Granth 06 Likhat 129: 11 Kattak 2014 Bikarmi Tej Bhan de Greh Pind ShekhSar Tehseel Akhnoor Jila Jammu

੧੧ ਕੱਤਕ ੨੦੧੪ ਬਿਕ੍ਰਮੀ ਤੇਜ ਭਾਨ ਦੇ ਗ੍ਰਹਿ ਪਿੰਡ ਸ਼ੇਖ਼ਸਰ ਤਹਿਸੀਲ ਅਖਨੂਰ ਜ਼ਿਲਾ ਜੰਮੂ

ਨਿਰਗੁਣ ਰੂਪ ਨਿਰੰਕਾਰ, ਏਕਾ ਏਕ ਅਖਵਾਇਆ। ਜੋਤ ਸਰੂਪੀ ਕਰ ਆਕਾਰ, ਜੋਤੀ ਨੂਰ ਸਵਾਇਆ। ਸ਼ਬਦ ਸਰੂਪ ਸ਼ਬਦ ਧੁਨਕਾਰ, ਸ਼ਬਦੀ ਮੇਲ ਮਿਲਾਇਆ। ਬ੍ਰਹਿਮੰਡ ਖੰਡ ਪਾਏ ਸਾਰ, ਆਪ ਆਪਣਾ ਵਿਚ ਟਿਕਾਇਆ। ਜੇਰਜ ਅੰਡਜ ਉਤਭੁਜ ਸੇਤਜ ਲਏ ਉਭਾਰ, ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਇਆ। ਪੰਜ ਤਤ ਤਨ ਕਰ ਪਿਆਰ, ਰਕਤ ਬੂੰਦ ਮੇਲ ਮਿਲਾਇਆ। ਮਨ ਮਤ ਬੁਧ ਕਰ ਖ਼ਬਰਦਾਰ, ਆਪ ਆਪਣਾ ਹੁਕਮ ਜਣਾਇਆ। ਆਪੇ ਵਸਿਆ ਸਭ ਤੋਂ ਬਾਹਰ, ਹਰ ਘਟ ਬੈਠਾ ਆਸਣ ਲਾਇਆ। ਹਰਿਜਨ ਸਾਚੇ ਵੇਖ ਵਿਚਾਰ, ਜੁਗ ਜੁਗ ਮੇਲ ਮਿਲਾਇਆ। ਜੁਗ ਮੇਲਾ ਜਗ ਵਿਚ ਸੰਸਾਰ, ਆਪ ਆਪਣਾ ਰਿਹਾ ਕਰਾਇਆ। ਸ਼ਬਦ ਅਨਾਦੀ ਬੋਲ ਜੈਕਾਰ, ਅੰਦਰ ਮੰਦਰ ਖੋਜ ਖੁਜਾਇਆ। ਮੇਟ ਮਿਟਾਏ ਧੁੰਦੂਕਾਰ, ਅੰਧ ਅੰਧੇਰ ਗਵਾਇਆ। ਅੰਮ੍ਰਿਤ ਆਤਮ ਪਿਆਏ ਸਾਚੀ ਧਾਰ, ਨਿਝਰ ਧਾਰਾ ਮੁਖ ਚੁਆਇਆ। ਬੰਦ ਕਿਵਾੜੀ ਖੋਲ੍ਹ ਦਵਾਰ, ਦਰ ਦਰਵਾਜ਼ਾ ਵੇਖ ਵਖਾਇਆ। ਸ਼ਬਦ ਪੌੜੀ ਅਪਰ ਅਪਾਰ, ਆਪ ਆਪਣੀ ਰਿਹਾ ਲਗਾਇਆ। ਅਨਹਦ ਵੇਖੇ ਵਾਰੋ ਵਾਰ, ਪੰਚਮ ਪੰਚਮ ਗਾਇਆ। ਪੰਚਮ ਮੇਲਾ ਕੰਤ ਭਤਾਰ, ਆਤਮ ਸੇਜਾ ਆਪ ਕਰਾਇਆ। ਹਰਿਜਨ ਸਾਚਾ ਮੀਤ ਮੁਰਾਰ, ਦਰ ਘਰ ਸਾਚੇ ਆਪ ਬਹਾਇਆ। ਇਕ ਇਕੱਲਾ ਏਕੰਕਾਰ, ਕਲ ਕਲ ਆਪਣੀ ਰਿਹਾ ਵਰਤਾਇਆ। ਜਲਾਂ ਥਲਾਂ ਪਾਵੇ ਸਾਰ, ਉਚੇ ਟਿੱਲੇ ਪਰਬਤ ਡੂੰਘੀ ਕੰਦਰ ਫੋਲ ਫੁਲਾਇਆ। ਅੱਠੇ ਪਹਿਰ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਇਆ। ਰਵ ਸਸ ਰਹੇ ਪਹਿਰੇਦਾਰ, ਸੇਵਕ ਸੇਵਾ ਰਿਹਾ ਕਮਾਇਆ। ਆਕਾਸ਼ ਪਰਕਾਸ਼ਾਂ ਕਰ ਪਿਆਰ, ਧਰਤ ਧਵਲ ਸੁਹਾਇਆ। ਬ੍ਰਹਿਮੰਡ ਖੰਡ ਦਏ ਅਧਾਰ, ਆਪ ਆਪਣਾ ਰੰਗ ਚੜ੍ਹਾਇਆ। ਸਤਿ ਪੁਰਖ ਨਿਰੰਜਣ ਅਪਰ ਅਪਾਰ, ਖੇਲੇ ਖੇਲ ਸ੍ਰਿਸ਼ਟ ਸਬਾਇਆ। ਸਤਿਜੁਗ ਦੁਆਪਰ ਤ੍ਰੇਤਾ ਉਤਰਿਆ ਪਾਰ, ਕਲਜੁਗ ਵੇਲਾ ਅੰਤਮ ਆਇਆ। ਨਿਹਕਲੰਕਾ ਲਏ ਅਵਤਾਰ, ਸ਼ਬਦ ਡੰਕਾ ਰਿਹਾ ਵਜਾਇਆ। ਰਾਓ ਰੰਕਾਂ ਕਰੇ ਖ਼ਬਰਦਾਰ, ਏਕਾ ਅੰਕਾ ਨਾਮ ਜਪਾਇਆ। ਦਵਾਰ ਬੰਕਾ ਵੇਖ ਸੰਸਾਰ, ਜਨ ਭਗਤਾਂ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਖੇਲ ਕਰ, ਖੇਲਣਹਾਰ ਸ੍ਰਿਸ਼ਟ ਸਬਾਇਆ। ਨਿਰਗੁਣ ਖੇਲ ਹਰਿ ਅਗੰਮ, ਅਗੰਮੜੀ ਜੋਤ ਜਗਾਈਆ। ਹੱਡ ਮਾਸ ਨਾੜੀ ਨਾ ਦਿਸੇ ਚੰਮ, ਨਾ ਕੋਈ ਬਣਤ ਬਣਾਈਆ। ਪਵਣ ਸਵਾਸੀ ਨਾ ਲਏ ਦਮ, ਰਸਨਾ ਜਿਹਵਾ ਨਾ ਕੋਈ ਗਾਈਆ। ਨੇਤਰ ਨੀਰ ਨਾ ਵਹਾਏ ਛੰਮ ਛੰਮ, ਰੋਗ ਸੋਗ ਚਿੰਤ ਨੇੜ ਨਾ ਆਈਆ। ਆਪੇ ਜਾਣੇ ਆਪਣਾ ਕੰਮ, ਆਪਣੀ ਕਰੇ ਆਪ ਵਡਿਆਈਆ। ਗਗਨ ਪਤਾਲ ਰਹਾਏ ਬਿਨ ਬਿਨ ਥੰਮ, ਕੋਈ ਭੇਵ ਨਾ ਜਾਣੇ ਰਾਈਆ। ਆਪ ਜਪਾਏ ਆਪਣਾ ਨਾਮ, ਆਪ ਆਪਣਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਾਚੇ ਦਰ, ਘਰ ਸਾਚਾ ਇਕ ਸੁਹਾਈਆ। ਹਰਿਜਨ ਮੇਲਾ ਸਚ ਦਵਾਰ, ਹਰਿ ਪਾਇਆ ਪੁਰਖ ਸੁਲਤਾਨ। ਏਕਾ ਦੂਜਾ ਭੌ ਨਿਵਾਰ, ਤੀਜੇ ਨੇਤਰ ਇਕ ਗਿਆਨ। ਚੌਥਾ ਘਰ ਪਦ ਨਿਰਬਾਨ, ਸੰਤ ਸੁਹੇਲੇ ਵਿਰਲੇ ਪਾਣ। ਪੰਚਮ ਮੇਲ ਸ੍ਰੀ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤ ਜਣਾਈ ਬੋਧ ਅਗਾਧ। ਅਗਾਧ ਬੋਧ ਆਤਮ ਅੰਤਰ ਬ੍ਰਹਮ ਗਿਆਨ, ਨਰ ਨਰਾਇਣ ਹਰਿ ਭਗਤ ਭਗਵਨ ਰੂਪ ਸਮਾਈਆ। ਭੇਵ ਨਾ ਪਾਇਣ ਜੀਵ ਜੰਤਾ, ਲਿਖਿਆ ਲੇਖ ਨਾ ਕੋਈ ਜਣਾਈਆ। ਹਰਿਜਨ ਮੇਲਾ ਸਾਚੇ ਕੰਤਾ, ਨਾਰੀ ਕੰਤਾ ਰੂਪ ਸਮਾਈਆ। ਕਾਇਆ ਚੋਲੀ ਚਾੜ੍ਹੇ ਰੰਗ ਇਕ ਬਸੰਤਾ, ਉਤਰ ਕਦੇ ਨਾ ਜਾਈਆ। ਜੁਗ ਜੁਗ ਬਣਾਏ ਆਪ ਬਣਤਾ, ਲੋਕਮਾਤ ਦਏ ਵਡਿਆਈਆ। ਸੇਵਕ ਸੇਵਾ ਲਾਏ ਸਾਧ ਸੰਤਾ, ਸਚ ਸੁਰਤੀ ਆਪ ਦਵਾਈਆ। ਅਬਿਨਾਸ਼ੀ ਕਰਤਾ ਹੋਏ ਬੇਅੰਤਾ, ਬੇਅੰਤ ਬੇਅੰਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਵਿਛੜੇ ਜਗ ਅੰਤਮ ਮੇਲ ਮਿਲਾਈਆ। ਮੇਲ ਵਿਛੋੜਾ ਹੱਥ, ਜੁਗ ਜੁਗ ਆਪ ਰਖਾਇਆ। ਲੱਖ ਚੁਰਾਸੀ ਵਿਚੋਂ ਲਏ ਲੱਭ, ਵੇਖਣਹਾਰ ਸ੍ਰਿਸ਼ਟ ਸਬਾਇਆ। ਅੰਮ੍ਰਿਤ ਆਤਮ ਧਾਰ ਚੁਆਏ ਨਭ, ਕਵਲੀ ਕਵਲ ਫਿਰਾਇਆ। ਸਾਚਾ ਜਾਮ ਪਿਆਏ ਮਦਿ, ਉਤਰ ਕਦੇ ਨਾ ਜਾਇਆ। ਨੌਂ ਦਵਾਰ ਤੇਰੀ ਮਾਤ ਹੱਦ, ਗੁਰਮੁਖ ਚਰਨਾਂ ਹੇਠ ਦਬਾਇਆ। ਸ਼ਬਦ ਅਨਾਦੀ ਆਪੇ ਸੱਦ, ਬ੍ਰਹਿਮਾਦੀ ਖੋਜ ਖੁਜਾਇਆ। ਵਿਸ਼ਨੂੰ ਵੰਸੀ ਸਾਚੀ ਬਿਧ, ਬੰਸ ਸਰਬੰਸ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਖਧਾਰੀ ਭੇਖ ਵਟਾਇਆ। ਭੇਖਾਧਾਰੀ ਭੇਖ ਵਟਾਏ, ਅਕਲ ਕਲਾ ਕਲ ਧਾਰਾ। ਵੇਦ ਕਤੇਬ ਪੁਰਾਨ ਕੋਈ ਭੇਵ ਨਾ ਪਾਏ, ਨਾ ਕੋਈ ਲਿਖੇ ਲੇਖ ਲਿਖਾਰਾ। ਰਾਗ ਛੱਤੀ ਰਹੇ ਗਾਏ, ਨਾਨਕ ਬਣ ਲਿਖਾਰਾ। ਅੰਜੀਲ ਕੁਰਾਨ ਰਹੇ ਬੁਲਾਏ, ਹਰਿ ਵਸਿਆ ਸਭ ਤੋਂ ਬਾਹਰਾ। ਹਰਿਜਨ ਸਾਚੇ ਅੰਤਰ ਮੰਤਰ ਰਹੇ ਧਿਆਏ, ਗਾਇਆ ਪੁਰਖ ਅਪਾਰਾ। ਪਰਗਟ ਹੋਏ ਦਰਸ ਦਿਖਾਏ, ਜੁਗ ਜੁਗ ਖੇਲ ਨਿਆਰਾ। ਦੀਪਕ ਜੋਤੀ ਜੋਤ ਜਗਾਏ, ਮੇਟੇ ਅੰਧ ਅੰਧਿਆਰਾ। ਕਾਇਆ ਮੰਦਰ ਠਾਕਰ ਇਕ ਵਖਾਏ, ਦੋਏ ਜੋੜ ਕਰੇ ਨਿਮਸਕਾਰਾ। ਹਵਨ ਪੂਜਾ ਸਾਚੀ ਲੇਖੇ ਲਾਏ, ਸਚ ਸੁਗੰਧੀ ਸਚ ਦਵਾਰਾ। ਤਾਲ ਨਗਾਰਾ ਅਨਹਦ ਮਰਦੰਗ ਇਕ ਵਜਾਏ, ਵਜਾਵਣਹਾਰ ਆਪ ਕਰਤਾਰਾ। ਸ਼ਬਦ ਸਿੰਘਾਸਣ ਆਤਮ ਸੇਜਾ ਇਕ ਪਲੰਘ ਵਖਾਏ, ਨਿਰਗੁਣ ਸਰਗੁਣ ਖੇਲ ਅਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰਾ। ਦਾਤਾ ਹਰਿ ਭਗਵਾਨ, ਜੀਵਣ ਮੁਕਤ ਦਵਾਈਆ। ਦੇਵੇ ਨਾਮ ਧੁਰ ਫ਼ਰਮਾਣ, ਆਦਿ ਜੁਗਾਦਿ ਸਮਾਈਆ। ਖੇਲੇ ਖੇਲ ਦੋ ਜਹਾਨ, ਬ੍ਰਹਮਾ ਵੇਖ ਵਖਾਈਆ। ਜੋਤ ਸ਼ਬਦੀ ਖੇਲ ਮਹਾਨ, ਲੋਆਂ ਪੁਰੀਆਂ ਫੇਰਾ ਪਾਈਆ। ਲੋਕਮਾਤੀ ਮਾਰ ਧਿਆਨ, ਹਰਿਜਨ ਸੋਏ ਰਿਹਾ ਜਗਾਈਆ। ਗੁਰਸਿਖ ਉਠਾਏ ਬਾਲ ਨਿਧਾਨ, ਆਪ ਆਪਣੀ ਦਇਆ ਕਮਾਈਆ। ਆਤਮ ਦਾਨੀ ਦੇਵੇ ਬ੍ਰਹਮ ਗਿਆਨ, ਅੰਤਰ ਮੰਤਰ ਸ਼ਬਦ ਜਣਾਈਆ। ਏਕਾ ਧੁਨ ਸੁਣਾਏ ਸਾਚੇ ਕਾਨ, ਰਾਗ ਅਨਾਦੀ ਇਕ ਅਲਾਈਆ। ਅੰਮ੍ਰਿਤ ਆਤਮ ਦੇਵੇ ਪੀਣ ਖਾਣ, ਤ੍ਰਿਸਨਾ ਭੁੱਖ ਮਿਟਾਈਆ। ਸ਼ਬਦ ਨਿਰਾਲਾ ਮਾਰੇ ਬਾਣ, ਪੰਚ ਵਿਕਾਰਾ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਭਗਵੰਤ ਮੇਲ ਮਿਲਾਈਆ। ਭਗਤਨ ਮੀਤਾ ਹਰਿ ਭਗਵਾਨਾ, ਏਕਾ ਏਕ ਅਖਵਾਇਆ। ਏਕਾ ਦੇਵੇ ਨਾਮ ਦਾਨਾ, ਦਾਤਾ ਦਾਨੀ ਆਪ ਹੋ ਆਇਆ। ਧਰਮ ਝੁਲਾਏ ਸਚ ਨਿਸ਼ਾਨਾ, ਹਰਿਜਨ ਸਾਚੇ ਹੱਥ ਰਖਾਇਆ। ਨੌਂ ਖੰਡ ਪ੍ਰਿਥਮੀ ਵੇਖੇ ਮਾਰ ਧਿਆਨਾ, ਸੱਤਾਂ ਦੀਪਾਂ ਪੜਦਾ ਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਖੇ ਖੇਲ ਸਬਾਇਆ। ਜੁਗ ਜੁਗ ਖੇਲ ਖਿਲਾਵਣਹਾਰਾ, ਪਾਰਬ੍ਰਹਮ ਬੇਅੰਤਾ। ਸਤਿਜੁਗ ਤ੍ਰੇਤਾ ਵੇਖ ਦਵਾਰਾ, ਮੇਲ ਮਿਲਾਏ ਰਾਮ ਰਘਵੰਸਾ। ਦੁਆਪਰ ਢਹਿ ਪਿਆ ਦਵਾਰਾ, ਦੁਸ਼ਟ ਸੰਘਾਰੇ ਕਾਹਨਾ ਕੰਸਾ। ਕਲਜੁਗ ਅੰਤ ਵੇਖ ਘਰ ਬਾਹਰਾ, ਖੇਲੇ ਖੇਲ ਸਹੰਸ ਸਹੰਸਾ। ਤੁੱਟਾ ਮੋਹ ਵਿਚ ਸੰਸਾਰਾ, ਗੁਰ ਗੋਬਿੰਦ ਬਣਾਏ ਸਾਚਾ ਬੰਸਾ । ਕਲਗੀ ਤੋੜਾ ਸੀਸ ਅਪਾਰਾ, ਜੋਤੀ ਜੋੜਾ ਇਕ ਰਖੰਤਾ। ਨਾਮ ਖੰਡਾ ਤੇਜ ਕਟਾਰਾ, ਤਨ ਗਾਤਰੇ ਆਪ ਸੁਹੰਤਾ। ਦਹਿ ਦਿਸ਼ਾ ਚਾਰੇ ਕੁੰਟਾਂ ਵਾਰੋ ਵਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲਹਿਣਾ ਦੇਣਾ ਮੂਲ ਚੁਕੰਤਾ । ਕਲਜੁਗ ਅੰਤਮ ਸਾਚਾ ਲਹਿਣਾ, ਗੋਬਿੰਦ ਲੇਖ ਲਿਖਾਇਆ। ਤੇਗ ਬਹਾਦਰ ਵੇਖੇ ਨੈਣਾ, ਪੰਡਤ ਕਾਸ਼ੀ ਆਇਆ। ਪੰਡਤ ਕਾਸ਼ੀ ਰੋ ਰੋ ਕਹਿਣਾ, ਧਰਮ ਕਰਮ ਰਹਿਣ ਨਾ ਪਾਇਆ। ਜੀਵ ਜਹਾਨਾਂ ਔਖਾ ਰਹਿਣਾ, ਨਾ ਕੋਈ ਫੰਦ ਕਟਾਇਆ । ਤੇਗ ਬਹਾਦਰ ਭਾਣਾ ਸਹਿਣਾ, ਸਾਚਾ ਗਹਿਣਾ ਤਨ ਪਹਿਨਾਇਆ। ਗੁਰ ਗੋਬਿੰਦਾ ਮੰਨੇ ਕਹਿਣਾ, ਗੁਰ ਪੂਰੇ ਸੇਵਾ ਲਾਇਆ। ਆਪ ਚੁਕਾਏ ਲਹਿਣਾ ਦੇਣਾ, ਲੇਖਾ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਖੇਲਣਹਾਰ ਆਪ ਅਖਵਾਇਆ। ਤੇਗ ਬਹਾਦਰ ਤੇਗ ਉਠਾ, ਆਪਣੀ ਆਪ ਚਲਾਈਆ। ਸੀਸ ਧੜ ਅੱਡ ਕਰਾ, ਜੂਠ ਝੂਠ ਜੜ ਉਖੜਾਈਆ। ਪਿਤਾ ਪੂਤ ਵੇਖੇ ਏਕਾ ਥਾਂ, ਨਾ ਕੋਈ ਦੂਸਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦਿਤਾ ਅੰਤਮ ਵਰ, ਕਲਜੁਗ ਅੰਤਮ ਹੋਏ ਸਹਾਈਆ। ਤੇਗ ਬਹਾਦਰ ਨੇਤਰ ਖੋਲ੍ਹ, ਵੇਖੇ ਦੋ ਜਹਾਨਿਆ। ਪੁਰਖ ਅਬਿਨਾਸ਼ੀ ਆਤਮ ਅੰਤਰ ਰਿਹਾ ਬੋਲ, ਦੇਵੇ ਧੁਰ ਫ਼ਰਮਾਨਿਆ। ਅਨਹਦ ਵਜਾਏ ਸਾਚਾ ਢੋਲ, ਸੁਣੇ ਸੁਣਾਏ ਸਾਚੇ ਕਾਨਿਆ। ਸਚ ਵਸਤ ਨਾਮ ਅਨਮੋਲ, ਲੋਕਮਾਤ ਕਰੇ ਕੁਰਬਾਨਿਆ । ਕਲਜੁਗ ਤੁਲਨਾ ਅੰਤਮ ਪੂਰਾ ਤੋਲ, ਤੋਲਣਹਾਰ ਸ੍ਰੀ ਭਗਵਾਨਿਆ। ਸ੍ਰਿਸ਼ਟ ਸਬਾਈ ਜਾਏ ਡੋਲ, ਨਾ ਕੋਈ ਕਿਸੇ ਧੀਰ ਧਰਾਨਿਆ। ਨੌਂ ਖੰਡ ਪ੍ਰਿਥਮੀ ਪੈਣਾ ਘੋਲ, ਸੱਤਾਂ ਦੀਪਾਂ ਹੋਏ ਵੈਰਾਨਿਆ। ਲੱਖ ਚੁਰਾਸੀ ਕੋਈ ਨਾ ਪੈਣਾ ਮੁੱਲ, ਹੱਟੋ ਹੱਟ ਵਿਕਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਨਾਮ ਨਿਧਾਨਿਆ। ਨਾਮ ਨਿਧਾਨਾ ਝੋਲੀ ਪਾ, ਤੇਗੇ ਤੇਗ ਉਠਾਈਆ। ਪੁਰਖ ਅਬਿਨਾਸ਼ੀ ਲਿਆ ਮਨਾ, ਆਪਣਾ ਬਿਰਧ ਰਖਾਈਆ। ਏਕਾ ਓਟ ਚਰਨ ਟਿਕਾ, ਬੈਠਾ ਸੀਸ ਝੁਕਾਈਆ। ਆਪ ਆਪਣਾ ਵਿਦਾ ਕਰਾ, ਜੋਤੀ ਜੋਤ ਸਮਾਈਆ। ਜੋਤੀ ਸ਼ਬਦੀ ਖੇਲ ਕਰਾ, ਅਗੰਮ ਅਗੰਮੜਾ ਧਾਮ ਸੁਹਾਈਆ। ਨਾੜੀ ਚੰਮੜਾ ਗਿਆ ਛੁਡਾ, ਜਗਤ ਤਨ ਰਹਿਣ ਨਾ ਪਾਈਆ। ਮਾਇਆ ਦਮੜਾ ਨਾ ਲਿਆ ਚੁਰਾ, ਖਾਲੀ ਹੱਥ ਵਖਾਈਆ। ਪੱਲੇ ਗੰਢ ਨਾਮ ਬੰਧਾ, ਆਪਣਾ ਪੱਲੂ ਲਿਆ ਬੰਧਾਈਆ। ਗੁਰ ਗੋਬਿੰਦਾ ਮਾਤ ਟਿਕਾ, ਏਕਾ ਅੰਕ ਲਗਾਈਆ। ਪੁਰਖ ਅਬਿਨਾਸ਼ੀ ਤੇਰਾ ਨਾਂ, ਤੇਰੀ ਸਚ ਸਰਨਾਈਆ। ਆਪੇ ਪਕੜਨਹਾਰਾ ਬਾਂਹ, ਆਪੇ ਲਏ ਤਰਾਈਆ। ਆਪੇ ਪਿਤਾ ਆਪੇ ਮਾਂ, ਆਪ ਆਪਣੀ ਗੋਦ ਉਠਾਈਆ। ਦੇਵਣਹਾਰਾ ਠੰਡੀ ਛਾਂ, ਜੁਗ ਜੁਗ ਪੈਜ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਈਆ। ਆਪ ਆਪਣੀ ਬੂਝ ਬੁਝਾਏ, ਨੇਤਰ ਨੈਣ ਗਿਆਨਨਾ। ਤੇਗ ਬਹਾਦਰ ਝੂਜ ਵਖਾਏ, ਨੌਂ ਖੰਡ ਪ੍ਰਿਥਮੀ ਕਰੇ ਕਰਾਏ ਚਾਨਨਾ। ਏਕਾ ਭਾਓ ਦੂਜ ਚੁਕਾਏ, ਤੀਜੇ ਲੋਇਣ ਇਕ ਵਖਾਨਨਾ। ਚੌਥੇ ਘਰ ਡੇਰੇ ਲਾਏ, ਪਾਇਆ ਪਦ ਨਿਰਬਾਨਨਾ। ਪੰਚਮ ਮੇਲਾ ਸਹਿਜ ਸੁਭਾਏ, ਹਰਿ ਮੇਲ ਸ੍ਰੀ ਭਗਵਾਨਨਾ। ਛੇਵੇਂ ਛੱਪਰ ਛੰਨ ਨਾ ਕੋਈ ਰਖਾਏ, ਥਿਰ ਘਰ ਪਾਇਆ ਇਕ ਮਕਾਨਨਾ। ਸਤਿ ਪੁਰਖ ਨਿਰੰਜਣ ਜੋਤ ਮਿਲਾਏ, ਆਪੇ ਹੋਇਆ ਕਿਰਪਾ ਨਿਧਾਨਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਨਾਮ ਗਿਆਨਨਾ। ਨਾਮ ਗਿਆਨਾ ਗਿਆ ਸੁਝ, ਅੰਤਰ ਹਰਿ ਲਿਵ ਲਾਈਆ। ਆਪਣਾ ਲਹਿਣਾ ਲਿਆ ਬੁਝ, ਬੈਠਾ ਭੇਟ ਚੜ੍ਹਾਈਆ। ਦੂਜੀ ਵਸਤ ਨਾ ਦਿਸੇ ਕੁਝ, ਜੋ ਦੀਸੇ ਸੋ ਪਰਾਈਆ। ਚਰਨ ਪ੍ਰੀਤੀ ਗਿਆ ਲੁਝ, ਚਰਨ ਸਰਨ ਪੜੇ ਸਰਨਾਈਆ। ਪੁਰਖ ਅਬਿਨਾਸ਼ੀ ਭੇਵ ਖੁਲ੍ਹਾਏ ਗੁਝ, ਆਪ ਆਪਣੀ ਕਰੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਥਾਉਂ ਥਾਈਂਆ। ਤੇਗ ਬਹਾਦਰ ਹਰਿ ਸਮਝਾ, ਏਕਾ ਸ਼ਬਦ ਅਲ੍ਹਾਇਆ। ਆਪ ਆਪਣਾ ਰੂਪ ਵਖਾ, ਆਪਣੇ ਰੰਗ ਸਮਾਇਆ। ਦੀਪਕ ਜੋਤੀ ਨੂਰ ਟਿਕਾ, ਨੂਰੋ ਨੂਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਨਿਧ ਆਪ ਹੋ ਆਇਆ। ਕਿਰਪਾ ਨਿਧ ਆਪ ਭਗਵੰਤਾ, ਹਰਿ ਹਰਿ ਰੰਗ ਸਮਾਇੰਦਾ। ਗੁਰ ਸਤਿਗੁਰ ਮੇਲਾ ਸਾਚੇ ਸੰਤਾਂ, ਸਤਿ ਪੁਰਖਾ ਆਪ ਚਲਾਇੰਦਾ। ਆਪੇ ਨਾਰੀ ਆਪੇ ਕੰਤਾ, ਆਪੇ ਸੇਜ ਹੰਢਾਇੰਦਾ। ਆਪ ਬਣਾਏ ਜੁਗ ਜੁਗ ਬਣਤਾ, ਗੁਰ ਪੀਰ ਆਪ ਉਪਾਇੰਦਾ। ਆਪੇ ਤੋੜੇ ਹਉਮੇ ਹੰਗਤਾ, ਗੜ੍ਹ ਹੰਕਾਰੀ ਰਹਿਣ ਨਾ ਪਾਇੰਦਾ। ਆਪੇ ਹੋਏ ਦਰ ਦਰ ਘਰ ਘਰ ਮੰਗਤਾ, ਭਗਤ ਭਿਖਾਰੀ ਆਪ ਹੋ ਜਾਇੰਦਾ। ਆਪੇ ਹੋਏ ਭੁੱਖਾ ਨੰਗਤਾ, ਜਗਤ ਜਗਦੀਸ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੇਗ ਬਹਾਦਰ ਏਕਾ ਵਰ, ਵਰ ਘਰ ਆਪ ਸਮਝਾਇੰਦਾ। ਏਕਾ ਵਰ ਹਰਿ ਅਬਿਨਾਸ਼ਾ, ਹਰਿ ਜੋਤੀ ਨੂਰ ਅਕਾਲਿਆ। ਪਾਇਆ ਸ਼ਾਹੋ ਸਰਬ ਗੁਣਤਾਸਾ, ਦੂਸਰ ਦਰ ਨਾ ਹੋਏ ਸਵਾਲਿਆ। ਖੇਲੇ ਖੇਲ ਵੇਖੇ ਜਗਤ ਤਮਾਸ਼ਾ, ਕਲਜੁਗ ਰੈਣ ਅੰਧੇਰੀ ਘਟਾ ਕਾਲੀਆ। ਪਾਰ ਕਰਾਏ ਪ੍ਰਿਥਮੀ ਆਕਾਸ਼ਾ, ਫਲ ਲਗਾਏ ਕਾਇਆ ਸਾਚੀ ਡਾਲੀਆ। ਲੱਖ ਚੁਰਾਸੀ ਕਰੇ ਹਾਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਗੁਰ ਮੇਲ ਧੁਰ ਮੇਲਣਹਾਰ ਆਪ ਅਖਵਾ ਲਿਆ। ਤੇਗ ਬਹਾਦਰ ਕਰ ਪੁਕਾਰ, ਨੇਤਰ ਨੀਰ ਵਹਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਦੋਏ ਜੋੜ ਸੀਸ ਝੁਕਾਇੰਦਾ। ਪੰਡਤ ਕਾਸ਼ੀ ਹੋ ਖੁਆਰ, ਦਰ ਦਵਾਰੇ ਤੇਰੇ ਆਇੰਦਾ। ਲਜ ਪਤ ਰੱਖ ਵਿਚ ਸੰਸਾਰ, ਨਾ ਕੋਈ ਦੂਸਰ ਪਾਰ ਕਰਾਇੰਦਾ। ਗੁਰ ਗੋਬਿੰਦਾ ਵੇਖ ਵਿਚਾਰ, ਪਿਤਾ ਪੂਤ ਸਮਝਾਇੰਦਾ। ਪੂਤ ਸਪੂਤਾ ਖ਼ਬਰਦਾਰ, ਸ਼ਬਦੀ ਸ਼ਬਦ ਜਣਾਇੰਦਾ। ਚਾਰੇ ਕੂਟਾਂ ਆਈ ਹਾਰ, ਦਹਿ ਦਿਸ਼ਾ ਵੇਖ ਵਖਾਇੰਦਾ। ਬ੍ਰਹਮਾ ਸ਼ਿਵ ਗਏ ਹਾਰ, ਦੇਵਤ ਸੁਰ ਨਾ ਕੋਈ ਬਚਾਇੰਦਾ। ਵਿਸ਼ਨੂੰ ਵੰਸੀ ਰਿਹਾ ਪੁਕਾਰ, ਅੱਗੇ ਆਪਣੀ ਝੋਲੀ ਡਾਹਿੰਦਾ। ਗੋਬਿੰਦ ਦਰ ਬਣ ਭਿਖਾਰ, ਏਕਾ ਮੰਗਣ ਮੰਗ ਮੰਗਾਇੰਦਾ। ਕਲਜੁਗ ਕੂੜਾ ਰਿਹਾ ਲਲਕਾਰ, ਅੱਲਾ ਰਾਣੀ ਨਾਲ ਰਲਾਇੰਦਾ। ਸੰਗ ਮੁਹੰਮਦ ਚਾਰ ਯਾਰ, ਏਕਾ ਨਾਅਰਾ ਹੂ ਹੂ ਲਾਇੰਦਾ। ਐਹਨਲ ਹੱਕ ਰਿਹਾ ਪੁਕਾਰ, ਤੂੰ ਤੂੰ ਵੇਖ ਵਖਾਇੰਦਾ । ਪੁਰਖ ਅਬਿਨਾਸ਼ੀ ਘਟ ਘਟ ਬੈਠਾ ਰਿਹਾ ਤੱਕ, ਦਿਸ ਕਿਸੇ ਨਾ ਆਇੰਦਾ। ਕਲਜੁਗ ਅੰਤਮ ਗਿਆ ਥੱਕ, ਸੰਮਤ ਚੌਦਾਂ ਸਦੀ ਚੌਧਵੀਂ ਵੇਖ ਵਖਾਇੰਦਾ। ਨੌਂ ਖੰਡ ਪ੍ਰਿਥਮੀ ਢੱਕ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਢਾਹਿੰਦਾ। ਭਗਤ ਸੁਹੇਲੇ ਕਰੇ ਵੱਖ, ਆਪ ਆਪਣੀ ਦਇਆ ਕਮਾਇੰਦਾ। ਗੁਰ ਤੇਗ ਬਹਾਦਰ ਕਰ ਪਰਤੱਖ, ਲੋਕਮਾਤ ਫੇਰਾ ਪਾਇੰਦਾ। ਗੁਰ ਗੋਬਿੰਦਾ ਪਾਏ ਨੱਥ, ਸ਼ਬਦ ਡੋਰੀ ਇਕ ਰਖਾਇੰਦਾ। ਸੋ ਪੁਰਖ ਨਿਰੰਜਣ ਵੇਖੇ ਦੇ ਕਰ ਹੱਥ, ਆਪ ਆਪਣੇ ਰੰਗ ਰੰਗਾਇੰਦਾ। ਹੰ ਹੰਗਤਾ ਦਏ ਮਥ, ਨਾਮ ਮਧਾਣਾ ਇਕ ਚਲਾਇੰਦਾ। ਆਪ ਚਲਾਏ ਸਾਚਾ ਰਥ, ਰਥ ਰਥਵਾਹੀ ਆਪ ਅਖਵਾਇੰਦਾ। ਜੁਗ ਜੁਗ ਮਹਿੰਮਾ ਅਕਥਨਾ ਅਕੱਥ, ਕਥ ਕਥੀ ਨਾ ਕੋਈ ਸੁਣਾਇੰਦਾ। ਪਰਗਟ ਹੋ ਹਰਿ ਸਮਰਥ, ਆਪ ਆਪਣੀ ਰਚਨ ਰਚਾਇੰਦਾ। ਰਾਮ ਰਾਮਾ ਘਰ ਦਸਰਥ, ਰਾਵਣ ਗੜ੍ਹ ਤੁੜਾਇੰਦਾ। ਕਾਹਨਾ ਕੰਸਾ ਦੇਵੇ ਮਥ, ਆਪ ਆਪਣਾ ਬਲ ਵਖਾਇੰਦਾ। ਕਲਜੁਗ ਤੇਰਾ ਲਹਿਣਾ ਦੇਣਾ ਸੀਆਂ ਸਾਢੇ ਤਿੰਨ ਤਿੰਨ ਹੱਥ, ਅੰਤਮ ਵੰਡ ਵੰਡਾਇੰਦਾ। ਪਰਗਟ ਹੋ ਤ੍ਰੈਲੋਕੀ ਨਾਥ, ਅਨਾਥ ਅਨਾਥਾਂ ਦਇਆ ਕਮਾਇੰਦਾ। ਤੇਗ ਬਹਾਦਰ ਤੇਰਾ ਸਾਥ, ਪ੍ਰਭ ਸਾਚਾ ਆਪ ਰਖਾਇੰਦਾ। ਲਹਿਣਾ ਦੇਣਾ ਮਸਤਕ ਮਾਥ, ਪੂਰਬ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਚਾਰੋਂ ਕੁੰਟ ਵੇਖ ਵਖਾਇੰਦਾ। ਚਾਰੇ ਕੁੰਟਾਂ ਵੇਖਣਹਾਰਾ, ਅਕਲ ਕਲਾ ਸਮਾਇਆ। ਜੁਗ ਜੁਗ ਲੈ ਮਾਤ ਅਵਤਾਰਾ, ਭੇਖਾਧਾਰੀ ਭੇਖ ਵਟਾਇਆ। ਖੇਲੇ ਖੇਲ ਵਿਚ ਸੰਸਾਰਾ, ਲੇਖਾ ਲੇਖ ਨਾ ਕੋਈ ਲਿਖਾਇਆ। ਕਲਜੁਗ ਤੇਰਾ ਅੰਤ ਕਿਨਾਰਾ, ਔਲੀਆ ਪੀਰ ਸ਼ੇਖ਼ ਮੁਸਾਇਕ ਦਸਤਗੀਰ ਹਕੀਰ ਸ਼ਾਹ ਫ਼ਕੀਰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਲਿਖਣਹਾਰਾ ਲੇਖ, ਜੁਗ ਜੁਗ ਆਪੇ ਰਿਹਾ ਵਟਾਇਆ। ਆਪੇ ਲਿਖਣਹਾਰਾ ਲੇਖਾ, ਆਪੇ ਮੇਟ ਮਿਟਾਇੰਦਾ। ਆਪੇ ਨੇਤਰ ਪੇਖਣਹਾਰਾ, ਆਪੇ ਕਲਾ ਭਵਾਇੰਦਾ। ਧਾਰੀ ਕੇਸ ਪਾਏ ਸਾਰਾ, ਮੂੰਡ ਮੁੰਡਾਏ ਫੋਲ ਫੁਲਾਇੰਦਾ। ਬ੍ਰਹਿਮੰਡਾਂ ਅੰਦਰ ਕਰ ਪਸਾਰਾ, ਡੂੰਘੀ ਕੰਦਰ ਡੇਰਾ ਲਾਇੰਦਾ। ਉਚ ਮਹੱਲ ਅਟੱਲ ਮੁਨਾਰਾ, ਦਸਮ ਦਵਾਰੀ ਆਪ ਜਣਾਇੰਦਾ। ਆਪੇ ਬੈਠ ਨਿਰਗੁਣਹਾਰਾ, ਨਿਰਗੁਣ ਰੂਪ ਸਮਾਇੰਦਾ। ਜੋਤ ਸਰੂਪੀ ਕਰ ਆਕਾਰਾ, ਆਕਾਸ਼ ਪਰਕਾਸ਼ ਸਮਾਇੰਦਾ। ਮੇਟ ਮਿਟਾਏ ਧੁੰਦੂਕਾਰਾ, ਏਕਾ ਰੰਗ ਵਖਾਇੰਦਾ। ਹਰਿਜਨ ਸਾਚਾ ਕਰ ਪਿਆਰਾ, ਸਾਚੇ ਧਾਮ ਸੁਹਾਇੰਦਾ। ਗੁਰ ਪੀਰ ਸਾਧ ਸੰਤ ਸੋਹੇ ਇਕ ਦਵਾਰਾ, ਸੋ ਪੁਰਖ ਨਿਰੰਜਣ ਆਪ ਵਖਾਇੰਦਾ। ਚੌਥਾ ਖੋਲ੍ਹ ਇਕ ਕਿਵਾੜਾ, ਏਕਾ ਜਾਪ ਜਪਾਇੰਦਾ। ਪੰਚਮ ਤਤ ਨਾ ਕੋਈ ਨਾੜੀ ਨਾੜਾ, ਸੀਸ ਧੜ ਨਾ ਕੋਈ ਉਠਾਇੰਦਾ। ਖਾਣੀ ਬਾਣੀ ਨਾ ਕੋਈ ਸਾਰਾ, ਨਾ ਕੋਈ ਗੀਤਾ ਗਿਆਨ ਅਲ੍ਹਾਇੰਦਾ। ਪੁਰਾਨ ਅਠਾਰਾਂ ਕਰਨ ਵਿਚਾਰਾ, ਜਗਤ ਵਿਦਿਆ ਵੇਖ ਵਖਾਇੰਦਾ। ਬ੍ਰਹਮਾ ਚਾਰੇ ਵੇਦ ਚਾਰੇ ਮੁਖ ਗਾ ਗਾ ਥੱਕਾ ਹਾਰਾ, ਪਾਰਬ੍ਰਹਮ ਭੇਵ ਨਾ ਪਾਇੰਦਾ। ਅੰਜੀਲ ਕੁਰਾਨਾ ਕਰ ਪੁਕਾਰਾ, ਈਸਾ ਮੂਸਾ ਹਾਹਾਕਾਰ ਵਖਾਇੰਦਾ। ਸੰਗ ਮੁਹੰਮਦ ਚਾਰ ਯਾਰ ਮਾਰਨ ਨਾਅਰਾ, ਖ਼ੁਦ ਖ਼ੁਦਾ ਨਾ ਵੇਖ ਵਖਾਇੰਦਾ। ਕਲਜੁਗ ਕੂੜ ਹੋਵੇ ਖੁਆਰਾ, ਅੰਤਮ ਕੋਈ ਨਾ ਭਾਰ ਵੰਡਾਇੰਦਾ। ਪੁਰਖ ਅਬਿਨਾਸ਼ੀ ਕਰ ਵਿਚਾਰਾ, ਆਪ ਆਪਣਾ ਕਰਮ ਕਮਾਇੰਦਾ। ਤੇਗ ਬਹਾਦਰ ਦਰ ਪੁਕਾਰਾ, ਪ੍ਰਭ ਭਿਛਿਆ ਏਕਾ ਪਾਇੰਦਾ। ਕਲਜੁਗ ਅੰਤਮ ਸੁਣੇ ਪੁਕਾਰਾ, ਤੇਰਾ ਲਹਿਣਾ ਦੇਣ ਮੂਲ ਚੁਕਾਇੰਦਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਜੋਤੀ ਜਾਮਾ ਭੇਖ ਵਟਾਇੰਦਾ। ਸ਼ਬਦ ਖੰਡਾ ਤੇਜ ਕਟਾਰਾ, ਰਾਜ ਰਾਜਾਨਾ ਸ਼ਾਹ ਸੁਲਤਾਨਾ ਵੇਖੇ ਮਾਰ ਧਿਆਨਾ, ਊਚ ਨੀਚ ਰਾਓ ਰੰਕ ਸ਼ਾਹ ਸੁਲਤਾਨ ਏਕਾ ਧਾਮ ਸੁਹਾਇੰਦਾ। ਏਕਾ ਦੇਵੇ ਨਾਮ ਸਹਾਰਾ ਸੋਹੰ ਸੋ, ਸਾਚਾ ਜਾਪ ਜਪਾਇੰਦਾ। ਏਕਾ ਧਾਗੇ ਲਏ ਪਰੋ, ਆਪ ਆਪਣੀ ਬਣਤ ਬਣਾਇੰਦਾ। ਦੁਰਮਤ ਮੈਲ ਜਨ ਭਗਤਾਂ ਧੋ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਹਰਿ ਬਿਨ ਅਵਰ ਨਾ ਜਾਣੇ ਕੋ, ਭਾਣਾ ਆਪਣੇ ਹੱਥ ਰਖਾਇੰਦਾ। ਸ੍ਰਿਸ਼ਟ ਸਬਾਈ ਰਹੀ ਰੋ, ਮਨ ਮਤ ਬੁਧ ਭੇਵ ਨਾ ਕੋਈ ਪਾਇੰਦਾ। ਕਰੇ ਕਰਾਏ ਸੋਈ ਜਗ ਹੋ, ਲੇਖਾ ਲਿਖਣਹਾਰ ਆਪ ਹੋ ਆਇੰਦਾ। ਸਤਿਜੁਗ ਢੋਆ ਰਿਹਾ ਢੋਅ, ਪ੍ਰਭ ਅੱਗੇ ਸੀਸ ਝੁਕਾਇੰਦਾ। ਕਲਜੁਗ ਕਾਲਾ ਨੇਤਰ ਨੀਰ ਵਹਾ ਮੁਖੜਾ ਰਿਹਾ ਧੋ, ਧੂੜੀ ਮਸਤਕ ਖ਼ਾਕ ਰਮਾਇੰਦਾ। ਲੋਕਮਾਤ ਮਾਰ ਝਾਤ ਇਕ ਇਕਾਂਤ ਮੇਟ ਮਿਟਾਏ ਏਕਾ ਦੋ, ਦੋ ਏਕਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸੰਗ ਨਿਭਾਇੰਦਾ। ਆਪ ਆਪਣਾ ਸੰਗ ਨਿਭਾਏ, ਹਰਿ ਹਰਿ ਤ੍ਰੈਲੋਕੀ ਨਾਥਾ। ਗੋਬਿੰਦ ਕਾਇਆ ਚੋਲੀ ਰੰਗ ਚੜ੍ਹਾਏ, ਲਹਿਣਾ ਦੇਣਾ ਮਸਤਕ ਮਾਥਾ। ਅੰਗੀਕਾਰ ਪ੍ਰਭ ਅੰਗ ਲਗਾਏ, ਆਪ ਚਲਾਏ ਕਾਇਆ ਰਾਥਾ। ਸ਼ਬਦ ਮਰਦੰਗ ਇਕ ਵਜਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਖੇਲ ਕਰਾਏ ਸਰਬ ਕਲਾ ਸਮਰਾਥਾ। ਜੋਤੀ ਨੂਰ ਹਰਿ ਆਕਾਰ, ਹਰਿ ਹਰਿ ਆਪ ਅਖਵਾਇਆ। ਹਰਿ ਹਰਿ ਆਪਣਾ ਕਰ ਪਸਾਰ, ਹਰਿ ਹਰਿ ਰੂਪ ਸਮਾਇਆ। ਹਰਿ ਹਰਿ ਵੇਖੇ ਕਰੇ ਵਿਚਾਰ, ਹਰਿ ਹਰਿ ਲੇਖ ਲਿਖਾਇਆ। ਹਰਿ ਹਰਿ ਖੇਲੇ ਖੇਲ ਸੰਸਾਰ, ਹਰਿ ਹਰਿ ਖੇਲ ਖਿਲਾਇਆ। ਹਰਿ ਹਰਿ ਲਏ ਮਾਤ ਅਵਤਾਰ, ਹਰਿ ਹਰਿ ਜੋਤ ਜਗਾਇਆ। ਹਰਿ ਹਰਿ ਖੋਲ੍ਹ ਸ਼ਬਦ ਭੰਡਾਰ, ਹਰਿ ਹਰਿ ਆਪ ਵਰਤਾਇਆ। ਹਰਿ ਹਰਿ ਭਗਤਨ ਲਏ ਉਧਾਰ, ਹਰਿ ਹਰਿ ਭਗਤੀ ਰੂਪ ਸਮਾਇਆ। ਹਰਿ ਹਰਿ ਦੇਵੇ ਨਾਮ ਅਧਾਰ, ਹਰਿ ਹਰਿ ਜਿਹਵਾ ਰਸਨ ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇਆ। ਹਰਿ ਹਰਿ ਨਰ ਨਰਾਇਣ, ਹਰਿ ਹਰਿ ਆਪ ਅਖਵਾਇੰਦਾ। ਹਰਿ ਹਰਿ ਵੇਖੇ ਏਕਾ ਨੈਣ, ਏਕਾ ਰੂਪ ਸਮਾਇੰਦਾ। ਹਰਿ ਹਰਿ ਸਾਕ ਸੱਜਣ ਸਾਚਾ ਸੈਣ, ਹਰਿ ਹਰਿ ਅੰਗ ਲਗਾਇੰਦਾ। ਹਰਿ ਹਰਿ ਨਾਤਾ ਮਾਤ ਪਿਤ ਭਾਈ ਭੈਣ, ਪਿਤਾ ਪੂਤ ਆਪ ਅਖਵਾਇੰਦਾ। ਹਰਿ ਹਰਿ ਸੰਤ ਸੁਹੇਲੇ ਜੁਗ ਜੁਗ ਇਕੱਠੇ ਰਹਿਣ, ਮੇਲ ਵਿਛੋੜਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਸਮਾਇੰਦਾ। ਹਰਿ ਹਰਿ ਨੂਰ ਅਗੰਮ, ਅਗੰਮ ਸਮਾਇਆ। ਹਰਿ ਹਰਿ ਆਪੇ ਪਿਆ ਜੰਮ, ਹਰਿ ਆਪੇ ਮੁਖ ਛੁਪਾਇਆ। ਹਰਿ ਹਰਿ ਆਪ ਆਪਣਾ ਲਏ ਦਮ, ਹਰਿ ਹਰਿ ਮਾਰ ਜਵਾਇਆ। ਹਰਿ ਹਰਿ ਏਕਾ ਏਕ ਜਪਾਏ ਨਾਮ, ਹਰਿ ਹਰਿ ਨਾਮਾ ਰੂਪ ਅਖਵਾਇਆ। ਹਰਿ ਹਰਿ ਵੇਖ ਵਖਾਏ ਅੰਧੇਰੀ ਸ਼ਾਮ, ਹਰਿ ਹਰਿ ਆਕਾਸ਼ ਪਰਕਾਸ਼ ਰਖਾਇਆ। ਹਰਿ ਹਰਿ ਆਪ ਰਹਾਏ  (ਬਿਨ ਬਿਨ) ਥੰਮ, ਹਰਿ ਹਰਿ ਗਗਨ ਪਾਤਾਲਾ ਡੇਰਾ ਲਾਇਆ। ਹਰਿ ਹਰਿ ਆਪੇ ਜਾਣੇ ਆਪਣਾ ਕੰਮ, ਹਰਿ ਹਰਿ ਜੁਗ ਜੁਗ ਬਣਤ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਜੋਤੀ ਨੂਰ ਸਵਾਇਆ। ਹਰਿ ਹਰਿ ਜੋਤੀ ਨੂਰ, ਹਰਿ ਜੋਤੀ ਆਪ ਉਪਾਇੰਦਾ। ਹਰਿ ਹਰਿ ਸਰਬ ਕਲਾ ਭਰਪੂਰ, ਕਰਤਾ ਪੁਰਖ ਆਪ ਅਖਵਾਇੰਦਾ। ਹਰਿ ਹਰਿ ਜੁਗ ਜੁਗ ਆਸਾ ਮਨਸਾ ਪੂਰ, ਜਨ ਭਗਤਾਂ ਪੂਰਨ ਆਸ ਕਰਾਇੰਦਾ। ਹਰਿ ਹਰਿ ਆਪੇ ਨਾਦ ਆਪੇ ਸ਼ਬਦ ਆਪੇ ਤੂਰ, ਆਪ ਆਪਣਾ ਰਾਗ ਅਲ੍ਹਾਇੰਦਾ। ਹਰਿ ਹਰਿ ਆਪੇ ਤੋੜੇ ਨਾਤਾ ਕੂੜ, ਆਪੇ ਜੋੜੀ ਜੋੜ ਜੁੜਾਇੰਦਾ। ਹਰਿ ਆਪੇ ਬਣਾਏ ਚਤੁਰ ਸੁਘੜ ਮੂੜ੍ਹ, ਗਿਆਨ ਧਿਆਨ ਇਕ ਵਖਾਇੰਦਾ। ਹਰਿ ਹਰਿ ਆਪੇ ਬਖ਼ਸ਼ੇ ਚਰਨ ਧੂੜ, ਜਿਸ ਜਨ ਆਪਣੀ ਦਇਆ ਕਮਾਇੰਦਾ। ਹਰਿ ਹਰਿ ਕਾਇਆ ਚੋਲੀ ਰੰਗ ਚਾੜ੍ਹੇ ਗੂੜ੍ਹ, ਉਤਰ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਜੋਤੀ ਨੂਰ ਉਪਾਇੰਦਾ । ਹਰਿ ਹਰਿ ਜੋਤੀ ਨੂਰ ਉਪਾਇਆ, ਅਕਲ ਕਲਾ ਸਮਾਈਆ। ਆਪ ਆਪਣਾ ਰੂਪ ਵਟਾਇਆ, ਸ਼ਬਦੀ ਸ਼ਬਦ ਜਣਾਈਆ। ਚਾਰੋਂ ਕੁੰਟ ਵੇਖ ਵਖਾਇਆ, ਦਹਿ ਦਿਸ਼ਾ ਫੇਰਾ ਪਾਈਆ। ਲੋਆਂ ਪੁਰੀਆਂ ਰਚਨ ਰਚਾਇਆ, ਧਰਤ ਧਵਲ ਸੁਹਾਈਆ। ਬ੍ਰਹਮਾ ਵਿਸ਼ਨ ਵੇਸ ਵਟਾਇਆ, ਸ਼ਿਵ ਸ਼ੰਕਰ ਸੰਗ ਰਲਾਈਆ। ਤ੍ਰੈਗੁਣ ਮਾਇਆ ਤੋਲ ਤੁਲਾਇਆ, ਤੋਲਣਹਾਰ ਆਪ ਅਖਵਾਈਆ। ਲੱਖ ਚੁਰਾਸੀ ਬਣਤ ਬਣਾਇਆ, ਪੰਚਮ ਤਤ ਸਮਾਈਆ। ਮਨ ਮਤ ਬੁਧ ਸੰਗ ਰਲਾਇਆ, ਹੱਡ ਮਾਸ ਨਾੜੀ ਰੱਤ ਕਰੀ ਕੁੜਮਾਈਆ। ਨੌਂ ਦਰ ਦਵਾਰੇ ਖੋਲ੍ਹ ਵਖਾਇਆ, ਕਾਇਆ ਮੰਦਰ ਇਕ ਸੁਹਾਈਆ। ਆਪ ਆਪਣਾ ਮੁਖ ਛੁਪਾਇਆ, ਨਿਰਗੁਣ ਨਿਰਵੈਰ ਨਿਰੰਕਾਰ ਰੂਪ ਅਖਵਾਈਆ। ਦਸਮ ਦਵਾਰੀ ਡੇਰਾ ਲਾਇਆ, ਬੰਦ ਕਿਵਾੜੀ ਇਕ ਰਖਾਇਆ, ਨਾ ਕੋਈ ਖੋਜੇ ਖੋਜ ਖੁਜਾਈਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਉਪਾਈਆ। ਹਰਿ ਹਰਿ ਜੋਤੀ ਜੋਤ ਜਗਾ, ਆਪਣੀ ਕਲ ਵਰਤਾਇੰਦਾ। ਆਪ ਆਪਣਾ ਭੇਖ ਵਟਾ, ਲੋਕਮਾਤ ਫੇਰਾ ਪਾਇੰਦਾ। ਸਾਧ ਸੰਤ ਲਏ ਉਪਾ, ਸ਼ਬਦੀ ਸ਼ਬਦ ਜਣਾਇੰਦਾ। ਗੁਰ ਪੀਰ ਅਵਤਾਰ ਆਪ ਅਖਵਾ, ਆਪ ਆਪਣਾ ਅੰਗ ਕਟਾਇੰਦਾ। ਦੁਸ਼ਟ ਹੰਕਾਰੀ ਦਏ ਗਵਾ, ਧਰਤ ਧਵਲ ਸੁਹਾਇੰਦਾ। ਭਗਤਾਂ ਪੈਜ ਲਏ ਰਖਾ, ਭਗਤ ਵਛਲ ਆਪ ਅਖਵਾਇੰਦਾ। ਸ਼ਬਦ ਤ੍ਰਿਸੂਲ ਹੱਥ ਉਠਾ, ਗਦਾ ਚੱਕਰ ਆਪ ਭਵਾਇੰਦਾ। ਖੰਡਾ ਖੰਜਰ ਵੇਖ ਵਖਾ, ਸ਼ਸਤਰ ਬਸਤਰ ਤਨ ਸਜਾਇੰਦਾ। ਅਸਵ ਘੋੜਾ ਇਕ ਦੌੜਾ, ਤਾਜੀ ਗਾਜੀ ਮੇਟ ਮਿਟਾਇੰਦਾ। ਜੁਗ ਜੁਗ ਪੌੜਾ ਆਪੇ ਲਾ, ਆਪੇ ਮੇਟ ਮਿਟਾਇੰਦਾ। ਬ੍ਰਹਿਮਣ ਗੌੜਾ ਆਪ ਅਖਵਾ, ਪੂਤ ਸਪੂਤਾ ਆਪ ਅਖਵਾਇੰਦਾ। ਭਗਤ ਜਨਾਂ ਦੀ ਆਤਮ ਅੰਤਰ ਲੱਗੀ ਔੜਾ ਦਏ ਬੁਝਾ, ਨਿਝਰ ਧਾਰ ਇਕ ਪਿਆਇੰਦਾ। ਵੇਖੇ ਪਰਖੇ ਮਿੱਠਾ ਕੌੜਾ, ਦਿਵਸ ਰੈਣ ਫਿਰੇ ਦੌੜਾ, ਲੱਖ ਚੁਰਾਸੀ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਜੋਤੀ ਖੇਲ ਖਿਲਾਇੰਦਾ। ਹਰਿ ਹਰਿ ਜੋਤੀ ਖੇਲਾ, ਜੁਗ ਜੁਗ ਆਪ ਕਰਾਇਆ। ਆਪੇ ਵਸੇ ਰੰਗ ਨਵੇਲਾ, ਇਕ ਇਕੱਲਾ ਡੇਰਾ ਲਾਇਆ। ਸੰਤ ਸੁਹੇਲਾ ਗੁਰੂ ਗੁਰ ਚੇਲਾ, ਆਪੇ ਆਪ ਅਖਵਾਇਆ। ਅਚਰਜ ਖੇਲ ਹਰਿ ਹਰਿ ਖੇਲਾ, ਖੇਲਣਹਾਰ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰੀ ਨੂਰ ਉਪਾਇਆ। ਜੋਤੀ ਨੂਰ ਸਚ ਮਹੱਲਾ, ਅਕਲ ਕਲਾ ਵਰਤਾਈਆ। ਪੁਰਖ ਅਬਿਨਾਸ਼ੀ ਇਕ ਇਕੱਲਾ, ਖੇਲੇ ਖੇਲ ਹਰ ਘਟ ਥਾਈਂਆ। ਵੇਖ ਵਖਾਏ ਜਲ ਥਲਾਂ, ਡੂੰਘੀ ਡੱਲਾ ਫੇਰਾ ਪਾਈਆ। ਭਗਤ ਜਨਾਂ ਦਰ ਸਾਚਾ ਮੱਲਾ, ਗ਼ਰੀਬ ਨਿਮਾਣਾ ਗਲੇ ਲਗਾਈਆ। ਦਰਸ ਦਿਖਾਏ ਘੜੀ ਘੜੀ ਪੱਲ ਪੱਲਾ, ਆਵਣ ਜਾਵਣ ਰਚਨ ਰਚਾਈਆ। ਆਪੇ ਫਲਿਆ ਆਪੇ ਫੁਲਾ, ਫੁਲ ਫੁਲਵਾੜੀ ਮਾਤ ਲਗਾਈਆ। ਵੇਖ ਵਖਾਏ ਕਾਇਆ ਡਾਲ੍ਹਾ, ਗੁਰਮੁਖ ਵੱਡੀ ਵਡ ਵਡਿਆਈਆ। ਜੁਗ ਜੁਗ ਚਲੇ ਅਵਲੱੜੀ ਚਾਲਾ, ਚਾਲ ਬੇਹੰਗਮ ਇਕ ਰਖਾਈਆ। ਦਾਸੀ ਦਾਸ ਕਰੇ ਕਾਲ ਮਹਾਂਕਾਲਾ, ਦੋਵੇਂ ਬੈਠੇ ਸੀਸ ਝੁਕਾਈਆ। ਜੁਗ ਜੁਗ ਵੇਖੇ ਖੇਲ ਨਿਰਾਲਾ, ਸਤਿਜੁਗ ਸਾਚੀ ਸੇਵਾ ਲਾਈਆ। ਤ੍ਰੇਤਾ ਵੇਖੇ ਧਰਮ ਦਵਾਲਾ, ਰਾਮ ਰਾਮਾ ਆਪ ਅਖਵਾਈਆ। ਦੁਆਪਰ ਹੋਏ ਹਾਲ ਬੇਹਾਲਾ, ਕਾਹਨਾ ਕ੍ਰਿਸ਼ਨਾ ਰੂਪ ਵਟਾਈਆ। ਮਸਤਕ ਵੇਖੇ ਗਗਨ ਥਾਲਾ, ਦੀਪਕ ਜੋਤੀ ਇਕ ਜਗਾਈਆ। ਭਗਤ ਜਨਾਂ ਕਰੇ ਪ੍ਰਿਤਪਾਲਾ, ਬਾਲ ਅੰਞਾਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਸ੍ਰਿਸ਼ਟ ਸਬਾਈਆ। ਸ੍ਰਿਸ਼ਟ ਸਬਾਈ ਖੇਲ ਖਿਲਾਰੀ, ਖੇਲਣਹਾਰ ਕਰਤਾਰਾ। ਆਵੇ ਜਾਵੇ ਵਡ ਸੰਸਾਰੀ, ਲੋਕਮਾਤ ਲਏ ਅਵਤਾਰਾ। ਭਗਤਨ ਸੋਹਿਣ ਬੰਕ ਦਵਾਰੀ, ਮਨਮੁਖ ਰੋਵਣ ਜ਼ਾਰੋ ਜ਼ਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਨੂਰ ਕਰੇ ਉਜਿਆਰਾ। ਹਰਿ ਜਗਤ ਹਰਿ ਰੰਗ, ਹਰਿ ਕਾਇਆ ਚੋਲੀ ਰਤੀਆ। ਇਕ ਵਖਾਏ ਸਚ ਪਲੰਘ, ਮੇਲ ਮਿਲਾਏ ਕਮਲਾਪਤੀਆ । ਤਨ ਸ਼ਬਦੀ ਪਹਿਨਾਏ ਸਾਚੀ ਵੰਗ, ਸ਼ਾਹੋ ਸੁਹੇਲਾ ਰੰਗਣ ਚਾੜ੍ਹੇ ਏਕਾ ਰੱਤੀਆ। ਅੰਮ੍ਰਿਤ ਆਤਮ ਧਾਰ ਵਹਾਏ ਸਾਚੀ ਗੰਗ, ਹਰਿਜਨ ਵਾ ਨਾ ਲੱਗੇ ਤਤੀਆ। ਮਾਨਸ ਜਨਮ ਨਾ ਹੋਏ ਭੰਗ, ਆਪੇ ਦੇ ਸਮਝਾਏ ਮਤੀਆ। ਸਦਾ ਸੁਹੇਲਾ ਕੱਟਣਹਾਰਾ ਭੁੱਖ ਨੰਗ, ਧੀਰਜ ਧੀਰ ਧਰਾਏ ਸਤਿ ਸੰਤੋਖੀ ਸਤੀਆ। ਆਪ ਲਗਾਏ ਆਪਣੇ ਅੰਗ, ਜਗਤ ਬਣਾਏ ਸਾਚੀ ਸਖੀਆ। ਸਾਚੇ ਅਸਵ ਕਸੇ ਤੰਗ, ਵੇਖ ਵਖਾਏ ਅਠ ਸਠੀਆ। ਕਲਜੁਗ ਮਾਇਆ ਮਾਰੇ ਡੰਗ, ਚਰਨ ਲਾਵੇ ਜੋ ਜਨ ਢੱਠੀਆ। ਸਦਾ ਸੁਹੇਲਾ ਵਸੇ ਸੰਗ, ਆਪੇ ਹੋਏ ਅੰਗ ਸੰਗੀਆ। ਏਕਾ ਮੰਗਣ ਦਰ ਦਵਾਰੇ ਹਰਿ ਭਗਤ ਜਨ ਲਏ ਮੰਗ, ਦੇਵਣਹਾਰ ਸੂਰਾ ਸਰਬੰਗੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤੀ ਜਨ ਦੇਵੇ ਵਰ, ਦਰ ਦਵਾਰੇ ਮੂਲ ਨਾ ਸੰਗੀਆ। ਹਰਿ ਭਗਤਨ ਮੇਲਾ ਸਚ ਦਵਾਰ, ਘਰ ਸਚ ਸੱਚੇ ਕੁੜਮਾਈਆ। ਜੋਤੀ ਸ਼ਬਦੀ ਇਕ ਪਿਆਰ, ਪਵਣੀ ਪਵਣ ਸਮਾਈਆ। ਅਵਣੀ ਗਵਣੀ ਵਸੇ ਬਾਹਰ, ਅਗਨੀ ਹਵਨ ਨਾ ਕੋਈ ਕਰਾਈਆ। ਰਸਨਾ ਕਥਨੀ ਨਾ ਕੋਈ ਵਿਚਾਰ, ਨਾ ਕੋਈ ਲੇਖਾ ਰਿਹਾ ਲਿਖਾਈਆ। ਜਨ ਭਗਤਾਂ ਜੁਗ ਜੁਗ ਵੱਖਰੀ ਚਾਲ, ਪ੍ਰਭ ਸਾਚੇ ਮਾਤ ਚਲਾਈਆ। ਪਰਗਟ ਕਰ ਵਿਚ ਸੰਸਾਰ, ਸੁਰਤੀ ਸੁਰਤ ਦਵਾਈਆ। ਆਤਮ ਅੰਤਰ ਇਕ ਪਿਆਰ, ਅੰਦਰ ਮੰਦਰ ਖੋਜ ਖੁਜਾਈਆ। ਜੋਤ ਨਿਰੰਜਣ ਕਰ ਉਜਿਆਰ, ਦੀਪਕ ਜੋਤ ਕਰੇ ਰੁਸ਼ਨਾਈਆ। ਅਨਹਦ ਲਾਏ ਸੇਵਾਦਾਰ, ਸੇਵਕ  ਸੇਵਾ ਸਚ ਕਮਾਈਆ। ਅੱਠੇ ਪਹਿਰ ਖ਼ਬਰਦਾਰ, ਦਿਵਸ ਰੈਣ ਰਿਹਾ ਜਗਾਈਆ। ਆਪੇ ਖੋਲ੍ਹੇ ਬੰਦ ਕਿਵਾੜ, ਸਾਚਾ ਮੰਦਰ ਇਕ ਵਖਾਈਆ। ਜੋਤ ਸਰੂਪੀ ਕਰ ਆਕਾਰ, ਹਰਿ ਬੈਠਾ ਡਗਮਗਾਈਆ। ਭਗਤ ਜਨਾਂ ਇਕ ਅਧਾਰ, ਏਕਾ ਸ਼ਬਦ ਜਣਾਈਆ। ਅਠਾਰਾਂ ਧਿਆਏ ਗੀਤਾ ਅਰਜਨ ਦੁਲਾਰ, ਕਾਹਨਾ ਕ੍ਰਿਸ਼ਨਾ ਆਪ ਅਲ੍ਹਾਈਆ। ਸਾਚੀ ਮੀਤਾ ਕਰ ਪਿਆਰ, ਪਤਤ ਪੁਨੀਤਾ ਆਪ ਹੋ ਜਾਈਆ। ਰਾਮਾ ਸੀਤਾ ਕੰਤ ਭਤਾਰ, ਸੁਰਤੀ ਸ਼ਬਦ ਕੁੜਮਾਈਆ। ਰਾਧਾ ਕ੍ਰਿਸ਼ਨਾ ਜੈ ਜੈ ਜੈਕਾਰ, ਜੋਗ ਜੁਗੀਸ਼ਰ ਗਾਈਆ। ਤਪੀ ਤਪੀਸ਼ਰ ਕਰ ਵਿਚਾਰ, ਮੁਨੀ ਮੁਨੀਸ਼ਰ ਇਕ ਜਣਾਈਆ। ਰਿਖੀ ਕੇਸ਼ ਗਵਰਧਨ ਧਾਰ, ਆਪਣੀ ਆਪ ਉਠਾਈਆ। ਭਗਤ ਸੁਹੇਲਾ ਇਕ ਇਕੇਲਾ ਮੀਤ ਮੁਰਾਰ, ਮੁਰਾਰੀ ਰੂਪ ਵਟਾਈਆ। ਨਾਮ ਬੰਸਰੀ ਅਪਰ ਅਪਾਰ, ਤਨ ਮੰਦਰ ਅੰਦਰ ਰਿਹਾ ਵਜਾਈਆ। ਬਿਪਰ ਸੁਦਾਮਾ ਸਾਚਾ ਯਾਰ, ਵਿਛੜਿਆਂ ਮੇਲ ਮਿਲਾਈਆ । ਦਰੋਪਤ ਲੱਜਿਆ ਰੱਖੇ ਹਰਿ ਕਰਤਾਰ, ਗਿਰਵਰ ਰੂਪ ਸਮਾਈਆ। ਬਿਦਰ ਸੁਦਾਮਾ ਲਾਏ ਪਾਰ, ਦਿਵਸ ਰੈਣ ਕਰੇ ਕੁੜਮਾਈਆ। ਸ਼ਬਦ ਬਿਬਾਣਾ ਕਰ ਤਿਆਰ, ਆਪਣਾ ਆਪ ਚਲਾਈਆ। ਅਰਜਨ ਗਿਆਨਾ ਇਕ ਪਿਆਰ, ਤੀਰ ਨਿਸ਼ਾਨਾ ਰਿਹਾ ਚਲਾਈਆ। ਜੋਧਾ ਸੂਰ ਬਲੀ ਬਲਵਾਨ, ਹਰਿ ਭਗਵਾਨ ਆਪ ਅਖਵਾਈਆ। ਖਾਲੀ ਹੱਥ ਵਿਚ ਮੈਦਾਨ, ਰਥ ਰਥਵਾਹੀ ਬੈਠਾ ਮਾਹੀਆ। ਸ੍ਰਿਸ਼ਟ ਸਬਾਈ ਵੇਖੇ ਮਾਰ ਧਿਆਨ, ਹੰਕਾਰੀਆਂ ਗੜ੍ਹ ਤੁੜਾਈਆ। ਮੇਟ ਮਿਟਾਏ ਜਗਤ ਨਿਸ਼ਾਨ, ਥਿਰ ਕੋਇ ਰਹਿਣ ਨਾ ਪਾਈਆ। ਆਪੇ ਵੇਖੇ ਵੇਖਣਹਾਰ, ਖੇਲੇ ਖੇਲ ਸ੍ਰਿਸ਼ਟ ਸਬਾਈਆ। ਭਗਤੀ ਭਗਤਨ ਕਰ ਪਿਆਰ, ਜੁਗਤੀ ਜੁਗਤ ਬਣਾਈਆ। ਲੋਕਮਾਤ ਤੇਰੀ ਧਾਰ, ਜੁਗ ਜੁਗ ਰਿਹਾ ਚਲਾਈਆ। ਕਲਜੁਗ ਤੇਰੀ ਅੰਤਮ ਵਾਰ, ਸਤਿਜੁਗ ਆਪਣੇ ਹੱਥ ਰਖਾਈਆ। ਨਿਹਕਲੰਕਾ ਲਏ ਅਵਤਾਰ, ਏਕਾ ਡੰਕਾ ਰਿਹਾ ਵਜਾਈਆ। ਗੁਰਮੁਖ ਸਾਚੇ ਲਏ ਅਧਾਰ, ਆਪਣੀ ਕਿਰਤ ਕਰੀ ਕਮਾਈਆ। ਨੌਂ ਖੰਡ ਪ੍ਰਿਥਮੀ ਦਏ ਹੁਲਾਰ, ਸੱਤਾਂ ਦੀਪਾਂ ਡੇਰਾ ਢਾਹੀਆ। ਬ੍ਰਹਮਾ ਰੋਵੇ ਜ਼ਾਰੋ ਜ਼ਾਰ, ਵੇਲਾ ਅੰਤਮ ਆਈਆ। ਸ਼ਿਵ ਸ਼ੰਕਰ ਰਿਹਾ ਕਰ ਪੁਕਾਰ, ਹੱਥ ਤ੍ਰਿਸੂਲ ਉਠਾਈਆ। ਕਰੋੜ ਤੇਤੀਸਾ ਵੇਖ ਵਿਚਾਰ, ਸੁਰਪਤ ਰਾਜਾ ਇੰਦ ਸੰਗ ਰਲਾਈਆ। ਵਿਸ਼ਨੂੰ ਵੰਸੀ ਖ਼ਬਰਦਾਰ, ਸ੍ਰਿਸ਼ਟ ਸਬਾਈ ਰਿਹਾ ਕਰਾਈਆ। ਕਲਜੁਗ ਕਾਲਾ ਕੱਪੜ ਦਏ ਉਤਾਰ, ਜੂਠ ਝੂਠ ਰਹਿਣ ਨਾ ਪਾਈਆ। ਪਰਗਟ ਹੋ ਵਿਚ ਸੰਸਾਰ, ਚਾਰ ਵਰਨ ਇਕ ਸਰਨ ਬਖ਼ਸ਼ੇ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖ ਸਚ ਘਰ, ਘਰ ਸਾਚਾ ਇਕ ਸੁਹਾਈਆ। ਹਰਿ ਭਗਤ ਹਰਿ ਰੰਗ ਰਤਿਆ, ਰਤਿਆ ਨਾਮ ਸਰੀਰ। ਲੇਖਾ ਚੁੱਕੇ ਤੀਰਥ ਤਟਿਆ, ਦੂਈ ਦਵੈਤੀ ਬੰਨ੍ਹੇ ਬੀੜ। ਦੀਪਕ ਜੋਤੀ ਜਗੇ ਲਟ ਲਟਿਆ, ਜਗ ਚੋਟੀ ਚੜ੍ਹੇ ਅਖ਼ੀਰ। ਨਾਮ ਵਣਜ ਕਰਾਏ ਸਾਚੇ ਹੱਟਿਆ, ਹਰਿ ਜੋਧਾ ਸੂਰਬੀਰ। ਏਕਾ ਲਾਹਾ ਹਰਿਜਨ ਸਾਚੇ ਖੱਟਿਆ, ਤਨ ਬਸਤਰ ਪਾਇਆ ਸਾਚਾ ਚੀਰ। ਦਿਵਸ ਰੈਣ ਹਰਿ ਹਰਿ ਰਸਨਾ ਰਟਿਆ, ਅੰਮ੍ਰਿਤ ਆਤਮ ਮਿਲਿਆ ਸੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਨ ਵੇਖ ਆਤਮ ਘਰ, ਹਰਿ ਸਾਚਾ ਏਕਾ ਵਤਿਆ। ਪ੍ਰਭ ਪੂਰਾ ਪੂਰ, ਪੂਰੀ ਆਸ ਕਰਾਈਆ। ਪ੍ਰਭ ਵਸੇ ਹਾਜ਼ਰ ਹਜ਼ੂਰ, ਸਹਿਜ ਸੁਖਦਾਈਆ। ਨਾਤਾ ਤੋੜੇ ਕੂੜੋ ਕੂੜ, ਗੁਰ ਸ਼ਬਦੀ ਜੋੜ ਜੁੜਾਈਆ। ਆਪਣੀ ਬਖ਼ਸ਼ੇ ਚਰਨ ਧੂੜ, ਮੂਰਖ ਮੂੜ੍ਹ ਸੁਘੜ ਬਣਾਈਆ। ਕਾਇਆ ਚੋਲੀ ਰੰਗ ਚਾੜ੍ਹੇ ਗੂੜ੍ਹ, ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚਾ ਵੇਖ ਵਖਾਈਆ। ਆਸਾ ਮਨਸਾ ਪੂਰ, ਹਰਿ ਅਖਵਾਇੰਦਾ। ਦੇਵੇ ਨਾਮ ਸਰੂਰ, ਉਤਰ ਨਾ ਜਾਇੰਦਾ। ਸਰਬ ਗੁਣਾ ਭਰਪੂਰ, ਭੁੱਖ ਮਿਟਾਇੰਦਾ। ਜੋਤ ਜਗਾਏ ਨੂਰ ਕੋਹਤੂਰ, ਅੰਧੇਰ ਮਿਟਾਇੰਦਾ। ਪੰਚ ਵਿਕਾਰਾ ਚੂਰੋ ਚੂਰ, ਢਹਿ ਢਹਿ ਸੀਸ ਨਿਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਇਆ ਕਮਾਇੰਦਾ । ਆਸਾ ਮਨਸਾ ਜਗਤ ਪੁਜੰਦਾ, ਹਉਮੇ ਰੋਗ ਜਲਾਈਆ। ਏਕਾ ਦੇਵੇ ਨਾਮ ਸੁਗੰਧਾ, ਗੁਰਮੁਖ ਵਡ ਵਡਿਆਈਆ। ਆਪ ਉਪਜਾਏ ਆਤਮ ਪਰਮਾਨੰਦਾ, ਨਿਜਾਨੰਦ ਸਮਾਈਆ। ਰਵ ਸਸ ਸੀਸ ਨਿਵਾਇਣ ਨਿਉਂ ਨਿਉਂ ਚੰਦਾ, ਬੈਠੇ ਸੀਸ ਝੁਕਾਈਆ। ਤਾਰਾ ਮੰਡਲ ਗੁਰਮੁਖ ਕਾਇਆ ਹੇਠ ਰਖੰਦਾ, ਚਰਨਾਂ ਹੇਠ ਝਸਾਈਆ। ਹਰਿ ਸ਼ਬਦੀ ਮੇਲੀ ਮੇਲ ਮਿਲੰਦਾ, ਸ਼ਬਦੀ ਸ਼ਬਦ ਵਡਿਆਈਆ। ਬ੍ਰਹਿਮੰਡਾਂ ਖੰਡਾਂ ਖੋਜ ਖੁਜੰਦਾ, ਅੰਦਰ ਬਾਹਰ ਗੁਪਤ ਜਾਹਿਰ ਆਪ ਸਮਾਈਆ। ਜੁਗ ਜੁਗ ਵੰਡਣਹਾਰਾ ਵੰਡਾਂ, ਹਰਿਜਨ ਸਾਚੇ ਵੰਡ ਵੰਡਾਈਆ। ਮਨਮੁਖਾਂ ਸੁੱਤਾ ਦੇ ਕਰ ਕੰਡਾਂ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਨੇਤਰ ਨੈਣ ਰਿਹਾ ਖੁਲ੍ਹਾਈਆ। ਹਰਿਜਨ ਨੇਤਰ ਨੈਣ ਖੁਲ੍ਹਾਏ, ਆਤਮ ਦਰ ਦਰਵਾਜ਼ਿਆ। ਦਿਵਸ ਰੈਣ ਹਰਿ ਦਰਸ ਦਿਖਾਏ, ਕਿਰਪਾ ਕਰ ਗ਼ਰੀਬ ਨਿਵਾਜਿਆ। ਰੂਪ ਅਨੂਪ ਸਤਿ ਸਰੂਪ ਆਪ ਹੋ ਜਾਏ, ਘਟ ਘਟ ਅੰਦਰ ਮੰਦਰ ਮਾਰੇ ਅਵਾਜ਼ਿਆ। ਚਾਰੋ ਕੁੰਟ ਵੇਖ ਵਖਾਏ, ਦਹਿ ਦਿਸ਼ਾ ਉਠ ਉਠ ਫਿਰੇ ਭਾਜਿਆ। ਗੁਰਮੁਖ ਸਾਚੇ ਮਸਤਕ ਰੇਖਾ ਲੇਖ ਮਿਟਾਏ, ਆਪ ਸਵਾਰੇ ਆਪਣਾ ਕਾਜਿਆ। ਲੱਖ ਚੁਰਾਸੀ ਵੇਖ ਵਖਾਏ, ਹਰਿਜਨ ਰੱਖੇ ਸਾਚੀ ਲਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚਾ ਵੇਖ ਦਰ, ਇਕ ਚੜ੍ਹਾਏ ਸਾਚੇ ਤਾਜਿਆ। ਚਿੱਟਾ ਅਸਵ ਸਾਚਾ ਤਾਜਾ, ਹਰਿ ਸਾਚਾ ਸੰਗ ਰਖਾਇੰਦਾ। ਭਗਤ ਵਛਲ ਗ਼ਰੀਬ ਨਿਵਾਜ਼ਾ, ਜਨ ਭਗਤਾਂ ਮੇਲ ਮਿਲਾਇੰਦਾ। ਧੁਰ ਦਰਗਾਹੀ ਫਿਰੇ ਭਾਜਾ, ਜੁਗ ਜੁਗ ਭੇਖ ਵਟਾਇੰਦਾ। ਕਲਜੁਗ ਅੰਤਮ ਰਚਿਆ ਕਾਜਾ, ਲੱਖ ਚੁਰਾਸੀ ਆਪ ਪਰਨਾਇੰਦਾ। ਲਾੜੀ ਮੌਤ ਦੇਵੇ ਦਾਜਾ, ਰਾਏ ਧਰਮ ਘਰ ਬਹਾਇੰਦਾ। ਜਨ ਭਗਤਾਂ ਅੰਤਮ ਰੱਖੇ ਲਾਜਾ, ਚਰਨ ਪ੍ਰੀਤੀ ਇਕ ਵਖਾਇੰਦਾ। ਪਰਗਟ ਹੋਏ ਦੇਸ ਮਾਝਾ, ਨਿਹਕਲੰਕਾ ਨਾਉਂ ਰਖਾਇੰਦਾ। ਗੁਰ ਗੋਬਿੰਦਾ ਰਾਜਨ ਰਾਜਾ, ਸ਼ਾਹੋ ਭੂਪ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੇਵਕ ਸੇਵਾ ਲਾਇੰਦਾ। ਹਰਿਜਨ ਸੇਵਕ ਆਸ ਪੁਜਾਏ, ਪੂਜੇ ਗੁਰ ਗੋਬਿੰਦਾ। ਰਾਮ ਰਾਮਾ ਹਰਿ ਰੂਪ ਵਟਾਏ, ਮੇਟ ਮਿਟਾਏ ਸਗਲੀ ਚਿੰਦਾ। ਨੇਤਰ ਨੈਣਾਂ ਦਰਸ ਦਿਖਾਏ, ਅੰਮ੍ਰਿਤ ਆਤਮ ਧਾਰ ਵਹਾਏ ਗੰਗਾ। ਗੋਦਾਵਰੀ ਭੇਵ ਚੁਕਾਏ ਅੱਠ ਸਠ ਤੀਰਥ ਵੇਖ ਵਖਾਏ, ਵਡ ਦਾਤਾ ਗੁਣੀ ਗਹਿੰਦਾ। ਤਟ ਕਿਨਾਰਾ ਪਾਰ ਕਰਾਏ, ਹਟ ਹਟਵਾਣਾ ਇਕ ਖੁਲ੍ਹਾਏ, ਚਾਰ ਵਰਨਾਂ ਵੇਖ ਵਖਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਆਸਾ ਮਨਸਾ ਪੂਰ ਕਰ, ਆਤਮ ਤ੍ਰਿਸ਼ਨਾ ਭੁੱਖ ਮਿਟਾਏ। ਜਗਤ ਤ੍ਰਿਸ਼ਨਾ ਮਾਇਆ ਰੋਗ, ਹਉਮੇ ਚਿੰਤ ਮਿਟਾਈਆ। ਗੁਰਮੁਖ ਮੇਲਾ ਧੁਰ ਸੰਜੋਗ, ਧੁਰ ਦੀ ਬਾਣ ਬਣਾਈਆ। ਦਾਤਾ ਦਰਸੀ ਆਪ ਦਿਖਾਏ ਦਰਸ ਅਮੋਘ, ਨਰ ਨਰਾਇਣ ਆਪੇ ਆਪ ਹੋ ਜਾਈਆ। ਸੋਹੰ ਸ਼ਬਦ ਚੁਗਾਏ ਸਾਚੀ ਚੋਗ, ਸੋ ਪੁਰਖ ਨਿਰੰਜਣ ਹੱਥ ਰਖਾਈਆ। ਪਾਰ ਕਰਾਏ ਤੀਨਾ ਲੋਕ, ਲੋਕ ਪਰਲੋਕ ਹੋਏ ਸਹਾਈਆ। ਅਸੰਖ ਅਸੰਖਾ ਨਾ ਸਕੇ ਘੋਖ, ਪੜ੍ਹ ਪੜ੍ਹ ਵਿਦਿਆ ਗਏ ਥੱਕ, ਭੇਵ ਕੋਈ ਨਾ ਪਾਈਆ। ਬਿਨ ਸਤਿਗੁਰ ਪੂਰੇ ਨਾ ਮਿਲੇ ਸਾਚੀ ਮੋਖ, ਵੇਦ ਪੁਰਾਨ ਰਹੇ ਸੁਣਾਈਆ। ਦੂਈ ਦਵੈਤੀ ਲੱਗਾ ਦੋਖ, ਹਉਮੇ ਹੰਗਤਾ ਰਹੀ ਕੁਰਲਾਈਆ। ਘਰ ਘਰ ਦਰ ਦਰ ਮੰਦਰ ਅੰਦਰ ਪਿਆ ਸੋਗ, ਗੁਰ ਦਰ ਵੇਖੇ ਪਈ ਲੜਾਈਆ। ਪਾਰ ਬ੍ਰਹਮ ਅਬਿਨਾਸ਼ੀ ਕਰਤਾ ਪੁਰਖ ਲੱਖ ਚੁਰਾਸੀ ਕਲਜੁਗ ਤੇਰੀ ਅੰਤਮ ਵਾਰ ਦੇਵੇ ਝੋਕ, ਆਪ ਆਪਣੀ ਬਣਤ ਬਣਾਈਆ। ਹਰਿ ਹਰਿ ਭਾਣਾ ਕੋਈ ਨਾ ਸਕੇ ਰੋਕ, ਬ੍ਰਹਮਾ ਵਿਸ਼ਨ ਸ਼ਿਵ ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਆਸ ਪੁਜਾਈਆ। ਹਰਿ ਭਗਤਨ ਆਸਾ ਆਸ ਪੁਚੰਦਾ, ਪੂਰਨ ਇਛਿਆ ਧਾਰੀ। ਦਰ ਦਵਾਰਾ ਇਕ ਵਖੰਦਾ, ਤੋੜੇ ਗੜ੍ਹ ਹੰਕਾਰੀ। ਨਾਮ ਪਿਆਲਾ ਇਕ ਪਲੰਦਾ, ਅੱਠੇ ਪਹਿਰ ਖੁਮਾਰੀ। ਸ਼ਬਦ ਜਣਾਈ ਇਕ ਕਰੰਦਾ, ਸੋਹੰ ਜੈ ਜੈ ਜੈਕਾਰੀ। ਚਾਰ ਵਰਨਾਂ ਏਕਾ ਥਾਂ ਬਹੰਦਾ, ਊਚਾਂ ਨੀਚਾਂ ਭੇਵ ਨਿਵਾਰੀ। ਰਾਜ ਰਾਜਾਨਾ ਸੁਣਾਏ ਏਕਾ ਛੰਦਾ, ਗਊ ਗ਼ਰੀਬਾਂ ਪਾਵੇ ਸਾਰੀ। ਪਰਮਾਨੰਦ ਇਕ ਵਖੰਦਾ, ਨਿਜਾਨੰਦ ਸਿਕਦਾਰੀ। ਰਹਿਣ ਨਾ ਦੇਵੇ ਕੋਈ ਮਦਿਰਾ ਮਾਸੀ ਗੰਦਾ, ਕਲਜੁਗ ਤੇਰੀ ਅੰਤਮ ਵਾਰੀ। ਸ਼ਬਦ ਫੜਾਏ ਹਰਿ ਸਾਚਾ ਖੰਡਾ, ਜੋਧਾ ਸੂਰ ਬਲੀ ਬਲਕਾਰੀ। ਵੇਖ ਵਖਾਏ ਜੇਰਜ ਅੰਡਾ, ਉਤਭੁਜ ਸੇਤਜ ਕਰੇ ਖ਼ਬਰਦਾਰੀ। ਲੱਖ ਚੁਰਾਸੀ ਤੇਰਾ ਭਾਰ ਨਾ ਕੋਈ ਪਾਏ ਵੰਡਾ, ਜੂਠ ਝੂਠ ਹੋਈ ਪੰਡ ਭਾਰੀ। ਮਨਮੁਖ ਜੀਵਾਂ ਆਤਮ ਹੋਈ ਰੰਡਾ, ਹਰਿ ਸ਼ਾਹੋ ਨਾ ਮਿਲਿਆ ਕੰਤ ਭਤਾਰੀ। ਜਨ ਭਗਤਾਂ ਆਤਮ ਅੰਤਰ ਪਾਏ ਠੰਡਾ, ਦੇਵੇ ਦਰਸ ਨਰ ਨਰਾਇਣ ਨਿਰੰਕਾਰੀ। ਪੱਲੇ ਬੰਨ੍ਹੇ ਨਾਮ ਗੰਢਾ, ਨਾ ਕੋਈ ਲੁੱਟੇ ਠੱਗ ਚੋਰ ਯਾਰੀ। ਹੋਏ ਸਹਾਈ ਵਿਚ ਬ੍ਰਹਿਮੰਡਾਂ, ਲੋਆਂ ਪੁਰੀਆਂ ਪਾਰ ਕਿਨਾਰੀ। ਰਾਏ ਧਰਮ ਸੁੱਤਾ ਦੇ ਕਰ ਕੰਡਾ, ਚਿਤਰ ਗੁਪਤ ਨਾ ਬਣੇ ਲੇਖ ਲਿਖਾਰੀ। ਮੇਟ ਮਿਟਾਏ ਭੇਖ ਪਖੰਡਾ, ਸੰਗ ਮੁਹੰਮਦ ਚਾਰ ਯਾਰੀ। ਈਸਾ ਮੂਸਾ ਪਾਇਣ ਵੰਡਾ, ਅੱਲਾ ਰਾਣੀ ਹੂ ਹੂ ਕਰ ਪੁਕਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜਨ ਭਗਤਾਂ ਹਿਤ ਨਵਿਤ ਖੇਲੇ ਖੇਲ ਵਡ ਸੰਸਾਰੀ। ਆਸਾ ਮਨਸਾ ਪੂਰ, ਸਰਬ ਸੁਖਦਾਇਆ। ਜਗ ਨਾਤਾ ਤੋੜੇ ਕੂੜੋ ਕੂੜ, ਸਚ ਸੁੱਚ ਵਰਤਾਇਆ। ਜਨ ਭਗਤਾਂ ਕਟੇ ਤ੍ਰੈਗੁਣ ਮਾਇਆ ਜੂੜ, ਫੰਦਨ ਫੰਦ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਲੋਕੀ ਨੰਦਨ ਫੇਰਾ ਪਾਇਆ। ਤ੍ਰੈਲੋਕੀ ਨੰਦਨ ਮੁਕੰਦ ਮਨੋਹਰ, ਲਖਮੀ ਨਰਾਇਣ ਨਰਾਇਣਾ। ਸੰਤ ਸੁਹੇਲੇ ਕਰ ਕਰ ਮੇਲੇ ਮੇਲ ਮਿਲਾਏ ਅੰਧ ਘੋਰ, ਵੇਖ ਵਖਾਏ ਆਪਣੇ ਨੈਣਾ। ਪਕੜ ਉਠਾਏ ਮਨਮੁਖ ਜੀਵ ਠੱਗ ਚੋਰ, ਮਗਰ ਲਗਾਏ ਲਾੜੀ ਮੌਤ ਡੈਣਾ। ਸ਼ਬਦ ਅਗੰਮੇ ਚੜ੍ਹਿਆ ਘੋੜ, ਨੌਂ ਖੰਡ ਪ੍ਰਿਥਮੀ ਵਹਿਣ ਏਕਾ ਵਹਿਣਾ। ਪੂਤ ਸਪੂਤਾ ਬ੍ਰਹਿਮਣ ਗੌੜ, ਵੇਦ ਵਿਆਸਾ ਵੇਖੇ ਨੈਣਾਂ। ਲੱਖ ਚੁਰਾਸੀ ਵੇਖੇ ਪਰਖੇ ਮਿੱਠਾ ਕੌੜ, ਗੁਰਮੁਖ ਵਿਰਲਾ ਸੰਤ ਸੁਹੇਲਾ ਲੋਕਮਾਤ ਅੰਤਮ ਰਹਿਣਾ। ਆਪੇ ਮਾਰੇ ਪਹਿਲਾ ਪੌੜ, ਜੀਵ ਜੰਤ ਸਾਧ ਸੰਤ ਭਾਣਾ ਸਭ ਨੇ ਸਹਿਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਸਾ ਪੂਰ ਹਰਿ, ਹਰਿ ਦਰਸ਼ਨ ਸਾਚੇ ਨੈਣਾ। ਗੁਰਮੁਖ ਸਾਚੀ ਆਸ ਰੱਖ, ਏਕਾ ਓਟ ਤਕਾਈਆ। ਪੁਰਖ ਅਬਿਨਾਸ਼ੀ ਹੋ ਪਰਤੱਖ, ਦਰਸੀ ਦਰਸ ਦਿਖਾਈਆ। ਸ੍ਰਿਸ਼ਟ ਸਬਾਈ ਕਰੇ ਵੱਖ, ਕੱਖੋਂ ਹੱਟ ਵਿਕਾਈਆ। ਚਾਰੋਂ ਕੁੰਟ ਅੰਗਿਆਰੇ ਰਹੇ ਭਖ, ਅਗਨੀ ਲੰਬੂ ਲਾਈਆ। ਦਰ ਦਰ ਘਰ ਘਰ ਅੰਦਰ ਮੰਦਰ ਕਰੇ ਸੱਖ, ਨਾਤਾ ਤੁੱਟੇ ਭੈਣਾ ਭਾਈਆ। ਕਿਸੇ ਨਾ ਸਕੇ ਕੋਈ ਰੱਖ, ਨਾ ਕੋਈ ਵੇਖੇ ਧੀ ਜਵਾਈਆ। ਚਾਰੋਂ ਕੁੰਟ ਹੋਏ ਢੱਕ, ਖਾਲੀ ਹੱਟ ਦੇਣ ਦੁਹਾਈਆ। ਨਾ ਕੋਈ ਜਣਾਏ ਅੱਠ ਸੱਠ, ਤੀਰਥ ਤਟ ਨਾ ਕੋਈ ਜਣਾਈਆ। ਗੁਰਦਰ ਮੰਦਰ ਮਸਜਿਦ ਜਾਣੇ ਢੱਠ, ਇੱਟ ਗਾਰਾ ਨਾ ਕੋਈ ਲਗਾਈਆ। ਨਾ ਕੋਈ ਬੋਲੇ ਸ਼ਿਵਦਵਾਲੇ ਮੱਠ, ਗਣਪਤ ਗਣੇਸ਼ ਨਾ ਕੋਈ ਮਨਾਈਆ। ਬ੍ਰਹਮਾ ਵਿਸ਼ਨ ਨੱਠ ਨੱਠ, ਪੈਂਡਾ ਰਹੇ ਮੁਕਾਈਆ। ਪ੍ਰਭ ਚਰਨ ਦਵਾਰੇ ਜਾਣ ਢੱਠ, ਏਕਾ ਓਟ ਰਖਾਈਆ। ਤਿੰਨਾਂ ਮੇਲਾ ਇਕ ਇਕੱਠ, ਪ੍ਰਭ ਸਾਚਾ ਘਰ ਸੁਹਾਈਆ। ਆਪੇ ਗੇੜਨਹਾਰਾ ਲੱਠ, ਜੁਗ ਜੁਗ ਵੇਸ ਵਟਾਈਆ। ਹਰਿਜਨ ਤੇਰਾ ਰੱਖੇ  ਯਤ, ਧੀਰਜ ਧੀਰ ਆਪ ਧਰਾਈਆ। ਤ੍ਰੈਗੁਣ ਮਾਇਆ ਬਣਿਆ ਮੱਠ, ਪ੍ਰਭ ਅਗਨੀ ਹਵਨ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਤੇਰੀ ਪੂਰਨ ਆਸ ਇਛਿਆ ਆਪ ਪੁਜਾਈਆ। ਪੂਰਨ ਇਛਿਆ ਹਰਿ ਭਰਵਾਸਾ, ਹਰਿਜਨ ਆਪ ਦਵਾਇੰਦਾ। ਪਾਏ ਭਿਛਿਆ ਸਰਬ ਗੁਣਤਾਸਾ, ਏਕ ਨਾਮ ਜਣਾਇੰਦਾ। ਸਾਚੀ ਸਿਖਿਆ ਜਨਮ ਰਹਿਰਾਸਾ, ਸੋਹੰ ਜਾਪ ਜਪਾਇੰਦਾ। ਹੋਏ ਸਹਾਈ ਪ੍ਰਿਥਮੀ ਆਕਾਸ਼ਾ, ਦੋ ਜਹਾਨਾਂ ਪਾਰ ਕਰਾਇੰਦਾ। ਭਗਤ ਜਨਾਂ ਘਰ ਦਾਸੀ ਦਾਸਾ, ਸੇਵਕ ਸੇਵਾ ਆਪ ਕਮਾਇੰਦਾ। ਨਿਜ ਘਰ ਆਤਮ ਰੱਖੇ ਵਾਸਾ, ਨਿਵਾਸ ਨਿਵਾਸਾ ਆਪ ਹੋ ਜਾਇੰਦਾ। ਚਲੇ ਚਲਾਏ ਪ੍ਰਿਥਮੀ ਆਕਾਸ਼ਾ, ਰਸਨ ਸਵਾਸਾ ਜਿਹਵਾ ਮਣੀਆ ਮੰਤ ਬਣਾਇੰਦਾ। ਮੇਲ ਮਿਲਾਏ ਸਰਬ ਗੁਣਤਾਸਾ, ਗੁਣਵੰਤਾ ਆਪ ਅਖਵਾਇੰਦਾ। ਗੁਰਮੁਖ ਸਾਚੇ ਸਦ ਬਲ ਬਲ ਜਾਸਾ, ਪੂਰਨ ਆਸਾ ਜੋ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਨ ਪੂਰੀ ਆਸ ਕਰ, ਘਰ ਸਾਚਾ ਇਕ ਵਖਾਇੰਦਾ। ਸਾਚਾ ਘਰ ਸ਼ਬਦ ਅਡੋਲ, ਗੁਰਮੁਖ ਇਕ ਵਖਾਨਿਆ। ਨਾ ਕੋਈ ਦੂਸਰ ਦਿਸੇ ਕੋਲ, ਭਾਈ ਭੈਣ ਨਾ ਕੋਈ ਸੁਹਾਨਿਆ। ਨਾ ਕੋਈ ਕਾਇਆ ਬਸਤਰ ਦਿਸੇ ਚੋਲ, ਜਲ ਅੰਨ ਨਾ ਕੋਈ ਦਾਣਿਆ। ਨਾ ਕੋਈ ਧਰਨੀ ਧੌਲ ਰਹੀ ਮੌਲ, ਨਾ ਦਿਸੇ ਜ਼ਿਮੀ ਅਸਮਾਨਿਆ। ਨਾ ਕੋਈ ਪੰਖੀ ਪੰਛੀ ਰਿਹਾ ਬੋਲ, ਰਾਗ ਅਨਾਦ ਨਾ ਗਾਏ ਕੋਈ ਗਾਣਿਆ। ਨਾ ਕੋਈ ਅੰਮ੍ਰਿਤ ਖੰਡਾ ਛਕੇ ਪੌਹਲ, ਨਾ ਕੋਈ ਚੋਟੀ ਸੀਸ ਮੁਨਾਨਿਆ। ਨਾ ਕੋਈ ਮਰਦੰਗਾ ਵੱਜੇ ਢੋਲ, ਗੁਰ ਦਰ ਮੰਦਰ ਨਾ ਕੋਈ ਸੁਹਾਨਿਆ। ਨਾ ਕੋਈ ਅੰਮ੍ਰਿਤ ਆਤਮ ਵੇਖੇ ਕੌਲ, ਨਾਭੀ ਫੁੱਲ ਨਾ ਕੋਈ ਖਿੜਾਨਿਆ। ਗੁਰਮੁਖ ਸਾਚਾ ਚਰਨ ਪ੍ਰੀਤੀ ਰਿਹਾ ਘੋਲ, ਦਰ ਦਵਾਰ ਹੋਏ ਪਰਵਾਨਿਆ। ਏਕਾ ਨਾਮ ਸਦਾ ਅਡੋਲ, ਵੇਖ ਵਖਾਏ ਹਰਿ ਭਗਵਾਨਿਆ। ਜੋਤੀ ਜੋਤ ਨੂਰੀ ਨੂਰ ਜਾਏ ਮੌਲ, ਦਿਸ ਕਿਸੇ ਨਾ ਆਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਪੂਰਨ ਆਸ ਦਰ, ਦਰ ਦਵਾਰ ਹੋਏ ਪਰਵਾਨਿਆ। ਦਰ ਪਰਵਾਨ ਕਰ ਭਗਵਾਨ, ਆਪਣੀ ਦਇਆ ਕਮਾਈਆ। ਦੇਵੇ ਨਾਮ ਧੁਰ ਫ਼ਰਮਾਨ, ਦਿਸ ਕਿਸੇ ਨਾ ਆਈਆ। ਇਕ ਝੁਲਾਏ ਸਚ ਨਿਸ਼ਾਨ, ਨਿਸ਼ਅੱਖਰ ਵੱਖਰ ਲੇਖ ਲਿਖਾਈਆ। ਗੋਪੀਆਂ ਕਾਹਨ ਸਾਰੇ ਗਾਨ, ਕਰ ਧਿਆਨ ਚਤੁਰਭੁਜ ਰੂਪ ਵਟਾਈਆ। ਬ੍ਰਹਮ ਬ੍ਰਹਮ ਬ੍ਰਹਮ ਪਾਰਬ੍ਰਹਮ ਸਰਬ ਮੇਲ ਮਿਲਾਨ, ਪੁਰਖ ਪੁਰਖਾ ਆਪ ਅਖਵਾਈਆ। ਕਰਨੀ ਕਰਨ ਕਰਨ ਕਰਾਨ, ਖੇਵਟ ਖੇਟ ਵਿਚ ਜਹਾਨ, ਬੇਟੀ ਬੇਟ ਸਰਬ ਸੁਖਦਾਈਆ। ਗੁਰਮੁਖ ਸਾਜਣ ਮੀਤ ਚਤੁਰ ਸੁਜਾਨ, ਜੋ ਜਨ ਚਰਨੀ ਡਿੱਗੇ ਆਣ, ਮੇਲ ਮਿਲਾਏ ਦਇਆ ਕਮਾਏ ਵਿਛੜ ਕਦੇ ਨਾ ਜਾਈਆ। ਰਸਨਾ ਹਰਿ ਹਰਿ ਨਰ ਨਰ ਗਾਏ। ਦਰ ਦਰ ਘਰ ਘਰ ਫੇਰੀ ਪਾਏ। ਜਿਸ ਜਨ ਆਪੇ ਲਏ ਜਗਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਆਸਾ ਪੂਰ ਕਰ, ਆਲਸ ਨਿੰਦਰਾ ਵਿਚ ਨਾ ਆਏ। ਭਗਵਾਨ ਤਜ ਆਲਸ ਨਿੰਦਰਾ, ਆਪਣੀ ਜੋਤ ਜਗਾਈਆ। ਗੁਰਸਿਖ ਗੁਰਮੁਖ ਕਾਇਆ ਬਣਾਏ ਬਨ ਬਿੰਦਰਾ, ਦਿਵਸ ਰੈਣ ਮੰਡਲ ਰਾਸ ਰਚਾਈਆ। ਸੇਵਕ ਸੇਵਾ ਲਾਏ ਇੰਦਰ ਫੁਨਿੰਦਰ ਮੁਨਿੰਦਰਾ, ਆਪ ਆਪਣਾ ਵੇਖ ਵਖਾਈਆ। ਵਡ ਦਾਤਾ ਹਰਿ ਗੁਣੀ ਗਹਿੰਦੜਾ, ਗੋਬਿੰਦ ਗੋਬਿੰਦ ਆਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜੁਗ ਆਸਾ ਜਗ ਪੂਰ ਕਰਾਈਆ। ਜੁਗ ਆਸ ਦੇਵ ਨੇਤ, ਨੇਤਰ ਨੈਣ ਉਘਾੜਨਾ। ਵੇਖ ਵਖਾਏ ਕਾਇਆ ਖੇਤ, ਹਰਿ ਸਾਜਣ ਮੀਤ ਮੁਰਾਰਨਾ। ਮੇਲ ਮਿਲਾਏ ਨੇਤਨ ਨੇਤ, ਨੇਰਨ ਨੇਰ ਵਖਾਏ ਦਰ ਦਵਾਰਨਾ। ਭਾਗ ਲਗਾਏ ਮਹੀਨਾ ਚੇਤ, ਸੰਮਤ ਵੀਹ ਸੌ ਚੌਦਾਂ ਜਨ ਭਗਤ ਜੁਗ ਵਿਛੜੇ ਜਗ ਮਿਲਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਨ ਭਗਤ ਪੜ੍ਹਾਇਆ ਸੋਹੰ ਸੋ, ਅੱਖਰ ਵੱਖਰ ਆਪਣਾ ਦਾਨਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਦੋ ਜਹਾਨ ਬਣਿਆ ਸਾਚਾ ਜਾਮਨਾ। ਜਗਦੀਸ਼ਵਰ ਜੁਗ ਚਾਰ, ਜੁਗ ਜੁਗ ਰਚਨ ਰਚਾਈਆ। ਆਪਣਾ ਆਪ ਲੈ ਅਵਤਾਰ, ਆਪਣੀ ਬਣਤ ਬਣਾਈਆ। ਲੱਖ ਚੁਰਾਸੀ ਪਸਰ ਪਸਾਰ, ਖਾਣੀ ਬਾਣੀ ਆਪ ਚਲਾਈਆ। ਜੀਵ ਜੰਤ ਦਏ ਉਧਾਰ, ਸਾਧ ਸੰਤ ਤਰਾਈਆ। ਦੂਤ ਦੁਸ਼ਟ ਦਏ ਸੰਘਾਰ, ਭਗਤਨ ਹੋਏ ਸਹਾਈਆ। ਵੇਖ ਵਖਾਣੇ ਕਰ ਵਿਚਾਰ, ਰਾਜੇ ਰਾਣੇ ਭੇਵ ਨਾ ਪਾਈਆ। ਚਤੁਰ ਸੁਘੜ ਸਿਆਣੇ ਗਏ ਹਾਰ, ਪੜ੍ਹ ਪੜ੍ਹ ਵਿਦਿਆ ਜਗਤ ਸਬਾਈਆ। ਸ੍ਰੀ ਭਗਵਾਨ ਭੇਵ ਨਿਵਾਰ, ਜਨ ਭਗਤਾਂ ਬੂਝ ਬੁਝਾਈਆ। ਬ੍ਰਹਮ ਗਿਆਨੇ ਇਕ ਪਿਆਰ, ਨੇਤਰ ਲੋਇਣ ਖੁਲ੍ਹਾਈਆ। ਲੋਚਨ ਖੋਲ੍ਹੇ ਬੰਦ ਕਿਵਾੜ, ਵਡ ਵੱਡੀ ਵਡਿਆਈਆ। ਦਰ ਘਰ ਸਾਚੇ ਦੇਵੇ ਵਾੜ, ਮੰਦਰ ਇਕ ਵਖਾਈਆ। ਜੋਤ ਜਗਾਏ ਬਹੱਤਰ ਨਾੜ, ਬਾਲਕ ਬਾਲੇ ਦੇ ਵਡਿਆਈਆ। ਧਰੂ ਪ੍ਰਹਿਲਾਦ ਉਤਰੇ ਪਾਰ, ਚਰਨ ਪ੍ਰੀਤੀ ਇਕ ਸਿਖਾਈਆ। ਬਲ ਦਵਾਰੇ ਬਣ ਭਿਖਾਰ, ਭੇਖੀ ਭੇਖ ਵਟਾਈਆ। ਅੰਬਰੀਕਾ ਜਨ ਲਾਇਆ ਪਾਰ, ਦੁਰਬਾਸਾ ਮਾਣ ਗਵਾਈਆ। ਜਨ ਜਨਕਾ ਲਏ ਉਧਾਰ, ਏਕਾ ਨਾਮ ਤੁਲਾਈਆ। ਗਨਕਾ ਪਾਪਣ ਉਤਰੀ ਪਾਰ, ਰਸਨਾ ਜਿਹਵਾ ਗਾਈਆ। ਰਾਜਾ ਰਾਣਾ ਕਰ ਪਿਆਰ, ਪਾਇਆ ਬੀਠਲਾ ਹਰਿ ਰਘੁਰਾਈਆ। ਕਬੀਰ ਕਬੀਰਾ ਉਧਰਿਆ ਪਾਰ, ਬਹਿ ਬਹਿ ਰਸਨਾ ਗਾਈਆ। ਸਧਨਾ ਤਰਲੋਚਨ ਕਰ ਪਿਆਰ, ਚਰਨ ਚਰਨੋਦਕ ਮੁਖ ਲਗਾਈਆ। ਧੰਨਾ ਸੇਵੇ ਅਧਵਿਚਕਾਰ, ਪੂਜਸ ਪੂਜਸ ਸਿਲਾ ਮਨਾਈਆ। ਭਗਵਨ ਬੀਠਲਾ ਕਿਰਪਾ ਧਾਰ, ਅਨਡੀਠਾ ਦਰਸ ਦਿਖਾਈਆ। ਸੈਣ ਨਾਈ ਕਰ ਪਿਆਰ, ਆਪਣੀ ਜੋਤ ਜਗਾਈਆ। ਰਾਣਾ ਵੇਖੇ ਦਰ ਦਰਬਾਰ, ਸੇਵਕ ਸੇਵ ਕਮਾਈਆ। ਅਜਾਮਲ ਪਾਪੀ ਉਤਰੇ ਪਾਰ, ਨਰ ਨਰਾਇਣ ਰਸਨਾ ਗਾਈਆ। ਜੈ ਦਿਓ ਹਰਿ ਬੰਨ੍ਹੇ ਧਾਰ, ਅੱਖਰ ਵਿਦਿਆ ਨਾ ਕੋਇ ਪੜ੍ਹਾਈਆ। ਦਰੋਪਦ ਲੱਜਿਆ ਵਿਚ ਸੰਸਾਰ, ਕੱਪੜ ਕੋਟਨ ਕੋਟ ਵਧਾਈਆ। ਬਿਪਰ ਸੁਦਾਮਾ ਲਾਇਆ ਪਾਰ, ਮਹੱਲ ਅਟੱਲ ਸੁਹਾਈਆ। ਬਿਦਰ ਨਿਮਾਣਾ ਸਾਂਝਾ ਯਾਰ, ਘਰ ਆਇਆ ਹਰਿ ਰਘੁਰਾਈਆ। ਦਰਯੋਧਨ ਛੱਡਿਆ ਮਹੱਲ ਮੁਨਾਰ, ਗੜ੍ਹ ਹੰਕਾਰ ਨਾ ਹਰਿ ਹਰਿ ਭਾਈਆ। ਜੁਗ ਜੁਗ ਖੇਲੇ ਖੇਲ ਸੰਸਾਰ, ਆਪ ਆਪਣੀ ਰਚਨ ਰਚਾਈਆ। ਬੱਧਕ ਲਾਇਆ ਕਰ ਪਿਆਰ, ਤੀਰ ਨਿਸ਼ਾਨਾ ਚਰਨ ਛੁਹਾਈਆ। ਪੂਤਨਾ ਪਾਪਣ ਪੈਜ ਸਵਾਰ, ਮੋਹਣ ਮੁੰਮੇ ਮੋਹਨ ਪਾਈਆ। ਵੇਖੇ ਵਿਗਸੇ ਵੇਖਣਹਾਰ, ਜੁਗ ਜੁਗ ਆਪਣੀ ਰਚਨ ਰਚਾਈਆ। ਕਲਜੁਗ ਅੰਤਮ ਤੇਰੀ ਧਾਰ, ਚਾਰੋਂ ਕੁੰਟ ਦਏ ਦੁਹਾਈਆ। ਜੂਠ ਝੂਠ ਕਰ ਪਸਾਰ, ਮਾਇਆ ਮਮਤਾ ਕਰੇ ਕੁੜਮਾਈਆ। ਹਉਮੇ ਹੰਗਤਾ ਤੇਜ਼ ਕਟਾਰ, ਈਸਾ ਮੂਸਾ ਹੱਥ ਫੜਾਈਆ। ਸੰਗ ਮੁਹੰਮਦ ਚਾਰ ਯਾਰ, ਅੱਠੇ ਪਹਿਰ ਕਰਨ ਲੜਾਈਆ। ਲੱਖ ਚੁਰਾਸੀ ਮਾਰੇ ਮਾਰ, ਵੇਲਾ ਅੰਤਮ ਦਏ ਦੁਹਾਈਆ। ਰੂਪ ਰੰਗ ਨਾ ਰੇਖ ਨਾ ਕੋਈ ਜਾਣੇ ਭੇਖ ਕਰਤਾਰ, ਲੇਖਾ ਲਿਖੇ ਸ੍ਰਿਸ਼ਟ ਸਬਾਈਆ। ਭਗਤ ਵਛਲ ਆਪ ਨਿਰੰਕਾਰ, ਨਿਰਗੁਣ ਰੂਪ ਸਮਾਈਆ। ਜੁਗ ਜੁਗ ਵਿਛੜੇ ਮੇਲੇ ਕੰਤ ਭਤਾਰ, ਨਾਰੀ ਕੰਤਾ ਮੇਲ ਮਿਲਾਈਆ। ਆਤਮ ਸੇਜਾ ਸਚ ਪਿਆਰ, ਫੂਲਨ ਬਰਖਾ ਏਕਾ ਲਾਈਆ। ਰਵ ਸਸ ਕਰਨ ਨਿਮਸਕਾਰ, ਸੂਰਜ ਚੰਨ ਮੁਖ ਸ਼ਰਮਾਈਆ। ਗੁਰਮੁਖ ਨੂਰੀ ਜੋਤ ਚਮਤਕਾਰ, ਅੱਠੇ ਪਹਿਰ ਡਗਮਗਾਈਆ। ਭਗਤਨ ਮੀਤਾ ਹਰਿ ਨਿਰੰਕਾਰ, ਚੇਤਨ ਚੀਤਾ ਆਪ ਹੋ ਜਾਈਆ। ਨੇਤਨ ਨੇਤਾ ਵਿਚ ਸੰਸਾਰ, ਦੇਵਤ ਦਿਉਤਾ ਇਕ ਵਖਾਈਆ। ਤੇਜ ਭਾਨ ਪ੍ਰਭ ਦੇਵੇ ਦਾਨ, ਚਰਨ ਧੂੜ ਧੁਰ ਇਸ਼ਨਾਨ, ਦੁਰਮਤ ਮੈਲ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਹਰਿ ਮੰਦਰ ਅੰਦਰ ਬੈਠਾ ਬੇਪਰਵਾਹੀਆ। ਕਾਇਆ ਮੰਦਰ ਸਚ ਟਿਕਾਨਾ, ਹਰਿਜਨ ਬਣਤ ਬਣਾਈਆ। ਦੀਪਕ ਜੋਤੀ ਇਕ ਮਹਾਨਾ, ਪ੍ਰਭ ਸਾਚਾ ਆਪ ਜਗਾਈਆ। ਗਾਵਤ ਗਾਏ ਨਾਮ ਨਿਧਾਨਾ, ਨਾ ਕੋਈ ਦੂਸਰ ਰਾਗ ਅਲਾਈਆ। ਛੱਤੀ ਰਾਗ ਭੇਵ ਨਾ ਪਾਣਾ, ਨਾਰਦ ਸੁਰਸਤੀ ਰਹੀ ਅਲਾਈਆ। ਪੜ੍ਹ ਪੜ੍ਹ ਵੇਦ ਪੁਰਾਨਾ, ਪਾਰਬ੍ਰਹਮ ਭੇਵ ਨਾ ਪਾਈਆ। ਅੰਜੀਲ ਕੁਰਾਨ ਨਾ ਕਰੇ ਪਛਾਨਾ, ਸਚ ਹਦੀਸ ਨਾ ਕੋਈ ਅਲਾਈਆ। ਖਾਣੀ ਬਾਣੀ ਹੋਏ ਹੈਰਾਨਾ, ਅਛਲ ਅਛੱਲ ਨਾ ਛਲਿਆ ਜਾਈਆ। ਕਲਜੁਗ ਖੇਲੇ ਖੇਲ ਮਹਾਨਾ, ਖੇਲਣਹਾਰਾ ਸ੍ਰਿਸ਼ਟ ਸਬਾਈਆ। ਬੇਮੁਖ ਭੁਲਾਏ ਜੀਵ ਨਿਧਾਨਾ, ਜੂਠੇ ਝੂਠੇ ਧੰਦੇ ਲਾਈਆ। ਦਿਸ ਨਾ ਆਏ ਵਡ ਵਿਦਵਾਨਾ, ਗ੍ਰੰਥੀ ਪੰਥੀ ਕਰਨ ਸਲਾਹੀਆ। ਮਥਰਾ ਬਿੰਦਰਾ ਵੇਖਣ ਕਾਹਨਾ, ਕਾਹਨਾ ਰੂਪ ਨਾ ਕੋਈ ਸਮਾਈਆ। ਰਾਧਾ ਰਾਧਾ ਰਸਨਾ ਗਾਣਾ, ਦਰ ਸੀਸ ਨਾ ਕੋਈ ਝੁਕਾਈਆ। ਅੰਤਰ ਮੰਤਰ ਪਦ ਨਿਰਬਾਨਾ, ਨਿਰਗੁਣ ਦਰ ਨਾ ਕੋਇ ਭਵਾਈਆ। ਸਾਚਾ ਖੇਲ ਸ੍ਰੀ ਭਗਵਾਨਾ, ਭਗਤਨ ਸੰਗ ਖਿਲਾਈਆ। ਦਰ ਦਵਾਰ ਕਰੇ ਪਰਵਾਨਾ, ਜੁਗ ਜੁਗ ਆਪੇ ਵੇਖ ਵਖਾਈਆ। ਬੈਣੀ ਨੈਣੀ ਵੇਖ ਨਿਧਾਨਾ, ਨੇਤਰ ਨੈਣ ਰਿਹਾ ਬਿਗਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਵਛਲ ਅਛਲ ਕਰ, ਸ੍ਰਿਸ਼ਟ ਸਬਾਈ ਰਿਹਾ ਭੁਲਾਈਆ। ਦੀਨ ਦਿਆਲਾ ਸਰਬ ਸੁਖ ਦਾਤਾ, ਸਰਬ ਕਲਾ ਭਰਪੂਰਾ। ਚਰਨ ਕਵਲ ਬੰਧਾਏ ਏਕਾ ਨਾਤਾ, ਗੁਰ ਸਤਿਗੁਰ ਸਾਚਾ ਪੂਰਾ। ਆਪੇ ਪਿਤਾ ਹੋਏ ਆਪੇ ਮਾਤਾ, ਆਪੇ ਨੇਰਨ ਦੂਰਾ। ਆਪੇ ਵੇਖੇ ਰੈਣ ਅੰਧੇਰੀ ਰਾਤਾ, ਆਪੇ ਚਰਨ ਸਰੂਰਾ। ਆਪੇ ਮੇਟੇ ਜ਼ਾਤਾ ਪਾਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਕਾਚਾ ਕੂੜਾ ਕਲਜੁਗ ਕਾਇਆ ਕੁੜਿਆਰ, ਕੂੜਾ ਰੰਗ ਚੜ੍ਹਾਇਆ। ਚਾਰੋਂ ਕੁੰਟ ਵੇਖ ਵਿਚਾਰ, ਨੇਤਰ ਨੈਣ ਉਠਾਇਆ। ਮਨਮੁਖ ਭੁੱਲੇ ਜੀਵ ਗਵਾਰ, ਹਰਿ ਗੋਬਿੰਦ ਕੋਇ ਨਾ ਗਾਇਆ। ਮੰਦਰ ਅੰਦਰ ਹਾਹਾਕਾਰ, ਧੂੰਆਂਧਾਰ ਸਰਬ ਦਿਸਾਇਆ। ਮਾਇਆ ਰਾਣੀ ਕਰੇ ਖੁਆਰ, ਤਤ ਵਿਕਾਰ ਰਿਹਾ ਜਲਾਇਆ। ਪੰਚਮ ਪੰਚਾਂ ਕਰ ਪਿਆਰ, ਜੂਠਾ ਝੂਠਾ ਜੋੜ ਜੁੜਾਇਆ। ਏਕਾ ਭੁੱਲਿਆ ਹਰਿ ਕਰਤਾਰ, ਨਰ ਨਰਾਇਣ ਦਿਸ ਨਾ ਆਇਆ। ਧਰਤ ਮਾਤ ਕਰੇ ਪੁਕਾਰ, ਰੋ ਰੋ ਨੇਤਰ ਨੀਰ ਵਹਾਇਆ। ਪੁਰਖ ਅਬਿਨਾਸ਼ੀ ਆਪਣੀ ਕਿਰਪਾ ਧਾਰ, ਆਪਣਾ ਪੱਲੂ ਅੱਗੇ ਡਾਹਿਆ। ਚਾਰੋਂ ਕੁੰਟ ਜੀਵ ਵਿਭਚਾਰ, ਨਾਰ ਦੁਹਾਗਣ ਸ੍ਰਿਸ਼ਟ ਸਬਾਇਆ। ਵਰ ਮਿਲੇ ਨਾ ਕੰਤ ਭਤਾਰ, ਆਤਮ ਸੇਜ ਨਾ ਕੋਇ ਹੰਢਾਇਆ। ਹਉਮੇ ਹੰਗਤਾ ਲਏ ਪੈਰ ਪਸਾਰ, ਅਕਲਮੰਦ ਗੂੜ੍ਹੀ ਨੀਂਦ ਸਵਾਇਆ। ਨੇਤਰ ਨੀਰ ਰੋਵਣ ਜ਼ਾਰੋ ਜ਼ਾਰ, ਅੱਥਰ ਸੱਥਰ ਹੇਠ ਵਿਛਾਇਆ। ਚਾਰੋਂ ਕੁੰਟ ਹੋਏ ਉਜਾੜ, ਸਾਚਾ ਸੰਗ ਨਾ ਕੋਇ ਨਿਭਾਇਆ। ਪੰਚਮ ਲੱਗੀ ਜਗਤ ਧਾੜ, ਚੋਰ ਯਾਰ ਰਹੇ ਸਤਾਇਆ। ਅਗਨੀ ਅੱਗ ਤਤੀ ਹਾੜ, ਜੀਵਾਂ ਜੰਤਾਂ ਤਨ ਤਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧਰਤ ਮਾਤ ਦਏ ਦੁਹਾਇਆ। ਧਰਤ ਮਾਤ ਰਹੀ ਕੁਰਲਾ, ਪ੍ਰਭ ਅੱਗੇ ਸੀਸ ਨਿਵਾਂਵਦੀ। ਪੁਰਖ ਅਬਿਨਾਸ਼ੀ ਸੁਣ ਸੁਣ ਹਾਰ, ਆਪਣਾ ਵੇਸ ਵਟਾਂਵਦੀ। ਕਾਲੀ ਚੁੰਨੀ ਸਿਰ ਤੋਂ ਲਾਹ, ਖੁਲ੍ਹੜੇ ਕੇਸ ਵਖਾਂਵਦੀ। ਨੌਂ ਖੰਡ ਪ੍ਰਿਥਮੀ ਖ਼ਾਕ ਉਡਾ, ਸੱਤਾਂ ਦੀਪਾਂ ਧੂੜ ਰਮਾਂਵਦੀ। ਬ੍ਰਹਮਾ ਵਿਸ਼ਨ ਸ਼ਿਵ ਵੇਖਣ ਥਾਉਂ ਥਾ, ਨੇਤਰ ਨੈਣਾਂ ਆਪ ਦਰਸਾਂਵਦੀ। ਲੱਖ ਚੁਰਾਸੀ ਕਲਜੁਗ ਜੀਵਾਂ ਸਚ ਨਾ ਮਿਲਿਆ ਕੋਈ ਥਾਂ, ਘਰ ਘਰ ਵੰਡੀਆਂ ਬਹਿ ਬਹਿ ਪਾਂਵਦੀ। ਪੁੱਤਰ ਮਾਵਾਂ ਪੁੱਛਣ ਨਾ, ਨਾਮ ਨਾਮਾ ਨਾ ਕੋਈ ਜਣਾਂਵਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਪੁਕਾਰ ਹੋ ਤਿਆਰ, ਏਕਾ ਧਾਹ ਸੁਣਾਂਵਦੀ। ਧਰਤ ਮਾਤ ਦਰ ਮਾਰੇ ਧਾਹ, ਪ੍ਰਭ ਅੱਗੇ ਦਏ ਦੁਹਾਈਆ। ਜੁਗ ਜੁਗ ਉਠੇ ਬੇਪਰਵਾਹ, ਲੋਕਮਾਤ ਲਏ ਅੰਗੜਾਈਆ। ਰਾਮਾ ਕ੍ਰਿਸ਼ਨਾ ਆਪ ਅਖਵਾ, ਦੂਤਾਂ ਦੁਸ਼ਟਾਂ ਦਏ ਸਜ਼ਾਈਆ। ਗੋਬਿੰਦ ਚਿੱਲੇ ਤੀਰ ਚੜ੍ਹਾ, ਖੇਲੇ ਖੇਲ ਸ੍ਰਿਸ਼ਟ ਸਬਾਈਆ। ਕਲਜੁਗ ਅੰਤਮ ਗਿਆ ਆ, ਲੱਖ ਚੁਰਾਸੀ ਦਏ ਦੁਹਾਈਆ। ਵੇਦ ਵਿਆਸਾ ਗਿਆ ਲਿਖਾ, ਆਪ ਆਪਣੀ ਕਲਮ ਚਲਾਈਆ। ਨਾਨਕ ਲੇਖਾ ਰਿਹਾ ਮੁਕਾ, ਤੇਰਾਂ ਤੇਰੀ ਧਾਰ ਵਹਾਈਆ। ਚੌਦਾਂ ਸੰਮਤ ਆਪ ਚੜ੍ਹਾ, ਵੀਹ ਸੌ ਲੇਖ ਲਿਖਾਈਆ। ਚੌਦਾਂ ਲੋਕਾਂ ਦਏ ਹਿਲਾ, ਏਕਾ ਰਚਨ ਰਚਾਈਆ। ਚੌਦਾਂ ਤਬਕਾਂ ਦੇਵੇ ਢਾਹ, ਸੰਗ ਮੁਹੰਮਦ ਚਾਰ ਯਾਰ ਦੇਵੇ ਦਰ ਦੁਹਾਈਆ। ਅੱਲਾ ਰਾਣੀ ਰਹੀ ਕੁਰਲਾ, ਮੁਖ ਘੁੰਗਟ ਅੰਤਮ ਪਾਈਆ। ਪ੍ਰਭ ਦਵਾਰ ਰਹੀ ਸ਼ਰਮਾ, ਨੇਤਰ ਨੈਣ ਮੂੰਧ ਮੁੰਧਾਈਆ। ਪੁਰਖ ਅਬਿਨਾਸ਼ੀ ਰਿਹਾ ਜਗਾ, ਸ਼ਬਦ ਸਰੂਪੀ ਰਿਹਾ ਆਪ ਹਿਲਾਈਆ। ਆਪ ਵਖਾਏ ਸਾਚਾ ਥਾਂ, ਉਚ  ਮਹੱਲੇ ਫੇਰਾ ਪਾਈਆ। ਆਪ ਧਰਾਏ ਆਪਣਾ ਨਾਂ, ਆਪੇ ਲਏ ਮਿਟਾਈਆ। ਮੱਕਾ ਮਦੀਨਾ ਲਾਏ ਢਾਹ, ਅੰਤਮ ਲੇਖਾ ਰਿਹਾ ਲਿਖਾ, ਨਾ ਕੋਈ ਮੇਟੇ ਮੇਟ ਮਿਟਾਈਆ। ਸ਼ਾਹ ਸੁਲਤਾਨਾ ਖ਼ਾਕ ਰਲਾ, ਮੁਗਲ ਪਠਾਨਾਂ ਦਏ ਮਿਟਾ, ਅੰਤਮ ਰਹਿਣ ਨਾ ਪਾਈਆ। ਤੀਰ ਨਿਸ਼ਾਨਾ ਇਕ ਚਲਾ, ਚਾਰੋਂ ਕੁੰਟ ਵੇਖ ਵਖਾ, ਪ੍ਰਭ ਸਾਚਾ ਲੇਖ ਲਿਖਾਈਆ। ਤੇਜ ਭਾਨ ਦਰ ਫੇਰਾ ਪਾ, ਸ੍ਰਿਸ਼ਟ ਸਬਾਈ ਦਏ ਹਿਲਾ, ਵਾਲੀ ਹਿੰਦ ਦਏ ਜਗਾ, ਸੋਇਆ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਚਿੱਲਾ ਇਕ ਚੜ੍ਹਾਈਆ। ਰਸਨਾ ਚਿੱਲਾ ਤੀਰ ਕਮਾਨਾ, ਹਰਿ ਸਾਚਾ ਆਪ ਚੜ੍ਹਾਇੰਦਾ। ਨੌਂ ਖੰਡ ਪ੍ਰਿਥਮੀ ਮਾਰੇ ਇਕ ਨਿਸ਼ਾਨਾ, ਸੱਤਾਂ ਦੀਪਾਂ ਆਪ ਹਿਲਾਇੰਦਾ। ਵੇਖੇ ਖੇਲ ਜੋਧਾ ਸੂਰਬੀਰ ਬਲਵਾਨਾ, ਬ੍ਰਹਿਮੰਡਾਂ ਖੋਜ ਖੁਜਾਇੰਦਾ। ਕਲਜੁਗ ਵਰਤੇ ਆਪਣਾ ਭਾਣਾ, ਹਰਿ ਭਾਣੇ ਵਿਚ ਸਮਾਇੰਦਾ। ਨਾ ਕੋਈ ਦਿਸੇ ਰਾਜਾ ਰਾਣਾ, ਤਖ਼ਤ ਤਾਜ ਨਾ ਕੋਈ ਹੰਢਾਇੰਦਾ। ਨਾ ਕੋਈ ਦੀਸੇ ਸ਼ਾਹ ਸੁਲਤਾਨਾ, ਦੋ ਜਹਾਨਾਂ ਨਾ ਕੋਈ ਵਖਾਇੰਦਾ। ਕਿਸੇ ਹੱਥ ਨਾ ਆਏ ਪੀਣਾ ਖਾਣਾ, ਬਾਲਕ ਸੀਰ ਨਾ ਕੋਇ ਪਿਆਇੰਦਾ। ਚਾਰ ਕੁੰਟ ਦਹਿ ਦਿਸ਼ਾ ਵਹੀਰ ਪ੍ਰਭ ਆਪ ਕਰਾਨਾ, ਧੀਰਜ ਧੀਰ ਨਾ ਕੋਈ ਧਰਾਇੰਦਾ। ਜੋਤ ਸਰੂਪੀ ਪਹਰਿਆ ਬਾਣਾ, ਮਿਹਰਵਾਨ ਆਪ ਹੋ ਜਾਇੰਦਾ। ਜਨ ਭਗਤਾਂ ਹੱਥੀਂ ਬੰਨ੍ਹੇ ਗਾਨਾ, ਏਕਾ ਤੰਦਨ ਤੰਦ ਬੰਨ੍ਹਾਇੰਦਾ। ਲਾੜੀ ਮੌਤ ਮੰਗੇ ਦਾਨਾ, ਰਾਏ ਧਰਮ ਦਰ ਸੁਹਾਇੰਦਾ। ਰਾਏ ਧਰਮ ਖੋਲ੍ਹ ਦੁਕਾਨਾ, ਅਠਾਈ ਕੁੰਡਾਂ ਬੂਹਾ ਲਾਹਿੰਦਾ। ਚਿਤਰ ਗੁਪਤ ਵੇਖ ਜਹਾਨਾ, ਖੇਲ ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਕਰ ਇਸ਼ਨਾਨਾ, ਪ੍ਰਭ ਸਾਚਾ ਸਗਨ ਮਨਾਇੰਦਾ। ਸੰਮਤ ਸੰਮਤੀ ਕਰ ਪਰਵਾਨਾ, ਸੰਮਤ ਸੋਲਾਂ ਸਾਥ ਦੇਵੇ ਸੁਨੇਹੜੇ ਪੰਚਮ ਜੇਠ ਦਿਵਸ ਵਖਾਨਾ, ਰਾਗ ਰੰਗ ਆਪ ਕਰਾਇੰਦਾ। ਹਾੜ ਸਤਾਰਾਂ ਚਲ ਆਏ ਵਿਚ ਮੈਦਾਨਾ, ਖ਼ਾਕੀ ਖ਼ਾਕ ਉਡਾਇੰਦਾ। ਏਕਾ ਵੱਜੇ ਜਗਤ ਨਿਸ਼ਾਨਾ, ਧੂੰਆਂਧਾਰ ਸ੍ਰਿਸ਼ਟ ਕਰਾਇੰਦਾ। ਚੰਦ ਸੂਰਜ ਕਿਸੇ ਦਰਸ ਨਾ ਪਾਨਾ, ਤਾਰਾ ਮੰਡਲ ਨਾ ਵੇਖ ਵਖਾਇੰਦਾ। ਗੁਰ ਪੀਰ ਨਾ ਦਿਸੇ ਟਿਕਾਨਾ, ਸਾਧ ਸੰਤ ਨਾ ਕੋਈ ਤਰਾਇੰਦਾ। ਅੱਠ ਸੱਠ ਤੀਰਥ ਕਿਸੇ ਨਾ ਨਹਾਵਣ ਨੁਹਾਨਾ, ਗੰਗਾ ਗੋਦਾਵਰੀ ਨਾ ਸੀਰ ਪਿਆਇੰਦਾ। ਵੇਦ ਪਾਠ ਨਾ ਪੜ੍ਹੇ ਪੁਰਾਨਾ, ਖਾਣੀ ਬਾਣੀ ਨਾ ਕੋਈ ਅਲਾਇੰਦਾ। ਨਾ ਕੋਈ ਸੁਣਾਏ ਹਦੀਸ ਅੰਜੀਲ ਕੁਰਾਨਾ, ਅਹਿਨਲ ਹੱਕ ਨਾ ਕੋਈ ਵਖਾਇੰਦਾ। ਖ਼ੁਦੀ ਖੁਦਾਏ ਕਰ ਕੁਰਬਾਨਾ, ਆਪ ਆਪਣੀ ਭੇਟ ਮਨਾਇੰਦਾ। ਪੰਡਤ ਪਾਂਧੇ ਵਡ ਵਿਦਵਾਨਾ, ਮਸਤਕ ਲਿਲਾਟੀ ਵੇਖ ਵਖਾਇੰਦਾ। ਜੋਧਾ ਸੂਰ ਹਰਿ ਵਡ ਬਲੀ ਬਲਵਾਨਾ, ਤੀਰ ਨਿਸ਼ਾਨਾ ਇਕ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਧਰਤ ਮਾਤ ਮਾਰੇ ਝਾਤ, ਇਕ ਇਕਾਂਤ ਅੰਮ੍ਰਿਤ ਦੇਵੇ ਬੂੰਦ ਸਵਾਂਤ, ਜਨ ਭਗਤਾਂ ਆਪ ਪਿਲਾਇੰਦਾ। ਅੰਮ੍ਰਿਤ ਦੇਵੇ ਬੂੰਦ ਸਵਾਂਤੀ, ਧੁਰ ਦਰਗਾਹੀ ਲੇਖਾ। ਜਨ ਭਗਤਾਂ ਦੇਵੇ ਲਹਿਣਾ ਦੇਣਾ ਬਾਕੀ, ਮੂੰਡ ਮੁੰਡਾਏ ਨਾ ਜਾਣੇ ਧਾਰੀ ਕੇਸਾ। ਆਤਮ ਅੰਤਰ ਖੋਲ੍ਹੇ ਤਾਕੀ, ਜੋਤ ਸਰੂਪ ਦਸ ਦਸਮੇਸ਼ਾ। ਆਪੇ ਜਾਣੇ ਭਖਿਤ ਵਾਕੀ, ਸੇਵਕ ਸੇਵਾ ਬ੍ਰਹਮਾ ਵਿਸ਼ਨ ਮਹੇਸ਼ਾ। ਨਬੀ ਰਸੂਲ ਪੀਰ ਦਸਤਗੀਰ ਸ਼ਾਹ ਹਕੀਰ ਪਾਕਨ ਪਾਕੀ, ਆਪੇ ਜਾਣੇ ਆਪਣਾ ਵੇਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਜਨ ਘਰ ਸਾਚੇ ਆਪਣੇ ਨੇਤਰ ਪੇਖਾ। ਹਰਿਜਨ ਕਿਵਾੜ ਜਾਏ ਖੁਲ੍ਹ, ਅੰਤਮ ਮੰਗ ਮੰਗਾਈਆ। ਪੁਰਖ ਅਬਿਨਾਸ਼ੀ ਨਾ ਲਾਏ ਪਲ, ਜੋ ਜਨ ਢਹਿ ਪਏ ਸਰਨਾਈਆ। ਦੇਵੇ ਜੋਤੀ ਨੂਰ ਦਰਸ ਅਟੱਲ, ਨੂਰੋ ਨੂਰ ਕਰਾਈਆ। ਭਾਗ ਲਗਾਏ ਸਾਚੀ ਕੁੱਲ, ਕੁਲਾਵੰਤ ਇਕ ਅਖਵਾਈਆ। ਆਪ ਉਲਟਾਏ ਨਾਭ ਕਵਲ, ਨਿਝਰ ਧਾਰ ਮੁਖ ਚੁਆਈਆ। ਆਤਮ ਸੇਜਾ ਜਾਏ ਮਵਲ, ਫਲ ਫੁਲਵਾੜੀ ਇਕ ਵਖਾਈਆ। ਮੇਲ ਮਿਲਾਏ ਸਾਵਲ ਸਵਲ, ਸੁੰਦਰ ਮੁਖ ਦਰਸਾਈਆ। ਧਿਆਨ ਰਖਾਏ ਚਰਨ ਕਵਲ, ਕਵਲ ਕਵਲਾਂ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੰਦ ਕਿਵਾੜਾ ਆਪ ਖੁਲ੍ਹਾਈਆ। ਬੰਦ ਕਿਵਾੜੀ ਆਪੇ ਖੋਲ੍ਹ, ਆਪਣੀ ਦਇਆ ਕਮਾਇੰਦਾ। ਅੰਦਰ ਮੰਦਰ ਆਪੇ ਬੋਲ, ਆਪੇ ਰਾਗ ਅਲਾਇੰਦਾ। ਡੂੰਘੀ ਕੰਦਰ ਆਪੇ ਫੋਲ, ਹਰਿਜਨ ਵੇਖ ਵਖਾਇੰਦਾ। ਸਾਚੇ ਕੰਡੇ ਰਿਹਾ ਤੋਲ, ਤੋਲਣਹਾਰਾ ਆਪ ਅਖਵਾਇੰਦਾ। ਜਨ ਭਗਤਾਂ ਕਰੇ ਸਾਚੇ ਚੋਹਲ, ਪ੍ਰੀਤੀ ਨੀਤੀ ਇਕ ਵਖਾਇੰਦਾ। ਕਾਇਆ ਧਰਤੀ ਜਾਏ ਮੌਲ, ਆਪ ਆਪਣਾ ਰੂਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੰਦ ਕਿਵਾੜੀ ਵੇਖ ਵਖਾਇੰਦਾ। ਬੰਦ ਕਿਵਾੜਾ ਬਜਰ ਕਪਾਟ, ਏਕਾ ਹੱਟ ਰਖਾਇਆ। ਕਿਸੇ ਹੱਥ ਨਾ ਆਏ ਤੀਰਥ ਤਾਟ, ਵੇਖੇ ਸ੍ਰਿਸ਼ਟ ਸਬਾਇਆ। ਗੁਰਮੁਖ ਸਾਚਾ ਲਾਹਾ ਰਿਹਾ ਖਾਟ, ਪ੍ਰਭ ਚਰਨ ਧਿਆਨ ਲਗਾਇਆ। ਏਕਾ ਰਸ ਰਸਨਾ ਸੋਹੰ ਰਸਨਾ ਰਹੇ ਚਾਟ, ਜੋਤ ਨਿਰਜੰਣ ਸੇਵਾ ਲਾਇਆ। ਜੋਤ ਨਿਰੰਜਣ ਕਦੇ ਨਾ ਆਏ ਆਨ ਬਾਟ, ਗਰਭ ਵਾਸ ਨਾ ਵੇਖ ਵਖਾਇਆ। ਆਪ ਚੜ੍ਹਾਏ ਔਖਾ ਘਾਟ, ਖੇਵਟ ਖੇਟ ਨਾਉਂ ਰਖਾਇਆ। ਚਰਨ ਪ੍ਰੀਤੀ ਮਾਰੇ ਠਾਠ, ਸਰ ਸਰੋਵਰ ਦਏ ਨੁਹਾਇਆ। ਨਾ ਕੋਈ ਪੂਜਾ ਨਾ ਕੋਈ ਪਾਠ, ਕਲਜੁਗ ਵੇਲਾ ਵéਤ ਸੁਹਾਇਆ। ਧੂੜੀ ਮਜਨ ਇਕ ਵਖਾਏ ਤੀਰਥ ਅੱਠ ਸਾਠ, ਹਰਿਜਨ ਸਾਚਾ ਨਵਾਹਣ ਨਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਕਪਾਟ ਆਪੇ ਵੇਖਣ ਆਇਆ। ਬੰਦ ਕਿਵਾੜੀ ਬੰਦ ਦਰਵਾਜ਼ਾ, ਬੰਧੀ ਬੰਧਨ ਪਾਇਆ। ਪੁਰਖ ਅਬਿਨਾਸ਼ੀ ਸਾਚਾ ਸਾਜਣ ਸਾਜਾ, ਭੇਵ ਕਿਸੇ ਨਾ ਪਾਇਆ। ਸਾਧਾਂ ਸੰਤਾਂ ਮਾਰੇ ਆਵਾਜ਼ਾਂ, ਦਿਵਸ ਰੈਣ ਰਿਹਾ ਜਗਾਇਆ। ਅੰਦਰ ਮੰਦਰ ਏਕਾ ਰਚਿਆ ਕਾਜਾ, ਹਵਨੀ ਹਵਨ ਕਰਾਇਆ। ਨਾਲ ਰਖਾਏ ਅਨਹਦ ਵਾਜਾ, ਨਿਰਗੁਣ ਰਿਹਾ ਵਜਾਇਆ। ਭਗਤ ਦਵਾਰੇ ਆਏ ਭਾਜਾ, ਦੋ ਜਹਾਨੀ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ। ਬਜਰ ਕਪਾਟੀ ਜਿੰਦਾ ਤੋੜ, ਆਪਣੀ ਦਇਆ ਕਮਾਇੰਦਾ। ਸ਼ਬਦ ਸਰੂਪੀ ਚਾੜ੍ਹੇ ਘੋੜ, ਜੋਤੀ ਜੋੜ ਜੁੜਾਇੰਦਾ। ਆਦਿਨ ਅੰਤਾ ਜਾਏ ਬਹੁੜ, ਜਨ ਭਗਤਾਂ ਜੁਗਾਂ ਜੁਗੰਤਾਂ ਮੇਲ ਮਿਲਾਇੰਦਾ। ਸਚ ਦਵਾਰੇ ਲਾਇਆ ਏਕਾ ਪੌੜ, ਘਰ ਚੌਥੇ ਆਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਾਜਨ ਵੇਖ ਵਖਾਇੰਦਾ। ਸਾਜਨ ਸਾਚਾ ਭਗਤਨ ਮੀਤਾ, ਗੋਬਿੰਦ ਰੂਪ ਗੋਪਾਲ। ਜੁਗ ਜੁਗ ਚਲਾਏ ਆਪਣੀ ਰੀਤਾ, ਸੰਤ ਸੁਹੇਲੇ ਵੇਖੇ ਸਾਚੇ ਲਾਲ। ਆਪ ਜਣਾਏ ਅਠਾਰਾਂ ਧਿਆਏ ਗੀਤਾ, ਆਪ ਚਲਾਏ ਅਰਜਨ ਬਾਣ। ਨਾਨਕ ਨਾਮ ਨਿਧਾਨਾ ਏਕਾ ਪੀਤਾ, ਕਾਇਆ ਮੰਦਰ ਵੇਖ ਸੱਚੀ ਧਰਮਸਾਲ। ਸ਼ਬਦ ਜੋਤ ਹੋਏ ਸਰਜੀਤਾ, ਅਕਾਲ ਮੂਰਤ ਇਕ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਖੋਲ੍ਹੇ ਬੰਦ ਕਿਵਾੜ, ਕਾਇਆ ਮੰਦਰ ਅੰਦਰ ਦੇਵੇ ਵਾੜ, ਨਾ ਕੋਈ ਰੱਖੇ ਮੰਦਰ ਮਸੀਤਾ। ਸਾਚਾ ਸੱਜਣ ਸਾਚਾ ਸ਼ਾਹ, ਹਰਿ ਸੱਜਣ ਬਨ ਬਨਵਾਰਿਆ। ਗੁਰਮੁਖ ਪਾਰ ਲਗਾਏ ਬਣ ਮਲਾਹ, ਜੁਗ ਜੁਗ ਲਏ ਅਵਤਾਰਿਆ। ਆਪ ਜਣਾਏ ਆਪਣਾ ਨਾਂ, ਨਿਰਗੁਣ ਨਾਉਂ ਨਿਰੰਕਾਰਿਆ। ਫੜ ਫੜ ਹੰਸ ਬਣਾਏ ਕਾਂ, ਏਕਾ ਸਾਚੀ ਚੋਗ ਚੁਗਾ ਰਿਹਾ। ਮੇਲ ਮਿਲਾਏ ਅਗੰਮ ਅਥਾਹ, ਬੇਪਰਵਾਹੀ ਆਪ ਅਖਵਾ ਰਿਹਾ। ਸੋਹੰ ਦੇਸ ਵਸਾਇਆ ਨਗਰ ਗਰਾਂ, ਚਾਰ ਦਿਵਾਰ ਨਾ ਕੋਈ ਦਿਸਾ ਰਿਹਾ। ਸੋ ਪੁਰਖ ਨਿਰੰਜਣ ਬਣੇ ਪਿਤਾ ਮਾਂ, ਪੂਤ ਸਪੂਤੇ ਗੋਦ ਉਠਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਨਗਰੀ ਸਚ ਸਮਗਰੀ ਏਕਾ ਏਕ ਵਖਾ ਰਿਹਾ। ਸਰਬ ਕਲਾ ਸਮਰਥ, ਹਰਿ ਅਖਵਾਇੰਦਾ। ਜਨ ਭਗਤਾਂ ਰੱਖੇ ਦੇ ਕਰ ਹੱਥ, ਜੁਗ ਜੁਗ ਬਣਤ ਬਣਾਇੰਦਾ। ਸਗਲ ਵਸੂਰੇ ਜਾਇਣ ਲੱਥ, ਨੇਤਰ ਨੈਣ ਜੋ ਦਰਸ਼ਨ ਪਾਇੰਦਾ। ਦਰਸ ਵਖਾਏ ਹੋ ਪਰਤੱਖ, ਬਾਲ ਅੰਞਾਣੇ ਦਇਆ ਕਮਾਇੰਦਾ। ਚਰਨ ਛੁਹਾਏ ਕੁੱਲੀ ਕੱਖ, ਕੱਖੋਂ ਲੱਖ ਕਰਾਇੰਦਾ। ਸ੍ਰਿਸ਼ਟ ਸਬਾਈ ਉਡਣੇ ਭੱਖ, ਜਨ ਭਗਤਾਂ ਗੋਦ ਉਠਾਇੰਦਾ। ਲੱਖ ਚੁਰਾਸੀ ਕਰੇ ਵੱਖ, ਘਰ ਏਕਾ ਏਕ ਟਿਕਾਇੰਦਾ। ਕਾਇਆ ਮੰਦਰ ਕਦੇ ਨਾ ਹੋਵੇ ਸੱਖ, ਪ੍ਰਭ ਜੋਤੀ ਨੂਰ ਟਿਕਾਇੰਦਾ। ਜਗਤ ਅਵੱਲਾ ਰਾਹ ਦੱਸ, ਏਕਾ ਸ਼ਬਦ ਪੜ੍ਹਾਇੰਦਾ। ਗੁਰਮੁਖ ਹਿਰਦੇ ਜਾਏ ਵਸ, ਦਿਸ ਕਿਸੇ ਨਾ ਆਇੰਦਾ। ਕਲਜੁਗ ਰੈਣ ਅੰਧੇਰੀ ਮਸ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਏਕਾ ਸ਼ਬਦ ਪੁਰਾਨ ਅਧਾਰੀ, ਏਕਾ ਜੋਤ ਜਗਾਈਆ। ਏਕਾ ਨਾਮ ਤੇਜ ਕਟਾਰੀ, ਗੁਰਮੁਖ ਹੱਥ ਫੜਾਈਆ। ਏਕਾ ਸ਼ਬਦ ਅਪਰ ਅਪਾਰੀ, ਬਸਤਰ ਚੀਰ ਸਜਾਈਆ। ਏਕਾ ਦੇਵੇ ਸ਼ਬਦ ਖ਼ੁਮਾਰੀ, ਅੱਠੇ ਪਹਿਰ ਉਠਾਈਆ। ਦੂਈ ਦਵੈਤੀ ਕੱਟ ਬਿਮਾਰੀ, ਏਕਾ ਰੰਗ ਰੰਗਾਈਆ। ਚਰਨ ਪ੍ਰੀਤੀ ਸਚ ਸਿਕਦਾਰੀ, ਨੀਚੋਂ ਊਚ ਬਣਾਈਆ। ਚਾੜ੍ਹੇ ਰੰਗ ਅਪਰ ਅਪਾਰੀ, ਉਤਰ ਕਦੇ ਨਾ ਜਾਈਆ। ਚੌਥੇ ਜੁਗ ਜਨ ਭਗਤ ਜੁਗ ਆਈ ਵਾਰੀ, ਤੇਜ ਭਾਨ ਹੋਈ ਕੁੜਮਾਈਆ। ਪਾਇਆ ਪੁਰਖ ਹਰਿ ਕੰਤ ਭਤਾਰੀ, ਸਾਚੀ ਨਾਰੀ ਆਪ ਸੁਹਾਈਆ। ਸ਼ਬਦ ਰੰਗੀਲਾ ਪਲੰਘ ਨਿਵਾਰੀ, ਆਤਮ ਸੇਜਾ ਆਪ ਵਿਛਾਈਆ। ਫੂਲਨ ਬਰਖਾ ਲਾਏ ਹਰਿ ਗਿਰਧਾਰੀ, ਮੋਹਣ ਮਾਧਵ ਰੂਪ ਵਟਾਈਆ। ਸੁੰਦਰ ਕੁੰਡਲ ਮੁਕਟ ਬੈਨ ਵੇਖ ਮੁਰਾਰੀ, ਨੇਤਰ ਨੈਣਾ ਦਰਸ਼ਨ ਪਾਈਆ। ਧੁਨ ਸੁਣਾਏ ਅਪਰ ਅਪਾਰੀ, ਸਾਚੀ ਬੰਸਰੀ ਇਕ ਵਜਾਈਆ। ਵੇਖੇ ਖੇਲ ਕਾਹਨਾ ਕ੍ਰਿਸ਼ਨ ਮੁਰਾਰੀ, ਆਪ ਆਪਣਾ ਰੂਪ ਵਟਾਈਆ। ਭਗਤ ਵਛਲ ਸਦ ਪਾਰ ਉਤਾਰੀ, ਭਗਤ ਭਗਵਾਨਾ ਰੂਪ ਸਮਾਈਆ। ਚਤੁਰਭੁਜ ਕਰ ਖੇਲ ਅਪਾਰੀ, ਕਲਜੁਗ ਵੇਖੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਲੇਖੇ ਲਾਏ ਕਾਇਆ ਚਾਮ, ਕਰਾਏ ਸੱਚਾ ਵਣਜ ਵਪਾਰੀਆ। ਗੁਰਮੁਖ ਲਾਲ ਅਨਮੁਲੜਾ, ਕੀਮਤ ਕੋਈ ਨਾ ਪਾਏ। ਲੱਖ ਕਰੋੜ ਅਰਬ ਖਰਬ ਕਿਸੇ ਤੋਲ ਨਾ ਤੁਲੜਾ, ਹੱਟੋ ਹੱਟ ਨਾ ਕਿਸੇ ਵਿਕਾਏ। ਜਗਤ ਕੰਡੇ ਕਿਸੇ ਨਾ ਤੁਲੜਾ, ਜਨਕ ਜਨਕੋ ਗਿਆ ਵਖਾਏ। ਚਰਨ ਦਵਾਰੇ ਜੋ ਜਨ ਆਏ ਭੁੱਲੜਾ, ਪ੍ਰਭ ਲੇਖਾ ਲੇਖੇ ਲਾਏ। ਦੋ ਜਹਾਨੀ ਫਲਿਆ ਫੁਲੜਾ, ਫਲ ਅੰਮ੍ਰਿਤ ਇਕ ਵਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਨਾਮਾ ਇਕ ਦਵਾਏ। ਨਾਮ ਗਾਏ ਹਰਿ ਹਰਿ ਨਾਉਂ, ਪਾਇਆ ਗੋਬਿੰਦ ਲਾਲ। ਲੇਖਾ ਲਿਖੇ ਅਗੰਮ ਅਥਾਹੋ, ਬੈਠਾ ਸਚ ਸੱਚੀ ਧਰਮਸਾਲ। ਹਰਿ ਭਗਤ ਹਰਿਜਨ ਬਲ ਬਲ ਜਾਓ, ਸੇਵਕ ਸੇਵਾ ਦੀਨ ਦਿਆਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਵਿਛੜੇ ਗੁਰਮੁਖ ਗੁਰਮੁਖ ਜਗ ਲਏ ਅੰਤਮ ਭਾਲ। ਕਬੀਰ ਕਬੀਰਾ ਸਤਿ ਹੈ, ਸਤਿ ਸਰੂਪ ਸਮਾਏ। ਪ੍ਰਭ ਰੱਖਣਹਾਰਾ ਪਤ ਹੈ, ਦਿਵਸ ਰੈਣ ਰਿਹਾ ਧਿਆਏ। ਏਕਾ ਵਸਤ ਮਿਲੀ ਨਾਮ ਸਾਚੀ ਵੱਥ ਹੈ, ਰੱਤੀ ਰੱਤ ਰਹਿਣ ਨਾ ਪਾਏ। ਮਿਲਿਆ ਮੇਲ ਕਮਲਾਪਤ ਹੈ, ਦਰ ਦਵਾਰੇ ਮੰਗਣ ਭਿਛਿਆ ਪਾਏ। ਆਤਮ ਬੀਜੇ ਬੀਜ ਸਾਚੇ ਵੱਤ ਹੈ, ਆਪ ਆਪਣੀ ਦਇਆ ਕਮਾਏ। ਸਿੰਘ ਨਰਾਇਣ ਨਾ ਆਉਣਾ ਲੋਕਮਾਤ ਵੱਤ ਹੈ, ਪ੍ਰਭ ਜੋਤੀ ਜੋਤ ਮਿਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਜ ਭਾਨ ਤੇਰੀ ਸਚ ਦੁਕਾਨ, ਜੁਗ ਜੁਗ ਜਗ ਆਪ ਚਲਾਏ। ਨਾਮ ਦੁਕਾਨ ਜਗਤ ਵਣਜਾਰਾ, ਹਰਿ ਸਾਚਾ ਹੱਟ ਖੁਲ੍ਹਾਇੰਦਾ। ਚੌਦਾਂ ਲੋਕਾਂ ਦਏ ਹੁਲਾਰਾ, ਦੇਵਣਹਾਰ ਆਪ ਹੋ ਜਾਇੰਦਾ। ਸੱਤਾਂ ਦੀਪਾਂ ਕਰੇ ਖ਼ਬਰਦਾਰਾ, ਲੱਖਣ ਦੀਪ ਫੇਰਾ ਪਾਇੰਦਾ। ਕਰੌਚ ਖੇਲ ਅਪਰ ਅਪਾਰਾ, ਪੁਸ਼ਕਰ ਡੇਰਾ ਲਾਇੰਦਾ। ਜੰਬੂ ਦੀਪ ਅੱਧ ਵਿਚਕਾਰਾ, ਹਰਿ ਸਾਚੀ ਜੋਤ ਜਗਾਇੰਦਾ। ਸਲਮਲ ਤੇਰਾ ਪਾਰ ਕਿਨਾਰਾ, ਸਾਨ ਸਿਖਿਆ ਇਕ ਸਿਖਾਇੰਦਾ। ਕੁਸ਼ਾ ਰੋਵੇ ਜ਼ਾਰੋ ਜ਼ਾਰਾ, ਨੇਤਰ ਨੀਰ ਵਹਾਇੰਦਾ। ਸੱਤ ਰੰਗ ਨਿਸ਼ਾਨਾ ਕਰ ਤਿਆਰਾ, ਹਰਿ ਸਾਚਾ ਵੇਖ ਵਖਾਇੰਦਾ। ਕੁਲਾ ਖੰਡ ਤੇਰੀ ਬੰਨ੍ਹੇ ਧਾਰਾ, ਜੋਤੀ ਨੂਰ ਉਪਾਇੰਦਾ। ਅਲਾਬੁਤ ਹਾਹਾਕਾਰਾ, ਨੇਤਰ ਨੀਰ ਵਹਾਇੰਦਾ। ਕਿੰ ਪੁਰਖ ਕਰੇ ਪੁਕਾਰਾ, ਧੀਰ ਨਾ ਕੋਈ ਧਰਾਇੰਦਾ। ਹਰਿਵਰਖ ਤੇਰਾ ਪਾਰ ਕਿਨਾਰਾ, ਕਲਜੁਗ ਅੰਤਮ ਆਇੰਦਾ। ਹਰਣਯਮਹ ਢਹਿ ਪਿਆ ਦਵਾਰਾ, ਦੋਏ ਜੋੜ ਸੀਸ ਝੁਕਾਇੰਦਾ। ਭਦਰ ਵੇਖੇ ਧੁੰਦੂਕਾਰਾ, ਰਵ ਸਸ ਮੁਖ ਛੁਪਾਇੰਦਾ। ਰਮਕ ਖੋਲ੍ਹੇ ਬੰਦ ਕਿਵਾੜਾ, ਰਾਮ ਰਹੀਮ ਆਪ ਹੋ ਆਇੰਦਾ। ਭਾਰਤ ਖੰਡ ਜਗ ਵੇਖ ਅਖਾੜਾ, ਧਰਤ ਧਵਲ ਆਪ ਸੁਹਾਇੰਦਾ। ਲੱਗੇ ਅੱਗ ਸਤਾਰਾਂ ਹਾੜਾ, ਨਾ ਕੋਈ ਮਾਤ ਬੁਝਾਇੰਦਾ। ਲੱਖ ਚੁਰਾਸੀ ਆਪ ਚਬਾਏ ਆਪਣੀ ਦਾੜ੍ਹਾ, ਆਪ ਆਪਣਾ ਰੂਪ ਵਟਾਇੰਦਾ। ਗੁਰਮੁਖ ਬਣਾਏ ਸਾਚਾ ਲਾੜਾ, ਸਾਚੇ ਘੋੜੇ ਆਪ ਚੜ੍ਹਾਇੰਦਾ। ਬਹੱਤਰ ਨਾੜਾ ਵੱਜੇ ਤਾੜਾ, ਰਾਗ ਅਨਾਦੀ ਇਕ ਅਲ੍ਹਾਇੰਦਾ। ਪੰਚਮ ਸਖੀਆਂ ਲਾਇਆ ਅਖਾੜਾ, ਬਹਿ ਬਹਿ ਮੰਗਲ ਗਾਇੰਦਾ। ਬੇਮੁਖ ਜੀਵਾਂ ਲੁੱਟੀ ਜਾਏ ਦਿਨ ਦਿਹਾੜਾ, ਦਿਸ ਕਿਸੇ ਨਾ ਆਇੰਦਾ। ਮਗਰ ਲੱਗੇ ਅਗੰਮੀ ਧਾੜਾ, ਅਗੰਮ ਅਗੰਮੜੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਹਰਿ ਘਰ ਵੇਖ ਵਖਾਇੰਦਾ। ਹਰਿਜਨ ਤੇਰਾ ਸਚ ਮਹੱਲਾ, ਸਾਚੇ ਘਰ ਸਮਾਇਆ। ਪੁਰਖ ਅਬਿਨਾਸ਼ੀ ਇਕ ਇਕੱਲਾ, ਅਕਲ ਕਲਾ ਅਖਵਾਇਆ। ਵੇਖ ਵਖਾਏ ਦਇਆ ਕਮਾਏ ਡੂੰਘੀ ਗਾਰ ਜਲਾਂ ਥਲਾਂ, ਉਚੇ ਟਿੱਲੇ ਪਰਬਤ ਫੋਲ ਫੁਲਾਇਆ। ਜਨ ਭਗਤਾਂ ਮੇਲ ਆਪੇ ਮੇਲਾ, ਜੁਗ ਜੁਗ ਵਿਛੜੇ ਰਿਹਾ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਛੁਹਾਏ ਭਗਤਨ ਦਰ, ਭਗਵਨ ਰੂਪ ਵਟਾਇਆ। ਭਗਤਨ ਦਰ ਸਚ ਦਵਾਰਾ, ਸ਼ਬਦ ਵੱਜੀ ਵਧਾਈਆ। ਲੱਖ ਚਾਲੀ ਜੀਵ ਗਵਾਰਾ, ਸਾਰ ਕਿਸੇ ਨਾ ਪਾਈਆ। ਅੰਤਮ ਹੋਏ ਮਾਤ ਖੁਆਰਾ, ਧੀਰਜ ਧੀਰ ਨਾ ਕੋਈ ਰਖਾਈਆ। ਉਚ ਮਹੱਲ ਅਟੱਲ ਨਾ ਰਹੇ ਕੋਈ ਮੁਨਾਰਾ, ਖ਼ਾਕੀ ਖ਼ਾਕ ਉਡਾਈਆ। ਸ਼ਾਹ ਸੁਲਤਾਨ ਨਾ ਕੋਈ ਸਿਕਦਾਰਾ, ਭੂਪਤ ਭੂਪ ਨਾ ਕੋਈ ਅਖਵਾਈਆ। ਤਖ਼ਤ ਤਾਜ ਨਾ ਸੀਸ ਦਸਤਾਰਾ, ਸ਼ਹਿਨਸ਼ਾਹ ਨਾ ਕੋਈ ਅਖਵਾਈਆ। ਜਨ ਭਗਤਾਂ ਸੁਹਾਏ ਦਵਾਰਾ, ਕਲਜੁਗ ਅੰਤਮ ਵੇਖ ਵਖਾਈਆ। ਸ੍ਰਿਸ਼ਟ ਸਬਾਈ ਕਰੇ ਨਿਮਸਕਾਰਾ, ਸਤਿਜੁਗ ਸਾਚੀ ਨੀਹ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੰਦਰ ਦਏ ਸੁਹਾਈਆ। ਘਰ ਮੰਦਰ ਕਰ ਪਸਾਰਾ, ਆਪਣੀ ਦਇਆ ਕਮਾਇੰਦਾ। ਤਖ਼ਤ ਤਾਜ ਵੇਖ ਦਿਲੀ ਦਰਬਾਰਾ, ਹਰਿਜਨ ਬਣਤ ਬਣਾਇੰਦਾ। ਲੇਖਾ ਲੱਗੇ ਇਕ ਲੱਖ ਹਜ਼ਾਰ ਗਿਆਰਾਂ, ਲੇਖ ਆਪਣੇ ਹੱਥ ਰਖਾਇੰਦਾ। ਧਾਮ ਸੁਹਾਏ ਇਕ ਦਵਾਰਾ, ਚਾਰ ਵਰਨਾਂ ਇਕ ਜਣਾਇੰਦਾ। ਸ਼ੇਖ਼ ਸਰ ਰਾਮ ਨਗਰ ਪਿਆਰਾ, ਨਰ ਨਰਾਇਣ ਨਾਉਂ ਧਰਾਇੰਦਾ। ਚਾਰ ਕੁੰਟ ਹੋਏ ਚਾਰ ਦਵਾਰਾ, ਸਰ ਸਰੋਵਰ ਆਪ ਸੁਹਾਇੰਦਾ। ਜਗੇ ਜੋਤ ਅਗੰਮ ਅਪਾਰਾ, ਲਾਲ ਲਿਲਾਟ ਇਕ ਰਖਾਇੰਦਾ। ਹਰਿਜਨ ਭਗਤ ਤੇਰਾ ਭਗਤੀ ਦਵਾਰਾ, ਪ੍ਰਭ ਸਾਚਾ ਮਾਤ ਉਪਾਇੰਦਾ। ਮਸਤਕ ਤਿਲਕ ਲਗਾਏ ਅਪਰ ਅਪਾਰਾ, ਲਾਲ ਲਿਲਾਟ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੇਵਕ ਸੇਵਕ ਸੇਵਾ ਲੇਖੇ ਲਾਇੰਦਾ। ਸੇਵਕ ਸੇਵਾ ਲੇਖੇ ਲਾਏ, ਹੋਏ ਦਰ ਪਰਵਾਨਿਆ। ਆਪ ਆਪਣਾ ਸੰਗ ਰਖਾਏ, ਮੇਲ ਮਿਲਾਏ ਦੋ ਜਹਾਨਿਆ। ਏਕਾ ਸਾਚੀ ਮੰਗ ਮੰਗਾਏ, ਚਰਨ ਪ੍ਰੀਤ ਸ੍ਰੀ ਭਗਵਾਨਿਆ। ਢੋਲ ਮਰਦੰਗ ਇਕ ਸੁਣਾਏ, ਅਨਹਦ ਆਤਮ ਬਾਣੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲੇ ਗੁਰੂ ਗੁਰ ਚੇਲੇ, ਗੁਰ ਸਤਿਗੁਰ ਨੇਂਹ ਨਿਸ਼ਾਨੀਆ। ਧੁਰ ਸ਼ਬਦ ਸਤਿਗੁਰ ਨਿਸ਼ਾਨੀ, ਪ੍ਰਭ ਸਾਚੇ ਇਕ ਰਖਾਈਆ। ਭੇਵ ਨਾ ਪਾਏ ਕੋਈ ਖਾਣੀ ਬਾਣੀ, ਕਵਣ ਖੇਲੇ ਖੇਲ ਹਰਿ ਰਘੁਰਾਈਆ । ਕਲਜੁਗ ਮਾਇਆ ਤ੍ਰੈਗੁਣ ਜਾਲ ਬੈਠੀ ਤਾਣੀ, ਚਾਰੋਂ ਕੁੰਟ ਵਿਛਾਈਆ। ਅਹਿਮਦ ਮੁਹੰਮਦ ਭਰਨ ਪਾਣੀ, ਅੱਲਾ ਰਾਣੀ ਨਾਲ ਰਲਾਈਆ। ਅੰਜੀਲ ਕੁਰਾਨ ਕਥਾ ਕਹਾਣੀ, ਜਗਤ ਅੰਤ ਅੰਤ ਰਹਿਣ ਨਾ ਪਾਈਆ। ਵੇਦ ਪੁਰਾਨਾ ਆਈ ਹਾਨੀ, ਮਾਨ ਅਭਿਮਾਨੀ ਦਏ ਮਿਟਾਈਆ। ਸਾਧ ਸੰਤ ਪੜ੍ਹ ਪੜ੍ਹ ਥੱਕੇ ਬਾਣੀ, ਬਾਣ ਨਿਰਾਲਾ ਨਾ ਕੋਈ ਲਗਾਈਆ। ਜਨ ਭਗਤਾਂ ਮਿਲਿਆ ਪ੍ਰਭ ਸਾਚਾ ਹਾਣੀ, ਗੁਰਮੁਖ ਹਾਣੀਆਂ ਹਾਣ ਮਿਲਾਈਆ। ਅੰਮ੍ਰਿਤ ਆਤਮ ਦੇਵੇ ਠੰਡਾ ਪਾਣੀ, ਸਾਂਤਕ ਸਤਿ ਵਰਤਾਈਆ। ਹਰਿ ਸੰਗਤ ਪਾਏ ਪਦ ਨਿਰਬਾਨੀ, ਘਰ ਸਾਚੇ ਆਪ ਸੁਹਾਈਆ। ਆਪੇ ਹੋਏ ਜਾਣ ਜਾਣੀ, ਜਾਨਣਹਾਰ ਸ੍ਰਿਸ਼ਟ ਸਬਾਈਆ। ਦਾਤਾ ਜੋਧਾ ਸੂਰਬੀਰ ਵਡ ਦਾਤਾ ਦਾਨੀ, ਏਕਾ ਭਿਛਿਆ ਝੋਲੀ ਪਾਈਆ। ਸਤਿਜੁਗ ਤੇਰੀ ਸਚ ਨਿਸ਼ਾਨੀ, ਸੋਹੰ ਜਾਪ ਜਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਬ੍ਰਹਮ ਗਿਆਨ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਚਰਨ ਕਵਲ ਜਨ ਰੱਖੇ ਆਸ, ਪ੍ਰਭ ਆਤਮ ਤ੍ਰਿਪਤ ਕਰਾਈਆ। ਸਰਬ ਵਸਤ ਗੁਰ ਸਾਚੇ ਪਾਸ, ਦੇਂਦਿਆਂ ਤੋਟ ਨਾ ਆਈਆ। ਲੇਖੇ ਲਾਏ ਸਾਸ ਗਰਾਸ, ਹਰਿਜਨ ਰਸਨਾ ਰਹੇ ਗਾਈਆ। ਨਿਜ ਘਰ ਆਤਮ ਰੱਖੇ ਵਾਸ, ਕਾਇਆ ਮੰਦਰ ਦਏ ਸੁਹਾਈਆ। ਸਾਚੇ ਮੰਡਲ ਪਾਵੇ ਰਾਸ, ਦੀਪਕ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਪ੍ਰੀਤੀ ਗੁਰਮੁਖ ਵਿਰਲੇ ਆਪ ਸਿਖਾਈਆ। ਚਰਨ ਪ੍ਰੀਤੀ ਸਾਚਾ ਨਾਤਾ, ਗੁਰਮੁਖ ਵਿਰਲੇ ਪਾਇਆ। ਪੁਰਖ ਅਬਿਨਾਸ਼ੀ ਇਕ ਬਿਧਾਤਾ, ਜ਼ਾਤਾਂ ਪਾਤਾਂ ਵਿਚ ਨਾ ਆਇਆ। ਭਗਤ ਜਨਾਂ ਹਰਿ ਪਿਤਾ ਮਾਤਾ, ਆਪ ਆਪਣੀ ਗੋਦ ਉਠਾਇਆ। ਦੇਵੇ ਨਾਮ ਸਚ ਸੁਗਾਤਾ, ਆਤਮ ਝੋਲੀ ਰਿਹਾ ਭਰਾਇਆ। ਨਾਤਾ ਤੋੜੇ ਭਾਈ ਭੈਣ ਭਰਾਤਾ, ਲਹਿਣਾ ਦੇਣਾ ਮੂਲ ਚੁਕਾਇਆ। ਗੁਰਮੁਖ ਗੁਰਸਿਖ ਹਰਿਜਨ ਚਰਨ ਧੂੜ ਗੁਰ ਪੂਰੇ ਨਹਾਤਾ, ਦੁਰਮਤ ਮੈਲ ਗਵਾਇਆ। ਲੇਖੇ ਲਾਏ ਪੂਜਾ ਪਾਠਾ, ਜੋ ਜਨ ਚਰਨ ਧਿਆਨ ਲਗਾਇਆ। ਅੰਮ੍ਰਿਤ ਆਤਮ ਮਾਰੇ ਠਾਠਾਂ, ਭਰ ਪਿਆਲਾ ਇਕ ਪਿਆਇਆ। ਲੇਖੇ ਲਾਏ ਹਾਡੀ ਤਿੰਨ ਸੌ ਸਾਠਾ, ਬਹੱਤਰ ਨਾੜ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਪੂਰਨ ਆਸ ਕਰਾਇਆ। ਚਰਨ ਕਵਲ ਜਨ ਰੱਖੇ ਓਟ, ਏਕਾ ਆਸ ਰਖਾਈਆ। ਪੁਰਖ ਅਬਿਨਾਸ਼ੀ ਕੱਢੇ ਖੋਟ, ਹਉਮੇ ਹੰਗਤਾ ਰੋਗ ਗਵਾਈਆ। ਕਾਇਆ ਤਨ ਨਗਾਰੇ ਲਾਏ ਸਾਚੀ ਚੋਟ, ਸੋਹੰ ਡੰਕਾ ਏਕਾ ਲਾਈਆ। ਆਵਣ ਜਾਵਣ ਲੱਖ ਚੁਰਾਸੀ ਜਾਏ ਛੂਟ, ਰਾਏ ਧਰਮ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਬਖ਼ਸ਼ੇ ਸਚ ਸਰਨਾਈਆ। ਚਰਨ ਆਸ ਸਚ ਸਰਨਾ, ਜਨ ਸਰਨਾਈ ਆਏ। ਮਰਨਾ ਡਰਨਾ ਦਏ ਚੁਕਾ, ਹਰਨਾ ਫਰਨਾ ਦਏ ਖੁਲ੍ਹਾਏ। ਕਰਨੀ ਕਰਨਾ ਰਾਹੇ ਪਾ, ਆਪ ਆਪਣਾ ਦਰਸ ਵਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਨਾਮ ਵਰ, ਚਰਨ ਧਿਆਨ ਇਕ ਰਖਾਏ। ਚਰਨ ਧਿਆਨਾ ਡੂੰਘਾ ਸਾਗਰ, ਹੱਥ ਕਿਸੇ ਨਾ ਆਇਆ। ਪੁਰਖ ਅਬਿਨਾਸ਼ੀ ਆਪ ਟਿਕਾਇਆ ਕਾਇਆ ਗਾਗਰ, ਅੰਮ੍ਰਿਤ ਤਾਲ ਭਰਾਇਆ। ਜਿਸ ਜਨ ਨਿਰਮਲ ਕਰਮ ਕਰੇ ਉਜਾਗਰ, ਪ੍ਰਭ ਚਰਨ ਸਰਨ ਸੀਸ ਟਿਕਾਇਆ। ਮਿਲੇ ਨਾਮ ਰੱਤੀ ਰਤਨਾਗਰ, ਕਾਇਆ ਚੋਲੀ ਰੰਗ ਰੰਗਾਇਆ। ਦਰ ਦਵਾਰੇ ਬਣੇ ਸਚ ਸੌਦਾਗਰ, ਸਾਚਾ ਵਣਜ ਰਿਹਾ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਪ੍ਰੀਤੀ ਏਕਾ ਮਾਰਗ ਲਾਇਆ। ਚਰਨ ਪ੍ਰੀਤੀ ਸਚ ਸੁਲਤਾਨਾ, ਸਚ ਸੱਚੀ ਕਮਾਈਆ। ਅੱਠੇ ਪਹਿਰ ਇਕ ਧਿਆਨਾ, ਏਕਾ ਹਰਿ ਲਿਵ ਲਾਈਆ। ਏਕਾ ਸ਼ਬਦ ਇਕ ਨਿਸ਼ਾਨਾ, ਏਕਾ ਤੀਰ ਚਲਾਈਆ। ਆਤਮ ਅੰਤਰ ਦੇਵੇ ਬ੍ਰਹਮ ਗਿਆਨਾ, ਪਾਰਬ੍ਰਹਮ ਸਰਨਾਈਆ। ਸਾਚਾ ਦਾਨ ਇਕ ਰਖਾਨਾ, ਹਰਿ ਧਰਮ ਕਰੇ ਕੁੜਮਾਈਆ। ਹਰਿਜਨ ਸਾਚਾ ਚਤੁਰ ਸੁਜਾਨਾ, ਚਰਨ ਧਿਆਨ ਇਕ ਵਖਾਈਆ। ਖੇਲੇ ਖੇਲ ਗੋਪੀ ਕਾਹਨਾ, ਮੰਡਲ ਰਾਸ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਕਵਲ ਕਵਲ ਚਰਨ ਏਕਾ ਏਕ ਵਖਾਈਆ। ਚਰਨ ਕਵਲ ਸਚ ਦਰਗਾਹ, ਸਾਚਾ ਧਾਮ ਸੁਹਾਇਆ। ਦੂਸਰ ਦਿਸੇ ਨਾ ਕੋਈ ਰਾਹ, ਨਾ ਕੋਈ ਪਾਰ ਕਰਾਇਆ। ਪੁਰਖ ਅਬਿਨਾਸ਼ੀ ਸਚ ਮਲਾਹ, ਗੁਰਮੁਖਾਂ ਬੇੜਾ ਰਿਹਾ ਚਲਾਇਆ। ਫੜ ਫੜ ਬੰਨੇ ਦੇਵੇ ਲਾ, ਵੇਲਾ ਅੰਤਮ ਆਇਆ। ਛੱਪਰ ਛੰਨੇ ਕੋਈ ਰਹਿਣ ਨਾ ਪਾ, ਉਚੇ ਮੰਦਰ ਦੇਵੇ ਢਾਹਿਆ। ਘੜੇ ਛੰਨੇ ਪਾਣੀ ਪੀਏ ਨਾ ਕੋਈ ਪਾ, ਆਸਣ ਸੇਜ ਨਾ ਕੋਈ ਵਿਛਾਈਆ। ਲੱਖ ਚੁਰਾਸੀ ਦਰ ਦਰ ਘਰ ਘਰ ਦਏ ਰੁਲਾ, ਰਾਜ ਰਾਜਾਨਾਂ ਖ਼ਾਕ ਮਿਲਾਇਆ। ਤਖ਼ਤ ਤਾਜ ਸ੍ਰਿਸ਼ਟ ਸਬਾਈ ਦਏ ਮਿਟਾ, ਸਾਜ ਬਾਜ ਦਿਸ ਨਾ ਆਇਆ। ਅਸਤਰ ਸ਼ਸਤਰ ਇਕ ਦੁੜਾ, ਸ੍ਰਿਸ਼ਟ ਸਬਾਈ ਵੇਖ ਵਖਾਇਆ। ਨੌਂ ਖੰਡ ਪ੍ਰਿਥਮੀ ਫੇਰਾ ਪਾ, ਸੱਤਾਂ ਦੀਪਾਂ ਰਿਹਾ ਹਿਲਾਇਆ। ਲੱਖ ਚੁਰਾਸੀ ਦਏ ਜਗਾ, ਸੋਇਆ ਕੋਈ ਰਹਿਣ ਨਾ ਪਾਇਆ। ਗੁਰਮੁਖ ਸਾਚੇ ਵੇਖ ਵਖਾ, ਆਪ ਆਪਣਾ ਦਰਸ ਦਿਖਾਇਆ। ਚਰਨ ਪ੍ਰੀਤੀ ਇਕ ਸਿਖਾ, ਚਰਨ ਚਰਨੋਦਕ ਮੁਖ ਚੁਆਇਆ। ਲਹਿਣਾ ਦੇਣਾ ਦਏ ਮੁਕਾ, ਬਸਤਰ ਗਹਿਣਾ ਤਨ ਪਹਿਨਾਇਆ। ਭਾਣਾ ਸਹਿਣਾ ਹੁਕਮ ਜਣਾ, ਜਨਣੀ ਜਨ ਲੇਖੇ ਲਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜੋੜਾ ਮੇਲ ਦਰ, ਸ਼ਬਦੀ ਘੋੜਾ ਇਕ ਮੰਗਾਇਆ। ਸੋਹੰ ਤੋੜਾ ਸੀਸ ਲਟਕਾ, ਕਲਗੀ ਕਲਕੀ ਰਿਹਾ ਚਮਕਾਇਆ। ਲੋਆਂ ਪੁਰੀਆਂ ਲੇਖ ਲਿਖਾ, ਲੇਖਾ ਆਪਣੇ ਹੱਥ ਰਖਾਇਆ। ਕੇਸਾਧਾਰੀ ਵੇਖ ਵਖਾ, ਮੂੰਡ ਮੁੰਡਾਏ ਖੋਜ ਖੁਜਾਇਆ। ਕਿਸੇ ਹੱਥ ਨਾ ਆਏ ਬੇਪਰਵਾਹ, ਬੈਠੇ ਮੁਖ ਭਵਾਇਆ। ਜਨ ਭਗਤ ਹਰਿਜਨ ਘਟ ਮੰਦਰ ਅੰਦਰ ਬੈਠੇ ਰਹੇ ਧਿਆ, ਆਤਮ ਅੰਤਰ ਧਿਆਨ ਲਗਾਇਆ। ਪੁਰਖ ਅਬਿਨਾਸ਼ੀ ਜੋਤ ਜਗਾ, ਆਪਣਾ ਆਪ ਦਏ ਵਖਾਇਆ। ਸ਼ਬਦ ਸਰੂਪੀ ਸ਼ਬਦ ਜਣਾ, ਸ਼ਬਦੀ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਏਕਾ ਵਰ, ਚਰਨ ਪ੍ਰੀਤ ਇਕ ਧਿਆਨ ਲਗਾਇਆ। ਚਰਨ ਪ੍ਰੀਤੀ ਮਸਤਕ ਧੂੜ, ਗੁਰਮੁਖ ਵਿਰਲੇ ਲਾਈ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਢਹਿ ਪਏ ਜੋ ਜਨ ਸਰਨਾਈ। ਜਗਤ ਨਾਤਾ ਤੋੜੇ ਕੂੜੋ ਕੂੜ, ਦੇਵੇ ਨਾਮ ਵਡ ਵੱਡੀ ਵਡਿਆਈ। ਰੰਗ ਮਜੀਠੀ ਚਾੜ੍ਹੇ ਗੂੜ੍ਹ, ਭੁੱਲ ਰਹੇ ਨਾ ਰਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲੇ ਖੇਲ ਸਿਸ਼ਟ ਸਬਾਈ। ਸਤਿ ਪੁਰਖ ਨਿਰੰਜਣ ਸਤਿ ਸਤਿਵਾਦ, ਸਾਚੇ ਰੰਗ ਸਮਾਇਆ। ਸੰਤ ਸੁਹੇਲੇ ਜੁਗ ਜੁਗ ਲਾਧ, ਜੁਗ ਜੁਗ ਵੇਖ ਵਖਾਇਆ। ਧੁਰ ਦਰਗਾਹੀ ਦੇਵੇ ਦਾਦ, ਦਰ ਦਰ ਏਕਾ ਜਾਪ ਜਪਾਇਆ। ਮੇਲੇ ਮੇਲ ਆਦਿ ਜੁਗਾਦਿ, ਅਕਲ ਕਲਾ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਉਪਾਇਆ। ਹਰਿਜਨ ਸਾਚੇ ਕਰੇ ਪੁਕਾਰ, ਦਰ ਸਾਚੇ ਰਿਹਾ ਕੁਰਲਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਨੇਤਰ ਨੀਰ ਵਹਾਈਆ। ਕਾਇਆ ਚੋਲੀ ਰੰਗ ਲਲਾਰ, ਉਤਰ ਕਦੇ ਨਾ ਜਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਲੋਕਮਾਤ ਬਣਤ ਬਣਾਈਆ। ਨਿਹਕਲੰਕੀ ਜਾਮਾ ਧਾਰ, ਹਰਿਜਨ ਸਾਚੇ ਰਿਹਾ ਉਠਾਈਆ। ਅੰਤਮ ਕਰੇ ਤਨ ਸ਼ਿੰਗਾਰ, ਏਕਾ ਬਸਤਰ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗਣ ਰੰਗ ਰੰਗਾਈਆ। ਸਾਚਾ ਰੰਗ ਆਪ ਰੰਗਾਉਣਾ, ਆਪਣੀ ਬਣਤ ਬਣਾਇੰਦਾ। ਤ੍ਰੈਗੁਣ ਮਾਇਆ ਮਠ ਤਪਾਉਣਾ, ਏਕਾ ਲੰਬੂ ਲਾਇੰਦਾ। ਤਿੰਨ ਸੌ ਸੱਠ ਹਾਡੀ ਜਲਾਉਣਾ, ਆਪਣੀ ਬਣਤ ਬਣਾਇੰਦਾ। ਅੱਠ ਸਠ ਤੀਰਥ ਪਾਣੀ ਪਾਉਣਾ, ਗੰਗਾ ਗੋਦਾਵਰੀ ਸੇਵਾ ਲਾਇੰਦਾ। ਬ੍ਰਹਮਾ ਵਿਸ਼ਨ ਦਰ ਬਹਾਉਣਾ, ਸ਼ਿਵ ਸ਼ੰਕਰ ਵੇਖ ਵਖਾਇੰਦਾ। ਕਰੋੜ ਤੇਤੀਸਾ ਪ੍ਰਭ ਸੰਗ ਰਲਾਉਣਾ, ਸੁਰਪਤ ਰਾਜਾ ਇੰਦ ਵੇਖ ਵਖਾਇੰਦਾ। ਲੱਖ ਚੁਰਾਸੀ ਤੇਰਾ ਕਰਮ ਕਟਾਉਣਾ, ਜਰਮ ਕਰਮ ਧਰਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਪੂਜਾ ਪਾਠ ਕਰਾ, ਏਕ ਹਵਨ ਏਕਾ ਮੱਠ ਬਣਾਇੰਦਾ। ਏਕਾ ਮਠ ਆਪ ਤਪਾ, ਏਕਾ ਬਲ ਵਖਾਈਆ। ਏਕਾ ਪੂਜਾ ਪਾਠ ਕਰਾ, ਏਕਾ ਹਵਨ ਵਖਾਈਆ। ਏਕਾ ਜੋਗੀ ਜੋਗ ਕਮਾ, ਏਕਾ ਰਾਹ ਚਲਾਈਆ। ਏਕਾ ਮਾਰਗ ਦਏ ਲਾ, ਏਕਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਏਕਾ ਰੰਗ ਕਰੇ ਤਿਆਰ, ਹਰਿ ਸਾਚਾ ਬਣਤ ਬਣਾਇੰਦਾ। ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰ, ਲਿਖਿਆ ਲੇਖ ਵਖਾਇੰਦਾ। ਅੰਜੀਲ ਕੁਰਾਨਾਂ ਪਾਵੇ ਸਾਰ, ਅੰਤਮ ਮੇਟ ਮਿਟਾਇੰਦਾ। ਵੇਦ ਪੁਰਾਨਾਂ ਕਰ ਅਧਾਰ, ਹਵਨੀ ਹਵਨ ਕਰਾਇੰਦਾ। ਖਾਣੀ ਬਾਣੀ ਦੇਵੇ ਡਾਰ, ਸਾਚਾ ਕੁੰਡ ਤਪਾਇੰਦਾ। ਵਰਨ ਬਰਨ ਨਾ ਕੋਈ ਪਿਆਰ, ਊਚ ਨੀਚ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਉਪਾਇੰਦਾ। ਏਕਾ ਰੰਗ ਕਰ ਤਿਆਰ, ਹਰਿ ਆਪਣੀ ਬਣਤ ਬਣਾਈਆ। ਸ਼ਬਦ ਸਰੂਪੀ ਕਰ ਅਧਾਰ, ਹਰਿਜਨ ਰਿਹਾ ਜਗਾਈਆ। ਦੇਵੇ ਦਰਸ ਅਗੰਮ ਅਪਾਰ, ਨੇਤਰ ਨੈਣ ਖੁਲ੍ਹਾਈਆ। ਇਕ ਵਖਾਏ ਦਰ ਦਵਾਰ, ਦੂਸਰ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਤੇਰੀ ਕਾਇਆ ਚੋਲੀ ਆਪੇ ਵੇਖ ਵਖਾਈਆ। ਕਾਇਆ ਚੋਲੀ ਸਚ ਦੁਸ਼ਾਲਾ, ਹਰਿ ਸਾਚਾ ਤਨ ਰੰਗਾਇੰਦਾ। ਮੇਲ ਮਿਲਾਏ ਗੁਰ ਗੋਪਾਲਾ, ਹਰਿ ਗੋਬਿੰਦ ਰੂਪ ਸਮਾਇੰਦਾ। ਫਲ ਲਗਾਏ ਸਾਚੇ ਡਾਲ੍ਹਾ, ਅੰਮ੍ਰਿਤ ਮੇਵਾ ਇਕ ਵਖਾਇੰਦਾ। ਸਰ ਸਰੋਵਰ ਬਣਾਏ ਸਾਚਾ ਤਾਲਾ, ਚਰਨ ਧੂੜ ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪ ਹੋ ਆਇੰਦਾ। ਕਾਇਆ ਚੋਲੀ ਰੰਗ ਚਲੂਲ, ਏਕਾ ਰੰਗ ਚੜ੍ਹਾਨਿਆ। ਹਰਿਜਨ ਨਾ ਜਾਏ ਮਾਤ ਭੂਲ, ਮਿਲੇ ਮੇਲ ਸ੍ਰੀ ਭਗਵਾਨਿਆ। ਸਚ ਸਿੰਘਾਸਣ ਇਕ ਵਖਾਏ ਨਾ ਪਾਵਾ ਨਾ ਦਿਸੇ ਚੂਲ, ਜੋਤੀ ਨੂਰ ਮਹਾਨਿਆ। ਮੇਲ ਮਿਲਾਏ ਕੰਤ ਕੰਤੂਹਲ, ਦਰ ਘਰ ਕਰੇ ਪਰਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਚਤੁਰ ਸੁਜਾਨਿਆ। ਕਾਇਆ ਚੋਲੀ ਰੰਗ ਮਜੀਠ, ਹਰਿ ਏਕਾ ਏਕ ਚੜ੍ਹਾਇੰਦਾ। ਦੇਵੇ ਵਸਤ ਸਚ ਅਨਡੀਠ, ਹਰਿਜਨ ਝੋਲੀ ਪਾਇੰਦਾ। ਆਤਮ ਰਸ ਸਾਚਾ ਮੀਠ, ਰਸਨਾ ਮੁਖ ਨਾ ਕੋਈ ਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਖਾਏ ਸਾਚਾ ਸੁਖ, ਨਿਜ ਘਰ ਡੇਰਾ ਲਾਇੰਦਾ। ਕਾਇਆ ਚੋਲੀ ਰੰਗ ਕਰਤਾਰ, ਆਪਣੀ ਦਇਆ ਕਮਾਈਆ। ਗੁਰਮੁਖ ਨਾਰੀ ਕਰ ਤਿਆਰ, ਫੂਲਨ ਬਰਖਾ ਲਾਈਆ। ਸੋਲਾਂ ਕਲੀਆਂ ਤਨ ਸ਼ਿੰਗਾਰ, ਸਾਚੀ ਬਣਤ ਬਣਾਈਆ। ਫੜ ਫੜ ਬਾਹੋਂ ਦਏ ਹੁਲਾਰ, ਸ਼ਬਦ ਪੰਘੂੜਾ ਇਕ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਜਗਾਈਆ। ਸਾਚਾ ਰੰਗ ਰੰਗ ਲਲਾਰਾ, ਆਪੇ ਵੇਖ ਵਖਾਇੰਦਾ। ਨਾਰੀ ਕੰਤ ਕਰ ਪਿਆਰਾ, ਕੰਤ ਭਤਾਰਾ ਆਪ ਹੋ ਜਾਇੰਦਾ। ਆਪ ਖੁਲ੍ਹਾਏ ਸਚ ਦਵਾਰਾ, ਦਰ ਦਵਾਰੇ ਫੋਲ ਫੁਲਾਇੰਦਾ। ਇਕ ਵਖਾਏ ਨਾਮ ਭੰਡਾਰਾ, ਗੁਣਵੰਤਾ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਪਿਆਰਾ ਇਕ ਜਣਾਇੰਦਾ। ਸਚ ਪਿਆਰਾ ਕੰਤ ਭਤਾਰਾ, ਸੇਜਾ ਇਕ ਬਣਾਈਆ। ਆਤਮ ਸੇਜਾ ਕਰ ਤਿਆਰਾ, ਬੈਠਾ ਕੁੰਡਾ ਲਾਹੀਆ। ਦੀਪਕ ਜੋਤੀ ਕਰ ਉਜਿਆਰਾ, ਅੱਠੇ ਪਹਿਰ ਕਰੇ ਰੁਸ਼ਨਾਈਆ। ਸ਼ਬਦ ਧੁਨ ਅਪਰ ਅਪਾਰਾ, ਅਨਹਦ ਰਿਹਾ ਸੁਣਾਈਆ। ਗੁਰਸਿਖ ਨਾਰੀ ਹੋ ਤਿਆਰਾ, ਮੁਖ ਬੈਠੀ ਘੁੰਗਟ ਪਾਈਆ। ਪੁਰਖ ਅਬਿਨਾਸ਼ੀ ਵਾਜਾਂ ਰਿਹਾ ਮਾਰਾ, ਦਰ ਦਵਾਰਾ ਇਕ ਵਖਾਈਆ। ਨੇਤਰ ਨੀਰ ਵਰੋਲੇ ਜ਼ਾਰੋ ਜ਼ਾਰਾ, ਰੈਣ ਸੁਹੰਦੜੀ ਅੰਤਮ ਆਈਆ। ਮਿਲੇ ਮੇਲ ਹਰਿ ਕੰਤ ਭਤਾਰਾ, ਨਾਰ ਸੁਹਾਗਣ ਸੁਹਾਗ ਹੰਢਾਈਆ। ਵਿਛੜ ਨਾ ਜਾਏ ਵਿਚ ਸੰਸਾਰਾ, ਅੱਠੇ ਪਹਿਰ ਦਰਸ ਵਖਾਈਆ। ਪਤ ਪਤਵੰਤ ਠਾਂਡਾ ਦਰ ਦਰਬਾਰਾ, ਤਤੀ ਵਾ ਨਾ ਲਾਗੇ ਰਾਈਆ। ਗੁਰਮੁਖ ਨਾਰੀ ਆਂਢ ਗਵਾਢਣਾਂ ਰਹੀ ਪੁਕਾਰਾ, ਮਿਲਿਆ ਮੇਲ ਸਾਚਾ ਮਾਹੀਆ। ਅੰਤਮ ਝੂਠਾ ਸਰਬ ਸੰਸਾਰਾ, ਥਿਰ ਕੋਈ ਰਹਿਣ ਨਾ ਪਾਈਆ। ਚੋਲੀ ਰੰਗੇ ਰੰਗ ਕਰਤਾਰਾ, ਘਰ ਚਲ ਆਏ ਵਾਹੋ ਦਾਹੀਆ। ਗੁਰਸਿਖ ਸੁਰਤ ਸਵਾਣੀ ਹੋਈ ਮੁਟਿਆਰਾ, ਵਰ ਲੋੜੇ ਸਾਚਾ ਮਾਹੀਆ। ਪਿੰਡ ਛੱਡਣਾ ਪੈਣਾ ਅੰਤਮ ਵਾਰਾ, ਸਚ ਸੌਹਰੇ ਡੇਰਾ ਲਾਈਆ। ਬਜਰ ਕਪਾਟੀ ਖੋਲ੍ਹ ਕਿਵਾੜਾ, ਘਰ ਆਸਣ ਇਕ ਵਛਾਈਆ। ਜੋਤ ਨਿਰੰਜਣ ਪਾਣੀ ਦੇਵੇ ਵਾਰਾ, ਮਾਤ ਸੁਲਖਣੀ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਕਾਇਆ ਚੋਲੀ ਦਏ ਰੰਗ, ਰੰਗਣ ਵਾਲਾ ਆਪ ਅਖਵਾਈਆ। ਕਾਇਆ ਚੋਲੀ ਰੰਗ ਅਨਡੀਠੜਾ, ਹਰਿ ਸਾਚਾ ਆਪ ਚੜ੍ਹਾਇੰਦਾ। ਗੁਰਮੁਖ ਦੇਵੇ ਨਾਮ ਅਨਡੀਠੜਾ, ਪੂਰਬ ਲਹਿਣਾ ਝੋਲੀ ਪਾਇੰਦਾ। ਕਾਇਆ ਮਿੱਠਾ ਕਰੇ ਕੌੜਾ ਰੀਠੜਾ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਅਬਿਨਾਸ਼ੀ ਕਰਤਾ ਬੀਠਲ ਬੀਠਲਾ, ਨਾਮ ਨਾਮਾ ਲੇਖੇ ਲਾਇੰਦਾ। ਮਾਇਆ ਮਮਤਾ ਜੂਠਾ ਝੂਠਾ ਮਨਮੁਖ ਜੀਵਾਂ ਪੀਸਣ ਪੀਸੜਾ, ਸਚ ਵਸਤ ਨਾ ਕੋਈ ਰਖਾਇੰਦਾ। ਗੁਰਮੁਖ ਰੰਗ ਕਾਇਆ ਚੋਲੀ ਚੀਥੜਾ, ਪ੍ਰਭ ਸਾਚਾ ਆਪ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੋਹੰ ਭੱਠਾ ਇਕ ਤਪਾਇੰਦਾ। ਸੋਹੰ ਭੱਠਾ ਹਰਿ ਨਿਰੰਕਾਰ, ਕਲਜੁਗ ਅੰਤ ਤਪਾਇੰਦਾ। ਗੁਰਮੁਖ ਸਾਜਨ ਕਰ ਇਕੱਠਾ, ਏਕਾ ਵਾਰ ਰੰਗਾਇੰਦਾ। ਕਾਇਆ ਚੋਲੀ ਰੰਗ ਚਾੜ੍ਹੇ ਮਜੀਠਾ, ਉਤਰ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਭਗਤਨ ਮੇਲਾ ਹਰਿ ਭਗਵਾਨ, ਭਗਤੀ ਮੇਲ ਮਿਲਾਇਆ। ਗੁਰ ਚੇਲਾ ਸੋਹੇ ਇਕ ਬਿਬਾਣ, ਇਕ ਧਿਆਨ ਲਗਾਇਆ। ਦਰ ਦਵਾਰਾ ਹਰਿ ਦਰਬਾਨ, ਦਰ ਦਰਵੇਸ਼ ਅਖਵਾਇਆ। ਅੱਠੇ ਪਹਿਰ ਨਿਗਾਹਬਾਨ, ਸਾਂਗੋ ਪਾਂਗ ਸੇਜ ਤਜਾਇਆ। ਇਕ ਵਖਾਏ ਪਦ ਨਿਰਬਾਨ, ਨਿਰਭੈ ਰੂਪ ਸਮਾਇਆ। ਸੀਸ ਝੁਲਾਏ ਛਤਰ ਮਹਾਨ, ਜਗਤ ਜਗਦੀਸ ਅਖਵਾਇਆ। ਆਤਮ ਦੇਵੇ ਬ੍ਰਹਮ ਗਿਆਨ, ਪਾਰਬ੍ਰਹਮ ਸਰਨਾਇਆ। ਲੇਖਾ ਜਾਣੇ ਦੋ ਜਹਾਨ, ਲਿਖਣਹਾਰ ਆਪ ਅਖਵਾਇਆ। ਆਵਣ ਜਾਵਣ ਖੇਲ ਮਹਾਨ, ਜੁਗ ਜੁਗ ਖੇਲ ਖਿਲਾਇਆ। ਕਲਜੁਗ ਅੰਤਮ ਵੇਖੇ ਮਾਰ ਧਿਆਨ, ਚਾਰੋਂ ਕੁੰਟਾਂ ਡੇਰਾ ਲਾਇਆ। ਹਰਿਜਨ ਸਾਚਾ ਚਤੁਰ ਸੁਜਾਨ, ਆਪ ਆਪਣੀ ਦਇਆ ਕਮਾਇਆ। ਜਨ ਭਗਤੀ ਮੇਲਾ ਤੇਜ ਭਾਨ, ਤੇਜ ਧਾਰ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੰਗ ਕਰਤਾਰ ਕਰਤਾ ਇਕ ਕਰਾਇਆ। ਤੇਜ ਧਾਰਾ ਸ਼ਬਦ ਅਨਮੁਲ, ਆਤਮ ਅੰਤਰ ਲਾਈਆ। ਆਪੇ ਪਾਵਣਹਾਰਾ ਮੁੱਲ, ਆਪੇ ਮੂਲ ਚੁਕਾਈਆ। ਸਚ ਫੁਲਵਾੜੀ ਜਾਏ ਫੁੱਲ, ਰੁੱਤ ਬਸੰਤੀ ਇਕ ਸੁਹਾਈਆ। ਭਾਗ ਲਗਾਏ ਸਾਚੀ ਕੁਲ, ਕੁਲਵੰਤ ਅਖਵਾਈਆ। ਜਗਤ ਮਾਇਆ ਨਾ ਜਾਏ ਰੁਲ, ਤ੍ਰੈਗੁਣ ਮੇਟ ਮਿਟਾਈਆ। ਕਲਜੁਗ ਬੂਟਾ ਰਿਹਾ ਹੁੱਲ, ਵੇਲਾ ਅੰਤਮ ਆਈਆ। ਲੱਖ ਚੁਰਾਸੀ ਰਹੀ ਭੁੱਲ, ਕਲਜੁਗ ਰਿਹਾ ਭੁਲਾਈਆ। ਚਾਰ ਵਰਨ ਦਵਾਰਾ ਗਿਆ ਖੁੱਲ੍ਹ, ਹਰਿ ਸਚ ਸੱਚੀ ਸਰਨਾਈਆ। ਏਕਾ ਤੋਲੇ ਸਾਚਾ ਤੋਲ, ਸੋਹੰ ਕੰਡਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਮੇਲਾ ਸਹਿਜ ਹਰਿ ਗੋਬਿੰਦਾ, ਸਗਲੀ ਚਿੰਦ ਮਿਟਾਇੰਦਾ। ਭਗਤ ਵਛਲ ਜਨ ਸਾਚੀ ਬਿੰਦਾ, ਏਕਾ ਏਕ ਉਪਾਇੰਦਾ। ਮੇਟਣਹਾਰਾ ਸਗਲੀ ਚਿੰਦਾ, ਸਹਿੰਸਾ ਰੋਗ ਚੁਕਾਇੰਦਾ। ਅੰਮ੍ਰਿਤ ਆਤਮ ਦੇਵੇ ਸਾਗਰ ਸਿੰਧਾ, ਨਿਝਰ ਧਾਰ ਵਹਾਇੰਦਾ। ਆਦਿ ਜੁਗਾਦਿ ਜੁਗ ਜੁਗ ਬਖ਼ਸ਼ਿੰਦਾ, ਜਗਤ ਜਗਦੀਸ਼ਰ ਆਪ ਅਖਵਾਇੰਦਾ। ਮਨਮੁਖ ਜੀਵ ਲਾਏ ਨਿੰਦਾ, ਨਿੰਦਕ ਨਿੰਦਿਆ ਮੁਖ ਰਖਾਇੰਦਾ। ਵਡ ਦਾਤਾ ਹਰਿ ਗੁਣੀ ਗਹਿੰਦਾ, ਗੁਰਮੁਖ ਸਾਚੇ ਆਪ ਤਰਾਇੰਦਾ। ਧੁਨ ਅਨਾਦੀ ਆਤਮਕ ਇਕ ਸੁਣੰਦਾ, ਘਰ ਮੰਦਰ ਆਪ ਅਲਾਇੰਦਾ। ਅਨਹਦ ਸ਼ਬਦ ਤਾਲ ਵਜੰਦਾ, ਵਾਜਾ ਪਵਣ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਜਨ ਹਰਿ ਰੰਗ ਰਤਾ, ਕਵਲਾਪਤਾ ਆਪ ਅਖਵਾਇੰਦਾ। ਕਵਲਾਪਤ ਹਰਿ ਭਗਵੰਤਾ, ਭਗਤਨ ਰੰਗ ਸਮਾਈਆ। ਮੇਲ ਮਿਲਾਵਾ ਸਾਚੇ ਕੰਤਾ, ਸਤਿਗੁਰ ਪੁਰਖ ਮਨਾਈਆ। ਆਪ ਬਣਾਏ ਸਾਚੀ ਬਣਤਾ, ਵੇਖ ਵਖਾਣੇ ਥਾਉਂ ਥਾਈਂਆ। ਜੁਗ ਜੁਗ ਉਧਾਰੇ ਜੀਆਂ ਜੰਤਾਂ, ਨੇਤਰ ਇਕ ਗਿਆਨ ਵਖਾਈਆ। ਮੇਲ ਮਿਲਾਏ ਸਾਚੇ ਕੰਤਾ, ਨਾਰੀ ਕੰਤਾ ਆਪ ਅਖਵਾਈਆ। ਹਰਿਜਨ ਮਹਿੰਮਾ ਅਗਣਤ ਅਗਣਤਾ, ਲੇਖਾ ਗਣਤ ਨਾ ਕੋਇ ਗਿਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਭਗਤੀ  ਵਰ, ਜਗਤ ਵਿਦਿਆ ਨਾਮ ਪੜ੍ਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਖ਼ਸ਼ੇ ਚਰਨ ਸਰਨ ਸਰਨ ਚਰਨ ਸਚ ਸੱਚੀ ਸਰਨਾਈਆ।

Leave a Reply

This site uses Akismet to reduce spam. Learn how your comment data is processed.