Granth 07 Likhat 074: 23 Assu 2015 Bikarmi Pritam Singh de Ghar 12 A 16 WEF Karol Bagh Navi Delhi-5

੨੩ ਅੱਸੂ ੨੦੧੫ ਬਿਕ੍ਰਮੀ ਪ੍ਰੀਤਮ ਸਿੰਘ ਦੇ ਘਰ ੧੨ ਏ, ੧੬ ਡਬਲੀਉ ਈ ਐਫ ਕਰੋਲ ਬਾਗ ਨਵੀਂ ਦਿਲੀ-੫

ਸੱਚ ਦਵਾਰ ਸਚ ਸਿੰਘਾਸਣ, ਜੋਤੀ ਨੂਰ ਡਗਮਗਾਈਆ। ਸ਼ਾਹੋ ਭੂਪ ਪੁਰਖ ਅਬਿਨਾਸ਼, ਉਪਰ ਬੈਠਾ ਬੇਪਰਵਾਹੀਆ। ਸ਼ਾਹ ਸੁਲਤਾਨ ਸਰਬ ਘਟ ਵਾਸ, ਰੂਪ ਰੰਗ ਨਾ ਕੋਈ ਜਣਾਈਆ। ਖੇਲੇ ਖੇਲ ਪ੍ਰਿਥਮੀ ਅਕਾਸ਼, ਪਾਰਬ੍ਰਹਮ ਵੱਡੀ ਵਡਿਆਈਆ। ਆਦਿ ਜੁਗਾਦਿ ਜੁਗ ਜੁਗ ਲੋਆਂ ਪੁਰੀਆਂ ਲੋਕਮਾਤ ਵੇਖੇ ਖੇਲ ਤਮਾਸ਼, ਖੇਲ ਖਿਲਾਰੀ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰੰਕਾਰ ਨਿਰਵੈਰ ਨਾਉਂ ਧਰਾਈਆ। ਸਚ ਦਵਾਰ ਸਚ ਦਰਬਾਰਾ, ਹਰਿ ਸਾਚਾ ਤਖ਼ਤ ਸੁਹਾਇਆ। ਉਪਰ ਬੈਠ ਹਰਿ ਨਿਰੰਕਾਰਾ, ਆਪ ਆਪਣਾ ਵੇਖ ਵਖਾਇਆ। ਆਪ ਸੁਹਾਏ ਸੱਚਾ ਘਰ ਬਾਰਾ, ਥਿਰ ਘਰ ਸਾਚਾ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਨਿਰਗੁਣ ਨੂਰ ਉਪਾਇਆ। ਸਚ ਦਰ ਸਚ ਦਰਬਾਰ, ਹਰਿ ਸਾਚੇ ਵਡ ਵਡਿਆਈਆ। ਅਕਾਲ ਮੂਰਤ ਜੋਤ ਨਿਰੰਕਾਰ, ਆਦਿ ਸ਼ਕਤ ਵੇਸ ਵਟਾਈਆ। ਪਾਰਬ੍ਰਹਮ ਰੂਪ ਅਪਾਰ, ਸਤਿ ਸਰੂਪ ਸਮਾਈਆ। ਇਕ ਇਕੱਲਾ ਏਕੰਕਾਰ, ਅਕਲ ਕਲਾ ਅਖਵਾਈਆ। ਰਾਜ ਰਾਜਾਨ ਸ਼ਾਹ ਸਿਕਦਾਰ, ਭੂਪਤ ਭੂਪ ਆਪ ਅਖਵਾਈਆ। ਦਰ ਦਰਵੇਸ਼ਾ ਬਣ ਭਿਖਾਰ, ਦਰ ਆਪਣੇ ਸੀਸ ਝੁਕਾਈਆ। ਆਪਣਾ ਖੰਡਾ ਕਰ ਤਿਆਰ, ਆਪ ਆਪਣਾ ਲਏ ਉਠਾਈਆ। ਦੂਸਰ ਕੋਈ ਨਾ ਪਾਵੇ ਸਾਰ, ਲਿਖਤ ਲੇਖਾ ਨਾ ਕੋਈ ਲਿਖਾਈਆ। ਆਦਿ ਜੁਗਾਦੀ ਏਕਾ ਧਾਰ, ਜੁਗ ਜੁਗ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਘਰ ਬਾਰਾ ਏਕੰਕਾਰਾ ਇਕ ਦਿਸਾਈਆ। ਵਸਿਆ ਘਰ ਆਦਿ ਨਿਰੰਜਣ, ਤਖ਼ਤ ਤਾਜ ਸੁਹਾਇਆ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨ, ਕਲ ਭਰਪੂਰ ਅਖਵਾਇਆ। ਆਪਣੇ ਨੇਤਰ ਆਪੇ ਪਾਏ ਅੰਜਨ, ਗਿਆਨ ਨੇਤਰ ਆਪ ਰਖਾਇਆ। ਆਪਣੀ ਧੂੜੀ ਆਪੇ ਕਰੇ ਮਜਨ, ਆਪ ਆਪਣੇ ਸਰ ਸਰੋਵਰ ਨੁਹਾਇਆ। ਆਪ ਆਪਣਾ ਬਣਿਆ ਸੱਜਣ, ਆਪ ਆਪਣਾ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਦਰਬਾਰ ਦਏ ਵਡਿਆਇਆ। ਦਰ ਦਰਬਾਰਾ ਧੁਰ ਦਰਗਾਹ, ਧੁਰ ਦੀ ਬਾਣ ਰਖਾਈਆ। ਬੇਐਬ ਪਰਵਰਦਿਗਾਰ ਬੇਪਰਵਾਹ, ਬੈਠਾ ਆਸਣ ਲਾਈਆ। ਸਚ ਸਿੰਘਾਸਣ ਸੇਜ ਵਿਛਾ, ਧਾਮ ਅਵੱਲਾ ਇਕ ਸੁਹਾਈਆ। ਨਿਹਚਲ ਅਟੱਲਾ ਆਪ ਜਣਾ, ਇਕ ਇਕੱਲਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ ਜੁਗ ਜੁਗ ਵੇਸ ਵਟਾਈਆ। ਸ਼ਬਦ ਸਿੰਘਾਸਣ ਹਰਿ ਨਿਰੰਕਾਰਾ, ਥਿਰ ਘਰ ਆਪ ਰਖਾਇਆ। ਆਪ ਆਪਣਾ ਪਹਿਰੇਦਾਰਾ, ਆਪ ਆਪਣੀ ਸੇਵ ਕਮਾਇਆ। ਆਪ ਆਪਣਾ ਚੋਬਦਾਰਾ, ਆਪ ਆਪਣਾ ਰਿਹਾ ਉਠਾਇਆ। ਆਪ ਆਪਣਾ ਮੀਤ ਮੁਰਾਰਾ, ਆਪ ਆਪਣਾ ਹੁਕਮ ਚਲਾਇਆ। ਆਪ ਆਪਣੀ ਲਾਏ ਕਾਰਾ, ਆਪ ਆਪਣਾ ਮੋਹ ਵਧਾਇਆ। ਆਪ ਆਪਣਾ ਕਰ ਪਿਆਰਾ, ਆਪ ਆਪਣਾ ਅੰਗ ਕਟਾਇਆ। ਆਪ ਆਪਣਾ ਕਰ ਪਸਾਰਾ, ਬ੍ਰਹਮ ਬ੍ਰਹਮ ਰੂਪ ਪਾਰਬ੍ਰਹਮ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਵਾਰਾ ਇਕ ਰਖਾਇਆ। ਸਚ ਦਵਾਰ ਆਦਿ ਅੰਤ, ਹਰਿ ਹਰਿ ਆਪ ਰਖਾਇੰਦਾ। ਖੇਲੇ ਖੇਲ ਜੁਗਾ ਜੁਗੰਤ, ਜੁਗ ਜੁਗ ਧਾਰ ਚਲਾਇੰਦਾ। ਸ਼ਬਦ ਜਣਾਈ ਸਾਚੇ ਸੰਤ, ਆਪ ਆਪਣਾ ਬਚਨ ਅਲਾਇੰਦਾ। ਮੇਲ ਮਿਲਾਵਾ ਨਾਰੀ ਕੰਤ, ਘਰ ਸਾਚੀ ਸੇਜ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਕਰਤਾ ਨਾਉਂ ਰਖਾਇੰਦਾ। ਜੋਤੀ ਕਰਤਾ ਹਰਿ ਕਰਤਾਰਾ, ਜੋਤੀ ਜੋਤ ਜਗਾਈਆ। ਲੱਖ ਚੁਰਾਸੀ ਕਰ ਪਸਾਰਾ, ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਈਆ। ਖੇਲੇ ਖੇਲ ਅਪਰ ਅਪਾਰਾ, ਆਪ ਆਪਣਾ ਭੇਵ ਛੁਪਾਈਆ। ਪੰਜ ਪੰਜੀ ਕਰ ਪਿਆਰਾ, ਤ੍ਰੈਗੁਣ ਤੰਦ ਬੰਧਾਈਆ। ਅੱਠਾਂ ਤੱਤਾਂ ਵਸੇ ਬਾਹਰਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁੱਧ ਨਾ ਕੋਈ ਰਖਾਈਆ। ਪਵਣ ਪਵਣੀ ਪਵਣ ਸਵਾਸ, ਸਾਚੀ ਰਾਸ ਚਲਾਈਆ। ਗਗਨ ਮੰਡਲ ਪ੍ਰਿਥਮੀ ਅਕਾਸ਼, ਕਾਇਆ ਖੰਡ ਬ੍ਰਹਿਮੰਡ ਇੰਡ ਪਿੰਡ ਵਖਾਈਆ। ਜੇਰਜ ਅੰਡ ਸ਼ਾਹੋ ਸ਼ਾਬਾਸ਼, ਉਤਭੁਜ ਸੇਤਜ ਰਿਹਾ ਸਮਾਈਆ। ਵੰਡੇ ਵੰਡ ਸਰਬ ਗੁਣਤਾਸ, ਲੇਖਾ ਲੇਖ ਨਾ ਕੋਈ ਜਣਾਈਆ। ਰਵ ਸਸ ਮੰਡਲ ਮੰਡਪ ਹੋਏ ਦਾਸ, ਦਿਵਸ ਰੈਣ ਰਿਹਾ ਭਵਾਈਆ। ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਰੱਖੀ ਆਸ, ਨੇਤਰ ਨੈਣ ਰਿਹਾ ਉਠਾਈਆ। ਸਾਧ ਸੰਤ ਆਤਮ ਮੰਗਣ ਸਾਚੀ ਰਾਸ, ਗੋਪੀ ਕਾਹਨ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਦਵਾਰਾ ਹਰਿ ਨਿਰੰਕਾਰਾ, ਏਕਾ ਘਰ ਸੁਹਾਈਆ। ਹਰਿ ਦਵਾਰ ਹਰਿ ਅਵੱਲਾ, ਹਰਿ ਹਰਿ ਆਪ ਉਪਾਇਆ। ਆਪੇ ਵਸਿਆ ਇਕ ਇਕੱਲਾ, ਨਾ ਕੋਈ ਦੂਸਰ ਸੰਗ ਰਖਾਇਆ। ਪਾਵੇ ਸਾਰ ਜਲਾਂ ਥਲਾਂ, ਡੂੰਘੀ ਕੰਦਰ ਵੇਖ ਵਖਾਈਆ। ਭਾਗ ਲਗਾਏ ਕਾਇਆ ਖਲਾ, ਜੋਤ ਨਿਰੰਜਣ ਕਰ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਮੇਲ ਮਿਲਾਇਆ। ਸਰਗੁਣ ਮੇਲਾ ਵਿਚ ਸੰਸਾਰ, ਹਰਿ ਸਾਚੇ ਰਚਨ ਰਚਾਈਆ। ਪੰਜ ਤਤ ਕਰ ਪਿਆਰ, ਪੰਜੀ ਪ੍ਰਕਿਰਤੀ ਵੇਖ ਵਿਖਾਈਆ। ਨਾਤਾ ਜੋੜ ਅਪਰ ਅਪਾਰ, ਰਕਤ ਬੂੰਦ ਮਿਲਾਈਆ। ਹੱਡ ਮਾਸ ਨਾੜੀ ਚੰਮ ਕਰ ਅਕਾਰ, ਏਕਾ ਗੜ੍ਹ ਵਖਾਈਆ। ਨੌਂ ਦਰ ਖੋਲ੍ਹ ਕਵਾੜ, ਸਾਚੀ ਬਣਤ ਬਣਾਈਆ। ਉਪਰ ਚੜ੍ਹ ਪਾਵੇ ਸਾਰ, ਘਰ ਘਰ ਵਿਚ ਰਿਹਾ ਟਿਕਾਈਆ। ਨਿਰਗੁਣ ਜੋਤ ਕਰ ਉਜਿਆਰ, ਦਿਵਸ ਰੈਣ ਡਗਮਗਾਈਆ। ਸ਼ਬਦ ਅਨਾਦੀ ਸਾਚੀ ਧਾਰ, ਧੁਨ ਆਤਮਕ ਰਿਹਾ ਵਜਾਈਆ। ਬੋਧ ਅਗਾਧੀ ਖੇਲ ਅਪਾਰ, ਲਿਖਣ ਪੜ੍ਹਨ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਈਆ। ਆਪ ਆਪਣਾ ਆਪੇ ਵੇਖ, ਆਪਣੀ ਬਣਤ ਬਣਾਇੰਦਾ। ਆਪ ਆਪਣਾ ਲਿਖੇ ਲੇਖ, ਲੇਖਾ ਆਪਣੇ ਹੱਥ ਰਖਾਇੰਦਾ। ਆਪ ਆਪਣਾ ਧਾਰੇ ਭੇਖ, ਭੇਖਾਧਾਰੀ ਨਾਉਂ ਉਪਾਇੰਦਾ। ਆਪ ਆਪਣੇ ਉਪਾਏ ਮੁੱਛ ਦਾੜ੍ਹੀ ਕੇਸ, ਆਪ ਆਪਣਾ ਮੂੰਡ ਮੁੰਡਾਇੰਦਾ। ਆਪੇ ਦਾਤਾ ਦਸ ਦਸਮੇਸ, ਨਾਨਕ ਗੋਬਿੰਦ ਰੂਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਚਲਾਇੰਦਾ। ਜੁਗ ਜੁਗ ਧਾਰ ਹਰਿ ਨਿਰੰਕਾਰ, ਆਪਣੀ ਆਪ ਚਲਾਈਆ। ਸਤਿਜੁਗ ਤ੍ਰੇਤਾ ਦੁਆਪਰ ਪਾਵੇ ਸਾਰ, ਕਲਜੁਗ ਮੋਖ ਵਡਿਆਈਆ। ਰੈਣ ਅੰਧੇਰੀ ਅੰਧ ਅੰਧਿਆਰ, ਧੂਆਂਧਾਰ ਸ੍ਰਿਸ਼ਟ ਸਬਾਈਆ। ਨੌਂ ਖੰਡ ਪ੍ਰਿਥਮੀ ਰੋਵੇ ਜ਼ਾਰੋ ਜ਼ਾਰ, ਲੱਖ ਚੁਰਾਸੀ ਰਹੀ ਕੁਰਲਾਈਆ। ਸਾਧਾਂ ਸੰਤਾਂ ਆਈ ਹਾਰ, ਸਚ ਘਰ ਨਾ ਕੋਈ ਸੁਹਾਈਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰ, ਜਗਤ ਵਿਦਿਆ ਮਾਤ ਪੜ੍ਹਾਈਆ। ਗੁਰ ਕਾ ਸ਼ਬਦ ਨਾ ਸਕੇ ਵਿਚਾਰ, ਗੁਰ ਮੂਰਤ ਨਜ਼ਰ ਨਾ ਆਈਆ। ਫਿਰ ਫਿਰ ਥੱਕੇ ਹਰਿਦਵਾਰ, ਹਰੀ ਹਰਿ ਦਿਸ ਨਾ ਆਈਆ। ਗੁਰਦਰ ਮੰਦਰ ਮਸਜਿਦ ਕਰ ਰਹੇ ਪੁਕਾਰ, ਪੂਰੀ ਆਸ ਨਾ ਕੋਈ ਰਖਾਈਆ। ਗੀਤਾ ਗਿਆਨ ਰਹੇ ਉਚਾਰ, ਕਾਹਨਾ ਕ੍ਰਿਸ਼ਨਾ ਨਿਹਕਲੰਕ ਹੰਢਾਈਆ। ਸੀਤਾ ਰਾਮ ਜੈ ਜੈ ਜੈਕਾਰ, ਸੀਤਾ ਸੁਰਤ ਨਾ ਕੋਈ ਪਰਨਾਈਆ। ਅੱਲਾ ਹੂ ਲਾਇਆ ਨਾਅਰ, ਐਨਲਹੱਕ ਨਾ ਕੋਈ ਮਿਲਾਈਆ। ਮਿਲਿਆ ਮੇਲ ਨਾ ਸਾਂਝੇ ਯਾਰ, ਮੁਕਾਮੇ ਹੱਕ ਨਾ ਕੋਈ ਪੁਚਾਈਆ। ਗਿਆਨੀ ਧਿਆਨੀ ਗਿਆਨ ਧਿਆਨ ਰਹੇ ਉਚਾਰ, ਨੇਤਰ ਗਿਆਨ ਨਾ ਕੋਈ ਖੁਲ੍ਹਾਈਆ। ਨਾਨਕ ਨਾਨਕ ਰਹੇ ਉਚਾਰ, ਨਾਨਕ ਨਿਰਗੁਣ ਦਿਸ ਨਾ ਆਈਆ। ਪੰਚਮ ਪੰਚਮ ਰਹੇ ਸੁਧਾਰ, ਪੰਚਮ ਮਿਲਿਆ ਨਾ ਸਾਚਾ ਮਾਹੀਆ। ਪੰਚਮ ਕੱਕੇ ਕਰ ਸ਼ਿੰਗਾਰ, ਤਨ ਗਾਤਰਾ ਰਹੇ ਲਟਕਾਈਆ। ਮਰਿਆ ਦੁਸ਼ਟ ਨਾ ਕਾਮ ਕਰੋਧ ਲੋਭ ਮੋਹ ਹੰਕਾਰ, ਧੀਰਜ ਧੀਰ ਨਾ ਕੋਈ ਧਰਾਈਆ। ਸੀਸ ਬੰਨ੍ਹ ਕਾਲੇ ਦਸਤਾਰ, ਮਨ ਕਾਲਾ ਦੁਰਮਤ ਮੈਲ ਨਾ ਕੋਈ ਧਵਾਈਆ। ਵਾਹਿਗੁਰੂ ਫਤਿਹ ਬੋਲ ਜੈਕਾਰ, ਸ਼ਬਦ ਡੰਕ ਨਾ ਕੋਈ ਵਜਾਈਆ। ਦਰ ਸੁਹਾਇਆ ਨਾ ਬੰਕ ਦਵਾਰ, ਨਿਰਗੁਣ ਜੋਤ ਨਾ ਹੋਏ ਰੁਸ਼ਨਾਈਆ। ਜਗਤ ਨੈਣ ਡੁੱਬਾ ਮੰਝਧਾਰ, ਕਲਜੁਗ ਬੇੜਾ ਰਿਹਾ ਡੁਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਹਰਿ ਭਗਵਾਨ, ਆਪਣਾ ਆਪ ਵਟਾਇੰਦਾ। ਧਰਮੀ ਧਰਮ ਝੁਲਾਏ ਇਕ ਨਿਸ਼ਾਨ, ਲੋਆਂ ਪੁਰੀਆਂ ਫੇਰਾ ਪਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਸਰਬ ਕੁਰਲਾਣ, ਨੇਤਰ ਨੈਣ ਵੇਖ ਵਖਾਇੰਦਾ। ਗਣ ਗਣਧੰਰਬ ਰਸਨਾ ਗਾਣ, ਯਸ ਕਿੰਨਰ ਮਰਦੰਗ ਵਜਾਇੰਦਾ। ਭੂਤ ਪ੍ਰੇਤ ਪਚਾਸ ਮਿਲ ਮਿਲ ਮੰਗਲ ਇਕ ਵਖਾਣ, ਧਰਮ ਰਾਏ ਦਰ ਸੁਹਾਇੰਦਾ। ਚਿਤਰ ਗੁਪਤ ਨੌਜਵਾਨ, ਲੇਖਾ ਲਿਖਿਆ ਲੇਖ ਵਖਾਇੰਦਾ। ਪਾਰਬ੍ਰਹਮ ਪ੍ਰਭ ਕਰ ਪਰਵਾਨ, ਸ਼ਬਦੀ ਸ਼ਬਦ ਜਣਾਇੰਦਾ। ਕਲਜੁਗ ਅੰਤਮ ਵੇਖੇ ਮਾਰ ਧਿਆਨ, ਨਾਨਕ ਗੋਬਿੰਦ ਲੇਖ ਲਿਖਾਇੰਦਾ। ਮਿਟੇ ਨਾ ਲੇਖਾ ਦੋ ਜਹਾਨ, ਨਾ ਕੋਈ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਕਰਮ ਕਮਾਇੰਦਾ । ਕਲਜੁਗ ਤੇਰੀ ਸਾਚੀ ਰਾਸ, ਤੇਰੀ ਝੋਲੀ ਪਾਈਆ। ਕੂੜ ਕੁੜਿਆਰਾ ਤਨ ਮਾਸ, ਤੇਰੀ ਵੰਡ ਵੰਡਾਈਆ। ਜਗਤ ਲੁਭਾਇਆ ਹਾਸ ਬਿਲਾਸ, ਬਿਮਲ ਰੂਪ ਨਾ ਕੋਈ ਸਮਾਈਆ। ਪੰਜ ਤਤ ਵਿਕਾਰਾ ਹੋਇਆ ਵਾਸ, ਪੰਚਮ ਮੋਹ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤੀ ਨੂਰ ਕਰ, ਨੂਰੋ ਨੂਰ ਕਰੇ ਰੁਸ਼ਨਾਈਆ। ਜੋਤੀ ਨੂਰ ਹਰਿ ਉਜਾਲਾ, ਹਰਿ ਹਰਿ ਰੂਪ ਵਟਾਇਆ। ਪ੍ਰਗਟ ਹੋਏ ਦੀਨ ਦਿਆਲਾ, ਦੀਨਾਂ ਅਨਾਥਾਂ ਹੋਏ ਸਹਾਇਆ। ਵਖਾਏ ਧਰਮ ਸੱਚੀ ਧਰਮਸਾਲਾ, ਘਰ ਮੰਦਰ ਅੰਦਰ ਫੇਰਾ ਪਾਇਆ। ਫਲ ਲਗਾਏ ਕਾਇਆ ਡਾਲਾ, ਹਰਿਸੰਗਤ ਵੇਖ ਵਖਾਇਆ। ਹਰਿਸੰਗਤ ਤੇਰਾ ਖੇਲ ਨਿਰਾਲਾ, ਦਿਸ ਕਿਸੇ ਨਾ ਆਇਆ। ਇਕ ਸਦ ਇਕ ਇਕ ਕੱਢਿਆ ਜਗਤ ਦਵਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੇਰਾ ਲਹਿਣਾ ਤੇਰੀ ਝੋਲੀ ਪਾਇਆ। ਇਕ ਸਦ ਇਕ ਅੱਗੇ ਧਰ, ਹਰਿਸੰਗਤ ਚਰਨ ਨਿਮਸਕਾਰਿਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਚੌਥੇ ਜੁਗ ਚੌਥੀ ਵੰਡ ਚਾਰੇ ਝੋਲੀ ਪਾ ਰਿਹਾ। ਪਹਿਲੇ ਮੇਟੇ ਭੇਖ ਪਖੰਡ, ਦਰ ਦਰਬਾਰੇ ਨੀਹਾਂ ਹੇਠ ਦਬਾ ਰਿਹਾ। ਨੌਂ ਦਵਾਰ ਜਗਤ ਜੀਵ ਦਿਸਣ ਰੰਡ, ਦਸਮ ਦਵਾਰ ਨਾ ਕੋਈ ਮਿਲਾ ਰਿਹਾ। ਹੋਏ ਖਵਾਰੀ ਵਿਚ ਵਰਭੰਡ, ਹਰਿ ਭੰਡੀ ਡਾਹਡੀ ਪਾ ਰਿਹਾ। ਨਾਰ ਦੁਹਾਗਣ ਦਿਸੇ ਰੰਡ, ਸਾਚਾ ਕੰਤ ਨਾ ਕੋਈ ਮਨਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸੌ ਗਿਆਰਾਂ ਤੇਰੀ ਧਾਰ, ਦਸਵੇਂ ਘਰੋਂ ਕਰੇ ਬਾਹਰ, ਏਕਾ ਏਕ ਏਕਾ ਕਰਾ ਰਿਹਾ। ਦੂਜੀ ਵੰਡ ਹਰਿ ਨਿਰੰਕਾਰ, ਆਪਣੀ ਆਪ ਵੰਡਾਈਆ। ਹਰਿਸੰਗਤ ਤੇਰਾ ਸਤਿ ਪਿਆਰ, ਸ੍ਰਿਸ਼ਟ ਸਬਾਈ ਦਏ ਦਿਖਾਈਆ। ਸੱਤ ਰੰਗ ਨਿਸ਼ਾਨਾ ਕਰ ਤਿਆਰ, ਸੱਤਾਂ ਦੀਪਾਂ ਦਏ ਚੜ੍ਹਾਈਆ। ਰਾਜ ਰਾਜਾਨਾ ਸ਼ਾਹ ਸੁਲਤਾਨਾਂ ਕਰਿਆ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਈਆ। ਪ੍ਰਗਟ ਹੋਇਆ ਵਾਲੀ ਦੋ ਜਹਾਨ ਸਾਂਝਾ ਯਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸ਼ਬਦ ਡੰਕਾ ਵਜਾਏ ਅਪਰ ਅਪਾਰ, ਲੋਕਮਾਤ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਹਿੱਸਾ ਆਪੇ ਰਿਹਾ ਪਾਈਆ। ਤੀਜੀ ਵੰਡ ਕਰ ਕਰਤਾਰ, ਕਰਤੇ ਕਰਮ ਕਮਾਇਆ। ਪੰਚਮ ਮੁਖ ਸੀਸ ਕਰ ਸ਼ਿੰਗਾਰ, ਸਾਚਾ ਤਾਜ ਸੁਹਾਇਆ। ਪੰਚ ਨਿਸ਼ਾਨਾ ਬੰਨੇ ਧਾਰ, ਪੰਚਮ ਰੂਪ ਵਟਾਇਆ। ਹੱਥ ਸੋਟਾ ਵਡ ਬਲਕਾਰ, ਸ਼ਬਦ ਡੰਡਾ ਰਿਹਾ ਵਖਾਇਆ। ਚਰਨ ਜੋੜਾ ਚਰਨ ਕਵਲ ਪਸਾਰ, ਚਰਨ ਚਰਨੋਦਕ ਇਕ ਉਪਾਇਆ। ਆਇਆ ਚਲ ਦਿਲੀ ਦਰਬਾਰ, ਅੱਸੂ ਤਿੰਨ ਰੁੱਤ ਸੁਹਾਇਆ। ਵੀਹ ਸਦ ਤੇਰਾਂ ਤੇਰੀ ਧਾਰ, ਰਾਸ਼ਟਰਪਤਿ ਏਹ ਸਮਝਾਇਆ। ਪ੍ਰਗਟ ਹੋਇਆ ਨਿਹਕਲੰਕ ਨਰਾਇਣ ਨਰ ਅਵਤਾਰ, ਗੋਬਿੰਦ ਵੇਸ ਵਟਾਇਆ। ਸ੍ਰਿਸ਼ਟ ਸਬਾਈ ਲੱਖ ਚੁਰਾਸੀ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਅੰਤਮ ਬਾਜ਼ੀ ਜਾਣ ਹਾਰ, ਪਾਸ਼ਾ ਸਾਰ ਨਾ ਕੋਈ ਖੇਲ ਖਿਲਾਇਆ। ਨਾ ਕੋਈ ਦਿਸੇ ਵਡ ਸਿਕਦਾਰ, ਸੀਸ ਤਾਜ ਨਾ ਕੋਈ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਲਿਖਤ ਲੇਖ ਹੱਥ ਫੜਾਇਆ। ਤੀਜੀ ਵੰਡ ਹਰਿ ਕਰ, ਆਪਣਾ ਕਰਮ ਕਮਾਇੰਦਾ । ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਜਗਤ ਮਾਇਆ ਜਾਣਾ ਹਰ, ਦਰ ਦਰ ਆਪ ਫਿਰਾਇੰਦਾ। ਸੁੰਞੇ ਮਹੱਲ ਆਵੇ ਡਰ, ਦੀਵਾ ਬੱਤੀ ਨਾ ਕੋਈ ਜਗਾਇੰਦਾ। ਹਰਿਸੰਗਤ ਤੇਰਾ ਭੰਡਾਰਾ ਭਰ, ਪੰਚਮ ਪੰਚਮ ਸੇਵਾ ਲਾਇੰਦਾ। ਚਾਰ ਵਰਨਾਂ ਵਖਾਏ ਏਕਾ ਘਰ, ਊਚ ਨੀਚ ਕੋਈ ਰਹਿਣ ਨਾ ਪਾਇੰਦਾ। ਇਕ ਨੁਹਾਏ ਸਾਚੇ ਸਰ, ਕਾਗੋਂ ਹੰਸ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸ੍ਰਿਸ਼ਟ ਸਬਾਈ ਰਿਹਾ ਲਿਖਾਈ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਚੌਥੀ ਵੰਡ ਕਰ ਤਿਆਰ, ਹਰਿ ਜੋਤ ਸੇਵਾ ਲਾਈਆ। ਹਰਿਸੰਗਤ ਅੱਗੇ ਕਰ ਨਿਮਸਕਾਰ, ਹਰਿ ਬੈਠਾ ਜੋਧਾ ਸੂਰਬੀਰ, ਵਡ ਵਡਾ ਭੇਵ ਕੋਈ ਨਾ ਪਾਈਆ। ਮੇਟੀ ਜਾਏ ਧੁਰ ਦੀ ਲਿਖੀ ਤਕਦੀਰ, ਅਕਸੀਰ ਨਾ ਕੋਈ ਜਣਾਈਆ। ਚਿੱਟੇ ਉਪਰ ਕਾਲੀ ਖਿਚੀ ਜਾਏ ਲਕੀਰ, ਧੁਰ ਦਾ ਸ਼ਬਦ ਧੁਰ ਦੀ ਦਏ ਗਵਾਹੀਆ। ਆਪੇ ਬਣਿਆ ਸ਼ਾਹ ਫ਼ਕੀਰ, ਸ਼ਾਹ ਕੰਗਾਲਾ ਆਪ ਅਖਵਾਈਆ। ਜਨ ਭਗਤਾਂ ਕੱਟਣ ਆਇਆ ਤ੍ਰੈਗੁਣ ਮਾਇਆ ਵੱਝਾ ਜੰਜ਼ੀਰ, ਪੰਜ ਤਤ ਮੋਹ ਚੁਕਾਈਆ। ਅਠਸਠ ਤੀਰਥ ਅੰਮ੍ਰਿਤ ਰਹਿਣ ਨਾ ਦੇਵੇ ਕਿਸੇ ਨੀਰ, ਚਰਨ ਛੁਹਾਏ ਦਇਆ ਕਮਾਏ ਆਪ ਆਪਣੇ ਵਿਚ ਟਿਕਾਈਆ। ਹਿੰਦੂ ਮੁਸਲਮ ਸਿਖ ਈਸਾਈ ਸਭ ਦੇ ਸਿਰ ਤੇ ਆਏ ਭੀੜ, ਨਾ ਸਕੇ ਕੋਈ ਬਚਾਈਆ। ਲੱਖ ਚੁਰਾਸੀ ਅੰਦਰੇ ਅੰਦਰ ਉਠੇ ਪੀੜ, ਨਾਮ ਦਾਰੂ ਨਾ ਕੋਈ ਮੁਖ ਚੁਆਈਆ। ਨਾ ਕੋਈ ਸਗਲਾ ਸੰਗ ਰਖਾਏ ਪੀਰ ਦਸਤਗੀਰ, ਸ਼ਿਵ ਸ਼ੰਕਰ ਬ੍ਰਹਮਾ ਵਿਸ਼ਨ ਦੇਵਤ ਸੁਰ ਨਾ ਕੋਈ ਭਾਰ ਉਠਾਈਆ। ਧੁਰ ਦੀਬਾਣ ਲਾਇਆ ਏਕਾ ਤੀਰ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਵੀਹ ਸੌ ਪੰਦਰਾਂ ਤੇਰੀ ਰੁੱਤ ਸੁਹਾਈਆ। ਵੀਹ ਸੌ ਪੰਦਰਾਂ ਚਵੀ ਅੱਸੂ ਚਵੀਆਂ ਅਵਤਾਰ, ਨਿਰਗੁਣ ਰੂਪ ਵਟਾਇਆ। ਨਿਵਾਏ ਸੀਸ ਦਿਲੀ ਦਰਵਾਰ, ਦਰ ਦਰਬਾਰਾ ਸਚ ਸਿੰਘਾਸਣ ਇਕ ਵਿਛਾਇਆ। ਚੌਥੀ ਭੇਟਾ ਅੱਗੇ ਚਾੜ੍ਹ, ਹਰਿਸੰਗਤ ਸੀਸ ਤਾਜ ਇਕ ਟਿਕਾਇਆ। ਚੌਥੇ ਘਰ ਚੌਥੇ ਪਦ ਚੌਥੇ ਯੁਗ ਦੇਵੇ ਵਾੜ, ਨਾ ਬਾਹਰ ਕੋਈ ਕਢਾਇਆ। ਸਵਾ ਪੰਜ ਖ਼ਾਲੀ ਕਰੇ ਕਾਰੂ ਗੰਜ, ਏਕਾ ਇਕੀ ਏਕਾ ਪਾਇਆ। ਨੂਰ ਨੁਰਾਨੀ ਸ਼ਾਹ ਸੁਲਤਾਨੀ ਨਾ ਸਵੇਰ ਨਾ ਸੰਞ, ਰਵ ਸਸ ਸੂਰਜ ਚੰਨ ਨਾ ਕੋਈ ਚੜ੍ਹਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਹਰਿ ਸੇਵਾ ਰਿਹਾ ਕਮਾਇਆ। ਸਵਾ ਪੰਜ ਕਰ ਅਰਦਾਸ, ਪੱਲੇ ਗੰਢ ਬੰਧਾਈਆ। ਪਟ ਪਟਨੇ ਕਰ ਨਿਵਾਸ, ਸਿਰ ਸਿਰ ਵੇਖ ਵਖਾਈਆ। ਪੁਰੀ ਅਨੰਦ ਕਰਨ ਆਇਆ ਤੇਰੀ ਪੂਰੀ ਆਸ, ਮਨਮੁਖ ਜੀਵਾਂ ਉਤੇ ਪਰਦਾ ਪਾਈਆ। ਹਰਿ ਵਸਤ ਸਚ ਹਰਿਸੰਗਤ ਤੇਰੀ ਰੱਖੀ ਆਪਣੇ ਪਾਸ, ਅੰਤ ਤੇਰੀ ਝੋਲੀ ਪਾਈਆ। ਗੁਰਸਿਖ ਗੁਰਮੁਖ ਨਾ ਹੋਏ ਕਦੇ ਉਦਾਸ, ਜਿਸ ਮਿਲਿਆ ਪੂਰਾ ਸਤਿਗੁਰ ਵਡ ਦਾਤਾ ਬੇਪਰਵਾਹੀਆ। ਪਹਿਲੀ ਕੱਤਕ ਸਾਚੇ ਘਰ ਕਰੇ ਵਾਸ, ਨਿਵਾਸਾ ਆਪ ਅਖਵਾਈਆ। ਨਿਰਗੁਣ ਜੋਤ ਕਰ ਪ੍ਰਕਾਸ਼, ਤਖ਼ਤ ਅਕਾਲ ਹਰਿ ਮੰਦਰ ਦਏ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੋਬਿੰਦ ਗੋਬਿੰਦ ਵੇਸ ਵਟਾਈਆ।