੫ ਪੋਹ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਸੰਤ ਗੁਰਚਰਨ ਸਿੰਘ ਬਿਆਸ ਨੂੰ ਸ਼ਬਦ ਭੇਜਿਆ
ਸ਼ਬਦ ਘੋੜਾ ਚਿੱਟਾ ਅਸਵ ਚੁੱਕੇ ਪੌੜ। ਚਰਨ ਸਰਨ ਸਰਨ ਗੁਰਚਰਨ। ਕਲਜੁਗ ਅੰਤਮ ਆਉਣਾ ਦੌੜ। ਪ੍ਰਭ ਅਬਿਨਾਸ਼ੀ ਤਰਨੀ ਤਰਨ, ਅੰਤਮ ਪਰਖੇ ਮਿੱਠੇ ਕੌੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਭੇਖ ਵਟਾਇਆ, ਸ਼ਬਦ ਡੰਡਾ ਹੱਥ ਉਠਾਇਆ, ਧੁਰਦਰਗਾਹੀ ਆਇਆ ਦੌੜ। ਆਤਮ ਦਰ ਸਚ ਦਵਾਰ। ਤਟ ਬਿਆਸਾ ਕਰ ਵਿਚਾਰ। ਜਗਤ ਹਾਸਾ ਭਗਤ ਖੁਆਰ। ਨਿਹਕਲੰਕੀ ਜੋਤ ਪ੍ਰਕਾਸ਼ਾ, ਸ਼ਬਦ ਡੰਡਾ ਅਪਰ ਅਪਾਰ। ਏਕਾ ਦੇਵੇ ਸ਼ਬਦ ਧਰਵਾਸਾ, ਫੜ ਫੜ ਬਾਹੋਂ ਲਾਏ ਪਾਰ। ਹੋਏ ਸਹਾਈ ਮਾਤ ਪਤਾਲ ਅਕਾਸ਼ਾ, ਅੰਦਰ ਬਾਹਰ ਗੁਪਤ ਜ਼ਾਹਰ। ਸਤਾਰਾਂ ਹਾੜੀ ਵੇਖ ਤਮਾਸ਼ਾ, ਆਉਣਾ ਚਲ ਸਚ ਸੱਚੇ ਦਰਬਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਭੇਖ ਵਟਾਇਆ, ਸ਼ਬਦ ਡੰਡਾ ਹੱਥ ਉਠਾਇਆ, ਪੰਚਮ ਪੋਹ ਦਏ ਨੀਂਹ ਉਸਾਰ। ਪੰਚਮ ਪੋਹ ਨੀਂਹ ਉਸਾਰੇ। ਸਾਧਾਂ ਸੰਤਾਂ ਪਾਵੇ ਸਾਰੇ। ਆਤਮ ਜੋਤੀ ਖਿਚ ਲਿਆਏ, ਇਕ ਬਹਾਏ ਸਚ ਚੁਬਾਰੇ। ਦੂਜਾ ਨਾ ਕੋਈ ਵਿਚ ਰਖਾਏ, ਆਪੇ ਕਰੇ ਆਪਣੀ ਕਾਰੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਭੇਖ ਵਟਾਇਆ, ਸ਼ਬਦ ਡੰਡਾ ਹੱਥ ਰਖਾਇਆ, ਉਠੇ ਮਾਤ ਮਾਰੇ ਝਾਤ, ਕਲਜੁਗ ਅੰਤਮ ਰਿਹਾ ਲਲਕਾਰੇ। ਨਿਹਕਲੰਕ ਨਰ ਅਵਤਾਰ। ਸ਼ਬਦ ਡੰਕ ਇਕ ਅਪਾਰ। ਰਾਓ ਰੰਕਾਂ ਇਕ ਕਰੇ ਕਰਾਏ ਜੈਕਾਰ। ਸਾਧਾਂ ਸੰਤਾਂ ਲਾਏ ਤਨਕ, ਖਿਚ ਲਿਆਏ ਚਰਨ ਦਵਾਰ। ਆਪ ਸੁਹਾਏ ਥਾਨ ਬੰਕ, ਛੱਬੀ ਪੋਹ ਕਰ ਤਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਮਿਆਨੋਂ ਲਿਆ ਧ੍ਰੂ, ਚਾਰੇ ਕੁੰਟਾਂ ਮਾਰੇ ਵਾਰੋ ਵਾਰ। ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ, ਅਜਪਾ ਜਪ ਰਸ ਨਾਂਓ। ਨੇਤਰ ਨੈਣ ਪ੍ਰਭ ਸਾਚਾ ਜੋਤੀ ਨੂਰ ਏਕਾ ਅੰਜਨ, ਲੋਚਨ ਪੇਖ ਘਰ ਸਾਚਾ ਵੇਖ ਅੰਤਮ ਕਲ ਪਾਓ। ਧੁਰਦਰਗਾਹ ਸਚ ਮਲਾਹ, ਇਕ ਕਰਾਏ ਸਾਚਾ ਮਜਨ, ਮਾਇਆ ਮਮਤਾ ਮੈਲ ਗਵਾਓ। ਜੋ ਘੜਿਆ ਭਾਂਡਾ ਅੰਤਮ ਭੱਜਣ, ਸੁਖ ਰੈਣ ਵਸੇਰਾ ਨਾ ਮਿਲੇ ਠੰਡੀ ਛਾਉਂ। ਜਨ ਭਗਤਾਂ ਆਇਆ ਪਰਦੇ ਕੱਜਣ, ਪਾਰ ਕਰਾਏ ਫੜ ਫੜ ਬਾਹੋਂ। ਜੋਤੀ ਜੋਤ ਸਰੂਪ ਹਰਿ, ਹੋਏ ਸਹਾਈ ਸਭਨੀ ਥਾਂਉਂ। ਸਾਚਾ ਸੱਜਣ ਵੇਖ ਵਖਾਣੇ ਸਾਚਾ ਥਾਉਂ। ਸਾਚਾ ਸੱਜਣ ਜਗਤ ਮਲਾਹ। ਚਾਰ ਵਰਨਾਂ ਏਕਾ ਸਰਨਾ, ਇਕ ਦਿਸਾਏ ਰਾਹ। ਗੁਰਚਰਨ ਸਿੰਘ ਪ੍ਰਭ ਸਾਚਾ ਵਰਨਾ, ਜੋਤੀ ਨੂਰ ਉਜਾਲਾ, ਸ਼ਬਦ ਸਰੂਪੀ ਗੁਰ ਗੋਪਾਲਾ, ਪਵਣ ਅਧਾਰੀ ਦੀਨ ਦਿਆਲਾ ਨਾ ਕੁਛ ਖਾਓ। ਖਾਣਾ ਪੀਣਾ ਦੇਣਾ ਤਜ। ਸ਼ਬਦ ਪੰਘੂੜੇ ਚੜ੍ਹਨਾ ਭੱਜ। ਹਰਿ ਦਰ ਦਵਾਰੇ ਜਾਣਾ ਸਜ। ਏਕਾ ਅੰਮ੍ਰਿਤ ਪੀਣਾ ਰਜ। ਸਦਾ ਸਦਾ ਲੋਕਮਾਤ ਜੀਣਾ, ਪ੍ਰਭ ਅਬਿਨਾਸ਼ੀ ਪੜਦੇ ਰਿਹਾ ਕੱਜ। ਹਰਿ ਚਰਨ ਪ੍ਰੀਤੀ ਬਲ ਬਲ ਬਲ ਥੀਣਾ, ਪ੍ਰਗਟ ਹੋਏ ਦੇਸ ਮਾਝ। ਮਾਝੇ ਦੇਸ ਮਿਲੀ ਵਡਿਆਈ। ਨਿਹਕਲੰਕ ਜੋਤ ਜਗਾਈ। ਪੁਰੀ ਘਨਕ ਵੱਜੇ ਡੰਕ, ਰੰਕ ਰਾਜਾਨਾ ਰਿਹਾ ਸੁਣਾਈ। ਸੋਹੰ ਸ਼ਬਦ ਸੁਣਾਏ ਸਾਚਾ ਅੰਕ, ਸਤਿਜੁਗ ਸਾਚੀ ਬਣਤ ਬਣਾਈ। ਇਕ ਸੁਹਾਏ ਦਵਾਰ ਬੰਕ, ਗੁਰਸਿਖ ਕਾਇਆ ਆਤਮ ਸੇਜਾ ਬੈਠਾ ਆਸਣ ਲਾਈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖਾ ਜਗਤ ਲੇਖਾ ਵੇਖੀ ਵੇਖਾ ਮਨ ਤਨ ਅੰਦਰ ਰਹਿ ਨਾ ਜਾਈ।