੧੮ ਚੇਤ ੨੦੧੬ ਬਿਕ੍ਰਮੀ ਗੁਰਬਚਨ ਸਿੰਘ ਦੇ ਘਰ ਪਿੰਡ ਉਸਮਾ ਜ਼ਿਲਾ ਅੰਮ੍ਰਿਤਸਰ
ਨਿਰਗੁਣ ਜੋਤ ਅਕਲ ਕਲ ਧਾਰ, ਹਰਿ ਆਪਣੀ ਖੇਲ ਖਿਲਾਇੰਦਾ। ਆਦਿ ਜੁਗਾਦੀ ਇਕ ਅਵਤਾਰ, ਜੁਗ ਜੁਗ ਵੇਸ ਵਟਾਇੰਦਾ। ਇਕ ਅਕਾਲਾ ਇਕਉਂਕਾਰ, ਆਪਣੀ ਕਰਨੀ ਕਿਰਤ ਕਮਾਇੰਦਾ। ਜੂਨੀ ਰਹਿਤ ਭੇਵ ਨਿਆਰ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਡਗਮਗਾਇੰਦਾ। ਨੂਰ ਉਜਾਲਾ ਹਰਿ ਗੋਪਾਲਾ, ਏਕਾ ਰੰਗ ਸਮਾਈਆ। ਖੇਲੇ ਖੇਲ ਦੀਨ ਦਿਆਲਾ, ਦਇਆ ਨਿਧ ਭੇਵ ਨਾ ਰਾਈਆ। ਜੁਗਾ ਜੁਗੰਤਰ ਅਵੱਲੜੀ ਚਾਲਾ, ਚਾਲ ਨਿਰਾਲੀ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਬੇਪਰਵਾਹ ਹਰਿ ਬੇਅੰਤ, ਆਦਿ ਪੁਰਖ ਅਬਿਨਾਸਿਆ । ਆਦਿ ਜੁਗਾਦੀ ਮਹਿਮਾ ਅਗਣਤ, ਦੋ ਜਹਾਨਾਂ ਵੇਖੇ ਖੇਲ ਤਮਾਸਿਆ। ਗੁਰਮੁਖ ਉਠਾਏ ਸਾਚੇ ਸੰਤ, ਦੇਵੇ ਨਾਮ ਚਰਨ ਭਰਵਾਸਿਆ। ਮੇਲ ਮਿਲਾਵਾ ਨਾਰੀ ਕੰਤ, ਘਰ ਸਾਚਾ ਇਕ ਸੁਹਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਮੰਡਲ ਪਾਵੇ ਰਾਸਿਆ। ਮੰਡਲ ਮੰਡਪ ਹਰਿ ਹਰਿ ਰਾਸ, ਆਪਣੀ ਆਪ ਰਚਾਇੰਦਾ। ਆਪੇ ਵਸੇ ਪ੍ਰਿਥਮੀ ਅਕਾਸ, ਗਗਨ ਪਾਤਾਲਾਂ ਆਪ ਸਮਾਇੰਦਾ। ਲੱਖ ਚੁਰਾਸੀ ਪਵਣ ਸਵਾਸ, ਆਤਮ ਅੰਤਰ ਆਪ ਟਿਕਾਇੰਦਾ। ਘਟ ਘਟ ਅੰਦਰ ਰੱਖੇ ਵਾਸ, ਦਿਸ ਕਿਸੇ ਨਾ ਆਇੰਦਾ। ਹਰਿਜਨ ਮੇਲਾ ਸ਼ਾਹੋ ਸ਼ਬਾਸ਼, ਪੁਰਖ ਅਗੰਮੜਾ ਆਪਣਾ ਆਪ ਕਰਾਇੰਦਾ। ਸੰਤ ਸੁਹੇਲਾ ਦਾਸੀ ਦਾਸ, ਸੇਵਕ ਸੇਵਾ ਆਪ ਕਮਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕਉਂਕਾਰਾ ਨਾਉਂ ਰਖਾਇੰਦਾ। ਏਕਉਂਕਾਰਾ ਇਕ ਅਕੱਲਾ, ਆਦਿ ਨਿਰੰਜਣ ਆਪ ਅਖਵਾਇੰਦਾ। ਆਪੇ ਵਸਿਆ ਸਚ ਮਹੱਲਾ, ਉਚ ਅਥਾਹ ਬੇਪਰਵਾਹ ਘਰ ਸਾਚਾ ਆਪ ਸੁਹਾਇੰਦਾ। ਪਾਵੇ ਸਾਰ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਫੇਰਾ ਪਾਇੰਦਾ। ਆਪਣਾ ਦੀਪਕ ਆਪਣੀ ਜੋਤੀ ਆਪੇ ਬਲਾ, ਪਰਕਾਸ਼ ਪਰਕਾਸ਼ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਨਿਰੰਜਣ ਡਗਮਗਾਇੰਦਾ। ਜੋਤ ਨਿਰੰਜਣ ਕਰ ਪਸਾਰਾ, ਲੱਖ ਚੁਰਾਸੀ ਆਪ ਟਿਕਾਇੰਦਾ। ਏਕਉਂਕਾਰਾ ਕਰ ਅਕਾਰਾ, ਨਿਰਾਕਾਰ ਵੇਸ ਵਟਾਇੰਦਾ। ਦੋ ਜਹਾਨਾਂ ਪਾਵੇ ਸਾਰਾ, ਲੋਆਂ ਪੁਰੀਆਂ ਫੋਲ ਫੋਲਾਇੰਦਾ। ਵਿਸ਼ਨੂੰ ਵੰਸੀ ਹੋ ਉਜਿਆਰਾ, ਆਪ ਆਪਣੀ ਕਲ ਵਰਤਾਇੰਦਾ। ਬ੍ਰਹਮਾ ਬ੍ਰਹਮ ਦਏ ਸਹਾਰਾ, ਪਾਰਬ੍ਰਹਮ ਭੇਵ ਨਾ ਆਇੰਦਾ। ਸ਼ੰਕਰ ਦੇਵੇ ਇਕ ਹੁਲਾਰਾ, ਆਪ ਆਪਣਾ ਖੇਲ ਖਲਾਇੰਦਾ। ਆਪੇ ਵਸਿਆ ਸਭ ਤੋਂ ਬਾਹਰਾ, ਤ੍ਰੈਗੁਣ ਬੰਧਨ ਕੋਇ ਨਾ ਪਾਇੰਦਾ। ਸ਼ਬਦੀ ਸ਼ਬਦ ਸ਼ਬਦ ਗੁਰ ਲੈ ਅਵਤਾਰਾ, ਗੁਰ ਗੁਰ ਨਾਉਂ ਧਰਾਇੰਦਾ। ਅਲੱਖ ਅਗੋਚਰ ਅਗੰਮ ਅਪਾਰਾ, ਅਗਾਧ ਬੋਧ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਵੇਸ ਵਟਾਇੰਦਾ। ਅਬਿਨਾਸ਼ੀ ਕਰਤਾ ਪੁਰਖ ਸਮਰਥ ਏਕਾ ਏਕ ਅਖਵਾਈਆ। ਜੁਗ ਜੁਗ ਚਲਾਏ ਆਪਣਾ ਰਥ, ਰਥਵਾਹੀ ਬੇਪਰਵਾਹੀਆ। ਲੱਖ ਚੁਰਾਸੀ ਦੇਵੇ ਮਥ, ਆਪਣੇ ਹੱਥ ਰੱਖੇ ਵਡਿਆਈਆ। ਜਗਤ ਵਿਕਾਰਾ ਪਾਏ ਨੱਥ, ਚਾਰੋਂ ਕੁੰਟਾਂ ਆਪ ਭਵਾਈਆ। ਜਨ ਭਗਤਾਂ ਦੇਵੇ ਨਾਮ ਵੱਥ, ਆਤਮ ਅੰਤਰ ਬ੍ਰਹਮ ਜਣਾਈਆ। ਹਉਮੇ ਹੰਗਤਾ ਗੜ੍ਹ ਹੰਕਾਰੀ ਬੁਰਜ ਜਾਏ ਢੱਠ, ਦਰ ਘਰ ਸਾਚੇ ਏਕਾ ਬੂਝ ਬੁਝਾਈਆ। ਏਕਾ ਅੱਖਰ ਰੱਖੇ ਵੱਖਰ ਆਪ ਜਣਾਏ ਪੂਜਾ ਪਾਠ, ਏਕਾ ਕਰੇ ਪੜ੍ਹਾਈਆ। ਇਕ ਵਣਜਾਰਾ ਖੋਲ੍ਹੇ ਸਾਚਾ ਹਾਟ, ਸਾਚਾ ਵਣਜ ਆਪ ਕਰਾਈਆ। ਇਕ ਵਖਾਏ ਤੀਰਥ ਤਾਟ, ਸਰ ਸਰੋਵਰ ਇਕ ਨੁਹਾਈਆ। ਆਪੇ ਜਾਣੇ ਆਦਿ ਜੁਗਾਦੀ ਆਪਣਾ ਘਾਟ, ਵੇਦ ਕਤੇਬ ਭੇਵ ਨਾ ਰਾਈਆ। ਖੇਲੇ ਖੇਲ ਬਾਜ਼ੀਗਰ ਨਾਟ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਵੇਸ ਵਟਾਈਆ। ਜੋਤੀ ਜਾਮਾ ਹਰਿ ਹਰਿ ਰਾਮਾ, ਹਰਿ ਹਰਿ ਵੇਖ ਵਖਾਇੰਦਾ। ਆਪੇ ਵਸੇ ਨਿਹਚਲ ਧਾਮਾ, ਥਾਨ ਥਨੰਤਰ ਇਕ ਸੁਹਾਇੰਦਾ। ਕਰੇ ਕਰਾਏ ਆਪਣਾ ਕਾਮਾ, ਦੂਸਰ ਕੋਇ ਨਾ ਸੰਗ ਰਲਾਇੰਦਾ। ਸ਼ਬਦ ਵਜਾਏ ਸਚ ਦਮਾਮਾ, ਲੋਆਂ ਪੁਰੀਆਂ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਲਾਇੰਦਾ । ਜੁਗ ਜੁਗ ਖੇਲ ਖੇਲਣਹਾਰਾ, ਸਤਿਗੁਰ ਪੁਰਖ ਅਖਵਾਇੰਦਾ। ਲੋਕਮਾਤ ਲੈ ਅਵਤਾਰਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਸਰਗੁਣ ਪਾਵੇ ਨਿਰਗੁਣ ਸਾਰਾ, ਨਿਰਗੁਣ ਆਪਣੀ ਬੂਝ ਬੁਝਾਇੰਦਾ। ਨਿਰਗੁਣ ਜੋਤੀ ਨੂਰ ਉਜਿਆਰਾ, ਸਰਗੁਣ ਡਗਮਗਾਇੰਦਾ। ਸਰਗੁਣ ਧੁਨ ਸੱਚੀ ਧੁਨਕਾਰਾ, ਨਿਰਗੁਣ ਅਨਹਦ ਤਾਲ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਆਪ ਅਖਵਾਇੰਦਾ। ਸਤਿ ਪੁਰਖ ਨਿਰੰਜਣ ਸਾਚੀ ਧਾਰ, ਸਤਿ ਸਤਿ ਸਤਿ ਵਰਤਾਈਆ। ਬ੍ਰਹਮ ਮਤ ਕਰ ਉਜਿਆਰ, ਪਾਰਬ੍ਰਹਮ ਮੇਲ ਮਿਲਾਈਆ। ਅਲੱਖ ਅਲਖਣਾ ਖੇਲ ਅਪਾਰ, ਅਲਖ ਨਿਰੰਜਣ ਏਕਾ ਅਲਖ ਜਗਾਈਆ। ਅਗੰਮ ਅਗੰਮੜਾ ਅਗੰਮੜੀ ਕਾਰ, ਆਪ ਆਪਣੀ ਆਪ ਚਲਾਈਆ। ਥਿਰ ਘਰ ਬੈਠ ਸੱਚੇ ਦਰਬਾਰ, ਪੁਰਖ ਅਬਿਨਾਸ਼ੀ ਬਣਤ ਬਣਾਈਆ। ਸਚ ਸਿੰਘਾਸਣ ਹਰਿ ਨਿਰੰਕਾਰ, ਆਪ ਆਪਣਾ ਰਿਹਾ ਸੁਹਾਈਆ । ਸ਼ਾਹ ਸੁਲਤਾਨ ਵਡ ਸਿਕਦਾਰ, ਏਕਾ ਏਕ ਰੂਪ ਵਟਾਈਆ। ਨਾ ਕੋਈ ਦੀਸੇ ਦੂਸਰ ਹੋਰ ਚੋਬਦਾਰ, ਨਾ ਕੋਈ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਸਚ ਮਹੱਲਾ ਉਚ ਅਟੱਲਾ ਆਪੇ ਵਸਿਆ ਆਪਣੇ ਘਰ, ਥਿਰ ਘਰ ਬੈਠਾ ਆਸਣ ਲਾਈਆ। ਥਿਰ ਘਰ ਸਾਚਾ ਸਚ ਦਰਬਾਰਾ, ਹਰਿ ਸਾਚਾ ਆਪ ਸੁਹਾਇੰਦਾ। ਨਿਰਗੁਣ ਰੂਪ ਏਕਉਂਕਾਰਾ, ਓਅੰਕਾਰਾ ਨਾਮ ਰਖਾਇੰਦਾ। ਆਪ ਆਪਣਾ ਕਰ ਪਿਆਰਾ, ਦਰ ਮੰਦਰ ਇਕ ਸੁਹਾਇੰਦਾ। ਕਰੇ ਕਰਾਏ ਵਣਜ ਵਪਾਰਾ, ਆਪਣਾ ਹੱਟ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚੇ ਹੋ ਪਰਗਟ, ਪਰਮ ਪੁਰਖ ਵੇਸ ਵਟਾਇੰਦਾ। ਥਿਰ ਘਰ ਸਾਚਾ ਖੋਲ੍ਹ ਦਰਵਾਜਾ, ਹਰਿ ਸਾਚੀ ਬਣਤ ਬਣਾਇੰਦਾ। ਪੁਰਖ ਅਨਾਦੀ ਗ਼ਰੀਬ ਨਿਵਾਜਾ, ਆਪ ਆਪਣਾ ਖੇਲ ਖਿਲਾਇੰਦਾ। ਸ਼ਬਦ ਅਗੰਮੀ ਮਾਰੇ ਵਾਜਾ, ਆਪਣਾ ਆਪ ਆਪ ਉਠਾਇੰਦਾ। ਆਪੇ ਵੇਖੇ ਅਸਵ ਤਾਜਾ, ਸੋਲਾਂ ਕਲੀਆਂ ਆਸਣ ਲਾਇੰਦਾ। ਪਾਰਬ੍ਰਹਮ ਪ੍ਰਭ ਸ਼ਾਹ ਨਵਾਬਾ, ਦਰ ਘਰ ਸਾਚਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਹੋ ਉਜਿਆਰ, ਸਰਗੁਣ ਮੇਲ ਮਿਲਾਇੰਦਾ। ਸਰਗੁਣ ਮੇਲਾ ਗੁਰੂ ਗੁਰ ਚੇਲਾ, ਗੁਰ ਮੰਤਰ ਨਾਮ ਦ੍ਰਿੜਾਇਆ। ਪਾਰਬ੍ਰਹਮ ਪ੍ਰਭ ਸੱਜਣ ਸੁਹੇਲਾ, ਅੰਤਰ ਆਤਮ ਇਕ ਜਣਾਇਆ। ਵਸੇ ਧਾਮ ਸਦ ਨਵੇਲਾ, ਧਾਮ ਅਵੱਲੜਾ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇਆ। ਖੇਲਣਹਾਰਾ ਖੇਲ ਖਲਾਰੀ, ਹਰਿ ਹਰਿ ਵੱਡੀ ਵਡਿਆਈਆ। ਬ੍ਰਹਮਾ ਵਿਸ਼ਨ ਸ਼ਿਵ ਸੇਵਾਦਾਰੀ, ਸੇਵਕ ਸੇਵਾ ਰਿਹਾ ਕਮਾਈਆ । ਆਦਿ ਸ਼ਕਤ ਕਰ ਪਿਆਰੀ, ਆਪਣੇ ਅੰਗ ਲਗਾਈਆ। ਆਪੇ ਵੇਖੇ ਕੰਤ ਭਤਾਰੀ, ਸਾਚੀ ਸੇਜ ਹੰਢਾਈਆ। ਸਾਚਾ ਸੁੱਤ ਸੁੱਤ ਦੁਲਾਰੀ, ਸ਼ਬਦੀ ਸ਼ਬਦ ਉਪਜਾਈਆ। ਲੋਆਂ ਪੁਰੀਆਂ ਕਰ ਤਿਆਰੀ, ਸਚ ਮਹੱਲ ਸੁਹਾਈਆ। ਬੰਧਨ ਪਾਏ ਹਰਿ ਨਿਰੰਕਾਰੀ, ਤ੍ਰੈਗੁਣ ਜੋੜ ਜੁੜਾਈਆ। ਮੰਡਲ ਮੰਡਪ ਆਪ ਸੁਹਾਏ ਰਵ ਸਸ ਚੰਨ ਸਤਾਰੀ, ਜੋਤੀ ਨੂਰ ਜੋਤ ਰੁਸ਼ਨਾਈਆ। ਧਰਨੀ ਧਰਤ ਧਵਲ ਜਲ ਬਿੰਬ ਉਭਾਰੀ, ਆਪ ਆਪਣੇ ਅੰਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਘਰ ਸਾਚਾ ਆਪ ਸੁਹਾਈਆ। ਸਾਚਾ ਘਰ ਹਰਿ ਸੁਹੰਜਣਾ, ਏਕਾ ਏਕ ਰਖਾਇੰਦਾ। ਜਗੇ ਜੋਤ ਆਦਿ ਨਿਰੰਜਣਾ, ਦਿਵਸ ਰੈਣ ਡਗਮਗਾਇੰਦਾ। ਦਾਤਾ ਦਾਨੀ ਦਰਦ ਦੁੱਖ ਭੈ ਭੰਜਣਾ, ਭੈ ਭੰਜਣ ਆਪ ਅਖਵਾਇੰਦਾ। ਆਪੇ ਕਰੇ ਕਰਾਏ ਆਪਣਾ ਮਜਨਾ, ਸਰ ਸਰੋਵਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਆਪਣੀ ਭਿਛਿਆ ਆਪੇ ਝੋਲੀ ਪਾਇੰਦਾ। ਆਪਣੀ ਭਿਛਿਆ ਆਪੇ ਪਾ, ਆਪਣਾ ਸਗਨ ਮਨਾਇੰਦਾ। ਪਾਰਬ੍ਰਹਮ ਪ੍ਰਭ ਵੇਸ ਵਟਾ, ਵਿਸ਼ਵ ਰੂਪ ਹੋ ਜਾਇੰਦਾ। ਆਪ ਆਪਣਾ ਨਾਮ ਧਰਾ, ਬ੍ਰਹਮ ਬ੍ਰਹਮ ਸਮਾਇੰਦਾ। ਤ੍ਰੈਗੁਣ ਤੇਰਾ ਤੱਤ ਰਖਾ, ਤੇਰੀ ਵੰਡ ਵੰਡਾਇੰਦਾ। ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਆਪ ਬਣਾ, ਆਪਣਾ ਦਰ ਸੁਹਾਇੰਦਾ। ਲੱਖ ਚੁਰਾਸੀ ਰਚਨ ਰਚਾ, ਘਟ ਘਟ ਆਸਣ ਲਾਇੰਦਾ। ਲੋਕਮਾਤ ਡੇਰਾ ਲਾ, ਸਾਚਾ ਖੇੜਾ ਆਪ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰ ਆਪ ਵਹਾਇੰਦਾ। ਸਾਚੀ ਧਾਰ ਹਰਿ ਨਿਰੰਕਾਰ, ਨਿਰਗੁਣ ਆਪ ਰਖਾਈਆ। ਘਟ ਘਟ ਅੰਦਰ ਕਰ ਪਸਾਰ, ਬੈਠਾ ਆਸਣ ਲਾਈਆ। ਆਪ ਉਪਾਏ ਦਇਆ ਕਮਾਏ ਆਪੇ ਦਏ ਸੰਘਾਰ, ਘੜਨ ਭੰਨਣਹਾਰ ਪੁਰਖ ਸਮਰਥ ਆਪ ਅਖਵਾਈਆ। ਖੇਲੇ ਖੇਲ ਅਗੰਮ ਅਪਾਰ, ਲੇਖਾ ਲੇਖ ਨਾ ਕੋਇ ਜਣਾਈਆ। ਵੰਡੇ ਵੰਡ ਸਰਬ ਸੰਸਾਰ, ਆਪ ਆਪਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਤਭੁਜ ਸੇਤਜ ਵੇਖੇ ਦਰ, ਅੰਡਜ ਜੇਰਜ ਆਪ ਸਮਾਈਆ। ਚਾਰੇ ਖਾਣੀ ਹਰਿ ਨਿਰੰਕਾਰ, ਆਪਣੀ ਧਾਰ ਬੰਨਾਇੰਦਾ। ਦਹਿ ਦਿਸ਼ਾ ਪਾਵੇ ਸਾਰ, ਚਾਰੇ ਕੂਟਾਂ ਵੇਖ ਵਖਾਇੰਦਾ। ਆਪ ਆਪਣੀ ਕਿਰਪਾ ਧਾਰ, ਆਪ ਆਪਣਾ ਰਾਗ ਅਲਾਇੰਦਾ। ਧੁਨ ਅਨਾਦੀ ਸ਼ਬਦ ਜੈਕਾਰ, ਗੀਤ ਸੁਹਾਗੀ ਏਕਾ ਗਾਇੰਦਾ। ਪੰਜ ਤੱਤ ਕਰ ਪਿਆਰ, ਸਾਚਾ ਮੇਲ ਮਿਲਾਇੰਦਾ। ਆਪੇ ਖੋਲ੍ਹੇ ਨੌ ਦਵਾਰ, ਨੌ ਨੌ ਰੰਗ ਰੰਗਾਇੰਦਾ। ਘਰ ਵਿਚ ਘਰ ਕਰ ਤਿਆਰ, ਆਪ ਆਪਣਾ ਆਸਣ ਲਾਇੰਦਾ। ਦੀਵਾ ਬਾਤੀ ਇਕ ਉਜਿਆਰ, ਜੋਤ ਨਿਰੰਜਣ ਇਕ ਟਿਕਾਇੰਦਾ। ਅਨਹਦ ਸਾਚਾ ਸੇਵਾਦਾਰ, ਧੁਨ ਆਤਮਕ ਆਪ ਵਜਾਇੰਦਾ। ਸਰ ਸਰੋਵਰ ਠੰਡਾ ਠਾਰ, ਅੰਮ੍ਰਿਤ ਨੀਰ ਆਪ ਭਰਾਇੰਦਾ । ਦਸਮ ਦਵਾਰੀ ਵੇਖ ਵਿਚਾਰ, ਆਪਣੀ ਹੱਥੀਂ ਕੁੰਡਾ ਲਾਇੰਦਾ। ਆਪੇ ਹੋਇਆ ਖ਼ਬਰਦਾਰ, ਪੰਚਮ ਮੀਤਾ ਨਾਉਂ ਧਰਾਇੰਦਾ। ਮਨ ਮਤ ਬੁਧ ਕਰ ਤਿਆਰ, ਸਾਚੇ ਥਾਨ ਬਹਾਇੰਦਾ। ਜੁਗਾ ਜੁਗੰਤਰ ਆਪਣੀ ਕਾਰ, ਕਰਨੀ ਕਰਤਾ ਆਪ ਕਮਾਇੰਦਾ। ਸੰਤ ਸੁਹੇਲੇ ਕਰ ਪਿਆਰ, ਗੁਰੂ ਗੁਰ ਚੇਲੇ ਬੂਝ ਬੁਝਾਇੰਦਾ। ਸ਼ਬਦੀ ਸ਼ਬਦ ਵਣਜ ਵਪਾਰ, ਸਾਚੀ ਵਸਤ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵੇਖ ਦਰ, ਭਗਤ ਭਗਵੰਤ ਮੇਲ ਮਿਲਾਇੰਦਾ। ਭਗਤ ਭਗਵੰਤ ਏਕਾ ਦਰ, ਦਰ ਸਾਚਾ ਆਪ ਵਖਾਇੰਦਾ। ਆਪਣੀ ਕਰਨੀ ਆਪੇ ਕਰ, ਆਪੇ ਲੇਖ ਲਿਖਾਇੰਦਾ। ਆਪਣੀ ਸਰਨੀ ਆਪੇ ਪੜ, ਆਪੇ ਸੀਸ ਝੁਕਾਇੰਦਾ। ਆਪਣੇ ਮੰਦਰ ਆਪੇ ਵੜ, ਹਰਿ ਆਪੇ ਵੇਖ ਵਖਾਇੰਦਾ। ਆਪਣੇ ਪੌੜੇ ਆਪੇ ਚੜ੍ਹ, ਆਪ ਆਪਣਾ ਦਰ ਸੁਹਾਇੰਦਾ। ਜਨ ਭਗਤਾਂ ਫੜਾਏ ਆਪਣਾ ਲੜ, ਦਿਸ ਕਿਸੇ ਨਾ ਆਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਪੁਰਖ ਅਕਾਲਾ ਨਾਉਂ ਧਰਾਇੰਦਾ। ਅਗਨੀ ਹਵਨ ਨਾ ਜਾਏ ਸੜ, ਮੜੀ ਗੋਰ ਨਾ ਕੋਇ ਦਬਾਇੰਦਾ। ਆਪਣੀ ਵਿਦਿਆ ਆਪੇ ਪੜ੍ਹ, ਆਪਣਾ ਸ਼ਬਦ ਅਲਾਇੰਦਾ। ਜੁਗਾ ਜੁਗੰਤਰ ਲਾਏ ਜੜ੍ਹ, ਅੰਤਮ ਆਪ ਉਖੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਭਾਣੇ ਸਦ ਸਮਾਇੰਦਾ। ਹਰਿ ਭਾਣਾ ਹਰਿ ਮੰਨਿਆ, ਆਪ ਆਪਣੀ ਕਿਰਪਾ ਧਾਰ। ਆਪਣਾ ਆਪ ਆਪੇ ਡੰਨਿਆ, ਆਪੇ ਸਾਧ ਸੰਤ ਗੁਰ ਪੀਰ ਅਵਤਾਰ। ਆਪਣਾ ਆਪ ਆਪੇ ਜਣਿਆ, ਮਾਤ ਪਿਤ ਨਾ ਕੋਇ ਪਿਆਰ। ਆਪਣਾ ਬੇੜਾ ਆਪੇ ਬੰਨਿਆ, ਦੇਵਣਹਾਰਾ ਆਪ ਸਹਾਰ। ਆਦਿ ਜੁਗਾਦੀ ਆਪੇ ਫਿਰੇ ਭੰਨਿਆ, ਵੇਸ ਅਨੇਕਾ ਕਰ ਕਰਤਾਰ। ਕਿਸੇ ਦਿਸ ਨਾ ਆਏ ਛੱਪਰ ਛੰਨਿਆ, ਮਹੱਲ ਅਟੱਲ ਨਾ ਜਗਤ ਕਿਵਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਪਾਵੇ ਸਾਚੀ ਸਾਰ। ਜੁਗ ਜੁਗ ਸਾਚੀ ਸਾਰ, ਹਰਿ ਹਰਿ ਆਪੇ ਪਾਈਆ। ਸਤਿਜੁਗ ਸਾਚੇ ਕਰ ਪਿਆਰ, ਲੋਕਮਾਤ ਕਰੇ ਰੁਸ਼ਨਾਈਆ। ਤ੍ਰੇਤਾ ਦੇਵੇ ਇਕ ਅਧਾਰ, ਏਕਾ ਨਾਮ ਦ੍ਰਿੜਾਈਆ। ਦੁਆਪਰ ਢਹਿ ਢਹਿ ਕਰੇ ਨਿਮਸਕਾਰ, ਦੋਏ ਜੋੜ ਸੀਸ ਝੁਕਾਈਆ। ਕਲਜੁਗ ਅੰਤਮ ਵੇਖੇ ਇਕ ਅਖਾੜ, ਚਾਰੋਂ ਕੁੰਟ ਰਹੀ ਕੁਰਲਾਈਆ। ਲੱਗੀ ਅਗਨੀ ਤੱਤੀ ਹਾੜ, ਪੰਜ ਤੱਤ ਰਹੀ ਜਲਾਈਆ। ਉਬਲੇ ਰੱਤ ਬਹੱਤਰ ਨਾੜ, ਠੰਡੀ ਠਾਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਵੇਸ ਵਟਾਈਆ। ਜੁਗ ਕਰਤਾ ਹਰਿ ਕਰਨੇਹਾਰਾ, ਏਕਾ ਰੰਗ ਸਮਾਇਆ। ਕਲਜੁਗ ਵੇਖੇ ਖੇਲ ਨਿਆਰਾ, ਨਿਰੰਕਾਰਾ ਨਾਮ ਰਖਾਇਆ। ਨਿਰਗੁਣ ਨੂਰ ਕਰ ਉਜਿਆਰਾ, ਜੋਤੀ ਜਾਮਾ ਵੇਸ ਵਟਾਇਆ। ਈਸਾ ਮੂਸਾ ਕਰੇ ਖ਼ਬਰਦਾਰਾ, ਸੰਗ ਮੁਹੰਮਦ ਨਾਲ ਰਲਾਇਆ। ਚਾਰ ਯਾਰੀ ਦਏ ਹੁਲਾਰਾ, ਅੱਲਾ ਰਾਣੀ ਲਏ ਉਠਾਇਆ । ਨਾਮ ਖੰਡਾ ਤੇਜ ਕਟਾਰਾ, ਆਪ ਆਪਣਾ ਰਿਹਾ ਚਮਕਾਇਆ। ਏਕਾ ਸ਼ਬਦ ਇਕ ਜੈਕਾਰਾ, ਏਕਾ ਨਾਅਰਾ ਲਾਇਆ। ਵੰਡੇ ਵੰਡ ਸਰਬ ਸੰਸਾਰਾ, ਨੌ ਖੰਡ ਫੇਰਾ ਪਾਇਆ । ਸੱਤਾਂ ਦੀਪਾਂ ਦਏ ਹੁਲਾਰਾ, ਕਲਜੁਗ ਅੰਤਮ ਵੇਖ ਵਖਾਇਆ। ਬ੍ਰਹਮਾ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਇਆ। ਸ਼ਿਵ ਸ਼ੰਕਰ ਬਾਸ਼ਕ ਤਸ਼ਕਾ ਲਾਹੇ ਹਾਰਾ, ਹੱਥ ਤ੍ਰਿਸੂਲ ਸੁਟਾਇਆ। ਕਰੋੜ ਤੇਤੀਸਾ ਕਰੇ ਪੁਕਾਰਾ, ਦਿਵਸ ਰੈਣ ਕੁਰਲਾਇਆ। ਸੁਰਪਤ ਰਾਜਾ ਇੰਦ ਕਰੇ ਨਿਮਸਕਾਰਾ, ਦੂਰ ਦੁਰਾਡਾ ਨਿਉਂ ਨਿਉਂ ਸੀਸ ਝੁਕਾਇਆ। ਰਾਏ ਧਰਮ ਦਏ ਲਲਕਾਰਾ, ਹਰਿ ਸਾਚੇ ਸ਼ਬਦ ਜਣਾਇਆ। ਚਿਤਰ ਗੁਪਤ ਖੋਲ੍ਹ ਵਿਹਾਰਾ, ਆਪਣਾ ਲੇਖ ਰਖਾਇਆ। ਲਾੜੀ ਮੌਤ ਕਰ ਸ਼ੰਗਾਰਾ, ਆਪ ਆਪਣਾ ਰੰਗ ਰੰਗਾਇਆ। ਲੱਖ ਚੁਰਾਸੀ ਧੂੰਆਂਧਾਰਾ, ਸਾਚਾ ਚੰਨ ਨਾ ਕੋਇ ਚੜ੍ਹਾਇਆ। ਨਾਨਕ ਨਿਰਗੁਣ ਹੋ ਉਜਿਆਰਾ, ਏਕਾ ਨੂਰ ਕਰੇ ਰੁਸ਼ਨਾਇਆ। ਸਾਚਾ ਨਾਮ ਕਰ ਵਪਾਰਾ, ਏਕਾ ਵਣਜ ਰਖਾਇਆ। ਏਕਾ ਜੋਤੀ ਦਸ ਅਵਤਾਰਾ, ਗੁਰ ਗੋਬਿੰਦ ਜੋਗ ਕਮਾਇਆ। ਸੁੱਤ ਦੁਲਾਰਾ ਕਰ ਪਿਆਰਾ, ਪੁਰਖ ਅਬਿਨਾਸ਼ੀ ਮੇਲ ਮਿਲਾਇਆ। ਆਪੇ ਗੁਪਤ ਆਪੇ ਜ਼ਾਹਰਾ, ਅੰਦਰ ਬਾਹਰ ਆਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਿਲਾਇਆ। ਗੁਰ ਗੋਬਿੰਦ ਹਰਿ ਹਰਿ ਮੀਤਾ, ਹਰਿ ਹਰਿ ਮੇਲ ਮਿਲਾਇਆ। ਬੈਠਾ ਰਹੇ ਇਕ ਅਤੀਤਾ, ਏਕਾ ਦਰ ਸੁਹਾਇਆ। ਸ੍ਰਿਸ਼ਟ ਸਬਾਈ ਆਪੇ ਜੀਤਾ, ਜਬਰਨ ਮੁਕਤ ਕਰਾਇਆ। ਏਕਾ ਰੰਗ ਰੰਗਾਏ ਹਸਤ ਕੀਟਾ, ਊਚਾਂ ਨੀਚਾਂ ਮੇਟ ਮਿਟਾਇਆ। ਧਾਮ ਵਖਾਏ ਇਕ ਅਨਡੀਠਾ, ਸਿਰ ਆਪਣਾ ਹੱਥ ਟਿਕਾਇਆ। ਮਿਠਾ ਕਰੇ ਕੌੜਾ ਰੀਠਾ, ਅੰਮ੍ਰਿਤ ਆਤਮ ਜਲ ਪਿਆਇਆ। ਦਿਵਸ ਰੈਣ ਵਸਿਆ ਚੀਤਾ, ਵਿਛੜ ਕਦੇ ਨਾ ਜਾਇਆ। ਸਾਚਾ ਦੇਹੁਰਾ ਮੰਦਰ ਵਖਾਏ ਜਗਤ ਮਸੀਤਾ, ਕਾਇਆ ਗੁਰੂਦਵਾਰ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਸਿਖਿਆ ਸਾਚੀ ਭਿਖਿਆ, ਧੁਰ ਦਾ ਲੇਖਾ ਆਪੇ ਲਿਖਿਆ, ਨਾ ਸਕੇ ਕੋਇ ਮਿਟਾਇਆ। ਲਿਖਣਹਾਰ ਜੋਤ ਅਕਾਲੀ, ਅਕਲ ਕਲਾ ਅਖਵਾਈਆ। ਸਤਿਗੁਰ ਸ਼ਬਦ ਸ਼ਬਦ ਦਲਾਲੀ, ਲੋਕਮਾਤ ਆਪ ਕਮਾਈਆ। ਹੱਕ ਹਕੀਕਤ ਜਾਣੇ ਹੱਕ ਹਲਾਲੀ, ਸ਼ਰਅ ਸ਼ਰੀਅਤ ਵੇਖ ਵਖਾਈਆ। ਜਲਵਾ ਨੂਰ ਨੂਰ ਜਲਾਲੀ, ਆਪ ਆਪਣਾ ਰਿਹਾ ਚਮਕਾਈਆ। ਆਪਣਾ ਫਲ ਲਗਾਏ ਡਾਲ੍ਹੀ, ਫੁਲ ਫੁਲਵਾੜੀ ਵੇਖ ਵਖਾਈਆ। ਪਾਰਬ੍ਰਹਮ ਪ੍ਰਭ ਸਾਚਾ ਮਾਲੀ, ਗੋਬਿੰਦ ਬੂਟਾ ਹੱਥੀਂ ਲਾਈਆ। ਜੀਵਾਂ ਜੰਤਾਂ ਕਾਇਆ ਮੰਦਰ ਹੋਏ ਖਾਲੀ, ਨਾਮ ਵਸਤ ਨਜ਼ਰ ਨਾ ਆਈਆ। ਭਰ ਭਰ ਜਾਮ ਪੀਣ ਪਿਆਲੀ, ਅੰਮ੍ਰਿਤ ਰਸ ਨਾ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਧਰਾਈਆ। ਕਲਜੁਗ ਤੇਰਾ ਵੇਖ ਕਿਨਾਰਾ, ਹਰਿ ਸਾਚਾ ਖੇਲ ਖਿਲਾਇੰਦਾ। ਧਰਨੀ ਕਰੇ ਧਵਲ ਪੁਕਾਰਾ, ਨੇਤਰ ਰੋ ਰੋ ਨੀਰ ਵਹਾਇੰਦਾ। ਗੁਰਮੁਖ ਆਤਮ ਇਕ ਪਿਆਰਾ, ਏਕਾ ਬੂਝ ਬੁਝਾਇੰਦਾ । ਮਨ ਮਤ ਨਾਰ ਹੋਈ ਵਿਭਚਾਰਾ, ਸ੍ਰਿਸ਼ਟ ਸਬਾਈ ਆਪ ਪਰਨਾਇੰਦਾ। ਜੂਠ ਝੂਠ ਵਣਜ ਵਪਾਰਾ, ਚਾਰ ਕੂਟ ਕਰਾਇੰਦਾ। ਮਾਇਆ ਮਮਤਾ ਮੋਹ ਕਰ ਪਸਾਰਾ, ਕਾਮ ਕਰੋਧ ਸੰਗ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਦਰ ਵੇਖ ਵਖਾਇੰਦਾ। ਕਲਜੁਗ ਤੇਰਾ ਅੰਤਮ ਲਹਿਣਾ, ਹਰਿ ਸਾਚੇ ਸਚ ਚੁਕਾਵਣਾ। ਗੁਰ ਗੋਬਿੰਦ ਵੇਖੇ ਆਪਣੇ ਨੈਣਾਂ, ਨੇਤਰ ਨੈਣ ਇਕ ਖੁਲ੍ਹਾਵਣਾ। ਨਾਤਾ ਤੁੱਟੇ ਸਾਕ ਸੱਜਣ ਸੈਣਾ, ਜੂਠ ਝੂਠ ਰਹਿਣ ਨਾ ਪਾਵਣਾ। ਕੂੜੀ ਕਿਰਿਆ ਪੈਣੇ ਵੈਣਾਂ, ਧੀਰਜ ਧੀਰ ਨਾ ਕੋਇ ਧਰਾਵਣਾ। ਅੰਤਮ ਭਾਣਾ ਸਹਿਣਾ ਪੈਣਾ, ਪ੍ਰਭ ਸਾਚੇ ਹੁਕਮ ਚਲਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਰੰਗ ਰੰਗਾਵਣਾ। ਰੰਗ ਰੰਗ ਹਰਿ ਚਲੂਲ, ਸਤਿਗੁਰ ਪੂਰੇ ਹੱਥ ਵਡਿਆਈਆ। ਵੇਖੇ ਖੇਲ ਕੰਤ ਕੰਤੂਹਲ, ਨਰ ਨਰਾਇਣ ਵੇਸ ਵਟਾਈਆ। ਸ਼ਬਦ ਪੰਘੂੜਾ ਏਕਾ ਝੂਲ, ਨਾਮ ਹੁਲਾਰਾ ਰਿਹਾ ਲਗਾਈਆ। ਲੱਖ ਚੁਰਾਸੀ ਆਪ ਚੁਕਾਏ ਤੇਰਾ ਮੂਲ, ਪਿਛਲਾ ਲੇਖਾ ਰਹੇ ਨਾ ਰਾਈਆ। ਸਚ ਦਵਾਰਾ ਰਹੇ ਭੂਲ, ਸਤਿ ਸਤਿਵਾਦ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਲਏ ਆਪ ਅੰਗੜਾਈਆ। ਕਲਜੁਗ ਅੰਤਮ ਲੈ ਅੰਗੜਾਈ, ਹਰਿ ਸਾਚਾ ਜੋਤ ਜਗਾਇੰਦਾ। ਸ਼ਬਦੀ ਗੁਰ ਸ਼ਬਦ ਕੁੜਮਾਈ, ਹਰਿ ਸ਼ਬਦੀ ਸਗਨ ਮਨਾਇੰਦਾ। ਦਰ ਘਰ ਸਾਚੇ ਵੱਜੇ ਵਧਾਈ, ਸਾਚਾ ਮੰਗਲ ਆਪੇ ਗਾਇੰਦਾ। ਗੁਰਮੁਖ ਵੇਖੇ ਥਾਉਂ ਥਾਈਂ, ਸੰਤ ਸੁਹੇਲੇ ਆਪ ਉਠਾਇੰਦਾ। ਪਕੜਨਹਾਰਾ ਨਿਰਗੁਣ ਬਾਂਹੀਂ, ਦਿਸ ਕਿਸੇ ਨਾ ਆਇੰਦਾ। ਆਦਿ ਜੁਗਾਦਿ ਜੁਗ ਜੁਗ ਕਰੇ ਸਚ ਨਿਆਈ, ਦਰਗਹਿ ਸਾਚੀ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਨੂਰ ਡਗਮਗਾਇੰਦਾ। ਨੂਰ ਗੋਬਿੰਦ ਹਰਿ ਕਰਤਾਰ, ਏਕਾ ਰੰਗ ਸਮਾਈਆ। ਸ਼ਬਦ ਅਗੰਮੀ ਨਾਮ ਜੈਕਾਰ, ਪਰਵਰਦਿਗਾਰ ਆਪ ਸੁਣਾਈਆ। ਆਪ ਆਪਣਾ ਕਰ ਉਜਿਆਰ, ਆਪੇ ਵੇਖੇ ਖ਼ਲਕ ਖ਼ੁਦਾਈਆ। ਬੇਐਬ ਰਖਾਏ ਨਾਮ ਪਰਵਰਦਿਗਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਨੂਰ ਕਰੇ ਰੁਸ਼ਨਾਈਆ। ਆਪਣਾ ਨੂਰ ਆਪ ਉਪਾ, ਆਪੇ ਵੇਖ ਵਖਾਇੰਦਾ। ਕਲਜੁਗ ਅੰਤਮ ਨਾਮ ਧਰਾ, ਨਰ ਨਰਾਇਣ ਵੇਸ ਵਟਾਇੰਦਾ। ਖੜਗ ਖੰਡਾ ਹੱਥ ਉਠਾ, ਨਾਮ ਕਟਾਰਾ ਆਪ ਚਮਕਾਇੰਦਾ। ਬ੍ਰਹਿਮੰਡ ਖੰਡ ਵੇਖ ਵਖਾ, ਗਗਨ ਪਾਤਾਲਾਂ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਕਲ ਵਰਤਾਇੰਦਾ। ਕਲਜੁਗ ਅੰਤਮ ਵਰਤੇ ਕਲ, ਕਲ ਕਾਤੀ ਵੇਖ ਵਖਾਈਆ। ਪੁਰਖ ਅਬਿਨਾਸ਼ੀ ਅਛਲ ਅਛੱਲ, ਅਛਲ ਅਛੇਦ ਕਰਾਈਆ। ਪਾਵੇ ਸਾਰ ਜਲ ਥਲ, ਥਲ ਮਹੀਅਲ ਫੋਲ ਫੁਲਾਈਆ। ਜਨ ਭਗਤਾਂ ਆਤਮ ਜੋਤੀ ਬ੍ਰਹਮ ਸਰੂਪ ਪਾਰਬ੍ਰਹਮ ਰਿਹਾ ਰਲ, ਆਪ ਆਪਣੀ ਬੂਝ ਬੁਝਾਈਆ। ਭਾਗ ਲਗਾਏ ਕਾਇਆ ਮਾਟੀ ਝੂਠੀ ਖਲ, ਘਰ ਸਾਚਾ ਬੰਕ ਸੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਾਉਂ ਉਪਜਾਈਆ। ਨਿਹਕਲੰਕ ਪੁਰਖ ਸੁਲਤਾਨ, ਪਾਰਬ੍ਰਹਮ ਅਖਵਾਇੰਦਾ। ਖੇਲੇ ਖੇਲ ਦੋ ਜਹਾਨ, ਤ੍ਰਿਲੋਕੀ ਨੰਦਨ, ਹੁਕਮ ਚਲਾਇੰਦਾ। ਆਪਣੀ ਕਰੇ ਆਪੇ ਪਛਾਣ, ਦੂਸਰ ਮੁਖ ਨਾ ਕੋਇ ਰਖਾਇੰਦਾ। ਲੱਖ ਚੁਰਾਸੀ ਏਕਾ ਬ੍ਰਹਮ ਗਿਆਨ, ਏਕਾ ਰੰਗ ਰੰਗਾਇੰਦਾ। ਏਕਾ ਇਸ਼ਟ ਗੁਰ ਇਕ ਧਿਆਨ, ਏਕਾ ਨੇਤਰ ਆਪ ਖੁਲ੍ਹਾਇੰਦਾ। ਲੋਕਮਾਤ ਹੋ ਪਰਧਾਨ, ਆਪ ਆਪਣਾ ਡੰਕ ਵਜਾਇੰਦਾ। ਪਾਵੇ ਸਾਰ ਅੰਜੀਲ ਕੁਰਾਨ, ਵੇਦ ਪੁਰਾਨਾ ਵੇਖ ਵਖਾਇੰਦਾ। ਦਾਤਾ ਦਾਨੀ ਗੁਣ ਨਿਧਾਨ, ਗੁਣ ਅਵਗੁਣ ਨਾ ਕੋਇ ਜਣਾਇੰਦਾ। ਰਾਮਾ ਕ੍ਰਿਸ਼ਨਾ ਹੋ ਪਰਧਾਨ, ਆਪ ਆਪਣਾ ਖੇਲ ਖਿਲਾਇੰਦਾ। ਨਾਨਕ ਗੋਬਿੰਦ ਇਕ ਨਿਸ਼ਾਨ, ਪੁਰਖ ਅਬਿਨਾਸ਼ੀ ਆਪ ਝੁਲਾਇੰਦਾ। ਕਲਜੁਗ ਮੇਟੇ ਝੂਠ ਦੁਕਾਨ, ਸਾਚੀ ਸਿਖਿਆ ਇਕ ਸਮਝਾਇੰਦਾ। ਚਾਰ ਵਰਨ ਅਠਾਰਾਂ ਬਰਨ ਬਹਾਏ ਇਕ ਅਸਥਾਨ, ਸਾਚੀ ਭੂਮਕਾ ਆਪ ਸੁਹਾਇੰਦਾ। ਤਖ਼ਤ ਤਾਜ ਰਾਜ ਰਾਜਾਨ ਸਰਬ ਮਿਟ ਜਾਣ, ਸੀਸ ਤਾਜ ਨਾ ਕੋਇ ਟਿਕਾਇੰਦਾ। ਜੋਤੀ ਨੂਰ ਸ੍ਰੀ ਭਗਵਾਨ, ਏਕਾ ਏਕ ਏਕ ਅਖਵਾਇੰਦਾ। ਪੁਰਖ ਅਕਾਲ ਦੀਨ ਦਿਆਲ ਤੇਰਾ ਨਾਮ ਦਰ ਦਰ ਘਰ ਘਰ ਅੰਦਰ ਸਾਰੇ ਗਾਣ, ਦੂਜਾ ਨਾਦ ਨਾ ਕੋਇ ਰਖਾਇੰਦਾ। ਚਰਨ ਧੂੜ ਸਤਿਗੁਰ ਸੱਚਾ ਅਸ਼ਨਾਨ, ਅਠਸਠ ਮਾਣ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਬੇੜਾ ਪਾਰ ਕਰਾਇੰਦਾ। ਕਲਜੁਗ ਬੇੜਾ ਪਾਰ ਕਰੌਣਾ, ਹਰਿ ਸੱਚੇ ਸਚ ਵਡਿਆਈਆ। ਸਤਿਜੁਗ ਸਾਚਾ ਮਾਤ ਧਰੌਣਾ, ਸਤਿ ਪੁਰਖ ਨਿਰੰਜਣ ਵੇਖ ਵਖਾਈਆ। ਦੋਹਾਂ ਵਿਚੋਲਾ ਸ਼ਬਦ ਬਣੌਣਾ, ਗੁਰ ਗੁਰ ਬੂਝ ਬੁਝਾਈਆ। ਆਪਣਾ ਮੇਲ ਆਪ ਮਲੌਣਾ, ਮੇਲ ਵਿਛੋੜਾ ਆਪਣੇ ਹੱਥ ਰਖਾਈਆ। ਬੀਸ ਇਕੀਸਾ ਹਰਿ ਜਗਦੀਸਾ ਸਾਚਾ ਸਗਨ ਆਪ ਮਨੌਣਾ, ਘਰ ਸਾਚੇ ਵੱਜੇ ਵਧਾਈਆ। ਨੌ ਖੰਡ ਪ੍ਰਿਥਮੀ ਆਪ ਸਮਝੌਣਾ, ਏਕਾ ਸਿਖਿਆ ਰਿਹਾ ਸਮਝਾਈਆ। ਸੱਤਾਂ ਦੀਪਾਂ ਏਕਾ ਮਾਰਗ ਲੌਣਾ, ਸੱਤ ਰੰਗ ਨਿਸ਼ਾਨਾ ਆਪ ਝੁਲਾਈਆ। ਗੁਰਸਿਖ ਸੰਤ ਸੁਹੇਲਾ ਫੜ ਫੜ ਕਾਗੋਂ ਹੰਸ ਬਣੌਣਾ, ਨਾਮ ਚੋਗ ਇਕ ਚੁਗਾਈਆ। ਆਵਣ ਜਾਵਣ ਫੰਦ ਕਟੌਣਾ, ਲੱਖ ਚੁਰਾਸੀ ਤੋੜ ਤੁੜਾਈਆ। ਦਰਗਹਿ ਸਾਚੀ ਸਾਚੇ ਧਾਮ ਬਹੌਣਾ, ਸਚਖੰਡ ਦਵਾਰਾ ਇਕ ਸੁਹਾਈਆ। ਅੰਤਮ ਜੋਤੀ ਜੋਤ ਮਲੌਣਾ, ਜੋਤੀ ਜੋਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਈਆ। ਹਰ ਘਟ ਹਰਿ ਹਰਿ ਜਾਣਦਾ, ਜੋਤੀ ਨੂਰ ਸ੍ਰੀ ਭਗਵਾਨ। ਜੁਗ ਜੁਗ ਆਪਣੇ ਆਪ ਪਛਾਣਦਾ, ਆਤਮ ਅੰਤਰ ਇਕ ਗਿਆਨ। ਦੇਵੇ ਨਾਮ ਦਾਨ ਧੁਰ ਫ਼ਰਮਾਣ ਦਾ, ਕਰੇ ਖੇਲ ਇਕ ਮਹਾਨ। ਲੱਖ ਚੁਰਾਸੀ ਪੁਣ ਛਾਣਦਾ, ਦਾਤਾ ਦਾਨੀ ਵਡ ਨਿਗਹਬਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਸਾਚਾ ਮਾਣ। ਹਰਿਜਨ ਹਰਿ ਵਡਿਆਈਆ, ਪਾਇਆ ਪੁਰਖ ਅਥਾਹ। ਘਰ ਸਾਚੇ ਵੱਜੇ ਵਧਾਈਆ, ਪ੍ਰਭ ਮਿਲਿਆ ਬੇਪਰਵਾਹ। ਹਉਮੇ ਹੰਗਤਾ ਰੋਗ ਮਿਟਾਈਆ, ਹਿਰਦੇ ਹਰਿ ਹਰਿ ਨਾਮ ਵਸਾ। ਸਾਚਾ ਮੰਤਰ ਇਕ ਦ੍ਰਿੜਾਈਆ, ਏਕਾ ਜਾਪ ਜਪਾ। ਕਾਇਆ ਮੰਦਰ ਆਪ ਸੁਹਾਈਆ, ਨਿਰਗੁਣ ਬਾਤੀ ਕਰ ਰੁਸ਼ਨਾ। ਅਨਹਦ ਸਾਚਾ ਤਾਲ ਵਜਾਈਆ, ਧੁਨ ਆਤਮਕ ਆਪ ਅਲਾ। ਗੋਬਿੰਦ ਮੇਲਾ ਸਹਿਜ ਸੁਭਾਈਆ, ਗੁਰ ਸ਼ਬਦੀ ਦਏ ਮਿਲਾ। ਕਾਇਆ ਸੇਜਾ ਇਕ ਹੰਢਾਈਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਂ। ਥਾਨ ਥਨੰਤਰ ਹਰਿ ਸੁਹਾਈਆ, ਘਰ ਸਾਚੇ ਵੱਜੀ ਵਧਾਈਆ। ਗੁਰਮੁਖ ਗੁਰਸਿਖ ਹਰਿ ਹਰਿ ਪਾਇਆ, ਗੁਰ ਪੂਰੇ ਵਡ ਵਡਿਆਈਆ। ਨਿਰਗੁਣ ਨੂਰ ਕਰੇ ਰੁਸ਼ਨਾਇਆ, ਪਾਰਬ੍ਰਹਮ ਹਰਿ ਹਰਿ ਮੇਲ ਮਿਲਾਈਆ। ਏਕਾ ਦੂਜਾ ਭੇਵ ਚੁਕਾਇਆ, ਨੇਤਰ ਲੋਚਣ ਨੈਣ ਇਕ ਖੁਲ੍ਹਾਈਆ। ਆਪ ਆਪਣੀ ਖੇਲ ਖਲਾਇਆ, ਚੌਥੇ ਪਦ ਰਿਹਾ ਸੁਹਾਈਆ। ਘਰ ਸੁਹੰਜਣਾ ਇਕ ਜਣਾਇਆ, ਪੰਚਮ ਮੀਤਾ ਇਕ ਅਤੀਤਾ ਰਾਗ ਅਨਾਦੀ ਏਕਾ ਗਾਈਆ। ਘਰ ਸਾਚੇ ਵੱਜੇ ਵਧਾਇਆ, ਪੁਰਖ ਅਗੰਮ ਅਗੰਮੜਾ ਅਗੰਮੜੀ ਕਾਰ ਕਮਾਈਆ। ਲੇਖਾ ਲੇਖ ਨਾ ਕੋਇ ਜਣਾਇਆ, ਜੁਗ ਜੁਗ ਆਪਣਾ ਵੇਸ ਵਟਾਈਆ। ਲੋਆਂ ਪੁਰੀਆਂ ਫੇਰਾ ਪਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਲਏ ਤਰਾਈਆ। ਹਰਿ ਸੱਜਣ ਹਰਿ ਪਾਇਆ, ਏਕਾ ਰੂਪ ਕਰਤਾਰ। ਦੂਈ ਦਵੈਤੀ ਰੋਗ ਮਿਟਾਇਆ, ਵਿਛੜਿਆ ਸੰਸਾਰ। ਨਾਨਕ ਨਿਰਗੁਣ ਨਜ਼ਰੀ ਆਇਆ, ਇਕ ਅਕੱਲਾ ਏਕਉਂਕਾਰ। ਜੂਨੀ ਰਹਿਤ ਦਰਸ ਦਿਖਾਇਆ, ਆਪ ਆਪਣੀ ਕਿਰਪਾ ਧਾਰ। ਮੂਰਤ ਅਕਾਲ ਜੋਤ ਰੁਸ਼ਨਾਇਆ, ਦਿਵਸ ਰੈਣ ਰਹੇ ਉਜਿਆਰ। ਅੱਠੇ ਪਹਿਰ ਡਗਮਗਾਇਆ, ਮੇਟ ਮਿਟਾਏ ਧੁੰਦੂਕਾਰ। ਜੁਗ ਜੁਗ ਆਪਣਾ ਨਾਮ ਧਰਾਇਆ, ਏਕਾ ਗੁਰ ਇਕ ਅਵਤਾਰ। ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਇਆ, ਦੇਵਤ ਸੁਰ ਦਏ ਹੁਲਾਰ। ਸਤਿਜੁਗ ਤ੍ਰੇਤਾ ਪਾਰ ਲੰਘਾਇਆ, ਖੇਲੇ ਖੇਲ ਅਗੰਮ ਅਪਾਰ। ਦੁਆਪਰ ਏਕਾ ਡੰਕ ਵਜਾਇਆ, ਵਜਾਵਣਹਾਰ ਆਪ ਨਿਰੰਕਾਰ। ਕਲਜੁਗ ਆਪਣਾ ਰੂਪ ਵਟਾਇਆ, ਕੂੜੀ ਕਿਰਿਆ ਕਰ ਪਿਆਰ। ਪੁਰਖ ਅਬਿਨਾਸ਼ੀ ਖੇਲ ਖਿਲਾਇਆ, ਆਦਿ ਨਿਰੰਜਣ ਹੋ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਾਏ ਪਾਰ। ਹਰਿਜਨ ਹਰਿ ਹਰਿ ਮੀਤੜਾ, ਆਦਿ ਪੁਰਖ ਅਬਿਨਾਸ਼। ਜਨ ਭਗਤਾਂ ਕਾਇਆ ਚੋਲੀ ਰੰਗੇ ਚੀਥੜਾ, ਜੁਗਾ ਜੁਗੰਤਰ ਦਾਸੀ ਦਾਸ। ਆਪੇ ਜਾਣੇ ਆਪਣੀ ਰੀਤੜਾ, ਹਰੀ ਹਰਿ ਨਾ ਜਾਏ ਵਿਨਾਸ। ਗੁਰਮੁਖ ਫਲ ਵੇਖੇ ਮੀਠੜਾ, ਸਦਾ ਸੁਹੇਲਾ ਰੱਖੇ ਆਪਣੇ ਪਾਸ। ਦੇਵੇ ਨਾਮ ਸ਼ਬਦ ਅਨਡੀਠੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਹਿਰਦੇ ਹਰਿਜਨ ਰੱਖੇ ਵਾਸ। ਹਿਰਦੇ ਹਰਿ ਹਰਿ ਵਸਿਆ, ਪਰਮ ਪੁਰਖ ਕਰਤਾਰ। ਜਨ ਭਗਤਾਂ ਮਾਰਗ ਏਕਾ ਦੱਸਿਆ, ਆਪ ਆਪਣੀ ਕਿਰਪਾ ਧਾਰ। ਸਾਚੇ ਮੰਦਰ ਬਹਿ ਬਹਿ ਹੱਸਿਆ, ਨੌ ਦਵਾਰੇ ਕਰ ਖ਼ਵਾਰ। ਕੋਟਨ ਕੋਟ ਕਰੇ ਪਰਕਾਸ਼ ਰਵ ਸਸਿਆ, ਨਿਰਗੁਣ ਜੋਤੀ ਕਰ ਉਜਿਆਰ। ਮੇਟੇ ਰੈਣ ਅੰਧੇਰੀ ਮੱਸਿਆ, ਮੇਟ ਮਿਟਾਏ ਧੁੰਦੂਕਾਰ। ਤੀਰ ਨਿਰਾਲਾ ਏਕਾ ਕਸਿਆ, ਗੋਬਿੰਦ ਤੇਜ਼ ਕਟਾਰ। ਦੋ ਜਹਾਨਾਂ ਫਿਰੇ ਨੱਸਿਆ, ਚਿੱਟੇ ਅਸਵ ਸ਼ਾਹ ਸਵਾਰ। ਲੋਆਂ ਪੁਰੀਆਂ ਆਪਣਿਆਂ ਚਰਨਾਂ ਹੇਠਾਂ ਝੱਸਿਆ, ਬ੍ਰਹਿਮੰਡ ਖੰਡ ਆਪੇ ਰਿਹਾ ਲਤਾੜ। ਤ੍ਰੈਗੁਣ ਮਾਇਆ ਆਪਣਾ ਦਰ ਦਰਵਾਜ਼ਾ ਛੱਡ ਛੱਡ ਨੱਸਿਆ, ਚਾਰੋਂ ਕੁੰਟ ਕਰੇ ਖ਼ਬਰਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਾਏ ਪਾਰ। ਹਰਿਜਨ ਬੇੜਾ ਹਰਿ ਹਰਿ ਬੰਨ੍ਹ, ਜੁਗ ਜੁਗ ਆਪ ਚਲਾਇੰਦਾ। ਸਤਿ ਸਤਿਵਾਦੀ ਚਾੜ੍ਹੇ ਚੰਨ, ਸਤਿ ਸਰੂਪ ਅਖਵਾਇੰਦਾ। ਗੁਰਸਿਖ ਤੇਰੀ ਵਡਿਆਈ ਧੰਨ, ਗੁਰ ਪੂਰਾ ਮੁਖ ਸਲਾਹਿੰਦਾ। ਜਨਨੀ ਜਣੇ ਸਾਚਾ ਜਨ, ਜਨ ਜਣੇਂਦੀ ਪਾਰ ਕਰਾਇੰਦਾ। ਲੇਖੇ ਲੱਗੇ ਮਾਟੀ ਤਨ, ਪੰਜ ਤੱਤ ਵੇਖ ਵਖਾਇੰਦਾ। ਧੁਨ ਅਨਾਦੀ ਰਾਗ ਕੰਨ, ਅਨਹਦ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਵੇਖਣਹਾਰਾ ਪੁਰਖ ਅਕਾਲਾ, ਆਦਿ ਜੁਗਾਦਿ ਸਮਾਇਆ। ਜੁਗ ਜੁਗ ਚਲੇ ਅਵੱਲੜੀ ਚਾਲਾ, ਵੇਦ ਕਤੇਬ ਭੇਵ ਨਾ ਰਾਇਆ। ਜਨ ਭਗਤਾਂ ਦੱਸੇ ਰਾਹ ਸੁਖਾਲਾ, ਏਕਾ ਮੰਤਰ ਨਾਮ ਦ੍ਰਿੜਾਇਆ। ਤੋੜਨਹਾਰਾ ਜਗਤ ਜੰਜਾਲਾ, ਲੱਖ ਚੁਰਾਸੀ ਗੇੜ ਕਟਾਇਆ। ਇਕ ਵਖਾਏ ਸੱਚੀ ਧਰਮਸਾਲਾ, ਘਰ ਮੰਦਰ ਬੈਠਾ ਬੇਪਰਵਾਹਿਆ। ਸ਼ਬਦ ਅਗੰਮੀ ਵੱਜੇ ਤਾਲਾ, ਤਾਲ ਤਲਵਾੜਾ ਆਪ ਵਜਾਇਆ। ਸਚਖੰਡ ਦਵਾਰਾ ਇਕ ਅਖਾੜਾ, ਸੁੰਨ ਸਮਾਧ ਖੁਲ੍ਹਾਇਆ। ਵਾ ਨਾ ਲਗੇ ਤੱਤੀ ਹਾੜਾ, ਜੋ ਜਨ ਰਸਨਾ ਹਰਿ ਹਰਿ ਗਾਇਆ। ਕਰੇ ਪਰਕਾਸ਼ ਬਹੱਤਰ ਨਾੜਾ, ਏਕਾ ਜੋਤ ਰੁਸ਼ਨਾਇਆ। ਤੋੜੇ ਲੰਕਾ ਗੜ੍ਹ ਹੰਕਾਰਾ, ਮਨ ਰਾਵਣ ਰਹਿਣ ਨਾ ਪਾਇਆ। ਸੀਤਾ ਸੁਰਤੀ ਕਰ ਪਿਆਰਾ, ਰਾਮ ਰਮੱਯਾ ਮੇਲ ਮਿਲਾਇਆ। ਤੀਰ ਕਮਾਨ ਚਿੱਲਾ ਫੜ ਅਪਾਰਾ, ਦੋ ਧਾਰਾ ਵੇਖ ਵਖਾਇਆ। ਗੁਰਮੁਖ ਸਾਚੇ ਲਾਏ ਪਾਰਾ, ਮਨਮੁਖਾਂ ਦਏ ਸਜ਼ਾਇਆ। ਜੋਧਾ ਸੂਰਬੀਰ ਬਲੀ ਬਲਕਾਰਾ, ਜੁਗ ਜੁਗ ਆਪਣਾ ਨਾਮ ਧਰਾਇਆ। ਰਥ ਰਥਵਾਹੀ ਖੇਲ ਨਿਆਰਾ, ਸੇਵਕ ਸੇਵਾਦਾਰ ਸੇਵਾ ਰਿਹਾ ਕਮਾਇਆ। ਈਸਾ ਮੂਸਾ ਕਰ ਉਜਿਆਰਾ, ਏਕਾ ਕਲਮਾ ਆਪ ਪੜ੍ਹਾਇਆ। ਨਬੀ ਰਸੂਲਾਂ ਕਰ ਉਜਿਆਰਾ, ਲਾਸ਼ਰੀਕ ਵੇਖ ਵਖਾਇਆ। ਹੱਕ ਖ਼ੁਦਾਈ ਪਰਵਰਦਿਗਾਰਾ, ਐਨਲਹੱਕ ਅਲਾਇਆ। ਚੌਦਾਂ ਤਬਕਾਂ ਇਕ ਉਜਿਆਰਾ, ਏਕਾ ਨੂਰ ਦਰਸਾਇਆ। ਕਾਇਨਾਤ ਕਰ ਪਸਾਰਾ, ਆਪ ਆਪਣਾ ਵੇਖ ਵਖਾਇਆ। ਹੂ ਹੂ ਲਾਏ ਸਾਚਾ ਨਾਅਰਾ, ਤੂੰ ਤੂੰ ਵਿਚ ਸਮਾਇਆ। ਪਾਰਬ੍ਰਹਮ ਪ੍ਰਭ ਭੇਵ ਨਿਆਰਾ, ਦਿਸ ਕਿਸੇ ਨਾ ਆਇਆ। ਆਪੇ ਜਾਣੇ ਆਪਣੀ ਕਾਰਾ, ਜੁਗ ਕਰਤਾ ਵੇਸ ਵਟਾਇਆ। ਇਕ ਅਕੱਲਾ ਕਰ ਪਸਾਰਾ, ਲੱਖ ਚੁਰਾਸੀ ਡੇਰਾ ਲਾਇਆ। ਨਿਰਗੁਣ ਜੋਤੀ ਨੂਰ ਉਜਿਆਰਾ, ਨਾਨਕ ਤੱਤ ਬੁਝਾਇਆ। ਮਿਲਿਆ ਮੇਲ ਧੁਰ ਦਰਬਾਰਾ, ਵਿਛੜ ਕਦੇ ਨਾ ਜਾਇਆ। ਨਾਮ ਸਤਿ ਸਤਿ ਭੰਡਾਰਾ, ਚਾਰ ਵਰਨਾਂ ਆਪ ਵਰਤਾਇਆ। ਏਕਾ ਮਤ ਬ੍ਰਹਮ ਮਤ, ਪਾਰਬ੍ਰਹਮ ਸਮਝਾਇਆ। ਬੀਜ ਬੀਜਿਆ ਸਾਚੇ ਵਤ, ਫੁਲ ਫੁਲਵਾੜੀ ਵੇਖ ਵਖਾਇਆ। ਨਾਮ ਵਸਤ ਅਮੋਲ ਰੱਖੀ ਆਪਣੇ ਹੱਥ, ਗੁਰਮੁਖਾਂ ਆਪ ਵਰਤਾਇਆ। ਤੇਰਾਂ ਤੋਲੇ ਤੋਲ ਪੁਰਖ ਸਮਰਥ, ਨਾਮ ਕੰਡਾ ਇਕ ਉਠਾਇਆ। ਕਲਜੁਗ ਤੇਰਾ ਅੰਤਮ ਲਹਿਣਾ ਹੋਣਾ ਭੱਠ, ਮੂਲ ਰਹੇ ਨਾ ਰਾਇਆ। ਹਰਿ ਚਰਨ ਦਵਾਰਾ ਸਾਚਾ ਤੀਰਥ ਤਟ, ਗੁਰ ਸਤਿਗੁਰ ਆਪ ਸਮਝਾਇਆ। ਵਸਣਹਾਰਾ ਘਟ ਘਟ, ਘਟ ਭੀਤਰ ਵੇਖ ਵਖਾਇਆ। ਸਵਾਂਗੀ ਸਵਾਂਗ ਖੇਲੇ ਖੇਲ ਬਾਜ਼ੀਗਰ ਨਟ, ਨਟ ਨਟੂਆ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਵੇਖ ਵਖਾਇਆ। ਹਰਿ ਸੱਜਣ ਹਰਿ ਪੇਖਿਆ, ਸਤਿਗੁਰ ਸ਼ਬਦ ਸ਼ਬਦ ਮਿਹਰਵਾਨ। ਆਪੇ ਲਿਖਣਹਾਰਾ ਲੇਖਿਆ, ਆਪੇ ਦੇਵਣਹਾਰਾ ਬ੍ਰਹਮ ਗਿਆਨ। ਆਪ ਪਰਗਟਾਏ ਦਇਆ ਕਮਾਏ ਮੁੱਛ ਦਾੜ੍ਹੀ ਕੇਸਿਆ, ਆਪੇ ਦੇਵੇ ਨਾਮ ਕਿਰਪਾਨ। ਆਪੇ ਨੂਰ ਹਜ਼ੂਰ ਦਸ ਦਸਮੇਸਿਆ, ਪੂਤ ਸਪੂਤਾ ਆਪ ਨਿਸ਼ਾਨ। ਆਪੇ ਨਰ ਨਰਾਇਣ ਨਰ ਨਰੇਸ਼ਿਆ, ਸਾਚੇ ਤਖ਼ਤ ਆਪ ਸੁਲਤਾਨ। ਆਪੇ ਮਰਗਿੰਦ ਵਡ ਮਰਗੇਸਿਆ, ਕਲਾ ਧਾਰੀ ਨੌਜਵਾਨ। ਆਪੇ ਆਪਣਾ ਪਾਏ ਹਿਸਿਆ, ਅੰਮ੍ਰਿਤ ਆਤਮ ਪੀਣ ਖਾਣ। ਪੰਚਮ ਮੀਤਾ ਪੰਚਮ ਦਿਸਿਆ, ਝੁਲਦਾ ਰਹੇ ਨਿਸ਼ਾਨ। ਤਖ਼ਤ ਤਾਜ ਏਕਾ ਸੀਸਿਆ, ਏਕਾ ਨਿਗਹਬਾਨ। ਏਕਾ ਸ਼ਬਦ ਇਕ ਹਦੀਸਿਆ, ਲੇਖਾ ਚੁੱਕੇ ਅੰਜੀਲ ਕੁਰਾਨ। ਖੇਲੇ ਖੇਲ ਬੀਸ ਇਕੀਸਿਆ, ਪਾਵੇ ਸਾਰ ਵੇਦ ਪੁਰਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਜੀਆ ਦਾਨ। ਜੀਆ ਦਾਤਾ ਹਰਿ ਭਗਵੰਤਾ, ਪਰਮ ਪੁਰਖ ਅਖਵਾਇੰਦਾ। ਮੇਲ ਮਿਲਾਵਾ ਸਾਚੇ ਸੰਤਾ, ਦਰ ਆਪਣਾ ਆਪ ਸੁਹਾਇੰਦਾ। ਦਰ ਘਰ ਮੇਲਾ ਨਾਰੀ ਕੰਤਾ, ਕੰਤ ਕੰਤੂਹਲ ਵੇਖ ਵਖਾਇੰਦਾ। ਗੁਰਸਿਖ ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਉਤਰ ਕਦੇ ਨਾ ਜਾਇੰਦਾ। ਤੋੜੇ ਗੜ੍ਹ ਹਉਮੇ ਹੰਗਤਾ, ਮਾਇਆ ਮਮਤਾ ਮੋਹ ਚੁਕਾਇੰਦਾ। ਜੋ ਜਨ ਹੋਏ ਭੁੱਖਾ ਨੰਗਤਾ, ਨਾਮ ਪੜਦਾ ਉਪਰ ਪਾਇੰਦਾ। ਨਾਨਕ ਨਿਰਗੁਣ ਮੇਲਾ ਅੰਗਦਾ, ਅੰਗੀਕਾਰ ਸਮਾਇੰਦਾ। ਗੁਰਸਿਖ ਦਵਾਰੇ ਆਪੇ ਮੰਗਦਾ, ਦਰ ਦਰਵੇਸ਼ਾ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਲਏ ਵਰ, ਘਰ ਸਾਚਾ ਇਕ ਸੁਹਾਇੰਦਾ। ਘਰ ਸੁਹੰਜਣਾ ਸਰਬ ਘਟ ਵਾਸੀ, ਅਕਲ ਕਲਾ ਵਰਤਾਇੰਦਾ। ਆਦਿ ਪੁਰਖ ਪੁਰਖ ਅਬਿਨਾਸ਼ੀ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪ ਅਖਵਾਇੰਦਾ। ਨਿਰਗੁਣ ਜੋਤ ਇਕ ਪਰਕਾਸੀ, ਨਾਨਕ ਗੋਬਿੰਦ ਲੇਖ ਲਿਖਾਇੰਦਾ। ਸ਼ਾਹੋ ਭੂਪ ਹਰਿ ਸ਼ਾਹ ਸ਼ਾਬਾਸੀ, ਸਚ ਸੁਲਤਾਨ ਆਪ ਹੋ ਜਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡ ਖੰਡ ਕਰੇ ਨਿਵਾਸੀ, ਉਤਭੁਜ ਸੇਤਜ ਜੇਰਜ ਅੰਡ ਵੇਖ ਵਖਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਤੇਰੀ ਲਾਹੇ ਉਦਾਸੀ, ਕਲਜੁਗ ਕੂੜਾ ਕੂਕੇ ਏਕਾ ਕੂਕ ਸੁਣਾਇੰਦਾ। ਤ੍ਰੈਗੁਣ ਮਾਇਆ ਅੰਤਮ ਫੂਕੇ, ਪੰਜ ਤੱਤ ਜਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਘਰ ਆਪਣਾ ਆਪ ਖੁਲ੍ਹਾਇੰਦਾ। ਸਚ ਦਰਵਾਜ਼ਾ ਆਪੇ ਖੋਲ੍ਹ, ਹਰਿਜਨ ਲਏ ਬੁਲਾਈਆ। ਗ਼ਰੀਬ ਨਿਵਾਜ਼ਾ ਵਸੇ ਕੋਲ, ਦੂਰ ਨੇੜਾ ਨਾ ਕੋਇ ਵਖਾਈਆ। ਆਦਿ ਅੰਤ ਰਹੇ ਅਡੋਲ, ਨਾ ਡੋਲੇ ਨਾ ਡੋਲ ਡੁਲਾਈਆ। ਜੁਗਾ ਜੁਗੰਤਰ ਵੇਖੇ ਘੋਲ, ਲੱਖ ਚੁਰਾਸੀ ਆਪ ਲੜਾਈਆ। ਤੋਲਣਹਾਰਾ ਸਾਚੇ ਤੋਲ, ਨਾਮ ਕੰਡਾ ਹੱਥ ਉਠਾਈਆ। ਕੂੜੀ ਕਿਰਿਆ ਕੱਢੇ ਪੋਲ, ਜੂਠਾ ਝੂਠਾ ਪੜਦਾ ਲਾਹੀਆ। ਜਗਤ ਨਗਾਰਾ ਵੱਜੇ ਢੋਲ, ਚਾਰੋਂ ਕੁੰਟ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਦਰ, ਦਰ ਦਵਾਰਾ ਇਕ ਅਖਵਾਈਆ। ਦਰ ਦਵਾਰਾ ਧੁਰ ਦਰਬਾਰ, ਥਿਰ ਘਰ ਆਪ ਉਪਾਇਆ। ਸਾਚੇ ਤਖ਼ਤ ਹਰਿ ਸੁਲਤਾਨ, ਪੁਰਖ ਅਬਿਨਾਸ਼ੀ ਡੇਰਾ ਲਾਇਆ। ਨਾ ਕੋਈ ਮੰਦਰ ਮਸਜਿਦ ਦਿਸੇ ਮਕਾਨ, ਚਾਰ ਦੀਵਾਰ ਨਾ ਕੋਇ ਬਣਾਇਆ। ਰਵ ਸਸ ਨਾ ਕੋਇ ਸਤਾਰ ਦਿਸੇ ਨਿਸ਼ਾਨ, ਮੰਡਲ ਮੰਡਪ ਨਾ ਕੋਇ ਉਪਾਇਆ। ਇਕ ਅਕੱਲਾ ਹੋ ਪਰਧਾਨ, ਸਚ ਘਰ ਬੈਠਾ ਆਸਣ ਲਾਇਆ। ਜੁਗ ਜੁਗ ਵੇਖੇ ਮਾਰ ਧਿਆਨ, ਸ੍ਰਿਸ਼ਟ ਸਬਾਈ ਵੇਖ ਵਖਾਇਆ। ਕਲਜੁਗ ਤੇਰਾ ਰੂਪ ਸ਼ੈਤਾਨ, ਤੇਰੇ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਘਰ, ਚਾਰ ਚਾਰ ਲੇਖ ਲਖਾਇਆ। ਚਾਰ ਚਾਰ ਹਰਿ ਲੇਖ ਚੁਕੌਣਾ, ਚੌਥੇ ਯੁਗ ਵਡਿਆਈਆ। ਬਤੀਸ ਬਤੀਸ ਹਰਿ ਭੇਵ ਖੁਲੌਣਾ, ਬੱਤੀ ਦੰਦੀ ਗਾਈਆ। ਪੰਚਮ ਪੰਚਮ ਮੋਹ ਚੁਕੌਣਾ, ਪੰਚਮ ਦਏ ਵਡਿਆਈਆ। ਨਾਮ ਖੰਡਾ ਇਕ ਚਮਕੌਣਾ, ਦਿਸ ਕਿਸੇ ਨਾ ਆਈਆ। ਬ੍ਰਹਿਮੰਡਾਂ ਖੰਡਾਂ ਫੇਰਾ ਪੌਣਾ, ਆਪਣੀ ਵੰਡ ਵੰਡਾਈਆ। ਸੰਤ ਸੁਹੇਲੇ ਆਪ ਉਠੌਣਾ, ਆਪ ਆਪਣੀ ਦਇਆ ਕਮਾਈਆ। ਇਕ ਅਨੇਕ ਰੂਪ ਪਰਗਟੌਣਾ, ਨਿਰਗੁਣ ਮੇਲਾ ਸਹਿਜ ਸਭਾਈਆ। ਗੁਰਮੁਖ ਸਾਚਾ ਵੇਖ ਵਖੌਣਾ, ਕੌਣ ਕੂਟੇ ਰਿਹਾ ਧਿਆਈਆ। ਸ਼ਬਦ ਵਿਚੋਲਾ ਇਕ ਬਣੌਣਾ, ਗੁਰ ਨਾਨਕ ਮਤ ਇਹ ਸਮਝਾਈਆ। ਸ੍ਰਿਸ਼ਟ ਸਬਾਈ ਵੇਖ ਵਖੌਣਾ, ਅੰਦਰ ਮੰਦਰ ਡੂੰਘੀ ਕੰਦਰ ਫੇਰਾ ਪਾਈਆ। ਬਰਨ ਅਠਾਰਾਂ ਵਰਨ ਚਾਰ ਭੇਵ ਖੁਲ੍ਹੌਣਾ, ਭੁੱਲ ਰਹੇ ਨਾ ਰਾਈਆ। ਹਰਿ ਕਾ ਸ਼ਬਦ ਸਾਚਾ ਡੰਕ ਵਜੌਣਾ, ਹਰਿ ਸਾਚਾ ਸਿਫ਼ਤ ਸਲਾਹੀਆ। ਰਾਓ ਰੰਕਾਂ ਊਚਾਂ ਨੀਚਾਂ ਏਕਾ ਧਾਮ ਬਹੌਣਾ, ਜ਼ਾਤ ਪਾਤ ਰਹਿਣ ਨਾ ਪਾਈਆ। ਗੋਬਿੰਦ ਅੰਮ੍ਰਿਤ ਸਰਬ ਪਿਔਣਾ, ਸਿੰਘ ਸਿੰਘ ਰੂਪ ਅਖਵਾਈਆ। ਫੜ ਫੜ ਕਾਗ ਹੰਸ ਵਖੌਣਾ, ਬੰਸ ਸਰਬੰਸਾ ਆਪ ਅਖਵਾਈਆ। ਚੰਡ ਪਰਚੰਡ ਤਨ ਲਟਕੌਣਾ, ਕਾਇਆ ਗਾਤਰਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰ ਚੇਲੇ ਮੇਲ ਮਿਲਾਈਆ। ਗੁਰ ਚੇਲਾ ਰੂਪ ਆਪ ਕਰਤਾਰ, ਗੁਰਮੁਖ ਵਿਚ ਸਮਾਇੰਦਾ। ਗੋਬਿੰਦ ਮੀਤਾ ਸ਼ਬਦ ਹਦਾਰ, ਸਾਚੀ ਰੀਤਾ ਆਪ ਰਖਾਇੰਦਾ। ਹਸਤ ਕੀਟਾ ਇਕ ਪਿਆਰ, ਦੂਈ ਦਵੈਤੀ ਮੇਟ ਮਿਟਾਇੰਦਾ। ਨਾਮ ਨਿਧਾਨ ਅੰਮ੍ਰਿਤ ਰਸ ਜਿਸ ਜਨ ਪੀਤਾ, ਦੂਈ ਦਵੈਤੀ ਪੜਦਾ ਲਾਹਿੰਦਾ। ਜਗਤ ਵਿਕਾਰਾ ਠੰਡਾ ਸੀ਼ਤਾ, ਨਿਝਰ ਧਾਰਾ ਮੁਖ ਚੁਆਇੰਦਾ। ਗੁਰ ਕਾ ਸ਼ਬਦ ਭਾਣਾ ਮੀਠਾ, ਗੁਰਸਿਖ ਨਿਉਂ ਨਿਉਂ ਸੀਸ ਝੁਕਾਇੰਦਾ। ਆਪ ਆਪਣਾ ਆਪੇ ਜੀਤਾ, ਜਗ ਜੀਵਣ ਦਾਤਾ ਦਰਸ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਤ ਸੁਹੇਲੇ ਗੁਰੂ ਗੁਰ ਚੇਲੇ ਏਕਾ ਰੰਗ ਰੰਗਾਇੰਦਾ। ਰੰਗਣਹਾਰ ਹਰਿ ਕਰਤਾਰਾ, ਏਕਾ ਰੰਗ ਰੰਗਾਈਆ। ਜਨ ਭਗਤਾਂ ਕਰੇ ਮਾਤਲੋਕ ਪਿਆਰਾ, ਦੂਤਾਂ ਦੁਸ਼ਟਾ ਕਰੇ ਸੰਘਾਰਾ, ਆਪ ਆਪਣੀ ਕਲ ਵਰਤਾਈਆ। ਅਗੰਮ ਅਗੰਮੜਾ ਹੋ ਉਜਿਆਰਾ, ਪੰਜ ਤੱਤ ਕਰੇ ਰੁਸ਼ਨਾਈਆ। ਅਲਖ ਅਲਖਣਾ ਇਕ ਜੈਕਾਰਾ, ਅਲਖ ਨਿਰੰਜਣ ਆਪ ਲਗਾਈਆ। ਸਚਖੰਡ ਸੁਹਾਏ ਇਕ ਦਵਾਰਾ, ਪੁਰਖ ਅਬਿਨਾਸ਼ੀ ਡੇਰਾ ਲਾਈਆ। ਸੁੰਨ ਅਗੰਮੀ ਪਾਰ ਕਿਨਾਰਾ, ਆਪ ਆਪਣਾ ਰਾਹ ਤਕਾਈਆ। ਸੰਤਨ ਮੀਤਾ ਪਾਵੇ ਸਾਰਾ, ਦਸਮ ਦਵਾਰੀ ਖੋਜ ਖੁਜਾਈਆ। ਆਤਮ ਸੇਜਾ ਹੋ ਉਜਿਆਰਾ, ਬੈਠਾ ਡਗਮਗਾਈਆ। ਬਜਰ ਕਪਾਟੀ ਲਾਏ ਪਾੜਾ, ਆਪਣਾ ਪੜਦਾ ਆਪੇ ਲਾਹੀਆ। ਸਰ ਸਰੋਵਰ ਅੰਮ੍ਰਿਤ ਠੰਡੀ ਠਾਰਾ, ਹਰਿਜਨ ਸਾਚੇ ਆਪ ਨੁਹਾਈਆ। ਅਨਹਦ ਸ਼ਬਦ ਸੱਚੀ ਧੁਨਕਾਰਾ, ਸਾਚੀ ਸਖੀਆਂ ਮੰਗਲ ਗਾਈਆ। ਜੋਤ ਨਿਰੰਜਣ ਦਏ ਸਹਾਰਾ, ਏਕਾ ਨੂਰ ਕਰੇ ਰੁਸ਼ਨਾਈਆ। ਸੁਖਮਨ ਟੇਢੀ ਪਾਰ ਕਿਨਾਰਾ, ਸਤਿਗੁਰ ਪੂਰਾ ਦਏ ਕਰਾਈਆ। ਨੌ ਦਵਾਰ ਛੁੱਟੇ ਸੰਸਾਰਾ, ਮੇਲ ਮਿਲਾਵਾ ਸਾਚੇ ਮਾਹੀਆ। ਭਰਿਆ ਰਹੇ ਨਾਮ ਭੰਡਾਰਾ, ਤੋਟ ਰਹੇ ਨਾ ਰਾਈਆ। ਨਾਨਕ ਸਤਿਗੁਰ ਬਣਿਆ ਆਪ ਵਰਤਾਰਾ, ਨਾਮ ਸਤਿ ਝੋਲੀ ਪਾਈਆ। ਗੁਰ ਗੋਬਿੰਦ ਬਣਿਆ ਗੁਪਤ ਲਿਖਾਰਾ, ਅਨਭਵ ਆਪਣੀ ਖੇਲ ਖਲਾਈਆ। ਆਪੇ ਰੋੜ੍ਹੇ ਸਰਸੇ ਧਾਰਾ, ਅੰਤਮ ਆਪੇ ਲਏ ਪਰਗਟਾਈਆ। ਆਪੇ ਜਾਣੇ ਆਪਣੀ ਕਾਰਾ, ਜੀਵ ਜੰਤ ਭੇਵ ਨਾ ਪਾਈਆ। ਕੋਟਨ ਕੋਟੀ ਕੋਟ ਕਰ ਰਹੇ ਵਿਚਾਰਾ, ਚਾਰੋਂ ਕੁੰਟ ਨੈਣ ਉਠਾਈਆ। ਵੇਦ ਵਿਆਸਾ ਬਣ ਲਿਖਾਰਾ, ਹਰਿ ਹਰਿ ਭੇਵ ਗਿਆ ਲਿਖਾਈਆ। ਪੂਤ ਸਪੂਤਾ ਬ੍ਰਹਿਮਣ ਗੌੜਾ ਮੀਤ ਮੁਰਾਰਾ, ਸੰਬਲ ਨਗਰੀ ਡੇਰਾ ਲਾਈਆ। ਗੋਬਿੰਦ ਲੇਖਾ ਲੇਖ ਕਰਤਾਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਕਲਜੁਗ ਅੰਤਮ ਵੇਖੇ ਧੁੰਦੂਕਾਰਾ, ਚਾਰੋਂ ਕੁੰਟ ਅੰਧੇਰਾ ਛਾਈਆ। ਗੁਰਮੁਖਾਂ ਆਤਮ ਕਰੇ ਹਾਹਾਕਾਰਾ, ਧਰਤ ਧਵਲ ਰਹੀ ਕੁਰਲਾਈਆ। ਮਨਮੁਖਾਂ ਵਧੇ ਜਗਤ ਵਿਕਾਰਾ, ਦੇ ਮਤ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਆਦਿ ਜੁਗਾਦੀ ਬਣਤ ਬਣਾਈਆ। ਬਣਤ ਬਣਾਏ ਹਰਿ ਭਗਵਾਨ, ਆਪਣੀ ਰਚਨ ਰਚਾਇੰਦਾ। ਸ਼ਬਦ ਸਰੂਪੀ ਸਤਿ ਨਿਸ਼ਾਨ, ਲੋਕਮਾਤ ਝੁਲਾਇੰਦਾ। ਲੋਆਂ ਪੁਰੀਆਂ ਏਕਾ ਆਣ, ਏਕਾ ਹੁਕਮ ਸੁਣਾਇੰਦਾ। ਨੌ ਸੱਤ ਮਾਰੇ ਏਕਾ ਬਾਣ, ਏਕਾ ਤੀਰ ਚਲਾਇੰਦਾ। ਏਕਾ ਜੋਧਾ ਸੂਰ ਬਲੀ ਬਲਵਾਨ, ਏਕਾ ਖੰਡਾ ਹੱਥ ਉਠਾਇੰਦਾ। ਆਪ ਆਪਣੀ ਕਰੇ ਪਛਾਣ, ਦੂਸਰ ਦਿਸ ਕਿਸੇ ਨਾ ਆਇੰਦਾ। ਗੁਰਮੁਖ ਸਾਚੇ ਚਤੁਰ ਸੁਜਾਨ, ਆਪ ਆਪਣੇ ਗਲੇ ਲਗਾਇੰਦਾ। ਦੇਵਣਹਾਰਾ ਦਾਨੀ ਦਾਣ, ਨਾਮ ਭੰਡਾਰਾ ਆਪ ਵਰਤਾਇੰਦਾ। ਦੋ ਜਹਾਨਾਂ ਨਿਗਹਬਾਨ, ਸੇਵਕ ਸੇਵਾ ਸਚ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾਇੰਦਾ। ਵੇਸ ਵਟਾਏ ਹਰਿ ਅਵੱਲਾ, ਪਰਮ ਪੁਰਖ ਅਗੰਮੜਾ। ਖੇਲੇ ਖੇਲ ਇਕ ਅਕੱਲਾ, ਹੱਡ ਮਾਸ ਨਾੜੀ ਨਾ ਕੋਈ ਚਮੜਾ। ਵਸੇ ਨਿਹਚਲ ਧਾਮ ਅਟੱਲਾ, ਗੁਰਮੁਖਾਂ ਕਰੇ ਭਾਰੀ ਪਲੜਾ। ਦੁਸ਼ਟ ਦਮਨ ਸੁੱਤ ਦੁਲਾਰਾ, ਗੋਬਿੰਦ ਹਰਿ ਹਰਿ ਆਪੇ ਘਲੜਾ। ਆਪੇ ਕਰੇ ਵਣਜ ਵਾਪਾਰਾ, ਕਲਜੁਗ ਅੰਤਮ ਆਪਣੀ ਜੋਤ ਆਪਣੇ ਨੂਰ ਆਪਣੇ ਪਲੜਾ। ਭੈਣ ਭਾਈ ਨਾ ਕੋਇ ਸਹਾਰਾ, ਜੋਤ ਰੂਪ ਸ਼ਬਦੀ ਰਲੜਾ। ਸ਼ਬਦੀ ਡੰਕ ਵਿਚ ਸੰਸਾਰਾ, ਗੁਰਸਿਖਾਂ ਆਤਮ ਦਰ ਦਵਾਰੇ ਅੱਗੇ ਖਲੜਾ। ਪਾਰ ਕਰਾਏ ਨੌ ਦਵਾਰਾ, ਸਚ ਸਿੰਘਾਸਣ ਪੁਰਖ ਅਬਿਨਾਸ਼ਨ ਆਪਣਾ ਆਪ ਆਪੇ ਮਲੜਾ। ਆਪ ਸੋਹੇ ਬੰਕ ਦਵਾਰਾ, ਸਚ ਸੰਦੇਸ਼ ਜੋਤ ਪਰਵੇਸ਼ ਨਿਰਗੁਣ ਧਾਰਾ ਏਕਾ ਘਲੜਾ। ਏਕਾ ਏਕ ਸਿਰਜਣਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਨੁਹਾਏ ਸਾਚੇ ਸਰ, ਸਰ ਸਰੋਵਰ ਇਕ ਰਖੱਲੜਾ। ਸਰ ਸਰੋਵਰ ਅੰਮ੍ਰਿਤ ਰਸ, ਆਤਮ ਹਰਿ ਭਰਾਈਆ। ਹਰਿਜਨ ਨੁਹਾਏ ਨੱਸ ਨੱਸ, ਆਪ ਆਪਣੀ ਸੇਵ ਕਮਾਈਆ। ਪਰਦੇ ਅੰਦਰ ਆਪੇ ਵਸ ਵਸ, ਆਪ ਆਪਣੀ ਬੂਝ ਬੁਝਾਈਆ। ਜਗਤ ਵਿਕਾਰਾ ਰਿਹਾ ਝੱਸ, ਸ਼ਬਦ ਸ਼ਬਦੀ ਭਾਰ ਰਖਾਈਆ। ਤ੍ਰੈਗੁਣ ਮਾਇਆ ਨਾ ਜਾਏ ਡੱਸ, ਜੋ ਜਨ ਗੋਬਿੰਦ ਸੀਸ ਝੁਕਾਈਆ। ਸਤਿਗੁਰ ਪੂਰਾ ਤੀਰ ਨਿਰਾਲਾ ਮਾਰੇ ਕਸ, ਤੀਰ ਅਣਿਆਲਾ ਇਕ ਵਖਾਈਆ। ਆਰ ਪਾਰ ਜਾਏ ਧਸ, ਦੋ ਜਹਾਨਾਂ ਪੰਧ ਮੁਕਾਈਆ। ਗੁਰਮੁਖ ਸਾਜਣ ਸੰਤ ਸੁਹੇਲੇ ਸਤਿਗੁਰ ਪੂਰਾ ਗੁਰ ਸੰਗਤ ਤੇਰੇ ਚਰਨਾਂ ਉਪਰ ਗਿਆ ਢੱਠ, ਆਪਣੀ ਅੱਗੇ ਝੋਲੀ ਡਾਹੀਆ। ਕਲਜੁਗ ਅੰਤਮ ਕਿਸੇ ਜੀਵ ਨਾ ਔਣਾ ਹੱਥ, ਗੁਰ ਗੋਬਿੰਦ ਗਿਆ ਸਮਝਾਈਆ। ਤੀਰਥ ਤੱਟਾਂ ਹੋਣਾ ਭੱਠ, ਗੁਰਦਰ ਮੰਦਰ ਵੇਸਵਾ ਰੂਪ ਦਰਸਾਈਆ। ਮਨ ਮਤ ਕਥਨੀ ਰਹੇ ਕਥ, ਹਰਿ ਕੀ ਕਥਾ ਨਾ ਕੋਇ ਸੁਣਾਈਆ। ਕੂੜ ਕੁੜਿਆਰਾ ਚਲਾਇਆ ਰਥ, ਨਾਨਕ ਰਥ ਹੱਥ ਨਾ ਆਈਆ। ਗੋਬਿੰਦ ਚਿੱਲਾ ਤੀਰ ਕਮਾਨਾ ਖੰਡਾ ਕਟਾਰ ਸਾਚੇ ਤਨ ਨਾ ਸਕੇ ਕੋਈ ਰੱਖ, ਮਨ ਇਛਿਆ ਨਾ ਕੋਇ ਕਰਾਈਆ। ਕਾਮੀ ਕਰੋਧੀ ਪਹਿਨਣ ਕੱਛ, ਤੇਰਾ ਜਤ ਦਿਸ ਨਾ ਆਈਆ। ਕੇਸ ਸੀਸ ਉਪਰ ਰੱਖ, ਜਗਦੀਸ ਗਏ ਭੁਲਾਈਆ। ਬੀਸ ਇਕੀਸ ਹੋਏ ਪਰਤੱਖ, ਪਾਰਬ੍ਰਹਮ ਵੱਡੀ ਵਡਿਆਈਆ। ਸਤਿਗੁਰ ਪੂਰਾ ਗੋਬਿੰਦ ਧਾਰ ਮਨਮੁਖ ਜੀਵਾਂ ਭਾਂਡੇ ਕਰੇ ਸੱਖ, ਨਾਮ ਵਸਤ ਦਿਸ ਨਾ ਆਈਆ। ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਦਰ ਦਰਬਾਨਾਂ ਦਾ ਘਰ ਲੂੰਦੇ ਦਿਸਣ ਲਾ ਭੱਖ, ਤਖ਼ਤ ਤਾਜ ਨਾ ਕੋਇ ਵਖਾਈਆ। ਕਿਸੇ ਕਰੋੜੀ ਮੁੱਲ ਨਾ ਪਿਆ ਕੌਡੀ ਕੱਖ, ਬਿਨ ਗੁਰ ਪੂਰੇ ਨਾ ਕੋਇ ਸਹਾਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਚਾਰ ਵਰਨਾਂ ਗੁਰਮੁਖ ਸਾਚੇ ਆਪਣੀ ਗੋਦੀ ਲਏ ਚੁੱਕ, ਬਾਲ ਅੰਞਾਣੇ ਗੋਦ ਉਠਾਈਆ। ਜੂਠਿਆਂ ਝfੂਠਆਂ ਮੁਖ ਪੈਣਾ ਥੁੱਕ, ਨਾ ਸਕੇ ਕੋਈ ਬਚਾਈਆ। ਕਲਜੁਗ ਬੂਟਾ ਰਿਹਾ ਸੁੱਕ, ਹਰਿਆ ਸਿੰਚ ਨਾ ਕੋਇ ਕਰਾਈਆ। ਭਾਗ ਲੱਗੇ ਸਾਚੀ ਕੁੱਖ, ਜੋ ਜਨਨੀ ਹਰਿਜਨ ਜਾਈਆ। ਲੱਖ ਚੁਰਾਸੀ ਆਪਣਾ ਕੀਤਾ ਆਪ ਉਠਾਏ ਆਪਣਾ ਦੁੱਖ, ਜੋ ਭੁੱਲੇ ਹਰਿ ਸਰਨਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਆਦਿ ਜੁਗਾਦੀ ਜੁਗ ਜੁਗ ਆਪੇ ਰਿਹਾ ਤੁੱਠ, ਹਰਿਜਨ ਸਾਚੇ ਰਿਹਾ ਉਪਜਾਈਆ । ਲੁਕਿਆ ਰਹਿਣ ਨਾ ਦੇਵੇ ਕਿਸੇ ਗੁੱਠ, ਦਹਿ ਦਿਸ਼ਾ ਚਾਰ ਕੁੰਟ ਨੌ ਖੰਡ ਫੇਰਾ ਪਾਈਆ। ਜੁਗਾਂ ਜੁਗਾਂ ਦੇ ਵਿਛੜੇ ਜੋ ਬੈਠੇ ਰੁੱਠ, ਕਲਜੁਗ ਅੰਤਮ ਲਏ ਮਿਲਾਈਆ । ਚਾਰ ਵਰਨਾਂ ਕਰੇ ਏਕਾ ਮੁੱਠ, ਗੁਰ ਗੋਬਿੰਦ ਤੇਰੀ ਸਚ ਸਰਨਾਈਆ। ਸ੍ਰਿਸ਼ਟ ਸਬਾਈ ਜਗਤ ਵਿਕਾਰਾ ਰਿਹਾ ਲੁੱਟ, ਪੱਲੇ ਗੰਢ ਨਾਮ ਨਾ ਕਿਸੇ ਬੰਧਾਈਆ। ਅੰਤਮ ਖਾਲੀ ਦਿਸਦੇ ਕਾਇਆ ਠੁੱਠ, ਘੜਣਹਾਰ ਭੰਨ ਵਖਾਈਆ। ਫਿਰੇ ਦੁਹਾਈ ਚਾਰੇ ਕੁੰਟ, ਨਿਹਕਲੰਕ ਵੱਜੀ ਵਧਾਈਆ। ਗੁਰਮੁਖ ਤੇਰਾ ਆਵਣ ਜਾਵਣ ਜਾਏ ਛੁੱਟ, ਲੱਖ ਚੁਰਾਸੀ ਰਹਿਣ ਨਾ ਪਾਈਆ। ਅੰਮ੍ਰਿਤ ਪੀਤਾ ਸਾਚਾ ਘੁੱਟ, ਸਤਿਗੁਰ ਪੂਰਾ ਆਪ ਵਰਤਾਈਆ। ਸਾਚੀ ਦਰਗਹਿ ਚੜ੍ਹਣਾ ਸਾਚੀ ਚੋਟ, ਸਾਚਾ ਧਾਮ ਇਕ ਵਖਾਈਆ। ਗੁਰ ਕਾ ਸ਼ਬਦ ਸਚ ਸੁੱਚ ਸਤਿ ਸੰਤੋਖ ਲੰਗੋਟ, ਜਤ ਸਤਿ ਆਪ ਰਖਾਈਆ। ਕਲਜੁਗ ਜੀਵਾਂ ਮਾਇਆ ਮਮਤਾ ਭਰੀ ਅਜੇ ਨਾ ਪੋਟ, ਦਿਵਸ ਰੈਣ ਰਹੇ ਹਲਕਾਈਆ । ਨਿਰਗੁਣ ਰੂਪ ਨਿਰਗੁਣ ਧਾਰ ਹਰਿ ਨਿਰੰਕਾਰ ਲੱਭਦੇ ਫਿਰਦੇ ਕੋਟੀ ਕੋਟ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗ ਜੁਗ ਸ਼ਬਦ ਬ੍ਰਹਿਮਾਦ ਭਗਤ ਭਗਵੰਤ ਸੰਤ ਕੰਤ ਗੁਰੂ ਗੁਰ ਚੇਲੇ ਸੱਜਣ ਸੁਹੇਲੇ ਗੁਰਮੁਖ ਗੁਰਸਿਖ ਹਰੀ ਹਰਿ ਆਪਣਾ ਆਪੇ ਮੇਲ ਮਿਲਾਈਆ। ਜੁਗ ਕਰਤਾ ਹਰਿ ਸਮਰਥ, ਦੀਨਾ ਬੰਧਪ ਦੀਨ ਦਿਆਲਿਆ। ਆਪੇ ਜਾਣੇ ਆਪਣੀ ਮਹਿਮਾ ਅਕੱਥ, ਕਥਨੀ ਕਥਨ ਨਾ ਕਿਸੇ ਗਾ ਲਿਆ। ਜੁਗ ਜੁਗ ਚਲਾਏ ਆਪਣਾ ਰਥ, ਰਥ ਰਥਵਾਹੀ ਨਾਉਂ ਧਰਾ ਲਿਆ। ਜਨ ਭਗਤਾਂ ਦੇ ਕਰ ਰੱਖੇ ਹੱਥ, ਜੋ ਜਨ ਧਿਆਨ ਰਖਾ ਲਿਆ। ਕਲਜੁਗ ਅੰਤਮ ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥ, ਰਵਦਾਸ ਚੁਮਾਰੇ ਲੇਖ ਲਿਖਾ ਲਿਆ। ਲੱਖ ਚੁਰਾਸੀ ਪਾਏ ਨੱਥ, ਨਾਮ ਡੋਰੀ ਹੱਥ ਉਠਾ ਲਿਆ। ਕੂੜੀ ਕਿਰਿਆ ਕਰੇ ਭੱਠ, ਸਚ ਸੁੱਚ ਮਾਰਗ ਇਕ ਵਖਾ ਲਿਆ। ਉਲਟੀ ਗੇੜਨਹਾਰਾ ਲੱਠ, ਏਕਾ ਏਕ ਪੁਰਖ ਅਕਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਵੇਸ ਵਟਾ ਲਿਆ। ਨਿਰਗੁਣ ਦਾਤਾ ਹਰਿ ਭਗਵਾਨਾ, ਏਕਾ ਏਕ ਅਖਵਾਇੰਦਾ। ਜੁਗ ਜੁਗ ਖੇਲੇ ਖੇਲ ਮਹਾਨਾ, ਭੇਵ ਕੋਇ ਨਾ ਪਾਇੰਦਾ। ਆਪੇ ਦੇਵਣਹਾਰਾ ਦਾਨਾ, ਦਾਤਾ ਦਾਨੀ ਆਪ ਅਖਵਾਇੰਦਾ। ਆਪੇ ਮੇਟੇ ਅੰਤ ਨਿਸ਼ਾਨਾ, ਘੜਨ ਭੰਨਣਹਾਰ ਪੁਰਖ ਨਾਮ ਧਰਾਇੰਦਾ। ਜਨ ਭਗਤਾਂ ਬੰਨ੍ਹੇ ਹੱਥੀਂ ਗਾਨਾ, ਘਰ ਸਾਚੇ ਸਗਨ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਆਪਣਾ ਆਪ ਲਖਾਇੰਦਾ। ਲੇਖਾ ਲਿਖਣਹਾਰ, ਹਰਿ ਹਰਿ ਅਖਵਾਇਆ। ਜੁਗ ਜੁਗ ਲੋਕਮਾਤ ਲੈ ਅਵਤਾਰ, ਆਪ ਆਪਣਾ ਨਾਉਂ ਧਰਾਇਆ। ਸਤਿਜੁਗ ਸਤਿ ਸਰੂਪੀ ਕਰਿਆ ਪਾਰ, ਅੱਠ ਅਠਾਰਾਂ ਵੇਖ ਵਖਾਇਆ। ਦਸ ਦਸ ਰੂਪ ਅਪਾਰ, ਦਰ ਦਰਵੇਸ਼ਾ ਅਲਖ ਜਗਾਇਆ। ਤ੍ਰੇਤਾ ਤੇਰਾ ਰੰਗ ਕਰਤਾਰ, ਰਾਮ ਰੂਪ ਆਪ ਰੰਗਾਇਆ। ਦੁਸ਼ਟਾਂ ਦੂਤਾਂ ਦਏ ਸੰਘਾਰ, ਰਾਵਣ ਲੰਕਾ ਗੜ੍ਹ ਤੁੜਾਇਆ। ਗ਼ਰੀਬ ਨਿਮਾਣਿਆਂ ਪਾਏ ਸਾਰ, ਜਗਤ ਭੀਲਣੀ ਆਪ ਵਡਿਆਇਆ। ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਆਪ ਅਖਵਾਇਆ। ਦੁਆਪਰ ਤੇਰੀ ਤੇਰੀ ਧਾਰ, ਤੇਰੇ ਸੰਗ ਨਿਭਾਇਆ। ਮੁਕੰਦ ਮਨੋਹਰ ਲੱਖਮੀ ਨਰਾਇਣ ਰੂਪ ਕਰਤਾਰ, ਵਲ ਛਲ ਧਾਰੀ ਖੇਲ ਖਿਲਾਇਆ। ਖੇਲੇ ਖੇਲ ਅਪਰ ਅਪਾਰ, ਤੀਰ ਕਮਾਨ ਨਾ ਹੱਥ ਉਠਾਇਆ। ਗ਼ਰੀਬ ਨਿਮਾਣਿਆਂ ਪਾਏ ਸਾਰ, ਗਊ ਗ਼ਰੀਬਾਂ ਗਲੇ ਲਗਾਇਆ। ਭਗਤ ਭਗਵੰਤ ਏਕਾ ਧਾਰ, ਏਕਾ ਰੂਪ ਦਰਸਾਇਆ। ਪੰਚਮ ਮੀਤਾ ਕਰ ਪਿਆਰ, ਆਪ ਆਪਣੀ ਬੂਝ ਬੁਝਾਇਆ। ਦਰਯੋਧਨ ਦੇਵੇ ਇਕ ਹੰਕਾਰ, ਸਾਚੇ ਤਨ ਵਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਖੇਲ ਖੇਲਣਹਾਰ, ਖੇਲ ਖਲੰਤਾ ਆਪ ਅਖਵਾਇਆ। ਹਰਿਜਨ ਮੀਤਾ ਇਕ ਅਤੀਤਾ, ਨਰ ਹਰਿ ਆਪ ਅਖਵਾਈਆ। ਆਪੇ ਰਾਮਾ ਆਪੇ ਸੀਤਾ, ਆਪੇ ਕਾਹਨਾ ਰੂਪ ਵਟਾਈਆ। ਆਪਣਾ ਰਣ ਆਪੇ ਜੀਤਾ, ਆਪੇ ਰਣ ਭੂਮੀ ਸੁੱਤਾ ਲਏ ਅੰਗੜਾਈਆ। ਖੇਲੇ ਖੇਲ ਪਾਰਬ੍ਰਹਮ ਅਬਿਨਾਸ਼ੀ ਅਚੁੱਤਾ, ਆਪ ਆਪਣੀ ਰੁੱਤ ਸੁਹਾਈਆ। ਆਪਣਾ ਯੁਗ ਆਪੇ ਲੁੱਟਾ, ਆਪ ਆਪਣੀ ਦਏ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲੇ ਖੇਲ ਖੇਲਣਹਾਰ, ਸਤਿਜੁਗ ਤ੍ਰੇਤਾ ਦੁਆਪਰ ਵੇਖ ਵਖਾਈਆ। ਸਤਿਜੁਗ ਤੇਰਾ ਰੰਗ ਮਹੱਲਾ, ਹਰਿ ਸਾਚਾ ਵੇਖ ਵਖੰਨਿਆ। ਤ੍ਰੇਤਾ ਤੇਰਾ ਰੂਪ ਅਟੱਲਾ, ਰਾਮ ਨਾਮ ਅਖਵੰਨਿਆ। ਦੁਆਪਰ ਖੇਲੇ ਇਕ ਅਕੱਲਾ, ਵਲ ਛਲ ਧਾਰੀ ਆਪ ਅਖਵੰਨਿਆ। ਕਲਜੁਗ ਲੋਕਮਾਤ ਆਇਆ ਭੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵਣਹਾਰਾ ਵਰ, ਸ਼ਬਦ ਸੁਨੇਹੜਾ ਆਪ ਘਲੰਨਿਆ। ਕਲਜੁਗ ਸੱਚਾ ਮਾਤ ਰੱਖ, ਹਰਿ ਹਰਿ ਖੇਲ ਖਲਾਇੰਦਾ। ਚਾਰ ਲੱਖ ਹਜ਼ਾਰ ਬੱਤੀ ਆਰਯੂ ਕੀਨੀ ਵੱਖ, ਕਰਮ ਕਰਮਾਂ ਵੰਡ ਵੰਡਾਇੰਦਾ। ਜੂਠ ਝੂਠ ਕਾਮ ਕਰੋਧ ਲੋਭ ਮੋਹ ਹੰਕਾਰ ਮਨ ਮਤ ਕਰੇ ਪੱਖ, ਸਾਚਾ ਸੰਗ ਨਿਭਾਇੰਦਾ। ਆਪਣੀ ਖੋਲ੍ਹੀ ਆਪੇ ਅੱਖ, ਏਕਉਂਕਾਰਾ ਆਪਣਾ ਰੂਪ ਵਟਾਇੰਦਾ। ਐੜਾ ਅੱਖਰ ਹੋ ਪਰਤੱਖ, ਅੱਲਾ ਨਾਉਂ ਧਰਾਇੰਦਾ। ਉਤਰ ਪੂਰਬ ਪੱਛਮ ਵੇਖੇ ਦੱਖਣ ਦੱਖ, ਚਾਰੋਂ ਕੁੰਟ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਅੱਲਾ ਨਾਮ ਹਰਿ ਅਲ੍ਹਾ, ਨੂਰ ਇਲਾਹੀ ਅਖਵਾਇਆ। ਆਪਣੀ ਕਰ ਆਪ ਸਲਾਹ, ਆਪਣਾ ਮਤਾ ਪਕਾਇਆ। ਆਪਣੀ ਜੋਤੀ ਆਪ ਜਗਾ, ਪੰਜ ਤੱਤ ਡੇਰਾ ਲਾਇਆ। ਈਸਾ ਮੂਸਾ ਨਾਮ ਧਰਾ, ਲੋਕਮਾਤ ਵੇਖ ਵਖਾਇਆ। ਏਕਾ ਜੋਤੀ ਨੂਰ ਪਰਗਟਾ, ਸੰਗ ਮੁਹੰਮਦ ਤੋੜ ਨਭਾਇਆ। ਚਾਰ ਯਾਰੀ ਬਣ ਮਲਾਹ, ਬੇੜਾ ਰਿਹਾ ਚਲਾਇਆ। ਦੋਹਾਂ ਵਿਚੋਲਾ ਇਕ ਖ਼ੁਦਾ, ਖ਼ੁਦੀ ਤਕੱਬਰ ਵੇਖ ਵਖਾਇਆ। ਆਪੇ ਕਰੇ ਆਪਣੀ ਸਦਾ, ਆਪੇ ਮੰਗਣ ਆਇਆ। ਆਪੇ ਮੁਹੰਮਦ ਕਰੇ ਹੱਕ ਜੁਦਾ, ਚੌਦਾਂ ਤਬਕਾਂ ਖੋਲ੍ਹ ਖੁਲ੍ਹਾਇਆ। ਆਦਿ ਜੁਗਾਦੀ ਰਹੀ ਅਦਾ, ਆਪੇ ਮੇਟੇ ਆਪੇ ਲਏ ਉਪਾਇਆ। ਆਪ ਉਸਾਰੇ ਆਪੇ ਲਏ ਢਾਹ, ਘੜਨ ਭੰਨਣਹਾਰ ਭੇਵ ਨਾ ਰਾਇਆ । ਆਪਣੀ ਸਿਖਿਆ ਆਪ ਸਮਝਾ, ਆਪਣਾ ਨਾਅਰਾ ਆਪ ਸੁਣਾਇਆ। ਆਪਣੀ ਉਮਤ ਆਪ ਉਪਾ, ਨਬੀ ਰਸੂਲ ਨਾਮ ਧਰਾਇਆ। ਪੰਜ ਤਤ ਕਲਬੂਤ ਡੇਰਾ ਲਾ, ਪੰਜ ਤਤ ਮੇਲ ਮਿਲਾਇਆ। ਗਮੀ ਖ਼ੁਸ਼ੀ ਨਾ ਕੋਇ ਵਖਾ, ਖ਼ਾਲਕ ਖ਼ਲਕ ਵਿਚ ਸਮਾਇਆ। ਏਕਾ ਅੱਖਰ ਦੀਆ ਪੜ੍ਹਾ, ਅਲਫ਼ ਅਲਫ਼ੀ ਗਲ ਪਹਿਨਾਇਆ। ਦੂਜਾ ਨੁਕਤਾ ਦਏ ਮਿਟਾ, ਨੈਣ ਨੈਣ ਦਰਸਾਇਆ। ਹੱਕ ਹਕੀਕਤ ਆਪ ਅਖਵਾ, ਹੱਕ ਹਕੂਕ ਰਖਾਇਆ। ਲਾਸ਼ਰੀਕ ਆਪਣਾ ਆਪ ਬਣਾ, ਸ਼ਰੀਕਤ ਕਲਜੁਗ ਕਰਨੇ ਆਇਆ। ਆਪਣਾ ਧੰਦਾ ਆਪ ਰਖਾ, ਆਪਣੇ ਬੰਦੇ ਆਪ ਭੁਲਾਇਆ। ਆਪਣੀ ਧਾਰਾ ਆਪ ਚਲਾ, ਆਪੇ ਵੰਡ ਵੰਡਾਇਆ। ਆਪਣਾ ਖੰਡਾ ਹੱਥ ਉਠਾ, ਆਪੇ ਜ਼ਿਬ੍ਹਾ ਰਿਹਾ ਕਰਾਇਆ। ਮੁਸਲਮ ਸੁੰਨੀ ਆਪ ਅਖਵਾ, ਰਾਮ ਰੂਪ ਰਿਹਾ ਛੁਪਾਇਆ। ਸਿਰ ਤੇ ਚੁੰਨੀ ਇਕ ਟਿਕਾ, ਕਲਮਾ ਇਕ ਪੜ੍ਹਾਇਆ। ਕਾਇਨਾਤ ਫੇਰਾ ਪਾ, ਯਾ ਮਹਿਬੂਬ ਦਰਸ ਦਿਖਾਇਆ। ਆਬ ਹਯਾਤ ਆਪ ਬਣਾ, ਆਪੇ ਮੁਖ ਚਵਾਇਆ। ਮੱਕਾ ਕਾਅਬਾ ਦਏ ਸੁਹਾ, ਦੋ ਦੋ ਆਬਾ ਵੇਖ ਵਖਾਇਆ। ਚਰਨ ਰਕਾਬਾ ਆਪ ਟਿਕਾ, ਆਪੇ ਰਿਹਾ ਦੌੜਾਇਆ। ਹੱਕ ਜਨਾਬਾ ਸਹਿਜ ਸੁਭਾ, ਆਪਣੀ ਕੀਤੀ ਰਿਹਾ ਉਲਟਾਇਆ। ਕਲਜੁਗ ਤੇਰਾ ਲੇਖਾ ਪਹਿਲਾ ਲਿਆ ਗਣਾ, ਅੰਤਮ ਪੂਰਾ ਦਏ ਕਰਾਇਆ। ਚਾਰ ਲੱਖ ਚਾਰ ਯਾਰੀ ਵਿਚ ਜਾਏ ਸਮਾ, ਤੀਸ ਬਤੀਸ ਏਕਾ ਗਾਇਆ। ਸਚ ਹਦੀਸ ਆਪ ਸੁਣਾ, ਆਪ ਆਪਣਾ ਅਮਾਮ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਵੰਡ ਵੰਡਾਇਆ। ਵੰਡਣਹਾਰ ਪੁਰਖ ਅਕਾਲਾ, ਏਕਾ ਏਕ ਅਖਵਾਇੰਦਾ। ਲੋਕਮਾਤ ਬਣ ਦਲਾਲਾ, ਜੁਗ ਜੁਗ ਵੇਸ ਵਟਾਇੰਦਾ। ਚਲੇ ਚਲਾਏ ਅਵੱਲੜੀ ਚਾਲਾ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਿਲਾਇੰਦਾ। ਚਾਰ ਯਾਰੀ ਹੋ ਪਰਧਾਨ, ਲੋਕਮਾਤ ਉਠ ਧਾਈਆ। ਅੱਲਾ ਰਾਣੀ ਫੜ ਨਿਸ਼ਾਨ, ਚਾਰੇ ਕੁੰਟਾਂ ਰਹੀ ਫਿਹਰਾਈਆ। ਇਕ ਮੁਹੰਮਦ ਨੌਜਵਾਨ, ਆਪ ਆਪਣੀ ਕਰੇ ਕੁੜਮਾਈਆ। ਗਰੀਬ ਨਿਮਾਣੇ ਸਰਬ ਕੁਰਲਾਣ, ਘਰ ਘਰ ਪਈ ਦੁਹਾਈਆ। ਪਾਰਬ੍ਰਹਮ ਪ੍ਰਭ ਮਿਹਰਵਾਨ, ਜੁਗ ਜੁਗ ਵੇਖੇ ਬੇਪਰਵਾਹੀਆ। ਆਪ ਆਪਣਾ ਕਰਿਆ ਦਾਨ, ਆਪਣੀ ਵਸਤ ਝੋਲੀ ਪਾਈਆ। ਮਾਤ ਪਿਤ ਘਰ ਸੁੱਤ ਨਿਧਾਨ, ਨਾਨਕ ਨਾਮ ਧਰਾਈਆ। ਨਾਨਕ ਪਾਇਆ ਪਦ ਨਿਰਬਾਨ, ਪਰਮ ਪੁਰਖ ਵਡਿਆਈਆ। ਏਕਾ ਮੇਲ ਸ੍ਰੀ ਭਗਵਾਨ, ਵਿਛੜ ਕਦੇ ਨਾ ਜਾਈਆ। ਮੰਤਰ ਸਤਿ ਇਕ ਗਿਆਨ, ਏਕਾ ਕਰੇ ਪੜ੍ਹਾਈਆ। ਚਾਰੇ ਵਰਨਾਂ ਕਰ ਪਛਾਨ, ਏਕਾ ਬ੍ਰਹਮ ਜਣਾਈਆ। ਨਾਮ ਖੰਡਾ ਤੇਜ਼ ਕਿਰਪਾਨ, ਆਪਣੇ ਹੱਥ ਉਠਾਈਆ। ਕੋਈ ਨਾ ਦੀਸੇ ਬੇਈਮਾਨ, ਸਚ ਸ਼ਰੀਅਤ ਇਕ ਜਣਾਈਆ। ਸਚ ਮੁਸੱਲਾ ਅੰਜੀਲ ਕੁਰਾਨ, ਧੁਨੀ ਬਾਂਗ ਆਪ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਤੇਰੀ ਸ਼ਾਹੀਆ। ਸਤਿਗੁਰ ਨਾਨਕ ਦਇਆ ਕਮਾ, ਆਪਣੀ ਧਾਰ ਚਲਾਇੰਦਾ। ਅੰਗਦ ਅੰਗੀਕਾਰ ਕਰਾ, ਅੰਗਦ ਵਿਚ ਸਮਾਇੰਦਾ। ਕਲਜੁਗ ਤੇਰਾ ਲੇਖਾ ਸ਼ਬਦ ਹੱਥ ਫੜਾ, ਸ਼ਬਦੀ ਵੰਡ ਵੰਡਾਇੰਦਾ। ਸ਼ਬਦ ਗੁਰ ਹੋਏ ਸਹਾ, ਗੁਰ ਗੁਰ ਨਾਉਂ ਧਰਾਇੰਦਾ। ਅਮਰਦਾਸੇ ਫੇਰਾ ਪਾ, ਅੰਮ੍ਰਿਤ ਜਾਮ ਪਿਆਇੰਦਾ। ਰਾਮਦਾਸ ਆਪ ਉਠਾ, ਰਾਮ ਰਮੱਯਾ ਵੇਸ ਵਟਾਇੰਦਾ। ਸਰ ਸਰੋਵਰ ਇਕ ਨੁਹਾ, ਸਾਚੀ ਸਿਖਿਆ ਇਕ ਸਮਝਾਇੰਦਾ। ਅੰਮ੍ਰਿਤ ਆਤਮ ਤਾਲ ਸੁਹਾ, ਤਾਲ ਸੁਹਾਵਾ ਇਕ ਜਣਾਇੰਦਾ। ਏਕਾ ਰੰਗਣ ਰੰਗ ਰੰਗਾ, ਏਕਾ ਬੂਝ ਬੁਝਾਇੰਦਾ। ਨਾਮ ਮਰਦੰਗਣ ਸਚ ਵਜਾ, ਗੁਰ ਅਰਜਨ ਆਪ ਉਠਾਇੰਦਾ। ਬੋਧ ਅਗਾਧਾ ਸ਼ਬਦ ਜਣਾ, ਆਪਣਾ ਭੇਵ ਖੁਲ੍ਹਾਇੰਦਾ। ਸੰਤ ਭਗਤ ਭਗਵੰਤ ਏਕਾ ਧਾਮ ਬਹਾ, ਗੁਰੂ ਗ੍ਰੰਥ ਵਡਿਆਇੰਦਾ। ਏਕਾ ਜੋਤੀ ਦੋਏ ਧਾਰ ਚਲਾ, ਹਰਿ ਗੋਬਿੰਦ ਮੇਲ ਮਿਲਾਇੰਦਾ। ਸ਼ਬਦ ਸਰੂਪੀ ਬਣ ਮਲਾਹ, ਹਰਿਰਾਏ ਲੇਖ ਲਿਖਾਇੰਦਾ। ਬਾਲ ਕ੍ਰਿਸ਼ਨਾ ਲਏ ਉਠਾ, ਆਪਣੀ ਬੂਝ ਬੁਝਾਇੰਦਾ। ਤੇਗ ਬਹਾਦਰ ਸੇਵਾ ਲਾ, ਸਾਚੀ ਤੇਗ ਇਕ ਚਮਕਾਇੰਦਾ। ਆਪ ਆਪਣਾ ਭੇਟ ਚੜ੍ਹਾ, ਗਰੀਬ ਨਿਮਾਣੇ ਗਲੇ ਲਗਾਇੰਦਾ। ਖੇਵਟ ਖੇਟ ਆਪ ਅਖਵਾ, ਕਲਜੁਗ ਬੇੜਾ ਪਾਰ ਕਰਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਆਪਣਾ ਸੁੱਤ ਆਪ ਉਪਜਾ, ਗੋਬਿੰਦ ਨਾਉਂ ਧਰਾਇੰਦਾ। ਆਪਣੀ ਸਿਖਿਆ ਆਪ ਸਮਝਾ, ਆਪੇ ਵੇਖ ਵਖਾਇੰਦਾ। ਕਲਜੁਗ ਤੇਰਾ ਲੇਖਾ ਲਿਖਿਆ ਦਏ ਮਿਟਾ, ਮੇਟਣਹਾਰਾ ਆਪ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਏਕਾ ਨੂਰ ਰੁਸ਼ਨਾਇੰਦਾ। ਗੁਰ ਗੋਬਿੰਦ ਹਰਿ ਹਰਿ ਮੇਲਾ, ਹਰਿ ਹਰਿ ਵੱਜੀ ਵਧਾਈਆ। ਪਾਇਆ ਪੁਰਖ ਸੱਜਣ ਸੁਹੇਲਾ, ਵਿਛੜ ਕਦੇ ਨਾ ਜਾਈਆ। ਘਰ ਸਾਚੇ ਚੜ੍ਹਿਆ ਸਾਚਾ ਤੇਲਾ, ਏਕਾ ਸਗਨ ਮਨਾਈਆ। ਆਪੇ ਜਾਣੇ ਆਪਣਾ ਵੇਲਾ, ਵਾਰ ਥਿਤ ਨਾ ਕੋਇ ਰਖਾਈਆ। ਗਹਿਰ ਗੰਭੀਰ ਗੁਣੀ ਗਹਿੰਦਾ, ਗੋਬਿੰਦ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਵੰਡ ਕਰਾਈਆ। ਵੰਡੇ ਵੰਡ ਹਰਿ ਨਿਰੰਕਾਰ, ਆਦਿ ਜੁਗਾਦਿ ਵਖੰਨਿਆ। ਕਲਜੁਗ ਤੇਰੀ ਪਾਵੇ ਸਾਰ, ਸਾਚਾ ਭੇਵ ਆਪ ਖੁਲੰਨਿਆ। ਏਕ ਜੋਤੀ ਦਸ ਅਵਤਾਰ, ਗਿਆਨ ਸੂਰਜ ਚੰਨਿਆ। ਪਰਕਾਸ਼ ਪਰਕਾਸ਼ ਸਰਬ ਸੰਸਾਰ, ਦਿਸ ਨਾ ਆਵੇ ਆਤਮ ਅੰਨਿਆ। ਇਕ ਅਕੱਲਾ ਏਕਉਂਕਾਰ, ਅਕਲ ਕਲਾ ਆਪ ਅਖਵੰਨਿਆ। ਭਗਤ ਜਨ ਭਰੇ ਭੰਡਾਰ, ਦੇਵੇ ਨਾਮ ਸਾਚਾ ਧੰਨਿਆ। ਕਰਤਾ ਪੁਰਖ ਕਰਨੇਹਾਰ, ਦੂਸਰ ਹੋਰ ਨਾ ਕੋਇ ਮੰਨਿਆ। ਨਿਰਵੈਰ ਰੂਪ ਭੇਵ ਅਪਾਰ, ਦੇਹੀ ਕਿਸੇ ਮਾਤ ਨਾ ਡੰਨਿਆ। ਮੂਰਤ ਅਕਾਲ ਹੋ ਤਿਆਰ, ਖੇਲ ਸ੍ਰੀ ਭਗਵੰਨਿਆ। ਜੂਨੀ ਰਹਿਤ ਕੰਤ ਭਤਾਰ, ਕਿਸੇ ਵਸੇ ਨਾ ਛੱਪਰ ਛੰਨਿਆ। ਕਲਜੁਗ ਤੇਰੀ ਅੰਤਮ ਪਾਵੇ ਸਾਰ, ਗੁਰ ਗੋਬਿੰਦ ਭਾਣਾ ਮੰਨਿਆ। ਲਿਖਿਆ ਲੇਖ ਅਗੰਮ ਅਪਾਰ, ਹਰਿ ਹਰਿ ਮਾਤ ਪਿਤ ਕਿਸੇ ਨਾ ਜੰਮਿਆ। ਉਤਰੇ ਜੋਧਾ ਸੂਰ ਬਲੀ ਬਲਕਾਰ, ਸੰਬਲ ਨਗਰੀ ਧਾਮ ਸੁਹੰਨਿਆ। ਨਾ ਕੋਈ ਦੀਸੇ ਚਾਰ ਦੀਵਾਰ, ਨਾ ਕੋਈ ਪੌੜੀ ਬਣਤ ਬਨੰਨਿਆ। ਚਾਰੇ ਕੂਟ ਨਾ ਕਰੇ ਵਿਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਖੇਲੇ ਖੇਲ ਸ੍ਰੀ ਭਗਵੰਨਿਆ। ਖੇਲ ਖਿਲਾਰੀ ਹਰਿ ਭਗਵੰਤਾ, ਆਪਣੇ ਹੱਥ ਰੱਖੇ ਵਡਿਆਈਆ। ਜੋਗ ਜੁਗੀਸ਼ਰ ਜੁਗਾ ਜੁਗੰਤਰ, ਜੋਗ ਜੁਗਤੀ ਆਪਣੀ ਆਪ ਬਣਾਈਆ। ਗੁਰਮੁਖ ਵੇਖੇ ਸਾਚੇ ਸੰਤਾਂ, ਹਰਿਜਨ ਸਾਚੇ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਕਰੇ ਸਚ ਪੜ੍ਹਾਈਆ। ਨਾਨਕ ਗੋਬਿੰਦ ਇਕ ਗਿਆਨਾ, ਏਕਾ ਰੂਪ ਦਰਸਾਇਆ। ਚਾਰ ਵਰਨਾਂ ਇਕ ਧਿਆਨਾ, ਊਚ ਨੀਚ ਨਾ ਕੋਇ ਰਖਾਇਆ। ਸ਼ੱਤਰੀ ਸ਼ੂਦਰ ਬ੍ਰਹਿਮਣ ਵੈਸ਼ ਇਕ ਮਕਾਨਾ, ਕਾਇਆ ਮੰਦਰ ਆਪੇ ਸੁਹਾਇਆ। ਬ੍ਰਹਮ ਭੋਜ ਕਰ ਪਕਵਾਨਾ, ਨਾਮ ਨਾਮਾ ਮੁਖ ਲਗਾਇਆ। ਤ੍ਰਿਸਨਾ ਭੁੱਖ ਆਪ ਮਿਟਾਣਾ, ਨਾਮ ਅਧਾਰ ਜਣਾਇਆ। ਏਕ ਰੂਪ ਕ੍ਰਿਸ਼ਨਾ ਕਾਹਨਾ, ਸਾਚੀ ਬੰਸਰੀ ਆਪ ਵਜਾਇਆ। ਸੀਤਾ ਸੁਰਤੀ ਕਰ ਪਰਵਾਨਾ, ਰਾਮ ਰਾਮਾ ਡੰਕ ਸੁਣਾਇਆ। ਜਨਕ ਸਪੁਤਰੀ ਬਾਲ ਨਿਧਾਨਾ, ਗੁਰਮੁਖ ਸੁਰਤੀ ਆਪ ਬਣਾਇਆ। ਕਲਜੁਗ ਅੰਤਮ ਬੰਨੇ ਗਾਨਾ, ਗੋਬਿੰਦ ਸਾਚਾ ਸਗਣ ਮਨਾਇਆ। ਕੰਗਣ ਕੰਗ ਹੱੱਥ ਨਿਸ਼ਾਨਾ, ਜਗਤ ਰੱਛਿਆ ਰਿਹਾ ਕਰਾਇਆ। ਨਾਮ ਖੰਡਾ ਤੇਜ ਕਿਰਪਾਨਾ, ਸਚ ਗਾਤਰੇ ਆਪ ਲਟਕਾਇਆ। ਅੰਮ੍ਰਿਤ ਅੰਮਿਉਂ ਰਸ ਪੀਣਾ ਖਾਣਾ, ਏਕਾ ਰੂਪ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਸਾਚੇ ਘਰ, ਘਰ ਸਾਚਾ ਆਪ ਸਮਝਾਇਆ। ਘਰ ਸਾਚਾ ਉਚ ਅਟੱਲਾ, ਸਤਿ ਪੁਰਖ ਉਪਾਇੰਦਾ। ਖੇਲੇ ਖੇਲ ਇਕ ਅਕੱਲਾ, ਜੁਗ ਜੁਗ ਵੇਸ ਵਟਾਇੰਦਾ। ਕਲਜੁਗ ਸ਼ਬਦ ਸੁਨੇਹੜਾ ਆਪਣਾ ਘਲਾ, ਭਵਿਖਤੀ ਭਵਿਖਤ ਅਲਾਇੰਦਾ। ਪੁਰਖ ਅਗੰਮੜਾ ਕਰੇ ਹੱਲਾ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਰੂਪ ਵਟਾਇੰਦਾ। ਰੂਪ ਵਟਾਇਆ ਹਰਿ ਬਨਵਾਰੀ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਲੋਆਂ ਪੁਰੀਆਂ ਸਚ ਸਿਕਦਾਰੀ, ਸਾਚਾ ਸ਼ਾਹ ਹੰਢਾਈਆ। ਲੱਖ ਚੁਰਾਸੀ ਪਾਵੇ ਸਾਰੀ, ਜੀਵਾਂ ਜੰਤਾ ਵੇਖ ਵਖਾਈਆ। ਸਾਧਾਂ ਸੰਤਾਂ ਮਨ ਹੰਕਾਰੀ, ਮਨ ਮਨਕਾ ਨਾ ਕੋਇ ਫਿਰਾਈਆ। ਮਾਵਾਂ ਪੁਤਰਾਂ ਨਿਹੁ ਬਾਹਰੀ, ਭੈਣਾਂ ਭਈਆ ਸੇਜ ਹੰਢਾਈਆ। ਕੁਆਰ ਕੰਨਿਆ ਕਰੇ ਸ਼ੰਗਾਰੀ, ਨਰ ਨਰਾਇਣ ਦਿਸ ਨਾ ਆਈਆ। ਹਉਮੇ ਹੰਗਤਾ ਦਿਨ ਦਿਹਾੜੀ, ਲੁੱਟੀ ਜਾਏ ਸ੍ਰਿਸ਼ਟ ਸਬਾਈਆ। ਜੂਠਾ ਝੂਠਾ ਲਗਾ ਅਖਾੜੀ, ਕਲਜੁਗ ਰਿਹਾ ਤਾਲ ਵਜਾਈਆ। ਚਾਰ ਵਰਨਾਂ ਲੱਗੀ ਅੱਗ ਬਹੱਤਰ ਨਾੜੀ, ਗੁਰਸਿਖ ਗੁਰਮੁਖ ਵੇਖ ਨਾ ਪਾਈਆ। ਕਰੇ ਸ਼ੰਗਾਰ ਮੌਤ ਲਾੜੀ, ਕਲਜੁਗ ਦਏ ਸਲਾਹੀਆ। ਧਰਮ ਰਾਏ ਦੀ ਪੱਕੀ ਹਾੜੀ, ਅੰਤਮ ਵੰਡ ਵੰਡਾਈਆ। ਜਨ ਭਗਤਾਂ ਗੁਰਮੁਖਾਂ ਸਤਿਗੁਰ ਪੂਰਾ ਪਿੱਛੇ ਅਗਾੜੀ, ਜੋ ਜਨ ਰਸਨਾ ਰਹੇ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮਾਰਗ ਇਕ ਵਖਾਈਆ। ਸਾਚਾ ਮਾਰਗ ਹਰਿ ਜਣਾਇਆ, ਚਾਰ ਵਰਨ ਸਮਝਾਇੰਦਾ। ਰਾਮ ਕ੍ਰਿਸ਼ਨ ਆਪ ਅਖਵਾਇਆ, ਨਾ ਕੋਈ ਦੂਜਾ ਵੇਸ ਵਟਾਇੰਦਾ। ਆਦਿ ਸ਼ਕਤ ਜੋਤ ਰੁਸ਼ਨਾਇਆ, ਅਸ਼ਟਭੁਜ ਸਮਾਇੰਦਾ। ਚਾਰੇ ਮੁਖੜੇ ਸੀਸ ਟਿਕਾਇਆ, ਅੱਠੇ ਨੈਣ ਖੁਲ੍ਹਾਇੰਦਾ। ਵੇਦ ਵੇਦਾਂਤਾ ਆਪੇ ਗਾਇਆ, ਏਕਾ ਬ੍ਰਹਮ ਜਣਾਇੰਦਾ। ਏਕਾ ਨੂਰ ਨੂਰ ਦਰਸਾਇਆ, ਨੂਰ ਨੁਰਾਨਾ ਡਗਮਗਾਇੰਦਾ। ਏਕਾ ਰਾਮ ਰਾਮ ਧਿਆਇਆ, ਨਾਮ ਨਾਮ ਆਪ ਜਪਾਇੰਦਾ। ਏਕਾ ਵਿਆਸਾ ਵੇਦ ਉਪਾਇਆ, ਪੁਰਾਨ ਪੁਰਾਨੀ ਲੇਖੇ ਲਾਇੰਦਾ। ਪੁਰਾਨ ਅਠਾਰਾਂ ਬਣਤ ਬਣਾਇਆ, ਲੱਖ ਚਾਰ ਹਜ਼ਾਰ ਸਤਾਰਾਂ ਸਲੋਕ ਗਣਾਇੰਦਾ। ਆਪ ਆਪਣਾ ਰੰਗ ਰੰਗਾਇਆ, ਦੇ ਅਰਜਨ ਮਤ ਸਮਝਾਇੰਦਾ। ਗੀਤਾ ਗੋਝ ਗਿਆਨ ਖੁਲ੍ਹਾਇਆ, ਅੱਠ ਅਠਾਰਾਂ ਆਪੇ ਗਾਇੰਦਾ। ਰੂਪ ਵਰਾਟੀ ਨਜ਼ਰੀ ਆਇਆ, ਚੌਦਾਂ ਹੱਟ ਦਰਸਾਇੰਦਾ। ਕਲਜੁਗ ਅੰਤਮ ਭੇਖ ਵਟਾਇਆ, ਅੰਜੀਲ ਕੁਰਾਨਾ ਆਪੇ ਗਾਇੰਦਾ। ਆਦਿ ਨਿਰੰਜਣ ਜੋਤ ਜਗਾਇਆ, ਜੋਤੀ ਨੂਰ ਡਗਮਗਾਇੰਦਾ। ਸਤਿਗੁਰ ਪੁਰਖ ਨਿਰੰਕਾਰਾ ਨਾਉਂ ਧਰਾਇਆ, ਨਾਨਕ ਨਿਰਗੁਣ ਵੇਸ ਵਟਾਇੰਦਾ। ਨਾਨਾ ਰੂਪ ਆਪ ਕਰਾਇਆ, ਨਿਰਵੈਰ ਆਪ ਕਰਾਇੰਦਾ। ਸ਼ਬਦ ਅਨਾਦੀ ਆਪੇ ਗਾਇਆ, ਗੁਰ ਅਰਜਨ ਘਰ ਵਸਾਇੰਦਾ। ਤੇਗ ਬਹਾਦਰ ਸਿਹਰਾ ਸੀਸ ਬੰਧਾਇਆ, ਜਗਦੀਸ ਖ਼ੁਸ਼ੀ ਕਰਾਇੰਦਾ। ਗੋਬਿੰਦ ਖੰਡਾ ਇਕ ਚਮਕਾਇਆ, ਨਾਮ ਭਗੌਤੀ ਆਪ ਉਠਾਇੰਦਾ। ਗੁਰੂ ਗ੍ਰੰਥ ਗੁਰ ਇਕ ਸਮਝਾਇਆ, ਸ੍ਰਿਸ਼ਟ ਸਬਾਈ ਆਪ ਜਣਾਇੰਦਾ। ਗੁਰਮਤ ਮਾਰਗ ਸਾਚਾ ਲਾਇਆ, ਸਾਚਾ ਰਾਹ ਪਰਨਾਇੰਦਾ। ਦੂਜਾ ਕਲਜੁਗ ਨਾਲ ਰਲਾਇਆ, ਏਕਾ ਢਈਆ ਵੇਖ ਵਖਾਇੰਦਾ। ਤੀਜਾ ਨੇਤਰ ਬੰਦ ਕਰਾਇਆ, ਦੋਏ ਲੋਚਣ ਨੈਣ ਸ਼ਰਮਾਇੰਦਾ । ਚੌਥਾ ਦਰ ਦਿਸ ਨਾ ਆਇਆ, ਚਾਰੋਂ ਕੁੰਟ ਕੁਰਲਾਇੰਦਾ। ਪੰਚਮ ਮੀਤਾ ਗਿਆ ਮੁਖ ਛੁਪਾਇਆ, ਆਪ ਆਪਣਾ ਖੇਲ ਖਿਲਾਇੰਦਾ। ਸ਼ਬਦ ਸੁਨੇਹੜਾ ਇਕ ਘਲਾਇਆ, ਕਲਜੁਗ ਵੇਲਾ ਅੰਤਮ ਆਇੰਦਾ। ਪਾਰਬ੍ਰਹਮ ਪ੍ਰਭ ਫੇਰਾ ਪਾਇਆ, ਪੁਰਖ ਅਬਿਨਾਸ਼ੀ ਰਚਨ ਰਚਾਇੰਦਾ, ਸਾਚਾ ਡੇਰਾ ਦਏ ਸੁਹਾਇਆ, ਧਾਮ ਅਵੱਲੜਾ ਇਕ ਵਖਾਇੰਦਾ । ਮੇਰਾ ਰੂਪ ਸ਼ਬਦ ਬਣਾਇਆ, ਗੋਬਿੰਦ ਮੁਖ ਸਲਾਹਿੰਦਾ। ਪੁਰਖ ਅਕਾਲ ਨਿਰਗੁਣ ਨੂਰ ਕਰੇ ਰੁਸ਼ਨਾਇਆ, ਨਿਹਕਲੰਕਾ ਨਾਉਂ ਰਖਾਇੰਦਾ। ਜਨ ਭਗਤਾਂ ਰੱਖੇ ਹੇਠ ਛਾਇਆ, ਸਿਰ ਆਪਣਾ ਹੱਥ ਟਿਕਾਇੰਦਾ। ਸਰਬ ਜੀਆਂ ਰਿਹਾ ਸਮਝਾਇਆ, ਹਿੰਦੂ ਮੁਸਲਮ ਸਿਖ ਈਸਾਈ ਨਾ ਕੋਇ ਰਖਾਇੰਦਾ। ਆਪਣਾ ਇਸ਼ਟ ਆਪਣੀ ਦ੍ਰਿਸ਼ਟ ਆਪਣੀ ਆਪੇ ਮੰਗ ਸਰਨਾਇਆ, ਸਰਨ ਸਰਨਾਗਤ ਆਪ ਹੋ ਜਾਇੰਦਾ। ਰਾਮ ਨਾਮ ਜਿਸ ਰਿਦੇ ਵਸਾਇਆ, ਰਿਧ ਸਿਧ ਧੱਕਾ ਲਾਇੰਦਾ। ਕਾਹਨਾ ਕ੍ਰਿਸ਼ਨਾ ਜਿਸ ਜਨ ਗਾਇਆ, ਗੁਰਮੁਖ ਗੋਪੀ ਆਪ ਪਰਨਾਇੰਦਾ। ਐਨਲਹੱਕ ਨਾਅਰਾ ਮੁਕਾਮੇ ਹੱਕ ਜਿਸ ਜਨ ਲਗਾਇਆ, ਖ਼ਾਲਕ ਆਪਣੇ ਵਿਚ ਸਮਾਇੰਦਾ। ਨਾਨਕ ਨਿਰਗੁਣ ਜਿਸ ਧਿਆਇਆ, ਜਨਮ ਮਰਨ ਵਿਚ ਨਾ ਪਾਇੰਦਾ। ਗੋਬਿੰਦ ਸੂਰੇ ਲੜ ਫੜਾਇਆ, ਪੰਜਾਂ ਜਾਮਨ ਆਪ ਕਰਾਇੰਦਾ। ਨੀਲੇ ਚੜ੍ਹ ਫੇਰਾ ਪਾਇਆ, ਕਾਮ ਕਾਮਨੀ ਮੇਟ ਮਿਟਾਇੰਦਾ। ਸਤਿਗੁਰ ਪੂਰਾ ਨਾ ਕੋਈ ਸੀਸ ਨਾ ਕੋਈ ਧੜ, ਮਾਤ ਗਰਭ ਨਾ ਡੇਰਾ ਲਾਇੰਦਾ। ਹਰ ਘਟ ਅੰਦਰ ਜਾਏ ਵੜ, ਜੋ ਜਨ ਰਾਹ ਤਕਾਇੰਦਾ। ਅਗਨੀ ਹਵਨ ਨਾ ਜਏ ਸੜ, ਮੜੀ ਗੌਰ ਨਾ ਕੋਇ ਦਬਾਇੰਦਾ। ਗੁਰਸਿਖ ਹਰਿਜਨ ਹਰਿ ਭਗਤ ਮੁੱਲਾਂ ਸ਼ੇਖ਼ ਮੁਸਾਇਕ ਪੀਰ ਦਸਤਗੀਰ ਸੂਫੀ ਏਕਾ ਅੱਖਰ ਜਾਇਣ ਪੜ੍ਹ, ਏਕਾ ਦਰ ਬਹਾਇੰਦਾ। ਪੰਚ ਵਿਕਾਰਾ ਛੱਡਣਾ ਲੜ, ਗੁਰ ਮੰਤਰ ਨਾਮ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਅਗਨੀ ਤੱਤ, ਗੁਰਮੁਖਾਂ ਆਪ ਬੁਝਾਇੰਦਾ। ਤ੍ਰੈਗੁਣ ਬੁਝੇ ਅਗਨੀ ਤੱਤ, ਜਿਸ ਜਨ ਹਰਿ ਹਰਿ ਰਸਨਾ ਗਾਇਆ। ਏਕਾ ਉਪਜੇ ਬ੍ਰਹਮ ਮਤ, ਪਾਰਬ੍ਰਹਮ ਸਰਨਾਇਆ। ਸਾਚਾ ਬੀਜ ਸਾਚੇ ਵਤ, ਅੰਮ੍ਰਿਤ ਫਲ ਲਗਾਇਆ । ਬਹੱਤਰ ਨਾੜ ਨਾ ਉਬਲੇ ਰੱਤ, ਕਾਲ ਜੰਜਾਲ ਨਾ ਕੋਇ ਵਖਾਇਆ। ਚਰਨ ਕਵਲ ਬੰਧਾਏ ਸਾਚਾ ਨੱਤ, ਪੁਰਖ ਅਕਾਲ ਇਕ ਅਖਵਾਇਆ। ਗੁਰਸਿਖਾਂ ਸਦਾ ਰੱਖੇ ਦੇ ਕਰ ਹੱਥ, ਕਲਜੁਗ ਸਤਿਜੁਗ ਤ੍ਰੇਤਾ ਦੁਆਪਰ ਏਕਾ ਰੰਗ ਰੰਗਾਇਆ। ਕਾਇਆ ਜੂਠਾ ਬੁਰਜ ਜਾਏ ਢੱਠ, ਥਿਰ ਕੋਈ ਰਹਿਣ ਨਾ ਪਾਇਆ। ਗੁਰ ਗੋਬਿੰਦ ਸਿੰਘ ਸਿੰਘ ਦਿਤੀ ਏਕਾ ਮਤ, ਦੂਈ ਦਵੈਤੀ ਰਹਿਣ ਨਾ ਪਾਇਆ। ਕਲਜੁਗ ਅੰਤਮ ਆਪਣਾ ਸੱਥਰ ਬੈਠਾ ਘਤ, ਭਾਈ ਭਾਈਆਂ ਨਾਲ ਰਿਹਾ ਲੜਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਹੋ ਪਰਗਟ, ਜਨ ਜਨਨੀ ਲਏ ਤਰਾਇਆ।
