੧੩ ਹਾੜ ੨੦੧੧ ਬਿਕ੍ਰਮੀ ਪੂਰਨ ਸਿੰਘ ਦੇ ਘਰ ਦਰਬਾਰ ਵਿਚ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਸੱਚ ਘਰ ਜੋਤ ਨਿਰੰਕਾਰੀ। ਸਚ ਘਰ ਆਤਮ ਉਜਿਆਰੀ। ਸਚ ਘਰ ਏਕਾ ਏਕ ਵਸੇ, ਗੁਰਮੁਖ ਸਾਚਾ ਸਾਚੀ ਨਾਰੀ। ਸਚ ਘਰ ਸਚ ਕੰਤ ਸਦ ਸਦਾ ਸਦ ਹੱਸੇ, ਕਰੇ ਖੇਲ ਅਪਰ ਅਪਾਰੀ। ਸਚ ਘਰ ਪੰਚ ਚੋਰ ਜਾਇਣ ਨੱਸੇ, ਵੱਜੇ ਸ਼ਬਦ ਕਟਾਰੀ। ਸਚ ਘਰ ਆਤਮ ਬਾਣ ਪ੍ਰਭ ਸਾਚਾ ਕਸੇ, ਵਿਚ ਮਾਤ ਰੈਣ ਅੰਧ ਅੰਧਿਆਰੀ। ਸਚ ਘਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰਾਹ ਸ੍ਰਿਸ਼ਟ ਸਬਾਈ ਦੱਸੇ, ਕੋਈ ਭੁੱਲ ਨਾ ਜਾਏ ਕਲਜੁਗ ਜੀਵ ਜਗਤ ਗਵਾਰੀ। ਸਚ ਘਰ ਜੋਤ ਅਮੋਲਾ। ਸਚ ਘਰ ਏਕਾ ਸ਼ਬਦ ਏਕਾ ਕੰਡਾ, ਸੋਹੰ ਡੰਡਾ ਹਰਿ ਜੀ ਤੋਲਾ। ਸਚ ਘਰ ਪ੍ਰਭ ਆਪੇ ਵੰਡਾ, ਗੁਰਮੁਖਾਂ ਦੇਵੇ ਸ਼ਬਦ ਬੋਲਾ। ਸਚ ਘਰ ਬੇਮੁਖ ਵਖਾਇਣ ਕੰਡਾਂ, ਧੁਰਦਰਗਾਹੇ ਹੋਏ ਗੋਲਾ। ਸਚ ਘਰ ਗੁਰਮੁਖ ਵਿਰਲਾ ਲਏ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਸੰਤ ਮਨੀ ਸਿੰਘ ਆਪ ਬਣਾਇਆ ਜਗਤ ਵਿਚੋਲਾ। ਸੰਤ ਮਨੀ ਸਿੰਘ ਦਹਿ ਦਿਸ਼ ਧਾਰ। ਚਰਨ ਕਵਲ ਕਵਲ ਚਰਨ ਕਰਨ ਹਰਿ ਨਿਮਸਕਾਰ। ਮਿਲੇ ਮਾਣ ਉਪਰ ਧਵਲ, ਵਡਿਆਈ ਸਰਬ ਸੰਸਾਰ। ਖਿੜਿਆ ਮਾਤ ਫੁਲ ਕਵਲ, ਗੁਰ ਸੰਗਤ ਸਤਿ ਗੁਲਜ਼ਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰ, ਤਿੰਨਾਂ ਲੋਆਂ ਬਣੇ ਆਪ ਸਿਕਦਾਰ। ਹਰਿ ਸਿਕਦਾਰ ਸਚ ਸਿਕਦਾਰੀ। ਜਨ ਭਗਤਾਂ ਕਰੇ ਖ਼ਬਰਦਾਰ, ਹੋਕਾ ਦੇਵੇ ਵਾਰੋ ਵਾਰੀ। ਕਲਜੁਗ ਜੀਵ ਠਗ ਚੋਰ ਯਾਰ, ਨਾ ਕੋਈ ਦਿਸੇ ਨਾਮ ਵਪਾਰੀ। ਅੰਤਮ ਮਾਨਸ ਜਨਮ ਜਾਏ ਹਾਰ, ਬਹਿਣਾ ਧਰਮ ਰਾਏ ਦੇ ਚਲ ਦਵਾਰੀ। ਗੁਰਮੁਖ ਸਾਚੇ ਸੰਤ ਜਨਾਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਦਰ ਸੱਚੀ ਸਰਦਾਰੀ। ਹਰਿ ਘਰ ਸ਼ਬਦ ਘਨਘੋਰਾ। ਜਨ ਭਗਤ ਚੁਕਾਏ ਮੋਰਾ ਤੋਰਾ। ਚਰਨ ਪ੍ਰੀਤੀ ਏਕਾ ਨਾਤਾ ਸਾਚਾ ਜੋੜਾ। ਆਪੇ ਪਰਖੇ ਸਾਚੀ ਨੀਤੀ, ਸਾਚਾ ਮਾਹੀ ਧੁਰਦਰਗਾਹੀ ਨਿਹਕਲੰਕੀ ਵੱਜੇ ਡੰਕ ਕਲ ਵਿਚ ਆਏ ਦੌੜਾ। ਆਪੇ ਵੇਖੇ ਵੇਖ ਵਖਾਣੇ ਰਾਓ ਰੰਕੀ, ਕਲਜੁਗ ਜੀਵ ਮਾਇਆਧਾਰੀ ਮਿੱਠਾ ਕੌੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਅੰਤ ਹਰਿ ਸਾਚਾ ਗੁਰਮੁਖ ਵਿਰਲੇ ਵਿਚ ਮਾਤ ਹਰਿ ਬਹੁੜਾ। ਗੁਰਮੁਖ ਮਿਲੇ ਮੇਲ, ਨਾਮ ਵਡਿਆਈਆ। ਅਚਰਜ਼ ਰਿਹਾ ਖੇਲ ਖੇਲ, ਸ੍ਰਿਸ਼ਟ ਸਬਾਈ ਭਰਮ ਭੁਲੇਖੇ ਵਿਚ ਰਖਾਈਆ। ਆਪੇ ਗੁਰ ਆਪੇ ਚੇਲ, ਚੇਲਾ ਗੁਰ ਏਕਾ ਏਕ ਹੋਏ ਧੁਰ ਨਾ ਭੇਵ ਕੋਈ ਰਖਾਈਆ। ਭੁੱਲੇ ਰੁਲੇ ਕਰੋੜ ਤੇਤੀਸ ਸੁਰ, ਅਛਲ ਅਛੱਲ ਕਰ ਹਰਿ ਭੁਲਾਈਆ। ਗੁਰਮੁਖ ਸਾਚਾ ਚੜ੍ਹ ਜਾਏ ਸਾਚੇ ਸ਼ਬਦ ਘੋੜ, ਪ੍ਰਭ ਅਬਿਨਾਸ਼ੀ ਵਾਗ ਆਪਣੇ ਹੱਥ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੋਟੇ ਬਾਲੇ ਇੰਦ ਇੰਦਰਾਸਣ ਸਚ ਸਿੰਘਾਸਣ ਸਾਚੀ ਸੇਜਾ ਆਸਣ ਆਪ ਲਵਾਈਆ। ਲੱਗੇ ਆਸਣ ਦਰ ਬਿਸਰਾਮਾ। ਸ਼ਬਦ ਚਲੇ ਸਵਾਸ ਸਵਾਸਣ, ਪੂਰਨ ਹੋਏ ਕਾਮਾ। ਮਾਨਸ ਜਨਮ ਲੇਖੇ ਲਾਏ ਪ੍ਰਭ ਅਬਿਨਾਸ਼ਣ, ਨਾ ਕੋਈ ਮੰਗੇ ਦਾਮਾ। ਏਕਾ ਸ਼ਬਦ ਚਲੇ ਮਾਤ ਅਕਾਸ਼ਨ, ਜੋਤ ਸਰੂਪੀ ਸਾਚਾ ਜਾਮਾ। ਲੱਖ ਚੁਰਾਸੀ ਅੰਤ ਵਿਨਾਸਣ, ਕੋਈ ਨਾ ਦਿਸੇ ਹਰਿਆ ਚਾਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਡੰਕ ਵਜਾਏ, ਕਲਜੁਗ ਮਿਟਾਏ ਰੈਣ ਅੰਧੇਰੀ ਕਾਲੀ ਸ਼ਾਮਾ। ਕਾਲੀ ਰੈਣ ਜਗਤ ਅੰਧਿਆਰੀ। ਬੇਮੁਖ ਜੀਵ ਸੁੱਤੇ, ਕਲਜੁਗ ਤੇਰੀ ਅੰਤਮ ਰੁੱਤੇ ਪੈਰ ਪਸਾਰੀ। ਖਾਲੀ ਦਿਸਣ ਘਰ ਘਰ ਬੁੱਤੇ, ਆਤਮ ਜੋਤੀ ਜਾਏ ਮਾਰ ਉਡਾਰੀ। ਕਾਇਆ ਕੰਚਨ ਮਾਸ ਨਾ ਖਾਇਣ ਕੁੱਤੇ, ਦੁਖੀ ਹੋਏ ਜੀਵ ਗਵਾਰੀ। ਗੁਰਮੁਖ ਸਾਚੇ ਸੰਤ ਜਨਾਂ ਹਰਿ ਸਾਚੇ ਧਾਮ ਬਹਾਏ, ਆਪ ਲੈ ਜਾਏ ਦੋਵੇਂ ਭੁਜਾਂ ਪਸਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ਼ ਖੇਲ ਜਗਤ ਮਾਇਆ, ਜਨ ਭਗਤਾਂ ਰੱਖੇ ਠੰਡਾ, ਸਾਚਾ ਨਰ ਹਰਿ ਜੋਤ ਨਿਰੰਕਾਰੀ। ਨਿਰੰਕਾਰ ਜੋਤ ਜੋਤ ਬਾਤੀ। ਗੁਰਮੁਖਾਂ ਕਰ ਵਿਚਾਰ ਹਰਿ ਦਾਤਾਰ, ਆਤਮ ਮਾਰੇ ਝਾਤੀ। ਕਰ ਕਿਰਪਾ ਜਾਏ ਤਾਰ, ਕਲਜੁਗ ਤੇਰੀ ਅੰਤਮ ਵਾਰ, ਆਪ ਚੁਕਾਏ ਜੁਗਾਂ ਜੁਗਾਂ ਦੀ ਪਿਛਲੀ ਬਾਕੀ। ਅੰਮ੍ਰਿਤ ਸਾਚਾ ਜਾਮ ਪਿਆਏ, ਧੁਰਦਰਗਾਹੀ ਸਾਚਾ ਮਾਹੀ, ਏਕਾ ਸਾਚਾ ਨਾਮ ਜਪਾਏ ਸੋਹੰ ਸ਼ਬਦ ਕੋਇ ਨਾ ਰਹੇ ਅੱਗੇ ਆਕੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਇਆ, ਮੇਟ ਮਿਟਾਏ ਲੱਖ ਚੁਰਾਸੀ ਜੀਵ ਖ਼ਾਕੀ। ਮੇਟ ਮਿਟਾਏ ਮੇਟਣਹਾਰਾ। ਆਪ ਆਪਣੇ ਕਰੇ ਰੰਗ ਵਸੇ ਸੰਗ, ਸ਼ਬਦ ਘੋੜੇ ਕਸੇ ਤੰਗ, ਬਣੇ ਜਗਤ ਵਣਜਾਰਾ। ਇਕ ਵਜਾਏ ਨਾਮ ਮਰਦੰਗ, ਲੱਖ ਚੁਰਾਸੀ ਦੇਵੇ ਰੰਗ, ਲਹੂ ਮਿਝ ਬਣੇ ਗਾਰਾ। ਨਾ ਕੋਈ ਦਿਸੇ ਅਕਾਲ ਅਕਾਲੀ ਨਾ ਕੋਈ ਦਿਸੇ ਨਿਹੰਗ, ਏਕਾ ਚਲੇ ਸੋਹੰ ਸ਼ਬਦ ਜੈਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਚਰਨ ਆਪ ਉਠਾਏ, ਬਿਆਸਾ ਉਪਰ ਜਾ ਟਿਕਾਏ, ਮੇਟ ਮਿਟਾਏ ਵਾਰੋ ਵਾਰਾ। ਹਰਿ ਨਰ ਭਗਤ ਦਰ ਮਿਲੇ ਵਰ, ਨਾਮ ਸ਼ਬਦ ਭੰਡਾਰਾ। ਆਤਮ ਖੁਲ੍ਹੇ ਸਾਚਾ ਦਰ ਚਲੇ ਅੰਮ੍ਰਿਤ ਸਾਚੀ ਧਾਰਾ। ਆਪ ਸੁਹਾਏ ਸਾਚਾ ਸਰ, ਖੋਲ੍ਹੇ ਬੰਦ ਕੁਆੜਾ। ਨਾ ਜਨਮੇ ਨਾ ਜਾਏ ਮਰ, ਨਾ ਲੱਗੇ ਅਗਨ ਤੱਤੀ ਹਾੜਾ। ਜੋਤੀ ਜੋਤ ਸਰੂਪ ਹਰਿ, ਏਕਾ ਜੋਤ ਭਗਤ ਭਗਵੰਤ, ਆਦਿ ਅੰਤ ਜੁਗਾ ਜੁਗੰਤ, ਗੁਰਮੁਖ ਬਣਾਏ ਘਰ ਸਾਚੇ ਦਾ ਸਾਚਾ ਲਾੜਾ। ਜੈ ਜੈ ਜੈ ਜੁਗਾ ਜੁਗੰਤਰ। ਸਰਬ ਜੀਆਂ ਹਰਿ ਜਾਣੇ ਅੰਤਰ। ਜਨ ਭਗਤਾਂ ਬਣਾਏ ਸਾਚੀ ਬਣਤਰ। ਏਕਾ ਸਾਚਾ ਰਾਹ ਵਖਾਏ, ਸ਼ਬਦ ਸੁਣਾਏ ਸਾਚਾ ਮੰਤਰ। ਜੋਤੀ ਜੋਤ ਸਰੂਪ ਹਰਿ, ਏਕਾ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਮਾਤ ਪਤਾਲ ਅਕਾਸ਼ ਸਰਬ ਘਟ ਵਾਸ ਰਖੰਤਰ। ਸਰਬ ਘਟ ਵਾਸੀ ਸਰਬ ਭਤਾਰੇ, ਜਨ ਭਗਤਾਂ ਦਵਾਰੇ ਬਣ ਭਿਖਾਰੇ, ਹੋਏ ਰਹਿਣ ਦਾਸਨ ਦਾਸੀ। ਕਲਜੁਗ ਤੇਰੀ ਅੰਤਮ ਵਾਰੇ, ਕਰੇ ਖੇਲ ਅਪਰ ਅਪਾਰੇ, ਪ੍ਰਭ ਸ਼ਾਹੋ ਵਡਾ ਸ਼ਾਬਾਸ਼ੀ। ਕਲਜੁਗ ਭੁੱਲੇ ਜੀਵ ਗਵਾਰੇ, ਗੁਰਮੁਖਾਂ ਦੱਸੇ ਸਾਚੀ ਧਾਰ, ਆਤਮ ਜੋਤ ਸੱਚੀ ਪ੍ਰਕਾਸ਼ੀ। ਜੋਤੀ ਜੋਤ ਸਰੂਪ ਹਰਿ, ਸਤਿਜੁਗ ਸਾਚਾ ਰਾਹ ਚਲਾਏ, ਮੇਟ ਮਿਟਾਏ ਮਦਿਰਾ ਮਾਸੀ। ਜੈ ਜੈ ਜੈਕਾਰ ਜਗਤ ਗੁਰਦੇਵਾ। ਜਨ ਭਗਤਾਂ ਦੇਵੇ ਵਡਿਆਈ, ਵਡ ਹਰਿ ਦੇਵੀ ਦੇਵਾ। ਦਿਵਸ ਰੈਣ ਅੱਠੇ ਪਹਿਰ ਹੋਏ ਸਹਾਈ, ਆਪ ਲਗਾਏ ਕਰੇ ਕਰਾਏ ਸਾਚੀ ਸੇਵਾ। ਏਕਾ ਸਾਚਾ ਸ਼ਬਦ ਜਪਾਏ, ਫੜ ਫੜ ਬਾਹੋਂ ਰਾਹੇ ਪਾਏ, ਅੰਮ੍ਰਿਤ ਫਲ ਖਵਾਏ ਸਾਚਾ ਮੇਵਾ। ਜੋਤੀ ਜੋਤ ਸਰੂਪ ਹਰਿ, ਏਕਾ ਜੋਤ ਹਰਿ ਨਿਰੰਜਣ ਨਰ ਹਰਿ ਗੁਰਮੁਖ ਵਿਰਲੇ ਰਸਨਾ ਸੇਵਾ। ਰਸਨਾ ਸੇਵਾ ਨਰ ਨਿਰੰਕਾਰੀ। ਦੇਵੇ ਸ਼ਬਦ ਸੱਚੀ ਉਡਾਰੀ। ਮਰਨ ਜਨਮ ਜਨਮ ਮਰਨ, ਗੁਰਮੁਖਾਂ ਸੱਦ ਵਸੇ ਬਾਹਰੀ। ਖੁਲ੍ਹਾ ਰਹੇ ਹਰਨ ਫਰਨ ਫਰਨ ਹਰਨ, ਮਿਟੇ ਰੈਣ ਅੰਧਿਆਰੀ। ਘਰ ਸਾਚੇ ਜੋਤੀ ਜੋਤ ਕਰੇ ਮੇਲ ਅੰਤਮ ਵਾਰੀ। ਜੈ ਜੈ ਜੈਕਾਰ ਜਗਤ ਗੁਰਦੇਵਾ, ਚਾਰੇ ਕੁੰਟ ਹੋਏ ਜੈਕਾਰਾ। ਲੱਖ ਚੁਰਾਸੀ ਆਪ ਪਛਾਣੇ ਹਰਿ, ਜਨ ਭਗਤਾਂ ਸਾਚੇ ਸੰਤਾਂ ਸਦਾ ਸਦਾ ਸਦਾ ਬਣਿਆ ਰਹੇ ਆਪ ਸਹਾਰਾ। ਜੈ ਜੈ ਜੈਕਾਰ ਜਗਤ ਨਿਰਾਲੀ। ਕਲਜੁਗ ਤੇਰੀ ਅੰਤਮ ਘਟਾ ਕਾਲੀ। ਚਾਰੋਂ ਕੁੰਟ ਵੇਖ ਵਖਾਣੇ, ਚਲੇ ਚਲਾਏ ਆਪਣੇ ਭਾਣੇ, ਫਲ ਨਾ ਦਿਸੇ ਕਿਸੇ ਡਾਲੀ। ਜੋਤੀ ਜੋਤ ਸਰੂਪ ਹਰਿ, ਲੱਖ ਚੁਰਾਸੀ ਦੇਵੇ ਧਰਮ ਰਾਏ ਦੀ ਫਾਸੀ, ਉਖਾੜੇ ਜੜ੍ਹ ਬਣ ਬਣ ਸੱਚਾ ਹਾਲੀ। ਏਕਾ ਇਕ ਅਕਾਰ ਜਗਤ ਪਸਾਰਿਆ। ਜੋਤ ਸਰੂਪੀ ਜਾਮਾ ਧਾਰ, ਦੂਜਾ ਖੇਲ ਕਰੇ ਕਰਤਾਰਿਆ। ਸ੍ਰਿਸ਼ਟ ਸਬਾਈ ਕਰਨ ਵਿਚਾਰ, ਗੁਰਮੁਖਾਂ ਦੇਵੇ ਸ਼ਬਦ ਤੀਜੀ ਧਾਰ, ਸਰਗੁਣ ਨਿਰਗੁਣ ਖੇਲ ਕਰੇ ਨਿਰੰਕਾਰਿਆ। ਚੌਥੇ ਜੁਗ ਅੰਤਮ ਆਈ ਹਾਰ, ਪ੍ਰਭ ਮਾਰੇ ਸ਼ਬਦ ਕਟਾਰ, ਲੱਖ ਚੁਰਾਸੀ ਗਈ ਹਾਰ, ਨਾ ਹੋਵੇ ਕੋਈ ਸਹਾਰਿਆ। ਨਿਹਕਲੰਕ ਨਰਾਇਣ ਨਰ ਅਵਤਾਰ, ਪੁਰੀ ਘਨਕ ਜੋਤ ਜਗਾ ਰਿਹਾ। ਪੰਚਮ ਪਰਮ ਪੁਰਖ ਅਪਾਰ, ਛੇਵਾਂ ਦੇਵੇ ਸ਼ਬਦ ਗਿਆਨ, ਜਨ ਭਗਤਾਂ ਦੇਵੇ ਆਤਮ ਬ੍ਰਹਮ ਗਿਆਨ, ਏਕਾ ਜੋਤ ਕਰੇ ਰੁਸ਼ਨਾਈਆ। ਸਤਵੇਂ ਸਤਿ ਦਵਾਰੇ, ਗੁਰਮੁਖ ਸਾਚੇ ਆਪੇ ਆਪ ਹਰਿ ਸਾਚਾ ਤਾਰੇ, ਦੇਵੇ ਨਾਮ ਜਗਤ ਵਡਿਆਈਆ। ਅੱਠਵੇਂ ਉਠ ਉਠ ਵੇਖਣ, ਜੋਤ ਜਗਾਏ ਰੋੜੀ ਸੱਖਰ, ਪੰਚਮ ਜੇਠ ਮਿਲੇ ਵਧਾਈਆ। ਨੌਂਵੇ ਨੌਂ ਦਰ ਵੇਖ, ਜੋਤ ਕਲ ਧਾਰੇ ਭੇਖ, ਸ੍ਰਿਸ਼ਟ ਸਬਾਈ ਲਿਖਾਏ ਲੇਖ, ਜਨ ਭਗਤਾਂ ਤਨ ਲਗਾਏ ਮੇਖ, ਦਸਵੇਂ ਦਹਿ ਦਿਸ਼ ਉਠ ਧਾਏ, ਚਾਰ ਵਰਨਾਂ ਏਕਾ ਰਾਹ ਦਸਾਏ, ਆਪਣਾ ਭੇਵ ਰਿਹਾ ਖੁਲ੍ਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰ ਨਰਾਇਣ ਏਕਾ ਜੋਤ ਵਿਚ ਮਾਤ ਡਗਮਗਾਈਆ। ਏਕਾ ਚਾਲ ਨੂਰ ਨੁਰਾਨੀ। ਦੂਜਾ ਪਾਏ ਮਾਇਆ ਜਾਲ, ਖਿੱਚੇ ਜੋਤ ਹਰਿ ਭਵਾਨੀ। ਤੀਜਾ ਦੇਵੇ ਸ਼ਬਦ ਢਾਲ, ਜਨ ਭਗਤਾਂ ਕਰਾਏ ਵਡ ਬਲਵਾਨੀ। ਚੌਥੇ ਵੇਖੇ ਪੁਰਖ ਸੁਜਾਨ, ਆਤਮ ਦੇਵੇ ਬ੍ਰਹਮ ਗਿਆਨ, ਜੋਤੀ ਆਪ ਜਗਾਏ ਸ਼ਬਦ ਸੁਣਾਏ ਸਾਚੀ ਬਾਣੀ। ਪੰਚਮ ਪੰਚਮ ਪੰਚਮ ਹਰਿ ਮਾਰੇ, ਦਰਗਹਿ ਸਾਚੀ ਵੇਖ ਵਖਾਣੇ ਏਕਾ ਏਕ ਧੁਨ ਉਪਜਾਣੀ। ਛੇਵੇਂ ਛੇ ਘਰ ਉਪਦੇਸ਼ੇ, ਪ੍ਰਗਟ ਹੋਏ ਨਰ ਨਰੇਸ਼ੇ, ਧਰੇ ਜੋਤ ਮਾਝੇ ਦੇਸੇ, ਜਗੇ ਜੋਤ ਜਗਤ ਮਹਾਨੀ। ਸਤਵੇਂ ਸੱਤ ਸੱਤ ਦੀਪ ਆਪ ਚਲਾਏ ਆਪਣੀ ਰੀਤ, ਜੋਤ ਸਰੂਪੀ ਹਰਿ ਭਗਵਾਨੀ। ਅੱਠ ਅਠੱਤਰ ਆਏ ਬਹੱਤਰ ਸਾਚਾ ਬੀਜ ਬਿਜਾਏ ਦਇਆ ਕਮਾਏ, ਆਪ ਉਠਾਏ ਲੱਖ ਸੱਤਰ, ਚੜ੍ਹਾਏ ਵਿਚ ਬਬਾਣੀ। ਨੌਵਾਂ ਨਰ ਨਾਰੀ ਹਰਿ ਵੇਖੇ, ਜਨ ਭਗਤਾਂ ਲਿਖਾਏ ਲੇਖੇ, ਬੇਮੁਖ ਰਹੇ ਭਰਮ ਭੁਲੇਖੇ, ਨਾ ਕੋਈ ਜਾਣੇ ਚਤੁਰ ਸੁਜਾਨੀ। ਦਸਵੇਂ ਦਰਦ ਦੁੱਖ ਭੈ ਭੰਜਨ, ਜਗੇ ਜੋਤ ਇਕ ਨਿਰੰਜਣ, ਅੰਤਮ ਕਲ ਏਕਾ ਸ਼ਬਦ ਏਕਾ ਤਾਰ ਵਿਚ ਸੰਸਾਰ ਲਗਾਏ ਸਾਚੀ ਮੇਖਾ, ਲੱਗੇ ਮੇਖ ਜਗਤ ਨੁਰਾਨੀ। ਸਤਿਜੁਗ ਸਾਚੇ ਸਤਿ ਸਤਿਵਾਦੀ, ਪ੍ਰਗਟ ਹੋਏ ਜਗਤ ਚਲਾਏ ਸਾਚੀ ਬਾਣੀ। ਏਕਾ ਨਾਮ ਡੰਕ ਵਜਾਏ, ਰਾਓ ਰੰਕ ਇਕ ਕਰਾਏ, ਊਚ ਨੀਚ ਹਰਿ ਭੇਵ ਚੁਕਾਨੀ। ਸਾਚਾ ਦਵਾਰ ਬੰਕ ਸੁਹਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗੇ ਜੋਤ ਅਚਲ ਅਟਲ ਇਕ ਭਗਵਾਨੀ। ਜੋਤ ਅਟੱਲ ਅਚਲ ਅਚੱਲਾ। ਵਸੇ ਸਚ ਮਹੱਲ ਏਕਾ ਹਰਿ ਇਕੱਲਾ। ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਵਲ ਛਲ, ਜਨ ਭਗਤਾਂ ਸੁਨੇਹੜਾ ਆਪੇ ਘੱਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਭੇਵ ਆਪ ਖੁਲ੍ਹਾਏ ਗੁਰ ਗੋਬਿੰਦ ਜੋ ਗਿਆ ਲਿਖਾਏ, ਅੰਤ ਸੁਣਾਏ ਡੱਲਾ। ਸਾਚੀ ਸਿਖਿਆ ਹਰਿ ਨਿਰੰਕਾਰਾ। ਵਰਤੇ ਵਰਤਾਵੇ ਵਿਚ ਸੰਸਾਰਾ। ਆਪਣੀ ਰੱਖੇ ਤਿੱਖੀ ਧਾਰਾ। ਪਰਖੇ ਸਿੱਖੀ ਅੰਤਮ ਵਾਰਾ। ਗੁਰਮੁਖ ਸਾਚੇ ਧੁਰਦਰਗਾਹੀ ਸਾਚੀ ਲਿਖਤ ਹਰਿ ਸਾਚੇ ਲਿਖੀ, ਨਾ ਕੋਈ ਮੇਟੇ ਮਿਟਾਵਣਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਆਤਮ ਖੋਲ੍ਹੇ ਸਾਚਾ ਦਰ, ਨੂਰ ਨੁਰਾਨੀ ਕਰੇ ਮਿਹਰਬਾਨੀ ਸਾਚਾ ਦਰ ਸਤਾਰਾਂ ਹਾੜਾ। ਜਗੇ ਜੋਤ ਸਤਾਰਾਂ ਹਾੜ। ਮਾਰ ਮਿਟਾਏ ਪੰਚਾਂ ਧਾੜ। ਕਰੇ ਰੁਸ਼ਨਾਏ ਗੁਰਮੁਖ ਸਾਚੇ ਨਾੜ ਨਾੜ। ਪ੍ਰਗਟ ਹੋਏ ਦਰਸ ਦਿਖਾਏ, ਜੰਗਲ ਜੂਹ ਵਿਚ ਪਹਾੜ। ਭਰਮ ਭੁਲੇਖਾ ਦੂਰ ਕਰਾਏ, ਸਾਚਾ ਲੇਖਾ ਅੰਤ ਚੁਕਾਏ, ਆਪੇ ਫਿਰੇ ਪਿਛੇ ਅਗਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਰ, ਲੱਖ ਚੁਰਾਸੀ ਅਗਨੀ ਜੋਤੀ ਦੇਵੇ ਸਾੜ। ਸਤਾਰਾਂ ਹਾੜ ਸਰਬ ਕਲ ਧਾਰੇ। ਕਰੇ ਖੇਲ ਅਪਰ ਅਪਾਰੇ। ਗੁਰਮੁਖ ਵੇਖੇ ਰੰਗ ਮੁਰਾਰੇ। ਏਕਾ ਜੋਤੀ ਏਕਾ ਗੋਤੀ ਵਸੇ ਭੇਵ ਨਿਆਰੇ। ਗੁਰਮੁਖ ਸਾਚੇ ਮਾਣਕ ਮੋਤੀ, ਖਿੱਚ ਲਿਆਏ ਚਰਨ ਦਵਾਰੇ। ਦੁਰਮਤ ਮੈਲ ਸਾਚੀ ਧੋਤੀ, ਆਤਮ ਖੋਲ੍ਹੇ ਬੰਦ ਕਵਾੜੇ। ਸ੍ਰਿਸ਼ਟ ਸਬਾਈ ਰਹੀ ਰੋਤੀ, ਲੱਗੀ ਅਗਨ ਤੱਤੀ ਹਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਧੁਰਦਰਗਾਹੀ ਸਾਚਾ ਮਾਹੀ ਆਪ ਬਣਾਏ ਸਾਚੇ ਲਾੜੇ। ਸਾਚਾ ਹਰਿ ਹਰਿ ਸਰਦਾਰਾ। ਸ਼ਬਦ ਘੋੜੀ ਚਾੜ੍ਹਾ ਪਹਿਲੀ ਵਾਰਾ। ਬੇਮੁਖਾਂ ਵਕਤ ਆਇਆ ਮਾੜਾ। ਏਕਾ ਉਠੇ ਅਗੰਮੀ ਧਾੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਲਿਖਤ ਲਿਖਾਏ, ਪੂਰ ਕਰਾਏ ਸਤਾਰਾਂ ਹਾੜਾ। ਪੰਚਮ ਜੇਠ ਪੰਚਮ ਰਾਣੀ। ਮਾਤਲੋਕ ਹਰਿ ਮਾਣ ਦਵਾਏ, ਸੋਹੰ ਸ਼ਬਦ ਸਾਚੀ ਬਾਣੀ। ਸਾਚਾ ਕੰਤ ਗੁਰਮੁਖ ਵਿਰਲਾ ਸੰਗ ਹੰਢਾਏ, ਦਰਸ਼ਨ ਪਾਏ ਨੈਣ ਮੁਧਾਨੀ। ਸ੍ਰਿਸ਼ਟ ਸਬਾਈ ਰੰਡ ਹੋ ਜਾਏ, ਨਾਤਾ ਛੁਟੇ ਭੈਣ ਭਰਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਡੰਡਾ ਸ਼ਬਦ ਖੰਡਾ ਹੱਥ ਉਠਾਏ, ਨੌਂ ਖੰਡਾਂ ਵਰਭੰਡਾਂ ਸਾਚੀ ਵੰਡ ਆਪ ਕਰਾਏ, ਨਾ ਕੋਈ ਦਿਸੇ ਜੀਵ ਸ਼ੈਤਾਨੀ। ਨਾ ਕੋਈ ਦਿਸੇ ਜੀਵ ਸ਼ੈਤਾਨਾ। ਸੋਹੰ ਵੱਜੇ ਸਾਚਾ ਬਾਣਾ। ਤਖ਼ਤੋਂ ਲਾਹੇ ਰਾਜਾ ਰਾਣਾ। ਚੜ੍ਹਿਆ ਘੋੜ, ਗੁਰਮੁਖ ਸਾਚਾ ਚਰਨੀ ਜਾਏ ਜੁੜ, ਮਿਲੇ ਮੇਲ ਹਰਿ ਭਗਵਾਨਾ। ਚਰਨ ਪ੍ਰੀਤੀ ਨਿਭੇ ਤੋੜ, ਆਤਮ ਜੋਤ ਜਗੇ ਮਹਾਨਾ। ਆਪ ਚੜ੍ਹਾਏ ਸ਼ਬਦ ਘੋੜ, ਜੋਤ ਸਰੂਪੀ ਵਡ ਬਲੀ ਬਲਵਾਨਾ। ਧੁਰਦਰਗਾਹੀ ਆਇਆ ਦੌੜ, ਦੇਵੇ ਨਾਮ ਨਿਸ਼ਾਨਾ। ਕਲਜੁਗ ਜੀਵ ਰੀਠੇ ਕੌੜ, ਅੰਤਮ ਵੇਲੇ ਮੇਟ ਮਿਟਾਨਾ। ਜਨ ਭਗਤਾਂ ਚੜ੍ਹਾਏ ਸਾਚੇ ਘੋੜ, ਦਰਗਹਿ ਸਾਚੀ ਮਾਣ ਦਵਾਨਾ। ਬੇਮੁਖ ਲੱਭਣ ਬ੍ਰਾਹਮਣ ਗੌੜ, ਵੇਦ ਵਿਆਸ ਲੇਖ ਲਿਖਾਨਾ। ਜੋਤ ਸਰੂਪੀ ਹਰਿ ਨਿਹਕਲੰਕ ਕਲ ਜਾਮਾ ਪਾਏ, ਸ਼ਬਦ ਸਰੂਪੀ ਡੰਕ ਵਜਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਗੌੜ ਬ੍ਰਾਹਮਣ ਨਾ ਕੋਈ ਗੌੜਾ। ਤਿੰਨਾਂ ਲੋਕਾਂ ਦੋ ਜਹਾਨੀ ਚੌਦਾਂ ਹੱਟਾਂ ਕੋਈ ਨਾ ਦਿਸੇ ਪੌੜਾ। ਆਤਮ ਰਸ ਗੁਰਮੁਖ ਵਿਰਲੇ ਪ੍ਰਭ ਦਰ ਪੀਤਾ, ਵੇਖ ਵਖਾਣੇ ਆਪੇ ਜਾਣੇ ਹਰਿ ਭਗਵਾਨਾ, ਕਲਜੁਗ ਜੀਵ ਮਿੱਠਾ ਕੌੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਿੱਟੇ ਅਸਵ ਤੰਗ ਕਸਾਇਆ, ਸਚ ਸਿੰਘਾਸਣ ਸੋਲਾਂ ਕਲੀਆਂ ਡੇਰਾ ਲਾਇਆ, ਮਾਤਲੋਕ ਆਇਆ ਦੌੜਾ। ਜਲ ਕਵਲ ਕਵਲ ਜਲ ਜਾਣ। ਉਪਰ ਧਵਲ ਹਰਿ ਭਗਤ ਪਛਾਣ। ਜੋਤ ਸਰੂਪੀ ਰਿਹਾ ਮਵਲ, ਘਰ ਸਾਚੇ ਦੇਵੇ ਮਾਣ। ਜੋਤੀ ਜੋਤ ਸਰੂਪ ਹਰਿ, ਨਰ ਨਰ ਹਰਿ ਸ੍ਰੀ ਭਗਵਾਨ। ਹਰਿ ਭਗਵਾਨ ਨਾਮ ਗੁਣਵੰਤਾ। ਦੇਵੇ ਦਾਨ ਜਨ ਸਾਚੇ ਸੰਤਾ। ਜਗਤ ਮਾਣ ਮੇਲ ਮਿਲਾਵਾ ਸਾਚੇ ਕੰਤਾ। ਸਤਿਜੁਗ ਝੁਲੇ ਸਚ ਨਿਸ਼ਾਨ, ਚੜ੍ਹਿਆ ਰਹੇ ਨਾਮ ਬਬਾਣ, ਪ੍ਰਭ ਆਪ ਚੜ੍ਹਾਏ ਆਦਿਨ ਅੰਤਾ। ਕਰੇ ਖੇਲ ਮਾਤ ਮਹਾਨ, ਜੋਤੀ ਜੋਤ ਕ੍ਰਿਸ਼ਨਾ ਕਾਹਨ, ਬਣੇ ਬਣਾਏ ਸਾਚੀ ਬਣਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲੇ ਵਿਚ ਲੱਖ ਚੁਰਾਸੀ ਜੀਵ ਜੰਤਾ। ਜੀਵ ਜੰਤ ਪ੍ਰਭ ਸਰਬ ਵਿਰੋਲੇ। ਗੁਰਮੁਖ ਸਾਚਾ ਜਨ ਭਗਤ ਪੂਰੇ ਤੋਲ ਸ਼ਬਦ ਕੰਡੇ ਤੋਲੇ। ਨੂਰ ਨੁਰਾਨੀ ਜੋਤ ਧਰ, ਪਰਮ ਪੁਰਖ ਪਰਮਾਤਮ ਸ਼ਬਦ ਸਰੂਪੀ ਆਤਮ ਬੋਲੇ। ਨਾਮ ਦੇਵੇ ਸੱਚਾ ਵਰ, ਅੰਤ ਚੜ੍ਹਾਏ ਸਾਚੇ ਡੋਲੇ। ਅੰਮ੍ਰਿਤ ਭਾਂਡਾ ਕਾਇਆ ਤਨ ਸਰੋਵਰ ਦੇਵੇ ਭਰ, ਚੜ੍ਹੇ ਰੰਗ ਜਗਤ ਅਮੋਲੇ। ਅੰਤਮ ਅੰਤ ਆਪ ਚੁਕਾਏ ਜਮ ਕਾ ਡਰ, ਦੂਈ ਦਵੈਤੀ ਬਜ਼ਰ ਕਪਾਟੀ ਪੜਦੇ ਖੋਲ੍ਹੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਗੁਰ ਸੰਗਤ ਦਇਆ ਕਮਾਏ ਹਾੜ ਸੋਲੇ। ਸੋਲਾਂ ਹਾੜ ਸੋਲਾਂ ਸ਼ਿੰਗਾਰ। ਪੁਰਖ ਅਬਿਨਾਸ਼ੀ ਜਨ ਭਗਤਾਂ ਹੋਏ ਦਾਸ। ਆਪ ਕਰਾਏ ਸ਼ਬਦ ਪਹਿਨਾਏ ਤਨ ਸਾਚਾ ਹਾਰ, ਨਿਜ ਘਰ ਆਤਮ ਕਰੇ ਵਾਸ। ਜੋਤ ਸਰੂਪੀ ਗੁਰਮੁਖ ਸਾਚੇ ਜਾਏ ਤਾਰ, ਪੰਚ ਪੰਚਾਇਣ ਕਲਜੁਗ ਮਾਇਆ ਡੈਣ ਕਰੇ ਨਾਸ। ਸ਼ਬਦ ਚਲਾਏ ਸਵਾਸ ਸਵਾਸ। ਅੰਮ੍ਰਿਤ ਦੇਵੇ ਸਾਚੀ ਧਾਰ, ਏਕਾ ਰੰਗ ਵਖਾਏ ਪ੍ਰਿਥਮੀ ਅਕਾਸ਼। ਗਗਨ ਮੰਡਲ ਹਰਿ ਪਾਵੇ ਰਾਸ। ਪੂਰੇ ਗੁਰ ਸਦ ਬਲ ਬਲ ਜਾਸ। ਪੰਜ ਤੱਤ ਹੰਕਾਰੀ ਜਾਏ ਮਾਰ, ਸੋਲਾਂ ਹਾੜ ਸੋਲਾਂ ਕਲ। ਜਨ ਭਗਤਾਂ ਕਰਾਏੇ ਸ਼ਬਦ ਵਾੜ, ਬਹਾਏ ਨਿਹਚਲ ਧਾਮ ਅਟੱਲ। ਬੇਮੁਖਾਂ ਚਬਾਏ ਆਪਣੀ ਦਾੜ੍ਹ, ਜੰਗਲ ਜੂਹ ਉਜਾੜ ਪਹਾੜ ਵਿਚ ਜਲ ਥਲ। ਕਲਜੁਗ ਕੱਚੇ ਫਲ ਦੇਵੇ ਝਾੜ, ਆਪ ਸੁਟਾਏ ਡੂੰਘੀ ਡਲ। ਲੋਕਮਾਤ ਦਏ ਜੜ੍ਹ ਉਖਾੜ, ਸ਼ਬਦ ਸਰੂਪੀ ਚਾਰ ਕੁੰਟ ਦਹਿ ਦਿਸ਼ ਆਪ ਚਲਾਏ ਹਲ। ਜਨ ਭਗਤਾਂ ਜੋਤ ਜਗਾਏ ਕਰੇ ਪ੍ਰਕਾਸ਼ ਕਾਇਆ ਸਚ ਮਹੱਲ। ਦੂਈ ਦਵੈਤੀ ਦੇਵੇ ਪਾੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸੁਨੇਹੜਾ ਅੰਤਮ ਅੰਤ ਕਲ ਰਿਹਾ ਘਲ। ਸ਼ਬਦ ਸੁਨੇਹੜਾ ਜਗਤ ਵਿਚੋਲਾ। ਹਰਿ ਆਪ ਚਲਾਏ ਦਇਆ ਕਮਾਏ ਮਾਤ ਉਪਜਾਏ, ਚਾਰ ਵਰਨ ਚਾਰ ਕੁੰਟ ਏਕਾ ਤੋਲਾ। ਗੁਰਮੁਖ ਸਾਚੇ ਲਏ ਜਗਾਏ ਸਰਨ ਬਹਾਏ, ਦਰਸ ਦਿਖਾਏ ਮੋਲ ਅਮੋਲਾ। ਬੇਮੁਖ ਜੀਵ ਰਹੇ ਕੁਰਲਾਏ, ਦਰ ਘਰ ਘਰ ਦਰ ਕਰਨ ਹਾਏ ਹਾਏ, ਦੁਖੀ ਹੋਇਆ ਕਾਇਆ ਚੋਲਾ। ਗੁਰਮੁਖ ਆਤਮ ਤ੍ਰਿਸ਼ਨਾ ਤ੍ਰਿਖ ਮਿਟਾਏ, ਸਾਚੀ ਸਿੱਖਿਆ ਇਕ ਸੁਣਾਏ, ਚਰਨ ਪ੍ਰੀਤੀ ਘੋਲ ਘੋਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਜਾਮਾ ਧਰ, ਕਲਜੁਗ ਤੇਰੀ ਅੰਤਮ ਵਰ, ਦੇਵਣ ਆਇਆ ਲੱਖ ਚੁਰਾਸੀ ਏਕਾ ਬੋਲਾ। ਲੱਖ ਚੁਰਾਸੀ ਏਕਾ ਬੋਲੀ। ਮੈਲੀ ਹੋਈ ਕਾਇਆ ਚੋਲੀ। ਮਾਇਆ ਮੋਹ ਲਭ ਲੋਭ ਹੰਕਾਰ, ਕਹਾਰ ਉਠਾਏ ਫਿਰਨ ਕਾਇਆ ਡੋਲੀ। ਅੰਤਮ ਵੇਲੇ ਆਈ ਹਾਰ ਹੋਏ ਖੁਆਰ, ਦਰ ਦਰ ਭਿਖਾਰ ਕਰੇ ਨਰ ਨਾਰ, ਨਾ ਕੋਈ ਸੱਜਣ ਮੀਤ ਮੁਰਾਰ, ਪ੍ਰਭ ਅਬਿਨਾਸ਼ੀ ਹਰਿ ਸਾਚਾ ਕੰਤਾ ਮਾਰੇ ਸ਼ਬਦ ਕਟਾਰ, ਦੁਰਮਤ ਮੈਲ ਨਾ ਕਿਸੇ ਧੋਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਜੀਆ ਦਾਨ, ਨਾਮ ਨਿਸ਼ਾਨ ਮਾਤ ਮਹਾਨ ਵਿਰਲੇ ਸਦ ਕੋਈ ਕੋਈ। ਸੋਲਾਂ ਹਾੜ ਸਹਿਜ ਸੁਭਾਗਾ। ਮਾਤ ਵਖਾਣੇ ਅਲਖਣਾ ਅਲਾਖਾ। ਗੁਰਮੁਖ ਵਿਰਲਾ ਜਨ ਜਾਣੇ, ਲੇਖਾ ਲਿਖਿਆ ਧੁਰ ਮਾਥਾ। ਏਕਾ ਰੰਗ ਹਰਿ ਸਾਚਾ ਮਾਣੇ, ਆਪੇ ਹੋਏ ਪ੍ਰਭ ਸਗਲਾ ਸਾਥਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪੇ ਜਾਣੇ, ਜੀਵ ਜਗਤ ਬੇਮੁਹਾਣੇ, ਭੁੱਲੇ ਫਿਰਨ ਰਾਜੇ ਰਾਣੇ, ਧਰੇ ਜੋਤ ਬਿਨ ਵਰਨ ਗੋਤ ਤ੍ਰੈਲੋਕੀ ਨਾਥਾ।