Granth 08 Likhat 120: Mal Singh de Ghar Rajiwala

ਮਲ ਸਿੰਘ ਦੇ ਘਰ ਰਜੀ ਵਾਲਾ

ਹਰਿ ਸਤਿਗੁਰ ਏਕ ਏਕੰਕਾਰ, ਮੂਰਤ ਅਕਾਲ ਅਖਵਾਈਆ। ਗੁਰ ਗੁਰ ਰੂਪ ਅਪਰ ਅਪਾਰ, ਹਰਿ ਸ਼ਬਦੀ ਸ਼ਬਦ ਉਪਜਾਈਆ। ਗੁਰਮੁਖ ਸਾਜਣ ਮੀਤ ਮੁਰਾਰ, ਗੁਰ ਮੰਤਰ ਨਾਮ ਦ੍ਰਿੜਾਈਆ। ਗੁਰਸਿਖ ਸੋਹੇ ਬੰਕ ਦੁਵਾਰ, ਘਰ ਸਾਚੇ ਵੱਜੇ ਵਧਾਈਆ। ਪਰਮ ਪੁਰਖ ਪੁਰਖ ਕਰਤਾਰ, ਪਾਰਬ੍ਰਹਮ ਵੱਡੀ ਵਡਿਆਈਆ। ਇਕ ਇਕੱਲਾ ਅਕਲ ਕਲ ਪਸਾਰ, ਆਦਿ ਜੁਗਾਦੀ ਵੇਖ ਵਖਾਈਆ। ਹਰਿਜਨ ਦੇਵੇ ਨਾਮ ਅਧਾਰ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਆਪ ਵਰਤਾਈਆ। ਹਰਿ ਸਤਿਗੁਰ ਸੱਚਾ ਮਿਹਰਵਾਨ, ਆਦਿ ਨਿਰੰਜਣ ਵਡ ਵਡਿਆਈਆ। ਗੁਰ ਮੂਰਤ ਪ੍ਰਗਟ ਵਿਚ ਜਹਾਨ, ਅਨਾਦੀ ਤੂਰਤ ਸ਼ਬਦ ਸੁਣਾਈਆ। ਗੁਰਮੁਖ ਸਾਚਾ ਚਤੁਰ ਸੁਜਾਨ, ਘਰ ਸਾਚੇ ਮੇਲ ਮਿਲਾਈਆ। ਗੁਰਮੁਖਾਂ ਬਖ਼ਸ਼ੇ ਇਕ ਧਿਆਨ, ਏਕਾ ਰੂਪ ਦਿਸਾਈਆ। ਸਭਨਾ ਦਾਤਾ ਹਰਿ ਭਗਵਾਨ, ਅਲੱਖ ਨਿਰੰਜਣ ਵਡ ਵਡਿਆਈਆ। ਲੱਖ ਚੁਰਾਸੀ ਹੋ ਪ੍ਰਧਾਨ, ਘਟ ਘਟ ਬੈਠਾ ਆਸਣ ਲਾਈਆ। ਸੰਤ ਸਾਜਣ ਕਰ ਪਰਵਾਨ, ਆਤਮ ਅੰਤਰ ਬ੍ਰਹਮ ਜਣਾਈਆ। ਏਕਾ ਬਖ਼ਸ਼ੇ ਚਰਨ ਧਿਆਨ, ਦੂਸਰ ਵਸਤ ਨਾ ਕੋਈ ਦਿਸਾਈਆ। ਸਾਚਾ ਰਾਗ ਸੁਣਾਏ ਕਾਨ, ਧੁਨੀ ਨਾਦੀ ਨਾਦ ਵਜਾਈਆ। ਅੰਤਰ ਆਤਮ ਪੀਣ ਖਾਣ, ਅੰਮ੍ਰਿਤ ਸਾਚਾ ਜਾਮ ਪਿਆਈਆ। ਨਿਰਮਲ ਜੋਤੀ ਨੂਰ ਮਹਾਨ, ਦਿਵਸ ਰੈਣ ਡਗਮਗਾਈਆ। ਕਾਇਆ ਮੰਦਰ ਸਚ ਮਕਾਨ, ਘਰ ਮੇਲਾ ਬੇਪਰਵਾਹੀਆ। ਨੌ ਦੁਵਾਰੇ ਝੂਠ ਦੁਕਾਨ, ਕੂੜੀ ਕਿਰਿਆ ਮੇਟ ਮਿਟਾਈਆ। ਮੇਟਣਹਾਰਾ ਪੰਜ ਸ਼ੈਤਾਨ, ਨਾਮ ਖੰਡਾ ਹੱਥ ਉਠਾਈਆ। ਜੋਧਾ ਸੂਰਬੀਰ ਬਲੀ ਬਲਵਾਨ, ਸਤਿਗੁਰ ਪੂਰਾ ਇਕ ਅਖਵਾਈਆ। ਜੁਗਾ ਜੁਗੰਤ ਵੇਖੇ ਮਾਰ ਧਿਆਨ, ਆਦਿ ਅੰਤ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ ਏਕਾ ਏਕੰਕਾਰਾ ਨਿਰਾਕਾਰਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਿਰਗੁਣ ਦਾਤਾ ਬੇਪਰਵਾਹ, ਸਤਿਗੁਰ ਹਰਿ ਹਰਿ ਅਖਵਾਇਆ। ਗੁਰ ਗੁਰ ਸਾਚਾ ਬਣ ਮਲਾਹ, ਲੋਕਮਾਤ ਵੇਸ ਵਟਾਇਆ। ਗੁਰਮੁਖ ਸਾਚੇ ਸਾਜਣ ਲਏ ਜਗਾ, ਆਪ ਆਪਣੀ ਬੂਝ ਬੁਝਾਇਆ। ਗੁਰਸਿਖਾਂ ਨੇਤਰ ਦਏ ਖੁਲ੍ਹਾ, ਅੰਧ ਅੰਧੇਰ ਮੇਟ ਮਿਟਾਇਆ। ਸਾਚੀ ਸਿਖਿਆ ਇਕ ਸਮਝਾ, ਸਾਚਾ ਮਾਰਗ ਇਕ ਵਖਾਇਆ। ਬੰਕ ਦੁਵਾਰਾ ਦਏ ਸੁਹਾ, ਥਿਰ ਘਰ ਵਾਸੀ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਦਰ, ਦਰ ਆਪੇ ਵੇਖ ਵਖਾਇਆ। ਸਤਿਗੁਰ ਪੂਰਾ ਹਰਿ ਸੁਲਤਾਨ, ਸ਼ਾਹੋ ਭੂਪ ਅਖਵਾਇਆ। ਗੁਰ ਗੁਰ ਖੇਲੇ ਖੇਲ ਵਿਚ ਜਹਾਨ, ਵਰਭੰਡੀ ਵੰਡ ਵੰਡਾਇਆ। ਗੁਰਮੁਖ ਸਾਜਣ ਚਤੁਰ ਸੁਜਾਨ, ਆਪ ਆਪਣਾ ਮੇਲ ਮਿਲਾਇਆ। ਗੁਰਮੁਖ ਵੇਖੇ ਮਾਰ ਧਿਆਨ, ਆਪ ਆਪਣੀ ਸੇਵ ਕਮਾਇਆ। ਦਾਤਾ ਦਾਨੀ ਹਰਿ ਮਿਹਰਵਾਨ, ਨਾਮ ਨਿਧਾਨਾ ਝੋਲੀ ਪਾਇਆ। ਸ਼ਬਦ ਨਿਸ਼ਾਨਾ ਤੀਰ ਕਮਾਨ, ਤੀਰ ਅਣਿਆਲਾ ਆਪ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇਆ। ਸਤਿਗੁਰ ਪੂਰਾ ਏਕਾ ਏਕੰਕਾਰ, ਅਕਲ ਕਲਾ ਅਖਵਾਈਆ। ਗੁਰ ਗੁਰ ਵੇਸ ਅਪਰ ਅਪਾਰ, ਗੁਰ ਗੁਰ ਆਪਣਾ ਖੇਲ ਖਲਾਈਆ । ਗੁਰਮੁਖ ਸਾਜਣ ਕਰ ਤਿਆਰ, ਪੰਜ ਤੱਤ ਕਰੇ ਰੁਸ਼ਨਾਈਆ। ਗੁਰਸਿਖ ਮੇਲਾ ਵਿਚ ਦਰਬਾਰ, ਸਚ ਮੰਦਰ ਵੱਜੇ ਵਧਾਈਆ। ਆਪ ਸੁਹਾਏ ਬੰਕ ਦੁਵਾਰ, ਬੰਕ ਦੁਵਾਰੀ ਬੇਪਰਵਾਹੀਆ। ਲੱਖ ਚੁਰਾਸੀ ਪਾਵੇ ਸਾਰ, ਭੇਵ ਅਭੇਦਾ ਭੇਵ ਛੁਪਾਈਆ। ਅਛਲ ਛਲ ਕਰੇ ਕਰਤਾਰ, ਜੁਗ ਜੁਗ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤੀ ਜੋਤ ਨੂਰ ਕਰੇ ਰੁਸ਼ਨਾਈਆ। ਜੋਤੀ ਨੂਰ ਸਤਿਗੁਰ ਦਿਆਲ, ਦੀਨ ਦਿਆਲ ਅਖਵਾਇੰਦਾ। ਗੁਰ ਗੁਰ ਸੁਹਾਏ ਸਾਚਾ ਤਾਲ, ਸਚ ਅੰਮ੍ਰਿਤ ਨਾਮ ਭਰਾਇੰਦਾ। ਗੁਰਮੁਖ ਵੇਖੇ ਸਾਚੇ ਲਾਲ, ਮਦਿ ਪਿਆਲਾ ਨਾਮ ਜਾਮ ਪਿਆਇੰਦਾ। ਗੁਰਮੁਖਾਂ ਫਲ ਲਗਾਏ ਡਾਲ੍ਹ, ਆਪ ਆਪਣੀ ਦਇਆ ਕਮਾਇੰਦਾ। ਜੁਗਾ ਜੁਗੰਤਰ ਚਲੇ ਅਵੱਲੜੀ ਚਾਲ, ਵੇਦ ਕਤੇਬ ਭੇਵ ਨਾ ਪਾਇੰਦਾ। ਖੇਲੇ ਖੇਲ ਪੁਰਖ ਅਕਾਲ, ਜੂਨੀ ਰਹਿਤ ਦਿਸ ਨਾ ਆਇੰਦਾ। ਥਿਰ ਘਰ ਬੈਠ ਸੱਚੀ ਧਰਮਸਾਲ, ਦਰ ਸਾਚਾ ਇਕ ਸੁਹਾਇੰਦਾ। ਸਤਿਗੁਰ ਸਚਾ ਪੁਰਖ ਅਬਿਨਾਸ਼ਾ, ਪਰਮ ਪੁਰਖ ਅਖਵਾਈਆ। ਗੁਰ ਗੁਰ ਵੇਖੇ ਖੇਲ ਤਮਾਸ਼ਾ, ਲੋਆਂ ਪੁਰੀਆਂ ਫੇਰਾ ਪਾਈਆ। ਗੁਰਮੁਖਾਂ ਪੂਰੀ ਕਰੇ ਆਸਾ, ਸਵਛ ਸਰੂਪੀ ਦਰਸ ਦਿਖਾਈਆ। ਗੁਰਮੁਖ ਮੰਡਲ ਪਾਵੇ ਰਾਸਾ, ਗੋਪੀ ਕਾਹਨ ਆਪ ਨਚਾਈਆ। ਖੇਲੇ ਖੇਲ ਪ੍ਰਿਥਮੀ ਅਕਾਸ਼ਾ, ਗਗਨ ਗਗਨੰਤਰ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਆਪੇ ਧਾਰ, ਆਪੇ ਵੇਖ ਵਖਾਈਆ। ਸਤਿਗੁਰ ਪੂਰਾ ਅਕਲ ਕਲਾ ਕਲ ਧਾਰ, ਏਕਾ ਰੰਗ ਸਮਾਇੰਦਾ। ਗੁਰ ਗੁਰ ਰੂਪ ਲੈ ਅਵਤਾਰ, ਨਾਮ ਨਿਧਾਨ ਡੰਕ ਵਜਾਇੰਦਾ। ਗੁਰਮੁਖ ਸਾਜਣ ਕਰ ਪਿਆਰ, ਆਪਣਾ ਰੰਗ ਰੰਗਾਇੰਦਾ। ਗੁਰਮੁਖ ਮੇਲਾ ਦਰ ਦਰਬਾਰ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਆਦਿ ਜੁਗਾਦੀ ਏਕੰਕਾਰ, ਅਕਲ ਕਲ ਧਾਰੀ ਨਾਉਂ ਰਖਾਇੰਦਾ। ਸ਼ਬਦ ਅਗੰਮੀ ਇਕ ਜੈਕਾਰ, ਆਪਣਾ ਨਾਅਰਾ ਲਾਇੰਦਾ। ਜੁਗਾ ਜੁਗੰਤਰ ਪਾਵੇ ਸਾਰ, ਜੁਗ ਜੁਗ ਵੇਸ ਵਟਾਇੰਦਾ। ਕਲਜੁਗ ਅੰਤਮ ਭੇਵ ਨਿਆਰ, ਭੇਵ ਅਭੇਦਾ ਭੇਵ ਛੁਪਾਇੰਦਾ। ਜੋਤੀ ਨੂਰ ਕਰ ਉਜਿਆਰ, ਦਿਵਸ ਰੈਣ ਡਗਮਗਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰਨ ਨਿਮਸਕਾਰ, ਕਰੋੜ ਤੇਤੀਸਾ ਨਿਉਂ ਨਿਉਂ ਸੀਸ ਝੁਕਾਇੰਦਾ। ਰਵ ਸਸ ਰਹੇ ਵਿਚਾਰ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਨਿਹਕਲੰਕਾ ਜਾਮਾ ਧਾਰ, ਸੋਹੰ ਡੰਕਾ ਸ਼ਬਦ ਵਿਚਾਰ, ਰਾਓ ਰੰਕਾਂ ਕਰੇ ਖ਼ਬਰਦਾਰ, ਵਾਸੀ ਪੁਰੀ ਘਨਕਾ ਆਪ ਅਖਵਾਇੰਦਾ। ਗੁਰਸਿਖ ਜਨਕਾ ਕਰ ਤਿਆਰ, ਦਰ ਘਰ ਸਾਚਾ ਵੇਖ ਵਖਾਇੰਦਾ। ਬਾਰ ਅਨਕਾ ਲਏ ਅਵਤਾਰ, ਆਦਿ ਜੁਗਾਦੀ ਨਾਉਂ ਧਰਾਇੰਦਾ। ਧਰਨੀ ਧਰਤ ਧਵਲ ਸੁਣੇ ਪੁਕਾਰ, ਲੱਖ ਚੁਰਾਸੀ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਉਜਾਲਾ ਗੁਰ ਗੋਪਾਲਾ, ਦੀਨ ਦਿਆਲਾ ਵੇਸ ਵਟਾਇੰਦਾ। ਸਤਿਗੁਰ ਪੂਰਾ ਦੀਨ ਦਰਦ ਦੁੱਖ ਭੈ ਭੰਜਣ, ਅਨਭਵ ਪ੍ਰਕਾਸ਼ ਸਮਾਈਆ। ਸਤਿਗੁਰ ਪੂਰਾ ਆਦਿ ਨਿਰੰਜਣ, ਗੁਰ ਗੁਰ ਨਾਉਂ ਰਖਾਈਆ। ਗੁਰਮੁਖਾਂ ਨੇਤਰ ਪਾਏ ਅੰਜਨ, ਅੰਧ ਅੰਧੇਰ ਮਿਟਾਈਆ। ਗੁਰਮੁਖ ਮੇਲਾ ਸਾਚੇ ਸੱਜਣ, ਘਰ ਮਿਲਿਆ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਰਨੀ ਰਿਹਾ ਕਮਾਈਆ। ਸਤਿਗੁਰ ਪੂਰਾ ਹਰਿ ਅਡੋਲ, ਆਦਿ ਅੰਤ ਨਾ ਕੋਈ ਡੁਲਾਈਆ। ਗੁਰ ਗੁਰ ਸ਼ਬਦ ਜੈਕਾਰਾ ਬੋਲ, ਲੋਕਮਾਤ ਕਰੇ ਪੜ੍ਹਾਈਆ। ਗੁਰਮੁਖਾਂ ਵਸੇ ਸਦਾ ਕੋਲ, ਵਿਛੜ ਕਦੇ ਨਾ ਜਾਈਆ। ਗੁਰਸਿਖ ਤੋਲੇ ਆਪਣਾ ਤੋਲ, ਨਾਮ ਕੰਡਾ ਹੱਥ ਉਠਾਈਆ। ਲੱਖ ਚੁਰਾਸੀ ਰਹੀ ਅਨਭੋਲ, ਹਰਿ ਕਾ ਭੇਵ ਕੋਈ ਨਾ ਪਾਈਆ। ਤ੍ਰੈਗੁਣ ਮਾਇਆ ਕਰਿਆ ਘੋਲ, ਪੰਜ ਤੱਤ ਕਰੇ ਲੜਾਈਆ। ਕਲਜੁਗ ਕੂੜਾ ਰਿਹਾ ਬੋਲ, ਜੂਠ ਝੂਠ ਵੱਜੀ ਵਧਾਈਆ। ਹਉਮੇ ਹੰਗਤਾ ਵੱਜੇ ਢੋਲ, ਦਰ ਦਰ ਮੰਗਤਾ ਦਏ ਦੁਹਾਈਆ। ਭੁਖਾ ਨੰਗਤਾ ਪਰਦਾ ਰਿਹਾ ਫੋਲ, ਆਪਣੀ ਗਠੜੀ ਆਪ ਖੁਲ੍ਹਾਈਆ। ਸਚ ਵਸਤ ਨਾ ਦਿਸੇ ਕੋਲ, ਖ਼ਾਲੀ ਹੱਥ ਫਿਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਰਚਨ ਰਚਾਈਆ। ਸਤਿਗੁਰ ਪੂਰਾ ਹਰਿ ਗੋਬਿੰਦ, ਰੂਪ ਅਨੂਪ ਦਰਸਾਈਆ। ਗੁਰ ਗੁਰ ਮੇਟੇ ਸਗਲੀ ਚਿੰਦ, ਜਾਗਰਤ ਜੋਤ ਕਰੇ ਰੁਸ਼ਨਾਈਆ। ਗੁਰਮੁਖ ਉਪਜਾਏ ਆਪਣੀ ਬਿੰਦ, ਪਿਤਾ ਪੂਤ ਆਪ ਹੋ ਜਾਈਆ। ਗੁਰਮੁਖਾਂ ਅੰਤਰ ਆਤਮ ਧਾਰਾ ਦੇਵੇ ਸਾਗਰ ਸਿੰਧ, ਗਹਿਰ ਗੰਭੀਰ ਸਮਾਈਆ। ਦਾਤਾ ਦਾਨੀ ਗੁਣੀ ਗਹਿੰਦ, ਏਕੰਕਾਰਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਸਹਿਜ ਸੁਖਦਾਈਆ। ਸਤਿਗੁਰ ਪੂਰਾ ਨਿਰਾਕਾਰ, ਨਿਰਗੁਣ ਨਾਉਂ ਧਰਾਇੰਦਾ। ਗੁਰ ਗੁਰ ਵੇਸ ਵਿਚ ਸੰਸਾਰ, ਸਰਗੁਣ ਮੇਲਾ ਮੇਲ ਮਿਲਾਇੰਦਾ। ਗੁਰਮੁਖਾਂ ਦੇਵੇ ਨਾਮ ਭੰਡਾਰ, ਆਪਣੀ ਦਾਤ ਆਪ ਵਰਤਾਇੰਦਾ। ਗੁਰਮੁਖਾਂ ਬਖ਼ਸ਼ੇ ਇਕ ਪਿਆਰ, ਇਸ਼ਟ ਦੇਵ ਇਕ ਜਣਾਇੰਦਾ। ਲੱਖ ਚੁਰਾਸੀ ਕਰ ਪਸਾਰ, ਘਟ ਘਟ ਅੰਦਰ ਮੰਦਰ ਖੋਜ ਖੁਜਾਇੰਦਾ। ਆਪੇ ਗੁਪਤ ਆਪੇ ਜ਼ਾਹਿਰ, ਆਪ ਆਪਣਾ ਖੇਲ ਖਿਲਾਇੰਦਾ। ਆਪੇ ਵਸੇ ਸਭ ਤੋਂ ਬਾਹਿਰ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਆਪੇ ਕਰ, ਘਰ ਮੇਲਾ ਮੇਲ ਮਿਲਾਇੰਦਾ। ਸਤਿਗੁਰ ਸੱਚਾ ਮੇਲਣਹਾਰਾ, ਸਾਖਯਾਤ ਅਖਵਾਇੰਦਾ। ਗੁਰ ਗੁਰ ਖੇਲ ਅਗੰਮ ਅਪਾਰਾ, ਗੁਰ ਦੀਵਾ ਬਾਤੀ ਆਪ ਜਗਾਇੰਦਾ। ਗੁਰਮੁਖਾਂ ਮੇਟੇ ਅੰਧ ਅੰਧਿਆਰਾ, ਬੰਦ ਤਾਕੀ ਆਪ ਖੁਲ੍ਹਾਇੰਦਾ। ਗੁਰਸਿਖਾਂ ਕਰੇ ਪਾਰ ਕਿਨਾਰਾ, ਔਖੀ ਘਾਟੀ ਆਪ ਚੜ੍ਹਾਇੰਦਾ। ਏਕਾ ਵਣਜ ਕਰੇ ਵਣਜਾਰਾ, ਹਰਿ ਹਰਿ ਨਾਮਾ ਹੱਟ ਵਿਕਾਇੰਦਾ। ਚੌਦਾਂ ਲੋਕਾਂ ਖੋਲ੍ਹ ਕਿਵਾੜਾ, ਏਕਾ ਹੱਟ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਆਪਣਾ ਮੰਤਰ ਸ਼ਬਦ ਅਨਾਦ ਹਰਿ ਬ੍ਰਹਿਮਾਦ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਆਪ ਸੁਣਾਇੰਦਾ। ਸਤਿਗੁਰ ਦਾਤਾ ਗਹਿਰ ਗੰਭੀਰ, ਗੁਣ ਅਵਗੁਣ ਨਾ ਕੋਈ ਜਣਾਈਆ। ਗੁਰ ਸੂਰਾ ਠਾਂਡਾ ਸਤਿ ਸਤਿ ਸੀਰ, ਸਾਂਤਕ ਸਤਿ ਸਤਿ ਵਰਤਾਈਆ। ਗੁਰਮੁਖਾਂ ਕੱਢੇ ਹਉਮੇ ਪੀੜ, ਦੂਈ ਦਵੈਤੀ ਰਹਿਣ ਨਾ ਪਾਈਆ। ਗੁਰਮੁਖਾਂ ਬਜ਼ਰ ਕਪਾਟੀ ਚੀਰ, ਹਉਮੇ ਹੰਗਤਾ ਗੜ੍ਹ ਤੁੜਾਈਆ। ਮਾਇਆ ਮਮਤਾ ਕੱਟ ਜੰਜੀਰ, ਸਾਚੀ ਸੰਗਤਾ ਮੇਲ ਮਿਲਾਈਆ। ਚਰਨ ਚਰਨੋਦਕ ਬਖ਼ਸ਼ੇ ਠਾਂਡਾ ਸੀਰ, ਸੀਤਲ ਧਾਰਾ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਥਾਉਂ ਥਾਈਂਆ। ਸਤਿਗੁਰ ਪੂਰਾ ਵੇਖਣਹਾਰਾ, ਜੋਤੀ ਜੋਤ ਡਗਮਗਾਇੰਦਾ। ਗੁਰ ਗੁਰ ਭਰੇ ਨਾਮ ਭੰਡਾਰਾ, ਜਗਤ ਵਰਤਾਰਾ ਆਪ ਹੋ ਜਾਇੰਦਾ। ਗੁਰਮੁਖ ਮੰਗਣ ਮੰਗ ਦੁਵਾਰਾ, ਸਤਿਗੁਰ ਪੂਰਾ ਝੋਲੀ ਪਾਇੰਦਾ। ਗੁਰਮੁਖ ਚਰਨ ਸਰਨ ਸਰਨ ਚਰਨ ਕਰਨ ਨਿਮਸਕਾਰਾ, ਪੂਰਬ ਲਹਿਣਾ ਵੇਖ ਵਖਾਇੰਦਾ। ਦੇਵੇ ਦਰਸ ਦਰਸ ਕਰਤਾਰਾ, ਕਰਨੀ ਕਰਤਾ ਕਿਰਤ ਕਮਾਇੰਦਾ। ਮੇਟੇ ਹਰਸ ਹਰਸ ਸੰਸਾਰਾ, ਤ੍ਰਿਸ਼ਨਾ ਤ੍ਰਿਖਾ ਆਪ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇੰਦਾ। ਸਤਿਗੁਰ ਰੰਗ ਰੰਗੇ ਚਲੂਲ, ਸਾਚਾ ਚੋਲਾ ਆਪ ਰੰਗਾਈਆ। ਆਦਿ ਜੁਗਾਦਿ ਨਾ ਜਾਏ ਭੂਲ, ਗੁਰ ਗੁਰ ਵੱਡੀ ਵਡਿਆਈਆ। ਗੁਰਮੁਖ ਚੁਕਾਏ ਪਿਛਲਾ ਮੂਲ, ਨੇਤਰ ਨੈਣਾਂ ਵੇਖ ਵਖਾਈਆ। ਗੁਰਮੁਖਾਂ ਆਤਮ ਸੇਜਾ ਬਰਖੇ ਫੂਲ, ਦਸਮ ਦੁਆਰੀ ਇਕ ਸੁਹਾਈਆ। ਸੁਰਤੀ ਸ਼ਬਦੀ ਮੇਲਾ ਕੰਤ ਕੰਤੂਹਲ, ਘਰ ਸਾਚੇ ਵੱਜੀ ਵਧਾਈਆ। ਸਚ ਸਿੰਘਾਸਣ ਆਪ ਬਿਰਾਜੇ ਨਾ ਕੋਈ ਪਾਵਾ ਨਾ ਕੋਈ ਚੂਲ, ਨਾ ਕੋਈ ਬਾਡੀ ਬਣਤ ਬਣਾਈਆ। ਅਗੰਮ ਅਗੰਮੜਾ ਪੰਘੂੜਾ ਰਿਹਾ ਝੂਲ, ਨਾਮ ਹੁਲਾਰਾ ਇਕ ਰਖਾਈਆ। ਗੁਰਮੁਖ ਨਾਰੀ ਮੇਲਾ ਕੰਤ ਕੰਤੂਹਲ, ਦੋਏ ਮੂਰਤੀ ਇਕ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਸਾਚੇ ਘਰ ਕਰੀ ਕੁੜਮਾਈਆ। ਸਤਿਗੁਰ ਸਾਚਾ ਕੰਤ ਸੁਹਾਗੀ, ਏਕਾ ਏਕ ਅਖਵਾਇੰਦਾ। ਗੁਰ ਗੁਰ ਸ਼ਬਦ ਬਣੇ ਲਾਗੀ, ਸਾਚਾ ਸਗਨ ਮਨਾਇੰਦਾ। ਗੁਰਮੁਖ ਨਾਰੀ ਉਠ ਉਠ ਜਾਗੀ, ਏਕਾ ਰਾਹ ਵਖਾਇੰਦਾ। ਗੁਰਸਿਖ ਪੈਈਏ ਰਿਹਾ ਤਿਆਗੀ, ਕੂੜਾ ਮੋਹ ਚੁਕਾਇੰਦਾ। ਭੈਣਾਂ ਭਈਆ ਮਾਤ ਪਿਤ ਸਾਕ ਸੱਜਣ ਸੈਣ ਨਾ ਕੋਈ ਦਿਸੇ ਸੱਚਾ ਸਾਥੀ, ਸਗਲਾ ਸੰਗ ਨਿਭਾਇੰਦਾ। ਸਤਿਗੁਰ ਪੂਰਾ ਏਕਾ ਦਿਸੇ ਪਾਕਨ ਪਾਕੀ, ਪਤਿਤ ਪੁਨੀਤ ਇਕ ਅਖਵਾਇੰਦਾ। ਸੰਗ ਰਖਾਏ ਸਾਚਾ ਰਾਕੀ, ਆਪ ਆਪਣਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਆਪੇ ਕਰ, ਆਪੇ ਵੇਖ ਵਖਾਇੰਦਾ। ਸਤਿਗੁਰ ਪੂਰਾ ਹਰਿ ਰਘੁਨਾਥ, ਹਰਿ ਹਰਿ ਵੱਡੀ ਵਡਿਆਈਆ। ਗੁਰ ਗੁਰ ਦੇਵੇ ਆਪਣਾ ਸਾਥ, ਸਗਲਾ ਸੰਗ ਨਿਭਾਈਆ। ਗੁਰਮੁਖ ਸੁਣਾਏ ਆਪਣੀ ਗਾਥ, ਆਪਣੀ ਬੂਝ ਬੁਝਾਈਆ। ਗੁਰਸਿਖ ਲੇਖਾ ਵੇਖੇ ਮਸਤਕ ਮਾਥ, ਲੇਖਾ ਲਿਖਿਆ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੰਦਰ ਸੋਭਾ ਪਾਈਆ। ਘਰ ਮੰਦਰ ਸੋਹੇ ਸਚ ਮਹੱਲਾ, ਜੋਤੀ ਜੋਤ ਜਗਾਇੰਦਾ। ਸਤਿਗੁਰ ਪੂਰਾ ਇਕ ਇਕੱਲਾ, ਨਰ ਨਿਰੰਕਾਰ ਡੇਰਾ ਲਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਪੁਰਖ ਅਬਿਨਾਸ਼ਣ ਸੋਭਾ ਪਾਇੰਦਾ। ਆਪਣੇ ਦੀਪਕ ਆਪੇ ਬਲਾ, ਜੋਤੀ ਜੋਤ ਡਗਮਗਾਇੰਦਾ। ਸ਼ਬਦ ਸੁਨੇਹੜਾ ਸਾਚਾ ਘੱਲਾ, ਗੁਰਮੁਖ ਸਾਚੇ ਮਾਤ ਉਠਾਇੰਦਾ। ਆਪ ਫੜਾਏ ਆਪਣਾ ਪੱਲਾ, ਆਪਣੇ ਲੜ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਦਰ ਸਾਚਾ ਇਕ ਵਖਾਇੰਦਾ। ਆਪਣਾ ਪੱਲਾ ਆਪੇ ਫੜਾਏ, ਗੁਰ ਗੁਰ ਵੱਡੀ ਵਡਿਆਈਆ। ਗੁਰਮੁਖ ਨਾਰੀ ਮੇਲ ਮਿਲਾਏ, ਘਰ ਸਾਚੇ ਵੱਜੀ ਵਧਾਈਆ। ਥਿਰ ਦਰਬਾਰਾ ਇਕ ਲਗਾਏ, ਉਪਰ ਬੈਠਾ ਬੇਪਰਵਾਹੀਆ। ਚੋਬਦਾਰ ਕੋਈ ਦਿਸ ਨਾ ਆਏ, ਰਾਜ ਮੰਤਰੀ ਨਾ ਕੋਈ ਵਖਾਈਆ। ਵੇਦ ਪਾਠ ਨਾ ਕੋਈ ਸੁਣਾਏ, ਗਾਇਤ੍ਰੀ ਮੰਤਰ ਨਾ ਕੋਈ ਪੜ੍ਹਾਈਆ। ਵੇਦੀ ਫੇਰੇ ਨਾ ਕੋਈ ਦੁਵਾਏ, ਹਵਨ ਧੂਪ ਸੁਗੰਧ ਨਾ ਕੋਈ ਕਰਾਈਆ। ਖਾਣੀ ਬਾਣੀ ਨਾ ਕੋਈ ਪੜ੍ਹਾਏ, ਰਸਨਾ ਜਿਹਵਾ ਨਾ ਕੋਈ ਹਿਲਾਈਆ । ਚਾਰ ਕੁੰਟ ਨਾ ਕੋਈ ਫਿਰਾਏ, ਨਾ ਕੋਈ ਗੇੜ ਵਖਾਈਆ। ਸਤਿਗੁਰ ਪੂਰਾ ਸਾਖਯਾਤ ਹਰਿ ਸਤਿਗੁਰ ਸੱਚਾ ਨਜ਼ਰੀ ਆਏ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਗੁਰਮੁਖ ਸਾਚੇ ਆਪਣਾ ਮੇਲ ਮਿਲਾਏ, ਮਿਲਿਆ ਮੇਲ ਅਗੰਮ ਅਥਾਹੀਆ। ਆਪਣਾ ਮੇਲਾ ਆਪ ਕਰਾਏ, ਵਿਛੜ ਕਦੇ ਨਾ ਜਾਈਆ। ਸਾਚੇ ਪੌੜੇ ਆਪੇ ਚੜ੍ਹਾਏ, ਚੌਥੇ ਡੰਡੇ ਹੱਥ ਫੜਾਈਆ। ਆਪਣੀ ਗੋਦੀ ਆਪ ਉਠਾਏ, ਆਪ ਆਪਣੇ ਅੰਗ ਲਗਾਈਆ। ਬ੍ਰਹਮਾ ਵਿਸ਼ਨ ਸ਼ਿਵ ਰਾਹ ਰਹੇ ਤਕਾਏ, ਗੁਰਮੁਖ ਤੇਰਾ ਦਰ ਸੁਹਾਈਆ। ਲੱਖ ਚੁਰਾਸੀ ਕਿਸੇ ਹੱਥ ਨਾ ਆਏ, ਕੋਟਨ ਕੋਟ ਹੋਏ ਹਲਕਾਈਆ। ਪੁਰਖ ਅਗੰਮੜਾ ਅਗੰਮੜੀ ਕਾਰ ਕਰਾਏ, ਹੱਡ ਮਾਸ ਨਾੜੀ ਚੰਮੜਾ, ਨਾ ਮੇਲ ਮਿਲਾਈਆ। ਬ੍ਰਹਮ ਪਾਰਬ੍ਰਹਮ ਏਕਾ ਰੰਗ ਰੰਗਾਏ, ਅਨ ਬੰਸਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਘਰ ਪਾਇਆ ਇਕ ਰਘੁਰਾਈਆ । ਗੁਰਮੁਖ ਨਾਰੀ ਕੰਤ ਪਿਆਰੀ, ਹਰਿ ਹਰਿ ਕੰਤ ਰਖਾਈਆ। ਆਤਮ ਸੇਜਾ ਮੀਤ ਮੁਰਾਰੀ, ਦੇਵੇ ਦਰਸ ਅਗੰਮ ਅਪਾਰੀ, ਨਿਰਗੁਣ ਜੋਤੀ ਇਕ ਜਗਾਈਆ। ਏਕਾ ਸ਼ਬਦ ਧੁਨੀ ਧੁਨਕਾਰੀ, ਰਾਗਾਂ ਨਾਦਾ ਵਸੇ ਬਾਹਰੀ, ਆਪ ਸੁਣਾਏ ਸਾਚਾ ਰਾਗੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਆਪੇ ਕਰ, ਆਪੇ ਕਰੇ ਕਰਾਏ ਵਡ ਵਡਿਆਈਆ। ਹਰਿਜਨ ਮੇਲਾ ਪਾਰਬ੍ਰਹਮ, ਪਰਮ ਪੁਰਖ ਸੁਲਤਾਨ। ਨਾ ਮਰੇ ਨਾ ਪਏ ਜੰਮ, ਖੇਲੇ ਖੇਲ ਦੋ ਜਹਾਨ। ਗੁਰਮੁਖਾਂ ਸਵਾਰੇ ਆਪੇ ਕੰਮ, ਗੁਰਮੁਖ ਸਾਚੇ ਕਰ ਪਛਾਣ। ਜਗਤ ਤ੍ਰਿਸ਼ਨਾ ਮੇਟੇ ਤਮ, ਮੇਲ ਮਿਲਾਏ ਸ੍ਰੀ ਭਗਵਾਨ। ਜੂਠਾ ਝੂਠਾ ਗੜ੍ਹ ਹੰਕਾਰੀ ਭੰਨ, ਨਾਮ ਫੜਾਏ ਹੱਥ ਨਿਸ਼ਾਨ। ਸ਼ਬਦ ਡੋਰੀ ਬੰਨ੍ਹੇ ਮਨ, ਦਹਿ ਦਿਸ਼ਾ ਵੇਖੇ ਮਾਰ ਧਿਆਨ। ਰਾਗ ਅਨਾਦੀ ਸੁਣਾਏ ਕੰਨ, ਸੋਹੰ ਸ਼ਬਦ ਹਰਿ ਜਵਾਨ। ਜੋਤ ਨਿਰੰਜਣ ਚਾੜ੍ਹੇ ਚੰਨ, ਮੇਟੇ ਰੈਣ ਅੰਧੇਰੀ ਅੰਧ ਅੰਧਿਯਾਨ। ਏਕਾ ਵਸਤ ਦਿਸਾਏ ਤਨ, ਚੋਰ ਯਾਰ ਲੁੱਟ ਕੋਈ ਨਾ ਲੈ ਜਾਣ। ਗੁਰਮੁਖ ਸਾਜਣ ਆਪੇ ਪੇਖੇ ਆਪੇ ਲਾਏ ਲੜ, ਸਤਿਗੁਰ ਪੂਰਾ ਗਿਆ ਮੰਨ। ਆਵਣ ਜਾਵਣ ਲੱਖ ਚੁਰਾਸੀ ਤੁੱਟੇ ਕਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗ ਜੁਗ ਜਗਤ ਭਗਤ ਭਗਵੰਤ ਸੰਤ ਨਾਰੀ ਕੰਤ ਕਰੇ ਪਰਵਾਨ।