੫ ਪੋਹ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਸ਼ਬਦ ਭੇਜਿਆ ਗਿਆ ਦਿੱਲੀ
ਪ੍ਰਧਾਨ ਮੰਤਰੀ ਵਡ ਪ੍ਰਧਾਨ। ਪ੍ਰਭ ਅਬਿਨਾਸ਼ੀ ਚਰਨ ਧਿਆਨ। ਜਿਸ ਨੇ ਦੀਆ ਪੀਣ ਖਾਣ। ਲੋਕਮਾਤ ਰਖਾਈ ਸਾਚੀ ਨੀਆ, ਉਡੇ ਉਡਾਵੇ ਸ਼ਬਦ ਬਿਬਾਣ। ਸਾਢੇ ਤਿੰਨ ਹੱਥ ਅੰਤਮ ਆਵੇ ਸੀਆ, ਵਡੇ ਵਡੇ ਨੌਜਵਾਨ , ਹਰਿਜਨ ਨਿਰਮਲ ਹੋਏ ਜੀਆ, ਪੁਰਖ ਅਬਿਨਾਸ਼ੀ ਰਸਨਾ ਗਾਨ। ਸਾਚਾ ਜਾਮ ਜਿਸ ਜਨ ਪੀਆ, ਅਮਰਾਪਦ ਜਗਤ ਕਲ ਪਾਨ। ਜੋਤੀ ਜੋਤ ਸਰੂਪ ਹਰਿ, ਦੇਵੇ ਮਾਣ ਵਾਲੀ ਦੋ ਜਹਾਨ। ਪ੍ਰਧਾਨ ਮੰਤਰੀ ਆਤਮ ਧਿਆਨ। ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਵੇਖ ਵਖਾਣੇ ਚਤੁਰ ਸੁਜਾਨ। ਘਨਕਪੁਰ ਵਾਸੀ ਸ਼ਾਹੋ ਸ਼ਾਬਾਸ਼ੀ, ਧਰੇ ਜੋਤ ਸ੍ਰੀ ਭਗਵਾਨ। ਵੇਖੇ ਖੇਲ ਮਾਤ ਪਤਾਲ ਅਕਾਸ਼ੀ, ਗੁਣਵੰਤ ਹਰਿ ਗੁਣੀ ਨਿਧਾਨ। ਮੇਟ ਮਿਟਾਏ ਮਦਿਰਾ ਮਾਸੀ, ਸ਼ਬਦ ਜਣਾਏ ਲਿਖਿਆ ਧੁਰ ਫ਼ਰਮਾਣ। ਮਾਨਸ ਜਨਮ ਕਰੇ ਰਹਿਰਾਸੀ, ਹਰਿਜਨ ਜਨ ਹਰਿ ਕਲ ਰਸਨਾ ਗਾਨ। ਜੋਤੀ ਜੋਤ ਸਰੂਪ ਹਰਿ, ਵਡ ਦਾਤਾ ਬਲ ਬਲੀ ਬਲਵਾਨ। ਵਡ ਬਲੀ ਬਲਵਾਨ ਹਰਿ ਨਿਰੰਕਾਰਿਆ। ਅੱਠੇ ਪਹਿਰ ਨੌਜਵਾਨ, ਨਾ ਆਵੇ ਪਾਸਾ ਹਾਰਿਆ। ਜਨ ਭਗਤਾਂ ਦੇਵੇ ਮਾਣ ਤਾਣ, ਰਖਾਏ ਆਣ ਵਿਚ ਸੰਸਾਰਿਆ। ਸ਼ਬਦ ਫੜੇ ਫੜਾਏ ਤੀਰ ਕਮਾਨ, ਚਲਾਈ ਜਾਏ ਵਾਰੋ ਵਾਰਿਆ। ਗੁਰਮੁਖ ਸਾਚੇ ਸੰਤ ਜਨਾਂ ਦਰ ਘਰ ਸਾਚੇ ਸਾਚੀ ਦਰਗਹਿ ਦੇਵੇ ਮਾਣ, ਮਿਲਾਏ ਮੇਲ ਜੋਤ ਨਿਰੰਕਾਰਿਆ। ਜੋਤ ਨਿਰੰਕਾਰ ਜਗਤ ਨਿਰਾਲੀਆ। ਕਲਜੁਗ ਕਰਮ ਰਿਹਾ ਵਿਚਾਰ, ਚਾਰੋਂ ਕੁੰਟ ਘਟਾ ਕਾਲੀਆ। ਧਰਤ ਮਾਤ ਕਰੇ ਪੁਕਾਰ, ਦਰ ਆਏ ਬਣ ਸਵਾਲੀਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਲੋਕਮਾਤ ਸਾਚੇ ਵਾਲੀਆ। ਨਿਹਕਲੰਕ ਲਏ ਅਵਤਾਰ, ਗੁਰਮੁਖਾਂ ਤੋੜੇ ਜਗਤ ਜੰਜ਼ਾਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਸਾਧ ਸੰਤ ਭਗਤ ਭਗਵੰਤ ਮਿਲਾਏ ਮੇਲ ਨਰ ਹਰਿ ਬਨ ਬਨਵਾਲੀਆ। ਹਰਿ ਬਨਵਾਲੀ ਭਗਤ ਸਵਾਲੀ ਸਾਚਾ ਦਰ ਦਵਾਰਾ, ਕੋਈ ਨਾ ਜਾਏ ਖਾਲੀ। ਰਾਗ ਰੰਗ ਰਾਜ ਤਾਜ, ਧੁਰਦਰਗਾਹੀ ਸਾਚੀ ਡਾਲੀ। ਸ਼ਬਦ ਸੁਨੇਹੁੜਾ ਆਤਮ ਅਵਾਜ਼, ਮਾਰੇ ਹਰਿ ਨਿਰੰਕਾਰੇ ਚਲੇ ਚਾਲ ਨਿਰਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਨੌਂ ਖੰਡ ਪ੍ਰਿਥਮੀ ਦੀਪ ਸੱਤ ਦੇਵੇ ਮਤ ਰੱਖੇ ਪਤਿ, ਫਲ ਲਗਾਏ ਸਾਚੀ ਡਾਲੀ। ਮਤ ਕਛ ਕਛ ਮਤ ਕਸ਼ਮੀਰ। ਪ੍ਰਭ ਅਬਿਨਾਸ਼ੀ ਜਗਤ ਨਿਰਾਲਾ ਇਕ ਅਕਾਲਾ, ਸੋਹੰ ਸ਼ਬਦ ਚਲਾਏ ਸਾਚਾ ਤੀਰ। ਜੋਤੀ ਜਾਮਾ ਦੀਨ ਦਿਆਲਾ, ਧਰਤ ਮਾਤ ਦੁਲਾਰੇ, ਪਿਆਏ ਅੰਮ੍ਰਿਤ ਸਾਚਾ ਸੀਰ। ਕਰੇ ਖੇਲ ਅੰਤਮ ਵਾਰੇ, ਚਾਰੋਂ ਕੁੰਟ ਹੋਏ ਵਹੀਰ। ਨਿਹਕਲੰਕ ਕਲ ਜਾਮਾ ਧਾਰੇ, ਗੁਰਮੁਖ ਸਾਚੇ ਸੰਤ ਸੁਹੇਲੇ ਆਪੇ ਮੇਲੇ, ਜੁਗਾਂ ਜੁਗਾਂ ਦੇ ਵਿਛੜੇ ਵੀਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਅੰਤਮ ਕਟੇ ਹਿੰਦ ਗੋਬਿੰਦਾ, ਭਾਰਤ ਖੰਡੀ ਬਿਰਹੋਂ ਪੀੜ। ਭਾਰਤ ਖੰਡ ਹੋਏ ਪ੍ਰਕਾਸ਼। ਨਿਹਕਲੰਕ ਕਲ ਜਾਮਾ ਪਾਇਆ, ਪੁਰੀ ਘਨਕ ਕਲ ਰੱਖੇ ਵਾਸ। ਸ਼ਬਦ ਘੋੜਾ ਇਕ ਰਖਾਇਆ, ਵੇਖ ਵਖਾਣੇ ਪੁਰੀਆਂ ਲੋਆਂ ਮਾਤ ਪਤਾਲ ਅਕਾਸ਼। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਤ ਮਾਤ ਮਾਰ ਝਾਤ, ਜਨ ਭਗਤਾਂ ਪੂਰ ਕਰਾਏ ਅੰਤਮ ਕਲ ਸਾਚੀ ਆਸ। ਪੂਰਨ ਆਸ ਜਾਏ ਕਰ। ਜਨ ਭਗਤਾਂ ਦੇਵੇ ਸਾਚਾ ਵਰ। ਗੁਰਮੁਖ ਵਿਰਲਾ ਰਸਨਾ ਸੇਵੇ, ਆਤਮ ਖੋਲ੍ਹੇ ਬੰਦ ਕਵਾੜ। ਪ੍ਰਭ ਅਬਿਨਾਸ਼ੀ ਅਲਖ ਅਭੇਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜਾਂ ਚੋਰਾਂ ਨਾਲ ਸ਼ਬਦ ਸਰੂਪੀ ਰਿਹਾ ਲੜ। ਸ਼ਬਦ ਡੋਰੀ ਹੱਥ ਰਖਾਈਆ। ਚੋਰੀ ਚੋਰੀ ਗੁਰਮੁਖ ਸਾਚੇ ਸੰਤ ਜਨਾਂ ਆਤਮ ਬੰਨ੍ਹ ਵਖਾਈਆ। ਕਲਜੁਗ ਰੈਣ ਅੰਧੇਰ ਘੋਰੀ, ਸਚ ਸੁਚ ਕਿਸੇ ਹੱਥ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦੇ ਮਤ ਲੋਕਮਾਤ ਰਿਹਾ ਸਮਝਾਈਆ।