Granth 04 Likhat 089: 5 Poh 2011 Bikarmi Pind Jethuwal Jila Amritsar kaka Jagdish Singh di yaad wich nau dar darbar di neeh rakhan same us di haddian te bhasam neeh wich payi gayi ate baad wich vihar hoyia

੫ ਪੋਹ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਕਾਕਾ ਜਗਦੀਸ਼ ਸਿੰਘ ਦੀ ਯਾਦ ਵਿਚ ਨੌਂ ਦਰ ਦਰਬਾਰ ਦੀ ਨੀਂਹ ਰਖਣ ਸਮੇਂ ਉਸ ਦੀ ਹੱਡੀਆਂ ਤੇ ਭਸਮ ਨੀਂਹ ਵਿਚ ਪਾਈ ਗਈ ਅਤੇ ਬਾਅਦ ਵਿਚ ਵਿਹਾਰ ਹੋਇਆ

ਪੰਚਮ ਪੋਹ ਪੰਚ ਪ੍ਰਵਾਨਾ। ਕਲਜੁਗ ਕਾਲਾ ਵੇਸ, ਮਾਝੇ ਦੇਸ ਸ੍ਰੀ ਭਗਵਾਨਾ। ਪ੍ਰਗਟ ਹੋਏ ਵਡ ਨਰ ਨਰੇਸ਼, ਗੁਣ ਨਿਧਾਨਾ। ਸਤਿ ਪੁਰਖ ਕੋ ਸਦਾ ਆਦੇਸ, ਪੰਚਮ ਪੋਹ ਥਿਤ ਸਾਚੀ ਵੇਖ, ਵੱਡੇ ਵੱਡੇ ਰਾਜ ਰਾਜਾਨਾ। ਪੰਚਮ ਪੋਹ ਪਵਣ ਅਸਵਾਰਾ। ਸ਼ਬਦੀ ਪਵਣੀ ਇਕ ਹੁਲਾਰਾ। ਅਵਣੀ ਗਵਣੀ ਨਾ ਕੋਈ ਪਾਵੇ ਸਾਰਾ। ਭੇਖ ਧਾਰੇ ਜਿਉਂ ਬਾਵਨ ਬਵਨੀ, ਨਿਹਕਲੰਕ ਨਰਾਇਣ ਨਰ ਅਵਤਾਰਾ। ਗੁਰਮੁਖਾਂ ਆਤਮ ਮੇਘ ਸਵਣੀ, ਅੰਮ੍ਰਿਤ ਬਰਖੇ ਠੰਡੀ ਧਾਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜਗਦੀਸ਼ ਕਰੇ ਖੇਲ ਅਪਰ ਅਪਾਰਾ। ਕਰੇ ਖੇਲ ਅਪਰ ਅਪਾਰਿਆ। ਪਹਿਲੀ ਵਾਰ ਵਿਚ ਸੰਸਾਰਿਆ। ਕਲਜੁਗ ਅੰਤਮ ਜਾਮਾ ਧਾਰਿਆ। ਜੋਤ ਸਰੂਪੀ ਕੀਆ ਵੇਸ, ਨਾ ਕੋਈ ਜਾਣੇ ਜੀਵ ਗਵਾਰਿਆ। ਸਤਿ ਪੁਰਖ ਕੋ ਸਦਾ ਆਦੇਸ, ਆਵੇ ਜਾਵੇ ਵਾਰੋ ਵਾਰਿਆ। ਭੁੱਲੇ ਫਿਰਦੇ ਨਰ ਨਰੇਸ਼, ਕੋਈ ਨਾ ਪਾਵੇ ਸਾਚੀ ਸਾਰਿਆ। ਕਲਜੁਗ ਤੇਰਾ ਕਾਲਾ ਵੇਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਰ, ਵੇਖ ਵਖਾਣੇ ਦਰ ਘਰ, ਕਰੇ ਕਰਾਏ ਆਪ ਆਪਣੀ ਵਾਰਿਆ। ਕਲਜੁਗ ਕਾਲਾ ਵੇਸ, ਦਰ ਦਰਵੇਸ਼ ਹਰਿ ਨਰੇਸ਼ ਹੈ। ਗੁਰਮੁਖ ਸਾਚੇ ਵਿਚ ਪ੍ਰਵੇਸ਼, ਮਾਝੇ ਦੇਸ ਜਗਤ ਅਵੱਲੜਾ ਵੇਸ ਹੈ। ਖੁਲ੍ਹੇ ਰੱਖੇ ਹਰਿ ਜੀ ਕੇਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਜ ਰਾਜਾਨ ਸ਼ਾਹ ਸੁਲਤਾਨ, ਨੌਂ ਖੰਡ ਪ੍ਰਿਥਮੀ ਵਿਚ ਜਹਾਨ, ਰਾਜ ਰਾਜਾਨਾ ਦੇਵੇ ਸਚ ਸੰਦੇਸ਼ ਹੈ। ਰਾਜ ਰਾਜਾਨਾ ਆਪ ਜਗਾਏ। ਜਗਤ ਜਗਦੀਸ਼ ਬਣਤ ਬਣਾਏ। ਸਾਚੀ ਨੀਂਹ ਸ਼ਬਦ ਰਖਾਏ। ਸਾਢੇ ਤਿੰਨ ਹੱਥ ਕਲਜੁਗ ਜੀਵ ਤੇਰੀ ਸੀਂ, ਸਿੰਘ ਮਨਜੀਤ ਸੰਗ ਰਲਾਏ। ਗੁਰਮੁਖ ਅੰਮ੍ਰਿਤ ਸਾਚਾ ਜਾਮ ਲੈਣ ਪੀ, ਪ੍ਰਭ ਅਬਿਨਾਸ਼ੀ ਭੇਵ ਖੁਲ੍ਹਾਏ। ਲੋਕਮਾਤੀ ਸਦਾ ਜੀਣ, ਸਚ ਦਵਾਰੇ ਮਾਣ ਦਵਾਏ। ਗੁਰਮੁਖ ਸਾਚੇ ਬਲ ਬਲ ਥੀਨ, ਨਿਹਕਲੰਕੀ ਜੋਤ ਜਗਾਏ। ਸ਼ਬਦ ਲਿਖਾਏ ਰੂਸਾ ਚੀਨ, ਛੱਬੀ ਪੋਹ ਨੇੜੇ ਆਏ। ਆਪੇ ਭੰਨੇ ਹੰਕਾਰੀ ਬੀਨ, ਕਾਲਾ ਵੇਸ ਦਰ ਦਰਵੇਸ਼ ਵਾਲੀ ਹਿੰਦ ਲਏ ਉਠਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਦਿਵਸ ਸੁਭਾਗਾ ਸੋਇਆ ਜਾਗਾ, ਸ਼ਬਦ ਚਲਾਏ ਸੱਚਾ ਰਾਗਾ, ਰਾਜ ਰਾਜਾਨਾ ਲਏ ਉਠਾਏ। ਵਾਲੀ ਹਿੰਦ ਉਠ ਬਲ ਧਾਰ, ਨਿਹਕਲੰਕ ਕਲ ਜਾਮਾ ਪਾਏ। ਪ੍ਰਗਟ ਹੋਇਆ ਵਿਚ ਸੰਸਾਰ, ਪੰਚਮ ਪੋਹ ਨੀਂਹ ਰਖਾਏ। ਇਕ ਬਣਾਏ ਸਚ ਸੱਚਾ ਦਰਬਾਰ, ਚਾਰ ਵਰਨ ਇਕ ਥਾਂ ਬਹਾਏ। ਊਚ ਨੀਚ ਜਾਤ ਪਾਤ, ਭਰਮ ਭੁਲੇਖਾ ਦੂਰ ਕਰਾਏ। ਭਰਮ ਨਿਵਾਰ ਗੁਰਮੁਖਾਂ ਠੰਡੀ ਛਾਂ ਰਖਾਏ। ਲੱਖ ਚੁਰਾਸੀ ਹੋਈ ਰੰਡ, ਕਲਜੁਗ ਤੇਰੇ ਅੰਤਮ ਵੇਲੇ, ਸ਼ਬਦ ਖੰਡਾ ਹੱਥ ਉਠਾਏ। ਆਪੇ ਕਰੇ ਖੰਡ ਖੰਡ, ਧਰਮ ਰਾਏ ਦਰ ਦੇਵੇ ਦੰਡ, ਨਾ ਕੋਈ ਸਕੇ ਕਿਸੇ ਬਚਾਏ। ਰਾਜੇ ਰਾਣਿਆਂ ਨੰਗੀ ਹੋਈ ਕੰਡ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਏ। ਸਾਚੀ ਬਣਤ ਹਰਿ ਬਣਾਇੰਦਾ। ਮਹਿੰਮਾ ਜਗਤ ਅਗਣਤ, ਨਾ ਕੋਈ ਗਿਣਾਇੰਦਾ। ਗੁਰਮੁਖ ਵਿਰਲਾ ਜਾਣੇ ਸੰਤ, ਜਿਸ ਜਨ ਦਇਆ ਕਮਾਇੰਦਾ। ਏਕਾ ਸ਼ਬਦ ਚਲਾਏ ਸਾਚਾ ਅੰਕ, ਰਾਓ ਰੰਕ ਸ਼ਾਹ ਸੁਲਤਾਨ ਜੀਵ ਜਹਾਨ ਸਾਚਾ ਡੰਕ ਵਜਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਪੋਹ ਦਿਵਸ ਸੁਭਾਗਾ ਖ਼ੁਸ਼ੀਆਂ ਨਾਲ ਮਨਾਇੰਦਾ। ਸਾਚੀ ਖ਼ੁਸ਼ੀ ਹਰਿ ਮਨਾਈਆ। ਗੁਰਮੁਖਾਂ ਮਿਲੇ ਵਧਾਈਆ। ਅੰਤਮ ਧਾਰੇ ਕਲਜੁਗ ਭੇਖਾ, ਮਾਇਆ ਤ੍ਰਿਸ਼ਨਾ ਦਏ ਬੁਝਾਈਆ। ਉਲਟਾ ਮਾਤ ਗਰਭ ਕਲ ਰੁਖਾ, ਨਾ ਹੋਵੇ ਕੋਈ ਸਹਾਈਆ। ਨੌਂ ਅਠਾਰਾਂ ਗਰਭਵਾਸ ਦੁੱਖਾ, ਅੰਮ੍ਰਿਤ ਸੀਰ ਨਾ ਕੋਇ ਪਿਆਈਆ। ਸੁਫ਼ਲ ਕਰਾਈ ਮਾਤ ਕੁੱਖਾ, ਲੋਕਮਾਤ ਮਿਲੀ ਵਡਿਆਈਆ। ਉਜਲ ਹੋਇਆ ਸਾਚਾ ਮੁਖਾ, ਸਾਚੀ ਸੇਵਾ ਹਰਿ ਲਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜਗਦੀਸ਼ ਤੇਰੀ ਬਣਤ ਗੁਰ ਸੰਗਤ ਮੇਲ ਆਪਣੇ ਹੱਥੀਂ ਬਣਾਈਆ। ਆਪਣੇ ਹੱਥੀਂ ਆਪ ਬਣਾਏ। ਹਰਿ ਸਮਰਥੀ ਕਥਨਾ ਅਕਥੀ, ਭੇਵ ਨਾ ਜਾਣੇ ਕੋਈ ਰਾਏ। ਸ੍ਰਿਸ਼ਟ ਸਬਾਈ ਜਾਏ ਮਥੀ, ਰਾਜ ਰਾਜਾਨਾ ਦਏ ਹਿਲਾਏ। ਨੱਕ ਡੋਰੀ ਪਾਏ ਨੱਥੀ, ਅੰਤ ਕਾਲ ਨਾ ਕੋਈ ਛੁਡਾਏ। ਨਾ ਕੋਈ ਸੰਗੀ ਨਾ ਕੋਈ ਸਾਥੀ, ਚਾਰੋਂ ਕੁੰਟ ਪਏ ਦੁਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਬਣਾਈ ਤੇਰੀ ਸਾਚੀ ਰਥੀ, ਸਾਚੇ ਧਾਮ ਆਪ ਟਿਕਾਏ। ਸਾਚਾ ਧਾਮ ਆਪ ਸੁਹਾਇਆ। ਜਗਤ ਜਗਦੀਸ਼ੇ ਡੇਰਾ ਲਾਇਆ। ਸਿੰਘ ਮਨਜੀਤੇ ਨਾਲ ਮਿਲਾਇਆ। ਅਚਰਜ਼ ਖੇਲ ਮਾਤ ਕਰਾਇਆ। ਆਪੇ ਬਣਿਆ ਸੱਜਣ ਸੁਹੇਲ, ਦੋ ਜਹਾਨਾਂ ਵਾਲੀ ਹਰਿ ਬਨਵਾਲੀ, ਏਥੇ ਓਥੇ ਹੋਏ ਸਹਾਇਆ। ਇੰਦਪੁਰੀ ਹੋਈ ਖਾਲੀ, ਸਚ ਸਿੰਘਾਸਣ ਸਿੰਘ ਮਨਜੀਤੇ ਹਰਿ ਬਹਾਇਆ। ਲੋਕਸ਼ਿਵ ਨਾ ਮਿਲੇ ਦਲਾਲੀ, ਵੇਲਾ ਅੰਤਮ ਮਾਤ ਆਇਆ। ਗੁਰਮੁਖ ਪੂਰੇ ਘਾਲ ਘਾਲੀ, ਸਾਚੇ ਦਰ ਦਏ ਬਹਾਇਆ। ਅੱਠੇ ਪਹਿਰ ਦਿਵਸ ਰੈਣ ਮਸਤਕ ਲਾਲੀ, ਦੀਪਕ ਜੋਤ ਰਿਹਾ ਜਗਾਇਆ। ਚੜ੍ਹਿਆ ਰੰਗ ਇਕ ਗੁਲਾਲੀ, ਆਦਿ ਅੰਤ ਨਾ ਕਿਸੇ ਲਾਹਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰਾ ਸਾਚਾ ਧਾਮ ਲੋਕਮਾਤ ਮਾਰ ਝਾਤ ਬੈਠ ਇਕਾਂਤ, ਆਪਣੀ ਹੱਥੀਂ ਆਪ ਸੁਹਾਇਆ। ਸੁਹਾਏ ਧਾਮ ਹਰਿ ਬਨਵਾਰਿਆ। ਪੂਰ ਕਰਾਏ ਕਾਮ, ਕਲਜੁਗ ਤੇਰੀ ਅੰਤਮ ਵਾਰਿਆ। ਇਕ ਜਪਾਏ ਸਾਚਾ ਨਾਮ, ਸੋਹੰ ਸ਼ਬਦ ਅਪਰ ਅਪਾਰਿਆ। ਕੋਇ ਨਾ ਲਾਏ ਘਰ ਸਾਚੇ ਦਾਮ, ਸਾਚਾ ਵਣਜ ਆਪ ਕਰਾ ਰਿਹਾ। ਕਲਜੁਗ ਹੋਈ ਅੰਧੇਰੀ ਸ਼ਾਮ, ਕਾਲਾ ਵੇਸ ਆਪ ਰਖਾ ਰਿਹਾ। ਗੁਰਮੁਖਾਂ ਪਿਆਏ ਅੰਮ੍ਰਿਤ ਜਾਮ, ਤਨ ਮੰਦਰ ਸਾਚੇ ਅੰਦਰ ਦੀਪਕ ਜੋਤੀ ਆਪ ਜਗਾ ਰਿਹਾ। ਸਾਧਾਂ ਸੰਤਾਂ ਆਤਮ ਵੱਜੇ ਜੰਦਰ, ਪ੍ਰਭ ਪਕੜ ਲਿਆਵੇ ਆਪੇ ਗੋਰਖ ਨਾਲ ਮਛੰਦਰ, ਸਭ ਦਾ ਮਾਣ ਗਵਾ ਰਿਹਾ। ਗੁਰਮੁਖਾਂ ਜੋਤ ਜਗਾਏ ਅੰਦਰੇ ਅੰਦਰ, ਸ਼ਬਦ ਮੇਲ ਆਪ ਮਿਲਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰਾ ਵਿਚ ਸੰਸਾਰਾ ਪਹਿਲੀ ਵਾਰਾ, ਨੌਂ ਦਰ ਆਪ ਰਖਾ ਰਿਹਾ। ਨੌਂ ਦਰ ਰੱਖੇ ਦਰਵਾਜ਼ੇ। ਪ੍ਰਭ ਸੱਚੀ ਸਾਜਨ ਮਾਤ ਸਾਜੇ ਗਰੀਬ ਨਿਵਾਜ਼ੇ। ਸਾਚੀ ਲੇਖ ਲਿਖਤ ਆਪ ਕਰਾਏ, ਸੋਏ ਉਠਾਏ ਰਾਜਨ ਰਾਜੇ। ਸਿੰਘ ਜਗਦੀਸ਼ ਤੇਰੀ ਪਹਿਲੀ ਮੇਖ ਲਗਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿੰਦੀ ਦਿਸ਼ਾ ਆਪ ਕਰਾਏ ਨੂਰ ਅਲਾਹੀ ਸਾਚਾ ਮਾਹੀ ਆਪਣੇ ਸਾਚੇ ਕਾਜੇ। ਨੂਰ ਇਲਾਹੀ ਨੂਰ ਨੁਰਾਨਿਆ। ਧੁਰਦਰਗਾਹੀ ਸਚ ਮਲਾਹੀ ਕਾਲਾ ਵੇਸ ਫੂਲਨਹਾਰ ਗਲ ਵਿਚ ਗਾਨੀਆ। ਵੇਖ ਵਖਾਣੇ ਥਾਂਉਂ ਥਾਈਂ ਅੰਜ਼ੀਲ ਕੁਰਾਨ ਜਗਤ ਜਹਾਨ ਬੇਈਮਾਨ ਕਰੇ ਆਪ ਪਛਾਣਿਆ। ਮਾਰੇ ਸ਼ਬਦ ਇਕ ਨਿਸ਼ਾਨਾ। ਵਾਲੀ ਹਿੰਦ ਉਠ ਬਲਵਾਨਾ। ਪ੍ਰਗਟ ਹੋਏ ਵਾਲੀ ਦੋ ਜਹਾਨਾ। ਅੰਤਮ ਝੁੱਲਣਾ ਇਕ ਨਿਸ਼ਾਨਾ, ਸੱਤਾਂ ਦੀਪਾਂ ਮਾਣ ਦਵਾਨਾ। ਨੌਂ ਖੰਡ ਪ੍ਰਿਥਮੀ ਵੰਡ ਕਰਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ, ਸ਼ਬਦ ਸਰੂਪੀ ਬੰਨ੍ਹੇ ਗਾਨਾ। ਸ਼ਬਦ ਗਾਨਾ ਰਿਹਾ ਬੰਨ੍ਹ। ਸੁੱਕਾ ਹਰਿਆ ਹੋਵੇ ਤਨ। ਨਾ ਜਨਮੇ ਨਾ ਮਰਿਆ, ਧਰਮ ਰਾਏ ਨਾ ਦੇਵੇ ਡੰਨ। ਪ੍ਰਭ ਅਬਿਨਾਸ਼ੀ ਦਰ ਦਵਾਰੇ ਖੜ੍ਹਿਆ, ਆਪੇ ਘੜੇ ਆਪੇ ਲਏ ਭੰਨ। ਨਾ ਕੋਈ ਸੀਸ ਨਾ ਕੋਈ ਧੜਿਆ, ਨਾ ਕੋਈ ਫੜੇ ਨਾ ਦੇਵੇ ਡੰਨ। ਮਾਤਲੋਕ ਨਾ ਕਿਸੇ ਲੱਗੀ ਜੜ੍ਹਿਆ, ਲੱਖ ਚੁਰਾਸੀ ਹੋਈ ਅੰਨ੍ਹ। ਗੁਰਮੁਖ ਵਿਰਲਾ ਪੰਜਾਂ ਤੱਤਾਂ ਨਾਲ ਲੜਿਆ, ਪ੍ਰਭ ਕਾ ਭਾਣਾ ਰਿਹਾ ਮੰਨ। ਏਕਾ ਲੜ ਸਾਚਾ ਫੜਿਆ, ਧੁਰਦਰਗਾਹੀ ਆਪ ਮਿਟਾਏ, ਕਲਜੁਗ ਭਰਮ ਭੁਲੇਖਾ ਝੂਠਾ ਜੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਲਗਾਏ ਦੂਜੀ ਮੇਖਾ, ਵੇਖ ਵਖਾਣੇ ਬਿਧਨਾ ਰੇਖਾ, ਗੁਰਮੁਖ ਸਾਚੇ ਤੇਰੀ ਮਾਤ ਵਡਿਆਈ, ਰਸਨਾ ਹਰਿ ਹਰਿ ਗਾਈ ਧੰਨ ਧੰਨ ਧੰਨ। ਕਲਜੁਗ ਸੂਸਾ ਤਨ ਛੁਹਾਇਆ। ਈਸਾ ਮੂਸਾ ਭੇਵ ਚੁਕਾਇਆ। ਬੀਸ ਇਕੀਸਾ ਜਗਤ ਜਗਦੀਸ਼ਾ ਸੇਵਾ ਲਾਇਆ। ਏਕਾ ਛਤਰ ਝੁਲਾਏ ਸਾਚੇ ਸੀਸਾ, ਨਿਹਕਲੰਕੀ ਜਾਮਾ ਪਾਇਆ। ਨਾ ਕੋਈ ਜਾਣੇ ਰਾਗ ਛਤੀਸਾ, ਵੇਦ ਪੁਰਾਨੀ ਹੱਥ ਨਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਵੇਖ ਵਖਾਣੇ ਸਾਚੇ ਘਰ, ਮੰਦਰ ਮੁਨਾਰਾ ਗੁਰਦਵਾਰਾ ਉਚ ਚੁਬਾਰਾ ਕਿਸੇ ਦਿਸ ਨਾ ਆਇਆ। ਉਚ ਦਵਾਰਾ ਦਰ ਦਵਾਰ। ਪੁਰਖ ਅਬਿਨਾਸ਼ੀ ਵਿਚ ਸੰਸਾਰ। ਸਰਬ ਘਟ ਵਾਸੀ, ਆਦਿ ਅੰਤ ਪਾਵੇ ਸਾਰ। ਲੱਖ ਚੁਰਾਸੀ ਸਦਾ ਵਿਨਾਸੀ, ਵੇਲੇ ਅੰਤਮ ਆਏ ਹਾਰ। ਕੋਈ ਨਾ ਜਾਣੇ ਪੰਡਤ ਕਾਸ਼ੀ, ਕਿਸੇ ਹੱਥ ਨਾ ਆਵੇ ਹਰਿ ਦਵਾਰ। ਪੰਥੀ ਗ੍ਰੰਥੀ ਮਦਿਰਾ ਮਾਸੀ, ਜੂਠੇ ਝੂਠੇ ਮਾਇਆ ਧਾਰ। ਪ੍ਰਗਟ ਹੋਏ ਘਨਕਪੁਰ ਵਾਸੀ, ਭੇਜੇ ਲਿਖਤ ਦਿੱਲੀ ਦਰਬਾਰ। ਪੂਰ ਕਰਾਏ ਜਨ ਭਗਤਾਂ ਆਸੀ, ਜਗਾਏ ਜੋਤ ਅਪਰ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੀਜਾ ਲੇਖ ਸ੍ਰਿਸ਼ਟ ਸਬਾਈ ਅੰਤਮ ਕਲ ਵੇਖ ਧਰਤ ਮਾਤ ਸੁਣ ਪੁਕਾਰ। ਵੇਲੇ ਅੰਤਮ ਪਾਵੇ ਸਾਰ। ਗੁਰਮੁਖ ਉਪਜਾਏ ਸਾਚੇ ਸੰਤ, ਜਗਤ ਵਡਿਆਈ ਦੇਵੇ ਤਨ ਸ਼ਿੰਗਾਰ। ਗੁਰ ਸੰਗਤ ਸਾਚਾ ਮੇਲ ਮਿਲਾਈ, ਬਣਤ ਬਣਾਈ ਅਪਰ ਅਪਾਰ। ਸਿੰਘ ਜਗਦੀਸ਼ ਤੇਰੀ ਖ਼ੁਸ਼ੀ ਮਨਾਈ। ਪੰਚਮ ਪੋਹ ਦਿਵਸ ਵਿਚਾਰ। ਗੁਰਮੁਖ ਸਾਚੇ ਸਾਚੀ ਜੰਞ ਬਣਾਈ। ਮੰਗਲਾਚਾਰ ਤੇਰੇ ਦਰ ਦਰਬਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਵਾਗ ਆਪਣੇ ਹੱਥ ਰਖਾਈ, ਖਿੱਚ ਬਹਾਏ ਚਰਨ ਦਵਾਰ। ਸਾਚਾ ਲਾੜਾ ਹਰਿ ਸਜਾਏ। ਸ੍ਰਿਸ਼ਟ ਸਬਾਈ ਚਬਾਏ ਹੇਠ ਦਾੜ੍ਹਾ, ਲੱਖ ਚੁਰਾਸੀ ਧਾਮ ਬਣਾਏ। ਖੇਲ ਰਚਾਏ ਸਤਾਰਾਂ ਹਾੜਾ, ਕਲਜੁਗ ਅੰਧੇਰੀ ਸ਼ਾਮ ਮਿਟਾਏ ਜੋਤ ਜਗਾਏ ਬਹੱਤਰ ਨਾੜਾ। ਸਾਧ ਸੰਤ ਗੁਰ ਪੀਰ ਸ਼ੇਖ਼ ਮੁਸਾਇਕ ਗੌਂਸ ਔਲੀਆ ਕੁਤਬ ਦਸਤਗੀਰ ਸ਼ਾਹ ਹਕੀਰ ਵਿਚ ਜਹਾਨ ਕੋਈ ਭੁੱਲ ਨਾ ਜਾਏ। ਏਕਾ ਪਾਏ ਸ਼ਬਦ ਜੰਜ਼ੀਰ, ਅੰਮ੍ਰਿਤ ਦੇਵੇ ਸਾਚਾ ਸੀਰ, ਵਿਚੋਂ ਕੱਢੇ ਹਉਮੇ ਪੀੜ, ਸਾਚੀ ਬਣਤ ਰਿਹਾ ਬਣਾਏ। ਆਤਮ ਹੰਕਾਰੀ ਦੇਵੇ ਪੀੜ, ਬੇਮੁਖਾਂ ਤੋੜੇ ਹੱਡੀ ਰੀੜ, ਨਾ ਕੋਈ ਜਾਣੇ ਹਸਤ ਕੀੜ, ਸਚ ਦਵਾਰ ਰਿਹਾ ਖੁਲ੍ਹਾਏ। ਸਤਿਜੁਗ ਤੇਰੀ ਬੰਨ੍ਹੇ ਬੀੜ, ਲੱਖ ਚੁਰਾਸੀ ਦੇਵੇ ਪੀੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸਾਚਾ ਭਾਰ ਰਿਹਾ ਉਠਾਏ। ਸਾਚਾ ਭਾਰ ਹਰਿ ਉਠਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਦਰ ਦਵਾਰ ਇਕ ਬਣਾਇੰਦਾ। ਚਾਰ ਵਰਨਾਂ ਇਕ ਪਿਆਰ, ਅਠਾਰਾਂ ਬਰਨ ਮੇਟ ਮਿਟਾਇੰਦਾ। ਸੰਗ ਰਲਾਏ ਮੁਹੰਮਦ ਚਾਰ ਯਾਰ, ਈਸਾ ਮੂਸਾ ਸਰਨ ਬਹਾਇੰਦਾ। ਅੰਜ਼ੀਲ ਕੁਰਾਨ ਤੁੱਟੇ ਧਾਰ, ਵੇਦ ਪੁਰਾਨਾਂ ਮੁਖ ਭਵਾਇੰਦਾ। ਖਾਣੀ ਬਾਣੀ ਗਈ ਹਾਰ, ਕਲਜੁਗ ਕਾਲਾ ਵੇਸ ਮਿਟਾਇੰਦਾ। ਦਰ ਦਰ ਘਰ ਘਰ ਸੰਤ ਜਨਾਂ ਨੂੰ ਪੈਂਦੀ ਮਾਰ, ਮਾਣ ਤਾਣ ਨਾ ਕੋਈ ਰਖਾਇੰਦਾ। ਪ੍ਰਗਟ ਹੋ ਨਿਹਕਲੰਕ ਨਰਾਇਣ ਨਰ ਅਵਤਾਰ, ਗੁਰਮੁਖ ਸਾਚੇ ਸੰਤ ਜਨਾਂ, ਆਪਣੀ ਗੋਦ ਉਠਾਇੰਦਾ। ਏਕਾ ਸ਼ਬਦ ਵਸਾਏ ਮਨਾ, ਸਾਚਾ ਦੇਵੇ ਨਾਮ ਧਨਾ, ਆਤਮ ਤ੍ਰਿਸ਼ਨਾ ਭੁੱਖ ਮਿਟਾਇੰਦਾ। ਇਕ ਸੁਣਾਏ ਰਾਗ ਕੰਨਾ, ਸੋਹੰ ਸਾਚਾ ਜਾਪ ਜਪਾਇੰਦਾ।  ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਇਕ ਬਣਾਏ ਨਿਹਚਲ ਧਾਮ ਅਟੱਲ, ਸ੍ਰਿਸ਼ਟ ਸਬਾਈ ਆਪ ਭੁਲਾਈ ਕਰ ਕਰ ਵਲ ਛਲ, ਦਿਸ ਕਿਸੇ ਨਾ ਆਇੰਦਾ। ਵਲ ਛਲ ਹਰਿ ਆਪ ਕਰਾਇਆ। ਜਲ ਥਲ ਪ੍ਰਭ ਆਪ ਸਮਾਇਆ। ਘੜੀ ਘੜੀ ਪਲ ਪਲ, ਆਪਣੇ ਭਾਣੇ ਆਪ ਰਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਚੌਥੀ ਮੇਖ ਨੇਤਰ ਪੇਖ, ਧਰਤ ਮਾਤ ਤੇਰੇ ਮਸਤਕ ਦਏ ਲਗਾਇਆ। ਚੌਥੀ ਮੇਖ ਦੇਵੇ ਗੱਡ। ਵਾਰੀ ਹੋਵੇ ਪੰਚਮ ਹੱਡ। ਪੰਚਮ ਤੱਤ ਪ੍ਰਭ ਦੇਵੇ ਮਤ, ਆਪ ਲਡਾਏ ਸਾਚੇ ਲੱਡ। ਸ਼ਬਦ ਦੇਵੇ ਧੀਰਜ ਯਤ, ਸੋਹੰ ਸਾਚਾ ਮਾਤ ਸਤਿ, ਦੂਈ ਦਵੈਤੀ ਦੇਵੇ ਵੱਢ। ਸਿੰਘ ਜਗਦੀਸ਼ ਤੇਰੀ ਰੱਤ। ਗੁਰ ਸੰਗਤ ਤੇਰੀ ਰੱਖੇ ਪਤਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਸੇਵਾ ਅੰਮ੍ਰਿਤ ਫਲ ਧੁਰਦਰਗਾਹੀ ਸਾਚਾ ਮੇਵਾ। ਗੁਰ ਸੰਗਤ ਅੰਮ੍ਰਿਤ ਮੇਵਾ ਵਿਚ ਮਾਤ ਲਗਾਇਆ। ਮਸਤਕ ਲਗਾਏ ਕੌਸਤਕ ਮਨੀ ਸਾਚਾ ਥੇਵਾ, ਖੰਡ ਬ੍ਰਹਿਮੰਡ ਕਰੇ ਰੁਸ਼ਨਾਇਆ। ਗੁਰ ਸੰਗਤ ਗਾਏ ਰਸਨਾ ਜਿਹਵਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰਾ ਨਰ ਨਰਾਇਣ ਘਰ ਬਾਹਰਾ, ਕਿਸੇ ਜੀਵ ਦਿਸ ਨਾ ਆਇਆ। ਨਰ ਨਰਾਇਣ ਇਕ ਦਵਾਰ ਹੈ। ਰਸਨਾ ਸਕੇ ਨਾ ਕਿਸੇ ਕਹਿਣ, ਭੁੱਲੇ ਜੀਵ ਗਵਾਰ ਹੈ। ਆਪ ਚੁਕਾਏ ਲਹਿਣ ਦੇਣ, ਕਲਜੁਗ ਤੇਰੀ ਅੰਤਮ ਵਾਰ ਹੈ। ਨਾ ਕੋਈ ਮਾਤ ਪਿਤ ਨਾ ਭਾਈ ਭੈਣ, ਛੱਡਣਾ ਸਰਬ ਇਹ ਸੰਸਾਰ ਹੈ। ਘਰ ਘਰ ਪੈਂਦੇ ਵੇਖੋ ਵੈਣ, ਦਰ ਦਰ ਰੋਂਦੇ ਨਾਰੀ ਨਾਰ ਹੈ। ਗੁਰਮੁਖ ਸਾਚੇ ਭਾਣਾ ਸਾਚਾ ਸਹਿਣ, ਜਿਸ ਮਿਲਿਆ ਹਰਿ ਭਤਾਰ ਹੈ। ਆਪ ਬਣਾਏ ਸਾਕ ਸੱਜਣ ਸੈਣ, ਪ੍ਰਭ ਅਬਿਨਾਸ਼ੀ ਹਰਿ ਕਰਤਾਰ ਹੈ। ਧੁਰਦਰਗਾਹੀ ਆਇਆ ਲੈਣ, ਕਰਿਆ ਖੇਲ ਅਪਰ ਅਪਾਰ ਹੈ। ਨਾ ਖਾਏ ਲਾੜੀ ਮੌਤ ਡੈਣ, ਧਰਮ ਰਾਏ ਰਿਹਾ ਦਰ ਦੁਰਕਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪਹਿਲੀ ਸਾਵਣ ਪਤਤ ਪਾਵਣ, ਤੇਰਾ ਬਣਿਆ ਲੇਖ ਲਿਖਾਰ ਹੈ। ਸੰਤ ਬਣਾਏ ਬਣਤ ਸਹਿਜ ਸੁਖਦਾਇਆ। ਮੇਲ ਮਿਲਾਵਾ ਸਾਚੇ ਕੰਤ, ਵਿਛੜ ਕਦੇ ਨਾ ਜਾਇਆ। ਮਾਇਆ ਮਮਤਾ ਭੁੱਲੇ ਜੀਵ ਜੰਤ, ਜੂਠਾ ਝੂਠਾ ਮੋਹ ਜਗਤ ਵਧਾਇਆ। ਹਰਿਜਨ ਵਡਿਆਏ ਆਦਿ ਅੰਤ, ਜੁਗਾ ਜੁਗੰਤ ਪੈਜ ਰਖਦਾ ਆਇਆ। ਪਕੜ ਪਛਾੜੇ ਦੇਵ ਦੰਤ, ਸ਼ਬਦ ਖੰਡਾ ਹੱਥ ਉਠਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨ, ਆਸਾ ਮਨਸਾ ਪੂਰ ਆਪ ਕਰਾਇਆ। ਸਾਚੀ ਰਚਨ ਹਰਿ ਰਚਾਈ। ਧੁਰਦਰਗਾਹੀ ਸਾਚਾ ਬਚਨ, ਨਾ ਕੋਈ ਪਿਤਾ ਨਾ ਕੋਈ ਮਾਈ। ਕਾਇਆ ਭਾਂਡਾ ਕਾਚਾ ਕੰਚਨ, ਥਿਰ ਕਿਸੇ ਦੀਸੇ ਨਾਹੀਂ। ਅੰਤਮ ਚੜ੍ਹੇ ਸਾਚੀ ਅੰਚਨ, ਗੁਰਮੁਖ ਸਾਚੇ ਬਲ ਬਲ ਜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਅਗਨੀ ਸਾਚੇ ਸਗਨੀ ਵਿਚ ਮਾਤ ਲਗਾਈ। ਜੋਤੀ ਅਗਨ ਹਰਿ ਆਪ ਲਗਾਏ। ਗੁਰਮੁਖ ਕੁਠਾਲੀ ਪ੍ਰਭ ਸਾਚੀ ਆਪ ਰਖਾਏ। ਚਾਰੇ ਕੁੰਟਾਂ ਵੇਖਣ ਖਾਲੀ, ਕਿਸੇ ਨਾਲ ਕੁਛ ਨਾ ਜਾਏ। ਧਰਮ ਰਾਏ ਘਰ ਹੋਏ ਚਾਲੀ, ਅੰਤਮ ਅੰਤ ਨਾ ਕੋਈ ਛੁਡਾਏ। ਗੁਰਮੁਖਾਂ ਹਰਿ ਬਣਿਆ ਪਾਲੀ, ਆਪਣੀ ਗੋਦ ਉਠਾਏ। ਏਕਾ ਮੰਗੇ ਨਾਮ ਦਲਾਲੀ, ਭਰਮ ਭੁਲੇਖਾ ਦੂਰ ਕਰਾਏ। ਜਗੇ ਜੋਤ ਸਚ ਦੀਪਕ ਥਾਲੀ , ਗਗਨ ਪਤਾਲੀ ਹੋਏ ਰੁਸ਼ਨਾਏ। ਸਾਚਾ ਫ਼ਲ ਲਗਾਏ ਸਾਚੀ ਡਾਲੀ, ਅੰਮ੍ਰਿਤ ਫ਼ਲ ਪ੍ਰਭ ਆਪ ਖਵਾਏ। ਕਲਜੁਗ ਤੋੜੇ ਜਗਤ ਜੰਜ਼ਾਲੀ, ਸਾਚਾ ਨਾਤਾ ਪੁਰਖ ਬਿਧਾਤਾ ਆਪਣੇ ਚਰਨ ਬੰਧਾਏ। ਚਲੀ ਚਾਲ ਇਕ ਨਿਰਾਲੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਸਾਚੇ ਲੇਖੇ ਲਾਏ। ਸਾਚੇ ਲੇਖੇ ਹਰਿ ਆਪ ਲਗਾਇਆ। ਭਰਮ ਭੁਲੇਖੇ ਜਗਤ ਭੁਲਾਇਆ। ਨੇਤਰ ਪੇਖੇ ਸ੍ਰਿਸ਼ਟ ਸਬਾਇਆ। ਲੋਕਮਾਤ ਲਗਾਏ ਸਾਚੀ ਮੇਖੇ, ਪੰਚਮ ਪੋਹ ਨੀਂਹ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਟ ਮਿਟਾਏ ਔਲੀਏ ਪੀਰ ਸ਼ੇਖ਼ੇ, ਵਰਨ ਬਰਨ ਕਿਸੇ ਦਿਸ ਨਾ ਆਇਆ। ਜਗਤ ਜਗਦੀਸ਼ ਪ੍ਰਭ ਸੇਵਾ ਲਾਈ। ਮੇਟ ਮਿਟਾਏ ਰਾਗ ਛਤੀਸ, ਸੁਰਸਤੀ ਧੁਨ ਜੋ ਰਸਨਾ ਗਾਈ। ਵਕਤ ਚੁਕਾਏ ਸੁਪਾਰਾ ਤੀਸ, ਦੰਦ ਬਤੀਸ ਨਾ ਕੋਈ ਗਾਈ। ਚਾਰ ਵਰਨਾਂ ਇਕ ਹਦੀਸ, ਸੋਹੰ ਸਦ ਜੈ ਜੈ ਜੈਕਾਰ ਕਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ, ਅੰਤਮ ਕਲ ਪੂਰਨ ਆਸ ਆਪ ਕਰਾਈ। ਪੂਰਨ ਆਸ ਕਰੇ ਮਿਹਰਵਾਨ। ਮਿਲਿਆ ਮੇਲ ਵਿਚ ਪ੍ਰਭਾਸ, ਬਖ਼ਸ਼ੇ ਜੀਆ ਦਾਨ। ਜੁਗਾ ਜੁਗੰਤ ਨਾ ਹੋਏ ਨਾਸ, ਸਿਰ ਹੱਥ ਰੱਖੇ ਸ੍ਰੀ ਭਗਵਾਨ। ਜਗੇ ਜੋਤ ਪ੍ਰਿਥਮੀ ਅਕਾਸ਼, ਇੰਦਲੋਕ ਸ਼ਿਵਲੋਕ ਬ੍ਰਹਮਲੋਕ ਕਰੋੜ ਤੇਤੀਸ ਰਸਨਾ ਗਾਏ ਗਾਨ। ਗਣ ਗੰਧਰਬ ਸ਼ਿਵ ਸ਼ੰਕਰ ਜਟਾ ਜੂਟ ਧਾਰੀ, ਪਰਮ ਪੁਰਖ ਪ੍ਰਭ ਪਾਵੇ ਸਾਰੀ, ਦਰ ਦਵਾਰੇ ਸਾਚਾ ਮਾਣ। ਕਲਜੁਗ ਤੇਰੀ ਅੰਤਮ ਵਾਰੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਜਗਤ ਮਹਾਨ। ਪ੍ਰਭ ਸਾਚਾ ਦਇਆ ਕਮਾਇੰਦਾ। ਸਿੰਘ ਜਗਦੀਸ਼ ਪ੍ਰਭ ਸਾਚਾ ਤੇਰੀ ਸੇਵਾ ਪੂਰ ਕਰਾਇੰਦਾ। ਵਡ ਦੇਵੀ ਦੇਵ ਜਗਤ ਮਾਤਾ, ਤੇਰੀ ਝੋਲੀ ਆਪਣੀ ਹੱਥੀਂ ਆਪੇ ਭਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਫੂਲ ਤੇਰੀ ਭੇਟ ਚੜ੍ਹਾਇੰਦਾ। ਜਗਤ ਜਗਦੀਸ਼ੇ ਤੇਰੇ ਸਾਚੇ ਫੁੱਲ। ਲੋਕਮਾਤ ਪ੍ਰਭ ਪਾਏ ਮੁੱਲ, ਭਾਗ ਲਗਾਇਆ ਸਾਚੀ ਕੁਲ। ਮਾਤ ਸੁਲੱਖਣੀ ਪੂਰੇ ਤੋਲ ਜਾਣਾ ਤੁਲ। ਰਣਜੀਤ ਕੌਰ ਨੇਤਰ ਨੀਰ ਨਾ ਜਾਏ ਡੁਲ੍ਹ। ਸ੍ਰਿਸ਼ਟ ਸਬਾਈ ਚਾਰੋਂ ਕੁੰਟ ਸਖਣੀ, ਅੰਮ੍ਰਿਤ ਆਤਮ ਸ਼ਬਦ ਗਿਆ ਡੁਲ੍ਹ। ਨਿਹਕਲੰਕ ਨਰਾਇਣ ਨਰ, ਲਜ ਪਤ ਮਾਤ ਰੱਖਣੀ, ਕਿਸੇ ਅੱਗ ਨਾ ਦਿਸਣੀ ਚੁੱਲ੍ਹ। ਚਾਰੋਂ ਕੁੰਟ ਅਗਨੀ ਜੋਤੀ ਏਕਾ ਭਖਣੀ, ਜਗਤ ਜਗਦੀਸ਼ੇ ਸਚ ਦਵਾਰਾ ਗਿਆ ਖੁਲ੍ਹ। ਧਾਰੇ ਭੇਖ ਅਲਖ ਅਲਖਣੀ, ਕਲਜੁਗ ਤੇਰਾ ਅੰਤਮ ਫ਼ਲ ਜੂਠਾ ਝੂਠਾ ਗਿਆ ਹੁੱਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਗੁਰ ਸੰਗਤ ਤੇਰੀ ਭੇਟ ਚੜ੍ਹਾਏ ਸਾਚੇ ਫੁੱਲ। ਸਾਚੇ ਫੁੱਲ ਕਰੇ ਦਾਨਾ। ਕਿਰਪਾ ਕਰੇ ਆਪ ਭਗਵਾਨਾ। ਚਰਨ ਧੂੜ ਕਰਨਾ ਇਕ ਇਸ਼ਨਾਨਾ। ਮੂਰਖ ਮੁਗਧ ਮੂੜ ਬਣਾਏ ਚਤੁਰ ਸੁਜਾਨਾ। ਸ੍ਰਿਸ਼ਟ ਸਬਾਈ ਕੂੜੋ ਕੂੜ, ਨਾ ਕੋਈ ਰੰਕ ਨਾ ਕੋਈ ਰਾਜਾਨਾ। ਸ਼ਬਦ ਵੇਲਣੇ ਪ੍ਰਭ ਪੀੜੇ ਸਾਚੇ ਬੂੜ, ਅੰਤਮ ਕਲ ਸ਼ਾਹ ਸੁਲਤਾਨਾ। ਸਤਾਰਾਂ ਹਾੜੀ ਪਾਏ ਜੂੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਭ ਅਬਿਨਾਸ਼ੀ ਬਣਿਆ ਗਾਡੀ, ਜਗਤ ਜਗਦੀਸ਼ੇ ਤੇਰੀ ਲੇਖੇ ਲਾਏ ਤਿੰਨ ਸੌ ਸੱਠ ਹਾਡੀ। ਸਾਚਾ ਮੰਦਰ ਵਿਚ ਬਣਾਏ, ਇਕ ਇਕ ਦੇਵੇ ਗਾਡੀ। ਜੋਤ ਜਗਾਏ ਅੰਦਰੇ ਅੰਦਰ, ਸੱਤ ਦੀਪ ਚਾਰ ਕੁੰਟ ਕੋਇ ਨਾ ਛਾਡੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਲੋਕਮਾਤ ਮਾਰ ਝਾਤ ਬੈਠ ਇਕਾਂਤ, ਸਾਚਾ ਵੇਲਾ ਸਚ ਪ੍ਰਭਾਤ, ਬੇਮੁਖ ਜੂਠੇ ਝੂਠੇ ਦਰ ਦਵਾਰਿਉਂ ਜਾਏ ਕਾਢੀ। ਸਾਚੇ ਹੱਡ ਪ੍ਰਭ ਦੇਵੇ ਵੰਡ। ਗੁਰਮੁਖਾਂ ਆਤਮ ਰੱਖੇ ਠੰਡ। ਪੁਰਖ ਅਬਿਨਾਸ਼ੀ ਘਨਕਪੁਰ ਵਾਸੀ ਲੋਕਮਾਤ ਨਾ ਦੇਵੇ ਕੰਡ। ਰਾਜੇ ਰਾਣਿਆਂ ਲਾਹੇ ਉਦਾਸੀ, ਸ਼ਬਦ ਲਾਏ ਸਾਚਾ ਦੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕਾਲਾ ਵੇਸ ਦਰ ਦਰਵੇਸ, ਜਨ ਭਗਤਾਂ ਲਡਾਏ ਸਾਚੇ ਲਾਡੀ। ਵਾਲੀ ਹਿੰਦ ਰਾਜ ਦਰਬਾਰ। ਪ੍ਰਭ ਅਬਿਨਾਸ਼ੀ ਪਾਏ ਸਾਰ। ਘਨਕਪੁਰ ਵਾਸੀ ਸਚ ਮਹੱਲ ਰਿਹਾ ਉਸਾਰ। ਮੇਟ ਮਿਟਾਉਣੇ ਮਦਿਰਾ ਮਾਸੀ, ਲੱਖ ਚੁਰਾਸੀ ਪੈਣੀ ਮਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਚੇ ਗੁਰਮੁਖ ਸਾਚੇ ਸੰਤ ਜਨਾਂ, ਸ਼ਬਦ ਪਹਿਨਾਏ ਸਚ ਸੱਚਾ ਪੰਚਮ ਸੱਚਾ ਹਾਰ। ਸਾਚਾ ਹਾਰ ਤਨ ਸ਼ਿੰਗਾਰ। ਕਿਰਪਾ ਧਾਰੇ ਵਿਚ ਸੰਸਾਰ। ਮੇਟ ਮਿਟਾਏ ਚਾਰ ਯਾਰ, ਸੰਗ ਮੁਹੰਮਦ ਅੰਜ਼ੀਲ ਕੁਰਾਨਾਂ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰ ਪੀਰ ਔਲੀਏ ਸਾਧ ਸੰਤ, ਖਿੱਚ ਲਿਆਏ ਚਰਨ ਦਵਾਰ। ਚਰਨ ਦਵਾਰਾ ਇਕ ਗਿਰਧਾਰ ਹੈ। ਲੱਖ ਚੁਰਾਸੀ ਰਹੀ ਝੱਖ ਮਾਰ ਹੈ। ਅੰਤਮ ਲਾਹੇ ਜਮ ਕੀ ਫਾਸੀ, ਗੁਰ ਪੂਰਾ ਬੇੜਾ ਕਰ ਜਾਏ ਪਾਰ ਹੈ। ਮਾਨਸ ਜਨਮ ਕਰਾਏ ਰਹਿਰਾਸੀ, ਲੋਕਮਾਤ ਬਣਾਏ ਸੱਚਾ ਦਰਬਾਰ ਹੈ। ਕਰੇ ਖੇਲ ਘਨਕਪੁਰ ਵਾਸੀ, ਮਾਤ ਗਰਭ ਗੇੜ ਨਿਵਾਰ ਹੈ। ਗੁਰਮੁਖਾਂ ਪੂਰ ਕਰਾਏ ਆਸੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਾਰਾਂ ਹਾੜੀ ਲੋਕਮਾਤ ਲਾਏ ਸੱਚੀ ਬਹਾਰ ਹੈ। ਬਿਸ਼ਨ ਸਿੰਘ ਹੋ ਤਿਆਰ। ਸਾਚੀ ਨੀਂਹ ਦੇ ਉਸਾਰ। ਪਹਿਲਾ ਰੱਖੇ ਹਰਿ ਜੀ ਵਾਰ। ਦੂਜੀ ਕਰੇ ਸੰਗਤ ਤਿਆਰ। ਤੀਜਾ ਵੇਖੇ ਨੈਣ ਮੁੰਧਾਰ। ਚੌਥਾ ਸਾਧਾਂ ਸੰਤਾਂ ਪਾਵੇ ਸਾਰ। ਪੰਜਵੇਂ ਜੋਤ ਕਰੇ ਅਕਾਰ। ਛੇਵੇਂ ਘਰ ਖੋਲ੍ਹੇ ਬਾਹਰ। ਸਤਵੇਂ ਘਰ ਜਗੇ ਜੋਤ ਅਗੰਮ ਅਪਾਰ। ਗੁਰਮੁਖ ਸਾਚੇ ਤੇਰਾ ਸਾਚਾ ਬਚਨ, ਕਲਜੁਗ ਅੰਤਮ ਵਿਚ ਸੰਸਾਰ। ਗੁਰ ਸੰਗਤ ਸਾਰੀ ਸਾਕ ਸੈਣ ਸੱਜਣ, ਪ੍ਰਭ ਅਬਿਨਾਸ਼ੀ ਮਾਤ ਪਿਤ ਭਾਈ ਭੈਣ ਯਾਰ ਪਿਆਰ। ਲੋਕਮਾਤ ਆਇਆ ਪੜਦੇ ਕੱਜਣ, ਲੱਖ ਚੁਰਾਸੀ ਕਰੇ ਖੁਆਰ। ਗੁਰਮੁਖ ਸਾਚੇ ਲੋਕਮਾਤ ਗੱਜਣ, ਨਾਲ ਰਖਾਏ ਵਿਚ ਦਿੱਲੀ ਦਰਬਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਅੱਸੂ ਤਿੰਨ ਲਾਲ ਕਿਲ੍ਹੇ ਕੀਨਾ ਸਚ ਵਿਹਾਰ। ਸਚ ਵਿਹਾਰਾ ਆਪ ਕਰਾਇਆ। ਅੱਸੂ ਤਿੰਨ ਖੇਲ ਰਚਾਇਆ। ਵਾਲੀ ਹਿੰਦ ਸਾਰ ਨਾ ਪਾਇਆ। ਪ੍ਰਧਾਨ ਮੰਤਰੀ ਗੂੜੀ ਨੀਂਦ ਸਵਾਇਆ। ਦਰ ਦਰ ਘਰ ਘਰ ਪੰਡਤ ਪਾਂਧੇ ਵੇਖਣ ਜੰਤਰੀ, ਕਿਹੜੀ ਕੂਟੇ ਨਿਹਕਲੰਕ ਕਲ ਜਾਮਾ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਭੇਖ ਕਰ, ਵੇਸ ਅਵੇਸਾ ਮਾਝੇ ਦੇਸ ਵਿਚ ਮਾਤ ਦਿਸ ਨਾ ਆਇਆ। ਮਾਝੇ ਦੇਸ ਧਾਰੇ ਭੇਸ। ਨਾ ਕੋਈ ਰੂਪ ਰੰਗ ਨਾ ਕੋਈ ਰੇਖ। ਗੁਰ ਸੰਗਤ ਕੀਨਾ ਸਾਚਾ ਸੰਗ, ਸ਼ਬਦ ਸਨੇਹੀ ਮਾਤ ਪੇਖ। ਨੂਰੀ ਜੋਤੀ ਕੀਆ ਰੰਗ, ਆਪ ਮਿਟਾਏ ਬਿਧਨਾ ਰੇਖ। ਸਦਾ ਸਹਾਈ ਅੰਗ ਸੰਗ, ਧਰੇ ਧਰਾਏ ਅਵੱਲੜਾ ਭੇਸ। ਪੰਚਮ ਪੋਹ ਸ਼ਬਦ ਸਰੂਪੀ ਕਰੇ ਜੰਗ, ਰਾਜੇ ਰਾਣਿਆਂ ਕਰੇ ਨੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸਚ ਦਵਾਰਾ ਜਗਤ ਘਰ ਬਾਹਰਾ, ਗੁਰਮੁਖ ਸਾਚੇ ਸੰਤ ਜਨ, ਦੂਜਾ ਦਰ ਨਾ ਲੈਣ ਮੰਗ। ਰਾਜ ਇੰਦਰ ਇੰਦਰ ਪ੍ਰਸਾਦ, ਪੰਡਤ ਨਹਿਰੂ ਰੱਖਣਾ ਯਾਦ, ਪ੍ਰਭ ਅਬਿਨਾਸ਼ੀ ਜਾਮਾ ਧਾਰੇ। ਲੱਖ ਚੁਰਾਸੀ ਸੁਣੇ ਫਰਿਆਦ, ਲੋਕਮਾਤ ਕਰੇ ਅਕਾਰੇ। ਭਗਤਾਂ ਦੇਵੇ ਸ਼ਬਦ ਦਾਦ, ਸੋਹੰ ਸ਼ਬਦ ਕਰਾਏ ਸਚ ਜੈਕਾਰੇ। ਚਾਰ ਵਰਨਾਂ ਏਕਾ ਨਾਦ, ਏਕਾ ਸ਼ਬਦ ਚਲਾਏ ਬੋਧ ਅਗਾਧ, ਖਾਣੀ ਬਾਣੀ ਕੋਈ ਨਾ ਪਾਵੇ ਸਾਰੇ। ਪ੍ਰਗਟ ਹੋਇਆ ਮਾਧਵ ਮਾਧ, ਵੇਦ ਪੁਰਾਨਾਂ ਵਸੇ ਬਾਹਰੇ। ਗੁਰਮੁਖ ਸਾਚੇ ਲਏ ਲਾਧ, ਆਤਮ ਜੋਤੀ ਸ਼ਬਦ ਹੁਲਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਵਜਾਏ ਡੰਕ, ਸ਼ਬਦ ਚੋਟ ਲੱਗੇ ਕਾਇਆ ਤਨ ਨਗਾਰੇ। ਕਾਇਆ ਤਨ ਨਗਾਰਾ ਚੋਟ ਲਗਾਈਆ। ਸੋਹੰ ਸ਼ਬਦ ਸਚ ਜੈਕਾਰਾ, ਚਾਰ ਵਰਨਾਂ ਦਏ ਸੁਣਾਈਆ। ਕਲਜੁਗ ਮਿਟੇ ਧੁੰਦੂਕਾਰਾ, ਸਤਿਜੁਗ ਸਾਚੀ ਬਣਤ ਬਣਾਈਆ। ਪ੍ਰਗਟ ਹੋਏ ਚਵੀਆਂ ਅਵਤਾਰਾ, ਵੇਦ ਵਿਆਸ ਗਿਆ ਲਿਖਾਈਆ। ਗੁਰ ਨਾਨਕ ਤੇਰੀ ਸੁਣ ਪੁਕਾਰਾ, ਪਤਾਲ ਅਕਾਸ਼ ਗਗਨ ਰਹਾਈਆ। ਗੁਰ ਗੋਬਿੰਦ ਤੇਰੀ ਬੰਨ੍ਹੇ ਧਾਰਾ, ਜੋਤੀ ਭੇਖ ਹਰਿ ਵਟਾਈਆ। ਵਾਲੀ ਹਿੰਦ ਬਣ ਭਿਖਾਰਾ, ਨਿਹਕਲੰਕ ਜੋਤ ਪ੍ਰਗਟਾਈਆ। ਮੰਗਣ ਆਓ ਚਲ ਦਵਾਰਾ, ਸਾਚਾ ਮੰਦਰ ਰਿਹਾ ਸੁਹਾਈਆ। ਅੰਦਰ ਬਾਹਰ ਪਾਏ ਸਾਰਾ, ਗੁਪਤ ਜ਼ਾਹਰ ਭੇਵ ਨਾ ਰਾਈਆ। ਕਲਜੁਗ ਅੰਤਮ ਆਈ ਹਾਰਾ, ਈਸਾ ਮੂਸਾ ਦਏ ਦੁਹਾਈਆ। ਮਿਟਦੇ ਜਾਣ ਚਾਰ ਯਾਰਾ, ਸੰਗ ਮੁਹੰਮਦ ਰਿਹਾ ਸ਼ਰਮਾਈਆ। ਕੁਰਾਨ ਅੰਜ਼ੀਲੀ ਪੈਣੀ ਮਾਰਾ, ਸ਼ਬਦ ਡੰਡਾ ਹੱਥ ਉਠਾਈਆ। ਵੇਦ ਪੁਰਾਨਾਂ ਕਰੇ ਖਵਾਰਾ, ਸਾਚਾ ਰਾਹ ਨਾ ਕੋਇ ਵਖਾਈਆ। ਬ੍ਰਹਮੇ ਅੰਤਮ ਆਈ ਹਾਰਾ, ਚਾਰੋਂ ਕੁੰਟ ਦਏ ਦੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਸੱਚੀ ਸਰਕਾਰਾ, ਜੋਤੀ ਰੂਪ ਧਾਰ ਭੇਖ ਲੋਕਮਾਤ ਰਿਹਾ ਵਟਾਈਆ। ਸ਼ਿਵ ਸ਼ੰਕਰ ਹਰਿ ਸੁਣ ਪੁਕਾਰ। ਲੋਕਮਾਤੀ ਕਰ ਵਿਚਾਰ। ਜਗਤ ਜਗਦੀਸ਼ਾ ਦਏ ਹੁਲਾਰ। ਸਾਚਾ ਸੀਸਾ ਛਤਰ ਝੁਲਾਰ। ਈਸਾ ਮੂਸਾ ਕਰੇ ਖੁਆਰ। ਪੰਚਮ ਪੋਹ ਗਲ ਪਾਇਆ ਕਾਲਾ ਸੂਸਾ, ਸੋਹਣਾ ਕੀਆ ਸ਼ਿੰਗਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਅਠਾਰਾਂ ਬਰਨ, ਇਕ ਸਰਨ ਚੁਕਾਏ ਮਰਨ ਡਰਨ, ਖੋਲ੍ਹੇ ਹਰਨ ਫਰਨ, ਪ੍ਰਗਟ ਹੋਏ ਤਾਰਨ ਤਰਨ, ਕਰਨ ਕਰਾਵਣਹਾਰ। ਕਰਨ ਕਰਾਵਣਹਾਰ ਸਖੀ ਸੁਲਤਾਨਿਆ। ਧਰੇ ਭੇਖ ਜਿਉਂ ਬਲ ਬਾਵਨ, ਭੁਲਾਏ ਰਾਜੇ ਰਾਣਿਆ। ਆਪ ਉਠਾਏ ਸੋਏ ਗੁਰ ਚੇਲੇ ਸਿੰਘ ਸਾਵਣ, ਮਾਰੇ ਸ਼ਬਦ ਤੀਰ ਕਾਨੀਆ। ਜਗਾਓ ਜੋਤ ਪਤਤ ਪਾਵਣ, ਗੁਰਮੁਖਾਂ ਪਕੜੇ ਸੱਚਾ ਦਾਮਨ, ਦਰ ਘਰ ਕਰੇ ਪ੍ਰਵਾਨਿਆ। ਨੇੜ ਨਾ ਆਏ ਕਾਮਨੀ ਕਾਮਨ, ਮੇਟ ਮਿਟਾਏ ਪੰਜ ਸ਼ੈਤਾਨਿਆ। ਧੁਰਦਰਗਾਹੀ ਸੱਚਾ ਜਾਮਨ, ਨਿਹਕਲੰਕ ਬਲੀ ਬਲਵਾਨਿਆ। ਹੰਕਾਰੀ ਮਾਰੇ ਕਰ ਖੁਆਰੇ ਸ਼ਬਦ ਕਟਾਰੇ ਜਿਉਂ ਰਾਮਾ ਰਾਵਣ, ਚਾਰ ਕੁੰਟ ਰਖਾਏ ਏਕਾ ਆਣਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਇਕ ਖੁਲ੍ਹਾਏ ਸਚ ਦਰ, ਲੱਖ ਚੁਰਾਸੀ ਦੇਵੇ ਵਰ, ਆਏ ਦਰ ਸਾਚੇ ਘਰ, ਅੰਮ੍ਰਿਤ ਆਤਮ ਸਰ ਕਰਾਏ ਇਕ ਇਸ਼ਨਾਨਿਆ। ਅੰਮ੍ਰਿਤ ਆਤਮ ਸਰ ਇਕ ਬਣਾਇਆ। ਲੋਕਮਾਤੀ ਖੋਲ੍ਹੇ ਦਰ, ਜੋਤ ਸਰੂਪੀ ਭੇਖ ਧਰ, ਧਰਮ ਝੰਡਾ ਇਕ ਝੁਲਾਇਆ। ਨਾ ਜਨਮੇ ਨਾ ਜਾਏ ਮਰ, ਗੁਰ ਚਰਨੀ ਜਨ ਜਾਏ ਪੜ, ਨੌਂ ਖੰਡੀ ਮਾਣ ਦਵਾਇਆ। ਅੱਠੇ ਪਹਿਰ ਰਿਹਾ ਲੜ, ਗੁਰਸਿਖ ਤੇਰੀ ਕਾਇਆ ਅੰਦਰ ਵੜ, ਬੇਮੁਖਾਂ ਦਿਸੇ ਖਾਲੀ ਧੜ, ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਕਿਸੇ ਦਿਸ ਨਾ ਆਇਆ। ਜਨ ਭਗਤ ਤੇਰੇ ਆਤਮ ਦਰ ਦਵਾਰੇ ਖੜ੍ਹ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਪਕ ਜੋਤੀ ਇਕ ਜਗਾਇਆ। ਜਗਤ ਰਚਾਇਆ ਕਾਜ, ਬਣਤ ਬਣਾਈਆ। ਭਗਤ ਰਖਾਏ ਲਾਜ, ਹਰਿ ਰਘੁਰਾਈਆ। ਸ਼ਬਦ ਪਹਿਨਾਏ ਸਿਰ ਸੱਚਾ ਤਾਜ, ਛਤਰ ਸੀਸ ਝੁਲਾਈਆ। ਸਾਚੇ ਸਾਜਣ ਰਿਹਾ ਸਾਜ, ਭੁੱਲੀ ਭਰਮ ਸਰਬ ਲੋਕਾਈਆ। ਬਣਿਆ ਮੱਕੇ ਵਡਾ ਹਾਜੀ ਹਾਜ, ਕਾਅਬਾ ਕੁਰਾਨ ਇਕ ਦਿਸ਼ਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਪੂਰਨ ਇੱਛਾ ਆਪ ਕਰਾਈਆ। ਮੱਕਣ ਹਾਜੀ ਹੱਜ ਜਲਾਲ। ਕਿਸੇ ਦਿਸ ਨਾ ਆਏ ਸ਼ੇਖ਼ ਕਾਜ਼ੀ, ਚਲੀ ਅਵਲੜੀ ਚਾਲ। ਸ਼ਬਦ ਰਖਾਇਆ ਸਾਚਾ ਤਾਜੀ, ਪਵਣ ਸਰੂਪੀ ਮਾਰੀ ਛਾਲ। ਕਲਜੁਗ ਤੇਰੀ ਅੰਤਮ ਬਾਜੀ, ਝਾੜੇ ਫਲ ਉਚੇ ਡਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਰਿਹਾ ਸੁਰਤ ਸੰਭਾਲ। ਹਾਜਨ ਮੱਕਾ ਪੀਰਨ ਸ਼ਾਹ। ਏਕਾ ਦੇਵੇ ਸ਼ਬਦ ਧੱਕਾ, ਕੋਈ ਨਾ ਪਕੜੇ ਕਿਸੇ ਬਾਂਹ। ਕਲਜੁਗ ਫਲ ਅੰਤਮ ਪੱਕਾ, ਕਲਜੁਗ ਜੀਵਾਂ ਲੈਣਾ ਖਾ। ਕਿਸੇ ਨਾ ਸਹਾਈ ਭੈਣ ਭਾਈ ਸਕਾ, ਘਰ ਘਰ ਰੋਵਣ ਮਾਰਨ ਧਾਹ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਰੱਖੇ ਠੰਡੀ ਛਾਂ। ਮੱਕਾ ਹਾਜਣ ਹੱਜ ਹਜ਼ੂਰ। ਸਰਬ ਕਲਾ ਆਪੇ ਭਰਪੂਰ। ਨੂਰ ਉਜਾਲਾ ਜੋਤੀ ਨੂਰ। ਸ਼ਬਦ ਦਲਾਲਾ ਕਲਜੁਗ ਤੇਰਾ ਅੰਤਮ ਵੇਖੇ ਭਰਿਆ ਪੂਰ। ਕਲਜੁਗ ਭੇਖ ਪ੍ਰਭ ਅਬਿਨਾਸ਼ੀ ਵੇਖ, ਏਕਾ ਰੰਗ ਰੰਗਾਇਆ ਕਾਲਾ, ਲੱਖ ਚੁਰਾਸੀ ਕਰਨੀ ਚੂਰ। ਬੇਮੁਖ ਜੀਵਾਂ ਕੱਢੇ ਦਵਾਲਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਸਾ ਮਨਸਾ ਪੂਰ। ਹਾਜੀ ਹਾਜਨ ਦਰ ਕਬੂਲ। ਲੋਕਮਾਤ ਨਾ ਜਾਏ ਭੂਲ। ਪ੍ਰਭ ਅਬਿਨਾਸ਼ੀ ਘਟ ਘਟ ਵਾਸੀ, ਫੁੱਲ ਫੁਲਵਾੜੀ ਸਾਚੀ ਲਾਏ, ਹੋਏ ਰਖਵਾਲਾ ਕੰਤ ਕੰਤੂਹਲ। ਲਾੜੀ ਮੌਤ ਨਾ ਕਦੇ ਵਿਆਹੇ, ਗੁਰਮੁਖ ਸਾਚਾ ਸੰਤ ਜਨ, ਸ਼ਬਦ ਪੰਘੂੜਾ ਰਿਹਾ ਝੂਲ। ਧਰਮ ਰਾਏ ਨਾ ਪਾਏ ਫਾਹੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੁਕਾਏ ਲਹਿਣਾ ਦੇਣਾ ਪਿਛਲਾ ਮੂਲ। ਮੱਕਾ ਹਾਜੀ ਹਾਜਣ ਹੱਜ ਨਵਾਬ। ਮਿਲਿਆ ਮੇਲ ਲੋਕਮਾਤ ਦੋ ਆਬ। ਸ਼ਬਦ ਚੜ੍ਹਿਆ ਸਾਚਾ ਤੇਲ, ਦਰ ਘਰ ਸਾਚੇ ਸਚ ਜ਼ਨਾਬ। ਅਚਰਜ਼ ਕੀਆ ਹਰਿ ਜੀ ਖੇਲ, ਸ਼ਬਦ ਘੋੜੇ ਚਰਨ ਰਕਾਬ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਦਇਆ ਕਮਾਏ ਸਰਨ ਲਗਾਏ, ਇਕ ਵਖਾਏ ਕਾਅਬਾ ਕਾਅਬ। ਕਲਜੁਗ ਤੇਰੇ ਕਾਲੇ ਚੀਰ, ਅੰਤਮ ਵੇਲੇ ਅੰਤ ਅੰਤ ਅੰਤ ਸੰਤ ਫ਼ਕੀਰ। ਵੇਖ ਵਖਾਣੇ ਹਰਿ ਜੀਵ ਜੰਤ ਜੰਤ ਜੰਤ, ਕੋਈ ਨਾ ਦੇਵੇ ਕਿਸੇ ਧੀਰ। ਗੁਰਸਿਖ ਬਣਾਏ ਸਾਚੀ ਬਣਤ, ਅੰਮ੍ਰਿਤ ਪਿਆਏ ਸਾਚਾ ਸੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਪੋਹ ਭੇਖ ਵਟਾਇਆ, ਕਾਲਾ ਸੂਸਾ ਤਨ ਛੁਹਾਇਆ, ਨਾ ਕੋਈ ਜਾਣੇ ਸ਼ਾਹ ਫ਼ਕੀਰ। ਸ਼ਾਹ ਫ਼ਕੀਰ ਮਵਲ ਮੌਲਾਨਿਆ। ਵਡ ਦਾਤਾ ਬੇਪ੍ਰਵਾਹ, ਲੱਖ ਚੁਰਾਸੀ ਖੇਲ ਖਿਲਾਨਿਆ। ਵੇਖ ਵਖਾਣੇ ਸਾਰੇ ਥਾਂ, ਨਾ ਕੋਈ ਭੇਵ ਛੁਪਾਨਿਆ। ਗੁਰਮੁਖਾਂ ਰੱਖੇ ਠੰਡੀ ਛਾਂ, ਦੇਵੇ ਮਾਣ ਜਹਾਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਲਾ ਸੂਸਾ ਤਨ ਛੁਹਾਇਆ। ਪੰਚਮ ਪੋਹ ਲਿਖਤ ਲਿਖਾਇਆ, ਕਰੇ ਵੇਸ ਦਰ ਦਰਵੇਸ ਜਗਤ ਮਹਾਨਿਆ। ਇਕ ਤਖ਼ਤ ਇਕ ਸੁਲਤਾਨ। ਏਥੇ ਓਥੇ ਦੋ ਜਹਾਨ। ਗੁਰ ਗੁਰ ਗੁਰ ਨਾ ਭੁੱਲ ਨਿਧਾਨ। ਕਵਣ ਉਪਜਾਏ ਸ਼ਬਦ ਸੁਰ, ਕਵਣ ਦੇਵੇ ਨਾਮ ਨਿਧਾਨ। ਚਰਨ ਪ੍ਰੀਤੀ ਕਿਸ ਜਾਏ ਜੁੜ, ਕਵਣ ਦੇਵੇ ਬ੍ਰਹਮ ਗਿਆਨ। ਕਵਣ ਚੜ੍ਹਾਏ ਸ਼ਬਦ ਘੋੜ, ਖੰਡ ਬ੍ਰਹਿਮੰਡ ਵਰਭੰਡ ਮਾਰ ਧਿਆਨ। ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਭੇਖ ਵਟਾਇਆ, ਸ਼ਬਦ ਡੰਡਾ ਹੱਥ ਉਠਾਇਆ, ਪ੍ਰਗਟ ਹੋਇਆ ਵਡ ਬਲੀ ਬਲਵਾਨ।

Leave a Reply

This site uses Akismet to reduce spam. Learn how your comment data is processed.