Granth 04 Likhat 035: 18 Harh 2011 Bikarmi Pind Jethuwal Jila Amritsar Darbar wich

੧੮ ਹਾੜ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਦਰਬਾਰ ਵਿਚ

ਆਤਮ ਅਭਿਆਸ, ਜੋਗ ਸਨਿਆਸ। ਮਨ ਰਹੇ ਉਦਾਸ, ਕਾਲੀ ਰੈਣ ਪ੍ਰਿਥਮੀ ਅਕਾਸ਼। ਨਾ ਵਖਾਣੇ ਸਾਚੇ ਨੈਣ, ਕਰੇ ਹੱਸ ਹੱਸ ਰਾਸ। ਰਸਨਾ ਦੱਸੇ ਸਾਚਾ ਕਾਹਨ, ਪਰਮ ਪੁਰਖ ਵਸੇ ਕਿਸੇ ਵਿਰਲੇ ਪਾਸ। ਚੁਕਾਉਂਦਾ ਰਹੇ ਲਹਿਣ ਦੇਣ, ਹੁਕਮ ਹਜ਼ੂਰੀ ਆਤਮ ਰਾਸ। ਹਰਿ ਸੰਗ ਸਦਾ ਸੁਹੇਲਾ, ਘਰ ਘਰ ਕਰੋਧੀ ਹੰਕਾਰੀ, ਜਗਤ ਮਮਤਾ ਮਦਿਮਾਤੀ ਕਰੇ ਨਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਜੋਗ ਜਗਤ ਚਲਾਏ, ਸੋਹੰ ਸ਼ਬਦ ਇਕ ਜਪਾਏ, ਵਸੇ ਆਸ ਪਾਸ। ਜਟਾ ਜੂਟ ਧਾਰ ਅੰਗ ਭਿਬੂਤ। ਗਲ ਸੰਗਲ ਲੱਕ ਤੜਾਗ, ਮਾਰਨ ਮਾਰ ਵਡ ਵਡ ਅਵਧੂਤ। ਸਿਰ ਪਾਈ ਫਿਰਨ ਛਾਰ, ਤਾਣਾ ਪੇਟਾ ਕੋਈ ਨਾ ਜਾਣੇ, ਏਕਾ ਧਾਗਾ ਸ਼ਬਦ ਸੱਚਾ ਸੂਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਸ਼ਬਦ ਜਪਾਏ, ਗੁਰਮੁਖ ਸਾਚੇ ਸੰਤ ਜਨਾਂ, ਆਪ ਮਿਟਾਏ ਆਤਮ ਅੰਧੇਰ ਜਗਤ ਅੰਧ ਕੂਪ। ਰਿਖ ਮੁਨ ਮੁਨੀ ਮੁਨ ਧਾਰੇ। ਲੱਗੀ ਰਹੇ ਸੁਨ, ਰੱਖੇ ਬੰਦ ਸਰਬ ਕਵਾੜੇ। ਦਰਸ਼ਨ ਹੋਏ ਘੜੀ ਪਲ, ਤਪਦੀ ਰਹੇ ਕਾਇਆ ਜਿਉਂ ਅਗਨ ਤੱਤੀ ਹਾੜੇ। ਗੁਰਮੁਖ ਸਾਚੇ ਪ੍ਰਭ ਆਪੇ ਚੁਣ, ਬਹਾਏ ਸਚ ਅਖਾੜੇ। ਕਵਣ ਜਾਣੇ ਹਰਿ ਤੇਰੇ ਗੁਣ, ਲੇਖੇ ਲਾਏ ਚੰਗੇ ਮਾੜੇ। ਲੱਖ ਚੁਰਾਸੀ ਛਾਣ ਪੁਣ, ਗੁਰਮੁਖ ਸਾਚੇ ਸੰਤ ਦੁਲਾਰਿਆਂ, ਸ਼ਬਦ ਘੋੜੀ ਆਪੇ ਚਾੜ੍ਹੇ। ਇਕ ਕਰਾਏ ਸਾਚਾ ਵਣਜ ਵਪਾਰਿਆ, ਨਾਮ ਰੰਗਣ ਕਾਇਆ ਚੋਲੀ ਸਾਚੀ ਚਾੜ੍ਹੇ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਸਾਚੇ ਸੰਤਾਂ ਮਾਤਲੋਕ ਆਪ ਬਣਾਏ ਦਰ ਘਰ ਸਾਚੇ ਦਿਸੇ ਸਾਚੇ ਲਾੜੇ। ਸੰਤ ਦੁਲਾਰਾ ਹਰਿ ਪਿਆਰਾ। ਸਾਚੀ ਰੰਗਣ ਰੰਗ ਰੰਗਾਏ, ਕਿਰਪਾ ਕਰ ਅਪਰ ਅਪਾਰਾ। ਆਦਿ ਅੰਤ ਜੁਗਾ ਜੁਗੰਤ ਸਾਚੇ ਸੰਤ ਹਰਿ ਸੰਗ ਸਮਾਏ, ਆਤਮ ਬੈਠਾ ਲਾਏ ਤਾੜਾ। ਬੇਮੁਖ ਜੀਵ ਕਾਚੀ ਵੰਗ ਭੰਨਾਏ, ਆਪ ਚਬਾਏ ਆਪਣੀ ਦਾੜ੍ਹਾ। ਸ਼ਬਦ ਘੋੜੇ ਤੰਗ ਕਸਾਏ, ਆਪ ਆਪਣਾ ਚਰਨ ਟਿਕਾਏ, ਲੱਖ ਚੁਰਾਸੀ ਭੰਗ ਕਰਾਏ, ਲੇਖ ਲਿਖਾਏ ਸਤਾਰਾਂ ਹਾੜਾ। ਜੋਤੀ ਜੋਤ ਸਰੂਪ ਹਰਿ, ਚਾਰ ਕੁੰਟ ਚਾਰ ਚੁਫੇਰ, ਸ਼ਬਦ ਸਰੂਪੀ ਲਏ ਘੇਰ, ਕਿਸੇ ਨਾ ਦਿਸੇ ਸੰਞ ਸਵੇਰ, ਲੱਗੀ ਰਹੇ ਅਗਨ ਬੇਮੁਖ ਫਿਰਨ ਨਗਨ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਸਾਚਾ ਸਹਾਰਾ। ਧਰਤ ਮਾਤ ਤੇਰਾ ਲੱਗੇ ਇਕ ਅਖਾੜਾ। ਲੱਗੇ ਇਕ ਅਖਾੜ। ਲੇਖ ਲਿਖਾਏ ਹਰਿ ਧਰਤ ਮਾਤ ਸਤਾਰਾਂ ਹਾੜ। ਇਕ ਬਣਾਏ ਜਮਾਇਤ, ਏਕਾ ਏਕ ਜਗਤ ਕਰ ਸੋਹੰ ਸ਼ਬਦ ਦੇਵੇ ਸਾਚੀ ਦਾਤ। ਲੱਖ ਚੁਰਾਸੀ ਕੀਨੇ ਵੱਖਰ, ਅੰਤਮ ਪੁੱਛੇ ਹਰਿ ਜੀ ਵਾਤ। ਜੋਤ ਧਰ ਹਰਿ ਰੋੜੀ ਸੱਖਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪੇ ਜਾਣੇ ਜਾਣ ਪਛਾਣੇ, ਏਕਾ ਏਕ ਸਾਚਾ ਸ਼ਬਦ ਸਾਚਾ ਅੱਖਰ। ਸੱਜਣ ਸੁਹੇਲਾ ਹਰਿ, ਹਰਿ ਦਰਗਹਿ ਸਾਚੀ ਧਰਮਸਾਲਾ। ਸਦਾ ਵਸੇ ਇਕ ਇਕੇਲਾ। ਸੁਣਾਏ ਸ਼ਬਦ ਸੁਹਾਗੀ ਗੀਤ, ਆਪੇ ਗੁਰ ਆਪੇ ਚੇਲਾ। ਆਪੇ ਬਣੇ ਸਾਚਾ ਮੀਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਰ ਉਤਾਰੇ ਮਾਨਸ ਜਨਮ ਜਾਣਾ ਜੀਤ। ਸੰਤ ਸੁਹੇਲਾ ਰਾਮ ਸਖਾਈ। ਸਾਚੇ ਦਰ ਆਤਮ ਵਜਦੀ ਰਹੇ ਵਧਾਈ। ਆਪੇ ਸੁਹਾਏ ਬੰਕ ਦਵਾਰ, ਸ਼ਬਦ ਵਿਚਾਰ ਹਰਿ ਠੰਡੀ ਠਾਰ, ਕਾਇਆ ਅੰਦਰ ਡੂੰਘੀ ਕੰਦਰ ਆਪ ਵਹਾਈ। ਆਪੇ ਤੋੜੇ ਵੱਜਾ ਜੰਦਰ, ਏਕਾ ਚਾਬੀ ਉਤੇ ਹੱਥ ਰਖਾਈ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਵਿਚ ਮਾਤ ਦਏ ਵਡਿਆਈ। ਮਾਤ ਵਡਿਆਈ ਭਗਤ ਦੁਲਾਰਿਆ। ਆਤਮ ਹੋਈ ਰੁਸ਼ਨਾਈ, ਸਾਚਾ ਸ਼ਬਦ ਸੁਣੇ ਧੁਨਕਾਰਿਆ। ਦੂਈ ਦਵੈਤੀ ਦੂਰ ਕਰਾਈ, ਏਕਾ ਰੰਗੇ ਰੰਗ ਕਰਤਾਰਿਆ। ਏਕਾ ਰੰਗ ਮਾਤ ਵਖਾਈ, ਸੋਲਾਂ ਤਨ ਸ਼ਿੰਗਾਰਿਆ। ਜੋਤੀ ਜੋਤ ਸਰੂਪ ਹਰਿ, ਅੰਤਮ ਕਲਜੁਗ ਭੇਖ ਧਰ, ਲੱਖ ਚੁਰਾਸੀ ਵੇਖ ਕਰ ਗੁਰਮੁਖ ਸਾਚੇ ਸੰਤ ਪਿਆਰੇ, ਦੇਵੇ ਨਾਮ ਏਕਾ ਏਕ ਸਾਚੀ ਟੇਕ ਜਗਤ ਉਧਾਰਿਆ। ਸਾਚਾ ਸੰਗ ਭਗਤ ਭਗਵਾਨ। ਏਕਾ ਜੋਤੀ ਏਕਾ ਏਕ, ਏਥੇ ਓਥੇ ਦੋ ਜਹਾਨ। ਕਲਜੁਗ ਮਾਇਆ ਤਨ ਨਾ ਲਾਗੇ ਸੇਕ, ਸੱਚਾ ਦੇਵੇ ਪੀਣ ਖਾਣ। ਆਤਮ ਕਰੇ ਪ੍ਰਭ ਬਬੇਕ, ਸ਼ਬਦ ਦੇਵੇ ਨਾਮ ਬਬਾਣ। ਜੋਤੀ ਜੋਤ ਸਰੂਪ ਹਰਿ, ਸਾਚਾ ਮੇਲ ਹੋਏ ਸਾਚੇ ਸੰਤ, ਸਾਚੇ ਘਰ ਗੁਰਮੁਖ ਭਗਤ ਭਗਵਾਨ। ਸਚ ਘਰ ਵਸੇ ਖੋਲ੍ਹੇ ਆਤਮ ਦਰ ਦਵਾਰਾ। ਸ਼ਬਦ ਕਸੇ ਰਸਨਾ ਤੀਰ ਆਪੇ ਖੋਲ੍ਹੇ ਬੰਦ ਕੁਆੜਾ। ਅੰਮ੍ਰਿਤ ਧਾਰਾ ਏਕਾ ਵਸੇ, ਗੁਰਮੁਖ ਨਾ ਸਾੜੇ ਅਗਨ ਹਾੜਾ। ਪੁਰਖ ਅਬਿਨਾਸ਼ੀ ਸਦ ਹਿਰਦੇ ਵਸੇ, ਹੋਏ ਸਹਾਈ ਵਿਚ ਜੰਗਲ ਜੂਹ ਉਜਾੜ ਪਹਾੜਾਂ। ਪੰਜੇ ਦੂਤ ਜਾਇਣ ਨੱਸੇ, ਸ਼ਬਦ ਸਰੂਪੀ ਵੱਜੇ ਤਾੜਾ। ਸਾਚਾ ਰਾਹ ਏਕਾ ਦੱਸੇ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਪਿਆਰਿਆਂ, ਆਤਮ ਦਰ ਦਵਾਰੇ ਸਦਾ ਸਦਾ ਸਦ ਵਸੇ। ਆਤਮ ਦਰ ਦਵਾਰ ਹਰਿ ਮਸਕੀਨ ਹੈ। ਏਕਾ ਵਸੇ ਗਰੀਬ ਨਿਵਾਜ਼ਾ, ਨਾ ਕੋਈ ਮਜ਼੍ਹਬ ਨਾ ਕੋਈ ਦੀਨ ਹੈ। ਲੱਖ ਚੁਰਾਸੀ ਜਿਨ ਸਾਜਨ ਸਾਜਾ, ਏਕਾ ਸ਼ਬਦ ਸੁਣਾਏ ਸਾਚੀ ਬੀਨ ਹੈ। ਜਨ ਭਗਤ ਸਵਾਰੇ ਆਪੇ ਕਾਜਾ, ਸਦ ਹੋਇਆ ਰਹੇ ਅਧੀਨ ਹੈ। ਅੰਤਮ ਕਲਜੁਗ ਜੋਤ ਜਗਾਏ ਦੇਸ ਮਾਝਾ, ਮੇਲ ਮਿਲਾਏ ਰੂਸਾ ਚੀਨ ਹੈ। ਜਨ ਭਗਤਾਂ ਮਾਰੇ ਸ਼ਬਦ ਅਵਾਜਾ, ਬੇਮੁਖ ਭੰਨੇ ਹੰਕਾਰੀ ਬੀਨ ਹੈ। ਸੋਹੰ ਦੇੇਵੇ ਸਾਚਾ ਦਾਜਾ, ਧੁਰਦਰਗਾਹੀ ਲਿਆਇਆ ਛੀਨ ਹੈ। ਜੋਤੀ ਜੋਤ ਸਰੂਪ ਹਰਿ, ਲੰਬਾ ਚੌੜਾ ਵਡਾ ਛੋਟਾ ਕੋਈ ਨਾ ਜਾਣੇ ਨਾ ਦਿਸੇ ਕਿਸੇ ਮਹੀਨ ਹੈ। ਆਤਮ ਦਰ ਦਵਾਰਾ ਹਰਿ ਬਲਕਾਰ ਹੈ। ਵਸਦਾ ਰਹੇ ਇਕ ਚੁਬਾਰਾ, ਜਗੇ ਜੋਤ ਨਿਰੰਕਾਰ ਹੈ। ਜੋਤ ਸਰੂਪੀ ਪਸਾਰ ਪਸਾਰਾ, ਏਕਾ ਰੰਗ ਅਪਾਰ ਹੈ। ਅੰਮ੍ਰਿਤ ਬਰਖੇ ਸਾਚੀ ਧਾਰਾ, ਸਦ ਰਹੇ ਠੰਡੀ ਠਾਰ ਹੈ। ਪੁਰਖ ਪੁਰਖੋਤਮ ਸਾਚਾ ਯਾਰਾ, ਬਣਿਆ ਰਹੇ ਮੀਤ ਮੁਰਾਰ ਹੈ। ਏਕਾ ਸ਼ਬਦ ਦੱਸੇ ਗੁਰਮੁਖ ਸਾਚੇ ਹਿਰਦੇ ਵਸੇ, ਚਾੜ੍ਹੇ ਰੰਗ ਅਪਾਰ ਹੈ। ਸ਼ਬਦ ਬਾਣ ਕਸੇ, ਬੇਮੁਖ ਜਾਇਣ ਨੱਸੇ, ਗੁਰਮੁਖਾਂ ਦੇਵੇ ਏਕਾ ਚਰਨ ਸੱਚੀ ਸਰਨ ਪਿਆਰ ਹੈ। ਜੋਤੀ ਜੋਤ ਸਰੂਪ ਹਰਿ, ਏਕਾ ਏਕ ਸਰਬ ਟੇਕ ਸੱਚੀ ਸਰਕਾਰ ਹੈ। ਸਚ ਸਰਕਾਰ ਹਰਿ ਨਿਰੰਕਾਰਿਆ। ਏਕਾ ਕਰੇ ਸਚ ਵਿਹਾਰ, ਆਦਿ ਅੰਤ ਵਿਚ ਸੰਸਾਰਿਆ। ਲੋਕਮਾਤ ਬੰਨ੍ਹਾਏ ਸਾਚੀ ਧਾਰ, ਆਵੇ ਜਾਵੇ ਵਾਰੋ ਵਾਰਿਆ। ਸਾਚੇ ਸੰਤ ਆਪ ਬਣਾਏ ਦੁਲਾਰ, ਸ਼ਬਦ ਚਲਾਏ ਅਪਰ ਅਪਾਰਿਆ। ਸਾਚਾ ਜਾਮ ਇਕ ਪਿਲਾਏ, ਨਾਮ ਖ਼ੁਮਾਰ ਉਤਰ ਨਾ ਜਾਏ, ਗੁਰਮੁਖ ਸਾਚੇ ਸਦ ਰੱਖੇ ਹੱਥ ਗਿਰਧਾਰਿਆ। ਪੂਰਨ ਇਛਿਆ ਆਤਮ ਕਾਮ, ਆਪ ਕਰਾਏ ਚਤਰਭੁਜ ਚਿੱਟੇ ਅਸਵ ਹੋ ਅਸਵਾਰਿਆ। ਕੋਈ ਨਾ ਲੱਗੇ ਦਰ ਘਰ ਸਾਚੇ ਦਾਮ, ਇਕ ਕਰਾਏ ਸਾਚਾ ਵਣਜ ਵਪਾਰਿਆ। ਜਨ ਭਗਤਾਂ ਹਰਿਆ ਹੋਇਆ ਚਾਮ, ਜਗੀ ਜੋਤ ਅਗੰਮ ਅਪਾਰਿਆ। ਮਿਟੇ ਰੈਣ ਅੰਧੇਰੀ ਸ਼ਾਮ, ਕਲਜੁਗ ਮਿਟਾਏ ਮੇਲ ਮਿਲਾਏ ਹਰਿ ਗਿਰਧਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸਦ ਭਾਣੇ ਆਪਣੇ ਸਮਾ ਰਿਹਾ। ਆਪਣਾ ਭਾਣਾ ਪ੍ਰਭ ਆਪੇ ਜਾਣੇ। ਕਿਸੇ ਹੱਥ ਨਾ ਆਏ ਰਾਜੇ ਰਾਣੇ। ਕਲਜੁਗ ਭੁੱਲੇ ਰਹੇ ਮਾਇਆ ਰੁਲੇ, ਹੋਏ ਬਾਲ ਅੰਞਾਣੇ। ਅੱਗ ਲੱਗੀ ਰਹੇ ਕਾਇਆ ਕੁੱਲੇ, ਮਾਇਆਧਾਰੀ ਸੁਘੜ ਸਿਆਣੇ। ਸ਼ਬਦ ਪੰਘੂੜਾ ਏਕਾ ਝੁਲੇ, ਗੁਰਮੁਖ ਸਾਚਾ ਰੰਗ ਸਾਚਾ ਮਾਣੇ। ਗੁਰਮੁਖ ਸਾਚੇ ਪੂਰੇ ਤੋਲ ਤੁਲੇ, ਏਕਾ ਰੱਖੇ ਹਰਿ ਚਰਨ ਧਿਆਨੇ। ਦਰ ਘਰ ਸਾਚੇ ਸ਼ਬਦ ਭੰਡਾਰੇ ਸਦ ਖੁਲ੍ਹੇ, ਦੇਵੇ ਨਾਮ ਇਕ ਅਨਮੁੱਲੇ। ਜੋਤੀ ਜੋਤ ਸਰੂਪ ਹਰਿ, ਦਰਗਹਿ ਸਾਚੀ ਮਾਣ ਦਵਾਏ, ਜੋ ਜਨ ਸਾਚਾ ਰਸਨਾ ਗਾਏ, ਕਲਜੁਗ ਜੀਵ ਅੰਤਮ ਅੰਤ ਰਹੇ ਭੁੱਲੇ। ਹਰਿ ਨਰ ਸਾਚਾ ਗੁਰਮੁਖ ਵੇਖੇ ਸੰਤ ਪਿਆਰਾ। ਕਲਜੁਗ ਜੀਵ ਭਾਂਡਾ ਕਾਚਾ, ਭੁੱਲੇ ਅੰਤਮ ਵਾਰਾ। ਏਕਾ ਪੁਰਖ ਅਬਿਨਾਸ਼ੀ ਸਾਚੋ ਸਾਚਾ, ਆਵੇ ਜਾਵੇ ਵਾਰੋ ਵਾਰਾ। ਜਨ ਭਗਤਾਂ ਆਤਮ ਹਿਰਦੇ ਰਾਚਾ, ਦੇਵੇ ਸ਼ਬਦ ਸੱਚੀ ਧਾਰਾ। ਬੇਮੁਖਾਂ ਮਾਰੇ ਇਕ ਤਮਾਚਾ, ਅੰਤਮ ਆਈ ਮਾਤ ਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਮਾਰ ਝਾਤ ਵਡ ਦਾਤ, ਆਪ ਸੁਹਾਏ ਸੁਹੰਜਣੀ ਰਾਤ, ਗੁਰਮੁਖਾਂ ਅੰਤਮ ਪੁੱਛੇ ਵਾਤ, ਸਤਿਜੁਗ ਸਾਚੇ ਤੇਰਾ ਦੇਵੇ ਸੋਹੰ ਸੱਚਾ ਨਾਮ ਭੰਡਾਰਾ। ਸੋਹੰ ਸ਼ਬਦ ਨਾਮ ਭੰਡਾਰਿਆ। ਤੇਰੀ ਵਡ ਸਿਕਦਾਰੀ, ਚਾਰ ਵਰਨ ਹੋਏ ਹੰਕਾਰੀ, ਮਿਟ ਜਾਏ ਜੂਠੀ ਝੂਠੀ ਚਾਰ ਯਾਰੀ, ਬਣੇ ਸੱਚੀ ਇਕ ਸਰਕਾਰਿਆ। ਪੰਜਾਂ ਚੋਰਾਂ ਕੱਢੇ ਬਾਹਰੀ, ਮਾਰੇ ਸ਼ਬਦ ਇਕ ਕਟਾਰੀ, ਨਾ ਝੱਲੇ ਕੋਈ ਮਾਰਿਆ। ਆਤਮ ਅੰਦਰ ਦੇਵੇ ਨਾਮ ਬਹਾਰੀ, ਗੁਰਮੁਖ ਸਾਚੇ ਸੰਤ ਜਨਾਂ, ਰਿਹਾ ਪੈਜ ਸਵਾਰਿਆ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤਮ ਵਾਰ, ਚਿੱਟੇ ਅਸਵ ਅਸਵਾਰਿਆ। ਹਰਿਜਨ ਸ਼ਬਦ ਪਛਾਣ, ਨਾਮ ਅਧਾਰਿਆ। ਹਰਿਜਨ ਸ਼ਬਦ ਪਛਾਣ, ਏਕਾ ਸਚ ਉਡਾਰਿਆ। ਹਰਿਜਨ ਸ਼ਬਦ ਪਛਾਣ, ਤਿੰਨਾਂ ਲੋਕਾਂ ਵਸੇ ਬਾਹਰਿਆ। ਹਰਿਜਨ ਸ਼ਬਦ ਪਛਾਣ, ਸਾਚੀ ਵੱਖਰ ਏਕਾ ਅੱਖਰ, ਨਾਮ ਨਿਰੰਜਣ ਨਰ ਨਿਰੰਕਾਰਿਆ। ਹਰਿਜਨ ਸ਼ਬਦ ਪਛਾਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਗਿਰਵਰ ਗਿਰਧਾਰਿਆ। ਹਰਿਜਨ ਸ਼ਬਦ ਪਛਾਣ, ਜਗਤ ਅਮੋਲ ਹੈ। ਹਰਿਜਨ ਸ਼ਬਦ ਪਛਾਣ, ਅੰਤਮ ਤੁਲੇ ਪੂਰੇ ਤੋਲ ਹੈ। ਹਰਿਜਨ ਸ਼ਬਦ ਪਛਾਣ, ਗੁਰਮੁਖ ਸਾਚੇ ਸੰਤ ਜਨ, ਮਿਲੇ ਲਾਲ ਇਕ ਅਨਮੁੱਲੜਾ, ਰੱਖਣੀ ਵਸਤ ਸੰਭਾਲ ਹੈ। ਹਰਿਜਨ ਸ਼ਬਦ ਪਛਾਣ, ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਸੱਚਾ ਦਾਨ ਹੈ। ਹਰਿਜਨ ਸ਼ਬਦ ਪਛਾਣ, ਸਾਚੀ ਦਾਤ ਹੈ। ਹਰਿਜਨ ਸ਼ਬਦ ਪਛਾਣ, ਵਿਚ ਲੋਕਮਾਤ ਉਤਮ ਦਾਤ ਹੈ। ਹਰਿਜਨ ਸ਼ਬਦ ਪਛਾਣ, ਲੋਕਮਾਤ ਵਡੀ ਇਕ ਕਰਾਮਾਤ ਹੈ। ਹਰਿਜਨ ਸ਼ਬਦ ਪਛਾਣ, ਆਤਮ ਉਪਜੇ ਬ੍ਰਹਮ ਗਿਆਨ ਹੈ। ਹਰਿਜਨ ਸ਼ਬਦ ਪਛਾਣ, ਅੱਠੇ ਪਹਿਰ ਏਕਾ ਰੰਗ ਰੰਗਾਨ ਹੈ। ਹਰਿਜਨ ਸ਼ਬਦ ਪਛਾਣ, ਨਰ ਹਰਿ ਹਰੀ ਭਗਵਾਨ, ਆਤਮ ਮਿਟਾਏ ਅੰਧੇਰੀ ਰੈਣ ਹੈ। ਹਰਿਜਨ ਸ਼ਬਦ ਪਛਾਣ, ਅੰਧੇਰੀ ਰੈਣ ਜਗਤ ਢੰਡੋਰਾ। ਹਰਿਜਨ ਸ਼ਬਦ ਪਛਾਣ, ਅੰਤਮ ਵੇਲੇ ਮੌਤ ਲਾੜੀ, ਅੱਗੇ ਪਿੱਛੇ ਫੇਰੇ ਘੋੜਾ। ਹਰਿਜਨ ਸ਼ਬਦ ਅਮੋਲ, ਕਿਰਪਾ ਕਰੇ ਸਤਾਰਾਂ ਹਾੜਾ। ਹਰਿਜਨ ਸ਼ਬਦ ਅਮੋਲ, ਜੋਤੀ ਜੋਤ ਸਰੂਪ ਹਰਿ, ਸਾਚਾ ਸ਼ਬਦ ਕੰਨ ਸੁਣਾਏ, ਗੁਰਮੁਖਾਂ ਹਰਿ ਦਇਆ ਕਮਾਏ, ਬੇਮੁਖਾਂ ਆਤਮ ਅਗਨ ਲਗਾਏ, ਕਲਜੁਗ ਵਕਤ ਰਹਿ ਗਿਆ ਥੋੜਾ। ਹਰਿਜਨ ਸ਼ਬਦ ਪਛਾਣ, ਸਾਚੀ ਬਾਤੀ ਪੁਰਖ ਅਬਿਨਾਸ਼ੀ ਆਪ ਜਗਾਈ ਹੈ। ਹਰਿਜਨ ਸ਼ਬਦ ਪਛਾਣ, ਸਾਚੀ ਬਾਣੀ ਸੋਹੰ ਰਾਣੀ, ਦੋ ਜਹਾਨੀ ਅਚਰਜ ਖੇਲ ਰਚਾਈ ਹੈ। ਹਰਿਜਨ ਸ਼ਬਦ ਪਛਾਣ, ਧੁਰਦਰਗਾਹੀ ਸਾਚਾ ਦੇਵੇ ਦਾਨ, ਚਰਨ ਧੂੜ ਮਸਤਕ ਦੇਵੇ ਆਤਮ ਸਰ ਕਰਾਏ ਇਸ਼ਨਾਨ, ਹੋਏ ਆਪ ਸਹਾਈ ਹੈ। ਹਰਿਜਨ ਸ਼ਬਦ ਪਛਾਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਠੇ ਪਹਿਰ ਰਹੇ ਨਿਗਹਬਾਨ ਹੈ। ਹਰਿਜਨ ਸ਼ਬਦ ਪਛਾਣ, ਸਾਚੀ ਸ਼ਬਦ ਘਨਘੋਰ ਹੈ। ਹਰਿਜਨ ਸ਼ਬਦ ਪਛਾਣ, ਧੁਨੀ ਧੁਨਕਾਰ ਹੈ। ਹਰਿਜਨ ਸ਼ਬਦ ਪਛਾਣ, ਅੱਠੇ ਪਹਿਰ ਪਾਵੇ ਸ਼ੋਰ, ਏਕਾ ਰੱਖੇ ਆਪਣੀ ਧਾਰ ਹੈ। ਜਨ ਭਗਤਾਂ ਚੁਕਾਏ ਮੋਰ ਤੋਰ, ਦੇਵੇ ਨਾਮ ਅਪਾਰ ਹੈ। ਹਰਿ ਬਿਨ ਅਵਰ ਨਾ ਦੀਸੇ ਕੋਈ ਹੋਰ, ਲੋਕਮਾਤ ਠਗ ਚੋਰ ਯਾਰ ਹੈ। ਏਕਾ ਚੜ੍ਹਨਾ ਸ਼ਬਦ ਘੋੜ, ਰਹਿਣਾ ਸਦ ਅਸਵਾਰ ਹੈ। ਬੇਮੁਖਾਂ ਮਾਰੇ ਸਿਰ ਵਿਚ ਪੌੜ, ਉਤੇ ਪਾਏ ਡਾਹਢਾ ਭਾਰ ਹੈ। ਜਨ ਭਗਤਾਂ ਅੰਤਮ ਜਾਏ ਬਹੁੜ, ਆਪੇ ਹੋਏ ਸਹਾਰ ਹੈ। ਵੇਖੇ ਪਰਖੇ ਪਰਖ ਪਛਾਣੇ ਮਿੱਠੇ ਕੌੜ, ਰਸਨਾ ਫਿਕੇ ਸ਼ਬਦ ਕਟਾਰ ਹੈ। ਪੜ੍ਹਨ ਪੁਰਾਨ ਵਿਚਾਰਨ ਵੇਦ ਵਖਾਨਣ, ਲੱਭਦੇ ਫਿਰਨ ਬ੍ਰਹਿਮਣ ਗੌੜ, ਨਾ ਜਾਨਣ ਹਰਿ ਭਗਵਾਨ ਹੈ। ਜੋਤੀ ਜੋਤ ਸਰੂਪ ਹਰਿ, ਅੰਤਮ ਅੰਤ ਲੱਖ ਚੁਰਾਸੀ ਲਏ ਵਰ, ਧਰਮ ਰਾਏ ਤੇਰਾ ਦਰ ਦਵਾਰ ਏਕਾ ਵਾਰ ਦਏ ਭਰ, ਲੋਕਮਾਤ ਹਰਿ ਆਇਆ ਦੌੜ ਹੈ। ਧਰਮ ਰਾਏ ਉਠ ਬਲ ਧਾਰ। ਜੋਤ ਸਰੂਪੀ ਜਾਮਾ ਧਾਰ। ਦੋਏ ਜੋੜ ਕਰ ਨਿਮਸਕਾਰ। ਸ਼ਬਦ ਖੰਡਾ ਆਪ ਉਠਾਇਆ, ਚਿੱਟੇ ਘੋੜੇ ਤੰਗ ਕਸਾਇਆ, ਪੰਚਮ ਜੇਠ ਹੋਏ ਆਪ ਅਸਵਾਰ। ਆਪੇ ਭੰਨੇ ਵਡ ਵਡ ਸੇਠ ਕੌੜੇ ਰੇਠੇ, ਗੁਰਮੁਖ ਰੱਖੇ ਸਾਇਆ ਹੇਠੇ, ਦੇਵੇ ਸ਼ਬਦ ਅਪਾਰ। ਲੱਖ ਚੁਰਾਸੀ ਕਰੇ ਖੁਆਰੀ, ਧਰਮ ਰਾਏ ਹੋਏ ਵਡ ਵਡ ਭਾਗਾ। ਜੋਤ ਸਰੂਪੀ ਹਰਿ ਸਾਚਾ ਜਾਗਾ। ਸ੍ਰਿਸ਼ਟ ਸਬਾਈ ਹੱਥ ਆਪਣੇ ਪਕੜੇ ਵਾਗਾ। ਗੁਰਮੁਖ ਸਾਚੇ ਸੰਤ ਜਨਾਂ ਅੰਤਮ ਕਲ ਧੋਇਣ ਆਇਆ ਕਾਇਆ ਲੱਗਾ ਝੂਠਾ ਦਾਗਾ। ਸਾਚਾ ਬੀਜ ਆਪ ਬੋਣ ਆਇਆ, ਆਤਮ ਮਾਰੇ ਸ਼ਬਦ ਸੁਹਾਗਾ। ਇਕ ਸੁਣਾਏ ਸਾਚਾ ਰਾਗਾ। ਫੜ ਫੜ ਬਾਹੋਂ ਰਾਹੇ ਪਾਉਣ ਆਇਆ, ਹੰਸ ਬਣਾਏ ਕਾਗਾ। ਲੱਖ ਚੁਰਾਸੀ ਮੇਟ ਮਿਟਾਏ, ਝੂਠੇ ਮੰਦਰ ਆਪੇ ਢਾਹੁਣ ਆਇਆ, ਖੇਲ ਕਰਾਏ ਪਹਿਲੀ ਮਾਘਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕੀ ਜੋਤ ਜਗਾਈ। ਤਿੰਨਾਂ ਲੋਕਾਂ ਵੱਜੀ ਵਧਾਈ। ਕਰੋੜ ਤੇਤੀਸ ਖ਼ੁਸ਼ੀ ਮਨਾਈ। ਸੁਰਪਤ ਰਾਜਾ ਇੰਦ, ਚਰਨ ਪ੍ਰੀਤੀ ਸੇਵ ਕਮਾਈ। ਆਤਮ ਅਤੀਤੀ ਇਕ ਰਖਾਈ। ਪਿਛਲੀ ਭੁੱਲ ਲਏ ਬਖ਼ਸ਼ਾਏ। ਕਿਰਪਾ ਕਰੇ ਆਪ ਰਘੁਰਾਏ। ਛੋਟੇ ਬਾਲੇ ਅੱਗੇ ਲਾਏ। ਸੋਲਾਂ ਮੱਘਰ ਦਇਆ ਕਮਾਏ। ਸ਼ਬਦ ਘੋੜੇ ਲਏ ਚੜ੍ਹਾਏ। ਏਕਾ ਵਾਗ ਹੱਥ ਰਖਾਏ। ਤਿੰਨਾਂ ਲੋਕਾਂ ਜਾਗ ਲਗਾਨਾ। ਗੁਰਮੁਖ ਸਾਚੇ ਸੰਤ ਪਿਆਰੇ ਲਾਲ ਦੁਲਾਰੇ, ਆਪ ਬਿਠਾਏ ਸਚ ਚੁਬਾਰੇ, ਕਿਰਪਾ ਕਰੇ ਆਪ ਭਗਵਾਨਾ। ਸੋਹੰ ਬੱਧਾ ਹੱਥੀਂ ਗਾਨਾ। ਚਰਨ ਧੂੜ ਮਸਤਕ ਲਾਇਆ, ਆਤਮ ਕਰਾਇਆ ਸਚ ਇਸ਼ਨਾਨਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪੇ ਹੋਇਆ ਮਿਹਰਬਾਨਾ। ਤਿੰਨ ਅੱਸੂ ਦਇਆ ਕਮਾਏ। ਦਿੱਲੀ ਜਾਏ ਚਰਨ ਛੁਹਾਏ। ਲਾਲ ਕਿਲ੍ਹੇ ਹਰਿ ਲਿਖਤ ਲਿਖਾਏ। ਸੋਹੰ ਇਕ ਡੰਕ ਵਜਾਏ। ਕਲਜੁਗ ਤੇਰਾ ਅੰਤ ਕਰਾਏ। ਸੁਣੇ ਹਰਿ ਪੁਕਾਰ ਸਦਾ ਸਮਰਥ ਹੈ। ਭਵ ਸਾਗਰ ਦੇਵੇ ਤਾਰ, ਸਿਰ ਰੱਖੇ ਦੇ ਕਰ ਹੱਥ ਹੈ। ਅੰਤਮ ਪਾਏ ਪ੍ਰਭ ਸਾਚਾ ਸਾਰ, ਦੇਵੇ ਨਾਮ ਸਾਚੀ ਵਥ ਹੈ। ਆਪ ਉਠਾਏ ਗੁਰਮੁਖਾਂ ਭਾਰ, ਗੁਰਮੁਖ ਰੱਖੇ ਖਾਲੀ ਹੱਥ ਹੈ। ਅਚਰਜ ਖੇਲ ਕਰੀ ਕਰਤਾਰ, ਕਲਜੁਗ ਤੇਰੀ ਅੰਤਮ ਵਾਰ, ਸ਼ਬਦ ਰੱਖੀ ਤਿੱਖੀ ਧਾਰ, ਸ੍ਰਿਸ਼ਟ ਸਬਾਈ ਕਰੇ ਸਥ ਹੈ। ਜਨ ਭਗਤਾਂ ਦੇਵੇ ਚਰਨ ਪਿਆਰ, ਸ਼ਬਦ ਉਡਾਰ ਵਿਚ ਸੰਸਾਰ, ਆਤਮ ਜੋਤੀ ਸਾਚੀ ਵਥ ਹੈ। ਚੜ੍ਹੀ ਰਹੇ ਸਦ ਖ਼ੁਮਾਰ, ਆਪੇ ਮਾਰੇ ਤਨ ਹੰਕਾਰ, ਸਗਲ ਵਸੂਰੇ ਜਾਇਣ ਲਥ ਹੈ। ਸੋਲਾਂ ਕਰੇ ਤਨ ਸ਼ਿੰਗਾਰ, ਸਾਚੀ ਸੇਜਾ ਆਪ ਬਹਾਏ ਗੁਰਮੁਖ ਸੁਲੱਖਣੀ ਨਾਰ, ਅੰਤ ਰਹਾਏ ਸ਼ਬਦ ਸਾਚੇ ਰਥ ਹੈ। ਮੇਲ ਮਿਲਾਏ ਵਾਰੋ ਵਾਰ, ਕਰ ਵਿਚਾਰ ਹਰਿ ਗਿਰਧਾਰ, ਹੱਥ ਆਪਣੇ ਰੱਖੇ ਨੱਥ ਹੈ। ਸ਼ਬਦ ਘੋੜੇ ਹੋ ਅਸਵਾਰ, ਤਿੰਨਾਂ ਲੋਕਾਂ ਪਾਵੇ ਸਾਰ, ਦਹਿ ਦਿਸ਼ ਚਰਨਾਂ ਹੇਠ ਰਿਹਾ ਮਥ ਹੈ। ਪਰਮ ਪੁਰਖ ਏਕਾ ਧਾਰ, ਸਾਚੀ ਜੋਤ ਕਰੇ ਉਜਿਆਰ, ਗੁਰਮੁਖਾਂ ਮੈਲ ਧੋਤੀ ਆਏ ਚੱਲ ਦਰਬਾਰ, ਆਪ ਉਠਾਏ ਆਤਮ ਸੋਤੀ, ਮੁਖ ਚੁਆਏ ਅੰਮ੍ਰਿਤ ਸਾਚੀ ਧਾਰ, ਜੋਤੀ ਜੋਤ ਸਰੂਪ ਹਰਿ, ਮਹਿੰਮਾ ਜਗਤ ਅਕੱਥ ਹੈ। ਅਕੱਥ ਕਥਾ ਕਹਾਣੀ ਹਰਿ ਬਨਵਾਰਿਆ। ਜਨ ਭਗਤਾਂ ਦੇਵੇ ਅੰਮ੍ਰਿਤ ਆਤਮ ਸਾਚੀ ਬਾਣੀ, ਸੋਮਾ ਫੁਟੇ ਅਪਰ ਅਪਾਰਿਆ। ਸਾਚੀ ਰੁੱਤੀ ਆਪ ਸੁਹਾਨੀ, ਕਲਜੁਗ ਤੇਰੀ ਅੰਤਮ ਵਾਰਿਆ। ਜਨ ਭਗਤਾਂ ਚੁਕਾਏ ਜਮ ਕੀ ਕਾਨੀ, ਦੇਵੇ ਸ਼ਬਦ ਉਡਾਰਿਆ। ਸੱਚਾ ਦੇਵੇ ਪੀਣ ਖਾਣੀ, ਨਾਮ ਵਸਤ ਅਪਾਰਿਆ। ਬੇਮੁਖਾਂ ਅੰਤਮ ਆਈ ਹਾਨੀ, ਭੁੱਲਿਆ ਹਰਿ ਗਿਰਧਾਰਿਆ। ਗੁਰਮੁਖ ਵਿਰਲਾ ਕਰੇ ਪਛਾਣੀ, ਸਾਚਾ ਸ਼ਬਦ ਜਿਸ ਵਿਚਾਰਿਆ। ਚੌਥੇ ਜੁਗ ਆਪ ਵਿਛਾਏ ਲੱਖ ਚੁਰਾਸੀ ਤਾਣੀ, ਜੀਵ ਜੰਤ ਸਰਬ ਹੰਕਾਰਿਆ। ਭੇਵ ਖੁਲ੍ਹਾਏ ਚੁਕਾਏ ਖਾਣੀ ਬਾਣੀ, ਪ੍ਰਗਟ ਜੋਤ ਨਿਹਕਲੰਕ ਨਰ ਅਵਤਾਰਿਆ। ਸੋਹੰ ਸ਼ਬਦ ਬਣਾਏ ਸਤਿਜੁਗ ਰਾਣੀ, ਪ੍ਰਭ ਕਰੇ ਤਨ ਸ਼ਿੰਗਾਰਿਆ। ਧੁਰਦਰਗਾਹੀ ਆਈ ਬਾਣੀ, ਅੰਤਮ ਸਮਾਂ ਕਲਜੁਗ ਹਰਿ ਵਿਚਾਰਿਆ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਨਾਮ ਵਰ, ਅੰਮ੍ਰਿਤ ਆਤਮ ਭੰਡਾਰੇ ਦੇਵੇ ਭਰ, ਚਾਰ ਵਰਨ ਖੁਲ੍ਹਾਏ ਏਕਾ ਦਰ, ਊਚ ਨੀਚ ਰਾਓ ਰੰਕ ਏਕਾ ਏਕ ਕਰੇ ਖੇਲ ਜਗਤ ਮਹਾਨਿਆ। ਗੁਰਮੁਖ ਸਚ ਦਵਾਰ, ਸਦਾ ਅਡੋਲ ਹੈ। ਏਕਾ ਮੰਗੇ ਚਰਨ ਪਿਆਰ, ਆਤਮ ਸੁੰਨੀ ਰਿਹਾ ਖੋਲ੍ਹ ਹੈ। ਅੰਮ੍ਰਿਤ ਮੰਗੇ ਸਾਚੀ ਧਾਰ, ਮੁਖ ਕਵਲ ਰਿਹਾ ਖੋਲ੍ਹ ਹੈ। ਹਰਿ ਦੇਵੇ ਕਰ ਪਿਆਰ, ਜਨ ਭਗਤਾਂ ਵਸੇ ਕੋਲ ਹੈ। ਕਾਇਆ ਕਰੇ ਠੰਡੀ ਠਾਰ, ਬਜਰ ਕਪਾਟੀ ਦੇਵੇ ਖੋਲ੍ਹ ਹੈ। ਦਰ ਘਰ ਸਾਚੇ ਆਪੇ ਪਾਏ ਸਾਰ, ਸਾਚੇ ਹੱਟ ਭਗਤ ਵਣਜਾਰਾ ਹਰਿ ਪੂਰਾ ਤੋਲੇ ਤੋਲ ਹੈ। ਏਕਾ ਦੇਵੇ ਨਾਮ ਭੰਡਾਰ, ਸੋਹੰ ਨਾਮ ਅਨਮੋਲ ਹੈ। ਕਲਜੁਗ ਜੀਵ ਨਾ ਜਾਣੇ ਕੋਇ ਗਵਾਰਾ, ਜੋਤ ਸਰੂਪੀ ਰਿਹਾ ਬੋਲ ਹੈ। ਆਦਿ ਅੰਤ ਹਰਿ ਪਸਾਰਾ, ਸਾਚਾ ਸ਼ਬਦ ਵਜਾਏ ਢੋਲ ਹੈ। ਸਾਚੇ ਸੰਤਾਂ ਦੇਵੇ ਨਾਮ ਭੰਡਾਰਾ, ਵਿਚ ਮਾਤ ਰਿਹਾ ਖੋਲ੍ਹ ਹੈ। ਆਪੇ ਬਣੇ ਫੇਰ ਵਣਜਾਰਾ, ਮੰਗਣ ਜਾਏ ਰਸਨਾ ਬੋਲ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਰ ਨਰ ਹਰਿ, ਜਨ ਭਗਤਾਂ ਸਦਾ ਵਸੇ ਕੋਲ ਹੈ। ਜਨ ਭਗਤਾਂ ਸਦਾ ਬਖ਼ਸ਼ਿੰਦੜਾ। ਡੇਰਾ ਲਾਏ ਸਾਚੇ ਘਰ, ਅੰਧ ਅੰਧਿਆਨੀ ਅੰਧੜਾ। ਆਪੇ ਦੇਵੇ ਸਾਚਾ ਵਰ, ਭਰਮਾਂ ਢਾਹੇ ਝੂਠੀ ਕੰਧੜਾ। ਜੋਤੀ ਜੋਤ ਸਰੂਪ ਹਰਿ, ਸ਼ਬਦ ਹਥੌੜਾ ਲਿਆ ਫੜ, ਕਾਇਆ ਗੜ੍ਹ ਗਿਆ ਚੜ੍ਹ, ਆਪੇ ਤੋੜੇ ਹੰਕਾਰੀ ਜੰਦਰਾ। ਕਾਇਆ ਗੜ੍ਹ ਚੜ੍ਹ ਲਲਕਾਰੇ। ਅੰਦਰ ਗਿਆ ਵੜ, ਜੋਤ ਸਰੂਪੀ ਨੈਣ ਮੁਧਾਰੇ। ਪੰਜਾਂ ਚੋਰਾਂ ਲਏ ਫੜ, ਸ਼ਬਦ ਮਾਰੇ ਸਾਚੀ ਮਾਰੇ। ਬੇਮੁਖਾਂ ਨਾ ਦਿਸੇ ਝੂਠੇ ਧੜ, ਗੁਰਮੁਖਾਂ ਸੋਹੇ ਕਾਇਆ ਮਹੱਲ ਮੁਨਾਰੇ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਸਾਚਾ ਨਾਮ ਧਨਾ, ਆਪ ਮਨਾਏ ਮਨ ਮੰਨਾ, ਸ਼ਬਦ ਸੁਣਾਏ ਇਕ ਕੰਨਾਂ, ਆਪ ਦੇਵੇ ਸਾਚਾ ਨਾਮ ਭੰਡਾਰੇ। ਨਾਮ ਭੰਡਾਰਾ ਵੰਡੇ ਹਰਿ ਰਘੁਰਾਈਆ। ਗੁਰਮੁਖਾਂ ਆਈ ਵੰਡੇ, ਸਾਚੀ ਵੰਡ ਆਪ ਕਰਾਈਆ। ਲੱਖ ਚੁਰਾਸੀ ਹੋਏ ਰੰਡੇ, ਮਦਿਰਾ ਮਾਸ ਮੁਖ ਲਗਾਈਆ। ਆਤਮ ਹੋਈ ਸਭ ਦੀ ਰੰਡੇ, ਕੰਤ ਸੁਹਾਗ ਨਾ ਕੋਈ ਹੰਢਾਈਆ। ਕਰੇ ਖੇਲ ਸਰਬ ਵਰਭੰਡੇ, ਰਾਜੇ ਰਾਣੇ ਹਰਿ ਡੰਨੇ ਸ਼ਬਦ ਡੰਡੇ, ਹਰਿ ਪੰਚਮ ਜੇਠ ਰਿਹਾ ਉਠਾਈਆ। ਨੰਗੀ ਹੋਈ ਸਭ ਦੀ ਕੰਡੇ, ਸ਼ਬਦ ਖੰਡੇ ਰਿਹਾ ਵਢਾਈਆ। ਵੇਖੇ ਖੇਲ ਹਰਿ ਬ੍ਰਹਿਮੰਡੇ, ਤਿੰਨਾਂ ਲੋਕਾਂ ਪਏ ਦੁਹਾਈਆ। ਪ੍ਰਭ ਭੰਨੇ ਆਤਮ ਰੰਡੇ, ਸਾਚੇ ਸਿੱਖ ਮਿਲੇ ਵਡਿਆਈਆ। ਪੁਰੀ ਇੰਦਰ ਹਰਿ ਆਪੇ ਵੰਡੇ, ਬਾਲ ਅੰਞਾਣੇ ਹੋਏ ਸਹਾਈਆ। ਆਪੇ ਹੋਏ ਹਰਿ ਜੀ ਵੰਡੇ, ਸੱਤਾਂ ਦੀਪਾਂ ਤਿੰਨਾਂ ਲੋਕਾਂ ਵਾਹ ਵਾਹ ਵੰਡ ਕਰਾਈਆ। ਕਰੇ ਵੰਡ ਸੱਚੀ ਸਰਕਾਰਾ। ਕਲਜੁਗ ਅੰਤਮ ਆਈ ਕੰਡ, ਆਇਆ ਪਾਸਾ ਹਾਰਾ। ਕਲਜੁਗ ਅੰਤਮ ਕਿਸੇ ਨਾ ਮਿਲੇ ਕੰਤ ਪਿਆਰਾ। ਚਾਰ ਕੁੰਟ ਪੈਂਦੀ ਡੰਡ, ਕੋਇ ਨਾ ਜਾਣੇ ਸ਼ਬਦ ਅਪਾਰਾ। ਆਤਮ ਭਰਿਆ ਹਰਿ ਘਮੰਡ, ਗੁਰਮੁਖ ਵਿਰਲਾ ਪ੍ਰਭ ਸਾਚੇ ਦੀ ਸਾਚੀ ਨਾਰਾ। ਨਿਹਕਲੰਕ ਦੇਵਣ ਆਇਆ ਦੰਡ, ਜੋਤ ਸਰੂਪੀ ਲੈ ਅਵਤਾਰਾ। ਆਪੇ ਕਰੇ ਖੰਡ ਖੰਡ, ਸ਼ਬਦ ਖੰਡਾ ਮਾਰੇ ਦੋ ਧਾਰਾ। ਚਾਰ ਕੁੰਟ ਚੰਡ ਪ੍ਰਚੰਡ, ਨਿਹਕਲੰਕ ਬਣੇ ਸਾਚਾ ਲੇਖ ਲਿਖਾਰਾ। ਅਚਰਜ ਖੇਲ ਮਾਤ ਵਰਤਾਈ, ਦੋਵੇਂਂ ਰੱਖੀਆਂ ਹਰਿ ਜੀ ਤਿੱਖੀਆਂ ਧਾਰਾਂ। ਤਿੱਖੀ ਧਾਰ ਸ਼ਬਦ ਕਟਾਰ ਹੈ। ਪ੍ਰਭ ਸਾਚੇ ਸੁਣੀ ਸਚ ਪੁਕਾਰ ਹੈ। ਆਈ ਦਰ ਕਰੀ ਪੁਕਾਰ ਹੈ। ਕਲਜੁਗ ਅੰਤਮ ਆਈ ਤੇਰੀ ਵਾਰ ਹੈ। ਪ੍ਰਗਟੇ ਜੋਤ ਨਿਹਕਲੰਕ ਬਲੀ ਬਲਕਾਰ, ਮੇਟ ਮਿਟਾਏ ਅੰਧ ਅੰਧਿਆਰ ਹੈ। ਚਿੱਟੇ ਅਸਵ ਹੋ ਅਸਵਾਰ ਹੈ। ਜਨ ਭਗਤਾਂ ਮਿਟਾਏ ਆਤਮ ਸ਼ੰਕ, ਦੇਵੇ ਸ਼ਬਦ ਉਡਾਰ ਹੈ। ਇਕ ਥਾਂ ਬਹਾਏ ਰਾਓ ਰੰਕ, ਊਚ ਨੀਚ ਨਾ ਕੋਈ ਵਿਚਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਦੇਵੇ ਵਧਾਈ ਜਗਤ ਵਡਿਆਈ ਦੋਏ ਜੋੜ ਕਰਨ ਨਿਮਸਕਾਰ ਹੈ। ਸੰਤ ਪਿਆਰਾ ਜਗਤ ਜਵਾਨ ਹੈ। ਏਕਾ ਸਾਚਾ ਸੱਚਾ ਘਰ ਬਾਹਰਾ, ਦੀਪ ਜਗਾਇਆ ਜੋਤ ਮਹਾਨ ਹੈ। ਮਾਨਸ ਜਨਮ ਮਾਤ ਸਵਾਰਾ, ਪ੍ਰਭ ਕਰਿਆ ਚਰਨ ਧਿਆਨ ਹੈ। ਕਾਮ ਕਰੋਧ ਮਮਤਾ ਮੋਹ ਜਗਤ ਧਰੋ ਵਿਚ ਮਾਤ ਝੁਲਾਇਆ। ਧਰਮ ਸੱਚਾ ਨਿਸ਼ਾਨ ਹੈ। ਏਕਾ ਵੇਖਿਆ ਸਚ ਦਵਾਰ ਹੈ। ਪੂਰਾ ਗੁਰ ਜਿਥੇ ਨਿਗਹਬਾਨ ਹੈ। ਸਾਚਾ ਮਿਲਿਆ ਜਗਤ ਭੰਡਾਰਾ, ਨਾਮ ਦਾਨ ਜਗਤ ਮਹਾਨ ਹੈ। ਬਣਿਆ ਆਪ ਹਰਿ ਵਰਤਾਰਾ, ਕਿਰਪਾ ਕਰੀ ਮਹਾਨ ਹੈ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਸਾਚਾ ਦੇਵੇ ਸ਼ਬਦ ਨਿਸ਼ਾਨ ਹੈ। ਸਾਚਾ ਸ਼ਬਦ ਨਿਸ਼ਾਨ ਜਗਤ ਪ੍ਰਭ ਝੁਲਣਾ। ਬੇਮੁਖਾਂ ਅੰਤਮ ਆਉਣੀ ਹਾਨ, ਕੋਈ ਨਾ ਪਾਏ ਮੁੱਲਨਾ। ਗੁਰਮੁਖ ਸਾਚੇ ਕਰਨ ਪਛਾਣ, ਕਲ ਪੂਰੇ ਤੋਲ ਤੁਲਨਾ। ਚੜ੍ਹੇ ਰਹਿਣ ਸ਼ਬਦ ਬਬਾਣ, ਕਲਜੁਗ ਮਾਇਆ ਵੇਖ ਨਾ ਰੁਲਣਾ। ਏਕਾ ਮਿਲਿਆ ਨਾਮ ਖਜ਼ਾਨ, ਪੁਰਖ ਅਬਿਨਾਸ਼ੀ ਕਦੇ ਨਾ ਭੁੱਲਨਾ। ਸਾਚਾ ਦੇਵੇ ਜੀਆ ਦਾਨ, ਭਾਗ ਲਗਾਏ ਸਾਚੀ ਕੁਲਨਾ। ਚਰਨ ਧੂੜ ਕਰੇ ਇਸ਼ਨਾਨ, ਚਰਨ ਪ੍ਰੀਤੀ ਘੋਲ ਘੁਲਣਾ। ਆਪੇ ਤੋੜੇ ਆਤਮ ਮਾਣ, ਗੁਰਮੁਖ ਸਾਚੇ ਅੰਤਮ ਕਲ, ਵਿਚ ਮਾਤ ਦੇ ਨਾ ਰੁਲਣਾ। ਚਰਨ ਪ੍ਰੀਤੀ ਜੋੜੇ ਹਰਿ ਭਗਵਾਨ, ਜੋਤੀ ਜੋਤ ਸਰੂਪ ਹਰਿ, ਅੰਮ੍ਰਿਤ ਸਾਚਾ ਸੀਰ ਪਿਆਏ ਹਉਮੇ ਵਿਚੋਂ ਪੀੜ ਕਢਾਏ, ਬਜ਼ਰ ਕਪਾਟੀ ਚੀਰ ਵਖਾਏ, ਗੁਰਮੁਖ ਆਤਮ ਮੂਲ ਨਾ ਡੁਲਣਾ। ਜਗਤ ਜੁਗਤ ਵਿਚ ਮਾਤ ਹਰਿ ਕਰੇ ਕਰਾਏ ਆਪ। ਸਾਚੀ ਮੁਕਤ ਗੁਰ ਚਰਨ ਕਰ ਮਾਰੇ ਤੀਨੋ ਤਾਪ। ਅੰਮ੍ਰਿਤ ਪਿਆਏ ਸਾਚਾ ਸੀਰ ਇਕ ਜਪਾਏ ਸਾਚਾ ਜਾਪ। ਜਨ ਭਗਤਾਂ ਭੰਡਾਰੇ ਰਿਹਾ ਭਰ, ਸ੍ਰਿਸ਼ਟ ਸਬਾਈ ਜਾਏ ਕਾਂਪ। ਧੁਰਦਰਗਾਹੀ ਧਰਤ ਮਾਤ ਦੇਵੇ ਵਰ, ਕਿਰਪਾ ਕਰ ਹਰਿ ਧਰਤ ਮਾਤ ਤੇਰੀ ਆਸਾ ਪੂਰਤ। ਸਚ ਵਸਤ ਤੇਰੀ ਝੋਲੀ ਪਾਏ, ਪੱਲੇ ਦਾਤ ਸਾਚੀ ਬੰਨ੍ਹੀ। ਕਲਜੁਗ ਬੋਲੀ ਪ੍ਰਭ ਆਪ ਵਿਆਹੀ, ਬੇਮੁਖਾਂ ਆਤਮ ਅੰਤਮ ਡੰਨੀ। ਸਾਚੀ ਚੋਲੀ ਤਨ ਛੁਹਾਈ, ਸ਼ਬਦ ਡੋਰੀ ਨਾਲ ਬੰਨ੍ਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਜਗਾਏ ਬੇਮੁਖਾਂ ਆਤਮ ਰੱਖੇ ਅੰਨ੍ਹੀ। ਧਰਤ ਮਾਤ ਹਰਿ ਭਾਗ ਲਗਾਇਆ। ਆਤਮ ਦਿੱਤੀ ਮਾਤ ਦਾਤ, ਗੁਰਮੁਖ ਸਾਚਾ ਗੋਦ ਬਹਾਇਆ। ਆਪੇ ਵੇਖੇ ਮਾਰ ਝਾਤ, ਚਾਰੇ ਦਿਸ਼ਾ ਹਰਿ ਰਘੁਰਾਇਆ। ਆਪੇ ਬੈਠਾ ਰਹੇ ਇਕਾਂਤ, ਸ਼ਬਦ ਸੁਨੇਹੁੜਾ ਜਗਤ ਚਲਾਇਆ। ਕਰੇ ਖੇਲ ਹਰਿ ਬਹੁ ਭਾਂਤ, ਸਾਧ ਸੰਤ ਕਿਸੇ ਭੇਵ ਨਾ ਪਾਇਆ। ਨਾ ਕੋਈ ਵਖਾਣੇ ਪਾਤ ਜਾਤ, ਰੰਗ ਰੂਪ ਕਿਸੇ ਦਿਸ ਨਾ ਆਇਆ। ਇਕ ਨਿਭਾਏ ਪ੍ਰਭ ਚਰਨ ਨਾਤ, ਦੂਈ ਦਵੈਤੀ ਪੜਦਾ ਲਾਹਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਾਰ ਆਪਣਾ ਬਾਣਾ ਸਾਚਾ ਭਾਣਾ ਆਪਣੇ ਹੱਥ ਰਖਾਇਆ। ਧਰਤ ਮਾਤ ਤੇਰੀ ਗੋਦੀ ਲਾਲ। ਅੰਤਮ ਕਲ ਰੱਖ ਸੰਭਾਲ। ਬੇਮੁਖ ਭੁਲਾਏ ਕਰ ਵਲ ਛਲ, ਗੁਰਮੁਖ ਦੇਵੇ ਇਕ ਅਨਮੁਲੜਾ ਲਾਲ। ਕੋਇ ਨਾ ਸਕੇ ਮਾਰ ਜਲ ਥਲ, ਫਲ ਰਹਿਣ ਨਾ ਦੇਵੇ ਕਿਸੇ ਡਾਲ। ਵੇਖ ਵਖਾਣੇ ਜਲ ਥਲ, ਸਿੰਧ ਸਾਗਰ ਵੇਖੇ ਸਰਬ ਸੰਸਾਰ। ਨਾ ਲਾਏ ਘੜੀ ਪਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਧਾਮ ਰਹਾਏ ਸਦਾ ਸਦਾ ਅਚੱਲ। ਧਰਤ ਮਾਤ ਜਗਤ ਸੁਹਾਗਣ। ਗੁਰਮੁਖ ਸਾਚੇ ਸੰਤ ਜਨ, ਆਤਮ ਸਦ ਸਦ ਜਾਗਣ। ਸਾਚਾ ਮਿਲੇ ਨਾਮ ਧਨ, ਹੋਏ ਰਹਿਣ ਸਦਾ ਬੈਰਾਗਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਮਾਇਆ ਆਪ ਵਰਤਾਈ, ਆਤਮ ਹੰਕਾਰੀ ਜਗਤ ਕਰਾਈ, ਮਗਰ ਲਗਾਈ ਮਾਇਆ ਨਾਗਣ। ਧਰਤ ਮਾਤ ਪ੍ਰਭ ਦਏ ਹੁਲਾਰਾ। ਇਕ ਬਣਾਏ ਜਗਤ ਨਿਸ਼ਾਨੀ ਵਡ ਮਹਾਨੀ, ਸਾਚਾ ਮੰਦਰ ਮਹੱਲ ਮੁਨਾਰਾ। ਸਾਢੇ ਤਿੰਨ ਹੱਥ ਰੱਖੀ ਕਾਨੀ ਹਰਿ ਭਗਵਾਨੀ, ਕਲਜੁਗ ਤੇਰੀ ਅੰਤਮ ਵਾਰਾ। ਆਦਿ ਜੁਗਾਦੀ ਸਦ ਬ੍ਰਹਿਮਾਦੀ ਸ਼ਬਦ ਅਨਾਦੀ, ਜੁਗਾ ਜੁਗੰਤਰ ਬੰਨ੍ਹੇ ਧਾਰਾ। ਭੇਵ ਨਾ ਜਾਣੇ ਹਰਿ ਬੋਧ ਅਗਾਧੀ ਮਾਧਵ ਮਾਧੀ, ਆਪੇ ਜਾਣੇ ਆਪਣੀ ਸਾਰਾ। ਜੋਤੀ ਜੋਤ ਸਰੂਪ ਹਰਿ, ਸਦਾ ਅਟੱਲ ਅਚਲ ਰਖਾਏ ਸਿੰਘ ਮਨਜੀਤ ਤੇਰਾ ਸੱਚਾ ਘਰ ਬਾਹਰਾ। ਚਾਰ ਜੁਗ ਚਾਰ ਦਵਾਰੀ। ਕਰੇ ਕਰਾਏ ਹਰਿ ਨਿਰੰਕਾਰੀ। ਢਾਹੁੰਦਾ ਆਏ ਵਾਰੋ ਵਾਰੀ। ਬਣਾਉਂਦਾ ਰਹੇ ਪੈਜ ਸਵਾਰੀ। ਸਾਚਾ ਸ਼ਬਦ ਸੁਹਾਗੀ ਕੰਨ ਸੁਣਾਉਂਦਾ ਰਹੇ, ਜਨ ਭਗਤ ਬਣਾਏ ਵਣਜ ਵਪਾਰੀ। ਏਕਾ ਸਾਚਾ ਰੰਗ ਰੰਗਾਉਂਦਾ ਰਹੇ, ਤਿੰਨਾਂ ਲੋਕਾਂ ਖੇਲ ਅਪਾਰੀ। ਗੁਰਮੁਖ ਸੋਏ ਬਾਹੋਂ ਪਕੜ ਪ੍ਰਭ ਆਪ ਜਗਾਉਂਦਾ ਰਹੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਦੇਵੇ ਆਪ ਸੱਚੀ ਸਰਦਾਰੀ। ਚਾਰ ਜੁਗ ਚਾਰ ਚੁਫੇਰੇ। ਸਾਢੇ ਤਿੰਨ ਹੱਥ ਰੱਖੇ ਪ੍ਰਭ ਜੀ ਘੇਰੇ। ਵਿਚ ਟਿਕਾਏ ਸਾਚੀ ਵਥੇ, ਅੰਤਮ ਕਲਜੁਗ ਮੁੱਕਣ ਝੇੜੇ। ਬੇਮੁਖਾਂ ਪਾਏ ਹਰਿ ਜੀ ਨੱਥੇ, ਆਪ ਉਜਾੜੇ ਨਗਰ ਖੇੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਦ ਬੰਨ੍ਹ ਬੇੜੇ। ਚਾਰ ਵੇਦ ਅਛਲ ਅਛੇਦਾ। ਚਾਰ ਕੁੰਟ ਚਾਰ ਚੁਫੇਰੇ, ਏਕਾ ਹਰਿ ਸਦਾ ਅਭੇਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਰਾਹ ਚਲਾਏ ਚਾਰ ਵਰਨ ਚਲਾਏ ਸੇਧਾ। ਘਰ ਸਾਚੇ ਵੱਜੀ ਵਧਾਈ, ਮੇਲ ਮਿਲਾਵਾ ਪੁਰਖ ਅਪਾਰ ਹੈ। ਘਰ ਸਾਚੇ ਵੱਜੀ ਵਧਾਈ, ਜਨ ਭਗਤਾਂ ਦੇਵੇ ਠੰਡੀ ਛਾਂ ਹਰਿ ਨਿਰੰਕਾਰ ਹੈ। ਘਰ ਸਾਚੇ ਵੱਜੀ ਵਧਾਈ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨ ਰਿਹਾ ਪੈਜ ਸਵਾਰ ਹੈ। ਘਰ ਸਾਚੇ ਵੱਜੀ ਵਧਾਈ, ਹਰਿ ਕੰਤ ਸੁਹਾਗੀ ਪਾਇਆ। ਘਰ ਸਾਚੇ ਵੱਜੀ ਵਧਾਈ, ਮਾਤ ਪਤਾਲੀ ਸਾਚੀ ਬਣਤ, ਪੁਰਖ ਅਬਿਨਾਸ਼ੀ ਰਸਨਾ ਗਾਇਆ। ਘਰ ਸਾਚੇ ਵੱਜੀ ਵਧਾਈ, ਮਿਲੇ ਵਡਿਆਈ ਵਿਚ ਜੀਵ ਜੰਤ, ਹਰਿ ਹਿਰਦੇ ਸਚ ਵਸਾਇਆ। ਘਰ ਸਾਚੇ ਵੱਜੀ ਵਧਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੁਨੇਹੁੜਾ ਗੁਰ ਸੰਗਤ ਆਪ ਸੁਣਾਇਆ। ਸਚ ਸੁਨੇਹੜਾ ਜਗਤ ਉਪਦੇਸ਼ਾ। ਪ੍ਰਭ ਅਬਿਨਾਸ਼ੀ ਮਾਤ ਦੇਵੇ ਜੋਤ ਸਰੂਪੀ ਧਾਰੇ ਭੇਸਾ। ਗੁਰਮੁਖ ਵਿਰਲਾ ਪ੍ਰਭ ਦਰ ਲੇਵੇ, ਭੁੱਲੇ ਰਹਿਣ ਨਰ ਨਰੇਸ਼ਾ। ਜੋਤੀ ਜੋਤ ਸਰੂਪ ਹਰਿ, ਆਪੇ ਕਰੇ ਕਰਾਏ ਵਿਚ ਮਾਤ ਸਾਚਾ ਵੇਸਾ। ਘਰ ਸਾਚੇ ਵੱਜੀ ਵਧਾਈ, ਸ਼ਬਦ ਘਨਘੋਰ ਹੈ। ਘਰ ਸਾਚੇ ਵੱਜੀ ਵਧਾਈ, ਨੱਸ ਜਾਇਣ ਪੰਜੇ ਚੋਰ ਹੈ। ਘਰ ਸਾਚੇ ਵੱਜੀ ਵਧਾਈ, ਜਨ ਭਗਤਾਂ ਬੰਨ੍ਹੇ ਸ਼ਬਦ ਸਰੂਪੀ ਡੋਰ ਹੈ। ਘਰ ਸਾਚੇ ਵੱਜੀ ਵਧਾਈ, ਆਪ ਮਾਲ ਚਰਾਏ ਧੰਨੇ, ਜਨ ਭਗਤ ਭਾਗ ਮਥੋਰ ਹੈ। ਆਪੇ ਪੀਏ ਛਾਛ ਛੰਨੇ, ਏਕਾ ਨਰ ਹਰਿ ਦੂਸਰ ਦਿਸੇ ਨਾ ਕੋਈ ਹੋਰ ਹੈ। ਕਾਇਆ ਚੋਲੀ ਤਨ ਮਨ ਭਿੰਨੇ, ਵੇਖੇ ਕਾਇਆ ਅੰਧ ਘੋਰ ਹੈ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ ਸਦ ਵਸੇ ਭਗਤਾਂ ਕੋਲ ਹੈ। ਜਨ ਭਗਤ ਹਰਿ ਨਾਮ ਵਖਾਣੇ। ਆਪ ਚਲਾਏ ਆਪਣੇ ਭਾਣੇ। ਜਨ ਭਗਤ ਹਰਿ ਸਾਚਾ ਜਾਣੇ। ਦੇਵੇ ਦਰਸ ਆਪ ਭਗਵਾਨੇ। ਜਨ ਭਗਤ ਸੁਖ ਸਾਚਾ ਮਾਣੇ। ਪ੍ਰਭ ਉਜਲ ਕਰੇ ਮੁਖ ਵਿਚ ਜਹਾਨੇ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜਨ ਭਗਤਾਂ ਖੜ੍ਹਾ ਰਹੇ ਸਿਰਹਾਣੇ। ਸਾਚਾ ਮੰਦਰ ਆਪ ਬਣਾਇਆ। ਸਾਢੇ ਤਿੰਨ ਹੱਥ ਅੰਦਰ ਹਰਿ ਜੀ ਆਪ ਰਖਾਇਆ। ਸ਼ਬਦ ਸਰੂਪੀ ਮਾਰੇ ਜੰਦਰ, ਪੀਰ ਫ਼ਕੀਰ ਔਲੀਏ ਗੌਂਸ ਕੁਤਬ, ਆਪਣੇ ਹੱਥ ਵਿਚ ਰਖਾਇਆ। ਚਾਰੋਂ ਕੁੰਟ ਕੋਈ ਨਾ ਮਾਰੇ ਧੌਂਸ, ਸ਼ਬਦ ਸੰਗਲ ਹਰਿ ਆਪ ਲਗਾਇਆ। ਸਾਚੀ ਜੋਤ ਨਾ ਕੋਈ ਤੋਲੇ ਤੋਲ ਤੁਲਾਏ ਨਾ ਰਤੀ ਮਾਸਾ ਔਂਸ, ਜਨ ਭਗਤਾਂ ਆਤਮ ਜੋਤੀ ਆਪ ਜਗਾਇਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਉਂ ਹੋਏ ਰੁਸ਼ਨਾਏ ਸਹੰਸ। ਸਾਚਾ ਮੰਦਰ ਛੋਟੀ ਤਾਕੀ। ਮੁਕਾਵਣ ਆਇਆ ਜਗਤ ਬਾਕੀ। ਗੁਰਮੁਖਾਂ ਆਪ ਸਮਝਾਵਣ ਆਇਆ, ਵੇਲੇ ਅੰਤਮ ਹਰਿ ਪੜਦਾ ਢਾਕੀ। ਹਰਿ ਆਪਣੀ ਗੋਦ ਉਠਾਵਣ ਆਇਆ, ਅੰਤਮ ਮਾਰੀ ਮਾਤ ਝਾਕੀ। ਛੋਟੇ ਬਾਲੇ ਤੇਰੀ ਬਣਤ ਬਣਾਵਣ ਆਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਜਾਮ ਪਿਆਏ, ਬਣ ਕੇ ਮਾਤ ਸਾਚਾ ਸਾਕੀ। ਸਾਚਾ ਮੰਦਰ ਆਪ ਸੁਹਾਇਆ। ਸ਼ਬਦ ਜੰਦਰ ਹਰਿ ਲਗਾਇਆ। ਚਿਤਰ ਗੁਪਤ ਤੇਰਾ ਸਾਚਾ ਮੰਦਰ, ਹਰਿ ਸਾਚੀ ਬਣਤ ਬਣਾਇਆ। ਦਿਸੇ ਜਗਤ ਅੰਧੇਰੀ ਕੰਦਰ, ਦੀਪਕ ਜੋਤੀ ਵਿਚ ਟਿਕਾਇਆ। ਦਰ ਦਰ ਭੌਂਦੇ ਫਿਰਨ ਜੀਵ ਬੰਦਰ, ਪੁਰਖ ਅਬਿਨਾਸ਼ੀ ਕਿਸੇ ਹੱਥ ਨਾ ਆਇਆ। ਪਕੜ ਉਤਾਰੇ ਉਚੇ ਟਿੱਲੇ ਗੋਰਖ ਮਛੰਦਰ, ਜਟਾ ਜੂਟ ਧਾਰ ਜੋਗ ਸਨਿਆਸ ਹੋਏ ਉਦਾਸ, ਮਨ ਵੈਰਾਗ ਸਰਬ ਕਰਾਇਆ। ਜਨ ਭਗਤ ਜੰਜ਼ਾਲੇ ਜਾਇਣ ਭਾਗ, ਏਕਾ ਸੁਣ ਸਾਚਾ ਰਾਗ, ਪਕੜੇ ਪ੍ਰਭ ਸਾਚਾ ਵਾਗ, ਸਾਚੇ ਘਰ ਲਏ ਬਹਾਇਆ। ਆਪੇ ਧੋਏ ਪਿਛਲੇ ਦਾਗ਼, ਹੰਸ ਬਣਾਏ ਜੀਵ ਕਾਗ, ਗੁਰ ਚਰਨ ਜਨ ਜਾਏ ਲਾਗ, ਮਸਤਕ ਧੂੜੀ ਚਰਨ ਛੁਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਹਾੜ ਨੀਂਹ ਰਖਾਇਆ, ਸਤਾਰਾਂ ਹਾੜ ਪੂਰ ਕਰਾਏ, ਵੀਹ ਸੌ ਗਿਆਰਾਂ ਬਿਕ੍ਰਮੀ ਨੀਂਹ ਰਖਾਇਆ। ਰੱਖੀ ਨੀਂਹ ਹਰਿ ਅਪਾਰੀ। ਕਲਜੁਗ ਤੇਰੀ ਢਹਿੰਦੀ ਜਾਏ ਜਗਤ ਉਸਾਰੀ। ਸ੍ਰਿਸ਼ਟ ਸਬਾਈ ਇਕ ਦੂਜੇ ਦੇ ਨਾਲ ਖਹਿੰਦੀ ਜਾਏ, ਡੂੰਘੇ ਵਹਿਣ ਵਹਿੰਦੀ ਜਾਏ ਵਾਰੋ ਵਾਰੀ। ਲਾੜੀ ਮੌਤ ਘਰ ਘਰ ਬਹਿੰਦੀ ਜਾਏ, ਭਾਣਾ ਹਰਿ ਕਾ ਸਹਿੰਦੀ ਜਾਏ, ਵਿਰਲੇ ਜੀਵ ਕਲ ਸੰਸਾਰੀ। ਸ਼ਬਦ ਸੁਨੇਹੜਾ ਕਹਿੰਦੀ ਜਾਏ, ਹੱਥੀਂ ਲਾਉਂਦੀ ਮਹਿੰਦੀ ਜਾਏ, ਨਿਹਕਲੰਕ ਪ੍ਰਗਟੇ ਨਰ ਨਿਰੰਕਾਰੀ। ਜੋਤੀ ਜੋਤ ਸਰੂਪ ਹਰਿ, ਸਾਢੇ ਤਿੰਨ ਹੱਥ ਉਚੇ ਮੰਦਰ ਕਰੇ ਤੇਰੀ ਉਸਾਰੀ। ਰੱਖੀ ਨੀਂਹ ਚਾਰ ਚੁਫੇਰਾ। ਸ੍ਰਿਸ਼ਟ ਸਬਾਈ ਆਪੇ ਦੇਵੇ ਏਕਾ ਗੇੜਾ। ਚਾਰ ਕੁੰਟ ਪ੍ਰਭ ਅਬਿਨਾਸ਼ੀ ਆਪੇ ਪਾਏ ਘਰ ਘਰ ਝੇੜਾ। ਕਲਜੁਗ ਤੇਰਾ ਅੰਤ ਕਰਾਏ, ਕੋਇ ਨਾ ਦਿਸੇ ਨਗਰ ਖੇੜਾ। ਗੁਰਮੁਖ ਵਿਰਲਾ ਆਪ ਬਚਾਏ, ਅੰਤਮ ਵੇਲੇ ਬੰਨ੍ਹੇ ਬੇੜਾ। ਏਕਾ ਸਾਚਾ ਰਾਹ ਦਿਸਾਏ, ਸੋਹੰ ਸਾਚਾ ਜਾਪ ਜਪਾਏ, ਆਪ ਦਿਸਾਏ ਸਦ ਨੇਰਨ ਨੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੋਟੇ ਮੰਦਰ ਕਰ ਉਸਾਰੀ, ਧਰਤ ਮਾਤ ਤੇਰੀ ਸੁਣ ਪੁਕਾਰੀ, ਆਪ ਕਰਾਏ ਤੇਰਾ ਖੁੱਲ੍ਹਾ ਵਿਹੜਾ। ਖੁੱਲ੍ਹਾ ਵਿਹੜਾ ਜਗਤ ਵੈਰਾਨਾ। ਕਲਜੁਗ ਮੁਕੇ ਝੇੜਾ, ਜਗੇ ਜੋਤ ਭਗਵਾਨਾ। ਸਚ ਗੇੜ ਹਰਿ ਆਪੇ ਗੇੜਾ, ਕਰੇ ਖੇਲ ਵਾਲੀ ਦੋ ਜਹਾਨਾਂ। ਜਨ ਭਗਤਾਂ ਬੰਨ੍ਹੇ ਆਤਮ ਬੇੜਾ, ਦੇਵੇ ਨਾਮ ਨਿਸ਼ਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਨਰ ਹਰਿ ਵਿਸ਼ਨੂੰ ਭਗਵਾਨਾ। ਤਨ ਮੰਦਰ ਹਰਿ ਉਸਾਰੇ। ਅਚਰਜ ਖੇਲ ਕਲਜੁਗ ਅੰਤਮ ਕਰੇ ਆਪ ਗਿਰਧਾਰੇ। ਭਗਤ ਭਗਵੰਤੀ ਮੇਲ ਸਾਚਾ, ਦੋਏ ਸੋਹਣ ਇਕ ਦਵਾਰੇ। ਸਾਚਾ ਚੜ੍ਹੇ ਰੰਗ ਬਸੰਤੀ, ਕੇਸਰ ਟਿੱਕਾ ਚੰਦਨ ਚੌਂਕੀ ਅੰਮ੍ਰਿ਼ਤ ਧਾਰੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪ ਵਹਾਏ ਅੰਤਮ ਕਲ ਵਹਿੰਦੀ ਧਾਰੇ। ਭਗਤਨ ਸੇਵਾ ਹਰਿ ਇਕ ਕਰਾਏ। ਜਗਤ ਦੇਵੇ ਸਾਚਾ ਮੇਵਾ, ਸੋਹੰ ਫਲ ਲਗਾਏ। ਪ੍ਰਗਟ ਹੋਏ ਹਰਿ ਦੇਵੀ ਦੇਵਾ, ਸੁਰਪਤ ਰਾਜਾ ਇੰਦ ਸਹਾਏ। ਜੁਗਾ ਜੁਗੰਤਰ ਕੀਤੀ ਸੇਵਾ, ਕਲਜੁਗ ਅੰਤਮ ਲੇਖੇ ਲਾਏ। ਪੁਰਖ ਅਬਿਨਾਸ਼ੀ ਲੇਖੇ ਲਾਏ, ਲਹਿਣਾ ਦੇਣਾ ਸਰਬ ਚੁਕਾਏ। ਰਸਨਾ ਗਾਇਆ ਹਰਿ ਸਾਚੀ ਜਿਹਵਾ, ਦਰ ਘਰ ਸਾਚੇ ਮਾਣ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਝੰਡਾ ਸੱਤ ਰੰਗ ਆਪਣੀ ਹੱਥੀਂ ਵਿਚ ਮਾਤ ਝੁਲਾਏ। ਆਪ ਝੁਲਾਏ ਜਗਤ ਨਿਸ਼ਾਨਾ। ਸਾਚੀ ਰੰਗਣ ਨਾਮ ਰੰਗਾਨਾ। ਸਤਿ ਸਤਿਵਾਦੀ ਪੁਰਖ ਅਨਾਦੀ, ਕਲਜੁਗ ਦਾਗ਼ ਸਰਬ ਮਿਟਾਨਾ। ਆਤਮ ਜੋਤੀ ਸ਼ਬਦ ਬਾਂਧੀ, ਦੀਪਕ ਜੋਤੀ ਜਗੇ ਮਹਾਨਾ। ਗੁਰਮੁਖ ਵਿਰਲੇ ਮਾਤ ਲਾਧੀ, ਸਦਾ ਬ੍ਰਹਿਮਾਦੀ ਹਰਿ ਵਿਸਮਾਦੀ, ਆਪ ਆਪਣੇ ਵਿਚ ਸਮਾਨਾ। ਸ਼ਬਦ ਚਲਾਏ ਬੋਧ ਅਗਾਧੀ, ਸਤਿਜੁਗ ਸਾਚਾ ਮਾਤ ਉਪਜਾਨਾ। ਗੁਰਮੁਖ ਸਾਚੇ ਰਸਨ ਅਰਾਧੀ, ਏਕਾ ਹਰਿ ਸ੍ਰੀ ਭਗਵਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਰ, ਸੋਹੰ ਦੇਵੇ ਸਾਚਾ ਦਾਨਾ। ਦੇਵੇ ਦਾਨ ਗੁਣ ਨਿਧ ਦਾਤਾ। ਮਾਰੇ ਸ਼ਬਦ ਬਾਣ, ਗੁਣੀ ਗੁਣਵੰਤ ਸਰਬ ਗਿਆਤਾ। ਜਨ ਭਗਤਾਂ ਛੁਟੇ ਪੀਣ ਖਾਣ ਵਿਚ ਜਹਾਨ, ਸਾਚੀ ਜੋਤੀ ਮੇਲ ਮਿਲਾਤਾ। ਸਾਚਾ ਦੇਵੇ ਸ਼ਬਦ ਬਬਾਣ, ਅੰਤ ਉਡਾਨ ਸਾਚੇ ਧਾਮ ਆਪ ਬਹਾਤਾ। ਸਾਚਾ ਨਾਉਂ ਰਸਨਾ ਗਾਨ, ਪੁਰਖ ਅਬਿਨਾਸ਼ੀ ਸਾਚਾ ਪਾਣ, ਸਾਚੀ ਗੋਦੀ ਆਪ ਉਠਾਏ ਆਪੇ ਬਣ ਪਿਤਾ ਮਾਤਾ। ਮਾਤਲੋਕ ਨਾ ਆਏ ਹਾਨ, ਝੁਲਦਾ ਰਹੇ ਸਦਾ ਨਿਸ਼ਾਨ, ਉਤਮ ਹੋਈ ਸਾਚੀ ਜਾਤਾ। ਜਗਤ ਚੁੱਕੀ ਜੰਮ ਕੀ ਕਾਨ, ਲਗਾ ਫਲ ਕਾਇਆ ਡਾਹਣ, ਦਰਗਹਿ ਸਾਚੀ ਮਿਲੀ ਸਾਚੀ ਦਾਤਾ। ਕਿਰਪਾ ਕਰੀ ਆਪ ਭਗਵਾਨ, ਜੋਤੀ ਜੋਤ ਸਰੂਪ ਹਰਿ, ਦੇਵੇ ਮਾਣ ਤਾਣ ਤਿੰਨਾਂ ਲੋਕਾਂ ਦੀਪਾਂ ਸੱਤਾਂ। ਗੁਰ ਸੰਗਤ ਤਨ ਸਾਚਾ ਰੰਗਣਾ। ਇਕ ਦਵਾਰ ਪੁਰਖ ਅਬਿਨਾਸ਼ੀ ਸਾਚਾ ਮੰਗਣਾ। ਸਰਬ ਘਟ ਘਟ ਰੱਖੇ ਵਾਸ, ਕਟੇ ਭੁੱਖ ਨੰਗਣਾ। ਲਾਹੇ ਸਰਬ ਉਦਾਸੀ, ਮਾਨਸ ਜਨਮ ਨਾ ਹੋਏ ਭੰਗਣਾ। ਕਿਸੇ ਹੱਥ ਨਾ ਆਵੇ ਪੰਡਤ ਕਾਸ਼ੀ, ਨਾ ਫਸੇ ਵਿਚ ਕਿਸੇ ਫੰਦਨਾ। ਬੇਮੁਖ ਜੀਵ ਕਰਨ ਹਾਸੀ, ਆਤਮ ਹੋਈ ਨਾ ਪਰਮਾਨੰਦਨਾ। ਗੁਰਮੁਖ ਸਾਚੇ ਸਦ ਬਲ ਬਲ ਜਾਸੀ, ਆਪੇ ਬੰਨ੍ਹੇ ਸ਼ਬਦ ਡੋਰੀ ਸਾਚੇ ਤੰਦਨਾ। ਮਿਲਾਏ ਮੇਲ ਹਰਿ ਸ਼ਾਹੋ ਸ਼ਾਬਾਸ਼ੀ, ਦੋਏ ਜੋੜ ਚਰਨ ਕਵਲ ਗੁਰਮੁਖ ਸਾਚਾ ਕਰੇ ਬੰਦਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਸੀਰ ਪਿਆਏ, ਇਕ ਉਪਜਾਏ ਸਾਚਾ ਸੁਖ ਪਰਮਾਨੰਦਨਾ। ਪਰਮਾਨੰਦ ਪਰਮ ਸੁਖ ਪਾਣ। ਏਕਾ ਰਾਖੋ ਪ੍ਰਭ ਚਰਨ ਧਿਆਨ। ਸਾਚਾ ਸਖੀ ਸੁਹੇਲਾ ਸੁਖ ਦੇਵੇ ਨਿਧਾਨ। ਸਾਚੀ ਰੀਤੀ ਜਗਤ ਭਾਖੋ, ਦੇਵੇ ਜੀਆ ਦਾਨ। ਮਿਲੇ ਮੇਲ ਅਲੱਖਣਾ ਅਲਾਖੋ, ਜੋਤੀ ਜਗੇ ਹਰਿ ਮਹਾਨ। ਅੰਤਮ ਵੇਲੇ ਪਤਿ ਆਪਣੀ ਰਾਖੋ, ਪੜਦੇ ਕੱਜੇ ਵਿਚ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸ਼ਬਦ ਸੁਣਾਏ ਕਾਨ। ਸਾਚਾ ਸ਼ਬਦ ਭਗਤ ਵਣਜਾਰਾ। ਦਰ ਘਰ ਸਾਚੇ ਬਹਾਏ, ਕਰੇ ਚਰਨ ਪਿਆਰਾ। ਹਉਮੇ ਮਮਤਾ ਤ੍ਰਿਸ਼ਨਾ ਰੋਗ ਗਵਾਏ, ਦੂਈ ਦਵੈਤੀ ਕੱਢੇ ਬਾਹਰਾ। ਆਤਮ ਚਿੰਤਾ ਸੋਗ ਮਿਟਾਏ, ਸ਼ਬਦ ਲਗਾਏ ਸਾਚਾ ਨਾਅਰਾ। ਲੋਕਮਾਤ ਜਗਤ ਵਿਜੋਗ ਗਵਾਏ, ਇਕ ਵਖਾਏ ਸਾਚਾ ਘਰ ਬਾਹਰਾ। ਅੰਤਮ ਸੰਞ ਸਵੇਰ ਇਕ ਕਰਾਏ, ਨਰ ਹਰਿ ਹਰੀ ਹਰਿ ਨਿਰੰਕਾਰਾ। ਆਤਮ ਰੱਸ ਸਾਚਾ ਭੋਗ ਕਰਾਏ, ਅੰਮ੍ਰਿਤ ਦੇਵੇ ਠੰਡੀ ਧਾਰਾ। ਹਉਮੇ ਵਿਚੋਂ ਰੋਗ ਗਵਾਏ, ਮਾਰੇ ਸ਼ਬਦ ਕਟਾਰਾ। ਦੁਰਮਤ ਮੈਲ ਗਵਾਏ, ਨਾਮ ਸਾਬਣ ਲਾਏ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਚਾਰ ਵਰਨਾਂ ਇਕ ਖੁਲ੍ਹਾਇਆ ਸੱਚਾ ਦਵਾਰਾ। ਸਚ ਦਵਾਰਾ ਹਰਿ ਏਕਾ ਖੋਲ੍ਹੇ। ਜੋਤ ਸਰੂਪੀ ਸ਼ਬਦ ਸਾਚਾ ਬੋਲੇ। ਸ੍ਰਿਸ਼ਟ ਸਬਾਈ ਹੋਈ ਅੰਧ ਕੂਪੀ, ਪੂਰਾ ਤੋਲ ਨਾ ਕੋਈ ਤੋਲੇ। ਕਰੇ ਖੇਲ ਹਰਿ ਸਤਿ ਸਰੂਪੀ, ਵਸੇ ਕਾਇਆ ਸੱਚੇ ਡੋਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਪੇ ਦੇਵੇ ਸ਼ਬਦ ਝਕੋਲੇ।

Leave a Reply

This site uses Akismet to reduce spam. Learn how your comment data is processed.