Granth 07 Likhat 047: Pahili Sawan 2015 Bikarmi Darbar wich Jethuwal

ਪਹਿਲੀ ਸਾਵਣ ੨੦੧੫ ਬਿਕ੍ਰਮੀ ਦਰਬਾਰ ਵਿਚ ਜੇਠੂਵਾਲ

ਪ੍ਰੇਮ ਵਿਛੌਣਾ ਸ਼ਬਦ ਸਿੰਘਾਸਣ, ਗੁਰਮੁਖਾਂ ਬੰਕ ਦਵਾਰ। ਆਪ ਵਿਛਾਏ ਪੁਰਖ ਅਬਿਨਾਸ਼ਨ, ਸੇਵਕ ਸੇਵਾਦਾਰ। ਖੇਲੇ ਖੇਲ ਸ਼ਾਹੋ ਸ਼ਬਾਸਨ, ਨਿਰਗੁਣ ਰੂਪ ਨਿਰੰਕਾਰ। ਭੇਵ ਨਾ ਪਾਏ ਪ੍ਰਿਥਮੀ ਅਕਾਸ਼ਨ, ਗਗਨ ਪਤਾਲ ਰਹੇ ਵਿਚਾਰ। ਕਰੋੜ ਤੇਤੀਸਾ ਦਾਸੀ ਦਾਸਨ, ਸ਼ਿਵ ਸ਼ੰਕਰ ਕਰਨ ਨਿਮਸਕਾਰ। ਬ੍ਰਹਮਾ ਵੇਤਾ ਹੋਏ ਉਦਾਸਨ, ਨੇਤਰ ਵੇਖੇ ਖੋਲ੍ਹ ਉਘਾੜ। ਗੁਰਮੁਖ ਸਾਜਨ ਸਾਚੇ ਮੀਤ ਘਰ ਸੱਚੇ ਤੇਰਾ ਆਸਣ, ਮਿਲਿਆ ਪੁਰਖ ਅਗੰਮ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਲਣਹਾਰ ਵਿਚ ਸੰਸਾਰ। ਘਰ ਸੇਜਾ ਹਰਿ ਸੁੱਤੜਾ, ਨੈਨਣ ਨੈਣ ਮੁੰਧਾਰ। ਗੁਰਸਿਖ ਮਨਾਇਆ ਰੁਠੜਾ, ਸੁਹਾਇਆ ਬੰਕ ਦਵਾਰ। ਪਾਰਬ੍ਰਹਮ ਪੁਰਖ ਪੁਰਖ ਅਨਡਿਠੜਾ, ਲੋਕਮਾਤੀ ਰਿਹਾ ਪੈਜ ਸਵਾਰ। ਲੱਖ ਚੁਰਾਸੀ ਰੱਖੇ ਏਕਾ ਮੁਠੜਾ, ਬ੍ਰਹਿਮੰਡ ਖੰਡ ਪਾਵੇ ਸਾਰ। ਲੁਕਿਆ ਰਹਿਣ ਨਾ ਦੇਵੇ ਕੋਈ ਗੁਠੜਾ, ਲੇਖਾ ਲਿਖਿਆ ਧੁਰ ਦਰਬਾਰ। ਪਾਰਬ੍ਰਹਮ ਅਬਿਨਾਸ਼ੀ ਅਚੁਤੜਾ, ਚੇਤਨ ਰੂਪ ਸੱਚੀ ਸਰਕਾਰ। ਕਲਜੁਗ ਅੰਤ ਸੁਹਾਈ ਰੁਤੜਾ, ਨਿਹਕਲੰਕਾ ਲਏ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਵਿਚ ਸੰਸਾਰ। ਆਤਮ ਸੇਜਾ ਹਰਿ ਸੁਹੌਣੀ, ਹਰਿ ਮੂਰਤ ਅਕਾਲਾ। ਹਰਿਜਨ ਪੂਰ ਕਰਾਏ ਭਾਵਨੀ, ਪਾਰਬ੍ਰਹਮ ਪ੍ਰਭ ਦੀਨ ਦਿਆਲਾ। ਨੇੜ ਨਾ ਆਏ ਕਾਮਨ ਕਾਮਨੀ, ਤੋੜ ਤੁੜਾਏ ਜਗਤ ਜੰਜਾਲਾ। ਅੰਤ ਮੇਟੇ ਰੈਣ ਅੰਧੇਰੀ ਸ਼ਾਮਨੀ, ਸੇਵਾ ਲਾਏ ਜੋਤ ਜਵਾਲਾ। ਧੁਰਦਰਗਾਹੀ ਆਪ ਬੰਧਾਏ ਆਪਣੀ ਦਾਮਨੀ, ਕਾਲ ਮਹਾਂਕਾਲ ਹੋਏ ਰਖਵਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੁਹਾਏ ਦਇਆ ਕਮਾਏ, ਮੇਲ ਮਿਲਾਏ ਸੱਚੀ ਧਰਮਸਾਲਾ। ਸਾਚਾ ਮੰਦਰ ਸਾਚਾ ਘਰ, ਹਰਿ ਹਰਿ ਆਪ ਸੁਹਾਇਆ। ਗੁਰਮੁਖ ਸਾਜਨ ਮਿਲਿਆ ਵਰ, ਘਰ ਸਾਚੇ ਆਪ ਦਵਾਇਆ। ਪੁਰਖ ਪੁਰਖੋਤਮ ਮਿਲਿਆ ਨਰ, ਨਰਾਇਣ ਨਰ ਨਾਉਂ ਧਰਾਇਆ। ਆਵਣ ਜਾਵਣ ਚੁੱਕਿਆ ਡਰ, ਸਗਲਾ ਭੌ ਗਵਾਇਆ। ਕਰਤਾ ਕਰਨੀ ਰਿਹਾ ਕਰ, ਜੁਗ ਜੁਗ ਕਰਦਾ ਆਇਆ। ਜਨ ਭਗਤਾਂ ਭੰਡਾਰੇ ਰਿਹਾ ਭਰ, ਦੇਵਣਹਾਰ ਸ੍ਰਿਸ਼ਟ ਸਬਾਇਆ। ਇਕ ਸੁਹਾਏ ਸਾਚਾ ਸਰ, ਚਰਨ ਧੂੜੀ ਤਾਲ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਾਚੇ ਘਰ, ਘਰ ਸਾਚੇ ਮੇਲ ਮਿਲਾਇਆ। ਮੇਲ ਮਿਲਾਵਾ ਸ਼ਾਹੋ ਸ਼ਬਾਸ, ਘਰ ਮੰਦਰ ਵੱਜੇ ਵਧਾਈਆ । ਪੂਰ ਕਰਾਏ ਘਰ ਘਰ ਆਸ, ਨਿਰਾਸ ਨਾ ਕੋਈ ਰਖਾਈਆ। ਜਿਸ ਜਨ ਗਾਇਆ ਸਵਾਸ ਸਵਾਸ, ਦਸ ਮਾਸ ਨਾ ਫੇਰਾ ਪਾਈਆ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ ਪਰਭਾਸ, ਡੂੰਘੀ ਕੰਦਰ ਫੇਰਾ ਪਾਈਆ। ਹਰ ਘਟ ਅੰਦਰ ਪਾਵੇ ਰਾਸ, ਨਿਰਗੁਣ ਦਾਤਾ ਬੇਪਰਵਾਹੀਆ। ਸਦਾ ਸੁਹੇਲਾ ਵਸਿਆ ਪਾਸ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਮੇਲ ਘਰ, ਘਰ ਸਾਚੇ ਵੱਜੇ ਵਧਾਈਆ। ਸਾਚੇ ਘਰ ਨਾਦ ਅਨਾਦਾ, ਹਰਿ ਹਰਿ ਆਪ ਵਜਾਇਆ। ਜੀਓ ਪਿੰਡ ਖੋਜ ਬ੍ਰਹਿਮਾਦਾ, ਗੁਰਮੁਖ ਮੇਲ ਮਿਲਾਇਆ। ਹਰਿਜਨ ਮੇਲਾ ਆਦਿ ਜੁਗਾਦਾ, ਹਰਿ ਕਰਤਾ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਘਰ ਮੰਦਰ ਇਕ ਸੁਹਾਇਆ। ਘਰ ਮੰਦਰ ਢੋਲ ਮਰਦੰਗਾ, ਹਰਿ ਸਾਚਾ ਆਪ ਵਜਾਇੰਦਾ। ਰੂਪ ਅਨੂਪ ਸੂਰਾ ਸਰਬੰਗਾ, ਸਚ ਸਿਤਾਰ ਹਿਲਾਇੰਦਾ। ਰੂਪ ਰੇਖ ਨਾ ਕੋਈ ਅਨਰੰਗਾ, ਨਾਦ ਅਨਾਦੀ ਵੇਖ ਵਖਾਇੰਦਾ। ਜੋਤੀ ਸ਼ਬਦੀ ਸਦਾ ਹਰਿ ਸੰਗਾ, ਸਗਲਾ ਸੰਗ ਨਿਭਾਇੰਦਾ। ਗੁਰਮੁਖ ਦਾਨ ਏਕਾ ਮੰਗਾ, ਨਾਮ ਭੰਡਾਰਾ ਝੋਲੀ ਪਾਇੰਦਾ। ਲੇਖੇ ਲਾਏ ਕਾਇਆ ਕਾਚੀ ਵੰਗਾ, ਕੰਚਨ ਗੜ੍ਹ ਸੁਹਾਇੰਦਾ। ਮਾਨਸ ਜਨਮ ਨਾ ਹੋਏ ਭੰਗਾ, ਜੋ ਜਨ ਆਏ ਦਰਸ਼ਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਏਕਾ ਘਰ, ਘਰ ਸਾਚਾ ਮੇਲ ਮਿਲਾਇੰਦਾ। ਸਾਚਾ ਮੇਲਾ ਧੁਰਦਰਗਾਹ, ਹਰਿ ਹਰਿ ਆਪ ਕਰਾਇਆ। ਹਰਿ ਹਰਿ ਦੇਵੇ ਸ਼ਬਦ ਸਲਾਹ, ਨਾ ਕੋਈ ਦੂਸਰ ਵਿਚ ਰਖਾਇਆ। ਸ਼ਬਦ ਗੁਰ ਗੁਰ ਬਣ ਮਲਾਹ, ਸਤਿਗੁਰ ਨਾਮ ਧਰਾਇਆ। ਪਕੜ ਉਠਾਏ ਫੜ ਫੜ ਬਾਂਹ, ਘਰ ਘਰ ਫੇਰਾ ਪਾਇਆ। ਗੁਰਸਿਖ ਕਰੇ ਨਾ ਕੋਈ ਨਾਹ, ਦਾਤਾ ਭਿਖਾਰੀ ਏਕਾ ਆਇਆ। ਵੇਖ ਵਖਾਏ ਥਾਉਂ ਥਾਂ, ਦਿਵਸ ਰੈਣ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਲਏ ਵਰ, ਘਰ ਸਾਚਾ ਇਕ ਦਰਸਾਇਆ। ਸਾਚਾ ਘਰ ਸਚ ਟਿਕਾਣਾ, ਹਰਿ ਸਾਚਾ ਆਪ ਸੁਹਾਇੰਦਾ। ਸ਼ਬਦ ਸਰੂਪੀ ਇਕ ਬਿਬਾਨਾ, ਗੁਰਮੁਖਾਂ ਰਾਹ ਤਕਾਇੰਦਾ। ਏਕਾ ਵਸੇ ਆਪਣੇ ਭਾਣਾ, ਨਾ ਦੂਸਰ ਵੇਖ ਵਖਾਇੰਦਾ। ਹਰਿਜਨ ਸਾਚਾ ਸ਼ਾਹ ਸੁਲਤਾਨਾ, ਦੋ ਜਹਾਨਾਂ ਮਾਣ ਰਖਾਇੰਦਾ। ਦਰ ਦਰਬਾਨ ਫਿਰੇ ਦਰਬਾਨਾ, ਦਰ ਦਰਵੇਸ਼ ਅਖਵਾਇੰਦਾ। ਗੁਰਸਿਖ ਬੰਨੇ ਹੱਥੀ ਗਾਨਾਂ, ਸਾਚਾ ਸਗਨ ਮਨਾਇੰਦਾ। ਸੋਹੰ ਦੇਵੇ ਤੀਰ ਕਮਾਨਾ, ਗੁਰ ਗੋਬਿੰਦ ਸੰਗ ਰਲਾਇੰਦਾ। ਪਰਗਟ ਹੋਇਆ ਜੋਧਾ ਸੂਰ ਬਲੀ ਬਲਵਾਨਾ, ਪੁਰਖ ਅਕਾਲਾ ਨਾਉਂ ਧਰਾਇੰਦਾ। ਲੱਖ ਚੁਰਾਸੀ ਲੋਆਂ ਪੁਰੀਆਂ ਇਕ ਨਿਸ਼ਾਨਾ, ਨਾ ਕੋਈ ਮੇਟ ਮਿਟਾਇੰਦਾ। ਹਰਿ ਭਗਤਨ ਦੇਵੇ ਨਾਮ ਗਿਆਨਾ, ਬ੍ਰਹਮ ਗਿਆਨ ਜਣਾਇੰਦਾ। ਹਰਿ ਹਰਿ ਸ਼ਬਦ ਧੁਰ ਫ਼ਰਮਾਣਾ, ਹਰਿ ਹਰਿ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੇਲਾ ਸਾਚੇ ਘਰ, ਘਰ ਸਾਚਾ ਇਕ ਵਡਿਆਇੰਦਾ। ਪੰਜ ਤਤ ਪੰਜ ਮਕਾਨਾ, ਹਰਿ ਸਾਚੇ ਆਸਣ ਲਾਇਆ। ਅੰਦਰ ਵੜਿਆ ਗੁਣ ਨਿਧਾਨਾ, ਗੁਣਵੰਤਾ ਨਾਮ ਧਰਾਇਆ। ਆਪੇ ਜਾਣੇ ਪੀਣਾ ਖਾਣਾ, ਦਾਨਾ ਬੀਨਾ ਆਪ ਅਖਵਾਇਆ। ਆਪੇ ਕਰੇ ਠਾਂਡਾ ਸੀਨਾ, ਸੀਤਲ ਧਾਰ ਵਹਾਇਆ। ਆਪਣਾ ਨਾਮ ਆਪੇ ਚੀਨਾ, ਆਪਣੀ ਰਸਨਾ ਆਪੇ ਗਾਇਆ। ਆਪਣਾ ਰੰਗ ਆਪੇ ਮਾਣੇ ਭੀਨਾ, ਭਿੰਨੜੀ ਰੈਣ ਸੁਹਾਇਆ। ਆਪੇ ਮਰਨਾ ਆਪੇ ਜੀਣਾ, ਜੀਵਤ ਮਰਤ ਨਾਮ ਧਰਾਇਆ। ਆਪੇ ਵਰਤੇ ਲੋਕਾਂ ਤੀਨਾਂ, ਤੀਨਾ ਲੋਕਾਂ ਵੇਖ ਵਖਾਇਆ। ਆਪੇ ਆਪਣਾ ਆਪ ਵੱਖ ਕੀਨਾ, ਹੱਥ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਆਪੇ ਕਰ, ਘਰ ਸਾਚਾ ਵੇਖ ਵਖਾਇਆ। ਸਾਚਾ ਘਰ ਰੁੱਤ ਬਸੰਤ, ਫੁਲ ਫੁਲੀ ਫੁਲਵਾੜੀ ਆ। ਗੁਰਮੁਖ ਨਾਰੀ ਹਰਿ ਹਰਿ ਮੇਲਾ ਸਾਚਾ ਕੰਤ, ਮਿਲਿਆ ਮੇਲ ਸਤਾਰਾਂ ਹਾੜੀ ਆ। ਮਾਨਸ ਲੱਗਾ ਲੇਖੇ ਜੀਵ ਜੰਤ, ਜਿਸ ਚਰਨ ਛੁਹਾਈ ਦਾਹੜੀ ਆ। ਸੋਹੰ ਸ਼ਬਦ ਹੋਇਆ ਮਣੀਆਂ ਮੰਤ, ਲੱਖ ਚੁਰਾਸੀ ਆਰ ਪਾਰੀ ਆ। ਪਾਰਬ੍ਰਹਮ ਆਦਿ ਪੁਰਖ ਗੁਰਸਿਖ ਤੇਰਾ ਸਾਚਾ ਸੰਤ, ਆਵੇ ਜਾਵੇ ਨਾ ਵਿਚ ਸੰਸਾਰੀ ਆ। ਚੌਥੇ ਜੁਗ ਆਪ ਬਣਾਈ ਆਪਣੀ ਬਣਤ, ਜੋਤੀ ਜਾਮਾ ਨਿਹਕਲੰਕ ਨਰਾਇਣ ਨਰ ਅਵਤਾਰੀ ਆ। ਪੂਰਨ ਜੋਤੀ ਜਗੇ ਭਗਵੰਤ, ਪਾਰਬ੍ਰਹਮ ਸੱਚਾ ਸਿਕਦਾਰੀ ਆ। ਖੇਲੇ ਖੇਲ ਆਦਿ ਅੰਤ, ਏਕਾ ਏਕ ਏਕੰਕਾਰੀ ਆ। ਜੁਗ ਜੁਗ ਮਹਿਮਾ ਹਰਿ ਬੇਅੰਤ, ਨਾ ਕੋਈ ਲਿਖੇ ਲੇਖ ਲਿਖਾਰੀ ਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਵੇਖੇ ਦਰ ਦਵਾਰੀ ਆ। ਗੁਰਸਿਖ ਤੇਰਾ ਠਾਂਡਾ ਦਵਾਰ, ਹਰਿ ਆਇਆ ਬੰਕ ਦਵਾਰੀ ਆ। ਪਰਗਟ ਹੋ ਨਰ ਅਵਤਾਰ, ਖੇਲੇ ਖੇਲ ਅਪਰ ਅਪਾਰੀਆ। ਨਾਨਕ ਗੋਬਿੰਦ ਪਾਏ ਸਾਰ, ਨਿਰਗੁਣ ਜੋਤ ਕਰੀ ਉਜਿਆਰੀਆ। ਚੰਡ ਚੰਡਕਾ ਖ਼ਬਰਦਾਰ, ਹਰਿ ਸਿੰਘ ਕਰੇ ਅਸਵਾਰੀਆ। ਆਦਿ ਸ਼ਕਤ ਵਾਰੋ ਵਾਰ, ਖੇਲੇ ਖੇਲ ਨਿਆਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੇ ਸਾਚੇ ਘਰ, ਕਲਜੁਗ ਆਇਆ ਅੰਤਮ ਵਾਰੀਆ। ਕਲਜੁਗ ਤੇਰਾ ਅੰਤਮ ਲਹਿਣਾ, ਹਰਿ ਸਾਚੇ ਆਪ ਚੁਕਾਇਆ। ਗੁਰ ਸੰਗਤ ਗਲ ਪਾਇਆ ਗਹਿਣਾ, ਆਪ ਖਾਲੀ ਤਨ ਰਖਾਇਆ। ਆਪਣੇ ਬੰਦ ਕਰਾਏ ਨੈਣਾ, ਗੁਰਮੁਖਾਂ ਨੈਣ ਖੁਲ੍ਹਾਇਆ। ਗੁਰਚਰਨ ਪ੍ਰੀਤੀ ਸਾਚਾ ਭਾਣਾ ਸਹਿਣਾ, ਸਾਚੀ ਸੇਵ ਕਮਾਇਆ। ਪੁਰਖ ਅਕਾਲ ਦੀ ਗੋਦੀ ਬਹਿਣਾ, ਦੂਸਰ ਧਾਮ ਨਾ ਕੋਈ ਬਣਾਇਆ। ਗੁਰ ਗੋਬਿੰਦ ਬਣਿਆ ਸਾਚਾ ਸਾਕ ਸੱਜਣ ਸੈਣਾ, ਮਾਤ ਪਿਤ ਆਪ ਅਖਵਾਇਆ। ਪੂਤ ਸਪੂਤੇ ਸਾਚੇ ਰਹਿਣਾ, ਸਾਚਾ ਰਾਹ ਵਖਾਇਆ। ਚਾਰੇ ਕੁੰਟਾ ਉਚੇ ਮੰਦਰ ਦਰ ਦਰ ਘਰ ਘਰ ਢਹਿਣਾ, ਗੁਰਸਿਖ ਤੇਰਾ ਘਰ ਸੁਹਾਇਆ। ਤੇਰਾ ਮੰਦਰ ਕਿਲਾ ਕੋਟ ਚਾਰ ਜੁਗ ਲੋਕਮਾਤ ਰਹਿਣਾ, ਪ੍ਰਭ ਸਾਚੇ ਲੇਖ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਤੇਰਾ ਏਕਾ ਘਰ, ਏਕਾ ਧਾਮ ਸੁਹਾਇਆ। ਗੁਰਸਿਖ ਤੇਰਾ ਧਾਮ ਅਵੱਲਾ, ਪੰਜ ਤਤ ਮਕਾਨਾ। ਮਿਲੇ ਮੇਲ ਪ੍ਰਭ ਇਕ ਅਕੱਲਾ, ਨਾ ਦੂਸਰ ਕੋਈ ਨਿਸ਼ਾਨਾ। ਦੂਈ ਦਵੈਤੀ ਮੇਟੇ ਸੱਲਾ, ਦੇਵੇ ਨਾਮ ਨਿਧਾਨਾ। ਪੰਜ ਤਤ ਨਾ ਕਰੇ ਹੱਲਾ, ਮਾਰੇ ਤੀਰ ਕਮਾਨਾ। ਦੀਪਕ ਜੋਤੀ ਏਕਾ ਬੱਲਾ, ਅਗਿਆਨ ਅੰਧੇਰ ਮਿਟਾਨਾ। ਅੰਮ੍ਰਿਤ ਆਤਮ ਦੇਵੇ ਸਾਚਾ ਚੁਲਾ, ਤ੍ਰਿਸਨਾ ਭੁੱਖ ਗਵਾਨਾ। ਸ਼ਬਦੀ ਜੋਤੀ ਜੋਤੀ ਸ਼ਬਦੀ ਗੁਰਸਿਖ ਰੱਲਾ, ਮਿਲਿਆ ਮੇਲ ਭਗਵਾਨਾ। ਦਰ ਦਵਾਰ ਹਰਿ ਨਿਰੰਕਾਰ ਏਕਾ ਮੱਲਾ, ਵਿਛੜ ਨਾ ਜਾਏ ਦੋ ਜਹਾਨਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਸਾਚਾ ਘਰ, ਕਰੇ ਮਾਤ ਪਰਵਾਨਾ। ਘਰ ਮੰਦਰ ਹਰਿ ਵਸਿਆ, ਨਾਉਂ ਨਿਰੰਜਣ ਰੂਪ। ਸਚ ਸਿੰਘਾਸਣ ਬਹਿ ਬਹਿ ਹੱਸਿਆ, ਸ਼ਾਹ ਸੁਲਤਾਨਾ ਵੱਡਾ ਭੂਪ। ਰਾਹ ਸੱਚਾ ਏਕਾ ਦੱਸਿਆ, ਏਕਾ ਪਰੋਏ ਧਾਗੇ ਸੂਤ। ਧੁਰਦਰਗਾਹੀ ਆਏ ਨੱਸਿਆ, ਪਕੜ ਉਠਾਏ ਗੋਬਿੰਦ ਪੂਤ ਸਪੂਤ। ਕਲਜੁਗ ਮਿਟੇ ਰੈਣ ਅੰਧੇਰੀ ਮੱਸਿਆ, ਵੇਖ ਵਖਾਏ ਚਾਰੋਂ ਕੂਟ। ਮਾਇਆ ਰਾਣੀ ਜਗਤ ਡੱਸਿਆ, ਡੰਗ ਲਗਾਇਆ ਜੂਠ ਝੂਠ। ਕਲਜੁਗ ਮੰਦਰ ਅੰਤਮ ਢੱਠਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਸਾਚਾ ਘਰ, ਏਕਾ ਵੇਖਾ ਸਾਚਾ ਸੂਚ। ਗੁਰਮੁਖ ਧਾਮ ਧਰਤ ਨਿਰਾਲਾ, ਧਰਨੀ ਧਰਤ ਸੁਹਾਇਆ। ਮਿਲਿਆ ਮੇਲ ਪੁਰਖ ਅਕਾਲਾ, ਜੁਗਤੀ ਜਗਤ ਤਰਾਇਆ। ਦਇਆ ਕਮਾਏ ਦੀਨ ਦਿਆਲਾ, ਭਗਤੀ ਨਾਂ ਸ਼ਕਤ ਵਖਾਏ। ਸਚ ਮੰਦਰ ਸੱਚੀ ਧਰਮਸਾਲਾ, ਕਾਇਆ ਇਕ ਦਰਸਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੇ ਸਾਚੇ ਘਰ, ਬੈਠਾ ਆਸਣ ਲਾਏ। ਕਾਇਆ ਸਾਚਾ ਮੱਠ, ਹਰਿ ਸਾਚੇ ਆਪ ਬਣਾਇਆ। ਜਗਤ ਤਤ ਨਾ ਜਾਏ ਢੱਠ, ਮਨਮਤ ਨਾ ਕੋਇ ਦ੍ਰਿੜਾਇਆ। ਪੰਚਮ ਵਿਕਾਰ ਕਰੇ ਨਾ ਅਕੱਠ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਇਆ। ਨਾ ਕੋਈ ਤ੍ਰਿਸਨਾ ਤੀਰਥ ਤਟ, ਅਠਸਠ ਨਾ ਫੇਰੀ ਪਾਇਆ। ਨਾ ਕੋਈ ਪੂਜਾ ਨਾ ਕੋਈ ਪਾਠ, ਨਾ ਕੋਈ ਹਵਨ ਕਰਾਇਆ। ਜਿਸ ਜਨ ਸਤਿਗੁਰ ਪੂਰਾ ਜਾਏ ਤੁਠ, ਜਰਮ ਕਰਮ ਧਰਮ ਲੇਖੇ ਲਾਇਆ। ਦਰਸ ਵਖਾਏ ਦਇਆ ਕਮਾਏ ਧੁਰਦਰਗਾਹੀ ਏਕਾ ਵਥ, ਦੂਸਰ ਹੱਥ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੰਦਰ ਵੇਖੇ ਘਰ, ਆਪ ਆਪਣਾ ਡੇਰਾ ਲਾਇਆ। ਮੰਦਰ ਡੇਰਾ ਸਚ ਸੁਲਤਾਨ, ਆਪਣਾ ਆਪ ਕਰਾਇਆ। ਨਿਰਗੁਣ ਬੈਠ ਸ੍ਰੀ ਭਗਵਾਨ, ਸਤਿ ਸਰੂਪ ਸਰੂਪ ਸਮਾਇਆ। ਦਿਸ ਨਾ ਆਏ ਕੋਈ ਨਿਸ਼ਾਨ, ਨਾ ਹੱਥ ਕਿਸੇ ਫੜਾਇਆ। ਲਿਖ ਲਿਖ ਥੱਕੇ ਵੇਦ ਪੁਰਾਨ, ਖਾਣੀ ਬਾਣੀ ਗਾਇਆ। ਗੁਰਮੁਖ ਸਾਚੇ ਸਦ ਕੁਰਬਾਣ, ਜਿਸ ਸਤਿਗੁਰ ਪੂਰਾ ਪਾਇਆ। ਸਤਿਗੁਰ ਪੂਰਾ ਸਦ ਮਿਹਰਵਾਨ, ਹਰਿ ਸਾਚੇ ਦਏ ਮਿਲਾਇਆ। ਹਰਿ ਸਾਚਾ ਦੇਵੇ ਜੀਆ ਦਾਨ, ਦਾਤਾ ਦਾਨੀ ਆਪ ਅਖਵਾਇਆ। ਇਕ ਜਣਾਈ ਧੁਰ ਫ਼ਰਮਾਣ, ਬੋਧ ਅਗਾਧ ਸ਼ਬਦ ਸੁਣਾਇਆ। ਆਪੇ ਬੈਠ ਕਾਇਆ ਮੰਦਰ ਸਚ ਮਕਾਨ, ਧੁੰਨ ਅਨਾਦੀ ਨਾਦ ਵਜਾਇਆ। ਪੰਚਮ ਸ਼ਬਦ ਰਾਗ ਇਕ ਸੁਣਾਣ, ਅਨਹਦ ਸੇਵਾ ਲਾਇਆ। ਸੁਰਤੀ ਸੁੱਤੀ ਉਠੀ ਨੌਜਵਾਨ, ਆਪ ਆਪਣਾ ਤਨ ਸੁਹਾਇਆ। ਬਸਤਰ ਭੂਸ਼ਨ ਪਾਇਆ ਇਕ ਮਹਾਨ, ਤਾਮਸ਼ ਤ੍ਰਿਸ਼ਨਾ ਮਗਰੋਂ ਲਾਹਿਆ। ਨੇਤਰ ਖੋਲ੍ਹੇ ਵਡ ਰਕਾਨ, ਨੈਣਾ ਕੱਜਲ ਪਾਇਆ। ਪਰੇ ਹਟਾਏ ਪੰਜ ਸ਼ਤਾਨ, ਏਕਾ ਡੰਡਾ ਲਾਇਆ। ਸੇਵਾ ਲੱਗੀ ਪਵਣ ਮਸਾਣ, ਇਕ ਸੁਗੰਧ ਰਖਾਇਆ। ਏਕਾ ਜੋਤੀ ਜਗੀ ਮਹਾਨ, ਜੋਤ ਨਿਰੰਜਣ ਵੇਖ ਵਖਾਇਆ। ਜੋਤ ਨਿਰੰਜਣ ਹੋ ਪਰਧਾਨ, ਅੱਗੇ ਲੱਗੀ ਵਾਹੋ ਦਾਹਿਆ। ਇਕ ਵਖਾਏ ਸਚ ਨਿਸ਼ਾਨ, ਹਰਿ ਕਾ ਸ਼ਬਦ ਫੜਾਇਆ। ਦੋਹਾਂ ਮੇਲਾ ਸਚ ਮਕਾਨ, ਕਾਇਆ ਮੰਦਰ ਇਕ ਸੁਹਾਇਆ। ਕਾਇਆ ਸੁਰਤੀ ਕਰ ਕੁਰਬਾਨ, ਆਪਣੀ ਭੇਟ ਚੜ੍ਹਾਇਆ। ਅੱਗੇ ਵੇਖੇ ਹਰਿ ਭਗਵਾਨ, ਕਵਣ ਕੂਟੇ ਡੇਰਾ ਲਾਇਆ। ਅੰਮ੍ਰਿਤ ਜਲ ਮਿਲਿਆ ਪੀਣ ਖਾਣ, ਅਧਵਿਚਕਾਰੇ ਆਪ ਸੁਹਾਇਆ। ਆਪਣਾ ਕੀਤਾ ਆਪ ਅਸਨਾਨ, ਦੁਰਮਤ ਮੈਲ ਗਵਾਇਆ। ਬਦਲਿਆ ਚੋਲਾ ਖੇਲ ਮਹਾਨ, ਕਾਗੀ ਹੰਸ ਸੁਹਾਇਆ। ਚੁਕਿਆ ਡੋਲਾ ਗੁਣ ਨਿਧਾਨ, ਰਾਹ ਆਪਣਾ ਆਪ ਚਲਾਇਆ। ਅੱਗੇ ਬੈਠ ਤਖ਼ਤ ਸੁਲਤਾਨ, ਮੁਖ ਘੁੰਘਟ ਆਪਣਾ ਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਵੇਖ ਘਰ, ਸਾਚਾ ਸਗਨ ਮਨਾਇਆ। ਘਰ ਸਾਚੇ ਮੰਗਲਾਚਾਰ, ਸਤਿਗੁਰ ਆਪ ਕਰਾਇੰਦਾ। ਗੁਰਮੁਖ ਨਾਰੀ ਕਰ ਤਿਆਰ, ਗੁਰ ਪੂਰਾ ਆਪ ਪਰਨਾਇੰਦਾ। ਸੋਲਾ ਕਰੇ ਤਨ ਸ਼ੰਗਾਰ, ਸਾਚਾ ਵੇਸ ਵਟਾਇੰਦਾ। ਹੱਥੀਂ ਮਹਿੰਦੀ ਲਾਲ ਅਪਾਰ, ਚੂੜਾ ਪ੍ਰੇਮ ਖੜਕਾਇੰਦਾ। ਸ਼ਬਦ ਭੂਸ਼ਨ ਕਰ ਤਿਆਰ, ਸ਼ਬਦੀ ਸੇਹਰਾ ਸੀਸ ਲਟਕਾਇੰਦਾ। ਚਿੱਟੇ ਅਸਵ ਹੋ ਅਸਵਾਰ, ਦੱਖਣ ਦਿਸ਼ਾ ਫੇਰਾ ਪਾਇੰਦਾ। ਪੂਰਬ ਪੱਛਮ ਬੰਦ ਕਿਵਾੜ, ਉਤਰ ਵੇਖ ਵਖਾਇੰਦਾ। ਕਾਇਆ ਵੇਖੇ ਸਚ ਅਖਾੜ, ਰਾਗ ਰਾਗਨੀ ਇਕ ਅਲਾਇੰਦਾ । ਧੁਰਦਰਗਾਹੀ ਸਾਚਾ ਲਾੜ, ਹਰਿ ਸਾਚਾ ਆਪ ਅਖਵਾਇੰਦਾ। ਗੁਰਮੁਖ ਤੇਰੀ ਬਜਰ ਕਪਾਟੀ ਜਾਏ ਪਾਟ, ਤੇਰੇ ਅੰਦਰ ਡੇਰਾ ਲਾਇੰਦਾ। ਵਾ ਨਾ ਲੱਗੇ ਤੱਤੀ ਹਾੜ, ਸਤਾਰਾਂ ਹਾੜੀ ਖ਼ੁਸ਼ੀ ਮਨਾਇੰਦਾ। ਆਪੇ ਹੋਏ ਪਿੱਛੇ ਅਗਾੜ, ਗੁਰਸਿਖ ਲਾੜੀ ਆਪ ਪਰਨਾਇੰਦਾ। ਸਾਚੇ ਪੌੜੇ ਦੇਵੇ ਚਾੜ੍ਹ, ਸੋਹੰ ਡੰਡਾ ਹੱਥ ਫੜਾਇੰਦਾ। ਨਾਤਾ ਤੋੜੇ ਪੰਜ ਤਤ ਹੱਡ ਮਾਸ ਨਾੜੀ ਨਾੜ, ਨਿਰਗੁਣ ਸਰਗੁਣ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਵੇਖਣ ਘਰ, ਲੋਕਮਾਤ ਫੇਰਾ ਪਾਇੰਦਾ। ਵੇਖਣ ਆਇਆ ਗੁਰਸਿਖ ਡੇਰਾ, ਕਵਣ ਮਕਾਨੇ ਲਾਇਆ। ਰਕਤ ਬੂੰਦ ਪਾਇਆ ਘੇਰਾ, ਪੰਜ ਤਤ ਮਹੱਲ ਬਣਾਇਆ। ਮਨੂਆ ਬੈਠਾ ਹੋ ਦਲੇਰਾ, ਆਪਣਾ ਡੰਕ ਵਜਾਇਆ। ਬੁੱਧੀ ਵਸੀ ਨੇਰਾ ਨੇਰਾ, ਨਿਝ ਘਰ ਰਾਹ ਤਕਾਇਆ। ਮਤ ਸਵਾਣੀ ਢਾਹਿਆ ਡੇਰਾ, ਨਾ ਬੇੜਾ ਕੋਈ ਉਠਾਇਆ। ਪੰਜ ਵਿਕਾਰਾ ਛਿੜਿਆ ਝੇੜਾ, ਮਾਇਆ ਮੋਹ ਵਧਾਇਆ। ਕਿਸੇ ਨਾ ਦਿਸੇ ਕਾਇਆ ਖੇੜਾ, ਨਾ ਕੋਈ ਦਏ ਵਸਾਇਆ। ਕਲਜੁਗ ਗੇੜੇ ਆਪਣਾ ਗੇੜਾ, ਵੇਲਾ ਅੰਤਮ ਆਇਆ। ਪਾਰਬ੍ਰਹਮ ਕਰੇ ਹੱਕ ਨਿਬੇੜਾ, ਜੁਗ ਜੁਗ ਕਰਦਾ ਆਇਆ ਗੁਰਸਿਖ ਤੇਰੀ ਕਾਇਆ ਮੰਦਰ ਤੇਰਾ ਖੁਲ੍ਹਾ ਵੇਹੜਾ, ਹਰਿ ਸਾਚਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਦਏ ਸੁਹਾਇਆ। ਸਾਚਾ ਘਰ ਸਚ ਸਲਾਹ, ਹਰਿ ਸਾਚੇ ਇਕ ਰਖਾਈਆ। ਏਕਾ ਅੱਖਰ ਦਏ ਪੜ੍ਹਾ, ਏਕਾ ਨਾਮ ਜਪਾਈਆ। ਏਕਾ ਪੱਥਰ ਦਏ ਤੁੜਾ, ਏਕਾ ਖੰਡਾ ਲਾਈਆ। ਏਕਾ ਸੱਥਰ ਦਏ ਵਿਛਾ, ਏਕਾ ਕਰੇ ਸਫਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਤੇਰਾ ਵੇਖੇ ਘਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤ ਕਰ ਉਜਾਲਾ, ਜਾਗਰਤ ਜੋਤ ਜਗਾਈਆ। ਦਰਸ ਦਿਖਾਏ ਗੁਰ ਗੋਪਾਲਾ, ਹਰਿ ਗੋਬਿੰਦ ਮੇਲ ਮਿਲਾਈਆ। ਏਕਾ ਦੇਵੇ ਨਾਮ ਸੁਖਾਲਾ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਤੋੜੀ ਆਇਆ ਜਗਤ  ਜੰਜਾਲਾ, ਹੰ ਹੰਗਤਾ ਦਏ ਮਿਟਾਈਆ । ਭਾਗ ਲਗਾਏ ਸੱਚੀ ਧਰਮਸਾਲਾ, ਧਰਮ ਧਰਮੀ ਰਿਹਾ ਕਮਾਈਆ। ਫਲ ਲਗਾਏ ਕਾਇਆ ਡਾਲਾ, ਅੰਮ੍ਰਿਤ ਮੇਵਾ ਇਕ ਖਵਾਈਆ। ਸ਼ਬਦ ਗੁਰ ਬਣ ਦਲਾਲਾ, ਲੋਕਮਾਤ ਆਇਆ ਕਰ ਕਰ ਧਾਈਆ। ਸੇਵ ਲਗਾਏ ਪੁਰਖ ਅਕਾਲਾ, ਗੁਰ ਗੋਬਿੰਦ ਲੇਖ ਲਿਖਾਈਆ। ਸ਼ਕਤੀ ਮੰਗੇ ਜੋਤ ਜਵਾਲਾ, ਆਦਿ ਸ਼ਕਤ ਕੁਰਲਾਈਆ । ਵਿਸ਼ਨੂੰ ਵੰਸੀ ਹੋਏ ਬੇਹਾਲਾ, ਏਕਾ ਕਰੇ ਸੁਣਾਈਆ। ਬ੍ਰਹਮਾ ਵਜਾਏ ਆਪਣਾ ਤਾਲਾ, ਆਪਣਾ ਰਾਗ ਅਲਾਈਆ। ਭੋਲੇ ਨਾਥ ਵੇਖੇ ਖੇਲ ਨਿਰਾਲਾ, ਬਾਸ਼ਕ ਤਸ਼ਕ ਗਲ ਲਟਕਾਈਆ। ਕਰੋੜ ਤੇਤੀਸਾ ਹਾਲ ਬੇਹਾਲਾ, ਸੁਰਪਤ ਰਾਜਾ ਇੰਦ ਦਏ ਦੁਹਾਈਆ। ਲੋਕਮਾਤ ਅਵੱਲੜੀ ਚਾਲਾ, ਜੋਤੀ ਜਾਮਾ ਭੇਖ ਵਟਾਈਆ। ਕਿਸੇ ਹੱਥ ਨਾ ਆਏ ਮੰਦਰ ਮਸਜਿਦ ਮੱਠ ਸ਼ਿਵਦਵਾਲਾ, ਤੀਰਥ ਤਟ ਨਾ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਤੇਰੇ ਘਰ, ਆਪੇ ਰਿਹਾ ਸਮਾਈਆ। ਹਰਿ ਸਮਾਇਆ ਸਹਿਜ ਸੁਖ ਸਾਗਰ, ਅਨੰਦ ਅਨੰਦ ਗੁਣੀ ਗਹੀਰਾ। ਭਾਗ ਲਗਾਏ ਗੁਰਸਿਖ ਤੇਰੀ ਕਾਇਆ ਗਾਗਰ, ਅੰਮ੍ਰਿਤ ਭਰਿਆ ਨੀਰਾ। ਨਿਰਮਲ ਕਰਮ ਹੋਏ ਉਜਾਗਰ, ਸੀਸ ਬੰਧਾਇਆ ਸੋਹੰ ਸਾਚਾ ਚੀਰਾ। ਨਾਮ ਕਰਾਇਆ ਵਣਜ ਸੁਦਾਗਰ, ਕੱਟੀ ਹਉਮੇ ਪੀੜਾ। ਦੇਵੇ ਸਚ ਰੱਤੀ ਰਤਨਾਗਰ, ਲੇਖੇ ਲਾਏ ਹਸਤ ਕੀੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪੇ ਚੁੱਕਣ ਆਇਆ ਬੇੜਾ। ਆਪਣਾ ਬੇੜਾ ਆਪੇ ਚੁੱਕ, ਆਪਣੇ ਕੰਧ ਉਠਾਇੰਦਾ। ਕਲਜੁਗ ਪੈਂਡਾ ਰਿਹਾ ਮੁੱਕ, ਨਾ ਕੋਈ ਧੀਰ ਧਰਾਇੰਦਾ। ਚਾਰੋਂ ਕੁੰਟ ਪਏ ਥੁੱਕ, ਸਚ ਸੁੱਚ ਨਾ ਕੋਈ ਵਰਤਾਇੰਦਾ। ਜੂਠ ਝੂਠ ਰਿਹਾ ਸੁੱਕ, ਅੰਮ੍ਰਿਤ ਸਿੰਚ ਨਾ ਹਰਿਆ ਕੋਈ ਕਰਾਇੰਦਾ। ਭਗਤ ਨਾ ਜਨਨੀ ਰੱਖੇ ਕੁੱਖ, ਭਗਵੰਤ ਨਾ ਮੇਲ ਮਿਲਾਇੰਦਾ। ਉਜਲ ਹੋਵੇ ਨਾ ਕਿਸੇ ਮੁਖ, ਕਲਜੁਗ ਸੰਗ ਰਲਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਆਦਿ ਨਿਰੰਜਣ ਲੋਕਮਾਤ ਜੋਤੀ ਜਾਮਾ ਬੈਠਾ ਲੁਕ, ਦਿਸ ਕਿਸੇ ਨਾ ਆਇੰਦਾ। ਗੁਰਮੁਖ ਵਿਰਲੇ ਸੰਤ ਸੁਹੇਲੇ ਇਕ ਅਕੇਲੇ ਲੱਗੀ ਭੁੱਖ, ਨੇਤਰ ਲੋਚਨ ਨੈਣ ਦਰਸ਼ਨ ਪਾਇੰਦਾ। ਦਰ ਦਵਾਰ ਦਰ ਦਰਬਾਰ ਹਰਿਜਨ ਸਾਚਾ ਜਾਏ ਝੁਕ, ਬੇਮੁਖ ਦਰ ਦੁਰਕਾਇੰਦਾ। ਅੰਤਮ ਅੰਤ ਕਾਲ ਆਪਣੀ ਗੋਦੀ ਲਏ ਚੁੱਕ, ਚਤੁਰਭੁਜ ਆਪਣੀ ਸੇਵਾ ਲਾਇੰਦਾ। ਗੁਰਸਿਖ ਭੇਵ ਰਹੇ ਨਾ ਗੁਝ, ਗੋਬਿੰਦ ਲੇਖ ਲਿਖਾਇੰਦਾ। ਚਰਨ ਕਵਲ ਜੋ ਜਨ ਜਾਏ ਝੁਕ, ਇਕ ਪ੍ਰੀਤ ਸਿਖਾਇੰਦਾ। ਸੋ ਜਨ ਮੇਰਾ ਮੇਰਾ ਲਏ ਬੁਝ, ਮੇਰਾ ਤੇਰਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰੇ ਸਾਚੇ ਘਰ ਆਪਣਾ ਆਪ ਛੁਪਾਇੰਦਾ। ਆਪਣਾ ਆਪ ਹਰਿ ਛੁਪਾ, ਚੋਰੀ ਚੋਰ ਕਮਾਇੰਦਾ। ਮੂਰਖ ਮੂੜ੍ਹੇ ਧੰਦੇ ਲਾ, ਝੂਠੀ ਕਿਰਿਆ ਇਕ ਵਖਾਇੰਦਾ। ਪਾਪੀ ਗੰਦੇ ਦਏ ਖਪਾ, ਧੀਰਨ ਧੀਰ ਨਾ ਕੋਈ ਰਖਾਇੰਦਾ। ਮਾਇਆ ਧਾਰੀ ਆਤਮ ਅੰਧੇ ਦਏ ਮੁਕਾ, ਰਾਜ ਰਾਜਾਨਾ ਖ਼ਾਕ ਮਿਲਾਇੰਦਾ। ਸਦ ਬਖ਼ਸਿੰਦੇ ਨਾਮ ਧਰਾ, ਗਊ ਗ਼ਰੀਬ ਨਿਮਾਣੇ ਆਪ ਉਠਾਇੰਦਾ। ਏਕਾ ਅਲਫੀ ਏਕਾ ਚੋਲੀ ਗਲ ਦੇਵੇ ਪਾ, ਏਕਾ ਬਸਤਰ ਤਨ ਸਜਾਇੰਦਾ। ਏਕਾ ਡੋਲੀ ਦਏ ਸੁਹਾ, ਏਕਾ ਕੰਧ ਉਠਾਇੰਦਾ। ਏਕਾ ਗੋਲੀ ਦਏ ਬਣਾ, ਏਕਾ ਘਰ ਵਸਾਇੰਦਾ। ਹੌਲੀ ਹੌਲੀ ਆਪਣੀ ਬੋਲੀ ਦਏ ਸਮਝਾ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਗੁਰਸਿਖ ਚੋਲੀ ਰੰਗ ਰੰਗਾ, ਰੰਗਣਹਾਰ ਆਪ ਹੋ ਜਾਇੰਦਾ। ਮੌਲੀ ਮਹਿੰਦੀ ਸਗਨ ਮਨਾ, ਸਾਚਾ ਸੀਸ ਗੁੰਦਾਇੰਦਾ। ਆਪਣੀ ਕਰਵਟ ਆਪ ਬਦਲਾ, ਵੇਖਣਹਾਰ ਆਪ ਹੋ ਜਾਇੰਦਾ। ਆਪਣੀ ਸਿਖੀ ਆਪ ਬਣਾ, ਸਖਾ ਸਖਾਈ ਨਾਉਂ ਧਰਾਇੰਦਾ। ਧੁਰ ਦੀ ਲਿਖੀ ਰੇਖ ਦਏ ਮਿਟਾ, ਜੋ ਜਨ ਸਰਨਾਈ ਆਇੰਦਾ। ਨੇਤਰ ਨੈਣ ਜਾਏ ਦਰਸ਼ਨ ਪਾ, ਧਰਮ ਰਾਏ ਮੁਖ ਛੁਪਾਇੰਦਾ। ਚਰਨ ਕਵਲ ਮਸਤਕ ਲਏ ਟਿਕਾ, ਬ੍ਰਹਮਾ ਹੌਲੀ ਹੌਲੀ ਸੀਸ ਝੁਕਾਇੰਦਾ। ਵਿਸ਼ਨੂੰ ਵੰਸੀ ਤੱਕੇ ਰਾਹ, ਗੁਰਸਿਖ ਤੇਰਾ ਰਾਹ ਤਕਾਇੰਦਾ। ਪਾਰਬ੍ਰਹਮ ਪ੍ਰਭ ਬੇਪਰਵਾਹ, ਸ਼ਬਦ ਸ਼ਬਦੀ ਸੇਵਾ ਲਾਇੰਦਾ। ਕਲਜੁਗ ਅੰਤਮ ਬਣਿਆ ਮਲਾਹ, ਸੋਹੰ ਨਾਉਂ ਧਰਾਇੰਦਾ। ਸਾਚੇ ਪੌੜੇ ਦਏ ਚੜ੍ਹਾ, ਏਕਾ ਚੱਪੂ ਰਖਾਇੰਦਾ। ਚੌਥੇ ਪਦ ਜਾਏ ਸਮਾ, ਹਰਿਸੰਗਤ ਵਡ ਵਡਿਆਇੰਦਾ। ਕਾਗੋਂ ਹੰਸ ਦਏ ਬਣਾ, ਹੰਸਾ ਬੰਸਾ ਆਪ ਅਖਵਾਇੰਦਾ। ਸੋਹੰ ਚੋਗ ਦਏ ਚੁਗਾ, ਆਪ ਆਪਣੀ ਝੋਲੀ ਪਾਇੰਦਾ। ਦਰਸ ਅਮੋਘ ਦਏ ਵਖਾ, ਜੋਤੀ ਨੂਰ ਦਰਸਾਇੰਦਾ। ਜਗਤ ਰੋਗ ਦਏ ਕਟਾ, ਆਵਣ ਜਾਵਣ ਫੰਦ ਕਟਾਇੰਦਾ। ਸਹਿਸਾ ਰੋਗ ਦਏ ਮਿਟਾ, ਸਤਿਗੁਰ ਪੂਰਾ ਦਇਆ ਕਮਾਇੰਦਾ। ਲੋਕ ਪਰਲੋਕ ਹੋਏ ਸਹਾ, ਸਦਾ ਸਹਾਇਕ ਨਾਮ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਵੇਖ ਘਰ, ਸਿਰ ਆਪਣਾ ਚੀਰ ਬੰਧਾਇੰਦਾ। ਆਪਣੇ ਸਿਰ ਬੱਧਾ ਚੀਰਾ, ਪੰਜ ਤਤ ਸੁਹਾਇਆ। ਗੁਰਸਿਖ ਸਾਚਾ ਵੇਖਣ ਆਇਆ ਵੀਰਾ, ਸਰਸੇ ਜੋ ਰੁੜ੍ਹਾਇਆ। ਮੇਲ ਮਿਲਾਇਆ ਅੰਮ੍ਰਿਤ ਨੀਰਾ, ਨੀਰ ਨੀਰ ਸਮਾਇਆ। ਬਹੱਤਰ ਕਰੋੜ ਸੁਟਾਇਆ ਸਾਚਾ ਹੀਰਾ, ਅਰਬ ਖ਼ਰਬ ਨਾ ਕੋਈ ਲਿਖਾਇਆ। ਗੁਰ ਗੋਬਿੰਦ ਗਾਇਆ ਵਡ ਪੀਰਨ ਪੀਰਾ, ਪੁਰਖ ਅਕਾਲ ਮਨਾਇਆ। ਕਲਜੁਗ ਅੰਤਮ ਦੇਵੇ ਧੀਰਾ, ਤੇਰੀ ਆਸ ਤਕਾਇਆ। ਇਕ ਰਵਦਾਸੇ ਭੇਟ ਚੜ੍ਹਾਇਆ ਕਸੀਰਾ, ਕੰਗਨ ਹੱਥ ਫੜਾਇਆ। ਸਰਸਾ ਤੇਰੀ ਪਈ ਵਹੀਰਾ, ਤੇਰਾ ਤੇਰੀ ਝੋਲੀ ਪਾਇਆ। ਲਾੜੀ ਮੌਤ ਨਾ ਬੰਨਿਆ ਕਲੀਰਾ, ਨਾ ਕੋਈ ਸਗਨ ਮਨਾਇਆ। ਨਾਲ ਰਖਾਇਆ ਭੱਥਾ ਤੀਰਾ, ਤਨ ਕਟਾਰ ਸਜਾਇਆ। ਕਰੇ ਅਰਜੋਈ ਖਵਾਜਾ ਖਿਜਰ ਪੀਰਾ, ਦੋਏ ਜੋੜ ਸੀਸ ਨਿਵਾਇਆ। ਸੁਰਪਤ ਰਾਜਾ ਇੰਦ ਆਏ ਕਰ ਕਰ ਵਹੀਰਾ, ਰੋ ਰੋ ਨੀਰ ਵਹਾਇਆ। ਗੁਰ ਗੋਬਿੰਦਾ ਜੋਧਾ ਸੂਰਬੀਰਾ, ਸਭ ਦੀ ਆਸਾ ਪੂਰੀ ਰਿਹਾ ਕਰਾਇਆ। ਆਪ ਆਪਣਾ ਕਰ ਵਹੀਰਾ, ਬੇੜਾ ਪਾਰ ਲੰਘਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਵੇਖਣ ਘਰ, ਕਲਜੁਗ ਅੰਤਮ ਆਇਆ। ਕਲਜੁਗ ਤੇਰਾ ਤੇਰਾ ਮੂਲ, ਤੇਰੇ ਹੱਥ ਰਖਾਇਆ। ਸਤਿਗੁਰ ਪੂਰਾ ਕਦੇ ਨਾ ਜਾਏ ਭੂਲ, ਆਵਣ ਜਾਵਣ ਖੇਲ ਖਿਲਾਇਆ। ਗੁਰਸਿਖ ਸਵਾਏ ਸਾਚੀ ਸੇਜ ਨਾ ਕੋਈ ਪਾਵਾ ਨਾ ਕੋਈ ਚੂਲ, ਨਾ ਕੋਈ ਬਸਤਰ ਹੇਠ ਵਿਛਾਇਆ। ਗੁਰ ਗੋਬਿੰਦ ਏਕਾ ਰਸਨਾ ਬਰਖੇ ਫੂਲ, ਫੂਲਨ ਬਰਖਾ ਏਕਾ ਲਾਇਆ। ਅੰਤਮ ਪਰਗਟ ਹੋਏ ਕੰਤ ਕੰਤੂਹਲ, ਤੇਰਾ ਮੇਰਾ ਲਹਿਣਾ ਦੇਣਾ ਦਏ ਚੁਕਾਇਆ। ਗੁਰਸਿਖਾਂ ਕਰੇ ਸੂਲੀਉਂ ਸੂਲ, ਸਿਰ ਮੇਰੇ ਭਾਰ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਵੇਖਣ ਘਰ, ਦੂਰ ਦੁਰਾਡਾ ਨੇੜੇ ਆਇਆ। ਗੁਰਸਿਖ ਤੇਰਾ ਵੱਡਾ ਭਾਰ, ਹਰਿ ਮੇਰੇ ਸਿਰ ਟਿਕਾਇਆ। ਪੂਤ ਸਪੂਤਾ ਕਰ ਤਿਆਰ, ਮੇਰਾ ਨਾਉਂ ਧਰਾਇਆ। ਵਲੀਆ ਛਲੀਆ ਆਪ ਕਰਤਾਰ, ਵਲ ਛਲ ਰਿਹਾ ਕਰਾਇਆ। ਸੀਸ ਬੰਨ ਸੱਚੀ ਦਸਤਾਰ, ਸ਼ਸਤਰਧਾਰੀ ਨਾਮ ਧਰਾਇਆ। ਪੰਜ ਕੱਕੇ ਕਰ ਤਿਆਰ, ਕਰਮਾਂ ਵੇਖ ਵਖਾਇਆ। ਕੱਕਾ ਕਰਤਾ ਕਰਣੇਨਹਾਰ, ਭੇਵ ਕਿਸੇ ਨਾ ਆਇਆ। ਕਲਜੁਗ ਅੰਤਮ ਲੈ ਅਵਤਾਰ, ਕਲਜੁਗ ਕਿਰਿਆ ਦਏ ਮਿਟਾਇਆ। ਕੂੜ ਕੁੜਿਆਰਾ ਅੰਧ ਅੰਧਿਆਰ, ਚਾਰੋਂ ਕੁੰਟ ਅੰਧੇਰਾ ਛਾਇਆ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਮਹਾਂਸਾਰਥੀ ਆਪ ਅਖਵਾਇਆ। ਰਥ ਚਲਾਏ ਅਪਰ ਅਪਾਰ, ਦੋ ਜਹਾਨਾਂ ਆਪ ਚਲਾਇਆ। ਸਰਬ ਕਲਾ ਸਮਰਥ ਪਰਗਟ ਹੋਵੇ ਵਿਚ ਸੰਸਾਰ, ਨਿਹਕਲੰਕਾ ਨਾਉਂ ਧਰਾਇਆ। ਮੇਟ ਮਿਟਾਏ ਤੀਰਥ ਅਠਸਠ, ਪੂਜਾ ਪਾਠ ਨਾ ਕੋਈ ਕਰਾਇਆ। ਏਕਾ ਪੱਲੇ ਬੰਨੇ ਨਾਮ ਗੱਠ, ਗਾਇਤਰੀ ਮੰਤਰ ਨਾ ਕੋਈ ਗਾਇਆ। ਸਤਿਜੁਗ ਸਾਚੀ ਕਰੇ ਚੱਠ, ਦਰ ਦਰ ਸਤਿਗੁਰ ਪੂਰਾ ਹੋਏ ਸਹਾਇਆ। ਗੁਰਸਿਖ ਮੇਲ ਮਿਲਾਏ ਨੱਠ ਨੱਠ, ਤੇਰਾ ਮੇਰਾ ਝੋਲੀ ਪਾਇਆ। ਅੰਤਮ ਕਰੇ ਹਾੜ ਸਤਾਰਾਂ ਅਕੱਠ, ਸਾਚੀ ਹਾੜੀ ਆਪ ਵਢਾਇਆ। ਕਲਜੁਗ ਉਲਟੀ ਗੇੜੇ ਲੱਠ, ਗੇੜਣਹਾਰ ਆਪ ਅਖਵਾਇਆ। ਲੱਖ ਚੁਰਾਸੀ ਹੋਏ ਭੱਠ, ਥਿਰ ਕੋਈ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਵੇਖਣ ਘਰ, ਜੋਤ ਅਕਾਲਾ ਰੂਪ ਵਟਾਇਆ। ਗੁਰ ਗੋਬਿੰਦ ਸੇਵਾ ਲਾ, ਆਪਣੀ ਰਸਨ ਅਲਾਈਆ। ਪੁਰਖ ਅਬਿਨਾਸ਼ੀ ਤੇਰਾ ਨਾਂ, ਤੂ ਹੀ ਰਿਹਾ ਜਪਾਈਆ। ਤੇਰਾ ਭਾਣਾ ਵਰਤੇ ਹਰਿ ਹਰਿ ਥਾਂ, ਕੋਈ ਮੇਟ ਨਾ ਸਕੇ ਰਾਈਆ। ਤੂਹੀ ਪਿਤਾ ਤੂਹੀ ਮਾਂ, ਤੂਹੀ ਭੈਣ ਭਰਾਤਾ ਸਰਬ ਸੁਖਦਾਈਆ। ਤੇਰੀ ਮਾਣਾ ਸਦਾ ਛਾਂ, ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਵਰ, ਏਕਾ ਬੂਝ ਬੁਝਾਈਆ। ਏਕਾ ਬੋਲ ਹਰਿ ਜੈਕਾਰਾ, ਗੁਰ ਗੋਬਿੰਦ ਆਪ ਸਮਝਾਇਆ। ਫਤਿਹ ਡੰਕ ਅਪਰ ਅਪਾਰਾ, ਪੁਰਖ ਅਕਾਲਾ ਰਿਹਾ ਵਜਾਇਆ। ਵਾਹ ਵਾਹ ਗੁਰੂ ਚਰਨ ਬਲਹਾਰਾ, ਚਰਨ ਕਵਲ ਚਿਤ ਲਾਇਆ। ਕਰੇ ਖੇਲ ਅਪਰ ਅਪਾਰਾ, ਖੇਲਣਹਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਏਕਾ ਕੰਨ, ਏਕਾ ਨਾਦ ਏਕਾ ਧੁਨ, ਏਕਾ ਰਾਗ ਅਲਾਇਆ। ਏਕਾ ਰਾਗ ਹਰਿ ਅਲਾ, ਆਪਣਾ ਭੇਵ ਖੁਲ੍ਹਾਇੰਦਾ। ਗੁਰ ਗੋਬਿੰਦ ਦਏ ਸਲਾਹ, ਸਾਚਾ ਸ਼ਬਦ ਜਣਾਇੰਦਾ। ਤੇਰਾ ਨਾਮ ਹੋਏ ਮਲਾਹ, ਜਗਤ ਵਿਚੋਲਾ ਆਪ ਕਰਾਇੰਦਾ। ਇਕ ਸੁਹਾਏ ਸਾਚਾ ਥਾਂ, ਥਾਨ ਥਨੰਤਰ ਵੇਖ ਵਖਾਇੰਦਾ। ਆਪੇ ਪਕੜੇ ਤੇਰੀ ਬਾਂਹ, ਸਾਚੇ ਮੰਦਰ ਡੇਰਾ ਲਾਇੰਦਾ। ਸਾਢੇ ਤਿੰਨ ਤਿੰਨ ਹੱਥ ਕਰੇ ਨਿਆਂ ਨਿਉਂ ਨਿਉਂ ਵੇਖ ਵਖਾਇੰਦਾ। ਵੱਖ ਵੱਖ ਕਰੇ ਹੰਸ ਕਾਂ, ਕਾਗੋਂ ਹੰਸ ਉਡਾਇੰਦਾ। ਆਪੇ ਦੇਵਣਹਾਰਾ ਠੰਡੀ ਛਾਂ, ਸਿਰ ਆਪਣਾ ਹੱਥ ਰਖਾਇੰਦਾ। ਆਪ ਜਪਾਏ ਆਪਣਾ ਨਾਂ, ਆਪਣਾ ਨਾਉਂ ਆਪ ਧਰਾਇੰਦਾ। ਸੋ ਪੁਰਖ ਨਿਰੰਜਣ ਸੋ ਸੋ ਰਿਹਾ ਜਣਾ, ਸੋ ਸਤਿ ਸਤਿ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਏਕਾ ਘਰ, ਗੁਰਸਿਖ ਵੇਖ ਵਖਾਇੰਦਾ। ਗੁਰਸਿਖ ਬੋਲ ਸ਼ਬਦ ਜੈਕਾਰਾ, ਗੋਬਿੰਦ ਨਾਮ ਧਰਾਇਆ। ਗੋਬਿੰਦ ਪੂਤ ਸੁਤ ਦੁਲਾਰਾ, ਸਾਚੇ ਘਰ ਵਸਾਇਆ। ਸਾਚੇ ਘਰ ਮੇਲ ਅਪਾਰਾ, ਵਿਛੜ ਕਦੇ ਨਾ ਜਾਇਆ। ਨਾਨਕ ਗੁਰ ਦਏ ਹੁਲਾਰਾ, ਇਕ ਹੁਲਾਰ ਵਖਾਇਆ। ਆਪੇ ਵੇਖੇ ਪਾਰ ਕਿਨਾਰਾ, ਦੂਸਰ ਦਿਸ ਕਿਸੇ ਨਾ ਆਇਆ। ਏਕਾ ਅੱਖਰ ਕਰ ਵਿਚਾਰਾ, ਏਕਾ ਦੂਜਾ ਰਿਹਾ ਪੜ੍ਹਾਇਆ। ਏਕਾ ਨਾਮ ਏਕਾ ਧਾਰਾ, ਏਕਾ ਰਿਹਾ ਜਣਾਇਆ। ਲੱਖ ਚੁਰਾਸੀ ਕਰ ਵਿਚਾਰਾ, ਏਕਾ ਕਰਮ ਕਮਾਇਆ। ਏਕਾ ਕਲਜੁਗ ਅੰਤਮ ਲੈ ਅਵਤਾਰਾ, ਆਪ ਆਪਣਾ ਲਏ ਵਟਾਇਆ। ਸ਼ਬਦ ਖੰਡਾ ਤੇਜ ਕਟਾਰਾ, ਸ਼ਬਦ ਸ਼ਬਦੀ ਲਏ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਸਾਚੇ ਘਰ ਗੁਰਮੁਖ ਮੇਲਾ ਸਹਿਜ ਸੁਭਾਇਆ। ਗੋਬਿੰਦ ਪਾਇਆ ਪਾਰਬ੍ਰਹਮ, ਘਰ ਸਾਚੇ ਵੱਜੀ ਵਧਾਈਆ। ਸਾਚੇ ਘਰ ਗਿਆ ਜੰਮ, ਨਾ ਮਰੇ ਨਾ ਜਾਈਆ। ਗਗਨ ਪਤਾਲੀ ਦਿਤਾ ਥੰਮ, ਨਾ ਸਕੇ ਕੋਈ ਹਿਲਾਈਆ। ਲੱਖ ਚੁਰਾਸੀ ਪੁਰਖ ਅਕਾਲ ਦੀਨ ਦਿਆਲ ਆਪ ਜਪਾਏ ਦਮਾ ਦਮ, ਨਾ ਦੂਸਰ ਕੋਈ ਰਸਨਾ ਗਾਈਆ। ਦੋ ਜਹਾਨੀ ਆਪਣਾ ਆਪੇ ਕਰੇ ਕੰਮ, ਨਾ ਦੂਸਰ ਵੇਖ ਵਖਾਈਆ। ਆਪਣੀ ਆਪੇ ਖਾਏ ਤਮ, ਤ੍ਰਿਸਨਾ ਭੁੱਖ ਮਿਟਾਈਆ। ਹੱਡ ਮਾਸ ਨਾੜੀ ਨਾ ਕੋਈ ਚੰਮ, ਰਕਤ ਬੂੰਦ ਨਾ ਕੋਇ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਦੇਵੇ ਵਡ ਵਡਿਆਈਆ। ਗੁਰਮੁਖ ਤੇਰਾ ਦਰ ਦਰਵਾਜਾ, ਹਰਿ ਹਰਿ ਆਪ ਮੁਕਾਇਆ। ਦਰ ਦਰਵੇਸ਼ਾ ਆਪ ਗ਼ਰੀਬ ਨਿਵਾਜਾ, ਨਿਉਂ ਨਿਉਂ ਸੀਸ ਝੁਕਾਇਆ। ਗੁਰ ਗੋਬਿੰਦ ਸਾਜਣ ਸਾਜਾ, ਸਾਚਾ ਮਾਰਗ ਲਾਇਆ। ਨਾਨਕ ਕਬੀਰ ਵਜਾਏ ਅਨਹਦ ਵਾਜਾ, ਰਾਗ ਰਾਗਨੀ ਰਹੇ ਅਲਾਇਆ। ਨੌਂ ਖੰਡ ਪ੍ਰਿਥਮੀ ਸ੍ਰਿਸ਼ਟ ਸਬਾਈ ਖੋਲ੍ਹੇ ਪਾਜਾ, ਜੂਠ ਝੂਠ ਰਹਿਣ ਨਾ ਪਾਇਆ। ਸਤਿਜੁਗ ਚਲਾਏ ਸਚ ਜਹਾਜ਼ਾ, ਚਾਰ ਵਰਨਾਂ ਲਏ ਚੜ੍ਹਾਇਆ। ਪਰਗਟ ਹੋਏ ਦੇਸ ਮਾਝਾ, ਸੰਬਲ ਨਗਰੀ ਨਾਉਂ ਧਰਾਇਆ। ਕਰਤਾ ਪੁਰਖ ਵਡ ਰਾਜਨ ਰਾਜਾ, ਸ਼ਾਹ ਸੁਲਤਾਨ ਹੋ ਆਇਆ। ਗੁਰਸਿਖਾਂ ਸਵਾਰੇ ਆਪੇ ਕਾਜਾ, ਜੋਗ ਅਭਿਆਸ ਨਾ ਕੋਈ ਕਰਾਇਆ। ਰਾਤੀ ਸੁੱਤਿਆਂ ਘਰ ਘਰ ਜਾਏ ਮਾਰੇ ਵਾਜਾਂ, ਰੁੱਠਿਆਂ ਰਿਹਾ ਮਨਾਇਆ। ਸ਼ਬਦ ਅਗੰਮੀ ਚੜ੍ਹਿਆ ਤਾਜਾ, ਚਾਰੇ ਵਾਗਾਂ ਰਿਹਾ ਉਠਾਇਆ। ਲੋਆਂ ਪੁਰੀਆਂ ਫਿਰੇ ਭਾਜਾ, ਨੌਂ ਸੱਤ ਫੇਰਾ ਪਾਇਆ। ਨਾਲ ਲਿਆਇਆ ਸੋਹੰ ਦਾਜਾ, ਗੁਰਮੁਖ ਤੇਰੀ ਝੋਲੀ ਪਾਇਆ। ਕਲਜੁਗ ਅੰਤਮ ਰਚਿਆ ਕਾਜਾ, ਅਨੰਦ ਮੰਗਲ ਇਕ ਗਾਇਆ। ਦਰ ਦਵਾਰੇ ਜੋ ਭੁੱਲ ਭੁੱਲ ਆਏ ਭਾਜਾ, ਪ੍ਰਭ ਸਾਚਾ ਲਏ ਉਠਾਇਆ। ਚਾਰੋਂ ਕੁੰਟ ਗੁਰਸਿਖ ਗੁਰਮੁਖ ਉਚੀ ਬਾਂਹ ਕਰ ਮਾਰੋ ਵਾਜਾਂ, ਪਾਰਬ੍ਰਹਮ ਪ੍ਰਭ ਆਇਆ। ਆਪੇ ਜਾਣੇ ਰੋਜ਼ਾ ਬਾਂਗ ਨਿਮਾਜਾ, ਜਗਤ ਮਸੱਲਾ ਹੱਥ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਵੇਸ ਕਰ, ਇਕ ਅਕੱਲਾ ਗੁਰਮੁਖ ਤੇਰਾ ਸਚ ਮਹੱਲਾ, ਧੁਰਦਰਗਾਹੀ ਵੇਖਣ ਆਇਆ। ਧੁਰਦਰਗਾਹੀ ਸਾਚਾ ਲਾੜਾ, ਪਾਰਬ੍ਰਹਮ ਪਰਮੇਸ਼ਵਰ। ਗੁਰਮੁਖ ਤੇਰਾ ਵੇਖਣ ਆਇਆ ਅਖਾੜਾ, ਜਗਤ ਪਿਤ ਜਗਤੇਸ਼ਵਰ। ਦੇਵਤ ਸੁਰ ਮੁਨ ਜਨ ਗਣ ਗਧੰਰਬ ਲੋਚਣ ਮੰਗਣ ਦਿਨ ਸਤਾਰਾਂ ਹਾੜਾ, ਪ੍ਰਭ ਸਾਚੇ ਮੂਲ ਨਾ ਭਾਇਆ। ਬ੍ਰਹਮਾ ਸ਼ਿਵ ਗਣੇਸ਼ ਕੱਢਣ ਹਾੜਾ, ਲੋਕਮਾਤ ਰਾਹ ਤਕਾਇਆ। ਗੁਰ ਪੂਰਾ ਮਿਹਰਵਾਨ ਮਿਹਰਵਾਨ ਮਿਹਰਵਾਨ ਜਨ ਭਗਤਾਂ ਦੇਵੇ ਜੀਆ ਦਾਨ ਧੁਰ ਫ਼ਰਮਾਣ ਜੋਤ ਜਗਾਏ ਬਹੱਤਰ ਨਾੜਾ, ਅੰਧ ਅੰਧੇਰ ਮਿਟਾਇਆ। ਤ੍ਰੈਗੁਣ ਮਾਇਆ ਤੇਰਾ ਤਤ ਗੁਰਸਿਖ ਦਵਾਰੇ ਆਪਣੀ ਹੱਥੀਂ ਸਾੜਾ, ਇਕੀ ਜੇਠ ਦਿਵਸ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਵੇਖਣ ਘਰ, ਘਰ ਆਪਣਾ ਖੋਲ੍ਹ ਵਖਾਇਆ। ਪਹਿਲਾ ਘਰ ਆਪਣਾ ਖੋਲ੍ਹ, ਦੂਜਾ ਗੁਰਮੁਖ ਰਾਹ ਤਕਾਇੰਦਾ। ਪਹਿਲੋਂ ਘਰ ਆਪਣੇ ਬੋਲ, ਦੂਜੇ ਗੁਰਮੁਖ ਫੇਰ ਸੁਣਾਇੰਦਾ। ਪਹਿਲੋਂ ਆਪਣੇ ਘਰ ਤੋਲੇ ਤੋਲ, ਦੂਜੇ ਗੁਰਮੁਖਾਂ ਫੇਰ ਤੁਲਾਇੰਦਾ। ਪਹਿਲੋਂ ਘਰ ਆਪਣੇ ਬਦਲਿਆ ਚੋਲ, ਗੁਰਮੁਖਾਂ ਚੋਲਾ ਫਿਰ ਬਦਲਾਇੰਦਾ। ਪਹਿਲੋਂ ਘਰ ਆਪਣੇ ਆਪਣੀ ਜੋਤੀ ਗਿਆ ਮੌਲ, ਦੂਜੇ ਗੁਰਮੁਖਾਂ ਜੋਤ ਜਗਾਇੰਦਾ। ਪਹਿਲਾਂ ਆਪਣਾ ਘਰ ਸੁਹਾਏ ਉਤੇ ਧਰਤੀ ਧਵਲ, ਦੂਜਾ ਗੁਰਮੁਖਾਂ ਘਰ ਧਰਤ ਧਵਲ ਸੁਹਾਇੰਦਾ। ਪਹਿਲੋਂ ਆਪਣੇ ਘਰ ਆਪਣੇ ਕਵਲ ਗਿਆ ਆਪੇ ਫੁਲ, ਦੂਜੇ ਗੁਰਮੁਖਾਂ ਘਰ ਫੁਲ ਫੁਲਵਾੜੀ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਵੇਖਣ ਆਇਆ ਘਰ, ਘਰ ਸੁਹੰਜਣਾ ਇਕ ਰਖਾਇੰਦਾ। ਘਰ ਸੁਹੰਜਣਾ ਹਰਿ ਕਰਤਾਰਾ, ਏਕਾ ਏਕ ਸੁਹਾਇਆ। ਨਿਰਗੁਣ ਜੋਤੀ ਨੂਰ ਉਜਿਆਰਾ, ਨੂਰੋ ਨੂਰ ਰਖਾਇਆ। ਸ਼ਬਦੀ ਧੁਨ ਸ਼ਬਦੀ ਰਾਗ ਅਪਰ ਅਪਾਰਾ, ਸ਼ਬਦੀ ਤਾਲ ਵਜਾਇਆ। ਸ਼ਬਦੀ ਗੁਰ ਸੁਨਣੇਹਾਰਾ, ਸੁਨਣੇਹਾਰ ਆਪ ਹੋ ਜਾਇਆ। ਗੁਰਮੁਖ ਸਾਚੇ ਸੰਤ ਕਰ ਪਿਆਰਾ, ਕਿਰਿਆ ਕਰਮਾ ਦਏ ਮਿਟਾਇਆ। ਰਸਨਾ ਨਾਉਂ ਜਿਸ ਉਚਾਰਾ, ਕਰ ਕਿਰਪਾ ਪਾਰ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰਾ ਦਵਾਰਾ, ਬਿਨ ਸਤਿਗੁਰ ਪੂਰੇ ਕਿਸੇ ਹੱਥ ਨਾ ਆਇਆ। ਕੋਟਨ ਕੋਟ ਬ੍ਰਹਮਾ ਸ਼ਿਵ ਵਿਸ਼ਨ ਮਹੇਸ਼ ਮੰਗਨ ਦਰ ਦਵਾਰ, ਬੈਠੇ ਸੀਸ ਝੁਕਾਇਆ। ਕੋਟਨ ਕੋਟ ਰਾਮ ਕ੍ਰਿਸ਼ਨ ਲੈ ਅਵ਼ਤਾਰ, ਆਵਣ ਜਾਵਣ ਖੇਲ ਰਚਾਇਆ। ਕੋਟਨ ਕੋਟ ਸਾਧ ਸੰਤ ਰਹੇ ਪੁਕਾਰਾ, ਦਿਵਸ ਰੈਣ ਰਸਨ ਅਲਾਇਆ। ਕੋਟਨ ਕੋਟ ਰਿਖ ਮੁਨ ਰਹੇ ਧਿਆ, ਧਿਆਨ ਵਿਚ ਕਿਸੇ ਨਾ ਆਇਆ। ਕੋਟਨ ਕੋਟ ਕਰ ਰਹੇ ਗਿਆਨ, ਗਿਆਨ ਨਾਮ ਮੰਤਰ ਨਾ ਕਿਸੇ ਦ੍ਰਿੜਾਇਆ। ਕੋਟਨ ਕੋਟ ਕਰ ਰਹੇ ਅਸ਼ਨਾਨ, ਹਰਿ ਚਰਨ ਅਸ਼ਨਾਨ ਨਾ ਕੋਇ ਵਖਾਇਆ। ਕੋਟਨ ਕੋਟ ਰਸਨਾ ਰਸ ਕਰਨ ਪਾਨ, ਅੰਮ੍ਰਿਤ ਰਸ ਨਾ ਕਿਸੇ ਚਖਾਇਆ। ਕੋਟਨ ਕੋਟ ਜੋਧੇ ਸੂਰ ਬਲੀ ਬਲਵਾਨ, ਬੀੜਾ ਧਰਮ ਕਰਮ ਨਾ ਕਿਸੇ ਉਠਾਇਆ। ਕੋਟਨ ਕੋਟ ਝੁੱਲਦੇ ਪਏ ਨਿਸ਼ਾਨ, ਪਾਰਬ੍ਰਹਮ ਤੇਰਾ ਨਿਸ਼ਾਨ ਨਾ ਕਿਸੇ ਝੁਲਾਇਆ। ਨਾਨਕ ਗੋਬਿੰਦ ਦਿਤਾ ਇਕ ਗਿਆਨ, ਏਕਾ ਮੰਤਰ ਦ੍ਰਿੜਾਇਆ। ਏਕਾ ਏਕ ਸ੍ਰੀ ਭਗਵਾਨ, ਗੁਰ ਗੋਬਿੰਦ ਰਿਹਾ ਸੀਸ ਝੁਕਾਇਆ। ਆਦਿ ਜੁਗਾਦਿ ਰਹੇ ਨਿਸ਼ਾਨ, ਦੋ ਜਹਾਨ ਨਾ ਕੋਈ ਮੇਟੇ ਮੇਟ ਮਿਟਾਇਆ। ਸਦ ਅਬਿਨਾਸ਼ ਨਾ ਬਿਰਧ ਬਾਲ ਜਵਾਨ, ਏਕਾ ਰੰਗ ਸਮਾਇਆ। ਘਟ ਘਟ ਅੰਦਰ ਰੱਖੇ ਵਾਸ, ਨਾ ਮਰੇ ਨਾ ਜਾਇਆ। ਗੁਰਮੁਖਾਂ ਜਨ ਭਗਤਾਂ ਹੋਏ ਦਾਸੀ ਦਾਸ, ਸੀਸ ਆਪਣਾ ਭੇਟ ਚੜ੍ਹਾਇਆ। ਮੰਡਲ ਮੰਡਪ ਪਾਵੇ ਰਾਸ, ਗੋਪੀ ਕਾਹਨ ਰੂਪ ਵਟਾਇਆ। ਗੁਰਸਿਖ ਗੁਰਸਿਖ ਅੰਤਮ ਪੂਰੀ ਕਰੇ ਆਸ, ਨਿਹਕਲੰਕਾ ਨਾਉਂ ਧਰਾਇਆ। ਹਉਂ ਸੇਵਕ ਸਦਾ ਵਸਾਂ ਪਾਸ, ਵਿਛੜ ਕਦੇ ਨਾ ਜਾਇਆ। ਸਤਿਗੁਰ ਸਰਨਾਈ ਗੁਰਮੁਖ ਨਾ ਹੋਏ ਕਦੇ ਨਿਰਾਸ, ਹਰਿ ਸਾਚਾ ਵੇਖ ਵਖਾਇਆ। ਸਿੰਘ ਗੋਬਿੰਦ ਸਦ ਬਲ ਬਲ ਜਾਸ, ਗੁਰ ਪੂਰੇ ਮੇਲ ਮਿਲਾਇਆ। ਅੰਤਮ ਆਇਆ ਕਰਨ ਬੰਦ ਖਲਾਸ, ਲੱਖ ਚੁਰਾਸੀ ਗੇੜ ਕਟਾਇਆ। ਸਾਚੀ ਭਗਤ ਰਖਾਈ ਰਸਨ ਤਜੌਣਾ ਮਦਿਰਾ ਮਾਸ, ਭਗਤ ਭਗਤੀ ਲੇਖੇ ਲਾਇਆ। ਨਿਝ ਘਰ ਆਤਮ ਰਖੇ ਵਾਸ, ਜਗਤ ਤ੍ਰਿਸਨਾ ਚਾਹ ਮਿਟਾਇਆ। ਆਪੇ ਹੋਇਆ ਸਵਾਸ ਸਵਾਸ, ਅਜਪਾ ਜਾਪ ਆਪ ਹੋ ਜਾਇਆ। ਸਦਾ ਸੁਹੇਲਾ ਸਹਾਈ ਪ੍ਰਿਥਮੀ ਅਕਾਸ਼, ਤਿੰਨਾਂ ਲੋਕਾਂ ਪਾਰ ਕਰਾਇਆ। ਸਚ ਦਵਾਰੇ ਕਰ ਨਿਵਾਸ, ਗੁਰਮੁਖ ਸਾਚੇ ਲਏ ਤਰਾਇਆ। ਜੋਤੀ ਜੋਤ ਕਰੇ ਪਰਕਾਸ਼, ਅੰਤਮ ਜੋਤੀ ਮੇਲ ਮਿਲਾਇਆ। ਕਰਣਹਾਰ ਸਰਬ ਗੁਣ ਤਾਸ, ਆਪਣੀ ਕਰਨੀ ਰਿਹਾ ਕਰਾਇਆ। ਜੁਗ ਜੁਗ ਪੂਰਨ ਕਰਦਾ ਆਸ, ਕਲਜੁਗ ਅੰਤਮ ਦਏ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਵੇਖਣ ਘਰ, ਪੌੜੀ ਪੌੜੀ ਚੜ੍ਹਦਾ ਆਇਆ। ਪਹਿਲੇ ਪੌੜੇ ਆਪੇ ਚੜ੍ਹ, ਆਪਣਾ ਰਾਹ ਤਕਾਇਆ। ਦੂਜੇ ਪੌੜੇ ਗੁਰਮੁਖ ਸੁਰਤੀ ਲਏ ਫੜ, ਚਰਨ ਦਵਾਰ ਵਖਾਇਆ। ਤੀਜੇ ਪੌੜੇ ਅੱਗੇ ਖੜ, ਹਰਿਸੰਗਤ ਮੇਲ ਮਿਲਾਇਆ। ਚੌਥੇ ਪੌੜੇ ਫੜਾਇਆ ਲੜ, ਵਿਛੜ ਕਦੇ ਨਾ ਜਾਇਆ। ਆਪਣਾ ਘਾੜਨ ਆਪੇ ਘੜ, ਆਪਣਾ ਰੰਗ ਰੰਗਾਇਆ। ਆਪਣੀ ਲੜਾਈ ਆਪੇ ਲੜ, ਆਪਣਾ ਸੱਤਰੂ ਆਪ ਮਿਟਾਇਆ। ਆਪਣੀ ਪੜ੍ਹਾਈ ਆਪੇ ਪੜ੍ਹ, ਆਪਣਾ ਨਾਉਂ ਰਿਹਾ ਅਲਾਇਆ। ਆਪਣੀ ਜੋਤੀ ਆਪਣੀ ਅਗਨੀ ਆਪਣੇ ਹਵਨ ਆਪੇ ਸੜ, ਆਪੇ ਧੂੰਆਂਧਾਰ ਮਿਟਾਇਆ। ਆਪਣਾ ਸੀਸ ਆਪਣਾ ਧੜ, ਆਪੇ ਲਏ ਕਟਾਇਆ। ਆਪੇ ਚੋਟੀ ਆਪੇ ਜੜ, ਅਧਵਿਚਕਾਰ ਆਪ ਸਮਾਇਆ। ਆਪੇ ਗੁਰਸਿਖ ਵਸਿਆ ਤੇਰੀ ਕਾਇਆ ਗੜ੍ਹ, ਪੰਜ ਤਤ ਡੇਰਾ ਲਾਇਆ। ਪੰਚ ਵਿਕਾਰ ਦਰ ਦਵਾਰ ਨਾ ਸਕੇ ਅੜ, ਏਕਾ ਖੰਡਾ ਰਿਹਾ ਵਖਾਇਆ। ਕਲਜੁਗ ਵਹਿਣ ਵਹਾਏ ਹੜ, ਮਨਮੁਖ ਮਾਇਆ ਦਏ ਰੁੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਵੇਖਣ ਘਰ, ਨਿਰਾਕਾਰ ਉਠ ਉਠ ਧਾਇਆ। ਨਿਰੰਕਾਰ ਸ਼ਬਦ ਅਡੋਲ, ਸਤਿਗੁਰ ਰੂਪ ਸਮਾਇੰਦਾ। ਕਰਨ ਆਇਆ ਪੂਰਾ ਕੀਤਾ ਕੌਲ, ਪੂਰਨ ਕਰਮ ਕਮਾਇੰਦਾ। ਜੋਤੀ ਜਾਮਾ ਉਪਰ ਧਵਲ, ਪੰਜ ਤਤ ਸਮਾਇੰਦਾ। ਸ੍ਰਿਸ਼ਟ ਸਬਾਈ ਕਰੇ ਮਖੌਲ, ਦਿਸ ਕਿਸੇ ਨਾ ਆਇੰਦਾ। ਗੁਰਮੁਖਾਂ ਅੰਦਰ ਵੱਜੇ ਮਰਦੰਗਾ ਢੋਲ, ਪ੍ਰਭ ਸਾਚਾ ਆਪ ਵਜਾਇੰਦਾ। ਹੌਲੀ ਹੌਲੀ ਆਪੇ ਰਿਹਾ ਬੋਲ, ਆਪ ਆਪਣਾ ਨਾਮ ਜਪਾਇੰਦਾ। ਤੋਲਣਹਾਰਾ ਸਾਚਾ ਤੋਲ, ਤੋਲਾ ਮਾਸ਼ਾ ਨਾ ਕੋਈ ਘਟਾਇੰਦਾ। ਕਿਸੇ ਹੱਥ ਨਾ ਆਏ ਪੰਡਤ ਪਾਂਧੇ ਰੌਲ, ਜਗਤ ਵਿਦਿਆ ਭੇਵ ਨਾ ਪਾਇੰਦਾ। ਹਰਿਜਨ ਕਾਇਆ ਗਿਆ ਮੌਲ, ਮੌਲਾ ਰੂਪ ਅਖਵਾਇੰਦਾ। ਸਾਵਲ ਸੁੰਦਰ ਹੋਏ ਸਵਲ, ਮੋਹਣ ਮਾਧਵ ਲੇਖ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਬੰਕ ਦਵਾਰਾ, ਹਰਿ ਵਸਿਆ ਏਕੰਕਾਰਾ, ਘਾੜਨ ਭੰਨਣਹਾਰਾ ਸਮਰਥ ਪੁਰਖ ਆਪ ਅਖਵਾਇੰਦਾ। ਸਮਰਥ ਪੁਰਖ ਸਰਬ ਗੁਣਵੰਤਾ, ਗਿਆਨ ਬੋਧ ਗਿਆਤਾ। ਮੇਲ ਮਿਲਾਏ ਗੁਰਮੁਖ ਸਾਚੇ ਸੰਤਾ, ਦੇਵੇ ਨਾਮ ਸੱਚੀ ਸੁਗਾਤਾ। ਸੇਜ ਸੁਹਾਈ ਨਾਰੀ ਕੰਤਾ, ਮਿਟੀ ਅੰਧੇਰੀ ਰਾਤਾ। ਧੀ ਜਵਾਈ ਬਣਾਏ ਬਣਤਾ, ਸੁਰਤੀ ਸ਼ਬਦੀ ਨਾਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਪੁਰਖ ਬਿਧਾਤਾ। ਖੇਲੇ ਖੇਲ ਸਰਬ ਘਟ ਅੰਤਰ, ਕਰਨ ਕਰਾਵਣ ਜੋਗ। ਸੋਹੰ ਸ਼ਬਦ ਸੱਚਾ ਗੁਰ ਮੰਤਰ, ਅੰਮ੍ਰਿਤ ਆਤਮ ਰਸਨਾ ਭੋਗ। ਇੰਦਰ ਰੋਵੇ ਵੇਖ ਮਨਵੰਤਰ, ਸ਼ਿਵ ਬ੍ਰਹਮਾ ਪਿਆ ਸੋਗ। ਹਰਿ ਹਰਿ ਖੇਲ ਜੁਗਾਂ ਜੁਗੰਤਰ, ਖੇਲੇ ਖੇਲ ਸਦਾ ਤ੍ਰੈਲੋਕ। ਸਰਬ ਥਾਨ ਆਪ ਨਿਰੰਤਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਸਾਚਾ ਘਰ, ਦੇਵੇ ਦਰਸ ਅਮੋਘ। ਦਰਸ ਅਮੋਘ ਅਜੂਨੀ ਰਹਿਣਾ, ਨਿਰਭੈ ਰੂਪ ਸਮਾਇਆ। ਆਪਣੀ ਬਾਣੀ ਆਪੇ ਕਹਿਣਾ, ਆਪਣਾ ਨਾਮ ਧਰਾਇਆ। ਆਪਣਾ ਭਾਣਾ ਆਪੇ ਸਹਿਣਾ, ਸਹਿਣ ਜੋਗ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਵੇਖਣ ਘਰ, ਕਲਜੁਗ ਰੈਣ ਅੰਧੇਰਾ ਰਿਹਾ ਮਿਟਾਇਆ। ਕਲਜੁਗ ਮੇਟ ਅੰਧੇਰੀ ਰਾਤਾ, ਸਤਿਜੁਗ ਚੰਦ ਚੜ੍ਹਾਇੰਦਾ। ਗੁਰਮੁਖਾਂ ਦੇਵੇ ਸਾਚੀ ਦਾਤਾ, ਧੁਰਦਰਗਾਹੀ ਵੰਡ ਵੰਡਾਇੰਦਾ। ਨਾਦੀ ਦਰਸ ਇਕ ਅਕਾਂਤਾ, ਨਾਦੀ ਸੁੱਤ ਰੂਪ ਵਟਾਇੰਦਾ। ਖੇਲੇ ਖੇਲ ਬਹੁ ਬਿਧ ਭਾਂਤਾ, ਭਰਮੀ ਭਰਮ ਭੁਲਾਇੰਦਾ। ਕੂੜੀ ਕਿਰਿਆ ਜ਼ਾਤ ਪਾਤਾ, ਜ਼ਾਤ ਜ਼ਾਤੀ ਵੇਖ ਵਖਾਇੰਦਾ। ਮਨ ਮਤ ਨਾਰ ਕਮਜ਼ਾਤਾ, ਘਰ ਘਰ ਤਾਲ ਵਜਾਇੰਦਾ। ਗੁਰਮੁਖ ਵਿਰਲੇ ਮਾਤ ਪਛਾਤਾ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੱਸੇ ਸਾਚਾ ਘਰ ਘਰ ਸਾਚਾ ਇਕ ਵਖਾਇੰਦਾ। ਸਾਚਾ ਘਰ ਇਕ ਅਪਾਰ, ਏਕਾ ਏਕ ਸੁਹਾਇਆ। ਨਾ ਕੋਈ ਦੀਸੇ ਚਾਰ ਦਵਾਰ, ਛੰਪਰ ਛੰਨ ਨਾ ਕੋਈ ਜਣਾਇਆ। ਰਵ ਸਸ ਨਾ ਕੋਈ ਚਮਤਕਾਰ, ਤਾਰਾ ਮੰਡਲ ਨਾ ਕੋਈ ਦਿਸਾਇਆ। ਗਗਨ ਪਤਾਲ ਨਾ ਕੋਈ ਅਕਾਰ, ਪੁਰੀ ਲੋਅ ਨਾ ਕੋਈ ਦਿਸਾਇਆ। ਬ੍ਰਹਮਾ ਸ਼ਿਵ ਨਾ ਕੋਈ ਸਹਾਰ, ਵਿਸ਼ਨੂੰ ਵੇਸ ਨਾ ਕੋਇ ਵਟਾਇਆ। ਤ੍ਰੈਗੁਣ ਮਾਇਆ ਨਾ ਕੋਈ ਭੰਡਾਰ, ਰਾਜਸ ਤਾਜਸ ਸਾਂਤਕ ਨਾ ਮੇਲ ਮਿਲਾਇਆ। ਨਾਭੀ ਕਵਲ ਨਾ ਕੋਈ ਉਜਿਆਰ, ਪਾਰਬ੍ਰਹਮ ਨਾ ਬ੍ਰਹਮ ਉਪਾਇਆ। ਧਰਤ ਧਵਲ ਨਾ ਕੋਈ ਪਸਾਰ, ਜਲ ਬਿੰਬ ਨਾ ਕੋਈ ਉਪਾਇਆ। ਲੱਖ ਚੁਰਾਸੀ ਨਾ ਕੋਈ ਧਾਰ, ਨਾ ਕੋਈ ਰੂਪ ਦਰਸਾਇਆ। ਇਕ ਅਕੱਲਾ ਏਕੰਕਾਰ, ਏਕ ਘਰ ਵਸਾਇਆ। ਜੁਗ ਜੁਗ ਆਪਣੀ ਧਾਰ, ਸ਼ਬਦੀ ਸ਼ਬਦ ਲਏ ਉਪਾਇਆ। ਸ਼ਬਦ ਵੰਡ ਸਿਰਜਣਹਾਰ, ਬ੍ਰਹਿਮੰਡ ਖੰਡ ਉਪਾਇਆ। ਬ੍ਰਹਿਮੰਡ ਖੰਡ ਵੇਖ ਵਿਚਾਰ, ਆਪਣੀ ਰਚਨ ਰਚਾਇਆ। ਸੇਵਕ ਸੇਵਾ ਲਾਏ ਸੇਵਾਦਾਰ, ਜੋਤੀ ਜੋਤ ਕਰੇ ਰੁਸ਼ਨਾਇਆ। ਅਲੱਖ ਅਗੰਮ ਅਥਾਹ ਸਿਰਜਣਹਾਰ, ਸਿਰ ਸਿਰ ਦੇਵੇ ਰਿਜ਼ਕ ਸਬਾਇਆ। ਆਪੇ ਵਸਿਆ ਸਭ ਤੋਂ ਬਾਹਰ, ਹਰ ਘਟ ਆਪ ਸਮਾਇਆ। ਲੋਕਮਾਤੀ ਲੈ ਅਵਤਾਰ, ਜੁਗ ਜੁਗ ਵੇਖ ਵਖਾਇਆ। ਸੰਤ ਸੁਹੇਲੇ ਲਾਏ ਪਾਰ, ਆਪਣਾ ਨਾਮ ਦ੍ਰਿੜਾਇਆ। ਕਲਜੁਗ ਅੰਤਮ ਵੇਖ ਵਿਚਾਰ, ਗੁਰਸਿਖ ਸਾਚੇ ਲਏ ਜਗਾਇਆ। ਏਕਾ ਬਖ਼ਸ਼ੇ ਚਰਨ ਪਿਆਰ, ਚਰਨ ਪ੍ਰੀਤੀ ਇਕ ਸਿਖਾਇਆ। ਦੂਈ ਦਵੈਤੀ ਘੁੰਘਟ ਦਏ ਉਤਾਰ, ਮਸਤਕ ਕਾਲੀ ਸ਼ਾਹੀ ਟਿੱਕਾ ਦਏ ਗਵਾਇਆ। ਨੂਰੋ ਨੂਰ ਨੂਰ ਜੋਤ ਚਮਤਕਾਰ, ਮਸਤਕ ਮਸਤਕ ਭਾਗ ਲਗਾਇਆ। ਮਸਤਕ ਫੋੜ ਖੋਲ੍ਹ ਕਿਵਾੜ, ਬਿੰਦਰਾਬਨ ਦਰਸਾਇਆ। ਗੋਕਲ ਮਥਰਾ ਕਰ ਵਿਚਾਰ, ਕਾਹਨਾ ਬੰਸਰੀ ਇਕ ਵਜਾਇਆ। ਨਾਮ ਬੰਸਰੀ ਅਪਰ ਅਪਾਰ, ਧੁਨ ਆਤਮਕ ਰਿਹਾ ਉਪਜਾਇਆ। ਉਪਜੇ ਧੁਨ ਸੁਣੇ ਸੁਨਣੇਹਾਰ, ਜਿਸ ਜਨ ਆਪਣੀ ਬੂਝ ਬੁਝਾਇਆ। ਗੁਰਸਿਖ ਸਾਜਨ ਗੁਣ ਅਵਗੁਣ ਨਾ ਰਿਹਾ ਵਿਚਾਰ, ਜੋ ਜਨ ਸਰਨਾਈ ਆਇਆ ਛਾਣ ਪੁਣ ਵੇਖ ਸ੍ਰਿਸ਼ਟ ਸਬਾਈ ਸੰਸਾਰ, ਹੀਰਾ ਲਾਲ ਅਮੋਲਕ ਗੁਰਸਿਖ ਇਕ ਸਾਚੇ ਹੱਟ ਵਿਕਾਇਆ। ਘਰ ਘਰ ਵੱਜਦੇ ਢੋਲਕ ਛੈਣੇ, ਅਨਹਦ ਤਾਲ ਨਾ ਕੋਈ ਵਜਾਇਆ। ਗੁਰਦਰ ਮੰਦਰ ਗੁਰੂ ਗ੍ਰੰਥ ਅੱਗੇ ਰੱਖੀ ਗੋਲਕ, ਸਚ ਭੰਡਾਰ ਨਾ ਕਿਸੇ ਭਰਾਇਆ। ਗੁਰ ਅਰਜਨ ਦਿਤਾ ਨਾਮ ਅਮੋਲਕ, ਧੁਰ ਖਜ਼ਾਨਾ ਨਾਨਕ ਹੱਥ ਫੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਵੇਖਣ ਆਇਆ ਘਰ, ਜਗਤ ਵਿਛੋੜਾ ਦਏ ਤਜਾਇਆ। ਜਗਤ ਵਿਛੋੜਾ ਦਿਤਾ ਤਜ, ਹਰਿ ਸਾਚੇ ਸ਼ਬਦ ਜਣਾਈਆ। ਗੁਰ ਸੰਗਤ ਹਰਿਸੰਗਤ ਘਰ ਆਪਣੇ ਔਣਾ ਭੱਜ, ਘਰ ਬੈਠਾ ਰਿਹਾ ਰਾਹ ਤਕਾਈਆ। ਲੋਕ ਲੱਜਿਆ ਸਿੰਘ ਨਰਾਇਣ ਦੇਣੀ ਤਜ, ਪ੍ਰਭ ਹੱਥ ਵੱਡੀ ਵਡਿਆਈਆ। ਦੋ ਜਹਾਨਾਂ ਪੜਦੇ ਰਿਹਾ ਕੱਜ, ਸਿਰ ਆਪਣਾ ਹੱਥ ਟਿਕਾਈਆ। ਝੂਠਾ ਤਾਲ ਰਿਹਾ ਵੱਜ, ਜੂਠ ਝੂਠ ਡੰਕਾ ਲਾਈਆ। ਗੁਰ ਗੋਬਿੰਦ ਸਿੰਘ ਸੂਰਾ ਹਾਜ਼ਰ ਹਜ਼ੂਰਾ ਗੁਰਸਿਖ ਮੰਦਰ ਅੰਦਰ ਬੈਠਾ ਸਜ, ਦਿਸ ਕਿਸੇ ਨਾ ਆਈਆ। ਘਰ ਘਰ ਸੁੱਤਿਆਂ ਅੰਮ੍ਰਿਤ ਆਤਮ ਪਿਆਏ ਰਜ ਰਜ, ਸ਼ਬਦ ਕ੍ਰਿਪਾਨ ਸੀਸ ਜਗਦੀਸ਼ ਤਨ ਗਾਤਰੇ ਆਪ ਲਟਕਾਈਆ। ਏਕਾ ਸ਼ਬਦ ਇਕ ਹਦੀਸ, ਪੁਰਖ ਅਕਾਲ ਮਨਾਈਆ। ਗਾ ਗਾ ਥੱਕੇ ਰਾਗ ਛੱਤੀਸ, ਭੇਵ ਕੋਈ ਨਾ ਪਾਈਆ। ਪਰਗਟ ਹੋਇਆ ਸ਼ਾਹੋ ਸ਼ਬੀਸ, ਗੁਰ ਗੋਬਿੰਦ ਸੰਗ ਰਲਾਈਆ। ਖੇਲੇ ਖੇਲ ਬੀਸ ਇਕੀਸ, ਸਿਰ ਆਪਣੇ ਛਤਰ ਝੁਲਾਈਆ। ਮੂਰਖ ਮੁਗਧ ਅਜਾਣ ਨਾਦਾਨ ਗੁਰ ਗੋਬਿੰਦ ਤੇਰੀ ਕਰਨ ਰੀਸ, ਹੱਥ ਆਪਣੇ ਸ਼ਸਤਰ ਉਠਾਈਆ। ਅੰਤਮ ਮਾਇਆ ਮਮਤਾ ਜਾਣ ਪੀਸ, ਕਲਜੁਗ ਚੱਕੀ ਰਿਹਾ ਚਲਾਈਆ। ਸਾਧ ਸੰਤ ਹੋਏ ਜਿਨ ਖਵੀਸ, ਪੂਜਾ ਧਾਨ ਬੇੜਾ ਰਿਹਾ ਡੁਬਾਈਆ। ਗੁਰ ਕੀ ਸੇਵਾ ਹਰਿ ਕੀ ਪੌੜੀ ਕਿਸੇ ਨਾ ਰੱਖੀ ਸੀਸ, ਨਾ ਕੋਈ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਸਿਖ ਤੇਰਾ ਵੇਖਣ ਘਰ, ਚੋਰੀ ਚੋਰੀ ਆਈਆ। ਚੋਰੀ ਚੋਰ ਕਰੇ ਨਿਤ ਚਾਕਰ, ਜੁਗ ਜੁਗ ਕਰਦਾ ਆਇਆ। ਕਲਜੁਗ ਅੰਤਮ ਸਾਚੇ ਘੋੜੇ ਪਾਏ ਪਾਖਰ, ਨੀਲਾ ਨੀਲੀ ਧਾਰੋਂ ਪਾਰ ਕਰਾਇਆ। ਖੇਲੇ ਖੇਲ ਕਲਜੁਗ ਤੇਰੀ ਅੰਤ ਆਖਰ, ਨਾ ਕੋਈ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਵੇਖਣ ਘਰ, ਆਪਣਾ ਕੁੰਡਾ ਰਿਹਾ ਖੁਲ੍ਹਾਇਆ। ਆਪਣਾ ਕੁੰਡਾ ਖੋਲ੍ਹ ਤਾਕੀ, ਹਰਿ ਨੇਤਰ ਨੈਣ ਉਘਾੜਿਆ। ਗੁਰਮੁਖਾਂ ਦਿਤੀ ਲੋਕਮਾਤ ਬਾਕੀ, ਲਹਿਣਾ ਚੁਕਿਆ ਸਤਾਰਾਂ ਹਾੜਿਆ। ਲੇਖੇ ਲੌਣਾ ਜਨਮ ਖ਼ਾਕੀ, ਖ਼ਾਕੀ ਖ਼ਾਕ ਪਾਰ ਉਤਾਰਿਆ। ਅੰਮ੍ਰਿਤ ਪਿਆਲਾ ਦੇਵੇ ਬਣ ਬਣ ਸਾਕੀ, ਆਤਮ ਅੰਤਰ ਪੰਜ ਪਿਆਰਿਆ। ਪੈਜ ਰੱਖੇ ਜਨ ਜੀਵ ਜਾਂ ਕੀ, ਜਿਸ ਦਿਤਾ ਨਾਮ ਅਧਾਰਿਆ। ਜੁਗ ਜੁਗ ਚਾਲ ਰੱਖੀ ਬਾਂਕੀ, ਹਰਿ ਸੱਚਾ ਸ਼ਾਹ ਅਸਵਾਰਿਆ। ਕਲਜੁਗ ਅੰਤਮ ਸਾਚੇ ਅਸਵ ਏਕਾ ਚੜ੍ਹਿਆ ਮਾਰ ਪਲਾਕੀ, ਸੋਲਾਂ ਕਲੀਆਂ ਆਸਣ ਪਾ ਰਿਹਾ। ਆਪਣਾ ਜਾਣੇ ਆਪੇ ਭਵਿਖਤ ਵਾਕੀ, ਆਪੇ ਲੇਖਾ ਲਿਖਾ ਰਿਹਾ। ਆਪਣਾ ਪੜਦਾ ਆਪੇ ਰਿਹਾ ਢਾਕੀ, ਆਪੇ ਮੁਖ ਛੁਪਾ ਰਿਹਾ। ਧੁਰਦਰਗਾਹੀ ਅਛਲ ਅਛੇਦ ਕਲਜੁਗ ਅੰਤਮ ਕਰਨ ਆਇਆ ਇਕ ਚਲਾਕੀ, ਬੇਮੁਖਾਂ ਦਿਸ ਨਾ ਆ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਵੇਖ ਘਰ, ਸੋਇਆ ਸੁਤ ਉਠਾ ਰਿਹਾ। ਸੋਇਆ ਸੁਤ ਆਪ ਉਠਾਇਆ, ਦਿਤਾ ਧੁਰ ਫ਼ਰਮਾਣਾ। ਫੜਕੇ ਬਾਂਹੋਂ ਰਾਹੇ ਪਾਇਆ, ਮਾਰਿਆ ਤੀਰ ਨਿਸ਼ਾਨਾ। ਜੋਧਾ ਸੂਰਾ ਲੜਨੇ ਆਇਆ, ਰਾਮਦਾਸ ਤੇਰੇ ਵਿਚ ਮੈਦਾਨਾ। ਸਾਚਾ ਖੰਡਾ ਹੱਥ ਫੜਕੇ ਆਇਆ, ਕੱਢਿਆ ਬਾਹਰ ਮਿਆਨਾ। ਏਕਾ ਅੱਖਰ ਪੜ੍ਹ ਕੇ ਆਇਆ, ਬੋਲੇ ਨੌਜਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਵੇਖਣ ਘਰ, ਖੇਲੇ ਖੇਲ ਮਹਾਨਾ। ਏਕਾ ਅੱਖਰ ਰਸਨਾ ਬੋਲ, ਜਗਤ ਹੰਕਾਰਾ ਛਾਇਆ। ਤੇਰਾ ਖੋਲ੍ਹਣ ਆਇਆ ਪੋਲ, ਹਰਿ ਮੰਦਰ ਵੇਖ ਵਖਾਇਆ। ਗੁਰ ਬਾਣੀ ਗੁਰ ਕਰੇ ਮਖੌਲ, ਗੁਰ ਕਾ ਭੇਵ ਨਾ ਪਾਇਆ। ਹਰਿ ਹਰਿ ਅੱਗੋਂ ਕਹਿੰਦਾ ਬੋਲ, ਹਰਿ ਹਰਿ ਸ਼ਬਦ ਸੁਣਾਇਆ। ਹਰਿ ਪੂਰਾ ਤੋਲਣ ਆਇਆ ਤੋਲ, ਅਗੰਮ ਅਥਾਹ ਬੇਪਰਵਾਹ ਨਾਮ ਧਰਾਇਆ। ਆਦਿ ਅੰਤ ਨਾ ਜਾਏ ਕਦੇ ਡੋਲ, ਡੋਲਣਹਾਰ ਸ੍ਰਿਸ਼ਟ ਸਬਾਇਆ। ਸਿੰਘ ਸੰਗਤ ਤੇਰਾ ਪੂਰਾ ਕਰਨ ਆਇਆ ਕੀਤਾ ਪਿਛਲਾ ਕੌਲ, ਗੜ੍ਹੀ ਚਮਕੌਰ ਜੋ ਕਰਾਇਆ। ਆਪਣਾ ਤਾਜ ਤੇਰਾ ਸੀਸ ਉਪਰ ਧੌਲ, ਮੇਰਾ ਤੇਰਾ ਰੂਪ ਵਟਾਇਆ। ਹੌਲੀ ਹੌਲੀ ਪੜਦਾ ਦੇਵੇ ਖੋਲ੍ਹ, ਪਿਛਲਾ ਜਨਮ ਦਏ ਦਰਸਾਇਆ। ਤੇਰੇ ਅੰਦਰ ਤੇਰਾ ਆਪੇ ਪਏ ਬੋਲ, ਤੇਰਾ ਤੇਰੀ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਵੇਖਣ ਘਰ, ਹਰਿ ਬਾਲ ਅਞਾਣਾ ਲਏ ਧੁਰ ਫ਼ਰਮਾਣਾ, ਹੱਸਦਾ ਖਿਡੰਦਾ ਵੇਖਦਾ ਵਿਖੰਦਾ ਲੋਕਮਾਤ ਆਇਆ।

ਹਰਿ ਪੁਰਖ ਸਮਰਥ, ਸਰਬ ਕਲ ਸਮਾਇਆ। ਹਰਿ ਪੁਰਖ ਸਮਰਥ, ਸਤਿਗੁਰ ਰੂਪ ਵਟਾਇਆ। ਹਰਿ ਪੁਰਖ ਸਮਰਥ, ਰੂਪ ਅਨੂਪ ਦਰਸਾਇਆ। ਹਰਿ ਪੁਰਖ ਸਮਰਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗ ਜੀਵਣ ਦਾਤਾ ਨਾਮ ਧਰਾਇਆ। ਹਰਿ ਪੁਰਖ ਸਮਰਥ, ਸਾਚਾ ਮੀਤੜਾ। ਹਰਿ ਪੁਰਖ ਸਮਰਥ, ਹਰਿਜਨ ਰੰਗੇ ਕਾਇਆ ਚੋਲੀ ਚੀਥੜਾ। ਹਰਿ ਪੁਰਖ ਸਮਰਥ, ਦੇਵੇ ਨਾਮ ਸ਼ਬਦ ਗੁਣ ਅਨਡੀਠੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਨਿਧਾਨਾ ਪਿਆਲਾ ਏਕਾ ਪੀਤੜਾ। ਹਰਿ ਸਮਰਥ ਹਰਿ ਨਾਮ ਪਿਆਲਾ, ਹਰਿਜਨ ਆਪ ਪਿਲਾਇੰਦਾ। ਸਤਿਗੁਰ ਪੂਰਾ ਦੀਨ ਦਿਆਲਾ, ਦਇਆ ਨਿਧ ਅਖਵਾਇੰਦਾ। ਕਰੇ ਕਰਾਏ ਸਦਾ ਪ੍ਰਿਤਪਾਲਾ, ਪ੍ਰਿਤਪਾਲਕ ਨਾਮ ਧਰਾਇੰਦਾ। ਆਦਿ ਪੁਰਖ ਹਰਿ ਜੋਤ ਜਵਾਲਾ, ਆਦਿ ਸ਼ਕਤ ਵੇਸ ਵਟਾਇੰਦਾ। ਆਦਿ ਅੰਤ ਇਕ ਅਕਾਲਾ, ਅਕਾਲ ਪੁਰਖ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਸਾਚਾ ਮੇਲ ਮਿਲਾਵਣ ਯੋਗ, ਜੋਗ ਜੁਗੀਸ਼ਰ ਇਕ ਅਖਵਾਇਆ। ਇਕ ਚੁਗਾਵਣਹਾਰਾ ਚੋਗ, ਏਕਾ ਜੋਗ ਸਿਖਾਇਆ। ਏਕਾ ਭੋਗਣਹਾਰਾ ਭੋਗ, ਏਕਾ ਸੇਜ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਭਾਣਾ ਆਪ ਫ਼ਰਮਾਇਆ। ਆਪਣੇ ਭਾਣੇ ਹਰਿ ਭਗਵੰਤ, ਆਪਣੀ ਰਚਨ ਰਚਾਈਆ। ਆਪੇ ਹੋਇਆ ਬੇਅੰਤ ਬੇਅੰਤ, ਬੇਅੰਤਾ ਆਪ ਆਪਣੀ ਬੂਝ ਬੁਝਾਈਆ। ਆਪੇ ਸਾਜਨ ਆਪੇ ਸੰਤ, ਆਪੇ ਸਾਂਤਕ ਸਤਿ ਵਰਤਾਈਆ। ਆਪੇ ਨਾਰ ਸੁਹਾਗਣ ਹੋਏ ਕੰਤ, ਆਪੇ ਮੰਗਲ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਵੇਖ ਵਖਾਈਆ। ਹਰਿਸੰਗਤ ਤੇਰਾ ਕਾਇਆ ਘਾਟ, ਹਰਿ ਸਾਚੇ ਵੇਖ ਵਿਚਾਰਿਆ। ਆਪੇ ਉਤਰਿਆ ਆਪਣੇ ਘਾਟ, ਆਪੇ ਕਰੇ ਪਾਰ ਕਿਨਾਰਿਆ। ਵੇਖਣਹਾਰਾ ਤੀਰਥ ਤਾਟ, ਤਟ ਕਿਨਾਰਾ ਫੋਲ ਫੁਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰਾ ਆਪਣੇ ਵਿਚੋਂ ਬਾਹਰ ਕਢਾ ਰਿਹਾ। ਆਪਣੀ ਧਾਰ ਆਪੇ ਕੱਢ, ਆਪੇ ਰੰਗ ਰੰਗਾਇਆ। ਆਪ ਲਡਾਇਆ ਆਪਣਾ ਲਡ, ਆਪ ਆਪਣੀ ਗੋਦ ਉਠਾਇਆ। ਨਾ ਕੋਈ ਮਾਸ ਨਾ ਕੋਈ ਹੱਡ, ਨਾ ਕੋਈ ਨਾੜੀ ਰਕਤ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਹਰਿ ਵੇਖ ਘਰ, ਘਰ ਬਾਰ ਦਏ ਸੁਹਾਇਆ। ਘਰ ਦਵਾਰਾ ਲੋਕਮਾਤ, ਧਰਤ ਧਵਲ ਸੁਹਾਈਆ। ਲੋਆਂ ਪੁਰੀਆਂ ਵੇਖੇ ਮਾਰ ਝਾਤ, ਆਪ ਆਪਣੀ ਰਚਨ ਰਚਾਈਆ। ਵਿਸ਼ਨੂੰ ਵੰਸੀ ਲੈ ਬਰਾਤ, ਆਇਆ ਕਰ ਕਰ ਧਾਈਆ। ਗੁਰਸਿਖ ਲਛਮੀ ਬਣੇ ਨਾਤ, ਏਕਾ ਭੂਸ਼ਨ ਗਲ ਪਵਾਈਆ। ਲਾਲ ਰੰਗ ਧੁਰ ਸੁਗਾਤ, ਘਰ ਸਾਚੇ ਵੇਖ ਵਖਾਈਆ। ਮਿਲੇ ਮੇਲ ਕਮਲਾਪਾਤ, ਕੰਤ ਕੰਤੂਹਲ ਵੱਡੀ ਵਡਿਆਈਆ। ਅੰਦਰ ਵੇਖ ਮਾਰ ਝਾਤ, ਹਰਿ ਬੈਠਾ ਜੋਤ ਜਗਾਈਆ। ਅਲੱਖ ਨਿਰੰਜਣ ਆਪ ਜਣਾਏ ਆਪਣੀ ਵਾਟ, ਧੁਰ ਧਾਮ ਸੁਹਾਈਆ। ਸਚਖੰਡ ਏਕਾ ਹਾਟ, ਮਿਲੇ ਵਸਤ ਨਾਮ ਖ਼ੁਦਾਈਆ। ਅੰਮ੍ਰਿਤ ਰਸ ਲੈਣਾ ਚਾਟ, ਦੁਰਮਤ ਮੈਲ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਿਸ਼ਨੂੰ ਵੇਸ ਰਿਹਾ ਵਟਾਈਆ। ਵਿਸ਼ਨੂੰ ਵੇਸ ਹਰਿ ਕਰਤਾਰ, ਆਪਣਾ ਆਪ ਉਪਾਇਆ। ਲੱਛਮੀ ਤੇਰਾ ਸਚ ਪਿਆਰ, ਮਾਇਆ ਮੋਹ ਚੁਕਾਇਆ। ਲਾਲ ਰੰਗ ਅਪਰ ਅਪਾਰ, ਤੇਰਾ ਰੰਗ ਰੰਗਾਇਆ। ਉਪਰ ਬੈਠ ਸੱਚੀ ਸਰਕਾਰ, ਸਾਚਾ ਆਸਣ ਲਾਇਆ। ਨਾ ਕੋਈ ਵੇਖੇ ਵਿਚ ਸੰਸਾਰ, ਦਿਸ ਕਿਸੇ ਨਾ ਆਇਆ। ਨੇਤਰ ਨੈਣ ਨਾ ਸਕੇ ਉਘਾੜ, ਦੋਏ ਲੋਚਨ ਰਹੇ ਖੁਲ੍ਹਾਇਆ। ਮਾਇਆ ਅਗਨੀ ਕਲਜੁਗ ਰਹੀ ਸਾੜ, ਦਿਵਸ ਰੈਣ ਰਹੀ ਤਪਾਇਆ। ਗੁਰਮੁਖਾਂ ਵੰਡ ਵੰਡਾਈ ਸਤਾਰਾਂ ਹਾੜ, ਉਜਲ ਮੁੱਖਾ ਮਾਤ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰ ਆਪ ਵਡਿਆਇਆ। ਹਾੜ ਸਤਾਰਾਂ ਸਾਚੀ ਰੀਤਾ, ਹਰਿ ਸਾਚੇ ਆਪ ਚਲਾਈਆ। ਨਾ ਕੋਈ ਮੰਦਰ ਨਾ ਕੋਈ ਮਸੀਤਾ, ਗੁਰੂਦਵਾਰ ਨਾ ਕੋਈ ਬਣਾਈਆ। ਸ਼ਬਦ ਸਿੰਘਾਸਣ ਬੈਠਾ ਇਕ ਅਤੀਤਾ, ਨਿਰਗੁਣ ਜੋਤ ਜਗਾਈਆ। ਅੱਠੇ ਪਹਿਰ ਠਾਂਡਾ ਸੀਤਾ, ਹਰਿਸੰਗਤ ਸਾਂਤਕ ਸਤਿ ਵਰਤਾਈਆ। ਜਿਸ ਜਨ ਲੁਕਿਆ ਕਾਇਆ ਮੰਦਰ ਅਚਿੰਤਾ, ਦੇਵੇ ਦਰਸ ਬੇਪਰਵਾਹੀਆ। ਆਪੇ ਕਰੇ ਪੱਤਤ ਪੁਨੀਤਾ, ਪੁਣ ਛਾਣ ਆਪ ਕਰਾਈਆ। ਗੁਰਮੁਖ ਸਾਜਨ ਲੱਖ ਚੁਰਾਸੀ ਜੀਤਾ, ਗੁਰ ਪੂਰਾ ਸੀਸ ਉਠਾਈਆ। ਲੇਖੇ ਲਾਏ ਹਸਤ ਕੀਟਾ, ਜੋ ਆਏ ਚਲ ਸਰਨਾਈਆ। ਦੇਵੇ ਨਾਮ ਸ਼ਬਦ ਅਨਡੀਠਾ, ਦਿਸ ਕਿਸੇ ਨਾ ਆਈਆ। ਜਨਮ ਜਨਮ ਜਨ ਭਗਤੀ ਪੀਸਨ ਪੀਠਾ, ਫਲ ਕਲਜੁਗ ਦਏ ਖਵਾਈਆ। ਮਿੱਠਾ ਕਰੇ ਕੌੜਾ ਰੀਠਾ, ਜਿਉਂ ਨਾਨਕ ਅੰਗਦ ਅੰਗ ਲਗਾਈਆ। ਕਾਇਆ ਚੋਲੀ ਚਾੜ੍ਹੇ ਰੰਗ ਮਜੀਠਾ, ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਆਇਆ ਕਰ ਕਰ ਧਾਈਆ। ਲੋਕਮਾਤ ਹਰਿ ਚਰਨ ਛੁਹਾਇਆ, ਚਾਰ ਕੁੰਟ ਵਧਾਈਆ। ਧਰਤ ਮਾਤ ਰਹੀ ਕੁਰਲਾਇਆ, ਨੇਤਰ ਰੋ ਰੋ ਨੀਰ ਵਹਾਈਆ। ਕਲਜੁਗ ਕੂੜਾ ਉਠ ਉਠ ਧਾਇਆ, ਚਾਰੋਂ ਕੁੰਟ ਫੇਰਾ ਪਾਈਆ। ਜੂਠ ਝੂਠ ਨਾਲ ਰਲਾਇਆ, ਫਿਰਦਾ ਵਾਹੋ ਦਾਹੀਆ। ਕਰਮ ਧਰਮ ਕੋਈ ਰਹਿਣ ਨਾ ਪਾਇਆ, ਸਤਿ ਸਤਿਵਾਦ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸਦ ਬਾਰਾਂ ਦੇਵੇ ਵਰ, ਹਰਿਸੰਗਤ ਨਾਮ ਵਧਾਈਆ। ਵੀਹ ਸਦ ਬਾਰਾਂ ਹਰਿਸੰਗਤ ਲੇਖੇ ਲਾ, ਆਪਣਾ ਕਰਮ ਕਮਾਇਆ। ਆਪਣਾ ਲੇਖਾ ਆਪਣੇ ਲਹਿਣੇ ਪਾ, ਆਪਣਾ ਮੂਲ ਚੁਕਾਇਆ। ਸੰਮਤ ਤੇਰਾਂ ਵੇਖੇ ਥਾਂ ਥਾਂ, ਸਾਧ ਸੰਤ ਰਿਹਾ ਉਠਾਇਆ। ਰਾਜ ਰਾਜਾਨਾ ਦਏ ਜਣਾ, ਘਰ ਘਰ ਫੇਰੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੰਮਤੀ ਲੇਖੇ ਲਾਇਆ। ਸੰਮਤ ਤੇਰਾਂ ਤੇਰੀ ਧਾਰ, ਤੇਰੇ ਹੱਥ ਰਖਾਈਆ। ਸਾਧਾਂ ਸੰਤਾਂ ਮਾਰੇ ਮਾਰ, ਜੋ ਬੈਠੇ ਮੁਖ ਭਵਾਈਆ। ਗੁਰਮੁਖ ਸਾਜਨ ਲਏ ਉਭਾਰ, ਜੋ ਜਨ ਰਸਨਾ ਗਾਈਆ। ਕੋਟੀ ਕੋਟ ਡੁੱਬੇ ਮੰਝ ਧਾਰ, ਕੋਟੀ ਕੋਟ ਖ਼ਾਕ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਤਰਾਈਆ। ਸੰਮਤ ਚੌਦਾਂ ਵੇਖੇ ਹੱਟ, ਹਰਿ ਸਾਚੇ ਆਪ ਖੁਲ੍ਹਾਇਆ। ਏਕਾ ਤੀਰਥ ਏਕਾ ਤਟ, ਏਕਾ ਘਾਟ ਪਾਰ ਕਰਾਇਆ। ਏਕਾ ਕਾਇਆ ਏਕਾ ਹੱਟ, ਏਕਾ ਪਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਲਏ ਵਰ, ਏਕਾ ਇਕੀ ਪਾਇਆ। ਏਕਾ ਇਕੀ ਆਪਣੀ ਪਾ, ਆਪਣਾ ਸਗਨ ਮਨਾਇੰਦਾ। ਸਾਚੀ ਸਿੱਖੀ ਨਾਮ ਧਰਾ, ਸਾਚਾ ਮਾਰਗ ਲਾਇੰਦਾ। ਰਿਖੀ ਮੁਨੀ ਕੋਈ ਜਾਣੇ ਨਾ, ਪੰਡਤ ਪਾਂਧਾ ਨਾ ਕੋਈ ਵੇਖ ਵਖਾਇੰਦਾ। ਗ੍ਰੰਥੀ ਪੰਥੀ ਕੋਈ ਪਛਾਣੇ ਨਾ, ਪ੍ਰਭ ਸਾਚਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੌਦਾਂ ਚੌਦਾਂ ਵੇਖ ਵਖਾਇੰਦਾ। ਚੌਦਾਂ ਲੋਕ ਚੌਦਾਂ ਹੱਟ ਪਸਾਰਾ, ਚੌਦਾਂ ਤਬਕਾਂ ਰਿਹਾ ਉਠਾਈਆ। ਕਰੇ ਖੇਲ ਅਪਰ ਅਪਾਰਾ, ਹਰਿ ਹਰਿ ਵੱਡੀ ਵਡਿਆਈਆ। ਜਨ ਹਰਿ ਹਰਿਜਨ ਦੇਵੇ ਇਕ ਪਿਆਰਾ, ਏਕਾ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸਦ ਪੰਦਰਾਂ ਆਪ ਆਪਣਾ ਰਾਜ ਕਮਾਈਆ। ਵੀਹ ਸਦ ਪੰਦਰਾਂ ਹਰਿ ਪਹਿਲੀ ਚੇਤਰ, ਚੇਤਨ ਰੂਪ ਹੋ ਆਇਆ। ਸ੍ਰਿਸ਼ਟ ਸਬਾਈ ਵੇਖੇ ਖੇਤਨ, ਲੋਆਂ ਪੁਰੀਆਂ ਫੇਰਾ ਪਾਇਆ। ਸ਼ਬਦ ਖੰਡਾ ਹਰਿ ਨੇਤ ਨੇਤਨ, ਨਿਤ ਨਵਿਤ ਵੇਸ ਵਟਾਇਆ। ਜਨ ਭਗਤਾਂ ਕਰ ਕਰ ਹੇਤਨ, ਹਾੜ ਸਤਾਰਾਂ ਵੰਡ ਵੰਡਾਇਆ। ਆਪਣੇ ਨੇਤਰ ਆਪੇ ਆਇਆ ਵੇਖਣ, ਬਿਧਨਾ ਰੇਖ ਦਏ ਮਿਟਾਇਆ। ਆਪੇ ਵੇਖੇ ਧਾਰੀ ਕੇਸਨ, ਧਰ ਧਰਨੀ ਇਕ ਕਮਾਇਆ। ਆਪੇ ਹੋਏ ਦਸ ਦਸਮੇਸਨ, ਦਾਤਾ ਦਾਨੀ ਨਾਮ ਧਰਾਇਆ। ਸੇਵ ਲਗਾਏ ਬ੍ਰਹਮਾ ਵਿਸ਼ਨ ਮਹੇਸ਼ ਗਨੇਸ਼ਨ, ਸੇਵਕ ਸੇਵਾ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦੇਸ ਆਦੇਸ ਆਪਣਾ ਆਪ ਕਰਾਇਆ। ਅੰਮ੍ਰਿਤ ਵੇਲਾ ਅੰਮ੍ਰਿਤ ਰਸ, ਅੰਮ੍ਰਿਤ ਨਾਮ ਉਪਾਇਆ। ਹਰਿਜਨ ਹਰਿ ਹੋਇਆ ਵਸ, ਜਨ ਹਰਿ ਦਵਾਰੇ ਆਇਆ। ਏਕਾ ਰਿਹਾ ਰਾਹ ਦੱਸ, ਦੂਸਰ ਦਰ ਨਾ ਕੋਈ ਸੁਹਾਇਆ। ਨਿਰਮਲ ਜੋਤ ਕਰੇ ਪਰਕਾਸ਼ ਕੋਟਨ ਰਵ ਸਸ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਜਗਤ ਅੰਧੇਰਾ ਜਾਏ ਨੱਸ, ਅੰਧ ਅੰਧੇਰ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਹਰਿ ਨਾਮ ਆਪ ਰਖਾਇਆ। ਹਰਿ ਅੰਮ੍ਰਿਤ ਹਰਿ ਬਾਣੀ ਆ, ਹਰਿ ਰੂਪ ਕਰਤਾਰ। ਹਰਿ ਸ਼ਬਦ ਹਰਿ ਬਾਣੀ ਆ, ਹਰਿ ਬੋਲੇ ਅਪਰ ਅਪਾਰ। ਹਰਿ ਕਥਾ ਅਕੱਥ ਕਹਾਣੀ ਆ, ਕਥਨੀ ਕਥ ਨਾ ਸਕੇ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਪਰ ਅਪਾਰ। ਨਾਮ ਵਸਤ ਅਨਮੋਲ ਗੁਰਮੁਖਾਂ ਦੇਵੇ ਇਕ ਦਵਾਰਾ, ਹਰਿ ਸਾਚੇ ਕੰਡੇ ਤੋਲ। ਭਰਿਆ ਰਹੇ ਇਕ ਭੰਡਾਰਾ, ਭੰਡਾਰ ਅਤੁਟ ਅਤੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਖੇਲੇ ਆਪਣਾ ਹੋਲ। ਗਾਵਣਹਾਰਾ ਗਾ ਰਿਹਾ, ਗੀਤ ਗੋਬਿੰਦ ਅਪਾਰ। ਪਾਵਣਹਾਰਾ ਪਾ ਰਿਹਾ, ਦਰ ਸੱਚੇ ਦਰਬਾਰ। ਗਾਵਣਹਾਰਾ ਗਾ ਰਿਹਾ, ਪਰਮ ਪੁਰਖ ਕਰਤਾਰ। ਪਾਵਣਹਾਰਾ ਪਾ ਰਿਹਾ, ਆਤਮ ਅੰਤਰ ਕਰ ਵਿਚਾਰ। ਗਾਵਣਹਾਰਾ ਗਾ ਰਿਹਾ, ਗਾਏ ਗੁਣ ਕਰਤਾਰ। ਪਾਵਣਹਾਰਾ ਪਾ ਰਿਹਾ, ਮਿਲੇ ਮੇਲ ਸੱਚੀ ਸਰਕਾਰ। ਗਾਵਣਹਾਰਾ ਗਾ ਰਿਹਾ, ਹਰਿਸੰਗਤ ਦਰ ਭਿਖਾਰ। ਪਾਵਣਹਾਰ ਪਾ ਰਿਹਾ, ਹਉਮੇ ਰੋਗ ਨਿਵਾਰ। ਸਾਚਾ ਮੇਲਾ ਆਪ ਮਿਲਾ ਰਿਹਾ, ਲੋਕਮਾਤੀ ਲੈ ਅਵਤਾਰ। ਗੁਰ ਚੇਲਾ ਰੂਪ ਵਟਾ ਰਿਹਾ, ਖੇਲੇ ਖੇਲ ਸਰਬ ਸੰਸਾਰ। ਇਕ ਅਕੇਲਾ ਫੇਰੀ ਪਾ ਰਿਹਾ, ਨਿਰਗੁਣ ਨੂਰ ਕਰ ਉਜਿਆਰ। ਆਪਣਾ ਵੇਲਾ ਆਪ ਸੁਹਾ ਰਿਹਾ, ਸੁਹਾਏ ਬੰਕ ਦਵਾਰ। ਜਨ ਭਗਤਾਂ ਤੇਲਾ ਆਪ ਚੜ੍ਹਾ ਰਿਹਾ, ਜੋਤ ਨਿਰੰਜਣ ਸੇਵਾਦਾਰ। ਗੀਤ ਸੁਹਾਗੀ ਆਪੇ ਗਾ ਰਿਹਾ, ਧੁਨ ਅਨਾਦੀ ਵਜਾਏ ਇਕ ਧੁਨਕਾਰ। ਬ੍ਰਹਿਮਾਦੀ ਖੋਜ ਖੁਜਾ ਰਿਹਾ, ਆਦਿ ਜੁਗਾਦੀ ਏਕਾ ਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਸੰਗ ਨਿਭਾ ਰਿਹਾ। ਹਰਿ ਸਾਜਨ ਹਰਿ ਹਰਿ ਜਾਣਿਆ, ਹਰਿ ਬਿਨ ਅਵਰ ਨਾ ਕੋਇ। ਹਰਿ ਕਿਰਪਾ ਹਰਿ ਮਨ ਮਾਨਿਆ, ਹਰਿਜਨ ਦੁਰਮਤ ਮੈਲ ਧੋਏ। ਹਰਿ ਕਿਰਪਾ ਮਿਲੇ ਮੇਲ ਹਰਿ ਭਗਵਾਨਿਆ, ਗੁਰਮੁਖ ਸੋਇਆ ਰਹੇ ਨਾ ਕੋਇ। ਹਰਿ ਕਿਰਪਾ ਮਿਲੇ ਨਾਮ ਦਾਨਿਆ, ਦੇਵਣਹਾਰਾ ਹਰਿ ਤ੍ਰੈ ਲੋਏ। ਏਕਾ ਸ਼ਬਦ ਧੁਰ ਫ਼ਰਮਾਣਿਆ, ਸੁਣੇ ਸੁਣਾਏ ਨਾ ਜਗ ਕੋਇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜਨ ਭਗਤਾਂ ਦੇਵੇ ਸਾਚੇ ਢੋਏ। ਹਰਿ ਸ਼ਬਦ ਸਾਚਾ ਢੋਆ, ਪ੍ਰਭ ਸਾਚਾ ਲੈ ਕੇ ਆਏ। ਗੁਰਮੁਖ ਸੋਇਆ ਰਹੇ ਨਾ ਕੋਇਆ, ਫੜ ਬਾਂਹੋਂ ਆਪ ਉਠਾਏ। ਏਕਾ ਅੰਮ੍ਰਿਤ ਏਕਾ ਆਤਮ ਏਕਾ ਅੰਤਰ ਹਰਿ ਹਰਿ ਚੋਇਆ, ਏਕਾ ਦੂਜਾ ਭੌ ਮਿਟਾਏ। ਤੀਜਾ ਨੈਣ ਵੇਖ ਵਖਾਏ, ਚੌਥੇ ਪਦ ਆਪ ਸਮਾਏ। ਆਪਣਾ ਬੀਜ ਆਪੇ ਬੋਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਭਾਂਡੇ ਕਾਚੇ, ਵੇਖੇ ਸਾਚੇ ਹਾਟੇ, ਏਕਾ ਤਾਗ ਏਕਾ ਸੂਤ ਚਾਰੋਂ ਕੁੰਟ ਲਏ ਪਰੋਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਜਗ ਆਪੇ ਮੇਲੇ, ਦੂਸਰ ਅਵਰ ਨਾ ਵੇਖੇ ਕੋਇ। ਜਨ ਭਗਤਾਂ ਹਰਿ ਭਗਤੀ ਮੇਲਿਆ, ਭਗਤੀ ਭਰ ਭੰਡਾਰਾ। ਸਚ ਭਗਤੀ ਸੱਜਣ ਸਹੇਲਿਆ, ਸੋਹੇ ਚਰਨ ਦਵਾਰਾ। ਆਪਣਾ ਖੇਲੇ ਆਪੇ ਖੇਲਿਆ, ਕਰਿਆ ਵਣਜ ਸੱਚਾ ਵਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਭੰਡਾਰਾ। ਹਰਿ ਭੰਡਾਰ ਸਦਾ ਭਰਪੂਰ, ਆਦਿ ਜੁਗਾਦਿ ਰਖਾਇਆ। ਦੇਵਣਹਾਰਾ ਨਾ ਨੇੜੇ ਨਾ ਦੂਰ, ਜਨ ਜਾਗਰਤ ਵਿਚ ਸਮਾਇਆ। ਆਸਾ ਮਨਸਾ ਜੁਗ ਜੁਗ ਪੂਰ, ਪੂਰਨ ਆਸਾ ਆਪ ਕਰਾਇਆ। ਸਦ ਸਹੇਲਾ ਹਾਜ਼ਰ ਹਜ਼ੂਰ, ਹਰਿ ਸ਼ਬਦੀ ਸ਼ਬਦ ਸਮਾਇਆ। ਨਾਤਾ ਤੋੜੇ ਕੂੜੋ ਕੂੜ, ਕੂੜੀ ਕਿਰਿਆ ਰਹਿਣ ਨਾ ਪਾਇਆ। ਜਿਸ ਜਨ ਬਖ਼ਸ਼ੇ ਚਰਨ ਧੂੜ, ਨਾਮ ਚਰਨੋਦਕ ਰਸਨਾ ਮੁਖ ਚੁਆਇਆ। ਚਤੁਰ ਬਣਾਏ ਮੂਰਖ ਮੂੜ੍ਹ, ਇਕ ਗਿਆਨ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਦਰ ਹੋਏ ਮੰਗਤ, ਏਕਾ ਭਿਛਿਆ ਮੰਗ ਮੰਗਾਇਆ। ਹਰਿਸੰਗਤ ਹਰਿ ਵਡ ਵਡਿਆਈ, ਵੇਖੇ ਦੋ ਜਹਾਨਾਂ। ਵੱਜਦੀ ਰਹੇ ਸ਼ਬਦ ਵਧਾਈ, ਗਾਏ ਨਾਮ ਤਰਾਨਾ। ਸਖੀ ਸਾਜਨ ਹੋਏ ਕੁੜਮਾਈ, ਬੰਨੇ ਸਾਚਾ ਗਾਨਾ। ਧਾਮ ਨਿਰੰਤਰ ਦਏ ਸਹਾਈ, ਬੈਠਾ ਹਰਿ ਭਗਵਾਨਾ। ਆਤਮ ਅੰਤਰ ਮੇਲ ਮਿਲਾਈ, ਖੇਲੇ ਖੇਲ ਮਹਾਨਾ। ਜਗਤ ਬਸੰਤਰ ਦਏ ਬੁਝਾਈ, ਅਗਨੀ ਮੱਠ ਨਾ ਕੋਈ ਤਪਾਨਾ। ਏਕਾ ਮੰਤਰ ਦਏ ਪੜ੍ਹਾਈ, ਹਰਿ ਸੋਹੰ ਜਾਪ ਜਪਾਨਾ। ਲੱਖ ਚੁਰਾਸੀ ਕਰੇ ਲੜਾਈ, ਮਾਰੇ ਤੀਰ ਇਕ ਨਿਸ਼ਾਨਾ। ਗੁਰਮੁਖ ਸਾਚੇ ਲਏ ਤਰਾਈ, ਆਪ ਆਪਣਾ ਲੜ ਫੜਾਨਾ। ਦਰ ਦਰ ਘਰ ਘਰ ਵੇਖੇ ਚਾਈਂ ਚਾਈਂ, ਆਪ ਆਪਣਾ ਪੰਧ ਮੁਕਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਲੱਖ ਚੁਰਾਸੀ ਫੰਦ ਕਟਾਨਾ। ਲੱਖ ਚੁਰਾਸੀ ਫੰਦੀ ਫੰਦ, ਧਰਮ ਰਾਏ ਦਰਵੇਸਾ। ਰਸਨ ਲਗਾਏ ਮਦਿਰਾ ਮਾਸ ਗੰਦ, ਨਾ ਓਹ ਮੂੰਡ ਨਾ ਧਾਰੀ ਕੇਸਾ। ਸ਼ਬਦ ਅਨਾਦੀ ਗਾਏ ਛੰਦ, ਮਿਲੇ ਮੇਲ ਦਸ ਦਸਮੇਸਾ। ਖ਼ੁਸ਼ੀ ਕਰਾਏ ਬੰਦ ਬੰਦ, ਕਰੇ ਕਰਾਏ ਸਚ ਅਦੇਸ਼ਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣਾ ਵੇਸਾ। ਕਲਜੁਗ ਜੀਵ ਉਠ ਜਾਗ, ਜਾਗਣ ਵੇਲਾ ਆਇਆ। ਲੋਕਮਾਤ ਲੱਗਾ ਭਾਗ, ਹਰਿ ਸਾਚੇ ਖੇਲ ਰਚਾਇਆ। ਏਕਾ ਜੋਤੀ ਜਗੇ ਚਿਰਾਗ, ਦੀਵਾ ਬੱਤੀ ਨਾ ਕੋਈ ਰਖਾਇਆ। ਧੁਰਦਰਗਾਹੀ ਨਿਕਲੇ ਏਕਾ ਲਾਟ, ਲਾਟ ਲਿਲਾਟੀ ਦਏ ਵਖਾਇਆ। ਪਾਰ ਕਰਾਏ ਔਖਾ ਘਾਟ, ਏਕਾ ਪੌੜੇ ਦਏ ਚੜ੍ਹਾਇਆ। ਸਰੋਵਰ ਨੁਹਾਏ ਸਾਚਾ ਤਾਟ, ਤਟ ਕਿਨਾਰਾ ਇਕ ਸੁਹਾਇਆ। ਵਣਜ ਕਰਾਏ ਸਾਚੇ ਹਾਟ, ਨਾਮ ਵਣਜਾਰਾ ਨਾਮ ਧਰਾਇਆ। ਦੁਰਮਤ ਮੈਲ ਦੇਵੇ ਕਾਟ, ਧੋਵਣਹਾਰ ਸ੍ਰਿਸ਼ਟ ਸਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਲਏ ਵਡਿਆਇਆ। ਕਲਜੁਗ ਜੀਵ ਉਠ ਬਲ ਧਾਰ, ਅੰਧ ਅੰਧੇਰੀ ਛਾਈਆ। ਕੂੜੀ ਕਿਰਿਆ ਰਹੀ ਲਲਕਾਰ, ਚਾਰੋਂ ਕੁੰਟ ਪਈ ਦੁਹਾਈਆ। ਮਾਇਆ ਮਮਤਾ ਰਹੀ ਮਾਰ, ਦਿਵਸ ਰੈਣ ਲੜਾਈਆ। ਹਉਮੇ ਹੰਗਤਾ ਰਹੀ ਸਾੜ, ਬਚਿਆ ਕੋਈ ਰਹਿਣ ਨਾ ਪਾਈਆ। ਪੰਚਮ ਲੱਗੀ ਮਗਰ ਧਾੜ, ਦਿਵਸ ਰੈਣ ਸਤਾਈਆ। ਕਾਮਨ ਅਗਨੀ ਬਹੱਤਰ ਨਾੜ, ਕਰੋਧ ਲੋਭ ਹਲਕਾਈਆ। ਦਰ ਘਰ ਸਾਚੇ ਨਾ ਦੇਵੇ ਕੋਈ ਵਾੜ, ਨਾ ਕੋਈ ਪਾਰ ਕਰਾਈਆ। ਕਲਜੁਗ ਜੂਹ ਹੋਈ ਉਜਾੜ, ਚਾਰੋਂ ਕੁੰਟ ਅੰਧੇਰਾ ਛਾਈਆ। ਲੱਖ ਚੁਰਾਸੀ ਆਪ ਚਬਾਵਣ ਆਇਆ ਆਪਣੀ ਦਾੜ੍ਹ, ਆਪਣਾ ਮੁਖ ਖੁਲ੍ਹਾਈਆ। ਕਾਲ ਮਹਾਂਕਾਲ ਵੇਖੇ ਇਕ ਅਖਾੜ, ਕਾਲਾ ਵੇਸ ਵਟਾਈਆ। ਸ੍ਰਿਸ਼ਟ ਸਬਾਈ ਲਹਿਣਾ ਦੇਣਾ ਚੁਕਣਾ ਸਤਾਰਾਂ ਹਾੜ, ਜੂਠੀ ਝੂਠੀ ਗੰਢ ਬੰਧਾਈਆ। ਗੁਰਮੁਖ ਬਣੌਣੇ ਸਾਚੇ ਲਾੜ, ਸਾਚੇ ਘੋੜੇ ਆਪ ਚੜ੍ਹਾਈਆ। ਧੁਰਦਰਗਾਹ ਦੇਵੇ ਵਾੜ, ਚਾਲ ਬੇਹੰਗਮ ਇਕ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਸਹਿਜ ਸੁਖਦਾਈਆ। ਸਹਿਜ ਸੁਖ ਹਰਿ ਜੀਵਣ ਦਾਤਾ, ਜਾਗਰਤ ਜੋਤ ਜਗਾਇੰਦਾ। ਕਲਜੁਗ ਮਿਟੇ ਅੰਧੇਰੀ ਰਾਤਾ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਗੁਰਮੁਖਾਂ ਪੁੱਛੇ ਏਕਾ ਆਪੇ ਵਾਤਾ, ਏਕਾ ਵਤਨ ਵਖਾਇੰਦਾ। ਲੋਆਂ ਪੁਰੀਆਂ ਬਹਿ ਬਹਿ ਮਾਰੇ ਝਾਕਾ, ਦਿਸ ਕਿਸੇ ਨਾ ਆਇੰਦਾ। ਹਾੜ ਸਤਾਰਾਂ ਖੋਲ੍ਹੇ ਤਾਕਾ, ਗੁਰਮੁਖਾਂ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸੁਰਤ ਏਕਾ ਸ਼ਬਦ ਇਕ ਦੁਲਾਰ ਏਕਾ ਸ਼ਬਦ ਛੋਟਾ ਕਾਕਾ, ਸੋਹੰ ਨਾਮ ਧਰਾਇੰਦਾ। ਸੋਹੰ ਸ਼ਬਦ ਸਾਚਾ ਕਾਕਾ, ਹਰਿ ਸਾਚੇ ਬਾਲ ਉਪਨਿਆ। ਨਿਰਗੁਣ ਜੋਤੀ ਬਣੀ ਮਾਤਾ, ਥਿਰ ਘਰ ਬੈਠਾ ਜਣਿਆ। ਪਿਤਾ ਬਣਿਆ ਪੁਰਖ ਬਿਧਾਤਾ, ਆਪ ਆਪਣਾ ਆਪੇ ਮੰਨਿਆ। ਰੂਪ ਬਣਾਇਆ ਸਾਂਤਕ ਸਤਿ, ਨਾ ਘੜਿਆ ਨਾ ਭੰਨਿਆ। ਨਾ ਕੋਈ ਰੱਖੀ ਜ਼ਾਤਾ ਪਾਤਾ, ਵਰਨ ਗੋਤ ਨਾ ਕੋਈ ਜਣਿਆ। ਨਾ ਕੋਈ ਵੇਖੇ ਦਿਵਸ ਰਾਤਾ, ਨਾ ਪੱਖ ਰਖਾਏ ਸੂਰਜ ਚੰਨਿਆ। ਜਨ ਭਗਤਾਂ ਮੇਲਾ ਇਕ ਇਕਾਂਤਾ, ਦੇਵੇ ਨਾਮ ਸੱਚਾ ਧਨ ਧਨਿਆ। ਅੰਤਮ ਦੇਵਣ ਆਇਆ ਲਹਿਣਾ ਦੇਣਾ ਬਾਕਾ, ਆਪਣੀ ਢਾਈ ਪਹਿਲੋਂ ਛੱਪਰ ਛੰਨਿਆ। ਅੰਮ੍ਰਿਤ ਜਾਮ ਪਿਆਏ ਬਣ ਬਣ ਸਾਕਾ, ਅਨਹਦ ਰਾਗ ਸੁਣਾਏ ਕੰਨਿਆ। ਆਪਣਾ ਲੇਖਾ ਆਪੇ ਜਾਣੇ ਭਵਿਖਤ ਵਾਕਾ, ਵੇਦ ਪੁਰਾਨ ਕੋਈ ਨਾ ਮੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਦੇਵੇ ਡੰਨਿਆ। ਕਲਜੁਗ ਜੀਵ ਨੇਤਰ ਖੋਲ੍ਹ, ਅੰਤ ਅੰਧੇਰਾ ਛਾਇਆ। ਪੁਰਖ ਅਬਿਨਾਸ਼ੀ ਰਿਹਾ  ਬੋਲ, ਕਰਤਾ ਪੁਰਖ ਨਾਉਂ ਧਰਾਇਆ। ਸ਼ਬਦ ਅਗੰਮੀ ਵੱਜੇ ਢੋਲ, ਨੌਂ ਖੰਡ ਰਿਹਾ ਸੁਣਾਇਆ। ਜ਼ਿਮੀਂ ਅਸਮਾਨਾਂ ਵੇਖੇ ਪੋਲ, ਦੋਹਾਂ ਪੜਦਾ ਫੋਲ ਫੁਲਾਇਆ । ਲੋਆਂ ਪੁਰੀਆਂ ਪਿਆ ਘੋਲ, ਨਾ ਸਕੇ ਕੋਈ ਛੁਡਾਇਆ। ਲੱਖ ਚੁਰਾਸੀ ਲਏ ਵਰੋਲ, ਨਾਮ ਮਧਾਨਾ ਏਕਾ ਪਾਇਆ। ਸੋਹੰ ਕੰਡੇ ਰਿਹਾ ਤੋਲ, ਜਨ ਭਗਤ ਦਵਾਰੇ ਆਪ ਗਡਾਇਆ। ਆਪੇ ਬੋਲੇ ਹੌਲੇ ਹੌਲ, ਆਪ ਆਪਣੀ ਧਾਰ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਲਏ ਵਡਿਆਇਆ । ਕਲਜੁਗ ਜੀਵ ਅੱਖ ਉਘਾੜ, ਹਰਿ ਸਾਚਾ ਦਏ ਦੁਹਾਈਆ। ਸ੍ਰਿਸ਼ਟ ਸਬਾਈ ਦੇਖੇ ਉਜਾੜ, ਜੰਗਲ ਜੂਹ ਫਿਰਾਈਆ। ਜੀਆਂ ਜੰਤਾਂ ਲਹਿਣਾ ਦੇਣ ਚੁਕਣਾ ਸਤਾਰਾਂ ਹਾੜ, ਮਨਮੁਖ ਕੋਇ ਰਹਿਣ ਨਾ ਪਾਈਆ। ਗੁਰਮੁਖ ਬਣਾਏ ਸਾਚੇ ਲਾੜ, ਸੱਤ ਸਤਾਰਾਂ ਦਏ ਦੁਹਾਈਆ। ਹਰਿਸੰਗਤ ਘੜਿਆ ਆਪੇ ਘਾੜ, ਆਪੇ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤ ਲਏ ਉਪਾਈਆ। ਸਾਚਾ ਸੰਤ ਸੋ ਜਨ ਪੂਰਾ, ਜਿਸ ਹਰਿ ਹਰਿ ਦਰਸਨ ਪਾਇਆ । ਮਾਨਸ ਜਨਮ ਨਾ ਹੋਏ ਅਧੂਰਾ, ਜਿਸ ਘਰ ਆਪਣਾ ਵੇਖ ਵਖਾਈਆ। ਨਾਤਾ ਤੁਟੇ ਮੋਹ ਕੂੜਾ, ਹਉਮੇਂ ਰੋਗ ਜਲਾਇਆ। ਮਸਤਕ ਲਾਏ ਚਰਨ ਧੂੜਾ, ਸਾਚਾ ਜੋਗ ਕਮਾਇਆ। ਕਾਇਆ ਚੋਲੀ ਚਾੜ੍ਹੇ ਰੰਗ ਗੂੜ੍ਹਾ, ਉਤਰ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੰਗਣ ਰਿਹਾ ਰੰਗਾਇਆ। ਕਲਜੁਗ ਜੀਵ ਜਗਤ ਬਿਲਾਸ, ਮਾਇਆ ਭਰਮ ਭੁਲਾਈਆ। ਵੇਲੇ ਅੰਤਮ ਹੋਏ ਉਦਾਸ, ਕਰਮੀ ਕਰਮ ਸਜਾਈਆ। ਜਨ ਭਗਤਾਂ ਹਰਿ ਵਸਿਆ ਪਾਸ, ਜੋ ਜਨ ਰਸਨਾ ਰਹੇ ਧਿਆਈਆ। ਮੇਲ ਮਿਲਾਏ ਸ਼ਾਹੋ ਸ਼ਬਾਸ, ਸ਼ਾਹ ਸੁਲਤਾਨਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਵੇਖ ਵਖਾਈਆ। ਸੱਜਣ ਵੇਖੇ ਠੱਗ ਚੋਰ, ਆਪਣੀ ਦਇਆ ਕਮਾਇੰਦਾ। ਆਪੇ ਚੜ੍ਹਿਆ ਸਾਚੇ ਘੋੜ, ਚਾਰੋਂ ਕੁੰਟ ਫੇਰੀ ਪਾਇੰਦਾ। ਗੁਰਮੁਖਾਂ ਲੱਭੇ ਦੌੜ ਦੌੜ, ਦਹਿ ਦਿਸ਼ਾ ਵੇਖ ਵਖਾਇੰਦਾ। ਨਾ ਕੋਈ ਨਗਰ ਜਾਣੇ ਲੰਮਾ ਡੂੰਘਾ ਚੌੜਾ ਸੌੜ, ਆਪ ਆਪਣਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਲੋਕਮਾਤ ਜੋਤ ਧਰ, ਜੋਤੀ ਜੋਤ ਨੂਰ ਰਖਾਇੰਦਾ। ਜੋਤੀ ਨੂਰ ਹਰਿ ਉਜਾਲਾ, ਆਪਣਾ ਆਪ ਰਖਾਇਆ। ਕਰਿਆ ਖੇਲ ਦੀਨ ਦਿਆਲਾ, ਦਇਆਨਿਧ ਨਾਮ ਧਰਾਇਆ। ਸ਼ਬਦ ਮਾਰੇ ਇਕ ਉਛਾਲਾ, ਸਾਗਰ ਸਿੰਧ ਸੁਕਾਇਆ। ਗੁਰਮੁਖ ਉਪਜਾਏ ਸਾਚੇ ਲਾਲਾ, ਜਗਤ ਹੱਟ ਨਾ ਕੋਈ ਵਿਕਾਇਆ। ਆਪੇ ਹੋਇਆ ਸਦਾ ਰਖਵਾਲਾ, ਸੇਵਕ ਸੇਵਾ ਰਿਹਾ ਕਮਾਇਆ। ਕਲਜੁਗ ਚਲੀ ਅਵੱਲੜੀ ਚਾਲਾ, ਭੇਵ ਕਿਸੇ ਨਾ ਰਾਇਆ। ਜਨ ਭਗਤਾਂ ਦੱਸੇ ਰਾਹ ਸੁਖਾਲਾ, ਜੋਗ ਅਭਿਆਸ ਨਾ ਕੋਈ ਕਰਾਇਆ। ਤੋੜਣਹਾਰਾ ਜਗਤ ਜੰਜਾਲਾ, ਦਰ ਦਵਾਰ ਨਿਰਾਸ ਨਾ ਕੋਈ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਨ ਆਸ ਆਪੇ ਕਰ, ਆਸਾ ਮਨਸਾ ਪੂਰ ਕਰਾਇਆ। ਨਿਰਗੁਣ ਰੂਪ ਕਰ ਅਕਾਰ, ਹਰਿ ਹਰਿ ਰਚਨ ਰਚਾਈਆ। ਧਰਤ ਧਵਲ ਕਰ ਪਸਾਰ, ਧਰਨੀ ਨਾਉਂ ਧਰਾਈਆ। ਏਕਾ ਸ਼ਸਤਰ ਮਾਰੇ ਮਾਰ, ਸ੍ਰੀ ਅਸਕੇਤ ਨਾਉਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਚਰਨ ਟਿਕਾਈਆ। ਭਗਵਨ ਵਿਸ਼ਨੂੰ ਕਰ ਅਕਾਰ, ਵੇਸੀ ਵੇਸ ਵਟਾਇਆ। ਲਛਮੀ ਵੇਖੇ ਚਰਨ ਦਵਾਰ, ਸਾਚੀ ਸੇਵਾ ਲਾਇਆ। ਸਮੁੰਦ ਵਰੋਲੇ ਕਿਰਪਾ ਧਾਰ, ਬਲਖ ਬੁਖ਼ਾਰਾ ਫੇਰੀ ਪਾਇਆ। ਧਰਨੀ ਧਰਤ ਅਧਵਿਚਕਾਰ, ਆਪ ਆਪਣਾ ਚਰਨ ਟਿਕਾਇਆ। ਲਛਮੀ ਮੰਗੇ ਇਕ ਪਿਆਰ, ਚਤਰਭੁਜ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਚਰਨ ਛੁਹਾਇਆ। ਬ੍ਰਹਮ ਬ੍ਰਹਮਾ ਖੇਲ ਖੇਲਾ, ਖਿਲਾਏ ਹਰਿ ਦਾਤਾਰਾ। ਕਪਾਲ ਮੋਚਨ ਮੇਲ ਮਿਲਾਏ, ਸੀਸ ਸੀਸ ਅਪਾਰਾ। ਜਗਤ ਦਰਸ਼ਨ ਨਾ ਕੋਈ ਮਿਟਾਏ, ਰੋ ਰੋ ਕਰੇ ਪੁਕਾਰਾ। ਪ੍ਰਭ ਅਬਿਨਾਸ਼ੀ ਦਇਆ ਕਮਾਏ, ਧਰ ਧਰਨੀ ਦਿਸੇ ਧਾਮ ਨਿਆਰਾ। ਬ੍ਰਹਮਾ ਵੇਤਾ ਚਲ ਕੇ ਆਏ, ਪਾਏ ਪੁਰਖ ਅਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਸੁਹਾਏ ਸਚ ਦਵਾਰਾ। ਸ਼ਿਵ ਸ਼ੰਕਰ ਮੇਲਾ ਜਗਤ ਨਾਤਾ, ਪਾਰਬਤੀ ਕੁੜਮਾਈਆ। ਭੋਲਾ ਨਾਥ ਇਕ ਅਕਾਂਤਾ, ਚਲ ਆਇਆ ਵਾਹੋ ਦਾਹੀਆ। ਵੇਖੇ ਖੇਲ ਪੁਰਖ ਅਬਿਨਾਸ਼ਾ, ਨੇਤਰ ਨੈਣ ਉਠਾਈਆ। ਪਾਰਬਤੀ ਸੰਗ ਮਿਲਾਈ ਨਿਭਾਏ ਸਗਲਾ ਸਾਥਾ, ਸਗਲਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧਰ ਧਰਨੀ ਇਕ ਵਖਾਈਆ। ਰਾਜ ਸੁਤ ਇੰਦਰ ਦੁਲਾਰ, ਦਰ ਦਰ ਫੇਰਾ ਪਾਇਆ। ਮਾਤਾ ਅੱਗੇ ਰੋਵੇ ਕਰ ਪਿਆਰ, ਬਲ ਰਾਜਾ ਛਲ ਛਿਲਾਇਆ। ਧਰ ਧਰਨੀ ਸੋਹੇ ਬੰਕ ਦਵਾਰ, ਹਰਿ ਪੂਰੇ ਲੇਖ ਲਿਖਾਇਆ। ਆਇਆ ਧਰੂ ਸੁਤ ਦੁਲਾਰਾ, ਕੱਟਿਆ ਰੈਣ ਵਸੇਰਾ। ਪੁਰਖ ਅਬਿਨਾਸ਼ੀ ਦਏ ਹੁਲਾਰਾ, ਸ਼ਬਦ ਅਨਾਦੀ ਪਾਇਆ ਘੇਰਾ। ਭਰਮ ਚੁਕਾਏ ਮੇਰਾ ਤੇਰਾ, ਢਾਇਆ ਭਰਮਾਂ ਡੇਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਰਾ ਸਾਚਾ ਵਰ, ਦੋ ਜਹਾਨਾਂ ਕਰਿਆ ਨਿਬੇੜਾ। ਰਾਮ ਰਾਮਾ ਰੂਪ ਧਰ, ਅੰਤਮ ਵੇਖ ਵਖਾਇਆ। ਆਪਣੇ ਸੁਤ ਆਪੇ ਲੜ, ਆਪਣਾ ਬਾਣ ਚਲਾਇਆ। ਬਾਲਮੀਕ ਵੇਖੇ ਅੰਤਮ ਖੜ, ਆਪਣਾ ਚਰਨ ਟਿਕਾਇਆ। ਸੌ ਸੌ ਕਰਮ ਏਕਾ ਘਰ, ਏਕਾ ਗੜ੍ਹ ਸੁਹਾਇਆ। ਜਗਤ ਕਿਤਾਬ ਲੇਖਾ ਲਿਖ ਨਾ ਸਕੀ ਨਾ ਕੋਈ ਵਿਦਿਆ ਮਾਤ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਧਾਮ ਸੁਹਾਇਆ। ਆਪਣਾ ਧਾਮ ਸੁਹਾਏ ਬਨਵਾਰੀ, ਦੁਆਪਰ ਵੇਖ ਵਿਚਾਰਿਆ। ਅਰਜਨ ਆਏ ਜੋਧਾ ਭਾਰੀ, ਖੇਲੇ ਖੇਲ ਸ਼ਿਕਾਰਿਆ। ਬਰਾਟ ਨਗਰੀ ਕਰ ਉਜਿਆਰੀ, ਮੁਖ ਮੁੱਖੜਾ ਮੁਖ ਛੁਪਾ ਰਿਹਾ। ਸ਼ਬਦ ਸਰੂਪੀ ਮਿਲਿਆ ਮੇਲ ਕ੍ਰਿਸ਼ਨ ਮੁਰਾਰੀ, ਸਾਚਾ ਧਾਮ ਸੁਹਾ ਰਿਹਾ। ਏਕਾ ਗਿਆਨ ਏਕਾ ਵਾਰੀ, ਏਕਾ ਭਗਤ ਜਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧਾਮ ਅਵੱਲਾ ਇਕ ਅਕਾਲਾ, ਆਪੇ ਵੇਖ ਵਖਾ ਰਿਹਾ। ਆਇਆ ਨਾਨਕ ਬਣ ਦਰਵੇਸ਼, ਆਪਣੀ ਦਿਸ਼ਾ ਵਖਾਈਆ। ਹੱਥ ਖੂੰਡੀ ਮੋਢੇ ਭੂਰੀ ਖੇਸ, ਪ੍ਰੇਮ ਸੇਜ ਵਛਾਈਆ। ਗਟੀਆਂ ਗਿਣੇ ਰਾਹ ਵੇਖੇ ਦਸ ਦਸਮੇਸ, ਅੰਤਮ ਹੋਏ ਸਹਾਈਆ। ਪ੍ਰਭ ਦਾ ਭਾਣਾ ਮੰਨਣਾ ਮੰਨਦਾ ਰਹੇ ਹਮੇਸ਼, ਜੁਗ ਜੁਗ ਵੱਡੀ ਵਡਿਆਈਆ । ਜੋਧਾ ਸੂਰਾ ਨਰ ਨਰੇਸ਼, ਨਿਰਗੁਣ ਨਾਉਂ ਧਰਾਈਆ। ਪੰਜ ਤਤ ਵਖਾਏ ਧਾਰੀ ਕੇਸ, ਸੰਬਲ ਨਗਰੀ ਨਾਉਂ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧਰ ਧਰਨੀ ਵੇਖ ਵਖਾਈਆ। ਗੁਰ ਗੋਬਿੰਦਾ ਹੋ ਉਜਿਆਰਾ, ਆਪਣਾ ਕਰਮ ਕਮਾਇੰਦਾ। ਮਿਲਿਆ ਮੇਲ ਹਰਿ ਕਰਤਾਰਾ, ਏਕਾ ਲਿਵ ਲਗਾਇੰਦਾ। ਏਕਾ ਸ਼ਬਦ ਇਕ ਧੁਨਕਾਰਾ, ਏਕਾ ਰਾਗ ਅਲਾਇੰਦਾ। ਏਕਾ ਵਣਜ ਇਕ ਵਪਾਰਾ, ਇਕ ਵਣਜਾਰਾ ਆਪ ਅਖਵਾਇੰਦਾ। ਏਕਾ ਵੇਖੇ ਪਾਰ ਕਿਨਾਰਾ, ਆਪ ਆਪਣਾ ਨੈਣ ਉਠਾਇੰਦਾ। ਪੁਰਖ ਅਬਿਨਾਸ਼ੀ ਕਹੇ ਲਲਕਾਰਾ, ਉਚੀ ਕੂਕ ਸੁਣਾਇੰਦਾ। ਤੇਰਾ ਲਹਿਣਾ ਰਹੇ ਅਧਾਰਾ, ਕਲਜੁਗ ਅੰਤਮ ਪੂਰ ਕਰਾਇੰਦਾ। ਪਾਰ ਨਾ ਕਰਨਾ ਬਿਆਸ ਕਿਨਾਰਾ, ਏਕਾ ਅੱਖਰ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧਰ ਧਰਨੀ ਵੇਖ ਵਖਾਇੰਦਾ। ਗੁਰ ਗੋਬਿੰਦਾ ਭਾਣਾ ਮੰਨ, ਹਰਿ ਹਰਿ ਇਕ ਧਿਆਇੰਦਾ। ਆਪਣਾ ਬੰਨ੍ਹ ਆਪੇ ਬੰਨ੍ਹ, ਆਪਣੀ ਵੰਡ ਵੰਡਾਇੰਦਾ। ਆਪਣੇ ਤਨ ਦੇਵੇ ਡੰਨ, ਆਪਣੇ ਤਨ ਧਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਕਤ ਬੂੰਦ ਲੇਖੇ ਲਾਇੰਦਾ। ਰਕਤ ਬੂੰਦ ਸੁਤ ਦੁਲਾਰ, ਸਾਚੇ ਲੇਖੇ ਲਾਇਆ। ਖ਼ਾਕੀ ਖ਼ਾਕ ਕਰ ਪਿਆਰ, ਨੈਣਾਂ ਵਿਚ ਟਿਕਾਇਆ। ਪੱਥਰ ਲਾਏ ਅਪਰ ਅਪਾਰ, ਨਾ ਕੋਈ ਸਕੇ ਤੋੜ ਤੁੜਾਇਆ। ਆਪੇ ਬੈਠਾ ਅਧਵਿਚਕਾਰ, ਦੇ ਮਤ ਰਿਹਾ ਸਮਝਾਇਆ। ਏਕਾ ਤਤ ਹਰਿ ਨਿਰੰਕਾਰ, ਹਰਿ ਸ਼ਬਦੀ ਸ਼ਬਦ ਉਪਾਇਆ । ਬੀਜੀ ਰੱਤ ਖਿਲੇ ਫੁਲੇ ਫੁਲ ਫੁਲਵਾੜ, ਬਾਗ ਬਗੀਚਾ ਮਾਤ ਲਗਾਇਆ। ਛੋਟਾ ਬਾਲਾ ਹੋ ਤਿਆਰ, ਪਹਿਲੋਂ ਆਪਣਾ ਸੀਸ ਕਟਾਇਆ। ਅਗਨੀ ਜੋਤ ਜਵਾਲਾ ਨੈਣਾ ਦੇਵੀ ਰਹੀ ਧਾਹਾਂ ਮਾਰ, ਵੇਲਾ ਵਕਤ ਨਾ ਕਿਸੇ ਸੁਹਾਇਆ। ਪ੍ਰਭ ਅਬਿਨਾਸ਼ੀ ਖੇਲੇ ਖੇਲ ਅਪਰ ਅਪਾਰ, ਛੋਟਾ ਵੱਡਾ ਮੇਲ ਮਿਲਾਇਆ। ਦੋਹਾਂ ਮੇਲਾ ਹਰਿ ਦਵਾਰ, ਵਿਛੜ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਉਖੜੇ ਜੜ੍ਹ, ਸਤਿਜੁਗ ਸਾਚੀ ਨੀਹ ਰਖਾਇਆ। ਸਾਚੇ ਸੁਤ ਆਪੇ ਵਾਰ, ਆਪਣੀ ਖ਼ੁਸ਼ੀ ਮਨਾਇੰਦਾ। ਪੁਰਖ ਅਬਿਨਾਸ਼ੀ ਤੇਰਾ ਇਕ ਪਿਆਰ, ਤੇਰਾ ਮੇਰਾ ਰੂਪ ਦਰਸਾਇੰਦਾ। ਲਹਿਣਾ ਦੇਣਾ ਦਿਤਾ ਕਰਜ ਉਤਾਰ, ਤੇਰਾ ਤੇਰੀ ਝੋਲੀ ਪਾਇੰਦਾ। ਪੁਰਖ ਅਬਿਨਾਸ਼ੀ ਕਹੇ ਪੁਕਾਰ, ਤੇਰਾ ਬੂਟਾ ਮਾਤ ਲਗਾਇੰਦਾ। ਸਤਿਜੁਗ ਸਾਚੇ ਦਏ ਹਲੂਣਾ, ਚਾਰ ਵਰਨਾਂ ਇਕ ਹੁਲਾਰ ਰਖਾਇੰਦਾ। ਡੰਕ ਵਜਾਏ ਚਾਰੇ ਕੂਟਾਂ, ਪੁਰੀਆਂ ਲੋਆਂ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧਰ ਧਰਨੀ ਵੇਖ ਵਖਾਇੰਦਾ। ਧਰ ਧਰਨੀ ਹਰਿ ਜੋਤ ਜਗਾ, ਆਪਣੀ ਦਇਆ ਕਮਾਈਆ। ਛੇ ਜੋਜਨ ਵੰਡ ਵੰਡਾ, ਪੁਰੀ ਘਨਕ ਸੁਹਾਈਆ। ਤ੍ਰੈਲੋਕ ਵੇਖ ਵਖਾ ਤ੍ਰੈਲੋਕਾ ਵੇਖ ਵਖਾਈਆ। ਤੀਜਾ ਹਿੱਸਾ ਆਪ ਆਪਣਾ ਰਿਹਾ ਵੰਡਾ, ਲੋਕਮਾਤ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਜੋਤ ਜਗਾ ਗੁਰ ਗੋਬਿੰਦ ਮਿਲਿਆ ਚਾਈਂ ਚਾਈਂਆ। ਦੋਹਾਂ ਮੇਲਾ ਹੋਇਆ ਸਹਿਜ ਸੁਭਾ, ਲੇਖਾ ਲਿਖ ਨਾ ਸਕੇ ਕੋਈ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧਰ ਧਰਨੀ ਦਏ ਵਡਿਆਈਆ। ਗੁਰ ਗੋਬਿੰਦਾ ਹਰਿ ਹਰਿ ਮੇਲਾ, ਆਪਣਾ ਆਪ ਕਰਾਈਆ। ਪਾਰਬ੍ਰਹਮ ਹੋਇਆ ਸਾਚਾ ਗੁਰ ਗੁਰ ਗੋਬਿੰਦ ਹੋਇਆ ਚੇਲਾ, ਏਕਾ ਰੂਪ ਵਟਾਈਆ। ਆਪਣਾ ਸਗਨ ਆਪ ਮਨਾਇਆ ਆਪਣੀ ਹੱਥੀ ਚਾੜ੍ਹੇ ਤੇਲਾ, ਆਪੇ ਮੰਗਲ ਗਾਈਆ। ਆਪਣੀਆਂ ਸਖ਼ੀਆਂ ਆਪੇ ਬਹਿ ਬਹਿ ਪਾਏ ਵੇਲਾ, ਆਪਣਾ ਮੰਗਲ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧਰ ਧਰਨੀ ਦਏ ਸੁਹਾਈਆ। ਧਰ ਧਰਨੀ ਸੁਹਾਵਣਹਾਰਾ, ਆਪਣੇ ਹੱਥ ਰੱਖੇ ਵਡਿਆਈਆ। ਕਲਜੁਗ ਅੰਤਮ ਲੈ ਅਵਤਾਰਾ, ਨਿਹਕਲੰਕਾ ਨਾਉਂ ਰਖਾਈਆ। ਗੁਰ ਗੋਬਿੰਦ ਕਰ ਪਿਆਰਾ, ਮੇਲ ਮਿਲਾਵਾ ਸਾਚੇ ਮਾਹੀਆ। ਮਿਲਿਆ ਮੇਲ ਸੁਤ ਦੁਲਾਰਾ, ਘਰ ਸਾਚੇ ਵੱਜੀ ਵਧਾਈਆ। ਲਾਹੁਣ ਆਇਆ ਪਿਛਲਾ ਕਰਜ਼ਾ ਭਾਰਾ, ਬਾਕੀ ਰਿਹਾ ਚੁਕਾਈਆ। ਲੋਕਮਾਤ ਨਾ ਕੀਆ ਅਧਾਰਾ, ਹਰਿਸੰਗਤ ਸੰਗ ਰਖਾਈਆ। ਸੋਲਾਂ ਮੱਘਰ ਦਿਵਸ  ਵਿਚਾਰਾ ਛੋਟਾ ਬਾਲਾ ਭੇਟ ਚੜ੍ਹਾਈਆ। ਸਾਡੇ ਤਿੰਨ ਤਿੰਨ ਹੱਥ ਬਣਾਇਆ ਇਕ ਮੁਨਾਰਾ, ਰਵਦਾਸ ਚੁਮਾਰਾ ਲੇਖੇ ਲਾਈਆ। ਨਾਨਕ ਸੁਰੰਗਾ ਵਜਾਏ ਸਤਾਰਾ, ਨਿਰੰਕਾਰ ਨਿਰੰਕਾਰ ਨਿਰੰਕਾਰ ਗਾਈਆ। ਜਨਕ ਕਰੇ ਜਗਤ ਅਧਾਰਾ, ਲਹਿਣਾ ਦੇਣਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਅੰਤਮ ਬਣਤ ਬਣਾਈਆ। ਸਾਡੇ ਤਿੰਨ ਹੱਥ ਜਗਤ ਮੁਨਾਰਾ, ਹਰਿ ਸਾਚੇ ਆਪ ਕਰਾਇਆ। ਆਪਣੀ ਹੱਥੀ ਲਾਇਆ ਇੱਟਾਂ ਗਾਰਾ, ਏਕਾ ਧਾਮ ਸੁਹਾਇਆ। ਲੋਆਂ ਪੁਰੀਆਂ ਪਾਵੇ ਸਾਰਾ, ਕਰੋੜ ਤੇਤੀਸਾ ਦਏ ਹਿਲਾਇਆ। ਸੁਰਪਤ ਰਾਜਾ ਇੰਦ ਰੋਵੇ ਜਾਰੋ ਜਾਰਾ, ਨਾ ਧੀਰਜ ਧੀਰ ਕੋਇ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਧਾਮ ਸੁਹਾਇਆ। ਧਾਮ ਸੁਹਾਏ ਹਰਿ ਨਿਰੰਕਾਰ, ਆਪਣੀ ਦਇਆ ਕਮਾਈਆ। ਲੱਖ ਚੁਰਾਸੀ ਪਾਵੇ ਸਾਰ, ਸਾਧਾਂ ਸੰਤਾਂ ਰਿਹਾ ਉਠਾਈਆ। ਜਗਤ ਜਗਦੀਸਾ ਦੇਵੇ ਵਾਰ, ਜਨ ਭਗਤਾਂ ਭੇਟ ਚੜ੍ਹਾਈਆ। ਸਾਚਾ ਸੀਸਾ ਲੇਖਾ ਲਾਏ ਨੌਂ ਦਰ ਦਰਬਾਰ, ਲੇਖਾ ਲਿਖਤ ਵਿਚ ਲਿਖਾਈਆ। ਅੱਗੇ ਬੈਠ ਸੱਚੀ ਸਰਕਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸੰਬਲ ਨਗਰ ਅਪਰ ਅਪਾਰ, ਗੁਰ ਗੋਬਿੰਦਾ ਆਸਣ ਲਾਈਆ। ਰਕਤ ਬੂੰਦ ਨਾੜੀ ਮਾਸ ਚੰਮ ਬਣਾਈ ਚਾਰ ਦਵਾਰ, ਉਪਰ ਛੱਪਰ ਛਾਈਆ। ਆਪੇ ਕੀਤਾ ਆਪਣਾ ਬੰਦ ਕਿਵਾੜ, ਦਿਸ ਕਿਸੇ ਨਾ ਆਈਆ। ਗੁਰਮੁਖਾਂ ਭੇਵ ਖੁਲ੍ਹਾਏ ਸਤਾਰਾਂ ਹਾੜ, ਆਪ ਆਪਣੀ ਬੂਝ ਬੁਝਾਈਆ। ਭਾਗ ਲਗਾਇਆ ਵਿਚ ਉਜਾੜ, ਹਰਿਸੰਗਤ ਵਡ ਵਡਿਆਈਆ। ਸ਼ਬਦ ਸਿੰਘਾਸਣ ਬੈਠ ਸਚ ਸੱਚੀ ਸਰਕਾਰ, ਲੱਖ ਚੁਰਾਸੀ ਦਏ ਮਿਟਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖਵਾਰ, ਦਰ ਦਰ ਭਿਛਿਆ ਕੋਈ ਨਾ ਪਾਈਆ। ਸਾਧਾਂ ਸੰਤਾਂ ਮਾਰੇ ਮਾਰ, ਜੂਠੇ ਝੂਠੇ ਰਹੇ ਜੋ ਧੂਣੀਆਂ ਤਾਈਆ। ਗੁਰਮੁਖ ਸਾਜਨ ਲਏ ਉਭਾਰ, ਜੋ ਜਨ ਹਰਿ ਹਰਿ ਨਾਮ ਰਸਨਾ ਰਹੇ ਉਚਾਰ, ਹਰਿ ਸਾਜਨ ਮੇਲ ਮਿਲਾਈਆ। ਪੁਰਖ ਅਬਿਨਾਸ਼ੀ ਕਰਤਾ ਸ੍ਰਿਸ਼ਟ ਸਬਾਈ ਸਾਂਝਾ ਯਾਰ, ਸਗਲਾ ਸੰਗ ਨਿਭਾਈਆ। ਹਿੰਦੂ ਮੁਸਲਮ ਸਿੱਖ ਈਸਾਈ ਇਕ ਵਖਾਏ ਜਗਤ ਪਿਆਰ, ਜਗਤ ਨਾਤਾ ਇਕ ਬੰਧਾਈਆ। ਆਪੇ ਹੋਇਆ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਈਆ। ਸ਼ਬਦ ਖੰਡਾ ਹੱਥ ਦਾਤਾਰ, ਚਾਰੋਂ ਕੁੰਟ ਰਿਹਾ ਫਿਰਾਈਆ। ਤੀਰ ਤੁਫੰਗ ਨਾ ਕੋਈ ਕਟਾਰ, ਖਾਲੀ ਹੱਥ ਰਿਹਾ ਵਖਾਈਆ। ਲਸ਼ਕਰ ਸ਼ਾਹੀ ਨਾ ਕੋਈ ਫੌਜ ਘੋੜਾ ਅਸਵਾਰ, ਏਕਾ ਸ਼ਬਦ ਰਿਹਾ ਦੌੜਾਈਆ। ਤੋਪ ਤਬਕ ਨਾ ਮਾਰੇ ਮਾਰ, ਰਸਨਾ ਚਿੱਲਾ ਰਿਹਾ ਚਲਾਈਆ। ਜਾਰ ਜਾਬਰ ਸਭ ਜਾਨਣਹਾਰ, ਗੋਬਿੰਦ ਸੀਸ ਉਠਾਈਆ। ਮੜੀ ਗੋਰ ਭਰੇ ਦਵਾਰ, ਧਰਤ ਮਾਤ ਬੈਠੀ ਗੋਦ ਵਿਛਾਈਆ। ਉਤੋਂ ਪਾਵੇ ਡਾਹਡਾ ਭਾਰ, ਜੂਠ ਝੂਠ ਸੀਸ ਟਿਕਾਈਆ। ਗੁਰਮੁਖਾਂ ਰਖਾਏ ਇਕ ਦਵਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ । ਗੁਰ ਪੀਰ ਨਾ ਦਿਸੇ ਕੋਈ ਅਵਤਾਰ, ਨਾ ਕੋਈ ਸਹਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਸਚ ਸੱਚੀ ਸਰਕਾਰ, ਦੋ ਜਹਾਨਾਂ ਇਕ ਅਖਵਾਈਆ। ਕਲਗੀ ਤੋੜਾ ਸੀਸ ਦਸਤਾਰ, ਨਾਮ ਖੰਡਾ ਇਕ ਚਮਕਾਈਆ। ਜਨ ਭਗਤਾਂ ਵੰਡਾਈ ਸਾਚੀ ਵੰਡਾ, ਹਰਿ ਸਾਚਾ ਧਾਮ ਸੁਹਾਈਆ। ਗੁਰਸਿਖ ਨਾਰ ਹੋਏ ਕਦੇ ਨਾ ਰੰਡਾ, ਸਾਚਾ ਕੰਤ ਹੰਢਾਈਆ। ਪ੍ਰਭ ਮੇਟਣ ਆਇਆ ਭੇਖ ਪਖੰਡਾ, ਧੁਰਦਰਗਾਹੀ ਸਾਚਾ ਮਾਹੀਆ। ਨਾ ਕੋਈ ਪੂਜੇ ਕਰੀਰ ਜੰਡਾ, ਨਾ ਕੋਈ ਮੜ੍ਹੀ ਮਸਾਣੀ ਜਾਈਆ। ਕਲਜੁਗ ਤੇਰਾ ਪਾਰ ਕੰਢਾ, ਦੇਵੀ ਦੇਵ ਨਾ ਇਸ਼ਟ ਰਖਾਈਆ। ਅੰਜੀਲ ਕੁਰਾਨ ਵੇਦ ਪੁਰਾਨ ਖਾਣੀ ਬਾਣੀ ਨਾ ਕੋਈ ਪਾਏ ਵੰਡਾ, ਨਾ ਕੋਈ ਬਾਈਬਲ ਰਿਹਾ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਵਖਾਏ ਧੁਰਦਰਗਾਹੀ ਉਪਰ ਲਾਲ ਰੰਗ ਦਰਸਾਈਆ। ਸ਼ਬਦ ਨਿਸ਼ਾਨਾ ਸਚ ਵਖੌਣਾ, ਲਾਲਨ ਲਾਲ ਰੰਗਾਇਆ। ਪੁਰਖ ਅਬਿਨਾਸ਼ੀ ਦਰ ਸੁਹੌਣਾ, ਧੁਰ ਧਾਮ ਵੇਖ ਵਖਾਇਆ। ਏਕਾ ਕਾਰਜ ਆਪ ਕਰੌਣਾ, ਨਾ ਵਿਚੋਲਾ ਕੋਇ ਜਣਾਇਆ। ਸੰਬਲ ਨਗਰੀ ਧਾਮ ਉਪਜੌਣਾ, ਸਾਚਾ ਧਾਮ ਵੇਖ ਵਖਾਇਆ। ਨੌਂ ਦਵਾਰੇ ਦਰ ਖੁਲ੍ਹੌਣਾ, ਗੁਰਮੁਖਾਂ ਬੇੜਾ ਪਾਰ ਕਰੌਣਾ, ਸਿੰਘ ਤਾਰਾ ਸਾਡਾ ਛੋਟਾ ਇਹ ਸਮਝੌਣਾ, ਵੱਡਾ ਲੇਖ ਨਾ ਕੋਈ ਲਿਖਾਇਆ । ਬੁੱਧੀ ਲੇਖਾ ਆਪਣਾ ਪੌਣਾ, ਜਗਤ ਮਤ ਨਾਲ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵੇਖੇ ਸਾਚਾ ਘਰ, ਹਰਿਸੰਗਤ ਆਪ ਸੁਹਾਇਆ । ਸੰਗਤ ਸੁਹਾਏ ਹਰਿ ਦਵਾਰਾ, ਲੇਖੇ ਹਰਿ ਹਰਿ ਲੱਗਾ। ਹਰਿ ਹਰਿ ਆਪ ਹੋਏ ਭਿਖਾਰਾ, ਜਨ ਭਗਤਾਂ ਫਿਰੇ ਪਿੱਛੇ ਅੱਗਾ। ਆਓ ਸੰਤੋ ਕਰੋ ਵਣਜ ਵਪਾਰਾ, ਚਰਨ ਸੀਸ ਵੇਖੇ ਸਾਚਾ ਪੱਗੋ। ਨਾ ਕੋਈ ਮੰਗੋ ਹੋਰ ਦਵਾਰਾ, ਹੰਸ ਹੋ ਕਗੋ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੇਲੇ ਸਾਚੇ ਘਰ, ਦਰਸ ਦਿਖਾਏ ਉਪਰ ਸ਼ਾਹ ਰਗੋ। ਓਅੰ ਰੂਪ ਆਪ ਕਰਤਾਰਾ, ਨਿਰਗੁਣ ਨਾਮ ਧਰਾਇਆ। ਨਿਰਗੁਣ ਜੋਤੀ ਕਰ ਉਜਿਆਰਾ, ਨੂਰੋ ਨੂਰ ਕਰੇ ਰੁਸ਼ਨਾਇਆ। ਏਕਾ ਵਸੇ ਧਾਮ ਨਿਆਰਾ, ਦਿਸ ਕਿਸੇ ਨਾ ਆਇਆ। ਉਚ ਮਹੱਲ ਅਟੱਲ ਅਗੰਮ ਅਪਾਰਾ, ਊਚੋ ਊਚ ਰਖਾਇਆ। ਉਪਰ ਬੈਠ ਸੱਚੀ ਸਰਕਾਰਾ, ਸਚ ਸਿੰਘਾਸਣ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਓਅੰਕਾਰਾ ਨਾਮ ਧਰਾਇਆ। ਓਅੰਕਾਰਾ ਕਰ ਅਕਾਰ, ਆਪਣਾ ਨਾਉਂ ਧਰਾਈਆ। ਆਪਣਾ ਵੇਖੇ ਆਪ ਪਸਾਰ, ਵੇਖਣਹਾਰ ਦਿਸ ਨਾ ਆਈਆ। ਆਪੇ ਬੰਨੇ ਆਪਣੀ ਧਾਰ, ਆਪਣੇ ਹੱਥ ਰੱਖੇ ਵਡਿਆਈਆ। ਨਿਰਗੁਣ ਜੋਤੀ ਕਰ ਉਜਿਆਰ, ਏਕਾ ਨੂਰ ਸਮਾਈਆ। ਸਤਿ ਪੁਰਖ ਨਿਰੰਜਣ ਸਾਚੀ ਕਾਰ, ਆਪ ਆਪਣੀ ਰਿਹਾ ਕਮਾਈਆ। ਅਗੰਮ ਅਗੰਮੜਾ ਖੇਲ ਅਪਾਰ, ਅਲੱਖ ਅਲੱਖਣਾ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਓਅੰ ਏਕਾ ਏਕ ਅਖਵਾਈਆ। ਇਕ ਅਕੱਲਾ ਏਕੰਕਾਰਾ, ਏਕਾ ਦਰ ਸੁਹਾਇਆ। ਇਕ ਵਸਾਇਆ ਸਚ ਮਹੱਲਾ, ਭੇਵ ਕਿਸੇ ਨਾ ਪਾਇਆ। ਜੋਤੀ ਦੀਪਕ ਏਕਾ ਬਲਾ, ਪਰਕਾਸ਼ ਪਰਕਾਸ਼ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਸਾਚਾ ਇਕ ਸੁਹਾਇਆ। ਓਅੰਕਾਰ ਕਰ ਪਰਕਾਸ਼ਾ, ਆਪਣਾ ਰੰਗ ਰੰਗਾਇੰਦਾ। ਖੇਲੇ ਖੇਲ ਪੁਰਖ ਅਬਿਨਾਸ਼ਾ, ਪਰਮ ਪੁਰਖ ਅਖਵਾਇੰਦਾ। ਜਨ ਸੰਤਾਂ ਦੇਵੇ ਨਾਮ ਭਰਵਾਸਾ, ਸ਼ਬਦੀ ਸ਼ਬਦ ਉਪਾਇੰਦਾ। ਸ਼ਬਦ ਧੁਨ ਹਰਿ ਸ਼ਾਹੋ ਸ਼ਬਾਸਾ, ਅਨਹਦ ਤਾਲ ਵਜਾਇੰਦਾ। ਕਾਇਆ ਮੰਡਲ ਵੇਖੇ ਸਾਚੀ ਰਾਸਾ, ਸਾਚੀ ਸਤਿਆ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤਨ ਆਤਮ ਅੰਤਰ ਰੱਖੇ ਵਾਸਾ, ਦਿਵਸ ਰੈਣ ਏਕਾ ਰੰਗ ਰੰਗਾਇੰਦਾ। ਏਕੰਕਾਰ ਸਰਬ ਪਰਕਾਸੀ, ਸਤਿ ਪੁਰਖ ਅਖਵਾਇੰਦਾ। ਹਰਿ ਸੰਤਨ ਲਾਹੇ ਜਗਤ ਉਦਾਸੀ, ਏਕਾ ਨਾਮ ਵਰਤਾਇੰਦਾ। ਮੇਲ ਮਿਲਾਵਾ ਸ਼ਾਹੋ ਸ਼ਬਾਸ਼ੀ, ਘਰ ਮੰਗਲ ਸਾਚਾ ਗਾਇੰਦਾ। ਨਿਝ ਆਤਮ ਕਰ ਸਚ ਨਿਵਾਸੀ, ਨਿਝ ਘਰ ਸਾਚਾ ਵੇਖ ਵਖਾਇੰਦਾ। ਖੇਲ ਕਰਾਏ ਪ੍ਰਿਥਮੀ ਆਕਾਸ਼ੀ, ਪ੍ਰਿਥਮੀ ਆਕਾਸ਼ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਧਰਾਇੰਦਾ। ਜੋਤੀ ਨੂਰ ਸਰਬ ਘਟ ਅੰਤਰ, ਹਰ ਘਟ ਆਪ ਟਿਕਾਇਆ। ਜਨ ਸੰਤਾਂ ਮੇਲਾ ਪੁਰਖ ਨਿਰੰਤਰ, ਨਿਰਗੁਣ ਮੇਲ ਮਿਲਾਇਆ। ਪੰਜ ਤਤ ਬੁਝਾਏ ਲੱਗੀ ਬਸੰਤਰ, ਅੰਮ੍ਰਿਤ ਆਤਮ ਜਾਮ ਪਿਆਇਆ। ਆਪੇ ਬਿਧ ਜਾਣੇ ਅੰਤਰ, ਸੁਰਤੀ ਸ਼ਬਦੀ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਏਕਾ ਦਰ, ਦਰ ਸੁਹੰਜਣਾ ਜਗੇ ਜੋਤ ਨਿਰੰਜਣਾ, ਆਦਿ ਨਿਰੰਜਣ ਵੇਖ ਵਖਾਇਆ। ਆਏ ਦਰ ਸੰਤ ਸੁਹੇਲੇ, ਹਰਿ ਹਰਿ ਮੰਗਲਾਚਾਰ। ਮਿਲੇ ਮੇਲ ਗੁਰ ਗੁਰ ਚੇਲੇ, ਸੋਹੇ ਬੰਕ ਦਵਾਰ। ਵਸੇ ਧਾਮ ਇਕ ਅਕੇਲੇ, ਨਿਰਗੁਣ ਖੇਲ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਲ ਮਿਲਾਵੇ ਸਿਰਜਣਹਾਰ। ਸੰਤ ਕੰਤ ਭਗਵੰਤ, ਏਕਾ ਧਾਮ ਸੁਹਾਇੰਦਾ। ਭੇਵ ਨਾ ਜਾਣੇ ਕੋਈ ਜੀਵ ਜੰਤ, ਲੇਖਾ ਲਿਖਤ ਵਿਚ ਨਾ ਆਇੰਦਾ। ਏਕਾ ਸੇਜਾ ਏਕਾ ਨਾਰੀ ਏਕਾ ਕੰਤ, ਏਕਾ ਸੰਤ ਹੰਢਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਰਸਨ ਜੀਵ ਨਾਮ ਰਸਾਇਣ ਮਣੀਆ ਮਣਤ, ਮਨ ਮਣਕਾ ਫੇਰ ਵਖਾਇੰਦਾ। ਜੁਗ ਜੁਗ ਮਹਿਮਾ ਗਣਤ ਅਗਣਤ, ਲੇਖਾ ਲਿਖਤ ਵਿਚ ਨਾ ਆਇੰਦਾ। ਧੰਨ ਵਡਿਆਈ ਹਰਿਜਨ ਸਾਚੇ ਸੰਤ, ਜਿਨ ਹਰਿ ਹਰਿ ਮੇਲ ਮਿਲਾਇੰਦਾ। ਕਲਜੁਗ ਮਾਇਆ ਪਾਏ ਬੇਅੰਤ, ਮਨਮੁਖ ਜੀਵਾਂ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਭਗਵਨ ਰੂਪ ਸਮਾਇੰਦਾ। ਸੰਤਨ ਘਰ ਸਚ ਸੁਹੰਜਣਾ, ਨਿਰਮਲ ਜੋਤ ਅਕਾਰਾ। ਮਿਲੇ ਮੇਲ ਪੁਰਖ ਆਦਿ ਨਿਰੰਜਣਾ, ਨਾਤਾ ਤੁੱਟੇ ਸਰਬ ਸੰਸਾਰਾ। ਆਤਮ ਧੁਨ ਅਨਾਦੀ ਏਕਾ ਤਾਲ ਵੱਜਣਾ, ਆਪ ਵਜਾਏ ਵਜਾਵਣਹਾਰਾ। ਸ਼ਬਦ ਬ੍ਰਹਿਮਾਦੀ ਖੋਜ ਖੁਜਾਏ ਸਾਚੇ ਸੱਜਣਾ, ਲੋਆਂ ਪੁਰੀਆਂ ਪਾਵੇ ਸਾਰਾ। ਹਰਿਜਨ ਹਰਿ ਦਵਾਰ ਕਰੇ ਕਰਾਏ ਸਾਚਾ ਮਜਨਾ, ਦੁਰਮਤ ਮੈਲ ਪਾਰ ਕਿਨਾਰਾ। ਕਾਇਆ ਭਾਂਡਾ ਜੋ ਘੜਿਆ ਸੋ ਭੱਜਣਾ, ਗੁਰਮੁਖ ਵਿਰਲੇ ਮਾਤ ਵਿਚਾਰਾ। ਜੀਉ ਪਿੰਡ ਸਭ ਨੇ ਤਜਣਾ, ਮੇਲ ਮਿਲੇ ਘੜਨ ਭੰਨਣਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਏਕਾ ਘਰ, ਕਰੇ ਕਰਾਏ ਏਕਾ ਏਕੰਕਾਰਾ। ਏਕਾ ਏਕੰਕਾਰ ਅਕਲ ਕਲ ਧਾਰ, ਅਕਲ ਕਲ ਸਮਾਇਆ। ਖੇਲੇ ਖੇਲ ਅਪਰ ਅਪਾਰ, ਅਛਲ ਅਛੱਲ ਛਲਾਇਆ। ਵਲ ਛਲ ਕਰੇ ਵਿਚ ਸੰਸਾਰ, ਗੁਰਮੁਖ ਵਿਰਲੇ ਬੂਝ ਬੁਝਾਇਆ। ਜੋ ਜਨ ਆਤਮ ਅੰਤਰ ਕਾਇਆ ਮੰਦਰ ਅੰਦਰ ਏਕਾ ਗੁਣ ਰਹੇ ਉਚਾਰ, ਰਸਨਾ ਜੇਹਵਾ ਨਾ ਕੋਇ ਹਿਲਾਇਆ। ਆਪੇ ਖੋਲ੍ਹੇ ਬੰਦ ਕਿਵਾੜ, ਬਜਰ ਕਪਾਟੀ ਕੁੰਡਾ ਲਾਹਿਆ। ਪਾਰ ਕਰਾਏ ਨੌਂ ਦਵਾਰ, ਸੁਖਮਨ ਨਾੜੀ ਵੇਖ ਵਖਾਇਆ। ਜੋਤ ਨਿਰੰਜਣ ਕਰ ਉਜਿਆਰ, ਅਨਹਦ ਤਾਲ ਵਜਾਇਆ। ਪੰਚਮ ਸਖੀਆਂ ਗਾਵਣ ਵਾਰੋ ਵਾਰ, ਆਪਣਾ ਰਾਗ ਅਲਾਇਆ। ਆਪੇ ਵੇਖੇ ਵੇਖਣਹਾਰ, ਘਰ ਮੰਦਰ ਬੈਠਾ ਆਸਣ ਲਾਇਆ। ਸ਼ਬਦ ਸਿੰਘਾਸਣ ਅਪਰ ਅਪਾਰ, ਆਤਮ ਸੇਜਾ ਆਪ ਵਿਛਾਇਆ । ਨਿਰਗੁਣ ਜੋਤੀ ਕਰ ਉਜਿਆਰ, ਉਤੇ ਬੈਠਾ ਬੇਪਰਵਾਹਿਆ। ਅੰਮ੍ਰਿਤ ਆਤਮ ਭਰ ਭੰਡਾਰ, ਨਿਝਰ ਧਾਰ ਵਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਸਾਚੇ ਦਰ, ਕਾਗੋਂ ਹੰਸ ਹੰਸ ਕਾਗ ਦਏ ਬਣਾਇਆ। ਕਾਗ ਹੰਸ ਮੋਤੀ ਚੋਗ, ਏਕਾ ਨਾਮ ਰਖਾਇੰਦਾ। ਮੇਲ ਮਿਲਾਵਾ ਧੁਰ ਸੰਜੋਗ, ਹਰਿਜਨ ਮੇਲ ਮਿਲਾਇੰਦਾ। ਆਤਮ ਭੋਗੇ ਸਾਚਾ ਭੋਗ, ਰਸ ਰਸੀਆ ਆਪ ਅਖਵਾਇੰਦਾ। ਇਕ ਵਖਾਏ ਸਾਚਾ ਜੋਗ, ਜੁਗਤ ਜਗਤ ਆਪਣੇ ਹੱਥ ਰਖਾਇੰਦਾ। ਨਾਮ ਜਣਾਈ ਧੁਰ ਸਲੋਕ, ਸੋ ਪੁਰਖ ਨਿਰੰਜਣ ਆਪ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤਨ ਵੇਖੇ ਸਾਚਾ ਘਰ, ਘਰ ਸਾਚਾ ਕਵਣ ਸੁਹਾਇੰਦਾ। ਕਵਣ ਘਰ ਕਵਣ ਦਵਾਰਾ, ਕਵਣ ਰਿਹਾ ਉਪਾਈਆ। ਕਵਣ ਰੂਪ ਹਰਿ ਕਰਤਾਰਾ, ਬੈਠਾ ਆਸਣ ਲਾਈਆ। ਕਵਣ ਮੇਲ ਮਿਲਾਏ ਵਿਚ ਸੰਸਾਰਾ, ਸੰਤ ਸੁਹੇਲੇ ਵੇਖ ਵਖਾਈਆ। ਕਵਣ ਕਰਾਏ ਆਰ ਪਾਰ ਕਿਨਾਰਾ, ਕਵਣ ਮੰਝਧਾਰ ਰੁੜ੍ਹਾਈਆ। ਹਰਿ ਸੰਤਨ ਪਾਇਆ ਪੁਰਖ ਅਪਾਰਾ, ਏਕਾ ਦੂਜਾ ਭੇਵ ਚੁਕਾਈਆ। ਤੀਜਾ ਨੇਤਰ ਕਰ ਉਜਿਆਰਾ, ਆਤਮ ਬ੍ਰਹਮ ਜਣਾਈਆ। ਚੌਥੇ ਘਰ ਪਾਵੇ ਸਾਰਾ, ਏਕਾ ਪਦ ਸਮਝਾਈਆ। ਪੰਚਮ ਮੇਲਾ ਮੀਤ ਮੁਰਾਰਾ, ਮੇਲਣਹਾਰਾ ਬੇਪਰਵਾਹੀਆ। ਛੇਵੇ ਛੱਪਰ ਛੰਨ ਨਾ ਕੋਈ ਮਹੱਲ ਉਸਾਰਾ, ਸ਼ਬਦੀ ਸ਼ਬਦ ਬਣਤ ਬਣਾਈਆ। ਅੱਠਾ ਤੱਤਾਂ ਵਸੇ ਬਾਹਰਾ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁੱਧ ਨਾ ਕੋਇ ਵਡਿਆਈਆ। ਨੌਂ ਦਰ ਨਾ ਕੋਇ ਕਿਵਾੜਾ, ਜਗਤ ਵਾਸਨਾ ਸਰਬ ਤਜਾਈਆ। ਉਚੇ ਟਿੱਲੇ ਬੈਠਾ ਚੜ੍ਹ ਪਹਾੜਾ, ਬਜਰ ਕਪਾਟੀ ਅੱਗੇ ਡਾਹੀਆ। ਗੁਰਮੁਖ ਵਿਰਲਾ ਵੇਖੇ ਸਚ ਅਖਾੜਾ, ਹਰਿ ਸਾਚਾ ਰਿਹਾ ਲਗਾਈਆ। ਨੇੜ ਨਾ ਆਏ ਪੰਚਮ ਧਾੜਾ, ਦਰ ਦਵਾਰ ਦਏ ਦੁਰਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤਨ ਮੇਲਾ ਵਿਚ ਸੰਸਾਰਾ, ਸਹਿਜ ਸਹਿਜ ਗੁਣ ਗਾਈਆ। ਸੰਤਨ ਬੋਲੇ ਨਾਮ ਜੈਕਾਰਾ, ਆਤਮ ਧੁਨ ਉਪਜਾਈਆ। ਮੇਲ ਮਿਲਾਏ ਕੰਤ ਭਤਾਰਾ, ਸਾਚੀ ਨਾਰੀ ਲਏ ਪਰਨਾਈਆ। ਏਕਾ ਸੇਜਾ ਕਰ ਪਿਆਰਾ, ਏਕਾ ਰੁੱਤ ਸੁਹਾਈਆ। ਏਕਾ ਵੇਖੇ ਧਰਮ ਦਵਾਰਾ, ਧਰਮ ਧਰਮੀ ਇਕ ਜਣਾਈਆ। ਨਿਹਕਰਮੀ ਹਰਿ ਪਾਵੇ ਸਾਰਾ, ਕਰਮ ਕਾਂਡ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤਨ ਵੇਖੇ ਸਾਚਾ ਘਰ, ਘਰ ਸਾਚੇ ਨਾਮ ਵੱਜਦੀ ਰਹੇ ਵਧਾਈਆ। ਵੱਜੇ ਨਾਮ ਸ਼ਬਦ ਮਰਦੰਗਾ, ਸੰਤਨ ਘਰ ਸੁਹਾਇੰਦਾ। ਜਿਸ ਜਨ ਲਗਾਏ ਆਪਣੇ ਅੰਗਾ, ਅੰਗੀਕਾਰ ਆਪ ਅਖਵਾਇੰਦਾ। ਮਾਨਸ ਜਨਮ ਨਾ ਹੋਏ ਭੰਗਾ, ਜਿਸ ਜਨ ਦਇਆ ਕਮਾਇੰਦਾ। ਵਡ ਦਾਤਾ ਜੋਧਾ ਸੂਰਾ ਸਰਬੰਗਾ, ਏਕਾ ਇਸ਼ਟ ਦੇਵ ਮਨਾਇੰਦਾ। ਸ਼ਬਦ ਸਿੰਘਾਸਣ ਬੈਠ ਪਲੰਘਾ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਦਰ ਦਵਾਰ ਰਹੇ ਮੰਗਾ, ਭਿਖ਼ਕ ਭਿਛਿਆ ਏਕਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਵੇਖੇ ਏਕਾ ਘਰ, ਧੁਨ ਅਨਾਦ ਏਕਾ ਏਕ ਵਜਾਇੰਦਾ। ਨਾਦ ਧੁਨ ਵੱਜੇ ਤਲਵਾੜਾ, ਸੰਤਨ ਮੰਗਲ ਗਾਇਆ। ਆਪ ਵਜਾਏ ਬਹੱਤਰ ਨਾੜਾ, ਸਾਚਾ ਤਾਲ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤਨ ਮੇਲਾ ਸਾਚੇ ਘਰ, ਘਰ ਸਾਜਨ ਵੇਖ ਵਖਾਇਆ। ਦਰਸ਼ਨ ਪੇਖਤ ਦਰਸ ਕਰ, ਦਰਸੀ ਦਰਸ ਦਿਖਾਇਆ। ਦਰ ਸਾਚਾ ਰੂਪ ਨਾ ਰੇਖਤਾ ਵੇਖ ਹਰਿ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੰਗੇ ਇਕ ਘਰ, ਦਰ ਦਵਾਰ ਇਕ ਸੁਹਾਇਆ। ਆਦਿ ਨਿਰੰਜਣ ਮੂਰਤ ਅਕਾਲ, ਪਾਰਬ੍ਰਹਮ ਅਖਵਾਇਆ। ਦਰਦ ਦੁੱਖ ਭੈ ਭੰਜਨ ਦੀਨ ਦਿਆਲ, ਦਇਆਨਿਧ ਨਾਮ ਧਰਾਇਆ। ਨਿਰਗੁਣ ਰੂਪ ਸਰਬ ਪ੍ਰਿਤਪਾਲ, ਘਰ ਸੱਜਣ ਬੈਠਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਰੇ ਰੁਸ਼ਨਾਇਆ। ਆਦਿ ਨਿਰੰਜਣ ਪੁਰਖ ਅਬਿਨਾਸ਼ਾ, ਨਿਰਗੁਣ ਨੂਰ ਸਮਾਇਆ। ਆਪਣਾ ਵੇਖੇ ਆਪ ਤਮਾਸ਼ਾ, ਆਪ ਆਪਣਾ ਖੇਲ ਖਿਲਾਇਆ। ਆਪ ਉਪਾਏ ਪ੍ਰਿਥਮੀ ਆਕਾਸ਼ਾ, ਰਵ ਸਸ ਸੇਵਾ ਲਾਇਆ। ਮੰਡਲ ਮੰਡਪ ਪਾਵੇ ਰਾਸਾ, ਆਪ ਆਪਣਾ ਰੂਪ ਵਟਾਇਆ। ਖੇਲੇ ਖੇਲ ਸ਼ਾਹੋ ਸ਼ਬਾਸ਼ਾ, ਸ਼ਾਹ ਸੁਲਤਾਨਾ ਨਾਮ ਧਰਾਇਆ। ਹਰ ਘਟ ਅੰਦਰ ਰੱਖੇ ਵਾਸਾ, ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਆਦਿ ਪੁਰਖ ਸਰਬ ਗੁਰ ਦਾਤਾ, ਹਰ ਘਟ ਆਪ ਸਮਾਈਆ। ਉਤਮ ਰੱਖੇ ਆਪਣੀ ਜ਼ਾਤਾ, ਏਕਾ ਵਰਨ ਬਣਾਈਆ। ਏਕਾ ਰੱਖੇ ਨਾਮ ਸੁਗਾਤਾ, ਆਪਣੀ ਝੋਲੀ ਪਾਈਆ। ਏਕਾ ਪਿਤਾ ਏਕਾ ਮਾਤਾ, ਏਕਾ ਬਾਲ ਸਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵਿਚ ਸਮਾਈਆ। ਨਿਰਗੁਣ ਨੂਰ ਕਰ ਉਜਾਗਰ, ਆਪਣਾ ਕਰਮ ਕਮਾਇਆ। ਆਪ ਆਪਣਾ ਬਣ ਸੁਦਾਗਰ, ਆਪ ਆਪਣਾ ਵਣਜ ਕਰਾਇਆ। ਆਪ ਆਪਣਾ ਕਰਮ ਕਰੇ ਉਜਾਗਰ, ਆਪ ਆਪਣਾ ਲੇਖ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵੇਸ ਵਟਾਇਆ। ਨਿਰਗੁਣ ਵੇਸ ਸ਼ਾਹ ਨਿਰੰਕਾਰ, ਸਚ ਤਖ਼ਤ ਸੁਲਤਾਨਾ। ਜੋਤੀ ਨੂਰ ਕਰ ਉਜਿਆਰ, ਬੈਠਾ ਆਪ ਸ੍ਰੀ ਭਗਵਾਨਾ। ਨਾ ਕੋਈ ਮੰਦਰ ਚਾਰ ਦਿਵਾਰ, ਨਾ ਕੋਈ ਦਿਸੇ ਹੋਰ ਨਿਸ਼ਾਨਾ। ਇਕ ਅਕੱਲਾ ਏਕੰਕਾਰ, ਖੇਲੇ ਖੇਲ ਮਹਾਨਾ। ਆਪਣਾ ਵੇਖੇ ਆਪ ਪਸਾਰ, ਆਪਣੀ ਬਣਤ ਬਣਾਨਾ। ਆਪ ਸੁਹਾਏ ਆਪਣਾ ਬੰਕ ਦਵਾਰ, ਥਿਰ ਘਰ ਸਾਚਾ ਇਕ ਟਿਕਾਨਾ। ਮਹੱਲ ਅਟੱਲ ਉਚ ਮੁਨਾਰ, ਹਰਿ ਸਾਚੇ ਵੇਖ ਵਖਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਪਰਵਾਨਾ। ਨਿਰਗੁਣ ਨੂਰ ਕਰ ਪਰਵਾਨ, ਆਪਣਾ ਮੂਲ ਚੁਕਾਇਆ। ਆਪੇ ਵੇਖੇ ਮਾਰ ਧਿਆਨ, ਆਪ ਆਪਣਾ ਵੇਖ ਵਖਾਇਆ। ਆਪਣਾ ਵੇਖੇ ਆਪ ਨਿਸ਼ਾਨ, ਆਪਣਾ ਨੇਤਰ ਆਪ ਖੁਲ੍ਹਾਇਆ। ਆਪੇ ਜਾਣੇ ਜਣਾਏ ਆਪਣਾ ਇਕ ਗਿਆਨ, ਏਕਾ ਗਿਆਨ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਾਜਨ ਵੇਖ ਵਖਾਇਆ। ਨਿਰਗੁਣ ਸਾਜਨ ਹਰਿ ਹਰਿ ਮੀਤਾ, ਹਰਿ ਹਰਿ ਨਾਮ ਧਰਾਇੰਦਾ। ਆਪੇ ਵਸਿਆ ਆਪਣੇ ਚੀਤਾ, ਆਪ ਆਪਣਾ ਕਰਮ ਕਮਾਇੰਦਾ। ਆਪੇ ਬੈਠਾ ਇਕ ਅਤੀਤਾ, ਏਕਾ ਰੂਪ ਸਮਾਇੰਦਾ। ਆਪੇ ਠਾਂਡਾ ਆਪੇ ਸੀਤਾ, ਸਾਂਤਕ ਸਤਿ ਆਪ ਹੋ ਜਾਇੰਦਾ। ਆਪੇ ਜਾਣੇ ਆਪਣੀ ਰੀਤਾ, ਆਪੇ ਧਾਰ ਚਲਾਇੰਦਾ। ਨਾ ਕੋਈ ਮੰਦਰ ਗੁਰਦਵਾਰਾ ਦਿਸੇ ਮਸੀਤਾ, ਹਰਿ ਸਾਚਾ ਜੋਤ ਜਗਾਇੰਦਾ। ਨਾ ਕੋਈ ਹਸਤ ਨਾ ਕੋਈ ਕੀਟਾ, ਸ਼ਾਹ ਸੁਲਤਾਨ ਨਾ ਕੋਈ ਅਖਵਾਇੰਦਾ। ਹਰਿ ਕਾ ਧਾਮ ਸਦਾ ਅਨਡੀਠਾ, ਦਿਸ ਕਿਸੇ ਨਾ ਆਇੰਦਾ। ਆਪਣੇ ਘਰ ਆਪੇ ਬੈਠਾ, ਆਪਣਾ ਆਸਣ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਇਕ ਵਹਾਇੰਦਾ। ਨਿਰਗੁਣ ਧਾਰ ਹਰਿ ਨਿਰੰਕਾਰ, ਆਪਣੀ ਆਪ ਚਲਾਈਆ। ਖੇਲੇ ਖੇਲ ਅਪਰ ਅਪਾਰ, ਆਪਣੇ ਹੱਥ ਰੱਖੇ ਵਡਿਆਈਆ। ਆਪਣੀ ਇਛਿਆ ਆਪਣੀ ਭਿਛਿਆ ਆਪੇ ਮੰਗੇ ਬਣ ਭਿਖਾਰ, ਅੱਗੇ ਆਪਣੀ ਝੋਲੀ ਡਾਹੀਆ। ਆਪੇ ਦੇਵਣਹਾਰ ਦਾਤਾਰ, ਆਪਣੀ ਵੰਡਣ ਰਿਹਾ ਵੰਡਾਈਆ। ਸਾਚਾ ਸ਼ਬਦ ਕਰ ਤਿਆਰ, ਆਪਣਾ ਘਰ ਸੁਹਾਈਆ। ਏਕਾ ਨਾਦ ਵਜਾਏ ਵਜਾਵਣਹਾਰ, ਬੋਧ ਅਗਾਧ ਜਣਾਈਆ। ਸ਼ਬਦ ਵਧਾਈ ਵੱਜੇ ਦਰ ਨਿਰੰਕਾਰ, ਏਕਾ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਖੇ ਨਿਰਗੁਣ ਨਿਰਗੁਣ ਵਿਚ ਟਿਕਾਈਆ। ਨਿਰਗੁਣ ਨਿਰਗੁਣ ਆਪਣਾ ਵੇਖ, ਆਪਣਾ ਰੂਪ ਵਟਾਇਆ। ਆਪ ਆਪਣਾ ਲਿਖੇ ਲੇਖ, ਲੇਖਾ ਆਪਣੇ ਹੱਥ ਰਖਾਇਆ। ਆਪ ਆਪਣੀ ਲਾਏ ਮੇਖ, ਅਗੰਮ ਅਗੰਮੜਾ ਧਾਮ ਸੁਹਾਇਆ। ਅਲੱਖ ਅਲੱਖਣਾ ਕਰੇ ਇਕ ਆਦੇਸ਼, ਅਲੱਖ ਨਿਰੰਜਣ ਨਾਉਂ ਧਰਾਇਆ। ਥਿਰ ਘਰ ਬੈਠ ਕਰੇ ਆਦੇਸ, ਆਪ ਆਪਣਾ ਵੇਸ ਵਟਾਇਆ। ਸਚਖੰਡ ਕਰ ਪਰਵੇਸ਼, ਜੋਤੀ ਨੂਰ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸ਼ਬਦ ਕਰੇ ਵਡਿਆਇਆ। ਸਾਚੇ ਸ਼ਬਦ ਕਰ ਜਣਾਈ, ਹਰਿ ਆਪਣਾ ਆਪ ਉਪਾਇਆ। ਏਕਾ ਰੂਪ ਹਰਿ ਰਘੁਰਾਈ, ਅਕਲ ਕਲਾ ਅਖਵਾਇਆ। ਸ਼ਾਹੋ ਭੂਪ ਸਹਿਜ ਸੁਖਦਾਈ, ਭੇਵ ਕੋਈ ਨਾ ਰਾਇਆ। ਜੋਤੀ ਜੋਤ ਕਰ ਰੁਸ਼ਨਾਈ, ਅੰਧ ਅੰਧੇਰ ਨਾ ਕੋਈ ਦਿਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਅੰਗ ਕਟਾਇਆ। ਆਪ ਆਪਣਾ ਅੰਗ ਕਟਾ, ਆਪਣਾ ਰੂਪ ਵਟਾਇੰਦਾ। ਆਪ ਆਪਣੀ ਸੇਵਾ ਆਪੇ ਲਾ, ਸੇਵਕ ਸੇਵਾ ਨਾਮ ਧਰਾਇੰਦਾ। ਆਪਣਾ ਇਸ਼ਟ ਆਪ ਮਨਾ, ਆਪੇ ਸੀਸ ਝੁਕਾਇੰਦਾ। ਆਪਣੀ ਦ੍ਰਿਸ਼ਟ ਆਪ ਖੁਲ੍ਹਾ, ਆਪੇ ਦਰ ਸੁਹਾਇੰਦਾ। ਆਪਣਾ ਵੇਸ ਆਪ ਵਟਾ, ਵਿਸ਼ਨੂੰ ਵੰਸੀ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਮਿਲਾਵਾ ਸਾਚੇ ਘਰ, ਸਾਚਾ ਦਰ ਸੁਹਾਇੰਦਾ। ਸ਼ਬਦ ਸੁਤ ਵਡ ਬਲਵਾਨਾ, ਹਰਿ ਏਕਾ ਏਕ ਉਪਾਇਆ। ਏਕਾ ਦੇਵੇ ਧੁਰ ਮਾਣਾ, ਏਕਾ ਸੇਵਾ ਲਾਇਆ। ਖੇਲੇ ਖੇਲ ਦੋ ਜਹਾਨਾਂ, ਭੇਵ ਕਿਸੇ ਨਾ ਪਾਇਆ। ਪਾਰਬ੍ਰਹਮ ਬ੍ਰਹਮ ਆਪ ਪਛਾਨਾ, ਬ੍ਰਹਮ ਬ੍ਰਹਮ ਸਮਾਇਆ। ਤ੍ਰੈਗੁਣ ਮਾਇਆ ਕਰ ਪਰਧਾਨਾ, ਏਕਾ ਤਤ ਵਖਾਇਆ। ਪੰਜ ਤਤ ਮਿਟਾਏ ਹਰਿ ਨਿਸ਼ਾਨਾ, ਸੇਵਕ ਸੇਵਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸ਼ਬਦ ਦੇਵੇ ਵਰ, ਲੋਆਂ ਪੁਰੀਆਂ ਰਚਨ ਰਚਾਇਆ। ਲੋਆਂ ਪੁਰੀਆਂ ਬੰਨੇ ਧਾਰ, ਆਪਣੀ ਬਣਤ ਬਣਾਈਆ। ਸ਼ਬਦ ਸਿੰਘਾਸਣ ਬੈਠ ਸੱਚੀ ਸਰਕਾਰ, ਵੇਖ ਵਖਾਏ ਥਾਉਂ ਥਾਈਂਆ। ਬ੍ਰਹਮਾ ਵੇਤਾ ਕਰ ਤਿਆਰ, ਕਵਲ ਕਵਲਾ ਮੁਖ ਭਵਾਈਆ। ਏਕਾ ਸ਼ਬਦ ਇਕ ਗਿਆਨ, ਏਕਾ ਕਰੇ ਪੜ੍ਹਾਈਆ। ਏਕਾ ਦਾਤਾ ਦਾਨੀ ਦਾਨ, ਏਕਾ ਝੋਲੀ ਰਿਹਾ ਭਰਾਈਆ। ਏਕਾ ਘਰ ਏਕਾ ਮੰਦਰ ਏਕਾ ਦਿਸੇ ਸਚ ਮਕਾਨ, ਏਕਾ ਬੈਠਾ ਆਸਣ ਲਾਈਆ। ਏਕਾ ਰਾਗ ਏਕਾ ਕਾਨ, ਏਕਾ ਮੰਗਲ ਏਕਾ ਗਾਣ, ਏਕਾ ਰਿਹਾ ਗਾਈਆ। ਇਕ ਅਨਾਦੀ ਧੁਰ ਫ਼ਰਮਾਣ, ਬ੍ਰਹਿਮਾਦੀ ਖੋਜ ਖੋਜਾਈਆ। ਆਦਿ ਜੁਗਾਦੀ ਹਰਿ ਭਗਵਾਨ, ਆਪ ਆਪਣੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਦਿ ਨਿਰੰਜਣ, ਆਪ ਆਪਣੀ ਕਲ ਵਰਤਾਈਆ। ਆਪਣੀ ਕਲ ਆਪ ਵਰਤੰਤਾ, ਪਾਰਬ੍ਰਹਮ ਅਬਿਨਾਸ਼ੀ। ਖੇਲੇ ਖੇਲ ਜੁਗਾ ਜੁਗੰਤਾ, ਨਿਰਗੁਣ ਜੋਤ ਕਰੇ ਪਰਕਾਸ਼ੀ। ਤ੍ਰੈਗੁਣ ਮਾਇਆ ਬਣਤ ਬਣੰਤਾ, ਪੰਜ ਤਤ ਪਵਣ ਸਵਾਸੀ। ਮਨ ਮਤ ਬੁਧ ਸੰਗ ਰਖੰਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਰਾਸੀ। ਆਪਣੀ ਰਾਸੀ ਆਪ ਉਪਾ, ਆਪੇ ਵੰਡ ਵੰਡਾਈਆ। ਪਾਰਬ੍ਰਹਮ ਬ੍ਰਹਮ ਸੇਵਾ ਲਾ, ਸੇਵਕ ਸੇਵਾ ਲਗਾਈਆ। ਵਿਸ਼ਨੂੰ ਵੰਸੀ ਨਾਮ ਧਰਾ, ਦੇਵੇ ਰਿਜ਼ਕ ਸਬਾਈਆ। ਏਕਾ ਲਹਿਣਾ ਦਏ ਚੁਕਾ, ਧੂੰਆਂਧਾਰ ਸਮਾਈਆ। ਭੋਲਾ ਨਾਥ ਲਏ ਉਪਾ, ਏਕਾ ਦਰ ਸੁਹਾਈਆ। ਏਕਾ ਸੇਵਾ ਦਏ ਲਾ, ਅੰਤ ਵਿਛੋੜਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਤੇਰਾ ਸਾਚਾ ਘਰ, ਤ੍ਰੈ ਦੇਸਾਂ ਵੰਡ ਵੰਡਾਈਆ। ਤ੍ਰੈਗੁਣ ਤੇਰਾ ਸਾਚਾ ਰੂਪ, ਹਰਿ ਸਾਚੇ ਆਪੇ ਉਪਾਇਆ। ਆਪ ਵਰਤਾਏ ਚਾਰੇ ਕੂਟ, ਦਹਿ ਦਿਸ਼ਾ ਫੇਰੀ ਪਾਇਆ। ਆਪ ਆਪਣਾ ਆਪੇ ਗਿਆ ਤੁਠ, ਆਪ ਆਪਣਾ ਲਏ ਮਨਾਇਆ। ਆਪ ਆਪਣਾ ਆਪੇ ਲਿਆ ਲੁੱਟ, ਆਪ ਆਪਣਾ ਘਰ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਬਣਤ ਬਣਾਇਆ। ਲੱਖ ਚੁਰਾਸੀ ਤੇਰੀ ਧਾਰ, ਹਰਿ ਸਾਚੇ ਮਾਤ ਚਲਾਈਆ। ਲੋਆਂ ਪੁਰੀਆਂ ਕਰ ਵਿਚਾਰ, ਬ੍ਰਹਮਾ ਵਿਸ਼ਨ ਸ਼ਿਵ ਸੇਵਕ ਸੇਵਾ ਰਿਹਾ ਕਮਾਈਆ। ਪੰਜ ਤਤ ਕਰ ਪਿਆਰ, ਤ੍ਰੈਗੁਣ ਰੰਗ ਰੰਗਾਈਆ। ਪੰਝੀ ਮੇਲਾ ਵਿਚ ਸੰਸਾਰ, ਪੰਚਮ ਮੋਹ ਵਧਾਈਆ। ਪੰਜ ਦਸ ਏਕਾ ਘਰ, ਪੰਜ ਦਸ ਰਿਹਾ ਦਸਾਈਆ। ਵਡ ਦਾਤਾ ਸੂਰਾ ਸਰਬੰਗ, ਆਪ ਆਪਣਾ ਰੰਗ ਰੰਗਾਈਆ। ਨਿਰਗੁਣ ਜੋਤੀ ਚਾੜ੍ਹੇ ਰੰਗ, ਨੂਰੋ ਨੂਰ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਰਿਹਾ ਉਪਾਈਆ। ਲੱਖ ਚੁਰਾਸੀ ਤੇਰਾ ਨਾਤਾ, ਹਰਿ ਸਾਚੇ ਆਪ ਬੰਧਾਇਆ। ਅੰਦਰ ਬੈਠਾ ਇਕ ਇਕਾਂਤਾ, ਦਿਸ ਕਿਸੇ ਨਾ ਆਇਆ। ਅੱਠੇ ਨੇਤਰ ਮਾਰੇ ਝਾਤਾ, ਅੰਦਰ ਮੰਦਰ ਇਕ ਸੁਹਾਇਆ। ਦਿਵਸ ਰੈਣ ਪੁੱਛੇ ਵਾਤਾ, ਆਪ ਆਪਣਾ ਕਰਮ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰ ਘਟ ਮੇਲਾ ਸਹਿਜ ਸੁਭਾਇਆ। ਹਰ ਘਟ ਮੇਲਾ ਹਰਿ ਨਿਰੰਕਾਰ, ਆਪਣਾ ਆਪ ਕਰਾਇਆ। ਆਪ ਸੁਹਾਇਆ ਬੰਕ ਦਵਾਰ, ਥੰਕ ਦਵਾਰਾ ਨਾਮ ਧਰਾਇਆ। ਆਪ ਆਪਣਾ ਕਰ ਪਸਾਰ, ਪਸਰ ਪਸਾਰਾ ਵੇਖ ਵਖਾਇਆ। ਆਪਣਾ ਮਹੱਲ ਲਏ ਉਸਾਰ, ਆਪੇ ਅੰਤਮ ਢਾਹਿਆ। ਭੇਵ ਨਾ ਪਾਏ ਜੀਵ ਸੰਸਾਰ, ਲੇਖਾ ਲਿਖਤ ਵਿਚ ਨਾ ਆਇਆ। ਬ੍ਰਹਮਾ ਵੇਤਾ ਕਰ ਵਿਚਾਰ, ਪ੍ਰਭ ਚਰਨੀ ਸੀਸ ਝੁਕਾਇਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਏਕਾ ਸ਼ਬਦ ਜਣਾਇਆ। ਏਕਾ ਸ਼ਬਦ ਗੁਣ ਵਿਚਾਰ, ਏਕਾ ਕਰਮ ਕਮਾਇਆ। ਪੁਰਖ ਅਬਿਨਾਸੀ ਤੇਰਾ ਸੋਹੇ ਦਰ ਦਰਬਾਰ, ਦਰ ਦਵਾਰਾ ਇਕ ਸੁਹਾਇਆ। ਗ਼ਰੀਬ ਨਿਵਾਜ਼ਾ ਬੇਐਬ ਪਰਵਰਦਿਗਾਰ, ਏਕਾ ਨਾਮ ਅਲਾਇਆ। ਮੇਰਾ ਰੂਪ ਤੇਰਾ ਸਾਜਨ ਸਾਜਾ, ਸਗਲਾ ਸੰਗ ਰਖਾਇਆ। ਏਕਾ ਬਖ਼ਸ਼ ਅਨਹਦ ਵਾਜਾ, ਅੰਦਰ ਮੰਦਰ ਸਤਾਰ ਵਜਾਇਆ। ਸ਼ਬਦ ਗੁਰ ਦਰ ਆਏ ਭਾਜਾ, ਤੇਰਾ ਧੁਰ ਫ਼ਰਮਾਣ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਵਰ ਸਾਚਾ ਝੋਲੀ ਪਾਇਆ। ਸ਼ਬਦ ਗੁਰ ਕਰ ਤਿਆਰ, ਬ੍ਰਹਮੇ ਸ਼ਬਦ ਜਣਾਈਆ। ਬ੍ਰਹਮਾ ਬ੍ਰਹਮ ਰਿਹਾ ਵਿਚਾਰ, ਪਾਰਬ੍ਰਹਮ ਵੱਡੀ ਵਡਿਆਈਆ। ਵੇਖੇ ਵਿਗਸੇ ਕਰੇ ਵਿਚਾਰ, ਨੇਤਰ ਨੈਣ ਖੁਲ੍ਹਾਈਆ। ਭੇਵ ਨਾ ਪਾਏ ਹਰਿ ਨਿਰੰਕਾਰ, ਦੋਵੇਂ ਨੈਣ ਰਹੇ ਸ਼ਰਮਾਈਆ। ਅੰਤਮ ਢਹਿ ਪਿਆ ਦਵਾਰ, ਮਸਤਕ ਟਿੱਕਾ ਲਾਏ ਚਰਨ ਧੂੜ ਸਾਚੀ ਛਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਬਖ਼ਸ਼ੇ ਨੂਰ ਅਲਾਹੀਆ। ਨੂਰ ਅਲਾਹੀ ਨਿਰਗੁਣ ਜੋਤ, ਬ੍ਰਹਮੇ ਬ੍ਰਹਮ ਉਪਾਇਆ। ਨਾ ਕੋਈ ਵਰਨ ਨਾ ਕੋਈ ਗੋਤ, ਜ਼ਾਤ ਪਾਤ ਨਾ ਕੋਈ ਜਣਾਇਆ। ਨਾ ਕੋਈ fਕੱਲਾ ਨਾ ਕੋਈ ਗੜ ਨਾ ਕੋਈ ਕੋਟ, ਨਾ ਕੋਈ ਮੰਦਰ ਮਸਜਦ ਦਏ ਸੁਹਾਇਆ। ਸ਼ਬਦ ਨਿਰਾਲੀ ਮਾਰੇ ਚੋਟ, ਦਿਵਸ ਰੈਣ ਰਹੇ ਜਗਾਇਆ। ਦਏ ਭੰਡਾਰਾ ਇਕ ਅਤੋਟ, ਹਰਿ ਸਾਚੇ ਘਰ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰ ਆਪ ਅਖਵਾਇਆ। ਦੇਵੇ ਨਾਮ ਸ਼ਬਦ ਭੰਡਾਰਾ, ਘਰ ਸਾਚੇ ਵੱਜੀ ਵਧਾਈਆ। ਬ੍ਰਹਮਾ ਮੇਲਾ ਹਰਿ ਨਿਰੰਕਾਰਾ, ਸ਼ਬਦ ਸ਼ਬਦੀ ਰਿਹਾ ਮਿਲਾਈਆ। ਧੁਨ ਅਨਾਦੀ ਦਏ ਧੁਨਕਾਰਾ, ਅਨਹਦ ਤਾਲ ਵਜਾਈਆ। ਸਚ ਸੁਣਾਏ ਸੁਨਣੇਹਾਰਾ, ਸਾਚੀ ਸਿਖਿਆ ਇਕ ਸਮਝਾਈਆ। ਲੇਖ ਲਿਖਾਏ ਅਪਰ ਅਪਾਰਾ, ਆਪ ਆਪਣਾ ਗੁਣ ਜਣਾਈਆ। ਆਪਣਾ ਵਰਤੇ ਆਪ ਵਰਤਾਰਾ, ਆਪਣੇ ਹੱਥ ਰੱਖੇ ਵਡਿਆਈਆ। ਖੇਲੇ ਖੇਲ ਵਿਚ ਸੰਸਾਰਾ, ਆਪਣੀ ਵਿਦਿਆ ਆਪ ਚਲਾਈਆ। ਬ੍ਰਹਮੇ ਬਖ਼ਸ਼ੇ ਨਾਮ ਪਿਆਰਾ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਤੇਰਾ ਰੂਪ ਇਕ ਅਪਾਰਾ, ਮੇਰਾ ਅੰਗ ਕਟਾਈਆ। ਨਿਰਗੁਣ ਸਰਗੁਣ ਦੋਵੇਂ ਧਾਰਾ, ਦੋਹਾਂ ਵਿਚ ਸਮਾਈਆ। ਸੱਸਾ ਪੁਰਖ ਆਪ ਕਰਤਾਰਾ, ਹਾਹਾ ਹੰ ਬ੍ਰਹਮ ਸਮਾਈਆ। ਹੰ ਬ੍ਰਹਮ ਆਪ ਅਖਵਾ, ਸਤਿਗੁਰ ਪੁਰਖ ਅਖਵਾਇਆ। ਪਾਰਬ੍ਰਹਮ ਪ੍ਰਭ ਭੇਵ ਨਾ ਰਾ, ਵੇਦ ਕਤੇਬ ਨਾ ਕੋਈ ਜਣਾਇਆ। ਚਾਰੇ ਵੇਦਾਂ ਰਿਹਾ ਲਿਖਾ, ਸੋਹੰ ਮੂਲ ਮੰਤਰ ਅਖਵਾਇਆ। ਲੇਖਾ ਕੋਈ ਨਾ ਸਕੇ ਗਿਣਾ, ਬੇਅੰਤ ਹਰਿ ਬੇਪਰਵਾਹਿਆ। ਆਪੇ ਵਸੇ ਆਪਣੇ ਥਾਂ, ਪੁਰਖ ਅਗੰਮੜਾ ਅਗੰਮੜਾ ਧਾਮ ਸੁਹਾਇਆ। ਨਾ ਕੋਈ ਪਿਤਾ ਨਾ ਕੋਈ ਮਾਂ, ਭਾਈ ਭੈਣ ਨਾ ਕੋਈ ਜਣਾਇਆ। ਹੱਡ ਮਾਸ ਨਾੜੀ ਚਮੜਾ ਕੋਈ ਦਿਸੇ ਨਾ, ਪੰਜ ਤਤ ਨਾ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਸਾਚੇ ਹਰਿ, ਸ਼ਬਦ ਸ਼ਬਦੀ ਸ਼ਬਦ ਉੁਪਾਇਆ। ਸ਼ਬਦੀ ਢੋਲਾ ਧੁਰ ਦਰਗਾਹ, ਆਪਣਾ ਆਪ ਵਜਾਇਆ। ਆਪ ਉਪਾਏ ਆਪਣਾ ਬੋਲਾ, ਆਪੇ ਰਿਹਾ ਸੁਣਾਇਆ। ਆਪਣਾ ਨਾਮ ਆਪੇ ਤੋਲਾ, ਆਪਣਾ ਕੰਡਾ ਆਪੇ ਰਿਹਾ ਉਠਾਇਆ। ਨਾ ਕੋਈ ਦੂਸਰ ਵਿਚ ਪਾਏ ਰੌਲਾ, ਵਿਚ ਵਿਚੋਲਾ ਨਾ ਕੋਈ ਜਣਾਇਆ। ਆਪਣੀ ਸ਼ਕਤੀ ਆਪੇ ਮੌਲਾ, ਆਦਿ ਸ਼ਕਤ ਨਾਮ ਧਰਾਇਆ। ਬ੍ਰਹਮਾ ਕਵਲਾ ਆਪੇ ਖੋਲ੍ਹਾ, ਆਪੇ ਮੁਖ ਭਵਾਇਆ। ਆਪ ਉਪਾਏ ਜਗਤ ਧਵਲਾ, ਧਰ ਧਰਨੀ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮਾਰਗ ਲਾਇਆ। ਆਪਣਾ ਮਾਰਗ ਆਪੇ ਲਾ, ਆਪੇ ਵੇਖ ਵਖਾਈਆ। ਆਪਣਾ ਦਰ ਆਪ ਸੁਹਾ, ਆਪੇ ਦਏ ਵਡਿਆਈਆ। ਆਪਣਾ ਮੰਦਰ ਆਪ ਬਣਾ, ਆਪੇ ਲਏ ਢਾਹੀਆ। ਲੋਕਮਾਤ ਰਚਨ ਰਚਾ, ਲੱਖ ਚੁਰਾਸੀ ਵੇਖ ਵਖਾਈਆ। ਲੱਖ ਚੁਰਾਸੀ ਗਿਆ ਸਮਾ, ਦਿਸ ਕਿਸੇ ਨਾ ਆਈਆ। ਮਾਨਸ ਮਾਨੁਖ ਲੇਖੇ ਲਾ, ਆਪਣਾ ਕਰਮ ਕਮਾਈਆ। ਏਕਾ ਸ਼ਬਦ ਗਿਆਨ ਦਵਾ, ਅਗਿਆਨ ਅੰਧੇਰ ਮਿਟਾਈਆ। ਏਕਾ ਵਿਦਿਆ ਸਤਿ ਪੜ੍ਹਾ, ਸਾਂਤਕ ਸਤਿ ਸਮਾਈਆ। ਏਕਾ ਤਤ ਆਪ ਅਖਵਾ, ਮਿਤਗਤ ਆਪ ਜਣਾਈਆ। ਏਕਾ ਰੱਤ ਦਏ ਸੁਹਾ, ਏਕਾ ਬੂੰਦ ਟਿਕਾਈਆ। ਏਕਾ ਹੱਟ ਦਏ ਵਿਕਾ, ਏਕਾ ਖੋਲ੍ਹ ਖੋਲ੍ਹਾਈਆ। ਏਕਾ ਤੀਰਥ ਤਟ ਦਏ ਨੁਹਾ, ਸਰ ਸਰੋਵਰ ਇਕ ਜਣਾਈਆ। ਏਕਾ ਪਟ ਤਨ ਦਏ ਪਹਿਨਾ, ਹਰਿ ਸ਼ਬਦ ਵੱਡੀ ਵਡਿਆਈਆ। ਦੀਪਕ ਜੋਤੀ ਲਟ ਲਟ ਦਏ ਜਗਾ, ਹਰਿ ਸਾਚੇ ਹੱਥ ਵਡਿਆਈਆ। ਸ਼ਬਦ ਅਗੰਮੀ ਸੱਟ ਦਏ ਲਗਾ, ਆਪ ਆਪਣਾ ਕਰਮ ਕਮਾਈਆ। ਦੁਰਮਤ ਮੈਲ ਕੱਟ ਦਏ ਵਖਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਅੰਮ੍ਰਿਤ ਆਤਮ ਚੱਟ ਸਚ ਪਿਆਲਾ ਦਏ ਪਿਲਾ, ਹਰਿ ਸਾਕੀ ਬੇਪਰਵਾਹੀਆ। ਦੀਨ ਦਿਆਲਾ ਦਇਆ ਕਮਾ, ਦੇਵੇ ਦਰਸ ਹਰ ਘਟ ਥਾਈਂਆ। ਜੋਤ ਅਕਾਲਾ ਨਾਮ ਧਰਾ, ਅਕਲ ਕਲਾ ਗੁਣ ਗਾਈਆ। ਆਦਿ ਨਿਰੰਜਣ ਸੇਵਕ ਲਾ, ਸੇਵਾ ਰਿਹਾ ਕਮਾਈਆ। ਆਦਿ ਸ਼ਕਤ ਰਹੀ ਮਨਾ, ਏਕਾ ਇਸ਼ਟ ਬੇਪਰਵਾਹੀਆ। ਪੁਰਖ ਪੁਰਖੋਤਮ ਆਪ ਅਖਵਾ, ਪਾਰਬ੍ਰਹਮ ਵੱਡੀ ਵਡਿਆਈਆ। ਨਰ ਨਰਾਇਣ ਨਾਮ ਧਰਾ, ਨਰ ਨਰਾਇਣ ਆਪ ਹੋ ਜਾਈਆ। ਸ਼ਬਦ ਗਹਿਣਾ ਤਨ ਸਜਾ, ਆਪ ਆਪਣਾ ਤਨ ਸੁਹਾਈਆ। ਨਾਮ ਨੈਣਾ ਕਜਲ ਪਾ, ਨੇਤਰ ਧਾਰ ਬੰਧਾਈਆ। ਸਾਚਾ ਸੱਜਣ ਵੇਖ ਹਰਿ ਚੜ੍ਹਿਆ ਚਾ, ਬ੍ਰਹਮੇ ਖ਼ੁਸ਼ੀ ਮਨਾਈਆ। ਚਰਨ ਧੂੜੀ ਕਰਿਆ ਮਜਨ ਬੇਪਰਵਾਹ, ਚਰਨ ਚਰਨੋਦਕ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਕਰੀ ਕੁੜਮਾਈਆ। ਲੋਕਮਾਤ ਕਰ ਕੁੜਮਾਈ, ਲੱਖ ਚੁਰਾਸੀ ਆਪ ਪਰਨਾਇਆ। ਘਰ ਘਰ ਵੱਜਦੀ ਰਹੇ ਵਧਾਈ, ਦਿਵਸ ਰੈਣ ਮੰਗਲ ਗਾਇਆ। ਜੀਵ ਜੰਤ ਨਾ ਸੁਣੇ ਲੁਕਾਈ, ਮਾਇਆ ਸੰਗਲ ਇਕ ਬੰਧਾਇਆ। ਪ੍ਰਭ ਅਬਿਨਾਸ਼ੀ ਆਪਣੀ ਡੋਰੀ ਆਪਣੇ ਹੱਥ ਰਖਾਈ, ਦੂਸਰ ਲੜ ਨਾ ਕੋਈ ਫੜਾਇਆ। ਆਪਣਾ ਨੂਰ ਆਪੇ ਕਰ ਰੁਸ਼ਨਾਈ, ਆਪ ਆਪਣਾ ਨਾਉਂ ਧਰਾਇਆ। ਹਰਿ ਭਗਵੰਤ ਵੱਡੀ ਵਡਿਆਈ, ਸੰਤਨ ਅੰਦਰ ਡੇਰਾ ਲਾਇਆ। ਸਾਚਾ ਸੰਤ ਰਹੇ ਸਰਨਾਈ, ਹਰਿ ਸਾਚੇ ਮੇਲ ਮਿਲਾਇਆ। ਏਕਾ ਦੂਜਾ ਭੌ ਚੁਕਾਈ, ਤੀਜਾ ਲੋਇਣ ਆਪ ਖੁਲ੍ਹਾਇਆ। ਚੌਥੇ ਪਦ ਦਏ ਸਮਝਾਈ, ਏਕਾ ਧਾਮ ਰਖਾਇਆ। ਪੰਚਮ ਮੇਲਾ ਚਾਈਂ ਚਾਈਂ, ਹਰਿ ਏਕਾ ਰਾਗ ਅਲਾਇਆ। ਛੇਵੇਂ ਮੇਲ ਮਿਲਾਏ ਦਇਆ ਕਮਾਏ ਛੱਪਰ ਛੰਨ ਕੋਈ ਦਿਸੇ ਨਾਹੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤਨ ਮੇਲਾ ਸਾਚੇ ਘਰ, ਆਪੇ ਵੇਖੇ ਸਭਨੀ ਥਾਈਂ। ਲੱਖ ਚੁਰਾਸੀ ਜੀਵ ਜੰਤ ਉਪਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਪਣੀ ਜੋਤੀ ਆਪੇ ਰਿਹਾ ਸਮਝਾ, ਆਪ ਆਪਣਾ ਵੇਸ ਵਟਾਈਆ। ਆਪਣਾ ਨਾਮ ਆਪੇ ਲਏ ਧਰਾ, ਪੰਜ ਤਤ ਕਰੇ ਕੁੜਮਾਈਆ। ਸ਼ਬਦੀ ਸ਼ਬਦ ਸ਼ਬਦ ਜਾਏ ਸਮਾ, ਸ਼ਬਦੀ ਧੁਨ ਅਲਾਹੀਆ। ਸਾਚਾ ਸੁਤ ਆਪ ਹੋ ਜਾ, ਹਰਿ ਸੰਤਨ ਆਪ ਹੋ ਜਾਈਆ। ਨਾਰੀ ਕੰਤ ਆਪ ਅਖਵਾ, ਆਪ ਆਪਣੀ ਸੇਜ ਹੰਢਾਈਆ। ਆਪਣੀ ਜੋਤੀ ਰੰਗ ਦਏ ਚੜ੍ਹਾ, ਰੰਗਣਹਾਰਾ ਆਪ ਹੋ ਜਾਈਆ। ਆਪਣਾ ਲੜ ਆਪੇ ਲਏ ਫੜਾ, ਆਪ ਆਪਣਾ ਲਏ ਪਰਨਾਈਆ। ਆਪਣੀ ਸੇਜਾ ਆਪੇ ਰਿਹਾ ਹੰਢਾ, ਵਡ ਦਾਤਾ ਬੇਪਰਵਾਹੀਆ। ਸੰਤ ਸੁਹੇਲੇ ਮੇਲ ਮਿਲਾ ਅਗੰਮ ਅਥਾਹ, ਜੁਗ ਜੁਗ ਵੱਡੀ ਵਡਿਆਈਆ। ਮੇਲ ਮਿਲਾਵੇ ਧੁਰ ਸੰਜੋਗੀ, ਸਚ ਸੰਜੋਗ ਧਰਾਇਆ। ਪਾਰਬ੍ਰਹਮ ਪ੍ਰਭ ਹੋਇਆ ਭੋਗੀ, ਏਕਾ ਭੋਗ ਵਖਾਇਆ। ਜਨ ਭਗਤਾਂ ਦੇਵੇ ਨਾਮ ਚੋਗੀ, ਮਾਣਕ ਮੋਤੀ ਮੁਖ ਰਖਾਇਆ। ਆਪੇ ਦੇਵੇ ਦਰਸ ਅਮੋਘੀ, ਅੰਦਰ ਮੰਦਰ ਫੇਰਾ ਪਾਇਆ। ਲੱਖ ਚੁਰਾਸੀ ਜੀਵ ਜੰਤ ਜਨ ਹੋਏ ਰੋਗੀ, ਨਾ ਕੋਈ ਦੇਵੇ ਰੋਗ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਖੇ ਆਪਣਾ ਘਰ, ਲੋਕਮਾਤ ਫੇਰਾ ਪਾਇਆ। ਲੋਕਮਾਤ ਹਰਿ ਕਾ ਦਵਾਰ, ਸਰਗੁਣ ਕਰਮ ਕਮਾਇਆ। ਸਰਗੁਣ ਰੂਪ ਕਰ ਕਰਤਾਰ, ਜੁਗ ਜੁਗ ਵੇਸ ਵਟਾਇਆ। ਬ੍ਰਹਮਾ ਲਿਖੇ ਬਣ ਲਿਖਾਰ, ਚਾਰੇ ਵੇਦਾਂ ਗਿਆ ਗਣਾਇਆ। ਚਾਰੇ ਵੇਦ ਅਪਰ ਅਪਾਰ, ਦੇ ਮਤ ਰਿਹਾ ਸਮਝਾਇਆ। ਵੰਡੇ ਵੰਡ ਵਿਚ ਸੰਸਾਰ, ਏਕਾ ਪੱਖ ਤਕਾਇਆ। ਰਵ ਸਸ ਲਏ ਅਵਤਾਰ, ਹੋ ਪਰਤੱਖ ਰੂਪ ਵਟਾਇਆ। ਗਗਨ ਪਤਾਲਾਂ ਬੰਨ ਧਾਰ, ਧਰਤ ਧਵਲ ਟਿਕਾਇਆ। ਜਲ ਬਿੰਬ ਹਰਿ ਕਰ ਪਿਆਰ, ਉਪਰ ਆਸਣ ਲਾਇਆ। ਲੱਖ ਚੁਰਾਸੀ ਪਾਵੇ ਸਾਰ, ਪੁਰਖ ਅਬਿਨਾਸ਼ੀ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਇਆ। ਰੰਗ ਸਮਾਏ ਲਾਲ ਗੁਲਾਲਾ, ਆਦਿ ਸ਼ਕਤ ਬਨਵਾਰਾ। ਆਪੇ ਹੋਏ ਜਗਤ ਦਲਾਲਾ, ਕਰੇ ਕਰਾਏ ਵਣਜ ਵਾਪਾਰਾ। ਫਲ ਲਗਾਏ ਕਾਇਆ ਡਾਲਾ, ਅੰਮ੍ਰਿਤ ਆਤਮ ਇਕ ਅਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਕਰੇ ਉਜਿਆਰਾ। ਆਪਣਾ ਆਪ ਆਪ ਕਰਾ, ਆਪੇ ਚੋਜ ਵਡਾਨਿਆ। ਆਪਣੀ ਮਹਿਮਾ ਆਪ ਜਣਾ, ਆਪੇ ਵਰਤੇ ਆਪਣੇ ਭਾਣਿਆ। ਆਪਣਾ ਤਖ਼ਤ ਆਪ ਸੁਹਾ, ਆਪੇ ਵੇਖੇ ਰਾਜੇ ਰਾਣਿਆ। ਆਪਣਾ ਡੰਕ ਆਪ ਵਜਾ, ਲੋਆਂ ਪੁਰੀਆਂ ਆਪ ਉਠਾਨਿਆ। ਰਾਓ ਰੰਕ ਆਪ ਬਣਾ, ਰਾਓ ਰੰਕਾਂ ਕਰੇ ਪਛਾਨਿਆ। ਬ੍ਰਹਮਾ ਸ਼ਿਵ ਸੇਵਾ ਲਾ, ਸੇਵਕ ਸੇਵ ਕਰੇ ਪਰਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਪਰਗਟ ਕਰੇ ਨਾਮ ਨਿਸ਼ਾਨਿਆ। ਨਾਮ ਨਿਸ਼ਾਨਾ ਮਾਤ ਧਰ, ਧਰਤ ਧਵਲ ਸੁਹਾਇੰਦਾ। ਮਾਨਸ ਮਾਨੁਖ ਜੋਗ ਕਰ, ਏਕਾ ਜੋਗ ਵਖਾਇੰਦਾ। ਇਕ ਸੰਜੋਗ ਸਾਚੇ ਘਰ, ਸਾਚਾ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਵੰਡ ਵੰਡਾਇੰਦਾ । ਲੋਕਮਾਤ ਵੰਡੇ ਵੰਡ, ਵੰਡਣਹਾਰ ਦਾਤਾਰ। ਸਤਿਜੁਗ ਸਾਚੀ ਬੰਨੀ ਗੰਢ, ਮਿਲਿਆ ਨਾਮ ਆਧਾਰਾ। ਤ੍ਰੇਤਾ ਮੰਗੇ ਏਕਾ ਠੰਡ, ਸੀਤਲ ਸੀਤਲ ਧਾਰਾ। ਦੁਆਪਰ ਤੋੜੇ ਆਪ ਘਮੰਡ, ਖੇਲੇ ਖੇਲ ਅਪਾਰਾ। ਕਲਜੁਗ ਨਾਰ ਦੁਹਾਗਣ ਰੰਡ, ਚਾਰੋਂ ਕੁੰਟ ਹਾਹਾਕਾਰਾ। ਘਰ ਘਰ ਵੇਖੇ ਭੇਖ ਪਖੰਡ, ਨਾ ਮਿਲਿਆ ਮੀਤ ਮੁਰਾਰਾ। ਜੂਠ ਝੂਠ ਚੁੱਕੀ ਪੰਡ, ਮਨਮੁਖ ਜੀਵ ਹੋਵੇ ਗਵਾਰਾ। ਆਪੇ ਸੁੱਤਾ ਦੇ ਕਰ ਕੰਡ, ਨਾ ਦਿਸੇ ਕੋਈ ਕਿਨਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਲਏ ਮਾਤ ਅਵਤਾਰਾ। ਸਤਿਜੁਗ ਸਾਚੇ ਲੈ ਅਵਤਾਰ, ਆਪਣਾ ਕਰਮ ਕਮਾਇਆ। ਵਾਰ ਅਠਾਰਾਂ ਕਰ ਪਿਆਰ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਤ੍ਰੇਤਾ ਤੇਰਾ ਰੂਪ ਅਪਾਰ, ਹਰਿ ਕਰਤਾਰ ਵਿਚ ਸਮਾਇਆ। ਦੋਏ ਦੋਏ ਵੇਖੇ ਏਕਾ ਧਾਰ, ਏਕਾ ਧਾਰ ਬੰਧਾਇਆ। ਦੁਆਪਰ ਤੇਰਾ ਖੇਲ ਨਿਆਰ, ਖੇਲਣਹਾਰ ਆਪ ਹੋ ਜਾਇਆ। ਏਕਾ ਦੂਜਾ ਕਰ ਪਿਆਰ, ਦੂਜਾ ਏਕਾ ਲੇਖ ਲਿਖਾਇਆ। ਪੁਰਾਨ ਅਠਾਰਾਂ ਬੰਨੇ ਧਾਰ, ਚਾਰ ਲੱਖ ਹਜ਼ਾਰ ਸਤਾਰਾਂ ਸਲੋਕ ਗਿਣਾਇਆ। ਗੀਤਾ ਦੇਵੇ ਇਕ ਗਿਆਨ, ਭਗਤਨ ਭਗਤੀ ਲਾਇਆ। ਕਲਜੁਗ ਵੇਖੇ ਮਾਰ ਧਿਆਨ, ਦੂਰ ਦੁਰਾਡਾ ਰਾਹ ਤਕਾਇਆ। ਜੂਠ ਝੂਠ ਹੋਣ ਪਰਧਾਨ, ਪ੍ਰਭ ਸਾਚਾ ਦਇਆ ਕਮਾਇਆ। ਕਾਲਾ ਸੂਸਾ ਬੇਪਹਿਚਾਨ, ਤਨ ਚੋਲੀ ਇਕ ਰਖਾਇਆ। ਈਸਾ ਮੂਸਾ ਕਰ ਪਰਧਾਨ, ਅੱਲਾ ਰਾਣੀ ਨਾਲ ਪਰਨਾਇਆ। ਇਕ ਮੁਹੰਮਦ ਇਕ ਗਿਆਨ, ਇਕ ਅੱਲਾਹ ਏਕਾ ਨਾਅਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਆਇਤ ਇਕ ਸ਼ਰਾਇਤ ਏਕਾ ਸ਼ਬਦ ਸੁਣਾਇਆ। ਏਕਾ ਸ਼ਬਦ ਸ਼ਰਅ ਹਦੀਸ, ਏਕਾ ਕਲਮਾ ਰਿਹਾ ਪੜ੍ਹਾਈਆ। ਏਕਾ ਗਾਏ ਦੰਦ ਬਤੀਸ, ਏਕਾ ਰਿਹਾ ਸੁਣਾਈਆ। ਇਕ ਉਪਾਏ ਸਪਾਰੇ ਤੀਸ, ਏਕਾ ਲਿਵ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਵੰਡ ਵੰਡਾਈਆ। ਕਲਜੁਗ ਵੰਡ ਵੰਡਾਵਣਹਾਰਾ, ਏਕਾ ਏਕ ਅਖਵਾਇਆ। ਕਲਜੁਗ ਮੰਗੇ ਮੰਗ ਦਵਾਰਾ, ਦੇਵਣਹਾਰ ਹਰਿ ਰਘੁੁਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮਾਰਗ ਰਿਹਾ ਵਖਾਇਆ। ਕਲਜੁਗ ਮੰਗੇ ਦਾਨੀ ਦਾਨ, ਪ੍ਰਭ ਅੱਗੇ ਝੋਲੀ ਡਾਹੀਆ। ਨਾਲ ਰਲਾ ਪੰਜ ਸ਼ੈਤਾਨ, ਮਨ ਮਤ ਮੇਲ ਮਿਲਾਈਆ। ਜੂਠ ਝੂਠ ਹੋਏ ਪਰਧਾਨ, ਮਾਇਆ ਮਮਤਾ ਮੋਹ ਵਧਾਈਆ। ਵਰਨ ਬਰਨ ਹੋਏ ਗਿਆਨ, ਸਾਚੀ ਸਰਨ ਨਾ ਕੋਇ ਤਕਾਈਆ। ਆਪਣਾ ਆਪਣਾ ਰਾਹ ਚਲਾਣ, ਨਬੀ ਰਸੂਲਾਂ ਰਾਹ ਪਾਈਆ। ਧੁਰਦਰਗਾਹੀ ਨਾ ਵਖਾਏ ਕੋਈ ਸਚ ਨਿਸ਼ਾਨ, ਦੀਨ ਅਲਾਹੀ ਰਹੇ ਭੁਲਾਈਆ। ਮੱਕਾ ਕਾਅਬਾ ਵੇਖ ਕੁਰਾਨ, ਕਾਇਆ ਕੁਰਾ ਦਏ ਸਮਝਾਈਆ। ਦੋ ਦੋ ਆਬਾ ਹਰਿ ਨਿਗਹਬਾਨ, ਪੁਨ ਸਵਾਬਾ ਵੇਖ ਵਖਾਈਆ। ਤਨ ਰਬਾਬ ਨਾ ਵਜਾਏ ਕੋਈ ਅਹਿਬਾਬਾ, ਨਾ ਕੋਈ ਰਾਗ ਅਲਾਈਆ। ਨਾ ਕੋਈ ਮਾਰੇ ਸਾਚੀ ਵਾਜਾ, ਨਾ ਕੋਈ ਸਾਚੀ ਸਦਾ ਸੁਣਾਈਆ। ਨਾ ਕੋਈ ਚਲੇ ਤੇਰੀ ਰਜ਼ਾ ਹਰਿ ਸਾਚੇ ਰਾਜਾ, ਕਲਜੁਗ ਮੰਗੇ ਖਲਕ ਖ਼ੁਦਾਈਆ। ਦੇਵੇ ਵਰ ਗ਼ਰੀਬ ਨਿਵਾਜਾ, ਭੁੱਲ ਰਹੇ ਨਾ ਰਾਈਆ। ਏਕਾ ਦੇਵੇ ਝੂਠਾ ਜੂਠਾ ਤਾਜਾ, ਕਲਜੁਗ ਉਪਰ ਰਿਹਾ ਚੜ੍ਹਾਈਆ। ਲੋਕਮਾਤ ਫਿਰੇ ਭਾਜਾ, ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਪੈਰਾਂ ਹੇਠ ਦਬਾਈਆ। ਚੌਦਾਂ ਲੋਕਾਂ ਸਾਜਨ ਸਾਜਾ ਚੌਦਾਂ ਤਬਕਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਝੋਲੀ ਇਕ ਭਰਾਈਆ। ਕਲਜੁਗ ਕਾਲੇ ਚੜ੍ਹਿਆ ਚਾ, ਮਿਲਿਆ ਦਰ ਅਪਾਰ। ਇਕ ਮੁਹੰਮਦ ਬਣੇ ਮਲਾਹ, ਕਲ ਬੇੜਾ ਰਿਹਾ ਤਾਰ। ਅੱਲਾ ਰਾਣੀ ਦਏ ਸਲਾਹ, ਸਾਚਾ ਕਰ ਪਿਆਰ। ਕਲਮਾ ਅਮਾਮ ਏਕਾ ਰਾਹ, ਕਾਇਨਾਤ ਕਰੇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦਏ ਨਾਮ ਅਧਾਰ। ਏਕਾ ਨਾਮ ਜਗਤ ਅਧਾਰਾ, ਹਰਿ ਸਾਚੇ ਆਪ ਰਖਾਇਆ। ਜੋ ਜਨ ਮੰਗੇ ਮੰਗ ਦਵਾਰਾ, ਦੇਵਣਹਾਰਾ ਨਾਉਂ ਧਰਾਇਆ। ਖੇਲੇ ਖੇਲ ਅਪਰ ਅਪਾਰਾ, ਸ੍ਰਿਸ਼ਟ ਸਬਾਈ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨਬੀ ਇਕ ਰਸੂਲ, ਏਕਾ ਹੱਜ ਕਰ ਕਬੂਲ ਹਾਜਨ ਹਾਜੀ ਆਪ ਕਰਾਇਆ। ਏਕਾ ਹਾਜੀ ਏਕਾ ਹੱਜ, ਏਕਾ ਰਿਹਾ ਕਰਾਈਆ। ਏਕਾ ਤਾਜੀ ਏਕਾ ਤੱਜ, ਏਕਾ ਰਿਹਾ ਦੌੜਾਈਆ। ਏਕਾ ਮਾਰੇ ਸਾਚੀ ਵਾਜਾ, ਏਕਾ ਰਿਹਾ ਸੁਣਾਈਆ। ਨੀਰ ਉਛਾਲੇ ਖਿਜਰ ਖਵਾਜਾ, ਖੈਰ ਖ਼ੁਦੀ ਖ਼ੁਦਾਈਆ। ਬੀ ਪਹਿਰ ਮੈਹਬਾਨ ਮਹਿਬਾਨ ਰਾਜਾ, ਨਿਰਮਾਨ ਨਾਮ ਧਰਾਈਆ। ਰਚਨਹਾਰਾ ਆਪੇ ਕਾਜਾ, ਇਕ ਨਿਸ਼ਾਨ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਵੰਡ ਵੰਡਾਈਆ। ਕਲਜੁਗ ਵੰਡ ਏਕਾ ਧਾਰ, ਏਕਾ ਨਾਅਰਾ ਲਾਇਆ। ਵਿਸਰਿਆ ਨਾਮ ਰਾਮ ਮੁਰਾਰ, ਕ੍ਰਿਸ਼ਨਾ ਕੋਇ ਨਾ ਗਾਇਆ। ਏਕਾ ਅੱਲਾ ਕਰ ਪਿਆਰ, ਬਿਸਮਿਲ ਰੂਪ ਸਮਾਇਆ । ਏਕਾ ਛਿਲਾ ਕੱਟਿਆ ਸਾਚੇ ਯਾਰ, ਏਕਾ ਹੀਲਾ ਰਿਹਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਕਲਮਾ ਰਿਹਾ ਪੜ੍ਹਾਇਆ। ਏਕਾ ਕਲਮਾ ਐਨਲਹੱਕ, ਮੁਕਾਮੇ ਹੱਕ ਖ਼ੁਦਾਈਆ। ਕੁਤਬ ਗੌਂਸ ਪੀਰ ਫਕੀਰ ਸ਼ਾਹ ਹਕੀਰ ਰਾਹ ਰਹੇ ਤੱਕ, ਦਸਤਗੀਰ ਹੱਥ ਨਾ ਆਈਆ। ਖੇਲੇ ਖੇਲ ਬੇਨਜ਼ੀਰ, ਤਕਦੀਰ ਤਕਸੀਰ ਨਾ ਕੋਈ ਮਿਟਾਈਆ। ਕਲਜੁਗ ਕਾਲੇ ਚਿੱਟੇ ਉਤੇ ਕਾਲੀ ਖਿਚੀ ਜਾਏ ਲਕੀਰ, ਨਾ ਕਿਸੇ ਕੋਈ ਮਿਟਾਈਆ। ਸੰਗ ਮੁਹੰਮਦ ਵੱਝਣਾ ਅੰਤ ਜੰਜੀਰ, ਸਦੀ ਚੌਧਵੀਂ ਦਏ ਦੁਹਾਈਆ। ਅੱਲਾ ਰਾਣੀ ਵਹਾਏ ਨੀਰ, ਰੋ ਰੋ ਰਹੀ ਕੁਰਲਾਈਆ। ਨਾ ਕੋਈ ਸਹਾਇਕ ਪੀਰ ਫਕੀਰ, ਮੁਸਲਮ ਸੁੰਨੀ ਨਾ ਕੋਇ ਬਚਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਏਕਾ ਮਾਰਨ ਆਇਆ ਤੀਰ, ਰਸਨਾ ਚਿੱਲੇ ਆਪ ਚੜ੍ਹਾਈਆ। ਜੰਗਲ ਜੂਹ ਉਜਾੜ ਪਹਾੜ ਚੋਟੀ ਵੇਖੇ ਇਕ ਅਖ਼ੀਰ, ਡੂੰਘੀ ਕੰਦਰ ਫੇਰਾ ਪਾਈਆ। ਚੌਦਾਂ ਤਬਕਾਂ ਆਬ ਹਯਾਤ ਵਰੋਲੇ ਸਾਚਾ ਨੀਰ, ਨੀਰ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਇਕ ਮੁਹੰਮਦ ਏਕਾ ਰਾਹ ਵਖਾਈਆ। ਇਕ ਮੁਹੰਮਦ ਇਕ ਅੱਲਾ, ਅਲਾਹੀ ਨੂਰ ਸਮਾਇਆ। ਪਾਰਬ੍ਰਹਮ ਪ੍ਰਭ ਦਏ ਸਲਾਹ, ਤੇਰਾ ਤੇਰੀ ਝੋਲੀ ਪਾਇਆ। ਤੇਰਾ ਲਹਿਣਾ ਦਏ ਚੁਕਾ, ਮੂਲ ਰਹੇ ਨਾ ਰਾਇਆ। ਅੰਤਮ ਬੂਟਾ ਰਿਹਾ ਸੁਕਾ, ਨਾ ਸਕੇ ਕੋਈ ਜਲ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਵੰਡ ਵੰਡਾਇਆ। ਅੱਲਾ ਰਾਣੀ ਵੰਡੀ ਵੰਡ, ਕਲਮਾ ਨਬੀ ਰਸੂਲੀਆ। ਆਪਣੀ ਹੱਥੀਂ ਦਿਤੀ ਗੰਢ, ਸ਼ਰਅ ਸ਼ਰਾਇਤ ਇਕ ਕਬੂਲੀਆ । ਵੇਖੇ ਖੇਲ ਜੇਰਜ ਅੰਡ, ਉਤਭੁਜ ਸੇਤਜ ਦੂਲ੍ਹੋ ਦੂਲੀਆ। ਰਚਨ ਰਚਾਏ ਹਰਿ ਬ੍ਰਹਿਮੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਟ ਮਿਟਾਏ ਜਗਤ ਬੇਅਸੂਲੀਆ। ਜਗਤ ਨਾਤਾ ਜੁਗ ਜੁਗ ਜੋੜਾ, ਆਪਣਾ ਕਰਮ ਕਮਾਇੰਦਾ। ਆਪੇ ਆਏ ਮਾਤ ਦੌੜਾ, ਆਪਣਾ ਰੂਪ ਵਟਾਇੰਦਾ। ਧੁਰਦਰਗਾਹੀ ਲਾਏ ਪੌੜਾ, ਏਕਾ ਡੰਡਾ ਹੱਥ ਰਖਾਇੰਦਾ। ਨਾ ਕੋਈ ਜਾਣੇ ਲੰਮਾ ਚੌੜਾ, ਲੇਖਾ ਲਿਖਤ ਨਾ ਕੋਈ ਜਣਾਇੰਦਾ। ਕਰਿਆ ਭੇਖ ਬ੍ਰਹਮਣ ਗੌੜਾ, ਉਚੇ ਟਿੱਲੇ ਪਰਬਤ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰੇ ਵਰਨ ਫੇਰਾ ਪਾਇੰਦਾ। ਚਾਰੇ ਵਰਨਾਂ ਫੇਰਾ ਪਾ, ਬ੍ਰਹਮਣ ਬ੍ਰਹਮ ਜਣਾਈਆ। ਵੈਸ਼ ਸ਼ੱਤਰੀ ਦਏ ਸਮਝਾ ਏਕਾ ਵਣਜ ਕਰਾਈਆ। ਸ਼ੂਦਰ ਲਹਿਣਾ ਦੇਵੇ ਪਾ, ਕੂੜੀ ਕਿਰਿਆ ਰਿਹਾ ਮੇਟ ਮਿਟਾਈਆ। ਚਾਰ ਵਰਨਾ ਇਕ ਸਮਝੌਣੀ, ਹਰਿ ਏਕਾ ਬਣਤ ਬਣਾਈਆ । ਏਕਾ ਵਿਦਿਆ ਮਾਤ ਪੜ੍ਹੌਣੀ, ਏਕਾ ਰੂਪ ਦਰਸਾਈਆ। ਸਾਚਾ ਬ੍ਰਹਮ ਇਕ ਸਨੌਣੀ, ਪਾਰਬ੍ਰਹਮ ਸੱਚੀ ਸਰਨਾਈਆ। ਸ਼ੱਤਰੀ ਤੇਗ ਇਕ ਉਠੌਣੀ, ਰਸਨਾ ਨਾਮ ਹਰਿ ਹਰਿ ਗਾਈਆ। ਵੈਸ਼ ਖੇਤੀ ਇਕ ਬਿਜੌਣੀ, ਸਾਚਾ ਵਣਜ ਵਾਪਾਰ ਕਰਾਈਆ। ਸ਼ੂਦਰ ਸਿਖਿਆ ਇਕ ਦਵੌਣੀ, ਦੁਰਮਤ ਮੈਲ ਗਵਾਈਆ। ਚਾਰ ਵਰਨਾਂ ਏਕਾ ਜੋਤ ਜਗੌਣੀ, ਏਕਾ ਧਾਮ ਕਰੇ ਕੁੜਮਾਈਆ। ਸਤਾਰਾਂ ਹਾੜੀ ਸਾਚੀ ਨੀਂਹ ਰਖੌਣੀ, ਸਤਿਜੁਗ ਤੇਰੀ ਵਡ ਵਡਿਆਈਆ। ਕਲਜੁਗ ਤੇਰੀ ਕੂੜੀ ਕਿਰਿਆ ਆਪ ਮਿਟੌਣੀ, ਜੂਠ ਝੂਠ ਰਹਿਣ ਨਾ ਪਾਈਆ। ਭਿੰਨੜੀ ਰੈਣ ਨਾਲ ਰਲੌਣੀ, ਹਰਿਸੰਗਤ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਤਮ ਵੰਡ ਵੰਡਾਈਆ। ਵੰਡੇ ਵੰਡ ਸ਼ਬਦ ਗਿਆਨ, ਪਾਰਬ੍ਰਹਮ ਬੇਅੰਤਾ। ਪੰਜ ਤਤ ਕਰ ਪਰਧਾਨ, ਨਾਨਕ ਗੁਰ ਬਣਾਏ ਬਣਤਾ। ਸ਼ਬਦ ਗੁਰ ਹੋ ਪਰਧਾਨ, ਮੇਲ ਮਿਲਾਵੇ ਸਾਚੇ ਸੰਤਾ। ਸ਼ਬਦ ਜਣਾਈ ਧੁਰ ਫ਼ਰਮਾਣ, ਵੇਖੇ ਖੇਲ ਆਦਿਨ ਅੰਤਾ। ਮਿਲਿਆ ਮੇਲ ਗੋਪੀ ਕਾਹਨ, ਸੁਹਾਈ ਰੁੱਤ ਬਸੰਤਾ। ਸੁਣਿਆ ਰਾਗ ਸਾਚੇ ਕਾਨ, ਭੇਵ ਨਾ ਪਾਵੇ ਜੀਵ ਜੰਤਾ। ਕਾਇਆ ਪਿੰਡ ਜਾਤਾ ਫਨਾਹ ਮਕਾਨ, ਸਰਨ ਸਰਨਾਈ ਹਰਿ ਬੇਅੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰਾਗ ਨਾਦ ਇਕ ਵਜੰਤਾ। ਰਾਗ ਨਾਦ ਸੁਣ ਤਲਵਾੜਾ, ਨਾਨਕ ਗੁਰ ਗਾਇਆ। ਗਾਇਆ ਸ਼ਬਦ ਸਤਾਰਾ ਹਾੜਾ, ਸੋਹੰ ਨਾਮ ਅਲਾਇਆ। ਧੁਰਦਰਗਾਹੀ ਗਾਇਆ ਸਾਚਾ ਲਾੜਾ, ਪਾਰਬ੍ਰਹਮ ਬੁਲਾਇਆ। ਜੋਤੀ ਨੂਰ ਵੇਖੇ ਇਕ ਅਖਾੜਾ, ਸਤਿ ਸਰੂਪ ਸਮਾਇਆ। ਨਾ ਕੋਈ ਦੀਸੇ ਪੰਜ ਤਤ ਹੱਡ ਮਾਸ ਨਾੜੀ ਨਾੜਾ, ਪਵਣ ਸਵਾਸ ਨਾ ਕੋਈ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੁਰ ਮਿਲਿਆ ਹਰਿ, ਘਰ ਮੰਦਰ ਵੇਖ ਵਖਾਇਆ। ਵੇਖੇ ਮੰਦਰ ਹਰਿ ਦਵਾਰ, ਨਾਨਕ ਵੱਜੀ ਵਧਾਈਆ। ਤਜਿਆ ਨਾਤਾ ਨੌ ਦਵਾਰ, ਮਿਲਿਆ ਬੇਪਰਵਾਹੀਆ। ਇਕ ਆਕਾਤਾਂ ਪਾਵੇ ਸਾਰ, ਅੰਮ੍ਰਿਤ ਪਿਆਲਾ ਪਿਆਏ ਸਚ ਸੁਰਾਹੀਆ। ਇਕ ਵਜਾਏ ਨਾਮ ਸਤਾਰ, ਨਾਮ ਸਤਿ ਆਪ ਚਲਾਈਆ। ਇਕ ਕਰਾਏ ਵਣਜ ਵਾਪਾਰ, ਏਕਾ ਵਸਤ ਝੋਲੀ ਪਾਈਆ। ਗੁਣਵੰਤਾ ਹਰਿ ਗੁਣ ਨਿਰੰਕਾਰ, ਨਿਰਗੁਣ ਗੁਣ ਕਰੇ ਵਡਿਆਈਆ। ਸਰਗੁਣ ਮੇਲਾ ਵਿਚ ਸੰਸਾਰ, ਅੱਠੇ ਪਹਿਰ ਰਖਾਈਆ। ਨਾਨਕ ਗੁਰ ਗੁਰ ਢਹਿ ਪਿਆ ਦਵਾਰ, ਪਾਰਬ੍ਰਹਮ ਵੱਡੀ ਵਡਿਆਈਆ। ਨਾਮ ਸਤਿ ਕਰ ਪਿਆਰ, ਸਤਿ ਸਤਿ ਵਿਚ ਸਮਾਈਆ। ਸਤਿ ਸਤਿ ਕਰ ਉਜਿਆਰ, ਸਤਿ ਸਤਿ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਨਾਨਕ ਵੰਡ ਵੰਡਾਈਆ। ਨਾਨਕ ਗੁਰ ਵੰਡ ਵੰਡਾਈ, ਮਿਲਿਆ ਨਾਮ ਸਤਿ ਨਾਮਾ। ਲੋਕਮਾਤ ਆਇਆ ਕਰਕੇ ਧਾਈ, ਲੈ ਕਰ ਧੁਰ ਪੈਗਾਮਾ। ਗ਼ਰੀਬ ਨਿਮਾਣਿਆਂ ਰਿਹਾ ਜਣਾਈ, ਮੇਟੇ ਰੈਣ ਅੰਧੇਰੀ ਸ਼ਾਮਾ। ਕਾਇਆ ਤਨ ਨਗਾਰਾ ਵਜਾਏ ਇਕ ਦਮਾਮਾ ਅੱਠੇ ਪਹਿਰ ਰਹੇ ਰੁਸ਼ਨਾਈ, ਆਪੇ ਹੋਇਆ ਅੰਤਰਜਾਮਾ। ਗੁਰ ਨਾਨਕ ਸੇਵ ਕਮਾਈ, ਚਾਰ ਵਰਨਾਂ ਦੇਵੇ ਇਕ ਗਿਆਨਾ। ਹਿੰਦੂ ਮੁਸਲਮ ਸਿੱਖ ਈਸਾਈ ਰਿਹਾ ਸਮਝਾਈ, ਏਕਾ ਸ਼ਬਦ ਇਕ ਤਰਾਨਾ। ਏਕਾ ਹਰਿ ਲਿਵ ਲਾਈ, ਏਕਾ ਰਾਗ ਏਕਾ ਗਾਣਾ। ਏਕਾ ਰਿਹਾ ਸੁਣਾਈ, ਇਕ ਵਖਾਏ ਪਦ ਨਿਰਬਾਨਾ। ਘਰ ਚੌਥਾ ਮੇਲ ਮਿਲਾਈ, ਪੰਚਮ ਹਰਿ ਹੋ ਪਰਧਾਨਾ। ਵੇਖ ਵਖਾਏ ਥਾਉਂ ਥਾਈਂ, ਜਨ ਭਗਤਾਂ ਹੱਥੀਂ ਬੰਨੇ ਗਾਨਾ। ਆਪ ਆਪਣਾ ਸਗਨ ਮਨਾਈ, ਮੇਲ ਮਿਲਾਵਾ ਗੋਪੀ ਕਾਹਨਾ। ਕਾਹਨਾ ਗੋਪੀ ਆਪ ਹੋ ਜਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੁਰ ਦਿਤਾ ਵਰ, ਲੋਕਮਾਤ ਵੱਜੀ ਵਧਾਈਆ। ਲੋਕਮਾਤ ਮੰਗਲਾਚਾਰ, ਗੁਰ ਪੂਰੇ ਆਪ ਕਰਾਇਆ। ਚਾਰੇ ਕੂਟਾਂ ਦਹਿ ਦਿਸ਼ਾ ਮਾਰੇ ਇਕ ਅਵਾਜ਼, ਸ਼ਬਦ ਘੋੜਾ ਰਿਹਾ ਉਡਾਇਆ। ਸ਼ਬਦ ਖੰਡਾ ਤੇਜ਼ ਕਟਾਰ, ਤਨ ਗਾਤਰੇ ਆਪ ਲਟਕਾਇਆ। ਰਸਨਾ ਖਿਚੇ ਵਾਰ ਵਾਰ, ਹੱਥ ਨਾ ਕੋਈ ਲਾਇਆ। ਨੇਤਰ ਬੰਦ ਕਰ ਨਾ ਮਾਰੇ ਮਾਰ, ਨਾ ਕੋਈ ਨਿਸ਼ਾਨ ਤਕਾਇਆ। ਅੰਦਰੇ ਅੰਦਰ ਕਰ ਰਿਹਾ ਵਿਚਾਰ, ਦਿਸ ਕਿਸੇ ਨਾ ਆਇਆ। ਡੂੰਘੀ ਕੰਦਰ ਪਾਵੇ ਸਾਰ, ਬੈਠਾ ਆਸਣ ਲਾਇਆ। ਜਨ ਭਗਤਾਂ ਦੱਸੇ ਚਰਨ ਪਿਆਰ, ਸਾਚਾ ਰਾਹ ਇਕ ਵਖਾਇਆ। ਊਚਾਂ ਨੀਚਾਂ ਭੇਵ ਨਿਵਾਰ, ਰੰਕ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਧਾਮ ਸਿਖਾਇਆ। ਏਕਾ ਬ੍ਰਹਮ ਪਾਰਬ੍ਰਹਮ ਕਰੇ ਪੁਕਾਰ, ਪੂਰਨ ਗੁਣ ਆਪ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਨਾਨਕ ਦਿਤਾ ਨਾਮ ਵਰ, ਸਰਗੁਣ ਨਿਰਗੁਣ ਮੇਲ ਮਿਲਾਇਆ। ਨਿਰਗੁਣ ਸਰਗੁਣ ਸਾਚਾ ਮੇਲਾ, ਲੋਕਮਾਤ ਕਰਾਇੰਦਾ। ਸੁਰਤ ਸ਼ਬਦ ਗੁਰੂ ਗੁਰ ਚੇਲਾ, ਸਾਚਾ ਧਾਮ ਸੁਹਾਇੰਦਾ। ਅਕਾਲ ਮੂਰਤ ਹੋਏ ਸੱਜਣ ਸੁਹੇਲਾ, ਅਨਭਵ ਪਰਕਾਸ਼ ਕਰਾਇੰਦਾ। ਆਪੇ ਜਾਣੇ ਆਪਣਾ ਵਕ਼ਤ ਵੇਲਾ, ਜੋਤੀ ਸ਼ਬਦ ਨਾਉਂ ਧਰਾਇੰਦਾ। ਸ਼ਬਦ ਸੁਤ ਛੈਲ ਛਬੀਲਾ, ਆਲਸ ਨਿੰਦਰਾ ਵਿਚ ਨਾ ਆਇੰਦਾ। ਜਨ ਭਗਤ ਬਣਾਏ ਲੋਕਮਾਤ ਇਕ ਕਬੀਲਾ, ਸਾਚੀ ਗੋਤੀ ਇਕ ਰਖਾਇੰਦਾ। ਆਓ ਸੰਤੋ ਚਲ ਦਵਾਰ ਜੋਤੀ ਨੂਰ ਅਗਨੀ ਨਾਮ ਲਾਓ ਤੀਲਾ, ਅਗਿਆਨ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਵੰਡ ਵੰਡਾਇੰਦਾ। ਵੰਡੇ ਵੰਡ ਵਡ ਸੰਸਾਰਾ, ਸਿਕਦਾਰ ਆਪ ਅਖਵਾਇਆ। ਲੱਖ ਚੁਰਾਸੀ ਭਰਮੇ ਭੁੱਲੇ ਜੀਵ ਗਵਾਰਾ, ਹਰਿ ਕਾ ਭੇਵ ਕਿਸੇ ਨਾ ਆਇਆ। ਚਾਰੋਂ ਕੁੰਟ ਮਾਰ ਉਡਾਰਾ, ਗੁਰ ਨਾਨਕ ਰਿਹਾ ਸਮਝਾਇਆ। ਪੰਡਤ ਪਾਧਾਂ ਸ਼ੇਖ ਮੁਸਾਇਕ ਪੀਰ ਤੀਰਥ ਤਟ ਕਿਨਾਰਾ, ਆਰ ਪਾਰ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੁਰ ਦਿਤਾ ਨਾਮ ਵਰ, ਮੇਰਾ ਤੇਰਾ ਰੂਪ ਵਟਾਇਆ। ਨਾਨਕ ਗੁਰ ਕਰਮ ਕਮਾ, ਅੰਤਰ ਹਰਿ ਲਿਵ ਲਾਈਆ। ਜੀਵਾਂ ਜੰਤਾਂ ਰਿਹਾ ਸਮਝਾ, ਭਰਮੇ ਭੁੱਲੀ ਲੋਕਾਈਆ। ਭਰਮ ਗੜ੍ਹ ਨਾ ਸਕੇ ਕੋਈ ਤੁੜਾ, ਕਲਜੁਗ ਵੰਡ ਵੰਡਾਈਆ। ਗੁਰਮੁਖ ਵਿਰਲੇ ਜੋੜੀ ਦਏ ਜੁੜਾ, ਜੋੜੀ ਜੋੜੇ ਹਰਿ ਰਘੁਰਾਈਆ। ਸਾਚੀ ਪੌੜੀ ਦਏ ਚੜ੍ਹਾ, ਏਕਾ ਸਗਨ ਮਨਾਈਆ। ਏਕਾ ਪੌੜਾ ਦਏ ਲਗਾ, ਥਿਰ ਘਰ ਧਾਮ ਸੁਹਾਈਆ। ਕੌੜੀ ਵੇਲ ਮਿੱਠੀ ਦਏ ਬਣਾ, ਜਿਸ ਜਨ ਆਪਣੀ ਦਇਆ ਕਮਾਈਆ। ਲਹਿਣਾ ਲਹਿਣਾ ਦਏ ਚੁਕਾ, ਅੰਗਦ ਅੰਗ ਲਗਾਈਆ। ਅੰਗਦ ਲੇਖਾ ਆਪ ਸਮਝਾ, ਪੰਜ ਤੀਸ ਕਰੇ ਰੁਸ਼ਨਾਈਆ। ਪੈਂਤੀਸ ਅੱਖਰ ਰਿਹਾ ਬਣਾ, ਗੁਰ ਮੂਰਤ ਨਾਮ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪੇ ਰਿਹਾ ਛੁਪਾਈਆ। ਪੈਂਤੀਸ ਅੱਖਰ ਕਰ ਉਜਿਆਰ, ਪੰਜ ਤਤ ਸੁਹਾਇਆ। ਤ੍ਰੈਗੁਣ ਮਾਇਆ ਵੰਡ ਵੰਡੇ ਕਰਤਾਰ, ਤ੍ਰੈਲੋਕਾਂ ਵੇਖ ਵਖਾਇਆ। ਪੁਰੀਆਂ ਲੋਆਂ ਬੰਨੇ ਧਾਰ, ਬ੍ਰਹਮਾ ਵਿਸ਼ਨ ਸ਼ਿਵ ਨਾਲ ਰਲਾਇਆ। ਭਗਤ ਜਨਾਂ ਸੁਣੇ ਪੁਕਾਰ, ਭਗਤ ਭਗਤੀ ਵੇਖ ਵਖਾਇਆ। ਸਾਧਾਂ ਸੰਤਾਂ ਕਰ ਪਿਆਰ, ਸਤਿ ਸੰਤੋਖੀ ਨਾਮ ਦਵਾਇਆ। ਕਲਜੁਗ ਗੁਣ ਆਪ ਵਿਚਾਰ, ਗੁਰ ਪੂਰਾ ਪੂਰਾ ਕਰਮ ਕਮਾਇਆ। ਪ੍ਰਭ ਅਬਿਨਾਸ਼ੀ ਭੇਵ ਨਿਆਰ, ਅਭੇਦ ਅਭੇਦਾ ਆਪਣਾ ਰਿਹਾ ਛੁਪਾਇਆ। ਬਵੰਜਾ ਅੱਖਰ ਨਿਰਗੁਣ ਧਾਰ, ਈਸ਼ ਜੀਵ ਆਪ ਅਖਵਾਇਆ। ਪੁਰਖ ਅਬਿਨਾਸ਼ੀ ਲਏ ਉਚਾਰ, ਕਲਜੁਗ ਵੇਲਾ ਅੰਤਮ ਆਇਆ। ਪਹਿਲੀ ਹਾੜੀ ਪਾਵੇ ਸਾਰ, ਸਤਾਰਾਂ ਹਾੜੀ ਪੂਰ ਕਰਾਇਆ। ਸਤਾਰਾਂ ਅੱਖਰ ਜਗਤ ਵੱਖਰ ਕਰ ਪਸਾਰ, ਜਗਤ ਵਿਦਿਆ ਨਾ ਕੋਇ ਲਿਖਾਇਆ। ਵੇਦ ਕਤੇਬ ਗਏ ਹਾਰ, ਪੁਰਾਨ ਅੰਜੀਲ ਕੁਰਾਨ ਦਿਸ ਨਾ ਆਇਆ। ਆਪੇ ਵਸਿਆ ਸਭ ਤੋਂ ਬਾਹਰ, ਹਰ ਘਟ ਆਪੇ ਆਸਣ ਲਾਇਆ। ਵੰਡੀ ਵੰਡ ਹਰਿ ਨਿਰੰਕਾਰ, ਕਲਜੁਗ ਲਹਿਣਾ ਝੋਲੀ ਪਾਇਆ। ਅੰਗੀ ਅੰਗ ਲਾਏ ਕਰਤਾਰ, ਨਾਨਕ ਅੰਗਦ ਰੂਪ ਸਮਾਇਆ। ਨਿਰਗੁਣ ਜੋਤ ਕਰ ਉਜਿਆਰ, ਸ਼ਬਦੀ ਸ਼ਬਦ ਧਾਰ ਬੰਧਾਇਆ। ਮੂਰਖ ਮੂੜ੍ਹਾ ਕਾਇਆ ਚੋਲੀ ਚੜ੍ਹਿਆ ਰੰਗ ਗੂੜ੍ਹਾ, ਮਸਤਕ ਲਾਈ ਗੁਰ ਨਾਨਕ ਚਰਨ ਧੂੜਾ, ਦੁਰਮਤ ਮੈਲ ਨਾਤਾ ਤੋੜਿਆ ਕੂੜੋ ਕੂੜਾ, ਘਰ ਮੰਦਰ ਏਕਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਧਾਰ ਬੰਧਾਇਆ। ਅੰਗਦ ਲਹਿਣਾ ਗਿਆ ਚੁੱਕ, ਹਰਿ ਸਾਚੇ ਆਪ ਚੁਕਾਇਆ। ਅੰਤਮ ਪੈਂਡਾ ਗਿਆ ਮੁੱਕ, ਘਰ ਸਾਚਾ ਇਕ ਸੁਹਾਇਆ। ਅਮਰੂ ਨਿਥਾਵਾਂ ਨਾ ਗਿਆ ਸੁੱਕ, ਅੰਮ੍ਰਿਤ ਸਿੰਚ ਹਰਿਆ ਆਪ ਕਰਾਇਆ। ਆਪਣੀ ਕਾਇਆ ਆਪੇ ਲਿਆ ਭਿੰਚ, ਸਰ ਸਰੋਵਰ ਇਕ ਨੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤੀ ਦੇਵੇ ਵਰ, ਏਕਾ ਮੰਗਲ ਗਾਇਆ। ਏਕਾ ਜੋਤੀ ਨੂਰ ਅਪਾਰ, ਅਮਰ ਅਮਰ ਕਰਾਇੰਦਾ। ਅਮਰਾਪਦ ਵਿਚ ਸੰਸਾਰ, ਗੁਰ ਪੂਰਾ ਧਾਮ ਸੁਹਾਇੰਦਾ। ਸੇਵਕ ਸੇਵਾ ਕਰੇ ਅਪਾਰ, ਬੰਸ ਬੰਸੀ ਵੇਖ ਵਖਾਇੰਦਾ। ਵੇਦੀ ਸੋਢੀ ਕਰ ਉਜਿਆਰ, ਤਿਲਕ ਲਲਾਟ ਇਕ ਲਗਾਇੰਦਾ। ਔਖੀ ਘਾਟੀ ਪਾਰ ਕਿਨਾਰ, ਹਰਿ ਕਰਤਾ ਆਪ ਕਰਾਇੰਦਾ। ਨੇੜੇ ਵਾਟੀ ਹਰਿ ਕਰਤਾਰ, ਰਾਹ ਭੀੜਾ ਪੰਧ ਵਖਾਇੰਦਾ। ਜੋਤ ਲਲਾਟੀ ਅਪਰ ਅਪਾਰ, ਹਰਿ ਮਸਤਕ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰ ਕਿਰਪਾ ਮੇਲ ਮਿਲਾਇੰਦਾ। ਗੁਰ ਕਿਰਪਾ ਗੁਰ ਮੇਲਿਆ, ਗੁਰ ਢਹਿ ਢਹਿ ਪਿਆ ਦਵਾਰ। ਗੁਰ ਹੋਇਆ ਸੱਜਣ ਸੁਹੇਲਿਆ, ਫੜ ਬਾਂਹੋਂ ਲਾਏ ਪਾਰ। ਗੁਰ ਹੋਇਆ ਸਾਚਾ ਚੇਲਿਆ, ਚੇਲਾ ਰੂਪ ਗੁਰ ਕਰਤਾਰ। ਆਪੇ ਵਸਿਆ ਰੰਗ ਨਵੇਲਿਆ, ਨਿਰਗੁਣ ਖੇਲ ਕਰੇ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਸੱਜਣ ਸੁਹੇਲਿਆ, ਰਾਮਦਾਸ ਹਰਿ ਦਰਸ ਦਿਖਾ, ਏਕਾ ਏਕਾ ਅਖਵਾਇਆ। ਮਿਲਿਆ ਮੇਲ ਪੁਰਖ ਅਬਿਨਾਸ਼ਾ, ਏਕਾ ਦਰ ਸੁਹਾਇਆ। ਲੇਖੇ ਲੱਗੇ ਰਸਨ ਸਵਾਸਾ, ਸਵਾਸ ਸਵਾਸਾ ਰਿਹਾ ਧਿਆਇਆ। ਨਾਮ ਕੰਡੇ ਤੁਲਾ ਨਾ ਰੱਤੀ ਨਾ ਤੋਲਾ ਮਾਸਾ, ਨਾ ਕੋਈ ਭਾਰ ਗਿਣਾਇਆ। ਏਕਾ ਏਕ ਮਿਲਿਆ ਧੁਰ ਭਰਵਾਸਾ, ਹਉਮੇ ਰੋਗ ਜਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਘਰ ਏਕਾ ਵਰ ਏਕਾ ਹਰਿ ਏਕਾ ਸਰ ਨੁਹਾਇਆ। ਰਾਮ ਦਾਸ ਪਾਈ ਵੰਡ, ਏਕਾ ਵੰਡ ਵੰਡਾਇੰਦਾ। ਮਨਮੁਖ ਜੀਵਾਂ ਸਿਰ ਚੁੱਕੀ ਪੰਡ, ਚਾਰ ਵਰਨਾਂ ਵੇਖ ਵਖਾਇੰਦਾ। ਸਰ ਸਰੋਵਰ ਵਖਾਏ ਏਕਾ ਕੁੰਡ, ਅੰਮ੍ਰਿਤ ਤਾਲ ਸੁਹਾਇੰਦਾ। ਭੱਠ ਕਰਾਏ ਭੇਖ ਪਖੰਡ, ਤਤਵ ਤਤ ਜਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਉਛਾਲ ਲਗਾਇੰਦਾ। ਇਕ ਉਛਾਲਾ ਸ਼ਬਦ ਜਣਾਈ, ਗੁਰ ਮੰਤਰ ਨਾਮ ਦ੍ਰਿੜਾਇਆ। ਅਰਜਨ ਗੁਰ ਸੇਵਾ ਲਾਈ, ਏਕਾ ਬੂਝ ਬੁਝਾਇਆ। ਪੁਰਖ ਅਬਿਨਾਸ਼ੀ ਮੇਲ ਮਿਲਾਈ, ਹਉਮੇ ਗੜ੍ਹ ਤੁੜਾਇਆ। ਕਾਇਆ ਮੰਦਰ ਵੱਜੀ ਵਧਾਈ, ਨਿਰਭੈ ਪਦ ਪਾਇਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਆਪ ਆਪਣਾ ਲਹਿਣਾ ਲੈਣ ਲੇਵਣਹਾਰ ਆਪ ਅਖਵਾਇਆ। ਅਰਜਨ ਗੁਰ ਕਰ ਪਰਕਾਸ਼, ਹਰਿ ਜੋਤੀ ਜੋਤ ਜਗਾਈਆ। ਸ਼ਬਦੀ ਸ਼ਬਦ ਚਲੇ ਸਵਾਸ, ਰਸਨਾ ਰਸ ਵਖਾਈਆ। ਵੇਖ ਵਖਾਏ ਪ੍ਰਿਥਮੀ ਅਕਾਸ਼, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਉਤਭੁਜ ਸੇਤਜ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵਣਹਾਰਾ ਵਰ, ਨਾਮ ਸ਼ਬਦ ਬੋਧ ਅਗਾਧਾ, ਹਰਿ ਹਰਿ ਆਪ ਉਪਾਇਆ। ਗੁਰ ਪੂਰੇ ਹਰਿ ਸਾਚਾ ਲਾਧਾ, ਹਰਿ ਮੰਦਰ ਨਾਮ ਧਰਾਇਆ। ਪੰਜ ਤਤ ਵਿਕਾਰਾ ਏਕਾ ਬਾਧਾ, ਏਕਾ ਸੇਵਾ ਲਾਇਆ। ਕਾਰਜ ਕਰੇ ਸੰਤਾਂ ਸਾਧਾਂ, ਜੁਗ ਜੁਗ ਵੱਡੀ ਵਡਿਆਈਆ। ਸੀਸ ਉਠਾਇਆ ਇੱਟਾਂ ਗਾਰਾ, ਦਿਸ ਕਿਸੇ ਨਾ ਆਇਆ। ਅਰਜਨ ਗੁਰ ਢਹਿ ਪਿਆ ਦਵਾਰਾ, ਹਉਂ ਸੇਵਕ ਰਘੁਰਾਇਆ। ਪੁਰਖ ਅਬਿਨਾਸ਼ੀ ਕਰ ਪਿਆਰਾ, ਆਪਣੇ ਗਲੇ ਲਗਾਇਆ। ਤੇਰਾ ਮੇਰਾ ਰੂਪ ਅਪਾਰਾ, ਏਕਾ ਰੂਪ ਦਰਸਾਇਆ। ਅਰਜਨ ਗੁਰ ਮੰਗੇ ਮੰਗ ਭਿਖਾਰਾ, ਤੇਰੇ ਦਰ ਹੋਏ ਰੁਸ਼ਨਾਇਆ। ਕਵਣ ਦਿਵਸ ਕਵਣ ਵੇਲਾ ਕਵਣ ਗੁਰ ਵੇਖੇ ਧੁਰ, ਕਵਣ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਗਿਆਨ ਦ੍ਰਿੜਾਇਆ। ਅਰਜਨ ਗੁਰ ਸ਼ਬਦ ਜਣਾਈ, ਆਪਣੀ ਬੂਝ ਬੁਝਾਇੰਦਾ। ਏਕਾ ਅੰਤਰ ਏਕਾ ਲਿਵ ਏਕਾ ਜੋਤ ਕਰੇ ਰੁਸ਼ਨਾਈ, ਏਕਾ ਗੁਣ ਜਣਾਇੰਦਾ। ਏਕਾ ਸ਼ਬਦ ਇਕ ਕੁੜਮਾਈ, ਏਕਾ ਢੋਲ ਵਜਾਇੰਦਾ। ਏਕਾ ਦਾਤਾ ਬੇਪਰਵਾਹੀ, ਏਕਾ ਮੰਗਲ ਗਾਇੰਦਾ। ਅਰਜਨ ਗੁਰ ਤੇਰਾ ਥਾਂ ਵੇਖੇ ਚਾਈਂ ਚਾਈਂ, ਆਪਣਾ ਵੇਸ ਵਟਾਇੰਦਾ। ਸਿਰ ਰਖਾਏ ਠੰਡੀਆਂ ਛਾਈ, ਤਨ ਅਗਨੀ ਤਤ ਜਲਾਇੰਦਾ। ਹਰਿ ਕਾ ਭਾਣਾ ਨਾ ਸਕੇ ਕੋਈ ਮਿਟਾਈ, ਅਰਜਨ ਗੁਰ ਲੋਹਾਂ ਉਪਰ ਬੈਠ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬੂਝ ਬੁਝਾਇੰਦਾ। ਅਰਜਨ ਗੁਰ ਵੇਖ ਵਿਚਾਰ, ਹਰਿ ਹਰਿ ਸੀਸ ਝੁਕਾਇਆ। ਪ੍ਰਭ ਅਬਿਨਾਸ਼ੀ ਤੇਰੀ ਧਾਰ, ਭੇਵ ਨਾ ਕੋਈ ਰਾਇਆ। ਜੁਗ ਜੁਗ ਹੋਵੇ ਸਾਂਝਾ ਯਾਰ, ਵਰਨ ਬਰਨ ਨਾ ਕੋਈ ਰਖਾਇਆ। ਕਵਣ ਸੁ ਵੇਲਾ ਪਾਇਣ ਸਾਰ, ਦੇਵੇਂ ਦਰਸ ਹਰਿ ਘਟ ਥਾਂਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪ ਆਪਣਾ ਬਚਨ ਅਲਾਇਆ। ਕਲਜੁਗ ਅੰਤਮ ਹੋਏ ਧੂੰਆਂਧਾਰ, ਚਾਰੋਂ ਕੁੰਟ ਅੰਧੇਰਾ ਛਾਇਆ। ਗੁਰ ਦਰ ਮੰਦਰ ਹੋਏ ਵੇਸਵਾ ਦਰਬਾਰ, ਧੀਆਂ ਭੈਣਾਂ ਰਹੇ ਤਕਾਇਆ। ਮਦਿਰਾ ਮਾਸ ਕਰਨ ਅਹਾਰ, ਲੋਭੀ ਲੋਭ ਹੋਏ ਹਲਕਾਇਆ। ਮਨਮਤ ਹੋਏ ਵਿਭਚਾਰ, ਗੁਰਮਤ ਸਾਚੀ ਦਏ ਗਵਾਇਆ। ਨਾਨਕ ਸ਼ਬਦ ਭੁੱਲੇ ਸੰਸਾਰ, ਨਿਰਗੁਣ ਭੇਵ ਚੁਕਾਇਆ। ਪਰਗਟ ਹੋਏ ਆਪ ਨਿਰੰਕਾਰ, ਜੋਤੀ ਜਾਮਾ ਭੇਖ ਵਟਾਇਆ। ਅਰਜਨ ਤੇਰੇ ਆਏ ਦਵਾਰ, ਪੰਚਮ ਜੇਠਾ ਰੁੱਤ ਸੁਹਾਇਆ। ਏਕਾ ਚਰਨ ਅੰਦਰ ਬਾਹਿਰ, ਅੱਗਾ ਪਿਛਾ ਵੇਖ ਵਖਾਇਆ। ਮੂਰਖ ਮੁਗਧ ਨਾ ਪਾਇਣ ਸਾਰ, ਹਉਮੇ ਹੰਗਤਾ ਰੋਗ ਵਧਾਇਆ। ਸਾਚੀ ਸਿਖੀ ਕਰ ਤਿਆਰ, ਏਕਾ ਇਕੀ ਮੇਲ ਮਿਲਾਇਆ। ਧਾਰੋਂ ਤਿਖੀ ਵਿਚ ਸੰਸਾਰ, ਨਾ ਕੋਈ ਵੇਖੇ ਸ੍ਰਿਸ਼ਟ ਸਬਾਇਆ। ਧੁਰ ਦਾ ਲੇਖ ਆਪਣੀ ਹੱਥੀਂ ਹਰਿ ਸਾਚਾ ਰਿਹਾ ਲਿਖੀ, ਨਾ ਕੋਈ ਸਕੇ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਅਰਜਨ ਇਹ ਸਮਝਾਇਆ। ਗੁਰ ਅਰਜਨ ਸੁਣ ਸ਼ਬਦ ਅਮੋਲਾ, ਹਰਿ ਹਰਿ ਹਰਿ ਰੰਗ ਰਤੜਾ। ਆਪਣਾ ਪੜਦਾ ਆਪੇ ਖੋਲ੍ਹਾ, ਆਪੇ ਚੜ੍ਹਿਆ ਆਪਣੇ ਤੱਕੜਾ। ਆਦਿ ਅੰਤ ਕਦੇ ਨਾ ਡੋਲਾ, ਮੇਰਾ ਮਾਧੋ ਆਪ ਆਪਣੀ ਮਤ ਮਤੜਾ। ਪੰਜ ਤਤ ਕਾਇਆ ਹੋਏ ਚੋਲਾ, ਹਰਿ ਮੰਦਰ ਆਵੇ ਨੱਠੜਾ। ਮਨਮੁਖ ਜੀਵ ਹੋਏ ਗੋਲਾ, ਹਰਿ ਸੁੱਤਾ ਦੇ ਕਰ ਪਿਠੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੂਪ ਆਪੇ ਜਾਣੇ, ਆਪਣਾ ਆਪ ਹਰਿ ਪਛਾਣੇ, ਚਲਾਏ ਸ਼ਬਦ ਇਕ ਅਨਡਿਠੜਾ। ਜੋਤੀ ਜਾਮਾ ਹਰਿ ਹਰਿ ਪਾ, ਹਰਿ ਮੰਦਰ ਦਰ ਸੁਹਾਵਣਾ। ਨਾਨਕ ਅੰਗਦ ਅਮਰ ਰਾਮਦਾਸ ਮੇਲ ਮਿਲਾ, ਗੁਰ ਅਰਜਨ ਗੁਰ ਉਠਾਵਣਾ। ਮਨਮੁਖਾਂ ਨਾ ਦਿਸੇ ਕੋਈ ਥਾਂ, ਅੰਤਮ ਦੰਡ ਲਗਾਵਣਾ। ਘਰ ਘਰ ਉਡਨੇ ਝੂਠੇ ਕਾਂ, ਹੰਸ ਪੰਖੀ ਕੋਈ ਦਿਸ ਨਾ ਆਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਜਾਮਾ ਭੇਖ ਵਟਾਵਣਾ। ਜੋਤੀ ਜਾਮਾ ਭੇਖ ਅਪਾਰ, ਹਰਿ ਕਰਤਾਰ ਆਪ ਕਰਾਇੰਦਾ। ਨਿਰਗੁਣ ਰੂਪ ਸੱਚੀ ਸਰਕਾਰ, ਸਰਗੁਣ ਵਿਚ ਸਮਾਇੰਦਾ। ਸਰਗੁਣ ਵੇਖੇ ਸਚ ਉਧਾਰ, ਸਚ ਸਮਗਰੀ ਇਕ ਵਖਾਇੰਦਾ। ਜੋਤ ਅਕਗਰੀ ਇਕ ਅਕਾਰ, ਏਕਾ ਰੂਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਮੰਦਰ ਵੇਖ ਵਖਾਇੰਦਾ। ਹਰਿ ਜੂ ਹਰਿ ਮੰਦਰ ਆਇਆ, ਦਿਸ ਕਿਸੇ ਨਾ ਆਇੰਦਾ। ਮਨਮੁਖ ਜੀਵਾਂ ਭਰਮ ਭੁਲਾਇਆ, ਨੇਤਰ ਨੈਣ ਦਰਸ ਕੋਈ ਨਾ ਪਾਇੰਦਾ। ਕੂੜਾ ਕੂੜੇ ਧੰਦੇ ਲਾਇਆ, ਕੂੜਾ ਮੋਹ ਰਖਾਇੰਦਾ। ਕਾਇਆ ਚੋਲੀ ਰੰਗ ਗੂੜ੍ਹਾ ਨਾ ਕਿਸੇ ਚੜ੍ਹਾਇਆ, ਨਾ ਕੋਈ ਲਾਲਨ ਲਾਲ ਵਖਾਇੰਦਾ। ਨਾ ਕੋਈ ਬਣੀ ਸਾਚੀ ਮਾਲਣ, ਫੂਲਨ ਖਾਰੀ ਨਾ ਸੀਸ ਉਠਾਇੰਦਾ। ਮਨ ਮਤ ਵਿਕਾਰਾ ਕੱਢੇ ਗਾਲਨ, ਵਾਹਵਾ ਹਰਿ ਰੰਗ ਉਠਾਇੰਦਾ। ਆਪਣਾ ਕੀਤਾ ਆਪੇ ਪਾਲਣ, ਦਰ ਦਵਾਰ ਦੁਰਕਾਇੰਦਾ। ਧਰਮ ਰਾਏ ਦਰ ਘਾਲ ਘਾਲਣ, ਨਾ ਕੋਈ ਅੰਤ ਛੁਡਾਇੰਦਾ। ਨਾ ਹੋਏ ਸਹਾਈ ਧਰਮਸਾਲਣ, ਇੱਟਾਂ ਗਾਰਾ ਜੋ ਸੇਵ ਕਮਾਇੰਦਾ। ਆਈ ਦਰ ਜੋਤ ਅਕਾਲਣ, ਗੁਰ ਅਰਜਨ ਮੰਗ ਮੰਗਾਇੰਦਾ। ਸਾਚੀ ਵਸਤ ਨਾ ਕੋਈ ਸੰਭਾਲਣ, ਮਾਇਆ ਮੋਹ ਰਖਾਇੰਦਾ। ਪੰਚ ਵਿਕਾਰਾ ਬਹਿ ਬਹਿ ਹਰਿ ਹਰਿ ਭਾਲਣ, ਗੁਰ ਗੁਰ ਰਸਨਾ ਗਾਇੰਦਾ। ਜੂਠ ਝੂਠ ਰੱਖਿਆ ਵਿਚ ਦਲਾਲਣ, ਤਖ਼ਤ ਅਕਾਲ ਨਾ ਕੋਈ ਸੁਹਾਇੰਦਾ। ਮਾਇਆ ਰਾਣੀ ਤਣਿਆ ਤਾਨਣ, ਹਰਿ ਸਾਚਾ ਜਾਲ ਵਿਛਾਇੰਦਾ। ਕੂੜੀ ਕਿਰਿਆ ਕਰਿਆ ਪਾਲਣ, ਪੰਜ ਤਤ ਜਲਾਇੰਦਾ। ਕਾਲ ਨਗਾਰਾ ਵੱਜੇ ਤਾਲਣ, ਮਹਾਂਕਾਲ ਡੌਰੂ ਵਾਹਿੰਦਾ। ਆਪਣੀ ਸੁਰਤ ਨਾ ਸਕਣ ਸੰਭਾਲਣ, ਖੰਡਾ ਖਿਚ ਨਾ ਕੋਈ ਢਾਹਿੰਦਾ। ਵਾਹੋ ਦਾਹੀ ਨੱਠਨ ਜਗਤ ਚਾਲਣ, ਨਾ ਕੋਈ ਸੰਗ ਨਿਭਾਇੰਦਾ। ਗੁਰ ਕਾ ਸ਼ਬਦ ਨਾ ਕੋਈ ਪਾਲਣ, ਮਨਮਤੀ ਰਾਹ ਚਲਾਇੰਦਾ। ਰਾਮਦਾਸ ਗੁਰ ਨਾ ਬਣੇ ਅੰਤ ਦਲਾਲਣ, ਆਪਣਾ ਮੁਖ ਭਵਾਇੰਦਾ। ਆਦਿ ਨਿਰੰਜਣ ਜੋਤ ਅਕਾਲਣ, ਕਾਲੀ ਧਾਰ ਵਖਾਇੰਦਾ। ਫਲ ਨਾ ਕਿਸੇ ਦਿਸੇ ਡਾਲਣ, ਸਿਮਲ ਰੁੱਖ ਹਿਲਾਇੰਦਾ। ਖਾਲੀ ਖਾਰੀ ਵੇਖੇ ਮਾਲਣ, ਕਲੀਆਂ ਹਾਰ ਗੁੰਦ ਨਾ ਕੋਈ ਲਟਕਾਇੰਦਾ। ਕਲਜੁਗ ਆਪਣੀ ਚਲੀ ਚਾਲਣ, ਵਾਹ ਵਾਹ ਆਪਣਾ ਤਾਲ ਵਜਾਇੰਦਾ। ਗੁਰਮੁਖਾਂ ਚੜ੍ਹਿਆ ਪ੍ਰਭ ਆਪੇ ਭਾਲਣ, ਜੁਗ ਵਿਛੜੇ ਜਗ ਮਿਲਾਇੰਦਾ। ਇਕ ਰਖਾਈ ਅਵੱਲੜੀ ਚਾਲਣ, ਸ਼ਬਦੀ ਘੋੜਾ ਆਪ ਦੌੜਾਇੰਦਾ। ਚਰਨ ਪ੍ਰੀਤੀ ਸਾਚੀ ਘਾਲਣ, ਲੱਖ ਚੁਰਾਸੀ ਫੰਦ ਕਟਾਇੰਦਾ। ਦੇਵੇ ਨਾਮ ਸੱਚਾ ਧਨ ਧਨ ਮਾਲਣ, ਸੋਹੰ ਝੋਲੀ ਪਾਇੰਦਾ। ਆਤਮ ਅੰਤਰ ਬ੍ਰਹਮ ਗਿਆਨਣ, ਏਕਾ ਬ੍ਰਹਮ ਵਖਾਇੰਦਾ। ਨੇੜ ਨਾ ਆਏ ਕਾਮਨੀ ਕਾਮਨ, ਕਾਮ ਕਰੋਧ ਲੋਭ ਮੋਹ ਹੰਕਾਰ ਮਿਟਾਇੰਦਾ। ਮੇਟ ਮਿਟਾਏ ਅੰਧੇਰੀ ਸ਼ਾਮਨ, ਸਾਚਾ ਚੰਦ ਚੜ੍ਹਾਇੰਦਾ। ਜਨ ਭਗਤਾਂ ਫੜਾਏ ਆਪਣਾ ਦਾਮਨ, ਸਤਾਰਾਂ ਹਾੜੀ ਥਿਤ ਸੁਹਾਇੰਦਾ। ਧੁਰਦਰਗਾਹੀ ਬਣਿਆ ਜਾਮਨ, ਦੋ ਜਹਾਨਾਂ ਵੇਖ ਵਖਾਇੰਦਾ। ਆਪੇ ਹੋਇਆ ਕ੍ਰਿਸ਼ਨਾ ਰਾਮਨ, ਨਾਮ ਬੰਸਰੀ ਇਕ ਵਜਾਇੰਦਾ। ਸੀਤਾ ਸੁਰਤੀ ਦੇਵੇ ਚਾਨਨ, ਏਕਾ ਘਰ ਸੁਹਾਇੰਦਾ। ਰਾਧਾ ਮਿਲੇ ਗੋਪੀ ਕਾਨਨ, ਹਰਿ ਸਾਚਾ ਕਾਹਨ ਆਪ ਹੋ ਜਾਇੰਦਾ। ਏਕਾ ਮਾਰੇ ਤੀਰ ਬਾਨਨ, ਰਾਵਣ ਗੜ੍ਹ ਤੁੜਾਇੰਦਾ। ਰਥ ਰਥਵਾਹੀ ਚਾਲ ਨਿਰਾਲਣ, ਆਪ ਆਪਣੀ ਕਲ ਵਰਤਾਇੰਦਾ। ਨਾਨਕ ਗੁਰ ਸ਼ਾਹ ਸੁਲਤਾਨਨ, ਏਕਾ ਪੁਰਖ ਮਨਾਇੰਦਾ। ਅੰਗਦ ਅਮਰ ਰਾਮਦਾਸ ਸਹਿਜ ਸੁਖ ਭਾਨਨ, ਦੂਸਰ ਦਰ ਨਾ ਕੋਈ ਵਖਾਇੰਦਾ। ਗੁਰ ਅਰਜਨ ਬੱਧਾ ਮਾਤ ਬਾਨਨ, ਗੁਰੂ ਗ੍ਰੰਥ ਸਾਚਾ ਪੰਥ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਰਿਹਾ ਕਰ, ਨਿਰਾਹਾਰ ਨਿਰਾਕਾਰ ਇਕ ਅਕਾਰ ਕਰਾਇੰਦਾ। ਅਰਜਨ ਗੁਰ ਵਡ ਵਡਿਆ, ਹਰਿ ਹਰਿ ਲੇਖਾ ਲਿਖਾਇਆ। ਏਕਾ ਘਰ ਮਾਰਗ ਦੋਏ ਲਾ, ਦੋਹਾਂ ਵੇਖ ਵਖਾਇਆ। ਤੀਜਾ ਬਣਿਆ ਬੇਪਰਵਾਹ, ਬੇਅੰਤ ਨਾਮ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਗੋਬਿੰਦ ਦਏ ਸੁਹਾਇਆ। ਹਰਿ ਗੋਬਿੰਦ ਮੇਲਾ ਹਰਿ ਕਰਤਾਰ, ਦੋਵੇਂ ਰੰਗ ਰੰਗਾਈਆ। ਆਪ ਆਪਣੀ ਕਿਰਪਾ ਧਾਰ, ਆਪਣਾ ਰੰਗ ਵਖਾਈਆ। ਖੜਗ ਖੰਡਾ ਫੜ ਕਟਾਰ, ਦੂਤਾਂ ਦੁਸ਼ਟਾਂ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਵਡ ਵਡਿਆਈਆ। ਹਰਿਰਾਏ ਹਰਿ ਹਰਿ ਪਾਏ, ਹਰਿ ਹਰਿ ਮੂਲ ਚੁਕਾਇਆ। ਹਰਿ ਹਰਿਕ੍ਰਿਸ਼ਨਾ ਹਰਿ ਵੇਖ ਵਖਾਏ, ਆਪ ਆਪਣੇ ਲੇਖੇ ਲਾਏ, ਬਿਰਧ ਬਾਲ ਜਵਾਨੀ ਨਾ ਕੋਇ ਜਣਾਏ, ਤੇਗ਼ ਬਹਾਦਰ ਤੇਗ ਉਠਾਏ, ਏਕਾ ਖੰਡਾ ਵਾਹਿਆ। ਸਤਿ ਸੰਤੋਖੀ ਢਾਲ ਜਣਾਏ, ਜਾਲਮ ਜੁਲਮ ਰੋਕ ਰੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵਾਰ ਚਲਾਇਆ। ਤੇਗ ਬਹਾਦਰ ਨਾਮ ਤੇਗ, ਏਕਾ ਹੱਥ ਉਠਾਈਆ। ਮਿਲਿਆ ਮੇਲ ਖੇਲ ਸ਼ਮਸ ਤਬਰੇਜ਼, ਤਬਰੇਜ਼ ਸੇਵਾ ਰਿਹਾ ਕਮਾਈਆ। ਲਿਖਿਆ ਲੇਖਾ ਫਰੰਗੀ ਅੰਗਰੇਜ਼, ਭਾਰਤ ਖੰਡੀ ਫੇਰਾ ਪਾਈਆ। ਸ਼ਬਦ ਸੁਨੇਹੜਾ ਹਰਿ ਹਰਿ ਸਾਚਾ ਰਿਹਾ ਭੇਜ, ਗੁਰ ਤੇਗ ਬਹਾਦਰ ਰਿਹਾ ਸੁਣਾਈਆ। ਗੁਰ ਪੂਰੇ ਵਿਛਾਈ ਆਤਮ ਸੇਜ, ਉਤੇ ਸੁੱਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਰਿਹਾ ਜਣਾਈਆ। ਤੇਗ ਬਹਾਦਰ ਬਣ ਲਿਖਾਰਾ, ਲਿਖਿਆ ਲੇਖ ਸ਼ਾਹ ਫਰੰਗੀ। ਪੁਰਖ ਅਬਿਨਾਸ਼ੀ ਖੇਲ ਨਿਆਰਾ, ਕਰੇ ਕਟਾਰ ਨੰਗੀ। ਮੂਰਖ ਮੁਗਧਾਂ ਪਾਵੇ ਸਾਰਾ, ਦੋ ਧੜ ਕਰਾਏ ਜੰਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਨਾਮ ਵਰ, ਗੁਰ ਤੇਗ ਬਹਾਦਰ ਅੰਤਮ ਮੰਗ ਮੰਗੀ। ਗੁਰ ਤੇਗ ਬਹਾਦਰ ਮੰਗੇ ਮੰਗ, ਪ੍ਰਭ ਅੱਗੇ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਤੇਰਾ ਰੰਗ, ਕਾਇਆ ਚੋਲੀ ਤਨ ਰੰਗਾਈਆ। ਸਦਾ ਵਸਣਾ ਸਾਚੇ ਸੰਗ, ਚਰਨ ਸਰਨ ਸੱਚੀ ਸਰਨਾਈਆ। ਮੇਰਾ ਲਹਿਣਾ ਨਾ ਹੋਵੇ ਭੰਗ, ਬਿਨ ਤੇਰੇ ਨਾ ਸਕੇ ਮੂਲ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਰੂਪੀ ਦਏ ਗਵਾਹੀਆ। ਤੇਗ ਬਹਾਦਰ ਰੱਖਣਾ ਯਾਦ, ਹਰਿ ਸਾਚੇ ਲੇਖ ਲਿਖਾਇਆ। ਤੇਰੀ ਅੰਤਮ ਸੁਣੇ ਫ਼ਰਯਾਦ, ਸ਼ਾਹ ਫਰੰਗੀ ਦਏ ਕਢਾਇਆ। ਏਕਾ ਢਈਆ ਰੱਖ ਮਨਿਆਦ, ਸਾਚਾ ਸਈਆ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲਹਿਣਾ ਆਪਣੇ ਹੱਥ ਰਖਾਇਆ। ਅੰਤਮ ਕਲਜੁਗ ਫੇਰਾ ਪੌਣਾ, ਪੁਰੀ ਘਨਕ ਵਸੇਰਾ। ਤੇਰਾ ਲਿਖਿਆ ਮੂਲ ਚੁਕੌਣਾ, ਸ਼ਾਹ ਫਰੰਗੀ ਲਾਏ ਡੇਰਾ। ਸੰਤ ਮਨੀ ਸਿੰਘ ਸੰਗ ਰਲੌਣਾ, ਕਰੇ ਹੱਕ ਨਿਬੇੜਾ। ਆਪਣੇ ਉਪਰ ਪੜਦਾ ਪੌਣਾ, ਛੁਪੌਣਾ ਕਾਇਆ ਖੇੜਾ। ਸੋਇਆ ਸੁਤ ਇਕ ਜਗੌਣਾ, ਪੰਜਾਂ ਤੱਤਾਂ ਚੁੱਕੇ ਝੇੜਾ। ਰਾਜ ਰਾਜਾਨਾ ਆਪ ਸਮਝੌਣਾ, ਵਖਾਏ ਖੁਲ੍ਹਾ ਵੇਹੜਾ। ਭਰਮ ਭੁਲੇਖੇ ਆਪ ਭੁਲੌਣਾ, ਦੇਵੇ ਉਲਟਾ ਗੇੜਾ। ਅੰਤਮ ਜੋਤੀ ਜਾਮਾ ਭੇਸ ਵਟੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਮ ਰਖੌਣਾ। ਆਪਣਾ ਨਾਮ ਆਪੇ ਰੱਖ, ਆਪ ਅਵਾਜ਼ ਲਗਾਈਆ। ਨਾ ਕੋਈ ਵੇਖੇ ਰੂਪ ਪਰਤੱਖ, ਸਾਖਿਆਤ ਨਾ ਕੋਈ ਜਣਾਈਆ। ਨਾ ਕੋਈ ਕੀਮਤ ਪਾਏ ਕਰੋੜੀ ਲੱਖ, ਨਾ ਲੱਖੋ ਕੱਖ ਵਖਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਦਵਾਰੇ ਸੱਖ, ਜਗਤ ਭੰਡਾਰ ਨਾ ਕੋਈ ਵਰਤਾਈਆ। ਪ੍ਰਭ ਸ਼ਬਦ ਚਲਾਏ ਇਕ ਅਕੱਥ, ਚਾਰ ਵਰਨਾਂ ਕਰੇ ਜਣਾਈਆ। ਸਰਬ ਕਲਾ ਆਪੇ ਹੋਵੇ ਸਮਰਥ, ਨਾ ਕੋਈ ਦੂਸਰ ਹੋਰ ਰਖਾਈਆ। ਜਨ ਭਗਤਾਂ ਰੱਖੇ ਦੇ ਕਰ ਹੱਥ, ਜੋਗ ਅਭਿਆਸ ਨਾ ਕੋਈ ਜਣਾਈਆ। ਆਵਣ ਜਾਵਣ ਲੱਖ ਚੁਰਾਸੀ ਕਰੇ ਭੱਠ, ਜਮ ਕੀ ਫਾਸੀ ਦਏ ਤੁੜਾਈਆ। ਲਹਿਣਾ ਦੇਣਾ ਚੁਕਾਏ ਤੀਰਥ ਅਠ ਸਠ, ਗੰਗਾ ਗੋਦਾਵਰੀ ਕੋਈ ਨਾ ਨਹਾਈਆ। ਨਾ ਕੋਈ ਪੂਜਾ ਨਾ ਕੋਈ ਪਾਠ, ਏਕਾ ਚਰਨ ਸਰਨ ਸਰਨਾਈਆ। ਗੁਰਸਿਖ ਤੇਰਾ ਰੱਖਣਹਾਰਾ ਹਠ, ਅੰਦਰ ਬੈਠਾ ਰਥ ਰਥਵਾਹੀਆ। ਆਪੇ ਮੇਲ ਮਿਲਾਏ ਨੱਠ ਨੱਠ, ਘਰ ਘਰ ਫੇਰਾ ਪਾਈਆ। ਹਾੜ ਸਤਾਰਾਂ ਕਰ ਇਕੱਠ, ਆਪਣਾ ਸੀਸ ਗੁਰ ਸੰਗਤ ਤੇਰੇ ਪੈਰਾਂ ਹੇਠ ਦਬਾਈਆ। ਤੇਰੇ ਚਰਨ ਆਪਣੇ ਸਿਰ ਲਏ ਰੱਖ, ਲੈ ਕੇ ਜਾਏ ਧੁਰਦਰਗਾਹੀਆ। ਰਾਏ ਧਰਮ ਨੇਤਰ ਰੋ ਰੋ ਨੀਰ ਵਹਾਏ ਅੱਥ, ਚਿਤਰ ਗੁਪਤ ਮਾਰੇ ਧਾਈਆ। ਇੰਦਰ ਪੁਰੀ ਹੋਏ ਭੱਠ, ਕਰੋੜ ਤੇਤੀਸਾ ਰਹੇ ਕੁਰਲਾਈਆ। ਸ਼ਿਵ ਸ਼ੰਕਰ ਖੋਲ੍ਹੇ ਮਾਲਾ ਕੰਠ ਗੱਠ, ਬਾਸ਼ਕ ਤਸ਼ਕਾ ਗਲੋਂ ਲਾਹੀਆ। ਬ੍ਰਹਮਾ ਨੇਤਰ ਅੱਠੇ ਖੋਲ੍ਹੇ ਆਤਮ ਅੰਤਰ ਆਪਣੇ ਬੋਲੇ ਦਿਸ ਨਾ ਆਏ ਹਰਿ ਸਮਰਥ, ਚਾਰੋਂ ਕੁੰਟ ਵੇਖ ਵਖਾਈਆ। ਹਰਿਸੰਗਤ ਤੇਰਾ ਕਰ ਇਕੱਠ, ਹਾੜ ਸਤਾਰਾਂ ਖ਼ੁਸ਼ੀ ਮਨਾਈਆ। ਲੱਖ ਚੁਰਾਸੀ ਪੈਣੀ ਭੱਠ, ਕਲਜੁਗ ਰਿਹਾ ਆਪ ਤਪਾਈਆ। ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਦੋ ਜਹਾਨਾਂ ਨਾ ਕੋਈ ਸਕੇ ਰੱਖ, ਗੁਰ ਪੀਰ ਨਾ ਕੋਈ ਸਹਾਈਆ। ਤ੍ਰੈਗੁਣ ਮਾਇਆ ਤੇਰੇ ਉਡਣੇ ਕੱਖ, ਪੱਲੇ ਗੰਢ ਨਾ ਕੋਈ ਕਰਾਈਆ। ਹਰਿਸੰਗਤ ਹਰਿ ਕਰੇ ਵੱਖ, ਆਪਣੇ ਹੱਥ ਰੱਖੇ ਵਡਿਆਈਆ। ਦਰਸ ਦਿਖਾਏ ਹੋ ਪਰਗਟ, ਹੋ ਪਰਤੱਖ ਪੰਜ ਤਤ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਤੇਗ ਬਹਾਦਰ ਤੇਰਾ ਵਰ, ਅੰਤਮ ਪੂਰ ਕਰਾਈਆ। ਗੁਰ ਤੇਗ ਬਹਾਦਰ ਝੋਲੀ ਡਾਹ, ਏਕਾ ਆਸ ਰਖਾਈਆ। ਪ੍ਰਭ ਅਬਿਨਾਸ਼ੀ ਤੇਰਾ ਰਾਹ, ਨਿਤ ਨਵਿਤਾ ਰਿਹਾ ਤਕਾਈਆ। ਕਲਜੁਗ ਅੰਤਮ ਬਣ ਮਲਾਹ, ਮੇਰਾ ਬੇੜਾ ਬੰਨੇ ਲਾਈਆ। ਜੂਠੀ ਝੂਠੀ ਲੱਗੀ ਢਾਹ, ਨਾ ਦਿਸੇ ਕੋਈ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਵਰ, ਆਪੇ ਮੇਲ ਮਿਲਾਈਆ। ਦੇਵੇ ਵਰ ਮੇਲ ਮਿਲਾਇਆ, ਪਾਇਆ ਪੁਰਖ ਅਪਾਰਾ। ਸ਼ਬਦ ਸ਼ਬਦੀ ਰੰਗ ਰੰਗਾਇਆ, ਛੁੱਟ ਗਿਆ ਸੰਸਾਰਾ। ਸਾਚਾ ਦਰ ਇਕ ਸੁਹਾਇਆ, ਸੋਹੇ ਬੰਕ ਦਵਾਰਾ। ਰਾਗ ਅਨਾਦੀ ਇਕ ਵਜਾਇਆ, ਛੱਤੀ ਰਾਗਾਂ ਵਸੇ ਬਾਹਿਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਕਰੇ ਵਿਹਾਰਾ। ਸਗਲਾ ਸੰਗ ਸਰਬ ਨਿਭੌਣਾ, ਹਰਿ ਸਾਚੇ ਵਡ ਵਡਿਆਈਆ। ਪੂਤ ਸਪੂਤਾ ਇਕ ਉਪਜੌਣਾ, ਗੁਰ ਗੋਬਿੰਦ ਜਣਾਈਆ। ਏਕਾ ਮਾਰਗ ਜਗਤ ਲੌਣਾ, ਏਕਾ ਰਾਹ ਚਲਾਈਆ। ਏਕਾ ਸਿਖਿਆ ਦੇ ਸਮਝੌਣਾ, ਏਕਾ ਕਰੇ ਪੜ੍ਹਾਈਆ। ਏਕਾ ਸ਼ਬਦ ਤਨ ਪਹਿਨਾਉਣਾ, ਇਕ ਦਸਤਾਰ ਸਜਾਈਆ। ਏਕਾ ਰੂਪ ਹਰਿ ਦਰਸੌਣਾ, ਨਾ ਕੋਈ ਮੂੰਡ ਮੁੰਡਾਈਆ। ਧੀਰਜ ਯਤ ਦਾ ਬੰਧਨ ਪੌਣਾ, ਦੋਏ ਬੰਦ ਕਰਾਈਆ। ਸਾਚਾ ਨੀਰ ਇਕ ਵਖੌਣਾ, ਨਿਰਮਲ ਨੀਰ ਧਰਾਈਆ। ਆਪ ਆਪਣਾ ਵਿਚ ਟਿਕੌਣਾ, ਦਿਸ ਕਿਸੇ ਨਾ ਆਈਆ। ਸ਼ਬਦ ਅਨਾਦੀ ਏਕਾ ਗੌਣਾ, ਅਰਜਨ ਗੁਰ ਜਣਾਈਆ। ਭਗਤ ਪਿਆਰ ਵਿਚ ਪੌਣਾ, ਮਿੱਠਾ ਰਸ ਵਖਾਈਆ। ਨਾਮ ਖੰਡਾ ਵਿਚ ਫਿਰੌਣਾ, ਲੁਹਾਰ ਤਰਖਾਣ ਨਾ ਕੋਈ ਘੜਾਈਆ। ਸਾਚੀ ਸੰਗਤ ਹਰਿ ਸਮਝੌਣਾ, ਆਪ ਆਪਣੀ ਰਸਨ ਅਲਾਈਆ। ਸਤਿਗੁਰ ਸਾਚਾ ਜਿਸ ਜਨ ਪੌਣਾ, ਦਰ ਔਣਾ ਹੋ ਗੁਮਰਾਹੀਆ। ਆਪ ਆਪਣਾ ਭੇਟ ਚੜ੍ਹੌਣਾ, ਗੁਰਮਤ ਇਹ ਵਖਾਈਆ। ਏਕਾ ਸ਼ਬਦ ਇਕ ਰਸਨ ਇਕ ਅਲੌ੍ਹਣਾ, ਏਕਾ ਔਣਾ ਕਰੇ ਧਾਈਆ। ਪੰਚਮ ਮੇਲਾ ਆਪ ਮਿਲੌਣਾ, ਪੰਚਮ ਡੇਰਾ ਲਾਈਆ। ਪੰਚਮ ਰਾਗ ਆਪ ਸੁਣੌਣਾ, ਪੰਚਮ ਖੋਜ ਖੋਜਾਈਆ। ਹਰਿ ਦਰਸ ਆਪ ਦਿਖੌਣਾ, ਪਰਤੱਖ ਦਰਸ ਗੁਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਸਿਖਿਆ ਰਿਹਾ ਸਮਝਾਈਆ। ਗੁਰ ਗੋਬਿੰਦ ਖੇਲ ਅਪਾਰ, ਨੈਣਾ ਹਵਨ ਕਰਾਇਆ। ਏਕਾ ਇਸ਼ਟ ਰੱਖ ਕਰਤਾਰ, ਦੇਵੀ ਦੇਵ ਮਨਾਇਆ। ਸ੍ਰਿਸ਼ਟ ਸਬਾਈ ਨਾ ਪਾਵੇ ਸਾਰ, ਨਾ ਕੋਈ ਲੇਖਾ ਲੇਖ ਲਿਖਾਇਆ। ਪੁਰਖ ਅਬਿਨਾਸ਼ੀ ਹੋ ਤਿਆਰ, ਲੋਕਮਾਤ ਉਠ ਧਾਇਆ। ਕੇਸ਼ੋ ਪੰਡਤ ਗਿਆ ਹਾਰ, ਆਪਣਾ ਮੁਖ ਭਵਾਇਆ। ਜੋਤ ਅਕਾਲਾ ਪਾਵੇ ਸਾਰ, ਦੀਨ ਦਿਆਲਾ ਨਾਮ ਧਰਾਇਆ। ਨਾਮ ਖੰਡਾ ਖਿਚ ਕਟਾਰ, ਗੁਰ ਗੋਬਿੰਦ ਤਨ ਛੁਹਾਇਆ। ਹਰਿ ਸਾਚਾ ਕਰੇ ਇਕ ਪਿਆਰ, ਸਾਚੀ ਸਿਖਿਆ ਦੇ ਸਮਝਾਇਆ। ਸਾਚਾ ਸ਼ਸਤਰ ਸਾਚਾ ਬਸਤਰ ਵਿਚ ਸੰਸਾਰ, ਸਾਚਾ ਅਸਤਰ ਨਾਲ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪੇ ਦੇਵਣਹਾਰਾ ਵਰ, ਆਪੇ ਵੇਖ ਵਖਾਇਆ। ਨਾਮ ਖੰਡਾ ਅਪਰ ਅਪਾਰਾ, ਹਰਿ ਸਾਚੇ ਤਨ ਪਹਿਨਾਇਆ। ਸਤਿਗੁਰ ਪੂਰਾ ਕਰ ਪਿਆਰਾ, ਤਨ ਸ਼ੰਗਾਰ ਵਖਾਇਆ। ਏਕਾ ਅੰਮ੍ਰਿਤ ਠੰਡੀ ਠਾਰਾ, ਧੁਰਦਰਗਾਹੀ ਜਾਮ ਪਿਆਇਆ। ਮੇਲ ਮਿਲਾਏ ਪੰਚਮ ਪਿਆਰਾ, ਪੰਚਮ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਨ ਵੇਖ ਵਖਾਇਆ। ਏਕਾ ਸਾਤਾ ਕਰ ਪਿਆਰ, ਗੁਰ ਗੋਬਿੰਦ ਵੇਖ ਵਖਾਇਆ। ਏਕਾ ਸਾਤਾ ਕਰ ਉਜਿਆਰ, ਸਗਲੀ ਚਿੰਦ ਮਿਟਾਇਆ। ਏਕਾ ਸਾਤਾ ਬੰਨੇ ਧਾਰ, ਗੁਣੀ ਗਹਿੰਦ ਵਡ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸੱਤ ਮੁਖ ਰਖਾਇਆ। ਏਕਾ ਸਾਤਾ ਸਤ ਸਤਾਰਾ, ਸਤਿਗੁਰ ਰੂਪ ਸਮਾਇਆ। ਸਤਿਗੁਰ ਖੇਲੇ ਖੇਲ ਨਿਆਰਾ, ਭੇਵ ਕੋਈ ਨਾ ਰਾਇਆ। ਪੰਚਮ ਮੀਤਾ ਪੰਚਮ ਕਰ ਪਿਆਰਾ, ਏਕਾ ਪਾਂਚਾ ਅੱਗੇ ਲਾਇਆ। ਛੇਵਾਂ ਘਰ ਸੋਹੇ ਬੰਕ ਦਵਾਰਾ, ਚੌਥਾ ਮੁਖ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸਾਤਾ ਪਾਂਚਾ ਛੀਕਾ ਏਕਾ ਡੋਰ ਬੰਧਾਇਆ। ਇਕ ਇਕੱਲਾ ਏਕੰਕਾਰ, ਸਾਤਾ ਸਤਿ ਪੁਰਖ ਅਖਵਾਇਆ। ਏਕਾ ਸਾਤਾ ਬਣ ਸਤਾਰ, ਸਤਾਰਾਂ, ਨਾਉਂ ਧਰਾਈਆ। ਪੰਚਮ ਪਿਆਰੇ ਕਰ ਪਿਆਰ, ਪੰਚਮ ਮੋਹ ਚੁਕਾਈਆ। ਛੇਵਾਂ ਵੇਖੇ ਸਚ ਦਰਬਾਰ, ਗੁਰ ਗੋਬਿੰਦ ਬੈਠਾ ਲਾਈਆ। ਸਤਾਰਾਂ ਸੌ ਛਪੰਜਾ ਬਿਕ੍ਰਮੀ ਕਰ ਵਿਹਾਰ, ਪੰਥ ਪੰਥਾ ਦਏ ਉਪਜਾਈਆ। ਗੁਰੂ ਗ੍ਰੰਥ ਰੱਖ ਸੰਸਾਰ, ਦੇ ਮਤ ਗਿਆ ਸਮਝਾਈਆ। ਪੁਰਖ ਅਬਿਨਾਸ਼ੀ ਆਦਿ ਜੁਗਾਦਿ ਪੰਜ ਤਤ ਬਦਲੇ ਚੋਲਾ, ਨਾ ਕੋਈ ਸਕੇ ਬੰਦ ਕਰਾਈਆ। ਧੁਰਦਰਗਾਹੀ ਸ਼ਬਦ ਸਰੂਪੀ ਗਾਏ ਢੋਲਾ, ਆਪ ਆਪਣਾ ਨਾਦ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤੇਰੀ ਸਾਚੀ ਨੀਂਹ ਲੋਕਮਾਤ ਧਰਾਈਆ। ਏਕਾ ਢਈਆ ਲਾਏ ਢਾਹ, ਕਲਜੁਗ ਪਾਰ ਕਿਨਾਰਾ। ਸਤਿਗੁਰ ਪੂਰਾ ਬਣ ਮਲਾਹ, ਲੋਕਮਾਤ ਲਏ ਅਵਤਾਰਾ। ਖਾਣੀ ਬਾਣੀ ਕੋਈ ਜਾਣੇ ਨਾ, ਵੇਦ ਪੁਰਾਨ ਨਾ ਜਾਨਣ ਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਵਡ ਮਰਗਿੰਦ, ਏਕਾ ਦੇਵੇ ਨਾਮ ਸਹਾਰਾ। ਗੁਰ ਗੋਬਿੰਦ ਨਾਮ ਵਟਾ, ਸਿੰਘ ਰੂਪ ਅਖਵਾਇਆ। ਸਿੰਘ ਗੁਰ ਆਪ ਹੋ ਆ, ਗੋਬਿੰਦ ਸਿੰਘ ਮੂਲ ਚੁਕਾਇਆ। ਸਚ ਸਿੰਘਾਸਣ ਵੇਖ ਵਖਾ, ਨਿਰਗੁਣ ਆਸਣ ਲਾਇਆ। ਪਾਵਾ ਚੂਲ ਨਾ ਕੋਈ ਲਈ ਬਣਾ, ਨਾ ਕੋਈ ਬਾਡੀ ਬਣਤ ਬਣਾਇਆ। ਕਿਸੇ ਮੰਦਰ ਗੁਰਦਵਾਰ ਮਸਜਿਦ ਮੱਠ ਸ਼ਿਵਦਵਾਲੇ ਨਾ ਬੈਠਾ ਡਾਹ, ਹੱਥ ਕਿਸੇ ਨਾ ਆਇਆ। ਗੁਰਸਿਖ ਤੇਰਾ ਦਿਵਸ ਰੈਣ ਕਾਇਆ ਮੰਦਰ ਅੰਦਰ ਬੈਠਾ ਤੱਕੇ ਰਾਹ, ਇਕ ਧਿਆਨ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵਣਹਾਰਾ ਵਰ, ਏਕਾ ਮਾਰਗ ਲਾਇਆ। ਚਾਰ ਵਰਨ ਮਾਰਗ ਲਾ, ਇਕ ਦਸਤਾਰ ਬੰਧਾਈਆ। ਏਕਾ ਅੰਮ੍ਰਿਤ ਜਾਮ ਪਿਆ, ਏਕਾ ਗੁਣ ਜਣਾਈਆ। ਏਕਾ ਬਸਤਰ ਤਨ ਛੁਹਾ, ਊਚਾਂ ਨੀਚਾਂ ਭੇਵ ਚੁਕਾਈਆ। ਏਕਾ ਗਹਿਣਾ ਹੱਥ ਪਾ, ਨਾਮ ਕੰਗਣ ਵੰਡ ਵੰਡਾਈਆ। ਧੀਰਜ ਯਤ ਸਤਿ ਸੰਤੋਖ ਰਿਹਾ ਵਖਾ, ਏਕਾ ਬੰਧਨ ਪਾਈਆ। ਮੁੱਛ ਦਾੜ੍ਹੀ ਕੇਸ ਲਏ ਵਧਾ, ਸਾਚਾ ਰੂਪ ਦਰਸਾਈਆ। ਆਪ ਆਪਣਾ ਵਿਚ ਲਿਆ ਟਿਕਾ, ਆਪ ਆਪਣਾ ਭੇਵ ਚੁਕਾਈਆ। ਪੰਚਮ ਮੀਤਾ ਨਾਮ ਧਰਾ, ਪੰਚਮ ਰਿਹਾ ਸੇਵ ਕਮਾਈਆ। ਪੰਚਮ ਅੱਗੇ ਝੋਲੀ ਡਾਹ, ਮੰਗੇ ਮੰਗ ਸਚ ਨਿਆਈਆ । ਮੇਰਾ ਬਖ਼ਸ਼ੋ ਜਗਤ ਗੁਨਾਹ, ਏਕਾ ਸਿਖਿਆ ਰਿਹਾ ਪੜ੍ਹਾਈਆ। ਅੰਮ੍ਰਿਤ ਪੀਣਾ ਸਾਚੇ ਥਾਂ, ਦੂਈ ਦਵੈਤੀ ਦਏ ਗਵਾਈਆ। ਏਕਾ ਪਿਤਾ ਏਕਾ ਮਾਂ, ਏਕਾ ਗੁਰ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮਾਰਗ ਲਾਈਆ। ਆਪਣਾ ਮਾਰਗ ਆਪੇ ਦੱਸ, ਆਪੇ ਬੂਝ ਬੁਝਾਇਆ। ਆਪੇ ਹਿਰਦੇ ਰਿਹਾ ਵਸ, ਆਪੇ ਦਰਸ ਦਿਖਾਇਆ। ਆਪੇ ਤੀਰ ਨਿਰਾਲਾ ਰਿਹਾ ਕਸ, ਆਪੇ ਬਾਣ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮਤ ਇਹ ਸਮਝਾਇਆ। ਤੀਰ ਨਿਰਾਲਾ ਵੱਜੇ ਬਾਣਾ, ਗੁਰ ਸ਼ਬਦੀ ਬਚਨ ਅਲਾਇਆ। ਹਰਿ ਕਾ ਸਾਧੋ ਮੰਨਣਾ ਭਾਣਾ, ਹਰਿ ਸਾਚਾ ਵਿਚ ਸਮਾਇਆ। ਧੁਰਦਰਗਾਹੀ ਸਾਚਾ ਰਾਣਾ, ਏਕਾ ਏਕ ਅਖਵਾਇਆ। ਅਕਾਲ ਪੁਰਖ ਏਕਾ ਗਾਣਾ, ਨਾ ਕੋਈ ਦੂਸਰ ਗੁਰੂ ਮਨਾਇਆ। ਗੁਰੂ ਗ੍ਰੰਥ ਜ਼ਾਮਨ ਵਿਚ ਇਕ ਟਿਕਾਣਾ, ਦੇ ਮਤ ਰਿਹਾ ਸਮਝਾਇਆ। ਭੁੱਲ ਰੁੱਲ ਨਾ ਵਕ਼ਤ ਗਵਾਣਾ, ਕਲਜੁਗ ਕੂੜ ਅੰਧੇਰਾ ਛਾਇਆ। ਸ਼ਬਦ ਖੋਜ ਵੇਖ ਪਦ ਨਿਰਬਾਨਾ, ਹਰਿ ਸ਼ਬਦੀ ਖੋਜ ਖੋਜਾਇਆ। ਖੇਲੇ ਖੇਲ ਦੋ ਜਹਾਨਾਂ, ਭੇਵ ਕੋਈ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇਆ। ਗੁਰ ਗੋਬਿੰਦ ਸਿੰਘ ਰੂਪ, ਸਤਿਗੁਰ ਨਾਂ ਧਰਾਇਆ। ਮੰਗੇ ਮੰਗ ਸ਼ਾਹ ਭੂਪ, ਭਿਖਿਆ ਭਿਖਕ ਪਾਇਆ। ਕਲਜੁਗ ਕੂੜ ਪਸਾਰਾ ਜੂਠ ਝੂਠ, ਠੱਗ ਚੋਰ ਯਾਰ ਹੋਏ ਹਲਕਾਇਆ। ਪਾਰਬ੍ਰਹਮ ਪ੍ਰਭ ਆਪੇ ਜਾਏ ਤੁਠ, ਲੋਕਮਾਤ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸਤਿਗੁਰ ਬਚਨ ਅਲਾਇਆ। ਸੁਣਿਆ ਸ਼ਬਦ ਗੁਰ ਗੋਬਿੰਦ, ਆਤਮ ਵੱਜੀ ਵਧਾਈਆ। ਪ੍ਰਭ ਆਪ ਉਪਜਾਈ ਸਾਚੀ ਬਿੰਦ, ਪੂਤ ਸਪੂਤਾ ਨਾਉਂ ਧਰਾਈਆ। ਵਡ ਦਾਤਾ ਸ਼ਾਹ ਗੁਣੀ ਗਹਿੰਦ, ਤੇਰੀ ਓਟ ਤਕਾਈਆ। ਅੰਤਮ ਮਿਟੌਣੀ ਕਲਜੁਗ ਚਿੰਦ ਤੇਰੇ ਹੱਥ ਤੇਰੀ ਵਡਿਆਈਆ। ਤੇਰਾ ਤੇਰੀ ਕਰੇ ਨਿੰਦ, ਤੇਰਾ ਮੇਰਾ ਭੇਵ ਨਾ ਜਾਣੇ ਕੋਈ ਰਾਈਆ। ਤੂੰ ਸਦਾ ਦਾਤਾ ਬਖ਼ਸ਼ਿੰਦ, ਸ੍ਰਿਸ਼ਟ ਸਬਾਈ ਹੋਏ ਸਦਾ ਗੁਨਾਹੀਆ। ਜਨ ਭਗਤਾਂ ਮੇਟੀ ਸਗਲੀ ਚਿੰਦ, ਜੋ ਬੈਠੇ ਰਾਹ ਤਕਾਈਆ। ਲਹਿਣਾ ਦੇਣਾ ਚੁਕੌਣਾ ਸੁਰਪਤ ਰਾਜੇ ਇੰਦ, ਕਰੋੜ ਤੇਤੀਸੇ ਮੇਟੇ ਸ਼ਾਹੀਆ। ਸ਼ਿਵ ਸ਼ੰਕਰ ਮਿਟੌਣੀ ਸਗਲੀ ਚਿੰਦ, ਅੰਤਮ ਲੇਖਾ ਪੂਰ ਕਰਾਈਆ। ਬ੍ਰਹਮੇ ਮਿਲੌਣਾ ਆਪ ਆਪਣੀ ਬਿੰਦ, ਆਪ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਖੇਲ ਕਰਨਹਾਰਾ ਆਪ ਹੋ ਜਾਈਆ। ਪੁਰਖ ਅਬਿਨਾਸ਼ੀ ਦਏ ਸਲਾਹ, ਗੁਰ ਗੋਬਿੰਦ ਹਰਿ ਸਮਝਾਇਆ। ਤੇਰਾ ਬੇੜਾ ਹਰਿ ਮਲਾਹ, ਕਲਜੁਗ ਅੰਤਮ ਦਏ ਚਲਾਇਆ। ਸ਼ਬਦ ਵਿਚੋਲਾ ਕਰੇ ਸਲਾਹ, ਦੋ ਜਹਾਨਾਂ ਫੇਰੀ ਪਾਇਆ। ਏਕਾ ਢੋਲਾ ਲੈਣਾ ਗਾ, ਸੋਹੰ ਨਾਮ ਧਰਾਇਆ। ਸੋ ਪੁਰਖ ਨਿਰੰਜਣ ਹਰਿ ਆਪ ਅਖਵਾ, ਹੰ ਤੇਰਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੂਆ ਦੂਆ ਏਕਾ ਏਕਾ ਰੰਗ ਰੰਗਾਇਆ। ਮੇਰੀ ਧਾਰ ਤੇਰਾ ਰੰਗ, ਸ਼ਬਦ ਵੱਜੇ ਵਧਾਈਆ। ਤੇਰਾ ਨਾਮ ਮੇਰਾ ਮਰਦੰਗ, ਲੋਆਂ ਪੁਰੀਆਂ ਕਰੇ ਜਣਾਈਆ। ਤੇਰੀ ਸੇਜ ਮੇਰਾ ਪਲੰਘ, ਬੈਠਾ ਆਸਣ ਲਾਈਆ। ਸ਼ਬਦ ਸੁਨੇਹੜਾ ਆਪੇ ਭੇਜ ਪੂਰੀ ਕਰੇ ਤੇਰੀ ਮੰਗ, ਅੰਤਮ ਮੇਲ ਮਿਲਾਈਆ। ਚਰਨ ਧੂੜ ਨੁਹਾਏ ਸਾਚੀ ਗੰਗ, ਸਰੋਵਰ ਇਕ ਵਖਾਈਆ। ਸਾਚੇ ਅਸਵ ਕਸੇ ਤੰਗ, ਨੀਲਾ ਨੀਲੀ ਧਾਰੋਂ ਪਾਰ ਕਰਾਈਆ। ਅੰਤਮ ਮੰਗਣਾ ਸਾਚੀ ਮੰਗ, ਪ੍ਰਭ ਪੂਰੀ ਦਏ ਕਰਾਈਆ। ਦਾਤਾ ਜੋਧਾ ਸੂਰਾ ਸਰਬੰਗ, ਸਰਬ ਕਲ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੇਰਾ ਸੰਗ ਨਿਭਾਈਆ। ਗੁਰ ਗੋਬਿੰਦ ਮਿਲਿਆ ਵਰ, ਰਸਨਾ ਸ਼ਬਦ ਅਲਾਇਆ। ਇਕ ਵਸੌਣਾ ਸਾਚਾ ਘਰ, ਸੰਬਲ ਨਗਰੀ ਧਾਮ ਸੁਹਾਇਆ। ਬਿਨ ਹਰਿ ਹੋਰ ਨਾ ਕੋਈ ਸਕੇ ਘੜ, ਨਾ ਕੋਈ ਬਾਢੀ ਬਣਤ ਬਣਾਇਆ। ਬਿਨ ਹਰਿ ਹੋਰ ਨਾ ਸਕੇ ਕੋਈ ਚੜ੍ਹ, ਨਾ ਪੌੜਾ ਦਿਸ ਦਿਸਾਇਆ। ਬਿਨ ਹਰਿ ਕੋਈ ਨਾ ਸਕੇ ਅੰਦਰ ਵੜ, ਨਾ ਕੋਈ ਕੁੰਡਾ ਕੋਈ ਲਾਹਿਆ। ਅੰਤਮ ਤੇਰਾ ਲੜ ਲਏ ਫੜ, ਨਾ ਸਕੇ ਕੋਈ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬੂਝ ਬੁਝਾਇਆ। ਕਲਜੁਗ ਅੰਤਮ ਹਰਿ ਹਰਿ ਔਣਾ, ਆਪਣਾ ਵੇਸ ਵਟਾ। ਜੋਤੀ ਨੂਰ ਖੇਲ ਖਿਲੌਣਾ, ਨਿਹਕਲੰਕਾ ਨਾਮ ਧਰਾ। ਸ਼ਬਦ ਡੰਕਾ ਇਕ ਵਜਾਉਣਾ, ਚੋਟ ਤਨ ਨਗਾਰੇ ਲਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਜਗਤ ਉਠੌਣਾ, ਦੇਵੇ ਸ਼ਬਦ ਸੁਣਾ। ਸਾਧਾ ਸੰਤਾਂ ਮੂਲ ਚੁਕੌਣਾ, ਜੂਠੀ ਝੂਠੀ ਢੇਰੀ ਢਾਹ। ਆਤਮ ਗੰਦ ਮੇਟ ਮਿਟੌਣਾ, ਕਲਜੁਗ ਅੰਤਮ ਦਿਸੇ ਨਾ। ਜੇਰਜ ਅੰਡਾਂ ਫੋਲ ਫੁਲੌਣਾ, ਉਤਭੁਜ ਸੇਤਜ ਛੱਡੇ ਨਾ। ਬ੍ਰਹਿਮੰਡਾਂ ਹਰਿ ਫੇਰਾ ਪੌਣਾ, ਨੌਂ ਖੰਡ ਪ੍ਰਿਥਮੀ ਵੇਖਾਂ ਥਾਂ। ਸੱਤਾਂ ਦੀਪਾਂ ਆਪ ਹਲੌਣਾ, ਆਪ ਜਣਾਏ ਆਪਣਾ ਨਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜਨ ਭਗਤਾਂ ਦੇਵੇ ਠੰਡੀ ਛਾਂ। ਨਿਹਕਲੰਕ ਨਾਮ ਧਰ, ਸ਼ਬਦੀ ਡੰਕ ਵਜਾਵਣਾ। ਵੇਖਣਹਾਰਾ ਸਾਚਾ ਘਰ, ਨਾ ਭੇਵ ਛੁਪਾਵਣਾ। ਲੱਖ ਚੁਰਾਸੀ ਜਾਏ ਹਰ, ਅੰਤਮ ਮੁਖ ਭਵਾਵਣਾ। ਗੁਰਮੁਖ ਵਿਰਲਾ ਜਾਏ ਤਰ, ਜਿਸ ਚਰਨੀ ਸੀਸ ਨਿਵਾਵਣਾ। ਦਰਸ ਦਿਖਾਏ ਅੱਗੇ ਖੜ, ਪੂਰ ਕਰਾਏ ਭਾਵਨਾ। ਨਾ ਕੋਈ ਸੀਸ ਨਾ ਕੋਈ ਧੜ, ਤੋੜੇ ਲੰਕਾ ਗੜ੍ਹ ਰਾਵਣਾ। ਨਾ ਕੋਈ ਵਿਦਿਆ ਅੱਖਰ ਗਿਆ ਪੜ੍ਹ, ਭੇਖਾਧਾਰੀ ਧਰੇ ਭੇਖ ਬਾਵਨਾ। ਜਗਤ ਅਗਨੀ ਗਿਆ ਸੜ, ਅੰਮ੍ਰਿਤ ਬਰਖੇ ਸੀਤਲ ਸਾਵਨਾ। ਪੰਚ ਵਿਕਾਰਾ ਵਗੇ ਹੜ, ਮਨਮੁਖ ਜੀਵ ਸਰਬ ਰੁੜਾਵਣਾ। ਗੁਰਮੁਖ ਵਿਰਲਾ ਸਾਚੇ ਪੌੜੇ ਜਾਏ ਚੜ੍ਹ, ਪੂਰਨ ਬ੍ਰਹਮ ਕਰੇ ਪਛਾਨਣਾ। ਸਾਚੇ ਅੰਦਰ ਜਾਏ ਵੜ, ਨਾ ਛੁੱਟੇ ਹਰਿ ਕਾ ਦਾਮਨਾ। ਹਰਿ ਸੁਹਾਏ ਕੰਚਨ ਗੜ੍ਹ, ਧੁਰਦਰਗਾਹੀ ਹੋਏ ਜ਼ਾਮਨਾ। ਕੋਈ ਨਾ ਸਕੇ ਅੱਗੇ ਅੜ, ਪ੍ਰਭ ਮਾਰੇ ਤੀਰ ਨਿਸ਼ਾਨਨਾ। ਕਲਜੁਗ ਉਖੇੜੇ ਲੱਗੀ ਜੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਵਣਾ। ਨਿਰਗੁਣ ਰੂਪ ਜੋਤ ਉਜਾਲਾ, ਆਦਿ ਨਿਰੰਜਣ ਦਾਤਾ। ਪਾਰਬ੍ਰਹਮ ਪ੍ਰਭ ਪੁਰਖ ਗੋਪਾਲਾ, ਸਰਬ ਜੀਆਂ ਪਿਤ ਮਾਤਾ। ਲੱਖ ਚੁਰਾਸੀ ਹੋਏ ਰਖਵਾਲਾ, ਆਤਮ ਬੰਧਾਏ ਨਾਤਾ। ਚਲੇ ਚਾਲ ਇਕ ਨਿਰਾਲਾ, ਪੂਰਨ ਪਤ ਪੁਰਖ ਬਿਧਾਤਾ। ਜੋਤੀ ਨੂਰ ਇਕ ਜਵਾਲਾ, ਆਦਿ ਸ਼ਕਤ ਇਕ ਅਕਾਂਤਾ। ਥਿਰ ਘਰ ਰੱਖ ਸੱਚੀ ਧਰਮਸਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਦਾਤਾ। ਨਿਰਗੁਣ ਰੂਪ ਪੁਰਖ ਅਕਾਲ, ਆਦਿ ਅੰਤ ਅਖਵਾਇਆ। ਸਤਿ ਸਰੂਪ ਸਦਾ ਦਿਆਲ, ਨਾਰੀ ਕੰਤ ਸਮਾਇਆ। ਆਪਣੀ ਸੁਰਤ ਆਪ ਸੰਭਾਲ, ਆਪਣਾ ਮੰਤ ਚਲਾਇਆ। ਆਪਣੇ ਅੰਤਰ ਆਪੇ ਮਾਰੇ ਛਾਲ, ਆਪਣਾ ਰਸ ਚੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰੋ ਨੂਰ ਅਖਵਾਇਆ। ਨੂਰੋ ਨੂਰ ਹਰਿ ਨਿਰੰਕਾਰ, ਨਿਰਗੁਣ ਧਾਰ ਚਲਾਈਆ। ਇਕ ਅਕੱਲਾ ਕਰ ਪਸਾਰ, ਅਕਲ ਕਲਾ ਅਖਵਾਈਆ। ਖੇਲੇ ਖੇਲ ਅਪਰ ਅਪਾਰ, ਖੇਲਣਹਾਰ ਆਪੇ ਬੇਪਰਵਾਹੀਆ। ਆਦਿ ਅਨਾਦੀ ਬੇਐਬ ਪਰਵਰਦਿਗਾਰ, ਪਾਰਬ੍ਰਹਮ ਪੁਰਖ ਅਖਵਾਈਆ। ਸਤਿ ਸਰੂਪ ਸੱਚੀ ਸਰਕਾਰ, ਸਤਿ ਸਤਿਵਾਦ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਿਰਗੁਣ ਨੂਰ ਹਰਿ ਪਰਕਾਸ਼, ਪਰਮ ਪੁਰਖ ਅਖਵਾਇਆ। ਆਦਿ ਜੁਗਾਦਿ ਨਾ ਜਾਏ ਵਿਨਾਸ, ਆਦਿਨ ਅੰਤਾ ਨਾਮ ਧਰਾਇਆ। ਖੇਲੇ ਖੇਲ ਪ੍ਰਿਥਮੀ ਆਕਾਸ਼, ਲੋਆਂ ਪੁਰੀਆਂ ਫੇਰਾ ਪਾਇਆ। ਮੰਡਲ ਮੰਡਪ ਪਾਵੇ ਰਾਸ, ਰਵ ਸਸ ਸੇਵਾ ਲਾਇਆ। ਲੱਖ ਚੁਰਾਸੀ ਵਸੇ ਪਾਸ, ਦਿਸ ਕਿਸੇ ਨਾ ਆਇਆ। ਪਵਣ ਚਲਾਏ ਇਕ ਸਵਾਸ, ਆਪ ਆਪਣੀ ਦਇਆ ਕਰਾਇਆ। ਹਰ ਘਟ ਆਪੇ ਰੱਖਿਆ ਵਾਸ, ਘਰ ਘਰ ਮੰਦਰ ਡੇਰਾ ਲਾਇਆ। ਪਾਰਬ੍ਰਹਮ ਪ੍ਰਭ ਹੋਇਆ ਦਾਸ, ਪੰਜ ਤਤ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇਆ। ਜੁਗ ਜੁਗ ਧਾਰੇ ਭੇਸ ਅਵੱਲਾ, ਪਾਰਬ੍ਰਹਮ ਬੇਅੰਤਾ। ਆਪੇ ਵਸਿਆ ਇਕ ਅਕੱਲਾ, ਮੇਲ ਮਿਲਾਵਾ ਸਾਚੇ ਸੰਤਾ। ਵੇਖ ਵਖਾਏ ਜਲ ਥਲਾਂ, ਡੂੰਘੀ ਕੰਦਰ ਫੋਲ ਫੋਲੰਤਾ। ਕਰੇ ਕਰਾਏ ਏਕਾ ਹੱਲਾ, ਏਕਾ ਕਾਮ ਕਰੰਤਾ। ਆਪਣੇ ਫਲ ਆਪੇ ਫੱਲਾ, ਆਪੇ ਤੋੜ ਤੁੜੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਾਚਾ ਧਾਮ ਸੁਹੰਤਾ। ਸਾਚਾ ਧਾਮ ਹਰਿ ਬਨਵਾਰੀ, ਏਕਾ ਏਕ ਸੁਹਾਇੰਦਾ। ਨਿਰਮਲ ਜੋਤੀ ਕਰ ਉਜਿਆਰੀ, ਅਕਾਸ਼ ਪਰਕਾਸ਼ ਚਲਾਇੰਦਾ। ਸ਼ਬਦ ਸਿੰਘਾਸਣ ਏਕਾ ਭਾਰੀ, ਥਿਰ ਘਰ ਡੇਰਾ ਲਾਇੰਦਾ। ਤਖ਼ਤ ਬੈਠਾ ਸੱਚਾ ਸਿਕਦਾਰੀ, ਸੱਚਾ ਸ਼ਾਹ ਸੁਲਤਾਨ ਆਪ ਅਖਵਾਇੰਦਾ। ਉਠਿਆ ਸ਼ਬਦ ਪਹਿਰੇਦਾਰੀ, ਦਰ ਦਰਬਾਨ ਅਖਵਾਇੰਦਾ। ਅੱਠੇ ਪਹਿਰ ਖ਼ਬਰਦਾਰੀ, ਆਲਸ ਨਿੰਦਰਾ ਵਿਚ ਨਾ ਆਇੰਦਾ। ਹਰਿ ਹਰਿ ਕਰਤਾ ਦੇਵੇ ਹੁਕਮ ਵਾਰੋ ਵਾਰੀ, ਲੋਕਮਾਤੀ ਰਾਹ ਤਕਾਇੰਦਾ। ਜੁਗ ਜੁਗ ਖੇਲੇ ਖੇਲ ਨਿਆਰੀ, ਖੇਲਣਹਾਰ ਵੇਸ ਵਟਾਇੰਦਾ। ਆਦਿਨ ਅੰਤਾ ਏਕਾ ਏਕੰਕਾਰੀ, ਓਅੰਕਾਰਾ ਨਾਮ ਧਰਾਇੰਦਾ। ਜਨ ਭਗਤਾਂ ਪੈਜ ਰਿਹਾ ਸਵਾਰੀ, ਏਕਾ ਆਤਮ ਬ੍ਰਹਮ ਜਣਾਇੰਦਾ। ਵਜਾਏ ਧੁਨ ਸੱਚੀ ਧੁਨਕਾਰੀ, ਅਨਹਦ ਸਾਚਾ ਤਾਲ ਰਖਾਇੰਦਾ। ਜੋਤ ਨਿਰੰਜਣ ਕਰ ਉਜਿਆਰੀ, ਅਗਿਆਨ ਅੰਧੇਰ ਮਿਟਾਇੰਦਾ। ਬਜਰ ਕਪਾਟੀ ਦੇਵੇ ਪਾੜੀ, ਦੂਈ ਦਵੈਤੀ ਪੜਦਾ ਲਾਹਿੰਦਾ। ਨੌਂ ਦਵਾਰੇ ਪਾਰ ਕਿਨਾਰੀ, ਘਰ ਦਸਵਾਂ ਵੇਖ ਵਖਾਇੰਦਾ। ਆਤਮ ਸੇਜਾ ਕਰ ਪਿਆਰੀ, ਸਚ ਸਿੰਘਾਸਣ ਵੇਖ ਵਖਾਇੰਦਾ। ਨਿਰਗੁਣ ਜੋਤ ਕਰ ਉਜਿਆਰੀ, ਚਿੱਟੀ ਧਾਰ ਵਹਾਇੰਦਾ। ਅੱਠੇ ਪਹਿਰ ਰਿਹਾ ਵਿਚਾਰੀ, ਹਰਿਜਨ ਸੁਰਤੀ ਰਾਹ ਤਕਾਇੰਦਾ। ਜਿਸ ਜਨ ਬਖ਼ਸ਼ੇ ਚਰਨ ਪਿਆਰੀ, ਅਕਾਲ ਮੂਰਤੀ ਮੇਲ ਮਿਲਾਇੰਦਾ। ਆਪੇ ਪੁਰਖ ਆਪੇ ਨਾਰੀ, ਨਾਰੀ ਕੰਤਾ ਆਪ ਹੋ ਜਾਇੰਦਾ। ਸਰਗੁਣ ਮੇਲਾ ਵਡ ਸੰਸਾਰੀ, ਹਰਿ ਸਾਗਰ ਗਹਿਰ ਗੰਭੀਰ ਸਮਾਇੰਦਾ। ਵੇਖਣਹਾਰਾ ਵਾਰੋ ਵਾਰੀ, ਜੁਗ ਜੁਗ ਵੇਸ ਵਟਾਇੰਦਾ। ਲੋਕਮਾਤ ਕਰ ਤਿਆਰੀ, ਪੰਜ ਤਤ ਸਮਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਦਏ ਆਧਾਰੀ, ਏਕਾ ਧੀਰ ਧਰਾਇੰਦਾ। ਆਪੇ ਵਸਿਆ ਸਭ ਤੋਂ ਬਾਹਰੀ, ਭੇਵ ਕੋਇ ਨਾ ਪਾਇੰਦਾ। ਕਰੇ ਖੇਲ ਅਪਾਰ ਅਪਾਰੀ, ਜੋਤੀ ਨੂਰ ਟਿਕਾਇੰਦਾ। ਸਤਿਜੁਗ ਸਾਚੇ ਦਏ ਅਧਾਰੀ, ਅੱਠ ਅਠਾਰਾਂ ਮੂਲ ਚੁਕਾਇੰਦਾ ਤ੍ਰੇਤਾ ਤੇਰਾ ਭਰ ਭੰਡਾਰੀ, ਦੋਏ ਦੋਏ ਵੇਖ ਵਖਾਇੰਦਾ। ਦੁਆਪਰ ਤੇਰਾ ਮੀਤ ਮੁਰਾਰੀ, ਲਹਿਣਾ ਦੇਣਾ ਝੋਲੀ ਪਾਇੰਦਾ। ਕਲਜੁਗ ਤੇਰੀ ਖੇਲ ਖਿਲਾਰੀ, ਹਰਿ ਆਪਣੀ ਵੰਡ ਵੰਡਾਇੰਦਾ। ਪਾਏ ਹਿੱਸਾ ਹਰਿ ਗਿਰਧਾਰੀ, ਵਰਨ ਬਰਨੀ ਰਾਹ ਚਲਾਇੰਦਾ। ਏਕਾ ਦੂਜਾ ਕਰ ਸਿਕਦਾਰੀ, ਤੀਜਾ ਰਾਹ ਵਖਾਇੰਦਾ। ਚੌਥੇ ਦਰ ਹਾਹਾਕਾਰੀ, ਨਾ ਕੋਈ ਪੰਚਮ ਮੇਲ ਮਿਲਾਇੰਦਾ। ਛੇਵਾਂ ਮੰਦਰ ਹੋਏ ਉਜਾੜੀ, ਸੱਤਵੇ ਸਤਿ ਪੁਰਖ ਨਿਰੰਜਣ ਨਾ ਕੋਈ ਧਿਆਇੰਦਾ। ਅੱਠਾਂ ਤੱਤਾਂ ਮਗਰ ਲਗਾਏ ਪੰਚਮ ਧਾੜੀ, ਕਾਮ ਕਰੋਧ ਲੋਭ ਮੋਹ ਹੰਕਾਰ ਸੰਗ ਰਲਾਇੰਦਾ। ਨੌਂ ਦਰ ਵੇਖੇ ਅੱਗ ਲੱਗੀ ਬਹੱਤਰ ਨਾੜੀ, ਨਾ ਕੋਈ ਮਾਤ ਬੁਝਾਇੰਦਾ। ਦਸਵੇਂ ਬੈਠ ਜੋਤ ਨਿਰੰਕਾਰੀ, ਆਪ ਆਪਣਾ ਬੰਦ ਕਰਾਇੰਦਾ । ਮਾਇਆ ਪੜਦਾ ਪਾਏ ਭਾਰੀ, ਜੀਵ ਜੰਤ ਨਾ ਕੋਇ ਲਾਹਿੰਦਾ। ਕਾਇਆ ਗੜ੍ਹ ਬਣਾ ਹੰਕਾਰੀ, ਉਪਰ ਚੜ੍ਹ ਵੇਖ ਵਖਾਇੰਦਾ। ਮਹੱਲ ਅਟੱਲ ਉਚ ਮੁਨਾਰੀ, ਦਰ ਸਾਚਾ ਆਪ ਸੁਹਾਇੰਦਾ। ਸ਼ਬਦ ਡੰਕਾ ਮਾਰੇ ਵਾਰੋ ਵਾਰੀ, ਲੱਖ ਚੁਰਾਸੀ ਆਪ ਉਠਾਇੰਦਾ। ਈਸਾ ਮੂਸਾ ਕਰ ਤਿਆਰੀ, ਹਰਿ ਜੋਤੀ ਨੂਰ ਰਖਾਇੰਦਾ। ਸੰਗ ਮੁਹੰਮਦ ਚਾਰ ਯਾਰੀ, ਏਕਾ ਮਤਾ ਪਕਾਇੰਦਾ। ਅੱਲਾ ਰਾਣੀ ਕਰ ਪਿਆਰੀ, ਨਾਤਾ ਜੋੜ ਜੁੜਾਇੰਦਾ। ਕਲਮਾ ਅਮਾਮ ਸ਼ਾਹ ਸਵਾਰੀ, ਆਪਣਾ ਆਪ ਸੁਣਾਇੰਦਾ। ਅਜ਼ਮਤੋ ਕਸਮਤੋ ਖੇਲ ਨਿਆਰੀ, ਅਹਿਬਾਬ ਰਬਾਬ ਵਜਾਇੰਦਾ। ਦੋ ਦੋ ਆਬਾ ਪੈਜ ਸਵਾਰੀ, ਪੁਨ ਸਵਾਬ ਨਾ ਕੋਈ ਰਖਾਇੰਦਾ। ਕਵਲ ਨਾਭਾ ਅੰਮ੍ਰਿਤ ਧਾਰੀ, ਆਪਣਾ ਮੁਖ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਵੰਡ ਵੰਡਾਇੰਦਾ। ਸ਼ਬਦ ਵੰਡ ਕਰੇ ਬਲਵਾਨਾ, ਪਾਰਬ੍ਰਹਮ ਅਖਵਾਇੰਦਾ। ਖੇਲੇ ਖੇਲ ਦੋ ਜਹਾਨਾਂ, ਭੇਵ ਕੋਈ ਨਾ ਪਾਇੰਦਾ। ਕਲਜੁਗ ਕੂੜੀ ਕਿਰਿਆ ਕਰ ਪਰਧਾਨਾ, ਜੂਠ ਝੂਠ ਸੰਗ ਰਲਾਇੰਦਾ। ਮਾਇਆ ਮਮਤਾ ਬੱਧਾ ਗਾਨਾ, ਹਉਮੇ ਹੰਗਤਾ ਮੇਲ ਮਿਲਾਇੰਦਾ। ਪੰਜ ਰਲਾਏ ਨਾਲ ਸ਼ੈਤਾਨਾ, ਅੱਠੇ ਪਹਿਰ ਉਠਾਇੰਦਾ। ਮਨਮਤ ਕਰ ਪਰਧਾਨਾ, ਸਿਰ ਆਪਣਾ ਹੱਥ ਟਿਕਾਇੰਦਾ। ਬੁੱਧੀ ਬਾਲੀ ਹੋਏ ਨਾਦਾਨਾ, ਗਿਆਨ ਗੋਹਝ ਨਾ ਕੋਈ ਜਣਾਇੰਦਾ। ਖੇਲੇ ਖੇਲ ਸ੍ਰੀ ਭਗਵਾਨਾ, ਸ੍ਰੀ ਧਰ ਨਾਮ ਧਰਾਇੰਦਾ। ਜਨ ਭਗਤਾਂ ਦੇਵੇ ਨਾਮ ਨਿਧਾਨਾ, ਅੰਤਰ ਆਤਮ ਵੇਖ ਵਖਾਇੰਦਾ। ਸ਼ਬਦ ਵਖਾਏ ਸਚ ਨਿਸ਼ਾਨਾ, ਧੁਰਦਰਗਾਹੀ ਆਪ ਚਲਾਇੰਦਾ। ਉਪਰ ਲਿਖੇ ਲੇਖ ਮਹਾਨਾ, ਸੋਹੰ ਨਾਉਂ ਰਖਾਇੰਦਾ। ਮਾਰੇ ਤੀਰ ਇਕ ਨਿਸ਼ਾਨਾ, ਏਕਾ ਚਿੱਲਾ ਆਪ ਉਠਾਇੰਦਾ। ਖੇਲੇ ਖੇਲ ਗੋਪੀ ਕਾਹਨਾ, ਨਾਮ ਬੰਸਰੀ ਇਕ ਵਜਾਇੰਦਾ। ਸੀਤਾ ਸੁਰਤੀ ਕਰ ਪਰਵਾਨਾ, ਰਾਮ ਰਾਮਾ ਘਰ ਪਰਨਾਇੰਦਾ। ਅਰਜਨ ਦੇਵੇ ਇਕ ਗਿਆਨਾ, ਏਕਾ ਸ਼ਬਦ ਅਲਾਇੰਦਾ। ਕਲਜੁਗ ਰੱਖਿਆ ਨੌਜਵਾਨਾ, ਹਰਿ ਸਾਚਾ ਵੇਖ ਵਖਾਇੰਦਾ। ਏਕਾ ਸ਼ਰਅ ਇਕ ਸ਼ਰਾਇਤ ਦਏ ਧੁਰ ਫ਼ਰਮਾਣਾ, ਏਕਾ ਕਲਮਾ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਨਿਰਗੁਣ ਖੇਲ ਖਿਲਾਇੰਦਾ। ਨਿਰਗੁਣ ਖੇਲ ਹਰਿ ਖਿਲੰਤਾ, ਅਕਲ ਕਲਾ ਕਲ ਧਾਰੀਆ। ਕਲਜੁਗ ਆਪਣਾ ਵੇਸ ਵਟੰਤਾ, ਸੰਗ ਮੁਹੰਮਦ ਚਾਰ ਯਾਰੀਆ। ਅੱਲਾ ਰਾਣੀ ਮੇਲ ਮਿਲੰਤਾ, ਸੁਹਾਏ ਬੰਕ ਦਵਾਰੀਆ। ਏਕਾ ਨਾਅਰਾ ਆਪ ਸੁਣੰਤਾ, ਹੂ ਹੂ ਤੇਰੀ ਵਾਰੀਆ। ਏਕਾ ਸਾਚਾ ਧਾਮ ਸੁਹੰਤਾ, ਮਕਾਮੇ ਹੱਕ ਮੇਲਾ ਸਾਚੇ ਯਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਪਰਵਰਦਿਗਾਰੀਆ। ਨਿਰਗੁਣ ਰੂਪ ਪਰਵਰਦਿਗਾਰ, ਏਕਾ ਨਾਮ ਖ਼ੁਦਾਈਆ। ਖ਼ਲਕ ਖ਼ਲਕ ਖ਼ੁਦਾਈ ਕਰ ਪਸਾਰ, ਦੀਨ ਅਲਾਹੀਆ। ਦੀਨ ਅਲਾਹੀ ਕਰ ਵਿਚਾਰ, ਇਕ ਸ਼ਰਾਇਤ ਸੁਣਾਈਆ। ਇਕ ਸ਼ਰਾਇਤ ਬੰਨੇ ਧਾਰ, ਏਕਾ ਆਇਤ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੰਡਨ ਵੰਡ ਵੰਡਾਈਆ। ਨਿਰਗੁਣ ਆਪਣਾ ਕਰ ਪਸਾਰਾ, ਜੁਗ ਜੁਗ ਖੇਲ ਖਿਲਾਇੰਦਾ। ਕਲਜੁਗ ਖੇਲੇ ਖੇਲ ਨਿਆਰਾ, ਵੇਦ ਕਤੇਬ ਨਾ ਕੋਈ ਰਖਾਇੰਦਾ। ਪੁਰਾਨ ਅਠਾਰਾਂ ਪਾਏ ਸਾਰਾ, ਹਰਿ ਸਾਚਾ ਮੁਖ ਭਵਾਇੰਦਾ। ਅੰਜੀਲ ਕੁਰਾਨਾ ਕਰ ਨਿਆਰਾ, ਆਪਣਾ ਰਾਹ ਵਖਾਇੰਦਾ। ਮੁਖ ਛੁਪਾਇਆ ਕ੍ਰਿਸ਼ਨ ਮੁਰਾਰਾ, ਰਾਮਾ ਰਾਮ ਨਾ ਕੋਈ ਧਿਆਇੰਦਾ। ਗਣਪਤ ਗਣੇਸ਼ਾ ਗਿਆ ਹਾਰਾ, ਸ਼ਿਵ ਸ਼ੰਕਰ ਨਾ ਤ੍ਰਿਸ਼ੂਲ ਉਠਾਇੰਦਾ। ਬ੍ਰਹਮਾ ਵੇਖੇ ਨਾ ਨੈਣ ਉਘਾੜਾ, ਅੱਠੇ ਨੇਤਰ ਬੰਦ ਕਰਾਇੰਦਾ। ਕਰੋੜ ਤੇਤੀਸਾ ਨਾ ਕੋਈ ਲਲਕਾਰਾ, ਸੁਰਪਤ ਰਾਜਾ ਇੰਦ ਮੁਖ ਛੁਪਾਇੰਦਾ। ਪੁਰਖ ਅਬਿਨਾਸ਼ੀ ਏਕਾ ਸ਼ਬਦ ਕਰ ਤਿਆਰਾ, ਲੋਕਮਾਤ ਰਖਾਇੰਦਾ। ਪੰਜ ਤਤ ਕਰ ਪਿਆਰਾ, ਨਾਨਕ ਨਾਮ ਰਖਾਇੰਦਾ। ਜੋਤ ਸਰੂਪੀ ਕਰ ਅਕਾਰਾ, ਨਿਰਗੁਣ ਵੇਸ ਵਟਾਇੰਦਾ। ਸ਼ਬਦ ਸ਼ਸਤਰ ਇਕ ਪਿਆਰਾ, ਤਨ ਗਾਤਰੇ ਆਪ ਲਟਕਾਇੰਦਾ। ਮਨਮਤ ਮਾਰੇ ਵਾਰੋ ਵਾਰਾ, ਗੁਰਮਤ ਇਕ ਪਰਨਾਇੰਦਾ। ਜੀਵਾਂ ਜੰਤਾਂ ਕਰ ਪਿਆਰਾ, ਸਾਧਾਂ ਸੰਤਾਂ ਸਮਝਾਇੰਦਾ। ਦਾਤਾ ਦਾਨੀ ਖੇਲ ਨਿਆਰਾ, ਖੇਲਣਹਾਰ ਦਿਸ ਨਾ ਆਇੰਦਾ। ਮਾਤ ਪਿਤਾ ਨਾ ਪਾਵੇ ਸਾਰਾ, ਨਾ ਕੋਈ ਭੇਵ ਜਣਾਇੰਦਾ। ਪੁਰਖ ਅਬਿਨਾਸ਼ੀ ਕਰ ਪਿਆਰਾ, ਆਪਣੇ ਦਰ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣੀ ਵੰਡ ਵੰਡਾਇੰਦਾ। ਆਪਣੇ ਦਰ ਆਪੇ ਸੱਦ, ਆਪੇ ਦਇਆ ਕਮਾਈਆ। ਨਾਮ ਪਿਆਏ ਸਾਚੀ ਮਦਿ, ਇਕ ਖੁਮਾਰ ਰਖਾਈਆ। ਭਾਗ ਲਗਾਏ ਸ਼ਬਦੀ ਪਦ, ਵਿਸ਼ਨੂੰ ਵੰਸੀ ਆਪ ਅਖਵਾਈਆ। ਇਕ ਜਣਾਈ ਬੋਧ ਅਗਾਧਾ, ਧੁਰ ਦੀ ਧਾਰ ਸਮਝਾਈਆ। ਪੁਰਖ ਅਕਾਲਾ ਦੀਨ ਦਿਆਲਾ ਆਤਮ ਅੰਤਰ ਇਕ ਵਜਾਏ ਸਾਚਾ ਨਾਦਾ, ਅਨਹਦ ਸੇਵਾ ਲਾਈਆ। ਰਸਨਾ ਗਾਏ ਨਾ ਕੋਈ ਸਦਾ, ਬੱਤੀ ਦੰਦ ਨਾ ਕੋਈ ਜਣਾਈਆ। ਅਜੱਪਾ ਜਾਪ ਮਿਲੇ ਮਾਧਵ ਮਾਧਾ, ਏਕਾ ਸਚ ਪੜ੍ਹਾਈਆ। ਮੇਟ ਮਿਟਾਏ ਵਾਦ ਵਿਵਾਦਾ, ਜਿਸ ਘਰ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣੀ ਵੰਡ ਵੰਡਾਈਆ। ਵੰਡੇ ਵੰਡ ਨਾਮ ਸਤਿ, ਲੋਕਮਾਤ ਜੈਕਾਰਾ। ਲੇਖੇ ਲਾਏ ਪੰਜ ਤੱਤ, ਜਿਸ ਜਨ ਦੇਵੇ ਕਰ ਪਿਆਰਾ। ਬਹੱਤਰ ਨਾੜ ਨਾ ਉਬਲੇ ਰੱਤ, ਪੰਜ ਚੋਰ ਨਾ ਕਰੇ ਖ਼ਵਾਰਾ। ਆਤਮ ਬੀਜੇ ਸਾਚੇ ਵਤ, ਬੀਜਣਹਾਰ ਆਪ ਕਰਤਾਰਾ। ਫੁਲ ਫੁਲਵਾੜੀ ਵੇਖ ਪੱਤ, ਫਲ ਅੰਮ੍ਰਿਤ ਲੱਗੇ ਡਾਲਾ। ਸਤਿ ਸੰਤੋਖੀ ਦੇਵੇ ਧੀਰਜ ਜਤ, ਕਾਇਆ ਮੰਦਰ ਸੱਚੀ ਧਰਮਸਾਲਾ। ਹਰਿ ਕਾ ਮੰਦਰ ਕਦੇ ਨਾ ਜਾਏ ਢੱਠ, ਦੀਪਕ ਜਗਦੀ ਰਹੇ ਜਵਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਖੇਲੇ ਖੇਲ ਨਿਰਾਲਾ। ਨਾਮ ਸਤਿ ਪਾਈ ਵੰਡੀ, ਹਰਿ ਸਾਚਾ ਵੰਡ ਵੰਡਾਇੰਦਾ। ਖੇਲੇ ਖੇਲ ਵਿਚ ਵਰਭੰਡੀ, ਪਾਖੰਡੀ ਮੇਟ ਮਿਟਾਇੰਦਾ। ਗੁਰ ਨਾਨਕ ਹੱਥ ਫੜਾਈ ਕੰਡੀ, ਏਕਾ ਤੋਲ ਤੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦਿਤਾ ਸਾਚਾ ਬੋਲਾ, ਸੋਹੰ ਰਸਨਾ ਗਾਇੰਦਾ। ਨਾਨਕ ਸੋਹੰ ਰਸਨਾ ਗਾ, ਆਪਣਾ ਮੂਲ ਚੁਕਾਇਆ। ਤੇਰਾ ਮੇਰਾ ਭੇਵ ਨਾ ਰਾ, ਨਿਰਗੁਣ ਸਰਗੁਣ ਇਕ ਅਖਵਾਇਆ। ਸਰਗੁਣ ਤੇਰਾ ਸਾਚਾ ਥਾਂ, ਨਿਰਗੁਣ ਡੇਰਾ ਲਾਇਆ। ਨਿਰਗੁਣ ਤੇਰਾ ਸਾਚਾ ਨਾਂ, ਸਰਗੁਣ ਸਾਚਾ ਦਏ ਜਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਵੰਡ ਵੰਡਾਇਆ। ਨਾਮ ਸਤਿ ਵੰਡ ਵੰਡਾ, ਅੱਲਾ ਹੂ ਵਿਚਾਰਿਆ। ਐਨਲਹੱਕ ਵੇਖ ਵਖਾ, ਮੇਲ ਮਿਲਾਏ ਦਸਮ ਦਵਾਰਿਆ। ਮੁਕਾਮੇ ਹੱਕ ਇਕ ਖ਼ੁਦਾ, ਸਚਖੰਡ ਮੇਲ ਮਿਲਾ ਰਿਹਾ। ਦੋਹਾਂ ਵਿਚੋਲਾ ਬੇਪਰਵਾਹ, ਭੇਵ ਕੋਈ ਨਾ ਪਾ ਰਿਹਾ। ਸਤਿ ਪੁਰਖ ਨਿਰੰਜਣ ਆਪ ਅਖਵਾ, ਨੂਰੋ ਨੂਰ ਆਪ ਉਪਜਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤੀ ਨੂਰ ਹਰਿ, ਸ਼ਬਦੀ ਨਾਦ ਤਾਲ ਵਜਾ ਰਿਹਾ। ਸ਼ਬਦੀ ਨਾਦ ਤਾਲ ਵੱਜੇ ਤਲਵਾੜਾ, ਘਰ ਸਾਚੇ ਵੱਜੇ ਵਧਾਈਆ। ਪਾਰਬ੍ਰਹਮ ਪ੍ਰਭ ਵੇਖੇ ਇਕ ਅਖਾੜਾ, ਧੁਰਦਰਗਾਹੀ ਬੈਠਾ ਲਾਈਆ। ਸਚ ਸਿੰਘਾਸਣ ਬੈਠ ਸੱਚਾ ਲਾੜਾ, ਆਪ ਆਪਣਾ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਧਰ ਜੁਗ ਜੁਗ ਵੇਖੇ ਆਪਣਾ ਘਰ, ਲੋਕਮਾਤ ਖੇਲ ਕਰ, ਕਲਜੁਗ ਕਰੇ ਕੰਤ ਕੁੜਮਾਈਆ। ਕਲਜੁਗ ਕਰੀ ਹਰਿ ਕੁੜਮਾਈ, ਕਾਮ ਕਰੋਧ ਪਰਨਾਇਆ। ਲੋਭ ਮੋਹ ਕਰੇ ਲੜਾਈ, ਹੱਥ ਹੰਕਾਰ ਉਠਾਇਆ। ਮਾਇਆ ਮਮਤਾ ਧੀ ਜਵਾਈ, ਨਾ ਸਕੇ ਕੋਈ ਬਚਾਇਆ। ਮਨਮਤ ਨੇਤਰ ਨੈਣ ਕਜਲਾ ਰਹੀ ਪਾਈ, ਮਨਮੁਖ ਜੀਵ ਕਰੇ ਹਲਕਾਇਆ। ਜੂਠ ਝੂਠ ਵੱਜੀ ਵਧਾਈ, ਚਾਰੋਂ ਕੁੰਟ ਅੰਧੇਰਾ ਛਾਇਆ। ਧਰਤ ਮਾਤ ਨੇਤਰ ਰੋ ਰੋ ਨੀਰ ਰਹੀ ਵਹਾਈ, ਪ੍ਰਭ ਅੱਗੇ ਸੀਸ ਝੁਕਾਇਆ। ਕਲਜੁਗ ਪਕੜ ਪਛਾੜੇ ਦੋਵੇਂ ਬਾਂਹੀ, ਉਪਰ ਆਪਣਾ ਭਾਰ ਉਠਾਇਆ। ਜੀਵ ਜੰਤ ਗ਼ਰੀਬ ਨਿਮਾਣੇ ਰਹੇ ਕੁਰਲਾਈ, ਕਿਰਿਆ ਕਰਮ ਨਾ ਕੋਈ ਜਣਾਇਆ। ਸਾਧਾਂ ਸੰਤਾਂ ਮਿਲਿਆ ਮੇਲ ਨਾ ਹਰਿ ਸਾਚੇ ਮਾਹੀ, ਜੂਠੇ ਝੂਠੇ ਬੈਠੇ ਧੂਣੀਆਂ ਤਾਇਆ। ਕੋਟੀ ਕੋਟ ਬੰਨ ਲੰਗੋਟ ਫਿਰਦੇ ਥਾਈਂ ਥਾਈਂ, ਯਤ ਸਤਿ ਨਾ ਕੋਈ ਰਖਾਇਆ। ਕੋਈ ਨਾ ਦੇਵੇ ਸਿਰ ਠੰਡੀਆਂ ਛਾਈਂ, ਗੁਰਦਰ ਮੰਦਰ ਮਸਜਦ ਡੇਰਾ ਲਾਇਆ। ਸ਼ਿਵਦਵਾਲਾ ਮੱਠ ਪਈ ਦੁਹਾਈ, ਪੰਡਤ ਪਾਂਧੇ ਰਹੇ ਕੁਰਲਾਇਆ। ਮੁੱਲਾਂ ਸ਼ੇਖ਼ ਕਰਨ ਲੜਾਈ, ਕੁਤਬ ਗੌਂਸ ਨਾ ਕੋਈ ਸਹਾਇਆ। ਪੀਰ ਫਕੀਰ ਨਾ ਕਰੇ ਜਣਾਈ, ਦਸਤਗੀਰ ਨਜ਼ਰ ਨਾ ਆਇਆ। ਅੰਮ੍ਰਿਤ ਸਰ ਸਰੋਵਰ ਹੰਸ ਬਣਾਏ ਫੜ ਫੜ ਕਾਈਂ, ਭਰ ਪਿਆਲਾ ਨਾ ਕਿਸੇ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੁਰ ਦਿਤਾ ਵਰ, ਏਕਾ ਸ਼ਬਦ ਅੱਗੇ ਧਰ, ਏਕਾ ਰਾਹ ਵਖਾਇਆ। ਨਾਨਕ ਗੁਰ ਪਰਉਪਕਾਰਾ, ਚਾਰ ਵਰਨ ਪਰਨਾਇੰਦਾ। ਚਾਰੇ ਕੁੰਟਾਂ ਪਾਵੇ ਸਾਰਾ, ਦਹਿ ਦਿਸ਼ਾ ਉਠ ਧਾਇੰਦਾ। ਜੀਵਾਂ ਜੰਤਾਂ ਸਾਧਾਂ ਸੰਤਾਂ ਵੇਖੇ ਵਾਰੋ ਵਾਰਾ, ਮੂਰਖ ਮੁਗਧ ਗੜ੍ਹ ਹੰਕਾਰ ਤੁੜਾਇੰਦਾ। ਏਕਾ ਕੰਡਾ ਹੱਥ ਦੋ ਧਾਰਾ, ਸ਼ਬਦੀ ਨਾਉਂ ਧਰਾਇੰਦਾ। ਉਚੇ ਟਿੱਲੇ ਪਾਵੇ ਸਾਰਾ, ਗੋਰਖ ਮਛੰਦਰ ਫੋਲ ਫੋਲਾਇੰਦਾ। ਮੁੱਲਾਂ ਸ਼ੇਖ਼ ਮਸਾਇਕ ਕਾਜ਼ੀ ਇਕ ਸੁਣਾਏ ਸਾਚਾ ਨਾਅਰਾ, ਹੱਕ ਹਕੀਕਤ ਇਕ ਸੁਣਾਇੰਦਾ। ਪੰਡਤ ਪਾਂਧੇ ਗਿਆਨ ਧਿਆਨ ਕਰ ਉਜਿਆਰਾ, ਏਕਾ ਬ੍ਰਹਮ ਵਖਾਇੰਦਾ। ਪਾਰਬ੍ਰਹਮ ਪ੍ਰਭ ਭੇਵ ਨਿਆਰਾ, ਅਗੰਮ ਅਗੰਮੜਾ ਰੂਪ ਵਟਾਇੰਦਾ। ਹੱਡ ਮਾਸ ਨਾੜੀ ਚਮੜਾ ਨਾ ਕੋਈ ਕਰੇ ਕਲ ਅਕਾਰਾ, ਦਿਸ ਕਿਸੇ ਨਾ ਆਇੰਦਾ। ਜੁਗ ਜੁਗ ਆਪਣਾ ਲੈ ਅਵਤਾਰਾ, ਜੋਤੀ ਜਾਮਾ ਭੇਖ ਵਟਾਇੰਦਾ। ਕਲਜੁਗ ਤੇਰੀ ਅੰਤਮ ਵਾਰਾ, ਈਸਾ ਮੂਸਾ ਕਰ ਤਿਆਰਾ, ਨਾਲ ਰਲਾਏ ਸੰਗ ਮੁਹੰਮਦ ਚਾਰ ਯਾਰਾ, ਲੋਕਮਾਤੀ ਵੇਖ ਵਖਾਇੰਦਾ। ਨਾਨਕ ਗੁਰ ਕਰ ਪਿਆਰਾ, ਏਕਾ ਦੇਵੇ ਸ਼ਬਦ ਅਧਾਰਾ, ਜੋਤੀ ਨੂਰ ਕਰ ਪਸਾਰਾ, ਪੰਜ ਤਤ ਸਮਾਇੰਦਾ। ਇਕ ਗਿਆਨ ਇਕ ਧਿਆਨ, ਇਕ ਚਰਨ ਇਕ ਅਸ਼ਨਾਨ, ਇਕ ਧੂੜ ਏਕਾ ਮਸਤਕ ਏਕਾ ਟਿੱਕਾ ਇਕ ਲਲਾਟ ਏਕਾ ਘਾਟ ਪਾਰ ਕਰਾਇੰਦਾ। ਗੁਰਮੁਖਾਂ ਦਿਸੇ ਨੇੜੇ ਵਾਟ, ਮਨਮੁਖਾਂ ਦਰ ਦੁਰਕਾਇੰਦਾ। ਚੌਦਾਂ ਲੋਕ ਵਖਾਏ ਸਾਚਾ ਹਾਟ, ਚੌਦਾਂ ਤਬਕਾਂ ਫੋਲ ਫੋਲਾਇੰਦਾ। ਜ਼ਿਮੀਂ ਅਸਮਾਨਾ ਪਾੜਾ ਜਾਏ ਪਾਟ, ਗੁਰ ਪੂਰਾ ਨੇਤਰ ਆਪਣਾ ਆਪ ਉਠਾਇੰਦਾ। ਕਦੇ ਨਾ ਸੁੱਤਾ ਖ਼ਾਕੀ ਖ਼ਾਕ ਖਾਟ, ਨੂਰ ਵਿਛੌਣਾ ਇਕ ਵਿਛਾਇੰਦਾ। ਵਿਚ ਨਾ ਆਏ ਆਨ ਬਾਟ, ਮਾਤ ਗਰਭ ਨਾ ਫੇਰਾ ਪਾਇੰਦਾ। ਏਕਾ ਜੋਤੀ ਨੂਰ ਲਲਾਟ, ਆਪਣੀ ਆਪ ਰੁਸ਼ਨਾਇੰਦਾ। ਅੰਤਮ ਕਾਇਆ ਚੋਲੀ ਜਾਏ ਪਾਟ, ਥਿਰ ਕੋਈ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਖੇਲ ਕਰ, ਜੁਗ ਜੁਗ ਆਪਣੀ ਵੰਡ ਵੰਡਾਇੰਦਾ। ਨਾਨਕ ਚੋਲਾ ਹਰਿ ਘਰ ਪਾਇਆ, ਘਰ ਸਾਚੇ ਵੱਜੀ ਵਧਾਈਆ। ਏਕਾ ਢੋਲਾ ਨਾਮ ਰਖਾਇਆ, ਦਿਵਸ ਰੈਣ ਰਿਹਾ ਗਾਈਆ। ਸੋਹੰ ਢੋਲਾ ਸਾਚਾ ਗਾਇਆ, ਏਕਾ ਦੂਜਾ ਭੌ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਵਖਾਏ ਸਾਚਾ ਘਰ, ਘਰ ਸਾਚਾ ਆਦਿ ਨਿਰੰਜਣ ਬੈਠਾ ਬੇਪਰਵਾਹੀਆ। ਆਦਿ ਨਿਰੰਜਣ ਹਰਿ ਬੇਅੰਤ, ਪਰਮ ਪੁਰਖ ਅਪਾਰਾ। ਖੇਲੇ ਖੇਲ ਜੁਗਾ ਜੁਗੰਤ, ਲੋਕਮਾਤ ਅਵਤਾਰਾ। ਗੁਰਮੁਖ ਉਠਾਏ ਸਾਚੇ ਸੰਤ, ਜਨ ਭਗਤਾਂ ਮੀਤ ਮੁਰਾਰਾ। ਜਿਹਵਾ ਰਸਨਾ ਜਪਾਏ ਮਣੀਆ ਮੰਤ, ਸ਼ਬਦੀ ਸ਼ਬਦ ਅਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨੂਰ ਹੋਏ ਅਵਤਾਰਾ। ਏਕਾ ਗੁਰ ਇਕ ਅਵਤਾਰਾ, ਏਕਾ ਰੂਪ ਵਟਾਈਆ। ਏਕਾ ਸ਼ਕਤੀ ਭਰ ਭੰਡਾਰਾ, ਆਦਿ ਸ਼ਕਤ ਨਾਮ ਵਡਿਆਈਆ। ਇਕ ਵਿਅਕਤੀ ਪੁਰਖ ਅਗੰਮ ਅਗੰਮ ਅਪਾਰਾ, ਅਗੰਮੜੀ ਧਾਰ ਚਲਾਈਆ। ਨਾ ਮਰੇ ਨਾ ਪਏ ਜੰਮ ਵਿਚ ਸੰਸਾਰਾ, ਆਵਣ ਜਾਵਣ ਰਚਨ ਰਚਾਈਆ। ਆਪ ਆਪਣਾ ਕਰ ਉਜਿਆਰਾ, ਆਪੇ ਲਏ ਮਿਟਾਈਆ। ਆਪੇ ਵਸਿਆ ਧੂੰਆਂਧਾਰਾ, ਧੁੰਧੂਕਾਰ ਵਖਾਈਆ। ਸਗਲ ਸ੍ਰਿਸ਼ਟੀ ਕਰ ਪਸਾਰਾ, ਬੈਠਾ ਆਸਣ ਲਾਈਆ। ਇਕ ਅਕੱਲਾ ਏਕੰਕਾਰਾ, ਕਰਤਾ ਪੁਰਖ ਨਾਉਂ ਧਰਾਈਆ। ਨਿਰਗੁਣ ਰੂਪ ਸੱਚੀ ਸਰਕਾਰਾ, ਪਾਰਬ੍ਰਹਮ ਵੱਡੀ ਵਡਿਆਈਆ। ਸ਼ਬਦ ਸਰੂਪੀ ਮਾਰੇ ਏਕਾ ਨਾਅਰਾ, ਘਰ ਘਰ ਅਵਾਜ਼ ਲਗਾਈਆ। ਕਲਜੁਗ ਅੰਤਮ ਹੋ ਤਿਆਰਾ, ਆਇਆ ਭੇਸ ਵਟਾਈਆ। ਏਕਾ ਤਤ ਇਕ ਪਿਆਰਾ, ਏਕਾ ਬੂਝ ਬੁਝਾਈਆ। ਤ੍ਰੈਗੁਣ ਮਾਇਆ ਪਾਰ ਕਿਨਾਰਾ, ਤਤਵ ਤਤ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵਿਚ ਟਿਕਾਈਆ। ਨਿਰਗੁਣ ਰੂਪ ਅਵਰ ਨਾ ਦੋਆ, ਗੁਰੂ ਗੁਰੂ ਗੁਰ ਦੇਵਾ। ਆਲਸ ਨਿੰਦਰ ਵਿਚ ਕਦੇ ਨਾ ਸੋਇਆ, ਪਾਰਬ੍ਰਹਮ ਪ੍ਰਭ ਅਲੱਖ ਅਭੇਵਾ। ਉਪਾਏ ਖਪਾਏ ਨਾ ਕਦੇ ਹੱਸੇ ਨਾ ਕਦੇ ਰੋਇਆ, ਆਦਿ ਅੰਤ ਨੂਰੋ ਨੂਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਲੋਕਮਾਤ ਆਪਣਾ ਸ਼ਬਦ ਲੈ ਕੇ ਆਵੇ ਸਾਚਾ ਢੋਆ। ਨਾਮ ਸਤਿ ਸ਼ਬਦ ਚਲਾ, ਹਰਿ ਨਾਮੇ ਵਣਜ ਕਰਾਇਆ। ਏਕਾ ਮਤ ਗਿਆ ਸਮਝਾ, ਏਕਾ ਰੂਪ ਦਰਸਾਇਆ। ਏਕਾ ਪਤ ਗਿਆ ਰਖਾ, ਪਤਿਪਰਮੇਸ਼ਵਰ ਹੋਏ ਸਹਾਇਆ। ਏਕਾ ਯਤ ਗਿਆ ਬਣਾ, ਧੀਰਜ ਧੀਰ ਧਰਾਇਆ। ਏਕਾ ਸਤਿ ਗਿਆ ਵਖਾ, ਸਤਿ ਸੰਤੋਖ ਨਾਮ ਉਪਾਇਆ। ਏਕਾ ਵਤ ਏਕਾ ਬੀਜ ਗਿਆ ਬਿਜਾ, ਬਿਨ ਅੰਗਦ ਫਲ ਕਿਸੇ ਨਾ ਖਾਇਆ। ਸ੍ਰਿਸ਼ਟ ਸਬਾਈ ਹੋਈ ਨੰਗਤ, ਨਾ ਪੜਦਾ ਕੋਈ ਪਾਇਆ। ਨੌਂ ਦਵਾਰ ਘਰ ਘਰ ਫਿਰਦੀ ਮੰਗਤ, ਤ੍ਰਿਸ਼ਨਾ ਭੁੱਖ ਨਾ ਕੋਈ ਮਿਟਾਇਆ। ਮਿਲਿਆ ਧਾਮ ਨਾ ਸਾਚੀ ਸੰਗਤ, ਬਿਨ ਗੁਰ ਪੂਰੇ ਕੋਈ ਨਾ ਸਾਚਾ ਰਾਹ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਵੇਸ ਵਟਾਇਆ। ਜੋਤੀ ਸ਼ਬਦੀ ਵੇਸ ਵਟਾ, ਪੰਜ ਤਤ ਸਮਾਇੰਦਾ। ਅੰਗਦ ਗਹਿਣਾ ਦੇਵੇ ਪਾ, ਦਿਸ ਕਿਸੇ ਨਾ ਆਇੰਦਾ। ਲਹਿਣਾ ਦੇਣਾ ਮੂਲ ਚੁਕਾ, ਕਾਇਆ ਤ੍ਰਿਪਤ ਕਰਾਇੰਦਾ। ਮਨਮੁਖਤਾ ਦਏ ਮਿਟਾ, ਅਗੰਮ ਅਗੰਮਤਾ ਸ਼ਬਦ ਪੜ੍ਹਾਇੰਦਾ। ਭੁੱਖਾ ਨੰਗਤਾ ਲੇਖੇ ਲਾ, ਸ਼ਾਹ ਸੁਲਤਾਨ ਬਣਾਇੰਦਾ। ਨਾਮ ਧਨ ਸਚ ਖ਼ਜਾਨਾ ਝੋਲੀ ਪਾ, ਅਤੁਟ ਭੰਡਾਰ ਚਲਾਇੰਦਾ। ਆਪਣਾ ਅੱਖਰ ਆਪ ਸਿਖਾ, ਆਪੇ ਲੇਖ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੂਜਾ ਕਰ ਵਿਹਾਰ, ਤੀਜਾ ਨੇਤਰ ਆਪ ਖੁਲ੍ਹਾਇੰਦਾ। ਤੀਜਾ ਨੇਤਰ ਅਮਰਪਦ, ਗੁਰ ਪੂਰੇ ਏਕਾ ਪਾਇਆ। ਰਾਮ ਦਾਸ ਵੱਜੀ ਸਦ, ਸਾਚਾ ਨਾਮ ਸੁਣਾਇਆ। ਪਾਰ ਕਰਾਇਆ ਕੋਟ ਬ੍ਰਹਿਮਦ, ਪਾਰਬ੍ਰਹਮ ਮਿਲਾਇਆ। ਆਪੇ ਵੇਖੇ ਆਪਣੀ ਯੱਦ, ਆਪਣਾ ਰੂਪ ਵਟਾਇਆ। ਗੁਰ ਅਰਜਨ ਸ਼ਬਦ ਡੋਰੀ ਬੰਧ, ਏਕਾ ਚਰਨ ਦਿਸਾਇਆ। ਜੋਤ ਸਰੂਪੀ ਚਾੜ੍ਹੇ ਚੰਨ, ਲੋਕਮਾਤ ਕਰੇ ਰੁਸ਼ਨਾਇਆ। ਰਵ ਸਸ ਦੇਵਤ ਸੁਰ ਬ੍ਰਹਮਾ ਸ਼ਿਵ ਕਰਨ ਧੰਨ ਧੰਨ, ਗਣ ਗੰਧਰਬ ਫੁਲ ਬਰਸਾਇਆ। ਪੁਰਖ ਅਬਿਨਾਸ਼ੀ ਏਕਾ ਗਿਆ ਮੰਨ, ਗੁਰ ਨਾਨਕ ਰਾਹ ਵਖਾਇਆ। ਏਕਾ ਸ਼ਬਦ ਸੁਣਾਏ ਕੰਨ, ਤਾਲ ਤਲਵਾੜਾ ਇਕ ਵਜਾਇਆ। ਲੇਖੇ ਲਾਇਆ ਜਨਨੀ ਜਨ, ਜਨ ਜਨਕਾ ਆਪ ਬਣਾਇਆ। ਭਾਗ ਲਗਾਇਆ ਕਾਇਆ ਤਨ, ਪੰਜ ਤਤ ਕਰੇ ਰੁਸ਼ਨਾਇਆ। ਸ੍ਰਿਸ਼ਟ ਸਬਾਈ ਬੇੜਾ ਬੰਨ੍ਹ, ਹਰਿ ਕਾ ਭੇਵ ਖੁਲ੍ਹਾਇਆ। ਜੀਵਾਂ ਜੰਤਾਂ ਕੱਢੇ ਜਨ, ਏਕਾ ਸ਼ਬਦ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮੰਤਰ ਇਕ ਗਿਆਨ, ਇਕ ਧਿਆਨ ਏਕਾ ਸ਼ਬਦ ਦ੍ਰਿੜਾਇਆ। ਏਕਾ ਗਿਆਨ ਦੀਆ ਗੁਰ ਨੇਤਰ, ਹਰਿ ਵਡ ਵੱਡੀ ਵਡਿਆਈਆ। ਖੇਲੇ ਖੇਲ ਕਾਇਆ ਖੇਤਰ, ਫੁਲ ਫੁਲਵਾੜੀ ਵੇਖ ਵਖਾਈਆ। ਰੁੱਤ ਬਸੰਤੀ ਮਹੀਨਾ ਚੇਤਰ, ਸਦ ਹੀ ਰੰਗ ਰੰਗਾਈਆ। ਸ਼ਬਦੀ ਸ਼ਬਦ ਬਣਿਆ ਹੇਤੜ, ਸਾਚਾ ਹਿਤ ਕਮਾਈਆ। ਸੰਤ ਦੁਲਾਰਾ ਜੇਠੀ ਜੇਠੜ, ਜੇਠ ਅਗਨੀ ਰਿਹਾ ਬੁਝਾਈਆ। ਬੋਧ ਅਗਾਧਾ ਸ਼ਬਦੀ ਲੇਖੜ, ਗੁਰੂ ਗ੍ਰੰਥ ਉਪਾਈਆ। ਗੁਰ ਤੇਗ ਬਹਾਦਰ ਲਾਏ ਪੱਲੇਥੜ, ਉਪਰ ਪੋਚ ਪੁਚਾਈਆ। ਸਾਧਾ ਸੰਤਾਂ ਗੁਰਮੁਖਾਂ ਭਗਤਾਂ ਰੱਖੇ ਛਾਇਆ ਹੇਠੜ, ਮਨਮੁਖਾਂ ਦਏ ਦੁਰਕਾਈਆ। ਮਸਤਕ ਟਿੱਕਾ ਲਾਏ ਰੱਤੀ ਕੇਸਰ, ਸਾਚੇ ਕਿਲੇ ਸਗਨ ਮਨਾਈਆ। ਕਲਜੁਗ ਅੰਤਮ ਮੇਲਾ ਹੋਏ ਥਨੇਸਰ, ਕਾਹਨਾ ਕ੍ਰਿਸ਼ਨਾ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰਿਹਾ ਵੰਡ ਵੰਡਾਈਆ। ਨਿਰਗੁਣ ਸਾਚੀ ਵੰਡ ਵੰਡੌਣੀ, ਹਰਿ ਗੋਬਿੰਦ ਹਰਿ ਦਾਤਾ। ਹਰਿਰਾਏ ਹਰਿ ਖੇਲ ਖਿਲੌਣੀ, ਹਰਿਕ੍ਰਿਸ਼ਨਾ ਮੇਲ ਮਿਲਾਤਾ। ਤੇਗ ਬਹਾਦਰ ਇਹ ਸਮਝੌਣੀ, ਸੀਸ ਧੜ ਤੋੜੇ ਨਾਤਾ। ਗੁਰ ਗੋਬਿੰਦ ਇਕ ਕਮਾਨ ਤੀਰ ਉਠੌਣੀ, ਮੇਟੇ ਰੈਣ ਅੰਧੇਰੀ ਰਾਤਾ। ਚਾਰ ਵਰਨਾਂ ਏਕਾ ਧਾਰ ਬਣੌਣੀ, ਏਕਾ ਹੋਏ ਪਿਤਾ ਮਾਤਾ। ਦੁਰਮਤ ਮੈਲ ਕੱਟ ਵਖੌਣੀ, ਉਤਮ ਹੋਏ ਜ਼ਾਤਾ। ਅੰਮ੍ਰਿਤ ਧਾਰ ਮੁਖ ਚੁਔਣੀ, ਵਰਨ ਬਰਨ ਕਰਾਏ ਏਕਾ ਜਾਤਾ। ਏਕਾ ਸਿਖਿਆ ਸਿੱਖ ਸਮਝੌਣੀ, ਅੰਮ੍ਰਿਤ ਆਤਮ ਬੂੰਦ ਸਵਾਂਤਾ। ਆਪਣੀ ਲਾਜ ਆਪ ਰਖੌਣੀ, ਨਾ ਕੋਈ ਦੂਸਰ ਭੈਣ ਭਰਾਤਾ। ਸਚ ਸੁੱਚ ਸੰਜਮ ਤੇਰਾ ਹੱਥ ਉਠੌਣੀ, ਜ਼ੋਰੂ ਜ਼ਰ ਜੁਲਮ ਨੇੜ ਨਾ ਆਏ ਕਮਜ਼ਾਤਾ। ਪੱਲੇ ਨਾਮ ਗੰਢ ਬੰਨੌਣੀ ਧੁਰਦਰਗਾਹੀ ਸਾਚੀ ਦਾਤਾ। ਅਕਾਲ ਮੂਰਤ ਇਕ ਧਿਔਣੀ, ਗੁਰ ਪੀਰ ਨਾ ਹੋਰ ਪਛਾਤਾ। ਇਸ਼ਟ ਦੇਵ ਦੇਵਾ ਇਕ ਵਖੌਣੀ, ਨਿਰਮਲ ਜੋਤ ਜਗੇ ਅਕਾਤਾ। ਆਪਣੀ ਪਛਾਣ ਆਪ ਸਮਝੌਣੀ, ਇਕ ਗਿਆਨ ਇਕ ਜਮਾਤਾ। ਸ਼ਬਦ ਸੁਰ ਤਾਲ ਇਕ ਖੜਕੌਣੀ, ਰਾਗ ਰੰਗ ਨਾ ਕੋਈ ਪਛਾਤਾ। ਨਿਰਗੁਣ ਆਪਣੀ ਵੰਡ ਆਪ ਵੰਡੌਣੀ, ਕਲਜੁਗ ਅੰਤਮ ਨਾਤਾ ਤੋੜੇ ਪਿਤ ਮਾਤਾ । ਸ਼ਬਦ ਕਟਾਰ ਹੱਥ ਉਠੌਣੀ, ਲੋਆਂ ਪੁਰੀਆਂ ਮਾਰੇ ਝਾਕਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਲਹਿਣਾ ਦੇਣ ਚੁਕਾਏ ਬਾਕਾ। ਕਲਜੁਗ ਅੰਤਮ ਜੋਤ ਜਗਾ, ਹਰਿ ਨੂਰ ਕਰੇ ਰੁਸ਼ਨਾਈਆ। ਨਿਹਕਲੰਕਾ ਨਾਉਂ ਰੱਖਾ, ਆਪਣਾ ਕਰਮ ਕਮਾਈਆ। ਸ਼ਬਦ ਡੰਕਾ ਦਏ ਵਜਾ, ਨੌਂ ਖੰਡ ਦਏ ਸੁਣਾਈਆ। ਰਾਓ ਰੰਕਾਂ ਦਏ ਉਠਾ, ਸਾਧਾਂ ਸੰਤਾਂ ਹਿਲਾਈਆ। ਦਵਾਰ ਬੰਕਾ ਦਏ ਸੁਹਾ, ਗੁਰਮੁਖ ਸਾਚੇ ਲਏ ਜਗਾਈਆ। ਜਨ ਜਨਕਾ ਮੇਲਾ ਲਏ ਮਿਲਾ, ਹਰਿ ਭਗਤ ਵੱਡੀ ਵਡਿਆਈਆ। ਜੋਤੀ ਤਨਕਾ ਦਏ ਲਗਾ, ਖਿੱਚੀ ਜਾਏ ਵਾਹੋ ਦਾਹੀਆ। ਵਾਸੀ ਪੁਰੀ ਘਨਕਾ ਦਇਆ ਕਮਾ, ਹਰਿਜਨ ਸਾਚੇ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਵੰਡੀ ਰਿਹਾ ਵੰਡਾਈਆ। ਸ਼ਬਦ ਸਰੂਪੀ ਵੰਡੇ ਵੰਡ, ਪਾਰਬ੍ਰਹਮ ਕਰਤਾਰਾ। ਵੇਖ ਵਖਾਏ ਜੇਰਜ ਅੰਡ, ਉਤਭੁਜ ਸੇਤਜ ਪਾਵੇ ਸਾਰਾ। ਮੇਟ ਮਿਟਾਏ ਭੇਖ ਪਖੰਡ, ਨਾ ਕੋਈ ਦਿਸੇ ਦੁਹਾਗਣ ਨਾਰਾ। ਸ਼ਬਦ ਫੜੇ ਚੰਡ ਪਰਚੰਡ, ਸੋਹੰ ਬੋਲੇ ਸਚ ਜੈਕਾਰਾ। ਲੱਖ ਚੁਰਾਸੀ ਵੱਢੇ ਕੰਡ, ਲੋਆਂ ਪੁਰੀਆਂ ਦਏ ਹੁਲਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਲਏ ਅਵਤਾਰਾ। ਨਿਹਕਲੰਕ ਕਲ ਜਾਮਾ ਧਾਰ, ਨਿਰਗੁਣ ਜੋਤ ਜਗਾਈਆ। ਸਾਲ ਬਵੰਜਾ ਕਰ ਪਿਆਰ, ਪੰਜ ਤਤ ਹੰਢਾਈਆ। ਵੀਹ ਸਦ ਬਿਕ੍ਰਮੀ ਕਰ ਉਜਿਆਰ, ਪੋਹ ਛੱਬੀ ਰੁੱਤ ਸੁਹਾਈਆ। ਜੋਤੀ ਜੋਤ ਮੇਲ ਸੱਚੀ ਸਰਕਾਰ, ਆਪ ਆਪਣਾ ਮੂਲ ਚੁਕਾਈਆ। ਨਿਰਗੁਣ ਜੋਤੀ ਕਰ ਉਜਿਆਰ, ਲੋਕਮਾਤ ਕਰ ਕਰ ਆਇਆ ਧਾਈਆ। ਸਾਚੇ ਮੰਦਰ ਕਰ ਪਿਆਰ, ਅੰਦਰ ਵੜਿਆ ਬੇਪਰਵਾਹੀਆ। ਸਾਢੇ ਤਿੰਨ ਹੱਥ ਮਹੱਲ ਉਸਾਰ, ਸੰਬਲ ਨਗਰੀ ਨਾਉਂ ਧਰਾਈਆ। ਗੋਬਿੰਦ ਖੇੜਾ ਕਰ ਉਜਿਆਰ, ਹਰਿ ਬੈਠਾ ਮੁਖ ਛੁਪਾਈਆ । ਕਲਜੁਗ ਝਗੜਾ ਚਾਰ ਯਾਰ, ਚਾਰੋਂ ਕੁੰਟ ਦੁਹਾਈਆ। ਲੱਖ ਚੁਰਾਸੀ ਰੋਵੇ ਜ਼ਾਰੋ ਜ਼ਾਰ, ਸ੍ਰਿਸ਼ਟ ਸਬਾਈ ਰਹੀ ਕੁਰਲਾਈਆ। ਧਰਤ ਧਵਲ ਕਰੇ ਪੁਕਾਰ, ਗਲ ਪੱਲਾ ਬੈਠੀ ਪਾਈਆ। ਧਰਮ ਰਾਏ ਰਿਹਾ ਲਲਕਾਰ, ਆਪ ਆਪਣੀ ਲਏ ਅੰਗੜਾਈਆ। ਚਿੱਤਰ ਗੁਪਤ ਲੇਖਾ ਰਿਹਾ ਵਿਚਾਰ, ਵਹੀ ਖਾਤਾ ਫੋਲ ਫੋਲਾਈਆ। ਲਾੜੀ ਮੌਤ ਨਾਰ ਮੁਟਿਆਰ, ਸੀਸ ਆਪਣਾ ਰਹੀ ਗੁੰਦਾਈਆ। ਬਸਤਰ ਪਾਏ ਤਨ ਸ਼ੰਗਾਰ, ਸੋਹਣੀ ਬਣਤ ਬਣਾਈਆ। ਨੈਣਾ ਕੱਜਲ ਤਿੱਖੀ ਧਾਰ, ਆਪਣਾ ਰਹੀ ਮਟਕਾਈਆ। ਪੜ੍ਹੀ ਲਿਖੀ ਅਪਰ ਅਪਾਰ, ਲਹਿਣਾ ਦੇਣਾ ਲਏ ਚੁਕਾਈਆ। ਉਠ ਉਠ ਵੇਖੇ ਦਰ ਦਵਾਰ, ਉਤਰ ਪੂਰਬ ਪੱਛਮ ਦੱਖਣ ਫੇਰਾ ਪਾਈਆ। ਕਲਜੁਗ ਕੂੜਾ ਰਿਹਾ ਲਲਕਾਰ, ਅੱਗੋਂ ਭੁਜਾਂ ਉਠਾਈਆ। ਜੂਠ ਝੂਠ ਖੰਡਾ ਦੋ ਧਾਰ, ਆਪਣਾ ਰਿਹਾ ਚਮਕਾਈਆ। ਮਾਇਆ ਮਮਤਾ ਕਰ ਹੰਕਾਰ, ਭੁਲਿਆ ਬੇਪਰਵਾਹੀਆ। ਨਾਰ ਦੁਹਾਗਣ ਵੇਖ ਸੰਸਾਰ, ਰੰਗ ਰਲੀਆਂ ਰਹੀ ਮਨਾਈਆ। ਤ੍ਰਿਸਨਾ ਅਗਨ ਰਹੀ ਸਾੜ, ਪੰਜ ਤਤ ਵਿਕਾਰਾ ਲੰਬੂ ਲਾਈਆ। ਗਟੀਆਂ ਗਿਣ ਗਿਣ ਵੇਖੇ ਸਤਾਰਾ ਹਾੜ, ਕਵਣ ਕੂਟ ਹੋਏ ਰੁਸ਼ਨਾਈਆ। ਵਾਹੋ ਦਾਹੀ ਫਿਰੇ ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਫੇਰਾ ਪਾਈਆ। ਉਬਲੇ ਰੱਤ ਨਾੜ ਨਾੜ, ਇਕ ਉਬਾਲਾ ਰਿਹਾ ਲਗਾਈਆ। ਨੌਂ ਖੰਡ ਸੱਤ ਦੀਪ ਲੱਗੇ ਇਕ ਉਖਾੜ, ਹਰਿ ਸਾਚੇ ਰਚਨ ਰਚਾਈਆ। ਕਲਜੁਗ ਜੋਧਾ ਅੰਦਰ ਦੇਵੇ ਵਾੜ, ਆਪਣੀਆਂ ਭੁਜਾਂ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵੰਡ ਵੰਡਾਈਆ। ਵੰਡੀ ਵੰਡ ਧਰਮ ਦਵਾਰੇ, ਹਰਿ ਸਾਚੇ ਧਰਮ ਕਮਾਇਆ। ਰਾਏ ਧਰਮ ਮਾਰੇ ਲਲਕਾਰੇ, ਉਠ ਉਠ ਬੋਲ ਸੁਣਾਇਆ। ਚਿਤਰ ਗੁਪਤ ਪਿਆ ਪੁਕਾਰੇ, ਲੇਖਾ ਲੇਖ ਨਾ ਕੋਈ ਲਿਖਾਇਆ। ਧਰਮ ਸਪੁਤ੍ਰੀ ਸਚ ਦੁਲਾਰੇ, ਸਾਚਾ ਮੁਖ ਦਿਖਾਇਆ। ਲਾੜੀ ਮੌਤ ਕਰ ਪਿਆਰੇ, ਤੇਰਾ ਰਾਹ ਚਲਾਇਆ। ਕਲਜੁਗ ਅੰਤਮ ਵੇਖ ਲੱਖ ਚੁਰਾਸੀ ਜੀਵ ਕਵਾਰੇ, ਹਰਿ ਸਾਚਾ ਕੰਤ ਨਾ ਕਿਸੇ ਵਿਆਹਿਆ। ਨਾਨਕ ਗੋਬਿੰਦ ਬਣ ਲਿਖਾਰੇ, ਜਗ ਲੇਖਾ ਇਹ ਲਿਖਾਇਆ। ਵੇਦ ਵਿਆਸਾ ਵਾਜਾਂ ਮਾਰੇ, ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ ਟਿੱਲੇ ਸਾਚੇ ਪਰਬਤ ਕਰੇ ਜੋਤ ਉਜਿਆਰੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਕਰੇ ਕਰਤਾਰੇ। ਕਲ ਜੋਧਾ ਰਿਹਾ ਲਲਕਾਰ, ਚਾਰੋਂ ਕੁੰਟ ਲਏ ਅੰਗੜਾਈਆ। ਮਿਲਿਆ ਮੇਲ ਮੁਹੰਮਦ ਯਾਰ, ਏਕਾ ਮਤਾ ਪਕਾਈਆ। ਅੱਲਾ ਰਾਣੀ ਕਰੇ ਵਿਚਾਰ, ਸਿਰ ਆਪਣੀ ਚੁੰਨੀ ਲਾਹੀਆ। ਅੰਜੀਲ ਕੁਰਾਨ ਰਹੀ ਲਲਕਾਰ, ਏਕਾ ਅਲਫ਼ ਖ਼ੁਦਾਈਆ। ਸਾਚਾ ਹਲਫ਼ ਉਠਾਏ ਸੱਚੀ ਸਰਕਾਰ, ਸਦੀ ਚੌਧਵੀਂ ਦਏ ਦੁਹਾਈਆ। ਪਰਗਟ ਹੋਏ ਵਿਚ ਸੰਸਾਰ, ਹਰਿ ਨੂਰੋ ਨੂਰ ਅਲਾਹੀਆ। ਬੇਐਬ ਇਕ ਪਰਵਰਦਿਗਾਰ, ਜਗਤ ਨਕ਼ਾਬ ਮੁਖ ਰਖਾਈਆ। ਸ੍ਰਿਸ਼ਟ ਸਬਾਈ ਸਾਂਝਾ ਯਾਰ, ਸਚ ਅਮਾਮ ਇਕ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੰਡ ਵੰਡਾਈਆ। ਵੰਡੇ ਵੰਡ ਹਰਿ ਬੇਅੰਤ, ਕਾਰਜ ਕਰਤਾ ਆਪ ਅਖਵਾਇਆ। ਵੇਖ ਵਖਾਏ ਸਾਚੇ ਸੰਤ, ਧਰਨੀ ਧਰਤ ਧਵਲ ਸੁਹਾਇਆ। ਆਪਣੀ ਵਿਦਿਆ ਆਪੇ ਪੜ੍ਹਦਾ, ਆਪਣਾ ਮੰਤਰ ਰਿਹਾ ਚਲਾਇਆ। ਆਪਣੇ ਘੋੜੇ ਆਪੇ ਚੜ੍ਹਦਾ, ਆਪੇ ਰਿਹਾ ਦੌੜਾਇਆ। ਆਪਣੀ ਸ੍ਰਿਸ਼ਟੀ ਆਪੇ ਲੜਦਾ, ਨਾ ਕੋਈ ਦੂਸਰ ਸੰਗ ਰਲਾਇਆ। ਆਪਣੇ ਘਾੜਨ ਆਪੇ ਘੜਦਾ, ਆਪੇ ਦਏ ਮਿਟਾਇਆ। ਲੱਖ ਚੁਰਾਸੀ ਅੰਦਰ ਆਪੇ ਵੜਦਾ, ਆਪੇ ਬਾਹਰ ਹੋ ਜਾਇਆ। ਆਪਣੀ ਅਗਨੀ ਆਪੇ ਸੜਦਾ, ਆਪੇ ਤੇਜ਼ ਵਧਾਇਆ। ਆਪੇ ਲਹਿਣਾ ਦੇਣ ਚੁਕਾਏ ਸੀਸ ਧੜ ਦਾ, ਆਪੇ ਲਏ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੰਡ ਵੰਡਾਇਆ। ਵੰਡੇ ਵੰਡ ਲੋਕਮਾਤ, ਕਲਜੁਗ ਵੇਖ ਵਖਾਈਆ। ਰੈਣ ਅੰਧੇਰਾ ਅੰਧੇਰੀ ਰਾਤ, ਰਵ ਸਸ ਨਾ ਕੋਈ ਰੁਸ਼ਨਾਈਆ। ਭਰਮ ਭੁਲੇਖਾ ਜ਼ਾਤ ਪਾਤ, ਵਰਨ ਬਰਨ ਪਈ ਲੜਾਈਆ। ਸਾਚੀ ਵਸਤ ਨਾ ਦਿਸੇ ਕਿਸੇ ਹਾਟ, ਸਾਚਾ ਵਣਜ ਨਾ ਕੋਈ ਕਰਾਈਆ। ਪੜ੍ਹ ਪੜ੍ਹ ਥੱਕੇ ਪੂਜਾ ਪਾਠ, ਪ੍ਰਭ ਕਾ ਰੂਪ ਦਿਸ ਨਾ ਆਈਆ। ਨਹਾ ਨਹਾ ਥੱਕੇ ਤੀਰਥ ਤਾਟ, ਦੁਰਮਤ ਮੈਲ ਨਾ ਕੋਇ ਗਵਾਈਆ। ਅੰਮ੍ਰਿਤ ਰਸ ਨਾ ਸਕੇ ਚਾਟ, ਨਿਝਰ ਝਿਰਨਾ ਨਾ ਕੋਈ ਝਿਰਾਈਆ। ਨੇੜ ਨਾ ਦਿਸੇ ਕਿਸੇ ਵਾਟ, ਦੂਰੋ ਦੂਰ ਤੜਫਾਈਆ। ਜੋਤ ਨਾ ਜਗੇ ਕਾਇਆ ਮਾਟ, ਡੂੰਘੀ ਕੰਦਰ ਨਾ ਹੋਏ ਰੁਸ਼ਨਾਈਆ। ਦੂਈ ਦਵੈਤੀ ਪੜਦਾ ਗਿਆ ਨਾ ਪਾਟ, ਏਕਾ ਦੂਜਾ ਭੌ ਨਾ ਕੋਈ ਹਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕਾ ਵੰਡ ਵੰਡਾਈਆ। ਨਿਹਕਲੰਕਾ ਨਿਰਗੁਣ ਰੂਪ, ਸ਼ਬਦੀ ਸ਼ਬਦ ਤਰਾਨਾ। ਸ੍ਰਿਸ਼ਟ ਸਬਾਈ ਸਾਚਾ ਭੂਪ, ਪਾਰਬ੍ਰਹਮ ਸ੍ਰੀ ਭਗਵਾਨਾ। ਵੇਖ ਵਖਾਏ ਚਾਰੇ ਕੂਟ, ਦਹਿ ਦਿਸ਼ਾ ਫੋਲ ਫੁਲਾਨਾ। ਮੇਟ ਮਿਟਾਏ ਜੂਠ ਝੂਠ, ਮਾਰੇ ਤੀਰ ਨਿਸ਼ਾਨਾ। ਭਗਤ ਵਛਲ ਜਾਏ ਤੂਠ, ਜਨ ਭਗਤਾਂ ਦੇਵੇ ਜੀਆ ਦਾਨਾ। ਏਕਾ ਭਿਛਿਆ ਪਾਏ ਨਾਮ ਮੁਠ, ਸ਼ਬਦ ਸੰਦੇਸ਼ਾ ਦੇਵੇ ਧੁਰ ਫ਼ਰਮਾਣਾ। ਜਗਤ ਵਿਕਾਰਾ ਦੇਵੇ ਕੁੱਠ, ਆਤਮ ਅੰਤਰ ਬਖ਼ਸ਼ੇ ਬ੍ਰਹਮ ਗਿਆਨਾ। ਪੰਜ ਤਤ ਵਿਕਾਰਾ ਕੱਢੇ ਕੁੱਟ, ਜੋਧਾ ਸੂਰਬੀਰ ਬਲੀ ਬਲਵਾਨਾ। ਹਰਿ ਕਾ ਤੀਰ ਨਿਰਾਲਾ ਗਿਆ ਛੁੱਟ, ਸੋਹੰ ਰਸਨਾ ਚਿੱਲਾ ਤੀਰ ਕਮਾਨਾ। ਸ੍ਰਿਸ਼ਟ ਸਬਾਈ ਪਾਏ ਫੁੱਟ, ਘਰ ਘਰ ਹੋਏ ਵੈਰਾਨਾ। ਕਲਜੁਗ ਅੰਤਮ ਲਏ ਲੁੱਟ, ਹੋਏ ਮਾਤ ਪਰਧਾਨਾ। ਕੱਚਾ ਫਲ ਜਾਏ ਟੁੱਟ, ਡਾਲ੍ਹ ਫੇਰ ਨਾ ਕਿਸੇ ਲਗਾਨਾ। ਪੁਰਖ ਅਬਿਨਾਸ਼ੀ ਸ਼ਬਦ ਨਗਾਰੇ ਲਾਏ ਏਕਾ ਚੋਟ, ਲੋਆਂ ਪੁਰੀਆਂ ਆਪ ਸੁਨਾਣਾ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਕੱਢੇ ਖੋਟ, ਮਨਮੁਖ ਕੋਈ ਰਹਿਣ ਨਾ ਪਾਣਾ। ਜੀਵ ਜੰਤ ਆਲਣਿਓ ਡਿਗੇ ਬੋਟ, ਫੜ ਬਾਹੋਂ ਨਾ ਕਿਸੇ ਉਠਾਨਾ । ਬਿਨ ਸਤਿਗੁਰ ਪੂਰੇ ਕੋਇ ਨਾ ਦੇਵੇ ਭੰਡਾਰਾ ਅਤੋਟ, ਅਤੁਟ ਭੰਡਾਰ ਨਾ ਕਿਸੇ ਰਖਾਨਾ। ਦਰ ਦਰ ਘਰ ਘਰ ਮੰਦਰ ਮਸਜਿਦ ਗੁਰਦਵਾਰੇ ਲੱਭਦੇ ਫਿਰਦੇ ਕੋਟੀ ਕੋਟ, ਕੋਟੀ ਕੋਟ ਬ੍ਰਹਿਮੰਡਾਂ ਮਾਲਕ ਹੱਥ ਕਿਸੇ ਨਾ ਆਣਾ। ਕੋਟੀ ਕੋਟ ਬੰਨ੍ਹੀ ਫਿਰਦੇ ਤਨ ਲੰਗੋਟ, ਤਨ ਬਸਤਰ ਨਾ ਕੋਈ ਛੁਹਾਨਾ। ਕੋਟੀ ਕੋਟ ਛੱਡੀ ਫਿਰਦੇ ਰੋਟ, ਬਿਨ ਅੰਨ ਜਲ ਨਾ ਮਿਲੇ ਭਗਵਾਨਾ। ਕੋਟੀ ਕੋਟ ਮਾਇਆ ਮਮਤਾ ਭਰੀ ਫਿਰਦੇ ਪੋਟ, ਨਾਲ ਰਲਾਏ ਪੰਜ ਸ਼ੈਤਾਨਾ। ਗੁਰਮੁਖ ਵਿਰਲੇ ਪਾਰਬ੍ਰਹਮ ਸਰਨ ਸਰਨਾਈ ਚਰਨ ਕਵਲ ਜਨ ਏਕਾ ਓਟ, ਮੇਲ ਮਿਲਾਏ ਦੋ ਜਹਾਨਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਖੇਲੇ ਖੇਲ ਮਹਾਨਾ। ਖੇਲਣਹਾਰ ਜਗਤ ਖਿਲਾਰੀ, ਜੁਗ ਜੁਗ ਖੇਲ ਖਿਲਾਇੰਦਾ। ਨਿਹਕਲੰਕਾ ਨਰ ਅਵਤਾਰੀ, ਜੋਤੀ ਜਾਮਾ ਭੇਖ ਵਟਾਇੰਦਾ। ਸ਼ਬਦ ਖੰਡਾ ਤੇਜ ਕਟਾਰੀ, ਆਪਣੇ ਹੱਥ ਰਖਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਰਿਹਾ ਉਭਾਰੀ, ਸੋਇਆ ਕੋਈ ਰਹਿਣ ਨਾ ਪਾਇੰਦਾ। ਨੌਵਾਂ ਖੰਡਾਂ ਸੱਤਾਂ ਦੀਪਾਂ ਵੇਖੇ ਵਾਰੋ ਵਾਰੀ, ਚਿੱਟੇ ਅਸਵ ਸ਼ਬਦ ਘੋੜੇ ਸੋਲਾਂ ਕਲੀਆਂ ਆਸਣ ਲਾਇੰਦਾ। ਨਿਰਗੁਣ ਜੋਤ ਜਗੇ ਨਿਰੰਕਾਰੀ, ਪੁਰਖ ਅਬਿਨਾਸ਼ੀ ਨਾਉਂ ਧਰਾਇੰਦਾ। ਜਨ ਭਗਤਾਂ ਪੈਜ ਰਿਹਾ ਸਵਾਰੀ, ਦਾਸਨ ਦਾਸੀ ਸੇਵ ਕਮਾਇੰਦਾ। ਅੰਦਰ ਮੰਦਰ ਗੁਪਤ ਜ਼ਾਹਰੀ, ਜੋਤ ਅਕਾਲਾ ਦੀਨ ਦਿਆਲਾ ਸਰਬ ਪ੍ਰਿਤਪਾਲਾ ਆਪ ਅਖਵਾਇੰਦਾ। ਗੁਰਮੁਖ ਸਾਚੇ ਮਾਰ ਉਛਾਲਾ, ਕਾਇਆ ਮੰਦਰ ਅੰਦਰ ਵੇਖ ਇਕ ਸੱਚੀ ਧਰਮਸਾਲਾ, ਧਰਮ ਆਤਮ ਬ੍ਰਹਮ ਪੁਰਖ ਪਰਮਾਤਮ ਉਤਮ ਜ਼ਾਤਮ ਇਕ ਵਖਾਇੰਦਾ। ਉਤਮ ਜ਼ਾਤਾ ਹਰਿ ਕਰਤਾਰਾ, ਏਕਾ ਵਰਨ ਰਖਾਇਆ। ਏਕਾ ਪਿਤਾ ਏਕਾ ਮਾਤਾ, ਏਕਾ ਗੋਦ ਉਠਾਇਆ। ਏਕਾ ਨਾਮ ਏਕਾ ਦਾਤਾ, ਏਕਾ ਝੋਲੀ ਪਾਇਆ। ਏਕਾ ਦਿਵਸ ਏਕਾ ਰਾਤਾ, ਏਕਾ ਵੇਖ ਵਖਾਇਆ। ਏਕਾ ਪੁਰਖ ਏਕਾ ਨਾਤਾ, ਏਕਾ ਤੰਦ ਬੰਧਾਇਆ। ਏਕਾ ਪੁੱਛਣਹਾਰਾ ਵਾਤਾ, ਜੁਗ ਜੁਗ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਰੂਪ ਏਕਾ ਕਰ, ਏਕਾ ਰੰਗ ਰੰਗਾਇਆ। ਏਕੰਕਾਰ ਇਕ ਅਕੱਲਾ, ਏਕਾ ਕਲ ਵਰਤਾਈਆ। ਇਕ ਵਖਾਏ ਸਚ ਮਹੱਲਾ, ਏਕਾ ਧਾਮ ਸੁਹਾਈਆ। ਏਕਾ ਵਸਿਆ ਜਲਾ ਥਲਾ, ਡੂੰਗੀ ਕੰਦਰ ਆਪ ਟਿਕਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਏਕਾ ਮੱਲਾ, ਥਿਰ ਘਰ ਨਾਉਂ ਰਖਾਈਆ। ਲੋਕਮਾਤ ਆਵੇ ਜਾਵੇ ਘੜੀ ਘੜੀ ਪਲ ਪੱਲਾ, ਨਿਤ ਨਵਿਤ ਬਣਤ ਬਣਾਈਆ। ਭਗਤਾਂ ਸੰਤਾਂ ਦੂਈ ਦਵੈਤੀ ਮੇਟੇ ਸੱਲਾ, ਏਕਾ ਸ਼ਬਦ ਕਰੇ ਕੁੜਮਾਈਆ। ਦੀਪਕ ਜੋਤੀ ਏਕਾ ਬੱਲਾ, ਏਕਾ ਨੂਰ ਕਰੇ ਰੁਸ਼ਨਾਈਆ। ਪੰਜ ਤਤ ਵਿਕਾਰ ਨਾ ਕਰੇ ਹੱਲਾ, ਬੈਠੇ ਮੁਖ ਸ਼ਰਮਾਈਆ। ਗੁਰਸਿਖ ਤੇਰਾ ਫੜਿਆ ਪੱਲਾ, ਚਲ ਆਇਆ ਧੁਰਦਰਗਾਹੀਆ। ਹਰਿਸੰਗਤ ਵੇਖਿਆ ਨਿਹਚਲ ਧਾਮ ਅਟੱਲਾ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਸ਼ਬਦੀ ਆਪੇ ਰੱਲਾ, ਆਪਣੀ ਬਣਤ ਬਣਾਈਆ। ਹਰਿਸੰਗਤ ਤੇਰੇ ਦਰ ਦਵਾਰੇ ਖੱਲਾ, ਦੋਏ ਜੋੜ ਸੀਸ ਝੁਕਾਈਆ। ਪਾਰਬ੍ਰਹਮ ਸ਼ਬਦ ਸੁਨੇਹੜਾ ਪੰਜ ਤਤ ਆਪਣੀ ਹੱਥੀਂ ਘੱਲਾ, ਸੋਹੰ ਢੋਲਾ ਏਕਾ ਗਾਈਆ। ਹੋਏ ਸਹਾਈ ਜਲਾ ਥਲਾ, ਦੋ ਜਹਾਨਾਂ ਪਾਰ ਕਰਾਈਆ। ਚਰਨ ਦਵਾਰਾ ਜਿਸ ਜਨ ਮੱਲਾ, ਧਰਮ ਰਾਏ ਨਾ ਦਏ ਸਜਾਈਆ। ਲਾੜੀ ਮੌਤ ਨੇਤਰ ਮੁਖ ਪਾਏ ਪੱਲਾ, ਗੁਰਸਿਖ ਤੇਰੇ ਦਰ ਨਾ ਆਈਆ। ਅੰਤਮ ਅੰਤ ਅੰਤ ਕਾਲ ਪਾਰਬ੍ਰਹਮ ਨਿਰਗੁਣ ਰੂਪ ਤੇਰੇ ਦਰ ਦਵਾਰੇ ਖਲਾ, ਪੂਰਨ ਪੰਜ ਤਤ ਦਰਸਾਈਆ। ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਵਲਾ ਛਲਾ, ਵਾਹ ਵਾਹ ਵੱਡੀ ਵਡਿਆਈਆ। ਗੁਰ ਗੋਬਿੰਦ ਦਵਾਰਾ ਏਕਾ ਮੱਲਾ, ਢਹਿ ਪਿਆ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਵੀਹ ਸਦ ਬਿਕ੍ਰਮੀ ਕਰੇ ਰੁਸ਼ਨਾਈਆ। ਵੀਹ ਸਦ ਕਰ ਉਜਿਆਰਾ, ਏਕਾ ਰੂਪ ਦਰਸਾਇਆ। ਏਕਾ ਦੂਆ ਖੇਲ ਨਿਆਰਾ, ਤੀਜੇ ਵੇਸ ਵਟਾਇਆ। ਚੌਥੇ ਸੋਹੇ ਬੰਕ ਦਵਾਰਾ, ਪੰਚਮ ਪਾਰ ਕਰਾਇਆ। ਛੇਵੇਂ ਛੱਪਰ ਛੰਨ ਨਾ ਕੋਈ ਸਹਾਰਾ, ਸੱਤ ਸੱਤਵੇਂ ਆਪ ਦਰਸਾਇਆ। ਅੱਠਾਂ ਤੱਤਾਂ ਕਰ ਕਿਨਾਰਾ, ਨੌਂ ਦਰ ਧੱਕਾ ਲਾਇਆ। ਦਸਵੇਂ ਮੇਲਾ ਪੁਰਖ ਅਪਾਰਾ, ਆਪਣਾ ਆਪ ਕਰਾਇਆ। ਗੁਰਮੁਖ ਸਾਚੇ ਕਰ ਵਿਚਾਰਾ, ਵੀਹ ਸਦ ਅਧਾਰ ਬੰਧਾਇਆ। ਛੋਟਾ ਬਾਲਾ ਕਰ ਪਿਆਰਾ, ਪ੍ਰਭ ਸਾਚੇ ਅੱਗੇ ਲਾਇਆ। ਹਰਿਸੰਗਤ ਤੇਰਾ ਚੁੱਕਿਆ ਭਾਰਾ, ਪ੍ਰਭ ਸਾਚੇ ਗੋਦ ਉਠਾਇਆ। ਨਿਰਧਨਾ ਦੇਵੇ ਇਕ ਸਹਾਰਾ, ਨਿਉਂ ਨਿਉਂ ਸੀਸ ਝੁਕਾਇਆ। ਸਾਢੇ ਤਿੰਨ ਹੱਥ ਬਣਾਇਆ ਮੰਦਰ ਦਵਾਰਾ, ਲੋਕਮਾਤ ਨਿਸ਼ਾਨ ਗਡਾਇਆ। ਰਵ ਸਸ ਕਰਨ ਨਿਮਸਕਾਰਾ, ਦੋਏ ਜੋੜ ਸੀਸ ਝੁਕਾਇਆ। ਸਤਿਜੁਗ ਧਾਮ ਬਣੇ ਨਿਆਰਾ, ਲੱਖ ਚੁਰਾਸੀ ਹੋਏ ਸਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਲਹਿਣਾ ਤੇਰੇ ਅੱਗੇ ਧਰ, ਸਾਢੇ ਤਿੰਨ ਹੱਥ ਤੇਰੀ ਝੋਲੀ ਪਾਇਆ। ਤੇਰਾ ਲਹਿਣਾ ਸਾਢੇ ਤਿੰਨ ਹੱਥ, ਤੇਰੀ ਵੰਡ ਵੰਡਾਈਆ। ਪਰਗਟ ਹੋ ਹਰਿ ਸਮਰਥ, ਗੁਰਮੁਖਾਂ ਗੰਢ ਘਲਾਈਆ। ਸੋਲਾਂ ਮੱਘਰ ਕਰ ਅਕੱਠ, ਵਾਹ ਵਾਹ ਵੰਡ ਵੰਡਾਈਆ। ਏਕਾ ਮੰਦਰ ਗਿਆ ਢੱਠ, ਹਰਿਸੰਗਤ ਸੰਗ ਗਿਆ ਨਿਭਾਈਆ। ਪਾਰਬ੍ਰਹਮ ਆਪ ਬਣਾਇਆ ਆਪਣੀ ਹੱਥੀਂ ਮੱਠ, ਜੋਤੀ ਲੰਬੂ ਲਾਈਆ। ਉਤੇ ਚੜ੍ਹਿਆ ਆਪੇ ਨੱਠ, ਸੱਜਾ ਚਰਨ ਟਿਕਾਈਆ। ਬਾਲ ਅਞਾਣਾ ਗੋਦੀ ਵੜਿਆ ਫਟ, ਆਪਣਾ ਮੂਲ ਚੁਕਾਈਆ। ਸਚਖੰਡ ਦਵਾਰਾ ਵੇਖਿਆ ਸਾਚਾ ਹੱਟ, ਪ੍ਰਭ ਬੈਠਾ ਬੇਪਰਵਾਹੀਆ। ਬਣਿਆ ਖੇਲ ਨਟੂਆ ਨੱਟ, ਕਲਜੁਗ ਸਾਂਗ ਵਰਤਾਈਆ। ਕਲਜੁਗ ਕਾਇਆ ਹੋਏ ਭੱਠ, ਅੰਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਵੀਹ ਸਦ ਬਿਕ੍ਰਮੀ ਗਿਆਰਾਂ ਧਾਰ ਨਾਲ ਰਲਾਈਆ। ਏਕਾ ਜੋਤ ਇਕ ਪਿਆਰ, ਏਕਾ ਰੰਗ ਰੰਗਾਇਆ। ਮਿਲਿਆ ਮੇਲ ਮੀਤ ਮੁਰਾਰ, ਮਨਜੀਤਾ ਮੇਲ ਮਿਲਾਇਆ। ਬੈਠਾ ਆਪ ਸੱਚੇ ਦਰਬਾਰ, ਸਤਿਜੁਗ ਸਾਚੀ ਰੀਤ ਵਖਾਇਆ। ਕਾਇਆ ਸੀਤ ਵਿਚ ਸੰਸਾਰ, ਮਾਤ ਪਿਤ ਨਾ ਹੋਇ ਕੋਈ ਹਲਕਾਇਆ। ਅੱਖੀਂ ਮੀਂਟ ਤਜ ਗਿਆ ਘਰ ਬਾਰ, ਘਰ ਅਨਡੀਠ ਏਕਾ ਪਾਇਆ। ਜਾਂਦੀ ਵਾਰੀ ਕਹਿ ਗਿਆ ਪੁਕਾਰ, ਹਰਿਸੰਗਤ ਇਹ ਸਮਝਾਇਆ। ਹਰਿ ਕਾ ਸਿਖ ਛੱਡੇ ਸੰਸਾਰ, ਹਰਿ ਹਰਿ ਰੂਪ ਸਮਾਇਆ। ਮਾਤ ਪਿਤਾ ਨਾ ਨੇਤਰ ਵਹਾਏ ਕੋਈ ਧਾਰ, ਘਰ ਸੱਥਰ ਨਾ ਕੋਈ ਵਿਛਾਇਆ। ਗਾਓ ਗੀਤ ਗੋਬਿੰਦ ਕਰਤਾਰ, ਜਿਸ ਦਾ ਲਹਿਣਾ ਉਸ ਦੀ ਝੋਲੀ ਪਾਇਆ। ਰੀਤ ਚਲਾਈ ਵਿਚ ਸੰਸਾਰ, ਗੁਰ ਗੋਬਿੰਦ ਰਾਹ ਵਖਾਇਆ। ਭਰਮੇ ਭੁੱਲੇ ਜੀਵ ਗਵਾਰ, ਪੰਥ ਖਾਲਸੇ ਭੇਵ ਨਾ ਆਇਆ। ਅੰਤਮ ਜੋਤੀ ਜਾਮਾ ਲਏ ਅਵਤਾਰ, ਆਪਣੀ ਕਾਰ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚਾ ਮਾਰਗ ਲਾਇਆ। ਸਤਿਜੁਗ ਸਾਚਾ ਮਾਰਗ ਲਾ, ਹਰਿਸੰਗਤ ਇਹ ਸਮਝਾਇੰਦਾ। ਮਾਤ ਪਿਤ ਭਾਈ ਭੈਣ ਸਾਕ ਸੱਜਣ ਝੂਠਾ ਹਿਤ, ਸਾਚਾ ਸੰਗ ਨਾ ਕੋਈ ਨਿਭਾਇੰਦਾ। ਬਿਨ ਹਰਿ ਵੈਰਾਗ ਨਾ ਹੋਏ ਕਿਸੇ ਜਿਤ, ਆਵਣ ਜਾਵਣ ਖੇਲ ਖਿਲਾਇੰਦਾ। ਗੁਰਮੁਖਾਂ ਦਰਸ ਦਿਖਾਏ ਨਾ ਕੋਈ ਵੇਖੇ ਵਾਰ ਥਿਤ, ਘਰ ਘਰ ਫੇਰੀ ਪਾਇੰਦਾ। ਮਾਨਸ ਜਨਮ ਜਨ ਲਏ ਜਿਤ, ਜੋ ਜਨ ਬਚਨੀ ਬਚਨ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚਾ ਰਾਹ ਚਲਾਇੰਦਾ। ਸਾਚਾ ਰਾਹ ਜੋਤ ਅਕਾਲਣ, ਏਕਾ ਏਕ ਚਲਾਈਆ। ਗੁਰਸਿਖ ਤੇਰੀਆਂ ਹੱਡੀਆਂ ਨਾ ਜਾਏ ਕੋਈ ਉਠਾਲਣ, ਜਲ ਧਾਰ ਨਾ ਕੋਈ ਰੁੜ੍ਹਾਈਆ। ਤੇਰੀ ਕਰੇ ਆਪ ਪ੍ਰਿਤਪਾਲਣ, ਜਿਸ ਦਿਤੀ ਬਣਤ ਬਣਾਈਆ। ਦੂਜੇ ਦਰ ਕਿਉਂ ਹੋਏ ਸਵਾਲਣ, ਜਿਸ ਮਿਲਿਆ ਬੇਪਰਵਾਹੀਆ। ਪੁਰਖ ਅਬਿਨਾਸ਼ੀ ਸਾਚੀ ਮਾਲਣ, ਧੁਰਦਰਗਾਹੀ ਲੈ ਕੇ ਆਵੇ ਖਾਰੀ ਸਿਰ ਉਠਾਈਆ। ਗੁਰਮੁਖਾਂ ਕਰੇ ਆਪ ਸੰਭਾਲਣ, ਸਰ ਸਰੋਵਰ ਇਕ ਨੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮਾਰਗ ਰਿਹਾ ਲਗਾਈਆ। ਸਤਿਜੁਗ ਸਾਚਾ ਮਾਰਗ ਲੌਣਾ, ਚਾਰ ਵਰਨ ਜਣਾਇਆ। ਮੜੀ ਗੌਰ ਨਾ ਕਿਸੇ ਦਬੌਣਾ, ਨਾ ਕੋਈ ਖ਼ਾਕ ਖ਼ਾਕ ਦਬਾਇਆ। ਏਕਾ ਮੱਠ ਹਰਿ ਤਪੌਣਾ, ਲਹਿਣਾ ਦੇਣਾ ਬਾਕੀ ਦਏ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸੌ ਗਿਆਰਾ ਨੀਂਹ ਧਰ, ਸਤਾਰਾ ਹਾੜੀ ਦਿਵਸ ਸੁਹਾਇਆ। ਸਾਢੇ ਤਿੰਨ ਹੱਥ ਤੇਰਾ ਮੂਲ ਚੁਕਾ, ਆਪਣੀ ਬਣਤ ਬਣਾਈਆ। ਪਹਿਲੀ ਚੇਤਰ ਲੇਖ ਲਿਖਾ, ਗੁਰਸਿਖਾਂ ਦਰ ਪੁਜਾਈਆ। ਪੁਰਖ ਅਗੰਮ ਅਗੰਮੜੀ ਕਾਰ ਕਮਾ, ਦੇ ਮਤ ਰਿਹਾ ਸਮਝਾਈਆ। ਹਾੜ ਸਤਾਰਾ ਚੜ੍ਹਿਆ ਚਾ, ਵੀਹ ਸੌ ਬਾਰਾਂ ਬਿਕ੍ਰਮੀ ਦਏ ਦੁਹਾਈਆ। ਪਰਗਟ ਹੋਇਆ ਬੇਪਰਵਾਹ, ਸਾਧਾਂ ਸੰਤਾਂ ਰਿਹਾ ਹਿਲਾਈਆ। ਵੀਹ ਸੌ ਦਸ ਗਿਆਰਾ ਏਕਾ ਰਾਹ, ਬਾਰਾਂ ਮੂਲ ਚੁਕਾਈਆ। ਨੌਂ ਦਰ ਸੁਹਾਏ ਸਾਚਾ ਥਾਂ, ਏਕਾ ਇਕੀ ਸੇਵਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਹਰਿ ਰਘੁਰਾਈਆ। ਵੀਹ ਸਦ ਬਾਰਾਂ ਕਰ ਪਿਆਰ, ਹਰਿਸੰਗਤ ਮੇਲ ਮਿਲਾਇਆ। ਲੰਗਰ ਚਲਾਇਆ ਵਿਚ ਸੰਸਾਰ, ਹਰਿ ਮੰਦਰ ਫੜ ਫੜਾਇਆ। ਉਨੀ ਹਾੜ ਵੇਖ ਵਿਚਾਰ, ਸਾਚਾ ਸਮਾਂ ਸੁਹਾਇਆ। ਗੁਰਮੁਖ ਬਣਾਏ ਸਾਚੇ ਲਾੜ, ਸਾਚੇ ਘੋੜੇ ਦਏ ਚੜ੍ਹਾਇਆ। ਸਾਚੇ ਮੰਦਰ ਦੇਵੇ ਵਾੜ, ਏਕਾ ਕੁੰਡਾ ਲਾਹਿਆ। ਅੱਗ ਨਾ ਲੱਗੇ ਤੱਤੀ ਹਾੜ, ਸੀਤਲ ਸਤਿ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਮ੍ਰਿਤ ਆਤਮ ਜਾਮ ਪਿਆਇਆ। ਗੁਰਸਿਖਾਂ ਅੰਮ੍ਰਿਤ ਜਾਮ ਪਿਆ, ਆਪਣੀ ਦਇਆ ਕਮਾਇੰਦਾ। ਸਾਧਾਂ ਸੰਤਾਂ ਰਿਹਾ ਉਠਾ, ਵੀਹ ਸਦ ਤੇਰਾਂ ਵੇਖ ਵਖਾਇੰਦਾ। ਪਹਿਲੀ ਚੇਤਰ ਚਰਨ ਉਠਾ, ਰਾਜ ਰਾਜਾਨਾ ਆਪ ਠੁਕਰਾਇੰਦਾ। ਦਸ ਚੇਤਰ ਮੁੜਕੇ ਆ, ਦਹਿ ਦਿਸ਼ਾ ਭੋਗ ਭੁਗਾਇੰਦਾ। ਦਸਵਾਂ ਘਰ ਕੋਈ ਜਾਣੇ ਨਾ, ਸਾਧ ਸੰਤ ਰਾਹ ਵਿਚ ਸਰਬ ਤੜਫਾਇੰਦਾ। ਹਰਿ ਕੰਤ ਸੱਚਾ ਰੰਗ ਕੋਈ ਜਾਣੇ ਨਾ, ਮੋਹਣ ਮਾਧਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਆਪਣੇ ਹੱਥ ਰਖਾਇੰਦਾ। ਪਹਿਲੀ ਅੱਸੂ ਕਰ ਤਿਆਰੀ, ਰਾਵਣ ਗੜ੍ਹ ਤੁੜਾਇੰਦਾ। ਦੂਜੀ ਅੱਸੂ ਨਰ ਨਿਰੰਕਾਰੀ, ਭੇਖ ਪਖੰਡਾ ਮੁਖ ਭਵਾਇੰਦਾ। ਤੀਜੀ ਅੱਸੂ ਖੇਲ ਨਿਆਰੀ, ਆਪਣੀ ਬਣਤ ਬਣਾਇੰਦਾ। ਸ਼ਾਹ ਸੁਲਤਾਨਾ ਕਰੇ ਖ਼ਬਰਦਾਰੀ, ਰਾਸ਼ਟਰਪਤ ਆਪ ਉਠਾਇੰਦਾ। ਪੰਜ ਨਿਸ਼ਾਨਾ ਦੇਵੇ ਜੋਧਾ ਸੂਰਬੀਰ ਬਲੀ ਬਲਕਾਰੀ, ਦੇ ਮਤ ਆਪ ਸਮਝਾਇੰਦਾ। ਭੁੱਲ ਨਾ ਜਾਣਾ ਜੀਵ ਗਵਾਰੀ, ਹਰਿ ਸਾਚਾ ਖੇਲ ਖਿਲਾਇੰਦਾ। ਨਿਰਗੁਣ ਜੋਤੀ ਇਕ ਉਜਿਆਰੀ, ਭਾਰਤ ਖੰਡੀ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇੰਦਾ। ਸੰਮਤ ਚੌਦਾਂ ਹਰਿ ਭਗਵੰਤ, ਵੀਹ ਸਦ ਖੇਲ ਖਿਲਾਇਆ। ਗੁਰਮੁਖ ਵੇਖੇ ਸਾਚੇ ਸੰਤਾਂ, ਏਕਾ ਇਕੀ ਪਾਇਆ। ਆਪ ਬਣਾਏ ਸਾਚੀ ਬਣਤਾ, ਤਿੱਖੀ ਧਾਰ ਧਰਾਇਆ। ਭੇਵ ਨਾ ਪਾਏ ਜੀਵ ਜੰਤਾ, ਮੁਨੀ ਰਿਖੀ ਬੈਠੇ ਮੁਖ ਛੁਪਾਇਆ। ਮੇਲ ਮਿਲਾਵਾ ਨਾਰੀ ਕੰਤਾ, ਘਰ ਸਾਚੇ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਇਕੀ ਇਕੀ ਵਾਰ ਏਕਾ ਸਿਖੀ ਕਰ ਤਿਆਰ, ਚਾਰ ਵਰਨਾਂ ਅਠਾਰਾਂ ਬਰਨਾਂ ਏਕਾ ਰਾਹ ਚਲਾਇਆ। ਵੀਹ ਸਦ ਪੰਦਰਾਂ ਹਰਿ ਨਿਰੰਕਾਰ, ਆਪਣੀ ਬਣਤ ਬਣਾਇੰਦਾ। ਪਹਿਲੀ ਚੇਤਰ ਹੋ ਤਿਆਰ, ਸਚਖੰਡ ਉਠ ਧਾਇੰਦਾ। ਤ੍ਰੈ ਤ੍ਰੈ ਵੰਡੇ ਵੰਡ ਅਪਾਰ, ਬ੍ਰਹਮਲੋਕ ਸ਼ਿਵਲੋਕ ਇੰਦਲੋਕ ਵੇਖ ਵਖਾਇੰਦਾ। ਚੌਦਾਂ ਲੋਕਾਂ ਦਏ ਹੁਲਾਰ, ਸੱਤ ਸੱਤ ਮੂਲ ਚੁਕਾਇੰਦਾ। ਅੰਤਮ ਵੇਖੇ ਸਤਾਰਾਂ ਹਾੜ, ਹਰਿਸੰਗਤ ਦਰ ਸੁਹਾਇੰਦਾ। ਲਹਿਣਾ ਦੇਣਾ ਚੁਕੇ ਉਨੀ ਹਾੜ, ਲਹਿਣਾ ਦੇਣਾ ਝੋਲੀ ਪਾਇੰਦਾ। ਖੇਲੇ ਖੇਲ ਹਰਿ ਗਿਰਧਾਰ, ਨਵਾਂ ਸੱਤਾਂ ਵੇਖ ਵਖਾਇੰਦਾ। ਭਾਰਤ ਖੰਡ ਕਰ ਪਿਆਰ, ਪਹਿਲੀ ਕੱਤਕ ਚਰਨ ਟਿਕਾਇੰਦਾ। ਪਟਨਾ ਨਿਵਾਸੀ ਕਰ ਵਿਚਾਰ, ਪਟ ਪਟਨਾ ਵੇਖ ਵਖਾਇੰਦਾ। ਪੱਪਾ ਪੁਰਖ ਅਪਾਰ, ਟੈਂਕਾ ਟੁੱਟੀ ਗੰਢ ਬੰਧਾਇੰਦਾ। ਨੰਨਾ ਨਿਰਗੁਣ ਖੇਲ ਅਪਰ ਅਪਾਰ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸਾਤਾ ਭਾਰਤ ਵੰਡ ਆਪਣੀ ਧਾਰ ਬੰਧਾਇੰਦਾ। ਅੱਠ ਕੱਤਕ ਹਰਿ ਨਿਰੰਕਾਰ, ਆਪਣੀ ਧਾਰ ਚਲਾਇੰਦਾ। ਸ਼ਬਦ ਸਰੂਪੀ ਹੋ ਤਿਆਰ, ਗੁਰਮੁਖ ਸੰਗ ਰਖਾਇੰਦਾ। ਖੇਲੇ ਖੇਲ ਅਪਰ ਅਪਾਰ, ਆਪੇ ਵੇਖ ਵਖਾਇੰਦਾ। ਲੰਕਾ ਵੇਖੇ ਸਚ ਸੱਚਾ ਘਰ ਬਾਰ, ਗੜ ਹੰਕਾਰੀ ਤੋੜ ਤੁੜਾਇੰਦਾ। ਤੀਰਥ ਤੱਟਾਂ ਪਾਵੇ ਸਾਰ, ਛੱਤੀ ਜੁਗਾਂ ਮੂਲ ਚੁਕਾਇੰਦਾ। ਸੋਲਾਂ ਕਲੀਆਂ ਤਨ ਸ਼ੰਗਾਰ, ਹਰਿ ਸਾਚਾ ਆਪ ਲਗਾਇੰਦਾ। ਗੁਰਮੁਖ ਵੇਖੇ ਸਚ ਦਵਾਰ, ਸਾਚੀ ਵੰਡ ਕਰਾਇੰਦਾ। ਸੋਲਾਂ ਖੋਲ੍ਹੇ ਬੰਦ ਕਿਵਾੜ, ਗੁਰਮੁਖ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੌਦਾਂ ਮੱਘਰ ਮੁਖ ਧਰ, ਉਨੀ ਮੱਘਰ ਲੇਖ ਚੁਕਾਇੰਦਾ। ਉਨੀ ਮੱਘਰ ਲੇਖਾ ਚੁੱਕੇ, ਪੰਚਮ ਪੰਚ ਸਮਾਇਆ। ਛੇਵੇਂ ਦਰ ਲਾਏ ਲੇਖੇ, ਪਾਂਚਾ ਏਕਾ ਇਕ ਬਣਾਇਆ। ਇਕ ਇਕਵੰਜਾ ਰਿਖੀ ਕੇਸ਼ੇ, ਗਵਰਧਨ ਧਾਰ ਉਠਾਇਆ। ਦਸ ਲਗਾਏ ਆਪਣੇ ਲੇਖੇ, ਵੀਹ ਮੱਘਰ ਕਰ ਰੁਸ਼ਨਾਇਆ। ਉਣੰਤੀ ਮੱਘਰ ਦਸ ਦਸਮੇਸੇ, ਗੁਰਮੁਖਾਂ ਦਰਸ ਦਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਮਤ ਪੰਦਰਾਂ ਤੇਰੀ ਧਾਰ ਆਪੇ ਰਿਹਾ ਚਲਾਇਆ। ਛੱਤੀ ਜੁਗ ਛੱਤੀ ਰਾਗ, ਛੱਤੀ ਦਿਨ ਵਡਿਆਈਆ। ਛੱਤੀ ਮੀਲ ਹੀਰਾ ਘਾਟ, ਸਾਚਾ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ। ਸੋਲਾਂ ਦਿਵਸ ਸੋਲਾਂ ਰਾਤ, ਸੋਲਾਂ ਪਰਭਾਤ ਸੋਲਾਂ ਪਰਵਿਸ਼ਟੇ ਵੇਖ ਵਖਾਇੰਦਾ। ਗੁਰਮੁਖਾਂ ਅੰਦਰ ਵੇਖੇ ਮਾਰ ਝਾਤ, ਦ੍ਰਿਸ਼ਟ ਦ੍ਰਿਸ਼ਟ ਆਪ ਖੁਲ੍ਹਾਇੰਦਾ । ਆਪੇ ਬੈਠਾ ਇਕ ਅਕਾਂਤ, ਏਕਾ ਇਸ਼ਟ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਰਨੀ ਆਪ ਕਰਾਇੰਦਾ।