Granth 08 Likhat 146: 18 Savan 2016 Bikarmi Gurdas Singh de Ghar dayea hoyi Shah Wala Jila Ferozepur

੧੮ ਸਾਵਣ ੨੦੧੬ ਬਿਕ੍ਰਮੀ ਗੁਰਦਾਸ ਸਿੰਘ ਦੇ ਘਰ ਦਇਆ ਹੋਈ ਸ਼ਾਹ ਵਾਲਾ ਜ਼ਿਲਾ ਫ਼ਿਰੋਜ਼ਪੁਰ

ਹਰੀਅੰ ਅਕਾਲੰ ਕਰੇ ਖੇਲ ਦਿਆਲੰ ਪਰਮ ਪੁਰਖ ਪ੍ਰਿਤਪਾਲੰ, ਭੇਵ ਅਭੇਦ ਵਖਾਨੀਏੇ। ਸ਼ਾਹ ਸੁਲਤਾਨੰ ਦੋ ਜਹਾਨਨੰ ਤੇਜ ਭਾਨਨੰ, ਕੋਟਨ ਕੋਟ ਮਹਾਨੀਏ। ਗੁਣ ਨਿਧਾਨੰ ਸ੍ਰੀ ਭਗਵਾਨੰ ਜੋਤ ਜਵਾਲੰ, ਆਦਿ ਸ਼ਕਤ ਭਵਾਨੀਏ। ਰੂਪ ਅਨਾਦਿੰ ਖੇਲ ਬ੍ਰਹਿਮਾਦੰ ਸ਼ਬਦ ਜੁਗਾਦਿੰ, ਜਗਤ ਵਹਾਨੀਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਬਾਣੀਏ। ਅਕਾਲ ਮੂਰਤੰ ਨਾਦ ਤੂਰਤੰ ਸਚ ਸੂਰਤੰ, ਅਨਭਵ ਪਰਕਾਸ਼ਿਆ। ਨੇੜੇ ਦੂਰਤੰ ਆਸ ਪੂਰਤੰ ਹਾਜ਼ਰ ਹਜ਼ੂਰਤੰ, ਪੁਰਖ ਅਬਿਨਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਖੇਲੇ ਖੇਲ ਤਮਾਸ਼ਿਆ। ਸੂਰਾ ਸਰਬੰਗੰ ਤੇਜ ਪਰਚੰਡੰ ਖੰਡ ਬ੍ਰਹਿਮੰਡੰ ਜੇਰਜ ਅੰਡੰ, ਉਤਭਜ ਸੇਹਤਜ ਵੇਖ ਵਖਾਨਿਆ। ਕਲ ਕਰਨਾ ਦੁੱਖ ਹਰਨਾ ਸਰਬ ਸੁੱਖ ਤਰਨਾ, ਹਰਿਜਨ ਹਰਿ ਮਿਹਰਵਾਨਿਆ। ਭੂਤ ਭਵਿਖਤ ਆਦਿ ਸ਼ਕਤ ਸਤਿ ਸਰੂਪੰ ਸ਼ਾਹੋ ਭੂਪੰ, ਸਤਿ ਸਤਿਵਾਦ ਸਮਾਨੀਏ। ਸਰਬ ਜੋਗੰ ਸਰਬ ਭੋਗੰ ਅਨ ਰੋਗੰ, ਏਕਾ ਪੁਰਖ ਅਕਾਲੀਏ। ਨਾਮ ਰਾਜੰ ਸਰਬ ਤਾਜੰ ਜੋਤ ਜੋਤੰ ਬ੍ਰਹਮ ਪੋਤੰ, ਪਾਰਬ੍ਰਹਮ ਵਖਾਨੀਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਸ੍ਰੀ ਭਗਵਾਨੀਏ। ਹਰਿ ਭਗਵਾਨਨ ਜੋਤ ਮਹਾਨਨ ਸ਼ਬਦ ਦਾਨਨ, ਦੇਵਣਹਾਰ ਦਾਤਾਰਿਆ। ਸੱਚਖੰਡੰ ਬ੍ਰਹਿਮੰਡੰ ਵਰਭੰਡੰ, ਏਕਾ ਰੰਗ ਵਖਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਇਕ ਜਗਾਨਿਆ। ਅਖੰਡ ਮੀਤਾ ਅਚਰਜ ਰੀਤਾ ਭੈ ਭੀਤਾ, ਭਗਵਨ ਰੂਪ ਵਟਾਈਆ। ਠਾਂਡਾ ਸੀਤਾ ਪਤਿਤ ਪੁਨੀਤਾ ਹਸਤ ਕੀਟਾ, ਏਕਾ ਰੰਗ ਰੰਗਾਈਆ। ਆਦਿ ਜੁਗਾਦਿ ਅਤੀਤਾ ਸਾਚੀ ਰੀਤਾ ਪਤਿਤ ਪੁਨੀਤਾ, ਆਪਣੀ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਲਾਈਆ। ਖੇਲ ਖਲੰਤਾ ਸਰਬ ਗੁਣਵੰਤਾ ਸ੍ਰੀ ਭਗਵੰਤਾ, ਏਕਾ ਗੁਣ ਵਖਾਣੀਏ। ਜੀਵ ਜੰਤਾਂ ਜੋਤ ਜੁਗੰਤਾ ਬਾਲ ਰਖੰਤਾ, ਬਲ ਬਾਵਨ ਭੇਖ ਵਟਾਨੀਏ। ਨਾਮ ਮੰਗਤਾ ਚੋਲੀ ਰੰਗਤਾ, ਸਾਚੀ ਸੰਗਤਾ ਸਾਚਾ ਗੜ੍ਹ ਵਖਾਨੀਏ। ਭੁੱਖਾ ਨੰਗਤਾ ਨਾਨਕ ਅੰਗਦਾ, ਗੁਰ ਅੰਮ੍ਰਿਤ ਨਾਮ ਵਖਾਣੀਏ। ਦਰ ਦਰਵੇਸ਼ੰ ਨਰ ਨਰੇਸ਼ੰ ਸ੍ਰੀ ਪਤਿ ਦਸਮੇਸੰ, ਦਸ ਦਸ ਮਾਸ ਫੰਦ ਕਟਾਨੀਏ। ਸਵਛ ਸਰੂਪੰ ਮਹਿਮਾ ਅਨੂਪੰ ਏਕਾ ਸਰੂਪੰ, ਗੁਣ ਅਵਗੁਣ ਨਾ ਕੋਇ ਜਾਣੀਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਰਤੇ ਆਪਣੇ ਭਾਣੀਏ। ਨੇਹਚਲ ਧਾਮੰ ਏਕਾ ਰਾਮੰ ਏਕਾ ਨਾਮੰ ਏਕਾ ਰਸ ਵਖਾਣੀਏ। ਪੂਰਨ ਕਾਮੰ ਪਕੜੇ ਦਾਮੰ ਹੋਏ ਜ਼ਾਮੰ, ਦੋ ਜਹਾਨਾਂ ਸ਼ਾਹ ਸੁਲਤਾਨੀਏ। ਮੇਟੇ ਸ਼ਾਮੰ ਪਰਕਾਸ਼ ਕੋਟੰ ਭਾਨੰ ਗੁਰਮੁਖ ਵਿਰਲੇ ਜਾਨੰ, ਜਿਸ ਜਨ ਦੇਵੇ ਆਤਮ ਬ੍ਰਹਮ ਗਿਆਨੀਏ। ਸਚ ਨਿਸ਼ਾਨੰ ਦੋ ਜਹਾਨੰ ਆਪ ਝੁਲਾਨੰ, ਸ੍ਰੀ ਅਸਕੇਤ ਆਪ ਵਖਾਨੀਏ। ਮਧ ਪੁਰਾਨੰ ਵੇਦ ਨਿਧਾਨੰ ਗੁਰ ਸ਼ਬਦ ਮਹਾਨੰ, ਗੁਰ ਮੰਤਰ ਇਕ ਵਖਾਨੀਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਜਾਣੇ ਆਪਣੀ ਅਕੱਥ ਕਹਾਣੀਏ। ਕਥਾ ਕਥਨੰ ਸਰਬ ਸਮਰਥੰ, ਏਕਾ ਏਕ ਓਅੰਕਾਰਿਆ। ਅਕਾਲ ਅਕਾਲਾ ਦੀਨ ਦਿਆਲਾ ਜੋਤ ਜਵਾਲਾ ਸ਼ਕਤੀ ਰੂਪ ਅਨਭਵ ਸਰੂਪ ਸਹਿਸ ਗੁਣ ਨਾ ਕਿਸੇ ਵਖਾਨਿਆ। ਅਪਰੰਪਰ ਕਰਤਾ ਖੇਲ ਖਲੰਤਾ ਜੁਗਾ ਜੁਗੰਤਾ, ਵੇਦ ਵੇਦਾਂਤਾ ਭੇਵ ਨਾ ਆਣਿਆ। ਖੇਲ ਮੁਰਾਰੀ ਜੋਤ ਨਿਰੰਕਾਰੀ ਅਕਲ ਕਲ ਧਾਰੀ ਵੇਸ ਅਨੇਕਾ ਰੂਪ ਵਟਾਨਿਆ। ਖੜਗ ਖੰਡੰ ਤੇਜ਼ ਪਰਚੰਡੰ ਹੱਥ ਉਠਨੰ ਤਿਖੀ ਰੱਖੇ ਦੋਵਾਂ ਧਾਰਿਆ। ਰਾਜ ਰਾਜਾਨੰ ਸ਼ਾਹ ਸੁਲਤਾਨੰ ਕਰ ਖ਼ੁਵਾਰੰ ਤੋੜੇ ਹਉਮੇ ਗੜ੍ਹ ਹੰਕਾਰਿਆ। ਭਗਤ ਉਧਾਰੰ ਦੁੱਖ ਰੋਗ ਬਿਦਾਰੰ ਸਰਬ ਸੁਖ ਸਾਰੰ, ਸਾਰੰ ਧਰ ਬੀਠਲੋ ਆਪ ਅਖਵਾ ਰਿਹਾ। ਭਗਵਨ ਭਗਤੰ ਮੇਲ ਮਿਲੰਤੰ ਜੋਗ ਜੁਗਤੰ, ਜੀਵਣ ਮੁਕਤ ਆਪ ਅਖਵਾ ਰਿਹਾ। ਸਾਲਸਾ ਸਾਲਸ ਖ਼ਾਲਸਾ ਖ਼ਾਲਸ ਲਾਲਸਾ ਲਾਲਸ, ਜਗਤ ਤ੍ਰਿਸ਼ਨਾ ਮੋਹ ਚੁਕਾ ਰਿਹਾ। ਦਵਾਰ ਚਰਨੰ ਸਰਬ ਦੁੱਖ ਹਰਨੰ ਚਾਰ ਵਰਨੰ, ਸਤਿ ਸਤਿਵਾਦ ਹਰਿ ਬ੍ਰਹਿਮਾਦ ਏਕਾ ਏਕ ਸਮਝਾ ਰਿਹਾ। ਲੇਖ ਲਿਖੰਤਾ ਜੁਗਾ ਜੁਗੰਤਾ ਆਦਿਨ ਅੰਤਾ, ਕੇਸ਼ਵ ਕੇਸ਼ਵ ਕੰਕਰ ਕਿਨਰ ਆਪ ਅਖਵਾ ਰਿਹਾ। ਲੋਕ ਪਰਲੋਕੰ ਏਕਾ ਓਟੰ ਸ਼ਬਦ ਚੋਟੰ ਨਾਮ ਨਗਾਰਾ ਇਕ ਵਜਾ ਰਿਹਾ। ਬ੍ਰਹਮਾ ਵਿਸ਼ਨ ਕੋਟੰ ਭੰਡਾਰਾ ਮੰਗਣ ਅਤੋਟੰ, ਸ਼ੰਕਰ ਘਾਇਲ ਆਪ ਕਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਲਾ ਰਿਹਾ। ਖੇਲ ਖਲੰਦੜੋ ਹਰਿ ਬਖ਼ਸ਼ੰਦੜੋ ਜੋਤ ਜਗੰਦੜੋ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਦੀਪਕ ਬਲੰਦੜੋ ਅਗਿਆਨ ਮਿਟੰਦੜੋ ਸਚ ਮੰਦਰ ਸੁਹੰਦੜੋ, ਸੋਭਾਵੰਤ ਸੋਭਾ ਪਾਈਆ। ਏਕਓਅੰਕਾਰ ਅਖਵੰਦੜੋ ਨਾਮ ਸਤਿ ਜਪੰਦੜੋ, ਮੂਰਤ ਅਕਾਲ ਵੱਡੀ ਵਡਿਆਈਆ। ਕਰਤਾ ਕਰਨੀ ਕਰੰਦੜੋ ਨਿਰਭੈ ਸੁਹੰਦੜੋ, ਨਿਰਵੈਰ ਆਪ ਅਖਵਾਈਆ। ਅਜੂਨੀ ਰਹਿਤ ਵੇਸ ਵਟੰਦੜੋ ਜੁਗਾ ਜੁਗੰਤ ਲੇਖ ਲਖੰਦੜੋ, ਵੇਦ ਪੁਰਾਨ ਨਾ ਕੋਇ ਦਸਾਈਆ। ਕਲਜੁਗ ਅੰਤਮ ਨਾਮ ਰਖੰਦੜੋ ਨਿਹਕਲੰਕ ਡੰਕ ਵਜੰਦੜੋ, ਸ਼ਬਦ ਖੰਡਾ ਹੱਥ ਉਠੰਦੜੋ, ਖੰਡ ਬ੍ਰਹਿਮੰਡ ਵੇਖੇ ਸਰਬ ਲੋਕਾਈਆ। ਜਨ ਭਗਤਾਂ ਮੇਲ ਮਲੰਦੜੋ ਦਰਸ ਵਖੰਦੜੋ ਭਾਂਡਾ ਭਰਮ ਭੌ ਤੁੜੰਦੜੋ ਭਵ ਸਾਗਰ ਪਾਰ ਕਰਾਈਆ। ਕਾਲ ਮਹਾਂਕਾਲ ਦਰ ਦੁਵਾਰ ਦੁਰਕੰਦੜੋ ਸਤਿਗੁਰ ਸਾਜਣ ਪ੍ਰਿਤਪਾਲ ਆਪ ਅਖਵੰਦੜੋ, ਸ਼ਾਹ ਕੰਗਾਲ ਆਪਣਾ ਵੇਸ ਵਟਾਈਆ। ਜਨ ਭਗਤਾਂ ਦਰ ਸੁਹੰਦੜੋ ਲੱਖ ਚੁਰਾਸੀ ਨਾਤਾ ਤੋੜ ਤੁੜੰਦੜੋ, ਏਕਾ ਬੰਧਨ ਹਰਿ ਹਰਿ ਨਾਮਾ ਪਾਈਆ। ਕਾਲ ਫਾਸ ਕਟੰਦੜੋ ਰਾਏ ਧਰਮ ਦਰ ਦਵਾਰ ਦੁਰਕੰਦੜੋ, ਚਿਤਰ ਗੁਪਤ ਨਾ ਲੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਲਏ ਤਰਾਈਆ। ਤਾਰਨਹਾਰਾ ਏਕੰ ਏਕ, ਹਰਿਜਨ ਬਖ਼ਸ਼ੇ ਸਾਚੀ ਟੇਕ, ਤ੍ਰੈਗੁਣ ਨਾ ਲਾਏ ਮਾਇਆ ਸੇਕ, ਸਾਂਤਕ ਸਤਿ ਸਤਿ ਵਰਤਾਈਆ। ਕਰੇ ਕਰਾਏ ਬੁੱਧ ਬਬੇਕ, ਆਪੇ ਲੇਖਾ ਜਾਣੇ ਲਿਖਿਆ ਲੇਖ, ਆਪਣੇ ਨੇਤਰ ਲਏ ਪੇਖ, ਜਗਤ ਨੇਤਰ ਬੰਦ ਵਖਾਈਆ। ਖੇਲੇ ਖੇਲ ਦਸ ਦਸਮੇਸ਼, ਦਾਨੀ ਦਾਤਾ ਦਰ ਦਰਵੇਸ਼, ਸਵਾਂਗੀ ਕਰੇ ਆਪਣਾ ਵੇਸ, ਨੀਲੇ ਬਸਤਰ ਚੋਲੀ ਪਾਈਆ। ਉਚ ਪੀਰ ਧਾਰਿਆ ਭੇਖ, ਵਸਣਹਾਰਾ ਗੜ੍ਹ ਕੇਸ, ਪੁਰੀ ਅਨੰਦ ਲਾਈ ਠੇਸ, ਦਰ ਦਵਾਰ ਬੰਕ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਆਪਣੀ ਰਚਨਾ ਆਪ ਰਚਾਈਆ। ਪੀਰਨ ਪੀਰੰ ਦਸਤਗੀਰੰ ਸ਼ਾਹ ਹਕੀਰੰ, ਆਪਣਾ ਰੂਪ ਵਟਾਇੰਦਾ। ਬਸਤਰ ਚੀਰੰ ਹਾਲ ਫ਼ਕੀਰੰ ਖੰਡਾ ਤੀਰੰ, ਤੁਪਕ ਕਮਾਨ ਨਾ ਕੋਇ ਉਠਾਇੰਦਾ। ਨੀਲੀ ਧਾਰੰ ਹਰਿ ਨਿਰੰਕਾਰੰ ਗੋਬਿੰਦ ਸਾਰੰ, ਸਵਾਂਗੀ ਸਵਾਂਗ ਵਟਾਇੰਦਾ। ਖੇਲ ਅਪਾਰੰ ਵਿਚ ਸੰਸਾਰੰ ਵਲ ਛਲ ਧਾਰੰ, ਅਛਲ ਅਛਲੀਆ ਆਪ ਅਖਵਾਇੰਦਾ। ਵਰਨ ਬਰਨ ਵਸਿਆ ਬਾਹਰੰ, ਹਿੰਦੂ ਮੁਸਲਮ ਕਰੇ ਪਿਆਰੰ, ਸਿਖ ਸਾਜਣ ਆਪ ਉਧਾਰੰ, ਸਾਚਾ ਕਰੇ ਸਚ ਪਿਆਰਿਆ। ਮੁਗਲ ਪਠਾਨੰ ਨਾਮ ਨਿਧਾਨੰ ਆਤਮ ਧਿਆਨੰ, ਚਰਨ ਕਵਲ ਬਖ਼ਸ਼ੇ ਸਚ ਸਿਕਦਾਰੀਆ। ਦਰਸ ਮਹਾਨੰ ਸ੍ਰੀ ਭਗਵਾਨੰ ਜੋਤ ਅਕਾਲੰ, ਨੂਰ ਇਲਾਹੀ ਨੂਰ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਰ, ਭੇਵ ਅਭੇਦਾ ਭੇਵ ਛੁਪਾ ਲਿਆ। ਉਚ ਪੀਰ ਸ਼ਹਿਨਸ਼ਾਹ, ਦਸਤਗੀਰ ਰੂਪ ਵਟਾਇਆ। ਨੀਲੇ ਬਸਤਰ ਤਨ ਛੁਹਾ, ਆਪਣਾ ਭਾਣਾ ਆਪ ਮਨਾਇਆ। ਤੀਰ ਕਮਾਨ ਖੰਡਾ ਦਿਤਾ ਤਜਾ, ਤੇਜ ਬਲ ਆਪਣਾ ਆਪ ਧਰਾਇਆ। ਆਪਣਾ ਕਲਮਾ ਆਪ ਪੜ੍ਹਾ, ਨਬੀ ਰਸੂਲ ਆਪ ਸਮਝਾਇਆ। ਆਪਣੀ ਸ਼ਰੀਅਤ ਆਪ ਜਣਾ, ਸ਼ਰਅ ਸ਼ਰੀਅਤ ਵਿਚ ਆਪ ਨਾ ਆਇਆ। ਚਾਰ ਕਹਾਰ ਲਏ ਬਣਾ, ਸਾਚਾ ਮੁਰਸ਼ਦ ਵੇਸ ਵਟਾਇਆ। ਏਕਾ ਹੁਕਮ ਦਏ ਜਣਾ, ਹੁਕਮੀ ਹੁਕਮ ਰਿਹਾ ਭੁਵਾਇਆ। ਖੁਲੜੇ ਕੇਸ ਗਲ ਵਿਚ ਪਾ, ਖ਼ਾਲਕ ਖ਼ਲਕ ਵੇਖ ਵਖਾਇਆ। ਹੱਥੀਂ ਮਹਿੰਦੀ ਲਈ ਲਗਾ, ਪ੍ਰੇਮ ਰੰਗਣ ਰੰਗ ਚੜ੍ਹਾਇਆ। ਤਸਬੀ ਗਲ ਲਈ ਲਟਕਾ, ਗੜ੍ਹੀ ਚਮਕੌਰ ਗੁਰਮੁਖਾਂ ਸੀਸ ਆਪਣੇ ਗਲ ਰਿਹਾ ਲਟਕਾਇਆ। ਹੱਥ ਮੁਸੱਲਾ ਲਿਆ ਉਠਾ, ਗੁਰਮੁਖਾਂ ਸਾਚੀ ਸੇਜ ਸੁਹਾਇਆ। ਏਕਾ ਕੂਜ਼ਾ ਰਿਹਾ ਵਖਾ, ਅੰਮ੍ਰਿਤ ਸਾਚਾ ਜਲ ਭਰਾਇਆ। ਏਕਾ ਕਲਮਾ ਰਿਹਾ ਗਾ, ਤੇਰਾ ਭਾਣਾ ਮੀਠਾ ਮੋਹੇ ਭਾਇਆ। ਏਕਾ ਸੀਸ ਰਿਹਾ ਝੁਕਾ, ਤੇਰਾ ਸਜਦਾ ਪੁਰਖ ਅਕਾਲ ਤੇਰਾ ਰਿਹਾ ਕਰਾਇਆ। ਏਕਾ ਬਾਂਗ ਰਿਹਾ ਅਲਾ, ਇਲਾਹੀ ਜਲਵਾ ਵੇਖ ਵਖਾਇਆ। ਏਕਾ ਇਕ ਸਦਾ ਰਿਹਾ ਲਗਾ, ਸਿਦਕ ਸਬੂਰੀ ਤੋੜ ਨਿਭਾਇਆ। ਇਕ ਗਦਾਗਰ ਬਣ ਫੇਰਾ ਰਿਹਾ ਪਾ, ਏਕਾ ਅਲਫ਼ੀ ਰਿਹਾ ਹੰਢਾਇਆ। ਏਕਾ ਸਖੀ ਸਰਵਰ ਸੁਲਤਾਨ ਨਾਮ ਧਰਾ, ਨਾਮ ਮਤੈਹਰਾ ਹੱਥ ਉਠਾਇਆ। ਨੰਗੀ ਪੈਰੀਂ ਖੇਲ ਖਿਲਾ, ਗੁਰਸਿਖਾਂ ਭੁੱਖ ਨੰਗ ਰਿਹਾ ਕਟਾਇਆ। ਆਪਣੀ ਬਣਤ ਆਪ ਬਣਾ, ਆਪੇ ਵੇਖ ਵਖਾਇਆ। ਵੇਦ ਪੁਰਾਨ ਨਾ ਸਕੇ ਕੋਈ ਗਾ, ਸਾਧ ਸੰਤ ਨਾ ਕਿਸੇ ਜਣਾਇਆ। ਮੁਗ਼ਲ ਸ਼ਾਹੀ ਵਿਚੋਂ ਮੁਗ਼ਲ ਲਏ ਉਠਾ, ਆਪ ਆਪਣਾ ਦਰਸ ਦਖਾਇਆ। ਸਰਬ ਜੀਆਂ ਦਾ ਦਾਤਾ ਇਕ ਬੇਪਰਵਾਹ, ਦੀਨ ਮਜ਼੍ਹਬ ਨਾ ਕੋਇ ਜਣਾਇਆ, ਵਰਨ ਗੋਤ ਵਿਚ ਨਾ ਜਾਏ ਆ, ਬੰਧਨ ਬੰਧ ਨਾ ਕੋਇ ਪਾਇਆ। ਸਾਚੀ ਸਿਖਿਆ ਗਿਆ ਸਮਝਾ, ਸਾਚਾ ਮਾਰਗ ਏਕਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਲਾਇਆ। ਚਾਰ ਕਹਾਰ ਹੋ ਤਿਆਰ, ਸਾਚਾ ਦਰ ਸੁਹਾਈਆ। ਉਚ ਪੀਰ ਮੀਤ ਮੁਰਾਰ, ਠਾਂਡਾ ਸੀਤ ਅਖਵਾਈਆ। ਕਰਿਆ ਦਰਸ ਬੇਨਜ਼ੀਰ, ਰਹਿਮਤ ਭਰੀ ਨਾਮ ਖ਼ੁਦਾਈਆ। ਸਤਿ ਸਲਾਮਤ ਅੰਤ ਅਖ਼ੀਰ, ਨਾ ਮਰੇ ਨਾ ਜਾਈਆ। ਇਕ ਅਮਾਮ ਦਏ ਜ਼ਮਾਨਤ, ਜ਼ਾਮਨ ਜ਼ਾਮਨੀ ਤੋੜ ਨਿਭਾਈਆ। ਦਰਗਹਿ ਸਾਚੀ ਸਚ ਅਦਾਲਤ, ਸਾਚਾ ਅਦਲ ਕਮਾਈਆ। ਆਪੇ ਬਣੇ ਸਾਚਾ ਸਾਲਸ, ਹੱਕ ਹਕੀਕਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਵੈਰ ਨਾਉਂ ਧਰਾਈਆ। ਚਾਰ ਕਹਾਰ ਪੇਖ, ਗੋਬਿੰਦ ਖ਼ੁਸ਼ੀ ਮਨਾਇੰਦਾ। ਹਿੰਦੂ ਮੁਸਲਮ ਏਕਾ ਨੇਤਰ ਵੇਖ, ਏਕਾ ਦਰਸ ਦਖਾਇੰਦਾ। ਏਕਾ ਲਿਖਣਹਾਰਾ ਲੇਖ, ਲੇਖਾ ਆਪਣੇ ਹੱਥ ਰਖਾਇੰਦਾ। ਏਕਾ ਦਾਤਾ ਦਸ ਦਸਮੇਸ, ਦਰ ਦਰਵੇਸ਼ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੇਲ ਮਿਲਾਇੰਦਾ। ਆਪਣਾ ਮੇਲਾ ਆਪੇ ਕਰ, ਆਪੇ ਖੇਲ ਖਲਾਈਆ। ਆਪੇ ਦੇਵੇ ਦਰਸ ਦਰ, ਦਰ ਸਾਚਾ ਇਕ ਸੁਹਾਈਆ। ਆਪ ਬੰਧਾਏ ਆਪਣੇ ਲੜ, ਛੁੱਟ ਕਦੇ ਨਾ ਜਾਈਆ। ਆਪੇ ਲਾਏ ਸਾਚੀ ਜੜ੍ਹ, ਫਲ ਫੁੱਲ ਫੁਲਵਾੜੀ ਆਪ ਮਹਿਕਾਈਆ। ਆਪੇ ਘਾੜਣ ਲਏ ਘੜ, ਘੜਣ ਭੰਨਣਹਾਰ ਵੱਡੀ ਵਡਿਆਈਆ। ਆਪੇ ਸਾਚੀ ਸੇਜਾ ਬੈਠਾ ਚੜ੍ਹ, ਆਪਣੀ ਖਾਟ ਹੇਠ ਵਿਛਾਈਆ। ਚਾਰ ਕਹਾਰਾਂ ਆਪੇ ਫੜ, ਆਪਣੀ ਸੇਵਾ ਲਾਈਆ। ਆਪਣੀ ਸੇਵਾ ਆਪੇ ਕਰ, ਆਪਣੀ ਸੇਵ ਕਮਾਈਆ। ਸ਼ਹਿਨਸ਼ਾਹੀ ਚੁਕਿਆ ਡਰ, ਸ਼ਾਹ ਸੁਲਤਾਨ ਹੱਥ ਕਿਸੇ ਨਾ ਆਈਆ। ਅੰਤਮ ਦੇਵੇ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣੇ ਹੱਥ ਰੱਖੇ ਵਡਿਆਈਆ। ਹੱਥ ਵਡਿਆਈ ਪੁਰਖ ਕਰਤਾਰ, ਆਪਣੇ ਰੰਗ ਸਮਾਇਆ। ਚਾਰ ਚਾਰਾਂ ਕਰ ਪਿਆਰ, ਚੌਥੇ ਜੁਗ ਵੇਖ ਵਖਾਇਆ। ਏਕਾ ਭਰਿਆ ਸਚ ਭੰਡਾਰ, ਏਕਾ ਹੱਥ ਵਰਤਾਇਆ। ਸਰਬ ਜੀਆਂ ਦਾ ਸਾਂਝਾ ਯਾਰ, ਲਹਿਣਾ ਦੇਣਾ ਦਏ ਚੁਕਾਇਆ। ਅੰਤਮ ਮੇਲਾ ਵਿਚ ਸੰਸਾਰ, ਲੋਕਮਾਤ ਦਏ ਕਰਾਇਆ। ਨਿਰਗੁਣ ਆਵੇ ਹੋ ਤਿਆਰ, ਸਰਗੁਣ ਵੇਖੇ ਸਹਿਜ ਸੁਭਾਇਆ। ਗੋਬਿੰਦ ਕਰੇ ਸਚ ਪਿਆਰ, ਸਿਰ ਪੀਰ ਪੀਰਾਂ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਘਰ ਸਾਚਾ ਇਕ ਸਮਝਾਇਆ। ਪੀਰਨ ਪੀਰਾਂ ਉਚ ਸੁਲਤਾਨ, ਹਰਿ ਹਰਿ ਵੱਡੀ ਵਡਿਆਈਆ। ਅੰਤਮ ਮੇਲਾ ਕਰੇ ਜਹਾਨ, ਮਾਣਸ ਜਨਮ ਲੇਖੇ ਲਾਈਆ। ਲੋਕਮਾਤ ਕਰ ਪਛਾਣ, ਕਲਜੁਗ ਅੰਤਮ ਭੇਵ ਖੁਲ੍ਹਾਈਆ। ਮੇਲ ਮਿਲਾਵਾ ਸ੍ਰੀ ਭਗਵਾਨ, ਭਗਤਨ ਮੀਤਾ ਇਕ ਰਘੁਰਾਈਆ। ਆਪੇ ਜਾਣੇ ਜਾਣੀ ਜਾਣ, ਜਾਨਣਹਾਰ ਆਪ ਅਖਵਾਈਆ। ਜੁਗਾ ਜੁਗੰਤਰ ਦੇਵੇ ਦਾਨ, ਵਡ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਵੇਖ ਵਖਾਈਆ। ਕਰ ਕਿਰਪਾ ਹਰਿ ਜਾਣਿਆ, ਹਰਿ ਗੁਣਵੰਤ ਸੋਭਾਵੰਤ ਗਹਿਰ ਗੰਭੀਰ। ਪਾਰਬ੍ਰਹਮ ਪੁਰਖ ਸੁਲਤਾਨਿਆ, ਖੇਲੇ ਖੇਲ ਜੁਗਾ ਜੁਗੰਤ ਜੁਗ ਜੁਗ ਜਾਣੇ ਅੰਤ ਅਖ਼ੀਰ। ਹਰਿਜਨ ਸਾਚੇ ਕਰੇ ਦਰ ਪਰਵਾਨਿਆ, ਚਰਨ ਪ੍ਰੀਤੀ ਬਖ਼ਸ਼ੇ ਸਾਚੀ ਧੀਰ। ਚਾਰ ਚਾਰੇ ਮੇਲ ਮਿਲਾਨਿਆ, ਸਿੰਘ ਜਰਨੈਲ ਗੁਰਦਾਸ ਨਛੱਤਰ ਕਰਨੈਲ ਪਿਆਇਆ ਅੰਮ੍ਰਿਤ ਸੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲੇ ਲੇਖੇ ਉਤੇ ਫੇਰ ਲਕੀਰ, ਅੱਗੇ ਪਾਏ ਨਾਮ ਜ਼ੰਜੀਰ।