ਪਹਿਲੀ ਚੇਤ ੨੦੧੫ ਬਿਕਰਮੀ ਦਰਬਾਰ ਵਿਚ ਜੇਠੂਵਾਲ
ਹਰਿ ਸ਼ਬਦ ਬਲਵਾਨ, ਜੁਗ ਜੁਗ ਅਖਵਾਇਆ। ਲੋਆਂ ਪੁਰੀਆਂ ਵੇਖੇ ਮਾਰ ਧਿਆਨ, ਧਰਤ ਧਵਲ ਸੁਹਾਇਆ। ਲੱਖ ਚੁਰਾਸੀ ਨਿਗਹਬਾਨ, ਹਰ ਘਟ ਮੰਦਰ ਅੰਦਰ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਭੇਸ ਵਟਾਇਆ। ਹਰਿ ਸ਼ਬਦ ਹਰਿ ਰੰਗ, ਹਰਿ ਹਰਿ ਉਪਾਇਆ। ਆਪ ਆਪਣਾ ਰੱਖਿਆ ਸੰਗ, ਆਪ ਆਪਣਾ ਸੰਗ ਨਿਭਾਇਆ। ਆਪ ਆਪਣੀ ਭਿਛਿਆ ਆਪੇ ਮੰਗ, ਆਪ ਆਪਣੀ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਅਖਵਾਇਆ। ਨਿਰਗੁਣ ਰੂਪ ਹਰਿ ਨਿਰੰਕਾਰ, ਏਕਾ ਏਕ ਅਖਵਾਇਆ। ਜੋਤੀ ਨੂਰ ਕਰ ਅਕਾਰ, ਏਕਾ ਏਕ ਅਖਵਾਇਆ। ਇਕ ਅਕੱਲਾ ਕਰ ਪਸਾਰ, ਏਕਾ ਏਕੰਕਾਰਾ ਰੂਪ ਅਖਵਾਇਆ। ਆਪ ਆਪਣਾ ਕਰ ਪਿਆਰ, ਏਕਾ ਆਪਣੀ ਸੇਜ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਬਿਨਾਸ਼ੀ ਕਰਤਾ ਆਦਿ ਨਿਰੰਜਣ ਆਪ ਅਖਵਾਇਆ। ਪੁਰਖ ਅਬਿਨਾਸ਼ੀ ਆਦਿ ਨਿਰੰਜਣ, ਏਕਾ ਏਕ ਅਖਵਾਇਆ । ਆਪ ਆਪਣਾ ਕਰੇ ਮਜਨ, ਆਪ ਆਪਣੀ ਮੈਲ ਗਵਾਇਆ। ਆਪ ਆਪਣਾ ਹੋਇਆ ਪੜਦੇ ਕੱਜਣ, ਏਕਾ ਪੜਦਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇਆ। ਖੇਲੇ ਖੇਲ ਅਪਰ ਅਪਾਰ, ਦਿਸ ਕਿਸੇ ਨਾ ਆਇਆ। ਅਕਲ ਕਲਾ ਕਲ ਆਪੇ ਧਾਰ, ਅਕਲ ਕਲਾ ਅਖਵਾਇਆ। ਸਤਿਜੁਗ ਤ੍ਰੇਤਾ ਦੁਆਪਰ ਲਾਏ ਪਾਰ, ਕਲਜੁਗ ਵੇਖ ਵਖਾਇਆ। ਨਾਨਕ ਗੋਬਿੰਦ ਬਣ ਲਿਖਾਰ, ਆਪਣਾ ਵੇਸ ਵਟਾਇਆ। ਸੰਬਲ ਨਗਰੀ ਅਪਰ ਅਪਾਰ, ਸਾਚਾ ਆਸਣ ਲਾਇਆ। ਰਾਓ ਰੰਕਾਂ ਇਕ ਪਿਆਰ, ਏਕਾ ਦਰ ਸੁਹਾਇਆ। ਇਕ ਸੁਹਾਏ ਬੰਕ ਦਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਦਿ ਪੁਰਖ ਨਿਰੰਜਣ ਆਪ ਅਖਵਾਇਆ। ਕਰਨਹਾਰ ਕਰਤਾਰ, ਏਕਾ ਏਕ ਅਖਵਾਇੰਦਾ। ਜੁਗ ਜੁਗ ਪਾਵਣਹਾਰਾ ਸਾਰ, ਜੁਗ ਜੁਗ ਬਣਤ ਬਣਾਇੰਦਾ। ਜੂਠ ਝੂਠ ਜਗਤ ਪਸਾਰ, ਕੂੜ ਕੁੜਿਆਰਾ ਡੰਕ ਵਜਾਇੰਦਾ। ਸਾਧਾਂ ਸੰਤਾਂ ਆਈ ਹਾਰ, ਸੇਵਕ ਸੇਵਾ ਨਾ ਕੋਈ ਕਮਾਇੰਦਾ। ਪੁਰਖ ਅਬਿਨਾਸ਼ੀ ਕਰ ਵਿਚਾਰ, ਆਪ ਆਪਣਾ ਭੇਖ ਵਟਾਇੰਦਾ। ਕਲਜੁਗ ਅੰਤਮ ਵੇਲਾ ਪਾਏ ਸਾਰ, ਆਪ ਆਪਣੀ ਜੋਤ ਜਗਾਇੰਦਾ। ਨਿਹਕਲੰਕਾ ਲਏ ਅਵਤਾਰ, ਆਪਣਾ ਕਰਮ ਕਮਾਇੰਦਾ। ਚਾਰੋਂ ਕੁੰਟ ਧੂੰਆਂਧਾਰ, ਕਲਜੁਗ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਜੋਤ ਜਗਾਇੰਦਾ। ਗੁਰ ਗੋਬਿੰਦ ਗਿਆ ਸਮਝਾ, ਏਕਾ ਏਕ ਜਣਾਈਆ। ਆਪ ਆਪਣਾ ਲਿਆ ਸਮਾ, ਪਾਰਬ੍ਰਹਮ ਵੱਡੀ ਵਡਿਆਈਆ। ਏਕਾ ਦੂਜਾ ਭੌ ਚੁਕਾ, ਏਕਾ ਰੰਗ ਸਮਾਈਆ। ਦੋਏ ਜੋੜ ਕਰੇ ਸਰਨਾ, ਸਰਨਗਤ ਵੱਡੀ ਵਡਿਆਈਆ। ਤੇਰਾ ਭਾਣਾ ਲਿਆ ਜਣਾ, ਹਰਿ ਭਾਣੇ ਖ਼ੁਸ਼ੀ ਮਨਾਈਆ। ਪੰਥ ਖਾਲਸਾ ਲਿਆ ਰਚਾ, ਸੀਸ ਦਸਤਾਰ ਬੰਧਾਈਆ। ਪੰਚਮ ਸ਼ਸਤਰ ਤਨ ਸਜਾ, ਅੰਮ੍ਰਿਤ ਜਾਮ ਪਿਆਈਆ। ਸਾਚਾ ਖੰਡਾ ਤਨ ਲਟਕਾ, ਏਕਾ ਬੂਝ ਬੁਝਾਈਆ। ਅਕਾਲ ਪੁਰਖ ਗੁਰ ਲਏ ਮਨਾਂ, ਨਾ ਕੋਈ ਦੂਸਰ ਸੀਸ ਨਿਵਾਈਆ। ਰੰਗ ਰੂਪ ਲੇਖ ਨਾ ਸਕੇ ਕੋਈ ਲਿਖਾ, ਅਨਭਵ ਪਰਕਾਸ਼ ਸਮਾਈਆ। ਪੰਚਮ ਮੀਤਾ ਸਹਿਜ ਸੁਭਾ, ਆਪ ਆਪਣਾ ਵੇਸ ਵਟਾਈਆ। ਗੁਰਮੁਖ ਸਾਚੇ ਮਾਤ ਉਪਾ, ਆਪ ਆਪਣੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਗੋਬਿੰਦ ਵੇਖ ਵਖਾਈਆ। ਗੋਬਿੰਦ ਹਰਿ ਮਲਾਹ, ਪਾਰਬ੍ਰਹਮ ਸਰਨਾਇਆ। ਪੁਰਖ ਅਬਿਨਾਸ਼ੀ ਤੇਰਾ ਨਾਂ, ਤੇਰਾ ਮੇਰਾ ਰੂਪ ਸਮਾਇਆ। ਆਪੇ ਪਕੜਨਹਾਰਾ ਬਾਂਹ, ਆਪ ਆਪਣਾ ਹੱਥ ਸੀਸ ਟਿਕਾਇਆ। ਸਦਾ ਸੁਹੇਲਾ ਦੇਵੇ ਠੰਡੀ ਛਾਂ, ਏਕਾ ਓਟ ਤਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਬੂਝ ਬੁਝਾਇਆ। ਗੁਰ ਗੋਬਿੰਦ ਸ਼ਬਦ ਧੁਨ ਅਨਾਦਾ, ਹਰਿ ਹਰਿ ਆਪ ਸੁਣਾਇੰਦਾ। ਸ਼ਬਦ ਜਣਾਈ ਬੋਧ ਅਗਾਧਾ, ਆਪ ਆਪਣਾ ਭੇਵ ਖੁਲ੍ਹਾਇੰਦਾ। ਏਕਾ ਮਾਲਿਕ ਸਾਚਾ ਲਾਧਾ, ਸਤਿ ਪੁਰਖਾਂ ਰੂਪ ਸਮਾਇੰਦਾ। ਪੁਰਖ ਅਬਿਨਾਸ਼ੀ ਆਦਿ ਜੁਗਾਦਾ, ਗੁਰ ਸਤਿਗੁਰ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਵੇਖ ਵਖਾਇੰਦਾ। ਗੋਬਿੰਦ ਮੇਲਾ ਹਰਿ ਕਰਤਾਰ, ਹਰਿ ਹਰਿ ਰੰਗ ਸਮਾਇਆ। ਏਕਾ ਰੂਪ ਅਗੰਮ ਅਪਾਰ, ਏਕਾ ਦਰ ਸੁਹਾਇਆ। ਇਕ ਅਕੱਲਾ ਇਕ ਏਕੰਕਾਰ, ਏਕਾ ਦਰ ਵਖਾਇਆ। ਅਛਲ ਅਛੱਲਾ ਅਪਰ ਅਪਾਰ, ਵਲ ਛਲ ਧਾਰੀ ਆਪ ਅਖਵਾਇਆ। ਮੰਗੇ ਮੰਗ ਦਰ ਭਿਖਾਰ, ਅੱਗੇ ਪੱਲੂ ਡਾਹਿਆ। ਦੇਵਣਹਾਰਾ ਹਰਿ ਦਾਤਾਰ, ਸਮਰਥ ਪੁਰਖ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਚੁਕਾਇਆ। ਗੁਰ ਗੋਬਿੰਦ ਹਰਿ ਸਾਚਾ ਪਾਇਆ, ਪਾਰਬ੍ਰਹਮ ਸਰਨਾਈਆ। ਦੁਸ਼ਟ ਦਮਨ ਲੇਖੇ ਲਾਇਆ, ਲੋਕਮਾਤ ਵੱਜੀ ਵਧਾਈਆ। ਮਾਤ ਪਿਤ ਪੂਤ ਲੇਖੇ ਲਾਇਆ, ਅਨਾਥਾਂ ਹੋਏ ਸਹਾਈਆ। ਖਾਲਸ ਖਾਲਸਾ ਇਕ ਰਚਾਇਆ, ਖੇਲੇ ਖੇਲ ਹਰਿ ਰਘੁਰਾਈਆ । ਏਕਾ ਧੁਰ ਫ਼ਰਮਾਣ ਜਣਾਇਆ, ਅਕਾਲ ਪੁਰਖ ਸੱਚੀ ਸਰਨਾਈਆ। ਹਉਂ ਸੇਵਕ ਸੇਵਾ ਕਰਨੇ ਆਇਆ, ਗੁਰਮੁਖਾਂ ਰਿਹਾ ਸੇਵ ਕਮਾਈਆ। ਦੇਵੀ ਦੇਵਾ ਨਾ ਕੋਈ ਇਸ਼ਟ ਮਨਾਇਆ, ਬ੍ਰਹਮਾ ਵਿਸ਼ਨ ਸ਼ਿਵ ਰਹੇ ਸ਼ਰਮਾਈਆ। ਅਕਾਲ ਮੂਰਤ ਹਰਿ ਨਜ਼ਰੀ ਆਇਆ, ਏਕਾ ਨੇਤਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਸੰਗ ਨਿਭਾਈਆ। ਗੁਰ ਗੋਬਿੰਦ ਸਗਲਾ ਸਾਥਾ, ਹਰਿ ਹਰਿ ਇਕ ਅਖਵਾਇੰਦਾ। ਆਪੇ ਰਾਖੇ ਦੇ ਕਰ ਹਾਥਾ, ਏਕਾ ਬੂਝ ਬੁਝਾਇੰਦਾ। ਸ਼ਬਦ ਗੁਰ ਸਾਚਾ ਸਾਥਾ, ਸਗਲਾ ਸੰਗ ਨਿਭਾਇੰਦਾ। ਕਲਜੁਗ ਅੰਤਮ ਚਲਾਏ ਏਕਾ ਰਾਥਾ, ਰਥ ਰਥਵਾਹੀ ਆਪ ਅਖਵਾਇੰਦਾ। ਲੱਖ ਚੁਰਾਸੀ ਵੰਡ ਵੰਡਾਏ ਸੀਆਂ ਸਾਢੇ ਤਿੰਨ ਤਿੰਨ ਹਾਥਾ, ਲਹਿਣਾ ਦੇਣਾ ਮੂਲ ਚੁਕਾਇੰਦਾ। ਇਕ ਜਣਾਈ ਪੂਜਾ ਪਾਠਾ, ਏਕਾ ਬ੍ਰਹਮ ਗਿਆਨ ਦ੍ਰਿੜਾਇੰਦਾ। ਏਕਾ ਤੀਰਥ ਏਕਾ ਤਾਟਾ, ਏਕਾ ਘਾਟ ਵਖਾਇੰਦਾ। ਏਕਾ ਜੋਤੀ ਜਗੇ ਲਿਲਾਟਾ, ਗੁਰਮੁਖ ਸਾਜਣ ਸੋ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਗੋਬਿੰਦ ਮੇਲਾ ਸਾਚੇ ਘਰ, ਰਾਜਨ ਰਾਜ ਆਪ ਅਖਵਾਇੰਦਾ। ਰਾਜਨ ਰਾਜ ਸ਼ਾਹੋ ਭੂਪਾ, ਆਦਿ ਪੁਰਖ ਅਪਾਰਾ। ਵੇਖ ਵਖਾਣੇ ਚਾਰੇ ਕੂਟਾ, ਦਹਿ ਦਿਸ਼ ਪਾਵੇ ਸਾਰਾ। ਆਪਣਾ ਦਰ ਆਪੇ ਲੂਟਾ, ਆਪੇ ਵੇਖਣਹਾਰਾ ਘਰ ਬਾਰਾ। ਆਪੇ ਕਰੇ ਆਪਣਾ ਮੂਧਾ ਠੂਠਾ, ਆਪੇ ਭਰੇ ਭੰਡਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਦਏ ਧੁਨਕਾਰਾ। ਹਰਿ ਜੋਤ ਨਿਰੰਕਾਰ, ਹਰਿ ਰੰਗ ਸਮਾਇਆ। ਆਦਿਨ ਅੰਤਾ ਗੁਰ ਅਵਤਾਰ, ਏਕਾ ਏਕ ਅਖਵਾਇਆ। ਅਗੰਮ ਅਗੰਮੜਾ ਅਗੰਮੜੀ ਜਾਣੇ ਆਪੇ ਕਾਰ, ਦਿਸ ਕਿਸੇ ਨਾ ਆਇਆ। ਏਕਾ ਏਕ ਕਰੇ ਉਜਿਆਰ, ਏਕਾ ਰੂਪ ਦਰਸਾਇਆ। ਆਪ ਆਪਣਾ ਵੇਖ ਵਿਚਾਰ, ਆਪ ਆਪਣੀ ਸੇਵ ਕਮਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇਆ। ਆਪ ਆਪਣਾ ਦਰ ਸੁਹਾਏ, ਆਦਿ ਪੁਰਖ ਨਿਰੰਜਣਾ। ਆਪ ਆਪਣੀ ਜੋਤ ਜਗਾਏ, ਆਪ ਆਪਣਾ ਦਰਦ ਦੁੱਖ ਭੈ ਭੰਜਨਾ। ਆਪ ਆਪਣਾ ਵੇਖ ਵਖਾਏ, ਆਪ ਆਪਣਾ ਪਾਏ ਨੇਤਰ ਅੰਜਣਾ। ਆਪ ਆਪਣਾ ਸੰਗ ਨਿਭਾਏ, ਆਪ ਆਪਣਾ ਹੋਏ ਸੱਜਣਾ। ਆਪ ਆਪਣਾ ਲਏ ਉਪਾਏ, ਨਾ ਘੜਿਆ ਨਾ ਭੱਜਣਾ। ਆਪ ਆਪਣਾ ਥਾਨ ਸੁਹਾਏ, ਥਿਰ ਘਰ ਸਾਚੇ ਬਹਿ ਬਹਿ ਸਜਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧੁਨ ਅਨਾਦੀ ਆਪੇ ਗੱਜਣਾ। ਆਪ ਆਪਣਾ ਕਰ ਅਕਾਰਾ, ਆਪਣੀ ਕਲ ਵਰਤਾਈਆ। ਆਪ ਆਪਣਾ ਕਰ ਪਸਾਰਾ, ਵੇਖਣਹਾਰ ਆਪ ਹੋ ਜਾਈਆ। ਆਪ ਆਪਣੀ ਪਾਵੇ ਸਾਰਾ, ਆਪ ਆਪਣੀ ਬੂਝ ਬੁਝਾਈਆ। ਆਪ ਆਪਣਾ ਕਰੇ ਪਿਆਰਾ, ਆਪ ਆਪਣਾ ਵੇਖ ਵਖਾਈਆ। ਆਪੇ ਨਾਰੀ ਕੰਤ ਭਤਾਰਾ, ਆਪ ਆਪਣੀ ਸੇਜ ਹੰਢਾਈਆ। ਜੋਤੀ ਸੁਤ ਦਏ ਹੁਲਾਰਾ, ਸ਼ਬਦੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਾਚੀ ਖੇਲ ਖਿਲਾਈਆ। ਨਿਰਗੁਣ ਰੂਪ ਹਰਿ ਅਥਾਹ, ਏਕਾ ਏਕ ਅਖਵਾਇੰਦਾ। ਆਪੇ ਦਾਤਾ ਬੇਪਰਵਾਹ, ਬੇਅੰਤ ਆਪ ਹੋ ਜਾਇੰਦਾ। ਆਪੇ ਜਾਣੇ ਆਪਣਾ ਨਾਂ, ਸਾਧ ਸੰਤ ਨਾ ਕੋਇ ਰਖਾਇੰਦਾ। ਆਪ ਸੁਹਾਏ ਆਪਣਾ ਥਾਂ, ਥਾਨ ਥਨੰਤਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦੇਵੇ ਵਰ, ਗਗਨ ਗਗਨੰਤਰ ਆਪ ਸੁਹਾਇੰਦਾ। ਸ਼ਬਦ ਸੁਤ ਕਰ ਤਿਆਰ, ਹਰਿ ਆਪਣਾ ਆਪ ਉਪਾਇਆ। ਪਿਤਾ ਪੁਰਖ ਅਗੰਮ ਅਪਾਰ, ਪੰਜ ਤਤ ਨਾ ਕੋਈ ਰਖਾਇਆ। ਪੰਜ ਤਤ ਨਾ ਕੋਈ ਪਿਆਰ, ਹੱਡ ਮਾਸ ਨਾੜੀ ਚੰਮ ਨਾ ਕੋਈ ਦਿਸਾਇਆ। ਆਪ ਆਪਣੀ ਬੰਨੇ ਧਾਰ, ਆਪ ਆਪਣਾ ਬੀਜ ਬਿਜਾਇਆ। ਆਪ ਆਪਣਾ ਧਾਮ ਨਿਆਰ, ਏਕਾ ਏਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਆਪ ਅਖਵਾਇਆ। ਨਿਰਗੁਣ ਰੂਪ ਹਰਿ ਨਿਰੰਕਾਰ, ਏਕਾ ਏਕ ਅਖਵਾਇੰਦਾ। ਆਪੇ ਖੇਲੇ ਖੇਲ ਅਪਾਰ, ਆਪ ਆਪਣੀ ਬਣਤ ਬਣਾਇੰਦਾ। ਗਗਨ ਪਤਾਲਾਂ ਅਕਾਸ਼ ਪਰਕਾਸ਼, ਬ੍ਰਹਿਮੰਡ ਖੰਡ ਸਾਚੀ ਰਚਨ ਰਚਾਇੰਦਾ। ਸ਼ਬਦ ਸੁਤ ਸਚ ਦੁਲਾਰ, ਵੰਡੇ ਵੰਡ ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਗੰਮ ਅਗੰਮੜੇ ਧਾਮ ਸੁਹਾਇੰਦਾ। ਅਗੰਮ ਅਗੰਮੜੇ ਧਾਮ ਸੁਹਾ, ਆਪਣੀ ਰਚਨ ਰਚਾਇੰਦਾ। ਆਪ ਆਪਣਾ ਵੇਸ ਵਟਾ, ਵੇਸ ਅਨੇਕਾ ਆਪ ਅਖਵਾਇੰਦਾ। ਅਲਖ ਦੇਸ ਹਰਿ ਫੇਰਾ ਪਾ, ਅਲਖ ਨਿਰੰਜਣ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਰੂਪ ਸਮਾਇੰਦਾ। ਸਤਿ ਪੁਰਖ ਹਰਿ ਕਰਤਾਰਾ, ਸਤਿ ਸਤਿ ਸਮਾਇਆ। ਇਕ ਅਕੱਲਾ ਏਕੰਕਾਰਾ, ਏਕਾ ਰੰਗ ਵਖਾਇਆ। ਏਕਾ ਜੋਤੀ ਇਕ ਉਜਿਆਰਾ, ਇਕ ਪਰਕਾਸ਼ ਕਰਾਇਆ। ਏਕਾ ਗੋਤੀ ਇਕ ਪਿਆਰਾ, ਨਾ ਕੋਈ ਵਰਨ ਰਖਾਇਆ ,। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇਆ। ਸਾਚਾ ਦਰ ਹਰਿ ਸੁਹੰਜਣਾ, ਆਦਿ ਪੁਰਖ ਅਬਿਨਾਸ਼ਾ। ਜਗੇ ਜੋਤ ਇਕ ਆਦਿ ਨਿਰੰਜਣਾ, ਆਪੇ ਵੇਖਣਹਾਰ ਤਮਾਸ਼ਾ। ਆਪਣਾ ਦਰ ਆਪਣਾ ਦਵਾਰ ਆਪੇ ਤਜਨਾ, ਆਪੇ ਪਾਏ ਮੰਡਲ ਹਾਸਾ। ਆਪਣੇ ਨਗਾਰੇ ਆਪੇ ਵੱਜਣਾ, ਆਪ ਸੁਣਾਏ ਪ੍ਰਿਥਮੀ ਅਕਾਸ਼ਾ। ਆਪਣਾ ਪੜਦਾ ਆਪੇ ਕੱਜਣਾ, ਕੱਜਣਹਾਰ ਸ਼ਾਹੋ ਸ਼ਬਾਸ਼ਾ। ਆਪੇ ਘਰ ਆਪੇ ਸਜਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰ ਸਾਚਾ ਦਰ, ਆਦਿ ਅੰਤ ਨਾ ਕਦੇ ਵਿਨਾਸਾ। ਸਚਖੰਡ ਹਰਿ ਏਕਾ ਜੋਤ, ਸਚ ਸੁੱਚ ਵਰਤਾਇਆ। ਆਪੇ ਵੇਖਣਹਾਰਾ ਕੋਟੀ ਕੋਟ, ਕੋਟ ਬ੍ਰਹਿਮੰਡ ਵੇਖ ਵਖਾਇਆ। ਆਪ ਚੜ੍ਹਾਇਆ ਸਾਚੀ ਚੋਟੀ ਚੋਟ, ਅਨਭਵ ਪਰਕਾਸ਼ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਵਾਰਾ ਇਕ ਸੁਹਾਇਆ। ਸਚ ਮਹੱਲਾ ਹਰਿ ਦਵਾਰਾ, ਏਕਾ ਏਕ ਸੁਹਾਇੰਦਾ। ਆਪੇ ਬੈਠਾ ਇਕ ਅਕੱਲਾ, ਨਾ ਕੋਈ ਦੂਸਰ ਸੰਗ ਰਖਾਇੰਦਾ। ਵੇਖ ਵਖਾਣੇ ਜਲ ਥਲਾਂ, ਉਚੇ ਪਰਬਤ ਫੋਲ ਫੋਲਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਪਾਵਾ ਚੂਲ ਨਾ ਕੋਈ ਰਖਾਇੰਦਾ। ਸ਼ਬਦੀ ਸ਼ਬਦ ਜਗ ਕਰੇ ਹੱਲਾ, ਹਰਿ ਸ਼ਬਦੀ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇੰਦਾ। ਆਪ ਆਪਣਾ ਨਾਮ ਰੱਖ, ਆਪਣੀ ਦਇਆ ਕਮਾਈਆ। ਆਪ ਆਪਣਾ ਕਰ ਪਰਤੱਖ, ਆਪ ਆਪਣਾ ਵੇਖ ਵਖਾਈਆ। ਆਪ ਆਪਣਾ ਮੁੱਲ ਪਾਏ ਲੱਖ, ਆਪ ਲੱਖੋਂ ਕੱਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਕਰੇ ਵਡਿਆਈਆ। ਸ਼ਬਦ ਸੁਤ ਸਚ ਦੁਲਾਰਾ, ਨਿਰਗੁਣ ਜੋਤੀ ਨੂਰ ਆਪ ਉਪਾਇਆ। ਏਕਾ ਬਖ਼ਸ਼ੇ ਧੁਰ ਦਰਬਾਰਾ, ਆਦਿ ਜੁਗਾਦੀ ਵੇਖ ਵਖਾਇਆ। ਸ੍ਰਿਸ਼ਟ ਸਬਾਈ ਕਰ ਪਸਾਰਾ, ਲੋਆਂ ਪੁਰੀਆਂ ਬਣਤ ਬਣਾਇਆ। ਤ੍ਰੈਗਣ ਮਾਇਆ ਕਰ ਤਿਆਰਾ, ਸਾਚਾ ਵੇਸ ਵਟਾਇਆ। ਕਵਲ ਕਵਲਾ ਕਰ ਉਜਿਆਰਾ, ਪਾਰਬ੍ਰਹਮ ਬ੍ਰਹਮ ਅਖਵਾਇਆ। ਸੋ ਪੁਰਖ ਨਿਰੰਜਣ ਖੇਲ ਅਪਰ ਅਪਾਰਾ, ਆਪ ਆਪਣਾ ਵੇਖ ਵਖਾਇਆ। ਆਪ ਆਪਣਾ ਕਰ ਦੋ ਫਾੜਾ, ਆਪ ਆਪਣੀ ਰਚਨ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸ਼ਬਦ ਦਏ ਉਪਾਇਆ। ਸਾਚਾ ਸ਼ਬਦ ਹਰਿ ਨਿਰੰਕਾਰਾ, ਏਕਾ ਏਕ ਉਪਾਇੰਦਾ। ਏਕਾ ਧੁਨ ਇਕ ਜੈਕਾਰਾ, ਏਕਾ ਏਕ ਲਾਇੰਦਾ। ਏਕਾ ਬ੍ਰਹਮ ਪਾਏ ਸਾਰਾ, ਪਾਰਬ੍ਰਹਮ ਸਮਝਾਇੰਦਾ। ਰੂਪ ਅਨੂਪ ਹਰਿ ਕਰਤਾਰਾ, ਮਨਮਤ ਨਾ ਕੋਈ ਰਖਾਇੰਦਾ । ਬੁੱਧੀ ਭੇਵ ਨਾ ਪਾਏ ਸਾਰਾ, ਗਿਆਨ ਧਿਆਨ ਨਾ ਕੋਈ ਦ੍ਰਿੜਾਇੰਦਾ। ਵੇਦ ਕਤੇਬ ਨਾ ਕੋਈ ਲਿਖਾਰਾ, ਵੇਦ ਸ਼ਾਸਤਰ ਨਾ ਕੋਈ ਰਖਾਇੰਦਾ। ਖਾਣੀ ਬਾਣੀ ਨਾ ਕੋਈ ਕਰੇ ਵਿਚਾਰਾ, ਅੰਜੀਲ ਕੁਰਾਨ ਨਾ ਕੋਈ ਸੁਣਾਇੰਦਾ। ਸ਼ਬਦੀ ਸ਼ਬਦ ਕਰ ਉਜਿਆਰਾ, ਹਰਿ ਨਿਰਗੁਣ ਖੇਲ ਖਿਲਾਇੰਦਾ। ਸਾਚਾ ਸੁਤ ਕਰ ਪਿਆਰਾ, ਦੇ ਮਤ ਆਪ ਸਮਝਾਇੰਦਾ। ਬ੍ਰਹਮਾ ਦੇਵੇ ਇਕ ਹੁਲਾਰਾ, ਤ੍ਰੈਗੁਣ ਝੋਲੀ ਪਾਇੰਦਾ। ਪੰਜ ਤਤ ਕਰ ਪਿਆਰਾ, ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਸੁਹਾਇੰਦਾ। ਮਨ ਮਤ ਬੁਧ ਦਏ ਸਹਾਰਾ, ਹਰਿ ਲੇਖ ਲਿਖਤ ਨਾ ਕੋਈ ਲਿਖਾਇੰਦਾ। ਬਹੱਤਰ ਨਾੜੀ ਕਰ ਤਿਆਰਾ, ਤਿੰਨ ਸੌ ਸੱਠ ਹਾਡੀ ਜੋੜ ਜੁੜਾਇੰਦਾ। ਇਕ ਵਖਾਏ ਨੌਂ ਦਵਾਰਾ, ਤਨ ਸ਼ੰਗਾਰਾ ਕਰਾਇੰਦਾ। ਉਚ ਮਹੱਲ ਅਟੱਲ ਮੁਨਾਰਾ, ਘਰ ਸਾਚਾ ਆਪ ਸੁਹਾਇੰਦਾ। ਦਸਮ ਦਵਾਰੀ ਖੇਲ ਅਪਾਰਾ, ਹਰਿ ਆਪਣਾ ਆਪ ਛੁਪਾਇੰਦਾ। ਬਜਰ ਕਪਾਟੀ ਲਾਏ ਤਾਲਾ, ਨਾ ਕੋਈ ਤੋੜ ਤੁੜਾਇੰਦਾ। ਸੁਖਮਨ ਵੇਖੇ ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਕੰਦਰ ਵੇਖ ਵਖਾਇੰਦਾ। ਮਗਰ ਲਗਾਏ ਪੰਚਮ ਧਾੜਾ, ਪੰਜ ਪੰਜੀ ਮੇਲ ਮਿਲਾਇੰਦਾ। ਘਰ ਸਾਚੇ ਵਸਿਆ ਪੁਰਖ ਅਗੰਮੀ ਸਾਚਾ ਲਾੜਾ, ਸ਼ਬਦੀ ਨਾਉਂ ਧਰਾਇੰਦਾ। ਅਨਹਦ ਵੱਜੇ ਏਕਾ ਤਾੜਾ, ਆਪਣਾ ਰਾਗ ਆਪ ਅਲਾਇੰਦਾ। ਸਾਚੀ ਸਖੀਆਂ ਸਾਚਾ ਮੇਲਾ ਇਕ ਅਖਾੜਾ, ਸਾਚਾ ਧਰਮ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਸੇਵਾ ਲਾਇੰਦਾ। ਆਪ ਆਪਣੀ ਸੇਵਾ ਲਾ, ਆਪਣਾ ਵੇਸ ਵਟਾਇਆ। ਵਿਸ਼ਨੂੰ ਵੰਸੀ ਆਪ ਅਖਵਾ, ਲਛਮੀ ਮੇਲ ਮਿਲਾਇਆ। ਸ਼ਿਵ ਸ਼ਕਤ ਆਪ ਟਿਕਾ, ਧੂੰਆਂਧਾਰ ਵਖਾਇਆ। ਬਾਸ਼ਕ ਤਸ਼ਕਾ ਗਲ ਲਟਕਾ, ਇਕ ਸ਼ੰਗਾਰ ਕਰਾਇਆ। ਆਪਣੀ ਦਇਆ ਆਪ ਕਮਾ, ਤ੍ਰੈਗੁਣ ਤੇਰਾ ਸੰਗ ਨਿਭਾਇਆ। ਆਪ ਆਪਣਾ ਰਿਹਾ ਛੁਪਾ, ਦਿਸ ਕਿਸੇ ਨਾ ਆਇਆ । ਪਾਰਬ੍ਰਹਮ ਦਾਤਾ ਵਡ ਬੇਪਰਵਾਹ, ਆਪਣੀ ਰਚਨ ਰਚਾਇਆ। ਸਾਚੇ ਸੁਤ ਸਿਖਿਆ ਇਕ ਸਿਖਾ, ਬ੍ਰਹਮੇ ਬ੍ਰਹਮ ਗਿਆਨ ਜਣਾਇਆ। ਸ਼ਬਦ ਸੁਤ ਰਿਹਾ ਉਪਾ, ਏਕਾ ਮੰਤਰ ਏਕਾ ਗੁਣ ਵਖਾਇਆ। ਚਾਰੇ ਵੇਦਾਂ ਲਿਆ ਲਿਖਾ, ਹਰਿ ਹਰਿ ਭੇਵ ਨਾ ਕੋਈ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਵਰ, ਲੱਖ ਚੁਰਾਸੀ ਲਏ ਉਪਾਇਆ। ਲੱਖ ਚੁਰਾਸੀ ਆਪ ਉਪਾ, ਆਪਣੀ ਜੋਤ ਜਗਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾ, ਸਾਚੀ ਸੇਵ ਕਮਾਇੰਦਾ। ਵਡ ਦੇਵੀ ਦੇਵਾ ਆਪ ਅਖਵਾ, ਘਰ ਸਾਚੇ ਆਪ ਸੁਹਾਇੰਦਾ। ਅਲਖ ਅਭੇਵ ਭੇਵ ਨਾ ਰਾ, ਅਭੇਵ ਅਭੇਦਾ ਕੋਈ ਨਾ ਪਾਇੰਦਾ। ਆਪ ਆਪਣੀ ਜੋਤ ਜਗਾ, ਜੁਗ ਜੁਗ ਵੇਸ ਵਟਾਇੰਦਾ। ਸਤਿਜੁਗ ਤ੍ਰੇਤਾ ਮਾਣੇ ਠਾਂਡੀ ਛਾਂ, ਦੁਆਪਰ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਵਟਾਇੰਦਾ। ਆਪ ਆਪਣਾ ਰੂਪ ਵਟਾਏ, ਪਾਰਬ੍ਰਹਮ ਅਬਿਨਾਸ਼ਾ। ਜੋਤੀ ਸ਼ਬਦੀ ਖੇਲ ਖਿਲਾਏ, ਖੇਲੇ ਖੇਲ ਪ੍ਰਿਥਮੀ ਅਕਾਸ਼ਾ। ਗਗਨ ਪਾਤਾਲਾ ਫੇਰੀ ਪਾਏ, ਮੰਡਲ ਮੰਡਪ ਸਾਚੀ ਰਾਸਾ। ਜੀਆਂ ਜੰਤਾਂ ਆਪ ਜਗਾਏ, ਏਕਾ ਦੇਵੇ ਧੁਰ ਭਰਵਾਸਾ। ਸਾਚੇ ਸੰਤਾਂ ਮੇਲ ਮਿਲਾਏ, ਲੇਖ ਚੁਕਾਏ ਦਸ ਦਸ ਮਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਜਗਤ ਤਮਾਸ਼ਾ। ਕਲਜੁਗ ਕੂੜਾ ਕੂੜ ਪਸਾਰਾ, ਕੂੜਾ ਡੰਕ ਵਜਾਈਆ। ਮਿਲਿਆ ਮੇਲ ਸੰਗ ਮੁਹੰਮਦ ਚਾਰ ਯਾਰਾ, ਅੱਲਾ ਰਾਣੀ ਨਾਲ ਪਰਨਾਈਆ। ਐਨਲਹੱਕ ਏਕਾ ਨਾਅਰਾ, ਮੁਕਾਮੇ ਹੱਕ ਪੁਜਾਈਆ। ਖੇਲੇ ਖੇਲ ਹਰਿ ਨਿਰੰਕਾਰਾ, ਭੇਵ ਕੋਈ ਨਾ ਪਾਈਆ। ਚੌਦਾਂ ਤਬਕਾ ਦਏ ਹੁਲਾਰਾ, ਚੌਦਾਂ ਲੋਕਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਹਰਿ ਰਘੁਰਾਈਆ। ਕਲਜੁਗ ਕੂੜਾ ਕੂੜੀ ਧਾਰ, ਚਾਰੋਂ ਕੁੰਟ ਪਸਾਰਿਆ। ਵੇਖ ਵਖਾਣੇ ਮੁਹੰਮਦੀ ਯਾਰ, ਅਮਾਮ ਮਹਿੰਦੀ ਰੂਪ ਵਟਾ ਰਿਹਾ। ਕਾਲਾ ਸੂਸਾ ਤਨ ਸ਼ੰਗਾਰਾ, ਮੁਖ ਨਕ਼ਾਬ ਇਕ ਰਖਾ ਰਿਹਾ। ਮੱਕਾ ਮਦੀਨਾ ਪਾਵੇ ਸਾਰ, ਆਪ ਆਪਣਾ ਚਰਨ ਛੁਹਾ ਰਿਹਾ। ਚੀਨਾ ਰੂਸਾ ਲਏ ਉਭਾਰ, ਸ਼ਾਹ ਅਬਨੂਸਾ ਸੰਗ ਰਲਾ ਰਿਹਾ। ਈਸਾ ਮੂਸਾ ਰਹਿਣਾ ਖ਼ਬਰਦਾਰ, ਹਰਿ ਸਾਚਾ ਆਪ ਜਗਾ ਰਿਹਾ। ਸੰਮਤ ਸੰਮਤੀ ਪੈਣੀ ਮਾਰ, ਨਾ ਦੂਸਰ ਕੋਈ ਬਚਾ ਰਿਹਾ। ਮੰਗੀ ਮੰਗ ਮੁਹੰਮਦ ਯਾਰ, ਆਪਣਾ ਲਹਿਣਾ ਝੋਲੀ ਪਾ ਰਿਹਾ। ਅੱਲਾ ਰਾਣੀ ਰੋਵੇ ਜ਼ਾਰੋ ਜ਼ਾਰ, ਨੇਤਰ ਨੀਰ ਵਹਾ ਰਿਹਾ। ਆਬ ਹਯਾਤ ਨਾ ਮਿਲੇ ਠੰਡਾ ਪਾਣੀ ਵਿਚ ਸੰਸਾਰ, ਸਦੀ ਚੌਧਵੀ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾ ਰਿਹਾ। ਕਲਜੁਗ ਕੂੜਾ ਕੂੜਾ ਰਾਗ, ਚਾਰੋਂ ਕੁੰਟ ਅਲਾਈਆ। ਅੱਲਾ ਰਾਣੀ ਧੋਵੇ ਦਾਗ, ਨੇਤਰ ਨੈਣ ਉਠਾਈਆ। ਚਾਰ ਯਾਰੀ ਨਾ ਕੋਈ ਪਕੜੇ ਤੇਰੀ ਵਾਗ, ਨਬੀ ਰਸੂਲਾਂ ਪਈ ਦੁਹਾਈਆ। ਮਾਨਸ ਮਾਨੁਖ ਹੋਏ ਕਾਗ, ਉਮਤ ਉਮਤੀ ਰਹੀ ਰੁੜਾਈਆ। ਦੀਪਕ ਜੋਤ ਨਾ ਜਗੇ ਚਿਰਾਗ, ਨਾ ਦੀਸੇ ਕੋਈ ਰੁਸ਼ਨਾਈਆ। ਚਾਰੋਂ ਕੁੰਟ ਲੱਗੀ ਆਗ, ਪੰਜ ਤਤ ਰਹੇ ਲੜਾਈਆ। ਹਰਿ ਪੂਰ ਕਰਾਏ ਲਿਖਿਆ ਵਾਕ, ਨਾ ਸਕੇ ਕੋਈ ਮਿਟਾਈਆ। ਏਕਾ ਅਸਵ ਚੜ੍ਹੇ ਰਾਕ, ਸ਼ਾਹ ਸੁਲਤਾਨਾਂ ਲਏ ਉਠਾਈਆ। ਸ਼ਬਦ ਨਕੇਲ ਪਾਏ ਨਾਕ, ਕਲਜੁਗ ਵੇਲਾ ਅੰਤਮ ਆਈਆ। ਅੰਤਮ ਮੇਟੇ ਖ਼ਾਕੀ ਖ਼ਾਕ, ਖ਼ਾਕੀ ਖ਼ਾਕ ਸਮਾਈਆ। ਏਕਾ ਅੱਲਾ ਅਲਾਹੀ ਨੂਰ ਪਾਕੀ ਪਾਕ, ਬੇਐਬ ਪਰਵਰਦਿਗਾਰ ਆਪ ਅਖਵਾਈਆ। ਕਲਜੁਗ ਨਾਤਾ ਤੋੜੇ ਝੂਠੇ ਸਾਕ, ਮੜ੍ਹੀ ਗੋਰ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਫੇਰਾ ਪਾਈਆ। ਕਲਜੁਗ ਕੂੜ ਕੂੜਿਆਰਾ ਕਾਲਾ, ਚਾਰੋਂ ਕੁੰਟ ਪਸਾਰਿਆ। ਮੁੱਲਾਂ ਸ਼ੇਖ਼ ਮਸਾਇਕ ਪੀਰ ਗਲ ਤਸਬੀ ਪਾਇਣ ਮਾਲਾ, ਹੱਕ ਹਕੀਕਤ ਨਾ ਕੋਈ ਵਿਚਾਰਿਆ। ਹੱਥ ਮਸਲਾ ਬਗਲ ਕੁਰਾਨਾ, ਦੀਨ ਈਮਾਨਾ ਭੇਵ ਨਾ ਪਾ ਰਿਹਾ। ਪਰਗਟ ਹੋਏ ਹਰਿ ਮਿਹਰਵਾਨਾ, ਇਕ ਨਿਸ਼ਾਨਾ ਤੀਰ ਚਲਾ ਰਿਹਾ। ਜੋਧਾ ਸੂਰ ਬਲੀ ਬਲਵਾਨਾ, ਹਰਿ ਸ਼ਬਦੀ ਇਕ ਅਖਵਾ ਰਿਹਾ। ਪੀਰ ਫ਼ਕੀਰ ਸ਼ਾਹ ਹਕੀਰ ਮਾਰੇ ਜਗਤ ਅਫਗਾਨਾ, ਸਦੀ ਚੌਧਵੀਂ ਫੇਰਾ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਰੂਪ ਵਟਾ ਰਿਹਾ। ਕਲਜੁਗ ਤੇਰਾ ਤੇਰਾ ਰੰਗ, ਹਰਿ ਹਰਿ ਆਪ ਵਖਾਨਿਆ। ਨਾਨਕ ਗੁਰ ਵਜਾਏ ਸਚ ਮਰਦੰਗ, ਮੇਲ ਮਿਲਾਏ ਇਕ ਮਰਦਾਨਿਆ। ਸ਼ਬਦ ਘੋੜੇ ਕੱਸਿਆ ਤੰਗ, ਫੇਰੀ ਪਾਏ ਦੋ ਜਹਾਨਿਆ। ਗਊ ਗ਼ਰੀਬਾਂ ਕਟੇ ਭੁੱਖ ਨੰਗ, ਦੇਵੇ ਨਾਮ ਸਤਿ ਇਕ ਤਰਾਨਿਆ। ਏਕਾ ਮੰਗਣ ਧੁਰਦਰਗਾਹੀ ਦਾਤਾ ਰਿਹਾ ਮੰਗ, ਹਰਿ ਸ਼ਬਦ ਸੱਚਾ ਤਰਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੁਰ ਕਰੇ ਪਰਵਾਨਿਆ। ਨਾਨਕ ਗੁਰ ਹਰਿ ਉਪਾ, ਆਪਣਾ ਭੇਵ ਖੁਲ੍ਹਾਇਆ। ਆਪ ਆਪਣਾ ਦਰ ਬੁਲਾ, ਆਪ ਆਪਣਾ ਸੰਗ ਨਿਭਾਇਆ। ਅਕਾਲ ਮੂਰਤ ਆਪ ਅਖਵਾ, ਆਪ ਆਪਣਾ ਵੇਸ ਵਟਾਇਆ। ਸਚ ਪਰਕਾਸ਼ ਹਰਿ ਕਰਾ, ਇਕ ਗਿਆਨ ਦ੍ਰਿੜਾਇਆ। ਸਾਚਾ ਨਾਮ ਝੋਲੀ ਪਾ, ਗੁਰ ਮੰਤਰ ਇਹ ਸਮਝਾਇਆ। ਨਾਮ ਸਤਿ ਸ੍ਰਿਸ਼ਟ ਦਾਤਾ, ਚਾਰ ਵਰਨਾਂ ਵੇਖ ਵਖਾਇਆ। ਨਾਨਕ ਗੁਰ ਬੈਠਾ ਸੀਸ ਝੁਕਾ, ਪਾਰਬ੍ਰਹਮ ਤੇਰੀ ਸਚ ਸੱਚੀ ਸਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਬਚਨ ਅਲਾਇਆ। ਸੋ ਪੁਰਖ ਹੋ ਮਿਹਰਵਾਨ, ਨਾਨਕ ਗੁਰ ਜਣਾਇੰਦਾ। ਸੋ ਪੁਰਖ ਹਰਿ ਭਗਵਾਨ, ਸਤਿ ਸਰੂਪ ਸਮਾਇੰਦਾ। ਹੰ ਜੀਵ ਜਗਤ ਸ਼ੈਤਾਨ, ਆਪਣਾ ਅੰਗ ਕਟਾਇੰਦਾ। ਸੋਹੰ ਸ਼ਬਦ ਕਰ ਪਰਵਾਨ, ਤੇਰਾ ਮੇਰਾ ਭੇਵ ਚੁਕਾਇੰਦਾ। ਏਕਾ ਰੂਪ ਏਕਾ ਨੂਰ ਏਕਾ ਜੋਤ ਇਕ ਗਿਆਨ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਨਿਰਗੁਣ ਵੇਖ ਵਖਾਇੰਦਾ। ਨਾਨਕ ਨਿਰਗੁਣ ਮੇਲ ਮਿਲਾ, ਸਰਗੁਣ ਜੋਤ ਜਗਾਈਆ। ਸਰਗੁਣ ਵੇਖੇ ਸਾਚੇ ਥਾਂ, ਲੋਕਮਾਤ ਫੇਰਾ ਪਾਈਆ। ਹਰਿਜਨ ਸਾਚੇ ਲਏ ਜਗਾ, ਆਪ ਆਪਣੀ ਦਇਆ ਕਮਾਈਆ। ਮੂਰਖ ਮੂੜ੍ਹ ਲਏ ਸਮਝਾ, ਏਕਾ ਸ਼ਬਦ ਜਣਾਈਆ। ਸਚ ਸਤਾਰ ਰਿਹਾ ਵਜਾ, ਅਹਿਬਾਬ ਰਬਾਬ ਇਕ ਫੜਾਈਆ। ਏਕਾ ਰਾਗ ਰਿਹਾ ਅਲ੍ਹਾ, ਧੁਨ ਆਤਮਕ ਇਕ ਜਣਾਈਆ। ਏਕਾ ਮਾਰਗ ਰਿਹਾ ਵਖਾ, ਚਾਰ ਵਰਨ ਵੱਡੀ ਵਡਿਆਈਆ। ਜ਼ਾਤ ਪਾਤ ਕੋਈ ਦਿਸੇ ਨਾ, ਵਰਨ ਗੋਤ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਜੋਤ ਜਗਾਈਆ। ਨਾਨਕ ਗੁਰ ਜਗਤ ਸਮਝਾ, ਚਾਰੋਂ ਕੁੰਟ ਫੇਰਾ ਪਾਇਆ। ਮੂਰਖ ਮੁਗਧ ਕੋਈ ਜਾਣੇ ਨਾ, ਗੁਰਮੁਖ ਸਾਚੇ ਲਏ ਤਰਾਇਆ। ਸਤਿਗੁਰ ਪੂਰੇ ਰੰਗ ਸਾਚਾ ਕੋਈ ਮਾਣੇ ਨਾ, ਨਿੰਦਕ ਨਿੰਦਿਆ ਮੁਖ ਲਗਾਇਆ। ਚਲੇ ਚਲਾਏ ਕੋਈ ਸਾਚੇ ਭਾਣੇ ਨਾ, ਹਰਿ ਭਾਣਾ ਮੂਲ ਨਾ ਭਾਇਆ। ਰਾਜਾ ਰਾਣਾ ਕੋਈ ਪਛਾਣੇ ਨਾ, ਬੰਦੀਖਾਨੇ ਬੰਦ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੁਰ ਮੇਲ ਕਰ, ਘਰ ਸੁਹੰਜਣਾ ਜਗੇ ਜੋਤ ਆਦਿ ਨਿਰੰਜਣਾ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸਾਚੇ ਅੰਦਰ ਮੰਦਰ ਮੇਲ ਮਿਲਾਇਆ। ਨਾਨਕ ਗੁਰ ਸਾਚਾ ਮੇਲਾ, ਹਰਿ ਆਪਣਾ ਆਪ ਕਰਾਇੰਦਾ। ਆਪੇ ਹੋਇਆ ਸੱਜਣ ਸੁਹੇਲਾ, ਸਾਚਾ ਸੰਗ ਨਿਭਾਇੰਦਾ। ਆਪੇ ਵਸਿਆ ਸਦਾ ਅਕੇਲਾ, ਸਗਲਾ ਸੰਗ ਰਖਾਇੰਦਾ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ, ਅਭੇਵ ਭੇਦ ਨਾ ਕੋਈ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੁਰ ਇਹ ਸਮਝਾਇੰਦਾ। ਨਾਨਕ ਗੁਰ ਚਾਰ ਕੁੰਟ ਦਹਿ ਦਿਸ਼ਾ, ਏਕਾ ਨਾਮ ਦ੍ਰਿੜਾਇੰਦਾ। ਗੁਰਮੁਖ ਸਾਚੇ ਪਾਇਆ ਹਿੱਸਾ, ਰਿਖ ਮੁਨ ਮੁਖ ਛੁਪਾਇੰਦਾ। ਦਰ ਦਰਬਾਰ ਸਚ ਘਰ ਬਾਰ ਕਿਸੇ ਨਾ ਦਿਸਾ, ਮੂਰਖ ਮੂੜ੍ਹੇ ਮਾਇਆ ਧੰਦੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸਤਿਗੁਰ ਸਾਚਾ ਮੇਲ ਹਰਿ, ਹਰਿ ਸਾਚਾ ਮੇਲ ਮਿਲਾਇੰਦਾ। ਸਤਿਗੁਰ ਨਾਨਕ ਸਤਿ ਸਮਾ, ਸਤਿਗੁਰ ਰੂਪ ਵਟਾਇਆ। ਪੁਰਖ ਅਬਿਨਾਸ਼ੀ ਰਿਹਾ ਜਣਾ, ਤੇਰਾ ਮੇਰਾ ਭੇਵ ਨਾ ਰਾਇਆ। ਵੇਖ ਵਖਾਣੇ ਸਭਨੀ ਥਾਂ, ਗਗਨ ਪਤਾਲਾਂ ਫੇਰਾ ਪਾਇਆ। ਤ੍ਰੈਗੁਣ ਅਗਨੀ ਦਿਆਂ ਬੁਝਾ, ਪੰਜ ਤਤ ਸਾਂਤਕ ਸਤਿ ਵਖਾਇਆ। ਆਦਿ ਨਿਰੰਜਣ ਜੋਤ ਜਗਾ, ਜੁਗ ਜੁਗ ਮੇਲ ਮਿਲਾਇਆ। ਸਾਚੀ ਮੰਗੀ ਮੰਗ ਹਰਿ ਦਵਾਰ, ਹਰਿ ਦੇਵੇ ਝੋਲੀ ਪਾਇਆ। ਸਤਿਗੁਰ ਨਾਨਕ ਏਕਾ ਸ਼ਬਦ ਰਿਹਾ ਜਣਾ, ਪ੍ਰਭ ਸਾਚੇ ਹੋਏ ਸਹਾਇਆ। ਕਲਜੁਗ ਕੂੜ ਕੁੜਿਆਰਾ ਰਿਹਾ ਛਾ, ਸਚ ਸੁੱਚ ਦਿਸ ਨਾ ਆਇਆ, ਪੁਰਖ ਅਬਿਨਾਸ਼ੀ ਰਿਹਾ ਜਣਾ। ਆਪਣਾ ਲੇਖਾ ਆਪਣੇ ਹੱਥ ਰਖਾਇਆ, ਤੇਰੀ ਜੋਤੀ ਜੋੋਤ ਦਏ ਜਗਾ, ਜਾਗਰਤ ਜੋਤ ਇਕ ਵਖਾਇਆ। ਗੁਰ ਗੋਬਿੰਦੇ ਲੜ ਦਏ ਫੜਾ, ਏਕਾ ਮਾਰਗ ਦਏ ਵਖਾਇਆ। ਗੁਣੀ ਗਹਿੰਦੇ ਖੇਲ ਰਚਾ, ਆਪ ਆਪਣਾ ਮੂਲ ਚੁਕਾਇਆ। ਮਾਛੂਵਾੜੇ ਸੱਥਰ ਵਿਛਾ, ਇਕ ਸੁਨੇਹੜਾ ਰਿਹਾ ਘਲਾਇਆ। ਮਿੱਤਰ ਪਿਆਰੇ ਤੇਰਾ ਥਾਂ, ਸੂਲਾਂ ਸੇਜ ਹੰਢਾਇਆ। ਨਾਨਕ ਜੋਤੀ ਲਈ ਜਗਾ, ਗੋਬਿੰਦ ਵੇਖ ਵਖਾਇਆ। ਗੋਬਿੰਦ ਮੇਲਾ ਬੇਪਰਵਾਹ, ਭੇਵ ਕੋਈ ਨਾ ਪਾਇਆ। ਤੇਰਾ ਲਹਿਣਾ ਤੇਰੀ ਝੋਲੀ ਪਾ, ਤੇਰਾ ਸੰਗ ਰਖਾਇਆ। ਬਸਤਰ ਗਹਿਣਾ ਤਨ ਛੁਹਾ, ਸਚ ਸ਼ੰਗਾਰ ਵਖਾਇਆ। ਨੇਤਰ ਨੈਣਾਂ ਦਰਸ ਦਿਖਾ, ਅਕਾਲ ਮੂਰਤ ਰਘੁਰਾਇਆ। ਨਾ ਕੋਈ ਦੂਸਰ ਇਸ਼ਟ ਲਿਆ ਧਿਆ, ਬ੍ਰਹਮਾ ਵਿਸ਼ਨ ਸ਼ਿਵ ਗਣੇਸ਼ ਨਾ ਕੋਈ ਮਨਾਇਆ। ਸਾਰੀ ਸ੍ਰਿਸ਼ਟ ਵੇਖ ਵਖਾ, ਤੇਰਾ ਲੜ ਬੰਧਾਇਆ। ਕੂੜ ਕੁੜਿਆਰਾ ਪਕੜਨਹਾਰਾ ਬਾਂਹ, ਚਾਰੋਂ ਕੁੰਟਾਂ ਹੋਏ ਦੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਵਰ, ਨਾਨਕ ਗੁਰ ਮੇਲ ਮਿਲਾਇਆ। ਪਾਰਬ੍ਰਹਮ ਪ੍ਰਭ ਕਰਨੇਹਾਰਾ, ਨਾਨਕ ਗੁਰ ਸਮਝਾਇੰਦਾ। ਜੁਗ ਜੁਗ ਲਏ ਮਾਤ ਅਵਤਾਰਾ, ਤੇਰਾ ਮੇਰਾ ਰੂਪ ਵਟਾਇੰਦਾ। ਇਕ ਅਕੱਲਾ ਏਕੰਕਾਰਾ, ਅਕਲ ਕਲਾ ਸਮਾਇੰਦਾ। ਕਲਜੁਗ ਅੰਤਮ ਹੋਏ ਧੁੰਧੂਕਾਰਾ, ਸੰਗ ਮੁਹੰਮਦ ਵੇਖ ਵਖਾਇੰਦਾ। ਸਦੀ ਚੌਧਵੀ ਮਾਰੇ ਮਾਰਾ, ਨਾਮ ਖੰਡਾ ਇਕ ਰਖਾਇੰਦਾ। ਪਰਗਟੇ ਜੋਤ ਨਿਹਕਲੰਕ ਨਰਾਇਣ ਨਰ ਅਵਤਾਰਾ, ਵਰਨ ਗੋਤ ਨਾ ਕੋਈ ਰਖਾਇੰਦਾ। ਗੁਰ ਗੋਬਿੰਦ ਮਿਲਿਆ ਸਚ ਦੁਲਾਰਾ, ਘਰ ਸਾਚੇ ਆਪ ਸੁਹਾਇੰਦਾ। ਸੰਬਲ ਨਗਰੀ ਧਾਮ ਨਿਆਰਾ, ਸਾਢੇ ਤਿੰਨ ਹੱਥ ਬਣਤ ਬਣਾਇੰਦਾ। ਉਚ ਮਹੱਲੇ ਚੜ੍ਹੇ ਅਟੱਲ ਮੁਨਾਰਾ, ਨਿਰਗੁਣ ਵੇਖ ਵਖਾਇੰਦਾ। ਵੀਹ ਸੌ ਬਿਕ੍ਰਮੀ ਆਪ ਕਰਾਏ ਆਪਣੀ ਕਾਰਾ, ਲੇਖਾ ਆਪਣਾ ਹੱਥ ਰਖਾਇੰਦਾ। ਸੰਮਤ ਚੌਦਾਂ ਦਏ ਹੁਲਾਰਾ, ਚੌਦਸ ਚੌਦਾਂ ਫੇਰਾ ਪਾਇੰਦਾ। ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾ ਕਰੇ ਖ਼ਬਰਦਾਰਾ, ਸੋਏ ਕੋਇ ਰਹਿਣ ਨਾ ਪਾਇੰਦਾ। ਸਾਧਾ ਸੰਤਾਂ ਦਏ ਹੁਲਾਰਾ, ਗੁਰੂਆਂ ਪੀਰਾਂ ਆਪ ਉਠਾਇੰਦਾ। ਵੇਦ ਪੁਰਾਨਾ ਕਰੇ ਵਿਚਾਰਾ, ਵੇਦ ਪੁਰਾਨੀ ਆਪ ਅਖਵਾਇੰਦਾ। ਅੰਜੀਲ ਕੁਰਾਨਾ ਕਰੇ ਕਿਨਾਰਾ, ਕਲਜੁਗ ਵੇਲਾ ਅੰਤਮ ਆਇੰਦਾ। ਖਾਣੀ ਬਾਣੀ ਜਗਤ ਸਹਾਰਾ, ਹਰਿ ਸਾਚੀ ਸੇਵਾ ਲਾਇੰਦਾ। ਚਾਰ ਵਰਨ ਸੁਹਾਏ ਇਕ ਦਵਾਰਾ, ਏਕਾ ਧਾਮ ਰਖਾਇੰਦਾ। ਜ਼ਾਤ ਪਾਤ ਨਾ ਕੋਈ ਵਿਚਾਰਾ, ਊਚ ਨੀਚ ਨਾ ਵੇਖ ਵਖਾਇੰਦਾ। ਵੀਹ ਸੌ ਪੰਦਰਾਂ ਬਿਕ੍ਰਮੀ ਸ੍ਰਿਸ਼ਟ ਸਬਾਈ ਦਏ ਹੁਲਾਰਾ, ਆਪ ਆਪਣੀ ਕਲ ਵਰਤਾਇੰਦਾ। ਸ਼ਬਦ ਗੁਰ ਲੈ ਅਵਤਾਰਾ, ਗੋਬਿੰਦ ਨਾਉਂ ਧਰਾਇੰਦਾ। ਪੰਜ ਤਤ ਨਾ ਕੋਈ ਅਕਾਰਾ, ਹੱਡ ਮਾਸ ਨਾੜੀ ਰੱਤ ਨਾ ਕੋਈ ਵਖਾਇੰਦਾ। ਸ਼ਬਦ ਖੰਡਾ ਤੇਜ਼ ਕਟਾਰਾ, ਆਪਣੇ ਹੱਥ ਉਠਾਇੰਦਾ। ਸਚਖੰਡ ਹਰਿ ਪਾਵੇ ਸਾਰਾ, ਪਹਿਲੀ ਚੇਤਰ ਜੋਤ ਜਗਾਇੰਦਾ। ਦੂਜਾ ਤੀਜਾ ਇਕ ਦਵਾਰਾ, ਚੌਥੇ ਪਦ ਸਮਾਇੰਦਾ। ਪੰਚਮ ਮੇਲਾ ਹਰਿ ਨਿਰੰਕਾਰਾ, ਨਿਰਗੁਣ ਵੇਖ ਵਖਾਇੰਦਾ। ਛੇਵੇਂ ਛੱਪਰ ਛੰਨ ਨਾ ਕੋਈ ਪਸਾਰਾ, ਚਾਰ ਦਿਵਾਰ ਨਾ ਕੋਈ ਰਖਾਇੰਦਾ। ਮੰਦਰ ਮਸਜਿਦ ਸ਼ਿਵਦਵਾਲਾ ਮੱਠ ਨਾ ਗੁਰੂਦਵਾਰਾ, ਨਿਰਮਲ ਜੋਤੀ ਜੋਤ ਪਰਕਾਸ਼ ਕਰਾਇੰਦਾ। ਸੱਤਵੇਂ ਸਤਿ ਪੁਰਖ ਨਿਰੰਜਣ ਖੇਲ ਅਪਰ ਅਪਾਰਾ, ਅਗੰਮ ਅਗੰਮੜੇ ਧਾਮ ਸੁਹਾਇੰਦਾ। ਅੱਠਾਂ ਤੱਤਾਂ ਵਸੇ ਬਾਹਰਾ, ਆਪ ਆਪਣਾ ਮੁਖ ਛੁਪਾਇੰਦਾ। ਨੌਂ ਦਵਾਰੇ ਜਗਤ ਗਵਾਰਾ, ਤਨ ਕੁਹਾੜਾ ਆਪ ਲਗਾਇੰਦਾ। ਗੁਰਮੁਖ ਮੇਲਾ ਦਸਮ ਦਵਾਰਾ, ਆਤਮ ਸੇਜਾ ਇਕ ਸੁਹਾਇੰਦਾ। ਸਾਚਾ ਮੇਲਾ ਕੰਤ ਭਤਾਰਾ, ਕੰਤ ਸੁਹਾਗ ਇਕ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾਇੰਦਾ। ਨਾਨਕ ਗੁਰ ਲੇਖ ਲਿਖਾ, ਏਕਾ ਅਲਖ ਜਗਾਈਆ। ਪੁਰਖ ਅਬਿਨਾਸ਼ੀ ਫੇਰਾ ਦੇਵੇ ਪਾ, ਲੋਕਮਾਤ ਵੇਖ ਵਖਾਈਆ। ਏਕਾ ਡੰਕਾ ਦਏ ਵਜਾ, ਸੋਹੰ ਸਾਚਾ ਜਾਪ ਜਪਾਈਆ। ਰਾਓ ਰੰਕਾਂ ਰਿਹਾ ਸਮਝਾ, ਭੁੱਲ ਰਹੇ ਨਾ ਰਾਈਆ। ਲੰਕਾ ਗੜ੍ਹ ਹੰਕਾਰੀ ਦਏ ਤੁੜਾ, ਪੰਦਰਾਂ ਕੱਤਕ ਚਰਨ ਛੁਹਾਈਆ। ਰਾਸ਼ਟਰਪਤ ਲੜ ਦਏ ਫੜਾ, ਸੁਰਤ ਸਵਾਣੀ ਲਏ ਉਠਾਈਆ। ਧਾਮ ਸੁਹੰਜਣਾ ਵੇਖ ਵਖਾ, ਪਟਨੇ ਜੋਤ ਕਰੇ ਰੁਸ਼ਨਾਈਆ। ਪਹਿਲੀ ਕੱਤਕ ਲੇਖਾ ਦਏ ਲਿਖਾ, ਵੀਹ ਸੌ ਪੰਦਰਾਂ ਬਿਕ੍ਰਮੀ ਰਹੀ ਕੁਰਲਾਈਆ। ਪੰਥ ਖਾਲਸਾ ਭੁੱਲ ਰਹੇ ਨਾ ਰਾ, ਨਿਹਕਲੰਕ ਜੋਤ ਕਰੇ ਰੁਸ਼ਨਾਈਆ। ਘਰ ਘਰ ਡੰਕਾ ਦਏ ਵਜਾ, ਪੰਜ ਤਤ ਦਏ ਉਠਾਈਆ। ਵਾਸੀ ਪੁਰੀ ਘਨਕਾ ਆਪ ਅਖਵਾ, ਕਾਹਨਾ ਕ੍ਰਿਸ਼ਨਾ ਰੂਪ ਅਖਵਾਈਆ। ਗੁਰਮੁਖ ਸਾਚੇ ਜਨਕਾ ਲਏ ਜਗਾ, ਜੁਗ ਜੁਗ ਵੱਡੀ ਵਡਿਆਈਆ। ਮਨ ਕਾ ਮਨਕਾ ਦਏ ਫਿਰਾ, ਮਾਣ ਅਭਮਾਣ ਤੋੜ ਤੁੜਾਈਆ। ਸੰਮਤ ਸੋਲਾਂ ਲੇਖਾ ਦਏ ਮੁੱਕਾ, ਹਾੜ ਸਤਾਰਾਂ ਵੱਜੇ ਵਧਾਈਆ। ਸ੍ਰਿਸ਼ਟ ਸਬਾਈ ਚਰਨ ਦਵਾਰਾ ਤੱਕਣਾ ਰਾਹ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਾਧਾਂ ਸੰਤਾਂ ਆਤਮ ਹੋਏ ਸੱਖਣਾ ਚਾਰੋਂ ਕੁੰਟ ਰੋਵਣ ਮਾਰਨ ਧਾ, ਜਮਨ ਕਿਨਾਰਾ ਦਏ ਵਖਾਈਆ। ਗੁਰ ਸਤਿਗੁਰ ਪੂਰਾ ਗੁਰਮੁਖਾਂ ਪਕੜੇ ਆਪੇ ਬਾਂਹ, ਅੰਦਰ ਮੰਦਰ ਮੇਲ ਮਿਲਾਈਆ। ਸਦਾ ਸੁਹੇਲਾ ਦੇਵੇ ਠੰਡੀ ਛਾਂ, ਜੁਗ ਜੁਗ ਵੱਡੀ ਵਡਿਆਈਆ । ਫੜ ਫੜ ਹੰਸ ਬਣਾਏ ਕਾਂ, ਜੋ ਜਨ ਰਹੇ ਸਰਨਾਈਆ। ਆਪੇ ਪਿਤਾ ਆਪੇ ਮਾਂ, ਗੁਰਮੁਖ ਬਾਲ ਅਞਾਣੇ ਗੋਦ ਉਠਾਈਆ। ਮਨਮੁਖ ਜੀਵ ਕੋਈ ਜਾਣੇ ਨਾ, ਮਾਇਆ ਪੜਦਾ ਏਕਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸੇਵਕ ਸੇਵਾ ਰਿਹਾ ਕਮਾਈਆ। ਹਰਿ ਸੇਵਕ ਸੇਵਾਦਾਰ, ਜੁਗ ਜੁਗ ਆਪ ਅਖਵਾਇਆ। ਜਨ ਭਗਤਾਂ ਪਹਿਰੇਦਾਰ, ਦਿਵਸ ਰੈਣ ਵੇਖ ਵਖਾਇਆ। ਕਲਜੁਗ ਤੇਰੀ ਅੰਤਮ ਵਾਰ, ਸਾਕ ਸੈਣ ਸਰਬ ਤਜਾਇਆ। ਜੋਤੀ ਜਾਮਾ ਭੇਖ ਨਿਆਰ, ਆਪ ਆਪਣਾ ਵੇਸ ਵਟਾਇਆ। ਗੁਰਮੁਖ ਸਾਜਣ ਮੀਤ ਮੁਰਾਰ, ਮੀਤ ਮੁਰਾਰਾ ਲਏ ਮਿਲਾਇਆ। ਗੀਤ ਸੁਹਾਗੀ ਗਾਏ ਸਭਾਗੀ ਨਾਰ, ਜਿਸ ਹਰਿ ਕੰਤ ਕੰਤੂਹਲਾ ਪਾਇਆ। ਆਤਮ ਸੋਈ ਜਾਗੀ ਵਿਚ ਸੰਸਾਰ, ਜਿਸ ਜਨ ਆਪਣੀ ਦਇਆ ਕਮਾਇਆ। ਇਕ ਵੈਰਾਗੀ ਗੁਰਚਰਨ ਪਿਆਰ, ਦੂਜਾ ਥਾਨ ਨਾ ਕੋਈ ਵਖਾਇਆ। ਮਜਨ ਮਾਘੀ ਅਪਰ ਅਪਾਰ, ਦੁਰਮਤ ਮੈਲ ਦਏ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਸ ਵਟਾਇਆ। ਕਲਜੁਗ ਅੰਤਮ ਵੇਸ ਕਰਤਾਰਾ, ਆਪਣਾ ਆਪ ਕਰਾਇੰਦਾ। ਨੂਰੋ ਨੂਰ ਨੂਰ ਕਰ ਉਜਿਆਰਾ, ਨੂਰੋ ਨੂਰ ਦਰਸਾਇੰਦਾ। ਕੂੜ ਕੂੜਾ ਮੇਟੇ ਪਸਰ ਪਸਾਰਾ, ਕੂੜੀ ਕਿਰਿਆ ਰਹਿਣ ਨਾ ਪਾਇੰਦਾ। ਬੀਸ ਬੀਸਾ ਖੇਲੇ ਖੇਲ ਅਪਰ ਅਪਾਰਾ, ਜਗਤ ਜਗਦੀਸਾ ਆਪ ਅਖਵਾਇੰਦਾ। ਨੌਂ ਖੰਡ ਪ੍ਰਿਥਮੀ ਬੰਨੇ ਏਕਾ ਧਾਰਾ, ਸੱਤਾਂ ਦੀਪਾਂ ਏਕਾ ਰੰਗ ਰੰਗਾਇੰਦਾ। ਇਕ ਸ਼ਬਦ ਇਕ ਜੈਕਾਰਾ, ਏਕਾ ਨਾਉਂ ਅਲਾਇੰਦਾ। ਏਕਾ ਵਣਜ ਇਕ ਵਪਾਰਾ, ਏਕਾ ਵਸਤ ਝੋਲੀ ਪਾਇੰਦਾ। ਏਕਾ ਹੱਟ ਇਕ ਵਣਜਾਰਾ, ਏਕਾ ਨਾਮ ਵਖਾਇੰਦਾ। ਏਕਾ ਤਟ ਇਕ ਕਿਨਾਰਾ, ਸਰ ਸਰੋਵਰ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵਣਹਾਰਾ ਵਰ, ਜੁਗ ਜੁਗ ਆਪ ਅਖਵਾਇੰਦਾ। ਹਰਿਜਨ ਸਾਚੇ ਸਾਚਾ ਲਹਿਣਾ, ਜੁਗ ਜੁਗ ਝੋਲੀ ਪਾਇਆ। ਨੇਤਰ ਲੋਚਣ ਦਰਸ਼ਨ ਨੈਣਾਂ, ਆਤਮ ਤ੍ਰਿਸ਼ਨ ਮਿਟਾਇਆ। ਸ਼ਬਦ ਬਸਤਰ ਤਨ ਪਾਏ ਗਹਿਣਾ, ਸੋਲਾਂ ਸ਼ੰਗਾਰ ਕਰਾਇਆ। ਸਾਧ ਸੰਗਤ ਸਚ ਸਾਚੀ ਬਹਿਣਾ, ਏਕਾ ਨਾਮ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਨਾਮ ਧਰਾਇਆ। ਨਿਹਕਲੰਕ ਹਰਿ ਕਰਤਾਰਾ, ਕਰਤਾ ਪੁਰਖ ਅਖਵਾਈਆ। ਕਲਜੁਗ ਅੰਤਮ ਲਏ ਅਵਤਾਰਾ, ਗੁਰਮੁਖਾਂ ਰਿਹਾ ਉਠਾਈਆ। ਸ਼ਬਦੀ ਸ਼ਬਦ ਕਰੇ ਜੈਕਾਰਾ, ਸ਼ਬਦੀ ਨਾਦ ਵਜਾਈਆ। ਜੋਤੀ ਜੋਤ ਜੋਤ ਉਜਿਆਰਾ, ਜੋਤ ਨੂਰ ਕਰੇ ਰੁਸ਼ਨਾਈਆ। ਸਾਚਾ ਅਸਵ ਕਰ ਤਿਆਰਾ, ਸੋਲਾਂ ਕਲੀਆਂ ਆਸਣ ਪਾਈਆ। ਸ਼ਸਤਰ ਬਸਤਰ ਅਪਰ ਅਪਾਰਾ, ਆਪ ਆਪਣਾ ਰਿਹਾ ਉਠਾਈਆ। ਕਲਗੀ ਤੋੜਾ ਸੀਸ ਦਸਤਾਰਾ, ਜੋਤੀ ਜੋੜਾ ਜੋੜ ਜੁੜਾਈਆ। ਗੁਰ ਸ਼ਬਦ ਸ਼ਬਦ ਗੁਰ ਜੁਗ ਜੁਗ ਅਵਤਾਰਾ, ਨਾ ਮਰੇ ਨਾ ਜਾਈਆ। ਆਦਿ ਪੁਰਖ ਅਕਾਲ ਮੂਰਤ ਪੀਆ ਪਿਆਰਾ, ਸ਼ਬਦ ਗੋਬਿੰਦ ਨਾਮ ਧਰਾਈਆ। ਸੰਬਲ ਨਗਰੀ ਧਾਮ ਨਿਆਰਾ, ਆਪਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਵੇਖ ਵਖਾਈਆ।
ਚਰਨ ਕਵਲ ਜਨ ਨਾਤਾ ਜੋੜ, ਗੁਰਮੁਖ ਮੇਲ ਮਿਲਾਇੰਦਾ। ਸ਼ਬਦ ਚੜ੍ਹਾਏ ਸਾਚੇ ਘੋੜ, ਸਾਚਾ ਧਾਮ ਸੁਹਾਇੰਦਾ। ਧੁਰਦਰਗਾਹੀ ਆਇਆ ਦੌੜ, ਲੋਕਮਾਤ ਵੇਖ ਵਖਾਇੰਦਾ। ਵੇਖੇ ਪਰਖੇ ਮਿਠਾ ਕੌੜ, ਸ਼ਬਦ ਹਥੌੜਾ ਹੱਥ ਉਠਾਇੰਦਾ। ਪੂਤ ਸਪੂਤਾ ਬ੍ਰਹਿਮਣ ਗੌੜ, ਵਰਨ ਅਵਰਨਾ ਵੇਖ ਵਖਾਇੰਦਾ। ਦੋ ਜਹਾਨਾਂ ਲਾਏ ਏਕਾ ਪੌੜ, ਏਕਾ ਡੰਡਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਮੇਲਾ ਸਚ ਦਰਗਾਹ, ਗੁਰ ਸਤਿਗੁਰ ਆਪ ਕਰਾਇਆ। ਗੁਰ ਸ਼ਬਦੀ ਬਣਿਆ ਜਗਤ ਮਲਾਹ, ਜਨ ਬੇੜਾ ਬੰਨੇ ਲਾਇਆ। ਏਕਾ ਨਾਮ ਰਿਹਾ ਜਪਾ, ਅਕਾਲ ਮੂਰਤ ਦਰਸਾਇਆ। ਪੰਜ ਤਤ ਨਾ ਕੋਈ ਵਖਾ, ਮੜੀ ਗੋਰ ਨਾ ਕੋਈ ਮਨਾਇਆ। ਸਾਚਾ ਇਸ਼ਟ ਲਿਆ ਉਪਾ, ਸਚ ਸੱਚੀ ਬਖ਼ਸ਼ੇ ਸਰਨਾਇਆ। ਨਿਰਮਲ ਦੀਪਕ ਜੋਤ ਜਗਾ, ਘਰ ਘਰ ਕਰੇ ਰੁਸ਼ਨਾਇਆ। ਘਰ ਮੰਦਰ ਘਰ ਡੇਰਾ ਲਾ, ਘਰ ਖੇਲੇ ਸਹਿਜ ਸਭਾਇਆ। ਧੁਨ ਅਨਾਦੀ ਇਕ ਸੁਣਾ, ਬ੍ਰਹਿਮਾਦੀ ਖੋਜ ਖੁਜਾਇਆ। ਆਦਿ ਜੁਗਾਦੀ ਮੇਲ ਮਿਲਾ, ਜੁਗ ਵਿਛੜੇ ਜਗ ਲਏ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਨ ਵੇਖ ਵਖਾਇਆ। ਹਰਿ ਸਾਜਨ ਹਰਿ ਮੀਤੜਾ, ਪਾਰਬ੍ਰਹਮ ਕਰਤਾਰ। ਗੁਰਸਿਖ ਰੰਗੇ ਕਾਇਆ ਚੀਥੜਾ, ਨਾਮ ਮਜੀਠੀ ਅਪਰ ਅਪਾਰ। ਕਾਇਆ ਕਰੇ ਠੰਡੀ ਸੀਤੜਾ, ਅੰਮ੍ਰਿਤ ਦੇਵੇ ਠੰਡੀ ਠਾਰ। ਮਿਠਾ ਕਰੇ ਕੌੜਾ ਰੀਠੜਾ, ਆਪ ਆਪਣੀ ਕਿਰਪਾ ਧਾਰ। ਦੇਵੇ ਨਾਮ ਸ਼ਬਦ ਅਨਡੀਠੜਾ, ਦਿਸ ਆਏ ਨਾ ਵਿਚ ਸੰਸਾਰ। ਆਪ ਆਪਣੇ ਜੇਹਾ ਗੁਰਮੁਖ ਸਾਜਨ ਹਰਿ ਹਰਿ ਕੀਤੜਾ, ਏਕਾ ਦੂਜਾ ਭੌ ਨਿਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਕੰਤ ਭਤਾਰ। ਹਰਿਜਨ ਮੇਲਾ ਕੰਤ ਭਤਾਰਾ, ਆਤਮ ਸੇਜ ਵਿਛਾਈਆ। ਸ਼ਬਦ ਸਿੰਘਾਸਣ ਕਰ ਤਿਆਰਾ, ਬੈਠਾ ਆਸਣ ਲਾਈਆ। ਆਪ ਆਪਣਾ ਕਰੇ ਪਿਆਰਾ, ਗੁਰਮੁਖਾਂ ਰਾਹ ਤਕਾਈਆ। ਆਪੇ ਖੋਲ੍ਹੇ ਬੰਦ ਕਿਵਾੜਾ, ਅੰਦਰ ਮੰਦਰ ਕੁੰਡਾ ਲਾਹੀਆ। ਮੇਟ ਮਿਟਾਏ ਪੰਚਮ ਧਾੜਾ, ਪੰਚਮ ਮੁਖ ਭਵਾਈਆ। ਬਹੱਤਰ ਨਾੜੀ ਵੱਜੇ ਤਾੜਾ, ਅਨਹਦ ਰਾਗ ਅਲਾਈਆ। ਸਾਚੀ ਸਖੀਆਂ ਮੇਲਾ ਧਰਮ ਅਖਾੜਾ, ਕਰਮ ਖੰਡ ਜਣਾਈਆ। ਗੁਰਮੁਖ ਸਾਜਨ ਸੋਹੇ ਬੰਕ ਦਵਾਰਾ, ਘਰ ਸਾਚਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਨ ਵੇਖ ਵਖਾਈਆ। ਗੁਰਮੁਖ ਸਾਜਣ ਵਰ ਘਰ ਪਾਇਆ, ਆਤਮ ਵੱਜੀ ਵਧਾਈਆ। ਗੁਰ ਸ਼ਬਦੀ ਸਾਚਾ ਸਗਨ ਮਨਾਇਆ, ਰਸਨਾ ਜਿਹਵਾ ਹਰਿ ਹਰਿ ਗਾਈਆ। ਕੌਸਤਕ ਮਣੀਆ ਮਸਤਕ ਥੇਵਾ ਇਕ ਲਗਾਇਆ, ਜੋਤ ਲਿਲਾਟੀ ਰਿਹਾ ਜਗਾਈਆ। ਸਾਚੀ ਸੇਵਾ ਆਪ ਕਮਾਇਆ, ਸੇਵਕ ਸੇਵਾਦਾਰ ਅਖਵਾਈਆ। ਕਲਜੁਗ ਅੰਤਮ ਫੇਰਾ ਪਾਇਆ, ਹਰਿ ਗੋਬਿੰਦ ਰੂਪ ਵਟਾਈਆ। ਆਦਿ ਨਿਰੰਜਣ ਅਲਖ ਅਭੇਵਾ ਦਿਸ ਨਾ ਆਇਆ, ਨਿਰਗੁਣ ਸਰਗੁਣ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਮੇਲਾ ਬੇਪਰਵਾਹੀਆ। ਦਰ ਮੇਲਾ ਘਰ ਮੇਲਿਆ, ਧੰਨ ਸਬਾਈ ਰੈਣ। ਆਪੇ ਗੁਰੂ ਗੁਰੂ ਗੁਰ ਚੇਲਿਆ, ਆਪੇ ਵੇਖੇ ਆਪਣੇ ਨੈਣ। ਆਪੇ ਹੋਇਆ ਸੱਜਣ ਸੁਹੇਲਿਆ, ਆਪ ਚੁਕਾਏ ਲਹਿਣ ਦੇਣ। ਆਪਣਾ ਖੇਲ ਆਪੇ ਖੇਲਿਆ, ਆਪ ਵਹਾਏ ਆਪਣਾ ਵਹਿਣ। ਜਨ ਭਗਤਾਂ ਕੱਟਣ ਆਇਆ ਧਰਮ ਰਾਏ ਦੀ ਜੇਲਿਆ, ਲਾੜੀ ਮੌਤ ਨਾ ਖਾਏ ਡੈਣ। ਜੋਤ ਨਿਰੰਜਣ ਚਾੜ੍ਹੇ ਤੇਲਿਆ, ਸੁਰਤ ਸ਼ਬਦ ਏਕਾ ਧਾਮ ਅਕੱਠੇ ਰਹਿਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਆਪੇ ਜਾਣੇ ਆਪਣਾ ਵੇਲਿਆ। ਹਰਿਜਨ ਮੇਲਾ ਸਾਚੇ ਸ਼ਾਹ, ਮਿਲੇ ਮੇਲ ਬਨਵਾਰਿਆ। ਏਕਾ ਮਾਰਗ ਰਿਹਾ ਪਾ, ਇਕ ਅਕੱਲਾ ਏਕੰਕਾਰਿਆ। ਬ੍ਰਹਮਾ ਵਿਸ਼ਨ ਸ਼ਿਵ ਰਿਹਾ ਜਗਾ, ਕਰੋੜ ਤੇਤੀਸਾ ਆਪ ਉਠਾ ਰਿਹਾ। ਲੋਕਮਾਤੀ ਫੇਰਾ ਪਾ, ਜੀਵ ਜੰਤ ਜਗਾ ਰਿਹਾ। ਸਾਧਾਂ ਸੰਤਾਂ ਦਏ ਹਿਲਾ, ਆਤਮ ਬੂਝ ਬੁਝਾ ਰਿਹਾ। ਰਾਜ ਰਾਜਾਨਾ ਦਏ ਮਿਟਾ, ਸੀਸ ਤਾਜ ਨਾ ਕੋਈ ਟਿਕਾ ਰਿਹਾ। ਸ਼ਬਦ ਡੰਕਾ ਇਕ ਵਜਾ, ਗੁਰ ਗੋਬਿੰਦ ਸੇਵਾ ਲਾ ਰਿਹਾ। ਸ਼ਬਦ ਗੋਬਿੰਦ ਆਪ ਅਖਵਾ, ਹਰਿ ਜੋਤੀ ਪੁਰਖ ਅਕਾਲ ਆਪ ਮਨਾ ਰਿਹਾ। ਵਰਨ ਗੋਤ ਨਾ ਲਈ ਕੋਈ ਬਣਤ ਬਣਾ, ਊਚ ਨੀਚ ਨਾ ਕੋਈ ਵਖਾ ਲਿਆ। ਸਾਧ ਸੰਤ ਸੋਏ ਲਏ ਜਗਾ, ਜਿਸ ਤੇਰਾ ਭਾਣਾ ਸੀਸ ਮਸਤਕ ਆਪ ਟਿਕਾ ਲਿਆ। ਵੇਖ ਵਖਾਣੇ ਥਾਉਂ ਥਾਂ, ਹਰ ਘਟ ਆਸਣ ਲਾ ਲਿਆ। ਜੁਗ ਵਿਛੜੇ ਜਗ ਪਕੜ ਉਠਾਏ ਬਾਂਹ, ਆਪ ਆਪਣਾ ਮੂਲ ਪਛਾਨਿਆ। ਸਦਾ ਸੁਹੇਲਾ ਦੇਵਣਹਾਰਾ ਠੰਡੀ ਛਾਂ, ਹਰਿਜਨ ਬਖ਼ਸ਼ੇ ਚਰਨ ਧਿਆਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਮੇਲਾ ਸਾਚੇ ਘਰ, ਘਰ ਸੁਹੰਜਣਾ ਇਕ ਵਖਾ ਲਿਆ। ਘਰ ਸੁਹੰਜਣਾ ਜੋਤ ਨਿਰੰਜਣਾ, ਏਕਾ ਬਾਤੀ ਰਿਹਾ ਵਖਾਈਆ। ਸਰ ਸਰੋਵਰ ਸਾਚਾ ਮਜਨਾ, ਲਹਿਣਾ ਦੇਣਾ ਬਾਕੀ ਰਿਹਾ ਚੁਕਾਈਆ। ਆਵਣ ਜਾਵਣ ਲੱਖ ਚੁਰਾਸੀ ਗੁਰਮੁਖ ਸਾਚੇ ਤਜਣਾ, ਪੱਤਤ ਪਾਵਣ ਵਿਚ ਸਮਾਈਆ। ਜੋ ਘੜਿਆ ਸੋ ਭੱਜਣਾ, ਥਿਰ ਰਹਿਣ ਨਾ ਪਾਈਆ। ਹਰਿਜਨ ਹਰਿ ਹਰਿ ਆਦਿ ਜੁਗਾਦਿ ਜੁਗ ਜੁਗ ਰੱਖੇ ਲਜਣਾ, ਲਾਜਾਵੰਤ ਆਪ ਅਖਵਾਈਆ। ਕਲਜੁਗ ਅੰਤਮ ਪੜਦਾ ਕੱਜਣਾ, ਨਾਮ ਦੋਸ਼ਾਲਾ ਉਪਰ ਪਾਈਆ। ਕਾਲ ਨਗਾਰਾ ਸ੍ਰਿਸ਼ਟ ਸਬਾਈ ਵੱਜਣਾ, ਕਾਲ ਮਹਾਂਕਾਲ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਚਾਈਂ ਚਾਈਂਆ। ਹਰਿਜਨ ਹਰਿ ਹਰਿ ਪਾਇਆ, ਪਾਇਆ ਹਰਿ ਗੋਬਿੰਦ। ਸਹਿੰਸਾ ਰੋਗ ਮਿਟਾਇਆ, ਉਤਰੀ ਸਗਲੀ ਚਿੰਦ। ਹਉਮੇ ਰੋਗ ਜਲਾਇਆ, ਹਰਿ ਪਾਇਆ ਸਦ ਬਖ਼ਸ਼ਿੰਦ। ਤਾਮਸ ਤ੍ਰਿਸਨ ਗਵਾਇਆ, ਮਿਲਿਆ ਮੇਲ ਗੁਣੀ ਗਹਿੰਦ। ਏਕਾ ਰੰਗ ਰੰਗਾਇਆ, ਗੁਰਮੁਖ ਉਪਜਾਏ ਆਪ ਆਪਣੀ ਸਾਚੀ ਬਿੰਦ। ਜੋਤੀ ਜਾਮਾ ਭੇਖ ਵਟਾਇਆ, ਭਾਗ ਲਗਾਇਆ ਭਾਰਤ ਹਿੰਦ। ਸੰਬਲ ਨਗਰੀ ਧਾਮ ਸੁਹਾਇਆ, ਮਨਮੁਖ ਲਗਾਏ ਆਪਣੀ ਨਿੰਦ। ਗੁਰਮੁਖ ਨਿਰਮਲ ਜੋਤ ਕਰੇ ਰੁਸ਼ਨਾਇਆ, ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ। ਹਉਮੇ ਹੰਗਤਾ ਦੇਵੇ ਗੜ੍ਹ ਤੁੜਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਸ ਵਟਾਇਆ। ਕਲਜੁਗ ਅੰਤਮ ਨੈਣ ਉਘਾੜਾ, ਨੇਤਰ ਨੀਰ ਵਹਾਇੰਦਾ। ਚਾਰੋਂ ਕੁੰਟ ਜੂਠੀ ਝੂਠੀ ਧਾੜਾ, ਨਾ ਕੋਈ ਸੰਗ ਨਿਭਾਇੰਦਾ। ਫਿਰੇ ਦਰੋਹੀ ਜੰਗਲ ਜੂਹ ਉਜਾੜ ਪਹਾੜਾ, ਏਕਾ ਨਾਅਰਾ ਲਾਇੰਦਾ। ਖ਼ੁਦੀ ਖ਼ੁਦਾਈ ਵੇਖ ਵਿਚਾਰਾ, ਭੇਖਾਧਾਰੀ ਭੇਖ ਵਟਾਇੰਦਾ। ਮੁੱਲਾਂ ਸ਼ੇਖ਼ ਮੁਸਾਇਕ ਪੀਰ ਦਸਤਗੀਰ ਗਏ ਹਾਰਾ, ਨਾ ਕੋਈ ਧੀਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਲਏ ਵਰ, ਦਰ ਸਾਚਾ ਇਕ ਸੁਹਾਇੰਦਾ । ਘਰ ਪਾਇਆ ਪੁਰਖ ਅਗੰਮ, ਸਗਲੀ ਚਿੰਤ ਮਿਟਾਈਆ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਫੇਰੀ ਪਾਈਆ। ਪਵਣ ਸਵਾਸੀ ਲਏ ਨਾ ਦਮ, ਨਾ ਨੇਤਰ ਨੀਰ ਵਹਾਈਆ। ਜੁਗ ਜੁਗ ਆਪੇ ਜਾਣੇ ਆਪਣਾ ਕੰਮ, ਕਰਤਾ ਕਰਨਹਾਰ ਆਪ ਅਖਵਾਈਆ। ਜਨ ਭਗਤਾਂ ਦੇਵੇ ਸ਼ਬਦ ਸਰੂਪੀ ਸਾਚਾ ਤਮ, ਤ੍ਰਿਸਨਾ ਭੁੱਖ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿ ਗੋਬਿੰਦ ਰੂਪ ਸਮਾਈਆ। ਹਰਿ ਸ਼ਬਦ ਅਪਾਰ, ਗੋਬਿੰਦ ਨਾਮ ਧਰਾਇਆ। ਪਰਗਟ ਹੋ ਵਿਚ ਸੰਸਾਰ, ਸਾਚਾ ਡੰਕ ਵਜਾਇਆ। ਭੇਖ ਪਖੰਡਾ ਦਏ ਨਿਵਾਰ, ਜੂਠ ਝੂਠ ਰਹਿਣ ਨਾ ਪਾਇਆ। ਆਪੇ ਤੋੜੇ ਗੜ੍ਹ ਹੰਕਾਰ, ਸਾਚਾ ਖੰਡਾ ਹੱਥ ਉਠਾਇਆ। ਜੇਰਜ ਅੰਡਾ ਪਾਵੇ ਸਾਰ, ਉਤਭੁਜ ਸੇਤਜ ਵੇਖ ਵਖਾਇਆ। ਬ੍ਰਹਿਮੰਡਾਂ ਖੋਜੇ ਹਰਿ ਨਿਰੰਕਾਰ, ਆਪ ਆਪਣੀ ਕਲ ਵਰਤਾਇਆ। ਬ੍ਰਹਮਾ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਇਆ। ਵਿਸ਼ਨੂੰ ਵੰਸੀ ਕਰੇ ਹਾਹਾਕਾਰ, ਭਗਵਨ ਜੋਤੀ ਵੇਸ ਵਟਾਇਆ। ਸ਼ਿਵ ਸ਼ੰਕਰ ਕਰ ਰਿਹਾ ਪੁਕਾਰ, ਭੋਲੇ ਨਾਥ ਸੁਧ ਨਾ ਰਾਇਆ। ਕਰੋੜ ਤੇਤੀਸਾ ਰੋਵੇ ਧਾਹਾਂ ਮਾਰ, ਸੁਰਪਤ ਰਾਜਾ ਇੰਦ ਰਿਹਾ ਕੁਰਲਾਇਆ। ਰਵ ਸਸ ਕਰਨ ਪੁਕਾਰ, ਤਾਰਾ ਮੰਡਲ ਰਿਹਾ ਸ਼ਰਮਾਇਆ। ਗਗਨ ਪਤਾਲਾਂ ਆਈ ਹਾਰ, ਗਗਨ ਗਗਨੰਤਰ ਵੇਖ ਵਖਾਇਆ। ਲੱਗੀ ਬਸੰਤਰ ਵਿਚ ਸੰਸਾਰ, ਤ੍ਰੈਗੁਣ ਮਾਇਆ ਜਾਲ ਵਿਛਾਇਆ। ਪੰਚਮ ਤਤ ਹਾਹਾਕਾਰ, ਕਾਮ ਕਰੋਧ ਲੋਭ ਮੋਹ ਹੰਕਾਰ ਸੁਣਾਇਆ। ਮਨਮਤ ਮਨਮੁਖ ਜੀਵਾਂ ਕਰ ਪਿਆਰ, ਝੂਠੇ ਧੰਦੇ ਲਾਇਆ। ਗੁਰਮਤ ਭੁੱਲੇ ਜੀਵ ਗਵਾਰ, ਗੁਰ ਪੂਰਾ ਦਿਸ ਨਾ ਆਇਆ। ਨਾਨਕ ਗੋਬਿੰਦ ਹਰਿ ਅਵਤਾਰ, ਜੋਤੀ ਸ਼ਬਦੀ ਵੇਸ ਵਟਾਇਆ। ਅੰਗਦ ਅੰਗੀ ਕਰਿਆ ਕਾਰ, ਅਮਰਦਾਸੇ ਸੇਵਾ ਲਾਇਆ। ਰਾਮਦਾਸ ਹਰਿ ਕਰ ਪਿਆਰ, ਸਰ ਸਰੋਵਰ ਵੇਖ ਵਖਾਇਆ। ਅੰਮ੍ਰਿਤ ਬਖ਼ਸ਼ੀ ਸਾਚੀ ਧਾਰ, ਸੇਵਕ ਸੇਵਾ ਰਿਹਾ ਕਮਾਇਆ। ਗੁਰ ਅਰਜਨ ਮਿਲਿਆ ਮੀਤ ਮੁਰਾਰ, ਮੀਤ ਮੁਰਾਰਾ ਆਪ ਅਖਵਾਇਆ। ਅਗਾਧ ਬੋਧ ਸ਼ਬਦ ਉਚਾਰ, ਬੋਧ ਅਗਾਧਾ ਗਿਆਨ ਦ੍ਰਿੜਾਇਆ। ਗੁਰੂ ਗ੍ਰੰਥ ਗ੍ਰੰਥ ਗੁਰ ਕਰ ਤਿਆਰ, ਗੁਰ ਸਾਚਾ ਹੱਟ ਵਖਾਇਆ। ਤੀਰਥ ਤੱਟਾਂ ਪਾਰ ਕਿਨਾਰ, ਦੇਵੀ ਦੇਵ ਨਾ ਕੋਈ ਮਨਾਇਆ। ਸਾਚਾ ਲਾਹਾ ਗੁਰਮੁਖ ਵਿਰਲਾ ਪਾਵੇ ਸਾਰ, ਜਿਸ ਜਨ ਗੁਰ ਕਾ ਸ਼ਬਦ ਹਿਰਦੇ ਹਰਿ ਵਸਾਇਆ। ਦੀਪਕ ਜੋਤ ਜਗਾਏ ਲਟ ਲਟਾ, ਅਗਿਆਨ ਅੰਧੇਰ ਮਿਟਾਇਆ। ਆਪਣੀ ਵਸਤ ਵੇਖੇ ਆਪਣੇ ਚੌਦਾਂ ਹੱਟਾਂ, ਕਾਇਆ ਮੰਦਰ ਸਚ ਦਵਾਰਾ ਹਰਿ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸ਼ਬਦ ਦਏ ਵਡਿਆਇਆ। ਗੁਰ ਸ਼ਬਦ ਸਤਿਗੁਰ ਪੂਰਾ, ਆਦਿ ਅੰਤ ਅਖਵਾਇਆ। ਆਪ ਵਜਾਏ ਆਪਣੀ ਤੂਰਾ, ਆਪੇ ਰਾਗ ਅਲਾਇਆ। ਆਪੇ ਹੋਏ ਸਰਬ ਕਲ ਭਰਪੂਰਾ, ਸਮਰਥ ਪੁਰਖ ਅਖਵਾਇਆ। ਆਪੇ ਵਸੇ ਨੇੜੇ ਦੂਰਾ, ਹਾਜ਼ਰ ਹਜ਼ੂਰ ਆਪ ਹੋ ਆਇਆ। ਆਪੇ ਜੋਤੀ ਜੋਤ ਜਗਾਏ ਸ਼ਬਦ ਕੋਹਤੂਰਾ, ਨੂਰੋ ਨੂਰ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਅਰਜਨ ਦਿਤਾ ਇਕ ਵਰ, ਇਕ ਗਿਆਨ ਦ੍ਰਿੜਾਇਆ। ਇਕ ਗਿਆਨਾ ਇਕ ਧਿਆਨਾ, ਏਕਾ ਸ਼ਬਦ ਜਣਾਈਆ। ਏਕਾ ਹਰਿ ਏਕਾ ਵਰ ਧੁਰ ਫ਼ਰਮਾਣਾ, ਏਕਾ ਬੂਝ ਬੁਝਾਈਆ। ਏਕਾ ਰਸਨਾ ਏਕਾ ਚਿਲਾ ਤੀਰ ਕਮਾਨਾ, ਗੁਰ ਸ਼ਬਦੀ ਆਪ ਚਲਾਈਆ। ਸ੍ਰਿਸ਼ਟ ਸਬਾਈ ਬੱਧਾ ਗਾਨਾ, ਆਤਮ ਤੰਦ ਬੰਧਾਈਆ। ਅਨਹਦ ਰਾਗ ਸੁਣਾਏ ਸਾਚਾ ਗਾਨਾ, ਜਿਸ ਜਨ ਆਤਮ ਅੰਤਰ ਲਿਵ ਲਾਈਆ। ਇਕ ਉਪਜਾਏ ਸਚ ਤਰਾਨਾ, ਸਹਿਜ ਧੁੰਨ ਸਮਾਈਆ। ਅੰਮ੍ਰਿਤ ਆਤਮ ਦੇਵੇ ਪੀਣਾ ਖਾਣਾ, ਗੁਰ ਪੂਰੇ ਹੱਥ ਵਡਿਆਈਆ। ਗੁਰੂ ਗ੍ਰੰਥ ਇਹ ਭੇਵ ਖੁਲ੍ਹਾਣਾ, ਏਕਾ ਗੁਰ ਅਖਵਾਈਆ। ਏਕਾ ਇਸ਼ਟ ਦੇਵ ਸ੍ਰੀ ਭਗਵਾਨਾ, ਦੂਸਰ ਕੋਈ ਦਿਸ ਨਾ ਆਈਆ। ਜਲ ਥਲ ਮਹੀਅਲ ਆਪ ਸਮਾਣਾ, ਹਰ ਘਟ ਬੈਠਾ ਆਸਣ ਲਾਈਆ। ਗੁਰਮੁਖ ਸਾਜਨ ਕਰ ਪਰਵਾਨਾ, ਆਪ ਆਪਣੀ ਬੂਝ ਬੁਝਾਈਆ। ਇਕ ਵਖਾਏ ਧਰਮ ਨਿਸ਼ਾਨਾ, ਦੋ ਜਹਾਨਾ ਰਿਹਾ ਝੁਲਾਈਆ। ਜੋਤੀ ਨੂਰ ਹਰਿ ਮਿਹਰਵਾਨਾ, ਵੇਸ ਅਨੇਕਾ ਆਪ ਕਰਾਈਆ। ਆਪੇ ਹੋਇਆ ਜਾਣੀ ਜਾਣਾ, ਜਾਨਣਹਾਰ ਸ੍ਰਿਸ਼ਟ ਸਬਾਈਆ। ਕਲਜੁਗ ਖੇਲੇ ਖੇਲ ਮਹਾਨਾ, ਆਪਣੀ ਇਛਿਆ ਆਪੇ ਪੂਰ ਕਰਾਈਆ। ਗੁਰ ਗੋਬਿੰਦ ਕਰਿਆ ਦਰ ਪਰਵਾਨਾ, ਸਾਚੀ ਭਿਛਿਆ ਝੋਲੀ ਪਾਈਆ। ਪਰਗਟ ਹੋਏ ਨਿਹਕਲੰਕ ਬਲੀ ਬਲਵਾਨਾ, ਨੌਂ ਖੰਡ ਪ੍ਰਿਥਮੀ ਸ੍ਰਿਸ਼ਟ ਸਬਾਈ ਕਰੇ ਲੜਾਈਆ। ਸ਼ਬਦ ਖੰਡਾ ਤੇਜ਼ ਕਟਾਰ ਤੀਰ ਤਫੰਗ ਨਾ ਕੋਈ ਹੱਥ ਉਠਾਨਾ, ਨਾਮ ਖੰਡਾ ਇਕ ਚਲਾਈਆ। ਗੁਰਮੁਖਾਂ ਬਖ਼ਸ਼ੇ ਚਰਨ ਧਿਆਨਾ, ਸਾਚਾ ਯੁੱਧ ਇਕ ਕਰਾਈਆ। ਆਪਣੀ ਖਿਚੇ ਆਪ ਕਿਰਪਾਨਾ, ਆਪੇ ਰਿਹਾ ਚਲਾਈਆ। ਸੀਸ ਧੜ ਵੱਖ ਵੱਖ ਕਰਾਨਾ, ਅਪਣੇ ਹੱਥ ਰੱਖੇ ਵਡਿਆਈਆ। ਸਿਖ ਸਿੰਘ ਨਾ ਕੋਈ ਲੜਾਨਾ, ਪਿਛਲਾ ਲੇਖਾ ਪੂਰਾ ਰਿਹਾ ਕਰਾਈਆ। ਪਰਗਟ ਹੋਏ ਜੋਧਾ ਸੂਰ ਬਲੀ ਬਲਵਾਨਾ, ਸ਼ਾਹ ਸੁਲਤਾਨਾ ਆਪ ਅਖਵਾਈਆ। ਆਪੇ ਆਏ ਵਿਚ ਮੈਦਾਨਾ, ਸ੍ਰਿਸ਼ਟ ਸਬਾਈ ਲਏ ਉਠਾਈਆ। ਦੋ ਧੜ ਹਰਿ ਵੇਖ ਵਖਾਨਾ, ਈਸਾ ਮੂਸਾ ਸੰਗ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜਨ ਭਗਤਾਂ ਸੇਵਾ ਰਿਹਾ ਕਮਾਈਆ। ਭਗਤ ਜਨਾਂ ਹਰਿ ਸਾਚਾ ਮੀਤਾ, ਸਾਚੀ ਸੇਵ ਕਮਾਇੰਦਾ। ਜੁਗ ਜੁਗ ਜਾਣੇ ਆਪਣੀ ਰੀਤਾ, ਆਪਣੀ ਕਾਰ ਕਮਾਇੰਦਾ। ਆਪੇ ਰਾਮਾ ਆਪੇ ਸੀਤਾ, ਆਪੇ ਦੁਸ਼ਟ ਹੰਕਾਰੀ ਰਾਵਣ ਮਾਰ ਮੁਕਾਇੰਦਾ। ਆਪ ਸੁਣਾਏ ਅਰਜਨ ਅਠਾਰਾਂ ਧਿਆਏ ਗੀਤਾ, ਰਥ ਰਥਵਾਹੀ ਆਪ ਅਖਵਾਇੰਦਾ। ਆਪੇ ਨਾਨਕ ਨਾਮ ਪਿਆਲਾ ਪੀਤਾ, ਆਪ ਆਪਣਾ ਰਸ ਵਖਾਇੰਦਾ। ਆਪੇ ਗੋਬਿੰਦ ਹੋਏ ਪੂਤ ਸਪੂਤਾ, ਆਪ ਆਪਣਾ ਸੰਗ ਰਖਾਇੰਦਾ। ਆਪੇ ਵੇਖਣਹਾਰਾ ਚਾਰੇ ਕੂਟਾਂ, ਦਹਿ ਦਿਸ਼ਾ ਫੇਰੀ ਪਾਇੰਦਾ। ਆਪੇ ਮੇਟਣਹਾਰਾ ਭੇਖ ਪਖੰਡਾ ਜੂਠਾ ਝੂਠਾ, ਆਪੇ ਰਚਨ ਰਚਾਇੰਦਾ। ਆਪੇ ਰਾਜ ਰਾਜਨ ਸ਼ਾਹ ਸੁਲਤਾਨ ਹੱਥ ਫੜਾਏ ਖਾਲੀ ਠੂਠਾ, ਵੇਲਾ ਅੰਤਮ ਆਇੰਦਾ। ਗੁਰਸਿਖ ਮਨਾਏ ਦਇਆ ਕਮਾਏ ਜੋ ਪੁਰੀ ਅਨੰਦ ਗਿਆ ਰੂਠਾ, ਲਿਖਿਆ ਲੇਖ ਆਪ ਮਿਟਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਗੁਰ ਗੋਬਿੰਦੇ ਆਪੇ ਤੁਠਾ, ਆਪੇ ਵੇਖ ਵਖਾਇੰਦਾ। ਸਾਚੀ ਸਿਖੀ ਕਰੇ ਏਕਾ ਮੁੱਠਾ, ਦੂਜਾ ਦਰ ਰਹਿਣ ਨਾ ਪਾਇੰਦਾ। ਲੁਕਿਆ ਰਹਿਣ ਨਾ ਦੇਵੇ ਕੋਈ ਗੁਠਾ, ਗੁਰ ਪੀਰ ਨਾ ਕੋਈ ਅਖਵਾਇੰਦਾ। ਗੁਰ ਨਾਨਕ ਤੇਰਾ ਸਾਚਾ ਘਰ ਲੋਕਮਾਤ ਜਾਣੇ ਨਾ ਝੂਠਾ, ਹਰਿ ਸਾਚਾ ਭਾਗ ਲਗਾਇੰਦਾ। ਗੁਰ ਗੋਬਿੰਦ ਲਾਇਆ ਬੂਟਾ, ਪੰਥ ਖਾਲਸਾ ਵੇਖ ਵਖਾਇੰਦਾ। ਆਪੇ ਦੇਵਣ ਆਇਆ ਹੂਟਾ, ਸ਼ਬਦ ਹੁਲਾਰੇ ਆਪ ਚੜ੍ਹਾਇੰਦਾ। ਆਪੇ ਸੁੱਤਾ ਦੇ ਕਰ ਪਿੱਠਾ, ਆਪੇ ਮੁਖ ਭਵਾਇੰਦਾ। ਗੁਰ ਕਾ ਸ਼ਬਦ ਹਰਿ ਕਾ ਨਾਉਂ ਧੁਰਦਰਗਾਹੀ ਚਿਠਾ, ਹਰਿ ਸੇਵਕ ਸੇਵ ਕਮਾਇੰਦਾ। ਪੰਚ ਵਿਕਾਰਾ ਰਹਿਣ ਨਾ ਦੇਵੇ ਕੌੜਾ ਰੀਠਾ, ਇਕ ਪਿਆਲਾ ਨਾਮ ਪਿਆਇੰਦਾ। ਗੁਰਮੁਖ ਸਾਜਣ ਰਸ ਸਾਚਾ ਮਿਠਾ, ਘਰ ਸਾਚੇ ਆਪ ਵਖਾਇੰਦਾ। ਕਲਜੁਗ ਮਾਇਆ ਜੂਠਾ ਝੂਠਾ ਪੀਸਣ ਪੀਠਾ, ਮਾਇਆ ਮਮਤਾ ਚੱਕੀ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖ ਸਾਚੀ ਸਿਖੀ, ਸਾਚੇ ਮੰਡਲ ਰਾਸ ਰਚਾਇੰਦਾ। ਸਾਚੀ ਸਿਖੀ ਸਾਚਾ ਕਾਹਨ, ਹਰਿ ਸ਼ਬਦ ਅਪਾਰਾ। ਖੇਲੇ ਖੇਲ ਦੋ ਜਹਾਨ, ਆਵਣ ਜਾਵਣ ਖੇਲ ਨਿਆਰਾ। ਏਕਾ ਸਈਆ ਮੰਗਲ ਗਾਨ, ਏਕਾ ਰਾਗ ਅਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦਰ ਦਰ ਹੋਏ ਆਪ ਭਿਖਾਰਾ। ਗੁਰਮੁਖ ਵਡਿਆਈ ਧੰਨ, ਗੁਰ ਸਤਿਗੁਰ ਪੂਰਾ ਪਾਇਆ। ਗੁਰਮੁਖ ਵਡਿਆਈ ਧੰਨ, ਹਰਿ ਹਰਿ ਰਸਨਾ ਗਾਇਆ। ਗੁਰਮੁਖ ਵਡਿਆਈ ਧੰਨ, ਰਵ ਸਸ ਸੂਰਜ ਚੰਨ, ਰਹੇ ਸ਼ਰਮਾਇਆ। ਗੁਰਮੁਖ ਵਡਿਆਈ ਧੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਹਰਿ ਹਰਿ ਰੂਪ ਸਮਾਇਆ।
