੧੪ ਭਾਦਰੋਂ ੨੦੧੫ ਬਿਕ੍ਰਮੀ ਬੀਬੀ ਗੁਰਚਰਨ ਕੌਰ ਦੇ ਘਰ ਹੀਰਾ ਮੰਡੀ ਦਰਵਾਜ਼ਾ ਫਿਰੋਜ਼ਪੁਰ ਸ਼ਹਿਰ
ਆਦਿ ਪੁਰਖ ਹਰਿ ਨਿਰੰਕਾਰਾ, ਨਿਰਗੁਣ ਰੂਪ ਸਮਾਇਆ। ਜੋਤੀ ਜੋਤ ਕਰ ਉਜਿਆਰਾ, ਜੋਤੀ ਨੂਰ ਦਰਸਾਇਆ। ਖੇਲੇ ਖੇਲ ਅਗੰਮ ਅਪਾਰਾ, ਭੇਵ ਕੋਈ ਨਾ ਰਾਇਆ। ਇਕ ਦਿਸਾਏ ਸਚ ਮਨਾਰਾ, ਥਿਰ ਘਰ ਸਾਚੇ ਨਾਉਂ ਧਰਾਇਆ। ਇਕ ਅਕੱਲਾ ਬੈਠ ਏਕੰਕਾਰਾ, ਅਕਲ ਕਲਾ ਅਖਵਾਇਆ। ਸਤਿ ਸਰੂਪ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇਆ। ਆਦਿ ਪੁਰਖ ਹਰਿ ਭਗਵਾਨਾ, ਪਾਰਬ੍ਰਹਮ ਬੇਅੰਤਾ। ਖੇਲੇ ਖੇਲ ਦੋ ਜਹਾਨਾਂ, ਆਦਿ ਜੁਗਾਦਿ ਜੁਗਾ ਜੁਗੰਤਾ। ਰੂਪ ਰੰਗ ਨਾ ਕੋਈ ਵਖਾਨਾ, ਤਤਵ ਤਤ ਨਾ ਕੋਈ ਬਣੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲੰਤਾ। ਆਦਿ ਪੁਰਖ ਆਦਿ ਨਿਰੰਜਣ, ਆਦਿ ਅੰਤ ਅਖਵਾਇਆ। ਆਪ ਆਪਣਾ ਬਣੇ ਸੱਜਣ, ਸਾਜਣ ਮੀਤ ਨਾਮ ਧਰਾਇਆ। ਆਪ ਆਪਣਾ ਕਰੇ ਮਜਨ, ਆਪ ਆਪਣੇ ਤੀਰਥ ਨੁਹਾਇਆ। ਆਪ ਆਪਣਾ ਪੜਦਾ ਆਪੇ ਕੱਜਣ, ਆਪ ਆਪਣਾ ਪੜਦਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਨਾਉਂ ਧਰਾਇਆ। ਆਦਿ ਪੁਰਖ ਹਰਿ ਅਕਾਲਾ, ਅਕਲ ਕਲਾ ਅਖਵਾਇਆ। ਜੋਤੀ ਨੂਰ ਦੀਨ ਦਿਆਲਾ, ਦਿਸ ਕਿਸੇ ਨਾ ਆਇਆ। ਆਪੇ ਵੇਖ ਆਪਣੀ ਧਰਮ ਸੱਚੀ ਧਰਮਸਾਲਾ, ਥਿਰ ਘਰ ਸਾਚੇ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਵਡ ਵਡਿਆਇਆ। ਆਦਿ ਪੁਰਖ ਸਰਬ ਗੁਣਵੰਤਾ, ਏਕਾ ਏਕ ਅਖਵਾਇੰਦਾ। ਆਪੇ ਨਾਰੀ ਆਪੇ ਕੰਤਾ, ਆਪੇ ਆਪਣਾ ਵੇਸ ਵਟਾਇੰਦਾ। ਆਪ ਆਪਣਾ ਚਾੜ੍ਹੇ ਰੰਗ ਬਸੰਤਾ, ਆਪ ਆਪਣਾ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਨਾਉਂ ਧਰਾਇੰਦਾ। ਆਦਿ ਪੁਰਖ ਸਰਬ ਘਟ ਵਾਸੀ, ਆਦਿ ਅੰਤ ਅਖਵਾਇਆ। ਪਾਰਬ੍ਰਹਮ ਪੁਰਖ ਅਬਿਨਾਸ਼ੀ, ਏਕਾ ਨਾਉਂ ਧਰਾਇਆ। ਥਿਰ ਘਰ ਵਾਸੀ, ਥਿਰ ਘਰ ਸਾਚੇ ਵੇਖ ਵਖਾਇਆ। ਸਚ ਤਖ਼ਤ ਸੁਲਤਾਨ ਸ਼ਾਹੋ ਸਬਾਸ਼ੀ, ਆਪ ਆਪਣਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਵੇਸ ਧਰ, ਦਰ ਦਵਾਰਾ ਇਕ ਸੁਹਾਇਆ। ਦਰ ਦਵਾਰ ਹਰਿ ਨਿਰੰਕਾਰਾ, ਆਪਣਾ ਆਪ ਸੁਹਾਇੰਦਾ। ਨਿਰਗੁਣ ਜੋਤੀ ਕਰ ਉਜਿਆਰਾ, ਪਰਕਾਸ਼ ਪਰਕਾਸ਼ ਰਖਾਇੰਦਾ। ਨਾ ਕੋਈ ਮਹੱਲ ਅਟੱਲ ਉਚ ਮਨਾਰਾ, ਚਾਰ ਦਿਵਾਰ ਦਿਸ ਨਾ ਆਇੰਦਾ। ਸਚ ਸਿੰਘਾਸਣ ਅਪਰ ਅਪਾਰਾ, ਆਪ ਆਪਣਾ ਆਸਣ ਲਾਇੰਦਾ। ਉਪਰ ਬੈਠ ਸੱਚੀ ਸਰਕਾਰਾ, ਸਾਚਾ ਹੁਕਮ ਆਪਣਾ ਆਪ ਜਣਾਇੰਦਾ। ਆਪ ਆਪਣੀ ਬੰਨੇ ਧਾਰਾ, ਆਪ ਆਪਣੇ ਵਿਚੋਂ ਪਰਗਟਾਇੰਦਾ। ਆਪ ਆਪਣੀ ਪਾਵੇ ਸਾਰਾ, ਆਪ ਆਪਣਾ ਵੇਖ ਵਖਾਇੰਦਾ। ਆਪ ਆਪਣਾ ਕਰ ਉਜਿਆਰਾ, ਆਪ ਆਪਣਾ ਨਾਉਂ ਧਰਾਇੰਦਾ। ਨਾਉਂ ਧਰ ਹਰਿ ਨਿਰੰਕਾਰਾ, ਆਪ ਆਪਣੀ ਅਲੱਖ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਖਵਾਇੰਦਾ। ਅਗੰਮ ਅਗੰਮੜਾ ਬੇਪਰਵਾਹ, ਆਦਿ ਪੁਰਖ ਅਖਵਾਇਆ। ਆਦਿ ਨਿਰੰਜਣ ਵਸੇ ਆਪਣੇ ਥਾਂ, ਭੇਵ ਕਿਸੇ ਨਾ ਪਾਇਆ। ਥਿਰ ਘਰ ਵਾਸੀ ਸ਼ਾਹੋ ਸ਼ਬਾਸ਼ੀ ਰਾਹ, ਆਪਣਾ ਆਪੇ ਦੱਸਣਾ ਲੇਖਾ, ਲੇਖ ਵਿਚ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਦਿਤਾ ਵਰ, ਆਪ ਆਪਣੀ ਝੋਲੀ ਪਾਇਆ। ਆਦਿ ਪੁਰਖ ਬਣ ਭਿਖਾਰ, ਆਪ ਆਪਣੀ ਮੰਗ ਮੰਗਾਈਆ। ਆਪ ਆਪਣੇ ਖੜ ਦਵਾਰ, ਆਪ ਆਪਣੀ ਝੋਲੀ ਭਿਛਿਆ ਪਾਈਆ। ਆਪ ਆਪਣਾ ਭਰ ਭੰਡਾਰ, ਆਪ ਆਪਣਾ ਵੇਖ ਵਖਾਈਆ। ਥਿਰ ਘਰ ਬੈਠ ਦਰ ਦਵਾਰ, ਦਰ ਦਵਾਰ ਇਕ ਸੁਹਾਈਆ। ਨਿਰਗੁਣ ਨਿਰਗੁਣ ਕਰ ਪਿਆਰ, ਨਿਰਗੁਣ ਨਿਰਗੁਣ ਸੇਜ ਹੰਢਾਈਆ। ਨਿਰਗੁਣ ਰੂਪ ਨਿਰਗੁਣ ਧਾਰ, ਨਿਰਗੁਣ ਵਿਚ ਸਮਾਈਆ। ਨਿਰਗੁਣ ਜੋਤ ਨਿਰਗੁਣ ਆਕਾਰ, ਨਿਰਗੁਣ ਵੇਸ ਵਟਾਈਆ। ਨਿਰਗੁਣ ਖੇਲ ਅਪਰ ਅਪਾਰ, ਨਰ ਨਿਰੰਕਾਰ ਆਪ ਕਰਾਈਆ। ਆਪ ਸੁਹਾਏ ਆਪਣਾ ਬੰਕ ਦਵਾਰ, ਦਰ ਦਵਾਰ ਵੇਖ ਵਖਾਈਆ। ਆਪ ਆਪਣਾ ਖੋਲ੍ਹ ਕਿਵਾੜ, ਆਪ ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਦੇਵੇ ਵਰ, ਘਰ ਸਾਚੇ ਵੱਜੀ ਵਧਾਈਆ। ਮਿਲਿਆ ਵਰ ਧੁਰਦਰਗਾਹ, ਹਰਿ ਸਾਚੇ ਆਪ ਦਵਾਇਆ। ਪਾਰਬ੍ਰਹਮ ਪ੍ਰਭ ਬੇਪਰਵਾਹ, ਆਪਣਾ ਲੇਖਾ ਆਪ ਲਿਖਾਇਆ। ਆਪ ਆਪਣਾ ਬਣਾਏ ਮਲਾਹ, ਆਪਣਾ ਬੇੜਾ ਆਪ ਚਲਾਇਆ। ਆਪਣਾ ਮਾਰਗ ਆਪੇ ਲਏ ਲਾ, ਆਪ ਆਪਣਾ ਰਾਹ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਵਸਿਆ ਘਰ, ਘਰ ਸਾਚਾ ਇਕ ਸੁਹਾਇਆ। ਘਰ ਵਸੇਰਾ ਹਰਿ ਨਿਰੰਕਾਰ, ਘਰ ਸਾਚੇ ਵੱਜੀ ਵਧਾਈਆ। ਨਿਰਗੁਣ ਜੋਤ ਹੋਈ ਉਜਿਆਰ, ਏਕਾ ਨੂਰ ਕਰੇ ਰੁਸ਼ਨਾਈਆ। ਆਪ ਆਪਣਾ ਕਰ ਪਿਆਰ, ਆਪ ਆਪਣਾ ਵੇਖ ਵਖਾਈਆ। ਆਪਣੀ ਭਿਛਿਆ ਆਪੇ ਧਾਰ, ਆਪੇ ਪੂਰ ਕਰਾਈਆ। ਪਾਏ ਭਿਛਿਆ ਭਰ ਭੰਡਾਰ, ਆਪਣੀ ਘੜੀ ਆਪ ਸੁਹਾਈਆ। ਆਪਣੇ ਘਰ ਲਏ ਉਤਾਰ, ਆਪ ਆਪਣਾ ਰੂਪ ਵਟਾਈਆ। ਜੋਤੀ ਮਾਤਾ ਕਰ ਸ਼ੰਗਾਰ, ਸਾਚੇ ਸੁਤ ਵੇਖ ਵਖਾਈਆ। ਸਾਚਾ ਸੁਤ ਅਪਰ ਅਪਾਰ, ਏਕਾ ਰੰਗ ਸਮਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਸਾਚਾ ਸਗਨ ਮਨਾਈਆ। ਜੋਤੀ ਮਾਤਾ ਕਰੇ ਪਿਆਰ, ਪ੍ਰਭ ਅੱਗੇ ਸੀਸ ਝੁਕਾਈਆ। ਬਾਲਕ ਅਞਾਣਾ ਕਵਣ ਗੁਣ ਲਵਾਂ ਪੁਕਾਰ, ਕਵਣ ਨਾਉਂ ਧਰਾਈਆ। ਪਾਰਬ੍ਰਹਮ ਰਿਹਾ ਉਚਾਰ, ਆਪਣਾ ਗੁਣ ਆਪੇ ਗਾਈਆ। ਸ਼ਬਦ ਸੁਤ ਬਾਲ ਬਲਕਾਰ, ਏਕਾ ਏਕ ਸੁਹਾਈਆ। ਨਾ ਮਰੇ ਨਾ ਜਨਮੇ ਨਾ ਆਵੇ ਜਾਵੇ ਵਾਰੋ ਵਾਰ, ਏਕਾ ਰੰਗ ਰੰਗਾਈਆ। ਗਗਨ ਪਤਾਲਾ ਆਕਾਸ਼ ਪਰਕਾਸ਼ ਆਪੇ ਵੇਖੇ ਆਪ ਆਪਣਾ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸੁਤ ਦਏ ਵਡਿਆਈਆ। ਸ਼ਬਦ ਸੁਤ ਆਪ ਉਪਾ, ਆਪਣੀ ਦਇਆ ਕਮਾਈਆ। ਆਪਣੇ ਘਰ ਦਏ ਵਸਾ, ਆਪ ਆਪਣੀ ਦਇਆ ਕਮਾਈਆ। ਆਪਣੀ ਸਿਖਿਆ ਦਏ ਸਿਖਾ, ਏਕਾ ਸਿਖਿਆ ਵਡ ਵਡਿਆਈਆ। ਆਪਣੀ ਭਿਛਿਆ ਦੇਵੇ ਪਾ, ਏਕਾ ਭਿਛਿਆ ਝੋਲੀ ਪਾਈਆ। ਦਹਿ ਦਿਸ਼ਾ ਦਏ ਦਿਖਾ, ਪੜਦਾ ਰਹੇ ਨਾ ਰਾਈਆ। ਥਿਰ ਘਰ ਸਾਚਾ ਧਾਮ ਸੁਹਾ, ਸੁਤ ਸ਼ਬਦ ਕਰੇ ਕੁੜਮਾਈਆ। ਸਾਚੇ ਸੁਤ ਸਗਨ ਮਨਾ, ਹਰਿ ਪੂਰਨ ਖ਼ੁਸ਼ੀ ਮਨਾਈਆ। ਪਤਿਪਰਮੇਸ਼ਵਰ ਆਪ ਅਖਵਾ, ਅਕਾਲ ਮੂਰਤ ਵੇਖ ਵਖਾਈਆ। ਅਕਾਲ ਮੂਰਤ ਰੰਗ ਰੰਗਾ, ਨਾਦਿ ਤੂਰਤ ਇਕ ਵਜਾਈਆ। ਨਾਦਿ ਤੂਰਤ ਇਕ ਸੁਣਾ, ਧੁਨ ਆਪਣੇ ਹੱਥ ਰਖਾਈਆ। ਧੁਨ ਅਨਾਦੀ ਆਪ ਉਪਾ, ਆਪੇ ਬੰਦ ਕਰਾਈਆ। ਥਿਰ ਘਰ ਵਾਸੀ ਪਾਰਬ੍ਰਹਮ ਬੇਅੰਤ ਬੇਪਰਵਾਹ ਆਪਣੇ ਘਰ ਬੈਠਾ ਡੇਰਾ ਲਾ, ਘਰ ਸਾਚਾ ਬੰਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਬੇਐਬ ਪਰਵਰਦਿਗਾਰ ਨਾਉਂ ਧਰਾਈਆ। ਧਾਮ ਵਸੇਰਾ ਇਕ ਅਕੱਲਾ, ਹਰਿ ਹਰਿ ਆਪ ਸੁਹਾਇਆ। ਆਪੇ ਵਸਿਆ ਸਚ ਮਹੱਲਾ, ਨਿਝ ਘਰ ਡੇਰਾ ਲਾਇਆ। ਨਾ ਕੋਈ ਜਲ ਨਾ ਕੋਈ ਥਲਾ, ਜੰਗਲ ਜੂਹ ਉਜਾੜ ਪਹਾੜ ਦਿਸ ਨਾ ਆਇਆ। ਗਗਨ ਪਤਾਲ ਨਾ ਕੋਈ ਮਲਾ, ਆਕਾਸ਼ ਪਰਕਾਸ਼ ਨਾ ਕੋਈ ਵਖਾਇਆ। ਨਾ ਕੋਈ ਰਵ ਸਸ ਨਾ ਸੂਰਜ ਚੰਨਾ, ਤਾਰਾ ਮੰਡਲ ਨਾ ਕੋਈ ਸੁਹਾਇਆ। ਨਾ ਕੋਈ ਬ੍ਰਹਿਮੰਡ ਖੰਡ ਪਾਏ ਵੰਡ, ਉਤਭੁਜ ਸੇਤਜ ਨਾ ਕੋਈ ਰਖਾਇਆ। ਨਾ ਕੋਈ ਬ੍ਰਹਮਾ ਸ਼ਿਵ ਦੇਵਤ ਸੁਰ ਦੇਵੇ ਕੰਡ, ਨਾ ਕੋਈ ਪੂਜ ਗਣੇਸ਼ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਇਕ ਸੁਹਾਇਆ। ਥਿਰ ਘਰ ਸਾਚਾ ਸਚ ਦਰਬਾਰਾ, ਹਰਿ ਸਾਚੇ ਆਪ ਦਸਾਇਆ। ਇਕ ਅਕੱਲਾ ਬੈਠ ਨਰ ਨਿਰੰਕਾਰਾ, ਆਪ ਆਪਣੀ ਕਲ ਵਰਤਾਇਆ। ਕਰੇ ਕਰਾਏ ਆਪ ਪਸਾਰਾ, ਪਸਰ ਪਸਾਰੀ ਨਾਉਂ ਧਰਾਇਆ। ਨਿਰਗੁਣ ਖੇਲ ਖੇਲੇ ਖੇਲਣਹਾਰਾ, ਸਰਗੁਣ ਰੂਪ ਦਿਸ ਨਾ ਆਇਆ। ਜੋਤੀ ਸ਼ਬਦੀ ਏਕਾ ਧਾਰਾ, ਪੂਤ ਸਪੂਤਾ ਨਾਉਂ ਧਰਾਇਆ। ਮਾਤ ਪਿਤ ਇਕ ਪਿਆਰਾ, ਏਕਾ ਨਾਤਾ ਜੋੜ ਜੁੜਾਇਆ। ਪੁਰਖ ਅਕਾਲ ਹੋਇਆ ਖ਼ਬਰਦਾਰਾ, ਸਾਚੇ ਸੁਤ ਦਏ ਜਗਾਇਆ। ਆਪ ਆਪਣਾ ਦਏ ਹੁਲਾਰਾ, ਨਾਮ ਹੁਲਾਰਾ ਇਕ ਰਖਾਇਆ। ਆਪ ਆਪਣਾ ਕਰ ਪਿਆਰਾ, ਆਪ ਆਪਣਾ ਭੇਵ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਬੈਠ ਸਾਚੇ ਘਰ, ਘਰ ਸਾਚੇ ਮੰਗਲ ਗਾਇਆ। ਥਿਰ ਘਰ ਸਾਚਾ ਸ਼ਬਦ ਅਨਾਦਿ, ਹਰਿ ਸਾਚੇ ਆਪ ਵਜਾਇਆ। ਆਪੇ ਖੋਜੀ ਖੋਜ ਕਰੇ ਬ੍ਰਹਿਮਾਦਿ, ਪਾਰਬ੍ਰਹਮ ਨਾਉਂ ਧਰਾਇਆ। ਆਪੇ ਵੇਖੇ ਆਦਿ ਜੁਗਾਦਿ, ਜੁਗ ਜੁਗ ਵੇਖ ਵਖਾਇਆ। ਆਪੇ ਜਾਣੇ ਆਪਣਾ ਬੋਧ ਅਗਾਧ, ਬੋਧ ਅਗਾਧਾ ਨਾਮ ਧਰਾਇਆ। ਆਪ ਆਪਣਾ ਲਿਆ ਅਰਾਧ, ਆਪ ਆਪਣੀ ਸੇਵ ਕਮਾਇਆ। ਆਪ ਆਪਣਾ ਬਣਿਆ ਮੋਹਣ ਮਾਧਵ ਮਾਧ, ਆਪ ਆਪਣਾ ਸੀਸ ਝੁਕਾਇਆ। ਆਪ ਆਪਣੀ ਸੁਣ ਫ਼ਰਯਾਦ, ਆਪ ਆਪਣਾ ਰੂਪ ਵਟਾਇਆ। ਆਪ ਆਪਣੀ ਦੇਵੇ ਦਾਦ, ਨਾਮ ਦਾਦ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵੇਖੇ ਏਕਾ ਹਰਿ, ਏਕਾ ਦਰ ਸੁਹਾਇਆ। ਦਰ ਦਰਵਾਜ਼ਾ ਥਿਰ ਘਰ ਖੋਲ੍ਹ, ਹਰਿ ਸਾਚੇ ਖ਼ੁਸ਼ੀ ਮਨਾਈਆ। ਸ਼ਬਦ ਅਗੰਮੜਾ ਆਪਣਾ ਬੋਲ, ਆਪ ਆਪਣਾ ਰਿਹਾ ਸੁਣਾਈਆ। ਦੂਸਰ ਕੋਈ ਨਾ ਦਿਸੇ ਕੋਲ, ਨਾ ਕੋਈ ਵੇਖ ਵਖਾਈਆ। ਘਰ ਆਪਣੇ ਤੋਲਿਆ ਆਪਣਾ ਤੋਲ, ਤੋਲਣਹਾਰ ਆਪ ਹੋ ਜਾਈਆ। ਆਪਣਾ ਜੈਕਾਰਾ ਆਪੇ ਬੋਲ, ਆਪ ਆਪਣੀ ਕਰੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਚਾ ਵੇਖ ਘਰ, ਨਿਰਗੁਣ ਨਿਰਗੁਣ ਕਰੇ ਰੁਸ਼ਨਾਈਆ। ਨਿਰਗੁਣ ਰੂਪ ਕਰ ਉਜਾਲਾ, ਆਪਣਾ ਆਪ ਦਰਸਾਇਆ। ਆਪੇ ਬਣਿਆ ਗੁਰ ਗੋਪਾਲਾ ਗੁਰ ਗੁਰ ਰੂਪ ਵਟਾਇਆ। ਆਪ ਆਪਣਾ ਬਣ ਦੀਨ ਦਿਆਲਾ, ਦਇਆ ਨਿਧ ਨਾਮ ਧਰਾਇਆ। ਥਿਰ ਘਰ ਬਣਿਆ ਧਰਮ ਸੱਚੀ ਧਰਮਸਾਲਾ, ਦਰ ਦਰਵਾਜ਼ਾ ਇਕ ਖੁਲ੍ਹਾਇਆ। ਆਪੇ ਚਲੇ ਆਪਣੀ ਅਵੱਲੜੀ ਚਾਲਾ, ਚਾਲ ਨਿਰਾਲੀ ਇਕ ਚਲਾਇਆ। ਅਕਾਲ ਮੂਰਤ ਜੋਤ ਅਕਾਲਾ, ਨਿਰਗੁਣ ਨਾਉਂ ਧਰਾਇਆ। ਆਪ ਆਪਣਾ ਬਣ ਰਖਵਾਲਾ, ਆਪ ਆਪਣੀ ਸੇਵ ਕਮਾਇਆ। ਸ਼ਬਦ ਸੁਤ ਕਰ ਦਲਾਲਾ, ਆਪ ਆਪਣਾ ਬਿਰਧ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵੇਖ ਸਾਚਾ ਘਰ, ਘਰ ਮੰਦਰ ਇਕ ਸੁਹਾਇਆ। ਦਰ ਮੰਦਰ ਸਚ ਅਨਾਦੀ, ਥਿਰ ਘਰ ਆਪ ਸੁਹਾਇੰਦਾ। ਜਗੇ ਜੋਤ ਇਕ ਨਿਰੰਕਾਰੀ, ਏਕਾ ਰੂਪ ਦਰਸਾਇੰਦਾ। ਆਪ ਆਪਣੀ ਪਾਵੇ ਸਾਰੀ, ਆਪ ਆਪਣਾ ਭੇਵ ਚੁਕਾਇੰਦਾ। ਆਪ ਆਪਣਾ ਬਣਿਆ ਮੀਤ ਮੁਰਾਰੀ, ਆਪ ਆਪਣਾ ਸੰਗ ਰਖਾਇੰਦਾ। ਆਪ ਆਪਣੀ ਪੈਜ ਰਿਹਾ ਸਵਾਰੀ, ਆਪ ਆਪਣਾ ਕਰਮ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਵੇਖ ਘਰ, ਸ਼ਬਦ ਸੁਤ ਦੇਵੇ ਵਰ, ਵਰ ਦਾਤਾ ਨਾਉਂ ਧਰਾਇੰਦਾ। ਵਰ ਦਾਤਾ ਹਰਿ ਭਗਵਾਨਾ, ਏਕਾ ਏਕ ਅਖਵਾਇਆ। ਸ਼ਬਦ ਸੁਤ ਦੇਵੇ ਦਾਨਾ, ਆਪ ਆਪਣੀ ਦਇਆ ਕਮਾਇਆ। ਏਕਾ ਬੰਨੇ ਸਾਚਾ ਗਾਨਾ, ਤੰਦਨ ਤੰਦ ਰਖਾਇਆ। ਮੇਲ ਮਿਲਾਏ ਦੋ ਜਹਾਨਾਂ, ਦੋ ਜਹਾਨਾਂ ਵੇਖ ਵਖਾਇਆ। ਲੋਆਂ ਪੁਰੀਆਂ ਕਰ ਪਰਵਾਨਾ, ਗਗਨ ਮੰਡਲ ਆਸਣ ਲਾਇਆ। ਬ੍ਰਹਿਮੰਡ ਖੰਡ ਕਰ ਪਰਧਾਨਾ, ਏਕਾ ਹੁਕਮ ਜਣਾਇਆ। ਸ਼ਬਦੀ ਸ਼ਬਦ ਸ਼ਬਦ ਧੁਰ ਫ਼ਰਮਾਣਾ, ਧੁਰ ਦਾ ਲੇਖਾ ਰਿਹਾ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵੇਖ ਸਾਚਾ ਘਰ, ਦਰ ਦਰਵਾਜਾ ਪਾਰ ਕਰਾਇਆ। ਦਰ ਦਰਵਾਜਾ ਪਾਰ ਕਿਨਾਰਾ, ਸ਼ਬਦ ਸੁਤ ਉਠ ਧਾਇਆ। ਲੋਆਂ ਪੁਰੀਆਂ ਪਤਾਲ ਆਕਾਸ਼ ਸੁਹਾਇਆ। ਗਗਨ ਮੰਡਲ ਰਵ ਸਸ ਸਤਾਰਾਂ, ਆਪਣੇ ਬੰਧ ਬੰਧਾਇਆ। ਬ੍ਰਹਮਾ ਵਿਸ਼ਨ ਸ਼ਿਵ ਕਰ ਉਜਿਆਰਾ, ਰੂਪ ਅਨੂਪ ਦਰਸਾਇਆ। ਸ਼ਬਦ ਸ਼ਬਦੀ ਭਰ ਭੰਡਾਰਾ, ਬ੍ਰਹਮ ਬ੍ਰਹਮ ਉਪਾਇਆ। ਪਾਰਬ੍ਰਹਮ ਗੁਰ ਇਕ ਅਵਤਾਰਾ, ਆਪਣਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵੇਖੇ ਸਾਚਾ ਦਰ, ਦਰ ਦਰਵੇਸ਼ਾ ਫੇਰੀ ਪਾਇਆ। ਦਰ ਦਰਵੇਸ਼ਾ ਹਰਿ ਹਰਿ ਧਾਰ, ਦਰ ਦਰ ਅਲੱਖ ਜਗਾਈਆ। ਸਰਬ ਰੰਗ ਅਪਰ ਅਪਾਰ, ਦਿਸ ਕਿਸੇ ਨਾ ਆਈਆ। ਘਟ ਘਟ ਕਰੇ ਖ਼ਬਰਦਾਰ, ਘਰ ਘਰ ਬੈਠਾ ਆਸਣ ਲਾਈਆ। ਬ੍ਰਹਮਾ ਵੇਤਾ ਕਰ ਪਿਆਰ, ਆਪਣੀ ਬੂਝ ਬੁਝਾਈਆ। ਸ਼ਬਦ ਗੁਰ ਭਰ ਭੰਡਾਰ, ਲੇਖ ਰਿਹਾ ਲਿਖਾਈਆ। ਪੰਜ ਤਤ ਕਰ ਪਿਆਰ, ਮਨ ਮਤ ਬੁਧ ਟਿਕਾਈਆ। ਨਿਰਗੁਣ ਰੂਪ ਹਰਿ ਕਰਤਾਰ, ਆਪ ਆਪਣਾ ਵੇਖ ਵਖਾਈਆ। ਸ਼ਬਦ ਡੰਕ ਅਪਰ ਅਪਾਰ, ਆਤਮ ਧੁਨ ਉਪਜਾਈਆ। ਨੌਂ ਦਵਾਰ ਖੋਲ੍ਹ ਕਿਵਾੜ, ਘਰ ਆਪਣੇ ਬੈਠਾ ਮੁਖ ਛੁਪਾਈਆ। ਜਗੇ ਜੋਤ ਅਗੰਮ ਅਪਾਰ, ਦਿਵਸ ਰੈਣ ਕਰੇ ਰੁਸ਼ਨਾਈਆ। ਕਰੇ ਖੇਲ ਅਪਰ ਅਪਾਰ, ਆਪ ਆਪਣਾ ਪੜਦਾ ਪਾਈਆ। ਬਜਰ ਕਪਾਟੀ ਲਾਏ ਤਾਲ, ਨਾ ਕੋਈ ਖੋਲ ਖੁਲ੍ਹਾਈਆ। ਸਾਚੀ ਹਾਟੀ ਏਕਾ ਕਰੇ ਵਣਜ ਵਪਾਰ, ਆਪਣੇ ਹੱਟ ਆਪੇ ਬੰਦ ਕਰਾਈਆ। ਤੀਰਥ ਤਾਟੀ ਅੰਮ੍ਰਿਤ ਧਾਰ, ਕਾਇਆ ਮੰਦਰ ਇਕ ਸੁਹਾਈਆ। ਜੋਤ ਲਿਲਾਟੀ ਅਪਰ ਅਪਾਰ, ਪੁਰਖ ਅਬਿਨਾਸ਼ੀ ਆਪ ਜਗਾਈਆ। ਔਖੀ ਘਾਟੀ ਅਧਵਿਚਕਾਰ, ਟੇਢੀ ਬੰਕ ਸੁਹਾਈਆ। ਜੀਵ ਜੰਤ ਕੋਈ ਨਾ ਉਤਰੇ ਪਾਰ, ਖੇਲੇ ਖੇਲ ਆਪ ਰਘੁਰਾਈਆ। ਲੋਕਮਾਤ ਕਰ ਪਸਾਰ, ਲੱਖ ਪਰਤੱਖ ਰਿਹਾ ਸਮਾਈਆ। ਚਾਰ ਧਾਰ ਪੰਜ ਪਿਆਰ ਸਤ ਉਜਿਆਰ ਅੱਠ ਘਰ ਬਾਰ, ਨੌਂ ਦਵਾਰ ਵੱਡੀ ਵਡਿਆਈਆ। ਦਸਵੇਂ ਜੋਤ ਜਗੇ ਅਗੰਮ ਅਪਾਰ, ਬੈਠਾ ਬੇਪਰਵਾਹੀਆ। ਮਾਨਸ ਦੇਹੀ ਸਚ ਸਿਕਦਾਰ, ਲੱਖ ਚੁਰਾਸੀ ਵਿਚ ਬਣਾਈਆ। ਦੇਵਤ ਦੇਵ ਲਏ ਅਧਾਰ, ਸੁਰ ਨਰ ਮੁਨ ਜਨ ਵੇਖ ਵਖਾਈਆ। ਗਣ ਗਧੰਰਬ ਬੰਨ੍ਹੇ ਧਾਰ, ਭੁੱਲ ਰਹੇ ਨਾ ਰਾਈਆ। ਧਰਮ ਰਾਏ ਦਏ ਉਚਾਰ, ਦਰ ਦਵਾਰ ਇਕ ਸੁਹਾਈਆ। ਚਿਤਰ ਗੁਪਤ ਬਣਾਏ ਸਾਚੀ ਨਾਰ, ਘਰ ਘਰ ਵੇਖ ਵਖਾਈਆ। ਲਾੜੀ ਮੌਤ ਨਾਰ ਮੁਟਿਆਰ, ਲੱਖ ਚੁਰਾਸੀ ਲਏ ਪਰਨਾਈਆ। ਕਰੇ ਖੇਲ ਪ੍ਰਭ ਖੇਲਣਹਾਰ, ਦਿਸ ਕਿਸੇ ਨਾ ਆਈਆ। ਆਪ ਆਪਣੀ ਕਰੇ ਕਾਰ, ਕਰਤਾ ਪੁਰਖ ਨਾਉਂ ਧਰਾਈਆ। ਧਰਨੀ ਧਰਤ ਜਲ ਧਾਰ, ਜਲ ਬਿੰਬ ਟਿਕਾਈਆ। ਕਰੇ ਖੇਲ ਪ੍ਰਭ ਖੇਲਣਹਾਰ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਵੇਖ ਘਰ, ਸ਼ਬਦ ਸੁਤ ਦੇਵੇ ਵਰ, ਲੋਆਂ ਪੁਰੀਆਂ ਲਏ ਉਸਾਰ, ਮਾਤ ਅਕਾਸ਼ ਧਰਤ ਧਵਲ ਲੋਕ ਪਰਲੋਕ ਅਵਣ ਗਵਣ ਫੇਰਾ ਪਾਈਆ। ਅਵਣ ਗਵਣ ਪੁਰੀ ਅਕਾਸ਼, ਹਰਿ ਹਰਿ ਵੇਖ ਵਖਾਇਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਪਾਏ ਰਾਸ, ਮੰਡਲ ਮੰਡਪ ਦਏ ਸੁਹਾਇਆ। ਆਪੇ ਵਸਿਆ ਪ੍ਰਿਥਮੀ ਆਕਾਸ਼, ਸਮੁੰਦ ਸਾਗਰ ਵੇਖ ਵਖਾਇਆ। ਦਾਤਾ ਦਾਨੀ ਸਰਬ ਗੁਣਤਾਸ, ਗੁਣਵੰਤਾ ਨਾਉਂ ਧਰਾਇਆ। ਵੇਖੇ ਖੇਲ ਦਸ ਦਸ ਮਾਸ, ਮਾਨਸ ਮਾਨੁਖ ਲਏ ਪਰਨਾਇਆ। ਨਿਝ ਘਰ ਆਤਮ ਰੱਖੇ ਵਾਸ, ਨਿਝ ਆਤਮ ਨਾਉਂ ਧਰਾਇਆ। ਪਰਮ ਪੁਰਖ ਪ੍ਰਭ ਹੋਇਆ ਦਾਸ, ਸੇਵਕ ਸੇਵਾ ਰਿਹਾ ਕਮਾਇਆ। ਆਪ ਚਲਾਏ ਪਵਣ ਸਵਾਸ, ਪਵਣ ਪਵਣਾ ਵਿਚ ਟਿਕਾਇਆ। ਰਕਤ ਬੂੰਦ ਸੁਹਾਏ ਹੱਡ ਨਾੜੀ ਮਾਸ, ਪੰਜ ਤਤ ਸੁਹਾਇਆ। ਮੇਲ ਮਿਲਾਏ ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼, ਤ੍ਰੈਗੁਣ ਰੂਪ ਵਟਾਇਆ। ਮੰਦਰ ਅੰਦਰ ਮੰਡਲ ਮੰਡਪ ਪਾਵੇ ਰਾਸ, ਆਪ ਆਪਣਾ ਸਾਂਗ ਵਰਤਾਇਆ। ਖੇਲੇ ਖੇਲ ਪੁਰਖ ਅਬਿਨਾਸ਼, ਪੁਰਖ ਅਬਿਨਾਸ਼ੀ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖਣ ਆਇਆ। ਜੋਤ ਧਰ ਪੁਰਖ ਅਕਾਲ, ਆਪਣੀ ਦਇਆ ਕਮਾਇੰਦਾ। ਧਰਤ ਮਾਤ ਸਾਚੀ ਧਰਮਸਾਲ, ਧਰਤ ਧਵਲ ਸੁਹਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲ, ਜੁਗ ਕਰਤਾ ਨਾਉਂ ਰਖਾਇੰਦਾ। ਨਾਲ ਰਖਾਏ ਕਾਲ ਮਹਾਂਕਾਲ, ਆਦਿ ਅੰਤ ਵੇਸ ਵਟਾਇੰਦਾ। ਆਦਿ ਸ਼ਕਤ ਰੂਪ ਅਪਾਰ, ਭਗਤ ਭਗੌਤੀ ਇਕ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਗਿਆਨ ਕਰ ਧਿਆਨ, ਲੋਕਮਾਤ ਆਪ ਦ੍ਰਿੜਾਇੰਦਾ। ਆਪੇ ਸ਼ਬਦ ਆਪੇ ਗਿਆਨਾ, ਆਪੇ ਬੂਝ ਬੁਝਾਈਆ। ਆਪੇ ਰਸਨਾ ਆਪੇ ਜਿਹਵਾ ਆਪੇ ਕਾਹਨਾ, ਆਪੇ ਰਾਗ ਅਲਾਈਆ। ਆਪੇ ਦਾਤਾ ਆਪੇ ਦਾਨੀ ਗੁਣ ਨਿਧਾਨਾ, ਗੁਣ ਕਰਤਾ ਭੇਵ ਨਾ ਰਾਈਆ। ਆਪੇ ਸ਼ਬਦ ਆਪੇ ਗੁਰ ਆਪ ਆਪਣਾ ਬਣੇ ਹਾਣੀ, ਆਪ ਆਪਣਾ ਮੇਲ ਮਿਲਾਈਆ। ਆਪੇ ਅੰਡਜ ਆਪੇ ਜੇਰਜ ਆਪੇ ਉਤਭੁਜ ਸੇਤਜ ਖਾਣੀ, ਆਪੇ ਵੇਖ ਵਖਾਈਆ। ਆਪੇ ਪਰਾ ਆਪੇ ਪਸੰਤੀ ਆਪੇ ਮਧਮ ਆਪੇ ਬੈਖਰੀ ਬਾਣੀ,, ਆਪੇ ਰਿਹਾ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਸ਼ਬਦ ਦਏ ਵਡਿਆਈਆ। ਸ਼ਬਦ ਸ਼ਾਹ ਸੁਲਤਾਨ, ਹਰਿ ਹਰਿ ਆਪ ਉਪਾਇਆ। ਖੇਲੇ ਖੇਲ ਦੋ ਜਹਾਨ, ਜੁਗ ਜੁਗ ਵੇਸ ਵਟਾਇਆ। ਬ੍ਰਹਮੇ ਦੇਵੇ ਇਕ ਗਿਆਨ, ਏਕਾ ਮੰਤਰ ਨਾਮ ਦ੍ਰਿੜਾਇਆ। ਪਾਰਬ੍ਰਹਮ ਪ੍ਰਭ ਮਿਹਰਵਾਨ, ਮਿਹਰਵਾਨ ਅਖਵਾਇਆ। ਧੁਰ ਦਾ ਦਾਤਾ ਧੁਰ ਦੀਬਾਣ, ਧੁਰਦਰਗਾਹੀ ਝੋਲੀ ਪਾਇਆ। ਅੱਠੇ ਨੇਤਰ ਵੇਖੇ ਖੋਲ੍ਹ ਨਿਧਾਨ, ਸ਼ਬਦ ਸਨੇਹੁੜਾ ਇਕ ਘਲਾਇਆ। ਆਪੇ ਲੇਖਾ ਲਿਖਣਹਾਰ ਜੀਵ ਜਹਾਨ, ਜੀਵ ਜੰਤ ਲਏ ਉਪਾਇਆ। ਤੇਰੀ ਖੋਲ੍ਹੇ ਮਾਤ ਦੁਕਾਨ, ਤੇਰਾ ਹੱਟ ਚਲਾਇਆ। ਕਰਾਏ ਵਣਜ ਹਰਿ ਭਗਵਾਨ, ਚੌਦਾਂ ਲੋਕ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵੇਖ ਸਾਚਾ ਘਰ, ਲੋਕਮਾਤੀ ਰਾਹ ਤਕਾਇਆ। ਲੋਕਮਾਤੀ ਬਣਤ ਬਣਾ ਆਪਣੀ ਕਲ ਵਰਤਾਇੰਦਾ। ਲੱਖ ਚੁਰਾਸੀ ਰਚਨ ਰਚਾ, ਨੌਂ ਦਸ ਗਿਆਰਾ ਬੀਸ ਤੀਸ ਲੱਖ ਚਾਰ ਵੇਖ ਵਖਾਇੰਦਾ। ਭਾਂਡਾ ਕੱਚਾ ਨੌਂ ਦਰ ਨਚਾ, ਨੌਂ ਨੌਂ ਖੇਲ ਖਿਲਾਇੰਦਾ। ਸ਼ਬਦ ਅਗੰਮੀ ਅਨਹਦ ਵਾਜਾ ਆਪ ਵਜਾ, ਗੁਰਮੁਖ ਸਾਚੇ ਆਪ ਜਗਾਇੰਦਾ । ਅਸਵ ਘੋੜਾ ਰੱਖੇ ਤਾਜਾ, ਉਤਰ ਪੂਰਬ ਪੱਛਮ ਦੱਖਣ ਚਾਰੇ ਕੁੰਟਾਂ ਫੋਲ ਫੋਲਾਇੰਦਾ। ਪਾਰਬ੍ਰਹਮ ਪ੍ਰਭ ਗਰੀਬ ਨਿਵਾਜਾ, ਗਊ ਗ਼ਰੀਬਾਂ ਗਲੇ ਲਗਾਇੰਦਾ। ਧਰਤ ਧਵਲ ਮਾਰੇ ਵਾਜਾਂ, ਪੱਤਤ ਪਾਪੀ ਭਾਰ ਦਬਾਇੰਦਾ। ਵੇਖਣ ਆਏ ਆਪਣਾ ਕਾਜਾ, ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਵੇਸ ਕਰ, ਲੋਕਮਾਤ ਖੇਲ ਖਿਲਾਇੰਦਾ। ਲੋਕਮਾਤ ਖੇਲ ਖਿਲਾਰੀ, ਹਰਿ ਹਰਿ ਆਪ ਅਖਵਾਇਆ। ਆਦਿ ਅੰਤ ਇਕ ਅਵਤਾਰੀ, ਏਕਾ ਗੁਰ ਸਮਝਾਇਆ। ਜਗੇ ਜੋਤ ਅਗੰਮ ਅਪਾਰੀ, ਨਿਰਗੁਣ ਵੇਸ ਵਟਾਇਆ। ਸ਼ਬਦ ਖੰਡਾ ਤੇਜ਼ ਕਟਾਰੀ, ਜੋਧਾ ਸੂਰਾ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਰਚਨ ਰਚਾਇਆ। ਜੁਗ ਨਾਤਾ ਜਗ ਜੋੜਿਆ, ਆਪਣੀ ਕਿਰਪਾ ਧਾਰ, ਜਨ ਭਗਤਾਂ ਆਪੇ ਬੌਹੜਿਆ, ਲੋਕਮਾਤ ਲੈ ਅਵਤਾਰ। ਧੁਰ ਦਰਗਾਹੀ ਆਏ ਦੌੜਿਆ, ਕਰੇ ਵੇਸ ਨਿਰੰਕਾਰ। ਫਲ ਵੇਖੇ ਮਿੱਠਾ ਕੌੜਿਆ, ਧਰਤ ਧਵਲ ਲੱਖ ਚੁਰਾਸੀ ਪਾਵੇ ਸਾਰ। ਨਾ ਕੋਈ ਜਾਣੇ ਪੈਂਡਾ ਲੰਮਾ ਚੌੜਿਆ, ਆਪੇ ਵਸਿਆ ਆਰ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਬੰਨੇ ਆਪਣੀ ਧਾਰ। ਲੋਕਮਾਤ ਹਰਿ ਧੀਰ ਧਰਾ, ਧੀਰਜ ਵੇਖ ਵਖਾਇੰਦਾ । ਜੁਗ ਜੁਗ ਆਪਣਾ ਵੇਸ ਧਰਾ, ਅਛਲ ਅਛੱਲ ਛਲ ਕਮਾਇੰਦਾ। ਸਤਿਜੁਗ ਲੇਖਾ ਆਪ ਲਿਖਾ, ਆਪਣਾ ਮੂਲ ਚੁਕਾਇੰਦਾ। ਵਾਰ ਅਠਾਰਾਂ ਜੋਤ ਜਗਾ, ਜਾਗਰਤ ਜੋਤ ਦਰਸਾਇੰਦਾ। ਨੇਤਰ ਨੈਣਾਂ ਦਰਸ ਦਿਖਾ, ਭਗਤ ਭਗਵੰਤ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਇਆ ਕਮਾਇੰਦਾ। ਸਤਿਜੁਗ ਸਾਚੇ ਪਾਰ ਕਿਨਾਰਾ, ਸਚ ਸੁੱਚ ਕੁੜਮਾਈਆ। ਤ੍ਰੇਤਾ ਲਏ ਮਾਤ ਅਵਤਾਰਾ, ਰਾਮ ਰਾਮਾ ਸੰਗ ਰਲਾਈਆ। ਬਰਸ ਬਰਸਾ ਕਰ ਅਧਾਰਾ, ਲੰਕਾ ਗੜ੍ਹ ਤੁੜਾਈਆ। ਗਊ ਗਰੀਬਾਂ ਪਾਵੇ ਸਾਰਾ, ਤਾਲ ਸੁਹਾਵਾ ਇਕ ਸੁਹਾਈਆ। ਅੰਤਮ ਕਰੇ ਪਾਰ ਕਿਨਾਰਾ, ਦੁਆਪਰ ਜੋਤ ਜਗਾਈਆ। ਦੁਆਪਰ ਤੇਰਾ ਸਚ ਮੁਨਾਰਾ, ਵੇਦ ਵਿਆਸਾ ਰਿਹਾ ਲਿਖਾਈਆ। ਸਾਵਲ ਸੁੰਦਰ ਰੂਪ ਅਪਾਰਾ, ਕਾਹਨਾ ਬੰਸਰੀ ਇਕ ਵਜਾਈਆ। ਗੀਤਾ ਗਿਆਨ ਭੇਵ ਨਿਆਰਾ, ਅਰਜਨ ਮੁਖ ਸਾਲਾਹੀਆ। ਤੋੜੇ ਗੜ੍ਹ ਮਾਣ ਹੰਕਾਰਾ, ਗ਼ਰੀਬ ਨਿਮਾਣੇ ਗਲੇ ਲਗਾਈਆ। ਬਿਦਰ ਸੁਦਾਮਾ ਉਤਰੇ ਪਾਰਾ, ਦਰੋਪਦ ਲੱਜਿਆ ਆਪ ਰਖਾਈਆ। ਆਪਣੇ ਦਰ ਆਪਣੇ ਘਰ ਆਪਣਾ ਕੀਆ ਪਾਰ ਉਤਾਰਾ, ਆਪ ਆਪਣਾ ਲਏ ਮਨਾਈਆ। ਕਲਜੁਗ ਖੇਲ ਕਰੇ ਨਿਆਰਾ, ਕਾਲੀ ਰੈਣ ਅੰਧੇਰੀ ਛਾਈਆ। ਜੂਠ ਝੂਠ ਕਰ ਪਸਾਰਾ, ਪੰਜ ਤਤ ਕਰੇ ਕੁੜਮਾਈਆ। ਮਾਇਆ ਮਮਤਾ ਕਰ ਪਿਆਰਾ, ਜੂਠਾ ਝੂਠਾ ਬੰਧਨ ਪਾਈਆ। ਚਾਰੋਂ ਕੁੰਟ ਧੂੰਆਂਧਾਰਾ, ਅਗਿਆਨ ਅੰਧੇਰਾ ਛਾਈਆ। ਈਸਾ ਮੂਸਾ ਕਰ ਉਜਿਆਰਾ, ਏਕਾ ਹੱਕ ਖ਼ੁਦਾਈਆ। ਇਕ ਵਖਾਏ ਸਾਚਾ ਨਾਅਰਾ, ਸਾਚਾ ਦਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖ਼ੁਸ਼ੀ ਮਨਾਈਆ । ਕਲਜੁਗ ਤੇਰੀ ਕਾਲੀ ਧਾਰ, ਹਰਿ ਸਾਚੇ ਰੰਗ ਰੰਗਾਇਆ। ਨਾਲ ਰਲਾਇਆ ਮੁਹੰਮਦ ਯਾਰ, ਸਾਚਾ ਮਤਾ ਪਕਾਇਆ। ਚਾਰ ਯਾਰੀ ਕਰੇ ਖ਼ਬਰਦਾਰ, ਏਕਾ ਰਾਹ ਵਖਾਇਆ। ਕਰਮ ਧਰਮ ਜਰਮ ਦਿਤਾ ਧੱਕਾ ਮਾਰ, ਬੇੜਾ ਰਿਹਾ ਰੁੜ੍ਹਾਇਆ। ਮਦੀਨਾ ਮੱਕਾ ਕਰ ਉਜਿਆਰ, ਮੱਕਾ ਕਾਅਬਾ ਮੁਖ ਰਖਾਇਆ। ਖੇਲੇ ਖੇਲ ਅਪਰ ਅਪਾਰ, ਦੋ ਦੋ ਆਬਾ ਵੇਖ ਵਖਾਇਆ। ਪੁਨ ਸਵਾਬਾ ਨਾ ਕੋਈ ਵਿਚਾਰ, ਐਨਹਲਹੱਕ ਨਾਅਰਾ ਲਾਇਆ। ਮੁਕਾਮੇ ਹੱਕ ਖ਼ੁਦਾਈ ਸਾਂਝਾ ਯਾਰ, ਦਿਸ ਕਿਸੇ ਨਾ ਆਇਆ। ਪੀਰ ਫ਼ਕੀਰ ਸ਼ਾਹ ਹਕੀਰ ਕੁਤਬ ਗੌਂਸ ਔਲੀਏ ਗਏ ਹਾਰ, ਹਰਿ ਕਾ ਭੇਵ ਕਿਸੇ ਨਾ ਪਾਇਆ। ਅੰਦਰ ਮੰਦਰ ਇਕ ਦਵਾਰ, ਨਾ ਕੋਈ ਦੇਵੇ ਪੜਦਾ ਲਾਹਿਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪ ਆਪਣਾ ਖੇਲ ਖਿਲਾਇਆ। ਨਾਨਕ ਗੁਰ , ਮੰਤਰ ਨਾਮ ਦ੍ਰਿੜਾਇਆ। ਨਾਮ ਸਤਿ ਕਰ ਵਿਚਾਰ, ਲੋਕਮਾਤੀ ਝੋਲੀ ਪਾਇਆ। ਚਾਰੋਂ ਕੁੰਟ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਇਆ। ਏਕਾ ਜੋਤ ਦਸ ਗੁਰ ਅਵਤਾਰ, ਗੁਰ ਗੋਬਿੰਦ ਇਹ ਸਮਝਾਇਆ। ਪੂਰਬ ਲਹਿਣਾ ਕਰਮ ਵਿਚਾਰ, ਪੁਰਖ ਅਕਾਲਾ ਮੂਲ ਚੁਕਾਇਆ। ਦੀਨ ਦਿਆਲਾ ਕਰੇ ਪਿਆਰ, ਸੂਲਾਂ ਸੱਥਰ ਵੇਖ ਵਖਾਇਆ। ਗਲੇ ਲਗਾਏ ਦਏ ਆਧਾਰ, ਏਕਾ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ ਜੁੁਗ ਜੁਗ ਆਪਣਾ ਵੇਸ ਵਟਾਇਆ। ਵੇਸ ਵਟਾ ਪੁਰਖ ਬਿਧਾਤਾ, ਆਪਣੀ ਕਲ ਵਰਤਾਇੰਦਾ। ਮੇਟ ਮਿਟਾਏ ਅੰਧੇਰੀ ਰਾਤਾ, ਅਗਿਆਨ ਅੰਧੇਰ ਗਵਾਇੰਦਾ। ਜਨ ਭਗਤਾਂ ਦੇਵੇ ਸਾਚੀ ਦਾਤਾ, ਧੁਰ ਦਾ ਕਰਮ ਕਮਾਇੰਦਾ। ਆਪੇ ਪਿਤਾ ਆਪੇ ਮਾਤਾ, ਗੁਰਮੁਖ ਬਾਲ ਅੰਞਾਣੇ ਗੋਦ ਉਠਾਇੰਦਾ। ਨਾ ਕੋਈ ਵੇਖੇ ਔਣਾ ਜਾਣਾ, ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾ ਸ਼ਾਹ ਸੁਲਤਾਨਾ ਏਕਾ ਧਾਮ ਸੁਹਾਇੰਦਾ। ਚਰਨ ਕਵਲ ਬੰਧਾਏ ਸਾਚਾ ਨਾਤਾ, ਗੁਰ ਗੋਬਿੰਦ ਮੇਲ ਮਿਲਾਇੰਦਾ। ਅੰਤਮ ਕਲਜੁਗ ਪੁੱਛੇ ਵਾਤਾ, ਜੋਤੀ ਜਾਮਾ ਵੇਸ ਵਟਾਇੰਦਾ । ਦਰਸ ਦਿਖਾਏ ਬਹੁ ਬਹੁ ਭਾਤਾਂ, ਰਾਮ ਕ੍ਰਿਸ਼ਨਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਕਲ ਵਰਤਾਇੰਦਾ। ਕਲਜੁਗ ਤੇਰਾ ਵੇਸ ਅਵੱਲਾ, ਹਰਿ ਹਰਿ ਆਪ ਕਰਾਇਆ। ਖੇਲੇ ਖੇਲ ਇਕ ਅਕੱਲਾ, ਨਾ ਕੋਈ ਦੂਸਰ ਸੰਗ ਰਲਾਇਆ। ਭੇਵ ਖੁਲਾਏ ਜਲਾ ਥਲਾ, ਡੂੰਘੀ ਕੰਦਰ ਵੇਖ ਵਖਾਇਆ। ਵੇਖ ਵਖਾਏ ਉਚ ਮਹੱਲਾ, ਪਰਬਤ ਟਿੱਲੇ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾਇਆ। ਵੇਸ ਵਟਾ ਹਰਿ ਨਿਰੰਕਾਰ ਆਪਣੀ ਕਲ ਵਰਤਾਈਆ। ਬ੍ਰਹਮੇ ਕੀਤਾ ਖ਼ਬਰਦਾਰ, ਏਕਾ ਸ਼ਬਦ ਜਣਾਈਆ। ਮਨ ਮਨਵੰਤਰ ਗਏ ਹਾਰ, ਇਕੱਤਰ ਚੌਕੜੀ ਵੇਖ ਵਖਾਈਆ। ਨੌਂ ਨੌਂ ਚਾਰ ਪਾਵੇ ਸਾਰ, ਨੌਂ ਨੌਂ ਦਏ ਸੁਹਾਈਆ। ਅਠ ਸਠ ਅਖਾੜ, ਚਾਰੋਂ ਕੁੰਟ ਹੋਏ ਰੁਸ਼ਨਾਈਆ । ਪੁਰਖ ਅਗੰਮੀ ਵੇਖ ਧਾੜ, ਏਕਾ ਨਾਅਰਾ ਰਹੀ ਲਾਈਆ। ਪੁਰੀ ਬ੍ਰਹਮ ਹੋਈ ਉਜਾੜ, ਸੁੰਞ ਮਸਾਣ ਵਖਾਈਆ। ਪੁਰਖ ਅਬਿਨਾਸ਼ੀ ਵੇਖੇ ਇਕ ਅਖਾੜ, ਜੋਧੇ ਸੂਰ ਵੱਡੀ ਵਡਿਆਈਆ। ਨਿਰਗੁਣ ਸਰਗੁਣ ਟੋਹੇ ਨਾੜ ਨਾੜ, ਤਿੰਨ ਸੌ ਸੱਠ ਹਾਡੀ ਵੇਖ ਵਖਾਈਆ। ਚਿੱਟੇ ਅਸਵ ਚੜ੍ਹਿਆ ਸਾਚਾ ਲਾੜ, ਵਡ ਦਾਤਾ ਧੁਰਦਰਗਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਰਬ੍ਰਹਮ ਬ੍ਰਹਮ ਰਿਹਾ ਸੁਣਾਈਆ। ਬ੍ਰਹਮਾ ਸੁਣ ਸ਼ਬਦ ਜੈਕਾਰਾ, ਆਪਣੀ ਲਏ ਅੰਗੜਾਈਆ। ਕਵਣ ਪੁਰਖ ਬੰਨੇ ਧਾਰਾ, ਕਵਣ ਵੇਖ ਵਖਾਈਆ। ਕਵਣ ਅਸਵ ਆਏ ਅਸਵਾਰਾ, ਕਵਣ ਕੂਟੇ ਫੇਰਾ ਪਾਈਆ। ਕਵਣ ਮਾਰਨਹਾਰਾ ਨਾਅਰਾ, ਥਿਰ ਕੋਈ ਰਹਿਣ ਨਾ ਪਾਈਆ । ਸੋ ਪੁਰਖ ਨਿਰੰਜਣ ਲੈ ਅਵਤਾਰਾ, ਜੋਤੀ ਨੂਰ ਕਰੇ ਰੁਸ਼ਨਾਈਆ। ਸਚਖੰਡ ਖੋਲ੍ਹ ਦਵਾਰਾ, ਪੁਰੀਆਂ ਲੋਆਂ ਆਇਆ ਕਰ ਕਰ ਧਾਹੀਆ। ਬ੍ਰਹਮ ਵੇਤਾ ਪਾਰ ਕਿਨਾਰਾ, ਬੀਸ ਬੀਸਾ ਇਹ ਸਮਝਾਈਆ। ਜਗਤ ਜਗਦੀਸਾ ਖੇਲ ਕਿਨਾਰਾ, ਸ਼ਿਵ ਸ਼ੰਕਰ ਦਏ ਉਠਾਈਆ। ਬਾਸ਼ਕ ਤਸ਼ਕਾ ਗਲ ਵਿਚੋਂ ਲਾਹੇ ਹਾਰਾ, ਹੱਥ ਤ੍ਰਿਸੂਲ ਸੁਟਾਈਆ। ਦੋਏ ਜੋੜ ਕਰੇ ਨਿਮਸਕਾਰਾ, ਪ੍ਰਭ ਆਏ ਸੀਸ ਝੁਕਾਈਆ। ਪ੍ਰਭ ਕਾ ਸ਼ਬਦ ਜੈਕਾਰਾ, ਏਕਾ ਹੁਕਮ ਸੁਣਾਈਆ। ਅੰਤਮ ਛੱਡਣਾ ਪਿਆ ਦਵਾਰਾ, ਭੋਲੇ ਨਾਥ ਵੱਡੀ ਵਡਿਆਈਆ। ਗੁਰਮੁਖ ਸਚ ਘਰ ਸੱਚੇ ਹੋਏ ਸਿਕਦਾਰਾ, ਸਤਿਗੁਰ ਸਾਚੀ ਬਣਤ ਬਣਾਈਆ। ਜੋਤੀ ਜੋਤ ਅਪਰ ਅਪਾਰਾ, ਜੋਤੀ ਜੋਤ ਲਏ ਮਿਲਾਈਆ। ਸੁਰਪਤ ਰਾਜਾ ਇੰਦ ਕਰੇ ਖ਼ਬਰਦਾਰਾ, ਕਰੋੜ ਤੇਤੀਸਾ ਨਾਲ ਰਲਾਈਆ। ਕਲਜੁਗ ਅੰਤਮ ਆਏ ਪਾਰ ਕਿਨਾਰਾ, ਬਲ ਬਾਵਨ ਕੋਈ ਨਾ ਸੁਹਾਈਆ । ਮਾਤ ਸੁਲੱਖਣੀ ਨਾ ਕਰੇ ਪਿਆਰਾ, ਨਾ ਰੋ ਰੋ ਨੀਰ ਵਹਾਈਆ। ਪੁਰਖ ਅਬਿਨਾਸ਼ੀ ਆਪਣੀ ਬੰਨੇ ਆਪੇ ਧਾਰਾ, ਹਰਿ ਦਰ ਵੱਡੀ ਵਡਿਆਈਆ। ਜੋਤ ਸਰੂਪ ਲੈ ਅਵਤਾਰਾ, ਨਿਰਗੁਣ ਖੇਲ ਕਰੇ ਰਘੁਰਾਈਆ। ਬ੍ਰਹਮਾ ਸੁਤ ਨਾਰਦ ਮੁਨ ਰੋਵੇ ਜ਼ਾਰੋ ਜ਼ਾਰਾ, ਚੋਟੀ ਸੀਸ ਮੁੰਡਾਈਆ। ਵੇਦ ਸ਼ਾਸਤਰ ਕਰਨ ਪੁਕਾਰਾ, ਬ੍ਰਹਮਾ ਇਹ ਸਮਝਾਈਆ। ਵੇਦ ਵਿਆਸਾ ਬਣ ਲਿਖਾਰਾ, ਪੁਰਾਨ ਅਠਾਰਾਂ ਲੱਖ ਚਾਰ ਹਜ਼ਾਰ ਸਤਾਰਾਂ ਸਲੋਕ ਗਿਆ ਜਣਾਈਆ। ਖੇਲੇ ਖੇਲ ਕਿ਼ਸ਼ਨ ਮੁਰਾਰਾ, ਗਿਆਨ ਗੀਤਾ ਇਕ ਦ੍ਰਿੜਾਈਆ। ਅੰਜੀਲ ਕੁਰਾਨ ਵੇਖ ਜਹਾਨ, ਬੰਸ ਬੰਸਾ ਏਕ ਗੁਣ ਵਖਾਈਆ। ਨਾਨਕ ਅਰਜਨ ਕਰ ਪਛਾਨ, ਬਾਣੀ ਬੋਧ ਇਕ ਗਿਆਨ, ਰਾਗ ਛਤੀਸਾ ਰਿਹਾ ਅਲਾਈਆ। ਗੁਰ ਗੋਬਿੰਦੇ ਅੰਮ੍ਰਿਤ ਆਤਮ ਦਿਤਾ ਪੀਣ ਖਾਣ, ਬਸਤਰ ਸ਼ਸਤਰ ਇਕ ਸਮਾਈਆ। ਨਾਮ ਖੰਡਾ ਤੀਰ ਕਿਰਪਾਨ, ਬ੍ਰਹਿਮੰਡਾਂ ਹੋਏ ਸਹਾਈਆ। ਜੇਰਜ ਅੰਡਾ ਵੇਖ ਵਖਾਨ ਝੂਠ ਦੁਕਾਨ, ਚੌਦਾਂ ਹੱਟਾਂ ਵੇਖ ਵਖਾਈਆ। ਇੱਤਲ ਵਿਤਲ ਸਿਤਲ ਹੋ ਮਿਹਰਾਵਾਨ, ਤਲਾਤਲ ਮਹਾਤਲ ਰਸਾਤਲ ਪਤਾਲ ਲੋਕ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਵਰਤਾਈਆ। ਚੌਦਾਂ ਲੋਕ ਚੌਦਾਂ ਤਬਕ ਚੌਦਾਂ ਹਰਿ ਹੁਲਾਰਾ। ਚੌਦਾਂ ਖੇਲ ਖੇਲ ਤਬਰੇਜ਼ ਸ਼ਮਸ, ਚੌਦਾਂ ਅੱਲਾ ਰਾਣੀ ਨਾਅਰਾ। ਚੌਦਾਂ ਲੋਕ ਚੌਦਾਂ ਹੱਟ, ਚੌਦਾਂ ਚੌਦਾਂ ਹੋਏ ਖਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਖੇਲੇ ਖੇਲ ਸਿਰਜਣਹਾਰਾ। ਬ੍ਰਹਮਾ ਸ਼ਿਵ ਦੇਵਤ ਸੁਰ, ਪ੍ਰਭ ਸਾਚੇ ਇਕ ਸਮਝਾਇਆ। ਰਿਖ ਮੁਨ ਸਾਧ ਸੰਤ ਜੋ ਬੈਠੇ ਜੁੜ, ਤੀਰਥ ਤੱਟਾਂ ਲਏ ਉਠਾਇਆ। ਗੁਰਦਰ ਮੰਦਰ ਸ਼ਿਵਦਵਾਲੇ ਜੋ ਰਹੇ ਰੁੜ, ਪਾਰ ਕੰਢਾ ਦਏ ਵਖਾਇਆ। ਲੱਖ ਚੁਰਾਸੀ ਵੇਖੇ ਪਰਖੇ ਮਿੱਠਾ ਕੌੜਾ, ਅੰਦਰ ਮੰਦਰ ਖੋਜ ਖੋਜਾਇਆ। ਲੇਖ ਲਿਖਾਏ ਪੂਤ ਸਪੂਤਾ ਬ੍ਰਹਿਮਣ ਗੌੜਾ, ਵੇਖ ਵਖਾਇਆ। ਕਲਜੁਗ ਅੰਤਮ ਜੋਤ ਅਕਾਲੀ ਜੋਤ ਸਰੂਪੀ ਲੋਕਮਾਤੀ ਆਇਆ ਦੌੜਾ, ਸ਼ਬਦ ਡੰਕਾ ਇਕ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾਇਆ। ਵੇਸ ਵਟਾਇਆ ਹਰਿ ਨਿਰੰਕਾਰ, ਆਪਣੇ ਹੱਥ ਰੱਖੀ ਵਡਿਆਈਆ। ਲੋਆਂ ਪੁਰੀਆਂ ਬੰਨੇ ਧਾਰ, ਲੋਕਮਾਤ ਵੱਜੇ ਵਧਾਈਆ। ਸਤਿ ਸਤਿ ਪਾਰ ਕਿਨਾਰ, ਸਤਿ ਸਤਿ ਵੇਖ ਵਖਾਈਆ। ਭੂ ਲੋਕ ਖ਼ਬਰਦਾਰ, ਦੂਵਰ ਕਰੇ ਜਣਾਈਆ। ਸਵਰਗ ਲੋਕ ਕਰ ਪਿਆਰ, ਮਹਰਹ ਨਾਮ ਜਪਾਈਆ। ਜਪ ਲੋਕ ਪਾਰ ਕਿਨਾਰ, ਤਪ ਤਪਸਵੀ ਇਕ ਵਖਾਈਆ। ਸਤਿ ਲੋਕ ਸਤਿ ਪੁਰਖ ਨਿਰੰਜਣ ਸਿਰਜਣਹਾਰ, ਬੈਠਾ ਬੇਪਰਵਾਹੀਆ। ਲੋਕਮਾਤ ਆਇਆ ਸਾਂਝਾ ਯਾਰ, ਚਾਰ ਵਰਨਾਂ ਕਰੇ ਜਣਾਈਆ। ਨੌਂ ਖੰਡ ਪ੍ਰਿਥਮੀ ਪਾਵੇ ਸਾਰ, ਕੁਲਾ ਖੰਡ ਡੇਰਾ ਲਾਈਆ। ਇੱਲਾਬੁਤ ਮਾਰੇ ਮਾਰ, ਕੇਤਮਾਲ ਵੱਜੀ ਵਧਾਈਆ। ਹਰਣਯਮਹ ਵੇਖ ਵਿਚਾਰ, ਭਦਰ ਖੇਲ ਖਿਲਾਈਆ। ਰਮਕ ਰੋਵੇ ਜ਼ਾਰੋ ਜ਼ਾਰ, ਹਰਿਵਰਖ ਫੋਲ ਫੋਲਾਈਆ। ਕਿੰ ਪੁਰਖ ਪਾਵੇ ਸਾਰ, ਭਾਰਤ ਖੰਡ ਹੋਏ ਜੈ ਜੈਕਾਰ, ਸੱਤਾਂ ਦੀਪਾਂ ਮੇਲਾ ਨਾਰੀ ਕੰਤ ਦਰ ਸੁਹਾਈਆ। ਲੱਖਣ ਦੀਪ ਹੋ ਉਜਿਆਰ, ਕਰੌਚ ਫੇਰਾ ਪਾਈਆ। ਪੁਸ਼ਕਰ ਤੇਰੀ ਬੰਨੇ ਧਾਰ, ਜੰਬੂ ਦੀਪ ਆਪ ਆਪਣਾ ਰੰਗ ਵਟਾਈਆ। ਸਲਮਲ ਤੇਰਾ ਇਕ ਪਿਆਰ, ਭੁੱਲ ਰਹੇ ਨਾ ਰਾਈਆ। ਸ਼ਾਨ ਤੇਰੀ ਬੰਨੇ ਧਾਰ, ਏਕਾ ਗੁਣ ਰਖਾਈਆ। ਕੁਸ਼ਾ ਵੇਖ ਸੱਚੀ ਸਰਕਾਰ, ਸੀਸ ਸਾਚਾ ਤਾਜ ਪਹਿਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨੌਂ ਸਤ ਦੇ ਮਤ ਇਕ ਤਤ ਰਿਹਾ ਸਮਝਾਈਆ । ਏਕਾ ਤਤ ਇਕ ਗਿਆਨ, ਏਕਾ ਨਾਮ ਦ੍ਰਿੜਾਇਆ। ਏਕਾ ਧੀਰਜ ਏਕਾ ਯਤ ਇਕ ਧਿਆਨ, ਏਕਾ ਮਾਰਗ ਲਾਇਆ। ਇਕ ਦਵਾਰਾ ਇਕ ਅਸਥਾਨ, ਗੁਰਚਰਨ ਦਵਾਰਾ ਇਕ ਵਖਾਇਆ। ਅੰਮ੍ਰਿਤ ਆਤਮ ਪੀਣ ਖਾਣ, ਤ੍ਰਿਸਨਾ ਭੁੱਖ ਮਿਟਾਇਆ। ਏਕਾ ਰਾਗ ਸੁਣਾਏ ਕਾਨ, ਧੁੰਨ ਅਨਾਦੀ ਤਾਲ ਵਜਾਇਆ। ਏਕਾ ਮਾਰੇ ਸਾਚਾ ਬਾਣ, ਬਜਰ ਕਪਾਟੀ ਚੀਰ ਵਖਾਇਆ। ਸੋ ਪੁਰਖ ਹਰਿ ਮਿਹਰਵਾਨ, ਹੰ ਹੰਗਤਾ ਦਏ ਗਵਾਇਆ। ਏਕਾ ਚਿੱਲਾ ਇਕ ਕਮਾਨ, ਏਕਾ ਤੀਰ ਰਿਹਾ ਉਠਾਇਆ। ਏਕਾ ਕਿਲਾ ਏਕਾ ਧਰਮ ਨਿਸ਼ਾਨ, ਏਕਾ ਦਏ ਝੁਲਾਇਆ। ਏਕਾ ਵਰਨ ਏਕਾ ਗੋਤ ਏਕਾ ਘਰ ਇਕ ਮਕਾਨ, ਏਕਾ ਬ੍ਰਹਮ ਦਏ ਜਣਾਇਆ। ਏਕਾ ਨਾਰੀ ਏਕਾ ਕਮਲਾਪਾਤ, ਏਕਾ ਸੇਜ ਰਿਹਾ ਹੰਢਾਇਆ। ਏਕਾ ਮੰਦਰ ਅੰਦਰ ਰਿਹਾ ਝਾਕ, ਪੜਦਾ ਓਹਲਾ ਇਕ ਰਖਾਇਆ। ਏਕਾ ਖੋਲ੍ਹਣਹਾਰਾ ਤਾਕ, ਅੰਧ ਅੰਧੇਰਾ ਦਏ ਗਵਾਇਆ। ਏਕਾ ਸੱਜਣ ਆਪਣਾ ਸਾਕ, ਏਕਾ ਮੀਤ ਮੁਰਾਰ ਬਣਾਇਆ। ਏਕਾ ਪਾਕੀ ਏਕਾ ਪਾਕ, ਪੱਤਤ ਪਾਪੀ ਪੁਨੀਤ ਦਏ ਕਰਾਇਆ। ਏਕਾ ਜਾਣੇ ਜਣਾਏ ਭਵਿਖਤ ਵਾਕ, ਨਾ ਕੋਈ ਦੂਸਰ ਲੇਖ ਲਿਖਾਇਆ। ਜੁਗ ਜੁਗ ਜਨ ਭਗਤਾਂ ਪੜਦਾ ਰਿਹਾ ਢਾਕ, ਸ਼ਬਦ ਦੋਸ਼ਾਲਾ ਉਪਰ ਪਾਇਆ। ਕੋਈ ਨਾ ਰਹੇ ਅੱਗੇ ਆਕੀ ਆਕ, ਸ਼ਾਹ ਸੁਲਤਾਨਾਂ ਖਾਕ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਉਂ ਧਰਾਇਆ। ਜੋਤੀ ਜਾਮਾ ਹਰਿ ਹਰਿ ਅਵੱਲੜਾ, ਹਰਿ ਹਰਿ ਜੋਤ ਜਗਾਈਆ। ਸ਼ਬਦੀ ਡੰਕ ਵੱਜੇ ਘਰ ਘਰਾ, ਘਰ ਘਰ ਵਿਚ ਕਰੇ ਜਣਾਈਆ। ਵੇਖ ਵਖਾਏ ਦਰ ਦਰ ਦਰਾ, ਦਰ ਦਰਵਾਜਾ ਖੋਲ੍ਹ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਉਂ ਉਪਾਈਆ। ਆਪ ਆਪਣਾ ਨਾਉਂ ਰੱਖ, ਆਪਣਾ ਬਿਰਧ ਰਖਾਇਆ। ਆਪ ਆਪਣਾ ਕਰ ਵੱਖ, ਆਪ ਆਪਣਾ ਵੇਖਣ ਆਇਆ। ਆਪ ਆਪਣਾ ਕਰ ਪਰਤੱਖ, ਆਪ ਆਪਣਾ ਸਗਨ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇਆ। ਨਾਉਂ ਧਰ ਹਰਿ ਨਿਹਕਲੰਕ, ਸ਼ਬਦ ਡੰਕ ਵਜਾਇੰਦਾ। ਲੋਕਮਾਤ ਉਠਾਏ ਰਾਓ ਰੰਕ, ਰੰਕ ਰਾਜਾਨਾ ਆਪ ਜਗਾਇੰਦਾ। ਜਨ ਭਗਤ ਸੁਹਾਏ ਦਵਾਰ ਬੰਕ, ਬੰਕ ਦਵਾਰੀ ਨਾਉਂ ਧਰਾਇੰਦਾ। ਦਰਸ ਦਿਖਾਏ ਵਾਰ ਅਨਕ, ਅਨਕ ਕਲ ਵਰਤਾਇੰਦਾ। ਪਰਗਟ ਹੋਇਆ ਵਾਸੀ ਪੁਰੀ ਘਨਕ, ਸੰਬਲ ਨਗਰੀ ਡੇਰਾ ਲਾਇੰਦਾ। ਗੁਰਮੁਖ ਆਤਮ ਸੀਤਾ ਸਪੁੱਤਰੀ ਜਨਕ, ਘਰ ਸਾਚੇ ਆਪ ਪਰਨਾਇੰਦਾ। ਆਪੇ ਰੂਪ ਵਟਾਏ ਸਨੰਦਨ ਸਨਕ, ਸਨਾਤਨ ਸੰਤ ਕੁਮਾਰਾ ਵੇਖ ਵਖਾਇੰਦਾ। ਰੂਪ ਬਰਾਹ ਵਜਾਏ ਡੰਕ, ਯਗੈ ਪੁਰਸ਼ ਕੁਰਲਾਇੰਦਾ। ਹਾਵ ਗਰੀਵ ਲਾਏ ਅੰਕ, ਨਰ ਨਰਾਇਣ ਧਾਰ ਰਖਾਇੰਦਾ। ਕਪਲ ਮੁਨ ਲਾਏ ਤਨਕ, ਦਤਾ ਤ੍ਰੈ ਸਮਝਾਇੰਦਾ। ਰਿੱਖਭ ਦੇਵ ਕੱਢੇ ਸ਼ਨਕ, ਪ੍ਰਿਥੂ ਮਥ ਵਖਾਇੰਦਾ। ਮਤਸਯ ਲੇਖਾ ਇਕ ਅਕੰਤ, ਕਛਪ ਭਾਰ ਉਠਾਇੰਦਾ। ਧਨੰਤਰ ਉਠਾਇਆ ਏਕਾ ਧਨਖ, ਔਸ਼ਦ ਮੇਟ ਮਿਟਾਇੰਦਾ। ਬਾਵਨ ਹੰਸਾ ਹਰੀ ਨਰਾਇਣ ਨਰ ਸਿੰਘ ਰੂਪ ਇਕ ਅਕੰਤਾ, ਏਕਾ ਧਾਰ ਬੰਧਾਇੰਦਾ। ਮੋਹਣੀ ਰੂਪ ਖੇਲ ਖਿਲੰਤਾ, ਬਲ ਰਾਜਾ ਦਰ ਸੁਹਾਇੰਦਾ। ਪਰਸਰਾਮਾ ਵੇਖ ਵਖੰਤਾ, ਕਿਰਿਆ ਕਰਮ ਕਮਾਇੰਦਾ। ਵੇਦ ਵਿਆਸਾ ਕ੍ਰਿਸ਼ਨ ਭਗਵੰਤਾ, ਮੁਖੀ ਮੁਖ ਸਲਾਹਿੰਦਾ। ਬੋਧ ਬੋਧਾ ਧਾਮ ਸੁਹੰਤਾ, ਜਗਤ ਗਿਆਨ ਦ੍ਰਿੜਾਇੰਦਾ। ਅੰਤਮ ਕਲਜੁਗ ਨਿਹਕਲੰਕ ਵਜਾਏ ਡੰਕਾ, ਨਾਨਕ ਗੋਬਿੰਦ ਲੇਖ ਲਿਖਾਇੰਦਾ। ਲੱਖ ਚੁਰਾਸੀ ਸ੍ਰਿਸ਼ਟ ਸਬਾਈ ਨੌਂ ਖੰਡ ਪ੍ਰਿਥਮੀ ਕੱਢੇ ਸ਼ੰਕਾ, ਆਪ ਆਪਣੀ ਕਲ ਵਰਤਾਇੰਦਾ। ਜਿਸ ਜਨ ਲਾਏ ਜੋਤੀ ਤਨਕਾ, ਸ਼ਬਦੀ ਸ਼ਬਦ ਉਠਾਇੰਦਾ। ਆਪੇ ਫੇਰਨਹਾਰਾ ਮਨ ਕਾ ਮਣਕਾ, ਮਨ ਮਨੂਆ ਮੇਟ ਮਿਟਾਇੰਦਾ। ਬੁੱਧੀ ਮਤ ਵੱਜੇ ਡੰਕਾ, ਸੁਰ ਤਾਲ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦਰ ਦਰ ਘਰ ਘਰ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪੰਜ ਤਤ ਕਾਇਆ ਰਥ ਵੇਖ ਵਖਾਇੰਦਾ। ਕਾਇਆ ਰਥ, ਹਰਿ ਰਥਵਾਹੀ ਘਟ ਘਟ ਆਪ ਚਲਾਇੰਦਾ। ਆਪਣੇ ਹੱਥ ਰੱਖੇ ਨੱਥ, ਚਾਰੋਂ ਕੁੰਟ ਫਿਰਾਇੰਦਾ। ਜਨ ਭਗਤਾਂ ਦੇਵੇ ਆਪਣੀ ਵਥ, ਆਪ ਆਪਣੀ ਬੂਝ ਬੁਝਾਇੰਦਾ। ਸ਼੍ਰਿਸ਼ਟ ਸਬਾਈ ਲੱਥੀ ਸਥ, ਪੰਜ ਵਿਕਾਰਾ ਸੱਥਰ ਹੇਠ ਵਿਛਾਇੰਦਾ। ਜੂਠਾ ਝੂਠਾ ਬੁਰਜ ਜਾਣਾ ਢੱਠ, ਥਿਰ ਕੋਈ ਰਹਿਣ ਨਾ ਪਾਇੰਦਾ। ਨਾਮ ਸ਼ਬਦ ਗੁਰਦਰ ਮੰਦਰ ਮਸਜਿਦ ਨਾ ਕੋਈ ਸੰਗ ਰਖਾਇੰਦਾ। ਅਕਾਲ ਪੁਰਖ ਚਰਨ ਦਵਾਰੇ ਇਕ ਅਕੱਠ, ਜੁਗ ਜੁਗ ਵਿਛੜੇ ਮੇਲ ਮਿਾਇੰਦਾ। ਮਾਣ ਦਵਾਏ ਤੀਰਥ ਅਠ ਸਠ, ਜੋ ਜਨ ਨੇਤਰ ਦਰਸ਼ਨ ਪਾਇੰਦਾ। ਉਲਟੀ ਗੇੜਨਹਾਰਾ ਲੱਠ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਅਗਨੀ ਲਾਏ ਮੱਠ, ਤਤਵ ਤਤ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਕਲ ਵਰਤਾਇੰਦਾ। ਕਰਨ ਕਰਾਵਨ ਜੋਗ, ਹਰਿ ਭਗਵੰਤਿਆ। ਆਦਿ ਅੰਤ ਜੁਗਾ ਜੁਗੰਤ ਨਾ ਹਰਖ ਨਾ ਕਦੇ ਸੋਗ, ਆਪ ਆਪਣਾ ਖੇਲ ਖਿਲੰਤਿਆ। ਸ੍ਰਿਸ਼ਟ ਸਬਾਈ ਕਲਜੁਗ ਚੁਗੌਣੀ, ਜੂਠੀ ਝੂਠੀ ਚੋਗ, ਮਾਨ ਅਭਿਮਾਨ ਜੀਵ ਨਿਧਾਨ ਜੀਵ ਜੰਤਿਆ। ਗੁਰਮੁਖ ਵਿਰਲੇ ਦੇਵੇ ਦਰਸ ਅਮੋਘ, ਸਾਚਾ ਮੇਲਾ ਨਾਰੀ ਕੰਤਿਆ। ਲੇਖਾ ਲਿਖਿਆ ਧੁਰ ਸੰਜੋਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਧਾਰ ਚਲੰਤਿਆ। ਕਲਜੁਗ ਧਾਰ ਹਰਿ ਨਿਰਾਲੀ, ਆਪਣੀ ਆਪ ਚਲਾਈਆ। ਖੇਲੇ ਖੇਲ ਜੋਤ ਅਕਾਲੀ, ਨਿਰਗੁਣ ਰੂਪ ਵਟਾਈਆ। ਗੁਰਮੁਖਾਂ ਬਣਿਆ ਸਾਚਾ ਮਾਲੀ, ਧੁਰ ਦਾ ਵਾਲੀ ਬੇਪਰਵਾਹੀਆ। ਦੂਰ ਦੁਰਾਡੇ ਕਾਇਆ ਮੰਦਰ ਅੰਦਰ ਬਹਿ ਬਹਿ ਜਾਏ ਭਾਲੀ, ਮਨਮੁਖ ਜੀਵਾਂ ਦਿਸ ਨਾ ਆਈਆ। ਮਨਮੁਖ ਜੀਵ ਸੁਰਤ ਸਵਾਣੀ ਹੋਈ ਬੇਹਾਲੀ, ਦਿਵਸ ਰੈਣ ਰਹੀ ਕੁਰਲਾਈਆ। ਮਨਮਤ ਵਜਾਇਆ ਆਪਣੀ ਤਾਲੀ, ਤਾਲ ਤਲਵਾੜਾ ਨਾ ਕੋਈ ਰਖਾਈਆ। ਅੰਤਮ ਫਲ ਨਾ ਦਿਸੇ ਕਿਸੇ ਡਾਲ੍ਹੀ, ਸਿਮਲ ਬੈਠਾ ਮੁਖ ਭਵਾਈਆ। ਮਾਇਆ ਮਮਤਾ ਜਗਤ ਜੰਜਾਲੀ, ਜਗਤ ਜੰਜੀਰ ਬੰਨਾਈਆ। ਹਉਮੇ ਹੰਗਤਾ ਕਾਇਆ ਢਾਲੀ, ਜੂਠ ਝੂਠ ਕੁਠਾਲੀ ਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਵੇਖਣ ਆਇਆ, ਆਪ ਆਪਣਾ ਰੂਪ ਵਟਾਇਆ। ਕਵਣ ਸਾਧ ਕਵਣ ਸੰਤ, ਕਵਣ ਜੀਵ ਕਵਣ ਜੰਤ, ਕਵਣ ਮਣੀਆ ਕਵਣ ਮੰਤ, ਕਵਣ ਰਸਨਾ ਰਸ ਰਹੀ ਪਾਈਆ। ਕਵਣ ਰਸ ਜਗਤ ਸੰਸਾਰਾ, ਕਵਣ ਰੂਪ ਦਰਸਾਇਆ। ਕਲਜੁਗ ਮਾਇਆ ਮੇਲਾ ਹੱਸ ਹੱਸ, ਘਰ ਘਰ ਸਗਨ ਮਨਾਇਆ। ਮਨਮਤ ਫਿਰੇ ਨੱਸ ਨੱਸ, ਆਪ ਆਪਣਾ ਕਰਮ ਕਮਾਇਆ । ਸਚ ਪਰਕਾਸ਼ ਛੁਪਾ ਬੈਠੇ ਰਵ ਸਸ, ਮੁਖ ਏਕਾ ਪੱਲੂ ਪਾਇਆ। ਧਰਤ ਮਾਤ ਆਪਣੇ ਅੰਦਰ ਆਪੇ ਗਈ ਧਸ, ਪਾਪਾਂ ਭਾਰ ਝੱਲਿਆ ਨਾ ਜਾਇਆ। ਭਾਈਆਂ ਭੈਣਾਂ ਮਾਣਿਆ ਏਕਾ ਰਸ, ਕਾਮ ਕਰੋਧ ਹੋਏ ਹਲਕਾਇਆ। ਪਾਰਬ੍ਰਹਮ ਅਕਾਲ ਮੂਰਤ ਜੋਤ ਨਿਰੰਜਣ ਆਦਿ ਨਿਰੰਜਣ ਤੇਰਾ ਕਿਸੇ ਨਾ ਗਾਇਆ ਸਾਚਾ ਜਸ, ਰਸਨਾ ਗਾ ਗਾ ਵਾਦ ਵਧਾਇਆ। ਜਿਹਵਾ ਲਾਇਆ ਮਦਿਰਾ ਮਾਸ, ਗੁਰ ਕਾ ਸ਼ਬਦ ਭੁਲਾਇਆ। ਲੇਖੇ ਲੱਗਾ ਨਾ ਇਕ ਸਵਾਸ, ਗੁਰ ਗੋਬਿੰਦ ਲੇਖ ਲਿਖਾਇਆ। ਨਾ ਕੋਈ ਸਹਾਈ ਪ੍ਰਿਥਮੀ ਅਕਾਸ਼, ਨਾਨਕ ਗੁਰ ਧੱਕਾ ਲਾਇਆ। ਗੁਰ ਅਰਜਨ ਨਾ ਦਏ ਦਰ ਧਰਵਾਸ, ਜਿਸ ਜਨ ਹਰਿ ਹਰਿ ਦਿਸ ਨਾ ਆਇਆ। ਬਿਨ ਸਤਿਗੁਰ ਪੂਰੇ ਕੋਇ ਨਾ ਕਰੇ ਬੰਦ ਖਲਾਸ, ਵੇਦ ਪੁਰਾਨਾ ਏਕਾ ਗਾਇਆ। ਜਨ ਭਗਤਾਂ ਪੂਰੀ ਕਰੇ ਆਸ, ਜੁਗ ਜੁਗ ਜੋਤੀ ਜਾਮਾ ਭੇਖ ਵਟਾਇਆ। ਲਹਿਣਾ ਦੇਣ ਚੁਕਾਏ ਦਸ ਦਸ ਮਾਸ, ਮਾਤ ਗਰਭ ਫੇਰ ਨਾ ਆਇਆ। ਨਿਝ ਘਰ ਆਪਣੇ ਆਪ ਰਖਾਏ ਵਾਸ, ਥਿਰ ਘਰ ਵਾਸੀ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਅਬਿਨਾਸ਼ੀ ਕਰਤਾ ਨਿਹਕਲੰਕ ਵੇਸ ਵਟਾਇਆ। ਨਿਹਕਲੰਕ ਅਕਲ ਕਲ ਧਾਰ, ਲੋਕਮਾਤ ਉਠ ਧਾਇਆ। ਪੰਜ ਤਤ ਨਾ ਕਰਿਆ ਕੋਈ ਪਿਆਰ, ਸ਼ਬਦੀ ਡੰਕ ਵਜਾਇਆ। ਕਲਜੁਗ ਮੇਟੇ ਕੂੜਾ ਕੂੜ ਕੁੜਿਆਰ, ਰੈਣ ਅਧਿਆਰੀ ਰਹਿਣ ਨਾ ਪਾਇਆ। ਸਤਿਜੁਗ ਸਾਚੇ ਸਾਚੀ ਬੰਨੇ ਧਾਰ, ਆਪ ਆਪਣਾ ਮਾਰਗ ਲਾਇਆ। ਪਰਗਟ ਹੋਏ ਵਿਚ ਸੰਸਾਰ, ਭੁੱਲ ਰਹੇ ਨਾ ਰਾਇਆ। ਵੇਖ ਵਖਾਏ ਮੁਹੰਮਦੀ ਯਾਰ, ਅੱਲਾ ਰਾਣੀ ਸੰਗ ਰਖਾਇਆ। ਈਸਾ ਮੂਸਾ ਕਰ ਵਿਚਾਰ, ਕਾਲਾ ਸੂਸਾ ਤਨ ਛੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਬਿਰਧ ਧਰਾਇਆ। ਕਵਣ ਹਰਿ ਕਵਣ ਸਿੰਘਾਸਣ, ਕਵਣ ਜੋਤ ਜਗਾਇੰਦਾ। ਕਵਣ ਪੁਰਖ ਕਵਣ ਅਬਿਨਾਸ਼ਨ, ਕਵਣ ਮੇਲ ਮਿਲਾਇੰਦਾ। ਕਵਣ ਨਿਵਾਸੀ ਘਟ ਘਟ ਵਾਸਨ, ਘਟ ਘਟ ਧਾਮ ਸੁਹਾਇੰਦਾ। ਕਵਣ ਗੁਰ ਸਦ ਬਲ ਬਲ ਜਾਸਨ, ਬਲਹਾਰੀ ਨਾਉਂ ਉਪਾਇੰਦਾ। ਕਵਣ ਪ੍ਰਿਥਮੀ ਕਵਣ ਅਕਾਸ਼ਨ, ਕਵਣ ਖੋਜ ਖੋਜਾਇੰਦਾ। ਕਵਣ ਦਾਸ ਕਵਣ ਦਾਸੀ ਦਾਸਨ, ਕਵਣ ਸੇਵਕ ਸੇਵਾ ਕਮਾਇੰਦਾ। ਕਵਣ ਪੂਰੀ ਕਰੇ ਕਰਾਏ ਜਨ ਭਗਤਾਂ ਤ੍ਰਿਸਨਾ ਆਸਨ, ਆਸਾ ਤ੍ਰਿਸਨਾ ਮੇਟ ਮਿਟਾਇੰਦਾ। ਪਾਰਬ੍ਰਹਮ ਪ੍ਰਭ ਸ਼ਾਹੋ ਸ਼ਬਾਸ਼ਨ, ਜੁਗ ਜੁਗ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਸਾਚਾ ਲੋਕਮਾਤ, ਪੰਜ ਤਤ ਸਮਾਇਆ। ਸਤਿਗੁਰ ਪੂਰਾ ਵੇਖੇ ਮਾਰ ਝਾਤ, ਦੂਸਰ ਕਿਸੇ ਦਿਸ ਨਾ ਆਇਆ। ਜਿਸ ਜਨ ਮਿਟਾਏ ਅੰਧੇਰੀ ਰਾਤ, ਅਗਿਆਨ ਅੰਧੇਰ ਗਵਾਇਆ। ਦੀਪਕ ਜੋਤੀ ਕਰੇ ਪਰਕਾਸ਼, ਸਚ ਮਹੱਲ ਦਰਸਾਇਆ। ਆਪ ਰਖਾਇਆ ਆਪਣਾ ਵਾਸ, ਜੋਤੀ ਜੋਤ ਡਗਮਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖਣਹਾਰਾ ਦਰ, ਦਰ ਦਵਾਰਾ ਇਕ ਸੁਹਾਇਆ। ਦਰ ਦਵਾਰਾ ਗੁਰਮੁਖ ਖੇੜਾ, ਹਰਿ ਸਾਚੇ ਆਪ ਸੁਹਾਇਆ। ਆਪੇ ਮੇਟੇ ਪੰਚਮ ਝੇੜਾ, ਪੰਚਮ ਮੋਹ ਚੁਕਾਇਆ। ਆਪੇ ਕਰੇ ਹੱਕ ਨਿਬੇੜਾ, ਹੱਕ ਹਕੀਕਤ ਵੇਖ ਵਖਾਇਆ। ਆਪੇ ਬੰਨਣਹਾਰਾ ਬੇੜਾ, ਲਾਸ਼ਰੀਕ ਖ਼ੁਦਾ ਅਖਵਾਇਆ। ਬਿਨ ਸਤਿਗੁਰ ਪੂਰੇ ਜਾਣੇ ਕੇਹੜਾ, ਕਵਣ ਦਵਾਰੇ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਲਏ ਵਰ, ਆਪ ਆਪਣਾ ਬੰਧਨ ਪਾਇਆ। ਬੰਧਨ ਪਾਇਆ ਨਾਮ ਡੋਰ, ਸ਼ਬਦੀ ਤੰਦ ਬੰਧਾਇਆ। ਮੇਟ ਮਿਟਾਏ ਪੰਜ ਚੋਰ, ਪੰਚਮ ਲਏ ਜਗਾਇਆ। ਪੰਚ ਸੁਣਾਏ ਸ਼ਬਦ ਘਨਘੋਰ, ਪੰਚਮ ਸੇਵਾ ਲਾਇਆ। ਅਨਹਦ ਵਜਾਏ ਸਾਚਾ ਢੋਲ, ਮਰਦੰਗਾ ਆਪਣੇ ਹੱਥ ਉਠਾਇਆ। ਆਤਮਕ ਧੁਨ ਅਨਾਦੀ ਬੋਲ, ਬੋਧ ਅਗਾਧਾ ਦਏ ਜਣਾਇਆ। ਅੰਮ੍ਰਿਤ ਆਤਮ ਦੇਵੇ ਸਾਚੀ ਪੌਹਲ, ਏਕਾ ਅੰਮ੍ਰਿਤ ਮੁਖ ਚੁਆਇਆ। ਉਲਟਾ ਕਰੇ ਨਾਭ ਕਵਲ, ਨਿਝਰ ਧਾਰਾ ਰਸ ਭਰਾਇਆ। ਮਿਲੇ ਵਡਿਆਈ ਉਪਰ ਧਵਲ, ਜਿਸ ਜਨ ਆਪਣਾ ਮੋਹ ਚੁਕਾਇਆ। ਮੇਲ ਮਿਲਾਵਾ ਸਾਵਲ ਸਵਲ, ਸਾਲਸ ਨਾਮ ਵਿਚੋਲਾ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਅੰਦਰ ਵੜ, ਦਰ ਮੰਦਰ ਇਕ ਸੁਹਾਇਆ। ਕਾਇਆ ਮੰਦਰ ਸਚ ਦਵਾਰਾ, ਹਰਿ ਹਰਿ ਵੇਖ ਵਖਾਇਆ। ਗੁਰਮੁਖ ਸਾਜਨ ਮੀਤ ਮੁਰਾਰਾ, ਆਪ ਆਪਣਾ ਮੇਲ ਮਿਲਾਇਆ। ਆਪੇ ਖੋਲ੍ਹੇ ਬੰਦ ਕਿਵਾੜਾ, ਨਿਝਧਾਰਾ ਦਏ ਚੁਆਇਆ। ਧਰਮ ਵਖਾਏ ਸਚ ਅਖਾੜਾ, ਪੰਚਮ ਸਖੀਆਂ ਮੰਗਲ ਗਾਇਆ। ਆਤਮ ਸੇਜਾ ਕਰ ਪਿਆਰਾ, ਆਪ ਆਪਣਾ ਵੇਸ ਵਟਾਇਆ। ਸੋਲਾਂ ਇਛਿਆ ਕਰ ਸ਼ੰਗਾਰਾ, ਤੰਦਨ ਤੰਦ ਰਖਾਇਆ। ਪਾਏ ਭਿਛਿਆ ਅਗੰਮ ਅਪਾਰਾ, ਆਪ ਆਪਣਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਸੁਰਤ ਸਵਾਣੀ ਲਏ ਵਰ, ਏਕਾ ਗੀਤ ਸੁਹਾਗੀ ਗਾਇਆ। ਗੀਤ ਸੁਹਾਗੀ ਸਾਚਾ ਢੋਲਾ, ਅਨਹਦ ਰਾਗ ਵਜੰਤਾ। ਸੁਰਤ ਸਵਾਣੀ ਬਦਲਿਆ ਚੋਲਾ, ਪਾਇਆ ਹਰਿ ਭਗਵੰਤਾ। ਦਰ ਦਵਾਰੇ ਹੋਇਆ ਗੋਲਾ, ਮਹਿਮਾ ਅਗਣਤ ਅਗਣਤਾ। ਦਿਵਸ ਰੈਣ ਵਸਿਆ ਕੋਲਾ, ਮੇਲ ਮਿਲਾਵਾ ਸਾਚੇ ਸੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਆਤਮ ਵੇਖ ਘਰ ਸਾਚਾ ਇਕ ਸੁਹੰਤਾ। ਘਰ ਵਸਿਆ ਹਰਿ ਨਿਰੰਕਾਰ, ਘਰ ਘਰ ਵਿਚ ਵੱਜੀ ਵਧਾਈਆ। ਹਰਿ ਪਾਇਆ ਕੰਤ ਭਤਾਰ, ਵਿਛੜ ਕਦੇ ਨਾ ਜਾਈਆ। ਸਾਚੀ ਸਈਆ ਮੰਗਲਾਚਾਰ, ਅਨਹਦ ਰਾਗ ਅਲਾਈਆ। ਤਾਲ ਸੁਹਾਵਾ ਅੰਮ੍ਰਿਤ ਆਤਮ ਠੰਡੀ ਠਾਰ, ਗੁਰਮੁਖਾਂ ਮੁਖ ਚੁਆਈਆ। ਪਾਰ ਕਿਨਾਰਾ ਨੌਂ ਦਵਾਰ, ਦਸਵਾਂ ਦਰ ਸੁਹਾਈਆ। ਨਿਰਗੁਣ ਜੋਤ ਕਰ ਉਜਿਆਰ, ਚਿੱਟੀ ਧਾਰਾ ਇਕ ਵਿਛਾਈਆ। ਸ਼ਬਦ ਸਿੰਘਾਸਣ ਅਪਰ ਅਪਾਰ, ਹਰਿ ਸਾਚਾ ਰਿਹਾ ਤਰਾਈਆ। ਪਾਵਾ ਚੂਲ ਨਾ ਕੋਈ ਕਿਨਾਰ, ਨਾ ਕੋਈ ਬਾਡੀ ਬਣਤ ਬਣਾਈਆ। ਗੁਰਸਿਖ ਤੇਰੀ ਆਤਮ ਅਪਰ ਅਪਾਰ, ਗੁਰ ਮਿਲਿਆ ਸਹਿਜ ਸੁਭਾਈਆ। ਗੁਰ ਚੇਲਾ ਸੋਹੇ ਇਕ ਦਵਾਰ, ਏਕਾ ਰੂਪ ਸੁਹਾਈਆ। ਸ਼ਬਦੀ ਸ਼ਬਦੀ ਕਰ ਪਿਆਰ, ਜੋਤੀ ਜੋਤ ਮਿਲਾਈਆ। ਜੋਤ ਅਗੰਮੀ ਹੋਈ ਬਾਹਰ, ਦਸਮ ਦਵਾਰਾ ਦਏ ਤਜਾਈਆ। ਸੁਨ ਸਮਾਧੀ ਵੇਖ ਵਿਚਾਰ, ਨਿਰਗੁਣ ਖੇਲ ਖਲਾਈਆ। ਸਚਖੰਡ ਕਰ ਅਕਾਰ, ਸੰਤਾਂ ਭਗਤਾਂ ਮੇਲ ਮਿਲਾਈਆ। ਅਲੱਖ ਅਗੋਚਰ ਅਗੰਮ ਅਪਾਰ, ਘਰ ਸਾਚੇ ਅਲੱਖ ਜਗਾਈਆ। ਆਪਣਾ ਕਰੇ ਆਪੇ ਪਾਰ ਕਿਨਾਰ, ਛੱਪਰ ਛੰਨ ਨਾ ਕੋਈ ਜਣਾਈਆ। ਏਕਾ ਸ਼ਬਦ ਏਕਾ ਧੁਨਕਾਰ, ਸੁਨਣਹਾਰ ਇਕ ਅਖਵਾਈਆ। ਨਾ ਕੋਈ ਰੂਪ ਰੰਗ ਨਾ ਕੋਈ ਪਸਾਰ, ਨਾ ਕੋਈ ਤਤ ਵਖਾਈਆ। ਪੁਰਖ ਅਗੰਮੜਾ ਅਗੰਮੜੀ ਧਾਰ, ਉਚ ਅਗੰਮੜਾ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਦਿ ਨਿਰੰਜਣ ਏਕਾ ਵੇਖੇ ਸਾਚਾ ਘਰ, ਘਰ ਸਾਚਾ ਇਕ ਸੁਹਾਈਆ। ਥਿਰ ਘਰ ਸਾਚਾ ਦਰ ਦਰਬਾਰਾ, ਹਰਿ ਸਾਚੇ ਆਪ ਸੁਹਾਇਆ। ਆਵਣ ਜਾਵਣ ਖੇਲ ਅਪਾਰਾ, ਨਿਤ ਨਵਿਤ ਫੇਰੀ ਪਾਇਆ। ਕਲਜੁਗ ਤੇਰਾ ਵੇਖ ਕੂੜ ਪਸਾਰਾ, ਆਪ ਆਪਣਾ ਕਰਮ ਕਮਾਇਆ। ਜੋਤੀ ਨੂਰ ਨਿਰਗੁਣ ਧਾਰ ਨਿਹਕਲੰਕ ਨਰਾਇਣ ਲਏ ਅਵਤਾਰਾ, ਗੁਰ ਗੋਬਿੰਦ ਮੇਲ ਮਿਲਾਇਆ। ਸੰਬਲ ਨਗਰੀ ਵੇਖ ਮੁਨਾਰਾ, ਸਾਢੇ ਤਿੰਨ ਹੱਥ ਡੇਰਾ ਲਾਇਆ। ਹੱਡ ਮਾਸ ਰਕਤ ਬੂੰਦ ਚਾਰ ਦਿਵਾਰਾ, ਪ੍ਰਭ ਅਬਿਨਾਸ਼ੀ ਆਪ ਰਚਾਇਆ। ਆਪੇ ਅੰਦਰ ਬੈਠਾ ਵੜ, ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਚੋਟੀ ਨਾ ਕੋਈ ਜੜ੍ਹ, ਨਾ ਕਿਲਾ ਨਾ ਕੋਈ ਗੜ੍ਹ, ਰਾਜ ਰਾਜਾਨ ਸ਼ਾਹ ਸੁਲਤਾਨ ਜੀਵ ਜੰਤ ਨਾ ਸਕੇ ਕੋਈ ਫੜ, ਆਪ ਆਪਣਾ ਮੁਖ ਛੁਪਾਇਆ। ਜਨ ਭਗਤਾਂ ਫੜਾਏ ਆਪਣਾ ਲੜ, ਅੰਦਰ ਮੰਦਰ ਮੇਲ ਮਲਾਇਆ। ਅਗਨੀ ਹਵਨ ਨਾ ਜਾਏ ਸੜ, ਮੜੀ ਗੋਰ ਨਾ ਕੋਈ ਦਬਾਇਆ। ਨਾ ਕੋਈ ਘਾੜਨ ਦੂਜਾ ਲਏ ਘੜ, ਘੜਨਹਾਰ ਪੁਰਖ ਸਮਰਥ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਵੇਸ ਵਟਾਇਆ। ਨਰ ਨਰਾਇਣ ਸ੍ਰੀ ਭਗਵਾਨਾ, ਬੀਠਲੋ ਬੀਠ ਅਖਵਾਇੰਦਾ। ਭਗਤ ਸੁਹੇਲਾ ਬੰਨੇ ਗਾਨਾ, ਅਨਡੀਠਲਾ ਦਿਸ ਨਾ ਆਇੰਦਾ। ਨਾਮ ਵਖਾਏ ਸਚ ਨਿਸ਼ਾਨਾ, ਸਾਚੀ ਰੀਤਲਾ ਇਕ ਚਲਾਇੰਦਾ। ਜੋਧਾ ਸੂਰ ਬਲੀ ਬਲਵਾਨਾ, ਮੰਦਰ ਮਸੀਤਲਾ ਆਪੇ ਢਾਇੰਦਾ। ਦੋ ਜਹਾਨਾਂ ਮਾਰੇ ਇਕ ਨਿਸ਼ਾਨਾ, ਲੱਖ ਚੁਰਾਸੀ ਪਾਰ ਕਰਾਇੰਦਾ। ਜਨ ਭਗਤਾਂ ਤੋੜੇ ਬੰਦੀਖਾਨਾ, ਰਾਏ ਧਰਮ ਨੇੜ ਨਾ ਆਇੰਦਾ। ਇਕ ਵਖਾਏ ਪਦ ਨਿਰਬਾਣਾ, ਪਰਮ ਪੁਰਖ ਸਦਵਾਇੰਦਾ। ਸ਼ਬਦ ਸੁਣਾਏ ਸਚ ਤਰਾਨਾ, ਏਕਾ ਰਾਗ ਅਲਾਇੰਦਾ। ਏਕਾ ਪੀਣਾ ਏਕਾ ਖਾਣਾ, ਏਕਾ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਤੇਰੇ ਨੈਣਾਂ ਤੇਰੀ ਝੋਲੀ ਪਾਇੰਦਾ। ਕਲਜੁਗ ਕੂੜਾ ਲੈ ਅੰਗੜਾਈ, ਰੋ ਰੋ ਨੀਰ ਵਹਾਇੰਦਾ। ਚਾਰੋਂ ਕੁੰਟ ਖ਼ਲਕ ਖ਼ੁਦਾਈ, ਨਾ ਕੋਈ ਧੀਰ ਧਰਾਇੰਦਾ। ਅੰਜੀਲ ਕੁਰਾਨਾ ਪਈ ਦੁਹਾਈ, ਅੱਲਾ ਰਾਣੀ ਮੁਖ ਸ਼ਰਮਾਇੰਦਾ। ਚਾਰ ਯਾਰ ਕਰਨ ਜੁਦਾਈ, ਨਾ ਮੁਹੰਮਦ ਮੂੰਹ ਵਖਾਇੰਦਾ। ਨਾ ਕੋਈ ਕਲਮਾ ਅਮਾਮ ਰਿਹਾ ਪੜ੍ਹਾਈ, ਕਾਇਨਾਤ ਨਾ ਕੋਈ ਦਿਸਾਇੰਦਾ। ਨਾ ਕੋਈ ਜਣਾਏ ਦੀਨ ਅਲਾਹੀ, ਰੋਜ਼ਾ ਬਾਂਗ ਨਾ ਕੋਈ ਰਖਾਇੰਦਾ। ਸਚ ਮਸੱਲਾ ਨਾ ਕੋਈ ਰਿਹਾ ਵਿਛਾ, ਨਾ ਕੋਈ ਕੂਜ਼ਾ ਹੱਥ ਉਠਾਇੰਦਾ। ਨਾ ਕੋਈ ਅਜਾ ਨਾ ਕੋਈ ਕਜ਼ਾ, ਮਿਟਾਇੰਦਾ। ਪਾਰਬ੍ਰਹਮ ਤੇਰੀ ਇਕ ਰਜ਼ਾ, ਰਾਜ਼ਕ ਰਹੀਮ ਆਪ ਅਖਵਾਇੰਦਾ। ਜੁਗ ਜੁਗ ਦੇਵਣਹਾਰਾ ਸਜ਼ਾ, ਜੁਗ ਜੁਗ ਵੇਸ ਵਟਾਇੰਦਾ। ਜੁਗ ਜੁਗ ਜੋਤੀ ਜੋਤ ਜਗਾ, ਜੁਗ ਜੁਗ ਕਰਮ ਕਮਾਇੰਦਾ। ਜੁਗ ਜੁਗ ਵਰਨ ਗੋਤੀ ਲਏ ਉਪਾ, ਜੁਗ ਜੁਗ ਵੇਖ ਵਖਾਇੰਦਾ। ਜੁਗ ਜੁਗ ਜੰਤ ਜੀਵ ਚੋਟੀ ਲਏ ਚੜ੍ਹਾ, ਜੁਗ ਜੁਗ ਆਪੇ ਢਾਹਿੰਦਾ। ਜੁਗ ਜੁਗ ਕੋਟ ਕੋਟ ਲਏ ਭੱਲਾ, ਕੂੜ ਕੂੜੇ ਧੰਦੇ ਲਾਇੰਦਾ। ਜੁਗ ਜੁਗ ਵਾਸਨਾ ਖੋਟੀ ਦਏ ਭਰਾ, ਮਨਮਤ ਵਿਕਾਰ ਧਰਾਇੰਦਾ। ਜੁਗ ਜੁਗ ਗੁਰਮੁਖ ਸਾਚੇ ਸੰਤ ਸੁਹੇਲੇ ਇਕ ਅਕੇਲੇ ਲਏ ਜਗਾ, ਜਾਗਰਤ ਦਿਸ਼ਾ ਇਕ ਵਖਾਇੰਦਾ। ਸੁਫਨ ਸਖੋਪਤ ਲਏ ਭੁੱਲਾ, ਤੁਰੀਆ ਮੇਲ ਮਿਲਾਇੰਦਾ। ਤੁਰੀਆ ਧਾਮ ਅਗੰਮ ਅਥਾਹ, ਲੇਖਾ ਲਿਖਤ ਨਾ ਕੋਈ ਜਣਾਇੰਦਾ। ਪੁਰਖ ਅਗੰਮਾ ਆਪੇ ਵਸਿਆ ਆਪਣੇ ਗਰਾਂ, ਨਗਰ ਖੇੜਾ ਆਪ ਸੁਹਾਇੰਦਾ। ਫੜ ਫੜ ਹੰਸ ਬਣਾਏ ਕਾਂ, ਸੋਹੰ ਮੋਤੀ ਚੋਗ ਚੁਗਾਇੰਦਾ। ਪਾਰ ਕਰਾਏ ਫੜ ਫੜ ਬਾਂਹ, ਅਧਵਿਚਕਾਰ ਨਾ ਕੋਈ ਡੁਬਾਇੰਦਾ। ਗੁਰਸਿਖ ਗੁਰਮੁਖ ਹਰਿਜਨ ਹਰਿ ਭਗਤ ਤੇਰਾ ਨਾਂ, ਹਰਿ ਹਰਿ ਸਾਚਾ ਆਪ ਗਾਇੰਦਾ। ਆਦਿ ਜੁਗਾਦਿ ਸੁਹਾਏ ਤੇਰਾ ਥਾਂ, ਤੇਰੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਵੇਖ ਘਰ, ਹਰਿਸੰਗਤ ਮੇਲ ਮਿਲਾਇੰਦਾ। ਹਰਿਸੰਗਤ ਹਰਿ ਨਾਤਾ ਜੋੜ, ਆਪਣਾ ਕਰਮ ਕਮਾਇਆ। ਇਕ ਚੜ੍ਹਾਏ ਸ਼ਬਦ ਘੋੜ, ਲੋਆਂ ਪੁਰੀਆਂ ਪਾਰ ਕਰਾਇਆ। ਦੋ ਜਹਾਨੀ ਜਾਏ ਬੌਹੜ, ਜੋਤੀ ਜੋਤ ਕਰੇ ਰੁਸ਼ਨਾਇਆ। ਸੱਸਾ ਕਿਲਾ ਸਤਿ ਪੁਰਖ ਨਿਰੰਜਣ ਲਾਇਆ ਏਕਾ ਹੋੜ, ਏਕਾ ਪੌੜਾ ਨਿਰਗੁਣ ਸਰਗੁਣ ਮੇਲ ਮਿਲਾਇਆ। ਦੋਹਾਂ ਦਰ ਦਵਾਰ ਆਇਆ ਦੌੜ, ਹੰ ਹੰਗਤਾ ਦਏ ਮਿਟਾਇਆ। ਲੱਗੀ ਪ੍ਰੀਤ ਨਾ ਸਕੇ ਕੋਈ ਤੋੜ, ਗੁਰ ਸ਼ਬਦੀ ਡੋਰ ਰਖਾਇਆ। ਮਨਮੁਖ ਜੀਵ ਦਰ ਦਵਾਰਿਉਂ ਦੇਵੇ ਹੋੜ, ਦਰ ਦਵਾਰੇ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਮਨਮੁਖ ਗੁਰਮੁਖ ਵੇਖ ਵਖਾਇਆ। ਗੁਰਮੁਖਾਂ ਹਰਿ ਪਿਆਰ, ਆਪਣਾ ਆਪ ਕਰਾਇਆ। ਮਨਮੁਖਾਂ ਮਾਰੇ ਮਾਰ, ਚਾਰੋਂ ਕੁੰਟ ਦਏ ਸਜਾਇਆ। ਦੋਹਾਂ ਵਿਚੋਲਾ ਆਪ ਨਿਰੰਕਾਰ, ਆਪਣੀ ਕਰਨੀ ਰਿਹਾ ਕਮਾਇਆ। ਗੁਰਮੁਖਾਂ ਢੋਲਾ ਸੁਣਾਏ ਸ਼ਬਦ ਧੁਨਕਾਰ, ਸੋਏ ਰਿਹਾ ਜਗਾਇਆ। ਬੇਮੁਖਾ ਰੌਲਾ ਪਾਇਆ ਵਿਚ ਸੰਸਾਰ, ਦਿਵਸ ਰੈਣ ਰਿਹਾ ਕੁਰਲਾਇਆ। ਖੇਲੇ ਖੇਲ ਅਨਭੋਲਾ ਅਪਰ ਅਪਾਰ, ਭੇਵ ਅਭੇਦਾ ਭੇਵ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਡੰਕ ਵਜਾਇਆ। ਜਰਮ ਜਰਮ ਕਰਮ ਪ੍ਰਭ ਹੱਥ, ਹਰਿ ਵਡਿਆਈਆ। ਖੇਲੇ ਖੇਲ ਪੁਰਖ ਸਮਰਥ, ਭੇਵ ਕੋਇ ਨਾ ਪਾਈਆ। ਪੰਜ ਤਤ ਮਾਨਸ ਵਥ, ਕਾਇਆ ਮੰਦਰ ਇਕ ਸੁਹਾਈਆ। ਜੋੜ ਜੁੜਾਇਆ ਹੱਡ ਮਾਸ ਨਾੜੀ ਰੱਤ, ਬਣਤੀ ਬਣਤ ਬਣਾਈਆ। ਅੰਦਰ ਵਸਿਆ ਕਮਲਾਪਤ, ਸਚ ਸਿੰਘਾਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਬ ਲਹਿਣਾ ਵੇਖ ਵਖਾਈਆ। ਪੂਰਬ ਲਹਿਣਾ ਮਾਨਸ ਜਗ, ਹਰਿ ਹਰਿ ਆਪ ਚੁਕਾਇੰਦਾ। ਜਗਤ ਵਿਛੋੜਾ ਹਰਿ ਚਰਨ ਪਗ, ਗੁਰਮੁਖ ਮੁਖ ਭਵਾਇੰਦਾ। ਦਰ ਗਵਾਇਆ ਉਪਰ ਸ਼ਾਹ ਰਗ, ਹਰਿ ਸਾਚਾ ਮੂਲ ਗਵਾਇੰਦਾ। ਆਪਣੀ ਹੱਥੀਂ ਲਾਏ ਆਪੇ ਅੱਗ, ਤਗ ਨਾ ਕੋਈ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਬ ਲਿਖਿਆ ਧੁਰ, ਧੁਰ ਲੇਖ ਆਪੇ ਮਸਤਕ ਰਿਹਾ ਵੇਖ, ਲੇਖਾ ਵੇਖ ਵਖਾਈਆ। ਧੁਰ ਦਾ ਮਸਤਕ ਲੇਖ ਲਹਿਣਾ ਦਰ ਦਰ ਹੋਏ ਸੁਹੰਜਣਾ। ਪੰਚਮ ਪਾਇਆ ਸਾਚਾ ਗਹਿਣਾ, ਘਰ ਖੇਲ ਸਾਚਾ ਸਜਣਾ। ਦਰਸ ਗਵਾਇਆ ਆਪਣਾ ਨੈਣਾ, ਦਰ ਆਪਣਾ ਆਪੇ ਤਜਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਪੜਦੇ ਕੱਜਣਾ। ਐੜਾ ਅੱਖਰ ਅੱਖਰ ਵਿਚਾਰ, ਰਾਰਾ ਰਾਮ ਦੁਹਾਈਆ। ਜੱਜਾ ਜਨ ਜਗ ਦਵਾਰ, ਨਾ ਨਿਉਂ ਲਗਾਈਆ। ਕਮਾਇਆ ਧ੍ਰੋ ਵਿਚ ਸੰਸਾਰ, ਭੇਵ ਨਾ ਜਾਣੇ ਰਾਈਆ। ਤਪਿਆ ਮੱਠ ਇਕ ਅੰਗਿਆਰ, ਆਪਣੀ ਹੱਥੀਂ ਬਾਲਣ ਡਾਹੀਆ। ਧੂੰਆਂ ਮਿਟੇ ਧੂੰਆਂਧਾਰ, ਆਸਮਾਨਾਂ ਮੁਖ ਛੁਪਾਈਆ। ਰਸਨ ਨਾ ਆਈ ਸੀਤਲ ਧਾਰ, ਨੇਤਰ ਨੈਣ ਰਹੇ ਸ਼ਰਮਾਈਆ। ਆਤਮ ਤਪਿਆ ਇਕ ਅੰਗਿਆਰ, ਹਉਮੇ ਰੋਗ ਸਤਾਈਆ। ਘਰ ਮੰਦਰ ਵੇਖ ਮਹੱਲ ਅਟਾਰ, ਹੋਇਆ ਵਡ ਗੁਮਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਬੇਪਰਵਾਹੀਆ। ਆਪਣੇ ਤਨ ਹੋ ਬਲਵਾਨ, ਆਪਣਾ ਹੁਕਮ ਚਲਾਇਆ। ਨਾ ਕੋਈ ਲੇਖਾ ਸ਼ਾਹੀ ਧੁਰ ਫ਼ਰਮਾਣ, ਨਾ ਕੋਈ ਕਲਮ ਲਿਖਾਇਆ। ਆਪਣੀ ਕਿਰਿਆ ਆਪੇ ਕਰ ਆਪਣਾ ਕਰੇ ਨਾਮ ਪਰਧਾਨ, ਆਪਣਾ ਹੁਕਮ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਬ ਲਹਿਣਾ ਵੇਖੇ ਦਰ, ਨੇਤਰ ਨੈਣਾਂ ਦਿਸ ਨਾ ਆਇਆ। ਮਨ ਹੰਕਾਰ ਜਗਤ ਤੱਤ, ਹਉਮੇਂ ਰੋਗ ਜਲਾਇਆ। ਆਪਣੀ ਵੇਖ ਆਪੇ ਕਾਰ, ਆਪਣਾ ਕਰਮ ਕਮਾਇਆ। ਸਚ ਸਪੁੱਤਰੀ ਹੋਈ ਮੁਟਿਆਰ, ਕਵਲ ਨਾਤਾ ਜੋੜ ਜੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਭਾਣੇ ਵਿਚ ਸਮਾਇਆ। ਜਗ ਨਾਤਾ ਜਗ ਬੰਧਿਆ, ਪਰਮ ਪੁਰਖ ਕਰਤਾਰ। ਦਿਸ ਨਾ ਆਏ ਆਤਮ ਅੰਧਿਆ, ਭਰਮੇ ਭੁੱਲੇ ਸਰਬ ਸੰਸਾਰ। ਸ਼ਬਦ ਧਾਰ ਸੁਹਾਗੀ ਛੰਦਿਆ, ਗਾਵਣਹਾਰ ਸਿਰਜਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਲਏ ਉਭਾਰ। ਜਗ ਨਾਤਾ ਜੁਗ ਜੋੜਿਆ, ਜੋਗ ਜੁਗਤ ਸਮਰਥ। ਵੇਖੇ ਪਰਖੇ ਮਿਠੇ ਕੌੜਿਆ, ਪੰਜ ਤਤ ਕਾਇਆ ਜਗਤ ਰਥ। ਗੁਰਮੁਖ ਸਾਜਨ ਆਪੇ ਬੌਹੜਿਆ, ਜਿਸ ਜਨ ਰੱਖਣਹਾਰਾ ਦੇ ਕਰ ਹੱਥ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਸਾਜਨ ਲਏ ਰੱਖ। ਜਗ ਨਾਤਾ ਜਗ ਫਾਸ ਹੈ, ਫਾਂਦਕ ਫੰਦ ਫੰਦਾਏ। ਗੁਰਮੁਖਾਂ ਪੂਰਨ ਕਰਾਏ ਆਸ ਹੈ, ਆਸ ਨਿਰਾਸਾ ਨਾ ਕੋਈ ਜਾਏ। ਚਿੰਤਾ ਰੋਗ ਸੋਗ ਕਰੇ ਬੰਦ ਖੁਲਾਸ ਹੈ, ਬੰਦੀ ਤੋੜ ਨਾਮ ਧਰਾਏ। ਲੇਖੇ ਲਾਏ ਕਾਇਆ ਹੱਡ ਨਾੜੀ ਚੰਮ ਮਾਸ ਹੈ, ਪੰਜ ਤਤ ਹੋਏ ਸੁਹਾਏ। ਨਿਝ ਘਰ ਆਪਣੇ ਆਤਮ ਰੱਖੇ ਵਾਸ ਹੈ, ਆਤਮ ਬ੍ਰਹਮ ਜਣਾਏ। ਜਨ ਗਾਇਆ ਰਸਨ ਸਵਾਸ ਹੈ, ਲਹਿਣਾ ਦੇਣਾ ਮੂਲ ਚੁਕਾਏ। ਕਿਸੇ ਹੱਥ ਨਾ ਆਏ ਪ੍ਰਿਥਮੀ ਆਕਾਸ ਹੈ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਵੇਖ ਵਖਾਏ। ਹਰਿਜਨ ਮੇਲਾ ਸ਼ਾਹੋ ਸ਼ਾਬਾਸ਼ ਹੈ, ਘਰ ਸਾਚੇ ਲਏ ਮਿਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਮ ਧਰਾਏ। ਜਗ ਨਾਤਾ ਜਗ ਪੇਖਿਆ, ਪੇਖਤ ਪੇਖਤ ਮੀਤ। ਪ੍ਰਭ ਲਿਖਣਹਾਰਾ ਲੇਖਿਆ, ਜੁਗ ਜੁਗ ਚਲਾਏ ਰੀਤ। ਨੇਤਰ ਲੋਚਣ ਨੈਣ ਗੁਰਮੁਖ ਵਿਰਲੇ ਪੇਖਿਆ, ਚਰਨ ਕਵਲ ਵਖਾਈ ਸਚ ਪ੍ਰੀਤ। ਮਨਮੁਖ ਭੁੱਲੇ ਭਰਮ ਭੁਲੇਖਿਆ, ਹਰਿ ਦਿਸ ਨਾ ਆਇਆ ਸਦਾ ਅਤੀਤ। ਲੇਖੇ ਲੱਗਾ ਨਾ ਮੁੱਛ ਦਾੜ੍ਹੀ ਕੇਸਿਆ, ਪਾਇਆ ਗੋਬਿੰਦ ਨਾ ਹਰਿ ਹਰਿ ਮੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਆਤਮ ਅੰਦਰ ਪਰਖੇ ਨੀਤ। ਜਗ ਨਾਤਾ ਜਗ ਵੇਸ ਹੈ, ਵੇਸ ਅਨੇਕ ਕਰਾਏ। ਹਰਿਜਨ ਸਾਚਾ ਘਰ ਸਾਚੇ ਕਰੇ ਇਕ ਆਦੇਸ਼ ਹੈ, ਆਦਿ ਜੁਗਾਦੀ ਲੇਖੇ ਲਾਏ। ਜਨ ਹਰਿ ਬਾਲ ਅੰਞਾਣਾ ਅਲੜ ਵਰੇਸ ਹੈ, ਹਰਿ ਭੋਲੇ ਭਾਓ ਮਿਲਾਏ। ਜਗਤ ਭੁਲਾਏ ਨਰ ਨਰੇਸ਼ ਹੈ, ਨਰ ਨਰਾਇਣ ਦਿਸ ਨਾ ਆਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਜੁਗ ਜੁਗ ਵੇਖ ਵਖਾਏ। ਜਗਤ ਨਾਤਾ ਜਗਤ ਦੁੱਖ, ਜਗਤ ਜੀਵ ਵਿਹਾਜਿਆ। ਉਜਲ ਹੋਇਆ ਨਾ ਮਾਤ ਮੁਖ, ਕੂੜਾ ਲਾਏ ਪਾਜਿਆ। ਸੁਫਲ ਨਾ ਕਰੇ ਮਾਤ ਕੁੱਖ, ਫਿਰੇ ਭਟਕੇ ਨੌਂ ਦਰਵਾਜਿਆ। ਸਤਿਗੁਰ ਪੂਰਾ ਗੁਰਮੁਖ ਸਾਚੇ ਆਪ ਆਪਣੀ ਗੋਦੀ ਲਏ ਚੁੱਕ, ਕਰ ਕਿਰਪਾ ਗ਼ਰੀਬ ਨਿਵਾਜਿਆ। ਮਨਮੁਖਾਂ ਮੁਖ ਪਾਏ ਥੁੱਕ, ਅੰਤਮ ਪੜਦਾ ਕਿਸੇ ਨਾ ਕਾਜਿਆ। ਕਾਇਆ ਬੂਟਾ ਜਾਏ ਸੁੱਕ, ਦਿਸ ਨਾ ਆਏ ਜਿਸ ਸਾਜਨ ਸਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਆਪ ਨਿਵਾਜਿਆ। ਜਗਤ ਦੁੱਖ ਕਾਇਆ ਅੱਗ, ਤ੍ਰਿਖਾ ਤ੍ਰਿਸਨਾ ਰਹੀ ਤਿਹਾਈਆ। ਮਾਨਸ ਹੰਸ ਹੋਇਆ ਕਗ, ਜੂਠ ਝੂਠ ਚੋਗ ਚੁਗਾਈਆ। ਪੰਚ ਤਤ ਵਿਕਾਰਾ ਸਰਨੀ ਗਿਆ ਲੱਗ, ਢਹਿ ਢਹਿ ਪਿਠ ਵਢਾਈਆ। ਦੀਪਕ ਜੋਤੀ ਨਾ ਗਈ ਜਗ, ਅੰਧ ਅੰਧੇਰ ਨਾ ਕੋਈ ਮਿਟਾਈਆ। ਮਿਲਿਆ ਮੇਲ ਨਾ ਸੂਰੇ ਸਰਬੱਗ, ਸਰਨਗਤ ਨਾ ਕੋਈ ਵਡਿਆਈਆ। ਦਰਸ ਨਾ ਪਾਇਆ ਉਪਰ ਸ਼ਾਹ ਰਗ, ਸ਼ਹਿਨਸ਼ਾਹ ਬੇਪਰਵਾਹੀਆ। ਸਤਿ ਸੰਤੋਖ ਨਾਮ ਸੂਤ ਨਾ ਬੱਧਾ ਤਗ, ਧੀਰਜ ਧੀਰ ਨਾ ਕੋਈ ਰਖਾਈਆ। ਖੰਡਾ ਸ਼ਬਦ ਨਾ ਫੜਿਆ ਖੜਗ ਖਗ, ਚੰਡ ਪਰਚੰਡ ਨਾ ਕੋਈ ਉਠਾਈਆ। ਜੀਵ ਜੰਤ ਹੋਏ ਨੰਗ, ਕਲਜੁਗ ਕੂੜੀ ਕਿਰਿਆ ਛਾਈਆ। ਮਨੂਆ ਫਿਰੇ ਦਰ ਮਲੰਘ, ਅੱਠੇ ਪਹਿਰ ਅਲੱਖ ਜਗਾਈਆ। ਮਨਮਤ ਮੰਗੀ ਮੰਗ, ਗੁਰਮਤ ਰਹੀ ਸ਼ਰਮਾਈਆ। ਬੁਧੀ ਦੇਵੇ ਨਾ ਕੋਈ ਸੰਗ, ਨੇਤਰ ਨੀਰ ਵਹਾਈਆ। ਪੰਚ ਵਿਕਾਰਾ ਲੱਗਾ ਜੰਗ, ਕਾਮ ਕਰੋਧ ਲੋਭ ਮੋਹ ਹੰਕਾਰ ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਪੰਜ ਤਤ ਰਹੇ ਲੜਾਈਆ। ਮਾਨਸ ਜਨਮ ਹੋਇਆ ਭੰਗ, ਲੱਖ ਚੁਰਾਸੀ ਨਾ ਕੋਈ ਛੁਡਾਈਆ। ਹਰਿ ਚਰਨ ਦਵਾਰਾ ਜੋ ਜਨ ਵੇਖੇ ਲੰਘ, ਮਿਲੇ ਮੇਲ ਬੇਪਰਵਾਹੀਆ। ਸੁਹਾਏ ਥਾਨ ਆਤਮ ਸੇਜਾ ਪਲੰਘ, ਥਾਨ ਥਨੰਤਰ ਵਡ ਵਡਿਆਈਆ। ਅੰਮ੍ਰਿਤ ਧਾਰ ਵਹਾਏ ਸਾਚੀ ਗੰਗ, ਗੰਗਾ ਗੋਦਾਵਰੀ ਮੁਖ ਭਵਾਈਆ। ਨਾਮ ਰੰਗਣ ਚਾੜ੍ਹੇ ਰੰਗ, ਕਾਇਆ ਚੋਲੀ ਇਕ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਮੇਲਾ ਲਏ ਕਰਾਈਆ। ਦੁੱਖ ਭੁੱਖ ਜਗਤ ਸੰਤਾਪ, ਹਉਮੇ ਰੋਗ ਚਲਾਇਆ। ਨਾ ਕੋਈ ਜਾਣੇ ਆਪਣਾ ਆਪ, ਆਪਣਾ ਆਪ ਨਾ ਖੋਜ ਖੋਜਾਇਆ। ਨਾਤਾ ਬੱਧਾ ਮਾਈ ਬਾਪ, ਭੈਣ ਭਾਈ ਕਟੁੰਬ ਰਚਾਇਆ। ਹਰਿ ਹਰਿ ਮਿਲਿਆ ਨਾ ਸਾਕ, ਸੱਜਣ ਸੈਣ ਦਿਸ ਨਾ ਆਇਆ। ਜਗਤ ਵਾਸਨਾ ਸੁੰਘੇ ਨਾਕ, ਸਚ ਸੁਗੰਧ ਨਾ ਕੋਈ ਸੁੰਘਾਇਆ। ਰਸਨਾ ਰਸ ਨਾ ਪਾਇਆ ਪਾਕ, ਪੱਤਤ ਪਵਿਤ ਨਾ ਕੋਈ ਕਰਾਇਆ। ਦੋਏ ਲੋਚਣ ਰਹੇ ਝਾਕ, ਤੀਜਾ ਲੋਇਣ ਨਾ ਕੋਇ ਖੁਲ੍ਹਾਇਆ। ਬੱਤੀ ਦੰਦ ਕੱਢਣ ਵਾਕ, ਕਾਇਆ ਮੁਖ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਾਚਾ ਦਰ ਦਰ ਆਪਣਾ ਵੇਖ ਵਖਾਇਆ। ਜਗਤ ਨਾਤਾ ਜਗਤ ਦੁੱਖ ਜਗਤ ਸੁਹੇਲਾ, ਜੁਗ ਜੁਗ ਆਪ ਕਰਾਇਆ। ਖੇਲੇ ਖੇਲ ਇਕ ਅਕੇਲਾ, ਆਪ ਆਪਣਾ ਵੇਸ ਵਟਾਇਆ। ਆਪੇ ਗੁਰ ਆਪੇ ਚੇਲਾ, ਚੇਲਾ ਗੁਰ ਨਾਮ ਧਰਾਇਆ। ਸਦਾ ਵਸੇ ਰੰਗ ਨਵੇਲਾ, ਲੱਖ ਚੁਰਾਸੀ ਆਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਸਾਚਾ ਦਰ, ਦਰ ਦਰਵਾਜ਼ਾ ਇਕ ਖੁਲ੍ਹਾਇਆ। ਪੰਜ ਤਤ ਨਾੜੀ ਰੱਤ, ਅਗਨੀ ਤਤ ਜਲਾਇਆ। ਪੰਚਮ ਵਿਕਾਰਾ ਜਗਤ ਪਿਆਰਾ ਬੀਜੇ ਵਤ, ਸਤਿ ਸੰਤੋਖ ਨਾ ਕੋਈ ਉਪਜਾਇਆ। ਪੰਚਮ ਕਰਿਆ ਇਕ ਅਕੱਠ, ਉਲਟੀ ਗੇੜੇ ਆਪੇ ਲੱਠ, ਧਰਮ ਕਰਮ ਨਾ ਕੋਈ ਜਣਾਇਆ। ਫਿਰ ਫਿਰ ਥੱਕੇ ਅਠਸਠ, ਗੁਰ ਮੰਦਰ ਵੇਖੇ ਨੱਠ ਨੱਠ, ਆਤਮ ਹੱਠ ਨਾ ਕੋਈ ਰਖਾਇਆ। ਝੂਠਾ ਬੁਰਜ ਜਾਣਾ ਢੱਠ, ਥਿਰ ਕੋਈ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਇਹ ਸਮਝਾਇਆ। ਹਰਿਜਨ ਸਾਚੇ ਸ਼ਬਦ ਜਣਾ, ਆਪਣੀ ਬੂਝ ਬੁਝਾਇੰਦਾ। ਨੇਤਰ ਨੈਣਾ ਨਾਮ ਕਜਲਾ ਪਾ, ਅਗਿਆਨ ਅੰਧੇਰ ਮਿਟਾਇੰਦਾ। ਸ਼ਬਦ ਸੁਹਾਗੀ ਗੀਤ ਸੁਣਾ, ਅਨਹਦ ਤਾਲ ਵਜਾਇੰਦਾ। ਰਾਗ ਅਨਾਦੀ ਇਕ ਉਪਾ, ਆਪਣੇ ਦਰ ਸੁਹਾਇੰਦਾ। ਸੇਜ ਸੁਹੰਜਣੀ ਦਏ ਵਿਛਾ, ਉਪਰ ਆਸਣ ਲਾਇੰਦਾ। ਜੋਤ ਨਿਰੰਜਣ ਸੇਵਾ ਲਾ, ਹਰਿ ਸਾਚਾ ਕਰਮ ਕਮਾਇੰਦਾ। ਦੁੱਖ ਦਰਦ ਭੈ ਭੰਜਨ ਨਾਮ ਧਰਾ, ਜਨ ਭਗਤਾਂ ਦੱੁਖ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਦਰ ਮੰਦਰ ਵੇਖ ਵਖਾਇੰਦਾ। ਅੰਦਰ ਮੰਦਰ ਡੂੰਘਾ ਆਸਣ, ਹਰਿ ਸਾਚੇ ਆਪ ਵਿਛਾਇਆ। ਉਪਰ ਬੈਠ ਪੁਰਖ ਅਬਿਨਾਸ਼, ਆਪਣਾ ਡੇਰਾ ਲਾਇਆ। ਹਰਿਜਨ ਮੇਲਾ ਸ਼ਾਹੋ ਸ਼ਬਾਸ਼, ਸ਼ਾਹ ਸੁਲਤਾਨਾ ਵੇਖ ਵਖਾਇਆ। ਨਿਝ ਘਰ ਆਤਮ ਰੱਖੇ ਵਾਸ, ਨਿਝ ਘਰ ਵਾਸੀ ਨਾਉਂ ਧਰਾਇਆ। ਆਪਣੇ ਮੰਡਲ ਪਾਵੇ ਰਾਸ, ਕਾਹਨਾ ਗੋਪੀ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੰਦਰ ਦਏ ਸੁਹਾਇਆ। ਹਰਿਜਨ ਮੰਦਰ ਹਰਿ ਦਵਾਰਾ, ਹਰਿ ਹਰਿ ਜੋਤ ਜਗਾਈਆ। ਆਪੇ ਵੇਖੇ ਨਰ ਨਿਰੰਕਾਰਾ, ਨਿਰਗੁਣ ਰੂਪ ਵਟਾਈਆ। ਸ਼ਬਦ ਅਗੰਮੀ ਸਾਚੀ ਧਾਰਾ, ਅਨਾਦੀ ਨਾਦ ਵਜਾਈਆ। ਸੁਣੇ ਸੁਣਾਏ ਸੁਨਣੇਹਾਰਾ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਮੰਦਰ ਡੇਰਾ ਲਾਈਆ। ਹਰਿ ਮੰਦਰ ਗੁਰਮੁਖ ਤੇਰਾ ਕਾਇਆ ਗੜ੍ਹ, ਹਰਿ ਸਾਚੇ ਆਪ ਸੁਹਾਇਆ। ਨਿਰਗੁਣ ਬੈਠਾ ਅੰਦਰ ਵੜ, ਦਿਸ ਕਿਸੇ ਨਾ ਆਇਆ। ਆਪਣੇ ਪੌੜੇ ਆਪੇ ਗਿਆ ਚੜ੍ਹ, ਨਾ ਡੰਡਾ ਕੋਈ ਰਖਾਇਆ। ਜੋਤ ਸਰੂਪੀ ਅੱਗੇ ਖੜ, ਨੂਰੋ ਨੂਰ ਕਰੇ ਰੁਸ਼ਨਾਇਆ। ਗੁਰਮੁਖ ਸਾਚੇ ਲਏ ਫੜ, ਆਪ ਆਪਣੀ ਗੋਦ ਉਠਾਇਆ। ਪੰਚ ਵਿਕਾਰਾ ਜਾਏ ਝੜ, ਆਲਸ ਤ੍ਰਿਸਨਾ ਹਉਮੇ ਰੋਗ ਨੇੜ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਦਰ ਦਰ ਅੰਦਰ ਮੰਦਰ ਖੋਜ ਖੁਜਾਇਆ। ਅੰਦਰ ਮੰਦਰ ਸਚ ਦਰਬਾਰਾ, ਹਰਿ ਸਾਚੇ ਇਕ ਸੁਹਾਇਆ। ਇਕ ਅਕੱਲਾ ਕਰ ਪਸਾਰਾ, ਬੈਠਾ ਆਸਣ ਲਾਇਆ। ਦੀਪਕ ਜੋਤੀ ਕਰ ਉਜਿਆਰਾ, ਅਗਿਆਨ ਗਿਆਨ ਸਮਾਇਆ। ਸ਼ਬਦ ਸਰੂਪੀ ਬੰਨੇ ਧਾਰਾ, ਸ਼ਬਦੀ ਤਾਲ ਵਜਾਇਆ। ਆਪੇ ਖੋਲ੍ਹੇ ਬੰਦ ਕਿਵਾੜਾ, ਬਜਰ ਕਪਾਟੀ ਕੁੰਡਾ ਲਾਹਿਆ। ਸ਼ਾਹੋ ਭੂਪ ਹਰਿ ਸਾਚਾ ਲਾੜਾ, ਆਤਮ ਸੇਜਾ ਨਜ਼ਰੀ ਆਇਆ। ਆਪੇ ਵੇਖੇ ਸਚ ਅਖਾੜਾ, ਆਪ ਆਪਣਾ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਤੇਰੇ ਸਾਚੇ ਘਰ, ਘਰ ਸਾਚਾ ਆਪ ਸੁਹਾਇਆ। ਹਰਿਜਨ ਤੇਰਾ ਕਾਇਆ ਘਰ, ਅੰਦਰ ਅੰਦਰ ਜੋਤ ਜਗਾਈਆ। ਪਾਰਬ੍ਰਹਮ ਪ੍ਰਭ ਦਿਤਾ ਵਰ, ਆਪਣੀ ਆਪ ਕਰੇ ਰੁਸ਼ਨਾਈਆ। ਨਾ ਉਹ ਨਾਰੀ ਨਾ ਉਹ ਨਰ, ਨਿਰਗੁਣ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਤੇਰੇ ਕਾਇਆ ਮੰਦਰ ਬੈਠਾ ਡਗਮਗਾਈਆ। ਡਗਮਗਾਈ ਨਿਰਗੁਣ ਜੋਤ, ਨਰ ਨਰਾਇਣ ਨਿਰੰਕਾਰਾ। ਨਾ ਕੋਈ ਵਰਨ ਨਾ ਕੋਈ ਗੋਤ, ਨਾ ਕੋਈ ਬਰਨ ਪਸਾਰਾ। ਨਾ ਕੋਈ ਨਗਾਰਾ ਨਾ ਕੋਈ ਚੋਟ, ਨਾ ਕੋਈ ਗਾਵੇ ਗਾਵਣਹਾਰਾ। ਨਾ ਕੋਈ ਤਨ ਭਿਬੂਤੀ ਬੰਨੇ ਲੰਗੋਟ, ਨਾ ਪਾਣੀ ਵੇਖੇ ਜਲ ਜਲ ਧਾਰਾ। ਨਾ ਕੋਈ ਪਰਬਤ ਚੜ੍ਹੇ ਚੋਟ, ਨਾ ਕੋਈ ਵੇਖੇ ਮਹੱਲ ਮੁਨਾਰਾ। ਨਾ ਕੋਈ ਦਰਸ਼ਨ ਪਾਏ ਕੋਟੀ ਕੋਟ, ਕੋਟੀ ਕੋਟ ਨਾ ਕੋਈ ਉਜਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਵੇਖ ਘਰ, ਘਰ ਸਾਚਾ ਕਰੇ ਪਸਾਰਾ। ਸਾਚੇ ਘਰ ਹਰਿ ਪਸਾਰਾ, ਅਚਰਜ ਬਣਤ ਬਣਾਈਆ। ਪਾਰਬ੍ਰਹਮ ਹਰਿ ਕਰਨੇਹਾਰਾ, ਕਰਨੀ ਰਿਹਾ ਕਮਾਈਆ। ਦਸਮ ਦਵਾਰੀ ਖੋਲ੍ਹ ਦਵਾਰਾ, ਆਪ ਆਪਣਾ ਵੇਖ ਵਖਾਈਆ। ਮਹੱਲ ਅਟੱਲ ਉਚ ਮੁਨਾਰਾ, ਚਾਰ ਦਿਵਾਰਾ ਨਾ ਕੋਇ ਜਣਾਈਆ। ਸ਼ਬਦ ਰੰਗੀਲਾ ਪਲੰਘ ਨਿਵਾਰਾ, ਹਰਿ ਬੈਠਾ ਆਪੇ ਡਾਹੀਆ। ਗੁਰਮੁਖਾਂ ਕਰੇ ਸਚ ਪਿਆਰਾ, ਅੱਠੇ ਪਹਿਰ ਰਾਹ ਤਕਾਈਆ। ਮੇਲ ਮਿਲਾਵਾ ਵਾਰੋ ਵਾਰਾ, ਕਲਜੁਗ ਜੀਵਾਂ ਦਿਸ ਨਾ ਆਈਆ। ਭਰਮੇ ਭੁੱਲੇ ਭਰਮ ਸੰਸਾਰਾ, ਭਰਮ ਗੜ੍ਹ ਨਾ ਕੋਈ ਤੁੜਾਈਆ। ਗੁਰਮੁਖ ਵਿਰਲਾ ਪਾਵੇ ਸਾਰਾ, ਜਿਸ ਜਨ ਆਪਣੀ ਬੂਝ ਬੁਝਾਈਆ। ਕਾਇਆ ਮੰਦਰ ਅੰਦਰ ਵਖਾਏ ਇਕ ਗੁਰੂਦਵਾਰਾ, ਗੁਰ ਬੈਠਾ ਆਸਣ ਲਾਈਆ। ਅੱਠੇ ਪਹਿਰ ਰਹੇ ਉਜਿਆਰਾ, ਦੀਵਾ ਬੱਤੀ ਨਾ ਕੋਈ ਟਿਕਾਈਆ। ਅਨਾਦੀ ਧੁਨ ਅਨਹਦ ਵਜਾਏ ਸੱਚੀ ਧੁਨਕਾਰਾ, ਢੋਲਕ ਛੈਣਾ ਨਾ ਕੋਈ ਖੜਕਾਈਆ। ਬੋਧ ਅਗਾਧੀ ਸ਼ਬਦ ਅਪਾਰਾ, ਨਾ ਕੋਈ ਗ੍ਰੰਥੀ ਰਿਹਾ ਪੜ੍ਹਾਈਆ। ਗੁਰਮੁਖਾਂ ਕਰੇ ਆਪ ਪਿਆਰਾ, ਆਪ ਆਪਣਾ ਮੇਲ ਮਿਲਾਈਆ। ਨਾਤਾ ਤੋੜੇ ਜਗਤ ਸੰਸਾਰਾ, ਜਗਤ ਪ੍ਰੀਤੀ ਰਹਿਣ ਨਾ ਪਾਈਆ। ਨਾ ਕੋਈ ਨਾਰੀ ਨਾ ਕੋਈ ਕੰਤ ਭਤਾਰਾ, ਪੁੱਤਰ ਧੀਆਂ ਨਾ ਧੀ ਕੋਈ ਜਵਾਈਆ। ਜਿਸ ਜਨ ਮਿਲਿਆ ਹਰਿ ਮੀਤ ਮੁਰਾਰਾ, ਵਿਸਰ ਗਈ ਦਾਤ ਪਰਾਈਆ। ਚਰਨ ਕਵਲ ਢਹਿ ਪਿਆ ਚਰਨ ਦਵਾਰਾ, ਪ੍ਰਭ ਸਾਚੇ ਲਾਜ ਰਖਾਈਆ। ਮੰਗੇ ਮੰਗ ਬਣ ਭਿਖਾਰਾ, ਆਤਮ ਝੋਲੀ ਦਏ ਭਰਾਈਆ। ਸੁਹਾਏ ਹਰਿ ਬੰਕ ਦਵਾਰਾ, ਦਵਾਰ ਬੰਕ ਆਪ ਸੁਹਾਈਆ। ਨਿਰਗੁਣ ਰੂਪ ਨਿਰਵੈਰ ਨਿਰੰਕਾਰਾ, ਨਿਸ਼ਅੱਖਰ ਵੱਖਰ ਡੇਰਾ ਲਾਈਆ। ਜਨ ਭਗਤਾਂ ਕਰੇ ਲੋਕਮਾਤ ਪਿਆਰਾ, ਬਖ਼ਸ਼ੇ ਸਚ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਖੰਡ ਪ੍ਰਿਥਮੀ ਸੱਤ ਦੀਪ ਵੇਖੇ ਪਰਖੇ ਜਨ ਜਨ ਹਰਿ ਹਰਿ ਸਾਚੇ ਲਏ ਉਠਾਈਆ। ਜੰਗਲ ਜੂਹ ਉਜਾੜ ਪਰਭਾਸ਼, ਹਰਿ ਹਰਿ ਰੰਗ ਰੰਗਾਇਆ। ਜਗੇ ਜੋਤ ਪੁਰਖ ਅਬਿਨਾਸ਼, ਸਾਚਾ ਥਾਨ ਸੁਹਾਇਆ। ਹਰ ਘਟ ਸਤਿਗੁਰ ਪੂਰਾ ਰੱਖੇ ਵਾਸ, ਮਹੱਲ ਅਟੱਲ ਨਾ ਕੋਈ ਜਣਾਇਆ। ਹਰਿਜਨ ਸਾਚੇ ਸਦ ਵਸੇ ਪਾਸ, ਦੂਰ ਨੇੜਾ ਨਾ ਵੇਖ ਵਖਾਇਆ। ਖੇਲੇ ਖੇਲ ਪ੍ਰਿਥਮੀ ਆਕਾਸ਼, ਬ੍ਰਹਿਮੰਡ ਖੰਡ ਖੋਜ ਖੋਜਾਇਆ। ਸੰਤ ਸੁਹੇਲਾ ਹੋਇਆ ਦਾਸੀ ਦਾਸ, ਦਾਸਨ ਦਾਸ ਨਾਮ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਸਾਜਨ ਵੇਖ ਵਖਾਇਆ । ਜੰਗਲ ਜੂਹ ਜਗਤ ਪਹਾੜਾ, ਹਰਿ ਹਰਿ ਆਸਣ ਲਾਇਆ। ਹਰਿ ਭਗਤ ਵਖਾਏ ਸਚ ਅਖਾੜਾ, ਧਰਨੀ ਧਰਤ ਸੁਹਾਇਆ। ਮੇਟ ਮਿਟਾਏ ਪੰਚਮ ਧਾੜਾ, ਹਉਮੇ ਰੋਗ ਜਲਾਇਆ। ਨਾੜ ਬਹੱਤਰ ਵੱਜੇ ਤਾੜਾ, ਅਨਹਦ ਰਾਗ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਕਰਮੀ ਕਰਮ ਕਮਾਇਆ। ਜਲ ਥਲ ਜੰਗਲ ਜੂਹ, ਹਰਿ ਹਰਿ ਜੋਤ ਜਗਾਇੰਦਾ। ਗੁਰਮੁਖਾਂ ਲੋਕਮਾਤ ਧਵਾਏ ਮੁਖੜਾ ਮੂੰਹ, ਅੰਮ੍ਰਿਤ ਨੀਰ ਬਰਸਾਇੰਦਾ। ਕਰੇ ਮਿਹਰ ਨਦਰ ਆਏ ਤੂਹੇ ਤੂੰ, ਤੂਹੀ ਤੂੰ ਗੀਤ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਲ ਜਲ ਵੇਖ ਵਖਾਇੰਦਾ। ਜਗਤ ਥਲ ਤਿਨਕਾ ਘਾਸ, ਫੂਲਨ ਸੇਜ ਵਿਛਾਈਆ । ਪੁਰਖ ਅਗੰਮਾ ਸ਼ਾਹੋ ਸ਼ਬਾਸ, ਬੈਠਾ ਆਸਣ ਲਾਈਆ। ਆਪਣੇ ਮੰਡਲ ਆਪਣੀ ਪਾਵੇ ਰਾਸ, ਗੋਪੀ ਕਾਹਨ ਆਪ ਨਚਾਈਆ। ਹਰਿਜਨ ਲੇਖੇ ਲਾਏ ਰਸਨ ਸਵਾਸ, ਜਿਹਵਾ ਹਰਿ ਗੁਣ ਗਾਈਆ। ਲਹਿਣਾ ਦੇਣਾ ਚੁੱਕੇ ਦਸ ਦਸ ਮਾਸ, ਮਾਤ ਗਰਭ ਫੰਦ ਕਟਾਈਆ। ਨਿਝ ਦਾਤਾ ਨਿਝ ਘਰ ਰੱਖੇ ਵਾਸ, ਸਵੱਛ ਸਰੂਪੀ ਦਰਸ ਦਿਖਾਈਆ। ਗੁਰਮੁਖ ਸਾਜਣ ਮੀਤ ਮੁਰਾਰ, ਜਗਤ ਜਗ ਨਾ ਹੋਏ ਉਦਾਸ, ਗੁਰ ਸਾਚਾ ਧੀਰ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਲ ਥਲ ਰਿਹਾ ਸੁਹਾਈਆ। ਜਗਤ ਥਲ ਜਗਤ ਖੇਤ ਹਰਿ ਸਾਚਾ ਬੀਜ ਬਿਜਾਇੰਦਾ। ਹਰਿਜਨ ਵੇਖੇ ਨੇਤਨ ਨੇਤ, ਨੇਤਰ ਗਿਆਨ ਦ੍ਰਿੜਾਇੰਦਾ। ਬੁਧ ਬਿਬੇਕੀ ਚੇਤਨ ਚੇਤ, ਚਾਤ੍ਰਿਕ ਤ੍ਰਿਖਾ ਮਿਟਾਇੰਦਾ। ਭੇਵ ਅਭੇਦਾ ਖੋਲ੍ਹ ਭੇਤ, ਅਨਭਵ ਪਰਕਾਸ਼ ਵਖਾਇੰਦਾ। ਰੁੱਤ ਬਸੰਤੀ ਰਹੇ ਚੇਤ, ਫੂਲਨ ਬਰਖਾ ਏਕਾ ਲਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤ ਹਰਿਜਨ ਕਰਦਾ ਆਇਆ ਹੇਤ, ਨਿਤ ਨਵਿਤ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਥਲ ਦੀਪਕ ਜੋਤੀ ਰਿਹਾ ਬਲ, ਅਗਿਆਨ ਅੰਧੇਰ ਮਿਟਾਇੰਦਾ। ਜਗਤ ਥਲ ਜਗਤ ਅਸਗਾਹ, ਹਰਿ ਹਰਿ ਆਸਣ ਲਾਇਆ। ਪਾਰਬ੍ਰਹਮ ਪ੍ਰਭ ਬੇਪਰਵਾਹ, ਗੁਰਮੁਖ ਲਏ ਤਰਾਇਆ। ਸੱਜਣ ਸੁਹੇਲਾ ਪਕੜੇ ਬਾਂਹ, ਆਪ ਆਪਣੀ ਦਇਆ ਕਮਾਇਆ। ਥਿਰ ਘਰ ਵਾਸ ਜਪਾਏ ਏਕਾ ਨਾਂ, ਏਕਾ ਮੰਤਰ ਗਿਆਨ ਦ੍ਰਿੜਾਇਆ। ਇਕ ਸੁਹਾਏ ਸਾਚਾ ਥਾਂ, ਥਾਨ ਸਾਚਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਜੂਹ ਪਾਰ ਕਰਾਇਆ। ਜਗਤ ਜੂਹ ਡੂੰਘੀ ਕੰਦਰ, ਹਰਿਜਨ ਪਾਰ ਕਰਾਈਆ। ਆਪੇ ਤੋੜੇ ਲੱਗਾ ਜੰਦਰ, ਤਨ ਹਾਟੀ ਵੇਖ ਵਖਾਈਆ। ਮਨਮੁਖ ਜੀਵ ਭੌਂਦੇ ਬੰਦਰ, ਹਰਿ ਰੂਪ ਦਿਸ ਨਾ ਆਈਆ। ਉਚੇ ਟਿੱਲੇ ਚੜ੍ਹ ਚੜ੍ਹ ਬੈਠੇ ਗੋਰਖ ਮਛੰਦਰ, ਗੁਰ ਗਿਆਨ ਨਾ ਕੋਈ ਦ੍ਰਿੜਾਈਆ। ਮਾਇਆ ਮਮਤਾ ਭਾਗਾਂ ਮੰਦੜ, ਭਰਮੇ ਭੁੱਲੀ ਸਰਬ ਲੋਕਾਈਆ। ਮਦਿਰਾ ਮਾਸੀ ਜੀਵ ਗੰਦੜ, ਰਸ ਰਸਨਾ ਗਏ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਜੂਹ ਵੇਖ ਵਖਾਈਆ। ਜਗਤ ਜੂਹ ਡੂੰਘਾ ਸਾਗਰ, ਗਹਿਰ ਗੰਭੀਰ ਸਮਾਇਆ। ਕਾਇਆ ਵੇਖੇ ਹਰਿਜਨ ਗਾਗਰ, ਅੰਮ੍ਰਿਤ ਤਾਲ ਭਰਾਇਆ। ਵਣਜ ਕਰਾਏ ਨਾ ਸੁਦਾਗਰ, ਏਕਾ ਵਸਤ ਝੋਲੀ ਪਾਇਆ। ਨਿਰਮਲ ਕਰਮ ਕਰੇ ਉਜਾਗਰ, ਜੋ ਜਨ ਆਏ ਸਰਨਾਇਆ। ਦੇਵੇ ਨਾਮ ਰੱਤੀ ਰਤਨਾਗਰ, ਰੱਤੀ ਰੱਤ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਜੂਹ ਡੇਰਾ ਲਾਇਆ। ਜਗਤ ਜੂਹ ਕਾਚੀ ਧਾਰ, ਰੈਣ ਅੰਧੇਰਾ ਛਾਇਆ। ਚਾਰੋਂ ਕੁੰਟ ਧੂੰਆਂਧਾਰ, ਰਵ ਸਸ ਰਹੇ ਸਜਾਇਆ। ਦੀਵਾ ਬਾਤੀ ਨਾ ਕੋਈ ਉਜਿਆਰ, ਮੰਡਲ ਮੰਡਪ ਨਾ ਕੋਈ ਸੁਹਾਇਆ। ਕਮਲਾਪਾਤੀ ਨਾ ਮਿਲਿਆ ਮੀਤ ਮੁਰਾਰ, ਨਾਰੀ ਕੰਤ ਨਾ ਕੋਈ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇਆ। ਜਗਤ ਟਿੱਲਾ ਉਚ ਮੁਨਾਰਾ, ਹਰਿ ਹਰਿ ਜੋਤ ਜਗਾਈਆ। ਉਪਰ ਬੈਠ ਬੇਐਬ ਪਰਵਰਦਿਗਾਰਾ, ਬੇਪਰਵਾਹ ਨਾਉਂ ਧਰਾਈਆ। ਹਰਿਜਨ ਸਾਜਨ ਪਾਏ ਸਾਰਾ, ਮੀਤ ਮੁਰਾਰਾ ਸਹਿਜ ਸੁਖਦਾਈਆ। ਏਕਾ ਦੇਵੇ ਨਾਮ ਅਧਾਰਾ, ਵਸਤ ਅਨਮੋਲ ਝੋਲੀ ਪਾਈਆ। ਜੋਤੀ ਨੂਰ ਕਰ ਉਜਿਆਰਾ, ਜੋਤੀ ਜੋਤ ਕਰੇ ਰੁਸ਼ਨਾਈਆ। ਵਰਨ ਗੋਤੀ ਪਾਰ ਕਿਨਾਰਾ, ਬਰਨ ਬਰਨਾ ਨਾ ਕੋਈ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਹਿਜ ਸੁਭਾਈਆ । ਸਾਚਾ ਮੇਲਾ ਜਗਤ ਰੁੱਖ, ਉਲਟੀ ਜੜ੍ਹ ਲਗਾਈਆ। ਲੇਖੇ ਲੱਗਾ ਮਾਨੁਸ ਮਨੁਖ, ਮਾਇਆ ਭਰਮ ਗਵਾਈਆ। ਸਫਲ ਕਰਾਏ ਮਾਤ ਕੁੱਖ, ਜਨ ਜਨਨੀ ਲੇਖੇ ਲਾਈਆ । ਰੋਗ ਨਿਵਾਰੇ ਹਉਮੇ ਦੁੱਖ, ਚਿੰਤਾ ਸੋਗ ਰਹਿਣ ਨਾ ਪਾਈਆ। ਜਗਤ ਮਿਟਾਏ ਤ੍ਰਿਸਨਾ ਭੁੱਖ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਸਤਾਈਆ। ਹਰਿਜਨ ਬੂਟਾ ਨਾ ਜਾਏ ਸੁੱਕ, ਅੰਮ੍ਰਿਤ ਆਤਮ ਮੁਖ ਚੁਆਈਆ। ਮਨਮੁਖਾਂ ਮੁਖ ਪਾਏ ਥੁੱਕ, ਜੋ ਜਨ ਬੈਠੇ ਹਰਿ ਭੁਲਾਈਆ। ਸੰਤ ਸੁਹੇਲੇ ਇਕ ਅਕੇਲੇ ਜੁਗ ਜੁਗ ਸੁਖਣਾ ਰਹੇ ਸੁਖ, ਮਿਲੇ ਮੇਲ ਸਹਿਜ ਸੁਖਦਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਜਨ ਭਗਤਾਂ ਆਪਣੀ ਗੋਦੀ ਆਪੇ ਲਏ ਚੁੱਕ, ਦੇਵੇ ਮਾਤ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਰਮ ਕਰਮ ਧਰਮ ਗੁਰਮੁਖ ਉਤਮ ਜਾਤੀ ਨਾਮ ਵਰਨ ਬਰਨ ਸ਼ੰਕਰ ਨਾ ਕੋਈ ਜਣਾਈਆ।
