ਉਧਾਰਨ। ਜੋਤ ਨਿਰੰਜਣ ਬੇਮੁਖ ਨਰਕ ਨਿਵਾਰਨ। ਜੋਤ ਨਿਰੰਜਣ ਸ੍ਰਿਸ਼ਟ ਸੰਘਾਰਨ। ਜੋਤ ਨਿਰੰਜਣ ਭਗਤ ਜਨਾਂ ਦੇਵੇ ਚਾਨਣ। ਜੋਤ ਨਿਰੰਜਣ ਸਰਬ ਜੀਵ ਉਪਾਨਣ। ਜੋਤ ਨਿਰੰਜਣ ਕਲਜੁਗ ਅਗਿਆਨ ਅੰਧੇਰ ਮਿਟਾਨਣ। ਜੋਤ ਨਿਰੰਜਣ ਅੰਤ ਗੁਰਸਿਖ ਮਿਲ ਜਾਨਣ। ਜੋਤ ਨਿਰੰਜਣ ਭਗਤ ਵਖਾਨਣ। ਜੋਤ ਨਿਰੰਜਣ ਬੇਮੁਖ ਸਾਰ ਨਾ ਜਾਨਣ। ਜੋਤ ਨਿਰੰਜਣ ਕਲ ਸੋਹੰ ਮਾਰੇ ਬਾਨਨ। ਜੋਤ ਨਿਰੰਜਣ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਨ। ਵਿਸ਼ਨੂੰ ਆਪਣਾ ਆਪ ਨਾਮ ਰਖਾਏ। ਸਰਬ ਸ੍ਰਿਸ਼ਟ ਪ੍ਰਭ ਰਿਹਾ ਸਮਾਏ। ਜੋਤ ਸਰੂਪ ਪ੍ਰਭ ਭਗਵਾਨ ਨਜ਼ਰ ਨਾ ਆਏ। ਵਿਸ਼ਨੂੰ ਹੋ ਕਿਰਪਾਲ ਜੀਵ ਜੰਤ ਵਿਚ ਸਮਾਏ । ਭਗਵਾਨ ਬੀਠਲਾ ਅਡੋਲ, ਤੀਨ ਲੋਕ ਜੋਤ ਜਗਾਏ। ਵਿਸ਼ਨੂੰ ਕਰ ਆਕਾਰ, ਲੱਖ ਚੁਰਾਸੀ ਜੀਵ ਉਪਾਏ। ਭਗਵਾਨ ਆਪ ਹੈ ਅਤੋਲ, ਬੈਠ ਅਡੋਲ ਜਗਤ ਤੁਲਾਏ। ਵਿਸ਼ਨੂੰ ਕਰ ਪ੍ਰਵੇਸ਼, ਜੀਵ ਜੰਤ ਭੁਲਾਏ। ਭਗਵਾਨ ਆਪ ਛਲਣ ਛਲ, ਸ਼ਬਦ ਰੂਪ ਖੇਲ ਕਲ ਵਰਤਾਏ। ਵਿਸ਼ਨੂੰ ਆਪ ਨਿਰਾਕਾਰ, ਜੀਵ ਨੂੰ ਨਜ਼ਰ ਨਾ ਆਏ। ਵਿਸ਼ਨੂੰ ਕਲ ਆਧਾਰ, ਜੀਵ ਬੇਮੁਖ ਕਰਾਏ। ਭਗਵਾਨ ਪੈਜ ਸਵਾਰ, ਗੁਰਸਿਖਾਂ ਨੂੰ ਲੈ ਬਚਾਏ। ਕਲ ਲੈ ਅਵਤਾਰ, ਸਤਿਜੁਗ ਸਾਚੀ ਨੀਂਹ ਰਖਾਏ। ਵਿਸ਼ਨੂੰ ਹੋ ਪ੍ਰਭ ਜਗਤ ਭੁਲਾਇਆ, ਐਸੀ ਮਾਇਆ ਕਲ ਵਿਚ ਪਾਏ । ਕਲ ਗਵਾਇਆ, ਸਤਿਜੁਗ ਸਤਿ ਵਰਤਾਇਆ, ਵਿਸ਼ਨੂੰ ਖੇਲ ਮਿਟਾਇਆ, ਭਗਵਾਨ ਵਿਚ ਸਮਾਇਆ, ਸਤਿਜੁਗ ਵਰਤਾਏ, ਸੋਹੰ ਸ਼ਬਦ ਚਲਾਏ। ਮਹਾਰਾਜ ਸ਼ੇਰ ਸਿੰਘ ਨਾਮ ਰਖਾਏ, ਏਕ ਰੂਪ ਪ੍ਰਭ ਜੋਤ ਜਗਾਏ। ਸਤਿਜੁਗ ਹੋਏ ਜੋਤ ਚਮਤਕਾਰਾ । ਸਤਿਜੁਗ ਹੋਏ ਪ੍ਰਭ ਆਕਾਰਾ। ਸਤਿਜੁਗ ਪ੍ਰਗਟਾਏ ਰਾਮ ਕ੍ਰਿਸ਼ਨ ਮੁਰਾਰਾ। ਸਤਿਜੁਗ ਸਰਬ ਕਾ ਦਾਤਾ, ਮਹਾਰਾਜ ਸ਼ੇਰ ਸਿੰਘ ਨਰ ਅਵਤਾਰਾ। ਨਰ ਅਵਤਾਰ ਸਰਬ ਸੁਖ ਦਾਤਾ। ਪ੍ਰਗਟ ਭਇਓ ਸ੍ਰਿਸ਼ਟ ਗਿਆਤਾ। ਜੀਵ ਸਰੂਪ ਬ੍ਰਹਮ, ਬ੍ਰਹਮ ਨਾ ਕਿਸੇ ਪਛਾਤਾ। ਦੇਵੇ ਗਿਆਨ ਗੁਰਸਿਖ ਹੋਵੇ ਮਿਹਰਵਾਨ ਪੁਰਖ ਬਿਧਾਤਾ । ਖੋਲ੍ਹ ਲੋਚਣ ਪ੍ਰਭ ਤਰੰਗ, ਅਨਹਦ ਸ਼ਬਦ ਵੱਜੇ ਰੰਗ ਰਾਤਾ। ਦਰਸ਼ਨ ਦੇ ਪ੍ਰਭ ਜੋਤ ਦਰਸਾਵੇ, ਗੁਰਸਿਖਾਂ ਨਿਹਕਲੰਕ ਪਛਾਤਾ। ਸਿਰ ਹੱਥ ਟਿਕਾਏ, ਜਮ ਨੇੜ ਨਾ ਆਏ, ਅੰਤ ਕਾਲ ਪ੍ਰਭ ਚਰਨ ਹੈ ਨਾਤਾ। ਮਾਤਲੋਕ ਤਜਾਏ, ਸਚਖੰਡ ਗੁਰਸਿਖ ਸਮਾਏ, ਜਿਥੇ ਮਹਾਰਾਜ ਸ਼ੇਰ ਸਿੰਘ ਜੋਤ ਜਗਾਏ, ਗੁਰਚਰਨ ਜਸ ਕਰ ਸੀਸ ਨਿਵਾਤਾ। ਜੋਤ ਸਰੂਪ ਹੋ ਜਾਏ, ਪ੍ਰਭ ਮਾਹਿ ਸਮਾਏ, ਫਿਰ ਜਨਮ ਨਾ ਪਾਏ, ਪ੍ਰਗਟ ਈਸ਼ਰ ਜੋਤ ਪ੍ਰਗਟ ਸਿੱਖ ਹੈ ਸਾਥਾ। ਜੂਨ ਉਧਾਰੇ ਜੂਨ ਸੁਧਾਰੇ, ਗੁਰਸਿਖ ਗੁਰਸੰਗਤ ਮਨ ਸੋਹਨ ਗੁਰਚਰਨ ਦਵਾਰੇ, ਕੋਏ ਨਾ ਜਾਣੇ ਪ੍ਰਭ ਬਿਧ ਗਾਤਾ। ਜੁਗ ਉਲਟਾਏ, ਜਨ ਭਗਤ ਪ੍ਰਭ ਵਡਿਆਏ, ਜੋਤ ਸਰੂਪ ਦਰਸ ਦਿਖਾਏ, ਮਹਾਰਾਜ ਸ਼ੇਰ ਸਿੰਘ ਸਦਾ ਹੈ ਸਾਥਾ। ਗੁਰਸਿਖ ਕਲਜੁਗ ਜੋਤ ਸਰੂਪ। ਗੁਰਸਿਖ ਕਲਜੁਗ ਸਦਾ ਅਨੂਪ। ਗੁਰਸਿਖ ਕਲਜੁਗ ਸਵੱਛ ਸਰੂਪ। ਗੁਰਸਿਖ ਕਲਜੁਗ ਨਾ ਆਵੇ ਵਿਚ ਅੰਧ ਕੂਪ। ਗੁਰਸਿਖ ਦਰਸੇ ਸਦਾ ਪ੍ਰਭ ਕਾ ਸਰੂਪ। ਗੁਰਸਿਖ ਕਲਜੁਗ ਸ਼ਬਦ ਸੋਹੰ ਅਨੂਪ । ਗੁਰਸਿਖ ਮਹਾਰਾਜ ਸ਼ੇਰ ਸਿੰਘ ਚਰਨ ਸੰਗ ਭੂਪ। ਕਲਜੁਗ ਵਰਤਾਇਆ, ਸ਼ਬਦ ਸਰੂਪ ਸ਼ਬਦ ਚਲਾਇਆ, ਬੈਠ ਅਡੋਲ ਸ੍ਰਿਸ਼ਟ ਡੁਲਾਇਆ, ਗੁਰਸਿਖਾਂ ਮਨ ਸਦਾ ਧਰਵਾਸਿਆ। ਜਗਤ ਜਲਾਇਆ ਰਾਓ ਰੰਕ ਕਰ ਇਕ ਬਹਾਇਆ, ਤੀਨ ਲੋਕ ਪ੍ਰਭ ਦੇ ਉਲਟਾਇਆ, ਗੁਰਸਿਖ ਕਲਜੁਗ ਚੰਦਨ ਪ੍ਰਭਾਸਿਆ । ਸ਼ਬਦ ਚਲਾਏ, ਮਦਿ ਮਾਸੀ ਕੋਈ ਨਜ਼ਰ ਨਾ ਆਏ, ਨਰਕ ਨਿਵਾਸ ਦਵਾਏ, ਕੋਈ ਨਾ ਕਰੇ ਬੰਦ ਖੁਲਾਸਿਆ। ਸਤਿਵਾਦੀ ਸਤਿ ਪੁਰਖ ਸਤਿਵਾਦਿਆ, ਦੇ ਸੋਹੰ ਨਾਮ ਆਪਣਾ ਨਾਮ ਜਪਾਏ, ਸਤਿਜੁਗ ਸਾਚਾ ਸਚ ਸਚ ਸਚ ਲਾਏ, ਕਲਜੁਗ ਪ੍ਰਭ ਦੇ ਉਲਟਾਸਿਆ। ਜੋਤ ਪ੍ਰਗਟਾਏ ਨਿਹਕਲੰਕ ਅਖਵਾਏ, ਮਹਾਰਾਜ ਸ਼ੇਰ ਸਿੰਘ ਨਾਮ ਰਖਾਏ, ਤੀਨ ਲੋਕ ਆਪ ਪ੍ਰਭ ਵਾਸਿਆ। ਗੁਰਪ੍ਰਸਾਦਿ ਗੁਰ ਦਰਸ਼ਨ ਪਾਇਆ। ਗੁਰਪ੍ਰਸਾਦਿ ਗੁਰ ਅੰਗ ਲਗਾਇਆ। ਗੁਰਪ੍ਰਸਾਦਿ ਗੁਰਸਿਖਾਂ ਜੁਗ ਕਲ ਤਰਾਇਆ । ਗੁਰਪ੍ਰਸਾਦਿ ਸਾਧ ਸੰਗਤ ਹਰਿ ਜਸ ਗਾਇਆ। ਗੁਰਪ੍ਰਸਾਦਿ ਜਨਮ ਅਮੋਲਕ ਕਲਜੁਗ ਕਰਾਇਆ। ਗੁਰਪ੍ਰਸਾਦਿ ਕਾਲ ਅੰਤ ਜਮ ਨੇੜ ਨਾ ਆਇਆ। ਗੁਰਪ੍ਰਸਾਦਿ ਜਨਮ ਮਰਨ ਦਾ ਫੰਦ ਕਟਾਇਆ। ਗੁਰਪ੍ਰਸਾਦਿ ਸਤਿਜੁਗ ਸਤਿ ਘਰ ਵਖਾਇਆ। ਗੁਰਪ੍ਰਸਾਦਿ ਭਗਤ ਜਨ ਗੁਰ ਚਰਨ ਦਰਸਾਇਆ। ਗੁਰਪ੍ਰਸਾਦਿ ਬਹੱਤਰ ਜਾਮੇ ਭਗਤ ਜਨ ਪ੍ਰਭ ਮਾਣ ਦਿਵਾਇਆ। ਕਰੇ ਭਗਤ ਉਧਾਰ, ਪਾਲ ਸਿੰਘ ਮੁੱਖ ਰਖਾਇਆ । ਲਿਆ ਜਨਮ ਸੁਧਾਰ, ਸਵਰਨ ਦਰਬਾਨ ਬਣਾਇਆ। ਮਾਣਾ ਰੰਗਾ ਦਿਤੇ ਤਾਰ, ਪੰਜਵਾਂ ਸਿੰਘ ਬੁੱਧ ਰਲਾਇਆ। ਸਿੰਘ ਮੋਹਣ ਨਾ ਹੋਏ ਖੁਆਰ, ਤਿੰਨ ਅੱਸੂ ਜਿਨ ਬਚਨ ਉਲਟਾਇਆ। ਦੋ ਹਜ਼ਾਰ ਚਾਰ ਬਿਕ੍ਰਮੀ ਨੀਂਹ ਰਖਾਈ ਸਚ ਦਰਬਾਰ, ਸਤਿਜੁਗ ਬਣਾਇਆ। ਦੇਹ ਰੁਲਾਈ ਸ੍ਰਿਸ਼ਟੀ ਖਪਾਈ, ਕਲਜੁਗ ਆਪ ਰਘੁਨਾਥ ਉਲਟਾਇਆ। ਧਾਮ ਸਚ ਬਣਾਇਆ, ਮਹਾਰਾਜ ਸ਼ੇਰ ਸਿੰਘ ਵਿਚ ਆਸਣ ਲਾਇਆ, ਬੈਠ ਅੰਦਰ ਜਗਤ ਅੰਧੇਰ ਵਰਤਾਇਆ। ਸੋਹੰ ਸ਼ਬਦ ਚਲਾਇਆ, ਕੁਰਾਨ ਅੰਜ਼ੀਲ ਸਭ ਨਸ਼ਟ ਕਰਾਇਆ। ਗਿਆ ਅਥਰਬਣ ਵੇਦ, ਚੌਥਾ ਜੁਗ ਖਪਾਇਆ । ਗੀਤਾ ਮਾਣ ਗਵਾਇਆ, ਦੁਆਪਰ ਕ੍ਰਿਸ਼ਨ ਮੁਰਾਰ, ਕਲਜੁਗ ਨਿਹਕਲੰਕ ਅਖਵਾਇਆ । ਦੇ ਸੋਹੰ ਗਿਆਨ, ਸਤਿਜੁਗ ਰਾਹ ਬਤਾਇਆ । ਕਲ ਗੁਰਸਿਖ ਉਧਰੇ ਪਾਰ, ਮਹਾਰਾਜ ਸ਼ੇਰ ਸਿੰਘ ਜਿਨ ਚਰਨੀਂ ਲਾਇਆ। ਹੋਵੇ ਸ਼ਬਦ ਜਗਤ ਵਰਤਾਰਾ। ਭਗਤ ਜਨਾਂ ਸੋਹੰ ਭੰਡਾਰਾ। ਗੁਰਚਰਨ ਸਿੱਖਾਂ ਸੱਚਾ ਗੁਰਦਵਾਰਾ। ਹੋਏ ਜਨਮ ਦੁਰਲੱਭ, ਕਲਜੁਗ ਦਰਸ ਅਪਾਰਾ। ਮਹਾਰਾਜ ਸ਼ੇਰ ਸਿੰਘ ਆਪ ਪ੍ਰਕਾਸ਼ੇ, ਕੋਇ ਨਾ ਜਾਣੇ ਜੋਤ ਚਮਤਕਾਰਾ। ਸਰਬ ਸ੍ਰਿਸ਼ਟ ਸਦ ਅਬਿਨਾਸ਼ੇ, ਏਕ ਅਬਿਨਾਸ਼ ਆਪ ਨਿਰੰਕਾਰਾ। ਨਿਹਕਲੰਕ ਕਲੰਕ ਜਗ ਲਾਗਾ, ਮਹਾਰਾਜ ਸ਼ੇਰ ਸਿੰਘ ਕੀਆ ਖੇਲ ਨਿਆਰਾ। ਖੇਲ ਪ੍ਰਭ ਕਾ ਕੋਈ ਨਾ ਜਾਣੇ। ਜੀਉ ਕਲਜੁਗ ਭਏ ਅੰਞਾਣੇ। ਪਾਪੀ ਭੁੱਜਣ ਜਿਉਂ ਦਾਣੇ। ਗੁਰਚਰਨ ਲਾਗ ਪਤਤ ਸੁਘੜ ਸਿਆਣੇ। ਮਹਾਰਾਜ ਸ਼ੇਰ ਸਿੰਘ ਸ਼ਬਦ ਅਨਰਾਗ, ਦਰ ਆਏ ਮੂਰਖ ਮੁਗਧ ਭਏ ਸਿਆਣੇ। ਸੋਹੰ ਸ਼ਬਦ ਕਲ ਆਤਮ ਜਾਗ, ਭਗਤ ਜਨਾਂ ਪ੍ਰਭ ਖੜ੍ਹਾ ਸਰਹਾਣੇ। ਆਪ ਵੇਖੇ ਗੁਰਸਿਖ ਪੇਖੇ, ਜੋਤ ਸਰੂਪ ਪ੍ਰਭ ਦਰਸ ਦਿਖਾਣੇ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਜੋਤ ਸਰੂਪ ਵਿਚ ਸਿੱਖ ਸਮਾਣੇ।
G01L059. ੨੪ ਅੱਸੂ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
- Post category:Written Harbani Granth 01
Pages: 1 2
