ਨਿਰਾਧਾਰ। ਗੁਰਸਿਖ ਨਾ ਜਾਏ ਖਾਲੀ, ਮਨ ਮੇਂ ਧਰੇ ਦਰਸ ਕਰਤਾਰ। ਜੋਤ ਨਿਰੰਜਣ ਪ੍ਰਗਟ ਅਕਾਲੀ, ਮਾਤਲੋਕ ਕੀਓ ਆਕਾਰ। ਧੰਨ ਧੰਨ ਧੰਨ ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਗੁਰਸਿਖਾਂ ਕੀਨੀ ਪੂਰਬਕ ਵੀਚਾਰ। ਸੋ ਬੂਝੇ ਜਿਸ ਪ੍ਰਭ ਬੁਝਾਏ। ਦਰਸ ਦੇ ਅਨਮੋਲ, ਭਉ ਭਰਮ ਗਵਾਏ। ਸੋ ਜਾਣੇ ਕਰਤਾਰ, ਜਿਸ ਰੰਗ ਰੰਗੀਲਾ ਰੰਗ ਨਾਮ ਚੜ੍ਹਾਏ। ਜਗਤ ਸੱਚਾ ਭਤਾਰ, ਸਰਬ ਮੇਂ ਬੈਠਾ ਆਸਣ ਲਾਏ। ਬੇਮੁਖ ਨਾ ਜਾਣੇ ਸਾਰ, ਈਸ਼ਰ ਜੋਤ ਵਿਚ ਦੇਹ ਰਖਾਏ । ਗੁਰਮੁਖ ਹੋਏ ਅਧਾਰ, ਹੋਏ ਦਿਆਲ ਪ੍ਰਭ ਦਰਸ ਦਿਖਾਏ। ਗੁਰਸੰਗਤ ਉਤਰੇ ਪਾਰ, ਹਰਿ ਹਰਿ ਹਰਿ ਮੰਗਲ ਗੁਰ ਦਰ ਤੇ ਗਾਏ। ਭਗਤ ਉਧਾਰਨ ਆਪ ਗੁਰ ਸੂਰਾ, ਜੁਗੋ ਜੁਗ ਆਣ ਪੈਜ ਰਖਾਏ। ਸਰਬ ਵਥ ਦੇਵੇ ਪ੍ਰਭ ਸਵਾਮੀ, ਗੁਰਸਿਖ ਤੋਟ ਨਾ ਆਵੇ ਕੋਇ। ਧੰਨ ਧੰਨ ਧੰਨ ਗੁਰਸਿਖ ਸਤਿਗੁਰ ਪੂਰਾ, ਭਗਤ ਵਛਲ ਲਾਜ ਰਖਾਏ। ਸਤਿਗੁਰ ਸਤਿ ਪੁਰਖ ਨਿਰੰਜਣ, ਸਤਿ ਦੀਪਕ ਸਤਿ ਦੇਹ ਜਗਾਏ। ਸਤਿ ਸਤਿ ਸਤਿ ਵਰਤੇ ਵਿਚ ਸਤਿਜੁਗ, ਸਚ ਸੁਚ ਵਿਚ ਜੀਵ ਸਮਾਏ। ਸੋਹੰ ਸ਼ਬਦ ਸਰਬ ਧੁਨ ਉਪਜੇ, ਏਕ ਸ਼ਬਦ ਸਭ ਸ੍ਰਿਸ਼ਟ ਸਮਾਏ। ਆਪ ਏਕ ਪ੍ਰਭ ਜੀਵ ਅਨੇਕਾ, ਅੰਤ ਜੋਤ ਪ੍ਰਭ ਏਕ ਮਿਲਾਏ। ਧੰਨ ਧੰਨ ਧੰਨ ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਸਤਿਜੁਗ ਸੋਹੰ ਸ਼ਬਦ ਮੁੱਖ ਰਖਾਏ, ਸੋਹੰ ਸ਼ਬਦ ਸਤਿਜੁਗ ਹੋ ਗਿਆਨਾ। ਸੋਹੰ ਸ਼ਬਦ ਸਤਿਜੁਗ ਗੁਰਮੁਖ ਪਛਾਣਾ। ਸੋਹੰ ਸ਼ਬਦ ਸਤਿਜੁਗ ਮਿਲੇ ਮਾਣਾ। ਸੋਹੰ ਸ਼ਬਦ ਸਤਿਜੁਗ ਕਰੇ ਕਲਿਆਨਾ। ਧੰਨ ਧੰਨ ਧੰਨ ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਪ੍ਰਗਟ ਜੋਤ ਸਰੂਪ ਅੰਤ ਜੋਤ ਸਭ ਜੀਵ ਬਿਲਾਨਾ।
G01L49 ੧੯ ਜੇਠ ੨੦੦੭ ਬਿਕ੍ਰਮੀ ਅਮਰਜੀਤ ਸਿੰਘ ਦੇ ਘਰ ਪਿੰਡ ਜੇਠੂਵਾਲ
- Post category:Written Harbani Granth 01
Pages: 1 2
