ਪਹਿਲੀ ਕੱਤਕ ੨੦੧੪ ਬਿਕ੍ਰਮੀ ਦਰਬਾਰ ਵਿਚ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਸਤਿ ਪੁਰਖ ਮਿਹਰਵਾਨ, ਹਰਿ ਨਿਰੰਕਾਰਿਆ। ਖੇਲੇ ਖੇਲ ਦੋ ਜਹਾਨ, ਖੇਲਣਹਾਰ ਆਪ ਅਖਵਾ ਰਿਹਾ। ਜੋਤੀ ਨੂਰ ਇਕ ਮਹਾਨ, ਹਰਿ ਜੋਤੀ ਜੋਤ ਜਗਾ ਰਿਹਾ। ਜਾਣੇ ਜਣਾਏ ਧੁਰ ਫ਼ਰਮਾਣ, ਜਾਨਣਹਾਰ ਆਪ ਅਖਵਾ ਰਿਹਾ। ਦਾਤਾ ਦਾਨੀ ਗੁਣ ਨਿਧਾਨ, ਗੁਣਵੰਤ ਵੇਖ ਵਖਾ ਰਿਹਾ। ਜੋਧਾ ਸੂਰ ਬਲੀ ਬਲਵਾਨ, ਏਕਾ ਏਕ ਆਪ ਅਖਵਾ ਰਿਹਾ। ਜੋਤੀ ਨੂਰ ਇਕ ਮਹਾਨ, ਹਰਿ ਜੋਤੀ ਜੋਤ ਜਗਾ ਰਿਹਾ। ਨਾ ਕੋਈ ਚਿੱਲਾ ਤੀਰ ਕਮਾਨ, ਨਾ ਕੋਈ ਖੰਡਾ ਹੱਥ ਉਠਾ ਰਿਹਾ। ਨਾ ਕੋਈ ਵੇਖੇ ਵਿਚ ਮੈਦਾਨ, ਸਨਮੁਖ ਨਾ ਕੋਈ ਉਚਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾ ਰਿਹਾ। ਹਰਿ ਰੰਗ ਅਪਾਰ, ਭੇਵ ਨਾ ਭੇਵਿਆ। ਬ੍ਰਹਮਾ ਸ਼ਿਵ ਨਾ ਕੋਈ ਵਿਚਾਰ, ਨਾ ਕੋਈ ਦੇਵੀ ਦੇਵਿਆ। ਵਿਸ਼ਨੂੰ ਵੰਸੀ ਨਾ ਕਰ ਆਕਾਰ, ਰਸਨਾ ਜਿਹਵਾ ਨਾ ਕੋਈ ਸੇਵਿਆ। ਤ੍ਰੈਗੁਣ ਮਾਇਆ ਨਾ ਖੇਲ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਅਲੱਖ ਅਭੇਵਿਆ। ਅਲੱਖ ਅਭੇਵ ਹਰਿ ਭਗਵੰਤਾ, ਏਕਾ ਏਕ ਅਖਵਾਇੰਦਾ। ਆਪ ਬਣਾਏ ਆਪਣੀ ਬਣਤਾ, ਨਾ ਕੋਈ ਸੰਗ ਰਖਾਇੰਦਾ। ਨਾ ਕੋਈ ਲੱਖ ਚੁਰਾਸੀ ਜੀਵ ਜੰਤਾ, ਸਾਧ ਸੰਤ ਨਾ ਕੋਈ ਗਿਣਤੀ ਗਣਤ ਗਿਣਾਇੰਦਾ। ਆਦਿ ਨਿਰੰਜਣ ਏਕਾ ਏਕ ਆਦਿਨ ਅੰਤਾ, ਆਦਿ ਸ਼ਕਤ ਰੂਪ ਸਮਾਇੰਦਾ। ਪਾਰਬ੍ਰਹਮ ਪੁਰਖ ਬੇਅੰਤ ਬੇਅੰਤ ਬੇਅੰਤਾ, ਏਕਾ ਏਕ ਅਖਵਾਇੰਦਾ। ਆਪੇ ਨਾਰੀ ਆਪੇ ਕੰਤਾ, ਆਪ ਆਪਣੀ ਸੇਜ ਹੰਢਾਇੰਦਾ। ਆਪੇ ਭੂਸ਼ਨ ਬਸਤਰ ਪਹਿਨ ਰੰਗ ਚਾੜ੍ਹੇ ਬਸੰਤਾ, ਫੁਲ ਫੁਲਵਾੜੀ ਆਪ ਲਗਾਇੰਦਾ। ਆਪੇ ਰਾਮਾ ਰਾਮ ਰੂਪ ਹੋਏ ਹਨਵੰਤਾ, ਆਪੇ ਰਾਵਣ ਵੇਖ ਵਖਾਇੰਦਾ। ਆਪੇ ਗੋਪੀ ਕਾਹਨਾ ਕੰਸਾ, ਆਪੇ ਕ੍ਰਿਸ਼ਨ ਦੇਵ ਅਖਵਾਇੰਦਾ। ਆਪੇ ਜੋਤੀ ਖੇਲ ਸਹੰਸਾ, ਹਰਿ ਭਗਤਨ ਰੂਪ ਸਮਾਇੰਦਾ। ਹਰਿ ਭਗਤ ਬਣਾਏ ਸਾਚੀ ਬਣਤਾ, ਜੁਗ ਜੁਗ ਮਾਤ ਬਣਾਇੰਦਾ। ਏਕਾ ਸ਼ਬਦ ਸੁਤ ਸਾਚੀ ਅੰਸਾ, ਆਪ ਆਪਣੀ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਨੂਰ ਉਪਾਇੰਦਾ। ਜੋਤੀ ਨੂਰ ਹਰਿ ਉਪਾ, ਅਕਲ ਕਲਾ ਵਰਤਾਈਆ। ਗੁਰ ਪੀਰ ਸਾਧ ਸੰਤ ਨਾ ਜਾਣੇ ਕੋਈ ਥਾਂ, ਪਾਰਬ੍ਰਹਮ ਵਡ ਵਡਿਆਈਆ। ਜਿਸ ਜਨ ਕਿਰਪਾ ਕਰ ਸਾਚਾ ਹਰਿ ਹੰਸ ਬਣਾਏ ਕਾਂ, ਦੇਵੇ ਨਾਮ ਜਗਤ ਵਡਿਆਈਆ। ਸਖਾ ਸੁਹੇਲਾ ਦੇਵੇ ਠੰਡੀ ਛਾਂ, ਨਾ ਜਪੇ ਜਪਾਏ ਕਿਸੇ ਦਾ ਨਾਂ, ਹਰਿ ਸੰਤ ਸੁਹੇਲੇ ਪਕੜ ਉਠਾਏ ਬਾਂਹ, ਆਪ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਹੱਥ ਰੱਖੇ ਵਡਿਆਈਆ। ਸਚ ਵਡਿਆਈ ਹੱਥ ਕਰਤਾਰ, ਏਕਾ ਏਕ ਜਣਾਈਆ। ਗੋਬਿੰਦ ਨਾਨਕ ਬਣ ਭਿਖਾਰ, ਬੈਠੇ ਸੀਸ ਝੁਕਾਈਆ। ਰਾਮ ਕ੍ਰਿਸ਼ਨ ਲੈ ਅਵਤਾਰ, ਲੋਕਮਾਤ ਰਾਸ ਮੰਡਲ ਗਏ ਰਚਾਈਆ। ਵੇਦ ਵਿਆਸਾ ਬਣ ਭਿਖਾਰ, ਇਕ ਲੱਖ ਹਜ਼ਾਰ ਸਤਾਰਾਂ ਸਲੋਕ ਲਿਖਾਈਆ। ਬ੍ਰਹਮਾ ਅੱਠੇ ਨੇਤਰ ਰਿਹਾ ਉਘਾੜ, ਚਾਰੇ ਮੁਖ ਭਵਾਈਆ। ਦਹਿ ਦਿਸ਼ਾ ਕਰੇ ਵਿਚਾਰ, ਪਾਰਬ੍ਰਹਮ ਦਿਸ ਨਾ ਆਈਆ। ਸ਼ਬਦ ਧੁਨ ਅਪਰ ਅਪਾਰ, ਸਤਿ ਪੁਰਖਾ ਰਿਹਾ ਜਣਾਈਆ। ਝਿਰਨਾ ਝਿਰ ਝਿਰ ਰਿਹਾ ਡੁੱਲ, ਬੂੰਦ ਸਵਾਂਤੀ ਰਿਹਾ ਪਿਆਈਆ । ਅਬਿਨਾਸ਼ੀ ਕਰਤਾ ਪਾਏ ਮੁੱਲ, ਜੁਗ ਜੁਗ ਆਪਣਾ ਭੇਖ ਵਟਾਈਆ। ਕਲਜੁਗ ਤੇਰੀ ਵੇਖੇ ਕੁਲ, ਜੂਠ ਝੂਠ ਹੋਈ ਕੁੜਮਾਈਆ। ਪੰਚ ਵਿਕਾਰਾ ਭੰਡਾਰਾ ਰਿਹਾ ਖੁਲ੍ਹ, ਸਾਧ ਸੰਤਾਂ ਘਰ ਲੜਾਈਆ। ਸ਼ਬਦ ਪੰਘੂੜਾ ਨਾ ਕੋਈ ਹੁਲਾਰ, ਜੂਠ ਝੂਠ ਬੈਠੇ ਧੂਣੀਆਂ ਤਾਈਆ। ਅੰਤਮ ਕਾਇਆ ਬੂਟਾ ਜਾਣਾ ਹੁਲ, ਫਲ ਕੋਈ ਦਿਸ ਨਾ ਆਈਆ। ਗੁਰ ਗੋਬਿੰਦਾ ਭਾਗ ਲਗਾਏ ਸਾਚੀ ਕੁਲ, ਪੂਤ ਸਪੂਤਾ ਆਪ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਵਰ, ਕਲਜੁਗ ਤੇਰੀ ਅੰਤ ਕਰੇ ਕੁੜਮਾਈਆ। ਸ਼ਬਦ ਭੰਡਾਰ ਭਰਪੂਰ, ਹਰਿ ਏਕਾ ਏਕ ਅਖਵਾਇਆ। ਬ੍ਰਹਮੇ ਤੇਰੀ ਵੇਖ ਦੁਕਾਨ, ਪ੍ਰਭ ਸਾਚਾ ਵੇਖ ਵਖਾਇਆ। ਪੰਚਮ ਮੀਤਾ ਵੇਖੇ ਮਾਰ ਧਿਆਨ, ਆਪ ਆਪਣੀ ਦਇਆ ਰਖਾਇਆ। ਮਾਇਆ ਰਾਣੀ ਹੋਈ ਪ੍ਰਧਾਨ, ਸਚ ਸੁੱਚ ਨਜ਼ਰ ਨਾ ਆਇਆ। ਸੁਰਤ ਸਵਾਣੀ ਸੀਤਾ ਸੁਰਤੀ ਨਾ ਹੱਥ ਫੜੇ ਨਾਮ ਸੋਟੀ, ਰਾਮ ਰਾਮਾ ਨਾ ਪਾਰ ਲੰਘਾਇਆ। ਸਾਧ ਸੰਤ ਹਉਮੇ ਹੰਗਤਾ ਤੇੜ ਲੰਗੋਟੀ, ਜੂਠ ਝੂਠ ਪੱਲੇ ਗੰਢ ਬੰਨ੍ਹਾਇਆ। ਫਿਰ ਫਿਰ ਥੱਕੇ ਕੋਟਨ ਕੋਟੀ, ਅੱਠ ਸੱਠ ਬੈਠੇ ਡੇਰਾ ਲਾਇਆ। ਪੁਰਖ ਅਬਿਨਾਸ਼ੀ ਅੰਤਮ ਕਟੇ ਸਭ ਦੀ ਬੋਟੀ ਬੋਟੀ, ਕਲਜੁਗ ਤੇਰਾ ਭੇਖ ਮਿਟਾਇਆ। ਕਿਸੇ ਹੱਥ ਨਾ ਆਏ ਅੰਨ ਰੋਟੀ, ਦਰ ਦਰ ਫਿਰੇ ਹਲਕਾਇਆ। ਕਲਜੁਗ ਮਾਇਆ ਜੂਠੀ ਝੂਠੀ ਭੰਗ ਘੋਟੀ, ਅੰਤ ਨਸ਼ਾ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਏਕਾ ਡੰਕਾ ਰਿਹਾ ਵਜਾਇਆ। ਕਲਜੁਗ ਮਾਇਆ ਪਾਏ ਬੇਅੰਤਾ, ਆਪ ਆਪਣੀ ਕਲ ਵਰਤਾਈਆ। ਏਕਾ ਮਾਣ ਰਖਾਇਆ ਹਉਮੇ ਹੰਗਤਾ, ਮੰਗਣ ਮੰਗ ਨਾ ਕੋਈ ਮੰਗਾਈਆ। ਮਾਨਸ ਮਾਨੁਖ ਹੋਇਆ ਨੰਗਤਾ, ਤਨ ਬਸਤਰ ਸ਼ਬਦ ਨਾ ਕੋਈ ਪਹਿਨਾਈਆ। ਮਿਲਿਆ ਮੇਲ ਨਾ ਸਾਚੀ ਸੰਗਤਾ, ਧੁਰ ਧਾਮ ਨਾ ਕੋਈ ਵਖਾਈਆ। ਨਾਨਕ ਅੰਗਦ ਨਾ ਲਾਏ ਆਪਣੇ ਅੰਗਤਾ, ਨਾ ਕੋਈ ਕਰੇ ਸਚ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੇਖ ਵਖਾਏ ਸ੍ਰਿਸ਼ਟ ਸਬਾਈਆ। ਸ੍ਰਿਸ਼ਟ ਸਬਾਈ ਖੇਲ ਖਿਲਾਰਾ, ਹਰਿ ਹਰਿ ਆਪ ਅਖਵਾਇਆ। ਗੁਰ ਗੋਬਿੰਦ ਸਪੂਤ ਦੁਲਾਰਾ, ਸਾਚੇ ਧਾਮ ਸੁਹਾਇਆ। ਏਕਾ ਰੂਪ ਸਤਿ ਸਰੂਪ ਨਿਰੰਕਾਰਾ, ਏਕਾ ਓਟ ਰਖਾਇਆ। ਏਕਾ ਸ਼ਬਦ ਏਕਾ ਧੁਨਕਾਰਾ, ਏਕਾ ਰਾਗ ਅਲਾਇਆ। ਛਾਨ ਪੁਨ ਸਰਬ ਸੰਸਾਰਾ, ਲੱਖ ਚੁਰਾਸੀ ਵੇਖ ਵਖਾਇਆ। ਸੰਬਲ ਨਗਰ ਧਾਮ ਨਿਆਰਾ, ਆਪ ਆਪਣਾ ਆਸਣ ਲਾਇਆ। ਮਹੱਲ ਅਟੱਲ ਉਚ ਮੁਨਾਰਾ, ਚਾਰ ਦਵਾਰ ਨਾ ਕੋਈ ਰਖਾਇਆ। ਜੋਤੀ ਨੂਰ ਅਪਰ ਅਪਾਰਾ, ਆਪ ਆਪਣਾ ਰਿਹਾ ਕਰਾਇਆ। ਸੋਹੰ ਸ਼ਬਦ ਤੇਜ਼ ਕਟਾਰਾ, ਪੁਰਖ ਅਬਿਨਾਸ਼ੀ ਪਹਿਲੀ ਵਾਰਾ, ਲੋਕਮਾਤ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖ ਲਿਖਾਰਾ ਸ੍ਰਿਸ਼ਟ ਸਬਾਈ ਆਪ ਹੋ ਆਇਆ। ਨਾ ਕੋਈ ਗੁਰ ਨਾ ਕੋਈ ਚੇਲਾ, ਨਾ ਤਤ ਬਣਾਇਆ। ਜੋਤੀ ਸ਼ਬਦੀ ਸਾਚਾ ਮੇਲਾ, ਸਤਿਗੁਰ ਰੂਪ ਸਮਾਇਆ। ਖੇਲੇ ਖੇਲ ਇਕ ਇਕੇਲਾ, ਅਕਲ ਕਲਾ ਅਖਵਾਇਆ। ਕਲਜੁਗ ਤੇਰਾ ਅੰਤਮ ਮੇਲਾ, ਚਾਰੋਂ ਕੁੰਟ ਪਏ ਦੁਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਇਆ।
ਹਰਿ ਸਾਜਣ ਜਗ ਮੀਤ, ਏਕਾ ਏਕ ਅਖਵਾਇਆ। ਜੁਗ ਜੁਗ ਚਲੇ ਅਵਲੜੀ ਰੀਤ, ਸ੍ਰਿਸ਼ਟ ਸਬਾਈ ਵੇਖ ਵਖਾਇਆ। ਸਤਿਜੁਗ ਤ੍ਰੇਤਾ ਦੁਆਪਰ ਗਿਆ ਬੀਤ, ਕਲਜੁਗ ਅੰਤਮ ਆਇਆ। ਗੁਰਦਵਾਰਾ ਦਿਹੁਰਾ ਮੰਦਰ ਮਸੀਤ, ਸ਼ਿਵਦਵਾਲਾ ਮਠ ਬਣਾਇਆ। ਦਿਵਸ ਰੈਣ ਗੌਂਦੇ ਗੀਤ, ਰਸਨਾ ਜਿਹਵਾ ਰਹੇ ਧਿਆਇਆ। ਜੂਠ ਝੂਠ ਕਰ ਪ੍ਰੀਤ, ਜੀਵਾਂ ਜੰਤਾਂ ਆਪਣਾ ਮੂਲ ਗਵਾਇਆ। ਇਕ ਇਕੱਲਾ ਨਾ ਵੱਸਿਆ ਚੀਤ, ਵਰਨ ਬਰਨੀ ਮਾਰਗ ਲਾਇਆ। ਪਾਇਆ ਪੁਰਖ ਨਾ ਹਰਿ ਅਤੀਤ, ਦਰ ਘਰ ਸਾਚਾ ਨਾ ਵੇਖ ਵਖਾਇਆ। ਚੇਤਨ ਚਿਤ ਨਾ ਆਇਆ ਚੀਤ, ਹਉਮੇ ਹੰਗਤਾ ਰੋਗ ਵਧਾਇਆ। ਕਾਇਆ ਹੋਈ ਨਾ ਠੰਡੀ ਸੀਤ, ਅੰਮ੍ਰਿਤ ਜਾਮ ਨਾ ਕੋਈ ਪਿਆਇਆ। ਕਲਜੁਗ ਕਾਇਆ ਕੌੜੀ ਰੀਠ, ਨਿਝਰ ਰਸ ਨਾ ਕੋਈ ਵਖਾਇਆ। ਗੁਰਮੁਖ ਵਿਰਲੇ ਹਰਿ ਹਰਿ ਭਾਣਾ ਲਾਗੇ ਮੀਠ, ਚਰਨ ਕਵਲ ਧਿਆਨ ਲਗਾਇਆ । ਦੇਵੇ ਸ਼ਬਦ ਨਾਮ ਅਨਡੀਠ, ਲੇਖਾ ਲਿਖਤ ਵਿਚ ਨਾ ਆਇਆ। ਕਾਇਆ ਚੋਲੀ ਚਾੜ੍ਹੇ ਰੰਗ ਮਜੀਠ, ਰੰਗਣਹਾਰ ਆਪ ਅਖਵਾਇਆ। ਤ੍ਰੈਗੁਣ ਮਾਇਆ ਆਪਣਾ ਪੀਸਣ ਪੀਠ, ਪੰਚਮ ਤਤ ਸੰਗ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜੁਗ ਵੇਖਣ ਆਇਆ। ਜੁਗ ਜੁਗ ਜਗਤ ਜਗਤਾਰ, ਪ੍ਰਭ ਸਾਚੇ ਆਪ ਚਲਾਈਆ। ਲੋਕਮਾਤ ਕਰ ਪਸਾਰ, ਪੁਰੀਆਂ ਲੋਆਂ ਵੇਖ ਵਖਾਈਆ। ਧਰਤ ਧਵਲ ਕਰ ਕਰ ਆਕਾਰ, ਆਕਾਸ਼ ਪ੍ਰਕਾਸ਼ ਵਿਚ ਸਮਾਈਆ। ਅਵਣ ਗਵਣ ਪਾਏ ਸਾਰ, ਸਾਰੰਗ ਧਰ ਆਪ ਅਖਵਾਈਆ। ਬ੍ਰਹਮਾ ਸ਼ਿਵ ਦੇਵਤ ਸੁਰ ਦਏ ਹੁਲਾਰ, ਕਰੋੜ ਤੇਤੀਸਾ ਆਪ ਜਗਾਈਆ। ਵਿਸ਼ਨੂੰ ਵੰਸੀ ਕਰ ਖ਼ਬਰਦਾਰ, ਆਪ ਆਪਣੀ ਕਰੇ ਜਣਾਈਆ। ਲੱਖ ਚੁਰਾਸੀ ਕਰਮ ਵਿਚਾਰ, ਪੂਰਬ ਲਹਿਣਾ ਝੋਲੀ ਪਾਈਆ। ਧਰਮ ਰਾਏ ਲੇਖ ਦਵਾਰ, ਨੇਤਰ ਨੈਣ ਰਿਹਾ ਖੁਲ੍ਹਾਈਆ। ਚਿਤਰ ਗੁਪਤ ਲੇਖ ਲਿਖਾਰ, ਲੇਖਾ ਆਪਣਾ ਰਿਹਾ ਲਿਖਾਈਆ। ਲਾੜੀ ਮੌਤ ਕਰ ਸ਼ਿੰਗਾਰ, ਹੱਥੀ ਮਹਿੰਦੀ ਰਹੀ ਲਾਈਆ। ਸਚ ਸਪੁੱਤਰੀ ਹੋ ਤਿਆਰ, ਮੁਖ ਘੁੰਗਟ ਰਹੀ ਵਖਾਈਆ। ਮੰਗੇ ਮੰਗ ਦਰ ਭਿਖਾਰ, ਲੋਕਮਾਤ ਰਾਹ ਤਕਾਈਆ। ਕਾਲ ਮਹਾਂਕਾਲ ਰਹੇ ਪੁਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਵੇਖੇ ਖੇਲ ਦੀਨ ਦਿਆਲ, ਦਇਆ ਨਿਧ ਆਪ ਅਖਵਾਈਆ । ਫਲ ਲਗਾਇਆ ਆਪੇ ਡਾਲ੍ਹ, ਅੰਤਮ ਆਪੇ ਦਏ ਚੜ੍ਹਾਈਆ। ਸਤਿਜੁਗ ਤ੍ਰੇਤਾ ਦੁਆਪਰ ਚਲੀ ਚਾਲ, ਆਪ ਆਪਣਾ ਰੂਪ ਵਖਾਈਆ। ਕਲਜੁਗ ਖੇਲੇ ਖੇਲ ਅਕਾਲ, ਅਕਲ ਕਲ ਵਰਤਾਈਆ। ਸਾਧ ਸੰਤ ਥੱਕੇ ਭਾਲ, ਦਿਸ ਕਿਸੇ ਨਾ ਆਈਆ। ਸੁਰਤ ਸਵਾਣੀ ਹੋਈ ਹਾਲ ਬੇਹਾਲ, ਸੁਖਮਨ ਪਾਈ ਗਲ ਵਿਚ ਫਾਹੀਆ। ਨਾ ਕੋਈ ਚਲੇ ਬੇਹੰਗਮ ਚਾਲ, ਮਿਲਿਆ ਮੇਲ ਨਾ ਸਾਚੇ ਮਾਹੀਆ। ਹਰਿ ਸ਼ਬਦ ਗੁਰ ਮੰਤਰ ਨਾ ਕਰੇ ਅੰਦਰ ਸੰਭਾਲ, ਮੰਦਰ ਅੰਦਰ ਬੈਠੇ ਡੇਰਾ ਢਾਹੀਆ। ਮਿਲਿਆ ਨਾਮ ਨਾ ਸਚ ਧਨ ਮਾਲ, ਤਨ ਖਜ਼ਾਨਾ ਨਾ ਕੋਈ ਭਰਾਈਆ। ਅੰਤਮ ਅੰਤ ਕਲ ਖਾਏ ਕਾਲ, ਕਲਜੁਗ ਕੂਕੇ ਦਏ ਦੁਹਾਈਆ। ਚਾਰ ਯਾਰ ਸੰਗ ਮੁਹੰਮਦ ਨਾਲ ਨਾਲ, ਈਸਾ ਮੂਸਾ ਰਾਹ ਵਖਾਈਆ। ਗੋਬਿੰਦ ਮਾਰੇ ਇਕ ਉਛਾਲ, ਨੇਤਰ ਨੈਣ ਰਿਹਾ ਵਖਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਸਚ ਸਿੰਘਾਸਣ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਮੇਲਾ ਮੇਲ ਮਿਲਾਈਆ। ਹਰਿਜਨ ਮੇਲਾ ਧੁਰ ਦਰਗਾਹ, ਹਰਿ ਸਾਚਾ ਆਪ ਮਿਲਾਇੰਦਾ। ਇਕ ਜਪਾਏ ਸਾਚਾ ਨਾਂ, ਸਤਿ ਪੁਰਖੇ ਵਿਚ ਸਮਾਇੰਦਾ। ਪਕੜ ਉਠਾਏ ਥਾਉਂ ਥਾਂ, ਜੁਗ ਜੁਗ ਵਿਛੜੇ ਮੇਲ ਮਿਲਾਇੰਦਾ। ਫੜ ਫੜ ਹੰਸ ਬਣਾਏ ਕਾਂ, ਸੋਹੰ ਸਾਚੀ ਚੋਗ ਚੁਗਾਇੰਦਾ। ਥਿਰ ਘਰ ਵਖਾਏ ਸਾਚਾ ਥਾਂ, ਆਪ ਆਪਣੇ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਰੰਗ ਰੰਗਾਇੰਦਾ। ਆਪ ਆਪਣਾ ਰੰਗ ਰੰਗਾਏ, ਅਕਲ ਕਲਾ ਗਿਰਧਾਰੀ। ਜੋਤੀ ਜਾਮਾ ਭੇਖ ਵਟਾਏ, ਸ਼ਬਦ ਖੰਡਾ ਤੇਜ ਕਟਾਰੀ। ਨਿਹਕਲੰਕਾ ਨਾਉਂ ਰਖਾਏ, ਲੋਆਂ ਪੁਰੀਆਂ ਕਰੇ ਖ਼ਬਰਦਾਰੀ। ਸ਼ਬਦ ਡੰਕਾ ਇਕ ਵਜਾਏ, ਗੁਰ ਗੋਬਿੰਦਾ ਸ਼ਾਹ ਅਸਵਾਰੀ। ਰਾਓ ਰੰਕਾਂ ਆਪ ਉਠਾਏ, ਗਊ ਗਰੀਬਾਂ ਇਕ ਵਖਾਏ ਸਚ ਸੱਚਾ ਦਰਬਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਅਪਰ ਅਪਾਰੀ। ਅਪਰ ਅਪਾਰੀ ਹਰਿ ਹਰਿ ਖੇਲ, ਭੇਵ ਕੋਈ ਨਾ ਪਾਇੰਦਾ। ਸੰਤ ਸੁਹੇਲੇ ਆਪੇ ਮੇਲ, ਜਗਤ ਵਿਛੋੜਾ ਆਪ ਕਟਾਇੰਦਾ। ਆਪੇ ਗੁਰ ਗੁਰੂ ਗੁਰ ਚੇਲ, ਗੁਰ ਗੋਬਿੰਦ ਆਪ ਸਮਾਇੰਦਾ । ਆਪੇ ਵਸਿਆ ਰੰਗ ਨਵੇਲ, ਹਰ ਘਟ ਆਪੇ ਆਸਣ ਲਾਇੰਦਾ। ਆਪੇ ਹੋਏ ਸੱਜਣ ਸੁਹੇਲ, ਆਪ ਆਪਣਾ ਬੰਧ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਗੀਤ ਸੁਹਾਗੀ ਛੰਦ, ਨੌਂ ਖੰਡ ਪ੍ਰਿਥਮੀ ਆਪ ਜਣਾਇੰਦਾ। ਨੌਂ ਖੰਡ ਪ੍ਰਿਥਮੀ ਏਕਾ ਗੀਤ, ਪ੍ਰਭ ਸਾਚੇ ਆਪ ਸੁਣਾਇਆ । ਨਾ ਕੋਈ ਦਿਹੁਰਾ ਮੰਦਰ ਮਸੀਤ, ਗੁਰੂਦਵਾਰ ਦਿਸ ਨਾ ਆਇਆ। ਸਤਿਜੁਗ ਤੇਰੀ ਸਾਚੀ ਰੀਤ, ਪ੍ਰਭ ਆਪਣੇ ਹੱਥ ਰਖਾਇਆ। ਸੋਹੰ ਅੱਖਰ ਸਾਚਾ ਰੱਖਣਾ ਚੀਤ, ਚਿਤ ਵਿਤ ਠਗੋਰੀ ਕੋਇ ਨਾ ਪਾਇਆ। ਏਕਾ ਰੰਗ ਰੰਗਾਏ ਹਸਤ ਕੀਟ, ਰਾਜ ਰਾਜਾਨਾ ਸ਼ਾਹ ਸੁਲਤਾਨਾ ਦਰ ਦਰ ਫਿਰਾਇਆ। ਮਨਮੁਖਾਂ ਸੁੱਤਾ ਦੇ ਕਰ ਪੀਠ, ਆਪ ਆਪਣਾ ਮੁਖ ਛੁਪਾਇਆ। ਮਨ ਮਤ ਕਾਇਆ ਕਰੇ ਕੌੜਾ ਰੀਠ, ਫਲ ਅੰਮ੍ਰਿਤ ਹੱਥ ਨਾ ਆਇਆ। ਗੁਰਮੁਖਾਂ ਹਰਿ ਭਾਣਾ ਲਾਗੇ ਮੀਠ, ਸਦ ਭਾਣੇ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਲੇਖੇ ਲਏ ਲਾਇਆ। ਹਰਿਜਨ ਲੇਖਾ ਸਚ ਦਰਬਾਰ, ਆਪਣਾ ਆਪ ਲਿਖਾਇੰਦਾ। ਲਿਖਣਹਾਰਾ ਏਕਾ ਏਕੰਕਾਰ, ਇਕ ਇਕੱਲਾ ਸੇਵ ਕਮਾਇੰਦਾ। ਲੱਖ ਚੁਰਾਸੀ ਦਰ ਭਿਖਾਰ, ਭਿੱਖਕ ਭਿਛਿਆ ਏਕਾ ਪਾਇੰਦਾ। ਆਵੇ ਜਾਵੇ ਵਾਰੋ ਵਾਰ, ਆਪ ਆਪਣੀ ਰਚਨ ਰਚਾਇੰਦਾ। ਨਾਨਕ ਗੋਬਿੰਦ ਸੇਵਾਦਾਰ, ਸੇਵਕ ਸੇਵਾ ਆਪ ਕਰਾਇੰਦਾ। ਲੇਖਾ ਲਿਖੇ ਗੁਣ ਵਿਚਾਰ, ਗੁਣਵੰਤਾ ਆਪ ਹੋ ਜਾਇੰਦਾ। ਅੰਤਮ ਮੇਲਾ ਮੇਲ ਵਿਚ ਸੰਸਾਰ, ਮਸਤਕ ਟਿੱਕਾ ਇਕ ਲਗਾਇੰਦਾ। ਨੌਂ ਖੰਡ ਪ੍ਰਿਥਮੀ ਰਹੀ ਹਾਰ, ਲੱਖ ਚੁਰਾਸੀ ਮੂਲ ਚੁਕਾਇੰਦਾ। ਬ੍ਰਹਮਾ ਰੋਵੇ ਜ਼ਾਰੋ ਜ਼ਾਰ, ਨੇਤਰ ਨੀਰ ਵਹਾਇੰਦਾ। ਬਾਸ਼ਕ ਤਸ਼ਕਾ ਗਲ ਵਿਚ ਹਾਰ, ਸ਼ਿਵ ਸ਼ੰਕਰ ਧੀਰ ਨਾ ਕੋਈ ਧਰਾਇੰਦਾ। ਵਿਸ਼ਨੂੰ ਵੰਸੀ ਕਰ ਪੁਕਾਰ, ਪ੍ਰਭ ਦਰ ਆਪ ਕੁਰਲਾਇੰਦਾ। ਸੁਰਪਤ ਰਾਜਾ ਇੰਦ ਹੋਏ ਖ਼ਬਰਦਾਰ, ਕਰੋੜ ਤੇਤੀਸਾ ਨਾਲ ਰਖਾਇੰਦਾ। ਪ੍ਰਗਟ ਹੋਏ ਵਿਚ ਸੰਸਾਰ, ਜਗਤ ਜਗਦੀਸਾ ਜੋਤ ਜਗਾਇੰਦਾ। ਸ਼ਬਦ ਖੰਡਾ ਤੇਜ਼ ਕਟਾਰ, ਤਨ ਗਾਤਰੇ ਆਪ ਲਟਕਾਇੰਦਾ। ਨਿਹਕਲੰਕਾ ਲਏ ਅਵਤਾਰ, ਵੇਦ ਵਿਆਸਾ ਆਪ ਲਿਖਾਇੰਦਾ। ਜਨ ਭਗਤਾਂ ਕਰੇ ਇਕ ਪਿਆਰ, ਆਪ ਆਪਣੀ ਦਇਆ ਕਮਾਇੰਦਾ। ਸਾਚਾ ਮੇਲਾ ਕੰਤ ਭਤਾਰ, ਨਾਰੀ ਕੰਤਾ ਆਪ ਅਖਵਾਇੰਦਾ। ਆਤਮ ਸੇਜਾ ਕਰ ਸ਼ਿੰਗਾਰ, ਫੂਲਨ ਬਰਖਾ ਲਾਇੰਦਾ। ਜੋਤ ਸਰੂਪੀ ਕਰ ਆਕਾਰ, ਸ਼ਬਦੀ ਮੇਲ ਮਿਲਾਇੰਦਾ। ਆਪੇ ਬੈਠਾ ਅਧ ਵਿਚਕਾਰ, ਦਸਮ ਦਵਾਰ ਡੇਰਾ ਲਾਇੰਦਾ। ਚਾਰੋਂ ਕੁੰਟ ਬੰਦ ਕਿਵਾੜ, ਨਾ ਕੋਈ ਤਾਕ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਚਾਰ ਵਰਨ ਏਕਾ ਸਰਨ ਏਕਾ ਧਾਰ ਵਹਾਇੰਦਾ। ਚਾਰ ਵਰਨ ਇਕ ਦਵਾਰਾ, ਏਕਾ ਰੰਗ ਰੰਗਾਈਆ। ਖਾਣੀ ਬਾਣੀ ਨਾ ਕੋਈ ਕਰੇ ਪਿਆਰਾ, ਅੰਜੀਲ ਕੁਰਾਨਾ ਹਾਹਾਕਾਰਾ, ਰਸਨਾ ਜਿਹਵਾ ਕੋਈ ਨਾ ਗਾਈਆ। ਮੁੱਲਾ ਸ਼ੇਖ਼ ਮੁਸਾਇਕ ਪੀਰ ਰੋਵਣ ਜ਼ਾਰੋ ਜ਼ਾਰਾ, ਨੇਤਰ ਨੀਰ ਵਹਾਈਆ। ਅੱਲਾ ਹੂ ਹੂ ਤੇਰਾ ਕੋਈ ਨਾ ਲਾਏ ਨਾਅਰਾ, ਅਹਿਨਲ ਹੱਕ ਨਾ ਕੋਈ ਸੁਣਾਈਆ। ਏਕਾ ਏਕ ਬੇਐਬ ਪਰਵਰਦਿਗਾਰਾ, ਖ਼ੁਦੀ ਖ਼ੁਦਾਈ ਦਏ ਮਿਟਾਈਆ। ਨਿਹਕਲੰਕ ਲਏ ਅਵਤਾਰਾ, ਅਮਾਮ ਮਹਿੰਦੀ ਨਾਉਂ ਰਖਾਈਆ। ਪੀਲੇ ਬਸਤਰ ਤਨ ਕਰ ਸ਼ਿੰਗਾਰਾ, ਮੱਕਾ ਮਦੀਨਾ ਫੇਰਾ ਪਾਈਆ। ਕੂਜਾ ਬਾਂਗ ਹੱਥ ਮੁਸੱਲਾ ਅਪਰ ਅਪਾਰਾ, ਏਕਾ ਵਾਹਿਜ਼ ਰਿਹਾ ਸੁਣਾਈਆ। ਸੋਹੰ ਸ਼ਬਦ ਤੇਰੀ ਜੈ ਜੈ ਕਾਰਾ, ਉਮਤ ਨਬੀ ਰਸੂਲ ਦੀ ਆਪੇ ਰਿਹਾ ਪੜ੍ਹਾਈਆ। ਅਰਬ ਅਰਬਾਨੀਆਂ ਢਹਿ ਪਏ ਦਵਾਰਾ, ਸ਼ਾਹ ਅਫਗਾਨਾ ਰਹਿਣ ਨਾ ਪਾਈਆ। ਏਕਾ ਝੁੱਲੇ ਨਾਮ ਨਿਸ਼ਾਨਾ ਅਪਰ ਅਪਾਰਾ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਪਰ ਨਾਮ ਰਖਾਈਆ। ਏਕਾ ਵਾਹਿਦ ਗਾਡ ਖ਼ੁਦਾ, ਏਕਾ ਨੂਰ ਅਲਾਹੀਆ। ਏਕਾ ਜੁਦਾ ਦਏ ਕਰਾ, ਏਕਾ ਮੇਲ ਮਿਲਾਈਆ। ਏਕਾ ਸਦਾ ਰਿਹਾ ਜਗਾ, ਏਕਾ ਛੰਦ ਸੁਣਾਈਆ। ਆਪਣੀ ਗਦਾ ਆਪ ਕਰਾ, ਚਾਕਰ ਚਾਕਰੀ ਰਿਹਾ ਕਮਾਈਆ। ਆਤਮ ਮਧ ਜਾਮ ਪਿਲਾ, ਏਕਾ ਧੀਰ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨਾਅਰਾ ਹਰਿ ਨਿਰੰਕਾਰਾ ਆਪਣਾ ਆਪ ਕਰਾਇੰਦਾ। ਆਪੇ ਕਰੇ ਜਗਤ ਪਿਆਰਾ, ਆਪੇ ਭਰਮ ਭੁਲਾਇੰਦਾ। ਆਪੇ ਕਰੇ ਤਨ ਸ਼ਿੰਗਾਰਾ, ਆਪੇ ਖ਼ਾਕ ਰੁਲਾਇੰਦਾ। ਆਪੇ ਵਿਗਸੇ ਕਰ ਵਿਚਾਰਾ, ਵੇਖਣਹਾਰ ਆਪ ਰਖਾਇੰਦਾ। ਬਸਤਰ ਦਿਸੇ ਨਾ ਕਿਸੇ ਚੀਰ ਸੰਸਾਰਾ, ਰੂਪ ਅਨੂਪ ਸਤਿ ਸਰੂਪ ਆਪ ਸਮਾਇੰਦਾ। ਵੰਡਨ ਵੰਡੇ ਅਪਰ ਅਪਾਰਾ, ਖੰਡ ਬ੍ਰਹਿਮੰਡ ਜੇਰਜ ਅੰਡ ਖੋਜ ਖੁਜਾਇੰਦਾ। ਸੂਰਜ ਚੰਨ ਵੇਖੇ ਧਾਰਾ, ਤਾਰਾ ਮੰਡਲ ਨਾ ਕੋਈ ਚੜ੍ਹਾਇੰਦਾ। ਏਕਾ ਏਕ ਅਬਿਨਾਸ਼ੀ ਕਰਤਾ ਆਦਿ ਸ਼ਕਤ ਜੋਤ ਸਰੂਪ ਦਿਸੇ, ਅਨਭਵ ਪਰਕਾਸ਼ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਏਕ ਭਉ ਚੁਕਾਇੰਦਾ। ਏਕਾ ਦੂਜਾ ਭਉ ਚੁਕਾਉਣਾ, ਪ੍ਰਭ ਆਪਣੀ ਕਲ ਵਰਤਾਈਆ। ਰਾਗ ਛਤੀਸਾ ਕਿਸੇ ਨਾ ਗਾਉਣਾ, ਨਾ ਕੋਈ ਜਗਤ ਵਿਦਿਆ ਕਰੇ ਪੜ੍ਹਾਈਆ। ਵੇਦ ਪੁਰਾਨ ਸ਼ਾਸਤਰ ਸਿਮਰਤ ਪੰਡਤ ਪਾਧਾਂ ਨਾ ਕੋਈ ਰਖਾਉਣਾ, ਤਿਲਕ ਮਸਤਕ ਨਾ ਕੋਈ ਲਗਾਈਆ। ਮੁੱਲਾ ਸ਼ੇਖ਼ ਨਾ ਕਿਸੇ ਮਤ ਰਖਾਉਣਾ, ਤਸਬੀ ਗਾਨੀ ਨਾ ਗਲ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਅੱਖਰ ਜਗਤ ਵੱਖਰ, ਲੋਕਮਾਤ ਨਾਮ ਜਪਾਉਣਾ, ਸੋਹੰ ਸੋ ਮਾਤ ਪੜ੍ਹਾਈਆ। ਚਾਰ ਵਰਨ ਅਠਾਰਾਂ ਬਰਨ ਏਕਾ ਮਾਰਗ ਲਾਉਣਾ, ਏਕਾ ਰਾਹ ਚਲਾਈਆ। ਸ਼ਬਦ ਦਸਤਾਰ ਸੀਸ ਬੰਧਾਉਣਾ, ਨੀਲਾ ਕਾਲਾ ਪੀਲਾ ਚੀਰ ਨਾ ਕੋਈ ਰਖਾਈਆ। ਆਤਮ ਦਰਸੀ ਦਰਸ ਦਿਖਾਉਣਾ, ਹਰ ਘਟ ਅੰਦਰ ਵੇਖ ਵਖਾਈਆ। ਦਰ ਦਵਾਰਾ ਇਕ ਖੁਲ੍ਹਾਉਣਾ, ਸਤਿਜੁਗ ਸਾਚਾ ਰਾਗ ਅਲਾਈਆ। ਜੂਠ ਝੂਠ ਨਜ਼ਰ ਨਾ ਆਉਣਾ, ਮਦਿਰਾ ਜਾਮ ਨਾ ਕੋਈ ਪਿਲਾਈਆ। ਕੇਸਾਧਾਰੀ ਨਾ ਮਾਣ ਰਖਾਉਣਾ, ਮੂੰਡ ਮੁੰਡਾਏ ਰਹੇ ਸ਼ਰਮਾਈਆ। ਊਚ ਨੀਚ ਪ੍ਰਭ ਭੇਵ ਚੁਕਾਉਣਾ, ਰਾਓ ਰੰਕ ਨਾ ਕੋਈ ਅਖਵਾਈਆ। ਏਕਾ ਸ਼ਬਦ ਰਾਗ ਅਨਾਦੀ ਸ੍ਰਿਸ਼ਟ ਸਬਾਈ ਗਾਉਣਾ, ਨੌਂ ਖੰਡ ਹਰਿਜਨ ਵੱਜੇ ਵਧਾਈਆ। ਸੱਤਾਂ ਦੀਪਾਂ ਲੱਖ ਚੁਰਾਸੀ ਪ੍ਰਭ ਅਬਿਨਾਸ਼ੀ ਪਾਰਬ੍ਰਹਮ ਕਰਤਾ ਏਕਾ ਪਾਉਣਾ, ਨਾ ਕੋਈ ਦੂਸਰ ਓਟ ਰਖਾਈਆ। ਅਕਾਲ ਮੂਰਤ ਪ੍ਰਭ ਨਜ਼ਰੀ ਆਉਣਾ, ਏਕਾ ਰੰਗ ਚੜ੍ਹਾਈਆ। ਗੁਰਮੁਖ ਸਾਚੇ ਦਰ ਬਹਾਉਣਾ, ਬਜਰ ਕਪਾਟੀ ਤੋੜ ਤੁੜਾਈਆ। ਸਰ ਸਰੋਵਰ ਇਕ ਨੁਹਾਉਣਾ, ਚਰਨ ਧੂੜ ਖ਼ਾਕ ਰਮਾਈਆ। ਅੱਠ ਸੱਠ ਤੀਰਥ ਮੇਟ ਮਿਟਾਉਣਾ, ਗੰਗਾ ਗੋਦਾਵਰੀ ਰਹੀ ਸ਼ਰਮਾਈਆ। ਮੱਕਾ ਮਦੀਨਾ ਪਹਿਲੇ ਢਾਉਣਾ, ਚੌਦਾਂ ਕੱਤਕ ਲੇਖ ਲਿਖਾਈਆ। ਈਸਾ ਮੂਸਾ ਸੰਗ ਰਲਾਉਣਾ, ਉਨੀ ਉਨੀਸਾ ਦਏ ਦੁਹਾਈਆ। ਅੱਲਾ ਰਾਣੀ ਗਲ ਵਿਚ ਪੱਲਾ ਪਾਉਣਾ, ਨੇਤਰ ਨੈਣਾ ਨੀਰ ਰਹੀ ਵਹਾਈਆ। ਸੰਗ ਮੁਹੰਮਦ ਚਾਰ ਯਾਰ ਸਦੀ ਚੌਧਵੀ ਮਿਲੇ ਨਾ ਸੌਣਾ, ਚੌਦਾਂ ਤਬਕਾਂ ਰਿਹਾ ਹਿਲਾਈਆ। ਸੇਵਾ ਲਾਏ ਪਵਣੀ ਪਵਣਾ, ਏਕਾ ਸ਼ਬਦ ਕਰੇ ਜਣਾਈਆ। ਜਾਗਰਤ ਜੋਤ ਜਵਾਲਾ ਇਕ ਜਗਾਉਣਾ, ਅਗਨੀ ਲਾਟ ਨਾ ਕੋਈ ਵਖਾਈਆ। ਕੀਰਤਨ ਸੋਹਲਾ ਪੌੜੀ ਕਿਸੇ ਨਾ ਗਾਉਣਾ, ਨਾਮ ਸਤਿ ਗਿਆ ਮਤ ਸਮਝਾਈਆ। ਨਾਨਕ ਗੋਬਿੰਦ ਇਹ ਸਮਝਾਉਣਾ, ਲੱਖ ਚੁਰਾਸੀ ਗਿਆ ਸਮਝਾਈਆ। ਕਲਜੁਗ ਅੰਤਮ ਨਿਹਕਲੰਕ ਪ੍ਰਭ ਸਾਚਾ ਆਉਣਾ, ਜੀਵ ਜੰਤ ਭੇਵ ਨਾ ਰਾਈਆ। ਜੂਠਾ ਝੂਠਾ ਜਗਤ ਪਸਾਰ ਮਿਟਾਉਣਾ, ਸਾਧਾਂ ਸੰਤਾਂ ਅੰਦਰ ਖੋਜ ਖੁਜਾਈਆ। ਗੜ੍ਹ ਹੰਕਾਰੀ ਰਹਿਣ ਨਾ ਪਾਉਣਾ, ਨੌਂ ਦਰ ਵੇਖੇ ਪਈ ਦੁਹਾਈਆ। ਆਪ ਆਪਣਾ ਡੰਕ ਵਜਾਉਣਾ, ਏਕਾ ਅੰਕ ਰਖਾਈਆ। ਨਿਰਗੁਣ ਸਰਗੁਣ ਵੇਖ ਵਖਾਉਣਾ, ਨਿਰਗੁਣ ਰੂਪ ਅਲਾਹੀਆ । ਗੁਰਮੁਖ ਹਰਿਜਨ ਜਨ ਭਗਤ ਜੁਗ ਵਿਛੜੇ ਜਗ ਮੇਲ ਮਿਲਾਉਣਾ, ਆਪਣੇ ਹੱਥ ਰੱਖੀ ਵਡਿਆਈਆ। ਵੇਦ ਕਿਤੇਬ ਭੇਵ ਕਿਸੇ ਨਾ ਪਾਉਣਾ, ਲਿਖ ਲਿਖ ਪੜ੍ਹ ਪੜ੍ਹ ਦੇਂਦੇਂ ਮਾਤ ਦੁਹਾਈਆ। ਅਛਲ ਛਲ ਪ੍ਰਭ ਆਪ ਕਰਾਉਣਾ, ਬਲ ਬਾਵਨ ਭੇਖ ਵਟਾਈਆ। ਕਲਜੁਗ ਰਾਵਣ ਮੇਟ ਮਿਟਾਉਣਾ, ਰਾਮ ਰਾਮਾ ਰੂਪ ਸਮਾਈਆ। ਹਰਿਜਨ ਤੇਰਾ ਸਤਿ ਸਤਿਵਾਦੀ ਰਾਹ ਚਲਾਉਣਾ, ਕਾਹਨਾ ਕ੍ਰਿਸ਼ਨਾ ਰੂਪ ਵਟਾਈਆ। ਅਰਜਨ ਲੇਖਾ ਲੇਖ ਲਿਖਾਉਣਾ, ਅਠਾਰਾਂ ਧਿਆਏ ਕਰੇ ਜਣਾਈਆ। ਗੀਤਾ ਗਿਆਨ ਮੇਲ ਮਿਲਾਉਣਾ, ਕਲਜੁਗ ਅੰਤਮ ਔਧ ਮਿਟਾਈਆ। ਈਸਾ ਮੂਸਾ ਆਪ ਸਮਝਾਉਣਾ, ਆਪ ਆਪਣੀ ਦਇਆ ਕਮਾਈਆ। ਕਲਜੁਗ ਤੇਰਾ ਵéਤ ਸੁਹਾਉਣਾ, ਹਰਿ ਸ਼ਬਦ ਵੱਜੇ ਵਧਾਈਆ। ਹਰਿ ਸੰਗਤ ਹਰਿ ਹਰਿ ਸਾਚਾ ਪਾਉਣਾ, ਹਰਿ ਨਾਮੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਰਮੀ ਨਿਹਕਰਮ ਕਮਾਉਣਾ, ਜਰਮ ਕਰਮ ਧਰਮ ਬਰਨ ਮਰਨ ਚਰਨ ਹਰਿ ਸਰਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਆਪ ਅਖਵਾਈਆ। ਸਤਿ ਪੁਰਖ ਸਤਿ ਸਤਿਵੰਤ, ਸਤਿ ਸਰੂਪ ਸਮਾਇਆ। ਭੇਵ ਨਾ ਪਾਇਣ ਜੀਵ ਜੰਤ, ਸਾਧ ਸੰਤ ਚੌਥੇ ਪਦ ਸਮਾਇਆ। ਚੌਥਾ ਪਦ ਮਹਿੰਮਾ ਅਗਣਤ, ਪੰਚਮ ਰਾਹ ਤਕਾਇਆ। ਪੰਚਮ ਰੂਪ ਹਰਿ ਬੇਅੰਤ, ਬੇਅੰਤ ਬੇਅੰਤ ਆਪ ਅਖਵਾਇਆ। ਛੇਵੇਂ ਮੇਲਾ ਨਾਰੀ ਕੰਤ, ਜੋਤੀ ਨਾਰੀ ਸੇਜ ਹੰਢਾਇਆ। ਦੇਵੇ ਮਤ ਅਲੱਖ ਨਿਰੰਜਣ ਆਦਿ ਅੰਤ, ਏਕਾ ਰੰਗ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਹਰਿ ਆਪਣਾ ਆਪ ਸੁਹਾਇਆ। ਕਰਨਹਾਰ ਸਮਰਥ, ਹਰਿ ਰਘੁਨਾਥਿਆ। ਸ਼ਬਦ ਜਣਾਏ ਅਕਥਨਾ ਅਕੱਥ, ਪੁਰਖ ਸਮਰਾਥਿਆ। ਧੁਰ ਦਰਗਾਹੀ ਸਾਚੀ ਵੱਥ, ਜਨ ਭਗਤਾਂ ਦੇਵੇ ਹੱਥੋ ਹਾਥਿਆ। ਪੰਚਮ ਪੰਚਾਂ ਦੇਵੇ ਮਥ, ਪੰਚਮ ਪਾਏ ਸਾਚੀ ਨਾਥਿਆ। ਹਰਿਜਨ ਸਗਲ ਵਸੂਰੇ ਜਾਇਣ ਲੱਥ, ਮਿਲੇ ਮੇਲ ਰਾਮਾ ਦਸਰਾਥਿਆ, ਖੇਲੇ ਖੇਲ ਤ੍ਰੈਲੋਕੀ ਨਾਥ, ਅਨਾਥ ਅਨਾਥਾਂ ਹੋਏ ਸਾਥਿਆ। ਲਹਿਣਾ ਦੇਣਾ ਮਸਤਕ ਮਾਥ, ਆਪ ਰਖਾਏ ਆਪਣੇ ਹਾਥਿਆ। ਹਰਿਜਨ ਚੜ੍ਹਾਏ ਸਾਚੇ ਰਥ, ਰਥ ਰਥਵਾਹੀ ਆਪ ਅਖਵੰਤਿਆ। ਸਚ ਜਣਾਈ ਏਕਾ ਗਾਥ, ਸੋਹੰ ਸੋ ਭਗਤ ਭਗਵੰਤਿਆ। ਅਬਿਨਾਸ਼ੀ ਕਰਤਾ ਆਪੇ ਹੋ, ਆਪੇ ਹੋਏ ਕਮਲਾਪਾਤਿਆ। ਬੀਜ ਆਤਮ ਸਾਚਾ ਬੋ, ਫਲ ਲਗਾਏ ਕਾਇਆ ਡਾਲ੍ਹੀ ਸਾਚੀ ਪਾਤੀਆ। ਮਨਮੁਖ ਜੀਵ ਰਹੇ ਰੋ, ਧਰਤ ਮਾਤ ਵਿਛਾਈ ਬੈਠੀ ਸਥਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਜਣਾਏ ਆਪਣੀ ਗਾਥਿਆ । ਏਕਾ ਗਾਥਾ ਏਕਾ ਅੱਖਰ, ਏਕਾ ਜਗਤ ਪੜ੍ਹਾਈਆ। ਬਜਰ ਕਪਾਟੀ ਪਾੜੇ ਪੱਥਰ, ਸੱਥਰ ਹੇਠ ਵਿਛਾਈਆ। ਨੇਤਰ ਨੀਰ ਵਰੋਲੇ ਅੱਥਰ, ਨੈਣੀ ਨੀਰ ਸਮਾਈਆ। ਗੁਰਮੁਖ ਸਚ ਵਰੋਲੇ ਮੱਖਣ, ਨਾਮ ਮਧਾਣਾ ਏਕਾ ਪਾਈਆ। ਕਲਜੁਗ ਅੰਤਮ ਆਇਆ ਰੱਖਣ, ਆਪਣੇ ਹੱਥ ਰੱਖੀ ਵਡਿਆਈਆ। ਮਨਮੁਖ ਜੀਵਾਂ ਭਾਂਡੇ ਸੱਖਣ, ਆਤਮ ਝੋਲੀ ਨਾ ਕੋਈ ਭਰਾਈਆ। ਵੇਖ ਵਖਾਏ ਚਾਰੇ ਦਿਸ਼ਾ ਉਤਰ ਪੂਰਬ ਪੱਛਮ ਦੱਖਣ, ਲੁਕਿਆ ਕੋਈ ਰਹਿਣ ਨਾ ਪਾਈਆ। ਜੂਠ ਝੂਠ ਅੰਗਿਆਰੇ ਭਖਣ, ਕਲਜੁਗ ਲੰਬੂ ਰਿਹਾ ਲਾਈਆ। ਜੀਵ ਜੰਤ ਸਾਰੇ ਤੱਕਣ, ਰਾਹ ਖਹਿੜਾ ਦਿਸ ਨਾ ਆਈਆ। ਗੌਂਸ ਮਜ਼ੌਰ ਮੱਕਾ ਮਦੀਨਾ ਤਜਣ, ਹੋਏ ਨਾ ਕੋਈ ਸਹਾਈਆ। ਪੰਥ ਖਾਲਸਾ ਸਰ ਅੰਮ੍ਰਿਤ ਛੱਡ ਛੱਡ ਭੱਜਣ, ਜਾਵਣ ਵਾਹੋ ਦਾਹੀਆ। ਕਾਸ਼ੀ ਪੰਡਤ ਕੋਈ ਨਾ ਪੜਦਾ ਕੱਜਣ, ਚੰਦਨ ਤਿਲਕ ਨਾ ਕੋਈ ਲਗਾਈਆ। ਅਠਸਠ ਨਾ ਮਿਲੇ ਕਿਸੇ ਮਜਨ, ਸਰ ਸਰੋਵਰ ਨਾ ਕੋਈ ਨੁਹਾਈਆ। ਨਾ ਕੋਈ ਹਾਜ਼ੀ ਕਰੇ ਹੱਜਨ, ਜਗਤ ਯਾਤਰਾ ਪੂਰ ਕਰਾਈਆ। ਨਾ ਕੋਈ ਸ਼ਾਹ ਸੁਲਤਾਨ ਰਾਜ ਰਾਜਨ, ਦਰ ਦਰਬਾਨ ਨਾ ਕੋਈ ਅਖਵਾਈਆ । ਨਾ ਕੋਈ ਮਾਰੇ ਕਿਸੇ ਆਵਾਜ਼ਨ, ਚਵਰ ਸੀਸ ਨਾ ਕੋਈ ਕਰਾਈਆ। ਲੱਖ ਚੁਰਾਸੀ ਰਚਿਆ ਕਾਜਨ, ਕਰਮ ਧਰਮ ਕਰਨ ਕੁੜਮਾਈਆ। ਧਾਮ ਅਵੱਲਾ ਦੇਸ ਮਾਝਨ, ਪ੍ਰਭ ਸਾਚਾ ਸਗਨ ਮਨਾਈਆ। ਜਨ ਭਗਤਾਂ ਆਤਮ ਰੱਖੇ ਲਾਜਨ, ਲਾਜਾਵੰਤ ਆਪ ਅਖਵਾਈਆ। ਨਾਮ ਚੜ੍ਹਾਏ ਸਚ ਜਹਾਜ਼ਨ, ਸੋਹੰ ਚੱਪੂ ਲਾਈਆ। ਮਨਮੁਖ ਜੀਵਾਂ ਖੋਲ੍ਹੇ ਪਾਜਨ, ਭਰਮ ਗੜ੍ਹ ਤੁੜਾਈਆ। ਗੁਰਮੁਖ ਨਾਰੀ ਕੰਤ ਸੁਹਾਗਨ, ਘਰ ਸਾਚੇ ਮੇਲ ਮਿਲਾਈਆ। ਆਪ ਕਰਾਏ ਜਗਤ ਵੈਰਾਗਨ, ਖੁਲ੍ਹੜੇ ਕੇਸ ਗਲ ਲਟਕਾਈਆ । ਚਰਨ ਧੂੜ ਕਰਾਏ ਮਜਨ ਮਾਘਨ, ਚਵਰ ਚਵਰਾ ਇਕ ਕਰਾਈਆ। ਪੁਰਖ ਅਬਿਨਾਸ਼ੀ ਸਾਚਾ ਸਾਜਨ, ਹਰਿਜਨ ਸਾਚੇ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰ ਹਰ ਘਟ ਥਾਈਂਆ। ਵੇਖਣਹਾਰਾ ਹਰਿ ਰਘੁਨਾਥਾ, ਸੇਵਕ ਸੇਵਾ ਕਮਾਇੰਦਾ। ਦੋ ਜਹਾਨੀ ਸਗਲਾ ਸਾਥਾ, ਸਗਲਾ ਸੰਗ ਨਿਭਾਇੰਦਾ । ਗੁਰਮੁਖ ਰੱਖੇ ਦੇ ਕਰ ਹਾਥਾ, ਆਪ ਆਪਣੇ ਅੰਗ ਲਗਾਇੰਦਾ। ਲੇਖੇ ਲਾਏ ਚਰਨ ਛੁਹਾਇਆ ਮਸਤਕ ਮਾਥਾ, ਨੂਰ ਨੂਰੀ ਰੂਪ ਦਰਸਾਇੰਦਾ। ਅੰਮ੍ਰਿਤ ਆਤਮ ਮਾਰੇ ਠਾਠਾ, ਏਕਾ ਧਾਰ ਵਹਾਇੰਦਾ। ਨਾ ਕੋਈ ਪੂਜਾ ਨਾ ਕੋਈ ਪਾਠਾ, ਭਾਗ ਲਗਾਏ ਕਾਇਆ ਬਾਟਾ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਨਾ ਕੋਈ ਤੀਰਥ ਨਾ ਕੋਈ ਤਾਟਾ, ਸਾਚਾ ਮਜਨ ਇਕ ਕਰਾਇੰਦਾ। ਆਪੇ ਗੇੜਨਹਾਰਾ ਉਲਟੀ ਲਾਠਾ, ਕਲਜੁਗ ਗੇੜਾ ਆਪ ਦਵਾਇੰਦਾ। ਧੁਰ ਦਰਗਾਹੀ ਆਇਆ ਨਾਠਾ, ਭੇਖਾਧਾਰੀ ਭੇਖ ਵਟਾਇੰਦਾ। ਹਰਿਜਨ ਲੇਖੇ ਲਾਏ ਹਾਡੀ ਤਿੰਨ ਸੌ ਸਾਠਾ, ਨਾੜ ਬਹੱਤਰ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਹਰਿ ਰੰਗਣ ਰੰਗ ਰੰਗਾਇੰਦਾ। ਹਰਿ ਸੰਗਤ ਵਰ ਸਾਚਾ ਪਾ, ਆਤਮ ਚਿੰਤ ਮਿਟਾਈਆ। ਇਕ ਧਿਆਨ ਗੁਰ ਚਰਨ ਲਗਾ, ਰੋਗ ਸੋਗ ਗਵਾਈਆ। ਸੋਹੰ ਸੋ ਰਸਨਾ ਗਾ, ਸਤਿ ਪੁਰਖੇ ਵਿਚ ਸਮਾਈਆ। ਸਦਾ ਸੁਹੇਲਾ ਦੇਵੇ ਠੰਡੀ ਛਾਂ, ਆਪ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਬਖ਼ਸ਼ੇ ਨਾਮ ਵਰ, ਵਡ ਦਾਤਾ ਬੇਪਰਵਾਹੀਆ। ਹਰਿ ਕਾ ਨਾਮ ਜਗਤ ਅਨਮੁਲਾ, ਗੁਰਮੁਖ ਵਿਰਲਾ ਪਾਇੰਦਾ। ਸਚ ਭੰਡਾਰਾ ਮਾਤ ਖੁਲ੍ਹਾ, ਕਰਨੀ ਕਰਤਾ ਆਪ ਵਰਤਾਇੰਦਾ। ਦਰ ਦਵਾਰੇ ਨਾ ਕੋਈ ਲਾਏ ਮੁੱਲਾ, ਚਰਨ ਪ੍ਰੀਤੀ ਇਕ ਸਿਖਾਇੰਦਾ। ਗੁਰਮੁਖ ਜੋ ਜਨ ਆਏ ਭੁੱਲਾ, ਭੁੱਲਿਆਂ ਮਾਰਗ ਪਾਇੰਦਾ। ਆਪੇ ਫੁਲਿਆ ਆਪੇ ਫੁਲਾ, ਫੁਲ ਫੁਲਵਾੜੀ ਮਾਤ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵੇ ਨਾਮ, ਜੋ ਜਨ ਸਾਚੀ ਮੰਗ ਮੰਗਾਇੰਦਾ।