੧੮ ਹਾੜ ੨੦੧੫ ਬਿਕ੍ਰਮੀ ਦਰਬਾਰ ਵਿਚ ਜੇਠੂਵਾਲ
ਆਦਿ ਗੁਰ ਅਵਤਾਰਾ, ਏਕਾ ਏਕ ਅਖਵਾਇਆ। ਏਕਾ ਰੂਪ ਇਕ ਪਸਾਰਾ, ਏਕਾ ਰਿਹਾ ਕਰਾਇਆ। ਏਕਾ ਜੋਤ ਇਕ ਉਜਿਆਰਾ, ਏਕਾ ਵੇਖ ਵਖਾਇਆ । ਏਕਾ ਸ਼ਬਦ ਇਕ ਧੁਨਕਾਰਾ, ਏਕਾ ਰਿਹਾ ਵਜਾਇਆ। ਇਕ ਮਹੱਲਾ ਇਕ ਘਰ ਬਾਰਾ, ਏਕਾ ਰਿਹਾ ਉਪਾਇਆ। ਏਕਾ ਦਰ ਇਕ ਦਰਬਾਰਾ, ਏਕਾ ਆਸਣ ਲਾਇਆ। ਏਕਾ ਸ਼ਾਹ ਏਕਾ ਭੂਪ ਏਕਾ ਸੱਚੀ ਸਰਕਾਰਾ, ਰਿਹਾ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਇਆ ਕਮਾਇਆ । ਏਕਾ ਰਾਗ ਏਕਾ ਕਰਤਾਰ, ਏਕਾ ਰਿਹਾ ਅਲਾਈਆ। ਏਕਾ ਖੇਲ ਅਪਰ ਅਪਾਰਾ, ਏਕਾ ਰਿਹਾ ਕਰਾਈਆ। ਇਕ ਇਕੱਲਾ ਕਰ ਪਸਾਰ, ਏਕਾ ਰਚਨ ਰਚਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਇਆ ਕਮਾਈਆ। ਇਕ ਸਿੰਘਾਸਣ ਇਕ ਅਬਿਨਾਸ਼ਨ, ਏਕਾ ਪੁਰਖ ਅਖਵਾਇਆ। ਏਕਾ ਸ਼ਾਹੋ ਏਕਾ ਸ਼ਾਬਾਸ਼, ਏਕਾ ਨਾਮ ਧਰਾਇਆ। ਏਕਾ ਖੇਲ ਇਕ ਤਮਾਸ਼, ਵੇਖਣਹਾਰ ਇਕ ਹੋ ਆਇਆ। ਏਕਾ ਮੰਡਲ ਏਕਾ ਰਾਸ, ਏਕਾ ਰਿਹਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਇਆ ਕਮਾਇਆ। ਏਕਾ ਰਾਹ ਏਕਾ ਘਰ, ਏਕਾ ਰਿਹਾ ਉਪਾਇਆ। ਏਕਾ ਨਾਮ ਏਕਾ ਵਰ, ਏਕਾ ਰਿਹਾ ਦਵਾਈਆ। ਏਕਾ ਸਰ ਏਕਾ ਦਰ, ਏਕਾ ਰਿਹਾ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਇਆ ਕਮਾਈਆ। ਏਕਾ ਰਾਗ ਏਕਾ ਨਾਦ, ਏਕਾ ਰਿਹਾ ਵਜਾਈਆ। ਇਕ ਸ਼ਬਦ ਇਕ ਬ੍ਰਹਮਾਦਿ, ਏਕਾ ਖੋਜ ਖੁਜਾਈਆ। ਏਕਾ ਆਦਿ ਏਕਾ ਜੁਗਾਦਿ, ਏਕਾ ਨਾਮ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਲਿਆ ਉਪਾਈਆ। ਏਕਾ ਏਕ ਏਕਾ ਧਾਰ, ਏਕਾ ਆਪ ਚਲਾਈਆ। ਜੋਤੀ ਨੂਰ ਅਪਰ ਅਪਾਰ, ਆਪ ਆਪਾ ਲਏ ਉਪਾਈਆ। ਦੋਵੇਂ ਮੁਖ ਵੇਖ ਵਿਚਾਰ, ਲੇਖਾ ਆਪਣਾ ਰਿਹਾ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਏਕੰਕਾਰਾ ਕਰ ਪਸਾਰ, ਆਪਣੀ ਕਲ ਵਰਤਾਈਆ। ਇਕ ਅਕੱਲਾ ਏਕੰਕਾਰੀ, ਏਕਾ ਨਾਮ ਰਖਾਇਆ। ਏਕਾ ਨਿਰਗੁਣ ਜੋਤ ਕਰ ਉਜਿਆਰੀ, ਏਕਾ ਰੂਪ ਵਟਾਇਆ। ਏਕਾ ਧੁਨ ਏਕਾ ਧੁਨਕਾਰੀ, ਏਕਾ ਨਾਦ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਲਏ ਪਰਨਾਇਆ। ਏਕਾ ਏਕ ਆਪ ਪਰਨਾ ਆਪਣੇ ਅੰਗ ਲਗਾਇਆ। ਇਕ ਸਿੰਘਾਸਣ ਲਏ ਵਿਛਾ, ਏਕਾ ਆਸਣ ਲਾਇਆ। ਇਕ ਮਰਦੰਗ ਲਏ ਵਜਾ, ਏਕਾ ਰਿਹਾ ਸੁਣਾਇਆ। ਏਕਾ ਰੰਗ ਲਏ ਚੜ੍ਹਾ, ਏਕਾ ਭਿਛਿਆ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਸਚ ਮਹੱਲਾ ਰਿਹਾ ਵਸਾਇਆ। ਏਕਾ ਏਕ ਇਕ ਅਕਾਲਾ, ਆਦਿ ਪੁਰਖ ਅਖਵਾਇਆ। ਏਕਾ ਏਕ ਦੀਨ ਦਿਆਲਾ, ਭੇਵ ਕਿਸੇ ਨਾ ਪਾਇਆ। ਏਕਾ ਏਕ ਚਲੇ ਅਵੱਲੜੀ ਚਾਲਾ, ਚਾਲ ਆਪਣੀ ਚਲਦਾ ਆਇਆ। ਏਕਾ ਵਸਿਆ ਧਰਮ ਸੱਚੀ ਧਰਮਸਾਲਾ, ਚਾਰ ਦਿਵਾਰ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇਆ। ਏਕਾ ਏਕ ਕਰ ਪਸਾਰ, ਏਕਾ ਰੂਪ ਸਮਾਈਆ। ਏਕਾ ਰੂਪ ਹਰਿ ਕਰਤਾਰ, ਆਪਣਾ ਆਪ ਜਣਾਈਆ। ਏਕਾ ਕੂਟ ਇਕ ਪਸਾਰ, ਏਕਾ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੰਗ ਏਕਾ ਅੰਗ ਏਕਾ ਸੰਗ ਏਕਾ ਪਲੰਘ ਰਿਹਾ ਵਿਛਾਈਆ। ਇਕ ਪਲੰਘ ਏਕਾ ਆਸਣ, ਏਕਾ ਹਰਿ ਲਗਾਇੰਦਾ। ਏਕਾ ਦਾਸੀ ਏਕਾ ਦਾਸਨ, ਏਕਾ ਸੇਵ ਕਮਾਇੰਦਾ। ਏਕਾ ਵਾਸੀ ਪੁਰਖ ਅਬਿਨਾਸ਼ਨ, ਏਕਾ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਇਕ ਵਿਚ ਟਿਕਾਇੰਦਾ। ਏਕਾ ਰੂਪ ਇਕ ਸਮਾਇਆ, ਪਾਰਬ੍ਰਹਮ ਵਡਿਆਈਆ। ਦੂਸਰ ਕਿਸੇ ਭੇਵ ਨਾ ਰਾਇਆ, ਨਾ ਲੇਖਾ ਕੋਈ ਜਣਾਈਆ। ਤੀਜਾ ਦਰ ਨਾ ਕੋਈ ਸੁਹਾਇਆ, ਚੌਥੇ ਘਰ ਨਾ ਕੋਈ ਵਧਾਈਆ। ਪੰਚਮ ਮੇਲ ਨਾ ਕੋਇ ਕਰਾਇਆ, ਛੇਵੇਂ ਛੱਪਰ ਛੰਨ ਨਾ ਕੋਈ ਛਾਈਆ। ਸੱਤਵੇਂ ਸਤਿ ਸਤਿਵਾਦ, ਆਪ ਅਖਵਾਇਆ, ਸਤਿ ਪੁਰਖਾ ਨਾਉਂ ਧਰਾਈਆ। ਅੱਠ ਤਤ ਵਿਚ ਨਾ ਆਇਆ, ਪੰਜ ਤਤ ਨਾ ਕੋਈ ਕੁੜਮਾਈਆ। ਨੌ ਦਰ ਨਾ ਕੋਈ ਸੁਹਾਇਆ, ਦਰ ਦਸਵਾਂ ਨਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਏਕੰਕਾਰ, ਆਪੇ ਜਾਣੇ ਆਪਣੀ ਧਾਰ, ਜੋਤ ਸਰੂਪੀ ਕਰ ਪਸਾਰ, ਆਪੇ ਰਿਹਾ ਵਿਚ ਸਮਾਈਆ। ਆਪ ਆਪਣੇ ਵਿਚ ਸਮਾਇਆ, ਪਾਰਬ੍ਰਹਮ ਬੇਅੰਤਾ। ਨਾ ਕੋਈ ਲੇਖਾ ਲੇਖ ਲਿਖਾਇਆ, ਨਾ ਕੋਈ ਬਣਾਏ ਬਣਤਾ। ਨਾ ਕੋਈ ਭੇਦ ਭੇਵ ਚੁਕਾਇਆ, ਨਾ ਕੋਈ ਸੁਣਾਏ ਸੰਤਾ। ਅਛਲ ਅਛੇਦਾ ਆਪਣਾ ਨਾਉਂ ਧਰਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪ ਪਛਾਣੇ ਦਰ ਆਪਣੇ ਰਾਹ ਵਖਾਣੇ ਸਿੱਧਾ, ਇਕ ਪਸਾਰ ਹਰਿ ਰਘੁਰਾਇਆ। ਇਕ ਪਸਾਰ ਹਰਿ ਰਘੁਰਾਇਆ, ਆਪਣਾ ਆਪ ਕਰਾਇਆ। ਦੂਜਾ ਦਰ ਦਏ ਸੁਹਾਇਆ, ਥਿਰ ਘਰ ਨਾਉਂ ਧਰਾਇਆ। ਸਚ ਦਰ ਮਿਲੇ ਵਡਿਆਈਆ, ਘਰ ਸਾਚੇ ਮੰਗਲ ਗਾਇਆ। ਚੌਥੇ ਘਰ ਮਿਲੇ ਵਰ ਸਾਚੀ ਸਈਆ, ਸਾਚਾ ਮੇਲ ਮਿਲਾਇਆ। ਪੰਚਮ ਮੇਲਾ ਸ਼ਬਦ ਗੁਰ ਚੇਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇਆ। ਆਪ ਆਪਣਾ ਨਾਉਂ ਧਰ, ਆਪਣੇ ਹੱਥ ਰੱਖੇ ਵਡਿਆਈਆ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਆਪ ਅਖਵਾਈਆ। ਆਪਣੀ ਮਰਨੀ ਆਪੇ ਮਰ, ਆਪ ਆਪਣਾ ਲਏ ਜਣਾਈਆ। ਆਪਣੀ ਚਰਨੀ ਆਪੇ ਪੜ, ਆਪ ਆਪਣਾ ਸੀਸ ਝੁਕਾਈਆ। ਆਪਣੀ ਬਾਣੀ ਆਪੇ ਪੜ੍ਹ, ਆਪਣਾ ਅੱਖਰ ਵੇਖ ਵਖਾਈਆ। ਆਪਣੀ ਲਾਏ ਆਪੇ ਜੜ, ਨਾ ਕੋਈ ਦੂਸਰ ਸੰਗ ਰਖਾਈਆ। ਆਪਣਾ ਘਾੜਨ ਆਪੇ ਘੜ, ਘੜਨਹਾਰ ਰਘੁਰਾਈਆ। ਆਪਣੇ ਮੰਦਰ ਆਪੇ ਵੜ, ਬੈਠਾ ਬੇਪਰਵਾਹੀਆ। ਆਪਣੇ ਪੌੜੇ ਆਪ ਚੜ੍ਹ, ਖੇਲੇ ਖੇਲ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਇਆ ਕਮਾਈਆ। ਆਪਣਾ ਮੰਦਰ ਕਰ ਉਸਾਰਾ, ਆਪੇ ਆਸਣ ਲਾਇੰਦਾ। ਆਪੇ ਬੈਠ ਹਰਿ ਨਿਰੰਕਾਰਾ, ਆਪ ਆਪਣਾ ਕਰਮ ਕਮਾਇੰਦਾ। ਆਪ ਆਪਣੀ ਬੰਨੇ ਧਾਰਾ, ਆਪ ਆਪਣਾ ਹੁਕਮ ਚਲਾਇੰਦਾ। ਆਪ ਆਪਣਾ ਹੋਏ ਚੋਬਦਾਰਾ, ਆਪ ਆਪਣਾ ਸੀਸ ਨਿਵਾਇੰਦਾ। ਆਪ ਆਪਣੀ ਕਰ ਨਿਮਸਕਾਰਾ, ਆਪ ਆਪਣਾ ਆਪ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇੰਦਾ। ਆਪ ਆਪਣਾ ਸ਼ਬਦ ਜਣਾ, ਆਪ ਆਪਣਾ ਲਏ ਉਠਾਈਆ। ਆਪ ਆਪਣਾ ਝੋਲੀ ਪਾ, ਆਪ ਆਪਣਾ ਲਏ ਮਿਟਾਈਆ। ਆਪ ਆਪਣਾ ਭਾਣਾ ਸਹਿਣਾ ਲਏ ਸਿਖਾ, ਭਾਣੇ ਵਿਚ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ। ਆਪਣਾ ਭਾਣਾ ਆਪੇ ਮੰਨ, ਆਪਣੀ ਧਾਰ ਚਲਾਈਆ। ਆਪ ਆਪਣਾ ਦੇਵੇ ਡੰਨ, ਡੰਨਨਹਾਰ ਆਪ ਅਖਵਾਈਆ। ਆਪਣਾ ਘੜਿਆ ਆਪੇ ਦੇਵੇ ਭੰਨ, ਭੰਨਣਹਾਰ ਦੇਰ ਨਾ ਲਾਈਆ। ਆਪਣੀ ਜਨਨੀ ਆਪੇ ਜਨ, ਜਨ ਜਨਨੀ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇੰਦਾ। ਆਪ ਆਪਣਾ ਕਰ ਲਬਾਸ ਆਪਣਾ ਆਪ ਹੰਢਾਇਆ। ਆਪ ਆਪਣਾ ਕਰਿਆ ਵਾਸ, ਆਪ ਆਪਣਾ ਲਏ ਉਪਾਇਆ। ਆਪ ਆਪਣੀ ਜਾਣੇ ਰਾਸ, ਆਪ ਆਪਣੀ ਵਸਤ ਵੇਖ ਵਖਾਇਆ। ਆਪ ਆਪਣਾ ਜਾਣੇ ਬਰਸ ਮਾਸ, ਲੇਖ ਲੇਖ ਨਾ ਕੋਈ ਗਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇਆ। ਆਪ ਆਪਣਾ ਦਰ ਸੁਹਾਏ, ਸੋਹੇ ਬੰਕ ਦਵਾਰਾ। ਆਪ ਆਪਣਾ ਬੰਸ ਬਣਾਏ, ਨਾਉਂ ਧਰਾਏ ਹਰਿ ਨਿਰੰਕਾਰਾ। ਆਪ ਆਪਣੀ ਅੰਸ ਚਲਾਏ, ਸ਼ਬਦ ਚਲਾਏ ਸੁਤ ਦੁਲਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਕਰੇ ਕਰਾਏ ਸਚ ਪਿਆਰਾ। ਆਪਣੀ ਅੰਸ ਆਪ ਉਪਾ, ਆਪਣਾ ਨਾਉਂ ਧਰਾਈਆ। ਆਪਣਾ ਬੰਸ ਆਪ ਸੁਹਾ, ਆਪੇ ਬੈਠਾ ਆਸਣ ਲਾਈਆ। ਆਪਣਾ ਵਿਸਾ ਆਪ ਕਮਾ, ਵਿਸ਼ਵ ਰੂਪ ਵਟਾਈਆ। ਜੋਤੀ ਜੋਤ ਜੋਤ ਜਗਾ, ਨਿਰਗੁਣ ਵੱਡੀ ਵਡਿਆਈਆ। ਵਰਨ ਗੋਤ ਨਾ ਕੋਈ ਰਖਾ, ਏਕਾ ਬਰਨ ਬਣਾਈਆ। ਗੁਰ ਪੀਰ ਨਾ ਕੋਈ ਰਿਹਾ ਮਨਾ, ਏਕਾ ਇਸ਼ਟ ਰਿਹਾ ਸਮਝਾਈਆ। ਪਾਰਬ੍ਰਹਮ ਪ੍ਰਭ ਬੇਪਰਵਾਹ, ਥਿਰ ਘਰ ਬੈਠਾ ਆਸਣ ਲਾਈਆ। ਸ਼ਬਦ ਸਿੰਘਾਸਣ ਸਾਚਾ ਨਾਂ, ਆਪੇ ਲਿਆ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਬੰਸ ਚਲਾਈਆ। ਆਪ ਆਪਣੀ ਬਣਤ ਬਣਾ, ਆਪਣਾ ਰੂਪ ਵਟਾਇਆ। ਵਿਸ਼ਨੂੰ ਵੰਸੀ ਨਾਮ ਧਰਾ, ਧਰਨੀ ਵਿਚ ਸਮਾਇਆ। ਬੰਸ ਬੰਸਾ ਆਪ ਹੋ ਜਾ, ਭੇਵ ਕੋਈ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇਆ। ਆਪ ਆਪਣਾ ਵੇਖਣਹਾਰਾ, ਏਕਾ ਏਕ ਅਖਵਾਇੰਦਾ। ਰੂਪ ਅਨੂਪ ਕਰ ਪਸਾਰਾ, ਸ਼ਾਹੋ ਭੂਪ ਨਾਉਂ ਧਰਾਇੰਦਾ। ਸਤਿ ਸਰੂਪ ਕਰ ਉਜਿਆਰਾ, ਏਕਾ ਧਾਰ ਵਹਾਇੰਦਾ। ਏਕਾ ਰੰਗ ਅਪਰ ਅਪਾਰਾ, ਹਰਿ ਆਪਣਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕਾਰ ਕਰ ਪਸਾਰ, ਨਿਰਗੁਣ ਧਾਰ ਆਪ ਚਲਾਇੰਦਾ। ਨਿਰਗੁਣ ਧਾਰ ਧੁਰ ਦਰਗਾਹ, ਹਰਿ ਆਪਣੀ ਆਪ ਚਲਾਈਆ। ਆਪ ਆਪਣੀ ਦਏ ਸਲਾਹ, ਆਪ ਆਪਣਾ ਮਤਾ ਪਕਾਈਆ। ਆਪ ਆਪਣਾ ਜਾਣੇ ਰਾਹ, ਆਪ ਆਪਣਾ ਮਾਰਗ ਲਾਈਆ। ਆਪ ਆਪਣੀ ਪਕੜੇ ਬਾਂਹ, ਆਪ ਆਪਣਾ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰਾ ਬੇਪਰਵਾਹੀਆ। ਏਕੰਕਾਰਾ ਆਦਿ ਨਿਰੰਜਨ, ਏਕਾ ਏਕ ਅਖਵਾਇੰਦਾ। ਆਪ ਆਪਣਾ ਹੋਏ ਦਰਦ ਦੁੱਖ ਭੈ ਭੰਜਨ, ਰੋਗ ਸੋਗ ਨਾ ਕੋਈ ਰਖਾਇੰਦਾ। ਆਪ ਆਪਣਾ ਆਪਣੇ ਨੇਤਰ ਪਾਏ ਅੰਜਨ, ਆਪ ਆਪਣਾ ਗਿਆਨ ਦ੍ਰਿੜਾਇੰਦਾ। ਆਪ ਆਪਣੀ ਧੂੜੀ ਕਰੇ ਮਜਨ, ਆਪ ਆਪਣੀ ਮੈਲ ਗਵਾਇੰਦਾ। ਆਪ ਆਪਣਾ ਬਣਿਆ ਸੱਜਣ, ਘਰ ਸਾਚੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੰਗ ਸਾਚਾ ਸੰਗ ਸਗਲਾ ਸੰਗ ਰਖਾਇੰਦਾ। ਆਪ ਆਪਣਾ ਕਾਰਜ ਕਰ, ਆਪ ਆਪਣੀ ਖ਼ੁਸ਼ੀ ਮਨਾਈਆ। ਆਪ ਆਪਣੇ ਅੱਗੇ ਧਰ, ਆਪੇ ਵੇਖ ਵਖਾਈਆ। ਆਪ ਆਪਣਾ ਚੁਕਾਏ ਡਰ, ਨਿਰਭੌ ਨਾਮ ਧਰਾਈਆ। ਆਪ ਆਪਣਾ ਦਏ ਹਰਿ, ਨਿਰਵੈਰ ਰੂਪ ਸਮਾਈਆ। ਆਪ ਆਪਣਾ ਜੇਹਾ ਲਏ ਕਰ, ਆਪ ਕਰੇ ਵਡਿਆਈਆ। ਏਕਾ ਮੂਰਤੀ ਵਸੇ ਏਕਾ ਘਰ, ਅਕਾਲ ਪੁਰਖ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਇਆ ਕਮਾਈਆ। ਇਕ ਅਕਾਲ ਏਕਾ ਮੂਰਤ, ਏਕਾ ਰੂਪ ਅਖਵਾਇਆ। ਏਕਾ ਨਾਦ ਏਕਾ ਤੂਰਤ, ਏਕਾ ਨਾਦ ਵਜਾਇਆ। ਏਕਾ ਮਨਸਾ ਏਕਾ ਪੂਰਤ, ਪਰਮ ਪੁਰਖ ਪਾਰਬ੍ਰਹਮ ਸਦਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਅੰਗ ਕਟਾਇਆ। ਆਪ ਆਪਣਾ ਅੰਗ ਕਟਾ, ਆਪਣੀ ਬਣਤ ਬਣਾਇੰਦਾ। ਆਪ ਆਪਣੀ ਮਾਰੇ ਸੱਟ, ਆਪ ਆਪਣਾ ਹੱਥ ਰਖਾਇੰਦਾ। ਆਪ ਆਪਣਾ ਵੇਖੇ ਘਟ ਘਟ, ਆਪ ਆਪਣਾ ਪੜਦਾ ਲਾਹਿੰਦਾ। ਆਪ ਆਪਣਾ ਵੇਖੇ ਹੱਟ, ਆਪ ਆਪਣਾ ਫੋਲ ਫੋਲਾਇੰਦਾ। ਆਪ ਆਪਣਾ ਵੇਖੇ ਤਟ, ਤਟ ਕਿਨਾਰਾ ਆਪ ਸੁਹਾਇੰਦਾ। ਆਪ ਆਪਣਾ ਰਸ ਲਏ ਚੱਟ, ਰਸਕ ਰਸਕ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵਰ ਵਡਿਆਇੰਦਾ। ਘਰ ਵਡਿਆਈ ਪਾਰਬ੍ਰਹਮ ਵਸੇ ਪੁਰਖ ਸੁਲਤਾਨ। ਏਕਾ ਕਰਮ ਏਕਾ ਜਰਮ, ਏਕਾ ਵਰਨ ਰਖਾਨ। ਨਾ ਕੋਈ ਸਹਿਸਾ ਨਾ ਕੋਈ ਭਰਮ, ਨਾ ਕੋਈ ਚਿੰਤਾ ਨਾ ਕੋਈ ਸੋਗ ਨਾ ਕੋਈ ਪੁਰਖ ਅੰਜਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਰੇ ਪਛਾਨ। ਆਪਣੀ ਆਪ ਕਰ ਪਛਾਨ, ਆਪਣਾ ਮੂਲ ਚੁਕਾਇਆ। ਆਪ ਆਪਣਾ ਕਰ ਧਿਆਨ, ਆਪ ਆਪਣਾ ਕੰਤ ਕੰਤੂਹਲ ਮਨਾਇਆ। ਆਪ ਆਪਣਾ ਕਰ ਗਿਆਨ, ਆਪ ਆਪਣੀ ਭੁੱਲ ਬਖ਼ਸ਼ਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇਆ। ਰਚਨ ਰਚਾਏ ਹਰਿ ਭਗਵੰਤ, ਏਕਾ ਧਾਰ ਬੰਧਾਇੰਦਾ। ਲੋਕਮਾਤ ਬਣਾਏ ਬਣਤ, ਜੁਗ ਜੁਗ ਵੇਸ ਵਟਾਇੰਦਾ। ਮੇਲ ਮਿਲਾਵਾ ਸਾਚੇ ਸੰਤਾ ਸਤਿਗੁਰ ਪੁਰਖ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇੰਦਾ। ਲੋਕਮਾਤ ਖੇਲ ਨਿਆਰਾ, ਜੁਗ ਜੁਗ ਆਪ ਕਰਾਇਆ। ਪਾਰਬ੍ਰਹਮ ਗੁਰ ਲਏ ਅਵਤਾਰਾ, ਜੋਤੀ ਨੂਰ ਕਰੇ ਰੁਸ਼ਨਾਈਆ। ਏਕਾ ਸ਼ਬਦ ਏਕਾ ਧੁਨਕਾਰਾ, ਗੁਰਮੁਖ ਸਾਚੇ ਲਏ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇਆ। ਜੁਗ ਜੁਗ ਮੇਲਾ ਮੇਲਣਹਾਰਾ, ਆਦਿ ਪੁਰਖ ਅਖਵਾਇੰਦਾ। ਗੁਰ ਚੋਲਾ ਸੋਹੇ ਇਕ ਦਵਾਰਾ, ਆਪ ਆਪਣੀ ਦਇਆ ਕਮਾਇੰਦਾ। ਭਗਤੀ ਭਰੇ ਨਾਮ ਭੰਡਾਰਾ, ਹਰਿ ਭਗਵਾਨ ਭਗਤੀ ਰੂਪ ਅਖਵਾਇੰਦਾ। ਆਪੇ ਮੰਗੇ ਮੰਗ ਦਵਾਰਾ, ਵਿਸ਼ਨ ਰੂਪ ਆਪ ਕਰਾਇੰਦਾ। ਖੇਲੇ ਖੇਲ ਅਗੰਮ ਅਪਾਰਾ, ਨਰ ਨਰੇਸ਼ਾ ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਮਾਰ ਝਾਤ, ਆਪਣਾ ਹਿੱਸਾ ਦਹਿ ਦਿਸ਼ਾ ਚਾਰੋਂ ਕੁੰਟ ਆਪ ਵੰਡਾਇੰਦਾ। ਚਾਰੋਂ ਕੁੰਟ ਦਹਿ ਦਿਸ਼ਾ, ਦੇਵਣਹਾਰਾ ਬਾਕੀ। ਆਪ ਵੰਡਾਏ ਆਪਣਾ ਹਿੱਸਾ, ਹਰਿ ਸ਼ਾਹੋ ਪਾਕਨ ਪਾਕੀ। ਲੋਕਮਾਤ ਹਰਿ ਵਡਿਆਈ, ਹਰਿ ਆਪਣੀ ਆਪ ਕਰਾਇੰਦਾ। ਜੁਗ ਜੁਗ ਜੋਤ ਕਰੇ ਰੁਸ਼ਨਾਈ, ਹਰਿ ਹਰਿ ਵੇਖ ਵਖਾਇੰਦਾ। ਸੰਤ ਸੁਹੇਲੇ ਲਏ ਜਗਾਈ, ਸਤਿਗੁਰ ਦਇਆ ਕਮਾਇੰਦਾ। ਭਗਤਨ ਮੇਲੇ ਲਏ ਮਿਲਾਈ, ਮੇਲ ਵਿਛੋੜਾ ਆਪ ਕਟਾਇੰਦਾ। ਗੁਰਮੁਖ ਉਠਾਏ ਫੜ ਫੜ ਬਾਂਹੀ, ਦਰ ਦਰ ਫੇਰੀ ਪਾਇੰਦਾ। ਹਰਿਜਨ ਵੇਖੇ ਚਾਈਂ ਚਾਈਂ, ਘਰ ਘਰ ਕੁੰਡਾ ਲਾਹਿੰਦਾ। ਨਿਥਾਵਿਆਂ ਦੇਵੇ ਸਾਚਾ ਥਾਈਂ, ਧੁਰਦਰਗਾਹ ਸੁਹਾਇੰਦਾ। ਦੋ ਜਹਾਨਾਂ ਦੇਵੇ ਠੰਡੀਆਂ ਛਾਈਂ, ਸਦ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਕਰਮ ਕਮਾਇੰਦਾ। ਆਪਣਾ ਕਰਮ ਕਮਾਵਣਹਾਰਾ, ਅਕਾਲ ਮੂਰਤ ਅਜੂਨੀ। ਜੁਗ ਜੁਗ ਲੋਕਮਾਤ ਲਏ ਅਵਤਾਰਾ, ਖੇਲੇ ਖੇਲ ਗੁਣ ਗੁਣੀ। ਗੁਰਮੁਖ ਸਾਜਣ ਪਾਵੇ ਸਾਰਾ, ਲੱਖ ਚੁਰਾਸੀ ਛਾਣੀ ਪੁਣੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਵਰ ਏਕਾ ਨਾਦ ਵਜਾਏ ਹਰਿ ਸ਼ਬਦ ਸਾਚੀ ਧੁਨੀ। ਧੁਨੀ ਸ਼ਬਦ ਨਾਦ ਅਨਾਦਾ ਏਕਾ ਏਕ ਵਜਾਇੰਦਾ। ਆਪ ਸੁਣਾਏ ਹਰਿ ਬ੍ਰਹਿਮਾਦਾ, ਪਾਰਬ੍ਰਹਮ ਨਾਮ ਧਰਾਇੰਦਾ। ਕਰਨਹਾਰਾ ਆਦਿ ਜੁਗਾਦਾ, ਜਗਤ ਜੁਗਤ ਬਣਾਇੰਦਾ। ਆਪੇ ਸੀਤਾ ਰਾਮ ਕ੍ਰਿਸ਼ਨਾ ਰਾਧਾ, ਆਪੇ ਰੂਪ ਵਟਾਇੰਦਾ। ਆਪ ਆਪਣਾ ਸਾਧਨ ਸਾਧਾ, ਸਤਿਜੁਗ ਤ੍ਰੇਤਾ ਦੁਆਪਰ ਲੇਖੇ ਲਾਇੰਦਾ। ਆਪੇ ਜਾਣੇ ਬੋਧ ਅਗਾਧਾ, ਤਾਲੀ ਤਾਲ ਵਜਾਇੰਦਾ। ਆਪ ਸੁਣਾਏ ਅਨਹਦ ਵਾਜਾ, ਅਨਰਾਗੀ ਰਾਗ ਅਲਾਇੰਦਾ। ਆਪ ਆਪਣਾ ਰਚਿਆ ਕਾਜਾ, ਆਪੇ ਵੇਖ ਵਖਾਇੰਦਾ। ਆਪੇ ਕਲਜੁਗ ਦੇਵਣਹਾਰਾ ਦਾਜਾ, ਆਪੇ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਿਰਪਾ ਆਪੇ ਆਪ ਕਰਾਇੰਦਾ। ਕਲਜੁਗ ਕਰਿਆ ਸਾਧਨ ਜੋਗ, ਧਰਮੀ ਧਰਮ ਕਮਾਇਆ। ਕੂੜ ਕੁੜਿਆਰਾ ਕਰਿਆ ਭੋਗ, ਮਾਇਆ ਮਮਤਾ ਲਏ ਉਪਾਇਆ। ਲੇਖਾ ਲਿਖਿਆ ਧੁਰ ਸੰਜੋਗ, ਨਾ ਸਕੇ ਕੋਈ ਤੁੜਾਇਆ। ਪੰਜ ਤਤ ਵਿਕਾਰਾ ਹਉਮੇ ਰੋਗ, ਕਾਇਆ ਮੰਦਰ ਤਨ ਵਸਾਇਆ। ਮਨੂਆ ਚੁਗੇ ਝੂਠੀ ਚੋਗ, ਗੁਰ ਕਾ ਗਿਆਨ ਹੱਥ ਨਾ ਆਇਆ। ਮਤ ਮਤੀ ਦਿਵਸ ਰੈਣ ਰਹੀ ਸੋਚ, ਸ਼ਬਦ ਨਿਸ਼ਾਨਾ ਨਾ ਕੋਈ ਝੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਬੀਜ ਬਿਜਾਇਆ। ਕਲਜੁਗ ਤੇਰਾ ਬੂਟਾ ਲਾ, ਹਰਿ ਆਪਣਾ ਕਰਮ ਕਮਾਇੰਦਾ। ਤੇਰਾ ਲਹਿਣਾ ਤੇਰੀ ਝੋਲੀ ਪਾ, ਤੇਰਾ ਦਰਸ ਸੁਹਾਇੰਦਾ। ਤੇਰਾ ਬਸਤਰ ਤੇਰਾ ਗਹਿਣਾ ਤੇਰੇ ਤਨ ਦਏ ਛੁਹਾ, ਤੇਰਾ ਰੂਪ ਵਟਾਇੰਦਾ। ਤੇਰਾ ਕੱਜਲ ਤੇਰੇ ਨੈਣਾ ਪਾ, ਤੇਰੀ ਧਾਰ ਬੰਨਾਇੰਦਾ। ਤੇਰਾ ਭਾਣਾ ਗੁਰਮੁਖ ਸਹਿਣਾ, ਦੇ ਮਤ ਆਪ ਸਮਝਾਇੰਦਾ। ਆਪੇ ਜਾਣੇ ਆਪਣਾ ਕਹਿਣਾ, ਆਪੇ ਹੁਕਮ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਸੂਸਾ ਤੇਰੇ ਤਨ ਪਹਿਨਾਇੰਦਾ। ਕਲਜੁਗ ਸੂਸਾ ਤਨ ਸੰਗਾਰ, ਹਰਿ ਸਾਚੇ ਆਪ ਕਰਾਇਆ। ਲੋਕਮਾਤ ਦੇ ਪਿਆਰ, ਧਰਤ ਮਾਤ ਗੋਦ ਉਠਾਇਆ। ਉਤੋਂ ਪਾਣੀ ਦਿਤਾ ਵਾਰ, ਤੀਰਥ ਤਟ ਨਾ ਕੋਈ ਸੁਹਾਇਆ। ਆਪੇ ਵੇਖੇ ਆਪਣਾ ਦਰ ਦਵਾਰ, ਦਰ ਦਰਵਾਜਾ ਲਏ ਖੁਲ੍ਹਾਇਆ। ਅਗੰਮ ਅਗੰਮੜਾ ਕਰੇ ਅਗੰਮੜੀ ਕਾਰ, ਅਗੰਮ ਅਗੰਮੜੇ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਇਛਿਆ ਆਪਣੀ ਝੋਲੀ ਪਾਏ ਭਿਛਿਆ ਮੰਗਣਹਾਰ ਪਰਵਰਦਿਗਾਰ ਆਪਣੇ ਦਰ ਰਿਹਾ ਅਲੱਖ ਜਗਾਇਆ। ਆਪਣੇ ਦਰ ਅਲੱਖ ਜਗਾ, ਹਰਿ ਆਪਣੀ ਝੋਲੀ ਪਾਈਆ। ਸਤਿਜੁਗ ਵੇਖੇ ਸਾਚਾ ਥਾਂ, ਨੇਤਰ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰੁੱਤ ਪਾਰਬ੍ਰਹਮ ਅਬਿਨਾਸ਼ੀ ਅਚੁੱਤ, ਜੁਗ ਜੁਗ ਆਪ ਸੁਹਾਈਆ। ਤ੍ਰੇਤਾ ਤੇਰਾ ਕਰ ਪਿਆਰ, ਹਰਿ ਸਾਚੇ ਮੇਲ ਮਿਲਾਇਆ। ਰਾਮ ਰਾਮਾ ਕਰ ਤਿਆਰ, ਰਾਮ ਰਾਮਾ ਵਿਚ ਸਮਾਇਆ। ਦੁਆਪਰ ਤੇਰਾ ਤੋੜ ਹੰਕਾਰ, ਝੂਠਾ ਗੜ ਰਹਿਣ ਨਾ ਪਾਇਆ। ਲੇਖਾ ਲਿਖੇ ਅਪਰ ਅਪਾਰ, ਏਕਾ ਨੇਤਰ ਗਿਆਨ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਨਿਸ਼ਾਨਾ ਏਕਾ ਤੀਰ ਚਲਾਇਆ। ਕਲਜੁਗ ਤੇਰੀ ਕੂੜੀ ਰਾਸ, ਹਰਿ ਸਾਚੇ ਵੰਡ ਵੰਡਾਈਆ। ਇਕ ਵਸਤ ਤੇਰੇ ਰੱਖੇ ਪਾਸ, ਦਿਸ ਕਿਸੇ ਨਾ ਆਈਆ। ਖੇਲੇ ਖੇਲ ਪ੍ਰਿਥਮੀ ਆਕਾਸ਼, ਲੋਆਂ ਪੁਰੀਆਂ ਫੇਰਾ ਪਾਈਆ। ਲੱਖ ਚੁਰਾਸੀ ਵਸੇ ਆਸ ਪਾਸ, ਭਰਮੀ ਭਰਮ ਭੁਲਾਈਆ। ਜਨ ਭਗਤਾਂ ਦੇਵੇ ਇਕ ਧਰਵਾਸ, ਏਕਾ ਨਾਮ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਵੇਖੇ ਦਰ ਸੱਚਾ ਹਰਿ ਦਾਤਾ ਬੇਪਰਵਾਹੀਆ। ਘਰ ਮਰਦਾਨਾ ਘਰ ਮਿਹਰਵਾਨਾ, ਘਰ ਹੀ ਨਿਸ਼ਾਨਾ, ਘਰ ਹੀ ਆਪ ਲਗਾਇਆ। ਘਰ ਪਰਵਾਨਾ, ਘਰ ਗੁਣ ਨਿਧਾਨਾ, ਘਰ ਵੇਖਣਹਾਰ ਆਪ ਆਇਆ। ਘਰ ਜੋਧਾ ਘਰ ਸੂਰਾ ਘਰ ਬਲਵਾਨਾ, ਘਰ ਚਿੱਲਾ ਘਰ ਤੀਰ ਰਿਹਾ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਦਰ ਏਕਾ ਘਰ, ਹਰਿ ਸਾਚੇ ਵੇਖ ਵਖਾਇਆ। ਕਲਜੁਗ ਦਰ ਚਾਰ ਕੁੰਟ, ਦਹਿ ਦਿਸ਼ਾ ਬਣਤ ਬਣਾਈਆ। ਆਪੇ ਦੇਵਣਹਾਰਾ ਵਰ, ਈਸਾ ਮੂਸਾ ਲਏ ਉਪਾਈਆ। ਆਪਣਾ ਨੂਰ ਆਪੇ ਕਰ, ਪੰਜ ਤਤ ਕਰੇ ਰੁਸ਼ਨਾਈਆ। ਏਕਾ ਅੰਦਰ ਏਕਾ ਮੰਦਰ ਬੈਠਾ ਵੜ, ਨਾ ਕੋਈ ਲੇਖਾ ਲੇਖ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਤੇਰੀ ਛਾਹੀਆ। ਕਲਜੁਗ ਤੇਰਾ ਸਾਚਾ ਸ਼ਾਹ, ਹਰਿ ਹਰਿ ਨਾਨਕ ਰੂਪ ਵਟਾਇਆ। ਨਾਮ ਸੱਤ ਬਣ ਮਲਾਹ, ਬੇੜਾ ਰਿਹਾ ਚਲਾਇਆ। ਹੋਏ ਸਹਾਈ ਬੇਪਰਵਾਹ, ਏਕਾ ਮਾਰਗ ਲਾਇਆ। ਏਕਾ ਚੱਪੂ ਦਏ ਦਿਖਾ, ਨਿਰਗੁਣ ਸਰਗੁਣ ਰੂਪ ਵਟਾਇਆ। ਸਾਚਾ ਦਰ ਦਏ ਸੁਹਾ, ਆਪਣਾ ਭੇਵ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕਾਰ ਏਕਾ ਰੂਪ ਵਖਾਇਆ। ਏਕਾ ਰੂਪ ਇਕ ਅਕਾਰ, ਇਕ ਏਕੰਕਾਰ ਅਖਵਾਈਆ। ਏਕਾ ਐੜਾ ਅੱਲਾ ਅਲਾਹੀ ਯਾਰ, ਏਕਾ ਨਾਮ ਧਰਾਈਆ। ਈੜੀ ਇਸ਼ਟ ਅਪਰ ਅਪਾਰ, ਈਸ਼ ਜੀਵ ਭੇਵ ਨਾ ਰਾਈਆ। ਸੱਸਾ ਕਿਲਾ ਕਰ ਤਿਆਰ, ਗੁਰ ਨਾਨਕ ਬੈਠਾ ਡੇਰਾ ਲਾਈਆ। ਉਪਰ ਹੋੜਾ ਰੰਗ ਕਰਤਾਰ, ਦੋਵੇਂ ਮੁਖ ਭਵਾਈਆ। ਏਕਾ ਮੁਖ ਦਸਮ ਦੁਆਰ, ਦੂਸਰ ਸਤਿ ਪੁਰਖੇ ਵਿਚ ਸਮਾਈਆ। ਸ਼ਬਦ ਸਰੂਪੀ ਚਲੇ ਧਾਰ, ਆਰ ਪਾਰ ਸੁਹਾਈਆ । ਹਰਿ ਵਿਚੋਲਾ ਸਾਂਝਾ ਯਾਰ, ਦੋ ਜਹਾਨਾਂ ਵੇਖ ਵਖਾਈਆ। ਸੁਰਤੀ ਸ਼ਬਦ ਇਕ ਪਿਆਰ, ਏਕਾ ਰੰਗ ਰੰਗਾਈਆ। ਅਕਾਲ ਮੂਰਤੀ ਪਾਵੇ ਸਾਰ, ਕਾਦਰ ਕਰਤਾ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸੱਸਾ ਸਤਿਗੁਰ ਪੁਰਖ ਮਨਾਈਆ। ਸੱਸਾ ਕਿਲਾ ਚਾਰ ਦਿਵਾਰ, ਚਾਰੋਂ ਕੁੰਟ ਵਹਾਈਆ। ਉਤਰ ਪੂਰਬ ਪੱਛਮ ਦੱਖਣ ਕਰ ਵਿਚਾਰ, ਏਕਾ ਰੰਗ ਰੰਗਾਈਆ। ਦੱਖਣ ਦਿਸ਼ਾ ਰਿਹਾ ਵਿਚਾਰ, ਹਰਿ ਆਪਣਾ ਮੁਖ ਭਵਾਈਆ। ਸੱਸੇ ਮੋੜਾ ਦੇਵਣਹਾਰ, ਏਕਾ ਕੁੰਡੀ ਲਾਈਆ। ਆਪੇ ਬੈਠਾ ਗੁਪਤ ਜ਼ਾਹਿਰ, ਦਿਸ ਕਿਸੇ ਨਾ ਆਈਆ। ਸੋ ਪੁਰਖ ਨਿਰੰਜਣ ਵਡ ਸਿਕਦਾਰ, ਹਰ ਘਟ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦਰ ਦਏ ਸੁਹਾਈਆ। ਏਕਾ ਦਰ ਇਕ ਦਰਵਾਜਾ, ਹਰਿ ਸਾਚੇ ਆਪ ਰਖਾਇਆ। ਸੱਸੇ ਮੇਲ ਗ਼ਰੀਬ ਨਿਵਾਜ਼ਾ, ਹੋੜਾ ਉਪਰ ਲਾਇਆ। ਨਿਰਗੁਣ ਰਚਿਆ ਆਪੇ ਕਾਜਾ, ਸਰਗੁਣ ਮੇਲ ਮਿਲਾਇਆ। ਸੇਵਾ ਲਾਏ ਅਨਹਦ ਵਾਜਾ, ਤਾਰ ਸਤਾਰ ਹਿਲਾਇਆ। ਧੁਰਦਰਗਾਹੀ ਆਇਆ ਭਾਜਾ, ਆਪ ਆਪਣਾ ਰਾਹ ਤਕਾਇਆ। ਅਗੰਮ ਅਗੰਮੜੀ ਮਾਰੇ ਵਾਜਾ, ਆਪ ਆਪਣਾ ਰੂਪ ਵਟਾਇਆ। ਗੁਰ ਨਾਨਕ ਦੇਵੇ ਇਕ ਜਹਾਜਾ, ਸ੍ਰਿਸ਼ਟ ਸਬਾਈ ਲਏ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੱਸਾ ਅੱਖਰ ਈੜੀ ਵੱਖ ਦਏ ਕਰਾਇਆ। ਈੜੀ ਇਸ਼ਟ ਇਕ ਅਕਾਲਾ, ਐੜਾ ਅੱਖ ਖੁਲ੍ਹਾਈਆ। ਊੜਾ ਵੇਖੇ ਤ੍ਰੈ ਤ੍ਰੈ ਕਾਲਾ, ਤ੍ਰੈਲੋਕਾਂ ਪਾਰ ਕਰਾਈਆ। ਏਕੰਕਾਰਾ ਦੀਨ ਦਿਆਲਾ, ਜਨ ਭਗਤਾਂ ਰਾਹ ਤਕਾਇਆ। ਸੱਸਾ ਦੱਸੇ ਰਾਹ ਸੁਖਾਲਾ, ਘਰ ਚੌਥੇ ਬੈਠਾ ਆਸਣ ਲਾਈਆ। ਹਰਿ ਪੁਰਖ ਬਣਾਈ ਸੱਚੀ ਧਰਮਸਾਲਾ, ਜਨ ਭਗਤਾਂ ਮੇਲ ਮਿਲਾਈਆ। ਨੇੜ ਨਾ ਆਏ ਕਾਲ ਮਹਾਂਕਾਲਾ, ਜਮ ਦੰਡ ਨਾ ਦਏ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਸੋ ਪੁਰਖ ਨਿਰੰਜਣ ਖੋਲ੍ਹ ਦੁਆਰਾ, ਨਾਨਕ ਰੂਪ ਦਰਸਾਇਆ। ਆਪ ਆਪਣਾ ਕਰ ਉਜਿਆਰਾ, ਨੂਰੋ ਨੂਰ ਉਪਾਇਆ। ਜੋਤੀ ਜੋਤ ਕਰ ਆਧਾਰਾ, ਜੋਤੀ ਜੋਤ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦੁਆਰ ਦਏ ਦਿਖਾਇਆ। ਸੱਸਾ ਘਰ ਸਤਿਗੁਰ ਸੂਰਾ, ਸਰਬ ਕਲਾ ਅਖਵਾਇੰਦਾ। ਆਪ ਬਣਾਏ ਸਰਬ ਕਲ ਭਰਪੂਰਾ, ਨਾ ਕੋਈ ਮੇਟ ਮਿਟਾਇੰਦਾ। ਆਪੇ ਨੇੜੇ ਆਪੇ ਦੂਰਾ, ਨੇਰਨ ਨੇਰ ਆਪ ਹੋ ਜਾਇੰਦਾ। ਗੁਰ ਨਾਨਕ ਪਾਇਆ ਹਾਜ਼ਰ ਹਜ਼ੂਰਾ, ਵਿਛੜ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੱਸੇ ਤੇਰਾ ਸੁਹਾਏ ਦਰ, ਉਪਰ ਆਪਣਾ ਆਸਣ ਲਾਇੰਦਾ। ਸੱਸਾ ਤੇਰਾ ਸਾਚਾ ਘਰ, ਸਾਖ਼ਯਾਤ ਦਰਸਾਇਆ। ਗੁਰ ਨਾਨਕ ਮਿਲਿਆ ਸਾਚਾ ਵਰ, ਪਾਰਬ੍ਰਹਮ ਸਰਨਾਇਆ। ਦੋ ਜਹਾਨਾਂ ਚੁਕਿਆ ਡਰ, ਤੇਰਾ ਮੇਰਾ ਭੇਵ ਨਾ ਰਾਇਆ। ਨਾ ਕੋਈ ਨਾਰੀ ਨਾ ਕੋਈ ਨਰ, ਕਰਤਾ ਪੁਰਖ ਭੇਵ ਨਾ ਰਾਇਆ। ਨਾ ਜਨਮੇ ਨਾ ਜਾਏ ਮਰ, ਆਵਣ ਜਾਵਣ ਨਾ ਕੋਈ ਰਖਾਇਆ। ਸੱਸੇ ਕਿਲੇ ਜੋ ਗਿਆ ਵੜ, ਲੋਕਮਾਤ ਨਾ ਫੇਰਾ ਪਾਇਆ। ਨਾ ਕੋਈ ਸੀਸ ਨਾ ਕੋਈ ਧੜ, ਪੰਜ ਤਤ ਨਾ ਕੋਈ ਰਖਾਇਆ। ਜਗਤ ਵਿਦਿਆ ਨਾ ਜਾਏ ਪੜ੍ਹ, ਗਿਆਨ ਧਿਆਨ ਨਾ ਕੋਇ ਜਣਾਇਆ। ਜਿਸ ਜਨ ਫੜਾਇਆ ਆਪਣਾ ਲੜ, ਫੜ ਬਾਹੋਂ ਪਾਰ ਕਰਾਇਆ। ਨਾ ਕੋਈ ਗੋਰ ਨਾ ਕੋਈ ਮੜ, ਨਾ ਕੋਈ ਜਲ ਧਾਰ ਰੁੜਾਇਆ। ਪਾਰਬ੍ਰਹਮ ਸਤਿਗੁਰ ਪੂਰੇ ਸਰਨ ਸਰਨਾਈ ਜਾਏ ਪੜ, ਪ੍ਰਭ ਆਪਣੀ ਗੋਦ ਉਠਾਇਆ। ਲਹਿਣਾ ਦੇਣਾ ਚੁਕਾਏ ਬਹੱਤਰ ਨਾੜ ਤਿੰਨ ਸੌ ਸੱਠ ਹਾਡੀ ਮੇਟ ਮਿਟਾਇਆ। ਚਿੱਤਰ ਗੁਪਤ ਲਾੜੀ ਮੌਤ ਨਾ ਸਕੇ ਅੱਗੇ ਅੜ, ਗੁਰਸਿਖ ਬੈਠੇ ਸੀਸ ਝੁਕਾਇਆ। ਸਾਚੇ ਪੌੜੇ ਜਾਣਾ ਚੜ, ਹਰਿ ਸਾਚੇ ਆਪ ਚੜ੍ਹਾਇਆ। ਸਾਚੇ ਅੰਦਰ ਜਾਏ ਵੜ, ਸੱਸਾ ਕਿਲਾ ਬਣਾਇਆ। ਪੁਰਖ ਅਬਿਨਾਸ਼ੀ ਪਹਿਰਾ ਦੇਵੇ ਅੱਗੇ ਖੜ, ਨਿਰਗੁਣ ਰੂਪ ਵਟਾਇਆ। ਨਾ ਕੋਈ ਚੋਟੀ ਨਾ ਕੋਈ ਜੜ, ਨਾ ਕੋਈ ਅਕਾਰ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੱਸਾ ਸੁੱਤਾ ਦਏ ਜਗਾਇਆ। ਸਾਜਨ ਮੀਤ, ਸਤਿਗੁਰ ਆਪ ਕਰਾਇਆ। ਆਪੇ ਬੈਠਾ ਰਹੇ ਅਤੀਤ, ਘਰ ਆਪਣਾ ਆਪ ਸੁਹਾਇਆ। ਨਾ ਕੋਈ ਮੰਦਰ ਨਾ ਮਸੀਤ, ਗੁਰਦਵਾਰਾ ਸ਼ਿਵਦੁਆਲਾ ਮੱਠ ਨਾ ਕੋਈ ਬਣਾਇਆ। ਆਦਿ ਜੁਗਾਦੀ ਸਦਾ ਅਤੀਤ, ਨੱਠ ਨੱਠ ਹੱਥ ਕਿਸੇ ਨਾ ਆਇਆ। ਜੁਗ ਜੁਗ ਆਪੇ ਜਾਣੇ ਆਪਣੀ ਰੀਤ, ਹਰਿਜਨ ਸਾਚੇ ਇਕ ਇਕੱਠ ਚਰਨ ਦੁਆਰ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰਾਹ ਵਖਾਇਆ। ਸੱਸਾ ਕਿਲਾ ਕਰ ਤਿਆਰ, ਹਾਹਾ ਬਣਤ ਬਣਾਈਆ। ਹਾਹਾ ਰੂਪ ਆਪ ਕਰਤਾਰ, ਏਕਾ ਅਲਫ ਰਿਹਾ ਖਿਚਾਈਆ। ਅੱਗੋਂ ਮੋੜਾ ਅਧ ਵਿਚਕਾਰ, ਨਾ ਤੋੜ ਕੋਈ ਚੜ੍ਹਾਈਆ। ਜੋੜਾ ਜੋੜੇ ਵਿਚ ਸੰਸਾਰ, ਆਪ ਆਪਣਾ ਅੰਗ ਕਟਾਈਆ। ਪੰਜ ਤਤ ਕਰ ਪਿਆਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਪਾਵੇ ਸਾਰ, ਮਨ ਮਤ ਬੁੱਧ ਨਾਲ ਰਲਾਈਆ। ਪਾਰਬ੍ਰਹਮ ਪ੍ਰਭ ਕਿਰਪਾ ਧਾਰ, ਬ੍ਰਹਮ ਬ੍ਰਹਮ ਵਿਚ ਸਮਾਈਆ। ਬ੍ਰਹਮ ਬ੍ਰਹਮ ਕਰ ਪਸਾਰ, ਲੱਖ ਚੁਰਾਸੀ ਲਏ ਉਪਾਈਆ। ਅਗੰਮ ਅਗੰਮ ਆਪ ਕਰਤਾਰ, ਅਲੱਖ ਅਲੱਖ ਅਖਵਾਈਆ। ਨਾ ਮਰੇ ਨਾ ਪਏ ਜੰਮ, ਜੁਗ ਜੁਗ ਵੱਡੀ ਵਡਿਆਈਆ। ਨਾ ਕੋਈ ਪਵਣ ਸਵਾਮੀ ਲਏ ਦਮ, ਨੇਤਰ ਨੀਰ ਨਾ ਕੋਈ ਵਹਾਈਆ। ਨਾ ਕੋਈ ਖ਼ੁਸ਼ੀ ਨਾ ਕੋਈ ਗਮ, ਲੱਖ ਚੁਰਾਸੀ ਆਪ ਬਣਾਏ ਆਪੇ ਲਏ ਮਿਟਾਈਆ। ਆਦਿ ਜੁਗਾਦੀ ਸ਼ਬਦ ਬ੍ਰਹਿਮਾਦੀ ਆਪੇ ਜਾਣੇ ਆਪਣਾ ਕੰਮ, ਨਾ ਦੱਸੇ ਕਿਸੇ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੱਸਾ ਅੱਗੇ ਅੱਖਰ ਧਰ, ਹਾਹਾ ਰੂਪ ਵਟਾਈਆ। ਹਾਹਾ ਤੇਰਾ ਹਰਿ ਗੁਣ ਗਾ, ਹਰਿ ਹਰਿ ਨਾਮ ਧਰਾਇਆ। ਆਪ ਆਪਣੀ ਵੰਡ ਵੰਡਾ, ਤੇਰੀ ਝੋਲੀ ਪਾਇਆ। ਤੇਰਾ ਮੇਰਾ ਭੇਵ ਨਾ ਰਾ, ਤੇਰਾ ਮੇਰੇ ਵਿਚ ਸਮਾਇਆ। ਉਤੇ ਟਿੱਪੀ ਦੇਵਾਂ ਲਾ, ਆਪ ਆਪਣਾ ਬੰਦ ਕਰਾਇਆ। ਹੇਠਾਂ ਮੁਖ ਖੁਲ੍ਹਾ ਦਿਆਂ ਰਖਾ, ਪੰਜ ਤਤ ਹੋਏ ਹਲਕਾਇਆ। ਮਨ ਮਤ ਨਾਲ ਰਲਾ, ਝੋਲੀ ਦਏ ਭਰਾਇਆ। ਗੁਰਮਤ ਆਪਣੇ ਸ਼ਬਦ ਰਖਾ, ਆਪਣਾ ਮੁਖ ਲਏ ਭਵਾਇਆ। ਗੁਰਮੁਖ ਸਾਚੇ ਲਏ ਜਗਾ, ਜੁਗ ਜੁਗ ਵੱਡੀ ਵਡਿਆਇਆ। ਇਕ ਅਕੱਲਾ ਜਾਣੇ ਆਪਣੇ ਨਾਂ, ਦੂਜਾ ਵੇਖ ਨਾ ਕੋਈ ਪਾਇਆ। ਤੀਜਾ ਦਰ ਨਾ ਦਏ ਸੁਹਾ, ਚੌਥੇ ਘਰ ਨਾ ਮਿਲੇ ਵਡਿਆਈਆ। ਪੰਜਵੇਂ ਗਾਏ ਨਾ ਸਾਚਾ ਨਾਂ, ਛੇਵੇਂ ਵੱਜੇ ਨਾ ਕੋਈ ਵਧਾਈਆ। ਸੱਤਵਾਂ ਦਰ ਦਿਸੇ ਨਾ, ਅੱਠ ਤਤ ਰਹੇ ਕੁਰਲਾਈਆ। ਨੌ ਨੌ ਹਰਿ ਵੇਖ ਵਖਾ, ਆਪਣੀ ਧਾਰ ਬੰਧਾਈਆ। ਦੋਹਾਂ ਮੇਲਾ ਦਏ ਮਿਲਾ ਆਪਣੀ ਕਲ ਵਰਤਾਈਆ। ਏਕਾ ਅਲਫ਼ ਦਏ ਖਿਚਾ, ਏਕਾ ਕੋਟ ਵਸਾਈਆ। ਉਪਰ ਮੋੜਾ ਦੇਵੇ ਪਾ, ਅਧਵਿਚਕਾਰੇ ਬੰਦ ਕਰਾਈਆ। ਦੋ ਦੋ ਨਾ ਵੇਖ ਵਿਚ, ਨੌ ਨੌ ਕਰੇ ਕੁੜਮਾਈਆ। ਏਕਾ ਚੌਕਾ ਸੰਗ ਰਲਾ, ਚਾਰੇ ਕੁੰਟਾਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ। ਨੌਂ ਨੌਂ ਕਰ ਆਕਾਰ, ਹਰਿ ਚੌਕਾ ਨਾਲ ਰਲਾਇਆ। ਨੌ ਨੌ ਸੋਹੇ ਦਵਾਰ, ਦਵਾਰ ਬੰਕਾ ਇਕ ਸੁਹਾਇਆ। ਨੌਂ ਨੌਂ ਕਰ ਵਿਚਾਰ, ਚਾਰ ਯਾਰੀ ਮੇਲ ਮਿਲਾਇਆ। ਚਾਰ ਯਾਰੀ ਸੁਣ ਪੁਕਾਰ, ਨੌਂ ਦਵਾਰ ਫੇਰਾ ਪਾਇਆ। ਨੌਂ ਦਵਾਰ ਹਾਹਾਕਾਰ, ਨੌਂ ਖੰਡ ਹੋਏ ਹਲਕਾਇਆ। ਨੌਂ ਖੰਡ ਰਿਹਾ ਲਲਕਾਰ ਨਿਰਗੁਣ ਰੂਪ ਵਟਾਇਆ। ਨੌਂ ਦਰ ਮਿਲੇ ਨਾ ਮੀਤ ਮੁਰਾਰ, ਮਨਮੁਖ ਹੋਏ ਹਲਕਾਇਆ। ਚੌਥੇ ਜੁਗ ਪਾਵੇ ਸਾਰ, ਏਕਾ ਚੌਕਾ ਨਾਲ ਰਲਾਇਆ। ਚਾਰ ਨੌਂ ਏਕਾ ਧਾਰ, ਏਕਾ ਰੂਪ ਵਟਾਇਆ। ਨੌਂ ਦਰ ਵਸਿਆ ਬਾਹਰ, ਦਿਸ ਕਿਸੇ ਨਾ ਆਇਆ। ਨੌਂ ਨੌਂ ਕਰੇ ਪਾਰ, ਪਾਰਬ੍ਰਹਮ ਰੂਪ ਅਖਵਾਇਆ। ਚੌਥਾ ਪਦ ਸੱਚੀ ਸਰਕਾਰ, ਗੁਰਮੁਖਾਂ ਰਿਹਾ ਦਵਾਇਆ। ਆਪੇ ਬੈਠਾ ਅਧਵਿਚਕਾਰ, ਏਕਾ ਚੱਪੂ ਨਾਮ ਲਗਾਇਆ। ਕਲਜੁਗ ਬੇੜਾ ਕਰ ਤਿਆਰ, ਆਪ ਆਪਣਾ ਰਿਹਾ ਚਲਾਇਆ। ਹਾਹਾ ਤੇਰੀ ਸੁਣ ਪੁਕਾਰ, ਹੰਗਤਾ ਦਏ ਮਿਟਾਇਆ। ਪਾਰਬ੍ਰਹਮ ਰੂਪ ਕਰਤਾਰ, ਜੀਵ ਬ੍ਰਹਮ ਹੋਏ ਸਹਾਇਆ। ਆਤਮ ਬ੍ਰਹਮ ਪਾਵੇ ਸਾਰ, ਮੇਲ ਵਿਛੋੜਾ ਦਏ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌਂ ਨੌਂ ਅੱਗੇ ਧਰ, ਚੌਕਾ ਵੇਖ ਵਖਾਇਆ। ਨੌਂ ਸਦ ਨੌਂ ਚਾਰ, ਹਰਿ ਹਰਿ ਰੂਪ ਵਟਾਇਆ। ਅਗਾਧ ਬੋਧ ਲੇਖ ਅਪਾਰ, ਲੇਖਾ ਲਿਖਤ ਵਿਚ ਨਾ ਆਇਆ। ਸਾਧ ਸੰਤ ਰਹੇ ਵਿਚਾਰ, ਪ੍ਰਭ ਕਾ ਭੇਵ ਕਿਸੇ ਨਾ ਪਾਇਆ। ਜੁਗਾ ਜੁਗੰਤਾ ਆਪੇ ਜਾਣੇ ਆਪਣੀ ਕਾਰ, ਜੁਗ ਜੁਗ ਕਰਦਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੱਸਾ ਹਾਹਾ ਮੇਲ ਮਿਲਾਇਆ। ਸੱਸਾ ਸੋਹੇ ਹਰਿ ਨਿਰੰਕਾਰ, ਹਾਹਾ ਹੰ ਅਖਵਾਈਆ। ਅੰਗ ਸੰਗ ਆਪ ਕਰਤਾਰ, ਆਪਣਾ ਰੰਗ ਰੰਗਾਈਆ। ਆਪਣੀ ਮੰਗ ਮੰਗ ਦਵਾਰ, ਆਪਣੀ ਇਛਿਆ ਪੂਰ ਕਰਾਈਆ। ਕਲਜੁਗ ਮਲੰਗ ਬਣੇ ਭਿਖਾਰ, ਰੋਵੇ ਕੂਕੇ ਦਏ ਦੁਹਾਈਆ। ਕਾਲਾ ਸੂਸਾ ਤਨ ਸ਼ੰਗਾਰ, ਈਸਾ ਮੂਸਾ ਨਾਲ ਰਲਾਈਆ। ਸੰਗ ਮੁਹੰਮਦ ਚਾਰ ਯਾਰ, ਅੱਲਾ ਰਾਣੀ ਉਠ ਉਠ ਧਾਈਆ। ਨੇਤਰ ਰੋਵੇ ਜ਼ਾਰੋ ਜ਼ਾਰ, ਖ਼ੁਲੜੇ ਕੇਸ ਸੀਸ ਲਟਕਾਈਆ । ਚਾਰ ਕੁੰਟਾਂ ਵੇਖੇ ਹਰਿ ਨਿਰੰਕਾਰ, ਭੁੱਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਵਖਾਇਆ ਇਕ ਘਰ, ਅਗੰਮ ਅਗੰਮੜਾ ਧਾਮ ਸੁਹਾਈਆ। ਨਾਨਕ ਗਿਆ ਹਰਿ ਦਵਾਰ, ਹਰਿ ਸਾਚੇ ਆਪ ਬੁਲਾਇਆ। ਪੁਰਖ ਅਬਿਨਾਸ਼ੀ ਖੋਲ੍ਹ ਕਿਵਾੜ, ਆਪਣਾ ਦਰਸ ਦਿਖਾਇਆ। ਲੇਖਾ ਲਿਖ ਨਾ ਸਕਿਆ ਕੋਈ ਜੀਵ ਗਵਾਰ, ਗੁਰ ਨਾਨਕ ਆਪਣੀ ਹੱਥੀਂ ਨਾ ਲੇਖ ਲਿਖਾਇਆ। ਧੰਨ ਸੋ ਭਾਗ ਦਿਹਾੜ ਸਤਾਰਾਂ ਹਾੜ, ਨਾਨਕ ਨਿਰਗੁਣ ਰੂਪ ਸਮਾਇਆ। ਪੁਰਖ ਅਬਿਨਾਸ਼ੀ ਆਪਣੇ ਘਰ ਲਿਆ ਵਾੜ, ਆਪ ਆਪਣਾ ਭੇਵ ਖੁਲ੍ਹਾਇਆ। ਅਗਨੀ ਬੁਝੀ ਬਹੱਤਰ ਨਾੜ, ਏਕਾ ਤਤ ਸਮਾਇਆ। ਲਹਿਣਾ ਦੇਣਾ ਚੁੱਕਿਆ ਪੰਚਮ ਧਾੜ, ਸ਼ਬਦੀ ਸ਼ਬਦ ਰਖਾਇਆ। ਸਤਿ ਨਾਮ ਕਾਇਆ ਮੰਦਰ ਅੰਦਰ ਦੇਵੇ ਵਾੜ, ਆਪਣੀ ਹੱਥੀਂ ਬੰਦ ਕਰਾਇਆ। ਪ੍ਰਭ ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਪਰਬਤ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮੂਲ ਚੁੁਕਾਇਆ। ਨਾਨਕ ਦਰਸ ਹਰਿ ਹਰਿ ਪਾ, ਏਕਾ ਗੁਣ ਅਲਾਇੰਦਾ। ਤੇਰਾ ਰੂਪ ਤੇ ਵਡ ਕੋਈ ਜਾਣੇ ਨਾ, ਨਾ ਕੋਈ ਲੇਖ ਲਿਖਾਇੰਦਾ। ਨਾ ਨੈਣ ਲਏ ਖੁਲ੍ਹਾ, ਨੈਣ ਨੈਣ ਸਮਾਇੰਦਾ। ਬਿਮਲ ਪਦ ਏਕਾ ਪਾ, ਏਕਾ ਧਾਰ ਚਲਾਇੰਦਾ। ਹੱਦ ਬੇਹੱਦ ਬੇਪਰਵਾਹ, ਬ੍ਰਹਿਮਦ ਵੇਖ ਵਖਾਇੰਦਾ। ਆਦਿ ਜੁਗਾਦਿ ਤੇਰਾ ਏਕਾ ਥਾਂ, ਏਕਾ ਧਾਮ ਸੁਹਾਇੰਦਾ। ਜੁਗ ਜੁਗ ਤੇਰਾ ਤੇਰਾ ਨਾਂ, ਤੇਰਾ ਜਾਪ ਜਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨੇਤਰ ਇਕ ਗਿਆਨ, ਏਕਾ ਚਰਨ ਇਕ ਧਿਆਨ ਏਕਾ ਸ਼ਬਦ ਇਕ ਨਿਸ਼ਾਨ, ਏਕਾ ਰਾਹ ਚਲਾਇੰਦਾ। ਏਕਾ ਸ਼ਬਦ ਇਕ ਨਿਸ਼ਾਨਾ, ਏਕਾ ਗੁਰ ਪਾਇਆ। ਏਕ ਹਰਿ ਧੁਰ ਫ਼ਰਮਾਣਾ, ਏਕਾ ਹਰਿ ਰਖਾਇਆ। ਏਕਾ ਰਾਗ ਏਕਾ ਗਾਣਾ, ਏਕਾ ਰਿਹਾ ਸੁਣਾਇਆ। ਇਕ ਸਤਾਰ ਇਕ ਮਰਦਾਨਾ, ਨਾਨਕ ਨਿਰੰਕਾਰ ਨਿਰੰਕਾਰ ਸਮਾਇਆ। ਪਾਰ ਕਰਾਏ ਦੋ ਜਹਾਨਾਂ, ਜਿਸ ਜਨ ਦਰਸ਼ਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਦਏ ਸਮਝਾਇਆ। ਨਾਨਕ ਸਤਿਗੁਰ ਕਰ ਵਿਚਾਰ, ਜੀਵ ਜੰਤ ਸਮਝਾਇੰਦਾ। ਨਾਮ ਸਤਿ ਦਏ ਅਪਾਰ, ਸਤਿ ਸਤਿ ਵਿਚ ਸਮਾਇੰਦਾ। ਰੱਤ ਤਤ ਕਰ ਪਿਆਰ, ਏਕਾ ਮੱਤ ਰਖਾਇੰਦਾ। ਰੱਖੀ ਪੱਤ ਅੰਤਮ ਵਾਰ, ਦੋਏ ਜੋੜ ਸੀਸ ਝੁਕਾਇੰਦਾ। ਕਮਲਾਪਤ ਮੀਤ ਮੁਰਾਰ, ਕਰ ਪਿਆਰ ਗਲੇ ਲਗਾਇੰਦਾ। ਸ਼ਬਦ ਵਥ ਵਿਚ ਸੰਸਾਰ, ਸਾਚਾ ਰਥ ਚਲਾਇੰਦਾ। ਸ੍ਰਿਸ਼ਟ ਸਬਾਈ ਦਏ ਮਥ, ਚਾਰੋਂ ਕੁੰਟ ਫਿਰਾਇੰਦਾ। ਲਹਿਣਾ ਦੇਣ ਚੁਕਾਏ ਸੀਆਂ ਸਾਡੇ ਤਿੰਨ ਹੱਥ, ਆਪ ਆਪਣੀ ਵੰਡ ਵੰਡਾਇੰਦਾ। ਤੇਰਾ ਨਾਮ ਤੇਰੀ ਪੂਜਾ ਤੇਰਾ ਪਾਠ, ਚਾਰ ਵਰਨਾਂ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਤਮ ਵੇਖ ਵਖਾਇੰਦਾ। ਤੇਰਾ ਨਾਮ ਜਗਤ ਸਹਾਰਾ, ਹਰਿ ਸਾਚਾ ਆਪ ਬਣਾਇੰਦਾ। ਸੋਹੰ ਸ਼ਬਦ ਹੋਏ ਜੈਕਾਰਾ, ਕਲਜੁਗ ਅੰਤਮ ਰਾਹ ਤਕਾਇੰਦਾ। ਚਾਰ ਵਰਨਾਂ ਕਰੇ ਇਕ ਪਿਆਰਾ, ਏਕਾ ਧਾਮ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵਰ ਝੋਲੀ ਪਾਇੰਦਾ। ਆਪਣਾ ਸ਼ਬਦ ਆਪੇ ਗਾ, ਆਪਣੇ ਤਨ ਸੁਹਾਇਆ। ਆਪਣਾ ਢੋਲਾ ਆਪੇ ਅਲ੍ਹਾ, ਆਪਣਾ ਆਪ ਸੁਣਾਇਆ। ਆਪਣਾ ਤੋਲਾ ਆਪ ਅਖਵਾ, ਆਪਣਾ ਤੋਲ ਤੁਲਾਇਆ। ਆਪਣਾ ਬੋਲਾ ਆਪ ਬੁਲਾ, ਆਪ ਆਪਣੇ ਕੰਨ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਨਾਨਕ ਦਿਤਾ ਏਕਾ ਵਰ, ਏਕਾ ਸ਼ਬਦ ਸੁਣਾਇਆ। ਸੋਹੰ ਸ਼ਬਦ ਸਾਚਾ ਤਾਲ, ਗੁਰ ਨਾਨਕ ਤਨ ਵਜਾਇੰਦਾ। ਆਪਣੀ ਘਾਲ ਆਪੇ ਘਾਲ, ਆਪੇ ਪੂਰ ਕਰਾਇੰਦਾ। ਆਪਣੀ ਵਸਤ ਆਪ ਸੰਭਾਲ, ਆਪਣੀ ਝੋਲੀ ਪਾਇੰਦਾ। ਆਪੇ ਸ਼ਾਹ ਆਪੇ ਕੰਗਾਲ, ਧੰਨ ਧਨਾਢ ਆਪ ਹੋ ਜਾਇੰਦਾ। ਆਪੇ ਚਲੇ ਆਪਣੀ ਚਾਲ, ਚਾਲ ਨਿਰਾਲੀ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇੰਦਾ। ਸੱਸਾ ਹਾਹਾ ਕਰ ਉਜਿਆਰਾ, ਸੋਹੰ ਜੋੜ ਜੁੜਾਇਆ। ਸੋ ਪੁਰਖ ਨਿਰੰਜਣ ਪਰਵਰਦਿਗਾਰਾ, ਹੰ ਹੰਗਤਾ ਦਏ ਮਿਟਾਇਆ। ਏਕਾ ਦੂਜਾ ਭੌ ਨਿਵਾਰਾ, ਸਾਚੀ ਸੰਗਤਾ ਮੇਲ ਮਿਲਾਇਆ। ਜੋ ਦਰ ਆਏ ਭੁੱਖਾ ਨੰਗਤਾ, ਹਰਿ ਸ਼ਬਦੀ ਸ਼ਬਦ ਭੰਡਾਰ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨੇਤਰ ਇਕ ਗਿਆਨ, ਇਕ ਪੁਰਖ ਇਕ ਧਿਆਨ, ਏਕਾ ਨਾਮ ਦ੍ਰਿੜਾਇਆ। ਸੋਹੰ ਸ਼ਬਦ ਨਾਨਕ ਗੁਰ ਗਾ, ਆਪਣੀ ਅਲੱਖ ਜਗਾਈਆ। ਪਾਰਬ੍ਰਹਮ ਪ੍ਰਭ ਲੇਖੇ ਲਵੇ ਲਾ, ਕਲਜੁਗ ਅੰਤਮ ਵੱਜੇ ਵਧਾਈਆ। ਨੌ ਖੰਡ ਪ੍ਰਿਥਮੀ ਦਏ ਸੁਣਾ, ਸੱਤਾਂ ਦੀਪਾਂ ਕਰੇ ਜਣਾਈਆ। ਬ੍ਰਹਮਾ ਫੜ ਫੜ ਲਏ ਉਠਾ, ਸ਼ਿਵ ਸ਼ੰਕਰ ਜਾਗ ਖੁਲ੍ਹਾਈਆ। ਸੁਰਪਤ ਰਾਜਾ ਇੰਦ ਜਾਗ ਦਏ ਖੁਲ੍ਹਾ, ਕਰੋੜ ਤੇਤੀਸਾ ਵੇਖ ਵਖਾਈਆ। ਲੱਖ ਚੁਰਾਸੀ ਲਏ ਪਰਨਾ, ਏਕਾ ਗਾਨਾਂ ਤੰਦ ਬੰਧਾਈਆ। ਏਕਾ ਦੂਜਾ ਦਏ ਪੜ੍ਹਾ, ਸਾਚੀ ਸਿਖਿਆ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਕਰੇ ਵਡਿਆਈਆ। ਏਕਾ ਸ਼ਬਦ ਇਕ ਜੈਕਾਰਾ, ਏਕਾ ਹਰਿ ਉਪਾਇੰਦਾ। ਏਕਾ ਗੁਰ ਇਕ ਅਵਤਾਰਾ, ਏਕਾ ਧਾਰ ਬੰਧਾਇੰਦਾ। ਏਕਾ ਰਾਗ ਏਕਾ ਤਲਵਾੜਾ, ਏਕਾ ਤਾਲ ਵਜਾਇੰਦਾ। ਏਕਾ ਧਰਤ ਇਕ ਅਖਾੜਾ, ਏਕਾ ਧਰਮ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਮਾਤ ਵਡਿਆਇੰਦਾ। ਸੋਹੰ ਸ਼ਬਦ ਹਰਿ ਭਗਵਾਨਾ, ਆਪਣਾ ਰੂਪ ਦਰਸਾਇਆ। ਆਪ ਆਪਣੀ ਕਰ ਪਛਾਨਾ, ਆਪ ਆਪਣਾ ਵੇਖ ਵਖਾਇਆ। ਗੁਰਮੁਖ ਸਾਚਾ ਚਤੁਰ ਸੁਜਾਨਾ, ਵੇਲੇ ਅੰਤਮ ਲਏ ਉਠਾਇਆ। ਏਕਾ ਮਾਰੇ ਤੀਰ ਨਿਸ਼ਾਨਾ, ਬਜਰ ਕਪਾਟੀ ਪਾਰ ਕਰਾਇਆ। ਏਕਾ ਬਖ਼ਸ਼ੇ ਚਰਨ ਧਿਆਨਾ, ਨਾਮ ਹਾਟੀ ਸਚ ਵਿਕਾਇਆ। ਆਪੇ ਹੋਇਆ ਜਾਣੀ ਜਾਣਾ, ਜਾਨਣਹਾਰ ਸ੍ਰਿਸ਼ਟ ਸਬਾਇਆ। ਸ੍ਰਿਸ਼ਟ ਸਬਾਈ ਕਰੇ ਮਾਨ ਅਭਿਮਾਨਾ, ਗੜ ਹੰਕਾਰੀ ਰਹਿਣ ਨਾ ਪਾਇਆ। ਜਨ ਭਗਤਾਂ ਬਖ਼ਸ਼ੇ ਜੀਆ ਦਾਨਾ, ਸਿਰ ਆਪਣਾ ਹੱਥ ਟਿਕਾਇਆ। ਮਿਹਰਵਾਨ ਮਿਹਰਵਾਨ ਮਿਹਰਵਾਨ ਹਰਿ ਮਿਹਰਵਾਨਾ, ਮਿਹਰਵਾਨਾ ਨਾਮ ਧਰਾਇਆ। ਦੀਪਕ ਜੋਤੀ ਜਗੇ ਮਹਾਨਾ, ਪੰਜ ਤਤ ਨਾ ਕੋਈ ਰਖਾਇਆ। ਗੁਰ ਗੋਬਿੰਦਾ ਕਰ ਪਰਵਾਨਾ, ਸ਼ਬਦ ਸਿੰਘਾਸਣ ਆਸਣ ਲਾਇਆ। ਸੰਬਲ ਨਗਰੀ ਇਕ ਟਿਕਾਨਾ, ਪੁਰਖ ਅਬਿਨਾਸ਼ੀ ਵੇਖ ਵਖਾਇਆ। ਕਿਸੇ ਹੱਥ ਨਾ ਆਏ ਵਡ ਵਿਦਵਾਨਾ, ਪੜ੍ਹ ਪੜ੍ਹ ਥੱਕੇ ਧਿਆਨ ਲਗਾਇਆ। ਬਹਿ ਬਹਿ ਕਰਨ ਗੋਝ ਗਿਆਨਾ, ਮਨ ਕਾ ਮਣਕਾ ਨਾ ਕੋਈ ਭਵਾਇਆ। ਅੱਠ ਸੱਠ ਤੀਰਥ ਕਰ ਅਸ਼ਨਾਨਾ, ਦੁਰਮਤ ਮੈਲ ਨਾ ਕੋਈ ਗਵਾਇਆ। ਰਾਗੀ ਨਾਦੀ ਬਹਿ ਬਹਿ ਗਾਣ ਗਾਣਾ, ਗਾਵਣਹਾਰਾ ਦਿਸ ਨਾ ਆਇਆ। ਸਾਧ ਸੰਤ ਹੋਏ ਬੇਪਛਾਨਾ, ਸਾਚਾ ਦਰ ਨਾ ਕੋਈ ਸੁਹਾਇਆ। ਭਰਮੇ ਭੁੱਲੇ ਰਾਜਾ ਰਾਣਾ, ਭਰਮ ਗੜ ਨਾ ਕੋਈ ਤੁੜਾਇਆ। ਜੀਵ ਜੰਤ ਹੋਏ ਹੈਰਾਨਾ, ਜੀਵ ਬ੍ਰਹਮ ਨਾ ਕੋਈ ਜਣਾਇਆ। ਗੁਰਮੁਖ ਸਾਚਾ ਹੋਏ ਨਿਮਾਣਾ, ਪ੍ਰਭ ਚਰਨੀ ਸੀਸ ਨਿਵਾਇਆ। ਦੇਵੇ ਸ਼ਬਦ ਧੁਰ ਫ਼ਰਮਾਣਾ, ਸੋਹੰ ਜਾਪ ਜਪਾਇਆ। ਗੁਰ ਨਾਨਕ ਆਤਮ ਬੱਧਾ ਗਾਨਾ, ਨਾ ਕੋਈ ਸਕੇ ਤੋੜ ਤੁੜਾਇਆ। ਪਾਰਬ੍ਰਹਮ ਪੁਰਖ ਸੁਲਤਾਨਾ, ਲੋਕਮਾਤ ਵੇਖਣ ਆਇਆ। ਸਾਲ ਬਵੰਜਾ ਮੁਖ ਛੁਪਾਨਾ, ਉਪਰ ਪੜਦਾ ਪਾਇਆ। ਹੱਡ ਮਾਸ ਨਾੜੀ ਚਮੜਾ ਰਕਤ ਬੂੰਦ ਕਰ ਪਰਵਾਨਾ, ਸ਼ੇਰ ਸਿੰਘ ਨਾਮ ਧਰਾਇਆ। ਵੀਹ ਸੌ ਬਿਕ੍ਰਮੀ ਹੋ ਪਛਾਨਾ, ਆਪ ਆਪਣੇ ਘਰ ਸਿਧਾਇਆ। ਥਿਰ ਘਰ ਬੈਠਾ ਮੱਲ ਟਿਕਾਣਾ, ਤ੍ਰੈਗੁਣ ਵਿਚ ਨਾ ਆਇਆ। ਆਪੇ ਇਛਿਆ ਆਪੇ ਦਸਾਨਾ, ਆਪ ਆਪਣਾ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇਆ। ਸਾਲ ਬਵੰਜਾ ਕਾਲੀ ਧਾਰ, ਮੁਖ ਕਾਲੀ ਸ਼ਾਹੀਆ। ਪਾਰਬ੍ਰਹਮ ਲੈ ਅਵਤਾਰ, ਪੰਜ ਤਤ ਕਰੀ ਕੁੜਮਾਈਆ। ਭਰਮ ਭੁਲਿਆ ਸਰਬ ਸੰਸਾਰ, ਸੋਇਆ ਸੁਤ ਇਕ ਜਗਾਈਆ। ਮਨੀ ਸਿੰਘ ਢਹਿ ਪਿਆ ਚਰਨ ਦਵਾਰ, ਹਰਿ ਮੂੰਹ ਦੇ ਭਾਰ ਸੁਟਾਈਆ। ਉਪਰ ਪਾਇਆ ਆਪਣਾ ਭਾਰ, ਅਵਣ ਗਵਣ ਪਰੇ ਹਟਾਈਆ। ਜਗੀ ਜੋਤ ਇਕ ਨਿਰੰਕਾਰ, ਅੱਠੇ ਪਹਿਰ ਰਹੇ ਰੁਸ਼ਨਾਈਆ। ਆਏ ਸ਼ਬਦ ਧੁਰ ਦੀ ਬਾਣ, ਹਰਿ ਜੁਗ ਜੁਗ ਆਪ ਕਰਾਈਆ। ਖਾਣੀ ਬਾਣੀ ਨਾ ਸਕੇ ਕਰ ਕੋਈ ਪਛਾਣ, ਪ੍ਰਭ ਤੇਰੀ ਵਡ ਵਡਿਆਈਆ। ਸਤਿ ਸਤਿਗੁਰ ਮਿਲੇ ਹਾਣੀਆਂ ਹਾਣ, ਸ਼ਬਦ ਵਿਚੋਲਾ ਇਕ ਬਣਾਈਆ। ਸਾਚੀ ਸਵਾਣੀ ਹੋ ਪਰਧਾਨ, ਘਰ ਮਿਲਿਆ ਬੇਪਰਵਾਹੀਆ। ਮਿਲਿਆ ਕੰਤ ਬੇਪਛਾਨ, ਨਾ ਸਕੇ ਕਿਸੇ ਵਖਾਈਆ। ਅੱਠੇ ਪਹਿਰ ਰੰਗ ਰਿਹਾ ਰੰਗਾਨ, ਏਕਾ ਸੇਜ ਹੰਢਾਈਆ। ਪੁਰਖ ਅਬਿਨਾਸ਼ੀ ਵਡ ਬਲਵਾਨ, ਸਾਚੀ ਨਾਰ ਕਰੇ ਕੁੜਮਾਈਆ। ਸਾਚੀ ਨਾਰ ਹੋ ਪਰਧਾਨ, ਘਰ ਬੈਠੀ ਸੇਜ ਵਿਛਾਈਆ। ਆਪਣੇ ਦਰ ਆਪਣਾ ਮੰਗਲ ਆਪੇ ਗਾਣ, ਏਕਾ ਰੀਤ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਏ ਜਣਾਈਆ। ਸਾਲ ਬਵੰਜਾ ਕਲਜੁਗ ਚੋਲਾ, ਪੰਜ ਤਤ ਹੰਢਾਇਆ। ਸੋਹੰ ਸ਼ਬਦ ਵਿਚ ਵਿਚੋਲਾ, ਗੁਰ ਪੂਰੇ ਆਪ ਰਖਾਇਆ। ਸੰਤ ਮਨੀ ਸਿੰਘ ਸੁਣੇ ਏਕਾ ਢੋਲਾ, ਏਕਾ ਲਿਵ ਚਿਤ ਲਾਇਆ। ਚਰਨ ਦਵਾਰੇ ਹੋਇਆ ਗੋਲਾ, ਸੇਵਕ ਸੇਵ ਕਮਾਇਆ। ਪਾਰਬ੍ਰਹਮ ਪ੍ਰਭ ਬਣਿਆ ਭੋਲਾ, ਜੀਵਾਂ ਜੰਤਾਂ ਵਿਚ ਡੇਰਾ ਲਾਇਆ। ਆਪ ਆਪਣਾ ਰੱਖਿਆ ਉਹਲਾ, ਮਾਤ ਪਿਤ ਭਾਈ ਭੈਣ ਭਰਾ ਸੱਜਣ ਸਾਕ ਕਿਸੇ ਹੱਥ ਨਾ ਆਇਆ। ਗੁਰਸਿਖ ਭਾਗ ਲਗਾਇਆ ਕਾਇਆ ਚੋਲਾ, ਅੰਦਰ ਬਹਿ ਬਹਿ ਆਪੇ ਬੋਲਾ, ਜਿਉਂ ਨਾਨਕ ਬਣਿਆ ਸਾਚਾ ਤੋਲਾ, ਤੇਰਾਂ ਤੇਰਾਂ ਧਾਰ ਚਲਾਇਆ। ਸਾਚੀ ਧਰਤੀ ਆਪੇ ਮੌਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਲ ਬਵੰਜਾ ਲਾਏ ਲੇਖੇ, ਭਰਮ ਭੁਲੇਖੇ ਧਾਰੀ ਕੇਸੇ ਵੇਖੇ ਧਾਰੀ ਕੇਸਾ ਭੇਵ ਨਾ ਰਾਇਆ। ਸੰਤ ਮਨੀ ਸਿੰਘ ਕਰ ਜਣਾਈ, ਆਪਣਾ ਭੇਵ ਖੁਲ੍ਹਾਇਆ। ਆਪਣਾ ਮੁਖ ਰਿਹਾ ਛੁਪਾਈ, ਸੰਤਨ ਸੇਵਾ ਲਾਇਆ। ਸੰਤਾਂ ਦੇਵੇ ਇਕ ਵਧਾਈ, ਏਕਾ ਰਾਗ ਅਲਾਇਆ। ਅੱਠੇ ਪਹਿਰ ਕਲਮ ਚਲਾਈ, ਭੁੱਲ ਰਹੇ ਨਾ ਰਾਇਆ। ਆਪੇ ਦੇਵਣਹਾਰ ਸਜਾਈ, ਆਪੇ ਫੰਦ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਸ਼ਬਦ ਆਪੇ ਬੰਦ ਕਰ, ਬੰਦੀਖਾਨਾ ਆਪਣਾ ਆਪ ਕਟਾਇਆ। ਸ਼ਬਦ ਰਖਾਇਆ ਖਾਨੇ ਬੰਦ, ਭੇਵ ਨਾ ਰਾਜ ਰਾਜਾਨਾ। ਸੰਤ ਮਨੀ ਸਿੰਘ ਵੇਖੇ ਚੜ੍ਹਿਆ ਚੰਦ, ਹੋਏ ਰੁਸ਼ਨਾਈ ਦੋ ਜਹਾਨਾਂ। ਮਨਮੁਖ ਜੀਵ ਭਾਗਾਂਮੰਦ, ਨਾ ਕਰੇ ਕੋਈ ਪਛਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਨਾ। ਆਪਣੀ ਲਿਖਤ ਆਪ ਲਿਖਾ, ਆਪੇ ਬੰਦ ਕਰਾਈਆ। ਸ੍ਰਿਸ਼ਟ ਸਬਾਈ ਮਿਥਿਆ ਦਏ ਜਣਾ, ਵੇਲਾ ਵਕ਼ਤ ਸੁਹਾਈਆ। ਲੇਖਾ ਲਿਖਿਆ ਦਏ ਪੁਚਾ, ਸ਼ਾਹ ਸੰਗਰੂਰ ਉਠਾਈਆ। ਅੰਤਮ ਵੇਲਾ ਨੇੜੇ ਰਿਹਾ ਆ, ਪ੍ਰਭ ਦੇਵਣਹਾਰ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਖੇਲ ਆਪੇ ਰਿਹਾ ਖਿਲਾਈਆ । ਆਪਣੀ ਖੇਲ ਆਪ ਖਿਲਾ, ਆਪਣੀ ਕਾਰ ਕਰਾਇਆ। ਆਪਣਾ ਮੇਲਾ ਆਪ ਮਿਲਾ, ਤੋੜ ਵਿਛੋੜਾ ਆਪ ਜਣਾਇਆ। ਸੰਤ ਮਨੀ ਸਿੰਘ ਲੇਖੇ ਲਾ, ਲਹਿਣਾ ਲਹਿਣ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਦਰ ਸੁਹਾਇਆ। ਸਾਲ ਬਵੰਜਾ ਜਗਤ ਸਿੰਘਾਸਣ, ਪੰਜ ਤਤ ਹੰਢਾਇਆ। ਅੰਤਮ ਤਜਿਆ ਪੁਰਖ ਅਬਿਨਾਸ਼ਨ, ਬ੍ਰਹਿਮੰਡ ਪਾਰ ਕਰਾਇਆ। ਚਰਨਾ ਹੇਠ ਦਬਾਏ ਪ੍ਰਿਥਮੀ ਅਕਾਸ਼ਨ, ਰਵ ਸਸ ਰਹੇ ਸ਼ਰਮਾਇਆ। ਆਪਣੇ ਘਰ ਕਰਿਆ ਵਾਸਨ, ਘਰ ਸਾਚੇ ਹੋਏ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਵਟਾਇਆ। ਰੂਪ ਵਟਾਵਣਹਾਰ ਨਿਰੰਜਣ, ਸਦਾ ਸਦਾ ਮਿਹਰਵਾਨਾ। ਜਨ ਭਗਤਾਂ ਆਇਆ ਪੜਦੇ ਕੱਜਨ, ਖੇਲੇ ਖੇਲ ਦੋ ਜਹਾਨਾਂ। ਜਗਤ ਨਗਾਰੇ ਘਰ ਘਰ ਵੱਜਣ, ਵਿਛੜਿਆ ਭਗਵਾਨਾ। ਜੋ ਘੜੇ ਸੋ ਅੰਤਮ ਭੱਜਨ, ਹਰਿ ਮਾਰੇ ਤੀਰ ਨਿਸ਼ਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਰਗਟ ਹੋਇਆ ਜੋਧਾ ਸੂਰਬੀਰ ਬਲੀ ਬਲਵਾਨਾ। ਜੋਧਾ ਸੂਰਬੀਰ ਬਲੀ ਬਲਵਾਨ, ਜੋਤੀ ਜਾਮਾ ਪਾਇੰਦਾ। ਇਕ ਲਿਆਏ ਧੁਰ ਫ਼ਰਮਾਣ, ਦੂਜੇ ਦਰ ਸੁਣਾਇੰਦਾ। ਤਿੰਨਾ ਲੋਕਾਂ ਕਰ ਪਰਵਾਨਾ, ਚੌਥੇ ਘਰ ਗਾਇੰਦਾ। ਪੰਚਮ ਮੇਲਾ ਦੋ ਜਹਾਨਾਂ, ਛੇਵਾਂ ਦਰ ਸੁਹਾਇੰਦਾ। ਸੱਤਵੇਂ ਵੇਖੇ ਗੋਪੀ ਕਾਹਨਾ, ਨਾਮ ਬੰਸਰੀ ਇਕ ਵਜਾਇੰਦਾ। ਅੱਠ ਤ੍ਰੈ ਕਰ ਪਰਧਾਨ, ਪੰਜ ਤਤ ਉਪਾਇੰਦਾ। ਨੌਂ ਦਰ ਖੇਲੇ ਖੇਲ ਮਹਾਨ, ਸਗਲੀ ਸ੍ਰਿਸ਼ਟ ਭੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਸ ਦਸਵੇਂ ਵੇਖ ਵਖਾਇੰਦਾ। ਵੀਹ ਸਦ ਇਕ ਇਕ ਅਕੱਲਾ, ਆਪਣਾ ਰੂਪ ਵਟਾਇੰਦਾ। ਵੀਹ ਸਦ ਦੋ ਕਰੇ ਹੱਲਾ, ਗੁਰਮੁਖ ਸਾਜਨ ਆਪ ਉਠਾਇੰਦਾ। ਵੀਹ ਸਦ ਤਿੰਨ ਆਪਣੀ ਜੋਤੀ ਆਪੇ ਰਲਾ, ਅੱਸੂ ਤਿੰਨ ਦਿਵਸ ਸੁਹਾਇੰਦਾ। ਵੀਹ ਸਦ ਚਾਰ ਕਰ ਕਰ ਹੱਲਾ, ਆਪ ਆਪਣੀ ਬਣਤ ਬਣਾਇੰਦਾ। ਵੀਹ ਸਦ ਪੰਜ ਇਕ ਉਠਾਏ ਭੱਲਾ, ਚਾਰੋਂ ਕੁੰਟ ਫਿਰਾਇੰਦਾ। ਵੀਹ ਸਦ ਛੇ ਵੇਖੇ ਨਿਹਚਲ ਧਾਮ ਅਟੱਲਾ, ਗੁਰਸਿਖ ਸੋਇਆ ਆਪ ਜਗਾਇੰਦਾ। ਵੀਹ ਸਦ ਸੱਤ ਆਪਣੀ ਜੋਤੀ ਆਪੇ ਰਲਾ, ਆਪੇ ਸ਼ਬਦ ਉਪਾਇੰਦਾ। ਵੀਹ ਸਦ ਅੱਠ ਪੰਜ ਤਤ ਵੇਖੇ ਕਾਇਆ ਖਲਾ, ਕਵਣ ਘਰ ਸੁਹਾਇੰਦਾ। ਵੀਹ ਸਦ ਨੌਂ ਦੂਈ ਦਵੈਤੀ ਮੇਟੇ ਸੱਲਾ, ਗੁਰਸਿਖ ਸਾਚੇ ਮੇਲ ਮਿਲਾਇੰਦਾ। ਵੀਹ ਸਦ ਦਸ ਹੋਏ ਅਛਲ ਅਛੱਲਾ, ਵਲ ਛਲ ਧਾਰੀ ਨਾਉਂ ਰਖਾਇੰਦਾ। ਵੀਹ ਸਦ ਗਿਆਰਾਂ ਘਰ ਏਕਾ ਮੱਲਾ, ਏਕਾ ਵੰਡ ਵੰਡਾਇੰਦਾ। ਸਾਢੇ ਤਿੰਨ ਹੱਥ ਤੇਰਾ ਭਾਰਾ ਪੱਲਾ, ਲੱਖ ਚੁਰਾਸੀ ਤੋਲ ਤੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸਦ ਗਿਆਰਾਂ ਤੇਰਾ ਵਿਹਾਰਾ ਹਰਿ ਨਿਰੰਕਾਰਾ ਲੋਕਮਾਤ ਚਲਾਇੰਦਾ। ਲੋਕਮਾਤ ਸਚ ਵਿਹਾਰਾ, ਹਰਿ ਸਾਚੇ ਆਪ ਚਲਾਇਆ। ਵੀਹ ਸਦ ਗਿਆਰਾਂ ਕਰ ਪਿਆਰਾ, ਪਹਿਲਾ ਪੌੜਾ ਇਕ ਉਠਾਇਆ। ਛੋਟਾ ਬਾਲਾ ਸਾਚਾ ਲਾੜਾ, ਸਾਚੇ ਪੌੜੇ ਆਪ ਚੜ੍ਹਾਇਆ। ਵੀਹ ਸਦ ਦਸ ਤੇਰਾ ਜਗਤ ਦਿਹਾੜਾ, ਪ੍ਰਭ ਸਾਚੇ ਆਪ ਮਨਾਇਆ। ਵੀਹ ਸਦ ਗਿਆਰਾਂ ਸਤਾਰਾਂ ਹਾੜਾ, ਕਲਜੁਗ ਕੂੜਾ ਦਏ ਉਠਾਇਆ। ਰਾਏ ਧਰਮ ਉਠ ਉਠ ਵੇਖੇ ਲੋਕਮਾਤ ਅਖਾੜਾ, ਸੰਬਲ ਨਗਰੀ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਮਠ ਤਪਾਇਆ। ਕਲਜੁਗ ਤੇਰਾ ਅੰਤਮ ਮੱਠ, ਸਾਢੇ ਤਿੰਨ ਹੱਥ ਵੰਡ ਵੰਡਾਇਆ। ਹਰਿਸੰਗਤ ਹਰਿ ਕਰ ਅਕੱਠ, ਲਹਿਣਾ ਝੋਲੀ ਪਾਇਆ। ਸਿੰਘ ਮਨਜੀਤ ਆਇਆ ਨੱਠ, ਲੋਕਮਾਤ ਵੱਜੀ ਵਧਾਈਆ। ਜੀਵਾਂ ਜੰਤਾਂ ਸਾਧਾ ਸੰਤਾਂ ਸਾਢੇ ਤਿੰਨ ਹੱਥ ਬੁਰਜ ਜਾਣਾ ਢੱਠ, ਅੰਤ ਕੋਈ ਰਹਿਣ ਨਾ ਪਾਇਆ। ਪ੍ਰਭ ਗੇੜਨ ਆਇਆ ਉਲਟੀ ਲੱਠ, ਜੋਤੀ ਜਾਮਾ ਭੇਖ ਵਟਾਈਆ । ਲੇਖ ਚੁਕੌਣਾ ਤੀਰਥ ਅਠ ਸਠ, ਗੰਗਾ ਗੋਦਾਵਰੀ ਨਾ ਕੋਈ ਨੁਹਾਈਆ। ਹਾੜ ਸਤਾਰਾਂ ਕਰੀ ਚੱਠ, ਪ੍ਰਭ ਸਚ ਘਰ ਵੱਜੀ ਵਧਾਈਆ। ਗੁਰਮੁਖ ਸਾਜਨ ਰੱਖਣਾ ਹਠ, ਪ੍ਰਭ ਕੱਟਣ ਆਇਆ ਜੰਮ ਕੀ ਫਾਹੀਆ। ਸ਼ਬਦ ਪਹਿਨਾਏ ਤਨ ਸਾਚਾ ਪਟ, ਇਕ ਦੋਸ਼ਾਲਾ ਹੱਥ ਉਠਾਈਆ। ਚੌਦਾਂ ਲੋਕਾਂ ਕਿਸੇ ਹੱਥ ਨਾ ਆਏ ਹੱਟ, ਤ੍ਰੈਲੋਕ ਬੈਠੇ ਮੁਖ ਭਵਾਈਆ। ਬ੍ਰਹਮਾ ਸ਼ਿਵ ਦੇਵਤ ਸੁਰ ਮੰਗਨ ਨੱਠ ਨੱਠ, ਪ੍ਰਭ ਨੱਠ ਨੱਠ ਮੁਖ ਛੁਪਾਈਆ। ਹਰਿਸੰਗਤ ਤੇਰਾ ਕਰ ਅਕੱਠ, ਜਗ ਕਰਨ ਆਇਆ ਕੁੜਮਾਈਆ। ਸ੍ਰਿਸ਼ਟ ਸਬਾਈ ਤਪਿਆ ਮਠ, ਪੰਜ ਤਤ ਵਿਕਾਰਾ ਅਗਨੀ ਥੱਲੇ ਡਾਹੀਆ। ਅੰਤਮ ਨਿਕਲੇ ਏਕਾ ਲਾਟ, ਜੋਤੀ ਲੰਬੂ ਲਾਈਆ। ਕੋਈ ਨਾ ਉਤਰੇ ਪੂਰੇ ਘਾਟ, ਧੂੰਆਂਧਾਰ ਸ੍ਰਿਸ਼ਟ ਸਬਾਈਆ। ਹਰਿਜਨ ਤੇਰੀ ਨੇੜੇ ਵਾਟ, ਵੇਖਣ ਆਇਆ ਧੁਰਦਰਗਾਹੀਆ। ਜ਼ਿਮੀ ਅਸਮਾਨਾ ਪੜਦਾ ਗਿਆ ਪਾਟ, ਜੋਤੀ ਨੂਰ ਕਰੇ ਰੁਸ਼ਨਾਈਆ। ਰਵ ਸਸ ਲੇਟੇ ਆਪਣੀ ਖਾਟ, ਨੇਤਰ ਰਹੇ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸਦ ਗਿਆਰਾਂ ਦਏ ਵਡਿਆਈਆ। ਏਕਾ ਸਾਤਾ ਇਕ ਪਿਆਰ, ਏਕਾ ਘਰ ਬਣਾਇਆ। ਏਕਾ ਸਾਤਾ ਕਰ ਵਿਹਾਰ, ਏਕਾ ਮੇਲ ਮਿਲਾਇਆ। ਏਕਾ ਸਾਤਾ ਹਰਿ ਨਿਰੰਕਾਰ, ਪੂਰਬ ਲਹਿਣਾ ਰਿਹਾ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਾੜ ਸਤਾਰਾਂ ਵੇਖ ਵਖਾਇਆ। ਹਾੜ ਸਤਾਰਾਂ ਧੁਰ ਦਾ ਲੇਖਾ, ਮਿਲੇ ਧੁਰਦਰਗਾਹ । ਹਰਿ ਕੱਢਣ ਆਇਆ ਭਰਮ ਭੁਲੇਖਾ, ਜਨ ਭਗਤਾਂ ਕਟੇ ਜੰਮ ਕਾ ਫਾਹ। ਮਸਤਕ ਲਾਏ ਸਾਚੀ ਮੇਖਾ, ਇਕ ਜਪਾਏ ਸਾਚਾ ਨਾਂ। ਨਾ ਕੋਈ ਜਾਣੇ ਧਾਰੀ ਕੇਸਾ, ਮੂੰਡ ਮੁੰਡਾਏ ਨਾ ਵੇਖ ਵਖਾ। ਆਪੇ ਕਰਿਆ ਆਪਣਾ ਵੇਸਾ, ਆਪੇ ਵਸਿਆ ਆਪਣੇ ਥਾਂ। ਆਪੇ ਹੋਏ ਦਸ ਦਸਮੇਸਾ, ਦਹਿ ਦਿਸ਼ਾ ਫੇਰੀ ਪਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਏ ਜਣਾ। ਆਪ ਆਪਣਾ ਹਰਿ ਜਣਾਇਆ, ਨਿਰਗੁਣ ਜੋਤ ਕਰੀ ਰੁਸ਼ਨਾਈਆ। ਬਾਰਾਂ ਰਾਸੀ ਵੇਖ ਵਖਾਇਆ, ਬਾਰਾਂ ਮਾਸ ਫਿਰਾਈਆ। ਦਿਵਸ ਦਿਵਸ ਹਰਿ ਲੇਖ ਲਿਖਾਇਆ, ਰੈਣ ਰੈਣ ਜੁਦਾਈਆ। ਘੜੀ ਪਲ ਨਾ ਕੋਈ ਜਣਾਇਆ, ਨਾ ਕੋਈ ਗਣਤ ਗਣਾਈਆ। ਵਲ ਛਲ ਕਰ ਕਰ ਖੇਲ ਖਿਲਾਇਆ, ਹਰਿ ਵਡ ਵੱਡੀ ਵਡਿਆਈਆ। ਨੌਂ ਅਠਾਰਾਂ ਮੇਲ ਮਿਲਾਇਆ, ਨੌਂ ਅਠਾਰਾਂ ਪਾਰ ਕਰਾਈਆ। ਵੀਹ ਸਦ ਬਾਰਾਂ ਖ਼ੁਸ਼ੀ ਮਨਾਇਆ, ਘਰ ਘਰ ਮੰਗਲ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਦ੍ਰਿਸ਼ਟੀ ਆਪਣੇ ਉਪਰ ਆਪੇ ਪਾਈਆ। ਵੀਹ ਸਦ ਬਾਰਾਂ ਬਾਰਾਂ ਰਾਸ, ਹਰਿਸੰਗਤ ਵਡ ਵਡਿਆਈਆ। ਹਰਿਸੰਗਤ ਹਰਿ ਵਸਿਆ ਪਾਸ, ਹਰਿ ਸੱਜਣ ਮੀਤ ਅਖਵਾਈਆ। ਹਰਿ ਹਰਿ ਪੂਰਨ ਕਰਨਹਾਰਾ ਆਸ, ਜੁਗ ਜੁਗ ਵੱਡੀ ਵਡਿਆਈਆ। ਲੋਕਮਾਤ ਬੁਝਾਵਣ ਆਇਆ ਪਿਆਸ, ਤ੍ਰਿਸਨਾ ਭੁੱਖ ਮਿਟਾਈਆ। ਕਰੇ ਖੇਲ ਪੁਰਖ ਅਬਿਨਾਸ਼, ਪ੍ਰਿਥਮੀ ਆਕਾਸ਼ ਵੇਖ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚੀ ਨੀਂਹ ਧਰ, ਹਾੜ ਸਤਾਰਾਂ ਖ਼ੁਸ਼ੀ ਮਨਾਈਆ। ਵੀਹ ਸਦ ਬਾਰਾਂ ਕਰ ਪਿਆਰ, ਹਰਿ ਆਪਣਾ ਕਰਮ ਕਮਾਇਆ। ਲੋਕਮਾਤ ਦਿਵਸ ਵਿਚਾਰ, ਸਾਚਾ ਸਗਨ ਮਨਾਇਆ। ਲੋਆਂ ਪੁਰੀਆਂ ਕਰੇ ਖ਼ਬਰਦਾਰ, ਬ੍ਰਹਿਮੰਡ ਖੰਡ ਲਏ ਜਗਾਇਆ । ਸਾਧਾਂ ਸੰਤਾਂ ਦਏ ਹੁਲਾਰ, ਸੋਇਆ ਕੋਈ ਰਹਿਣ ਨਾ ਪਾਇਆ। ਰਾਜ ਰਾਜਾਨਾ ਸ਼ਾਹ ਸੁਲਤਾਨਾ ਰਿਹਾ ਲਲਕਾਰ, ਨਿਹਕਲੰਕਾ ਨਾਉਂ ਧਰਾਇਆ। ਜੋਤੀ ਜਾਮਾ ਭੇਖ ਨਿਆਰ, ਸ਼ਬਦ ਡੰਕਾ ਰਿਹਾ ਵਜਾਇਆ। ਚਾਰੋਂ ਕੁੰਟ ਕਰ ਪਸਾਰ, ਆਪ ਆਪਣਾ ਸ਼ਬਦ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨੂਰ ਉਪਾਇਆ। ਆਪ ਆਪਣਾ ਨੂਰ ਉਪਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਗੋਬਿੰਦ ਲੇਖਾ ਵੇਖ ਵਖਾ, ਸਾਲ ਬਸਾਲਾ ਪੂਰ ਕਰਾਈਆ। ਭਰਮ ਭੁਲੇਖਾ ਦਏ ਕਢਾ, ਭੁੱਲ ਰਹੇ ਨਾ ਰਾਈਆ। ਏਕਾ ਮਾਰਗ ਰਿਹਾ ਪਾ, ਨੌਂ ਖੰਡ ਸ੍ਰਿਸ਼ਟ ਸਬਾਈਆ। ਏਕਾ ਵਰਨ ਰਿਹਾ ਬਣਾ, ਊਚ ਨੀਚ ਭੇਵ ਚੁਕਾਈਆ। ਏਕਾ ਇਸ਼ਟ ਰਿਹਾ ਮਨਾ, ਇਸ਼ਟ ਦੇਵ ਹਰਿ ਰਘੁਰਾਈਆ। ਸਾਚੀ ਸਿਖਿਆ ਰਿਹਾ ਸਿਖਾ, ਸਾਖਿਆਤ ਜੋਤ ਜਗਾਈਆ। ਧੁਰ ਦਾ ਲਿਖਿਆ ਝੋਲੀ ਦੇਵਾਂ ਪਾ, ਪੂਰਬ ਕਰਮਾਂ ਲੇਖੇ ਲਾਈਆ। ਭਾਣਾ ਸਹਿਣਾ ਦੇਵੇ ਹੁਕਮ ਸੁਣਾ, ਹਰਿਜਨ ਭਾਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਾੜ ਸਤਾਰਾਂ ਦਏ ਵਡਿਆਈਆ। ਹਾੜ ਸਤਾਰਾਂ ਉਠਣਾ ਜਾਗ, ਹਰਿ ਸਾਚਾ ਆਪ ਜਗਾਇੰਦਾ। ਲੋਕਮਾਤ ਲੱਗਾ ਭਾਗ, ਜੋਤੀ ਜਾਮਾ ਭੇਖ ਵਟਾਇੰਦਾ। ਦੁਰਮਤ ਮੈਲ ਧੋਵੇ ਦਾਗ਼, ਜੋ ਜਨ ਸਰਨਾਈ ਆਇੰਦਾ। ਮੇਲ ਮਿਲਾਵਾ ਕੰਤ ਸੁਹਾਗ, ਸ਼ਬਦੀ ਸ਼ਬਦ ਪਰਨਾਇੰਦਾ। ਆਪ ਆਪਣੇ ਹੱਥ ਰੱਖੇ ਵਾਗ, ਚਾਰੋਂ ਕੁੰਟ ਫਿਰਾਇੰਦਾ। ਚਰਨ ਧੂੜ ਕਰਾਏ ਮਜਨ ਮਾਘ, ਦੁਰਮਤ ਮੈਲ ਗਵਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਬੁਝਾਏ ਆਗ, ਸਾਂਤਕ ਸਤਿ ਵਰਤਾਇੰਦਾ। ਫੜ ਫੜ ਹੰਸ ਬਣਾਏ ਕਾਗ, ਸੋਹੰ ਚੋਗ ਚੁਗਾਇੰਦਾ। ਦੀਪਕ ਜੋਤੀ ਜਗੇ ਚਿਰਾਗ਼, ਅਗਿਆਨ ਅੰਧੇਰ ਮਿਟਾਇੰਦਾ। ਸ਼ਬਦ ਚੜ੍ਹਾਏ ਸਾਚੇ ਰਾਕ, ਲੋਆਂ ਪੁਰੀਆਂ ਪਾਰ ਕਰਾਇੰਦਾ। ਗੁਰ ਗੋਬਿੰਦ ਤੇਰਾ ਪੂਰਾ ਵਾਕ, ਭਵਿਖਤ ਵੇਖ ਵਖਾਇੰਦਾ। ਗੁਰਮੁਖ ਲੱਭੇ ਸੱਜਣ ਸਾਕ, ਜੋ ਸਰਸੇ ਵਿਚ ਰੁੜ੍ਹਾਇੰਦਾ। ਘਰ ਘਰ ਬੈਠਿਆਂ ਖੋਲ੍ਹੇ ਤਾਕ, ਸੰਬਲ ਨਗਰੀ ਰਾਹ ਤਕਾਇੰਦਾ। ਆਪੇ ਬੈਠਾ ਦੂਰ ਦੁਰਾਡਾ ਰਿਹਾ ਝਾਕ, ਆਪਣੀ ਕਿਰਤ ਕਰਾਇੰਦਾ। ਏਕਾ ਸ਼ਬਦ ਨਕੇਲ ਪਾਏ ਨਾਕ, ਦਰ ਦਵਾਰੇ ਖਿਚ ਲਿਆਇੰਦਾ। ਕੋਈ ਨਾ ਅੱਗੇ ਰਹੇ ਆਕ, ਆਪਣੀ ਕਰਨੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਧਰਮ ਧਰਾਇੰਦਾ। ਹਾੜ ਸਤਾਰਾਂ ਵੱਜੀ ਵਧਾਈ, ਤ੍ਰੈਲੋਕ ਉਠ ਧਾਇਆ। ਬ੍ਰਹਮਾ ਵੇਤਾ ਲਏ ਅੰਗੜਾਈ, ਲੋਕਮਾਤ ਰਾਹ ਵਖਾਇਆ। ਸ਼ਿਵ ਸ਼ੰਕਰ ਲਏ ਇਕ ਅੰਗੜਾਈ, ਹੱਥ ਤ੍ਰਿਸ਼ੂਲ ਉਠਾਇਆ। ਸੁਰਪਤ ਰਾਜਾ ਇੰਦ ਦਏ ਦੁਹਾਈ, ਛੋਟੇ ਬਾਲ ਆਣ ਬੁਲ੍ਹਾਇਆ। ਪਾਰਬ੍ਰਹਮ ਤੇਰੀ ਵਡ ਵਡਿਆਈ, ਭੇਵ ਕਿਸੇ ਨਾ ਪਾਇਆ। ਗੁਰ ਨਾਨਕ ਕਰੀ ਇਕ ਕੁੜਮਾਈ, ਸੋ ਪੁਰਖ ਨਿਰੰਜਣ ਸਾਚਾ ਕੰਤ ਹੰਢਾਇਆ। ਗੁਰ ਗੋਬਿੰਦੇ ਘਰ ਵੱਜੀ ਵਧਾਈ, ਏਕਾ ਮੰਗਲ ਗਾਇਆ। ਮਾਛੂਵਾੜੇ ਨਾ ਹੋਏ ਜੁਦਾਈ, ਸਾਚੀ ਸੇਜ ਹੰਡਾਇਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਤੇਰਾ ਗਹਿਣਾ ਤੇਰੇ ਤਨ ਪਹਿਨਾਇਆ। ਕਲਜੁਗ ਤੇਰਾ ਕਾਇਆ ਗਹਿਣਾ, ਤੇਰਾ ਤਨ ਸ਼ੰਗਾਰਨਾ। ਪਾਰਬ੍ਰਹਮ ਪ੍ਰਭ ਵੇਖੇ ਆਪਣੇ ਨੈਣਾ, ਜਗ ਨੈਣ ਨਾ ਕੋਈ ਚਿਤਾਰਨਾ। ਲੱਖ ਚੁਰਾਸੀ ਕਿਸੇ ਨਾ ਮੰਨਿਆ ਹਰਿ ਹਰਿ ਕਹਿਣਾ, ਮਨਮਤ ਫਿਰੇ ਹੰਕਾਰਨਾ। ਅੰਤਮ ਭਾਣਾ ਸਭ ਨੇ ਸਹਿਣਾ, ਹਰਿ ਸ਼ਬਦ ਕਰੇ ਲਲਕਾਰਨਾ। ਕਲਜੁਗ ਵਹਿਣ ਅੰਤਮ ਵਹਿਣਾ, ਨਾ ਕਿਸੇ ਪਾਰ ਉਤਾਰਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਬਖ਼ਸ਼ੇ ਏਕਾ ਚਰਨ ਪਿਆਰਨਾ। ਚਰਨ ਪਿਆਰ ਸਾਚਾ ਨਾਤਾ, ਹਰਿਸੰਗਤ ਆਪ ਬੰਧਾਇਆ। ਨਾ ਕੋਈ ਵੇਖੇ ਜਾਤਾ ਪਾਤਾਂ, ਊਚਾਂ ਨੀਚਾਂ ਏਕਾ ਰੰਗ ਰੰਗਾਇਆ। ਏਕਾ ਏਕ ਏਕਾ ਸਾਕਾ, ਦੋ ਜਹਾਨਾ ਜੋੜ ਜੁੜਾਇਆ। ਕਲਜੁਗ ਰੈਣ ਅੰਧੇਰੀ ਨਾਰ ਕਮਜਾਤਾ, ਮਨਮੁਖਾਂ ਰਹੀ ਪਰਨਾਇਆ। ਗੁਰਮੁਖਾਂ ਮਿਲੀ ਹਾੜ ਸਤਾਰਾਂ ਭਿੰਨੜੀ ਰੈਣ ਦੇਵੇ ਸਚ ਸੁਗਾਤਾ, ਸੋਹੰ ਨਾਮ ਝੋਲੀ ਪਾਇਆ। ਮੱਲਿਆ ਦਰ ਦਵਾਰ ਹਰਿ ਪੁਰਖ ਬਿਧਾਤਾ, ਮਾਤਾ ਪਿਤਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਵੇਖੇ ਘਰ, ਕਵਣ ਸੁਹੰਜਣਾ ਘਰ ਸੁਹਾਇਆ। ਕਲਜੁਗ ਵੇਖ ਘਰ ਸੁਹੰਜਣਾ ਹਰਿ ਸਾਚੇ ਜੋਤ ਜਗਾਈਆ। ਹਰਿਸੰਗਤ ਦਵਾਰ ਨਿਰੰਜਣਾ, ਆਦਿ ਅੰਤ ਵਿਚ ਸਮਾਈਆ। ਹਰਿਸੰਗਤ ਹਰਿ ਕਰਨ ਆਇਆ ਤੇਰੀ ਚਰਨ ਧੂੜ ਮਜਨਾ, ਪੰਜ ਤਤ ਤੇਰੇ ਚਰਨ ਹੇਠ ਦਬਾਈਆ। ਆਪਣੇ ਤਾਲ ਆਪੇ ਵੱਜਣਾ, ਤਾਰ ਸਤਾਰ ਆਪ ਹਲਾਈਆ। ਹਰਿਸੰਗਤ ਤੇਰਾ ਪਿਆਰ ਹਰਿ ਪੀ ਪੀ ਰੱਜਣਾ, ਆਪਣੀ ਤ੍ਰਿਸ਼ਨਾ ਭੁੱਖ ਮਿਟਾਈਆ। ਅੰਤਮ ਪੜਦਾ ਤੇਰਾ ਲੋਕਮਾਤ ਪ੍ਰਭ ਕੱਜਣਾ, ਨਾਮ ਦੋਸ਼ਾਲਾ ਉਪਰ ਪਾਈਆ। ਇਕ ਚਲਾਏ ਸਚ ਜਹਾਜਨਾ, ਏਕਾ ਚੱਪੂ ਰਿਹਾ ਉਠਾਈਆ। ਏਕਾ ਸ਼ਬਦ ਮਾਰੇ ਅਵਾਜਨਾ, ਰਸਨਾ ਜਿਹਵਾ ਨਾ ਕੋਈ ਹਿਲਾਈਆ। ਹਾੜ ਸਤਾਰਾਂ ਰਚਿਆ ਕਾਜਨਾ, ਜਨ ਭਗਤਾਂ ਹੋਈ ਕੁੜਮਾਈਆ। ਪ੍ਰਭ ਕਰਿਆ ਖੇਲ ਦੇਸ ਮਾਝਨਾ, ਵੀਹ ਸਦ ਬਿਕ੍ਰਮੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੰਮ੍ਰਿਤ ਧਾਰ ਚਲਾਈਆ। ਗੁਰ ਗੋਬਿੰਦ ਤੇਰਾ ਅੰਮ੍ਰਿਤ ਪਾਨ, ਗੁਰ ਪੂਰੇ ਆਪ ਕਰਾਇਆ। ਆਪੇ ਵੇਖੇ ਪੰਜ ਨਿਸ਼ਾਨ, ਵੇਖਣਹਾਰ ਆਪ ਹੋ ਜਾਇਆ। ਆਪੇ ਕਰੇ ਪੰਚ ਪਰਧਾਨ, ਆਪੇ ਪੰਜਾਂ ਵਿਚ ਸਮਾਇਆ। ਆਪੇ ਪੰਚਾਂ ਮੇਲ ਵਿਚ ਜਹਾਨ, ਪੰਚ ਪੰਚਾਇਣ ਇਕ ਬਣਾਇਆ। ਗੁਰਸਿਖ ਤੇਰੀ ਕਾਇਆ ਬਣਾਏ ਨਾਮ ਰਸਾਇਣ, ਸਚ ਕੁਠਾਲੀ ਇਕ ਤਪਾਇਆ। ਸੋਹੰ ਸ਼ਬਦ ਪਹਿਨ ਸਾਚਾ ਗਹਿਣ, ਪ੍ਰਭ ਸਾਚੇ ਆਪ ਘੜਾਇਆ। ਕਲਜੁਗ ਅੰਤਮ ਵੇਖਣ ਆਇਆ ਆਪਣੇ ਨੈਣ, ਕਵਣ ਨਾਰੀ ਰਹੀ ਹੰਡਾਇਆ। ਕਵਣ ਕੱਜਲ ਪਿਆ ਨੈਣ, ਕਵਣ ਧਾਰ ਬੰਧਾਇਆ। ਕਵਣ ਤੱਜ ਤੱਜ ਆਇਆ ਸਾਕ ਸੱਜਣ ਸੈਣ, ਮਾਤ ਪਿਤ ਭਾਈ ਭੈਣ ਹਰਿਸੰਗਤ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਰਾਹ ਚਲਾਇਆ। ਸਤਿਜੁਗ ਤੇਰਾ ਸਾਚਾ ਰਾਹ, ਹਰਿ ਸਾਚਾ ਆਪ ਚਲਾਇਆ। ਸ਼ਬਦ ਸਰੂਪੀ ਬਣ ਮਲਾਹ, ਏਕ ਮਾਰਗ ਲਾਇਆ। ਏਕਾ ਧਾਮ ਦਏ ਸੁਹਾ, ਏਕਾ ਜਾਪ ਜਪਾਇਆ। ਏਕਾ ਪੌੜੇ ਦਏ ਚੜ੍ਹਾ, ਏਕਾ ਡੰਡਾ ਹੱਥ ਫੜਾਇਆ। ਏਕਾ ਗੌੜੇ ਦਏ ਮਿਲਾ, ਏਕਾ ਬ੍ਰਹਮ ਜਣਾਇਆ। ਮਿੱਠੇ ਕੌੜੇ ਵੇਖੇ ਥਾਉਂ ਥਾਂ, ਲੁਕਿਆ ਕੋਈ ਰਹਿਣ ਨਾ ਪਾਇਆ। ਫੜ ਫੜ ਹੰਸ ਬਣਾਏ ਕਾਂ, ਜਿਸ ਜਨ ਆਪਣੀ ਚੋਗ ਚੁਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤੇਰੇ ਆਤਮ ਦਰ, ਆਪ ਆਪਣਾ ਭੋਗ ਕਰਾਇਆ। ਆਪ ਆਪਣਾ ਭੋਗੀ ਭੋਗ, ਆਪਣੀ ਦਇਆ ਕਮਾਇੰਦਾ। ਮੇਲ ਮਿਲਾਇਆ ਲਿਖਿਆ ਧੁਰ ਸੰਜੋਗ, ਨਾ ਕੋਈ ਮੇਟ ਮਿਟਾਇੰਦਾ। ਦਰ ਆਇਆ ਕਟੇ ਹਉਮੇ ਰੋਗ, ਚਿੰਤਾ ਸੋਗ ਗਵਾਇੰਦਾ। ਏਕਾ ਬਖ਼ਸ਼ੇ ਸਾਚਾ ਜੋਗ, ਗੁਰ ਮੰਤਰ ਨਾਮ ਦ੍ਰਿੜਾਇੰਦਾ। ਦਰਸ ਦਿਖਾਏ ਆਪ ਅਮੋਘ, ਘਰ ਘਰ ਫੇਰੀ ਪਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਮ੍ਰਿਤ ਧਾਰ ਏਕਾ ਰਿਹਾ ਵਖਾਇੰਦਾ। ਹਰਿਸੰਗਤ ਹਰਿ ਨਾਤਾ ਜੋੜ, ਆਪਣੀ ਦਇਆ ਕਮਾਈਆ। ਆਪੇ ਚੜ੍ਹਿਆ ਆਪਣੇ ਘੋੜ, ਆਪੇ ਰਿਹਾ ਦੌੜਾਈਆ। ਆਪੇ ਆਇਆ ਵਾਗਾਂ ਮੋੜ, ਨੀਲੇ ਵਾਲਾ ਬੇਪਰਵਾਹੀਆ। ਸੰਬਲ ਨਗਰ ਸਾਢੇ ਤਿੰਨ ਹੱਥ ਲੰਮਾ ਚੌੜ, ਸਾਚਾ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਮ੍ਰਿਤ ਧਾਰ ਏਕਾ ਰਿਹਾ ਵਖਾਈਆ। ਅੰਮ੍ਰਿਤ ਆਤਮ ਸਾਚੀ ਧਾਰ, ਗੁਰਮੁਖਾਂ ਆਪ ਪਿਆਇੰਦਾ। ਨਿਝਰ ਰਸ ਅਪਰ ਅਪਾਰ, ਨਿਜਾਨੰਦ ਸਮਾਇੰਦਾ। ਪਰਮਾਨੰਦ ਕਰ ਆਧਾਰ, ਪਰਮ ਪੁਰਖ ਅਖਵਾਇੰਦਾ। ਦੂਈ ਦਵੈਤੀ ਢਾਹੇ ਕੰਧ, ਭਾਂਡਾ ਭਰਮ ਭੰਨਾਇੰਦਾ। ਇਕ ਸੁਣਾਏ ਸੁਹਾਗੀ ਛੰਦ, ਮੰਗਲਾਚਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਇਹ ਸਮਝਾਇੰਦਾ। ਹਰਿਸੰਗਤ ਹਰਿ ਮੇਲਿਆ, ਭਿੰਨੜੀ ਰੈਣ ਅਪਾਰ। ਆਪੇ ਗੁਰ ਗੁਰੂ ਗੁਰ ਚੇਲਿਆ, ਆਪ ਸੁਹਾਏ ਬੰਕ ਦਵਾਰ। ਆਪੇ ਸੱਜਣ ਆਪ ਸੁਹੇਲਿਆ, ਆਪੇ ਮੀਤ ਮੁਰਾਰ। ਆਪਣਾ ਖੇਲ ਆਪੇ ਖੇਲਿਆ, ਕਲਜੁਗ ਤੇਰੀ ਅੰਤਮ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖਣਹਾਰਾ ਸਰਬ ਸੰਸਾਰ। ਸਰਬ ਸੰਸਾਰ ਲੱਖ ਚੁਰਾਸੀ, ਹਰਿ ਹਰਿ ਫੋਲ ਫੋਲਾਇੰਦਾ। ਜਨ ਭਗਤਾਂ ਕਰੇ ਬੰਦ ਖੁਲਾਸੀ, ਆਪ ਆਪਣੀ ਦਇਆ ਕਮਾਇੰਦਾ। ਦਰ ਦੁਰਕਾਏ ਮਦਿਰਾ ਮਾਸੀ, ਦਰ ਦਵਾਰ ਰਹਿਣ ਨਾ ਪਾਇੰਦਾ। ਜੋ ਜਨ ਕਰਨ ਆਏ ਹਾਸੀ, ਮਨਮੁਖਤਾ ਵਿਚ ਟਿਕਾਇੰਦਾ। ਜੋ ਜਨ ਗਾਇਣ ਸਵਾਸ ਸਵਾਸੀ, ਫੜ ਫੜ ਬਾਂਹੋਂ ਪਾਰ ਕਰਾਇੰਦਾ। ਆਪੇ ਕੱਟਣਹਾਰਾ ਜਮ ਕੀ ਫਾਸੀ, ਰਾਏ ਧਰਮ ਆਪ ਸਮਝਾਇੰਦਾ। ਚਿਤਰ ਗੁਪਤ ਹਰਿ ਲਾਹੇ ਉਦਾਸੀ, ਲੇਖਾ ਲੇਖ ਨਾ ਕੋਈ ਵਖਾਇੰਦਾ। ਜਿਸ ਜਨ ਦਰਸਨ ਪਾਇਆ ਹਾੜ ਸਤਾਰਾਂ ਘਨਕਪੁਰ ਵਾਸੀ, ਮਾਤ ਗਰਭ ਫੇਰ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜਲ ਏਕਾ ਨਰ, ਏਕਾ ਧਾਰ ਆਪਣਾ ਰੂਪ ਸਮਾਇੰਦਾ। ਹਰਿ ਕਾ ਰੂਪ ਭਾਂਡਾ ਨੀਰ, ਹਰਿ ਆਪਣੇ ਹੱਥ ਉਠਾਇਆ। ਗੁਰਮੁਖਾਂ ਕੱਟਣ ਆਇਆ ਭੀੜ, ਭੇਖੀ ਭੇਖ ਵਟਾਇਆ। ਮਨਮੁਖਾਂ ਲਾਵਣ ਆਇਆ ਤੀਰ, ਨੇਤਰ ਦਿਸ ਨਾ ਆਇਆ। ਸੋਹੰ ਚਲੇ ਨਿਰਾਲਾ ਤੀਰ, ਸੋ ਰਸਨਾ ਚਿੱਲਾ ਇਕ ਉਠਾਇਆ। ਵੇਖ ਵਖਾਏ ਪੀਰ ਫ਼ਕੀਰ, ਸ਼ਾਹ ਹਕੀਰ ਫੋਲ ਫੋਲਾਇਆ। ਸਾਧਾਂ ਸੰਤਾਂ ਚੋਟੀ ਚੜ੍ਹੇ ਅਖ਼ੀਰ, ਅੰਦਰ ਮੰਦਰ ਕੁੰਡਾ ਵੇਖ ਵਖਾਇਆ। ਹਰਿਸੰਗਤ ਤੇਰੀ ਬੰਨ੍ਹੇ ਬੀੜ, ਹਰਿ ਬੀੜਾ ਆਪਣਾ ਆਪ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨਿਰਮਲ ਨੀਰ ਵਖਾਇਆ। ਨਿਰਮਲ ਨੀਰ ਨਿਝਰ ਧਾਰ, ਆਤਮ ਅੰਤਰ ਦਰਸਾਈਆ। ਸਤਿਗੁਰ ਪੂਰਾ ਕਿਰਪਾ ਧਾਰ, ਗੁਰਮੁਖਾਂ ਪਿਆਸ ਰਿਹਾ ਬੁਝਾਈਆ। ਮਨਮੁਖ ਸੁੱਤੇ ਪੈਰ ਪਸਾਰ, ਕਲਜੁਗ ਗੂੜ੍ਹੀ ਨੀਂਦ ਸਵਾਈਆ। ਸਤਿਜੁਗ ਸਾਚਾ ਹੋ ਤਿਆਰ, ਲੋਕਮਾਤ ਆਇਆ ਕਰਕੇ ਧਾਈਆ। ਲਿਆ ਜਨਮ ਵਿਚ ਸੰਸਾਰ, ਧਰਤ ਮਾਤ ਗੋਦ ਸੁਹਾਈਆ। ਸਾਧਾਂ ਸੰਤਾਂ ਕਰੇ ਪਿਆਰ, ਇਕ ਸੁਨੇਹੜਾ ਰਿਹਾ ਘਲਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਦੋਏ ਜੋੜ ਪੜੇ ਸਰਨਾਈਆ। ਹਾੜ ਸਤਾਰਾਂ ਦਿਵਸ ਵਿਚਾਰ, ਹਰਿ ਸਾਚਾ ਮੇਲ ਮਿਲਾਈਆ। ਸਤਿਜੁਗ ਸੋਹੇ ਬੰਕ ਦਵਾਰ, ਹਰਿਸੰਗਤ ਵੇਖੇ ਚਾਈਂ ਚਾਈਂਆ। ਪੁਰਖ ਅਬਿਨਾਸ਼ੀ ਪਹਿਰੇਦਾਰ, ਸੇਵਕ ਸੇਵਾ ਰਿਹਾ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਇਆ ਕਮਾਈਆ । ਗੁਰ ਸੰਗਤ ਤੇਰਾ ਸਾਚਾ ਰੂਪ, ਹਰਿ ਸਾਚੇ ਆਪ ਦਰਸਾਇਆ। ਸੇਵਾਦਾਰ ਹਰਿ ਸਾਚਾ ਭੂਪ, ਜੁਗ ਜੁਗ ਕਰਦਾ ਆਇਆ। ਹੋਏ ਸਹਾਈ ਚਾਰੋਂ ਕੂਟ, ਦਹਿ ਦਿਸ਼ਾ ਵੇਖ ਵਖਾਇਆ। ਜੁਗ ਜੁਗ ਜੋ ਗਏ ਰੂਠ, ਕਲਜੁਗ ਅੰਤਮ ਲਏ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਆਪਣਾ ਆਪ ਸੁਹਾਇਆ । ਸਤਿਗੁਰ ਤੇਰਾ ਸਤਿ ਸੰਤੋਖ, ਹਰਿਸੰਗਤ ਆਪ ਧਰਾਇੰਦਾ। ਗੁਰ ਦਰ ਨਾ ਮੰਗਣੀ ਕਦੇ ਮੋਖ, ਗੁਰ ਕਰਤਾ ਆਪਣੀ ਕਿਰਪਾ ਕਰ ਆਪਣੀ ਦਇਆ ਕਮਾਇੰਦਾ । ਹਰਿ ਚਰਨ ਦਵਾਰ ਨਾ ਹਰਖ਼ ਨਾ ਸੋਗ, ਆਵਣ ਜਾਵਣ ਵਿਚ ਨਾ ਆਇੰਦਾ। ਇਕ ਪ੍ਰੀਤੀ ਲੈਣੀ ਜਗਤ ਭੋਗ, ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੇਰਾ ਰੂਪ ਤੇਰੇ ਅੱਗੇ ਧਰ, ਤੇਰਾ ਰੰਗ ਵਟਾਇੰਦਾ। ਸਤਿਜੁਗ ਰੰਗ ਸੱਤ ਸਫੈਦ, ਸਚ ਸੁੱਚ ਵਡਿਆਈਆ। ਏਕਾ ਸ਼ਰਅ ਏਕਾ ਆਇਤ, ਇਕ ਹਦੀਸ ਪੜ੍ਹਾਈਆ। ਇਕ ਸ੍ਰਿਸ਼ਟ ਇਕ ਕਾਇਨਾਤ, ਇਕ ਮਕਾਨ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌਂ ਦਸ ਗਿਆਰਾਂ ਬੀਸ ਤੀਸ ਚਾਰ ਲੱਖ ਜੋੜ ਜੁੜਾਈਆ। ਲੱਖ ਚੁਰਾਸੀ ਜੁੜਿਆ ਜੋੜਾ, ਹਰਿ ਸਾਚੇ ਆਪ ਜੁੜਾਇਆ। ਕਲਜੁਗ ਵੇਖੇ ਕੂੜ ਕੁੜਿਆਰਾ, ਚਾਰੋਂ ਕੁੰਟ ਅੰਧੇਰਾ ਛਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਵਖਾਏ ਇਕ ਘਰ, ਮੇਟ ਮਿਟਾਏ ਦੁਰਮਤ ਮਾਇਆ। ਕਲਜੁਗ ਮਾਇਆ ਦੂਰ ਕਿਨਾਰਾ, ਦਰ ਦਵਾਰ ਦੁਰਕਾਇੰਦਾ। ਹਰਿ ਹਰਿ ਸ਼ਬਦ ਜਿਸ ਜਨ ਗਾਇਆ, ਜਨ ਜਨਨੀ ਲੇਖੇ ਲਾਇੰਦਾ। ਅਨੰਦ ਅਨੰਦ ਮੰਗਲ ਇਕ ਰਖਾਇਆ, ਅਨਹਦ ਤਾਲ ਵਜਾਇੰਦਾ। ਲੱਖ ਚੁਰਾਸੀ ਸੰਗਲ ਦਏ ਕਟਾਇਆ, ਸ਼ਬਦ ਹਥੌੜਾ ਏਕਾ ਲਾਇੰਦਾ। ਹਰਿਸੰਗਤ ਤੇਰਾ ਰੂਪ ਵਟਾਇਆ, ਚਿੱਟਾ ਦੁੱਧ ਸਤਿਜੁਗ ਬਣਤ ਬਣਾਈਆ। ਪ੍ਰਭ ਮਾਤ ਕਰੇ ਉਜਲ ਬੁੱਧ, ਪੂਰਨ ਬੂਝ ਬੁਝਾਈਆ। ਜਗਤ ਵਿਕਾਰਾ ਭੁੱਲੇ ਸੁੱਧ, ਸਾਰ ਰਹੇ ਨਾ ਰਾਈਆ। ਸ਼ਬਦ ਅਸਵ ਚੜ੍ਹੇ ਕੁੱਦ, ਸੋਲਾਂ ਕਲੀਆਂ ਆਸਣ ਪਾਈਆ। ਕਾਮ ਕਰੋਧ ਨਾ ਕਰੇ ਯੁੱਧ, ਅੱਠੇ ਪਹਿਰ ਨਾ ਤਨ ਲੜਾਈਆ। ਕਰੇ ਪਰਕਾਸ਼ ਅੰਧੇਰੀ ਖੁਡ, ਨਿਰਮਲ ਜੋਤ ਜਗਾਈਆ। ਗੁਰਮੁਖ ਆਪਣੇ ਆਪ ਲਏ ਬੁਝ, ਨਾ ਕੋਈ ਦੂਸਰ ਮੇਲ ਮਿਲਾਈਆ। ਚਰਨ ਪ੍ਰੀਤੀ ਜੋ ਜਨ ਰਹੇ ਝੂਜ, ਵਡ ਭਗਤੀ ਭਗਤ ਰਖਾਈਆ। ਹਰਿਸੰਗਤ ਮੇਲਾ ਇਕ ਦਰ, ਭਿੰਨੜੀ ਰੈਣ ਵੇਖ ਵਖਾਈਆ । ਭਿੰਨੜੀ ਰੈਣ ਚੜ੍ਹਿਆ ਚਾ, ਪਾਇਆ ਹਰਿ ਦਵਾਰਾ। ਸੰਗਤ ਹਰਿ ਮੇਲਿਆ ਬੇਪਰਵਾਹ, ਪਰਗਟ ਹੋਇਆ ਵਿਚ ਸੰਸਾਰਾ। ਦੋਹਾਂ ਮੇਲਾ ਏਕਾ ਥਾਂ, ਸੋਹਿਆ ਬੰਕ ਦਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਭਰੇ ਅੰਮ੍ਰਿਤ ਘਰ ਭੰਡਾਰਾ। ਸਾਚਾ ਅੰਮ੍ਰਿਤ ਹਰਿ ਵਰਤਾਏ, ਅੰਮ੍ਰਿਤ ਬਰਖਾ ਲਾਈਆ। ਅੰਮ੍ਰਿਤ ਨੀਰ ਆਪ ਹੋ ਜਾਏ, ਗੁਰਮੁਖ ਦੁੱਧ ਵਿਚ ਸਮਾਈਆ। ਗੁਰਮੁਖ ਦੁੱਧ ਨਜ਼ਰੀ ਆਏ, ਗੁਰ ਪੂਰਾ ਨੀਰ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਾੜ ਸਤਾਰਾਂ ਹਰਿਸੰਗਤ ਏਕਾ ਰੰਗ ਰੰਗਾਈਆ। ਹਰਿਸੰਗਤ ਹਰਿ ਰੰਗ ਰਾਤਾ, ਆਪਣੀ ਦਇਆ ਕਮਾਇੰਦਾ। ਦਿਵਸ ਰੈਣ ਜਣਾਈ ਇਕ ਪਰਭਾਤਾ, ਏਕਾ ਵਕ਼ਤ ਸੁਹਾਇੰਦਾ। ਏਕਾ ਨਾਮ ਏਕਾ ਦਾਤਾ, ਏਕਾ ਝੋਲੀ ਪਾਇੰਦਾ। ਏਕਾ ਵਖਾਏ ਪੂਜਾ ਪਾਠਾ, ਸੋਹੰ ਮੰਤਰ ਨਾਮ ਦ੍ਰਿੜਾਇੰਦਾ। ਏਕਾ ਅੰਮ੍ਰਿਤ ਮਾਰੇ ਠਾਠਾਂ, ਆਤਮ ਜਾਮ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸੌ ਬਾਰਾਂ ਬਿਕ੍ਰਮੀ ਤੇਰੀ ਧਾਰ, ਪੁਰਖ ਅਬਿਨਾਸ਼ੀ ਕਰ ਤਿਆਰ, ਅੰਮ੍ਰਿਤ ਜਲ ਅਪਰ ਅਪਾਰ ਗੁਰਮੁਖ ਮੁਖ ਚੁਆਇੰਦਾ। ਅੰਮ੍ਰਿਤ ਆਤਮ ਹਰਿ ਹਰਿ ਚੋ, ਆਪਣਾ ਬੀਜ ਬਿਜਾਇਆ। ਹਰਿਸੰਗਤ ਦੁਰਮਤ ਮੈਲ ਧੋ, ਨਿਰਮਲ ਸਰੀਰ ਕਰਾਇਆ। ਦਰਸ ਦਿਖਾਏ ਅੱਗੇ ਹੋ, ਏਕਾ ਦੂਜਾ ਭੌ ਚੁਕਾਇਆ। ਜਗਤ ਨਾਤਾ ਤੋੜੇ ਮੋਹ, ਏਕਾ ਨਾਤਾ ਘਰ ਬੰਧਾਇਆ। ਹਰਿਜਨ ਦੂਰ ਨਾ ਜਾਣੇ ਕੋ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਤੇਰਾ ਮੇਲ ਦਰ, ਦਰ ਦਵਾਰ ਦਏ ਸੁਹਾਇਆ।
ਹਰਿ ਪੁਰਖ ਸਮਰਥ, ਸਰਬ ਕਲ ਸਮਾਇਆ। ਹਰਿ ਪੁਰਖ ਸਮਰਥ, ਸਤਿਗੁਰ ਰੂਪ ਵਟਾਇਆ। ਹਰਿ ਪੁਰਖ ਸਮਰਥ, ਰੂਪ ਅਨੂਪ ਦਰਸਾਇਆ। ਹਰਿ ਪੁਰਖ ਸਮਰਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗ ਜੀਵਣ ਦਾਤਾ ਨਾਮ ਧਰਾਇਆ। ਹਰਿ ਪੁਰਖ ਸਮਰਥ, ਸਾਚਾ ਮੀਤੜਾ। ਹਰਿ ਪੁਰਖ ਸਮਰਥ, ਹਰਿਜਨ ਰੰਗੇ ਕਾਇਆ ਚੋਲੀ ਚੀਥੜਾ। ਹਰਿ ਪੁਰਖ ਸਮਰਥ, ਦੇਵੇ ਨਾਮ ਸ਼ਬਦ ਗੁਣ ਅਨਡੀਠੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਨਿਧਾਨਾ ਪਿਆਲਾ ਏਕਾ ਪੀਤੜਾ। ਹਰਿ ਸਮਰਥ ਹਰਿ ਨਾਮ ਪਿਆਲਾ, ਹਰਿਜਨ ਆਪ ਪਿਲਾਇੰਦਾ। ਸਤਿਗੁਰ ਪੂਰਾ ਦੀਨ ਦਿਆਲਾ, ਦਇਆ ਨਿਧ ਅਖਵਾਇੰਦਾ। ਕਰੇ ਕਰਾਏ ਸਦਾ ਪ੍ਰਿਤਪਾਲਾ, ਪ੍ਰਿਤਪਾਲਕ ਨਾਮ ਧਰਾਇੰਦਾ। ਆਦਿ ਪੁਰਖ ਹਰਿ ਜੋਤ ਜਵਾਲਾ, ਆਦਿ ਸ਼ਕਤ ਵੇਸ ਵਟਾਇੰਦਾ। ਆਦਿ ਅੰਤ ਇਕ ਅਕਾਲਾ, ਅਕਾਲ ਪੁਰਖ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਸਾਚਾ ਮੇਲ ਮਿਲਾਵਣ ਯੋਗ, ਜੋਗ ਜੁਗੀਸ਼ਰ ਇਕ ਅਖਵਾਇਆ। ਇਕ ਚੁਗਾਵਣਹਾਰਾ ਚੋਗ, ਏਕਾ ਜੋਗ ਸਿਖਾਇਆ। ਏਕਾ ਭੋਗਣਹਾਰਾ ਭੋਗ, ਏਕਾ ਸੇਜ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਭਾਣਾ ਆਪ ਫ਼ਰਮਾਇਆ। ਆਪਣੇ ਭਾਣੇ ਹਰਿ ਭਗਵੰਤ, ਆਪਣੀ ਰਚਨ ਰਚਾਈਆ। ਆਪੇ ਹੋਇਆ ਬੇਅੰਤ ਬੇਅੰਤ, ਬੇਅੰਤਾ ਆਪ ਆਪਣੀ ਬੂਝ ਬੁਝਾਈਆ। ਆਪੇ ਸਾਜਨ ਆਪੇ ਸੰਤ, ਆਪੇ ਸਾਂਤਕ ਸਤਿ ਵਰਤਾਈਆ। ਆਪੇ ਨਾਰ ਸੁਹਾਗਣ ਹੋਏ ਕੰਤ, ਆਪੇ ਮੰਗਲ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਵੇਖ ਵਖਾਈਆ। ਹਰਿਸੰਗਤ ਤੇਰਾ ਕਾਇਆ ਘਾਟ, ਹਰਿ ਸਾਚੇ ਵੇਖ ਵਿਚਾਰਿਆ। ਆਪੇ ਉਤਰਿਆ ਆਪਣੇ ਘਾਟ, ਆਪੇ ਕਰੇ ਪਾਰ ਕਿਨਾਰਿਆ। ਵੇਖਣਹਾਰਾ ਤੀਰਥ ਤਾਟ, ਤਟ ਕਿਨਾਰਾ ਫੋਲ ਫੁਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰਾ ਆਪਣੇ ਵਿਚੋਂ ਬਾਹਰ ਕਢਾ ਰਿਹਾ। ਆਪਣੀ ਧਾਰ ਆਪੇ ਕੱਢ, ਆਪੇ ਰੰਗ ਰੰਗਾਇਆ। ਆਪ ਲਡਾਇਆ ਆਪਣਾ ਲਡ, ਆਪ ਆਪਣੀ ਗੋਦ ਉਠਾਇਆ। ਨਾ ਕੋਈ ਮਾਸ ਨਾ ਕੋਈ ਹੱਡ, ਨਾ ਕੋਈ ਨਾੜੀ ਰਕਤ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਹਰਿ ਵੇਖ ਘਰ, ਘਰ ਬਾਰ ਦਏ ਸੁਹਾਇਆ। ਘਰ ਦਵਾਰਾ ਲੋਕਮਾਤ, ਧਰਤ ਧਵਲ ਸੁਹਾਈਆ। ਲੋਆਂ ਪੁਰੀਆਂ ਵੇਖੇ ਮਾਰ ਝਾਤ, ਆਪ ਆਪਣੀ ਰਚਨ ਰਚਾਈਆ। ਵਿਸ਼ਨੂੰ ਵੰਸੀ ਲੈ ਬਰਾਤ, ਆਇਆ ਕਰ ਕਰ ਧਾਈਆ। ਗੁਰਸਿਖ ਲਛਮੀ ਬਣੇ ਨਾਤ, ਏਕਾ ਭੂਸ਼ਨ ਗਲ ਪਵਾਈਆ। ਲਾਲ ਰੰਗ ਧੁਰ ਸੁਗਾਤ, ਘਰ ਸਾਚੇ ਵੇਖ ਵਖਾਈਆ। ਮਿਲੇ ਮੇਲ ਕਮਲਾਪਾਤ, ਕੰਤ ਕੰਤੂਹਲ ਵੱਡੀ ਵਡਿਆਈਆ। ਅੰਦਰ ਵੇਖ ਮਾਰ ਝਾਤ, ਹਰਿ ਬੈਠਾ ਜੋਤ ਜਗਾਈਆ। ਅਲੱਖ ਨਿਰੰਜਣ ਆਪ ਜਣਾਏ ਆਪਣੀ ਵਾਟ, ਧੁਰ ਧਾਮ ਸੁਹਾਈਆ। ਸਚਖੰਡ ਏਕਾ ਹਾਟ, ਮਿਲੇ ਵਸਤ ਨਾਮ ਖ਼ੁਦਾਈਆ। ਅੰਮ੍ਰਿਤ ਰਸ ਲੈਣਾ ਚਾਟ, ਦੁਰਮਤ ਮੈਲ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਿਸ਼ਨੂੰ ਵੇਸ ਰਿਹਾ ਵਟਾਈਆ। ਵਿਸ਼ਨੂੰ ਵੇਸ ਹਰਿ ਕਰਤਾਰ, ਆਪਣਾ ਆਪ ਉਪਾਇਆ। ਲੱਛਮੀ ਤੇਰਾ ਸਚ ਪਿਆਰ, ਮਾਇਆ ਮੋਹ ਚੁਕਾਇਆ। ਲਾਲ ਰੰਗ ਅਪਰ ਅਪਾਰ, ਤੇਰਾ ਰੰਗ ਰੰਗਾਇਆ। ਉਪਰ ਬੈਠ ਸੱਚੀ ਸਰਕਾਰ, ਸਾਚਾ ਆਸਣ ਲਾਇਆ। ਨਾ ਕੋਈ ਵੇਖੇ ਵਿਚ ਸੰਸਾਰ, ਦਿਸ ਕਿਸੇ ਨਾ ਆਇਆ। ਨੇਤਰ ਨੈਣ ਨਾ ਸਕੇ ਉਘਾੜ, ਦੋਏ ਲੋਚਨ ਰਹੇ ਖੁਲ੍ਹਾਇਆ। ਮਾਇਆ ਅਗਨੀ ਕਲਜੁਗ ਰਹੀ ਸਾੜ, ਦਿਵਸ ਰੈਣ ਰਹੀ ਤਪਾਇਆ। ਗੁਰਮੁਖਾਂ ਵੰਡ ਵੰਡਾਈ ਸਤਾਰਾਂ ਹਾੜ, ਉਜਲ ਮੁੱਖਾ ਮਾਤ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰ ਆਪ ਵਡਿਆਇਆ। ਹਾੜ ਸਤਾਰਾਂ ਸਾਚੀ ਰੀਤਾ, ਹਰਿ ਸਾਚੇ ਆਪ ਚਲਾਈਆ। ਨਾ ਕੋਈ ਮੰਦਰ ਨਾ ਕੋਈ ਮਸੀਤਾ, ਗੁਰੂਦਵਾਰ ਨਾ ਕੋਈ ਬਣਾਈਆ। ਸ਼ਬਦ ਸਿੰਘਾਸਣ ਬੈਠਾ ਇਕ ਅਤੀਤਾ, ਨਿਰਗੁਣ ਜੋਤ ਜਗਾਈਆ। ਅੱਠੇ ਪਹਿਰ ਠਾਂਡਾ ਸੀਤਾ, ਹਰਿਸੰਗਤ ਸਾਂਤਕ ਸਤਿ ਵਰਤਾਈਆ। ਜਿਸ ਜਨ ਲੁਕਿਆ ਕਾਇਆ ਮੰਦਰ ਅਚਿੰਤਾ, ਦੇਵੇ ਦਰਸ ਬੇਪਰਵਾਹੀਆ। ਆਪੇ ਕਰੇ ਪੱਤਤ ਪੁਨੀਤਾ, ਪੁਣ ਛਾਣ ਆਪ ਕਰਾਈਆ। ਗੁਰਮੁਖ ਸਾਜਨ ਲੱਖ ਚੁਰਾਸੀ ਜੀਤਾ, ਗੁਰ ਪੂਰਾ ਸੀਸ ਉਠਾਈਆ। ਲੇਖੇ ਲਾਏ ਹਸਤ ਕੀਟਾ, ਜੋ ਆਏ ਚਲ ਸਰਨਾਈਆ। ਦੇਵੇ ਨਾਮ ਸ਼ਬਦ ਅਨਡੀਠਾ, ਦਿਸ ਕਿਸੇ ਨਾ ਆਈਆ। ਜਨਮ ਜਨਮ ਜਨ ਭਗਤੀ ਪੀਸਨ ਪੀਠਾ, ਫਲ ਕਲਜੁਗ ਦਏ ਖਵਾਈਆ। ਮਿੱਠਾ ਕਰੇ ਕੌੜਾ ਰੀਠਾ, ਜਿਉਂ ਨਾਨਕ ਅੰਗਦ ਅੰਗ ਲਗਾਈਆ। ਕਾਇਆ ਚੋਲੀ ਚਾੜ੍ਹੇ ਰੰਗ ਮਜੀਠਾ, ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਆਇਆ ਕਰ ਕਰ ਧਾਈਆ। ਲੋਕਮਾਤ ਹਰਿ ਚਰਨ ਛੁਹਾਇਆ, ਚਾਰ ਕੁੰਟ ਵਧਾਈਆ। ਧਰਤ ਮਾਤ ਰਹੀ ਕੁਰਲਾਇਆ, ਨੇਤਰ ਰੋ ਰੋ ਨੀਰ ਵਹਾਈਆ। ਕਲਜੁਗ ਕੂੜਾ ਉਠ ਉਠ ਧਾਇਆ, ਚਾਰੋਂ ਕੁੰਟ ਫੇਰਾ ਪਾਈਆ। ਜੂਠ ਝੂਠ ਨਾਲ ਰਲਾਇਆ, ਫਿਰਦਾ ਵਾਹੋ ਦਾਹੀਆ। ਕਰਮ ਧਰਮ ਕੋਈ ਰਹਿਣ ਨਾ ਪਾਇਆ, ਸਤਿ ਸਤਿਵਾਦ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸਦ ਬਾਰਾਂ ਦੇਵੇ ਵਰ, ਹਰਿਸੰਗਤ ਨਾਮ ਵਧਾਈਆ। ਵੀਹ ਸਦ ਬਾਰਾਂ ਹਰਿਸੰਗਤ ਲੇਖੇ ਲਾ, ਆਪਣਾ ਕਰਮ ਕਮਾਇਆ। ਆਪਣਾ ਲੇਖਾ ਆਪਣੇ ਲਹਿਣੇ ਪਾ, ਆਪਣਾ ਮੂਲ ਚੁਕਾਇਆ। ਸੰਮਤ ਤੇਰਾਂ ਵੇਖੇ ਥਾਂ ਥਾਂ, ਸਾਧ ਸੰਤ ਰਿਹਾ ਉਠਾਇਆ। ਰਾਜ ਰਾਜਾਨਾ ਦਏ ਜਣਾ, ਘਰ ਘਰ ਫੇਰੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੰਮਤੀ ਲੇਖੇ ਲਾਇਆ। ਸੰਮਤ ਤੇਰਾਂ ਤੇਰੀ ਧਾਰ, ਤੇਰੇ ਹੱਥ ਰਖਾਈਆ। ਸਾਧਾਂ ਸੰਤਾਂ ਮਾਰੇ ਮਾਰ, ਜੋ ਬੈਠੇ ਮੁਖ ਭਵਾਈਆ। ਗੁਰਮੁਖ ਸਾਜਨ ਲਏ ਉਭਾਰ, ਜੋ ਜਨ ਰਸਨਾ ਗਾਈਆ। ਕੋਟੀ ਕੋਟ ਡੁੱਬੇ ਮੰਝ ਧਾਰ, ਕੋਟੀ ਕੋਟ ਖ਼ਾਕ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਤਰਾਈਆ। ਸੰਮਤ ਚੌਦਾਂ ਵੇਖੇ ਹੱਟ, ਹਰਿ ਸਾਚੇ ਆਪ ਖੁਲ੍ਹਾਇਆ। ਏਕਾ ਤੀਰਥ ਏਕਾ ਤਟ, ਏਕਾ ਘਾਟ ਪਾਰ ਕਰਾਇਆ। ਏਕਾ ਕਾਇਆ ਏਕਾ ਹੱਟ, ਏਕਾ ਪਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਲਏ ਵਰ, ਏਕਾ ਇਕੀ ਪਾਇਆ। ਏਕਾ ਇਕੀ ਆਪਣੀ ਪਾ, ਆਪਣਾ ਸਗਨ ਮਨਾਇੰਦਾ। ਸਾਚੀ ਸਿੱਖੀ ਨਾਮ ਧਰਾ, ਸਾਚਾ ਮਾਰਗ ਲਾਇੰਦਾ। ਰਿਖੀ ਮੁਨੀ ਕੋਈ ਜਾਣੇ ਨਾ, ਪੰਡਤ ਪਾਂਧਾ ਨਾ ਕੋਈ ਵੇਖ ਵਖਾਇੰਦਾ। ਗ੍ਰੰਥੀ ਪੰਥੀ ਕੋਈ ਪਛਾਣੇ ਨਾ, ਪ੍ਰਭ ਸਾਚਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੌਦਾਂ ਚੌਦਾਂ ਵੇਖ ਵਖਾਇੰਦਾ। ਚੌਦਾਂ ਲੋਕ ਚੌਦਾਂ ਹੱਟ ਪਸਾਰਾ, ਚੌਦਾਂ ਤਬਕਾਂ ਰਿਹਾ ਉਠਾਈਆ। ਕਰੇ ਖੇਲ ਅਪਰ ਅਪਾਰਾ, ਹਰਿ ਹਰਿ ਵੱਡੀ ਵਡਿਆਈਆ। ਜਨ ਹਰਿ ਹਰਿਜਨ ਦੇਵੇ ਇਕ ਪਿਆਰਾ, ਏਕਾ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸਦ ਪੰਦਰਾਂ ਆਪ ਆਪਣਾ ਰਾਜ ਕਮਾਈਆ। ਵੀਹ ਸਦ ਪੰਦਰਾਂ ਹਰਿ ਪਹਿਲੀ ਚੇਤਰ, ਚੇਤਨ ਰੂਪ ਹੋ ਆਇਆ। ਸ੍ਰਿਸ਼ਟ ਸਬਾਈ ਵੇਖੇ ਖੇਤਨ, ਲੋਆਂ ਪੁਰੀਆਂ ਫੇਰਾ ਪਾਇਆ। ਸ਼ਬਦ ਖੰਡਾ ਹਰਿ ਨੇਤ ਨੇਤਨ, ਨਿਤ ਨਵਿਤ ਵੇਸ ਵਟਾਇਆ। ਜਨ ਭਗਤਾਂ ਕਰ ਕਰ ਹੇਤਨ, ਹਾੜ ਸਤਾਰਾਂ ਵੰਡ ਵੰਡਾਇਆ। ਆਪਣੇ ਨੇਤਰ ਆਪੇ ਆਇਆ ਵੇਖਣ, ਬਿਧਨਾ ਰੇਖ ਦਏ ਮਿਟਾਇਆ। ਆਪੇ ਵੇਖੇ ਧਾਰੀ ਕੇਸਨ, ਧਰ ਧਰਨੀ ਇਕ ਕਮਾਇਆ। ਆਪੇ ਹੋਏ ਦਸ ਦਸਮੇਸਨ, ਦਾਤਾ ਦਾਨੀ ਨਾਮ ਧਰਾਇਆ। ਸੇਵ ਲਗਾਏ ਬ੍ਰਹਮਾ ਵਿਸ਼ਨ ਮਹੇਸ਼ ਗਨੇਸ਼ਨ, ਸੇਵਕ ਸੇਵਾ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦੇਸ ਆਦੇਸ ਆਪਣਾ ਆਪ ਕਰਾਇਆ। ਅੰਮ੍ਰਿਤ ਵੇਲਾ ਅੰਮ੍ਰਿਤ ਰਸ, ਅੰਮ੍ਰਿਤ ਨਾਮ ਉਪਾਇਆ। ਹਰਿਜਨ ਹਰਿ ਹੋਇਆ ਵਸ, ਜਨ ਹਰਿ ਦਵਾਰੇ ਆਇਆ। ਏਕਾ ਰਿਹਾ ਰਾਹ ਦੱਸ, ਦੂਸਰ ਦਰ ਨਾ ਕੋਈ ਸੁਹਾਇਆ। ਨਿਰਮਲ ਜੋਤ ਕਰੇ ਪਰਕਾਸ਼ ਕੋਟਨ ਰਵ ਸਸ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਜਗਤ ਅੰਧੇਰਾ ਜਾਏ ਨੱਸ, ਅੰਧ ਅੰਧੇਰ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਹਰਿ ਨਾਮ ਆਪ ਰਖਾਇਆ। ਹਰਿ ਅੰਮ੍ਰਿਤ ਹਰਿ ਬਾਣੀ ਆ, ਹਰਿ ਰੂਪ ਕਰਤਾਰ। ਹਰਿ ਸ਼ਬਦ ਹਰਿ ਬਾਣੀ ਆ, ਹਰਿ ਬੋਲੇ ਅਪਰ ਅਪਾਰ। ਹਰਿ ਕਥਾ ਅਕੱਥ ਕਹਾਣੀ ਆ, ਕਥਨੀ ਕਥ ਨਾ ਸਕੇ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਪਰ ਅਪਾਰ। ਨਾਮ ਵਸਤ ਅਨਮੋਲ ਗੁਰਮੁਖਾਂ ਦੇਵੇ ਇਕ ਦਵਾਰਾ, ਹਰਿ ਸਾਚੇ ਕੰਡੇ ਤੋਲ। ਭਰਿਆ ਰਹੇ ਇਕ ਭੰਡਾਰਾ, ਭੰਡਾਰ ਅਤੁਟ ਅਤੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਖੇਲੇ ਆਪਣਾ ਹੋਲ। ਗਾਵਣਹਾਰਾ ਗਾ ਰਿਹਾ, ਗੀਤ ਗੋਬਿੰਦ ਅਪਾਰ। ਪਾਵਣਹਾਰਾ ਪਾ ਰਿਹਾ, ਦਰ ਸੱਚੇ ਦਰਬਾਰ। ਗਾਵਣਹਾਰਾ ਗਾ ਰਿਹਾ, ਪਰਮ ਪੁਰਖ ਕਰਤਾਰ। ਪਾਵਣਹਾਰਾ ਪਾ ਰਿਹਾ, ਆਤਮ ਅੰਤਰ ਕਰ ਵਿਚਾਰ। ਗਾਵਣਹਾਰਾ ਗਾ ਰਿਹਾ, ਗਾਏ ਗੁਣ ਕਰਤਾਰ। ਪਾਵਣਹਾਰਾ ਪਾ ਰਿਹਾ, ਮਿਲੇ ਮੇਲ ਸੱਚੀ ਸਰਕਾਰ। ਗਾਵਣਹਾਰਾ ਗਾ ਰਿਹਾ, ਹਰਿਸੰਗਤ ਦਰ ਭਿਖਾਰ। ਪਾਵਣਹਾਰ ਪਾ ਰਿਹਾ, ਹਉਮੇ ਰੋਗ ਨਿਵਾਰ। ਸਾਚਾ ਮੇਲਾ ਆਪ ਮਿਲਾ ਰਿਹਾ, ਲੋਕਮਾਤੀ ਲੈ ਅਵਤਾਰ। ਗੁਰ ਚੇਲਾ ਰੂਪ ਵਟਾ ਰਿਹਾ, ਖੇਲੇ ਖੇਲ ਸਰਬ ਸੰਸਾਰ। ਇਕ ਅਕੇਲਾ ਫੇਰੀ ਪਾ ਰਿਹਾ, ਨਿਰਗੁਣ ਨੂਰ ਕਰ ਉਜਿਆਰ। ਆਪਣਾ ਵੇਲਾ ਆਪ ਸੁਹਾ ਰਿਹਾ, ਸੁਹਾਏ ਬੰਕ ਦਵਾਰ। ਜਨ ਭਗਤਾਂ ਤੇਲਾ ਆਪ ਚੜ੍ਹਾ ਰਿਹਾ, ਜੋਤ ਨਿਰੰਜਣ ਸੇਵਾਦਾਰ। ਗੀਤ ਸੁਹਾਗੀ ਆਪੇ ਗਾ ਰਿਹਾ, ਧੁਨ ਅਨਾਦੀ ਵਜਾਏ ਇਕ ਧੁਨਕਾਰ। ਬ੍ਰਹਿਮਾਦੀ ਖੋਜ ਖੁਜਾ ਰਿਹਾ, ਆਦਿ ਜੁਗਾਦੀ ਏਕਾ ਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਸੰਗ ਨਿਭਾ ਰਿਹਾ। ਹਰਿ ਸਾਜਨ ਹਰਿ ਹਰਿ ਜਾਣਿਆ, ਹਰਿ ਬਿਨ ਅਵਰ ਨਾ ਕੋਇ। ਹਰਿ ਕਿਰਪਾ ਹਰਿ ਮਨ ਮਾਨਿਆ, ਹਰਿਜਨ ਦੁਰਮਤ ਮੈਲ ਧੋਏ। ਹਰਿ ਕਿਰਪਾ ਮਿਲੇ ਮੇਲ ਹਰਿ ਭਗਵਾਨਿਆ, ਗੁਰਮੁਖ ਸੋਇਆ ਰਹੇ ਨਾ ਕੋਇ। ਹਰਿ ਕਿਰਪਾ ਮਿਲੇ ਨਾਮ ਦਾਨਿਆ, ਦੇਵਣਹਾਰਾ ਹਰਿ ਤ੍ਰੈ ਲੋਏ। ਏਕਾ ਸ਼ਬਦ ਧੁਰ ਫ਼ਰਮਾਣਿਆ, ਸੁਣੇ ਸੁਣਾਏ ਨਾ ਜਗ ਕੋਇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜਨ ਭਗਤਾਂ ਦੇਵੇ ਸਾਚੇ ਢੋਏ। ਹਰਿ ਸ਼ਬਦ ਸਾਚਾ ਢੋਆ, ਪ੍ਰਭ ਸਾਚਾ ਲੈ ਕੇ ਆਏ। ਗੁਰਮੁਖ ਸੋਇਆ ਰਹੇ ਨਾ ਕੋਇਆ, ਫੜ ਬਾਂਹੋਂ ਆਪ ਉਠਾਏ। ਏਕਾ ਅੰਮ੍ਰਿਤ ਏਕਾ ਆਤਮ ਏਕਾ ਅੰਤਰ ਹਰਿ ਹਰਿ ਚੋਇਆ, ਏਕਾ ਦੂਜਾ ਭੌ ਮਿਟਾਏ। ਤੀਜਾ ਨੈਣ ਵੇਖ ਵਖਾਏ, ਚੌਥੇ ਪਦ ਆਪ ਸਮਾਏ। ਆਪਣਾ ਬੀਜ ਆਪੇ ਬੋਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਭਾਂਡੇ ਕਾਚੇ, ਵੇਖੇ ਸਾਚੇ ਹਾਟੇ, ਏਕਾ ਤਾਗ ਏਕਾ ਸੂਤ ਚਾਰੋਂ ਕੁੰਟ ਲਏ ਪਰੋਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਜਗ ਆਪੇ ਮੇਲੇ, ਦੂਸਰ ਅਵਰ ਨਾ ਵੇਖੇ ਕੋਇ। ਜਨ ਭਗਤਾਂ ਹਰਿ ਭਗਤੀ ਮੇਲਿਆ, ਭਗਤੀ ਭਰ ਭੰਡਾਰਾ। ਸਚ ਭਗਤੀ ਸੱਜਣ ਸਹੇਲਿਆ, ਸੋਹੇ ਚਰਨ ਦਵਾਰਾ। ਆਪਣਾ ਖੇਲੇ ਆਪੇ ਖੇਲਿਆ, ਕਰਿਆ ਵਣਜ ਸੱਚਾ ਵਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਭੰਡਾਰਾ। ਹਰਿ ਭੰਡਾਰ ਸਦਾ ਭਰਪੂਰ, ਆਦਿ ਜੁਗਾਦਿ ਰਖਾਇਆ। ਦੇਵਣਹਾਰਾ ਨਾ ਨੇੜੇ ਨਾ ਦੂਰ, ਜਨ ਜਾਗਰਤ ਵਿਚ ਸਮਾਇਆ। ਆਸਾ ਮਨਸਾ ਜੁਗ ਜੁਗ ਪੂਰ, ਪੂਰਨ ਆਸਾ ਆਪ ਕਰਾਇਆ। ਸਦ ਸਹੇਲਾ ਹਾਜ਼ਰ ਹਜ਼ੂਰ, ਹਰਿ ਸ਼ਬਦੀ ਸ਼ਬਦ ਸਮਾਇਆ। ਨਾਤਾ ਤੋੜੇ ਕੂੜੋ ਕੂੜ, ਕੂੜੀ ਕਿਰਿਆ ਰਹਿਣ ਨਾ ਪਾਇਆ। ਜਿਸ ਜਨ ਬਖ਼ਸ਼ੇ ਚਰਨ ਧੂੜ, ਨਾਮ ਚਰਨੋਦਕ ਰਸਨਾ ਮੁਖ ਚੁਆਇਆ। ਚਤੁਰ ਬਣਾਏ ਮੂਰਖ ਮੂੜ੍ਹ, ਇਕ ਗਿਆਨ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਦਰ ਹੋਏ ਮੰਗਤ, ਏਕਾ ਭਿਛਿਆ ਮੰਗ ਮੰਗਾਇਆ। ਹਰਿਸੰਗਤ ਹਰਿ ਵਡ ਵਡਿਆਈ, ਵੇਖੇ ਦੋ ਜਹਾਨਾਂ। ਵੱਜਦੀ ਰਹੇ ਸ਼ਬਦ ਵਧਾਈ, ਗਾਏ ਨਾਮ ਤਰਾਨਾ। ਸਖੀ ਸਾਜਨ ਹੋਏ ਕੁੜਮਾਈ, ਬੰਨੇ ਸਾਚਾ ਗਾਨਾ। ਧਾਮ ਨਿਰੰਤਰ ਦਏ ਸਹਾਈ, ਬੈਠਾ ਹਰਿ ਭਗਵਾਨਾ। ਆਤਮ ਅੰਤਰ ਮੇਲ ਮਿਲਾਈ, ਖੇਲੇ ਖੇਲ ਮਹਾਨਾ। ਜਗਤ ਬਸੰਤਰ ਦਏ ਬੁਝਾਈ, ਅਗਨੀ ਮੱਠ ਨਾ ਕੋਈ ਤਪਾਨਾ। ਏਕਾ ਮੰਤਰ ਦਏ ਪੜ੍ਹਾਈ, ਹਰਿ ਸੋਹੰ ਜਾਪ ਜਪਾਨਾ। ਲੱਖ ਚੁਰਾਸੀ ਕਰੇ ਲੜਾਈ, ਮਾਰੇ ਤੀਰ ਇਕ ਨਿਸ਼ਾਨਾ। ਗੁਰਮੁਖ ਸਾਚੇ ਲਏ ਤਰਾਈ, ਆਪ ਆਪਣਾ ਲੜ ਫੜਾਨਾ। ਦਰ ਦਰ ਘਰ ਘਰ ਵੇਖੇ ਚਾਈਂ ਚਾਈਂ, ਆਪ ਆਪਣਾ ਪੰਧ ਮੁਕਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਲੱਖ ਚੁਰਾਸੀ ਫੰਦ ਕਟਾਨਾ। ਲੱਖ ਚੁਰਾਸੀ ਫੰਦੀ ਫੰਦ, ਧਰਮ ਰਾਏ ਦਰਵੇਸਾ। ਰਸਨ ਲਗਾਏ ਮਦਿਰਾ ਮਾਸ ਗੰਦ, ਨਾ ਓਹ ਮੂੰਡ ਨਾ ਧਾਰੀ ਕੇਸਾ। ਸ਼ਬਦ ਅਨਾਦੀ ਗਾਏ ਛੰਦ, ਮਿਲੇ ਮੇਲ ਦਸ ਦਸਮੇਸਾ। ਖ਼ੁਸ਼ੀ ਕਰਾਏ ਬੰਦ ਬੰਦ, ਕਰੇ ਕਰਾਏ ਸਚ ਅਦੇਸ਼ਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣਾ ਵੇਸਾ। ਕਲਜੁਗ ਜੀਵ ਉਠ ਜਾਗ, ਜਾਗਣ ਵੇਲਾ ਆਇਆ। ਲੋਕਮਾਤ ਲੱਗਾ ਭਾਗ, ਹਰਿ ਸਾਚੇ ਖੇਲ ਰਚਾਇਆ। ਏਕਾ ਜੋਤੀ ਜਗੇ ਚਿਰਾਗ, ਦੀਵਾ ਬੱਤੀ ਨਾ ਕੋਈ ਰਖਾਇਆ। ਧੁਰਦਰਗਾਹੀ ਨਿਕਲੇ ਏਕਾ ਲਾਟ, ਲਾਟ ਲਿਲਾਟੀ ਦਏ ਵਖਾਇਆ। ਪਾਰ ਕਰਾਏ ਔਖਾ ਘਾਟ, ਏਕਾ ਪੌੜੇ ਦਏ ਚੜ੍ਹਾਇਆ। ਸਰੋਵਰ ਨੁਹਾਏ ਸਾਚਾ ਤਾਟ, ਤਟ ਕਿਨਾਰਾ ਇਕ ਸੁਹਾਇਆ। ਵਣਜ ਕਰਾਏ ਸਾਚੇ ਹਾਟ, ਨਾਮ ਵਣਜਾਰਾ ਨਾਮ ਧਰਾਇਆ। ਦੁਰਮਤ ਮੈਲ ਦੇਵੇ ਕਾਟ, ਧੋਵਣਹਾਰ ਸ੍ਰਿਸ਼ਟ ਸਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਲਏ ਵਡਿਆਇਆ। ਕਲਜੁਗ ਜੀਵ ਉਠ ਬਲ ਧਾਰ, ਅੰਧ ਅੰਧੇਰੀ ਛਾਈਆ। ਕੂੜੀ ਕਿਰਿਆ ਰਹੀ ਲਲਕਾਰ, ਚਾਰੋਂ ਕੁੰਟ ਪਈ ਦੁਹਾਈਆ। ਮਾਇਆ ਮਮਤਾ ਰਹੀ ਮਾਰ, ਦਿਵਸ ਰੈਣ ਲੜਾਈਆ। ਹਉਮੇ ਹੰਗਤਾ ਰਹੀ ਸਾੜ, ਬਚਿਆ ਕੋਈ ਰਹਿਣ ਨਾ ਪਾਈਆ। ਪੰਚਮ ਲੱਗੀ ਮਗਰ ਧਾੜ, ਦਿਵਸ ਰੈਣ ਸਤਾਈਆ। ਕਾਮਨ ਅਗਨੀ ਬਹੱਤਰ ਨਾੜ, ਕਰੋਧ ਲੋਭ ਹਲਕਾਈਆ। ਦਰ ਘਰ ਸਾਚੇ ਨਾ ਦੇਵੇ ਕੋਈ ਵਾੜ, ਨਾ ਕੋਈ ਪਾਰ ਕਰਾਈਆ। ਕਲਜੁਗ ਜੂਹ ਹੋਈ ਉਜਾੜ, ਚਾਰੋਂ ਕੁੰਟ ਅੰਧੇਰਾ ਛਾਈਆ। ਲੱਖ ਚੁਰਾਸੀ ਆਪ ਚਬਾਵਣ ਆਇਆ ਆਪਣੀ ਦਾੜ੍ਹ, ਆਪਣਾ ਮੁਖ ਖੁਲ੍ਹਾਈਆ। ਕਾਲ ਮਹਾਂਕਾਲ ਵੇਖੇ ਇਕ ਅਖਾੜ, ਕਾਲਾ ਵੇਸ ਵਟਾਈਆ। ਸ੍ਰਿਸ਼ਟ ਸਬਾਈ ਲਹਿਣਾ ਦੇਣਾ ਚੁਕਣਾ ਸਤਾਰਾਂ ਹਾੜ, ਜੂਠੀ ਝੂਠੀ ਗੰਢ ਬੰਧਾਈਆ। ਗੁਰਮੁਖ ਬਣੌਣੇ ਸਾਚੇ ਲਾੜ, ਸਾਚੇ ਘੋੜੇ ਆਪ ਚੜ੍ਹਾਈਆ। ਧੁਰਦਰਗਾਹ ਦੇਵੇ ਵਾੜ, ਚਾਲ ਬੇਹੰਗਮ ਇਕ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਸਹਿਜ ਸੁਖਦਾਈਆ। ਸਹਿਜ ਸੁਖ ਹਰਿ ਜੀਵਣ ਦਾਤਾ, ਜਾਗਰਤ ਜੋਤ ਜਗਾਇੰਦਾ। ਕਲਜੁਗ ਮਿਟੇ ਅੰਧੇਰੀ ਰਾਤਾ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਗੁਰਮੁਖਾਂ ਪੁੱਛੇ ਏਕਾ ਆਪੇ ਵਾਤਾ, ਏਕਾ ਵਤਨ ਵਖਾਇੰਦਾ। ਲੋਆਂ ਪੁਰੀਆਂ ਬਹਿ ਬਹਿ ਮਾਰੇ ਝਾਕਾ, ਦਿਸ ਕਿਸੇ ਨਾ ਆਇੰਦਾ। ਹਾੜ ਸਤਾਰਾਂ ਖੋਲ੍ਹੇ ਤਾਕਾ, ਗੁਰਮੁਖਾਂ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸੁਰਤ ਏਕਾ ਸ਼ਬਦ ਇਕ ਦੁਲਾਰ ਏਕਾ ਸ਼ਬਦ ਛੋਟਾ ਕਾਕਾ, ਸੋਹੰ ਨਾਮ ਧਰਾਇੰਦਾ। ਸੋਹੰ ਸ਼ਬਦ ਸਾਚਾ ਕਾਕਾ, ਹਰਿ ਸਾਚੇ ਬਾਲ ਉਪਨਿਆ। ਨਿਰਗੁਣ ਜੋਤੀ ਬਣੀ ਮਾਤਾ, ਥਿਰ ਘਰ ਬੈਠਾ ਜਣਿਆ। ਪਿਤਾ ਬਣਿਆ ਪੁਰਖ ਬਿਧਾਤਾ, ਆਪ ਆਪਣਾ ਆਪੇ ਮੰਨਿਆ। ਰੂਪ ਬਣਾਇਆ ਸਾਂਤਕ ਸਤਿ, ਨਾ ਘੜਿਆ ਨਾ ਭੰਨਿਆ। ਨਾ ਕੋਈ ਰੱਖੀ ਜ਼ਾਤਾ ਪਾਤਾ, ਵਰਨ ਗੋਤ ਨਾ ਕੋਈ ਜਣਿਆ। ਨਾ ਕੋਈ ਵੇਖੇ ਦਿਵਸ ਰਾਤਾ, ਨਾ ਪੱਖ ਰਖਾਏ ਸੂਰਜ ਚੰਨਿਆ। ਜਨ ਭਗਤਾਂ ਮੇਲਾ ਇਕ ਇਕਾਂਤਾ, ਦੇਵੇ ਨਾਮ ਸੱਚਾ ਧਨ ਧਨਿਆ। ਅੰਤਮ ਦੇਵਣ ਆਇਆ ਲਹਿਣਾ ਦੇਣਾ ਬਾਕਾ, ਆਪਣੀ ਢਾਈ ਪਹਿਲੋਂ ਛੱਪਰ ਛੰਨਿਆ। ਅੰਮ੍ਰਿਤ ਜਾਮ ਪਿਆਏ ਬਣ ਬਣ ਸਾਕਾ, ਅਨਹਦ ਰਾਗ ਸੁਣਾਏ ਕੰਨਿਆ। ਆਪਣਾ ਲੇਖਾ ਆਪੇ ਜਾਣੇ ਭਵਿਖਤ ਵਾਕਾ, ਵੇਦ ਪੁਰਾਨ ਕੋਈ ਨਾ ਮੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਦੇਵੇ ਡੰਨਿਆ। ਕਲਜੁਗ ਜੀਵ ਨੇਤਰ ਖੋਲ੍ਹ, ਅੰਤ ਅੰਧੇਰਾ ਛਾਇਆ। ਪੁਰਖ ਅਬਿਨਾਸ਼ੀ ਰਿਹਾ ਬੋਲ, ਕਰਤਾ ਪੁਰਖ ਨਾਉਂ ਧਰਾਇਆ। ਸ਼ਬਦ ਅਗੰਮੀ ਵੱਜੇ ਢੋਲ, ਨੌਂ ਖੰਡ ਰਿਹਾ ਸੁਣਾਇਆ। ਜ਼ਿਮੀਂ ਅਸਮਾਨਾਂ ਵੇਖੇ ਪੋਲ, ਦੋਹਾਂ ਪੜਦਾ ਫੋਲ ਫੁਲਾਇਆ । ਲੋਆਂ ਪੁਰੀਆਂ ਪਿਆ ਘੋਲ, ਨਾ ਸਕੇ ਕੋਈ ਛੁਡਾਇਆ। ਲੱਖ ਚੁਰਾਸੀ ਲਏ ਵਰੋਲ, ਨਾਮ ਮਧਾਨਾ ਏਕਾ ਪਾਇਆ। ਸੋਹੰ ਕੰਡੇ ਰਿਹਾ ਤੋਲ, ਜਨ ਭਗਤ ਦਵਾਰੇ ਆਪ ਗਡਾਇਆ। ਆਪੇ ਬੋਲੇ ਹੌਲੇ ਹੌਲ, ਆਪ ਆਪਣੀ ਧਾਰ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਲਏ ਵਡਿਆਇਆ । ਕਲਜੁਗ ਜੀਵ ਅੱਖ ਉਘਾੜ, ਹਰਿ ਸਾਚਾ ਦਏ ਦੁਹਾਈਆ। ਸ੍ਰਿਸ਼ਟ ਸਬਾਈ ਦੇਖੇ ਉਜਾੜ, ਜੰਗਲ ਜੂਹ ਫਿਰਾਈਆ। ਜੀਆਂ ਜੰਤਾਂ ਲਹਿਣਾ ਦੇਣ ਚੁਕਣਾ ਸਤਾਰਾਂ ਹਾੜ, ਮਨਮੁਖ ਕੋਇ ਰਹਿਣ ਨਾ ਪਾਈਆ। ਗੁਰਮੁਖ ਬਣਾਏ ਸਾਚੇ ਲਾੜ, ਸੱਤ ਸਤਾਰਾਂ ਦਏ ਦੁਹਾਈਆ। ਹਰਿਸੰਗਤ ਘੜਿਆ ਆਪੇ ਘਾੜ, ਆਪੇ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤ ਲਏ ਉਪਾਈਆ। ਸਾਚਾ ਸੰਤ ਸੋ ਜਨ ਪੂਰਾ, ਜਿਸ ਹਰਿ ਹਰਿ ਦਰਸਨ ਪਾਇਆ । ਮਾਨਸ ਜਨਮ ਨਾ ਹੋਏ ਅਧੂਰਾ, ਜਿਸ ਘਰ ਆਪਣਾ ਵੇਖ ਵਖਾਈਆ। ਨਾਤਾ ਤੁਟੇ ਮੋਹ ਕੂੜਾ, ਹਉਮੇਂ ਰੋਗ ਜਲਾਇਆ। ਮਸਤਕ ਲਾਏ ਚਰਨ ਧੂੜਾ, ਸਾਚਾ ਜੋਗ ਕਮਾਇਆ। ਕਾਇਆ ਚੋਲੀ ਚਾੜ੍ਹੇ ਰੰਗ ਗੂੜ੍ਹਾ, ਉਤਰ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੰਗਣ ਰਿਹਾ ਰੰਗਾਇਆ। ਕਲਜੁਗ ਜੀਵ ਜਗਤ ਬਿਲਾਸ, ਮਾਇਆ ਭਰਮ ਭੁਲਾਈਆ। ਵੇਲੇ ਅੰਤਮ ਹੋਏ ਉਦਾਸ, ਕਰਮੀ ਕਰਮ ਸਜਾਈਆ। ਜਨ ਭਗਤਾਂ ਹਰਿ ਵਸਿਆ ਪਾਸ, ਜੋ ਜਨ ਰਸਨਾ ਰਹੇ ਧਿਆਈਆ। ਮੇਲ ਮਿਲਾਏ ਸ਼ਾਹੋ ਸ਼ਬਾਸ, ਸ਼ਾਹ ਸੁਲਤਾਨਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਵੇਖ ਵਖਾਈਆ। ਸੱਜਣ ਵੇਖੇ ਠੱਗ ਚੋਰ, ਆਪਣੀ ਦਇਆ ਕਮਾਇੰਦਾ। ਆਪੇ ਚੜ੍ਹਿਆ ਸਾਚੇ ਘੋੜ, ਚਾਰੋਂ ਕੁੰਟ ਫੇਰੀ ਪਾਇੰਦਾ। ਗੁਰਮੁਖਾਂ ਲੱਭੇ ਦੌੜ ਦੌੜ, ਦਹਿ ਦਿਸ਼ਾ ਵੇਖ ਵਖਾਇੰਦਾ। ਨਾ ਕੋਈ ਨਗਰ ਜਾਣੇ ਲੰਮਾ ਡੂੰਘਾ ਚੌੜਾ ਸੌੜ, ਆਪ ਆਪਣਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਲੋਕਮਾਤ ਜੋਤ ਧਰ, ਜੋਤੀ ਜੋਤ ਨੂਰ ਰਖਾਇੰਦਾ। ਜੋਤੀ ਨੂਰ ਹਰਿ ਉਜਾਲਾ, ਆਪਣਾ ਆਪ ਰਖਾਇਆ। ਕਰਿਆ ਖੇਲ ਦੀਨ ਦਿਆਲਾ, ਦਇਆਨਿਧ ਨਾਮ ਧਰਾਇਆ। ਸ਼ਬਦ ਮਾਰੇ ਇਕ ਉਛਾਲਾ, ਸਾਗਰ ਸਿੰਧ ਸੁਕਾਇਆ। ਗੁਰਮੁਖ ਉਪਜਾਏ ਸਾਚੇ ਲਾਲਾ, ਜਗਤ ਹੱਟ ਨਾ ਕੋਈ ਵਿਕਾਇਆ। ਆਪੇ ਹੋਇਆ ਸਦਾ ਰਖਵਾਲਾ, ਸੇਵਕ ਸੇਵਾ ਰਿਹਾ ਕਮਾਇਆ। ਕਲਜੁਗ ਚਲੀ ਅਵੱਲੜੀ ਚਾਲਾ, ਭੇਵ ਕਿਸੇ ਨਾ ਰਾਇਆ। ਜਨ ਭਗਤਾਂ ਦੱਸੇ ਰਾਹ ਸੁਖਾਲਾ, ਜੋਗ ਅਭਿਆਸ ਨਾ ਕੋਈ ਕਰਾਇਆ। ਤੋੜਣਹਾਰਾ ਜਗਤ ਜੰਜਾਲਾ, ਦਰ ਦਵਾਰ ਨਿਰਾਸ ਨਾ ਕੋਈ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਨ ਆਸ ਆਪੇ ਕਰ, ਆਸਾ ਮਨਸਾ ਪੂਰ ਕਰਾਇਆ। ਨਿਰਗੁਣ ਰੂਪ ਕਰ ਅਕਾਰ, ਹਰਿ ਹਰਿ ਰਚਨ ਰਚਾਈਆ। ਧਰਤ ਧਵਲ ਕਰ ਪਸਾਰ, ਧਰਨੀ ਨਾਉਂ ਧਰਾਈਆ। ਏਕਾ ਸ਼ਸਤਰ ਮਾਰੇ ਮਾਰ, ਸ੍ਰੀ ਅਸਕੇਤ ਨਾਉਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਚਰਨ ਟਿਕਾਈਆ। ਭਗਵਨ ਵਿਸ਼ਨੂੰ ਕਰ ਅਕਾਰ, ਵੇਸੀ ਵੇਸ ਵਟਾਇਆ। ਲਛਮੀ ਵੇਖੇ ਚਰਨ ਦਵਾਰ, ਸਾਚੀ ਸੇਵਾ ਲਾਇਆ। ਸਮੁੰਦ ਵਰੋਲੇ ਕਿਰਪਾ ਧਾਰ, ਬਲਖ ਬੁਖ਼ਾਰਾ ਫੇਰੀ ਪਾਇਆ। ਧਰਨੀ ਧਰਤ ਅਧਵਿਚਕਾਰ, ਆਪ ਆਪਣਾ ਚਰਨ ਟਿਕਾਇਆ। ਲਛਮੀ ਮੰਗੇ ਇਕ ਪਿਆਰ, ਚਤਰਭੁਜ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਚਰਨ ਛੁਹਾਇਆ। ਬ੍ਰਹਮ ਬ੍ਰਹਮਾ ਖੇਲ ਖੇਲਾ, ਖਿਲਾਏ ਹਰਿ ਦਾਤਾਰਾ। ਕਪਾਲ ਮੋਚਨ ਮੇਲ ਮਿਲਾਏ, ਸੀਸ ਸੀਸ ਅਪਾਰਾ। ਜਗਤ ਦਰਸ਼ਨ ਨਾ ਕੋਈ ਮਿਟਾਏ, ਰੋ ਰੋ ਕਰੇ ਪੁਕਾਰਾ। ਪ੍ਰਭ ਅਬਿਨਾਸ਼ੀ ਦਇਆ ਕਮਾਏ, ਧਰ ਧਰਨੀ ਦਿਸੇ ਧਾਮ ਨਿਆਰਾ। ਬ੍ਰਹਮਾ ਵੇਤਾ ਚਲ ਕੇ ਆਏ, ਪਾਏ ਪੁਰਖ ਅਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਸੁਹਾਏ ਸਚ ਦਵਾਰਾ। ਸ਼ਿਵ ਸ਼ੰਕਰ ਮੇਲਾ ਜਗਤ ਨਾਤਾ, ਪਾਰਬਤੀ ਕੁੜਮਾਈਆ। ਭੋਲਾ ਨਾਥ ਇਕ ਅਕਾਂਤਾ, ਚਲ ਆਇਆ ਵਾਹੋ ਦਾਹੀਆ। ਵੇਖੇ ਖੇਲ ਪੁਰਖ ਅਬਿਨਾਸ਼ਾ, ਨੇਤਰ ਨੈਣ ਉਠਾਈਆ। ਪਾਰਬਤੀ ਸੰਗ ਮਿਲਾਈ ਨਿਭਾਏ ਸਗਲਾ ਸਾਥਾ, ਸਗਲਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧਰ ਧਰਨੀ ਇਕ ਵਖਾਈਆ। ਰਾਜ ਸੁਤ ਇੰਦਰ ਦੁਲਾਰ, ਦਰ ਦਰ ਫੇਰਾ ਪਾਇਆ। ਮਾਤਾ ਅੱਗੇ ਰੋਵੇ ਕਰ ਪਿਆਰ, ਬਲ ਰਾਜਾ ਛਲ ਛਿਲਾਇਆ। ਧਰ ਧਰਨੀ ਸੋਹੇ ਬੰਕ ਦਵਾਰ, ਹਰਿ ਪੂਰੇ ਲੇਖ ਲਿਖਾਇਆ। ਆਇਆ ਧਰੂ ਸੁਤ ਦੁਲਾਰਾ, ਕੱਟਿਆ ਰੈਣ ਵਸੇਰਾ। ਪੁਰਖ ਅਬਿਨਾਸ਼ੀ ਦਏ ਹੁਲਾਰਾ, ਸ਼ਬਦ ਅਨਾਦੀ ਪਾਇਆ ਘੇਰਾ। ਭਰਮ ਚੁਕਾਏ ਮੇਰਾ ਤੇਰਾ, ਢਾਇਆ ਭਰਮਾਂ ਡੇਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਰਾ ਸਾਚਾ ਵਰ, ਦੋ ਜਹਾਨਾਂ ਕਰਿਆ ਨਿਬੇੜਾ। ਰਾਮ ਰਾਮਾ ਰੂਪ ਧਰ, ਅੰਤਮ ਵੇਖ ਵਖਾਇਆ। ਆਪਣੇ ਸੁਤ ਆਪੇ ਲੜ, ਆਪਣਾ ਬਾਣ ਚਲਾਇਆ। ਬਾਲਮੀਕ ਵੇਖੇ ਅੰਤਮ ਖੜ, ਆਪਣਾ ਚਰਨ ਟਿਕਾਇਆ। ਸੌ ਸੌ ਕਰਮ ਏਕਾ ਘਰ, ਏਕਾ ਗੜ੍ਹ ਸੁਹਾਇਆ। ਜਗਤ ਕਿਤਾਬ ਲੇਖਾ ਲਿਖ ਨਾ ਸਕੀ ਨਾ ਕੋਈ ਵਿਦਿਆ ਮਾਤ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਧਾਮ ਸੁਹਾਇਆ। ਆਪਣਾ ਧਾਮ ਸੁਹਾਏ ਬਨਵਾਰੀ, ਦੁਆਪਰ ਵੇਖ ਵਿਚਾਰਿਆ। ਅਰਜਨ ਆਏ ਜੋਧਾ ਭਾਰੀ, ਖੇਲੇ ਖੇਲ ਸ਼ਿਕਾਰਿਆ। ਬਰਾਟ ਨਗਰੀ ਕਰ ਉਜਿਆਰੀ, ਮੁਖ ਮੁੱਖੜਾ ਮੁਖ ਛੁਪਾ ਰਿਹਾ। ਸ਼ਬਦ ਸਰੂਪੀ ਮਿਲਿਆ ਮੇਲ ਕ੍ਰਿਸ਼ਨ ਮੁਰਾਰੀ, ਸਾਚਾ ਧਾਮ ਸੁਹਾ ਰਿਹਾ। ਏਕਾ ਗਿਆਨ ਏਕਾ ਵਾਰੀ, ਏਕਾ ਭਗਤ ਜਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧਾਮ ਅਵੱਲਾ ਇਕ ਅਕਾਲਾ, ਆਪੇ ਵੇਖ ਵਖਾ ਰਿਹਾ। ਆਇਆ ਨਾਨਕ ਬਣ ਦਰਵੇਸ਼, ਆਪਣੀ ਦਿਸ਼ਾ ਵਖਾਈਆ। ਹੱਥ ਖੂੰਡੀ ਮੋਢੇ ਭੂਰੀ ਖੇਸ, ਪ੍ਰੇਮ ਸੇਜ ਵਛਾਈਆ। ਗਟੀਆਂ ਗਿਣੇ ਰਾਹ ਵੇਖੇ ਦਸ ਦਸਮੇਸ, ਅੰਤਮ ਹੋਏ ਸਹਾਈਆ। ਪ੍ਰਭ ਦਾ ਭਾਣਾ ਮੰਨਣਾ ਮੰਨਦਾ ਰਹੇ ਹਮੇਸ਼, ਜੁਗ ਜੁਗ ਵੱਡੀ ਵਡਿਆਈਆ । ਜੋਧਾ ਸੂਰਾ ਨਰ ਨਰੇਸ਼, ਨਿਰਗੁਣ ਨਾਉਂ ਧਰਾਈਆ। ਪੰਜ ਤਤ ਵਖਾਏ ਧਾਰੀ ਕੇਸ, ਸੰਬਲ ਨਗਰੀ ਨਾਉਂ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧਰ ਧਰਨੀ ਵੇਖ ਵਖਾਈਆ। ਗੁਰ ਗੋਬਿੰਦਾ ਹੋ ਉਜਿਆਰਾ, ਆਪਣਾ ਕਰਮ ਕਮਾਇੰਦਾ। ਮਿਲਿਆ ਮੇਲ ਹਰਿ ਕਰਤਾਰਾ, ਏਕਾ ਲਿਵ ਲਗਾਇੰਦਾ। ਏਕਾ ਸ਼ਬਦ ਇਕ ਧੁਨਕਾਰਾ, ਏਕਾ ਰਾਗ ਅਲਾਇੰਦਾ। ਏਕਾ ਵਣਜ ਇਕ ਵਪਾਰਾ, ਇਕ ਵਣਜਾਰਾ ਆਪ ਅਖਵਾਇੰਦਾ। ਏਕਾ ਵੇਖੇ ਪਾਰ ਕਿਨਾਰਾ, ਆਪ ਆਪਣਾ ਨੈਣ ਉਠਾਇੰਦਾ। ਪੁਰਖ ਅਬਿਨਾਸ਼ੀ ਕਹੇ ਲਲਕਾਰਾ, ਉਚੀ ਕੂਕ ਸੁਣਾਇੰਦਾ। ਤੇਰਾ ਲਹਿਣਾ ਰਹੇ ਅਧਾਰਾ, ਕਲਜੁਗ ਅੰਤਮ ਪੂਰ ਕਰਾਇੰਦਾ। ਪਾਰ ਨਾ ਕਰਨਾ ਬਿਆਸ ਕਿਨਾਰਾ, ਏਕਾ ਅੱਖਰ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧਰ ਧਰਨੀ ਵੇਖ ਵਖਾਇੰਦਾ। ਗੁਰ ਗੋਬਿੰਦਾ ਭਾਣਾ ਮੰਨ, ਹਰਿ ਹਰਿ ਇਕ ਧਿਆਇੰਦਾ। ਆਪਣਾ ਬੰਨ੍ਹ ਆਪੇ ਬੰਨ੍ਹ, ਆਪਣੀ ਵੰਡ ਵੰਡਾਇੰਦਾ। ਆਪਣੇ ਤਨ ਦੇਵੇ ਡੰਨ, ਆਪਣੇ ਤਨ ਧਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਕਤ ਬੂੰਦ ਲੇਖੇ ਲਾਇੰਦਾ। ਰਕਤ ਬੂੰਦ ਸੁਤ ਦੁਲਾਰ, ਸਾਚੇ ਲੇਖੇ ਲਾਇਆ। ਖ਼ਾਕੀ ਖ਼ਾਕ ਕਰ ਪਿਆਰ, ਨੈਣਾਂ ਵਿਚ ਟਿਕਾਇਆ। ਪੱਥਰ ਲਾਏ ਅਪਰ ਅਪਾਰ, ਨਾ ਕੋਈ ਸਕੇ ਤੋੜ ਤੁੜਾਇਆ। ਆਪੇ ਬੈਠਾ ਅਧਵਿਚਕਾਰ, ਦੇ ਮਤ ਰਿਹਾ ਸਮਝਾਇਆ। ਏਕਾ ਤਤ ਹਰਿ ਨਿਰੰਕਾਰ, ਹਰਿ ਸ਼ਬਦੀ ਸ਼ਬਦ ਉਪਾਇਆ । ਬੀਜੀ ਰੱਤ ਖਿਲੇ ਫੁਲੇ ਫੁਲ ਫੁਲਵਾੜ, ਬਾਗ ਬਗੀਚਾ ਮਾਤ ਲਗਾਇਆ। ਛੋਟਾ ਬਾਲਾ ਹੋ ਤਿਆਰ, ਪਹਿਲੋਂ ਆਪਣਾ ਸੀਸ ਕਟਾਇਆ। ਅਗਨੀ ਜੋਤ ਜਵਾਲਾ ਨੈਣਾ ਦੇਵੀ ਰਹੀ ਧਾਹਾਂ ਮਾਰ, ਵੇਲਾ ਵਕਤ ਨਾ ਕਿਸੇ ਸੁਹਾਇਆ। ਪ੍ਰਭ ਅਬਿਨਾਸ਼ੀ ਖੇਲੇ ਖੇਲ ਅਪਰ ਅਪਾਰ, ਛੋਟਾ ਵੱਡਾ ਮੇਲ ਮਿਲਾਇਆ। ਦੋਹਾਂ ਮੇਲਾ ਹਰਿ ਦਵਾਰ, ਵਿਛੜ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਉਖੜੇ ਜੜ੍ਹ, ਸਤਿਜੁਗ ਸਾਚੀ ਨੀਹ ਰਖਾਇਆ। ਸਾਚੇ ਸੁਤ ਆਪੇ ਵਾਰ, ਆਪਣੀ ਖ਼ੁਸ਼ੀ ਮਨਾਇੰਦਾ। ਪੁਰਖ ਅਬਿਨਾਸ਼ੀ ਤੇਰਾ ਇਕ ਪਿਆਰ, ਤੇਰਾ ਮੇਰਾ ਰੂਪ ਦਰਸਾਇੰਦਾ। ਲਹਿਣਾ ਦੇਣਾ ਦਿਤਾ ਕਰਜ ਉਤਾਰ, ਤੇਰਾ ਤੇਰੀ ਝੋਲੀ ਪਾਇੰਦਾ। ਪੁਰਖ ਅਬਿਨਾਸ਼ੀ ਕਹੇ ਪੁਕਾਰ, ਤੇਰਾ ਬੂਟਾ ਮਾਤ ਲਗਾਇੰਦਾ। ਸਤਿਜੁਗ ਸਾਚੇ ਦਏ ਹਲੂਣਾ, ਚਾਰ ਵਰਨਾਂ ਇਕ ਹੁਲਾਰ ਰਖਾਇੰਦਾ। ਡੰਕ ਵਜਾਏ ਚਾਰੇ ਕੂਟਾਂ, ਪੁਰੀਆਂ ਲੋਆਂ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧਰ ਧਰਨੀ ਵੇਖ ਵਖਾਇੰਦਾ। ਧਰ ਧਰਨੀ ਹਰਿ ਜੋਤ ਜਗਾ, ਆਪਣੀ ਦਇਆ ਕਮਾਈਆ। ਛੇ ਜੋਜਨ ਵੰਡ ਵੰਡਾ, ਪੁਰੀ ਘਨਕ ਸੁਹਾਈਆ। ਤ੍ਰੈਲੋਕ ਵੇਖ ਵਖਾ ਤ੍ਰੈਲੋਕਾ ਵੇਖ ਵਖਾਈਆ। ਤੀਜਾ ਹਿੱਸਾ ਆਪ ਆਪਣਾ ਰਿਹਾ ਵੰਡਾ, ਲੋਕਮਾਤ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਜੋਤ ਜਗਾ ਗੁਰ ਗੋਬਿੰਦ ਮਿਲਿਆ ਚਾਈਂ ਚਾਈਂਆ। ਦੋਹਾਂ ਮੇਲਾ ਹੋਇਆ ਸਹਿਜ ਸੁਭਾ, ਲੇਖਾ ਲਿਖ ਨਾ ਸਕੇ ਕੋਈ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧਰ ਧਰਨੀ ਦਏ ਵਡਿਆਈਆ। ਗੁਰ ਗੋਬਿੰਦਾ ਹਰਿ ਹਰਿ ਮੇਲਾ, ਆਪਣਾ ਆਪ ਕਰਾਈਆ। ਪਾਰਬ੍ਰਹਮ ਹੋਇਆ ਸਾਚਾ ਗੁਰ ਗੁਰ ਗੋਬਿੰਦ ਹੋਇਆ ਚੇਲਾ, ਏਕਾ ਰੂਪ ਵਟਾਈਆ। ਆਪਣਾ ਸਗਨ ਆਪ ਮਨਾਇਆ ਆਪਣੀ ਹੱਥੀ ਚਾੜ੍ਹੇ ਤੇਲਾ, ਆਪੇ ਮੰਗਲ ਗਾਈਆ। ਆਪਣੀਆਂ ਸਖ਼ੀਆਂ ਆਪੇ ਬਹਿ ਬਹਿ ਪਾਏ ਵੇਲਾ, ਆਪਣਾ ਮੰਗਲ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧਰ ਧਰਨੀ ਦਏ ਸੁਹਾਈਆ। ਧਰ ਧਰਨੀ ਸੁਹਾਵਣਹਾਰਾ, ਆਪਣੇ ਹੱਥ ਰੱਖੇ ਵਡਿਆਈਆ। ਕਲਜੁਗ ਅੰਤਮ ਲੈ ਅਵਤਾਰਾ, ਨਿਹਕਲੰਕਾ ਨਾਉਂ ਰਖਾਈਆ। ਗੁਰ ਗੋਬਿੰਦ ਕਰ ਪਿਆਰਾ, ਮੇਲ ਮਿਲਾਵਾ ਸਾਚੇ ਮਾਹੀਆ। ਮਿਲਿਆ ਮੇਲ ਸੁਤ ਦੁਲਾਰਾ, ਘਰ ਸਾਚੇ ਵੱਜੀ ਵਧਾਈਆ। ਲਾਹੁਣ ਆਇਆ ਪਿਛਲਾ ਕਰਜ਼ਾ ਭਾਰਾ, ਬਾਕੀ ਰਿਹਾ ਚੁਕਾਈਆ। ਲੋਕਮਾਤ ਨਾ ਕੀਆ ਅਧਾਰਾ, ਹਰਿਸੰਗਤ ਸੰਗ ਰਖਾਈਆ। ਸੋਲਾਂ ਮੱਘਰ ਦਿਵਸ ਵਿਚਾਰਾ ਛੋਟਾ ਬਾਲਾ ਭੇਟ ਚੜ੍ਹਾਈਆ। ਸਾਡੇ ਤਿੰਨ ਤਿੰਨ ਹੱਥ ਬਣਾਇਆ ਇਕ ਮੁਨਾਰਾ, ਰਵਦਾਸ ਚੁਮਾਰਾ ਲੇਖੇ ਲਾਈਆ। ਨਾਨਕ ਸੁਰੰਗਾ ਵਜਾਏ ਸਤਾਰਾ, ਨਿਰੰਕਾਰ ਨਿਰੰਕਾਰ ਨਿਰੰਕਾਰ ਗਾਈਆ। ਜਨਕ ਕਰੇ ਜਗਤ ਅਧਾਰਾ, ਲਹਿਣਾ ਦੇਣਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਅੰਤਮ ਬਣਤ ਬਣਾਈਆ। ਸਾਡੇ ਤਿੰਨ ਹੱਥ ਜਗਤ ਮੁਨਾਰਾ, ਹਰਿ ਸਾਚੇ ਆਪ ਕਰਾਇਆ। ਆਪਣੀ ਹੱਥੀ ਲਾਇਆ ਇੱਟਾਂ ਗਾਰਾ, ਏਕਾ ਧਾਮ ਸੁਹਾਇਆ। ਲੋਆਂ ਪੁਰੀਆਂ ਪਾਵੇ ਸਾਰਾ, ਕਰੋੜ ਤੇਤੀਸਾ ਦਏ ਹਿਲਾਇਆ। ਸੁਰਪਤ ਰਾਜਾ ਇੰਦ ਰੋਵੇ ਜਾਰੋ ਜਾਰਾ, ਨਾ ਧੀਰਜ ਧੀਰ ਕੋਇ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਧਾਮ ਸੁਹਾਇਆ। ਧਾਮ ਸੁਹਾਏ ਹਰਿ ਨਿਰੰਕਾਰ, ਆਪਣੀ ਦਇਆ ਕਮਾਈਆ। ਲੱਖ ਚੁਰਾਸੀ ਪਾਵੇ ਸਾਰ, ਸਾਧਾਂ ਸੰਤਾਂ ਰਿਹਾ ਉਠਾਈਆ। ਜਗਤ ਜਗਦੀਸਾ ਦੇਵੇ ਵਾਰ, ਜਨ ਭਗਤਾਂ ਭੇਟ ਚੜ੍ਹਾਈਆ। ਸਾਚਾ ਸੀਸਾ ਲੇਖਾ ਲਾਏ ਨੌਂ ਦਰ ਦਰਬਾਰ, ਲੇਖਾ ਲਿਖਤ ਵਿਚ ਲਿਖਾਈਆ। ਅੱਗੇ ਬੈਠ ਸੱਚੀ ਸਰਕਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸੰਬਲ ਨਗਰ ਅਪਰ ਅਪਾਰ, ਗੁਰ ਗੋਬਿੰਦਾ ਆਸਣ ਲਾਈਆ। ਰਕਤ ਬੂੰਦ ਨਾੜੀ ਮਾਸ ਚੰਮ ਬਣਾਈ ਚਾਰ ਦਵਾਰ, ਉਪਰ ਛੱਪਰ ਛਾਈਆ। ਆਪੇ ਕੀਤਾ ਆਪਣਾ ਬੰਦ ਕਿਵਾੜ, ਦਿਸ ਕਿਸੇ ਨਾ ਆਈਆ। ਗੁਰਮੁਖਾਂ ਭੇਵ ਖੁਲ੍ਹਾਏ ਸਤਾਰਾਂ ਹਾੜ, ਆਪ ਆਪਣੀ ਬੂਝ ਬੁਝਾਈਆ। ਭਾਗ ਲਗਾਇਆ ਵਿਚ ਉਜਾੜ, ਹਰਿਸੰਗਤ ਵਡ ਵਡਿਆਈਆ। ਸ਼ਬਦ ਸਿੰਘਾਸਣ ਬੈਠ ਸਚ ਸੱਚੀ ਸਰਕਾਰ, ਲੱਖ ਚੁਰਾਸੀ ਦਏ ਮਿਟਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖਵਾਰ, ਦਰ ਦਰ ਭਿਛਿਆ ਕੋਈ ਨਾ ਪਾਈਆ। ਸਾਧਾਂ ਸੰਤਾਂ ਮਾਰੇ ਮਾਰ, ਜੂਠੇ ਝੂਠੇ ਰਹੇ ਜੋ ਧੂਣੀਆਂ ਤਾਈਆ। ਗੁਰਮੁਖ ਸਾਜਨ ਲਏ ਉਭਾਰ, ਜੋ ਜਨ ਹਰਿ ਹਰਿ ਨਾਮ ਰਸਨਾ ਰਹੇ ਉਚਾਰ, ਹਰਿ ਸਾਜਨ ਮੇਲ ਮਿਲਾਈਆ। ਪੁਰਖ ਅਬਿਨਾਸ਼ੀ ਕਰਤਾ ਸ੍ਰਿਸ਼ਟ ਸਬਾਈ ਸਾਂਝਾ ਯਾਰ, ਸਗਲਾ ਸੰਗ ਨਿਭਾਈਆ। ਹਿੰਦੂ ਮੁਸਲਮ ਸਿੱਖ ਈਸਾਈ ਇਕ ਵਖਾਏ ਜਗਤ ਪਿਆਰ, ਜਗਤ ਨਾਤਾ ਇਕ ਬੰਧਾਈਆ। ਆਪੇ ਹੋਇਆ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਈਆ। ਸ਼ਬਦ ਖੰਡਾ ਹੱਥ ਦਾਤਾਰ, ਚਾਰੋਂ ਕੁੰਟ ਰਿਹਾ ਫਿਰਾਈਆ। ਤੀਰ ਤੁਫੰਗ ਨਾ ਕੋਈ ਕਟਾਰ, ਖਾਲੀ ਹੱਥ ਰਿਹਾ ਵਖਾਈਆ। ਲਸ਼ਕਰ ਸ਼ਾਹੀ ਨਾ ਕੋਈ ਫੌਜ ਘੋੜਾ ਅਸਵਾਰ, ਏਕਾ ਸ਼ਬਦ ਰਿਹਾ ਦੌੜਾਈਆ। ਤੋਪ ਤਬਕ ਨਾ ਮਾਰੇ ਮਾਰ, ਰਸਨਾ ਚਿੱਲਾ ਰਿਹਾ ਚਲਾਈਆ। ਜਾਰ ਜਾਬਰ ਸਭ ਜਾਨਣਹਾਰ, ਗੋਬਿੰਦ ਸੀਸ ਉਠਾਈਆ। ਮੜੀ ਗੋਰ ਭਰੇ ਦਵਾਰ, ਧਰਤ ਮਾਤ ਬੈਠੀ ਗੋਦ ਵਿਛਾਈਆ। ਉਤੋਂ ਪਾਵੇ ਡਾਹਡਾ ਭਾਰ, ਜੂਠ ਝੂਠ ਸੀਸ ਟਿਕਾਈਆ। ਗੁਰਮੁਖਾਂ ਰਖਾਏ ਇਕ ਦਵਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ । ਗੁਰ ਪੀਰ ਨਾ ਦਿਸੇ ਕੋਈ ਅਵਤਾਰ, ਨਾ ਕੋਈ ਸਹਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਸਚ ਸੱਚੀ ਸਰਕਾਰ, ਦੋ ਜਹਾਨਾਂ ਇਕ ਅਖਵਾਈਆ। ਕਲਗੀ ਤੋੜਾ ਸੀਸ ਦਸਤਾਰ, ਨਾਮ ਖੰਡਾ ਇਕ ਚਮਕਾਈਆ। ਜਨ ਭਗਤਾਂ ਵੰਡਾਈ ਸਾਚੀ ਵੰਡਾ, ਹਰਿ ਸਾਚਾ ਧਾਮ ਸੁਹਾਈਆ। ਗੁਰਸਿਖ ਨਾਰ ਹੋਏ ਕਦੇ ਨਾ ਰੰਡਾ, ਸਾਚਾ ਕੰਤ ਹੰਢਾਈਆ। ਪ੍ਰਭ ਮੇਟਣ ਆਇਆ ਭੇਖ ਪਖੰਡਾ, ਧੁਰਦਰਗਾਹੀ ਸਾਚਾ ਮਾਹੀਆ। ਨਾ ਕੋਈ ਪੂਜੇ ਕਰੀਰ ਜੰਡਾ, ਨਾ ਕੋਈ ਮੜ੍ਹੀ ਮਸਾਣੀ ਜਾਈਆ। ਕਲਜੁਗ ਤੇਰਾ ਪਾਰ ਕੰਢਾ, ਦੇਵੀ ਦੇਵ ਨਾ ਇਸ਼ਟ ਰਖਾਈਆ। ਅੰਜੀਲ ਕੁਰਾਨ ਵੇਦ ਪੁਰਾਨ ਖਾਣੀ ਬਾਣੀ ਨਾ ਕੋਈ ਪਾਏ ਵੰਡਾ, ਨਾ ਕੋਈ ਬਾਈਬਲ ਰਿਹਾ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਵਖਾਏ ਧੁਰਦਰਗਾਹੀ ਉਪਰ ਲਾਲ ਰੰਗ ਦਰਸਾਈਆ। ਸ਼ਬਦ ਨਿਸ਼ਾਨਾ ਸਚ ਵਖੌਣਾ, ਲਾਲਨ ਲਾਲ ਰੰਗਾਇਆ। ਪੁਰਖ ਅਬਿਨਾਸ਼ੀ ਦਰ ਸੁਹੌਣਾ, ਧੁਰ ਧਾਮ ਵੇਖ ਵਖਾਇਆ। ਏਕਾ ਕਾਰਜ ਆਪ ਕਰੌਣਾ, ਨਾ ਵਿਚੋਲਾ ਕੋਇ ਜਣਾਇਆ। ਸੰਬਲ ਨਗਰੀ ਧਾਮ ਉਪਜੌਣਾ, ਸਾਚਾ ਧਾਮ ਵੇਖ ਵਖਾਇਆ। ਨੌਂ ਦਵਾਰੇ ਦਰ ਖੁਲ੍ਹੌਣਾ, ਗੁਰਮੁਖਾਂ ਬੇੜਾ ਪਾਰ ਕਰੌਣਾ, ਸਿੰਘ ਤਾਰਾ ਸਾਡਾ ਛੋਟਾ ਇਹ ਸਮਝੌਣਾ, ਵੱਡਾ ਲੇਖ ਨਾ ਕੋਈ ਲਿਖਾਇਆ । ਬੁੱਧੀ ਲੇਖਾ ਆਪਣਾ ਪੌਣਾ, ਜਗਤ ਮਤ ਨਾਲ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵੇਖੇ ਸਾਚਾ ਘਰ, ਹਰਿਸੰਗਤ ਆਪ ਸੁਹਾਇਆ । ਸੰਗਤ ਸੁਹਾਏ ਹਰਿ ਦਵਾਰਾ, ਲੇਖੇ ਹਰਿ ਹਰਿ ਲੱਗਾ। ਹਰਿ ਹਰਿ ਆਪ ਹੋਏ ਭਿਖਾਰਾ, ਜਨ ਭਗਤਾਂ ਫਿਰੇ ਪਿੱਛੇ ਅੱਗਾ। ਆਓ ਸੰਤੋ ਕਰੋ ਵਣਜ ਵਪਾਰਾ, ਚਰਨ ਸੀਸ ਵੇਖੇ ਸਾਚਾ ਪੱਗੋ। ਨਾ ਕੋਈ ਮੰਗੋ ਹੋਰ ਦਵਾਰਾ, ਹੰਸ ਹੋ ਕਗੋ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੇਲੇ ਸਾਚੇ ਘਰ, ਦਰਸ ਦਿਖਾਏ ਉਪਰ ਸ਼ਾਹ ਰਗੋ। ਓਅੰ ਰੂਪ ਆਪ ਕਰਤਾਰਾ, ਨਿਰਗੁਣ ਨਾਮ ਧਰਾਇਆ। ਨਿਰਗੁਣ ਜੋਤੀ ਕਰ ਉਜਿਆਰਾ, ਨੂਰੋ ਨੂਰ ਕਰੇ ਰੁਸ਼ਨਾਇਆ। ਏਕਾ ਵਸੇ ਧਾਮ ਨਿਆਰਾ, ਦਿਸ ਕਿਸੇ ਨਾ ਆਇਆ। ਉਚ ਮਹੱਲ ਅਟੱਲ ਅਗੰਮ ਅਪਾਰਾ, ਊਚੋ ਊਚ ਰਖਾਇਆ। ਉਪਰ ਬੈਠ ਸੱਚੀ ਸਰਕਾਰਾ, ਸਚ ਸਿੰਘਾਸਣ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਓਅੰਕਾਰਾ ਨਾਮ ਧਰਾਇਆ। ਓਅੰਕਾਰਾ ਕਰ ਅਕਾਰ, ਆਪਣਾ ਨਾਉਂ ਧਰਾਈਆ। ਆਪਣਾ ਵੇਖੇ ਆਪ ਪਸਾਰ, ਵੇਖਣਹਾਰ ਦਿਸ ਨਾ ਆਈਆ। ਆਪੇ ਬੰਨੇ ਆਪਣੀ ਧਾਰ, ਆਪਣੇ ਹੱਥ ਰੱਖੇ ਵਡਿਆਈਆ। ਨਿਰਗੁਣ ਜੋਤੀ ਕਰ ਉਜਿਆਰ, ਏਕਾ ਨੂਰ ਸਮਾਈਆ। ਸਤਿ ਪੁਰਖ ਨਿਰੰਜਣ ਸਾਚੀ ਕਾਰ, ਆਪ ਆਪਣੀ ਰਿਹਾ ਕਮਾਈਆ। ਅਗੰਮ ਅਗੰਮੜਾ ਖੇਲ ਅਪਾਰ, ਅਲੱਖ ਅਲੱਖਣਾ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਓਅੰ ਏਕਾ ਏਕ ਅਖਵਾਈਆ। ਇਕ ਅਕੱਲਾ ਏਕੰਕਾਰਾ, ਏਕਾ ਦਰ ਸੁਹਾਇਆ। ਇਕ ਵਸਾਇਆ ਸਚ ਮਹੱਲਾ, ਭੇਵ ਕਿਸੇ ਨਾ ਪਾਇਆ। ਜੋਤੀ ਦੀਪਕ ਏਕਾ ਬਲਾ, ਪਰਕਾਸ਼ ਪਰਕਾਸ਼ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਸਾਚਾ ਇਕ ਸੁਹਾਇਆ। ਓਅੰਕਾਰ ਕਰ ਪਰਕਾਸ਼ਾ, ਆਪਣਾ ਰੰਗ ਰੰਗਾਇੰਦਾ। ਖੇਲੇ ਖੇਲ ਪੁਰਖ ਅਬਿਨਾਸ਼ਾ, ਪਰਮ ਪੁਰਖ ਅਖਵਾਇੰਦਾ। ਜਨ ਸੰਤਾਂ ਦੇਵੇ ਨਾਮ ਭਰਵਾਸਾ, ਸ਼ਬਦੀ ਸ਼ਬਦ ਉਪਾਇੰਦਾ। ਸ਼ਬਦ ਧੁਨ ਹਰਿ ਸ਼ਾਹੋ ਸ਼ਬਾਸਾ, ਅਨਹਦ ਤਾਲ ਵਜਾਇੰਦਾ। ਕਾਇਆ ਮੰਡਲ ਵੇਖੇ ਸਾਚੀ ਰਾਸਾ, ਸਾਚੀ ਸਤਿਆ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤਨ ਆਤਮ ਅੰਤਰ ਰੱਖੇ ਵਾਸਾ, ਦਿਵਸ ਰੈਣ ਏਕਾ ਰੰਗ ਰੰਗਾਇੰਦਾ। ਏਕੰਕਾਰ ਸਰਬ ਪਰਕਾਸੀ, ਸਤਿ ਪੁਰਖ ਅਖਵਾਇੰਦਾ। ਹਰਿ ਸੰਤਨ ਲਾਹੇ ਜਗਤ ਉਦਾਸੀ, ਏਕਾ ਨਾਮ ਵਰਤਾਇੰਦਾ। ਮੇਲ ਮਿਲਾਵਾ ਸ਼ਾਹੋ ਸ਼ਬਾਸ਼ੀ, ਘਰ ਮੰਗਲ ਸਾਚਾ ਗਾਇੰਦਾ। ਨਿਝ ਆਤਮ ਕਰ ਸਚ ਨਿਵਾਸੀ, ਨਿਝ ਘਰ ਸਾਚਾ ਵੇਖ ਵਖਾਇੰਦਾ। ਖੇਲ ਕਰਾਏ ਪ੍ਰਿਥਮੀ ਆਕਾਸ਼ੀ, ਪ੍ਰਿਥਮੀ ਆਕਾਸ਼ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਧਰਾਇੰਦਾ। ਜੋਤੀ ਨੂਰ ਸਰਬ ਘਟ ਅੰਤਰ, ਹਰ ਘਟ ਆਪ ਟਿਕਾਇਆ। ਜਨ ਸੰਤਾਂ ਮੇਲਾ ਪੁਰਖ ਨਿਰੰਤਰ, ਨਿਰਗੁਣ ਮੇਲ ਮਿਲਾਇਆ। ਪੰਜ ਤਤ ਬੁਝਾਏ ਲੱਗੀ ਬਸੰਤਰ, ਅੰਮ੍ਰਿਤ ਆਤਮ ਜਾਮ ਪਿਆਇਆ। ਆਪੇ ਬਿਧ ਜਾਣੇ ਅੰਤਰ, ਸੁਰਤੀ ਸ਼ਬਦੀ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਏਕਾ ਦਰ, ਦਰ ਸੁਹੰਜਣਾ ਜਗੇ ਜੋਤ ਨਿਰੰਜਣਾ, ਆਦਿ ਨਿਰੰਜਣ ਵੇਖ ਵਖਾਇਆ। ਆਏ ਦਰ ਸੰਤ ਸੁਹੇਲੇ, ਹਰਿ ਹਰਿ ਮੰਗਲਾਚਾਰ। ਮਿਲੇ ਮੇਲ ਗੁਰ ਗੁਰ ਚੇਲੇ, ਸੋਹੇ ਬੰਕ ਦਵਾਰ। ਵਸੇ ਧਾਮ ਇਕ ਅਕੇਲੇ, ਨਿਰਗੁਣ ਖੇਲ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਲ ਮਿਲਾਵੇ ਸਿਰਜਣਹਾਰ। ਸੰਤ ਕੰਤ ਭਗਵੰਤ, ਏਕਾ ਧਾਮ ਸੁਹਾਇੰਦਾ। ਭੇਵ ਨਾ ਜਾਣੇ ਕੋਈ ਜੀਵ ਜੰਤ, ਲੇਖਾ ਲਿਖਤ ਵਿਚ ਨਾ ਆਇੰਦਾ। ਏਕਾ ਸੇਜਾ ਏਕਾ ਨਾਰੀ ਏਕਾ ਕੰਤ, ਏਕਾ ਸੰਤ ਹੰਢਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਰਸਨ ਜੀਵ ਨਾਮ ਰਸਾਇਣ ਮਣੀਆ ਮਣਤ, ਮਨ ਮਣਕਾ ਫੇਰ ਵਖਾਇੰਦਾ। ਜੁਗ ਜੁਗ ਮਹਿਮਾ ਗਣਤ ਅਗਣਤ, ਲੇਖਾ ਲਿਖਤ ਵਿਚ ਨਾ ਆਇੰਦਾ। ਧੰਨ ਵਡਿਆਈ ਹਰਿਜਨ ਸਾਚੇ ਸੰਤ, ਜਿਨ ਹਰਿ ਹਰਿ ਮੇਲ ਮਿਲਾਇੰਦਾ। ਕਲਜੁਗ ਮਾਇਆ ਪਾਏ ਬੇਅੰਤ, ਮਨਮੁਖ ਜੀਵਾਂ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਭਗਵਨ ਰੂਪ ਸਮਾਇੰਦਾ। ਸੰਤਨ ਘਰ ਸਚ ਸੁਹੰਜਣਾ, ਨਿਰਮਲ ਜੋਤ ਅਕਾਰਾ। ਮਿਲੇ ਮੇਲ ਪੁਰਖ ਆਦਿ ਨਿਰੰਜਣਾ, ਨਾਤਾ ਤੁੱਟੇ ਸਰਬ ਸੰਸਾਰਾ। ਆਤਮ ਧੁਨ ਅਨਾਦੀ ਏਕਾ ਤਾਲ ਵੱਜਣਾ, ਆਪ ਵਜਾਏ ਵਜਾਵਣਹਾਰਾ। ਸ਼ਬਦ ਬ੍ਰਹਿਮਾਦੀ ਖੋਜ ਖੁਜਾਏ ਸਾਚੇ ਸੱਜਣਾ, ਲੋਆਂ ਪੁਰੀਆਂ ਪਾਵੇ ਸਾਰਾ। ਹਰਿਜਨ ਹਰਿ ਦਵਾਰ ਕਰੇ ਕਰਾਏ ਸਾਚਾ ਮਜਨਾ, ਦੁਰਮਤ ਮੈਲ ਪਾਰ ਕਿਨਾਰਾ। ਕਾਇਆ ਭਾਂਡਾ ਜੋ ਘੜਿਆ ਸੋ ਭੱਜਣਾ, ਗੁਰਮੁਖ ਵਿਰਲੇ ਮਾਤ ਵਿਚਾਰਾ। ਜੀਉ ਪਿੰਡ ਸਭ ਨੇ ਤਜਣਾ, ਮੇਲ ਮਿਲੇ ਘੜਨ ਭੰਨਣਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਏਕਾ ਘਰ, ਕਰੇ ਕਰਾਏ ਏਕਾ ਏਕੰਕਾਰਾ। ਏਕਾ ਏਕੰਕਾਰ ਅਕਲ ਕਲ ਧਾਰ, ਅਕਲ ਕਲ ਸਮਾਇਆ। ਖੇਲੇ ਖੇਲ ਅਪਰ ਅਪਾਰ, ਅਛਲ ਅਛੱਲ ਛਲਾਇਆ। ਵਲ ਛਲ ਕਰੇ ਵਿਚ ਸੰਸਾਰ, ਗੁਰਮੁਖ ਵਿਰਲੇ ਬੂਝ ਬੁਝਾਇਆ। ਜੋ ਜਨ ਆਤਮ ਅੰਤਰ ਕਾਇਆ ਮੰਦਰ ਅੰਦਰ ਏਕਾ ਗੁਣ ਰਹੇ ਉਚਾਰ, ਰਸਨਾ ਜੇਹਵਾ ਨਾ ਕੋਇ ਹਿਲਾਇਆ। ਆਪੇ ਖੋਲ੍ਹੇ ਬੰਦ ਕਿਵਾੜ, ਬਜਰ ਕਪਾਟੀ ਕੁੰਡਾ ਲਾਹਿਆ। ਪਾਰ ਕਰਾਏ ਨੌਂ ਦਵਾਰ, ਸੁਖਮਨ ਨਾੜੀ ਵੇਖ ਵਖਾਇਆ। ਜੋਤ ਨਿਰੰਜਣ ਕਰ ਉਜਿਆਰ, ਅਨਹਦ ਤਾਲ ਵਜਾਇਆ। ਪੰਚਮ ਸਖੀਆਂ ਗਾਵਣ ਵਾਰੋ ਵਾਰ, ਆਪਣਾ ਰਾਗ ਅਲਾਇਆ। ਆਪੇ ਵੇਖੇ ਵੇਖਣਹਾਰ, ਘਰ ਮੰਦਰ ਬੈਠਾ ਆਸਣ ਲਾਇਆ। ਸ਼ਬਦ ਸਿੰਘਾਸਣ ਅਪਰ ਅਪਾਰ, ਆਤਮ ਸੇਜਾ ਆਪ ਵਿਛਾਇਆ । ਨਿਰਗੁਣ ਜੋਤੀ ਕਰ ਉਜਿਆਰ, ਉਤੇ ਬੈਠਾ ਬੇਪਰਵਾਹਿਆ। ਅੰਮ੍ਰਿਤ ਆਤਮ ਭਰ ਭੰਡਾਰ, ਨਿਝਰ ਧਾਰ ਵਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਸਾਚੇ ਦਰ, ਕਾਗੋਂ ਹੰਸ ਹੰਸ ਕਾਗ ਦਏ ਬਣਾਇਆ। ਕਾਗ ਹੰਸ ਮੋਤੀ ਚੋਗ, ਏਕਾ ਨਾਮ ਰਖਾਇੰਦਾ। ਮੇਲ ਮਿਲਾਵਾ ਧੁਰ ਸੰਜੋਗ, ਹਰਿਜਨ ਮੇਲ ਮਿਲਾਇੰਦਾ। ਆਤਮ ਭੋਗੇ ਸਾਚਾ ਭੋਗ, ਰਸ ਰਸੀਆ ਆਪ ਅਖਵਾਇੰਦਾ। ਇਕ ਵਖਾਏ ਸਾਚਾ ਜੋਗ, ਜੁਗਤ ਜਗਤ ਆਪਣੇ ਹੱਥ ਰਖਾਇੰਦਾ। ਨਾਮ ਜਣਾਈ ਧੁਰ ਸਲੋਕ, ਸੋ ਪੁਰਖ ਨਿਰੰਜਣ ਆਪ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤਨ ਵੇਖੇ ਸਾਚਾ ਘਰ, ਘਰ ਸਾਚਾ ਕਵਣ ਸੁਹਾਇੰਦਾ। ਕਵਣ ਘਰ ਕਵਣ ਦਵਾਰਾ, ਕਵਣ ਰਿਹਾ ਉਪਾਈਆ। ਕਵਣ ਰੂਪ ਹਰਿ ਕਰਤਾਰਾ, ਬੈਠਾ ਆਸਣ ਲਾਈਆ। ਕਵਣ ਮੇਲ ਮਿਲਾਏ ਵਿਚ ਸੰਸਾਰਾ, ਸੰਤ ਸੁਹੇਲੇ ਵੇਖ ਵਖਾਈਆ। ਕਵਣ ਕਰਾਏ ਆਰ ਪਾਰ ਕਿਨਾਰਾ, ਕਵਣ ਮੰਝਧਾਰ ਰੁੜ੍ਹਾਈਆ। ਹਰਿ ਸੰਤਨ ਪਾਇਆ ਪੁਰਖ ਅਪਾਰਾ, ਏਕਾ ਦੂਜਾ ਭੇਵ ਚੁਕਾਈਆ। ਤੀਜਾ ਨੇਤਰ ਕਰ ਉਜਿਆਰਾ, ਆਤਮ ਬ੍ਰਹਮ ਜਣਾਈਆ। ਚੌਥੇ ਘਰ ਪਾਵੇ ਸਾਰਾ, ਏਕਾ ਪਦ ਸਮਝਾਈਆ। ਪੰਚਮ ਮੇਲਾ ਮੀਤ ਮੁਰਾਰਾ, ਮੇਲਣਹਾਰਾ ਬੇਪਰਵਾਹੀਆ। ਛੇਵੇ ਛੱਪਰ ਛੰਨ ਨਾ ਕੋਈ ਮਹੱਲ ਉਸਾਰਾ, ਸ਼ਬਦੀ ਸ਼ਬਦ ਬਣਤ ਬਣਾਈਆ। ਅੱਠਾ ਤੱਤਾਂ ਵਸੇ ਬਾਹਰਾ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁੱਧ ਨਾ ਕੋਇ ਵਡਿਆਈਆ। ਨੌਂ ਦਰ ਨਾ ਕੋਇ ਕਿਵਾੜਾ, ਜਗਤ ਵਾਸਨਾ ਸਰਬ ਤਜਾਈਆ। ਉਚੇ ਟਿੱਲੇ ਬੈਠਾ ਚੜ੍ਹ ਪਹਾੜਾ, ਬਜਰ ਕਪਾਟੀ ਅੱਗੇ ਡਾਹੀਆ। ਗੁਰਮੁਖ ਵਿਰਲਾ ਵੇਖੇ ਸਚ ਅਖਾੜਾ, ਹਰਿ ਸਾਚਾ ਰਿਹਾ ਲਗਾਈਆ। ਨੇੜ ਨਾ ਆਏ ਪੰਚਮ ਧਾੜਾ, ਦਰ ਦਵਾਰ ਦਏ ਦੁਰਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤਨ ਮੇਲਾ ਵਿਚ ਸੰਸਾਰਾ, ਸਹਿਜ ਸਹਿਜ ਗੁਣ ਗਾਈਆ। ਸੰਤਨ ਬੋਲੇ ਨਾਮ ਜੈਕਾਰਾ, ਆਤਮ ਧੁਨ ਉਪਜਾਈਆ। ਮੇਲ ਮਿਲਾਏ ਕੰਤ ਭਤਾਰਾ, ਸਾਚੀ ਨਾਰੀ ਲਏ ਪਰਨਾਈਆ। ਏਕਾ ਸੇਜਾ ਕਰ ਪਿਆਰਾ, ਏਕਾ ਰੁੱਤ ਸੁਹਾਈਆ। ਏਕਾ ਵੇਖੇ ਧਰਮ ਦਵਾਰਾ, ਧਰਮ ਧਰਮੀ ਇਕ ਜਣਾਈਆ। ਨਿਹਕਰਮੀ ਹਰਿ ਪਾਵੇ ਸਾਰਾ, ਕਰਮ ਕਾਂਡ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤਨ ਵੇਖੇ ਸਾਚਾ ਘਰ, ਘਰ ਸਾਚੇ ਨਾਮ ਵੱਜਦੀ ਰਹੇ ਵਧਾਈਆ। ਵੱਜੇ ਨਾਮ ਸ਼ਬਦ ਮਰਦੰਗਾ, ਸੰਤਨ ਘਰ ਸੁਹਾਇੰਦਾ। ਜਿਸ ਜਨ ਲਗਾਏ ਆਪਣੇ ਅੰਗਾ, ਅੰਗੀਕਾਰ ਆਪ ਅਖਵਾਇੰਦਾ। ਮਾਨਸ ਜਨਮ ਨਾ ਹੋਏ ਭੰਗਾ, ਜਿਸ ਜਨ ਦਇਆ ਕਮਾਇੰਦਾ। ਵਡ ਦਾਤਾ ਜੋਧਾ ਸੂਰਾ ਸਰਬੰਗਾ, ਏਕਾ ਇਸ਼ਟ ਦੇਵ ਮਨਾਇੰਦਾ। ਸ਼ਬਦ ਸਿੰਘਾਸਣ ਬੈਠ ਪਲੰਘਾ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਦਰ ਦਵਾਰ ਰਹੇ ਮੰਗਾ, ਭਿਖ਼ਕ ਭਿਛਿਆ ਏਕਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਵੇਖੇ ਏਕਾ ਘਰ, ਧੁਨ ਅਨਾਦ ਏਕਾ ਏਕ ਵਜਾਇੰਦਾ। ਨਾਦ ਧੁਨ ਵੱਜੇ ਤਲਵਾੜਾ, ਸੰਤਨ ਮੰਗਲ ਗਾਇਆ। ਆਪ ਵਜਾਏ ਬਹੱਤਰ ਨਾੜਾ, ਸਾਚਾ ਤਾਲ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤਨ ਮੇਲਾ ਸਾਚੇ ਘਰ, ਘਰ ਸਾਜਨ ਵੇਖ ਵਖਾਇਆ। ਦਰਸ਼ਨ ਪੇਖਤ ਦਰਸ ਕਰ, ਦਰਸੀ ਦਰਸ ਦਿਖਾਇਆ। ਦਰ ਸਾਚਾ ਰੂਪ ਨਾ ਰੇਖਤਾ ਵੇਖ ਹਰਿ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੰਗੇ ਇਕ ਘਰ, ਦਰ ਦਵਾਰ ਇਕ ਸੁਹਾਇਆ। ਆਦਿ ਨਿਰੰਜਣ ਮੂਰਤ ਅਕਾਲ, ਪਾਰਬ੍ਰਹਮ ਅਖਵਾਇਆ। ਦਰਦ ਦੁੱਖ ਭੈ ਭੰਜਨ ਦੀਨ ਦਿਆਲ, ਦਇਆਨਿਧ ਨਾਮ ਧਰਾਇਆ। ਨਿਰਗੁਣ ਰੂਪ ਸਰਬ ਪ੍ਰਿਤਪਾਲ, ਘਰ ਸੱਜਣ ਬੈਠਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਰੇ ਰੁਸ਼ਨਾਇਆ। ਆਦਿ ਨਿਰੰਜਣ ਪੁਰਖ ਅਬਿਨਾਸ਼ਾ, ਨਿਰਗੁਣ ਨੂਰ ਸਮਾਇਆ। ਆਪਣਾ ਵੇਖੇ ਆਪ ਤਮਾਸ਼ਾ, ਆਪ ਆਪਣਾ ਖੇਲ ਖਿਲਾਇਆ। ਆਪ ਉਪਾਏ ਪ੍ਰਿਥਮੀ ਆਕਾਸ਼ਾ, ਰਵ ਸਸ ਸੇਵਾ ਲਾਇਆ। ਮੰਡਲ ਮੰਡਪ ਪਾਵੇ ਰਾਸਾ, ਆਪ ਆਪਣਾ ਰੂਪ ਵਟਾਇਆ। ਖੇਲੇ ਖੇਲ ਸ਼ਾਹੋ ਸ਼ਬਾਸ਼ਾ, ਸ਼ਾਹ ਸੁਲਤਾਨਾ ਨਾਮ ਧਰਾਇਆ। ਹਰ ਘਟ ਅੰਦਰ ਰੱਖੇ ਵਾਸਾ, ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਆਦਿ ਪੁਰਖ ਸਰਬ ਗੁਰ ਦਾਤਾ, ਹਰ ਘਟ ਆਪ ਸਮਾਈਆ। ਉਤਮ ਰੱਖੇ ਆਪਣੀ ਜ਼ਾਤਾ, ਏਕਾ ਵਰਨ ਬਣਾਈਆ। ਏਕਾ ਰੱਖੇ ਨਾਮ ਸੁਗਾਤਾ, ਆਪਣੀ ਝੋਲੀ ਪਾਈਆ। ਏਕਾ ਪਿਤਾ ਏਕਾ ਮਾਤਾ, ਏਕਾ ਬਾਲ ਸਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵਿਚ ਸਮਾਈਆ। ਨਿਰਗੁਣ ਨੂਰ ਕਰ ਉਜਾਗਰ, ਆਪਣਾ ਕਰਮ ਕਮਾਇਆ। ਆਪ ਆਪਣਾ ਬਣ ਸੁਦਾਗਰ, ਆਪ ਆਪਣਾ ਵਣਜ ਕਰਾਇਆ। ਆਪ ਆਪਣਾ ਕਰਮ ਕਰੇ ਉਜਾਗਰ, ਆਪ ਆਪਣਾ ਲੇਖ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵੇਸ ਵਟਾਇਆ। ਨਿਰਗੁਣ ਵੇਸ ਸ਼ਾਹ ਨਿਰੰਕਾਰ, ਸਚ ਤਖ਼ਤ ਸੁਲਤਾਨਾ। ਜੋਤੀ ਨੂਰ ਕਰ ਉਜਿਆਰ, ਬੈਠਾ ਆਪ ਸ੍ਰੀ ਭਗਵਾਨਾ। ਨਾ ਕੋਈ ਮੰਦਰ ਚਾਰ ਦਿਵਾਰ, ਨਾ ਕੋਈ ਦਿਸੇ ਹੋਰ ਨਿਸ਼ਾਨਾ। ਇਕ ਅਕੱਲਾ ਏਕੰਕਾਰ, ਖੇਲੇ ਖੇਲ ਮਹਾਨਾ। ਆਪਣਾ ਵੇਖੇ ਆਪ ਪਸਾਰ, ਆਪਣੀ ਬਣਤ ਬਣਾਨਾ। ਆਪ ਸੁਹਾਏ ਆਪਣਾ ਬੰਕ ਦਵਾਰ, ਥਿਰ ਘਰ ਸਾਚਾ ਇਕ ਟਿਕਾਨਾ। ਮਹੱਲ ਅਟੱਲ ਉਚ ਮੁਨਾਰ, ਹਰਿ ਸਾਚੇ ਵੇਖ ਵਖਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਪਰਵਾਨਾ। ਨਿਰਗੁਣ ਨੂਰ ਕਰ ਪਰਵਾਨ, ਆਪਣਾ ਮੂਲ ਚੁਕਾਇਆ। ਆਪੇ ਵੇਖੇ ਮਾਰ ਧਿਆਨ, ਆਪ ਆਪਣਾ ਵੇਖ ਵਖਾਇਆ। ਆਪਣਾ ਵੇਖੇ ਆਪ ਨਿਸ਼ਾਨ, ਆਪਣਾ ਨੇਤਰ ਆਪ ਖੁਲ੍ਹਾਇਆ। ਆਪੇ ਜਾਣੇ ਜਣਾਏ ਆਪਣਾ ਇਕ ਗਿਆਨ, ਏਕਾ ਗਿਆਨ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਾਜਨ ਵੇਖ ਵਖਾਇਆ। ਨਿਰਗੁਣ ਸਾਜਨ ਹਰਿ ਹਰਿ ਮੀਤਾ, ਹਰਿ ਹਰਿ ਨਾਮ ਧਰਾਇੰਦਾ। ਆਪੇ ਵਸਿਆ ਆਪਣੇ ਚੀਤਾ, ਆਪ ਆਪਣਾ ਕਰਮ ਕਮਾਇੰਦਾ। ਆਪੇ ਬੈਠਾ ਇਕ ਅਤੀਤਾ, ਏਕਾ ਰੂਪ ਸਮਾਇੰਦਾ। ਆਪੇ ਠਾਂਡਾ ਆਪੇ ਸੀਤਾ, ਸਾਂਤਕ ਸਤਿ ਆਪ ਹੋ ਜਾਇੰਦਾ। ਆਪੇ ਜਾਣੇ ਆਪਣੀ ਰੀਤਾ, ਆਪੇ ਧਾਰ ਚਲਾਇੰਦਾ। ਨਾ ਕੋਈ ਮੰਦਰ ਗੁਰਦਵਾਰਾ ਦਿਸੇ ਮਸੀਤਾ, ਹਰਿ ਸਾਚਾ ਜੋਤ ਜਗਾਇੰਦਾ। ਨਾ ਕੋਈ ਹਸਤ ਨਾ ਕੋਈ ਕੀਟਾ, ਸ਼ਾਹ ਸੁਲਤਾਨ ਨਾ ਕੋਈ ਅਖਵਾਇੰਦਾ। ਹਰਿ ਕਾ ਧਾਮ ਸਦਾ ਅਨਡੀਠਾ, ਦਿਸ ਕਿਸੇ ਨਾ ਆਇੰਦਾ। ਆਪਣੇ ਘਰ ਆਪੇ ਬੈਠਾ, ਆਪਣਾ ਆਸਣ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਇਕ ਵਹਾਇੰਦਾ। ਨਿਰਗੁਣ ਧਾਰ ਹਰਿ ਨਿਰੰਕਾਰ, ਆਪਣੀ ਆਪ ਚਲਾਈਆ। ਖੇਲੇ ਖੇਲ ਅਪਰ ਅਪਾਰ, ਆਪਣੇ ਹੱਥ ਰੱਖੇ ਵਡਿਆਈਆ। ਆਪਣੀ ਇਛਿਆ ਆਪਣੀ ਭਿਛਿਆ ਆਪੇ ਮੰਗੇ ਬਣ ਭਿਖਾਰ, ਅੱਗੇ ਆਪਣੀ ਝੋਲੀ ਡਾਹੀਆ। ਆਪੇ ਦੇਵਣਹਾਰ ਦਾਤਾਰ, ਆਪਣੀ ਵੰਡਣ ਰਿਹਾ ਵੰਡਾਈਆ। ਸਾਚਾ ਸ਼ਬਦ ਕਰ ਤਿਆਰ, ਆਪਣਾ ਘਰ ਸੁਹਾਈਆ। ਏਕਾ ਨਾਦ ਵਜਾਏ ਵਜਾਵਣਹਾਰ, ਬੋਧ ਅਗਾਧ ਜਣਾਈਆ। ਸ਼ਬਦ ਵਧਾਈ ਵੱਜੇ ਦਰ ਨਿਰੰਕਾਰ, ਏਕਾ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਖੇ ਨਿਰਗੁਣ ਨਿਰਗੁਣ ਵਿਚ ਟਿਕਾਈਆ। ਨਿਰਗੁਣ ਨਿਰਗੁਣ ਆਪਣਾ ਵੇਖ, ਆਪਣਾ ਰੂਪ ਵਟਾਇਆ। ਆਪ ਆਪਣਾ ਲਿਖੇ ਲੇਖ, ਲੇਖਾ ਆਪਣੇ ਹੱਥ ਰਖਾਇਆ। ਆਪ ਆਪਣੀ ਲਾਏ ਮੇਖ, ਅਗੰਮ ਅਗੰਮੜਾ ਧਾਮ ਸੁਹਾਇਆ। ਅਲੱਖ ਅਲੱਖਣਾ ਕਰੇ ਇਕ ਆਦੇਸ਼, ਅਲੱਖ ਨਿਰੰਜਣ ਨਾਉਂ ਧਰਾਇਆ। ਥਿਰ ਘਰ ਬੈਠ ਕਰੇ ਆਦੇਸ, ਆਪ ਆਪਣਾ ਵੇਸ ਵਟਾਇਆ। ਸਚਖੰਡ ਕਰ ਪਰਵੇਸ਼, ਜੋਤੀ ਨੂਰ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸ਼ਬਦ ਕਰੇ ਵਡਿਆਇਆ। ਸਾਚੇ ਸ਼ਬਦ ਕਰ ਜਣਾਈ, ਹਰਿ ਆਪਣਾ ਆਪ ਉਪਾਇਆ। ਏਕਾ ਰੂਪ ਹਰਿ ਰਘੁਰਾਈ, ਅਕਲ ਕਲਾ ਅਖਵਾਇਆ। ਸ਼ਾਹੋ ਭੂਪ ਸਹਿਜ ਸੁਖਦਾਈ, ਭੇਵ ਕੋਈ ਨਾ ਰਾਇਆ। ਜੋਤੀ ਜੋਤ ਕਰ ਰੁਸ਼ਨਾਈ, ਅੰਧ ਅੰਧੇਰ ਨਾ ਕੋਈ ਦਿਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਅੰਗ ਕਟਾਇਆ। ਆਪ ਆਪਣਾ ਅੰਗ ਕਟਾ, ਆਪਣਾ ਰੂਪ ਵਟਾਇੰਦਾ। ਆਪ ਆਪਣੀ ਸੇਵਾ ਆਪੇ ਲਾ, ਸੇਵਕ ਸੇਵਾ ਨਾਮ ਧਰਾਇੰਦਾ। ਆਪਣਾ ਇਸ਼ਟ ਆਪ ਮਨਾ, ਆਪੇ ਸੀਸ ਝੁਕਾਇੰਦਾ। ਆਪਣੀ ਦ੍ਰਿਸ਼ਟ ਆਪ ਖੁਲ੍ਹਾ, ਆਪੇ ਦਰ ਸੁਹਾਇੰਦਾ। ਆਪਣਾ ਵੇਸ ਆਪ ਵਟਾ, ਵਿਸ਼ਨੂੰ ਵੰਸੀ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਮਿਲਾਵਾ ਸਾਚੇ ਘਰ, ਸਾਚਾ ਦਰ ਸੁਹਾਇੰਦਾ। ਸ਼ਬਦ ਸੁਤ ਵਡ ਬਲਵਾਨਾ, ਹਰਿ ਏਕਾ ਏਕ ਉਪਾਇਆ। ਏਕਾ ਦੇਵੇ ਧੁਰ ਮਾਣਾ, ਏਕਾ ਸੇਵਾ ਲਾਇਆ। ਖੇਲੇ ਖੇਲ ਦੋ ਜਹਾਨਾਂ, ਭੇਵ ਕਿਸੇ ਨਾ ਪਾਇਆ। ਪਾਰਬ੍ਰਹਮ ਬ੍ਰਹਮ ਆਪ ਪਛਾਨਾ, ਬ੍ਰਹਮ ਬ੍ਰਹਮ ਸਮਾਇਆ। ਤ੍ਰੈਗੁਣ ਮਾਇਆ ਕਰ ਪਰਧਾਨਾ, ਏਕਾ ਤਤ ਵਖਾਇਆ। ਪੰਜ ਤਤ ਮਿਟਾਏ ਹਰਿ ਨਿਸ਼ਾਨਾ, ਸੇਵਕ ਸੇਵਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸ਼ਬਦ ਦੇਵੇ ਵਰ, ਲੋਆਂ ਪੁਰੀਆਂ ਰਚਨ ਰਚਾਇਆ। ਲੋਆਂ ਪੁਰੀਆਂ ਬੰਨੇ ਧਾਰ, ਆਪਣੀ ਬਣਤ ਬਣਾਈਆ। ਸ਼ਬਦ ਸਿੰਘਾਸਣ ਬੈਠ ਸੱਚੀ ਸਰਕਾਰ, ਵੇਖ ਵਖਾਏ ਥਾਉਂ ਥਾਈਂਆ। ਬ੍ਰਹਮਾ ਵੇਤਾ ਕਰ ਤਿਆਰ, ਕਵਲ ਕਵਲਾ ਮੁਖ ਭਵਾਈਆ। ਏਕਾ ਸ਼ਬਦ ਇਕ ਗਿਆਨ, ਏਕਾ ਕਰੇ ਪੜ੍ਹਾਈਆ। ਏਕਾ ਦਾਤਾ ਦਾਨੀ ਦਾਨ, ਏਕਾ ਝੋਲੀ ਰਿਹਾ ਭਰਾਈਆ। ਏਕਾ ਘਰ ਏਕਾ ਮੰਦਰ ਏਕਾ ਦਿਸੇ ਸਚ ਮਕਾਨ, ਏਕਾ ਬੈਠਾ ਆਸਣ ਲਾਈਆ। ਏਕਾ ਰਾਗ ਏਕਾ ਕਾਨ, ਏਕਾ ਮੰਗਲ ਏਕਾ ਗਾਣ, ਏਕਾ ਰਿਹਾ ਗਾਈਆ। ਇਕ ਅਨਾਦੀ ਧੁਰ ਫ਼ਰਮਾਣ, ਬ੍ਰਹਿਮਾਦੀ ਖੋਜ ਖੋਜਾਈਆ। ਆਦਿ ਜੁਗਾਦੀ ਹਰਿ ਭਗਵਾਨ, ਆਪ ਆਪਣੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਦਿ ਨਿਰੰਜਣ, ਆਪ ਆਪਣੀ ਕਲ ਵਰਤਾਈਆ। ਆਪਣੀ ਕਲ ਆਪ ਵਰਤੰਤਾ, ਪਾਰਬ੍ਰਹਮ ਅਬਿਨਾਸ਼ੀ। ਖੇਲੇ ਖੇਲ ਜੁਗਾ ਜੁਗੰਤਾ, ਨਿਰਗੁਣ ਜੋਤ ਕਰੇ ਪਰਕਾਸ਼ੀ। ਤ੍ਰੈਗੁਣ ਮਾਇਆ ਬਣਤ ਬਣੰਤਾ, ਪੰਜ ਤਤ ਪਵਣ ਸਵਾਸੀ। ਮਨ ਮਤ ਬੁਧ ਸੰਗ ਰਖੰਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਰਾਸੀ। ਆਪਣੀ ਰਾਸੀ ਆਪ ਉਪਾ, ਆਪੇ ਵੰਡ ਵੰਡਾਈਆ। ਪਾਰਬ੍ਰਹਮ ਬ੍ਰਹਮ ਸੇਵਾ ਲਾ, ਸੇਵਕ ਸੇਵਾ ਲਗਾਈਆ। ਵਿਸ਼ਨੂੰ ਵੰਸੀ ਨਾਮ ਧਰਾ, ਦੇਵੇ ਰਿਜ਼ਕ ਸਬਾਈਆ। ਏਕਾ ਲਹਿਣਾ ਦਏ ਚੁਕਾ, ਧੂੰਆਂਧਾਰ ਸਮਾਈਆ। ਭੋਲਾ ਨਾਥ ਲਏ ਉਪਾ, ਏਕਾ ਦਰ ਸੁਹਾਈਆ। ਏਕਾ ਸੇਵਾ ਦਏ ਲਾ, ਅੰਤ ਵਿਛੋੜਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਤੇਰਾ ਸਾਚਾ ਘਰ, ਤ੍ਰੈ ਦੇਸਾਂ ਵੰਡ ਵੰਡਾਈਆ। ਤ੍ਰੈਗੁਣ ਤੇਰਾ ਸਾਚਾ ਰੂਪ, ਹਰਿ ਸਾਚੇ ਆਪੇ ਉਪਾਇਆ। ਆਪ ਵਰਤਾਏ ਚਾਰੇ ਕੂਟ, ਦਹਿ ਦਿਸ਼ਾ ਫੇਰੀ ਪਾਇਆ। ਆਪ ਆਪਣਾ ਆਪੇ ਗਿਆ ਤੁਠ, ਆਪ ਆਪਣਾ ਲਏ ਮਨਾਇਆ। ਆਪ ਆਪਣਾ ਆਪੇ ਲਿਆ ਲੁੱਟ, ਆਪ ਆਪਣਾ ਘਰ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਬਣਤ ਬਣਾਇਆ। ਲੱਖ ਚੁਰਾਸੀ ਤੇਰੀ ਧਾਰ, ਹਰਿ ਸਾਚੇ ਮਾਤ ਚਲਾਈਆ। ਲੋਆਂ ਪੁਰੀਆਂ ਕਰ ਵਿਚਾਰ, ਬ੍ਰਹਮਾ ਵਿਸ਼ਨ ਸ਼ਿਵ ਸੇਵਕ ਸੇਵਾ ਰਿਹਾ ਕਮਾਈਆ। ਪੰਜ ਤਤ ਕਰ ਪਿਆਰ, ਤ੍ਰੈਗੁਣ ਰੰਗ ਰੰਗਾਈਆ। ਪੰਝੀ ਮੇਲਾ ਵਿਚ ਸੰਸਾਰ, ਪੰਚਮ ਮੋਹ ਵਧਾਈਆ। ਪੰਜ ਦਸ ਏਕਾ ਘਰ, ਪੰਜ ਦਸ ਰਿਹਾ ਦਸਾਈਆ। ਵਡ ਦਾਤਾ ਸੂਰਾ ਸਰਬੰਗ, ਆਪ ਆਪਣਾ ਰੰਗ ਰੰਗਾਈਆ। ਨਿਰਗੁਣ ਜੋਤੀ ਚਾੜ੍ਹੇ ਰੰਗ, ਨੂਰੋ ਨੂਰ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਰਿਹਾ ਉਪਾਈਆ। ਲੱਖ ਚੁਰਾਸੀ ਤੇਰਾ ਨਾਤਾ, ਹਰਿ ਸਾਚੇ ਆਪ ਬੰਧਾਇਆ। ਅੰਦਰ ਬੈਠਾ ਇਕ ਇਕਾਂਤਾ, ਦਿਸ ਕਿਸੇ ਨਾ ਆਇਆ। ਅੱਠੇ ਨੇਤਰ ਮਾਰੇ ਝਾਤਾ, ਅੰਦਰ ਮੰਦਰ ਇਕ ਸੁਹਾਇਆ। ਦਿਵਸ ਰੈਣ ਪੁੱਛੇ ਵਾਤਾ, ਆਪ ਆਪਣਾ ਕਰਮ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰ ਘਟ ਮੇਲਾ ਸਹਿਜ ਸੁਭਾਇਆ। ਹਰ ਘਟ ਮੇਲਾ ਹਰਿ ਨਿਰੰਕਾਰ, ਆਪਣਾ ਆਪ ਕਰਾਇਆ। ਆਪ ਸੁਹਾਇਆ ਬੰਕ ਦਵਾਰ, ਥੰਕ ਦਵਾਰਾ ਨਾਮ ਧਰਾਇਆ। ਆਪ ਆਪਣਾ ਕਰ ਪਸਾਰ, ਪਸਰ ਪਸਾਰਾ ਵੇਖ ਵਖਾਇਆ। ਆਪਣਾ ਮਹੱਲ ਲਏ ਉਸਾਰ, ਆਪੇ ਅੰਤਮ ਢਾਹਿਆ। ਭੇਵ ਨਾ ਪਾਏ ਜੀਵ ਸੰਸਾਰ, ਲੇਖਾ ਲਿਖਤ ਵਿਚ ਨਾ ਆਇਆ। ਬ੍ਰਹਮਾ ਵੇਤਾ ਕਰ ਵਿਚਾਰ, ਪ੍ਰਭ ਚਰਨੀ ਸੀਸ ਝੁਕਾਇਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਏਕਾ ਸ਼ਬਦ ਜਣਾਇਆ। ਏਕਾ ਸ਼ਬਦ ਗੁਣ ਵਿਚਾਰ, ਏਕਾ ਕਰਮ ਕਮਾਇਆ। ਪੁਰਖ ਅਬਿਨਾਸੀ ਤੇਰਾ ਸੋਹੇ ਦਰ ਦਰਬਾਰ, ਦਰ ਦਵਾਰਾ ਇਕ ਸੁਹਾਇਆ। ਗ਼ਰੀਬ ਨਿਵਾਜ਼ਾ ਬੇਐਬ ਪਰਵਰਦਿਗਾਰ, ਏਕਾ ਨਾਮ ਅਲਾਇਆ। ਮੇਰਾ ਰੂਪ ਤੇਰਾ ਸਾਜਨ ਸਾਜਾ, ਸਗਲਾ ਸੰਗ ਰਖਾਇਆ। ਏਕਾ ਬਖ਼ਸ਼ ਅਨਹਦ ਵਾਜਾ, ਅੰਦਰ ਮੰਦਰ ਸਤਾਰ ਵਜਾਇਆ। ਸ਼ਬਦ ਗੁਰ ਦਰ ਆਏ ਭਾਜਾ, ਤੇਰਾ ਧੁਰ ਫ਼ਰਮਾਣ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਵਰ ਸਾਚਾ ਝੋਲੀ ਪਾਇਆ। ਸ਼ਬਦ ਗੁਰ ਕਰ ਤਿਆਰ, ਬ੍ਰਹਮੇ ਸ਼ਬਦ ਜਣਾਈਆ। ਬ੍ਰਹਮਾ ਬ੍ਰਹਮ ਰਿਹਾ ਵਿਚਾਰ, ਪਾਰਬ੍ਰਹਮ ਵੱਡੀ ਵਡਿਆਈਆ। ਵੇਖੇ ਵਿਗਸੇ ਕਰੇ ਵਿਚਾਰ, ਨੇਤਰ ਨੈਣ ਖੁਲ੍ਹਾਈਆ। ਭੇਵ ਨਾ ਪਾਏ ਹਰਿ ਨਿਰੰਕਾਰ, ਦੋਵੇਂ ਨੈਣ ਰਹੇ ਸ਼ਰਮਾਈਆ। ਅੰਤਮ ਢਹਿ ਪਿਆ ਦਵਾਰ, ਮਸਤਕ ਟਿੱਕਾ ਲਾਏ ਚਰਨ ਧੂੜ ਸਾਚੀ ਛਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਬਖ਼ਸ਼ੇ ਨੂਰ ਅਲਾਹੀਆ। ਨੂਰ ਅਲਾਹੀ ਨਿਰਗੁਣ ਜੋਤ, ਬ੍ਰਹਮੇ ਬ੍ਰਹਮ ਉਪਾਇਆ। ਨਾ ਕੋਈ ਵਰਨ ਨਾ ਕੋਈ ਗੋਤ, ਜ਼ਾਤ ਪਾਤ ਨਾ ਕੋਈ ਜਣਾਇਆ। ਨਾ ਕੋਈ fਕੱਲਾ ਨਾ ਕੋਈ ਗੜ ਨਾ ਕੋਈ ਕੋਟ, ਨਾ ਕੋਈ ਮੰਦਰ ਮਸਜਦ ਦਏ ਸੁਹਾਇਆ। ਸ਼ਬਦ ਨਿਰਾਲੀ ਮਾਰੇ ਚੋਟ, ਦਿਵਸ ਰੈਣ ਰਹੇ ਜਗਾਇਆ। ਦਏ ਭੰਡਾਰਾ ਇਕ ਅਤੋਟ, ਹਰਿ ਸਾਚੇ ਘਰ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰ ਆਪ ਅਖਵਾਇਆ। ਦੇਵੇ ਨਾਮ ਸ਼ਬਦ ਭੰਡਾਰਾ, ਘਰ ਸਾਚੇ ਵੱਜੀ ਵਧਾਈਆ। ਬ੍ਰਹਮਾ ਮੇਲਾ ਹਰਿ ਨਿਰੰਕਾਰਾ, ਸ਼ਬਦ ਸ਼ਬਦੀ ਰਿਹਾ ਮਿਲਾਈਆ। ਧੁਨ ਅਨਾਦੀ ਦਏ ਧੁਨਕਾਰਾ, ਅਨਹਦ ਤਾਲ ਵਜਾਈਆ। ਸਚ ਸੁਣਾਏ ਸੁਨਣੇਹਾਰਾ, ਸਾਚੀ ਸਿਖਿਆ ਇਕ ਸਮਝਾਈਆ। ਲੇਖ ਲਿਖਾਏ ਅਪਰ ਅਪਾਰਾ, ਆਪ ਆਪਣਾ ਗੁਣ ਜਣਾਈਆ। ਆਪਣਾ ਵਰਤੇ ਆਪ ਵਰਤਾਰਾ, ਆਪਣੇ ਹੱਥ ਰੱਖੇ ਵਡਿਆਈਆ। ਖੇਲੇ ਖੇਲ ਵਿਚ ਸੰਸਾਰਾ, ਆਪਣੀ ਵਿਦਿਆ ਆਪ ਚਲਾਈਆ। ਬ੍ਰਹਮੇ ਬਖ਼ਸ਼ੇ ਨਾਮ ਪਿਆਰਾ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਤੇਰਾ ਰੂਪ ਇਕ ਅਪਾਰਾ, ਮੇਰਾ ਅੰਗ ਕਟਾਈਆ। ਨਿਰਗੁਣ ਸਰਗੁਣ ਦੋਵੇਂ ਧਾਰਾ, ਦੋਹਾਂ ਵਿਚ ਸਮਾਈਆ। ਸੱਸਾ ਪੁਰਖ ਆਪ ਕਰਤਾਰਾ, ਹਾਹਾ ਹੰ ਬ੍ਰਹਮ ਸਮਾਈਆ। ਹੰ ਬ੍ਰਹਮ ਆਪ ਅਖਵਾ, ਸਤਿਗੁਰ ਪੁਰਖ ਅਖਵਾਇਆ। ਪਾਰਬ੍ਰਹਮ ਪ੍ਰਭ ਭੇਵ ਨਾ ਰਾ, ਵੇਦ ਕਤੇਬ ਨਾ ਕੋਈ ਜਣਾਇਆ। ਚਾਰੇ ਵੇਦਾਂ ਰਿਹਾ ਲਿਖਾ, ਸੋਹੰ ਮੂਲ ਮੰਤਰ ਅਖਵਾਇਆ। ਲੇਖਾ ਕੋਈ ਨਾ ਸਕੇ ਗਿਣਾ, ਬੇਅੰਤ ਹਰਿ ਬੇਪਰਵਾਹਿਆ। ਆਪੇ ਵਸੇ ਆਪਣੇ ਥਾਂ, ਪੁਰਖ ਅਗੰਮੜਾ ਅਗੰਮੜਾ ਧਾਮ ਸੁਹਾਇਆ। ਨਾ ਕੋਈ ਪਿਤਾ ਨਾ ਕੋਈ ਮਾਂ, ਭਾਈ ਭੈਣ ਨਾ ਕੋਈ ਜਣਾਇਆ। ਹੱਡ ਮਾਸ ਨਾੜੀ ਚਮੜਾ ਕੋਈ ਦਿਸੇ ਨਾ, ਪੰਜ ਤਤ ਨਾ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਸਾਚੇ ਹਰਿ, ਸ਼ਬਦ ਸ਼ਬਦੀ ਸ਼ਬਦ ਉੁਪਾਇਆ। ਸ਼ਬਦੀ ਢੋਲਾ ਧੁਰ ਦਰਗਾਹ, ਆਪਣਾ ਆਪ ਵਜਾਇਆ। ਆਪ ਉਪਾਏ ਆਪਣਾ ਬੋਲਾ, ਆਪੇ ਰਿਹਾ ਸੁਣਾਇਆ। ਆਪਣਾ ਨਾਮ ਆਪੇ ਤੋਲਾ, ਆਪਣਾ ਕੰਡਾ ਆਪੇ ਰਿਹਾ ਉਠਾਇਆ। ਨਾ ਕੋਈ ਦੂਸਰ ਵਿਚ ਪਾਏ ਰੌਲਾ, ਵਿਚ ਵਿਚੋਲਾ ਨਾ ਕੋਈ ਜਣਾਇਆ। ਆਪਣੀ ਸ਼ਕਤੀ ਆਪੇ ਮੌਲਾ, ਆਦਿ ਸ਼ਕਤ ਨਾਮ ਧਰਾਇਆ। ਬ੍ਰਹਮਾ ਕਵਲਾ ਆਪੇ ਖੋਲ੍ਹਾ, ਆਪੇ ਮੁਖ ਭਵਾਇਆ। ਆਪ ਉਪਾਏ ਜਗਤ ਧਵਲਾ, ਧਰ ਧਰਨੀ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮਾਰਗ ਲਾਇਆ। ਆਪਣਾ ਮਾਰਗ ਆਪੇ ਲਾ, ਆਪੇ ਵੇਖ ਵਖਾਈਆ। ਆਪਣਾ ਦਰ ਆਪ ਸੁਹਾ, ਆਪੇ ਦਏ ਵਡਿਆਈਆ। ਆਪਣਾ ਮੰਦਰ ਆਪ ਬਣਾ, ਆਪੇ ਲਏ ਢਾਹੀਆ। ਲੋਕਮਾਤ ਰਚਨ ਰਚਾ, ਲੱਖ ਚੁਰਾਸੀ ਵੇਖ ਵਖਾਈਆ। ਲੱਖ ਚੁਰਾਸੀ ਗਿਆ ਸਮਾ, ਦਿਸ ਕਿਸੇ ਨਾ ਆਈਆ। ਮਾਨਸ ਮਾਨੁਖ ਲੇਖੇ ਲਾ, ਆਪਣਾ ਕਰਮ ਕਮਾਈਆ। ਏਕਾ ਸ਼ਬਦ ਗਿਆਨ ਦਵਾ, ਅਗਿਆਨ ਅੰਧੇਰ ਮਿਟਾਈਆ। ਏਕਾ ਵਿਦਿਆ ਸਤਿ ਪੜ੍ਹਾ, ਸਾਂਤਕ ਸਤਿ ਸਮਾਈਆ। ਏਕਾ ਤਤ ਆਪ ਅਖਵਾ, ਮਿਤਗਤ ਆਪ ਜਣਾਈਆ। ਏਕਾ ਰੱਤ ਦਏ ਸੁਹਾ, ਏਕਾ ਬੂੰਦ ਟਿਕਾਈਆ। ਏਕਾ ਹੱਟ ਦਏ ਵਿਕਾ, ਏਕਾ ਖੋਲ੍ਹ ਖੋਲ੍ਹਾਈਆ। ਏਕਾ ਤੀਰਥ ਤਟ ਦਏ ਨੁਹਾ, ਸਰ ਸਰੋਵਰ ਇਕ ਜਣਾਈਆ। ਏਕਾ ਪਟ ਤਨ ਦਏ ਪਹਿਨਾ, ਹਰਿ ਸ਼ਬਦ ਵੱਡੀ ਵਡਿਆਈਆ। ਦੀਪਕ ਜੋਤੀ ਲਟ ਲਟ ਦਏ ਜਗਾ, ਹਰਿ ਸਾਚੇ ਹੱਥ ਵਡਿਆਈਆ। ਸ਼ਬਦ ਅਗੰਮੀ ਸੱਟ ਦਏ ਲਗਾ, ਆਪ ਆਪਣਾ ਕਰਮ ਕਮਾਈਆ। ਦੁਰਮਤ ਮੈਲ ਕੱਟ ਦਏ ਵਖਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਅੰਮ੍ਰਿਤ ਆਤਮ ਚੱਟ ਸਚ ਪਿਆਲਾ ਦਏ ਪਿਲਾ, ਹਰਿ ਸਾਕੀ ਬੇਪਰਵਾਹੀਆ। ਦੀਨ ਦਿਆਲਾ ਦਇਆ ਕਮਾ, ਦੇਵੇ ਦਰਸ ਹਰ ਘਟ ਥਾਈਂਆ। ਜੋਤ ਅਕਾਲਾ ਨਾਮ ਧਰਾ, ਅਕਲ ਕਲਾ ਗੁਣ ਗਾਈਆ। ਆਦਿ ਨਿਰੰਜਣ ਸੇਵਕ ਲਾ, ਸੇਵਾ ਰਿਹਾ ਕਮਾਈਆ। ਆਦਿ ਸ਼ਕਤ ਰਹੀ ਮਨਾ, ਏਕਾ ਇਸ਼ਟ ਬੇਪਰਵਾਹੀਆ। ਪੁਰਖ ਪੁਰਖੋਤਮ ਆਪ ਅਖਵਾ, ਪਾਰਬ੍ਰਹਮ ਵੱਡੀ ਵਡਿਆਈਆ। ਨਰ ਨਰਾਇਣ ਨਾਮ ਧਰਾ, ਨਰ ਨਰਾਇਣ ਆਪ ਹੋ ਜਾਈਆ। ਸ਼ਬਦ ਗਹਿਣਾ ਤਨ ਸਜਾ, ਆਪ ਆਪਣਾ ਤਨ ਸੁਹਾਈਆ। ਨਾਮ ਨੈਣਾ ਕਜਲ ਪਾ, ਨੇਤਰ ਧਾਰ ਬੰਧਾਈਆ। ਸਾਚਾ ਸੱਜਣ ਵੇਖ ਹਰਿ ਚੜ੍ਹਿਆ ਚਾ, ਬ੍ਰਹਮੇ ਖ਼ੁਸ਼ੀ ਮਨਾਈਆ। ਚਰਨ ਧੂੜੀ ਕਰਿਆ ਮਜਨ ਬੇਪਰਵਾਹ, ਚਰਨ ਚਰਨੋਦਕ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਕਰੀ ਕੁੜਮਾਈਆ। ਲੋਕਮਾਤ ਕਰ ਕੁੜਮਾਈ, ਲੱਖ ਚੁਰਾਸੀ ਆਪ ਪਰਨਾਇਆ। ਘਰ ਘਰ ਵੱਜਦੀ ਰਹੇ ਵਧਾਈ, ਦਿਵਸ ਰੈਣ ਮੰਗਲ ਗਾਇਆ। ਜੀਵ ਜੰਤ ਨਾ ਸੁਣੇ ਲੁਕਾਈ, ਮਾਇਆ ਸੰਗਲ ਇਕ ਬੰਧਾਇਆ। ਪ੍ਰਭ ਅਬਿਨਾਸ਼ੀ ਆਪਣੀ ਡੋਰੀ ਆਪਣੇ ਹੱਥ ਰਖਾਈ, ਦੂਸਰ ਲੜ ਨਾ ਕੋਈ ਫੜਾਇਆ। ਆਪਣਾ ਨੂਰ ਆਪੇ ਕਰ ਰੁਸ਼ਨਾਈ, ਆਪ ਆਪਣਾ ਨਾਉਂ ਧਰਾਇਆ। ਹਰਿ ਭਗਵੰਤ ਵੱਡੀ ਵਡਿਆਈ, ਸੰਤਨ ਅੰਦਰ ਡੇਰਾ ਲਾਇਆ। ਸਾਚਾ ਸੰਤ ਰਹੇ ਸਰਨਾਈ, ਹਰਿ ਸਾਚੇ ਮੇਲ ਮਿਲਾਇਆ। ਏਕਾ ਦੂਜਾ ਭੌ ਚੁਕਾਈ, ਤੀਜਾ ਲੋਇਣ ਆਪ ਖੁਲ੍ਹਾਇਆ। ਚੌਥੇ ਪਦ ਦਏ ਸਮਝਾਈ, ਏਕਾ ਧਾਮ ਰਖਾਇਆ। ਪੰਚਮ ਮੇਲਾ ਚਾਈਂ ਚਾਈਂ, ਹਰਿ ਏਕਾ ਰਾਗ ਅਲਾਇਆ। ਛੇਵੇਂ ਮੇਲ ਮਿਲਾਏ ਦਇਆ ਕਮਾਏ ਛੱਪਰ ਛੰਨ ਕੋਈ ਦਿਸੇ ਨਾਹੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤਨ ਮੇਲਾ ਸਾਚੇ ਘਰ, ਆਪੇ ਵੇਖੇ ਸਭਨੀ ਥਾਈਂ। ਲੱਖ ਚੁਰਾਸੀ ਜੀਵ ਜੰਤ ਉਪਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਪਣੀ ਜੋਤੀ ਆਪੇ ਰਿਹਾ ਸਮਝਾ, ਆਪ ਆਪਣਾ ਵੇਸ ਵਟਾਈਆ। ਆਪਣਾ ਨਾਮ ਆਪੇ ਲਏ ਧਰਾ, ਪੰਜ ਤਤ ਕਰੇ ਕੁੜਮਾਈਆ। ਸ਼ਬਦੀ ਸ਼ਬਦ ਸ਼ਬਦ ਜਾਏ ਸਮਾ, ਸ਼ਬਦੀ ਧੁਨ ਅਲਾਹੀਆ। ਸਾਚਾ ਸੁਤ ਆਪ ਹੋ ਜਾ, ਹਰਿ ਸੰਤਨ ਆਪ ਹੋ ਜਾਈਆ। ਨਾਰੀ ਕੰਤ ਆਪ ਅਖਵਾ, ਆਪ ਆਪਣੀ ਸੇਜ ਹੰਢਾਈਆ। ਆਪਣੀ ਜੋਤੀ ਰੰਗ ਦਏ ਚੜ੍ਹਾ, ਰੰਗਣਹਾਰਾ ਆਪ ਹੋ ਜਾਈਆ। ਆਪਣਾ ਲੜ ਆਪੇ ਲਏ ਫੜਾ, ਆਪ ਆਪਣਾ ਲਏ ਪਰਨਾਈਆ। ਆਪਣੀ ਸੇਜਾ ਆਪੇ ਰਿਹਾ ਹੰਢਾ, ਵਡ ਦਾਤਾ ਬੇਪਰਵਾਹੀਆ। ਸੰਤ ਸੁਹੇਲੇ ਮੇਲ ਮਿਲਾ ਅਗੰਮ ਅਥਾਹ, ਜੁਗ ਜੁਗ ਵੱਡੀ ਵਡਿਆਈਆ। ਮੇਲ ਮਿਲਾਵੇ ਧੁਰ ਸੰਜੋਗੀ, ਸਚ ਸੰਜੋਗ ਧਰਾਇਆ। ਪਾਰਬ੍ਰਹਮ ਪ੍ਰਭ ਹੋਇਆ ਭੋਗੀ, ਏਕਾ ਭੋਗ ਵਖਾਇਆ। ਜਨ ਭਗਤਾਂ ਦੇਵੇ ਨਾਮ ਚੋਗੀ, ਮਾਣਕ ਮੋਤੀ ਮੁਖ ਰਖਾਇਆ। ਆਪੇ ਦੇਵੇ ਦਰਸ ਅਮੋਘੀ, ਅੰਦਰ ਮੰਦਰ ਫੇਰਾ ਪਾਇਆ। ਲੱਖ ਚੁਰਾਸੀ ਜੀਵ ਜੰਤ ਜਨ ਹੋਏ ਰੋਗੀ, ਨਾ ਕੋਈ ਦੇਵੇ ਰੋਗ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਖੇ ਆਪਣਾ ਘਰ, ਲੋਕਮਾਤ ਫੇਰਾ ਪਾਇਆ। ਲੋਕਮਾਤ ਹਰਿ ਕਾ ਦਵਾਰ, ਸਰਗੁਣ ਕਰਮ ਕਮਾਇਆ। ਸਰਗੁਣ ਰੂਪ ਕਰ ਕਰਤਾਰ, ਜੁਗ ਜੁਗ ਵੇਸ ਵਟਾਇਆ। ਬ੍ਰਹਮਾ ਲਿਖੇ ਬਣ ਲਿਖਾਰ, ਚਾਰੇ ਵੇਦਾਂ ਗਿਆ ਗਣਾਇਆ। ਚਾਰੇ ਵੇਦ ਅਪਰ ਅਪਾਰ, ਦੇ ਮਤ ਰਿਹਾ ਸਮਝਾਇਆ। ਵੰਡੇ ਵੰਡ ਵਿਚ ਸੰਸਾਰ, ਏਕਾ ਪੱਖ ਤਕਾਇਆ। ਰਵ ਸਸ ਲਏ ਅਵਤਾਰ, ਹੋ ਪਰਤੱਖ ਰੂਪ ਵਟਾਇਆ। ਗਗਨ ਪਤਾਲਾਂ ਬੰਨ ਧਾਰ, ਧਰਤ ਧਵਲ ਟਿਕਾਇਆ। ਜਲ ਬਿੰਬ ਹਰਿ ਕਰ ਪਿਆਰ, ਉਪਰ ਆਸਣ ਲਾਇਆ। ਲੱਖ ਚੁਰਾਸੀ ਪਾਵੇ ਸਾਰ, ਪੁਰਖ ਅਬਿਨਾਸ਼ੀ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਇਆ। ਰੰਗ ਸਮਾਏ ਲਾਲ ਗੁਲਾਲਾ, ਆਦਿ ਸ਼ਕਤ ਬਨਵਾਰਾ। ਆਪੇ ਹੋਏ ਜਗਤ ਦਲਾਲਾ, ਕਰੇ ਕਰਾਏ ਵਣਜ ਵਾਪਾਰਾ। ਫਲ ਲਗਾਏ ਕਾਇਆ ਡਾਲਾ, ਅੰਮ੍ਰਿਤ ਆਤਮ ਇਕ ਅਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਕਰੇ ਉਜਿਆਰਾ। ਆਪਣਾ ਆਪ ਆਪ ਕਰਾ, ਆਪੇ ਚੋਜ ਵਡਾਨਿਆ। ਆਪਣੀ ਮਹਿਮਾ ਆਪ ਜਣਾ, ਆਪੇ ਵਰਤੇ ਆਪਣੇ ਭਾਣਿਆ। ਆਪਣਾ ਤਖ਼ਤ ਆਪ ਸੁਹਾ, ਆਪੇ ਵੇਖੇ ਰਾਜੇ ਰਾਣਿਆ। ਆਪਣਾ ਡੰਕ ਆਪ ਵਜਾ, ਲੋਆਂ ਪੁਰੀਆਂ ਆਪ ਉਠਾਨਿਆ। ਰਾਓ ਰੰਕ ਆਪ ਬਣਾ, ਰਾਓ ਰੰਕਾਂ ਕਰੇ ਪਛਾਨਿਆ। ਬ੍ਰਹਮਾ ਸ਼ਿਵ ਸੇਵਾ ਲਾ, ਸੇਵਕ ਸੇਵ ਕਰੇ ਪਰਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਪਰਗਟ ਕਰੇ ਨਾਮ ਨਿਸ਼ਾਨਿਆ। ਨਾਮ ਨਿਸ਼ਾਨਾ ਮਾਤ ਧਰ, ਧਰਤ ਧਵਲ ਸੁਹਾਇੰਦਾ। ਮਾਨਸ ਮਾਨੁਖ ਜੋਗ ਕਰ, ਏਕਾ ਜੋਗ ਵਖਾਇੰਦਾ। ਇਕ ਸੰਜੋਗ ਸਾਚੇ ਘਰ, ਸਾਚਾ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਵੰਡ ਵੰਡਾਇੰਦਾ । ਲੋਕਮਾਤ ਵੰਡੇ ਵੰਡ, ਵੰਡਣਹਾਰ ਦਾਤਾਰ। ਸਤਿਜੁਗ ਸਾਚੀ ਬੰਨੀ ਗੰਢ, ਮਿਲਿਆ ਨਾਮ ਆਧਾਰਾ। ਤ੍ਰੇਤਾ ਮੰਗੇ ਏਕਾ ਠੰਡ, ਸੀਤਲ ਸੀਤਲ ਧਾਰਾ। ਦੁਆਪਰ ਤੋੜੇ ਆਪ ਘਮੰਡ, ਖੇਲੇ ਖੇਲ ਅਪਾਰਾ। ਕਲਜੁਗ ਨਾਰ ਦੁਹਾਗਣ ਰੰਡ, ਚਾਰੋਂ ਕੁੰਟ ਹਾਹਾਕਾਰਾ। ਘਰ ਘਰ ਵੇਖੇ ਭੇਖ ਪਖੰਡ, ਨਾ ਮਿਲਿਆ ਮੀਤ ਮੁਰਾਰਾ। ਜੂਠ ਝੂਠ ਚੁੱਕੀ ਪੰਡ, ਮਨਮੁਖ ਜੀਵ ਹੋਵੇ ਗਵਾਰਾ। ਆਪੇ ਸੁੱਤਾ ਦੇ ਕਰ ਕੰਡ, ਨਾ ਦਿਸੇ ਕੋਈ ਕਿਨਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਲਏ ਮਾਤ ਅਵਤਾਰਾ। ਸਤਿਜੁਗ ਸਾਚੇ ਲੈ ਅਵਤਾਰ, ਆਪਣਾ ਕਰਮ ਕਮਾਇਆ। ਵਾਰ ਅਠਾਰਾਂ ਕਰ ਪਿਆਰ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਤ੍ਰੇਤਾ ਤੇਰਾ ਰੂਪ ਅਪਾਰ, ਹਰਿ ਕਰਤਾਰ ਵਿਚ ਸਮਾਇਆ। ਦੋਏ ਦੋਏ ਵੇਖੇ ਏਕਾ ਧਾਰ, ਏਕਾ ਧਾਰ ਬੰਧਾਇਆ। ਦੁਆਪਰ ਤੇਰਾ ਖੇਲ ਨਿਆਰ, ਖੇਲਣਹਾਰ ਆਪ ਹੋ ਜਾਇਆ। ਏਕਾ ਦੂਜਾ ਕਰ ਪਿਆਰ, ਦੂਜਾ ਏਕਾ ਲੇਖ ਲਿਖਾਇਆ। ਪੁਰਾਨ ਅਠਾਰਾਂ ਬੰਨੇ ਧਾਰ, ਚਾਰ ਲੱਖ ਹਜ਼ਾਰ ਸਤਾਰਾਂ ਸਲੋਕ ਗਿਣਾਇਆ। ਗੀਤਾ ਦੇਵੇ ਇਕ ਗਿਆਨ, ਭਗਤਨ ਭਗਤੀ ਲਾਇਆ। ਕਲਜੁਗ ਵੇਖੇ ਮਾਰ ਧਿਆਨ, ਦੂਰ ਦੁਰਾਡਾ ਰਾਹ ਤਕਾਇਆ। ਜੂਠ ਝੂਠ ਹੋਣ ਪਰਧਾਨ, ਪ੍ਰਭ ਸਾਚਾ ਦਇਆ ਕਮਾਇਆ। ਕਾਲਾ ਸੂਸਾ ਬੇਪਹਿਚਾਨ, ਤਨ ਚੋਲੀ ਇਕ ਰਖਾਇਆ। ਈਸਾ ਮੂਸਾ ਕਰ ਪਰਧਾਨ, ਅੱਲਾ ਰਾਣੀ ਨਾਲ ਪਰਨਾਇਆ। ਇਕ ਮੁਹੰਮਦ ਇਕ ਗਿਆਨ, ਇਕ ਅੱਲਾਹ ਏਕਾ ਨਾਅਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਆਇਤ ਇਕ ਸ਼ਰਾਇਤ ਏਕਾ ਸ਼ਬਦ ਸੁਣਾਇਆ। ਏਕਾ ਸ਼ਬਦ ਸ਼ਰਅ ਹਦੀਸ, ਏਕਾ ਕਲਮਾ ਰਿਹਾ ਪੜ੍ਹਾਈਆ। ਏਕਾ ਗਾਏ ਦੰਦ ਬਤੀਸ, ਏਕਾ ਰਿਹਾ ਸੁਣਾਈਆ। ਇਕ ਉਪਾਏ ਸਪਾਰੇ ਤੀਸ, ਏਕਾ ਲਿਵ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਵੰਡ ਵੰਡਾਈਆ। ਕਲਜੁਗ ਵੰਡ ਵੰਡਾਵਣਹਾਰਾ, ਏਕਾ ਏਕ ਅਖਵਾਇਆ। ਕਲਜੁਗ ਮੰਗੇ ਮੰਗ ਦਵਾਰਾ, ਦੇਵਣਹਾਰ ਹਰਿ ਰਘੁੁਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮਾਰਗ ਰਿਹਾ ਵਖਾਇਆ। ਕਲਜੁਗ ਮੰਗੇ ਦਾਨੀ ਦਾਨ, ਪ੍ਰਭ ਅੱਗੇ ਝੋਲੀ ਡਾਹੀਆ। ਨਾਲ ਰਲਾ ਪੰਜ ਸ਼ੈਤਾਨ, ਮਨ ਮਤ ਮੇਲ ਮਿਲਾਈਆ। ਜੂਠ ਝੂਠ ਹੋਏ ਪਰਧਾਨ, ਮਾਇਆ ਮਮਤਾ ਮੋਹ ਵਧਾਈਆ। ਵਰਨ ਬਰਨ ਹੋਏ ਗਿਆਨ, ਸਾਚੀ ਸਰਨ ਨਾ ਕੋਇ ਤਕਾਈਆ। ਆਪਣਾ ਆਪਣਾ ਰਾਹ ਚਲਾਣ, ਨਬੀ ਰਸੂਲਾਂ ਰਾਹ ਪਾਈਆ। ਧੁਰਦਰਗਾਹੀ ਨਾ ਵਖਾਏ ਕੋਈ ਸਚ ਨਿਸ਼ਾਨ, ਦੀਨ ਅਲਾਹੀ ਰਹੇ ਭੁਲਾਈਆ। ਮੱਕਾ ਕਾਅਬਾ ਵੇਖ ਕੁਰਾਨ, ਕਾਇਆ ਕੁਰਾ ਦਏ ਸਮਝਾਈਆ। ਦੋ ਦੋ ਆਬਾ ਹਰਿ ਨਿਗਹਬਾਨ, ਪੁਨ ਸਵਾਬਾ ਵੇਖ ਵਖਾਈਆ। ਤਨ ਰਬਾਬ ਨਾ ਵਜਾਏ ਕੋਈ ਅਹਿਬਾਬਾ, ਨਾ ਕੋਈ ਰਾਗ ਅਲਾਈਆ। ਨਾ ਕੋਈ ਮਾਰੇ ਸਾਚੀ ਵਾਜਾ, ਨਾ ਕੋਈ ਸਾਚੀ ਸਦਾ ਸੁਣਾਈਆ। ਨਾ ਕੋਈ ਚਲੇ ਤੇਰੀ ਰਜ਼ਾ ਹਰਿ ਸਾਚੇ ਰਾਜਾ, ਕਲਜੁਗ ਮੰਗੇ ਖਲਕ ਖ਼ੁਦਾਈਆ। ਦੇਵੇ ਵਰ ਗ਼ਰੀਬ ਨਿਵਾਜਾ, ਭੁੱਲ ਰਹੇ ਨਾ ਰਾਈਆ। ਏਕਾ ਦੇਵੇ ਝੂਠਾ ਜੂਠਾ ਤਾਜਾ, ਕਲਜੁਗ ਉਪਰ ਰਿਹਾ ਚੜ੍ਹਾਈਆ। ਲੋਕਮਾਤ ਫਿਰੇ ਭਾਜਾ, ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਪੈਰਾਂ ਹੇਠ ਦਬਾਈਆ। ਚੌਦਾਂ ਲੋਕਾਂ ਸਾਜਨ ਸਾਜਾ ਚੌਦਾਂ ਤਬਕਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਝੋਲੀ ਇਕ ਭਰਾਈਆ। ਕਲਜੁਗ ਕਾਲੇ ਚੜ੍ਹਿਆ ਚਾ, ਮਿਲਿਆ ਦਰ ਅਪਾਰ। ਇਕ ਮੁਹੰਮਦ ਬਣੇ ਮਲਾਹ, ਕਲ ਬੇੜਾ ਰਿਹਾ ਤਾਰ। ਅੱਲਾ ਰਾਣੀ ਦਏ ਸਲਾਹ, ਸਾਚਾ ਕਰ ਪਿਆਰ। ਕਲਮਾ ਅਮਾਮ ਏਕਾ ਰਾਹ, ਕਾਇਨਾਤ ਕਰੇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦਏ ਨਾਮ ਅਧਾਰ। ਏਕਾ ਨਾਮ ਜਗਤ ਅਧਾਰਾ, ਹਰਿ ਸਾਚੇ ਆਪ ਰਖਾਇਆ। ਜੋ ਜਨ ਮੰਗੇ ਮੰਗ ਦਵਾਰਾ, ਦੇਵਣਹਾਰਾ ਨਾਉਂ ਧਰਾਇਆ। ਖੇਲੇ ਖੇਲ ਅਪਰ ਅਪਾਰਾ, ਸ੍ਰਿਸ਼ਟ ਸਬਾਈ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨਬੀ ਇਕ ਰਸੂਲ, ਏਕਾ ਹੱਜ ਕਰ ਕਬੂਲ ਹਾਜਨ ਹਾਜੀ ਆਪ ਕਰਾਇਆ। ਏਕਾ ਹਾਜੀ ਏਕਾ ਹੱਜ, ਏਕਾ ਰਿਹਾ ਕਰਾਈਆ। ਏਕਾ ਤਾਜੀ ਏਕਾ ਤੱਜ, ਏਕਾ ਰਿਹਾ ਦੌੜਾਈਆ। ਏਕਾ ਮਾਰੇ ਸਾਚੀ ਵਾਜਾ, ਏਕਾ ਰਿਹਾ ਸੁਣਾਈਆ। ਨੀਰ ਉਛਾਲੇ ਖਿਜਰ ਖਵਾਜਾ, ਖੈਰ ਖ਼ੁਦੀ ਖ਼ੁਦਾਈਆ। ਬੀ ਪਹਿਰ ਮੈਹਬਾਨ ਮਹਿਬਾਨ ਰਾਜਾ, ਨਿਰਮਾਨ ਨਾਮ ਧਰਾਈਆ। ਰਚਨਹਾਰਾ ਆਪੇ ਕਾਜਾ, ਇਕ ਨਿਸ਼ਾਨ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਵੰਡ ਵੰਡਾਈਆ। ਕਲਜੁਗ ਵੰਡ ਏਕਾ ਧਾਰ, ਏਕਾ ਨਾਅਰਾ ਲਾਇਆ। ਵਿਸਰਿਆ ਨਾਮ ਰਾਮ ਮੁਰਾਰ, ਕ੍ਰਿਸ਼ਨਾ ਕੋਇ ਨਾ ਗਾਇਆ। ਏਕਾ ਅੱਲਾ ਕਰ ਪਿਆਰ, ਬਿਸਮਿਲ ਰੂਪ ਸਮਾਇਆ । ਏਕਾ ਛਿਲਾ ਕੱਟਿਆ ਸਾਚੇ ਯਾਰ, ਏਕਾ ਹੀਲਾ ਰਿਹਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਕਲਮਾ ਰਿਹਾ ਪੜ੍ਹਾਇਆ। ਏਕਾ ਕਲਮਾ ਐਨਲਹੱਕ, ਮੁਕਾਮੇ ਹੱਕ ਖ਼ੁਦਾਈਆ। ਕੁਤਬ ਗੌਂਸ ਪੀਰ ਫਕੀਰ ਸ਼ਾਹ ਹਕੀਰ ਰਾਹ ਰਹੇ ਤੱਕ, ਦਸਤਗੀਰ ਹੱਥ ਨਾ ਆਈਆ। ਖੇਲੇ ਖੇਲ ਬੇਨਜ਼ੀਰ, ਤਕਦੀਰ ਤਕਸੀਰ ਨਾ ਕੋਈ ਮਿਟਾਈਆ। ਕਲਜੁਗ ਕਾਲੇ ਚਿੱਟੇ ਉਤੇ ਕਾਲੀ ਖਿਚੀ ਜਾਏ ਲਕੀਰ, ਨਾ ਕਿਸੇ ਕੋਈ ਮਿਟਾਈਆ। ਸੰਗ ਮੁਹੰਮਦ ਵੱਝਣਾ ਅੰਤ ਜੰਜੀਰ, ਸਦੀ ਚੌਧਵੀਂ ਦਏ ਦੁਹਾਈਆ। ਅੱਲਾ ਰਾਣੀ ਵਹਾਏ ਨੀਰ, ਰੋ ਰੋ ਰਹੀ ਕੁਰਲਾਈਆ। ਨਾ ਕੋਈ ਸਹਾਇਕ ਪੀਰ ਫਕੀਰ, ਮੁਸਲਮ ਸੁੰਨੀ ਨਾ ਕੋਇ ਬਚਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਏਕਾ ਮਾਰਨ ਆਇਆ ਤੀਰ, ਰਸਨਾ ਚਿੱਲੇ ਆਪ ਚੜ੍ਹਾਈਆ। ਜੰਗਲ ਜੂਹ ਉਜਾੜ ਪਹਾੜ ਚੋਟੀ ਵੇਖੇ ਇਕ ਅਖ਼ੀਰ, ਡੂੰਘੀ ਕੰਦਰ ਫੇਰਾ ਪਾਈਆ। ਚੌਦਾਂ ਤਬਕਾਂ ਆਬ ਹਯਾਤ ਵਰੋਲੇ ਸਾਚਾ ਨੀਰ, ਨੀਰ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਇਕ ਮੁਹੰਮਦ ਏਕਾ ਰਾਹ ਵਖਾਈਆ। ਇਕ ਮੁਹੰਮਦ ਇਕ ਅੱਲਾ, ਅਲਾਹੀ ਨੂਰ ਸਮਾਇਆ। ਪਾਰਬ੍ਰਹਮ ਪ੍ਰਭ ਦਏ ਸਲਾਹ, ਤੇਰਾ ਤੇਰੀ ਝੋਲੀ ਪਾਇਆ। ਤੇਰਾ ਲਹਿਣਾ ਦਏ ਚੁਕਾ, ਮੂਲ ਰਹੇ ਨਾ ਰਾਇਆ। ਅੰਤਮ ਬੂਟਾ ਰਿਹਾ ਸੁਕਾ, ਨਾ ਸਕੇ ਕੋਈ ਜਲ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਵੰਡ ਵੰਡਾਇਆ। ਅੱਲਾ ਰਾਣੀ ਵੰਡੀ ਵੰਡ, ਕਲਮਾ ਨਬੀ ਰਸੂਲੀਆ। ਆਪਣੀ ਹੱਥੀਂ ਦਿਤੀ ਗੰਢ, ਸ਼ਰਅ ਸ਼ਰਾਇਤ ਇਕ ਕਬੂਲੀਆ । ਵੇਖੇ ਖੇਲ ਜੇਰਜ ਅੰਡ, ਉਤਭੁਜ ਸੇਤਜ ਦੂਲ੍ਹੋ ਦੂਲੀਆ। ਰਚਨ ਰਚਾਏ ਹਰਿ ਬ੍ਰਹਿਮੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਟ ਮਿਟਾਏ ਜਗਤ ਬੇਅਸੂਲੀਆ। ਜਗਤ ਨਾਤਾ ਜੁਗ ਜੁਗ ਜੋੜਾ, ਆਪਣਾ ਕਰਮ ਕਮਾਇੰਦਾ। ਆਪੇ ਆਏ ਮਾਤ ਦੌੜਾ, ਆਪਣਾ ਰੂਪ ਵਟਾਇੰਦਾ। ਧੁਰਦਰਗਾਹੀ ਲਾਏ ਪੌੜਾ, ਏਕਾ ਡੰਡਾ ਹੱਥ ਰਖਾਇੰਦਾ। ਨਾ ਕੋਈ ਜਾਣੇ ਲੰਮਾ ਚੌੜਾ, ਲੇਖਾ ਲਿਖਤ ਨਾ ਕੋਈ ਜਣਾਇੰਦਾ। ਕਰਿਆ ਭੇਖ ਬ੍ਰਹਮਣ ਗੌੜਾ, ਉਚੇ ਟਿੱਲੇ ਪਰਬਤ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰੇ ਵਰਨ ਫੇਰਾ ਪਾਇੰਦਾ। ਚਾਰੇ ਵਰਨਾਂ ਫੇਰਾ ਪਾ, ਬ੍ਰਹਮਣ ਬ੍ਰਹਮ ਜਣਾਈਆ। ਵੈਸ਼ ਸ਼ੱਤਰੀ ਦਏ ਸਮਝਾ ਏਕਾ ਵਣਜ ਕਰਾਈਆ। ਸ਼ੂਦਰ ਲਹਿਣਾ ਦੇਵੇ ਪਾ, ਕੂੜੀ ਕਿਰਿਆ ਰਿਹਾ ਮੇਟ ਮਿਟਾਈਆ। ਚਾਰ ਵਰਨਾ ਇਕ ਸਮਝੌਣੀ, ਹਰਿ ਏਕਾ ਬਣਤ ਬਣਾਈਆ । ਏਕਾ ਵਿਦਿਆ ਮਾਤ ਪੜ੍ਹੌਣੀ, ਏਕਾ ਰੂਪ ਦਰਸਾਈਆ। ਸਾਚਾ ਬ੍ਰਹਮ ਇਕ ਸਨੌਣੀ, ਪਾਰਬ੍ਰਹਮ ਸੱਚੀ ਸਰਨਾਈਆ। ਸ਼ੱਤਰੀ ਤੇਗ ਇਕ ਉਠੌਣੀ, ਰਸਨਾ ਨਾਮ ਹਰਿ ਹਰਿ ਗਾਈਆ। ਵੈਸ਼ ਖੇਤੀ ਇਕ ਬਿਜੌਣੀ, ਸਾਚਾ ਵਣਜ ਵਾਪਾਰ ਕਰਾਈਆ। ਸ਼ੂਦਰ ਸਿਖਿਆ ਇਕ ਦਵੌਣੀ, ਦੁਰਮਤ ਮੈਲ ਗਵਾਈਆ। ਚਾਰ ਵਰਨਾਂ ਏਕਾ ਜੋਤ ਜਗੌਣੀ, ਏਕਾ ਧਾਮ ਕਰੇ ਕੁੜਮਾਈਆ। ਸਤਾਰਾਂ ਹਾੜੀ ਸਾਚੀ ਨੀਂਹ ਰਖੌਣੀ, ਸਤਿਜੁਗ ਤੇਰੀ ਵਡ ਵਡਿਆਈਆ। ਕਲਜੁਗ ਤੇਰੀ ਕੂੜੀ ਕਿਰਿਆ ਆਪ ਮਿਟੌਣੀ, ਜੂਠ ਝੂਠ ਰਹਿਣ ਨਾ ਪਾਈਆ। ਭਿੰਨੜੀ ਰੈਣ ਨਾਲ ਰਲੌਣੀ, ਹਰਿਸੰਗਤ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਤਮ ਵੰਡ ਵੰਡਾਈਆ। ਵੰਡੇ ਵੰਡ ਸ਼ਬਦ ਗਿਆਨ, ਪਾਰਬ੍ਰਹਮ ਬੇਅੰਤਾ। ਪੰਜ ਤਤ ਕਰ ਪਰਧਾਨ, ਨਾਨਕ ਗੁਰ ਬਣਾਏ ਬਣਤਾ। ਸ਼ਬਦ ਗੁਰ ਹੋ ਪਰਧਾਨ, ਮੇਲ ਮਿਲਾਵੇ ਸਾਚੇ ਸੰਤਾ। ਸ਼ਬਦ ਜਣਾਈ ਧੁਰ ਫ਼ਰਮਾਣ, ਵੇਖੇ ਖੇਲ ਆਦਿਨ ਅੰਤਾ। ਮਿਲਿਆ ਮੇਲ ਗੋਪੀ ਕਾਹਨ, ਸੁਹਾਈ ਰੁੱਤ ਬਸੰਤਾ। ਸੁਣਿਆ ਰਾਗ ਸਾਚੇ ਕਾਨ, ਭੇਵ ਨਾ ਪਾਵੇ ਜੀਵ ਜੰਤਾ। ਕਾਇਆ ਪਿੰਡ ਜਾਤਾ ਫਨਾਹ ਮਕਾਨ, ਸਰਨ ਸਰਨਾਈ ਹਰਿ ਬੇਅੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰਾਗ ਨਾਦ ਇਕ ਵਜੰਤਾ। ਰਾਗ ਨਾਦ ਸੁਣ ਤਲਵਾੜਾ, ਨਾਨਕ ਗੁਰ ਗਾਇਆ। ਗਾਇਆ ਸ਼ਬਦ ਸਤਾਰਾ ਹਾੜਾ, ਸੋਹੰ ਨਾਮ ਅਲਾਇਆ। ਧੁਰਦਰਗਾਹੀ ਗਾਇਆ ਸਾਚਾ ਲਾੜਾ, ਪਾਰਬ੍ਰਹਮ ਬੁਲਾਇਆ। ਜੋਤੀ ਨੂਰ ਵੇਖੇ ਇਕ ਅਖਾੜਾ, ਸਤਿ ਸਰੂਪ ਸਮਾਇਆ। ਨਾ ਕੋਈ ਦੀਸੇ ਪੰਜ ਤਤ ਹੱਡ ਮਾਸ ਨਾੜੀ ਨਾੜਾ, ਪਵਣ ਸਵਾਸ ਨਾ ਕੋਈ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੁਰ ਮਿਲਿਆ ਹਰਿ, ਘਰ ਮੰਦਰ ਵੇਖ ਵਖਾਇਆ। ਵੇਖੇ ਮੰਦਰ ਹਰਿ ਦਵਾਰ, ਨਾਨਕ ਵੱਜੀ ਵਧਾਈਆ। ਤਜਿਆ ਨਾਤਾ ਨੌ ਦਵਾਰ, ਮਿਲਿਆ ਬੇਪਰਵਾਹੀਆ। ਇਕ ਆਕਾਤਾਂ ਪਾਵੇ ਸਾਰ, ਅੰਮ੍ਰਿਤ ਪਿਆਲਾ ਪਿਆਏ ਸਚ ਸੁਰਾਹੀਆ। ਇਕ ਵਜਾਏ ਨਾਮ ਸਤਾਰ, ਨਾਮ ਸਤਿ ਆਪ ਚਲਾਈਆ। ਇਕ ਕਰਾਏ ਵਣਜ ਵਾਪਾਰ, ਏਕਾ ਵਸਤ ਝੋਲੀ ਪਾਈਆ। ਗੁਣਵੰਤਾ ਹਰਿ ਗੁਣ ਨਿਰੰਕਾਰ, ਨਿਰਗੁਣ ਗੁਣ ਕਰੇ ਵਡਿਆਈਆ। ਸਰਗੁਣ ਮੇਲਾ ਵਿਚ ਸੰਸਾਰ, ਅੱਠੇ ਪਹਿਰ ਰਖਾਈਆ। ਨਾਨਕ ਗੁਰ ਗੁਰ ਢਹਿ ਪਿਆ ਦਵਾਰ, ਪਾਰਬ੍ਰਹਮ ਵੱਡੀ ਵਡਿਆਈਆ। ਨਾਮ ਸਤਿ ਕਰ ਪਿਆਰ, ਸਤਿ ਸਤਿ ਵਿਚ ਸਮਾਈਆ। ਸਤਿ ਸਤਿ ਕਰ ਉਜਿਆਰ, ਸਤਿ ਸਤਿ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਨਾਨਕ ਵੰਡ ਵੰਡਾਈਆ। ਨਾਨਕ ਗੁਰ ਵੰਡ ਵੰਡਾਈ, ਮਿਲਿਆ ਨਾਮ ਸਤਿ ਨਾਮਾ। ਲੋਕਮਾਤ ਆਇਆ ਕਰਕੇ ਧਾਈ, ਲੈ ਕਰ ਧੁਰ ਪੈਗਾਮਾ। ਗ਼ਰੀਬ ਨਿਮਾਣਿਆਂ ਰਿਹਾ ਜਣਾਈ, ਮੇਟੇ ਰੈਣ ਅੰਧੇਰੀ ਸ਼ਾਮਾ। ਕਾਇਆ ਤਨ ਨਗਾਰਾ ਵਜਾਏ ਇਕ ਦਮਾਮਾ ਅੱਠੇ ਪਹਿਰ ਰਹੇ ਰੁਸ਼ਨਾਈ, ਆਪੇ ਹੋਇਆ ਅੰਤਰਜਾਮਾ। ਗੁਰ ਨਾਨਕ ਸੇਵ ਕਮਾਈ, ਚਾਰ ਵਰਨਾਂ ਦੇਵੇ ਇਕ ਗਿਆਨਾ। ਹਿੰਦੂ ਮੁਸਲਮ ਸਿੱਖ ਈਸਾਈ ਰਿਹਾ ਸਮਝਾਈ, ਏਕਾ ਸ਼ਬਦ ਇਕ ਤਰਾਨਾ। ਏਕਾ ਹਰਿ ਲਿਵ ਲਾਈ, ਏਕਾ ਰਾਗ ਏਕਾ ਗਾਣਾ। ਏਕਾ ਰਿਹਾ ਸੁਣਾਈ, ਇਕ ਵਖਾਏ ਪਦ ਨਿਰਬਾਨਾ। ਘਰ ਚੌਥਾ ਮੇਲ ਮਿਲਾਈ, ਪੰਚਮ ਹਰਿ ਹੋ ਪਰਧਾਨਾ। ਵੇਖ ਵਖਾਏ ਥਾਉਂ ਥਾਈਂ, ਜਨ ਭਗਤਾਂ ਹੱਥੀਂ ਬੰਨੇ ਗਾਨਾ। ਆਪ ਆਪਣਾ ਸਗਨ ਮਨਾਈ, ਮੇਲ ਮਿਲਾਵਾ ਗੋਪੀ ਕਾਹਨਾ। ਕਾਹਨਾ ਗੋਪੀ ਆਪ ਹੋ ਜਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੁਰ ਦਿਤਾ ਵਰ, ਲੋਕਮਾਤ ਵੱਜੀ ਵਧਾਈਆ। ਲੋਕਮਾਤ ਮੰਗਲਾਚਾਰ, ਗੁਰ ਪੂਰੇ ਆਪ ਕਰਾਇਆ। ਚਾਰੇ ਕੂਟਾਂ ਦਹਿ ਦਿਸ਼ਾ ਮਾਰੇ ਇਕ ਅਵਾਜ਼, ਸ਼ਬਦ ਘੋੜਾ ਰਿਹਾ ਉਡਾਇਆ। ਸ਼ਬਦ ਖੰਡਾ ਤੇਜ਼ ਕਟਾਰ, ਤਨ ਗਾਤਰੇ ਆਪ ਲਟਕਾਇਆ। ਰਸਨਾ ਖਿਚੇ ਵਾਰ ਵਾਰ, ਹੱਥ ਨਾ ਕੋਈ ਲਾਇਆ। ਨੇਤਰ ਬੰਦ ਕਰ ਨਾ ਮਾਰੇ ਮਾਰ, ਨਾ ਕੋਈ ਨਿਸ਼ਾਨ ਤਕਾਇਆ। ਅੰਦਰੇ ਅੰਦਰ ਕਰ ਰਿਹਾ ਵਿਚਾਰ, ਦਿਸ ਕਿਸੇ ਨਾ ਆਇਆ। ਡੂੰਘੀ ਕੰਦਰ ਪਾਵੇ ਸਾਰ, ਬੈਠਾ ਆਸਣ ਲਾਇਆ। ਜਨ ਭਗਤਾਂ ਦੱਸੇ ਚਰਨ ਪਿਆਰ, ਸਾਚਾ ਰਾਹ ਇਕ ਵਖਾਇਆ। ਊਚਾਂ ਨੀਚਾਂ ਭੇਵ ਨਿਵਾਰ, ਰੰਕ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਧਾਮ ਸਿਖਾਇਆ। ਏਕਾ ਬ੍ਰਹਮ ਪਾਰਬ੍ਰਹਮ ਕਰੇ ਪੁਕਾਰ, ਪੂਰਨ ਗੁਣ ਆਪ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਨਾਨਕ ਦਿਤਾ ਨਾਮ ਵਰ, ਸਰਗੁਣ ਨਿਰਗੁਣ ਮੇਲ ਮਿਲਾਇਆ। ਨਿਰਗੁਣ ਸਰਗੁਣ ਸਾਚਾ ਮੇਲਾ, ਲੋਕਮਾਤ ਕਰਾਇੰਦਾ। ਸੁਰਤ ਸ਼ਬਦ ਗੁਰੂ ਗੁਰ ਚੇਲਾ, ਸਾਚਾ ਧਾਮ ਸੁਹਾਇੰਦਾ। ਅਕਾਲ ਮੂਰਤ ਹੋਏ ਸੱਜਣ ਸੁਹੇਲਾ, ਅਨਭਵ ਪਰਕਾਸ਼ ਕਰਾਇੰਦਾ। ਆਪੇ ਜਾਣੇ ਆਪਣਾ ਵਕ਼ਤ ਵੇਲਾ, ਜੋਤੀ ਸ਼ਬਦ ਨਾਉਂ ਧਰਾਇੰਦਾ। ਸ਼ਬਦ ਸੁਤ ਛੈਲ ਛਬੀਲਾ, ਆਲਸ ਨਿੰਦਰਾ ਵਿਚ ਨਾ ਆਇੰਦਾ। ਜਨ ਭਗਤ ਬਣਾਏ ਲੋਕਮਾਤ ਇਕ ਕਬੀਲਾ, ਸਾਚੀ ਗੋਤੀ ਇਕ ਰਖਾਇੰਦਾ। ਆਓ ਸੰਤੋ ਚਲ ਦਵਾਰ ਜੋਤੀ ਨੂਰ ਅਗਨੀ ਨਾਮ ਲਾਓ ਤੀਲਾ, ਅਗਿਆਨ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਵੰਡ ਵੰਡਾਇੰਦਾ। ਵੰਡੇ ਵੰਡ ਵਡ ਸੰਸਾਰਾ, ਸਿਕਦਾਰ ਆਪ ਅਖਵਾਇਆ। ਲੱਖ ਚੁਰਾਸੀ ਭਰਮੇ ਭੁੱਲੇ ਜੀਵ ਗਵਾਰਾ, ਹਰਿ ਕਾ ਭੇਵ ਕਿਸੇ ਨਾ ਆਇਆ। ਚਾਰੋਂ ਕੁੰਟ ਮਾਰ ਉਡਾਰਾ, ਗੁਰ ਨਾਨਕ ਰਿਹਾ ਸਮਝਾਇਆ। ਪੰਡਤ ਪਾਧਾਂ ਸ਼ੇਖ ਮੁਸਾਇਕ ਪੀਰ ਤੀਰਥ ਤਟ ਕਿਨਾਰਾ, ਆਰ ਪਾਰ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੁਰ ਦਿਤਾ ਨਾਮ ਵਰ, ਮੇਰਾ ਤੇਰਾ ਰੂਪ ਵਟਾਇਆ। ਨਾਨਕ ਗੁਰ ਕਰਮ ਕਮਾ, ਅੰਤਰ ਹਰਿ ਲਿਵ ਲਾਈਆ। ਜੀਵਾਂ ਜੰਤਾਂ ਰਿਹਾ ਸਮਝਾ, ਭਰਮੇ ਭੁੱਲੀ ਲੋਕਾਈਆ। ਭਰਮ ਗੜ੍ਹ ਨਾ ਸਕੇ ਕੋਈ ਤੁੜਾ, ਕਲਜੁਗ ਵੰਡ ਵੰਡਾਈਆ। ਗੁਰਮੁਖ ਵਿਰਲੇ ਜੋੜੀ ਦਏ ਜੁੜਾ, ਜੋੜੀ ਜੋੜੇ ਹਰਿ ਰਘੁਰਾਈਆ। ਸਾਚੀ ਪੌੜੀ ਦਏ ਚੜ੍ਹਾ, ਏਕਾ ਸਗਨ ਮਨਾਈਆ। ਏਕਾ ਪੌੜਾ ਦਏ ਲਗਾ, ਥਿਰ ਘਰ ਧਾਮ ਸੁਹਾਈਆ। ਕੌੜੀ ਵੇਲ ਮਿੱਠੀ ਦਏ ਬਣਾ, ਜਿਸ ਜਨ ਆਪਣੀ ਦਇਆ ਕਮਾਈਆ। ਲਹਿਣਾ ਲਹਿਣਾ ਦਏ ਚੁਕਾ, ਅੰਗਦ ਅੰਗ ਲਗਾਈਆ। ਅੰਗਦ ਲੇਖਾ ਆਪ ਸਮਝਾ, ਪੰਜ ਤੀਸ ਕਰੇ ਰੁਸ਼ਨਾਈਆ। ਪੈਂਤੀਸ ਅੱਖਰ ਰਿਹਾ ਬਣਾ, ਗੁਰ ਮੂਰਤ ਨਾਮ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪੇ ਰਿਹਾ ਛੁਪਾਈਆ। ਪੈਂਤੀਸ ਅੱਖਰ ਕਰ ਉਜਿਆਰ, ਪੰਜ ਤਤ ਸੁਹਾਇਆ। ਤ੍ਰੈਗੁਣ ਮਾਇਆ ਵੰਡ ਵੰਡੇ ਕਰਤਾਰ, ਤ੍ਰੈਲੋਕਾਂ ਵੇਖ ਵਖਾਇਆ। ਪੁਰੀਆਂ ਲੋਆਂ ਬੰਨੇ ਧਾਰ, ਬ੍ਰਹਮਾ ਵਿਸ਼ਨ ਸ਼ਿਵ ਨਾਲ ਰਲਾਇਆ। ਭਗਤ ਜਨਾਂ ਸੁਣੇ ਪੁਕਾਰ, ਭਗਤ ਭਗਤੀ ਵੇਖ ਵਖਾਇਆ। ਸਾਧਾਂ ਸੰਤਾਂ ਕਰ ਪਿਆਰ, ਸਤਿ ਸੰਤੋਖੀ ਨਾਮ ਦਵਾਇਆ। ਕਲਜੁਗ ਗੁਣ ਆਪ ਵਿਚਾਰ, ਗੁਰ ਪੂਰਾ ਪੂਰਾ ਕਰਮ ਕਮਾਇਆ। ਪ੍ਰਭ ਅਬਿਨਾਸ਼ੀ ਭੇਵ ਨਿਆਰ, ਅਭੇਦ ਅਭੇਦਾ ਆਪਣਾ ਰਿਹਾ ਛੁਪਾਇਆ। ਬਵੰਜਾ ਅੱਖਰ ਨਿਰਗੁਣ ਧਾਰ, ਈਸ਼ ਜੀਵ ਆਪ ਅਖਵਾਇਆ। ਪੁਰਖ ਅਬਿਨਾਸ਼ੀ ਲਏ ਉਚਾਰ, ਕਲਜੁਗ ਵੇਲਾ ਅੰਤਮ ਆਇਆ। ਪਹਿਲੀ ਹਾੜੀ ਪਾਵੇ ਸਾਰ, ਸਤਾਰਾਂ ਹਾੜੀ ਪੂਰ ਕਰਾਇਆ। ਸਤਾਰਾਂ ਅੱਖਰ ਜਗਤ ਵੱਖਰ ਕਰ ਪਸਾਰ, ਜਗਤ ਵਿਦਿਆ ਨਾ ਕੋਇ ਲਿਖਾਇਆ। ਵੇਦ ਕਤੇਬ ਗਏ ਹਾਰ, ਪੁਰਾਨ ਅੰਜੀਲ ਕੁਰਾਨ ਦਿਸ ਨਾ ਆਇਆ। ਆਪੇ ਵਸਿਆ ਸਭ ਤੋਂ ਬਾਹਰ, ਹਰ ਘਟ ਆਪੇ ਆਸਣ ਲਾਇਆ। ਵੰਡੀ ਵੰਡ ਹਰਿ ਨਿਰੰਕਾਰ, ਕਲਜੁਗ ਲਹਿਣਾ ਝੋਲੀ ਪਾਇਆ। ਅੰਗੀ ਅੰਗ ਲਾਏ ਕਰਤਾਰ, ਨਾਨਕ ਅੰਗਦ ਰੂਪ ਸਮਾਇਆ। ਨਿਰਗੁਣ ਜੋਤ ਕਰ ਉਜਿਆਰ, ਸ਼ਬਦੀ ਸ਼ਬਦ ਧਾਰ ਬੰਧਾਇਆ। ਮੂਰਖ ਮੂੜ੍ਹਾ ਕਾਇਆ ਚੋਲੀ ਚੜ੍ਹਿਆ ਰੰਗ ਗੂੜ੍ਹਾ, ਮਸਤਕ ਲਾਈ ਗੁਰ ਨਾਨਕ ਚਰਨ ਧੂੜਾ, ਦੁਰਮਤ ਮੈਲ ਨਾਤਾ ਤੋੜਿਆ ਕੂੜੋ ਕੂੜਾ, ਘਰ ਮੰਦਰ ਏਕਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਧਾਰ ਬੰਧਾਇਆ। ਅੰਗਦ ਲਹਿਣਾ ਗਿਆ ਚੁੱਕ, ਹਰਿ ਸਾਚੇ ਆਪ ਚੁਕਾਇਆ। ਅੰਤਮ ਪੈਂਡਾ ਗਿਆ ਮੁੱਕ, ਘਰ ਸਾਚਾ ਇਕ ਸੁਹਾਇਆ। ਅਮਰੂ ਨਿਥਾਵਾਂ ਨਾ ਗਿਆ ਸੁੱਕ, ਅੰਮ੍ਰਿਤ ਸਿੰਚ ਹਰਿਆ ਆਪ ਕਰਾਇਆ। ਆਪਣੀ ਕਾਇਆ ਆਪੇ ਲਿਆ ਭਿੰਚ, ਸਰ ਸਰੋਵਰ ਇਕ ਨੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤੀ ਦੇਵੇ ਵਰ, ਏਕਾ ਮੰਗਲ ਗਾਇਆ। ਏਕਾ ਜੋਤੀ ਨੂਰ ਅਪਾਰ, ਅਮਰ ਅਮਰ ਕਰਾਇੰਦਾ। ਅਮਰਾਪਦ ਵਿਚ ਸੰਸਾਰ, ਗੁਰ ਪੂਰਾ ਧਾਮ ਸੁਹਾਇੰਦਾ। ਸੇਵਕ ਸੇਵਾ ਕਰੇ ਅਪਾਰ, ਬੰਸ ਬੰਸੀ ਵੇਖ ਵਖਾਇੰਦਾ। ਵੇਦੀ ਸੋਢੀ ਕਰ ਉਜਿਆਰ, ਤਿਲਕ ਲਲਾਟ ਇਕ ਲਗਾਇੰਦਾ। ਔਖੀ ਘਾਟੀ ਪਾਰ ਕਿਨਾਰ, ਹਰਿ ਕਰਤਾ ਆਪ ਕਰਾਇੰਦਾ। ਨੇੜੇ ਵਾਟੀ ਹਰਿ ਕਰਤਾਰ, ਰਾਹ ਭੀੜਾ ਪੰਧ ਵਖਾਇੰਦਾ। ਜੋਤ ਲਲਾਟੀ ਅਪਰ ਅਪਾਰ, ਹਰਿ ਮਸਤਕ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰ ਕਿਰਪਾ ਮੇਲ ਮਿਲਾਇੰਦਾ। ਗੁਰ ਕਿਰਪਾ ਗੁਰ ਮੇਲਿਆ, ਗੁਰ ਢਹਿ ਢਹਿ ਪਿਆ ਦਵਾਰ। ਗੁਰ ਹੋਇਆ ਸੱਜਣ ਸੁਹੇਲਿਆ, ਫੜ ਬਾਂਹੋਂ ਲਾਏ ਪਾਰ। ਗੁਰ ਹੋਇਆ ਸਾਚਾ ਚੇਲਿਆ, ਚੇਲਾ ਰੂਪ ਗੁਰ ਕਰਤਾਰ। ਆਪੇ ਵਸਿਆ ਰੰਗ ਨਵੇਲਿਆ, ਨਿਰਗੁਣ ਖੇਲ ਕਰੇ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਸੱਜਣ ਸੁਹੇਲਿਆ, ਰਾਮਦਾਸ ਹਰਿ ਦਰਸ ਦਿਖਾ, ਏਕਾ ਏਕਾ ਅਖਵਾਇਆ। ਮਿਲਿਆ ਮੇਲ ਪੁਰਖ ਅਬਿਨਾਸ਼ਾ, ਏਕਾ ਦਰ ਸੁਹਾਇਆ। ਲੇਖੇ ਲੱਗੇ ਰਸਨ ਸਵਾਸਾ, ਸਵਾਸ ਸਵਾਸਾ ਰਿਹਾ ਧਿਆਇਆ। ਨਾਮ ਕੰਡੇ ਤੁਲਾ ਨਾ ਰੱਤੀ ਨਾ ਤੋਲਾ ਮਾਸਾ, ਨਾ ਕੋਈ ਭਾਰ ਗਿਣਾਇਆ। ਏਕਾ ਏਕ ਮਿਲਿਆ ਧੁਰ ਭਰਵਾਸਾ, ਹਉਮੇ ਰੋਗ ਜਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਘਰ ਏਕਾ ਵਰ ਏਕਾ ਹਰਿ ਏਕਾ ਸਰ ਨੁਹਾਇਆ। ਰਾਮ ਦਾਸ ਪਾਈ ਵੰਡ, ਏਕਾ ਵੰਡ ਵੰਡਾਇੰਦਾ। ਮਨਮੁਖ ਜੀਵਾਂ ਸਿਰ ਚੁੱਕੀ ਪੰਡ, ਚਾਰ ਵਰਨਾਂ ਵੇਖ ਵਖਾਇੰਦਾ। ਸਰ ਸਰੋਵਰ ਵਖਾਏ ਏਕਾ ਕੁੰਡ, ਅੰਮ੍ਰਿਤ ਤਾਲ ਸੁਹਾਇੰਦਾ। ਭੱਠ ਕਰਾਏ ਭੇਖ ਪਖੰਡ, ਤਤਵ ਤਤ ਜਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਉਛਾਲ ਲਗਾਇੰਦਾ। ਇਕ ਉਛਾਲਾ ਸ਼ਬਦ ਜਣਾਈ, ਗੁਰ ਮੰਤਰ ਨਾਮ ਦ੍ਰਿੜਾਇਆ। ਅਰਜਨ ਗੁਰ ਸੇਵਾ ਲਾਈ, ਏਕਾ ਬੂਝ ਬੁਝਾਇਆ। ਪੁਰਖ ਅਬਿਨਾਸ਼ੀ ਮੇਲ ਮਿਲਾਈ, ਹਉਮੇ ਗੜ੍ਹ ਤੁੜਾਇਆ। ਕਾਇਆ ਮੰਦਰ ਵੱਜੀ ਵਧਾਈ, ਨਿਰਭੈ ਪਦ ਪਾਇਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਆਪ ਆਪਣਾ ਲਹਿਣਾ ਲੈਣ ਲੇਵਣਹਾਰ ਆਪ ਅਖਵਾਇਆ। ਅਰਜਨ ਗੁਰ ਕਰ ਪਰਕਾਸ਼, ਹਰਿ ਜੋਤੀ ਜੋਤ ਜਗਾਈਆ। ਸ਼ਬਦੀ ਸ਼ਬਦ ਚਲੇ ਸਵਾਸ, ਰਸਨਾ ਰਸ ਵਖਾਈਆ। ਵੇਖ ਵਖਾਏ ਪ੍ਰਿਥਮੀ ਅਕਾਸ਼, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਉਤਭੁਜ ਸੇਤਜ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵਣਹਾਰਾ ਵਰ, ਨਾਮ ਸ਼ਬਦ ਬੋਧ ਅਗਾਧਾ, ਹਰਿ ਹਰਿ ਆਪ ਉਪਾਇਆ। ਗੁਰ ਪੂਰੇ ਹਰਿ ਸਾਚਾ ਲਾਧਾ, ਹਰਿ ਮੰਦਰ ਨਾਮ ਧਰਾਇਆ। ਪੰਜ ਤਤ ਵਿਕਾਰਾ ਏਕਾ ਬਾਧਾ, ਏਕਾ ਸੇਵਾ ਲਾਇਆ। ਕਾਰਜ ਕਰੇ ਸੰਤਾਂ ਸਾਧਾਂ, ਜੁਗ ਜੁਗ ਵੱਡੀ ਵਡਿਆਈਆ। ਸੀਸ ਉਠਾਇਆ ਇੱਟਾਂ ਗਾਰਾ, ਦਿਸ ਕਿਸੇ ਨਾ ਆਇਆ। ਅਰਜਨ ਗੁਰ ਢਹਿ ਪਿਆ ਦਵਾਰਾ, ਹਉਂ ਸੇਵਕ ਰਘੁਰਾਇਆ। ਪੁਰਖ ਅਬਿਨਾਸ਼ੀ ਕਰ ਪਿਆਰਾ, ਆਪਣੇ ਗਲੇ ਲਗਾਇਆ। ਤੇਰਾ ਮੇਰਾ ਰੂਪ ਅਪਾਰਾ, ਏਕਾ ਰੂਪ ਦਰਸਾਇਆ। ਅਰਜਨ ਗੁਰ ਮੰਗੇ ਮੰਗ ਭਿਖਾਰਾ, ਤੇਰੇ ਦਰ ਹੋਏ ਰੁਸ਼ਨਾਇਆ। ਕਵਣ ਦਿਵਸ ਕਵਣ ਵੇਲਾ ਕਵਣ ਗੁਰ ਵੇਖੇ ਧੁਰ, ਕਵਣ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਗਿਆਨ ਦ੍ਰਿੜਾਇਆ। ਅਰਜਨ ਗੁਰ ਸ਼ਬਦ ਜਣਾਈ, ਆਪਣੀ ਬੂਝ ਬੁਝਾਇੰਦਾ। ਏਕਾ ਅੰਤਰ ਏਕਾ ਲਿਵ ਏਕਾ ਜੋਤ ਕਰੇ ਰੁਸ਼ਨਾਈ, ਏਕਾ ਗੁਣ ਜਣਾਇੰਦਾ। ਏਕਾ ਸ਼ਬਦ ਇਕ ਕੁੜਮਾਈ, ਏਕਾ ਢੋਲ ਵਜਾਇੰਦਾ। ਏਕਾ ਦਾਤਾ ਬੇਪਰਵਾਹੀ, ਏਕਾ ਮੰਗਲ ਗਾਇੰਦਾ। ਅਰਜਨ ਗੁਰ ਤੇਰਾ ਥਾਂ ਵੇਖੇ ਚਾਈਂ ਚਾਈਂ, ਆਪਣਾ ਵੇਸ ਵਟਾਇੰਦਾ। ਸਿਰ ਰਖਾਏ ਠੰਡੀਆਂ ਛਾਈ, ਤਨ ਅਗਨੀ ਤਤ ਜਲਾਇੰਦਾ। ਹਰਿ ਕਾ ਭਾਣਾ ਨਾ ਸਕੇ ਕੋਈ ਮਿਟਾਈ, ਅਰਜਨ ਗੁਰ ਲੋਹਾਂ ਉਪਰ ਬੈਠ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬੂਝ ਬੁਝਾਇੰਦਾ। ਅਰਜਨ ਗੁਰ ਵੇਖ ਵਿਚਾਰ, ਹਰਿ ਹਰਿ ਸੀਸ ਝੁਕਾਇਆ। ਪ੍ਰਭ ਅਬਿਨਾਸ਼ੀ ਤੇਰੀ ਧਾਰ, ਭੇਵ ਨਾ ਕੋਈ ਰਾਇਆ। ਜੁਗ ਜੁਗ ਹੋਵੇ ਸਾਂਝਾ ਯਾਰ, ਵਰਨ ਬਰਨ ਨਾ ਕੋਈ ਰਖਾਇਆ। ਕਵਣ ਸੁ ਵੇਲਾ ਪਾਇਣ ਸਾਰ, ਦੇਵੇਂ ਦਰਸ ਹਰਿ ਘਟ ਥਾਂਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪ ਆਪਣਾ ਬਚਨ ਅਲਾਇਆ। ਕਲਜੁਗ ਅੰਤਮ ਹੋਏ ਧੂੰਆਂਧਾਰ, ਚਾਰੋਂ ਕੁੰਟ ਅੰਧੇਰਾ ਛਾਇਆ। ਗੁਰ ਦਰ ਮੰਦਰ ਹੋਏ ਵੇਸਵਾ ਦਰਬਾਰ, ਧੀਆਂ ਭੈਣਾਂ ਰਹੇ ਤਕਾਇਆ। ਮਦਿਰਾ ਮਾਸ ਕਰਨ ਅਹਾਰ, ਲੋਭੀ ਲੋਭ ਹੋਏ ਹਲਕਾਇਆ। ਮਨਮਤ ਹੋਏ ਵਿਭਚਾਰ, ਗੁਰਮਤ ਸਾਚੀ ਦਏ ਗਵਾਇਆ। ਨਾਨਕ ਸ਼ਬਦ ਭੁੱਲੇ ਸੰਸਾਰ, ਨਿਰਗੁਣ ਭੇਵ ਚੁਕਾਇਆ। ਪਰਗਟ ਹੋਏ ਆਪ ਨਿਰੰਕਾਰ, ਜੋਤੀ ਜਾਮਾ ਭੇਖ ਵਟਾਇਆ। ਅਰਜਨ ਤੇਰੇ ਆਏ ਦਵਾਰ, ਪੰਚਮ ਜੇਠਾ ਰੁੱਤ ਸੁਹਾਇਆ। ਏਕਾ ਚਰਨ ਅੰਦਰ ਬਾਹਿਰ, ਅੱਗਾ ਪਿਛਾ ਵੇਖ ਵਖਾਇਆ। ਮੂਰਖ ਮੁਗਧ ਨਾ ਪਾਇਣ ਸਾਰ, ਹਉਮੇ ਹੰਗਤਾ ਰੋਗ ਵਧਾਇਆ। ਸਾਚੀ ਸਿਖੀ ਕਰ ਤਿਆਰ, ਏਕਾ ਇਕੀ ਮੇਲ ਮਿਲਾਇਆ। ਧਾਰੋਂ ਤਿਖੀ ਵਿਚ ਸੰਸਾਰ, ਨਾ ਕੋਈ ਵੇਖੇ ਸ੍ਰਿਸ਼ਟ ਸਬਾਇਆ। ਧੁਰ ਦਾ ਲੇਖ ਆਪਣੀ ਹੱਥੀਂ ਹਰਿ ਸਾਚਾ ਰਿਹਾ ਲਿਖੀ, ਨਾ ਕੋਈ ਸਕੇ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਅਰਜਨ ਇਹ ਸਮਝਾਇਆ। ਗੁਰ ਅਰਜਨ ਸੁਣ ਸ਼ਬਦ ਅਮੋਲਾ, ਹਰਿ ਹਰਿ ਹਰਿ ਰੰਗ ਰਤੜਾ। ਆਪਣਾ ਪੜਦਾ ਆਪੇ ਖੋਲ੍ਹਾ, ਆਪੇ ਚੜ੍ਹਿਆ ਆਪਣੇ ਤੱਕੜਾ। ਆਦਿ ਅੰਤ ਕਦੇ ਨਾ ਡੋਲਾ, ਮੇਰਾ ਮਾਧੋ ਆਪ ਆਪਣੀ ਮਤ ਮਤੜਾ। ਪੰਜ ਤਤ ਕਾਇਆ ਹੋਏ ਚੋਲਾ, ਹਰਿ ਮੰਦਰ ਆਵੇ ਨੱਠੜਾ। ਮਨਮੁਖ ਜੀਵ ਹੋਏ ਗੋਲਾ, ਹਰਿ ਸੁੱਤਾ ਦੇ ਕਰ ਪਿਠੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੂਪ ਆਪੇ ਜਾਣੇ, ਆਪਣਾ ਆਪ ਹਰਿ ਪਛਾਣੇ, ਚਲਾਏ ਸ਼ਬਦ ਇਕ ਅਨਡਿਠੜਾ। ਜੋਤੀ ਜਾਮਾ ਹਰਿ ਹਰਿ ਪਾ, ਹਰਿ ਮੰਦਰ ਦਰ ਸੁਹਾਵਣਾ। ਨਾਨਕ ਅੰਗਦ ਅਮਰ ਰਾਮਦਾਸ ਮੇਲ ਮਿਲਾ, ਗੁਰ ਅਰਜਨ ਗੁਰ ਉਠਾਵਣਾ। ਮਨਮੁਖਾਂ ਨਾ ਦਿਸੇ ਕੋਈ ਥਾਂ, ਅੰਤਮ ਦੰਡ ਲਗਾਵਣਾ। ਘਰ ਘਰ ਉਡਨੇ ਝੂਠੇ ਕਾਂ, ਹੰਸ ਪੰਖੀ ਕੋਈ ਦਿਸ ਨਾ ਆਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਜਾਮਾ ਭੇਖ ਵਟਾਵਣਾ। ਜੋਤੀ ਜਾਮਾ ਭੇਖ ਅਪਾਰ, ਹਰਿ ਕਰਤਾਰ ਆਪ ਕਰਾਇੰਦਾ। ਨਿਰਗੁਣ ਰੂਪ ਸੱਚੀ ਸਰਕਾਰ, ਸਰਗੁਣ ਵਿਚ ਸਮਾਇੰਦਾ। ਸਰਗੁਣ ਵੇਖੇ ਸਚ ਉਧਾਰ, ਸਚ ਸਮਗਰੀ ਇਕ ਵਖਾਇੰਦਾ। ਜੋਤ ਅਕਗਰੀ ਇਕ ਅਕਾਰ, ਏਕਾ ਰੂਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਮੰਦਰ ਵੇਖ ਵਖਾਇੰਦਾ। ਹਰਿ ਜੂ ਹਰਿ ਮੰਦਰ ਆਇਆ, ਦਿਸ ਕਿਸੇ ਨਾ ਆਇੰਦਾ। ਮਨਮੁਖ ਜੀਵਾਂ ਭਰਮ ਭੁਲਾਇਆ, ਨੇਤਰ ਨੈਣ ਦਰਸ ਕੋਈ ਨਾ ਪਾਇੰਦਾ। ਕੂੜਾ ਕੂੜੇ ਧੰਦੇ ਲਾਇਆ, ਕੂੜਾ ਮੋਹ ਰਖਾਇੰਦਾ। ਕਾਇਆ ਚੋਲੀ ਰੰਗ ਗੂੜ੍ਹਾ ਨਾ ਕਿਸੇ ਚੜ੍ਹਾਇਆ, ਨਾ ਕੋਈ ਲਾਲਨ ਲਾਲ ਵਖਾਇੰਦਾ। ਨਾ ਕੋਈ ਬਣੀ ਸਾਚੀ ਮਾਲਣ, ਫੂਲਨ ਖਾਰੀ ਨਾ ਸੀਸ ਉਠਾਇੰਦਾ। ਮਨ ਮਤ ਵਿਕਾਰਾ ਕੱਢੇ ਗਾਲਨ, ਵਾਹਵਾ ਹਰਿ ਰੰਗ ਉਠਾਇੰਦਾ। ਆਪਣਾ ਕੀਤਾ ਆਪੇ ਪਾਲਣ, ਦਰ ਦਵਾਰ ਦੁਰਕਾਇੰਦਾ। ਧਰਮ ਰਾਏ ਦਰ ਘਾਲ ਘਾਲਣ, ਨਾ ਕੋਈ ਅੰਤ ਛੁਡਾਇੰਦਾ। ਨਾ ਹੋਏ ਸਹਾਈ ਧਰਮਸਾਲਣ, ਇੱਟਾਂ ਗਾਰਾ ਜੋ ਸੇਵ ਕਮਾਇੰਦਾ। ਆਈ ਦਰ ਜੋਤ ਅਕਾਲਣ, ਗੁਰ ਅਰਜਨ ਮੰਗ ਮੰਗਾਇੰਦਾ। ਸਾਚੀ ਵਸਤ ਨਾ ਕੋਈ ਸੰਭਾਲਣ, ਮਾਇਆ ਮੋਹ ਰਖਾਇੰਦਾ। ਪੰਚ ਵਿਕਾਰਾ ਬਹਿ ਬਹਿ ਹਰਿ ਹਰਿ ਭਾਲਣ, ਗੁਰ ਗੁਰ ਰਸਨਾ ਗਾਇੰਦਾ। ਜੂਠ ਝੂਠ ਰੱਖਿਆ ਵਿਚ ਦਲਾਲਣ, ਤਖ਼ਤ ਅਕਾਲ ਨਾ ਕੋਈ ਸੁਹਾਇੰਦਾ। ਮਾਇਆ ਰਾਣੀ ਤਣਿਆ ਤਾਨਣ, ਹਰਿ ਸਾਚਾ ਜਾਲ ਵਿਛਾਇੰਦਾ। ਕੂੜੀ ਕਿਰਿਆ ਕਰਿਆ ਪਾਲਣ, ਪੰਜ ਤਤ ਜਲਾਇੰਦਾ। ਕਾਲ ਨਗਾਰਾ ਵੱਜੇ ਤਾਲਣ, ਮਹਾਂਕਾਲ ਡੌਰੂ ਵਾਹਿੰਦਾ। ਆਪਣੀ ਸੁਰਤ ਨਾ ਸਕਣ ਸੰਭਾਲਣ, ਖੰਡਾ ਖਿਚ ਨਾ ਕੋਈ ਢਾਹਿੰਦਾ। ਵਾਹੋ ਦਾਹੀ ਨੱਠਨ ਜਗਤ ਚਾਲਣ, ਨਾ ਕੋਈ ਸੰਗ ਨਿਭਾਇੰਦਾ। ਗੁਰ ਕਾ ਸ਼ਬਦ ਨਾ ਕੋਈ ਪਾਲਣ, ਮਨਮਤੀ ਰਾਹ ਚਲਾਇੰਦਾ। ਰਾਮਦਾਸ ਗੁਰ ਨਾ ਬਣੇ ਅੰਤ ਦਲਾਲਣ, ਆਪਣਾ ਮੁਖ ਭਵਾਇੰਦਾ। ਆਦਿ ਨਿਰੰਜਣ ਜੋਤ ਅਕਾਲਣ, ਕਾਲੀ ਧਾਰ ਵਖਾਇੰਦਾ। ਫਲ ਨਾ ਕਿਸੇ ਦਿਸੇ ਡਾਲਣ, ਸਿਮਲ ਰੁੱਖ ਹਿਲਾਇੰਦਾ। ਖਾਲੀ ਖਾਰੀ ਵੇਖੇ ਮਾਲਣ, ਕਲੀਆਂ ਹਾਰ ਗੁੰਦ ਨਾ ਕੋਈ ਲਟਕਾਇੰਦਾ। ਕਲਜੁਗ ਆਪਣੀ ਚਲੀ ਚਾਲਣ, ਵਾਹ ਵਾਹ ਆਪਣਾ ਤਾਲ ਵਜਾਇੰਦਾ। ਗੁਰਮੁਖਾਂ ਚੜ੍ਹਿਆ ਪ੍ਰਭ ਆਪੇ ਭਾਲਣ, ਜੁਗ ਵਿਛੜੇ ਜਗ ਮਿਲਾਇੰਦਾ। ਇਕ ਰਖਾਈ ਅਵੱਲੜੀ ਚਾਲਣ, ਸ਼ਬਦੀ ਘੋੜਾ ਆਪ ਦੌੜਾਇੰਦਾ। ਚਰਨ ਪ੍ਰੀਤੀ ਸਾਚੀ ਘਾਲਣ, ਲੱਖ ਚੁਰਾਸੀ ਫੰਦ ਕਟਾਇੰਦਾ। ਦੇਵੇ ਨਾਮ ਸੱਚਾ ਧਨ ਧਨ ਮਾਲਣ, ਸੋਹੰ ਝੋਲੀ ਪਾਇੰਦਾ। ਆਤਮ ਅੰਤਰ ਬ੍ਰਹਮ ਗਿਆਨਣ, ਏਕਾ ਬ੍ਰਹਮ ਵਖਾਇੰਦਾ। ਨੇੜ ਨਾ ਆਏ ਕਾਮਨੀ ਕਾਮਨ, ਕਾਮ ਕਰੋਧ ਲੋਭ ਮੋਹ ਹੰਕਾਰ ਮਿਟਾਇੰਦਾ। ਮੇਟ ਮਿਟਾਏ ਅੰਧੇਰੀ ਸ਼ਾਮਨ, ਸਾਚਾ ਚੰਦ ਚੜ੍ਹਾਇੰਦਾ। ਜਨ ਭਗਤਾਂ ਫੜਾਏ ਆਪਣਾ ਦਾਮਨ, ਸਤਾਰਾਂ ਹਾੜੀ ਥਿਤ ਸੁਹਾਇੰਦਾ। ਧੁਰਦਰਗਾਹੀ ਬਣਿਆ ਜਾਮਨ, ਦੋ ਜਹਾਨਾਂ ਵੇਖ ਵਖਾਇੰਦਾ। ਆਪੇ ਹੋਇਆ ਕ੍ਰਿਸ਼ਨਾ ਰਾਮਨ, ਨਾਮ ਬੰਸਰੀ ਇਕ ਵਜਾਇੰਦਾ। ਸੀਤਾ ਸੁਰਤੀ ਦੇਵੇ ਚਾਨਨ, ਏਕਾ ਘਰ ਸੁਹਾਇੰਦਾ। ਰਾਧਾ ਮਿਲੇ ਗੋਪੀ ਕਾਨਨ, ਹਰਿ ਸਾਚਾ ਕਾਹਨ ਆਪ ਹੋ ਜਾਇੰਦਾ। ਏਕਾ ਮਾਰੇ ਤੀਰ ਬਾਨਨ, ਰਾਵਣ ਗੜ੍ਹ ਤੁੜਾਇੰਦਾ। ਰਥ ਰਥਵਾਹੀ ਚਾਲ ਨਿਰਾਲਣ, ਆਪ ਆਪਣੀ ਕਲ ਵਰਤਾਇੰਦਾ। ਨਾਨਕ ਗੁਰ ਸ਼ਾਹ ਸੁਲਤਾਨਨ, ਏਕਾ ਪੁਰਖ ਮਨਾਇੰਦਾ। ਅੰਗਦ ਅਮਰ ਰਾਮਦਾਸ ਸਹਿਜ ਸੁਖ ਭਾਨਨ, ਦੂਸਰ ਦਰ ਨਾ ਕੋਈ ਵਖਾਇੰਦਾ। ਗੁਰ ਅਰਜਨ ਬੱਧਾ ਮਾਤ ਬਾਨਨ, ਗੁਰੂ ਗ੍ਰੰਥ ਸਾਚਾ ਪੰਥ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਰਿਹਾ ਕਰ, ਨਿਰਾਹਾਰ ਨਿਰਾਕਾਰ ਇਕ ਅਕਾਰ ਕਰਾਇੰਦਾ। ਅਰਜਨ ਗੁਰ ਵਡ ਵਡਿਆ, ਹਰਿ ਹਰਿ ਲੇਖਾ ਲਿਖਾਇਆ। ਏਕਾ ਘਰ ਮਾਰਗ ਦੋਏ ਲਾ, ਦੋਹਾਂ ਵੇਖ ਵਖਾਇਆ। ਤੀਜਾ ਬਣਿਆ ਬੇਪਰਵਾਹ, ਬੇਅੰਤ ਨਾਮ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਗੋਬਿੰਦ ਦਏ ਸੁਹਾਇਆ। ਹਰਿ ਗੋਬਿੰਦ ਮੇਲਾ ਹਰਿ ਕਰਤਾਰ, ਦੋਵੇਂ ਰੰਗ ਰੰਗਾਈਆ। ਆਪ ਆਪਣੀ ਕਿਰਪਾ ਧਾਰ, ਆਪਣਾ ਰੰਗ ਵਖਾਈਆ। ਖੜਗ ਖੰਡਾ ਫੜ ਕਟਾਰ, ਦੂਤਾਂ ਦੁਸ਼ਟਾਂ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਵਡ ਵਡਿਆਈਆ। ਹਰਿਰਾਏ ਹਰਿ ਹਰਿ ਪਾਏ, ਹਰਿ ਹਰਿ ਮੂਲ ਚੁਕਾਇਆ। ਹਰਿ ਹਰਿਕ੍ਰਿਸ਼ਨਾ ਹਰਿ ਵੇਖ ਵਖਾਏ, ਆਪ ਆਪਣੇ ਲੇਖੇ ਲਾਏ, ਬਿਰਧ ਬਾਲ ਜਵਾਨੀ ਨਾ ਕੋਇ ਜਣਾਏ, ਤੇਗ਼ ਬਹਾਦਰ ਤੇਗ ਉਠਾਏ, ਏਕਾ ਖੰਡਾ ਵਾਹਿਆ। ਸਤਿ ਸੰਤੋਖੀ ਢਾਲ ਜਣਾਏ, ਜਾਲਮ ਜੁਲਮ ਰੋਕ ਰੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵਾਰ ਚਲਾਇਆ। ਤੇਗ ਬਹਾਦਰ ਨਾਮ ਤੇਗ, ਏਕਾ ਹੱਥ ਉਠਾਈਆ। ਮਿਲਿਆ ਮੇਲ ਖੇਲ ਸ਼ਮਸ ਤਬਰੇਜ਼, ਤਬਰੇਜ਼ ਸੇਵਾ ਰਿਹਾ ਕਮਾਈਆ। ਲਿਖਿਆ ਲੇਖਾ ਫਰੰਗੀ ਅੰਗਰੇਜ਼, ਭਾਰਤ ਖੰਡੀ ਫੇਰਾ ਪਾਈਆ। ਸ਼ਬਦ ਸੁਨੇਹੜਾ ਹਰਿ ਹਰਿ ਸਾਚਾ ਰਿਹਾ ਭੇਜ, ਗੁਰ ਤੇਗ ਬਹਾਦਰ ਰਿਹਾ ਸੁਣਾਈਆ। ਗੁਰ ਪੂਰੇ ਵਿਛਾਈ ਆਤਮ ਸੇਜ, ਉਤੇ ਸੁੱਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਰਿਹਾ ਜਣਾਈਆ। ਤੇਗ ਬਹਾਦਰ ਬਣ ਲਿਖਾਰਾ, ਲਿਖਿਆ ਲੇਖ ਸ਼ਾਹ ਫਰੰਗੀ। ਪੁਰਖ ਅਬਿਨਾਸ਼ੀ ਖੇਲ ਨਿਆਰਾ, ਕਰੇ ਕਟਾਰ ਨੰਗੀ। ਮੂਰਖ ਮੁਗਧਾਂ ਪਾਵੇ ਸਾਰਾ, ਦੋ ਧੜ ਕਰਾਏ ਜੰਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਨਾਮ ਵਰ, ਗੁਰ ਤੇਗ ਬਹਾਦਰ ਅੰਤਮ ਮੰਗ ਮੰਗੀ। ਗੁਰ ਤੇਗ ਬਹਾਦਰ ਮੰਗੇ ਮੰਗ, ਪ੍ਰਭ ਅੱਗੇ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਤੇਰਾ ਰੰਗ, ਕਾਇਆ ਚੋਲੀ ਤਨ ਰੰਗਾਈਆ। ਸਦਾ ਵਸਣਾ ਸਾਚੇ ਸੰਗ, ਚਰਨ ਸਰਨ ਸੱਚੀ ਸਰਨਾਈਆ। ਮੇਰਾ ਲਹਿਣਾ ਨਾ ਹੋਵੇ ਭੰਗ, ਬਿਨ ਤੇਰੇ ਨਾ ਸਕੇ ਮੂਲ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਰੂਪੀ ਦਏ ਗਵਾਹੀਆ। ਤੇਗ ਬਹਾਦਰ ਰੱਖਣਾ ਯਾਦ, ਹਰਿ ਸਾਚੇ ਲੇਖ ਲਿਖਾਇਆ। ਤੇਰੀ ਅੰਤਮ ਸੁਣੇ ਫ਼ਰਯਾਦ, ਸ਼ਾਹ ਫਰੰਗੀ ਦਏ ਕਢਾਇਆ। ਏਕਾ ਢਈਆ ਰੱਖ ਮਨਿਆਦ, ਸਾਚਾ ਸਈਆ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲਹਿਣਾ ਆਪਣੇ ਹੱਥ ਰਖਾਇਆ। ਅੰਤਮ ਕਲਜੁਗ ਫੇਰਾ ਪੌਣਾ, ਪੁਰੀ ਘਨਕ ਵਸੇਰਾ। ਤੇਰਾ ਲਿਖਿਆ ਮੂਲ ਚੁਕੌਣਾ, ਸ਼ਾਹ ਫਰੰਗੀ ਲਾਏ ਡੇਰਾ। ਸੰਤ ਮਨੀ ਸਿੰਘ ਸੰਗ ਰਲੌਣਾ, ਕਰੇ ਹੱਕ ਨਿਬੇੜਾ। ਆਪਣੇ ਉਪਰ ਪੜਦਾ ਪੌਣਾ, ਛੁਪੌਣਾ ਕਾਇਆ ਖੇੜਾ। ਸੋਇਆ ਸੁਤ ਇਕ ਜਗੌਣਾ, ਪੰਜਾਂ ਤੱਤਾਂ ਚੁੱਕੇ ਝੇੜਾ। ਰਾਜ ਰਾਜਾਨਾ ਆਪ ਸਮਝੌਣਾ, ਵਖਾਏ ਖੁਲ੍ਹਾ ਵੇਹੜਾ। ਭਰਮ ਭੁਲੇਖੇ ਆਪ ਭੁਲੌਣਾ, ਦੇਵੇ ਉਲਟਾ ਗੇੜਾ। ਅੰਤਮ ਜੋਤੀ ਜਾਮਾ ਭੇਸ ਵਟੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਮ ਰਖੌਣਾ। ਆਪਣਾ ਨਾਮ ਆਪੇ ਰੱਖ, ਆਪ ਅਵਾਜ਼ ਲਗਾਈਆ। ਨਾ ਕੋਈ ਵੇਖੇ ਰੂਪ ਪਰਤੱਖ, ਸਾਖਿਆਤ ਨਾ ਕੋਈ ਜਣਾਈਆ। ਨਾ ਕੋਈ ਕੀਮਤ ਪਾਏ ਕਰੋੜੀ ਲੱਖ, ਨਾ ਲੱਖੋ ਕੱਖ ਵਖਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਦਵਾਰੇ ਸੱਖ, ਜਗਤ ਭੰਡਾਰ ਨਾ ਕੋਈ ਵਰਤਾਈਆ। ਪ੍ਰਭ ਸ਼ਬਦ ਚਲਾਏ ਇਕ ਅਕੱਥ, ਚਾਰ ਵਰਨਾਂ ਕਰੇ ਜਣਾਈਆ। ਸਰਬ ਕਲਾ ਆਪੇ ਹੋਵੇ ਸਮਰਥ, ਨਾ ਕੋਈ ਦੂਸਰ ਹੋਰ ਰਖਾਈਆ। ਜਨ ਭਗਤਾਂ ਰੱਖੇ ਦੇ ਕਰ ਹੱਥ, ਜੋਗ ਅਭਿਆਸ ਨਾ ਕੋਈ ਜਣਾਈਆ। ਆਵਣ ਜਾਵਣ ਲੱਖ ਚੁਰਾਸੀ ਕਰੇ ਭੱਠ, ਜਮ ਕੀ ਫਾਸੀ ਦਏ ਤੁੜਾਈਆ। ਲਹਿਣਾ ਦੇਣਾ ਚੁਕਾਏ ਤੀਰਥ ਅਠ ਸਠ, ਗੰਗਾ ਗੋਦਾਵਰੀ ਕੋਈ ਨਾ ਨਹਾਈਆ। ਨਾ ਕੋਈ ਪੂਜਾ ਨਾ ਕੋਈ ਪਾਠ, ਏਕਾ ਚਰਨ ਸਰਨ ਸਰਨਾਈਆ। ਗੁਰਸਿਖ ਤੇਰਾ ਰੱਖਣਹਾਰਾ ਹਠ, ਅੰਦਰ ਬੈਠਾ ਰਥ ਰਥਵਾਹੀਆ। ਆਪੇ ਮੇਲ ਮਿਲਾਏ ਨੱਠ ਨੱਠ, ਘਰ ਘਰ ਫੇਰਾ ਪਾਈਆ। ਹਾੜ ਸਤਾਰਾਂ ਕਰ ਇਕੱਠ, ਆਪਣਾ ਸੀਸ ਗੁਰ ਸੰਗਤ ਤੇਰੇ ਪੈਰਾਂ ਹੇਠ ਦਬਾਈਆ। ਤੇਰੇ ਚਰਨ ਆਪਣੇ ਸਿਰ ਲਏ ਰੱਖ, ਲੈ ਕੇ ਜਾਏ ਧੁਰਦਰਗਾਹੀਆ। ਰਾਏ ਧਰਮ ਨੇਤਰ ਰੋ ਰੋ ਨੀਰ ਵਹਾਏ ਅੱਥ, ਚਿਤਰ ਗੁਪਤ ਮਾਰੇ ਧਾਈਆ। ਇੰਦਰ ਪੁਰੀ ਹੋਏ ਭੱਠ, ਕਰੋੜ ਤੇਤੀਸਾ ਰਹੇ ਕੁਰਲਾਈਆ। ਸ਼ਿਵ ਸ਼ੰਕਰ ਖੋਲ੍ਹੇ ਮਾਲਾ ਕੰਠ ਗੱਠ, ਬਾਸ਼ਕ ਤਸ਼ਕਾ ਗਲੋਂ ਲਾਹੀਆ। ਬ੍ਰਹਮਾ ਨੇਤਰ ਅੱਠੇ ਖੋਲ੍ਹੇ ਆਤਮ ਅੰਤਰ ਆਪਣੇ ਬੋਲੇ ਦਿਸ ਨਾ ਆਏ ਹਰਿ ਸਮਰਥ, ਚਾਰੋਂ ਕੁੰਟ ਵੇਖ ਵਖਾਈਆ। ਹਰਿਸੰਗਤ ਤੇਰਾ ਕਰ ਇਕੱਠ, ਹਾੜ ਸਤਾਰਾਂ ਖ਼ੁਸ਼ੀ ਮਨਾਈਆ। ਲੱਖ ਚੁਰਾਸੀ ਪੈਣੀ ਭੱਠ, ਕਲਜੁਗ ਰਿਹਾ ਆਪ ਤਪਾਈਆ। ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਦੋ ਜਹਾਨਾਂ ਨਾ ਕੋਈ ਸਕੇ ਰੱਖ, ਗੁਰ ਪੀਰ ਨਾ ਕੋਈ ਸਹਾਈਆ। ਤ੍ਰੈਗੁਣ ਮਾਇਆ ਤੇਰੇ ਉਡਣੇ ਕੱਖ, ਪੱਲੇ ਗੰਢ ਨਾ ਕੋਈ ਕਰਾਈਆ। ਹਰਿਸੰਗਤ ਹਰਿ ਕਰੇ ਵੱਖ, ਆਪਣੇ ਹੱਥ ਰੱਖੇ ਵਡਿਆਈਆ। ਦਰਸ ਦਿਖਾਏ ਹੋ ਪਰਗਟ, ਹੋ ਪਰਤੱਖ ਪੰਜ ਤਤ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਤੇਗ ਬਹਾਦਰ ਤੇਰਾ ਵਰ, ਅੰਤਮ ਪੂਰ ਕਰਾਈਆ। ਗੁਰ ਤੇਗ ਬਹਾਦਰ ਝੋਲੀ ਡਾਹ, ਏਕਾ ਆਸ ਰਖਾਈਆ। ਪ੍ਰਭ ਅਬਿਨਾਸ਼ੀ ਤੇਰਾ ਰਾਹ, ਨਿਤ ਨਵਿਤਾ ਰਿਹਾ ਤਕਾਈਆ। ਕਲਜੁਗ ਅੰਤਮ ਬਣ ਮਲਾਹ, ਮੇਰਾ ਬੇੜਾ ਬੰਨੇ ਲਾਈਆ। ਜੂਠੀ ਝੂਠੀ ਲੱਗੀ ਢਾਹ, ਨਾ ਦਿਸੇ ਕੋਈ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਵਰ, ਆਪੇ ਮੇਲ ਮਿਲਾਈਆ। ਦੇਵੇ ਵਰ ਮੇਲ ਮਿਲਾਇਆ, ਪਾਇਆ ਪੁਰਖ ਅਪਾਰਾ। ਸ਼ਬਦ ਸ਼ਬਦੀ ਰੰਗ ਰੰਗਾਇਆ, ਛੁੱਟ ਗਿਆ ਸੰਸਾਰਾ। ਸਾਚਾ ਦਰ ਇਕ ਸੁਹਾਇਆ, ਸੋਹੇ ਬੰਕ ਦਵਾਰਾ। ਰਾਗ ਅਨਾਦੀ ਇਕ ਵਜਾਇਆ, ਛੱਤੀ ਰਾਗਾਂ ਵਸੇ ਬਾਹਿਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਕਰੇ ਵਿਹਾਰਾ। ਸਗਲਾ ਸੰਗ ਸਰਬ ਨਿਭੌਣਾ, ਹਰਿ ਸਾਚੇ ਵਡ ਵਡਿਆਈਆ। ਪੂਤ ਸਪੂਤਾ ਇਕ ਉਪਜੌਣਾ, ਗੁਰ ਗੋਬਿੰਦ ਜਣਾਈਆ। ਏਕਾ ਮਾਰਗ ਜਗਤ ਲੌਣਾ, ਏਕਾ ਰਾਹ ਚਲਾਈਆ। ਏਕਾ ਸਿਖਿਆ ਦੇ ਸਮਝੌਣਾ, ਏਕਾ ਕਰੇ ਪੜ੍ਹਾਈਆ। ਏਕਾ ਸ਼ਬਦ ਤਨ ਪਹਿਨਾਉਣਾ, ਇਕ ਦਸਤਾਰ ਸਜਾਈਆ। ਏਕਾ ਰੂਪ ਹਰਿ ਦਰਸੌਣਾ, ਨਾ ਕੋਈ ਮੂੰਡ ਮੁੰਡਾਈਆ। ਧੀਰਜ ਯਤ ਦਾ ਬੰਧਨ ਪੌਣਾ, ਦੋਏ ਬੰਦ ਕਰਾਈਆ। ਸਾਚਾ ਨੀਰ ਇਕ ਵਖੌਣਾ, ਨਿਰਮਲ ਨੀਰ ਧਰਾਈਆ। ਆਪ ਆਪਣਾ ਵਿਚ ਟਿਕੌਣਾ, ਦਿਸ ਕਿਸੇ ਨਾ ਆਈਆ। ਸ਼ਬਦ ਅਨਾਦੀ ਏਕਾ ਗੌਣਾ, ਅਰਜਨ ਗੁਰ ਜਣਾਈਆ। ਭਗਤ ਪਿਆਰ ਵਿਚ ਪੌਣਾ, ਮਿੱਠਾ ਰਸ ਵਖਾਈਆ। ਨਾਮ ਖੰਡਾ ਵਿਚ ਫਿਰੌਣਾ, ਲੁਹਾਰ ਤਰਖਾਣ ਨਾ ਕੋਈ ਘੜਾਈਆ। ਸਾਚੀ ਸੰਗਤ ਹਰਿ ਸਮਝੌਣਾ, ਆਪ ਆਪਣੀ ਰਸਨ ਅਲਾਈਆ। ਸਤਿਗੁਰ ਸਾਚਾ ਜਿਸ ਜਨ ਪੌਣਾ, ਦਰ ਔਣਾ ਹੋ ਗੁਮਰਾਹੀਆ। ਆਪ ਆਪਣਾ ਭੇਟ ਚੜ੍ਹੌਣਾ, ਗੁਰਮਤ ਇਹ ਵਖਾਈਆ। ਏਕਾ ਸ਼ਬਦ ਇਕ ਰਸਨ ਇਕ ਅਲੌ੍ਹਣਾ, ਏਕਾ ਔਣਾ ਕਰੇ ਧਾਈਆ। ਪੰਚਮ ਮੇਲਾ ਆਪ ਮਿਲੌਣਾ, ਪੰਚਮ ਡੇਰਾ ਲਾਈਆ। ਪੰਚਮ ਰਾਗ ਆਪ ਸੁਣੌਣਾ, ਪੰਚਮ ਖੋਜ ਖੋਜਾਈਆ। ਹਰਿ ਦਰਸ ਆਪ ਦਿਖੌਣਾ, ਪਰਤੱਖ ਦਰਸ ਗੁਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਸਿਖਿਆ ਰਿਹਾ ਸਮਝਾਈਆ। ਗੁਰ ਗੋਬਿੰਦ ਖੇਲ ਅਪਾਰ, ਨੈਣਾ ਹਵਨ ਕਰਾਇਆ। ਏਕਾ ਇਸ਼ਟ ਰੱਖ ਕਰਤਾਰ, ਦੇਵੀ ਦੇਵ ਮਨਾਇਆ। ਸ੍ਰਿਸ਼ਟ ਸਬਾਈ ਨਾ ਪਾਵੇ ਸਾਰ, ਨਾ ਕੋਈ ਲੇਖਾ ਲੇਖ ਲਿਖਾਇਆ। ਪੁਰਖ ਅਬਿਨਾਸ਼ੀ ਹੋ ਤਿਆਰ, ਲੋਕਮਾਤ ਉਠ ਧਾਇਆ। ਕੇਸ਼ੋ ਪੰਡਤ ਗਿਆ ਹਾਰ, ਆਪਣਾ ਮੁਖ ਭਵਾਇਆ। ਜੋਤ ਅਕਾਲਾ ਪਾਵੇ ਸਾਰ, ਦੀਨ ਦਿਆਲਾ ਨਾਮ ਧਰਾਇਆ। ਨਾਮ ਖੰਡਾ ਖਿਚ ਕਟਾਰ, ਗੁਰ ਗੋਬਿੰਦ ਤਨ ਛੁਹਾਇਆ। ਹਰਿ ਸਾਚਾ ਕਰੇ ਇਕ ਪਿਆਰ, ਸਾਚੀ ਸਿਖਿਆ ਦੇ ਸਮਝਾਇਆ। ਸਾਚਾ ਸ਼ਸਤਰ ਸਾਚਾ ਬਸਤਰ ਵਿਚ ਸੰਸਾਰ, ਸਾਚਾ ਅਸਤਰ ਨਾਲ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪੇ ਦੇਵਣਹਾਰਾ ਵਰ, ਆਪੇ ਵੇਖ ਵਖਾਇਆ। ਨਾਮ ਖੰਡਾ ਅਪਰ ਅਪਾਰਾ, ਹਰਿ ਸਾਚੇ ਤਨ ਪਹਿਨਾਇਆ। ਸਤਿਗੁਰ ਪੂਰਾ ਕਰ ਪਿਆਰਾ, ਤਨ ਸ਼ੰਗਾਰ ਵਖਾਇਆ। ਏਕਾ ਅੰਮ੍ਰਿਤ ਠੰਡੀ ਠਾਰਾ, ਧੁਰਦਰਗਾਹੀ ਜਾਮ ਪਿਆਇਆ। ਮੇਲ ਮਿਲਾਏ ਪੰਚਮ ਪਿਆਰਾ, ਪੰਚਮ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਨ ਵੇਖ ਵਖਾਇਆ। ਏਕਾ ਸਾਤਾ ਕਰ ਪਿਆਰ, ਗੁਰ ਗੋਬਿੰਦ ਵੇਖ ਵਖਾਇਆ। ਏਕਾ ਸਾਤਾ ਕਰ ਉਜਿਆਰ, ਸਗਲੀ ਚਿੰਦ ਮਿਟਾਇਆ। ਏਕਾ ਸਾਤਾ ਬੰਨੇ ਧਾਰ, ਗੁਣੀ ਗਹਿੰਦ ਵਡ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸੱਤ ਮੁਖ ਰਖਾਇਆ। ਏਕਾ ਸਾਤਾ ਸਤ ਸਤਾਰਾ, ਸਤਿਗੁਰ ਰੂਪ ਸਮਾਇਆ। ਸਤਿਗੁਰ ਖੇਲੇ ਖੇਲ ਨਿਆਰਾ, ਭੇਵ ਕੋਈ ਨਾ ਰਾਇਆ। ਪੰਚਮ ਮੀਤਾ ਪੰਚਮ ਕਰ ਪਿਆਰਾ, ਏਕਾ ਪਾਂਚਾ ਅੱਗੇ ਲਾਇਆ। ਛੇਵਾਂ ਘਰ ਸੋਹੇ ਬੰਕ ਦਵਾਰਾ, ਚੌਥਾ ਮੁਖ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸਾਤਾ ਪਾਂਚਾ ਛੀਕਾ ਏਕਾ ਡੋਰ ਬੰਧਾਇਆ। ਇਕ ਇਕੱਲਾ ਏਕੰਕਾਰ, ਸਾਤਾ ਸਤਿ ਪੁਰਖ ਅਖਵਾਇਆ। ਏਕਾ ਸਾਤਾ ਬਣ ਸਤਾਰ, ਸਤਾਰਾਂ, ਨਾਉਂ ਧਰਾਈਆ। ਪੰਚਮ ਪਿਆਰੇ ਕਰ ਪਿਆਰ, ਪੰਚਮ ਮੋਹ ਚੁਕਾਈਆ। ਛੇਵਾਂ ਵੇਖੇ ਸਚ ਦਰਬਾਰ, ਗੁਰ ਗੋਬਿੰਦ ਬੈਠਾ ਲਾਈਆ। ਸਤਾਰਾਂ ਸੌ ਛਪੰਜਾ ਬਿਕ੍ਰਮੀ ਕਰ ਵਿਹਾਰ, ਪੰਥ ਪੰਥਾ ਦਏ ਉਪਜਾਈਆ। ਗੁਰੂ ਗ੍ਰੰਥ ਰੱਖ ਸੰਸਾਰ, ਦੇ ਮਤ ਗਿਆ ਸਮਝਾਈਆ। ਪੁਰਖ ਅਬਿਨਾਸ਼ੀ ਆਦਿ ਜੁਗਾਦਿ ਪੰਜ ਤਤ ਬਦਲੇ ਚੋਲਾ, ਨਾ ਕੋਈ ਸਕੇ ਬੰਦ ਕਰਾਈਆ। ਧੁਰਦਰਗਾਹੀ ਸ਼ਬਦ ਸਰੂਪੀ ਗਾਏ ਢੋਲਾ, ਆਪ ਆਪਣਾ ਨਾਦ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤੇਰੀ ਸਾਚੀ ਨੀਂਹ ਲੋਕਮਾਤ ਧਰਾਈਆ। ਏਕਾ ਢਈਆ ਲਾਏ ਢਾਹ, ਕਲਜੁਗ ਪਾਰ ਕਿਨਾਰਾ। ਸਤਿਗੁਰ ਪੂਰਾ ਬਣ ਮਲਾਹ, ਲੋਕਮਾਤ ਲਏ ਅਵਤਾਰਾ। ਖਾਣੀ ਬਾਣੀ ਕੋਈ ਜਾਣੇ ਨਾ, ਵੇਦ ਪੁਰਾਨ ਨਾ ਜਾਨਣ ਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਵਡ ਮਰਗਿੰਦ, ਏਕਾ ਦੇਵੇ ਨਾਮ ਸਹਾਰਾ। ਗੁਰ ਗੋਬਿੰਦ ਨਾਮ ਵਟਾ, ਸਿੰਘ ਰੂਪ ਅਖਵਾਇਆ। ਸਿੰਘ ਗੁਰ ਆਪ ਹੋ ਆ, ਗੋਬਿੰਦ ਸਿੰਘ ਮੂਲ ਚੁਕਾਇਆ। ਸਚ ਸਿੰਘਾਸਣ ਵੇਖ ਵਖਾ, ਨਿਰਗੁਣ ਆਸਣ ਲਾਇਆ। ਪਾਵਾ ਚੂਲ ਨਾ ਕੋਈ ਲਈ ਬਣਾ, ਨਾ ਕੋਈ ਬਾਡੀ ਬਣਤ ਬਣਾਇਆ। ਕਿਸੇ ਮੰਦਰ ਗੁਰਦਵਾਰ ਮਸਜਿਦ ਮੱਠ ਸ਼ਿਵਦਵਾਲੇ ਨਾ ਬੈਠਾ ਡਾਹ, ਹੱਥ ਕਿਸੇ ਨਾ ਆਇਆ। ਗੁਰਸਿਖ ਤੇਰਾ ਦਿਵਸ ਰੈਣ ਕਾਇਆ ਮੰਦਰ ਅੰਦਰ ਬੈਠਾ ਤੱਕੇ ਰਾਹ, ਇਕ ਧਿਆਨ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵਣਹਾਰਾ ਵਰ, ਏਕਾ ਮਾਰਗ ਲਾਇਆ। ਚਾਰ ਵਰਨ ਮਾਰਗ ਲਾ, ਇਕ ਦਸਤਾਰ ਬੰਧਾਈਆ। ਏਕਾ ਅੰਮ੍ਰਿਤ ਜਾਮ ਪਿਆ, ਏਕਾ ਗੁਣ ਜਣਾਈਆ। ਏਕਾ ਬਸਤਰ ਤਨ ਛੁਹਾ, ਊਚਾਂ ਨੀਚਾਂ ਭੇਵ ਚੁਕਾਈਆ। ਏਕਾ ਗਹਿਣਾ ਹੱਥ ਪਾ, ਨਾਮ ਕੰਗਣ ਵੰਡ ਵੰਡਾਈਆ। ਧੀਰਜ ਯਤ ਸਤਿ ਸੰਤੋਖ ਰਿਹਾ ਵਖਾ, ਏਕਾ ਬੰਧਨ ਪਾਈਆ। ਮੁੱਛ ਦਾੜ੍ਹੀ ਕੇਸ ਲਏ ਵਧਾ, ਸਾਚਾ ਰੂਪ ਦਰਸਾਈਆ। ਆਪ ਆਪਣਾ ਵਿਚ ਲਿਆ ਟਿਕਾ, ਆਪ ਆਪਣਾ ਭੇਵ ਚੁਕਾਈਆ। ਪੰਚਮ ਮੀਤਾ ਨਾਮ ਧਰਾ, ਪੰਚਮ ਰਿਹਾ ਸੇਵ ਕਮਾਈਆ। ਪੰਚਮ ਅੱਗੇ ਝੋਲੀ ਡਾਹ, ਮੰਗੇ ਮੰਗ ਸਚ ਨਿਆਈਆ । ਮੇਰਾ ਬਖ਼ਸ਼ੋ ਜਗਤ ਗੁਨਾਹ, ਏਕਾ ਸਿਖਿਆ ਰਿਹਾ ਪੜ੍ਹਾਈਆ। ਅੰਮ੍ਰਿਤ ਪੀਣਾ ਸਾਚੇ ਥਾਂ, ਦੂਈ ਦਵੈਤੀ ਦਏ ਗਵਾਈਆ। ਏਕਾ ਪਿਤਾ ਏਕਾ ਮਾਂ, ਏਕਾ ਗੁਰ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮਾਰਗ ਲਾਈਆ। ਆਪਣਾ ਮਾਰਗ ਆਪੇ ਦੱਸ, ਆਪੇ ਬੂਝ ਬੁਝਾਇਆ। ਆਪੇ ਹਿਰਦੇ ਰਿਹਾ ਵਸ, ਆਪੇ ਦਰਸ ਦਿਖਾਇਆ। ਆਪੇ ਤੀਰ ਨਿਰਾਲਾ ਰਿਹਾ ਕਸ, ਆਪੇ ਬਾਣ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮਤ ਇਹ ਸਮਝਾਇਆ। ਤੀਰ ਨਿਰਾਲਾ ਵੱਜੇ ਬਾਣਾ, ਗੁਰ ਸ਼ਬਦੀ ਬਚਨ ਅਲਾਇਆ। ਹਰਿ ਕਾ ਸਾਧੋ ਮੰਨਣਾ ਭਾਣਾ, ਹਰਿ ਸਾਚਾ ਵਿਚ ਸਮਾਇਆ। ਧੁਰਦਰਗਾਹੀ ਸਾਚਾ ਰਾਣਾ, ਏਕਾ ਏਕ ਅਖਵਾਇਆ। ਅਕਾਲ ਪੁਰਖ ਏਕਾ ਗਾਣਾ, ਨਾ ਕੋਈ ਦੂਸਰ ਗੁਰੂ ਮਨਾਇਆ। ਗੁਰੂ ਗ੍ਰੰਥ ਜ਼ਾਮਨ ਵਿਚ ਇਕ ਟਿਕਾਣਾ, ਦੇ ਮਤ ਰਿਹਾ ਸਮਝਾਇਆ। ਭੁੱਲ ਰੁੱਲ ਨਾ ਵਕ਼ਤ ਗਵਾਣਾ, ਕਲਜੁਗ ਕੂੜ ਅੰਧੇਰਾ ਛਾਇਆ। ਸ਼ਬਦ ਖੋਜ ਵੇਖ ਪਦ ਨਿਰਬਾਨਾ, ਹਰਿ ਸ਼ਬਦੀ ਖੋਜ ਖੋਜਾਇਆ। ਖੇਲੇ ਖੇਲ ਦੋ ਜਹਾਨਾਂ, ਭੇਵ ਕੋਈ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇਆ। ਗੁਰ ਗੋਬਿੰਦ ਸਿੰਘ ਰੂਪ, ਸਤਿਗੁਰ ਨਾਂ ਧਰਾਇਆ। ਮੰਗੇ ਮੰਗ ਸ਼ਾਹ ਭੂਪ, ਭਿਖਿਆ ਭਿਖਕ ਪਾਇਆ। ਕਲਜੁਗ ਕੂੜ ਪਸਾਰਾ ਜੂਠ ਝੂਠ, ਠੱਗ ਚੋਰ ਯਾਰ ਹੋਏ ਹਲਕਾਇਆ। ਪਾਰਬ੍ਰਹਮ ਪ੍ਰਭ ਆਪੇ ਜਾਏ ਤੁਠ, ਲੋਕਮਾਤ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸਤਿਗੁਰ ਬਚਨ ਅਲਾਇਆ। ਸੁਣਿਆ ਸ਼ਬਦ ਗੁਰ ਗੋਬਿੰਦ, ਆਤਮ ਵੱਜੀ ਵਧਾਈਆ। ਪ੍ਰਭ ਆਪ ਉਪਜਾਈ ਸਾਚੀ ਬਿੰਦ, ਪੂਤ ਸਪੂਤਾ ਨਾਉਂ ਧਰਾਈਆ। ਵਡ ਦਾਤਾ ਸ਼ਾਹ ਗੁਣੀ ਗਹਿੰਦ, ਤੇਰੀ ਓਟ ਤਕਾਈਆ। ਅੰਤਮ ਮਿਟੌਣੀ ਕਲਜੁਗ ਚਿੰਦ ਤੇਰੇ ਹੱਥ ਤੇਰੀ ਵਡਿਆਈਆ। ਤੇਰਾ ਤੇਰੀ ਕਰੇ ਨਿੰਦ, ਤੇਰਾ ਮੇਰਾ ਭੇਵ ਨਾ ਜਾਣੇ ਕੋਈ ਰਾਈਆ। ਤੂੰ ਸਦਾ ਦਾਤਾ ਬਖ਼ਸ਼ਿੰਦ, ਸ੍ਰਿਸ਼ਟ ਸਬਾਈ ਹੋਏ ਸਦਾ ਗੁਨਾਹੀਆ। ਜਨ ਭਗਤਾਂ ਮੇਟੀ ਸਗਲੀ ਚਿੰਦ, ਜੋ ਬੈਠੇ ਰਾਹ ਤਕਾਈਆ। ਲਹਿਣਾ ਦੇਣਾ ਚੁਕੌਣਾ ਸੁਰਪਤ ਰਾਜੇ ਇੰਦ, ਕਰੋੜ ਤੇਤੀਸੇ ਮੇਟੇ ਸ਼ਾਹੀਆ। ਸ਼ਿਵ ਸ਼ੰਕਰ ਮਿਟੌਣੀ ਸਗਲੀ ਚਿੰਦ, ਅੰਤਮ ਲੇਖਾ ਪੂਰ ਕਰਾਈਆ। ਬ੍ਰਹਮੇ ਮਿਲੌਣਾ ਆਪ ਆਪਣੀ ਬਿੰਦ, ਆਪ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਖੇਲ ਕਰਨਹਾਰਾ ਆਪ ਹੋ ਜਾਈਆ। ਪੁਰਖ ਅਬਿਨਾਸ਼ੀ ਦਏ ਸਲਾਹ, ਗੁਰ ਗੋਬਿੰਦ ਹਰਿ ਸਮਝਾਇਆ। ਤੇਰਾ ਬੇੜਾ ਹਰਿ ਮਲਾਹ, ਕਲਜੁਗ ਅੰਤਮ ਦਏ ਚਲਾਇਆ। ਸ਼ਬਦ ਵਿਚੋਲਾ ਕਰੇ ਸਲਾਹ, ਦੋ ਜਹਾਨਾਂ ਫੇਰੀ ਪਾਇਆ। ਏਕਾ ਢੋਲਾ ਲੈਣਾ ਗਾ, ਸੋਹੰ ਨਾਮ ਧਰਾਇਆ। ਸੋ ਪੁਰਖ ਨਿਰੰਜਣ ਹਰਿ ਆਪ ਅਖਵਾ, ਹੰ ਤੇਰਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੂਆ ਦੂਆ ਏਕਾ ਏਕਾ ਰੰਗ ਰੰਗਾਇਆ। ਮੇਰੀ ਧਾਰ ਤੇਰਾ ਰੰਗ, ਸ਼ਬਦ ਵੱਜੇ ਵਧਾਈਆ। ਤੇਰਾ ਨਾਮ ਮੇਰਾ ਮਰਦੰਗ, ਲੋਆਂ ਪੁਰੀਆਂ ਕਰੇ ਜਣਾਈਆ। ਤੇਰੀ ਸੇਜ ਮੇਰਾ ਪਲੰਘ, ਬੈਠਾ ਆਸਣ ਲਾਈਆ। ਸ਼ਬਦ ਸੁਨੇਹੜਾ ਆਪੇ ਭੇਜ ਪੂਰੀ ਕਰੇ ਤੇਰੀ ਮੰਗ, ਅੰਤਮ ਮੇਲ ਮਿਲਾਈਆ। ਚਰਨ ਧੂੜ ਨੁਹਾਏ ਸਾਚੀ ਗੰਗ, ਸਰੋਵਰ ਇਕ ਵਖਾਈਆ। ਸਾਚੇ ਅਸਵ ਕਸੇ ਤੰਗ, ਨੀਲਾ ਨੀਲੀ ਧਾਰੋਂ ਪਾਰ ਕਰਾਈਆ। ਅੰਤਮ ਮੰਗਣਾ ਸਾਚੀ ਮੰਗ, ਪ੍ਰਭ ਪੂਰੀ ਦਏ ਕਰਾਈਆ। ਦਾਤਾ ਜੋਧਾ ਸੂਰਾ ਸਰਬੰਗ, ਸਰਬ ਕਲ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੇਰਾ ਸੰਗ ਨਿਭਾਈਆ। ਗੁਰ ਗੋਬਿੰਦ ਮਿਲਿਆ ਵਰ, ਰਸਨਾ ਸ਼ਬਦ ਅਲਾਇਆ। ਇਕ ਵਸੌਣਾ ਸਾਚਾ ਘਰ, ਸੰਬਲ ਨਗਰੀ ਧਾਮ ਸੁਹਾਇਆ। ਬਿਨ ਹਰਿ ਹੋਰ ਨਾ ਕੋਈ ਸਕੇ ਘੜ, ਨਾ ਕੋਈ ਬਾਢੀ ਬਣਤ ਬਣਾਇਆ। ਬਿਨ ਹਰਿ ਹੋਰ ਨਾ ਸਕੇ ਕੋਈ ਚੜ੍ਹ, ਨਾ ਪੌੜਾ ਦਿਸ ਦਿਸਾਇਆ। ਬਿਨ ਹਰਿ ਕੋਈ ਨਾ ਸਕੇ ਅੰਦਰ ਵੜ, ਨਾ ਕੋਈ ਕੁੰਡਾ ਕੋਈ ਲਾਹਿਆ। ਅੰਤਮ ਤੇਰਾ ਲੜ ਲਏ ਫੜ, ਨਾ ਸਕੇ ਕੋਈ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬੂਝ ਬੁਝਾਇਆ। ਕਲਜੁਗ ਅੰਤਮ ਹਰਿ ਹਰਿ ਔਣਾ, ਆਪਣਾ ਵੇਸ ਵਟਾ। ਜੋਤੀ ਨੂਰ ਖੇਲ ਖਿਲੌਣਾ, ਨਿਹਕਲੰਕਾ ਨਾਮ ਧਰਾ। ਸ਼ਬਦ ਡੰਕਾ ਇਕ ਵਜਾਉਣਾ, ਚੋਟ ਤਨ ਨਗਾਰੇ ਲਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਜਗਤ ਉਠੌਣਾ, ਦੇਵੇ ਸ਼ਬਦ ਸੁਣਾ। ਸਾਧਾ ਸੰਤਾਂ ਮੂਲ ਚੁਕੌਣਾ, ਜੂਠੀ ਝੂਠੀ ਢੇਰੀ ਢਾਹ। ਆਤਮ ਗੰਦ ਮੇਟ ਮਿਟੌਣਾ, ਕਲਜੁਗ ਅੰਤਮ ਦਿਸੇ ਨਾ। ਜੇਰਜ ਅੰਡਾਂ ਫੋਲ ਫੁਲੌਣਾ, ਉਤਭੁਜ ਸੇਤਜ ਛੱਡੇ ਨਾ। ਬ੍ਰਹਿਮੰਡਾਂ ਹਰਿ ਫੇਰਾ ਪੌਣਾ, ਨੌਂ ਖੰਡ ਪ੍ਰਿਥਮੀ ਵੇਖਾਂ ਥਾਂ। ਸੱਤਾਂ ਦੀਪਾਂ ਆਪ ਹਲੌਣਾ, ਆਪ ਜਣਾਏ ਆਪਣਾ ਨਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜਨ ਭਗਤਾਂ ਦੇਵੇ ਠੰਡੀ ਛਾਂ। ਨਿਹਕਲੰਕ ਨਾਮ ਧਰ, ਸ਼ਬਦੀ ਡੰਕ ਵਜਾਵਣਾ। ਵੇਖਣਹਾਰਾ ਸਾਚਾ ਘਰ, ਨਾ ਭੇਵ ਛੁਪਾਵਣਾ। ਲੱਖ ਚੁਰਾਸੀ ਜਾਏ ਹਰ, ਅੰਤਮ ਮੁਖ ਭਵਾਵਣਾ। ਗੁਰਮੁਖ ਵਿਰਲਾ ਜਾਏ ਤਰ, ਜਿਸ ਚਰਨੀ ਸੀਸ ਨਿਵਾਵਣਾ। ਦਰਸ ਦਿਖਾਏ ਅੱਗੇ ਖੜ, ਪੂਰ ਕਰਾਏ ਭਾਵਨਾ। ਨਾ ਕੋਈ ਸੀਸ ਨਾ ਕੋਈ ਧੜ, ਤੋੜੇ ਲੰਕਾ ਗੜ੍ਹ ਰਾਵਣਾ। ਨਾ ਕੋਈ ਵਿਦਿਆ ਅੱਖਰ ਗਿਆ ਪੜ੍ਹ, ਭੇਖਾਧਾਰੀ ਧਰੇ ਭੇਖ ਬਾਵਨਾ। ਜਗਤ ਅਗਨੀ ਗਿਆ ਸੜ, ਅੰਮ੍ਰਿਤ ਬਰਖੇ ਸੀਤਲ ਸਾਵਨਾ। ਪੰਚ ਵਿਕਾਰਾ ਵਗੇ ਹੜ, ਮਨਮੁਖ ਜੀਵ ਸਰਬ ਰੁੜਾਵਣਾ। ਗੁਰਮੁਖ ਵਿਰਲਾ ਸਾਚੇ ਪੌੜੇ ਜਾਏ ਚੜ੍ਹ, ਪੂਰਨ ਬ੍ਰਹਮ ਕਰੇ ਪਛਾਨਣਾ। ਸਾਚੇ ਅੰਦਰ ਜਾਏ ਵੜ, ਨਾ ਛੁੱਟੇ ਹਰਿ ਕਾ ਦਾਮਨਾ। ਹਰਿ ਸੁਹਾਏ ਕੰਚਨ ਗੜ੍ਹ, ਧੁਰਦਰਗਾਹੀ ਹੋਏ ਜ਼ਾਮਨਾ। ਕੋਈ ਨਾ ਸਕੇ ਅੱਗੇ ਅੜ, ਪ੍ਰਭ ਮਾਰੇ ਤੀਰ ਨਿਸ਼ਾਨਨਾ। ਕਲਜੁਗ ਉਖੇੜੇ ਲੱਗੀ ਜੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਵਣਾ। ਨਿਰਗੁਣ ਰੂਪ ਜੋਤ ਉਜਾਲਾ, ਆਦਿ ਨਿਰੰਜਣ ਦਾਤਾ। ਪਾਰਬ੍ਰਹਮ ਪ੍ਰਭ ਪੁਰਖ ਗੋਪਾਲਾ, ਸਰਬ ਜੀਆਂ ਪਿਤ ਮਾਤਾ। ਲੱਖ ਚੁਰਾਸੀ ਹੋਏ ਰਖਵਾਲਾ, ਆਤਮ ਬੰਧਾਏ ਨਾਤਾ। ਚਲੇ ਚਾਲ ਇਕ ਨਿਰਾਲਾ, ਪੂਰਨ ਪਤ ਪੁਰਖ ਬਿਧਾਤਾ। ਜੋਤੀ ਨੂਰ ਇਕ ਜਵਾਲਾ, ਆਦਿ ਸ਼ਕਤ ਇਕ ਅਕਾਂਤਾ। ਥਿਰ ਘਰ ਰੱਖ ਸੱਚੀ ਧਰਮਸਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਦਾਤਾ। ਨਿਰਗੁਣ ਰੂਪ ਪੁਰਖ ਅਕਾਲ, ਆਦਿ ਅੰਤ ਅਖਵਾਇਆ। ਸਤਿ ਸਰੂਪ ਸਦਾ ਦਿਆਲ, ਨਾਰੀ ਕੰਤ ਸਮਾਇਆ। ਆਪਣੀ ਸੁਰਤ ਆਪ ਸੰਭਾਲ, ਆਪਣਾ ਮੰਤ ਚਲਾਇਆ। ਆਪਣੇ ਅੰਤਰ ਆਪੇ ਮਾਰੇ ਛਾਲ, ਆਪਣਾ ਰਸ ਚੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰੋ ਨੂਰ ਅਖਵਾਇਆ। ਨੂਰੋ ਨੂਰ ਹਰਿ ਨਿਰੰਕਾਰ, ਨਿਰਗੁਣ ਧਾਰ ਚਲਾਈਆ। ਇਕ ਅਕੱਲਾ ਕਰ ਪਸਾਰ, ਅਕਲ ਕਲਾ ਅਖਵਾਈਆ। ਖੇਲੇ ਖੇਲ ਅਪਰ ਅਪਾਰ, ਖੇਲਣਹਾਰ ਆਪੇ ਬੇਪਰਵਾਹੀਆ। ਆਦਿ ਅਨਾਦੀ ਬੇਐਬ ਪਰਵਰਦਿਗਾਰ, ਪਾਰਬ੍ਰਹਮ ਪੁਰਖ ਅਖਵਾਈਆ। ਸਤਿ ਸਰੂਪ ਸੱਚੀ ਸਰਕਾਰ, ਸਤਿ ਸਤਿਵਾਦ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਿਰਗੁਣ ਨੂਰ ਹਰਿ ਪਰਕਾਸ਼, ਪਰਮ ਪੁਰਖ ਅਖਵਾਇਆ। ਆਦਿ ਜੁਗਾਦਿ ਨਾ ਜਾਏ ਵਿਨਾਸ, ਆਦਿਨ ਅੰਤਾ ਨਾਮ ਧਰਾਇਆ। ਖੇਲੇ ਖੇਲ ਪ੍ਰਿਥਮੀ ਆਕਾਸ਼, ਲੋਆਂ ਪੁਰੀਆਂ ਫੇਰਾ ਪਾਇਆ। ਮੰਡਲ ਮੰਡਪ ਪਾਵੇ ਰਾਸ, ਰਵ ਸਸ ਸੇਵਾ ਲਾਇਆ। ਲੱਖ ਚੁਰਾਸੀ ਵਸੇ ਪਾਸ, ਦਿਸ ਕਿਸੇ ਨਾ ਆਇਆ। ਪਵਣ ਚਲਾਏ ਇਕ ਸਵਾਸ, ਆਪ ਆਪਣੀ ਦਇਆ ਕਰਾਇਆ। ਹਰ ਘਟ ਆਪੇ ਰੱਖਿਆ ਵਾਸ, ਘਰ ਘਰ ਮੰਦਰ ਡੇਰਾ ਲਾਇਆ। ਪਾਰਬ੍ਰਹਮ ਪ੍ਰਭ ਹੋਇਆ ਦਾਸ, ਪੰਜ ਤਤ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇਆ। ਜੁਗ ਜੁਗ ਧਾਰੇ ਭੇਸ ਅਵੱਲਾ, ਪਾਰਬ੍ਰਹਮ ਬੇਅੰਤਾ। ਆਪੇ ਵਸਿਆ ਇਕ ਅਕੱਲਾ, ਮੇਲ ਮਿਲਾਵਾ ਸਾਚੇ ਸੰਤਾ। ਵੇਖ ਵਖਾਏ ਜਲ ਥਲਾਂ, ਡੂੰਘੀ ਕੰਦਰ ਫੋਲ ਫੋਲੰਤਾ। ਕਰੇ ਕਰਾਏ ਏਕਾ ਹੱਲਾ, ਏਕਾ ਕਾਮ ਕਰੰਤਾ। ਆਪਣੇ ਫਲ ਆਪੇ ਫੱਲਾ, ਆਪੇ ਤੋੜ ਤੁੜੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਾਚਾ ਧਾਮ ਸੁਹੰਤਾ। ਸਾਚਾ ਧਾਮ ਹਰਿ ਬਨਵਾਰੀ, ਏਕਾ ਏਕ ਸੁਹਾਇੰਦਾ। ਨਿਰਮਲ ਜੋਤੀ ਕਰ ਉਜਿਆਰੀ, ਅਕਾਸ਼ ਪਰਕਾਸ਼ ਚਲਾਇੰਦਾ। ਸ਼ਬਦ ਸਿੰਘਾਸਣ ਏਕਾ ਭਾਰੀ, ਥਿਰ ਘਰ ਡੇਰਾ ਲਾਇੰਦਾ। ਤਖ਼ਤ ਬੈਠਾ ਸੱਚਾ ਸਿਕਦਾਰੀ, ਸੱਚਾ ਸ਼ਾਹ ਸੁਲਤਾਨ ਆਪ ਅਖਵਾਇੰਦਾ। ਉਠਿਆ ਸ਼ਬਦ ਪਹਿਰੇਦਾਰੀ, ਦਰ ਦਰਬਾਨ ਅਖਵਾਇੰਦਾ। ਅੱਠੇ ਪਹਿਰ ਖ਼ਬਰਦਾਰੀ, ਆਲਸ ਨਿੰਦਰਾ ਵਿਚ ਨਾ ਆਇੰਦਾ। ਹਰਿ ਹਰਿ ਕਰਤਾ ਦੇਵੇ ਹੁਕਮ ਵਾਰੋ ਵਾਰੀ, ਲੋਕਮਾਤੀ ਰਾਹ ਤਕਾਇੰਦਾ। ਜੁਗ ਜੁਗ ਖੇਲੇ ਖੇਲ ਨਿਆਰੀ, ਖੇਲਣਹਾਰ ਵੇਸ ਵਟਾਇੰਦਾ। ਆਦਿਨ ਅੰਤਾ ਏਕਾ ਏਕੰਕਾਰੀ, ਓਅੰਕਾਰਾ ਨਾਮ ਧਰਾਇੰਦਾ। ਜਨ ਭਗਤਾਂ ਪੈਜ ਰਿਹਾ ਸਵਾਰੀ, ਏਕਾ ਆਤਮ ਬ੍ਰਹਮ ਜਣਾਇੰਦਾ। ਵਜਾਏ ਧੁਨ ਸੱਚੀ ਧੁਨਕਾਰੀ, ਅਨਹਦ ਸਾਚਾ ਤਾਲ ਰਖਾਇੰਦਾ। ਜੋਤ ਨਿਰੰਜਣ ਕਰ ਉਜਿਆਰੀ, ਅਗਿਆਨ ਅੰਧੇਰ ਮਿਟਾਇੰਦਾ। ਬਜਰ ਕਪਾਟੀ ਦੇਵੇ ਪਾੜੀ, ਦੂਈ ਦਵੈਤੀ ਪੜਦਾ ਲਾਹਿੰਦਾ। ਨੌਂ ਦਵਾਰੇ ਪਾਰ ਕਿਨਾਰੀ, ਘਰ ਦਸਵਾਂ ਵੇਖ ਵਖਾਇੰਦਾ। ਆਤਮ ਸੇਜਾ ਕਰ ਪਿਆਰੀ, ਸਚ ਸਿੰਘਾਸਣ ਵੇਖ ਵਖਾਇੰਦਾ। ਨਿਰਗੁਣ ਜੋਤ ਕਰ ਉਜਿਆਰੀ, ਚਿੱਟੀ ਧਾਰ ਵਹਾਇੰਦਾ। ਅੱਠੇ ਪਹਿਰ ਰਿਹਾ ਵਿਚਾਰੀ, ਹਰਿਜਨ ਸੁਰਤੀ ਰਾਹ ਤਕਾਇੰਦਾ। ਜਿਸ ਜਨ ਬਖ਼ਸ਼ੇ ਚਰਨ ਪਿਆਰੀ, ਅਕਾਲ ਮੂਰਤੀ ਮੇਲ ਮਿਲਾਇੰਦਾ। ਆਪੇ ਪੁਰਖ ਆਪੇ ਨਾਰੀ, ਨਾਰੀ ਕੰਤਾ ਆਪ ਹੋ ਜਾਇੰਦਾ। ਸਰਗੁਣ ਮੇਲਾ ਵਡ ਸੰਸਾਰੀ, ਹਰਿ ਸਾਗਰ ਗਹਿਰ ਗੰਭੀਰ ਸਮਾਇੰਦਾ। ਵੇਖਣਹਾਰਾ ਵਾਰੋ ਵਾਰੀ, ਜੁਗ ਜੁਗ ਵੇਸ ਵਟਾਇੰਦਾ। ਲੋਕਮਾਤ ਕਰ ਤਿਆਰੀ, ਪੰਜ ਤਤ ਸਮਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਦਏ ਆਧਾਰੀ, ਏਕਾ ਧੀਰ ਧਰਾਇੰਦਾ। ਆਪੇ ਵਸਿਆ ਸਭ ਤੋਂ ਬਾਹਰੀ, ਭੇਵ ਕੋਇ ਨਾ ਪਾਇੰਦਾ। ਕਰੇ ਖੇਲ ਅਪਾਰ ਅਪਾਰੀ, ਜੋਤੀ ਨੂਰ ਟਿਕਾਇੰਦਾ। ਸਤਿਜੁਗ ਸਾਚੇ ਦਏ ਅਧਾਰੀ, ਅੱਠ ਅਠਾਰਾਂ ਮੂਲ ਚੁਕਾਇੰਦਾ ਤ੍ਰੇਤਾ ਤੇਰਾ ਭਰ ਭੰਡਾਰੀ, ਦੋਏ ਦੋਏ ਵੇਖ ਵਖਾਇੰਦਾ। ਦੁਆਪਰ ਤੇਰਾ ਮੀਤ ਮੁਰਾਰੀ, ਲਹਿਣਾ ਦੇਣਾ ਝੋਲੀ ਪਾਇੰਦਾ। ਕਲਜੁਗ ਤੇਰੀ ਖੇਲ ਖਿਲਾਰੀ, ਹਰਿ ਆਪਣੀ ਵੰਡ ਵੰਡਾਇੰਦਾ। ਪਾਏ ਹਿੱਸਾ ਹਰਿ ਗਿਰਧਾਰੀ, ਵਰਨ ਬਰਨੀ ਰਾਹ ਚਲਾਇੰਦਾ। ਏਕਾ ਦੂਜਾ ਕਰ ਸਿਕਦਾਰੀ, ਤੀਜਾ ਰਾਹ ਵਖਾਇੰਦਾ। ਚੌਥੇ ਦਰ ਹਾਹਾਕਾਰੀ, ਨਾ ਕੋਈ ਪੰਚਮ ਮੇਲ ਮਿਲਾਇੰਦਾ। ਛੇਵਾਂ ਮੰਦਰ ਹੋਏ ਉਜਾੜੀ, ਸੱਤਵੇ ਸਤਿ ਪੁਰਖ ਨਿਰੰਜਣ ਨਾ ਕੋਈ ਧਿਆਇੰਦਾ। ਅੱਠਾਂ ਤੱਤਾਂ ਮਗਰ ਲਗਾਏ ਪੰਚਮ ਧਾੜੀ, ਕਾਮ ਕਰੋਧ ਲੋਭ ਮੋਹ ਹੰਕਾਰ ਸੰਗ ਰਲਾਇੰਦਾ। ਨੌਂ ਦਰ ਵੇਖੇ ਅੱਗ ਲੱਗੀ ਬਹੱਤਰ ਨਾੜੀ, ਨਾ ਕੋਈ ਮਾਤ ਬੁਝਾਇੰਦਾ। ਦਸਵੇਂ ਬੈਠ ਜੋਤ ਨਿਰੰਕਾਰੀ, ਆਪ ਆਪਣਾ ਬੰਦ ਕਰਾਇੰਦਾ । ਮਾਇਆ ਪੜਦਾ ਪਾਏ ਭਾਰੀ, ਜੀਵ ਜੰਤ ਨਾ ਕੋਇ ਲਾਹਿੰਦਾ। ਕਾਇਆ ਗੜ੍ਹ ਬਣਾ ਹੰਕਾਰੀ, ਉਪਰ ਚੜ੍ਹ ਵੇਖ ਵਖਾਇੰਦਾ। ਮਹੱਲ ਅਟੱਲ ਉਚ ਮੁਨਾਰੀ, ਦਰ ਸਾਚਾ ਆਪ ਸੁਹਾਇੰਦਾ। ਸ਼ਬਦ ਡੰਕਾ ਮਾਰੇ ਵਾਰੋ ਵਾਰੀ, ਲੱਖ ਚੁਰਾਸੀ ਆਪ ਉਠਾਇੰਦਾ। ਈਸਾ ਮੂਸਾ ਕਰ ਤਿਆਰੀ, ਹਰਿ ਜੋਤੀ ਨੂਰ ਰਖਾਇੰਦਾ। ਸੰਗ ਮੁਹੰਮਦ ਚਾਰ ਯਾਰੀ, ਏਕਾ ਮਤਾ ਪਕਾਇੰਦਾ। ਅੱਲਾ ਰਾਣੀ ਕਰ ਪਿਆਰੀ, ਨਾਤਾ ਜੋੜ ਜੁੜਾਇੰਦਾ। ਕਲਮਾ ਅਮਾਮ ਸ਼ਾਹ ਸਵਾਰੀ, ਆਪਣਾ ਆਪ ਸੁਣਾਇੰਦਾ। ਅਜ਼ਮਤੋ ਕਸਮਤੋ ਖੇਲ ਨਿਆਰੀ, ਅਹਿਬਾਬ ਰਬਾਬ ਵਜਾਇੰਦਾ। ਦੋ ਦੋ ਆਬਾ ਪੈਜ ਸਵਾਰੀ, ਪੁਨ ਸਵਾਬ ਨਾ ਕੋਈ ਰਖਾਇੰਦਾ। ਕਵਲ ਨਾਭਾ ਅੰਮ੍ਰਿਤ ਧਾਰੀ, ਆਪਣਾ ਮੁਖ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਵੰਡ ਵੰਡਾਇੰਦਾ। ਸ਼ਬਦ ਵੰਡ ਕਰੇ ਬਲਵਾਨਾ, ਪਾਰਬ੍ਰਹਮ ਅਖਵਾਇੰਦਾ। ਖੇਲੇ ਖੇਲ ਦੋ ਜਹਾਨਾਂ, ਭੇਵ ਕੋਈ ਨਾ ਪਾਇੰਦਾ। ਕਲਜੁਗ ਕੂੜੀ ਕਿਰਿਆ ਕਰ ਪਰਧਾਨਾ, ਜੂਠ ਝੂਠ ਸੰਗ ਰਲਾਇੰਦਾ। ਮਾਇਆ ਮਮਤਾ ਬੱਧਾ ਗਾਨਾ, ਹਉਮੇ ਹੰਗਤਾ ਮੇਲ ਮਿਲਾਇੰਦਾ। ਪੰਜ ਰਲਾਏ ਨਾਲ ਸ਼ੈਤਾਨਾ, ਅੱਠੇ ਪਹਿਰ ਉਠਾਇੰਦਾ। ਮਨਮਤ ਕਰ ਪਰਧਾਨਾ, ਸਿਰ ਆਪਣਾ ਹੱਥ ਟਿਕਾਇੰਦਾ। ਬੁੱਧੀ ਬਾਲੀ ਹੋਏ ਨਾਦਾਨਾ, ਗਿਆਨ ਗੋਹਝ ਨਾ ਕੋਈ ਜਣਾਇੰਦਾ। ਖੇਲੇ ਖੇਲ ਸ੍ਰੀ ਭਗਵਾਨਾ, ਸ੍ਰੀ ਧਰ ਨਾਮ ਧਰਾਇੰਦਾ। ਜਨ ਭਗਤਾਂ ਦੇਵੇ ਨਾਮ ਨਿਧਾਨਾ, ਅੰਤਰ ਆਤਮ ਵੇਖ ਵਖਾਇੰਦਾ। ਸ਼ਬਦ ਵਖਾਏ ਸਚ ਨਿਸ਼ਾਨਾ, ਧੁਰਦਰਗਾਹੀ ਆਪ ਚਲਾਇੰਦਾ। ਉਪਰ ਲਿਖੇ ਲੇਖ ਮਹਾਨਾ, ਸੋਹੰ ਨਾਉਂ ਰਖਾਇੰਦਾ। ਮਾਰੇ ਤੀਰ ਇਕ ਨਿਸ਼ਾਨਾ, ਏਕਾ ਚਿੱਲਾ ਆਪ ਉਠਾਇੰਦਾ। ਖੇਲੇ ਖੇਲ ਗੋਪੀ ਕਾਹਨਾ, ਨਾਮ ਬੰਸਰੀ ਇਕ ਵਜਾਇੰਦਾ। ਸੀਤਾ ਸੁਰਤੀ ਕਰ ਪਰਵਾਨਾ, ਰਾਮ ਰਾਮਾ ਘਰ ਪਰਨਾਇੰਦਾ। ਅਰਜਨ ਦੇਵੇ ਇਕ ਗਿਆਨਾ, ਏਕਾ ਸ਼ਬਦ ਅਲਾਇੰਦਾ। ਕਲਜੁਗ ਰੱਖਿਆ ਨੌਜਵਾਨਾ, ਹਰਿ ਸਾਚਾ ਵੇਖ ਵਖਾਇੰਦਾ। ਏਕਾ ਸ਼ਰਅ ਇਕ ਸ਼ਰਾਇਤ ਦਏ ਧੁਰ ਫ਼ਰਮਾਣਾ, ਏਕਾ ਕਲਮਾ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਨਿਰਗੁਣ ਖੇਲ ਖਿਲਾਇੰਦਾ। ਨਿਰਗੁਣ ਖੇਲ ਹਰਿ ਖਿਲੰਤਾ, ਅਕਲ ਕਲਾ ਕਲ ਧਾਰੀਆ। ਕਲਜੁਗ ਆਪਣਾ ਵੇਸ ਵਟੰਤਾ, ਸੰਗ ਮੁਹੰਮਦ ਚਾਰ ਯਾਰੀਆ। ਅੱਲਾ ਰਾਣੀ ਮੇਲ ਮਿਲੰਤਾ, ਸੁਹਾਏ ਬੰਕ ਦਵਾਰੀਆ। ਏਕਾ ਨਾਅਰਾ ਆਪ ਸੁਣੰਤਾ, ਹੂ ਹੂ ਤੇਰੀ ਵਾਰੀਆ। ਏਕਾ ਸਾਚਾ ਧਾਮ ਸੁਹੰਤਾ, ਮਕਾਮੇ ਹੱਕ ਮੇਲਾ ਸਾਚੇ ਯਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਪਰਵਰਦਿਗਾਰੀਆ। ਨਿਰਗੁਣ ਰੂਪ ਪਰਵਰਦਿਗਾਰ, ਏਕਾ ਨਾਮ ਖ਼ੁਦਾਈਆ। ਖ਼ਲਕ ਖ਼ਲਕ ਖ਼ੁਦਾਈ ਕਰ ਪਸਾਰ, ਦੀਨ ਅਲਾਹੀਆ। ਦੀਨ ਅਲਾਹੀ ਕਰ ਵਿਚਾਰ, ਇਕ ਸ਼ਰਾਇਤ ਸੁਣਾਈਆ। ਇਕ ਸ਼ਰਾਇਤ ਬੰਨੇ ਧਾਰ, ਏਕਾ ਆਇਤ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੰਡਨ ਵੰਡ ਵੰਡਾਈਆ। ਨਿਰਗੁਣ ਆਪਣਾ ਕਰ ਪਸਾਰਾ, ਜੁਗ ਜੁਗ ਖੇਲ ਖਿਲਾਇੰਦਾ। ਕਲਜੁਗ ਖੇਲੇ ਖੇਲ ਨਿਆਰਾ, ਵੇਦ ਕਤੇਬ ਨਾ ਕੋਈ ਰਖਾਇੰਦਾ। ਪੁਰਾਨ ਅਠਾਰਾਂ ਪਾਏ ਸਾਰਾ, ਹਰਿ ਸਾਚਾ ਮੁਖ ਭਵਾਇੰਦਾ। ਅੰਜੀਲ ਕੁਰਾਨਾ ਕਰ ਨਿਆਰਾ, ਆਪਣਾ ਰਾਹ ਵਖਾਇੰਦਾ। ਮੁਖ ਛੁਪਾਇਆ ਕ੍ਰਿਸ਼ਨ ਮੁਰਾਰਾ, ਰਾਮਾ ਰਾਮ ਨਾ ਕੋਈ ਧਿਆਇੰਦਾ। ਗਣਪਤ ਗਣੇਸ਼ਾ ਗਿਆ ਹਾਰਾ, ਸ਼ਿਵ ਸ਼ੰਕਰ ਨਾ ਤ੍ਰਿਸ਼ੂਲ ਉਠਾਇੰਦਾ। ਬ੍ਰਹਮਾ ਵੇਖੇ ਨਾ ਨੈਣ ਉਘਾੜਾ, ਅੱਠੇ ਨੇਤਰ ਬੰਦ ਕਰਾਇੰਦਾ। ਕਰੋੜ ਤੇਤੀਸਾ ਨਾ ਕੋਈ ਲਲਕਾਰਾ, ਸੁਰਪਤ ਰਾਜਾ ਇੰਦ ਮੁਖ ਛੁਪਾਇੰਦਾ। ਪੁਰਖ ਅਬਿਨਾਸ਼ੀ ਏਕਾ ਸ਼ਬਦ ਕਰ ਤਿਆਰਾ, ਲੋਕਮਾਤ ਰਖਾਇੰਦਾ। ਪੰਜ ਤਤ ਕਰ ਪਿਆਰਾ, ਨਾਨਕ ਨਾਮ ਰਖਾਇੰਦਾ। ਜੋਤ ਸਰੂਪੀ ਕਰ ਅਕਾਰਾ, ਨਿਰਗੁਣ ਵੇਸ ਵਟਾਇੰਦਾ। ਸ਼ਬਦ ਸ਼ਸਤਰ ਇਕ ਪਿਆਰਾ, ਤਨ ਗਾਤਰੇ ਆਪ ਲਟਕਾਇੰਦਾ। ਮਨਮਤ ਮਾਰੇ ਵਾਰੋ ਵਾਰਾ, ਗੁਰਮਤ ਇਕ ਪਰਨਾਇੰਦਾ। ਜੀਵਾਂ ਜੰਤਾਂ ਕਰ ਪਿਆਰਾ, ਸਾਧਾਂ ਸੰਤਾਂ ਸਮਝਾਇੰਦਾ। ਦਾਤਾ ਦਾਨੀ ਖੇਲ ਨਿਆਰਾ, ਖੇਲਣਹਾਰ ਦਿਸ ਨਾ ਆਇੰਦਾ। ਮਾਤ ਪਿਤਾ ਨਾ ਪਾਵੇ ਸਾਰਾ, ਨਾ ਕੋਈ ਭੇਵ ਜਣਾਇੰਦਾ। ਪੁਰਖ ਅਬਿਨਾਸ਼ੀ ਕਰ ਪਿਆਰਾ, ਆਪਣੇ ਦਰ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣੀ ਵੰਡ ਵੰਡਾਇੰਦਾ। ਆਪਣੇ ਦਰ ਆਪੇ ਸੱਦ, ਆਪੇ ਦਇਆ ਕਮਾਈਆ। ਨਾਮ ਪਿਆਏ ਸਾਚੀ ਮਦਿ, ਇਕ ਖੁਮਾਰ ਰਖਾਈਆ। ਭਾਗ ਲਗਾਏ ਸ਼ਬਦੀ ਪਦ, ਵਿਸ਼ਨੂੰ ਵੰਸੀ ਆਪ ਅਖਵਾਈਆ। ਇਕ ਜਣਾਈ ਬੋਧ ਅਗਾਧਾ, ਧੁਰ ਦੀ ਧਾਰ ਸਮਝਾਈਆ। ਪੁਰਖ ਅਕਾਲਾ ਦੀਨ ਦਿਆਲਾ ਆਤਮ ਅੰਤਰ ਇਕ ਵਜਾਏ ਸਾਚਾ ਨਾਦਾ, ਅਨਹਦ ਸੇਵਾ ਲਾਈਆ। ਰਸਨਾ ਗਾਏ ਨਾ ਕੋਈ ਸਦਾ, ਬੱਤੀ ਦੰਦ ਨਾ ਕੋਈ ਜਣਾਈਆ। ਅਜੱਪਾ ਜਾਪ ਮਿਲੇ ਮਾਧਵ ਮਾਧਾ, ਏਕਾ ਸਚ ਪੜ੍ਹਾਈਆ। ਮੇਟ ਮਿਟਾਏ ਵਾਦ ਵਿਵਾਦਾ, ਜਿਸ ਘਰ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣੀ ਵੰਡ ਵੰਡਾਈਆ। ਵੰਡੇ ਵੰਡ ਨਾਮ ਸਤਿ, ਲੋਕਮਾਤ ਜੈਕਾਰਾ। ਲੇਖੇ ਲਾਏ ਪੰਜ ਤੱਤ, ਜਿਸ ਜਨ ਦੇਵੇ ਕਰ ਪਿਆਰਾ। ਬਹੱਤਰ ਨਾੜ ਨਾ ਉਬਲੇ ਰੱਤ, ਪੰਜ ਚੋਰ ਨਾ ਕਰੇ ਖ਼ਵਾਰਾ। ਆਤਮ ਬੀਜੇ ਸਾਚੇ ਵਤ, ਬੀਜਣਹਾਰ ਆਪ ਕਰਤਾਰਾ। ਫੁਲ ਫੁਲਵਾੜੀ ਵੇਖ ਪੱਤ, ਫਲ ਅੰਮ੍ਰਿਤ ਲੱਗੇ ਡਾਲਾ। ਸਤਿ ਸੰਤੋਖੀ ਦੇਵੇ ਧੀਰਜ ਜਤ, ਕਾਇਆ ਮੰਦਰ ਸੱਚੀ ਧਰਮਸਾਲਾ। ਹਰਿ ਕਾ ਮੰਦਰ ਕਦੇ ਨਾ ਜਾਏ ਢੱਠ, ਦੀਪਕ ਜਗਦੀ ਰਹੇ ਜਵਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਖੇਲੇ ਖੇਲ ਨਿਰਾਲਾ। ਨਾਮ ਸਤਿ ਪਾਈ ਵੰਡੀ, ਹਰਿ ਸਾਚਾ ਵੰਡ ਵੰਡਾਇੰਦਾ। ਖੇਲੇ ਖੇਲ ਵਿਚ ਵਰਭੰਡੀ, ਪਾਖੰਡੀ ਮੇਟ ਮਿਟਾਇੰਦਾ। ਗੁਰ ਨਾਨਕ ਹੱਥ ਫੜਾਈ ਕੰਡੀ, ਏਕਾ ਤੋਲ ਤੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦਿਤਾ ਸਾਚਾ ਬੋਲਾ, ਸੋਹੰ ਰਸਨਾ ਗਾਇੰਦਾ। ਨਾਨਕ ਸੋਹੰ ਰਸਨਾ ਗਾ, ਆਪਣਾ ਮੂਲ ਚੁਕਾਇਆ। ਤੇਰਾ ਮੇਰਾ ਭੇਵ ਨਾ ਰਾ, ਨਿਰਗੁਣ ਸਰਗੁਣ ਇਕ ਅਖਵਾਇਆ। ਸਰਗੁਣ ਤੇਰਾ ਸਾਚਾ ਥਾਂ, ਨਿਰਗੁਣ ਡੇਰਾ ਲਾਇਆ। ਨਿਰਗੁਣ ਤੇਰਾ ਸਾਚਾ ਨਾਂ, ਸਰਗੁਣ ਸਾਚਾ ਦਏ ਜਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਵੰਡ ਵੰਡਾਇਆ। ਨਾਮ ਸਤਿ ਵੰਡ ਵੰਡਾ, ਅੱਲਾ ਹੂ ਵਿਚਾਰਿਆ। ਐਨਲਹੱਕ ਵੇਖ ਵਖਾ, ਮੇਲ ਮਿਲਾਏ ਦਸਮ ਦਵਾਰਿਆ। ਮੁਕਾਮੇ ਹੱਕ ਇਕ ਖ਼ੁਦਾ, ਸਚਖੰਡ ਮੇਲ ਮਿਲਾ ਰਿਹਾ। ਦੋਹਾਂ ਵਿਚੋਲਾ ਬੇਪਰਵਾਹ, ਭੇਵ ਕੋਈ ਨਾ ਪਾ ਰਿਹਾ। ਸਤਿ ਪੁਰਖ ਨਿਰੰਜਣ ਆਪ ਅਖਵਾ, ਨੂਰੋ ਨੂਰ ਆਪ ਉਪਜਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤੀ ਨੂਰ ਹਰਿ, ਸ਼ਬਦੀ ਨਾਦ ਤਾਲ ਵਜਾ ਰਿਹਾ। ਸ਼ਬਦੀ ਨਾਦ ਤਾਲ ਵੱਜੇ ਤਲਵਾੜਾ, ਘਰ ਸਾਚੇ ਵੱਜੇ ਵਧਾਈਆ। ਪਾਰਬ੍ਰਹਮ ਪ੍ਰਭ ਵੇਖੇ ਇਕ ਅਖਾੜਾ, ਧੁਰਦਰਗਾਹੀ ਬੈਠਾ ਲਾਈਆ। ਸਚ ਸਿੰਘਾਸਣ ਬੈਠ ਸੱਚਾ ਲਾੜਾ, ਆਪ ਆਪਣਾ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਧਰ ਜੁਗ ਜੁਗ ਵੇਖੇ ਆਪਣਾ ਘਰ, ਲੋਕਮਾਤ ਖੇਲ ਕਰ, ਕਲਜੁਗ ਕਰੇ ਕੰਤ ਕੁੜਮਾਈਆ। ਕਲਜੁਗ ਕਰੀ ਹਰਿ ਕੁੜਮਾਈ, ਕਾਮ ਕਰੋਧ ਪਰਨਾਇਆ। ਲੋਭ ਮੋਹ ਕਰੇ ਲੜਾਈ, ਹੱਥ ਹੰਕਾਰ ਉਠਾਇਆ। ਮਾਇਆ ਮਮਤਾ ਧੀ ਜਵਾਈ, ਨਾ ਸਕੇ ਕੋਈ ਬਚਾਇਆ। ਮਨਮਤ ਨੇਤਰ ਨੈਣ ਕਜਲਾ ਰਹੀ ਪਾਈ, ਮਨਮੁਖ ਜੀਵ ਕਰੇ ਹਲਕਾਇਆ। ਜੂਠ ਝੂਠ ਵੱਜੀ ਵਧਾਈ, ਚਾਰੋਂ ਕੁੰਟ ਅੰਧੇਰਾ ਛਾਇਆ। ਧਰਤ ਮਾਤ ਨੇਤਰ ਰੋ ਰੋ ਨੀਰ ਰਹੀ ਵਹਾਈ, ਪ੍ਰਭ ਅੱਗੇ ਸੀਸ ਝੁਕਾਇਆ। ਕਲਜੁਗ ਪਕੜ ਪਛਾੜੇ ਦੋਵੇਂ ਬਾਂਹੀ, ਉਪਰ ਆਪਣਾ ਭਾਰ ਉਠਾਇਆ। ਜੀਵ ਜੰਤ ਗ਼ਰੀਬ ਨਿਮਾਣੇ ਰਹੇ ਕੁਰਲਾਈ, ਕਿਰਿਆ ਕਰਮ ਨਾ ਕੋਈ ਜਣਾਇਆ। ਸਾਧਾਂ ਸੰਤਾਂ ਮਿਲਿਆ ਮੇਲ ਨਾ ਹਰਿ ਸਾਚੇ ਮਾਹੀ, ਜੂਠੇ ਝੂਠੇ ਬੈਠੇ ਧੂਣੀਆਂ ਤਾਇਆ। ਕੋਟੀ ਕੋਟ ਬੰਨ ਲੰਗੋਟ ਫਿਰਦੇ ਥਾਈਂ ਥਾਈਂ, ਯਤ ਸਤਿ ਨਾ ਕੋਈ ਰਖਾਇਆ। ਕੋਈ ਨਾ ਦੇਵੇ ਸਿਰ ਠੰਡੀਆਂ ਛਾਈਂ, ਗੁਰਦਰ ਮੰਦਰ ਮਸਜਦ ਡੇਰਾ ਲਾਇਆ। ਸ਼ਿਵਦਵਾਲਾ ਮੱਠ ਪਈ ਦੁਹਾਈ, ਪੰਡਤ ਪਾਂਧੇ ਰਹੇ ਕੁਰਲਾਇਆ। ਮੁੱਲਾਂ ਸ਼ੇਖ਼ ਕਰਨ ਲੜਾਈ, ਕੁਤਬ ਗੌਂਸ ਨਾ ਕੋਈ ਸਹਾਇਆ। ਪੀਰ ਫਕੀਰ ਨਾ ਕਰੇ ਜਣਾਈ, ਦਸਤਗੀਰ ਨਜ਼ਰ ਨਾ ਆਇਆ। ਅੰਮ੍ਰਿਤ ਸਰ ਸਰੋਵਰ ਹੰਸ ਬਣਾਏ ਫੜ ਫੜ ਕਾਈਂ, ਭਰ ਪਿਆਲਾ ਨਾ ਕਿਸੇ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੁਰ ਦਿਤਾ ਵਰ, ਏਕਾ ਸ਼ਬਦ ਅੱਗੇ ਧਰ, ਏਕਾ ਰਾਹ ਵਖਾਇਆ। ਨਾਨਕ ਗੁਰ ਪਰਉਪਕਾਰਾ, ਚਾਰ ਵਰਨ ਪਰਨਾਇੰਦਾ। ਚਾਰੇ ਕੁੰਟਾਂ ਪਾਵੇ ਸਾਰਾ, ਦਹਿ ਦਿਸ਼ਾ ਉਠ ਧਾਇੰਦਾ। ਜੀਵਾਂ ਜੰਤਾਂ ਸਾਧਾਂ ਸੰਤਾਂ ਵੇਖੇ ਵਾਰੋ ਵਾਰਾ, ਮੂਰਖ ਮੁਗਧ ਗੜ੍ਹ ਹੰਕਾਰ ਤੁੜਾਇੰਦਾ। ਏਕਾ ਕੰਡਾ ਹੱਥ ਦੋ ਧਾਰਾ, ਸ਼ਬਦੀ ਨਾਉਂ ਧਰਾਇੰਦਾ। ਉਚੇ ਟਿੱਲੇ ਪਾਵੇ ਸਾਰਾ, ਗੋਰਖ ਮਛੰਦਰ ਫੋਲ ਫੋਲਾਇੰਦਾ। ਮੁੱਲਾਂ ਸ਼ੇਖ਼ ਮਸਾਇਕ ਕਾਜ਼ੀ ਇਕ ਸੁਣਾਏ ਸਾਚਾ ਨਾਅਰਾ, ਹੱਕ ਹਕੀਕਤ ਇਕ ਸੁਣਾਇੰਦਾ। ਪੰਡਤ ਪਾਂਧੇ ਗਿਆਨ ਧਿਆਨ ਕਰ ਉਜਿਆਰਾ, ਏਕਾ ਬ੍ਰਹਮ ਵਖਾਇੰਦਾ। ਪਾਰਬ੍ਰਹਮ ਪ੍ਰਭ ਭੇਵ ਨਿਆਰਾ, ਅਗੰਮ ਅਗੰਮੜਾ ਰੂਪ ਵਟਾਇੰਦਾ। ਹੱਡ ਮਾਸ ਨਾੜੀ ਚਮੜਾ ਨਾ ਕੋਈ ਕਰੇ ਕਲ ਅਕਾਰਾ, ਦਿਸ ਕਿਸੇ ਨਾ ਆਇੰਦਾ। ਜੁਗ ਜੁਗ ਆਪਣਾ ਲੈ ਅਵਤਾਰਾ, ਜੋਤੀ ਜਾਮਾ ਭੇਖ ਵਟਾਇੰਦਾ। ਕਲਜੁਗ ਤੇਰੀ ਅੰਤਮ ਵਾਰਾ, ਈਸਾ ਮੂਸਾ ਕਰ ਤਿਆਰਾ, ਨਾਲ ਰਲਾਏ ਸੰਗ ਮੁਹੰਮਦ ਚਾਰ ਯਾਰਾ, ਲੋਕਮਾਤੀ ਵੇਖ ਵਖਾਇੰਦਾ। ਨਾਨਕ ਗੁਰ ਕਰ ਪਿਆਰਾ, ਏਕਾ ਦੇਵੇ ਸ਼ਬਦ ਅਧਾਰਾ, ਜੋਤੀ ਨੂਰ ਕਰ ਪਸਾਰਾ, ਪੰਜ ਤਤ ਸਮਾਇੰਦਾ। ਇਕ ਗਿਆਨ ਇਕ ਧਿਆਨ, ਇਕ ਚਰਨ ਇਕ ਅਸ਼ਨਾਨ, ਇਕ ਧੂੜ ਏਕਾ ਮਸਤਕ ਏਕਾ ਟਿੱਕਾ ਇਕ ਲਲਾਟ ਏਕਾ ਘਾਟ ਪਾਰ ਕਰਾਇੰਦਾ। ਗੁਰਮੁਖਾਂ ਦਿਸੇ ਨੇੜੇ ਵਾਟ, ਮਨਮੁਖਾਂ ਦਰ ਦੁਰਕਾਇੰਦਾ। ਚੌਦਾਂ ਲੋਕ ਵਖਾਏ ਸਾਚਾ ਹਾਟ, ਚੌਦਾਂ ਤਬਕਾਂ ਫੋਲ ਫੋਲਾਇੰਦਾ। ਜ਼ਿਮੀਂ ਅਸਮਾਨਾ ਪਾੜਾ ਜਾਏ ਪਾਟ, ਗੁਰ ਪੂਰਾ ਨੇਤਰ ਆਪਣਾ ਆਪ ਉਠਾਇੰਦਾ। ਕਦੇ ਨਾ ਸੁੱਤਾ ਖ਼ਾਕੀ ਖ਼ਾਕ ਖਾਟ, ਨੂਰ ਵਿਛੌਣਾ ਇਕ ਵਿਛਾਇੰਦਾ। ਵਿਚ ਨਾ ਆਏ ਆਨ ਬਾਟ, ਮਾਤ ਗਰਭ ਨਾ ਫੇਰਾ ਪਾਇੰਦਾ। ਏਕਾ ਜੋਤੀ ਨੂਰ ਲਲਾਟ, ਆਪਣੀ ਆਪ ਰੁਸ਼ਨਾਇੰਦਾ। ਅੰਤਮ ਕਾਇਆ ਚੋਲੀ ਜਾਏ ਪਾਟ, ਥਿਰ ਕੋਈ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਖੇਲ ਕਰ, ਜੁਗ ਜੁਗ ਆਪਣੀ ਵੰਡ ਵੰਡਾਇੰਦਾ। ਨਾਨਕ ਚੋਲਾ ਹਰਿ ਘਰ ਪਾਇਆ, ਘਰ ਸਾਚੇ ਵੱਜੀ ਵਧਾਈਆ। ਏਕਾ ਢੋਲਾ ਨਾਮ ਰਖਾਇਆ, ਦਿਵਸ ਰੈਣ ਰਿਹਾ ਗਾਈਆ। ਸੋਹੰ ਢੋਲਾ ਸਾਚਾ ਗਾਇਆ, ਏਕਾ ਦੂਜਾ ਭੌ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਵਖਾਏ ਸਾਚਾ ਘਰ, ਘਰ ਸਾਚਾ ਆਦਿ ਨਿਰੰਜਣ ਬੈਠਾ ਬੇਪਰਵਾਹੀਆ। ਆਦਿ ਨਿਰੰਜਣ ਹਰਿ ਬੇਅੰਤ, ਪਰਮ ਪੁਰਖ ਅਪਾਰਾ। ਖੇਲੇ ਖੇਲ ਜੁਗਾ ਜੁਗੰਤ, ਲੋਕਮਾਤ ਅਵਤਾਰਾ। ਗੁਰਮੁਖ ਉਠਾਏ ਸਾਚੇ ਸੰਤ, ਜਨ ਭਗਤਾਂ ਮੀਤ ਮੁਰਾਰਾ। ਜਿਹਵਾ ਰਸਨਾ ਜਪਾਏ ਮਣੀਆ ਮੰਤ, ਸ਼ਬਦੀ ਸ਼ਬਦ ਅਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨੂਰ ਹੋਏ ਅਵਤਾਰਾ। ਏਕਾ ਗੁਰ ਇਕ ਅਵਤਾਰਾ, ਏਕਾ ਰੂਪ ਵਟਾਈਆ। ਏਕਾ ਸ਼ਕਤੀ ਭਰ ਭੰਡਾਰਾ, ਆਦਿ ਸ਼ਕਤ ਨਾਮ ਵਡਿਆਈਆ। ਇਕ ਵਿਅਕਤੀ ਪੁਰਖ ਅਗੰਮ ਅਗੰਮ ਅਪਾਰਾ, ਅਗੰਮੜੀ ਧਾਰ ਚਲਾਈਆ। ਨਾ ਮਰੇ ਨਾ ਪਏ ਜੰਮ ਵਿਚ ਸੰਸਾਰਾ, ਆਵਣ ਜਾਵਣ ਰਚਨ ਰਚਾਈਆ। ਆਪ ਆਪਣਾ ਕਰ ਉਜਿਆਰਾ, ਆਪੇ ਲਏ ਮਿਟਾਈਆ। ਆਪੇ ਵਸਿਆ ਧੂੰਆਂਧਾਰਾ, ਧੁੰਧੂਕਾਰ ਵਖਾਈਆ। ਸਗਲ ਸ੍ਰਿਸ਼ਟੀ ਕਰ ਪਸਾਰਾ, ਬੈਠਾ ਆਸਣ ਲਾਈਆ। ਇਕ ਅਕੱਲਾ ਏਕੰਕਾਰਾ, ਕਰਤਾ ਪੁਰਖ ਨਾਉਂ ਧਰਾਈਆ। ਨਿਰਗੁਣ ਰੂਪ ਸੱਚੀ ਸਰਕਾਰਾ, ਪਾਰਬ੍ਰਹਮ ਵੱਡੀ ਵਡਿਆਈਆ। ਸ਼ਬਦ ਸਰੂਪੀ ਮਾਰੇ ਏਕਾ ਨਾਅਰਾ, ਘਰ ਘਰ ਅਵਾਜ਼ ਲਗਾਈਆ। ਕਲਜੁਗ ਅੰਤਮ ਹੋ ਤਿਆਰਾ, ਆਇਆ ਭੇਸ ਵਟਾਈਆ। ਏਕਾ ਤਤ ਇਕ ਪਿਆਰਾ, ਏਕਾ ਬੂਝ ਬੁਝਾਈਆ। ਤ੍ਰੈਗੁਣ ਮਾਇਆ ਪਾਰ ਕਿਨਾਰਾ, ਤਤਵ ਤਤ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵਿਚ ਟਿਕਾਈਆ। ਨਿਰਗੁਣ ਰੂਪ ਅਵਰ ਨਾ ਦੋਆ, ਗੁਰੂ ਗੁਰੂ ਗੁਰ ਦੇਵਾ। ਆਲਸ ਨਿੰਦਰ ਵਿਚ ਕਦੇ ਨਾ ਸੋਇਆ, ਪਾਰਬ੍ਰਹਮ ਪ੍ਰਭ ਅਲੱਖ ਅਭੇਵਾ। ਉਪਾਏ ਖਪਾਏ ਨਾ ਕਦੇ ਹੱਸੇ ਨਾ ਕਦੇ ਰੋਇਆ, ਆਦਿ ਅੰਤ ਨੂਰੋ ਨੂਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਲੋਕਮਾਤ ਆਪਣਾ ਸ਼ਬਦ ਲੈ ਕੇ ਆਵੇ ਸਾਚਾ ਢੋਆ। ਨਾਮ ਸਤਿ ਸ਼ਬਦ ਚਲਾ, ਹਰਿ ਨਾਮੇ ਵਣਜ ਕਰਾਇਆ। ਏਕਾ ਮਤ ਗਿਆ ਸਮਝਾ, ਏਕਾ ਰੂਪ ਦਰਸਾਇਆ। ਏਕਾ ਪਤ ਗਿਆ ਰਖਾ, ਪਤਿਪਰਮੇਸ਼ਵਰ ਹੋਏ ਸਹਾਇਆ। ਏਕਾ ਯਤ ਗਿਆ ਬਣਾ, ਧੀਰਜ ਧੀਰ ਧਰਾਇਆ। ਏਕਾ ਸਤਿ ਗਿਆ ਵਖਾ, ਸਤਿ ਸੰਤੋਖ ਨਾਮ ਉਪਾਇਆ। ਏਕਾ ਵਤ ਏਕਾ ਬੀਜ ਗਿਆ ਬਿਜਾ, ਬਿਨ ਅੰਗਦ ਫਲ ਕਿਸੇ ਨਾ ਖਾਇਆ। ਸ੍ਰਿਸ਼ਟ ਸਬਾਈ ਹੋਈ ਨੰਗਤ, ਨਾ ਪੜਦਾ ਕੋਈ ਪਾਇਆ। ਨੌਂ ਦਵਾਰ ਘਰ ਘਰ ਫਿਰਦੀ ਮੰਗਤ, ਤ੍ਰਿਸ਼ਨਾ ਭੁੱਖ ਨਾ ਕੋਈ ਮਿਟਾਇਆ। ਮਿਲਿਆ ਧਾਮ ਨਾ ਸਾਚੀ ਸੰਗਤ, ਬਿਨ ਗੁਰ ਪੂਰੇ ਕੋਈ ਨਾ ਸਾਚਾ ਰਾਹ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਵੇਸ ਵਟਾਇਆ। ਜੋਤੀ ਸ਼ਬਦੀ ਵੇਸ ਵਟਾ, ਪੰਜ ਤਤ ਸਮਾਇੰਦਾ। ਅੰਗਦ ਗਹਿਣਾ ਦੇਵੇ ਪਾ, ਦਿਸ ਕਿਸੇ ਨਾ ਆਇੰਦਾ। ਲਹਿਣਾ ਦੇਣਾ ਮੂਲ ਚੁਕਾ, ਕਾਇਆ ਤ੍ਰਿਪਤ ਕਰਾਇੰਦਾ। ਮਨਮੁਖਤਾ ਦਏ ਮਿਟਾ, ਅਗੰਮ ਅਗੰਮਤਾ ਸ਼ਬਦ ਪੜ੍ਹਾਇੰਦਾ। ਭੁੱਖਾ ਨੰਗਤਾ ਲੇਖੇ ਲਾ, ਸ਼ਾਹ ਸੁਲਤਾਨ ਬਣਾਇੰਦਾ। ਨਾਮ ਧਨ ਸਚ ਖ਼ਜਾਨਾ ਝੋਲੀ ਪਾ, ਅਤੁਟ ਭੰਡਾਰ ਚਲਾਇੰਦਾ। ਆਪਣਾ ਅੱਖਰ ਆਪ ਸਿਖਾ, ਆਪੇ ਲੇਖ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੂਜਾ ਕਰ ਵਿਹਾਰ, ਤੀਜਾ ਨੇਤਰ ਆਪ ਖੁਲ੍ਹਾਇੰਦਾ। ਤੀਜਾ ਨੇਤਰ ਅਮਰਪਦ, ਗੁਰ ਪੂਰੇ ਏਕਾ ਪਾਇਆ। ਰਾਮ ਦਾਸ ਵੱਜੀ ਸਦ, ਸਾਚਾ ਨਾਮ ਸੁਣਾਇਆ। ਪਾਰ ਕਰਾਇਆ ਕੋਟ ਬ੍ਰਹਿਮਦ, ਪਾਰਬ੍ਰਹਮ ਮਿਲਾਇਆ। ਆਪੇ ਵੇਖੇ ਆਪਣੀ ਯੱਦ, ਆਪਣਾ ਰੂਪ ਵਟਾਇਆ। ਗੁਰ ਅਰਜਨ ਸ਼ਬਦ ਡੋਰੀ ਬੰਧ, ਏਕਾ ਚਰਨ ਦਿਸਾਇਆ। ਜੋਤ ਸਰੂਪੀ ਚਾੜ੍ਹੇ ਚੰਨ, ਲੋਕਮਾਤ ਕਰੇ ਰੁਸ਼ਨਾਇਆ। ਰਵ ਸਸ ਦੇਵਤ ਸੁਰ ਬ੍ਰਹਮਾ ਸ਼ਿਵ ਕਰਨ ਧੰਨ ਧੰਨ, ਗਣ ਗੰਧਰਬ ਫੁਲ ਬਰਸਾਇਆ। ਪੁਰਖ ਅਬਿਨਾਸ਼ੀ ਏਕਾ ਗਿਆ ਮੰਨ, ਗੁਰ ਨਾਨਕ ਰਾਹ ਵਖਾਇਆ। ਏਕਾ ਸ਼ਬਦ ਸੁਣਾਏ ਕੰਨ, ਤਾਲ ਤਲਵਾੜਾ ਇਕ ਵਜਾਇਆ। ਲੇਖੇ ਲਾਇਆ ਜਨਨੀ ਜਨ, ਜਨ ਜਨਕਾ ਆਪ ਬਣਾਇਆ। ਭਾਗ ਲਗਾਇਆ ਕਾਇਆ ਤਨ, ਪੰਜ ਤਤ ਕਰੇ ਰੁਸ਼ਨਾਇਆ। ਸ੍ਰਿਸ਼ਟ ਸਬਾਈ ਬੇੜਾ ਬੰਨ੍ਹ, ਹਰਿ ਕਾ ਭੇਵ ਖੁਲ੍ਹਾਇਆ। ਜੀਵਾਂ ਜੰਤਾਂ ਕੱਢੇ ਜਨ, ਏਕਾ ਸ਼ਬਦ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮੰਤਰ ਇਕ ਗਿਆਨ, ਇਕ ਧਿਆਨ ਏਕਾ ਸ਼ਬਦ ਦ੍ਰਿੜਾਇਆ। ਏਕਾ ਗਿਆਨ ਦੀਆ ਗੁਰ ਨੇਤਰ, ਹਰਿ ਵਡ ਵੱਡੀ ਵਡਿਆਈਆ। ਖੇਲੇ ਖੇਲ ਕਾਇਆ ਖੇਤਰ, ਫੁਲ ਫੁਲਵਾੜੀ ਵੇਖ ਵਖਾਈਆ। ਰੁੱਤ ਬਸੰਤੀ ਮਹੀਨਾ ਚੇਤਰ, ਸਦ ਹੀ ਰੰਗ ਰੰਗਾਈਆ। ਸ਼ਬਦੀ ਸ਼ਬਦ ਬਣਿਆ ਹੇਤੜ, ਸਾਚਾ ਹਿਤ ਕਮਾਈਆ। ਸੰਤ ਦੁਲਾਰਾ ਜੇਠੀ ਜੇਠੜ, ਜੇਠ ਅਗਨੀ ਰਿਹਾ ਬੁਝਾਈਆ। ਬੋਧ ਅਗਾਧਾ ਸ਼ਬਦੀ ਲੇਖੜ, ਗੁਰੂ ਗ੍ਰੰਥ ਉਪਾਈਆ। ਗੁਰ ਤੇਗ ਬਹਾਦਰ ਲਾਏ ਪੱਲੇਥੜ, ਉਪਰ ਪੋਚ ਪੁਚਾਈਆ। ਸਾਧਾ ਸੰਤਾਂ ਗੁਰਮੁਖਾਂ ਭਗਤਾਂ ਰੱਖੇ ਛਾਇਆ ਹੇਠੜ, ਮਨਮੁਖਾਂ ਦਏ ਦੁਰਕਾਈਆ। ਮਸਤਕ ਟਿੱਕਾ ਲਾਏ ਰੱਤੀ ਕੇਸਰ, ਸਾਚੇ ਕਿਲੇ ਸਗਨ ਮਨਾਈਆ। ਕਲਜੁਗ ਅੰਤਮ ਮੇਲਾ ਹੋਏ ਥਨੇਸਰ, ਕਾਹਨਾ ਕ੍ਰਿਸ਼ਨਾ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰਿਹਾ ਵੰਡ ਵੰਡਾਈਆ। ਨਿਰਗੁਣ ਸਾਚੀ ਵੰਡ ਵੰਡੌਣੀ, ਹਰਿ ਗੋਬਿੰਦ ਹਰਿ ਦਾਤਾ। ਹਰਿਰਾਏ ਹਰਿ ਖੇਲ ਖਿਲੌਣੀ, ਹਰਿਕ੍ਰਿਸ਼ਨਾ ਮੇਲ ਮਿਲਾਤਾ। ਤੇਗ ਬਹਾਦਰ ਇਹ ਸਮਝੌਣੀ, ਸੀਸ ਧੜ ਤੋੜੇ ਨਾਤਾ। ਗੁਰ ਗੋਬਿੰਦ ਇਕ ਕਮਾਨ ਤੀਰ ਉਠੌਣੀ, ਮੇਟੇ ਰੈਣ ਅੰਧੇਰੀ ਰਾਤਾ। ਚਾਰ ਵਰਨਾਂ ਏਕਾ ਧਾਰ ਬਣੌਣੀ, ਏਕਾ ਹੋਏ ਪਿਤਾ ਮਾਤਾ। ਦੁਰਮਤ ਮੈਲ ਕੱਟ ਵਖੌਣੀ, ਉਤਮ ਹੋਏ ਜ਼ਾਤਾ। ਅੰਮ੍ਰਿਤ ਧਾਰ ਮੁਖ ਚੁਔਣੀ, ਵਰਨ ਬਰਨ ਕਰਾਏ ਏਕਾ ਜਾਤਾ। ਏਕਾ ਸਿਖਿਆ ਸਿੱਖ ਸਮਝੌਣੀ, ਅੰਮ੍ਰਿਤ ਆਤਮ ਬੂੰਦ ਸਵਾਂਤਾ। ਆਪਣੀ ਲਾਜ ਆਪ ਰਖੌਣੀ, ਨਾ ਕੋਈ ਦੂਸਰ ਭੈਣ ਭਰਾਤਾ। ਸਚ ਸੁੱਚ ਸੰਜਮ ਤੇਰਾ ਹੱਥ ਉਠੌਣੀ, ਜ਼ੋਰੂ ਜ਼ਰ ਜੁਲਮ ਨੇੜ ਨਾ ਆਏ ਕਮਜ਼ਾਤਾ। ਪੱਲੇ ਨਾਮ ਗੰਢ ਬੰਨੌਣੀ ਧੁਰਦਰਗਾਹੀ ਸਾਚੀ ਦਾਤਾ। ਅਕਾਲ ਮੂਰਤ ਇਕ ਧਿਔਣੀ, ਗੁਰ ਪੀਰ ਨਾ ਹੋਰ ਪਛਾਤਾ। ਇਸ਼ਟ ਦੇਵ ਦੇਵਾ ਇਕ ਵਖੌਣੀ, ਨਿਰਮਲ ਜੋਤ ਜਗੇ ਅਕਾਤਾ। ਆਪਣੀ ਪਛਾਣ ਆਪ ਸਮਝੌਣੀ, ਇਕ ਗਿਆਨ ਇਕ ਜਮਾਤਾ। ਸ਼ਬਦ ਸੁਰ ਤਾਲ ਇਕ ਖੜਕੌਣੀ, ਰਾਗ ਰੰਗ ਨਾ ਕੋਈ ਪਛਾਤਾ। ਨਿਰਗੁਣ ਆਪਣੀ ਵੰਡ ਆਪ ਵੰਡੌਣੀ, ਕਲਜੁਗ ਅੰਤਮ ਨਾਤਾ ਤੋੜੇ ਪਿਤ ਮਾਤਾ । ਸ਼ਬਦ ਕਟਾਰ ਹੱਥ ਉਠੌਣੀ, ਲੋਆਂ ਪੁਰੀਆਂ ਮਾਰੇ ਝਾਕਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਲਹਿਣਾ ਦੇਣ ਚੁਕਾਏ ਬਾਕਾ। ਕਲਜੁਗ ਅੰਤਮ ਜੋਤ ਜਗਾ, ਹਰਿ ਨੂਰ ਕਰੇ ਰੁਸ਼ਨਾਈਆ। ਨਿਹਕਲੰਕਾ ਨਾਉਂ ਰੱਖਾ, ਆਪਣਾ ਕਰਮ ਕਮਾਈਆ। ਸ਼ਬਦ ਡੰਕਾ ਦਏ ਵਜਾ, ਨੌਂ ਖੰਡ ਦਏ ਸੁਣਾਈਆ। ਰਾਓ ਰੰਕਾਂ ਦਏ ਉਠਾ, ਸਾਧਾਂ ਸੰਤਾਂ ਹਿਲਾਈਆ। ਦਵਾਰ ਬੰਕਾ ਦਏ ਸੁਹਾ, ਗੁਰਮੁਖ ਸਾਚੇ ਲਏ ਜਗਾਈਆ। ਜਨ ਜਨਕਾ ਮੇਲਾ ਲਏ ਮਿਲਾ, ਹਰਿ ਭਗਤ ਵੱਡੀ ਵਡਿਆਈਆ। ਜੋਤੀ ਤਨਕਾ ਦਏ ਲਗਾ, ਖਿੱਚੀ ਜਾਏ ਵਾਹੋ ਦਾਹੀਆ। ਵਾਸੀ ਪੁਰੀ ਘਨਕਾ ਦਇਆ ਕਮਾ, ਹਰਿਜਨ ਸਾਚੇ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਵੰਡੀ ਰਿਹਾ ਵੰਡਾਈਆ। ਸ਼ਬਦ ਸਰੂਪੀ ਵੰਡੇ ਵੰਡ, ਪਾਰਬ੍ਰਹਮ ਕਰਤਾਰਾ। ਵੇਖ ਵਖਾਏ ਜੇਰਜ ਅੰਡ, ਉਤਭੁਜ ਸੇਤਜ ਪਾਵੇ ਸਾਰਾ। ਮੇਟ ਮਿਟਾਏ ਭੇਖ ਪਖੰਡ, ਨਾ ਕੋਈ ਦਿਸੇ ਦੁਹਾਗਣ ਨਾਰਾ। ਸ਼ਬਦ ਫੜੇ ਚੰਡ ਪਰਚੰਡ, ਸੋਹੰ ਬੋਲੇ ਸਚ ਜੈਕਾਰਾ। ਲੱਖ ਚੁਰਾਸੀ ਵੱਢੇ ਕੰਡ, ਲੋਆਂ ਪੁਰੀਆਂ ਦਏ ਹੁਲਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਲਏ ਅਵਤਾਰਾ। ਨਿਹਕਲੰਕ ਕਲ ਜਾਮਾ ਧਾਰ, ਨਿਰਗੁਣ ਜੋਤ ਜਗਾਈਆ। ਸਾਲ ਬਵੰਜਾ ਕਰ ਪਿਆਰ, ਪੰਜ ਤਤ ਹੰਢਾਈਆ। ਵੀਹ ਸਦ ਬਿਕ੍ਰਮੀ ਕਰ ਉਜਿਆਰ, ਪੋਹ ਛੱਬੀ ਰੁੱਤ ਸੁਹਾਈਆ। ਜੋਤੀ ਜੋਤ ਮੇਲ ਸੱਚੀ ਸਰਕਾਰ, ਆਪ ਆਪਣਾ ਮੂਲ ਚੁਕਾਈਆ। ਨਿਰਗੁਣ ਜੋਤੀ ਕਰ ਉਜਿਆਰ, ਲੋਕਮਾਤ ਕਰ ਕਰ ਆਇਆ ਧਾਈਆ। ਸਾਚੇ ਮੰਦਰ ਕਰ ਪਿਆਰ, ਅੰਦਰ ਵੜਿਆ ਬੇਪਰਵਾਹੀਆ। ਸਾਢੇ ਤਿੰਨ ਹੱਥ ਮਹੱਲ ਉਸਾਰ, ਸੰਬਲ ਨਗਰੀ ਨਾਉਂ ਧਰਾਈਆ। ਗੋਬਿੰਦ ਖੇੜਾ ਕਰ ਉਜਿਆਰ, ਹਰਿ ਬੈਠਾ ਮੁਖ ਛੁਪਾਈਆ । ਕਲਜੁਗ ਝਗੜਾ ਚਾਰ ਯਾਰ, ਚਾਰੋਂ ਕੁੰਟ ਦੁਹਾਈਆ। ਲੱਖ ਚੁਰਾਸੀ ਰੋਵੇ ਜ਼ਾਰੋ ਜ਼ਾਰ, ਸ੍ਰਿਸ਼ਟ ਸਬਾਈ ਰਹੀ ਕੁਰਲਾਈਆ। ਧਰਤ ਧਵਲ ਕਰੇ ਪੁਕਾਰ, ਗਲ ਪੱਲਾ ਬੈਠੀ ਪਾਈਆ। ਧਰਮ ਰਾਏ ਰਿਹਾ ਲਲਕਾਰ, ਆਪ ਆਪਣੀ ਲਏ ਅੰਗੜਾਈਆ। ਚਿੱਤਰ ਗੁਪਤ ਲੇਖਾ ਰਿਹਾ ਵਿਚਾਰ, ਵਹੀ ਖਾਤਾ ਫੋਲ ਫੋਲਾਈਆ। ਲਾੜੀ ਮੌਤ ਨਾਰ ਮੁਟਿਆਰ, ਸੀਸ ਆਪਣਾ ਰਹੀ ਗੁੰਦਾਈਆ। ਬਸਤਰ ਪਾਏ ਤਨ ਸ਼ੰਗਾਰ, ਸੋਹਣੀ ਬਣਤ ਬਣਾਈਆ। ਨੈਣਾ ਕੱਜਲ ਤਿੱਖੀ ਧਾਰ, ਆਪਣਾ ਰਹੀ ਮਟਕਾਈਆ। ਪੜ੍ਹੀ ਲਿਖੀ ਅਪਰ ਅਪਾਰ, ਲਹਿਣਾ ਦੇਣਾ ਲਏ ਚੁਕਾਈਆ। ਉਠ ਉਠ ਵੇਖੇ ਦਰ ਦਵਾਰ, ਉਤਰ ਪੂਰਬ ਪੱਛਮ ਦੱਖਣ ਫੇਰਾ ਪਾਈਆ। ਕਲਜੁਗ ਕੂੜਾ ਰਿਹਾ ਲਲਕਾਰ, ਅੱਗੋਂ ਭੁਜਾਂ ਉਠਾਈਆ। ਜੂਠ ਝੂਠ ਖੰਡਾ ਦੋ ਧਾਰ, ਆਪਣਾ ਰਿਹਾ ਚਮਕਾਈਆ। ਮਾਇਆ ਮਮਤਾ ਕਰ ਹੰਕਾਰ, ਭੁਲਿਆ ਬੇਪਰਵਾਹੀਆ। ਨਾਰ ਦੁਹਾਗਣ ਵੇਖ ਸੰਸਾਰ, ਰੰਗ ਰਲੀਆਂ ਰਹੀ ਮਨਾਈਆ। ਤ੍ਰਿਸਨਾ ਅਗਨ ਰਹੀ ਸਾੜ, ਪੰਜ ਤਤ ਵਿਕਾਰਾ ਲੰਬੂ ਲਾਈਆ। ਗਟੀਆਂ ਗਿਣ ਗਿਣ ਵੇਖੇ ਸਤਾਰਾ ਹਾੜ, ਕਵਣ ਕੂਟ ਹੋਏ ਰੁਸ਼ਨਾਈਆ। ਵਾਹੋ ਦਾਹੀ ਫਿਰੇ ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਫੇਰਾ ਪਾਈਆ। ਉਬਲੇ ਰੱਤ ਨਾੜ ਨਾੜ, ਇਕ ਉਬਾਲਾ ਰਿਹਾ ਲਗਾਈਆ। ਨੌਂ ਖੰਡ ਸੱਤ ਦੀਪ ਲੱਗੇ ਇਕ ਉਖਾੜ, ਹਰਿ ਸਾਚੇ ਰਚਨ ਰਚਾਈਆ। ਕਲਜੁਗ ਜੋਧਾ ਅੰਦਰ ਦੇਵੇ ਵਾੜ, ਆਪਣੀਆਂ ਭੁਜਾਂ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵੰਡ ਵੰਡਾਈਆ। ਵੰਡੀ ਵੰਡ ਧਰਮ ਦਵਾਰੇ, ਹਰਿ ਸਾਚੇ ਧਰਮ ਕਮਾਇਆ। ਰਾਏ ਧਰਮ ਮਾਰੇ ਲਲਕਾਰੇ, ਉਠ ਉਠ ਬੋਲ ਸੁਣਾਇਆ। ਚਿਤਰ ਗੁਪਤ ਪਿਆ ਪੁਕਾਰੇ, ਲੇਖਾ ਲੇਖ ਨਾ ਕੋਈ ਲਿਖਾਇਆ। ਧਰਮ ਸਪੁਤ੍ਰੀ ਸਚ ਦੁਲਾਰੇ, ਸਾਚਾ ਮੁਖ ਦਿਖਾਇਆ। ਲਾੜੀ ਮੌਤ ਕਰ ਪਿਆਰੇ, ਤੇਰਾ ਰਾਹ ਚਲਾਇਆ। ਕਲਜੁਗ ਅੰਤਮ ਵੇਖ ਲੱਖ ਚੁਰਾਸੀ ਜੀਵ ਕਵਾਰੇ, ਹਰਿ ਸਾਚਾ ਕੰਤ ਨਾ ਕਿਸੇ ਵਿਆਹਿਆ। ਨਾਨਕ ਗੋਬਿੰਦ ਬਣ ਲਿਖਾਰੇ, ਜਗ ਲੇਖਾ ਇਹ ਲਿਖਾਇਆ। ਵੇਦ ਵਿਆਸਾ ਵਾਜਾਂ ਮਾਰੇ, ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ ਟਿੱਲੇ ਸਾਚੇ ਪਰਬਤ ਕਰੇ ਜੋਤ ਉਜਿਆਰੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਕਰੇ ਕਰਤਾਰੇ। ਕਲ ਜੋਧਾ ਰਿਹਾ ਲਲਕਾਰ, ਚਾਰੋਂ ਕੁੰਟ ਲਏ ਅੰਗੜਾਈਆ। ਮਿਲਿਆ ਮੇਲ ਮੁਹੰਮਦ ਯਾਰ, ਏਕਾ ਮਤਾ ਪਕਾਈਆ। ਅੱਲਾ ਰਾਣੀ ਕਰੇ ਵਿਚਾਰ, ਸਿਰ ਆਪਣੀ ਚੁੰਨੀ ਲਾਹੀਆ। ਅੰਜੀਲ ਕੁਰਾਨ ਰਹੀ ਲਲਕਾਰ, ਏਕਾ ਅਲਫ਼ ਖ਼ੁਦਾਈਆ। ਸਾਚਾ ਹਲਫ਼ ਉਠਾਏ ਸੱਚੀ ਸਰਕਾਰ, ਸਦੀ ਚੌਧਵੀਂ ਦਏ ਦੁਹਾਈਆ। ਪਰਗਟ ਹੋਏ ਵਿਚ ਸੰਸਾਰ, ਹਰਿ ਨੂਰੋ ਨੂਰ ਅਲਾਹੀਆ। ਬੇਐਬ ਇਕ ਪਰਵਰਦਿਗਾਰ, ਜਗਤ ਨਕ਼ਾਬ ਮੁਖ ਰਖਾਈਆ। ਸ੍ਰਿਸ਼ਟ ਸਬਾਈ ਸਾਂਝਾ ਯਾਰ, ਸਚ ਅਮਾਮ ਇਕ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੰਡ ਵੰਡਾਈਆ। ਵੰਡੇ ਵੰਡ ਹਰਿ ਬੇਅੰਤ, ਕਾਰਜ ਕਰਤਾ ਆਪ ਅਖਵਾਇਆ। ਵੇਖ ਵਖਾਏ ਸਾਚੇ ਸੰਤ, ਧਰਨੀ ਧਰਤ ਧਵਲ ਸੁਹਾਇਆ। ਆਪਣੀ ਵਿਦਿਆ ਆਪੇ ਪੜ੍ਹਦਾ, ਆਪਣਾ ਮੰਤਰ ਰਿਹਾ ਚਲਾਇਆ। ਆਪਣੇ ਘੋੜੇ ਆਪੇ ਚੜ੍ਹਦਾ, ਆਪੇ ਰਿਹਾ ਦੌੜਾਇਆ। ਆਪਣੀ ਸ੍ਰਿਸ਼ਟੀ ਆਪੇ ਲੜਦਾ, ਨਾ ਕੋਈ ਦੂਸਰ ਸੰਗ ਰਲਾਇਆ। ਆਪਣੇ ਘਾੜਨ ਆਪੇ ਘੜਦਾ, ਆਪੇ ਦਏ ਮਿਟਾਇਆ। ਲੱਖ ਚੁਰਾਸੀ ਅੰਦਰ ਆਪੇ ਵੜਦਾ, ਆਪੇ ਬਾਹਰ ਹੋ ਜਾਇਆ। ਆਪਣੀ ਅਗਨੀ ਆਪੇ ਸੜਦਾ, ਆਪੇ ਤੇਜ਼ ਵਧਾਇਆ। ਆਪੇ ਲਹਿਣਾ ਦੇਣ ਚੁਕਾਏ ਸੀਸ ਧੜ ਦਾ, ਆਪੇ ਲਏ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੰਡ ਵੰਡਾਇਆ। ਵੰਡੇ ਵੰਡ ਲੋਕਮਾਤ, ਕਲਜੁਗ ਵੇਖ ਵਖਾਈਆ। ਰੈਣ ਅੰਧੇਰਾ ਅੰਧੇਰੀ ਰਾਤ, ਰਵ ਸਸ ਨਾ ਕੋਈ ਰੁਸ਼ਨਾਈਆ। ਭਰਮ ਭੁਲੇਖਾ ਜ਼ਾਤ ਪਾਤ, ਵਰਨ ਬਰਨ ਪਈ ਲੜਾਈਆ। ਸਾਚੀ ਵਸਤ ਨਾ ਦਿਸੇ ਕਿਸੇ ਹਾਟ, ਸਾਚਾ ਵਣਜ ਨਾ ਕੋਈ ਕਰਾਈਆ। ਪੜ੍ਹ ਪੜ੍ਹ ਥੱਕੇ ਪੂਜਾ ਪਾਠ, ਪ੍ਰਭ ਕਾ ਰੂਪ ਦਿਸ ਨਾ ਆਈਆ। ਨਹਾ ਨਹਾ ਥੱਕੇ ਤੀਰਥ ਤਾਟ, ਦੁਰਮਤ ਮੈਲ ਨਾ ਕੋਇ ਗਵਾਈਆ। ਅੰਮ੍ਰਿਤ ਰਸ ਨਾ ਸਕੇ ਚਾਟ, ਨਿਝਰ ਝਿਰਨਾ ਨਾ ਕੋਈ ਝਿਰਾਈਆ। ਨੇੜ ਨਾ ਦਿਸੇ ਕਿਸੇ ਵਾਟ, ਦੂਰੋ ਦੂਰ ਤੜਫਾਈਆ। ਜੋਤ ਨਾ ਜਗੇ ਕਾਇਆ ਮਾਟ, ਡੂੰਘੀ ਕੰਦਰ ਨਾ ਹੋਏ ਰੁਸ਼ਨਾਈਆ। ਦੂਈ ਦਵੈਤੀ ਪੜਦਾ ਗਿਆ ਨਾ ਪਾਟ, ਏਕਾ ਦੂਜਾ ਭੌ ਨਾ ਕੋਈ ਹਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕਾ ਵੰਡ ਵੰਡਾਈਆ। ਨਿਹਕਲੰਕਾ ਨਿਰਗੁਣ ਰੂਪ, ਸ਼ਬਦੀ ਸ਼ਬਦ ਤਰਾਨਾ। ਸ੍ਰਿਸ਼ਟ ਸਬਾਈ ਸਾਚਾ ਭੂਪ, ਪਾਰਬ੍ਰਹਮ ਸ੍ਰੀ ਭਗਵਾਨਾ। ਵੇਖ ਵਖਾਏ ਚਾਰੇ ਕੂਟ, ਦਹਿ ਦਿਸ਼ਾ ਫੋਲ ਫੁਲਾਨਾ। ਮੇਟ ਮਿਟਾਏ ਜੂਠ ਝੂਠ, ਮਾਰੇ ਤੀਰ ਨਿਸ਼ਾਨਾ। ਭਗਤ ਵਛਲ ਜਾਏ ਤੂਠ, ਜਨ ਭਗਤਾਂ ਦੇਵੇ ਜੀਆ ਦਾਨਾ। ਏਕਾ ਭਿਛਿਆ ਪਾਏ ਨਾਮ ਮੁਠ, ਸ਼ਬਦ ਸੰਦੇਸ਼ਾ ਦੇਵੇ ਧੁਰ ਫ਼ਰਮਾਣਾ। ਜਗਤ ਵਿਕਾਰਾ ਦੇਵੇ ਕੁੱਠ, ਆਤਮ ਅੰਤਰ ਬਖ਼ਸ਼ੇ ਬ੍ਰਹਮ ਗਿਆਨਾ। ਪੰਜ ਤਤ ਵਿਕਾਰਾ ਕੱਢੇ ਕੁੱਟ, ਜੋਧਾ ਸੂਰਬੀਰ ਬਲੀ ਬਲਵਾਨਾ। ਹਰਿ ਕਾ ਤੀਰ ਨਿਰਾਲਾ ਗਿਆ ਛੁੱਟ, ਸੋਹੰ ਰਸਨਾ ਚਿੱਲਾ ਤੀਰ ਕਮਾਨਾ। ਸ੍ਰਿਸ਼ਟ ਸਬਾਈ ਪਾਏ ਫੁੱਟ, ਘਰ ਘਰ ਹੋਏ ਵੈਰਾਨਾ। ਕਲਜੁਗ ਅੰਤਮ ਲਏ ਲੁੱਟ, ਹੋਏ ਮਾਤ ਪਰਧਾਨਾ। ਕੱਚਾ ਫਲ ਜਾਏ ਟੁੱਟ, ਡਾਲ੍ਹ ਫੇਰ ਨਾ ਕਿਸੇ ਲਗਾਨਾ। ਪੁਰਖ ਅਬਿਨਾਸ਼ੀ ਸ਼ਬਦ ਨਗਾਰੇ ਲਾਏ ਏਕਾ ਚੋਟ, ਲੋਆਂ ਪੁਰੀਆਂ ਆਪ ਸੁਨਾਣਾ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਕੱਢੇ ਖੋਟ, ਮਨਮੁਖ ਕੋਈ ਰਹਿਣ ਨਾ ਪਾਣਾ। ਜੀਵ ਜੰਤ ਆਲਣਿਓ ਡਿਗੇ ਬੋਟ, ਫੜ ਬਾਹੋਂ ਨਾ ਕਿਸੇ ਉਠਾਨਾ । ਬਿਨ ਸਤਿਗੁਰ ਪੂਰੇ ਕੋਇ ਨਾ ਦੇਵੇ ਭੰਡਾਰਾ ਅਤੋਟ, ਅਤੁਟ ਭੰਡਾਰ ਨਾ ਕਿਸੇ ਰਖਾਨਾ। ਦਰ ਦਰ ਘਰ ਘਰ ਮੰਦਰ ਮਸਜਿਦ ਗੁਰਦਵਾਰੇ ਲੱਭਦੇ ਫਿਰਦੇ ਕੋਟੀ ਕੋਟ, ਕੋਟੀ ਕੋਟ ਬ੍ਰਹਿਮੰਡਾਂ ਮਾਲਕ ਹੱਥ ਕਿਸੇ ਨਾ ਆਣਾ। ਕੋਟੀ ਕੋਟ ਬੰਨ੍ਹੀ ਫਿਰਦੇ ਤਨ ਲੰਗੋਟ, ਤਨ ਬਸਤਰ ਨਾ ਕੋਈ ਛੁਹਾਨਾ। ਕੋਟੀ ਕੋਟ ਛੱਡੀ ਫਿਰਦੇ ਰੋਟ, ਬਿਨ ਅੰਨ ਜਲ ਨਾ ਮਿਲੇ ਭਗਵਾਨਾ। ਕੋਟੀ ਕੋਟ ਮਾਇਆ ਮਮਤਾ ਭਰੀ ਫਿਰਦੇ ਪੋਟ, ਨਾਲ ਰਲਾਏ ਪੰਜ ਸ਼ੈਤਾਨਾ। ਗੁਰਮੁਖ ਵਿਰਲੇ ਪਾਰਬ੍ਰਹਮ ਸਰਨ ਸਰਨਾਈ ਚਰਨ ਕਵਲ ਜਨ ਏਕਾ ਓਟ, ਮੇਲ ਮਿਲਾਏ ਦੋ ਜਹਾਨਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਖੇਲੇ ਖੇਲ ਮਹਾਨਾ। ਖੇਲਣਹਾਰ ਜਗਤ ਖਿਲਾਰੀ, ਜੁਗ ਜੁਗ ਖੇਲ ਖਿਲਾਇੰਦਾ। ਨਿਹਕਲੰਕਾ ਨਰ ਅਵਤਾਰੀ, ਜੋਤੀ ਜਾਮਾ ਭੇਖ ਵਟਾਇੰਦਾ। ਸ਼ਬਦ ਖੰਡਾ ਤੇਜ ਕਟਾਰੀ, ਆਪਣੇ ਹੱਥ ਰਖਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਰਿਹਾ ਉਭਾਰੀ, ਸੋਇਆ ਕੋਈ ਰਹਿਣ ਨਾ ਪਾਇੰਦਾ। ਨੌਵਾਂ ਖੰਡਾਂ ਸੱਤਾਂ ਦੀਪਾਂ ਵੇਖੇ ਵਾਰੋ ਵਾਰੀ, ਚਿੱਟੇ ਅਸਵ ਸ਼ਬਦ ਘੋੜੇ ਸੋਲਾਂ ਕਲੀਆਂ ਆਸਣ ਲਾਇੰਦਾ। ਨਿਰਗੁਣ ਜੋਤ ਜਗੇ ਨਿਰੰਕਾਰੀ, ਪੁਰਖ ਅਬਿਨਾਸ਼ੀ ਨਾਉਂ ਧਰਾਇੰਦਾ। ਜਨ ਭਗਤਾਂ ਪੈਜ ਰਿਹਾ ਸਵਾਰੀ, ਦਾਸਨ ਦਾਸੀ ਸੇਵ ਕਮਾਇੰਦਾ। ਅੰਦਰ ਮੰਦਰ ਗੁਪਤ ਜ਼ਾਹਰੀ, ਜੋਤ ਅਕਾਲਾ ਦੀਨ ਦਿਆਲਾ ਸਰਬ ਪ੍ਰਿਤਪਾਲਾ ਆਪ ਅਖਵਾਇੰਦਾ। ਗੁਰਮੁਖ ਸਾਚੇ ਮਾਰ ਉਛਾਲਾ, ਕਾਇਆ ਮੰਦਰ ਅੰਦਰ ਵੇਖ ਇਕ ਸੱਚੀ ਧਰਮਸਾਲਾ, ਧਰਮ ਆਤਮ ਬ੍ਰਹਮ ਪੁਰਖ ਪਰਮਾਤਮ ਉਤਮ ਜ਼ਾਤਮ ਇਕ ਵਖਾਇੰਦਾ। ਉਤਮ ਜ਼ਾਤਾ ਹਰਿ ਕਰਤਾਰਾ, ਏਕਾ ਵਰਨ ਰਖਾਇਆ। ਏਕਾ ਪਿਤਾ ਏਕਾ ਮਾਤਾ, ਏਕਾ ਗੋਦ ਉਠਾਇਆ। ਏਕਾ ਨਾਮ ਏਕਾ ਦਾਤਾ, ਏਕਾ ਝੋਲੀ ਪਾਇਆ। ਏਕਾ ਦਿਵਸ ਏਕਾ ਰਾਤਾ, ਏਕਾ ਵੇਖ ਵਖਾਇਆ। ਏਕਾ ਪੁਰਖ ਏਕਾ ਨਾਤਾ, ਏਕਾ ਤੰਦ ਬੰਧਾਇਆ। ਏਕਾ ਪੁੱਛਣਹਾਰਾ ਵਾਤਾ, ਜੁਗ ਜੁਗ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਰੂਪ ਏਕਾ ਕਰ, ਏਕਾ ਰੰਗ ਰੰਗਾਇਆ। ਏਕੰਕਾਰ ਇਕ ਅਕੱਲਾ, ਏਕਾ ਕਲ ਵਰਤਾਈਆ। ਇਕ ਵਖਾਏ ਸਚ ਮਹੱਲਾ, ਏਕਾ ਧਾਮ ਸੁਹਾਈਆ। ਏਕਾ ਵਸਿਆ ਜਲਾ ਥਲਾ, ਡੂੰਗੀ ਕੰਦਰ ਆਪ ਟਿਕਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਏਕਾ ਮੱਲਾ, ਥਿਰ ਘਰ ਨਾਉਂ ਰਖਾਈਆ। ਲੋਕਮਾਤ ਆਵੇ ਜਾਵੇ ਘੜੀ ਘੜੀ ਪਲ ਪੱਲਾ, ਨਿਤ ਨਵਿਤ ਬਣਤ ਬਣਾਈਆ। ਭਗਤਾਂ ਸੰਤਾਂ ਦੂਈ ਦਵੈਤੀ ਮੇਟੇ ਸੱਲਾ, ਏਕਾ ਸ਼ਬਦ ਕਰੇ ਕੁੜਮਾਈਆ। ਦੀਪਕ ਜੋਤੀ ਏਕਾ ਬੱਲਾ, ਏਕਾ ਨੂਰ ਕਰੇ ਰੁਸ਼ਨਾਈਆ। ਪੰਜ ਤਤ ਵਿਕਾਰ ਨਾ ਕਰੇ ਹੱਲਾ, ਬੈਠੇ ਮੁਖ ਸ਼ਰਮਾਈਆ। ਗੁਰਸਿਖ ਤੇਰਾ ਫੜਿਆ ਪੱਲਾ, ਚਲ ਆਇਆ ਧੁਰਦਰਗਾਹੀਆ। ਹਰਿਸੰਗਤ ਵੇਖਿਆ ਨਿਹਚਲ ਧਾਮ ਅਟੱਲਾ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਸ਼ਬਦੀ ਆਪੇ ਰੱਲਾ, ਆਪਣੀ ਬਣਤ ਬਣਾਈਆ। ਹਰਿਸੰਗਤ ਤੇਰੇ ਦਰ ਦਵਾਰੇ ਖੱਲਾ, ਦੋਏ ਜੋੜ ਸੀਸ ਝੁਕਾਈਆ। ਪਾਰਬ੍ਰਹਮ ਸ਼ਬਦ ਸੁਨੇਹੜਾ ਪੰਜ ਤਤ ਆਪਣੀ ਹੱਥੀਂ ਘੱਲਾ, ਸੋਹੰ ਢੋਲਾ ਏਕਾ ਗਾਈਆ। ਹੋਏ ਸਹਾਈ ਜਲਾ ਥਲਾ, ਦੋ ਜਹਾਨਾਂ ਪਾਰ ਕਰਾਈਆ। ਚਰਨ ਦਵਾਰਾ ਜਿਸ ਜਨ ਮੱਲਾ, ਧਰਮ ਰਾਏ ਨਾ ਦਏ ਸਜਾਈਆ। ਲਾੜੀ ਮੌਤ ਨੇਤਰ ਮੁਖ ਪਾਏ ਪੱਲਾ, ਗੁਰਸਿਖ ਤੇਰੇ ਦਰ ਨਾ ਆਈਆ। ਅੰਤਮ ਅੰਤ ਅੰਤ ਕਾਲ ਪਾਰਬ੍ਰਹਮ ਨਿਰਗੁਣ ਰੂਪ ਤੇਰੇ ਦਰ ਦਵਾਰੇ ਖਲਾ, ਪੂਰਨ ਪੰਜ ਤਤ ਦਰਸਾਈਆ। ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਵਲਾ ਛਲਾ, ਵਾਹ ਵਾਹ ਵੱਡੀ ਵਡਿਆਈਆ। ਗੁਰ ਗੋਬਿੰਦ ਦਵਾਰਾ ਏਕਾ ਮੱਲਾ, ਢਹਿ ਪਿਆ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਵੀਹ ਸਦ ਬਿਕ੍ਰਮੀ ਕਰੇ ਰੁਸ਼ਨਾਈਆ। ਵੀਹ ਸਦ ਕਰ ਉਜਿਆਰਾ, ਏਕਾ ਰੂਪ ਦਰਸਾਇਆ। ਏਕਾ ਦੂਆ ਖੇਲ ਨਿਆਰਾ, ਤੀਜੇ ਵੇਸ ਵਟਾਇਆ। ਚੌਥੇ ਸੋਹੇ ਬੰਕ ਦਵਾਰਾ, ਪੰਚਮ ਪਾਰ ਕਰਾਇਆ। ਛੇਵੇਂ ਛੱਪਰ ਛੰਨ ਨਾ ਕੋਈ ਸਹਾਰਾ, ਸੱਤ ਸੱਤਵੇਂ ਆਪ ਦਰਸਾਇਆ। ਅੱਠਾਂ ਤੱਤਾਂ ਕਰ ਕਿਨਾਰਾ, ਨੌਂ ਦਰ ਧੱਕਾ ਲਾਇਆ। ਦਸਵੇਂ ਮੇਲਾ ਪੁਰਖ ਅਪਾਰਾ, ਆਪਣਾ ਆਪ ਕਰਾਇਆ। ਗੁਰਮੁਖ ਸਾਚੇ ਕਰ ਵਿਚਾਰਾ, ਵੀਹ ਸਦ ਅਧਾਰ ਬੰਧਾਇਆ। ਛੋਟਾ ਬਾਲਾ ਕਰ ਪਿਆਰਾ, ਪ੍ਰਭ ਸਾਚੇ ਅੱਗੇ ਲਾਇਆ। ਹਰਿਸੰਗਤ ਤੇਰਾ ਚੁੱਕਿਆ ਭਾਰਾ, ਪ੍ਰਭ ਸਾਚੇ ਗੋਦ ਉਠਾਇਆ। ਨਿਰਧਨਾ ਦੇਵੇ ਇਕ ਸਹਾਰਾ, ਨਿਉਂ ਨਿਉਂ ਸੀਸ ਝੁਕਾਇਆ। ਸਾਢੇ ਤਿੰਨ ਹੱਥ ਬਣਾਇਆ ਮੰਦਰ ਦਵਾਰਾ, ਲੋਕਮਾਤ ਨਿਸ਼ਾਨ ਗਡਾਇਆ। ਰਵ ਸਸ ਕਰਨ ਨਿਮਸਕਾਰਾ, ਦੋਏ ਜੋੜ ਸੀਸ ਝੁਕਾਇਆ। ਸਤਿਜੁਗ ਧਾਮ ਬਣੇ ਨਿਆਰਾ, ਲੱਖ ਚੁਰਾਸੀ ਹੋਏ ਸਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਲਹਿਣਾ ਤੇਰੇ ਅੱਗੇ ਧਰ, ਸਾਢੇ ਤਿੰਨ ਹੱਥ ਤੇਰੀ ਝੋਲੀ ਪਾਇਆ। ਤੇਰਾ ਲਹਿਣਾ ਸਾਢੇ ਤਿੰਨ ਹੱਥ, ਤੇਰੀ ਵੰਡ ਵੰਡਾਈਆ। ਪਰਗਟ ਹੋ ਹਰਿ ਸਮਰਥ, ਗੁਰਮੁਖਾਂ ਗੰਢ ਘਲਾਈਆ। ਸੋਲਾਂ ਮੱਘਰ ਕਰ ਅਕੱਠ, ਵਾਹ ਵਾਹ ਵੰਡ ਵੰਡਾਈਆ। ਏਕਾ ਮੰਦਰ ਗਿਆ ਢੱਠ, ਹਰਿਸੰਗਤ ਸੰਗ ਗਿਆ ਨਿਭਾਈਆ। ਪਾਰਬ੍ਰਹਮ ਆਪ ਬਣਾਇਆ ਆਪਣੀ ਹੱਥੀਂ ਮੱਠ, ਜੋਤੀ ਲੰਬੂ ਲਾਈਆ। ਉਤੇ ਚੜ੍ਹਿਆ ਆਪੇ ਨੱਠ, ਸੱਜਾ ਚਰਨ ਟਿਕਾਈਆ। ਬਾਲ ਅਞਾਣਾ ਗੋਦੀ ਵੜਿਆ ਫਟ, ਆਪਣਾ ਮੂਲ ਚੁਕਾਈਆ। ਸਚਖੰਡ ਦਵਾਰਾ ਵੇਖਿਆ ਸਾਚਾ ਹੱਟ, ਪ੍ਰਭ ਬੈਠਾ ਬੇਪਰਵਾਹੀਆ। ਬਣਿਆ ਖੇਲ ਨਟੂਆ ਨੱਟ, ਕਲਜੁਗ ਸਾਂਗ ਵਰਤਾਈਆ। ਕਲਜੁਗ ਕਾਇਆ ਹੋਏ ਭੱਠ, ਅੰਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਵੀਹ ਸਦ ਬਿਕ੍ਰਮੀ ਗਿਆਰਾਂ ਧਾਰ ਨਾਲ ਰਲਾਈਆ। ਏਕਾ ਜੋਤ ਇਕ ਪਿਆਰ, ਏਕਾ ਰੰਗ ਰੰਗਾਇਆ। ਮਿਲਿਆ ਮੇਲ ਮੀਤ ਮੁਰਾਰ, ਮਨਜੀਤਾ ਮੇਲ ਮਿਲਾਇਆ। ਬੈਠਾ ਆਪ ਸੱਚੇ ਦਰਬਾਰ, ਸਤਿਜੁਗ ਸਾਚੀ ਰੀਤ ਵਖਾਇਆ। ਕਾਇਆ ਸੀਤ ਵਿਚ ਸੰਸਾਰ, ਮਾਤ ਪਿਤ ਨਾ ਹੋਇ ਕੋਈ ਹਲਕਾਇਆ। ਅੱਖੀਂ ਮੀਂਟ ਤਜ ਗਿਆ ਘਰ ਬਾਰ, ਘਰ ਅਨਡੀਠ ਏਕਾ ਪਾਇਆ। ਜਾਂਦੀ ਵਾਰੀ ਕਹਿ ਗਿਆ ਪੁਕਾਰ, ਹਰਿਸੰਗਤ ਇਹ ਸਮਝਾਇਆ। ਹਰਿ ਕਾ ਸਿਖ ਛੱਡੇ ਸੰਸਾਰ, ਹਰਿ ਹਰਿ ਰੂਪ ਸਮਾਇਆ। ਮਾਤ ਪਿਤਾ ਨਾ ਨੇਤਰ ਵਹਾਏ ਕੋਈ ਧਾਰ, ਘਰ ਸੱਥਰ ਨਾ ਕੋਈ ਵਿਛਾਇਆ। ਗਾਓ ਗੀਤ ਗੋਬਿੰਦ ਕਰਤਾਰ, ਜਿਸ ਦਾ ਲਹਿਣਾ ਉਸ ਦੀ ਝੋਲੀ ਪਾਇਆ। ਰੀਤ ਚਲਾਈ ਵਿਚ ਸੰਸਾਰ, ਗੁਰ ਗੋਬਿੰਦ ਰਾਹ ਵਖਾਇਆ। ਭਰਮੇ ਭੁੱਲੇ ਜੀਵ ਗਵਾਰ, ਪੰਥ ਖਾਲਸੇ ਭੇਵ ਨਾ ਆਇਆ। ਅੰਤਮ ਜੋਤੀ ਜਾਮਾ ਲਏ ਅਵਤਾਰ, ਆਪਣੀ ਕਾਰ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚਾ ਮਾਰਗ ਲਾਇਆ। ਸਤਿਜੁਗ ਸਾਚਾ ਮਾਰਗ ਲਾ, ਹਰਿਸੰਗਤ ਇਹ ਸਮਝਾਇੰਦਾ। ਮਾਤ ਪਿਤ ਭਾਈ ਭੈਣ ਸਾਕ ਸੱਜਣ ਝੂਠਾ ਹਿਤ, ਸਾਚਾ ਸੰਗ ਨਾ ਕੋਈ ਨਿਭਾਇੰਦਾ। ਬਿਨ ਹਰਿ ਵੈਰਾਗ ਨਾ ਹੋਏ ਕਿਸੇ ਜਿਤ, ਆਵਣ ਜਾਵਣ ਖੇਲ ਖਿਲਾਇੰਦਾ। ਗੁਰਮੁਖਾਂ ਦਰਸ ਦਿਖਾਏ ਨਾ ਕੋਈ ਵੇਖੇ ਵਾਰ ਥਿਤ, ਘਰ ਘਰ ਫੇਰੀ ਪਾਇੰਦਾ। ਮਾਨਸ ਜਨਮ ਜਨ ਲਏ ਜਿਤ, ਜੋ ਜਨ ਬਚਨੀ ਬਚਨ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚਾ ਰਾਹ ਚਲਾਇੰਦਾ। ਸਾਚਾ ਰਾਹ ਜੋਤ ਅਕਾਲਣ, ਏਕਾ ਏਕ ਚਲਾਈਆ। ਗੁਰਸਿਖ ਤੇਰੀਆਂ ਹੱਡੀਆਂ ਨਾ ਜਾਏ ਕੋਈ ਉਠਾਲਣ, ਜਲ ਧਾਰ ਨਾ ਕੋਈ ਰੁੜ੍ਹਾਈਆ। ਤੇਰੀ ਕਰੇ ਆਪ ਪ੍ਰਿਤਪਾਲਣ, ਜਿਸ ਦਿਤੀ ਬਣਤ ਬਣਾਈਆ। ਦੂਜੇ ਦਰ ਕਿਉਂ ਹੋਏ ਸਵਾਲਣ, ਜਿਸ ਮਿਲਿਆ ਬੇਪਰਵਾਹੀਆ। ਪੁਰਖ ਅਬਿਨਾਸ਼ੀ ਸਾਚੀ ਮਾਲਣ, ਧੁਰਦਰਗਾਹੀ ਲੈ ਕੇ ਆਵੇ ਖਾਰੀ ਸਿਰ ਉਠਾਈਆ। ਗੁਰਮੁਖਾਂ ਕਰੇ ਆਪ ਸੰਭਾਲਣ, ਸਰ ਸਰੋਵਰ ਇਕ ਨੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮਾਰਗ ਰਿਹਾ ਲਗਾਈਆ। ਸਤਿਜੁਗ ਸਾਚਾ ਮਾਰਗ ਲੌਣਾ, ਚਾਰ ਵਰਨ ਜਣਾਇਆ। ਮੜੀ ਗੌਰ ਨਾ ਕਿਸੇ ਦਬੌਣਾ, ਨਾ ਕੋਈ ਖ਼ਾਕ ਖ਼ਾਕ ਦਬਾਇਆ। ਏਕਾ ਮੱਠ ਹਰਿ ਤਪੌਣਾ, ਲਹਿਣਾ ਦੇਣਾ ਬਾਕੀ ਦਏ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸੌ ਗਿਆਰਾ ਨੀਂਹ ਧਰ, ਸਤਾਰਾ ਹਾੜੀ ਦਿਵਸ ਸੁਹਾਇਆ। ਸਾਢੇ ਤਿੰਨ ਹੱਥ ਤੇਰਾ ਮੂਲ ਚੁਕਾ, ਆਪਣੀ ਬਣਤ ਬਣਾਈਆ। ਪਹਿਲੀ ਚੇਤਰ ਲੇਖ ਲਿਖਾ, ਗੁਰਸਿਖਾਂ ਦਰ ਪੁਜਾਈਆ। ਪੁਰਖ ਅਗੰਮ ਅਗੰਮੜੀ ਕਾਰ ਕਮਾ, ਦੇ ਮਤ ਰਿਹਾ ਸਮਝਾਈਆ। ਹਾੜ ਸਤਾਰਾ ਚੜ੍ਹਿਆ ਚਾ, ਵੀਹ ਸੌ ਬਾਰਾਂ ਬਿਕ੍ਰਮੀ ਦਏ ਦੁਹਾਈਆ। ਪਰਗਟ ਹੋਇਆ ਬੇਪਰਵਾਹ, ਸਾਧਾਂ ਸੰਤਾਂ ਰਿਹਾ ਹਿਲਾਈਆ। ਵੀਹ ਸੌ ਦਸ ਗਿਆਰਾ ਏਕਾ ਰਾਹ, ਬਾਰਾਂ ਮੂਲ ਚੁਕਾਈਆ। ਨੌਂ ਦਰ ਸੁਹਾਏ ਸਾਚਾ ਥਾਂ, ਏਕਾ ਇਕੀ ਸੇਵਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਹਰਿ ਰਘੁਰਾਈਆ। ਵੀਹ ਸਦ ਬਾਰਾਂ ਕਰ ਪਿਆਰ, ਹਰਿਸੰਗਤ ਮੇਲ ਮਿਲਾਇਆ। ਲੰਗਰ ਚਲਾਇਆ ਵਿਚ ਸੰਸਾਰ, ਹਰਿ ਮੰਦਰ ਫੜ ਫੜਾਇਆ। ਉਨੀ ਹਾੜ ਵੇਖ ਵਿਚਾਰ, ਸਾਚਾ ਸਮਾਂ ਸੁਹਾਇਆ। ਗੁਰਮੁਖ ਬਣਾਏ ਸਾਚੇ ਲਾੜ, ਸਾਚੇ ਘੋੜੇ ਦਏ ਚੜ੍ਹਾਇਆ। ਸਾਚੇ ਮੰਦਰ ਦੇਵੇ ਵਾੜ, ਏਕਾ ਕੁੰਡਾ ਲਾਹਿਆ। ਅੱਗ ਨਾ ਲੱਗੇ ਤੱਤੀ ਹਾੜ, ਸੀਤਲ ਸਤਿ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਮ੍ਰਿਤ ਆਤਮ ਜਾਮ ਪਿਆਇਆ। ਗੁਰਸਿਖਾਂ ਅੰਮ੍ਰਿਤ ਜਾਮ ਪਿਆ, ਆਪਣੀ ਦਇਆ ਕਮਾਇੰਦਾ। ਸਾਧਾਂ ਸੰਤਾਂ ਰਿਹਾ ਉਠਾ, ਵੀਹ ਸਦ ਤੇਰਾਂ ਵੇਖ ਵਖਾਇੰਦਾ। ਪਹਿਲੀ ਚੇਤਰ ਚਰਨ ਉਠਾ, ਰਾਜ ਰਾਜਾਨਾ ਆਪ ਠੁਕਰਾਇੰਦਾ। ਦਸ ਚੇਤਰ ਮੁੜਕੇ ਆ, ਦਹਿ ਦਿਸ਼ਾ ਭੋਗ ਭੁਗਾਇੰਦਾ। ਦਸਵਾਂ ਘਰ ਕੋਈ ਜਾਣੇ ਨਾ, ਸਾਧ ਸੰਤ ਰਾਹ ਵਿਚ ਸਰਬ ਤੜਫਾਇੰਦਾ। ਹਰਿ ਕੰਤ ਸੱਚਾ ਰੰਗ ਕੋਈ ਜਾਣੇ ਨਾ, ਮੋਹਣ ਮਾਧਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਆਪਣੇ ਹੱਥ ਰਖਾਇੰਦਾ। ਪਹਿਲੀ ਅੱਸੂ ਕਰ ਤਿਆਰੀ, ਰਾਵਣ ਗੜ੍ਹ ਤੁੜਾਇੰਦਾ। ਦੂਜੀ ਅੱਸੂ ਨਰ ਨਿਰੰਕਾਰੀ, ਭੇਖ ਪਖੰਡਾ ਮੁਖ ਭਵਾਇੰਦਾ। ਤੀਜੀ ਅੱਸੂ ਖੇਲ ਨਿਆਰੀ, ਆਪਣੀ ਬਣਤ ਬਣਾਇੰਦਾ। ਸ਼ਾਹ ਸੁਲਤਾਨਾ ਕਰੇ ਖ਼ਬਰਦਾਰੀ, ਰਾਸ਼ਟਰਪਤ ਆਪ ਉਠਾਇੰਦਾ। ਪੰਜ ਨਿਸ਼ਾਨਾ ਦੇਵੇ ਜੋਧਾ ਸੂਰਬੀਰ ਬਲੀ ਬਲਕਾਰੀ, ਦੇ ਮਤ ਆਪ ਸਮਝਾਇੰਦਾ। ਭੁੱਲ ਨਾ ਜਾਣਾ ਜੀਵ ਗਵਾਰੀ, ਹਰਿ ਸਾਚਾ ਖੇਲ ਖਿਲਾਇੰਦਾ। ਨਿਰਗੁਣ ਜੋਤੀ ਇਕ ਉਜਿਆਰੀ, ਭਾਰਤ ਖੰਡੀ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇੰਦਾ। ਸੰਮਤ ਚੌਦਾਂ ਹਰਿ ਭਗਵੰਤ, ਵੀਹ ਸਦ ਖੇਲ ਖਿਲਾਇਆ। ਗੁਰਮੁਖ ਵੇਖੇ ਸਾਚੇ ਸੰਤਾਂ, ਏਕਾ ਇਕੀ ਪਾਇਆ। ਆਪ ਬਣਾਏ ਸਾਚੀ ਬਣਤਾ, ਤਿੱਖੀ ਧਾਰ ਧਰਾਇਆ। ਭੇਵ ਨਾ ਪਾਏ ਜੀਵ ਜੰਤਾ, ਮੁਨੀ ਰਿਖੀ ਬੈਠੇ ਮੁਖ ਛੁਪਾਇਆ। ਮੇਲ ਮਿਲਾਵਾ ਨਾਰੀ ਕੰਤਾ, ਘਰ ਸਾਚੇ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਇਕੀ ਇਕੀ ਵਾਰ ਏਕਾ ਸਿਖੀ ਕਰ ਤਿਆਰ, ਚਾਰ ਵਰਨਾਂ ਅਠਾਰਾਂ ਬਰਨਾਂ ਏਕਾ ਰਾਹ ਚਲਾਇਆ। ਵੀਹ ਸਦ ਪੰਦਰਾਂ ਹਰਿ ਨਿਰੰਕਾਰ, ਆਪਣੀ ਬਣਤ ਬਣਾਇੰਦਾ। ਪਹਿਲੀ ਚੇਤਰ ਹੋ ਤਿਆਰ, ਸਚਖੰਡ ਉਠ ਧਾਇੰਦਾ। ਤ੍ਰੈ ਤ੍ਰੈ ਵੰਡੇ ਵੰਡ ਅਪਾਰ, ਬ੍ਰਹਮਲੋਕ ਸ਼ਿਵਲੋਕ ਇੰਦਲੋਕ ਵੇਖ ਵਖਾਇੰਦਾ। ਚੌਦਾਂ ਲੋਕਾਂ ਦਏ ਹੁਲਾਰ, ਸੱਤ ਸੱਤ ਮੂਲ ਚੁਕਾਇੰਦਾ। ਅੰਤਮ ਵੇਖੇ ਸਤਾਰਾਂ ਹਾੜ, ਹਰਿਸੰਗਤ ਦਰ ਸੁਹਾਇੰਦਾ। ਲਹਿਣਾ ਦੇਣਾ ਚੁਕੇ ਉਨੀ ਹਾੜ, ਲਹਿਣਾ ਦੇਣਾ ਝੋਲੀ ਪਾਇੰਦਾ। ਖੇਲੇ ਖੇਲ ਹਰਿ ਗਿਰਧਾਰ, ਨਵਾਂ ਸੱਤਾਂ ਵੇਖ ਵਖਾਇੰਦਾ। ਭਾਰਤ ਖੰਡ ਕਰ ਪਿਆਰ, ਪਹਿਲੀ ਕੱਤਕ ਚਰਨ ਟਿਕਾਇੰਦਾ। ਪਟਨਾ ਨਿਵਾਸੀ ਕਰ ਵਿਚਾਰ, ਪਟ ਪਟਨਾ ਵੇਖ ਵਖਾਇੰਦਾ। ਪੱਪਾ ਪੁਰਖ ਅਪਾਰ, ਟੈਂਕਾ ਟੁੱਟੀ ਗੰਢ ਬੰਧਾਇੰਦਾ। ਨੰਨਾ ਨਿਰਗੁਣ ਖੇਲ ਅਪਰ ਅਪਾਰ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸਾਤਾ ਭਾਰਤ ਵੰਡ ਆਪਣੀ ਧਾਰ ਬੰਧਾਇੰਦਾ। ਅੱਠ ਕੱਤਕ ਹਰਿ ਨਿਰੰਕਾਰ, ਆਪਣੀ ਧਾਰ ਚਲਾਇੰਦਾ। ਸ਼ਬਦ ਸਰੂਪੀ ਹੋ ਤਿਆਰ, ਗੁਰਮੁਖ ਸੰਗ ਰਖਾਇੰਦਾ। ਖੇਲੇ ਖੇਲ ਅਪਰ ਅਪਾਰ, ਆਪੇ ਵੇਖ ਵਖਾਇੰਦਾ। ਲੰਕਾ ਵੇਖੇ ਸਚ ਸੱਚਾ ਘਰ ਬਾਰ, ਗੜ ਹੰਕਾਰੀ ਤੋੜ ਤੁੜਾਇੰਦਾ। ਤੀਰਥ ਤੱਟਾਂ ਪਾਵੇ ਸਾਰ, ਛੱਤੀ ਜੁਗਾਂ ਮੂਲ ਚੁਕਾਇੰਦਾ। ਸੋਲਾਂ ਕਲੀਆਂ ਤਨ ਸ਼ੰਗਾਰ, ਹਰਿ ਸਾਚਾ ਆਪ ਲਗਾਇੰਦਾ। ਗੁਰਮੁਖ ਵੇਖੇ ਸਚ ਦਵਾਰ, ਸਾਚੀ ਵੰਡ ਕਰਾਇੰਦਾ। ਸੋਲਾਂ ਖੋਲ੍ਹੇ ਬੰਦ ਕਿਵਾੜ, ਗੁਰਮੁਖ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੌਦਾਂ ਮੱਘਰ ਮੁਖ ਧਰ, ਉਨੀ ਮੱਘਰ ਲੇਖ ਚੁਕਾਇੰਦਾ। ਉਨੀ ਮੱਘਰ ਲੇਖਾ ਚੁੱਕੇ, ਪੰਚਮ ਪੰਚ ਸਮਾਇਆ। ਛੇਵੇਂ ਦਰ ਲਾਏ ਲੇਖੇ, ਪਾਂਚਾ ਏਕਾ ਇਕ ਬਣਾਇਆ। ਇਕ ਇਕਵੰਜਾ ਰਿਖੀ ਕੇਸ਼ੇ, ਗਵਰਧਨ ਧਾਰ ਉਠਾਇਆ। ਦਸ ਲਗਾਏ ਆਪਣੇ ਲੇਖੇ, ਵੀਹ ਮੱਘਰ ਕਰ ਰੁਸ਼ਨਾਇਆ। ਉਣੰਤੀ ਮੱਘਰ ਦਸ ਦਸਮੇਸੇ, ਗੁਰਮੁਖਾਂ ਦਰਸ ਦਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਮਤ ਪੰਦਰਾਂ ਤੇਰੀ ਧਾਰ ਆਪੇ ਰਿਹਾ ਚਲਾਇਆ। ਛੱਤੀ ਜੁਗ ਛੱਤੀ ਰਾਗ, ਛੱਤੀ ਦਿਨ ਵਡਿਆਈਆ। ਛੱਤੀ ਮੀਲ ਹੀਰਾ ਘਾਟ, ਸਾਚਾ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ। ਸੋਲਾਂ ਦਿਵਸ ਸੋਲਾਂ ਰਾਤ, ਸੋਲਾਂ ਪਰਭਾਤ ਸੋਲਾਂ ਪਰਵਿਸ਼ਟੇ ਵੇਖ ਵਖਾਇੰਦਾ। ਗੁਰਮੁਖਾਂ ਅੰਦਰ ਵੇਖੇ ਮਾਰ ਝਾਤ, ਦ੍ਰਿਸ਼ਟ ਦ੍ਰਿਸ਼ਟ ਆਪ ਖੁਲ੍ਹਾਇੰਦਾ । ਆਪੇ ਬੈਠਾ ਇਕ ਅਕਾਂਤ, ਏਕਾ ਇਸ਼ਟ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਰਨੀ ਆਪ ਕਰਾਇੰਦਾ।
