Granth 08 Likhat 061: 19 Chet 2016 Bikarmi Niranjan Singh Kartar Singh de Ghar Pind Chambal Jila Amritsar

੧੯ ਚੇਤ ੨੦੧੬ ਬਿਕ੍ਰਮੀ ਨਿਰੰਜਣ ਸਿੰਘ, ਕਰਤਾਰ ਸਿੰਘ ਦੇ ਘਰ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ

ਹਰਿਜਨ ਹਰਿ ਲਿਵ ਲਾਗੀਆ, ਰਾਮ ਨਾਮ ਉਰਧਾਰ। ਸੁਰਤੀ ਸੋਈ ਜਾਗੀਆ, ਗੁਰ ਮਿਲਿਆ ਕਰਤਾਰ। ਹੋਏ ਵਡ ਵਡ ਭਾਗੀਆ, ਪਾਇਆ ਕੰਤ ਭਤਾਰ। ਜਗਤ ਤ੍ਰਿਸਨਾ ਬੁਝੀ ਆਗੀਆ, ਸਤਿ ਸਤਿ ਵਰਤੇ ਵਰਤਾਰ। ਬਣਿਆ ਹੰਸ ਕਾਗੀਆ, ਮਾਰੇ ਹੰਸ ਉਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬਖ਼ਸ਼ੇ ਚਰਨ ਪਿਆਰ। ਚਰਨ ਪਿਆਰ ਚਰਨ ਗੁਰ ਨਾਤਾ, ਚਰਨ ਕਵਲ ਚਿਤ ਲਾਈਆ। ਚਰਨ ਸਰਨ ਪੁਰਖ ਬਿਧਾਤਾ, ਹਰਿਜਨ ਇਕ ਵਖਾਈਆ। ਉਤਮ ਰੱਖੇ ਲੋਕਮਾਤ ਜ਼ਾਤਾ, ਵਰਨ ਬਰਨ ਮਿਟਾਈਆ। ਸਤਿਜੁਗ ਸੁਣਾਏ ਸਾਚੀ ਗਾਥਾ, ਸੋਹੰ ਸ਼ਬਦ ਪੜ੍ਹਾਈਆ। ਖੇਲੇ ਖੇਲ ਤ੍ਰਿਲੋਕੀ ਨਾਥਾ, ਨਾਥ ਅਨਾਥਾ ਹੋਏ ਸਹਾਈਆ। ਏਕਾ ਪੂਜਾ ਏਕਾ ਪਾਠਾ, ਏਕਾ ਮੰਤਰ ਨਾਮ ਦ੍ਰਿੜਾਈਆ। ਸਤਿ ਸਤਿਵਾਦੀ ਖੋਲ੍ਹ ਹਾਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਰਿਹਾ ਲੁਟਾਈਆ। ਗੁਰਮੁਖ ਸਾਜਣ ਲੁੱਟੀ ਲੁੱਟ, ਏਕਾ ਹਰਿ ਹਰਿ ਨਾਉਂ। ਜੂਠ ਝੂਠ ਕੱਢੇ ਕੁੱਟ, ਮਿਲਿਆ ਸੱਚਾ ਥਾਉਂ। ਦੂਈ ਦਵੈਤੀ ਨਿਕਲੇ ਫੁੱਟ, ਸਤਿਗੁਰ ਪੂਰਾ ਪਕੜੇ ਬਾਂਹੋਂ। ਜਗਤ ਨਗਾਰਾ ਵੱਜੇ ਚੋਟ, ਕਰੇ ਸਚ ਨਿਆਉਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਪਿਤਾ ਮਾਉਂ। ਪਿਤਾ ਪੂਤ ਬਾਲਕ ਸੁੱਤ, ਸਤਿਗੁਰ ਆਪ ਅਖਵਾਇਆ। ਪਾਰਬ੍ਰਹਮ ਅਬਿਨਾਸ਼ੀ ਅਚੁੱਤ, ਹਰਿ ਸੱਜਣ ਸਚ ਉਪਾਇਆ। ਵਸਣਹਾਰਾ ਕਾਇਆ ਬੁੱਤ, ਤ੍ਰੈਗੁਣ ਅਤੀਤਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੀ ਰੀਤ ਚਲਾਇਆ। ਸਤਿਜੁਗ ਰੀਤ ਡੂੰਘੀ ਭਵਰ, ਲੱਖ ਚੁਰਾਸੀ ਦਏ ਡੁਬਾਈਆ। ਮਨਮਤ ਤੇਰੀ ਕੱਢੇ ਕਬਰ, ਮਨਮੁਖਤਾ ਦਏ ਦਬਾਈਆ। ਗੁਰਮੁਖਾਂ ਦੇਵੇ ਸਬੂਰੀ ਸਬਰ, ਸਾਬਰ ਜਾਬਰ ਆਪ ਅਖਵਾਈਆ। ਆਪਣਾ ਭਾਣਾ ਕਰੇ ਤਸੱਵਰ, ਸਾਲਸ ਆਪਣਾ ਆਪ ਅਖਵਾਈਆ। ਗੁਰਮੁਖ ਤੇਰਾ ਬਣ ਮੁਸੱਵਰ, ਮੂਰਤ ਤੇਰੀ ਖਿਚ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਵੇਖ ਵਖਾਈਆ। ਵੇਸ ਵਟਾਇਆ ਗੁਰਸਿਖ ਧਾਰ, ਧਰਨੀ ਧਵਲ ਸੁਹਾਇੰਦਾ। ਅੰਦਰੇ ਅੰਦਰ ਕਰੇ ਪਿਆਰ, ਡੂੰਘੀ ਕੰਦਰ ਮੇਲ ਮਿਲਾਇੰਦਾ। ਲੱਖ ਚੁਰਾਸੀ ਭੌਦੀ ਬੰਦਰ ਸਰਬ ਸੰਸਾਰ, ਸਾਕਤ ਸਾਕੀ ਦਿਸ ਨਾ ਆਇੰਦਾ। ਹਰਿਜਨ ਸਾਚੇ ਲਏ ਉਭਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਿਸ ਜਨ ਬਖ਼ਸ਼ੇ ਚਰਨ ਪਿਆਰ।