Granth 04 Likhat 098: 5 Poh 2011 Bikarmi Maharaj Kapurthala nu Shabad Bhejia gia

੫ ਪੋਹ ੨੦੧੧ ਬਿਕ੍ਰਮੀ ਮਹਾਰਾਜ ਕਪੂਰਥਲਾ ਨੂੰ ਸ਼ਬਦ ਲਿਖ ਕੇ ਭੇਜਿਆ ਗਿਆ

ਜਗਤ ਮਾਣ ਜੀਵ ਨਿਧਾਨਿਆ। ਭਗਤ ਭਗਵਾਨ, ਨਾ ਕਲ ਪਛਾਣਿਆ। ਦਰਗਾਹ ਸਾਚੀ ਦੇਵੇ ਮਾਣ, ਚੁਕਾਏ ਆਵਣ ਜਾਣਿਆ। ਸਚ ਝੁਲਾਏ ਇਕ ਨਿਸ਼ਾਨ, ਨਾ ਕੋਈ ਜਾਣੇ ਰਾਜ ਰਾਜਾਣਿਆ। ਜੀਵਾਂ ਜੰਤਾਂ ਦੇਵੇ ਪੀਣ ਖਾਣ, ਆਤਮ ਜੋਤ ਨੂਰ ਮਹਾਨਿਆ। ਸੰਤ ਮਨੀ ਸਿੰਘ ਲਾਇਆ ਬਾਣ, ਚਲਾਈ ਚੱਕੀ ਜੇਲ੍ਹ ਦਿਵਾਨਿਆ। ਅੰਤਮ ਵੇਲੇ ਆਈ ਹਾਨ, ਸਤਿ ਸਰੂਪੀ ਨਾ ਹਰਿ ਪਛਾਨਿਆ। ਕਵਣ ਚੁਕਾਏ ਜਮ ਕੀ ਕਾਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਰੇ ਸ਼ਬਦ ਤੀਰ ਨਿਸ਼ਾਨਿਆ। ਸ਼ਬਦ ਤੀਰ ਹਰਿ ਚਲਾਏ। ਸੰਤ ਮਨੀ ਸਿੰਘ ਤੇਰੀ ਭੀੜ, ਅੰਤਮ ਕਲ ਆਪ ਕਟਾਏ। ਸਤਿਜੁਗ ਸਾਚੇ ਬੰਨ੍ਹੇ ਬੀੜ, ਰਾਜੇ ਰਾਣੇ ਲਏ ਉਠਾਏ। ਆਤਮ ਹੰਕਾਰੀ ਜਗਤ ਵਿਕਾਰੀ, ਸ਼ਬਦ ਵੇਲਣੇ ਰਿਹਾ ਪੀੜ, ਅੰਤਮ ਅੰਤ ਨਾ ਕੋਈ ਸਹਾਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਪਣੀ ਗੋਦ ਆਪ ਉਠਾਏ।