੨੩ ਚੇਤ ੨੦੧੬ ਬਿਕ੍ਰਮੀ ਪਿੰਡ ਸ਼ਫ਼ੀ ਪੁਰ
ਹਰਿ ਸ਼ਬਦ ਨਾਮ ਪਰਚੰਡ, ਸਤਿਗੁਰ ਪੂਰਾ ਹੱਥ ਉਠਾਈਆ। ਪਾਵੇ ਸਾਰ ਬ੍ਰਹਿਮੰਡ ਖੰਡ, ਜੁਗ ਜੁਗ ਆਪਣਾ ਵੇਸ ਵਟਾਈਆ। ਭੇਖ ਪਾਖੰਡਾ ਦੇਵੇ ਡੰਨ, ਦੂਈ ਦਵੈਤੀ ਮੇਟ ਮਿਟਾਈਆ। ਮਨਮੁਖਤਾ ਤੇਰੀ ਵੱਢੇ ਕੰਡ, ਜੁਗਤ ਆਪਣੇ ਹੱਥ ਰਖਾਈਆ। ਜਨ ਭਗਤ ਨਾਮ ਏਕਾ ਵੰਡ, ਏਕਾ ਬ੍ਰਹਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਖੰਡਾ ਇਕ ਚਮਕਾਈਆ। ਨਾਮ ਖੰਡਾ ਤੇਜ਼ ਕਟਾਰ, ਦੋ ਦੋ ਧਾਰ ਰਖਾਇੰਦਾ। ਜੁਗ ਜੁਗ ਖੇਲੇ ਖੇਲ ਅਗੰਮ ਅਪਾਰ, ਭੇਵ ਕੋਇ ਨਾ ਪਾਇੰਦਾ। ਆਦਿ ਜੁਗਾਦੀ ਇਕ ਅਵਤਾਰ, ਗੁਰ ਗੁਰ ਵੇਸ ਵਟਾਇੰਦਾ। ਲੋਆਂ ਪੁਰੀਆਂ ਪਾਵੇ ਸਾਰ, ਮਾਤ ਪਾਤਾਲ ਆਕਾਸ਼ ਵੇਖ ਵਖਾਇੰਦਾ। ਲੱਖ ਚੁਰਾਸੀ ਖੇਲ ਅਪਾਰ, ਅਲੱਖ ਅਲੱਖਣਾ ਆਪ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਖੰਡਾ ਇਕ ਰਖਾਇੰਦਾ। ਨਾਮ ਖੰਡਾ ਸ਼ਬਦ ਬਲਵਾਨ, ਹਰਿ ਸਾਚੇ ਹੱਥ ਵਡਿਆਈਆ। ਖੇਲੇ ਖੇਲ ਦੋ ਜਹਾਨ, ਦੋ ਜਹਾਨਾਂ ਵੇਖ ਵਖਾਇੰਦਾ। ਕੂੜੀ ਕਿਰਿਆ ਮੇਟ ਨਿਸ਼ਾਨ, ਸਚ ਸੁੱਚ ਵੱਜੇ ਵਧਾਈਆ। ਜਨ ਭਗਤਾਂ ਬਖ਼ਸ਼ੇ ਚਰਨ ਧਿਆਨ, ਮਨਮੁਖ ਗੂੜ੍ਹੀ ਨੀਂਦ ਸਵਾਈਆ। ਭਰਮੇ ਭੁੱਲੇ ਜੀਵ ਨਿਧਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਗੁਰਮੁਖ ਸਾਚੇ ਚਤੁਰ ਸੁਜਾਨ, ਹਰਿ ਹਰਿ ਰਸਨਾ ਜੇਹਵਾ ਗਾਈਆ। ਨੌ ਖੰਡ ਪ੍ਰਿਥਮੀ ਜਗਤ ਦੁਕਾਨ, ਨੌ ਦਰ ਆਪ ਖੁਲ੍ਹਾਈਆ। ਸਤਿ ਪੁਰਖ ਨਿਰੰਜਣ ਹੋ ਪਰਧਾਨ, ਸੱਤਾਂ ਦੀਪਾਂ ਵੰਡ ਵੰਡਾਈਆ । ਅਕਾਲ ਪੁਰਖ ਨੌਜਵਾਨ, ਨਾ ਮਰੇ ਨਾ ਜਾਈਆ। ਜੁਗ ਜੁਗ ਖੇਲੇ ਖੇਲ ਮਹਾਨ, ਕਰਨੀ ਕਰਤਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਧਾਰ ਆਪ ਚਲਾਈਆ। ਸ਼ਬਦ ਧਾਰ ਹਰਿ ਨਿਰੰਕਾਰ, ਆਦਿ ਜੁਗਾਦਿ ਰਖਾਇੰਦਾ। ਘਟ ਘਟ ਅੰਦਰ ਕਰ ਪਸਾਰ, ਆਪ ਆਪਣਾ ਰੂਪ ਦਰਸਾਇੰਦਾ। ਗੁਰਮੁਖ ਸਾਚੇ ਕਰ ਉਜਿਆਰ, ਗੁਰਮਤੀ ਇਹ ਸਮਝਾਇੰਦਾ। ਨਾਮ ਰਤਨ ਇਕ ਅਪਾਰ, ਕਾਇਆ ਮੰਦਰ ਆਪ ਟਿਕਾਇੰਦਾ। ਮਨਮਤ ਕਰੇ ਖੁਆਰ, ਮੂਰਖ ਮੂੜ੍ਹੇ ਧੰਦੇ ਲਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ, ਸਾਚਾ ਮੋਹ ਨਾ ਜੋੜ ਜੜਾਇੰਦਾ। ਏਕਾ ਭੁੱਲਿਆ ਹਰਿ ਨਿਰੰਕਾਰ, ਮਾਇਆ ਮਮਤਾ ਤਨ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਖੰਡਾ ਇਕ ਰਖਾਇੰਦਾ। ਸ਼ਬਦ ਖੰਡਾ ਸਾਚਾ ਸ਼ਸਤਰ, ਗੁਰ ਸਤਿਗੁਰ ਆਪ ਉਠਾਈਆ। ਆਪੇ ਪਹਿਨੇ ਆਪਣੇ ਬਸਤਰ, ਤਨ ਸ਼ੰਗਾਰ ਆਪ ਵਖਾਈਆ। ਖੇਲੇ ਖੇਲ ਜੁਗਾ ਜੁਗੰਤਰ, ਆਪ ਆਪਣੀ ਕਲ ਵਰਤਾਈਆ। ਮੇਟਣਹਾਰਾ ਲੱਗੀ ਬਸੰਤਰ, ਤ੍ਰੈਗੁਣ ਅਗਨੀ ਤੱਤ ਬੁਝਾਈਆ। ਇਕ ਜਪਾਏ ਸਾਚਾ ਮੰਤਰ, ਨਾਮ ਨਾਮਾ ਝੋਲੀ ਪਾਈਆ। ਵੇਖ ਵਖਾਏ ਗਗਨ ਗਗਨੰਤਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸ਼ਬਦੀ ਵੇਖ ਵਖਾਈਆ। ਸ਼ਬਦ ਖੰਡਾ ਸ਼ਬਦ ਕਟਾਰ, ਸ਼ਬਦ ਮਰਦੰਗ ਵਜਾਇੰਦਾ। ਸ਼ਬਦ ਅਸਵ ਸ਼ਬਦ ਅਸਵਾਰ, ਸ਼ਾਹ ਸੁਲਤਾਨ ਸ਼ਬਦ ਅਖਵਾਇੰਦਾ। ਸ਼ਬਦ ਨਾਮ ਸ਼ਬਦ ਜੈਕਾਰ, ਸ਼ਬਦ ਨਾਅਰਾ ਆਪੇ ਲਾਇੰਦਾ। ਸ਼ਬਦ ਵਣਜ ਸ਼ਬਦ ਵਾਪਾਰ, ਸ਼ਬਦ ਭੰਡਾਰਾ ਆਪ ਵਰਤਾਇੰਦਾ। ਸ਼ਬਦ ਕੂੜ ਸ਼ਬਦ ਕੁੜਿਆਰ, ਸਚ ਸੁੱਚ ਸ਼ਬਦ ਅਖਵਾਇੰਦਾ। ਸ਼ਬਦ ਨਾਰ ਸ਼ਬਦ ਭਤਾਰ, ਕੰਤ ਕੰਤੂਹਲ ਸ਼ਬਦ ਸੁਹਾਇੰਦਾ। ਸ਼ਬਦ ਪਸਰ ਸ਼ਬਦ ਪਸਾਰ, ਸ਼ਬਦ ਮੇਟ ਮਿਟਾਇੰਦਾ। ਸ਼ਬਦ ਗੁਰ ਸ਼ਬਦ ਅਵਤਾਰ, ਗੁਰ ਸ਼ਬਦੀ ਰੂਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਨਾਦ ਇਕ ਵਖਾਇੰਦਾ। ਸ਼ਬਦ ਅਨਾਦੀ ਸਾਚਾ ਢੋਲਾ, ਹਰਿ ਹਰਿ ਆਪ ਸੁਣਾਇੰਦਾ। ਜੁਗਾ ਜੁਗੰਤਰ ਏਕਾ ਬੋਲਾ, ਏਕਾ ਮੁਖ ਸੁਣਾਇੰਦਾ। ਕਲਜੁਗ ਅੰਤਮ ਨਾਨਕ ਗੁਰ ਬਣਿਆ ਤੋਲਾ, ਤੇਰਾਂ ਧਾਰ ਚਲਾਇੰਦਾ। ਗ਼ਰੀਬ ਨਿਮਾਣਿਆਂ ਚੁੱਕ ਡੋਲਾ, ਆਪਣੇ ਕੰਧ ਉਠਾਇੰਦਾ। ਸਚ ਭੰਡਾਰਾ ਏਕਾ ਖੋਲ੍ਹਾ, ਏਕ ਵਣਜ ਕਰਾਇੰਦਾ। ਚੌਦਾਂ ਲੋਕਾਂ ਲਾਹੇ ਪੜਦਾ ਓਹਲਾ, ਚੌਦਾਂ ਤਬਕਾਂ ਚਰਨਾਂ ਹੇਠ ਦਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਨਿਸ਼ਾਨਾ ਹਰਿ ਮਿਹਰਵਾਨਾ ਲੋਕਮਾਤ ਆਪ ਝੁਲਾਇੰਦਾ। ਸ਼ਬਦ ਤੀਰ ਸ਼ਬਦ ਤੁਫ਼ੰਗ, ਸ਼ਬਦ ਕਮਾਨ ਉਠਾਈਆ। ਸ਼ਬਦ ਸ਼ਬਦੀ ਲੱਗੇ ਅੰਗ, ਸ਼ਬਦ ਸ਼ਬਦੀ ਪਾਰ ਕਰਾਈਆ। ਸ਼ਬਦ ਅੰਮ੍ਰਿਤ ਸ਼ਬਦ ਗੰਗ, ਸ਼ਬਦ ਨੀਰ ਸੀਰ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਦਏ ਵਡਿਆਈਆ। ਸ਼ਬਦ ਗੁਰ ਨਾਮ ਤਰਾਨਾ, ਗੁਰ ਨਾਨਕ ਰਸਨਾ ਗਾਇਆ। ਸਤਿ ਸਤਿ ਸਤਿ ਖੇਲ ਮਹਾਨਾ, ਸਤਿ ਸਤਿਵਾਦੀ ਪੁਰਖ ਮਨਾਇਆ। ਗ਼ਰੀਬ ਨਿਮਾਣਿਆਂ ਬੰਨ੍ਹੇ ਗਾਨਾ, ਵਰਨ ਗੋਤ ਨਾ ਕੋਇ ਜਣਾਇਆ। ਦਰ ਦਰਬਾਰ ਇਕ ਵਖਾਨਾ, ਊਚਾਂ ਨੀਚਾਂ ਏਕਾ ਰੰਗ ਰੰਗਾਇਆ। ਇਕ ਵਖਾਏ ਸਚ ਬਬਾਣਾ, ਗੁਰਮੁਖ ਸਾਜਣ ਲਏ ਚੜ੍ਹਾਇਆ। ਤਨ ਰਬਾਬ ਇਕ ਵਜਾਨਾ, ਅਨਹਦ ਸਿਤਾਰ ਵਜਾਇਆ। ਅੰਮ੍ਰਿਤ ਆਤਮ ਪੀਣਾ ਖਾਣਾ, ਠੰਡਾ ਠਾਰ ਵਖਾਇਆ। ਪੰਚ ਵਕਾਰਾ ਸੱਥਰ ਹੇਠ ਵਛਾਨਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਏ ਹਲਕਾਇਆ। ਧੁਨ ਆਤਮਕ ਸ਼ਬਦ ਅਨਾਦੀ ਏਕਾ ਗਾਨਾ, ਏਕਾ ਹਰਿ ਲਿਵ ਲਾਇਆ। ਦੂਸਰ ਇਸ਼ਟ ਨਾ ਕੋਇ ਮਨਾਨਾ, ਪੁਰਖ ਅਕਾਲ ਇਕ ਦਰਸਾਇਆ। ਸ਼ਾਹੋ ਭੂਪ ਵਡ ਰਾਜਨ ਰਾਣਾ, ਸਚ ਸੁਲਤਾਨ ਡੇਰਾ ਲਾਇਆ। ਥਿਰ ਘਰ ਵਸਿਆ ਸ੍ਰੀ ਭਗਵਾਨਾ, ਸਚਖੰਡ ਦਵਾਰਾ ਆਪ ਸੁਹਾਇਆ। ਜਨ ਭਗਤ ਦੇਵੇ ਪਦ ਨਿਰਬਾਨਾ, ਏਕਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਨਿਸ਼ਾਨਾ ਤੀਰ ਸ਼ਾਹ ਹਕੀਰ ਇਕ ਚਲਾਇਆ। ਸ਼ਬਦ ਨਿਰਾਲਾ ਤੀਰ, ਗੁਰ ਸਤਿਗੁਰ ਆਪ ਚਲਾਈਆ। ਦੋ ਜਹਾਨਾਂ ਪੈਂਡਾ ਚੀਰ, ਲੋਕਮਾਤ ਕਰੇ ਰੁਸ਼ਨਾਈਆ। ਗੁਰਸਿਖਾਂ ਹਉਮੇ ਕੱਢੇ ਪੀੜ, ਏਕਾ ਦੂਜਾ ਭੌ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਨਿਧਾਨਾ ਆਪ ਉਪਾਈਆ। ਸ਼ਬਦ ਨਿਧਾਨਾ ਜੋਧਾ ਮਰਦਾਨਾ, ਸਤਿਗੁਰ ਪੁਰਖ ਉਪਾਇੰਦਾ। ਚਾਰ ਵਰਨ ਇਕ ਗਿਆਨਾ, ਏਕਾ ਬ੍ਰਹਮ ਜਣਾਇੰਦਾ। ਚਾਰ ਵਰਨ ਇਕ ਧਿਆਨਾ, ਇਕ ਧਿਆਨ ਰਖਾਇੰਦਾ। ਚਾਰ ਵਰਨ ਇਕ ਅਸ਼ਨਾਨਾ, ਸਰ ਸਰੋਵਰ ਇਕ ਉਪਾਇੰਦਾ। ਚਾਰ ਵਰਨ ਏਕਾ ਦਾਨਾ, ਨਾਮ ਭੰਡਾਰ ਇਕ ਵਰਤਾਇੰਦਾ। ਚਾਰ ਵਰਨਾਂ ਏਕਾ ਮਾਣਾ, ਏਕਾ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਅਨਾਦ ਏਕਾ ਢੋਲਾ ਗਾਇੰਦਾ। ਸ਼ਬਦ ਅਨਾਦੀ ਸਾਚਾ ਢੋਲਾ, ਹਰਿ ਹਰਿ ਆਪ ਉਪਾਇੰਦਾ। ਗੁਰ ਸਤਿਗੁਰ ਬਣੇ ਸਾਚਾ ਤੋਲਾ, ਲੋਕਮਾਤ ਵੇਸ ਵਟਾਇੰਦਾ। ਆਪੇ ਬਦਲੇ ਪੰਜ ਤੱਤ ਚੋਲਾ, ਜੋਤੀ ਸ਼ਬਦ ਆਪ ਰਲ ਜਾਇੰਦਾ। ਆਪੇ ਖੇਲੇ ਆਪਣਾ ਹੋਲਾ, ਆਪ ਆਪਣਾ ਰੰਗ ਚੜ੍ਹਾਇੰਦਾ। ਗੁਰ ਸ਼ਬਦ ਬਣਾਏ ਜਗਤ ਵਿਚੋਲਾ, ਲੱਖ ਚੁਰਾਸੀ ਵੇਖ ਵਖਾਇੰਦਾ। ਗੁਰ ਨਾਨਕ ਗਾਇਆ ਏਕਾ ਬੋਲਾ, ਸੋਹੰ ਸ਼ਬਦ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਦੇਵੇ ਵਰ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਸ਼ਬਦ ਵਰ ਸ਼ਬਦ ਦਾਤਾ, ਸ਼ਬਦ ਝੋਲੀ ਰਿਹਾ ਭਰਾਈਆ। ਸ਼ਬਦ ਪਿਤਾ ਸ਼ਬਦ ਮਾਤਾ, ਬਾਲ ਨਿਧਾਨਾ ਸ਼ਬਦ ਅਖਵਾਈਆ। ਸ਼ਬਦ ਬਿਰਧ ਸ਼ਬਦ ਬਾਲ ਸ਼ਬਦ ਨੌਜਵਾਨਾ, ਹਰਿ ਸ਼ਬਦ ਮਰੇ ਨਾ ਜਾਈਆ। ਸ਼ਬਦ ਸੁਰਤ ਸ਼ਬਦ ਗਿਆਨਾ, ਸ਼ਬਦ ਮੇਲ ਮਿਲਾਈਆ। ਸ਼ਬਦ ਮੰਦਰ ਸ਼ਬਦ ਮਕਾਨਾ, ਸ਼ਬਦ ਬੈਠਾ ਆਸਣ ਲਾਈਆ। ਸ਼ਬਦ ਪਵਣ ਸ਼ਬਦ ਮਸਾਣਾ, ਸ਼ਬਦ ਸ਼ਬਦ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਏਕ ਸ਼ਬਦ ਉਪਜਾਈਆ। ਏਕਾ ਸ਼ਬਦ ਏਕਾ ਧਾਰ, ਏਕਾ ਪੁਰਖ ਚਲਾਇੰਦਾ। ਏਕਾ ਏਕ ਏਕਉਂਕਾਰ, ਅਕਲ ਕਲਾ ਵਰਤਾਇੰਦਾ। ਏਕਾ ਰੂਪ ਅਗੰਮ ਅਪਾਰ, ਲੇਖਾ ਲੇਖ ਨਾ ਕੋਇ ਲਖਾਇੰਦਾ। ਏਕਾ ਅਲੱਖ ਨਿਰੰਜਣ ਹੋ ਉਜਿਆਰ, ਜੋਤ ਨਿਰੰਜਣ ਡਗਮਗਾਇੰਦਾ। ਏਕਾ ਸ਼ਬਦ ਨਾਮ ਜੈਕਾਰ, ਗੀਤ ਸੁਹਾਗੀ ਏਕਾ ਗਾਇੰਦਾ । ਏਕ ਥਾਪਨ ਥਾਪ ਸਰਬ ਸੰਸਾਰ, ਏਕਾ ਜਾਪ ਜਾਪਣ ਅਪਰ ਅਪਾਰ, ਜਪਤ ਜਪਤ ਏਕ ਸੁਖ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਰੂਪ ਦਰਸਾਇੰਦਾ। ਸ਼ਬਦ ਰੂਪ ਸਦ ਅਨਡਿਠ, ਦਿਸ ਕਿਸੇ ਨਾ ਆਇਆ। ਘਰ ਘਰ ਸੁੱਤਾ ਦੇ ਕਰ ਪਿੱਠ, ਕਰਵਟ ਕੋਇ ਨਾ ਸਕੇ ਬਦਲਾਇਆ। ਜਿਸ ਜਨ ਕਰ ਕਿਰਪਾ ਆਪ ਆਪਣੀ ਰੱਖੇ ਸਾਇਆ ਹੇਠ, ਸੋ ਜਨ ਬੂਝ ਬੁਝਾਇਆ। ਮਿਠਾ ਕਰੇ ਕੌੜਾ ਰੀਠ, ਹਰਿ ਸ਼ਬਦੀ ਫਲ ਖੁਵਾਇਆ। ਅਗਨੀ ਤੱਤ ਨਾ ਜਾਣੇ ਮਹੀਨਾ ਜੇਠ, ਸਾਂਤਕ ਸਤਿ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਵਟ ਖੇਟ ਸ਼ਬਦ ਗੁਰ ਅਖਵਾਇਆ। ਸ਼ਬਦ ਗੁਰ ਸ਼ਬਦ ਮਲਾਹ, ਸ਼ਬਦ ਬੇੜਾ ਰਿਹਾ ਚਲਾਈਆ। ਸ਼ਬਦ ਮੀਤ ਸ਼ਬਦ ਸਲਾਹ, ਸ਼ਬਦ ਰਾਹ ਵਖਾਈਆ। ਸ਼ਬਦ ਅਤੀਤ ਬੇਪਰਵਾਹ, ਘਰ ਸਾਚੇ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਸਤ ਕੀਟ ਪਕੜੇ ਬਾਂਹ, ਏਕਾ ਰੰਗ ਸ਼ਬਦ ਰੰਗਾਈਆ। ਏਕਉਂਕਾਰ ਸਰਬ ਜੀਅ ਦਾਤਾ, ਹਰਿ ਹਰਿ ਆਪ ਅਖਵਾਇੰਦਾ। ਸਤਿ ਨਾਮ ਉਤਮ ਜ਼ਾਤਾ ਆਪਣੀ ਆਪ ਰਖਾਇੰਦਾ। ਕਰਤਾ ਪੁਰਖ ਰੂਪ ਨਾ ਕਿਸੇ ਪਛਾਤਾ, ਜੋਤੀ ਜੋਤ ਡਗਮਗਾਇਆ। ਨਿਰਭੌ ਬੈਠਾ ਇਕ ਅਕਾਂਤਾ ਦੂਸਰ ਭੈ ਨਾ ਕੋਇ ਜਣਾਇੰਦਾ। ਨਿਰਵੈਰ ਮਾਰੇ ਸਦਾ ਝਾਤਾ, ਨਿਰਧਨ ਸਰਧਨ ਮੇਲ ਮਿਲਾਇੰਦਾ। ਜੂਨੀ ਰਹਿਤ ਸਰਬ ਪਿਤ ਮਾਤਾ, ਮਾਤ ਗਰਭ ਨਾ ਫੇਰਾ ਪਾਇੰਦਾ। ਅਕਾਲ ਮੂਰਤ ਸਾਚੀ ਸੂਰਤ ਰੂਪ ਰੰਗ ਨਾ ਕਿਸੇ ਜਾਤਾ, ਲੇਖਾ ਲੇਖ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਉਂਕਾਰ ਨਿਰਾਕਾਰ ਸਾਕਾਰ ਵੇਸ ਵਟਾਇੰਦਾ। ਏਕਉਂਕਾਰ ਇਕ ਅਕੱਲਾ, ਅਕਲ ਕਲਾ ਅਖਵਾਈਆ। ਆਪਣੇ ਵਸਿਆ ਆਪ ਮਹੱਲਾ, ਦੂਸਰ ਕੋਇ ਨਾ ਸੰਗ ਜਣਾਈਆ। ਨੇਹਚਲ ਧਾਮ ਉਚ ਅਟੱਲਾ, ਅਗੰਮ ਅਗੰਮੜਾ ਇਕ ਰਖਾਈਆ। ਪੁਰਖ ਅਬਿਨਾਸ਼ ਸ਼ਾਹੋ ਸ਼ਾਬਾਸ ਆਪਣਾ ਤਖ਼ਤ ਆਪੇ ਮੱਲਾ, ਆਪੇ ਬੈਠਾ ਸੇਜ ਵਿਛਾਈਆ। ਨਿਰਗੁਣ ਦੀਪਕ ਨਿਰਗੁਣ ਬਾਤੀ ਨਿਰਗੁਣ ਨੂਰ ਏਕਾ ਬਲਾ, ਏਕਾ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਉਂਕਾਰ ਏਕਾ ਏਕ ਅਖਵਾਈਆ । ਬੰਸ ਸਰਬੰਸਾ ਪੂਰਬ ਲਹਿਣਾ, ਜੁਗ ਜੁਗ ਆਪ ਚੁਕਾਇੰਦਾ। ਆਪੇ ਜਾਣੇ ਆਪਣਾ ਦੇਣਾ, ਦੇਵਣਹਾਰ ਇਕ ਅਖਵਾਇੰਦਾ। ਦਰਸ ਦਿਖਾਏ ਸਾਚੇ ਨੈਣਾਂ, ਨੇਤਰ ਗਿਆਨ ਇਕ ਖੁਲ੍ਹਾਇੰਦਾ। ਆਪੇ ਮਾਤ ਪਿਤ ਭਾਈ ਭੈਣ ਸਾਕ ਸੱਜਣ ਸੈਣਾ, ਸਗਲ ਕੁਟੰਬ ਆਪ ਅਖਵਾਇੰਦਾ। ਆਪੇ ਪੰਜ ਤੱਤ ਤਨ ਬਸਤਰ ਪਾਏ ਗਹਿਣਾ, ਨਾਮ ਕੰਗਣ ਹੱਥ ਪਹਿਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਰਧ ਬਾਲ ਨੌਜਵਾਨ ਆਪਣੇ ਰੰਗ ਰੰਗਾਇੰਦਾ। ਬੰਸ ਲੇਖਾ ਘਰ ਪਰਵਾਰ, ਜੋਗ ਜੁਗਤ ਬਣਾਈਆ। ਵੇਖੇ ਵਿਗਸੇ ਕਰੇ ਵਿਚਾਰ, ਵੇਖਣਹਾਰਾ ਦਿਸ ਨਾ ਆਈਆ। ਆਪਣਾ ਕਰਜ਼ ਆਦਿ ਜੁਗਾਦਿ ਜੁਗਾ ਜੁਗੰਤਰ ਰਿਹਾ ਉਤਾਰ, ਹਰਿ ਸੱਜਣ ਮੇਲ ਮਿਲਾਈਆ। ਨਾਤਾ ਤੋੜ ਸਰਬ ਸੰਸਾਰ, ਗੁਰਮੁਖ ਆਤਮ ਜੋੜ ਜੁੜਾਈਆ। ਦੇਵੇ ਦਰਸ ਅਗੰਮ ਅਪਾਰ, ਸਵੱਛ ਸਰੂਪੀ ਰੂਪ ਵਟਾਈਆ। ਸ਼ਾਹੋ ਭੂਪੀ ਸਚ ਸਿਕਦਾਰ, ਸਾਚਾ ਰਾਜ ਜੋਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਅੰਸ ਆਪਣਾ ਬੰਸ ਗੁਰਮੁਖ ਸਾਜਣ ਆਪ ਉਪਾਈਆ। ਅੰਸਾ ਬੰਸਾ ਹਰਿ ਹਰਿ ਮੀਤਾ, ਗੁਰ ਸ਼ਬਦੀ ਮੇਲ ਮਿਲਾਇੰਦਾ। ਗੁਰਮੁਖ ਵੇਖੇ ਵਿਚ ਸਹੰਸਾ, ਕੋਟਨ ਕੋਟੀ ਫੋਲ ਫੋਲਾਇੰਦਾ। ਮਨ ਮਨੂਆ ਮਾਰੇ ਜਿਉਂ ਕਾਹਨਾ ਕੰਸਾ, ਹੰਕਾਰੀ ਗੜ੍ਹ ਰਹਿਣ ਨਾ ਪਾਇੰਦਾ। ਆਪੇ ਤੋੜੇ ਮਨ ਕਾ ਸੰਸਾ, ਭਾਂਡਾ ਭਰਮ ਆਪ ਭੰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਆਪਣੇ ਦਰ ਪੂਰਾ ਪੂਰ ਕਰਾਇੰਦਾ। ਜੁਗ ਲੇਖਾ ਜਗ ਚੁੱਕਿਆ, ਦੇਵਣਹਾਰ ਨਿਰੰਕਾਰ। ਗੁਰਸਿਖ ਲਹਿਣਾ ਕਦੇ ਨਾ ਮੁੱਕਿਆ, ਭਰਿਆ ਨਾਮ ਭੰਡਾਰ। ਹਰਿਜਨ ਬੂਟਾ ਕਦੇ ਨਾ ਸੁੱਕਿਆ, ਫਲੇ ਫੁਲੇ ਵਿਚ ਸੰਸਾਰ। ਲੱਖ ਚੁਰਾਸੀ ਪੈਂਡਾ ਮੁਕਿਆ, ਰਾਏ ਧਰਮ ਨਾ ਕਰੇ ਖਵਾਰ। ਜੋ ਬੈਠਾ ਅੰਦਰ ਲੁਕਿਆ, ਦੇਵੇ ਦਰਸ ਗੁਪਤ ਜ਼ਾਹਰ। ਸਫਲ ਕਰਾਏ ਮਾਤ ਕੁੱਖਿਆ, ਜਨ ਜਨਨੀ ਉਤਰੇ ਪਾਰ। ਲੇਖੇ ਲਾਏ ਦੇਹੀ ਮਾਨਸ ਮਨੁਖਿਆ, ਆਪ ਆਪਣੀ ਕਿਰਪਾ ਧਾਰ। ਗੁਰਸਿਖ ਸਾਚਾ ਸੱਜਣ ਮੀਤਾ ਸਤਿਗੁਰ ਪੂਰੇ ਆਪਣੀ ਗੋਦੀ ਆਪੇ ਚੁੱਕਿਆ, ਆਪਣੀਆਂ ਭੁਜਾਂ ਪਸਾਰ। ਜਗਤ ਵਿਕਾਰਾ ਫੜ ਫੜ ਕੁਠਿਆ, ਮਾਰੇ ਨਾਮ ਤੇਜ਼ ਕਟਾਰ। ਅੰਮ੍ਰਿਤ ਦੇਵੇ ਏਕਾ ਘੁੱਟਿਆ, ਸਾਂਤਕ ਸਤਿ ਠਾਂਡਾ ਠਾਰ। ਠੱਗ ਚੋਰ ਯਾਰ ਕਿਸੇ ਨਾ ਲੁੱਟਿਆ, ਹੱਥ ਨਾ ਆਵੇ ਜੀਵ ਗਵਾਰ। ਜਨ ਲਹਿਣਾ ਲਹਿਣਾ ਚੁਕਿਆ, ਬੰਸ ਸਰਬੰਸਾ ਰਿਹਾ ਉਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਸੰਤ ਸੁਹੇਲੇ ਲਾਏ ਪਾਰ। ਗੁਰਸਿਖ ਸਾਜਣ ਪਾਇਆ, ਪਰਮ ਪੁਰਖ ਕਰਤਾਰ। ਨਰ ਨਿਰੰਕਾਰਾ ਵੇਖ ਵਖਾਇਆ, ਲੋਕਮਾਤ ਜੋਤ ਉਜਿਆਰ। ਸ਼ਬਦ ਵਿਚੋਲਾ ਇਕ ਬਣਾਇਆ, ਫੇਰੇ ਮਾਰੇ ਵਾਰੋ ਵਾਰ। ਆਦਿ ਜੁਗਾਦੀ ਭੁੱਲ ਕਦੇ ਨਾ ਜਾਇਆ, ਅਭੁੱਲ ਗੁਰੂ ਕਰਤਾਰ। ਗੁਰਮੁਖਾਂ ਕਰਨਾ ਕਰਤਾ ਕੀਮਤ ਆਪੇ ਪਾਇਆ, ਮੁੱਲ ਚੁਕਾਏ ਨਾ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲਹਿਣਾ ਆਪ ਆਪਣਾ ਦਏ ਉਤਾਰ।
