੨੨ ਚੇਤ ੨੦੧੬ ਬਿਕ੍ਰਮੀ ਪਿੰਡ ਮਾੜੀ ਮੇਘਾ
ਆਦਿ ਪੁਰਖ ਨਿਰੰਜਣ ਹਰਿ ਨਿਰੰਕਾਰ, ਨਿਰਗੁਣ ਨੂਰ ਆਪ ਅਖਵਾਇੰਦਾ। ਇਕ ਇਕੱਲਾ ਏਕਉਂਕਾਰ, ਅਕਲ ਕਲਾ ਅਖਵਾਇੰਦਾ। ਪਾਰਬ੍ਰਹਮ ਪ੍ਰਭ ਹੋ ਉਜਿਆਰ, ਆਪ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਆਪ ਅਖਵਾਇੰਦਾ। ਪੁਰਖ ਅਕਾਲ ਹਰਿ ਸਮਰਥ, ਏਕਾ ਏਕ ਅਖਵਾਈਆ। ਆਪ ਚਲਾਏ ਆਪਣਾ ਰਥ, ਆਪਣੇ ਹੱਥ ਰੱਖੇ ਵਡਿਆਈਆ। ਆਪਣੀ ਮਹਿਮਾ ਜਾਣੇ ਅਕਥ, ਕਥਨੀ ਕਥ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਇਕ ਅਖਵਾਈਆ। ਆਦਿ ਜੁਗਾਦੀ ਹਰਿ ਨਿਰੰਕਾਰਾ, ਏਕਾ ਰੂਪ ਸਮਾਇੰਦਾ। ਪਾਰਬ੍ਰਹਮ ਪ੍ਰਭ ਗੁਰ ਅਵਤਾਰਾ, ਜੁਗ ਜੁਗ ਵੇਸ ਵਟਾਇੰਦਾ। ਸ਼ਬਦ ਜਣਾਈ ਸਾਚਾ ਨਾਅਰਾ, ਆਪਣਾ ਆਪ ਲਗਾਇੰਦਾ। ਲੋਆਂ ਪੁਰੀਆਂ ਦਏ ਸਹਾਰਾ, ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨੂਰ ਦਰਸਾਇੰਦਾ। ਨੂਰ ਉਜਾਲਾ ਹਰਿ ਮਿਹਰਵਾਨ, ਆਪਣੀ ਕਲ ਵਰਤਾਈਆ। ਪਰਮ ਪੁਰਖ ਸ੍ਰੀ ਭਗਵਾਨ, ਏਕ ਏਕ ਆਪ ਅਖਵਾਈਆ। ਸ਼ਬਦ ਵਖਾਏ ਸਚ ਨਿਸ਼ਾਨ, ਧੁਰ ਦਰਗਾਹੀ ਬੇਪਰਵਾਹੀਆ। ਇਕ ਅਕੱਲਾ ਖੇਲੇ ਖੇਲ ਮਹਾਨ, ਦੋ ਜਹਾਨਾਂ ਫੇਰਾ ਪਾਈਆ। ਸਚਖੰਡ ਵਸੇ ਸਚ ਮਕਾਨ, ਥਿਰ ਘਰ ਆਪਣਾ ਆਸਣ ਲਾਈਆ। ਆਦਿ ਜੁਗਾਦੀ ਨੌਜਵਾਨ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਵਡ ਵਡਿਆਈਆ। ਅਬਿਨਾਸ਼ੀ ਕਰਤਾ ਹਰਿ ਭਗਵਾਨਾ, ਏਕ ਜੋਤ ਅਕਾਲਿਆ। ਖੇਲੇ ਖੇਲ ਸ੍ਰੀ ਭਗਵਾਨਾ, ਦੀਨਾਂ ਬੰਧਪ ਦੀਨ ਦਿਆਲਿਆ। ਆਦਿ ਜੁਗਾਦਿ ਅਵੱਲੜੀ ਚਾਲਾ, ਚਾਲ ਨਿਰਾਲੀ ਆਪ ਰਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾ ਲਿਆ। ਵੇਸ ਵਟਾਏ ਹਰਿ ਬਨਵਾਰੀ, ਨਿਰਗੁਣ ਜੋਤ ਕਰ ਰੁਸ਼ਨਾਈਆ। ਲੱਖ ਚੁਰਾਸੀ ਪਾਵੇ ਸਾਰੀ, ਘਟ ਘਟ ਵੇਖ ਵਖਾਈਆ। ਤ੍ਰੈਗੁਣ ਮਾਇਆ ਵਸਿਆ ਬਾਹਰੀ, ਤੱਤਵ ਤੱਤ ਨਾ ਕੋਇ ਜਣਾਈਆ। ਸ਼ਾਹੋ ਭੂਪ ਹਰਿ ਵਡ ਸਿਕਦਾਰੀ, ਸਚ ਸੁਲਤਾਨ ਇਕ ਅਖਵਾਈਆ। ਜੁਗਾ ਜੁਗੰਤਰ ਬੰਨ੍ਹੇ ਧਾਰੀ, ਆਪਣੀ ਧਾਰਾ ਆਪ ਚਲਾਈਆ। ਸ਼ਬਦ ਸੁਹੇਲਾ ਇਕ ਕਰਾਏ ਵਣਜ ਵਪਾਰੀ, ਨਾਮ ਹੱਟ ਇਕ ਖੁਲ੍ਹਾਈਆ। ਚੌਦਾਂ ਹੱਟਾਂ ਵੇਖ ਪਸਾਰੀ, ਆਪ ਆਪਣੀ ਵਸਤ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਆਪ ਅਖਵਾਈਆ। ਨਿਰਗੁਣ ਰੂਪ ਆਪੇ ਕਰ, ਹਰਿ ਆਪੇ ਵੇਖ ਵਖਾਇੰਦਾ। ਧਰਨੀ ਧਰਤ ਧਵਲ ਉਪਰ ਧਰ, ਆਪ ਆਪਣਾ ਵੇਸ ਵਟਾਇੰਦਾ । ਕਰਤਾ ਪੁਰਖ ਕਰਨੀ ਕਰ, ਕਰਨਹਾਰ ਆਪ ਅਖਵਾਇੰਦਾ। ਰੂਪ ਅਨੂਪ ਨਰਾਇਣ ਨਰ, ਨਾਰੀ ਕੰਤ ਮੇਲ ਮਿਲਾਇੰਦਾ। ਆਪਣੇ ਅੰਦਰ ਆਪੇ ਵੜ, ਆਪ ਆਪਣਾ ਘਰ ਸੁਹਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਰੂਪ ਰੇਖ ਨਾ ਕੋਇ ਵਖਾਇੰਦਾ। ਆਪਣਾ ਘਾੜਨ ਆਪੇ ਘੜ, ਆਪਣੀ ਬਣਤ ਬਣਾਇੰਦਾ। ਆਪਣੇ ਮੰਦਰ ਆਪੇ ਚੜ੍ਹ, ਆਪ ਆਪਣਾ ਦਰ ਸੁਹਾਇੰਦਾ। ਆਪਣਾ ਅੱਖਰ ਆਪੇ ਪੜ੍ਹ, ਸ਼ਬਦ ਨਗਾਰਾ ਇਕ ਵਜਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਵੇਖੇ ਖੜ, ਕਰੋੜ ਤੇਤੀਸਾ ਸੰਗ ਰਲਾਇੰਦਾ। ਪੁਰਖ ਅਨਾਦੀ ਲਾਏ ਜੜ੍ਹ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਉਂਕਾਰਾ ਕਰ ਪਸਾਰਾ, ਨਿਰਗੁਣ ਧਾਰਾ ਆਪ ਚਲਾਇੰਦਾ। ਨਿਰਗੁਣ ਧਾਰ ਪੁਰਖ ਅਕਾਲਾ, ਆਪਣੀ ਆਪ ਚਲਾਈਆ। ਸਚਖੰਡ ਵਸੇ ਸੱਚੀ ਧਰਮਸਾਲਾ, ਦਰ ਘਰ ਸਾਚਾ ਇਕ ਸੁਹਾਈਆ। ਨਿਰਗੁਣ ਜੋਤੀ ਦੀਪਕ ਕਰ ਉਜਾਲਾ, ਦਿਵਸ ਰੈਣ ਡਗਮਗਾਈਆ। ਬਿਰਧ ਜਵਾਨ ਨਾ ਕੋਈ ਬਾਲਾ, ਏਕਾ ਰੰਗ ਸਮਾਈਆ। ਆਪ ਆਪਣਾ ਬਣ ਦਲਾਲਾ, ਆਪ ਆਪਣਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣੇ ਹੱਥ ਰੱਖੇ ਵਡਿਆਈਆ। ਨਿਰਗੁਣ ਦਾਤਾ ਬੇਪਰਵਾਹ, ਆਦਿ ਜੁਗਾਦਿ ਸਮਾਇੰਦਾ। ਅਗੰਮ ਅਗੰਮੜਾ ਵਸੇ ਅਗੰਮੜੀ ਥਾਂ, ਅਲੱਖ ਨਿਰੰਜਣ ਭੇਵ ਨਾ ਆਇੰਦਾ। ਸ਼ਬਦ ਸਰੂਪੀ ਬਣ ਮਲਾਹ, ਆਪਣਾ ਬੇੜਾ ਆਪ ਚਲਾਇੰਦਾ। ਵੰਝ ਮੁਹਾਣਾ ਆਪੇ ਲਾ, ਆਪੇ ਪਾਰ ਕਰਾਇੰਦਾ। ਪੁਰਖ ਸੁਲਤਾਨਾ ਆਪ ਅਖਵਾ, ਤਖ਼ਤ ਤਾਜ ਸੁਹਾਇੰਦਾ। ਧੁਰ ਫ਼ਰਮਾਨਾ ਦਏ ਜਣਾ, ਏਕਾ ਸ਼ਬਦ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਆਪ ਅਖਵਾਇੰਦਾ। ਨਿਰਗੁਣ ਰੂਪ ਪਾਰਬ੍ਰਹਮ, ਆਪ ਆਪਣਾ ਰੂਪ ਦਰਸਾਈਆ। ਨਾ ਮਰੇ ਨਾ ਪਏ ਜੰਮ, ਮਾਤ ਪਿਤ ਨਾ ਕੋਇ ਬਣਾਈਆ। ਜੁਗਾ ਜੁਗੰਤਰ ਜਾਣੇ ਕੰਮ, ਆਪਣੀ ਰਚਨਾ ਆਪ ਰਚਾਈਆ। ਲੱਖ ਚੁਰਾਸੀ ਦੇਵੇ ਤਮ, ਵਿਸ਼ਨੂੰ ਵੰਸੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਨੂਰ ਦਰਸਾਈਆ। ਨਿਰਗੁਣ ਨੂਰ ਅਨੁਭਵ ਪਰਕਾਸ਼, ਹਰਿ ਸਾਚਾ ਆਪ ਕਰਾਇੰਦਾ। ਆਦਿ ਜੁਗਾਦਿ ਨਾ ਜਾਏ ਵਿਨਾਸ, ਜੁਗ ਜੁਗ ਭੇਖ ਵਟਾਇੰਦਾ। ਪਰਮ ਪੁਰਖ ਹਰਿ ਸ਼ਾਹੋ ਸ਼ਾਬਾਸ਼, ਸਤਿ ਪੁਰਖ ਅਖਵਾਇੰਦਾ। ਖੇਲੇ ਖੇਲ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਵੇਖ ਵਖਾਇੰਦਾ। ਮੰਡਲ ਮੰਡਪ ਪਾਵੇ ਰਾਸ, ਰਵ ਸਸ ਨੂਰ ਚਮਕਾਇੰਦਾ। ਦਾਤਾ ਦਾਨੀ ਸਰਬ ਗੁਣਤਾਸ, ਆਪ ਆਪਣੀ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਘਰ ਸਾਚਾ ਆਪ ਵਖਾਇੰਦਾ। ਸਾਚਾ ਘਰ ਆਦਿ ਨਿਰੰਜਣ, ਹਰਿ ਹਰਿ ਜੋਤ ਜਗਾਈਆ। ਇਕ ਅਕੱਲਾ ਸਾਚਾ ਸੱਜਣ, ਬੈਠਾ ਡੇਰਾ ਲਾਈਆ। ਉਚ ਮਹੱਲਾ ਰਾਗ ਅਨਾਦੀ ਏਕਾ ਵੱਜਣ, ਏਕਾ ਛੰਤ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦੀ ਬਣਤ ਬਣਾਈਆ। ਸ਼ਬਦ ਸੁੱਤ ਸੁੱਤ ਦੁਲਾਰਾ, ਹਰਿ ਸਾਚੇ ਆਪ ਉਪਾਇਆ। ਏਕਾ ਭਰੇ ਨਾਮ ਭੰਡਾਰਾ, ਜੁਗ ਜੁਗ ਆਪ ਵਰਤਾਇਆ। ਲੋਆਂ ਪੁਰੀਆਂ ਦਏ ਸਹਾਰਾ, ਆਪ ਆਪਣਾ ਖੇਲ ਰਚਾਇਆ। ਨੌ ਖੰਡ ਪ੍ਰਿਥਮੀ ਹੋ ਉਜਿਆਰਾ, ਸੱਤਾਂ ਦੀਪਾਂ ਵੇਖ ਵਖਾਇਆ। ਲੱਖ ਚੁਰਾਸੀ ਦਏ ਸਹਾਰਾ, ਆਤਮ ਬ੍ਰਹਮ ਸਮਾਇਆ। ਪੰਜ ਤੱਤ ਕਰ ਉਜਿਆਰਾ, ਤ੍ਰੈਗੁਣ ਜੋੜ ਜੁੜਾਇਆ। ਮਨ ਮਤ ਬੁਧ ਕਰ ਅਧਾਰਾ, ਏਕਾ ਦਰ ਸੁਹਾਇਆ। ਨੌ ਦਰ ਖੋਲ੍ਹੇ ਜਗਤ ਕਿਵਾੜਾ, ਘਰ ਘਰ ਵਿਚ ਬੰਦ ਕਰਾਇਆ। ਸ਼ਬਦ ਅਗੰਮੀ ਸਾਚਾ ਅਖਾੜਾ, ਹਰਿ ਸਾਚੇ ਆਪ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਗਿਆਨ ਨਾਮ ਨਿਧਾਨ, ਹਰਿ ਭਗਵਾਨ ਆਪਣਾ ਆਪ ਉਪਾਇਆ। ਨਾਮ ਨਿਧਾਨ ਸਾਚਾ ਮੰਤਰ, ਹਰਿ ਸਾਚਾ ਆਪ ਉਪਜਾਈਆ। ਆਪ ਚਲਾਏ ਜੁਗਾ ਜੁਗੰਤਰ, ਜੁਗ ਜੁਗ ਵੇਸ ਵਟਾਈਆ। ਸਰਬ ਜੀਆਂ ਬਿਧ ਜਾਣੇ ਅੰਤਰ, ਆਤਮ ਅੰਤਰ ਖੋਜ ਖੁਜਾਈਆ। ਆਪ ਬੁਝਾਏ ਲੱਗੀ ਬਸੰਤਰ, ਪੰਜ ਤੱਤ ਮੋਹ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਨਾਮ ਵੱਡੀ ਵਡਿਆਈਆ। ਨਾਮ ਵਡਿਆਈ ਗੁਣ ਭਰਪੂਰ, ਗੁਰ ਸਾਚੇ ਹੱਟ ਵਿਕਾਇੰਦਾ। ਧੁਨ ਅਨਾਦੀ ਏਕਾ ਤੂਰ, ਏਕ ਘਰ ਸੁਣਾਇੰਦਾ। ਅਗੰਮ ਅਗੰਮੜਾ ਹਾਜ਼ਰ ਹਜ਼ੂਰ, ਹਰ ਘਟ ਡੇਰਾ ਲਾਇੰਦਾ। ਜੋਤ ਨਿਰੰਜਣ ਬਖ਼ਸ਼ੇ ਨੂਰ, ਨੂਰ ਨੁਰਾਨਾ ਆਪ ਅਖਵਾਇੰਦਾ। ਆਸਾ ਮਨਸਾ ਆਪੇ ਪੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਜੁਗ ਜੁਗ ਨਾਉਂ ਹਰਿ ਪਰਗਟਾਏ, ਆਪਣੀ ਦਇਆ ਕਮਾਇੰਦਾ। ਨਿਰਗੁਣ ਸਰਗੁਣ ਮੇਲ ਮਿਲਾਏ, ਸਤਿਗੁਰ ਰੂਪ ਸਮਾਇੰਦਾ। ਸੰਤ ਸੁਹੇਲੇ ਵੇਖ ਵਖਾਏ, ਆਪਣੀ ਬੂਝ ਬੁਝਾਇੰਦਾ। ਭਗਤਨ ਭਗਤੀ ਇਕ ਦ੍ਰਿੜਾਏ, ਏਕਾ ਰੰਗ ਰੰਗਾਇੰਦਾ। ਸ਼ਬਦ ਵਿਚੋਲਾ ਇਕ ਵਖਾਏ, ਦੋ ਜਹਾਨਾਂ ਮੇਲ ਮਿਲਾਇੰਦਾ। ਸਾਚਾ ਸੋਹਿਲਾ ਆਪ ਸੁਣਾਏ, ਆਪਣਾ ਆਪੇ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਅਪਣਾ ਨਾਉਂ ਧਰਾਇੰਦਾ। ਨਾਉਂ ਧਰ ਹਰਿ ਨਿਰੰਕਾਰ, ਆਪਣੀ ਖੇਲ ਖਿਲਾਈਆ। ਵਰਤੇ ਵਰਤਾਵੇ ਵਿਚ ਸੰਸਾਰ, ਵੇਦ ਕਤੇਬ ਭੇਵ ਨਾ ਰਾਈਆ। ਆਵੇ ਜਾਵੇ ਵਾਰੋ ਵਾਰ, ਨਿਤ ਨਵਿਤ ਫੇਰਾ ਪਾਈਆ। ਗੁਰਮੁਖ ਸਾਜਣ ਲਾਏ ਪਾਰ, ਚੇਤਨ ਚੇਤ ਸੁਹਾਈਆ। ਰਾਮ ਨਾਮ ਦਏ ਅਧਾਰ, ਕਮਲ ਬਿਗਸਾਈਆ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰ, ਸਰ ਸਰੋਵਰ ਇਕ ਨੁਹਾਈਆ। ਖੋਲ੍ਹਣਹਾਰਾ ਬੰਦ ਕਿਵਾੜ, ਦੂਈ ਦਵੈਤੀ ਪੜਦਾ ਦਏ ਮਿਟਾਈਆ। ਸਾਚੇ ਮੰਦਰ ਕਰ ਪਿਆਰ, ਹਰਿਜਨ ਸਾਚੇ ਲਏ ਮਿਲਾਈਆ। ਡੂੰਘੀ ਕੰਦਰ ਕਰੇ ਪਾਰ, ਆਪ ਆਪਣਾ ਲੜ ਫੜਾਈਆ। ਜੁਗਾ ਜੁਗੰਤਰ ਵੇਖ ਵਿਚਾਰ, ਲੋਕਮਾਤ ਕਰੇ ਰੁਸ਼ਨਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ, ਪਿਛਲਾ ਲਹਿਣਾ ਮੂਲ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਵਡੀ ਵਡਿਆਈਆ। ਜੁਗ ਕਰਤਾ ਹਰਿ ਕਰਨੇਹਾਰਾ, ਆਪਣੀ ਕਿਰਤ ਕਮਾਇੰਦਾ। ਆਪ ਆਪਣਾ ਕਰ ਪਸਾਰਾ, ਹਰਿ ਆਪੇ ਵੇਖ ਵਖਾਇੰਦਾ। ਆਪੇ ਗੁਰ ਆਪ ਅਵਤਾਰਾ, ਆਪੇ ਰੂਪ ਵਟਾਇੰਦਾ। ਆਪੇ ਨਾਮ ਆਪ ਭੰਡਾਰਾ, ਆਪੇ ਆਪ ਵਰਤਾਇੰਦਾ। ਆਪੇ ਸ਼ਬਦ ਆਪ ਜੈਕਾਰਾ, ਆਪੇ ਆਪ ਸੁਣਾਇੰਦਾ। ਆਪੇ ਲੋਆਂ ਪੁਰੀਆਂ ਦਏ ਸਹਾਰਾ, ਗਗਨ ਮੰਡਲ ਆਪ ਟਿਕਾਇੰਦਾ। ਆਪੇ ਰਵ ਸਸ ਚੰਨ ਸਤਾਰਾ, ਆਪੇ ਆਪਣਾ ਨੂਰ ਚਮਕਾਇੰਦਾ। ਆਪੇ ਧਰਤ ਧਵਲ ਰਿਹਾ ਉਭਾਰਾ, ਜਲ ਬਿੰਬ ਆਪ ਅਖਵਾਇੰਦਾ। ਆਪੇ ਸੰਤ ਭਗਤ ਕਰੇ ਪਿਆਰਾ, ਆਪੇ ਭਗਤੀ ਨਾਮ ਦ੍ਰਿੜਾਇੰਦਾ। ਆਪੇ ਵੇਦ ਪੁਰਾਨ ਕਰ ਉਜਿਆਰਾ, ਆਪੇ ਭੇਵ ਖੁਲ੍ਹਾਇੰਦਾ। ਆਪੇ ਸ਼ਾਸਤਰ ਸਿਮਰਤ ਦਏ ਆਧਾਰਾ, ਆਪੇ ਲੇਖ ਜਣਾਇੰਦਾ। ਆਪੇ ਰਾਮ ਰੂਪ ਰਾਮ ਅਵਤਾਰਾ, ਲੰਕਾ ਗੜ੍ਹ ਆਪ ਤੁੜਾਇੰਦਾ। ਆਪੇ ਵੇਦ ਵਿਆਸਾ ਬਣ ਲਿਖਾਰਾ, ਪੁਰਾਨ ਅਠਾਰਾਂ ਭੇਵ ਖੁਲ੍ਹਾਇੰਦਾ। ਆਪੇ ਰੂਪ ਅਨੂਪ ਸੱਚੀ ਸਰਕਾਰਾ, ਮੋਹਨ ਮਾਧਵ ਨਾਮ ਧਰਾਇੰਦਾ। ਆਪੇ ਗਿਆਨ ਧਿਆਨ ਬਣੇ ਵਣਜਾਰਾ, ਆਪੇ ਮੂਲ ਚੁਕਾਇੰਦਾ। ਆਪੇ ਬੋਲੇ ਏਕਾ ਨਾਅਰਾ, ਆਪੇ ਗੀਤਾ ਗੋਬਿੰਦ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਸ਼ਬਦ ਬ੍ਰਹਿਮਾਦ ਹਰਿ ਸਾਚੀ ਰਚਨ ਰਖਾਇੰਦਾ। ਆਪੇ ਇਸ਼ਟ ਆਪ ਗੁਰਦੇਵ, ਆਪੇ ਸੀਸ ਝੁਕਾਈਆ। ਆਪੇ ਕਰੇ ਆਪਣੀ ਸੇਵ, ਆਪ ਆਪਣਾ ਸੰਗ ਨਿਭਾਈਆ। ਆਪੇ ਦਾਤਾ ਦਾਨੀ ਅਲੱਖ ਅਭੇਵ, ਭੇਵ ਅਭੇਦਾ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਵੇਸ ਵਟਾਈਆ। ਆਪੇ ਦਾਤਾ ਆਪੇ ਦਾਨੀ, ਦਇਆਵਾਨ ਆਪ ਅਖਵਾਇੰਦਾ। ਆਪੇ ਪੁਰਖ ਸ਼ਾਹ ਸੁਲਤਾਨੀ, ਰਾਜ ਜੋਗ ਆਪ ਕਮਾਇੰਦਾ। ਆਪੇ ਦੇਵੇ ਦਰ ਘਰ ਸਾਚੇ ਸਚ ਨਿਸ਼ਾਨੀ, ਨਾਮ ਨਿਧਾਨਾ ਆਪ ਉਪਾਇੰਦਾ। ਆਪੇ ਜਾਣੇ ਆਪਣੀ ਬਾਣੀ, ਜੁਗ ਜੁਗ ਆਪ ਸੁਣਾਇੰਦਾ। ਆਪ ਰਖਾਏ ਆਪਣੀ ਆਣੀ, ਨਿਰਭੈ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਇਕ ਅਖਵਾਇੰਦਾ। ਆਪੇ ਰਾਜਾ ਸਚ ਭੂਪ, ਸਾਚੇ ਤਖ਼ਤ ਬਰਾਜਿਆ। ਆਪੇ ਵਸੇ ਚਾਰੇ ਕੂਟ, ਖੇਲੇ ਖੇਲ ਗ਼ਰੀਬ ਨਿਵਾਜਿਆ। ਆਪੇ ਨਿਰਗੁਣ ਜੋਤ ਸਤਿ ਸਰੂਪ, ਆਪੇ ਸ਼ਬਦ ਅਨਾਦੀ ਮਾਰੇ ਵਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਆਪਣਾ ਸਾਜਣ ਸਾਜਿਆ। ਆਪੇ ਸ਼ਾਹ ਦਾਰਾ ਸਿਕਦਾਰ, ਆਪ ਆਪਣੀ ਖੇਲ ਖਲਾਈਆ। ਇਕ ਅਕੱਲਾ ਕਰ ਆਕਾਰ, ਜਗਤ ਪਸਾਰ ਵੇਖ ਵਖਾਈਆ। ਆਦਿ ਜੁਗਾਦਿ ਖੇਲੇ ਖੇਲ ਨਰ ਨਿਰੰਕਾਰ, ਨਿਰਗੁਣ ਦਾਤਾ ਬੇਪਰਵਾਹੀਆ। ਕਲਜੁਗ ਕੂੜਾ ਵੇਖ ਪਸਾਰ, ਆਪ ਆਪਣੀ ਲਏ ਅੰਗੜਾਈਆ। ਧਰਤ ਧਵਲ ਕਰੇ ਪੁਕਾਰ, ਨੇਤਰ ਰੋ ਰੋ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਇਕ ਅਲੱਖ ਹੋ ਪਰਤੱਖ, ਸਰਬ ਕਲ ਸਮਰਥ, ਆਪਣੀ ਆਪ ਕਰੇ ਜਣਾਈਆ। ਅਲੱਖ ਨਿਰੰਜਣ ਇਕ ਅਲੱਖ, ਆਪਣੀ ਆਪ ਜਗਾਇੰਦਾ। ਪੰਜ ਤੱਤ ਕੀਤਾ ਵੱਖ, ਸਰਗੁਣ ਨਿਰਗੁਣ ਰੂਪ ਵਟਾਇੰਦਾ। ਮਾਟੀ ਭਾਂਡਾ ਕੀਤਾ ਸੱਖ, ਸਾਚੀ ਵਸਤ ਸਾਚੇ ਘਰ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇੰਦਾ। ਪੰਜ ਤੱਤ ਤੁੱਟਾ ਨਾਤਾ, ਹਰਿ ਸਾਚੇ ਰਚਨ ਰਚਾਈਆ। ਮੇਲ ਮਿਲਾਵਾ ਪੁਰਖ ਬਿਧਾਤਾ, ਘਰ ਸਾਚੇ ਵੱਜੀ ਵਧਾਈਆ। ਉਤਮ ਹੋਈ ਏਕਾ ਜ਼ਾਤਾ, ਵਰਨ ਗੋਤ ਨਾ ਕੋਇ ਰਖਾਈਆ। ਮਿਟੀ ਰੈਣ ਅੰਧੇਰੀ ਰਾਤਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਬੈਠਾ ਰਹੇ ਇਕ ਅਕਾਂਤਾ, ਅਕਲ ਕਲਾ ਵਰਤਾਈਆ। ਨਾ ਕੋਈ ਪਿਤਾ ਨਾ ਕੋਈ ਮਾਤਾ, ਭੈਣ ਭਾਈ ਨਾ ਕੋਇ ਵਖਾਈਆ। ਆਪਣੀ ਜਾਣੇ ਆਪੇ ਗਾਥਾ, ਆਪੇ ਰਿਹਾ ਸੁਣਾਈਆ। ਕਲਜੁਗ ਵੇਖੇ ਕੂੜਾ ਰਾਥਾ, ਕੂੜੀ ਕਰੇ ਰਥਵਾਹੀਆ। ਦੀਨਾਂ ਅਨਾਥਾਂ ਕੋਈ ਨਾ ਦੇਵੇ ਸਾਥਾ, ਭਰਮੇ ਭੁੱਲੀ ਝੂਠੀ ਸ਼ਾਹੀਆ। ਦਰ ਦਰ ਘਰ ਘਰ ਪੂਜਾ ਪਾਠਾ, ਪੂਰਨ ਬ੍ਰਹਮ ਨਾ ਕੋਇ ਜਣਾਈਆ। ਘਰ ਘਰ ਅਗਨੀ ਜਗੇ ਲਲਾਟਾ, ਜੋਤੀ ਨੂਰ ਨਾ ਕੋਇ ਡਗਮਗਾਈਆ। ਘਰ ਘਰ ਪੀਣ ਪਿਆਲਾ ਅੰਮ੍ਰਿਤ ਬਾਟਾ, ਆਤਮ ਤ੍ਰਿਸਨ ਨਾ ਕੋਇ ਬੁਝਾਈਆ। ਫਿਰ ਫਿਰ ਥੱਕੇ ਤੀਰਥ ਤਾਟਾ, ਅਠਸਠ ਫੇਰਾ ਪਾਈਆ। ਮਾਨਸ ਜਨਮ ਪੂਰਾ ਕਰੇ ਨਾ ਕੋਈ ਘਾਟਾ, ਜੂਠੇ ਝੂਠੇ ਕੰਡੇ ਤੋਲ ਤੁਲਾਈਆ। ਅੱਗੇ ਦਿਸੇ ਨਾ ਕਿਸੇ ਵਾਟਾ, ਭਰਮੇ ਭੁੱਲੇ ਪਾਧੀ ਰਾਹੀਆ। ਹਰਿ ਕਾ ਸ਼ਬਦ ਆਤਮ ਰਸ ਨਾ ਕਿਸੇ ਚਾਟਾ, ਨਾਰੀ ਨਰ ਰਹੇ ਕੁਰਲਾਈਆ। ਅੰਤਮ ਨੇੜੇ ਦਿਸੇ ਵਾਟਾ, ਨਾਨਕ ਗੋਬਿੰਦ ਮਿਲਿਆ ਮੇਲ ਨਾ ਸਾਚੇ ਮਾਹੀਆ। ਕਾਇਆ ਚੋਲਾ ਅੰਤਮ ਪਾਟਾ, ਨਾ ਸਕੇ ਕੋਇ ਸਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਖੇਲ ਖੇਲੇ ਖੇਲ ਬੇਪਰਵਾਹੀਆ। ਕਲਜੁਗ ਕੂੜਾ ਡੰਕ ਪਸਾਰ, ਚਾਰੋਂ ਕੁੰਟ ਵਜਾਇੰਦਾ। ਲੇਖਾ ਲਿਖਿਆ ਹਰਿ ਕਰਤਾਰ, ਨਾ ਕੋਈ ਮੇਟ ਮਿਟਾਇੰਦਾ। ਐੜਾ ਅਥਰਬਨ ਇਕ ਪਿਆਰ, ਇਲਾਹੀ ਨੂਰ ਵਖਾਇੰਦਾ। ਐਨਲਹੱਕ ਖ਼ਬਰਦਾਰ, ਹੱਕ ਹਕੂਕ ਆਪ ਜਣਾਇੰਦਾ। ਵੇਖ ਵਖਾਏ ਚਾਰ ਯਾਰ, ਸੰਗ ਮੁਹੰਮਦ ਆਪ ਉਠਾਇੰਦਾ। ਏਕਾ ਨਾਅਰਾ ਸਾਚਾ ਮਾਰ, ਨਰ ਨਰਾਇਣ ਅੱਖ ਖੁਲ੍ਹਾਇੰਦਾ। ਸ੍ਰਿਸ਼ਟ ਸਬਾਈ ਧੂੰਆਂਧਾਰ, ਸਚ ਪਰਕਾਸ਼ ਨਾ ਕੋਇ ਜਣਾਇੰਦਾ। ਪੰਜ ਤੱਤ ਤਪਿਆ ਅੰਗਿਆਰ, ਸਾਂਤਕ ਸਤਿ ਨਾ ਕੋਇ ਕਰਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ, ਚਾਰੋਂ ਕੁੰਟ ਫੇਰਾ ਪਾਇੰਦਾ। ਮਾਇਆ ਮਮਤਾ ਫਿਰੇ ਦਰ ਦਵਾਰ, ਦਹਿ ਦਿਸ਼ਾ ਫੋਲ ਫੋਲਾਇੰਦਾ। ਆਲਸ ਨਿੰਦਰਾ ਸੁੱਤਾ ਸਰਬ ਸੰਸਾਰ, ਰਾਮ ਨਾਮ ਨਾ ਕੋਇ ਧਿਆਇੰਦਾ। ਨਾਮ ਸਤਿ ਨਾ ਕਰਿਆ ਵਣਜ ਵਪਾਰ, ਨਾਨਕ ਗੁਰ ਏਕਾ ਹੱਟ ਖੁਲ੍ਹਾਇੰਦਾ। ਵਾਹਿਗੁਰੂ ਫ਼ਤਹਿ ਨਾ ਕੋਇ ਜੈਕਾਰ, ਗੁਰ ਫ਼ਤਹਿ ਨਾ ਕੋਇ ਕਰਾਇੰਦਾ । ਜਗਤ ਤ੍ਰਿਸਨਾ ਕਰ ਪਿਆਰ, ਆਪਣਾ ਘਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਲੈ ਅੰਗੜਾਈ, ਆਪਣਾ ਰੂਪ ਵਟਾਇੰਦਾ। ਜੂਠ ਝੂਠ ਕਰ ਕੁੜਮਾਈ, ਲੱਖ ਚੁਰਾਸੀ ਨਾਲ ਪਰਨਾਇੰਦਾ। ਦਰ ਦਰ ਘਰ ਘਰ ਵੱਜੇ ਵਧਾਈ, ਗੀਤ ਸੁਹਾਗੀ ਸਾਚਾ ਮੰਗਲ ਕੋਇ ਨਾ ਗਾਇੰਦਾ। ਨਾ ਕੋਈ ਜਾਣੇ ਪੀੜ ਪਰਾਈ, ਹੱਕ ਹਕੀਕਤ ਨਾ ਵੇਖ ਵਖਾਇੰਦਾ। ਨਾਮ ਗੰਢ ਨਾ ਪੱਲੇ ਬੰਨ੍ਹੀ ਰਾਈ, ਰਾਓ ਰੰਕ ਮੁਖ ਭਵਾਇੰਦਾ। ਗੁਰਮੁਖ ਵਿਰਲੇ ਰਹੇ ਧਿਆਈ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਵੇਖ ਵਖਾਏ ਥਾਉਂ ਥਾਈਂ, ਆਪ ਆਪਣੇ ਆਪ ਉਠਾਇੰਦਾ। ਪਕੜਨਹਾਰਾ ਸਾਚੀ ਬਾਂਹੀਂ, ਸਤਿਗੁਰ ਪੂਰਾ ਨਾਉਂ ਧਰਾਇੰਦਾ। ਜੁਗਾ ਜੁਗੰਤਰ ਦੇਵੇ ਠੰਡੀਆਂ ਛਾਈਂ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਵੇਸ ਵਟਾਇਆ ਪੁਰਖ ਸੁਲਤਾਨ, ਜੋਤੀ ਜੋਤ ਰੁਸ਼ਨਾਈਆ। ਖੇਲੇ ਖੇਲ ਗੋਪੀ ਕਾਹਨ, ਨਾਮ ਬੰਸਰੀ ਇਕ ਵਜਾਈਆ। ਵੇਖ ਵਖਾਣੇ ਸੀਤਾ ਰਾਮ, ਨੱਯਾ ਨਾਮ ਰਾਮ ਚਲਾਈਆ। ਪਾਏ ਸਾਰ ਕਲਮਾ ਅਮਾਮ, ਕਾਇਨਾਤ ਫੇਰਾ ਪਾਈਆ। ਕਰੇ ਪਰਧਾਨ ਸਤਿ ਨਾਮ, ਨਾਮ ਸਤਿ ਵੱਡੀ ਵਡਿਆਈਆ। ਏਕਾ ਰੂਪ ਸ੍ਰੀ ਭਗਵਾਨ, ਸ੍ਰਿਸ਼ਟ ਸਬਾਈ ਦਏ ਜਣਾਈਆ। ਏਕਾ ਮੰਦਰ ਇਕ ਮਕਾਨ, ਏਕਾ ਵਸਿਆ ਬੇਪਰਵਾਹੀਆ। ਦਰਗਹਿ ਸਾਚੀ ਸਚ ਨਿਸ਼ਾਨ, ਹਰਿ ਸਾਚਾ ਆਪ ਸੁਹਾਈਆ। ਹਿੰਦੂ ਮੁਸਲਮ ਸਿਖ ਈਸਾਈ ਹਰਿ ਕਾ ਨਾਉਂ ਏਕਾ ਗਾਣ, ਏਕਾ ਕਰੇ ਪੜ੍ਹਾਈਆ। ਸੋ ਪੁਰਖ ਨਿਰੰਜਣ ਵੇਖੇ ਮਾਰ ਧਿਆਨ, ਹੰ ਬ੍ਰਹਮ ਆਪ ਅਖਵਾਈਆ । ਵਿਸ਼ਨੂੰ ਵੰਸੀ ਖੇਲੇ ਖੇਲ ਗੁਣ ਨਿਧਾਨ, ਭਗਵਨ ਜੋਤ ਕਰੇ ਰੁਸ਼ਨਾਈਆ। ਲੱਖ ਚੁਰਾਸੀ ਇਕ ਗਿਆਨ, ਏਕਾ ਬ੍ਰਹਮ ਵਖਾਈਆ। ਜੂਠੀ ਝੂਠੀ ਮੇਟ ਦੁਕਾਨ, ਸਚ ਸੁੱਚ ਮਾਰਗ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾਈਆ। ਏਕਾ ਸ਼ਬਦ ਇਕ ਗਿਆਨਾ, ਏਕਾ ਮੰਤਰ ਨਾਮ ਦ੍ਰਿੜਾਈਆ। ਏਕਾ ਬ੍ਰਹਮ ਰੂਪ ਪਛਾਨਾ, ਪਾਰਬ੍ਰਹਮ ਇਕ ਵਖਾਈਆ। ਦਰ ਦਰਬਾਰ ਇਕ ਸੁਹਾਨਾ, ਏਕਾ ਬੈਠਾ ਆਸਣ ਲਾਈਆ। ਏਕ ਰਾਗ ਸ਼ਬਦ ਤਰਾਨਾ, ਏਕਾ ਰਿਹਾ ਸੁਣਾਈਆ। ਏਕਾ ਅਨਹਦ ਗਾਏ ਗਾਣਾ, ਘਟ ਘਟ ਬੈਠਾ ਬੇਪਰਵਾਹੀਆ। ਏਕ ਅੰਮ੍ਰਿਤ ਪੀਣਾ ਖਾਣਾ, ਕਾਇਆ ਸਰੋਵਰ ਤਾਲ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚਾਰ ਬੱਤੀ ਹਜ਼ਾਰ ਲੇਖੇ ਲਾਈਆ। ਚਾਰ ਲੱਖ ਚਾਰ ਯਾਰੀ, ਸੰਗ ਮੁਹੰਮਦ ਕਰੇ ਕੁੜਮਾਈਆ । ਚੌਦਾਂ ਤਬਕਾਂ ਵਣਜ ਵਪਾਰੀ, ਏਕਾ ਹੱਟ ਵਿਕਾਈਆ। ਪੀਰ ਦਸਤਗੀਰਾਂ ਵੇਖੇ ਵਾਰੋ ਵਾਰੀ, ਸ਼ਾਹ ਹਕੀਰਾਂ ਆਪ ਉਠਾਈਆ। ਮੁੱਲਾਂ ਸ਼ੇਖ਼ ਮੁਸਾਇਕ ਮਾਰੇ ਤੀਰਾ, ਤੀਰ ਨਿਸ਼ਾਨਾ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਖੇਲੇ ਖੇਲ ਬੇਪਰਵਾਹੀਆ। ਬੇਪਰਵਾਹ ਪਰਵਰਦਿਗਾਰ, ਨੂਰੀ ਨੂਰ ਸਮਾਇੰਦਾ। ਆਪਣਾ ਬੇੜਾ ਕਰੇ ਆਪੇ ਪਾਰ, ਆਪੇ ਬੰਨੇ ਲਾਇੰਦਾ। ਆਪੇ ਮੇਲ ਮਿਲਾਵਾ ਮੁਹੰਮਦੀ ਯਾਰ, ਅੱਲਾ ਰਾਣੀ ਆਪ ਪਰਨਾਇੰਦਾ। ਆਪੇ ਮੱਕਾ ਕਾਅਬਾ ਪਾਵੇ ਸਾਰ, ਦੋ ਦੋ ਆਬਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਵੇਖ ਵਖੌਣਾ, ਹਰਿ ਸਾਚੀ ਜੋਤ ਜਗਾਈਆ। ਅੱਲਾ ਰਾਣੀ ਤੇਰਾ ਸਿਰ ਤੋਂ ਪੜਦਾ ਲੌਹਣਾ, ਤੇਰਾ ਨੈਣ ਖੁਲ੍ਹਾਈਆ। ਚਾਰ ਯਾਰੀ ਤੇਰਾ ਕੀਤਾ ਤੇਰੀ ਝੋਲੀ ਪੌਣਾ, ਸੰਗ ਮੁਹੰਮਦ ਵੇਖ ਵਖਾਈਆ। ਅੰਜੀਲ ਕੁਰਾਨ ਤੇਰਾ ਲੇਖ ਚੁਕੌਣਾ, ਈਸਾ ਮੂਸਾ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਆਪ ਅਖਵਾਈਆ । ਕਲਜੁਗ ਤੇਰਾ ਕੂੜ ਪਸਾਰਾ, ਹਰਿ ਸਾਚਾ ਵੇਖ ਵਖਾਇੰਦਾ। ਪੰਡਤ ਪਾਂਧਾ ਕੋਇ ਨਾ ਪਾਵੇ ਸਾਰਾ, ਸ਼ਾਸਤਰ ਸਿਮਰਤ ਨਾ ਕੋਇ ਜਣਾਇੰਦਾ। ਆਤਮ ਅੰਦਰ ਲੋਭ ਹੰਕਾਰਾ, ਕਾਮ ਕਰੋਧ ਸਤਾਇੰਦਾ। ਦਿਸ ਨਾ ਆਏ ਰਾਮ ਰੂਪ ਨਰ ਨਿਰੰਕਾਰਾ, ਨਿਜ ਘਰ ਨਾ ਕੋਇ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਡੰਕ ਵਜਾਇੰਦਾ। ਸ਼ਬਦ ਅੱਖਰ ਸਚ ਗਿਆਨ, ਹਰਿਜਨ ਇਕ ਪੜ੍ਹਾਈਆ। ਏਕਾ ਨੇਤਰ ਲਏ ਪਛਾਣ, ਸਵੱਛ ਸਰੂਪੀ ਰੂਪ ਵਟਾਈਆ। ਏਕਾ ਹੋਏ ਜਾਣੀ ਜਾਣ, ਜਾਨਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਇਕ ਅਕੱਲਾ ਏਕਉਂਕਾਰ, ਅਕਲ ਕਲਾ ਅਖਵਾਈਆ। ਦੂਜਾ ਕਰ ਹਰਿ ਪਸਾਰ, ਆਪੇ ਵੇਖ ਵਖਾਈਆ। ਤੀਜੇ ਨੇਤਰ ਦਏ ਦੀਦਾਰ, ਹਰਿ ਦਰਸ ਦਰਸ ਵਡਿਆਈਆ। ਚੌਥੇ ਘਰ ਦੇਵੇ ਵਾੜ, ਚੌਥੇ ਪਦ ਸਮਾਈਆ। ਪੰਚਮ ਮੇਟੇ ਪੰਚਮ ਧਾੜ, ਪੰਚਮ ਸ਼ਬਦ ਸ਼ਨਵਾਈਆ। ਛੇਵਾਂ ਛੱਪਰ ਛੰਨ ਨਾ ਕੋਇ ਸਹਾਰ, ਹਰਿ ਬੈਠਾ ਆਸਣ ਲਾਈਆ। ਸੱਤਵਾਂ ਸਤਿ ਸਤਿਵਾਦੀ ਕਰ ਅਕਾਰ, ਨਿਰਾਕਾਰ ਜੋਤ ਰੁਸ਼ਨਾਈਆ। ਅੱਠਵਾਂ ਅੱਠਾਂ ਤੱਤਾਂ ਵਸਿਆ ਬਾਹਰ, ਭੇਵ ਕੋਇ ਨਾ ਪਾਈਆ। ਨੌਵਾਂ ਨੌ ਦਰ ਖੋਲ੍ਹ ਜਗਤ ਕਿਵਾੜ, ਕਾਇਆ ਮਾਟੀ ਵੇਖ ਵਖਾਈਆ। ਦਸਵਾਂ ਦਸ ਘਰ ਬੈਠਾ ਕੁੰਡਾ ਮਾਰ, ਘਰ ਘਰ ਵਿਚ ਮੁਖ ਛੁਪਾਈਆ। ਦਸ ਇਕ ਗਿਆਰਾਂ ਸੁੰਨ ਅਗੰਮੋ ਹੋਵੇ ਬਾਹਰ, ਆਪ ਆਪਣਾ ਰੂਪ ਵਟਾਈਆ। ਦਸ ਦੋ ਬਾਰਾਂ ਜੋਤ ਨਿਰੰਕਾਰਾ, ਸਚਖੰਡ ਬੈਠਾ ਡੇਰਾ ਲਾਈਆ। ਦਸ ਤਿੰਨ ਤੇਰਾਂ ਕਰੇ ਨਿਬੇੜਾ, ਆਪ ਆਪਣੇ ਵਿਚ ਟਿਕਾਈਆ। ਦਸ ਚਾਰ ਚੌਦਾਂ ਵਸੇ ਖੇੜਾ, ਥਿਰ ਘਰ ਸਾਚਾ ਆਪ ਰਖਾਈਆ। ਦਸ ਪੰਜ ਪੰਦਰਾਂ ਉਚ ਅਟੱਲ ਮਹੱਲ ਮੰਦਰ ਉਪਰ ਹਰਿ ਬੈਠਾ ਆਸਣ ਲਾਈਆ । ਦਸ ਛੇ ਸੋਲਾਂ ਆਪਣਾ ਚੁੱਕੇ ਆਪ ਡੋਲਾ, ਆਪਣਾ ਭਾਰ ਆਪ ਉਠਾਈਆ। ਜੁਗਾ ਜੁਗੰਤਰ ਬਣੇ ਤੋਲਾ, ਨਾਮ ਕੰਡਾ ਹੱਥ ਉਠਾਈਆ। ਲੱਖ ਚੁਰਾਸੀ ਰੱਖੇ ਪੜਦਾ ਉਹਲਾ, ਗੁਰਮੁਖਾਂ ਬੂਝ ਬੁਝਾਈਆ। ਸਚਖੰਡ ਦਵਾਰੇ ਸਾਚਾ ਦਰ ਆਪੇ ਖੋਲ੍ਹਾ, ਵਣਜ ਵਪਾਰਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਛੀਕਾ ਮੇਲ ਮਿਲਾਈਆ। ਏਕਾ ਇਕ ਇਕ ਸਮਾਇਆ। ਛੇ ਘਰ ਰੂਪ ਵਟਾਇੰਦਾ। ਦੂਜਾ ਦਰ ਨਾ ਕੋਇ ਵਖਾਇਆ, ਨਾ ਕੋਈ ਨਜ਼ਰੀ ਆਇੰਦਾ। ਤੀਜਾ ਲੇਖਾ ਨਾ ਕਿਸੇ ਚੁਕਾਇਆ, ਲਹਿਣ ਦੇਣਾ ਨਾ ਕੋਇ ਚੁਕਾਇੰਦਾ। ਚੌਥੇ ਘਰ ਨਾ ਡੇਰਾ ਕਿਸੇ ਲਾਇਆ, ਘਰ ਮੰਦਰ ਨਾ ਕੋਇ ਵਖਾਇੰਦਾ। ਪੰਚਮ ਸਖੀਆਂ ਮਿਲ ਮਿਲ ਬਹਿ ਬਹਿ ਮੰਗਲ ਕਿਸੇ ਨਾ ਗਾਇਆ, ਰਾਗ ਅਨਾਦੀ ਨਾ ਕੋਇ ਸੁਣਾਇੰਦਾ। ਛੇ ਦਰਵੇਸ ਨਰ ਨਰੇਸ਼ ਆਪ ਆਪਣਾ ਰੂਪ ਵਟਾਇਆ, ਆਪ ਆਪਣੀ ਖੇਲ ਖਿਲਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਇਆ, ਸਾਚਾ ਹੁਕਮ ਸੁਣਾਇੰਦਾ। ਬਾਸ਼ਕ ਸੇਜਾ ਆਪ ਤਜਾਇਆ, ਸਾਂਗੋ ਪਾਂਗ ਨਾ ਕੋਇ ਹੰਢਾਇੰਦਾ। ਲੱਛਮੀ ਨੇਤਰ ਨੀਰ ਵਹਾਇਆ, ਲਾਲ ਬਸਤਰ ਤਨ ਸੁਹਾਇੰਦਾ। ਬ੍ਰਹਮਾ ਅੱਠੇ ਨੇਤਰ ਰਿਹਾ ਖੁਲ੍ਹਾਇਆ, ਚਾਰੋਂ ਕੁੰਟਾਂ ਮੁਖ ਭਵਾਇੰਦਾ। ਸ਼ਿਵ ਸ਼ੰਕਰ ਬਾਸ਼ਕ ਤਸ਼ਕਾ ਗਲੋਂ ਸੁਟਾਇਆ, ਹੱਥ ਤ੍ਰਿਸੂਲ ਨਾ ਕੋਇ ਉਠਾਇੰਦਾ। ਕਰੋੜ ਤੇਤੀਸਾ ਰਿਹਾ ਕੁਰਲਾਇਆ, ਅੰਮ੍ਰਿਤ ਧਾਰ ਨਾ ਕੋਇ ਚੁਆਇੰਦਾ। ਸੁਰਪਤ ਰਾਜੇ ਮੁਖ ਸ਼ਰਮਾਇਆ, ਨੇਤਰ ਨੈਣ ਨਾ ਕੋਇ ਬਿਗਸਾਇੰਦਾ। ਗਣ ਗੰਧਰਬ ਹਾਹਾਕਾਰ ਕਰਾਇਆ, ਸਾਚਾ ਕਾਹਨ ਨਾ ਕੋਇ ਗਾਇੰਦਾ। ਧਰਮ ਰਾਏ ਬੈਠਾ ਰਾਹ ਤਕਾਇਆ, ਆਪ ਆਪਣਾ ਦਰ ਖੁਲ੍ਹਾਇੰਦਾ। ਚਿਤਰ ਗੁਪਤ ਲੇਖਾ ਖੋਲ੍ਹ ਵਖਾਇਆ, ਪਿਛਲਾ ਮੂਲ ਚੁਕਾਇੰਦਾ। ਲਾੜੀ ਮੌਤ ਮੁਖ ਤੋਂ ਪੱਲਾ ਲਾਹਿਆ, ਆਪ ਆਪਣਾ ਖੇਲ ਖਿਲਾਇੰਦਾ। ਨੌ ਖੰਡ ਤੇਰਾ ਡੇਰਾ ਇਕ ਵਸਾਇਆ, ਸੱਤਾਂ ਦੀਪਾਂ ਸੰਗ ਰਲਾਇੰਦਾ। ਤ੍ਰੈਗੁਣ ਸਾਚਾ ਮੇਲ ਮਿਲਾਇਆ, ਪੰਚਮ ਤੱਤ ਸੁਹਾਇੰਦਾ। ਪੰਚਮ ਪੰਚਮ ਹਰਿ ਜੋੜ ਜੁੜਾਇਆ, ਸਾਚੀ ਚੜ੍ਹਤ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਲਾਂ ਸੋਲਾਂ ਆਪ ਜਣਾਇੰਦਾ। ਦੁਆਪਰ ਤੇਰੀ ਅੰਤਮ ਧਾਰ, ਸੋਲਾਂ ਕਲ ਵਡਿਆਈਆ। ਰਥ ਰਥਵਾਹੀ ਕ੍ਰਿਸ਼ਨ ਮੁਰਾਰ, ਜਨ ਭਗਤਾਂ ਰਥ ਚਲਾਈਆ। ਪੰਚਮ ਮੀਤਾ ਕਰ ਪਿਆਰ, ਪੰਚਮ ਹੋਏ ਸਹਾਈਆ। ਗ਼ਰੀਬ ਨਿਮਾਣੇ ਲਾਏ ਪਾਰ, ਬਿਦਰ ਸੁਦਾਮਾ ਆਪ ਤਰਾਈਆ। ਦਰੋਪਦ ਲੱਜਿਆ ਰੱਖੇ ਵਿਚ ਸੰਸਾਰ, ਉਪਰ ਪੜਦਾ ਨਾਮ ਪਾਈਆ। ਤੋੜਨਹਾਰਾ ਗੜ੍ਹ ਹੰਕਾਰ, ਝੂਠੀ ਕਿਰਿਆ ਦਏ ਮਿਟਾਈਆ। ਨਾ ਕੋਈ ਤੀਰ ਨਾ ਕਟਾਰ, ਨਾ ਚਿੱਲਾ ਹੱਥ ਵਖਾਈਆ। ਮੁਕੰਦ ਮਨੋਹਰ ਨੈਣ ਮੁੰਧਾਰ, ਆਪ ਆਪਣੀ ਖੇਲ ਖਿਲਾਈਆ। ਦਰਯੋਧਨ ਮਾਰੇ ਏਕਾ ਮਾਰ, ਆਤਮ ਹੰਕਾਰ ਜਣਾਈਆ। ਸੋਲਾਂ ਕੁਲਾਂ ਕਰ ਪਿਆਰ, ਸੋਲਾਂ ਇਛਿਆ ਵੇਖ ਵਖਾਈਆ। ਨੌ ਖੰਡਾਂ ਪ੍ਰਿਥਮੀ ਸੱਤਾਂ ਦੀਪਾਂ ਹੋ ਉਜਿਆਰ, ਨੌ ਸੱਤ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਲਾਂ ਸੋਲਾਂ ਦਏ ਵਡਿਆਈਆ। ਸੋਲਾਂ ਸੋਲਾਂ ਹਰਿ ਪਸਾਰਾ, ਆਪਣਾ ਆਪ ਕਰਾਇੰਦਾ। ਲੋਕਮਾਤ ਖੇਲ ਨਿਆਰਾ, ਦਿਸ ਕਿਸੇ ਨਾ ਆਇੰਦਾ। ਵੀਹ ਸਦ ਬਿਕ੍ਰਮੀ ਜੋਤੀ ਜਾਮਾ ਵੇਸ ਵਟਾਇੰਦਾ। ਵੀਹ ਦਸ ਕਰਿਆ ਖ਼ਬਰਦਾਰਾ, ਜੀਵ ਜੰਤ ਆਪ ਉਠਾਇੰਦਾ। ਸਾਢੇ ਤਿੰਨ ਹੱਥ ਬਣਾਏ ਇਕ ਮੁਨਾਰਾ, ਏਕਾ ਦਰ ਸੁਹਾਇੰਦਾ। ਨੌ ਦਵਾਰੇ ਖੋਲ੍ਹ ਕਿਵਾੜਾ, ਕਲਜੁਗ ਕਿਰਿਆ ਮੇਟ ਮਿਟਾਇੰਦਾ। ਹਰਿ ਸੰਗਤ ਲੇਖਾ ਲਿਖੇ ਸਤਾਰਾ ਹਾੜਾ, ਸਾਚੀ ਰੁੱਤ ਸੁਹਾਇੰਦਾ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜਾ, ਜਿਸ ਜਨ ਸਿਰ ਆਪਣਾ ਹੱਥ ਟਿਕਾਇੰਦਾ। ਸ਼ਬਦ ਅਗੰਮੀ ਕਰੇ ਵਾੜਾ, ਦਿਵਸ ਰੈਣ ਸੇਵ ਕਮਾਇੰਦਾ। ਪਾਰਬ੍ਰਹਮ ਪ੍ਰਭ ਸਾਚਾ ਲਾੜਾ, ਗੁਰਮੁਖ ਸਾਜਣ ਆਪ ਪਰਨਾਇੰਦਾ । ਮਨਮੁਖਤਾ ਤੇਰਾ ਲੱਗਾ ਅਖਾੜਾ, ਮਨਮਤ ਗੁਰਮਤ ਨਾਲ ਲੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਸੋਲਾਂ ਰਾਹ ਤਕਾਇੰਦਾ। ਸੰਮਤ ਸੋਲਾਂ ਸੋਲਾਂ ਕਲੀਆਂ ਆਸਣ, ਹਰਿ ਸਾਚਾ ਆਪ ਵਛਾਈਆ। ਉਪਰ ਬੈਠ ਪੁਰਖ ਅਬਿਨਾਸ਼ਨ, ਵੇਖ ਵਖਾਏ ਸ੍ਰਿਸ਼ਟ ਸਬਾਈਆ। ਸ਼ਾਹੋ ਭੂਪ ਹਰਿ ਸ਼ਾਹੋ ਸ਼ਾਬਾਸ਼ਨ, ਹਰ ਘਟ ਵਸਿਆ ਸ੍ਰਿਸ਼ਟ ਸਬਾਈਆ। ਜੋ ਜਨ ਹਰਿ ਹਰਿ ਹੋਏ ਦਾਸੀ ਦਾਸਨ, ਤੱਤੀ ਵਾ ਨਾ ਲੱਗੇ ਰਾਈਆ। ਵੇਖ ਵਖਾਏ ਪ੍ਰਿਥਮੀ ਆਕਾਸ਼ਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧਰਤ ਧਵਲ ਆਪ ਸੁਹਾਈਆ। ਧਰਤ ਸੁਹਾਵੀਂ ਰੁੱਤ, ਹਰਿ ਸਤਿਗੁਰ ਪੁਰਖ ਮਨਾਇਆ। ਜਿਸ ਜਨ ਮਿਲਿਆ ਮੇਲ ਪੁਰਖ ਅਬਿਨਾਸ਼ੀ ਅਚੁੱਤ, ਸਹਿੰਸਾ ਰੋਗ ਰਹੇ ਨਾ ਰਾਇਆ। ਸਤਿਗੁਰ ਪੂਰਾ ਹਰਿਜਨ ਸਾਚੇ ਆਪ ਬਣਾਏ ਆਪਣੇ ਸੁੱਤ, ਸੁੱਤ ਦੁਲਾਰਾ ਵੇਖ ਵਖਾਇਆ। ਕਲਜੁਗ ਅਗਨੀ ਵਿਚੋਂ ਆਪਣੀ ਗੋਦੀ ਲਏ ਚੁੱਕ, ਵਰਨ ਗੋਤ ਨਾ ਕੋਇ ਜਣਾਇਆ। ਹਰਿ ਕਾ ਬੂਟਾ ਹਰਿਜਨ ਕਦੇ ਨਾ ਜਾਏ ਸੁੱਕ, ਅੰਮ੍ਰਿਤ ਸਿੰਚ ਹਰਿਆ ਆਪ ਕਰਾਇਆ। ਜੂਠ ਝੂਠ ਚਾਰੋਂ ਕੁੰਟ ਮੁਖ ਪਿਆ ਥੁੱਕ, ਨਾ ਸਕੇ ਕੋਇ ਬਚਾਇਆ। ਹਰਿ ਕਾ ਭਾਣਾ ਨਾ ਸਕੇ ਰੁਕ, ਨਾ ਕੋਈ ਮੇਟੇ ਮੇਟ ਮਿਟਾਇਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਘਰ ਪਏ ਲੁੱਟ, ਮਹੱਲ ਅਟੱਲ ਨਾ ਕੋਇ ਵਸਾਇਆ। ਮਾਇਆਧਾਰੀ ਦਰ ਦਰ ਮੰਗਨ ਖਾਲੀ ਠੁਠ, ਦਰ ਭਿਛਿਆ ਕੋਇ ਨਾ ਪਾਇਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਆਪੇ ਰੱਖੇ ਏਕਾ ਮੁੱਠ, ਆਪ ਆਪਣਾ ਮੇਲ ਮਿਲਾਇਆ। ਰਾਮ ਕ੍ਰਿਸ਼ਨ ਨਾਨਕ ਗੋਬਿੰਦ ਹਰਿ ਹਰਿ ਸਾਚਾ ਜਿਸ ਜਨ ਉਪਰ ਜਾਏ ਤੁਠ, ਰੋਗ ਸੋਗ ਨੇੜ ਨਾ ਆਇਆ। ਮਾਇਆ ਮਮਤਾ ਹਉਮੇ ਹੰਗਤਾ ਕੂੜੀ ਕਿਰਿਆ ਨੌ ਖੰਡ ਪ੍ਰਿਥਮੀ ਕੱਢੇ ਕੁੱਟ, ਸਚ ਸੁੱਚ ਕਰੇ ਰੁਸ਼ਨਾਇਆ। ਜਨ ਭਗਤਾਂ ਨਾਮ ਭੰਡਾਰ ਦਏ ਅਤੁਟ, ਹਰਿ ਸਾਚਾ ਆਪ ਵਰਤਾਇਆ। ਸਤਿਜੁਗ ਪੌਹ ਰਹੀ ਫੁੱਟ, ਕਲਜੁਗ ਅੰਧੇਰਾ ਛਾਇਆ। ਅੰਤਮ ਫਲ ਰਿਹਾ ਟੁੱਟ, ਡਿਗਾ ਫਲ ਡਾਹਣ ਨਾ ਕੋਇ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਲਏ ਵਰ, ਧਰਨੀ ਉਪਰ ਜੋਤ ਧਰ ਜਿਸ ਜਨ ਆਪਣਾ ਦਰਸ ਵਖਾਇਆ। ਦਰਸ ਵਖਾਏ ਨੇਤਰ ਖੋਲ੍ਹ, ਏਕਾ ਨੈਣ ਵਖਾਈਆ। ਸੰਮਤ ਲੇਖਾ ਸੋਲਾਂ ਸੋਲ, ਵਾਹ ਵਾਹ ਰੂਪ ਵਟਾਈਆ। ਬੀਸ ਬੀਸਾ ਵਸੇ ਕੋਲ, ਵਿਛੜ ਕਦੇ ਨਾ ਜਾਈਆ। ਭਾਗ ਲਗਾਏ ਧਰਨੀ ਧਵਲ, ਜਿਸ ਧਾਮ ਆਪਣਾ ਚਰਨ ਛੁਹਾਈਆ। ਕੋਈ ਭੇਵ ਨਾ ਜਾਣੇ ਪੰਡਤ ਪਾਂਧਾ ਰੌਲ, ਹਰਿ ਵਡ ਵੱਡਾ ਵਡਿਆਈਆ। ਹਰਿ ਕਾ ਭਾਣਾ ਨਾ ਕੋਈ ਮੇਟੇ ਰਾਜਾ ਰਾਣਾ ਰੱਤੀ ਚੌਲ, ਆਪੇ ਪੂਰਾ ਰਿਹਾ ਕਰਾਈਆ। ਗੁਰ ਗੋਬਿੰਦ ਕੀਤਾ ਸਾਚਾ ਕੌਲ, ਕੀਤਾ ਕੌਲ ਤੋੜ ਨਿਭਾਈਆ। ਖੇਲਣਹਾਰਾ ਸਾਚੀ ਹੋਲ, ਹੋਲ ਲਾਲ ਗੁਲਾਲਾ ਰੰਗ ਚੜ੍ਹਾਈਆ। ਸ਼ਬਦੀ ਦੇਵੇ ਇਕ ਝਕੋਲ, ਏਕਾ ਧੱਕਾ ਲਾਈਆ। ਜੀਵ ਜੰਤ ਸਾਧ ਸੰਤ ਡਾਵਾਂ ਡੋਲ, ਧੀਰਜ ਧੀਰ ਨਾ ਕੋਇ ਧਰਾਈਆ। ਕੂੜ ਕੁੜਿਆਰਾ ਕੱਢੇ ਪੋਲ, ਡੂੰਘੀ ਭਵਰੀ ਫੋਲ ਫੋਲਾਈਆ। ਜਿਸ ਜਨ ਆਤਮ ਅੰਤਰ ਆਪੇ ਜਾਏ ਮੌਲ, ਆਪ ਆਪਣਾ ਰੰਗ ਰੰਗਾਈਆ। ਸ਼ਬਦ ਜਣਾਈ ਹੌਲੀ ਹੌਲ, ਗੁਰਮੁਖਾਂ ਹੌਲਾ ਭਾਰ ਕਰਾਈਆ। ਹਰਿਜਨ ਹਰਿ ਹਰਿ ਚਰਨ ਪ੍ਰੀਤੀ ਰਹੇ ਘੋਲੀ ਘੋਲ, ਅੰਤਮ ਲੇਖਾ ਦਏ ਮੁਕਾਈਆ। ਆਦਿ ਜੁਗਾਦਿ ਜੁਗ ਜੁਗ ਬੈਠਾ ਰਹੇ ਅਡੋਲ, ਸ੍ਰਿਸ਼ਟ ਸਬਾਈ ਆਪ ਡੁਲਾਈਆ। ਕਲਜੁਗ ਜੀਵ ਸੁੱਤਾ ਰਹੇ ਨਾ ਕੋਈ ਅਨਭੋਲ, ਸ਼ਬਦ ਡੰਕ ਆਪ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੋਲਾਂ ਰਾਹ ਤਕਾਈਆ। ਸੰਮਤ ਸੋਲਾਂ ਗਿਆ ਚੜ੍ਹ, ਲੋਕਮਾਤ ਵੱਜੇ ਵਧਾਈਆ। ਸੰਤ ਸੁਹੇਲੇ ਲਏ ਫੜ, ਦਿਵਸ ਰੈਣ ਜੋ ਰਹੇ ਧਿਆਈਆ। ਕਾਇਆ ਮੰਦਰ ਆਪੇ ਵੜ, ਆਪੇ ਵੇਖ ਵਖਾਈਆ। ਮਨਮੁੱਖ ਜੀਵ ਰਹੇ ਸੜ, ਅਗਨੀ ਤੱਤ ਜਲਾਈਆ। ਧਵਲ ਉਪਰ ਆਪੇ ਖੜ, ਆਪਣਾ ਰੂਪ ਵਟਾਈਆ। ਗੁਰਮੁਖਾਂ ਦਰਸ ਦਿਖਾਏ ਘਰ ਘਰ, ਸੇਵਕ ਸੇਵਾ ਰਿਹਾ ਕਮਾਈਆ। ਆਪ ਤਰਾਏ ਨਾਰੀ ਨਰ, ਬਿਰਧ ਬਾਲ ਨਾ ਕੋਇ ਵਖਾਈਆ। ਜੋ ਜਨ ਨੇਤਰ ਲੋਚਣ ਦਰਸ਼ਨ ਰਹੇ ਕਰ, ਵੇਲੇ ਅੰਤ ਹੋਏ ਸਹਾਈਆ। ਏਥੇ ਓਥੇ ਰੱਖਿਆ ਆਪੇ ਕਰ, ਆਪ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਸੂਲੀਉਂ ਸੂਲ ਬਣਾਈਆ। ਕਲਜੁਗ ਤੇਰਾ ਝੂਠਾ ਭਾਰ, ਤੇਰੇ ਸਿਰ ਚੁਕਾਈਆ। ਦਰ ਘਰ ਸਾਚੇ ਰੁਠਾ ਸੰਸਾਰ, ਤੇਰਾ ਸੰਗ ਨਿਭਾਈਆ। ਜਿਸ ਜਨ ਉਪਰ ਤੁਠਾ ਆਪ ਨਿਰੰਕਾਰ, ਆਪਣਾ ਮੇਲ ਮਿਲਾਈਆ। ਰੁਠਾ ਰਹੇ ਨਾ ਕੋਈ ਦਵਾਰ, ਜੋ ਜਨ ਆਏ ਚਲ ਸਰਨਾਈਆ। ਨਾਮ ਅਤੁੱਟਾ ਵਡ ਭੰਡਾਰ, ਸਤਿਗੁਰ ਪੂਰਾ ਆਪ ਵਰਤਾਈਆ । ਰਾਮ ਕ੍ਰਿਸ਼ਨ ਨਾਨਕ ਗੋਬਿੰਦ ਏਕਾ ਧਾਰ, ਈਸਾ ਮੂਸਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਲਾਂ ਸੋਲਾਂ ਕਰੇ ਰੁਸ਼ਨਾਈਆ। ਸੰਮਤ ਸੋਲਾਂ ਹੋਏ ਉਜਾਲਾ, ਹਰਿ ਸਾਚੀ ਜੋਤ ਜਗਾਇੰਦਾ। ਗੁਰਸਿਖਾਂ ਕਾਇਆ ਮੰਦਰ ਅੰਦਰ ਵਖਾਏ ਸੱਚੀ ਧਰਮਸਾਲਾ, ਇਸ਼ਟ ਦੇਵ ਇਕ ਜਣਾਇੰਦਾ। ਤੋੜ ਤੁੜਾਏ ਜਗਤ ਜੰਜਾਲਾ, ਮਾਇਆ ਮੋਹ ਚੁਕਾਇੰਦਾ। ਏਕਾ ਦੇਵੇ ਨਾਮ ਸੁਖਾਲਾ, ਸੋਹੰ ਮੰਤਰ ਨਾਮ ਦ੍ਰਿੜਾਇੰਦਾ। ਆਦਿ ਸ਼ਕਤੀ ਰੂਪ ਜਵਾਲਾ, ਸੋਇਮ ਰੂਪ ਆਪ ਸਮਾਇੰਦਾ। ਹੰ ਬ੍ਰਹਮ ਬਣ ਰਖਵਾਲਾ, ਤੀਰ ਨਿਰਾਲਾ ਇਕ ਚਲਾਇੰਦਾ। ਵੇਖ ਵਖਾਏ ਕਾਲ ਮਹਾਂਕਾਲਾ, ਦੀਨ ਦਿਆਲਾ ਭੇਵ ਨਾ ਆਇੰਦਾ। ਕਲਜੁਗ ਤੇਰੀ ਅਵੱਲੜੀ ਚਾਲਾ, ਚਾਲ ਨਿਰਾਲੀ ਆਪ ਰਖਾਇੰਦਾ। ਸੋਲਾਂ ਕਲੀਆਂ ਵਲੀਆ ਛਲੀਆ ਗੁਰਸਿਖਾਂ ਪਾਏ ਨਾਮ ਗਲ ਸਾਚੀ ਮਾਲਾ, ਆਪਣੀ ਹੱਥੀਂ ਆਪ ਉਠਾਇੰਦਾ। ਭਾਗ ਲਗਾਏ ਕਾਇਆ ਮਾਟੀ ਝੂਠੀ ਖਾਲਾ, ਦੀਵਾ ਬਾਤੀ ਇਕ ਜਗਾਇੰਦਾ। ਸੰਤ ਸੁਹੇਲਾ ਇਕ ਅਕੇਲਾ, ਆਪ ਆਪਣਾ ਆਪੇ ਭਾਲਾ, ਆਪੇ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਇੰਦਾ। ਸੰਮਤ ਸੋਲਾਂ ਮਨ ਮਤ ਧਾਰ, ਚਾਰ ਕੁੰਟ ਕੁਰਲਾਈਆ। ਬੁਧੀ ਦੇਵੇ ਅੰਤਮ ਹਾਰ, ਸੰਗ ਨਾ ਕੋਇ ਵਖਾਈਆ। ਜਗਤ ਸਿਆਸਤ ਰੋਵੇ ਜ਼ਾਰੋ ਜ਼ਾਰ, ਨੇਤਰ ਨੀਰ ਵਹਾਈਆ। ਗੁਰਮੁਖ ਵਿਰਲਾ ਲੋਕਮਾਤ ਕਰੇ ਜੈ ਜੈਕਾਰ, ਜੋ ਭਾਣੇ ਵਿਚ ਸਮਾਈਆ। ਪੁਰਖ ਅਕਾਲਾ ਕਰੇ ਸਚ ਪਿਆਰ, ਦੀਨ ਦਿਆਲ ਵੇਖ ਵਖਾਈਆ। ਹੋਏ ਰਖਵਾਲਾ ਵਿਚ ਸੰਸਾਰ, ਆਪਣਾ ਬੇੜਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਦਰ ਆਏ ਸਾਚੇ ਘਰ, ਸੋ ਦਰ ਰਿਹਾ ਸੁਹਾਈਆ। ਕਲਜੁਗ ਜੀਵ ਉਠ ਜਾਗ, ਹਰਿ ਸਾਚਾ ਆਪ ਜਗਾਇੰਦਾ। ਮਾਝੇ ਦੇਸ ਲੱਗਾ ਭਾਗ, ਸਾਚਾ ਰਾਹ ਵਖਾਇੰਦਾ। ਫੜ ਫੜ ਹੰਸ ਬਣਾਏ ਕਾਗ, ਜੋ ਜਨ ਸਰਨਾਈ ਆਇੰਦਾ। ਦੁਰਮਤ ਮੈਲ ਧੋਵੇ ਦਾਗ਼, ਅੰਮ੍ਰਿਤ ਜਾਮ ਪਿਆਇੰਦਾ। ਚਰਨ ਧੂੜੀ ਬਖ਼ਸ਼ੇ ਮਜਨ ਮਾਘ, ਅਠਸਠ ਮੂਲ ਚੁਕਾਇੰਦਾ। ਮਾਇਆ ਡਸਨੀ ਨਾ ਡੱਸੇ ਨਾਗ, ਜਗਤ ਤ੍ਰਿਸਨਾ ਮੇਟ ਮਿਟਾਇੰਦਾ। ਪੰਚਮ ਬੁਝੇ ਲੱਗੀ ਆਗ, ਸਾਂਤਕ ਸਤਿ ਵਰਤਾਇੰਦਾ। ਸ਼ਬਦ ਬੰਨ੍ਹੇ ਸਾਚਾ ਤਾਗ, ਜਤ ਸਤਿ ਆਪ ਵਖਾਇੰਦਾ। ਆਤਮ ਉਪਜੇ ਇਕ ਵੈਰਾਗ, ਹਰਿ ਹਰਿ ਨਾਮਾ ਰਸਨਾ ਗਾਇੰਦਾ। ਮੇਲ ਮਿਲਾਵਾ ਸੱਜਣ ਸਾਕ, ਸਾਚਾ ਸੱਯਾ ਮੇਲ ਮਿਲਾਇੰਦਾ। ਪਤਤ ਪਾਵਨ ਪਾਕੀ ਪਾਕ, ਖ਼ਾਕੀ ਖ਼ਾਕ ਆਪ ਤਰਾਇੰਦਾ। ਆਪੇ ਜਾਣੇ ਆਪਣਾ ਭਵਿਖਤ ਵਾਕ, ਆਪਣਾ ਢੋਲਾ ਆਪ ਸੁਣਾਇੰਦਾ। ਗੁਰਸਿਖਾਂ ਖੋਲ੍ਹੇ ਬੰਦ ਤਾਕ, ਬਜਰ ਕਪਾਟੀ ਤੋੜ ਤੁੜਾਇੰਦਾ। ਸੰਮਤ ਸੋਲਾਂ ਸ਼ਬਦ ਸਰੂਪੀ ਨਕੇਲ ਪਾਏ ਨਾਕ, ਨਾਮ ਡੋਰੀ ਹੱਥ ਰਖਾਇੰਦਾ। ਘਟ ਘਟ ਅੰਦਰ ਬੈਠਾ ਰਿਹਾ ਝਾਕ, ਗੁਰਮੁਖ ਵਿਰਲੇ ਨਜ਼ਰੀ ਆਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਲਾਂ ਸੋਲਾਂ ਮੁਖ ਸਲਾਹਿੰਦਾ। ਸੋਲਾਂ ਮੁਖ ਸਹੰਸਰ ਧਾਰ, ਦੋਏ ਦੋਏ ਰੂਪ ਸਮਾਈਆ। ਇਕ ਏਕਾ ਓਂਕਾਰ, ਓਂਕਾਰਾ ਵੇਸ ਵਟਾਈਆ। ਨਿਰਗੁਣ ਸਰਗੁਣ ਕਰ ਪਿਆਰ, ਸਰਗੁਣ ਨਿਰਗੁਣ ਨਾਲ ਮਿਲਾਈਆ। ਖੇਲੇ ਖੇਲ ਅਗੰਮ ਅਪਾਰ, ਬੋਧ ਅਗਾਧ ਜਣਾਈਆ। ਕਲਜੁਗ ਅੰਤਮ ਕਰਨ ਆਇਆ ਖ਼ਬਰਦਾਰ, ਨਾਮ ਖੰਡਾ ਹੱਥ ਉਠਾਈਆ। ਬ੍ਰਹਮਾ ਵਿਸ਼ਨ ਸ਼ਿਵ ਦਏ ਹੁਲਾਰ, ਸਚ ਹੁਲਾਰਾ ਇਕ ਲਗਾਈਆ। ਸਾਚੀ ਧਰਨੀ ਕਰ ਪਿਆਰ, ਬਖ਼ਸ਼ੇ ਚਰਨ ਕਵਲ ਸੱਚੀ ਸਰਨਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਦਰ ਬੈਠਾ ਅਲੱਖ ਜਗਾਈਆ। ਹਰਿਜਨ ਮੰਗੇ ਮੰਗ ਅਪਾਰ, ਅੱਗੇ ਆਪਣੀ ਝੋਲੀ ਡਾਹੀਆ। ਅੰਤ ਅੰਤ ਨਾ ਹੋਏ ਖ਼ਵਾਰ, ਨਾ ਕੋਈ ਧੱਕਾ ਲਾਈਆ। ਦਰ ਘਰ ਆਏ ਦਰਸ ਦਿਖਾਏ ਕਿਰਪਾ ਧਾਰ, ਆਪ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵ ਜੰਤ ਸਾਧ ਸੰਤ ਭਗਵੰਤ ਕੰਤ ਲਏ ਵਰ, ਸੰਮਤ ਸੋਲਾਂ ਚੁੱਕੇ ਡਰ, ਮੇਲ ਮਿਲਾਵਾ ਹਰੀ ਹਰਿ, ਹਰਿ ਗੋਬਿੰਦ ਨਜ਼ਰੀ ਆਈਆ। ਪੁੱਤਰ ਧੀਆਂ ਹਰਿ ਹਰਿ ਦਾਤ, ਮਾਤ ਪਿਤ ਗੋਦ ਸੁਹਾਈਆ। ਪੂਤ ਸਪੂਤਾ ਬੰਨ੍ਹੇ ਨਾਤ, ਜਗਤ ਨਾਤਾ ਜੋੜ ਜੁੜਾਈਆ। ਪੂਰਬ ਕਰਮ ਦੇਵੇ ਕਾਟ, ਅੱਗੇ ਲਹਿਣਾ ਲਹਿਣ ਚੁਕਾਈਆ। ਵੇਖਣਹਾਰਾ ਕਾਇਆ ਮਾਟ, ਪੰਜ ਤੱਤ ਫੋਲ ਫੋਲਾਈਆ। ਮਾਤ ਗਰਭ ਆਨ ਬਾਟ, ਉਲਟਾ ਬਿਰਛ ਸਲਾਹੀਆ। ਕੂੜਾ ਫਲ ਵੇਖੇ ਕੂੜੇ ਹਾਟ, ਮੁਲ ਨਾ ਕੋਇ ਰਖਾਈਆ। ਪਾਰ ਨਾ ਉਤਰੇ ਜਗਤ ਘਾਟ, ਜਗਤ ਕਿਨਾਰਾ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਆਪ ਅਖਵਾਈਆ। ਬਾਲ ਨਿਧਾਨਾ ਬਾਲੀ ਬੁਧ, ਤੱਤਵ ਤੱਤ ਨਾ ਕੋਇ ਜਣਾਈਆ। ਆਪਣਾ ਆਪ ਨਾ ਰਿਹਾ ਸੁਧ, ਸੁਰਤੀ ਸੁਰਤ ਨਾ ਸੁਰਤ ਸਮਾਈਆ। ਆਪਣਾ ਕੀਆ ਨਾ ਹੋਏ ਕੁਝ, ਕਰਨਹਾਰ ਇਕ ਅਖਵਾਈਆ। ਸਤਿਗੁਰ ਪੂਰਾ ਲਹਿਣਾ ਬੁਝ, ਪਿੰਗਲਾ ਪਰਬਤ ਆਪ ਚੜ੍ਹਾਈਆ। ਚਰਨ ਪ੍ਰੀਤੀ ਜਾਣਾ ਝੁਝ, ਜਗਤ ਦੁਖੜਾ ਦਏ ਮਿਟਾਈਆ। ਆਪਣਾ ਘਰ ਆਪੇ ਜਾਏ ਸੁਝ, ਆਪਣਾ ਪੜਦਾ ਪਰੇ ਹਟਾਈਆ। ਪੂਤ ਸਪੂਤਾ ਦਰ ਦਵਾਰੇ ਮਾਣੇ ਮੌਜ, ਮੇਲ ਮਿਲਾਵਾ ਸਾਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਆਪ ਅਖਵਾਈਆ। ਬਖ਼ਸ਼ਣਹਾਰ ਹਰਿ ਨਿਰੰਕਾਰਾ, ਜਿਸ ਜਨ ਦਇਆ ਕਮਾਇੰਦਾ। ਆਪੇ ਦੇਵੇ ਆਪਣਾ ਆਪ ਸਹਾਰਾ, ਬਲ ਧਾਰਾ ਆਪ ਅਖਵਾਇੰਦਾ। ਆਪੇ ਸੁੱਟੇ ਮੂੰਹ ਦੇ ਭਾਰਾ, ਮਾਤ ਪਿਤ ਨਾ ਕੋਇ ਉਠਾਇੰਦਾ। ਕਰਮੀ ਕਰਮਾਂ ਪਾਵੇ ਸਾਰਾ, ਜਨਮ ਜਨਮਾਂ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਬਖ਼ਸ਼ੇ ਸਚ ਸਹਾਰਾ, ਮੰਗੇ ਮੰਗ ਦਰ ਦਵਾਰਾ, ਬਣਿਆ ਰਹੇ ਜਗਤ ਭਿਖਾਰਾ, ਸਾਚੀ ਭਿਛਿਆ ਆਤਮ ਇਛਿਆ ਪੂਰ ਕਰਾਇੰਦਾ। ਤੇਰਾ ਰੂਪ ਤੇਰਾ ਰੰਗ, ਤੇਰੇ ਅੰਕ ਸਮਾਈਆ। ਤੇਰਾ ਵਸੇ ਤੇਰੇ ਸੰਗ, ਵਿਛੜ ਕਦੇ ਨਾ ਜਾਈਆ। ਅੰਮ੍ਰਿਤ ਨੁਹਾਏ ਸਾਚੀ ਗੰਗ, ਝੂਠੀ ਮੈਲ ਰਹਿਣ ਨਾ ਪਾਈਆ। ਆਤਮ ਵੇਖੇ ਸਚ ਪਲੰਘ, ਘਰ ਸਾਜਣ ਸੇਜ ਵਛਾਈਆ। ਦਰਸ ਦਖਾਏ ਅੰਦਰ ਲੰਘ, ਨੌ ਦਵਾਰੇ ਬੰਦ ਕਰਾਈਆ। ਕੱਟਣਹਾਰਾ ਭੁੱਖ ਨੰਗ, ਨਾਮ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸਾਚਾ ਵਰ, ਕਾਇਆ ਚੋਲੀ ਰੰਗ ਰੰਗਾਈਆ। ਕਾਇਆ ਚੋਲੀ ਨਾਮ ਅਨਮੁਲਾ, ਹਰਿ ਸਾਚਾ ਆਪ ਵਰਤਾਇੰਦਾ। ਕਲਜੁਗ ਅੰਤਮ ਬਣਿਆ ਤੋਲਾ, ਏਕਾ ਕੰਡਾ ਹੱਥ ਉਠਾਇੰਦਾ। ਸਚ ਭੰਡਾਰਾ ਏਕਾ ਖੋਲ੍ਹਾ, ਅਤੋਟ ਅਤੁਟ ਰਖਾਇੰਦਾ। ਜੋ ਜਨ ਚਰਨ ਦਵਾਰੇ ਹੋਏ ਗੋਲਾ, ਕਰ ਕਿਰਪਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਦੁੱਖ ਭੁੱਖ ਜਗਤ ਰੋਗ ਚਿੰਤਾ ਸੋਗ ਆਪ ਮਿਟਾਇੰਦਾ। ਹਰਿ ਸੰਗਤ ਹਰਿ ਰੂਪ ਹੈ, ਹਰਿ ਹਰਿ ਵਿਚ ਸਮਾਏ। ਹਰਿ ਸੰਗਤ ਸਤਿ ਸਰੂਪ ਹੈ, ਸਤਿ ਸਤਿਵਾਦੀ ਆਪ ਬਣਾਏ। ਹਰਿ ਸੰਗਤ ਮੇਲਾ ਸ਼ਾਹੋ ਭੂਪ ਹੈ, ਦਰ ਘਰ ਸਾਚੇ ਸੋਭਾ ਪਾਏ। ਹਰਿ ਸੰਗਤ ਹਰਿ ਕਾ ਨਾਮ ਹਰਿ ਰਸ ਲਾਹਾ ਰਹੀ ਲੂਟ ਹੈ, ਬੇਮੁੱਖਾਂ ਹੱਥ ਨਾ ਆਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਏਕਾ ਰੰਗ ਰੰਗਾਏ। ਹਰਿ ਸੰਗਤ ਹਰਿ ਰੰਗ ਰੰਗਿਆ, ਦਿਵਸ ਰੈਣ ਪਰਭਾਤ। ਨਾਮ ਨਿਧਾਨਾ ਜਿਸ ਜਨ ਮੰਗਿਆ, ਦੇਵਣਹਾਰਾ ਸਾਚੀ ਦਾਤ। ਜੋ ਦਰ ਆਏ ਭੁੱਖਾ ਨੰਗਿਆ, ਪੁੱਛਣਹਾਰਾ ਵਾਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਮੇਲਾ ਕਮਲਾਪਾਤ। ਕਮਲਾਪਾਤੀ ਹਰਿ ਗੋਬਿੰਦ, ਹਰਿ ਸੰਗਤ ਸੰਗ ਰਖਾਈਆ। ਹਰਿਜਨ ਮੇਟੇ ਸਗਲੀ ਚਿੰਦ, ਜੋ ਜਨ ਆਏ ਚਲ ਸਰਨਾਈਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਵਡ ਵਡਿਆਈਆ। ਸਰਬ ਜੀਆਂ ਆਪੇ ਬਖ਼ਸ਼ੰਦ, ਸੁੱਕੇ ਰੁਖੜੇ ਹਰੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਸਾਚੇ ਘਰ, ਹਰਿ ਸਾਚਾ ਮੇਲ ਮਿਲਾਈਆ। ਕਾਇਆ ਰੋਗ ਮੇਟੇ ਦੁੱਖ, ਜਿਸ ਜਨ ਦਰਸ਼ਨ ਪਾਇਆ। ਸੁੱਕੀ ਕਰੇ ਹਰੀ ਕੁੱਖ, ਬਾਲ ਬਾਲਾ ਗੋਦ ਸੁਹਾਇਆ। ਉਜਲ ਕਰੇ ਮਾਤ ਮੁੱਖ, ਜਿਸ ਜਨ ਦਰਸ਼ਨ ਪਾਇਆ। ਦਰਸ ਦਿਖਾਏ ਡੂੰਘੀ ਕੰਦਰ ਲੁਕ, ਆਪ ਆਪਣਾ ਪੜਦਾ ਲਾਹਿਆ। ਹਰਿ ਸੰਗਤ ਤੇਰੇ ਅੱਗੇ ਤੇਰਾ ਰੂਪ ਸਤਿਗੁਰ ਪੂਰਾ ਜਾਏ ਝੁਕ, ਨਿਉਂ ਨਿਉਂ ਸੀਸ ਝੁਕਾਇਆ। ਆਦਿ ਜੁਗਾਦਿ ਜੁਗਾ ਜੁਗੰਤਰ ਗੁਰਸਿਖ ਸੱਜਣ ਆਪਣੀ ਗੋਦ ਲਏ ਚੁੱਕ, ਦਰਗਹਿ ਸਾਚੀ ਧਾਮ ਬਹਾਇਆ। ਸਤਿਜੁਗ ਤ੍ਰੇਤਾ ਦੁਆਪਰ ਜੋ ਜਨ ਗਏ ਰੁੱਠ, ਕਲਜੁਗ ਅੰਤਮ ਮੇਲ ਮਿਲਾਇਆ। ਜਗਤ ਵਿਕਾਰਾ ਜੜ ਦੇਵੇ ਪੁੱਟ, ਸਚ ਸੁੱਚ ਏਕਾ ਬੀਜ ਬਿਜਾਇਆ। ਲੱਖ ਚੁਰਾਸੀ ਜਾਏ ਛੁੱਟ, ਧਰਮ ਰਾਏ ਨਾ ਦਏ ਸਜ਼ਾਇਆ। ਹਰਿ ਸੰਗਤ ਹਰਿ ਹਰਿ ਰੱਖੀ ਏਕਾ ਓਟ, ਦੂਜਾ ਇਸ਼ਟ ਨਾ ਕੋਇ ਵਖਾਇਆ। ਲੱਭਦੇ ਫਿਰਦੇ ਕੋਟੀ ਕੋਟ, ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਸ਼ਬਦ ਨਗਾਰੇ ਲਾਏ ਚੋਟ, ਰਾਮ ਨਾਮ ਡੰਕਾ ਇਕ ਵਜਾਇਆ।
