੫ ਪੋਹ ੨੦੧੧ ਬਿਕ੍ਰਮੀ ਮਹਾਰਾਜਾ ਪਟਿਆਲਾ ਨੂੰ ਸ਼ਬਦ ਲਿਖ ਕੇ ਭੇਜਿਆ ਗਿਆ
ਰਾਜਨ ਰਾਜ, ਰਾਜ ਪ੍ਰਮੁੱਖ। ਪ੍ਰਭ ਅਬਿਨਾਸ਼ੀ ਸਾਜਨ ਸਾਜ, ਘਰ ਘਰ ਧੂੰਏਂ ਰਹੇ ਧੁਖ। ਪ੍ਰਗਟ ਹੋਏ ਦੇਸ ਮਾਝ, ਜਨ ਭਗਤਾਂ ਕਰਾਏ ਉਜਲ ਮੁਖ। ਕਲਜੁਗ ਸਵਾਰੇ ਆਪੇ ਕਾਜ, ਸੁਫ਼ਲ ਕਰਾਏ ਧਰਤ ਮਾਤ ਕੁੱਖ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਗਰਭ ਨਾ ਹੋਏ ਉਲਟਾ ਰੁਖ। ਰਾਜ ਪ੍ਰਮੁੱਖ ਰਾਜ ਰਾਜਾਨੇ। ਆਤਮ ਤ੍ਰਿਸ਼ਨਾ ਸ੍ਰੀ ਭਗਵਾਨੇ। ਬਿਨ ਹਰਿ ਦਰਸ਼ਨ ਨਾ ਸਾਚਾ ਸੁਖ, ਮਿਲੇ ਮਾਣ ਨਾ ਵਿਚ ਜਹਾਨੇ। ਨਾ ਕੋਈ ਮਿਟਾਏ ਤ੍ਰਿਸ਼ਨਾ ਭੁੱਖ, ਦੇਵੇ ਮਾਲ ਧਨ ਨਾਮ ਨਿਧਾਨੇ। ਗੁਰਮੁਖ ਸਾਚੇ ਸੰਤ ਜਨ ਸੁੱਖਣਾ ਰਹੇ ਸੁੱਖ, ਮਿਲੇ ਮੇਲ ਅੰਤ ਭਗਵਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠੀ ਜਾਮਾ ਪਾਇਆ, ਗੁਰਮੁਖ ਸਾਚੇ ਸੰਤ ਜਨਾਂ, ਸ਼ਬਦੀ ਬੰਨ੍ਹੇ ਹੱਥੀਂ ਗਾਨੇ। ਨਿਹਕਲੰਕ ਨਰਾਇਣ ਨਰ ਨਿਰੰਕਾਰਿਆ। ਸ਼ਬਦ ਵਜਾਏ ਸਾਚਾ ਡੰਕ, ਸਾਚੀ ਜੋਤ ਕਰੇ ਉਜਿਆਰਿਆ। ਹਰਿਜਨ ਸੁਹੇਲੇ ਸਾਚੇ ਮੇਲੇ ਜੋਤ ਸਰੂਪੀ ਲਾਏ ਤਨਕ, ਖਿੱਚ ਲਿਆਏ ਚਰਨ ਦਵਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠੀ ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਭੇਖ ਵਟਾਇਆ, ਕਲਜੁਗ ਜੀਵਾਂ ਦਿਸ ਨਾ ਆਇਆ, ਗੁਰ ਗੋਬਿੰਦ ਬਣਿਆ ਏਕ ਲਿਖਾਰਿਆ।
