੫ ਪੋਹ ੨੦੧੧ ਬਿਕ੍ਰਮੀ ਮਹਾਰਾਜ ਸੰਗਰੂਰ ਨੂੰ ਸ਼ਬਦ ਭੇਜਿਆ ਗਿਆ
ਭਗਤ ਵਛਲ ਗਿਰਧਾਰ ਰੂਪ ਅਪਾਰ ਹੈ। ਆਦਿ ਅੰਤ ਏਕਾ ਏਕ ਸੱਚੀ ਸਰਕਾਰ ਹੈ। ਜੁਗਾ ਜੁਗੰਤ ਭਗਤ ਅਧਾਰ, ਦੇਵੇ ਨਾਮ ਅਪਾਰ ਹੈ। ਪੂਰਬ ਕਰਮ ਰਿਹਾ ਵਿਚਾਰ, ਹਰਿ ਸਾਜਨ ਮੀਤ ਮੁਰਾਰ ਹੈ। ਲੱਖ ਚੁਰਾਸੀ ਆਰ ਪਾਰ, ਕਲਜੁਗ ਅੰਤਮ ਆਈ ਹਾਰ ਹੈ। ਪੰਚਮ ਪੋਹ ਰੱਖੇ ਨੀਂਹ ਸਚ ਦਰਬਾਰ, ਚਾਰ ਵਰਨਾਂ ਇਕ ਅਧਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲੋਕਮਾਤ ਲਿਆ ਅਵਤਾਰ ਹੈ। ਲੋਕਮਾਤ ਹਰਿ ਜੋਤ ਜਗਾਈ। ਚਾਰ ਕੁੰਟ ਵੱਜੇ ਵਧਾਈ। ਗੁਰਮੁਖ ਸਾਚੇ ਸੰਤ ਜਨ, ਪ੍ਰਭ ਅਬਿਨਾਸ਼ੀ ਲਏ ਜਗਾਈ। ਸੋਹੰ ਦੇਵੇ ਨਾਮ ਧਨ, ਆਤਮ ਤ੍ਰਿਸ਼ਨਾ ਦਏ ਮਿਟਾਈ। ਭਾਂਡਾ ਭਰਮ ਹਰਿ ਦਏ ਭੰਨ, ਸੰਤ ਮਨੀ ਸਿੰਘ ਲਿਖਤ ਲਿਖਾਈ। ਕਲਜੁਗ ਜੀਵਾਂ ਦੇਵੇ ਡੰਨ, ਮਸਤੂਆਣੇ ਜੋੋਤ ਜਗਾਈ। ਸਾਚੀ ਜੋਤ ਜਗਾਏ ਤਨ, ਅੰਦਰ ਮੰਦਰ ਕਰੇ ਰੁਸ਼ਨਾਈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਣੇ ਸੰਗਰੂਰ ਹਰਿ ਹਜ਼ੂਰ ਰਿਹਾ ਬਣਤ ਬਣਾਈ। ਰਾਣੇ ਸੰਗਰੂਰ ਉਠ ਕਰ ਧਿਆਨ। ਜੋਤ ਸਰੂਪੀ ਹਰਿ ਭਗਵਾਨ। ਸ਼ਬਦ ਸਰੂਪੀ ਇਕ ਬਿਬਾਣ। ਬਿਨ ਰੰਗ ਰੂਪੀ ਧਰਮ ਨਿਸ਼ਾਨ। ਸ੍ਰਿਸ਼ਟ ਸਬਾਈ ਅੰਧ ਕੂਪੀ, ਸਾਧ ਸੰਤ ਹੋਏ ਹੈਰਾਨ। ਪ੍ਰਗਟ ਹੋਇਆ ਸਤਿ ਸਰੂਪੀ, ਨਿਹਕਲੰਕ ਬਲੀ ਬਲਵਾਨ। ਦੋ ਜਹਾਨਾਂ ਵਡਾ ਸ਼ਾਹੋ ਭੂਪੀ, ਰਾਜ ਰਾਜਾਨਾਂ ਦੇਵੇ ਜੀਆ ਦਾਨ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ।