੧੬ ਫੱਗਣ ੨੦੧੪ ਬਿਕ੍ਰਮੀ ਦਿਲੀ ਦਰਬਾਰ ਵਿਚ
ਹਰਿ ਜੋਤੀ ਨੂਰ ਅਕਾਰ, ਹਰਿ ਹਰਿ ਕਰਾਇਆ। ਹਰਿ ਜੋਤੀ ਨੂਰ ਅਧਾਰ, ਹਰਿ ਹਰਿ ਰਖਾਇਆ। ਹਰਿ ਜੋਤੀ ਨੂਰ ਅਪਾਰ, ਹਰਿ ਹਰਿ ਸਮਾਇਆ। ਹਰਿ ਜੋਤੀ ਨੂਰ ਭਤਾਰ, ਕੰਤ ਕੰਤੂਹਲ ਹੋ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸੰਗ ਨਿਭਾਇਆ। ਹਰਿ ਜੋਤੀ ਨੂਰ ਉਜਾਲਾ, ਜੋਤੀ ਜੋਤ ਸਮਾਇੰਦਾ। ਹਰਿ ਜੋਤੀ ਗੁਰ ਗੋਪਾਲਾ, ਵਰਨ ਗੋਤ ਨਾ ਕੋਈ ਰਖਾਇੰਦਾ। ਹਰਿ ਜੋਤੀ ਦੀਨ ਦਿਆਲਾ, ਦੀਨਾਂ ਬੰਧਪ ਆਪ ਅਖਵਾਇੰਦਾ। ਹਰਿ ਜੋਤੀ ਖੇਲ ਨਿਰਾਲਾ, ਖੇਲਣਹਾਰ ਦਿਸ ਨਾ ਆਇੰਦਾ। ਹਰਿ ਜੋਤੀ ਨੂਰ ਅਕਾਲਾ, ਅਕਾਲ ਪੁਰਖ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਜੋਤੀ ਜੋਤ ਜਗਾਇੰਦਾ। ਹਰਿ ਜੋਤੀ ਜੋਤ ਜੋਤ ਜਗਾ, ਜੋਤੀ ਡਗਮਗਾਈਆ। ਹਰਿ ਜੋਤੀ ਨੂਰ ਨੂਰ ਉਪਾ, ਨੂਰੋ ਨੂਰ ਰਖਾਈਆ। ਹਰਿ ਜੋਤੀ ਜੋਤ ਬਣਤ ਬਣਾ, ਜੋਤੀ ਜੋਤ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਆਪ ਅਖਵਾਈਆ। ਜੋਤੀ ਨੂਰ ਹਰਿ ਗੋਬਿੰਦ, ਆਦਿ ਅੰਤ ਅਖਵਾਇਆ। ਆਪੇ ਜਾਣੇ ਆਪਣੀ ਚਿੰਦ, ਹਰਖ਼ ਸੋਗ ਵਿਚ ਨਾ ਆਇਆ। ਆਪ ਆਪਣੀ ਉਪਾਏ ਬਿੰਦ, ਆਪ ਆਪਣੇ ਵਿਚ ਸਮਾਇਆ। ਆਪ ਆਪਣੀ ਧਾਰ ਰਖਾਏ ਸਾਗਰ ਸਿੰਧ, ਸਿਰ ਆਪਣਾ ਹੱਥ ਰਖਾਇਆ। ਆਪ ਆਪਣਾ ਹੋਏ ਬਖ਼ਸ਼ਿੰਦ, ਬਖ਼ਸ਼ਣਹਾਰ ਆਪ ਹੋ ਜਾਇਆ। ਆਪੇ ਦਾਤਾ ਗੁਣੀ ਗਹਿੰਦ, ਗੁਣਵੰਤਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸੰਗ ਨਿਭਾਇਆ। ਆਪੇ ਜੋਤੀ ਨੂਰ ਕਰਤਾਰ, ਆਪਣਾ ਆਪ ਉਪਾਇੰਦਾ। ਆਪ ਆਪਣੀ ਬੰਨੇ ਧਾਰ, ਆਪ ਆਪਣਾ ਸੰਗ ਰਖਾਇੰਦਾ। ਆਪ ਆਪਣਾ ਕਰ ਵਿਚਾਰ, ਆਪ ਆਪਣਾ ਕਰਮ ਕਮਾਇੰਦਾ। ਆਪ ਆਪਣਾ ਕਰ ਪਸਾਰ, ਵੇਖਣਹਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਵਟਾਇੰਦਾ। ਜੋਤੀ ਨੂਰ ਰੂਪ ਵਟਾ, ਅਕਲ ਕਲਾ ਅਖਵਾਇਆ। ਭੇਖਾਧਾਰੀ ਭੇਖ ਧਰਾ, ਦਿਸ ਕਿਸੇ ਨਾ ਆਇਆ। ਵੇਸ ਅਨੇਕਾ ਰਿਹਾ ਕਰਾ, ਅਭੇਵ ਅਭੇਦਾ ਭੇਵ ਨਾ ਰਾਇਆ। ਨਿਹਕਲੰਕਾ ਆਪਣਾ ਆਪ ਰਿਹਾ ਬਣਾ, ਦੂਸਰ ਕੋਈ ਨਾ ਸੰਗ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਨੂਰ ਕਰੇ ਰੁਸ਼ਨਾਇਆ। ਜੋਤ ਨੂਰ ਕਰ ਰੁਸ਼ਨਾਈ, ਆਪਣਾ ਆਪ ਉਪਾਇੰਦਾ। ਆਪ ਆਪਣੀ ਕਰੇ ਵਡਿਆਈ, ਆਪ ਆਪਣਾ ਵਿਚ ਟਿਕਾਇੰਦਾ। ਆਪ ਆਪਣੀ ਰਚਨ ਰਚਾਈ, ਆਪ ਆਪਣਾ ਵੇਖ ਵਖਾਇੰਦਾ। ਆਪ ਆਪਣਾ ਵੇਖੇ ਸਾਚਾ ਥਾਈਂ, ਥਿਰ ਘਰ ਨਾਉਂ ਰਖਾਇੰਦਾ। ਅਗੰਮ ਅਥਾਹ ਬੇਪਰਵਾਹੀ, ਬੇਅੰਤ ਬੇਅੰਤ ਆਪ ਹੋ ਜਾਇੰਦਾ। ਆਪੇ ਜਾਣੇ ਆਪਣਾ ਨਾਈਂ, ਨਾਮ ਨਿਧਾਨਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਕਰ ਅਕਾਰ, ਆਪ ਆਪਣਾ ਵੇਖ ਵਖਾਇੰਦਾ। ਆਪ ਆਪਣਾ ਕਰ ਪਸਾਰਾ, ਆਪਣੀ ਕਲ ਵਰਤਾਈਆ। ਰੂਪ ਅਗੰਮ ਅਥਾਹ ਬੇਪਰਵਾਹ ਹਰਿ ਕਰਤਾਰਾ, ਲੇਖਾ ਲੇਖ ਨਾ ਕੋਈ ਲਿਖਾਈਆ। ਆਪ ਸੁਹਾਏ ਮਹੱਲ ਅਟੱਲ ਅਚੱਲ ਉਚ ਮੁਨਾਰਾ, ਥਿਰ ਘਰ ਨਾਉਂ ਰਖਾਈਆ। ਨਾ ਕੋਈ ਦੀਸੇ ਚਾਰ ਦਵਾਰਾ, ਛੱਪਰ ਛੰਨ ਨਾ ਕੋਈ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਵਸਿਆ ਘਰ, ਘਰ ਸਾਚਾ ਇਕ ਸੁਹਾਈਆ। ਘਰ ਸਾਚਾ ਸਚ ਮਹੱਲਾ, ਹਰਿ ਆਪਣਾ ਆਪ ਉਪਾਇੰਦਾ। ਹਰਿ ਆਪੇ ਬੈਠਾ ਇਕ ਅਕੱਲਾ, ਨਾ ਕੋਈ ਦੂਸਰ ਸੰਗ ਰਲਾਇੰਦਾ। ਆਪਣੀ ਜੋਤੀ ਆਪੇ ਬਲਾ, ਪਰਕਾਸ਼ ਅਕਾਸ਼ ਸਮਾਇੰਦਾ। ਆਪਣੇ ਨੂਰ ਆਪੇ ਰਲਾ, ਨੂਰ ਨੁਰਾਨੀ ਇਕ ਕਰਾਇੰਦਾ। ਆਪੇ ਵਸਿਆ ਨਿਹਚਲ ਧਾਮ, ਅਟੱਲਾ, ਉਚ ਮਹੱਲਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰ ਸਾਚਾ ਘਰ, ਘਰ ਸਾਚਾ ਆਪ ਸੁਹਾਇੰਦਾ। ਸਾਚਾ ਘਰ ਹਰਿ ਸੁਹੰਦੜਾ, ਪਾਰਬ੍ਰਹਮ ਬੇਅੰਤਾ। ਜੋਤੀ ਦੀਪਕ ਇਕ ਜਗੰਦੜਾ, ਆਪੇ ਜਾਣੇ ਆਦਿ ਅੰਤਾ। ਆਕਾਸ਼ ਪਰਕਾਸ਼ ਇਕ ਰਖੰਦੜਾ, ਏਕਾ ਰੁੱਤ ਸੁਹੰਤਾ। ਸੂਰਜ ਚੰਨ ਰਵ ਸਸ ਨਾ ਕੋਇ ਵਖੰਦੜਾ, ਨਾ ਕੋਈ ਮਹਿਮਾ ਗਣਤ ਅਗਣਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖਣਹਾਰਾ ਦਰ ਘਰ ਸੁਹੰਜਣਾ ਇਕ ਸੁਹੰਤਾ। ਥਿਰ ਘਰ ਸਾਚਾ ਆਦਿ ਨਿਰੰਜਣ, ਆਪਣਾ ਆਪ ਉਪਾਇਆ। ਆਪੇ ਹੋਇਆ ਦਰਦ ਦੁੱਖ ਭੈ ਭੰਜਨ, ਪਾਰਬ੍ਰਹਮ ਅਖਵਾਇਆ। ਆਪਣੇ ਨੇਤਰ ਆਪਣਾ ਪਾਇਆ ਅੰਜਨ, ਵੇਖਣਹਾਰ ਆਪ ਹੋ ਆਇਆ। ਆਪਣੀ ਧੂੜੀ ਆਪੇ ਕਰਿਆ ਮਜਨ, ਆਪ ਆਪਣੀ ਮੈਲ ਗਵਾਇਆ। ਆਪ ਆਪਣਾ ਹੋਇਆ ਸੱਜਣ, ਨਾ ਕੋਈ ਦੂਸਰ ਸੰਗ ਰਖਾਇਆ। ਆਪ ਆਪਣਾ ਪੜਦਾ ਆਇਆ ਕੱਜਣ, ਆਪੇ ਪੜਦਾ ਉਪਰ ਪਾਇਆ। ਆਪ ਆਪਣੀ ਰੱਖੇ ਲਾਜਨ, ਲਾਜਵੰਤ ਹਰਿ ਰਘੁਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵੇਖੇ ਸਾਚਾ ਘਰ, ਘਰ ਸਾਚਾ ਆਪ ਸੁਹਾਇਆ। ਸਾਚਾ ਘਰ ਸ਼ਬਦ ਅਟਾਰੀ, ਹਰਿ ਸਾਚਾ ਆਪ ਸੁਹਾਇੰਦਾ। ਨਿਰਮਲ ਜੋਤੀ ਕਰ ਉਜਿਆਰੀ, ਦੀਪਕ ਦੀਪ ਜਗਾਇੰਦਾ। ਅਗੰਮ ਅਗੰਮੜਾ ਅਗੰਮੜੀ ਕਾਰੀ, ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਵਸਿਆ ਘਰ, ਆਪ ਆਪਣੀ ਰਚਨ ਰਚਾਇੰਦਾ। ਥਿਰ ਘਰ ਸਾਚੇ ਆਸਣ ਲਾ, ਹਰਿ ਸਾਚੀ ਬਣਤ ਬਣਾਇੰਦਾ । ਪੁਰਖ ਅਬਿਨਾਸ਼ੀ ਖੇਲ ਖਿਲਾ, ਖੇਲਣਹਾਰ ਆਪ ਹੋ ਜਾਇੰਦਾ। ਆਪ ਆਪਣੀ ਰਚਨ ਰਚਾ, ਆਪਣੀ ਰਚਨਾ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਵੇਖੇ ਸਾਚਾ ਘਰ, ਆਪਣੀ ਇਛਿਆ ਪਾਏ ਭਿਛਿਆ, ਆਪਣੀ ਝੋਲੀ ਆਪ ਭਰਾਇੰਦਾ। ਹਰਿ ਜੋਤੀ ਨੂਰ ਅਗੰਮ, ਅਗੰਮ ਸਮਾਇਆ। ਨਾ ਮਰਿਆ ਨਾ ਪਿਆ ਜੰਮ, ਮਾਤ ਪਿਤ ਨਾ ਕੋਈ ਅਖਵਾਇਆ। ਨਾ ਕੋਈ ਪਵਣ ਸਵਾਸੀ ਦਿਸੇ ਦਮ, ਨੇਤਰ ਨੀਰ ਨਾ ਕੋਈ ਰਖਾਇਆ। ਆਦਿ ਜੁਗਾਦੀ ਆਪੇ ਜਾਣੇ ਆਪਣਾ ਕੰਮ, ਆਪ ਆਪਣਾ ਕਰਦਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵੇਖੇ ਸਾਚਾ ਘਰ, ਘਰ ਸਾਚਾ ਇਕ ਸੁਹਾਇਆ। ਸਾਚਾ ਘਰ ਪੁਰਖ ਅਬਿਨਾਸ਼ਾ, ਏਕ ਏਕ ਸੁਹਾਇੰਦਾ। ਆਪ ਆਪਣਾ ਵੇਖ ਤਮਾਸ਼ਾ, ਆਪ ਆਪਣੀ ਰਾਸ ਰਚਾਇੰਦਾ। ਆਪ ਆਪਣੇ ਘਰ ਕਰਿਆ ਵਾਸਾ, ਆਪ ਆਪਣਾ ਆਸਣ ਲਾਇੰਦਾ। ਆਪ ਆਪਣਾ ਹੋਇਆ ਦਾਸੀ ਦਾਸਾ, ਦਾਸੀ ਦਾਸ ਆਪ ਅਖਵਾਇੰਦਾ। ਆਪ ਉਪਾਏ ਪ੍ਰਿਥਮੀ ਅਕਾਸ਼ਾ, ਅਕਾਸ਼ ਪਰਕਾਸ਼ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਸਾਚਾ ਘਰ ਥਿਰ ਘਰ ਨਾਉਂ ਰਖਾਇੰਦਾ। ਥਿਰ ਘਰ ਸਾਚਾ ਹਰਿ ਘਰ ਉਪਾਇਆ, ਵਸੇ ਇਕ ਅਕੇਲਾ। ਏਕਾ ਦੂਜਾ ਨਾ ਕੋਈ ਰਖਾਇਆ, ਨਾ ਕੋਈ ਤੀਜਾ ਸੱਜਣ ਸੁਹੇਲਾ। ਚੌਥਾ ਪਦ ਨਾ ਕੋਈ ਰਖਾਇਆ, ਪੰਚਮ ਸਖੀਆ ਨਾ ਕੋਈ ਮੇਲਾ। ਛੇਵੇਂ ਛੱਪਰ ਛੰਨ ਨਾ ਕੋਈ ਰਖਾਇਆ, ਸੱਤਵੇਂ ਸਤਿ ਪੁਰਖ ਨਿਰੰਜਣ ਸੱਜਣ ਸੁਹੇਲਾ। ਅੱਠਵੇਂ ਅੱਠਾਂ ਤੱਤਾਂ ਨਾ ਕੋਈ ਬਣਤ ਬਣਾਇਆ, ਨੌਂ ਦਰ ਨਾ ਚਾੜ੍ਹੇ ਕੋਈ ਤੇਲਾ। ਦਸਵਾਂ ਦਰ ਨਾ ਕੋਈ ਸੁਹਾਇਆ, ਦਿਵਸ ਰੈਣ ਪਰਭਾਤ ਨਾ ਜਾਣੇ ਕੋਈ ਵੇਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪੇ ਖੇਲਾ। ਥਿਰ ਘਰ ਸਾਚਾ ਹਰਿ ਸੁਹੰਜਣਾ, ਹਰਿ ਰੂਪ ਅਪਾਰ। ਜੋਤ ਜਗਾਏ ਇਕ ਨਿਰੰਜਣਾ, ਖੇਲੇ ਖੇਲ ਖੇਲਣਹਾਰ। ਨਾ ਘੜਿਆ ਨਾ ਭੱਜਣਾ, ਘੜਨ ਭੰਨਣਹਾਰ ਸਮਰਥ ਪੁਰਖ ਕਰਤਾਰ। ਨਾ ਜਨਨੀ ਜਨ ਕੋਈ ਜਣਿਆ, ਮਾਤ ਪਿਤ ਨਾ ਕੋਈ ਪਸਾਰ। ਨਾ ਧਨੀ ਧਨ ਕੋਈ ਧਨਿਆ, ਮਾਇਆ ਮਮਤਾ ਮੋਹ ਨਾ ਕੋਈ ਵਿਕਾਰ। ਨਾ ਕੋਈ ਰਾਗ ਨਾ ਕੋਈ ਕੰਨਨਾ, ਨਾਦ ਧੁਨ ਨਾ ਕੋਈ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵਸਿਆ ਸਚ ਘਰ, ਆਪ ਸੁਹਾਏ ਬੰਕ ਦਵਾਰ। ਬੰਕ ਦਵਾਰ ਹਰਿ ਭਗਵਾਨਾ, ਏਕਾ ਏਕ ਸੁਹਾਇਆ। ਆਪ ਆਪਣੀ ਰੱਖੇ ਆਣਾ, ਆਪ ਆਪਣੇ ਭਾਣੇ ਆਪ ਸਮਾਇਆ। ਆਪ ਆਪਣਾ ਦੇਵੇ ਦਾਨਾ, ਦਾਤਾ ਦਾਨੀ ਆਪ ਅਖਵਾਇਆ। ਆਪ ਆਪਣਾ ਹੋਇਆ ਜਾਣੀ ਜਾਣਾ, ਜਾਨਣਹਾਰ ਆਪ ਸੁਖਦਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਵੇਖ ਸਾਚਾ ਘਰ, ਪੁਰਖ ਅਬਿਨਾਸ਼ੀ ਦੇਵੇ ਵਰ, ਏਕਾ ਧਾਮ ਸੁਹਾਇਆ। ਪੁਰਖ ਅਬਿਨਾਸ਼ੀ ਦਰ ਉਪਾ, ਏਕਾ ਧਾਮ ਸੁਹਾਇੰਦਾ। ਸਚ ਸਿੰਘਾਸਣ ਦਏ ਵਿਛਾ, ਪੁਰਖ ਅਬਿਨਾਸ਼ੀ ਆਸਣ ਲਾਇੰਦਾ। ਆਪ ਆਪਣੀ ਇਛਿਆ ਆਪੇ ਪੂਰੀ ਲਏ ਕਰਾ, ਏਕਾ ਭਿਛਿਆ ਝੋਲੀ ਪਾਇੰਦਾ। ਜੋਤੀ ਨਾਰੀ ਲਏ ਵਿਆਹ, ਕੰਤ ਕੰਤੂਹਲਾ ਆਪ ਅਖਵਾਇੰਦਾ। ਆਪਣੀ ਸੇਜ ਆਪ ਹੰਢਾ, ਨਾਰੀ ਕੰਤ ਆਪ ਅਖਵਾਇੰਦਾ। ਪੂਤ ਸਪੂਤਾ ਲਏ ਉਪਾ, ਸ਼ਬਦੀ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਜਗਾਇੰਦਾ। ਸ਼ਬਦ ਸੁਤ ਕਰ ਤਿਆਰ, ਹਰਿ ਸਾਚੇ ਸੰਤ ਜਗਾਈਆ। ਏਕਾ ਬਖ਼ਸ਼ੇ ਚਰਨ ਪਿਆਰ, ਏਕਾ ਬੂਝ ਬੁਝਾਈਆ। ਏਕਾ ਮੇਲਾ ਹਰਿ ਕਰਤਾਰ, ਏਕਾ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਦੇਵੇ ਵਰ, ਥਿਰ ਘਰ ਬੈਠਾ ਆਸਣ ਲਾਈਆ। ਸਾਚਾ ਸੁਤ ਵਡ ਬਲਵਾਨਾ, ਦੋਏ ਜੋੜ ਕਰੇ ਨਿਮਸਕਾਰਿਆ। ਪੁਰਖ ਅਬਿਨਾਸ਼ੀ ਵਡ ਮਿਹਰਬਾਨਾ, ਬਖ਼ਸ਼ੇ ਚਰਨ ਪਿਆਰਿਆ। ਏਕਾ ਦੇਵੇ ਦਾਨੀ ਦਾਨਾ, ਨਾਉਂ ਨਿਰੰਕਾਰ ਅਪਾਰਿਆ। ਲੋਆਂ ਪੁਰੀਆਂ ਬਣਤ ਬਣਾਨਾ, ਸੇਵਕ ਸੇਵਾ ਲਾਏ ਭਾਰਿਆ। ਬ੍ਰਹਿਮੰਡ ਖੰਡ ਖੇਲ ਖਿਲਾਣਾ, ਆਪ ਆਪਣੀ ਜਾਣੇ ਸਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਦਿਤਾ ਵਰ, ਥਿਰ ਘਰ ਬੈਠ ਉਚ ਮਹੱਲ ਮੁਨਾਰਿਆ। ਸਾਚਾ ਸੁਤ ਵਰ ਘਰ ਪਾ, ਸਾਚੀ ਖ਼ੁਸ਼ੀ ਮਨਾਇੰਦਾ। ਪੁਰਖ ਅਬਿਨਾਸ਼ੀ ਤੇਰਾ ਨਾਂ, ਮੇਰਾ ਰੂਪ ਸਮਾਇੰਦਾ। ਲੋਆਂ ਪੁਰੀਆਂ ਬਣਤ ਬਣਾ, ਅਕਾਸ਼ ਪਰਕਾਸ਼ ਟਿਕਾਇੰਦਾ। ਰਵ ਸਸ ਸੇਵਾ ਲਾ, ਮੰਡਲ ਮੰਡਪ ਆਪ ਸੁਹਾਇੰਦਾ। ਤ੍ਰੈਗੁਣ ਮਾਇਆ ਭੇਖ ਵਟਾ, ਆਪ ਆਪਣੀ ਰਚਨ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਕਰ, ਸਚ ਮਹੱਲਾ ਆਪ ਵਖਾਇੰਦਾ। ਸਚ ਮਹੱਲਾ ਸਚ ਸ਼ਾਹ, ਏਕਾ ਏਕ ਵਸਾਇਆ। ਪੁਰਖ ਅਬਿਨਾਸ਼ੀ ਬੇਪਰਵਾਹ, ਅਗੰਮ ਅਥਾਹ ਭੇਵ ਕੋਈ ਨਾ ਰਾਇਆ। ਆਪ ਉਪਾਏ ਆਪਣਾ ਨਾਂ, ਨਾਮ ਨਾਮਾ ਨਾਉਂ ਧਰਾਇਆ। ਆਪ ਆਪਣੀ ਰੱਖੇ ਸਦਾ ਛਾਂ, ਆਪ ਆਪਣਾ ਸਿਰ ਹੱਥ ਟਿਕਾਇਆ। ਆਪ ਆਪਣਾ ਬਣਿਆ ਪਿਤਾ ਮਾਂ, ਆਪ ਆਪਣੀ ਗੋਦ ਉਠਾਇਆ। ਆਪ ਆਪਣੀ ਪਕੜੇ ਬਾਂਹ, ਆਪ ਆਪਣਾ ਸੰਗ ਨਿਭਾਇਆ। ਆਪ ਆਪਣਾ ਹੋਏ ਸਹਾਈ ਸਭਨੀ ਥਾਂ, ਆਪ ਆਪਣਾ ਰਾਹ ਤਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸੁਤ ਦਿਤਾ ਵਰ, ਸ਼ਬਦ ਸ਼ਬਦੀ ਨਾਉਂ ਧਰਾਇਆ। ਸ਼ਬਦ ਗੁਰ ਵਡ ਬਲਕਾਰ, ਏਕਾ ਏਕ ਅਖਵਾਇੰਦਾ। ਲੋਆਂ ਪੁਰੀਆਂ ਬੰਨੇ ਧਾਰ, ਆਪਣੀ ਰਚਨ ਰਚਾਇੰਦਾ। ਲਿਖਿਆ ਲੇਖ ਨਾ ਮੇਟੇ ਕੋਈ ਵਿਚ ਸੰਸਾਰ, ਭੇਵ ਅਭੇਦਾ ਭੇਵ ਛੁਪਾਇੰਦਾ। ਤ੍ਰੈਗੁਣ ਮਾਇਆ ਕਰ ਤਿਆਰ, ਆਪ ਆਪਣੇ ਵਿਚ ਟਿਕਾਇੰਦਾ। ਆਪ ਆਪਣਾ ਕਰ ਉਜਿਆਰ, ਆਪ ਆਪਣੀ ਬਿੰਦ ਅਖਵਾਇੰਦਾ। ਡੂੰਘਾ ਸਾਗਰ ਨਾ ਕੋਇ ਪਾਵੇ ਸਾਰ, ਕਵਲ ਕਵਲਾ ਵਿਚ ਸਮਾਇੰਦਾ। ਪਾਰਬ੍ਰਹਮ ਪ੍ਰਭ ਭੇਵ ਨਿਆਰ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਵਸੇ ਘਰ, ਆਪ ਆਪਣਾ ਲਏ ਵਰ, ਸੱਜਣ ਸੁਹੇਲਾ ਇਕ ਅਖਵਾਇੰਦਾ। ਅਗੰਮ ਅਗੰਮੜਾ ਹੱਡ ਮਾਸ ਨਾੜੀ ਨਾ ਕੋਈ ਦਿਸੇ ਚਮੜਾ, ਦਰ ਸਾਚਾ ਇਕ ਸੁਹਾਇੰਦਾ। ਸਤਿ ਪੁਰਖ ਨਿਰੰਜਣ ਆਪ, ਜੋਤ ਅਕਾਲਿਆ। ਆਪੇ ਜਾਣੇ ਆਪਣਾ ਵਡ ਪਰਤਾਪ, ਆਪੇ ਖੇਲੇ ਖੇਲ ਨਿਰਾਲਿਆ। ਆਪ ਆਪਣਾ ਜਾਣੇ ਜਾਪ, ਆਪਣੀ ਜਿਹਵਾ ਆਪ ਹਿਲਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾ ਲਿਆ। ਸੋ ਪੁਰਖ ਨਿਰੰਜਣ ਪੁਰਖ ਅਬਿਨਾਸ਼ਾ, ਆਦਿ ਅੰਤ ਅਖਵਾਇਆ। ਆਪੇ ਆਪਣਾ ਵੇਖੇ ਖੇਲ ਤਮਾਸ਼ਾ, ਵੇਖਣਹਾਰ ਦਿਸ ਨਾ ਆਇਆ। ਆਪ ਆਪਣੀ ਪਾਏ ਰਾਸਾ, ਆਪ ਆਪਣਾ ਮੰਡਲ ਦਏ ਸੁਹਾਇਆ। ਆਪੇ ਵਸਿਆ ਪ੍ਰਿਥਮੀ ਆਕਾਸ਼ਾ, ਆਪ ਆਪਣਾ ਰੂਪ ਵਟਾਇਆ। ਆਪ ਆਪਣਾ ਕਰੇ ਬੰਦ ਖੁਲਾਸਾ, ਬੰਦੀ ਤੋੜ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਪੁਰਖ ਨਿਰੰਜਣ ਕਰਤਾ ਪੁਰਖ ਆਪ ਅਖਵਾਇਆ। ਸੋ ਪੁਰਖ ਨਿਰੰਜਣ ਸਤਿਗੁਰ ਪੂਰਾ, ਨਿਰਗੁਣ ਸਰਗੁਣ ਖੇਲ ਖਿਲਾਰੀ। ਸਰਬ ਗੁਣਾ ਆਪੇ ਭਰਪੂਰਾ, ਜੋਤੀ ਨੂਰ ਨੂਰ ਉਜਿਆਰੀ। ਆਪੇ ਸ਼ਬਦ ਅਨਾਦੀ ਹੋਏ ਤੂਰਾ, ਆਪ ਵਜਾਏ ਡੰਕਾ ਏਕੰਕਾਰੀ। ਆਪੇ ਜੋਧਾ ਸੂਰਾ, ਆਪੇ ਹੋਏ ਸ਼ਾਹ ਸਵਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਦੇਵੇ ਵਰ, ਸੋ ਪੁਰਖ ਨਿਰੰਜਣ ਵਡ ਸਿਕਦਾਰੀ। ਸੋ ਪੁਰਖ ਨਿਰੰਜਣ ਹਰਿ ਭਗਵੰਤਾ, ਏਕਾ ਰੰਗ ਸਮਾਇੰਦਾ। ਖੇਲੇ ਖੇਲ ਆਦਿਨ ਅੰਤਾ, ਆਦਿ ਅੰਤ ਨਾ ਕੋਈ ਜਣਾਇੰਦਾ। ਆਪੇ ਨਾਰੀ ਆਪੇ ਕੰਤਾ, ਆਪ ਆਪਣੀ ਸੇਜ ਹੰਢਾਇੰਦਾ। ਆਪ ਆਪਣਾ ਚਾੜ੍ਹੇ ਰੰਗ ਬਸੰਤਾ, ਉਤਰ ਕਦੇ ਨਾ ਜਾਇੰਦਾ। ਭੇਵ ਨਾ ਪਾਏ ਕੋਈ ਜੀਵ ਜੰਤਾ, ਸਾਧ ਸੰਤ ਵੇਖ ਵਖਾਇੰਦਾ। ਆਪਣੀ ਮਾਇਆ ਆਪੇ ਪਾਏ ਬੇਅੰਤਾ, ਮਾਇਆ ਪੜਦਾ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਪੁਰਖ ਨਿਰਜੰਣ ਆਪ ਅਖਵਾਇੰਦਾ। ਸੋ ਪੁਰਖ ਨਿਰੰਜਣ ਦਇਆ ਕਮਾ, ਆਪਣਾ ਆਪ ਉਪਾਇਆ। ਆਪਣੀ ਬਿੰਦ ਆਪ ਟਿਕਾ, ਮੁਖ ਕਵਲ ਕਵਲਾ ਦਏ ਪਾ, ਧਰਤ ਧਵਲ ਆਪ ਦਏ ਵਖਾਇਆ। ਪਾਰਬ੍ਰਹਮ ਬ੍ਰਹਮ ਬ੍ਰਹਮਾ ਲਏ ਉਪਾ, ਆਪ ਆਪਣਾ ਅੰਗ ਕਟਾਇਆ। ਏਕਾ ਅੰਗ ਸੂਰਾ ਸਰਬੰਗ ਹੰ ਰੂਪ ਗਿਆ ਸਮਾ, ਨਿਰਗੁਣ ਸਰਗੁਣ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਹੰ ਸੋ ਆਪ ਹੋ ਜਾਇਆ। ਸੋ ਪੁਰਖ ਹਰਿ ਨਿਰੰਕਾਰ, ਏਕਾ ਏਕ ਅਖਵਾਇੰਦਾ। ਹੰ ਅੰਗ ਜੀਵ ਜੰਤ ਲੱਖ ਚੁਰਾਸੀ ਪਸਰ ਪਸਾਰ, ਆਪ ਆਪਣਾ ਵਿਚ ਟਿਕਾਇੰਦਾ। ਦੋਹਾਂ ਵੇਖੇ ਇਕ ਦਵਾਰ, ਏਕਾ ਧਾਮ ਸੁਹਾਇੰਦਾ। ਨਾ ਕੋਈ ਦੂਸਰ ਮੀਤ ਮੁਰਾਰ, ਤੀਜੇ ਪਿਆਰ ਨਾ ਕੋਈ ਜਣਾਇੰਦਾ। ਦਸਮ ਦਵਾਰੀ ਵਸਿਆ ਬਾਹਰ, ਦਿਸ ਕਿਸੇ ਨਾ ਆਇੰਦਾ। ਸੋਹੰ ਘਰ ਹਰਿ ਨਿਰੰਕਾਰ, ਨਾਨਕ ਇਕ ਵਖਾਇੰਦਾ। ਨਾਨਕ ਪਾਇਆ ਪਦ ਨਿਰਬਾਨ, ਪਰਮ ਪੁਰਖ ਸਮਾਇੰਦਾ। ਏਕਾ ਵੇਖੇ ਕਰ ਧਿਆਨ, ਨੇਤਰ ਨੈਣ ਉਠਾਇੰਦਾ। ਨਿਰਮਲ ਜੋਤ ਸ੍ਰੀ ਭਗਵਾਨ, ਸਤਿ ਸਰੂਪ ਸਮਾਇੰਦਾ। ਨਾਨਕ ਗਾਇਆ ਗੁਣ ਨਿਧਾਨ, ਸੋਹੰ ਸੋ ਰਸਨਾ ਚਲਾਇੰਦਾ। ਜੀਵ ਜੰਤ ਨਾ ਕਰਨ ਪਛਾਨ, ਲੇਖਾ ਲਿਖਤ ਵਿਚ ਨਾ ਆਇੰਦਾ। ਧਰਮ ਰਾਏ ਬੈਠੇ ਮੁਖ ਸ਼ਰਮਾਣ, ਜੋ ਜਨ ਸੋਹੰ ਸੋ ਰਸਨਾ ਗਾਇੰਦਾ। ਮਿਲੇ ਮੇਲ ਹਰਿ ਗੁਣ ਨਿਧਾਨ, ਲੱਖ ਚੁਰਾਸੀ ਫੰਦ ਕਟਾਇੰਦਾ। ਅੰਤ ਕੰਤ ਸੰਤ ਭਗਵੰਤ ਜੋਤੀ ਜੋਤ ਮਿਲ ਜਾਣ, ਆਪ ਆਪਣਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਰੂਪ ਹੰ ਮੇਟ ਮਿਟਾਇੰਦਾ। ਹੰ ਹੰਗਤਾ ਦੇਵੇ ਮਾਰ, ਸਤਿਗੁਰ ਪੂਰੇ ਵਿਚ ਵਡਿਆਈਆ। ਨਾਮ ਚੋਲੀ ਰੰਗਦਾ ਆਇਆ ਵਿਚ ਸੰਸਾਰ, ਜੁਗ ਜੁਗ ਵੱਡੀ ਵਡਿਆਈਆ। ਧੁਰ ਦਰਗਾਹੀ ਪਾਵੇ ਸਾਰ, ਆਪ ਆਪਣੀ ਦਇਆ ਕਮਾਈਆ। ਪ੍ਰਭ ਅਬਿਨਾਸ਼ੀ ਖੇਲ ਅਪਾਰ, ਖੇਲਣਹਾਰ ਸ੍ਰਿਸ਼ਟ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਆਪ ਅਖਵਾਈਆ। ਆਦਿ ਅੰਤ ਏਕੰਕਾਰਾ, ਏਕਾ ਏਕ ਅਖਵਾਇੰਦਾ। ਲੱਖ ਚੁਰਾਸੀ ਕਰ ਪਸਾਰਾ, ਹਰ ਘਟ ਵੇਸ ਵਟਾਇੰਦਾ। ਆਪੇ ਅੰਦਰ ਆਪੇ ਬਾਹਰਾ, ਗੁਪਤ ਜ਼ਾਹਰ ਆਪ ਹੋ ਜਾਇੰਦਾ। ਆਪੇ ਨਾਰੀ ਆਪੇ ਨਾਰਾ, ਨਰ ਨਰਾਇਣ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਲੱਖ ਚੁਰਾਸੀ ਹਰਿ ਸਮਾ, ਆਪਣਾ ਆਪ ਛੁਪਾਇੰਦਾ। ਗੁਰਮੁਖ ਵਿਰਲੇ ਲਏ ਜਗਾ, ਮਾਇਆ ਪੜਦਾ ਲਾਹਿੰਦਾ। ਸਵੱਛ ਸਰੂਪੀ ਦਰਸ ਦਿਖਾ, ਹਉਮੇ ਗੜ੍ਹ ਤੁੜਾਇੰਦਾ। ਏਕਾ ਦੂਜਾ ਭੇਵ ਚੁਕਾ, ਤੀਜਾ ਨੈਣ ਖੁਲ੍ਹਾਇੰਦਾ। ਚੌਥੇ ਘਰ ਲਏ ਬਹਾ, ਸਾਚਾ ਥਾਨ ਸੁਹਾਇੰਦਾ। ਪੰਚਮ ਰਾਗ ਦਏ ਅਲ੍ਹਾ, ਅਨਾਦੀ ਧੁਨ ਵਜਾਇੰਦਾ। ਮੇਲ ਮਿਲਾਏ ਸਹਿਜ ਸੁਭਾ, ਸਾਚਾ ਘਰ ਸੁਹਾਇੰਦਾ। ਪਿਤਾ ਮਾਤ ਆਪ ਹੋ ਜਾ, ਆਪ ਆਪਣੀ ਗੋਦ ਉਠਾਇੰਦਾ। ਆਪ ਆਪਣੇ ਅੰਗ ਲਗਾ, ਆਪਣੀ ਭੁਜਾ ਵਿਛਾਇੰਦਾ। ਆਪ ਆਪਣੇ ਸੰਗ ਰਲਾ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਜੁਗ ਜੁਗ ਵੇਸ ਅਨੇਕ ਕਰ, ਆਪਣਾ ਨਾਉਂ ਧਰਾਇੰਦਾ। ਆਦਿ ਅੰਤ ਏਕਾ ਅਵਤਾਰ, ਗੁਰ ਗੋਬਿੰਦ ਰੂਪ ਵਟਾਇੰਦਾ। ਜੋਤੀ ਨੂਰ ਕਰੇ ਪਸਾਰ, ਪੰਚਮ ਤਤ ਆਸਣ ਲਾਇੰਦਾ। ਪੰਚਮ ਤਤ ਵਸੇ ਕੂੜ ਕੁੜਿਆਰ, ਥਿਰ ਰਹਿਣ ਨਾ ਪਾਇੰਦਾ। ਸਤਿਗੁਰ ਵਡ ਬਲਕਾਰ, ਨਾ ਮਰੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲਾ ਆਪ ਅਖਵਾਇੰਦਾ। ਪੁਰਖ ਅਕਾਲ ਕਿਰਪਾ ਕਰ, ਆਪਣੀ ਜੋਤ ਜਗਾਈਆ। ਸਾਚੇ ਸੁਤ ਦਿਤਾ ਵਰ, ਅਬਿਨਾਸ਼ੀ ਅਚੁੱਤ ਆਪ ਅਖਵਾਈਆ। ਮਾਤ ਪਿਤ ਵੇਸ ਕਰ, ਇਕ ਗਿਆਨ ਦ੍ਰਿੜਾਈਆ। ਅਕਾਲ ਮੂਰਤੀ ਨਜ਼ਰੀ ਹਰਿ, ਹਰਿ ਹਰਿ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਦਿਤਾ ਸਾਚਾ ਵਰ, ਏਕਾ ਬੂਝ ਬੁਝਾਈਆ। ਪੁਰਖ ਅਬਿਨਾਸ਼ੀ ਬੂਝ ਬੁਝਾ, ਸ਼ਬਦ ਸੁਤ ਜਗਾਇਆ। ਅਕਾਲ ਮੂਰਤ ਦਰਸ ਦਿਖਾ, ਨੈਨਨ ਨੈਨ ਦਰਸਾਇਆ। ਏਕਾ ਲੇਖਾ ਰਿਹਾ ਲਿਖਾ, ਲਿਖਣ ਵਿਚ ਨਾ ਆਇਆ। ਹਰਿ ਕੰਤ ਨਾ ਸਕੇ ਕੋਈ ਗਾ, ਭੇਵ ਅਭੇਦਾ ਭੇਵ ਛੁਪਾਇਆ। ਗੁਰ ਗੋਬਿੰਦ ਮਿਲਿਆ ਸਚ ਮਲਾਹ, ਜੁਗ ਜੁਗ ਬੇੜਾ ਰਿਹਾ ਚਲਾਇਆ। ਅਚਲ ਮੂਰਤ ਆਪ ਅਖਵਾ, ਅਨਭਵ ਪਰਕਾਸ਼ ਕਰਾਇਆ। ਕੂੜ ਕੂੜਾ ਵਖਾਏ ਏਕਾ ਥਾਂ, ਏਕਾ ਮਾਰਗ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬੂਝ ਬੁਝਾਇਆ। ਏਕਾ ਗੁਰ ਇਕ ਅਵਤਾਰਾ, ਏਕਾ ਜੋਤ ਜਗਾਈਆ। ਏਕਾ ਘਰ ਇਕ ਦਵਾਰਾ, ਏਕਾ ਭੇਖ ਵਖਾਈਆ। ਏਕਾ ਸ਼ਾਹੋ ਭੂਪ ਵਡ ਸਿਕਦਾਰਾ, ਏਕਾ ਰਾਜ ਕਮਾਈਆ। ਏਕਾ ਮੰਗੇ ਮੰਗ ਭਿਖਾਰਾ, ਦਰ ਦਰਵੇਸ ਇਕ ਅਖਵਾਈਆ। ਏਕਾ ਜਾਣੇ ਆਪਣੀ ਕਾਰਾ, ਪ੍ਰਭ ਏਕਾ ਕਾਰ ਕਮਾਈਆ। ਏਕਾ ਆਪਣਾ ਕਰ ਪਸਾਰਾ, ਜੁਗ ਜੁਗ ਖੇਲੇ ਖੇਲ ਸ੍ਰਿਸ਼ਟ ਸਬਾਈਆ। ਸਾਧਾਂ ਸੰਤਾਂ ਗੁਰੂਆਂ ਪੀਰਾਂ ਦੇਵੇ ਜੋਤੀ ਸ਼ਬਦ ਸਹਾਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਗੁਰ ਗੋਬਿੰਦੇ ਦੱਸਿਆ ਇਕ ਪਿਆਰਾ, ਏਕਾ ਬੂਝ ਬੁਝਾਈਆ। ਭਗਤ ਭਗਤੀ ਲੇਖੇ ਲਾਏ ਗਿਰਧਾਰਾ, ਗਿਰਵਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੂਪ ਦਰਸਾਈਆ। ਗੁਰ ਗੋਬਿੰਦੇ ਨੇਤਰ ਖੋਲ੍ਹ, ਹਰਿ ਹਰਿ ਦਰਸ਼ਨ ਪਾਇਆ। ਸ਼ਬਦ ਸ਼ਬਦੀ ਗਿਆ ਬੋਲ, ਬਿਨ ਹਰਿ ਦੂਸਰ ਕੋਇ ਨਾ ਮਾਤ ਉਪਾਇਆ। ਜੁਗ ਜੁਗ ਆਪਣੇ ਕੰਡੇ ਰਿਹਾ ਤੋਲ, ਵੇਖ ਵਖਾਏ ਸ੍ਰਿਸ਼ਟ ਸਬਾਇਆ। ਆਦਿ ਜੁਗਾਦੀ ਸ਼ਬਦ ਅਨਾਦੀ ਵਜਾਏ ਏਕਾ ਢੋਲ, ਲੋਆਂ ਪੁਰੀਆਂ ਰਿਹਾ ਸੁਣਾਇਆ। ਬ੍ਰਹਮਾ ਵਿਸ਼ਨੂੰ ਸ਼ਿਵ ਦੇਵਤ ਸੁਰ ਰਿਹਾ ਡੋਲ, ਪ੍ਰਭ ਸਾਚਾ ਰਿਹਾ ਡੁਲਾਇਆ। ਪੂਤ ਸਪੂਤਾ ਆਪ ਉਠਾਇਆ ਅਨਭੋਲ, ਏਕਾ ਮਾਰਗ ਲਾਇਆ। ਧੁਰਦਰਗਾਹੀ ਕੀਤਾ ਕੌਲ, ਲੋਕਮਾਤ ਪੂਰ ਕਰਾਇਆ। ਮਿਲੇ ਵਡਿਆਈ ਉਪਰ ਧੌਲ, ਧਰਨੀ ਧਰਤ ਦਏ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਦਰ ਦਰਵੇਸ ਸ੍ਰੀ ਦਸਮੇਸ ਆਪ ਵਟਾਇਆ। ਨਿਹਕਲੰਕ ਹਰਿ ਰੂਪ ਹੈ, ਨਿਰਮਲ ਜੋਤ ਅਕਾਰ। ਹਰਿ ਜੋਤੀ ਸ਼ਾਹੋ ਭੂਪ ਹੈ, ਸਚ ਸੱਚੀ ਸਰਕਾਰ। ਸ਼ਬਦ ਡੰਕਾ ਚਾਰੇ ਕੂਟ ਹੈ, ਵਜਾਵਣਹਾਰਾ ਆਪ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਪਾਏ ਆਪਣੀ ਸਾਰ। ਨਿਹਕਲੰਕ ਹਰਿ ਕਰਤਾਰ, ਏਕਾ ਏਕ ਅਖਵਾਇੰਦਾ। ਪੰਜ ਤਤ ਨਾ ਕੋਈ ਪਿਆਰ, ਹੱਡ ਮਾਸ ਨਾੜੀ ਰੱਤ ਨਾ ਕੋਈ ਵਖਾਇੰਦਾ। ਮਨ ਮਤ ਬੁਧ ਨਾ ਕੋਈ ਸ਼ੰਗਾਰ, ਨਾ ਕੋਈ ਵੇਸ ਵਟਾਇੰਦਾ। ਏਕਾ ਸ਼ਬਦ ਕਰ ਪਿਆਰ, ਬ੍ਰਹਿਮੰਡਾਂ ਵੇਖ ਵਖਾਇੰਦਾ। ਜੇਰਜ ਅੰਡਾਂ ਪਾਵੇ ਸਾਰ, ਉਤਭੁਜ ਸੇਤਜ ਫੋਲ ਫੋਲਾਇੰਦਾ। ਲੱਖ ਚੁਰਾਸੀ ਦਏ ਹੁਲਾਰ, ਇਕ ਹੁਲਾਰ ਰਖਾਇੰਦਾ। ਲੋਆਂ ਪੁਰੀਆਂ ਪਾਵੇ ਸਾਰ, ਗਗਨ ਪਾਤਾਲਾਂ ਫੇਰਾ ਪਾਇੰਦਾ। ਰਵ ਸਸ ਕਰਨ ਪੁਕਾਰ, ਹਰਿ ਹਰਿ ਭੇਵ ਕੋਈ ਨਾ ਪਾਇੰਦਾ। ਸ਼ਬਦੀ ਜੋਤੀ ਰੂਪ ਕਰਤਾਰ, ਨਿਹਕਲੰਕ ਅਖਵਾਇੰਦਾ। ਵੇਦ ਵਿਆਸਾ ਬਣ ਲਿਖਾਰ, ਏਕਾ ਲੇਖਾ ਲੇਖ ਲਿਖਾਇੰਦਾ। ਨਾਨਕ ਕਰੀ ਅੰਤਮ ਵਿਚਾਰ, ਨਿਰਗੁਣ ਆਸ ਕਰਾਇੰਦਾ। ਗੁਰ ਗੋਬਿੰਦਾ ਕਰ ਪਿਆਰ, ਆਪ ਆਪਣੀ ਦਇਆ ਕਮਾਇੰਦਾ। ਪਰਗਟ ਹੋ ਵਿਚ ਸੰਸਾਰ, ਕਲਜੁਗ ਕੂੜਾ ਮੇਟ ਮਿਟਾਇੰਦਾ। ਸ਼ਬਦ ਡੰਕ ਵਜਾਏ ਅਪਰ ਅਪਾਰ, ਰਾਓ ਰੰਕ ਆਪ ਉਠਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਇੰਦਾ। ਊਚਾਂ ਨੀਚਾਂ ਗਊ ਗ਼ਰੀਬਾਂ ਪਾਵੇ ਸਾਰ, ਏਕਾ ਧਾਮ ਸੁਹਾਇੰਦਾ। ਚਾਰ ਵਰਨ ਕਰੇ ਇਕ ਪਿਆਰ, ਅਠਾਰਾਂ ਬਰਨਾਂ ਮੂਲ ਚੁਕਾਇੰਦਾ। ਪਾਰਬ੍ਰਹਮ ਪ੍ਰਭ ਫੇਰਾ ਪਾ, ਭੇਵ ਅਭੇਦਾ ਅਛਲ ਅਛੇਦਾ ਜੁਗ ਜੁਗ ਵੇਸ ਵਟਾਇੰਦਾ। ਨਿਰਗੁਣ ਜੋਤ ਨਿਹਕਲੰਕ ਨਰਾਇਣ ਨਰ ਅਵਤਾਰ, ਕਲਜੁਗ ਅੰਤਮ ਵੇਸ ਵਟਾਇੰਦਾ। ਸੰਬਲ ਨਗਰੀ ਹੋ ਉਜਿਆਰ, ਸਾਚਾ ਧਾਮ ਸੁਹਾਇੰਦਾ। ਗੁਰਮੁਖ ਵੇਖੇ ਸਾਜਨ ਮੀਤ ਮੁਰਾਰ, ਜੁਗ ਵਿਛੜੇ ਜਗ ਮੇਲ ਮਿਲਾਇੰਦਾ। ਆਤਮ ਅੰਤਰ ਬਖ਼ਸ਼ੇ ਇਕ ਪਿਆਰ, ਇਕ ਗਿਆਨ ਦ੍ਰਿੜਾਇੰਦਾ। ਅੰਮ੍ਰਿਤ ਦੇਵੇ ਠੰਡੀ ਧਾਰ, ਨਿਝਰ ਝਿਰਨਾ ਆਪ ਝਿਰਾਇੰਦਾ। ਸ਼ਬਦ ਖੰਡਾ ਤੇਜ਼ ਕਟਾਰ, ਕਾਇਆ ਗਾਤਰੇ ਆਪ ਲਟਕਾਇੰਦਾ। ਕੂੜ ਕੁੜਿਆਰਾ ਮੇਟੇ ਵਿਚ ਸੰਸਾਰ, ਜੂਠ ਝੂਠ ਰਹਿਣ ਨਾ ਪਾਇੰਦਾ। ਸਚ ਸੁੱਚ ਕਲ ਬੰਨੇ ਧਾਰ, ਸਾਚਾ ਮਾਰਗ ਲਾਇੰਦਾ। ਸੰਮਤ ਸੰਮਤੀ ਮਾਰੇ ਮਾਰ, ਨੌਂ ਸੱਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਆਪ ਅਖਵਾਇੰਦਾ। ਨਿਹਕਲੰਕ ਹਰਿ ਭਗਵੰਤਾ, ਏਕਾ ਏਕ ਅਖਵਾਇਆ। ਗੁਰਮੁਖ ਵਿਰਲਾ ਜਾਣੇ ਸੰਤਾ, ਜਿਸ ਜਨ ਬੂਝ ਬੁਝਾਇਆ। ਕਲਜੁਗ ਜੀਵਾਂ ਮਾਇਆ ਪਾਏ ਬੇਅੰਤਾ, ਏਕਾ ਪੜਦਾ ਰਿਹਾ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਨਿਹਕਲੰਕ ਆਪ ਅਖਵਾਇਆ। ਲੱਖ ਚੁਰਾਸੀ ਵੰਡ ਵੰਡਾ, ਹਰਿ ਅਚਰਜ ਰਚਨ ਰਚਾਈਆ। ਉਤਭੁਜ ਸੇਤਜ ਜੇਰਜ ਅੰਡ ਰਿਹਾ ਸਮਾ, ਲੇਪ ਰਹੇ ਨਾ ਰਾਈਆ। ਆਪੇ ਖੰਡਨ ਖੰਡ ਖੰਡਾ ਰਿਹਾ ਕਰਾ, ਆਪੇ ਸੰਗ ਨਿਭਾਈਆ। ਆਪੇ ਵੰਡਾਂ ਰਿਹਾ ਵੰਡਾ, ਵੰਡਣਹਾਰ ਆਪ ਅਖਵਾਈਆ। ਆਪੇ ਜੇਰਜ ਖਾਣੀ ਲਏ ਭੁਲਾ, ਮਾਨਸ ਮਾਨੁਖ ਲਏ ਉਪਾਈਆ। ਕਰਮ ਜਰਮ ਹਰਿ ਝੋਲੀ ਪਾ, ਧਰਮੀ ਧਰਮ ਜਣਾਈਆ। ਗੁਰ ਮੰਤਰ ਨਾਮ ਇਕ ਸਖਾ, ਸਾਚੀ ਸਿਖਿਆ ਦਏ ਸਮਝਾਈਆ। ਜੋ ਜਨ ਰਸਨਾ ਰਹੇ ਗਾ, ਲੱਖ ਚੁਰਾਸੀ ਪਾਰ ਕਰਾਈਆ। ਗੁਰ ਕਾ ਸ਼ਬਦ ਜੋ ਜਨ ਜਾਏ ਭੁਲਾ, ਵੇਲੇ ਅੰਤ ਨਾ ਕੋਈ ਸਹਾਈਆ। ਅਨਾਦੀ ਬ੍ਰਹਮ ਬ੍ਰਹਿਮਾਦੀ ਰਿਹਾ ਸਮਾ, ਹਰਿ ਖੋਜਣਹਾਰਾ ਖੋਜ ਖੁਜਾਈਆ। ਲਹਿਣਾ ਦੇਣਾ ਝੋਲੀ ਦੇਵੇ ਪਾ, ਕਰਮ ਕੁਕਰਮਾਂ ਦਏ ਵਡਿਆਈਆ। ਵਿਸ਼ਟਾ ਕੀਟ ਦਏ ਬਣਾ, ਮਨਮੁਖਾਂ ਦਏ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਦਸ ਗਿਆਰਾਂ ਬੀਸ ਤੀਸ ਲੱਖ ਚਾਰ ਰਿਹਾ ਫਿਰਾਈਆ। ਹਰਿ ਹਰਿ ਆਪਣਾ ਵੇਸ ਵਟਾ, ਆਪਣੀ ਬਣਤ ਬਣਾਇੰਦਾ। ਚਾਰੇ ਵੇਦਾਂ ਰਿਹਾ ਲਿਖਾ, ਬ੍ਰਹਮਾ ਸੇਵਾ ਲਾਇੰਦਾ। ਸਤਿਜੁਗ ਤ੍ਰੇਤਾ ਸੰਗ ਰਲਾ, ਦੁਆਪਰ ਖੇਲ ਖਿਲਾਇੰਦਾ। ਕਲਜੁਗ ਅੰਤਮ ਫੇਰਾ ਪਾ, ਹਰ ਘਟ ਵੇਖ ਵਖਾਇੰਦਾ। ਜੋਤੀ ਜੋਤ ਰਿਹਾ ਜਗਾ, ਆਪਣਾ ਨੂਰ ਉਪਾਇੰਦਾ। ਸ਼ਬਦ ਸ਼ਬਦੀ ਨਾਂ ਰਖਾ, ਸਾਚੀ ਖੇਲ ਖਿਲਾਇੰਦਾ। ਸਨਕ ਸਨੰਦਨ ਸਨਾਤਨ ਸੰਤ ਕੁਮਾਰ ਨਾਮ ਰਖਾ, ਸਾਚੀ ਖੇਲ ਖਿਲਾਇੰਦਾ। ਬਰਾਹ ਰੂਪ ਆਪ ਹੋ ਜਾ, ਭੇਵ ਕੋਈ ਨਾ ਪਾਇੰਦਾ। ਯਗੈ ਪੁਰਸ਼ ਨਾਮ ਧਰਾ, ਹਾਵ ਗ਼ਰੀਵ ਸਮਾਇੰਦਾ। ਨਰਾਇਣ ਨਰ ਡੰਕ ਵਜਾ, ਏਕਾ ਲੇਖ ਲਿਖਾਇੰਦਾ। ਕਪਲ ਮੁਨ ਵੇਖ ਵਖਾ, ਆਪਣਾ ਵੇਸ ਵਟਾਇੰਦਾ। ਦੱਤਾ ਤ੍ਰੈ ਲੇਖ ਨਾ ਰਾ, ਭੇਖੀ ਭੇਖ ਕਰਾਇੰਦਾ। ਰਿਖਵ ਦੇਵ ਫੇਰੀ ਪਾ, ਸਾਚਾ ਕਾਜ ਰਚਾਇੰਦਾ। ਪ੍ਰਿਥੂ ਆਪਣਾ ਵੇਸ ਵਟਾ, ਅਗੰਮੜੀ ਕਾਰ ਕਰਾਇੰਦਾ। ਮਤਸਯ ਭੇਵ ਦਏ ਖੁਲ੍ਹਾ, ਮਛ ਰੂਪ ਹੋ ਆਇੰਦਾ। ਕਛ ਡੇਰਾ ਆਪੇ ਲਾ, ਮਿੰਦਰਾ ਚਲ ਪਿਠ ਉਠਾਇੰਦਾ। ਮੋਹਣੀ ਰੂਪ ਲਏ ਵਟਾ, ਆਪ ਆਪਣਾ ਖੇਲ ਖਿਲਾਇੰਦਾ। ਬਾਵਨ ਭੇਖ ਰਿਹਾ ਵਟਾ, ਬਲ ਰਾਜਾ ਛਲ ਛਲਾਇੰਦਾ। ਹੰਸ ਹੰਸਾ ਜੋਤ ਜਗਾ, ਮਾਣੀ ਮਾਣ ਮਿਟਾਇੰਦਾ। ਵੈਦ ਧਨੰਤਰ ਆਪ ਅਖਵਾ, ਆਪਣੀ ਕਰਨੀ ਕਰਾਇੰਦਾ। ਨਰ ਸਿੰਘ ਤੇਰਾ ਲੇਖਾ ਕੋਈ ਜਾਣੇ ਨਾ, ਆਪ ਆਪਣਾ ਵੇਖ ਵਖਾਇੰਦਾ। ਨਰ ਨਰਾਇਣ ਆਪ ਅਖਵਾ, ਧਰੂ ਬਾਲਕ ਪਾਰ ਕਰਾਇੰਦਾ। ਹਰੀ ਹਰਿ ਨਾਉਂ ਧਰਾ, ਗਜ ਸੇਵਾ ਆਪ ਕਮਾਇੰਦਾ। ਅਠਾਰਾਂ ਵਾਰ ਜੋਤੀ ਜੋਤ ਜਗਾ, ਸਤਿਜੁਗ ਪਾਰ ਕਰਾਇੰਦਾ। ਤ੍ਰੇਤਾ ਤੇਰਾ ਵੇਖੇ ਰਾਹ, ਧਰਤ ਧਵਲ ਸੁਹਾਇੰਦਾ। ਆਪ ਆਪਣਾ ਵੇਸ ਵਟਾ, ਪਰਸਾ ਰੂਪ ਸਮਾਇੰਦਾ। ਪਰਸਾ ਧੰਦੇ ਦੇਵੇ ਲਾ, ਕੌਰੂ ਕੁਸ਼ੇਤਰ ਧਾਮ ਸੁਹਾਇੰਦਾ। ਰਾਮ ਨਾਮਾ ਨਾਮ ਉਪਾ, ਦਸਰਥ ਦਰ ਸੁਹਾਇੰਦਾ। ਜਨਕ ਸਪੁਤਰੀ ਲਏ ਪਰਨਾ, ਸੀਤਾ ਸੰਗ ਰਖਾਇੰਦਾ। ਆਪ ਆਪਣਾ ਵੇਖ ਵਖਾ, ਆਪਣਾ ਖੇਲ ਵਰਤਾਇੰਦਾ। ਆਪ ਆਪਣਾ ਸੰਗ ਰਖਾ, ਸਗਲਾ ਸੰਗ ਰਖਾਇੰਦਾ। ਹਨਵੰਤਾ ਹਰਿ ਇਕ ਜਣਾ, ਏਕਾ ਬੂਝ ਬੁਝਾਇੰਦਾ। ਰਾਵਣ ਗੜ੍ਹ ਦਏ ਤੁੜਾ, ਹੰਕਾਰੀਆਂ ਹੰਕਾਰ ਮਿਟਾਇੰਦਾ। ਗ਼ਰੀਬ ਨਿਮਾਣੇ ਗਲੇ ਲਗਾ, ਭੀਲਨੀ ਮੁਖ ਸਗਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਇੰਦਾ। ਤ੍ਰੇਤਾ ਤੇਰਾ ਪਾਰ ਕਿਨਾਰਾ, ਤ੍ਰਿਆ ਵੇਸ ਵਟਾਇਆ। ਪੁਰਖ ਅਬਿਨਾਸ਼ੀ ਲੈ ਅਵਤਾਰਾ, ਆਪਣਾ ਖੇਲ ਖਿਲਾਇਆ। ਦੁਆਪਰ ਤੇਰੀ ਬੰਨੇ ਧਾਰ, ਤੇਰਾ ਰੰਗ ਰੰਗਾਇਆ। ਵੇਦ ਵਿਆਸਾ ਪਰਗਟ ਹੋ ਵਿਚ ਸੰਸਾਰ, ਕੁਆਰ ਕੰਨਿਆ ਸੇਵਾ ਲਾਇਆ। ਨਾਰਦ ਮੁੰਨ ਕਰ ਪਿਆਰਾ, ਸਾਚਾ ਸੰਗ ਨਿਭਾਇਆ। ਲਿਖੇ ਸਲੋਕ ਲੱਖ ਚਾਰ ਹਜ਼ਾਰ ਸਤਾਰਾਂ, ਲਹਿਣਾ ਦੇਣ ਮੂਲ ਚੁਕਾਇਆ। ਦੁਆਪਰ ਤੇਰਾ ਵੇਖ ਕਿਨਾਰਾ, ਕਾਹਨਾ ਕ੍ਰਿਸ਼ਨਾ ਰੂਪ ਵਟਾਇਆ। ਗੋਕਲ ਮਥਰਾ ਪਾਵੇ ਸਾਰਾ, ਬਿੰਦਰਾਬਨ ਸੁਹਾਇਆ। ਮੁਕੰਦ ਮਨੋਹਰ ਲਖਮੀ ਨਰਾਇਣ, ਹਰਿ ਕਰਤਾਰਾ। ਸੁੰਦਰ ਕੁੰਡਲ ਮੁਕਟ ਬੈਨ ਨੈਣ ਕੱਜਲ ਧਾਰਾ। ਸਾਚਾ ਸਖੀਆਂ ਬਣਿਆ ਸਾਚਾ ਸੈਣ, ਮੀਤ ਮੁਰਾਰਾ। ਦਰੋਪਦ ਰੱਖੀ ਲੱਜਿਆ ਆਪ ਰਖਾਇਣ, ਪੜਦਾ ਪਾਏ ਅਪਰ ਅਪਾਰਾ। ਬਿਦਰ ਸੁਦਾਮਾ ਮੇਲ ਮਿਲਾਏ ਹਰਿ ਨਰਾਇਣ, ਲੇਖਾ ਚੁਕੇ ਵਿਚ ਸੰਸਾਰਾ। ਪੰਚਮ ਮੇਲਾ ਰਸਨਾ ਕਿਸੇ ਨਾ ਸਕੇ ਕਹਿਣ, ਪੰਚਮ ਸੁਹਾਏ ਬੰਕ ਦਵਾਰਾ। ਦਰਯੋਧਨ ਹੰਕਾਰੀ ਖਾਏ ਲਾੜੀ ਮੌਤ ਡੈਣ, ਅੰਤਮ ਢਹਿ ਢਹਿ ਹੋਏ ਖੁਆਰਾ। ਅਰਜਨ ਗੀਤਾ ਗਿਆਨ ਇਕ ਦ੍ਰਿੜਾਇਣ, ਖੋਲ੍ਹੇ ਬੰਦ ਕਿਵਾੜਾ। ਭਗਤ ਭਗਤੀ ਵਿਦਿਆ ਇਕ ਜਨਾਇਣ, ਆਪ ਆਪਣਾ ਸ਼ਬਦ ਉਚਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖੇ ਵੇਖਣਹਾਰਾ। ਕਲਜੁਗ ਸਾਚਾ ਮਾਤ ਧਰਾ, ਆਪਣੀ ਕਲ ਵਰਤਾਇੰਦਾ। ਪੰਚਮ ਤਤ ਵਿਕਾਰਾ ਝੋਲੀ ਭਰਾ, ਜੂਠ ਝੂਠ ਗੜ੍ਹ ਸੁਹਾਇੰਦਾ। ਬੋਧ ਬੋਧ ਗਿਆ ਜਣਾ, ਆਤਮ ਬੋਧ ਰਖਾਇੰਦਾ। ਅਗਾਧ ਬੋਧ ਨਾ ਸਕੇ ਕੋਈ ਜਣਾ, ਨਾ ਕੋਈ ਲੇਖਾ ਲੇਖ ਲਿਖਾਇੰਦਾ। ਈਸਾ ਮੂਸਾ ਲਏ ਉਪਾ, ਅੱਲਾ ਰਾਣੀ ਨਾਲ ਪਰਨਾਇੰਦਾ। ਸੰਗ ਮੁਹੰਮਦ ਚਾਰ ਯਾਰ ਨਾਲ ਲਏ ਰਲਾ, ਏਕਾ ਘਰ ਸੁਹਾਇੰਦਾ। ਏਕਾ ਨਾਅਰਾ ਰਿਹਾ ਸਿਖਾ, ਅੱਲਾ ਹੂ ਅਵਾਜ਼ ਰਖਾਇੰਦਾ। ਐਨਲ ਹੱਕ ਸਾਚੇ ਧਾਮ ਸੁਹਾ, ਹੱਕ ਹਕੀਕਤ ਫੋਲ ਫੋਲਾਇੰਦਾ। ਨੂਰ ਅਲਾਹੀ ਬੇਐਬ ਪਰਵਰਦਿਗਾਰ ਆਪ ਅਖਵਾ, ਮੁਕਾਮੇ ਹੱਕ ਇਕ ਜਣਾਇੰਦਾ। ਰਫੀਕ ਅਹਿਬਾਬ ਰਬਾਬ ਇਕ ਵਜਾ, ਆਪਣਾ ਤਾਲ ਸੁਣਾਇੰਦਾ। ਮੱਕਾ ਕਾਅਬਾ ਹੱਜ ਦਏ ਕਰਾ, ਕੁਰਾਨ ਅੰਜੀਲ ਵੇਖ ਵਖਾਇੰਦਾ। ਤੀਸ ਬਤੀਸ ਦਏ ਸੁਣਾ, ਏਕਾ ਧੁਰ ਫ਼ਰਮਾਣ ਜਣਾਇੰਦਾ। ਚਾਰੋਂ ਕੁੰਟ ਡੰਕ ਵਜਾ, ਆਪ ਆਪਣੀ ਰਚਨ ਰਚਾਇੰਦਾ। ਨਾਨਕ ਗੁਰ ਲਏ ਉਪਾ, ਨਿਰਗੁਣ ਸੰਗ ਨਿਭਾਇੰਦਾ। ਆਪ ਆਪਣੇ ਦਰ ਬੁਲਾ, ਆਪਣਾ ਦਰਸ ਦਿਖਾਇੰਦਾ। ਸਤਿ ਨਾਮ ਝੋਲੀ ਪਾ, ਲੋਕਮਾਤੀ ਰਾਹ ਤਕਾਇੰਦਾ। ਚਾਰ ਵਰਨਾਂ ਦਏ ਸਮਝਾ, ਇਕ ਗਿਆਨ ਦ੍ਰਿੜਾਇੰਦਾ । ਚਾਰੋਂ ਕੁੰਟ ਫੇਰੀ ਪਾ, ਦਹਿ ਦਿਸ਼ਾ ਵੇਖ ਵਖਾਇੰਦਾ। ਹੰਕਾਰੀਆਂ ਗੜ੍ਹ ਗਿਆ ਤੁੜਾ, ਸ਼ਬਦ ਖੰਡਾ ਇਕ ਵਖਾਇੰਦਾ। ਗ਼ਰੀਬ ਨਿਮਾਣਿਆਂ ਗਲੇ ਲਗਾ, ਏਕਾ ਮਾਰਗ ਲਾਇੰਦਾ। ਅੰਤਮ ਪੰਚਮ ਤਤ ਨਾਤਾ ਗਿਆ ਛੁਡਾ, ਆਪ ਆਪਣਾ ਵਕ਼ਤ ਸੁਹਾਇੰਦਾ। ਅੰਗਦ ਅੰਗ ਲਿਆ ਲਗਾ, ਅੰਗੀਕਾਰ ਕਰਾਇੰਦਾ। ਜੋਤੀ ਜੋਤ ਲਏ ਜਗਾ, ਸ਼ਬਦੀ ਸ਼ਬਦ ਸਮਾਇੰਦਾ। ਏਕਾ ਦੂਜਾ ਰੂਪ ਵਟਾ, ਏਕਾ ਦਵਾਰ ਬੰਧਾਇੰਦਾ। ਤੀਜੇ ਵੇਸ ਆਪ ਕਰਾ, ਅਮਰੂ ਅਮਰ ਕਰਾਇੰਦਾ। ਚੌਥਾ ਘਰ ਦਏ ਸੁਹਾ, ਰਾਮਦਾਸ ਸੇਵਾ ਲਾਇੰਦਾ। ਸਰ ਸਰੋਵਰ ਇਕ ਬਣਾ, ਸਾਚਾ ਤਾਲ ਸੁਹਾਇੰਦਾ। ਅਰਜਨ ਅਰਜਨ ਵੇਖ ਵਖਾ, ਸ਼ਬਦ ਗਿਆਨ ਇਕ ਸਿਖਾਇੰਦਾ। ਅਗਾਧ ਬੋਧ ਲੇਖ ਲਿਖਾ, ਆਪਣਾ ਆਪ ਬੰਦ ਕਰਾਇੰਦਾ। ਅੰਤਮ ਲਹਿਣਾ ਦੇਣਾ ਦਏ ਚੁਕਾ, ਕਲਜੁਗ ਕੂੜਾ ਕੂੜ ਪਸਾਰਾ ਆਪਣੇ ਤਨ ਉਠਾਇੰਦਾ। ਛੇਵੇਂ ਗੁਰ ਜੋਤ ਜਗਾ, ਸਾਚਾ ਘੋੜਾ ਹੇਠ ਰਖਾਇੰਦਾ। ਹਰਿਰਾਏ ਹਰਿ ਮੇਲ ਮਿਲਾ, ਆਪਣੀ ਬੂਝ ਬੁਝਾਇੰਦਾ। ਹਰਿਕ੍ਰਿਸ਼ਨਾ ਗਿਆ ਸਮਾ, ਬਾਲ ਅਵਸਥਾ ਲੇਖੇ ਲਾਇੰਦਾ। ਗੁਰ ਤੇਗ ਬਹਾਦਰ ਪਕੜੀ ਬਾਂਹ, ਨਿਥਾਵਿਆਂ ਥਾਂ ਦਵਾਇੰਦਾ। ਗੁਰ ਗੋਬਿੰਦਾ ਕਰੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇੰਦਾ। ਏਕਾ ਮੰਗੇ ਪ੍ਰਭ ਸਾਚੇ ਤੇਰਾ ਨਾਂ, ਏਕਾ ਓਟ ਰਖਾਇੰਦਾ। ਚਾਰ ਜੁਗ ਹਰਿ ਫੇਰੀ ਪਾ, ਆਪਣਾ ਵੇਸ ਵਟਾਇੰਦਾ। ਏਕਾ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਸ਼ਬਦੀ ਸ਼ਬਦ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਵੇਸ ਨਿਰੰਕਾਰ, ਆਪਣਾ ਰੂਪ ਵਟਾਇਆ। ਰਾਮ ਰਾਮਾ ਹੋ ਅਵਤਾਰ, ਸੀਤਾ ਸੁਰਤੀ ਲਏ ਵਿਹਾਇਆ। ਕਾਹਨਾ ਕ੍ਰਿਸ਼ਨਾ ਪਾਵੇ ਸਾਰ, ਨਾਮ ਬੰਸਰੀ ਇਕ ਵਜਾਇਆ। ਨਾਨਕ ਗੁਰ ਇਕ ਪਿਆਰ, ਗੁਰਮੁਖ ਸਾਚੇ ਲਏ ਜਗਾਇਆ। ਗੁਰ ਗੋਬਿੰਦ ਪਹਿਰੇਦਾਰ, ਸੇਵਕ ਸੇਵਾ ਰਿਹਾ ਕਮਾਇਆ। ਨਿਰਮਲ ਜੋਤੀ ਕਰ ਅਕਾਰ, ਲੋਕਮਾਤ ਫੇਰਾ ਪਾਇਆ। ਏਕਾ ਰੂਪ ਹਰਿ ਕਰਤਾਰ, ਆਪ ਆਪਣਾ ਵੇਸ ਵਟਾਇਆ। ਨਿਹਕਲੰਕਾ ਲਏ ਅਵਤਾਰ, ਰਾਮਾ ਕ੍ਰਿਸ਼ਨਾ ਰੂਪ ਅਖਵਾਇਆ। ਸ਼ਬਦ ਡੰਕਾ ਅਪਰ ਅਪਾਰ, ਗੁਰ ਗੋਬਿੰਦ ਰਿਹਾ ਵਜਾਇਆ। ਨਾਨਕ ਬੋਲੇ ਤੇਰਾ ਧਾਰ, ਮੋਦੀਖਾਨਾ ਜਗਤ ਇਕ ਚਲਾਇਆ। ਜੁਗ ਜੁਗ ਵਿਛੜੇ ਸੰਤ ਸੁਹੇਲੇ ਗੁਰੂ ਗੁਰ ਚੇਲੇ ਪ੍ਰਭ ਭਗਤ ਲਏ ਅਧਾਰ, ਆਪ ਆਪਣਾ ਮੇਲ ਮਿਲਾਇਆ । ਅੰਦਰ ਮੰਦਰ ਦੇਵੇ ਦਰਸ ਅਗੰਮ ਅਪਾਰ, ਬਜਰ ਕਪਾਟੀ ਕੁੰਡਾ ਲਾਹਿਆ। ਨਿਰਮਲ ਜੋਤੀ ਕਰੇ ਉਜਿਆਰ, ਦਸਮ ਦਵਾਰੀ ਡੇਰਾ ਲਾਇਆ। ਸ਼ਬਦ ਸਿੰਘਾਸਣ ਅਪਰ ਅਪਾਰ, ਹਰਿ ਬੈਠਾ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਜੋਤ ਆਪ ਅਖਵਾਇਆ। ਕਲਜੁਗ ਜੀਵ ਨਾਰ ਦੁਹਾਗਣ, ਸਾਚਾ ਕੰਤ ਨਾ ਕੋਈ ਹੰਢਾਈਆ। ਗੁਰਮੁਖ ਵਿਰਲੇ ਸੋਏ ਜਾਗਣ, ਹਰਿ ਹਰਿ ਰਸਨਾ ਰਾਗ ਅਲਾਈਆ। ਵੱਜੇ ਧੁੰਨ ਅਨਾਦ ਅਨਾਦਨ, ਅਨਾਦੀ ਧੁਨ ਵਜਾਈਆ। ਧੁਰ ਦਰਗਾਹੀ ਦੇਵੇ ਸਾਚੀ ਦਾਮਨ, ਨਾਮ ਦਾਨ ਝੋਲੀ ਪਾਈਆ। ਮਿਲੇ ਮੇਲ ਹਰਿ ਮਾਧੋ ਮਾਧਨ, ਮੋਹਣ ਮਾਧਵ ਦਰਸ ਦਿਖਾਈਆ। ਜੋਤੀ ਸ਼ਬਦੀ ਜੋੜਾ ਕ੍ਰਿਸ਼ਨਾ ਰਾਧਨ, ਸੁਰਤੀ ਰਾਧਾ ਰੂਪ ਸਮਾਈਆ। ਖੇਲੇ ਖੇਲ ਆਦਿ ਜੁਗਾਦਿਨ, ਜੁਗ ਜੁਗ ਭੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕਾ ਨਾਉਂ ਧਰਾਈਆ। ਮਨਮੁਖ ਸੋਇਆ ਨੀਂਦ ਗੂੜ੍ਹ, ਮਾਇਆ ਪੜਦਾ ਪਾਇਆ। ਗੁਰਮੁਖ ਵਿਰਲਾ ਮਾਂਗੇ ਚਰਨ ਧੂੜ, ਦਰ ਦਵਾਰਾ ਵੇਖ ਵਖਾਇਆ। ਨਾਤਾ ਤੋੜੇ ਕੂੜੇ ਕੂੜ, ਸਚ ਸੁੱਚ ਲਏ ਪਰਨਾਇਆ। ਕਰ ਕਿਰਪਾ ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਜਿਸ ਜਨ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕਾ ਨਾਉਂ ਧਰਾਇਆ। ਕਲਜੁਗ ਜੀਵ ਜਗਤ ਨਿਧਾਨ, ਮਾਇਆ ਭਰਮ ਭੁਲਾਇੰਦਾ। ਗੁਰਮੁਖ ਸਾਜਨ ਨੌਜਵਾਨ, ਸੋਏ ਪੂਤ ਉਠਾਇੰਦਾ। ਦੇਵੇ ਨਾਮ ਧੁਰ ਫ਼ਰਮਾਣ, ਗਿਆਨ ਧਿਆਨ ਇਕ ਵਖਾਇੰਦਾ। ਕਾਇਆ ਮੰਦਰ ਸਚ ਮਕਾਨ, ਦੀਪਕ ਜੋਤ ਜਗਾਇੰਦਾ। ਅਨਾਦੀ ਧੁਨ ਸੁਣਾਏ ਕਾਨ, ਅਨਹਦ ਤਾਲ ਵਜਾਇੰਦਾ। ਪੰਚਮ ਰਾਗ ਇਕ ਅਲਾਇਣ, ਸਾਚੀ ਸਖੀਆਂ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰ ਘਟ ਮੰਦਰ ਵੇਖ ਵਖਾਇੰਦਾ। ਮਨਮੁਖ ਜੀਵ ਬਾਲ ਅਞਾਣਾ, ਹਰਿ ਹਰਿ ਭੇਵ ਨਾ ਰਾਇਆ। ਗੁਰਮੁਖ ਵਿਰਲੇ ਬਖ਼ਸ਼ੇ ਚਰਨ ਧਿਆਨਾ, ਆਪ ਆਪਣੀ ਸੇਵਾ ਲਾਇਆ। ਏਕਾ ਰਾਗ ਇਕ ਤਰਾਨਾ, ਏਕਾ ਧੁਨ ਉਪਜਾਇਆ। ਏਕਾ ਜੋਤ ਸ੍ਰੀ ਭਗਵਾਨਾ, ਗੁਣ ਅਵਗੁਣ ਨਾ ਵੇਖ ਵਖਾਇਆ। ਦਰ ਦਵਾਰ ਕਰੇ ਪਰਵਾਨਾ, ਜੋ ਜਨ ਰਸਨਾ ਰਹੇ ਗਾਇਆ। ਮੇਲ ਮਿਲਾਏ ਕ੍ਰਿਸ਼ਨਾ ਕਾਹਨਾ, ਲਖਮੀ ਨਰਾਇਣ ਵੇਸ ਵਟਾਇਆ। ਏਕਾ ਦਰ ਹਰਿ ਸੁਹਾਨਾ, ਸਾਚੀ ਸਈਆ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਲਏ ਤਰਾਇਆ। ਹਰਿਜਨ ਪਾਇਆ ਹਰਿ ਗੋਬਿੰਦ, ਸਗਲਾ ਭੌ ਨਿਵਾਰਿਆ। ਆਪ ਮਿਟਾਏ ਜਗਤ ਚਿੰਦ, ਦੇਵੇ ਨਾਮ ਸਹਾਰਿਆ। ਅੰਮ੍ਰਿਤ ਆਤਮ ਧਾਰ ਵਹਾਏ ਸਾਗਰ ਸਿੰਧ, ਭਵ ਜਲ ਪਾਰ ਕਿਨਾਰਿਆ। ਪਾਰਬ੍ਰਹਮ ਪ੍ਰਭ ਸਦਾ ਬਖ਼ਸ਼ਿੰਦ, ਪਰਮ ਪੁਰਖ ਅਖਵਾ ਰਿਹਾ। ਜੋਧਾ ਸੂਰਾ ਵਡ ਮਰਗਿੰਦ, ਏਕਾ ਖੰਡਾ ਵਿਚ ਬ੍ਰਹਿਮੰਡਾਂ ਆਪ ਚਮਕਾ ਰਿਹਾ। ਮਨਮੁਖ ਜੀਵ ਲਗਾਏ ਨਿੰਦ, ਨਿੰਦਕ ਨਿੰਦਿਆ ਮੁਖ ਰਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰ ਗੋਬਿੰਦ ਮੇਲ ਮਿਲਾ ਰਿਹਾ। ਗੁਰ ਗੋਬਿੰਦ ਪਾਇਆ ਹਰਿ ਨਿਰੰਕਾਰ, ਹਰ ਘਰ ਵੱਜੀ ਵਧਾਈਆ। ਅੰਤਮ ਮੇਲਾ ਵਿਚ ਸੰਸਾਰ, ਕਰੇ ਕਰਾਏ ਬੇਪਰਵਾਹੀਆ। ਸ਼ਬਦ ਘੋੜੇ ਹੋ ਅਸਵਾਰ, ਨੀਲਾ ਨੀਲੋ ਧਾਰ ਪਾਰ ਕਰਾਈਆ। ਜੋਤ ਸਰੂਪੀ ਸ਼ਾਹ ਅਸਵਾਰ, ਲੋਆਂ ਪੁਰੀਆਂ ਰਿਹਾ ਹਿਲਾਈਆ। ਚੌਦਾਂ ਤਬਕਾਂ ਮਾਰੇ ਮਾਰ, ਚੌਦਾਂ ਲੋਕਾਂ ਰਿਹਾ ਉਠਾਈਆ। ਚੌਦਾਂ ਹੱਟਾਂ ਵੇਖ ਪਸਾਰ, ਤੀਰਥ ਤਟਾਂ ਫੇਰੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿ ਗੋਬਿੰਦ ਵਿਚ ਸਮਾਈਆ। ਗੋਬਿੰਦ ਮੇਲਾ ਹਰਿ ਦਵਾਰ, ਹਰਿ ਸਾਚੇ ਆਪ ਕਰਾਇਆ। ਆਪ ਸੁਹਾਏ ਬੰਕ ਦਵਾਰ, ਬੰਕ ਦਵਾਰੀ ਡੇਰਾ ਲਾਇਆ। ਜੋਤੀ ਨੂਰ ਕਰ ਉਜਿਆਰ, ਸ਼ਬਦੀ ਸ਼ਬਦ ਅਲ੍ਹਾਇਆ। ਸ਼ਬਦ ਗੁਰ ਵਡ ਸਿਕਦਾਰ, ਜੁਗ ਜੁਗ ਆਪ ਅਖਵਾਇਆ। ਜਨ ਭਗਤਾਂ ਲਹਿਣਾ ਦੇਣਾ ਦਏ ਕਰਜ਼ ਉਤਾਰ, ਪੂਰਬ ਝੋਲੀ ਪਾਇਆ। ਨੇਤਰ ਨੈਣਾਂ ਦਰਸ ਅਪਾਰ, ਭਾਣਾ ਸਹਿਣਾ ਇਹ ਸਮਝਾਇਆ। ਗੁਰ ਗੋਬਿੰਦਾ ਕਰ ਪਿਆਰ, ਕਲਜੁਗ ਵੇਖੇ ਖੇਲ ਸਬਾਇਆ। ਨਾਮ ਖੰਡਾ ਤੇਜ ਕਟਾਰ, ਆਪ ਆਪਣੇ ਹੱਥ ਰਖਾਇਆ। ਆਪੇ ਹੋਏ ਪਹਿਰੇਦਾਰ, ਸੇਵਕ ਸੇਵਾ ਰਿਹਾ ਕਰਾਇਆ। ਸੰਮਤ ਚੌਦਾਂ ਕਰੇ ਖ਼ਬਰਦਾਰ, ਵੀਹ ਸਦ ਬਿਕ੍ਰਮੀ ਨਾਲ ਰਲਾਇਆ। ਸੰਮਤ ਪੰਦਰਾਂ ਹੋ ਤਿਆਰ, ਦੇਸ ਪਰਦੇਸਾ ਵੇਖ ਵਖਾਇਆ। ਲੰਕਾ ਗੜ੍ਹ ਤੋੜੇ ਹੰਕਾਰ, ਖ਼ਾਕੀ ਖ਼ਾਕ ਮਿਲਾਇਆ। ਈਸਾ ਮੂਸਾ ਦਏ ਹੁਲਾਰ, ਸੰਗ ਮੁਹੰਮਦ ਚਾਰ ਯਾਰ ਰਹੇ ਕੁਰਲਾਇਆ। ਅੱਲਾ ਰਾਣੀ ਕਰੇ ਪੁਕਾਰ, ਨੇਤਰ ਰੋ ਰੋ ਨੀਰ ਵਹਾਇਆ। ਚਾਰੋਂ ਕੁੰਟ ਹਾਹਾਕਾਰ, ਵਡ ਕਰਤੇ ਖੇਲ ਰਚਾਇਆ। ਪ੍ਰਭ ਵੇਖ ਵਖਾਏ ਸਰਬ ਸੰਸਾਰ, ਨੌਂ ਖੰਡ ਪ੍ਰਿਥਮੀ ਵੇਖ ਵਖਾਇਆ। ਸੱਤਾਂ ਦੀਪਾਂ ਮਾਰੇ ਮਾਰ, ਕੂੜ ਕੁੜਿਆਰਾ ਮੇਟ ਮਿਟਾਇਆ। ਭੇਖ ਪਖੰਡਾ ਦਏ ਨਿਵਾਰ, ਜੂਠ ਝੂਠ ਰਹਿਣ ਨਾ ਪਾਇਆ। ਸਾਧ ਸੰਤ ਜੀਵ ਗਏ ਹਾਰ, ਹਰਿ ਹਰਿ ਰੂਪ ਦਿਸ ਕਿਸੇ ਨਾ ਆਇਆ। ਪੜ੍ਹ ਪੜ੍ਹ ਪੁਸਤਕ ਵੇਦ ਕਤੇਬਾ ਗਏ ਹਾਰ, ਗੀਤਾ ਗਿਆਨ ਜਗਤ ਦ੍ਰਿੜਾਇਆ। ਪੁਰਾਨ ਅਠਾਰਾਂ ਕਰ ਪੁਕਾਰ, ਦਿਵਸ ਰੈਣ ਰਹੇ ਸੁਣਾਇਆ। ਅੰਜੀਲ ਕੁਰਾਨਾ ਸੁਣੇ ਪੁਕਾਰ, ਆਪ ਆਪਣਾ ਵੇਸ ਵਟਾਇਆ। ਮੁਸਲਮ ਸੁੰਨੀ ਲਏ ਸੁਧਾਰ, ਪੰਡਤ ਪਾਂਧੇ ਲਏ ਸਮਝਾਇਆ। ਗ੍ਰੰਥੀ ਪੰਥੀ ਪਾਵੇ ਸਾਰ, ਸੰਮਤ ਸੋਲਾਂ ਦਏ ਦੁਹਾਇਆ। ਵੇਖ ਵਖਾਏ ਉਚੇ ਮੰਦਰ ਮਹੱਲ ਅਟਾਰ, ਗੁਰ ਦਰ ਮੰਦਰ ਮਸਜਿਦ ਫੇਰਾ ਪਾਇਆ। ਤੀਰਥ ਤੱਟਾਂ ਆਈ ਹਾਰ, ਗੰਗਾ ਗੋਦਾਵਰੀ ਰਹੀ ਸ਼ਰਮਾਇਆ। ਜਟਾ ਜੂਟ ਨਾ ਕੋਈ ਬੰਨੇ ਧਾਰ, ਮੁਨ ਸੁਨ ਬੈਠੇ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਵੇਸ ਵਟਾਇਆ। ਕਲਜੁਗ ਅੰਤਮ ਜੋਤ ਜਗਾ, ਹਰਿ ਆਪਣੀ ਬਣਤ ਬਣਾਈਆ। ਚਾਰ ਵਰਨ ਬਹਾਏ ਏਕਾ ਥਾਂ, ਊਚ ਨੀਚ ਰਹਿਣ ਨਾ ਪਾਈਆ। ਏਕਾ ਮੰਤਰ ਨਾਮ ਦਏ ਦ੍ਰਿੜਾ, ਏਕਾ ਬ੍ਰਹਮ ਜਣਾਈਆ। ਪਾਰਬ੍ਰਹਮ ਪ੍ਰਭ ਦਏ ਮਿਲਾ, ਨੇਤਰ ਨੈਣ ਇਕ ਖੁਲ੍ਹਾਈਆ। ਏਕਾ ਕੰਡੇ ਦਏ ਤੁਲਾ, ਤੋਲਣਹਾਰ ਆਪ ਹੋ ਜਾਈਆ। ਏਕਾ ਬੋਲ ਜੈਕਾਰਾ ਦਏ ਬੁਲਾ, ਆਪਣੇ ਹੱਥ ਰੱਖੇ ਵਡਿਆਈਆ। ਸ੍ਰਿਸ਼ਟ ਸਬਾਈ ਏਕਾ ਧਾਮ ਬਹਾ, ਏਕਾ ਧਰਮ ਕਮਾਈਆ। ਏਕਾ ਰਾਜ ਜੋਗ ਦਏ ਸਿਖਾ, ਏਕਾ ਸਿਖਿਆ ਜਗ ਸਿਖਾਈਆ। ਏਕਾ ਭੋਗ ਦਏ ਕਰਾ, ਆਤਮ ਭੋਗ ਰਸ ਮਿਠਾ ਇਕ ਵਖਾਈਆ। ਧੁਰ ਸੰਜੋਗ ਦਏ ਮਿਲਾ, ਗੁਰ ਸ਼ਬਦ ਅਨਡਿਠਾ ਨਾਲ ਪਰਨਾਈਆ। ਨਾਮ ਚੋਗ ਦਏ ਚੁਗਾ, ਸੋਹੰ ਹੰਸਾ ਮੁਖ ਰਖਾਈਆ। ਦਰਸ ਅਮੋਘ ਦਏ ਵਖਾ, ਰਾਮ ਕ੍ਰਿਸ਼ਨ ਨਾਨਕ ਗੋਬਿੰਦ ਰੂਪ ਵਟਾਈਆ। ਅਮਾਮ ਮਹਿੰਦੀ ਵੇਸ ਵਟਾ, ਮੱਕਾ ਮਦੀਨਾ ਫੇਰੀ ਪਾਈਆ। ਮੁਖ ਨਕ਼ਾਬ ਇਕ ਰਖਾ, ਕਾਲਾ ਸੂਸਾ ਤਨ ਛੁਹਾਈਆ। ਏਕਾ ਨਾਅਰਾ ਦੇਵੇ ਲਾ, ਆਪ ਆਪਣੀ ਕਰੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਡੰਕਾ ਰਿਹਾ ਵਜਾਈਆ। ਏਕਾ ਡੰਕ ਵਜਾਵਣਹਾਰਾ, ਏਕਾ ਏਕੰਕਾਰਿਆ। ਏਕਾ ਰਾਗ ਸੁਣਾਵਣਹਾਰਾ, ਪਾਰਬ੍ਰਹਮ ਗੁਰ ਅਵਤਾਰਿਆ। ਏਕਾ ਨਾਮ ਜਪਾਵਣਹਾਰਾ, ਨਿਰਗੁਣ ਰੂਪ ਅਗੰਮ ਅਪਾਰਿਆ। ਏਕਾ ਜਾਪ ਜਪਾਵਣਹਾਰਾ, ਸੋ ਪੁਰਖ ਨਿਰੰਜਣ ਆਪ ਅਖਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਮਲ ਜੋਤ ਕਰੇ ਉਜਿਆਰਿਆ। ਏਕਾ ਰਾਗ ਧੁਨ ਅਨਾਦ, ਏਕਾ ਰਿਹਾ ਵਜਾਈਆ। ਏਕਾ ਸ਼ਬਦ ਜਣਾਈ ਹਰਿ ਬ੍ਰਹਿਮਾਦਿ, ਏਕਾ ਏਕ ਵੱਡੀ ਵਡਿਆਈਆ। ਏਕਾ ਖੇਲੇ ਖੇਲ ਆਦਿ ਜੁਗਾਦਿ, ਏਕਾ ਏਕ ਜੁਗ ਜੁਗ ਵੱਡੀ ਵਡਿਆਈਆ। ਏਕਾ ਏਕ ਰਸਨਾ ਰਸ ਰਿਹਾ ਅਰਾਧ, ਏਕਾ ਏਕ ਲਿਵ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਲੋਆਂ ਪੁਰੀਆਂ ਕਰੇ ਕੁੜਮਾਈਆ। ਲੋਆਂ ਪੁਰੀਆਂ ਨਾਤਾ ਜੋੜ, ਹਰਿ ਸਾਚੇ ਕਰਮ ਕਮਾਇਆ। ਪਰਗਟ ਹੋਇਆ ਪੂਤ ਸਪੂਤਾ ਬ੍ਰਹਿਮਣ ਗੌੜ, ਕਲਜੁਗ ਵੇਲਾ ਅੰਤਮ ਆਇਆ। ਧੁਰਦਰਗਾਹੀ ਆਇਆ ਦੌੜ, ਜੋਤੀ ਜਾਮਾ ਭੇਖ ਵਟਾਇਆ। ਵੇਖੇ ਪਰਖੇ ਮਿਠਾ ਕੌੜ, ਲੱਖ ਚੁਰਾਸੀ ਫੋਲ ਫੋਲਾਇਆ। ਲੋਕਮਾਤ ਲਾਇਆ ਪਹਿਲਾ ਪੌੜ, ਆਪ ਆਪਣਾ ਚਰਨ ਛੁਹਾਇਆ। ਸੰਬਲ ਨਗਰੀ ਸਾਢੇ ਤਿੰਨ ਹੱਥ ਵੇਖੇ ਲੰਮਾ ਚੌੜ, ਗੁਰ ਗੋਬਿੰਦ ਲੇਖ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਨਾਉਂ ਉਪਾਇਆ। ਆਪ ਆਪਣਾ ਨਾਉਂ ਧਰਾ, ਧੁਰ ਦੀ ਬਾਣ ਰਖਾਈਆ। ਸੰਤ ਸੁਹੇਲੇ ਲਏ ਮਿਲਾ, ਜੁਗ ਜੁਗ ਵੱਡੀ ਵਡਿਆਈਆ। ਇਕ ਅਕੇਲੇ ਪਕੜੇ ਬਾਂਹ, ਵੇਖ ਵਖਾਏ ਥਾਉਂ ਥਾਈਂਆ। ਕਲਜੁਗ ਅੰਤਮ ਕਰੇ ਸਚ ਨਿਆਂ, ਜੂਠ ਝੂਠ ਰਹੀ ਸ਼ਰਮਾਈਆ। ਦਰ ਦਰ ਘਰ ਘਰ ਉਡਨੇ ਕਾਂ, ਕਲਜੁਗ ਕੂਕੇ ਦਏ ਦੁਹਾਈਆ। ਬੀਸ ਬੀਸਾ ਹਰਿ ਜਗਦੀਸਾ ਏਕਾ ਧਾਮ ਦਏ ਸੁਹਾ, ਹਰਿ ਚਰਨ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਰੰਗ ਸਮਾਈਆ। ਨਿਰਗੁਣ ਸਰਗੁਣ ਸਾਚਾ ਮੇਲਾ, ਸੋਹੇ ਬੰਕ ਦਵਾਰਾ। ਆਪੇ ਗੁਰੂ ਗੁਰ ਚੇਲਾ, ਆਪੇ ਕਰੇ ਵਣਜ ਵਪਾਰਾ। ਆਪੇ ਸੱਜਣ ਹਰਿ ਸੁਹੇਲਾ, ਆਪ ਆਪਣੇ ਕਰੇ ਪਿਆਰਾ। ਆਪੇ ਵਸਿਆ ਸਦਾ ਅਕੇਲਾ, ਆਪੇ ਹਰ ਘਟ ਕਰੇ ਪਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਖੇਲੇ ਖੇਲ ਵਿਚ ਸੰਸਾਰਾ।
