੫ ਪੋਹ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਸਵਾਮੀ ਮਹਿਤਾ ਜੀ ਨੂੰ ਦਿਆਲ ਬਾਗ਼ ਆਗਰਾ ਸ਼ਬਦ ਭੇਜਿਆ
ਬਾਗ਼ ਦਿਆਲਾ ਅੰਤਮ ਪਤ ਤੇਰੀ ਰਹੇ, ਸਰਨ ਆਓ ਬਣ ਕੰਗਾਲਾ। ਕਲਜੁਗ ਵਹਿਣ ਝੂਠਾ ਵਹੇ, ਰੁੜ੍ਹਦਾ ਜਾਏ ਧਨ ਮਾਲਾ। ਗੁਰਮੁਖ ਵਿਰਲਾ ਪ੍ਰਭ ਅਬਿਨਾਸ਼ੀ ਚਰਨੀ ਬਹੇ, ਸ਼ਬਦ ਪਾਏ ਤਨ ਸਾਚੀ ਮਾਲਾ। ਏਕਾ ਨਾਉਂ ਦਰ ਸਾਚੇ ਲਏ, ਪੰਚਾਂ ਤੋੜੇ ਜਗਤ ਜੰਜ਼ਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਭੇਖ ਵਟਾਇਆ। ਸ਼ਬਦ ਡੰਡਾ ਹੱਥ ਉਠਾਇਆ, ਗੁਰੂਆਂ ਪੀਰਾਂ ਸਾਧਾਂ ਸੰਤਾਂ ਅੰਤਮ ਕਲ ਕੱਢੇ ਦਵਾਲਾ। ਦਿਆਲ ਬਾਗ਼ ਗੁਰ ਜਾਣਾ ਜਾਗ। ਅੰਤਮ ਬੁੱਝੇ ਜੋਤੀ ਚਿਰਾਗ਼। ਨਾ ਕੋਈ ਧੋਵੇ ਕਾਇਆ ਲੱਗੇ ਦਾਗ਼। ਸਚ ਸਿੰਘਾਸਣ ਗੂੜ੍ਹੀ ਨੀਂਦ ਸੋਵੇ, ਆਤਮ ਤ੍ਰਿਸ਼ਨਾ ਬੁਝੇ ਜਗਤ ਆਗ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਘਰ ਘਰ ਦਰ ਦਰ ਉਡਾਏ ਕਾਗ। ਚੌਥਾ ਦਰ ਹਰਿ ਬੰਦ ਕਰਾਉਣਾ। ਇਕ ਵਖਾਏ ਸਾਚਾ ਘਰ, ਜੋਤ ਸਰੂਪੀ ਡਗਮਗਾਉਣਾ। ਚਰਨ ਸਰੋਵਰ ਸਾਚਾ ਸਰ, ਆਤਮ ਤੀਰਥ ਇਕ ਇਸ਼ਨਾਨ ਕਰਾਉਣਾ। ਨਾ ਜਨਮੇ ਨਾ ਜਾਏ ਮਰ, ਏਕਾ ਹਰਿ ਓਟ ਰਖਾਉਣਾ। ਲੋਕਮਾਤ ਆਇਆ ਜੋਤ ਧਰ, ਸੋਹੰ ਸ਼ਬਦ ਡੰਕ ਵਜਾਉਣਾ। ਆਪਣਾ ਕੀਤਾ ਲੈਣਾ ਭਰ, ਹੋ ਸਹਾਈ ਨਾ ਕਿਸੇ ਬਚਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਖੇਲ ਰਚਾਇਆ, ਸ਼ਬਦ ਡੰਡਾ ਹੱਥ ਫੜਾਇਆ, ਗੁਰੂਆਂ ਪੀਰਾਂ ਸਾਧਾਂ ਸੰਤਾਂ ਮਾਇਆਧਾਰੀ ਕਰਮ ਵਿਚਾਰੀ, ਸੋਇਆ ਗੁਰ ਆਪ ਜਗਾਉਣਾ। ਸੋਏ ਜਾਗ ਜਗਤ ਗੁਰ। ਪ੍ਰਭ ਧੋਏ ਦਾਗ਼, ਆਓ ਤੁਰ। ਬੁਝੇ ਤ੍ਰਿਸ਼ਨਾ ਆਗ, ਚਰਨ ਪ੍ਰੀਤੀ ਜਾਏ ਜੁੜ। ਅੰਤਮ ਅੰਤ ਪਕੜੇ ਵਾਗ, ਇਕ ਚੜ੍ਹਾਏ ਸ਼ਬਦ ਘੋੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਬਚਨ ਰਿਹਾ ਲਿਖਾਏ, ਦੇ ਮਤ ਅੰਤ ਸਮਝਾਏ, ਕਲਜੁਗ ਬੇੜਾ ਰਿਹਾ ਰੁੜ੍ਹ। ਦਿਆਲ ਬਾਗ਼ ਗੁਰ ਕਿਉਂ ਮੁਖ ਛੁਪਾਇਆ। ਆਤਮ ਲੱਗੀ ਮਾਇਆ ਤ੍ਰਿਖ, ਭੁੱਖ ਜਗਤ ਵਿਕਾਰ ਅੰਤ ਵਧਾਇਆ। ਸਾਚੀ ਸਿੱਖਿਆ ਲੈਣੀ ਸਿੱਖ, ਨਿਹਕਲੰਕ ਕਲ ਜਾਮਾ ਪਾਇਆ। ਆਦਿ ਅੰਤ ਜੁਗਾ ਜੁਗੰਤ ਮਸਤਕ ਲੇਖ ਰਿਹਾ ਲਿਖ, ਬਿਧਨਾ ਲੇਖ ਦਏ ਮਿਟਾਇਆ। ਦਰ ਘਰ ਏਕੋ ਏਕਾ ਪ੍ਰਭ ਦੇਵੇ ਭਿਖ, ਅਤੁੱਟ ਭੰਡਾਰ ਇਕ ਰਖਾਇਆ। ਆਤਮ ਲਾਹੇ ਦੂਈ ਦਵੈਤੀ ਵਿਖ, ਮਾਇਆ ਮਮਤਾ ਮੋਹ ਵਧਾਇਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰ ਗੱਦੀ ਸ਼ਬਦ ਡੋਰ ਬੱਧੀ, ਲੋਕਮਾਤ ਦਏ ਹਿਲਾਈਆ। ਸ਼ਬਦ ਡੋਰੀ ਦਿੱਤੀ ਪਾ। ਅੰਤਮ ਪਾਏ ਗਲ ਵਿਚ ਫਾਹ। ਇਕ ਵਖਾਏ ਸਿਧਾ ਰਾਹ। ਪੁਰੀ ਘਨਕ ਜਾਮਾ ਪਾਇਆ, ਬੇਮੁਖਾਂ ਕਲ ਦਿਸੇ ਨਾ। ਨਿਹਕਲੰਕੀ ਡੰਕ ਵਜਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਪੀਰ ਵੰਡਾਏ ਹਿੱਸੇ ਥਾਂ ਥਾਂ ਥਾਂ। ਪਹਿਲਾ ਹਿੱਸਾ ਪਾਈ ਵੰਡ। ਕਰੀ ਖੇਲ ਵਿਚ ਵਰਭੰਡ। ਅੱਸੂ ਸੱਤ ਦਿਤਾ ਵੰਡ। ਦਰ ਘਰ ਆਏ ਪੈਜ ਸਵਾਰੀ, ਲੋਕਮਾਤੀ ਦਿਤੀ ਕੰਡ। ਅੰਤਮ ਆਇਆ ਪਾਸਾ ਹਾਰੀ, ਆਤਮ ਹੋਈ ਰੰਡ। ਸ਼ਬਦ ਫੜੇ ਪ੍ਰਭ ਸਚ ਕਟਾਰੀ, ਪ੍ਰਗਟ ਹੋਏ ਵਿਚ ਬ੍ਰਹਿਮੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤ ਸਰੂਪੀ ਜਾਮਾ ਪਾਇਆ, ਕਲਜੁਗ ਜੀਵ ਭੇਵ ਨਾ ਰਾਇਆ, ਸਿਰ ਉਠਾਈ ਮਾਇਆ ਛਾਇਆ ਝੂਠੀ ਪੰਡ। ਮਾਇਆ ਰਾਣੀ ਸਿਰ ਬੱਧਾ ਭਾਰ। ਅੰਤਮ ਵੇਲੇ ਆਈ ਹਾਨੀ, ਦਰ ਦਰ ਹੋਣਾ ਅੰਤ ਖੁਆਰ। ਝੂਠੀ ਤਣੀ ਮਾਤ ਤਾਣੀ, ਵੇਸ ਕਲੰਦਰ ਤਨ ਸ਼ਿੰਗਾਰ। ਸੋਹੰ ਸ਼ਬਦ ਸੱਚੀ ਬਾਣੀ, ਪੰਚਾਂ ਕਰੇ ਚਰਨ ਪਿਆਰ। ਏਕਾ ਜੋਤ ਹਰਿ ਭਗਵਾਨੀ, ਆਦਿ ਅੰਤੀ ਏਕੰਕਾਰ। ਨਿਹਕਲੰਕੀ ਸਚ ਨਿਸ਼ਾਨੀ, ਸ਼ਬਦ ਚਲਾਏ ਅਪਰ ਅਪਾਰ। ਭੁੱਲੇ ਫਿਰਦੇ ਵਡ ਵਿਦਵਾਨੀ, ਨਾ ਕੋਈ ਪਾਏ ਮਾਤ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਤਮ ਕਰੇ ਬ੍ਰਹਮ ਗਿਆਨੀ, ਖਿਚ ਲਿਆਏ ਚਰਨ ਦਵਾਰ। ਦੂਜਾ ਲੇਖ ਰਿਹਾ ਘੱਲ। ਨਾ ਕੋਈ ਕਰਨਾ ਵਲ ਛਲ। ਫਲ ਬੋਣਾ ਕਾਇਆ ਡਲ। ਕਲਜੁਗ ਜਵਾਨੀ ਗਈ ਢਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਧਾਮ ਇਕ ਸੁਹਾਏ ਮੰਦਰ ਅੰਦਰ ਡੇਰਾ ਲਾਏ, ਵੇਖ ਵਖਾਣੇ ਰਾਜੇ ਰਾਣੇ, ਸ਼ਾਹ ਸੁਲਤਾਨੇ ਜਲ ਥਲ।
