ ਸਾਚੀ ਰੁੱਤ, ਰੁੱਤੀ ਰੁੱਤ ਸੁਹਾਵਣੀ। ਖੇਲੇ ਖੇਲ ਪਾਰਬ੍ਰਹਮ ਅਬਿਨਾਸ਼ੀ ਅਚੁੱਤ, ਭਿੰਨੜੀ ਰੈਣ ਹੋਈ ਸੁਹਾਵਣੀ। ਗੁਰਸਿਖ ਉਪਜਾਏ ਸਾਚੇ ਸੁੱਤ, ਗਾਏ ਸੋਹੰ ਅੱਖਰ ਸਾਚਾ ਬਾਵਣੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਲਗਾਏ ਆਪਣੇ ਲੜ, ਆਪ ਗੁਰਸਿਖਾਂ ਪਕੜੇ ਦਾਮਨੀ। ਗੁਰਸਿਖ ਤੇਰਾ ਪਕੜੇ ਦਾਮਨ, ਗੁਰ ਸਤਿਗੁਰ ਹੱਥ ਉਠਾਈਆ। ਦਰਗਹਿ ਸਾਚੀ ਹੋਵੇ ਜ਼ਾਮਨ, ਲੋਕਮਾਤ ਲਏ ਤਰਾਈਆ। ਨੇੜ ਨਾ ਆਏ ਕਾਮਨੀ ਕਾਮਨ, ਕਰਮ ਖੰਡ ਨਾ ਕੋਇ ਜਣਾਈਆ। ਮੇਟੇ ਰੈਣ ਅੰਧੇਰੀ ਸ਼ਾਮਨ, ਸ਼ਮਾ ਸ਼ਮਸ ਤਬਰੇਜ਼ ਏਕਾ ਰੰਗ ਰੰਗਾਈਆ। ਵਸੇ ਨਗਰ ਖੇੜਾ ਗਰਾਮਨ, ਗ੍ਰਾਮ ਗੋਬਿੰਦ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੋੜੇ ਲੰਕਾ ਗੜ੍ਹ ਹੰਕਾਰੀ ਰਾਵਨ, ਰਾਮ ਸੀਤਾ ਸੁਰਤੀ ਮੇਲ ਮਿਲਾਈਆ। ਸਾਚਾ ਤੀਰਥ ਗੁਰਸਿਖ ਨਹਾਵਣ, ਗੁਰ ਚਰਨ ਧੂੜ ਦੁਰਮਤ ਮੈਲ ਦਏ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਏਕਾ ਦਾਨ, ਦਰ ਆਈ ਸੰਗਤ ਕਰੇ ਪਰਵਾਨ, ਰੋਗ ਸੋਗ ਚਿੰਤਾ ਦੁੱਖ ਜਗਤ ਭਗਤ ਦਏ ਮਿਟਾਈਆ। ਜੋ ਜਨ ਆਏ ਆਸ ਕਰ, ਆਸਾ ਪੂਰਨ ਦਏ ਕਰਾਈਆ। ਜੋ ਜਨ ਮੰਗੇ ਨਾਮ ਦਾਨ, ਬਣ ਦਾਸ ਦਾਸੀ ਸੇਵ ਕਮਾਈਆ। ਸੋ ਜਨਗਾਏ ਸਵਾਸ ਸਵਾਸ, ਹਰਿ ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ਼ਰੀਬ ਨਿਮਾਣੇ ਗਲੇ ਲਗਾਈਆ। ਜੋ ਜਨ ਮੰਗੇ ਮੰਗ ਉਤਰੇ ਦੁੱਖ ਚਿੰਤਾ ਦੁੱਖ, ਸਰਬ ਮਿਟਾਇੰਦਾ। ਜੋ ਜਨ ਮੰਗੇ ਹਰੀ ਹੋਵੇ ਕੁੱਖ, ਬਾਲ ਬਾਲਾ ਗੋਦ ਸੁਹਾਇੰਦਾ। ਜੋ ਜਨ ਮੰਗੇ ਜਗਤ ਮਿਟੇ ਤ੍ਰਿਸ਼ਨਾ ਭੁੱਖ, ਨਾਮ ਰੰਗਣ ਰੰਗ ਰੰਗਾਇੰਦਾ। ਜੋ ਜਨ ਮੰਗੇ ਮੰਗ ਉਲਟਾ ਗਰਭ ਨਾ ਹੋਏ ਰੁੱਖ, ਲੱਖ ਚੁਰਾਸੀ ਫੰਦ ਕਟਾਇੰਦਾ। ਜੋ ਜਨ ਜਗਤ ਸੁਖਣਾ ਰਹੇ ਸੁੱਖ, ਮਾਇਆ ਭਾਂਡੇ ਘਰ ਭਰਾਇੰਦਾ। ਗੁਰਮੁਖਾਂ ਲੇਖਾ ਪਿਛਲਾ ਰਿਹਾ ਮੁੱਕ, ਅਗਲਾ ਲੇਖਾ ਆਪ ਲਿਖਾਇੰਦਾ। ਆਪਣੀ ਗੋਦੀ ਆਪੇ ਚੁੱਕ, ਬਾਲ ਅਞਾਣੇ ਆਪ ਖਿਡਾਇੰਦਾ। ਮਨਮੁਖਾਂ ਮੁਖ ਪੈਣਾ ਥੁੱਕ, ਵੇਲੇ ਅੰਤ ਨਾ ਕੋਇ ਛੁਡਾਇੰਦਾ। ਹਰਿ ਕਾ ਭਾਣਾ ਨਾ ਜਾਏ ਰੁਕ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਕਲਜੁਗ ਬੂਟਾ ਰਿਹਾ ਸੁੱਕ, ਲੱਖ ਚੁਰਾਸੀ ਪਤ ਡਾਲੀ ਨਾ ਕੋਇ ਸੁਹਾਇੰਦਾ। ਗੁਰਮੁਖਾਂ ਉਜਲ ਕਰੇ ਮਾਤ ਮੁੱਖ, ਮੁਖ ਸੋਹੰ ਢੋਲਾ ਗਾਇੰਦਾ। ਸਤਿਗੁਰ ਪੂਰਾ ਨਾ ਮਾਣਸ ਨਾ ਦਿਸੇ ਮਨੁੱਖ, ਘਟ ਘਟ ਅੰਦਰ ਆਸਣ ਲਾਇੰਦਾ। ਗੁਰਸਿਖ ਚੁੱਕਿਆ ਆਪਣੀ ਕੁੱਖ, ਗੋਬਿੰਦ ਅੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਅੰਦਰ ਬੈਠਾ ਲੁਕ, ਜਗਤ ਜੀਵਾਂ ਦਿਸ ਨਾ ਆਇੰਦਾ। ਜੋ ਜਨ ਚਰਨ ਦੁਵਾਰ ਨੀਵਾਂ ਹੋਏ ਵੇਖੇ ਝੁਕ, ਸਤਿਗੁਰ ਪੂਰਾ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਮ ਕਰਮਾਂ ਮੇਟੇ ਦੁੱਖ, ਆਪਣਾ ਲੇਖਾ ਆਪ ਲਿਖਾਇੰਦਾ।
