੭ ਅੱਸੂ ੨੦੧੧ ਬਿਕ੍ਰਮੀ ਬਿੰਦਰਾਬਨ ਬਾਂਕੇ ਬਿਹਾਰੀ ਮੰਦਰ ਵਿਚ
ਗਿਰਵਰ ਗਿਰਧਾਰ ਗਵਰਧਨ ਧਾਰ। ਗਊ ਗਰੀਬ ਨਿਮਾਣਿਆਂ, ਕਰੇ ਕਰਾਏ ਹਰਿ ਪ੍ਰਿਤਪਾਲ। ਪੰਡਤ ਪਾਂਧੇ ਬੇਮੁਹਾਣਿਆਂ ਨਰ ਹਰਿ ਹਰਿ ਨਰ ਨਾ ਪਛਾਣਿਆ, ਹੋਏ ਕਲ ਨਿਧਾਨ ਜਗਤ ਅਵਲੜੀ ਚਾਲ। ਝੂਠੀ ਘਾਲਣ ਰਹੇ ਘਾਲ। ਆਵੇ ਜਾਵੇ ਨਰ ਹਰਿ ਭਗਵਾਨਿਆ, ਜਨ ਭਗਤਾਂ ਰਿਹਾ ਸੁਰਤ ਸੰਭਾਲ। ਬਿਰਜ ਵਾਸੀ ਸੂਰਯ ਅੰਸਾ ਵਿਸ਼ਨੂੰ ਬੰਸਾ, ਆਦਿ ਅਬਿਨਾਸ਼ੀ ਨਾ ਖਾਏ ਕਾਲ। ਪੰਡਤ ਪਾਂਧੇ ਮੰਦਰ ਪੁਜਾਰ। ਮਾਇਆ ਬਾਂਧਾ ਤਨ ਅੰਗਿਆਰ। ਕਲਜੁਗ ਅੰਤਮ ਥੱਕਾ ਮਾਂਦਾ, ਰਚਨ ਰਚਾਈ ਅਪਰ ਅਪਾਰ। ਜਾਦਵ ਬੰਸੀ ਰਘੂਪਤ ਰਘੁਨਾਥ, ਨਾ ਗੁਪਤ ਨਾ ਵੇਖਣ ਜਾਹਰ। ਅੰਦਰ ਬਾਹਰ ਕਿਸੇ ਨਾ ਦਿਸੇ, ਮੁਕੰਦ ਮਨੋਹਰ ਲਖ਼ਮੀ ਨਰਾਇਣ ਜਗਤ ਜਗਦੀਸ਼ੇ ਮੋਹਣ ਮਾਧਵ ਕ੍ਰਿਸ਼ਨ ਮੁਰਾਰ। ਅਚੁਤ ਅਗਣਤ ਖੇਲ ਅਪਾਰ। ਮੋਰ ਮੁਕਟ ਛਤਰ ਸੀਸੇ, ਜੋਤੀ ਜੋਤ ਸਰੂਪ ਹਰਿ, ਵੇਖ ਵਖਾਣੇ ਸਾਰੇ ਘਰ, ਮੰਦਰ ਮਹੱਲ ਅੰਤਮ ਕਲ ਝੂਠੀ ਚੱਕੀ ਸਾਰੇ ਪੀਸੇ। ਅੱਸੂ ਸੱਤ ਬਿਰਜ ਬਿਹਾਰੀ। ਨਾ ਕੋਈ ਵੇਖੇ ਨੈਣ ਮੁਧਾਰੀ। ਮਾਇਆ ਭੁੱਲੇ ਜੀਵ ਗਵਾਰੀ। ਮੁਕਟ ਮੋਰ ਧਜ ਧਰਨਾਪਤ ਹਰਿ ਅਪਾਰੀ। ਕਵਲ ਨੈਣਾਂ ਮਧੁਰ ਬੈਣਾ, ਕੁੰਡਲ ਮੰਡਲ ਜੋਤ ਨਿਰੰਕਾਰੀ। ਨਿਹਕਲੰਕ ਨਰਾਇਣ ਨਰ, ਵੇਖ ਵਖਾਣੇ ਸਾਚੇ ਘਰ, ਜੂਠੇ ਝੂਠੇ ਮਾਇਆ ਲੂਠੇ ਪੂਜ ਪੁਜਾਰੀ। ਕਾਹਨ ਘਨਈਆ। ਮੰਡਲ ਰਾਸ, ਜਗਤ ਚਲਾਈ ਸਾਚੀ ਨਈਆ। ਭਾਗ ਲਗਾਇਆ ਵਿਚ ਪ੍ਰਭਾਸ, ਸ੍ਰਿਸ਼ਟ ਸਬਾਈ ਸੱਜਣ ਸੁਹੇਲਾ ਇਕ ਇਕੇਲਾ ਅਨਾਥ ਅਨਾਥੀ ਸਗਲਾ ਸਾਥੀ, ਬਣਿਆ ਰਹੇ ਭੈਣਾਂ ਭਈਆ। ਮਸਤਕ ਤਿਲਕ ਜੋਤ ਲਲਾਟੀ, ਫੜਫੜ ਚਾੜ੍ਹੇ ਔਖੀ ਘਾਟੀ, ਜਮਨ ਕਿਨਾਰਾ ਸਚ ਦਵਾਰਾ ਤੇਰੀ ਅੰਤਮ ਵਾਰਾ, ਮੁਕੰਦ ਮਨੋਹਰਾ ਗਊ ਗਰੀਬ ਨਿਮਾਣਿਆਂ ਹੱਥ ਪਕੜੇ ਡੋਰਾਂ। ਵਡ ਵਡ ਰਾਜੇ ਜਰ ਜਰਵਾਣਿਆਂ, ਪਕੜ ਬਹਾਏ ਅੰਧ ਘੋਰਾ, ਮਿਲਾਏ ਮੇਲ ਭਗਤ ਭਗਵਾਨਿਆਂ। ਭਗਤ ਭਗਵਾਨ ਜਨ ਕਰੇ ਪਛਾਣ। ਆਤਮ ਜੋਤੀ ਦੀਪ ਮਹਾਨ। ਨਿਰਮਲ ਨੈਣ ਮਿਲੇ ਨਰ ਹਰਿ ਸੱਚਾ ਸਾਕ ਸੈਣ, ਉਤਰੇ ਮਨ ਕੀ ਚਿੰਦਾ। ਰਾਮ ਰਮਈਆ ਕ੍ਰਿਸ਼ਨ ਘਨਈਆ, ਸੁੰਦਰ ਕੁੰਡਲ ਮੁਕਟ ਬੈਣ। ਸਚ ਦਵਾਰਾ ਬੰਕ ਦਵਾਰ। ਕ੍ਰਿਸ਼ਨ ਮੁਰਾਰਾ ਨਰ ਨਿਰੰਕਾਰ। ਜੋਤ ਅਕਾਰਾ ਵਿਚ ਸੰਸਾਰ। ਬਿਦਰ ਸੁਦਾਮਾ ਪਾਰ ਉਤਾਰ। ਦਰੋਪਤ ਪਾਈ ਸਾਰ। ਪਾਂਡੋ ਦਿਤਾ ਇਕ ਸਹਾਰ। ਦਰਸ ਅਮੋਘ ਦਰ ਦਾਤਾਰ। ਸ਼ਬਦ ਫੜੇ ਖੰਡਾ ਦੋ ਧਾਰ। ਦੁਰਯੋਧਨ ਹੰਕਾਰੀ ਕਰ ਖੁਆਰ। ਦਵਾਪਰ ਤੇਰੀ ਅੰਤਮ ਵਾਰ। ਭਾਰਤ ਖੰਡ ਪਈ ਵੰਡ, ਵੇਖ ਵਖਾਣੇ ਗਿਰਵਰ ਗਿਰਧਾਰ। ਗੁਰ ਦਰ ਅੰਤਮ ਆਈ ਕੰਡਾ, ਅਰਜਨ ਮਿਲਿਆ ਕ੍ਰਿਸ਼ਨ ਮੁਰਾਰ। ਜੋਤੀ ਜੋਤ ਸਰੂਪ ਹਰਿ, ਅਵਤਾਰ ਨਰ ਕਵਣ ਵਖਾਣੇ ਕਵਣ ਜਾਣੇ ਮਾਇਆ ਧਾਰੀ ਵਡ ਸੰਸਾਰੀ ਵਡ ਖੁਆਰੀ, ਆਵੇ ਜਾਵੇ ਮਾਤ ਰਹਾਵੇ ਵਾਰੋ ਵਾਰੀ।