ਪਹਿਲੀ ਵਿਸਾਖ ੨੦੧੫ ਬਿਕ੍ਰਮੀ ਦਰਬਾਰ ਵਿਚ ਲਿਖਤ ਹੋਈ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਪਾਰਬ੍ਰਹਮ ਪ੍ਰਭ ਨਿਹਕਲੰਕ, ਲੋਕਮਾਤ ਵੱਜੀ ਵਧਾਈਆ। ਸ਼ਬਦ ਵਜਾਏ ਸਾਚਾ ਡੰਕ, ਰਾਜ ਰਾਜਾਨਾ ਰਿਹਾ ਉਠਾਈਆ। ਪਰਗਟ ਹੋਇਆ ਵਾਸੀ ਪੁਰ ਘਨਕ, ਭੁੱਲ ਰਹੇ ਨਾ ਰਾਈਆ। ਖੇਲੇ ਖੇਲ ਬਾਰ ਅਨਕ, ਕਲਜੁਗ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਮਲ ਜੋਤ ਕਰੇ ਰੁਸ਼ਨਾਈਆ। ਵਾਲੀ ਹਿੰਦ ਉਠ ਨਿਧਾਨ, ਹਰਿ ਸਾਚੇ ਜੋਤ ਜਗਾਈਆ। ਮੇਟ ਮਿਟਾਏ ਜੀਵ ਸ਼ੈਤਾਨ, ਲੋਕਮਾਤ ਰਹਿਣ ਨਾ ਪਾਈਆ। ਸੰਗ ਰਲਾਏ ਮੰਤਰੀ ਪ੍ਰਧਾਨ, ਏਕਾ ਰਾਗ ਸੁਣਾਈਆ। ਪੰਥ ਖਾਲਸਾ ਹੋਏ ਹੈਰਾਨ, ਪੰਚਮ ਜੇਠਾ ਦਏ ਦੁਹਾਈਆ। ਮੁਸਲਮ ਸੁੰਨੀ ਵੇਖ ਅੰਜੀਲ ਕੁਰਾਨ, ਨੇਤਰ ਰੋ ਰੋ ਨੀਰ ਵਹਾਈਆ। ਪੰਡਤ ਪਾਂਧੇ ਕਰਨ ਧਿਆਨ, ਕੂੜ ਕੁੜਿਆਰਾ ਸੰਗ ਰਖਾਈਆ। ਮੁੱਲਾ ਸ਼ੇਖ਼ ਸਰਬ ਕੁਰਲਾਣ, ਨੇਤਰ ਨੈਣ ਰਹੇ ਉਠਾਈਆ। ਗ੍ਰੰਥੀ ਪੰਥੀ ਜੀਵ ਜਹਾਨ, ਪਾਰਬ੍ਰਹਮ ਭੇਵ ਨਾ ਰਾਈਆ। ਲਿਖੇ ਲੇਖ ਹਰਿ ਸ਼ਾਹ ਸੁਲਤਾਨ, ਭਾਰਤ ਖੰਡ ਖ਼ੁਸ਼ੀ ਮਨਾਈਆ। ਧਰਮ ਝੁਲਾਏ ਇਕ ਨਿਸ਼ਾਨ, ਊਚਾਂ ਨੀਚਾਂ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤ ਹਰਿ ਪਰਕਾਸ਼, ਆਪਣੀ ਕਲ ਵਰਤਾਇੰਦਾ। ਪਰਗਟ ਹੋਇਆ ਸ਼ਾਹੋ ਸ਼ਾਬਾਸ਼, ਪੰਥ ਖਾਲਸਾ ਆਪ ਉਠਾਇੰਦਾ। ਗਿਆਨੀ ਧਿਆਨੀ ਵਡ ਵਿਦਵਾਨੀ ਹੋਣ ਨਿਰਾਸ, ਹਰਿ ਗੋਬਿੰਦ ਦਿਸ ਨਾ ਆਇੰਦਾ। ਨਾਮ ਵਸਤ ਨਾ ਕਿਸੇ ਪਾਸ, ਢੋਲਕ ਛੈਣੇ ਜਗਤ ਵਜਾਇੰਦਾ। ਲੇਖੇ ਲੱਗੇ ਨਾ ਕੋਈ ਸਵਾਸ, ਨੇਤਰ ਨੈਣਾਂ ਦਰਸ ਕੋਈ ਨਾ ਪਾਇੰਦਾ। ਹਰਿ ਵੇਖ ਵਖਾਏ ਪ੍ਰਿਥਮੀ ਆਕਾਸ਼, ਵੇਖਣਹਾਰ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਡੰਕ ਵਜਾਇੰਦਾ। ਡੰਕ ਵਜਾਏ ਹਰਿ ਨਿਰੰਕਾਰਾ, ਆਪਣੀ ਕਲ ਵਰਤਾਈਆ। ਸ੍ਰਿਸ਼ਟ ਸਬਾਈ ਕਰੇ ਖਵਾਰਾ, ਕਲਜੁਗ ਵੇਲਾ ਅੰਤਮ ਆਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਏ ਹੁਲਾਰਾ, ਨੌਂ ਖੰਡ ਪ੍ਰਿਥਮੀ ਆਪ ਹਿਲਾਈਆ। ਸੱਤਾਂ ਦੀਪਾਂ ਪਾਰ ਕਿਨਾਰਾ, ਉਚੇ ਟਿੱਲੇ ਵੇਖ ਵਖਾਈਆ। ਅਗੰਮ ਅਗੰਮੜੀ ਕਰੇ ਕਾਰਾ, ਅਗੰਮੜੀ ਧਾਰ ਚਲਾਈਆ। ਹੱਡ ਮਾਸ ਚਮੜਾ ਨਾ ਕੋਈ ਪਸਾਰਾ, ਪੰਜ ਤਤ ਨਾ ਕੋਈ ਦਿਸਾਈਆ। ਇਕ ਅਕੱਲਾ ਏਕੰਕਾਰਾ, ਜੋਤੀ ਜਾਮਾ ਭੇਖ ਵਟਾਈਆ। ਸ਼ਬਦ ਖੰਡਾ ਤੇਜ਼ ਕਟਾਰਾ, ਨਿਰਗੁਣ ਹੱਥ ਉਠਾਈਆ। ਸਰਗੁਣ ਪਾਵੇ ਸਾਚੀ ਸਾਰਾ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤ ਹਰਿ ਨਿਰੰਕਾਰਾ, ਹਰਿ ਹਰਿ ਰੂਪ ਸਮਾਇਆ। ਪਰਗਟ ਹੋਏ ਵਿਚ ਸੰਸਾਰਾ, ਆਪ ਆਪਣਾ ਭੇਖ ਵਟਾਇਆ। ਨਾਨਕ ਗੋਬਿੰਦ ਕਰ ਪਿਆਰਾ, ਏਕਾ ਧਾਰ ਵਹਾਇਆ। ਜੀਵ ਜੰਤ ਨਾ ਪਾਏ ਸਾਰਾ, ਸਾਧ ਸੰਤ ਹੋਏ ਹਲਕਾਇਆ। ਭਰਮੇ ਭੁੱਲੇ ਭਰਮ ਗਵਾਰਾ, ਮਾਇਆ ਪੜਦਾ ਕੋਈ ਨਾ ਲਾਹਿਆ। ਅਗਨੀ ਤਤ ਇਕ ਪਸਾਰਾ, ਪੰਜ ਤਤ ਚਲਾਇਆ। ਤ੍ਰੈਗੁਣ ਮਾਇਆ ਵੇਖੇ ਭੇਖ ਨਿਆਰਾ, ਭੇਖਾਧਾਰੀ ਭੇਖ ਨਾ ਰਾਇਆ। ਆਦਿਨ ਅੰਤਾ ਜੁਗਾ ਜੁਗੰਤਾ ਹਰਿ ਭਗਵੰਤਾ ਆਪੇ ਜਾਣੇ ਆਪਣੀ ਕਾਰਾ, ਜੁਗ ਜੁਗ ਕਰਦਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਨਿਰਗੁਣ ਰੂਪ ਹਰਿ ਨਿਰੰਕਾਰਾ, ਆਪਣਾ ਆਪ ਉਪਾਇੰਦਾ। ਆਪ ਆਪਣਾ ਕਰ ਪਸਾਰ, ਵੇਖਣਹਾਰ ਆਪ ਹੋ ਜਾਇੰਦਾ। ਪਰਗਟ ਹੋ ਚਵੀਆਂ ਅਵਤਾਰ, ਚੌਦਾਂ ਲੋਕਾਂ ਵੇਖ ਵਖਾਇੰਦਾ। ਚੌਦਾਂ ਹੱਟਾਂ ਜਗਤ ਪਸਾਰ, ਚੌਦਾਂ ਚੌਦਾਂ ਧਾਰ ਚਲਾਇੰਦਾ। ਲੋਆਂ ਪੁਰੀਆਂ ਕਰੇ ਖ਼ਬਰਦਾਰ, ਰਵ ਸਸ ਆਪ ਉਠਾਇੰਦਾ। ਜੀਵਾਂ ਜੰਤਾਂ ਮਾਰੇ ਮਾਰ, ਸਾਧਾਂ ਸੰਤਾਂ ਵੇਖ ਵਖਾਇੰਦਾ। ਗੁਰਮੁਖ ਨਾਰੀ ਕੰਤਾ ਇਕ ਭਤਾਰ, ਸਚ ਸੁਹੰਜਣੀ ਸੇਜ ਹੰਢਾਇੰਦਾ। ਮੇਲ ਮਿਲਾਏ ਅਗੰਮ ਅਪਾਰ, ਭੇਵ ਅਭੇਦਾ ਭੇਵ ਛੁਪਾਇੰਦਾ। ਜੋਤ ਨਿਰੰਜਣ ਕਰ ਪਿਆਰ, ਆਦਿ ਨਿਰੰਜਣ ਦਇਆ ਕਮਾਇੰਦਾ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਪਰਮ ਪੁਰਖ ਅਖਵਾਇੰਦਾ। ਅਲਖ ਅਲਖਣਾ ਅਲਖ ਅਲਖ ਰਿਹਾ ਉਚਾਰ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਵੇਸ ਵਟਾਇੰਦਾ। ਨਿਰਗੁਣ ਵੇਸ ਹਰਿ ਅਵੱਲਾ, ਆਪਣਾ ਆਪ ਕਰਾਇਆ। ਆਪ ਵਸਾਇਆ ਸਚ ਮਹੱਲਾ, ਸਚ ਸਿੰਘਾਸਣ ਆਸਣ ਲਾਇਆ। ਆਪੇ ਵਸਿਆ ਜਲਾ ਥਲਾ, ਪੁਰਖ ਅਬਿਨਾਸ਼ੀ ਦਇਆ ਕਮਾਇਆ। ਆਪੇ ਹੋਇਆ ਵਲਾ ਛਲਾ, ਅਛਲ ਅਛੱਲ ਕਰਾਇਆ। ਆਪੇ ਜਾਣੇ ਨਿਹਚਲ ਧਾਮ ਅਟੱਲਾ, ਲੋਕਮਾਤੀ ਵੇਖ ਵਖਾਇਆ। ਆਪੇ ਜੋਤੀ ਸ਼ਬਦੀ ਰਲਾ, ਸ਼ਬਦ ਅਨਾਦੀ ਡੰਕ ਵਜਾਇਆ। ਆਪੇ ਕਰੇ ਕਰਾਏ ਹੱਲਾ, ਨਾਮ ਜੈਕਾਰਾ ਆਪ ਬੁਲਾਇਆ। ਆਪੇ ਵਸਿਆ ਡੂੰਘੀ ਡੱਲਾ, ਉਚ ਮਹੱਲਾ ਆਪੇ ਡੇਰਾ ਲਾਇਆ। ਆਪੇ ਮੇਟੇ ਦੂਈ ਦਵੈਤੀ ਸੱਲਾ, ਆਪੇ ਵੰਡਨ ਵੰਡ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਨਿਰਗੁਣ ਨੂਰ ਆਦਿ ਅਬਿਨਾਸ਼ਾ, ਭੇਵ ਕੋਇ ਨਾ ਰਾਇਆ। ਵੇਖਣ ਆਇਆ ਜਗਤ ਤਮਾਸ਼ਾ, ਜੁਗ ਜੁਗ ਵੇਸ ਵਟਾਇਆ। ਜੋਤ ਸਰੂਪੀ ਪਾਵੇ ਰਾਸਾ, ਸ਼ਬਦ ਸਰੂਪੀ ਡੰਕ ਵਜਾਇਆ। ਮਾਤ ਗਰਭ ਨਾ ਕਰਿਆ ਵਾਸਾ, ਪਿਤਾ ਪੂਤ ਨਾ ਕੋਈ ਰਖਾਇਆ। ਨਾਮ ਨਾ ਜਪਿਆ ਸਵਾਸ ਸਵਾਸਾ, ਰਸਨਾ ਜਿਹਵਾ ਨਾ ਕੋਈ ਹਿਲਾਇਆ। ਨਾ ਕੋਈ ਰਖਾਇਆ ਸਗਲਾ ਸਾਥਾ, ਸਗਲਾ ਸੰਗ ਨਾ ਕੋਈ ਨਿਭਾਇਆ। ਨਾ ਕੋਈ ਪੂਜਾ ਨਾ ਕੋਈ ਪਾਠਾ, ਨਾ ਕੋਈ ਹਵਨ ਕਰਾਇਆ। ਨਾ ਕੋਈ ਤੀਰਥ ਅਠ ਸਾਠਾ, ਗੁਰ ਦਰ ਮੰਦਰ ਅੰਦਰ ਮਸਜਿਦ ਨਾ ਡੇਰਾ ਲਾਇਆ। ਧਾਮ ਅਗੰਮੜੇ ਪਾਰਬ੍ਰਹਮ ਪ੍ਰਭ ਆਇਆ ਨਾਠਾ, ਆਪ ਆਪਣਾ ਰੂਪ ਵਟਾਇਆ। ਆਪੇ ਗੇੜਨਹਾਰਾ ਉਲਟੀ ਲਾਠਾ, ਗੇੜਾ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਵੇਸ ਵਟਾਇਆ। ਨਿਰਗੁਣ ਰੂਪ ਅਕਲ ਕਲਧਾਰਾ, ਨਿਰਗੁਣ ਵੇਖ ਵਖਾਇੰਦਾ। ਜੋਤ ਸਰੂਪੀ ਕਰ ਅਕਾਰਾ, ਜੋਤੀ ਜੋਤ ਸਮਾਇੰਦਾ। ਜੋਤ ਸਰੂਪੀ ਕਰ ਪਸਾਰਾ, ਜੋਤੀ ਜੋਤ ਵੇਖ ਵਖਾਇੰਦਾ। ਜੋਤੀ ਨੂਰ ਕਰ ਉਜਿਆਰਾ, ਜੋਤ ਪਰਕਾਸ਼ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕਾ ਨਾਉਂ ਧਰਾਇੰਦਾ। ਨਿਹਕਲੰਕਾ ਹਰਿ ਬਲਵਾਨਾ, ਪਾਰਬ੍ਰਹਮ ਅਖਵਾਇਆ। ਪਰਗਟ ਵਾਲੀ ਦੋ ਜਹਾਨਾਂ, ਆਪਣਾ ਨਾਉਂ ਧਰਾਇਆ। ਖੇਲੇ ਖੇਲ ਸ੍ਰਿਸ਼ਟ ਮਹਾਨਾ, ਆਦਿ ਜੁਗਾਦਿ ਭੇਵ ਨਾ ਰਾਇਆ। ਜੋਧਾ ਸੂਰ ਬਲੀ ਬਲਵਾਨਾ, ਤੀਰ ਨਿਸ਼ਾਨਾ ਇਕ ਰਖਾਇਆ। ਏਕਾ ਚਿਲਾ ਇਕ ਕਮਾਨਾ, ਏਕਾ ਰਿਹਾ ਉਠਾਇਆ। ਲੋਆਂ ਪੁਰੀਆਂ ਵੇਖੇ ਮਾਰ ਧਿਆਨਾ, ਏਕਾ ਨੈਣ ਖੁਲ੍ਹਾਇਆ। ਨੌਂ ਖੰਡ ਪ੍ਰਿਥਮੀ ਕਰ ਕੁਰਬਾਨਾ, ਸੱਤਾਂ ਦੀਪਾਂ ਭੇਟ ਮੰਗਾਇਆ। ਲੱਖ ਚੁਰਾਸੀ ਬੱਧਾ ਗਾਨਾ, ਸਾਚਾ ਸਗਨ ਮਨਾਇਆ। ਪੰਚਮ ਜੇਠੀ ਕਰ ਅਸ਼ਨਾਨਾ, ਆਪ ਆਪਣਾ ਰੂਪ ਵਟਾਇਆ। ਸ਼ਬਦ ਘੋੜਾ ਕਰ ਪਰਵਾਨਾ, ਸੋਲਾਂ ਕਲੀਆਂ ਆਸਣ ਲਾਇਆ। ਭੇਵ ਨਾ ਪਾਇਨ ਵੇਦ ਪੁਰਾਨਾ, ਖਾਣੀ ਬਾਣੀ ਦਿਸ ਨਾ ਆਇਆ। ਖੇਲੇ ਖੇਲ ਗੁਣ ਨਿਧਾਨਾ, ਅੰਜੀਲ ਕੁਰਾਨਾ ਵੇਖ ਵਖਾਇਆ। ਬਸਤਰ ਸ਼ਸਤਰ ਇਕ ਸਜਾਨਾ, ਤਨ ਸ਼ੰਗਾਰ ਕਰਾਇਆ। ਏਕਾ ਖੰਡਾ ਪਹਿਨ ਕਿਰਪਾਨਾ, ਭਗਵਤ ਰੂਪ ਵਟਾਇਆ। ਚੰਡੀ ਚਮਕੇ ਨਾਮ ਮੈਦਾਨਾ, ਚੰਡ ਪਰਚੰਡ ਵਖਾਇਆ। ਮੇਟ ਮਿਟਾਏ ਝੂਠ ਨਿਸ਼ਾਨਾ, ਭੇਖ ਪਖੰਡਾ ਰਹਿਣ ਨਾ ਪਾਇਆ। ਜੇਰਜ ਅੰਡਾ ਵੰਡ ਵੰਡਾਨਾ, ਉਤਭੁਜ ਸੇਤਜ ਵੇਖ ਵਖਾਇਆ। ਕਾਇਆ ਵੇਖੇ ਸਚ ਮਕਾਨਾ, ਪੰਜ ਤਤ ਬਣਤ ਬਣਾਇਆ। ਮਨ ਮਤ ਬੁਧ ਹੋਏ ਹੈਰਾਨਾ, ਤ੍ਰੈਗੁਣ ਵੇਸ ਵਟਾਇਆ। ਤ੍ਰੈਗੁਣ ਅੰਤਮ ਹੋਏ ਹੈਰਾਨਾ, ਬ੍ਰਹਮਾ ਵੇਤਾ ਸੰਗ ਰਲਾਇਆ। ਬ੍ਰਹਮਾ ਰੋ ਰੋ ਕਰੇ ਧਿਆਨਾ, ਵੇਲਾ ਅੰਤਮ ਆਇਆ। ਵੇਦ ਕਤੇਬ ਨਾ ਕਰੇ ਪਛਾਨਾ, ਪਾਰਬ੍ਰਹਮ ਵੱਡੀ ਵਡਿਆਈਆ। ਸ਼ਿਵ ਸ਼ੰਕਰ ਮਾਰੇ ਇਕ ਤਰਾਨਾ, ਤ੍ਰਿਸੂਲਾ ਹੱਥ ਉਠਾਈਆ। ਬਾਸ਼ਕ ਤਸ਼ਕਾ ਗਲ ਲਟਕਾਨਾ, ਮਾਲਾ ਕੰਠ ਸੁਹਾਈਆ। ਨਾ ਕੋਈ ਦੀਸੇ ਸੰਗ ਨੌਜਵਾਨਾ, ਸਗਲਾ ਸੰਗ ਨਾ ਕੋਈ ਵਖਾਈਆ। ਬਿਨ ਹਰਿ ਕੋਈ ਨਾ ਦੀਸੇ ਦੋ ਜਹਾਨਾ, ਬੇੜਾ ਪਾਰ ਕਰਾਈਆ। ਨੇਤਰ ਰੋ ਰੋ ਨੀਰ ਵਹਾਨਾ, ਨੈਣ ਨੈਣ ਰਹੀ ਬਿਗਸਾਈਆ। ਪੁਰਖ ਅਬਿਨਾਸ਼ੀ ਏਕਾ ਦੇਵੇ ਬ੍ਰਹਮ ਗਿਆਨਾ, ਪਾਰਬ੍ਰਹਮ ਵੱਡੀ ਵਡਿਆਈਆ। ਆਪੇ ਮੇਟਣਹਾਰ ਨਿਸ਼ਾਨਾ, ਆਪੇ ਲਏ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਪਰਗਟ ਹੋਇਆ ਨਿਹਕਲੰਕ ਬਲੀ ਬਲਵਾਨਾ, ਲੋਆਂ ਪੁਰੀਆਂ ਖੰਡ ਬ੍ਰਹਿਮੰਡ ਜੇਰਜ ਅੰਡ ਉਤਭੁਜ ਸੇਤਜ ਦਏ ਮਿਟਾਈਆ। ਪਾਰਬ੍ਰਹਮ ਹਰਿ ਜੋਤ ਨਿਰਾਲਾ, ਜੋਤੀ ਜੋਤ ਅਖਵਾਇੰਦਾ। ਪਰਗਟ ਹੋਇਆ ਅਕਾਲ ਅਕਾਲਾ, ਅਕਲ ਕਲਾ ਅਖਵਾਇੰਦਾ। ਸਰਬ ਜੀਆਂ ਹਰਿ ਦੀਨ ਦਿਆਲਾ, ਦਇਆ ਨਿਧ ਅਖਵਾਇੰਦਾ। ਚਰਨ ਭਿਖਾਰ ਰਖਾਏ ਕਾਲ ਮਹਾਂਕਾਲਾ, ਆਪ ਆਪਣਾ ਵੇਖ ਵਖਾਇੰਦਾ। ਆਪੇ ਫਲ ਲਗਾਏ ਸ੍ਰਿਸ਼ਟ ਸਬਾਈ ਡਾਲ੍ਹਾ, ਆਪੇ ਤੋੜ ਤੁੜਾਇੰਦਾ। ਆਪੇ ਤ੍ਰੈਗੁਣ ਮਾਇਆ ਪਾਏ ਜੰਜਾਲਾ, ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਇੰਦਾ। ਆਪੇ ਗੁਰ ਪੀਰ ਸਾਧ ਸੰਤ ਉਪਜਾਏ ਸਾਚਾ ਲਾਲਾ, ਆਪ ਆਪਣੇ ਵਿਚ ਸਮਾਇੰਦਾ। ਆਪ ਬਣਾਏ ਮੰਦਰ ਮਸੀਤ ਗੁਰ ਦਵਾਰੇ ਅਗਨੀ ਜੋਤ ਜਵਾਲਾ, ਆਪੇ ਮੇਟ ਮਿਟਾਇੰਦਾ। ਆਪੇ ਸ੍ਰਿਸ਼ਟ ਸਬਾਈ ਹੋਏ ਰਖਵਾਲਾ, ਆਪੇ ਖ਼ਾਕ ਮਿਲਾਇੰਦਾ। ਆਪ ਵਜਾਏ ਜੁਗ ਜੁਗ ਆਪਣਾ ਤਾਲਾ, ਤਾਲ ਤਲਵਾੜਾ ਇਕ ਰਖਾਇੰਦਾ। ਆਪੇ ਵੇਖ ਵਖਾਏ ਲੱਖ ਚੁਰਾਸੀ ਕਾਇਆ ਘਾਲਾ, ਆਤਮ ਅੰਤਰ ਡੇਰਾ ਲਾਇੰਦਾ। ਆਪੇ ਦੀਪਕ ਜੋਤੀ ਨਿਰਗੁਣ ਹਰਿਜਨ ਬਾਲਾ, ਆਪੇ ਅਗਿਆਨ ਅੰਧੇਰ ਵਖਾਇੰਦਾ। ਆਪੇ ਤੋੜੇ ਬਜਰ ਕਪਾਟੀ ਲੱਗਾ ਤਾਲਾ, ਆਪੇ ਮੁਖ ਭਵਾਇੰਦਾ। ਆਪੇ ਅੰਮ੍ਰਿਤ ਆਤਮ ਮਾਰੇ ਇਕ ਉਛਾਲਾ, ਸਰ ਸਰੋਵਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਵੇਸ ਨਰ ਨਰੇਸ਼ ਆਪਣਾ ਆਪ ਵਟਾਇੰਦਾ। ਨਰ ਨਰੇਸ਼ ਹਰਿ ਭਗਵਾਨਾ, ਹਰਿ ਹਰਿ ਆਪ ਅਖਵਾਇਆ। ਜੋਤ ਸਰੂਪੀ ਪਹਿਰਿਆ ਬਾਨਾ, ਵਿਸ਼ਨੂੰ ਰੂਪ ਵਟਾਇਆ। ਵਿਸ਼ਨੂੰ ਹੋਇਆ ਜਾਣੀ ਜਾਣਾ, ਸੇਵਕ ਸੇਵਾ ਰਿਹਾ ਕਮਾਇਆ। ਆਪੇ ਵਰਤੇ ਆਪਣੇ ਭਾਣਾ, ਦੂਸਰ ਭੇਵ ਕੋਇ ਨਾ ਰਾਇਆ। ਧੁਰਦਰਗਾਹੀ ਸਾਚਾ ਰਾਣਾ, ਅਕਾਲ ਪੁਰਖ ਆਪ ਹੋ ਆਇਆ। ਜਨ ਭਗਤਾਂ ਦੇਵੇ ਦਰ ਦਵਾਰੇ ਮਾਣਾ, ਸੂਰਤ ਨੂਰਤ ਇਕ ਦਰਸਾਇਆ। ਵੇਖ ਵਖਾਏ ਦੋ ਜਹਾਨਾਂ, ਮੰਡਲ ਮੰਡਪ ਫੇਰਾ ਪਾਇਆ। ਸੋਹੰ ਸ਼ਬਦ ਰਖਾਇਆ ਇਕ ਬਿਬਾਨਾ, ਸੋ ਪੁਰਖ ਨਿਰੰਜਣ ਦਇਆ ਕਮਾਇਆ। ਆਦਿ ਜੁਗਾਦੀ ਖੇਲ ਮਹਾਨਾ, ਖੇਲਣਹਾਰ ਆਪ ਰਘੁਰਾਇਆ। ਭਗਤ ਜਗ ਕਰੇ ਪਛਾਨਾ, ਆਪ ਆਪਣੀ ਬਣਤ ਬਣਾਇਆ। ਆਤਮ ਦੇਵੇ ਬ੍ਰਹਮ ਗਿਆਨਾ, ਪਾਰਬ੍ਰਹਮ ਸਰਨਾਇਆ। ਏਕਾ ਮਾਰੇ ਤੀਰ ਨਿਸ਼ਾਨਾ, ਸੋਏ ਰਿਹਾ ਉਠਾਇਆ। ਦਰਸ ਦਿਖਾਏ ਦਇਆ ਕਮਾਏ ਚਤੁਰਭੁਜ ਹਰਿ ਬਿਧਨਾਨਾ, ਆਪ ਆਪਣਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਡੰਕ ਵਜਾਇਆ। ਨਿਹਕਲੰਕਾ ਹਰਿ ਭਗਵੰਤਾ, ਏਕਾ ਏਕ ਅਖਵਾਈਆ । ਪਕੜ ਉਠਾਏ ਸਾਧਨ ਸੰਤਾ, ਸੰਤ ਕੰਤ ਆਪ ਹੋ ਜਾਈਆ। ਜੁਗਤ ਜਗਤ ਬਣਾਏ ਸਾਚੀ ਬਣਤਾ, ਜੋਗ ਜੁਗਤ ਆਪਣੇ ਹੱਥ ਰਖਾਈਆ। ਸ੍ਰਿਸ਼ਟ ਸਬਾਈ ਤੇਰੀ ਕਲਜੁਗ ਝੂਠੀ ਮਿਟੇ ਜਗਤ ਰੁੱਤ ਬਸੰਤਾ, ਰੈਣ ਅੰਧੇਰੀ ਰਹਿਣ ਨਾ ਪਾਈਆ। ਧਾਮ ਅਵਲਾ ਪਾਰਬ੍ਰਹਮ ਅਕੱਲਾ ਇਕ ਸੁਹੰਤਾ, ਚਾਰ ਵਰਨ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਨਿਰਗੁਣ ਰੂਪ ਵਟਾਈਆ। ਨਿਰਗੁਣ ਰੂਪ ਹਰਿ ਉਜਾਲਾ, ਏਕਾ ਏਕ ਕਰਾਇਆ। ਪਰਗਟ ਹੋਇਆ ਗੁਰ ਗੋਪਾਲਾ, ਹਰਿ ਗੋਬਿੰਦ ਵੇਸ ਵਟਾਇਆ। ਤੋੜਣਹਾਰਾ ਜਗਤ ਜੰਜਾਲਾ, ਜਾਗਰਤ ਜੋਤ ਜਗਾਇਆ। ਦਰਸ ਦਿਖਾਏ ਕਾਇਆ ਮੰਦਰ ਅੰਦਰ ਸੱਚੀ ਧਰਮਸਾਲਾ, ਆਪ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਵੇਸ ਅਨੇਕ ਆਪਣਾ ਆਪ ਵਟਾਇਆ। ਨਿਰਗੁਣ ਰੂਪ ਹਰਿ ਕਰਤਾਰ, ਕਰਤਾ ਪੁਰਖ ਅਖਵਾਇਆ। ਸਰਗੁਣ ਮੇਲਾ ਵਿਚ ਸੰਸਾਰ, ਜੁਗ ਜੁਗ ਆਣ ਕਰਾਇਆ । ਚੇਲਾ ਗੁਰ ਇਕ ਦਵਾਰ, ਏਕਾ ਦਰ ਸੁਹਾਇਆ। ਨਾਮ ਭਰਿਆ ਸੱੱਚ ਭੰਡਾਰ, ਭਰਨਹਾਰ ਆਪ ਅਖਵਾਇਆ। ਏਕਾ ਬਖ਼ਸ਼ੇ ਚਰਨ ਪਿਆਰ, ਚਰਨ ਚਰਨੋਦਕ ਮੁਖ ਚੁਆਇਆ। ਮਰਨ ਜਨਮ ਦਏ ਸਵਾਰ, ਗੇੜਾ ਆਪਣੇ ਹੱਥ ਰਖਾਇਆ। ਕਰਮ ਨਿਹਕਰਮੀ ਪਾਵੇ ਸਾਰ, ਧਰਮੀ ਧਰਮ ਧਰਾਇਆ। ਵਰਨ ਅਵਰਨੀ ਵਸਿਆ ਬਾਹਰ, ਜ਼ਾਤ ਪਾਤ ਨਾ ਕੋਈ ਰਖਾਇਆ। ਇਕ ਅਕੱਲਾ ਏਕਾ ਏਕੰਕਾਰ, ਏਕਾ ਕਾਰ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਪਰਗਟ ਹੋ ਅੰਤਮ ਨਿਹਕਲੰਕ ਅਵਤਾਰ, ਜੋਤੀ ਜਾਮਾ ਭੇਖ ਵਟਾਇਆ। ਜੋਤੀ ਜਾਮਾ ਹਰਿ ਸ਼ਾਹੋ ਭੂਪ, ਹਰ ਘਟ ਆਪ ਸਮਾਇੰਦਾ। ਵੇਖ ਵਖਾਏ ਚਾਰੋਂ ਕੂਟ, ਦਹਿ ਦਿਸ਼ਾ ਫੇਰੀ ਪਾਇੰਦਾ। ਮੇਟ ਮਿਟਾਏ ਜੂਠ ਝੂਠ, ਮਾਇਆ ਮਮਤਾ ਵੰਡ ਵੰਡਾਇੰਦਾ। ਸੰਤ ਸੁਹੇਲੇ ਜੋ ਜਨ ਜੁਗ ਜੁਗ ਗਏ ਰੂਠ, ਕਰ ਕਿਰਪਾ ਮੇਲ ਮਿਲਾਇੰਦਾ। ਦਸ ਪੰਜ ਗਿਆ ਤੁਠ, ਬੀਸ ਬੀਸ ਨਾਲ ਰਲਾਇੰਦਾ। ਆਪ ਬੰਧਾਏ ਏਕਾ ਮੁਠ, ਏਕਾ ਤੋਲ ਤੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਵਟਾਇੰਦਾ। ਨਿਰਗੁਣ ਵੇਸ ਦੋਏ ਧਾਰ, ਦੋਏ ਜੋੜ ਜੁੜਾਇਆ। ਜੋਤੀ ਸ਼ਬਦੀ ਕਰ ਪਿਆਰ, ਸ਼ਬਦੀ ਜੋਤੀ ਮੇਲ ਮਿਲਾਇਆ। ਨਿਰਗੁਣ ਨਿਰਗੁਣ ਬਣੇ ਨਾਰ, ਨਿਰਗੁਣ ਨਿਰਗੁਣ ਕੰਤ ਹੰਢਾਇਆ। ਨਿਰਗੁਣ ਨਿਰਗੁਣ ਦਏ ਅਧਾਰ, ਨਿਰਗੁਣ ਨਿਰਗੁਣ ਧੀਰ ਧਰਾਇਆ। ਨਿਰਗੁਣ ਨਿਰਗੁਣ ਕਰੇ ਕਾਰ, ਨਿਰਗੁਣ ਨਿਰਗੁਣ ਕਰਮ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋਏ ਦੋਏ ਮੇਲ ਮਿਲਾਇਆ। ਦੋਏ ਮੇਲਾ ਨਰ ਨਿਰੰਕਾਰਾ, ਆਪਣਾ ਆਪ ਕਰਾਇੰਦਾ। ਆਪ ਸੁਹਾਏ ਸਚ ਦਵਾਰਾ, ਆਪੇ ਵੇਖ ਵਖਾਇੰਦਾ। ਆਪੇ ਭਰ ਹਰਿ ਭੰਡਾਰਾ, ਆਪੇ ਆਪ ਵਰਤਾਇੰਦਾ। ਆਪੇ ਬਣੇ ਦਰ ਭਿਖਾਰਾ, ਆਪੇ ਭਿਛਿਆ ਪਾਇੰਦਾ। ਆਪੇ ਬਣ ਘਰ ਵਰਤਾਰਾ, ਆਪਣੀ ਝੋਲੀ ਆਪ ਭਰਾਇੰਦਾ। ਆਪੇ ਬਣਿਆ ਮੀਤ ਮੁਰਾਰਾ, ਸਖਾ ਸੁਹੇਲਾ ਆਪ ਅਖਵਾਇੰਦਾ। ਸਾਚਾ ਮੇਲਾ ਸਚ ਦਵਾਰਾ, ਸਾਚਾ ਹਰਿ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਏਕਾ ਰੂਪ ਗਿਆ ਸਮਾ, ਦੂਜੇ ਜੋਤ ਜਗਾਈਆ। ਦੂਜੀ ਜੋਤੀ ਆਪ ਜਗਾ, ਏਕਾ ਰੰਗ ਵਟਾਈਆ। ਏਕਾ ਰੰਗ ਆਪ ਵਖਾ, ਦੂਜਾ ਵੇਸ ਕਰਾਈਆ। ਦੂਜਾ ਵੇਸ ਆਪ ਕਰਾ, ਏਕੰਕਾਰਾ ਸਮਾਈਆ। ਏਕੰਕਾਰਾ ਨਾਮ ਧਰਾ, ਦੂਜਾ ਬੋਲ ਬੁਝਾਈਆ। ਦੂਜਾ ਬੋਲਾ ਆਪ ਜਣਾ, ਏਕਾ ਸ਼ਬਦ ਸਮਾਈਆ। ਏਕਾ ਸ਼ਬਦ ਆਪ ਅਲ੍ਹਾ, ਦੂਜਾ ਢੋਲ ਵਜਾਈਆ। ਦੂਜਾ ਢੋਲਾ ਆਪੇ ਗਾ, ਏਕਾ ਬੂਝ ਬੁਝਾਈਆ। ਏਕਾ ਦੂਜਾ ਭੌ ਮਿਟਾ, ਆਪਣਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵੱਡੀ ਵਡਿਆਈਆ। ਆਪੇ ਏਕ ਏਕ ਅਕਾਰਾ, ਏਕਾ ਏਕ ਕਰਾਇੰਦਾ। ਆਪੇ ਦੂਜਾ ਪਸਰ ਪਸਾਰਾ, ਦੋ ਜਹਾਨਾਂ ਵੇਖ ਵਖਾਇੰਦਾ। ਆਪੇ ਏਕਾ ਬੰਨੇ ਧਾਰਾ, ਏਕਾ ਧਾਰ ਚਲਾਇੰਦਾ। ਆਪੇ ਖੇਲੇ ਦੋ ਜਹਾਨਾਂ ਖੇਲ ਨਿਆਰਾ, ਖੇਲਣਹਾਰ ਆਪ ਅਖਵਾਇੰਦਾ। ਆਪੇ ਏਕਾ ਏਕ ਕਰ ਅਕਾਰਾ, ਏਕਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੂਆ ਦੂਆ ਏਕਾ ਏਕਾ ਗੁਣ ਵਖਾਇੰਦਾ। ਏਕਾ ਗੁਣ ਜੋਤੀ ਨੂਰ, ਹਰਿ ਹਰਿ ਆਪ ਵਖਾਇਆ। ਦੂਜਾ ਸ਼ਬਦ ਸਾਚੀ ਤੂਰ, ਏਕਾ ਨਾਦ ਅਲਾਇਆ। ਏਕਾ ਹਰਿ ਸਰਬ ਭਰਪੂਰ, ਸਰਬ ਕਲ ਅਖਵਾਇਆ। ਸ਼ਬਦੀ ਰੰਗ ਚਾੜ੍ਹੇ ਗੂੜ੍ਹ, ਏਕਾ ਦੂਜਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਲਏ ਉਪਾਇਆ। ਨਿਰਗੁਣ ਨਿਰਗੁਣ ਆਪ ਉਪਾ, ਚਲੇ ਚਾਲ ਨਿਰਾਲਾ। ਜੋਤੀ ਦੀਪਕ ਆਪ ਜਗਾ, ਹਰ ਘਟ ਹੋਏ ਸ਼ਬਦ ਗੋਪਾਲਾ। ਆਪਣਾ ਖੇਲ ਆਪ ਖਿਲਾ, ਚਲੇ ਚਾਲ ਨਿਰਾਲਾ। ਦੀਪਕ ਜੋਤੀ ਆਪ ਜਗਾ, ਹਰ ਘਟ ਹੋਏ ਸ਼ਬਦ ਗੋਪਾਲਾ। ਪੰਚਮ ਮੇਲਾ ਸਹਿਜ ਸੁਭਾ, ਧੁਨ ਅਨਾਦੀ ਏਕਾ ਤਾਲਾ। ਬ੍ਰਹਿਮਾਦੀ ਹਰਿ ਖੋਜ ਖੁਜਾ, ਦੱਸੇ ਰਾਹ ਸੁਖਾਲਾ। ਆਦਿ ਜੁਗਾਦੀ ਆਪੇ ਚਲੇ ਆਪਣੀ ਚਾਲਾ, ਵੇਖੇ ਧਰਮ ਸੱਚੀ ਧਰਮਸਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਚਲੇ ਆਪਣੀ ਚਾਲਾ। ਪੰਚਮ ਮੇਲਾ ਪੰਚਮ ਚੇਲਾ, ਪੰਚਮ ਰੂਪ ਵਟਾਇਆ। ਪੰਚਮ ਖੇਲ ਆਪਣਾ ਖੇਲਾ, ਖੇਲਣਹਾਰ ਅਖਵਾਇਆ। ਪੰਚਮ ਹੋਇਆ ਸੱਜਣ ਸੁਹੇਲਾ, ਸਗਲਾ ਸੰਗ ਨਿਭਾਇਆ। ਪੰਚਮ ਜਾਣੇ ਆਪਣਾ ਵੇਲਾ, ਵੇਲਾ ਵਕ਼ਤ ਸੁਹਾਇਆ। ਪੰਚਮ ਵਸੇ ਰੰਗ ਨਵੇਲਾ, ਧਾਮ ਅਵੱਲੜੇ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਦਰ ਇਕ ਸੁਹਾਇਆ। ਪੰਚਮ ਦਰ ਪੰਚਮ ਘਰ, ਪੰਚਮ ਹਰਿ ਹਰਿ ਪਾਇਆ। ਪੰਚਮ ਚੁਕੇ ਦੂਜਾ ਡਰ, ਪੰਚਮ ਭੌ ਮਿਟਾਇਆ। ਪੰਚਮ ਨਹਾਤਾ ਏਕਾ ਸਰ, ਪੰਚਮ ਮੈਲ ਗਵਾਇਆ। ਪੰਚਮ ਪੌੜੇ ਸਾਚੇ ਚੜ੍ਹ, ਪੰਚਮ ਦਰ ਸੁਹਾਇਆ। ਪੰਚਮ ਤੋੜ ਹੰਕਾਰੀ ਗੜ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਪੰਚਮ ਵੇਖ ਵਖਾਇਆ। ਪੰਚਮ ਪਾਇਆ ਆਦਿ ਨਿਰੰਜਣ, ਪੰਚਮ ਮੇਲ ਮਿਲਾਇੰਦਾ। ਪੰਚਮ ਮੇਲਾ ਦਰਦ ਦੁੱਖ ਭੈ ਭੰਜਨ, ਪੰਚਮ ਸੰਗ ਨਿਭਾਇੰਦਾ। ਪੰਚਮ ਚਰਨ ਧੂੜ ਕਰਾਏ ਸਾਚਾ ਮਜਨ, ਪਾਰਬ੍ਰਹਮ ਪ੍ਰਭ ਦਇਆ ਕਮਾਇੰਦਾ । ਪੰਚਮ ਆਇਆ ਪੜਦੇ ਕੱਜਣ, ਪੰਚਮ ਪੜਦਾ ਪਾਇੰਦਾ। ਪੰਚਮ ਨਗਾਰੇ ਘਰ ਪੰਚਮ ਵੱਜਣ, ਪੰਚਮ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੂਜਾ ਵੇਖੇ ਦਰ, ਪੰਚਮ ਦਰ ਸੁਹਾਇੰਦਾ। ਪੰਚਮ ਦਰ ਹਰਿ ਸੁਹੰਜਣਾ, ਵਡ ਵੱਡੀ ਵਡਿਆਈਆ। ਜਗੇ ਜੋਤ ਆਦਿ ਨਿਰੰਜਣਾ, ਆਠ ਪਹਿਰ ਰੁਸ਼ਨਾਈਆ। ਨਾ ਕੋਈ ਦੂਸਰ ਦਿਸੇ ਹੋਰ ਸੱਜਣਾ, ਨਾ ਕੋ ਬਣਤ ਬਣਾਈਆ। ਨਾ ਘੜਿਆ ਨਾ ਭੱਜਣਾ, ਨਾ ਕੋਈ ਮੇਟ ਮਿਟਾਈਆ। ਨਾ ਕੋਈ ਨਗਾਰਾ ਵੱਜਣਾ, ਸੁਰ ਤਾਲ ਨਾ ਕੋਈ ਰਖਾਈਆ। ਆਪ ਆਪਣੇ ਦਵਾਰੇ ਬਹਿ ਬਹਿ ਹਰਿ ਆਪੇ ਸਜਣਾ, ਹਰਿ ਵਡ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਵੇਖੇ ਥਾਉਂ ਥਾਈਂਆ। ਪੰਚਮ ਮੇਲਾ ਅਗੰਮ ਅਥਾਹ, ਬੇਪਰਵਾਹ ਸਮਾਇਆ। ਪੰਚਮ ਮੇਲਾ ਸਹਿਜ ਸੁਭਾ, ਪੰਚਮ ਲਏ ਜਗਾਇਆ। ਪੰਚਮ ਉਠਾਏ ਫੜ ਫੜ ਬਾਂਹ, ਪੰਚਮ ਨਾਮ ਧਿਆਇਆ। ਪੰਚਮ ਪਿਤਾ ਆਪੇ ਮਾਂ, ਪਿਤਾ ਪੂਤ ਆਪ ਅਖਵਾਇਆ। ਪੰਚਮ ਦੇਵੇ ਠੰਡੀ ਛਾਂ, ਸਿਰ ਪੰਚਮ ਹੱਥ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੇਲਾ ਮੇਲ ਮਿਲਾਇਆ। ਪੰਚਮ ਮੇਲਾ ਸਚ ਦਰਗਾਹ, ਸਾਚਾ ਆਪ ਕਰਾਇੰਦਾ। ਏਕੰਕਾਰਾ ਬਣ ਮਲਾਹ, ਬੇੜਾ ਪਾਰ ਕਰਾਇੰਦਾ। ਦੂਜੀ ਦੇਵੇ ਸ਼ਬਦ ਸਲਾਹ, ਸਤਿਗੁਰ ਪੂਰਾ ਦਇਆ ਕਮਾਇੰਦਾ। ਪੰਚਮ ਜਪਾਏ ਏਕਾ ਨਾਂ, ਅੱਖਰ ਵੱਖਰ ਆਪ ਪੜ੍ਹਾਇੰਦਾ । ਨਿਰਗੁਣ ਦਇਆ ਰਿਹਾ ਕਮਾ, ਦਇਆਨਿਧ ਆਪ ਅਖਵਾਇੰਦਾ। ਵੇਦ ਕਤੇਬ ਕੋਈ ਜਾਣੇ ਨਾ, ਲੇਖਾ ਲਿਖਤ ਵਿਚ ਨਾ ਆਇੰਦਾ। ਸਾਧ ਸੰਤ ਕੋਈ ਪਛਾਣੇ ਨਾ, ਪਾਰਬ੍ਰਹਮ ਪ੍ਰਭ ਵੇਸ ਵਟਾਇੰਦਾ। ਆਦਿ ਅੰਤ ਕੋਈ ਜਾਣੇ ਨਾ, ਜਾਨਣਹਾਰ ਨਾ ਕੋਈ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੂਜਾ ਮੇਲ ਦਰ, ਪੰਚਮ ਵੇਖ ਵਖਾਇੰਦਾ। ਪੰਚਮ ਮੁਖ ਪੰਚਮ ਤਾਜਾ, ਪੰਚਮ ਜੋਤ ਜਗਾਈਆ। ਪੰਚਮ ਹਰਿ ਗਰੀਬ ਨਿਵਾਜ਼ਾ, ਪੰਜਮ ਵੇਖ ਵਖਾਈਆ। ਪੰਚਮ ਰੱਖਣਹਾਰਾ ਲਾਜਾ, ਪੰਚਮ ਮੋਹ ਚੁਕਾਈਆ। ਪੰਚਮ ਦੇਵੇ ਅਸਵ ਤਾਜਾ, ਸ਼ਬਦ ਘੋੜਾ ਜੋੜ ਜੁੜਾਈਆ। ਪੰਚਮ ਮਾਰੇ ਏਕਾ ਵਾਜਾ, ਪੰਚਮ ਧੁਨ ਅਲਾਹੀਆ। ਪੰਚਮ ਵਜਾਏ ਸਚ ਰਬਾਬਾ, ਨਾਨਕ ਨਿਰਗੁਣ ਗਾਈਆ। ਪੰਚਮ ਬੌਹੜੇ ਮੱਕਾ ਕਾਅਬਾ, ਪੰਚਮ ਵਡ ਵਡਿਆਈਆ। ਪੰਚਮ ਮੇਲ ਮਿਲਾਏ ਦੋ ਦੋ ਆਬਾ, ਪੰਚਮ ਬੇਪਰਵਾਹੀਆ । ਪੰਚਮ ਦੇਵੇ ਚਰਨ ਰਕਾਬਾ, ਦੋ ਜਹਾਨਾਂ ਫੇਰਾ ਪਾਈਆ। ਪੰਚਮ ਮੁਖ ਰਖਾਏ ਨਕਾਬਾ, ਨਾ ਕੋਈ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੂਜਾ ਮੇਲ ਕਰ, ਪੰਚਮ ਵੇਖ ਵਖਾਈਆ। ਪੰਚਮ ਹਰਿ ਰਾਜਨ ਰਾਜਾ, ਰਾਜ ਜੋਗ ਅਖਵਾਇੰਦਾ। ਪੰਚਮ ਪੰਚਮ ਸਾਜਨ ਸਾਜਾ, ਪੰਚਮ ਭੋਗ ਭੁਗਾਇੰਦਾ। ਪੰਚਮ ਦੇਵੇ ਸਾਚਾ ਦਾਜਾ, ਪੰਚਮ ਮੂਲ ਚੁਕਾਇੰਦਾ। ਪੰਚਮ ਸਵਾਰੇ ਆਪੇ ਕਾਜਾ, ਪੰਚਮ ਪੂਰ ਕਰਾਇੰਦਾ। ਪੰਚਮ ਵੇਖੇ ਦੇਸ ਮਾਝਾ, ਕਲਜੁਗ ਅੰਤਮ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵਣਹਾਰਾ ਵਰ, ਦਰ ਦੂਜਾ ਵੇਖੇ ਸਾਚਾ ਘਰ, ਪੰਚਮ ਚੁੱਕੇ ਜਗਤ ਡਰ, ਏਕਾ ਘਰ ਸੁਹਾਇੰਦਾ। ਏਕਾ ਦਰ ਏਕਾ ਦਾਤਾ, ਜੁਗ ਜੁਗ ਆਪ ਅਖਵਾਇਆ। ਦੂਜੀ ਦੇਵੇ ਭਗਤ ਸੁਗਾਤਾ, ਰਾਮ ਨਾਮਾ ਝੋਲੀ ਪਾਇਆ। ਮੇਟ ਮਿਟਾਏ ਜ਼ਾਤਾ ਪਾਤਾ, ਊਚ ਨੀਚ ਨਾ ਕੋਈ ਰਖਾਇਆ। ਅੰਮ੍ਰਿਤ ਦੇਵੇ ਬੰੂਦ ਸਵਾਂਤਾ, ਗੁਰ ਗੋਬਿੰਦ ਸੇਵਾ ਲਾਇਆ। ਅੰਦਰ ਮੰਦਰ ਬਹਿ ਬਹਿ ਮਾਰੇ ਝਾਤਾ, ਦਿਸ ਕਿਸੇ ਨਾ ਆਇਆ। ਅੱਠੇ ਪਹਿਰ ਇਕ ਅਕਾਂਤਾ, ਅਕਲ ਕਲਾ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵੇਸ ਵਟਾਇਆ। ਇਕ ਅਕਾਲ ਇਕ ਦਿਆਲ, ਏਕਾ ਰੂਪ ਸਮਾਇਆ। ਦੂਜਾ ਵੱਜੇ ਸਾਚਾ ਤਾਲ, ਸ਼ਬਦੀ ਨਾਦ ਰਖਾਇਆ। ਪੰਚਮ ਘਾਲ ਰਹੇ ਘਾਲ, ਸੇਵਕ ਸੇਵ ਕਮਾਇਆ। ਫਲ ਲਗਾਏ ਆਤਮ ਡਾਲ੍ਹ, ਵੇਖਣਹਾਰ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਹੋਏ ਸਹਾਇਆ। ਜੋਤੀ ਨੂਰ ਹਰਿ ਨਿਰੰਕਾਰ, ਆਪਣੀ ਧਾਰ ਬੰਧਾਈਆ। ਗੋਬਿੰਦ ਵੇਸ ਕਰ ਅਪਾਰ, ਪੂਤ ਸਪੂਤਾ ਨਾਉਂ ਧਰਾਈਆ। ਆਪੇ ਬੈਠਾ ਅਧਵਿਚਕਾਰ, ਦੋ ਜਹਾਨਾਂ ਵੇਖ ਵਖਾਈਆ। ਕਰਤਾ ਪੁਰਖ ਕਰਨੇਹਾਰ, ਅਗੰਮ ਅਗੰਮੜੀ ਕਾਰ ਕਰਾਈਆ। ਮਰੇ ਨਾ ਜੰਮੇ ਵਿਚ ਸੰਸਾਰ, ਆਵਣ ਜਾਵਣ ਖੇਲ ਰਚਾਈਆ। ਆਵੇ ਜਾਵੇ ਵਾਰੋ ਵਾਰ, ਜੁਗ ਜੁਗ ਵੱਡੀ ਵਡਿਆਈਆ। ਕਲਜੁਗ ਅੰਤਮ ਪਾਵੇ ਸਾਰ, ਜਨ ਭਗਤਾਂ ਲਏ ਤਰਾਈਆ। ਏਕਾ ਦੂਜਾ ਭੌ ਨਿਵਾਰ, ਏਕਾ ਰੰਗ ਰੰਗਾਈਆ। ਪੰਚਮ ਸੋਹੇ ਦਰ ਦਰਬਾਰ, ਪੰਚਮ ਵੇਖ ਵਖਾਈਆ। ਪੰਚਮ ਵਖਾਏ ਸਚ ਨਿਸ਼ਾਨ, ਪੰਚਮ ਰਿਹਾ ਉਠਾਈਆ। ਪੰਚਮ ਜੋਧਾ ਸੂਰਬੀਰ ਬਲੀ ਬਲਵਾਨ, ਪੰਚਮ ਖੰਡਾ ਰਿਹਾ ਚਮਕਾਈਆ। ਪੰਚਮ ਪਾਏ ਏਕਾ ਆਣ, ਬ੍ਰਹਿਮੰਡਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਵੇਖ ਵਖਾਈਆ। ਪੰਚਮ ਘਰ ਦਰ ਪਰਵਾਨਾ, ਗੋਬਿੰਦ ਖ਼ੁਸ਼ੀ ਮਨਾਈਆ। ਤੇਰਾ ਰੂਪ ਸ੍ਰੀ ਭਗਵਾਨਾ, ਤੇਰੇ ਵਿਚ ਸਮਾਈਆ। ਤੇਰਾ ਨਾਮ ਧੁਰ ਫ਼ਰਮਾਣਾ, ਜੁਗ ਜੁਗ ਵੱਡੀ ਵਡਿਆਈਆ। ਅਕਾਲ ਮੂਰਤ ਨਾ ਕਰੇ ਕੋਈ ਪਛਾਨਾ, ਰੂਪ ਰੇਖ ਨਾ ਕੋਈ ਵਖਾਈਆ। ਤੇਰਾ ਨਾਦ ਧੁਨ ਤਰਾਨਾ, ਅਨਾਦੀ ਰਾਗ ਅਲ੍ਹਾਈਆ। ਆਪ ਆਪਣਾ ਕਰ ਕੁਰਬਾਨਾ, ਤੇਰਾ ਤੇਰੀ ਝੋਲੀ ਪਾਈਆ। ਤੇਰਾ ਲੇਖਾ ਧੁਰ ਫ਼ਰਮਾਣਾ, ਸੇਵਕ ਸੇਵ ਕਮਾਈਆ। ਪਾਰਬ੍ਰਹਮ ਪ੍ਰਭ ਬੱਧਾ ਗਾਨਾ, ਸਾਚਾ ਸਗਨ ਮਨਾਈਆ। ਏਕਾ ਖੰਡਾ ਨਾਮ ਖਿਚ ਮਿਆਨਾ, ਗਾਤਰੇ ਤਨ ਆਪ ਪਹਿਨਾਈਆ। ਦਿਸ ਨਾ ਆਏ ਦੋ ਜਹਾਨਾਂ, ਲੋਆਂ ਪੁਰੀਆਂ ਨਾ ਵੇਖ ਵਖਾਈਆ। ਨਾ ਕੋਈ ਜਾਣੇ ਜੀਵ ਨਿਧਾਨਾ, ਲੱਖ ਚੁਰਾਸੀ ਭੇਵ ਨਾ ਰਾਈਆ। ਨਾ ਕੋਈ ਲਿਖੇ ਲੇਖ ਕਤੇਬ ਪੁਰਾਨਾ, ਰਸਨਾ ਜਿਹਵਾ ਨਾ ਗੁਣ ਗਾਈਆ। ਆਪਣਾ ਲੇਖਾ ਆਪ ਪਛਾਨਾ, ਗੁਰ ਗੋਬਿੰਦ ਵਡ ਵਡਿਆਈਆ। ਪੁਰਖ ਅਬਿਨਾਸ਼ੀ ਤੇਰਾ ਭਾਣਾ, ਤੇਰੇ ਭਾਣੇ ਸਦ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਇਆ ਕਮਾਈਆ। ਆਪ ਆਪਣੀ ਦਇਆ ਕਮਾ, ਹਰਿ ਸਾਚੇ ਬੂਝ ਬੁਝਾਈਆ। ਏਕਾ ਰੂਪ ਆਪ ਅਖਵਾ, ਦੂਜੇ ਗਿਆ ਸਮਾਈਆ। ਪੰਚਮ ਜੋਤੀ ਲਏ ਜਗਾ, ਪੰਚਮ ਭੇਟ ਚੜ੍ਹਾਈਆ। ਪੰਚਮ ਮੇਲਾ ਲਏ ਮਿਲਾ, ਪੰਚਮ ਕਰੇ ਜੁਦਾਈਆ। ਪੰਚਮ ਸਖੀਆਂ ਮੰਗਲ ਗਾ, ਪੰਚਮ ਰਾਗ ਅਲਾਈਆ। ਪੰਚਮ ਧੁਨ ਅਨਾਦੀ ਰਿਹਾ ਵਜਾ, ਆਤਮਕ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵਣਹਾਰਾ ਵਰ, ਦੂਜੇ ਚੁੱਕੇ ਜਗਤ ਡਰ, ਪੰਚਮ ਵੇਖੇ ਹਰਿ ਰਘੁਰਾਈਆ। ਪੰਚਮ ਵੇਖੇ ਪਦ ਨਿਰਬਾਨਾ, ਪੰਚਮ ਮੇਲ ਮਿਲਾਇਆ। ਪੰਚਮ ਚਲੇ ਹਰਿ ਹਰਿ ਭਾਣਾ, ਪੰਚਮ ਤੇਲ ਚੜ੍ਹਾਇਆ। ਪੰਚਮ ਹੋਇਆ ਜਾਣੀ ਜਾਣਾ, ਪੰਚਮ ਸੱਜਣ ਸੁਹੇਲ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਮਾਤ ਕਰ, ਏਕਾ ਦੂਜਾ ਵੇਖ ਵਖਾਇਆ। ਏਕਾ ਜੋਤੀ ਨੂਰ ਜਗਾ, ਦੂਜਾ ਵੇਸ ਵਟਾਇੰਦਾ। ਗੁਰ ਗੋਬਿੰਦ ਗਿਆ ਸਮਾ, ਸਤਿਗੁਰ ਪੁਰਖ ਅਖਵਾਇੰਦਾ। ਪੰਚਮ ਰੂਪ ਇਕ ਦਰਸਾ, ਏਕਾ ਵੇਖ ਵਖਾਇੰਦਾ। ਬਸਤਰ ਸ਼ਸਤਰ ਗਹਿਣਾ ਪਾ, ਤਨ ਸ਼ੰਗਾਰ ਕਰਾਇੰਦਾ। ਪੰਚਮ ਭਾਣਾ ਸਹਿਣਾ ਰਿਹਾ ਜਣਾ, ਪੰਚਮ ਭੇਵ ਚੁਕਾਇੰਦਾ। ਪੰਚਮ ਲਹਿਣਾ ਦੇਣਾ ਰਿਹਾ ਮੁਕਾ, ਪੰਚਮ ਮੋਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੂਜਾ ਵੇਖ ਘਰ, ਪੰਚਮ ਸੰਗ ਨਿਭਾਇੰਦਾ। ਪੰਚਮ ਸਾਥ ਸਗਲਾ ਪਾਇਆ, ਗੁਰ ਗੋਬਿੰਦ ਵੱਜੀ ਵਧਾਈਆ। ਆਪ ਆਪਣਾ ਸੀਸ ਝੁਕਾਇਆ, ਹਰਿ ਵਡ ਵੱਡੀ ਵਡਿਆਈਆ। ਤੇਰਾ ਰੂਪ ਤੇਰੀ ਕੁਦਰਤ ਤੇਰੇ ਅੰਦਰ ਨਜ਼ਰੀ ਆਇਆ, ਨਾ ਕੋਈ ਦੂਸਰ ਵੇਖ ਵਖਾਈਆ। ਆਸਾ ਪੂਰਤ ਮੇਲ ਮਿਲਾਇਆ, ਮਮਤਾ ਮੋਹ ਚੁਕਾਈਆ। ਸਗਲਾ ਸੰਗ ਦਏ ਨਿਭਾਇਆ, ਸੀਸ ਤਾਜ ਟਿਕਾਈਆ। ਅੰਗੀ ਕਾਰ ਅੰਗ ਲਗਾਇਆ, ਵਡ ਵੱਡੀ ਵਡਿਆਈਆ। ਧਰਤ ਮਾਤ ਪਲੰਘ ਵਿਛਾਇਆ, ਕੇਸ ਗੜ੍ਹ ਰੁੱਤ ਸੁਹਾਈਆ। ਆਪ ਆਪਣਾ ਮੰਗ ਮੰਗਾਇਆ, ਆਪਣੀ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੇਲਾ ਸਾਚੇ ਦਰ, ਏਕਾ ਜੋਤੀ ਮਿਲੇ ਹਰਿ, ਦੂਜੇ ਸ਼ਬਦ ਵੱਜੇ ਵਧਾਈਆ। ਏਕਾ ਜੋਤੀ ਸਗਨ ਮਨਾਏ, ਦੂਜਾ ਸ਼ਬਦ ਗਾਏ ਗੀਤ ਅਨਾਦਾ। ਪੰਚਮ ਮੇਲਾ ਮੇਲ ਮਿਲਾਏ, ਖੇਲੇ ਖੇਲ ਵਿਚ ਬ੍ਰਹਿਮਾਦਾ। ਏਕ ਭਿਛਿਆ ਝੋਲੀ ਪਾਏ, ਪਾਰਬ੍ਰਹਮ ਆਦਿ ਜੁਗਾਦਾ। ਜਗਤ ਰਿਛਿਆ ਲੋਕਮਾਤ ਕਰਾਏ, ਧੁਰਦਰਗਾਹੀ ਦੇਵੇ ਸਾਚੀ ਦਾਦਾ। ਨਾਮ ਖੰਡਾ ਇਕ ਵਖਾਏ, ਜਗਤ ਨੇਤਰ ਦਿਸ ਨਾ ਆਏ, ਗੁਰਮੁਖ ਵਿਰਲੇ ਲਾਧਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਗੋਬਿੰਦ ਦਿਤਾ ਏਕਾ ਵਰ, ਪੂਤ ਸਪੂਤਾ ਸੋਹਿਆ ਦਰ, ਮੇਲ ਮਿਲਾਇਆ ਮਾਧਵ ਮਾਧਾ। ਏਕਾ ਵਸਤ ਝੋਲੀ ਪਾ, ਏਕਾ ਰਾਗ ਸੁਣਾਇਆ। ਦੂਜਾ ਸ਼ਬਦ ਰਿਹਾ ਜਣਾ, ਸ਼ਬਦੀ ਸ਼ਬਦ ਉਪਾਇਆ। ਪੰਚਮ ਬਸਤਰ ਤਨ ਛੁਹਾ, ਏਕਾ ਰੰਗ ਰੰਗਾਇਆ। ਏਕਾ ਅੰਮ੍ਰਿਤ ਜਾਮ ਪਿਆ, ਏਕਾ ਧਾਰ ਵਹਾਇਆ। ਏਕਾ ਸਰ ਸਰੋਵਰ ਦਏ ਨੁਹਾ, ਅਠਸਠ ਤੀਰਥ ਮੂਲ ਚੁਕਾਇਆ। ਜਗਤ ਦਵਾਰੀ ਘੇਰਾ ਪਾ, ਗੁਰ ਗੋਬਿੰਦ ਪੜਦਾ ਪਾਇਆ। ਹੇਰਾ ਫੇਰੀ ਕਰ ਕਰ ਗਿਆ ਭੁਲਾ, ਭੇਵ ਕਿਸੇ ਨਾ ਆਇਆ। ਪੰਚਮ ਲੇਖਾ ਆਪਣੀ ਹੱਥੀ ਆਪ ਲਿਖਾ, ਦੋ ਅੱਖਰ ਮੁਖ ਰਖਾਇਆ। ਸੋ ਪੁਰਖ ਨਿਰੰਜਣ ਅੰਤਮ ਹੋਏ ਸਹਾ, ਸਤਿਗੁਰ ਰੂਪ ਵਟਾਇਆ। ਹੰ ਹੰਗਤਾ ਦਏ ਮਿਟਾ, ਹਾ ਹਾ ਹਰਿ ਹਰਿ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮੂਲ ਚੁਕਾਇਆ। ਗੁਰ ਗੋਬਿੰਦਾ ਅੰਦਰ ਵੜ, ਵੇਖੇ ਹਰਿ ਹਰਿ ਭਾਣਾ। ਸਚ ਮਹੱਲੇ ਉਪਰ ਚੜ੍ਹ, ਮਿਲਿਆ ਮੇਲ ਸ਼ਾਹ ਸੁਲਤਾਨਾ। ਨਾ ਕੋਈ ਸੀਸ ਨਾ ਕੋਈ ਧੜ, ਸਾਚੇ ਤਖ਼ਤ ਆਪ ਸੁਹਾਨਾ। ਦੂਸਰ ਦਰ ਨਾ ਕੋਈ ਰਿਹਾ ਖੜ, ਇਕ ਅਕੱਲਾ ਸ੍ਰੀ ਭਗਵਾਨਾ। ਨਾ ਕੋਈ ਅੱਖਰ ਰਿਹਾ ਪੜ੍ਹ, ਨਾ ਕੋਈ ਹੋਏ ਕੁਰਬਾਨਾ। ਗੁਰ ਗੋਬਿੰਦ ਸਰਨੀ ਗਿਆ ਪੜ, ਪਾਰਬ੍ਰਹਮ ਹੋਏ ਮਿਹਰਵਾਨਾ। ਲੋਕਮਾਤ ਲਗਾਈ ਤੇਰੀ ਜੜ੍ਹ, ਤੇਰਾ ਮੇਰਾ ਰੂਪ ਵਟਾਨਾ। ਅਗਨੀ ਹਵਨ ਨਾ ਜਾਏ ਸੜ, ਮੜੀ ਗੋਰ ਨਾ ਕੋਈ ਦਬਾਨਾ। ਨਾ ਕੋਈ ਪੀਵੇ ਹੁੱਕਾ ਨੜ, ਮਦਿਰਾ ਮਾਸ ਨਾ ਮੁਖ ਲਗਾਨਾ। ਅੰਮ੍ਰਿਤ ਆਤਮ ਹੰਕਾਰੀ ਤੋੜੇ ਗੜ੍ਹ, ਸ਼ਬਦ ਸ਼ਬਦੀ ਬਖ਼ਸ਼ੇ ਸਚ ਕ੍ਰਿਪਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੂਜਾ ਵੇਖ ਘਰ, ਪੰਚਮ ਦੇਵੇ ਸਾਚਾ ਦਾਨਾ। ਪੰਚਮ ਦਾਨਾ ਹਰਿ ਘਰ ਪਾਇਆ, ਗੋਬਿੰਦ ਵਡ ਵਡਿਆਈਆ। ਪੱਪਾ ਪੁਰਖ ਸੁਲਤਾਨਾ ਇਕ ਧਿਆਇਆ, ਅਕਾਲ ਪੁਰਖ ਮਨਾਈਆ। ਓਤੇ ਟਿੱਪੀ ਇਕ ਬੰਧਾਇਆ, ਹੰਗਤਾ ਬੰਦ ਕਰਾਈਆ। ਥੱਥਾ ਥਿਤ ਵਾਰ ਇਕ ਰਖਾਇਆ, ਸਾਚੀ ਰੁੱਤ ਸੁਹਾਈਆ। ਵਾਵਾ ਵਿਸ਼ਨੂੰ ਰੂਪ ਵਟਾਇਆ, ਸਿਹਾਰੀ ਕਰੇ ਕੁੜਮਾਈਆ। ਸ਼ੱਸਾ ਸ਼ੰਕਰ ਗਲੋ ਲਾਹਿਆ, ਭੋਲੇ ਨਾਥ ਨਾ ਕੋਈ ਸਹਾਈਆ। ਨੱਨਾ ਨਿਰਗੁਣ ਖੇਲ ਕਰਾਇਆ, ਦੋਏ ਔਂਕੜ ਵੇਖ ਵਖਾਈਆ। ਦੋ ਜਹਾਨੀ ਫੇਰਾ ਪਾਇਆ, ਹਰਿ ਵਡ ਵੱਡੀ ਵਡਿਆਈਆ। ਵਾਵਾ ਵੇਲਾ ਅੰਤਮ ਆਇਆ, ਹਰਿ ਸਾਚੀ ਜੋਤ ਕਰੇ ਰੁਸ਼ਨਾਈਆ। ਸੱਸਾ ਸਤਿਗੁਰ ਪੂਰਾ ਪਾਇਆ, ਪੂਰਨ ਬ੍ਰਹਮ ਜਣਾਈਆ। ਐੜਾ ਕੰਨਾ ਇਕ ਵਖਾਇਆ, ਖਾਲਸਾ ਖਾਲਸ ਭੇਵ ਨਾ ਰਾਈਆ। ਖੱਖਾ ਖੇਲ ਰਿਹਾ ਕਰਾਇਆ, ਕਲਜੁਗ ਵੱਡੀ ਵਡਿਆਈਆ। ਵਿਸਾਖ ਦਿਹਾੜਾ ਇਕ ਮਨਾਇਆ, ਗੁਰ ਗੋਬਿੰਦ ਢਹਿ ਪਿਆ ਸਰਨਾਈਆ। ਪਹਿਲਾ ਪੌੜਾ ਮਾਤ ਲਗਾਇਆ, ਨਾ ਕੋਈ ਵੇਖ ਵਖਾਈਆ। ਧੁਰਦਰਗਾਹੀ ਆਇਆ ਦੌੜਾ, ਜੋਤੀ ਜੋਤ ਕਰੇ ਰੁਸ਼ਨਾਈਆ। ਵੇਖੇ ਪਰਖੇ ਮਿਠਾ ਕੌੜਾ, ਜੁਗ ਜੁਗ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਸਿਖਿਆ ਪਾਈ ਭਿਛਿਆ ਗੁਰ ਗੋਬਿੰਦੇ ਲੇਖਾ ਲਿਖਿਆ ਨਾ ਕੋਈ ਮੇਟ ਮਿਟਾਈਆ। ਲਿਖਿਆ ਲੇਖ ਹਰਿ ਗੋਬਿੰਦ, ਹਰਿ ਹਰਿ ਧੁਰ ਫ਼ਰਮਾਣਾ। ਸ੍ਰਿਸ਼ਟ ਸਬਾਈ ਮੇਟੇ ਚਿੰਦ, ਭੇਵ ਚੁਕਾਏ ਰਾਜਾ ਰਾਣਾ। ਗਹਿਰ ਗੰਭੀਰ ਗਵਰ ਸਾਗਰ ਸਿੰਧ, ਜਲ ਨੀਰ ਨਾ ਕੋਈ ਬੁਝਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਉਪਜਾਏ ਆਪਣੀ ਬਿੰਦ, ਆਪ ਆਪਣਾ ਨਾਉਂ ਧਰਾਨਾ। ਆਪਣਾ ਲੇਖ ਆਪ ਲਿਖਾ, ਆਪਣੀ ਕਲ ਵਰਤਾਈਆ। ਮੂੰਡ ਮੁੰਡਾਏ ਵੇਸ ਵਟਾ, ਰੂਪ ਅਨੂਪ ਸਮਾਈਆ। ਕੇਸਾਧਾਰੀ ਬਣਤ ਬਣਾ, ਕੇਸ ਗੜ੍ਹ ਸੁਹਾਈਆ। ਗਰੀਬ ਨਿਮਾਣੇ ਗਲੇ ਲਗਾ, ਚਾਰ ਵਰਨ ਸਰਨਾਈਆ। ਏਕਾ ਅੱਖਰ ਰਿਹਾ ਜਣਾ, ਦੂਜਾ ਭੌ ਚੁਕਾਈਆ। ਗ਼ਰੀਬ ਨਿਮਾਣੇ ਗਲੇ ਲਗਾ, ਚਾਰ ਵਰਨ ਸਰਨਾਈਆ। ਅਕਾਲ ਪੁਰਖ ਪ੍ਰਭ ਲੈਣਾ ਮਨਾ, ਨਾ ਦੂਸਰ ਸਿਰ ਝੁਕਾਈਆ। ਵੇਲੇ ਅੰਤਮ ਹੋਏ ਸਹਾ, ਹਰਿ ਵਡ ਵੱਡੀ ਵਡਿਆਈਆ। ਆਵੇ ਜਾਵੇ ਵੇਸ ਵਟਾ, ਵੇਸ ਅਨੇਕਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੇਲਾ ਸਾਚੇ ਘਰ, ਘਰ ਸਚ ਵੱਜੀ ਵਧਾਈਆ। ਪੰਚਮ ਮੰਗਲ ਸਾਚਾ ਗਾਇਆ, ਏਕਾ ਹਰਿ ਲਿਵ ਲਾਈਆ। ਦੂਜਾ ਗੁਰ ਮੇਲ ਮਿਲਾਇਆ, ਕੁਦਰਤ ਰੂਪ ਵਟਾਈਆ। ਏਕਾ ਅੱਖਰ ਜਾਪ ਜਪਾਇਆ, ਨਿਰਗੁਣ ਸੱਚੀ ਸਰਨਾਈਆ। ਸਤਿਗੁਰ ਪੂਰਾ ਹੋਏ ਸਹਾਇਆ, ਆਵੇ ਜਾਵੇ ਨਾ ਮਰੇ ਨਾ ਜਾਈਆ। ਰਸਨਾ ਜਿਹਵਾ ਜੋ ਜਨ ਧਿਆਵੇ, ਦਿਵਸ ਰੈਣ ਵੇਖ ਵਖਾਈਆ। ਪਰਮਾਨੰਦ ਗੁਰਸਿਖ ਸਮਾਵੇ, ਨਿਜਾਨੰਦ ਦਰਸਾਈਆ। ਜੋਤੀ ਜੋਤ ਜੋਤ ਉਪਾਵੇ, ਜਾਗਰਤ ਜੋਤ ਵਖਾਈਆ। ਸਾਚਾ ਸਿਖ ਸਿਖ ਮੋਹੇ ਭਾਵੇ, ਸਿਖੀ ਸਿਖਿਆ ਇਕ ਸਿਖਾਈਆ। ਲੇਖਾ ਲਿਖਿਆ ਨਾ ਕੋਈ ਮਿਟਾਵੇ, ਲਿਖਣਹਾਰ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਦਿਤਾ ਸਾਚਾ ਵਰ, ਸ਼ਬਦ ਸ਼ਬਦੀ ਕਰੇ ਜਣਾਈਆ। ਗੁਰ ਗੋਬਿੰਦ ਤੇਰਾ ਮੇਲਾ, ਏਕਾ ਏਕੰਕਾਰਿਆ। ਦੂਜੀ ਵੇਰਾ ਬਣੇ ਚੇਲਾ, ਸੋਹੇ ਬੰਕ ਦਵਾਰਿਆ। ਪੰਚਮ ਹੋਏ ਸਖਾ ਸੁਹੇਲਾ, ਅੰਮ੍ਰਿਤ ਆਤਮ ਦੇਵੇ ਠੰਡੀ ਠਾਰਿਆ। ਆਪਣਾ ਖੇਲ ਪਾਰਬ੍ਰਹਮ ਪ੍ਰਭ ਆਪੇ ਖੇਲਾ, ਬਾਹਰ ਵਸੇ ਨੌਂ ਦਵਾਰਿਆ। ਗੁਰਮੁਖਾਂ ਹੋਏ ਸੱਜਣ ਸੁਹੇਲਾ, ਸ਼ਬਦੀ ਸ਼ਬਦ ਕਰੇ ਪਿਆਰਿਆ। ਜੋਤ ਨਿਰੰਜਣ ਚਾੜ੍ਹੇ ਤੇਲਾ, ਸਾਚੀ ਸੇਵਾ ਆਪ ਲਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਨਿਸ਼ਾਨਾ ਧੁਰ ਫ਼ਰਮਾਣਾ, ਗੁਰ ਗੋਬਿੰਦ ਆਪ ਜਣਾ ਰਿਹਾ। ਗੁਰ ਗੋਬਿੰਦ ਸੁਣ ਧੁਰ ਫ਼ਰਮਾਣਾ, ਦੋਏ ਜੋੜ ਸੀਸ ਝੁਕਾਇਆ। ਪੁਰਖ ਅਬਿਨਾਸ਼ੀ ਤੇਰਾ ਰੂਪ ਮਹਾਨਾ, ਲੇਖਾ ਲੇਖ ਨਾ ਕੋਈ ਲਿਖਾਇਆ। ਆਦਿ ਜੁਗਾਦੀ ਤੇਰਾ ਭਾਣਾ, ਮੋਹੇ ਮਸਤਕ ਮੰਗ ਲਗਾਇਆ। ਸਤਿ ਸਰੂਪੀ ਬੱਧਾ ਗਾਨਾ, ਸਤਿ ਸੰਤੋਖ ਸਮਾਇਆ। ਆਵਣ ਜਾਵਣ ਤੇਰੇ ਨਾਲਾ, ਤੇਰਾ ਸੰਗ ਰਖਾਇਆ। ਨੇੜ ਨਾ ਆਏ ਕਾਲ ਮਹਾਂਕਾਲਾ, ਕਿਸ਼ਨ ਬਿਸ਼ਨ ਨਾ ਕੋਈ ਧਿਆਇਆ। ਨਾ ਕੋਈ ਹਵਨ ਜੋਤ ਜਵਾਲਾ, ਆਦਿ ਸ਼ਕਤ ਇਕ ਮਨਾਇਆ। ਵਰਨ ਗੋਤ ਨਾ ਕੋਈ ਰਖਵਾਲਾ, ਬਿਨ ਹਰਿ ਤੇਰੇ ਨਾ ਕੋਈ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਦਿਤਾ ਵਰ, ਲਹਿਣਾ ਲਹਿਣਾ ਝੋਲੀ ਪਾਇਆ। ਅੰਤਮ ਵੇਲਾ ਹਰਿ ਨਿਰੰਕਾਰ, ਆਪਣਾ ਵੇਸ ਵਟਾਏ। ਨਿਹਕਲੰਕਾ ਜਾਮਾ ਧਾਰ, ਜੋਤੀ ਜੋਤ ਜਗਾਏ। ਸ਼ਬਦੀ ਡੰਕਾ ਅਪਰ ਅਪਾਰ, ਆਦਿ ਪੁਰਖ ਵਜਾਏ। ਰਾਓ ਰੰਕਾਂ ਕਰੇ ਖ਼ਬਰਦਾਰ, ਸਾਧ ਸੰਤ ਉਠਾਏ। ਮਾਇਆ ਮਮਤਾ ਮਲੇਸ਼ ਦਰ ਦਏ ਦੁਰਕਾਰ, ਜੂਠ ਝੂਠ ਰਹਿਣ ਨਾ ਪਾਏ। ਗੁਰਮੁਖ ਸਾਚੇ ਕਰ ਪਿਆਰ, ਧਾਰੀ ਕੇਸ ਵੇਖੇ ਮੂੰਡ ਮੁੰਡਾਏ। ਚਾਰ ਵਰਨਾਂ ਇਕ ਪਿਆਰਾ, ਏਕਾ ਦੂਜਾ ਭੌ ਚੁਕਾਏ। ਪੰਚਮ ਮੇਲਾ ਸਚ ਦਰਬਾਰ, ਦਰ ਦਵਾਰਾ ਇਕ ਸੁਹਾਏ। ਆਪ ਆਪਣੀ ਕਿਰਪਾ ਧਾਰ, ਆਪਣੀ ਬਣਤ ਬਣਾਏ। ਨਾਰੀ ਕੰਤ ਇਕ ਪਿਆਰ, ਸਤਿ ਸਰੂਪ ਸਮਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਏ। ਗੁਰ ਗੋਬਿੰਦ ਸੁਣ ਤਰਾਨਾ, ਨੇਤਰ ਰੋ ਰੋ ਨੀਰ ਵਹਾਇਆ। ਪੁਰਖ ਅਬਿਨਾਸ਼ੀ ਤੇਰਾ ਭਾਣਾ, ਤੇਰੇ ਦਰ ਸੁਹਾਇਆ। ਤੇਰਾ ਮੇਰਾ ਆਵਣ ਜਾਣਾ, ਵਿਛੋੜਾ ਘੋੜਾ ਜੋੜਾ ਨਾ ਵੇਖ ਵਖਾਇਆ। ਪੁਰਖ ਅਬਿਨਾਸ਼ੀ ਕਰ ਪਰਵਾਨਾ, ਦੇਵੇ ਮਾਣ ਸਵਾਇਆ। ਤੇਰਾ ਮੰਦਰ ਸਚ ਟਿਕਾਨਾ, ਹਰਿ ਸਾਚਾ ਆਸਣ ਲਾਇਆ। ਸ਼ਬਦ ਸਰੂਪੀ ਬਣੇ ਬਿਬਾਣਾ, ਹਰਿ ਭਗਵਾਨਾ, ਡੇਰਾ ਲਾਇਆ। ਰਾਗ ਅਨਾਦੀ ਇਕ ਤਰਾਨਾ, ਪਾਰਬ੍ਰਹਮ ਸੁਣਾਇਆ। ਆਦਿ ਜੁਗਾਦੀ ਖੇਲੇ ਖੇਲ ਮਹਾਨਾ, ਆਪ ਆਪਣੀ ਕਲ ਵਰਤਾਇਆ। ਕਲਜੁਗ ਜੀਵ ਹੋਏ ਨਿਧਾਨਾ, ਪੰਚ ਤਤ ਹਲਕਾਇਆ। ਮਨ ਮਤ ਕਰੇ ਵੈਰਾਨਾ, ਪੰਜ ਸ਼ੈਤਾਨਾ ਸੰਗ ਰਲਾਇਆ। ਗੁਰ ਦਰ ਮੰਦਰ ਨਾ ਕੋਈ ਵੇਖੇ ਹਰਿ ਭਗਵਾਨਾ, ਬੇਈਮਾਨਾਂ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੇਰਾ ਵੇਖੇ ਸਾਚਾ ਦਰ ਹਰਿ ਮੰਦਰ ਇਕ ਸੁਹਾਇਆ। ਹਰਿ ਮੰਦਰ ਹਰਿ ਸਚ ਦਵਾਰਾ, ਏਕਾ ਏਕ ਉਪਾਇਆ। ਨੌਂ ਦਵਾਰੇ ਵਸਿਆ ਬਾਹਰਾ, ਪੰਜ ਤਤ ਨਾ ਬਣਤ ਬਣਾਇਆ। ਹੱਡ ਮਾਸ ਨਾੜੀ ਰਤ ਨਾ ਲਾਇਆ ਕੋਈ ਗਾਰਾ, ਰਕਤ ਬੂੰਦ ਨਾ ਕੋਇ ਉਪਾਇਆ। ਮਹੱਲ ਅਟੱਲ ਅਚੱਲ ਉਚ ਮੁਨਾਰਾ, ਪ੍ਰਭ ਸਾਚੇ ਆਪ ਸੁਹਾਇਆ। ਆਪੇ ਬੈਠ ਪਰਵਰਦਿਗਾਰਾ, ਨੂਰ ਅਲਾਹੀ ਵੇਖ ਵਖਾਇਆ। ਮੁਕਾਮੇ ਹੱਕ ਪਾਏ ਸਾਰਾ, ਹੱਕ ਹਕੀਕਤ ਦਏ ਦੁਹਾਇਆ। ਲਾਸ਼ਰੀਕ ਇਕ ਖ਼ੁਦਾਇਆ, ਸ਼ਰਅ ਸ਼ਰਾਇਤ ਨਾ ਕੋਈ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦਿਤਾ ਸਾਚਾ ਵਰ, ਦਰ ਸਾਚਾ ਇਕ ਸੁਹਾਇਆ। ਸਾਚਾ ਘਰ ਹਰਿ ਸੁਹੌਣਾ, ਹਰਿ ਵੱਡੀ ਵਡਿਆਈਆ। ਜੋਤੀ ਜਾਮਾ ਭੇਖ ਵਟੌਣਾ, ਨਿਹਕਲੰਕਾ ਨਾਉਂ ਰਖਾਈਆ। ਗੁਰ ਗੋਬਿੰਦ ਆਪ ਉਪਜੌਣਾ, ਸ਼ਬਦੀ ਸ਼ਬਦ ਨਾਉਂ ਧਰਾਈਆ । ਕਲਗੀ ਤੋੜਾ ਸੀਸ ਲਗੌਣਾ, ਜੋਤੀ ਜੋੜਾ ਮੇਲ ਮਿਲਾਈਆ। ਚਿੱਟਾ ਅਸਵ ਇਕ ਦੜੌਣਾ, ਨੀਲਾ ਨੀਲੀ ਧਾਰ ਪਾਰ ਕਰਾਈਆ। ਪਾਰਬ੍ਰਹਮ ਪ੍ਰਭ ਫੇਰਾ ਪੌਣਾ, ਲੋਕਮਾਤ ਵੱਜੇ ਵਧਾਈਆ। ਬ੍ਰਹਮਾ ਵੇਤਾ ਆਪ ਉਠੌਣਾ, ਅੱਠੇ ਨੇਤਰ ਦਏ ਖੁਲ੍ਹਾਈਆ। ਸ਼ਿਵ ਸ਼ੰਕਰ ਜਾਗ ਆਪ ਖੁਲ੍ਹੌਣਾ, ਭੋਲੇ ਨਾਥ ਭਰਮ ਗਵਾਈਆ। ਕਰੋੜ ਤੇਤੀਸਾ ਫੜ ਹਿਲੌਣਾ, ਸੁਰਪਤ ਰਾਜਾ ਇੰਦ ਆਪ ਉਠਾਈਆ। ਲੱਖ ਚੁਰਾਸੀ ਆਪ ਜਗੌਣਾ, ਏਕਾ ਡੰਕ ਵਜਾਈਆ। ਰਾਜਾ ਰਾਣਾ ਤਖ਼ਤੋਂ ਲੌਹਣਾ, ਸੀਸ ਤਾਜ ਨਾ ਕੋਈ ਰਖਾਈਆ। ਮਾਵਾਂ ਪੁੱਤਰਾਂ ਨਾਤਾ ਜਗਤ ਤੜੌਣਾ, ਕਲਜੁਗ ਵੱਡੀ ਵਡਿਆਈਆ। ਭਾਈਆਂ ਭੈਣਾਂ ਸੰਗ ਰਖੌਣਾ, ਮਸਤਕ ਟਿੱਕਾ ਕਾਲੀ ਸ਼ਾਹੀਆ। ਸਾਚੀ ਸਿਖਿਆ ਨਾ ਕੋਈ ਸਖੌਣਾ, ਮਨਮਤ ਜਗਤ ਪੜ੍ਹਾਈਆ। ਗੁਰਮਤ ਵਿਦਿਆ ਹੱਥ ਨਾ ਔਣਾ, ਸਾਚਾ ਧਰਮ ਨਾ ਕੋਈ ਧਰਾਈਆ। ਗੁਰੂ ਗ੍ਰੰਥ ਘਰ ਘਰ ਵਕੌਣਾ, ਜਗਤ ਹੱਟ ਇਕ ਚਲਾਈਆ। ਸ਼ਬਦ ਖੋਜ ਗੁਰੂ ਕਿਸੇ ਨਾ ਪੌਣਾ, ਗ੍ਰੰਥੀ ਪੰਥੀ ਰਸਨ ਹਲਕਾਈਆ। ਅਕਾਲ ਤਖ਼ਤ ਅਕਾਲ ਪੁਰਖ ਨਾ ਕਿਸੇ ਮਨੌਣਾ, ਅਕਾਲ ਮੂਰਤ ਨਾ ਨਜ਼ਰੀ ਆਈਆ। ਰਾਮਦਾਸ ਸਰ ਸਰੋਵਰ ਕਿਸੇ ਨਾ ਨਹੌਣਾ, ਦੁਰਮਤ ਮੈਲ ਨਾ ਕੋਈ ਗਵਾਈਆ। ਕਲਜੁਗ ਜੀਵਾਂ ਵੇਸਵਾ ਘਰ ਬਣੌਣਾ, ਧੀਆਂ ਭੈਣਾਂ ਪਤ ਗਵਾਈਆ। ਆਪਣਾ ਕੀਤਾ ਅੰਤਮ ਆਪੇ ਪੌਣਾ, ਵੇਖਣਹਾਰ ਸ੍ਰਿਸ਼ਟ ਸਬਾਈਆ। ਲਿਖਿਆ ਲੇਖ ਨਾ ਕਿਸੇ ਮਿਟੌਣਾ, ਗੁਰ ਗੋਬਿੰਦ ਹੁਕਮ ਚਲਾਈਆ। ਆਪਣਾ ਲੇਖਾ ਆਪ ਛੁਪੌਣਾ, ਆਪਣੇ ਹੱਥ ਰੱਖੀ ਵਡਿਆਈਆ। ਅੰਤਮ ਸਰਸੇ ਭੇਟ ਚੜ੍ਹੌਣਾ, ਕਲਜੁਗ ਜੀਵ ਨੇਤਰ ਦਰਸ ਨਾ ਸਕੇ ਪਾਈਆ। ਨਿਹਕਲੰਕ ਪਰਗਟ ਹੋ ਫੇਰ ਲਿਖੌਣਾ, ਗੁਰ ਗੋਬਿੰਦ ਸੇਵਾ ਲਾਈਆ। ਸਾਚਾ ਨਗਰ ਇਕ ਵਸੌਣਾ, ਸੰਬਲ ਨਾਉਂ ਧਰਾਈਆ। ਸੱਸਾ ਸਤਿਗੁਰ ਇਕ ਰਖੌਣਾ, ਨਾ ਕੋਈ ਦੂਸਰ ਵੇਖ ਵਖਾਈਆ। ਬੱਬਾ ਬੋਧ ਗਿਆਨ ਇਕ ਕਰੌਣਾ, ਅਕਾਲ ਮੂਰਤ ਸੱਚੀ ਸਰਨਾਈਆ। ਲੱਲਾ ਲੇਖ ਫਿਰ ਲਿਖੌਣਾ, ਸਤਿਜੁਗ ਸਾਚੀ ਬਣਤ ਬਣਾਈਆ। ਪੰਚਮ ਮੀਤਾ ਪੰਚਮ ਦਰ ਸੁਹੌਣਾ, ਪੰਚਮ ਰਾਗ ਅਲਾਈਆ। ਏਕਾ ਰੂਪਾ ਦੂਜਾ ਵੇਸ ਵਟੌਣਾ, ਜੋਤੀ ਸ਼ਬਦੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨ ਆਪ ਰਚਾਈਆ। ਅਪਣੀ ਰਚਨ ਆਪ ਰਚਾ, ਆਪਣਾ ਕਰਮ ਕਮਾਇਆ। ਆਪਣਾ ਲੇਖਾ ਆਪ ਲਿਖਾ, ਆਪੇ ਰਿਹਾ ਪੂਰ ਕਰਾਇਆ । ਭਰਮ ਭੁਲੇਖੇ ਜਗਤ ਭੁੱਲਾ, ਭਰਮੀ ਭਰਮ ਭੁਲਾਇਆ। ਧਾਰੀ ਕੇਸਾ ਕੋਈ ਜਾਣੇ ਨਾ, ਗੁਰ ਗੋਬਿੰਦ ਫੇਰਾ ਪਾਇਆ। ਦਸ ਦਸਮੇਸਾ ਆਇਆ ਰੂਪ ਵਟਾ, ਸ਼ਬਦੀ ਸ਼ਬਦ ਸਮਾਇਆ। ਇਕ ਅਦੇਸਾ ਰਿਹਾ ਕਰਾ, ਪਾਰਬ੍ਰਹਮ ਸਰਨਾਇਆ। ਗਣਪਤ ਗਣੇਸ਼ ਨਾ ਕੋਈ ਲਏ ਮਨਾ, ਨਾ ਕੋਈ ਦੂਸਰ ਸੀਸ ਝੁਕਾਇਆ। ਧੁਰ ਸੰਦੇਸਾ ਰਿਹਾ ਸੁਣਾ, ਏਕਾ ਜਾਪ ਜਪਾਇਆ। ਬ੍ਰਹਮਾ ਵਿਸ਼ਨ ਮਹੇਸ਼ਾ ਦਏ ਮਿਟਾ, ਆਪ ਆਪਣਾ ਲੇਖਾ ਪੂਰ ਕਰਾਇਆ। ਦਰ ਦਰਵੇਸ਼ਾ ਏਕਾ ਅਲਖ ਰਿਹਾ ਜਗਾ, ਅਲਖ ਨਿਰੰਜਣ ਆਪ ਅਖਵਾਇਆ। ਏਕਾ ਭਿਛਿਆ ਰਿਹਾ ਪਾ, ਏਕਾ ਬ੍ਰਹਮ ਜਣਾਇਆ। ਸਚ ਦਵਾਰਾ ਰਿਹਾ ਸੁਹਾ, ਹਰਿ ਸਾਚੇ ਡੇਰਾ ਲਾਇਆ। ਅਗੰਮ ਅਗੰਮੜਾ ਖੇਲ ਕਰਾ, ਅਗੰਮੜੀ ਧਾਰ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੂਜਾ ਵੇਸ ਕਰ, ਹਰਿ ਪੰਚਮ ਰੰਗ ਰੰਗਾਇਆ। ਪੰਚਮ ਰੰਗ ਹਰਿ ਹਰਿ ਰੱਤਾ, ਰਾਗ ਰਤਨ ਉਪਾਇਆ। ਏਕਾ ਸਿਖਿਆ ਏਕਾ ਮਤਾ, ਏਕਾ ਬੂਝ ਬੁਝਾਇਆ। ਏਕਾ ਸਰੂਪ ਏਕਾ ਸਤਾ, ਏਕਾ ਚੇਤਨ ਰਿਹਾ ਕਰਾਇਆ। ਏਕਾ ਜੋਗ ਏਕਾ ਜਤਾ, ਏਕਾ ਧੀਰਜ ਰਿਹਾ ਧਰਾਇਆ। ਏਕਾ ਸਾਧਨ ਏਕਾ ਹੱਠਾ, ਏਕਾ ਤਟ ਰਿਹਾ ਵਖਾਇਆ। ਏਕਾ ਪੂਜਾ ਏਕਾ ਪਾਠਾ, ਏਕਾ ਇਸ਼ਟ ਦੇਵ ਮਨਾਇਆ। ਏਕਾ ਤੀਰਥ ਅਠ ਸਾਠਾ, ਇਕ ਅਸ਼ਨਾਨ ਕਰਾਇਆ। ਏਕਾ ਨਾਮ ਪੱਲੇ ਬੰਨੇ ਗਾਠਾ, ਦੋ ਜਹਾਨਾਂ ਸੰਗ ਰਖਾਇਆ। ਨਾ ਕੋਈ ਫੇਰੇ ਮਾਲਾ ਇਕ ਸੌ ਆਠਾ, ਅੱਠ ਅਠੋਤਰੀ ਨਾ ਕੋਇ ਬਣਾਇਆ। ਸਤਿਗੁਰ ਪੂਰਾ ਪੁਰਖ ਅਕਾਲਾ ਆਪੇ ਤੁਠਾ, ਦੇ ਦਰਸ਼ਨ ਪਾਰ ਕਰਾਇਆ। ਗੁਰਸਿਖ ਗੁਰਮੁਖ ਅੰਤਮ ਕਰੇ ਏਕਾ ਮੁੱਠਾ, ਲੁਕਿਆ ਕੋਈ ਰਹਿਣ ਨਾ ਪਾਇਆ। ਨਾ ਕੋਈ ਦੀਸੇ ਜੂਠਾ ਝੂਠਾ, ਕਲਜੁਗ ਅੰਤਮ ਦਏ ਰੁੜ੍ਹਾਇਆ। ਮਾਇਆ ਰਾਣੀ ਵਖਾਏ ਖਾਲੀ ਠੂਠਾ, ਦਰ ਦਰ ਫਿਰੇ ਹਲਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਵਰ, ਆਪ ਵਸਾਇਆ ਸਾਚਾ ਘਰ, ਆਪੇ ਵੇਖਣ ਆਇਆ। ਸਾਚਾ ਘਰ ਹਰਿ ਵਸਾਏ, ਕਲਜੁਗ ਅੰਤ ਨਿਸ਼ਾਨੀ। ਕਲਜੁਗ ਤੇਰੀ ਵੰਡ ਵਡਾਏ, ਸਾਢੇ ਤਿੰਨ ਹੱਥ ਕੁਰਬਾਨੀ। ਭੇਖ ਪਖੰਡਾ ਦਏ ਮਿਟਾਏ, ਮਾਰੇ ਤੀਰ ਨਿਸ਼ਾਨੀ। ਨਾਰ ਦੁਹਾਗਣ ਰੰਡਾ ਨਾ ਕੋਈ ਦਿਸਾਏ, ਨਾ ਕੋਈ ਦੀਸੇ ਜੀਵ ਅਭਿਮਾਨੀ। ਕਲਜੁਗ ਕੰਢਾ ਪਾਰ ਕਰਾਏ, ਹਰਿ ਸ਼ਾਹੋ ਭੂਪ ਸੁਲਤਾਨੀ। ਜੇਰਜ ਅੰਡਾ ਵੇਖ ਵਖਾਏ, ਉਤਭੁਜ ਸੇਤਜ ਕਰੇ ਪਛਾਨੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਬਾਣੀ। ਆਪਣਾ ਦਰ ਆਪ ਸੁਹੌਣਾ, ਆਪਣੀ ਬਣਤ ਬਣਾਇੰਦਾ । ਨੌਂ ਦਵਾਰ ਜਗਤ ਵਖੌਣਾ, ਨੌਂ ਦਰ ਵੇਖ ਵਖਾਇੰਦਾ। ਸ਼ਬਦ ਸਿੰਘਾਸਣ ਇਕ ਵਿਛੌਣਾ, ਗੁਰ ਗੋਬਿੰਦ ਮੇਲ ਮਿਲਾਇੰਦਾ। ਪੁਰਖ ਅਬਿਨਾਸ਼ੀ ਸੰਗ ਰਲੌਣਾ, ਨਾ ਕੋਈ ਤੋੜ ਤੁੜਾਇੰਦਾ। ਨੌਂ ਖੰਡ ਪ੍ਰਿਥਮੀ ਆਪ ਹਲੌਣਾ, ਇਕ ਹੁਲਾਰ ਦਵਾਇੰਦਾ। ਮਨਮੁਖ ਜੀਵਾਂ ਆਪ ਭੁਲੌਣਾ, ਮਨਮਤ ਪੜਦਾ ਪਾਇੰਦਾ। ਮਲੇਛ ਦਰਵੇਸ਼ ਆਪ ਕਰੌਣਾ, ਕਰਨੀ ਕਿਰਤ ਨਾ ਕੋਇ ਕਰਾਇੰਦਾ। ਕਰ ਖਵਾਰ ਫੇਰ ਮਿਲੌਣਾ, ਵੀਹ ਸੌ ਵੀਹ ਬਿਕ੍ਰਮੀ ਰਾਹ ਤਕਾਇੰਦਾ। ਉਨੀ ਉਨੀਸਾ ਖੇਲ ਖਿਲੌਣਾ, ਖ਼ਾਲਕ ਖ਼ਲਕ ਵਿਚ ਸਮਾਇੰਦਾ। ਅੱਠ ਅਠਾਰਾਂ ਧਾਰ ਚਲੌਣਾ, ਧਰਨੀ ਧਰਨ ਧਰਾਇੰਦਾ। ਸਤਿ ਸਤਾਰਾਂ ਹੁਕਮ ਚਲੌਣਾ, ਰਾਜ ਰਾਜਾਨਾਂ ਵੇਖ ਵਖਾਇੰਦਾ। ਸੰਮਤ ਸੋਲਾਂ ਹਰਿ ਸਤਿ ਕਰੌਨਾ, ਭੇਵ ਕੋਈ ਨਾ ਪਾਇੰਦਾ। ਪੰਥ ਖਾਲਸਾ ਦਰ ਦਰ ਰਲੌਣਾ, ਨਾ ਕੋਈ ਕਿਸੇ ਬਚਾਇੰਦਾ। ਸੰਮਤ ਪੰਦਰਾਂ ਲੇਖ ਲਿਖੌਣਾ, ਨਾ ਕੋਈ ਮੇਟ ਮਿਟਾਇੰਦਾ। ਨੌਂ ਦਵਾਰੇ ਧਾਮ ਸੁਹੌਣਾ, ਹਰਿਸੰਗਤ ਮੇਲ ਮਿਲਾਇੰਦਾ। ਦਸਵੇਂ ਜੋਤੀ ਜੋਤ ਜਗੌਣਾ, ਸ਼ਬਦੀ ਸ਼ਬਦ ਗੁਰ ਅਖਵਾਇੰਦਾ। ਦੋ ਪੰਜ ਇਕ ਧਾਮ ਬਹੌਣਾ, ਨੌਂ ਨੌਂ ਲੇਖ ਲਿਖਾਇੰਦਾ। ਨੌਂ ਪੰਜ ਕਰਮ ਕਰੌਣਾ, ਦੋਏ ਧਾਰ ਮਿਟਾਇੰਦਾ। ਦੋਏ ਧਾਰ ਵਕ਼ਤ ਸੁਹੌਣਾ, ਪੰਜ ਨੌਂ ਉਠਾਇੰਦਾ। ਪੰਚ ਨੌਂ ਰਚਨ ਰਚੌਣਾ, ਦੋ ਦੋ ਵੇਖ ਵਖਾਇੰਦਾ । ਦੋ ਪੰਜ ਨੌਂ ਸਾਚਾ ਸਗਨ ਮਨੌਣਾ, ਥਿਤ ਵਾਰ ਆਪ ਗਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਉਪਾਏ ਹੋਏ ਸਹਾਏ, ਆਪੇ ਵੇਖ ਵਖਾਇੰਦਾ। ਦੋ ਸੌ ਉਨਾਠ ਬਰਸ, ਬਰਸੀ ਬਰਸ ਕਮਾਇਆ। ਪੁਰਖ ਅਬਿਨਾਸ਼ੀ ਕਰ ਤਰਸ, ਜੋਤੀ ਜਾਮਾ ਭੇਖ ਵਟਾਇਆ। ਗੁਰ ਗੋਬਿੰਦ ਮੇਟੀ ਹਰਸ, ਕਲਜੁਗ ਵੇਲਾ ਅੰਤਮ ਆਇਆ। ਪਹਿਲੀ ਵਿਸਾਖ ਵੀਹ ਸੌ ਪੰਦਰਾਂ ਗੁਰਮੁਖਾਂ ਅੰਮ੍ਰਿਤ ਆਤਮ ਦੇਵੇ ਬਰਸ, ਨਿਝਰ ਧਾਰ ਵਹਾਇਆ। ਵੇਖਣਹਾਰਾ ਅਰਸ ਕੁਰਸ਼, ਨੂਰੋ ਨੂਰ ਸਮਾਇਆ। ਸੁਭਾਗ ਦਿਹਾੜਾ ਹਰਿਸੰਗਤ ਹਰਿ ਪਾਇਆ ਦਰਸ, ਗੁਰ ਗੋਬਿੰਦ ਬੂਟਾ ਲਾਇਆ। ਨਿਰਗੁਣ ਜੋਤ ਲੋਕਮਾਤ ਧਰਤ ਓਤੇ ਆਈ ਫਰਸ਼, ਗੁਰਸਿਖਾਂ ਧੂੜ ਮਸਤਕ ਲਾਇਆ। ਲੌਹਣ ਆਇਆ ਪਿਛਲਾ ਕਰਜ਼, ਦਸ ਦਸਮੇਸ ਵੇਸ ਵਟਾਇਆ। ਹਰਿਸੰਗਤ ਹਰਿ ਕਰੇ ਅਰਜ਼, ਮਨ ਮਤ ਮਰਜ਼ ਰਹਿਣ ਨਾ ਪਾਇਆ। ਏਕਾ ਗੁਰ ਸ਼ਬਦ ਆਦਿ ਜੁਗਾਦੀ ਦੇਵੇ ਧੁਰ ਦੀ ਤਰਜ਼, ਅਨਹਦ ਸੇਵਾ ਲਾਇਆ। ਕਲਜੁਗ ਅੰਤਮ ਆਪਣਾ ਪੂਰਾ ਕਰਨ ਆਇਆ ਫਰਜ਼, ਸੇਵਕ ਸੇਵਾ ਰਿਹਾ ਕਮਾਇਆ। ਸਤਿਗੁਰ ਪੂਰੇ ਰਹੀ ਸਦਾ ਸਦਾ ਇਕ ਗਰਜ਼, ਗੁਰਸਿਖ ਪ੍ਰੇਮ ਭਿਛਿਆ ਦੇਵੇ ਝੋਲੀ ਪਾਇਆ। ਕਲਜੁਗ ਮਾਇਆ ਜੀਵਾਂ ਜੰਤਾਂ ਰਹੀ ਵਰਜ, ਨੌਂ ਦਵਾਰੇ ਕੋਈ ਨਾ ਪਾਰ ਕਰਾਇਆ। ਸਾਧਾਂ ਸੰਤਾਂ ਹੋਏ ਹਰਜ, ਨੇਤਰ ਨੈਣ ਪਾਰਬ੍ਰਹਮ ਨਾ ਦਰਸ਼ਨ ਪਾਇਆ। ਸਤਿਗੁਰ ਪੂਰਾ ਸਦਾ ਸਦਾ ਸ਼ਬਦ ਸਰੂਪੀ ਰਿਹਾ ਗਰਜ਼, ਗੜ੍ਹ ਹੰਕਾਰੀ ਦਏ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਜੋਤੀ ਨੂਰ ਧਰ, ਦੂਜਾ ਸ਼ਬਦ ਲਿਆ ਵਰ, ਪੰਚਮ ਮੇਲਾ ਆਪੇ ਕਰ, ਵੇਖਣਹਾਰਾ ਨੌਂ ਦਵਾਰ, ਦਰ ਦਸਵਾਂ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰ ਕਿਰਪਾ ਮੇਲ ਮਿਲਾਇਆ। ਹਰਿ ਸੰਗਤ ਹਰਿ ਪਾਇਆ, ਹਰਿ ਦਰ ਵੱਜੀ ਵਧਾਈਆ। ਹਰਿਸੰਗਤ ਮੰਗਲ ਗਾਇਆ, ਹਰਿ ਹਰਿ ਰੂਪ ਸਮਾਈਆ। ਹਰਿਸੰਗਤ ਹਰਿ ਵੇਖ ਵਖਾਇਆ, ਭਿਨੰੜੀ ਰੈਣ ਸੰਗ ਰਲਾਈਆ। ਹਰਿਸੰਗਤ ਹਰਿ ਰੰਗ ਚੜ੍ਹਾਇਆ, ਨੇਤਰ ਨੈਣ ਵੇਖ ਵਖਾਈਆ। ਹਰਿਸੰਗਤ ਹਰਿ ਮੰਗਣ ਆਇਆ, ਆਪ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਨਾਮ ਵੱਡੀ ਵਡਿਆਈਆ। ਭਿਨੜੀ ਰੈਨੜੀਏ ਤੇਰਾ ਸਚ ਦਵਾਰ, ਹਰਿਸੰਗਤ ਮੇਲ ਮਿਲਾਇਆ। ਪਾਰਬ੍ਰਹਮ ਪ੍ਰਭ ਕਿਰਪਾ ਧਾਰ, ਆਪਣੀ ਕਲ ਵਰਤਾਇਆ। ਸਖਾ ਸੁਹੇਲਾ ਮੀਤ ਮੁਰਾਰ, ਲੋਕਮਾਤ ਵੇਖ ਵਖਾਇਆ। ਗੁਰ ਚੇਲਾ ਸੋਹੇ ਇਕ ਦਵਾਰ, ਏਕਾ ਘਰ ਸੁਹਾਇਆ। ਇਕ ਅਕੇਲਾ ਪਾਵੇ ਸਾਰ, ਏਕੰਕਾਰਾ ਰੂਪ ਵਟਾਇਆ। ਪਾਰਬ੍ਰਹਮ ਗੁਰ ਲੈ ਅਵਤਾਰ, ਸ਼ਬਦੀ ਸ਼ਬਦ ਸਮਾਇਆ। ਸ਼ਬਦ ਗੁਰ ਪਰਉਪਕਾਰ, ਪਰਉਪਕਾਰੀ ਆਪ ਅਖਵਾਇਆ। ਚਾਰ ਵਰਨ ਸੁਹਾਏ ਇਕ ਦਵਾਰ, ਸੋ ਪੁਰਖ ਨਿਰੰਜਣ ਦਇਆ ਕਮਾਇਆ। ਊਚਾਂ ਨੀਚਾਂ ਭੇਵ ਨਿਵਾਰ, ਰਾਓ ਰੰਕਾਂ ਰੰਗ ਰੰਗਾਇਆ। ਸਾਧਾਂ ਸੰਤਾਂ ਦਏ ਸਹਾਰ, ਜੀਵਾਂ ਜੰਤਾਂ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮਤ ਦੇਵੇ ਸਾਚਾ ਵਰ, ਆਤਮ ਝੋਲੀ ਆਪ ਭਰਾਇਆ। ਗੁਰਮਤ ਸਾਚੀ ਆਤਮ ਧਰ, ਸ਼ਬਦ ਕਰੇ ਕੁੜਮਾਈਆ। ਇਕ ਨੁਹਾਏ ਸਾਚੇ ਸਰ, ਦੁਰਮਤ ਮੈਲ ਗਵਾਈਆ। ਆਪ ਖੁਲ੍ਹਾਏ ਬੰਦ ਕਿਵਾੜ, ਬਜਰ ਕਪਾਟੀ ਕੁੰਡਾ ਲਾਹੀਆ। ਮੇਟ ਮਿਟਾਏ ਪੰਚਮ ਧਾੜ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਈਆ। ਜੂਠ ਝੂਠ ਉਖੇੜੇ ਜੜ, ਮਾਇਆ ਮਮਤਾ ਮੋਹ ਚੁਕਾਈਆ। ਹਉਮੇ ਹੰਗਤਾ ਜਾਏ ਸੜ, ਏਕਾ ਅਗਨੀ ਅੱਗ ਲਗਾਈਆ। ਦਰਸ ਦਿਖਾਵੇ ਅੱਗੇ ਖੜ, ਆਪ ਆਪਣਾ ਰੂਪ ਵਟਾਈਆ। ਨਾ ਕੋਈ ਸੀਸ ਨਾ ਕੋਈ ਧੜ, ਸਚ ਮਹੱਲਾ ਫੇਰੀ ਪਾਈਆ। ਹਰ ਘਟ ਅੰਦਰ ਬੈਠਾ ਵੜ, ਆਪ ਆਪਣਾ ਅੰਗ ਕਟਾਈਆ। ਜੋਤ ਨਿਰੰਜਣ ਨਾਮ ਧਰ, ਆਦਿ ਨਿਰੰਜਣ ਵਡ ਵਡਿਆਈਆ । ਸਾਧ ਸੰਤ ਲਏ ਫੜ, ਸ਼ਬਦ ਵਿਚੋਲਾ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਦੇਵੇ ਵਰ, ਏਕਾ ਢੋਲਾ ਗੀਤ ਸੁਣਾਈਆ । ਨਾਮ ਵੈਰਾਗੀ ਸਾਚਾ ਢੋਲਾ ਹਰਿ ਹਰਿ ਆਪ ਅਲਾਇਆ। ਚਾਰ ਵਰਨ ਜੈਕਾਰਾ ਏਕਾ ਬੋਲਾ, ਏਕਾ ਗੋਬਿੰਦ ਪਾਇਆ। ਪੰਜ ਤਤ ਵਿਕਾਰਾ ਜਗਤ ਤੋਲਾ, ਤੋਲਣਹਾਰ ਆਪ ਅਖਵਾਇਆ। ਲੱਖ ਚੁਰਾਸੀ ਆਪੇ ਮਵਲਾ, ਮੌਲਾ ਰੂਪ ਹੋ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਦੇਵੇ ਸਾਚਾ ਵਰ, ਵਰ ਦਾਤਾ ਆਪ ਅਖਵਾਇਆ। ਵਡ ਦਾਤਾ ਹਰਿ ਹਰਿ ਨਿਰੰਕਾਰਾ, ਹਰਿ ਹਰਿ ਆਪ ਅਖਵਾਇੰਦਾ। ਆਪੇ ਦੇਵਣਹਾਰਾ ਜਗਤ ਭੰਡਾਰਾ, ਆਪੇ ਭਿਛਿਆ ਪਾਇੰਦਾ। ਆਪੇ ਕਰੇ ਕਰਾਏ ਨਾਮ ਵਣਜਾਰਾ, ਏਕਾ ਵਣਜ ਕਰਾਇੰਦਾ। ਆਪ ਉਪਜਾਏ ਧੁਨ ਧੁਨਕਾਰਾ, ਧੁਨ ਅਨਾਦੀ ਆਪ ਸੁਣਾਇੰਦਾ। ਆਪੇ ਦੀਪਕ ਜੋਤੀ ਕਰ ਉਜਿਆਰਾ, ਨਿਰਮਲ ਨੂਰ ਦਰਸਾਇੰਦਾ। ਆਪੇ ਬੋਲੇ ਸ਼ਬਦ ਜੈਕਾਰਾ, ਅਨਹਦ ਰਾਗ ਅਲਾਇੰਦਾ। ਆਪੇ ਵਸਿਆ ਸਭ ਤੋਂ ਬਾਹਰਾ, ਹਰ ਘਟ ਆਪ ਸਮਾਇੰਦਾ। ਆਪੇ ਵੇਖੇ ਕਾਇਆ ਮੰਦਰ ਡੂੰਘੀ ਕੰਦਰ ਬਜਰ ਕਪਾਟੀ ਉਚੇ ਟਿੱਲੇ ਪਰਬਤ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਦੇਵੇ ਨਾਮ ਵਰ, ਏਕਾ ਮੰਤਰ ਨਾਮ ਗਿਆਨ ਦ੍ਰਿੜਾਇੰਦਾ। ਨਾਮ ਮੰਤਰ ਸਰਬ ਗੁਰ ਦੇਵਾ, ਆਦਿ ਸ਼ਕਤ ਸਮਾਇਆ। ਅਲਖ ਨਿਰੰਜਣ ਅਲਖ ਅਭੇਵਾ, ਆਦਿ ਜੁਗਾਦਿ ਅਖਵਾਇਆ। ਆਦਿ ਨਿਰੰਜਣ ਸਾਚੀ ਸੇਵਾ, ਜੁਗ ਜੁਗ ਕਰਦਾ ਆਇਆ। ਆਪੇ ਵਸਿਆ ਰਸਨਾ ਜੇਹਵਾ, ਆਪ ਆਪਣਾ ਨਾਮ ਜਪਾਇਆ। ਜਨ ਭਗਤਾਂ ਕੌਸਤਕ ਮਣੀਆ ਲਾਏ ਥੇਵਾ, ਤਿਲਕ ਲਿਲਾਟੀ ਵੇਖ ਵਖਾਇਆ। ਨਮੋ ਦੇਵ ਸਰਬ ਗੁਰ ਦੇਵਾ, ਨਿਰਗੁਣ ਰੂਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਦੇਵੇ ਏਕਾ ਵਰ, ਏਕਾ ਮਾਰਗ ਲਾਇਆ। ਏਕਾ ਸ਼ਬਦ ਨਾਮ ਗਿਆਨਨ, ਗਿਆਨ ਬੋਧ ਪਰਚੰਡਾ। ਚਰਨ ਕਵਲ ਬਖ਼ਸ਼ੇ ਧਿਆਨਨ, ਖੋਜ ਖੋਜਾਏ ਬ੍ਰਹਿਮੰਡਾ। ਏਕਾ ਦੇਵੇ ਸ਼ਬਦ ਨਿਸ਼ਾਨਨ, ਲੇਖ ਚੁਕਾਏ ਜੇਰਜ ਅੰਡਾ। ਏਕਾ ਮਾਰੇ ਤੀਰ ਨਿਸ਼ਾਨਨ, ਪਾਰ ਕਰਾਏ ਸਾਚਾ ਕੰਢਾ। ਦਰ ਦਵਾਰੇ ਦੇਵੇ ਮਾਨਨ, ਗੁਰਮੁਖ ਵੰਡਾਈ ਸਾਚੀ ਵੰਡਾ। ਏਕਾ ਰਾਗ ਸੁਣਾਏ ਕਾਨਨ, ਮੇਟ ਮਿਟਾਏ ਭੇਖ ਪਖੰਡਾ। ਗੁਰ ਮੂਰਤ ਗੁਰ ਨੇਤਰ ਗੁਰ ਨੈਨਣ ਬਖ਼ਸ਼ੇ ਚਾਨਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਦੇਵੇ ਨਾਮ ਵਰ, ਤਨ ਪਹਿਨਾਏ ਦਇਆ ਕਮਾਏ ਏਕਾ ਨਾਮ ਖੰਡਾ। ਨਾਮ ਵਸਤ ਸਚ ਭਿਬੂਤੀ, ਤਨ ਸ਼ੰਗਾਰ ਕਰਾਇਆ। ਚਰਨ ਪ੍ਰੀਤੀ ਇਕ ਅਹੂਤੀ, ਏਕਾ ਹਵਨ ਸਿਖਾਇਆ। ਵੇਖ ਵਖਾਏ ਦਹਿ ਦਿਸ਼ਾ ਚਾਰੇ ਕੂਟੀ, ਹਰਿ ਪਵਣੀ ਪਵਣ ਸਮਾਇਆ। ਸ਼ਬਦ ਉਠਾਏ ਸਾਚਾ ਦੂਤੀ, ਦੂਰ ਦੁਰਾਡਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਮੇਲ ਮਿਲਾਇਆ। ਸ਼ਬਦ ਗੁਰ ਆਤਮ ਬ੍ਰਹਮ, ਪਾਰਬ੍ਰਹਮ ਜਣਾਈਆ। ਇਕ ਸਿਖਾਏ ਸਾਚਾ ਧਰਮ, ਧਰਮੀ ਧਰਮ ਧਰਾਈਆ। ਨਾ ਕੋਈ ਗੋਤ ਨਾ ਕੋਈ ਵਰਨ ਜ਼ਾਤ ਪਾਤ ਨਾ ਕੋਈ ਰਖਾਈਆ। ਅਬਿਨਾਸ਼ੀ ਕਰਤਾ ਏਕਾ ਸਰਨ, ਸਰਨਗਤ ਆਪ ਹੋ ਜਾਈਆ। ਆਪ ਚੁਕਾਏ ਮਰਨ ਡਰਨ, ਜਿਸ ਜਨ ਦਇਆ ਕਮਾਈਆ। ਕਾਦਰ ਕਰਤਾ ਤਰਨੀ ਤਰਨ, ਤਾਰਨਹਾਰ ਸ੍ਰਿਸ਼ਟ ਸਬਾਈਆ। ਜਨ ਭਗਤਾਂ ਖੋਲ੍ਹੇ ਨੇਤਰ ਹਰਨ ਫਰਨ, ਆਪ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਦੇਵੇ ਨਾਮ ਵਰ, ਹਰਿ ਨਾਮ ਵੱਡੀ ਵਡਿਆਈਆ। ਹਰਿ ਨਾਮ ਹਰਿ ਹਰਿ ਰੂਪ, ਹਰਿ ਹਰਿ ਉਪਾਇਆ। ਹਰਿ ਨਾਮ ਸ਼ਾਹੋ ਭੂਪ, ਸ਼ਾਹ ਸੁਲਤਾਨ ਅਖਵਾਇਆ। ਹਰਿ ਨਾਮ ਸਤਿ ਸਰੂਪ, ਸਤਿ ਸਰੂਪ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਨਾਮ ਵਰ, ਏਕਾ ਤਤ ਜਣਾਇਆ। ਏਕਾ ਨਾਮ ਏਕਾ ਤੱਤ, ਏਕਾ ਬੂਝ ਬੁਝਾਈਆ। ਏਕਾ ਸ਼ਬਦ ਏਕਾ ਰਥ, ਏਕਾ ਰਿਹਾ ਚਲਾਈਆ। ਏਕਾ ਭਗਤ ਏਕਾ ਵਥ, ਏਕਾ ਝੋਲੀ ਪਾਈਆ। ਏਕਾ ਜਗਤ ਏਕਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਬ ਕਲ ਆਪੇ ਸਮਰਥ, ਅਕਲ ਕਲਾ ਅਖਵਾਈਆ। ਭਿੰਨੜੀ ਰੈਣ ਮਿਲੇ ਵਧਾਈ, ਹਰਿਸੰਗਤ ਹਰਿ ਹਰਿ ਪਾਇਆ। ਨੇਤਰ ਲੋਚਣ ਨੈਣ ਖ਼ੁਸ਼ੀ ਮਨਾਈ, ਦਰਸੀ ਦਰਸ ਦਿਖਾਇਆ। ਉਠ ਉਠ ਵੇਖੇ ਚਾਈਂ ਚਾਈਂ, ਗੁਰਮੁਖ ਸਾਜਣ ਮੇਲ ਮਿਲਾਇਆ। ਗੁਰ ਸਤਿਗੁਰ ਪਕੜਨਹਾਰਾ ਬਾਂਹੀਂ, ਜਗਤ ਵਿਛੋੜਾ ਦਏ ਕਟਾਇਆ। ਸਦਾ ਸੁਹੇਲਾ ਦੇਵੇ ਠੰਡੀਆ ਛਾਈਂ, ਜੋਤੀ ਸ਼ਬਦੀ ਜੋੜਾ ਜੋੜ ਜੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੱਖਰ ਜਗਤ ਵੱਖਰ ਨਾਮ ਜੋਗ, ਜੁਗਤ ਜਗ ਸਿਖਾਇਆ।
