G01L45 ੧੪ ਜੇਠ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ

ਰਿਦੇ ਧਿਆ ਲਿਆ। ਨਾਉਂ ਨਿਰੰਕਾਰ ਦਸ ਪਾਸ ਮਿਲੇ ਬਨਵਾਲਿਆ। ਨਾਉਂ ਨਿਰੰਕਾਰ ਕਲ ਲੈ ਅਵਤਾਰ, ਗੁਰਮੁਖਾਂ ਗੁਰ ਦਰਸ ਦਿਖਾ ਲਿਆ। ਨਾਉਂ ਨਿਰੰਕਾਰ ਬੇਮੁਖ ਪਾਏ ਨਾ ਸਾਰ, ਧੱਕ ਪਰੇ ਹਟਾ ਲਿਆ। ਨਾਉਂ ਨਿਰੰਕਾਰ ਦਰਗਾਹ ਮਿਲੇ ਨਾ ਮਾਣ, ਜਿਨ੍ਹਾਂ ਗੁਰ ਤੋਂ ਮੁਖ ਭਵਾ ਲਿਆ। ਨਾਉਂ ਨਿਰੰਕਾਰ ਮਾਤਲੋਕ ਜੋਤ ਸਰੂਪ ਬਚਨ ਲਿਖਾ ਲਿਆ। ਨਾਉਂ ਨਿਰੰਕਾਰ ਗੁਰਸਿਖ ਬ੍ਰਹਮ ਸਰੂਪ, ਬ੍ਰਹਮ ਭੇਤ ਗੁਰ ਆਪ ਮੁਕਾ ਲਿਆ। ਨਾਉਂ ਨਿਰੰਕਾਰ ਦੇ ਦਰਸ ਅਪਾਰ, ਭਰਮ ਮਨ ਚੁਕਾ ਲਿਆ। ਨਾਉਂ ਨਿਰੰਕਾਰ ਧਰਤ ਧਵਲ ਆਕਾਰ, ਤੀਨ ਲੋਕ ਸਮਾ ਲਿਆ। ਨਾਉਂ ਨਿਰੰਕਾਰ ਭਗਤ ਵਛਲ ਕਿਰਪਾਲ, ਨਿਮਾਣਿਆਂ ਮਾਣ ਦਿਵਾ ਲਿਆ। ਨਾਉਂ ਨਿਰੰਕਾਰ ਕਲਜੁਗ ਦੇਵੇ ਤਾਰ, ਜਿਨ ਗੁਰਚਰਨੀਂ ਸੀਸ ਝੁਕਾ ਲਿਆ। ਨਾਉਂ ਨਿਰੰਕਾਰ ਕਿਰਪਾ ਨਿਧ ਸਰਬ ਲਵੇ ਸਾਰ, ਦੁਖੀਆਂ ਦੁੱਖ ਗਵਾ ਲਿਆ। ਨਾਉਂ ਨਿਰੰਕਾਰ ਪ੍ਰਭ ਆਏ, ਜੋਤ ਸਰੂਪ ਵਿਚ ਦੇਹ ਸਮਾ ਲਿਆ। ਨਾਉਂ ਨਿਰੰਕਾਰ ਬਿਨ ਨਬਜ਼ ਰਸਨਾ ਬਚਨ ਲਿਖਾ ਲਿਆ। ਨਾਉਂ ਨਿਰੰਕਾਰ ਗੁਰਸਿਖ ਉਧਰੇ ਪਾਰ, ਜਿਨ੍ਹਾਂ ਹਰਿ ਜਸ ਗਾ ਲਿਆ। ਨਾਉਂ ਨਿਰੰਕਾਰ ਗੁਰਸੰਗਤ ਪਾਇਆ ਮਾਣ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਵਿਚ ਬਹਾ ਲਿਆ। ਨਾਉਂ ਨਿਰੰਕਾਰ ਗੁਰਮੁਖਾਂ ਦੇਵੇ ਮਾਣ, ਦਰਗਾਹ ਵਿਚ ਬਹਾ ਲਿਆ। ਨਾਉਂ ਨਿਰੰਕਾਰ ਅੰਤਕਾਲ ਪ੍ਰਭ ਦਰਸ ਦਿਖਾ ਲਿਆ। ਨਾਉਂ ਨਿਰੰਕਾਰ ਗੁਰਮੁਖਾਂ ਦੇਵੇ ਮਾਣ, ਵਿਚ ਬਬਾਣ ਬਿਠਾ ਲਿਆ। ਨਾਉਂ ਨਿਰੰਕਾਰ ਕਲਜੁਗ ਦੇਵੇ ਤਾਰ, ਪਸੂ ਪ੍ਰੇਤ ਕਰ ਦੇਵ ਬਹਾ ਲਿਆ । ਨਾਉਂ ਨਿਰੰਕਾਰ ਗੁਰਸਿਖਾਂ ਦੇਵੇ ਮਾਣ, ਚੰਦਨ ਵਾਸ ਨਿੰਮ ਮਹਿਕਾ ਲਿਆ। ਨਾਉਂ ਨਿਰੰਕਾਰ ਗੁਰਸਿਖਾਂ ਦੇਵੇ ਮਾਣ, ਸਿੱਖਾ ਸੰਗ ਬੇਮੁਖ ਤਰਾ ਲਿਆ। ਨਾਉਂ ਨਿਰੰਕਾਰ ਆਪ ਪ੍ਰਭ ਜੋਤ ਸਰੂਪ, ਜੀਵ ਵਿਚ ਜੋਤ ਮਿਲਾ ਲਿਆ। ਨਾਉਂ ਨਿਰੰਕਾਰ ਧੰਨ ਧੰਨ ਧੰਨ ਗੁਰਸਿਖ ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਚਰਨ ਲਗਾ ਲਿਆ। ਨਾਉਂ ਨਿਰੰਕਾਰ ਕਲਜੁਗ ਜਾਮਾ ਧਾਰ, ਆਪਣਾ ਭੇਸ ਵਟਾ ਲਿਆ। ਨਾਉਂ ਨਿਰੰਕਾਰ ਕਿਸੇ ਨਾ ਪਾਈ ਸਾਰ, ਮਾਇਆ ਜਗਤ ਭੁਲਾ ਲਿਆ। ਨਾਉਂ ਨਿਰੰਕਾਰ ਭੁੱਲੇ ਜੀਵ ਗਵਾਰ, ਬਿਰਥਾ ਜਨਮ ਗਵਾ ਲਿਆ। ਨਾਉਂ ਨਿਰੰਕਾਰ ਸੱਚਾ ਇਹ ਗੁਰ ਧਾਮ, ਜਿਥੇ ਪ੍ਰਭ ਜੋਤ ਜਗਾ ਲਿਆ। ਨਾਉਂ ਨਿਰੰਕਾਰ ਬੈਠ ਪ੍ਰਭ ਅਡੋਲ ਸਿੰਘਾਸਣ ਲਾ ਲਿਆ। ਨਾਉਂ ਨਿਰੰਕਾਰ ਕਲਜੁਗ ਜਾਮਾ ਧਾਰ, ਵਿਛੜੇ ਆਣ ਮਿਲਾ ਲਿਆ। ਨਾਉਂ ਨਿਰੰਕਾਰ ਜੁਗੋ ਜੁਗ ਪ੍ਰਭ ਦੇਵੇ ਮਾਣ, ਭਗਤ ਜਨਾਂ ਗੁਰਮੁਖ ਵਡਿਆ ਲਿਆ। ਨਾਉਂ ਨਿਰੰਕਾਰ ਕਲਜੁਗ ਅੰਧਘੋਰ, ਮਹਾਰਾਜ ਸ਼ੇਰ ਸਿੰਘ ਦੀਪਕ ਜੋਤ ਜਗਾ ਲਿਆ। ਨਾਉਂ ਨਿਰੰਕਾਰ ਪਾਪੀ ਡੁੱਬੇ ਵਿਚ ਮੰਞਧਾਰ, ਗੁਰਸਿਖਾਂ ਗੁਰ ਪਾਰ ਲੰਘਾ ਲਿਆ । ਨਾਉਂ ਨਿਰੰਕਾਰ ਦਇਆ ਕਰੇ ਪ੍ਰਭ ਕਰਤਾਰ, ਲੱਖ ਚੁਰਾਸੀ ਗੇੜ ਮੁਕਾ ਲਿਆ। ਨਾਉਂ ਨਿਰੰਕਾਰ ਗੁਰਸਿਖਾਂ ਦੇਵੇ ਤਾਰ, ਜਨਮ ਮਰਨ ਜੰਜਾਲ ਤੁੜਾ ਲਿਆ। ਨਾਉਂ ਨਿਰੰਕਾਰ ਕਰ ਕਿਰਪਾ ਅਪਾਰ, ਗਰਭ ਵਾਸ ਨਾ ਫੇਰਾ ਪਾ ਲਿਆ। ਨਾਉਂ ਨਿਰੰਕਾਰ ਕਲਜੁਗ ਜਾਮਾ ਧਾਰ, ਸਿੱਖਾਂ ਨੂੰ ਚਰਨ ਲਗਾ ਲਿਆ। ਨਾਉਂ ਨਿਰੰਕਾਰ ਦੇ ਬ੍ਰਹਮ ਗਿਆਨ, ਸ਼ਬਦ ਰੂਪ ਪ੍ਰਭ ਦਰਸ ਦਿਖਾ ਲਿਆ। ਨਾਉਂ ਨਿਰੰਕਾਰ ਵੱਜੇ ਸ਼ਬਦ ਧੁਨਕਾਰ, ਅਨਹਦ ਸ਼ਬਦ ਮਨ ਵਜਾ ਲਿਆ। ਪ੍ਰਭ ਸਰਨਾਈ ਦੂਖ ਬਿਨਾਸੇ। ਪ੍ਰਭ ਸਰਨਾਈ ਆਤਮ ਜੋਤ ਪਰਗਾਸੇ। ਪ੍ਰਭ ਸਰਨਾਈ ਨਿੰਦਕ ਦੂਤ ਗਲ ਫਾਸੇ। ਪ੍ਰਭ ਸਰਨਾਈ ਗੁਰਸਿਖ ਹੋਈ ਬੰਦ ਖਲਾਸੇ । ਪ੍ਰਭ ਸਰਨਾਈ ਜਗਤ ਗਵਾਇਆ ਵਿਚ ਹਾਸੇ। ਪ੍ਰਭ ਸਰਨਾਈ ਭੁੱਲੀ ਲੋਕਾਈ ਵੇਖ ਜਗਤ ਤਮਾਸ਼ੇ। ਪ੍ਰਭ ਸਰਨਾਈ ਮਿਲੇ ਪ੍ਰਭ ਅਬਿਨਾਸ਼ੇ। ਪ੍ਰਭ ਸਰਨਾਈ ਸੋਹੰ ਸ਼ਬਦ ਗੂੰਜ ਗੁੰਜਾਰ ਆਕਾਸ਼ੇ। ਪ੍ਰਭ ਸਰਨਾਈ ਦਰਗਾਹ ਗੁਰਸਿਖ ਸਭ ਆਸੇ। ਪ੍ਰਭ ਸਰਨਾਈ ਗਰਭ ਜੂਨ ਨਾ ਵਾਸੇ। ਪ੍ਰਭ ਸਰਨਾਈ ਸਿੱਖ ਹੋਵੇ ਨਾ ਨਰਕ ਨਿਵਾਸੇ। ਪ੍ਰਭ ਸਰਨਾਈ ਅੰਤ ਕਾਲ ਹੋਏ ਸੁਖੀ ਸਵਾਸੇ। ਪ੍ਰਭ ਸਰਨਾਈ ਗੁਰ ਚਰਨ ਕਲਜੁਗ ਰਹਿਰਾਸੇ। ਪ੍ਰਭ ਸਰਨਾਈ ਮਹਾਰਾਜ ਸ਼ੇਰ ਸਿੰਘ ਗੁਰਸਿਖ ਦੇ ਪਾਸੇ। ਪ੍ਰਭ ਸਰਨਾਈ ਪ੍ਰਭ ਕਰਮ ਲਿਖਤ ਲਿਖਾਸੇ। ਪ੍ਰਭ ਸਰਨਾਈ ਛੁੱਟੇ ਜਗਤ ਭੋਗ ਬਿਲਾਸੇ। ਪ੍ਰਭ ਸਰਨਾਈ ਨਿਰੰਜਣ ਜੋਤ ਆਕਾਸ਼ੇ। ਪ੍ਰਭ ਸਰਨਾਈ ਦਰਸ ਸਰਬ ਨਿਵਾਸੇ। ਪ੍ਰਭ ਸਰਨਾਈ ਸੋਹੰ ਸ਼ਬਦ ਸਰਬ ਗੁਣਤਾਸੇ। ਪ੍ਰਭ ਸਰਨਾਈ ਖੰਡ ਸਚ ਨਿਵਾਸੇ। ਪ੍ਰਭ ਸਰਨਾਈ ਮਹਾਰਾਜ ਸ਼ੇਰ ਸਿੰਘ ਕਲਜੁਗ ਕਰੇ ਬੰਦ ਖਲਾਸੇ। ਗੁਰਚਰਨ ਸੇਵ ਪਾਰਬ੍ਰਹਮ ਪ੍ਰਭ ਪਾਈਏ। ਗੁਰਚਰਨ ਸੇਵ ਗੁਣ ਨਿਧਾਨ ਘਰ ਦਰਸਾਈਏ। ਗੁਰਚਰਨ ਸੇਵ ਜਨਮ ਜਨਮ ਦੇ ਪਾਪ ਗਵਾਈਏ। ਗੁਰਚਰਨ ਸੇਵ ਦੁੱਖ ਦੇਹ ਪ੍ਰਭ ਗਵਾਈਏ। ਗੁਰਚਰਨ ਸੇਵ ਸਚ ਸੁੱਚ ਇਕ ਰੰਗ ਸਮਾਈਏ। ਗੁਰਚਰਨ ਸੇਵ ਰੰਗ ਮਜੀਠ ਝੂਠੀ ਦੇਹ ਚੜ੍ਹਾਈਏ। ਗੁਰਚਰਨ ਸੇਵ ਸੋਨਾ ਕੰਚਨ ਇਕ ਦਰਸਾਈਏ। ਗੁਰਚਰਨ ਸੇਵ ਸੋਹੰ ਸ਼ਬਦ ਗਿਆਨ ਦਵਾਈਏ। ਗੁਰਚਰਨ ਸੇਵ ਮਹਾਰਾਜ ਸ਼ੇਰ ਸਿੰਘ ਦਰਸ਼ਨ ਪਾਈਏ। ਗੁਰਚਰਨ ਸੇਵ ਵਿਚੋਂ ਹਉਮੇ ਮੈਲ ਗਵਾਈਏ । ਗੁਰਚਰਨ ਸੇਵ ਚਰਨ ਕਵਲ ਕੇਸ ਚਵਰ ਝੁਲਾਈਏ । ਗੁਰਚਰਨ ਸੇਵ ਕਲਜੁਗ ਨਿਹਕਲੰਕ ਦਰਸਾਈਏ। ਗੁਰਚਰਨ ਸੇਵ ਫਿਰ ਜਨਮ ਨਾ ਪਾਈਏ। ਗੁਰਚਰਨ ਸੇਵ ਅੰਤ ਕਾਲ ਪ੍ਰਭ ਜੋਤ ਮਿਲ ਜਾਈਏ। ਗੁਰਚਰਨ ਸੇਵ ਮਹਾਰਾਜ ਸ਼ੇਰ ਸਿੰਘ ਘਰ ਮਾਹਿ ਪਾਈਏ।