੨੬ ਅੱਸੂ ੨੦੧੫ ਬਿਕ੍ਰਮੀ ਸ੍ਰੀ ਵਿਸ਼ਵ ਨਾਥ ਗੋਪਾਲ ਮੰਦਰ ਕਾਨਪੁਰ ਸ਼ਹਿਰ
ਹਰਿ ਅਦੇਸ਼ ਅਗੰਮ ਅਥਾਹ, ਦਿਸ ਕਿਸੇ ਨਾ ਆਇਆ। ਪਾਰਬ੍ਰਹਮ ਬੈਠਾ ਇਕ ਬੇਪਰਵਾਹ, ਜੋਤੀ ਨੂਰ ਕਰ ਰੁਸ਼ਨਾਇਆ। ਅਗੰਮੜਾ ਧਾਮ ਰਿਹਾ ਸੁਹਾ, ਅਗੰਮੜੇ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇਆ। ਵਿਸ਼ਵ ਨਾਥ ਜਗਤ ਵਿਸ਼ੰਮਬਰ, ਪਰਮ ਪੁਰਖ ਉਪਾਇਆ। ਆਪ ਕਰਾਇਆ ਆਪ ਉਪਾਇਆ ਮਾਤ ਸਵੰਬਰ, ਆਪੇ ਵੇਖ ਵਖਾਇਆ। ਆਪੇ ਧਰਤ ਧਵਲ ਕਰ ਅਡੰਬਰ, ਆਪੇ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਧਾਰਾ ਤੇਰੀ ਵੇਖ ਵਖਾਇਆ। ਜਗਤ ਨਾਥ ਜਗਤ ਨਰਾਇਣ, ਜੁਗ ਜੁਗ ਵੇਖ ਵਖਾਇਆ। ਪੰਡਤ ਪਾਂਧੇ ਮੰਦਰ ਰਹਿਣ, ਮਨ ਪ੍ਰਬੋਧ ਨਾ ਕੋਈ ਵਖਾਈਆ। ਇਕੱਠੇ ਹੋ ਹੋ ਸਾਰੇ ਬਹਿਣ, ਪਾਰਬ੍ਰਹਮ ਭੇਵ ਨਾ ਰਾਈਆ। ਤਨ ਪਾਇਆ ਕਾਇਆ ਮਾਟੀ ਗਹਿਣ, ਦਮ ਦਮ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਪਾਲ ਵੇਖ ਵਖਾਈਆ। ਗੁਰ ਗੋਪਾਲ ਹਰਿ ਰਘੁਨਾਥ, ਘਟ ਘਟ ਵੇਖ ਵਖਾਇਆ। ਵੇਦ ਵਿਦਾਂਤ ਆਪ ਚਲਾਈ ਆਪਣੀ ਗਾਥ, ਜਗਤ ਰਾਹ ਵਖਾਇਆ। ਪੁਰਾਨ ਪੁਰਾਨਾ ਦੇਵੇ ਸਾਥ, ਗੀਤਾ ਗਿਆਨ ਦ੍ਰਿੜਾਇਆ। ਸ਼ਾਸਤਰ ਸਿਮਰਤ ਵੇਖੇ ਨਾਥ, ਨਾਥ ਤ੍ਰਲੋਕੀ ਆਇਆ। ਹਰਿ ਹਰਿ ਨਾਉਂ ਵਿਕੇ ਨਾ ਕਿਸੇ ਹਾਟ, ਮੰਦਰ ਅੰਦਰ ਨਾ ਕਿਸੇ ਟਿਕਾਇਆ। ਕਰ ਕਰ ਥੱਕੇ ਪੂਜਾ ਪਾਠ, ਪੂਰਨ ਬ੍ਰਹਮ ਨਾ ਕੋਇ ਜਣਾਇਆ। ਆਤਮ ਜੋਤੀ ਬੁਝੇ ਲਿਲਾਟ, ਜਗਤ ਲਿਲਾਟ ਰਹਿਣ ਨਾ ਪਾਇਆ। ਸੰਮਤ ਸੰਮਤੀ ਆਵੇ ਘਾਟ, ਹਰਿ ਸਾਚਾ ਮਾਣ ਗਵਾਇਆ। ਬੀਸ ਬੀਸਾ ਨੇੜੇ ਰੱਖੇ ਏਕਾ ਵਾਟ, ਏਕਾ ਘਾਟ ਹਰਿ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵਣਹਾਰਾ ਵਰ, ਆਪੇ ਮੂਲ ਚੁਕਾਇਆ । ਕਲਜੁਗ ਮੂਲ ਜਾਏ ਚੁੱਕ, ਮੰਦਰ ਚਾਰ ਦਿਵਾਰਿਆ। ਜਗਤ ਬੂਟਾ ਰਿਹਾ ਸੁੱਕ, ਨਾ ਕੋਈ ਦੇਵੇ ਅੰਮ੍ਰਿਤ ਜਲ ਸਿੰਚ ਕਿਆਰਿਆ। ਪੰਡਤ ਪਾਂਧੇ ਰਹੇ ਥੁੱਕ, ਮੁਖ ਖਾਣ ਪਾਨ ਸਪਾਰੀਆ। ਆਪਣਾ ਭਾਰ ਨਾ ਸਕੇ ਕੋਈ ਚੁੱਕ, ਜੀਵਾਂ ਜੰਤਾਂ ਕਰਨ ਖ਼ਵਾਰਿਆ। ਅੰਤਮ ਵੇਲਾ ਰਿਹਾ ਢੁਕ, ਖ਼ਾਲੀ ਕਰੇ ਦਰ ਦਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਹਰਿ ਨਿਰੰਕਾਰ, ਅਛਲ ਅਛੱਲ ਵਿਚ ਸੰਸਾਰ, ਖੇਲੇ ਖੇਲ ਅਗੰਮ ਅਪਾਰਿਆ। ਮੰਦਰ ਅੰਦਰ ਖੋਜੇ ਖੋਜ, ਜੋਤੀ ਜੋਤ ਜਗਾਈਆ। ਜਗਤ ਵਿਕਾਰਾ ਬੱਝਾ ਬੋਝ, ਨਾ ਸਕੇ ਕੋਈ ਉਠਾਈਆ। ਹਰਿ ਕਾ ਭੇਵ ਨਾ ਜਾਣੇ ਕੋਈ ਗੋਹਝ, ਗੁਰ ਕਾ ਗਿਆਨ ਦਿਸ ਨਾ ਆਈਆ। ਤਿਲਕ ਲਲਾਟੀ ਲਾਇਆ ਰੋਜ਼, ਤਿਲਕ ਲਲਾਟ ਨਾ ਕੋਇ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਦਰ ਦਰ, ਜਗ ਮੰਦਰ ਫੋਲ ਫੁਲਾਈਆ। ਜਗ ਮੰਦਰ ਚਰਨ ਛੁਹਾ, ਠਾਕਰ ਕਰਤਾ ਆਇਆ। ਕਲਜੁਗ ਵੇਲਾ ਰਿਹਾ ਸੁਹਾ, ਆਪਣੀ ਧਾਰ ਬੰਧਾਇਆ। ਸਤਿ ਸਤਿ ਕਿਸੇ ਰਹੇ ਨਾ, ਅਸਤਿ ਅਸਤਿ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਪੁਰ ਕਾਹਨ ਮਾਰ ਧਿਆਨ, ਵਿਸ਼ਵ ਨਾਥ ਹਰਿ ਗੋਪਾਲ ਪਰਾਗ ਮੰਦਰ ਬਣ ਦਲਾਲ, ਨੈਣ ਨੇਤਰ ਵੇਖ ਵੇਖ ਵਖਾਇਆ।
